ਸਮਰਪਣ

ਇਹ ਕਿਤਾਬ ਉਹਨਾਂ ਨੂੰ ਸਮਰਪਣ ਹੈ ਜੋ ਮਾਇਆ ਵਿੱਚ ਡੁੱਬੇ ਹੋਏ ਹਨ।  ਇਹ ਕਿਤਾਬ ਉਹਨਾਂ ਨੂੰ ਸਮਰਪਣ ਹੈ ਜੋ ਮਾਇਆ ਦੇ ਗੁਲਾਮ ਹਨ।  ਇਹ ਕਿਤਾਬ ਆਉਣ ਵਾਲੇ ਸਾਰੇ ਯੁਗਾਂ ਦੀ ਮਨੁੱਖਾ ਜਾਤੀ ਨੂੰ ਸਮਰਪਣ ਹੈ।ਇਹ ਕਿਤਾਬ ਗੁਰ ਪ੍ਰਸਾਦਿ ਹੈ ਅਤੇ ਉਹਨਾਂ ਸਾਰਿਆਂ ਨੂੰ ਸਮਰਪਣ ਹੈ ਜੋ ਗੁਰ ਪ੍ਰਸਾਦਿ ਦੀ ਭਾਲ ਵਿੱਚ ਹਨ। ਇਹ ਕਿਤਾਬ ਨਾਮ, ਨਾਮ ਕੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰ ਪ੍ਰਸਾਦਿ ਨੂੰ ਸਮਰਪਣ ਹੈ। ਸਾਰਿਆਂ ਤੋਂ ਉਪਰ ਇਹ ਕਿਤਾਬ ਅਨਾਦਿ ਸਚ ਸਤਿਨਾਮ ਦੀ ਸੇਵਾ ਅਤੇ ਪੇਸ਼ਕਾਰੀ ਨੂੰ ਸਮਰਪਣ ਹੈ।