ਸਤਿਨਾਮ, ਸਤਿਨਾਮ, ਸਤਿਨਾਮ, ਸਤਿਨਾਮ, ਸਦਾ ਸਤਿਨਾਮ ਸਦਾ ਸਦਾ ਸਤਿਨਾਮ ਜੀ
ਪਿਛਲੇ ਹਫਤੇ ਮੈਂ ਉੱਠਿਆ ਅਤੇ ਇਹ ਲਾਈਨਾਂ ਮੇਰੇ ਹੋਠਾਂ ਤੇ ਸਨ
ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥
ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 10
ਮੈਂ ਸਾਰਾ ਦਿਨ ਇਹਨਾਂ ਲਾਈਨਾਂ ਦਾ ਸਿਮਰਨ ਕਰਦਾ ਰਿਹਾ। ਮੈਂ ਬਾਬਾ ਜੀ ਨੂੰ ਬੁਲਾਉਂਦੇ ਹੋਏ ਮਹਿਸੂਸ ਕੀਤਾ। ਮੈਂ ਬਾਬਾ ਜੀ ਨੂੰ ਕਾਲ ਕੀਤੀ ਉਹ ਕਸਬੇ ਤੋਂ ਬਾਹਰ ਸਨ। ਸਾਰਾ ਦਿਨ ਬਹੁਤ ਹੀ ਵਧੀਆ ਮਹਿਸੂਸ ਕੀਤਾ। ਬਾਬਾ ਜੀ ਨੂੰ ਫਿਰ ਕਾਲ ਕੀਤੀ ਉਹਨਾਂ ਨਾਲ ਬਹੁਤ ਸਾਰੀਆਂ ਚੀਜਾਂ ਬਾਰੇ ਗੱਲਬਾਤ ਕੀਤੀ। ਬਾਬਾ ਜੀ ਨੇ ਕਿਹਾ, "ਚੱਲੀ ਚੱਲ" ਬਾਬਾ ਜੀ ਨੇ ਇਹ ਵੀ ਕਿਹਾ, "ਗਲੀਆਂ ਵਿੱਚ ਤੁਰਦੇ ਲੋਕ ਸੰਗਤ ਹਨ। ਲੋਕ ਜੋ ਤੁਹਾਨੂੰ ਕੰਮ ਤੇ ਮਿਲਦੇ ਹਨ ਸੰਗਤ ਹਨ। ਲੋਕ ਜੋ ਤੁਰਦੇ ਫਿਰਦੇ ਹਨ ਸੰਗਤ ਹਨ।"
ਹੁਣ ਤੁਸੀਂ ਇਸ ਤਰਾਂ ਦਾ ਬ੍ਰਹਮ ਗਿਆਨ ਕਿੱਥੋਂ ਪ੍ਰਾਪਤ ਕਰੋਗੇ? ਅਤੇ ਲੋਕ ਫਿਰ ਵੀ ਉਹਨਾਂ ਦੀ ਨਿੰਦਿਆ ਕਰਦੇ ਹਨ?
1999 ਵਿੱਚ ਸਾਡੇ ਭਾਬੀ ਜੀ ਨੇ ਸਾਡੀ ਭਾਰਤ ਵਿੱਚ ਇੱਕ ਔਰਤ ਸੰਤ ਨਾਲ ਮੁਲਾਕਾਤ ਕਰਵਾਈ। ਉਸ ਨੇ ਸਾਨੂੰ ਆਪਣੇ ਗੁਰਦੁਆਰੇ ਵਿੱਚ ਆਉਣ ਅਤੇ ਉੱਥੇ ਕੁਝ ਦਿਨ ਠਹਿਰਨ ਲਈ ਕਿਹਾ ਅਤੇ ਸਾਰਾ ਦਿਨ ਪਾਠ ਸੁਣਨ ਲਈ ਕਿਹਾ।ਉਸ ਨੇ ਕਿਹਾ ਇਹ ਮੈਨੂੰ ਸ਼ਾਂਤੀ ਦੇਵੇਗਾ ਜਿਸ ਲਈ ਮੈਂ ਭਾਲ ਕਰ ਰਿਹਾ ਸੀ।
ਤਦ 2000 ਵਿੱਚ ਬਾਬਾ ਜੀ ਮਿਲੇ ਅਤੇ ਤੁਰੰਤ ਹੀ ਉਹ ਸ਼ਾਂਤੀ ਮਹਿਸੂਸ ਕੀਤੀ ਜਿਸ ਵਾਸਤੇ ਭਾਲ ਕਰ ਰਹੇ ਸੀ। ਹੁਣ ਜਦੋਂ ਕੋਈ ਕਹਿੰਦਾ ਹੈ ਤੁਸੀਂ ਕਿਵੇਂ ਕਿਸੇ ਨੂੰ ਗੁਰੂ ਕਹਿੰਦੇ ਹੋ ਕਿਸ ਨੇ ਇਸ ਤਰਾਂ ਕੀਤਾ ਆਦਿ ਆਦਿ? ਮੈਂ ਬਹਿਸ ਨਹੀਂ ਕਰਦਾ ਅਤੇ ਇਸ ਤਰਾਂ ਕਰਨ ਦਾ ਮਹਿਸੂਸ ਵੀ ਨਹੀਂ ਕਰਦਾ। ਕਿਉਂਕਿ ਜੋ ਮੈਂ ਅੰਦਰ ਪ੍ਰਾਪਤ ਕੀਤਾ ਕਿਸੇ ਨੂੰ ਨਹੀਂ ਦਿਖਾ ਸਕਦਾ- ਕੇਵਲ ਇਸ ਨੂੰ ਮਹਿਸੂਸ ਕਰ ਸਕਦਾ ਹਾਂ। ਅਤੇ ਇੱਕ ਵਿਅਕਤੀ ਜੋ ਇਸ ਨੂੰ ਮਹਿਸੂਸ ਕਰ ਸਕਦਾ ਹੈ ਇਸ ਤਰਾਂ ਦੇ ਪ੍ਰਸ਼ਨ ਨਹੀਂ ਪੁੱਛੇਗਾ?
ਮੈਂ ਉਹਨਾਂ ਵਿੱਚ ਵੀ ਪਰਮਾਤਮਾ ਦੇਖਦਾ ਹਾਂ ਕਿਉਂਕਿ ਉਹ ਅਸਲ ਵਿੱਚ ਮੈਨੂੰ ਮੇਰੇ ਵਿਸ਼ਵਾਸ਼ ਵਿੱਚ ਮਜਬੂਤ ਕਰਨ ਵਿੱਚ ਮਦਦ ਕਰ ਰਹੇ ਹਨ। ਮੈਂ ਹਮੇਸ਼ਾਂ ਹੀ ਉਹਨਾਂ ਦਾ ਸ਼ੁਕਰੀਆ ਕਰਦਾ ਹਾਂ। ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ ਅਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਹਮੇਸ਼ਾਂ ਪਿਆਰ
ਨੀਚਾਂ ਦਾ ਨੀਚ
ਬੀਬੀ ਜੀ