BOOK TITLE: ਗੁਰਪ੍ਰਸਾਦੀ ਕਥਾ ਸੁਖਮਨੀ ਸਾਹਿਬ
AUTHOR : ਦਾਸਨ ਦਾਸ (Dassan Dass)
LANGUAGE : Punjabi
ਗੁਰਪ੍ਰਸਾਦੀ ਕਥਾ ਸੁਖਮਨੀ ਸਾਹਿਬ
ਪਰਮ ਜੋਤ ਪੂਰਨ ਪ੍ਰਕਾਸ਼, ਪੂਰਨ ਬ੍ਰਹਮ ਗਿਆਨ,
ਆਤਮ ਰਸ ਅੰਮ੍ਰਿਤ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ
ਦਾਸਨ ਦਾਸ
ਸੁਖਮਨੀ ਬਾਣੀ ਦੇ ਇਸ ਪੂਰਨ ਬ੍ਰਹਮ ਗਿਆਨ ਦੁਆਰਾ ਧੰਨ ਧੰਨ ਸਤਿਗੁਰ ਅਵਤਾਰ ਪੰਚਮ ਪਾਤਸ਼ਾਹ ਜੀ ਨੇ ਬੜੀ ਦਿਆਲਤਾ ਨਾਲ ਸਾਨੂੰ ਤ੍ਰੈ ਗੁਣ ਮਾਇਆਨੂੰ ਜਿੱਤ ਕੇ ਜੀਵਨ ਮੁਕਤੀ ਅਤੇ ਪਰਮ ਪੱਦਵੀ ਪ੍ਰਾਪਤ ਕਰਨ ਦਾ ਪਰਮ ਸ਼ਕਤੀਸ਼ਾਲੀ ਗੁਰ ਪਰਸਾਦੀ ਮਾਰਗ ਬਖਸ਼ਿਆ ਹੈ।
ਸੁਖਮਨੀ ਬਾਣੀ ਨੂੰ ਧੰਨ ਧੰਨ ਪੰਚਮ ਪਾਤਸ਼ਾਹ ਸਤਿਗੁਰੂ ਅਰਜੁਨ ਦੇਵ ਜੀ ਦੁਆਰਾ ਇਸ ਦੁਨੀਆਂ ਅੰਦਰ ਪ੍ਰਗਟ ਕੀਤਾ ਗਿਆ ਹੈ। ਧੰਨ ਧੰਨ ਸਤਿਗੁਰ ਪੰਚਮਪਾਤਸ਼ਾਹ ਜੀ ਜਿਨ੍ਹਾਂ ਨੂੰ ਕਿ ਬੇਅੰਤ ਇਲਾਹੀ ਪਰਮ ਸ਼ਕਤੀਆਂ ਨਾਲ ਨਿਵਾਜਿਆ ਗਿਆ ਸੀ, ਨੇ ਬੜੀ ਦਿਆਲਤਾ ਨਾਲ ਸੁਖਮਨੀ ਬਾਣੀ ਅੰਦਰ ਆਪਣੀ ਗੁਰਪਰਸਾਦੀ ਕਥਾ ਪ੍ਰਗਟ ਕੀਤੀ ਹੈ। ਜੋ ਕੁਝ ਵੀ ਸਤਿਗੁਰੂ ਜੀ ਨੇ ਆਪਣੀ ਬੰਦਗੀ ਦੌਰਾਨ ਕਮਾਇਆ, ਜੀਵਿਆ ਅਤੇ ਅਨੁਭਵ ਕੀਤਾ ਉਹ ਸਭ ਕੁਝ ਸਾਨੂੰ ਬੜੀਦਿਆਲਤਾ ਨਾਲ ਦੇ ਦਿੱਤਾ ਹੈ। ਗੁਰਬਾਣੀ ਸਤਿਗੁਰੂ, ਅਵਤਾਰਾਂ, ਸੰਤਾਂ ਅਤੇ ਭਗਤਾਂ ਦੀ ਪਰਮ ਸਕਤੀਸ਼ਾਲੀ ਮਹਿਮਾ ਦੀ ਕਥਾ ਹੈ ਜੋ ਕਿ ਸਮੇਂ-ਸਮੇਂ ਸਿਰ ਇਸਧਰਤੀ ਉਪਰ ਪ੍ਰਗਟ ਹੋਈ ਹੈ। ਇਨ੍ਹਾਂ ਸਾਰੀਆਂ ਸਤਿ ਪਾਰਬ੍ਰਹਮ ਰੂਪ ਰੂਹਾਂ ਨੇ ਬੜੀ ਹੀ ਦਿਆਲਤਾ ਨਾਲ ਸਾਨੂੰ ਆਪਣੇ ਪੂਰਨ ਬ੍ਰਹਮ ਗਿਆਨ ਨਾਲ ਪ੍ਰਕਾਸ਼ਿਤਕਰਨ ਦਾ ਮਹਾ ਪਰਉਪਕਾਰੀ ਉਪਰਾਲਾ ਕੀਤਾ ਹੈ।
ਇਸ ਪੁਸਤਕ ਵਿੱਚ ਜਿਸ ਪੂਰਨ ਬ੍ਰਹਮ ਗਿਆਨ ਦੀ ਚਰਚਾ ਕੀਤੀ ਗਈ ਹੈ, ਉਹ ਸਾਰਿਆਂ ਲਈ ਇੱਕ ਬਹੁਤ ਵੱਡਾ ਪ੍ਰੇਰਨਾ ਸ੍ਰੋਤ ਹੈ। ਇਸਨੂੰ ਪੜ੍ਹਣ ਨਾਲ ਤੁਸੀਂਆਪਣੇ ਅੰਦਰ ਉਸ ਤਰ੍ਹਾਂ ਦਾ ਭਰੋਸਾ, ਪ੍ਰੀਤ, ਸ਼ਰਧਾ ਅਤੇ ਲਗਨ ਪੈਦਾ ਕਰਨ ਦੇ ਯੋਗ ਹੋ ਜਾਓਗੇ ਜਿਸ ਦੀ ਤੁਹਾਨੂੰ ਆਪਣੇ ਰੂਹਾਨੀਅਤ ਦੇ ਰਾਹ ਉੱਤੇ ਅੱਗੇਵੱਧਣ ਲਈ ਜ਼ਰੂਰਤ ਹੈ।
ਇਸ ਪੁਸਤਕ ਵਿੱਚ ਲਿਖੀ ਗਈ ਗੁਰ ਪ੍ਰਸਾਦੀ ਕਥਾ ਦੁਆਰਾ ਆਪ ਜੀ ਨੂੰ ਮਾਨਸਰੋਵਰ ਗੁਰਸਾਗਰ ਨਿਰਗੁਨ ਸਰੂਪ ਦੀ ਇਕ ਝਲਕ ਵਿਖਾਉਣ ਦਾ ਯਤਨਕੀਤਾ ਗਿਆ ਹੈ। ਜੋ ਕੁਝ ਵੀ ਦਾਸਨ ਦਾਸ ਨੇ ਗੁਰ ਪਰਸਾਦੀ ਗੁਰਕਿਰਪਾ ਦਾ ਸਦਕਾ ਆਪਣੀ ਬੰਦਗੀ ਦੌਰਾਨ ਸਿੱਖਿਆ ਅਤੇ ਅਨੁਭਵ ਕੀਤਾ, ਉਹ ਸਭ ਕੁਝਇਸ ਕਿਤਾਬ ਵਿੱਚ ਸੰਗਤ ਦੀ ਸੇਵਾ ਲਈ ਪੇਸ਼ ਕੀਤਾ ਹੈ।
ਦਾਸਨ ਦਾਸ ਕੁਝ ਵੀ ਕਹਿਣ ਜਾਂ ਲਿਖਣ ਵਿੱਚ ਅਸਮਰੱਥ ਹੈ। ਇਹ ਸੇਵਕ ਇਸ ਧਰਤੀ ਉੱਤੇ ਇੱਕ ਕਿਰਮ ਜੰਤ ਹੈ। ਇਹ ਉਹ ਬੇਅੰਤ ਪਰਮ ਬ੍ਰਹਮ ਸ਼ਕਤੀ ਹੈਜੋ ਸਭ ਕੁਝ ਕਰ ਰਹੀ ਹੈ ਅਤੇ ਸਭ ਕੁਝ ਕਰਵਾ ਰਹੀ ਹੈ। ਇਹ ਪੁਸਤਕ ਵੀ ਇਸ ਬੇਅੰਤ ਪਰਮ ਬ੍ਰਹਮ ਸ਼ਕਤੀ ਦੇ ਗੁਰਪ੍ਰਸਾਦਿ ਨਾਲ ਹੀ ਲਿਖੀ ਗਈ ਹੈ।
You can download the ebook here.
You can read the book online here.
*Note only one free book can be shipped per household. Please share your copy.