ਅਨੰਦੁ ਸਾਹਿਬ – ਪਉੜੀ ੩੫

ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥

ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥

ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥

ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥

ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥

ਕਰਮ ਦਾ ਦਰਗਾਹੀ ਵਿਧਾਨ ਅਟੱਲ ਸਤਿ ਹੈ। ਕਰਮ ਦੇ ਵਿਧਾਨ ਵਿੱਚ ਅਟੱਲ ਪਰਮ ਸ਼ਕਤੀ ਹੈ। ਇੱਕ ਆਮ ਮਨੁੱਖ ਦੇ ਜੀਵਨ ਵਿੱਚ ਕਰਮ ਦਾ ਵਿਧਾਨ ਟਲ਼ ਨਹੀਂ ਸਕਦਾ ਹੈ। ਕਰਮ ਦਾ ਵਿਧਾਨ ਮਨੁੱਖ ਦੇ ਰੋਜ਼ਾਨਾ ਜੀਵਨ ਦਾ ਆਧਾਰ ਹੈ। ਮਨੁੱਖੀ ਜਨਮ ਜੀਵਨ ਕਰਮ ਦੇ ਦਰਗਾਹੀ ਵਿਧਾਨ ਦੇ ਅਨੁਸਾਰ ਹੀ ਚਲਦਾ ਹੈ। ਕਰਮ ਦਾ ਵਿਧਾਨ ਸਾਰੇ ਸੰਸਾਰ ਦੇ ਕਾਰ-ਵਿਹਾਰ ਚਲਾਉਂਦਾ ਹੈ। ਕਰਮ ਦਾ ਵਿਧਾਨ ਮਨੁੱਖ ਦੇ ਰੋਜ਼ਾਨਾ ਸੰਸਾਰਿਕ ਜੀਵਨ ਨੂੰ ਚਲਾਉਂਦਾ ਹੈ। ਮਨੁੱਖੀ ਜੀਵਨ ਵਿੱਚ ਸਫ਼ਲਤਾ ਅਤੇ ਅਸਫ਼ਲਤਾ ਮਨੁੱਖ ਨੂੰ ਉਸ ਦੇ ਕਰਮਾਂ ਅਨੁਸਾਰ ਹੀ ਪ੍ਰਾਪਤ ਹੁੰਦੀ ਹੈ। ਮਨੁੱਖ ਦੇ ਜੀਵਨ ਵਿੱਚ ਸੰਸਾਰਿਕ ਸੁੱਖ-ਸੁਵਿਧਾਵਾਂ ਦੀ ਪ੍ਰਾਪਤੀ ਕਰਮ ਦੇ ਵਿਧਾਨ ਅਨੁਸਾਰ ਹੀ ਹੁੰਦੀ ਹੈ। ਮਨੁੱਖ ਦੇ ਜੀਵਨ ਵਿੱਚ ਸੰਸਾਰਿਕ ਪਦਾਰਥਾਂ, ਧਨ-ਸੰਪਦਾ, ਕਾਰੋਬਾਰ, ਨੌਕਰੀ, ਜ਼ਮੀਨ, ਜਾਇਦਾਦ ਆਦਿ ਦੀ ਪ੍ਰਾਪਤੀ ਕਰਮ ਦੇ ਵਿਧਾਨ ਅਨੁਸਾਰ ਹੀ ਹੁੰਦੀ ਹੈ। ਮਨੁੱਖ ਦੇ ਜੀਵਨ ਵਿੱਚ ਸੰਸਾਰਿਕ ਪਦ, ਅਹੁਦੇ ਆਦਿ ਦੀ ਪ੍ਰਾਪਤੀ ਕਰਮ ਦੇ ਵਿਧਾਨ ਅਨੁਸਾਰ ਹੀ ਹੁੰਦੀ ਹੈ। ਮਨੁੱਖ ਦੇ ਜੀਵਨ ਵਿੱਚ ਮਾਤਾ, ਪਿਤਾ, ਪਤੀ, ਪਤਨੀ, ਧੀਆਂ, ਪੁੱਤਰਾਂ, ਮਿੱਤਰਾਂ, ਸਖੀਆਂ, ਸਹੇਲੀਆਂ ਅਤੇ ਹੋਰ ਸਾਰੇ ਸੰਸਾਰਿਕ ਸੰਬੰਧਾਂ ਅਤੇ ਰਿਸ਼ਤਿਆਂ ਆਦਿ ਦੀ ਪ੍ਰਾਪਤੀ ਕੇਵਲ ਕਰਮ ਦੇ ਵਿਧਾਨ ਅਨੁਸਾਰ ਹੀ ਹੁੰਦੀ ਹੈ। ਮਨੁੱਖ ਦੇ ਜੀਵਨ ਵਿੱਚ ਵਾਪਰ ਰਹੇ ਸਾਰੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਆਵਾਂ ਆਦਿ ਦਾ ਆਧਾਰ ਵੀ ਕਰਮ ਦੇ ਵਿਧਾਨ ਦੀ ਪਰਮ ਸ਼ਕਤੀ ਹੀ ਹੈ। ਮਨੁੱਖ ਨੂੰ ਪ੍ਰਾਪਤ ਸਾਰੇ ਸਰੀਰਕ ਕਸ਼ਟ, ਰੋਗਾਂ, ਸੋਗਾਂ ਆਦਿ ਦਾ ਆਧਾਰ ਵੀ ਕਰਮ ਦਾ ਵਿਧਾਨ ਹੀ ਹੈ। ਮਨੁੱਖ ਦਾ ਜਨਮ ਵੀ ਕਰਮ ਦੇ ਵਿਧਾਨ ਅਨੁਸਾਰ ਹੀ ਹੁੰਦਾ ਹੈ। ਮਨੁੱਖ ਦਾ ਹਰ ਇੱਕ ਸੁਆਸ ਵੀ ਕਰਮ ਦੇ ਵਿਧਾਨ ਅਨੁਸਾਰ ਹੀ ਚਲਦਾ ਹੈ। ਮਨੁੱਖ ਦਾ ਹਰ ਇੱਕ ਛੋਟੇ ਤੋਂ ਛੋਟਾ ਕਰਮ ਵੀ ਕਰਮ ਦੇ ਵਿਧਾਨ ਅਨੁਸਾਰ ਹੀ ਹੁੰਦਾ ਹੈ। ਮਨੁੱਖ ਨੂੰ ਪ੍ਰਾਪਤ ਸਵਾਸਾਂ ਦੀ ਸੰਖਿਆ ਵੀ ਕਰਮ ਦੇ ਵਿਧਾਨ ਅਨੁਸਾਰ ਹੀ ਨਿਰਧਾਰਿਤ ਹੁੰਦੀ ਹੈ। ਮਨੁੱਖ ਦੀ ਮੌਤ ਵੀ ਕਰਮ ਦੇ ਵਿਧਾਨ ਅਨੁਸਾਰ ਪਹਿਲਾਂ ਤੋਂ ਹੀ ਨਿਸ਼ਚਿਤ ਹੁੰਦੀ ਹੈ। ਮਨੁੱਖ ਦੇ ਜਨਮ ਦਾ ਸਮਾਂ ਅਤੇ ਮੌਤ ਦਾ ਸਮਾਂ ਵੀ ਕਰਮ ਦੇ ਵਿਧਾਨ ਅਨੁਸਾਰ ਹੀ ਨਿਰਧਾਰਿਤ ਹੁੰਦਾ ਹੈ।

ਮਨੁੱਖ ਦੇ ਕਰਮਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹੈ। ਮਨੁੱਖ ਲਈ ਆਪਣੇ ਹੀ ਕਰਮਾਂ ਦਾ ਲੇਖਾ ਰੱਖਣਾ ਅਸੰਭਵ ਹੈ। ਮਨੁੱਖ ਦੇ ਕੇਵਲ ਇਸ ਜਨਮ ਜੀਵਨ ਦੇ ਕਰਮਾਂ ਦੀ ਕਥਾ ਨਹੀਂ ਹੈ। ਮਨੁੱਖ ਦੇ ਸਾਰੇ ਜਨਮਾਂ-ਜਨਮਾਂਤਰਾਂ ਦੇ ਕਰਮਾਂ ਦੀ ਕਥਾ ਹੈ। ਇੱਕ ਦਿਨ ਦੇ ਕਰਮਾਂ ਦਾ ਲੇਖਾ ਰੱਖਣਾ ਔਖਾ ਹੈ ਤਾਂ ਇੱਕ ਜਨਮ ਦਾ ਲੇਖਾ ਰੱਖਣਾ ਕਿਵੇਂ ਸੰਭਵ ਹੋ ਸਕਦਾ ਹੈ। ਇੱਕ ਜਨਮ ਜੀਵਨ ਦੇ ਕਰਮਾਂ ਦਾ ਲੇਖਾ ਰੱਖਣਾ ਅਸੰਭਵ ਹੈ ਤਾਂ ਸਾਰੇ ਜਨਮਾਂ ਦਾ ਲੇਖਾ ਮਨੁੱਖ ਕਿਵੇਂ ਰੱਖ ਸਕਦਾ ਹੈ। ਧਰਤੀ ਉੱਪਰ ਵਿਚਰ ਰਹੇ ਮਨੁੱਖਾਂ ਦੇ ਕੇਵਲ ਮਨੁੱਖਾ ਜਨਮਾਂ ਵੱਲ ਜੇ ਝਾਤੀ ਮਾਰੀਏ ਤਾਂ ਐਸਾ ਪ੍ਰਤੀਤ ਹੁੰਦਾ ਹੈ ਕਿ ਮਨੁੱਖੇ ਜਨਮਾਂ ਦੀ ਗਿਣਤੀ ਹੀ ਕਈ-ਕਈ ਸੈਂਕੜੇ ਜਨਮਾਂ ਵਿੱਚ ਹੈ; ਤਾਂ ਇਨ੍ਹਾਂ ਸੈਂਕੜੇ ਮਨੁੱਖੇ ਜਨਮਾਂ ਦਾ ਲੇਖਾ ਕਿਵੇਂ ਰੱਖਿਆ ਜਾ ਸਕਦਾ ਹੈ। ਜੋ ਮਨੁੱਖ ਸਿਮਰਨ ਵਿੱਚ ਗਹਿਰੇ ਉਤਰ ਜਾਂਦੇ ਹਨ ਅਤੇ ਉਨ੍ਹਾਂ ਭਗਤਾਂ ਦਾ ਜਦ ਬ੍ਰਹਮ ਗਿਆਨ ਦਾ ਸੋਮਾ ਫੁੱਟਦਾ ਹੈ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੇ ਬਾਰੇ ਹੀ ਗਿਆਨ ਪ੍ਰਗਟ ਹੁੰਦਾ ਹੈ। ਉਨ੍ਹਾਂ ਨੂੰ ਇਸ ਪਰਮ ਸਤਿ ਦਾ ਗਿਆਨ ਹੋ ਜਾਂਦਾ ਹੈ ਕਿ ਉਹ ਪਿਛਲੇ ਕਿਤਨੇ ਜਨਮਾਂ ਤੋਂ ਬੰਦਗੀ ਦੇ ਮਾਰਗ ਉੱਪਰ ਚਲ ਰਹੇ ਹਨ। ਉਨ੍ਹਾਂ ਨੂੰ ਇਹ ਵੀ ਗਿਆਨ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਕਿਤਨੇ ਮਨੁੱਖਾ ਜਨਮ ਪ੍ਰਾਪਤ ਕੀਤੇ ਹਨ ਅਤੇ ਕਿਤਨੇ ਮਨੁੱਖਾ ਜਨਮ ਅਜਾਈਂ ਗੁਆ ਦਿੱਤੇ ਹਨ। ਮਨੁੱਖ ਦੀ ਬੰਦਗੀ ਇੱਕ ਜਨਮ ਵਿੱਚ ਪੂਰਨ ਨਹੀਂ ਹੁੰਦੀ ਹੈ। ਮਨੁੱਖ ਨੂੰ ਬੰਦਗੀ ਪੂਰਨ ਕਰਨ ਲਈ ਕਈ ਜਨਮ ਲੱਗ ਜਾਂਦੇ ਹਨ। ਮਨੁੱਖ ਦਾ ਮਨ ਇਤਨਾ ਚੰਚਲ ਹੈ ਕਿ ਉਹ ਇੱਕ ਜਨਮ ਦੀ ਬੰਦਗੀ ਵਿੱਚ ਨਹੀਂ ਚਿੰਦਿਆ ਜਾ ਸਕਦਾ ਹੈ। ਮਨੁੱਖ ਦਾ ਮਨ ਚਿੰਦਣ ਲਈ ਕਈ ਜਨਮ ਲੱਗ ਜਾਂਦੇ ਹਨ। ਮਨੁੱਖੀ ਮਨ ਨੂੰ ਸ਼ਾਂਤ ਕਰਨ ਵਿੱਚ ਕਈ ਜਨਮ ਲੱਗ ਜਾਂਦੇ ਹਨ। ਮਨੁੱਖੀ ਮਨ ਉੱਪਰ ਜਿੱਤ ਪ੍ਰਾਪਤ ਕਰਨ ਲਈ ਕਈ ਜਨਮ ਲੱਗ ਜਾਂਦੇ ਹਨ। ਜੋ ਮਨੁੱਖ ਬੰਦਗੀ ਦੇ ਮਾਰਗ ਉੱਪਰ ਚਲਦੇ ਹਨ ਅਤੇ ਸਤਿ ਕਰਮਾਂ ਉੱਪਰ ਆਪਣੀ ਬਿਰਤੀ ਨੂੰ ਕਾਇਮ ਕਰਦੇ ਹਨ; ਉਨ੍ਹਾਂ ਮਨੁੱਖਾਂ ਨੂੰ ਅਗਲੇ ਜਨਮ ਵਿੱਚ ਵੀ ਬੰਦਗੀ ਪ੍ਰਾਪਤ ਹੋ ਜਾਂਦੀ ਹੈ। ਜਿਸ ਦੇ ਕਾਰਨ ਉਨ੍ਹਾਂ ਦੀ ਬੰਦਗੀ ਅਗਾਂਹ ਵੱਧਦੀ ਰਹਿੰਦੀ ਹੈ। ਬੰਦਗੀ ਦੇ ਮਾਰਗ ਉੱਪਰ ਚਲਦੇ-ਚਲਦੇ, ਸਤਿ ਕਰਮ ਕਰਦੇ-ਕਰਦੇ, ਸਤੋ ਬਿਰਤੀ ਦੀ ਕਮਾਈ ਕਰਦੇ-ਕਰਦੇ ਹੀ ਮਨੁੱਖ ਦੇ ਭਾਗ ਜਾਗ ਪੈਂਦੇ ਹਨ ਅਤੇ ਪੂਰਨ ਸਤਿਗੁਰੂ ਦੀ ਸੰਗਤ ਮਿਲ ਜਾਂਦੀ ਹੈ। ਪੂਰਨ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਨ ਦੇ ਨਾਲ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦੀ ਬੰਦਗੀ ਕਰਮ ਖੰਡ ਵਿੱਚ ਸਥਾਪਿਤ ਹੋ ਜਾਂਦੀ ਹੈ।

ਕਰਮ ਦਾ ਦਰਗਾਹੀ ਵਿਧਾਨ ਇਤਨਾ ਸ਼ਕਤੀਸ਼ਾਲੀ ਹੈ ਕਿ ਇਸ ਵਿਧਾਨ ਦੇ ਅਨੁਸਾਰ ਹਰ ਇੱਕ ਮਨੁੱਖ ਦੇ ਚਿਤਰਗੁਪਤ ਉੱਪਰ ਮਨੁੱਖ ਦੇ ਸਾਰੇ ਜਨਮਾਂ ਦੇ ਇੱਕ-ਇੱਕ ਕਰਮ ਦਾ ਲੇਖਾ ਲਿਖਿਆ ਜਾਂਦਾ ਹੈ। ਆਪਣੇ ਰੋਜ਼ਾਨਾ ਜੀਵਨ ਵਿੱਚ ਮਨੁੱਖ ਜੋ-ਜੋ ਕਰਮ ਕਰਦਾ ਹੈ; ਉਨ੍ਹਾਂ ਕਰਮਾਂ ਦਾ ਲੇਖਾ ਉਸ ਦੇ ਚਿਤਰਗੁਪਤ ਉੱਪਰ ਲਿਖਿਆ ਜਾਂਦਾ ਹੈ। ਮਨੁੱਖ ਦੇ ਹਰ ਇੱਕ ਕਰਮ ਦਾ ਲੇਖਾ ਉਸੇ ਛਿਣ ਮਨੁੱਖ ਦੇ ਚਿਤਰਗੁਪਤ ਉੱਪਰ ਅੰਕਿਤ ਹੋ ਜਾਂਦਾ ਹੈ। ਮਨੁੱਖ ਦੇ ਛੋਟੇ ਤੋਂ ਛੋਟੇ ਕਰਮ ਤੋਂ ਲੈ ਕੇ ਵੱਡੇ ਤੋਂ ਵੱਡੇ ਕਰਮ ਦਾ ਲੇਖਾ ਉਸੇ ਵਕਤ ਹੀ ਮਨੁੱਖ ਦੇ ਚਿਤਰਗੁਪਤ ਉੱਪਰ ਲਿਖਿਆ ਜਾਂਦਾ ਹੈ; ਜਿਸ ਛਿਣ ਕਰਮ ਕੀਤਾ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਦੇ ਕਰਮਾਂ ਦੀਆਂ ਤੈਹਾਂ ਦਰ ਤੈਹਾਂ ਚਿਤਰਗੁਪਤ ਉੱਪਰ ਚੜ੍ਹਦੀਆਂ ਜਾਂਦੀਆ ਹਨ। ਕਰਮ ਦੇ ਵਿਧਾਨ ਅਨੁਸਾਰ ਮਨੁੱਖ ਦੇ ਚਿਤਰਗੁਪਤ ਰੂਪ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀ ਮਨੁੱਖੀ ਕਰਮਾਂ ਦੀਆਂ ਅਣਗਿਣਤ ਤੈਹਾਂ ਦਾ ਲੇਖਾ ਰੱਖਦੀ ਹੈ। ਮਨੁੱਖ ਦੇ ਚਿਤਰਗੁਪਤ ਉੱਪਰ ਅਕਿੰਤ ਬੇਅੰਤ ਮਨੁੱਖੀ ਕਰਮਾਂ ਦਾ ਬੋਝ ਮਨੁੱਖ ਦੇ ਅੰਦਰ ਸਥਾਪਿਤ ਜੋਤ (ਰੂਹ) ਚੁੱਕਦੀ ਹੈ। ਮਨੁੱਖ ਦੇ ਚਿਤਰਗੁਪਤ ਉੱਪਰ ਲਿਖੀਆਂ ਗਈਆਂ ਸਾਰੀਆਂ ਕਰਮਾਂ ਦੀ ਤੈਹਾਂ ਦਾ ਬੋਝ ਮਨੁੱਖ ਦੀ ਰੂਹ ਨੂੰ ਚੁੱਕਣਾ ਪੈਂਦਾ ਹੈ। ਮਨੁੱਖ ਦਾ ਚਿਤਰਗੁਪਤ ਮਨੁੱਖੀ ਰੂਹ ਦਾ ਹੀ ਹਿੱਸਾ ਹੁੰਦਾ ਹੈ। ਇਹ ਪਰਮ ਸਤਿ ਹੈ ਕਿ ਜਦ ਮਨੁੱਖ ਦੀ ਜੋਤ (ਰੂਹ) ਦੇਹੀ ਦਾ ਤਿਆਗ ਕਰਦੀ ਹੈ ਤਾਂ ਇਸ ਨੂੰ ਮਨੁੱਖ ਦੇ ਸਾਰੇ ਕਰਮਾਂ ਦਾ ਬੋਝ ਨਾਲ ਚੁੱਕਣਾ ਪੈਂਦਾ ਹੈ। ਭਾਵ ਮਨੁੱਖ ਦੇ ਸਾਰੇ ਕਰਮਾਂ ਦਾ ਲੇਖਾ-ਜੋਖਾ ਮਨੁੱਖ ਦੀ ਮੌਤ ਤੋਂ ਉਪਰੰਤ ਉਸ ਦੇ ਅਗਲੇ ਜਨਮ ਵਿੱਚ ਰੂਹ ਦੇ ਨਾਲ ਹੀ ਜਾਂਦਾ ਹੈ। ਮਨੁੱਖ ਦਾ ਅਗਲਾ ਜਨਮ ਕੇਵਲ ਇਨ੍ਹਾਂ ਕਰਮਾਂ ਦਾ ਲੇਖਾ-ਜੋਖਾ ਪੂਰਾ ਕਰਨ ਲਈ ਹੀ ਹੁੰਦਾ ਹੈ। ਪਰੰਤੂ ਪੂਰਨ ਸਤਿ ਦੇ ਗਿਆਨ ਦੇ ਅਭਾਵ ਕਾਰਨ ਮਨੁੱਖ ਰਜੋ ਅਤੇ ਤਮੋ ਬਿਰਤੀ ਦੇ ਅਧੀਨ ਮਿੱਠੇ ਮਾਇਕੀ ਜ਼ਹਿਰ ਦਾ ਸੇਵਨ ਕਰਦੇ-ਕਰਦੇ, ਆਪਣੇ ਚਿਤਰਗੁਪਤ ਉੱਪਰ ਨਿੱਤ ਨਵੇਂ ਕਰਮ ਲਿਖ-ਲਿਖ ਕੇ ਆਪਣੇ ਅਸਤਿ ਕਰਮਾਂ ਦੀਆਂ ਤੈਹਾਂ ਹੋਰ ਡੂੰਘੀਆਂ ਕਰ ਲੈਂਦਾ ਹੈ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਤ੍ਰਿਸ਼ਣਾ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੀ ਗੁਲਾਮੀ ਵਿੱਚ ਵਿਚਰਦੇ ਹੋਏ ਮਨੁੱਖ ਆਪਣੇ ਰੋਜ਼ਾਨਾ ਜੀਵਨ ਵਿੱਚ ਅਸਤਿ ਕਰਮਾਂ ਦੀਆਂ ਤੈਹਾਂ ਦਰ ਤੈਹਾਂ ਚਿਤਰਗੁਪਤ ਉੱਪਰ ਅੰਕਿਤ ਕਰੀ ਜਾਂਦਾ ਹੈ। ਜਿਵੇਂ-ਜਿਵੇਂ ਮਨੁੱਖੀ ਕਰਮਾਂ ਦੀਆਂ ਤੈਹਾਂ ਦਰ ਤੈਹਾਂ ਚੜ੍ਹਦੀਆਂ ਜਾਂਦੀਆਂ ਹਨ ਤਿਵੇਂ-ਤਿਵੇਂ ਮਨੁੱਖ ਦੇ ਆਉਣ ਵਾਲੇ ਜਨਮਾਂ ਦੀ ਗਿਣਤੀ ਹੋਰ ਵੱਧਦੀ ਜਾਂਦੀ ਹੈ। ਇਸ ਤਰ੍ਹਾਂ ਦੇ ਨਾਲ ਮਾਇਕੀ ਬਿਰਤੀ ਉੱਪਰ ਚਲਣ ਵਾਲੇ ਮਨੁੱਖਾਂ ਦੇ ਜਨਮ-ਮਰਨ ਦਾ ਖੇਲ ਕਦੇ ਖ਼ਤਮ ਨਹੀਂ ਹੁੰਦਾ ਹੈ।

ਅੱਜ ਦੇ ਕਲਜੁਗੀ ਸਮੇਂ ਅੰਦਰ ਸੰਸਾਰ ਵਿੱਚ ਵਿਚਰ ਰਹੇ ਲਗਭਗ ਸਾਰੇ ਮਨੁੱਖਾਂ ਦੇ ਕਰਮ ਰਜੋ ਅਤੇ ਤਮੋ ਬਿਰਤੀ ਵਾਲੇ ਹਨ। ਅੱਜ ਦੇ ਘੋਰ ਕਲਜੁਗੀ ਸਮੇਂ ਅੰਦਰ ਵਿਚਰ ਰਹੇ ਮਨੁੱਖਾਂ ਵਿੱਚ ਰਜੋ ਅਤੇ ਤਮੋ ਦੀਆਂ ਮਾਇਕੀ ਬਿਰਤੀਆਂ ਦਾ ਬੋਲ-ਬਾਲਾ ਹੈ। ਸੰਸਾਰ ਵਿੱਚ ਵਿਚਰ ਰਿਹਾ ਹਰ ਇੱਕ ਮਨੁੱਖ ਆਪਣੀ ਤ੍ਰਿਸ਼ਣਾ ਦੀ ਅਗਨ ਨੂੰ ਬੁਝਾਉਣ ਵਾਸਤੇ ਨਿਰੰਤਰ ਅਸਤਿ ਕਰਮਾਂ ਨੂੰ ਅੰਜਾਮ ਦੇਣ ਵਿੱਚ ਰੁੱਝਿਆ ਹੋਇਆ ਹੈ। ਸੰਸਾਰ ਵਿੱਚ ਵਿਚਰ ਰਿਹਾ ਹਰ ਇੱਕ ਮਨੁੱਖ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੀ ਗ਼ੁਲਾਮੀ ਵਿੱਚ ਗਲਤਾਨ ਹੋ ਰਿਹਾ ਹੈ। ਸੰਸਾਰ ਵਿੱਚ ਵਿਚਰ ਰਿਹਾ ਹਰ ਇੱਕ ਮਨੁੱਖ ਤ੍ਰਿਸ਼ਣਾ ਦੇ ਮਹਾ ਵਿਨਾਸ਼ਕਾਰੀ ਰੋਗ ਨਾਲ ਗ੍ਰਸਤ ਹੈ। ਸੰਸਾਰ ਵਿੱਚ ਵਿਚਰ ਰਿਹਾ ਹਰ ਇੱਕ ਮਨੁੱਖ ਕਾਮ ਦਾ ਰੋਗੀ ਹੈ, ਕ੍ਰੋਧ ਦਾ ਰੋਗੀ ਹੈ, ਲੋਭ ਦਾ ਰੋਗੀ ਹੈ, ਮੋਹ ਦਾ ਰੋਗੀ ਹੈ ਅਤੇ ਅਹੰਕਾਰ ਦਾ ਰੋਗੀ ਹੈ। ਤ੍ਰਿਸ਼ਣਾ ਅਤੇ ਪੰਜ ਚੰਡਾਲਾਂ ਨੇ ਮਨੁੱਖੀ ਮਨ ਨੂੰ ਦੀਰਘ ਮਾਨਸਿਕ ਰੋਗੀ ਬਣਾਇਆ ਹੋਇਆ ਹੈ। ਮਹਾ ਵਿਨਾਸ਼ਕਾਰੀ ਮਾਇਕੀ ਬਿਰਤੀ ਦੇ ਅਧੀਨ ਕਮਾਇਆ ਹੋਇਆ ਹਰ ਇੱਕ ਕਰਮ ਮਨੁੱਖ ਲਈ ਕਰਮ ਰੋਗ ਬਣ ਜਾਂਦਾ ਹੈ। ਪਹਿਲਾਂ ਮਨੁੱਖ ਮਾਨਸਿਕ ਰੋਗੀ ਬਣਦਾ ਹੈ। ਫਿਰ ਹੌਲੀ-ਹੌਲੀ ਜਿਵੇਂ-ਜਿਵੇਂ ਮਨੁੱਖ ਦੇ ਰੋਜ਼ਾਨਾ ਜੀਵਨ ਵਿੱਚ ਕੀਤੇ ਜਾ ਰਹੇ ਕਰਮ ਰੋਗ ਇਕੱਤਰ ਹੁੰਦੇ ਹਨ ਉਹ ਸਾਰੇ ਕਰਮ ਰੋਗਾਂ ਦਾ ਦੁਸ਼ਪ੍ਰਭਾਵ ਮਨੁੱਖ ਦੀ ਦੇਹੀ ਉੱਪਰ ਪੈਣਾ ਸ਼ੁਰੂ ਹੋ ਜਾਂਦਾ ਹੈ। ਜਿਸ ਦੇ ਨਾਲ ਮਨੁੱਖ ਦਾ ਸ਼ਰੀਰ ਰੋਗੀ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸੇ ਲਈ ਹਰ ਇੱਕ ਮਨੁੱਖ ਦਾ ਬੁਢੇਪਾ ਬੁਰੀ ਤਰ੍ਹਾਂ ਦੇ ਨਾਲ ਰੋਗ ਗ੍ਰਸਤ ਹੋ ਜਾਂਦਾ ਹੈ। ਇਸ ਲਈ ਇਹ ਪਰਮ ਸਤਿ ਹੈ ਕਿ ਸਾਰੇ ਮਨੁੱਖੀ ਸਰੀਰਕ ਰੋਗਾਂ ਦਾ ਕਾਰਨ ਵੀ ਮਨੁੱਖ ਦੇ ਆਪਣੇ ਕੀਤੇ ਕਰਮ ਹੀ ਹਨ।

ਰਜੋ ਅਤੇ ਤਮੋ ਦੀ ਮਹਾ ਵਿਨਾਸ਼ਕਾਰੀ ਮਾਇਕੀ ਬਿਰਤੀ ਦੇ ਧਾਰਨੀ ਮਨੁੱਖ ਸਦਾ-ਸਦਾ ਲਈ ਜਨਮ-ਮਰਨ ਦੇ ਚੱਕਰ ਵਿੱਚ ਭਟਕਦੇ ਰਹਿੰਦੇ ਹਨ। ਐਸੇ ਮਨੁੱਖਾਂ ਨੂੰ ਗੁਰਬਾਣੀ ਵਿੱਚ ਮਨਮੁਖ ਕਿਹਾ ਗਿਆ ਹੈ। ਰਜੋ ਅਤੇ ਤਮੋ ਦੀ ਮਹਾ ਵਿਨਾਸ਼ਕਾਰੀ ਮਾਇਕੀ ਬਿਰਤੀ ਦਾ ਧਾਰਨੀ ਮਨ ਮਾਇਆ ਦਾ ਗ਼ੁਲਾਮ ਹੁੰਦਾ ਹੈ। ਰਜੋ ਅਤੇ ਤਮੋ ਦੀ ਮਹਾ ਵਿਨਾਸ਼ਕਾਰੀ ਮਾਇਕੀ ਬਿਰਤੀ ਦਾ ਧਾਰਨੀ ਮਨੁੱਖ ਮਨਮਤਿ ਦਾ ਧਾਰਨੀ ਹੁੰਦਾ ਹੈ। ਮਨਮਤਿ ਦਾ ਧਾਰਨੀ ਮਨੁੱਖ ਮਨਮੁਖ ਹੁੰਦਾ ਹੈ। ਮਨਮਤਿ ਦਾ ਧਾਰਨੀ ਮਨੁੱਖ ਦੁਹਾਗਣ ਹੁੰਦਾ ਹੈ। ਮਨਮੁਖ ਮਨੁੱਖ ਨੂੰ ਗੁਰਬਾਣੀ ਵਿੱਚ ਦੁਹਾਗਣ ਕਿਹਾ ਗਿਆ ਹੈ। ਰਜੋ ਅਤੇ ਤਮੋ ਬਿਰਤੀ ਦਾ ਧਾਰਨੀ ਮਨੁੱਖ ਮਨਮੁਖ ਹੁੰਦਾ ਹੈ। ਸਤੋ ਬਿਰਤੀ ਦੇ ਧਾਰਨੀ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਨੁੱਖ ਸੁਹਾਗਣ ਦੇ ਰੂਪ ਵਿੱਚ ਦਰਗਾਹ ਵਿੱਚ ਸਵੀਕਾਰਿਆ ਜਾਂਦਾ ਹੈ। ਜੋ ਮਨੁੱਖ ਸੁਹਾਗਣ ਨਹੀਂ ਹੈ ਉਹ ਮਨੁੱਖ ਦੁਹਾਗਣ ਹੈ। ਦੁਹਾਗਣ ਦੇ ਕਰਮ ਮਨਮਤਿ ਦੇ ਅਨੁਸਾਰ ਹੁੰਦੇ ਹਨ। ਸੁਹਾਗਣ ਦੇ ਕਰਮ ਗੁਰਮਤਿ ਦੇ ਅਨੁਸਾਰ ਹੁੰਦੇ ਹਨ। ਦੁਹਾਗਣ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਤ੍ਰਿਸ਼ਣਾ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦਾ ਚਿੰਤਨ ਕਰਦੀ ਹੈ। ਇਸ ਲਈ ਦੁਹਾਗਣ ਦੀ ਗੁਰੂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਹੁੰਦੀਆਂ ਹਨ। ਦੁਹਾਗਣ ਦੇ ਗੁਰੂ ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਹੁੰਦੇ ਹਨ। ਸੁਹਾਗਣ ‘ਸਤਿ’ ਦੀ ਸੇਵਾ ਕਰਦੀ ਹੈ। ਸੁਹਾਗਣ ‘ਸਤਿ’ ਦਾ ਚਿੰਤਨ ਕਰਦੀ ਹੈ। ਇਸ ਲਈ ਸੁਹਾਗਣ ਦਾ ਗੁਰੂ ‘ਸਤਿ’ ਹੁੰਦਾ ਹੈ। ਜਦ ਮਨੁੱਖ ਕਾਮ ਚੰਡਾਲ ਦੇ ਵੱਸ ਆ ਕੇ ਆਪਣੀ ਕਾਮ ਵਾਸ਼ਨਾ ਨੂੰ ਬੁਝਾਉਣ ਲਈ ਅਸਤਿ ਕਰਮ ਕਰਦਾ ਹੈ ਤਾਂ ਕਾਮ ਚੰਡਾਲ ਉਸ ਦਾ ਗੁਰੂ ਬਣ ਜਾਂਦਾ ਹੈ। ਜਦ ਮਨੁੱਖ ਕ੍ਰੋਧ ਚੰਡਾਲ ਦੇ ਵੱਸ ਆ ਕੇ ਅਸਤਿ ਕਰਮ ਕਰਦਾ ਹੈ ਤਾਂ ਕ੍ਰੋਧ ਚੰਡਾਲ ਉਸ ਦਾ ਗੁਰੂ ਬਣ ਜਾਂਦਾ ਹੈ। ਜਦ ਮਨੁੱਖ ਲੋਭ ਚੰਡਾਲ ਦੇ ਵੱਸ ਆ ਕੇ ਅਸਤਿ ਕਰਮ ਕਰਦਾ ਹੈ ਤਾਂ ਕ੍ਰੋਧ ਚੰਡਾਲ ਉਸ ਦਾ ਗੁਰੂ ਬਣ ਜਾਂਦਾ ਹੈ। ਜਦ ਮਨੁੱਖ ਮੋਹ ਚੰਡਾਲ ਦੇ ਅਧੀਨ ਅਸਤਿ ਕਰਮ ਕਰਦਾ ਹੈ ਤਾਂ ਉਸ ਦਾ ਗੁਰੂ ਮੋਹ ਚੰਡਾਲ ਹੁੰਦਾ ਹੈ। ਜਦ ਮਨੁੱਖ ਅਹੰਕਾਰ ਚੰਡਾਲ ਦੀ ਗ਼ੁਲਾਮੀ ਵਿੱਚ ਅਸਤਿ ਕਰਮ ਕਰਦਾ ਹੈ ਤਾਂ ਉਸ ਦਾ ਗੁਰੂ ਅਹੰਕਾਰ ਚੰਡਾਲ ਹੁੰਦਾ ਹੈ। ਇਸ ਤਰ੍ਹਾਂ ਦੇ ਨਾਲ ਦੁਹਾਗਣ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦਾ ਚਿੰਤਨ ਕਰਦੀ ਹੈ ਅਤੇ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਆਪਣਾ ਗੁਰੂ ਧਾਰਨ ਕਰਦੀ ਹੈ।

ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦਾ ਚਿੰਤਨ ਕਰਨ ਵਾਲੇ ਮਨਮੁਖ ਨੂੰ ਕਦੇ ਸੁਹਾਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਸਤੋ ਬਿਰਤੀ ਨੂੰ ਧਾਰਨ ਕਰਨ ਵਾਲੇ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਦੀ ਪਰਮ ਸ਼ਕਤੀ ਵਰਤਦੀ ਹੈ। ਸਤੋ ਬਿਰਤੀ ਦਾ ਚਿੰਤਨ ਕਰਨ ਵਾਲੇ ਮਨੁੱਖ ਉੱਪਰ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਦਰ ਵਰਤਦੀ ਹੈ। ਸਤਿ ਕਰਮ ਕਰਨ ਵਾਲੇ ਮਨੁੱਖ ਉੱਪਰ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਰਾਮਤ ਦੀ ਪਰਮ ਸ਼ਕਤੀ ਵਰਤਦੀ ਹੈ। ਸਤਿ ਦਾ ਚਿੰਤਨ ਕਰਨ ਵਾਲੇ ਮਨੁੱਖ ਉੱਪਰ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀ ਵਰਤਦੀ ਹੈ ਅਤੇ ਉਸ ਮਨੁੱਖ ਨੂੰ ਪੂਰੇ ਸਤਿਗੁਰੂ ਦੀ ਸਤਿ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਪੂਰੇ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਭਰੋਸੇ, ਪ੍ਰੀਤ ਅਤੇ ਸ਼ਰਧਾ ਦੇ ਨਾਲ ਤਨ, ਮਨ ਅਤੇ ਧਨ ਅਰਪਣ ਕਰਨ ਵਾਲੇ ਮਨੁੱਖ ਨੂੰ ਹੀ ‘ਸਤਿ’ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਪੂਰੇ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਬੈਠ ਕੇ ‘ਸਤਿ’ ਦੀ ਪਰਮ ਸ਼ਕਤੀ ਨੂੰ ਗੁਰੂ ਧਾਰਨ ਕਰਨ ਵਾਲੇ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਸੁਹਾਗਣ ਦਾ ਜਨਮ ਹੁੰਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਧਰਤੀ ਉੱਪਰ ਪੂਰੇ ਸਤਿਗੁਰੂ ਦੀ ਸਤਿ ਸੰਗਤ ਵਿੱਚ ਸੁਹਾਗਣ ਪ੍ਰਗਟ ਹੁੰਦੀ ਹੈ।

ਉੱਪਰ ਵਿਚਾਰੇ ਗਏ ਸਾਰੇ ਪਰਮ ਸਤਿ ਦੇ ਤੱਤਾਂ ਤੋਂ ਇਹ ਹੀ ਸਿੱਟਾ ਨਿਕਲਦਾ ਹੈ ਕਿ ਕਰਮ ਦਾ ਵਿਧਾਨ ਅਟੱਲ ਸਤਿ ਹੈ। ਆਪਣੇ ਕਰਮਾਂ ਦੁਆਰਾ ਮਨੁੱਖ ਆਪਣਾ ਪ੍ਰਾਲਬਧ ਆਪ ਲਿਖਦਾ ਹੈ। ਮਨੁੱਖ ਜੈਸਾ ਕਰਮ ਕਰਦਾ ਹੈ ਉਸ ਨੂੰ ਵੈਸਾ ਹੀ ਫਲ਼ ਪ੍ਰਾਪਤ ਹੁੰਦਾ ਹੈ। ਆਪਣੇ ਕਰਮਾਂ ਦੁਆਰਾ ਮਨੁੱਖ ਆਪਣਾ ਮੁਕੱਦਰ ਆਪ ਲਿਖਦਾ ਹੈ। ਆਪਣੇ ਕਰਮਾਂ ਦੁਆਰਾ ਮਨੁੱਖ ਆਪਣੇ ਹੀ ਆਉਣ ਵਾਲੇ ਸਮੇਂ ਵਿੱਚ ਵਾਪਰਨ ਵਾਲੀ ਕਥਾ ਮਨੁੱਖ ਆਪ ਲਿਖਦਾ ਹੈ। ਮਨੁੱਖ ਦੇ ਜੀਵਨ ਵਿੱਚ ਵਾਪਰ ਰਹੇ ਸਾਰੇ ਰੋਗਾਂ, ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਆਵਾਂ ਆਦਿ ਦਾ ਜੁੰਮੇਵਾਰ ਮਨੁੱਖ ਆਪ ਹੀ ਹੈ। ਕਰਮ ਦੇ ਵਿਧਾਨ ਦੀ ਪਰਮ ਸ਼ਕਤੀਸ਼ਾਲੀ ਕਥਾ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਈ ਗਈ ਹੈ:

ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥

ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ ॥

ਨਾਨਕ ਗੁਰਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ ॥

(ਪੰਨਾ ੨੮-੨੯)

 

ਸਿਰੀਰਾਗੁ ਮਹਲਾ ੩ ॥

ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ ॥

ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ ॥

ਪਿਰ ਕਾ ਮਹਲੁ ਨ ਪਾਵਈ ਨਾ ਦੀਸੈ ਘਰੁ ਬਾਰੁ ॥

(ਪੰਨਾ ੩੧)

 

ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ ॥

ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇਇ ॥

ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ ॥

(ਪੰਨਾ ੩੧)

 

ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ ॥

ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥

ਸਤਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ ॥੧॥

ਭਾਈ ਰੇ ਗੁਰਮੁਖਿ ਬੂਝੈ ਕੋਇ ॥

ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥੧॥ ਰਹਾਉ ॥

(ਪੰਨਾ ੩੩)

 

ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ ॥

ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ ॥

ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਇ ॥

(ਪੰਨਾ ੩੩)

 

ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥

ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥

ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥

ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥

(ਪੰਨਾ ੩੯)

 

ਜਿਸੁ ਆਪਿ ਭੁਲਾਏ ਸੁ ਕਿਥੈ ਹਥੁ ਪਾਏ ॥

ਪੂਰਬਿ ਲਿਖਿਆ ਸੁ ਮੇਟਣਾ ਨ ਜਾਏ ॥

ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੈ ਕਰਮਿ ਮਿਲਾਵਣਿਆ ॥

(ਪੰਨਾ ੧੧੦-੧੧੧)

 

ਇਸੁ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ ॥

ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ ॥

(ਪੰਨਾ ੪੩੦)

 

ਅਨਿਕ ਜਨਮ ਵਿਛੁੜੇ ਦੁਖੁ ਪਾਇਆ ਮਨਮੁਖਿ ਕਰਮ ਕਰੈ ਅਹੰਕਾਰੀ ॥

ਸਾਧੂ ਪਰਸਤ ਹੀ ਪ੍ਰਭੁ ਪਾਇਆ ਗੋਬਿਦ ਸਰਣਿ ਤੁਮਾਰੀ ॥

(ਪੰਨਾ ੬੦੭)

 

ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖਿ ਪਾਈ ॥

ਸੇਵਕ ਕਉ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ ॥

(ਪੰਨਾ ੬੧੦)

ਕਰਮ ਦੇ ਪਰਮ ਸ਼ਕਤੀਸ਼ਾਲੀ ਵਿਧਾਨ ਨੂੰ ਬਦਲਿਆ ਨਹੀਂ ਜਾ ਸਕਦਾ ਹੈ। ਭਾਵ ਮਨੁੱਖ ਦੇ ਮੁਕੱਦਰ ਨੂੰ ਬਦਲਿਆ ਨਹੀਂ ਜਾ ਸਕਦਾ ਹੈ। ਮਨੁੱਖ ਦੇ ਪ੍ਰਾਲਬਧ ਨੂੰ ਪਰਿਵਰਤਿਤ ਨਹੀਂ ਕੀਤਾ ਜਾ ਸਕਦਾ ਹੈ। ਜੋ ਕੁਝ ਮਨੁੱਖ ਦੇ ਚਿਤਰਗੁਪਤ ਉੱਪਰ ਅੰਕਿਤ ਹੋ ਜਾਂਦਾ ਹੈ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ ਹੈ। ਮਨੁੱਖ ਨੂੰ ਆਪਣੇ ਕਰਮਾਂ ਦਾ ਲੇਖਾ-ਜੋਖਾ ਦੇਣਾ ਹੀ ਪੈਂਦਾ ਹੈ। ਜਿਸ ਦੇ ਫਲ਼ ਸਰੂਪ ਮਨੁੱਖ ਜਿਤਨੇ ਵੀ ਦੁਨਿਆਵੀ ਕਰਮ ਕਮਾ ਲਏ ਉਸ ਦਾ ਵਰਤਮਾਨ ਅਤੇ ਭਵਿੱਖ ਬਦਲਿਆ ਨਹੀਂ ਜਾ ਸਕਦਾ ਹੈ। ਜੋ ਕੁਝ ਮਨੁੱਖ ਦੇ ਮੁਕੱਦਰ ਵਿੱਚ ਲਿਖਿਆ ਹੈ ਕੇਵਲ ਉਹ ਹੀ ਮਨੁੱਖ ਨੂੰ ਮਿਲਦਾ ਹੈ। ਜਨਮਾਂ-ਜਨਮਾਂਤਰਾਂ ਦੌਰਾਨ ਮਨੁੱਖ ਇਤਨੇ ਬੇਅੰਤ ਕਰਮਾਂ ਦਾ ਲੇਖਾ ਆਪਣੇ ਚਿਤਰਗੁਪਤ ਉੱਪਰ ਲਿਖ ਲੈਂਦਾ ਹੈ ਜਿਸ ਦਾ ਉਸ ਨੂੰ ਕੋਈ ਗਿਆਨ ਨਹੀਂ ਹੁੰਦਾ ਹੈ। ਇਸ ਅਗਿਆਨਤਾ ਦੀ ਅਵਸਥਾ ਵਿੱਚ ਮਨੁੱਖ ਆਪਣੇ ਕਰਮਾਂ ਦਾ ਲੇਖਾ-ਜੋਖਾ ਕਿਵੇਂ ਰੱਖ ਸਕਦਾ ਹੈ? ਜਿਨ੍ਹਾਂ ਕਰਮਾਂ ਦਾ ਉਸ ਨੂੰ ਕੋਈ ਗਿਆਨ ਨਹੀਂ ਹੈ ਉਹ ਕਿਵੇਂ ਉਨ੍ਹਾਂ ਬੇਅੰਤ ਕਰਮਾਂ ਦਾ ਲੇਖਾ ਪੂਰਾ ਕਰ ਸਕਦਾ ਹੈ। ਭਾਵ ਮਨੁੱਖ ਦੀ ਇਤਨੀ ਸਮਰੱਥਾ ਨਹੀਂ ਹੈ ਕਿ ਉਹ ਆਪ ਮੁਹਾਰੇ ਆਪਣੇ ਕਰਮਾਂ ਦਾ ਲੇਖਾ ਪੂਰਾ ਕਰ ਸਕੇ। ਨਾ ਹੀ ਮਨੁੱਖ ਨੂੰ ਇਹ ਜਾਣਨ ਦੀ ਸਮਰੱਥਾ ਹੈ ਕਿ ਉਹ ਇਹ ਜਾਣ ਸਕੇ ਕਿ ਉਸ ਦੇ ਪਿਛਲੇ ਕਿਤਨੇ ਮਨੁੱਖਾ ਜਨਮ ਹੋਏ ਹਨ ਅਤੇ ਇਨ੍ਹਾਂ ਮਨੁੱਖ ਜਨਮਾਂ ਵਿੱਚ ਉਸ ਨੇ ਕਿਤਨੇ ਕੁ ਕਰਮ ਕੀਤੇ ਹਨ ਅਤੇ ਕੀ-ਕੀ ਕਰਮ ਕੀਤੇ ਹਨ। ਭਾਵ ਮਨੁੱਖ ਪੂਰਨ ਤੌਰ ‘ਤੇ ਇਸ ਸਤਿ ਤੋਂ ਅਨਭਿਗ ਹੈ ਕਿ ਉਸ ਦੇ ਕਰਮਾਂ ਦਾ ਲੇਖਾ-ਜੋਖਾ ਕਿਤਨਾ ਕੁ ਹੈ ਅਤੇ ਉਹ ਇਨ੍ਹਾਂ ਕਰਮਾਂ ਦਾ ਲੇਖਾ ਪੂਰਾ ਕਿਵੇਂ ਕਰ ਸਕਦਾ ਹੈ; ਕਿਵੇਂ ਉਹ ਆਪਣੀ ਰੂਹ ਨੂੰ ਇਨ੍ਹਾਂ ਕਰਮਾਂ ਦੇ ਬੋਝ ਤੋਂ ਮੁਕਤ ਕਰਵਾ ਸਕਦਾ ਹੈ। ਇਹ ਪਰਮ ਸਤਿ ਹੈ ਕਿ ਜਦੋਂ ਤੱਕ ਮਨੁੱਖ ਦੀ ਰੂਹ ਸਾਰੇ ਕਰਮਾਂ ਦੇ ਬੋਝ ਤੋਂ ਮੁਕਤ ਨਹੀਂ ਹੁੰਦੀ ਹੈ ਤਦ ਤੱਕ ਮਨੁੱਖ ਨੂੰ ਜੀਵਨ ਮੁਕਤੀ ਨਹੀਂ ਮਿਲ ਸਕਦੀ ਹੈ। ਜਦੋਂ ਤੱਕ ਮਨੁੱਖ ਦੇ ਕਰਮਾਂ ਦੇ ਬੰਧਨ ਨਹੀਂ ਟੁੱਟਦੇ ਹਨ ਤਦ ਤੱਕ ਮਨੁੱਖ ਜਨਮ-ਮਰਨ ਦੇ ਰੋਗ ਤੋਂ ਛੁਟਕਾਰਾ ਨਹੀਂ ਪ੍ਰਾਪਤ ਕਰ ਸਕਦਾ ਹੈ। ਭਾਵ ਮਨੁੱਖ ਵਿੱਚ ਇਹ ਸਮਰੱਥਾ ਨਹੀਂ ਹੁੰਦੀ ਕਿ ਉਹ ਆਪ ਮੁਹਾਰੇ ਜੀਵਨ ਮੁਕਤੀ ਪ੍ਰਾਪਤ ਕਰ ਸਕੇ ਅਤੇ ਆਪਣੇ ਜਨਮਾਂ-ਜਨਮਾਂਤਰਾਂ ਦੇ ਵਿੱਚ ਇਕੱਤਰ ਕੀਤੇ ਗਏ ਕਰਮਾਂ ਦੇ ਬੰਧਨਾਂ ਤੋਂ ਮੁਕਤ ਹੋ ਸਕੇ।

ਸੁਭਾਵਿਕ ਤੌਰ ‘ਤੇ ਪ੍ਰਸ਼ਨ ਉੱਠਦਾ ਹੈ ਕਿ ਮਨੁੱਖ ਆਪਣੇ ਜਨਮਾਂ-ਜਨਮਾਂਤਰਾਂ ਦੇ ਵਿੱਚ ਇਕੱਤਰ ਕੀਤੇ ਗਏ ਕਰਮਾਂ ਦੇ ਬੰਧਨਾਂ ਤੋਂ ਕਿਵੇਂ ਮੁਕਤ ਹੋ ਸਕਦਾ ਹੈ? ਕਿਹੜੀ ਜੁਗਤੀ ਹੈ ਜੋ ਮਨੁੱਖ ਦੀ ਰੂਹ ਨੂੰ ਜਨਮਾਂ-ਜਨਮਾਂਤਰਾਂ ਦੇ ਵਿੱਚ ਕੀਤੇ ਗਏ ਕਰਮਾਂ ਦੇ ਬੋਝ ਤੋਂ ਮੁਕਤ ਕਰਾ ਸਕਦੀ ਹੈ? ਕਿਹੜੀ ਸ਼ਕਤੀ ਹੈ ਜੋ ਮਨੁੱਖ ਦੇ ਸਾਰੇ ਕਰਮਾਂ ਦੇ ਬੰਧਨ ਕੱਟ ਕੇ ਉਸ ਨੂੰ ਮੁਕਤ ਕਰ ਸਕਦੀ ਹੈ? ਕਿਵੇਂ ਮਨੁੱਖ ਜਨਮ-ਮਰਨ ਦੇ ਚੱਕਰ ਤੋਂ ਨਿਕਲ ਕੇ ਜੀਵਨ ਮੁਕਤੀ ਪ੍ਰਾਪਤ ਕਰ ਸਕਦਾ ਹੈ? ਮਨੁੱਖ ਕੈਸੇ ਕਰਮ ਕਰੇ ਜਿਸ ਦੇ ਨਾਲ ਉਸ ਦੀ ਮੁਕਤੀ ਦਾ ਮਾਰਗ ਖੁੱਲ੍ਹ ਸਕੇ? ਮਨੁੱਖ ਕਿਹੜੀ ਜੁਗਤੀ ਦਾ ਅਨੁਸਰਨ ਕਰੇ ਜਿਸ ਦੇ ਨਾਲ ਉਸ ਦੇ ਸਾਰੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਆਵਾਂ ਦਾ ਅੰਤ ਹੋ ਸਕੇ ਅਤੇ ਉਹ ਸਦੀਵੀ ਪਰਮ ਆਨੰਦ ਦੀ ਪ੍ਰਾਪਤੀ ਕਰ ਕੇ ਜੀਵਨ ਮੁਕਤ ਹੋ ਸਕੇ? ਉਹ ਕਿਹੜੀ ਸ਼ਕਤੀ ਹੈ ਜੋ ਕਰਮ ਦੇ ਵਿਧਾਨ ਨੂੰ ਭੇਦ ਸਕਦੀ ਹੈ ਅਤੇ ਮਨੁੱਖ ਨੂੰ ਜੀਵਨ ਮੁਕਤੀ ਦੇ ਮਾਰਗ ਉੱਪਰ ਲੈ ਜਾ ਸਕਦੀ ਹੈ? ਉਹ ਕਿਹੜੀ ਸ਼ਕਤੀ ਹੈ ਜੋ ਮਨੁੱਖ ਦੇ ਸਾਰੇ ਕਰਮਾਂ ਦੇ ਬੰਧਨ ਤੋੜ ਸਕਦੀ ਹੈ? ਉਹ ਕਿਹੜੀ ਸ਼ਕਤੀ ਹੈ ਜੋ ਮਨੁੱਖ ਨੂੰ ਜਨਮ-ਮਰਨ ਦੇ ਚੱਕਰ ਵਿੱਚੋਂ ਕੱਢ ਸਕਦੀ ਹੈ ਅਤੇ ਸਦੀਵੀ ਮੁਕਤੀ ਦੇ ਸਕਦੀ ਹੈ? ਉਹ ਕਿਹੜੀ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਪੰਜ ਚੰਡਾਲ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਤੋਂ ਮੁਕਤ ਕਰਵਾ ਸਕਦੀ ਹੈ? ਉਹ ਕਿਹੜੀ ਪਰਮ ਸ਼ਕਤੀ ਹੈ ਜੋ ਮਨੁੱਖ ਦੀ ਮਹਾ ਵਿਨਾਸ਼ਕਾਰੀ ਤ੍ਰਿਸ਼ਣਾ ਦੀ ਅਗਨ ਨੂੰ ਬੁਝਾ ਸਕਦੀ ਹੈ? ਉਹ ਕਿਹੜੀ ਪਰਮ ਸ਼ਕਤੀ ਹੈ ਜੋ ਮਨੁੱਖ ਦੇ ਮਨ ਨੂੰ ਸ਼ਾਂਤ ਕਰ ਸਕਦੀ ਹੈ? ਉਹ ਕਿਹੜੀ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਆਪਣਾ ਮਨ ਜਿੱਤਣ ਵਿੱਚ ਸਹਾਇਕ ਸਿੱਧ ਹੋ ਸਕਦੀ ਹੈ?

ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਕੇਵਲ ਇੱਕ ਹੀ ਉੱਤਰ ਹੈ: ਉਸ ਪਰਮ ਸ਼ਕਤੀ ਦਾ ਨਾਮ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਨਾਮ ‘ਸਤਿ’ ਨਾਮ ਦਾ ਗੁਰਪ੍ਰਸਾਦਿ ਹੀ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਕਰਮ ਦੇ ਵਿਧਾਨ ਨੂੰ ਭੇਦ ਸਕਦੀ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਦੇ ਜਨਮਾਂ-ਜਨਮਾਂਤਰਾਂ ਦੇ ਵਿੱਚ ਇਕੱਤਰ ਕੀਤੇ ਗਏ ਬੇਅੰਤ ਕਰਮਾਂ ਦੇ ਬੰਧਨਾਂ ਨੂੰ ਤੋੜ ਸਕਦੀ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਦੇ ਸਾਰੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਆਵਾਂ ਆਦਿ ਦਾ ਅੰਤ ਕਰ ਸਕਦੀ ਹੈ ਅਤੇ ਮਨੁੱਖ ਨੂੰ ਸਦੀਵੀ ਸੁਖੀ ਕਰ ਸਕਦੀ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਦੀ ਸੁਰਤਿ ਵਿੱਚ ਸ਼ਬਦ ਦਾ ਸੁਮੇਲ ਕਰਵਾ ਸਕਦੀ ਹੈ ਜਿਸ ਦੇ ਨਾਲ ਮਨੁੱਖ ਦੀ ਬੰਦਗੀ ਕਰਮ ਖੰਡ ਵਿੱਚ ਸਥਾਪਿਤ ਹੋ ਜਾਂਦੀ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਦੇ ਸਾਰੇ ਬਜਰ ਕਪਾਟ ਖੋਲ੍ਹ ਦਿੰਦੀ ਹੈ ਅਤੇ ੭ ਸਤਿ ਸਰੋਵਰਾਂ ਨੂੰ ਜਾਗਰਿਤ ਕਰ ਦਿੰਦੀ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਸੁੰਨ ਸਮਾਧੀ ਵਿੱਚ ਲੈ ਜਾਂਦੀ ਹੈ ਜਿਸ ਦੇ ਨਾਲ ਉਸ ਦਾ ਮਨ ਚਿੰਦਿਆ ਜਾਂਦਾ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਦੇ ਰੋਮ-ਰੋਮ ਵਿੱਚ ‘ਸਤਿ’ ਨਾਮ ਦਾ ਪ੍ਰਕਾਸ਼ ਕਰ ਦਿੰਦੀ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਸਾਰੀਆਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਹਾਸਿਲ ਕਰਵਾ ਸਕਦੀ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਦੀ ਮਹਾ ਵਿਨਾਸ਼ਕਾਰੀ ਤ੍ਰਿਸ਼ਣਾ ਦੀ ਅਗਨ ਨੂੰ ਸ਼ਾਂਤ ਕਰ ਸਕਦੀ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਉੱਪਰ ਜਿੱਤ ਹਾਸਿਲ ਕਰਵਾ ਸਕਦੀ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਦੇ ਕਦੇ ਚੁੱਪ ਨਾ ਹੋਣ ਵਾਲੇ ਮਨ ਨੂੰ ਸ਼ਾਂਤ ਕਰ ਸਕਦੀ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਜੀਵਨ ਮੁਕਤੀ ਦੇ ਸਕਦੀ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜਿਸ ਦੇ ਨਾਲ ਮਨੁੱਖ ਸਾਰੀਆਂ ਮਾਇਕੀ ਸ਼ਕਤੀਆਂ ਨੂੰ ਜਿੱਤ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦਾ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜਿਸ ਦੇ ਨਾਲ ਮਨੁੱਖ ਨੂੰ ਤੱਤ ਗਿਆਨ ਅਤੇ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ‘ਸਤਿ’ ਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਪਰਮ ਪਦਵੀ ਦੀ ਪ੍ਰਾਪਤੀ ਕਰਵਾ ਦਿੰਦੀ ਹੈ ਅਤੇ ਸਦਾ-ਸਦਾ ਲਈ ਦਰਗਾਹ ਵਿੱਚ ਸਥਾਪਿਤ ਕਰ ਦਿੰਦੀ ਹੈ। (‘ਸਤਿ’ ਨਾਮ ਅਤੇ ਸ਼ਬਦ ‘ਸਤਿ’ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਬੜੇ ਵਿਸਥਾਰ ਨਾਲ ਪਹਿਲੀ ਪਉੜੀ ਦੀ ਗੁਰਪ੍ਰਸਾਦੀ ਕਥਾ ਵਿੱਚ ਪ੍ਰਗਟ ਕੀਤਾ ਗਿਆ ਹੈ। ਜਿਗਿਆਸੂਆਂ ਦੇ ਚਰਨਾਂ ‘ਤੇ ਸਨਿਮਰ ਬੇਨਤੀ ਹੈ ਕਿ ਉਹ ‘ਸਤਿ’ ਸ਼ਬਦ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਦ੍ਰਿੜ੍ਹ ਕਰ ਲੈਣ। ਜਿਸ ਦੇ ਨਾਲ ਉਨ੍ਹਾਂ ਦੀ ਬੰਦਗੀ ਸਹਿਜੇ ਹੀ ਪੂਰਨ ਹੋ ਜਾਏਗੀ।)

ਅਗਲਾ ਪ੍ਰਸ਼ਨ ਉੱਠਦਾ ਹੈ ਕਿ ਮਨੁੱਖ ਨੂੰ ‘ਸਤਿ’ ਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਿਵੇਂ ਹੋਵੇਗੀ? ‘ਸਤਿ’ ਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਿਸ ਪਾਸੋਂ ਹੋਵੇਗੀ? ‘ਸਤਿ’ ਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਮਨੁੱਖ ਨੂੰ ਕਿਹੜੀ ਜੁਗਤ ਅਪਣਾਉਣੀ ਪਵੇਗੀ? ‘ਸਤਿ’ ਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਮਨੁੱਖ ਨੂੰ ਕਿਸ ਤਰ੍ਹਾਂ ਦੇ ਕਰਮ ਕਰਨੇ ਪੈਣਗੇ? ਕਿਸ ਵਿਧੀ ਨਾਲ ਮਨੁੱਖ ਨੂੰ ‘ਸਤਿ’ ਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਸਕਦੀ ਹੈ? ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਹੈ: ਸਤੋ ਬਿਰਤੀ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ; ਸਤਿ ਕਰਮ ਕਰੋ; ਸਤਿ ਬੋਲੋ; ਸਤਿ ਸੁਣੋ; ਸਤਿ ਦੀ ਸੇਵਾ ਕਰੋ; ਸਤਿਨਾਮ ਜਪੋ; ਸਤਿਨਾਮ ਸਿਮਰਨ ਨੂੰ ਆਪਣਾ ਨਿਤਨੇਮ ਬਣਾਓ; ਗੁਰਬਾਣੀ ਦੇ ਉਪਦੇਸ਼ ਨੂੰ ਸੁਣੋ, ਸਮਝੋ, ਮੰਨੋ ਅਤੇ ਆਪਣੀ ਰੋਜ਼ਾਨਾ ਕਰਨੀ ਵਿੱਚ ਲੈ ਕੇ ਆਓ; ਸਤੋ ਬਿਰਤੀ ਦੇ ਧਾਰਨੀ ਬਣੋ; ਗੁਰਬਾਣੀ ਦੇ ਉਪਦੇਸ਼ ਉੱਪਰ ਆਪਣਾ ਭਰੋਸਾ, ਪ੍ਰੀਤ ਅਤੇ ਸ਼ਰਧਾ ਨੂੰ ਦ੍ਰਿੜ੍ਹ ਕਰੋ; ਗੁਰਬਾਣੀ ਦੇ ਉਪਦੇਸ਼ ਦੀ ਕਮਾਈ ਕਰੋ; ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਕੇ ਸਤਿਨਾਮ ਦੇ ਸਿਮਰਨ ਦਾ ਅਭਿਆਸ ਕਰੋ; ਦਇਆ, ਧਰਮ, ਸੰਤੋਖ, ਨਿਮਰਤਾ ਅਤੇ ਸੰਜਮ ਦੇ ਧਾਰਨੀ ਬਣੋ; ‘ਸਤਿ’ ਨਾਮ ਦੇ ਗੁਰਪ੍ਰਸਾਦਿ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਪ੍ਰਾਪਤੀ ਲਈ ਨਿਰੰਤਰ ਅਰਦਾਸ ਕਰੋ; ਸਤਿ ਸੰਤੋਖ ਦੇ ਧਾਰਨੀ ਬਣੋ ਅਤੇ ਤ੍ਰਿਸ਼ਣਾ ਦੇ ਮਗਰ ਨਾ ਭੱਜੋ; ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਬਚ ਕੇ ਰਹੋ; ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਤੋਂ ਸਜਗ ਰਹੋ; ਗੁਰਬਾਣੀ ਦੇ ਪੂਰਨ ਬ੍ਰਹਮ ਗਿਆਨ ਨੂੰ ਆਪਣਾ ਜੀਵਨ ਬਣਾਓ; ਗੁਰਮਤਿ ਦੇ ਧਾਰਨੀ ਬਣੋ; ਮਨਮਤਿ, ਦੁਰਮਤਿ ਅਤੇ ਸੰਸਾਰਿਕ ਮਤਿ ਦਾ ਤਿਆਗ ਕਰੋ।

ਇਹ ਸਾਰੇ ਸਤਿ ਕਰਮਾਂ ਦੇ ਕਰਨ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਦਰ ਦੀ ਪ੍ਰਾਪਤੀ ਹੋਏਗੀ। ਇਨ੍ਹਾਂ ਸਤਿ ਕਰਮਾਂ ਵਿੱਚ ਉਹ ਪਰਮ ਸ਼ਕਤੀ ਹੈ ਜਿਸ ਦੇ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਰਾਮਤ ਹੋ ਜਾਂਦੀ ਹੈ। ਇਨ੍ਹਾਂ ਸਤਿ ਕਰਮਾਂ ਦੇ ਇਕੱਤਰ ਹੋਣ ਨਾਲ ਮਨੁੱਖ ਦੇ ਭਾਗ ਜਾਗ ਪੈਂਦੇ ਹਨ ਅਤੇ ਗੁਰਕਿਰਪਾ ਦੀ ਪਰਮ ਸ਼ਕਤੀ ਵਰਤ ਜਾਂਦੀ ਹੈ। ਸਤਿ ਕਰਮਾਂ ਦੀ ਕਮਾਈ ਕਰਨ ਦੇ ਨਾਲ ਮਨੁੱਖ ਦੁਆਰਾ ਕੀਤੇ ਗਏ ਸਾਰੇ ਅਸਤਿ ਕਰਮਾਂ ਦਾ ਬੋਝ ਹੌਲ਼ਾ ਹੋ ਜਾਂਦਾ ਹੈ ਜਿਸ ਦੇ ਫਲ਼ ਸਰੂਪ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਦੀ ਪਰਮ ਸ਼ਕਤੀ ਵਰਤ ਜਾਂਦੀ ਹੈ ਅਤੇ ਮਨੁੱਖ ਨੂੰ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤੋ ਬਿਰਤੀ ਦੀ ਕਮਾਈ ਕਰਦੇ-ਕਰਦੇ ਮਨੁੱਖ ਦੇ ਭਾਗ ਪੂਰਨ ਹੋ ਜਾਂਦੇ ਹਨ ਜਿਸ ਦੇ ਫਲ਼ ਸਰੂਪ ਉਸ ਨੂੰ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਮਤਿ ਦੇ ਧਾਰਨੀ ਬਣਨ ਨਾਲ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀ ਵਰਤ ਜਾਂਦੀ ਹੈ ਜਿਸ ਦੇ ਫਲ਼ ਸਰੂਪ ਉਸ ਨੂੰ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਮਨੁੱਖ ਗੁਰਬਾਣੀ ਦੇ ਉਪਦੇਸ਼ ਦੀ ਸੇਵਾ-ਸੰਭਾਲਤਾ ਸ਼ਰਧਾ, ਪ੍ਰੀਤ ਅਤੇ ਭਰੋਸੇ ਦੇ ਨਾਲ ਕਰਦੇ ਹਨ; ਉਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਕਿਰਪਾ ਦ੍ਰਿਸ਼ਟੀ ਵਰਤ ਜਾਂਦੀ ਹੈ ਜਿਸ ਦੇ ਫਲ਼ ਸਰੂਪ ਉਨ੍ਹਾਂ ਨੂੰ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਮਨੁੱਖ ਅੰਮ੍ਰਿਤ ਵੇਲਾ ਸੰਭਾਲਦੇ ਹਨ ਅਤੇ ਸਤਿਨਾਮ ਦਾ ਅਭਿਆਸ ਕਰਦੇ ਹਨ ਉਨ੍ਹਾਂ ਨੂੰ ਪੂਰਨ ਸੰਤ ਸਤਿਗੁਰੂ ਦੀ ਪਰਮ ਸ਼ਕਤੀਸ਼ਾਲੀ ਸਤਿ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਇਨ੍ਹਾਂ ਪਰਮ ਸਤਿ ਦੇ ਤੱਤਾਂ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥

ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥

(ਪੰਨਾ ੨੦੪)

 

ਆਵਹੁ ਸੰਤਹੁ ਮਿਲਿ ਨਾਮੁ ਜਪਾਹਾ ॥ ਵਿਚਿ ਸੰਗਤਿ ਨਾਮੁ ਸਦਾ ਲੈ ਲਾਹਾ ਜੀਉ ॥

ਕਰਿ ਸੇਵਾ ਸੰਤਾ ਅੰਮ੍ਰਿਤੁ ਮੁਖਿ ਪਾਹਾ ਜੀਉ ॥ ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ ॥

(ਪੰਨਾ ੧੭੨-੧੭੩)

 

ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥

ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ ॥

ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ ॥

ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥

(ਪੰਨਾ ੩੫)

 

ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ ॥

ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ ॥

ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਕੋਇ ॥

(ਪੰਨਾ ੩੧)

 

ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ ॥

ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ ਮਿਲਾਵਾ ਹੋਇ ॥

ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ॥

(ਪੰਨਾ ੩੩)

 

ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥

ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ ॥

ਆਵਹੁ ਮਿਲਹੁ ਸਹੇਲੀਹੋ ਮੈ ਪਿਰੁ ਦੇਹੁ ਮਿਲਾਇ ॥

ਪੂਰੈ ਭਾਗਿ ਸਤਿਗੁਰੁ ਮਿਲੈ ਪਿਰੁ ਪਾਇਆ ਸਚਿ ਸਮਾਇ ॥

(ਪੰਨਾ ੩੮)

 

ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ ॥

ਨਾਨਕ ਪੂਰੈ ਭਾਗਿ ਸਤਿਗੁਰੁ ਮਿਲੈ ਸੁਖੁ ਪਾਏ ਜੁਗ ਚਾਰਿ ॥

(ਪੰਨਾ ੬੪੯)

 

ਇਹ ਪਰਮ ਸਤਿ ਹੈ ਕਿ ਕੇਵਲ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਹੀ ਸਤਿ ਦੀ ਸੰਗਤ ਹੁੰਦੀ ਹੈ। ਇਹ ਪਰਮ ਸਤਿ ਹੈ ਕਿ ਕੇਵਲ ਪੂਰਨ ਬ੍ਰਹਮ ਗਿਆਨੀ ਦੇ ਛਤਰ ਹੇਠ ਹੀ ਸਤਿ ਦੀ ਸੰਗਤ ਹੁੰਦੀ ਹੈ। ਇਹ ਪਰਮ ਸਤਿ ਹੈ ਕਿ ਕੇਵਲ ਪੂਰਨ ਸੰਤ ਸਤਿਗੁਰੂ ਦੀ ਸੰਗਤ ਵਿੱਚ ਹੀ ਪੂਰਨ ਸਤਿ ਵਰਤਦਾ ਹੈ। ਇਹ ਪਰਮ ਸਤਿ ਹੈ ਕਿ ਕੇਵਲ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਇਹ ਪਰਮ ਸਤਿ ਹੈ ਕਿ ਕੇਵਲ ਪੂਰਨ ਸੰਤ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਇਹ ਪਰਮ ਸਤਿ ਹੈ ਕਿ ਕੇਵਲ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਭਰੋਸੇ, ਪ੍ਰੀਤ ਅਤੇ ਸ਼ਰਧਾ ਨਾਲ ਪੂਰਨ ਸਮਰਪਣ ਕਰਨ ਵਾਲੇ ਮਨੁੱਖ ਨੂੰ ਹੀ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਇਹ ਪਰਮ ਸਤਿ ਹੈ ਕਿ ਮਨੁੱਖ ਦੀ ਬੰਦਗੀ ਪੂਰਨ ਸੰਤ ਸਤਿਗੁਰੂ ਦੇ ਛਤਰ ਹੇਠ ਬੈਠ ਕੇ ਹੀ ਪੂਰਨ ਹੁੰਦੀ ਹੈ। ਇਹ ਪਰਮ ਸਤਿ ਹੈ ਕਿ ਕੇਵਲ ਪੂਰਨ ਸੰਤ ਸਤਿਗੁਰੂ ਦੀ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਮਨੁੱਖ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੁੰਦਾ ਹੈ। ਇਹ ਪਰਮ ਸਤਿ ਹੈ ਕਿ ਕੇਵਲ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਹੀ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਇਹ ਪਰਮ ਸਤਿ ਹੈ ਕਿ ਕੇਵਲ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਵਿੱਚ ਹੀ ਸੁਹਾਗਣਾਂ ਧਰਤੀ ਉੱਪਰ ਪ੍ਰਗਟ ਹੁੰਦੀਆਂ ਹਨ। ਇਹ ਪਰਮ ਸਤਿ ਹੈ ਕਿ ਕੇਵਲ ਪੂਰਨ ਸੰਤ ਸਤਿਗੁਰੂ ਦੀ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਮਨੁੱਖ ਦੀ ਸੁਰਤਿ ਵਿੱਚ ਸਤਿਨਾਮ ਟਿਕ ਜਾਂਦਾ ਹੈ, ਕੁੰਡਲ਼ਨੀ ਸ਼ਕਤੀ ਜਾਗਰਿਤ ਹੋ ਜਾਂਦੀ ਹੈ, ਇੜਾ, ਪਿੰਗਲਾ ਅਤੇ ਸੁਖਮਨਾ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ ਜਿਸ ਦੇ ਫਲ਼ ਸਰੂਪ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ।

ਇਹ ਪਰਮ ਸਤਿ ਹੈ ਕਿ ਕੇਵਲ ਪੂਰਨ ਸੰਤ ਸਤਿਗੁਰੂ ਦੀ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਜਦ ਮਨੁੱਖ ਸਮਾਧੀ ਵਿੱਚ ਬੈਠ ਕੇ ਲੰਬੇ ਸਮੇਂ ਲਈ ਸਤਿਨਾਮ ਸਿਮਰਨ ਦਾ ਅਭਿਆਸ ਕਰਦਾ ਹੈ ਤਾਂ ਉਸ ਨੂੰ ਸੁੰਨ ਸਮਾਧੀ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਇਹ ਪਰਮ ਸਤਿ ਹੈ ਕਿ ਕੇਵਲ ਪੂਰਨ ਸੰਤ ਸਤਿਗੁਰੂ ਦੀ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਨਾਲ ਸੁੰਨ ਸਮਾਧੀ ਵਿੱਚ ਸਤਿਨਾਮ ਸਿਮਰਨ ਅਭਿਆਸ ਕਰਨ ਦੇ ਨਾਲ ਹੀ ਮਨੁੱਖ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਸਤਿਨਾਮ ਸਿਮਰਨ ਰੋਮ-ਰੋਮ ਵਿੱਚ ਹੋਣ ਲੱਗ ਜਾਂਦਾ ਹੈ। ਇਹ ਪਰਮ ਸਤਿ ਹੈ ਕਿ ਕੇਵਲ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਪੂਰਨ ਸਮਰਪਣ (ਤਨ, ਮਨ ਅਤੇ ਧਨ ਅਰਪਣ ਕਰਨ) ਕਰਨ ਨਾਲ ਹੀ ਮਨੁੱਖ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਹਾਸਿਲ ਕਰ ਸਕਦਾ ਹੈ। ਇਹ ਪਰਮ ਸਤਿ ਹੈ ਕਿ ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਨਾਲ ਹੀ ਮਨੁੱਖ ਆਪਣੇ ਮਨ ਨੂੰ ਜਿੱਤ ਸਕਦਾ ਹੈ। ਇਹ ਪਰਮ ਸਤਿ ਹੈ ਕਿ ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਨਾਲ ਹੀ ਮਨੁੱਖ ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਕਰ ਕੇ ਉਸ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਅਭੇਦ ਹੋ ਸਕਦਾ ਹੈ। ਜਿਸਦੇ ਫਲ਼ ਸਰੂਪ ਭਗਤ ਨੂੰ ਸਦਾ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਦੇ ਫਲ ਸਰੂਪ ਭਗਤ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਦੇ ਫਲ ਸਰੂਪ ਭਗਤ ਨੂੰ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਦੇ ਫਲ ਸਰੂਪ ਭਗਤ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਭਗਤ ਪੂਰਨ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਭਗਤ ਪੂਰਨ ਸੰਤ ਬਣ ਜਾਂਦਾ ਹੈ। ਭਗਤ ਸਤਿਗੁਰੂ ਪੂਰਾ ਬਣ ਜਾਂਦਾ ਹੈ। ਭਗਤ ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ। ਭਗਤ ਪੂਰਨ ਖ਼ਾਲਸਾ ਬਣ ਜਾਂਦਾ ਹੈ।

(ਇਹ ਪਰਮ ਸਤਿ ਹੈ ਕਿ ਕੇਵਲ ਪੂਰਨ ਬ੍ਰਹਮ ਗਿਆਨੀ ਹੀ ਪੂਰਨ ਖ਼ਾਲਸਾ ਹੈ। ਇਸ ਲਈ ਜੋ ਮਨੁੱਖ ਆਪਣੇ ਦੁਨਿਆਵੀ ਕਰਮ-ਕਾਂਡੀ ਨਾਮ ਦੇ ਨਾਲ ਸ਼ਬਦ ਖ਼ਾਲਸਾ ਜੋੜ ਲੈਂਦੇ ਹਨ; ਉਹ ਸਰਾਸਰ ਗਲਤ ਹੈ ਅਤੇ ਝੂਠ ਹੈ। ਜੋ ਮਨੁੱਖ ਪਰਮ ਪੂਰਨ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਉਹ ਨਿਮਰਤਾ ਦੇ ਪੁੰਜ ਬਣ ਜਾਂਦੇ ਹਨ। ਉਹ ਆਪਣੇ ਆਪ ਨੂੰ ਨੀਚ ਕਹਿ ਕੇ ਸੰਬੋਧਨ ਕਰਦੇ ਹਨ। ਉਹ ਆਪਣੇ ਆਪ ਨੂੰ ਕਦੇ ਖ਼ਾਲਸਾ ਕਹਿ ਕੇ ਸੰਬੋਧਨ ਨਹੀਂ ਕਰਦੇ ਹਨ। ਉਹ ਆਪਣੇ ਆਪ ਨੂੰ ਕਦੇ ਸਤਿਗੁਰੂ ਕਹਿ ਕੇ ਸੰਬੋਧਨ ਨਹੀਂ ਕਰਦੇ ਹਨ। ਉਹ ਕਦੇ ਆਪਣੇ ਆਪ ਨੂੰ ਸੰਤ ਕਹਿ ਕੇ ਨਹੀਂ ਪੁਕਾਰਦੇ ਹਨ। ਇਸੇ ਲਈ ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਗੁਰਬਾਣੀ ਵਿੱਚ ਬਾਰ-ਬਾਰ ਨੀਚ ਕਹਿ ਕੇ ਸੰਬੋਧਨ ਕੀਤਾ ਹੈ। ਦਾਸਨ ਦਾਸ ਅਤੇ ਲੂਣ ਹਰਾਮੀ ਕਹਿ ਕੇ ਸੰਬੋਧਨ ਕੀਤਾ ਹੈ। ਇਸ ਲਈ ਜੋ ਮਨੁੱਖ ਆਪਣੇ ਕਰਮ-ਕਾਂਡੀ ਨਾਮ ਦੇ ਨਾਲ ਖ਼ਾਲਸਾ ਦੀ ਉਪਾਧੀ ਜੋੜਦੇ ਹਨ; ਉਹ ਗ਼ੁਨਾਹ ਕਰਦੇ ਹਨ। ਆਪਣੇ ਕਰਮ-ਕਾਂਡੀ ਨਾਮ ਨਾਲ ਖ਼ਾਲਸਾ ਜੋੜਨਾ ਘੋਰ ਮਨਮਤਿ ਹੈ, ਗੁਰਮਤਿ ਨਹੀਂ ਹੈ।)

ਜਿਸ ਦੇ ਫਲ਼ ਸਰੂਪ ਭਗਤ ਨੂੰ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਨੂੰ ਵਰਤਾਉਣ ਦੇ ਦਰਗਾਹੀ ਹੁਕਮ ਅਤੇ ਸੇਵਾ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਦੇ ਫਲ਼ ਸਰੂਪ ਭਗਤ ਨੂੰ ਸਾਰੇ ਦਰਗਾਹੀ ਖ਼ਜ਼ਾਨੇ ਵਰਤਾਉਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਦੇ ਫਲ਼ ਸਰੂਪ ਭਗਤ ਨੂੰ ਪੂਰਨ ਬ੍ਰਹਮ ਗਿਆਨ ਵਰਤਾਉਣ ਦੀ ਪਰਮ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਜਿਸ ਦੇ ਫਲ਼ ਸਰੂਪ ਭਗਤ ਨੂੰ ਅੰਮ੍ਰਿਤ ਦੇ ਗੁਰਪ੍ਰਸਾਦਿ ਨੂੰ ਵਰਤਾਉਣ ਦੀ ਸੇਵਾ ਪ੍ਰਾਪਤ ਹੋ ਜਾਂਦੀ ਹੈ। ਸਤਿ ਸੰਗਤ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਨੂੰ ਵਰਤਾਉਣ ਦੀ ਸੇਵਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਰੀ ਗੁਰਬਾਣੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਹੈ, ਸਤਿਨਾਮ ਦੀ ਮਹਿਮਾ ਹੈ, ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਖ਼ਾਲਸੇ ਦੀ ਮਹਿਮਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਧਰਤੀ ਉੱਪਰ ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸੇ ਦੇ ਰੂਪ ਵਿੱਚ ਹੀ ਪ੍ਰਗਟ ਹੁੰਦੀ ਹੈ। ਇਨ੍ਹਾਂ ਪਰਮ ਸਤਿ ਤੱਤਾਂ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ ॥

ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥

ਸਦਾ ਸਦਾ ਸਾਲਾਹੀਐ ਅੰਤੁ ਨ ਪਾਰਾਵਾਰੁ ॥

(ਪੰਨਾ ੪੯)

 

ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ॥

ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥

ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥

(ਪੰਨਾ ੯੪)

 

ਪਉੜੀ ॥

ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥

ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥

ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥

ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥

ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥

ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥

ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥

ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥

(ਪੰਨਾ ੧੪੯)

 

ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥

ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥

ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ ॥

ਜਨੁ ਨਾਨਕੁ ਗੁਰੁ ਤਿਨ੍ਹੀ ਪਾਇਆ ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥

(ਪੰਨਾ ੪੪੯-੪੫੦)

 

ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥

ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥

ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥

ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥

(ਪੰਨਾ ੪੫੦)

 

ਜਿਨ੍ਹ੍ਹਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥

ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ ਜੋ ਹਰਿ ਨਾਮੁ ਧਿਆਵੈ ॥

ਜੋ ਹਰਿ ਹਰਿ ਨਾਮੁ ਧਿਆਇਦੇ ਤਿਨ੍ਹ੍ਹ ਜਮੁ ਨੇੜਿ ਨ ਆਵੈ ॥

ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਨਿਤ ਜਪੈ ਹਰਿ ਨਾਮੁ ਹਰਿ ਨਾਮਿ ਤਰਾਵੈ ॥੧॥

ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥

ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ॥

ਜਿਨ੍ਹ੍ਹੀ ਸਤਿਗੁਰੁ ਪਿਆਰਾ ਸੇਵਿਆ ਤਿਨ੍ਹ੍ਹਾ ਸੁਖੁ ਸਦ ਹੋਈ ॥

ਜਿਨ੍ਹ੍ਹਾ ਨਾਨਕੁ ਸਤਿਗੁਰੁ ਭੇਟਿਆ ਤਿਨ੍ਹ੍ਹਾ ਮਿਲਿਆ ਹਰਿ ਸੋਈ ॥੨॥

(ਪੰਨਾ ੪੫੧)

ਇਹ ਪਰਮ ਸਤਿ ਹੈ ਕਿ ਪੂਰਨ ਸੰਤ ਸਤਿਗੁਰੂ ਦੇ ਵਿੱਚ ਹੀ ਸਾਰੇ ਦਰਗਾਹੀ ਖ਼ਜ਼ਾਨਿਆਂ ਦਾ ਭੰਡਾਰ ਹੁੰਦਾ ਹੈ। ਭਾਵ ਪੂਰਨ ਸੰਤ ਸਤਿਗੁਰੂ ਦੀ ਮਹਿਮਾ ਬੇਅੰਤ ਹੈ। ਪੂਰਨ ਸੰਤ ਸਤਿਗੁਰੂ ਦੀ ਮਹਿਮਾ ਪਰਮ ਸ਼ਕਤੀਸ਼ਾਲੀ ਹੈ। ਪੂਰਨ ਸੰਤ ਸਤਿਗੁਰੂ ਦੇ ਹਿਰਦੇ, ਸੀਸ ਅਤੇ ਚਰਨਾਂ ਵਿੱਚ ਬੇਅੰਤ ਪ੍ਰਕਾਸ਼ ਹੁੰਦਾ ਹੈ। ਪੂਰਨ ਸੰਤ ਸਤਿਗੁਰੂ ਹੀ ਅੰਮ੍ਰਿਤ ਦਾ ਦਾਤਾ ਹੁੰਦਾ ਹੈ। ਪੂਰਨ ਸੰਤ ਸਤਿਗੁਰੂ ਹੀ ਗੁਰਪ੍ਰਸਾਦਿ ਦਾ ਦਾਤਾ ਹੈ। ਪੂਰਨ ਸੰਤ ਸਤਿਗੁਰੂ ਹੀ ਸੁਹਾਗ ਦਾ ਦਾਤਾ ਹੁੰਦਾ ਹੈ। ਪੂਰਨ ਸੰਤ ਸਤਿਗੁਰੂ ਹੀ ਸਮਾਧੀ ਅਤੇ ਸੁੰਨ ਸਮਾਧੀ ਦਾ ਦਾਤਾ ਹੁੰਦਾ ਹੈ। ਪੂਰਨ ਸੰਤ ਸਤਿਗੁਰੂ ਹੀ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦਾ ਦਾਤਾ ਹੁੰਦਾ ਹੈ। ਪੂਰਨ ਸੰਤ ਸਤਿਗੁਰੂ ਹੀ ਰੋਮ-ਰੋਮ ਸਿਮਰਨ ਦਾ ਦਾਤਾ ਹੁੰਦਾ ਹੈ। ਪੂਰਨ ਸੰਤ ਸਤਿਗੁਰੂ ਹੀ ਸਦਾ ਸੁਹਾਗ ਦਾ ਦਾਤਾ ਹੁੰਦਾ ਹੈ। ਪੂਰਨ ਸੰਤ ਸਤਿਗੁਰੂ ਹੀ ਜੀਵਨ ਮੁਕਤੀ ਦਾ ਦਾਤਾ ਹੁੰਦਾ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਨੂੰ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਸਾਰੇ ਦਰਗਾਹੀ ਖ਼ਜ਼ਾਨਿਆਂ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੁੰਦਾ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਦੀ ਸੁਰਤਿ ਵਿੱਚ ਸਤਿਨਾਮ ਉੱਕਰਿਆ ਜਾਂਦਾ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਦੀ ਸਮਾਧੀ ਲੱਗ ਜਾਂਦੀ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਨੂੰ ਸੁੰਨ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਦੇ ੭ ਸਤਿ ਸਰੋਵਰ ਜਾਗਰਿਤ ਹੁੰਦੇ ਹਨ; ਕੁੰਡਲ਼ਨੀ ਸ਼ਕਤੀ ਜਾਗਰਿਤ ਹੁੰਦੀ ਹੈ; ਇੜਾ, ਪਿੰਗਲਾ ਅਤੇ ਸੁਖਮਨਾ (ਸੁਸ਼ਮਨਾ) ਨਾੜਾਂ ਪ੍ਰਕਾਸ਼ਮਾਨ ਹੁੰਦੀਆਂ ਹਨ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਦੇ ਰੋਮ-ਰੋਮ ਵਿੱਚ ਸਤਿਨਾਮ ਚਲਣ ਲੱਗ ਪੈਂਦਾ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਹਾਸਿਲ ਕਰਦਾ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਆਪਣੇ ਮਨ ਨੂੰ ਸ਼ਾਂਤ ਕਰ ਸਕਦਾ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਆਪਣੇ ਮਨ ਨੂੰ ਜਿੱਤ ਸਕਦਾ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਨੂੰ ਦਰਗਾਹ ਵਿੱਚ ਮਾਣ ਪ੍ਰਾਪਤ ਹੁੰਦਾ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਸਤਿ ਰੂਪ ਹੋ ਜਾਂਦਾ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਹਾਸਿਲ ਕਰ ਕੇ ਸਤਿ ਪਾਰਬ੍ਰਹਮ ਦੇ ਨਿਰਗੁਣ ਸਰੂਪ ਦੇ ਦਰਸ਼ਨ ਕਰਦਾ ਹੈ ਅਤੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦਾ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਨੂੰ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਨੂੰ ਗੁਰਪ੍ਰਸਾਦਿ ਵਰਤਾਉਣ ਦੇ ਦਰਗਾਹੀ ਹੁਕਮ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨੁੱਖ ਪੂਰਨ ਸੰਤ ਸਤਿਗੁਰੂ ਬਣ ਜਾਂਦਾ ਹੈ।