ਸੁਖਮਨੀ ਸਾਹਿਬ

110 of 31 items

[Click here to get a FREE printed book.]   [Click here to listen to Sukhmani.]ਬ੍ਰਹਮ ਗਿਆਨ ਦੇ ਇਸ ਭਾਗ ਰਾਹੀਂ ਜਿਸਨੂੰ ਕਿ ਸੁਖਮਨੀ ਕਿਹਾ ਗਿਆ ਹੈ, ਅਕਾਲ ਪੁਰਖ ਨੇ ਬਹੁਤ ਹੀ ਦਿਆਲਤਾ ਨਾਲ ਸਾਨੂੰ ਸਾਡੇ ਰੂਹਾਨੀ ਸੁਪਨੇ ਸਾਕਾਰ ਕਰਨ ਦੇ ਰਸਤੇ ਦੀ ਬਖਸ਼ਿਸ਼ ਕੀਤੀ ਹੈ। ਸੁਖਮਨੀ ਇਸ ਸੰਸਾਰ ਵਿੱਚ ਧੰਨ ਧੰਨ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦੁਆਰਾ  ਪ੍ਰਗਟ ਕੀਤੀ ਗਈ ਹੈ। ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੰਤ ਬ੍ਰਹਮ ਸਕਤੀ ਦੀ ਬਖਸ਼ਿਸ਼ ਨਾਲ ਬੜੀ ਹੀ ਦਿਆਲਤਾ ਨਾਲ ਸੁਖਮਨੀ ਵਿਚ ਆਪਣੀ ਆਪ ਦੀ ਕਹਾਣੀ ਦੱਸ ਰਹੇ ਹਨ। ਜੋ ਕੁਝ ਵੀ ਸਤਿਗੁਰੂ ਜੀ ਨੇ ਆਪਣੀ ਬੰਦਗੀ ਦੌਰਾਨ ਬੋਧ ਕੀਤਾ ਅਤੇ ਅਨੁਭਵ ਕੀਤਾ ਬੜੀ ਹੀ ਦਿਆਲਤਾ ਨਾਲ ਸਾਨੂੰ ਬਖਸ ਦਿੱਤਾ ਹੈ। ਗੁਰਬਾਣੀ ਸਤਿਗੁਰੂ ਸਾਹਿਬਾਨ, ਸੰਤਾਂ ਅਤੇ ਭਗਤਾਂ ਦੀ ਕਹਾਣੀ ਹੈ। ਇਹਨਾਂ ਸਾਰੀਆਂ ਪਾਰ ਬ੍ਰਹਮ ਰੂਪ ਰੂਹਾਂ ਨੇ ਬੜੀ ਹੀ ਦਿਆਲਤਾ ਨਾਲ ਸਾਨੂੰ ਆਪਣੇ ਪੂਰਨ ਬ੍ਰਹਮ ਗਿਆਨ ਨਾਲ ਪ੍ਰਕਾਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਿਤਾਬ ਵਿੱਚ ਵਿਚਾਰਿਆ ਗਿਆ ਬ੍ਰਹਮ ਗਿਆਨ ਹਰ ਇੱਕ ਲਈ ਹੀ ਬਹੁਤ ਹੀ ਪ੍ਰੇਰਨਾ  ਦਾ ਸੋਮਾ ਹੈ। ਇਸ ਨੂੰ ਪੜਨ ਨਾਲ ਤੁਸੀਂ ਅਨਾਦਿ ਰਸਤੇ ਤੇ ਚੱਲਣ ਲਈ ਜਰੂਰੀ ਵਿਸ਼ਵਾਸ ਅਤੇ  ਦ੍ਰਿੜਤਾ ਨੂੰ ਵਿਕਸਤ ਕਰਨ ਦੇ ਯੋਗ ਹੋ ਜਾਵੋਗੇ।ਇਸ ਕਿਤਾਬ ਵਿੱਚ ਦਿੱਤੀ ਗਈ ਵਿਆਖਿਆ ਕੇਵਲ ਅੱਖਰੀ ਅਨੁਵਾਦ ਤੋਂ ਬਹੁਤ ਜਿਆਦਾ  ਡੂੰਘੀ ਹੈ। ਜੋ ਕੁਝ ਵੀ ਇਸ ਸੇਵਕ ਨੇ ਬੰਦਗੀ ਦੀ ਪ੍ਰਕ੍ਰਿਆ ਪੂਰੀ ਕਰਨ ਦੌਰਾਨ ਸਿੱਖਿਆ ਅਤੇ ਅਨੁਭਵ ਕੀਤਾ ਹੈ ਇਸ ਕਿਤਾਬ  ਰਾਹੀਂ ਸੰਗਤ ਦੀ ਸੇਵਾ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਸੇਵਕ ਕੁਝ ਵੀ ਲਿਖਣ ਜਾਂ ਦੱਸਣ ਦੇ ਯੋਗ ਨਹੀਂ ਹੈ। ਇਹ ਸੇਵਕ ਇਸ ਧਰਤੀ ਤੇ ਇੱਕ ਫਜ਼ੂਲ ਪ੍ਰਾਣੀ ਹੈ। ਇਹ ਅਨੰਤ ਬ੍ਰਹਮ ਸਕਤੀ ਹੈ ਜੋ ਸਭ ਕੁਝ ਕਰ ਰਹੀ ਹੈ ਅਤੇ ਸਭ ਕੁਝ ਵਾਪਰਨਾ ਬਣਾ ਰਹੀ ਹੈ। ਇਹ ਕਿਤਾਬ ਅਨੰਤ ਬ੍ਰਹਮ ਸਕਤੀ ਦੇ ਗੁਰ ਪ੍ਰਸਾਦਿ ਨਾਲ ਲਿਖੀ ਗਈ ਹੈ।ਕ੍ਰਿਪਾ ਕਰਕੇ ਇਸ ਸੇਵਾ ਨੂੰ ਸਵੀਕਾਰ ਕਰੋ। ਦਾਸਨ ਦਾਸ DassanDas@gmail.com

Loading...