ਅਸਟਪਦੀ ੧੩ : ਸੰਤ ਦੀ ਨਿੰਦਿਆ ਇਕ ਵਿਨਾਸ਼ਕਾਰੀ ਸਰਾਪ ਹੈ

ਆਓ ਗੁਰ ਅਤੇ ਗੁਰੂ ਅੱਗੇ ਹੱਥ ਜੋੜ ਕੇ ਅਤੇ ਆਪਣਾ ਸਿਰ ਧੰਨ ਧੰਨ ਸਤਿਗੁਰੂ ਪਾਤਸ਼ਾਹ ਜੀ ਅਤੇ ਧੰਨ ਧੰਨ ਅਗਮ ਅਗੋਚਰ ਅਨੰਤ ਬੇਅੰਤ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਚਰਨਾਂ ਵਿਚ ਰੱਖ ਕੇ ਕੋਟਾਨ ਕੋਟ ਡੰਡੌਤ ਕਰੀਏ ਅਤੇ ਕੋਟਾਨ ਕੋਟ ਸ਼ੁਕਰਾਨਾ ਕਰੀਏ ਕਿ ਸਾਨੂੰ ਪੂਰਨ ਬੰਦਗੀ ਦੇ ਇੱਕ ਬਹੁਤ ਹੀ ਮਹੱਤਵਪੂਰਨ ਪੱਖ ਨੂੰ ਸਮਝਣ ਦੇ ਲਈ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਕਰਨ ਜਿਹੜਾ ਕਿ ਬੇਅੰਤ ਦਿਆਲਤਾ ਨਾਲ ਧੰਨ ਧੰਨ ਗੁਰੂ ਸਾਹਿਬ ਜੀ ਪੰਚਮ ਪਾਤਸ਼ਾਹ ਜੀ ਦੁਆਰਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ੧੩ਵੀਂ ਅਸਟਪਦੀ ਵਿਚ ਪੇਸ਼ ਕਰ ਰਹੇ ਹਨ।

ਅਸੀਂ ਇਨ੍ਹਾਂ ਗੁਰਪ੍ਰਸਾਦੀ ਲਿਖਤਾਂ ਵਿੱਚ ਗੁਰਪ੍ਰਸਾਦਿ ਅਤੇ ਪੂਰਨ ਬੰਦਗੀ ’ਤੇ ਜ਼ੋਰ ਦਿੰਦੇ ਹਾਂ। ਗੁਰਪ੍ਰਸਾਦੀ ਗੁਰ ਕ੍ਰਿਪਾ ਨਾਲ ਸੰਗਤ ਵਾਸਤੇ ਇਹ ਲਾਜ਼ਮੀ ਬ੍ਰਹਮ ਕਾਨੂੰਨਾਂ ਨੂੰ ਸਮਝਣਾ ਬਹੁਤ ਹੀ ਮਹੱਤਵਪੂਰਨ ਹੈ ਜਿਹੜੇ ਬੇਅੰਤ ਦਿਆਲਤਾ ਨਾਲ ਧੰਨ ਧੰਨ ਗੁਰੂ ਸਾਹਿਬਾਨ ਦੁਆਰਾ ਗੁਰਬਾਣੀ ਵਿੱਚ ਪੇਸ਼ ਕੀਤੇ ਗਏ ਹਨ। ਇੱਕ ਐਸਾ ਲਾਜ਼ਮੀ ਦਰਗਾਹੀ ਕਾਨੂੰਨ ਨਿੰਦਿਆ ਦੇ ਗੰਭੀਰ ਨਤੀਜਿਆਂ ਦਾ ਅਸਲ ਬ੍ਰਹਮ ਭਾਵ ਸਮਝਣਾ ਹੈ। ਕੋਈ ਵੀ ਵਿਅਕਤੀ ਜਿਹੜਾ ਇਹਨਾਂ ਬ੍ਰਹਮ ਕਾਨੂੰਨਾਂ ਦੀ ਪੂਰੀ ਅਤੇ ਪੂਰਨ ਦ੍ਰਿੜ੍ਹਤਾ ਅਤੇ ਵਿਸ਼ਵਾਸ, ਭਰੋਸੇ ਅਤੇ ਯਕੀਨ, ਪਿਆਰ ਅਤੇ ਸ਼ਰਧਾ ਨਾਲ ਪਾਲਣਾ ਕਰਦਾ ਹੈ, ਉਹ ਧੰਨ ਧੰਨ ਹੋ ਜਾਂਦਾ ਹੈ।

ਨਿੰਦਿਆ ਇੱਕ ਦੀਰਘ ਮਾਨਸਿਕ ਰੋਗ ਹੈ। ਨਿੰਦਿਆ ਇਕ ਮਹਾਂ ਵਿਨਾਸ਼ਕਾਰੀ ਸਰਾਪ ਹੈ ਜੋ ਸਭ ਕੁੱਛ ਨਸ਼ਟ ਕਰ ਦਿੰਦਾ ਹੈ। ਨਿੰਦਿਆ ਸਾਰੇ ਗੰਭੀਰ ਰੋਗਾਂ ਦਾ ਕਾਰਨ ਹੈ। ਨਿੰਦਿਆ ਸਾਰੇ ਦੀਰਘ ਕਲੇਸ਼ਾਂ ਅਤੇ ਦੁੱਖਾਂ ਦਾ ਕਾਰਨ ਹੈ।

ਨਿੰਦਿਆ ਤੋਂ ਭਾਵ ਹੈ:

  • ਕਿਸੇ ਵਿਅਕਤੀ ਨੂੰ ਨੀਵਾਂ ਦਿਖਾਉਣ ਲਈ ਨਕਾਰਾਤਮਿਕ ਅਲੋਚਨਾ
  • ਕਿਸੇ ਮਨੁੱਖ ਦੀ ਮੰਦੀ ਭਾਵਨਾ ਨਾਲ ਕੀਤੀ ਗਈ ਅਲੋਚਨਾ
  • ਕਿਸੇ ਵਿਅਕਤੀ ਦੇ ਕਰਮਾਂ, ਚਰਿੱਤਰ, ਜੀਵਨ ਸ਼ੈਲੀ ਵਿਹਾਰ ਜਾਂ ਦੂਜੇ ਗੁਣਾਂ ਦੀ ਨਕਾਰਾਤਮਿਕ ਭਾਵ ਵਿਚ ਜਾਣ ਬੁੱਝ ਕੇ ਅਲੋਚਨਾ
  • ਕਿਸੇ ਮਨੁੱਖ ਦੇ ਅਖੌਤੀ ਗੁਣਾਂ ਅਤੇ ਕਰਮਾਂ ’ਤੇ ਨਕਾਰਾਤਮਿਕ ਬਹਿਸ ਕਰਨੀ, ਇਹ ਉਸਦੇ ਸਾਹਮਣੇ ਜਾਂ ਉਸ ਦੀ ਗ਼ੈਰ ਮੌਜੂਦਗੀ ਵਿਚ ਹੋ ਸਕਦੀ ਹੈ।

 

ਅੱਜ-ਕਲ੍ਹ ਦੇ ਸਮਾਜ ਵਿਚ ਇਹ ਆਮ ਪ੍ਰਚਲਣ ਹੈ ਕਿ ਕਿਸੇ ਹੋਰ ਵਿਅਕਤੀ ਦੇ ਚਰਿੱਤਰ, ਕਰਮਾਂ ਜਾਂ ਵਿਹਾਰ ਜਾਂ ਕਿਸੇ ਵੀ ਵਸਤੂ ਦੀ ਜੋ ਉਸ ਵਿਅਕਤੀ ਨਾਲ ਸਬੰਧਿਤ ਹੈ ਦੀ ਉਸਤਤ ਜਾਂ ਨਿੰਦਿਆ ਕਰਨੀ। ਅਲੋਚਨਾ ਆਮ ਤੌਰ ’ਤੇ ਉਹ ਵਿਅਕਤੀ ਜਿਸ ਦੀ ਅਲੋਚਨਾ ਹੋ ਰਹੀ ਹੈ, ਨੂੰ ਨੀਵਾਂ ਦਿਖਾਉਣ ਲਈ ਕੀਤੀ ਜਾਂਦੀ ਹੈ। ਨਿੰਦਕ ਕੁਝ ਹਾਲਤਾਂ ਵਿਚ ਇਸ ਹੱਦ ਤੱਕ ਗਿਰ ਜਾਂਦੇ ਹਨ ਕਿ ਮਨੁੱਖ ਨੂੰ ਰੋਜ਼ਾਨਾ ਦੇ ਕੰਮ-ਕਾਜ ਅਤੇ ਸਮਾਜ ਵਿਚਲੇ ਆਦਰ ਨੂੰ ਖ਼ਤਮ ਕਰ ਦਿੰਦੇ ਹਨ।

ਹਾਲਾਂਕਿ ਇਹ ਅਲੋਚਨਾ ਕੁਝ ਹਾਲਤਾਂ ਵਿਚ ਚੰਗੀ ਵੀ ਹੋ ਸਕਦੀ ਹੈ, ਜਦ ਕਿਤੇ ਸਮੂਹ ਕਿਸੇ ਵਿਅਕਤੀ ਦੇ ਅਸਲ ਤੋਂ ਪਰ੍ਹੇ ਗੁਣਾਂ ਅਤੇ ਕਰਮਾਂ ਬਾਰੇ ਅਲੋਚਨਾ ਕਰਦੇ ਹਨ। ਇਹ ਉਸ ਮਨੁੱਖ ਦੀ ਮੌਜੂਦਗੀ ਜਾਂ ਗ਼ੈਰ ਮੌਜੂਦਗੀ ਵਿਚ ਹੋ ਸਕਦਾ ਹੈ। ਅਜਿਹੇ ਕਰਮ ਕਿਸੇ ਦੇ ਅਸਲ ਤੋਂ ਪਰ੍ਹੇ ਗੁਣਾਂ ਦੀ ਮਹਿਮਾ ਲਈ ਹੁੰਦੇ ਹਨ। ਇਸ ਨੂੰ ਬ੍ਰਹਮ ਭਾਸ਼ਾ ਵਿਚ ਉਸਤਤ ਕਿਹਾ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਆਮ ਲੋਕ ਨਿੰਦਿਆ ਨੂੰ ਬਹੁਤ ਹੀ ਅਨੰਦ-ਦਾਇਕ ਹੋ ਕੇ ਕਰਦੇ ਹਨ। ਸਾਰੀਆਂ ਹੀ ਅਮਲੀ ਹਾਲਾਤਾਂ ਵਿਚ ਤੁਸੀਂ ਨੋਟ ਕੀਤਾ ਹੋਵੇਗਾ ਕਿ ਲੋਕ ਕਿਸੇ ਦੀ ਨਕਾਰਾਤਮਿਕ ਅਲੋਚਨਾ ਵੱਲ ਬਹੁਤ ਧਿਆਨ ਦਿੰਦੇ ਹਨ, ਇਸ ਦੀ ਬਜਾਇ ਕਿ ਉਸ ਵਿਅਕਤੀ ਦੇ ਚੰਗੇ ਗੁਣਾਂ ਤੋਂ ਕੁਝ ਸਿੱਖਣ।

ਸਾਰੇ ਹੀ ਉਸਤਤ ਅਤੇ ਨਿੰਦਿਆ ਨੂੰ ਵਧਾਵਾ ਦੇਣ ਵਾਲੇ ਵਿਚਾਰ ਵਟਾਂਦਰੇ ਵਿਚ ਤੁਸੀਂ ਦੇਖਿਆ ਹੋਵੇਗਾ ਕਿ ਐਸੀ ਅਲੋਚਨਾ ਵਿਚ ਹਿੱਸਾ ਲੈਣ ਵਾਲੇ ਆਪਣਾ ਬਹੁਤ ਸਾਰਾ ਸਮਾਂ ਖ਼ਰਚਣ ਵੱਲ ਕੋਈ ਧਿਆਨ ਨਹੀਂ ਦਿੰਦੇ, ਭਾਵ ਨਿੰਦਿਆ ਵਿੱਚ ਬੀਤੇ ਸਮੇਂ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ। ਇੱਥੇ ਬਹੁਤ ਥੋੜੇ ਲੋਕ ਹੋਣਗੇ ਜਿਨ੍ਹਾਂ ਨੂੰ ਤੁਸੀਂ ਨਕਾਰਾਤਮਿਕ ਅਲੋਚਨਾ ਤੋਂ ਪਰ੍ਹੇ ਰਹਿੰਦੇ ਵੇਖੋਗੇ ਅਤੇ ਦੂਸਰਿਆਂ ਦੇ ਚੰਗੇ ਗੁਣਾਂ ਵੱਲ ਧਿਆਨ ਦਿੰਦੇ ਅਤੇ ਉਨ੍ਹਾਂ ਭਲੇ ਗੁਣਾਂ ਤੋਂ ਸਿੱਖਦੇ ਵੇਖੋਗੇ।

ਬਹੁਤ ਪੁਰਾਣੇ ਸਮਿਆਂ ਤੋਂ ਹੀ ਉਸਤਤ ਅਤੇ ਨਿੰਦਿਆ ਮਨੁੱਖੀ ਚਰਿੱਤਰ ਦਾ ਇੱਕ ਹਿੱਸਾ ਰਿਹਾ ਹੈ। ਹਾਲਾਂਕਿ ਨਿੰਦਿਆ ਅਤੇ ਉਸਤਤ ਦੋਵੇਂ ਹੀ ਗੁਰਮਤਿ ਵਿਚ ਮਨ੍ਹਾਂ ਹਨ ਭਾਵੇਂ ਕਿ ਨਿੰਦਿਆ ਜ਼ਿਆਦਾ ਖ਼ਤਰਨਾਕ ਅਤੇ ਗੰਭੀਰ ਮਾਨਸਿਕ ਰੋਗ ਹੈ। ਇਸ ਲਈ ਸਾਨੂੰ ਕਿਸੇ ਦੀ ਨਿੰਦਿਆ ਵੱਲ ਧਿਆਨ ਨਹੀਂ ਦੇਣਾ ਚਾਹੀਦਾ, ਭਾਵੇਂ ਉਹ ਇੱਕ ਆਮ ਆਦਮੀ ਪੰਜ ਦੂਤਾਂ ਦੇ ਅਧੀਨ ਚਲਾਇਆ ਜਾਣ ਵਾਲਾ ਹੋਵੇ ਜਾਂ ਇੱਕ ਸੰਤ ਹੋਵੇ। ਨਿੰਦਿਆ ਦੇ ਨਤੀਜੇ ਬਹੁਤ ਹੀ ਗੰਭੀਰ ਹੁੰਦੇ ਹਨ ਅਤੇ ਯਕੀਨੀ ਤੌਰ ’ਤੇ ਸਾਡੀ ਰੂਹਾਨੀਅਤ ਅਤੇ ਸਾਰੇ ਪਦਾਰਥਕ ਸਰੀਰ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਉਂਦੇ ਹਨ।

ਇੱਕ ਨਿੰਦਕ, ਜੋ ਵਿਅਕਤੀ ਨਿੰਦਿਆ ਕਰ ਰਿਹਾ ਹੈ, ਗੁਰਬਾਣੀ ਅਨੁਸਾਰ ਇੱਕ ਮਨਮੁਖ ਅਤੇ ਮਹਾਂ ਮੂਰਖ ਹੈ। ਇੱਕ ਨਿੰਦਕ ਭਾਵੇਂ ਬਹੁਤ ਗੁਰਬਾਣੀ ਪੜ੍ਹਦਾ ਹੋਵੇ ਪਰ ਕਦੇ ਵੀ ਉਸ ਨੇ ਗੁਰਬਾਣੀ ਨੂੰ ਅਸਲ ਭਾਵ ਨਾਲ ਸਮਝਿਆ ਅਤੇ ਇਸ ਨੂੰ ਲਾਗੂ ਨਹੀਂ ਕੀਤਾ ਹੈ। ਇੱਕ ਨਿੰਦਕ ਦਾ ਮੂੰਹ ਦਰਗਾਹ ਵਿਚ ਕਾਲਾ ਹੁੰਦਾ ਅਤੇ ਪਾਰਬ੍ਰਹਮ ਪਰਮੇਸ਼ਰ ਦੀ ਦਰਗਾਹ ਵਿਚ ਉਸਨੂੰ ਭਾਰੀ ਸਜ਼ਾ ਮਿਲਦੀ ਹੈ। ਇੱਕ ਨਿੰਦਕ ਲੰਮੇ ਸਮੇਂ ਤੱਕ ਜੀਵਿਤ ਨਰਕ ਵਿਚ ਰਹਿੰਦਾ ਹੈ।

ਜਿੱਥੇ ਕਿ ਨਿੰਦਕ ਐਸੀ ਸਜ਼ਾ ਜੋ ਉੱਪਰ ਵਖਿਆਨ ਕੀਤੀ ਗਈ ਹੈ ਵਿਚੋਂ ਲੰਘਦਾ ਹੈ, ਉਹ ਵਿਅਕਤੀ ਜਿਸ ਦੀ ਅਲੋਚਨਾ ਹੋ ਰਹੀ ਹੁੰਦੀ ਹੈ ਉਸਨੂੰ ਉਸ ਵੇਲੇ ਆਪਣੀ ਨਿੰਦਿਆ ਤੋਂ ਬਹੁਤ ਭਾਰੀ ਲਾਭ ਹੋ ਰਿਹਾ ਹੁੰਦਾ ਹੈ। ਗੁਰਬਾਣੀ ਅਨੁਸਾਰ ਜਿਸ ਵਿਅਕਤੀ ਦੀ ਨਿੰਦਿਆ ਹੋ ਰਹੀ ਹੁੰਦੀ ਹੈ ਉਸ ਲਈ ਨਿੰਦਕ ਉਸਦੇ ਆਪਣੇ ਮਾਤਾ-ਪਿਤਾ ਤੋਂ ਚੰਗਾ ਹੁੰਦਾ ਹੈ। ਮਾਤਾ ਆਪਣੇ ਬੱਚੇ ਦੇ ਕੱਪੜਿਆਂ ਦੀ ਮੈਲ ਧੋਂਦੀ ਹੈ ਜਦ ਨਿੰਦਕ ਨਿੰਦਿਆ ਕਰਕੇ ਇੱਕ ਵਿਅਕਤੀ ਦੀ ਜਨਮ ਜਨਮ ਦੀ ਮਨ ਦੀ ਮੈਲ ਨੂੰ ਆਪਣੀ ਜੀਭ ਨਾਲ ਸਾਫ਼ ਕਰ ਦਿੰਦਾ ਹੈ। ਨਿੰਦਕ ਆਪਣੀ ਮੌਜੂਦਾ ਜ਼ਿੰਦਗੀ ਅਤੇ ਆਉਣ ਵਾਲੀਆਂ ਕਈ ਜ਼ਿੰਦਗੀਆਂ ਨੂੰ ਤਬਾਹ ਕਰ ਲੈਂਦਾ ਹੈ। ਦਰਗਾਹ ਤੋਂ ਮਿਲਣ ਵਾਲੀ ਸਜ਼ਾ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਉਹ ਨਰਕ ਵਿਚ ਰਹਿੰਦਾ ਹੈ।

ਸੰਤ ਦੀ ਨਿੰਦਿਆ ਬਹੁਤ ਹੀ ਗੰਭੀਰ ਅਤੇ ਖ਼ਤਰਨਾਕ ਕਰਮ ਹੈ। ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਸੁਖਮਨੀ ਬਾਣੀ ਦੀ ਇਸ ਅਸਟਪਦੀ ਵਿਚ ਬੇਅੰਤ ਦਿਆਲਤਾ ਨਾਲ ਉਹਨਾਂ ਗੰਭੀਰ ਸਿੱਟਿਆਂ ਬਾਰੇ ਦੱਸਿਆ ਹੈ ਜਿਨ੍ਹਾਂ ਦਾ ਸੰਤ ਦੇ ਨਿੰਦਕ ਨੂੰ ਸਾਹਮਣਾ ਕਰਨਾ ਪਵੇਗਾ।

ਸੰਤ ਦਾ ਨਿੰਦਕ ਭਾਵੇਂ ਕਿੰਨੇ ਵੀ ਧਾਰਮਿਕ ਧਰਮ ਕਰਮ ਕਰ ਲਵੇ ਉਹ ਜੀਵਨ ਮੁਕਤੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦਾ। ਨਿੰਦਿਆ ਹੋਣ ਤੇ ਸੰਤ ਹੋਰ ਅਤੇ ਹੋਰ ਜ਼ਿਆਦਾ ਅੰਮ੍ਰਿਤ ਦਾ ਅਨੰਦ ਮਾਣਦਾ ਹੈ ਅਤੇ ਹੋਰ ਜ਼ਿਆਦਾ ਰੂਹਾਨੀ ਤੌਰ ’ਤੇ ਉੱਪਰ ਉਠ ਜਾਂਦਾ ਹੈ। ਨਿੰਦਕ ਦੀ ਸਾਰੀ ਰੂਹਾਨੀ ਕਮਾਈ ਦਰਗਾਹ ਦੁਆਰਾ ਸੰਤ ਨੂੰ ਤਬਦੀਲ ਹੋ ਜਾਂਦੀ ਹੈ ਅਤੇ ਨਿੰਦਕ ਪੂਰੀ ਤਰ੍ਹਾਂ ਆਪਣੀ ਰੂਹਾਨੀਅਤ ਨੂੰ ਗਵਾ ਲੈਂਦਾ ਹੈ।

ਸ਼ਰੋਮਣੀ ਭਗਤ ਸੰਤ ਕਬੀਰ ਜੀ ਦਾ ਗੁਆਂਢੀ ਮਰ ਗਿਆ। ਸੰਤ ਕਬੀਰ ਜੀ ਬਹੁਤ ਰੋਏ। ਜਦ ਉਸ ਦੇ ਆਪਣੇ ਮਾਤਾ ਪਿਤਾ ਮਰੇ ਤਾਂ ਉਹ ਰੋਏ ਨਹੀਂ ਸਨ ਇੱਥੋਂ ਤੱਕ ਕਿ ਆਪਣੀ ਪਤਨੀ ਲੋਈ ਦੇ ਮਰਨ ’ਤੇ ਵੀ ਨਹੀਂ ਰੋਏ ਸਨ। ਇਸ ਲਈ ਆਲੇ-ਦੁਆਲੇ ਦੇ ਲੋਕ ਬਹੁਤ ਹੈਰਾਨ ਹੋਏ ਜਦ ਸੰਤ ਕਬੀਰ ਜੀ ਆਪਣੇ ਗੁਆਂਢੀ ਦੀ ਮੌਤ ’ਤੇ ਰੋਏ। ਸੰਤ ਕਬੀਰ ਜੀ ਦਾ ਇਹ ਗੁਆਂਢੀ, ਸੰਤ ਕਬੀਰ ਜੀ ਦਾ ਬਹੁਤ ਹੀ ਕੱਟੜ ਨਿੰਦਕ ਸੀ। ਉਸ ਨੇ ਆਪਣੇ ਕਸਬੇ ਕਾਂਸ਼ੀ ਵਿਚ ਬਹੁਤ ਸਾਰੇ ਲੋਕਾਂ ਨੂੰ ਵੀ ਸੰਤ ਕਬੀਰ ਦੇ ਨਿੰਦਕ ਬਣਨ ਲਈ ਉਕਸਾਇਆ। ਜਦ ਸੰਤ ਕਬੀਰ ਜੀ ਦੇ ਗੁਆਂਢੀਆਂ ਨੇ ਪੁੱਛਿਆ ਕਿ ਉਹ ਕਿਉਂ ਰੋ ਰਹੇ ਸਨ, ਸੰਤ ਕਬੀਰ ਜੀ ਨੇ ਉੱਤਰ ਦਿੱਤਾ ਕਿ ਇਸ ਨਿੰਦਕ ਨੇ ਉਹਨਾਂ ਦੀ ਭਗਤੀ ਨੂੰ ਬਹੁਤ ਅਸਾਨ ਕਰ ਦਿੱਤਾ ਸੀ ਕਿ ਇਹ ਨਿੰਦਕ ਉਹਨਾਂ ਦੀ ਭਗਤੀ ਵਿਚ ਬਹੁਤ ਮਦਦਗਾਰ ਸੀ। ਇਹ ਹੀ ਨਹੀਂ, ਸਾਰੇ ਹੀ ਨਿੰਦਕ ਜੋ ਕਾਂਸ਼ੀ ਵਿਚ ਉਸ ਦੁਆਰਾ ਉਕਸਾਏ ਗਏ ਸਨ, ਉਹਨਾਂ ਦੀ ਭਗਤੀ ਵਿਚ ਮਦਦਗਾਰ ਸਨ।

ਗੁਰਪ੍ਰਸਾਦਿ ਅਤੇ ਗੁਰ ਕ੍ਰਿਪਾ ਨਾਲ ਆਓ ਅਸੀਂ ਧੰਨ ਧੰਨ ਪੰਚਮ ਪਾਤਸ਼ਾਹ ਜੀ ਦੁਆਰਾ ਦਿੱਤੇ ਗਏ ਬ੍ਰਹਮ ਗਿਆਨ ’ਤੇ ਬ੍ਰਹਮ ਝਾਤੀ ਪਾਈਏ ਅਤੇ ਸੰਤ ਦੀ ਨਿੰਦਿਆ ਦੇ ਗੰਭੀਰ ਅਤੇ ਨੁਕਸਾਨ-ਦਾਇਕ ਸਿੱਟਿਆਂ ਨੂੰ ਸਮਝੀਏ।

ਇੱਕ ਸੰਤ ਦਾ ਨਿੰਦਕ :

 

  • ਗੰਦੇ ਵਿਚਾਰਾਂ ਨਾਲ ਭਰਿਆ ਹਿਰਦਾ ਰੱਖਦਾ ਹੈ।
  • ਉਸ ਦੇ ਸਾਰੇ ਕੰਮ, ਸ਼ਬਦ ਅਤੇ ਪ੍ਰਤੀਕ੍ਰਿਆਵਾਂ ਪੰਜ ਦੁਆਰਾ ਕਾਬੂ ਅਧੀਨ ਹੁੰਦੀਆਂ ਹਨ।
  • ਬਹੁਤ ਹੀ ਕਮਜ਼ੋਰ ਮਾਨਸਿਕ ਦਸ਼ਾ ਰੱਖਦਾ ਹੈ।
  • ਮੰਦੇ ਵਿਚਾਰਾਂ ਤੋਂ ਬਹੁਤ ਹੀ ਸੌਖਾ ਅਤੇ ਛੇਤੀ ਹੀ ਪ੍ਰਭਾਵਿਤ ਹੋ ਜਾਂਦਾ ਹੈ।
  • ਮੰਦੇ ਵਿਚਾਰ ਅਤੇ ਸ਼ਬਦ ਰੱਖਦਾ ਹੈ ਜੋ ਉਸ ਅੰਦਰ ਬਹੁਤ ਜਲਦੀ ਉੱਕਰ ਜਾਂਦੇ ਹਨ।
  • ਸਦਾ ਹੀ ਬੇਚੈਨ ਰਹਿੰਦਾ ਹੈ ਅਤੇ ਕੋਈ ਨਿੰਦਿਆ ਕਰਨ ਦਾ ਮੌਕਾ ਲੱਭਦਾ ਰਹਿੰਦਾ ਹੈ।
  • ਮਾਨਸਿਕ ਤੌਰ ’ਤੇ ਬਹੁਤ ਹੀ ਰੋਗੀ ਰਹਿੰਦਾ ਹੈ।
  • ਜਨਮ ਮਰਨ ਦੇ ਬੰਧਨ ਤੋਂ ਕਦੀ ਬਾਹਰ ਨਹੀਂ ਨਿਕਲਦਾ।
  • ੮੪ ਲੱਖ ਜੂਨੀਆਂ ਵਿਚ ਲੰਬੇ ਸਮੇਂ ਤੱਕ ਰਹਿੰਦਾ ਹੈ।
  • ਸੱਪ ਅਤੇ ਹੋਰ ਜਾਨਵਰਾਂ ਦੀ ਜੂਨੀ ਵਿਚ ਪੈਂਦਾ ਹੈ।
  • ਉਸਦਾ ਕੋਈ ਆਦਰ ਨਹੀਂ ਹੁੰਦਾ। ਇੱਥੇ ਕਈ ਤਰ੍ਹਾਂ ਦੀਆਂ ਸਜ਼ਾਵਾਂ ਹਨ ਜਿਨ੍ਹਾਂ ਵਿਚੋਂ ਉਸ ਨੂੰ ਲੰਘਣਾ ਪੈਂਦਾ ਹੈ ਅਤੇ ਸਾਰੀਆਂ ਐਸੀਆਂ ਸਜ਼ਾਵਾਂ ਅਸਟਪਦੀ ੧੩ ਵਿਚ ਦੱਸੀਆਂ ਗਈਆਂ ਹਨ।

 

ਨਿੰਦਕ ਕੇਵਲ ਤਾਂ ਹੀ ਐਸੀਆਂ ਸਜ਼ਾਵਾਂ ਤੋਂ ਬਚ ਸਕਦਾ ਹੈ, ਜੇਕਰ ਉਹ ਵਾਪਸ ਉਸ ਸੰਤ ਕੋਲ ਜਾਂਦਾ ਹੈ ਜਿਸ ਦੀ ਉਸ ਨੇ ਨਿੰਦਿਆ ਕੀਤੀ ਹੁੰਦੀ ਹੈ ਅਤੇ ਮੁਆਫ਼ੀ ਮੰਗਦਾ ਹੈ ਅਤੇ ਜੇਕਰ ਸੰਤ ਉਸ ਨੂੰ ਉਸ ਦੀ ਨਿੰਦਿਆ ਤੋਂ ਮੁਆਫ਼ ਕਰਦਾ ਹੈ ਤਾਂ ਬਚ ਸਕਦਾ ਹੈ ਜਾਂ ਜੇਕਰ ਸੰਤ ਨਾਲ ਮਿਲਣਾ ਸੰਭਵ ਨਹੀਂ ਰਹਿੰਦਾ (ਉਦਾਹਰਣ ਵਜੋਂ ਸੰਤ ਦੇਹੀ ਛੱਡ ਜਾਵੇ ਤਾਂ) ਤਦ ਉਸ ਨੂੰ ਕਿਸੇ ਹੋਰ ਉੱਚ ਰੂਹਾਨੀਅਤ ਵਾਲੇ ਸੰਤ ਕੋਲ ਜਾਣਾ ਪੈਂਦਾ ਹੈ ਅਤੇ ਮੁਆਫ਼ੀ ਮੰਗਣੀ ਪੈਂਦੀ ਹੈ।

 

ਸਲੋਕੁ

ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ

ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ

 

ਸੰਤ ਉਹ ਇੱਕ ਰੂਹ ਹੈ ਜੋ :

 

  • ਜਿਸਨੇ ਜੀਵਨ ਮੁਕਤੀ ਪ੍ਰਾਪਤ ਕਰ ਲਈ ਹੈ।
  • ਇੱਕ ਪੂਰਨ ਬ੍ਰਹਮ ਗਿਆਨੀ ਹੈ।
  • ਜਿਸਦੇ ਹਿਰਦੇ ਵਿਚ ਪੂਰਨ ਜੋਤ ਪ੍ਰਕਾਸ਼ ਹੈ।
  • ਜਿਸਨੇ ਮਾਇਆ : ਪੰਜ ਦੂਤਾਂ ਅਤੇ ਆਸਾ, ਤ੍ਰਿਸ਼ਨਾ, ਮਨਸਾ ਉੱਪਰ ਜਿੱਤ ਪਾ ਲਈ ਹੈ।
  • ਜਿਸ ਦੀ ਮਾਇਆ ਸੇਵਾ ਕਰਦੀ ਹੈ, ਮਾਇਆ ਇੱਕ ਸੰਤ ਦੇ ਪੈਰਾਂ ਵਿਚ ਰਹਿੰਦੀ ਹੈ।

ਨਹੀਂ, ਇੱਕ ਸੰਤ ਦਾ ਨਿੰਦਕ ਆਪਣੀਆਂ ਆਉਣ ਵਾਲੀਆਂ ਕੁਲਾਂ ਦਾ ਵੀ ਭਵਿੱਖ ਤਬਾਹ ਕਰ ਦਿੰਦਾ ਹੈ।

ਸ਼ਬਦ ਪੂਰੀ ਤਰ੍ਹਾਂ ਸੰਤ ਦੀ ਮਹਿਮਾ ਦਾ ਪੂਰਾ ਵਖਿਆਨ ਨਹੀਂ ਕਰ ਸਕਦੇ। ਸੰਤ ਅਕਾਲ ਪੁਰਖ ਦੀ ਮਹਿਮਾ ਹੈ। ਇਸ ਤਰ੍ਹਾਂ ਕੋਈ ਇੱਕ ਸੰਤ ਦੀ ਨਿੰਦਿਆ ਤੋਂ ਕੀ ਲਾਭ ਪ੍ਰਾਪਤ ਕਰ ਸਕਦਾ ਹੈ? ਸੰਤ ਦੀ ਨਿੰਦਿਆ ਪਾਰਬ੍ਰਹਮ ਪਰਮੇਸ਼ਰ ਦੀ ਨਿੰਦਿਆ ਹੈ ਅਤੇ ਐਸਾ ਕਰਮ ਬੱਜਰ ਦਰਗਾਹੀ ਗੁਨਾਹ ਹੈ। ਨਿੰਦਿਆ ਸਭ ਤੋਂ ਉੱਚੇ ਪੱਧਰ ਦਾ ਅਸਤਿ ਕਰਮ ਮਹਾਂ ਪਾਪ ਹੈ। ਨਿੰਦਿਆ ਸਭ ਤੋਂ ਵੱਡਾ ਪਾਪ ਹੈ ਕਿਉਂਕਿ ਇਹ ਸਾਡੇ ਸਾਰੇ ਸਤਿ ਕਰਮਾਂ ਨੂੰ ਤਬਾਹ ਕਰ ਦਿੰਦੀ ਹੈ। ਇਹ ਹੀ ਕਾਰਨ ਹੈ ਕਿ ਉਹ ਵਿਅਕਤੀ ਜੋ ਇੱਕ ਸੰਤ ਦਾ ਨਿੰਦਕ ਬਣਦਾ ਹੈ, ੮੪ ਲੱਖ ਜੂਨੀਆਂ ਵਿੱਚ ਭਰਮਦਾ ਰਹਿੰਦਾ ਹੈ, ਕੇਵਲ ਇਹ ਹੀ ਨਹੀਂ, ਇੱਕ ਸੰਤ ਦਾ ਨਿੰਦਕ ਆਪਣੀਆਂ ਆਉਣ ਵਾਲੀਆਂ ਕੁਲਾਂ ਦਾ ਵੀ ਭਵਿੱਖ ਤਬਾਹ ਕਰ ਦਿੰਦਾ ਹੈ।ਸੰਤ ਦੀ ਨਿੰਦਿਆ ਕਾਰਨ ਹੋਇਆ ਨਿੰਦਕ ਦਾ ਨੁਕਸਾਨ ਭਰਪਾਈ ਤੋਂ ਪਰ੍ਹੇ ਹੈ ਜਦ ਤੱਕ ਉਹ ਆਪਣੀ ਕੀਤੀ ਨਿੰਦਿਆ ਲਈ ਸੰਤ ਕੋਲੋਂ ਮੁਆਫ਼ੀ ਨਹੀਂ ਮੰਗ ਲੈਂਦਾ।

ਅਸਟਪਦੀ

ਸੰਤ ਕੈ ਦੂਖਨਿ ਆਰਜਾ ਘਟੈ ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ

ਸੰਤ ਕੈ ਦੂਖਨਿ ਸੁਖੁ ਸਭੁ ਜਾਇ ਸੰਤ ਕੈ ਦੂਖਨਿ ਨਰਕ ਮਹਿ ਪਾਇ

ਸੰਤ ਕੈ ਦੂਖਨਿ ਮਤਿ ਹੋਇ ਮਲੀਨ ਸੰਤ ਕੈ ਦੂਖਨਿ ਸੋਭਾ ਤੇ ਹੀਨ

ਸੰਤ ਕੇਹਤੇ ਕਉ ਰਖੈ ਨ ਕੋਇ ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ

ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ਨਾਨਕ ਸੰਤਸੰਗਿਨਿੰਦਕੁ ਭੀ ਤਰੈ

ਸੰਤ ਦੀ ਨਿੰਦਿਆ ਗੰਭੀਰ ਮਾਨਸਿਕ ਰੋਗ ਹੈ। ਇਹ ਮਾਨਸਿਕ ਰੋਗ ਸਰੀਰਕ ਬਿਮਾਰੀਆਂ ਦੀ ਨੀਂਹ ਬਣ ਜਾਂਦਾ ਹੈ ਅਤੇ ਸਾਰੀਆਂ ਕਿਸਮਾਂ ਦੇ ਮਾਨਸਿਕ ਅਤੇ ਸਰੀਰਿਕ ਵਿਗਾੜਾਂ ਦਾ ਕਾਰਨ ਹੁੰਦਾ ਹੈ। ਜਦ ਇਹ ਰੋਗ ਆਪਣਾ ਰੰਗ ਵਿਖਾਉਂਦਾ ਅਤੇ ਵਾਪਰਦਾ ਹੈ, ਤਾਂ ਨਿੰਦਕ ਦੀ ਉਮਰ ਘਟ ਜਾਂਦੀ ਹੈ। ਜੀਵ ਤੱਤ ਮਨੁੱਖੀ ਸਰੀਰ ਵਿਚ ਬ੍ਰਹਮ ਤੱਤ ਹੈ ਜੀਵ ਤੱਤ ਹੈ ਜੋਤ ਹੈ।

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੪੬੯)

ਮਨੁੱਖਾ ਸਰੀਰ ਬ੍ਰਹਮ ਜੋਤ ਦਾ ਘਰ ਹੈ। ਇਹ ਬ੍ਰਹਮ ਜੋਤ ਹੈ ਜੋ ਮਨੁੱਖਾ ਸਰੀਰ ਨੂੰ ਚੱਲਦਾ ਰੱਖਦੀ ਹੈ। ਇਹ ਬ੍ਰਹਮ ਜੋਤ ਹੈ ਜੋ ਸਾਡੀਆਂ ਨਾੜੀਆਂ ਵਿਚ ਖ਼ੂਨ ਨੂੰ ਚੱਲਦਾ ਰੱਖਦੀ ਹੈ। ਇਹ ਬ੍ਰਹਮ ਜੋਤ ਜਿਹੜੀ ਸਾਨੂੰ ਸਾਹ ਲੈਣਾ ਅਤੇ ਮਨੁੱਖਾ ਸਰੀਰ ਦੇ ਸਾਰੇ ਸਰੀਰਿਕ ਕੰਮ ਕਰਨੇ ਜਾਰੀ ਰੱਖਦੀ ਹੈ। ਇਸ ਲਈ ਉਹ ਵਿਅਕਤੀ ਜੋ ਸੰਤ ਦੀ ਨਿੰਦਿਆ ਵਿਚ ਫਸ ਜਾਂਦਾ ਹੈ, ਉਹਨਾਂ ਦੀ ਬ੍ਰਹਮ ਜੋਤ ਕਿਵੇਂ ਖ਼ੁਸ਼ ਹੋ ਸਕਦੀ ਹੈ? ਬ੍ਰਹਮ ਜੋਤ ਨਿੰਦਕ ਦੇ ਸਰੀਰ ਨੂੰ ਜਿੰਨਾ ਜਲਦੀ ਹੋ ਸਕੇ ਛੱਡਣ ਦਾ ਫ਼ੈਸਲਾ ਕਰਦੀ ਹੈ, ਇਸ ਤਰ੍ਹਾਂ ਨਿੰਦਕ ਦੇ ਸਰੀਰ ਦੀ ਉਮਰ ਘਟ ਜਾਂਦੀ ਹੈ।

ਇਹ ਕੇਵਲ ਨਿੰਦਕ ਨਹੀਂ ਜੋ ਦੁੱਖ ਝੱਲਦਾ ਹੈ ਸਗੋਂ ਉਸ ਦੀਆਂ ਸਾਰੀਆਂ ਆਉਣ ਵਾਲੀਆਂ ਕੁਲਾਂ ਵੀ ਉਸ ਦੇ ਅਸਤਿ ਕਰਮਾਂ ਸੰਤ ਦੀ ਨਿੰਦਿਆ ਦੇ ਨਤੀਜੇ ਵਜੋਂ ਦੁੱਖ ਭੋਗਦੀਆਂ ਹਨ।

ਸੰਤ ਨਾਲ ਈਰਖਾ ਵੀ ਸੰਤ ਦੀ ਨਿੰਦਿਆ ਸਮਝੀ ਜਾਂਦੀ ਹੈ ਜਿਸ ਤਰ੍ਹਾਂ ਕਿ ਸੰਤ ਦੀ ਨਿੰਦਿਆ ਸਾਰੇ ਪੁੰਨ ਕਰਮਾਂ ਸਤਿ ਕਰਮਾਂ ਦਾ ਪ੍ਰਭਾਵ ਵੀ ਨਸ਼ਟ ਕਰ ਦਿੰਦੀ ਹੈ। ਇਸ ਦਾ ਭਾਵ ਹੈ ਕਿ ਕੇਵਲ ਨਕਾਰਾਤਮਿਕ ਕਰਮ, ਅਸਤਿ ਕਰਮ ਹੀ ਸੰਤ ਦੇ ਨਿੰਦਕ ਦੇ ਖਾਤੇ ਵਿਚ ਬਚਦੇ ਹਨ। ਸੰਤ ਦੇ ਨਿੰਦਕ ਦੀ ਕਿਸਮਤ ਵੀ ਇਸਦੇ ਕਰਮਾਂ ਅਨੁਸਾਰ ਰੂਪ ਧਾਰਨ ਕਰਦੀ ਹੈ ਅਤੇ ਐਸੀ ਕਿਸਮਤ ਦੇ ਨਤੀਜੇ ਵਜੋਂ ਰੂਹ ਜਨਮ ਮਰਨ ਦੇ ਚੱਕਰ ਵਿਚ ਫਸੀ ਰਹਿੰਦੀ ਹੈ ਅਤੇ ਕਦੀ ਵੀ ਜਨਮ ਮਰਨ ਦੇ ਸਰਾਪ ਤੋਂ ਨਹੀਂ ਬਚਦੀ। ਇਹ ਸਭ ਤੋਂ ਕੱਟੜ ਸਜ਼ਾ ਹੈ ਜੋ ਨਿੰਦਕ ਇੱਕ ਸੰਤ ਦੀ ਨਿੰਦਿਆ ਕਰਨ ਕਰਕੇ ਪਾਉਂਦਾ ਹੈ।

ਯਾਦ ਰੱਖੋ ਅਤੇ ਦ੍ਰਿੜ੍ਹ ਕਰ ਲਵੋ ਕਿ ਸੰਤ ਦੀ ਮਹਿਮਾ ਦਾ ਭਾਵ ਹੈ ਕਿ ਸੰਤ ਆਪ ਅਕਾਲ ਪੁਰਖ ਦੀ ਮਹਿਮਾ ਹੈ। ਅਤੇ ਅਕਾਲ ਪੁਰਖ ਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ, ਇਸ ਲਈ ਸੰਤ ਦੀ ਮਹਿਮਾ ਵੀ ਵਿਆਖਿਆ ਤੋਂ ਪਰ੍ਹੇ ਹੈ। ਇਸ ਲਈ ਕਿਸ ਤਰ੍ਹਾਂ ਕੋਈ ਇੱਕ ਸੰਤ ਦਾ ਨਿੰਦਕ ਬਣ ਕੇ ਖ਼ੁਸ਼ ਰਹਿ ਸਕਦਾ ਹੈ ? ਸੰਤ ਦੀ ਨਿੰਦਿਆ ਬਹੁਤ ਹੀ ਵੱਡਾ ਅਸਤਿ ਕਰਮ ਹੈ। ਇਹ ਪਿਛਲੇ ਸਾਰੇ ਸਤਿ ਕਰਮਾਂ ਦੀ ਇਕੱਠੀ ਕੀਤੀ ਚੰਗਿਆਈ ਨੂੰ ਨਸ਼ਟ ਕਰ ਦਿੰਦੀ ਹੈ ਅਤੇ ਨਿੰਦਕ ਨੂੰ ਦੁਰਭਾਗਾ ਬਣਾ ਕੇ ਹਨੇਰੇ ਵਿਚ ਛੱਡ ਦਿੰਦੀ ਹੈ ਅਤੇ ਸੰਤ ਦੇ ਨਿੰਦਕ ਨੂੰ ਇਸ ਅਸਟਪਦੀ ਵਿਚ ਦੱਸੀਆਂ ਸਾਰੀਆਂ ਸਜ਼ਾਵਾਂ ਮਿਲਦੀਆਂ ਹਨ।

ਇੱਕ ਸੰਤ ਦੇ ਨਿੰਦਕ ਦੇ ਹਿੱਸੇ ਵਿੱਚ ਕੇਵਲ ਕਲੇਸ਼, ਦੁੱਖ ਅਤੇ ਪੀੜਾ ਹੀ ਹੁੰਦੀ ਹੈ। ਇੱਕ ਸੰਤ ਦੇ ਨਿੰਦਕ ਦੀ ਕਿਸਮਤ ਜਿਊਂਦਿਆਂ ਹੋਇਆਂ ਅਤੇ ਮਰਨ ਤੋਂ ਬਾਅਦ ਨਰਕ ਵਿਚ ਜਾਣੀ ਹੁੰਦੀ ਹੈ। ਸੰਤ ਦਾ ਨਿੰਦਕ ਮੁੜ-ਮੁੜ ਨਰਕ ਵਿਚ ਹੀ ਰਹਿੰਦਾ ਹੈ। ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦੁਆਰਾ ਇਸ ਸੁੰਦਰ ਬਾਣੀ ਵਿਚ ਦਰਜ ਸਜ਼ਾਵਾਂ ਦੇ ਸਰਾਪ ਵਿਚ ਕਿਸ ਤਰ੍ਹਾਂ ਕੋਈ ਵਿਅਕਤੀ ਇਸ ਜੀਵਨ ਅਤੇ ਮੌਤ ਤੋਂ ਬਾਅਦ ਖ਼ੁਸ਼ੀ ਅਤੇ ਅਰਾਮ-ਦਾਇਕ ਰਹਿ ਸਕਦਾ ਹੈ ? ਇੱਕ ਸੰਤ ਦੇ ਨਿੰਦਕ ਵਾਸਤੇ ਜਗ੍ਹਾ ਕੇਵਲ ਨਰਕ ਵਿਚ ਹੁੰਦੀ ਹੈ।

ਇੱਕ ਸੰਤ ਦੀ ਨਿੰਦਿਆ ਕਰਕੇ, ਨਿੰਦਕ ਆਪਣੀਆਂ ਸਾਰੀਆਂ ਇੰਦਰੀਆਂ ਦੀ ਸ਼ਕਤੀ ਗੁਆ ਲੈਂਦਾ ਹੈ। ਇੱਕ ਸੰਤ ਦੀ ਨਿੰਦਿਆ ਕਰਕੇ, ਉਹ ਇੱਕ ਆਪਣੀ ਸਾਰੀ ਗੁਰਮਤਿ ਅਤੇ ਗਿਆਨ ਗੁਆ ਲੈਂਦਾ ਹੈ। ਸੰਤ ਦੇ ਨਿੰਦਕ ਦਾ ਗਿਆਨ ਦੁਰਮਤਿ ਵਿਚ ਬਦਲ ਜਾਂਦਾ ਹੈ। ਸੰਤ ਦੇ ਨਿੰਦਕ ਦੀ ਬੁਧੀ ਭ੍ਰਿਸ਼ਟ ਹੋ ਜਾਂਦੀ ਹੈ। ਭਾਵ ਜਦ ਤੁਸੀਂ ਇੱਕ ਨਿੰਦਕ ਨੂੰ ਉਸ ਦੁਆਰਾ ਕੀਤੀ ਗ਼ਲਤੀ ਬਿਆਨ ਕਰਦੇ ਹੋ, ਉਹ ਕਦੀ ਵੀ ਆਪਣੀ ਗ਼ਲਤੀ ਨੂੰ ਮੰਨੇਗਾ ਨਹੀਂ। ਉਹ ਕਦੀ ਨਹੀਂ ਮੰਨੇਗਾ ਕਿ ਉਹ ਨਿੰਦਿਆ ਕਰ ਰਿਹਾ ਹੈ ਅਤੇ ਇੱਕ ਨਿੰਦਕ ਬਣ ਗਿਆ ਹੈ। ਨਿੰਦਕ ਆਪਣੀ ਨਿੰਦਿਆ ਦੀ ਕਰਨੀ ਨੂੰ ਠੀਕ ਠਹਿਰਾਉਣਾ ਜਾਰੀ ਰੱਖੇਗਾ। ਉਹ ਆਪਣੀ ਮਨਮਤਿ ਦੇ ਆਧਾਰ ’ਤੇ ਸਾਰੀ ਬਹਿਸ ਜਾਰੀ ਰੱਖੇਗਾ ਆਪਣੀ ਮਤਿ, ਸੰਸਾਰਿਕ ਮਤਿ ਦੇ ਆਧਾਰ ’ਤੇ ਹੀ ਅੜਿਆ ਰਹੇਗਾ। ਉਹ ਕਦੇ ਇਸ ਬ੍ਰਹਮ ਗਿਆਨ ਨੂੰ ਨਹੀਂ ਸਮਝ ਸਕੇਗਾ ਅਤੇ ਆਪਣੀ ਸਾਰੀ ਸ਼ਾਂਤੀ ਅਤੇ ਬ੍ਰਹਮ ਗੁਣ ਅਤੇ ਬੰਦਗੀ ਦੀ ਕਮਾਈ ਨੂੰ ਗਵਾ ਲਏਗਾ ਜੋ ਉਸ ਨੇ ਸਤਿ ਸੰਗਤ ਦਾ ਹਿੱਸਾ ਬਣ ਕੇ ਕਮਾਈ ਸੀ। ਇਸ ਸੰਗਤ ਦੇ ਕੂਕਰ ਨੇ (ਦਾਸ ਨੇ) ਆਪ ਇਹ ਸਥੂਲ ਅਤੇ ਅਮਲੀ ਤੌਰ ’ਤੇ ਕਈ ਲੋਕਾਂ ਨਾਲ ਇਹ ਵਾਪਰਦਾ ਦੇਖਿਆ ਹੈ ਕਿ ਜਿਹੜੇ ਮਨੁੱਖ ਗੁਰਪ੍ਰਸਾਦਿ ਨਾਲ ਬਖ਼ਸ਼ੇ ਗਏ ਅਤੇ ਰੂਹਾਨੀਅਤ ਦੀ ਪੌੜੀ ’ਤੇ ਬਹੁਤ ਤੇਜ਼ੀ ਨਾਲ ਉੱਪਰ ਚੜ੍ਹ ਗਏ। ਤਦ ਉਹ ਮਾਇਆ ਦੀ ਪ੍ਰੀਖਿਆ ਦੇ ਜਾਲ ਵਿਚ ਫਸ ਗਏ ਅਤੇ ਪੂਰਨ ਬ੍ਰਹਮ ਗਿਆਨੀ ਵਿੱਚ ਆਪਣਾ ਭਰੋਸਾ ਅਤੇ ਯਕੀਨ ਗੁਆ ਲਿਆ ਜਿਸ ਨੇ ਉਹਨਾਂ ਨੂੰ ਗੁਰਪ੍ਰਸਾਦਿ ਦਿੱਤਾ ਸੀ। ਉਹ ਉਸ ਬ੍ਰਹਮ ਗਿਆਨੀ ਮਹਾਂਪੁਰਖ ਦੇ ਹੀ ਨਿੰਦਕ ਬਣ ਗਏ ਜਿਸਨੇ ਉਨ੍ਹਾਂ ਦੇ ਕਰਮਾਂ ਦਾ ਜ਼ਹਿਰ ਪੀ ਕੇ ਉਨ੍ਹਾਂ ਨੂੰ ਗੁਰਪ੍ਰਸਾਦਿ ਦਿੱਤਾ ਸੀ ਅਤੇ ਨਿੰਦਕ ਬਣ ਕੇ ਸਾਰਾ ਕੁਝ ਗੁਆ ਲਿਆ ਜੋ ਉਹਨਾਂ ਨੇ ਪ੍ਰਾਪਤ ਕੀਤਾ ਸੀ। ਹਾਲਾਂਕਿ ਜਦੋਂ ਸਮਾਂ ਆਉਂਦਾ ਹੈ ਅਤੇ ਉਹਨਾਂ ਦੀ ਨਿੰਦਿਆ ਦਾ ਨਤੀਜਾ ਉਹਨਾਂ ਦੀ ਜ਼ਿੰਦਗੀ ਵਿਚ ਵਾਪਰਨਾ ਸ਼ੁਰੂ ਹੁੰਦਾ ਹੈ। ਹਾਲਾਂਕਿ ਅਸੀਂ ਹਮੇਸ਼ਾਂ ਅਤੇ ਸਦਾ ਹੀ ਰੋਜ਼ਾਨਾ ਅਧਾਰ ’ਤੇ ਇਹਨਾਂ ਨਿੰਦਕਾਂ ਲਈ ਅਰਦਾਸ ਕਰਦੇ ਹਾਂ ਅਤੇ ਇੱਛਾ ਕਰਦੇ ਹਾਂ ਕਿ ਘੱਟੋ-ਘੱਟ ਉਹਨਾਂ ਨੂੰ ਮਹਾਂ ਪਾਪ ਦਾ ਅਹਿਸਾਸ ਹੋ ਜਾਵੇ ਜੋ ਉਹ ਸੰਤ ਦੇ ਨਿੰਦਕ ਬਣ ਕੇ ਕਮਾ ਰਹੇ ਹਨ। ਸਾਡੀ ਇਹ ਹੀ ਅਰਦਾਸ ਹੈ ਕਿ ਉਨ੍ਹਾਂ ਨਿੰਦਕਾਂ ਨੂੰ ਮਾਫ਼ੀ ਮਿਲ ਜਾਏ।

ਬੁੱਧੀ ਦਾ ਭ੍ਰਿਸ਼ਟ ਹੋ ਜਾਣਾ ਉਹਨਾਂ ਦੇ ਇਹ ਮੰਨਣ ਦਾ ਕਾਰਨ ਹੁੰਦਾ ਹੈ ਕਿ ਉਹ ਠੀਕ ਕਰਮ ਕਰ ਰਹੇ ਹਨ ਅਤੇ ਇਸ ਤਰ੍ਹਾਂ ਜ਼ਿੱਦੀ ਸੁਭਾਅ ਵਿਕਸਿਤ ਹੋ ਜਾਂਦਾ ਹੈ। ਉਹਨਾਂ ਦਾ ਮਨ ਅਤੇ ਦਿਮਾਗ਼ ਅਨਾਦਿ ਸਤਿ ਤੋਂ ਰੁਕ ਜਾਂਦਾ ਹੈ ਅਤੇ ਉਹਨਾਂ ਦੇ ਸਾਰੇ ਕਰਮ ਅਸਤਿ ਕਰਮ ਬਣ ਜਾਂਦੇ ਹਨ। ਉਹਨਾਂ ਦੇ ਸਤਿ ਕਰਮਾਂ ਦਾ ਲਾਭ ਉਸ ਸੰਤ ਦੇ ਖਾਤੇ ਵਿਚ ਚਲਾ ਜਾਂਦਾ ਹੈ ਜਿਸ ਦੀ ਉਹ ਨਿੰਦਿਆ ਕਰ ਰਹੇ ਹੁੰਦੇ ਹਨ। ਉਹਨਾਂ ਦੀ ਸਾਰੀ ਬੰਦਗੀ ਅਤੇ ਨਾਮ ਧਨ ਦੀ ਕਮਾਈ ਉਸ ਸੰਤ ਦੇ ਖਾਤੇ ਵਿਚ ਚਲੀ ਜਾਂਦੀ ਹੈ ਜਿਸ ਦੀ ਉਹ ਨਿੰਦਿਆ ਕਰਦੇ ਹਨ ਕਿਉਂਕਿ ਸੰਤ ਦੀ ਨਿੰਦਿਆ ਦਰਗਾਹੀ ਜੁਰਮ ਹੈ ਅਤੇ ਇਹ ਦਰਗਾਹੀ ਕਾਨੂੰਨ ਹੈ। ਸੰਤ ਦੇ ਨਿੰਦਕ ਆਪਣੀ ਸਾਰੀ ਬੰਦਗੀ ਅਤੇ ਸਤਿ ਕਰਮਾਂ ਨੂੰ ਇਸ ਤਰ੍ਹਾਂ ਅਕਾਲ ਪੁਰਖ ਦੀ ਦਰਗਾਹ ਵਿਚ ਸਾਰੀ ਰੂਹਾਨੀ ਕਮਾਈ ਦਾ ਧਨ ਗਵਾ ਲੈਂਦੇ ਹਨ।

ਬਹੁਤ ਸਾਰੇ ਨਿੰਦਕ ਆਖਦੇ ਹਨ ਕਿ ਉਹਨਾਂ ਕੁਝ ਨਹੀਂ ਗਵਾਇਆ। ਉਹ ਆਪਣੀ ਜ਼ਿੰਦਗੀ ਨੂੰ ਸੰਸਾਰਿਕ ਚੀਜ਼ਾਂ ਅਤੇ ਬਾਹਰੀ ਫ਼ਾਇਦਿਆਂ ਦੇ ਰੂਪ ਵਿਚ ਦੇਖਦੇ ਹਨ। ਉਹ ਆਖਦੇ ਹਨ ਕਿ ਉਹਨਾਂ ਦਾ ਕੋਈ ਸੰਸਾਰਿਕ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਉਹ ਆਪਣੇ ਅੰਦਰੀਵੀ ਬ੍ਰਹਮ ਨੁਕਸਾਨ ਨੂੰ ਅਣਦੇਖਿਆ ਕਰ ਰਹੇ ਹਨ ਅਤੇ ਮਾਇਆ ਦੇ ਜਾਲ ਵਿਚ ਫਸ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਉਹ ਆਪਣਾ ਸਾਰਾ ਬ੍ਰਹਮ ਭਾਵ ਗਵਾ ਲੈਂਦੇ ਹਨ ਅਤੇ ਨਿੰਦਿਆ ਦੀਆਂ ਕਾਰਵਾਈਆਂ ਵਿਚ ਡੂੰਘੇ ਜਾਈ ਜਾਂਦੇ ਹਨ। ਉਹ ਦੁਰਮਤਿ ਦੇ ਕੂੜ ਵਿਚੋਂ ਡੂੰਘੇ ਦੱਬੇ ਜਾਣਾ ਜਾਰੀ ਰੱਖਦੇ ਹਨ। ਹੌਲੀ-ਹੌਲੀ ਉਹਨਾਂ ਨੂੰ ਉਹਨਾਂ ਦੀ ਨਿੰਦਿਆ ਦੇ ਪ੍ਰਭਾਵ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ।

ਨਿੰਦਿਆ ਦਾ ਪ੍ਰਭਾਵ ਇਕੱਠਾ ਹੋਣਾ ਜਾਰੀ ਰਹਿੰਦਾ ਹੈ ਅਤੇ ਭਵਿੱਖ ਵਿਚ ਜਾਰੀ ਰਹਿੰਦਾ ਹੈ ਅਤੇ ਇਸ ਤਰ੍ਹਾਂ ਉਹ ਆਪਣੀ ਹਰ ਚੀਜ਼ ਜੋ ਹੁਣ ਤੱਕ ਇਕੱਠੀ ਕੀਤੀ ਹੈ, ਗਵਾ ਲੈਂਦੇ ਹਨ। ਨਿੰਦਕ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ ਅਤੇ ਕਿਸੇ ਕੋਲ ਵੀ ਇੱਕ ਸੰਤ ਦੇ ਨਿੰਦਕ ਨੂੰ ਬਚਾਉਣ ਦਾ ਅਧਿਕਾਰ ਨਹੀਂ ਹੁੰਦਾ। ਇਥੋਂ ਤੱਕ ਕਿ ਇੱਕ ਸੰਤ ਦੇ ਨਿੰਦਕ ਨੂੰ ਆਪ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਨਹੀਂ ਬਚਾਇਆ ਜਾ ਸਕਦਾ। ਇਹ ਭਗਵਾਨ ਅਤੇ ਭਗਤ ਵਿਚਕਾਰ ਪਿਆਰ ਅਤੇ ਬੰਧਨ ਦੀ ਇੱਕ ਸ਼ਕਤੀ ਹੈ। ਭਗਵਾਨ ਆਪਣੇ ਭਗਤ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਹ ਸਾਰੀਆਂ ਬ੍ਰਹਮ ਸ਼ਕਤੀਆਂ ਭਗਤ ਨੂੰ ਦੇ ਦਿੰਦਾ ਹੈ, ਇਸ ਲਈ ਕੇਵਲ ਭਗਤ ਹੀ ਦੇ ਸਕਦਾ ਹੈ, ਇਸ ਲਈ ਕੇਵਲ ਭਗਤ ਹੀ ਆਪਣੇ ਨਿੰਦਕ ਨੂੰ ਬਚਾ ਸਕਦਾ ਹੈ। ਨਿੰਦਕ ਕੇਵਲ ਸੰਤ ਦੀ ਗੁਰੂ ਕ੍ਰਿਪਾ ਨਾਲ ਹੀ ਬਚ ਸਕਦੇ ਹਨ। ਨਿੰਦਕ ਕੇਵਲ ਸੰਤ ਦੀ ਦਿਆਲਤਾ ਅਤੇ ਮੁਆਫ਼ੀ ਨਾਲ ਹੀ ਬਚ ਸਕਦੇ ਹਨ। ਇੱਥੇ ਕੋਈ ਹੋਰ ਰਸਤਾ ਨਹੀਂ ਹੈ ਜਿਸ ਨਾਲ ਨਿੰਦਕ ਬਚ ਸਕਦਾ ਹੈ। ਪਰਮਾਤਮਾ ਨੇ ਇਹ ਸ਼ਕਤੀ ਕੇਵਲ ਸੰਤ ਨੂੰ ਦਿੱਤੀ ਹੈ ਅਤੇ ਦੂਸਰੇ ਹੋਰ ਕਿਸੇ ਨੂੰ ਨਹੀਂ। ਕੇਵਲ ਸੰਤ ਆਪਣੇ ਨਿੰਦਕ ਨੂੰ ਬਚਾ ਸਕਦਾ ਹੈ।

ਸੰਤ ਕੇ ਦੂਖਨ ਤੇ ਮੁਖੁ ਭਵੈ

ਸੰਤਨ ਕੈ ਦੂਖਨਿ ਕਾਗ ਜਿਉ ਲਵੈ

ਸੰਤਨ ਕੈ ਦੂਖਨਿ ਸਰਪ ਜੋਨਿ ਪਾਇ

ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ

ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ

ਸੰਤ ਕੈ ਦੂਖਨਿ ਸਭੁ ਕੋ ਛਲੈ

ਸੰਤ ਕੈ ਦੂਖਨਿ ਤੇਜੁ ਸਭੁ ਜਾਇ

ਸੰਤ ਕੈ ਦੂਖਨਿ ਨੀਚੁ ਨੀਚਾਇ

ਸੰਤ ਦੋਖੀ ਕਾ ਥਾਉ ਕੋ ਨਾਹਿ

ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ

ਉਹ ਵਿਅਕਤੀ ਜੋ ਨਿੰਦਿਆ ਕਰਦਾ ਹੈ, ਉਸਦਾ ਮੂੰਹ ਬਹੁਤ ਹੀ ਗੰਦੀ ਭਾਸ਼ਾ ਵਾਲਾ ਹੋ ਜਾਂਦਾ ਹੈ, ਉਹ ਆਪਣੇ ਭੈੜੇ ਮੂੰਹ ਦੇ ਪ੍ਰਭਾਵਾਂ ਨੂੰ ਭੁੱਲ ਜਾਂਦਾ ਹੈ ਅਤੇ ਹਰ ਜਗ੍ਹਾ ਭੈੜੀ ਭਾਸ਼ਾ ਵਿਚ ਉਲਝ ਜਾਂਦਾ ਹੈ। ਉਹ ਇੰਨਾ ਬਦ-ਕਿਸਮਤ ਬਣ ਜਾਂਦਾ ਹੈ ਕਿ ਉਹ ਕੇਵਲ ਨਿੰਦਿਆ ਹੀ ਕਰਦਾ ਹੈ ਅਤੇ ਹੋਰ ਕੁਝ ਨਹੀਂ। ਉਹ ਜਿਥੇ ਵੀ ਜਾਂਦਾ ਹੈ, ਉਸ ਨੂੰ ਦਰਗਾਹ ਵਿੱਚ ਕੁੱਤੇ ਦੇ ਭੌਂਕਣ ਦੀ ਨਿਆਈਂ ਸਮਝਿਆ ਜਾਂਦਾ ਹੈ। ਉਸ ਨੂੰ ਦਰਗਾਹ ਵਿੱਚ ਹਰ ਵੇਲੇ ਕਾਂ ਵਾਂਗੂ ਰੌਲਾ ਪਾਉਂਦਾ ਆਖਿਆ ਜਾਂਦਾ ਹੈ। ਪੰਜਾਬੀ ਵਿੱਚ ਐਸੇ ਵਿਅਕਤੀ ਨੂੰ ਇਸ ਤਰ੍ਹਾਂ ਦਰਸਾਇਆ ਗਿਆ ਹੈ :

  • ਮੂੰਹ ਫਿਟਕਾਰਿਆ ਜਾਂਦਾ ਹੈ।
  • ਕੁੱਤੇ ਵਾਂਗੂ ਭੌਂਕਦਾ ਫਿਰਦਾ ਹੈ।
  • ਕਾਂ ਵਾਂਗੂ ਕਾਂ ਕਾਂ ਕਰਦਾ ਫਿਰਦਾ ਹੈ।

ਅਸਲ ਵਿਚ ਇਸ ਦਾ ਭਾਵ ਹੈ ਕਿ ਐਸਾ ਵਿਅਕਤੀ ਜੋ ਸੰਤ ਦੀ ਨਿੰਦਿਆ ਕਰਦਾ ਹੈ, ਉਸ ਦੇ ਸਾਰੇ ਕਰਮ ਅਸਤਿ ਕਰਮ ਬਣ ਜਾਂਦੇ ਹਨ ਅਤੇ ਉਹ ਆਪਣੇ ਸਾਰੇ ਸਤਿ ਕਰਮ ਗੁਆ ਲੈਂਦਾ ਹੈ। ਇਸ ਤਰ੍ਹਾਂ ਉਸ ਦੀ ਆਪਣੀ ਕਰਨੀ ਕਾਰਨ ਉਸ ਦੀ ਕਰਨੀ ਅਗਲੇ ਜਨਮ ਵਿੱਚ ਉਸ ਨੂੰ ਇੱਕ ਸੱਪ ਬਣਾ ਦਿੰਦੀ ਹੈ। ਗੁਰੂ ਪਿਆਰੇ ਜੀ ਕ੍ਰਿਪਾ ਕਰਕੇ ਇੱਕ ਸੱਪ ਦੇ ਜੀਵਨ ਵੱਲ ਝਾਤੀ ਮਾਰੋ, ਕਿੰਨਾ ਤਰਸਯੋਗ ਇੱਕ ਸੱਪ ਦਾ ਜੀਵਨ ਹੁੰਦਾ ਹੈ। ਇੱਕ ਜ਼ਹਿਰੀਲਾ ਜਾਨਵਰ ਜਿਸ ਨੂੰ ਭੈੜੀਆਂ ਥਾਵਾਂ ’ਤੇ ਰਹਿਣਾ ਪੈਂਦਾ ਹੈ। ਹਮੇਸ਼ਾਂ ਹੀ ਅੰਧੇਰੇ ਵਿੱਚ ਅਤੇ ਖਾਣ ਲਈ ਕੇਵਲ ਕੀੜੇ ਮਕੌੜੇ ਆਦਿ ਹੁੰਦੇ ਹਨ।

ਸੰਤ ਦਾ ਨਿੰਦਕ ਆਪਣੀ ਬਦ-ਕਿਸਮਤੀ ਦੇ ਕਾਰਨ ਨਿੰਦਿਆ ਕਰਕੇ ਸਿਰਫ਼ ਸਾਰਾ ਜ਼ਹਿਰ ਹੀ ਇਕੱਠਾ ਕਰਦਾ ਹੈ। ਉਹ ਸਾਰਾ ਕੂੜਾ ਕਰਕਟ ਇਕੱਠਾ ਕਰਦਾ ਹੈ ਜੋ ਉਸ ਨੇ ਇੱਕ ਸੱਪ ਦੀ ਤਰ੍ਹਾਂ ਖਾਣਾ ਹੁੰਦਾ ਹੈ। ਹਨੇਰਾ ਇਕੱਠਾ ਕਰਦਾ ਹੈ ਜਿਸ ਵਿਚ ਉਸ ਨੂੰ ਰਹਿਣਾ ਪੈਂਦਾ ਹੈ ਅਤੇ ਇਸ ਤਰ੍ਹਾਂ ਦੇ ਹੀ ਹੋਰ ਕਰਮ ਕਰਦਾ ਹੈ। ਅਗਲੇ ਜਨਮ ਵਿਚ ਸੱਪ ਬਣਨ ਦੀ ਸਜ਼ਾ ਹੀ ਕਾਫ਼ੀ ਨਹੀਂ ਜੋ ਸੰਤ ਦਾ ਨਿੰਦਕ ਪ੍ਰਾਪਤ ਕਰਦਾ ਹੈ। ਧੰਨ ਧੰਨ ਗੁਰੂ ਪਾਤਸ਼ਾਹ ਜੀ ਨੇ ਇੱਕ ਹੋਰ ਬਹੁਤ ਹੀ ਭਿਆਨਕ ਸਜ਼ਾ ਸੰਤ ਦੇ ਨਿੰਦਕ ਲਈ ਦੱਸੀ ਹੈ। ਇਹ ਕਿ ਉਹ ‘ਤ੍ਰਿਗਦ ਜੋਨਿ ਕਿਰਮਾਇ’ ਇੱਕ ਕੀੜਾ (ਜਿਸ ਨੂੰ ਪੰਜਾਬੀ ਵਿਚ ਚਿੱਚੜ ਕਿਹਾ ਜਾਂਦਾ ਹੈ) ਬਣਦਾ ਹੈ ਜੋ ਅਵਾਰਾ ਕੁੱਤੇ ਦੇ ਗਲ ਅਤੇ ਕੰਨਾਂ ਦੇ ਨੇੜੇ ਚੰਬੜ ਕੇ ਉਸ ਕੁੱਤੇ ਦਾ ਖ਼ੂਨ ਪੀਂਦਾ ਹੈ। ਇਹ ਸਜ਼ਾਵਾਂ ਕਿੰਨੀਆਂ ਭਿਆਨਕ ਹਨ ਅਤੇ ਇਹਨਾਂ ਦਾ ਕੀ ਪ੍ਰਭਾਵ ਹੁੰਦਾ ਹੈ, ਪਿਆਰੀ ਸਤਿ ਸੰਗਤ ਜੀ ਇੱਥੇ ਬਿਆਨ ਕਰਨ ਦੀ ਲੋੜ ਨਹੀਂ ਹੈ। ਸੰਤ ਦੀ ਨਿੰਦਿਆ ਕਾਰਨ ਉਹ ਇੱਕ ਹਮੇਸ਼ਾਂ ਅਤੇ ਸਦਾ ਹੀ ਇੱਛਾਵਾਂ ਦੀ ਅੱਗ ਵਿਚ ਸੜਦਾ ਰਹਿੰਦਾ ਹੈ। ਇੱਛਾਵਾਂ ਸਾਰੀਆਂ ਪੀੜਾਂ ਅਤੇ ਦੁੱਖਾਂ, ਦਰਦਾਂ ਅਤੇ ਮਾਨਸਿਕ ਦਬਾਅ ਦਾ ਜੜ੍ਹ ਕਾਰਨ ਹੁੰਦੀਆਂ ਹਨ। ਅਸਲ ਵਿਚ ਇੱਛਾਵਾਂ ਸਾਡੇ ਰੋਜ਼ਾਨਾ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਦੇ ਲਈ ਜ਼ਿੰਮੇਵਾਰ ਹਨ। ਜਿਹੜਾ ਵਿਅਕਤੀ ਇੱਛਾਵਾਂ ਦੀ ਅੱਗ ਵਿਚ ਸੜਦਾ ਰਹਿੰਦਾ ਹੈ, ਕਦੀ ਸੰਤੁਸ਼ਟ ਨਹੀਂ ਹੁੰਦਾ ਅਤੇ ਇਸ ਤਰ੍ਹਾਂ ਕਦੀ ਵੀ ਸ਼ਾਂਤ ਨਹੀਂ ਰਹਿ ਸਕਦਾ। ਮਨ ਵਿਚ ਲਗਾਤਾਰ ਅਤੇ ਕਦੇ ਨਾ ਖ਼ਤਮ ਹੋਣ ਵਾਲੀ ਲੜਾਈ ਚੱਲਦੀ ਰਹਿੰਦੀ ਹੈ ਕਿ ਇੱਛਾਵਾਂ ਨੂੰ ਚੰਗੇ ਮਾੜੇ ਢੰਗ ਨਾਲ ਪੂਰਾ ਕਰਨ ਦਾ ਤਰੀਕਾ ਲੱਭਿਆ ਜਾਵੇ। ਜਦ ਇੱਕ ਇੱਛਾ ਪੂਰੀ ਹੋ ਜਾਂਦੀ ਹੈ ਤਦ ਇੱਥੇ ਥੋੜ੍ਹ-ਚਿਰੀ ਖ਼ੁਸ਼ੀ ਮਿਲਦੀ ਹੈ ਅਤੇ ਜਦ ਇੱਛਾ ਪੂਰੀ ਨਹੀਂ ਹੁੰਦੀ ਤਦ ਨਿਰਾਸ਼ਾ ਹੁੰਦੀ ਹੈ। ਲਗਾਤਾਰ ਨਾ ਪੂਰੀਆਂ ਹੋਈਆਂ ਇੱਛਾਵਾਂ ਦੀ ਧਾਰਾ ਮਾਨਸਿਕ ਦਬਾਅ ਅਤੇ ਮਾਨਸਿਕ ਅਤੇ ਸਰੀਰਿਕ ਬਿਮਾਰੀਆਂ ਦਾ ਕਾਰਨ ਬਣ ਜਾਂਦੀ ਹੈ। ਇਸ ਤਰ੍ਹਾਂ ਇੱਕ ਸੰਤ ਦਾ ਨਿੰਦਕ ਕਦੀ ਵੀ ਮਨ ਦੀ ਸ਼ਾਂਤੀ ਅਤੇ ਸਥਿਰ ਅਨਾਦਿ ਅਨੰਦ ਲੱਭਣ ਦੇ ਯੋਗ ਨਹੀਂ ਹੁੰਦਾ। ਸੰਤ ਦਾ ਨਿੰਦਕ ਇੱਛਾਵਾਂ ਨੂੰ ਪੂਰੇ ਕਰਨ ਲਈ ਹਰ ਤਰ੍ਹਾਂ ਦੇ ਗ਼ਲਤ ਤਰੀਕੇ, ਜਿਵੇਂ ਚਲਾਕੀ, ਧੋਖਾ, ਜ਼ਬਰਦਸਤੀ ਨਾਲ, ਰਿਸ਼ਵਤਖ਼ੋਰੀ ਆਦਿ ਤਰੀਕਿਆਂ ਨੂੰ ਅਖ਼ਤਿਆਰ ਕਰਦਾ ਹੈ। ਉਹ ਆਪਣੇ ਭਵਿੱਖ ਦੀ ਕਿਸਮਤ ’ਤੇ ਪੈਣ ਵਾਲੇ ਇਹਨਾਂ ਅਸਤਿ ਕਰਮਾਂ ਦੇ ਪ੍ਰਭਾਵਾਂ ਦਾ ਅਹਿਸਾਸ ਕਰਨ ਤੋਂ ਬਿਨਾਂ ਅਤੇ ਬਿਨਾਂ ਜਾਣਨ ਤੋਂ ਹੀ ਹਰ ਵੇਲੇ ਧੋਖਾ ਦੇਣ ਦੀ ਦਸ਼ਾ ਵਿਚ ਹੀ ਰਹਿੰਦਾ ਹੈ। ਉਸ ਦੀ ਮਤਿ ਇਸ ਤਰ੍ਹਾਂ ਦੇ ਦੁਸ਼ਕਰਮਾਂ ਨਾਲ ਇੰਨੀ ਢੱਕੀ ਰਹਿੰਦੀ ਹੈ ਕਿ ਉਹ ਆਪਣੇ ਮੂਰਖਤਾ ਵਿਹਾਰ ਦੇ ਸਿੱਟਿਆਂ ਨੂੰ ਚਿਤਾਰ ਨਹੀਂ ਸਕਦਾ।

ਸਹੀ ਦਿਸ਼ਾ ਵਲ ਆਪਣੀ ਕਿਸਮਤ ਨੂੰ ਬਣਾਉਣ ਲਈ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਨੇੜੇ ਹੋਰ ਨੇੜੇ ਹੋਣ ਲਈ ਅਤੇ ਆਪਣੇ ਆਪ ਨੂੰ ਗੁਰਪ੍ਰਸਾਦਿ ਪ੍ਰਾਪਤ ਕਰਨ ਲਈ ਤਿਆਰ ਕਰਨ ਵਾਸਤੇ ਕਈ ਜਨਮਾਂ ਦੀ ਚੰਗੀ ਕਿਸਮਤ ਦੇ ਆਧਾਰ ’ਤੇ ਪੁੰਨ ਕਰਮ ਇਕੱਠੇ ਕਰਨੇ ਅਤੇ ਬਹੁਤ ਸਾਰਾ ਯਤਨ ਕਰਨਾ ਪੈਂਦਾ ਹੈ। ਇਹ ਇੱਕ ਕਿਲ੍ਹੇ ਦੀ ਨੀਂਹ ਤਿਆਰ ਕਰਨ ਦੀ ਨਿਆਈਂ ਹੁੰਦਾ ਹੈ ਅਤੇ ਕਿਲ੍ਹੇ ਦੀ ਉਸਾਰੀ ਕਰਨ ਲਈ ਬਹੁਤ ਸਾਰਾ ਕੰਮ ਅਤੇ ਯਤਨ ਕਰਨ ਦੀ ਲੋੜ ਹੁੰਦੀ ਹੈ। ਪਰ ਕਿਲ੍ਹੇ ਨੂੰ ਢਾਹੁਣ ਵਾਸਤੇ ਕੇਵਲ ਕੁਝ ਮਿੰਟ ਜਾਂ ਸੈਕਿੰਡ ਹੀ ਲੱਗਦੇ ਹਨ। ਸੰਤ ਦੀ ਨਿੰਦਿਆ ਦਾ ਕੇਵਲ ਇੱਕ ਸ਼ਬਦ ਹੀ ਸਭ ਕੁਝ ਤਬਾਹ ਕਰ ਦਿੰਦਾ ਹੈ। ਕੇਵਲ ਇਹ ਹੀ ਨਹੀਂ, ਅਸੀਂ ਇਹ ਨੁਕਸਾਨ ਪੂਰਾ ਕਰਨ ਦਾ ਹਰ ਮੌਕਾ ਗਵਾ ਲੈਂਦੇ ਹਾਂ।

ਸਾਡੇ ਸਤਿ ਕਰਮ ਸਾਡੇ ਅੰਦਰ ਅਤੇ ਆਲੇ-ਦੁਆਲੇ ਖ਼ਾਸ ਧਨਾਤਮਿਕਤਾ ਲਿਆਉਂਦੇ ਹਨ। ਇਸ ਦਾ ਹਵਾਲਾ ਸਾਡੇ ਆਲੇ-ਦੁਆਲੇ ਧਨਾਤਮਿਕ ਸ਼ਕਤੀ ਦਾ ਖੇਤਰ ਦੇ ਤੌਰ ’ਤੇ ਵੀ ਦਿੱਤਾ ਜਾਂਦਾ ਹੈ। ਇਸ ਨੂੰ ਇੱਕ ਪ੍ਰਕਾਸ਼ ਵੀ ਕਿਹਾ ਜਾਂਦਾ ਹੈ। ਇਹ ਸਾਡੇ ਸਰੀਰ ਵਿੱਚੋਂ ਨਿਕਲਦਾ ਹੈ ਅਤੇ ਇਹ ਸਾਡੇ ਸਰੀਰ ਦੇ ਆਲੇ-ਦੁਆਲੇ ਹੁੰਦਾ ਹੈ। ਲੋਕ ਹਮੇਸ਼ਾਂ ਉਸ ਵਿਅਕਤੀ ਨਾਲ ਗੱਲ ਕਰਨੀ ਪਸੰਦ ਕਰਦੇ ਹਨ ਜਿਸ ਦੇ ਕੋਲ ਸ਼ਕਤੀਸ਼ਾਲੀ ਅਤੇ ਸ਼ੁੱਧ ਰੂਹਾਨੀ ਪ੍ਰਕਾਸ਼ ਹੁੰਦਾ ਹੈ। ਜਦ ਇਕ ਵਿਅਕਤੀ ਦੀ ਬੰਦਗੀ ਕਰਮ ਖੰਡ ਅਤੇ ਸੱਚਖੰਡ ਵਿਚ ਜਾਂਦੀ ਹੈ ਤਦ ਇਹ ਪ੍ਰਕਾਸ਼ ਬਹੁਤ ਹੀ ਸ਼ਕਤੀਸ਼ਾਲੀ ਬਣ ਜਾਂਦਾ ਹੈ। ਇਸ ਲਈ ਹੀ ਉਹ ਲੋਕ ਜੋ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਪਾ ਲੈਂਦੇ ਹਨ ਉਹਨਾਂ ਕੋਲ ਬਹੁਤ ਹੀ ਤਾਕਤਵਰ ਪ੍ਰਕਾਸ਼ ਹੁੰਦਾ ਹੈ ਜਾਂ ਇੱਕ ਬਹੁਤ ਹੀ ਸ਼ਕਤੀਸ਼ਾਲੀ ਧਨਾਤਮਿਕ ਊਰਜਾ ਦਾ ਘੇਰਾ ਉਹਨਾਂ ਦੇ ਆਲੇ-ਦੁਆਲੇ ਹੁੰਦਾ ਹੈ। ਸਾਰੇ ਰੂਹਾਨੀ ਭਾਵ ਵਿਚ ਇਹ ਪ੍ਰਕਾਸ਼ ਰੂਹਾਨੀ ਊਰਜਾ ਦਾ ਖੇਤਰ ਹੈ। ਸਾਰੇ ਹੀ ਡੂੰਘੇ ਬ੍ਰਹਮ ਰੂਹਾਨੀ ਭਾਵ ਵਿਚ ਇਸ ਊਰਜਾ ਦੇ ਖੇਤਰ ਨੂੰ ਪੂਰਨ ਪ੍ਰਕਾਸ਼ ਕਿਹਾ ਜਾਂਦਾ ਹੈ। ਸਾਰੇ ਹੀ ਡੂੰਘੇ ਬ੍ਰਹਮ ਰੂਹਾਨੀ ਭਾਵ ਵਿਚ ਇਸ ਊਰਜਾ ਦੇ ਖੇਤਰ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ। ਇਥੋਂ ਤੱਕ ਕਿ ਹੋਰ ਡੂੰਘੇਰੇ ਬ੍ਰਹਮ ਭਾਵ ਵਿਚ ਇਸ ਬ੍ਰਹਮ ਰੂਹਾਨੀ ਊਰਜਾ ਦੇ ਖੇਤਰ ਨੂੰ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦਾ ਨਿਰਗੁਣ ਸਰੂਪ (ਸਰਗੁਣ ਵਿਚ ਨਿਰਗੁਣ) ਕਿਹਾ ਜਾਂਦਾ ਹੈ। ਇਸ ਲਈ ਹੀ ਹੈ ਕਿ ਐਸੇ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿਚ ਬੈਠੇ ਲੋਕ ਇਸ ਵਿਲੱਖਣ ਸ਼ਾਂਤੀ ਦਾ ਅਨੰਦ ਮਾਣਦੇ ਹਨ ਅਤੇ ਮਾਇਆ ਦੇ ਪ੍ਰਭਾਵ ਤੋਂ ਬਿਨਾਂ ਅਤੇ ਕਿਵੇਂ ਡੂੰਘੇ ਬ੍ਰਹਮ ਰੂਹਾਨੀ ਭਾਵਾਂ ਦਾ ਲਾਭ ਅਭਿਆਗਤਾਂ ਨੂੰ ਸੰਚਾਲਿਤ ਹੁੰਦਾ ਹੈ। ਇੰਨਾ ਜ਼ਿਆਦਾ ਕਿ ਕੁਝ ਖ਼ਾਸ ਹਾਲਤਾਂ ਵਿਚ ਐਸੇ ਇੱਕ ਪੂਰਨ ਬ੍ਰਹਮ ਗਿਆਨੀ ਦੁਆਰਾ ਇਸ ਬ੍ਰਹਮ ਗੁਰਪ੍ਰਸਾਦਿ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਸੰਸਾਰ ਵਿਚ ਕਿਤੇ ਵੀ ਬੈਠੇ ਸਤਿ ਦੇ ਅਭਿਆਗਤਾਂ ਤੱਕ ਸੰਚਾਲਿਤ ਹੋ ਜਾਂਦਾ ਹੈ, ਜਿਹੜਾ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਦਿੰਦਾ ਹੈ। ਗੁਰਪ੍ਰਸਾਦਿ ਉਹਨਾਂ ਦੇ ਹਿਰਦੇ ਅਤੇ ਰੋਮ-ਰੋਮ ਵਿਚ ਚਲਾ ਜਾਂਦਾ ਹੈ। ਜਿੰਨਾ ਜ਼ਿਆਦਾ ਡੂੰਘਾ ਯਕੀਨ ਅਤੇ ਸ਼ਰਧਾ ਸ਼ਰਧਾਵਾਨ ਵਿਚ ਹੋਵੇਗੀ ਜਾਂ ਸਤਿ ਦੇ ਅਭਿਆਗਤ ਵਿਚ ਹੋਵੇਗੀ ਉਨਾ ਹੀ ਡੂੰਘਾ ਇਹ ਗੁਰਪ੍ਰਸਾਦਿ ਦਾ ਸੰਚਾਰ ਬਣ ਜਾਂਦਾ ਹੈ ਅਤੇ ਇਹ ਉਨਾ ਡੂੰਘਾ ਬ੍ਰਹਮ ਸਤਿ ਅਭਿਆਗਤ ਦੇ ਹਿਰਦੇ ਵਿੱਚ ਖੁੱਭ ਜਾਂਦਾ ਹੈ। ਐਸੇ ਇੱਕ ਪੂਰਨ ਬ੍ਰਹਮ ਗਿਆਨੀ ਅਤੇ ਸਤਿ ਦੇ ਅਭਿਆਗਤ ਵਿਚਕਾਰ ਸਰੀਰਿਕ ਦੂਰੀ ਦਾ ਕਿਸੇ ਕਿਸਮ ਦਾ ਕੋਈ ਤੱਥ ਨਹੀਂ ਰਹਿ ਜਾਂਦਾ। ਇਸ ਲਈ ਜਦ ਅਸੀਂ ਸਤਿ ਪੰਥ ਸਤਿ ਦੇ ਰਸਤੇ ’ਤੇ ਅੱਗੇ ਵਧਦੇ ਹਾਂ ਅਤੇ ਪੁੰਨ ਕਰਮ ਸਤਿ ਕਰਮ ਕਰਦੇ ਹਾਂ ਤਦ ਇਹ ਧਨਾਤਮਿਕ ਊਰਜਾ ਜਿਸ ਨੂੰ ਪ੍ਰਕਾਸ਼ ਕਿਹਾ ਜਾਂਦਾ ਹੈ, ਦਾ ਖੇਤਰ ਸਾਡੇ ਵਿਚ ਅਤੇ ਆਲੇ-ਦੁਆਲੇ ਬਣ ਜਾਂਦਾ ਹੈ। ਗੁਰਬਾਣੀ ਵਿਚ ਇਸ ਨੂੰ ਤੇਜ ਕਿਹਾ ਜਾਂਦਾ ਹੈ ਅਤੇ ਜਿਸ ਤਰ੍ਹਾਂ ਉੱਪਰ ਵਖਿਆਨ ਕੀਤਾ ਗਿਆ ਹੈ, ਕਿੰਨੇ ਯਤਨ ਅਤੇ ਕਿਸਮਤ ਇਸ ਤੇਜ ਨੂੰ ਬਣਾਉਣ ਲਈ ਲੱਗਦੀ ਹੈ। ਪਰ ਸੰਤ ਦੀ ਨਿੰਦਿਆ ਨਾਲ ਇਹ ਤੇਜ ਬਹੁਤ ਹੀ ਥੋੜੇ ਸਮੇਂ ਵਿਚ ਲਗਭਗ ਉਸੇ ਵੇਲੇ ਹੀ ਤਬਾਹ ਹੋ ਜਾਂਦਾ ਹੈ।

ਸੰਤ ਦੀ ਨਿੰਦਿਆ ਕਰਕੇ ਅਸੀਂ ਆਪਣੇ ਸਾਰੇ ਚੰਗੇ ਬ੍ਰਹਮ ਗੁਣਾਂ ਨੂੰ ਗਵਾ ਲੈਂਦੇ ਹਾਂ। ਫਿਰ ਇਹ ਚੰਗੇ ਬ੍ਰਹਮ ਗੁਣ ਲਿਆਉਣ ਲਈ ਕਈ ਜਨਮਾਂ ਦੇ ਪੁੰਨ ਕਰਮ ਇਕੱਠੇ ਕਰਨੇ ਪੈਂਦੇ ਹਨ। ਇਹਨਾਂ ਨੂੰ ਆਪਣੇ ਹਿਰਦੇ ਵਿਚ ਵਸਾਉਣ ਲਈ ਲੰਬਾ ਸਮਾਂ ਲੱਗਦਾ ਹੈ, ਪਰ ਇੱਕ ਸੰਤ ਦੀ ਨਿੰਦਿਆ ਵਿਚ ਉਲਝ ਕੇ ਇਹ ਸਭ ਕੁਝ ਉਸੇ ਵੇਲੇ ਗੁਆਚ ਜਾਂਦਾ ਹੈ। ਜਦ ਅਸੀਂ ਸਾਰੇ ਬ੍ਰਹਮ ਗੁਣ ਗਵਾ ਲੈਂਦੇ ਹਾਂ ਤਾਂ ਸਾਡਾ ਹਿਰਦਾ ਸੱਖਣਾ ਹੋ ਜਾਂਦਾ ਹੈ ਅਤੇ ਨਿੰਦਿਆ ਨਾਲ ਭਰ ਜਾਂਦਾ ਹੈ। ਜਦ ਇਹ ਵਾਪਰਦਾ ਹੈ ਤਾਂ ਇਥੋਂ ਤੱਕ ਕਿ ਤੁਹਾਨੂੰ ਨਰਕਾਂ ਵਿਚ ਵੀ ਜਗ੍ਹਾ ਨਹੀਂ ਮਿਲਦੀ। ਸਾਡੀ ਮੌਜੂਦਾ ਜ਼ਿੰਦਗੀ ਨਰਕ ਬਣ ਜਾਂਦੀ ਹੈ। ਸਾਡੀ ਕਿਸਮਤ ਨਰਕ ਬਣ ਜਾਂਦੀ ਹੈ ਅਤੇ ਇਸ ਨੁਕਸਾਨ ਨੂੰ ਪੂਰਾ ਕਰਨਾ ਅਸੰਭਵ ਹੋ ਜਾਂਦਾ ਹੈ।

ਸੰਤ ਦਾ ਨਿੰਦਕ ਕਦੇ ਵੀ ਅਤੇ ਕਦੇ ਵੀ ਸਾਰੇ ਬ੍ਰਹਿਮੰਡ ਵਿਚ ਕਿਤੇ ਵੀ ਸ਼ਾਂਤੀ ਨਹੀਂ ਲੱਭ ਸਕਦਾ। ਅਸਲ ਵਿਚ ਇਥੇ ਕੇਵਲ ਇੱਕ ਹੀ ਤਰੀਕਾ ਹੈ ਜਿਸ ਨਾਲ ਉਹ ਸ਼ਾਂਤੀ ਲੱਭ ਸਕਦਾ ਹੈ ਅਤੇ ਆਪਣੀ ਰੂਹਾਨੀਅਤ ਵਾਪਸ ਪਾ ਸਕਦਾ ਹੈ, ਆਪਣੇ ਬ੍ਰਹਮ ਗੁਣ ਵਾਪਸ ਪਾ ਸਕਦਾ ਹੈ, ਆਪਣਾ ਤੇਜ ਵਾਪਸ ਪਾ ਸਕਦਾ ਹੈ, ਗੁਰਪ੍ਰਸਾਦਿ ਵਾਪਸ ਪਾ ਸਕਦਾ ਹੈ। ਅਤੇ ਉਹ ਹੈ ਵਾਪਸ ਸੰਤ ਦੀ ਚਰਨ ਸ਼ਰਨ ਵਿਚ ਜਾਣ ਨਾਲ। ਤਦ ਨਿਮਰਤਾ ਨਾਲ ਆਪਣੇ ਕੀਤੇ ਸਾਰੇ ਬੁਰੇ ਕਰਮਾਂ ਨੂੰ ਸਵੀਕਾਰ ਕਰਨ ਨਾਲ। ਸੱਚੇ ਮਨ ਨਾਲ ਆਪਣੇ ਨਿੰਦਿਆ ਦੇ ਨੀਚ ਕਰਮ ਨੂੰ ਸਵੀਕਾਰ ਕਰਨ ਨਾਲ। ਆਪਣੇ ਨਿੰਦਿਆ ਕਰਨ ਦੇ ਪਾਪ ਨੂੰ ਹਿਰਦੇ ਵਿਚੋਂ ਸਵੀਕਾਰ ਕਰਨ ਅਤੇ ਸੰਤ ਤੋਂ ਮੁਆਫ਼ੀ ਮੰਗਣ ਨਾਲ ਇੱਕ ਪੂਰਨ ਸੰਤ ਬਹੁਤ ਦਿਆਲੂ ਹੁੰਦਾ ਹੈ ਅਤੇ ਉਸ ਦਾ ਹਿਰਦਾ ਦਿਆਲਤਾ ਨਾਲ ਭਰਿਆ ਹੁੰਦਾ ਹੈ ਅਤੇ ਉਹ ਸਾਨੂੰ ਮੁਆਫ਼ ਕਰਨ ਅਤੇ ਆਪਣੇ ਚਰਨਾਂ ਵਿਚ ਵਾਪਸ ਲੈਣ ਲਈ ਇੱਕ ਪਲ ਵੀ ਨਹੀਂ ਲਾਉਂਦਾ ਹੈ, ਸਗੋਂ ਸਾਨੂੰ ਆਪਣੇ ਹਿਰਦੇ ਵਿਚ ਵੀ ਜਗ੍ਹਾ ਦੇ ਦਿੰਦਾ ਹੈ। ਨਿੰਦਿਆ ਨੂੰ ਸਵੀਕਾਰ ਕਰਨ ਅਤੇ ਮੁਆਫ਼ੀ ਮੰਗਣ ਦੀ ਬੇਨਤੀ ਸਾਡੇ ਹਿਰਦੇ ਦੇ ਅੰਦਰੋਂ ਆਉਣੀ ਚਾਹੀਦੀ ਹੈ ਅਤੇ ਜਦੋਂ ਹੀ ਅਸੀਂ ਇਸ ਤਰ੍ਹਾਂ ਕਰਦੇ ਹਾਂ, ਅਸੀਂ ਮੁਆਫ਼ ਕਰ ਦਿੱਤੇ ਜਾਂਦੇ ਹਾਂ।

ਸੰਤ ਕਾ ਨਿੰਦਕੁ ਮਹਾ ਅਤਤਾਈ ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ

ਸੰਤ ਕਾ ਨਿੰਦਕੁ ਮਹਾ ਹਤਿਆਰਾ ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ

ਸੰਤ ਕਾ ਨਿੰਦਕੁ ਰਾਜ ਤੇ ਹੀਨੁ ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ

ਸੰਤ ਕੇ ਨਿੰਦਕ ਕਉ ਸਰਬ ਰੋਗ ਸੰਤ ਕੇ ਨਿੰਦਕ ਕਉ ਸਦਾ ਬਿਜੋਗ

ਸੰਤ ਕੀ ਨਿੰਦਾ ਦੋਖ ਮਹਿ ਦੋਖੁ ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ

ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਇੱਕ ਸੰਤ ਦੇ ਨਿੰਦਕ ਦੇ ਅਵਗੁਣਾਂ ਬਾਰੇ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖ ਰਹੇ ਹਨ। ਐਸਾ ਇੱਕ ਅਵਗੁਣ ਜਿਸ ਦਾ ਸੰਤ ਦੇ ਨਿੰਦਕ ਨੂੰ ਸਰਾਪ ਹੁੰਦਾ ਹੈ ਕਿ ਉਹ ਬਹੁਤ ਹੀ ਭੈੜੇ ਕਰਮ ਕਰਨ ਵਾਲਾ ਬਣ ਜਾਂਦਾ ਹੈ। ਉਹ ਸਮਾਜ ਦੇ ਕਿਸੇ ਵੀ ਕੰਮ ਦਾ ਨਹੀਂ ਹੁੰਦਾ ਹੈ ਅਤੇ ਨਾ ਹੀ ਹੋਵੇਗਾ ਕਿਉਂਕਿ ਉਸ ਦੇ ਸਾਰੇ ਕਰਮ ਬੁਰੇ ਕਰਮ ਬਣ ਜਾਂਦੇ ਹਨ। ਉਹ ਕਿਸੇ ਨਾਲ ਵੀ ਕੋਈ ਭਲਾ ਨਹੀਂ ਕਰਦਾ ਅਤੇ ਨਾ ਹੀ ਕਰ ਸਕੇਗਾ ਕਿਉਂਕਿ ਉਸ ਦੇ ਸਾਰੇ ਕਰਮ ਕਾਲੇ ਕਰਮ ਬਣ ਜਾਂਦੇ ਹਨ। ਸਮਾਜ ਵਿਚ ਉਸ ਦੀ ਮੌਜੂਦਗੀ ਨਕਾਰਾਤਮਿਕਤਾ ਹੀ ਹੁੰਦੀ ਹੈ। ਉਹ ਸਮਾਜ ਦੇ ਚਿਹਰੇ ’ਤੇ ਧੱਬਾ ਬਣ ਜਾਂਦਾ ਹੈ। ਪੰਜਾਬੀ ਵਿਚ ਅਸੀਂ ਆਖਦੇ ਹਾਂ ਇਸ ਨੇ ਅੱਤ ਚੁੱਕੀ ਹੋਈ ਹੈ, ਇਸ ਦਾ ਭਾਵ ਹੈ ਕਿ ਉਹ ਆਪਣੇ ਆਲੇ-ਦੁਆਲੇ ਲੋਕਾਂ ਅਤੇ ਸਮਾਜ ਦਾ ਕੇਵਲ ਨੁਕਸਾਨ ਹੀ ਕਰ ਸਕਦਾ ਹੈ।

ਐਸਾ ਵਿਅਕਤੀ ਅਕਾਲ ਪੁਰਖ ਦੀ ਦਰਗਾਹ ਤੋਂ ਸਰਾਪਿਆ ਹੁੰਦਾ ਹੈ ਅਤੇ ਇੱਕ ਹੋਰ ਕਠਿਨ ਸਜ਼ਾ ‘ਖਿਨੁ ਟਿਕਨੁ ਨ ਪਾਈ’ ਦੀ ਸਜ਼ਾ ਪਾਉਣ ਦਾ ਅਧਿਕਾਰੀ ਬਣ ਜਾਂਦਾ ਹੈ। ਆਪਣੇ ਜੀਵਨ ਵਿਚ ਕਿਸੇ ਮੋੜ ’ਤੇ ਉਹ ਸਰੀਰਿਕ ਤੌਰ ’ਤੇ ਇੰਨੀਆਂ ਬਿਮਾਰੀਆਂ ਨਾਲ ਅਪਾਹਜ ਹੋ ਜਾਵੇਗਾ ਕਿ ਉਹ ਕੋਈ ਸਰੀਰਿਕ ਅਰਾਮ ਮਨ ਅਤੇ ਦਿਮਾਗ਼ ਦੀ ਸ਼ਾਂਤੀ ਕਦੇ ਵੀ ਪ੍ਰਾਪਤ ਕਰਨ ਦੇ ਯੋਗ ਨਹੀਂ ਰਹਿੰਦਾ। ਐਸੇ ਵਿਅਕਤੀ ਦਾ ਪਦਾਰਥਕ ਸਰੀਰ ਸਰੀਰਿਕ ਬਿਮਾਰੀਆਂ ਨਾਲ ਭਰਿਆ ਹੋ ਜਾਂਦਾ ਹੈ। ਜਦ ਅਸੀਂ ਇੱਕ ਬਹੁਤ ਹੀ ਭਿਆਨਕ ਬਿਮਾਰੀ ਵਾਲੇ ਆਦਮੀ ਨੂੰ ਵੇਖਦੇ ਹਾਂ ਕਿ ਉਸ ਨੇ ਸਮੇਂ ਅਤੇ ਖ਼ਲਾਅ ਵਿਚ ਕਿਸੇ ਮੋੜ ’ਤੇ ਇਸ ਜੀਵਨ ਜਾਂ ਪਿਛਲੇ ਕਿਸੇ ਜਨਮ ਵਿਚ ਸੰਤ ਦੀ ਨਿੰਦਿਆ ਵਰਗਾ ਅਪਰਾਧ ਕਰਨ ਦੀ ਮੂਰਖਤਾ ਕੀਤੀ ਹੋਵੇਗੀ। ਤਦ ਹੀ ਉਹ ਸਜ਼ਾ ਪਾ ਰਿਹਾ ਹੈ, ਇਸ ਵਾਸਤੇ ਐਸੇ ਵਿਅਕਤੀ ਨੂੰ ਹਮੇਸ਼ਾਂ ਇਹ ਸਲਾਹ ਹੈ ਕਿ ਇੱਕ ਪੂਰਨ ਸੰਤ ਦੀ ਚਰਨ ਸ਼ਰਨ ਵਿਚ ਪਨਾਹ ਲਵੇ ਅਤੇ ਮੁਆਫ਼ੀ ਲਈ ਅਰਦਾਸ ਕਰੇ। ਜਾਂ ਜੇਕਰ ਉਸ ਦੀ ਘੱਟੋ-ਘੱਟ ਇੱਕ ਪੂਰਨ ਸੰਤ ਤੱਕ ਪਹੁੰਚ ਨਹੀਂ ਹੈ ਤਦ ਉਸ ਨੂੰ ਆਪਣੀਆਂ ਅਣਜਾਣ ਭੁੱਲਾਂ ਨੂੰ ਸਵੀਕਾਰ ਕਰਦੇ ਰਹਿਣਾ ਚਾਹੀਦਾ ਹੈ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਮੁਆਫ਼ੀ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਤਦ ਇਹ ਯਕੀਨੀ ਤੌਰ ’ਤੇ ਉਸ ਦੇ ਦੁੱਖਾਂ ਨੂੰ ਘਟਾ ਦੇਵੇਗਾ। ਸੰਤਾਂ ਦੀ ਕਿਰਪਾ ਨਾਲ ਬਹੁਤ ਸਾਰੇ ਵਿਅਕਤੀ ਭਿਆਨਕ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ। ਇਹ ਹੀ ਕਾਰਨ ਹੈ ਕਿ ਬਹੁਤ ਸਾਰੇ ਗੰਭੀਰ ਬਿਮਾਰ ਵਿਅਕਤੀ ਐਸੇ ਇੱਕ ਪੂਰਨ ਸੰਤ ਦੀ ਚਰਨ ਸ਼ਰਨ ਵਿਚ ਜਾਣ ਨਾਲ ਠੀਕ ਹੋ ਜਾਂਦੇ ਹਨ। ਪੂਰਨ ਸੰਤ ਨੂੰ ਐਸੇ ਦਰਗਾਹੀ ਜੁਰਮ ਵਾਲਿਆਂ ਨੂੰ ਮੁਆਫ਼ ਕਰ ਦੇਣ ਦੀ ਬ੍ਰਹਮ ਸ਼ਕਤੀ ਦੀ ਬਖ਼ਸ਼ਿਸ਼ ਹੁੰਦੀ ਹੈ ਜਿਹੜੀ ਕਿ ਉਹਨਾਂ ਰੋਗੀਆਂ ਦੀਆਂ ਸਰੀਰਿਕ ਬਿਮਾਰੀਆਂ ਨੂੰ ਠੀਕ ਕਰਨ ਅਤੇ ਮਦਦ ਦਾ ਕਾਰਨ ਬਣਦੀ ਹੈ। ਕਈ ਐਸੇ ਵਿਅਕਤੀ ਗੁਰਪ੍ਰਸਾਦਿ ਵੀ ਪ੍ਰਾਪਤ ਕਰ ਲੈਂਦੇ ਹਨ ਅਤੇ ਅਵਿਸ਼ਵਾਸ ਯੋਗ ਪਿਆਰ, ਸ਼ਰਧਾ ਅਤੇ ਯਕੀਨ ਐਸੇ ਸੰਤ ਦੀ ਸੰਗਤ ਵਿਚੋਂ ਵਿਕਸਿਤ ਕਰ ਲੈਂਦੇ ਹਨ ਕਿ ਉਹ ਆਪਣੀਆਂ ਮਾਨਸਿਕ ਬਿਮਾਰੀਆਂ ਤੋਂ ਵੀ ਠੀਕ ਹੋ ਜਾਂਦੇ ਹਨ ਅਤੇ ਮਾਇਆ ਉੱਪਰ ਜਿੱਤ ਪਾਉਣ ਵਿਚ ਸਫਲ ਹੋ ਜਾਂਦੇ ਹਨ। ਇਸ ਲਈ ਕ੍ਰਿਪਾ ਕਰਕੇ ਹਮੇਸ਼ਾਂ ਮਨ ਵਿਚ ਇਹ ਗੱਲ ਯਾਦ ਰੱਖੋ ਕਿ ਇੱਕ ਪੂਰਨ ਸੰਤ ਦੀ ਚਰਨ ਸ਼ਰਨ ਵਿਚ ਜਾਣਾ, ਸਾਡੇ ਲਈ ਗੁਰਪ੍ਰਸਾਦਿ ਪ੍ਰਾਪਤ ਕਰਨ ਦੀ ਕਿਰਪਾ ਬਣ ਜਾਂਦੀ ਹੈ।

ਸੰਤ ਦੇ ਨਿੰਦਕ ਦੀ ਬਦ-ਕਿਸਮਤੀ ਨੂੰ ਹੋਰ ਅੱਗੇ ਦੇਖੀਏ, ਉਸ ਨੂੰ ਇੱਕ ਦਰਿੰਦਾ ਕਸਾਈ ਕਿਹਾ ਜਾਂਦਾ ਹੈ, ਉਸ ਦਾ ਜੁਰਮ ਇੱਕ ਹਤਿਆਰੇ ਅਤੇ ਕਸਾਈ ਵਰਗਾ ਹੁੰਦਾ ਹੈ। ਉਸ ਨੂੰ ਹਤਿਆਰਾ ਕਿਹਾ ਗਿਆ ਹੈ। ਭਾਵ ਉਸ ਦੀ ਕਿਸਮਤ ਇੱਕ ਹਤਿਆਰੇ ਦੀ ਤਰ੍ਹਾਂ ਭੈੜੀ ਹੋ ਜਾਂਦੀ ਹੈ। ਸੰਤ ਦੇ ਨਿੰਦਕ ਨੂੰ ਦਰਗਾਹੀ ਮੁਜਰਮ ਕਿਹਾ ਜਾਂਦਾ ਹੈ ਕਿਉਂਕਿ ਉਹ ਸਿੱਧਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਵਲੋਂ ਸਰਾਪਿਆ ਗਿਆ ਹੁੰਦਾ ਹੈ। ਅਕਾਲ ਪੁਰਖ ਆਪਣੇ ਭਗਤਾਂ ਨੂੰ ਬੇਅੰਤ ਪਿਆਰ ਕਰਦਾ ਹੈ। ਪਿਤਾ ਪਰਮੇਸ਼ਰ ਦਾ ਭਗਤਾਂ ਵਾਸਤੇ ਪਿਆਰ ਮਨੁੱਖੀ ਅਕਲ ਦੀ ਕਲਪਨਾ ਤੋਂ ਬਾਹਰ ਹੈ। ਭਗਤ ਦਾ ਬ੍ਰਹਮ ਪਿਆਰ ਵੀ ਬੇ-ਸ਼ਰਤ ਹੁੰਦਾ ਹੈ ਅਤੇ ਬੇਅੰਤਤਾ ਵਿੱਚ ਚਲਾ ਜਾਂਦਾ ਹੈ। ਪਿਤਾ ਪਰਮੇਸ਼ਰ ਦਾ ਪਿਆਰ ਵੀ ਵਿਆਖਿਆ ਤੋਂ ਪਰ੍ਹੇ ਹੁੰਦਾ ਹੈ। ਇਹ ਪਿਆਰ ਅਨੰਤ ਹੈ ਇਸ ਲਈ ਹੀ ਇਹ ਦਰਗਾਹੀ ਕਾਨੂੰਨ ਹੈ ਕਿ ਉਹ ਆਪਣੇ ਭਗਤ ਦੇ ਨਿੰਦਕ ਨੂੰ ਨਹੀਂ ਬਖ਼ਸ਼ਦਾ। ਇਸ ਲਈ ਹੀ ਸੰਤ ਦੇ ਨਿੰਦਕ ਦੀ ਸਾਰੀ ਸਜ਼ਾ ਸਿੱਧੀ ਅਕਾਲ ਪੁਰਖ ਦੀ ਦਰਗਾਹ ਤੋਂ ਆਉਂਦੀ ਹੈ ਅਤੇ ਕੇਵਲ ਸੰਤ ਹੀ ਨਿੰਦਕ ਨੂੰ ਬਖ਼ਸ਼ ਸਕਦਾ ਹੈ।

ਪੂਰਨ ਸੰਤ ਦੀ ਚਰਨ ਸ਼ਰਨ ਵਿਚ ਜਾਣ ਨਾਲ ਤੁਸੀਂ ੧੪ ਲੋਕ ਪ੍ਰਲੋਕਾਂ ਦਾ ਰਾਜ ਪ੍ਰਾਪਤ ਕਰ ਸਕਦੇ ਹੋ। ਇੱਕ ਪੂਰਨ ਸੰਤ ੧੪ ਲੋਕ ਪ੍ਰਲੋਕਾਂ ਦੇ ਰਾਜ ਦਾ ਅਨੰਦ ਮਾਣਦਾ ਹੈ ਅਤੇ ਸਾਨੂੰ ਆਪਣੇ ਵਰਗਾ ਬਣਾਉਣ ਦੀ ਪਰਮ ਬ੍ਰਹਮ ਸ਼ਕਤੀ ਰੱਖਦਾ ਹੈ ਜੇਕਰ ਅਸੀਂ ਪੂਰੀ ਤਰ੍ਹਾਂ ਉਸ ਅੱਗੇ ਸਮਰਪਣ ਕਰ ਦਿੰਦੇ ਹਾਂ। ਆਪਣਾ ਤਨ, ਮਨ ਅਤੇ ਧਨ ਉਸ ਦੇ ਚਰਨਾਂ ਵਿੱਚ ਰਖਣ ਨਾਲ ਅਸੀਂ ਜੀਵਨ ਮੁਕਤੀ ਅਤੇ ੧੪ ਲੋਕ ਪਰਲੋਕ ਦਾ ਰਾਜ ਪ੍ਰਾਪਤ ਕਰ ਸਕਦੇ ਹਾਂ।

੧੪ ਲੋਕ ਪਰਲੋਕ ਦਾ ਭਾਵ ਸਾਰਾ ਰੂਹਾਨੀ ਸੰਸਾਰ। ਇਹ ਵਾਕਾਂਸ਼ ਅਸਲ ਵਿਚ ਰੂਹਾਨੀਅਤ ਨਾਲ ਸਬੰਧਿਤ ਹਰ ਚੀਜ਼ ਨੂੰ ਸਮਾਉਂਦਾ ਹੈ ਜਿਹੜੀ ਇੱਕ ਰੂਹ ਨੂੰ ਰੂਹਾਨੀ ਸੰਸਾਰ ਦੇ ਸਿਖ਼ਰਾਂ ਪਰਮ ਪਦਵੀ ’ਤੇ ਲੈ ਜਾਂਦੀ ਹੈ। ਇਥੇ ਸਾਡੇ ਸਰੀਰ ਦੇ ਅੰਦਰ ਰੂਹਾਨੀ ਸ਼ਕਤੀਆਂ ਦੇ ੭ ਸਤਿ ਸਰੋਵਰ ਹਨ। ਇਹ ਇੱਥੇ ਸਥਿਤ ਹੁੰਦੇ ਹਨ : ਮੱਥਾ, ਗਲਾ, ਹਿਰਦਾ, ਨਾਭੀ, ਸਰੀਰ ਦਾ ਨਿਚਲਾ ਹਿੱਸਾ (ਜਿਥੇ ਲਿੰਗ ਅੰਗ ਹੁੰਦੇ ਹਨ), ਰੀੜ੍ਹ ਦਾ ਨਿਚਲਾ ਭਾਗ ਅਤੇ ਸਿਰ ਦੇ ਉਪਰਲੇ ਭਾਗ ਦਾ ਕੇਂਦਰ ਜਿਸ ਨੂੰ ਦਸਮ ਦੁਆਰਾ ਕਿਹਾ ਜਾਂਦਾ ਹੈ। ਗੁਰਬਾਣੀ ਇਹਨਾਂ ਨੂੰ ੭ ਸਤਿ ਸਰੋਵਰ ਕਹਿੰਦੀ ਹੈ ਭਾਵ ਰੂਹਾਨੀ ਸ਼ਕਤੀਆਂ ਦੇ ੭ ਕੇਂਦਰ। ਇਹ ਸਰੀਰ, ਪਿੰਡੇ ਦੇ ਅੰਦਰ ਹੀ ੭ ਰੂਹਾਨੀਅਤ ਦੇ ਰਾਜ ਹਨ।

ਇੱਕ ਮੱਥੇ ਵਿਚ ਹੈ ਜਿਸ ਨੂੰ ‘ਤ੍ਰਿਕੁਟੀ’ ਵੀ ਕਿਹਾ ਜਾਂਦਾ ਹੈ। ਇਥੇ ਰੂਹਾਨੀ ਸ਼ਕਤੀ ਅੰਮ੍ਰਿਤ ਦੀ ਪ੍ਰਾਪਤੀ ਸਭ ਤੋਂ ਪਹਿਲਾਂ ਹੁੰਦੀ ਹੈ ਜਦ ਨਾਮ ਦਾ ਗੁਰਪ੍ਰਸਾਦਿ ਸੁਰਤ ਵਿੱਚ ਜਾਂਦਾ ਹੈ। ਐਸਾ ਤਾਂ ਹੁੰਦਾ ਹੈ ਜਦ ਕੁੰਡਲਿਨੀ ਸ਼ਕਤੀ ਜਾਗਰਤ ਹੋ ਕੇ ਇਹ ਰੀੜ੍ਹ ਵਿੱਚ ਸਥਿਤ ਇੜਾ, ਪਿੰਗਲਾ ਅਤੇ ਸੁਖਮਨਾ ਦੀਆਂ ਰੂਹਾਨੀ ਨਾੜੀਆਂ ਨੂੰ ਪ੍ਰਕਾਸ਼ਮਾਨ ਕਰਦੀ ਹੋਈ ਤ੍ਰਿਕੁਟੀ ਵਿੱਚ ਪ੍ਰਕਾਸ਼ ਕਰਕੇ ਨਾਮ ਸਿਮਰਨ ਨੂੰ ਅਜਪਾ ਜਾਪ ਵਿੱਚ ਲੈ ਜਾਂਦੀ ਹੈ। ਇੜਾ, ਪਿੰਗਲਾ ਅਤੇ ਸੁਖਮਨਾ ਦੀਆਂ ਰੂਹਾਨੀ ਨਾੜੀਆਂ ਰੀੜ੍ਹ ਦੇ ਨਿਚਲੇ ਭਾਗ ਵਿਚੋਂ ਉਤਪਤ ਹੁੰਦੀਆਂ ਹਨ ਅਤੇ ਤ੍ਰਿਕੁਟੀ ਵਿਚ ਮਿਲਦੀਆਂ ਹਨ। ਇਸ ਮਹਾਨ ਕਿਰਪਾ ਨਾਲ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ ਅਤੇ ਜਦ ਸਮਾਧੀ ਵਿੱਚ ਬੈਠ ਕੇ ਲੰਬੇ ਸਮੇਂ ਲਈ ਸਿਮਰਨ ਅਭਿਆਸ ਕੀਤਾ ਜਾਂਦਾ ਹੈ ਤਾਂ ਸੁਰਤ ਸੁੰਨ ਸਮਾਧੀ ਵਿੱਚ ਜਾਣੀ ਸ਼ੁਰੂ ਹੋ ਜਾਂਦੀ ਹੈ।

ਇਹ ਸਤਿ ਸਰੋਵਰ ਰੂਹਾਨੀ ਊਰਜਾ ਦੇ ੭ ਕੇਂਦਰ ਹਨ। ਇਹ ਅੰਮ੍ਰਿਤ ਦੇ ਅੰਦਰੂਨੀ ਸੋਮੇ ਹਨ ਜਿਹੜੇ ਸਤਿਨਾਮ ਦੇ ਗੁਰਪ੍ਰਸਾਦਿ ਨਾਲ ਪ੍ਰਕਾਸ਼ਮਾਨ ਹੁੰਦੇ ਹਨ। ਜਦ ਅਸੀਂ ਨਾਮ ਅਤੇ ਨਾਮ ਸਿਮਰਨ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਾਂ ਤਦ ਅਸੀਂ ਸਮਾਧੀ ਅਤੇ ਸੁੰਨ ਸਮਾਧੀ ਵਿਚ ਜਾਣ ਦੇ ਯੋਗ ਹੋ ਜਾਂਦੇ ਹਾਂ। ਧਿਆਨ ਦੀਆਂ ਇਹਨਾਂ ਅਵਸਥਾਵਾਂ ਵਿਚ ਨਾਮ ਰੂਹਾਨੀ ਸ਼ਕਤੀਆਂ ਦੇ ੭ ਸਤਿ ਸਰੋਵਰਾਂ ਵਿਚੋਂ ਯਾਤਰਾ ਕਰਦਾ ਹੈ ਅਤੇ ਉਹਨਾਂ ਨੂੰ ਪ੍ਰਕਾਸ਼ਮਾਨ ਕਰ ਦਿੰਦਾ ਹੈ। ਨਾਮ ਦਾ ਗੁਰਪ੍ਰਸਾਦਿ ਇਹਨਾਂ ੭ ਰੂਹਾਨੀ ਸ਼ਕਤੀਆਂ ਦੇ ਅੰਦਰੂਨੀ ਅੰਮ੍ਰਿਤ ਦੇ ਕੇਂਦਰਾਂ ਦੇ ਦਰਵਾਜ਼ੇ ਖੋਲ੍ਹ ਦਿੰਦਾ ਹੈ।

ਐਸਾ ਹੋਣ ’ਤੇ ਸਾਰੇ ਸਰੀਰ ਵਿੱਚ ਅੰਦਰੂਨੀ ਅੰਮ੍ਰਿਤ ਦਾ ਪ੍ਰਵਾਹ ਚੱਲਣਾ ਸ਼ੁਰੂ ਹੁੰਦਾ ਹੈ ਅਤੇ ਨਾਮ ਰੋਮ-ਰੋਮ ਵਿਚ ਚਲਾ ਜਾਂਦਾ ਹੈ ਅਤੇ ਇੱਕ ਅੰਦਰੀਵੀ ਨਾਮ ਜਾਪ ਦੀ ਮਾਲਾ ਵੀ ਬਣ ਜਾਂਦੀ ਹੈ ਜਿਸ ਨੂੰ ਅਜਪਾ ਜਾਪ ਆਖਿਆ ਜਾਂਦਾ ਹੈ। ਨਾਮ ਸਿਮਰਨ ਆਪਣੇ ਆਪ ਨਿਰੰਤਰ ਆਧਾਰ ’ਤੇ ਚੱਲਦਾ ਰਹਿੰਦਾ ਹੈ।

ਨਾਮ ਦਾ ਪ੍ਰਵਾਹ ਮੱਥੇ ਤੋਂ ਥੱਲੇ ਸਰੋਵਰਾਂ ਤੱਕ ਅਤੇ ਵਾਪਸ ਰੀੜ੍ਹ ਵਿਚੋਂ ਦਸਮ ਦੁਆਰ ਤੱਕ ਜਾਂਦਾ ਹੈ। ਇਹ ਸਾਰੀਆਂ ੭ ਸਤਿ ਰੂਹਾਨੀ ਸ਼ਕਤੀਆਂ ਅੰਮ੍ਰਿਤ ਦੇ ਸਰੋਵਰਾਂ ਨੂੰ ਪ੍ਰਕਾਸ਼ਮਾਨ ਕਰ ਦਿੰਦਾ ਹੈ। ਇਹ ਨਾਮ ਦੀ ਅੰਦਰੂਨੀ ਮਾਲਾ ਹੈ, ਇਹ ਅਸਲੀ ਨਾਮ ਦੀ ਮਾਲਾ ਹੈ, ਇਹ ਦਰਗਾਹੀ ਨਾਮ ਦੀ ਮਾਲਾ ਹੈ। ਜਦ ਇਹ ਵਾਪਰਦਾ ਹੈ ਸਾਡਾ ਸਰੀਰ ਅੰਮ੍ਰਿਤ ਨਾਲ ਭਰਿਆ ਬਣ ਜਾਂਦਾ ਹੈ। ਜਿਸ ਨੂੰ ਗੁਰਬਾਣੀ ਵਿਚ ‘ਅੰਮ੍ਰਿਤ ਭਿੰਨੀ ਦੇਹੁਰੀ’ ਕਿਹਾ ਗਿਆ ਹੈ।

ਇਸ ਪ੍ਰਕ੍ਰਿਆ ਵਿੱਚ ਸਾਡੀ ਚੇਤਨਾ ਸਤਿ ਦੀਆਂ ਉੱਪਰਲੀਆਂ ਪਰਤਾਂ ਵਿਚ ਯਾਤਰਾ ਕਰਦੀ ਹੈ। ਸਤਿ ਦੀਆਂ ੭ ਪਰਤਾਂ ਹਨ। ਇਹਨਾਂ ਨੂੰ ੭ ਪਰਲੋਕ ਕਿਹਾ ਜਾਂਦਾ ਹੈ। ਜਦ ਸਾਡੀ ਚੇਤਨਤਾ ਇਹਨਾਂ ੭ ਪਰਤਾਂ ਵਿਚੋਂ ਯਾਤਰਾ ਕਰਦੀ ਹੈ ਤਦ ਅਸੀਂ ਉਸ ਖ਼ਾਸ ਸਤਿ ਦੀ ਪਰਤ ਤੋਂ ਜਾਣੂ ਹੋ ਜਾਂਦੇ ਹਾਂ। ਅਸੀਂ ਹਰ ਖ਼ਾਸ ਪਰਤ ਵਿਚ ਜੋ ਵੀ ਵਾਪਰਦਾ ਹੈ ਨੂੰ ਜਾਨਣ ਦੀ ਸਮਝ ਵਿਕਸਤ ਕਰ ਲੈਂਦੇ ਹਾਂ ਜਿਸ ਸਮੇਂ ਅਸੀਂ ਸਤਿ ਦੀ ਸਤਵੀਂ ਸਲਤਨਤ ਵਿਚ ਪਹੁੰਚਦੇ ਹਾਂ ਅਸੀਂ ਹਰ ਚੀਜ਼ ਪ੍ਰਾਪਤ ਕਰ ਲੈਂਦੇ ਹਾਂ ਅਤੇ ਸਾਡਾ ਦਿਮਾਗ਼ ਪੂਰੀ ਤਰ੍ਹਾਂ ਕ੍ਰਿਆਸ਼ੀਲ ਹੋ ਜਾਂਦਾ ਹੈ।

ਇਹ ਸਤਿ ਦੀਆਂ ੭ ਪਰਤਾਂ ਬਾਹਰੀ ਸੰਸਾਰ ਅਤੇ ਬ੍ਰਹਿਮੰਡ ਨਾਲ ਸਬੰਧਿਤ ਹਨ। ੭ ਸਤਿ ਸਰੋਵਰ ਸਰੀਰ ਪਿੰਡ ਵਿਚਲੇ ਸੰਸਾਰ ਨਾਲ ਸਬੰਧਿਤ ਹਨ। ਜਦ ਸਰੀਰ ਦੇ ਅੰਦਰ ਅੰਮ੍ਰਿਤ ੭ ਸਤਿ ਸਰੋਵਰਾਂ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ ਹੈ, ਕ੍ਰਿਆਸ਼ੀਲ ਹੋ ਜਾਂਦਾ ਹੈ ਅਤੇ ਜਦੋਂ ਚੇਤਨਾ ੭ ਸਤਿ ਦੀਆਂ ਪਰਤਾਂ ਵਿਚੋਂ ਯਾਤਰਾ ਕਰਦੀ ਹੈ ਤਾਂ ਮਨੁੱਖ ਇੱਕ ਬ੍ਰਹਮ ਗਿਆਨੀ ਬਣ ਜਾਂਦਾ ਹੈ। ਉਹ ਆਪਣੇ ਮਨ, ਮਾਇਆ, ਪੰਜ ਦੂਤਾਂ ਅਤੇ ਇੱਛਾਵਾਂ ’ਤੇ ਪੂਰਨ ਕਾਬੂ ਪਾ ਲੈਂਦਾ ਹੈ। ਉਹ ਇੱਕ ਪੂਰਨ ਸੰਤ ਅਤੇ ਇੱਕ ਪੂਰਨ ਖ਼ਾਲਸਾ ਬਣ ਜਾਂਦਾ ਹੈ। ਜਦ ਇਸ ਤਰ੍ਹਾਂ ਵਾਪਰਦਾ ਹੈ ਉਹ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿਚ ਪੂਰੀ ਤਰ੍ਹਾਂ ਲੀਨ ਹੋ ਜਾਂਦਾ ਹੈ। ਜਿਉਂ ਹੀ ਵਿਅਕਤੀ ਆਪਣੀ ਭਗਤੀ ਵਿਚ ਪ੍ਰਪੱਕ ਹੋ ਜਾਂਦਾ ਹੈ ਅਤੇ ਜਿਸ ਤਰ੍ਹਾਂ ਹੀ ਉਸ ਦੇ ਇਹ ੭ ਰੂਹਾਨੀ ਸ਼ਕਤੀਆਂ ਦੇ ਸਰੋਵਰ ਕ੍ਰਿਆਸ਼ੀਲ ਹੋਈ ਜਾਂਦੇ ਹਨ ਉਸ ਦੀ ਸਰਵ-ਸ਼ਕਤੀਮਾਨ ਅਤੇ ਸ੍ਰਿਸ਼ਟੀ ਦੇ ਬਾਰੇ ਗਿਆਨ ਅਤੇ ਸਮਝ ਉੱਚੀ ਅਤੇ ਹੋਰ ਉੱਚੀ ਹੋਈ ਜਾਂਦੀ ਹੈ। ਇਸ ਗੁਰਪ੍ਰਸਾਦੀ ਪ੍ਰਾਪਤੀ ਨਾਲ ਮਨੁੱਖ ਬ੍ਰਹਮ ਗਿਆਨੀ ਬਣ ਜਾਂਦਾ ਹੈ ਅਤੇ ੧੪ ਪ੍ਰਲੋਕਾਂ ਦਾ ਰਾਜਾ ਅਖਵਾਉਂਦਾ ਹੈ। ਪਰ ਐਸੇ ਇੱਕ ਪੂਰਨ ਸੰਤ ਦੀ ਨਿੰਦਿਆ ਵਿਚ ਉਲਝ ਕੇ ਅਸੀਂ ਹਰ ਚੀਜ਼ ਗਵਾ ਲੈਂਦੇ ਹਾਂ। ਅਸੀਂ ਇਸ ੧੪ ਲੋਕ ਪਰਲੋਕ ਦਾ ਰਾਜ ਪ੍ਰਾਪਤ ਕਰਨ ਦਾ ਮੌਕਾ ਗੁਆ ਲੈਂਦੇ ਹਾਂ।

ਅਸੀਂ ਜੀਵਨ ਮੁਕਤੀ ਪ੍ਰਾਪਤ ਕਰਨ ਦਾ ਮੌਕਾ ਗੁਆ ਲੈਂਦੇ ਹਾਂ। ਇੱਥੋਂ ਤੱਕ ਜਿਸ ਤਰ੍ਹਾਂ ਇਸ ਅਸਟਪਦੀ ਵਿਚ ਦਰਸਾਇਆ ਗਿਆ ਹੈ ਅਸੀਂ ਨਰਕ ਵਿਚ ਸੜਨ ਲਈ ਛੱਡ ਦਿੱਤੇ ਜਾਂਦੇ ਹਾਂ ਅਤੇ ਸਾਰੀਆਂ ਸਜ਼ਾਵਾਂ ਦਾ ਦੁੱਖ ਭੋਗਦੇ ਹਾਂ। ਸੰਤ ਦੇ ਨਿੰਦਕ ਦਾ ਜੀਵਨ ਤਰਸ-ਮਈ ਬਣ ਜਾਂਦਾ ਹੈ। ਜਦ ਵੀ ਅਸੀਂ ਕਿਸੇ ਵਿਅਕਤੀ ਨੂੰ ਗ਼ਰੀਬੀ ਵਿਚ ਵੇਖਦੇ ਹਾਂ ਹਮੇਸ਼ਾਂ ਮਨ ਵਿਚ ਇਹ ਖ਼ਿਆਲ ਰੱਖੋ ਕਿ ਉਸ ਨੇ ਜ਼ਰੂਰ ਹੀ ਪਿਛਲੇ ਜਨਮਾਂ ਵਿਚ ਸੰਤ ਦੀ ਨਿੰਦਿਆ ਵਰਗੀ, ਕੋਈ ਮੂਰਖਤਾ ਕੀਤੀ ਹੋਵੇਗੀ। ਜਦ ਵੀ ਅਸੀਂ ਕਿਸੇ ਵਿਅਕਤੀ ਨੂੰ ਵੱਡੇ ਦੁੱਖਾਂ ਵਿਚ (ਕੈਂਸਰ ਵਰਗੇ ਰੋਗ) ਵੇਖਦੇ ਹਾਂ ਕ੍ਰਿਪਾ ਕਰਕੇ ਇਸ ਨੂੰ ਦ੍ਰਿੜ੍ਹ ਕਰਕੇ ਜਾਣ ਲਵੋ ਕਿ ਉਸ ਨੇ ਜ਼ਰੂਰ ਕੋਈ ਸੰਤ ਦੀ ਨਿੰਦਿਆ ਵਰਗਾ ਘਿਣਾਉਣਾ ਕਰਮ ਕੀਤਾ ਹੋਵੇਗਾ। ਜਦ ਵੀ ਅਸੀਂ ਕਿਸੇ ਵਿਅਕਤੀ ਨੂੰ ਦੁੱਖਾਂ ਵਿਚ ਵੇਖਦੇ ਹਾਂ ਅਤੇ ਗ਼ਰੀਬੀ ਵਿਚ ਗ੍ਰਸਿਆ ਵੇਖਦੇ ਹਾਂ ਉਸ ਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ’ਤੇ ਮੁਆਫ਼ੀ ਦੀ ਅਰਦਾਸ ਕਰਨੀ ਚਾਹੀਦੀ ਹੈ। ਉਸ ਦੇ ਇਸ ਜ਼ਿੰਦਗੀ ਵਿੱਚ ਕੀਤੇ ਪਾਪਾਂ ਅਤੇ ਪਿਛਲਿਆਂ ਜਨਮਾਂ ਵਿੱਚ ਵੀ ਜਾਣੇ ਅਨਜਾਣੇ ਕੀਤੇ ਪਾਪਾਂ ਦੀ ਮੁਆਫ਼ੀ ਲਈ ਅਰਦਾਸ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਦੁੱਖ ਤਕਲੀਫ਼ਾਂ ਤੋਂ ਰਾਹਤ ਪਾਉਣ ਦੇ ਯੋਗ ਹੋ ਜਾਵੇਗਾ ਅਤੇ ਸਕਾਰਾਤਮਿਕ ਦਿਸ਼ਾ ਵੱਲ ਵਧਣਾ ਸ਼ੁਰੂ ਕਰ ਦਿੰਦਾ ਹੈ। ਉਹ ਮਨੁੱਖ ਜਿਹੜੇ ਇੱਕ ਪੂਰਨ ਸੰਤ ਦੀ ਚਰਨ ਸ਼ਰਨ ਵਿਚ ਚਲੇ ਜਾਂਦੇ ਹਨ ਅਤੇ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ, ਉਹ ਦੁੱਖਾਂ ਅਤੇ ਗ਼ਰੀਬੀ ਤੋਂ ਬਾਹਰ ਨਿਕਲਣ ਦੇ ਯੋਗ ਹੋ ਜਾਂਦੇ ਹਨ।

ਅਗਲਾ ਸਰਾਪ ਜਿਸ ਤਰ੍ਹਾਂ ਧੰਨ ਧੰਨ ਗੁਰੂ ਪਾਤਸ਼ਾਹ ਅਰਜਨ ਦੇਵ ਜੀ ਨੇ ਵਖਿਆਨ ਕੀਤਾ ਹੈ ਇੱਕ ਹੋਰ ਗੰਭੀਰ ਸਰਾਪ ਹੈ। ਇੱਕ ਸੰਤ ਦਾ ਨਿੰਦਕ ਸਾਰੇ ਰੋਗਾਂ ਨਾਲ ਸਰਾਪਿਆ ਜਾਂਦਾ ਹੈ। ਭਾਵ ਸਾਰੇ ਸਰੀਰਿਕ ਅਤੇ ਮਾਨਸਿਕ ਰੋਗਾਂ ਦੇ ਨਾਲ ਸਰਾਪਿਆ ਜਾਂਦਾ ਹੈ। ਸੰਤ ਦਾ ਨਿੰਦਕ ਯਕੀਨੀ ਤੌਰ ’ਤੇ ਇਹਨਾਂ ਸਾਰੀਆਂ ਬਿਮਾਰੀਆਂ ਜੋ ਹੋਂਦ ਵਿੱਚ ਹੁੰਦੀਆਂ ਹਨ ਦਾ ਦੁੱਖ ਝੱਲਦਾ ਹੈ। ਉਸ ਨੂੰ ਜਨਮ ਦੇ ਬਾਅਦ ਜਨਮ ੮੪ ਲੱਖ ਜੂਨੀਆਂ ਵਿੱਚ ਨਿਰੰਤਰ ਲੈਣਾ ਪੈਂਦਾ ਹੈ। ਜਦੋਂ ਤੱਕ ਕਿ ਉਹ ਸਾਰੀਆਂ ਸਜ਼ਾਵਾਂ ਸਰੀਰਿਕ ਅਤੇ ਮਾਨਸਿਕ ਬਿਮਾਰੀਆਂ ਵਿਚੋਂ ਨਹੀਂ ਲੰਘ ਜਾਂਦਾ। ਉਸ ਨਾਲ ਇਸ ਤਰ੍ਹਾਂ ਹੋਣਾ ਅਨਿਸਚਿਤ ਸਮੇਂ ਤੱਕ ਜਾਰੀ ਰੱਖਦਾ ਹੈ। ਉਹ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਜੁੜਨ ਦੇ ਕਦੀ ਵੀ ਯੋਗ ਨਹੀਂ ਹੁੰਦਾ। ਸੰਤ ਦੀ ਨਿੰਦਿਆ ਸਭ ਤੋਂ ਉੱਚੇ ਪੱਧਰ ਦਾ ਪਾਪ ਹੈ। ਸੰਤ ਦਾ ਨਿੰਦਕ ਸਭ ਤੋਂ ਵੱਡਾ ਪਾਪੀ ਹੁੰਦਾ ਹੈ ਅਤੇ ਕੇਵਲ ਇੱਕ ਹੀ ਰਸਤਾ ਇਹਨਾਂ ਸਾਰੀਆਂ ਸਜ਼ਾਵਾਂ ਅਤੇ ਪਾਪਾਂ ਤੋਂ ਰਾਹਤ ਪਾਉਣ ਦਾ ਅਤੇ ਉਹ ਹੈ ਆਪਣੇ ਹਿਰਦੇ ਵਿਚ ਸਾਰੇ ਪਾਪਾਂ ਅਤੇ ਸੰਤ ਦੀ ਨਿੰਦਿਆ ਦੇ ਬੁਰੇ ਕਰਮਾਂ ਨੂੰ ਸਵੀਕਾਰਨਾ ਅਤੇ ਮੁਆਫ਼ੀ ਵਾਸਤੇ ਅਰਦਾਸ ਕਰਨੀ। ਸੰਤ ਦੀ ਚਰਨ ਸ਼ਰਨ ਵਿਚ ਜਾਣਾ ਅਤੇ ਮੁਆਫ਼ੀ ਲਈ ਅਰਦਾਸ ਕਰਨ ਨਾਲ ਮੁਆਫ਼ੀ ਮਿਲ ਜਾਂਦੀ ਹੈ। ਸੰਤ ਦਾ ਹਿਰਦਾ ਦਿਆਲਤਾ ਨਾਲ ਭਰਿਆ ਹੁੰਦਾ ਹੈ ਅਤੇ ਅਨੰਤ ਹੁੰਦਾ ਹੈ ਅਤੇ ਉਹ ਨਿੰਦਕ ਨੂੰ ਮੁਆਫ਼ ਕਰਨ ਲਈ ਇੱਕ ਪਲ ਨਹੀਂ ਲਾਉਂਦਾ। ਅਤੇ ਉਸ ਨੂੰ ਸਾਰੇ ਪਾਪਾਂ ਅਤੇ ਸਜ਼ਾਵਾਂ ਵਿਚੋਂ ਬਾਹਰ ਨਿਕਲਣ ਵਿਚ ਅਤੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਜੀਵਨ ਮੁਕਤੀ ਪ੍ਰਾਪਤ ਕਰਨ ਵਿਚ ਮਦਦ ਕਰਦਾ ਹੈ।

ਸੰਤ ਕਾ ਦੋਖੀ ਸਦਾ ਅਪਵਿਤੁ ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ

ਸੰਤ ਕੇ ਦੋਖੀ ਕਉ ਡਾਨੁ ਲਾਗੈ ਸੰਤ ਕੇ ਦੋਖੀ ਕਉ ਸਭ ਤਿਆਗੈ

ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਬਿਕਾਰੀ

ਸੰਤ ਕਾ ਦੋਖੀ ਜਨਮੈ ਮਰੈ ਸੰਤ ਕੀ ਦੂਖਨਾ ਸੁਖ ਤੇ ਟਰੈ

ਸੰਤ ਕੇ ਦੋਖੀ ਕਉ ਨਾਹੀ ਠਾਉ ਨਾਨਕ ਸੰਤ ਭਾਵੈ ਤਾ ਲਏ ਮਿਲਾਇ

ਪਰਮਾਤਮਾ ਆਪ ਪੂਰਨ ਸ਼ੁੱਧ ਅਤੇ ਪਵਿੱਤਰ ਹੈ ਅਤੇ ਇੱਕ ਪੂਰਨ ਸਚਿਆਰੇ ਹਿਰਦੇ ਵਿਚ ਰਹਿੰਦਾ ਹੈ। ਜਦ ਅਸੀਂ ਬੰਦਗੀ ਕਰਦੇ ਹਾਂ ਅਤੇ ਬੰਦਗੀ ਦੀਆਂ ਉੱਚ ਅਵਸਥਾਵਾਂ ਵਿਚ ਜਿਵੇਂ ਕਰਮ ਖੰਡ ਅਤੇ ਸੱਚਖੰਡ ਵਿਚ ਪਹੁੰਚਦੇ ਹਾਂ ਤਦ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ ਸੂਖਸ਼ਮ ਦੇਹੀ ਕੰਚਨ ਦੀ ਤਰ੍ਹਾਂ ਸ਼ੁੱਧ ਬਣ ਜਾਂਦੀ ਹੈ। ਹਿਰਦਾ ਕੰਚਨ ਦੀ ਤਰ੍ਹਾਂ ਸ਼ੁੱਧ ਬਣ ਜਾਂਦਾ ਹੈ। ਸਾਰੇ ਬ੍ਰਹਮ ਗੁਣਾਂ ਦਾ ਧਾਰਨੀ ਹੋਣ ਲਈ ਸਾਡੀ ਰੂਹ ਮਨ ਅਤੇ ਹਿਰਦੇ ਦੀ ਸ਼ੁੱਧਤਾ ਹੋਣਾ ਲਾਜ਼ਮੀ ਹੁੰਦਾ ਹੈ। ਬੰਦਗੀ ਦੇ ਰਸਤੇ ’ਤੇ ਵਧਣ ਲਈ ਕਈ ਜਨਮਾਂ ਦਾ ਸਮਾਂ ਲਗਦਾ ਹੈ ਅਤੇ ਬਹੁਤ ਸਾਰਾ ਯਤਨ ਕਰਨਾ ਪੈਂਦਾ ਹੈ। ਪਰ ਸੰਤ ਦੀ ਨਿੰਦਿਆ ਵਿਚ ਉਲਝਣ ਨਾਲ ਇਹ ਸਭ ਨਸ਼ਟ ਹੋਣ ਵਿਚ ਬਹੁਤ ਥੋੜਾ ਸਮਾਂ ਲੱਗਦਾ ਹੈ।

ਪੂਰਨ ਸਚਿਆਰੀ ਰਹਿਤ ਅਸਲ ਰਹਿਤ ਹੈ। ਅੰਦਰੀਵੀ ਰਹਿਤ ਅਸਲ ਰਹਿਤ ਹੈ। ਪੰਜ ਦੂਤਾਂ ਅਤੇ ਮਾਇਆ ’ਤੇ ਜਿੱਤ ਪਾਉਣ ਦੀ ਰਹਿਤ ਅਸਲ ਰਹਿਤ ਹੈ ਅਤੇ ਅਸਲ ਅੰਦਰੂਨੀ ਯਾਤਰਾ ਹੈ। ਕਿਉਂਕਿ ਪ੍ਰਮਾਤਮਾ ਆਪ ਉਸ ਵਿਅਕਤੀ ਵਿੱਚੋਂ ਪ੍ਰਗਟ ਹੁੰਦਾ ਹੈ ਜਿਹੜਾ ਇਸ ਪੂਰਨ ਸਚਿਆਰੀ ਰਹਿਤ ਵਿਚ ਜਾਂਦਾ ਹੈ। ਇਸ ਸਤਿ ਸੰਗਤ ਦੇ ਕੂਕਰ ਨੇ ਕਈ ਵਿਅਕਤੀਆਂ ਨੂੰ ਦੇਖਿਆ ਹੈ ਜਿਹੜੇ ਗੁਰਪ੍ਰਸਾਦਿ ਨਾਲ ਅਤੇ ਗੁਰੂ ਕ੍ਰਿਪਾ ਨਾਲ ਬਖ਼ਸ਼ੇ ਗਏ ਅਤੇ ਉਹਨਾਂ ਦੀ ਬੰਦਗੀ ਕਰਮ ਖੰਡ ਵਿਚ ਚਲੇ ਗਈ। ਪਰ ਜਦ ਮਾਇਆ ਦੀ ਪ੍ਰੀਖਿਆ ਆਈ ਉਹ ਕਰਮ ਖੰਡ ਤੋਂ ਡਿੱਗ ਪਏ ਅਤੇ ਉਹਨਾਂ ਨੇ ਉਸ ਸੰਤ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਜਿਸ ਨੇ ਉਹਨਾਂ ਨੂੰ ਗੁਰਪ੍ਰਸਾਦਿ ਦਿੱਤਾ ਸੀ। ਇਸ ਤਰ੍ਹਾਂ ਹਰ ਚੀਜ਼ ਗਵਾ ਲਈ ਅਤੇ ਹਰ ਕਿਸਮ ਦੇ ਭਰਮਾਂ ਅਤੇ ਦੁਬਿਧਾਵਾਂ ਵਿਚ ਫਸ ਗਏ। ਇੱਕ ਸੰਤ ਦੇ ਨਿੰਦਕ ਦੀ ਰੂਹ, ਮਨ, ਸਰੀਰ ਅਤੇ ਹਿਰਦਾ ਕੂੜ ਨਾਲ ਭਰ ਜਾਂਦਾ ਹੈ ਅਤੇ ਉਹ ਸਦਾ ਲਈ ਅਸ਼ੁੱਧ ਬਣ ਜਾਂਦਾ ਹੈ। ਇਸ ਤਰ੍ਹਾਂ ਫਿਰ ਆਪਣੇ ਸ਼ੁੱਧ ਹੋਣ ਦਾ ਹਰ ਮੌਕਾ ਗਵਾ ਲੈਂਦਾ ਹੈ। ਉਹ ਨਿੰਦਿਆ ਦੀ ਅਵਸਥਾ ਵਿੱਚ ਰਹਿੰਦਾ ਹੈ। ਉਸ ਦੇ ਸਾਰੇ ਪੁੰਨ ਕਰਮਾਂ ਦੀ ਕਮਾਈ ਨਾਲ ਕਮਾਏ ਬ੍ਰਹਮ ਗੁਣ ਪਾਪਾਂ ਵਿਚ ਬਦਲ ਜਾਂਦੇ ਹਨ। ਐਸਾ ਵਿਅਕਤੀ ਕਿਸੇ ਦਾ ਵੀ ਭਲਾ ਕਰਨ ਦੇ ਅਤੇ ਕਿਸੇ ਦਾ ਵੀ ਮਿੱਤਰ ਬਣਨ ਦੇ ਯੋਗ ਨਹੀਂ ਰਹਿੰਦਾ। ਜਿਹੜਾ ਵਿਅਕਤੀ ਆਪਣਾ ਭਲਾ ਨਹੀਂ ਕਰ ਸਕਦਾ, ਕਿਸੇ ਦੂਸਰੇ ਦਾ ਭਲਾ ਨਹੀਂ ਕਰ ਸਕਦਾ ਅਤੇ ਇਸ ਲਈ ਕਿਸੇ ਦਾ ਵੀ ਮਿੱਤਰ ਨਹੀਂ ਰਹਿੰਦਾ। ਇਹ ਹੀ ਇਸ ਸਾਰੀ ਅਸਟਪਦੀ ਦਾ ਭਾਵ ਹੈ- ਸੰਤ ਦਾ ਨਿੰਦਕ ਦਰਗਾਹੀ ਮੁਜਰਮ ਹੈ ਇਸ ਲਈ ਉਹ ਸਾਰੀਆਂ ਸਜ਼ਾਵਾਂ ਪ੍ਰਾਪਤ ਕਰਦਾ ਹੈ ਜਿਹੜੀਆਂ ਇਸ ਬ੍ਰਹਮ ਗਿਆਨ ਦੇ ਭਾਗ ਵਿਚ ਵਖਿਆਨ ਕੀਤੀਆਂ ਗਈਆਂ ਹਨ।

ਕੋਈ ਵੀ ਵਿਅਕਤੀ ਇੱਕ ਸੰਤ ਦੇ ਨਿੰਦਕ ਨੂੰ ਪਸੰਦ ਨਹੀਂ ਕਰਦਾ। ਉਹ ਸਾਰੇ ਬ੍ਰਹਿਮੰਡ ਦੁਆਰਾ ਛੁਟਕਾਰਿਆ ਜਾਂਦਾ ਹੈ। ਅਜਿਹਾ ਵਿਅਕਤੀ ਕਿਸੇ ਵੀ ਕੰਮ ਲਈ ਚੰਗਾ ਨਹੀਂ ਹੁੰਦਾ ਅਤੇ ਸਾਰੀ ਸ੍ਰਿਸ਼ਟੀ ਦਾ ਵੈਰੀ ਬਣ ਜਾਂਦਾ ਹੈ। ‘ਸਭ ਤਿਆਗੈ’ ਭਾਵ ਕਿ ਸਾਰੀ ਸ੍ਰਿਸ਼ਟੀ ਸੰਤ ਦੇ ਨਿੰਦਕ ਨੂੰ ਪਸੰਦ ਨਹੀਂ ਕਰਦੀ। ਇਥੋਂ ਤੱਕ ਕਿ ਕੁਦਰਤ ਵੀ ਸੰਤ ਦੇ ਨਿੰਦਕ ਨੂੰ ਪਸੰਦ ਨਹੀਂ ਕਰਦੀ, ਰੁੱਖ, ਜਾਨਵਰ, ਧਰਤੀ, ਪੌਦੇ, ਪਾਣੀ ਦੀਆਂ ਧਾਰਾਵਾਂ, ਪਰਬਤ, ਫੁੱਲ, ਕੋਈ ਵੀ ਸੰਤ ਦੇ ਨਿੰਦਕ ਨੂੰ ਪਸੰਦ ਨਹੀਂ ਕਰਦਾ। ਅਸਲ ਵਿਚ ਉਹ ਆਪਣੇ ਭੈੜੇ ਕਰਮਾਂ ਕਰਕੇ ਸਾਰੀ ਸ੍ਰਿਸ਼ਟੀ ਤੋਂ ਸਜ਼ਾ ਪਾਉਂਦਾ ਹੈ।

ਸੰਤ ਦਾ ਨਿੰਦਕ ਅਹੰਕਾਰ ਨਾਲ ਭਰਿਆ ਹੁੰਦਾ ਹੈ। ਉਹ ਮਹਾਂ ਅਹੰਕਾਰੀ ਹੈ। ਅਹੰਕਾਰ ਡੂੰਘਾ ਮਾਨਸਿਕ ਰੋਗ ਹੈ। ਪੰਜ ਦੂਤਾਂ ਵਿਚੋਂ ਸਭ ਤੋਂ ਵੱਡਾ ਦੂਤ ਹੈ ਅਤੇ ਇਹ ਇਕ ਵਿਅਕਤੀ ਦੇ ਸਿਰ ਵਿਚ ਰਹਿੰਦਾ ਹੈ। ਸੰਤ ਦਾ ਨਿੰਦਕ ਸਾਰੇ ਬੁਰੇ ਔਗੁਣਾਂ ਨਾਲ ਸਰਾਪਿਆ ਹੁੰਦਾ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਆਸਾ, ਤ੍ਰਿਸ਼ਨਾ, ਮਨਸਾ, ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਵਰਗੇ ਅਵਗੁਣਾਂ ਨਾਲ ਭਰਿਆ ਹੁੰਦਾ ਹੈ। ਉਹ ਅਸਾਨੀ ਨਾਲ ਹੀ ਰਾਜ, ਜੋਬਨ, ਧਨ, ਮਾਲ, ਸ਼ਬਦ (ਇਸ ਦਾ ਮਤਲਬ ਗੁਰੂ ਦਾ ਸ਼ਬਦ ਨਹੀਂ ਇਸ ਦਾ ਭਾਵ ਕਿ ਬੁਰੇ ਸ਼ਬਦ) ਸਪਰਸ਼, ਚਲਾਕੀ, ਧੋਖਾ, ਜ਼ਬਰਦਸਤੀ, ਗਾਲ੍ਹਾਂ, ਮੰਦਾ ਬੋਲਣਾ, ਚੋਰੀ, ਝੂਠ ਬੋਲਣਾ, ਰਿਸ਼ਵਤਖ਼ੋਰੀ, ਦੁਰਵਰਤੋਂ, ਦੁਰਵਿਹਾਰ ਦੁਆਰਾ ਖਿੱਚਿਆ ਜਾਂਦਾ ਹੈ। ਉਹ ਸਾਰੀਆਂ ਭੈੜੀਆਂ ਆਦਤਾਂ ਅਤੇ ਭੈੜੇ ਕਰਮ ਕਰਦਾ ਹੈ। ਉਹ ਸਾਰੇ ਸੰਭਵ ਭੈੜੇ ਕਰਮਾਂ ਦਾ ਇੱਕ ਸੋਮਾ ਬਣ ਜਾਂਦਾ ਹੈ। ਇਹਨਾਂ ਕਾਰਨਾਂ ਕਰਕੇ ਅਤੇ ਸਜ਼ਾਵਾਂ ਕਰਕੇ ਜੋ ਉੱਪਰ ਵਖਿਆਨ ਕੀਤੀਆਂ ਗਈਆਂ ਹਨ ਅਤੇ ਇਹਨਾਂ ਦੇ ਨਾਲ ਹੀ ਦਰਗਾਹੀ ਸਰਾਪ ਕਰਕੇ ਇੱਕ ਦਰਗਾਹੀ ਮੁਜਰਮ ਹੋਣ ਕਾਰਨ, ਉਸ ਦੇ ਜਨਮਾਂ ਦਾ ਕੋਈ ਅੰਤ ਨਹੀਂ ਹੈ ਅਤੇ ਉਹ ਸਦਾ ਹੀ ੮੪ ਲੱਖ ਜੂਨੀਆਂ ਵਿਚ ਭਟਕਦਾ ਫਿਰਦਾ ਹੈ।

ਸੰਤ ਦਾ ਨਿੰਦਕ ਸਦਾ ਹੀ ਸ਼ਾਂਤੀ ਤੋਂ ਸੱਖਣਾ ਹੁੰਦਾ ਹੈ। ਸ਼ਾਂਤੀ ਅਤੇ ਦੁੱਖ ਤੋਂ ਇਥੇ ਭਾਵ ਹੈ ਮਨ ਦੀ ਪੂਰਨ ਚੁੱਪ ਅਵਸਥਾ, ਸੁੰਨ ਸਮਾਧੀ, ਮਨ ਦੀ ਵਿਚਾਰ ਰਹਿਤ ਦਸ਼ਾ। ਜਦ ਇਹ ਵਾਪਰਦਾ ਹੈ ਪਰਮਾਤਮਾ ਪ੍ਰਗਟ ਹੁੰਦਾ ਹੈ। ਜਦ ਮਨ ਪੂਰਨ ਸ਼ਾਂਤੀ ਵਿਚ ਚਲਾ ਜਾਂਦਾ ਹੈ ਤਦ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਪ੍ਰਮਾਤਮਾ ਭਗਤ ਵਿਚ ਪ੍ਰਗਟ ਹੋਵੇ। ਇਹ ਸਭ ਭਗਤ ਦੀ ਕਥਾ ਹੈ। ਇਹ ਬੰਦਗੀ ਦਾ ਸਭ ਤੋਂ ਵੱਡਾ ਪੱਧਰ ਹੈ। ਇਹ ਅਨਾਦਿ ਅਨੰਦ ਦਾ ਸਭ ਤੋਂ ਉੱਚਾ ਪੱਧਰ ਹੈ ਜਦ ਪਰਮਾਤਮਾ ਆਪ ਭਗਤ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਪਰਮਾਤਮਾ ਦਾ ਨਿਰਗੁਣ ਸਰੂਪ ਸਰਗੁਣ ਵਿਚ ਪ੍ਰਗਟ ਹੁੰਦਾ ਹੈ। ਅਤੇ ਇਹ ਸਭ ਤੋਂ ਵੱਡਾ ਅਤੇ ਕਲਪਨਾ ਤੋਂ ਪਰ੍ਹੇ ਨਾ ਕਦੇ ਪੂਰਿਆ ਜਾਣ ਵਾਲਾ ਘਾਟਾ ਹੈ ਜੋ ਸੰਤ ਦਾ ਨਿੰਦਕ ਭੋਗਦਾ ਹੈ। ਪਰਮਾਤਮਾ ਨਾਲ ਇੱਕ ਹੋਣ ਦਾ ਮੌਕਾ ਗਵਾਉਣ ਦਾ ਘਾਟਾ। ਇਸ ਲਈ ਕ੍ਰਿਪਾ ਕਰਕੇ ਇਸ ਨੂੰ ਆਪਣੇ ਮਨ ਵਿਚ ਵਸਾ ਲਓ ਅਤੇ ਆਪਣੇ ਆਪ ਨਾਲ ਇੱਕ ਵਾਅਦਾ ਕਰੋ ਕਿ ਅਸੀਂ ਕਦੀ, ਕਦੀ ਵੀ ਕਿਸੇ ਦੀ ਵੀ ਕਿਸੇ ਕਿਸਮ ਦੀ ਵੀ ਨਿੰਦਿਆ ਵਿਚ, ਸੰਤ ਹੋਵੇ ਭਾਵੇਂ ਕੋਈ ਮਨੁੱਖ ਵੀ ਹੋਵੇ, ਕਿਸੇ ਦੀ ਵੀ ਨਿੰਦਿਆ ਵਿਚ ਸ਼ਾਮਿਲ ਨਹੀਂ ਹੋਵਾਂਗੇ। ਜਿਹੜਾ ਵੀ ਮਨੁੱਖ ਇਸ ਗੱਲ ਨੂੰ ਸਮਝ ਲਏਗਾ ਉਹ ਕਦੇ ਵੀ ਰੂਹਾਨੀਅਤ ਤੋਂ ਪਿੱਛੇ ਨਹੀਂ ਡਿੱਗੇਗਾ ਅਤੇ ਅਨਾਦਿ ਵੱਲ ਦੇ ਰਸਤੇ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਲੱਭ ਲਏਗਾ ਅਤੇ ਪੂਰਾ ਕਰ ਲਏਗਾ।

ਮਾਸੂਮੀਅਤ ਸਭ ਤੋਂ ਵੱਡੀ ਦਾਤ ਹੈ ਜੋ ਕੋਈ-ਕੋਈ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ। ਮਾਸੂਮੀਅਤ ਅਨਾਦਿ ਦੇ ਰਸਤੇ ਨੂੰ ਬਿਨਾਂ ਕਿਸੇ ਜ਼ਿਆਦਾ ਯਤਨਾਂ ਦੇ ਅਸਾਨੀ ਨਾਲ ਪ੍ਰਾਪਤ ਕਰਵਾਉਂਦੀ ਹੈ। ਰੂਹਾਨੀਅਤ ਵਿੱਚ ਕਿਸੇ ਚਤੁਰਾਈ ਲਈ ਕੋਈ ਥਾਂ ਨਹੀਂ ਹੈ। ਗੁਰਬਾਣੀ ਦਾ ਫ਼ੁਰਮਾਨ ਹੈ ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ” (ਅੰਗ ੩੯੬) ਇੱਕ ਮਾਸੂਮ ਵਿਅਕਤੀ, ਭੋਲਾ-ਭਾਲਾ ਬੰਦਾ, ਅਸਲ ਬੰਦਾ ਹੈ ਅਤੇ ਅਸਾਨੀ ਨਾਲ ਬੰਦਗੀ ਕਰ ਜਾਂਦਾ ਹੈ, ਕਿਉਂਕਿ ਉਸ ਵਿੱਚ ਕੋਈ ਚਤੁਰਾਈ ਨਹੀਂ ਹੁੰਦੀ ਹੈ। ਜੋ ਮਨੁੱਖ ਸੰਤ ਬਣਦੇ ਹਨ ਉਹ ਮਾਸੂਮੀਅਤ ਨਾਲ, ਭੋਲੇਪਨ ਨਾਲ ਭਰਪੂਰ ਹੁੰਦੇ ਹਨ, ਉਹ ਨਿਰਵੈਰ ਹੁੰਦੇ ਹਨ। ਇਸ ਲਈ ਕਿਵੇਂ ਇੱਕ ਸੰਤ ਦਾ ਨਿੰਦਕ ਇਸ ਬ੍ਰਹਿਮੰਡ ਵਿਚ ਕਿਤੇ ਵੀ ਥਾਂ ਪਾ ਸਕਦਾ ਹੈ ? ਬ੍ਰਹਿਮੰਡ ਵਿੱਚ ਕਿਤੇ ਵੀ ਸੰਤ ਦੇ ਨਿੰਦਕ ਲਈ ਕੋਈ ਥਾਂ ਨਹੀਂ ਹੈ, ਇਥੋਂ ਤੱਕ ਕਿ ਨਰਕ ਵਿੱਚ ਵੀ ਥਾਂ ਨਹੀਂ। ਉਹ ਕਦੀ ਵੀ ਜਿੱਥੇ ਵੀ ਉਹ ਜਾਂਦਾ ਹੈ ਕਿਤੇ ਵੀ ਸ਼ਾਂਤੀ ਨਹੀਂ ਪਾ ਸਕਦਾ। ਕੇਵਲ ਅਤੇ ਅਸੀਂ ਫਿਰ ਦੁਹਰਾਉਂਦੇ ਹਾਂ, ਕੇਵਲ ਇੱਕ ਸਥਾਨ ਹੈ ਜਿਥੇ ਉਹ ਸ਼ਾਂਤੀ ਪਾ ਸਕਦਾ ਹੈ ਅਤੇ ਆਪਣੇ ਨਿੰਦਿਆ ਦੇ ਦੁਸ਼ਟ ਕਰਮਾਂ ਤੋਂ ਮੁਆਫ਼ੀ ਪਾ ਸਕਦਾ ਹੈ ਅਤੇ ਸਾਰੇ ਸਰਾਪਾਂ ਅਤੇ ਸਜ਼ਾਵਾਂ ਤੋਂ ਮੁਆਫ਼ੀ ਪਾ ਸਕਦਾ ਹੈ। ਸਾਰੇ ਭੈੜੇ ਕਰਮਾਂ ਅਤੇ ਪਾਪਾਂ ਤੋਂ ਰਾਹਤ ਪਾ ਸਕਦਾ ਹੈ। ਉਹ ਜਗ੍ਹਾ ਹੈ ਸੰਤ ਦੀ ਚਰਨ ਸ਼ਰਨ। ਸੰਤ ਦੀ ਚਰਨ ਸ਼ਰਨ ਵਿਚ ਜਾਣ ਨਾਲ ਉਹ ਆਪਣੀ ਨਿੰਦਿਆ ਅਤੇ ਇਸ ਦੇ ਸਰਾਪਾਂ ਅਤੇ ਸਜ਼ਾਵਾਂ ਤੋਂ ਹੀ ਮੁਆਫ਼ ਨਹੀਂ ਕੀਤਾ ਜਾਂਦਾ ਸਗੋਂ ਸੰਤ ਗੁਰਪ੍ਰਸਾਦਿ ਅਤੇ ਗੁਰ ਕ੍ਰਿਪਾ ਨਾਲ ਅਤੇ ਆਪਣੀ ਅਤਿ ਨਿਮਰਤਾ ਅਤੇ ਬਖ਼ਸ਼ਿਸ਼ ਨਾਲ ਉਸ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੀ ਬਖ਼ਸ਼ਿਸ਼ ਕਰਕੇ ਉਸ ਨੂੰ ਪਰਮਾਤਮਾ ਵਿਚ ਲੀਨ ਹੋ ਕੇ ਜੀਵਨ ਸਫਲ ਕਰਨ ਦੇ ਯੋਗ ਬਣਾਏਗਾ।

ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ

ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ਸੰਤ ਕਾ ਦੋਖੀ ਉਝੜਿ ਪਾਈਐ

ਸੰਤ ਕਾ ਦੋਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ

ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ਆਪਨ ਬੀਜਿ ਆਪੇ ਹੀ ਖਾਹਿ

ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ਨਾਨਕ ਸੰਤ ਭਾਵੈ ਤਾ ਲਏ ਉਬਾਰਿ

ਜਦ ਅਸੀਂ ਆਪਣੀ ਜ਼ਿੰਦਗੀ ਵਿਚ ਇੱਕ ਸੰਤ ਮਹਾਂਪੁਰਖ ਨੂੰ ਮਿਲਦੇ ਹਾਂ, ਇਹ ਇਸ ਲਈ ਹੁੰਦਾ ਹੈ ਕਿਉਂਕਿ ਸਾਡਾ ਆਪਣੇ ਪਿਛਲੇ ਪੁੰਨ ਕਰਮਾਂ ਅਤੇ ਸਤਿ ਕਰਮਾਂ ਦੇ ਇਕੱਠੇ ਕਰਨ ਕਾਰਨ ਉਸ ਨੂੰ ਮਿਲਣ ਦਾ ਭਾਗ ਬਣਿਆ ਹੁੰਦਾ ਹੈ।

ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੦੪)

ਰਸਿਕ ਬੈਰਾਗੀ ਇੱਕ ਸੰਤ ਹੈ। ਇੱਕ ਪੂਰਨ ਸੰਤ ਜੋ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਚਲਾ ਗਿਆ ਹੈ। ਬਹੁਤ ਸਾਰੇ ਪ੍ਰਚਾਰਕ ਲੋਕ ਸ਼ਬਦ ਬੈਰਾਗੀ ਦੀ ਗ਼ਲਤ ਵਿਆਖਿਆ ਕਰਦੇ ਹਨ। ਇਸ ਦਾ ਮਤਲਬ ਹੈ ਰਾਗ ਤੋਂ ਮੁਕਤ। ਅਤੇ ਰਾਗ ਦਾ ਭਾਵ ਹੈ ਲਗਾਓ, ਮੋਹ ਮਾਇਆ। ਇਸ ਲਈ ਉਹ ਵਿਅਕਤੀ ਜਿਸ ਨੇ ਪੂਰੀ ਤਰ੍ਹਾਂ ਮਾਇਆ ਉੱਪਰ ਜਿੱਤ ਪਾ ਲਈ ਹੈ ਇੱਕ ਪੂਰਨ ਬੈਰਾਗੀ, ਇੱਕ ਪੂਰਨ ਸੰਤ ਬਣਦਾ ਹੈ। ਕਈ ਜਨਮਾਂ ਦੀ ਸਖ਼ਤ ਮਿਹਨਤ ਪੁੰਨ ਕਰਮ ਸਤਿ ਕਰਮ ਇਕੱਠੇ ਕਰਨ ਨੂੰ ਲੱਗਦੀ ਹੈ। ਸਾਨੂੰ ਆਪਣੇ ਆਪ ਨੂੰ ਉਸ ਪੱਧਰ ’ਤੇ ਲਿਆਉਣ ਲਈ ਜਦ ਅਸੀਂ ਇੱਕ ਪੂਰਨ ਸੰਤ, ਮਹਾਂਪੁਰਖ ਨੂੰ ਮਿਲਣ ਦੇ ਭਾਗੀ ਬਣਦੇ ਹਾਂ। ਇਹੋ ਜਿਹੇ ਮਹਾਂਪੁਰਖ ਦੇ ਦਰਸ਼ਨ ਬੜੀ ਹੀ ਚੰਗੀ ਕਿਸਮਤ ਨਾਲ ਪ੍ਰਾਪਤ ਹੁੰਦੇ ਹਨ। ਐਸੇ ਮਹਾਂਪੁਰਖ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਕਰਨ ਦੇ ਯੋਗ ਹੋਣਾ ਬਹੁਤ ਹੀ ਚੰਗੀ ਕਿਸਮਤ ਵਾਲੀ ਗੱਲ ਹੈ। ਜਦ ਅਸੀਂ ਉਹਨਾਂ ਨੂੰ ਮਿਲਦੇ ਹਾਂ, ਸਾਨੂੰ ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਮੰਗ ਲਈ ਬੇਨਤੀ ਕਰਨੀ ਚਾਹੀਦੀ ਹੈ। ਬਹੁਤ ਸਾਰੇ ਲੋਕ ਕੇਵਲ ਨਾਮ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਕੇ ਹੀ ਸੰਤੁਸ਼ਟ ਹੋ ਜਾਂਦੇ ਹਨ। ਤਦ ਉਹ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਲਈ ਅਰਦਾਸ ਕਰਨੀ ਬੰਦ ਕਰ ਦਿੰਦੇ ਹਨ। ਇਸ ਕਾਰਨ ਹੀ ਉਹ ਰੂਹਾਨੀਅਤ ਦੇ ਰਸਤੇ ’ਤੇ ਜ਼ਿਆਦਾ ਤਰੱਕੀ ਨਹੀਂ ਕਰ ਪਾਉਂਦੇ। ਕੇਵਲ ਕੁਝ ਮਨੁੱਖ ਹੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ। ਇਹ ਉਹਨਾਂ ਨੂੰ ਰੂਹਾਨੀਅਤ ਵਿਚ ਉੱਪਰ ਉੱਠਣ ਵਿਚ ਮਦਦ ਕਰਦਾ ਹੈ। ਇਸ ਲਈ ਆਪਣੇ ਜ਼ਿੰਦਗੀ ਦੇ ਮੰਤਵ ਜੀਵਨ ਮੁਕਤੀ ਪ੍ਰਾਪਤ ਕਰਨ ਲਈ ਕ੍ਰਿਪਾ ਕਰਕੇ ਇਸ ਨੂੰ ਇੱਥੇ ਨੋਟ ਕਰ ਲਵੋ ਕਿ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਸਮਾਧੀ, ਸੁੰਨ ਸਮਾਧੀ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਲਈ ਅਰਦਾਸ ਕਰੀਏ।

ਉਹ ਮਨੁੱਖ ਜਿਹੜੇ ਇੱਕ ਸੰਤ ਨੂੰ ਮਿਲਣ ਦੀ ਕਿਸਮਤ ਵਾਲੇ ਹੁੰਦੇ ਹਨ ਪਰ ਉਹ ਆਪਣਾ ਰੂਹਾਨੀ ਤਰੱਕੀ ਦਾ ਮੌਕਾ ਸੰਤ ਦੀ ਨਿੰਦਿਆ ਕਰਕੇ ਗਵਾ ਲੈਂਦੇ ਹਨ। ਸੰਤ ਕੋਲੋਂ ਗੁਰਪ੍ਰਸਾਦਿ ਪ੍ਰਾਪਤ ਕਰਨ ਦੀ ਬਜਾਇ ਉਹ ਨਿੰਦਿਆ ਵਿਚ ਰੁੱਝ ਜਾਂਦੇ ਹਨ ਅਤੇ ਉਸੇ ਵੇਲੇ ਹੀ ਇਸ ਦੇ ਪ੍ਰਭਾਵ ਨਾਲ ਆਪਣੇ ਸਾਰੇ ਕਮਾਏ ਪੁੰਨ ਕਰਮਾਂ ਨੂੰ ਮਿਟਾ ਲੈਂਦੇ ਹਨ। ਬਖ਼ਸ਼ਿਸ਼ਾਂ ਪ੍ਰਾਪਤ ਕਰਨ ਦੀ ਬਜਾਇ ਉਹ ਸਾਰੀਆਂ ਸਜ਼ਾਵਾਂ ਨਾਲ ਸਰਾਪੇ ਜਾਂਦੇ ਹਨ ਜਿਨ੍ਹਾਂ ਦਾ ਵਰਣਨ ਇਸ ਅਸਟਪਦੀ ਵਿਚ ਕੀਤਾ ਗਿਆ ਹੈ। ਇਸ ਤਰੀਕੇ ਨਾਲ ਸਾਡਾ ਰੂਹਾਨੀ ਰਸਤਾ ਟੁੱਟ ਜਾਂਦਾ ਹੈ। ਉਹ ਅੱਧ ਵਿਚ ਪਹੁੰਚ ਕੇ ਭਾਵ ਸੰਤ ਦੇ ਚਰਨਾਂ ਵਿੱਚ ਪਹੁੰਚ ਕੇ, ਸੰਤ ਦੀ ਸੰਗਤ ਅਤੇ ਅਸੀਸਾਂ ਪ੍ਰਾਪਤ ਕਰਨ ਦੇ ਬਜਾਇ, ਸੰਤ ਕੋਲੋਂ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਨ ਦੇ ਬਜਾਇ, ਸੰਤ ਦੀ ਨਿੰਦਿਆ ਕਰਕੇ ਉਥੇ ਹੀ ਸਦਾ ਲਈ ਨਰਕ ਵਿੱਚ ਟੁੰਗੇ ਜਾਂਦੇ ਹਨ, ਅਟਕ ਕੇ ਰਹਿ ਜਾਂਦੇ ਹਨ। ਇਹ ਭਾਵ ਹੈ ‘ਅਧ ਬੀਚ ਤੇ ਟੂਟੈ’ ਦਾ।

ਨਿੰਦਿਆ ਸਾਡੇ ਸਾਰੇ ਸਤਿ ਕਰਮਾਂ ਦੀ ਤਬਾਹੀ ਦਾ ਕਾਰਨ ਬਣਦੀ ਹੈ ਜਿਸਦੀ ਪਾਲਣਾ ਕਰਨ ਨਾਲ ਸਾਡੇ ਸਾਰੇ ਕਰਮ ਅਸਤਿ ਕਰਮ ਬਣ ਜਾਂਦੇ ਹਨ। ਇਥੋਂ ਤੱਕ ਕਿ ਕਿਸੇ ਸਤਿ ਕਰਮ ਦਾ ਫਲ ਵੀ ਉਸ ਵਿਅਕਤੀ ਨੂੰ ਚਲਾ ਜਾਂਦਾ ਹੈ ਜਿਸ ਦੀ ਨਿੰਦਕ ਨਿੰਦਿਆ ਕਰਦਾ ਹੈ। ਇਸ ਤੋਂ ਵੀ ਇਕ ਕਦਮ ਹੋਰ ਅੱਗੇ ਜਾਈਏ ਤਾਂ ਇਹ ਬਦ-ਕਿਸਮਤੀ ਇੰਨੀ ਹਾਵੀ ਹੋ ਜਾਂਦੀ ਹੈ ਕਿ ਨਿੰਦਕ ਕਦੇ ਵੀ ਆਪਣਾ ਕੋਈ ਵੀ ਕਾਰਜ ਪੂਰਾ ਕਰਨ ਦੇ ਯੋਗ ਨਹੀਂ ਰਹਿੰਦਾ। ਉਸ ਦੇ ਸਾਰੇ ਕਰਮ ਬਿਨਾਂ ਨਤੀਜੇ ਦੇ ਵਿਅਰਥ ਚਲੇ ਜਾਂਦੇ ਹਨ। ਇੱਕ ਸੰਤ ਦੀ ਚਰਨ ਸ਼ਰਨ ਵਿਚ ਜਾਣਾ ਇੱਕ ਗੁਰਪ੍ਰਸਾਦਿ ਹੈ। ਇਹ ਸਾਡੇ ਬਹੁਤ ਸਾਰੇ ਜਨਮਾਂ ਬਾਅਦ ਆਪਣੇ ਆਪ ਨੂੰ ਇਸ ਗੁਰਪ੍ਰਸਾਦਿ ਨਾਲ ਬਚਾਉਣ ਦਾ ਮੌਕਾ ਹੁੰਦਾ ਹੈ। ਜਦ ਕਿ ਇਕ ਸੰਤ ਦੀ ਨਿੰਦਿਆ ਕਦੀ ਠੀਕ ਨਾ ਹੋਣ ਵਾਲੇ ਨੁਕਸਾਨ ਕਰਦੀ ਹੈ।

ਅਨਾਦਿ ਦੇ ਰਸਤੇ ’ਤੇ ਜਦ ਤੱਕ ਅਸੀਂ ਦੁਬਿਧਾ ਵਿਚ ਫਸੇ ਹੁੰਦੇ ਹਾਂ, ਅਸੀਂ ਕੋਈ ਰੂਹਾਨੀ ਤਰੱਕੀ ਨਹੀਂ ਕਰ ਸਕਦੇ। ਮੰਤਵ ਦਾ ਸਾਫ਼ ਹੋਣਾ ਅਤੇ ਲਾਜ਼ਮੀ ਬ੍ਰਹਮ ਕਾਨੂੰਨ ਸੱਚਖੰਡ ਦੇ ਰਸਤੇ ਦੀ ਸਫਲਤਾ ਦੀ ਕੁੰਜੀ ਹੈ। ਇਹ ਲਾਜ਼ਮੀ ਬ੍ਰਹਮ ਕਾਨੂੰਨ ਹੈ ਕਿ ਸਾਰੇ ਭਰਮਾਂ ਅਤੇ ਦੁਬਿਧਾਵਾਂ ਦਾ ਅੰਤ ਸਾਡੇ ਰੂਹਾਨੀ ਟੀਚੇ ਮੁਕਤੀ ਲਈ ਜ਼ਰੂਰੀ ਹੈ। ਬਹੁਤ ਸਾਰੇ ਲੋਕ ਬਿਨਾਂ ਸਤਿ ਦੀ ਖੋਜ ਦੇ ਯਤਨ ਤੋਂ ਉਸੇ ਸਥਿਤੀ ਦੀ ਪਾਲਣਾ ਕਰਨ ਕਾਰਨ ਲਾਜ਼ਮੀ ਬ੍ਰਹਮ ਕਾਨੂੰਨਾਂ ਦੀ ਪਾਲਣਾ ਤੋਂ ਬਿਨਾਂ ਦੁਬਿਧਾ ਅਤੇ ਭਰਮਾਂ ਵਿਚ ਗਵਾਚੇ ਰਹਿੰਦੇ ਹਨ ਅਤੇ ਕੋਈ ਅਸਲ ਰੂਹਾਨੀ ਤਰੱਕੀ ਨਹੀਂ ਕਰ ਪਾਉਂਦੇ। ਇਸੇ ਤਰ੍ਹਾਂ ਸੰਤ ਦਾ ਨਿੰਦਕ ਦੁਬਿਧਾ ਅਤੇ ਭਰਮਾਂ ਵਿਚ ਗਵਾਚਾ ਰਹਿੰਦਾ ਹੈ ਅਤੇ ਕਦੀ ਵੀ ਇਹਨਾਂ ਰੂਹਾਨੀ ਰਸਤੇ ਦੀਆਂ ਰੋਕਾਂ ਤੋਂ ਬਾਹਰ ਨਿਕਲਣ ਦਾ ਮੌਕਾ ਪ੍ਰਾਪਤ ਨਹੀਂ ਕਰਦਾ। ਇਹ ਦੁਬਿਧਾਵਾਂ ਅਤੇ ਭਰਮ ਇੱਕ ਮੱਕੜੀ ਦੇ ਜਾਲ ਦੀ ਤਰ੍ਹਾਂ ਹਨ ਜੋ ਆਪਣੇ ਵਿਚ ਫਸੇ ਕੀੜੇ ਨੂੰ ਭੱਜਣ ਨਹੀਂ ਦਿੰਦਾ। ਇਹ ਭਾਵ ਹੈ “ਉਦਿਆਨ ਭ੍ਰਮਾਈਐ” ਦਾ। ਸੰਤ ਦਾ ਨਿੰਦਕ ਦੁਬਿਧਾਵਾਂ ਅਤੇ ਭਰਮਾਂ ਦੇ ਜੰਗਲ ਵਿਚ ਗਵਾਚਾ ਰਹਿੰਦਾ ਹੈ। ਉਹ ਲੋਕ ਜਿਹੜੇ ਰੂਹਾਨੀ ਰਸਤੇ ’ਤੇ ਜ਼ਿਆਦਾ ਤਰੱਕੀ ਨਹੀਂ ਕਰ ਪਾਉਂਦੇ ਇਸ ਕਿਸਮ ਦੀਆਂ ਚੀਜ਼ਾਂ ਦਾ ਦੁੱਖ ਭੋਗਣ ਦੇ ਭਾਗੀ ਹੁੰਦੇ ਹਨ। ਸਮੇਂ ਅਤੇ ਖ਼ਲਾਅ ਦੇ ਵਿਚ ਕਿਸੇ ਮੌਕੇ ’ਤੇ ਉਹਨਾਂ ਨੇ ਜ਼ਰੂਰ ਹੀ ਕੋਈ ਨਿੰਦਿਆ ਵਰਗਾ ਮੂਰਖਤਾ-ਪੂਰਨ ਕਰਮ ਕੀਤਾ ਹੋਵੇਗਾ ਕਿ ਉਹ ਭਰਮ, ਭੁਲੇਖਿਆਂ ਅਤੇ ਦੁਬਿਧਾਵਾਂ ਦੇ ਜੰਗਲ ਵਿਚ ਭਟਕਦੇ ਫਿਰਦੇ ਹਨ। ਇਹਨਾਂ ਭਰਮ, ਭੁਲੇਖਿਆਂ ਅਤੇ ਦੁਬਿਧਾ ਵਿਚੋਂ ਬਾਹਰ ਨਿਕਲਣ ਤੋਂ ਬਿਨਾਂ ਉਹ ਕਦੀ ਵੀ ਰੂਹਾਨੀ ਤਰੱਕੀ ਕਰਨ ਦੇ ਯੋਗ ਨਹੀਂ ਹੋਣਗੇ। ਉਹ ਕੋਈ ਵੀ ਰੂਹਾਨੀ ਤਰੱਕੀ ਨਹੀਂ ਕਰ ਪਾਉਣਗੇ ਭਾਵੇਂ ਕਿ ਉਹ ਕਿੰਨਾ ਸਾਰਾ ਯਤਨ ਅਤੇ ਆਪਣੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਕਰਨ ਵਿਚ ਲੰਘਾ ਦੇਣ। ਦੁਬਿਧਾ ਵਿੱਚੋਂ ਨਿਕਲਣ ਦਾ ਰੂਹਾਨੀ ਭਾਵ ਹੈ ਏਕ ਦ੍ਰਿਸ਼ਟ ਹੋ ਜਾਣਾ ਜੋ ਇਕ ਬ੍ਰਹਮ ਗੁਣ ਹੈ, ਬ੍ਰਹਮ ਸ਼ਕਤੀ ਹੈ ਜੋ ਸਾਨੂੰ ਨਿਰਵੈਰ ਬਣਾ ਦਿੰਦੀ ਹੈ।

ਸੰਤ ਹੀ ਕੇਵਲ ਇੱਕ ਅਜਿਹੀ ਹਸਤੀ ਹੈ, ਰੂਹਾਨੀ ਹਸਤੀ ਹੈ ਜੋ ਸਾਨੂੰ ਇਹਨਾਂ ਕਿਸਮਾਂ ਦੇ ਭਰਮ, ਭੁਲੇਖਿਆਂ ਅਤੇ ਦੁਬਿਧਾ ਤੋਂ ਬਾਹਰ ਕੱਢ ਸਕਦਾ ਹੈ। ਨਿੰਦਿਆ ਕਰਨ ਨਾਲ ਅਸੀਂ ਇਸ ਭਰਮ, ਭੁਲੇਖਿਆਂ ਅਤੇ ਦੁਬਿਧਾ ਦੇ ਸਰਾਪ ਵਿਚ ਡੂੰਘੇ ਡੁੱਬਦੇ ਜਾਂਦੇ ਹਾਂ। ਇਸ ਬਦ-ਕਿਸਮਤੀ ਦੇ ਨਤੀਜੇ ਵਜੋਂ ਸੰਤ ਦਾ ਨਿੰਦਕ ਪੂਰੀ ਤਰ੍ਹਾਂ ਅੰਦਰੋਂ ਬਾਹਰੋਂ ਤਬਾਹ ਹੋ ਜਾਂਦਾ ਹੈ। ਉਹ ਆਪਣੇ ਸਾਰੇ ਬ੍ਰਹਮ ਗੁਣ ਗਵਾ ਲੈਂਦਾ ਹੈ। ਉਸ ਦਾ ਹਿਰਦਾ ਕਿਸੇ ਵੀ ਚੰਗਿਆਈ ਜਾਂ ਬ੍ਰਹਮਤਾ ਤੋਂ ਸੱਖਣਾ ਹੋ ਜਾਂਦਾ ਹੈ ਅਤੇ ਅਸਲ ਵਿਚ ਉਹ ਰੂਹਾਨੀ ਤੌਰ ’ਤੇ ਮਰ ਜਾਂਦਾ ਹੈ। ਬਿਨਾਂ ਕਿਸੇ ਬ੍ਰਹਮ ਜ਼ਿੰਦਗੀ ਦੇ ਉਹ ਇੱਕ ਮਰੇ ਹੋਏ ਸਰੀਰ ਦੀ ਤਰ੍ਹਾਂ ਹੁੰਦਾ ਹੈ ਅਤੇ ਉਸਦੇ ਸਾਰੇ ਕਰਮ ਫਲ ਰਹਿਤ ਬਣ ਜਾਂਦੇ ਹਨ ਅਤੇ ਉਹ ਦੁੱਖਾਂ ਅਤੇ ਪੀੜਾਂ, ਤਕਲੀਫ਼ਾਂ ਅਤੇ ਦਬਾਅ ਵਿਚ ਅਨਿਸਚਿਤ ਸਮੇਂ ਲਈ ਚਲਾ ਜਾਂਦਾ ਹੈ।

ਇੱਕ ਸੰਤ ਦੇ ਨਿੰਦਕ ਵਿਚ ਜੀਵਨ ਦਾ ਕੋਈ ਭਾਵ ਨਹੀਂ ਰਹਿੰਦਾ। ਉਸ ਦੇ ਸਾਰੇ ਕਰਮ ਫ਼ਜ਼ੂਲ ਬਣ ਜਾਂਦੇ ਹਨ। ਉਸ ਦੇ ਸਾਰੇ ਕਰਮ ਅਸਤਿ ਕਰਮ ਬਣ ਜਾਂਦੇ ਹਨ। ਇਹ ਉਸ ਦੇ ਭਵਿੱਖ ਦੀ ਕਿਸਮਤ ’ਤੇ ਬਹੁਤ ਮਾੜਾ ਪ੍ਰਭਾਵ ਪਾਉਂਦੇ ਹਨ ਅਤੇ ਇਹ ਅਨਿਸਚਿਤ ਸਮੇਂ ਤੱਕ ਜਾਰੀ ਰਹਿੰਦੇ ਹਨ।

ਇਹ ਹੀ ਸਾਡੇ ਵਿਚੋਂ ਬਹੁਤਿਆਂ ਦੇ ਅਨਿਸਚਿਤ ਸਮੇਂ ਤੋਂ ਜਨਮ ਮਰਨ ਦੇ ਇਸ ਚੱਕਰ ਵਿਚ ਫਸੇ ਰਹਿਣ ਦਾ ਕਾਰਨ ਹੈ। ਸੰਤ ਦਾ ਨਿੰਦਕ, ਸੰਤ ਤੋਂ ਬਿਨਾਂ ਕਿਸੇ ਵੀ ਵਿਅਕਤੀ ਵਲੋਂ ਬਚਾਇਆ ਨਹੀਂ ਜਾ ਸਕਦਾ। ਕੇਵਲ ਸੰਤ ਕੋਲ ਨਿੰਦਕ ਨੂੰ ਮੁਆਫ਼ ਕਰਨ ਦੀ ਬ੍ਰਹਮ ਸ਼ਕਤੀ ਹੁੰਦੀ ਹੈ ਅਤੇ ਉਸ ਨੂੰ ਨਿੰਦਿਆ ਦੇ ਜੁਰਮ ਤੋਂ ਬਰੀ ਕਰਨ ਦੀ ਤਾਕਤ ਹੁੰਦੀ ਹੈ। ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਨੇ ਇਹ ਅਧਿਕਾਰ ਉਸ ਸੰਤ ਨੂੰ ਹੀ ਦਿੱਤਾ ਹੈ ਜਿਸ ਦੀ ਨਿੰਦਿਆ ਕੀਤੀ ਗਈ ਹੈ। ਇਥੋਂ ਤੱਕ ਕਿ ਪਰਮਾਤਮਾ ਵੀ ਨਿੰਦਕ ਨੂੰ ਮੁਆਫ਼ ਨਹੀਂ ਕਰ ਸਕਦਾ ਅਤੇ ਇਹ ਲਾਜ਼ਮੀ ਬ੍ਰਹਮ ਕਾਨੂੰਨ ਹੈ, ਦਰਗਾਹੀ ਕਾਨੂੰਨ ਕਿ ਨਿੰਦਕ ਨੂੰ ਮੁਆਫ਼ੀ ਸੰਤ ਦੁਆਰਾ ਹੀ ਮਿਲ ਸਕਦੀ ਹੈ ਹੋਰ ਕਿਸੇ ਦੁਆਰਾ ਨਹੀਂ। ਪਰ ਕ੍ਰਿਪਾ ਕਰਕੇ ਆਪਣੇ ਮਨ ਵਿਚ ਇਹ ਗੱਲ ਦ੍ਰਿੜ੍ਹ ਕਰ ਲਵੋ ਕਿ ਇਹ ਨਿੰਦਕ ’ਤੇ ਨਿਰਭਰ ਕਰਦਾ ਹੈ ਕਿ ਉਹ ਮੁਆਫ਼ੀ ਮੰਗਦਾ ਹੈ ਕਿ ਨਹੀਂ। ਇਹ ਸਾਰਾ ਜੋ ਉਸ ਨੇ ਕਰਨਾ ਹੈ ਕਿ ਉਹ ਆਪਣੇ ਹਿਰਦੇ ਵਿਚ ਅਹਿਸਾਸ ਕਰ ਲਵੇ ਕਿ ਉਸ ਨੇ ਗੰਭੀਰ ਗ਼ਲਤੀ ਅਤੇ ਬਹੁਤ ਹੀ ਉੱਚੇ ਪੱਧਰ ਦਾ ਪਾਪ ਕੀਤਾ ਹੈ। ਕੇਵਲ ਤਦ ਹੀ ਸੰਤ ਦੁਆਰਾ ਮੁਆਫ਼ੀ ਦੇਣ ਦੇ ਯੋਗ ਹੋ ਸਕਦਾ ਹੈ। ਇਹ ਵੀ ਕਿਰਪਾ ਕਰਕੇ ਮਨ ਵਿਚ ਦ੍ਰਿੜ੍ਹ ਕਰ ਲਵੋ ਕਿ ਸੰਤ ਇੱਕ ਅਨੰਤ ਹਿਰਦੇ ਵਾਲਾ ਅਤੇ ਅਨੰਤ ਬ੍ਰਹਮ ਸ਼ਕਤੀਆਂ, ਦਿਆਲਤਾ ਅਤੇ ਮੁਆਫ਼ੀ ਨਾਲ ਭਰਿਆ ਹੁੰਦਾ ਹੈ, ਇਸ ਲਈ ਉਹ ਨਿੰਦਕ ਨੂੰ ਮੁਆਫ਼ ਕਰਨ ਲਗਿਆਂ ਸੈਕਿੰਡ ਦਾ ਹਿੱਸਾ ਵੀ ਨਹੀਂ ਲਗਾਉਂਦਾ। ਇਸ ਲਈ ਨਿੰਦਕ ਨੂੰ ਸੰਤ ਦੀ ਚਰਨ ਸ਼ਰਨ ਵਿਚ ਜਾਣ ਤੋਂ ਝਿਜਕਣਾ ਨਹੀਂ ਚਾਹੀਦਾ ਹੈ। ਕੇਵਲ ਇਹ ਹੀ ਨਹੀਂ ਉਹ ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਵੀ ਮੁਆਫ਼ੀ ਦੇ ਨਾਲ ਹੀ ਪ੍ਰਾਪਤ ਕਰ ਸਕਦਾ ਹੈ। ਇਸ ਲਈ ਕ੍ਰਿਪਾ ਕਰਕੇ ਸਦਾ ਹੀ ਮਨ ਵਿਚ ਦ੍ਰਿੜ੍ਹ ਕਰ ਲਵੋ ਕਿ ਇੱਕ ਸੰਤ ਦੀ ਨਿੰਦਿਆ ਹਰ ਕਿਸਮ ਦੇ ਦੁੱਖ ਪੀੜਾਂ, ਤਕਲੀਫ਼ਾਂ, ਦਬਾਅ, ਬਿਮਾਰੀਆਂ ਲਿਆਉਂਦੀ ਹੈ ਅਤੇ ਸੰਤ ਦੀ ਚਰਨ ਸ਼ਰਨ ਵਿਚ ਜਾਣਾ ਸਾਡੇ ਹਿਰਦੇ ਵਿਚ ਸਾਰੇ ਅਨਾਦਿ ਖ਼ਜ਼ਾਨੇ ਲਿਆਉਂਦਾ ਹੈ।

ਸੰਤ ਕਾ ਦੋਖੀ ਇਉ ਬਿਲਲਾਇ ਜਿਉ ਜਲ ਬਿਹੂਨ ਮਛੁਲੀ ਤੜਫੜਾਇ

ਸੰਤ ਕਾ ਦੋਖੀ ਭੂਖਾ ਨਹੀ ਰਾਜੈ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ

ਸੰਤ ਕਾ ਦੋਖੀ ਛੁਟੈ ਇਕੇਲਾ ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ

ਸੰਤ ਕਾ ਦੋਖੀ ਧਰਮ ਤੇ ਰਹਤ ਸੰਤ ਕਾ ਦੋਖੀ ਸਦ ਮਿਥਿਆ ਕਹਤ

ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ਨਾਨਕ ਜੋ ਤਿਸੁ ਭਾਵੈ ਸੋਈ ਥਿਆ

ਸਾਡੇ ਭਵਿੱਖ ਦੀ ਕਿਸਮਤ ਸਾਡੀਆਂ ਹੁਣ ਦੀਆਂ ਕਰਨੀਆਂ ਦੇ ਆਧਾਰ ’ਤੇ ਬਣਦੀ ਹੈ, ਸਾਡੀਆਂ ਸਾਰੀਆਂ ਆਦਤਾਂ, ਸਾਡੀ ਸੀਰਤ ਅਤੇ ਸੂਰਤ, ਚਰਿੱਤਰ, ਵਿਹਾਰ, ਸਾਡਾ ਆਲੇ-ਦੁਆਲੇ ਦੇ ਲੋਕਾਂ ਨਾਲ ਗੱਲਬਾਤ ਦਾ ਤਰੀਕਾ, ਸਾਡੀਆਂ ਕ੍ਰਿਆਵਾਂ, ਪ੍ਰਤੀਕ੍ਰਿਆਵਾਂ, ਸਾਡਾ ਵੱਖ-ਵੱਖ ਸਥਾਨਾਂ ਅਤੇ ਸਮਾਜਿਕ ਦਾਇਰਿਆਂ ਵਿਚ ਵਰਤੋਂ ਵਿਹਾਰ ਸਭ ਸਾਡੀਆਂ ਪੂਰਬਲੇ ਜਨਮਾਂ ਦੀਆਂ ਕਰਨੀਆਂ ’ਤੇ ਅਧਾਰਿਤ ਹੈ। ਜੇਕਰ ਅਸੀਂ ਆਪਣੀ ਕਰਨੀ ਦੇ ਮਹੱਤਵ ਨੂੰ ਸਮਝਣ ਦੀ ਕਿਸਮਤ ਵਾਲੇ ਹੋਈਏ ਅਸੀਂ ਸਤਿ ਦੀ ਕਰਨੀ ’ਤੇ ਧਿਆਨ ਕੇਂਦਰਿਤ ਕਰਦੇ ਹਾਂ, ਸਤਿ ਕਰਮਾਂ ’ਤੇ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ, ਤਦ ਸਾਡੇ ਭਵਿੱਖ ਦੀ ਕਿਸਮਤ ਸ਼ਾਨਦਾਰ ਅਤੇ ਸੁੰਦਰ ਹੋਵੇਗੀ। ਅਸੀਂ ਆਪਣੇ ਸਤਿ ਕਰਮਾਂ ਦਾ ਫਲ ਵੰਡਦੇ ਰਹਾਂਗੇ ਅਤੇ ਇਸ ਤਰ੍ਹਾਂ ਕਰਨ ਨਾਲ ਸਤਿ ਕਰਮਾਂ ’ਤੇ ਹਮੇਸ਼ਾਂ ਹੀ ਧਿਆਨ ਕੇਂਦਰਿਤ ਕਰੀ ਰੱਖਣ ਨਾਲ ਅਸੀਂ ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੇ ਨੇੜੇ, ਹੋਰ ਨੇੜੇ ਹੋਈ ਜਾਵਾਂਗੇ। ਜਦ ਅਸੀਂ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਾਂ ਤਦ ਅਸੀਂ ਮੁਕਤੀ ਪ੍ਰਾਪਤ ਕਰਨ ਦੇ ਇਸ ਰਸਤੇ ’ਤੇ ਅੱਗੇ ਵਧਣ ਦਾ ਮੌਕਾ ਪ੍ਰਾਪਤ ਕਰਾਂਗੇ।

ਹਾਲਾਂਕਿ ਜਦ ਸਾਡੀ ਕਰਨੀ ਅਸਤਿ ਦੀ ਕਰਨੀ ਹੈ ਤਦ ਸਾਡੇ ਭਵਿੱਖ ਦੀ ਕਿਸਮਤ ਇਸ ਅਸਤਿ ਦੀ ਕਰਨੀ ਦੇ ਆਧਾਰ ’ਤੇ ਹੋਵੇਗੀ ਅਤੇ ਸਾਡੇ ਭਵਿੱਖ ਦੀ ਕਿਸਮਤ ਪੰਜਾਂ ਦੂਤਾਂ ਅਤੇ ਦੁੱਖਾਂ, ਦਬਾਅ ਅਤੇ ਬਿਮਾਰੀਆਂ, ਮੁਸ਼ਕਲਾਂ ਅਤੇ ਮਸਲਿਆਂ ਨਾਲ ਭਰੀ ਹੋਵੇਗੀ। ਇਹਨਾਂ ਪ੍ਰਸਥਿਤੀਆਂ ਵਿਚ ਜੇਕਰ ਅਸੀਂ ਇੱਕ ਸੰਤ ਦੀ ਨਿੰਦਿਆ ਵਿਚ ਸ਼ਾਮਿਲ ਹੋ ਗਏ ਤਦ ਸਾਡੀ ਕਿਸਮਤ ਪਾਣੀ ਤੋਂ ਬਿਨਾਂ ਮਛਲੀ ਵਰਗੀ ਹੋ ਜਾਵੇਗੀ। ਸਾਡੀ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਰਹੇਗੀ, ਅਸੀਂ ਪੀੜਾਂ ਅਤੇ ਦੁੱਖਾਂ, ਤਕਲੀਫ਼ਾਂ ਅਤੇ ਬਿਮਾਰੀਆਂ, ਮਾਨਸਿਕ ਦਬਾਅ ਅਤੇ ਹਰ ਕਿਸਮ ਦੀਆਂ ਮਾਨਸਿਕ ਅਤੇ ਸਰੀਰਿਕ ਬਿਮਾਰੀਆਂ ਦੀ ਅੱਗ ਵਿਚ ਸੜ ਬਲ ਜਲ ਜਾਵਾਂਗੇ। ਕ੍ਰਿਪਾ ਕਰਕੇ ਇਸ ਨੂੰ ਮਨ ਵਿਚ ਦ੍ਰਿੜ੍ਹ ਕਰ ਰੱਖੋ, ਅਸੀਂ ਅਸੰਖਾਂ ਵਾਰ ਇਹ ਦੁਹਰਾਉਂਦੇ ਹਾਂ, ਕ੍ਰਿਪਾ ਕਰਕੇ ਹਮੇਸ਼ਾਂ ਅਤੇ ਸਦਾ ਆਪਣੇ ਮਨ ਵਿਚ ਦ੍ਰਿੜ੍ਹ ਰੱਖੋ ਕਿ ਜੇਕਰ ਤੁਸੀਂ ਇਹਨਾਂ ਮਾਨਸਿਕ ਰੋਗਾਂ-ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਕਾਰਨ ਤਕਲੀਫ਼ ਵਿਚ ਹੋ ਤਦ ਕ੍ਰਿਪਾ ਕਰਕੇ ਇਸ ਨੂੰ ਸਵੀਕਾਰ ਕਰ ਲਵੋ ਕਿ ਸਾਡੀ ਪਿਛਲੀ ਜ਼ਿੰਦਗੀ ਜਾਂ ਪਿਛਲੇ ਜਨਮਾਂ ਵਿਚ ਕਿਸੇ ਸਮੇਂ ਅਸੀਂ ਜ਼ਰੂਰ ਹੀ ਕੋਈ ਸੰਤ ਦੀ ਨਿੰਦਿਆ ਵਰਗੀ ਅਸਲ ਮੂਰਖਤਾ ਭਰੀ ਹਰਕਤ ਕੀਤੀ ਹੋਵੇਗੀ। ਇਹ ਸਾਨੂੰ ਪੰਜ ਦੂਤਾਂ ਦੀ ਅੱਗ ਵਿਚ ਸੜਨ ਦਾ ਕਾਰਨ ਬਣ ਰਹੀ ਹੈ ਅਤੇ ਇੱਛਾਵਾਂ ਦੀ ਅੱਗ ਵਿਚ ਖ਼ਤਮ ਹੋਣ ਦਾ ਕਾਰਨ ਬਣ ਰਹੀ ਹੈ।

ਬਹੁਤ ਲੋਕਾਂ ਲਈ ਉਹਨਾਂ ਦੀ ਸਾਰੀ ਜ਼ਿੰਦਗੀ ਪਹਿਲਾਂ ਹੀ ਪੰਜ ਦੂਤਾਂ ਅਤੇ ਤ੍ਰਿਸ਼ਨਾ- ਇੱਛਾਵਾਂ ਵਿਚ ਖਾਧੀ ਗਈ ਹੈ। ਇੱਕ ਸੰਤ ਦੇ ਨਿੰਦਕ ਵਾਸਤੇ ਇਹ ਹੋਰ ਵੀ ਘਾਤਕ ਬਣ ਜਾਂਦੀ ਹੈ। ਉਹ ਪੰਜ ਦੂਤਾਂ ਅਤੇ ਇੱਛਾਵਾਂ ਦੀ ਕਦੇ ਨਾ ਬੁਝਣ ਵਾਲੀ ਅੱਗ ਵਿਚ ਸੜਨ ਲਈ ਸਰਾਪੇ ਹੁੰਦੇ ਹਨ । ਇੱਛਾਵਾਂ ਸਾਡੇ ਕਲੇਸ਼ਾਂ, ਦੁੱਖਾਂ, ਤਕਲੀਫ਼ਾਂ ਅਤੇ ਮਾਨਸਿਕ ਦਬਾਅ ਅਤੇ ਮਾਨਸਿਕ ਰੋਗਾਂ ਦਾ ਮੁੱਖ ਕਾਰਨ ਹੁੰਦੀਆਂ ਹਨ। ਕ੍ਰਿਪਾ ਕਰਕੇ ਇਹ ਮਨ ਵਿਚ ਦ੍ਰਿੜ੍ਹ ਕਰ ਰੱਖੋ ਕਿ ਜਿੱਥੇ ਤੱਕ ਇੱਛਾਵਾਂ ਦੇ ਪੂਰਨ ਹੋਣ ਦਾ ਸਵਾਲ ਹੈ ਅਸੀਂ ਕੇਵਲ ਉਹ ਪ੍ਰਾਪਤ ਕਰਾਂਗੇ ਜਿਸ ਦੀ ਸਾਨੂੰ ਜ਼ਰੂਰਤ ਹੈ। ਪਰ ਹਮੇਸ਼ਾਂ ਉਹ ਪ੍ਰਾਪਤ ਨਹੀਂ ਕਰ ਸਕਾਂਗੇ ਜੋ ਅਸੀਂ ਚਾਹੁੰਦੇ ਹਾਂ। ਅਸੀਂ ਉਹ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ ਜੋ ਅਸੀਂ ਚਾਹੁੰਦੇ ਹਾਂ, ਕਿਉਂਕਿ ਇੱਛਾਵਾਂ ਕਦੀ ਨਾ ਖ਼ਤਮ ਹੋਣ ਵਾਲੀਆਂ ਨਿਰੰਤਰ ਪਦਾਰਥਕ ਚੀਜ਼ਾਂ ਦੀ ਮੰਗ ਕਰਨ ਦੀ ਧਾਰਾ ਵਾਂਗ ਹੁੰਦੀਆਂ ਹਨ।

ਇਹ ਮਾਇਆ ਦੀ ਖੇਡ ਹੈ ਜਿਹੜੀ ਇੱਛਾਵਾਂ ਨੂੰ ਕਦੇ ਖ਼ਤਮ ਨਹੀਂ ਹੋਣ ਦਿੰਦੀ ਹੈ। ਇੱਛਾਵਾਂ ਦਾ ਅੰਤ ਕਿਤੇ ਨਜ਼ਰ ਨਹੀਂ ਆਉਂਦਾ। ਅੱਗ ਵੱਲ ਦੇਖੋ। ਅੱਗ ਉੱਨੀ ਚਿਰ ਖ਼ਤਮ ਨਹੀਂ ਹੁੰਦੀ ਜਦ ਤੱਕ ਅਸੀਂ ਇਸ ਵਿਚ ਬਾਲਣ ਪਾਈ ਜਾਂਦੇ ਹਾਂ। ਅੱਗ ਬਲਣੀ ਜਾਰੀ ਰਹਿੰਦੀ ਹੈ। ਇੱਥੇ ਅੱਗ ਨੂੰ ਬੁਝਾਉਣ ਦਾ ਕੇਵਲ ਇੱਕ ਤਰੀਕਾ ਹੈ ਅਤੇ ਉਹ ਹੈ ਬਾਲਣ ਨੂੰ ਬਾਹਰ ਖਿੱਚ ਲਵੋ। ਇਸੇ ਤਰ੍ਹਾਂ ਇਥੇ ਕੇਵਲ ਇਕ ਚੀਜ਼ ਹੈ ਜੋ ਸਾਡੀਆਂ ਸਾਰੀਆਂ ਇੱਛਾਵਾਂ ਨੂੰ ਪੂਰਿਆ ਕਰ ਸਕਦੀ ਹੈ ਅਤੇ ਉਹ ਹੈ ਸੰਤੁਸ਼ਟੀ, ਸਤਿ ਸੰਤੋਖ। ਸਤਿ ਸੰਤੋਖ ਸੰਤ ਦੀ ਚਰਨ ਸ਼ਰਨ ਵਿਚ ਜਾਣ ਨਾਲ ਆਉਂਦਾ ਹੈ, ਉਸ ਦੀ ਨਿੰਦਿਆ ਕਰਨ ਨਾਲ ਨਹੀਂ।

ਨਿਰੰਤਰ ਇੱਛਾਵਾਂ ਦਾ ਪੂਰਾ ਨਾ ਹੋਣਾ ਨਿਰਾਸਤਾ ਦਾ ਕਾਰਨ ਬਣਦਾ ਹੈ ਅਤੇ ਤਦ ਮਾਨਸਿਕ ਦਬਾਅ ਜਿਹੜਾ ਸਾਨੂੰ ਮਾਨਸਿਕ ਰੋਗਾਂ ਅਤੇ ਸਰੀਰਿਕ ਰੋਗਾਂ ਵੱਲ ਖੜਦਾ ਹੈ। ਸੰਤ ਦਾ ਨਿੰਦਕ ਇਸ ਵਾਸਤੇ, ਕਦੀ ਖ਼ਤਮ ਨਾ ਹੋਣ ਵਾਲੀ ਇੱਛਾਵਾਂ ਦੀ ਅਮੁੱਕ ਧਾਰਾ ਨਾਲ ਸਰਾਪਿਆ ਹੁੰਦਾ ਹੈ ਅਤੇ ਕਦੀ ਵੀ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੁੰਦਾ ਜਿਹੜੀਆਂ ਸਪੱਸ਼ਟ ਰੂਪ ਵਿਚ ਉਸਦੀਆਂ ਪੀੜਾਂ ਅਤੇ ਦੁੱਖਾਂ, ਤਕਲੀਫ਼ਾਂ, ਮਾਨਸਿਕ ਦਬਾਅ, ਬਿਮਾਰੀਆਂ ਦਾ ਕਾਰਨ ਬਣਦੀਆਂ ਹਨ। ਅਸਲ ਵਿਚ ਉਹ ਕਦੀ ਖ਼ਤਮ ਨਾ ਹੋਣ ਵਾਲੀਆਂ ਇੱਛਾਵਾਂ ਦੀ ਕਦੀ ਨਾ ਖ਼ਤਮ ਹੋਣ ਵਾਲੀ ਅੱਗ ਵਿਚ ਇਕੱਲਾ ਛੱਡ ਦਿੱਤਾ ਜਾਂਦਾ ਹੈ। ਆਪਣੀਆਂ ਸਾਰੀਆਂ ਸਰੀਰਿਕ ਅਤੇ ਮਾਨਸਿਕ ਬਿਮਾਰੀਆਂ ਦੀ ਕਦੇ ਖ਼ਤਮ ਨਾ ਹੋਣ ਵਾਲੀ ਅੱਗ ਵਿੱਚ ਇਕੱਲਾ ਛੱਡ ਦਿੱਤਾ ਜਾਂਦਾ ਹੈ। ਉਸ ਦੀ ਮਦਦ ਕਰਨ ਲਈ ਉਸ ਕੋਲ ਕੋਈ ਆਦਮੀ ਨਹੀਂ ਹੁੰਦਾ, ਜਾਂ ਕੋਈ ਵੀ ਵਿਅਕਤੀ ਉਸ ਨੂੰ ਪੰਜ ਦੂਤਾਂ ਅਤੇ ਇੱਛਾਵਾਂ ਦੀ ਅੱਗ ਵਿਚੋਂ ਬਾਹਰ ਕੱਢਣ ਦੀ ਮਦਦ ਕਰਨ ਦੇ ਯੋਗ ਨਹੀਂ ਹੁੰਦਾ। ਮਾਇਆ ਦੇ ਰਜੋ ਅਤੇ ਤਮੋ ਰੂਪ ਉਸ ਦੀ ਜ਼ਿੰਦਗੀ ਬਣ ਜਾਂਦੇ ਹਨ। ਅਤੇ ਉਹ ਸਦਾ ਹੀ ਮਾਇਆ ਦੇ ਕੂੜ ਵਿਚ ਗ਼ਲਤਾਨ ਰਹਿੰਦਾ ਹੈ। ਉਸ ਦੇ ਸਾਰੇ ਕਰਮ ਅਸਤਿ ਕਰਮ ਹੁੰਦੇ ਹਨ। ਉਸ ਦੀਆਂ ਸਾਰੀਆਂ ਕਰਨੀਆਂ ਅਸਤਿ ਕਰਨੀਆਂ ਹੁੰਦੀਆਂ ਹਨ, ਇਸ ਤਰ੍ਹਾਂ ਉਸ ਦੇ ਭਵਿੱਖ ਦੀ ਕਿਸਮਤ ਨੂੰ ਹੋਰ ਪੀੜਾਂ, ਦੁੱਖਾਂ, ਬਿਮਾਰੀਆਂ, ਮਾਨਸਿਕ ਦਬਾਅ, ਮਾਨਸਿਕ ਰੋਗਾਂ ਨਾਲ ਭਰ ਦਿੰਦੀਆਂ ਹਨ। ਉਹ ਇਸ ਅਸਟਪਦੀ ਵਿਚ ਪਰਿਭਾਸ਼ਤ ਕੀਤੀਆਂ ਗਈਆਂ ਸਾਰੀਆਂ ਸਜ਼ਾਵਾਂ ਨਾਲ ਸਰਾਪਿਆ ਜਾਂਦਾ ਹੈ। ਉਹ ਅਨਾਦਿ ਸਤਿ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਹੁੰਦਾ। ਉਹ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਅਸਲ ਧਰਮ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਹੁੰਦਾ। ਉਹ ਗੁਰ ਅਤੇ ਗੁਰੂ ਵਿਚ ਭਰੋਸੇ ਅਤੇ ਯਕੀਨ, ਕੋਈ ਸ਼ਰਧਾ ਅਤੇ ਪਿਆਰ ਤੋਂ ਬਿਨਾਂ ਰਹਿ ਜਾਂਦਾ ਹੈ। ਉਹ ਜੋ ਕੁਝ ਵੀ ਕਰਦਾ ਹੈ ਅਸਤਿ ਹੁੰਦਾ ਹੈ।

ਉਹ ਸਦਾ ਮਾਇਆ ਦੇ ਅਸਤਿ ਸੰਸਾਰ ਵਿਚ ਰਹਿੰਦਾ ਹੈ। ਆਪਣੇ ਪਿਛਲੇ ਜਨਮਾਂ ਦੀ ਕਰਨੀ ਦੇ ਨਤੀਜੇ ਵਜੋਂ ਉਹ ਇਕ ਸੰਤ ਦਾ ਨਿੰਦਕ ਬਣ ਜਾਂਦਾ ਹੈ, ਇਹ ਲਾਜ਼ਮੀ ਬ੍ਰਹਮ ਕਾਨੂੰਨ ਹੈ। ਕੇਵਲ ਇੱਕ ਸੰਤ ਦੀ ਚਰਨ ਸ਼ਰਨ ਵਿਚ ਜਾਣ ਨਾਲ ਉਸ ਦੇ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਉਸ ਨੂੰ ਵਾਪਸ ਅਨਾਦਿ ਦੇ ਰਸਤੇ ਦੀ ਬਖ਼ਸ਼ਿਸ਼ ਹੁੰਦੀ ਹੈ। ਇਸ ਲਈ ਕ੍ਰਿਪਾ ਕਰਕੇ ਮਨ ਵਿਚ ਦ੍ਰਿੜ੍ਹ ਕਰ ਰੱਖੋ ਕਿ ਅਸੀਂ ਜ਼ਰੂਰ ਹੀ ਇਸ ਕਿਸਮ ਦੀ ਪਿਛਲੇ ਜਨਮਾਂ ਵਿਚ ਨਿੰਦਿਆ ਕੀਤੀ ਹੋਵੇਗੀ ਜੇਕਰ ਅਸੀਂ ਇਸ ਜਨਮ ਵਿੱਚ ਇਸ ਤਰ੍ਹਾਂ ਦੀਆਂ ਤਕਲੀਫ਼ਾਂ, ਦੁਖਾਂ, ਕਸ਼ਟਾਂ, ਕਲੇਸ਼ਾਂ, ਰੋਗਾਂ ਨੂੰ ਭੋਗ ਰਹੇ ਹਾਂ। ਇਸ ਲਈ ਆਪਣੀ ਕਿਸਮਤ ਨੂੰ ਠੀਕ ਕਰਨ ਲਈ ਅਤੇ ਆਪਣੀ ਜ਼ਿੰਦਗੀ ਦਾ ਰਾਹ ਪਰਮਾਤਮਾ ਵੱਲ ਮੋੜਨ ਲਈ ਸਾਨੂੰ ਜ਼ਰੂਰ ਹੀ ਇੱਕ ਸੰਤ ਦੀ ਸਤਿ ਸੰਗਤ ਲਈ ਅਰਦਾਸ ਕਰਨੀ ਚਾਹੀਦੀ ਹੈ ਜੋ ਸਾਡੇ ਸਾਰੇ ਪਾਪਾਂ ਨੂੰ ਧੋਣ ਵਿਚ ਸਾਡੀ ਮਦਦ ਕਰ ਸਕੇ ਅਤੇ ਸਾਨੂੰ ਮੁਕਤੀ ਦੇ ਇਸ ਰਾਹ ’ਤੇ ਅੱਗੇ ਵਧਣ ਲਈ ਅਨਾਦਿ ਬਖ਼ਸ਼ਿਸ਼ ਦਾ ਗੁਰਪ੍ਰਸਾਦਿ ਦੇ ਸਕੇ। ਸਾਡੀਆਂ ਅਰਦਾਸਾਂ ਜ਼ਰੂਰ ਹੀ ਸਾਨੂੰ ਐਸੇ ਇੱਕ ਪੂਰਨ ਸੰਤ ਦੇ ਸੰਪਰਕ ਵਿਚ ਲਿਜਾ ਸਕਦੀਆਂ ਹਨ ਜੋ ਸਾਨੂੰ ਗੁਰਪ੍ਰਸਾਦਿ ਦੇਵੇਗਾ ਅਤੇ ਸਾਨੂੰ ਮਾਇਆ ਦੇ ਇਸ ਸੰਸਾਰ ਤੋਂ ਮੁਕਤੀ ਦੇ ਰਾਹ ’ਤੇ ਪਾਉਣ ਵਿਚ ਅਗਵਾਈ ਕਰੇਗਾ।

ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ

ਸੰਤ ਕਾ ਦੋਖੀ ਸਦਾ ਸਹਕਾਈਐ ਸੰਤ ਕਾ ਦੋਖੀ ਨ ਮਰੈ ਨ ਜੀਵਾਈਐ

ਸੰਤ ਕੇ ਦੋਖੀ ਕੀ ਪੁਜੈ ਨ ਆਸਾ ਸੰਤ ਕਾ ਦੋਖੀ ਉਠਿ ਚਲੈ ਨਿਰਾਸਾ

ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ਜੈਸਾ ਭਾਵੈ ਤੈਸਾ ਕੋਈ ਹੋਇ

ਪਇਆ ਕਿਰਤੁ ਨ ਮੇਟੈ ਕੋਇ ਨਾਨਕ ਜਾਨੈ ਸਚਾ ਸੋਇ

ਸੰਤ ਦਾ ਨਿੰਦਕ ਅੰਦਰੋਂ ਅਤੇ ਬਾਹਰੋਂ ਬਹੁਤ ਹੀ ਵਿਗੜੇ ਹੋਏ ਰੂਪ ਵਾਲਾ ਹੁੰਦਾ ਹੈ। ਅੰਦਰੂਨੀ ਤੌਰ ’ਤੇ ਹਿਰਦੇ ਵਿਚ ਪੰਜ ਦੂਤਾਂ ਅਤੇ ਇੱਛਾਵਾਂ ਦੀ ਅੱਗ ਦੇ ਪ੍ਰਭਾਵ ਕਾਰਨ ਉਸਦਾ ਹਿਰਦਾ ਕਰੂਪ ਹੋ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਉਹ ਸਰੀਰਿਕ ਤੌਰ ’ਤੇ ਵੀ ਹਰ ਕਿਸਮ ਦੀਆਂ ਸਰੀਰਿਕ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦਾ ਹੈ। ਜਿਹੜੇ ਲੋਕਾਂ ਨੂੰ ਤੁਸੀਂ ਵਿਗੜੇ ਹੋਏ ਸਰੀਰਿਕ ਰੂਪ ਅਤੇ ਗੰਭੀਰ ਮਾਨਸਿਕ ਅਤੇ ਸਰੀਰਿਕ ਬਿਮਾਰੀਆਂ ਨਾਲ ਗ੍ਰਸੇ ਵੇਖਦੇ ਹੋ, ਉਸਦਾ ਕਾਰਨ ਇਹ ਹੀ ਹੈ ਕਿ ਕਿਸੇ ਸਮੇਂ ਖ਼ਲਾਅ ਵਿਚ ਇਹ ਮਨੁੱਖ ਜ਼ਰੂਰ ਐਸੀ ਨਿੰਦਿਆ ਦੇ ਭਾਗੀ ਬਣੇ ਹੁੰਦੇ ਹਨ। ਜੇਕਰ ਤੁਹਾਨੂੰ ਵੀ ਇਹੋ ਜਿਹੀ ਕਿਸਮ ਦੀ ਕੋਈ ਮੁਸ਼ਕਿਲ ਹੈ ਤਾਂ ਕ੍ਰਿਪਾ ਕਰਕੇ ਆਪਣੇ ਹਿਰਦੇ ਵਿਚ ਐਸੇ ਇੱਕ ਸੰਤ ਦੀ ਸਤਿ ਸੰਗਤ ਦੇ ਗੁਰਪ੍ਰਸਾਦਿ ਲਈ ਅਰਦਾਸ ਕਰੋ ਜੋ ਇਸ ਦੇ ਬਦਲੇ ਸਾਨੂੰ ਵਾਪਸ ਸਹੀ ਰਸਤੇ ’ਤੇ ਪੈਣ ਵਿਚ ਸਾਡੀ ਮਦਦ ਕਰ ਸਕਦਾ ਹੈ।

ਕੇਵਲ ਇੱਕ ਸੰਤ ਸਾਡੀਆਂ ਸਾਰੀਆਂ ਤਕਲੀਫ਼ਾਂ ਦਾ ਖ਼ਾਤਮਾ ਕਰ ਸਕਦਾ ਹੈ। ਕੇਵਲ ਇੱਕ ਸੰਤ ਸਾਨੂੰ ਚਾਰ ਪਦਾਰਥ ਦੇ ਸਕਦਾ ਹੈ। ਚਾਰ ਪਦਾਰਥ ਹਨ:

੧.       ਕਾਮ : ਕਾਮ ਦਾ ਇੱਥੇ ਭਾਵ ਵਾਸ਼ਨਾ ਨਹੀਂ ਹੈ, ਕਾਮ ਦਾ ਇਥੇ ਭਾਵ ਹੈ ਕਾਮਨਾ- ਇੱਛਾਵਾਂ ਦੀ ਪੂਰਤੀ, ਸਾਡੀਆਂ ਸਾਰੀਆਂ ਜ਼ਰੂਰਤਾਂ ਦੀ ਪੂਰਤੀ, ਤੁਹਾਨੂੰ ਸਾਰੀਆਂ ਸੰਸਾਰਿਕ ਖ਼ੁਸ਼ੀਆਂ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਸਮੇਤ ਸਾਡੇ ਪਰਿਵਾਰ ਦੇ।

੨.       ਅਰਥ: ਭਾਵ ਹੈ ਪਦਾਰਥਕ ਚੀਜ਼ਾਂ, ਪਦਾਰਥਕ ਵਸਤੂਆਂ ਨੂੰ ਖ਼ਰੀਦਣ ਦੀ ਸਮਰੱਥਾ ਜਿਸ ਦੀ ਤੁਹਾਨੂੰ ਸੰਸਾਰਕ ਸੁੱਖ ਅਰਾਮ ਦੇ ਜੀਵਨ ਲਈ ਜ਼ਰੂਰਤ ਹੈ, ਇੱਕ ਅਰਾਮ-ਦਾਇਕ ਜੀਵਨ ਜਿਊਣ ਦੀਆਂ ਜ਼ਰੂਰਤਾਂ।

੩.       ਧਰਮ: ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ।

੪.       ਮੋਖਸ਼: ਮੁਕਤੀ, ਜੀਵਨ ਮੁਕਤੀ।

ਇੱਕ ਸੰਤ ਸਾਨੂੰ ਅਰਾਮ-ਦਾਇਕ ਜੀਵਨ ਜਿਊਣ ਲਈ ਹਰ ਵਸਤੂ ਪ੍ਰਦਾਨ ਕਰ ਸਕਦਾ ਹੈ ਅਤੇ ਉਸ ਦੇ ਨਾਲ ਸਾਨੂੰ ਅਕਾਲ ਪੁਰਖ ਨਾਲ ਜੋੜੀ ਰੱਖਦਾ ਹੈ ਅਤੇ ਅੰਤ ਵਿਚ ਸਾਨੂੰ ਮੁਕਤੀ ਦਿਵਾਉਂਦਾ ਹੈ। ਇਹ ਸਾਰਾ ਕੁਝ ਆਪਣੇ ਆਪ ਨੂੰ ਇੱਕ ਸੰਤ ਦੀ ਸੇਵਾ ਵਿਚ ਰੁਝਾਉਣ ਨਾਲ ਪ੍ਰਾਪਤ ਹੁੰਦਾ ਹੈ। ਇੱਕ ਸੰਤ ਦੀ ਸੇਵਾ ਕਰਨਾ ਸਾਡੇ ਲਈ ਹਰ ਵਸਤੂ ਲਿਆਉਂਦਾ ਹੈ ਅਤੇ ਸੰਤ ਦੀ ਨਿੰਦਿਆ ਹਰ ਚੀਜ਼ ਕਦੇ ਨਾ ਪੂਰੀ ਹੋਣ ਯੋਗ ਅਤੇ ਗਵਾਚ ਜਾਂਦੀ ਹੈ।

ਚਾਰਿ ਪਦਾਰਥ ਜੇ ਕੋ ਮਾਗੈ ਸਾਧ ਜਨਾ ਕੀ ਸੇਵਾ ਲਾਗੈ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੬੬)

ਸੰਤ ਦਾ ਨਿੰਦਕ ਪਰਮਾਤਮਾ ਦੀ ਦਰਗਾਹ ਵਿਚ ਆਪਣੀ ਹਰ ਸਜ਼ਾ ਪਾਉਂਦਾ ਹੈ। ਇਹ ਇੱਕ ਲਾਜ਼ਮੀ ਬ੍ਰਹਮ ਕਾਨੂੰਨ ਹੈ ਜਿਵੇਂ ਸੁਖਮਨੀ ਬਾਣੀ ਦੀ ਇਸ ਅਸਟਪਦੀ ਵਿਚ ਵਖਿਆਤ ਕੀਤਾ ਗਿਆ ਹੈ। ਹਰ ਬਾਣੀ ਪੂਰਨ ਬ੍ਰਹਮ ਗਿਆਨ ਹੈ। ਪਰ ਸੁਖਮਨੀ ਬਾਣੀ ਵਿਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਬੇਅੰਤ ਦਿਆਲਤਾ ਨਾਲ ਇਸਨੂੰ ਵਿਸਥਾਰ ਵਿਚ ਬਿਆਨ ਕੀਤਾ ਹੈ। ਕ੍ਰਿਪਾ ਕਰਕੇ ਇਸ ਬ੍ਰਹਮ ਗਿਆਨ ਨੂੰ ਆਪਣੇ ਅੰਦਰ ਵਸਾ ਲਓ ਅਤੇ ਇਸ ਦਾ ਅਭਿਆਸ ਕਰੋ। ਕੇਵਲ ਇਹ ਹੀ ਨਹੀਂ ਹੈ ਕਿ ਕਿਸੇ ਸੰਤ ਦੀ ਨਿੰਦਿਆ ਨਹੀਂ ਕਰਨੀ ਸਗੋਂ ਸਾਨੂੰ ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸਾਨੂੰ ਕਦੇ ਵੀ ਕੋਈ ਬੁਰੀ ਗੱਲ ਨਹੀਂ ਕਰਨੀ ਚਾਹੀਦੀ, ਜਾਂ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੀਦਾ ਜਾਂ ਕਿਸੇ ਦਾ ਨਾਂਹ-ਪੱਖੀ ਨਹੀਂ ਸੋਚਣਾ ਚਾਹੀਦਾ। ਇਸ ਦੀ ਬਜਾਇ ਸਾਨੂੰ ਲੋਕਾਂ ਦੀ ਭਲਾਈ ਅਤੇ ਚੰਗੇ ਲਈ ਅਰਦਾਸ ਕਰਨੀ ਚਾਹੀਦੀ ਹੈ ਜੋ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਉਲਝੇ ਹੋਏ ਹਨ।

ਜਦ ਇਹ ਨਿੰਦਕ ਦਾ ਜੀਵਨ ਇੱਕ ਸੰਤ ਦੀ ਨਿੰਦਿਆ ਦੇ ਬਾਅਦ ਬਿਖਰਨਾ ਸ਼ੁਰੂ ਹੁੰਦਾ ਹੈ ਤਾਂ ਉਹ ਸੰਤ ਨੂੰ ਆਪਣੇ ਸਰਾਪ ਲਈ ਕੋਸਣ ਲੱਗ ਪੈਂਦੇ ਹਨ ਪਰ ਇੱਕ ਸੰਤ ਕਿਸੇ ਨੂੰ ਸਰਾਪ ਨਹੀਂ ਦਿੰਦਾ। ਉਹ ਸ੍ਰਿਸ਼ਟੀ ਦੀ ਹਰ ਰਚਨਾ ਨੂੰ ਹੀ ਉਤਨਾ ਪਿਆਰ ਕਰਦਾ ਹੈ ਜਿਤਨਾ ਉਹ ਰਚਨਹਾਰੇ ਨੂੰ ਕਰਦਾ ਹੈ। ਬਿਲਕੁਲ ਇਸ ਤਰ੍ਹਾਂ ਹੀ ਜੋ ਸਾਡੀ ਸਤਿ ਸੰਗਤ ਵਿਚ ਵਾਪਰਿਆ ਹੈ। ਬਹੁਤੇ ਲੋਕ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਨੂੰ ਭੁੱਲ ਗਏ ਅਤੇ ਭਰਮ ਭੁਲੇਖਿਆਂ ਅਤੇ ਦੁਬਿਧਾ ਵਿਚ ਚਲੇ ਗਏ। ਉਹਨਾਂ ਨੇ ਉਸ ਨੂੰ ਪਰਖਣਾ ਸ਼ੁਰੂ ਕਰ ਦਿੱਤਾ ਜਿਸ ਨੇ ਉਹਨਾਂ ਨੂੰ ਗੁਰਪ੍ਰਸਾਦਿ ਦਿੱਤਾ ਸੀ ਅਤੇ ਬਹੁਤੇ ਮਾਇਆ ਦੀ ਇਸ ਪ੍ਰੀਖਿਆ ਅੱਗੇ ਖੜੇ ਨਾ ਰਹਿ ਸਕੇ ਅਤੇ ਨਿੰਦਿਆ ਵਿਚ ਉਲਝ ਕੇ ਮੂਧੇ ਮੂੰਹ ਡਿੱਗ ਪਏ। ਜਦ ਉਹਨਾਂ ਨੂੰ ਜ਼ਿੰਦਗੀ ਵਿਚ ਮੁਸ਼ਕਲਾਂ ਸ਼ੁਰੂ ਹੋਈਆਂ ਤਦ ਉਹਨਾਂ ਨੇ ਸੰਤ ’ਤੇ ਇਲਜ਼ਾਮ ਲਗਾਉਣਾ ਸ਼ੁਰੂ ਕਰ ਦਿੱਤਾ ਜਿਸ ਨੇ ਉਹਨਾਂ ਨੂੰ ਗੁਰਪ੍ਰਸਾਦਿ ਦਿੱਤਾ ਸੀ। ਉਹਨਾਂ ਵਿਚੋਂ ਕੁਝ ਨੇ ਇਸ ਨੂੰ ਕਾਲਾ ਜਾਦੂ ਆਖਿਆ। ਉਹਨਾਂ ਦਾ ਗਿਆਨ ਇਤਨਾ ਸੱਖਣਾ ਹੋ ਗਿਆ ਕਿ ਉਹਨਾਂ ਨੇ ਸਤਿ ਨਾਮ ਨੂੰ ਕਾਲਾ ਮੰਤਰ ਤੱਕ ਆਖ ਦਿੱਤਾ। ਅਸੀਂ ਇੱਥੇ ਇੱਕ ਮਹੱਤਵਪੂਰਨ ਗੱਲ ਕਰਨੀ ਚਾਹੁੰਦੇ ਹਾਂ ਕਿ ਆਮ ਆਦਮੀ ਇੱਕ ਸੰਤ ਨੂੰ ਪਰਖ ਨਹੀਂ ਸਕਦਾ। ਕੇਵਲ ਇੱਕ ਸੰਤ ਦੂਸਰੇ ਸੰਤ ਨੂੰ ਜਾਣ ਸਕਦਾ ਹੈ।

ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੭੩)

ਇਸ ਲਈ ਜੇਕਰ ਅਸੀਂ ਸੰਤ ਨੂੰ ਮਿਲਦੇ ਹਾਂ ਅਤੇ ਅਧਿਆਤਮਿਕ ਰਸਤੇ ’ਤੇ ਕੁਝ ਅੱਗੇ ਵਧਣਾ ਸ਼ੁਰੂ ਕਰਦੇ ਹਾਂ ਤਦ ਸਾਨੂੰ ਇਸ ਗੱਲ ਦਾ ਪੱਕਾ ਯਕੀਨ ਕਰ ਲੈਣਾ ਚਾਹੀਦਾ ਹੈ ਕਿ ਉਹ ਮਨੁੱਖ ਇੱਕ ਸੰਤ ਹੈ। ਸੰਤ ਨੂੰ ਜਾਨਣ ਦਾ ਦੂਜਾ ਤਰੀਕਾ ਇਹ ਹੈ ਕਿ ਜਦੋਂ ਅਸੀਂ ਉਸ ਦੀ ਸੰਗਤ ਵਿਚ ਜਾਂਦੇ ਹਾਂ ਤਦ ਸਾਡਾ ਮਨ ਸ਼ਾਂਤੀ ਮਹਿਸੂਸ ਕਰੇਗਾ ਅਤੇ ਉਸ ਦੀ ਸੰਗਤ ਵਿਚ ਬੈਠਿਆ ਇਹ ਵਿਚਲਿਤ ਨਹੀਂ ਹੋਵੇਗਾ। ਇੱਕ ਸਧਾਰਨ ਮਨੁੱਖ ਦੇ ਹੱਥ ਵਿਚ ਕੋਈ ਜਾਦੂ ਦੀ ਛੜੀ ਨਹੀਂ ਹੈ ਜਿਹੜੀ ਉਸ ਨੂੰ ਦੱਸ ਸਕੇ ਕਿ ਕੌਣ ਸੰਤ ਹੈ। ਇਸ ਲਈ ਸਭ ਤੋਂ ਚੰਗੀ ਨੀਤੀ ਚੁੱਪ ਰਹਿਣ ਅਤੇ ਕਿਸੇ ਵੀ ਕਿਸਮ ਦੀ ਅਲੋਚਨਾ ਤੋਂ ਬਚਣ ਦੀ ਹੈ। ਅਧਾਰ ਪਦ ਇਹ ਹੈ ਕਿ ਨਿੰਦਕ ਦੀ ਸਜ਼ਾ ਦਰਗਾਹ ਵਲੋਂ ਆਉਂਦੀ ਹੈ ਨਾ ਕਿ ਸੰਤ ਵੱਲੋਂ।

ਦੁੱਖਾਂ ਅਤੇ ਤਕਲੀਫ਼ਾਂ, ਪੀੜਾਂ ਅਤੇ ਬੀਮਾਰੀਆਂ, ਭੌਤਿਕ ਅਤੇ ਮਾਨਸਿਕ ਰੋਗਾਂ ਦੇ ਕਾਰਨ ਉਸ ਦੇ ਭਾਗਾਂ ਦੇ ਹਿੱਸੇ ਵਜੋਂ ਅਤੇ ਪ੍ਰਮਾਤਮਾ ਦੀ ਦਰਗਾਹ ਦੇ ਨਿਰਦੇਸ਼ ਵਜੋਂ, ਸੰਤ ਦਾ ਨਿੰਦਕ ਸਦਾ ਨਰਕ ਵਿੱਚ ਰਹਿੰਦਾ ਹੈ। ਜਦੋਂ ਅਧਿਆਤਮਿਕ ਮੌਤ ਆਉਂਦੀ ਹੈ ਤਦ ਆਤਮਾ ਮਾਇਆ ਦੇ ਜੰਜਾਲ ਵਿੱਚੋਂ ਸਦਾ ਲਈ ਮੁਕਤ ਹੋ ਜਾਂਦੀ ਹੈ ਅਤੇ ਜਨਮ ਮਰਨ ਦੇ ਭੌਤਿਕ ਚੱਕਰ ਵਿਚੋਂ ਸਦਾ- ਸਦਾ ਲਈ ਮੁਕਤ ਹੋ ਜਾਂਦੀ ਹੈ। ਅਧਿਆਤਮਿਕ ਮੌਤ ਹਉਮੈ ਦੀ ਮੌਤ ਹੈ ਅਤੇ ਇੱਕ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਹੈ। ਅਧਿਆਤਮਿਕ ਮੌਤ ਮੁਕਤੀ ਹੈ। ਅਧਿਆਤਮਿਕ ਮੌਤ ਜੀਵਨ ਮੁਕਤੀ ਹੈ। ਅਧਿਆਤਮਿਕ ਮੌਤ ਹਿਰਦੇ ਵਿਚ ਪੂਰਨ ਜੋਤ-ਪੂਰਨ ਪ੍ਰਕਾਸ਼ ਹੈ। ਅਧਿਆਤਮਿਕ ਮੌਤ ਨਿਰਗੁਣ ਸਰੂਪ ਵਿਚ ਲੀਨਤਾ ਹੈ। ਅਧਿਆਤਮਿਕ ਮੌਤ ਸਦਾ ਦਰਗਾਹ ਵਿੱਚ ਰਹਿਣਾ ਹੈ। ਅਧਿਆਤਮਿਕ ਮੌਤ ਵਰਣਨ ਤੋਂ ਪਰ੍ਹੇ ਹੈ ਅਤੇ ਸੰਤ ਦਾ ਨਿੰਦਕ ਕਦੇ ਵੀ ਅਧਿਆਤਮਿਕ ਮੌਤ ਦੀ ਪ੍ਰਾਪਤੀ ਕਰਨ ਦੇ ਯੋਗ ਨਹੀਂ ਹੋਵੇਗਾ ਅਤੇ ਇਸ ਤਰ੍ਹਾਂ ਉਹ ਕਦੇ ਵੀ ਅਜਿਹੀ ਅਵਸਥਾ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦਾ ਹੈ ਜਿਹੜਾ ਅਧਿਆਤਮਿਕ ਮੌਤ ਨਾਲ ਆਉਂਦੀ ਹੈ। ਇਸ ਲਈ ਉਹ ਉੱਥੇ ਹੀ ਰਹਿੰਦਾ ਹੈ ਜਿਥੇ ਉਹ ਹੁਣ ਹੈ। ਜਿਥੇ ਕੋਈ ਦਿਸ਼ਾ ਦਿਖਾਈ ਨਹੀਂ ਦਿੰਦੀ ਹੈ। ਜਿਥੇ ਸੁਖ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਉਸ ਦੀਆਂ ਪੀੜਾਂ, ਕਲੇਸ਼, ਦੁੱਖ, ਤਕਲੀਫ਼ਾਂ, ਤਣਾਅ, ਮਾਨਸਿਕ ਅਤੇ ਸਰੀਰਿਕ ਰੋਗਾਂ ਦਾ ਕੋਈ ਅੰਤ ਨਹੀਂ ਹੈ।

ਕ੍ਰਿਪਾ ਕਰਕੇ ਉਸ ਵੱਲ ਇੰਝ ਵੇਖੋ ਕਿ ਇੱਕ ਸੰਤ ਦੀ ਚਰਨ ਸ਼ਰਨ ਵਿਚ ਜਾ ਕੇ ਅਸੀਂ ਅਧਿਆਤਮਿਕ ਮੌਤ ਪ੍ਰਾਪਤ ਕਰਦੇ ਹਾਂ। ਅਧਿਆਤਮਿਕ ਮੌਤ ਦੀ ਅਵਸਥਾ ਗੁਰਬਾਣੀ ਦੇ ਇਸ ਫ਼ੁਰਮਾਨ ਵਿੱਚ ਦੱਸੀ ਗਈ ਹੈ ਸਬਦਿ ਮਰੈਅਤੇਸਦ ਸਦ ਹੀ ਜੀਵੈ’ਸੰਤ ਦੀ ਨਿੰਦਿਆ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਂਦੀ ਹੈ। ਨਿੰਦਕ ਕਦੇ ਵੀ ਉਹ ਪ੍ਰਾਪਤ ਨਹੀਂ ਕਰਦਾ ਹੈ ਜੋ ਉਹ ਚਾਹੁੰਦਾ ਹੈ ਅਤੇ ਜੋ ਉਸ ਨੂੰ ਚਾਹੀਦਾ ਹੈ। ਉਸ ਦੀਆਂ ਸਾਰੀਆਂ ਇੱਛਾਵਾਂ ਅਪੂਰਨ ਹੀ ਰਹਿਣਗੀਆਂ। ਇੱਛਾਵਾਂ ਦੀ ਪੂਰਤੀ ਕਰ ਸਕਣ ਦਾ ਕੇਵਲ ਇੱਕ ਸਾਧਨ ਹੈ ਅਤੇ ਇਹ ‘ਸਤਿ ਸੰਤੋਖ’ ਦੀ ਅਵਸਥਾ ਵਿਚ ਜਾਣਾ ਹੈ ਜਾਂ ਦੂਜੇ ਸ਼ਬਦਾਂ ਵਿਚ ਕੇਵਲ ਤਦ ਜਦ ਸਾਡਾ ਹਿਰਦਾ ‘ਸਤਿ ਸੰਤੋਖ’ ਦੇ ਬ੍ਰਹਮ ਗੁਣ ਨਾਲ ਭਰਪੂਰ ਹੋ ਜਾਵੇਗਾ ਤਦ ਇੱਛਾਵਾਂ ਦਾ ਅੰਤ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਸੰਤ ਦਾ ਨਿੰਦਕ ‘ਸਤਿ ਸੰਤੋਖ’ ਦੇ ਬ੍ਰਹਮ ਗੁਣ ਨੂੰ ਪ੍ਰਾਪਤ ਕਰਨ ਦੇ ਕਦੇ ਵੀ ਯੋਗ ਨਹੀਂ ਹੋਵੇਗਾ ਅਤੇ ਸਦਾ ਲਈ ਇੱਛਾਵਾਂ ਦੀ ਅੱਗ ਵਿਚ ਸੜਦਾ ਰਹੇਗਾ।

ਜਦੋਂ ਅਸੀਂ ਮਰਦੇ ਹਾਂ ਅਤੇ ਰੂਹ ਸਰੀਰ ਛੱਡਦੀ ਹੈ ਤਦ ਸਾਰੇ ਕਰਮ ਅਤੇ ਅਪੂਰਨ ਇੱਛਾਵਾਂ ਇਸ ਦੇ ਨਾਲ ਹੀ ਚਲੇ ਜਾਂਦੇ ਹਨ। ਉਹ ਭਵਿੱਖ ਦੀ ਕਿਸਮਤ ਦਾ ਨਿਰਣਾ ਕਰਦੇ ਹਨ। ਇਸ ਨੂੰ ਜਾਨਣ ਦਾ ਦੂਜਾ ਮਹੱਤਵਪੂਰਨ ਨੁਕਤਾ ਇਹ ਹੈ ਕਿ ਇਕ ਵਿਅਕਤੀ ਦੀ ਮੌਤ ਜਿਹੜਾ ਪੰਜ ਦੂਤਾਂ ਅਤੇ ਇੱਛਾਵਾਂ ਦੇ ਅਧੀਨ ਜੀਵਨ ਬਿਤਾਉਂਦਾ ਹੈ, ਬਹੁਤ ਦੁਖਦਾਈ ਹੈ। ਪਰ ਇਕ ਮਨੁੱਖ ਦੀ ਮੌਤ ਜੋ ਇੱਕ ਸੰਤ ਦਾ ਜੀਵਨ ਬਿਤਾਉਂਦਾ ਹੈ ਬਹੁਤ ਅਸਾਨ ਅਤੇ ਅਨੰਦਮਈ ਹੁੰਦੀ ਹੈ। ਅਸਲ ਵਿਚ ਇਕ ਸੰਤ ਲਈ ਦੇਹ ਦੀ ਮੌਤ ਇਕ ਦਾਤ ਹੈ ਕਿਉਂਕਿ ਉਹ ਉਸ ਨੂੰ ਸਦਾ ਲਈ ਅਕਾਲ ਪੁਰਖ ਦੀ ਦਰਗਾਹ ਵਿਚ ਲੈ ਜਾਂਦੀ ਹੈ। ਜਦੋਂ ਮੌਤ ਆਉਂਦੀ ਹੈ ਤਦ ਸਾਡੀ ਰੂਹ ਯਾਦ ਕਰਵਾਉਂਦੀ ਹੈ ਕਿ ਇਸਨੇ ਕੀ ਕੀਤਾ ਅਤੇ ਉਸ ਵਿਚੋਂ ਕਿੰਨਾ ਸਮਾਂ ਸਤਿ ਅਤੇ ਅਸਤਿ ਕਰਮਾਂ ਵਿਚ ਬਤੀਤ ਕੀਤਾ। ਦੇਹੀ ਛੱਡਣ ’ਤੇ ਸਾਡੀ ਰੂਹ ਇਹ ਵੀ ਭਾਲਦੀ ਹੈ ਕਿ ਸਾਡੀ ਭਵਿੱਖ ਦੀ ਕਿਸਮਤ ਵਿਚ ਇਹ ਕਰਮ ਕਿੰਨੇ ਪ੍ਰਭਾਵਸ਼ਾਲੀ ਹੋਣਗੇ। ਇਸ ਮੌਕੇ ਸਾਡੀ ਰੂਹ ਕਰਮਾਂ ਦੇ ਫਲ ਭੁਗਤਣ ਦਾ ਗਿਆਨ ਲੈਂਦੀ ਹੈ ਅਤੇ ਫਿਰ ਮਨੁੱਖੇ ਜਨਮ ਵਿੱਚ ਵਾਪਸ ਜਾਣਾ ਚਾਹੁੰਦੀ ਹੈ ਅਤੇ ਆਪਣੀ ਕਰਨੀ ਨੂੰ ਠੀਕ ਕਰਨਾ ਚਾਹੁੰਦੀ ਹੈ ਅਤੇ ਅਗਲੇ ਜੀਵਨ ਵਿਚ ਇਸ ਨੂੰ ਚੰਗਾ ਬਣਾਉਣਾ ਚਾਹੁੰਦੀ ਹੈ। ਪਰ ਦੁਬਾਰਾ ਜਨਮ ਲੈ ਕੇ ਅਸੀਂ ਹਰ ਚੀਜ਼ ਭੁੱਲ ਜਾਂਦੇ ਹਾਂ, ਪਿਛਲੇ ਜਨਮਾਂ ਦਾ ਕੁੱਛ ਯਾਦ ਨਹੀਂ ਰਹਿੰਦਾ ਹੈ ਅਤੇ ਇਸ ਤਰ੍ਹਾਂ ਅਸੀਂ ਮੁੜ ਮਾਇਆ ਦੇ ਚੁੰਗਲ ਵਿੱਚ ਦੁਬਾਰਾ ਫਸ ਜਾਂਦੇ ਹਾਂ ਅਤੇ ਜੀਵਨ ਦੇ ਇਸ ਜਨਮ ਅਤੇ ਮਰਨ ਦੇ ਉਸੇ ਚੱਕਰ ਵਿੱਚ ਦੁਬਾਰਾ ਵਾਪਸ ਚਲੇ ਜਾਂਦੇ ਹਾਂ।

ਕੇਵਲ ਗੁਰਪ੍ਰਸਾਦਿ ਹੀ ਸਾਡੀ ਕਰਨੀ ਨੂੰ ਸੁਧਾਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਗੁਰਪ੍ਰਸਾਦਿ ਸੰਤ ਕੋਲੋਂ ਆਉਂਦਾ ਹੈ। ਇੱਕ ਸੰਤ ਦੀ ਚਰਨ ਸ਼ਰਨ ਵਿੱਚ ਜਾਣ ਦੁਆਰਾ ਅਸੀਂ ਆਪਣੀ ਮਾੜੀ ਕਿਸਮਤ ਨੂੰ ਚੰਗੀ ਬਣਾ ਸਕਦੇ ਹਾਂ, ਪਰ ਨਿੰਦਾ ਸਾਨੂੰ ਉਲਟ ਦਿਸ਼ਾ ਵਿੱਚ ਲੈ ਜਾਂਦੀ ਹੈ ਜਿੱਥੇ ਅਸੀਂ ਇਸ ਬਹੁਤ ਖ਼ਤਰਨਾਕ ਅਤੇ ਨੁਕਸਾਨ-ਦਾਇਕ ਚੱਕਰ ਵਿੱਚੋਂ ਕਦੇ ਵੀ ਬਾਹਰ ਆਉਣ ਦੇ ਯੋਗ ਨਹੀਂ ਹੁੰਦੇ ਹਾਂ ਅਤੇ ਜਿਥੇ ਨਿਰਾਸ਼ਾਵਾਂ ਦੇ ਸਿਵਾ ਕੁਝ ਨਹੀਂ ਹੈ। ਅਸੀਂ ਇਸ ਤਰ੍ਹਾਂ ਕਦੇ ਵੀ ਆਪਣੇ ਪਾਪਾਂ ਨੂੰ ਧੋਣ ਦੇ ਯੋਗ ਨਹੀਂ ਹੁੰਦੇ ਹਾਂ। ਇਹ ਇਕ ਜ਼ਰੂਰੀ ਬ੍ਰਹਮ ਨਿਯਮ ਹੈ ਕਿ ਕੇਵਲ ਇੱਕ ਸੰਤ ਹੀ ਇੱਕ ਨਿੰਦਕ ਦੀ ਇਹਨਾਂ ਪੁੱਠੇ ਚੱਕਰਾਂ ਵਿਚੋਂ ਬਾਹਰ ਨਿਕਲਣ ਵਿਚ ਮਦਦ ਕਰ ਸਕਦਾ ਹੈ। ਸੰਤ ਦੀ ਨਿੰਦਿਆ ਕਾਰਨ ਮਾੜੇ ਕਰਮਾਂ ਦਾ ਬਹੁਤ ਨੁਕਸਾਨ-ਦਾਇਕ ਅਤੇ ਖ਼ਤਰਨਾਕ ਚੱਕਰ ਜਿਹੜਾ ਸਾਡੀ ਭਵਿੱਖ ਦੀ ਕਿਸਮਤ ਲਈ ਨਕਾਰਾਤਮਿਕ ਪ੍ਰਭਾਵਾਂ ਨੂੰ ਕਈ ਗੁਣਾਂ ਕਰਕੇ ਸਾਨੂੰ ਮੁੜ ਵਾਪਸ ਕਰਨਾ ਜਾਰੀ ਰੱਖਦਾ ਹੈ।

ਸਭ ਘਟ ਤਿਸ ਕੇ ਓਹੁ ਕਰਨੈਹਾਰੁ ਸਦਾ ਸਦਾ ਤਿਸ ਕਉ ਨਮਸਕਾਰੁ

ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ਤਿਸਹਿ ਧਿਆਵਹੁ ਸਾਸਿ ਗਿਰਾਸਿ

ਸਭੁ ਕਛੁ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ

ਅਪਨਾ ਖੇਲੁ ਆਪਿ ਕਰਨੈਹਾਰੁ ਦੂਸਰ ਕਉਨੁ ਕਹੈ ਬੀਚਾਰੁ

ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ਬਡਭਾਗੀ ਨਾਨਕ ਜਨ ਸੇਇ ੧੩

ਪਰਮਾਤਮਾ ਹਿਰਦੇ ਵਿਚ ਰਹਿੰਦਾ ਹੈ। ਹਿਰਦਾ ਪ੍ਰਮਾਤਮਾ ਦਾ ਘਰ ਹੈ। ਹਿਰਦਾ ਸੱਚਾ ਗੁਰਦੁਆਰਾ ਹੈ। ਪਰ ਹਿਰਦਾ ਦਾਗੀ ਹੈ ਅਤੇ ਇਹ ਮਾਇਆ ਦੀ ਦਲਦਲ ਨਾਲ ਢੱਕਿਆ ਗਿਆ ਹੈ। ਪਰ ਜਦੋਂ ਹਿਰਦਾ ਮਾਇਆ ਦੀ ਦਲਦਲ ਤੋਂ ਸਾਫ਼ ਬਣ ਜਾਂਦਾ ਹੈ ਤਦ ਪ੍ਰਮਾਤਮਾ ਉਸ ਹਿਰਦੇ ਵਿਚ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼ ਆ ਜਾਂਦਾ ਹੈ। ਇਹ ਇੱਕ ਪੂਰਨ ਸਚਿਆਰਾ ਹਿਰਦਾ ਬਣ ਜਾਂਦਾ ਹੈ। ਇੱਕ ਪੂਰਨ ਸਚਿਆਰੀ ਰਹਿਤ ਦੇ ਅੰਦਰ। ਪੂਰਨ ਸਚਿਆਰੀ ਰਹਿਤ ਮਾਇਆ ਉਤੇ ਜਿੱਤ ਪਾਉਣ ਦੀ ਅਨਾਦੀ ਰਹਿਤ ਹੈ।

ਹਰੇਕ ਹਿਰਦੇ ਵਿਚ ਪੂਰਨ ਸਚਿਆਰਾ ਹਿਰਦਾ ਬਣਨ ਦੀ ਅਲੌਕਿਕ ਬ੍ਰਹਮ ਸ਼ਕਤੀ ਹੈ ਅਤੇ ਪ੍ਰਮਾਤਮਾ ਨੂੰ ਆਪਣੀ ਇਸ ਸਿਰਜਨਾ ਵਿਚ ਸਾਰੀਆਂ ਬ੍ਰਹਮ ਸ਼ਕਤੀਆਂ ਨਾਲ ਪ੍ਰਗਟ ਹੋਣ ਦੀ ਯੋਗਤਾ ਹੁੰਦੀ ਹੈ। ਇਸੇ ਕਰਕੇ ਸਿਰਜਨਹਾਰੇ ਨੇ ਹਿਰਦੇ ਦੀ ਸਿਰਜਨਾ ਕੀਤੀ। ਸਿਰਜਨਹਾਰ ਹਰ ਹਿਰਦੇ ਵਿਚ ਆਪਣੇ ਆਪ ਨੂੰ ਲੁਕਾ ਕੇ ਬੈਠਾ ਹੈ। ਉਹ ਹਿਰਦੇ ਦੇ ਮਾਇਆ ਤੋਂ ਪਰ੍ਹੇ ਜਾਣ ’ਤੇ ਹਿਰਦੇ ਵਿੱਚ ਪ੍ਰਗਟਦਾ ਹੈ। ਇਹ ਇੱਕ ਜ਼ਰੂਰੀ ਬ੍ਰਹਮ ਕਾਨੂੰਨ ਹੈ ਅਤੇ ਇਸੇ ਤਰ੍ਹਾਂ ਸਾਰੀ ਸਿਰਜਨਾ ਕੰਮ ਕਰਦੀ ਹੈ। ਉਸ ਦੇ ਪੂਰਨ ਹੁਕਮ ਅੰਦਰ, ਉਹ ਸਿਰਜਨਹਾਰ ਹੈ ਅਤੇ ਕਰਤਾ ਪੁਰਖ ਹੈ ਅਤੇ ਇਹ ਮਾਇਆ ਉੱਤੇ ਜਿੱਤ ਪ੍ਰਾਪਤ ਕਰਨ ਦੀ ਕੁੰਜੀ ਹੈ। ਅਸੀਂ ਉਸ ਦੀ ਪੂਜਾ ਕਿਉਂ ਨਾ ਕਰੀਏ? ਅਸੀਂ ਉਸ ਦੀ ਬੇਅੰਤ ਦਿਆਲਤਾ ਲਈ ਉਸ ਨੂੰ ਨਮਸ਼ਕਾਰ ਕਿਉਂ ਨਾ ਕਰੀਏ? ਕਿਉਂਕਿ ਉਹ ਸਾਡੇ ਹਿਰਦੇ ਵਿਚ ਬੈਠਾ ਹੈ ਅਤੇ ਹਰ ਸਮੇਂ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਤਿਆਰ ਹੈ। ਅਸੀਂ ਉਸਦੇ ਨਾਮ ਦੇ ਗੁਰਪ੍ਰਸਾਦਿ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਲਈ ਅਰਦਾਸ ਕਿਉਂ ਨਾ ਕਰੀਏ? ਅਸੀਂ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਆਪਣੇ ਹਿਰਦੇ ਅੰਦਰ ਪੂਰਨ ਰੂਪ ਵਿਚ ਬੈਠਿਆਂ ਉਸ ਨੂੰ ਅਨੁਭਵ ਕਿਉਂ ਨਾ ਕਰੀਏ ਅਤੇ ਸਦਾ ਲਈ ਮੁਕਤੀ ਪ੍ਰਾਪਤ ਕਿਉਂ ਨਾ ਕਰੀਏ?

ਕਥਾ-ਕੀਰਤਨ ਸੁਨਣਾ, ਗੁਰਬਾਣੀ ਪੜ੍ਹਨਾ ਅਤੇ ਕਰਨਾ, ਉਸਤਤ ਦੇ ਗੀਤ ਗਾਉਣਾ, ਧਿਆਨ ਕਰਨਾ ਭਾਵ ਤਨ, ਮਨ ਅਤੇ ਧਨ ਨਾਲ ਪੂਰਨ ਸਮਰਪਣ ਕਰਨਾ, ਸਮਾਧੀ ਵਿੱਚ ਨਾਮ ਸਿਮਰਨ, ਨਿਸ਼ਕਾਮ ਸੇਵਾ ਕਰਨਾ, ਪਰਉਪਕਾਰ ਕਰਨਾ ਇਹ ਸਾਰੇ ਸਤਿ ਕਰਮ ਭਗਤੀ ਦਾ ਮਾਰਗ ਜਾਂ ਉਸ ਦੀ ਪੂਜਾ ਅਰਚਨਾ ਬੰਦਨਾ ਕਰਨ ਦਾ ਪੰਥ ਹੈ ਅਤੇ ਧੰਨ ਧੰਨ ਪੰਚਮ ਪਾਤਸ਼ਾਹ ਜੀ ਸਾਨੂੰ ਇਹ ਸਭ ਕੁੱਛ ਕਰਨ ਲਈ ਹੁਕਮ ਦੇ ਰਹੇ ਹਨ। ਇਸ ਲਈ ਅਸੀਂ ਆਪਣੇ ਆਪ ਨੂੰ ਇਹਨਾਂ ਭਗਤੀ ਮਾਰਗਾਂ ਦਾ ਪਾਲਣ ਕਰਕੇ ਉਸ ਦੀ ਬੰਦਗੀ ਲਈ ਸਮਰਪਿਤ ਕਿਉਂ ਨਾ ਕਰੀਏ ਅਤੇ ਉਸ ਨੂੰ ਆਪਣੇ ਹਿਰਦੇ ਅੰਦਰ ਅਨੁਭਵ ਕਰੀਏ।

ਸਭ ਤੋਂ ਪ੍ਰਭਾਵਸ਼ਾਲੀ ਅਤੇ ਸਨਮਾਨਯੋਗ ਭਗਤੀ ਮਾਰਗ ਨਾਮ ਸਿਮਰਨ ਹੈ ਅਤੇ ਨਾਮ ਦੀ ਕਮਾਈ ਦਾ ਇਕੱਠਾ ਕਰਨਾ ਹੈ।

ਪ੍ਰਭ ਕਾ ਸਿਮਰਨੁ ਸਭ ਤੇ ਊਚਾ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੬੩)

ਇਸ ਲਈ ਕਿਉਂ ਨਾ ਆਪਣੇ ਆਪ ਨੂੰ ਪ੍ਰਭੂ ਦੇ ਸਿਮਰਨ ਵਿਚ ਲਗਾਈਏ ਅਤੇ ਆਪਣੇ ਜੀਵਨ ਨੂੰ ਸਫਲ ਬਣਾਈਏ। ਜਦੋਂ ਅਸੀਂ ਆਪਣਾ ਤਨ, ਮਨ, ਧਨ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਪੂਰਨ ਸਮਰਪਣ ਕਰ ਦਿੰਦੇ ਹਾਂ ਤਦ ਉਹ ਸਾਡੇ ਰੋਮ-ਰੋਮ ਵਿਚ ਵੱਸ ਜਾਂਦਾ ਹੈ- ਨਾਮ ਅੰਮ੍ਰਿਤ ਰੋਮ-ਰੋਮ ਵਿਚ ਚਲਾ ਜਾਂਦਾ ਹੈ। ਕੇਵਲ ਹਿਰਦਾ ਹੀ ਨਹੀਂ ਸਗੋਂ ਸਾਰੀ ਦੇਹ ਨਾਮ ਬਣ ਜਾਂਦੀ ਹੈ।

ਹਰਿ ਕਾ ਨਾਮੁ ਜਨ ਕਾ ਰੂਪ ਰੰਗੁ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੬੪)

ਸੁਖਮਨੀ ਦਾ ਇਹ ਹੁਕਮ-ਫ਼ੁਰਮਾਣ ਸਾਡੇ ਲਈ ਸਤਿ ਹੋ ਸਕਦਾ ਹੈ।

ਸਾਸ ਗਿਰਾਸ ਸਿਮਰਨ ਸਭ ਤੋਂ ਉੱਚੀ ਅਧਿਆਤਮਿਕ ਅਵਸਥਾ ਹੈ ਅਤੇ ਜਦੋਂ ਐਸਾ ਵਾਪਰਦਾ ਹੈ ਤਾਂ ਨਾਮ ਸਿਮਰਨ ਅਜਪਾ ਜਾਪ ਵਿੱਚ ਚਲਾ ਜਾਂਦਾ ਹੈ। ਸਿਮਰਨ ਕਦੇ ਰੁਕਦਾ ਨਹੀਂ। ਇਹ ਜਾਗਦੇ ਜਾਂ ਸੁੱਤਿਆਂ ਹਰ ਵਕਤ ਦਿਨ ਤੇ ਰਾਤ ਲਗਾਤਾਰ ਹੁੰਦਾ ਰਹਿੰਦਾ ਹੈ। ਫਲਸਰੂਪ ਇਹ ਰੋਮ-ਰੋਮ ਵਿਚ ਚਲਾ ਜਾਂਦਾ ਹੈ ਅਤੇ ਦੇਹੀ ‘ਅੰਮ੍ਰਿਤ ਭਿੰਨੀ ਦੇਹੁਰੀ’ ਬਣ ਜਾਂਦੀ ਹੈ। ਸਮਾਧੀ ਲਗ ਜਾਂਦੀ ਹੈ। ਸੁੰਨ ਸਮਾਧੀ ਲਗ ਜਾਂਦੀ ਹੈ। ਐਸੀ ਸਿਮਰਨ ਦੀ ਅਵਸਥਾ ਪੂਰਨ ਦ੍ਰਿੜ੍ਹਤਾ ਅਤੇ ਵਿਸ਼ਵਾਸ, ਭਰੋਸਾ ਅਤੇ ਯਕੀਨ, ਪਿਆਰ ਅਤੇ ਪੂਰਨ ਸਮਰਪਣ ਕਰਨ ਨਾਲ ਵਾਪਰਦਾ ਹੈ। ਐਸੀ ਸੁੰਦਰ ਅਵਸਥਾ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਆਉਂਦੀ ਹੈ।

ਕ੍ਰਿਪਾ ਕਰਕੇ ਮਨ ਵਿਚ ਇਹ ਦ੍ਰਿੜ੍ਹ ਕਰ ਰੱਖੋ ਕਿ ਇੱਕ ਸੰਤ ਗੁਰਪ੍ਰਸਾਦਿ ਦਾ ਦਾਤਾ ਹੈ ਕਿਉਂਕਿ ਆਧਾਰ ਪਰਮ ਸ਼ਕਤੀ ਗੁਰਪ੍ਰਸਾਦਿ ਹੈ। ਇਸ ਲਈ ਅਸੀਂ ਗੁਰਪ੍ਰਸਾਦਿ ਕਿਵੇਂ ਪ੍ਰਾਪਤ ਕਰ ਸਕਦੇ ਹਾਂ ? ਜਦੋਂ ਅਸੀਂ ਰੋਜ਼ਾਨਾ ਕਰਨੀ ਦੇ ਸਤਿ ਕਰਮਾਂ ’ਤੇ ਧਿਆਨ ਧਰਦੇ ਹਾਂ ਤਾਂ ਅਸੀਂ ਸਤਿ ਕਰਮਾਂ ਨੂੰ ਇਕੱਠੇ ਕਰਨਾ ਜਾਰੀ ਰੱਖਦੇ ਹਾਂ। ਸਤਿ ਕਰਮ ਪੁੰਨ ਕਰਮ ਹਨ ਅਤੇ ਅਸਤਿ ਕਰਮ ਪਾਪ ਕਰਮ ਹਨ। ਜਦੋਂ ਅਸੀਂ ਕਾਫ਼ੀ ਸਾਰੇ ਸਤਿ ਕਰਮ ਇਕੱਠੇ ਕਰ ਲੈਂਦੇ ਹਾਂ ਜਿਹੜੇ ਅਸਤਿ ਕਰਮਾਂ ’ਤੇ ਬਹੁਤ ਵੱਧ ਜਾਂਦੇ ਹਨ ਅਤੇ ਜਦੋਂ ਅਸੀਂ ਸਤਿ ਕਰਮਾਂ ਦੀ ਉਸ ਅਵਸਥਾ ਵਿਚ ਪਹੁੰਚ ਜਾਂਦੇ ਹਾਂ ਜਦੋਂ ਪ੍ਰਮਾਤਮਾ ਪ੍ਰਸੰਨ ਹੋ ਜਾਂਦਾ ਹੈ ਤਦ ਉਹ ਸਾਡਾ ਇਕ ਸੰਤ, ਇਕ ਬ੍ਰਹਮ ਗਿਆਨੀ ਜਾਂ ਇੱਕ ਸਤਿਗੁਰ ਦੇ ਨਾਲ ਸੰਜੋਗ ਬਣਾਉਂਦਾ ਹੈ। ਤਦ ਸੰਤ ਸਾਨੂੰ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ ਨਿਵਾਜਦਾ ਹੈ।

ਉਹ ਜਿਹੜੇ ਇਸ ਗੁਰਪ੍ਰਸਾਦਿ ਨੂੰ ਸੁਰੱਖਿਅਤ ਰੱਖਦੇ ਹਨ, ਇਸ ਦੀ ਸੇਵਾ ਸੰਭਾਲਤਾ ਕਰਦੇ ਹਨ ਅਤੇ ਤਨ, ਮਨ, ਧਨ ਨਾਲ ਆਪਣੇ ਆਪ ਨੂੰ ਗੁਰ ਅਤੇ ਗੁਰੂ ਨੂੰ ਸਮਰਪਿਤ ਕਰ ਦਿੰਦੇ ਹਨ ਅਤੇ ਪੂਰਨ ਵਿਸ਼ਵਾਸ ਅਤੇ ਦ੍ਰਿੜ੍ਹਤਾ, ਭਰੋਸੇ ਅਤੇ ਯਕੀਨ ਭਗਤੀ ਅਤੇ ਪਿਆਰ ਨਾਲ ਆਪਣੇ ਆਪ ਨੂੰ ਗੁਰ ਅਤੇ ਗੁਰੂ ਨੂੰ ਸਮਰਪਿਤ ਕਰ ਦਿੰਦੇ ਹਨ ਅਤੇ ਪੂਰੀ ਸ਼ਕਤੀ ਨਾਲ ਆਪਣੇ ਆਪ ਨੂੰ ਬੰਦਗੀ ਵਿਚ ਡੁੱਬਾ ਦਿੰਦੇ ਹਨ ਉਹ ਮਨੁੱਖ ਅਸਾਨੀ ਨਾਲ ਆਪਣੀ ਬੰਦਗੀ ਪੂਰੀ ਕਰ ਲੈਂਦੇ ਹਨ। ਐਸੇ ਮਨੁੱਖ ਬੰਦਗੀ ਨੂੰ ਆਪਣੀ ਸ਼ਕਤੀ ਬਣਾ ਲੈਂਦੇ ਹਨ। ਪਰ ਉਹ ਮਨੁੱਖ ਜਿਹੜੇ ਭਰਮਾਂ, ਭੁਲੇਖਿਆਂ ਅਤੇ ਦੁਬਿਧਾ ਵਿਚ ਚਲੇ ਜਾਂਦੇ ਹਨ ਉਹ ਮਨੁੱਖ ਰੂਹਾਨੀਅਤ ਦੀ ਜ਼ਿਆਦਾ ਤਰੱਕੀ ਨਹੀਂ ਕਰਦੇ। ਕੇਵਲ ਉਹ ਮਨੁੱਖ ਜਿਹੜੇ ਬਹੁਤ ਭਾਗਸ਼ਾਲੀ ਹਨ ਨਾਮ ਦਾ ਗੁਰਪ੍ਰਸਾਦਿ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪ੍ਰਾਪਤ ਕਰਦੇ ਹਨ- ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ। ਅਤੇ ਕੇਵਲ ਉਹ ਮਨੁੱਖ ਪੂਰਨ ਰੂਪ ਵਿਚ ਭਾਗਸ਼ਾਲੀ ਹਨ ਜਿਹੜੇ ਗੁਰਪ੍ਰਸਾਦਿ ਨੂੰ ਸੇਵਦੇ ਹਨ ਅਤੇ ਬੰਦਗੀ ਦੀ ਪ੍ਰਕਿਰਿਆ ਵਿਚੋਂ ਸਫਲਤਾ ਪੂਰਨ ਗੁਜ਼ਰਦੇ ਹਨ ਅਤੇ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋ ਜਾਂਦੇ ਹਨ।

ਉਹ ਮਨੁੱਖ ਜਿਹੜੇ ਬ੍ਰਹਮ ਗਿਆਨ ਨੂੰ ਨਹੀਂ ਸਮਝਦੇ, ਗੁਰਬਾਣੀ ਉੱਪਰ ਅਮਲ ਨਹੀਂ ਕਰਦੇ ਅਤੇ ਨਾ ਹੀ ਸ਼ਬਦ ਨੂੰ ਕਮਾਉਂਦੇ ਹਨ ਉਹਨਾਂ ਦਾ ਭਵਿੱਖ ਮਾਇਆ ਦੇ ਹਨੇਰੇ ਵਿੱਚ ਭਟਕਦਾ ਹੈ ਜਦ ਤਕ ਉਨ੍ਹਾਂ ਨੂੰ ਐਸਾ ਕਰਨ ਦੀ ਸੋਝੀ ਨਹੀਂ ਆਉਂਦੀ ਹੈ ਜੋ ਉਨ੍ਹਾਂ ਨੂੰ ਬੰਦਗੀ ਦਾ ਮਾਰਗ ਦਰਸ਼ਨ ਕਰਦੀ ਹੈ। ਪਰ ਸੰਤ ਦਾ ਨਿੰਦਕ ਸਦਾ ਲਈ ਇਸ ਕ੍ਰਿਪਾ ਨੂੰ ਗੁਆ ਲੈਂਦਾ ਹੈ ਅਤੇ ਅਨਿਸਚਿਤ ਕਾਲ ਲਈ ਮਾਇਆ ਦੇ ਹਨੇਰੇ ਵਿੱਚ ਭਟਕਣ ਲਈ ਛੱਡ ਦਿੱਤਾ ਜਾਂਦਾ ਹੈ।

ਬੰਦਗੀ ਕਰਤਾ ਦੇ ਬ੍ਰਹਮ ਨਿਯਮਾਂ ਦਾ ਪਸਾਰਾ ਹੈ। ਬੰਦਗੀ ਬ੍ਰਹਮ ਹੁਕਮਾਂ ਦਾ ਪਸਾਰਾ ਹੈ। ਬੰਦਗੀ ਕੇਵਲ ਬ੍ਰਹਮ ਗਿਆਨ ਹੀ ਹੈ। ਬ੍ਰਹਮ ਗੁਰਪ੍ਰਸਾਦਿ ਦਾ ਪਸਾਰਾ ਹੈ। ਉਹ ਲੋਕ ਬੜੇ ਭਾਗਸ਼ਾਲੀ ਹਨ ਜਿਹੜੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਲੈਂਦੇ ਹਨ ਅਤੇ ਬ੍ਰਹਮ ਗਿਆਨ ਨੂੰ ਸਮਝਦੇ ਹਨ, ਅਮਲ ਕਰਦੇ ਹਨ ਅਤੇ ਬ੍ਰਹਮ ਗਿਆਨ ਦੀ ਕਮਾਈ ਕਰਦੇ ਹਨ।

ਇੱਕ ਸੰਤ ਦੀ ਚਰਨ ਧੂਲ ਸਾਨੂੰ ਇੱਕ ਸੰਤ ਬਣਾਉਂਦੀ ਹੈ। ਸੰਤ ਦੀ ਨਿੰਦਿਆ ਸਾਨੂੰ ਦੁੱਖਾਂ, ਕਲੇਸ਼ਾਂ, ਤਕਲੀਫ਼ਾਂ, ਪੀੜਾਂ, ਬਿਮਾਰੀਆਂ ਅਤੇ ਮਾਨਸਿਕ ਰੋਗਾਂ ਵਿੱਚ ਪਾਉਂਦੀ ਹੈ ਅਤੇ ਸਾਰੀਆਂ ਸਜ਼ਾਵਾਂ ਮਿਲਦੀਆਂ ਹਨ ਜੋ ਧੰਨ ਧੰਨ ਪੰਚਮ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਇਸ ਅਸਟਪਦੀ ਵਿੱਚ ਦੱਸੀਆਂ ਹਨ। ਇਸ ਲਈ ਸਾਨੂੰ ਕਦੀ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ ਅਤੇ ਇੱਕ ਸੰਤ ਦੀ ਚਰਨ ਸ਼ਰਨ ਵਿੱਚ ਜਾਣਾ ਚਾਹੀਦਾ ਹੈ।