7. ਬੇਮੁਖ ਅਤੇ ਸਨਮੁੱਖ

ਸਚੇ ਪਿਤਾ ਦੇ ਅਨਾਦਿ ਪਿਆਰ ਅਤੇ ਮਹਾਤਮ  ਨਾਲ ਆਉ ਅਸੀ ਮਹਾਨ,ਮਹਾਨ, ਪਿਆਰੇ ਗੁਰੂ ਅੱਗੇ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਅਰਦਾਸ ਕਰੀਏ ਕਿ ਅਸੀ ਬ੍ਰਹਮ ਸ਼ਬਦ ” ਬੇਮੁਖ” ਅਤੇ ਸਨਮਖ ਵਿਚਕਾਰ ਫਰਕ ਨੂੰ ਸਮਝ ਸਕੀਏ।
 
 
ਇਹ ਦੋਵੇਂ ਸ਼ਬਦ ਇੱਕ ਦੂਸਰੇ ਦੇ ਵਿਰੋਧੀ ਹਨ, ਜਾਂ ਤਾਂ ਆਦਮੀ ਬੇਮੁਖ ਹੁੰਦਾ ਹੈ ਜਾਂ ਉਹ ਸਨਮੁਖ ਹੋ ਸਕਦਾ ਹੈ।
  
ਇੱਕ ਸਨਮੁਖ ਗੁਰਮੁਖ ਬਣਨ ਅਤੇ ਰੂਹਾਨੀ ਉਚਾਈਆਂ ਦੇ ਰਸਤੇ ਦੀ ਪਾਲਣਾ ਕਰਦਾ ਹੇ। ਇੱਕ ਬੇਮੁਖ ਰੂਹਾਨੀ ਤਬਾਹੀ ਦਾ ਰਾਸਤਾ ਚੁਣਦਾ ਹੈ, ਇਹ ਦੋਵੇਂਬ੍ਰਹਮ ਸ਼ਬਦ ਵਿਅਕਤੀ ਦੇ ਉਸ ਦੇ ਗੁਰੂ ਪ੍ਰਤੀ ਮਨ ਦੀ ਦਸ਼ਾ ਨੂੰ ਦਰਸਾਉਂਦੇ ਹਨ। ਉਹਨਾਂ ਦੀ ਮਨ ਦੀ ਹਾਲਤ ਉਹਨਾਂ ਦੇ ਸਰੀਰਿਕ ਕੰਮਾਂ, ਕ੍ਰਿਆਵਾਂ,ਪ੍ਰਤੀ ਕ੍ਰਿਆਵਾਂ ਅਤੇ ਕਰਨੀ, ਵਿਚਾਰ ਅਤੇ ਮਨ ਦੀ ਸਥਿਤੀ ਅਤੇ ਵਿਹਾਰ ,  ਉਹਨਾਂ ਦੀ ਗੁਰੂ ਅਤੇਨਿਰੰਕਾਰ ਨਿਰਗੁਣ ਆਦਿ ਜੁਗਾਦਿ ਪਰਮੇਸ਼ਰਪ੍ਰਤੀ ਧਾਰਨਾ ਅਤੇ ਸੋਚ ਨੂੰ ਦਰਸਾਓਦੀ ਹੈ।
 
ਗੁਰੂ ਦੀ ਸਬਦ ਮੱਤ
  
ਇੱਕ ਬਹੁਤ ਹੀ ਮਹੱਤਵਪੂਰਨ ਗੱਲ ਜੋ ਗੁਰੂ ਦੀ ਸਬਦ ਮੱਤ ਨੂੰ ਸਮਝਣਾ ਇਹ ਹੈ ਕਿ ਇਹ ਨਿਰੰਕਾਰ, ਨਿਰਗੁਣ ਸਰੂਪ ਦੇ ਸ਼ਬਦ ਹਨ। ਗੁਰਬਾਣੀ ਸ਼ਬਦ ਮੱਤ  ਬ੍ਰਹਮ ਗਿਆਨ ਹੈ ਜੋ ਨਿਰੰਕਾਰ, ਨਿਰਗੁਣ, ਸਰਵਉਚ ਤੋ ਸਿੱਧੀ ਸੱਚੇ ਗੁਰ ਅਤੇ ਸੰਤਾ ਅਤੇ ਭਗਤਾ ਰਾਹੀ ਆਈ ਹੈ ਅਤੇ ਪੰਜਵੇ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਜਿਆਂ ਦੇ ਰਾਜੇ ਮਹਾਰਾਜ ਨੇ ਇਕੱਠੀ ਕੀਤੀ ਹੈ ਅਤੇ ਇਸਨੂੰ ਆਦਿ ਗ੍ਰੰਥ ਕਿਹਾ ਗਿਆ ਹੈ। ਸਰਵਸਕਤੀਮਾਨ ਦੇ ਸ਼ਬਦ ਹੋਣ ਦੇ ਫਲਸਰੂਪ ਇਹ ਪੁਰਨ, ਸੁੱਧ ਅਤੇ ਪਵਿਤਰ ਅਨਾਦਿ ਸੱਚ ਹੈ ਕੁਝ ਵੀ ਹੋਰ  ਨਹੀ।
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ
ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥
ਸ਼੍ਰੀ ਗੁਰੂ ਗ੍ਰੰਥ ਸਾਹਿਬ ੩੦੮
  
ਪਰਮਾਤਮਾ ਦੇ ਸ਼ਬਦ ਵਿੱਚ ਵਿਸ਼ਵਾਸ ਕਰਨਾ ਅਤੇ ਨਿਰੰਕਾਰ ਨਿਰਗੁਣ, ਸਰਵਉੱਚ ਦੇ ਸ਼ਬਦਾ ਵਿੱਚ ਯਕੀਨ ਕਰਨਾ ਰੂਹਾਨੀ ਸਫਲਤਾ ਦੀ ਕੁੰਜੀ ਹੈ। ਗੁਰੂ ਦੀ ਸ਼ਬਦ ਮੱਤ ਨੂੰ ਸੁਣਨਾ, ਮੰਨਣਾ ਅਤੇ ਇਸ ਦੀ ਸਿਖਿਆ ਅਨੁਸਾਰ ਕੰਮ ਕਰਨਾ, ਰੂਹਾਨੀ ਸਫਲਤਾ ਦੀ ਕੁੰਜੀ ਹੈ।ਗੁਰੂ ਦੀ ਸ਼ਬਦ ਮਤਿ ਨੂੰ ਸੁਣਨਾ, ਮੰਨਣਾ ਅਤੇ ਇਸ ਦੀ ਸਿਖਿਆ ਅਨੁਸਾਰ ਕੰਮ ਕਰਨਾ, ਰੂਹਾਨੀ ਸਫਲਤਾ ਦੀ ਕੁੰਜੀ ਹੈ।ਸੁਣਨ ਦੀ ਅਵਸਥਾ ਇਸਨੂੰ ਕੇਵਲ ਕੰਨਾਂ ਨਾਲ ਸੁਣਨਾ ਨਹੀ। ਨਹੀ ਅਸਲੀ ਸੁਣਨ ਤੋ ਭਾਵ ਹੈ ਕਿ ਪਰਮਾਤਮਾ ਦੇ ਸ਼ਬਦ ਨੂੰ ਆਪਣੇ ਦਿਲ ਦੇ ਕੇਂਦਰ ਵਿੱਚ ਲਿਆਉਣਾ ਅਤੇ ਇਸ ਵਿੱਚ 100   ਪ੍ਰਤੀਸਤ ਅਨਾਦਿ ਵਿਸ਼ਵਾਸ , ਪ੍ਰਸ਼ਨ ਰਹਿਤ ਸੱਚ ਦੇ ਰੂਪ ਵਿੱਚ ਕਰਨਾ। ਕੇਵਲ ਇੱਕ ਵਾਰ ਜਦੋਂ ਇਸ ਤਰਾਂ ਵਾਪਰ ਗਿਆ ਤਾਂ ਬ੍ਰਹਮ ਮੱਤ  ਨੂੰ ਤੁਸੀ ਅੰਦਰੂਨੀ ਤੋਰ ਤੇ ਮੰਨ ਲਵੋਗੇ।ਤਦ ਅਤੇ ਕੇਵਲ ਤਦ ਤੁਸੀ 100 ਪ੍ਰਤੀਸ਼ਤ ਵਿਸ਼ਵਾਸ ਅਤੇ ਯਕੀਨ ਕਰਦੇ ਹੋ ਕਿ ਜੋ ਵੀ ਗੁਰੂ ਦੀ ਸ਼ਬਦ ਮੱਤ ਦੱਸਦੀ ਹੈ ਕੇਵਲ ਅਨਾਦਿ ਸੱਚ ਹੈ। ਤਦ ਅਤੇ ਕੇਵਲ ਤਦ ਤੁਸੀ ਯਕੀਨ ਕਰਦੇ ਹੋ ਕਿ ਇਹ ਬ੍ਰਹਮ ਸੱਚ ਕਦੀ ਨਹੀ ਬਦਲਦਾ ਅਤੇ ਸੱਚ ਵਿੱਚ ਕੋਈ ਬਦਲਾਅ ਨਹੀ ਹੋ ਸਕਦਾ।

ਪਰਮਾਤਮਾ ਦੇ ਸ਼ਬਦ ਵਿੱਚ ਵਿਸ਼ਵਾਸ ਕਰਨਾ ਅਤੇ ਨਿਰੰਕਾਰ ਨਿਰਗੁਣ, ਸਰਵਉੱਚ ਦੇ ਸ਼ਬਦਾ ਵਿੱਚ ਯਕੀਨ ਕਰਨਾ ਰੂਹਾਨੀ ਸਫਲਤਾ ਦੀ ਕੁੰਜੀ ਹੈ। ਗੁਰੂ ਦੀ ਸ਼ਬਦ ਮੱਤ ਨੂੰ ਸੁਣਨਾ, ਮੰਨਣਾ ਅਤੇ ਇਸ ਦੀ ਸਿਖਿਆ ਅਨੁਸਾਰ ਕੰਮ ਕਰਨਾ, ਰੂਹਾਨੀ ਸਫਲਤਾ ਦੀ ਕੁੰਜੀ ਹੈ।ਗੁਰੂ ਦੀ ਸ਼ਬਦ ਮਤਿ ਨੂੰ ਸੁਣਨਾ, ਮੰਨਣਾ ਅਤੇ ਇਸ ਦੀ ਸਿਖਿਆ ਅਨੁਸਾਰ ਕੰਮ ਕਰਨਾ, ਰੂਹਾਨੀ ਸਫਲਤਾ ਦੀ ਕੁੰਜੀ ਹੈ।ਸੁਣਨ ਦੀ ਅਵਸਥਾ ਇਸਨੂੰ ਕੇਵਲ ਕੰਨਾਂ ਨਾਲ ਸੁਣਨਾ ਨਹੀ। ਨਹੀ ਅਸਲੀ ਸੁਣਨ ਤੋ ਭਾਵ ਹੈ ਕਿ ਪਰਮਾਤਮਾ ਦੇ ਸ਼ਬਦ ਨੂੰ ਆਪਣੇ ਦਿਲ ਦੇ ਕੇਂਦਰ ਵਿੱਚ ਲਿਆਉਣਾ ਅਤੇ ਇਸ ਵਿੱਚ 100   ਪ੍ਰਤੀਸਤ ਅਨਾਦਿ ਵਿਸ਼ਵਾਸ , ਪ੍ਰਸ਼ਨ ਰਹਿਤ ਸੱਚ ਦੇ ਰੂਪ ਵਿੱਚ ਕਰਨਾ। ਕੇਵਲ ਇੱਕ ਵਾਰ ਜਦੋਂ ਇਸ ਤਰਾਂ ਵਾਪਰ ਗਿਆ ਤਾਂ ਬ੍ਰਹਮ ਮੱਤ  ਨੂੰ ਤੁਸੀ ਅੰਦਰੂਨੀ ਤੋਰ ਤੇ ਮੰਨ ਲਵੋਗੇ।ਤਦ ਅਤੇ ਕੇਵਲ ਤਦ ਤੁਸੀ 100 ਪ੍ਰਤੀਸ਼ਤ ਵਿਸ਼ਵਾਸ ਅਤੇ ਯਕੀਨ ਕਰਦੇ ਹੋ ਕਿ ਜੋ ਵੀ ਗੁਰੂ ਦੀ ਸ਼ਬਦ ਮੱਤ ਦੱਸਦੀ ਹੈ ਕੇਵਲ ਅਨਾਦਿ ਸੱਚ ਹੈ। ਤਦ ਅਤੇ ਕੇਵਲ ਤਦ ਤੁਸੀ ਯਕੀਨ ਕਰਦੇ ਹੋ ਕਿ ਇਹ ਬ੍ਰਹਮ ਸੱਚ ਕਦੀ ਨਹੀ ਬਦਲਦਾ ਅਤੇ ਸੱਚ ਵਿੱਚ ਕੋਈ ਬਦਲਾਅ ਨਹੀ ਹੋ ਸਕਦਾ।

ਜੋ ਵੀ ਚੀਜ ਬਦਲ ਜਾਣੀ ਹੈ ਸੱਚ ਨਹੀ ਹੈ ਅਤੇ ਜਿਹੜੀ ਚੀਜ, ਸਦਾ ਇਕੋ ਜਿਹੀ ਰਹਿੰਦੀ ਹੈ ਅਤੇ ਕਦੀ ਵੀ ਬਦਲਦੇ ਸਮੇਂ ਨਾਲ ਨਹੀ ਬਦਲਦੀ ਅਨਾਦਿ ਸੱਚ ਹੈ।
 
ਆਦਿ ਸਚੁ ਜੁਗਾਦਿ ਸਚੁ ॥
 
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
 
ਸ਼੍ਰੀ ਗੁਰੂ ਗ੍ਰੰਥ ਸਾਹਿਬ ੧
  
ਨਿਰੰਕਾਰ ਨਿਰਗੁਣ ਸਰਵਉਚ ਦੀ ਸਲਤਨਤ ਨੂੰ ਬ੍ਰਹਮ ਕਚਹਿਰੀ ਜਿਹਾ ਗਿਆ ਹੈ। ਇਥੇ ਕੁਝ ਖਾਸ ਨਿਯਮ ਅਤੇ ਮਾਨਤਾਵਾਂ ਅਤੇ ਕਾਨੂੰਨ ਹਨ ਜਿੰਨਾਂ ਦੀ ਸਾਨੂੰ ਇਸ ਕਚਹਿਰੀ ਵਿੱਚ ਪਹੁੰਚਣ ਲਈ ਪਾਲਣਾ ਕਰਨੀ ਪੈਂਦੀ ਹੈ।
  
ਇਹ ਸਭ ਤਾਂ ਹੀ ਵਾਪਰਦਾ ਹੈ ਜੇਕਰ ਸੱਚੇ ਗੁਰੂ ਦੇ ਸ਼ਬਦ ਮੱਤ ਨੂੰ ਪਰਮਾਤਮਾ ਦੇ ਸ਼ਬਦਾ ਦੀ ਤਰਾ ਮੰਨਣਾ ਕਰੀਏ। ਪਿਆਰਾ ਸੱਚ ਸਾਡੇ ਦਿਲ ਵਿੱਚ ਆਉਂਦਾ ਹੈ।ਸਾਡੇ ਅੰਦਰ ਆਉਂਦਾ ਹੈ ਤਦ ਅਸੀ ਸੱਚੇ ਗੁਰੂ ਦੀ ਸ਼ਬਦ ਮੱਤ ਅਤੇ ਇਸ ਵਿੱਚ ਦੱਸੇ ਲਾਜ਼ਮੀ ਬ੍ਰਹਮ ਕਾਨੂੰਨਾ ਦੀ ਪਾਲਣਾ ਕਰਦੇ ਹਾਂ।
 
ਉਦਾਹਰਨ ਵੱਜੋ ਮਹਾਨ ਸਤਿਕਾਰਯੋਗ ਅਤੇ ਪਿਆਰੇ ਰਾਜਿਆਂ ਦੇ ਰਾਜੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਵਿੱਚ ਲਿਖਿਆ ਹੈ।
 
ਸੁਣਿਐ ਦੂਖ ਪਾਪ ਕਾ ਨਾਸੁ
 
ਮੰਨੈ ਪਾਵਹਿ ਮੋਖੁ ਦੁਆਰੁ
 
ਸੁਣਿਆ ਮੰਨਿਆ ਮਨਿ ਕੀਤਾ ਭਾਉ
 
ਗੁਰੂ ਦੀ ਸਬਦ ਮੱਤ  ਨੂੰ ਐਸੇ  ਡੂੰਘੇ ਧਿਆਨ ਅਤੇ   ਵਿਸ਼ਵਾਸ ਨਾਲ ਸੁਣਨ ਦੀਆਂ ਅਵਸਥਾਂਵਾਂ  ਜਿਸ ਤਰਾਂ ਉਪਰ ਦੱਸਿਆ ਗਿਆ ਹੈ  ਬਹੁਤ ਹੀ ਉਚ ਰੂਹਾਨੀ ਅਵਸਥਾਂਵਾਂ ਹਨ ਪੂਰਨ ਵਿਸ਼ਵਾਸ ਅਤੇ ਦ੍ਰਿੜਤਾ ਪੂਰਨ ਭਰੋਸਾ ਅਤੇ ਯਕੀਨ  ਪੂਰਨ ਸ਼ਰਧਾ ਅਤੇ ਪਿਆਰ ਸਾਨੂੰ ਅਨਾਦਿ ਸੱਚ ਅਤੇ ਰੁਹਾਨੀਅਤ ਦੀਆਂ ਉਚੀਆ ਤੋ ਉਚੀਆ ਸਲਤਨਤ ਤਾ ਵਿੱਚ ਲੈ ਜਾਂਦਾ ਹੈ। ਜਿਸ ਤਰਾਂ ਹੀ ਸਾਡਾ ਪਿਆਰ ਵਧਦਾ ਜਾਂਦਾ ਹੈ ਅਸੀ ਗੁਰ ਮਤਿ ਨੂੰ ਆਪਣੇ ਰੋਜ਼ਾਨਾ ਜੀਵਨ ਹੋਰ ਅਤੇ ਹੋਰ ਜਿਆਦਾ ਧਾਰਨ ਕਰਦੇ ਹਾਂ। ਅਸੀ ਗੁਰੂ ਦੀ ਸ਼ਬਦ ਮਤ ਦਾ ਆਪਣੇ ਰੋਜ਼ਾਨਾ ਜੀਵਨ ਵਿੱਚ ਹੋਰ ਜਿਆਦਾ ਅਭਿਆਸ ਆਪਣੇ ਕੰਮਾਂ ਕ੍ਰਿਆਵਾਂ ਪ੍ਰਤੀ ਕ੍ਰਿਆਵਾਂ ਵਿੱਚ ਕਰਦੇ ਹਾਂ। ਅਸੀ ਬਹੁਤ ਹੀ ਤੇਜੀ ਨਾਲ ਗੁਰੂ ਦੀ ਸੱਚ ਦੀ ਸਲਤਨਤ ਦੇ ਰਾਹ ਵੱਲ ਵਧਦੇ ਹਾਂ।
ਬਹੁਤੇ ਸਿੱਖ ਆਖਦੇ ਹਨ ਕਿ ” ਆਦਿ ਗ੍ਰੰਥ” ਜਿਸਨੂੰ ਹੁਣ ” ਸ਼੍ਰੀ ਗੁਰੂ ਗ੍ਰੰਥ ਸਾਹਿਬ” ਕਿਹਾ ਜਾਂਦਾ ਹੈ ਉਹਨਾਂ ਦਾ ਗੁਰ ਹੈ।ਅਤੇ ਉਹ ਠੀਕ ਹਨ। ਗੁਰੂ ਦੀ ਸ਼ਬਦ ਮਤ ਨੂੰ ਕਈ ਬਾਣੀਆ ਵਿੱਚ ਗੁਰੂ ਦਰਸਾਇਆ ਗਿਆ ਹੈ।
ਸ਼ਬਦ ਗੁਰੂ ਹੈ,ਅਤੇ ਗੁਰੁ ਸ਼ਬਦ ਹੈ। ਗੁਰੂ ਦੇ ਸ਼ਬਦ ਵਿੱਚ ਹੀ ਸਾਰਾ ਅੰਮ੍ਰਿਤ ਹੈ। ਧਾਰਮਿਕ ਗ੍ਰੰਥ ਸਰਵਉਚ ਮਾਲਕ ਦਾ ਸਥਾਨ ਹੈ। ਪਵਿੱਤਰ ਸੰਗਤ ਵਿੱਚ ਪਰਮਾਤਮਾ ਦੀ ਇਸ ਮਹਿਮਾ ਦਾ ਗਾਣ ਕਰੋ, ਇਹਨਾਂ ਵਿੱਚ ਪਰਮਾਤਮਾ ਦੀ ਪੂਰਨ ਮੱਤ ਹੈ।
 
ਵਾਹੁ, ਵਾਹੁ ਸ਼ਬਦ ਨਿਰੰਕਾਰ ਹੈ।
ਸਿੱਖ ਗ੍ਰੰਥ ਵਿੱਚ ਸਰਵਉਚ ਬ੍ਰਹਿਮੰਡ ਦੀ ਗਿਆਨ ਹੈ। ਇਹ ਨਿਰਗੁਣ ਨਿਰੰਕਾਰ ਅਨਾਦਿ ਸੱਚ ਦਾ ਬ੍ਰਹਮ ਗਿਆਨ ਹੈ। ਪਰ ਜੋ ਪ੍ਰਸ਼ਨ ਸਾਨੂੰ ਆਪਣੇ ਤੋ ਪੁੱਛਣ ਦੀ ਜਰੂਰਤ ਹੈ ਕਿ ਅਸੀ ਕਿਸ ਦਸ਼ਾ ਵਿੱਚ ਕੰਮ ਕਰ ਰਹੇ ਹਾਂ? ਇਹ ਆਖਣ ਤੋ ਬਾਅਦ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ, ਕੀ ਅਸੀ ਸੁਣਨ, ਮੰਨਣ ਅਤੇ ਫਿਰ ਕਰਨ ਦੀ ਅਵਸਥਾ ਵਿੱਚ ਹਾਂ? ਆਉ ਇਸ ਨੂੰ ਇਸ ਤਰਾਂ ਰੱਖੀਏ।
 
ਕੀ ਅਸੀ ਗੁਰੂ ਨੂੰ ਸੁਣ ਰਹੇ ਹਾਂ?
  
ਕੀ ਅਸੀ ਗੁਰੂ ਦੇ ਸ਼ਬਦ ਨੂੰ ਮੰਨ ਰਹੇ ਹਾਂ?
  
ਕੀ ਅਸੀਂ ਉਹ ਕਰ ਰਹੇ ਹਾਂ ਜੋ ਗੁਰੂ ਸਾਨੂੰ ਕਰਨ ਲਈ ਕਹਿ ਰਹੇ ਹਨ?
 
ਆਉ ਇਸ ਅਸੀ ਇੱਕ ਉਦਾਹਰਣ ਲਈਏ।ਸਿੱਖ ਗ੍ਰੰਥ ਦਾ ਪਹਿਲਾ ਪੈਰਾ ਜਪੁਜੀ ਸਾਹਿਬ ਦੀ ਅਰਦਾਸ ਤੋ ਸ਼ੁਰੂ ਹੁੰਦਾ ਹੈ। ਇਹ ਸਾਨੂੰ ਮੂਲ ਮੰਤਰ ਨੂੰ ਦੁਹਰਾਉਣ ਲਈ ਕਹਿ ਰਿਹਾ ਹੈ।

ਸਤਿਨਾਮ
ਕਰਤਾ ਪੁਰਖ
ਨਿਰਭਉ
ਨਿਰਵੈਰ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰ ਪ੍ਰਸਾਦਿ
ਜਪੁ (ਦੁਹਰਾਉ)
ਕੀ ਅਸੀ ਇਹ ਜਪੁ ਰਹੇ ਹਾਂ ਜੇਕਰ ਨਹੀ ਤਾਂ ਨਾ ਤਾਂ ਅਸੀ ਇਸਨੂੰ ਸੁਣਿਆ ਹੈ ਨਾ ਹੀ ਮੰਨਿਆ ਹੈ ਅਤੇ ਨਾ ਹੀ ਅਸੀ ਇਸਨੂੰ  ਕਰ ਰਹੇ। ਇਸ ਤੋ ਭਾਵ ਹੈ ਕਿ ਅਸੀ ਗੁਰੂ ਦੇ ਬ੍ਰਹਮ ਸ਼ਬਦ ਦੀ ਪਾਲਣਾ ਨਹੀ ਕਰ ਰਹੇ।
ਅਸਲ ਪ੍ਰਸ਼ਨ ਹੈ ਜੇਕਰ ਅਸੀ ਗੁਣ ਨਹੀ ਰਹੇ, ਇਸਨੂੰ ਮੰਨ ਨਹੀ ਰਹੇ ਅਤੇ ਗੁਰੂ ਦੇ ਸ਼ਬਦ ਬ੍ਰਹਮ ਦੀ ਪਾਲਣਾ ਨਹੀ ਕਰ ਰਹੇ ਤਾਂ ਸਾਨੂੰ ਸਿੱਖ ਗ੍ਰੰਥ ਨੂੰ ਗੁਰੂ  ਕਹਿਣਾ ਦਾ ਕੀ  ਅਧਿਕਾਰ ਹੈ?
ਉਤਰ ਹੈ ਕੋਈ ਅਧਿਕਾਰ ਨਹੀ ਹੈ। ਜੇਕਰ ਅਸੀ ਅਜਿਹਾ ਕਰਦੇ ਹਾਂ ਤਾਂ ਅਸੀਂ ਗੁਰੂ ਨੂੰ ਧੋਖਾ ਦੇ ਰਹੇ ਹਾਂ। ਅਸੀ ਗੁਰੂ ਨਾਲ ਦਗਾ ਕਰ ਰਹੇ ਹਾਂ। ਅਸੀ ਗੁਰੂ ਦੀ ਬੇਇੱਜ਼ਤੀ ਕਰ ਰਹੇ ਹਾਂ। ਅਸੀ ਇਸਨੂੰ ਨਾ ਸੁਣ ਕੇ ਅਤੇ ਨਾ ਮੰਨ ਕੇ ਅਤੇ ਗੁਰੂ ਦੇ ਸ਼ਬਦ ਨੂੰ ਨਾ ਮੰਨ ਕੇ ਦੁਬਿਧਾ ਵਿੱਚ ਹਾਂ। ਇਹ ਬੇਮੁਖ ਦੇ ਅਵਗਣਾ ਨੂੰ ਦਰਸਾਉਂਦਾ ਹੈ।
  
ਉਹ ਵਿਅਕਤੀ ਜੇ ਸਿੱਖ ਆਦਿ ਗ੍ਰੰਥ ਨੂੰ ਗੁਰੂ ਕਹਿੰਦਾ ਹੈ ਪਰ ਇਸਨੂੰ ਸੁਣਦਾ ਮੰਨਦਾ ਅਤੇ ਗੁਰੂ ਦੇ ਸ਼ਬਦ ਬ੍ਰਹਮ ਨੂੰ ਨਹੀਂ ਮੰਨਦਾ ਬੇਮੁਖ ਹੈ।
  
ਅਸਲ ਵਿੱਚ ਗੁਰਮਤਿ ਦਸਵਾਂ ਹਿੱਸਾ ਨਹੀ ਮੰਗਦੀ ਸਗੋਂ ਸਭ ਕੁਝ ਮੰਗਦੀ ਹੈ। ਹਾਲਾਂਕਿ ਗੁਰੂ ਜੀ ਸਾਡੇ ਉਪਰ ਬਹੁਤ ਦਿਆਲ ਹਨ, ਉਹ ਸਾਨੂੰ ਸਿਰਫ਼ ਦਸਵਾਂ ਹਿੱਸਾ ਦੇਣ ਨੂੰ ਕਹਿ ਰਹੇ ਹਨ ਜੋ ਹਨ ਕੋਲ ਹੈ ਉਸਦਾ ਅਤੇ ਬਾਕੀ ਸਭ ਉਹ ਆਪਣੀ ਜੇਬ ਵਿਚੋਂ ਪਾ ਰਹੇ ਹਨ। ਸੋ ਕੇਵਲ ਆਪਣੇ ਸਮੇਂ ਅਤੇ ਕਮਾਈ ਦਾ ਦਸਵੰਧ ਗੁਰੂ ਨੂੰ ਸੌਂਪ ਕੇ ਤੁਸੀ ਇੱਕ ਸੇਵਕ ਦੇ ਤੋਰ ਤੇ ਸਵੀਕਾਰ ਕੀਤੇ ਜਾਂਦੇ ਹੋ। ਗੁਰਮਤਿ ਨੂੰ ਸੁਣਨ ਸਵੀਕਾਰਨਾ ਅਤੇ ਇਸ ਅਨੁਸਾਰ ਕੰਮ ਕਰਨਾ ਨਾਲ ਤੁਸੀ ਉਸਦੇ ਸੱਚੇ ਸੇਵਕ ਦੇ ਤੋਰ ਤੇ ਸਵੀਕਾਰ ਕੀਤੇ ਜਾਂਦੇ ਹੋ ਇਸ ਤੋ ਬਿਨਾ ਤੁਸੀ ਬੇਮੁਖ ਹੋਵੋਗੇ।
  
ਇਥੇ ਇੱਕ ਬਹੁਤ ਹੀ ਮਸ਼ਹੂਰ ਇਤਿਹਾਸਿਕ ਕਹਾਣੀ ਦੋ ਧਾਰਮਿਕ ਕੀਰਤਨੀਏ ਸੱਤਾ ਅਤੇ ਬਲਵੰਡ ਬਾਰੇ ਹੈ, ਇਹਨਾਂ ਦੀ ਕਹਾਣੀ ਇੱਕ ਅਸਲੀ ਜਿੰਦਗੀ ਦੀ ਸਥਿਤੀ ਸਾਡੇ ਸਾਹਮਣੇ ਹੈ ਜੋ ਇਹਨਾਂ ਦੋ ਬ੍ਰਹਮ ਸ਼ਬਦ ‘ ਬੇਮੁਖ” ਅਤੇ ‘ਗੁਰਮੁਖ” ਨੂੰ ਸਮਝਣਾ ਵਿੱਚ ਸਹਾਇਤਾ ਕਰਦੀ ਹੈ।
  
ਸੱਤਾ ਅਤੇ ਬਲਵੰਡਾ ਭਾਈ ਮਰਦਾਨੇ ਦੀ ਪੀੜੀ ਵਿੱਚੋਂ ਸਨ, ਭਾਈ ਮਰਦਾਨਾ ਜੀ ਨੇ ਆਪਣੀ ਪੂਰੀ ਜਿੰਦਗੀ ਨਿਰਸਵਾਰਥ ਸੱਚੀ ਸ਼ਰਧਾ ਨਾਲ ਮਹਾਨ, ਮਹਾਨ, ਪਿਆਰ, ਸਤਿਕਾਰਯੋਗ ਗੁਰੂ ਨਾਨਕ ਰਾਜਿਆ ਦੇ ਰਾਜੇ ਦੀ ਸੇਵਾ ਵਿੱਚ ਪੂਰੀ ਤਰਾਂ ਸਮਰਪਿਤ ਸਨ। ਇਹ ਸਭ ਜਾਣਦੇ ਹਨ ਕਿ ਭਾਈ ਮਰਦਾਨਾ ਜੀ, ਮਹਾਨ ਤਮ ਮਹਾਨ, ਪਿਆਰੇ ਗੁਰੂ ਨਾਨਕ ਰਾਜਿਆ ਦੇ ਰਾਜੇ ਦੀ ਹਜੂਰੀ ਵਿੱਚ ਬੈਠ ਕੇ ਉਹਨਾਂ ਦੀ ਅਨਾਦਿ ਬਖਸ਼ਿਸ਼ ਨਾਲ ਸਤਿਨਾਮ ਦਾ ਗਾਣ, ਮਹਿਮਾ ਗਾਉਂਦੇ ਸਨ। ਇਹ ਵੀ ਇੱਕ ਤੱਥ ਹੈ ਕਿ ਮਸ਼ਹੂਰ ਸੰਗੀਤਕਾਰ ਤਾਨ ਸੇਨ ਜੋ ਅਕਬਰ ਦੀ ਕਚਹਿਰੀ ਵਿੱਚ ਇੱਕ ਰਤਨ ਸੀ ਅਤੇ ਆਪਦੇ ਸ਼ਾਸਤਰੀ ਸੰਗੀਤ ਯੋਗਤਾ ਲਈ ਬਹੁਤ ਹੀ ਪ੍ਰਸਿੱਧ ਸੀ, ਤਾਨ ਸੇਨ ਨੇ ਸੰਗੀਤ ਦੀ ਵਿਦਿਆ ਮਹਾਨ ਸੰਗੀਤਕਾਰ ਹਰੀ ਦਾਸ ਕੋਲੋਂ ਲਈ ਸੀ ਅਤੇ ਉਹ ਉਸਨੂੰ ਆਪਣਾ ਸੰਗੀਤ ਦਾ ਗੁਰੂ ਮੰਨਦਾ ਸੀ। ਅਤੇ ਭਾਈ ਮਰਦਾਨਾ ਜੀ ਉਸ ਹਰੀ ਦਾਸ ਦੇ ਗੁਰੂ ਸਨ।
  
ਸੱਤਾ ਅਤੇ ਬਲਵੰਡਾ ਵੀ ਗਾਉਂਦੇ ਸਨ। ਪਰ ਗੁਰਮਤਿ ਦਾ ਗਾਣ ਨਹੀ ਸੀ ਕਰਦੇ। ਉਹ ਆਪਣੀ ਸੰਗੀਤਕ ਯੋਗਤਾ ਦੀ ਵਰਤੋ ਰੋਜੀ ਰੋਟੀ ਲਈ ਕਰਦੇ ਸੀ ਪਰ ਕਿਸੇ ਤਰਾਂ ਇਹ ਉਹਨਾਂ ਲਈ ਪੂਰੀ ਤਰਾਂ ਕੰਮ ਨਹੀ ਸੀ ਆ ਰਿਹਾ। ਉਹ ਰਾਜਿਆ ਦੇ ਰਾਜੇ ਸੱਚੇ ਗੁਰੂ ਅਰਜਨ ਦੇਵ ਜੀ ਦੇ ਚਰਨ ਕਮਲਾਂ ਦੀ ਸ਼ਰਨ ਵਿੱਚ ਗਏ। ਉਹਨਾਂ ਨੇ ਗੁਰੂ ਜੀ ਕੋਲੋਂ ਆਪਣੇ ਜੀਵਨ ਨਿਰਬਾਹ ਲਈ ਬਖਸ਼ਿਸ਼ ਦੀ ਮੰਗ ਕੀਤੀ। ਗੁਰੂ ਜੀ ਬਹੁਤ ਦਿਆਲ ਸਨ ਅਤੇ ਉਹਨਾਂ ਨੂੰ ਦਸਿਆ ਕਿ ਉਹ ਗਾਉਣਾ ਜਾਰੀ ਰੱਖਣ ਪਰ ਇਸ ਦਾ ਵਿਸ਼ਾ ਬਦਲ ਕੇ ਗੁਰਮਤਿ ਸਤਿਨਾਮ ਦੀ ਮਹਿਮਾ ਦੇ ਸ਼ਬਦ ਗਾਉਣ। ਤਦ ਪਿਆਰੇ ਸੱਤਾ ਅਤੇ ਬਲਵੰਡਾ ਨੇ ਗੁਰੂ ਜੀ ਦੇ ਸ਼ਬਦਾ ਨੂੰ ਮੰਨਿਆ ਅਤੇ ਸੱਚੇ ਗੁਰੂ ਦੀ ਪਿਆਰੀ ਸਤ ਮਹਿਮਾ ਨੂੰ ਗਾਉਣਾ ਸ਼ੁਰੂ ਕਰ ਦਿੱਤਾ।
 
ਇਸ ਨਾਲ ਉਹਨਾਂ ਦੇ ਦਿਨ ਫਿਰ ਗਏ ਅਤੇ ਉਹਨਾਂ ਦਾ ਜੀਵਨ ਵਧੀਆ ਹੋ ਗਿਆ। ਉਹ ਗੁਰੂ ਦੇ ਚਰਨਾ ਦੀ ਸ਼ਰਨ ਵਿੱਚ ਹਰ ਰੋਜ ਜਾਕੇ ਉਹਨਾਂ ਦੇ ਬ੍ਰਹਮ ਸ਼ਬਦਾ ਅਨੁਸਾਰ ਰਹਿਣ ਲੱਗੇ। ਸਮੇਂ ਦੇ ਗੁਜ਼ਰਨ ਨਾਲ ਉਹਨਾਂ ਨੇ ਸ਼ਬਦ ਦੀ ਕਮਾਈ ਨਾਲ ਰੂਹਾਨੀ ਉਚਾਈ ਪ੍ਰਾਪਤ ਕੀਤੀ।
  
ਇਕ ਸਮਾ ਆਇਆ ਜਦੋਂ ਉਹ ਆਪਣੀ ਇੱਕ ਧੀ ਦਾ ਵਿਆਹ ਕਰਨਾ ਚਾਹੁੰਦੇ ਸਨ। ਉਹਨਾਂ ਨੇ ਗੁਰੂ ਜੀ ਅੱਗੇ ਆਪਣੀ ਲੜਕੀ ਦੇ ਵਿਆਹ ਲਈ ਮਦਦ ਵਾਸਤੇ ਬੇਨਤੀ ਕੀਤੀ। ਗੁਰੂ ਜੀ ਨੇ ਬਹੁਤ ਹੀ ਨਿਰਮਾਣਤਾ ਨਾਲ ਉਹਨਾਂ ਨੂੰ ਦੱਸਿਆ ਕਿ ਉਹ ਉਹਨਾਂ ਦੀ ਲੜਕੀ ਦੇ ਵਿਆਹ ਦਾ ਸਾਰਾ ਮਾਮਲਾ ਸਮੇਤ ਖਰਚੇ ਦੇ ਆਪ ਕਰਨਗੇ। ਭਰ ਮੰਦੇ ਭਾਗੀ ਉਹਨਾਂ ਵਾਸਤੇ ਉਹਨਾਂ ਨੇ ਕੁਝ ਹਉਮੈ ਕੀਤੀ ਇਸ ਤਰਾਂ ਮਾਇਆ ਨੇ ਉਹਨਾ ਦੇ ਮੁਕਤੀ ਅਤੇ ਸੇਵਾ ਦੇ ਰਸਤੇ ਦਾ ਟੈਸਟ ਲਿਆ। ਉਹਨਾਂ ਨੇ ਗੁਰੂ ਜੀ ਦੇ ਦੱਸੇ ਤਰਾਂ ਗੁਰੂ ਜੀ ਦੀ ਮਦਦ  ਲੈਣਾ ਤੋ ਇਨਕਾਰ ਕਰ ਦਿੱਤਾ। ਇਸ ਦੀ ਮਦਦ ਲੈਣਾ ਤੋ ਇਨਕਾਰ ਕਰ ਦਿੱਤਾ। ਇਸ ਦੀ ਬਜਾਏ ਉਹਨਾ ਨੇ ਪਵਿੱਤਰ ਸੰਗਤ ਦੇ ਇੱਕ ਦਿਨ ਦੇ ਪੂਰੇ ਦਾਨ ਦੀ ਆਪਣੀ ਲੜਕੀ ਦੇ ਵਿਆਹ ਲਈ ਮੰਗ ਕੀਤੀ।
  
ਗੁਰੂ ਜੀ ਨੇ ਉਹਨਾਂ ਨੂੰ ਕਈ ਵਾਰ ਇਸ ਤਰਾਂ ਨਾ ਕਰਨਾ ਦੀ ਬੇਨਤੀ ਕੀਤੀ ਪਰ ਉਹਨਾਂ ਨੇ ਗੁਰੂ ਜੀ ਦੀ ਗੱਲ ਨਾ ਸੁਣੀ। ਗੁਰੂ ਜੀ ਉਹਨਾਂ ਨਾਲ ਸਹਿਮਤ ਹੋ ਗਏ ਅਤੇ ਪਵਿਤਰ ਸੰਗਤ ਦੁਆਰਾ ਦਿੱਤੇ ਪੂਰੇ ਦਿਨ ਦਾ ਦਾਨ ਉਹਨਾਂ ਦੀ ਲੜਕੀ ਦੇ ਵਿਆਹ ਲਈ ਦੇ ਦਿੱਤਾ।  ਉਹਨਾ ਦੇ ਗੁਰੂ ਦੇ ਬ੍ਰਹਮ ਸ਼ਬਦ ਨੂੰ ਪੂਰੀ ਤਰਾਂ ਅਣਗੌਲਿਆ ਕਰ ਦਿੱਤਾ ਅਤੇ ਆਪਣੀ ਹਉਮੈ ਦੇ ਪ੍ਰਭਾਵ ਨਾਲ ਆਪਣੀ ਸਤਾ ਅਨੁਸਾਰ ਫੈਸਲਾ ਕੀਤਾ। ਅਤੇ ਅੰਦਾਜਾ ਲਗਾਓ ਉਸ ਦਿਨ ਕੀ ਹੋਇਆ? ਉਸ ਦਿਨ ਦੀ ਸੰਗਤ ਦਾ ਦਾਨ ਬਹੁਤ ਹੀ ਥੋੜਾ ਸੀ।
 
ਹੁਣ ਦੇਖੋ ਜਦ ਪਿਆਰੇ ਸੱਤਾ ਅਤੇ ਪਿਆਰੇ ਬਲਵੰਡਾ ਨੇ ਗੁਰੂ ਜੀ ਦੇ ਸ਼ਬਦਾ ਨੂੰ ਨਹੀ ਸੁਣਿਆ ਤਾਂ ਕਿ ਵਾਪਰਿਆ। ਅਤੇ ਹੋਰ ਉਹਨਾਂ ਦੇ ਉਸ ਦਿਨ ਮਹਾਨ ਮਹਾਨ ਪਿਆਰੇ ਸਤਿਕਾਰਯੋਗ ਗੁਰੂ ਅਰਜਨ ਦੇਵ ਜੀ ਰਾਜਿਆ ਦੇ ਰਾਜੇ ਉਪਰ ਘੱਟ ਦਾਨ ਦਾ ਇਲ ਜਾਮ ਲਗਾਇਆ। ਉਹਨਾਂ ਨੇ ਪਵਿੱਤਰ ਸੰਗਤ ਵਿੱਚ ਆਉਣਾ ਬੰਦ ਕਰ ਦਿੱਤਾ। ਅਤੇ ਗੁਰੂ ਜੀ ਦੇ ਬ੍ਰਹਮ ਸ਼ਬਦਾ ਨੂੰ ਗਾਉਣਾ ਬੰਦ ਕਰ ਦਿੱਤਾ। ਹਉਮੈ ਨੇ ਇਹਨਾਂ ਦੋਹਵਾ ਸ਼ਾਗਿਰਦਾਂ ਨੂੰ ਫਸਾ ਲਿਆ। ਉਹਨਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਪਵਿੱਤਰ ਸੰਗਤ ਉਹਨਾਂ ਦੇ ਆਦਿ ਜੁਗਾਦਿ ਪ੍ਰਮਾਤਮਾ ਦੇ ਪਿਆਰ ਭਰੇ ਗੀਤ ਗਾਉਣ ਕਾਰਨਾ; ਹੀ ਆਉਂਦੀਆਂ ਹਨ। ਕੇਵਲ ਉਹਨਾ ਦੇ ਕੀਰਤਨ ਦੀ ਮਹਿਮਾ ਸੁਣਨ ਲਈ ਆਉਂਦੀਆਂ ਹਨ। ਅਤੇ ਮਹਾਨ, ਪਿਆਰੇ ਗੁਰੂ ਅਰਜਨ ਦੇਵ ਜੀ ਰਾਜਿਆ ਦੇ ਰਾਜੇ ਉਹਨਾਂ ਤੇ ਨਿਰਭਰ ਹਨ ਅਤੇ ਉਹ ਉਹਨਾਂ ਦੇ ਗਾਉਣ ਤੋ ਬਿਨਾ ਗੁਜਾਰਾ ਨਹੀ ਕਰ ਸਕਦੇ।
  
ਅਸੀ ਹੇਠ ਲਿਖਿਆ ਤੱਥ ਪਿਆਰੀ ਸੰਗਤ ਦੇ ਕ੍ਰਿਪਾ ਪੂਰਵਕ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ। ਇਸ ਤੱਥ ਦੀ ਰੂਹਾਨੀ ਸਫਲ ਤਾ ਪ੍ਰਾਪਤ ਕਰਨ ਸਮਝਣਾ ਬਹੁਤ ਜਰੂਰੀ ਹੈ। ਮਾਇਆ ਆਦਿ,ਸਰਵ ਉਤਮ ਸੱਚੇ ਗੁਰੂ ਉਪਰ ਰਾਜ ਨਹੀ ਕਰ ਸਕਦੀ। ਮਾਇਆ ਪਰਮਾਤਮਾ ਦੇ ਪਹਿਚਾਣੇ ਗੁਰੂ, ਪ੍ਰਮਾਤਮਾ ਨੂੰ ਪੂਰੀ ਤਰਾਂ ਜਾਣਨਿ ਵਾਲੇ ਗੁਰੂ ਉਪਰ ਰਾਜ ਨਹੀ ਕਰ ਸਕਦੀ। ਅਜਿਹੀ ਰੂਹ ਮਾਇਆ ਦੇ ਤਿੰਨਾ ਰੂਪਾ ਤਮੋ ਪਰੇਹੈ। ਮਾਇਆ ਅਜਿਹੀਆਂ ਰੂਹਾਂ ਦੀ ਸੇਵਾ ਕਰਦੀ ਹੈ ਅਤੇ ਉਹਨਾਂ ਦੇ ਪੈਰਾ ਵਿੱਚ ਰਹਿੰਦੀ ਹੈ।
  
ਜਦ ਅਸੀ ਕਹਿੰਦੇ ਹਾਂ ਮਾਇਆ ਇਸਦਾ ਭਾਵ ਹੈ ਮਾਇਆ ਦੇ ਤਿੰਨ ਰੂਪ ਰਜੋ, ਤਮੋ ਅਤੇ ਸਤੋ। ਪਰਮਾਤਮਾ ਦੇ ਪਹਿਚਾਣੇ ਸੱਚੇ ਗੁਰੂ ਮਾਇਆ ਦੇ ਇਹਨਾਂ ਤਿੰਨ ਰੂਪਾਂ ਤੋ ਪਰੇ ਹੁੰਦੇ ਹਨ। ਪ੍ਰਮਾਤਮਾ ਨੂੰ ਜਾਨਣ ਵਾਲਾ ਸੱਚਾ ਗੁਰੂ ਮਾਇਆ ਦੇ ਇਹਨਾਂ ਤਿੰਨ ਰੂਪ ਤੋ ਪਰੇ ਹੁੰਦਾ ਹੈ। ਇਹ ਇੱਕ ਗਲਤੀ ਹੈ ਜੋ ਲੋਕ ਆਮ ਹੀ ਕਰ ਲੈਂਦੇ ਹਨ ਜੋ ਸੱਚੇ ਗੁਰੂ ਦੀ ਪਵਿੱਤਰ ਸੰਗਤ ਦਾ ਹਿੱਸਾ ਬਣਦੇ ਹਨ। ਇਹੋ ਹੀ ਗਲਤੀ ਪਿਆਰੇ ਸੱਤਾ ਅਤੇ ਪਿਆਰੇ ਬਲਵੰਡਾ ਨੇ ਕੀਤੀ। ਉਹਨਾਂ ਨੇ ਸੋਚਿਆ ਕਿ ਗੁਰੂ ਅਰਜਨ ਦੇਵ ਜੀ ਨੇ ਉਹਨਾ ਨਾਲ ਧੋਖਾ ਕੀਤਾ। ਸੋ ਉਹ ਵਾਪਸ ਚਲੇ ਗਏ।ਉਹਨਾਂ ਨੇ ਆਪਣੇ ਸੱਚੇ ਗੁਰੂ ਵੱਲ  ਪਿੱਠ ਮੋੜ ਲਈ ਇਸ ਤਰਾਂ ਉਹ ਬੇਮੁਖਬਣ ਗਏ।
 
ਗੁਰੂ ਅਰਜਨ ਦੇਵ ਜੀ ਦੀ ਦਿਆਲਤਾ ਅਤੇ ਮੁਆਫ਼ ਕਰ ਦੇਣਵਾਲੇ ਗੁਣਾ ਵੱਲ ਦੇਖੋ। ਉਹਨਾਂ ਨੇ ਉਹਨਾਂ ਨੂੰ ਵਾਪਸ ਲਿਆਉਣ ਦਾ ਯਤਨ ਕੀਤਾ। ਬਹੁਤ ਵਾਰ ਆਪਣੀ ਪਵਿੱਤਰ ਸੰਗਤ ਦੇ ਖਾਸ ਮੈਂਬਰ ਭੇਜ ਕੇ ਉਹਨਾ ਨਾਲ ਗੱਲਬਾਤ ਲਈ ਭੇਜੇ। ਪਰ ਪਿਆਰੇ ਸੱਤ ਅਤੇ ਬਲਵੰਡ ਨੇ ਆਉਣ ਤੋ ਇਨਕਾਰ ਕਰ ਦਿੱਤਾ ਅਤੇ ਗੁਰੂ ਜੀ ਵੱਲ ਆਪਣੀ ਪਿੱਠ ਕਰ ਛੱਡੀ। ਫਿਰ ਦੁਬਾਰਾ ਗੁਰੂ ਅਰਜਨ ਦੇਵ ਜੀ ਦੀ ਨਿਰਮਾਣਤਾ ਅਤੇ ਦਿਆਲਤਾ ਦੇਖੋ ਜੋ ਉਹਨਾਂ ਨੂੰ ਇਹ ਸਭ ਕੁਝ ਕਰਨਾ ਦੇ ਬਾਵਜੂਦ ਦੀ ਵਾਪਸ ਲਿਆਉਣਾ ਚਾਹੁੰਦੇ ਸਨ। ਉਹਨਾਂ ਨੇ ਇਸ ਵਾਰ ਆਪ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਨਾਂ ਨੂੰ ਵਾਪਸ ਆ ਕੇ ਸੱਚੇ ਗੁਰੂ ਅਤੇ ਉਸਦੇ ਬ੍ਰਹਮ ਸ਼ਬਦਾ ਦੀ ਸਿਫ਼ਤ ਸਲਾਹ ਦੇ ਕੀਰਤਨ ਪਹਿਲਾ ਵਾਂਗ ਹੀ ਕਰਨਾ ਲਈ ਜਿਹਾ। ਪਰ ਉਹ ਅਜੇ ਵੀ ਇਨਕਾਰ ਕਹੀ ਗਏ ਅਤੇ ਅਜਿਹਾ” ਕਿ ਹੁਣ ਗੁਰੂ ਦਾ ਸਾਡੇ ਬਿਨਾਂ ਗੁਜਾਰਾ ਨਾ ਹੀ ਹੋ ਰਿਹਾ ਅਤੇ ਉਹ ਸਾਨੂੰ ਵਾਪਸ ਖੜਨ ਲਈ ਇੰਨਾ ਜੋੜ ਲਗਾ ਰਹੇ ਹਨ ਸੱਤਾ ਅਤੇ ਬਲਵੰਡਾ ਗੁਰੂ ਅਰਜਨ ਦੇਵ ਜੀ ਨੂੰ ਇੰਨਾ ਮੰਦਾ ਬੋਲਣਾ ਜਾਰੀ ਰੱਖਿਆ ਕਿ ਉਹ ਗੁਰੂ ਨਾਨਕ ਜੀ ਦੀ ਨਿੰਦਿਆ ਕਰਨ ਦੀ ਹੱਦ ਤੱਕ ਚਲੇ ਗਏ। ਉਹਨਾਂ ਕਿਹਾ ਕਿ ਗੁਰੂ ਨਾਨਕ ਜੀ ਮਹਾਨ ਮਰਦਾਨੇ ਬਿਨਾ ਨਹੀ ਸੀ ਰਹਿ ਸਕਦੇ। ਜਿਸ ਤਰਾਂ ਹੁਣ ਗੁਰੂ ਅਰਜਨ ਦੇਵ ਜੀ ਦਾ ਸੱਤਾ ਜਿਸ ਤਰਾਂ ਹੁਣ ਗੁਰੂ ਅਰਜਨ ਦੇਵ ਜੀ ਦਾ ਸੱਤਾ ਅਤੇ ਬਲਵੰਡਾ ਬਿਨਾ ਗੁਜਾਰਾ ਨਹੀ। ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਨਿੰਦਿਆ ਸੁਣ ਕੇ ਦੰਗ ਰਹਿ ਗਏ ਅਤੇ ਫਰਮਾਇਆ ਉ ਕੋਹੜਿੳ ਤੁਸੀ ਇਹ ਕੀ ਕਹਿ ਦਿੱਤਾ? ਅਤੇ ਆਪਣੇ ਘਰ ਵਾਪਸ ਚਲੇ ਗਏ। ਉਹਨਾਂ ਕਿਹਾ ਕਿ ਕੋਈ ਵੀ ਸੱਤਾ ਅਤੇ ਬਲਵੰਡਾ ਨਾਲ ਕੋਈ ਸਬੰਧ ਨਾ ਰੱਖੇ ਅਤੇ ਕੋਈ ਗੁਰੂ ਅਰਜਨ ਦੇਵ ਜੀ ਕੋਲ ਇਹਨਾਂ ਲੋਕਾ ਨੂੰ ਮੁਆਫ਼ ਕਰ ਦੇਣ ਨੂੰ ਲਈ ਨਾ ਆਵੇ। ਅਤੇ ਜੇਕਰ ਕੋਈ ਸੱਤਾ ਅਤੇ ਬਲਵੰਡਾ ਦੀ ਮੁਆਫ਼ੀ ਲਹੀ ਬੇਨਤੀ ਲੈ ਕੇ ਆਵੇਗਾ ਤਾਂ ਉਸਨੂੰ ਮੂੰਹ ਕਾਲਾ ਕਰਕੇ ਅਤੇ ਗੱਲ ਵਿੱਚ ਛਿੱਤਰਾਂ ਦਾ ਹਾਰ ਪਾ ਕੇ ਖੋਤੇ ਦੀ ਪਿੱਠ ਉੱਤੇ ਬਿਠਾਇਆ ਜਾਵੇਗਾ।ਗੁਰੂ ਦੀ ਗਰਮਤਿ ਦੀ  ਦਸਦੀ  ਹੈ ਕਿ ਸੱਚੇ ਗੁਰੂ ਦੇ ਸ਼ਬਦਾ ਵਿੱਚ ਕਿੰਨੀ ਤਾਕਤ ਹੁੰਦੀ ਹੈ।
 
ਮਨਿ ਸਾਚਾ ਮੁਖਿ ਸਾਚਾ ਸੋ ਇ   
            
ਸ਼੍ਰੀ ਗੁਰੂ ਗ੍ਰੰਥ ਸਾਹਿਬ ੨੭੨
 
ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥
 
ਸ਼੍ਰੀ ਗੁਰੂ ਗ੍ਰੰਥ ਸਾਹਿਬ ੧੨੫੨
ਸਾਰੀ ਸੰਗਤ ਨੇ ਸੱਤਾ ਅਤੇ ਬਲਵੰਡਾ ਦਾ ਬਾਈਕਾਟ ਕਰ ਦਿੱਤਾ। ਉਹ ਦੋਵੇਂ ਸਰੀਰਕ ਬਿਮਾਰੀ ਨਾਲ ਕੋਹੜੀ ਹੋ ਗਏ।
  
ਕ੍ਰਿਪਾ ਕਰਕੇ ਗੁਰੂ ਅਰਜਨ ਦੇਵ ਜੀ ਦੇ ਰਚਨਾ ਸੁਖਮਨੀ ਦਾ 13 ਵਾ ਭਾਗ ਪੜੋ ਇਹ ਸਮਝਣ ਲਈ ਕਿ ਸੰਤ ਦੀ ਨਿੰਦਾ ਦੇ ਕੀ ਨਤੀਜੇ ਹੁੰਦੇ ਹਨ। ਸੰਤ ਦੀ ਨਿੰਦਾ ਕਰਨ ਵਾਲੇ ਨੂੰ ਿੲਸ ਸ਼ਬਦ ਵਿੱਚ ਤਦ ਦਿੱਤੀਆਂ ਸਾਰੀਆ ਸਜਾਵਾਂ ਵਿੱਚੋਂ ਲੰਘਨਾ ਪੈਂਦਾ ਹੈ।ਸੋ ਇਸ ਵਾਸਤੇ ਕਿਸੇ ਸੰਤ ਦੀ ਨਿੰਦਾ ਕਰਨ ਤੋ ਹਮੇਸ਼ਾ ਹੀ ਬਚੇ, ਅਸਲ ਵਿੱਚ ਗੁਰੂ ਜੀ ਦੇ ਬ੍ਰਹਮ ਸ਼ਬਦਾ ਅਨੁਸਾਰ ਕਿਸੇ ਦੀ ਵੀ ਨਿੰਦਿਆ ਨਹੀ ਕਰਨੀ ਚਾਹੀਦੀ ਇਹ ਤੁਹਾਨੂੰ ਰੂਹਾਨੀ ਤੋਰ ਤੇ ਨਿਵਾਣਾਂ ਵਲ ਲੈ ਜਾਂਦੀ ਹੈ।
 
ਸੱਤਾ ਅਤੇ ਬਲਵੰਡਾ ਜੀ ਮਾਇਕ, ਸਰੀਰਿਕ ਅਤੇ ਸਮਾਜਿਕ ਤੋਰ ਤੇ ਪ੍ਰਭਾਵਿਤ ਹੋਏ। ਤਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੇ ਬੇਮੁਖ ਹੋ ਕੇ ਦਿੱਤੀ ਵੱਡੀ ਗਲਤੀ ਕਰ ਦਿੱਤੀ ਹੈ ਗੁਰੂ ਵੱਲ ਪਿੱਠ ਕਰਕੇ ਅਤੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਕਰਕੇ ਕਿੱਡੀ ਗਲਤੀ ਕੀਤੀ ਹੈ। ਉਹਨਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਉਹਨਾਂ ਦੇ ਸਾਰੇ ਦੁਖਾ ਦਾ ਕਾਰਨ ਸੰਤ ਦੀ ਨਿੰਦਿਆ ਸੀ ਅਤੇ ਪ੍ਰਮਾਤਮਾ ਦੀ ਕਚਿਹਰੀ ਵਿੱਚ ਇਹ ਜੁਰਮ ਹੈ ਅਤੇ ਨਿੰਦਿਆ ਦੀ ਪ੍ਰਮਾਤਮਾ ਦੀ ਕਚਹਿਰੀ ਵਿੱਚ ਗੰਭੀਰ ਸਜਾ ਮਿਲਦੀ ਹੈ।
  
ਹੁਣ ਉਹ ਗੁਰੂ ਅਰਜਨ ਦੇਵ ਜੀ ਕੋਲ ਵਾਪਸ ਜਾਣਾ ਅਤੇ ਮੁਆਫ਼ੀ ਮੰਗਣਾ ਚਾਹੁੰਦੇ ਸਨ ਪਰ ਉਹਨਾਂ ਦਾ ਸਾਹਮਣਾ ਕਰਨ ਦਾ ਹੌਂਸਲਾ ਨਹੀ ਸੀ ਕਰ ਸਕਦੇ। ਉਹਨਾਂ ਗੁਰੂ ਜੀ ਦੇ ਅਨੁਯਾਈਆਂ ਕੋਲੋਂ ਮਦਦ ਮੰਗੀ ਪਰ ਕੋਈ ਵੀ ਉਹਨਾਂ ਦੇ ਬਚਾਅ ਲਈ ਨਹੀ ਆਇਆ। ਤਦ ਅਖੀਰ ਵਿਚ ਇੱਕ ਗੁਰੂ: ਜੀ ਦਾ ਸੱਚਾ ਚੇਲਾ;ਸ ਜੋ ਰੂਹਾਨੀ ਤੋਰ ਤੇ ਉਚ ਅਵਸਥਾ ਵਿੱਚ ਸੀ ਉਹਨਾਂ ਦੇ ਬਚਾਅ ਲਈ ਅਗੇ ਆਇਆ। ਉਸਨੇ ਆਪਣਾ ਮੂੰਹ ਆਪ ਹੀ ਕਾਲਾ ਕਰਕੇ ਗੱਲ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਖੋਤੇ ਦੀ ਪਿੱਠ ਉਪਰ ਬੈਠ ਕੇ ਗੁਰੂ ਅਰਜਨ ਦੇਵ ਜੀ ਕੋਲ ਸੱਤਾ ਅਤੇ ਬਲਵੰਡਾ ਨੂੰ ਮੁਆਫ਼ ਕਰ ਦੇਣ ਦੀ ਬੇਨਤੀ ਕਰਨ ਗਿਆ।
ਹੁਣ ਗੁਰੂ ਦੇ ਇਸ ਸੱਚੇ ਭਗਤ ਦੇ ਪਿਆਰ ਅਤੇ ਸ਼ਰਧਾ ਦੇਖੋ, ਕਿ ਉਸਨੇ ਗੁਰੂ ਅਰਜਨ ਦੇਵ ਜੀ ਦੇ ਸ਼ਬਦਾ ਦਾ ਕਿੰਨਾ ਮਾਣ ਰਖਿਆਅਤੇ ਕ੍ਰਿਪਾ ਪੂਰਵਕ ਇਹ ਦੇਖੋ ਕਿ ਗੁਰੂ ਅਰਜਨ ਦੇਵ ਜੀ ਦੀ ਦਿਆਲਤਾ ਅਤੇ ਮੁਆਫ਼ ਕਰ ਦੇਣ ਵਾਲੇ ਗੁਣ ਵੱਲ ਵੇਖੋ। ਜਦ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਪਿਆਰ ਭਗਤ ਸਤਾ ਅਤੇ ਬਲਵੰਡ ਨੂੰ ਮੁਆਫ਼ ਕਰ ਦੇਣ ਦੀ ਬੇਨਤੀ ਕਰਨ ਇਸ ਤਰਾਂ ਆ ਰਿਹਾ ਹੈ ਤਾਂ ਉਹ ਦੋੜ ਕੇ ਉਸ ਦਾ ਸੁਆਗਤ ਕਰਨ ਗਏ ਅਤੇ ਉਹਨਾਂ ਨੇ ਮੁਆਫ਼ ਕਰ ਦੇਣ ਦੀ ਬੇਨਤੀ ਮੰਨਣ ਲਈ ਕੋਈ ਸਮਾਂ ਨਾ ਲਾਇਆ।
  
ਇਹ ਬੇਮੁਖ ਦੀ ਸੱਚੀ ਕਹਾਣੀ ਹੈ ਜੋ ਆਪਣੀ ਪਿੱਠ ਸੱਚੇ ਗੁਰੂ ਵੱਲ ਕਰ ਲੈਂਦਾ ਹੈ। ਇਹ ਸਾਨੂੰ ਇਹ ਵੀ ਦੱਸਦੀ ਹੈ ਕਿ ਜਦ ਵਿਅਕਤੀ ਸਨਮੁਖ ਹੋ ਕੇ ਗੁਰੂ ਵੱਲ ਆਉਂਦਾ ਹੈ ਜਿਸ ਤਰਾਂ ਪਹਿਲਾ ਸੱਤਾ ਅਤੇ ਬਲਵੰਡਾ ਜੀ ਆਏ ਸਨ ਤਾਂ  ਰਹਿਮਤਾਂ ਹੁੰਦੀਆਂ ਹਨ।
  
ਉਹ ਸਨਮੁਖ ਸਨ ਜਦੋਂ ਤੱਕ ਉਹਨਾਂ ਗੁਰੂ ਅਰਜਨ ਦੇਵ ਜੀ ਦੇ ਬ੍ਰਹਮ ਸ਼ਬਦਾ ਅਤੇ ਸਤ ਦਾ ਹੁਕਮ ਮੰਨਿਆ ਅਤੇ ਉਹਨਾਂ ਨੇ ਮਾਣ,ਪ੍ਰਸਿੱਧੀ ਅਤੇ ਰੂਹਾਨੀ ਲਾਭ ਪ੍ਰਾਪਤ ਕੀਤਾ। ਪਰ ਜਦੋਂ ਉਹਨਾਂ ਨੇ ਆਪਣੀ ਪਿੱਠ ਫੇਰ ਲਈ ਅਤੇ ਬੇਮੁਖ ਬਣ ਗਏ ਤਾਂ ਉਹਨਾਂ ਦਾ ਸਭਾ ਕੁਝ ਗੁਆਚ ਗਿਆ ਅਤੇ ਉਹ ਫਿਰਾ ਦੁਖ ਵਿੱਚ ਘਿਰ ਗਏ।
  
ਉਹ ਵਿਅਕਤੀ ਜੋ ਗੁਰੂ ਦੇ ਸ਼ਬਦਾ ਪਾਲਣ ਕਰਦਾ ਹੈ ਸਨਮੁਖ ਹੁੰਦਾ ਹੈ। ਉਹ ਵਿਅਕਤ ਜੋ ਗੁਰੁ ਦੇ ਸ਼ਬਦਾ ਨੂੰ ਸੁਣਦਾ, ਸਵੀਕਾਰ ਕਰਦਾ ਅਤੇ ਅਸਲ ਕਰਦਾ ਹੈ ਸਨਮੁਖ ਹੈ। ਇਸ ਅਵਸਥਾ  ਨੂੰ ਕਾਇਮ ਰੱਖ ਕੇ ਅਤੇ ਸ਼ਰਧਾਪੂਵਿਕ ਭਗਤੀ ਅਤੇ ਨਿਰਸਵਾਰਥ ਕਰਕੇ ਵਿਅਕਤੀ ਚਾਨਣ ਰੂਹ ਬਣ ਜਾਂਦਾ ਹੈ, ਇੱਕ ਗੁਰਮੁਖ ਉਹ ਵਿਅਕਤੀ ਪ੍ਰਮਾਤਮਾ ਦੀ ਕਚਹਿਰੀ ਵਿੱਚ ਜਗ੍ਹਾ ਪ੍ਰਾਪਤ ਕਰਦਾ ਹੈ-ਨਿਰੰਕਾਰ, ਨਿਰਗੁਣ, ਆਦਿ ਗੁਰੂ ਦੀ ਕਚਹਿਰੀ ਵਿੱਚ।
  
ਦੂਸਰੇ ਪਾਸੇ” ਬੇਮੁਖ’ ਉਹ ਵਿਅਕਤੀ ਹੈ ਜੋ ਗੁਰੂ ਦੀ ਦਿਆਲਤਾ ਅਤੇ ਬਖਸਿਸ਼ਾ ਨੂੰ ਭੁੱਲ  ਜਾਂਦਾ ਹੈ। ਉਹ ਗੁਰੂ ਵਲੋਂ ਬਖਸੇ ਅਨਾਦਿ ਖਜਾਨਿਆ ਨੂੰ ਭੁਲ ਜਾਂਦੇ ਹਨ। ਉਹ ਪਿੱਛੇ ਮੁੜ ਜਾਂਦੇ ਹਨ ਅਤੇ ਗੁਰੂ ਦੀ ਨਿੰਦਿਆ ਕਰਦੇ ਹਨ। ਬੇਮੁਖ ਬਣ ਕੇ ਉਹ ਹਰ ਤਰਾਂ ਦੇ ਦੁੱਖ, ਪੀੜਾ ਸਜਾਵਾਂ ਭੁਗਤਦੇ ਹਨ।ਹੁਣ ਦੇ ਸਮੇਂ ਵਿੱਚ ਵੀ ਸੰਤ ਹਨ, ਸੱਚੇ ਭਗਤ ਅਤੇ ਪ੍ਰਮਾਤਮਾ ਦੇ ਬ੍ਰਹਮ ਨੂੰ ਜਾਣਨ ਵਾਲੇ ਅਤੇ ਇੱਥੇ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਇਹਨਾਂ ਉਚੀਆ ਰੂਹਾਨੀ ਰੂਹਾਂ ਦੀ ਨਿੰਦਿਆ ਕਰਦੇ ਹਨ ਅਤੇ ਉਹ ਇਸ ਦੇ ਇਵਜ਼ ਵਿੱਚ ਸਜਾ ਪਾਉਂਦੇ ਹਨ।
 
ਇਸ  ਲਈ, ਉਹ ਵਿਅਕਤੀ ਜੋ ਇਹ ਕਹਿੰਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਹਨ ਅਤੇ ਫਿਰ ਆਪਣੇ ਗੁਰੂ ਦੇ ਸ਼ਬਦਾ ਨੂੰ ਸੁਣਦਾ, ਮੰਨਦਾ ਅਤੇ ਇਸ ਨੂੰ ਆਪਣੇ ਰੋਜ਼ਾਨਾ ਜੀਵਣ ਵਿੱਚ ਇਸਨੂੰ ਅਮਲ ਵਿੱਚ ਲਿਆਉਂਦਾ ਹੈ”ਸਨਮੁਖ”ਦੇ  ਤੋਰ ਤੇ ਜਾਣਿਆ ਜਾਂਦਾ ਹੈ ਅਤੇ ਇਸ ਤਰਾਂ ਕਰਨ ਦੇ ਫਲਸਰੂਪ ਉਹ ਗੁਰਮੁਖ ਬਣ ਜਾਦਾ ਹੈ ਅਤੇ ਚਾਨਣ ਰੂਹ ਰੁਹਾਨੀ ਸੰਸਾਰ ਦੀਆਂ ਉਚਾਈਆਂ ਤੇ ਪਹੁੰਚ ਜਾਂਦੀ ਹੈ। ਅੰਤ ਵਿੱਚ ਉਹ ਪਰਮਾਤਮਾ ਦੀ ਕਚਹਿਰੀ ਵਿੱਚ ਸਦਾ ਲ ਈ ਸਥਾਨ ਪਾ ਲੈਂਦੇ ਹਨ।
  
ਪਰ ਇੱਕ ਵਿਅਕਤੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਕਹਿਣ ਤੋ ਬਾਅਦ ਇਸਨੂੰ ਸੁਣਦਾ ਨਹੀ। ਮੰਨਦਾ ਨਹੀ ਅਤੇ ਨਾ ਹੀ ਗੁਰੂ ਦੇ ਬ੍ਰਹਮ ਗਿਆਨ ਦੀ ਪਾਲਣਾ ਕਰਦਾ ਹੈ ਬੇਮੁਖ ਦੇ ਤੋਰ ਤੇ ਜਾਣਿਆ ਜਾਦਾ ਹੈ। ਉਹਨਾਂ ਦਾ ਅਖੀਰ ਹਰ ਤਰਾਂ ਦੇ ਦੁਖ ਅਤੇ ਪੀੜਾ ਭਰਿਆ ਹੁੰਦਾ ਹੈ। ਉਹ ਆਪਣੀ ਰੂਹ ਦੀ ਯਾਤਰਾ ਪੂਰੀ ਨਹੀ ਕਰ ਪਾਉਂਦੇ ਅਤੇ ਲੱਖਾਂ ਹੀ ਜੂਨੀਆਂ ਦੇ ਚੱਕਰ ਵਿੱਚ ਪਏ ਰਹਿੰਦੇ ਹਨ। ਉਹ ਆਪਣੀ ਮਨਮਤ ਦੇ ਪਿੱਛੇ ਲੱਗਦੇ ਹਨ ਜਾਂ ਸੰਸਾਰਕ ਮਤਿ ਦੇ ਪਿੱਛੇ ਲਗਦੇ ਹਨ ਜਿਵੇਂ ਮੰਦਾ ਬੋਲਣਾ ਨਿੰਦਿਆ ਅਤੇ ਇਸ ਤਰਾਂ ਦੀ ਹੀ ਕੋਈ ਹੋਰ ਦੁਰਾਚਾਰ ਅਤੇ ਇਸ ਤਰਾਂ ਉਹ ਹਮੇਸ਼ਾ ਦੁਖ ਪਾਉਂਦੇ ਹਨ।
 
ਦਾਸਨ ਦਾਸ