ਤੁਹਾਡਾ ਪੂਰਨ ਰੂਪ ਵਿੱਚ ਅਨਾਦਿ ਸੱਚ, ਪੂਰਨ ਬੰਦਗੀ, ਪੂਰਨ ਸੇਵਾ, ਪੂਰਨ ਬ੍ਰਹਮ ਗਿਆਨ ਵੱਲ ਆਪਣੇ ਆਪ ਨੂੰ ਤੋਰਨ ਅਤੇ ਦ੍ਰਿੜਤਾ ਲਈ ਧੰਨਵਾਦ। ਇਹ ਕਰਨਾ ਬਹੁਤ ਹੀ ਮੁਸਕਲ ਹੈ ਜਿਵੇਂ ਕਿ ਮਾਇਆ ਤੁਹਾਡੇ ਉਪਰ ਹਰ ਕਦਮ ਤੇ ਹਮਲਾ ਕਰੇਗੀ। ਗੁਰ ਪ੍ਰਸਾਦਿ ਤੁਹਾਨੂੰ ਹਰ ਅਜਿਹੀ ਸਥਿਤੀ ਵਿੱਚੋਂ ਬਾਹਰ ਲੈ ਜਾਵੇਗਾ ਅਤੇ ਤੁਹਾਨੂੰ ਗੁਰ ਗੁਰੂ ਅਤੇ ਗੁਰਬਾਣੀ ਵਿੱਚ ਪੂਰਨ ਦ੍ਰਿੜਤਾ, ਵਿਸ਼ਵਾਸ, ਭਰੋਸੇ, ਅਤੇ ਯਕੀਨ ਨਾਲ ਅੱਗੇ ਲੈ ਜਾਵੇਗਾ।
ਗੁਰ ਪ੍ਰਸਾਦਿ ਲਈ ਅਰਦਾਸ ਨਿਰੰਤਰ ਅਧਾਰ ਤੇ ਕਰਦੇ ਰਹੋ ਅਤੇ ਬੰਦਗੀ ਦੇ ਇਸ ਮਾਰਗ ਤੇ ਅੱਗੇ ਵਧਦੇ ਰਹੋ ਜਿਹੜਾ ਕਿ ਦੋ ਧਾਰੀ ਤਲਵਾਰ ਤੇ ਤੁਰਨ ਬਰਾਬਰ ਹੈ ਅਤੇ ਵਾਲ ਨਾਲੋਂ ਵੀ ਨਿੱਕਾ ਹੈ।ਛੇਤੀ ਹੀ ਜਾਂ ਦੇਰ ਨਾਲ, ਤੁਸੀਂ ਸਾਰਿਆਂ ਦੀ ਹੀ ਕਿਸਮਤ ਵਿੱਚ ਸੰਤ ਹਿਰਦਾ ਬਣਨਾ ਲਿਖਿਆ ਹੈ ਅਤੇ ਸਾਰੇ ਬ੍ਰਹਿਮੰਡ ਨੂੰ ਸਤਿ ਯੁਗ ਦੇ ਵਿੱਚ ਬਦਲਣ ਲਈ ਮਦਦ ਕਰਨੀ ਹੈ ਅਤੇ ਸੁਖਮਨੀ ਅਤੇ ਸਤਿਗੁਰ ਦੇ ਸ਼ਬਦਾਂ ਨੂੰ ਅਨਾਦਿ ਸੱਚ ਬਣਾਉਣਾ ਹੈ।