ਅਨੰਦੁ ਸਾਹਿਬ – ਪਉੜੀ ੩੧

ਹਰਿ ਰਾਸਿ ਮੇਰੀ ਮਨੁ ਵਣਜਾਰਾ ॥

ਹਰਿ ਰਾਸਿ ਮੇਰੀ ਮਨੁ ਵਣਜਾਰਾ ਸਤਿਗੁਰ ਤੇ ਰਾਸਿ ਜਾਣੀ ॥

ਹਰਿ ਹਰਿ ਨਿਤ ਜਪਿਹੁ ਜੀਅਹੁ ਲਾਹਾ ਖਟਿਹੁ ਦਿਹਾੜੀ ॥

ਏਹੁ ਧਨੁ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ॥

ਕਹੈ ਨਾਨਕੁ ਹਰਿ ਰਾਸਿ ਮੇਰੀ ਮਨੁ ਹੋਆ ਵਣਜਾਰਾ ॥੩੧॥

{ਪੰਨਾ ੯੨੧}

ਧੰਨ ਧੰਨ ਸਤਿਗੁਰੂ ਅਵਤਾਰ ਅਮਰਦਾਸ ਜੀ ਉਸ ਮਨੁੱਖ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਬਿਆਨ ਕਰ ਰਹੇ ਹਨ ਜਿਸ ਦੇ ਮਨ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਸਦਾ-ਸਦਾ ਲਈ ਵਾਸ ਹੋ ਜਾਂਦਾ ਹੈ। ਉਸ ਮਨੁੱਖ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਬਿਆਨ ਕਰ ਰਹੇ ਹਨ ਜਿਸ ਦੇ ਮਨ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਉਸ ਮਨੁੱਖ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਵਰਣਨ ਕਰ ਰਹੇ ਹਨ ਜਿਸ ਦਾ ਮਨ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਤਬਦੀਲ ਹੋ ਜਾਂਦਾ ਹੈ। ਐਸੇ ਮਨੁੱਖ ਦੀ ਇਲਾਹੀ ਦਰਗਾਹੀ ਕਿਰਪਾ ਨਾਲ ਭਰਪੂਰ ਅਵਸਥਾ ਜਿਸ ਨੇ ਮਾਇਆ ਦਾ ਤਿਆਗ ਕਰ ਦਿੱਤਾ ਹੈ। ਐਸੇ ਜਨ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਜਿਸ ਨੇ ਆਪਣੇ ਮਾਇਆ ਰੂਪੀ ਮਨ (ਉਹ ਮਨ ਜੋ ਕਿ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦਾ ਗੁਲਾਮ ਹੈ। ਅਸਲ ਵਿੱਚ ਮਨੁੱਖੀ ਮਨ ਹੀ ਮਾਇਆ ਹੈ। ਇਸ ਲਈ ਮਨ ਨੂੰ ਜਿੱਤਣਾ ਹੀ ਮਾਇਆ ਨੂੰ ਜਿੱਤਣਾ ਹੈ।) ਨੂੰ ਜਿੱਤ ਲਿਆ ਹੈ। ਭਾਵ ਉਹ ਪੂਰਨ ਸੰਤ ਪੁਰਖ ਜਿਸ ਨੇ ਮਾਇਆ ਨੂੰ ਜਿੱਤ ਲਿਆ ਹੈ ਅਤੇ ਤ੍ਰੈ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਗਿਆ ਹੈ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਜਿੱਤਣ ਵਾਲਾ ਮਨੁੱਖੀ ਮਨ ਸਤਿ ਪਾਰਬ੍ਰਹਮ ਵਿੱਚ ਸਮਾ ਕੇ ਸਤਿ ਰੂਪ ਹੋ ਜਾਂਦਾ ਹੈ ਅਤੇ ‘ਸਤਿਨਾਮ’ ਦਾ ਵਪਾਰੀ ਬਣ ਜਾਂਦਾ ਹੈ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਜਿੱਤਣ ਵਾਲਾ ਮਨੁੱਖੀ ਮਨ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਜਿੱਤਣ ਵਾਲਾ ਮਨੁੱਖ ਸੰਸਾਰ ਤੋਂ ਨਿਰਲੇਪ ਹੋ ਜਾਂਦਾ ਹੈ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਜਿੱਤਣ ਵਾਲਾ ਮਨੁੱਖ ਸੰਸਾਰ ਨੂੰ ਜਿੱਤ ਲੈਂਦਾ ਹੈ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਜਿੱਤਣ ਵਾਲਾ ਮਨੁੱਖ ਨਿਰਭਉ ਅਤੇ ਨਿਰਵੈਰ ਹੋ ਜਾਂਦਾ ਹੈ।

ਐਸਾ ਪੂਰਨ ਸੰਤ ਪੁਰਖ ਜਿਸ ਨੇ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਹਾਸਿਲ ਕਰ ਲਈ ਹੋਵੇ; ਉਸ ਮਹਾ ਪੁਰਖ ਦਾ ਕਾਰ, ਵਿਹਾਰ ਅਤੇ ਕਰਨੀ ਕੇਵਲ ‘ਸਤਿਨਾਮ’ ਦਾ ਵਣਜ ਕਰਨਾ ਬਣ ਜਾਂਦੀ ਹੈ। ਐਸਾ ਪੂਰਨ ਸੰਤ ਪੁਰਖ ਜਿਸ ਨੇ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਹਾਸਿਲ ਕਰ ਲਈ ਹੋਵੇ; ਉਸ ਮਹਾ ਪੁਰਖ ਦੀ ਕਰਨੀ ਕੇਵਲ ਸਤਿ ਦੀ ਕਰਨੀ ਬਣ ਜਾਂਦੀ ਹੈ। ਐਸਾ ਪੂਰਨ ਸੰਤ ਪੁਰਖ ਜਿਸ ਨੇ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਹਾਸਿਲ ਕਰ ਲਈ ਹੋਵੇ; ਉਸ ਮਹਾ ਪੁਰਖ ਦੀ ਕਰਨੀ ਕੇਵਲ ਪੂਰਨ ਸਤਿ ਦੀ ਸੇਵਾ ਬਣ ਜਾਂਦੀ ਹੈ ਅਤੇ ਉਹ ਮਹਾ ਪੁਰਖ ਕੇਵਲ ਪੂਰਨ ਸਤਿ ਵਰਤਾਉਂਦਾ ਹੈ। ਐਸਾ ਪੂਰਨ ਸੰਤ ਜਿਸ ਦਾ ਕਿੱਤਾ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ‘ਸਤਿਨਾਮ’ ਦਾ ਵਣਜ ਬਣ ਜਾਂਦਾ ਹੈ। ਭਾਵ ਐਸਾ ਪੂਰਨ ਸੰਤ ਮਹਾ ਪੁਰਖ ਜਿਸਨੂੰ ਦਰਗਾਹੀ ਹੁਕਮ ਅਨੁਸਾਰ ਦਰਗਾਹੀ ਖ਼ਜ਼ਾਨੇ ਦੀ (ਸਤਿਨਾਮ ਧਨ) ਕੁੰਜੀ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਮਹਾ ਪੁਰਖ ਦਰਗਾਹੀ ਹੁਕਮ ਦੇ ਅਨੁਸਾਰ ਇਸ ਅਨਮੋਲ ਦਰਗਾਹੀ ਖ਼ਜ਼ਾਨੇ ‘ਸਤਿਨਾਮ ਧਨ’ ਦਾ ਵਣਜਾਰਾ ਬਣ ਜਾਂਦਾ ਹੈ। ਐਸੇ ਪੂਰਨ ਸੰਤ ਮਹਾ ਪੁਰਖ ਨੂੰ ‘ਸਤਿਨਾਮ’ ਧਨ ਦੇ ਗੁਰਪ੍ਰਸਾਦਿ ਨੂੰ ਵਰਤਾਉਣ ਦੀ ਮਹਾ ਪਰਉਪਕਾਰੀ ਸੇਵਾ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ‘ਸਤਿਨਾਮ’ ਦੇ ਪਰਮ ਸ਼ਕਤੀਸ਼ਾਲੀ ਧਨ ਦਾ ਬਿਆਪਾਰੀ ਬਣ ਜਾਂਦਾ ਹੈ। ਐਸੇ ਮਹਾ ਪੁਰਖ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਧੰਨ ਧੰਨ ਸੰਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਪ੍ਰਗਟ ਕੀਤੀ ਹੈ:

ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥

ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥

ਹਰਿ ਕੇ ਨਾਮ ਕੇ ਬਿਆਪਾਰੀ ॥

ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ ॥

(ਪੰਨਾ ੧੧੨੩)

ਐਸੇ ਪੂਰਨ ਸੰਤ ਮਹਾ ਪੁਰਖਾਂ ਦਾ ਜੀਵਨ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ‘ਸਤਿ’ ਦੇ ਵਣਜ ਵਿੱਚ ਲੀਨ ਹੋ ਜਾਂਦਾ ਹੈ। ਜੋ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ‘ਸਤਿ’ ਵਿੱਚ ਰਤੇ ਜਾਂਦੇ ਹਨ ਉਹ ‘ਸਤਿ’ ਰੂਪ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਰੂਪ, ਰੰਗ ਅਤੇ ਕਰਮ ਪੂਰਨ ‘ਸਤਿ’ ਦੀ ਸੇਵਾ ਬਣ ਜਾਂਦੀ ਹੈ। ਭਾਵ ਐਸੇ ਪੂਰਨ ਸੰਤ ਮਹਾ ਪੁਰਖ ਪੂਰਨ ‘ਸਤਿ’ ਦਾ ਵਣਜ ਕਰਦੇ ਹਨ। ਜੋ ਮਨੁੱਖ ਉਨ੍ਹਾਂ ਦੀ ਚਰਨ-ਸ਼ਰਨ ਵਿੱਚ ਜਾਂਦੇ ਹਨ ਉਹ ਐਸੇ ਵੱਡੇ ਭਾਗਾਂ ਵਾਲੇ ਮਨੁੱਖਾਂ ਨੂੰ ਪੂਰਨ ‘ਸਤਿ’ ਹੀ ਵਰਤਾਉਂਦੇ ਹਨ। ਐਸੇ ਵਡਭਾਗੇ ਮਨੁੱਖਾਂ ਨੂੰ ਉਹ ਮਹਾ ਪੁਰਖ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਨਾਲ ਨਿਵਾਜ ਦਿੰਦੇ ਹਨ। ਐਸੇ ਪੂਰਨ ਸੰਤ ਮਹਾ ਪੁਰਖ, ਜੋ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੇ ਹਨ ਉਨ੍ਹਾਂ ਦੀ ਪਰਮ ਸ਼ਕਤੀਸ਼ਾਲੀ ਅਤੇ ਅਤਿ ਸੁੰਦਰ ਮਹਿਮਾ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਪ੍ਰਗਟ ਕੀਤੀ ਹੈ:

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥

ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥

(ਪੰਨਾ ੭੪੯)

ਇਹ ਹੀ ਅੰਤਰ ਹੈ ਇੱਕ ਆਮ ਮਨੁੱਖ ਵਿੱਚ ਅਤੇ ਇੱਕ ਪੂਰਨ ਸੰਤ ਮਹਾ ਪੁਰਖ ਵਿੱਚ ਕਿ: ਪੂਰਨ ਸੰਤ ਮਹਾ ਪੁਰਖ ਦੀ ਮਾਇਆ ਗੁਲਾਮੀ ਕਰਦੀ ਹੈ ਅਤੇ ਉਹ ਮਹਾ ਪੁਰਖ ਸਤਿ ਪਾਰਬ੍ਰਹਮ ਦੀ ਦਰਗਾਹ ਵਿੱਚ ਬੈਠਾ ਪੂਰਨ ਪਰਮ ਆਨੰਦ ਵਿੱਚ ਵਿਚਰਦਾ ਹੈ ਅਤੇ ਦਰਗਾਹੀ ਖ਼ਜ਼ਾਨਿਆ ਦਾ ਵਪਾਰੀ ਬਣ ਜਾਂਦਾ ਹੈ, ਜਿੱਥੇ ਕਿ ਇੱਕ ਆਮ ਮਨੁੱਖ ਮਾਇਆ ਦੀ ਗੁਲਾਮੀ ਵਿੱਚ ਗਲਤਾਨ ਹੁੰਦਾ ਹੋਇਆ ਆਪਣਾ ਅਨਮੋਲ ਰਤਨ ਹੀਰਾ ਮਨੁੱਖਾ ਜਨਮ ਗੁਆ ਬੈਠਦਾ ਹੈ। ਇੱਕ ਪੂਰਨ ਸੰਤ ਮਹਾ ਪੁਰਖ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਸੇਵਾ ਵਿੱਚ ਰੱਤਿਆ ਹੋਇਆ ਪੂਰਨ ਸਤਿ ਚਿੱਤ ਆਨੰਦ ਵਿੱਚ ਵਿਚਰਦਾ ਹੈ ਅਤੇ ਇੱਕ ਆਮ ਮਨੁੱਖ ਮਾਇਆ ਦੀ ਗੁਲਾਮੀ ਵਿੱਚ ਵਿਚਰਦਾ ਹੋਇਆ ਦੁੱਖਾਂ, ਮੁਸੀਬਤਾਂ, ਕਸ਼ਟਾਂ ਨਾਲ ਜੂਝਦਾ ਹੋਇਆ ਦਮ ਤੋੜ ਦਿੰਦਾ ਹੈ। ਪੂਰਨ ਸੰਤ ਮਹਾ ਪੁਰਖ ਸਦਾ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਚਰਨਾਂ ਵਿੱਚ ਵਾਸ ਕਰਦਾ ਹੋਇਆ ਉਸਦੀਆਂ ਮਹਾਨ ਪਰਮ ਸ਼ਕਤੀਸ਼ਾਲੀ ਆਨੰਦਮਈ ਕਿਰਪਾ ਦ੍ਰਿਸ਼ਟ ਦੇ ਵਿੱਚ ਵਿਚਰਦਾ ਹੋਇਆ ਜਨਮ-ਮਰਨ ਦੇ ਬੰਧਨ ਤੋਂ ਮੁਕਤ ਹੋ ਕੇ ਆਪਣਾ ਮਨੁੱਖਾ ਜਨਮ ਸਫਲ ਕਰ ਲੈਂਦਾ ਹੈ। ਇੱਕ ਆਮ ਮਨੁੱਖ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੇ ਅਧੀਨ ਅਸਤਿ ਕਰਮ ਕਰਦਾ ਹੋਇਆ ਜਨਮ-ਮਰਨ ਦੇ ਬੰਧਨਾਂ ਵਿੱਚ ਅਣਮਿਥੇ ਸਮੇਂ ਲਈ ਫਸਿਆ ਰਹਿੰਦਾ ਹੈ।

ਇਸ ਪਰਮ ਸਤਿ ਤੱਤ ਨੂੰ ਸਦਾ ਆਪਣੇ ਚਿੱਤ ਵਿੱਚ ਵਸਾ ਲੈਣਾ ਬੇਅੰਤ ਲਾਜ਼ਮੀ ਹੈ ਕਿ ਮਨੁੱਖਾ ਜਨਮ ਦੇ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖ ਨੂੰ ਸਾਰੀਆਂ ਇਲਾਹੀ ਦਰਗਾਹੀ ਪਰਮ ਸ਼ਕਤੀਆਂ ਨਾਲ ਨਿਵਾਜਿਆ ਹੈ। ਜ਼ਰੂਰਤ ਹੈ ਕੇਵਲ ਇਨ੍ਹਾਂ ਇਲਾਹੀ ਦਰਗਾਹੀ ਪਰਮ ਸ਼ਕਤੀਆਂ ਨੂੰ ਵਰਤਣ ਦੀ। ਜੋ ਮਨੁੱਖ ਇਨ੍ਹਾਂ ਇਲਾਹੀ ਦਰਗਾਹੀ ਪਰਮ ਸ਼ਕਤੀਆਂ ਦਾ ਆਪਣੇ ਰੋਜ਼ਾਨਾ ਜੀਵਨ ਵਿੱਚ ਅਭਿਆਸ ਕਰਦੇ ਹਨ ਉਨ੍ਹਾਂ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ। ਜੋ ਮਨੁੱਖ ਇਨ੍ਹਾਂ ਇਲਾਹੀ ਦਰਗਾਹੀ ਪਰਮ ਸ਼ਕਤੀਆਂ ਦਾ ਆਪਣੇ ਰੋਜ਼ਾਨਾ ਜੀਵਨ ਵਿੱਚ ਅਭਿਆਸ ਕਰਦੇ ਹਨ ਉਹ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਬੰਦਗੀ ਵਿੱਚ ਚਲੇ ਜਾਂਦੇ ਹਨ ਅਤੇ ਬੰਦਗੀ ਪੂਰਨ ਕਰਕੇ ਧੰਨ ਧੰਨ ਪੂਰਨ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹਨ। ਇਹ ਇਲਾਹੀ ਦਰਗਾਹੀ ਪਰਮ ਸ਼ਕਤੀਆਂ ਵਿੱਚੋਂ ਕੁਝ ਪਰਮ ਸ਼ਕਤੀਆਂ ਹਨ:

ਇਹ ਪਰਮ ਸਤਿ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ‘ਸਤਿਨਾਮ’ ਦਾ ਸਿਮਰਨ ਕਰਨ ਦੀ ਪਰਮ ਸ਼ਕਤੀ ਹਰ ਇੱਕ ਮਨੁੱਖ ਨੂੰ ਪ੍ਰਾਪਤ ਹੈ। ਹਰ ਇੱਕ ਮਨੁੱਖ ਨੂੰ ਇਹ ਪਰਮ ਸ਼ਕਤੀ ਪ੍ਰਾਪਤ ਹੈ ਕਿ ਉਹ ਅੰਮ੍ਰਿਤ ਵੇਲੇ ਉੱਠ ਸਕਦਾ ਹੈ ਅਤੇ ਇਸ਼ਨਾਨ ਕਰਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ‘ਸਤਿਨਾਮ’ ਦਾ ਸਿਮਰਨ ਕਰ ਸਕਦਾ ਹੈ। ਜ਼ਰੂਰਤ ਹੈ ਕੇਵਲ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਤੋਂ ਉਪਰੰਤ ਸਤਿਨਾਮ ਸਿਮਰਨ ਕਰਨ ਦੀ; ਇਸ ਪਰਮ ਸ਼ਕਤੀ ਨੂੰ ਵਰਤਣ ਦੀ। ਜੋ ਮਨੁੱਖ ਅੰਮ੍ਰਿਤ ਵੇਲੇ ਉੱਠਦੇ ਹਨ ਅਤੇ ਇਸ਼ਨਾਨ ਕਰਕੇ ਸਤਿਨਾਮ ਸਿਮਰਨ ਕਰਨ ਦੀ ਇਸ ਪਰਮ ਸ਼ਕਤੀ ਨੂੰ ਵਰਤਦੇ ਹਨ ਉਨ੍ਹਾਂ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਸਿਮਰਨ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਦੀ ਪਹਿਲੀ ਅਸ਼ਟਪਦੀ ਵਿੱਚ ਪ੍ਰਗਟ ਕੀਤੀ ਹੈ। ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਸਤਿਨਾਮ ਸਿਮਰਨ ਕਰਨ ਨਾਲ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਅਤੇ ਐਸੇ ਮਹਾ ਪੁਰਖ ਦੀ ਚਰਨ-ਸ਼ਰਨ ਵਿੱਚੋਂ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੇ ਨਾਲ ਹੀ ਸ਼ਬਦ-ਸੁਰਤਿ ਦਾ ਸੁਮੇਲ ਹੋ ਜਾਂਦਾ ਹੈ ਅਤੇ ਸਤਿਨਾਮ ਮਨੁੱਖ ਦੀ ਸੁਰਤਿ ਵਿੱਚ ਉੱਕਰਿਆ ਜਾਂਦਾ ਹੈ ਜਿਸਦੇ ਨਾਲ ਸਮਾਧੀ ਲੱਗ ਜਾਂਦੀ ਹੈ। ਇਸ ਅਵਸਥਾ ਵਿੱਚ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਸਤਿਨਾਮ ਸਿਮਰਨ ਦੇ ਲੰਬੇ ਅਭਿਆਸ ਕਰਨ ਨਾਲ ਸੁੰਨ ਸਮਾਧੀ ਲੱਗ ਜਾਂਦੀ ਹੈ ਅਤੇ ਸਾਰੇ ਸਤਿ ਸਰੋਵਰ ਜਾਗਰਤ ਹੋ ਜਾਂਦੇ ਹਨ, ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ, ਰੋਮ-ਰੋਮ ਵਿੱਚ ਸਿਮਰਨ ਹੋਣ ਲੱਗ ਜਾਂਦਾ ਹੈ ਅਤੇ ਦਰਗਾਹ ਵਿੱਚ ਮਾਣ ਪ੍ਰਾਪਤ ਹੁੰਦਾ ਹੈ। ਬਿਨ ਮੰਗਾਂ ਅਤੇ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਸਤਿਨਾਮ ਸਿਮਰਨ ਕਰਨ ਨਾਲ ਸਾਰੇ ਕਾਰਜ ਸਿੱਧ ਹੁੰਦੇ ਹਨ ਅਤੇ ਕੋਈ ਵਿਘਨ ਨਹੀਂ ਪੈਂਦਾ ਹੈ। ਸਾਰੇ ਦੁੱਖਾਂ-ਕਲੇਸ਼ਾਂ ਦਾ ਅੰਤ ਹੋ ਜਾਂਦਾ ਹੈ। ਜਨਮਾਂ-ਜਨਮਾਂਤਰਾਂ ਤੋਂ ਚਿੰਬੜੀ ਹੋਈ ਮਨ ਦੀ ਮੈਲ ਧੁਪ ਜਾਂਦੀ ਹੈ। ਮਨ ਜੋਤ ਸਰੂਪ ਹੋ ਕੇ ਪ੍ਰਗਟ ਹੋ ਜਾਂਦਾ ਹੈ। ਮਨ ਜਿੱਤਿਆ ਜਾਂਦਾ ਹੈ। ਪੰਜ ਦੂਤ ਵੱਸ ਆ ਜਾਂਦੇ ਹਨ ਅਤੇ ਮਾਇਕੀ ਸ਼ਕਤੀਆਂ ਨੂੰ ਜਿੱਤ ਲਿਆ ਜਾਂਦਾ ਹੈ। ਜਨਮ-ਮਰਨ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਮਨੁੱਖ ਨਿਰਭਉ ਅਤੇ ਨਿਰਵੈਰ ਦੀਆਂ ਪਰਮ ਸ਼ਕਤੀਆਂ ਪ੍ਰਾਪਤ ਕਰਕੇ ਮੋਹ ਤੋਂ ਮੁਕਤ ਹੋ ਜਾਂਦਾ ਹੈ ਅਤੇ ਇੱਕ ਦ੍ਰਿਸ਼ਟ ਹੋ ਕੇ ਪੂਰਨ ਤੱਤ ਗਿਆਨ ਬ੍ਰਹਮ ਗਿਆਨ ਦਾ ਧਾਰਨੀ ਹੋ ਜਾਂਦਾ ਹੈ। (ਦਾਸ ਨੇ ਸੁਖਮਨੀ ਸਾਹਿਬ ਦੀ ਗੁਰਪ੍ਰਸਾਦੀ ਕਥਾ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਸਿਮਰਨ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਉੱਪਰ ਵਿਸਥਾਰ ਨਾਲ ਵਿਚਾਰ ਕੀਤਾ ਹੈ। ਜਿਗਿਆਸੂਆਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਨਾਮ ਸਿਮਰਨ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਬਾਰੇ ਪ੍ਰਗਟ ਹੋਏ ਪੂਰਨ ਬ੍ਰਹਮ ਗਿਆਨ ਦੇ ਵਿਚਾਰ ਲਈ ਜ਼ਰੂਰ ਪੜ੍ਹਨ ਦੀ ਕਿਰਪਾਲਤਾ ਕਰਨ।)

ਇਸ ਲਈ ਸਾਰੀ ਲੋਕਾਈ ਲਈ ਇਹ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ, ਅਤੇ ਮੰਨਣਾ ਬੇਅੰਤ ਲਾਜ਼ਮੀ ਹੈ ਕਿ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਨਾਮ ‘ਸਤਿ’ ਹੀ ਸਭ ਤੋਂ ਉੱਤਮ ਪੂੰਜੀ ਹੈ, ਜੋ ਕਿ ਸੰਸਾਰ ਵਿੱਚ ਵਿਚਰ ਰਿਹਾ ਮਨੁੱਖ ਇਕੱਤਰ ਕਰ ਸਕਦਾ ਹੈ। ਇਹ ਪਰਮ ਸਤਿ ਹੈ ਕਿ ਸਾਰੀ ਸ੍ਰਿਸ਼ਟੀ ਵਿੱਚ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਨਾਮ ‘ਸਤਿ’ ਹੀ ਸਭ ਤੋਂ ਵੱਡਾ ਧਨ ਹੈ, ਜੋ ਕਿ ਸੰਸਾਰ ਵਿੱਚ ਜੀਵ ਮਨੁੱਖਾ ਜਨਮ ਪ੍ਰਾਪਤ ਕਰਕੇ ਇਕੱਤਰ ਕਰ ਸਕਦਾ ਹੈ। ਇਸ ਸ੍ਰਿਸ਼ਟੀ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ‘ਸਤਿ’ ਦੇ ਤੁੱਲ ਹੋਰ ਕੋਈ ਪਦਾਰਥ ਨਹੀਂ ਹੈ। ਕਿਉਂਕਿ ‘ਸਤਿ’ ਤੱਤ ਆਪ ਪਰਮੇਸ਼ਰ ਤੱਤ ਹੈ। ‘ਸਤਿ’ ਤੱਤ ਹੀ ਸਾਰੀ ਸ੍ਰਿਸ਼ਟੀ ਦਾ ਗਰਭ ਹੈ। ਸਾਰੀ ਸ੍ਰਿਸ਼ਟੀ ਦੀ ਉਤਪਤੀ, ਸਿਰਜਣਾ, ਪਾਲਣ ਅਤੇ ਸੰਘਾਰ ਕੇਵਲ ‘ਸਤਿ’ ਦੀ ਪਰਮ ਸ਼ਕਤੀ ਹੀ ਕਰਦੀ ਹੈ। ਇਸ ਲਈ ਮਨੁੱਖ ਵਾਸਤੇ ਇਸ ਪਰਮ ‘ਸਤਿ’ ਤੱਤ ਦੀ ਸੇਵਾ ਸੰਭਾਲਤਾ ਕਰਨਾ ਹੀ ਸਰਵ ਸ੍ਰੇਸ਼ਠ ਕਰਨੀ ਹੈ।

੨)  ਸਤਿਨਾਮ ਸਿਮਰਨ ਕਰਨ ਦਾ ਲਾਭ ਮਨੁੱਖ ਨੂੰ ਤਾਂ ਹੁੰਦਾ ਹੈ ਜਦ ਉਹ ਬਿਨਾਂ ਮੰਗਾਂ ਦੇ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਸਤਿਨਾਮ ਸਿਮਰਨ ਕਰਦਾ ਹੈ। ਕਿਉਂਕਿ ਪ੍ਰੀਤ, ਸ਼ਰਧਾ ਅਤੇ ਭਰੋਸਾ ਸਤਿ ਪਾਰਬ੍ਰਹਮ ਪਰਮੇਸ਼ਰ ਦੁਆਰਾ ਮਨੁੱਖ ਨੂੰ ਬਖਸ਼ੀਆਂ ਗਈਆਂ ਪਰਮ ਸ਼ਕਤੀਆਂ ਹਨ। ਹਰ ਇੱਕ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ‘ਤੇ ਭਰੋਸਾ ਕਰਨ ਦੀ ਪਰਮ ਸ਼ਕਤੀ ਨਾਲ ਨਿਵਾਜਿਆ ਗਿਆ ਹੈ। ਭਰੋਸੇ ਦੀ ਪਰਮ ਸ਼ਕਤੀ ਵਿੱਚੋਂ ਹੀ ਪ੍ਰੀਤ ਦੀ ਪਰਮ ਸ਼ਕਤੀ ਦਾ ਜਨਮ ਹੁੰਦਾ ਹੈ ਅਤੇ ਪ੍ਰੀਤ ਵਿੱਚੋਂ ਸ਼ਰਧਾ ਦੀ ਪਰਮ ਸ਼ਕਤੀ ਜਨਮ ਲੈਂਦੀ ਹੈ। ਇਹ ਪਰਮ ਸਤਿ ਹੈ ਕਿ ਮੰਗਾਂ ਦੇ ਨਾਲ ਜੁੜੇ ਹੋਏ ਸਿਮਰਨ ਵਿੱਚ ਭਰੋਸੇ ਦੀ ਪਰਮ ਸ਼ਕਤੀ ਨਹੀਂ ਵਾਪਰਦੀ ਹੈ; ਨਾ ਹੀ ਪ੍ਰੀਤ ਅਤੇ ਸ਼ਰਧਾ ਦੀਆਂ ਪਰਮ ਸ਼ਕਤੀਆਂ ਵਰਤਦੀਆਂ ਹਨ। ਮੰਗਾਂ ਦੇ ਨਾਲ ਜੁੜੇ ਹੋਏ ਸਿਮਰਨ ਵਿੱਚ ਸਵਾਰਥ ਦੀ ਵਿਨਾਸ਼ਕਾਰੀ ਭਾਵਨਾ ਪ੍ਰਧਾਨ ਹੁੰਦੀ ਹੈ। ਜਿੱਥੇ ਸਵਾਰਥ ਦੀ ਵਿਨਾਸ਼ਕਾਰੀ ਭਾਵਨਾ ਹੋਵੇ ਉੱਥੇ ਪ੍ਰੀਤ ਦੀ ਪਰਮ ਸ਼ਕਤੀ ਨਹੀਂ ਵਾਪਰ ਸਕਦੀ ਹੈ। ਇਸ ਲਈ ਮੰਗਾਂ ਦੇ ਨਾਲ ਜੁੜਿਆ ਹੋਇਆ ਸਿਮਰਨ ਭਰੋਸੇ, ਪ੍ਰੀਤ ਅਤੇ ਸ਼ਰਧਾ ਦੀਆਂ ਪਰਮ ਸ਼ਕਤੀਆਂ ਤੋਂ ਵਿਹੂਣਾ ਹੁੰਦਾ ਹੈ। ਜਿਸ ਮਨੁੱਖ ਦੀ ਬੰਦਗੀ ਵਿੱਚ ਭਰੋਸਾ, ਪ੍ਰੀਤ ਅਤੇ ਸ਼ਰਧਾ ਨਹੀਂ ਉਹ ਬੰਦਗੀ ਨਹੀਂ ਹੁੰਦੀ ਹੈ ਬਲਕਿ ਉਹ ਸਵਾਰਥ ਦੀ ਵਿਨਾਸ਼ਕਾਰੀ ਸ਼ਕਤੀ ਨਾਲ ਭਰਪੂਰ ਸਤਿ ਪਾਰਬ੍ਰਹਮ ਪਰਮੇਸ਼ਰ ਨਾਲ ਇੱਕ ਕਿਸਮ ਦਾ ਵਪਾਰ ਹੋ ਜਾਂਦਾ ਹੈ। ਜਿੱਥੇ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਕੇਵਲ ਮਨੁੱਖ ਦੇ ਭਰੋਸੇ, ਸ਼ਰਧਾ ਅਤੇ ਪ੍ਰੀਤ ਦਾ ਭੁੱਖਾ ਹੁੰਦਾ ਹੈ। ਇਸ ਲਈ ਜੋ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਅਰਾਧਣਾ ਬਿਨਾਂ ਮੰਗਾਂ ਦੇ ਕਰਦੇ ਹਨ ਉਨ੍ਹਾਂ ਦੀ ਬੰਦਗੀ ਵਿੱਚ ਭਰੋਸੇ, ਪ੍ਰੀਤ ਅਤੇ ਸ਼ਰਧਾ ਦੀਆਂ ਪਰਮ ਸ਼ਕਤੀਆਂ ਵਰਤਦੀਆਂ ਹਨ ਅਤੇ ਇਨ੍ਹਾਂ ਇਲਾਹੀ ਦਰਗਾਹੀ ਪਰਮ ਸ਼ਕਤੀਆਂ ਦੇ ਨਾਲ ਮਨੁੱਖ ਨੂੰ ਉਹ ਸਾਰੀਆਂ ਉਪਲਭਦੀਆਂ ਪ੍ਰਾਪਤ ਹੁੰਦੀਆਂ ਹਨ ਜੋ ਧੰਨ ਧੰਨ ਸਤਿਗੁਰੂ ਅਵਤਾਰ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਦੀ ਪਹਿਲੀ ਅਸ਼ਟਪਦੀ ਵਿੱਚ ਪ੍ਰਗਟ ਕੀਤੀਆਂ ਹਨ। ਮਨੁੱਖ ਦਾ ਜੀਵਨ ਬਦਲ ਜਾਂਦਾ ਹੈ ਅਤੇ ਚੜ੍ਹਦੀ ਕਲਾ ਵਿੱਚ ਚਲਾ ਜਾਂਦਾ ਹੈ। ਮਨੁੱਖ ਦੇ ਕਾਰਜ ਆਪਣੇ ਆਪ ਸਿੱਧ ਹੋਣ ਲੱਗ ਜਾਂਦੇ ਹਨ ਅਤੇ ਜੀਵਨ ਸ਼ਾਂਤਮਈ ਹੋ ਜਾਂਦਾ ਹੈ।

੩)  ਇਹ ਪਰਮ ਸਤਿ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖ ਨੂੰ ਨਿਮਰਤਾ ਦੀ ਕਮਾਈ ਕਰਨ ਦੀ ਪਰਮ ਸ਼ਕਤੀ ਨਾਲ ਵੀ ਨਿਵਾਜਿਆ ਹੈ। ਹਰ ਇੱਕ ਮਨੁੱਖ ਨਿਮਰਤਾ ਦੀ ਪਰਮ ਸ਼ਕਤੀ ਦੀ ਕਮਾਈ ਕਰਨ ਦੇ ਯੋਗ ਹੁੰਦਾ ਹੈ। ਹਰ ਇੱਕ ਮਨੁੱਖ ਨਿਮਰਤਾ ਦੀ ਕਮਾਈ ਕਰ ਸਕਦਾ ਹੈ। ਨਿਮਰਤਾ ਦੀ ਪਰਮ ਸ਼ਕਤੀ ਦੀ ਕਮਾਈ ਕਰਨ ਨਾਲ ਮਨੁੱਖ ਦੀ ਹਉਮੈ ਦਾ ਅੰਤ ਹੋ ਜਾਂਦਾ ਹੈ। ਮਨੁੱਖੀ ਹਉਮੈ ਦੀ ਮੌਤ ਹੀ ਜੀਵਨ ਮੁਕਤੀ ਹੈ। ਹਉਮੈ ਦੀ ਮੌਤ ਨਾਲ ਹੀ ਮਨੁੱਖ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਪ੍ਰਗਟ ਹੁੰਦਾ ਹੈ। ਹਉਮੈ ਦੀ ਮੌਤ ਦੇ ਨਾਲ ਹੀ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੁੰਦੇ ਹਨ। ਹਉਮੈ ਦੀ ਮੌਤ ਦੇ ਨਾਲ ਹੀ ਮਨੁੱਖ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਹਾਸਿਲ ਕਰ ਕੇ ਤ੍ਰੈ ਗੁਣ ਮਾਇਆ ਤੋਂ ਪਰ੍ਹੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲੀਨ ਹੋ ਜਾਂਦਾ ਹੈ।

੪)  ਇਹ ਪਰਮ ਸਤਿ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖ ਨੂੰ ਦੂਜੇ ਪ੍ਰਾਣੀਆਂ ਉੱਪਰ ਦਇਆ ਕਰਨ ਦੀ ਪਰਮ ਸ਼ਕਤੀ ਨਾਲ ਨਿਵਾਜਿਆ ਹੈ। ਹਰ ਇੱਕ ਮਨੁੱਖ ਦਇਆ ਕਰਨ ਦੀ ਪਰਮ ਸ਼ਕਤੀ ਦੀ ਕਮਾਈ ਕਰਨ ਦੇ ਯੋਗ ਹੁੰਦਾ ਹੈ। ਹਰ ਇੱਕ ਮਨੁੱਖ ਦਇਆ ਦੀ ਕਮਾਈ ਕਰ ਸਕਦਾ ਹੈ। ਦਇਆ ਧਰਮ ਦੀ ਮਾਂ ਹੈ। ਭਾਵ ਦਇਆ ਦੀ ਪਰਮ ਸ਼ਕਤੀ ਵਿੱਚੋਂ ਹੀ ਧਰਮ ਦੀ ਪਰਮ ਸ਼ਕਤੀ ਦਾ ਜਨਮ ਹੁੰਦਾ ਹੈ। ਧਰਮ ਦਾ ਭਾਵ ਹੈ ਸਤਿ ਪਾਰਬ੍ਰਹਮ ਪਰਮੇਸ਼ਰ ਨਾਲ ਅਭੇਦਤਾ। ਧਰਮ ਦਾ ਭਾਵ ਹੈ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਸਦਾ-ਸਦਾ ਲਈ ਸਮਾ ਜਾਣਾ। ਧਰਮ ਦਾ ਭਾਵ ਹੈ ਜੀਵਨ ਮੁਕਤੀ ਦੀ ਪ੍ਰਾਪਤੀ। ਦਇਆ ਵਿੱਚੋਂ ਹੀ ਖਿਮਾ ਕਰਨ ਦੀ ਪਰਮ ਸ਼ਕਤੀ ਦਾ ਜਨਮ ਹੁੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਨੇ ਹਰ ਇੱਕ ਮਨੁੱਖ ਨੂੰ ਖਿਮਾ ਕਰਨ ਦੀ ਪਰਮ ਸ਼ਕਤੀ ਨਾਲ ਵੀ ਨਿਵਾਜਿਆ ਹੈ। ਦਇਆ ਵਿੱਚੋਂ ਹੀ ਪਰਉਪਕਾਰ ਕਰਨ ਦੀ ਪਰਮ ਸ਼ਕਤੀ ਦਾ ਜਨਮ ਹੁੰਦਾ ਹੈ। ਦਇਆ ਕਰਨ ਦੀ ਪਰਮ ਸ਼ਕਤੀ ਦੀ ਵਰਤੋਂ ਕਰਨ ਨਾਲ ਮਨੁੱਖ ਨਿਰਭਉ ਅਤੇ ਨਿਰਵੈਰ ਹੋ ਜਾਂਦਾ ਹੈ। ਭਾਵ ਮਨੁੱਖ ਸਾਰੀ ਸ੍ਰਿਸ਼ਟੀ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਨ ਦੇ ਯੋਗ ਹੋ ਜਾਂਦਾ ਹੈ। ਇਸ ਲਈ ਦਇਆ ਕਰਨ ਦੀ ਪਰਮ ਸ਼ਕਤੀ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਕਰ ਦਿੰਦੀ ਹੈ। ਐਸੇ ਪੂਰਨ ਸੰਤ ਮਹਾ ਪੁਰਖ ਪਰਉਪਕਾਰ ਦੀ ਪਰਮ ਸ਼ਕਤੀ ਨਾਲ ਨਿਵਾਜੇ ਜਾਂਦੇ ਹਨ। ਪਰਉਪਕਾਰ ਕਰਨ ਦੀ ਪਰਮ ਸ਼ਕਤੀ ਦੀ ਵਰਤੋਂ ਕਰਦੇ ਹੋਏ ਐਸੇ ਮਹਾ ਪੁਰਖ ਦੂਜਿਆਂ ਦੇ ਦੁੱਖਾਂ-ਕਲੇਸ਼ਾਂ ਦਾ ਅੰਤ ਕਰਦੇ ਹਨ। ਪਰਉਪਕਾਰ ਕਰਨ ਦੀ ਪਰਮ ਸ਼ਕਤੀ ਦੀ ਵਰਤੋਂ ਕਰਦੇ ਹੋਏ ਐਸੇ ਮਹਾ ਪੁਰਖ ਦੂਜਿਆਂ ਦਾ ਜ਼ਹਿਰ ਪੀ ਕੇ ਉਨ੍ਹਾਂ ਨੂੰ ਅੰਮ੍ਰਿਤ ਦਿੰਦੇ ਹਨ ਅਤੇ ਉਨ੍ਹਾਂ ਦਾ ਮਨੁੱਖਾ ਜਨਮ ਸਾਰਥਕ ਕਰਦੇ ਹਨ। ਪਰਉਪਕਾਰ ਕਰਨ ਦੀ ਪਰਮ ਸ਼ਕਤੀ ਦੀ ਵਰਤੋਂ ਕਰਦੇ ਹੋਏ ਐਸੇ ਮਹਾ ਪੁਰਖ ਸੰਸਾਰ ਦੇ ਲੋਕਾਂ ਨੂੰ ਸਤਿ ਦਾ ਉਪਦੇਸ਼ ਦਿੰਦੇ ਹਨ ਅਤੇ ਲੋਕਾਈ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਲ ਜੋੜਨ ਦਾ ਮਹਾ ਪਰਉਪਕਾਰ ਕਰਦੇ ਹਨ।

੫)  ਇਹ ਪਰਮ ਸਤਿ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖ ਨੂੰ ਸਤਿ ਸੰਤੋਖ ਦੀ ਕਮਾਈ ਕਰਨ ਦੀ ਪਰਮ ਸ਼ਕਤੀ ਨਾਲ ਨਿਵਾਜਿਆ ਹੈ। ਹਰ ਇੱਕ ਮਨੁੱਖ ਸਤਿ ਸੰਤੋਖ ਦੀ ਕਮਾਈ ਕਰਨ ਦੇ ਯੋਗ ਹੁੰਦਾ ਹੈ। ਸਤਿ ਸੰਤੋਖ ਦੀ ਕਮਾਈ ਤੋਂ ਭਾਵ ਮਨੁੱਖੀ ਤ੍ਰਿਸ਼ਣਾ ਨੂੰ ਬੁਝਾਉਣ ਦੇ ਨਾਲ ਹੈ। ਮਨੁੱਖ ਦੀ ਤ੍ਰਿਸ਼ਣਾ ਇੱਕ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀ ਹੈ ਜਿਸਦੀ ਗੁਲਾਮੀ ਵਿੱਚ ਹਰ ਇੱਕ ਮਨੁੱਖ ਨਿਰੰਤਰ ਝੁਲ਼ਸ ਰਿਹਾ ਹੈ। ਮਨੁੱਖ ਆਪਣੀ ਤ੍ਰਿਸ਼ਣਾ ਦੀ ਅਗਨ ਨੂੰ ਬੁਝਾਉਣ ਲਈ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੇ ਅਧੀਨ ਨਿਰੰਤਰ ਅਸਤਿ ਕਰਮ ਕਰਦਾ ਜਾ ਰਿਹਾ ਹੈ। ਇਹ ਅਸਤਿ ਕਰਮ ਹੀ ਜਨਮਾਂ-ਜਨਮਾਂਤਰਾਂ ਤੋਂ ਮਨੁੱਖੀ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਅਵਾਂ, ਰੋਗਾਂ ਅਤੇ ਸੋਗਾਂ ਦਾ ਕਾਰਨ ਬਣਦੇ ਆ ਰਹੇ ਹਨ। ਕਈ ਸੈਂਕੜੇ ਜਨਮਾਂ ਤੋਂ ਚਲ ਰਹੇ ਹਰ ਇੱਕ ਮਨੁੱਖ ਦੇ ਇਸ ਯਤਨ (ਪੰਜ ਚੰਡਾਲਾਂ ਦੇ ਅਧੀਨ ਅਸਤਿ ਕਰਮ ਕਰਦੇ ਹੋਏ ਤ੍ਰਿਸ਼ਣਾ ਅਗਨ ਨੂੰ ਬੁਝਾਉਣ ਦੇ) ਤੋਂ ਉਪਰੰਤ ਵੀ ਉਹ ਤ੍ਰਿਸ਼ਣਾ ਦੀ ਇਸ ਮਹਾ ਵਿਨਾਸ਼ਕਾਰੀ ਅਗਨ ਨੂੰ ਬੁਝਾਉਣ ਵਿੱਚ ਅਸਮਰਥ ਹੈ। ਇਹ ਪਰਮ ਸਤਿ ਹੈ ਕਿ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੀ ਗੁਲਾਮੀ ਵਿੱਚ ਵਿਚਰ ਰਹੇ ਮਨੁੱਖ ਦੀ ਤ੍ਰਿਸ਼ਣਾ ਦਾ ਕਦੇ ਅੰਤ ਨਹੀਂ ਹੁੰਦਾ ਹੈ। ਇਹ ਹੀ ਕਾਰਨ ਹੈ ਮਨੁੱਖ ਦੇ ਜਨਮ-ਮਰਨ ਦੇ ਬੰਧਨ ਤੋਂ ਨਾ ਮੁਕਤ ਹੋਣ ਦਾ। ਇਸ ਲਈ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਵਿੱਚ ਉਲਝਿਆ ਹੋਇਆ ਮਨੁੱਖ ਕਈ ਸੈਂਕੜੇ ਜਨਮਾਂ ਤੋਂ ਇਸ ਭਵਸਾਗਰ ਵਿੱਚ ਫਸਿਆ ਹੋਇਆ ਹੈ ਕਿਉਂਕਿ ਉਸ ਨੂੰ ਇਹ ਸੋਝੀ ਨਹੀਂ ਪੈਂਦੀ ਕਿ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਨੂੰ ਜਿੱਤਣ ਦੀ ਪਰਮ ਸ਼ਕਤੀ ਵੀ ਉਸ ਦੇ ਵਿੱਚ ਹੀ ਵਾਸ ਕਰ ਰਹੀ ਹੈ। ਇਸ ਲਈ ਹਰ ਇੱਕ ਮਨੁੱਖ ਨੂੰ ਇਸ ਪਰਮ ਸਤਿ ਦਾ ਬੋਧ ਹੋਣਾ ਬੇਅੰਤ ਲਾਜ਼ਮੀ ਹੈ ਕਿ ਤ੍ਰਿਸ਼ਣਾ ਅਗਨ ਦਾ ਅੰਤ ਕਰਨ ਵਾਲੀ ‘ਸਤਿ ਸੰਤੋਖ’ ਦੀ ਪਰਮ ਸ਼ਕਤੀ ਵੀ ਉਸ ਦੇ ਅੰਦਰ ਹੀ ਵਾਸ ਕਰ ਰਹੀ ਹੈ। ਜ਼ਰੂਰਤ ਹੈ ਕੇਵਲ ਸਤਿ ਸੰਤੋਖ ਦੀ ਪਰਮ ਸ਼ਕਤੀ ਦੀ ਵਰਤੋਂ ਕਰਨ ਦੀ। ਜੋ ਮਨੁੱਖ ਸਤਿ ਸੰਤੋਖ ਦੀ ਪਰਮ ਸ਼ਕਤੀ ਦੀ ਵਰਤੋਂ ਕਰਦੇ ਹਨ ਉਨ੍ਹਾਂ ਦੀ ਤ੍ਰਿਸ਼ਣਾ ਅਗਨ ਸ਼ਾਂਤ ਹੋ ਜਾਂਦੀ ਹੈ ਅਤੇ ਉਹ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਨੂੰ ਵੱਸ ਵਿੱਚ ਕਰ ਲੈਂਦੇ ਹਨ। ਉਨ੍ਹਾਂ ਦੇ ਅਸਤਿ ਕਰਮਾਂ ਦਾ ਅੰਤ ਹੋ ਜਾਂਦਾ ਹੈ ਅਤੇ ਉਹ ਸਤਿ ਦੀ ਕਮਾਈ ਕਰਦੇ ਹੋਏ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੀ ਗੁਲਾਮੀ ਤੋਂ ਮੁਕਤ ਹੋ ਜਾਂਦੇ ਹਨ।

ਐਸੇ ਪਰਮ ਸ਼ਕਤੀਸ਼ਾਲੀ ਸਤਿਗੁਣਾਂ ਦੀ ਕਮਾਈ ਹੀ ਬੰਦਗੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਉੱਪਰ ਪੂਰਨ ਭਰੋਸਾ, ਪ੍ਰੀਤ ਅਤੇ ਸ਼ਰਧਾ ਹੀ ਬੰਦਗੀ ਹੈ। ਦਇਆ ਦੀ ਕਮਾਈ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਹੈ। ਨਿਮਰਤਾ ਦੀ ਕਮਾਈ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਹੈ। ਖਿਮਾ ਦੀ ਕਮਾਈ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਹੈ। ਸਤਿ ਸੰਤੋਖ ਦੀ ਕਮਾਈ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਹੈ। ਸਤਿਨਾਮ ਸਿਮਰਨ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਅਤੇ ਸਭ ਤੋਂ ਉੱਤਮ ਸੇਵਾ ਹੈ। ਸਤਿਨਾਮ ਸਿਮਰਨ ਕਰਨ ਦੇ ਨਾਲ ਹੀ ਇਹ ਸਾਰੀਆਂ ਪਰਮ ਸ਼ਕਤੀਆਂ ਮਨੁੱਖ ਵਿੱਚ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਂਦੀਆ ਹਨ। ਸਤਿਨਾਮ ਸਿਮਰਨ ਕਰਨ ਦੇ ਨਾਲ ਹੀ ਇਨ੍ਹਾਂ ਪਰਮ ਸ਼ਕਤੀਆਂ ਦੀ ਕਮਾਈ ਕਰਨ ਦੀ ਪ੍ਰੇਰਣਾ ਜੰਮਦੀ ਹੈ ਅਤੇ ਮਨੁੱਖ ਇਨ੍ਹਾਂ ਪਰਮ ਸ਼ਕਤੀਆਂ ਦੀ ਕਮਾਈ ਕਰਨ ਵਿੱਚ ਸਫਲ ਹੁੰਦਾ ਹੈ। ਇਨ੍ਹਾਂ ਪਰਮ ਸ਼ਕਤੀਆਂ ਦੀ ਕਮਾਈ ਕਰਨ ਦੇ ਨਾਲ ਹੀ ਮਨੁੱਖ ਨੂੰ ਸਾਰੇ ਇਲਾਹੀ ਦਰਗਾਹੀ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਮਨੁੱਖ ਸਤਿਨਾਮ ਦਾ ਵਣਜਾਰਾ ਬਣ ਜਾਂਦਾ ਹੈ।

ਜਿਸ ਤਰ੍ਹਾਂ ਦੇ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਉੱਪਰ ਵਿਚਾਰੀਆਂ ਗਈਆਂ ਪਰਮ ਸ਼ਕਤੀਆਂ ਮਨੁੱਖ ਵਿੱਚ ਸਥਾਪਿਤ ਕੀਤੀਆਂ ਹਨ। ਠੀਕ ਉਸੇ ਤਰ੍ਹਾਂ ਦੇ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖ ਵਿੱਚ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਵੀ ਸਥਾਪਿਤ ਕੀਤੀਆਂ ਹਨ। ਇਨ੍ਹਾਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੀ ਵਰਤੋਂ ਕਰਨ ਨਾਲ ਮਨੁੱਖ ਦਾ ਜੀਵਨ ਗਰਕ ਜਾਂਦਾ ਹੈ। ਇਨ੍ਹਾਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੀ ਵਰਤੋਂ ਕਰਨ ਨਾਲ ਮਨੁੱਖ ਦਾ ਜੀਵਨ ਨਸ਼ਟ ਹੋ ਜਾਂਦਾ ਹੈ ਅਤੇ ਮਨੁੱਖ ਨਿਰਮੋਲਕ ਰਤਨ ਹੀਰਾ ਜਨਮ ਗੁਆ ਬੈਠਦਾ ਹੈ। ਕੇਵਲ ਇਤਨਾ ਹੀ ਨਹੀਂ ਬਲਕਿ ਮਨੁੱਖ ੮੪ ਲੱਖ ਮੇਦਨੀ ਦੀ ਜੂਨਾਂ ਵਿੱਚ ਯੁੱਗੋਂ ਯੁੱਗ ਭਟਕਦਾ ਰਹਿੰਦਾ ਹੈ। ਇਨ੍ਹਾਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੀ ਵਰਤੋਂ ਕਰਨ ਨਾਲ ਮਨੁੱਖ ਦਾ ਜੀਵਨ ਦੁੱਖਾਂ, ਕਸ਼ਟਾਂ, ਮੁਸੀਬਤਾਂ, ਸਮੱਸਿਆਵਾਂ ਅਤੇ ਕਲੇਸ਼ਾਂ ਨਾਲ ਭਰਪੂਰ ਹੋ ਜਾਂਦਾ ਹੈ। ਇਨ੍ਹਾਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਜਿੱਤਣਾ ਹੀ ਬੰਦਗੀ ਹੈ। ਇਨ੍ਹਾਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਉੱਪਰ ਵਿਚਾਰੀਆਂ ਗਈਆਂ ਇਲਾਹੀ ਦਰਗਾਹੀ ਪਰਮ ਸ਼ਕਤੀਆਂ ਦੀ ਕਮਾਈ ਕਰ ਕੇ ਹੀ ਜਿੱਤਿਆ ਜਾ ਸਕਦਾ ਹੈ। ਇਸ ਲਈ ਹਰ ਇੱਕ ਮਨੁੱਖ ਨੂੰ ਇਨ੍ਹਾਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੀ ਸੋਝੀ ਦੀ ਪ੍ਰਾਪਤੀ ਬੇਅੰਤ ਲਾਜ਼ਮੀ ਹੈ। ਇਹ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਹਨ:

੧)  ਤ੍ਰਿਸ਼ਣਾ: ਮਨੁੱਖੀ ਮਨ ਵਿੱਚ ਵਾਸ ਕਰ ਰਹੀ ਤ੍ਰਿਸ਼ਣਾ ਦੀ ਅਗਨ ਰੂਪੀ ਮਹਾ ਵਿਨਾਸ਼ਕਾਰੀ ਸ਼ਕਤੀ ਹੀ ਸਾਰੀ ਮਨੁੱਖੀ ਵਿਅਥਾ ਦਾ ਮੂਲ ਕਾਰਨ ਹੈ। ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੀ ਸਾਰੇ ਮਨੁੱਖੀ ਦੁੱਖਾਂ, ਕਲੇਸ਼ਾਂ, ਸਮੱਸਿਆਵਾਂ, ਮੁਸੀਬਤਾਂ ਆਦਿ ਦਾ ਮੂਲ ਕਾਰਨ ਹੈ। ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੀ ਮਨੁੱਖ ਤੋਂ ਸਾਰੇ ਅਸਤਿ ਕਰਮ ਕਰਵਾਉਂਦੀ ਹੈ। ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੀ ਮਨੁੱਖ ਤੋਂ ਸਾਰੇ ਝੂਠ ਕਰਮ ਕਰਵਾਉਂਦੀ ਹੈ। ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੀ ਮਨੁੱਖੀ ਮਨ ਉੱਪਰ ਹਾਵੀ ਹੋ ਕੇ ਉਸ ਨੂੰ ਸਤਿ ਦਾ ਬੋਧ ਨਹੀਂ ਹੋਣ ਦਿੰਦੀ ਹੈ। ਮਨੁੱਖ ਤ੍ਰਿਸ਼ਣਾ ਦੀ ਅਗਨ ਬੁਝਾਉਣ ਲਈ ਸਾਰੇ ਗ਼ਲਤ ਕਰਮਾਂ ਨੂੰ ਅੰਜਾਮ ਦਿੰਦਾ ਹੈ। ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੀ ਮਨੁੱਖ ਦੀ ਮਤਿ ਮਾਰ ਦਿੰਦੀ ਹੈ ਅਤੇ ਉਸ ਨੂੰ ਅਸਤਿ ਕਰਮ ਕਰਨ ਲਈ ਮਜਬੂਰ ਕਰ ਦਿੰਦੀ ਹੈ। ਆਪਣੀ ਤ੍ਰਿਸ਼ਣਾ ਨੂੰ ਬੁਝਾਉਣ ਲਈ ਮਨੁੱਖ ਬਾਕੀ ਦੀਆਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦਾ ਸ਼ਿਕਾਰ ਹੁੰਦਾ ਹੈ ਅਤੇ ਆਪਣੇ ਪ੍ਰਾਲਬਧ ਨੂੰ ਕਲੇਸ਼ਾਂ ਨਾਲ ਭਰਪੂਰ ਕਰ ਲੈਂਦਾ ਹੈ। ਢਲ਼ਦੀ ਉਮਰ ਨਾਲ ਮਨੁੱਖ ਦੇ ਅੰਦਰ ਬਲਦੀ ਹੋਈ ਤ੍ਰਿਸ਼ਣਾ ਅਗਨ ਘੱਟ ਨਹੀਂ ਹੁੰਦੀ ਹੈ ਬਲਕਿ ਜਿਉਂ-ਜਿਉਂ ਮਨੁੱਖ ਆਪਣੇ ਅੰਤ ਵੱਲ ਨੂੰ ਵਧਦਾ ਹੈ ਤਾਂ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਅਗਨ ਹੋਰ ਪ੍ਰਚੰਡ ਰੂਪ ਧਾਰਨ ਕਰ ਲੈਂਦੀ ਹੈ। ਜਿਨ੍ਹਾਂ ਮਨੁੱਖਾਂ ਦੀ ਸੁਰਤਿ ਮੌਤ ਦੇ ਸਮੇਂ ਦੁਨਿਆਵੀ ਪਦਾਰਥਾਂ ਜਾਂ ਰਿਸ਼ਤਿਆਂ ਸੰਬੰਧਾਂ ਵਿੱਚ ਹੁੰਦੀ ਹੈ ਉਨ੍ਹਾਂ ਦੀ ਰੂਹ ਦੇਹੀ ਛੱਡਣ ਤੋਂ ਉਪਰੰਤ ਅਗਲੇ ਜਨਮ ਵੱਲ ਨੂੰ ਨਾ ਜਾ ਕੇ ਉੱਥੇ ਹੀ ਫਸ ਕੇ ਰਹਿ ਜਾਂਦੀ ਹੈ। ਇਹ ਹੀ ਕਾਰਨ ਹੈ ਕਿ ਸੰਸਾਰਿਕ ਵਾਤਾਵਰਨ ਐਸੀਆਂ ਫਸੀਆਂ ਹੋਈਆਂ ਰੂਹਾਂ ਦੇ ਨਾਲ ਭਰਿਆ ਪਿਆ ਹੈ। ਜਿਤਨੀ ਲੋਕਾਈ ਇਸ ਧਰਤੀ ਉੱਪਰ ਵਾਸ ਕਰ ਰਹੀ ਹੈ ਉਸ ਨਾਲੋਂ ਕਈ ਗੁਣਾ ਵੱਧ ਐਸੀਆਂ ਰੂਹਾਂ ਹਨ ਜੋ ਕਿ ਮੌਤ ਉਪਰੰਤ ਇਸ ਧਰਤੀ ਉੱਪਰ ਫਸੀਆਂ ਪਈਆਂ ਹਨ। ਐਸੀਆਂ ਰੂਹਾਂ ਦਾ ਧਰਤੀ ਉੱਪਰ ਰਹਿਣ ਵਾਲੇ ਮਨੁੱਖਾਂ ਦੇ ਰੋਜ਼ਾਨਾ ਜੀਵਨ ਉੱਪਰ ਬਹੁਤ ਬੁਰਾ ਅਸਰ ਹੁੰਦਾ ਹੈ। ਜਿਨ੍ਹਾਂ ਮਨੁੱਖਾਂ ਨਾਲ ਐਸੀਆਂ ਰੂਹਾਂ ਦਾ ਲੈਣ-ਦੇਣ ਦਾ ਸੰਬੰਧ ਹੁੰਦਾ ਹੈ ਉਨ੍ਹਾਂ ਮਨੁੱਖਾਂ ਦੇ ਜੀਵਨ ਵਿੱਚ ਇਹ ਰੂਹਾਂ ਹਰ ਕਿਸਮ ਦੀਆਂ ਔਕੜਾਂ, ਮੁਸੀਬਤਾਂ ਅਤੇ ਵਿਘਨ ਉਤਪੰਨ ਕਰਦੀਆਂ ਹਨ। ਐਸੀਆਂ ਵਿਨਾਸ਼ਕਾਰੀ ਰੂਹਾਂ ਦੇ ਕਾਰਨ ਹੀ ਸੰਸਾਰ ਵਿੱਚ ਸਾਰੇ ਹਾਦਸੇ ਹੁੰਦੇ ਹਨ। ਐਸੀਆਂ ਰੂਹਾਂ ਸਾਰੇ ਸੰਸਾਰ ਦਾ ਵਾਤਾਵਰਨ ਪੂਰਨ ਰੂਪ ਵਿੱਚ ਦੂਸ਼ਿਤ ਕਰ ਕੇ ਰੱਖਦੀਆਂ ਹਨ ਅਤੇ ਧਰਤੀ ਉੱਪਰ ਵਿਨਾਸ਼ ਦਾ ਸਬੱਬ ਬਣਦੀਆਂ ਹਨ। ਐਸੀਆਂ ਰੂਹਾਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੇ ਅਧੀਨ ਹੀ ਵਿਚਰਦੀਆਂ ਹਨ ਅਤੇ ਇਨ੍ਹਾਂ ਹਾਦਸਿਆਂ ਨੂੰ ਅੰਜਾਮ ਦਿੰਦੀਆਂ ਹਨ। ਇਸ ਲਈ ਮੌਤ ਉਪਰੰਤ ਮਨੁੱਖ ਦੀ ਰੂਹ ਦਾ ਅਗਲੇ ਜਨਮ ਦੀ ਯਾਤਰਾ ਉੱਪਰ ਤੁਰਦੇ ਰਹਿਣਾ ਬੇਅੰਤ ਲਾਜ਼ਮੀ ਹੈ।

੨)  ਕਾਮ: ਕਾਮ ਵਾਸ਼ਨਾ ਦੀ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀ ਮਨੁੱਖ ਦੀ ਦੇਹੀ ਵਿੱਚ ਹੀ ਵਾਸ ਕਰਦੀ ਹੈ। ਅੱਜ ਦੀ ਦੁਨੀਆਂ ਵਿੱਚ ਨਿੱਤ ਨਵੇਂ ਵਾਪਰ ਰਹੇ ਬਲਾਤਕਾਰੀ ਕਾਰਨਾਮਿਆਂ ਕਰ ਕੇ ਕਾਮ ਵਾਸ਼ਨਾ ਦੇ ਸ਼ਿਕਾਰ ਹੋ ਰਹੇ ਨੌਜਵਾਨ ਮਨੁੱਖਾਂ ਦੇ ਵਿਨਾਸ਼ ਦੀ ਪ੍ਰਤੱਖ ਕਥਾ ਪ੍ਰਗਟ ਹੋ ਰਹੀ ਹੈ। ਕਾਮ ਚੰਡਾਲ ਐਸਾ ਮਹਾ ਵਿਨਾਸ਼ਕਾਰੀ ਦੂਤ ਹੈ ਕਿ ਇਹ ਛੋਟੀ ਉਮਰ ਤੋਂ ਹੀ ਮਨੁੱਖ ਨੂੰ ਘੇਰ ਲੈਂਦਾ ਹੈ। (ਮਨੁੱਖ ਤੋਂ ਭਾਵ ਹੈ ਨਰ ਅਤੇ ਨਾਰੀ ਦੋਨੋਂ ਲਿੰਗ ૷ ਇਸਤ੍ਰੀ ਲਿੰਗ ਅਤੇ ਪੁਲਿੰਗ।) ਇਸਤ੍ਰੀ ਹੋਵੇ ਜਾਂ ਪੁਰਸ਼; ਦੋਨੋਂ ਹੀ ਕਾਮ ਚੰਡਾਲ ਦੀ ਭਿਆਨਕ ਮਾਰ ਤੋਂ ਨਹੀਂ ਬਚ ਸਕਦੇ ਹਨ। ਕਾਮ ਵਾਸ਼ਨਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਨੂੰ ਛੋਟੀ ਉਮਰ ਤੋਂ ਹੀ ਤੰਗ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਉਮਰ ਦੇ ਵਧਣ ਨਾਲ ਕਾਮ ਵਾਸ਼ਨਾ ਦੀ ਇਹ ਮਹਾ ਵਿਨਾਸ਼ਕਾਰੀ ਸ਼ਕਤੀ ਹੋਰ ਪ੍ਰਬਲ ਹੁੰਦੀ ਜਾਂਦੀ ਹੈ। ਕਾਮ ਵਾਸ਼ਨਾ ਦੀ ਸ਼ਕਤੀ ਮਨੁੱਖ ਦੀ ਜਵਾਨੀ ਵਿੱਚ ਮਹਾ ਵਿਨਾਸ਼ਕਾਰੀ ਰੂਪ ਧਾਰਨ ਕਰ ਲੈਂਦੀ ਹੈ। ਕਾਮ ਵਾਸ਼ਨਾ ਦੀ ਇਹ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਦੀ ਜਵਾਨੀ ਦੇ ਢਲ਼ਣ ਨਾਲ ਨਹੀਂ ਢਲ਼ਦੀ ਹੈ ਬਲਕਿ ਹੋਰ ਜ਼ਿਆਦਾ ਪ੍ਰਚੰਡ ਰੂਪ ਧਾਰਨ ਕਰ ਲੈਂਦੀ ਹੈ। ਬੁੜ੍ਹਾਪੇ ਵਿੱਚ ਮਨੁੱਖ ਦਾ ਸਰੀਰ ਦੁਰਬਲ ਜ਼ਰੂਰ ਹੋ ਜਾਂਦਾ ਹੈ ਅਤੇ ਉਸ ਦੀ ਸਰੀਰਕ ਸ਼ਕਤੀਆਂ ਬਹੁਤ ਨਿਰਬਲ ਹੋ ਜਾਂਦੀਆਂ ਹਨ, ਪਰੰਤੂ ਮਨੁੱਖ ਦੀ ਕਾਮ ਵਾਸ਼ਨਾ ਕਦੇ ਸ਼ਾਂਤ ਨਹੀਂ ਹੁੰਦੀ ਹੈ ਬਲਕਿ ਹੋਰ ਜ਼ਿਆਦਾ ਪ੍ਰਬਲ ਹੋ ਜਾਂਦੀ ਹੈ। ਇਸ ਲਈ ਇਹ ਪਰਮ ਸਤਿ ਹੈ ਕਿ ਹਰ ਇੱਕ ਮਨੁੱਖ ਵਿੱਚ ਕਾਮ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਵਾਸ ਕਰਦੀ ਹੈ। ਮਨੁੱਖ ਦੀ ਕਾਮ ਵਾਸ਼ਨਾ ਦੀ ਤ੍ਰਿਸ਼ਣਾ ਕਦੇ ਨਹੀਂ ਬੁਝਦੀ ਹੈ ਅਤੇ ਕਾਮ ਵਾਸ਼ਨਾ ਦੀ ਵਿਨਾਸ਼ਕਾਰੀ ਸ਼ਕਤੀ ਮਨੁੱਖ ਦੀ ਦੇਹੀ ਨੂੰ ਗਾਲ ਦਿੰਦੀ ਹੈ।

੩)  ਕ੍ਰੋਧ: ਕ੍ਰੋਧ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਦੇ ਢਿੱਡ ਵਿੱਚ ਵਾਸ ਕਰਦੀ ਹੈ। ਹਰ ਇੱਕ ਮਨੁੱਖ ਨੂੰ ਕ੍ਰੋਧ ਆਉਂਦਾ ਹੈ। ਜਦੋਂ ਮਨੁੱਖ ਦੇ ਅਹੰਕਾਰ ਉੱਪਰ ਸੱਟ ਵੱਜਦੀ ਹੈ ਤਾਂ ਉਸ ਨੂੰ ਕ੍ਰੋਧ ਆਉਂਦਾ ਹੈ। ਰੋਜ਼ਾਨਾ ਜੀਵਨ ਵਿੱਚ ਕੋਈ ਮਨੁੱਖ ਕ੍ਰੋਧ ਦੀ ਇਸ ਮਹਾ ਵਿਨਾਸ਼ਕਾਰੀ ਸ਼ਕਤੀ ਤੋਂ ਨਹੀਂ ਬਚ ਸਕਦਾ ਹੈ। ਕ੍ਰੋਧ ਚੰਡਾਲ ਮਨੁੱਖ ਨੂੰ ਛੋਟੀ ਉਮਰ ਤੋਂ ਹੀ ਆਣ ਘੇਰਦਾ ਹੈ। ਨਵੇਂ ਜੰਮੇ ਬੱਚੇ ਨੂੰ ਜਦੋਂ ਦੁਨੀਆਂ ਦਾ ਗਿਆਨ ਹੋਣ ਲੱਗਦਾ ਹੈ ਤਾਂ ਉਸ ਨੂੰ ਮਾਇਕੀ ਸ਼ਕਤੀਆਂ ਆ ਘੇਰਦੀਆਂ ਹਨ। ਇਹ ਪਰਮ ਸਤਿ ਹੈ ਕਿ ਕ੍ਰੋਧ ਚੰਡਾਲ ਨਵੇਂ ਜੰਮੇ ਬੱਚੇ ਨੂੰ ਉਸ ਸਮੇਂ ਆ ਘੇਰਦਾ ਹੈ ਜਦੋਂ ਉਸ ਨੂੰ ਆਪਣੇ ਆਪ ਦੀ ਸੰਭਾਲ ਅਤੇ ਆਪਣੀ ਹਸਤੀ ਦਾ ਗਿਆਨ ਹੁੰਦਾ ਹੈ ਅਤੇ ਇਹ ਮਨੁੱਖ ਦੇ ਦੇਹੀ ਤਿਆਗਣ ਤੱਕ ਨਹੀਂ ਛੱਡਦਾ ਹੈ। ਕ੍ਰੋਧ ਚੰਡਾਲ ਇਤਨਾ ਭਿਆਨਕ ਅਤੇ ਮਹਾ ਵਿਨਾਸ਼ਕਾਰੀ ਹੈ ਕਿ ਇਹ ਮਨੁੱਖ ਦੁਆਰਾ ਸਾਰੇ ਸੰਸਾਰ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਦਾ ਹੈ। ਸਮੇਂ-ਸਮੇਂ ਸਿਰ ਸੰਸਾਰ ਵਿੱਚ ਹੋਏ ਘੱਲੂਘਾਰੇ ਅਤੇ ਮਹਾ ਯੁੱਧ ਮਨੁੱਖੀ ਅਹੰਕਾਰ ਅਤੇ ਕ੍ਰੋਧ ਦਾ ਪ੍ਰਤੱਖ ਪ੍ਰਮਾਣ ਹਨ। ਇਹ ਪਰਮ ਸਤਿ ਹੈ ਕਿ ਕ੍ਰੋਧ ਚੰਡਾਲ ਦੀ ਅਗਨ ਵਿੱਚ ਜਦ ਮਨੁੱਖ ਸੜ੍ਹਦਾ-ਬਲਦਾ ਹੈ ਤਾਂ ਉਹ ਮਨੁੱਖ ਆਪਣੀ ਬੁੱਧੀ ਗੁਆ ਬੈਠਦਾ ਹੈ ਅਤੇ ਉਸ ਦੀ ਮਤਿ ਭ੍ਰਿਸ਼ਟ ਹੋ ਜਾਂਦੀ ਹੈ। ਕ੍ਰੋਧ ਚੰਡਾਲ ਦੇ ਅਧੀਨ ਮਨੁੱਖ ਦਾਨਵ ਬਣ ਜਾਂਦਾ ਹੈ। ਐਸੀ ਅਵਸਥਾ ਵਿੱਚ ਮਨੁੱਖ ਆਪਣਾ ਅਤੇ ਆਪਣੇ ਪਰਿਵਾਰ ਅਤੇ ਸਮਾਜ ਦਾ ਹੀ ਵਿਨਾਸ਼ ਕਰ ਬੈਠਦਾ ਹੈ। ਢਲ਼ਦੀ ਉਮਰ ਦੇ ਨਾਲ ਉਸ ਦੇ ਅੰਦਰ ਨੂੰ ਝੁਲ਼ਸਦੀ ਹੋਈ ਕ੍ਰੋਧ ਦੀ ਅਗਨ ਹੋਰ ਪ੍ਰਚੰਡ ਰੂਪ ਧਾਰਨ ਕਰ ਲੈਂਦੀ ਹੈ। ਕ੍ਰੋਧ ਚੰਡਾਲ ਦੀ ਗ਼ੁਲਾਮੀ ਕਰਦਾ ਹੋਇਆ ਮਨੁੱਖ ਦਮ ਤੋੜ ਦਿੰਦਾ ਹੈ ਪਰੰਤੂ ਉਸ ਦਾ ਕ੍ਰੋਧ ਸ਼ਾਂਤ ਨਹੀਂ ਹੁੰਦਾ ਹੈ।

੪)  ਲੋਭ: ਲੋਭ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹਰ ਇੱਕ ਮਨੁੱਖ ਦੀ ਦੇਹੀ ਵਿੱਚ ਵਾਸ ਕਰਦੀ ਹੈ। ਲੋਭ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਦੀ ਛਾਤੀ ਵਿੱਚ ਵਾਸ ਕਰਦੀ ਹੈ। ਲੋਭ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਨੂੰ ਅਸਤਿ ਕਰਮਾਂ ਦੇ ਦੁਆਰਾ ਧਨ-ਸੰਪਦਾ, ਜ਼ਮੀਨ, ਜਾਇਦਾਦ ਅਤੇ ਹੋਰ ਦੁਨਿਆਵੀ ਪਦਾਰਥਾਂ ਨੂੰ ਇਕੱਤਰ ਕਰਨ ਦਾ ਕੰਮ ਕਰਦੀ ਹੈ। ਧਨ-ਸੰਪਦਾ, ਜ਼ਮੀਨ, ਜਾਇਦਾਦ ਅਤੇ ਹੋਰ ਦੁਨਿਆਵੀ ਪਦਾਰਥਾਂ ਨੂੰ ਇਕੱਤਰ ਕਰਨ ਦੀ ਮਨੁੱਖੀ ਤ੍ਰਿਸ਼ਣਾ ਦੀ ਅਗਨ ਨੂੰ ਬੁਝਾਉਣ ਦੇ ਲਈ ਲੋਭ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਤੋਂ ਬੇਅੰਤ ਪਾਪ ਕਰਮ ਕਰਵਾਉਂਦੀ ਹੈ। ਲੋਭ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਦੀ ਗ਼ੁਲਾਮੀ ਕਰਦਾ ਹੋਇਆ ਮਨੁੱਖ ਧਨ-ਸੰਪਦਾ, ਜ਼ਮੀਨ, ਜਾਇਦਾਦ ਅਤੇ ਹੋਰ ਦੁਨਿਆਵੀ ਪਦਾਰਥਾਂ ਨੂੰ ਇਕੱਤਰ ਕਰਨਾ ਹੀ ਆਪਣੇ ਜੀਵਨ ਦਾ ਟੀਚਾ ਬਣਾ ਬੈਠਦਾ ਹੈ ਅਤੇ ਸਾਰੀ ਉਮਰ ਲੋਭ ਚੰਡਾਲ ਦੀ ਗ਼ੁਲਾਮੀ ਵਿੱਚ ਬਰਬਾਦ ਕਰ ਦਿੰਦਾ ਹੈ। ਧਨ-ਸੰਪਦਾ, ਜ਼ਮੀਨ, ਜਾਇਦਾਦ ਅਤੇ ਹੋਰ ਦੁਨਿਆਵੀ ਪਦਾਰਥਾਂ ਨੂੰ ਇਕੱਤਰ ਕਰਦੇ-ਕਰਦੇ ਮਨੁੱਖ ਦੀ ਉਮਰ ਬੀਤ ਜਾਂਦੀ ਹੈ ਪਰੰਤੂ ਉਸ ਦੀ ਤ੍ਰਿਸ਼ਣਾ ਦੀ ਅਗਨ ਫਿਰ ਵੀ ਸ਼ਾਂਤ ਨਹੀਂ ਹੁੰਦੀ ਹੈ ਬਲਕਿ ਹੋਰ ਪ੍ਰਚੰਡਤਾ ਦਾ ਰੂਪ ਧਾਰਨ ਕਰ ਲੈਂਦੀ ਹੈ।

੫)  ਮੋਹ: ਮੋਹ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹਰ ਇੱਕ ਮਨੁੱਖ ਦੀ ਦੇਹੀ ਵਿੱਚ ਵਾਸ ਕਰਦੀ ਹੈ। ਮੋਹ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਦੀ ਛਾਤੀ ਵਿੱਚ ਵਾਸ ਕਰਦੀ ਹੈ। ਮੋਹ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਦੇ ਮਨ ਵਿੱਚ ਦਵੈਸ਼, ਈਰਖਾ, ਨਫ਼ਰਤ, ਨਿੰਦਿਆ, ਚੁਗ਼ਲੀ, ਬਖ਼ੀਲੀ ਆਦਿ ਨੂੰ ਜਨਮ ਦਿੰਦੀ ਹੈ ਅਤੇ ਮਨੁੱਖੀ ਜੀਵਨ ਨੂੰ ਨਰਕ ਬਣਾ ਦਿੰਦੀ ਹੈ। ਸੰਸਾਰ ਵਿੱਚ ਵਿਚਰਦਾ ਹੋਇਆ ਮਨੁੱਖ ਮੇਰੀ-ਮੇਰੀ ਕਰਦਾ ਹੋਇਆ ਮਨ ਵਿੱਚ ਦਵੈਸ਼, ਈਰਖਾ, ਨਫ਼ਰਤ, ਨਿੰਦਿਆ, ਚੁਗ਼ਲੀ, ਬਖ਼ੀਲੀ ਆਦਿ ਅਸਤਿ ਕਰਮ ਕਰਦਾ ਹੋਇਆ ਆਪਣਾ ਜੀਵਨ ਜਨਮ ਗੁਆ ਬੈਠਦਾ ਹੈ। ਝੂਠੇ ਦੁਨਿਆਵੀ ਰਿਸ਼ਤਿਆਂ ਅਤੇ ਸੰਬੰਧਾਂ ਨਾਲ ਜੁੜਨਾ ਅਤੇ ਇਨ੍ਹਾਂ ਦੇ ਵਿਗੜਨ ਦਾ ਭਉ ਹੀ ਮੋਹ ਚੰਡਾਲ ਹੈ। ਧਨ-ਸੰਪਦਾ, ਜ਼ਮੀਨ, ਜਾਇਦਾਦ, ਕਾਰੋਬਾਰ ਅਤੇ ਹੋਰ ਦੁਨਿਆਵੀ ਪਦਾਰਥਾਂ ਅਤੇ ਸੁੱਖ-ਸੁਵਿਧਾਵਾਂ ਦੇ ਸਾਧਨਾਂ ਨਾਲ ਜੁੜਨਾ ਅਤੇ ਇਨ੍ਹਾਂ ਦੁਨਿਆਵੀ ਉਪਲਭਧੀਆਂ ਦੇ ਖੋਹੇ ਜਾਣ ਦਾ ਭਉ ਹੀ ਮੋਹ ਚੰਡਾਲ ਹੈ। ਸੰਸਾਰ ਦਾ ਹਰ ਇੱਕ ਮਨੁੱਖ ਮੋਹ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਦੀ ਗ਼ੁਲਾਮੀ ਕਰਦਾ ਹੋਇਆ ਝੂਠੇ ਦੁਨਿਆਵੀ ਰਿਸ਼ਤਿਆਂ ਅਤੇ ਸੰਬੰਧਾਂ ਨੂੰ ਹੀ ਸਤਿ ਮੰਨੀ ਬੈਠਾ ਹੈ। ਮੋਹ ਚੰਡਾਲ ਦਾ ਗ਼ੁਲਾਮ ਮਨੁੱਖ ਧਨ-ਸੰਪਦਾ, ਜ਼ਮੀਨ, ਜਾਇਦਾਦ, ਕਾਰੋਬਾਰ ਅਤੇ ਹੋਰ ਦੁਨਿਆਵੀ ਪਦਾਰਥਾਂ ਅਤੇ ਸੁੱਖ-ਸੁਵਿਧਾਵਾਂ ਦੇ ਸਾਧਨਾਂ ਨੂੰ ਹੀ ਆਪਣੇ ਜੀਵਨ ਦਾ ਸਤਿ ਮੰਨੀ ਬੈਠਾ ਹੈ। ਸੰਸਾਰ ਵਿੱਚ ਵਿਚਰਦਾ ਹੋਇਆ ਮਨੁੱਖ ਮੋਹ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਨੂੰ ਹੀ ਸਤਿ ਮੰਨੀ ਬੈਠਾ ਹੈ। ਉਹ ਸੰਸਾਰੀ ਸੰਬੰਧ ਅਤੇ ਪਦਾਰਥ ਜੋ ਬਿਨਸਣਹਾਰ ਹਨ ਉਨ੍ਹਾਂ ਨੂੰ ਹੀ ਸਤਿ ਮੰਨੀ ਬੈਠਾ ਹੈ। ਇਹ ਪਰਮ ਸਤਿ ਹੈ ਕਿ ਹਰ ਇੱਕ ਮਨੁੱਖ ਮੋਹ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਦਾ ਗ਼ੁਲਾਮ ਬਣਿਆ ਹੋਇਆ ਇਨ੍ਹਾਂ ਸੰਸਾਰਿਕ ਸੰਬੰਧਾਂ ਅਤੇ ਪਦਾਰਥਾਂ ਦੀ ਸੇਵਾ ਕਰਦਾ ਹੋਇਆ ਹੀ ਦਮ ਤੋੜ ਦਿੰਦਾ ਹੈ। ਢਲ਼ਦੀ ਹੋਈ ਉਮਰ ਦੇ ਨਾਲ ਮੋਹ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਕਦੇ ਨਹੀਂ ਢਲ਼ਦੀ ਹੈ ਬਲਕਿ ਹੋਰ ਪ੍ਰਚੰਡ ਰੂਪ ਧਾਰਨ ਕਰ ਲੈਂਦੀ ਹੈ।

੬)  ਅਹੰਕਾਰ: ਅਹੰਕਾਰ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹਰ ਇੱਕ ਮਨੁੱਖ ਦੀ ਦੇਹੀ ਵਿੱਚ ਵਾਸ ਕਰਦੀ ਹੈ। ਅਹੰਕਾਰ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਦੇ ਸਿਰ ਵਿੱਚ ਵਾਸ ਕਰਦੀ ਹੈ। ਜਦ ਮਨੁੱਖ ਦੇ ਅਹੰ (ਹਉਮੈ) ਉੱਪਰ ਸੱਟ ਵੱਜਦੀ ਹੈ ਤਾਂ ਉਸ ਨੂੰ ਕ੍ਰੋਧ ਆਉਂਦਾ ਹੈ। ਹਰ ਇੱਕ ਮਨੁੱਖ ਦਾ ਸਾਰਾ ਜੀਵਨ ਮੈਂ ਅਤੇ ਮੇਰੀ-ਮੇਰੀ ਕਰਦਿਆਂ ਅੰਤ ਨੂੰ ਪ੍ਰਾਪਤ ਹੋ ਜਾਂਦਾ ਹੈ। ਨਾਸ਼ਵਾਨ ਬਿਨਸਣਹਾਰ ਦੇਹੀ ਨੂੰ ਸਤਿ ਮੰਨੀ ਬੈਠਾ ਮਨੁੱਖ ਕੇਵਲ ਇਸ ਦੀ ਸੇਵਾ-ਸੰਭਾਲਤਾ ਕਰਦਾ ਹੋਇਆ ਸਾਰੀ ਉਮਰ ਕੱਢ ਦਿੰਦਾ ਹੈ। ਢਲ਼ਦੀ ਉਮਰ ਦੇ ਨਾਲ ਮਨੁੱਖ ਦਾ ਅਹੰਕਾਰ ਘੱਟ ਨਹੀਂ ਹੁੰਦਾ ਹੈ। ਢਲ਼ਦੀ ਉਮਰ ਦੇ ਨਾਲ ਮਨੁੱਖ ਦੀ ਮੈਂ ਅਤੇ ਮੇਰੀ-ਮੇਰੀ ਹੋਰ ਵੱਧਦੀ ਰਹਿੰਦੀ ਹੈ। ਪੰਜ ਚੰਡਾਲਾਂ ਵਿੱਚੋਂ ਅਹੰਕਾਰ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੀ ਸਭ ਤੋਂ ਵੱਧ ਘਾਤਕ ਹੈ। ਕਿਉਂਕਿ ਅਹੰਕਾਰ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੀ ਹੈ ਜੋ ਕਿ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਨਾਲੋਂ ਵੱਖਰੀ ਹਸਤੀ ਬਣਾ ਕੇ ਰੱਖਦੀ ਹੈ। ਅਹੰਕਾਰ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੀ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਹਸਤੀ ਦਾ ਮੰਨਣ ਕਰਨ ਤੋਂ ਵਰਜਦੀ ਹੈ। ਅਹੰਕਾਰ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੀ ਮਨੁੱਖ ਦੀ ਜੀਵਨ ਮੁਕਤੀ ਦੇ ਮਾਰਗ ਵਿੱਚ ਸਭ ਤੋਂ ਵੱਡੀ ਅੜਚਣ ਹੈ। ਸਾਰੀਆਂ ਸੰਸਾਰਿਕ ਰਚਨਾਵਾਂ ਦਾ ਕਾਰਨ ਅਤੇ ਵਿਸਥਾਰ ਕੇਵਲ ਮਨੁੱਖ ਦਾ ਅਹੰਕਾਰ (ਹਉਮੈ) ਹੀ ਹੈ। ਕਿਉਂਕਿ ਜਦੋਂ ਤੱਕ ਮਨੁੱਖ ਦੀ ਹਉਮੈ ਦੀ ਮੌਤ ਨਹੀਂ ਹੁੰਦੀ ਹੈ ਉਸ ਸਮੇਂ ਤੱਕ ਮਨੁੱਖ ਦੀ ਮੁਕਤੀ ਨਹੀਂ ਹੁੰਦੀ ਹੈ। ਜਦੋਂ ਤੱਕ ਮਨੁੱਖ ਦੀ ਹਉਮੈ ਦੀ ਮੌਤ ਨਹੀਂ ਹੁੰਦੀ ਹੈ ਉਸ ਸਮੇਂ ਤੱਕ ਮਨੁੱਖ ਦੀ ਬੰਦਗੀ ਪੂਰਨ ਨਹੀਂ ਹੁੰਦੀ ਹੈ ਅਤੇ ਨਾ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਕਰ ਕੇ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਸਮਾ ਸਕਦਾ ਹੈ।

੭)  ਪੰਜ ਚੰਡਾਲਾਂ ਦੇ ਨਾਲ ਹੀ ਹਰ ਇੱਕ ਮਨੁੱਖ ਵਿੱਚ ਹੋਰ ਕਈ ਵਿਕਾਰੀ ਸ਼ਕਤੀਆਂ ਵਾਸ ਕਰਦੀਆਂ ਹਨ। ਇਹ ਵਿਕਾਰੀ ਸ਼ਕਤੀਆਂ ਹਨ: ਰਾਜ, ਜੋਬਨ, ਧਨ, ਮਾਲ, ਸ਼ਬਦ, ਸਪਰਸ਼, ਰੂਪ, ਰਸ, ਗੰਧ ਆਦਿ। ਰਾਜ ਤੋਂ ਭਾਵ ਹੈ ਮਨੁੱਖ ਦੇ ਸੰਸਾਰਿਕ ਅਹੁਦੇ ਦੇ ਨਾਲ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਦੁਰਵਰਤੋਂ ਕਰਨੀ। ਰਾਜਨੀਤਕ, ਸਮਾਜਿਕ ਅਤੇ ਪ੍ਰਸ਼ਾਸਨੀ ਅਹੁਦਿਆਂ ਦੇ ਅਧਿਕਾਰਾਂ ਦਾ ਦੁਰਉਪਯੋਗ ਕਰਨਾ ਮਨੁੱਖ ਦੇ ਪਤਨ ਦਾ ਕਾਰਨ ਬਣਦਾ ਹੈ। ਰਾਜਸੀ ਅਧਿਕਾਰਾਂ ਦਾ ਦੁਰਉਪਯੋਗ ਕਰਦਾ ਹੋਇਆ ਮਨੁੱਖ ਕਈ ਵਿਨਾਸ਼ਕਾਰੀ ਪਾਪ ਕਰਮਾਂ ਨੂੰ ਅੰਜਾਮ ਦਿੰਦਾ ਹੈ। ਇਸ ਕਾਰਨ ਮਨੁੱਖ ਰਾਜ ਮੱਦ ਅਤੇ ਰਾਜ ਅਭਿਮਾਨ ਵਰਗੇ ਘਾਤਕ ਰੋਗਾਂ ਦਾ ਸ਼ਿਕਾਰ ਹੁੰਦਾ ਹੈ। ਜੋਬਨ ਤੋਂ ਭਾਵ ਹੈ ਜਵਾਨੀ ਦਾ ਨਸ਼ਾ। ਜਵਾਨੀ ਦੇ ਨਸ਼ੇ ਵਿੱਚ ਚੂਰ ਮਨੁੱਖ ਕਈ ਭਿਆਨਕ ਪਾਪ ਕਰਮਾਂ ਨੂੰ ਅੰਜਾਮ ਦਿੰਦਾ ਹੈ। ਜਵਾਨੀ ਵਿੱਚ ਮਨੁੱਖ ਦੀ ਸ਼ਕਤੀ ਨੂੰ ਸਹੀ ਮਾਰਗ ਦਰਸ਼ਨ ਨਾ ਮਿਲੇ ਤਾਂ ਇਹ ਸ਼ਕਤੀ ਵਿਕਰਾਲ ਰੂਪ ਧਾਰਨ ਕਰ ਲੈਂਦੀ ਹੈ ਜਿਸ ਦੇ ਕਾਰਨ ਮਨੁੱਖ ਕਈ ਮਹਾ ਵਿਨਾਸ਼ਕਾਰੀ ਪਾਪ ਕਰਮਾਂ ਨੂੰ ਅੰਜਾਮ ਦਿੰਦਾ ਹੈ। ਧਨ ਅਤੇ ਮਾਲ ਤੋਂ ਭਾਵ ਹੈ ਇਕੱਤਰ ਕੀਤੀ ਗਈ ਧਨ-ਸੰਪਦਾ ਅਤੇ ਸੰਸਾਰਿਕ ਪਦਾਰਥਾਂ, ਜ਼ਮੀਨ-ਜਾਇਦਾਦਾਂ, ਸੁੱਖ ਅਤੇ ਸੁਵਿਧਾਵਾਂ ਦਾ ਨਸ਼ਾ। ਇਸ ਨਸ਼ੇ ਵਿੱਚ ਚੂਰ ਹੋਇਆ ਮਨੁੱਖ ਡੂੰਘੀ ਅਹੰਕਾਰੀ ਬਿਰਤੀ ਦਾ ਧਾਰਨੀ ਬਣ ਜਾਂਦਾ ਹੈ ਜਿਸ ਦੇ ਕਾਰਨ ਉਹ ਮਜ਼ਲੂਮਾਂ ਉੱਪਰ ਜ਼ੁਲਮ ਕਰਨ ਵਰਗੇ ਮਹਾ ਵਿਨਾਸ਼ਕਾਰੀ ਪਾਪ ਕਰਮਾਂ ਨੂੰ ਅੰਜਾਮ ਦਿੰਦਾ ਹੈ। ਸ਼ਬਦ ਤੋਂ ਭਾਵ ਹੈ ਮਨੁੱਖ ਦੀ ਬੋਲ-ਬਾਣੀ। ਦੂਜਿਆਂ ਨੂੰ ਬੁਰਾ ਬੋਲਣ ਦੀ ਵਿਨਾਸ਼ਕਾਰੀ ਸ਼ਕਤੀ। ਇਸ ਵਿਕਾਰੀ ਸ਼ਕਤੀ ਦੀ ਵਰਤੋਂ ਕਰ ਕੇ ਮਨੁੱਖ ਗਾਲ਼ੀ-ਗਲੋਚ, ਨਿੰਦਿਆ, ਚੁਗ਼ਲੀ, ਬਖ਼ੀਲੀ ਆਦਿ ਮਹਾ ਵਿਨਾਸ਼ਕਾਰੀ ਪਾਪ ਕਰਮਾਂ ਨੂੰ ਜਨਮ ਦਿੰਦਾ ਹੈ। ਸਪਰਸ਼ ਤੋਂ ਭਾਵ ਹੈ ਦੂਜਿਆਂ (ਵਿਪਰੀਤ ਲਿੰਗ) ਨੂੰ ਸਪਰਸ਼ ਕਰਨ ਦੀ ਲਾਲਸਾ ਅਤੇ ਇਸ ਦੇ ਨਾਲ ਜੋ ਮਨੁੱਖ ਦੇ ਮਨੋਭਾਵਾਂ ਦੀ ਦਸ਼ਾ ਹੁੰਦੀ ਹੈ ਉਹ ਮਨੁੱਖ ਵਿੱਚ ਕਈ ਵਿਕਾਰ ਉਤਪੰਨ ਕਰਦੀ ਹੈ। ਐਸੇ ਵਿਕਾਰ ਮਨੁੱਖ ਨੂੰ ਕਈ ਵਿਨਾਸ਼ਕਾਰੀ ਪਾਪ ਕਰਮ ਕਰਨ ਲਈ ਮਜਬੂਰ ਕਰ ਦਿੰਦੇ ਹਨ। ਰੂਪ ਤੋਂ ਭਾਵ ਹੈ ਵਿਪਰੀਤ ਲਿੰਗ ਦੀ ਸਰੀਰਕ ਸੁੰਦਰਤਾ ਵੱਲ ਆਕਰਸ਼ਿਤ ਹੋਣਾ, ਪਰਾਈ ਸਰੀਰਕ ਸੁੰਦਰਤਾ ਉੱਪਰ ਮੋਹਿਤ ਹੋਣਾ। ਐਸੇ ਮੋਹ ਅਤੇ ਆਕਰਸ਼ਣ ਨਾਲ ਮਨੁੱਖੀ ਮਨ ਵਿਚਲਿਤ ਹੁੰਦਾ ਹੈ ਅਤੇ ਪਰਾਈ ਸਰੀਰਕ ਸੁੰਦਰਤਾ ਦਾ ਰਸ ਲੈਣ ਲਈ ਆਤਰ ਹੋ ਉੱਠਦਾ ਹੈ। ਐਸੀ ਵਿਨਾਸ਼ਕਾਰੀ ਲਾਲਸਾ ਮਨੁੱਖ ਨੂੰ ਕਈ ਪਾਪ ਕਰਮ ਕਰਨ ਲਈ ਮਜਬੂਰ ਕਰ ਦਿੰਦੀ ਹੈ। ਇਸੇ ਤਰ੍ਹਾਂ ਨਾਲ ਪਰਾਈ ਸਰੀਰਕ ਸੁੰਦਰਤਾ ਦੇ ਨਾਲ-ਨਾਲ ਉਸ ਵਿੱਚੋਂ ਉਤਪੰਨ ਹੋ ਰਹੀ ਮਨ ਮੋਹਕ ਗੰਧ ਦਾ ਵੀ ਸ਼ਿਕਾਰ ਹੁੰਦਾ ਹੈ ਅਤੇ ਇਸ ਗੰਧ ਦੇ ਰਸ ਨੂੰ ਮਾਣਨ ਦੀ ਲਾਲਸਾ ਕਾਰਨ ਮਨੁੱਖ ਕਈ ਵਿਨਾਸ਼ਕਾਰੀ ਪਾਪ ਕਰਮਾਂ ਨੂੰ ਅੰਜਾਮ ਦਿੰਦਾ ਹੈ।

ਇਨ੍ਹਾਂ ਪਰਮ ਸਤਿ ਤੱਤਾਂ (ਉੱਪਰ ਵਿਚਾਰੇ ਗਏ) ਦੇ ਪੂਰਨ ਬ੍ਰਹਮ ਗਿਆਨ ਵਿੱਚੋਂ ਇਹ ਸਿੱਟਾ ਨਿਕਲਦਾ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖ ਦੀ ਰਚਨਾ ਕਰਨ ਸਮੇਂ ਮਨੁੱਖ ਦੇ ਵਿੱਚ ਹੀ ਸਾਰੀਆਂ ਪਰਮ ਕਲਿਆਣਕਾਰੀ ਪਰਮ ਬ੍ਰਹਮ ਸ਼ਕਤੀਆਂ ਅਤੇ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਸਥਾਪਿਤ ਕਰ ਦਿੱਤੀਆਂ ਹਨ। ਇਨ੍ਹਾਂ ਪਰਮ ਬ੍ਰਹਮ ਸ਼ਕਤੀਆਂ ਅਤੇ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦਾ ਪੂਰਨ ਬ੍ਰਹਮ ਗਿਆਨ ਹੋਣਾ ਹੀ ਬੰਦਗੀ ਹੈ। ਅੰਤਰ ਮੁਖੀ ਮਨੁੱਖ ਨੂੰ ਆਪਣੀਆਂ ਇਨ੍ਹਾਂ ਮਹਾ ਕਲਿਆਣਕਾਰੀ ਪਰਮ ਸ਼ਕਤੀਆਂ ਅਤੇ ਮਾਇਕੀ ਸ਼ਕਤੀਆਂ ਦਾ ਪੂਰਨ ਗਿਆਨ ਹੋ ਜਾਂਦਾ ਹੈ। ਬਾਹਰਮੁਖੀ ਮਨੁੱਖ ਨੂੰ ਇਨ੍ਹਾਂ ਮਹਾ ਕਲਿਆਣਕਾਰੀ ਪਰਮ ਸ਼ਕਤੀਆਂ ਅਤੇ ਮਾਇਕੀ ਸ਼ਕਤੀਆਂ ਦਾ ਬੋਧ ਨਹੀਂ ਹੁੰਦਾ ਹੈ। ਇਸ ਲਈ ਇੱਕ ਆਮ ਮਨੁੱਖ ਹੋਸ਼ ਸੰਭਾਲਦੇ ਹੀ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੀ ਗ਼ੁਲਾਮੀ ਵਿੱਚ ਚਲਾ ਜਾਂਦਾ ਹੈ। ਇਹ ਮਨੁੱਖ ਦੇ ਉੱਪਰ ਨਿਰਭਰ ਹੈ ਕਿ ਉਹ ਕਿਹੜਾ ਮਾਰਗ ਚੁਣਦਾ ਹੈ। ਅੰਤਰ ਮੁਖੀ ਮਨੁੱਖ ਸਤੋ ਬਿਰਤੀ ਧਾਰਨ ਕਰਦਾ ਹੈ ਅਤੇ ਬਾਹਰ ਮੁਖੀ ਮਨੁੱਖ ਰਜੋ ਅਤੇ ਤਮੋ ਬਿਰਤੀ ਦਾ ਧਾਰਨੀ ਬਣਦਾ ਹੈ। ਅੰਤਰ ਮੁਖੀ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਪਰਮ ਕਲਿਆਣਕਾਰੀ ਪਰਮ ਬ੍ਰਹਮ ਸ਼ਕਤੀਆਂ ਨੂੰ ਆਪਣਾ ਗੁਰੂ ਧਾਰਨ ਕਰਦਾ ਹੈ ਅਤੇ ਪਰਮ ਬ੍ਰਹਮ ਸ਼ਕਤੀਆਂ ਦਾ ਅਨੁਸਰਨ ਕਰਦਾ ਹੋਇਆ ਆਪਣਾ ਮਨੁੱਖਾ ਜੀਵਨ ਜਨਮ ਸਫਲ ਕਰਦਾ ਹੈ। ਬਾਹਰ ਮੁਖੀ ਮਨੁੱਖ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਆਪਣਾ ਗੁਰੂ ਧਾਰਨ ਕਰਦਾ ਹੈ ਅਤੇ ਇਨ੍ਹਾਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਦੀ ਗ਼ੁਲਾਮੀ ਕਰਦਾ ਹੋਇਆ ਆਪਣਾ ਮਨੁੱਖਾ ਜੀਵਨ ਜਨਮ ਵਿਅਰਥ ਗੁਆ ਬੈਠਦਾ ਹੈ। ਸਤਿ ਗੁਣਾਂ ਨੂੰ ਅਪਣਾਉਣ ਵਾਲਾ ਮਨੁੱਖ ‘ਸਤਿ’ ਨੂੰ ਆਪਣਾ ਗੁਰੂ ਧਾਰਨ ਕਰਦਾ ਹੈ ਅਤੇ ਮਾਇਕੀ ਸ਼ਕਤੀਆਂ ਨੂੰ ਧਾਰਨ ਕਰਨ ਵਾਲਾ ਮਨੁੱਖ ਤ੍ਰਿਸ਼ਣਾ ਅਤੇ ਪੰਜ ਚੰਡਾਲਾਂ ਨੂੰ ਆਪਣਾ ਗੁਰੂ ਧਾਰਨ ਕਰਦਾ ਹੈ। ‘ਸਤਿ’ ਨੂੰ ਗੁਰੂ ਧਾਰਨ ਵਾਲੇ ਮਨੁੱਖ ਨੂੰ ਸਾਰੇ ਦਰਗਾਹੀ ਖ਼ਜ਼ਾਨਿਆਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਐਸਾ ਮਨੁੱਖ ‘ਸਤਿਨਾਮ’ ਦਾ ਵਣਜਾਰਾ ਬਣ ਜਾਂਦਾ ਹੈ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਗੁਰੂ ਧਾਰਨ ਕਰਨ ਵਾਲਾ ਮਨੁੱਖ ਵਿਨਾਸ਼ ਨੂੰ ਪ੍ਰਾਪਤ ਕਰਦਾ ਹੈ। ‘ਸਤਿ’ ਨੂੰ ਗੁਰੂ ਧਾਰਨ ਕਰਨ ਵਾਲਾ ਮਨੁੱਖ ਸਾਰੀਆਂ ਮਾਇਕੀ ਸ਼ਕਤੀਆਂ ਉੱਪਰ ਜਿੱਤ ਪ੍ਰਾਪਤ ਕਰ ਕੇ ਸਤਿ ਪਾਰਬ੍ਰਹਮ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦਾ ਹੈ।

ਇਹ ਪਰਮ ਸਤਿ ਹੈ ਕਿ ਜੋ ਮਨੁੱਖ ਸਤੋ ਕਰਮ ਕਰਦੇ ਹਨ ਉਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਰੂਪੀ ਪਰਮ ਸ਼ਕਤੀ ਵਰਤਦੀ ਹੈ। ਇਸ ਲਈ ਐਸੇ ਸਤੋ ਬਿਰਤੀ ਵਾਲੇ ਮਨੁੱਖ ਦੇ ਭਾਗ ਜਾਗ ਪੈਂਦੇ ਹਨ ਅਤੇ ਉਸ ਨੂੰ ਪੂਰਨ ਸੰਤ ਸਤਿਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜੋ ਮਨੁੱਖ ਪੂਰਨ ਸਮਰਪਣ ਕਰਦੇ ਹਨ ਉਨ੍ਹਾਂ ਮਨੁੱਖਾਂ ਉੱਪਰ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ। ਐਸੇ ਪੂਰਨ ਸੰਤ ਮਹਾ ਪੁਰਖਾਂ ਦੇ ਛਤਰ ਹੇਠ ਬੈਠ ਕੇ ਮਨੁੱਖ ਦੀ ਬੰਦਗੀ ਸੌਖੀ ਹੋ ਜਾਂਦੀ ਹੈ। ਐਸੇ ਅੰਤਰ ਮੁਖੀ ਮਨੁੱਖਾਂ ਨੂੰ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਸਤਿਨਾਮ ਸਿਮਰਨ ਵਿੱਚ ਲੈ ਜਾਂਦੀ ਹੈ। ਐਸੇ ਅੰਤਰ ਮੁਖੀ ਸਤੋ ਬਿਰਤੀ ਵਾਲੇ ਮਨੁੱਖਾਂ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਜਾਂਦਾ ਹੈ। ਐਸੇ ਅੰਤਰ ਮੁਖੀ ਮਨੁੱਖਾਂ ਨੂੰ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੁਆਰਾ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਨ੍ਹਾਂ ਦੀ ਸੁਰਤਿ ਵਿੱਚ ਸਤਿਨਾਮ ਉੱਕਰਿਆ ਜਾਂਦਾ ਹੈ। ਉਨ੍ਹਾਂ ਦੇ ਮਨ ਦੀ ਭਟਕਣਾ ਮਿਟ ਜਾਂਦੀ ਹੈ। ਮਨ ਸ਼ਾਂਤ ਹੋ ਜਾਂਦਾ ਹੈ। ਮਨ ਸਤਿਨਾਮ ਸਿਮਰਨ ਵਿੱਚ ਇਕਾਗਰ ਹੋ ਜਾਂਦਾ ਹੈ। ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਨਾਲ ਐਸੇ ਅੰਤਰ ਮੁਖੀ ਮਨੁੱਖ ਸਤਿਨਾਮ ਸਿਮਰਨ ਦੇ ਲੰਬੇ ਅਭਿਆਸ ਵਿੱਚ ਚਲੇ ਜਾਂਦੇ ਹਨ। ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਅਭਿਆਸ ਨਾਲ ਮਨ ਚਿੰਦਿਆ ਜਾਂਦਾ ਹੈ। ਸਾਰੀਆਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਪਰਾਸਤ ਹੋ ਜਾਂਦੀਆਂ ਹਨ। ਮਾਇਆ ਚਰਨਾਂ ਵਿੱਚ ਆ ਕੇ ਡਿਗ ਜਾਂਦੀ ਹੈ। ਮਾਇਕੀ ਗ਼ੁਲਾਮੀ ਦਾ ਅੰਤ ਹੋ ਜਾਂਦਾ ਹੈ। ਰੋਮ-ਰੋਮ ਵਿੱਚ ਸਤਿਨਾਮ ਸਿਮਰਨ ਉੱਕਰਿਆ ਜਾਂਦਾ ਹੈ। ਸਾਰੇ ਸਤਿ ਸਰੋਵਰ ਜਾਗਰਿਤ ਹੋ ਜਾਂਦੇ ਹਨ। ਬੰਦਗੀ ਦਰਗਾਹ ਵਿੱਚ ਪਰਵਾਨ ਹੋ ਜਾਂਦੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਹਨ। ਮਨੁੱਖ ਦੀ ਰੂਹ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਸਮਾ ਜਾਂਦੀ ਹੈ। ਐਸੇ ਪੂਰਨ ਸੰਤ ਮਹਾ ਪੁਰਖਾਂ ਦੇ ਸਾਰੇ ਕਰਮ ਪੂਰਨ ਹੁਕਮ ਵਿੱਚ ਚਲੇ ਜਾਂਦੇ ਹਨ। ਐਸੀ ਅਵਸਥਾ ਵਿੱਚ ਅੱਪੜ ਕੇ ਪੂਰਨ ਸੰਤ ਮਹਾ ਪੁਰਖਾਂ ਦਾ ਜੀਵਨ ਅਕਾਲ ਪੁਰਖ ਦੇ ਪੂਰਨ ਭਾਣੇ ਵਿੱਚ ਚਲਾ ਜਾਂਦਾ ਹੈ। ਐਸੀ ਅਵਸਥਾ ਵਿੱਚ ਅੱਪੜ ਕੇ ਪੂਰਨ ਸੰਤ ਮਹਾ ਪੁਰਖਾਂ ਦਾ ਜੀਵਨ ਪੂਰਨ ਹੁਕਮ ਵਰਤਾਉਣ ਦੀ ਪਰਮ ਸ਼ਕਤੀ ਨਾਲ ਨਿਵਾਜਿਆ ਜਾਂਦਾ ਹੈ। ਐਸੇ ਪੂਰਨ ਸੰਤ ਮਹਾ ਪੁਰਖਾਂ ਨੂੰ ਗੁਰਪ੍ਰਸਾਦਿ ਵਰਤਾਉਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਹੁੰਦੀ ਹੈ। ਐਸੇ ਪੂਰਨ ਸੰਤ ਮਹਾ ਪੁਰਖਾਂ ਦਾ ਜੀਵਨ ਮਹਾ ਪਰਉਪਕਾਰੀ ਬਣ ਜਾਂਦਾ ਹੈ।

ਇਸ ਲਈ ਸਾਰੀ ਲੋਕਾਈ ਦੇ ਚਰਨਾਂ ‘ਤੇ ਸਨਿਮਰ ਬੇਨਤੀ ਹੈ ਕਿ ‘ਸਤਿ’ ਗੁਰੂ ਦੇ ਧਾਰਨੀ ਬਣੋ। ਸਤਿਨਾਮ ਸਿਮਰਨ ਨੂੰ ਆਪਣਾ ਨਿਤਨੇਮ ਬਣਾਓ। ਅੰਮ੍ਰਿਤ ਵੇਲੇ ਉੱਠ ਕੇ ਸਤਿਨਾਮ ਸਿਮਰਨ ਦੇ ਲੰਬੇ ਅਭਿਆਸ ਦਾ ਲਾਹਾ ਖੱਟੋ। ਸਤੋ ਬਿਰਤੀ ਦੇ ਧਾਰਨੀ ਬਣੋ। ਸਤਿ ਕਰਮਾਂ ਨੂੰ ਆਪਣਾ ਜੀਵਨ ਬਣਾਓ। ਸਤੋ ਗੁਣਾਂ ਦੀਆਂ ਪਰਮ ਸ਼ਕਤੀਆਂ ਜੋ ਕਿ ਆਪ ਸਭ ਦੇ ਅੰਦਰ ਸਥਾਪਿਤ ਹਨ, ਉਨ੍ਹਾਂ ਪਰਮ ਸ਼ਕਤੀਆਂ ਦੀ ਕਮਾਈ ਕਰੋ। ਗੁਰਪ੍ਰਸਾਦਿ ਦੀ ਪਰਮ ਬ੍ਰਹਮ ਸ਼ਕਤੀ ਨੂੰ ਪ੍ਰਾਪਤ ਕਰਨ ਦਾ ਜਤਨ ਕਰੋ। ਗੁਰਪ੍ਰਸਾਦਿ ਦੀ ਪਰਮ ਬ੍ਰਹਮ ਸ਼ਕਤੀ ਨੂੰ ਪ੍ਰਾਪਤ ਕਰਨ ਲਈ ਅਰਦਾਸ ਕਰੋ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦਾ ਚਿੰਤਨ ਨਾ ਕਰੋ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਆਪਣਾ ਗੁਰੂ ਧਾਰਨ ਨਾ ਕਰੋ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦਾ ਤਿਆਗ ਕਰੋ। ਅੰਤਰ ਮੁਖੀ ਬਣੋ। ਬਾਹਰ ਮੁਖੀ ਨਾ ਬਣੋ। ਆਪਣੇ ਅੰਦਰ ਸਥਾਪਿਤ ਹੋਈ ਪਰਮ ਜੋਤ ਪੂਰਨ ਪ੍ਰਕਾਸ਼ ਦੀ ਪਰਮ ਬ੍ਰਹਮ ਸ਼ਕਤੀ ਉੱਪਰ ਭਰੋਸਾ ਕਰੋ ਅਤੇ ਇਸ ਪਰਮ ਸ਼ਕਤੀ ਨੂੰ ਪਹਿਚਾਣੋ। ਆਪਣੇ ਅੰਦਰ ਸਥਾਪਿਤ ਹੋਈ ਪਰਮ ਜੋਤ ਪੂਰਨ ਪ੍ਰਕਾਸ਼ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਪਹਿਚਾਣੋ। ਆਪਣੇ ਅੰਦਰ ਸਥਾਪਿਤ ੭ ਸਤਿ ਸਰੋਵਰਾਂ ਅਤੇ ਸਾਰੇ ਬਜਰ ਕਪਾਟਾਂ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਪਹਿਚਾਣੋ। ਸਤਿ ਬੋਲੋ, ਸਤਿ ਸੁਣੋ, ਸਤਿ ਕਰੋ, ਸਤਿ ਦੀ ਸੇਵਾ ਕਰੋ ਅਤੇ ਸਤਿ ਵਰਤਾਉਣ ਦੀ ਪਰਮ ਸ਼ਕਤੀ ਦੀ ਕਮਾਈ ਕਰੋ।