Home arrow ਸੁਖਮਨੀ ਸਾਹਿਬ Make Text BiggerMake Text SmallerReset Text Size
Dedication --- About Dassan Dass Ji --- Contact Info --- Free Downloads --- Does This Site Make You Mad? --- Baba Ji's Teachings --- Sukhmani Book
ਸੁਖਮਨੀ ਸਾਹਿਬ

[Click here to buy the printed book.]   [Click here to listen to Sukhmani.]

ਬ੍ਰਹਮ ਗਿਆਨ ਦੇ ਇਸ ਭਾਗ ਰਾਹੀਂ ਜਿਸਨੂੰ ਕਿ ਸੁਖਮਨੀ ਕਿਹਾ ਗਿਆ ਹੈ, ਅਕਾਲ ਪੁਰਖ ਨੇ ਬਹੁਤ ਹੀ ਦਿਆਲਤਾ ਨਾਲ ਸਾਨੂੰ ਸਾਡੇ ਰੂਹਾਨੀ ਸੁਪਨੇ ਸਾਕਾਰ ਕਰਨ ਦੇ ਰਸਤੇ ਦੀ ਬਖਸ਼ਿਸ਼ ਕੀਤੀ ਹੈ। 

ਸੁਖਮਨੀ ਇਸ ਸੰਸਾਰ ਵਿੱਚ ਧੰਨ ਧੰਨ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦੁਆਰਾ  ਪ੍ਰਗਟ ਕੀਤੀ ਗਈ ਹੈ। ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੰਤ ਬ੍ਰਹਮ ਸਕਤੀ ਦੀ ਬਖਸ਼ਿਸ਼ ਨਾਲ ਬੜੀ ਹੀ ਦਿਆਲਤਾ ਨਾਲ ਸੁਖਮਨੀ ਵਿਚ ਆਪਣੀ ਆਪ ਦੀ ਕਹਾਣੀ ਦੱਸ ਰਹੇ ਹਨ। ਜੋ ਕੁਝ ਵੀ ਸਤਿਗੁਰੂ ਜੀ ਨੇ ਆਪਣੀ ਬੰਦਗੀ ਦੌਰਾਨ ਬੋਧ ਕੀਤਾ ਅਤੇ ਅਨੁਭਵ ਕੀਤਾ ਬੜੀ ਹੀ ਦਿਆਲਤਾ ਨਾਲ ਸਾਨੂੰ ਬਖਸ ਦਿੱਤਾ ਹੈ। ਗੁਰਬਾਣੀ ਸਤਿਗੁਰੂ ਸਾਹਿਬਾਨ, ਸੰਤਾਂ ਅਤੇ ਭਗਤਾਂ ਦੀ ਕਹਾਣੀ ਹੈ। ਇਹਨਾਂ ਸਾਰੀਆਂ ਪਾਰ ਬ੍ਰਹਮ ਰੂਪ ਰੂਹਾਂ ਨੇ ਬੜੀ ਹੀ ਦਿਆਲਤਾ ਨਾਲ ਸਾਨੂੰ ਆਪਣੇ ਪੂਰਨ ਬ੍ਰਹਮ ਗਿਆਨ ਨਾਲ ਪ੍ਰਕਾਸ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਇਸ ਕਿਤਾਬ ਵਿੱਚ ਵਿਚਾਰਿਆ ਗਿਆ ਬ੍ਰਹਮ ਗਿਆਨ ਹਰ ਇੱਕ ਲਈ ਹੀ ਬਹੁਤ ਹੀ ਪ੍ਰੇਰਨਾ  ਦਾ ਸੋਮਾ ਹੈ। ਇਸ ਨੂੰ ਪੜਨ ਨਾਲ ਤੁਸੀਂ ਅਨਾਦਿ ਰਸਤੇ ਤੇ ਚੱਲਣ ਲਈ ਜਰੂਰੀ ਵਿਸ਼ਵਾਸ ਅਤੇ  ਦ੍ਰਿੜਤਾ ਨੂੰ ਵਿਕਸਤ ਕਰਨ ਦੇ ਯੋਗ ਹੋ ਜਾਵੋਗੇ।

ਇਸ ਕਿਤਾਬ ਵਿੱਚ ਦਿੱਤੀ ਗਈ ਵਿਆਖਿਆ ਕੇਵਲ ਅੱਖਰੀ ਅਨੁਵਾਦ ਤੋਂ ਬਹੁਤ ਜਿਆਦਾ  ਡੂੰਘੀ ਹੈ। ਜੋ ਕੁਝ ਵੀ ਇਸ ਸੇਵਕ ਨੇ ਬੰਦਗੀ ਦੀ ਪ੍ਰਕ੍ਰਿਆ ਪੂਰੀ ਕਰਨ ਦੌਰਾਨ ਸਿੱਖਿਆ ਅਤੇ ਅਨੁਭਵ ਕੀਤਾ ਹੈ ਇਸ ਕਿਤਾਬ  ਰਾਹੀਂ ਸੰਗਤ ਦੀ ਸੇਵਾ ਵਿੱਚ ਪੇਸ਼ ਕੀਤਾ ਗਿਆ ਹੈ। 

ਇਹ ਸੇਵਕ ਕੁਝ ਵੀ ਲਿਖਣ ਜਾਂ ਦੱਸਣ ਦੇ ਯੋਗ ਨਹੀਂ ਹੈ। ਇਹ ਸੇਵਕ ਇਸ ਧਰਤੀ ਤੇ ਇੱਕ ਫਜ਼ੂਲ ਪ੍ਰਾਣੀ ਹੈ। ਇਹ ਅਨੰਤ ਬ੍ਰਹਮ ਸਕਤੀ ਹੈ ਜੋ ਸਭ ਕੁਝ ਕਰ ਰਹੀ ਹੈ ਅਤੇ ਸਭ ਕੁਝ ਵਾਪਰਨਾ ਬਣਾ ਰਹੀ ਹੈ। ਇਹ ਕਿਤਾਬ ਅਨੰਤ ਬ੍ਰਹਮ ਸਕਤੀ ਦੇ ਗੁਰ ਪ੍ਰਸਾਦਿ ਨਾਲ ਲਿਖੀ ਗਈ ਹੈ।

ਕ੍ਰਿਪਾ ਕਰਕੇ ਇਸ ਸੇਵਾ ਨੂੰ ਸਵੀਕਾਰ ਕਰੋ। 

ਦਾਸਨ ਦਾਸ 

DassanDas@gmail.com

   Order     Display # 
Item Title Hits
ਮੁੱਖ ਪੰਨਾ 996
ਸੁਖਮਨੀ ਸਾਹਿਬ ਹੈ ... 1888
ਸਤਿ ਸ਼੍ਰੀ ਅਕਾਲ 1311
ਸਮਰਪਣ 1177
ਜਾਣ ਪਛਾਣ 1088
ਅਸਟਪਦੀ 1 : ਨਾਮ ਸਿਮਰਨ 2288
ਅਸਟਪਦੀ 2 : ਪ੍ਰਮਾਤਮਾ ਦਾ ਸੇਵਕ 1288
ਅਸਟਪਦੀ 3: ਨਾਮ ਹੀ ਸੱਚਾ ਧਰਮ ਹੈ 1100
ਅਸਟਪਦੀ 4 : ਮਾਇਆ 1023
ਅਸਟਪਦੀ 5 : ਮਾਇਆ ਜਾਰੀ 919
ਅਸਟਪਦੀ 6: ਗੁਰਪ੍ਰਸਾਦਿ 1005
ਅਸਟਪਦੀ 7 : ਸਾਧ ਦੀ ਸੰਗਤ 997
ਅਸਟਪਦੀ 8 : ਬ੍ਰਹਮ ਗਿਆਨੀ 920
ਅਸਟਪਦੀ 9 : ਅਪਰਸੁ - ਇੱਕ ਸ਼ੁੱਧ ਆਤਮਾ ਦੀ ਮਹਿਮਾ 882
ਅਸਟਪਦੀ 10 : ਅਵਿਖਿਆਤ ਪ੍ਰਮਾਤਮਾ 941
ਅਸਟਪਦੀ 11 : ਇੱਥੇ ਕੇਵਲ ਇੱਕ ਕਰਨ ਵਾਲਾ ਹੈ 864
ਅਸਟਪਦੀ 12 : ਨਿਮਰਤਾ ਸਭ ਤੋਂ ਵੱਡਾ ਜੇਤੂ ਹੈ 907
ਅਸਟਪਦੀ 13 : ਸੰਤ ਕੀ ਨਿੰਦਿਆ 987
ਅਸਟਪਦੀ 14 - ਸਿਆਣਪ 889
ਅਸਟਪਦੀ 15 : ਸਾਰੀਆਂ ਸ਼ਕਤੀਆਂ ਦਾ ਸੋਮਾ 852
ਅਸਟਪਦੀ 16 : ਮਾਇਆ ਤੋਂ ਪਰੇ ਨਿਰੰਕਾਰ 838
ਅਸਟਪਦੀ 17 : ਅਨਾਦਿ ਸੱਚ 852
ਅਸਟਪਦੀ 18 : ਇੱਕ ਸਤਿਗੁਰ ਦੀ ਮਹਿਮਾ 865
ਅਸਟਪਦੀ 19 : ਬੰਦਗੀ ,ਨਾਮ ਧੰਨ ਅਸਲ ਦੌਲਤ ਹੈ 832
ਅਸਟਪਦੀ 20 : ਗੁਰ ਪ੍ਰਸਾਦਿਦੀ ਅਰਦਾਸ ਦੀ ਮਹਿਮਾ 826
ਅਸਟਪਦੀ 21 : ਨਿਰਗੁਣ ਸਰੂਪ 808
ਅਸਟਪਦੀ 22 : ਕੇਵਲ ਇੱਕ 841
ਅਸਟਪਦੀ 23 : ਅਨੰਤ ਬ੍ਰਹਮ ਸਕਤੀ ਦੀ ਮਹਿਮਾ 786
ਅਸਟਪਦੀ 24 : ਪੂਰਨ ਭਗਤੀ 883
ਲੇਖਕ ਦੇ ਬਾਰੇ 898
ਆਖਰੀ ਸਬਦ 857
 
<< Start < Prev 1 Next > End >>
Results 1 - 31 of 31
  • ਸਤਿਗੁਰੂ  ( 23 items )
    "ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥" - ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (286)
  • ਸੰਤ ਮਾਰਗ  ( 11 items )
    ਗੰਭੀਰਤਾ ਨਾਲ ਸੰਤ ਮਾਰਗ ਤੇ ਤੁਰਨਾ |
  • ਇੱਕ ਸ਼ੱਧ ਮਨ ਲਈ ਲਾਜਮੀ ਗੁਣ  ( 23 items )
    ਦਾਸਨ ਦਾਸ ਜੀ ਦੁਆਰਾ ਇੱਕ ਸ਼ੁੱਧ ਮਨ ਲਈ ਲਾਜਮੀ ਗੁਣਾਂ ਬਾਰੇ ਲੇਖ। ਇੱਕ ਸ਼ੁੱਧ ਮਨ ਨਾਲ ਨਾਮ ਸਿਮਰਨ ਪਰਮਾਤਮਾ ਦੀ ਦਰਗਾਹ ਵਿੱਚ ਸਵੀਕਾਰ ਕੀਤਾ ਜਾਂਦਾ ਹੈ।
  • ਅਨੰਦ ਕਾਰਜ  ( 5 items )
    ਸਿੱਖ ਧਰਮ ਦਾ ਅਨੰਦ ਕਾਰਜ |
  • ਦਾਸਨ ਦਾਸ ਜੀ ਬਾਰੇ  ( 15 items )

    ਦਾਸਨ ਦਾਸ ਜੀ ਇੱਕ ਬਹੁਤ ਹੀ ਇਕਾਂਤਵਾਸੀ ਅਤੇ ਨਿਮਾਣੀ ਰੂਹ ਹਨ।ਇਸ ਲਈ ਮੈਂ ਉਹਨਾਂ ਤੋਂ ਮੁਆਫੀ ਮੰਗਦਾ ਹਾਂ,ਪਰ ਐਸੀ ਇੱਕ ਹੱਲਾਸ਼ੇਰੀ ਵਾਲੀ ਕਹਾਣੀ ਇੱਕ ਆਮ ਆਦਮੀ ਦੀ ਜੋ ਅਸਚਰਜ ਰੂਹਾਨੀ ਸਿਖਰਾਂ ਤੇ ਪਹੁੰਚੀ ਹੈ ਸਾਰੇ ਸੰਸਾਰ ਨਾਲ ਸਾਂਝੀ ਕਰਨ ਵਾਲੀ ਹੈ।ਸਾਨੂੰ ਹੱਲਾਸ਼ੇਰੀ ਦੇਣ ਅਤੇ ਇਹ ਦਰਸਾਉਣ ਦੀ ਕਿ ਪਰਮਾਤਮਾ ਸੱਚ ਹੈ,ਉਸਦੇ ਸੰਤ ਸੱਚੇ ਹਨ ਅਤੇ ਉਹ ਇੱਕ ਜਿਹੜੇ ਉਸਦੇ ਇਹਨਾਂ ਸਬਦਾਂ ਦੀ ਪਾਲਣਾ ਕਰਦੇ ਹਨ ਉਹ ਵੀ ਸੱਚੇ ਹੋ ਜਾਂਦੇ ਹਨ।ਇੱਥੇ 8 ਨਵੇਂ ਲੇਖ ਹਨ ਜਿਹੜੇ "ਜੀਵਣ ਕਹਾਣੀ" ਨਾਲ ਸ਼ੁਰੂ ਹੁੰਦੇ ਹਨ।ਦਾਸਨ ਦਾਸ ਜੀ ਨੇ ਮੈਨੂੰ ਇਹ ਭਾਗ ਤਿਆਰ ਕਰਨ ਵੇਲੇ ਕਿਹਾ "ਆਪਣੀਆਂ ਖੁਦ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਨਾਲੋਂ ਆਓ ਨਾਮ, ਪੂਰਨ ਬੰਦਗੀ ਅਤੇ ਸੇਵਾ ਤੇ ਧਿਆਨ ਕੇਂਦਰਤ ਕਰੀਏ।ਆਓ ਲੋਕਾਂ ਨੂੰ ਆਪਣੇ ਆਪ ਅਨੁਭਵ ਲੈਣ ਅਤੇ ਮਹਿਸੂਸ ਕਰ ਲੈਣ ਦੇਈਏ ਕਿ ਨਾਮ ਉਹਨਾਂ ਨਾਲ ਕੀ ਕਰਦਾ ਹੈ ।"

  • ਸੱਚ ਖੰਡ  ( 6 items )
    ਆਓ ਅਗੰਮ ਅਗੋਚਰ ਅਨੰਤ ਬੇਅੰਤ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਅਤੇ ਧੰਨ ਧੰਨ ਗੁਰੂ ਜੀ ਅੱਗੇ ਅਰਦਾਸ ਕਰੀਏ,ਹੱਥ ਜੋੜਦੇ ਹੋਏ ਅਤੇ ਉਹਨਾਂ ਦੇ ਸ਼੍ਰੀ ਚਰਨਾਂ ਵਿੱਚ ਕੋਟਨ ਕੋਟ ਡੰਡਉਤ,ਇੱਕ ਗਰੀਬੀ ਵੇਸ ਹਿਰਦੇ ਨਾਲ,ਅਤਿ ਭਰੋਸੇ ਅਤੇ ਯਕੀਨ ,ਦ੍ਰਿੜਤਾ ਅਤੇ ਵਿਸਵਾਸ਼,ਸਰਧਾ ਅਤੇ ਪਿਆਰ ਨਾਲ ਅਰਦਾਸ ਕਰੀਏ ਕਿ ਸਾਨੂੰ ਅੰਦਰੀਵੀਂ ਸਤਿ ਭਾਵ ਵਿੱਚ ਸਬਦ "ਸੱਚ ਖੰਡ" ਦਾ ਅਸਲ ਬ੍ਰਹਮ ਭਾਵ ਸਮਝਣ  ਵਿੱਚ ਮਦਦ ਕਰਨ।
  • ਨਾਮ ਸਿਮਰਨ  ( 12 items )

    ਇਹ ਲੇਖ ਅਗਮ ਅਗੋਚਰ ਅਨੰਤ ਬੇਅੰਤ ਅਪਰਮ ਅਪਾਰ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਅਤੇ ਗੁਰੂ ਦੀ ਗੁਰਪ੍ਰਸ਼ਾਦੀ ਗੁਰ ਕ੍ਰਿਪਾ ਨਾਲ ਲਿਖਿਆ ਗਿਆ ਹੈ | ਆਓ ਉਹਨਾਂ ਅੱਗੇ ਨਾਮ ਸਿਮਰਨ ਦੇ ਬ੍ਰਹਮ ਗਿਆਨ ਨੂੰ ਸਮਝਣ ਦੀ ਬ੍ਰਹਮ ਸੋਝੀ ਲਈ ਅਰਦਾਸ ਕਰੀਏ ।

  • ਨਿਮਰਤਾ ਪੂਰਵਕ ਸੁਨੇਹਾ  ( 2 items )
  • ਗੁਰਮੁਖ  ( 6 items )

    ੴ ਸਤਿਨਾਮ ਗੁਰਪ੍ਰਸਾਦਿ ॥

    ਕੀ ਤੁਸੀ ਸਿੱਖ ਹੋ ? ਜਾਂ ਗੁਰਸਿੱਖ ਜਾਂ ਇੱਕ ਗੁਰਮੁਖ ਹੋ ? ਜਾਂ ਤੁਸੀ ਆਪਣੇ ਨਾਮ ਨਾਲ ਖਾਲਸਾ ਲਗਾਉਣਾ ਚਾਹੁੰਦੇ ਹੋ ? ਇਹ ਸਾਰੇ ਸ਼ਬਦ ਇੱਕ ਦੂਸਰੇ ਨਾਲ ਬਦਲ ਕੇ ਵਰਤੇ ਜਾਂਦੇ ਹਨ, ਪਰ ਇੱਕ ਰੂਹਾਨੀ ਸੋਚ ਅਨੁਸਾਰ ਉਹ ਵੱਖ ਵੱਖ ਰੂਹਾਨੀ ਵਿਕਾਸ ਦੇ ਵੱਖ ਵੱਖ ਪੜਾਵਾਂ ਨੂੰ ਦਰਸਾਉਂਦੇ ਹਨ।

    ਥੋੜੇ ਸ਼ਬਦਾਂ ਵਿੱਚ :

    ਮਨਮੁਖ : ਜਿਸ ਦੀ ਪ੍ਰਮਾਤਮਾ ਵਿੱਚ ਕੋਈ ਰੁਚੀ ਨਹੀਂ ਕੇਵਲ ਆਪਣੇ ਆਪ ਵਿੱਚ ਹੈ ।

    ਸਿੱਖ : ਪ੍ਰਮਾਤਮਾ ਅਤੇ ਗੁਰੂਆਂ ਵਿੱਚ ਵਿਸ਼ਵਾਸ ਕਰਦਾ ਹੈ, ਪਰ ਸਖ਼ਤ ਦ੍ਰਿੜਤਾ ਦੀ ਕਮੀ ਹੁੰਦੀ ਹੈ।

    ਗੁਰਸਿੱਖ : ਗੁਰੂ ਨਾਲ ਇੱਕ ਵਾਅਦਾ ਕਰਦਾ ਹੈ ਭਾਵ ਸੰਤ ਦੀ ਅਗਵਾਈ ਵਿੱਚ ਆਵੇਗਾ ਅਤੇ ਹਰ ਉਸ ਗੱਲ ਤੇ ਅਮਲ ਕਰਦਾ ਹੈ ਜੋ ਗੁਰਬਾਣੀ ਕਹਿੰਦੀ ਹੈ ।

    ਗੁਰਮੁਖ : ਜਿਸਨੇ ਪੰਜ ਚੋਰਾਂ ਨੂੰ ਹਰਾ ਦਿੱਤਾ ਹੈ ਅਤੇ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ।

    ਇਸ ਨੂੰ ਹੇਠਾਂ ਦਿੱਤੇ ਹੋਰ ਵਿਸਥਾਰ ਨਾਲ ਪੜੋ , ਜੋ ਕਿ ਇੱਕ ਚਾਨਣ ਰੂਹ ਦੁਆਰਾ ਲਿਖਿਆ ਗਿਆ ਹੈ, ਜੋ ਗੁਰਮੁਖ ਬਣ ਗਿਆ ਹੈ ਅਤੇ ਇਸ ਦੇ ਪੜਾਵਾਂ ਵਿਚੋਂ ਲੰਘ ਗਿਆ ਹੈ ।

    ਤੁਹਾਡੇ ਚਰਨਾਂ ਦੀ ਧੂੜ

  • ਧਰਮ ਕੇ ਭਰਮ  ( 13 items )
    ਅਸੀਂ ਇਹ ਕਿਤਾਬਚਾ ਧਾਰਮਿਕ ਭਰਮ ਅਤੇ ਭੁਲੇਖਿਆਂ ('ਧਰਮ ਕੇ ਭਰਮ') ਉੱਤੇ ਗੱਲ ਕਰਨ ਲਈ ਲਿਆ ਰਹੇ ਹਾਂ । ਸਿੱਖ ਧਰਮ ਦੇ ਤੱਤ ਜੋ ਸਿੱਖ ਲੋਕਾਂ ਦੇ ਮਨਾਂ ਵਿਚ ਸ਼ੱਕ ਅਤੇ ਗੁੰਝਲਾਂ (ਦੁਬਿਧਾ) ਪੈਦਾ ਕਰਦੇ ਹਨ  ਅਤੇ ਉਹਨਾਂ ਦੇ ਅਧਿਆਤਮਿਕ ਵਿਕਾਸ ਵਿਚ ਵੱਡੀਆਂ ਰੁਕਾਵਟਾਂ ਪਾਉਂਦੇ ਹਨ ।
It's good to talk - just click below , register and meet like minded people :-
Satnaam Forum

satnaam satnaam satnaam satnaam satnaam satnaam satnaam satnaam satnaam satnaam satnaam satnaam