ਸੈਭੰ

“ੴ ਸਤਿਨਾਮੁ” ਨੇ ਆਪਣੀ ਸਿਰਜਨਾ ਆਪ ਕੀਤੀ ਹੈ ਅਤੇ ਆਪਣਾ ਨਾਮ “ਸਤਿਨਾਮ” ਆਪ ਸਾਜਿਆ ਹੈ । ਫਿਰ ਉਸਨੇ “ਕਰਤਾ ਪੁਰਖ” ਬਣ ਸਾਰੀ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਹੈ । ਉਹ ਅਕਾਲ ਮੂਰਤਿ ਹੈ, ਕਾਲ ਤੋਂ ਪਰ੍ਹੇ ਹੈ, ਤ੍ਰਿਹ ਗੁਣ ਮਾਇਆ ਦਾ ਸਿਰਜਨਹਾਰਾ ਹੈ ਇਸ ਲਈ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ । ਇਹ ਸਾਰੇ ਪਰਮ ਗੁਣਾਂ ਅਤੇ ਪਰਮ ਅਨੰਤ ਬੇਅੰਤ ਸ਼ਕਤੀਆਂ ਦਾ ਸੋਮਾ ਅਤੇ ਮਾਲਿਕ ਹੋਣ ਕਾਰਣ ਉਹ ਆਪਣਾ ਆਧਾਰ ਖੁਦ ਆਪ ਹੈ । ਆਪਣੇ ਆਪ ਤੋਂ ਆਪੇ ਹੀ ਪ੍ਰਕਾਸ਼ਮਾਨ ਹੈ । ਆਪਣੇ ਸਹਾਰੇ ਆਪ ਹੀ ਪ੍ਰਕਾਸ਼ਮਾਨ ਹੇ । ਉਸ ਨੂੰ ਕਿਸੇ ਹੋਰ ਸਾਹਰੇ ਦੀ ਕੋਈ ਲੋੜ ਨਹੀਂ ਹੈ, ਉਹ ਆਪ ਹਰ ਇੱਕ ਰਚਨਾ ਦਾ ਸਾਹਾਰਾ ਆਪ ਹੈ । ਉਹ ਮਹਾਨ ਪਰਮ ਅਨੰਤ ਬੇਅੰਤ ਸ਼ਕਤੀ ਹੈ ਅਤੇ ਸਾਰੀ ਰਚਨਾ ਦਾ ਆਪ ਸਾਹਾਰਾ ਹੈ । ਸਾਰੀ ਰਚਨਾ ਦਾ ਆਧਾਰ ਹੋਣ ਕਾਰਣ ਸਾਰੀ ਸਿਰਜਨਾ ਵਿੱਚ ਆਪ ਸਮਾਇਆ ਹੋਇਆ ਹੈ । ਸਾਰੀ ਸਿਰਜਨਾ ਦੀ ਸੇਵਾ ਸੰਭਾਲਤਾ ਆਪ ਕਰ ਰਿਹਾ ਹੈ । ਉਸ ਦਾ ਕੋਈ ਪ੍ਰਕਾਸ਼ ਕਰਨ ਦੀ ਸਮਰਥਾ ਨਹੀਂ ਰਖ ਸਕਦਾ ਹੈ । ਉਸ ਦਾ ਸਾਹਾਰਾ ਬਣਨ ਦੀ ਕੋਈ ਸਮਰਥਾ ਨਹੀਂ ਰਖ ਸਕਦਾ ਹੈ । ਉਹ ਸਰਵ ਵਿਆਪਕ ਹੈ ਅਤੇ ਆਪਣੀ ਨਿਰਗੁਣ ਪਰਮ ਸ਼ਕਤੀ ਨਾਲ ਸਾਰੇ ਸਰਗੁਣ ਸਰੂਪ ਦੀ ਸੇਵਾ ਸੰਭਾਲਤਾ ਆਪ ਕਰ ਰਿਹਾ ਹੈ ।