ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥
ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥
ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥
ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥
ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥੩੮॥
{ਪੰਨਾ ੯੨੨}
ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਜਦ ਪੰਜ ਤੱਤਾਂ (ਹਵਾ, ਪਾਣੀ, ਅਗਨ, ਧਰਤੀ ਅਤੇ ਆਕਾਸ਼, ਜੋ ਕਿ ਆਪਸ ਵਿੱਚ ਇੱਕ ਦੂਜੇ ਦਾ ਵਿਰੋਧ ਕਰਦੇ ਹਨ) ਨੂੰ ਪੂਰਨ ਪਰਮ ਸ਼ਕਤੀਸ਼ਾਲੀ ਹੁਕਮ (ਇਲਾਹੀ ਜੋਤ) ਵਿੱਚ ਬੰਨ੍ਹ ਕੇ ਮਨੁੱਖਾ ਦੇਹੀ ਦੀ ਰਚਨਾ ਕੀਤੀ ਤਾਂ ਉਸ ਵਿੱਚ ਸਾਰੀਆਂ ਪਰਮ ਸ਼ਕਤੀਆਂ ਰੱਖ ਦਿੱਤੀਆਂ। ਮਨੁੱਖਾ ਦੇਹੀ ਵਿੱਚ ਸਥਾਪਿਤ ਕੀਤੀ ਗਈ ਇਲਾਹੀ ਜੋਤ ਨੂੰ ਦੇਹੀ ਵਿੱਚ ਕਾਇਮ ਰੱਖਣ ਲਈ ਦੇਹੀ ਦਾ ਜੀਵਤ ਰਹਿਣਾ ਵੀ ਲਾਜ਼ਮੀ ਹੈ। ਇਸ ਲਈ ਦੇਹੀ ਨੂੰ ਜੀਵਤ ਰੱਖਣ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਨੇ (ਇਲਾਹੀ ਜੋਤ ਦੁਆਰਾ) ਦੇਹੀ ਨੂੰ ਸਵਾਸ ਲੈਣ ਦੀ ਸ਼ਕਤੀ ਵੀ ਦਿੱਤੀ ਹੈ। ਜਿਵੇਂ ਦੀਵੇ ਵਿੱਚ ਬਲ਼ਦੀ ਜੋਤ ਨੂੰ ਬਲ਼ਦੇ ਰਹਿਣ ਲਈ ਤੇਲ ਦੀ ਜ਼ਰੂਰਤ ਹੁੰਦੀ ਹੈ ਉਵੇਂ ਹੀ ਦੇਹੀ ਵਿੱਚ ਜੋਤ ਤਦ ਤੱਕ ਕਾਇਮ ਰਹਿੰਦੀ ਹੈ ਜਦ ਤੱਕ ਦੇਹੀ ਵਿੱਚ ਸਵਾਸ ਚਲਦੇ ਹਨ। ਜਿਵੇਂ ਦੀਵੇ ਵਿੱਚ ਤੇਲ ਮੁੱਕ ਜਾਏ ਤਾਂ ਦੀਵਾ ਬੁਝ ਜਾਂਦਾ ਹੈ ਉਵੇਂ ਹੀ ਦੇਹੀ ਵਿੱਚੋਂ ਸਵਾਸ ਨਿਕਲ ਜਾਣ ਤਾਂ ਦੇਹੀ ਵਿੱਚ ਸਥਾਪਿਤ ਜੋਤ ਦੇਹੀ ਦਾ ਤਿਆਗ ਕਰ ਦਿੰਦੀ ਹੈ ਜਿਸ ਦੇ ਕਾਰਨ ਮਨੁੱਖਾ ਦੇਹੀ ਦੀ ਮੌਤ ਹੋ ਜਾਂਦੀ ਹੈ। ਇਸ ਲਈ ਮਨੁੱਖਾ ਦੇਹੀ ਵਿੱਚ ਸਥਾਪਿਤ ਕੀਤੀ ਗਈ ਜੋਤ ਦੇਹੀ ਵਿੱਚ ਪਵਣ ਗੁਰੂ ਦੀ ਸ਼ਕਤੀ ਨਾਲ ਕਾਇਮ ਰਹਿੰਦੀ ਹੈ।
ਮਨੁੱਖਾ ਦੇਹੀ ਪਵਣ ਗੁਰੂ ਦੀ ਸ਼ਕਤੀ ਦੇ ਨਾਲ ਹੀ ਚਲਦੀ ਹੈ। ਸਵਾਸਾਂ ਦੁਆਰਾ ਮਨੁੱਖਾ ਦੇਹੀ ਪਵਣ ਗੁਰੂ ਦੇ ਨਾਲ ਜੀਵਤ ਰਹਿੰਦੀ ਹੈ। ਜਦ ਤੱਕ ਮਨੁੱਖਾ ਦੇਹੀ ਵਿੱਚ ਸਵਾਸ ਚਲਦੇ ਹਨ ਅਤੇ ਪਵਣ ਗੁਰੂ ਦੇਹੀ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਨਿਕਾਸ ਕਰਦੀ ਹੈ ਤਦ ਤੱਕ ਮਨੁੱਖਾ ਦੇਹੀ ਜੀਵਤ ਰਹਿੰਦੀ ਹੈ। ਮਨੁੱਖਾ ਦੇਹੀ ਵਿੱਚ ਸਵਾਸ ਲੈਣ ਦੀ ਸ਼ਕਤੀ ਇਲਾਹੀ ਜੋਤ ਦਿੰਦੀ ਹੈ ਅਤੇ ਸਵਾਸਾਂ ਦੁਆਰਾ ਪਵਣ ਗੁਰੂ ਦੀ ਸ਼ਕਤੀ ਮਨੁੱਖਾ ਦੇਹੀ ਨੂੰ ਚਲਾਉਂਦੀ ਹੈ। ਇਸ ਲਈ ਸਵਾਸਾਂ ਦਾ ਆਧਾਰ ਮਨੁੱਖਾ ਦੇਹੀ ਵਿੱਚ ਸਥਾਪਿਤ ਕੀਤੀ ਗਈ ਜੋਤ ਹੈ। ਪਰੰਤੂ ਮਨੁੱਖਾ ਦੇਹੀ ਦੇ ਸਾਰੇ ਅੰਗ ਸਵਾਸਾਂ ਦੁਆਰਾ ਪਵਣ ਗੁਰੂ ਦੀ ਸ਼ਕਤੀ ਨਾਲ ਚਲਦੇ ਹਨ। ਇਸ ਤੱਤ ਨੂੰ ਤਾਂ ਅੱਜ ਦੀ ਮੈਡੀਕਲ ਸਾਇੰਸ ਵੀ ਸਪਸ਼ਟ ਕਰਦੀ ਹੈ ਕਿ ਮਨੁੱਖਾ ਦੇਹੀ ਨੂੰ ਆਕਸੀਜ਼ਨ ਜੀਵਤ ਰੱਖਦੀ ਹੈ। ਜੇਕਰ ਮਨੁੱਖੀ ਦਿਮਾਗ ਨੂੰ ੨ ਮਿੰਟ ਤੱਕ ਆਕਸੀਜ਼ਨ ਨਾ ਪਹੁੰਚੇ ਤਾਂ ਉਸ ਦੀ ਮੌਤ ਹੋ ਜਾਂਦੀ ਹੈ। ਮਨੁੱਖਾ ਦੇਹੀ ਨੂੰ ਜੀਵਤ ਰੱਖਣ ਵਾਲੀ ਆਕਸੀਜ਼ਨ ਗੈਸ ਪਵਣ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ। ਇਸ ਲਈ ਮਨੁੱਖਾ ਦੇਹੀ ਨੂੰ ਜੀਵਨ ਸ਼ਕਤੀ ਸਵਾਸਾਂ ਦੁਆਰਾ ਪਵਣ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ। ਭਾਵ ਮਨੁੱਖ ਦਾ ਦਿਮਾਗ, ਜੋ ਕਿ ਮਨੁੱਖਾ ਦੇਹੀ ਨੂੰ ਚਲਾਉਣ ਦੀ ਸ਼ਕਤੀ ਰੱਖਦਾ ਹੈ, ਉਹ ਮਨੁੱਖਾ ਦਿਮਾਗ ਵੀ ਪਵਣ ਗੁਰੂ ਦੀ ਸ਼ਕਤੀ ਦੇ ਨਾਲ ਹੀ ਚਲਦਾ ਹੈ। ਜਦ ਤੱਕ ਮਨੁੱਖਾ ਦੇਹੀ ਸਵਾਸ ਲੈਂਦੀ ਹੈ ਤਦ ਤੱਕ ਉਸ ਵਿੱਚ ਸਥਾਪਿਤ ਸਾਰੀਆਂ ਸ਼ਕਤੀਆਂ (ਦੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਸੁੰਘਣ ਦੀ ਸ਼ਕਤੀ, ਸੁਆਦ ਚੱਖਣ ਦੀ ਸ਼ਕਤੀ, ਸੋਚਣ ਦੀ ਸ਼ਕਤੀ ਅਤੇ ਮਹਿਸੂਸ ਕਰਨ ਦੀ ਸ਼ਕਤੀ ਆਦਿ) ਕਾਇਮ ਰਹਿੰਦੀਆਂ ਹਨ। ਜਦ ਮਨੁੱਖਾ ਦੇਹੀ ਸਵਾਸ ਲੈਣਾ ਬੰਦ ਕਰ ਦਿੰਦੀ ਹੈ ਤਾਂ ਇਹ ਸਾਰੀਆਂ ਸ਼ਕਤੀਆਂ ਵੀ ਮਨੁੱਖਾ ਦੇਹੀ ਦਾ ਤਿਆਗ ਕਰ ਦਿੰਦੀਆਂ ਹਨ। ਕੇਵਲ ਇਤਨਾ ਹੀ ਨਹੀਂ ਬਲਕਿ ਸਤਿ ਪਾਰਬ੍ਰਹਮ ਪਰਮੇਸ਼ਰ ਦੁਆਰਾ ਸਥਾਪਿਤ (ਮਨੁੱਖਾ ਦੇਹੀ ਵਿੱਚ) ਕੀਤੀਆਂ ਗਈਆਂ ਸਾਰੀਆਂ ਪਰਮ ਸ਼ਕਤੀਆਂ ਵੀ ਮਨੁੱਖਾ ਦੇਹੀ ਦਾ ਤਿਆਗ ਕਰ ਦਿੰਦੀਆਂ ਹਨ। ਇਸ ਲਈ ਮਨੁੱਖਾ ਦੇਹੀ ਵਿੱਚ ਸਥਾਪਿਤ ਸਾਰੀਆਂ ਸ਼ਕਤੀਆਂ (ਦੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਸੁੰਘਣ ਦੀ ਸ਼ਕਤੀ, ਸੁਆਦ ਚੱਖਣ ਦੀ ਸ਼ਕਤੀ, ਸੋਚਣ ਦੀ ਸ਼ਕਤੀ ਅਤੇ ਮਹਿਸੂਸ ਕਰਨ ਦੀ ਸ਼ਕਤੀ ਆਦਿ) ਦਾ ਆਧਾਰ ਪਵਣ ਗੁਰੂ ਹੈ ਅਤੇ ਮਨੁੱਖਾ ਦੇਹੀ ਨੂੰ ਸਵਾਸ ਲੈਣ ਦੀ ਸ਼ਕਤੀ ਦੇਣ ਦਾ ਆਧਾਰ ਹੈ ਇਲਾਹੀ ਜੋਤ, ਜੋ ਕਿ ਮਨੁੱਖਾ ਦੇਹੀ ਵਿੱਚ ਸਥਾਪਿਤ ਕੀਤੀ ਗਈ ਹੈ। ਮਨੁੱਖਾ ਦੇਹੀ ਵਿੱਚ ਸਥਾਪਿਤ ਕੀਤੀਆਂ ਗਈਆਂ ਸਾਰੀਆਂ ਪਰਮ ਸ਼ਕਤੀਆਂ ਦਾ ਆਧਾਰ ਵੀ ਇਲਾਹੀ ਜੋਤ ਹੀ ਹੈ।
ਧੰਨ ਧੰਨ ਸਤਿਗੁਰੂ ਅਵਤਾਰ ਅਮਰਦਾਸ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੀ ਇਸ ਪਉੜੀ ਵਿੱਚ ਮਨੁੱਖਾ ਦੇਹੀ ਦੀ ਰਚਨਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਮਨੁੱਖਤਾ ਦੀ ਝੋਲੀ ਵਿੱਚ ਪਾਇਆ ਹੈ। ਮਨੁੱਖਾ ਦੇਹੀ ਦੀ ਬਣਤਰ ਇੱਕ ਗੁਫਾ ਦੇ ਤੁਲ਼ ਹੈ। ਮਨੁੱਖਾ ਦੇਹੀ ਰੂਪੀ ਇਸ ਗੁਫਾ ਦੇ ਦਸ ਦੁਆਰ ਹਨ। ਇਨ੍ਹਾਂ ਵਿੱਚੋਂ ਨੌਂ ਦੁਆਰਾਂ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਭੌਤਿਕ ਤੌਰ ‘ਤੇ ਦੇਹੀ ਵਿੱਚ ਇੰਦਰੀਆਂ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ। ਇਹ ਨੌਂ ਦੁਆਰ ਹਨ: (੧) ਮੂੰਹ; (੨), (੩) ਦੋ ਕੰਨ; (੪), (੫) ਦੋ ਅੱਖਾਂ; (੬) ਨੱਕ; (੭) ਚਮੜੀ; (੮) ਮਲ਼ ਦਾ ਨਿਕਾਸ ਦੁਆਰ ਅਤੇ (੯) ਲਿੰਗ। ਸਤਿ ਪਾਰਬ੍ਰਹਮ ਪਰਮੇਸ਼ਰ ਨੇ ਦਸਵੇਂ ਦੁਆਰ ਨੂੰ ਮਨੁੱਖਾ ਦੇਹੀ ਵਿੱਚ ਲੁਕਵਾਂ ਰੱਖ ਦਿੱਤਾ ਹੈ। ਦਸਵਾਂ ਦੁਆਰ ਮਨੁੱਖਾ ਦੇਹੀ ਦਾ ਕੋਈ ਭੌਤਿਕ ਅੰਗ ਨਹੀਂ ਹੈ। ਦਸਵਾਂ ਦੁਆਰ ਮਨੁੱਖ ਆਪਣੀਆਂ ਦੋ ਅੱਖਾਂ ਦੇ ਨਾਲ ਦੇਖ ਜਾਂ ਮਹਿਸੂਸ ਨਹੀਂ ਕਰ ਸਕਦਾ ਹੈ। ਦਸਵਾਂ ਦੁਆਰ ਮਨੁੱਖ ਦੀ ਰੂਹ ਦਾ ਹਿੱਸਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖਾ ਰੂਹ ਵਿੱਚ ੭ ਸਤਿ ਸਰੋਵਰ ਸਥਾਪਿਤ ਕੀਤੇ ਹਨ। ਇਹ ੭ ਸਤਿ ਸਰੋਵਰ ਅੰਮ੍ਰਿਤ ਦੇ ਸੋਮੇ ਹਨ। ਇਨ੍ਹਾਂ ੭ ਸਤਿ ਸਰੋਵਰਾਂ ਵਿੱਚ ਹੀ ਸਾਰੀਆਂ ਪਰਮ ਸ਼ਕਤੀਆਂ ਰੱਖੀਆਂ ਹੋਈਆਂ ਹਨ। ਦਸਵਾਂ ਦੁਆਰ ਇਨ੍ਹਾਂ ਸਤਿ ਸਰੋਵਰਾਂ ਵਿੱਚੋਂ ਹੀ ਇੱਕ ਸਰੋਵਰ ਹੈ। ਇਹ ੭ ਸਤਿ ਸਰੋਵਰ ਮਨੁੱਖਾ ਦੇਹੀ ਦੇ ਭਿੰਨ-ਭਿੰਨ ਸਥਾਨਾਂ ਵਿੱਚ ਸਥਾਪਿਤ ਕੀਤੇ ਗਏ ਹਨ। ਪਹਿਲਾ ਸਤਿ ਸਰੋਵਰ ਮਨੁੱਖ ਦੇ ਮਸਤਕ ਦੇ ਹਿੱਸੇ (ਦੋ ਅੱਖਾਂ ਦੇ ਵਿਚਕਾਰ) ਵਿੱਚ ਮੌਜੂਦ ਹੈ। ਜਿਸ ਦੇ ਜਾਗਰਿਤ ਹੋਣ ਨਾਲ ਮਨੁੱਖ ਨੂੰ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਜਾਂਦਾ ਹੈ। ਸੁਰਤਿ ਵਿੱਚ ਸ਼ਬਦ ਉੱਕਰਿਆ ਜਾਂਦਾ ਹੈ। ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਦੂਸਰਾ ਸਤਿ ਸਰੋਵਰ ਮਨੁੱਖ ਦੇ ਕੰਠ ਵਿੱਚ ਹੁੰਦਾ ਹੈ। ਤੀਸਰਾ ਸਤਿ ਸਰੋਵਰ ਮਨੁੱਖ ਦਾ ਹਿਰਦਾ ਹੈ। ਚੌਥਾ ਸਤਿ ਸਰੋਵਰ ਮਨੁੱਖ ਦੀ ਧੁੰਨੀ ਵਿੱਚ ਹੁੰਦਾ ਹੈ। ਪੰਜਵਾਂ ਸਤਿ ਸਰੋਵਰ ਮਨੁੱਖ ਦੇ ਲਿੰਗ ਵਾਲੇ ਭਾਗ ਵਿੱਚ ਹੁੰਦਾ ਹੈ। ਛੇਵਾਂ ਸਤਿ ਸਰੋਵਰ ਮਨੁੱਖ ਦੀ ਰੀੜ੍ਹ ਦੀ ਹੱਡੀ ਦੇ ਹੇਠਲੇ ਸਿਰੇ ਵਿੱਚ ਹੁੰਦਾ ਹੈ। ਸਤਵਾਂ ਸਰੋਵਰ, ਜੋ ਕਿ ਦਸਵਾਂ ਦੁਆਰ ਹੈ ਉਹ ਮਨੁੱਖ ਦੇ ਸਿਰ ਦੇ ਉੱਪਰਲੇ ਹਿੱਸੇ ਵਿੱਚ ਸਥਿਤ ਹੈ। ਦਸਵੇਂ ਦੁਆਰ ਤੋਂ ਇਲਾਵਾ ਜੋ ਬਾਕੀ ਦੇ ਸਤਿ ਸਰੋਵਰ ਹਨ ਉਹ ਮਨੁੱਖ ਦੀ ਬੰਦਗੀ ਨੂੰ ਵਿਕਸਿਤ ਕਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ। ਇਹ ਸਾਰੇ (੬) ਸਤਿ ਸਰੋਵਰ ਮਨੁੱਖਾ ਦੇਹੀ ਰੂਪੀ ਭਾਂਡੇ ਨੂੰ ਨਿਰਮਲ ਬਣਾਉਣ ਵਿੱਚ ਸਹਾਇਕ ਸਿੱਧ ਹੁੰਦੇ ਹਨ।
ਜਿਵੇਂ-ਜਿਵੇਂ ਸਤਿਨਾਮ ਅੰਮ੍ਰਿਤ ਇਨ੍ਹਾਂ ਸਰੋਵਰਾਂ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਇਹ ਸਤਿ ਸਰੋਵਰ ਜਾਗਰਿਤ ਹੋ ਜਾਂਦੇ ਹਨ ਅਤੇ ਮਨੁੱਖਾ ਦੇਹੀ ਦੇ ਭਿੰਨ-ਭਿੰਨ ਭਾਗਾਂ ਨੂੰ ਅੰਮ੍ਰਿਤ ਵਰਤਾਉਣ ਦਾ ਕੰਮ ਕਰਦੇ ਹਨ। ਇਸੇ ਲਈ ਗੁਰਬਾਣੀ ਵਿੱਚ ਇਨ੍ਹਾਂ ਨੂੰ ‘ਸਤਿ’ ਸਰੋਵਰ ਕਿਹਾ ਗਿਆ ਹੈ। ਇਹ ਸਾਰੇ ਸਤਿ ਸਰੋਵਰ ਅੰਮ੍ਰਿਤ ਦੇ ਸੋਮੇ ਹਨ ਅਤੇ ਇਨ੍ਹਾਂ ਸਤਿ ਸਰੋਵਰਾਂ ਵਿੱਚੋਂ ਅੰਮ੍ਰਿਤ ਦੇ ਝਰਨੇ ਫੁੱਟਦੇ ਹਨ ਜੋ ਮਨੁੱਖ ਦੇ ਰੋਮ-ਰੋਮ ਵਿੱਚ ਸਤਿਨਾਮ ਅੰਮ੍ਰਿਤ ਦਾ ਪ੍ਰਕਾਸ਼ ਕਰਦੇ ਹਨ। ਜਿਸ ਦੇ ਫਲ਼ ਸਰੂਪ ਮਨੁੱਖਾ ਦੇਹੀ ਦੇ ਰੋਮ-ਰੋਮ ਵਿੱਚ ਸਤਿਨਾਮ ਅੰਮ੍ਰਿਤ ਦੀ ਧੜਕਣ ਸੁਣਨ ਲੱਗ ਪੈਂਦੀ ਹੈ। ਮਨੁੱਖਾ ਦੇਹੀ ਵਿੱਚੋਂ ਇਲਾਹੀ ਪ੍ਰਕਾਸ਼ ਨਿਕਲ਼ਨਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ੬ ਸਰੋਵਰਾਂ ਨੂੰ ਜਾਗਰਿਤ ਕਰਦਾ ਹੋਇਆ ਜਦ ਸਤਿਨਾਮ ਅੰਮ੍ਰਿਤ ਦਸਵੇਂ ਦੁਆਰ ਵਿੱਚ ਪ੍ਰਗਟ ਹੁੰਦਾ ਹੈ ਤਾਂ ਦਸਵਾਂ ਦੁਆਰ ਖੁੱਲ੍ਹਦਾ ਹੈ। ਦਸਮ ਦੁਆਰ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਸਭ ਤੋਂ ਉੱਤਮ ਅਤੇ ਪਰਮ ਸ਼ਕਤੀਸ਼ਾਲੀ ਅੰਮ੍ਰਿਤ ਦੀ ਸਥਾਪਨਾ ਕੀਤੀ ਹੈ। ਇਹ ਅੰਮ੍ਰਿਤ ਨੂੰ ਗੁਰਬਾਣੀ ਵਿੱਚ ਅਨਹਦ ਨਾਦ ਸ਼ਬਦ ਅੰਮ੍ਰਿਤ ਕਿਹਾ ਗਿਆ ਹੈ। ਦਸਵੇਂ ਦੁਆਰ ਵਿੱਚ ਜਦ ਸਤਿਨਾਮ ਅੰਮ੍ਰਿਤ ਪ੍ਰਗਟ ਹੁੰਦਾ ਹੈ ਤਾਂ ਪਰਮ ਸ਼ਕਤੀਸ਼ਾਲੀ ਅਨਹਦ ਸ਼ਬਦ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਅਨਹਦ ਸ਼ਬਦ ਅੰਮ੍ਰਿਤ ਦੀ ਪ੍ਰਾਪਤੀ ਹੋਣ ਦੇ ਨਾਲ ਹੀ ਦਸਮ ਦੁਆਰ ਵਿੱਚ ਅਨਹਦ ਸ਼ਬਦ ਦੀਆਂ ਧੁਨਾਂ ਗੂੰਜਣ ਲੱਗ ਪੈਂਦੀਆਂ ਹਨ। ਅਨਹਦ ਸ਼ਬਦ ਦਾ ਇਹ ਇਲਾਹੀ ਸੰਗੀਤ, (ਜਿਸ ਨੂੰ ਕਈ ਸੰਤ ਮਹਾਂਪੁਰਖਾਂ ਨੇ ਧੁਨਾਤਮਕ ਨਾਮ ਵੀ ਕਿਹਾ ਹੈ) ਮਨੁੱਖ ਦੇ ਦਸਮ ਦੁਆਰ ਵਿੱਚ ਨਿਰੰਤਰ ਵੱਜਦਾ ਹੈ। ਅਨਹਦ ਸ਼ਬਦ ਅੰਮ੍ਰਿਤ ਉਹ ਇਲਾਹੀ ਸੰਗੀਤ ਹੈ ਜੋ ਕਦੇ ਬੰਦ ਨਹੀਂ ਹੁੰਦਾ ਹੈ। ਇਸ ਲਈ ਸਤਿਗੁਰੂ ਸਾਹਿਬਾਨ ਨੇ ਇਸ ਪਰਮ ਸ਼ਕਤੀਸ਼ਾਲੀ ਅੰਮ੍ਰਿਤ ਨੂੰ ਅਨਹਦ ਕਿਹਾ ਹੈ। ਅਨਹਦ ਸ਼ਬਦ ਅੰਮ੍ਰਿਤ ਉਹ ਇਲਾਹੀ ਸੰਗੀਤ ਹੈ ਜਿਸ ਦਾ ਕੋਈ ਹੱਦ ਬੰਨਾ ਨਹੀਂ ਹੈ। ਉਹ ਇਲਾਹੀ ਸੰਗੀਤ ਜੋ ਕਿ ਅਖੰਡ ਹੈ। ਅਨਹਦ ਸ਼ਬਦ ਅੰਮ੍ਰਿਤ ਹੀ ਅਖੰਡ ਕੀਰਤਨ ਹੈ। ਉਹ ਇਲਾਹੀ ਅੰਮ੍ਰਿਤ ਸੰਗੀਤ ਜੋ ਕਦੇ ਖੰਡਿਤ ਨਹੀਂ ਹੁੰਦਾ ਹੈ। ਉਹ ਇਲਾਹੀ ਅੰਮ੍ਰਿਤ ਸੰਗੀਤ ਜੋ ਕਿ ਦਸਮ ਦੁਆਰ ਵਿੱਚ ਨਿਰੰਤਰ ਵੱਜਦਾ ਹੈ। ਧੰਨ ਧੰਨ ਸਤਿਗੁਰੂ ਸਾਹਿਬਾਨ ਨੇ ਦਸਮ ਦੁਆਰ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਈ ਹੈ:
ਇਸੁ ਕਾਇਆ ਅੰਦਰਿ ਵਸਤੁ ਅਸੰਖਾ ॥
ਗੁਰਮੁਖਿ ਸਾਚੁ ਮਿਲੈ ਤਾ ਵੇਖਾ ॥
ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥
{ਪੰਨਾ ੧੧੦}
ਨਉ ਦਰ ਠਾਕੇ ਧਾਵਤੁ ਰਹਾਏ ॥ ਦਸਵੈ ਨਿਜ ਘਰਿ ਵਾਸਾ ਪਾਏ ॥
ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦੁ ਸੁਣਾਵਣਿਆ ॥
{ਪੰਨਾ ੧੨੪}
ਪਉਣੈ ਪਾਣੀ ਅਗਨੀ ਕਾ ਮੇਲੁ ॥ ਚੰਚਲ ਚਪਲ ਬੁਧਿ ਕਾ ਖੇਲੁ ॥
ਨਉ ਦਰਵਾਜੇ ਦਸਵਾ ਦੁਆਰੁ ॥ ਬੁਝੁ ਰੇ ਗਿਆਨੀ ਏਹੁ ਬੀਚਾਰੁ ॥
{ਪੰਨਾ ੧੫੨}
ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥
ਕਹਤੁ ਕਬੀਰ ਨਵੈ ਘਰ ਮੂਸੇ ਦਸਵੈਂ ਤਤੁ ਸਮਾਈ ॥
{ਪੰਨਾ ੩੩੯}
ਦਦਾ ਦੇਖਿ ਜੁ ਬਿਨਸਨਹਾਰਾ ॥ ਜਸ ਅਦੇਖਿ ਤਸ ਰਾਖਿ ਬਿਚਾਰਾ ॥
ਦਸਵੈ ਦੁਆਰਿ ਕੁੰਚੀ ਜਬ ਦੀਜੈ ॥ ਤਉ ਦਇਆਲ ਕੋ ਦਰਸਨੁ ਕੀਜੈ ॥
{ਪੰਨਾ ੩੪੧}
ਨਉਮੀ ਨਵੈ ਦੁਆਰ ਕਉ ਸਾਧਿ ॥ ਬਹਤੀ ਮਨਸਾ ਰਾਖਹੁ ਬਾਂਧਿ ॥
ਲੋਭ ਮੋਹ ਸਭ ਬੀਸਰਿ ਜਾਹੁ ॥ ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥੧੦॥
ਦਸਮੀ ਦਹ ਦਿਸ ਹੋਇ ਅਨੰਦ ॥ ਛੂਟੈ ਭਰਮੁ ਮਿਲੈ ਗੋਬਿੰਦ ॥
ਜੋਤਿ ਸਰੂਪੀ ਤਤ ਅਨੂਪ ॥ ਅਮਲ ਨ ਮਲ ਨ ਛਾਹ ਨਹੀ ਧੂਪ ॥
{ਪੰਨਾ ੩੪੩-੩੪੪}
ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥
ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥
{ਪੰਨਾ ੮੩੩}
ਪਉੜੀ ॥
ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥
ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥
ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥
ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ ॥
ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥
{ਪੰਨਾ ੯੫੪}
ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥
ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥੪॥
ਜਾਗਤੁ ਰਹੈ ਸੁ ਕਬਹੁ ਨ ਸੋਵੈ ॥ ਤੀਨਿ ਤਿਲੋਕ ਸਮਾਧਿ ਪਲੋਵੈ ॥
ਬੀਜ ਮੰਤ੍ਰੁ ਲੈ ਹਿਰਦੈ ਰਹੈ ॥ ਮਨੂਆ ਉਲਟਿ ਸੁੰਨ ਮਹਿ ਗਹੈ ॥੫॥
ਜਾਗਤੁ ਰਹੈ ਨ ਅਲੀਆ ਭਾਖੈ ॥ ਪਾਚਉ ਇੰਦ੍ਰੀ ਬਸਿ ਕਰਿ ਰਾਖੈ ॥
ਗੁਰ ਕੀ ਸਾਖੀ ਰਾਖੈ ਚੀਤਿ ॥ ਮਨੁ ਤਨੁ ਅਰਪੈ ਕ੍ਰਿਸਨ ਪਰੀਤਿ ॥
{ਪੰਨਾ ੯੭੪}
ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ ॥
ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥
{ਪੰਨਾ ੧੦੦੨}
ਅੰਤਰਿ ਜੋਤਿ ਭਲੀ ਜਗਜੀਵਨ ॥ ਸਭਿ ਘਟ ਭੋਗੈ ਹਰਿ ਰਸੁ ਪੀਵਨ ॥
ਆਪੇ ਲੇਵੈ ਆਪੇ ਦੇਵੈ ਤਿਹੁ ਲੋਈ ਜਗਤ ਪਿਤ ਦਾਤਾ ਹੇ ॥੩॥
ਜਗਤੁ ਉਪਾਇ ਖੇਲੁ ਰਚਾਇਆ ॥ ਪਵਣੈ ਪਾਣੀ ਅਗਨੀ ਜੀਉ ਪਾਇਆ ॥
ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ ॥
{ਪੰਨਾ ੧੦੩੧-੧੦੩੨}
ਭੀਤਰਿ ਕੋਟ ਗੁਫਾ ਘਰ ਜਾਈ ॥ ਨਉ ਘਰ ਥਾਪੇ ਹੁਕਮਿ ਰਜਾਈ ॥
ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ ॥
{ਪੰਨਾ ੧੦੩੩-੧੦੩੪}
ਮਾਰੂ ਮਹਲਾ ੧ ॥
ਆਪੇ ਆਪੁ ਉਪਾਇ ਨਿਰਾਲਾ ॥ ਸਾਚਾ ਥਾਨੁ ਕੀਓ ਦਇਆਲਾ ॥
ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥੧॥
ਨਉ ਘਰ ਥਾਪੇ ਥਾਪਣਹਾਰੈ ॥ ਦਸਵੈ ਵਾਸਾ ਅਲਖ ਅਪਾਰੈ ॥
ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥
{ਪੰਨਾ ੧੦੩੬-੧੦੩੭}
ਮਨੁੱਖਾ ਦੇਹੀ ਵਿੱਚ ਸਥਿਤ ੯ ਦਰਵਾਜੇ {(੧) ਮੂੰਹ; (੨), (੩) ਦੋ ਕੰਨ; (੪), (੫) ਦੋ ਅੱਖਾਂ; (੬), (੭) ਦੋ ਨਾਸਾਂ; (੮) ਮਲ਼ ਦਾ ਨਿਕਾਸ ਦੁਆਰ ਅਤੇ (੯) ਲਿੰਗ} ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੇ ਪ੍ਰਭਾਵ ਦੇ ਕਾਰਨ ਮਨੁੱਖ ਨੂੰ ਸਤਿ ਪਾਰਬ੍ਰਹਮ ਤੋਂ ਦੂਰ ਕਰਦੇ ਹਨ; ਜਿੱਥੇ ਕਿ ਦਸਵਾਂ ਦੁਆਰ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਲ ਸਦਾ-ਸਦਾ ਲਈ ਜੋੜ ਦਿੰਦਾ ਹੈ। ੯ ਦਰਵਾਜਿਆਂ ਵਿੱਚ ਸਥਾਪਿਤ ਸਾਰੀਆਂ ਸ਼ਕਤੀਆਂ ਦੀ ਵਰਤੋਂ ਮਨੁੱਖ ਮਾਇਆ (ਰਜੋ ਅਤੇ ਤਮੋ ਮਹਾ ਵਿਨਾਸ਼ਕਾਰੀ ਸ਼ਕਤੀਆਂ) ਦੀ ਗੁਲਾਮੀ ਵਿੱਚ ਅਸਤਿ ਕਰਮ ਕਰਨ ਲਈ ਕਰਦਾ ਹੈ ਤਾਂ ਸਤਿ ਪਾਰਬ੍ਰਹਮ ਪਰਮੇਸ਼ਰ ਤੋਂ ਉਸ ਦੀ ਦੂਰੀ ਵੱਧਦੀ ਜਾਂਦੀ ਹੈ। ੯ ਦਰਵਾਜਿਆਂ ਵਿੱਚ ਰੱਖੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਰਜੋ ਅਤੇ ਤਮੋ) ਦੇ ਅਧੀਨ ਕਰਦੇ ਹੋਏ ਮਨੁੱਖ ਦਾ ਸਤਿ ਪਾਰਬ੍ਰਹਮ ਪਰਮੇਸ਼ਰ ਤੋਂ ਵਿਛੋੜਾ ਹੋਰ ਵੱਧਦਾ ਜਾਂਦਾ ਹੈ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੀ ਗੁਲਾਮੀ ਵਿੱਚ ਵਿਚਰਦੇ ਹੋਏ ਮਨੁੱਖ ਦਾ ਸਤਿ ਪਾਰਬ੍ਰਹਮ ਪਰਮੇਸ਼ਰ ਤੋਂ ਵਿਛੋੜਾ ਜਨਮ ਦਰ ਜਨਮ ਹੋਰ ਵੱਧਦਾ ਚਲਾ ਜਾਂਦਾ ਹੈ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨੇੜੇ ਜਾਣ ਲਈ ਮਨੁੱਖਾ ਦੇਹੀ ਵਿੱਚ ਸਥਿਤ ਇਨ੍ਹਾਂ ੯ ਦਰਵਾਜਿਆਂ ਦਾ ਸ਼ਾਂਤ ਹੋਣਾ ਲਾਜ਼ਮੀ ਹੈ। ਇਨ੍ਹਾਂ ੯ ਦਰਵਾਜਿਆਂ ਵਿੱਚ ਰੱਖੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਸਤਿ ਕਰਮਾਂ ਵਿੱਚ ਕਰਨ ਨਾਲ ਹੀ ਮਨੁੱਖ ਇਨ੍ਹਾਂ ਨੂੰ ਸ਼ਾਂਤ ਕਰ ਸਕਦਾ ਹੈ। ਭਾਵ ਸਤਿ ਦੀ ਕਰਨੀ ਹੀ ਇਨ੍ਹਾਂ ੯ ਦਰਵਾਜਿਆਂ ਨੂੰ ਸ਼ਾਂਤ ਕਰ ਸਕਦੀ ਹੈ। ਸਤਿ ਦੀ ਕਰਨੀ ਹੀ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨੇੜੇ ਲੈ ਕੇ ਜਾ ਸਕਦੀ ਹੈ। ਸਤਿ ਦੀ ਕਰਨੀ ਹੀ ਮਨੁੱਖ ਦਾ ਸਤਿ ਪਾਰਬ੍ਰਹਮ ਪਰਮੇਸ਼ਰ ਨਾਲੋਂ ਵਿਛੋੜਾ ਦੂਰ ਕਰ ਸਕਦੀ ਹੈ। ਸਤਿ ਦੀ ਕਰਨੀ ਹੀ ਮਨੁੱਖ ਦੀ ਮੁਕਤੀ ਦਾ ਮਾਰਗ ਖੋਲ੍ਹਦੀ ਹੈ।
ਨੌਂ ਦਰਵਾਜਿਆਂ ਨੂੰ ਸ਼ਾਂਤ ਕਰਨਾ ਮਨੁੱਖੀ ਮਨ ਦੇ ਵੱਸ ਵਿੱਚ ਨਹੀਂ ਹੈ। ਮਨੁੱਖੀ ਮਨ ਮਾਇਆ ਹੈ। ਭਾਵ ਮਨੁੱਖੀ ਮਨ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦਾ ਗੁਲਾਮ ਹੈ। ਭਾਵ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਜੋ ਕਿ ਇਨ੍ਹਾਂ ਦਰਵਾਜਿਆਂ ਵਿੱਚ ਰੱਖੀਆਂ ਗਈਆਂ ਸ਼ਕਤੀਆਂ ਦੀ ਦੁਰਵਰਤੋਂ ਕਰਦੀਆਂ ਹਨ; ਉਨ੍ਹਾਂ ਨੂੰ ਸ਼ਾਂਤ ਕਰਨਾ ਮਨੁੱਖੀ ਮਨ ਦੇ ਵੱਸ ਵਿੱਚ ਨਹੀਂ ਹੈ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਰਜੋ ਅਤੇ ਤਮੋ ਬਿਰਤੀ ਦੇ ਅਧੀਨ) ਦੇ ਅਧੀਨ ਕਰਮ ਕਰਦੇ ਹੋਏ ਮਨੁੱਖ ਦੀਆਂ ਅੱਖਾਂ ਕੂੜ ਦੇਖਦੀਆਂ ਹਨ। ਬੁਰੀ ਨਜ਼ਰ ਨਾਲ ਕਿਸੇ ਵਸਤੂ ਵੱਲ ਤੱਕਣਾ ਕੂੜ ਕਰਮ ਹੈ। ਬੁਰੀ ਨਜ਼ਰ ਨਾਲ ਮਾਵਾਂ, ਧੀਆਂ ਅਤੇ ਭੈਣਾਂ ਵੱਲ ਤੱਕਣਾ ਕੂੜ ਕਰਮ ਹੈ। ਬੁਰੀ ਨਜ਼ਰ ਦੇ ਨਾਲ ਪਿਤਾ, ਭਰਾ ਅਤੇ ਪੁੱਤਰ ਸਮਾਨ ਪੁਰਖਾਂ ਵੱਲ ਤੱਕਣਾ ਕੂੜ ਕਰਮ ਹੈ। ਨਫ਼ਰਤ ਦੀ ਨਿਗਾਹ ਦੇ ਨਾਲ ਕਿਸੇ ਨੂੰ ਤੱਕਣਾ ਕੂੜ ਕਰਮ ਹੈ। ਵੈਰ ਦੀ ਭਾਵਨਾ ਨਾਲ ਕਿਸੇ ਨੂੰ ਤੱਕਣਾ ਕੂੜ ਕਰਮ ਹੈ। ਲੋਭ-ਲਾਲਚ ਦੀ ਨਜ਼ਰ ਨਾਲ ਪਰਾਏ ਧਨ ਨੂੰ ਤੱਕਣਾ ਕੂੜ ਕਰਮ ਹੈ। ਕਿਸੇ ਦੂਜੇ ਦਾ ਬੁਰਾ ਹੁੰਦੇ ਦੇਖਣਾ ਕੂੜ ਕਰਮ ਹੈ। ਕਿਸੇ ਦੂਜੇ ਦੀ ਪਤਿ ਲਹਿੰਦੇ ਦੇਖ ਕੇ ਖੁਸ਼ੀ ਦਾ ਅਨੁਭਵ ਕਰਨਾ ਕੂੜ ਕਰਮ ਹੈ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਰਜੋ ਅਤੇ ਤਮੋ ਬਿਰਤੀ ਦੇ ਅਧੀਨ) ਦੇ ਅਧੀਨ ਕਰਮ ਕਰਦੇ ਹੋਏ ਮਨੁੱਖ ਦੇ ਕੰਨ ਕੂੜ ਸੁਣਦੇ ਹਨ। ਨਿੰਦਿਆ, ਚੁਗਲੀ, ਬਖੀਲੀ ਸੁਣਨਾ ਅਤੇ ਉਸ ਵਿੱਚ ਖੁਸ਼ੀ ਦਾ ਅਨੁਭਵ ਕਰਨਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਕਿਸੇ ਦੂਜੇ ਦੀਆਂ ਬੁਰਿਆਈਆਂ ਨੂੰ ਸੁਣਨਾ ਅਤੇ ਖੁਸ਼ੀ ਦਾ ਅਨੁਭਵ ਕਰਨਾ ਕੂੜ ਕਰਮ ਹੈ। ਦੂਜਿਆਂ ਦੀ ਨਿੰਦਿਆ, ਚੁਗਲੀ ਅਤੇ ਬਖੀਲੀ ਕਰਨਾ ਅਤੇ ਉਸ ਵਿੱਚ ਆਨੰਦ ਦਾ ਅਨੁਭਵ ਕਰਨਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਕ੍ਰੋਧ ਚੰਡਾਲ ਦੀ ਗੁਲਾਮੀ ਵਿੱਚ ਦੂਜਿਆਂ ਨੂੰ ਬੁਰੇ ਬੋਲ ਬੋਲਣਾ, ਗਾਲੀ-ਗਲੋਜ਼ ਕਰਨਾ ਆਦਿ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ।
ਲੋਭ ਚੰਡਾਲ ਦੀ ਗੁਲਾਮੀ ਵਿੱਚ ਗਲਤ ਢੰਗਾਂ ਦੇ ਨਾਲ ਧਨ-ਸੰਪਦਾ, ਜ਼ਮੀਨਾਂ-ਜਾਇਦਾਦਾਂ, ਸੰਸਾਰਿਕ ਸੁੱਖ-ਸੁਵਿਧਾਵਾਂ ਆਦਿ ਨੂੰ ਇਕੱਤਰ ਕਰਨਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਚੋਰੀ, ਯਾਰੀ, ਜ਼ਬਰਦਸਤੀ, ਰਿਸ਼ਵਤਖੋਰੀ, ਧੋਖੇਬਾਜ਼ੀ, ਆਪਣੇ ਸੰਸਾਰਿਕ ਅਹੁਦੇ ਅਤੇ ਅਧਿਕਾਰਾਂ ਦੀ ਦੁਰਵਰਤੋਂ ਵਰਗੇ ਅਸਤਿ ਕਰਮਾਂ ਦੁਆਰਾ ਇਕੱਤਰ ਕੀਤੀ ਗਈ ਧਨ-ਸੰਪਦਾ, ਜ਼ਮੀਨ-ਜਾਇਦਾਦਾਂ, ਸੰਸਾਰਿਕ ਸੁੱਖ-ਸੁਵਿਧਾਵਾਂ ਆਦਿ ਮਨੁੱਖ ਦੇ ਜਨਮ ਜੀਵਨ ਦੇ ਵਿਨਾਸ਼ ਦਾ ਕਾਰਨ ਬਣਦੇ ਹਨ। ਕਾਮ ਚੰਡਾਲ ਦੀ ਗੁਲਾਮੀ ਵਿੱਚ ਆ ਕੇ ਪਰਾਈਆਂ ਮਾਵਾਂ, ਧੀਆਂ, ਭੈਣਾਂ ਦੇ ਬਾਰੇ ਬੁਰਾ ਸੋਚਣਾ ਅਤੇ ਕਰਨਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਕਾਮ ਚੰਡਾਲ ਦੇ ਅਧੀਨ ਪਰਾਏ ਪੁਰਖਾਂ ਦੇ ਬਾਰੇ ਗਲਤ ਸੋਚਣਾ ਅਤੇ ਕਰਨਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਮੋਹ ਚੰਡਾਲ ਦੇ ਵੱਸ ਵਿੱਚ ਆ ਕੇ ਭਾਣਾ ਮੰਨਣ ਤੋਂ ਇਨਕਾਰੀ ਹੋਣਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਮੋਹ ਚੰਡਾਲ ਦੀ ਅਧੀਨਤਾ ਵਿੱਚ ਆ ਕੇ ਸੰਸਾਰਿਕ ਸੰਬੰਧਾਂ ਨੂੰ ਹੀ ਆਪਣਾ ਜੀਵਨ ਸਮਝਣਾ ਅਤੇ ਇਨ੍ਹਾਂ ਸੰਬੰਧਾਂ ਦੀ ਸੇਵਾ-ਸੰਭਾਲਤਾ ਨੂੰ ਹੀ ਆਪਣਾ ਇੱਕ ਮਾਤਰ ਟੀਚਾ ਮੰਨਣਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਮੋਹ ਚੰਡਾਲ ਦੇ ਵੱਸ ਆ ਕੇ ਅਸਤਿ ਤਰੀਕਿਆਂ ਦੇ ਨਾਲ ਆਪਣੇ ਸੰਸਾਰਿਕ ਸੰਬੰਧਾਂ ਨੂੰ ਬਚਾਉਣ ਦਾ ਯਤਨ ਕਰਨਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਮੋਹ ਚੰਡਾਲ ਦੀ ਗੁਲਾਮੀ ਵਿੱਚ ਆ ਕੇ ਸੰਸਾਰਿਕ ਪਦਾਰਥਾਂ, ਦੁਨਿਆਵੀ ਸੁੱਖ-ਸੁਵਿਧਾਵਾਂ, ਧਨ-ਸੰਪਦਾ, ਜ਼ਮੀਨ-ਜਾਇਦਾਦ ਆਦਿ ਨੂੰ ਹੀ ਆਪਣੇ ਜੀਵਨ ਦਾ ਮੁੱਖ ਅੰਗ ਬਣਾਉਣਾ ਅਤੇ ਇਨ੍ਹਾਂ ਵਸਤੂਆਂ ਦੇ ਨਾਲ ਜੁੜਨਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ।
ਲੋਭ ਚੰਡਾਲ ਦੀ ਗੁਲਾਮੀ ਵਿੱਚ ਗਲਤ ਢੰਗਾਂ ਦੇ ਨਾਲ ਧਨ-ਸੰਪਦਾ, ਜ਼ਮੀਨਾਂ-ਜਾਇਦਾਦਾਂ, ਸੰਸਾਰਿਕ ਸੁੱਖ-ਸੁਵਿਧਾਵਾਂ ਆਦਿ ਨੂੰ ਇਕੱਤਰ ਕਰਨਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਚੋਰੀ, ਯਾਰੀ, ਜ਼ਬਰਦਸਤੀ, ਰਿਸ਼ਵਤਖੋਰੀ, ਧੋਖੇਬਾਜ਼ੀ, ਆਪਣੇ ਸੰਸਾਰਿਕ ਅਹੁਦੇ ਅਤੇ ਅਧਿਕਾਰਾਂ ਦੀ ਦੁਰਵਰਤੋਂ ਵਰਗੇ ਅਸਤਿ ਕਰਮਾਂ ਦੁਆਰਾ ਇਕੱਤਰ ਕੀਤੀ ਗਈ ਧਨ-ਸੰਪਦਾ, ਜ਼ਮੀਨ-ਜਾਇਦਾਦਾਂ, ਸੰਸਾਰਿਕ ਸੁੱਖ-ਸੁਵਿਧਾਵਾਂ ਆਦਿ ਮਨੁੱਖ ਦੇ ਜਨਮ ਜੀਵਨ ਦੇ ਵਿਨਾਸ਼ ਦਾ ਕਾਰਨ ਬਣਦੇ ਹਨ। ਕਾਮ ਚੰਡਾਲ ਦੀ ਗੁਲਾਮੀ ਵਿੱਚ ਆ ਕੇ ਪਰਾਈਆਂ ਮਾਵਾਂ, ਧੀਆਂ, ਭੈਣਾਂ ਦੇ ਬਾਰੇ ਬੁਰਾ ਸੋਚਣਾ ਅਤੇ ਕਰਨਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਕਾਮ ਚੰਡਾਲ ਦੇ ਅਧੀਨ ਪਰਾਏ ਪੁਰਖਾਂ ਦੇ ਬਾਰੇ ਗਲਤ ਸੋਚਣਾ ਅਤੇ ਕਰਨਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਮੋਹ ਚੰਡਾਲ ਦੇ ਵੱਸ ਵਿੱਚ ਆ ਕੇ ਭਾਣਾ ਮੰਨਣ ਤੋਂ ਇਨਕਾਰੀ ਹੋਣਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਮੋਹ ਚੰਡਾਲ ਦੀ ਅਧੀਨਤਾ ਵਿੱਚ ਆ ਕੇ ਸੰਸਾਰਿਕ ਸੰਬੰਧਾਂ ਨੂੰ ਹੀ ਆਪਣਾ ਜੀਵਨ ਸਮਝਣਾ ਅਤੇ ਇਨ੍ਹਾਂ ਸੰਬੰਧਾਂ ਦੀ ਸੇਵਾ-ਸੰਭਾਲਤਾ ਨੂੰ ਹੀ ਆਪਣਾ ਇੱਕ ਮਾਤਰ ਟੀਚਾ ਮੰਨਣਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਮੋਹ ਚੰਡਾਲ ਦੇ ਵੱਸ ਆ ਕੇ ਅਸਤਿ ਤਰੀਕਿਆਂ ਦੇ ਨਾਲ ਆਪਣੇ ਸੰਸਾਰਿਕ ਸੰਬੰਧਾਂ ਨੂੰ ਬਚਾਉਣ ਦਾ ਯਤਨ ਕਰਨਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਮੋਹ ਚੰਡਾਲ ਦੀ ਗੁਲਾਮੀ ਵਿੱਚ ਆ ਕੇ ਸੰਸਾਰਿਕ ਪਦਾਰਥਾਂ, ਦੁਨਿਆਵੀ ਸੁੱਖ-ਸੁਵਿਧਾਵਾਂ, ਧਨ-ਸੰਪਦਾ, ਜ਼ਮੀਨ-ਜਾਇਦਾਦ ਆਦਿ ਨੂੰ ਹੀ ਆਪਣੇ ਜੀਵਨ ਦਾ ਮੁੱਖ ਅੰਗ ਬਣਾਉਣਾ ਅਤੇ ਇਨ੍ਹਾਂ ਵਸਤੂਆਂ ਦੇ ਨਾਲ ਜੁੜਨਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ।
ਅਹੰਕਾਰ ਚੰਡਾਲ ਦੀ ਗੁਲਾਮੀ ਵਿੱਚ ਆ ਕੇ ਦੂਜਿਆਂ ਉੱਪਰ ਕ੍ਰੋਧ ਕਰਨਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਅਹੰਕਾਰ ਚੰਡਾਲ ਦੇ ਵੱਸ ਵਿੱਚ ਆ ਕੇ ਸੁਆਰਥੀ ਹੋ ਕੇ ਆਪਣੇ ਬਾਰੇ ਹੀ ਸੋਚਣਾ ਅਤੇ ਕਰਨਾ ਮਹਾ ਵਿਨਾਸ਼ਕਾਰੀ ਕੂੜ ਕਰਮ ਹੈ। ਕ੍ਰੋਧ ਚੰਡਾਲ ਦੇ ਵੱਸ ਆ ਕੇ ਦੂਜਿਆਂ ਦਾ ਅਨਿਸ਼ਟ (ਮਾੜਾ) ਕਰਨਾ ਮਹਾ ਵਿਨਾਸ਼ਕਾਰੀ ਕਰਮ ਹੈ। ਆਪਣੀ ਮਹਾ ਵਿਨਾਸ਼ਕਾਰੀ ਤ੍ਰਿਸ਼ਣਾ ਦੀ ਅਗਨ ਨੂੰ ਬੁਝਾਉਣ ਲਈ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੀ ਗੁਲਾਮੀ ਵਿੱਚ ਆ ਕੇ ਕੋਈ ਕਰਮ ਵੀ ਕੀਤਾ ਜਾਏ ਉਹ ਕੂੜ ਕਰਮ ਹੁੰਦਾ ਹੈ ਅਤੇ ਐਸੇ ਕੂੜ ਕਰਮ ਦਾ ਪਰਿਣਾਮ ਬਹੁਤ ਭਿਆਨਕ ਅਤੇ ਵਿਨਾਸ਼ਕਾਰੀ ਸਿੱਧ ਹੁੰਦਾ ਹੈ। ਆਪਣੀ ਵਾਸ਼ਨਾ ਨੂੰ ਸ਼ਾਂਤ ਕਰਨ ਲਈ ਕੀਤਾ ਗਿਆ ਕੋਈ ਵੀ ਕਰਮ ਹੋਏ ਉਹ ਸਦਾ ਕੂੜ ਕਰਮ ਹੁੰਦਾ ਹੈ। ਪੰਜ ਚੰਡਾਲਾਂ ਨੂੰ ਗੁਰੂ ਮੰਨ ਕੇ ਕੀਤਾ ਗਿਆ ਕੋਈ ਵੀ ਕਰਮ ਹੋਏ ਉਹ ਕਰਮ ਕੂੜ ਕਰਮ ਹੁੰਦਾ ਹੈ। ਮਾਇਆ ਦੀ ਗੁਲਾਮੀ ਵਿੱਚ ਮਨੁੱਖੀ ਮਨ ਦੀ ਗੁਰੂ ‘ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ’ ਹਨ। ਮਾਇਆ ਦੀ ਗੁਲਾਮੀ ਵਿੱਚ ਮਨੁੱਖੀ ਮਨ ਦੇ ਗੁਰੂ ਪੰਜ ਚੰਡਾਲ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਹੁੰਦੇ ਹਨ। ਇਸ ਲਈ ਮਨਮਤਿ ਵਿੱਚ ਆ ਕੇ ਕੀਤਾ ਗਿਆ ਹਰ ਇੱਕ ਕਰਮ ਕੂੜ ਕਰਮ ਹੀ ਹੁੰਦਾ ਹੈ। ਐਸੇ ਕੂੜ ਕਰਮ ਕਰਕੇ ੯ ਦਰਵਾਜੇ ਸ਼ਾਂਤ ਨਹੀਂ ਹੋ ਸਕਦੇ ਹਨ। ਐਸੇ ਕੂੜ ਕਰਮ ਕਰਕੇ ੯ ਦਰਵਾਜੇ ਪਾਵਨ ਨਹੀਂ ਹੋ ਸਕਦੇ ਹਨ। ਭਾਵ ਐਸੇ ਕੂੜ ਕਰਮ ਕਰਦੇ ਹੋਏ ਮਨੁੱਖ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੀ ਗੁਲਾਮੀ ਵਿੱਚ ਹੋਰ ਧਸਦਾ ਚਲਾ ਜਾਂਦਾ ਹੈ। ਐਸੇ ਕੂੜ ਕਰਮ ਕਰਦੇ ਹੋਏ ਮਨੁੱਖ ਆਪਣੇ ਤਨ-ਮਨ ਨੂੰ ਵਿਕਾਰਾਂ ਦੇ ਦਲਦਲ ਵਿੱਚ ਹੋਰ ਗਲਤਾਨ ਕਰ ਲੈਂਦਾ ਹੈ। ਐਸੇ ਕੂੜ ਕਰਮ ਕਰਕੇ ਮਨੁੱਖ ਦੇ ਪੁੰਨ ਕਰਮਾਂ ਦਾ ਪ੍ਰਭਾਵ ਘੱਟ ਜਾਂਦਾ ਹੈ। ਐਸੇ ਕੂੜ ਕਰਮ ਕਰਕੇ ਮਨੁੱਖ ਦੇ ਕਈ ਪੁੰਨ ਕਰਮਾਂ ਦਾ ਕੋਈ ਫਲ਼ ਪ੍ਰਾਪਤ ਨਹੀਂ ਹੁੰਦਾ ਹੈ। ਐਸੇ ਕੂੜ ਕਰਮ ਕਰਕੇ ਮਨੁੱਖ ਦੇ ਭਾਗ ਮੰਦੇ ਹੋ ਜਾਂਦੇ ਹਨ। ਐਸੇ ਕੂੜ ਕਰਮ ਕਰਦੇ ਹੋਏ ਮਨੁੱਖ ਆਪਣੇ ਜਨਮ ਜੀਵਨ ਨੂੰ ਨਸ਼ਟ ਕਰ ਲੈਂਦਾ ਹੈ। ਐਸੇ ਕੂੜ ਕਰਮਾਂ ਕਰਕੇ ਮਨੁੱਖ ਦੇ ਭਾਗਾਂ ਵਿੱਚ ਦੁੱਖ, ਕਲੇਸ਼, ਮੁਸੀਬਤਾਂ, ਗਰੀਬੀ, ਸਮੱਸਿਆਵਾਂ, ਰੋਗ ਆਦਿ ਲਿਖੇ ਜਾਂਦੇ ਹਨ। ਇਸ ਲਈ ਆਉਣ ਵਾਲੇ ਸਮੇਂ ਵਿੱਚ ਮਨੁੱਖ ਦਾ ਜੀਵਨ ਦੁੱਖਾਂ, ਕਲੇਸ਼ਾਂ, ਗਰੀਬੀ, ਮੁਸੀਬਤਾਂ, ਰੋਗਾਂ, ਸਮੱਸਿਆਵਾਂ ਆਦਿ ਨਾਲ ਭਰਪੂਰ ਹੋ ਜਾਂਦਾ ਹੈ। ਮਨੁੱਖ ਆਪਣੇ ਕਰਮਾਂ ਦੁਆਰਾ ਆਪਣਾ ਮੁਕੱਦਰ ਆਪ ਲਿਖਦਾ ਹੈ। ਜਿਸ ਤਰ੍ਹਾਂ ਦੇ ਮਨੁੱਖ ਦੇ ਕਰਮ ਹੁੰਦੇ ਹਨ ਉਸ ਤਰ੍ਹਾਂ ਦਾ ਹੀ ਮਨੁੱਖ ਦਾ ਭਵਿੱਖ ਨਿਰਮਿਤ ਹੁੰਦਾ ਹੈ।
ਇਸ ਲਈ ਸਾਰੀ ਲੋਕਾਈ ਨੂੰ ਸਨਿਮਰ ਬੇਨਤੀ ਹੈ ਕਿ ੯ ਦਰਵਾਜਿਆਂ ਨੂੰ ਸ਼ਾਂਤ ਕਰਨ ਲਈ ਸਤਿ ਦੀ ਕਰਨੀ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ। ਅੱਖਾਂ ਦੇ ਨਾਲ ਸਤਿ ਦੇਖੋ। ਆਪਣੀਆ ਅੱਖਾਂ ਦੇ ਨਾਲ ਜੋ ਵੀ ਦਿਸਦਾ ਹੈ ਉਸ ਵਿੱਚ ਸਤਿ ਨੂੰ ਦੇਖੋ। ਸੰਸਾਰ ਵਿੱਚ ਵਿਚਰਦੇ ਹੋਏ ਚੰਗੀਆਂ ਵਸਤੂਆਂ ਵੀ ਅੱਖਾਂ ਦੇ ਸਾਹਮਣੇ ਆਉਣਗੀਆਂ ਅਤੇ ਮਾੜੀਆਂ ਵਸਤੂਆਂ ਵੀ ਅੱਖਾਂ ਦੇ ਸਾਹਮਣੇ ਆਉਣਗੀਆਂ। ਚੰਗੀਆਂ ਅਤੇ ਮਾੜੀਆਂ ਵਸਤੂਆਂ ਦੇ ਸਤਿ ਨੂੰ (ਗੁਰਮਤਿ ਦੇ ਅਧਾਰ ਤੇ) ਦੇਖਣ ਦਾ ਅਤੇ ਸਮਝਣ ਦਾ ਯਤਨ ਕਰੋ। ਚੰਗੀ ਵਸਤੂ ਦੇ ਗੁਣਾਂ ਨੂੰ ਸਲਾਹੁਣਾ ਅਤੇ ਅਪਣਾਉਣਾ ਸਤਿ ਕਰਮ ਹੈ। ਮਾੜੀ ਵਸਤੂ ਦੇ ਅਵਗੁਣਾਂ ਨੂੰ ਨਾ ਚਿਤਾਰੋ, ਨਾ ਹੀ ਇਨ੍ਹਾਂ ਅਵਗੁਣਾਂ ਨੂੰ ਅਪਣਾਉਣ ਦੀ ਗਲਤੀ ਕਰੋ। ਮਾੜੀ ਵਸਤੂ ਦੇ ਅਵਗੁਣਾਂ ਉੱਪਰ ਤਰਸ ਕਰੋ ਅਤੇ ਅਵਗੁਣਾਂ ਦੇ ਨਸ਼ਟ ਹੋਣ ਲਈ ਅਰਦਾਸ ਕਰੋ। ਇਸ ਤਰ੍ਹਾਂ ਕਰਨ ਦੇ ਨਾਲ ਮਨੁੱਖ ਦਾ ਕਰਮ ਯੋਗ ਬਣ ਜਾਏਗਾ। ਇਸ ਤਰ੍ਹਾਂ ਕਰਨ ਦੇ ਨਾਲ ਮਨੁੱਖ ਦਾ ਕਰਮ ਬੰਦਗੀ ਬਣ ਜਾਏਗਾ। ਆਪਣੇ ਰੋਜ਼ਾਨਾ ਜੀਵਨ ਵਿੱਚ ਵਿਚਰਦੇ ਹੋਏ ਜੋ ਕੁਝ ਵੀ ਅੱਖਾਂ ਦੇ ਸਾਹਮਣੇ ਆਉਂਦਾ ਹੈ ਉਸ ਦੀ ਸੱਚਾਈ ਨੂੰ ਜਾਣਨ ਅਤੇ ਸਮਝਣ ਦਾ ਯਤਨ ਕਰੋ। ਸੁੰਦਰ (ਸਤਿ ਗੁਣੀ) ਵਸਤੂ ਦੀ ਸੁੰਦਰਤਾ (ਸਤਿ ਗੁਣਾਂ) ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਤ ਜਾਣ ਕੇ ਉਸ ਦੀ ਸਲਾਹੁਣਾ ਕਰੋ। ਸਤਿ ਗੁਣਾਂ ਨੂੰ ਅਪਣਾਓ। ਕੁਰੂਪ (ਅਵਗੁਣੀ) ਵਸਤੂ ਦੀ ਨਿੰਦਿਆ ਨਾ ਕਰੋ। ਕੁਰੂਪ (ਅਵਗੁਣੀ) ਵਸਤੂ ਉੱਪਰ ਦਇਆ ਕਰੋ ਅਤੇ ਉਸ ਦੀ ਕੁਰੂਪਤਾ (ਅਵਗੁਣਾਂ) ਨੂੰ ਸੁੰਦਰਤਾ (ਸਤਿ ਗੁਣਾਂ) ਵਿੱਚ ਪਰਿਵਰਤਿਤ ਹੋਣ ਲਈ ਅਰਦਾਸ ਕਰੋ। ਐਸਾ ਕਰਨ ਦੇ ਨਾਲ ਮਨੁੱਖ ਦੇ ਨੇਤਰਾਂ ਦੀ ਵਰਤੋਂ ਸਤਿ ਕਰਮਾਂ ਵਿੱਚ ਹੋਣੀ ਸ਼ੁਰੂ ਹੋ ਜਾਏਗੀ ਅਤੇ ਮਨੁੱਖੀ ਨੇਤਰ ਪਵਿੱਤਰ ਹੋਣੇ ਸ਼ੁਰੂ ਹੋ ਜਾਣਗੇ। ਮਨੁੱਖੀ ਨੇਤਰ ਸਤਿ ਦੀ ਸੇਵਾ ਕਰਨ ਲੱਗ ਪੈਣਗੇ ਜਿਸ ਦੇ ਨਾਲ ਮਨੁੱਖ ਦੇ ਕਰਮ ਯੋਗ ਬਣਨੇ ਸ਼ੁਰੂ ਹੋ ਜਾਣਗੇ। ਮਨੁੱਖ ਦੇ ਕਰਮ ਬੰਦਗੀ ਬਣਨੇ ਸ਼ੁਰੂ ਹੋ ਜਾਣਗੇ।
ਪਰਾਈ ਨਾਰੀ ਨੂੰ ਮਾਂ, ਧੀ ਅਤੇ ਭੈਣ ਦੇ ਰੂਪ ਵਿੱਚ ਦੇਖੋ। ਪਰਾਏ ਪੁਰਖ ਨੂੰ ਪਿਤਾ, ਭਰਾ ਅਤੇ ਪੁੱਤਰ ਦੇ ਰੂਪ ਵਿੱਚ ਦੇਖੋ। ਐਸਾ ਕਰਨ ਦੇ ਨਾਲ ਮਨੁੱਖ ਦੇ ਮਨ ਵਿੱਚ ਕਾਮ ਦੀ ਭਾਵਨਾ ਸ਼ਾਂਤ ਹੋਣੀ ਸ਼ੁਰੂ ਹੋ ਜਾਏਗੀ। ਮਨੁੱਖੀ ਮਨ ਵਿੱਚ ਮਾੜੇ ਵਿਚਾਰ ਆਉਣੇ ਬੰਦ ਹੋ ਜਾਣਗੇ। ਮਨੁੱਖ ਦਾ ਆਚਰਨ ਪਵਿੱਤਰ ਹੋਣਾ ਸ਼ੁਰੂ ਹੋ ਜਾਏਗਾ। ਐਸਾ ਕਰਨ ਦੇ ਨਾਲ ਮਨੁੱਖ ਦੇ ਕਰਮ ਸਤਿ ਕਰਮ ਬਣ ਜਾਣਗੇ। ਐਸਾ ਕਰਨ ਦੇ ਨਾਲ ਮਨੁੱਖ ਦਾ ‘ਕਰਮ ਯੋਗ’ ਬਣ ਜਾਏਗਾ। ਐਸਾ ਕਰਨ ਦੇ ਨਾਲ ਮਨੁੱਖ ਦਾ ਕਰਮ ਬੰਦਗੀ ਬਣ ਜਾਏਗਾ। ਐਸੀ ਸਤਿ ਦੀ ਕਰਨੀ ਵਿੱਚ ਉਹ ਪਰਮ ਸ਼ਕਤੀ ਹੈ ਜਿਸ ਦੇ ਨਾਲ ਮਨੁੱਖ ਕਾਮ ਜੈਸੇ ਮਹਾ ਵਿਨਾਸ਼ਕਾਰੀ ਚੰਡਾਲ ਉੱਪਰ ਜਿੱਤ ਹਾਸਿਲ ਕਰ ਸਕਦਾ ਹੈ।
ਧਨ-ਸੰਪਦਾ, ਜ਼ਮੀਨ-ਜਾਇਦਾਦ, ਸੰਸਾਰਿਕ ਸੁੱਖ-ਸੁਵਿਧਾਵਾਂ ਨੂੰ ਇਕੱਤਰ ਕਰਨ ਲਈ ਆਪਣੀ ਸਤਿ ਉੱਪਰ ਆਧਾਰਿਤ ਸਮਰੱਥਾ ਦੀ ਵਰਤੋਂ ਕਰੋ। ਆਪਣੀ ਮਿਹਨਤ, ਮੁਸ਼ੱਕਤ, ਦਿਆਨਤਦਾਰੀ, ਇਮਾਨਦਾਰੀ ਦੇ ਨਾਲ ਧਨ ਸੰਪਦਾ, ਜ਼ਮੀਨ-ਜਾਇਦਾਦ ਅਤੇ ਸੰਸਾਰਿਕ ਸੁੱਖ-ਸੁਵਿਧਾਵਾਂ ਨੂੰ ਇਕੱਤਰ ਕਰਨਾ ਹੀ ਸਤਿ ਦੀ ਕਰਨੀ ਹੁੰਦੀ ਹੈ। ਐਸੀ ਸਤਿ ਦੀ ਕਰਨੀ ਦੇ ਨਾਲ ਇਕੱਤਰ ਕੀਤੀ ਗਈ ਧਨ ਸੰਪਦਾ, ਜ਼ਮੀਨ-ਜਾਇਦਾਦ, ਸੰਸਾਰਿਕ ਸੁੱਖ-ਸੁਵਿਧਾਵਾਂ ਆਦਿ ਦੇ ਨਾਲ ਮਨੁੱਖ ਦਾ ਜਨਮ ਜੀਵਨ ਸੁਖੀ ਹੁੰਦਾ ਹੈ ਅਤੇ ਉਸ ਦੀ ਰੂਹਾਨੀਅਤ ਵਿੱਚ ਵਾਧਾ ਹੁੰਦਾ ਹੈ। ਆਪਣੀ ਦਸਾਂ ਨਹੁੰਆਂ ਦੀ (ਮਿਹਨਤ, ਮੁਸ਼ੱਕਤ, ਦਿਆਨਤਦਾਰੀ, ਇਮਾਨਦਾਰੀ) ਕਮਾਈ ਕਰਨ ਦੇ ਨਾਲ ਮਨੁੱਖ ਸਤੋ ਬਿਰਤੀ ਦਾ ਧਾਰਨੀ ਹੁੰਦਾ ਹੈ। ਜੋ ਮਨੁੱਖ ਆਪਣੀ ਦਸਾਂ ਨਹੁੰਆਂ (ਮਿਹਨਤ, ਮੁਸ਼ੱਕਤ, ਦਿਆਨਤਦਾਰੀ, ਇਮਾਨਦਾਰੀ) ਦੀ ਕਮਾਈ ਵਿੱਚੋਂ ਦਸਵੰਧ ਲੇਖੇ ਲਾਉਂਦੇ ਹਨ, ਉਨ੍ਹਾਂ ਦੀ ਕਿਰਤ ਕਮਾਈ ਪਵਿੱਤਰ ਪਾਵਨ ਹੋ ਜਾਂਦੀ ਹੈ। ਜੋ ਮਨੁੱਖ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਲੇਖੇ ਲਾਉਂਦੇ ਹਨ, ਉਨ੍ਹਾਂ ਮਨੁੱਖਾਂ ਨੂੰ ਮਾਇਆ ਨਹੀਂ ਖਾਂਦੀ ਹੈ। ਜੋ ਮਨੁੱਖ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਲੇਖੇ ਲਾਉਂਦੇ ਹਨ, ਉਨ੍ਹਾਂ ਨੂੰ ਧਨ-ਸੰਪਦਾ ਦੀ ਕਦੇ ਤੋਟ ਨਹੀਂ ਆਉਂਦੀ ਹੈ। ਇਸ ਲਈ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਲੇਖੇ ਲਾਉਣਾ ਬਹੁਤ ਨਿਰਮਲ ਅਤੇ ਉੱਤਮ ਸਤਿ ਕਰਮ ਹੈ। ਐਸਾ ਕਰਨ ਦੇ ਨਾਲ ਮਨੁੱਖੀ ਮਨ ਲੋਭ ਚੰਡਾਲ ਦੀ ਮਹਾ ਵਿਨਾਸ਼ਕਾਰੀ ਗੁਲਾਮੀ ਤੋਂ ਮੁਕਤ ਹੋਣ ਦੇ ਮਾਰਗ ਉੱਪਰ ਚੱਲਣਾ ਸ਼ੁਰੂ ਕਰ ਦੇਵੇਗਾ।
ਸੰਸਾਰ ਵਿੱਚ ਵਿਚਰਦੇ ਹੋਏ ਜੋ ਕੁਝ ਮਨੁੱਖ ਦੇ ਚੌਗਿਰਦ ਵਾਪਰਦਾ ਹੈ ਉਹ ਸਭ ਕੁਝ ਉਸ ਦੇ ਕਰਣਾਂ (ਕੰਨਾਂ) ਨੂੰ ਸੁਣਨਾ ਪੈਂਦਾ ਹੈ। ਜੋ ਕੁਝ ਬਚਨ ਮਨੁੱਖ ਦੇ ਕਰਣ (ਕੰਨ) ਸੁਣਦੇ ਹਨ ਉਹ ਬਚਨ ਸਤਿ ਵੀ ਹੋ ਸਕਦੇ ਹਨ ਅਤੇ ਅਸਤਿ ਵੀ ਹੋ ਸਕਦੇ ਹਨ। ਇਹ ਮਨੁੱਖ ਦੀ ਬਿਬੇਕ ਬੁੱਧੀ ਉੱਪਰ ਨਿਰਭਰ ਕਰਦਾ ਹੈ ਕਿ ਉਹ ਸੁਣੇ ਗਏ ਬਚਨਾਂ ਦਾ ਸਹੀ ਢੰਗ ਨਾਲ ਵਿਸ਼ਲੇਸ਼ਣ ਕਰਦਾ ਹੈ ਕਿ ਨਹੀਂ। ਸੁਣੇ ਗਏ ਬਚਨਾਂ ਦਾ ਸਹੀ ਅਰਥ ਜਾਣਨਾ ਅਤੇ ਸਮਝਣਾ ਬੇਅੰਤ ਲਾਜ਼ਮੀ ਹੈ। ਸੁਣੇ ਗਏ ਬਚਨਾਂ ਦਾ ਸਤਿ ਜਾਣਨਾ ਅਤੇ ਸਮਝਣਾ ਬਹੁਤ ਲਾਜ਼ਮੀ ਹੈ। ਭਾਵ ਜੋ ਕੁਝ ਕਰਣਾਂ ਨੇ ਸੁਣਿਆ ਉਹ ਬਚਨ ਸਤਿ ਹਨ ਕਿ ਅਸਤਿ ਹਨ, ਇਹ ਜਾਣਨਾ ਬੇਅੰਤ ਲਾਜ਼ਮੀ ਹੈ। ਇਸ ਲਈ ਸੁਣੇ ਗਏ ਬਚਨਾਂ ਨੂੰ ਸਤਿ ਦੀ ਤੱਕੜੀ ਉੱਪਰ ਤੋਲੋ ਤਾਂ ਮਨੁੱਖ ਨੂੰ ਇਹ ਬੋਧ ਹੋਏਗਾ ਕਿ ਸੁਣੇ ਗਏ ਬਚਨ ਸਤਿ ਹਨ ਕਿ ਅਸਤਿ ਹਨ। ਸਤਿ ਬਚਨਾਂ ਨੂੰ ਅਪਣਾਉਣਾ ਅਤੇ ਅਸਤਿ ਬਚਨਾਂ ਨੂੰ ਅਣਸੁਣਿਆ ਕਰਨਾ ਹੀ ਸਤਿ ਕਰਮ ਹੈ। ਸਤਿ ਬਚਨਾਂ ਦਾ ਸਮਰਥਨ ਕਰਨਾ ਅਤੇ ਅਸਤਿ ਬਚਨਾਂ ਦਾ ਬਹਿਸ਼ਕਾਰ ਕਰਨਾ ਹੀ ਸਤਿ ਦੀ ਕਰਨੀ ਹੈ। ਸਤਿ ਬਚਨਾਂ ਨੂੰ ਸੁਣ ਕੇ ਆਪਣੀ ਕਰਨੀ ਵਿੱਚ ਲੈ ਕੇ ਆਉਣਾ ਹੀ ਸਤਿ ਦੀ ਕਮਾਈ ਹੈ। ਸਤਿ ਬਚਨਾਂ ਦੀ ਕਮਾਈ ਕਰੋ। ਸਾਰੀ ਗੁਰਬਾਣੀ ਸਤਿ ਬਚਨ ਹਨ। ਗੁਰਬਾਣੀ ਦੀ ਕਮਾਈ ਕਰੋ। ਪੂਰਨ ਸੰਤ ਸਤਿਗੁਰੂ ਦੇ ਬਚਨ ਸਦਾ ਸਤਿ ਬਚਨ ਹੁੰਦੇ ਹਨ। ਪੂਰਨ ਸੰਤ ਸਤਿਗੁਰੂ ਦੇ ਬਚਨਾਂ ਦੀ ਕਮਾਈ ਕਰੋ। ਸਤਿ ਬਚਨਾਂ ਨੂੰ ਸੁਣਨ ਵਿੱਚ ਅਤੇ ਸਤਿ ਬਚਨਾਂ ਦੀ ਕਮਾਈ ਵਿੱਚ ਉਹ ਪਰਮ ਸ਼ਕਤੀ ਵਰਤਦੀ ਹੈ ਜਿਸ ਦੇ ਫਲ਼ ਸਰੂਪ ਮਨੁੱਖ ਨੂੰ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਦੂਜਿਆਂ ਦੀ ਨਿੰਦਿਆ, ਚੁਗਲੀ ਅਤੇ ਬਖੀਲੀ ਸੁਣਨਾ ਮਹਾ ਵਿਨਾਸ਼ਕਾਰੀ ਅਸਤਿ ਕਰਮ ਹੈ। ਦੂਜਿਆਂ ਦੀ ਨਿੰਦਿਆ, ਚੁਗਲੀ ਅਤੇ ਬਖੀਲੀ ਸੁਣਨ ਨਾਲ ਮਨੁੱਖ ਦੇ ਸਤਿ ਕਰਮਾਂ ਦੇ ਪ੍ਰਭਾਵ ਦਾ ਨਾਸ਼ ਹੁੰਦਾ ਹੈ। ਦੂਜਿਆਂ ਦੀ ਨਿੰਦਿਆ, ਚੁਗਲੀ ਅਤੇ ਬਖੀਲੀ ਸੁਣਨ ਨਾਲ ਮਨੁੱਖ ਦਾ ਇਕੱਤਰ ਕੀਤਾ ਗਿਆ ਅੰਮ੍ਰਿਤ ਲੁੱਟਿਆ ਜਾਂਦਾ ਹੈ। ਇਸ ਲਈ ਕਿਸੇ ਦੀ ਨਿੰਦਿਆ, ਚੁਗਲੀ ਅਤੇ ਬਖੀਲੀ ਨਾ ਸੁਣੋ। ਜਿੱਥੇ ਕਿਸੇ ਦੀ ਨਿੰਦਿਆ, ਚੁਗਲੀ ਅਤੇ ਬਖੀਲੀ ਹੁੰਦੀ ਹੋਏ ਉਸ ਸਥਾਨ ਤੋਂ ਦੂਰ ਹੋ ਜਾਓ।
ਮਨੁੱਖੀ ਮੂੰਹ ਅਤੇ ਰਸਨਾ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਬੋਲਣ ਦੀ ਸ਼ਕਤੀ ਸਥਾਪਿਤ ਕੀਤੀ ਹੈ। ਸੰਸਾਰ ਵਿੱਚ ਵਿਚਰ ਰਿਹਾ ਹਰ ਇੱਕ ਮਨੁੱਖ ਆਪਣੇ ਰੋਜ਼ਾਨਾ ਜੀਵਨ ਵਿੱਚ ਬੋਲਣ ਦੀ ਸ਼ਕਤੀ ਦੀ ਵਰਤੋਂ ਕਰਦਾ ਹੋਇਆ ਆਪਣੇ ਸਾਰੇ ਕਾਰ-ਵਿਹਾਰਾਂ ਨੂੰ ਕਰਦਾ ਹੈ। ਬੋਲਣ ਦੀ ਸ਼ਕਤੀ ਦਾ ਸਤਿ ਬੋਲਣ ਲਈ ਉਪਯੋਗ ਕਰੋ। ਬੋਲਣ ਦੀ ਸ਼ਕਤੀ ਦਾ ਦੁਰਉੇਪਯੋਗ ਨਾ ਕਰੋ। ਸਦਾ ਸਤਿ ਬੋਲੋ। ਸਦਾ ਮਿੱਠਾ ਬੋਲੋ। ਸਤਿ ਬੋਲਣਾ ਹੀ ਮਿੱਠਾ ਬੋਲਣਾ ਹੈ। ਐਸੇ ਬਚਨ ਬੋਲੋ ਜਿਸ ਦੇ ਨਾਲ ਸੁਣਨ ਵਾਲੇ ਦੀ ਭਲਾਈ ਹੋਵੇ। ਐਸੇ ਬਚਨ ਬੋਲੋ ਜਿਸ ਦੇ ਨਾਲ ਆਪਣਾ ਵੀ ਭਲਾ ਹੋਵੇ। ਮਾੜੇ ਬੋਲ ਨਾ ਬੋਲੋ। ਨਫ਼ਰਤ ਭਰੇ ਬੋਲ ਨਾ ਬੋਲੋ। ਗਾਲੀ-ਗਲੋਚ ਨਾ ਕਰੋ। ਕਿਸੇ ਦੀ ਨਿੰਦਿਆ, ਚੁਗਲੀ ਅਤੇ ਬਖੀਲੀ ਨਾ ਕਰੋ। ਉੱਚਾ ਨਾ ਬੋਲੋ। ਨਿਮਰਤਾ ਦੀ ਕਮਾਈ ਕਰੋ। ਅਹੰਕਾਰੀ ਬੋਲ ਨਾ ਬੋਲੋ। ਅਹੰਕਾਰ ਦਾ ਤਿਆਗ ਕਰੋ। ਪ੍ਰੇਮ ਵਿੱਚ ਰਹੋ। ਸਾਰੀ ਲੋਕਾਈ ਨੂੰ ਪ੍ਰੇਮ ਦੀ ਦ੍ਰਿਸ਼ਟ ਨਾਲ ਦੇਖੋ। ਸਤਿ ਬੋਲਣਾ ਹੀ ਸਤਿ ਦੀ ਸੇਵਾ ਹੈ। ਸਤਿ ਬੋਲਣ ਵਿੱਚ ਪਰਮ ਸ਼ਕਤੀ ਵਰਤਦੀ ਹੈ। ਜਿਸ ਦੇ ਫਲ਼ ਸਰੂਪ ਮਨੁੱਖ ਦੀ ਸਤੋ ਬਿਰਤੀ ਦਾ ਨਿਰਮਾਣ ਹੁੰਦਾ ਹੈ। ਸਤੋ ਬਿਰਤੀ ਦੇ ਧਾਰਨੀ ਮਨੁੱਖ ਉੱਪਰ ਪਰਮ ਸ਼ਕਤੀ ਵਰਤਦੀ ਹੈ ਜਿਸ ਦੇ ਫਲ਼ ਸਰੂਪ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਤੋ ਬਿਰਤੀ ਦੇ ਧਾਰਨੀ ਮਨੁੱਖ ਨੂੰ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ।
ਸਤਿ ਦੀ ਕਰਨੀ ਨਾਲ ਮਨੁੱਖ ਸਤੋ ਬਿਰਤੀ ਦਾ ਧਾਰਨੀ ਬਣ ਜਾਂਦਾ ਹੈ। ਸਤਿ ਦੀ ਕਰਨੀ ਕਰਨ ਦੇ ਨਾਲ ਮਨੁੱਖ ਦੇ ਭਾਗ ਜਾਗ ਪੈਂਦੇ ਹਨ। ਭਾਵ ੯ ਦਰਵਾਜਿਆਂ ਵਿੱਚ ਰੱਖੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਸਤਿ ਦੀ ਕਰਨੀ ਲਈ ਕਰਦੇ ਹੋਏ ਹੀ ਮਨੁੱਖ ਦੇ ਭਾਗ ਜਾਗ ਪੈਂਦੇ ਹਨ। ਸਤਿ ਦੀ ਕਰਨੀ ਵਿੱਚ ਉਹ ਪਰਮ ਸ਼ਕਤੀ ਵਰਤਦੀ ਹੈ ਜਿਸ ਦੇ ਫਲ਼ ਸਰੂਪ ਮਨੁੱਖ ਨੂੰ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਦੇ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਜਿਸ ਦੇ ਫਲ਼ ਸਰੂਪ ਮਨੁੱਖ ਸਤਿਨਾਮ ਸਿਮਰਨ ਅਤੇ ਸਤਿਨਾਮ ਦੀ ਕਮਾਈ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦਾ ਹੈ। ਸ਼ਬਦ ਦਾ ਸੁਰਤਿ ਦੇ ਨਾਲ ਸੁਮੇਲ ਹੋ ਜਾਂਦਾ ਹੈ। ਸਤਿਨਾਮ ਸੁਰਤਿ ਵਿੱਚ ਉੱਕਰਿਆ ਜਾਂਦਾ ਹੈ। ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਸੁੰਨ ਸਮਾਧੀ ਵਿੱਚ ਸਿਮਰਨ ਅਭਿਆਸ ਕਰਦੇ ਹੋਏ ਮਨ ਚਿੰਦਿਆ ਜਾਂਦਾ ਹੈ। ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਮਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ। ਮਨ ਦਾ ਅੰਤ ਹੋ ਜਾਂਦਾ ਹੈ। ਮਨ ਪਰਮ ਜੋਤ ਵਿੱਚ ਬਦਲ ਜਾਂਦਾ ਹੈ। ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ੭ ਸਤਿ ਸਰੋਵਰ ਜਾਗਰਿਤ ਹੋ ਜਾਂਦੇ ਹਨ। ਸਤਿਨਾਮ ਸਿਮਰਨ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਦੇਹੀ ਕੰਚਨ ਬਣ ਜਾਂਦੀ ਹੈ। ਦੇਹੀ ਅੰਮ੍ਰਿਤ ਦੇ ਨਾਲ ਭਰਪੂਰ ਹੋ ਜਾਂਦੀ ਹੈ। ਨੌਂ ਦਰਵਾਜੇ ਪੂਰਨ ਤੌਰ ‘ਤੇ ਸ਼ਾਂਤ ਹੋ ਜਾਂਦੇ ਹਨ। ਸਾਰੇ ਵਿਕਾਰਾਂ ਦਾ ਨਾਸ਼ ਹੋ ਜਾਂਦਾ ਹੈ। ੯ ਦਰਵਾਜੇ ਪੂਰਨ ਹੁਕਮ ਦੇ ਅਨੁਸਾਰ ਗੁਰਮਤਿ ਵਿੱਚ ਚਲੇ ਜਾਂਦੇ ਹਨ। ਭਾਵ ਭਗਤ ਦੇ ਸਾਰੇ ਕਰਮ ਸਤਿ ਕਰਮ ਹੋ ਜਾਂਦੇ ਹਨ। ੯ ਦਰਵਾਜਿਆਂ ਵਿੱਚ ਸਥਾਪਿਤ ਸਾਰੀਆਂ ਸ਼ਕਤੀਆਂ (ਦੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਬੋਲਣ ਦੀ ਸਕਤੀ, ਸੁੰਘਣ ਦੀ ਸ਼ਕਤੀ, ਸੁਆਦ ਚੱਖਣ ਦੀ ਸ਼ਕਤੀ, ਸੋਚਣ ਦੀ ਸ਼ਕਤੀ ਅਤੇ ਮਹਿਸੂਸ ਕਰਨ ਦੀ ਸ਼ਕਤੀ ਆਦਿ) ਦੀ ਵਰਤੋਂ ਆਪਣੇ ਆਪ ਸਤਿ ਕਰਮਾਂ ਲਈ ਹੋਣ ਲੱਗ ਜਾਂਦੀ ਹੈ। ਸਾਰੇ ਅਵਗੁਣਾਂ ਦਾ ਅੰਤ ਹੋ ਜਾਂਦਾ ਹੈ। ਸਾਰੇ ਵਿਕਾਰਾਂ ਦਾ ਅੰਤ ਹੋ ਜਾਂਦਾ ਹੈ। ਦਸਮ ਦੁਆਰ ਖੁੱਲ੍ਹ ਜਾਂਦਾ ਹੈ। ਦਸਮ ਦੁਆਰ ਦੇ ਖੁੱਲ੍ਹਣ ਨਾਲ ਹੀ ਪਰਮ ਸ਼ਕਤੀਸ਼ਾਲੀ ਅਨਹਦ ਸ਼ਬਦ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਅਨਹਦ ਸ਼ਬਦ ਦਸਮ ਦੁਆਰ ਵਿੱਚ ਨਿਰੰਤਰ ਵੱਜਣ ਲੱਗ ਜਾਂਦਾ ਹੈ। ਅਨਹਦ ਸ਼ਬਦ ਅੰਮ੍ਰਿਤ ਸਭ ਤੋਂ ਉੱਚਾ ਅੰਮ੍ਰਿਤ ਹੈ। ਅਨਹਦ ਸ਼ਬਦ ਵਿੱਚ ਉਹ ਪਰਮ ਸ਼ਕਤੀ ਵਰਤਦੀ ਹੈ ਜਿਸ ਦੇ ਨਾਲ ਭਗਤ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਅਨਹਦ ਸ਼ਬਦ ਉੱਪਰ ਜਦ ਭਗਤ ਆਪਣਾ ਧਿਆਨ ਕੇਂਦਰਿਤ ਕਰਦਾ ਹੈ ਤਾਂ ਉਹ ਕੁਝ ਹੀ ਛਿਣਾਂ ਵਿੱਚ ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ। ਇਨ੍ਹਾਂ ਪਰਮ ਸਤਿ ਦੇ ਤੱਤਾਂ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ। ਨੌਂ ਦਰਵਾਜਿਆਂ ਦੇ ਸ਼ਾਂਤ ਹੋ ਜਾਣ ਨਾਲ ਜਿਸ ਅਵਸਥਾ ਦੀ ਭਗਤ ਨੂੰ ਪ੍ਰਾਪਤੀ ਹੁੰਦੀ ਹੈ ਉਸ ਪਰਮ ਸਤਿ ਤੱਤ ਨੂੰ ਪੂਰਨ ਸੰਤ ਸਤਿਗੁਰੂ ਕਬੀਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਪ੍ਰਗਟ ਕੀਤਾ ਹੈ:
ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥
ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥
ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥
ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥
ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥
{ਪੰਨਾ ੬੫੬}
ਦਸਮ ਦੁਆਰ ਦੇ ਪ੍ਰਕਾਸ਼ਮਾਨ ਹੋਣ ਨਾਲ ਭਗਤ ਦੀ ਬੰਦਗੀ ਅੰਤਿਮ ਚਰਨ ਵਿੱਚ ਪਹੁੰਚ ਜਾਂਦੀ ਹੈ। ਦਸਮ ਦੁਆਰ ਦੇ ਪ੍ਰਕਾਸ਼ਮਾਨ ਹੋ ਜਾਣ ਦੇ ਨਾਲ ਹੀ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਦਸਮ ਦੁਆਰ ਦੇ ਖੁੱਲ੍ਹਣ ਦੇ ਨਾਲ ਉਹ ਪਰਮ ਸ਼ਕਤੀ ਵਰਤਦੀ ਹੈ ਜਿਸ ਦੇ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੁੰਦੇ ਹਨ। ਦਸਮ ਦੁਆਰ ਵਿੱਚ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਹਨ। ਦਸਮ ਦੁਆਰ ਵਿੱਚ ਹੀ ਪਰਮ ਜੋਤ ਪੂਰਨ ਪ੍ਰਕਾਸ਼ ਸਦਾ-ਸਦਾ ਲਈ ਪ੍ਰਗਟ ਹੋ ਜਾਂਦਾ ਹੈ। ਦਸਮ ਦੁਆਰ ਦੇ ਪ੍ਰਕਾਸ਼ਮਾਨ ਹੋ ਜਾਣ ਨਾਲ ਭਗਤ ਨੂੰ ਸਾਰੇ ਦਰਗਾਹੀ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਭਗਤ ਦੀ ਸਾਰੀ ਦੇਹੀ ਅੰਮ੍ਰਿਤ ਦੇ ਨਾਲ ਪ੍ਰਕਾਸ਼ਮਾਨ ਹੋ ਜਾਂਦੀ ਹੈ। ਤ੍ਰਿਹ ਗੁਣ ਮਾਇਆ ਉੱਪਰ ਜਿੱਤ ਪ੍ਰਾਪਤ ਹੋ ਜਾਂਦੀ ਹੈ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਰਜੋ ਅਤੇ ਤਮੋ) ਦੀ ਗੁਲਾਮੀ ਤੋਂ ਮੁਕਤੀ ਮਿਲ ਜਾਂਦੀ ਹੈ। ਸਾਰੀਆਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਭਗਤ ਦੀਆਂ ਗੁਲਾਮ ਬਣ ਜਾਂਦੀਆਂ ਹਨ। ਮਾਇਆ ਭਗਤ ਦੇ ਚਰਨਾਂ ਹੇਠ ਆ ਕੇ ਝੁੱਕ ਜਾਂਦੀ ਹੈ। ਮਾਇਆ ਭਗਤ ਦੀ ਸੇਵਕ ਬਣ ਜਾਂਦੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਭਗਤ ਸਦਾ-ਸਦਾ ਲਈ ਸਮਾ ਜਾਂਦਾ ਹੈ। ਭਗਤ ਆਪਣੀ ਹਸਤੀ ਨੂੰ ਮਿਟਾ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦਾ ਹੈ। ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਦਰਗਾਹ ਤੋਂ ਗੁਰਪ੍ਰਸਾਦਿ ਵਰਤਾਉਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਮਹਾ ਪਰਉਪਕਾਰ ਦੀ ਸੇਵਾ ਦੀ ਪ੍ਰਾਪਤੀ ਹੋ ਜਾਂਦੀ ਹੈ। ਭਗਤ ਅੰਮ੍ਰਿਤ ਦਾ ਦਾਤਾ ਬਣ ਜਾਂਦਾ ਹੈ।