5. ਸੰਗਤ ਦੇ ਮਿਲਾਪ ਨਾਲ ਬਖਸ਼ਿਆ ਜਾਂਦਾ ਹੈ

ਸਤਿਨਾਮ, ਸਤਿਨਾਮ, ਸਤਿਨਾਮ, ਸਤਿਨਾਮ, ਸਦਾ ਸਤਿਨਾਮ ਸਦਾ ਸਦਾ ਸਤਿਨਾਮ ਜੀ

ਪਿਛਲੇ ਹਫਤੇ ਮੈਂ ਉੱਠਿਆ ਅਤੇ ਇਹ ਲਾਈਨਾਂ ਮੇਰੇ ਹੋਠਾਂ ਤੇ ਸਨ

ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ

ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 10

ਮੈਂ ਸਾਰਾ ਦਿਨ ਇਹਨਾਂ ਲਾਈਨਾਂ ਦਾ ਸਿਮਰਨ ਕਰਦਾ ਰਿਹਾਮੈਂ ਬਾਬਾ ਜੀ ਨੂੰ ਬੁਲਾਉਂਦੇ ਹੋਏ ਮਹਿਸੂਸ ਕੀਤਾਮੈਂ ਬਾਬਾ ਜੀ ਨੂੰ ਕਾਲ ਕੀਤੀ ਉਹ ਕਸਬੇ ਤੋਂ ਬਾਹਰ ਸਨਸਾਰਾ ਦਿਨ ਬਹੁਤ ਹੀ ਵਧੀਆ ਮਹਿਸੂਸ ਕੀਤਾਬਾਬਾ ਜੀ ਨੂੰ ਫਿਰ ਕਾਲ ਕੀਤੀ ਉਹਨਾਂ ਨਾਲ ਬਹੁਤ ਸਾਰੀਆਂ ਚੀਜਾਂ ਬਾਰੇ ਗੱਲਬਾਤ ਕੀਤੀਬਾਬਾ ਜੀ ਨੇ ਕਿਹਾ, "ਚੱਲੀ ਚੱਲ" ਬਾਬਾ ਜੀ ਨੇ ਇਹ ਵੀ ਕਿਹਾ, "ਗਲੀਆਂ ਵਿੱਚ ਤੁਰਦੇ ਲੋਕ ਸੰਗਤ ਹਨਲੋਕ ਜੋ ਤੁਹਾਨੂੰ ਕੰਮ ਤੇ ਮਿਲਦੇ ਹਨ ਸੰਗਤ ਹਨਲੋਕ ਜੋ ਤੁਰਦੇ ਫਿਰਦੇ ਹਨ ਸੰਗਤ ਹਨ।"

ਹੁਣ ਤੁਸੀਂ ਇਸ ਤਰਾਂ ਦਾ ਬ੍ਰਹਮ ਗਿਆਨ ਕਿੱਥੋਂ ਪ੍ਰਾਪਤ ਕਰੋਗੇ? ਅਤੇ ਲੋਕ ਫਿਰ ਵੀ ਉਹਨਾਂ ਦੀ ਨਿੰਦਿਆ ਕਰਦੇ ਹਨ?

1999 ਵਿੱਚ ਸਾਡੇ ਭਾਬੀ ਜੀ ਨੇ ਸਾਡੀ ਭਾਰਤ ਵਿੱਚ ਇੱਕ ਔਰਤ ਸੰਤ ਨਾਲ ਮੁਲਾਕਾਤ ਕਰਵਾਈਉਸ ਨੇ ਸਾਨੂੰ ਆਪਣੇ ਗੁਰਦੁਆਰੇ ਵਿੱਚ ਆਉਣ ਅਤੇ ਉੱਥੇ ਕੁਝ ਦਿਨ ਠਹਿਰਨ ਲਈ ਕਿਹਾ ਅਤੇ ਸਾਰਾ ਦਿਨ ਪਾਠ ਸੁਣਨ ਲਈ ਕਿਹਾਉਸ ਨੇ ਕਿਹਾ ਇਹ ਮੈਨੂੰ ਸ਼ਾਂਤੀ ਦੇਵੇਗਾ ਜਿਸ ਲਈ ਮੈਂ ਭਾਲ ਕਰ ਰਿਹਾ ਸੀ

ਤਦ 2000 ਵਿੱਚ ਬਾਬਾ ਜੀ ਮਿਲੇ ਅਤੇ ਤੁਰੰਤ ਹੀ ਉਹ ਸ਼ਾਂਤੀ ਮਹਿਸੂਸ ਕੀਤੀ ਜਿਸ ਵਾਸਤੇ ਭਾਲ ਕਰ ਰਹੇ ਸੀਹੁਣ ਜਦੋਂ ਕੋਈ ਕਹਿੰਦਾ ਹੈ ਤੁਸੀਂ ਕਿਵੇਂ ਕਿਸੇ ਨੂੰ ਗੁਰੂ ਕਹਿੰਦੇ ਹੋ ਕਿਸ ਨੇ ਇਸ ਤਰਾਂ ਕੀਤਾ ਆਦਿ ਆਦਿ? ਮੈਂ ਬਹਿਸ ਨਹੀਂ ਕਰਦਾ ਅਤੇ ਇਸ ਤਰਾਂ ਕਰਨ ਦਾ ਮਹਿਸੂਸ ਵੀ ਨਹੀਂ ਕਰਦਾਕਿਉਂਕਿ ਜੋ ਮੈਂ ਅੰਦਰ ਪ੍ਰਾਪਤ ਕੀਤਾ ਕਿਸੇ ਨੂੰ ਨਹੀਂ ਦਿਖਾ ਸਕਦਾ- ਕੇਵਲ ਇਸ ਨੂੰ ਮਹਿਸੂਸ ਕਰ ਸਕਦਾ ਹਾਂਅਤੇ ਇੱਕ ਵਿਅਕਤੀ ਜੋ ਇਸ ਨੂੰ ਮਹਿਸੂਸ ਕਰ ਸਕਦਾ ਹੈ ਇਸ ਤਰਾਂ ਦੇ ਪ੍ਰਸ਼ਨ ਨਹੀਂ ਪੁੱਛੇਗਾ?

ਮੈਂ ਉਹਨਾਂ ਵਿੱਚ ਵੀ ਪਰਮਾਤਮਾ ਦੇਖਦਾ ਹਾਂ ਕਿਉਂਕਿ ਉਹ ਅਸਲ ਵਿੱਚ ਮੈਨੂੰ ਮੇਰੇ ਵਿਸ਼ਵਾਸ਼ ਵਿੱਚ ਮਜਬੂਤ ਕਰਨ ਵਿੱਚ ਮਦਦ ਕਰ ਰਹੇ ਹਨਮੈਂ ਹਮੇਸ਼ਾਂ ਹੀ ਉਹਨਾਂ ਦਾ ਸ਼ੁਕਰੀਆ ਕਰਦਾ ਹਾਂਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ ਅਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ

ਹਮੇਸ਼ਾਂ ਪਿਆਰ

ਨੀਚਾਂ ਦਾ ਨੀਚ

ਬੀਬੀ ਜੀ