ਅਨੰਦੁ ਸਾਹਿਬ – ਪਉੜੀ ੩੬-੩੭

ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥

ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥

ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥

ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥

ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥

(ਪੰਨਾ ੯੨੨}

ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥

ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥

ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥

ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥

ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥

(ਪੰਨਾ ੯੨੨}

ਮਨੁੱਖਾ ਜਨਮ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਲਈ ਪ੍ਰਾਪਤ ਹੁੰਦਾ ਹੈ। ਮਨੁੱਖਾ ਦੇਹੀ ਦੀ ਪ੍ਰਾਪਤੀ ਕੇਵਲ ਸਤਿ ਪਾਰ ਬ੍ਰਹਮ ਪਰਮੇਸ਼ਰ ਦੀ ਬੰਦਗੀ ਦੀ ਪ੍ਰਾਪਤੀ ਲਈ ਹੁੰਦੀ ਹੈ। ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਸਰਵ ਉੱਤਮ ਰਚਨਾ ਹੈ। ਕਿਉਂਕਿ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਦੀ ਪ੍ਰਾਪਤੀ ਕੇਵਲ ਮਨੁੱਖਾ ਜਨਮ ਵਿੱਚ ਹੀ ਹੁੰਦੀ ਹੈ। ਜੀਵਨ ਮੁਕਤੀ ਮਨੁੱਖਾ ਜਨਮ ਜੀਵਨ ਵਿੱਚ ਹੀ ਪ੍ਰਾਪਤ ਹੁੰਦੀ ਹੈ। ਕੇਵਲ ਮਨੁੱਖਾ ਜਨਮ ਜੀਵਨ ਵਿੱਚ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਮਨੁੱਖਾ ਜਨਮ ਜੀਵਨ ਵਿੱਚ ਹੀ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਮਨੁੱਖਾ ਜਨਮ ਜੀਵਨ ਵਿੱਚ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਸਿਮਰਨ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖੀ ਰੂਹ ਵਿੱਚ ਹੀ ਸਾਰੇ ਦਰਗਾਹੀ ਖ਼ਜ਼ਾਨੇ ਰੱਖੇ ਹੋਏ ਹਨ। ਮਨੁੱਖੀ ਰੂਹ ਵਿੱਚ ਹੀ ੭ ਸਤਿ ਸਰੋਵਰ ਰੱਖੇ ਹੋਏ ਹਨ। ਮਨੁੱਖੀ ਰੂਹ ਵਿੱਚ ਹੀ ਇੜਾ, ਪਿੰਗਲਾ ਅਤੇ ਸੁਖਮਨਾ (ਸੁਸ਼ਮਨਾ) ਨਾੜਾਂ ਰੱਖੀਆਂ ਹੋਈਆਂ ਹਨ। ਮਨੁੱਖੀ ਰੂਹ ਵਿੱਚ ਹੀ ਕੁੰਡਲ਼ਨੀ ਸ਼ਕਤੀ ਰੱਖੀ ਹੋਈ ਹੈ। ਮਨੁੱਖੀ ਰੂਹ ਵਿੱਚ ਹੀ ਦਸਮ ਦੁਆਰ ਸਥਾਪਿਤ ਕੀਤਾ ਗਿਆ ਹੈ। ਮਨੁੱਖੀ ਰੂਹ ਵਿੱਚ ਹੀ ਸਾਰੀਆਂ ਇਲਾਹੀ ਪਰਮ ਸ਼ਕਤੀਆਂ ਰੱਖੀਆਂ ਹੋਈਆਂ ਹਨ। ਮਨੁੱਖੀ ਰੂਹ ਦੇ ਵਿੱਚ ਹੀ ਪੂਰਨ ਬ੍ਰਹਮ ਗਿਆਨ ਰੱਖਿਆ ਹੋਇਆ ਹੈ। ਮਨੁੱਖੀ ਰੂਹ ਵਿੱਚ ਹੀ ਤੱਤ ਗਿਆਨ ਰੱਖਿਆ ਹੋਇਆ ਹੈ। ਮਨੁੱਖੀ ਰੂਹ ਹੀ ਅੰਮ੍ਰਿਤ ਦਾ ਸੋਮਾ ਹੈ। ਮਨੁੱਖੀ ਰੂਹ ਵਿੱਚ ਹੀ ਪੰਜ ਕਲਾਵਾਂ ਰੱਖੀਆਂ ਹੋਈਆਂ ਹਨ। ਮਨੁੱਖੀ ਰੂਹ ਵਿੱਚ ਹੀ ਵੇਖਣ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਸੁੰਘਣ ਦੀ ਸ਼ਕਤੀ, ਚੱਖਣ ਦੀ ਸ਼ਕਤੀ, ਛੂਹ ਕੇ ਅਨੁਭਵ ਕਰਨ ਦੀ ਸ਼ਕਤੀ ਆਦਿ ਸਾਰੀਆਂ ਸ਼ਕਤੀਆਂ ਰੱਖੀਆਂ ਹੋਈਆਂ ਹਨ।

ਇਹ ਪਰਮ ਸਤਿ ਹੈ ਕਿ ਮਨੁੱਖੀ ਰੂਹ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਜੋਤ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਜੋਤ ਹੀ ਸਾਰੀਆਂ ਪਰਮ ਸ਼ਕਤੀਆਂ ਦਾ ਸੋਮਾ ਹੈ। ਇਹ ਪਰਮ ਸਤਿ ਹੈ ਕਿ ਸਤਿ ਪਾਰਬ੍ਰਹਮ ਦੀ ਜੋਤ (ਰੂਹ ਦੇ ਰੂਪ ਵਿੱਚ), ਜਿਸ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਸਾਰੀਆਂ ਪਰਮ ਸ਼ਕਤੀਆਂ ਸਥਾਪਿਤ ਕੀਤੀਆਂ ਹੋਈਆਂ ਹਨ, ਉਹ ਕੇਵਲ ਮਨੁੱਖਾ ਦੇਹੀ ਵਿੱਚ ਹੀ ਪ੍ਰਗਟ ਹੁੰਦੀ ਹੈ। ਕੇਵਲ ਮਨੁੱਖਾ ਦੇਹੀ ਨੂੰ ਹੀ ਇਹ ਦਰਗਾਹੀ ਵਰਦਾਨ ਪ੍ਰਾਪਤ ਹੈ ਜਿਸ ਕਾਰਨ ਹੀ ਮਨੁੱਖ ਨੂੰ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਮਨੁੱਖਾ ਦੇਹੀ ਨੂੰ ਹੀ ਇਹ ਦਰਗਾਹੀ ਵਰਦਾਨ ਪ੍ਰਾਪਤ ਹੈ ਜਿਸ ਦੇ ਫਲ਼ ਸਰੂਪ ਮਨੁੱਖ ਨੂੰ ਸਤਿ ਪਾਰਬ੍ਰਹਮ ਦੀ ਬੰਦਗੀ ਪ੍ਰਾਪਤ ਹੁੰਦੀ ਹੈ। ਕੇਵਲ ਮਨੁੱਖਾ ਦੇਹੀ ਨੂੰ ਹੀ ਇਹ ਦਰਗਾਹੀ ਵਰਦਾਨ ਪ੍ਰਾਪਤ ਹੈ ਜਿਸ ਦੇ ਫਲ਼ ਸਰੂਪ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਮਨੁੱਖਾ ਦੇਹੀ ਨੂੰ ਹੀ ਇਹ ਦਰਗਾਹੀ ਵਰਦਾਨ ਪ੍ਰਾਪਤ ਹੈ ਜਿਸ ਦੇ ਫਲ਼ ਸਰੂਪ ਮਨੁੱਖ ਆਪਣੀ ਬੰਦਗੀ ਪੂਰਨ ਕਰਦਾ ਹੈ। ਕੇਵਲ ਮਨੁੱਖਾ ਦੇਹੀ ਨੂੰ ਹੀ ਇਹ ਦਰਗਾਹੀ ਵਰਦਾਨ ਪ੍ਰਾਪਤ ਹੈ ਜਿਸ ਦੇ ਕਾਰਨ ਮਨੁੱਖ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਹਾਸਿਲ ਕਰਦਾ ਹੈ। ਕੇਵਲ ਮਨੁੱਖਾ ਦੇਹੀ ਨੂੰ ਹੀ ਇਹ ਵਰਦਾਨ ਪ੍ਰਾਪਤ ਹੈ ਜਿਸ ਦੇ ਕਾਰਨ ਮਨੁੱਖ ਆਪਣੇ ਮਨ ਨੂੰ ਜਿੱਤ ਸਕਦਾ ਹੈ। ਕੇਵਲ ਮਨੁੱਖਾ ਦੇਹੀ ਨੂੰ ਹੀ ਇਹ ਦਰਗਾਹੀ ਵਰਦਾਨ ਹੈ ਕਿ ਇਸ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੁੰਦਾ ਹੈ। ਕੇਵਲ ਮਨੁੱਖਾ ਦੇਹੀ ਨੂੰ ਹੀ ਇਹ ਦਰਗਾਹੀ ਵਰਦਾਨ ਪ੍ਰਾਪਤ ਹੈ ਜਿਸ ਦੇ ਫਲ਼ ਸਰੂਪ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ। ਕੇਵਲ ਮਨੁੱਖਾ ਦੇਹੀ ਨੂੰ ਹੀ ਇਹ ਦਰਗਾਹੀ ਵਰਦਾਨ ਪ੍ਰਾਪਤ ਹੈ ਜਿਸ ਦੇ ਕਾਰਨ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਕੇਵਲ ਮਨੁੱਖਾ ਦੇਹੀ ਨੂੰ ਹੀ ਇਹ ਦਰਗਾਹੀ ਵਰਦਾਨ ਪ੍ਰਾਪਤ ਹੈ ਜਿਸ ਦੇ ਕਾਰਨ ਮਨੁੱਖ ਨੂੰ ਤੱਤ ਗਿਆਨ ਪ੍ਰਾਪਤ ਹੁੰਦਾ ਹੈ।

ਮਨੁੱਖਾ ਜੋਤ (ਰੂਹ) ਵਿੱਚ ਸਥਾਪਿਤ ਕੀਤੀਆਂ ਗਈਆਂ ਸ਼ਕਤੀਆਂ ਮਨੁੱਖਾ ਦੇਹੀ ਵਿੱਚ ਸਥਿਤ ਭਿੰਨ-ਭਿੰਨ ਅੰਗਾਂ ਵਿੱਚ ਪ੍ਰਗਟ ਕੀਤੀਆਂ ਗਈਆਂ ਹਨ। ਸੁਣਨ ਦੀ ਸ਼ਕਤੀ ਮਨੁੱਖ ਦੇ ਕੰਨਾਂ ਵਿੱਚ ਪ੍ਰਗਟ ਹੁੰਦੀ ਹੈ। ਬੋਲਣ ਦੀ ਸ਼ਕਤੀ ਮਨੁੱਖ ਦੇ ਮੁਖ ਅਤੇ ਰਸਨਾ ਵਿੱਚ ਪ੍ਰਗਟ ਹੁੰਦੀ ਹੈ। ਸੁੰਘਣ ਦੀ ਸ਼ਕਤੀ ਮਨੁੱਖ ਦੀ ਨਾਸਿਕਾ ਵਿੱਚ ਪ੍ਰਗਟ ਹੁੰਦੀ ਹੈ। ਭੋਜਨ ਦਾ ਸੁਆਦ ਚੱਖਣ ਦੀ ਸ਼ਕਤੀ ਮਨੁੱਖ ਦੀ ਰਸਨਾ ਵਿੱਚ ਪ੍ਰਗਟ ਹੁੰਦੀ ਹੈ। ਮਹਿਸੂਸ ਕਰਨ ਦੀ ਸ਼ਕਤੀ ਮਨੁੱਖ ਦੀ ਤਵੱਚਾ (ਚਮੜੀ) ਵਿੱਚ ਪ੍ਰਗਟ ਹੁੰਦੀ ਹੈ। ਇਸੇ ਤਰ੍ਹਾਂ ਦੇ ਨਾਲ ਸੋਚਣ ਦੀ ਸ਼ਕਤੀ ਮਨੁੱਖ ਦੇ ਦਿਮਾਗ ਵਿੱਚ ਸਥਾਪਿਤ ਕੀਤੀ ਗਈ ਹੈ। ਦੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਸੁੰਘਣ ਦੀ ਸ਼ਕਤੀ, ਸੁਆਦ ਚੱਖਣ ਦੀ ਸ਼ਕਤੀ ਅਤੇ ਮਹਿਸੂਸ ਕਰਨ ਦੀ ਸ਼ਕਤੀ ਆਦਿ ਦੇ ਨਾਲ ਮਨੁੱਖ ਦਾ ਬਾਕੀ ਸੰਸਾਰ ਦੇ ਨਾਲ ਸੰਪਰਕ ਸਥਾਪਿਤ ਹੁੰਦਾ ਹੈ। ਇਨ੍ਹਾਂ ਸ਼ਕਤੀਆਂ ਦੇ ਨਾਲ ਹੀ ਮਨੁੱਖ ਦਾ ਰੋਜ਼ਾਨਾ ਜੀਵਨ ਚਲਦਾ ਹੈ। ਇਨ੍ਹਾਂ ਸ਼ਕਤੀਆਂ ਦੇ ਨਾਲ ਹੀ ਮਨੁੱਖ ਆਪਣੇ ਸਾਰੇ ਕਰਮਾਂ ਨੂੰ ਅੰਜਾਮ ਦਿੰਦਾ ਹੈ। ਇਨ੍ਹਾਂ ਸਾਰੀਆਂ ਸ਼ਕਤੀਆਂ ਦੇ ਨਾਲ ਹੀ ਮਨੁੱਖ ਰੋਜ਼ਾਨਾ ਜੀਵਨ ਦਾ ਆਨੰਦ ਮਾਣਦਾ ਹੈ। ਇਨ੍ਹਾਂ ਸਾਰੀਆਂ ਸ਼ਕਤੀਆਂ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਹੈ। ਸੰਸਾਰ ਵਿੱਚ ਵਿਚਰਦੇ ਹੋਏ ਮਨੁੱਖਾਂ ਵਿੱਚੋਂ ਸਾਨੂੰ ਅੰਨ੍ਹੇ ਮਨੁੱਖ ਮਿਲਦੇ ਹਨ, ਗੁੰਗੇ ਮਨੁੱਖ ਵੀ ਮਿਲਦੇ ਹਨ। ਇਨ੍ਹਾਂ ਅੰਨ੍ਹੇ ਅਤੇ ਗੁੰਗੇ ਮਨੁੱਖਾਂ ਦੇ ਜੀਵਨ ਪਾਸੋਂ ਅਸੀਂ ਇਹ ਜਾਣ ਸਕਦੇ ਹਾਂ ਕਿ ਕੇਵਲ ਦੇਖਣ ਦੀ ਸ਼ਕਤੀ ਜਾਂ ਸੁਣਨ-ਬੋਲਣ ਦੀ ਸ਼ਕਤੀ ਦੇ ਅਭਾਵ ਦੇ ਕਾਰਨ ਉਨ੍ਹਾਂ ਦਾ ਜੀਵਨ ਕਿਤਨਾ ਕਠਿਨ ਹੁੰਦਾ ਹੈ। ਤਾਂ ਇਨ੍ਹਾਂ ਸਾਰੀਆਂ ਸ਼ਕਤੀਆਂ ਦੇ ਨਾ ਹੋਣ ਨਾਲ ਮਨੁੱਖਾ ਜੀਵਨ ਕਿਵੇਂ ਸੰਭਵ ਹੋ ਸਕਦਾ ਹੈ। ਇਸ ਲਈ ਇਹ ਸਾਰੀਆਂ ਸ਼ਕਤੀਆਂ (ਦੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਸੁੰਘਣ ਦੀ ਸ਼ਕਤੀ, ਸੁਆਦ ਚੱਖਣ ਦੀ ਸ਼ਕਤੀ, ਸੋਚਣ ਦੀ ਸ਼ਕਤੀ ਅਤੇ ਮਹਿਸੂਸ ਕਰਨ ਦੀ ਸ਼ਕਤੀ ਆਦਿ) ਮਨੁੱਖਾ ਜਨਮ ਜੀਵਨ ਲਈ ਇੱਕ ਇਲਾਹੀ ਵਰਦਾਨ ਹਨ।

ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖ ਨੂੰ ਇਨ੍ਹਾਂ ਸਾਰੀਆਂ ਸ਼ਕਤੀਆਂ (ਦੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਸੁੰਘਣ ਦੀ ਸ਼ਕਤੀ, ਸੁਆਦ ਚੱਖਣ ਦੀ ਸ਼ਕਤੀ, ਸੋਚਣ ਦੀ ਸ਼ਕਤੀ ਅਤੇ ਮਹਿਸੂਸ ਕਰਨ ਦੀ ਸ਼ਕਤੀ ਆਦਿ) ਦੀ ਵਰਤੋਂ ਸਤਿ ਕਰਮ ਕਰਨ ਲਈ ਬਖਸ਼ੀ ਹੈ। ਸਤਿ ਕਰਮ ਕਰਦੇ ਹੋਏ ਮਨੁੱਖਾ ਜਨਮ ਜੀਵਨ ਨੂੰ ਸਫਲ ਕਰਨਾ ਹੀ ਮਨੁੱਖਾ ਜਨਮ ਦਾ ਇੱਕ ਮਾਤਰ ਅਰਥ ਹੈ। ਸਤਿ ਦੀ ਕਰਨੀ ਕਰਦੇ ਹੋਏ ਜਨਮ ਜੀਵਨ ਨੂੰ ਸਦਾ ਸੁੱਖ ਦੀ ਪ੍ਰਾਪਤੀ ਲਈ ਅਗਾਂਹ ਨੂੰ ਲੈ ਕੇ ਜਾਣਾ ਹੀ ਮਨੁੱਖਾ ਜਨਮ ਦਾ ਇੱਕ ਮਾਤਰ ਉਦੇਸ਼ ਹੈ। ਸਤਿ ਦੀ ਕਰਨੀ ਦੇ ਨਾਲ ਹੀ ਮਨੁੱਖਾ ਜਨਮ ਜੀਵਨ ਸੁਖੀ ਹੋ ਸਕਦਾ ਹੈ। ਸਤਿ ਦੀ ਕਰਨੀ ਦੇ ਨਾਲ ਹੀ ਮਨੁੱਖ ਦੇ ਸਾਰੇ ਦੁੱਖਾਂ, ਕਲੇਸ਼ਾਂ, ਰੋਗਾਂ, ਸੋਗਾਂ, ਮੁਸੀਬਤਾਂ ਤੇ ਸਮੱਸਿਆਵਾਂ ਦਾ ਅੰਤ ਹੁੰਦਾ ਹੈ। ਸਤਿ ਦੀ ਕਰਨੀ ਦੇ ਨਾਲ ਹੀ ਮਨੁੱਖ ਨੂੰ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਤਿ ਦੀ ਕਰਨੀ ਦੇ ਨਾਲ ਹੀ ਮਨੁੱਖ ਨੂੰ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਦੀ ਪ੍ਰਾਪਤੀ ਹੁੰਦੀ ਹੈ। ਸਤਿ ਦੀ ਕਰਨੀ ਦੇ ਨਾਲ ਹੀ ਮਨੁੱਖ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਦਰਗਾਹੀ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸਤਿ ਦੀ ਕਰਨੀ ਕੇਵਲ ਇਨ੍ਹਾਂ ਸਾਰੀਆਂ ਸ਼ਕਤੀਆਂ (ਦੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਸੁੰਘਣ ਦੀ ਸ਼ਕਤੀ, ਸੁਆਦ ਚੱਖਣ ਦੀ ਸ਼ਕਤੀ, ਸੋਚਣ ਦੀ ਸ਼ਕਤੀ ਅਤੇ ਮਹਿਸੂਸ ਕਰਨ ਦੀ ਸ਼ਕਤੀ ਆਦਿ) ਦੀ ਵਰਤੋਂ ਸਤਿ ਦੀ ਸੇਵਾ ‘ਚ ਕਰਨ ਨਾਲ ਹੀ ਸੰਭਵ ਹੁੰਦੀ ਹੈ। ਧਰਤੀ ਉੱਪਰ ਪ੍ਰਗਟ ਹੋਏ ਸਾਰੇ ਪੂਰਨ ਸੰਤ, ਪੂਰਨ ਸਤਿਗੁਰੂ ਅਤੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਮਨੁੱਖ ਨੂੰ ਕੇਵਲ ਸਤਿ ਕਰਮ ਕਰਨ ਲਈ ਉਪਦੇਸ਼ ਦਿੱਤਾ ਹੈ। ਸਾਰੇ ਸਤਿਗੁਰੂ ਅਵਤਾਰਾਂ ਨੇ ਗੁਰਬਾਣੀ ਵਿੱਚ ਸਤਿ ਦੀ ਕਰਨੀ ਦੀ ਮਹਿਮਾ ਨੂੰ ਦ੍ਰਿੜ੍ਹ ਕਰਵਾਇਆ ਹੈ। ਸਾਰੇ ਸੰਤਾਂ, ਭਗਤਾਂ ਅਤੇ ਬ੍ਰਹਮ ਗਿਆਨੀਆਂ ਨੇ ਗੁਰਬਾਣੀ ਵਿੱਚ ਸਤਿ ਦੀ ਕਰਨੀ ਦੇ ਪਰਮ ਸ਼ਕਤੀਸ਼ਾਲੀ ਮਹਾਤਮ ਨੂੰ ਪ੍ਰਗਟ ਕੀਤਾ ਹੈ।

 

ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥ ਪੁਰਖੁ ਸਤਿ ਕੇਵਲ ਪਰਧਾਨੁ ॥

ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥ ਸਤਿ ਪੁਰਖ ਸਭ ਮਾਹਿ ਸਮਾਣੀ ॥

ਸਤਿ ਕਰਮੁ ਜਾ ਕੀ ਰਚਨਾ ਸਤਿ ॥ ਮੂਲੁ ਸਤਿ ਸਤਿ ਉਤਪਤਿ ॥

ਸਤਿ ਕਰਣੀ ਨਿਰਮਲ ਨਿਰਮਲੀ ॥ ਜਿਸਹਿ ਬੁਝਾਏ ਤਿਸਹਿ ਸਭ ਭਲੀ ॥

ਸਤਿ ਨਾਮੁ ਪ੍ਰਭ ਕਾ ਸੁਖਦਾਈ ॥ ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥

{ਪੰਨਾ ੨੮੪}

 

ਅਸੀ ਬੋਲਵਿਗਾੜ ਵਿਗਾੜਹ ਬੋਲ ॥ ਤੂ ਨਦਰੀ ਅੰਦਰਿ ਤੋਲਹਿ ਤੋਲ ॥

ਜਹ ਕਰਣੀ ਤਹ ਪੂਰੀ ਮਤਿ ॥ ਕਰਣੀ ਬਾਝਹੁ ਘਟੇ ਘਟਿ ॥੩॥

ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥ ਆਪੁ ਪਛਾਣੈ ਬੂਝੈ ਸੋਇ ॥

ਗੁਰ ਪਰਸਾਦਿ ਕਰੇ ਬੀਚਾਰੁ ॥ ਸੋ ਗਿਆਨੀ ਦਰਗਹ ਪਰਵਾਣੁ ॥

{ਪੰਨਾ ੨੫}

 

ਕਰਣੀ ਬਾਝਹੁ ਤਰੈ ਨ ਕੋਇ ॥

ਸਚੋ ਸਚੁ ਵਖਾਣੈ ਕੋਇ ॥

ਨਾਨਕ ਅਗੈ ਪੁਛ ਨ ਹੋਇ ॥

{ਪੰਨਾ ੯੫੧}

 

ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥

ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥

ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥

{ਪੰਨਾ ੧੮}

 

ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥

ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥

ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ ॥੩॥

ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥

ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ ॥

ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ ॥

{ਪੰਨਾ ੨੧}

 

ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥੨॥

ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥

ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥

{ਪੰਨਾ ੫੧}

 

ਸਚੁ ਕਰਣੀ ਅਭ ਅੰਤਰਿ ਸੇਵਾ ॥

ਮਨੁ ਤ੍ਰਿਪਤਾਸਿਆ ਅਲਖ ਅਭੇਵਾ ॥੩॥

ਜਹ ਜਹ ਦੇਖਉ ਤਹ ਤਹ ਸਾਚਾ ॥

ਬਿਨੁ ਬੂਝੇ ਝਗਰਤ ਜਗੁ ਕਾਚਾ ॥

{ਪੰਨਾ ੨੨੪}

 

ਸਚੁ ਕਰਣੀ ਗੁਰੁ ਭਰਮੁ ਚੁਕਾਵੈ ॥

ਨਿਰਭਉ ਕੈ ਘਰਿ ਤਾੜੀ ਲਾਵੈ ॥

{ਪੰਨਾ ੨੨੬-੨੨੭}

 

ਰਹੈ ਨਿਰਾਲਮੁ ਏਕਾ ਸਚੁ ਕਰਣੀ ॥

ਪਰਮ ਪਦੁ ਪਾਇਆ ਸੇਵਾ ਗੁਰ ਚਰਣੀ ॥

ਮਨ ਤੇ ਮਨੁ ਮਾਨਿਆ ਚੂਕੀ ਅਹੰ ਭ੍ਰਮਣੀ ॥੬॥

ਇਨ ਬਿਧਿ ਕਉਣੁ ਕਉਣੁ ਨਹੀ ਤਾਰਿਆ ॥

ਹਰਿ ਜਸਿ ਸੰਤ ਭਗਤ ਨਿਸਤਾਰਿਆ ॥

ਪ੍ਰਭ ਪਾਏ ਹਮ ਅਵਰੁ ਨ ਭਾਰਿਆ ॥

{ਪੰਨਾ ੨੨੭-੨੨੮}

 

ਜਪਿ ਜਨ ਸਦਾ ਸਦਾ ਦਿਨੁ ਰੈਣੀ ॥

ਸਭ ਤੇ ਊਚ ਨਿਰਮਲ ਇਹ ਕਰਣੀ ॥

ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥

ਨਾਨਕ ਸੋ ਜਨੁ ਨਿਰਮਲੁ ਥੀਆ ॥

{ਪੰਨਾ ੨੮੩}

 

ਮੇਰਾ ਪ੍ਰਭੁ ਅਤਿ ਅਗਮ ਅਗੋਚਰੁ ਗੁਰਮਤਿ ਦੇਇ ਬੁਝਾਈ ॥

ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ ॥

{ਪੰਨਾ ੧੨੬੦}

ਅਸਤਿ ਦੀ ਕਰਨੀ ਦਾ ਤਿਆਗ ਕਰਨਾ ਅਤੇ ਸਤਿ ਦੀ ਕਰਨੀ ਨੂੰ ਅਪਣਾਉਣ ਦਾ ਉਪਦੇਸ਼ ਆਨੰਦ ਸਾਹਿਬ ਦੀ ਪਉੜੀ ੩੬-੩੭ ਵਿੱਚ ਅਤੇ ਸਾਰੀ ਗੁਰਬਾਣੀ ਵਿੱਚ ਦ੍ਰਿੜ੍ਹ ਕਰਵਾਇਆ ਗਿਆ ਹੈ। ਇਨ੍ਹਾਂ ਸ਼ਕਤੀਆਂ (ਦੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਸੁੰਘਣ ਦੀ ਸ਼ਕਤੀ, ਸੁਆਦ ਚੱਖਣ ਦੀ ਸ਼ਕਤੀ, ਸੋਚਣ ਦੀ ਸ਼ਕਤੀ ਅਤੇ ਮਹਿਸੂਸ ਕਰਨ ਦੀ ਸ਼ਕਤੀ ਆਦਿ) ਦੀ ਵਰਤੋਂ ਸਤਿ ਦੀ ਕਰਨੀ ਅਤੇ ਸੇਵਾ ਵਿੱਚ ਸਮਰਪਿਤ ਕਰਨ ਦਾ ਉਪਦੇਸ ਹੀ ਆਨੰਦ ਸਾਹਿਬ ਦੀ ਪਉੜੀ ੩੬-੩੭ ਵਿੱਚ ਦ੍ਰਿੜ੍ਹ ਕਰਵਾਇਆ ਗਿਆ ਹੈ। ਅਵਗੁਣਾਂ ਦਾ ਤਿਆਗ ਕਰਨਾ ਅਤੇ ਸਤਿ ਗੁਣਾਂ ਨੂੰ ਅਪਣਾਉਣ ਦਾ ਉਪਦੇਸ਼ ਗੁਰਬਾਣੀ ਵਿੱਚ ਦ੍ਰਿੜ੍ਹ ਕਰਵਾਇਆ ਗਿਆ ਹੈ। ਸਤਿ ਗੁਣਾਂ ਦੀ ਕਮਾਈ ਕਰਨ ਦਾ ਉਪਦੇਸ਼ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ। ਇਨ੍ਹਾਂ ਸ਼ਕਤੀਆਂ (ਦੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਸੁੰਘਣ ਦੀ ਸ਼ਕਤੀ, ਸੁਆਦ ਚੱਖਣ ਦੀ ਸ਼ਕਤੀ, ਸੋਚਣ ਦੀ ਸ਼ਕਤੀ ਅਤੇ ਮਹਿਸੂਸ ਕਰਨ ਦੀ ਸ਼ਕਤੀ ਆਦਿ) ਦੀ ਵਰਤੋਂ ‘ਸਤਿ ਦੀ ਕਰਨੀ’ ਲਈ ਕਰ ਕੇ ਮਨੁੱਖ ਆਪਣੇ ਜਨਮ ਜੀਵਨ ਨੂੰ ਸਫਲ ਬਣਾ ਸਕਦਾ ਹੈ। ਇਨ੍ਹਾਂ ਸ਼ਕਤੀਆਂ ਦੀ ਵਰਤੋਂ ‘ਸਤਿ ਦੀ ਕਰਨੀ’ ਲਈ ਕਰ ਕੇ ਮਨੁੱਖ ਆਪਣੇ ਜਨਮ ਜੀਵਨ ਨੂੰ ਸੁੰਦਰ ਬਣਾ ਸਕਦਾ ਹੈ। ਇਨ੍ਹਾਂ ਸ਼ਕਤੀਆਂ ਦੀ ਵਰਤੋਂ ‘ਸਤਿ ਦੀ ਕਰਨੀ’ ਲਈ ਕਰ ਕੇ ਮਨੁੱਖ ਆਪਣੇ ਜਨਮ ਜੀਵਨ ਨੂੰ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਆਵਾਂ, ਰੋਗਾਂ ਆਦਿ ਤੋਂ ਮੁਕਤ ਕਰ ਸਕਦਾ ਹੈ। ਇਨ੍ਹਾਂ ਸ਼ਕਤੀਆਂ ਦੀ ਵਰਤੋਂ ‘ਸਤਿ ਦੀ ਕਰਨੀ’ ਲਈ ਕਰ ਕੇ ਮਨੁੱਖ ਸਤੋ ਬਿਰਤੀ ਦਾ ਧਾਰਨੀ ਬਣ ਜਾਂਦਾ ਹੈ। ਇਨ੍ਹਾਂ ਸ਼ਕਤੀਆਂ ਦੀ ਵਰਤੋਂ ‘ਸਤਿ ਦੀ ਕਰਨੀ’ ਲਈ ਕਰ ਕੇ ਮਨੁੱਖ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਦਰਗਾਹੀ ਸੇਵਾ ਦੇ ਗੁਰਪ੍ਰਸਾਦਿ ਨੂੰ ਪ੍ਰਾਪਤ ਕਰ ਸਕਦਾ ਹੈ। ਜਿਸ ਦੇ ਫਲ਼ ਸਰੂਪ ਮਨੁੱਖ ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਕਰ ਕੇ ਉਸ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਅਭੇਦ ਹੋ ਸਕਦਾ ਹੈ।

ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਦੋ ਨੇਤਰ ਦਿੱਤੇ ਹਨ। ਇਨ੍ਹਾਂ ਦੋ ਨੇਤਰਾਂ ਵਿੱਚ ਮਨੁੱਖ ਨੂੰ ਸਾਰੇ ਸੰਸਾਰ ਨੂੰ ਦੇਖਣ ਦੀ ਸ਼ਕਤੀ ਦਿੱਤੀ ਹੈ। ਮਨੁੱਖਾ ਦੇਹੀ ਵਿੱਚ ਮੌਜੂਦ ਦੋ ਨੇਤਰਾਂ ਵਿੱਚ ਰੱਖੀ ਗਈ ਦੇਖਣ ਦੀ ਸ਼ਕਤੀ ਦੇ ਕਾਰਨ ਹੀ ਮਨੁੱਖ ਸੰਸਾਰ ਦੀ ਹਰ ਇੱਕ ਵਸਤੂ ਨੂੰ ਦੇਖ ਸਕਦਾ ਹੈ। ਮਨੁੱਖਾ ਦੇਹੀ ਵਿੱਚ ਸਥਾਪਿਤ ਕੀਤੇ ਗਏ ਦੋਨੋਂ ਨੇਤਰਾਂ ਅਤੇ ਇਨ੍ਹਾਂ ਵਿੱਚ ਰੱਖੀ ਗਈ ਦੇਖਣ ਦੀ ਸ਼ਕਤੀ ਦੇ ਨਾਲ ਹੀ ਮਨੁੱਖ ਦਾ ਜਨਮ ਜੀਵਨ ਸੌਖਾ ਹੁੰਦਾ ਹੈ। ਉਹ ਹਰ ਇੱਕ ਵਸਤੂ ਨੂੰ ਦੇਖਦਾ ਹੈ, ਸਮਝਦਾ ਹੈ ਅਤੇ ਆਪਣੇ ਜੀਵਨ ਨੂੰ ਮਾਣਨ ਦਾ ਅਨੁਭਵ ਕਰਦਾ ਹੈ। ਪਰੰਤੂ ਸਭ ਤੋਂ ਲਾਜ਼ਮੀ ਪਰਮ ਸਤਿ ਤੱਤ ਇਹ ਹੈ ਕਿ ਮਨੁੱਖੀ ਨੇਤਰਾਂ ਵਿੱਚ ਰੱਖੀ ਹੋਈ ਜੋਤ ਦੀ ਸ਼ਕਤੀ ਦੀ ਵਰਤੋਂ ਸਾਰੀ ਸ੍ਰਿਸ਼ਟੀ ਵਿੱਚ ਰਮੇ ਹੋਏ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਨੂੰ ਦੇਖਣ ਲਈ ਕੀਤੀ ਜਾਣੀ ਚਾਹੀਦੀ ਹੈ। ਐਸੀ ਪਰਮ ਸ਼ਕਤੀਸ਼ਾਲੀ ਆਤਮਿਕ ਅਵਸਥਾ ਜਿਸ ਵਿੱਚ ਪਹੁੰਚ ਕੇ ਮਨੁੱਖ ਨੂੰ ਹਰ ਇੱਕ ਰਚਨਾ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦਾ ਅਨੁਭਵ ਹੁੰਦਾ ਹੈ ਉਸ ਅਵਸਥਾ ਨੂੰ ਗੁਰਬਾਣੀ ਵਿੱਚ ‘ਨਿਰਵੈਰ’ ਕਿਹਾ ਗਿਆ ਹੈ। ਐਸੀ ਅਵਸਥਾ ਵਿੱਚ ਪਹੁੰਚ ਕੇ ਭਗਤ ਇੱਕ ਦ੍ਰਿਸ਼ਟ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਹੀ ਮਨੁੱਖ ਨੂੰ ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਨਿਰਗੁਣ ਸਰਗੁਣ ਦਾ ਭੇਦ ਪ੍ਰਤੱਖ ਪ੍ਰਗਟ ਹੋ ਜਾਂਦਾ ਹੈ।

‘ਨਿਰਵੈਰ’ ਹੋਣ ਦੀ ਅਵਸਥਾ ਦੀ ਪ੍ਰਾਪਤੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਹ ਪਰਮ ਸ਼ਕਤੀ ਹੈ ਜਿਸ ਦੀ ਪ੍ਰਾਪਤੀ ਦੇ ਨਾਲ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਰਬ-ਵਿਆਪਕ ਰੂਪ ਦੇ ਦਰਸ਼ਨ ਹੁੰਦੇ ਹਨ। ਇਸ ਪਰਮ ਸ਼ਕਤੀ ਨੂੰ ਗੁਣੀ ਨਿਧਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਵੀ ਕਿਹਾ ਜਾਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ‘ਕਰਤਾ ਪੁਰਖ’ ਹੈ ਅਤੇ ਸਾਰੀ ਰਚਨਾ ਵਿੱਚ ਆਪ ਸਮਾਇਆ ਹੋਇਆ ਹੈ। ਨਿਰਗੁਣ ਸਰੂਪ ਅਤੇ ਸਰਬ-ਵਿਆਪਕ ਦੇ ਰੂਪ ਵਿੱਚ ਸਾਰੀ ਸਿਰਜਣਾ ਦੀ ਆਪ ਸੇਵਾ ਸੰਭਾਲਤਾ ਕਰ ਰਿਹਾ ਹੈ। ਇਸ ਸਰਬ-ਵਿਆਪਕ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਕਿਸੇ ਰਚਨਾ ਦੇ ਨਾਲ ਵੈਰ ਨਹੀਂ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ‘ਨਿਰਵੈਰ’ ਹੈ। ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ‘ਨਿਰਵੈਰ’ ਹੈ ਇਸ ਲਈ ਉਹ ‘ਇਕ ਦ੍ਰਿਸ਼ਟ’ ਹੈ। ‘ਇਕ ਦ੍ਰਿਸ਼ਟ’ ਹੋਣ ਕਾਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਾਰੀ ਸ੍ਰਿਸ਼ਟੀ ਨਾਲ ਇੱਕ ਸਾਰ ਪਿਆਰ ਹੈ ਅਤੇ ਉਸ ਦੇ ਦਰ ‘ਤੇ ਕਿਸੇ ਨਾਲ ਵੀ ਕੋਈ ਭੇਦ-ਭਾਵ ਨਹੀਂ ਹੈ। ਉਹ ਕਿਸੇ ਦੇ ਵੀ ਅਵਗੁਣ ਨਹੀਂ ਚਿਤਾਰਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਰਬੱਤ ਖੰਡਾਂ-ਬ੍ਰਹਿਮੰਡਾਂ, ‘ਲਖ ਚਉਰਾਸੀਹ ਮੇਦਨੀ’ ਦੇ ਨਾਲ ਵੀ ਵੈਰ ਨਹੀਂ ਹੈ। ਉਹ ਸਭ ਸ੍ਰਿਸ਼ਟੀ ਦਾ ਮਿੱਤਰ ਹੈ। ਉਹ ਸਭਨਾਂ ਦਾ ਮਾਂ-ਪਿਉ ਹੈ। ਮਹਾ ਪਰਉਪਕਾਰੀ ਹੈ ਅਤੇ ਸਭ ਦਾ ਭਲਾ ਮੰਗਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਦੇ ਦਰਵਾਜ਼ੇ ਸਾਰੀ ਸ੍ਰਿਸ਼ਟੀ (ਸਾਰੀ ਲੋਕਾਈ) ਲਈ ਸਦਾ-ਸਦਾ ਲਈ ਖੁਲ੍ਹੇ ਹਨ। ‘ਇਕ ਦ੍ਰਿਸ਼ਟ’ ਹੋਣ ਕਾਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਬੇਅੰਤ ਦਿਆਲੂ ਹੈ, ਬੇਅੰਤ ਕਿਰਪਾਲੂ ਹੈ, ਇਸ ਕਾਰਨ ਉਹ ਬੇਅੰਤ ਬਖਸ਼ਣਹਾਰਾ ਹੈ। ਸਾਡੇ ਸਾਰੇ ਜਨਮਾਂ-ਜਨਮਾਂਤਰਾਂ ਦੇ ਬੇਅੰਤ ਗੁਨਾਹ ਬਖ਼ਸ਼ਣ ਵਿੱਚ ਇੱਕ ਖਿਣ ਵੀ ਨਹੀਂ ਲਾਉਂਦਾ ਹੈ। ਇਨ੍ਹਾਂ ਸਾਰੇ ਪਰਮ ਸ਼ਕਤੀਸ਼ਾਲੀ ਸਤਿ ਗੁਣਾਂ ਦਾ ਭੰਡਾਰ ਹੋਣ ਕਾਰਨ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਬੇਅੰਤ ਪ੍ਰੀਤ ਦਾ ਸੋਮਾ ਹੈ। ਆਪਣੀ ਛੋਟੀ ਤੋਂ ਛੋਟੀ ਅਤੇ ਨੀਵੀਂ ਤੋਂ ਨੀਵੀਂ ਰਚਨਾ ਵਿੱਚ ਵੀ ਆਪ ਸਮਾਇਆ ਹੋਣ ਕਾਰਨ ਉਹ ਬੇਅੰਤ ਨਿਮਰਤਾ ਦਾ ਸੋਮਾ ਹੈ। ਬੇਅੰਤ ਨਿਮਰਤਾ ਦੀ ਇਸ ਪਰਮ ਸ਼ਕਤੀ ਦਾ ਮਾਲਕ ਹੋਣ ਕਾਰਨ ਉਸ ਦੀ ਪ੍ਰਾਪਤੀ ਦਾ ਮਾਰਗ ਅਤਿ ਹਲੀਮੀ ਦਾ ਮਾਰਗ ਹੈ। ਇਸੇ ਲਈ ਬੇਅੰਤ ਨਿਰਮਾਣਤਾ ਅਤੇ ਹਲੀਮੀ ਦਰਗਾਹ ਦੀ ਕੁੰਜੀ ਹੈ। ਇਸ ਲਈ ‘ਨਿਰਵੈਰ’ ਬਣਨ ਦੀ ਇਸ ਪਰਮ ਸ਼ਕਤੀ ਦੀ ਪ੍ਰਾਪਤੀ ਨਾਲ ਹੀ ਅਕਾਲ ਪੁਰਖ ਵਿੱਚ ਅਭੇਦ ਹੋਇਆ ਜਾ ਸਕਦਾ ਹੈ। ‘ਨਿਰਵੈਰ’ ਹੋਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਦਾ ਅਰਥ ਹੈ: ਇੱਕ ਦ੍ਰਿਸ਼ਟ ਹੋ ਜਾਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਪਰਮ ਦਿਆਲਤਾ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਗੁਨਾਹਗਾਰਾਂ ਨੂੰ ਬਖ਼ਸ਼ਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਬੇਅੰਤ ਨਿਰਮਾਣਤਾ ਅਤੇ ਹਲੀਮੀ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਮਨੁੱਖਾਂ ਦੇ ਜ਼ਹਿਰ ਨੂੰ ਪੀਣਾ ਅਤੇ ਉਨ੍ਹਾਂ ਨੂੰ ਅੰਮ੍ਰਿਤ ਦੇਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ। ‘ਨਿਰਵੈਰ’ ਹੋਣ ਦਾ ਅਰਥ ਹੈ: ਇੱਕ ਦ੍ਰਿਸ਼ਟ ਹੋਣ ਦੇ ਪਰਮ ਸਤਿ ਗੁਣ ਦੀ ਪ੍ਰਾਪਤੀ; ਪਰਮ ਦਿਆਲੂ ਹੋਣ ਦੇ ਪਰਮ ਸਤਿ ਗੁਣ ਦੀ ਪ੍ਰਾਪਤੀ; ਗੁਨਾਹਗਾਰਾਂ ਨੂੰ ਬਖ਼ਸ਼ਣ ਦੇ ਪਰਮ ਸਤਿ ਗੁਣ ਦੀ ਪ੍ਰਾਪਤੀ; ਬੇਅੰਤ ਨਿਮਰਤਾ ਅਤੇ ਹਲੀਮੀ ਦੇ ਪਰਮ ਸਤਿ ਗੁਣ ਦੀ ਪ੍ਰਾਪਤੀ ਅਤੇ ਇਨ੍ਹਾਂ ਪਰਮ ਸਤਿ ਗੁਣਾਂ ਨਾਲ ਅਪਣੇ ਹਿਰਦੇ ਨੂੰ ਭਰਪੂਰ ਕਰ ਲੈਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ। ਮਨੁੱਖਾ ਜੀਵਨ ਲਈ ਆਪਣੀ ਬੰਦਗੀ ਨੂੰ ਪੂਰਨ ਅਵਸਥਾ ਵਿੱਚ ਵੇਖਣ ਲਈ ‘ਨਿਰਵੈਰੁ’ ਦਾ ਇਹ ਤੱਥ ਸਮਝਣਾ ਬੇਅੰਤ ਲਾਜ਼ਮੀ ਹੈ। ਕਿਉਂਕਿ ਕੇਵਲ ‘ਨਿਰਵੈਰੁ’ ਮਨੁੱਖ ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਜਾ ਸਕਦਾ ਹੈ। ਕੇਵਲ ‘ਨਿਰਵੈਰੁ’ ਹੀ ਪੂਰਨ ‘ਸਤਿ’ ਵਿੱਚ ਸਮਾ ਸਕਦਾ ਹੈ। ਕੇਵਲ ‘ਨਿਰਵੈਰੁ’ ਮਨੁੱਖ ਹੀ ਮਾਇਆ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਨੂੰ ਜਿੱਤ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਸਦਾ-ਸਦਾ ਲਈ ਲੀਨ ਹੋ ਸਕਦਾ ਹੈ। ਕੇਵਲ ‘ਨਿਰਵੈਰੁ’ ਹੀ ਪੂਰਨ ਸਤਿ ਦੀ ਸੇਵਾ ਕਰ ਸਕਦਾ ਹੈ। ਕੇਵਲ ‘ਨਿਰਵੈਰੁ’ ਹੀ ਪੂਰਨ ਸਤਿ ਨੂੰ ਵਰਤਾ ਸਕਦਾ ਹੈ। ਇਸ ਲਈ ਮਨੁੱਖਾ ਜੀਵਨ ਨੂੰ ਅਕਾਲ ਪੁਰਖ ਵਿੱਚ ਅਭੇਦ ਕਰਨ ਲਈ ਅਤੇ ਪੂਰਨ ਬੰਦਗੀ ਲਈ ‘ਨਿਰਵੈਰੁ’ ਅਵਸਥਾ ਦੀ ਪ੍ਰਾਪਤੀ ਕਰਨਾ ਦਰਗਾਹੀ ਹੁਕਮ ਹੈ। ਕੇਵਲ ‘ਨਿਰਵੈਰੁ’ ਮਨੁੱਖ ਹੀ ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕਦਾ ਹੈ। ਕੇਵਲ ‘ਨਿਰਵੈਰੁ’ ਮਨੁੱਖ ਹੀ ਪੂਰਨ ਬੰਦਗੀ ਅਤੇ ਸਦਾ ਸੁਹਾਗ ਪ੍ਰਾਪਤ ਕਰ ਸਕਦਾ ਹੈ।

ਸਤਿ ਦੀ ਕਰਨੀ ਅਤਿ ਸੁੰਦਰ ਕਰਨੀ ਹੈ। ਸਤਿ ਦੀ ਕਰਨੀ ਅਤਿ ਉੱਤਮ ਕਰਨੀ ਹੈ। ਸਤਿ ਦੀ ਕਰਨੀ ਅਤਿ ਨਿਰਮਲ ਕਰਨੀ ਹੈ। ਸਤਿ ਦੀ ਕਰਨੀ ਅਤਿ ਸ਼ਕਤੀਸ਼ਾਲੀ ਕਰਨੀ ਹੈ। ਸਤਿ ਦੀ ਕਰਨੀ ਵਿੱਚ ਉਹ ਇਲਾਹੀ ਸ਼ਕਤੀ ਹੈ ਜਿਸ ਦੇ ਨਾਲ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਦਰ ਦੀ ਪ੍ਰਾਪਤੀ ਹੁੰਦੀ ਹੈ। ਸਤਿ ਦੀ ਕਰਨੀ ਵਿੱਚ ਉਹ ਦਰਗਾਹੀ ਸ਼ਕਤੀ ਹੈ ਜਿਸ ਦੇ ਨਾਲ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਰਾਮਤ ਦੀ ਪ੍ਰਾਪਤੀ ਹੁੰਦੀ ਹੈ। ਸਤਿ ਦੀ ਕਰਨੀ ਵਿੱਚ ਉਹ ਰੂਹਾਨੀ ਸ਼ਕਤੀ ਹੈ ਜਿਸ ਦੇ ਨਾਲ ਮਨੁੱਖ ਨੂੰ ਦਰਗਾਹੀ ਕਰਮ ਦੀ ਪ੍ਰਾਪਤੀ ਹੁੰਦੀ ਹੈ। ਸਤਿ ਦੀ ਕਰਨੀ ਵਿੱਚ ਉਹ ਪਰਮ ਸ਼ਕਤੀ ਹੈ ਜਿਸ ਦੇ ਨਾਲ ਮਨੁੱਖ ਨੂੰ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਤਿ ਦੀ ਕਰਨੀ ਦੇ ਨਾਲ ਮਨੁੱਖ ਨੂੰ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ‘ਤੇ ਪੂਰਨ ਸਮਰਪਣ ਕਰਨ ਦੇ ਨਾਲ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦੀ ਸੁਰਤਿ ਅਤੇ ਸ਼ਬਦ ਦਾ ਸੁਮੇਲ ਹੁੰਦਾ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦੀ ਸੁਰਤਿ ਵਿੱਚ ਸਤਿਨਾਮ ਉੱਕਰਿਆ ਜਾਂਦਾ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦੀ ਸਮਾਧੀ ਲੱਗ ਜਾਂਦੀ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦਾ ਮਨ ਸ਼ਾਂਤ ਹੋ ਜਾਂਦਾ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਭਗਤ ਨੂੰ ਸੁੰਨ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਭਗਤ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਭਗਤ ਦੇ ੭ ਸਤਿ ਸਰੋਵਰ ਜਾਗਰਿਤ ਹੁੰਦੇ ਹਨ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਭਗਤ ਦੀ ਤ੍ਰਿਕੁਟੀ ਖੁੱਲ੍ਹ ਜਾਂਦੀ ਹੈ।

੭ ਸਤਿ ਸਰੋਵਰਾਂ ਦੇ ਜਾਗਰਿਤ ਹੋਣ ਦੇ ਨਾਲ ਅਤੇ ਦਸਮ ਦੁਆਰ ਦੇ ਖੁੱਲ੍ਹਣ ਦੇ ਨਾਲ ਹੀ ਭਗਤ ਨੂੰ ਦਿੱਬ ਦ੍ਰਿਸ਼ਟੀ ਦੀ ਪ੍ਰਾਪਤੀ ਹੋ ਜਾਂਦੀ ਹੈ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਦੇ ਨਾਲ ਹੀ ਅਗਿਆਨਤਾ ਦਾ ਸਾਰਾ ਹਨੇਰਾ ਮਿਟ ਜਾਂਦਾ ਹੈ ਅਤੇ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਦੇ ਨਾਲ ਹੀ ਭਗਤ ਨੂੰ ਸਤਿਗੁਰੂ ਅਵਤਾਰਾਂ ਦੇ ਦਰਸ਼ਨ ਹੁੰਦੇ ਹਨ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਨੂੰ ਸੰਤਾਂ, ਭਗਤਾਂ ਅਤੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਦਰਸ਼ਨ ਹੁੰਦੇ ਹਨ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਹੋਣ ਦੇ ਨਾਲ ਹੀ ਭਗਤ ਨੂੰ ਦੇਵੀ-ਦੇਵਤਿਆਂ ਦੇ ਸੂਖਸ਼ਮ ਰੂਪ ਦੇ ਦਰਸ਼ਨ ਹੁੰਦੇ ਹਨ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਦੇ ਨਾਲ ਹੀ ਭਗਤ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਦੇ ਨਾਲ ਹੀ ਭਗਤ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੁੰਦੇ ਹਨ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਦੇ ਨਾਲ ਹੀ ਭਗਤ ਨੂੰ ਪਰਮ ਜੋਤ ਪੂਰਨ ਪ੍ਰਕਾਸ਼ ਦੇ ਨਿਰੰਤਰ ਦਰਸ਼ਨ ਹੁੰਦੇ ਹਨ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਦੇ ਨਾਲ ਹੀ ਭਗਤ ਦੇ ਨੇਤਰਾਂ ਵਿੱਚ ਬੇਅੰਤ ਪ੍ਰਕਾਸ਼ ਦਿਸਣ ਲੱਗ ਪੈਂਦਾ ਹੈ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਦੇ ਨਾਲ ਹੀ ਭਗਤ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਰਬ-ਵਿਆਪਕ ਰੂਪ ਦੇ ਦਰਸ਼ਨ ਹੁੰਦੇ ਹਨ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਦੇ ਨਾਲ ਹੀ ਭਗਤ ਨੂੰ ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਹੁੰਦੇ ਹਨ ਅਤੇ ਹਰ ਇੱਕ ਰਚਨਾ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੁੰਦੇ ਹਨ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਦੇ ਨਾਲ ਹੀ ਭਗਤ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦਾ ਅਨੁਭਵ ਹੁੰਦਾ ਹੈ। ਦਿੱਬ ਦ੍ਰਿਸ਼ਟੀ ਦੀ ਪ੍ਰਾਪਤੀ ਦੇ ਨਾਲ ਹੀ ਭਗਤ ਨੂੰ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜਿਸ ਦੇ ਫਲ਼ ਸਰੂਪ ਸਾਰੇ ਭਰਮਾਂ ਦਾ ਅੰਤ ਹੋ ਜਾਂਦਾ ਹੈ। ਜਿਸ ਦੇ ਫਲ਼ ਸਰੂਪ ਭਗਤ ਨੂੰ ਮਾਇਆ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਦਾ ਖੇਲ ਪੂਰਨ ਤੌਰ ‘ਤੇ ਸਮਝ ਵਿੱਚ ਆਉਂਦਾ ਹੈ। ਜਿਸ ਦੇ ਫਲ਼ ਸਰੂਪ ਭਗਤ ਨੂੰ ਮਾਇਆ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਉੱਪਰ ਜਿੱਤ ਹਾਸਿਲ ਹੁੰਦੀ ਹੈ। ਜਿਸ ਦੇ ਫਲ਼ ਸਰੂਪ ਭਗਤ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦੇ ਗੁੱਝੇ ਭੇਦਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਦੇ ਨਾਲ ਹੀ ਭਗਤ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਆਨੰਦ ਸਾਹਿਬ ਦੀ ਪਉੜੀ ੩੬ ਵਿੱਚ ਦਿੱਬ ਦ੍ਰਿਸ਼ਟ ਦੀ ਬੇਅੰਤ ਮਹਿਮਾ ਨੂੰ ਪ੍ਰਗਟ ਕੀਤਾ ਗਿਆ ਹੈ। ਦਿੱਬ ਦ੍ਰਿਸ਼ਟ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਗੁਰਬਾਣੀ ਦੇ ਇਸ ਸਲੋਕ ਵਿੱਚ ਵੀ ਪ੍ਰਗਟ ਕੀਤੀ ਗਈ ਹੈ:

ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥

ਗੁਰ ਪਰਸਾਦਿ ਪਰਮ ਪਦੁ ਪਾਏ ॥

ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ ॥੨॥

ਸੰਜੋਗੀ ਧਨ ਪਿਰ ਮੇਲਾ ਹੋਵੈ ॥

ਗੁਰਮਤਿ ਵਿਚਹੁ ਦੁਰਮਤਿ ਖੋਵੈ ॥

ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥

{ਪੰਨਾ ੧੦੨੬}

ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਪੂਰਨ ਸਤਿਗੁਰੂ ਦੀ ਸਤਿ ਸੰਗਤ ਵਿੱਚ ਹੁੰਦੀ ਹੈ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਸਤਿਗੁਰੂ ਦੀ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਦੇ ਨਾਲ ਹੀ ਹੁੰਦੀ ਹੈ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੁੰਦੀ ਹੈ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਸਤਿਗੁਰੂ ਦੇ ਬਚਨਾਂ ਦੀ ਕਮਾਈ ਕਰਨ ਦੇ ਨਾਲ ਹੁੰਦੀ ਹੈ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਅਤੇ ਗੁਰਪ੍ਰਸਾਦਿ ਦੀ ਸੇਵਾ-ਸੰਭਾਲਤਾ ਕਰਨ ਦੇ ਨਾਲ ਹੁੰਦੀ ਹੈ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਸਤਿਗੁਰੂ ਦੇ ਛਤਰ ਹੇਠ ਬੈਠ ਕੇ ਸਤਿਨਾਮ ਸਿਮਰਨ ਅਤੇ ਸਤਿਨਾਮ ਦੀ ਕਮਾਈ ਕਰਨ ਦੇ ਨਾਲ ਹੁੰਦੀ ਹੈ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਨ ਦੇ ਨਾਲ ਹੁੰਦੀ ਹੈ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਸਤਿਗੁਰੂ ਦੇ ਸਤਿ ਚਰਨਾਂ ‘ਤੇ ਸੀਸ ਭੇਟ ਕਰਨ ਦੇ ਨਾਲ ਹੁੰਦੀ ਹੈ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਦੇ ਨਾਲ ਤਨ, ਮਨ ਅਤੇ ਧਨ ਅਰਪਣ ਕਰਨ ਦੇ ਨਾਲ ਹੁੰਦੀ ਹੈ।

ਸਤਿ ਪਾਰਬ੍ਰਹਮ ਪਰਮੇਸ਼ਰ ਦੀ ਅਦੁੱਤੀ ਹਸਤੀ ਸਰਬ-ਵਿਆਪਕ ਹੈ। ਸਾਰੀ ਸ੍ਰਿਸ਼ਟੀ ਵਿੱਚ ਕੋਈ ਥਾਂ ਐਸੀ ਨਹੀਂ ਹੈ ਜਿੱਥੇ ਸਤਿ ਪਾਰਬ੍ਰਹਮ ਨਹੀਂ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਸਾਰੀ ਸ੍ਰਿਸ਼ਟੀ ਵਿੱਚ ਆਪ ਸਮਾਇਆ ਹੋਇਆ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਹਰ ਇੱਕ ਰਚਨਾ ਵਿੱਚ ਆਪਣੇ ਨਿਰਗੁਣ ਸਰੂਪ ਵਿੱਚ ਆਪ ਸਮਾਇਆ ਹੋਇਆ ਹੈ। ਸਾਰਾ ਸੰਸਾਰ ਜੋ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਸਰਗੁਣ ਸਰੂਪ ਹੈ ਉਸ ਦੀ ਹਰ ਇੱਕ ਰਚਨਾ ਵਿੱਚ ਆਪਣੇ ਨਿਰਗੁਣ ਸਰੂਪ ਵਿੱਚ ਆਪ ਸਮਾਇਆ ਹੋਇਆ ਹੈ। ਇਸ ਪਰਮ ਸਤਿ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਪਉੜੀ ॥

ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥

ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥

ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥

ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥

ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥

{ਪੰਨਾ ੮੩}

 

ਮੇਰਾ ਠਾਕੁਰੁ ਸਚੁ ਦ੍ਰਿੜਾਏ ॥

ਗੁਰ ਪਰਸਾਦੀ ਸਚਿ ਚਿਤੁ ਲਾਏ ॥

ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ ॥

{ਪੰਨਾ ੧੧੨}

 

ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥

ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਣਹਾਰੁ ਜੀਉ ॥

ਦੂਖ ਬਿਸਾਰਣਹਾਰੁ ਸੁਆਮੀ ਕੀਤਾ ਜਾ ਕਾ ਹੋਵੈ ॥

ਕੋਟ ਕੋਟੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ॥

ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ ॥

ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥

{ਪੰਨਾ ੪੩੮}

 

ਥਾਨਿ ਥਨੰਤਰਿ ਸਭਨੀ ਜਾਈ ਜੋ ਦੀਸੈ ਸੋ ਤੇਰਾ ॥

ਸੰਤਸੰਗਿ ਪਾਵੈ ਜੋ ਨਾਨਕ ਤਿਸੁ ਬਹੁਰਿ ਨ ਹੋਈ ਹੈ ਫੇਰਾ ॥

{ਪੰਨਾ ੭੦੦}

 

ਜਹ ਦੇਖਾ ਤੂ ਸਭਨੀ ਥਾਈ ॥ ਪੂਰੈ ਗੁਰਿ ਸਭ ਸੋਝੀ ਪਾਈ ॥

ਨਾਮੋ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ ॥

{ਪੰਨਾ ੧੦੫੧-੧੦੫੨}

 

ਮਾਝ ਮਹਲਾ ੫ ॥

ਤੂੰ ਪੇਡੁ ਸਾਖ ਤੇਰੀ ਫੂਲੀ ॥ ਤੂੰ ਸੂਖਮੁ ਹੋਆ ਅਸਥੂਲੀ ॥

ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ ॥੧॥

ਤੂੰ ਸੂਤੁ ਮਣੀਏ ਭੀ ਤੂੰਹੈ ॥ ਤੂੰ ਗੰਠੀ ਮੇਰੁ ਸਿਰਿ ਤੂੰਹੈ ॥

ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ ॥੨॥

ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥ ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥

ਅਪਣੇ ਕਰਤਬ ਆਪੇ ਜਾਣਹਿ ਆਪੇ ਤੁਧੁ ਸਮਾਲੀਐ ਜੀਉ ॥੩॥

ਤੂੰ ਠਾਕੁਰੁ ਸੇਵਕੁ ਫੁਨਿ ਆਪੇ ॥ ਤੂੰ ਗੁਪਤੁ ਪਰਗਟੁ ਪ੍ਰਭ ਆਪੇ ॥

ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ ॥

{ਪੰਨਾ ੧੦੨}

 

ਸੋਰਠਿ ਮਹਲਾ ੪ ॥

ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਥਾਪਿ ਉਥਾਪੈ ॥

ਆਪੇ ਵੇਖਿ ਵਿਗਸਦਾ ਪਿਆਰਾ ਕਰਿ ਚੋਜ ਵੇਖੈ ਪ੍ਰਭੁ ਆਪੈ ॥

ਆਪੇ ਵਣਿ ਤਿਣਿ ਸਭਤੁ ਹੈ ਪਿਆਰਾ ਆਪੇ ਗੁਰਮੁਖਿ ਜਾਪੈ ॥੧॥

ਜਪਿ ਮਨ ਹਰਿ ਹਰਿ ਨਾਮ ਰਸਿ ਧ੍ਰਾਪੈ ॥

ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰ ਸਬਦੀ ਚਖਿ ਜਾਪੈ ॥ ਰਹਾਉ ॥

ਆਪੇ ਤੀਰਥੁ ਤੁਲਹੜਾ ਪਿਆਰਾ ਆਪਿ ਤਰੈ ਪ੍ਰਭੁ ਆਪੈ ॥

ਆਪੇ ਜਾਲੁ ਵਤਾਇਦਾ ਪਿਆਰਾ ਸਭੁ ਜਗੁ ਮਛੁਲੀ ਹਰਿ ਆਪੈ ॥

ਆਪਿ ਅਭੁਲੁ ਨ ਭੁਲਈ ਪਿਆਰਾ ਅਵਰੁ ਨ ਦੂਜਾ ਜਾਪੈ ॥੨॥

ਆਪੇ ਸਿੰਙੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਪੈ ॥

ਆਪੇ ਜੋਗੀ ਪੁਰਖੁ ਹੈ ਪਿਆਰਾ ਆਪੇ ਹੀ ਤਪੁ ਤਾਪੈ ॥

ਆਪੇ ਸਤਿਗੁਰੁ ਆਪਿ ਹੈ ਚੇਲਾ ਉਪਦੇਸੁ ਕਰੈ ਪ੍ਰਭੁ ਆਪੈ ॥੩॥

ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪੁ ਜਾਪੈ ॥

ਆਪੇ ਅੰਮ੍ਰਿਤੁ ਆਪਿ ਹੈ ਪਿਆਰਾ ਆਪੇ ਹੀ ਰਸੁ ਆਪੈ ॥

ਆਪੇ ਆਪਿ ਸਲਾਹਦਾ ਪਿਆਰਾ ਜਨ ਨਾਨਕ ਹਰਿ ਰਸਿ ਧ੍ਰਾਪੈ ॥

{ਪੰਨਾ ੬੦੫}

ਸਾਰੇ ਸੰਸਾਰ ਵਿੱਚ ਸਤਿ ਪਾਰਬ੍ਰਹਮ ਆਪੇ ਆਪ ਹੀ ਵਰਤਦਾ ਹੈ। ਸਾਰੀ ਸਿਰਜਣਾ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਆਪੇ ਆਪ ਹੀ ਵਰਤਦਾ ਹੈ। ਹਰ ਇੱਕ ਰਚਨਾ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਹੀ ਵਰਤਦਾ ਹੈ। ਸਾਰਾ ਸੰਸਾਰ ਜੋ ਮਨੁੱਖੀ ਨੇਤਰਾਂ ਨੂੰ ਦਿਖਦਾ ਹੈ ਉਹ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਸਰਗੁਣ ਸਰੂਪ ਹੈ। ਜੋ ਪਰਮ ਸ਼ਕਤੀ ਸਰਗੁਣ ਸਰੂਪ ਨੂੰ ਚਲਾਉਂਦੀ ਹੈ ਉਹ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਨਿਰਗੁਣ ਸਰੂਪ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦਾ ਸਰਗੁਣ ਸਰੂਪ (ਸੰਸਾਰ) ਮਨੁੱਖੀ ਨੇਤਰਾਂ ਨੂੰ ਦਿਖਦਾ ਹੈ ਪਰੰਤੂ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਨਿਰਗੁਣ ਸਰੂਪ ਮਨੁੱਖੀ ਨੇਤਰਾਂ ਨੂੰ ਨਹੀਂ ਦਿਸਦਾ ਹੈ। ਨਿਰਗੁਣ ਸਰੂਪ ਜੋ ਕਿ ਰੂਪ, ਰੇਖ ਅਤੇ ਰੰਗ ਤੋਂ ਭਿੰਨ ਹੈ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀ ਹੈ ਉਹ ਆਮ ਮਨੁੱਖ ਦੇ ਨੇਤਰਾਂ ਨੂੰ ਨਹੀਂ ਦਿਖ ਸਕਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦਾ ਨਿਰਗੁਣ ਸਰੂਪ ਕੇਵਲ ਉਸ ਭਗਤ ਨੂੰ ਦਿਸਦਾ ਹੈ ਜਿਸ ਨੂੰ ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਹੁੰਦੀ ਹੈ। ਨਿਰਗੁਣ ਸਰੂਪ ਵਿੱਚ ਸਥਾਪਿਤ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀ ਕੇਵਲ ਉਸ ਭਗਤ ਨੂੰ ਅਨੁਭਵ ਹੁੰਦੀ ਹੈ ਜਿਸ ਨੂੰ ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਭਗਤ ਨੂੰ ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਨੂੰ ਸੂਖਸ਼ਮ ਰੂਪ ਵਿੱਚ ਵਰਤ ਰਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਿਰਗੁਣ ਸ਼ਕਤੀ ਦੇ ਨਾਲ ਹੀ:— ਸਤਿਗੁਰੂ ਅਵਤਾਰਾਂ ਦੇ ਦਰਸ਼ਨ ਹੁੰਦੇ ਹਨ; ਪੂਰਨ ਸੰਤ ਮਹਾਂਪੁਰਖਾਂ ਦੇ ਦਰਸ਼ਨ ਹੁੰਦੇ ਹਨ; ਪਰਮ ਜੋਤ ਪੂਰਨ ਪ੍ਰਕਾਸ਼ ਦੇ ਦਰਸ਼ਨ ਹੁੰਦੇ ਹਨ; ਆਪਣੀ ਕੰਚਨ ਹੋਈ ਦੇਹੀ ਦੇ ਦਰਸ਼ਨ ਹੁੰਦੇ ਹਨ; ਆਪਣਾ ਦਸਮ ਦੁਆਰ ਖੁੱਲ੍ਹਣ ਦੇ ਦਰਸ਼ਨ ਹੁੰਦੇ ਹਨ; ਆਪਣੀ ਹੀ ਦੇਹੀ ਵਿੱਚੋਂ ਇਲਾਹੀ ਪ੍ਰਕਾਸ਼ ਦੇ ਦਰਸ਼ਨ ਹੁੰਦੇ ਹਨ; ਆਪਣੇ ਰੋਮ-ਰੋਮ ਵਿੱਚੋਂ ਨਿਕਲ ਰਹੇ ਸਤਿਨਾਮ ਦੇ ਪ੍ਰਕਾਸ਼ ਦੇ ਦਰਸ਼ਨ ਹੁੰਦੇ ਹਨ; ਆਪਣੇ ਰੋਮ-ਰੋਮ ਵਿੱਚ ਸਤਿਨਾਮ ਸੁਣਦਾ ਹੈ; ਆਪਣੀ ਹੀ ਦੇਹੀ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੁੰਦੇ ਹਨ। ਇਨ੍ਹਾਂ ਪਰਮ ਸਤਿ ਤੱਤਾਂ ਦੇ ਪ੍ਰਕਾਸ਼ ਵਿੱਚ ਇਹ ਪਰਮ ਸਤਿ ਪ੍ਰਗਟ ਹੁੰਦਾ ਹੈ ਕਿ ਦਿੱਬ ਦ੍ਰਿਸ਼ਟ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਦਿੱਬ ਦ੍ਰਿਸ਼ਟ ਦੀ ਮਹਿਮਾ ਬੇਅੰਤ ਹੈ। ਦਿੱਬ ਦ੍ਰਿਸ਼ਟ ਵਿੱਚ ਸਤਿ ਪਾਰਬ੍ਰਹਮ ਦੀ ਪਰਮ ਸ਼ਕਤੀ ਵਰਤਦੀ ਹੈ। ਇਹ ਪਰਮ ਸਤਿ ਹੈ ਕਿ ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਦੇ ਨਾਲ ਭਗਤ ਦੀ ਭਗਤੀ ਬਹੁਤ ਉੱਚੀ ਅਵਸਥਾ ਵਿੱਚ ਪਹੁੰਚ ਜਾਂਦੀ ਹੈ। ਇਸ ਸ਼ਕਤੀਸ਼ਾਲੀ ਅਵਸਥਾ ਵਿੱਚ ਪਹੁੰਚ ਕੇ ਭਗਤ ਦੀ ਬੰਦਗੀ ਵਿੱਚ ਗੁਰਬਾਣੀ ਵਿੱਚ ਦ੍ਰਿੜ੍ਹ ਕਰਵਾਏ ਗਏ ਸਾਰੇ ਪਰਮ ਸਤਿ ਦੇ ਤੱਤਾਂ ਦੀ ਮਹਿਮਾ ਪ੍ਰਤੱਖ ਪ੍ਰਗਟ ਹੁੰਦੀ ਹੈ।

ਮਨੁੱਖਾ ਦੇਹੀ ਨੂੰ ਪ੍ਰਾਪਤ ਸੁਣਨ ਦੀ ਸ਼ਕਤੀ ਦਰਗਾਹੀ ਹੁਕਮ ਦੇ ਅਨੁਸਾਰ ਦੋ ਕੰਨਾਂ ਵਿੱਚ ਸਥਾਪਿਤ ਕੀਤੀ ਗਈ ਹੈ। ਕੰਨਾਂ ਵਿੱਚ ਸਥਾਪਿਤ ਸੁਣਨ ਦੀ ਸ਼ਕਤੀ ਦੇ ਨਾਲ ਹੀ ਮਨੁੱਖ ਬਾਕੀ ਸਾਰੀ ਦੁਨੀਆਂ ਦੇ ਨਾਲ ਆਪਣਾ ਸੰਪਰਕ ਕਾਇਮ ਰੱਖ ਸਕਦਾ ਹੈ। ਸੁਣਨ ਦੀ ਸ਼ਕਤੀ ਦੇ ਨਾਲ ਹੀ ਮਨੁੱਖ ਬਾਕੀ ਦੀ ਦੁਨੀਆਂ ਦੇ ਲੋਕਾਂ ਦੇ ਵਿਚਾਰ ਸੁਣਦਾ ਹੈ ਅਤੇ ਆਪਣੀ ਭੂਮਿਕਾ ਨੂੰ ਨਿਭਾਉਣ ਲਈ ਕਰਮ ਕਰਦਾ ਹੈ। ਜਿਸ ਸਮਾਜ ਵਿੱਚ ਮਨੁੱਖ ਵਿਚਰਦਾ ਹੈ ਉਸ ਸਮਾਜ ਦੇ ਲੋਕਾਂ ਦੇ ਵਿਚਾਰ ਸੁਣਦਾ ਹੈ ਅਤੇ ਉਸ ਅਨੁਸਾਰ ਆਪਣੇ ਕਰਮਾਂ ਨੂੰ ਅੰਜਾਮ ਦਿੰਦਾ ਹੈ। ਆਪਣੇ ਪਰਿਵਾਰ ਦੇ ਵਿਚਾਰ ਸੁਣਦਾ ਹੈ। ਸੁਣਨ ਦੀ ਸ਼ਕਤੀ ਦੀ ਮਹੱਤਤਾ ਮਨੁੱਖ ਦੇ ਜਨਮ ਤੋਂ ਹੀ ਕਾਇਮ ਹੋ ਜਾਂਦੀ ਹੈ। ਜਨਮ ਤੋਂ ਉਪਰੰਤ ਸਭ ਤੋਂ ਪਹਿਲੀ ਸ਼ਕਤੀ ਜੋ ਮਨੁੱਖਾ ਦੇਹੀ ਵਿੱਚ ਪ੍ਰਗਟ ਹੁੰਦੀ ਹੈ ਉਹ ਸ਼ਕਤੀ ਸੁਣਨ ਅਤੇ ਬੋਲਣ ਦੀ ਸ਼ਕਤੀ ਹੈ। ਸੁਣਨ ਦੀ ਸ਼ਕਤੀ ਦੇ ਨਾਲ ਜਦ ਬੱਚਾ ਸੁਣਦਾ ਹੈ ਤਾਂ ਹੀ ਬੱਚੇ ਵਿੱਚ ਬੋਲਣ ਦੀ ਸ਼ਕਤੀ ਵਿਕਸਿਤ ਹੁੰਦੀ ਹੈ ਅਤੇ ਉਹ ਬੋਲਣਾ ਸਿੱਖਦਾ ਹੈ। ਬੋਲਣ ਦੀ ਸ਼ਕਤੀ ਤੋਂ ਉਪਰੰਤ ਮਨੁੱਖਾ ਦੇਹੀ ਵਿੱਚ ਦੇਖਣ ਦੀ ਸ਼ਕਤੀ ਪ੍ਰਗਟ ਹੁੰਦੀ ਹੈ। ਕਿਉਂਕਿ ਨਵਾਂ ਜੰਮਿਆ ਬੱਚਾ ਦੇਖ ਨਹੀਂ ਸਕਦਾ ਹੈ। ਦੇਖਣ ਦੀ ਸ਼ਕਤੀ ਬੱਚੇ ਦੇ ਜਨਮ ਤੋਂ ਕੁਝ ਹਫਤਿਆਂ ਬਾਅਦ ਪ੍ਰਗਟ ਹੁੰਦੀ ਹੈ। ਸੁਣਨ, ਬੋਲਣ ਅਤੇ ਦੇਖਣ ਦੀ ਸ਼ਕਤੀ ਦੇ ਨਾਲ ਹੀ ਬੱਚੇ ਵਿੱਚ ਸੋਚਣ ਦੀ ਸ਼ਕਤੀ ਵਿਕਸਿਤ ਹੁੰਦੀ ਹੈ। ਸੁਣਨ, ਬੋਲਣ ਅਤੇ ਦੇਖਣ ਦੀਆਂ ਸ਼ਕਤੀਆਂ ਦੇ ਨਾਲ ਹੀ ਮਨੁੱਖ ਦਾ ਜੀਵਨ ਵਿਕਸਿਤ ਹੁੰਦਾ ਹੈ। ਸੁਣਨ, ਬੋਲਣ, ਦੇਖਣ ਅਤੇ ਸੋਚਣ ਦੀਆਂ ਸ਼ਕਤੀਆਂ ਦੇ ਨਾਲ ਹੀ ਬਚਪਨ ਤੋਂ ਮਨੁੱਖ ਜੀਵਨ ਵਿੱਚ ਸਭ ਕੁਝ ਸਿੱਖਦਾ ਹੈ। ਜਿਵੇਂ-ਜਿਵੇਂ ਮਨੁੱਖੀ ਜੀਵਨ ਅਗਾਂਹ ਨੂੰ ਵੱਧਦਾ ਹੈ ਤਿਵੇਂ-ਤਿਵੇਂ ਮਨੁੱਖਾ ਦੇਹੀ ਵਿੱਚ ਪ੍ਰਗਟ ਹੋਈਆਂ ਇਹ ਸ਼ਕਤੀਆਂ (ਦੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਬੋਲਣ ਦੀ ਸਕਤੀ, ਸੁੰਘਣ ਦੀ ਸ਼ਕਤੀ, ਸੁਆਦ ਚੱਖਣ ਦੀ ਸ਼ਕਤੀ, ਸੋਚਣ ਦੀ ਸ਼ਕਤੀ ਅਤੇ ਮਹਿਸੂਸ ਕਰਨ ਦੀ ਸ਼ਕਤੀ ਆਦਿ) ਵੀ ਵਿਕਸਿਤ ਹੁੰਦੀਆਂ ਹਨ; ਜਿਸ ਦੇ ਫਲ਼ ਸਰੂਪ ਮਨੁੱਖਾ ਜੀਵਨ ਵੀ ਵਿਕਸਿਤ ਹੁੰਦਾ ਹੈ। ਸੁਣੇ ਗਏ ਵਿਚਾਰਾਂ ਦੇ ਆਧਾਰ ਉੱਪਰ ਹੀ ਮਨੁੱਖ ਦਾ ਚਰਿੱਤਰ, ਵਿਵਹਾਰ, ਸੋਚ, ਕਰਮ ਆਦਿ ਵਿਕਸਿਤ ਹੁੰਦੇ ਹਨ। ਸੁਣੇ ਗਏ ਵਿਚਾਰਾਂ ਦੇ ਆਧਾਰ ਉੱਪਰ ਹੀ ਮਨੁੱਖ ਦੀ ਬੁੱਧੀ ਅਤੇ ਗਿਆਨ ਵਿਕਸਿਤ ਹੁੰਦਾ ਹੈ। ਸੁਣੇ ਗਏ ਵਿਚਾਰਾਂ ਦੇ ਆਧਾਰ ਉੱਪਰ ਹੀ ਮਨੁੱਖ ਦੀ ਬਿਰਤੀ ਵਿਕਸਿਤ ਹੁੰਦੀ ਹੈ। ਸੁਣੇ ਗਏ ਸਤਿ (ਸਤਿ ਗੁਣੀ) ਵਿਚਾਰਾਂ ਦੇ ਆਧਾਰ ਉੱਪਰ ਹੀ ਮਨੁੱਖ ਦੀ ਬਿਰਤੀ ਸਤੋ (ਸਤੋ ਗੁਣੀ) ਬਿਰਤੀ ਬਣਦੀ ਹੈ। ਸੁਣੇ ਗਏ ਅਸਤਿ (ਮਹਾ ਵਿਨਾਸ਼ਕਾਰੀ ਮਾਇਕੀ) ਵਿਚਾਰਾਂ ਦੇ ਆਧਾਰ ਉੱਪਰ ਹੀ ਮਨੁੱਖ ਦੀ ਬਿਰਤੀ ਮਾਇਕੀ (ਮਹਾ ਵਿਨਾਸ਼ਕਾਰੀ) ਬਿਰਤੀ ਬਣਦੀ ਹੈ। ਸੁਣੇ ਗਏ ਵਿਚਾਰਾਂ ਦੇ ਆਧਾਰ ਉੱਪਰ ਹੀ ਮਨੁੱਖ ਦਾ ਜੀਵਨ ਬਣਦਾ ਹੈ ਜਾਂ ਬਿਗੜਦਾ ਹੈ। ਸੁਣੇ ਗਏ ਵਿਚਾਰਾਂ ਦੇ ਆਧਾਰ ਉੱਪਰ ਹੀ ਮਨੁੱਖ ਦਾ ਜੀਵਨ ਸਫਲ ਹੁੰਦਾ ਹੈ ਜਾਂ ਅਸਫਲ ਹੁੰਦਾ ਹੈ। ਇਸ ਲਈ ਮਨੁੱਖਾ ਜਨਮ ਜੀਵਨ ਵਿੱਚ ਸੁਣਨ ਦੀ ਸ਼ਕਤੀ ਦਾ ਮਹਾਤਮ ਸਮਝਣਾ ਬੇਅੰਤ ਲਾਜ਼ਮੀ ਹੈ। ਕਿਉਂਕਿ ਸੁਣਨ ਦੀ ਸ਼ਕਤੀ ਦੇ ਨਾਲ ਮਨੁੱਖਾ ਜੀਵਨ ਦੇ ਵਿਕਾਸ ਦਾ ਮੁੱਢ ਜੁੜਿਆ ਹੋਇਆ ਹੈ। ਮਨੁੱਖ ਦੇ ਰੋਜ਼ਾਨਾ ਜੀਵਨ ਵਿੱਚ ਕੀਤੇ ਜਾ ਰਹੇ ਕਰਮਾਂ ਉੱਪਰ ਸੁਣਨ ਦਾ ਗਹਿਰਾ ਪ੍ਰਭਾਵ ਪੈਂਦਾ ਹੈ। ਜੋ-ਜੋ ਮਨੁੱਖ ਸੁਣਦਾ ਹੈ ਉਸ ਦੇ ਅਨੁਸਾਰ ਹੀ ਉਹ ਆਪਣੇ ਕਰਮਾਂ ਨੂੰ ਅੰਜਾਮ ਦਿੰਦਾ ਹੈ। ਸੁਣੇ ਗਏ ਵਿਚਾਰਾਂ ਦੇ ਅਨੁਸਾਰ ਹੀ ਮਨੁੱਖ ਦੇ ਕਰਮਾਂ ਵਿੱਚ ਉਸ ਦੀ ਪ੍ਰਤੀਕਿਰਿਆ ਪ੍ਰਗਟ ਹੁੰਦੀ ਹੈ। ਸੁਣੇ ਗਏ ਵਿਚਾਰਾਂ ਦੇ ਆਧਾਰ ਉੱਪਰ ਹੀ ਮਨੁੱਖ ਦੇ ਕਰਮ ਪ੍ਰਗਟ ਹੁੰਦੇ ਹਨ। ਸੁਣੇ ਗਏ ਵਿਚਾਰਾਂ ਦੇ ਆਧਾਰ ਉੱਪਰ ਹੀ ਮਨੁੱਖ ਦਾ ਜੀਵਨ ਸੁਖੀ ਜਾਂ ਦੁਖੀ ਹੁੰਦਾ ਹੈ। ਸੁਣੇ ਗਏ ਵਿਚਾਰਾਂ ਦੇ ਆਧਾਰ ਉੱਪਰ ਹੀ ਮਨੁੱਖ ਦਾ ਪ੍ਰਾਲਬਧ ਬਣਦਾ ਹੈ। ਸੁਣੇ ਗਏ ਵਿਚਾਰਾਂ ਦੇ ਆਧਾਰ ਉੱਪਰ ਹੀ ਮਨੁੱਖ ਦਾ ਭਵਿੱਖ ਬਣਦਾ ਜਾਂ ਬਿਗੜਦਾ ਹੈ।

ਸਤਿ ਬਚਨ ਸੁਣਨ ਨਾਲ ਮਨੁੱਖ ਦਾ ਜੀਵਨ ਜਨਮ ਸਫਲ ਹੁੰਦਾ ਹੈ। ਸਤਿ ਬਚਨ ਸੁਣਨ ਦੇ ਨਾਲ ਮਨੁੱਖ ਦੀ ਕਰਨੀ ਸਤਿ ਦੀ ਕਰਨੀ ਬਣਦੀ ਹੈ। ਸਤਿ ਬਚਨ ਸੁਣਨ ਦੇ ਨਾਲ ਮਨੁੱਖ ਦੀ ਬਿਰਤੀ ਸਤੋ ਬਿਰਤੀ ਬਣਦੀ ਹੈ। ਸਤਿ ਬਚਨ ਸੁਣਨ ਦੇ ਨਾਲ ਮਨੁੱਖ ਦੀ ਬਿਰਤੀ ਗੁਰਮਤਿ ਧਾਰਨ ਕਰਦੀ ਹੈ। ਸਤਿ ਬਚਨ ਸੁਣਨ ਦੇ ਨਾਲ ਮਨੁੱਖ ਦਾ ਪ੍ਰਾਲਬਧ ਸੁੰਦਰ ਬਣਦਾ ਹੈ। ਜਿਸ ਦੇ ਫਲ਼ ਸਰੂਪ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਨਦਰ, ਮਹਿਰਾਮਤ, ਗੁਰ ਕਿਰਪਾ ਵਰਤਦੀ ਹੈ ਅਤੇ ਉਸ ਨੂੰ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਮਿਲਦੀ ਹੈ। ਜਿਸ ਦੇ ਫਲ਼ ਸਰੂਪ ਮਨੁੱਖ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸਤਿ ਬਚਨ ਸੁਣਨ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਜਪੁਜੀ ਬਾਣੀ ਦੀ ੮-੧੧ ਪਉੜੀਆਂ ਵਿੱਚ ਬਹੁਤ ਵਿਸਥਾਰ ਦੇ ਨਾਲ ਪ੍ਰਗਟ ਕੀਤੀ ਹੈ। (ਸਤਿ ਬਚਨ ਸੁਣਨ ਦੀ ਇਹ ਪਰਮ ਸ਼ਕਤੀਸ਼ਾਲੀ ਮਹਿਮਾ ਜਪੁ ਜੀ ਸਾਹਿਬ ਦੀ ਗੁਰਪ੍ਰਸਾਦੀ ਕਥਾ ਵਿੱਚ ਵਿਚਾਰੀ ਗਈ ਹੈ। ਜਿਗਿਆਸੂਆਂ ਨੂੰ ਸਨਿਮਰ ਬੇਨਤੀ ਹੇ ਕਿ ਉਹ ਸੁਣਨ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਜਪੁ ਜੀ ਸਾਹਿਬ ਦੀ ਗੁਰਪ੍ਰਸਾਦੀ ਕਥਾ ਵਿੱਚ ਜ਼ਰੂਰ ਪੜ੍ਹ ਕੇ ਲਾਹਾ ਖੱਟਣ।)

ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥

ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ ਸਕੈ ਕਾਲੁ ॥

ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੮॥

ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥

ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥

ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੯॥

ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥

ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥

ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੦॥

ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਿਸਾਹ ॥

ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥

ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੧॥

{ਪੰਨਾ ੨-੩}

ਸਤਿਗੁਰੂ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਪੂਰਨ ਬ੍ਰਹਮ ਗਿਆਨ ਦੇ ਪਰਮ ਸ਼ਕਤੀਸ਼ਾਲੀ ਅੰਮ੍ਰਿਤ ਬਚਨਾਂ ਵਿੱਚ ‘ਸੁਣਿਐ’ ਦੀ ਮਹਿਮਾ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਦਿੱਤੀ ਹੈ। ਸ਼ਬਦ “ਸੁਣਿਐ” ਦਾ ਭਾਵ ਕੇਵਲ ਸ਼ਬਦ ਦਾ ਮੁਖ ਨਾਲ ਉਚਾਰਨ ਕਰਨਾ ਅਤੇ ਕਰਣਾਂ (ਕੰਨਾਂ) ਨਾਲ ਸੁਣਨਾ ਨਹੀਂ ਹੈ। ਸ਼ਬਦ “ਸੁਣਿਐ” ਦਾ ਭਾਵ ਕੇਵਲ ਸ਼ਬਦ ਕੀਰਤਨ ਦਾ ਕਰਣਾਂ (ਕੰਨਾਂ) ਨਾਲ ਸੁਣਨਾ ਨਹੀਂ ਹੈ। ਸ਼ਬਦ “ਸੁਣਿਐ” ਦਾ ਭਾਵ ਕੇਵਲ ਨਾਮ ਦਾ ਕਰਣਾਂ (ਕੰਨਾਂ) ਨਾਲ ਸੁਣਨਾ ਨਹੀਂ ਹੈ। ਸ਼ਬਦ “ਸੁਣਿਐ” ਦਾ ਭਾਵ ਕੇਵਲ ਕੰਨੀਂ ਰਸ ਲੈਣਾ ਨਹੀਂ ਹੈ। ਕਰਣਾਂ (ਕੰਨਾਂ) ਨਾਲ ਸੁਣਨਾ ਕੇਵਲ ਕੰਨ ਰਸ ਮਾਣਨਾ ਹੈ ਜੋ ਕਿ ਕੇਵਲ ਇੱਕ ਬਾਹਰਲੀ ਖੇਡ ਹੈ। ਕੀਰਤਨ ਅਤੇ ਗੁਰਬਾਣੀ ਦਾ ਕਰਣਾਂ (ਕੰਨਾਂ) ਨਾਲ ਸੁਣਨਾ ਕੇਵਲ ਕੰਨ ਰਸ ਹੈ ਅਤੇ ਬਾਹਰਲੀ ਖੇਡ ਹੈ। ਜਦ ਤੱਕ ਸਾਡੀ ਸੁਰਤਿ ਸ਼ਬਦ ਵਿੱਚ ਖਿੱਚੀ ਨਹੀਂ ਜਾਂਦੀ ਹੈ ਤਦ ਤੱਕ ਇਹ ਕੇਵਲ ਕੰਨ ਰਸ ਹੈ ਅਤੇ ਬਾਹਰਲੀ ਖੇਡ ਹੈ। ਜਦ ਤੱਕ ਗੁਰਬਾਣੀ ਅਤੇ ਸ਼ਬਦ ਕੀਰਤਨ ਸਾਡਾ ਰੋਮ-ਰੋਮ ਨਹੀਂ ਸੁਣਨ ਲੱਗ ਪੈਂਦਾ ਹੈ ਤਦ ਤੱਕ ਇਹ ਕੇਵਲ ਕੰਨ ਰਸ ਹੈ ਅਤੇ ਬਾਹਰਲੀ ਖੇਡ ਹੈ। ਜਦ ਤੱਕ ਸਾਡਾ ਰੋਮ-ਰੋਮ ਸ਼ਬਦ ਵਿੱਚ ਸਮਾ ਨਹੀਂ ਜਾਂਦਾ ਹੈ ਤਦ ਤੱਕ ਇਹ ਬਾਹਰਲੀ ਖੇਡ ਹੈ, ਇਹ ਕੇਵਲ ਕੰਨ ਰਸ ਦੀ ਖੇਡ ਹੈ। ਗੁਰਬਾਣੀ ਅਤੇ ਸ਼ਬਦ-ਕੀਰਤਨ ਦੇ ਸਾਡੇ ਕੋਲ ਸ਼ੁਰੂ ਹੋਣ ‘ਤੇ ਜਦ ਤੱਕ ਸਾਡਾ ਰੋਮ-ਰੋਮ ਆਨੰਦ ਨਾਲ ਨੱਚਣ ਨਹੀਂ ਲੱਗ ਪੈਂਦਾ ਹੈ ਤਦ ਤੱਕ ਇਹ ਕੇਵਲ ਕੰਨ ਰਸ ਹੈ ਅਤੇ ਬਾਹਰਲੀ ਖੇਡ ਹੈ। ਗੁਰਬਾਣੀ ਅਤੇ ਸ਼ਬਦ-ਕੀਰਤਨ ਦੇ ਸਾਡੇ ਕੋਲ ਸ਼ੁਰੂ ਹੋਣ ‘ਤੇ ਜਦ ਤੱਕ ਅਸੀਂ ਸਮਾਧੀ ਲੀਨ ਨਹੀਂ ਹੋ ਜਾਂਦੇ ਹਾਂ ਤਦ ਤੱਕ ਇਹ ਕੇਵਲ ਕੰਨ ਰਸ ਹੈ ਅਤੇ ਬਾਹਰਲੀ ਖੇਡ ਹੈ। ਗੁਰਬਾਣੀ ਅਤੇ ਸ਼ਬਦ-ਕੀਰਤਨ ਦੇ ਸਾਡੇ ਕੋਲ ਸ਼ੁਰੂ ਹੋਣ ‘ਤੇ ਜਦ ਤੱਕ ਸਾਡਾ ਰੋਮ-ਰੋਮ ਕੀਰਤਨ ਨਹੀਂ ਕਰਨ ਲੱਗ ਪੈਂਦਾ ਹੈ ਤਦ ਤੱਕ ਇਹ ਕੇਵਲ ਕੰਨ ਰਸ ਹੈ ਅਤੇ ਬਾਹਰਲੀ ਖੇਡ ਹੈ। ਇਸ ਲਈ ਇਸ ਪਰਮ ਸਤਿ ਤੱਤ ਤੱਥ ਨੂੰ ਸਮਝਾਉਣ ਲਈ ਸਤਿਗੁਰੂ ਅਵਤਾਰ ਸਤਿ ਨਾਨਕ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ ਅਤੇ ਇਨ੍ਹਾਂ ੪ ਪਉੜੀਆਂ ਵਿੱਚ ਸ਼ਬਦ “ਸੁਣਿਐ” ਦੀ ਪਰਮ ਸ਼ਕਤੀ ਦੇ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਦਿੱਤਾ ਹੈ।

ਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸੁਰਤਿ ਦਾ ਨਾਮ ਨਾਲ ਜੁੜ ਜਾਣਾ। ਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸੁਰਤਿ ਦਾ ਸ਼ਬਦ ਵਿੱਚ ਖਿੱਚੇ ਜਾਣਾ। ਭਾਵ ਸ਼ਬਦ ਸੁਣਦੇ ਹੀ ਸੁਰਤਿ ਦਾ ਸ਼ਬਦ ਵਿੱਚ ਲੀਨ ਹੋ ਜਾਣਾ। ਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸ਼ਬਦ ਦੀ ਕਮਾਈ ਦਾ ਸ਼ੁਰੂ ਹੋ ਜਾਣਾ। ਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਜੋ ਸ਼ਬਦ ਕਹਿੰਦਾ ਹੈ ਉਸ ਨੂੰ ਆਪਣੀ ਰੋਜ਼ਾਨਾ ਦੀ ਕਰਨੀ ਵਿੱਚ ਲੈ ਆਉਣਾ। ਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਆਪਣੇ ਜੀਵਨ ਨੂੰ ਗੁਰਮਤਿ ਵਿੱਚ ਲੈ ਜਾਣਾ। ਇਸ ਲਈ ਸੁਣਦਾ ਕੇਵਲ ਉਹ ਮਨੁੱਖ ਹੈ ਜੋ ਸ਼ਬਦ ਨੂੰ ਆਪਣੀ ਰੋਜ਼ਾਨਾ ਦੀ ਕਰਨੀ ਵਿੱਚ ਲੈ ਆਉਂਦਾ ਹੈ। ਇਸ ਲਈ ਸੁਣਦਾ ਕੇਵਲ ਉਹ ਮਨੁੱਖ ਹੈ ਜੋ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕਰ ਦਿੰਦਾ ਹੈ। ਇਸ ਲਈ ਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਜਾਣਾ। ਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸੁਰਤਿ ਦਾ ਸ਼ਬਦ ਦੀ ਗਹਿਰਾਈ ਵਿੱਚ ਉਤਰ ਜਾਣਾ। ਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸੁਰਤਿ ਦਾ ਮਾਨਸਰੋਵਰ ਵਿੱਚ ਡੁੱਬ ਜਾਣਾ। ਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸ਼ਬਦ ਦਾ ਸੁਰਤਿ ਵਿੱਚ ਉੱਕਰਿਆ ਜਾਣਾ। ਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸੁਰਤਿ ਦਾ ਅਜਪਾ ਜਾਪ ਵਿੱਚ ਚਲੇ ਜਾਣਾ। ਜੋ ਮਨੁੱਖ ਇਸ ਅਵਸਥਾ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਦੀ ਬੰਦਗੀ ਸ਼ੁਰੂ ਹੋ ਜਾਂਦੀ ਹੈ। ਜੋ ਮਨੁੱਖ ਇਸ ਅਵਸਥਾ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਮਨੁੱਖ ਇਸ ਅਵਸਥਾ ਵਿੱਚ ਚਲੇ ਜਾਂਦੇ ਹਨ, ਗੁਰਬਾਣੀ ਉਨ੍ਹਾਂ ਦੇ ਅੰਦਰ ਆਉਣੀ ਸ਼ੁਰੂ ਹੋ ਜਾਂਦੀ ਹੈ ਭਾਵ ਉਹ ਮਨੁੱਖ ਗੁਰਬਾਣੀ ਦੀ ਗਹਿਰਾਈ ਵਿੱਚ ਉਤਰ ਜਾਂਦੇ ਹਨ ਅਤੇ ਗੁਰਬਾਣੀ ਦੀ ਕਮਾਈ ਵਿੱਚ ਪਰਪੱਕ ਹੋ ਜਾਂਦੇ ਹਨ। ਇਸ ਲਈ ਜਦ ਵੀ ਉਨ੍ਹਾਂ ਦੀ ਹਾਜ਼ਰੀ ਵਿੱਚ ਗੁਰਬਾਣੀ ਅਤੇ ਕੀਰਤਨ ਦਾ ਉਚਾਰਨ ਸ਼ੁਰੂ ਹੁੰਦਾ ਹੈ; ਉਨ੍ਹਾਂ ਦੀ ਸੁਰਤਿ ਸ਼ਬਦ ਵਿੱਚ ਇੱਕ ਦਮ ਖਿੱਚੀ ਜਾਂਦੀ ਹੈ ਅਤੇ ਉਹ ਉਸੇ ਪਲ ਹੀ ਸਮਾਧੀ ਲੀਨ ਹੋ ਜਾਂਦੇ ਹਨ। ਗੁਰਬਾਣੀ ਦਾ ਉਚਾਰਨ ਸ਼ੁਰੂ ਹੁੰਦਿਆਂ ਹੀ ਗੁਰਬਾਣੀ ਦਾ ਹਰ ਇੱਕ ਸ਼ਬਦ ਉਨ੍ਹਾਂ ਦਾ ਹਿਰਦਾ ਪਾੜ ਕੇ, ਚੀਰ ਕੇ, ਭੇਦ ਕੇ ਰੱਖ ਦਿੰਦਾ ਹੈ ਅਤੇ ਉਨ੍ਹਾਂ ਦੇ ਹਿਰਦੇ ਉੱਪਰ ਉੱਕਰ ਜਾਂਦਾ ਹੈ। ਨਾਮ ਦੀ ਕਮਾਈ ਕਰਦਿਆਂ-ਕਰਦਿਆਂ ਜਦ ਨਾਮ ਰੋਮ-ਰੋਮ ਵਿੱਚ ਚਲਾ ਜਾਂਦਾ ਹੈ ਅਤੇ ਦੇਹੀ ਵਿੱਚ ਸਾਰੇ ਹਿੱਸਿਆਂ ਵਿੱਚ ਨਾਮ ਦੀ ਕੰਪਨ ਸੁਣਨ ਲੱਗ ਪੈਂਦੀ ਹੈ; ਐਸੀ ਅਵਸਥਾ ਵਿੱਚ ਗੁਰਬਾਣੀ ਜਾਂ ਕੀਰਤਨ ਦੇ ਸ਼ੁਰੂ ਹੁੰਦੇ ਹੀ ਰੋਮ-ਰੋਮ ਖਿੜ ਉੱਠਦਾ ਹੈ ਅਤੇ ਇੰਞ ਜਾਪਦਾ ਹੈ ਜਿਵੇਂ ਦੇਹੀ ਨੂੰ ਬੇਅੰਤ ਕੰਨ ਲੱਗ ਗਏ ਹਨ ਅਤੇ ਹਰ ਇੱਕ ਕੰਨ ਵਿੱਚ ਗੁਰਬਾਣੀ ਵੱਜ ਰਹੀ ਹੈ।

ਗੁਰਬਾਣੀ ਪੂਰਨ ਸਤਿ ਹੈ। ਇਸ ਲਈ ਗੁਰਬਾਣੀ ਗੁਰੂ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ। ਇਸ ਲਈ ਗੁਰਬਾਣੀ ਅਕਾਲ ਪੁਰਖ ਦਾ ਗਿਆਨ ਸਰੂਪ ਹੈ। ਗੁਰਬਾਣੀ ਸਤਿ ਬਚਨ ਹਨ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਪਰਮ ਸਤਿ ਦੇ ਤੱਤਾਂ ਵਿੱਚ ਪਰਮ ਸ਼ਕਤੀ ਹੈ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਪਰਮ ਸਤਿ ਤੱਤਾਂ ਦੀ ਜੋ ਮਨੁੱਖ ਆਪਣੇ ਰੋਜ਼ਾਨਾ ਜੀਵਨ ਵਿੱਚ ਕਮਾਈ ਕਰਦੇ ਹਨ ਉਨ੍ਹਾਂ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਪਰਮ ਸਤਿ ਤੱਤਾਂ ਦੀ ਜੋ ਮਨੁੱਖ ਆਪਣੇ ਰੋਜ਼ਾਨਾ ਜੀਵਨ ਵਿੱਚ ਕਮਾਈ ਕਰਦੇ ਹਨ ਉਹ ਧੰਨ ਧੰਨ ਹੋ ਜਾਂਦੇ ਹਨ। ਇਸ ਲਈ ਜਿਨ੍ਹਾਂ ਮਨੁੱਖਾਂ ਨੂੰ ਇਹ ਸੋਝੀ ਪੈ ਜਾਂਦੀ ਹੈ ਉਹ ਮਨੁੱਖ “ਸੁਣਿਐ” ਦੀ ਅਵਸਥਾ ਵਿੱਚ ਚਲੇ ਜਾਂਦੇ ਹਨ। ਜਿਸ ਦੇ ਫਲ਼ ਸਰੂਪ ਉਹ ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਪਰਮ ਸਤਿ ਦੇ ਤੱਤਾਂ ਦੀ ਕਮਾਈ ਸ਼ੁਰੂ ਕਰ ਦਿੰਦੇ ਹਨ। ਐਸਾ ਹੋਣ ‘ਤੇ ਉਨ੍ਹਾਂ ਦੇ ਸਾਰੇ ਕਰਮ ਸਤਿ ਕਰਮ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਜਦ ਉਨ੍ਹਾਂ ਦੀ ਸੁਰਤਿ ਬਿਰਤੀ ਪੂਰਨ ਸਤਿ ਵਿੱਚ ਉਤਰ ਜਾਂਦੀ ਹੈ ਤਾਂ ਉਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰ ਪ੍ਰਸਾਦਿ ਤੋਂ ਭਾਵ ਹੈ ਉਨ੍ਹਾਂ ‘ਤੇ ਸਤਿਗੁਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਭਾਗ ਖ਼ੁਲ੍ਹ ਜਾਂਦੇ ਹਨ। ਪੂਰਨ ਸੰਤ ਦੀ, ਪੂਰਨ ਬ੍ਰਹਮ ਗਿਆਨੀ ਦੀ ਸੰਗਤ ਮਿਲ ਜਾਂਦੀ ਹੈ। ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰ ਪ੍ਰਸਾਦਿ ਮਿਲ ਜਾਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਗੁਰ ਪ੍ਰਸਾਦਿ ਵਿੱਚ ਬੇਅੰਤ ਪਰਮ ਸ਼ਕਤੀ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਦੀ ਸੁਰਤਿ ਵਿੱਚ ਨਾਮ ਚਲਾ ਜਾਂਦਾ ਹੈ। ਮਨ ਟਿਕਾਅ ਵਿੱਚ ਚਲਾ ਜਾਂਦਾ ਹੈ ਅਤੇ ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਸਮਾਧੀ ਲੱਗ ਜਾਂਦੀ ਹੈ। ਦਰਗਾਹ ਵਿੱਚ ਬੰਦਗੀ ਦਾ ਖ਼ਾਤਾ ਖੁੱਲ੍ਹ ਜਾਂਦਾ ਹੈ। ਬੰਦਗੀ ਕਰਮ ਖੰਡ ਵਿੱਚ ਚਲੀ ਜਾਂਦੀ ਹੈ। ਨਾਮ ਦੀ ਕਮਾਈ ਸ਼ੁਰੂ ਹੋ ਜਾਂਦੀ ਹੈ। ਅੰਦਰਲਾ ਤੀਰਥ ਸ਼ੁਰੂ ਹੋ ਜਾਂਦਾ ਹੈ। ਮਨ ਅਤੇ ਬਿਰਤੀ ਦਾ ਚਿੰਦਨਾ ਸ਼ੁਰੂ ਹੋ ਜਾਂਦਾ ਹੈ। ਪਰਮ ਜੋਤ ਹਿਰਦੇ ਵਿੱਚ ਜਾਗਰਿਤ ਹੋ ਜਾਂਦੀ ਹੈ। ਪਰਮ ਜੋਤ ਹਿਰਦੇ ਵਿੱਚ ਪ੍ਰਗਟ ਹੋ ਜਾਂਦੀ ਹੈ। ਅਵਗੁਣ ਭੱਜਣੇ ਸ਼ੁਰੂ ਹੋ ਜਾਂਦੇ ਹਨ ਅਤੇ ਹਿਰਦਾ ਸਾਰੇ ਸਤਿ ਗੁਣਾਂ ਨਾਲ ਭਰਪੂਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਜਦ ਬੰਦਗੀ ਉੱਪਰ ਜਾਂਦੀ ਹੈ ਤਾਂ ਬੰਦਗੀ ਕਰਦੇ-ਕਰਦੇ ਕਈ ਮਨੁੱਖਾਂ ਨੂੰ ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਹ ਸਿੱਧ ਬਣ ਜਾਂਦੇ ਹਨ। ਕਈ ਮਨੁੱਖਾਂ ਨੂੰ ਦੇਵੀ-ਦੇਵਤਿਆਂ ਵਾਲੀਆਂ ਸ਼ਕਤੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਹ ਦੇਵੀ-ਦੇਵਤੇ ਬਣ ਜਾਂਦੇ ਹਨ। ਕਈ ਮਨੁੱਖਾਂ ਦੀ ਬੰਦਗੀ ਹੋਰ ਅੱਗੇ ਚਲੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਫਕੀਰੀ ਪ੍ਰਾਪਤ ਹੋ ਜਾਂਦੀ ਹੈ। ਫਕੀਰ ਤੋਂ ਭਾਵ ਹੈ ਪੂਰਨ ਸੰਤ ਮਹਾਂਪੁਰਖ, ਪੂਰਨ ਬ੍ਰਹਮ ਗਿਆਨੀ ਮਹਾਂਪੁਰਖ, ਪੂਰਾ ਸਤਿਗੁਰੂ। ਇਹ ਪਰਮ ਸਤਿ ਹੈ ਕਿ ਸਤਿ ਬਚਨ ਸੁਣਨ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਪੂਰਨ ਸੰਤ ਬਣਾ ਦਿੰਦੀ ਹੈ। ਇਹ ਪਰਮ ਸਤਿ ਹੈ ਕਿ ਸਤਿ ਬਚਨ ਸੁਣਨ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਕਰ ਦਿੰਦੀ ਹੈ।

ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਜੋ ਜਪੁ ਜੀ ਸਾਹਿਬ ਦੀਆਂ ਪਉੜੀਆਂ (੮-੧੧) ਵਿੱਚ ਸਤਿ ਬਚਨ ਸੁਣਨ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਪ੍ਰਗਟ ਕੀਤੀ ਹੈ ਉਸ ਦੀ ਵਿਸਥਾਰ ਵਿੱਚ ਵਿਚਾਰੀ ਗਈ ਗੁਰਪ੍ਰਸਾਦੀ ਕਥਾ ਦਾਸ ਵੱਲੋਂ ‘ਜਪੁ ਜੀ ਸਾਹਿਬ ਦੀ ਗੁਰਪ੍ਰਸਾਦੀ ਕਥਾ’ ਵਿੱਚ ਲਿਖਣ ਦਾ ਯਤਨ ਕੀਤਾ ਗਿਆ ਹੈ। ਜਿਗਿਆਸੂਆਂ ਨੂੰ ਸਨਿਮਰ ਬੇਨਤੀ ਹੈ ਕਿ ਸਤਿ ਬਚਨ ਸੁਣਨ ਦੀ ਪਰਮ ਸ਼ਕਤੀ ਦੀ ਮਹਿਮਾ ਨੂੰ ਪੜ੍ਹਣ, ਸਮਝਣ ਅਤੇ ਆਪਣੀ ਰੋਜ਼ਾਨਾ ਕਰਨੀ ਵਿੱਚ ਲੈ ਕੇ ਆਉਣ ਦਾ ਯਤਨ ਕਰਨ। ਐਸਾ ਕਰਨ ‘ਤੇ ਉਨ੍ਹਾਂ ਦੀ ਚੜ੍ਹਦੀ ਕਲਾ ਜ਼ਰੂਰ ਹੋਵੇਗੀ।

ਅਸਤਿ ਬਚਨ ਸੁਣਨ ਦੇ ਨਾਲ ਮਨੁੱਖ ਦਾ ਜੀਵਨ ਨਸ਼ਟ ਹੁੰਦਾ ਹੈ। ਅਸਤਿ ਬਚਨ ਸੁਣਨ ਦੇ ਨਾਲ ਮਨੁੱਖ ਦੀ ਬਿਰਤੀ ਰਜੋ ਅਤੇ ਤਮੋ ਕਰਮਾਂ ਵਾਲੀ ਬਣ ਜਾਂਦੀ ਹੈ। ਅਸਤਿ ਬਚਨ ਸੁਣਨ ਦੇ ਨਾਲ ਮਨੁੱਖ ਮਹਾ ਵਿਨਾਸ਼ਕਾਰੀ ਸ਼ਕਤੀਆਂ (ਰਜੋ ਅਤੇ ਤਮੋ) ਦੀ ਗੁਲਾਮੀ ਵਿੱਚ ਧਸਦਾ ਚਲਾ ਜਾਂਦਾ ਹੈ। ਜਿਸ ਦੇ ਫਲ਼ ਸਰੂਪ ਮਨੁੱਖ ਦੇ ਕਰਮ ਅਸਤਿ ਹੋ ਜਾਂਦੇ ਹਨ। ਜਿਸ ਦੇ ਫਲ਼ ਸਰੂਪ ਮਨੁੱਖ ਦੀ ਕਰਨੀ ਅਸਤਿ ਦੀ ਕਰਨੀ ਹੋ ਜਾਂਦੀ ਹੈ। ਅਸਤਿ ਦੀ ਕਰਨੀ ਤੋਂ ਭਾਵ ਹੈ ਮਨੁੱਖ ਦੁਆਰਾ ਆਪਣੀ ਤ੍ਰਿਸ਼ਣਾ ਦੀ ਵਿਨਾਸ਼ਕਾਰੀ ਅਗਨ ਨੂੰ ਬੁਝਾਉਣ ਲਈ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਦੀ ਗੁਲਾਮੀ ਵਿੱਚ ਕੀਤੇ ਗਏ ਕਰਮ। ਅਸਤਿ ਦੀ ਕਰਨੀ ਮਨੁੱਖੀ ਜਨਮ ਜੀਵਨ ਨੂੰ ਨਸ਼ਟ ਕਰ ਦਿੰਦੀ ਹੈ। ਅਸਤਿ ਦੀ ਕਰਨੀ ਮਨੁੱਖ ਦਾ ਜੀਵਨ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਆਵਾਂ ਆਦਿ ਦੇ ਨਾਲ ਭਰਪੂਰ ਕਰ ਦਿੰਦੀ ਹੈ। ਇਸ ਲਈ ਅਸਤਿ ਬਚਨਾਂ ਉੱਪਰ ਆਪਣਾ ਧਿਆਨ ਕੇਂਦਿਰਤ ਨਾ ਕਰੋ। ਅਸਤਿ ਬਚਨਾਂ ਨੂੰ ਕਦੇ ਨਾ ਸੁਣਨਾ ਹੀ ਅਕਲਮੰਦੀ ਹੈ। ਅਸਤਿ ਬਚਨਾਂ ਨੂੰ ਨਾ ਸੁਣਨ ਵਿੱਚ ਹੀ ਭਲਾਈ ਹੈ। ਨਿੰਦਿਆ, ਚੁਗਲੀ, ਬਖੀਲੀ ਆਦਿ ਸੁਣਨ ਅਤੇ ਕਰਨ ਤੋਂ ਬਚ ਕੇ ਰਹੋ। ਕਿਉਂਕਿ ਨਿੰਦਿਆ, ਚੁਗਲੀ ਅਤੇ ਬਖੀਲੀ ਤੋਂ ਵੱਧ ਕੋਈ ਅਸਤਿ ਬਚਨ ਨਹੀਂ ਹੁੰਦਾ ਹੈ। ਨਿੰਦਿਆ, ਚੁਗਲੀ ਅਤੇ ਬਖੀਲੀ ਸੁਣਨਾ ਅਤੇ ਕਰਨਾ ਜ਼ਹਿਰ ਪੀਣ ਦੇ ਤੁਲ਼ ਹੈ। ਨਿੰਦਿਆ, ਚੁਗਲੀ ਅਤੇ ਬਖੀਲੀ ਕਰਨ ਵਾਲੇ ਅਤੇ ਸੁਣਨ ਵਾਲੇ ਮਨੁੱਖ ਆਪਣੇ ਸਾਰੇ ਸਤਿ ਕਰਮਾਂ ਦੇ ਫਲ਼ ਨੂੰ ਗੁਆ ਬੈਠਦੇ ਹਨ। ਨਿੰਦਿਆ, ਚੁਗਲੀ ਅਤੇ ਬਖੀਲੀ ਕਰਨ ਅਤੇ ਸੁਣਨ ਵਾਲੇ ਮਨੁੱਖ ਦਾ ਮੁਖ ਅਤੇ ਮਨ ਕਾਲਾ ਹੋ ਜਾਂਦਾ ਹੈ। ਨਿੰਦਿਆ, ਚੁਗਲੀ ਅਤੇ ਬਖੀਲੀ ਸੁਣਨ ਅਤੇ ਕਰਨ ਦੇ ਨਾਲ ਮਨੁੱਖ ਦਾ ਜੀਵਨ ਨਸ਼ਟ ਹੋ ਜਾਂਦਾ ਹੈ। ਨਿੰਦਿਆ, ਚੁਗਲੀ ਅਤੇ ਬਖੀਲੀ ਸੁਣਨ ਅਤੇ ਕਰਨ ਦੇ ਨਾਲ ਮਨੁੱਖ ਦਾ ਭਵਿੱਖ ਵੀ ਨਸ਼ਟ ਹੋ ਜਾਂਦਾ ਹੈ।

ਉੱਪਰ ਵਿਚਾਰੇ ਗਏ ਸਾਰੇ ਪਰਮ ਸਤਿ ਦੇ ਤੱਤਾਂ ਦਾ ਇਹ ਭਾਵ ਹੈ ਕਿ ਸਤਿ ਦੀ ਕਰਨੀ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ। ਦੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਸੁੰਘਣ ਦੀ ਸ਼ਕਤੀ, ਸੁਆਦ ਚੱਖਣ ਦੀ ਸ਼ਕਤੀ, ਸੋਚਣ ਦੀ ਸ਼ਕਤੀ ਅਤੇ ਮਹਿਸੂਸ ਕਰਨ ਦੀ ਸ਼ਕਤੀ ਆਦਿ ਦਾ ਸਤਿ ਕਰਮਾਂ ਲਈ ਉਪਯੋਗ ਕਰੋ। ਮਨੁੱਖਾ ਦੇਹੀ ਨੂੰ ਬਖਸ਼ੀਆਂ ਗਈਆਂ ਇਨ੍ਹਾਂ ਇਲਾਹੀ ਸ਼ਕਤੀਆਂ ਦਾ ਉਪਯੋਗ ਸਤਿ ਦੇਖਣ, ਸਤਿ ਬੋਲਣ, ਸਤਿ ਸੁਣਨ, ਸਤਿ ਦੀ ਸੇਵਾ ਕਰਨ ਲਈ ਅਤੇ ਸਤਿ ਵਰਤਾਉਣ ਲਈ ਕਰੋ। ਜਿਸ ਦੇ ਫਲ਼ ਸਰੂਪ ਸਾਡੇ ਸੁੱਤੇ ਹੋਏ ਭਾਗ ਜਾਗ ਪੈਣਗੇ, ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਅਤੇ ਚਰਨ-ਸ਼ਰਨ ਦੀ ਪ੍ਰਾਪਤੀ ਹੋਏਗੀ; ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋਏਗੀ; ਅੰਮ੍ਰਿਤ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋਏਗੀ; ਪਿਛਲੇ ਸਾਰੇ ਜਨਮਾਂ-ਜਨਮਾਂਤਰਾਂ ਦੇ ਸਾਰੇ ਪਾਪ ਕਰਮਾਂ ਦਾ ਅੰਤ ਹੋ ਜਾਏਗਾ; ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਹੋਏਗੀ; ਰੋਮ-ਰੋਮ ਸਿਮਰਨ ਦੀ ਪ੍ਰਾਪਤੀ ਹੋਏਗੀ; ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੋਏਗੀ; ਸਾਰੇ ਬਜਰ ਕਪਾਟ ਖੁੱਲ੍ਹ ਜਾਣਗੇ; ੭ ਸਤਿ ਸਰੋਵਰ ਜਾਗਰਿਤ ਹੋ ਜਾਣਗੇ; ਦਸਮ ਦੁਆਰ ਖੁੱਲ੍ਹ ਜਾਏਗਾ ਅਤੇ ਅਨਹਦ ਸ਼ਬਦ ਅੰਮ੍ਰਿਤ ਦੀ ਪ੍ਰਾਪਤੀ ਹੋਏਗੀ; ਮਨ ਚਿੰਦਿਆ ਜਾਏਗਾ; ਮਨ ਜਿੱਤਿਆ ਜਾਏਗਾ; ਮਨ ਖਤਮ ਹੋ ਜਾਏਗਾ ਅਤੇ ਪਰਮ ਜੋਤ ਪ੍ਰਗਟ ਹੋ ਜਾਏਗੀ; ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਹੋਏਗੀ; ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੋ ਜਾਏਗਾ; ਮਹਾ ਵਿਨਾਸ਼ਕਾਰੀ ਤ੍ਰਿਸ਼ਣਾ ਦੀ ਅਗਨ ਬੁਝ ਜਾਏਗੀ; ਸਤਿ ਸੰਤੋਖ ਦੀ ਪ੍ਰਾਪਤੀ ਹੋਏਗੀ; ਮਹਾ ਵਿਨਾਸ਼ਕਾਰੀ ਪੰਜ ਚੰਡਾਲ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਵੱਸ ਵਿੱਚ ਆ ਜਾਣਗੇ; ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਹਾਸਿਲ ਹੋ ਜਾਏਗੀ; ਬੰਦਗੀ ਦਰਗਾਹ ਵਿੱਚ ਪ੍ਰਵਾਨ ਹੋ ਜਾਏਗੀ; ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੋਣਗੇ; ਸਤਿ ਪਾਰਬ੍ਰਹਮ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਸਮਾ ਜਾਓਗੇ; ਪਿਛਲੇ ਸਾਰੇ ਜਨਮਾਂ-ਜਨਮਾਂਤਰਾਂ ਦੇ ਕਰਮਾਂ ਦੇ ਬੰਧਨ ਟੁੱਟ ਜਾਣਗੇ; ਜਨਮ-ਮਰਨ ਦੇ ਬੰਧਨਾਂ ਤੋਂ ਮੁਕਤੀ ਮਿਲ ਜਾਏਗੀ; ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ; ਪਰਮ ਪਦਵੀ ਦੀ ਪ੍ਰਾਪਤੀ ਹੋ ਜਾਏਗੀ; ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ; ਤੱਤ ਗਿਆਨ ਦੀ ਪ੍ਰਾਪਤੀ ਹੋ ਜਾਏਗੀ; ਦਰਗਾਹ ਤੋਂ ਮਹਾ ਪਰਉਪਕਾਰ ਦੀ ਸੇਵਾ ਦੀ ਪ੍ਰਾਪਤੀ ਹੋ ਜਾਏਗੀ; ਦਰਗਾਹ ਤੋਂ ਗੁਰਪ੍ਰਸਾਦਿ ਵਰਤਾਉਣ ਦੀ ਸੇਵਾ ਦੀ ਪ੍ਰਾਪਤੀ ਹੋ ਜਾਏਗੀ; ਦਰਗਾਹ ਤੋਂ ਦੁਨੀਆਂ ਨੂੰ ਤਾਰਨ ਦੀ ਸੇਵਾ ਦੀ ਪ੍ਰਾਪਤੀ ਹੋ ਜਾਏਗੀ।