ਜਪੁਜੀ ਸਾਹਿਬ ਗੁਰਪ੍ਰਸਾਦੀ ਕਥਾ

ਗੁਰਪ੍ਰਸਾਦੀ ਗੁਰਕਿਰਪਾ ਦੇ ਨਾਲ ਜਪੁਜੀ ਸਾਹਿਬ ਦੀ ਗੁਰ ਪ੍ਰਸਾਦੀ ਦੀ ਕਥਾ ਸੰਪੂਰਨ ਹੋਈ ਹੈ ਜੀ ।

ਸੁਖਮਨੀ ਸਾਹਿਬ – ਗੁਰਪ੍ਰਸਾਦੀ ਕਥਾ

ਬ੍ਰਹਮ ਗਿਆਨ ਦੇ ਇਸ ਭਾਗ ਰਾਹੀਂ ਜਿਸਨੂੰ ਕਿ ਸੁਖਮਨੀ ਕਿਹਾ ਗਿਆ ਹੈ, ਅਕਾਲ ਪੁਰਖ ਨੇ ਬਹੁਤ ਹੀ ਦਿਆਲਤਾ ਨਾਲ ਸਾਨੂੰ ਸਾਡੇ ਰੂਹਾਨੀ ਸੁਪਨੇ ਸਾਕਾਰ ਕਰਨ ਦੇ ਰਸਤੇ ਦੀ ਬਖਸ਼ਿਸ਼ ਕੀਤੀ ਹੈ।

ਅਨੰਦੁ ਸਾਹਿਬ ਗੁਰਪ੍ਰਸਾਦੀ ਕਥਾ 

ਗੁਰਪ੍ਰਸਾਦੀ ਗੁਰਕਿਰਪਾ ਦੇ ਨਾਲ ਅਨੰਦੁ ਸਾਹਿਬ ਦੀ ਗੁਰ ਪ੍ਰਸਾਦੀ ਦੀ ਕਥਾ ਸੰਪੂਰਨ ਹੋਈ ਹੈ ਜੀ ।


ਅਨੰਦ ਕਾਰਜ

ਸਿੱਖ ਧਰਮ ਦਾ ਅਨੰਦ ਕਾਰਜ |

ਇੱਕ ਸ਼ੁੱਧ ਮਨ ਲਈ ਲਾਜਮੀ

ਦਾਸਨ ਦਾਸ ਜੀ ਦੁਆਰਾ ਇੱਕ ਸ਼ੁੱਧ ਮਨ ਲਈ ਲਾਜਮੀ ਗੁਣਾਂ ਬਾਰੇ ਲੇਖ। ਇੱਕ ਸ਼ੁੱਧ ਮਨ ਨਾਲ ਨਾਮ ਸਿਮਰਨ ਪਰਮਾਤਮਾ ਦੀ ਦਰਗਾਹ ਵਿੱਚ ਸਵੀਕਾਰ ਕੀਤਾ ਜਾਂਦਾ ਹੈ।

ਗੁਰਮੁਖ

ੴ ਸਤਿਨਾਮ ਗੁਰਪ੍ਰਸਾਦਿ ॥ ਕੀ ਤੁਸੀ ਸਿੱਖ ਹੋ ? ਜਾਂ ਗੁਰਸਿੱਖ ਜਾਂ ਇੱਕ ਗੁਰਮੁਖ ਹੋ ? ਜਾਂ ਤੁਸੀ ਆਪਣੇ ਨਾਮ ਨਾਲ ਖਾਲਸਾ ਲਗਾਉਣਾ ਚਾਹੁੰਦੇ ਹੋ ? ਇਹ ਸਾਰੇ ਸ਼ਬਦ ਇੱਕ ਦੂਸਰੇ ਨਾਲ ਬਦਲ ਕੇ ਵਰਤੇ ਜਾਂਦੇ ਹਨ, ਪਰ ਇੱਕ ਰੂਹਾਨੀ ਸੋਚ ਅਨੁਸਾਰ ਉਹ ਵੱਖ ਵੱਖ ਰੂਹਾਨੀ ਵਿਕਾਸ ਦੇ ਵੱਖ ਵੱਖ ਪੜਾਵਾਂ ਨੂੰ ਦਰਸਾਉਂਦੇ ਹਨ। ਥੋੜੇ ਸ਼ਬਦਾਂ ਵਿੱਚ :ਮਨਮੁਖ : ਜਿਸ ਦੀ ਪ੍ਰਮਾਤਮਾ ਵਿੱਚ ਕੋਈ ਰੁਚੀ ਨਹੀਂ ਕੇਵਲ ਆਪਣੇ ਆਪ ਵਿੱਚ ਹੈ । ਸਿੱਖ : ਪ੍ਰਮਾਤਮਾ ਅਤੇ ਗੁਰੂਆਂ ਵਿੱਚ ਵਿਸ਼ਵਾਸ ਕਰਦਾ ਹੈ, ਪਰ ਸਖ਼ਤ ਦ੍ਰਿੜਤਾ ਦੀ ਕਮੀ ਹੁੰਦੀ ਹੈ।ਗੁਰਸਿੱਖ : ਗੁਰੂ ਨਾਲ ਇੱਕ ਵਾਅਦਾ ਕਰਦਾ ਹੈ ਭਾਵ ਸੰਤ ਦੀ ਅਗਵਾਈ ਵਿੱਚ ਆਵੇਗਾ ਅਤੇ ਹਰ ਉਸ ਗੱਲ ਤੇ ਅਮਲ ਕਰਦਾ ਹੈ ਜੋ ਗੁਰਬਾਣੀ ਕਹਿੰਦੀ ਹੈ । ਗੁਰਮੁਖ : ਜਿਸਨੇ ਪੰਜ ਚੋਰਾਂ ਨੂੰ ਹਰਾ ਦਿੱਤਾ ਹੈ ਅਤੇ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ।ਇਸ ਨੂੰ ਹੇਠਾਂ ਦਿੱਤੇ ਹੋਰ ਵਿਸਥਾਰ ਨਾਲ ਪੜੋ , ਜੋ ਕਿ ਇੱਕ ਚਾਨਣ ਰੂਹ ਦੁਆਰਾ ਲਿਖਿਆ ਗਿਆ ਹੈ, ਜੋ ਗੁਰਮੁਖ ਬਣ ਗਿਆ ਹੈ ਅਤੇ ਇਸ ਦੇ ਪੜਾਵਾਂ ਵਿਚੋਂ ਲੰਘ ਗਿਆ ਹੈ । ਤੁਹਾਡੇ ਚਰਨਾਂ ਦੀ ਧੂੜ

ਦਾਸਨ ਦਾਸ ਜੀ ਬਾਰੇ

ਦਾਸਨ ਦਾਸ ਜੀ ਇੱਕ ਬਹੁਤ ਹੀ ਇਕਾਂਤਵਾਸੀ ਅਤੇ ਨਿਮਾਣੀ ਰੂਹ ਹਨ।ਇਸ ਲਈ ਮੈਂ ਉਹਨਾਂ ਤੋਂ ਮੁਆਫੀ ਮੰਗਦਾ ਹਾਂ,ਪਰ ਐਸੀ ਇੱਕ ਹੱਲਾਸ਼ੇਰੀ ਵਾਲੀ ਕਹਾਣੀ ਇੱਕ ਆਮ ਆਦਮੀ ਦੀ ਜੋ ਅਸਚਰਜ ਰੂਹਾਨੀ ਸਿਖਰਾਂ ਤੇ ਪਹੁੰਚੀ ਹੈ ਸਾਰੇ ਸੰਸਾਰ ਨਾਲ ਸਾਂਝੀ ਕਰਨ ਵਾਲੀ ਹੈ।ਸਾਨੂੰ ਹੱਲਾਸ਼ੇਰੀ ਦੇਣ ਅਤੇ ਇਹ ਦਰਸਾਉਣ ਦੀ ਕਿ ਪਰਮਾਤਮਾ ਸੱਚ ਹੈ,ਉਸਦੇ ਸੰਤ ਸੱਚੇ ਹਨ ਅਤੇ ਉਹ ਇੱਕ ਜਿਹੜੇ ਉਸਦੇ ਇਹਨਾਂ ਸਬਦਾਂ ਦੀ ਪਾਲਣਾ ਕਰਦੇ ਹਨ ਉਹ ਵੀ ਸੱਚੇ ਹੋ ਜਾਂਦੇ ਹਨ।ਇੱਥੇ 8 ਨਵੇਂ ਲੇਖ ਹਨ ਜਿਹੜੇ “ਜੀਵਣ ਕਹਾਣੀ” ਨਾਲ ਸ਼ੁਰੂ ਹੁੰਦੇ ਹਨ।ਦਾਸਨ ਦਾਸ ਜੀ ਨੇ ਮੈਨੂੰ ਇਹ ਭਾਗ ਤਿਆਰ ਕਰਨ ਵੇਲੇ ਕਿਹਾ “ਆਪਣੀਆਂ ਖੁਦ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਨਾਲੋਂ ਆਓ ਨਾਮ, ਪੂਰਨ ਬੰਦਗੀ ਅਤੇ ਸੇਵਾ ਤੇ ਧਿਆਨ ਕੇਂਦਰਤ ਕਰੀਏ।ਆਓ ਲੋਕਾਂ ਨੂੰ ਆਪਣੇ ਆਪ ਅਨੁਭਵ ਲੈਣ ਅਤੇ ਮਹਿਸੂਸ ਕਰ ਲੈਣ ਦੇਈਏ ਕਿ ਨਾਮ ਉਹਨਾਂ ਨਾਲ ਕੀ ਕਰਦਾ ਹੈ ।”

ਧਰਮ ਕੇ ਭਰਮ

ਅਸੀਂ ਇਹ ਕਿਤਾਬਚਾ ਧਾਰਮਿਕ ਭਰਮ ਅਤੇ ਭੁਲੇਖਿਆਂ (‘ਧਰਮ ਕੇ ਭਰਮ’) ਉੱਤੇ ਗੱਲ ਕਰਨ ਲਈ ਲਿਆ ਰਹੇ ਹਾਂ । ਸਿੱਖ ਧਰਮ ਦੇ ਤੱਤ ਜੋ ਸਿੱਖ ਲੋਕਾਂ ਦੇ ਮਨਾਂ ਵਿਚ ਸ਼ੱਕ ਅਤੇ ਗੁੰਝਲਾਂ (ਦੁਬਿਧਾ) ਪੈਦਾ ਕਰਦੇ ਹਨ  ਅਤੇ ਉਹਨਾਂ ਦੇ ਅਧਿਆਤਮਿਕ ਵਿਕਾਸ ਵਿਚ ਵੱਡੀਆਂ ਰੁਕਾਵਟਾਂ ਪਾਉਂਦੇ ਹਨ ।

ਨਾਮ ਸਿਮਰਨ

ਇਹ ਲੇਖ ਅਗਮ ਅਗੋਚਰ ਅਨੰਤ ਬੇਅੰਤ ਅਪਰਮ ਅਪਾਰ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਅਤੇ ਗੁਰੂ ਦੀ ਗੁਰਪ੍ਰਸ਼ਾਦੀ ਗੁਰ ਕ੍ਰਿਪਾ ਨਾਲ ਲਿਖਿਆ ਗਿਆ ਹੈ | ਆਓ ਉਹਨਾਂ ਅੱਗੇ ਨਾਮ ਸਿਮਰਨ ਦੇ ਬ੍ਰਹਮ ਗਿਆਨ ਨੂੰ ਸਮਝਣ ਦੀ ਬ੍ਰਹਮ ਸੋਝੀ ਲਈ ਅਰਦਾਸ ਕਰੀਏ ।

ਨਿਮਰਤਾ ਪੂਰਵਕ ਸੁਨੇਹ

ਬਿਮਾਰੀ, ਦੁੱਖ ਅਤੇ ਮੌਤ

ਅਸੀਂ ਪੀੜਿਤ ਕਿਉਂ ਹੁੰਦੇ ਹਾਂ ਬਾਰੇ ਲੇਖ |

ਸਤਿ ਸੰਗਤ

ਸਤਿ ਸੰਗਤ ਇੱਕ ਸੰਗਤ ਹੈ ਜੋ ਸਤਿ ਦੀ ਸਿਫਤ ਵਿੱਚ ਰੁਝੇ ਹੋਏ ਹਨ। ਸਤਿਗੁਰੂ ਦੀ ਅਗਵਾਈ ਵਿੱਚ  ਸਤਿਨਾਮ ਦੀ ਸੇਵਾ ਨਾਲ ਸਤਿ ਸੰਗਤ ਨੂੰ ਸਾਧ ਸੰਗਤ ਵੀ ਕਿਹਾ ਜਾਂਦਾ ਹੈ ਅਤੇ ਗੁਰ ਸੰਗਤ ਵੀ ਕਿਹਾ ਜਾਂਦਾ ਹੈ। ਜਾਂ ਛੋਟੇ ਰੂਪ ਵਿੱਚ ਕੇਵਲ ਸੰਗਤ ਵੀ ਕਿਹਾ ਜਾਂਦਾ ਹੈ।

ਸਤਿਗੁਰੂ

“ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥” – ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (286)

ਸੰਤ ਮਾਰਗ

ਗੰਭੀਰਤਾ ਨਾਲ ਸੰਤ ਮਾਰਗ ਤੇ ਤੁਰਨਾ |

ਸੱਚ ਖੰਡ

ਆਓ ਅਗੰਮ ਅਗੋਚਰ ਅਨੰਤ ਬੇਅੰਤ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਅਤੇ ਧੰਨ ਧੰਨ ਗੁਰੂ ਜੀ ਅੱਗੇ ਅਰਦਾਸ ਕਰੀਏ,ਹੱਥ ਜੋੜਦੇ ਹੋਏ ਅਤੇ ਉਹਨਾਂ ਦੇ ਸ਼੍ਰੀ ਚਰਨਾਂ ਵਿੱਚ ਕੋਟਨ ਕੋਟ ਡੰਡਉਤ,ਇੱਕ ਗਰੀਬੀ ਵੇਸ ਹਿਰਦੇ ਨਾਲ,ਅਤਿ ਭਰੋਸੇ ਅਤੇ ਯਕੀਨ ,ਦ੍ਰਿੜਤਾ ਅਤੇ ਵਿਸਵਾਸ਼,ਸਰਧਾ ਅਤੇ ਪਿਆਰ ਨਾਲ ਅਰਦਾਸ ਕਰੀਏ ਕਿ ਸਾਨੂੰ ਅੰਦਰੀਵੀਂ ਸਤਿ ਭਾਵ ਵਿੱਚ ਸਬਦ “ਸੱਚ ਖੰਡ” ਦਾ ਅਸਲ ਬ੍ਰਹਮ ਭਾਵ ਸਮਝਣ  ਵਿੱਚ ਮਦਦ ਕਰਨ।