ਅਨੰਦੁ ਸਾਹਿਬ – ਪਉੜੀ ੩੨

ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥

ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥

ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥

ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥

ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥

{ਪੰਨਾ ੯੨੧}

ਇਹ ਪਰਮ ਸਤਿ ਹੈ ਕਿ ਸੰਸਾਰਿਕ ਸੁੱਖਾਂ, ਸੁਵਿਧਾਵਾਂ, ਪਦਾਰਥਾਂ ਆਦਿ ਦੇ ਸੁਆਦ ਮਾਣਨ ਦੀ ਦੌੜ ਵਿੱਚ ਸਾਰੀ ਲੋਕਾਈ ਉਲਝੀ ਹੋਈ ਹੈ। ਹਰ ਇੱਕ ਮਨੁੱਖ ਦਾ ਟੀਚਾ ਕੇਵਲ ਸੰਸਾਰਿਕ ਸੁੱਖਾਂ, ਸੁਵਿਧਾਵਾਂ, ਪਦਾਰਥਾਂ ਆਦਿ ਦੀ ਪ੍ਰਾਪਤੀ ਹੀ ਹੈ। ਸੰਸਾਰਿਕ ਪਦਾਰਥਾਂ ਦੀ ਪ੍ਰਾਪਤੀ ਨੂੰ ਹੀ ਮਨੁੱਖ ਆਪਣੇ ਮਨੁੱਖਾ ਜਨਮ ਜੀਵਨ ਦਾ ਮੁੱਖ ਤੌਰ ‘ਤੇ ਉਦੇਸ਼ ਮੰਨੀ ਬੈਠਾ ਹੈ। ਸੰਸਾਰਿਕ ਪਦਾਰਥਾਂ ਦੇ ਸੁਆਦ ਮਾਣਨ ਨੂੰ ਹੀ ਆਪਣਾ ਜੀਵਨ ਮੰਨੀ ਬੈਠਾ ਹੈ। ਸੰਸਾਰਿਕ ਪਦਾਰਥਾਂ ਦਾ ਸੇਵਨ ਕਰਨ ਨਾਲ ਜੋ ਰਸ ਰਸਨਾ ਨੂੰ ਮਿਲਦਾ ਹੈ ਕੇਵਲ ਉਸ ਰਸ ਨੂੰ ਹੀ ਪ੍ਰਾਪਤ ਕਰਨਾ ਆਪਣਾ ਜੀਵਨ ਸਮਝੀ ਬੈਠਾ ਹੈ। ਸੰਸਾਰਿਕ ਸੁੱਖ, ਸੁਵਿਧਾਵਾਂ, ਜ਼ਮੀਨਾਂ, ਜਾਇਦਾਦਾਂ, ਘਰ-ਬਾਰ, ਕਾਰੋਬਾਰ, ਧਨ-ਸੰਪਦਾ ਆਦਿ ਦਾ ਨਸ਼ਾ ਮਾਣਨਾ ਹੀ ਮਨੁੱਖੀ ਜਨਮ ਜੀਵਨ ਦਾ ਟੀਚਾ ਬਣ ਕੇ ਰਹਿ ਗਿਆ ਹੈ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੇ ਮਨੁੱਖ ਦੀ ਬੁੱਧੀ ਭ੍ਰਿਸ਼ਟ ਕੀਤੀ ਹੋਈ ਹੈ। ਸਾਰੀ ਕਲਜੁਗੀ ਮਨੁੱਖਤਾ ਵਿਨਾਸ਼ਕਾਰੀ ਮਾਇਕੀ ਵਾਸ਼ਨਾਵਾਂ ਦੇ ਰਸ ਭੋਗਣ ਵਿੱਚ ਵਿਅਸਤ ਹੈ। ਕੋਈ ਮਨੁੱਖ ਕਾਮ ਵਾਸ਼ਨਾ ਦੇ ਰਸ ਨੂੰ ਭੋਗਣ ਵਿੱਚ ਆਪਣਾ ਜਨਮ ਜੀਵਨ ਨਸ਼ਟ ਕਰ ਰਿਹਾ ਹੈ ਅਤੇ ਕੋਈ ਮਨੁੱਖ ਲਬ-ਲੋਭ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਦੀ ਗ਼ੁਲਾਮੀ ਕਰਦਾ ਹੋਇਆ ਧਨ-ਸੰਪਦਾ, ਜ਼ਮੀਨਾਂ, ਜਾਇਦਾਦਾਂ ਅਤੇ ਸੰਸਾਰਿਕ ਸੁੱਖ-ਸੁਵਿਧਾਵਾਂ ਇਕੱਤਰ ਕਰਨ ਦੀ ਵਿਨਾਸ਼ਕਾਰੀ ਵਾਸ਼ਨਾ ਨਾਲ ਗ੍ਰਸਤ ਹੋ ਕੇ ਆਪਣਾ ਮਨੁੱਖਾ ਜਨਮ ਜੀਵਨ ਨਸ਼ਟ ਕਰ ਰਿਹਾ ਹੈ। ਕਿਸੇ ਮਨੁੱਖ ਨੂੰ ਸੰਸਾਰਿਕ ਰਾਜਸੀ ਸ਼ਕਤੀਆਂ ਰੂਪੀ ਰਾਜ ਅਭਿਮਾਨ ਦੀ ਮਹਾ ਵਿਨਾਸ਼ਕਾਰੀ ਵਾਸ਼ਨਾ ਘੇਰੀ ਬੈਠੀ ਹੈ। ਰਾਜ ਮੱਦ ਦੇ ਨਸ਼ੇ ਵਿੱਚ ਆਪਣੀ ਬੁੱਧੀ ਭ੍ਰਿਸ਼ਟ ਕਰ ਕੇ ਲੋਕ-ਭਲਾਈ ਕਰਨ ਦੀ ਬਜਾਏ ਆਪਣੀਆਂ ਹੀ ਜੇਬਾਂ ਭਰਨ ਵਰਗੇ ਵਿਨਾਸ਼ਕਾਰੀ ਕਰਮ ਕਰਨ ਵਿੱਚ ਵਿਅਸਤ ਹੈ। ਕੋਈ ਮਨੁੱਖ ਸੰਸਾਰਿਕ ਅਹੁਦਿਆਂ ਦੇ ਅਧਿਕਾਰਾਂ ਦੇ ਨਸ਼ੇ ਵਿੱਚ ਆਪਣੀ ਬੁੱਧੀ ਭ੍ਰਿਸ਼ਟ ਕਰੀ ਬੈਠਾ ਵਿਨਾਸ਼ਕਾਰੀ ਅਸਤਿ ਕਰਮਾਂ (ਰਿਸ਼ਵਤਖੋਰੀ ਆਦਿ) ਨੂੰ ਅੰਜਾਮ ਦੇ ਰਿਹਾ ਹੈ। ਕੋਈ ਮਨੁੱਖ ਅਹੰਕਾਰ ਦੇ ਵਿਨਾਸ਼ਕਾਰੀ ਨਸ਼ੇ ਵਿੱਚ ਮਸਤ ਹੋ ਕੇ ਦੂਜਿਆਂ ਦਾ ਅਹਿੱਤ ਕਰਨ ਵਿੱਚ ਵਿਅਸਤ ਹੈ। ਕੋਈ ਮਨੁੱਖ ਕ੍ਰੋਧ ਚੰਡਾਲ ਨੂੰ ਗੁਰੂ ਧਾਰਨ ਕਰੀ ਬੈਠਾ ਆਪਣੇ ਹੀ ਕ੍ਰੋਧ ਦੀ ਵਿਨਾਸ਼ਕਾਰੀ ਵਾਸ਼ਨਾ ਦਾ ਸ਼ਿਕਾਰ ਹੋ ਕੇ ਆਪਣਾ ਆਪ ਹੀ ਨਸ਼ਟ ਕਰੀ ਜਾ ਰਿਹਾ ਹੈ। ਕੋਈ ਮਨੁੱਖ ਮੋਹ ਦੀ ਵਿਨਾਸ਼ਕਾਰੀ ਸ਼ਕਤੀ ਦੀ ਗ਼ੁਲਾਮੀ ਵਿੱਚ ਮਸਤ ਸੰਸਾਰਿਕ ਰਿਸ਼ਤਿਆਂ ਅਤੇ ਸੰਬੰਧਾਂ ਨੂੰ ਮਾਣਨ ਦੇ ਰਸ ਵਿੱਚ ਉਲਝਿਆ ਹੋਇਆ ਹੈ। ਇਸ ਤਰ੍ਹਾਂ ਦੇ ਨਾਲ ਸਾਰੀ ਲੋਕਾਈ ਆਪਣੀ ਤ੍ਰਿਸ਼ਣਾ ਦੀ ਅਗਨ ਨੂੰ ਬੁਝਾਉਣ ਲਈ ਮਹਾ ਵਿਨਾਸ਼ਕਾਰੀ ਮਾਇਕੀ (ਰਜੋ ਅਤੇ ਤਮੋ) ਸ਼ਕਤੀਆਂ ਦੇ ਨਸ਼ੇ ਵਿੱਚ ਚੂਰ ਆਪਣਾ ਮਨੁੱਖਾ ਜਨਮ ਜੀਵਨ ਨਸ਼ਟ ਕਰਨ ਵਿੱਚ ਵਿਅਸਤ ਹੈ।

ਮਾਇਕੀ ਸ਼ਕਤੀਆਂ (ਰਜੋ ਅਤੇ ਤਮੋ) ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾਈ ਹੈ ਕਿ ਮਾਇਕੀ ਸ਼ਕਤੀਆਂ ਮਨੁੱਖ ਨੂੰ ਬੇਅੰਤ ਮਿੱਠੀਆਂ ਲੱਗਦੀਆਂ ਹਨ। ਮਾਇਕੀ ਸ਼ਕਤੀਆਂ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ। ਮਾਇਕੀ ਸ਼ਕਤੀਆਂ ਇੱਕ ਮਿੱਠੇ ਜ਼ਹਿਰ ਵਾਂਗ ਹਨ। ਜਿਸ ਦਾ ਸੇਵਨ ਕਰਨਾ ਹਰ ਇੱਕ ਮਨੁੱਖ ਨੂੰ ਚੰਗਾ ਲੱਗਦਾ ਹੈ। ਮਾਇਕੀ ਸ਼ਕਤੀਆਂ ਦੀ ਬਾਹਰੀ ਸੁੰਦਰਤਾ ਮਾਇਕੀ ਸ਼ਕਤੀਆਂ ਦੇ ਮਹਾ ਵਿਨਾਸ਼ਕਾਰੀ ਰੂਪ ਨੂੰ ਢੱਕ ਲੈਂਦੀ ਹੈ। ਮਾਇਕੀ ਸ਼ਕਤੀਆਂ ਦੀ ਬਾਹਰੀ ਸੁੰਦਰਤਾ ਮਨੁੱਖ ਨੂੰ ਭਰਮ ਵਿੱਚ ਰੱਖਦੀ ਹੈ। ਇਸ ਲਈ ਮਨੁੱਖ ਮਾਇਕੀ ਸ਼ਕਤੀਆਂ ਦੇ ਮਹਾ ਵਿਨਾਸ਼ਕਾਰੀ ਰੂਪ ਨੂੰ ਪਹਿਚਾਣਨ ਵਿੱਚ ਅਸਮਰਥ ਹੋ ਜਾਂਦਾ ਹੈ। ਜਿਸ ਕਾਰਨ ਮਾਇਆ ਮਨੁੱਖ ਨੂੰ ਭਰਮਾਉਣ ਵਿੱਚ ਸਹਿਜੇ ਹੀ ਸਫਲ ਹੋ ਜਾਂਦੀ ਹੈ ਅਤੇ ਮਨੁੱਖ ਨੂੰ ਮਾਇਕੀ ਮਿੱਠੇ ਜ਼ਹਿਰ ਦਾ ਸੇਵਨ ਕਰਨ ਲਈ ਮਜਬੂਰ ਕਰ ਦਿੰਦੀ ਹੈ। ਇਸ ਤਰ੍ਹਾਂ ਦੇ ਨਾਲ ਮਨੁੱਖ ਮਾਇਕੀ ਸ਼ਕਤੀਆਂ ਦੇ ਮਹਾ ਵਿਨਾਸ਼ਕਾਰੀ ਰੂਪ ਤੋਂ ਅਣਜਾਣ ਇਸ ਦੀ ਬਾਹਰੀ ਸੁੰਦਰਤਾ ਤੋਂ ਭਰਮਾ ਕੇ ਇਸ ਦੇ ਮੋਹ ਪਾਸ਼ ਵਿੱਚ ਜਕੜਿਆ ਜਾਂਦਾ ਹੈ। ਮਾਇਕੀ ਸ਼ਕਤੀਆਂ ਦੇ ਮੋਹ ਪਾਸ਼ ਵਿੱਚ ਜਕੜਿਆ ਹੋਇਆ ਮਨੁੱਖ ਇਨ੍ਹਾਂ ਸ਼ਕਤੀਆਂ ਦੇ ਮਿੱਠੇ ਜ਼ਹਿਰ ਦੇ ਨਸ਼ੇ ਦਾ ਗ਼ੁਲਾਮ ਹੋ ਜਾਂਦਾ ਹੈ ਅਤੇ ਇਸ ਨਸ਼ੇ ਨੂੰ ਆਪਣਾ ਜੀਵਨ ਬਣਾ ਲੈਂਦਾ ਹੈ। ਫਿਰ ਇਸ ਮਿੱਠੇ ਜ਼ਹਿਰ ਦੇ ਨਸ਼ੇ ਵਿੱਚ ਵਿਚਰਦਾ ਹੋਇਆ ਆਪਣੇ ਜਨਮ ਜੀਵਨ ਨੂੰ ਨਸ਼ਟ ਕਰ ਲੈਂਦਾ ਹੈ।

ਮਾਇਕੀ ਸ਼ਕਤੀਆਂ ਦੀ ਵਰਤੋਂ ਕਰਨ ਦੇ ਨਾਲ ਮਨੁੱਖ ਨੂੰ ਸਰੀਰਕ ਆਨੰਦ ਮਿਲਦਾ ਹੈ। ਮਾਇਕੀ ਸ਼ਕਤੀਆਂ ਦੀ ਵਰਤੋਂ ਕਰਨ ਨਾਲ ਮਨੁੱਖ ਨੂੰ ਸੰਸਾਰਿਕ ਸੁੱਖ ਦਾ ਆਨੰਦ ਮਿਲਦਾ ਹੈ। ਉਦਾਹਰਣ ਦੇ ਤੌਰ ‘ਤੇ ਧਨ-ਸੰਪਦਾ ਇਕੱਤਰ ਕਰਨ ਦੇ ਨਾਲ ਮਨੁੱਖ ਨੂੰ ਸੰਸਾਰ ਵਿੱਚ ਵਿਚਰਨ ਲਈ ਸੰਸਾਰਿਕ ਪਦਾਰਥਾਂ ਨੂੰ ਖਰੀਦਣ ਦੀ ਸ਼ਕਤੀ ਦੀ ਪ੍ਰਾਪਤੀ ਹੁੰਦੀ ਹੈ। ਜਿਸ ਦੇ ਨਾਲ ਉਸ ਨੂੰ ਸੰਸਾਰਿਕ ਪਦਾਰਥਾਂ ਦਾ ਆਨੰਦ ਹਾਸਿਲ ਕਰਨ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ। ਧਨ-ਸੰਪਦਾ ਦੀ ਪ੍ਰਾਪਤੀ ਦੇ ਨਾਲ ਮਨੁੱਖ ਨੂੰ ਸੰਸਾਰ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਆਨੰਦ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਦੇ ਨਾਲ ਜ਼ਮੀਨ-ਜਾਇਦਾਦ ਦੀ ਪ੍ਰਾਪਤੀ ਦੇ ਨਾਲ ਮਨੁੱਖ ਨੂੰ ਸੰਸਾਰਿਕ ਸੁਰੱਖਿਆ ਦਾ ਆਨੰਦ ਪ੍ਰਾਪਤ ਹੁੰਦਾ ਹੈ। ਇੱਕ ਅਮੀਰ ਮਨੁੱਖ ਸੰਸਾਰਿਕ ਪਦਾਰਥਾਂ, ਸੰਸਾਰਿਕ ਸੁੱਖ ਅਤੇ ਸੰਸਾਰਿਕ ਸੁਵਿਧਾਵਾਂ ਨੂੰ ਸੁਖਾਲ਼ਾ ਹਾਸਿਲ ਕਰਨ ਦੀ ਸ਼ੱਮਤਾ ਹੋਣ ਕਰ ਕੇ ਸੁਰੱਖਿਅਤ ਮਹਿਸੂਸ ਕਰਨ ਦਾ ਆਨੰਦ ਮਾਣਦਾ ਹੈ। ਇੱਕ ਅਮੀਰ ਮਨੁੱਖ ਸੰਸਾਰਿਕ ਪਦਾਰਥਾਂ, ਸੰਸਾਰਿਕ ਸੁੱਖ ਅਤੇ ਸੰਸਾਰਿਕ ਸੁਵਿਧਾਵਾਂ ਨੂੰ ਸੁਖਾਲ਼ਾ ਹਾਸਿਲ ਕਰਨ ਦੀ ਸ਼ੱਮਤਾ ਹੋਣ ਕਰ ਕੇ ਸਮਾਜ ਵਿੱਚ ਵੀ ਵੱਡਾ ਹੋਣ ਦੇ ਮਾਣ-ਸਨਮਾਨ ਦਾ ਆਨੰਦ ਹਾਸਿਲ ਕਰਦਾ ਹੈ। ਸੰਸਾਰ ਵਿੱਚ ਵਿਚਰ ਰਿਹਾ ਹਰ ਇੱਕ ਮਨੁੱਖ ਸੰਸਾਰ ਵਿੱਚ ਅਤੇ ਸਮਾਜ ਵਿੱਚ ਮਾਣ ਪ੍ਰਾਪਤ ਕਰਨ ਦੀ ਅਭਿਲਾਸ਼ਾ ਰੱਖਦਾ ਹੈ। ਸੰਸਾਰ ਵਿੱਚ ਵਿਚਰ ਰਿਹਾ ਹਰ ਇੱਕ ਮਨੁੱਖ ਸੰਸਾਰਿਕ ਅਤੇ ਸਮਾਜਿਕ ਖੇਤਰ ਵਿੱਚ ਆਪਣੀ ਪਹਿਚਾਣ ਬਣਾਉਣਾ ਚਾਹੁੰਦਾ ਹੈ ਅਤੇ ਆਪਣਾ ਨਾਮ ਰੋਸ਼ਨ ਕਰਨ ਦਾ ਅਭਿਲਾਸ਼ੀ ਹੁੰਦਾ ਹੈ। ਹਰ ਇੱਕ ਮਨੁੱਖ ਦੀ ਇਹ ਅਭਿਲਾਸ਼ਾ ਹੁੰਦੀ ਹੈ ਕਿ ਉਹ ਸੰਸਾਰ ਵਿਚ: ਨਾਮ (ਸੰਸਾਰਿਕ ਸ਼ੁਹਰਤ ਅਤੇ ਧਨ ਸੰਪਦਾ) ਕਮਾਏ; ਆਪਣੇ ਮਾਤ-ਪਿਤਾ ਦਾ ਨਾਮ ਰੋਸ਼ਨ ਕਰੇ ਅਤੇ ਆਪਣੀ ਕੁਲ ਦਾ ਮਾਣ-ਸਨਮਾਨ ਵਧਾਉਣ ਵਿੱਚ ਸਹਾਇਕ ਸਿੱਧ ਹੋਵੇ। ਇਸ ਲਈ ਸੰਸਾਰਿਕ ਰੁਤਬਿਆਂ ਅਤੇ ਅਹੁਦਿਆਂ ਦੀ ਪ੍ਰਾਪਤੀ ਕਰਨ ਦੇ ਨਾਲ ਮਨੁੱਖ ਨੂੰ ਸੰਸਾਰਿਕ ਮਾਣ-ਸਨਮਾਨ ਦੀ ਪ੍ਰਾਪਤੀ ਦਾ ਆਨੰਦ ਹਾਸਿਲ ਹੁੰਦਾ ਹੈ। ਧਨ-ਸੰਪਦਾ, ਜ਼ਮੀਨ-ਜਾਇਦਾਦ, ਕਾਰੋਬਾਰ ਆਦਿ ਨੂੰ ਅਰਜਿਤ ਕਰਨਾ ਮਨੁੱਖ ਨੂੰ ਸੰਸਾਰ ਅਤੇ ਸਮਾਜ ਵਿੱਚ ਮਾਣ-ਸਨਮਾਨ ਪ੍ਰਾਪਤ ਕਰਵਾਉਣ ਦਾ ਵਸੀਲਾ ਬਣਦਾ ਹੈ। ਸੰਸਾਰਿਕ ਪਦਾਰਥਾਂ, ਸੁੱਖ-ਸੁਵਿਧਾਵਾਂ, ਜ਼ਮੀਨ-ਜਾਇਦਾਦ, ਧਨ-ਸੰਪਦਾ ਨੂੰ ਇਕੱਤਰ ਕਰਨ (ਅਸਤਿ ਕਰਮਾਂ ਦੇ ਦੁਆਰਾ) ਦੇ ਚੱਕਰ ਵਿੱਚ ਫਸਿਆ ਹੋਇਆ ਮਨੁੱਖ ਲਬ-ਲੋਭ ਦੀ ਮਾਇਕੀ ਸ਼ਕਤੀ ਦਾ ਸ਼ਿਕਾਰ ਹੁੰਦਾ ਹੈ। ਸੰਸਾਰਿਕ ਪਦਾਰਥਾਂ, ਸੁੱਖ-ਸੁਵਿਧਾਵਾਂ, ਜ਼ਮੀਨ-ਜਾਇਦਾਦ, ਧਨ-ਸੰਪਦਾ ਨੂੰ ਇਕੱਤਰ ਕਰ ਕੇ (ਅਸਤਿ ਕਰਮਾਂ ਦੁਆਰਾ) ਇਨ੍ਹਾਂ ਦੇ ਮੋਹ-ਬੰਧਨਾਂ ਵਿੱਚ ਫਸ ਜਾਂਦਾ ਹੈ। ਸੰਸਾਰਿਕ ਮਾਣ-ਸਨਮਾਨ ਹਾਸਿਲ ਕਰਨ ਦੇ ਚੱਕਰ ਵਿੱਚ ਫਸ ਕੇ ਮਨੁੱਖ ਅਹੰਕਾਰ ਦੇ ਮਹਾ ਵਿਨਾਸ਼ਕਾਰੀ ਬੰਧਨ ਵਿੱਚ ਗਲਤਾਨ ਹੋਣ ਦਾ ਅਪਰਾਧੀ ਬਣ ਜਾਂਦਾ ਹੈ। ਇਹ ਪਰਮ ਸਤਿ ਹੈ ਕਿ ਸੰਸਾਰਿਕ ਪਦਾਰਥਾਂ, ਸੁੱਖ-ਸੁਵਿਧਾਵਾਂ, ਜ਼ਮੀਨਾਂ-ਜਾਇਦਾਦਾਂ, ਧਨ-ਸੰਪਦਾ, ਸੰਸਾਰਿਕ ਅਹੁਦਿਆਂ ਅਤੇ ਰੁਤਬਿਆਂ ਦੇ ਨਸ਼ੇ ਵਿੱਚ ਮਨੁੱਖ ਲਭ, ਲੋਭ, ਮੋਹ ਅਤੇ ਅਹੰਕਾਰ ਦੀਆਂ ਮਾਇਕੀ ਸ਼ਕਤੀਆਂ ਦੁਆਰਾ ਬੁਣੇ ਗਏ ਸੁੰਦਰ ਜਾਲ ਵਿੱਚ ਫਸ ਜਾਂਦਾ ਹੈ।

ਸੰਸਾਰ ਵਿੱਚ ਵਿਚਰ ਰਿਹਾ ਹਰ ਇੱਕ ਮਨੁੱਖ ਦੁਨਿਆਵੀ ਕਰਮ-ਕਾਂਡੀ ਰਿਸ਼ਤਿਆਂ ਅਤੇ ਸੰਬੰਧਾਂ ਦਾ ਰਸ ਮਾਣਨ ਵਿੱਚ ਵਿਅਸਤ ਹੈ। ਦੁਨਿਆਵੀ ਕਰਮ-ਕਾਂਡ ‘ਤੇ ਆਧਾਰਿਤ ਰਿਸ਼ਤਿਆਂ ਅਤੇ ਸੰਬੰਧਾਂ ਦੇ ਰਸ ਹਨ: ਪਤੀ-ਪਤਨੀ ਦੇ ਆਪਸੀ ਸੰਬੰਧ ਦਾ ਰਸ; ਮਾਤਾ-ਪਿਤਾ ਅਤੇ ਧੀਆਂ-ਪੁੱਤਰਾਂ ਦੇ ਆਪਸੀ ਸੰਬੰਧਾਂ ਦਾ ਰਸ; ਭੈਣਾਂ ਅਤੇ ਭਰਾਵਾਂ ਦੇ ਆਪਸੀ ਸੰਬੰਧਾਂ ਦਾ ਰਸ; ਦਾਦਾ ਦਾਦੀ ਅਤੇ ਪੋਤੇ-ਪੋਤੀਆਂ ਦੇ ਆਪਸੀ ਸੰਬੰਧਾਂ ਦਾ ਰਸ; ਨਾਨਾ-ਨਾਨੀ ਅਤੇ ਦੋਹਤੇ-ਦੋਹਤੀਆਂ ਦੇ ਆਪਸੀ ਸੰਬੰਧਾਂ ਦਾ ਰਸ ਅਤੇ ਹੋਰ ਸਾਰੇ ਸੰਸਾਰਿਕ ਸੰਬੰਧਾਂ ਅਤੇ ਰਿਸ਼ਤਿਆਂ ਦਾ ਰਸ ਆਦਿ। ਇਹ ਸਾਰੇ ਮਾਇਕੀ ਰਸਾਂ ਨੂੰ ਹੀ ਮੋਹ ਕਹਿੰਦੇ ਹਨ। ਦੁਨਿਆਵੀ ਕਰਮ-ਕਾਂਡੀ ਰਿਸ਼ਤਿਆਂ ਅਤੇ ਸੰਬੰਧਾਂ ਦੀ ਹੋਂਦ ਕੇਵਲ ਮਨੁੱਖੀ ਕਰਮਾਂ ਦਾ ਲੇਖਾ-ਜੋਖਾ ਪੂਰਾ ਕਰਨ ਤੱਕ ਹੀ ਹੈ। ਸੰਸਾਰਿਕ ਰਿਸ਼ਤੇ ਅਤੇ ਸੰਬੰਧ ਕਰਮ-ਕਾਂਡੀ ਹੋਣ ਕਾਰਨ ਇਨ੍ਹਾਂ ਰਿਸ਼ਤਿਆਂ ਅਤੇ ਸੰਬੰਧਾਂ ਦਾ ਵਿਨਾਸ਼ ਨਿਸ਼ਚਿਤ ਹੈ। ਮਨੁੱਖ ਦੀ ਮੌਤ ਦੇ ਨਾਲ ਇਸ ਜਨਮ ਦੇ ਕਰਮ-ਕਾਂਡੀ ਰਿਸ਼ਤਿਆਂ ਅਤੇ ਸੰਬੰਧਾਂ ਦਾ ਅੰਤ ਹੋ ਜਾਂਦਾ ਹੈ। ਅਗਲੇ ਨਵੇਂ ਜਨਮ ਵਿੱਚ ਫਿਰ ਨਵੇਂ ਰਿਸ਼ਤੇ ਅਤੇ ਸੰਬੰਧ ਬਣਦੇ ਹਨ ਅਤੇ ਫਿਰ ਮਿਟ ਜਾਂਦੇ ਹਨ। ਇਸ ਲਈ ਮਨੁੱਖ ਨੂੰ ਇਸ ਪਰਮ ਸਤਿ ਦਾ ਗਿਆਨ ਹੋਣਾ ਲਾਜ਼ਮੀ ਹੈ ਕਿ ਸਾਰੇ ਸੰਸਾਰਿਕ ਰਿਸ਼ਤੇ ਅਤੇ ਸੰਬੰਧ ਝੂਠੇ ਹਨ ਅਤੇ ਬਿਨਸਣਹਾਰ ਹਨ। ਫਿਰ ਭੀ ਮਨੁੱਖ ਇਨ੍ਹਾਂ ਰਿਸ਼ਤਿਆਂ ਅਤੇ ਸੰਬੰਧਾਂ ਦੇ ਝੂਠੇ ਮੋਹ ਜਾਲ ਵਿੱਚ ਫਸਿਆ ਰਹਿ ਜਾਂਦਾ ਹੈ। ਸੰਸਾਰਿਕ ਰਿਸ਼ਤਿਆਂ ਅਤੇ ਸੰਬੰਧਾਂ ਦੇ ਮੋਹ ਜਾਲ ਵਿੱਚ ਫਸ ਕੇ ਮਨੁੱਖ ਬੇਅੰਤ ਕਰਮ-ਕਾਂਡੀ ਲੜੀਆਂ ਨੂੰ ਜਨਮ ਦਿੰਦਾ ਹੈ। ਜਿਸ ਕਾਰਨ ਨਵੀਆਂ ਸਥਾਪਿਤ ਹੋਈਆਂ ਕਰਮ-ਕਾਂਡੀ ਲੜੀਆਂ ਦਾ ਲੇਖਾ-ਜੋਖਾ ਭੁਗਤਣ ਲਈ ਮਨੁੱਖ ਨੂੰ ਬਾਰ-ਬਾਰ ਜਨਮ-ਮਰਨ ਦੇ ਗੇੜ ਵਿੱਚੋਂ ਨਿਕਲਨਾ ਪੈਂਦਾ ਹੈ।

ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਜਦ ਮਨੁੱਖ ਦੀ ਰਚਨਾ ਕੀਤੀ ਤਾਂ ਉਸ ਨੇ ਧਰਮ ਦੀ ਮਰਿਯਾਦਾ ਅਨੁਸਾਰ ਜੋ ਨਰ ਅਤੇ ਨਾਰੀ (ਵਿਵਾਹਿਤ ਪਤੀ-ਪਤਨੀ) ਦਾ ਪਵਿੱਤਰ ਮਿਲਣ ਹੁੰਦਾ ਹੈ ਉਸ ਨੂੰ ਸ੍ਰਿਸ਼ਟੀ ਵਿੱਚ ਮਨੁੱਖ ਜਾਤ ਦੀ ਰਚਨਾ ਦਾ ਆਧਾਰ ਬਣਾਇਆ ਹੈ। ਪਤੀ-ਪਤਨੀ ਦੇ ਇੱਕ ਦੂਜੇ ਲਈ ਇਲਾਹੀ ਪ੍ਰੀਤ, ਪ੍ਰੇਮ, ਭਰੋਸੇ ਨੂੰ ਇਸ ਪਾਵਨ ਸੰਬੰਧ (ਪਤੀ-ਪਤਨੀ) ਦਾ ਆਧਾਰ ਬਣਾਇਆ ਹੈ। ਪਤੀ ਅਤੇ ਪਤਨੀ ਦੇ ਇੱਕ ਦੂਜੇ ਲਈ ਇਲਾਹੀ ਹੁਕਮ ਅਨੁਸਾਰ ਕੀਤੇ ਗਏ ਸਮਰਪਣ ਦਾ ਆਧਾਰ ਭਰੋਸਾ, ਪ੍ਰੇਮ ਅਤੇ ਪ੍ਰੀਤ ਹੁੰਦਾ ਹੈ, ਜੋ ਪਤੀ-ਪਤਨੀ ਦੇ ਸੰਬੰਧ ਨੂੰ ਪਾਵਨ-ਪਵਿੱਤਰ ਬਣਾਉਂਦਾ ਹੈ। ਪ੍ਰੀਤ, ਪ੍ਰੇਮ ਅਤੇ ਭਰੋਸੇ ਉੱਪਰ ਆਧਾਰਿਤ ਪਤੀ-ਪਤਨੀ ਦੇ ਪਾਵਨ ਸੰਬੰਧ ਨੂੰ ਸ੍ਰਿਸ਼ਟੀ ਵਿੱਚ ਮਨੁੱਖ ਜਾਤ ਦੀ ਰਚਨਾ ਦਾ ਆਧਾਰ ਬਣਾਇਆ ਹੈ। ਭਾਵ ਪਤੀ-ਪਤਨੀ ਦੇ ਸੰਬੰਧ ਦਾ ਆਧਾਰ ਇੱਕ ਦੂਜੇ ਲਈ ਸਮਰਪਣ ਹੈ। ਸਮਰਪਣ ਵਿੱਚੋਂ ਭਰੋਸੇ ਦਾ ਜਨਮ ਹੁੰਦਾ ਹੈ। ਭਰੋਸੇ ਵਿੱਚੋਂ ਹੀ ਪ੍ਰੀਤ ਪ੍ਰੇਮ ਦਾ ਜਨਮ ਹੁੰਦਾ ਹੈ। ਭਰੋਸਾ, ਪ੍ਰੀਤ ਅਤੇ ਪ੍ਰੇਮ ਸਤਿ ਪਾਰਬ੍ਰਹਮ ਦਾ ਹੀ ਰੂਪ ਹੁੰਦਾ ਹੈ। ਇਸ ਲਈ ਪਤੀ-ਪਤਨੀ ਦਾ ਭਰੋਸੇ, ਪ੍ਰੀਤ ਅਤੇ ਪ੍ਰੇਮ ਨਾਲ ਭਰਪੂਰ ਸੰਬੰਧ ਪਾਵਨ ਪਵਿੱਤਰ ਹੁੰਦਾ ਹੈ। ਸ੍ਰਿਸ਼ਟੀ ਦੀ ਰਚਨਾ ਵਿੱਚ ਮਨੁੱਖ ਜਾਤ ਦੀ ਰਚਨਾ ਨੂੰ ਕਾਇਮ ਰੱਖਣ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖੀ ਰਚਨਾ ਕਰਨ ਦੀ ਇਸ ਪਰਮ ਸ਼ਕਤੀ ਨੂੰ ਪਤੀ-ਪਤਨੀ ਦੇ ਪਾਵਨ (ਇਲਾਹੀ ਪ੍ਰੀਤ, ਪ੍ਰੇਮ ਅਤੇ ਭਰੋਸੇ ਤੋਂ ਜਨਮੇ) ਮਿਲਣ ਵਿੱਚ ਰੱਖਿਆ ਹੈ।

ਇਲਾਹੀ ਹੁਕਮ ਅਨੁਸਾਰ ਮਨੁੱਖ ਵਿੱਚ ਸਥਾਪਿਤ ਮਨੁੱਖੀ ਰਚਨਾ ਦੀ ਇਸ ਪਰਮ ਸ਼ਕਤੀ ਦਾ ਪੂਰਨ ਆਦਰ ਅਤੇ ਸਨਮਾਨ ਕਰਨਾ ਹਰ ਇੱਕ ਮਨੁੱਖ (ਨਰ ਅਤੇ ਨਾਰੀ) ਦੀ ਆਤਮਿਕ ਅਤੇ ਨੈਤਿਕ ਜ਼ੁੰਮੇਵਾਰੀ ਹੈ। ਮਨੁੱਖ (ਨਰ-ਨਾਰੀ) ਵਿੱਚ ਸਥਾਪਿਤ ਰਚਨਾ ਦੀ ਇਸ ਪਰਮ ਸ਼ਕਤੀ ਦੀ ਨਿਰਾਦਰੀ ਹੀ ਕਾਮ ਵਾਸ਼ਨਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਨੂੰ ਜਨਮ ਦਿੰਦੀ ਹੈ। ਇਲਾਹੀ ਹੁਕਮ ਅਨੁਸਾਰ ਮਨੁੱਖੀ ਰਚਨਾ ਕਰਨ ਦੀ ਇਹ ਪਰਮ ਸ਼ਕਤੀ ਜੋ ਨਰ-ਨਾਰੀ (ਪਤੀ-ਪਤਨੀ ਦੇ ਪਾਵਨ ਸੰਬੰਧ ਦੁਆਰਾ) ਵਿੱਚ ਸਥਾਪਿਤ ਹੈ; ਉਸ ਪਾਵਨ ਹੁਕਮ ਦੀ ਅਦੂਲੀ ਹੀ ਕਾਮ ਚੰਡਾਲ ਨੂੰ ਜਨਮ ਦਿੰਦੀ ਹੈ। ਕਾਮ ਚੰਡਾਲ ਦੀ ਗ਼ੁਲਾਮੀ ਵਿੱਚ ਇਸ ਇਲਾਹੀ ਹੁਕਮ ਦੀ ਅਦੂਲੀ ਮਨੁੱਖ ਦੇ ਵਿਨਾਸ਼ ਦਾ ਕਾਰਨ ਬਣ ਜਾਂਦੀ ਹੈ। ਅੱਜ ਦੇ ਘੋਰ ਕਲਜੁਗੀ ਸਮੇਂ ਅੰਦਰ ਹਰ ਇੱਕ ਮਨੁੱਖ ਇਸ ਪਾਵਨ ਹੁਕਮ ਦੀ ਨਾਫ਼ਰਮਾਨੀ ਦਾ ਮਹਾ ਵਿਨਾਸ਼ਕਾਰੀ ਗੁਨਾਹ ਕਰਨ ਵਿੱਚ ਵਿਅਸਤ ਹੈ। ਧਰਤੀ ਉੱਪਰ ਵਿਚਰ ਰਿਹਾ ਹਰ ਇੱਕ ਮਨੁੱਖ ਕਾਮ ਵਾਸ਼ਨਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਦਾ ਗੁਲਾਮ ਬਣੀ ਬੈਠਾ ਹੈ।

ਅੱਜ ਦੇ ਘੋਰ ਕਲਜੁਗ ਦੇ ਸਮੇਂ ਅੰਦਰ ਕਾਮ ਵਾਸ਼ਨਾ ਨੂੰ ਸ਼ਾਂਤ ਕਰਨ ਦੀ ਤਿੱਖੀ ਅਭਿਲਾਸ਼ਾ ਹਰ ਇੱਕ ਮਨੁੱਖ (ਨਰ ਅਤੇ ਨਾਰੀ) ਦੇ ਅੰਦਰ ਵਰਤ ਰਹੀ ਹੈ। ਅੱਜ ਦੇ ਘੋਰ ਕਲਜੁਗ ਦੇ ਸਮੇਂ ਅੰਦਰ ਕਾਮ ਚੰਡਾਲ ਦਾ ਬੋਲ-ਬਾਲਾ ਹੈ। ਛੋਟੇ ਬਾਲਕ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ (ਨਰ ਅਤੇ ਨਾਰੀ ਦੋਨੋਂ) ਕਾਮ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਦੇ ਸ਼ਿਕਾਰ ਹਨ। ਸਰੀਰਕ ਸਪਰਸ਼ (ਨਰ ਅਤੇ ਨਾਰੀ ਵਿੱਚ) ਨਾਲ ਮਨੁੱਖ ਨੂੰ ਸਰੀਰਕ ਆਨੰਦ ਦਾ ਅਨੁਭਵ ਹੁੰਦਾ ਹੈ। ਸਰੀਰਕ ਸਪਰਸ਼ ਦੀ ਵਿਕਾਰੀ ਸ਼ਕਤੀ ਹੀ ਮਨੁੱਖ ਵਿੱਚ ਕਾਮ ਵਾਸ਼ਨਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਨੂੰ ਜਨਮ ਦਿੰਦੀ ਹੈ। ਇਸ ਲਈ ਕਾਮ ਦੀ ਕਿਰਿਆ ਮਨੁੱਖ (ਨਰ ਅਤੇ ਨਾਰੀ) ਨੂੰ ਸਰੀਰਕ ਆਨੰਦ ਦਾ ਅਨੁਭਵ ਕਰਵਾਉਂਦੀ ਹੈ। ਕਾਮ ਦੁਆਰਾ ਇਸ ਸਰੀਰਕ ਆਨੰਦ ਮਾਣਨ ਦੀ ਭੁੱਖ ਹਰ ਇੱਕ ਮਨੁੱਖ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਸਰੀਰਕ ਰੂਪ ਅਤੇ ਇਸ ਦੀ ਭੌਤਿਕ ਸੁੰਦਰਤਾ ਹਰ ਇੱਕ ਮਨੁੱਖ ਵਿੱਚ (ਨਰ ਅਤੇ ਨਾਰੀ ਵਿੱਚ) ਇੱਕ ਦੂਜੇ ਲਈ ਆਕਰਸ਼ਨ ਪੈਦਾ ਕਰਦੀ ਹੈ। ਸਰੀਰਕ ਰੂਪ ਅਤੇ ਇਸ ਦੀ ਭੌਤਿਕ ਸੁੰਦਰਤਾ ਕਾਰਨ ਪੈਦਾ ਹੋਇਆ ਆਕਰਸ਼ਨ ਹੀ ਮਨੁੱਖ ਵਿੱਚ ਸਪਰਸ਼ ਕਰਨ ਦੀ ਲਾਲਸਾ ਦੀ ਵਿਕਾਰੀ ਸ਼ਕਤੀ ਨੂੰ ਜਨਮ ਦਿੰਦਾ ਹੈ। ਨਰ ਅਤੇ ਨਾਰੀ ਵਿੱਚ ਪੈਦਾ ਹੁੰਦੀ ਇੱਕ ਦੂਜੇ ਨੂੰ ਸਪਰਸ਼ ਕਰਨ ਦੀ ਲਾਲਸਾ ਹੀ ਕਾਮ ਵਾਸ਼ਨਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਨੂੰ ਜਨਮ ਦਿੰਦੀ ਹੈ। ਇਸ ਤਰ੍ਹਾਂ ਕਾਮ ਵਾਸ਼ਨਾ ਦੀ ਵਿਨਾਸ਼ਕਾਰੀ ਸ਼ਕਤੀ ਹੀ ਮਨੁੱਖ ਵਿੱਚ ਵਿਪਰੀਤ ਲਿੰਗ ਨਾਲ ਸਰੀਰਕ ਸੰਬੰਧ ਬਣਾਉਣ ਦੀ ਵਿਨਾਸ਼ਕਾਰੀ ਤ੍ਰਿਸ਼ਣਾ ਪੈਦਾ ਕਰਦੀ ਹੈ। ਕਾਮ ਵਾਸ਼ਨਾ ਦੀ ਮਹਾ ਵਿਨਾਸ਼ਕਾਰੀ ਤ੍ਰਿਸ਼ਣਾ ਬੁਝਾਉਣ ਦੇ ਚੱਕਰ ਵਿੱਚ ਸਾਰਾ ਸੰਸਾਰ ਗਲਤਾਨ ਹੋ ਰਿਹਾ ਹੈ। ਇਹ ਪਰਮ ਸਤਿ ਹੈ ਕਿ ਮਨੁੱਖੀ ਰਚਨਾ ਦੀ ਪਰਮ ਸ਼ਕਤੀ ਜੋ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖ (ਨਰ ਅਤੇ ਨਾਰੀ) ਵਿੱਚ ਦਰਗਾਹੀ ਹੁਕਮ ਅਨੁਸਾਰ ਸਥਾਪਿਤ ਕੀਤੀ ਹੈ; ਉਸ ਪਰਮ ਸ਼ਕਤੀ ਦਾ ਸਨਮਾਨ ਕਰਨ ਦੀ ਬਜਾਏ ਸਾਰੀ ਲੋਕਾਈ ਇਸ ਪਰਮ ਸ਼ਕਤੀ ਦੀ ਦੁਰਵਰਤੋਂ ਕਰਨ ਵਿੱਚ ਵਿਅਸਤ ਹੈ। ਇਲਾਹੀ ਦਰਗਾਹੀ ਹੁਕਮ ਦੀ ਅਦੂਲੀ ਕਰਨਾ ਇੱਕ ਮਹਾ ਵਿਨਾਸ਼ਕਾਰੀ ਗੁਨਾਹ ਹੈ ਅਤੇ ਸਾਰੀ ਲੋਕਾਈ ਇਸ ਇਲਾਹੀ ਹੁਕਮ (ਇਲਾਹੀ ਦਰਗਾਹੀ ਹੁਕਮ ਜਿਸ ਦੇ ਨਾਲ ਮਨੁੱਖੀ ਰਚਨਾ ਕਰਨ ਦੀ ਪਰਮ ਸ਼ਕਤੀ ਮਨੁੱਖ ਵਿੱਚ ਸਥਾਪਿਤ ਕੀਤੀ ਗਈ ਹੈ) ਦੀ ਅਦੂਲੀ ਕਰਨ ਵਿੱਚ ਵਿਅਸਤ ਹੈ।

ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਕਰਨਾ ਹਰ ਇੱਕ ਮਨੁੱਖ ਦਾ ਸੁਭਾਅ ਹੈ। ਨਿੰਦਿਆ, ਚੁਗ਼ਲੀ ਅਤੇ ਬਖੀਲੀ ਕਰਨ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹਰ ਇੱਕ ਮਨੁੱਖ ਵਿੱਚ ਸਥਾਪਿਤ ਹੁੰਦੀ ਹੈ। ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਕਰਨ ਦਾ ਰਸ ਮਨੁੱਖ ਨੂੰ ਮਿੱਠਾ ਲੱਗਦਾ ਹੈ। ਦੂਜਿਆਂ ਦੀ ਬੁਰਾਈ ਸੁਣਨ ਅਤੇ ਕਰਨ ਵਿੱਚ ਮਨੁੱਖ ਨੂੰ ਆਨੰਦ ਦਾ ਅਨੁਭਵ ਹੁੰਦਾ ਹੈ। ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਕਰਨਾ ਵੀ ਇੱਕ ਮਿੱਠਾ ਜ਼ਹਿਰ ਪੀਣ ਦੇ ਸਮਾਨ ਹੈ। ਜਿੱਥੇ ਕਿ ਇਹ ਪਰਮ ਸਤਿ ਹੈ ਕਿ ਦੂਜਿਆਂ ਦੀ ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਮਨੁੱਖ ਦੇ ਵਿਨਾਸ਼ ਦਾ ਕਾਰਨ ਬਣਦੀ ਹੈ। ਕਿਉਂਕਿ ਇਹ ਦਰਗਾਹੀ ਵਿਧਾਨ ਹੈ ਕਿ ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਕਰਨ ਵਾਲਾ ਮਨੁੱਖ (ਆਪਣੀ ਰਸਨਾ ਨਾਲ) ਜਿਸ ਮਨੁੱਖ ਦੀ ਨਿੰਦਿਆ ਕਰਦਾ ਹੈ; ਉਸ ਮਨੁੱਖ ਦੀ ਮੈਲ ਆਪਣੀ ਰਸਨਾ ਨਾਲ ਚੱਟ-ਚੱਟ ਕੇ ਸਾਫ਼ ਕਰਦਾ ਹੈ। ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਕਰਨ ਵਾਲਾ ਮਨੁੱਖ ਆਪਣੀ ਰਸਨਾ ਦੇ ਨਾਲ ਜ਼ਹਿਰ ਦਾ ਹੀ ਸੇਵਨ ਕਰਦਾ ਹੈ। ਨਿੰਦਿਆ ਕਰਨ ਵਾਲਾ ਮਨੁੱਖ ਆਪਣੀ ਸਤੋ ਬਿਰਤੀ ਗੁਆ ਬੈਠਦਾ ਹੈ। ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਕਰਨ ਵਾਲਾ ਮਨੁੱਖ ਆਪਣੀ ਪਿਛਲੀ ਕੀਤੀ ਬੰਦਗੀ ਦੀ ਕਮਾਈ ਗੁਆ ਬੈਠਦਾ ਹੈ। ਨਿੰਦਿਆ ਕਰਨ ਵਾਲੇ ਮਨੁੱਖ ਦੀ ਪਿਛਲੀ ਕੀਤੀ ਬੰਦਗੀ ਦੀ ਕਮਾਈ ਉਸ ਮਨੁੱਖ ਦੇ ਖਾਤੇ ਵਿੱਚ ਚਲੀ ਜਾਂਦੀ ਹੈ ਜਿਸ ਮਨੁੱਖ ਦੀ ਉਹ ਨਿੰਦਿਆ ਕਰਦਾ ਹੈ। ਨਿੰਦਿਆ ਕਰਨ ਵਾਲੇ ਮਨੁੱਖ ਨੂੰ ਇਸ ਪਰਮ ਸਤਿ ਦਾ ਗਿਆਨ ਨਾ ਹੋਣ ਕਾਰਨ ਉਹ ਨਿੰਦਿਆ ਕਰਨ ਵਿੱਚ ਆਨੰਦ ਦਾ ਅਨੁਭਵ ਕਰਦਾ ਹੈ। ਆਪਣਾ ਪਿਛਲਾ ਇਕੱਤਰ ਕੀਤਾ ਹੋਇਆ ਅੰਮ੍ਰਿਤ ਗੁਆ ਕੇ ਜ਼ਹਿਰ ਇਕੱਤਰ ਕਰਦਾ ਹੈ। ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਮਨੁੱਖ ਦਾ ਵਿਨਾਸ਼ ਕਰ ਦਿੰਦੀ ਹੈ। ਇਸ ਲਈ ਨਿੰਦਿਆ ਕਰਨ ਵਾਲੇ ਮਨੁੱਖ ਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਹੁੰਦੀ ਹੈ। ਇਸ ਲਈ ਨਿੰਦਿਆ ਦਾ ਰਸ ਲੈਣ ਵਾਲਾ ਮਨੁੱਖ ਆਪ ਹੀ ਆਪਣਾ ਵਿਨਾਸ਼ ਕਰਦਾ ਹੈ। ਨਿੰਦਿਆ ਕਰਨ ਵਾਲਾ ਮਨੁੱਖ ਨਰਕ ਦਾ ਭਾਗੀ ਬਣਦਾ ਹੈ। ਨਿੰਦਿਆ ਬਾਰੇ ਕਹੇ ਗਏ ਇਨ੍ਹਾਂ ਪਰਮ ਸਤਿ ਤੱਤਾਂ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥

ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥

{ਪੰਨਾ ੧੫}

ਮੁਖਿ ਨਿੰਦਾ ਆਖਾ ਦਿਨੁ ਰਾਤਿ ॥ ਪਰ ਘਰੁ ਜੋਹੀ ਨੀਚ ਸਨਾਤਿ ॥

ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥ ਧਾਣਕ ਰੂਪਿ ਰਹਾ ਕਰਤਾਰ ॥੨॥

{ਪੰਨਾ ੨੪}

ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥

{ਪੰਨਾ ੮੮}

ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ ॥

ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ ॥

{ਪੰਨਾ ੫੦੬-੫੦੭}

ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ ॥

ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ ॥੫॥

ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥

ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬॥

{ਪੰਨਾ ੭੫੫}

ਮਨਮੁਖ ਹਉਮੈ ਮਾਇਆ ਸੂਤੇ ॥

ਅਪਣਾ ਘਰੁ ਨ ਸਮਾਲਹਿ ਅੰਤਿ ਵਿਗੂਤੇ ॥

ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖਿ ਨਿਵਾਸੀ ਹੇ ॥

{ਪੰਨਾ ੧੦੪੮-੧੦੪੯}

ਗਉੜੀ ॥

ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥

ਨਿੰਦਾ ਜਨ ਕਉ ਖਰੀ ਪਿਆਰੀ ॥

ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥

ਨਿੰਦਾ ਹੋਇ ਤ ਬੈਕੁੰਠਿ ਜਾਈਐ ॥

ਨਾਮੁ ਪਦਾਰਥੁ ਮਨਹਿ ਬਸਾਈਐ ॥

ਰਿਦੈ ਸੁਧ ਜਉ ਨਿੰਦਾ ਹੋਇ ॥

ਹਮਰੇ ਕਪਰੇ ਨਿੰਦਕੁ ਧੋਇ ॥੧॥

ਨਿੰਦਾ ਕਰੈ ਸੁ ਹਮਰਾ ਮੀਤੁ ॥

ਨਿੰਦਕ ਮਾਹਿ ਹਮਾਰਾ ਚੀਤੁ ॥

ਨਿੰਦਕੁ ਸੋ ਜੋ ਨਿੰਦਾ ਹੋਰੈ ॥

ਹਮਰਾ ਜੀਵਨੁ ਨਿੰਦਕੁ ਲੋਰੈ ॥੨॥

ਨਿੰਦਾ ਹਮਰੀ ਪ੍ਰੇਮ ਪਿਆਰੁ ॥

ਨਿੰਦਾ ਹਮਰਾ ਕਰੈ ਉਧਾਰੁ ॥

ਜਨ ਕਬੀਰ ਕਉ ਨਿੰਦਾ ਸਾਰੁ ॥

ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥

{ਪੰਨਾ ੩੩੯}            

ਧੰਨ ਧੰਨ ਸੰਤ ਕਬੀਰ ਪਾਤਸ਼ਾਹ ਜੀ ਨੇ ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਹੈ ਕਿ ਨਿੰਦਕ ਡੁੱਬਦਾ ਹੈ ਅਤੇ ਜਿਸ ਮਨੁੱਖ ਦੀ ਨਿੰਦਕ ਨਿੰਦਿਆ ਕਰਦਾ ਹੈ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਸੰਤ ਕਬੀਰ ਜੀ ਨੇ ਲੋਕਾਈ ਤੋਂ ਨਿੰਦਿਆ ਕਰਵਾਉਣ ਵਿੱਚ ਆਪਣਾ ਭਲਾ ਹੁੰਦਾ ਦੇਖਿਆ ਹੈ। ਉਨ੍ਹਾਂ ਨੇ ਆਪਣੀ ਨਿੰਦਿਆ ਨੂੰ ਪ੍ਰੀਤ ਕੀਤੀ ਹੈ। ਉਨ੍ਹਾਂ ਨੇ ਆਪਣੇ ਨਿੰਦਕ ਨਾਲ ਪ੍ਰੀਤ ਕੀਤੀ ਹੈ ਅਤੇ ਨਿੰਦਕ ਨੂੰ ਆਪਣਾ ਮਿੱਤਰ ਕਿਹਾ ਹੈ। ਸੰਤ ਕਬੀਰ ਜੀ ਨੇ ਆਪਣੀ ਹੀ ਨਿੰਦਿਆ ਨੂੰ ਇਤਨੀ ਪ੍ਰੀਤ ਕੀਤੀ ਹੈ ਕਿ ਨਿੰਦਿਆ ਨੂੰ ਆਪਣਾ ਮਾਤ-ਪਿਤਾ ਕਿਹਾ ਹੈ। ਕਿਉਂਕਿ ਨਿੰਦਕ ਜਿਸ ਮਨੁੱਖ ਦੀ ਨਿੰਦਿਆ ਕਰਦਾ ਹੈ ਉਹ ਉਸ ਮਨੁੱਖ ਦੇ ਅੰਦਰ ਦੀ ਮੈਲ ਧੋਂਦਾ ਹੈ। ਜਿਸ ਦੇ ਨਾਲ ਮਨੁੱਖ (ਜਿਸ ਦੀ ਨਿੰਦਿਆ ਹੁੰਦੀ ਹੈ) ਦੇ ਮਨ ਦੀ ਮੈਲ ਧੁਪਦੀ ਹੈ ਅਤੇ ਹਿਰਦਾ ਸ਼ੁੱਧ ਹੁੰਦਾ ਹੈ। ਐਸਾ ਹੋਣ ਨਾਲ ਮਨੁੱਖ ਦੇ ਮਨ-ਹਿਰਦੇ ਵਿੱਚ ਨਾਮ-ਬੰਦਗੀ ਹੋਰ ਗਹਿਰੀ ਉਤਰ ਜਾਂਦੀ ਹੈ। ਮਨੁੱਖ ਦੀ ਬੰਦਗੀ ਸੌਖੀ ਹੋ ਜਾਂਦੀ ਹੈ। ਜਿਸ ਮਨੁੱਖ ਦੀ ਨਿੰਦਿਆ ਹੁੰਦੀ ਹੈ ਉਸ ਨੂੰ ਦਰਗਾਹ ਦੀ ਪ੍ਰਾਪਤੀ ਹੁੰਦੀ ਹੈ। ਨਿੰਦਿਆ ਹੋਣ ਦੇ ਨਾਲ ਨਾਮ ਪਦਾਰਥ ਮਨ ਵਿੱਚ ਵੱਸ ਜਾਂਦਾ ਹੈ। ਨਿੰਦਿਆ ਹੋਣ ਨਾਲ ਮਨੁੱਖ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ। ਨਿੰਦਿਆ ਹੋਣ ਨਾਲ ਮਨੁੱਖ ਦਾ ਉਧਾਰ ਹੁੰਦਾ ਹੈ। ਕਿਸੇ ਵੀ ਭਗਤ ਦੀ ਬੰਦਗੀ ਨਿੰਦਿਆ ਹੋਣ ਤੋਂ ਬਗੈਰ ਪੂਰਨ ਨਹੀਂ ਹੁੰਦੀ ਹੈ। ਭਗਤ ਦੀ ਭਗਤੀ ਦਾ ਸਾਰ ਹੀ ਨਿੰਦਿਆ ਹੈ। ਹਰ ਇੱਕ ਭਗਤ ਦੀ ਨਿੰਦਿਆ ਹੋਣਾ ਲਾਜ਼ਮੀ ਹੈ। ਇਸ ਲਈ ਬੰਦਗੀ ਦੇ ਮਾਰਗ ਉੱਪਰ ਚਲ ਰਹੇ ਭਗਤ ਜਨਾਂ ਨੂੰ ਸੰਤ ਕਬੀਰ ਜੀ ਦੇ ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਇਸ ਪੂਰਨ ਬ੍ਰਹਮ ਗਿਆਨ ਦੇ ਸਤਿ ਤੱਤਾਂ ਨੂੰ ਅਪਣਾਉਣਾ ਬੇਅੰਤ ਲਾਜ਼ਮੀ ਹੈ।

ਹਰ ਇੱਕ ਮਨੁੱਖ ਦੇ ਮਨ ਵਿੱਚ ਤ੍ਰਿਸ਼ਣਾ ਦਾ ਵਾਸ ਹੁੰਦਾ ਹੈ। ਮਨੁੱਖੀ ਮਨ ਦੀ ਤ੍ਰਿਸ਼ਣਾ ਇੱਕ ਮਹਾ ਵਿਨਾਸ਼ਕਾਰੀ ਮਾਇਕੀ (ਰਜੋ ਗੁਣੀ) ਸ਼ਕਤੀ ਹੈ ਜੋ ਕਿ ਮਨੁੱਖ ਨੂੰ ਬਾਕੀ ਦੀਆਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਤਮੋ ਗੁਣੀ) ਵਿੱਚ ਉਲਝਾ ਕੇ ਰੱਖਦੀ ਹੈ। ਉੱਪਰ ਵਿਚਾਰੇ ਗਏ ਅਤੇ ਹੋਰ ਸਾਰੇ ਸੰਸਾਰਿਕ ਮਾਇਕੀ ਰਸਾਂ ਨੂੰ ਭੋਗਣ ਦੀ ਤ੍ਰਿਸ਼ਣਾ ਹੀ ਮਨੁੱਖ ਨੂੰ ਸਾਰੇ ਝੂਠ ਕਰਮ ਕਰਨ ਲਈ ਮਜਬੂਰ ਕਰਦੀ ਹੈ। ਤ੍ਰਿਸ਼ਣਾ ਦਾ ਭਾਵ ਸਾਰੇ ਸੰਸਾਰਿਕ ਮਾਇਕੀ ਰਸਾਂ ਨੂੰ ਭੋਗਣ ਦੇ ਸਾਧਨਾਂ ਦੀ ਪ੍ਰਾਪਤੀ ਕਰਨ ਦੀ ਤੀਬਰ ਇੱਛਾ ਹੈ। ਤ੍ਰਿਸ਼ਣਾ ਦਾ ਭਾਵ ਸਾਰੇ ਸੰਸਾਰਿਕ ਮਾਇਕੀ ਰਸਾਂ ਨੂੰ ਭੋਗਣ ਦੀ ਤੀਬਰ ਇੱਛਾ ਹੈ। ਜਦੋਂ ਮਨੁੱਖ ਉੱਪਰ ਵਿਚਾਰੇ ਗਏ ਅਤੇ ਹੋਰ ਸਾਰੇ ਸੰਸਾਰਿਕ ਮਾਇਕੀ ਰਸਾਂ ਨੂੰ ਸੰਸਾਰ ਵਿੱਚ ਦੇਖਦਾ ਹੈ ਤਾਂ ਉਸ ਦੇ ਮਨ ਵਿੱਚ ਇਨ੍ਹਾਂ ਮਾਇਕੀ ਰਸਾਂ ਨੂੰ ਭੋਗਣ ਦੀ ਇੱਛਾ ਪੈਦਾ ਹੁੰਦੀ ਹੈ। ਜਦੋਂ ਸੰਸਾਰ ਵਿੱਚ ਵਿਚਰਦਾ ਹੋਇਆ ਮਨੁੱਖ ਆਪਣੇ ਰੋਜ਼ਾਨਾ ਜੀਵਨ ਵਿੱਚ ਬਾਰ-ਬਾਰ ਇਨ੍ਹਾਂ ਮਾਇਕੀ ਰਸਾਂ ਨੂੰ ਦੇਖਦਾ ਹੈ ਤਾਂ ਉਸ ਦੇ ਮਨ ਅੰਦਰ ਪੈਦਾ ਹੁੰਦੀ ਇਹ ਇੱਛਾ (ਮਾਇਕ ਰਸਾਂ ਨੂੰ ਪ੍ਰਾਪਤ ਕਰਨ ਦੀ) ਹੋਰ ਪ੍ਰਬਲ ਹੁੰਦੀ ਜਾਂਦੀ ਹੈ। ਜਦੋਂ ਮਨੁੱਖ ਨੂੰ ਆਪਣੇ ਪ੍ਰਾਪਤ ਸਾਧਨਾਂ ਦੇ ਦੁਆਰਾ ਇਨ੍ਹਾਂ ਮਾਇਕੀ ਰਸਾਂ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਉਹ ਮਾਨਸਿਕ ਤੌਰ ‘ਤੇ ਇਨ੍ਹਾਂ ਮਾਇਕੀ ਰਸਾਂ ਦੀ ਪ੍ਰਾਪਤੀ ਕਰਨ ਵਾਸਤੇ ਪਾਗਲ ਹੋਣ ਲੱਗਦਾ ਹੈ ਅਤੇ ਉਸ ਦੀ ਸੁੱਧ-ਬੁੱਧ ਨਸ਼ਟ ਹੋ ਜਾਂਦੀ ਹੈ। ਇਨ੍ਹਾਂ ਮਾਇਕੀ ਰਸਾਂ ਨੂੰ ਪ੍ਰਾਪਤ ਕਰਨ ਦਾ ਇਹ ਮਨੁੱਖੀ ਮਨ ਦਾ ਪਾਗਲਪਣ ਹੀ ਤ੍ਰਿਸ਼ਣਾ ਹੈ। ਤ੍ਰਿਸ਼ਣਾ ਨੂੰ ਬੁਝਾਉਣ ਲਈ ਹੀ ਮਨੁੱਖ (ਮਹਾ ਵਿਨਾਸ਼ਕਾਰੀ ਤਮੋ ਗੁਣੀ ਸ਼ਕਤੀਆਂ ਦੇ ਅਧੀਨ) ਕਈ ਮਹਾ ਵਿਨਾਸ਼ਕਾਰੀ ਅਸਤਿ ਕਰਮ ਕਰਦਾ ਹੈ। ਇਨ੍ਹਾਂ ਅਸਤਿ ਕਰਮਾਂ ਦੁਆਰਾ ਜਦ ਮਨੁੱਖ ਦੀ ਇੱਕ ਇੱਛਾ ਪੂਰਨ ਹੁੰਦੀ ਹੈ ਤਾਂ ਉਸ ਦਾ ਹੌਸਲਾ ਵੱਧ ਜਾਂਦਾ ਹੈ। ਫਿਰ ਉਹ ਬਾਰ-ਬਾਰ ਪਾਪ ਕਰਮ ਕਰਦਾ ਹੈ ਤਾਂ ਕਿ ਉਹ ਆਪਣੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਕਰ ਸਕੇ। ਪਰੰਤੂ ਮਨੁੱਖ ਦੀਆਂ ਇੱਛਾਵਾਂ ਦਾ ਕਦੇ ਅੰਤ ਨਹੀਂ ਹੁੰਦਾ ਹੈ। ਇੱਕ ਇੱਛਾ ਪੂਰੀ ਹੁੰਦੀ ਹੈ ਤਾਂ ਦਸ ਹੋਰ ਨਵੀਆਂ ਇੱਛਾਵਾਂ ਜਨਮ ਲੈਂਦੀਆਂ ਹਨ। ਇਸ ਤਰ੍ਹਾਂ ਮਨੁੱਖੀ ਮਨ ਦੀ ਤ੍ਰਿਸ਼ਣਾ ਵੱਧਦੀ ਜਾਂਦੀ ਹੈ। ਮਨੁੱਖੀ ਮਨ ਦੀ ਤ੍ਰਿਸ਼ਣਾ ਦਾ ਕਦੇ ਅੰਤ ਨਹੀਂ ਹੁੰਦਾ ਹੈ। ਮਨੁੱਖੀ ਮਨ ਦੀ ਤ੍ਰਿਸ਼ਣਾ ਮਨੁੱਖ ਨੂੰ ਸਦਾ-ਸਦਾ ਲਈ ਮਾਇਕੀ ਜਾਲ ਵਿੱਚ ਉਲਝਾ ਕੇ ਰੱਖਦੀ ਹੈ ਅਤੇ ਮਨੁੱਖੀ ਜਨਮ ਜੀਵਨ ਨੂੰ ਨਸ਼ਟ ਕਰ ਦਿੰਦੀ ਹੈ।

ਇਸ ਲਈ ਇਹ ਪਰਮ ਸਤਿ ਹੈ ਕਿ ਤ੍ਰਿਸ਼ਣਾ (ਰਜੋ ਗੁਣੀ) ਅਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ (ਤਮੋ ਗੁਣੀ) ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੇ ਮਿੱਠੇ ਜ਼ਹਿਰ ਦਾ ਸੇਵਨ ਸਮੁੱਚਾ ਸੰਸਾਰ ਕਰਨ ਵਿੱਚ ਵਿਅਸਤ ਹੈ। ਸਾਰੀ ਲੋਕਾਈ ਮਾਇਕੀ ਰਸਾਂ ਦਾ ਆਨੰਦ ਪ੍ਰਾਪਤ ਕਰਨ ਵਿੱਚ ਜੁੱਟੀ ਹੋਈ ਹੈ। ਸਾਰੀ ਲੋਕਾਈ ਮਾਇਕੀ ਰਸਾਂ ਦੇ ਮੋਹ ਜਾਲ ਵਿੱਚ ਫਸੀ ਹੋਈ ਹੈ। ਸਾਰੀ ਲੋਕਾਈ ਆਪਣੀ ਤ੍ਰਿਸ਼ਣਾ ਬੁਝਾਉਣ ਦੇ ਵਿੱਚ ਵਿਅਸਤ ਹੈ। ਮਾਇਕੀ ਰਸਾਂ ਦਾ ਭੋਗ ਸਾਰੀ ਲੋਕਾਈ ਦਾ ਜੀਵਨ ਬਣ ਗਿਆ ਹੈ। ਸਾਰੀ ਲੋਕਾਈ ਰਜੋ ਅਤੇ ਤਮੋ ਬਿਰਤੀ ਨੂੰ ਧਾਰਨ ਕਰੀ ਬੈਠੀ ਹੈ। ਮਾਇਕੀ ਰਸਾਂ ਨੇ ਸਾਰੀ ਲੋਕਾਈ ਦੀ ਬੁੱਧੀ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦਾ ਸਾਰੇ ਸੰਸਾਰ ਵਿੱਚ ਬੋਲ-ਬਾਲਾ ਹੈ। ਸਾਰਾ ਸੰਸਾਰ ਤ੍ਰਿਸ਼ਣਾ ਦੀ ਅਗਨ ਵਿੱਚ ਝੁਲ਼ਸ ਰਿਹਾ ਹੈ। ਮਾਇਕੀ ਰਸਾਂ ਦੀ ਪ੍ਰਾਪਤੀ ਹੀ ਸਾਰੀ ਮਨੁੱਖਤਾ ਦਾ ਇੱਕ ਮਾਤਰ ਟੀਚਾ ਬਣ ਕੇ ਰਹਿ ਗਿਆ ਹੈ। ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੀ ਗ਼ੁਲਾਮੀ ਵਿੱਚ ਸਾਰਾ ਸੰਸਾਰ ਗਲਤਾਨ ਹੋ ਰਿਹਾ ਹੈ। ਮਹਾ ਵਿਨਾਸ਼ਕਾਰੀ ਮਾਇਕੀ ਰਸਾਂ ਦਾ ਸੇਵਨ ਹੀ ਸਾਰੀ ਮਨੁੱਖਤਾ ਦਾ ਰੋਜ਼ਾਨਾ ਜੀਵਨ ਬਣ ਗਿਆ ਹੈ। ਮਹਾ ਵਿਨਾਸ਼ਕਾਰੀ ਮਾਇਕੀ ਰਸਾਂ ਅਤੇ ਸ਼ਕਤੀਆਂ ਦੀ ਕਥਾ ਗੁਰਬਾਣੀ ਵਿੱਚ ਸਤਿਗੁਰੂ ਸਾਹਿਬਾਨ ਨੇ ਬਾਰ-ਬਾਰ ਦ੍ਰਿੜ੍ਹ ਕਰਵਾਈ ਹੈ। ਰਜੋ ਬਿਰਤੀ (ਤ੍ਰਿਸ਼ਣਾ) ਅਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ (ਤਮੋ ਬਿਰਤੀ) ਦੀਆਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਅਤੇ ਰਸਾਂ ਦੀ ਕਥਾ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ। ਮਹਾ ਵਿਨਾਸ਼ਕਾਰੀ ਮਾਇਕੀ ਰਸਾਂ ਅਤੇ ਸ਼ਕਤੀਆਂ ਕਿਸ ਤਰ੍ਹਾਂ ਦੇ ਨਾਲ ਸਮੁੱਚੇ ਸੰਸਾਰ ਨੂੰ ਆਪਣਾ ਗ਼ੁਲਾਮ ਬਣਾਈ ਬੈਠੀਆਂ ਹਨ, ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹਾਇਆ ਗਿਆ ਹੈ। ਮਹਾ ਵਿਨਾਸ਼ਕਾਰੀ ਮਾਇਕੀ ਰਸਾਂ ਅਤੇ ਸ਼ਕਤੀਆਂ ਕਿਸ ਤਰ੍ਹਾਂ ਦੇ ਨਾਲ ਸਮੁੱਚੀ ਲੋਕਾਈ ਨੂੰ ਤਬਾਹ ਕਰ ਰਹੀਆਂ ਹਨ ਇਸ ਪਰਮ ਸਤਿ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਪਉੜੀ ॥

ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥

ਏਹ ਜਮ ਕੀ ਸਿਰਕਾਰ ਹੈ ਏਨ੍ਹ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥

ਮਨਮੁਖ ਜਮ ਮਗਿ ਪਾਈਅਨ੍ਹ੍ਹਿ ਜਿਨ੍ਹ੍ਹ ਦੂਜਾ ਭਾਉ ਪਿਆਰਾ ॥

ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥

ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥੧੨॥

(ਪੰਨਾ ੫੧੩)

ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥

ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥

ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥੧॥

(ਪੰਨਾ ੬੧-੬੨)

ਸਲੋਕ ਮ:੩ ॥

ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥

ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥

ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥

ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥

{ਪੰਨਾ ੮੯}

ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥

ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥੨॥

ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥

ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ ॥

{ਪੰਨਾ ੫੦}

ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ ॥

ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥੨॥

{ਪੰਨਾ ੫੧}

ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ॥੨॥

{ਪੰਨਾ ੧੨੯}

ਕਾਮੁ ਕ੍ਰੋਧੁ ਮਾਇਆ ਮਹਿ ਚੀਤੁ ॥

ਝੂਠ ਵਿਕਾਰਿ ਜਾਗੈ ਹਿਤ ਚੀਤੁ ॥

ਪੂੰਜੀ ਪਾਪ ਲੋਭ ਕੀ ਕੀਤੁ ॥

ਤਰੁ ਤਾਰੀ ਮਨਿ ਨਾਮੁ ਸੁਚੀਤੁ ॥੧॥

{ਪੰਨਾ ੧੫੩}

ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ ॥

ਕਰਿ ਕਿਰਪਾ ਅਪੁਨੋ ਨਾਮੁ ਦੀਜੈ ਨਾਨਕ ਸਦ ਬਲਿਹਾਰੇ ॥

{ਪੰਨਾ ੨੧੦}

ਜੋ ਦੀਸੈ ਸੋ ਆਸ ਨਿਰਾਸਾ ॥

ਕਾਮ ਕ੍ਰੋਧ ਬਿਖੁ ਭੂਖ ਪਿਆਸਾ ॥

ਨਾਨਕ ਬਿਰਲੇ ਮਿਲਹਿ ਉਦਾਸਾ ॥

{ਪੰਨਾ ੨੨੪}

ਬੈਰ ਬਿਰੋਧ ਕਾਮ ਕ੍ਰੋਧ ਮੋਹ ॥ ਝੂਠ ਬਿਕਾਰ ਮਹਾ ਲੋਭ ਧ੍ਰੋਹ ॥

ਇਆਹੂ ਜੁਗਤਿ ਬਿਹਾਨੇ ਕਈ ਜਨਮ ॥ ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥

{ਪੰਨਾ ੨੬੭-੨੬੮}

ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭਿ ਜੂਐ ਹਾਰੇ ॥

{ਪੰਨਾ ੩੭੯}

ਗੁਰਬਾਣੀ ਦੇ ਅਨੁਸਾਰ ਮਾਇਆ ਜ਼ਹਿਰ ਹੈ। ਗੁਰਬਾਣੀ ਦੇ ਅਨੁਸਾਰ ਮਾਇਆ ਠੱਗਣੀ ਹੈ। ਗੁਰਬਾਣੀ ਦੇ ਅਨੁਸਾਰ ਮਾਇਆ ਮਨੁੱਖ ਨੂੰ ਬਦਹੋਸ਼ ਕਰ ਦਿੰਦੀ ਹੈ। ਗੁਰਬਾਣੀ ਦੇ ਅਨੁਸਾਰ ਮਾਇਆ ਮੋਹਣੀ ਹੈ। ਗੁਰਬਾਣੀ ਦੇ ਅਨੁਸਾਰ ਮਾਇਆ ਦਾ ਖੇਲ ਜੂਆ ਖੇਲਣ ਦੇ ਤੁੱਲ ਹੈ। ਗੁਰਬਾਣੀ ਦੇ ਅਨੁਸਾਰ ਮਾਇਕੀ ਸ਼ਕਤੀਆਂ ਦੀ ਗ਼ੁਲਾਮੀ ਵਿੱਚ ਕੀਤੇ ਗਏ ਸਾਰੇ ਕਰਮ ਅਸਤਿ ਕਰਮ ਹਨ। ਗੁਰਬਾਣੀ ਦੇ ਅਨੁਸਾਰ ਮਾਇਆ ਦੁੱਖਾਂ ਦਾ ਭੰਡਾਰ ਹੈ। ਗੁਰਬਾਣੀ ਦੇ ਅਨੁਸਾਰ ਪੰਜ ਦੂਤ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਪ੍ਰੇਤ ਹਨ। ਇਸ ਲਈ ਸਾਰੀਆਂ ਮਾਇਕੀ ਸ਼ਕਤੀਆਂ (ਰਜੋ ਅਤੇ ਤਮੋ) ਮਹਾ ਵਿਨਾਸ਼ਕਾਰੀ ਹਨ।

ਮਨੁੱਖੀ ਮਨ ਨੂੰ ਮਾਇਆ ਦੀ ਗ਼ੁਲਾਮ ਬਣਾਉਣ ਵਾਲੀ ਮਹਾ ਵਿਨਾਸ਼ਕਾਰੀ ਸ਼ਕਤੀ ਤ੍ਰਿਸ਼ਣਾ ਹੀ ਹੈ। ਇਸ ਲਈ ਮਾਇਆ ਦੀ ਗ਼ੁਲਾਮੀ ਤੋਂ ਮੁਕਤ ਹੋਣ ਲਈ ਮਨੁੱਖ ਦੀ ਤ੍ਰਿਸ਼ਣਾ ਦਾ ਬੁਝਣਾ ਬੇਅੰਤ ਲਾਜ਼ਮੀ ਹੈ। ਮਨੁੱਖ ਦੀ ਤ੍ਰਿਸ਼ਣਾ ਦੇ ਅੰਤ ਬਿਨਾਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਨਹੀਂ ਜਿੱਤਿਆ ਜਾ ਸਕਦਾ ਹੈ। ਮਨੁੱਖੀ ਮਨ ਦੀ ਤ੍ਰਿਸ਼ਣਾ ਨੂੰ ਜਿੱਤਣਾ ਹੀ ਸਾਰੀਆਂ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਹਾਸਿਲ ਕਰਨਾ ਹੈ। ਮਨੁੱਖੀ ਮਨ ਦੀ ਤ੍ਰਿਸ਼ਣਾ ਨੂੰ ਜਿੱਤਣਾ ਹੀ ਸਾਰੀਆਂ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਤੋਂ ਮੁਕਤੀ ਹੈ। ਮਨੁੱਖੀ ਮਨ ਦੀ ਤ੍ਰਿਸ਼ਣਾ ਨੂੰ ਜਿੱਤਣਾ ਹੀ ਜੀਵਨ ਮੁਕਤੀ ਹੈ। ਇਸ ਲਈ ਪ੍ਰਸ਼ਨ ਉੱਠਦਾ ਹੈ ਕਿ ਮਨੁੱਖੀ ਮਨ ਦੀ ਤ੍ਰਿਸ਼ਣਾ ਦਾ ਅੰਤ ਕਿਵੇਂ ਹੋਏਗਾ? ਮਨੁੱਖੀ ਮਨ ਦੀ ਤ੍ਰਿਸ਼ਣਾ ਕਿਵੇਂ ਬੁਝੇਗੀ? ਮਨੁੱਖੀ ਮਨ ਦੀ ਤ੍ਰਿਸ਼ਣਾ ਨੂੰ ਬੁਝਾਉਣ ਦੀ ਕੀ ਜੁਗਤੀ ਹੈ? ਉਹ ਕਿਹੜੀ ਪਰਮ ਸ਼ਕਤੀ ਹੈ ਜੋ ਮਨੁੱਖੀ ਮਨ ਦੀ ਤ੍ਰਿਸ਼ਣਾ ਦਾ ਅੰਤ ਕਰਨ ਵਿੱਚ ਸਕਸ਼ਮ ਹੈ? ਉਹ ਕਿਹੜੀ ਪਰਮ ਸ਼ਕਤੀ ਹੈ ਜੋ ਮਨੁੱਖੀ ਮਨ ਨੂੰ ਸ਼ਾਂਤ ਕਰਨ ਵਿੱਚ ਸਕਸ਼ਮ ਹੈ ?

ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਇੱਕੋ ਉੱਤਰ ਹੈ: ‘ਸਤਿ’ ਨਾਮ ਦੇ ਪਰਮ ਸ਼ਕਤੀਸ਼ਾਲੀ ਅੰਮ੍ਰਿਤ ਦੀ ਪਰਮ ਸ਼ਕਤੀ ਹੈ ਜੋ ਮਨੁੱਖੀ ਮਨ ਦੀ ਤ੍ਰਿਸ਼ਣਾ ਨੂੰ ਸ਼ਾਂਤ ਕਰ ਦਿੰਦੀ ਹੈ। ‘ਸਤਿ’ ਨਾਮ ਦੇ ਸਿਮਰਨ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖੀ ਮਨ ਦੀ ਤ੍ਰਿਸ਼ਣਾ ਦਾ ਅੰਤ ਕਰ ਦਿੰਦੀ ਹੈ। ‘ਸਤਿ’ ਨਾਮ ਸਿਮਰਨ ਦੇ ਗੁਰਪ੍ਰਸਾਦਿ ਵਿੱਚ ਉਹ ਪਰਮ ਸ਼ਕਤੀ ਵਰਤਦੀ ਹੈ ਜਿਸ ਦੇ ਅੱਗੇ ਸਾਰੀਆਂ ਮਾਇਕੀ ਸ਼ਕਤੀਆਂ ਗੋਡੇ ਟੇਕ ਦਿੰਦੀਆਂ ਹਨ। ‘ਸਤਿ’ ਨਾਮ ਸਿਮਰਨ ਦੇ ਗੁਰਪ੍ਰਸਾਦਿ ਵਿੱਚ ਉਹ ਪਰਮ ਸ਼ਕਤੀ ਵਰਤਦੀ ਹੈ ਜਿਸ ਦੇ ਨਾਲ ਮਨੁੱਖੀ ਮਨ ਦੇ ਸਾਰੇ ਸੰਸਾਰਿਕ ਮਾਇਕੀ ਰਸਾਂ ਨੂੰ ਭੋਗਣ ਦੀ ਭੁੱਖ ਮਿਟ ਜਾਂਦੀ ਹੈ। ‘ਸਤਿ’ ਨਾਮ ਸਿਮਰਨ ਦੇ ਗੁਰਪ੍ਰਸਾਦਿ ਦੇ ਰਸ ਵਿੱਚ ਉਹ ਪਰਮ ਸ਼ਕਤੀ ਵਰਤਦੀ ਹੈ ਜਿਸ ਦੇ ਵਰਤਣ ਦੇ ਨਾਲ ਮਨੁੱਖ ਦੇ ਮਨ ਤੋਂ ਸਾਰੇ ਸੰਸਾਰਿਕ ਮਾਇਕੀ ਰਸ ਵਿਸਰ ਜਾਂਦੇ ਹਨ। ‘ਸਤਿ’ ਨਾਮ ਸਿਮਰਨ ਦੇ ਗੁਰਪ੍ਰਸਾਦਿ ਦੇ ਰਸ ਵਿੱਚ ਉਹ ਪਰਮ ਸ਼ਕਤੀ ਵਰਤਦੀ ਹੈ ਜਿਸ ਦੇ ਵਰਤਣ ਦੇ ਨਾਲ ਮਨੁੱਖ ਦੇ ਮਨ ਤੋਂ ਸਾਰੇ ਸੰਸਾਰਿਕ ਮਾਇਕੀ ਰਸਾਂ ਦਾ ਰੰਗ ਉਤਰ ਜਾਂਦਾ ਹੇ। ਜਿਸ ਮਨੁੱਖ ਦੇ ਮਨ ਵਿੱਚ ‘ਸਤਿ’ ਨਾਮ ਉੱਕਰਿਆ ਜਾਂਦਾ ਹੈ ਅਤੇ ਜਿਸ ਮਨੁੱਖ ਦੇ ਮਨ ‘ਤੇ ‘ਸਤਿ’ ਨਾਮ ਦੇ ਰਸ ਦਾ ਰੰਗ ਚੜ੍ਹ ਜਾਂਦਾ ਹੈ ਉਸ ਮਨ ਤੋਂ ਸਾਰੇ ਸੰਸਾਰਿਕ ਮਾਇਕੀ ਰਸਾਂ ਦਾ ਰੰਗ ਉਤਰ ਜਾਂਦਾ ਹੈ। ਇਸ ਪਰਮ ਸਤਿ ਨੂੰ ਹੀ ਧੰਨ ਧੰਨ ਸਤਿਗੁਰੂ ਅਵਤਾਰ ਰਾਮਦਾਸ ਜੀ ਆਨੰਦ ਸਾਹਿਬ ਦੀ ਇਸ ਪਰਮ ਸ਼ਕਤੀਸ਼ਾਲੀ ਸਲੋਕ (ਪਉੜੀ ੩੨) ਵਿੱਚ ਪ੍ਰਗਟ ਕਰ ਰਹੇ ਹਨ। ਗੁਰਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਆਸਾ ਮਹਲਾ ੫ ਤਿਪਦੇ ੨ ॥

ਹਰਿ ਰਸੁ ਪੀਵਤ ਸਦ ਹੀ ਰਾਤਾ ॥ ਆਨ ਰਸਾ ਖਿਨ ਮਹਿ ਲਹਿ ਜਾਤਾ ॥

ਹਰਿ ਰਸ ਕੇ ਮਾਤੇ ਮਨਿ ਸਦਾ ਅਨੰਦ ॥ ਆਨ ਰਸਾ ਮਹਿ ਵਿਆਪੈ ਚਿੰਦ ॥੧॥

ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥ ਆਨ ਰਸਾ ਸਭਿ ਹੋਛੇ ਰੇ ॥੧॥ ਰਹਾਉ ॥

ਹਰਿ ਰਸ ਕੀ ਕੀਮਤਿ ਕਹੀ ਨ ਜਾਇ ॥ ਹਰਿ ਰਸੁ ਸਾਧੂ ਹਾਟਿ ਸਮਾਇ ॥

ਲਾਖ ਕਰੋਰੀ ਮਿਲੈ ਨ ਕੇਹ ॥ ਜਿਸਹਿ ਪਰਾਪਤਿ ਤਿਸ ਹੀ ਦੇਹਿ ॥੨॥

ਨਾਨਕ ਚਾਖਿ ਭਏ ਬਿਸਮਾਦੁ ॥ ਨਾਨਕ ਗੁਰ ਤੇ ਆਇਆ ਸਾਦੁ ॥

ਈਤ ਊਤ ਕਤ ਛੋਡਿ ਨ ਜਾਇ ॥ ਨਾਨਕ ਗੀਧਾ ਹਰਿ ਰਸ ਮਾਹਿ ॥੩॥੨੭॥

{ਪੰਨਾ ੩੭੭}

ਗਉੜੀ ॥

ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥

ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥੧॥ ਰਾਮ ਰਸੁ ਪੀਆ ਰੇ ॥

ਜਿਹ ਰਸ ਬਿਸਰਿ ਗਏ ਰਸ ਅਉਰ ॥੧॥ ਰਹਾਉ ॥

{ਪੰਨਾ ੩੩੭}

‘ਸਤਿ’ ਨਾਮ ਦੇ ਅੰਮ੍ਰਿਤ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖੀ ਮਨ ਵਿੱਚ ਸਥਿਤ ਮਾਇਕੀ ਜ਼ਹਿਰ ਦਾ ਭਾਂਡਾ ਫੋੜ ਦਿੰਦੀ ਹੈ ਅਤੇ ਮਨੁੱਖ ਦੇ ਤਨ ਮਨ ਨੂੰ ਆਪਣੇ ਇਲਾਹੀ ਰੰਗ ਵਿੱਚ ਰੰਗ ਲੈਂਦੀ ਹੈ। ‘ਸਤਿ’ ਨਾਮ ਦੇ ਅੰਮ੍ਰਿਤ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖੀ ਮਨ ਨੂੰ ਸਤਿ ਸੰਤੋਖ ਦੇ ਰਸ ਨਾਲ ਭਰਪੂਰ ਕਰ ਦਿੰਦਾ ਹੈ ਜਿਸ ਦੇ ਨਾਲ ਮਨੁੱਖੀ ਮਨ ਦੀ ਤ੍ਰਿਸ਼ਣਾ ਅਗਨ ਬੁਝ ਜਾਂਦੀ ਹੈ। ‘ਸਤਿ’ ਨਾਮ ਦੇ ਅੰਮ੍ਰਿਤ ਵਿੱਚ ਉਹ ਪਰਮ ਸ਼ਕਤੀ ਹੈ ਜਿਸ ਦੇ ਰਸ ਅੱਗੇ ਸਾਰੇ ਮਾਇਕੀ ਰਸਾਂ ਅਤੇ ਭੋਗਾਂ ਦੇ ਰਸ ਫਿੱਕੇ ਪੈ ਜਾਂਦੇ ਹਨ। ‘ਸਤਿ’ ਨਾਮ ਦੇ ਅੰਮ੍ਰਿਤ ਵਿੱਚ ਉਹ ਪਰਮ ਸ਼ਕਤੀ ਹੈ ਜੋ ਸਾਰੀਆਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਰਜੋ ਅਤੇ ਤਮੋ) ਨੂੰ ਜਿੱਤ ਕੇ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਕਰਵਾ ਦਿੰਦੀ ਹੈ। ‘ਸਤਿ’ ਨਾਮ ਦੇ ਅੰਮ੍ਰਿਤ ਵਿੱਚ ਉਹ ਪਰਮ ਸ਼ਕਤੀ ਹੈ ਜੋ ਸਾਰੀਆਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਰਜੋ ਅਤੇ ਤਮੋ) ਨੂੰ ਜਿੱਤ ਕੇ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਅਭੇਦ ਕਰ ਦਿੰਦੀ ਹੈ। ‘ਸਤਿ’ ਨਾਮ ਦੇ ਅੰਮ੍ਰਿਤ ਵਿੱਚ ਉਹ ਪਰਮ ਸ਼ਕਤੀ ਹੈ ਜੋ ਸਾਰੀਆਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਰਜੋ ਅਤੇ ਤਮੋ) ਨੂੰ ਜਿੱਤ ਕੇ ਮਨੁੱਖ ਨੂੰ ਪੂਰਨ ਸੰਤ ਬਣਾ ਦਿੰਦੀ ਹੈ। ‘ਸਤਿ’ ਨਾਮ ਦੇ ਅੰਮ੍ਰਿਤ ਵਿੱਚ ਉਹ ਪਰਮ ਸ਼ਕਤੀ ਹੈ ਜੋ ਸਾਰੀਆਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਜਿੱਤ ਕੇ ਮਨੁੱਖ ਨੂੰ ਪੂਰਨ ਬ੍ਰਹਮ ਗਿਆਨੀ ਬਣਾ ਦਿੰਦੀ ਹੈ। ‘ਸਤਿ’ ਨਾਮ ਦੇ ਅੰਮ੍ਰਿਤ ਵਿੱਚ ਉਹ ਪਰਮ ਸ਼ਕਤੀ ਹੈ ਜੋ ਸਾਰੀਆਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਰਜੋ ਅਤੇ ਤਮੋ) ਨੂੰ ਜਿੱਤ ਕੇ ਮਨੁੱਖ ਨੂੰ ਪੂਰਨ ਅਵਸਥਾ, ਅਟੱਲ ਅਵਸਥਾ ਅਤੇ ਪਰਮ ਪਦਵੀ ਦੀ ਪ੍ਰਾਪਤੀ ਕਰਵਾ ਦਿੰਦੀ ਹੈ। ਗੁਰਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥

{ਪੰਨਾ ੮੯}

ਅੰਮ੍ਰਿਤੁ ਵਰਸੈ ਸਹਜਿ ਸੁਭਾਏ ॥ ਗੁਰਮੁਖਿ ਵਿਰਲਾ ਕੋਈ ਜਨੁ ਪਾਏ ॥

ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥੧॥

{ਪੰਨਾ ੧੧੯}

ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥

{ਪੰਨਾ ੨੬੩}

ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥

ਨਾਮੇ ਤ੍ਰਿਸਨਾ ਅਗਨਿ ਬੁਝੈ ਨਾਮੁ ਮਿਲੈ ਤਿਸੈ ਰਜਾਈ ॥੧॥

{ਪੰਨਾ ੪੨੩-੪੨੪}

ਨਾਮ ਸੰਜੋਗੀ ਗੋਇਲਿ ਥਾਟੁ ॥ ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥

ਬਿਨੁ ਵਖਰ ਸੂਨੋ ਘਰੁ ਹਾਟੁ ॥ ਗੁਰ ਮਿਲਿ ਖੋਲੇ ਬਜਰ ਕਪਾਟ ॥੪॥

{ਪੰਨਾ ੧੫੨-੧੫੩}

ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਕਿਰਪਾ ਦਾ ਸਦਕਾ ‘ਸਤਿ’ ਨਾਮ ਅੰਮ੍ਰਿਤ ਦੀ ਪਰਮ ਸ਼ਕਤੀਸ਼ਾਲੀ ਕਥਾ ਅਨੰਦ ਸਾਹਿਬ ਦੀ ਪਹਿਲੀ ਪਉੜੀ ਵਿੱਚ ਵਿਚਾਰੀ ਅਤੇ ਲਿਖੀ ਗਈ ਹੈ। ਸਾਰੇ ਪਾਠਕਾਂ ਅਤੇ ਬੰਦਗੀ ਕਰਨ ਵਾਲਿਆਂ ਦੇ ਚਰਨਾਂ ‘ਤੇ ਸਨਿਮਰ ਬੇਨਤੀ ਹੈ ਕਿ ‘ਸਤਿ’ ਨਾਮ ਦੇ ਪਰਮ ਸ਼ਕਤੀਸ਼ਾਲੀ ਰਸ ਦੀ ਮਹਿਮਾ ਨੂੰ ਜਾਣਨ ਅਤੇ ਸਮਝਣ ਲਈ ਅਨੰਦ ਸਾਹਿਬ ਦੀ ਪਹਿਲੀ ਪਉੜੀ ਦੀ ਕਥਾ ਨੂੰ ਪੜ੍ਹਨ ਅਤੇ ਇਸ ਪਰਮ ਸ਼ਕਤੀ ਦੇ ਪਰਮ ਸਤਿ ਨੂੰ ਜਾਣਨ ਦਾ ਯਤਨ ਕਰਨ। ‘ਸਤਿ’ ਨਾਮ ਅੰਮ੍ਰਿਤ ਦੇ ਪਰਮ ਸ਼ਕਤੀਸ਼ਾਲੀ ਰਸ ਦੀ ਪ੍ਰਾਪਤੀ ਦੇ ਨਾਲ ਹੀ ਸਾਰੇ ਮਾਇਕੀ ਰਸ ਫਿੱਕੇ ਪੈ ਜਾਂਦੇ ਹਨ। ‘ਸਤਿ’ ਨਾਮ ਅੰਮ੍ਰਿਤ ਦੇ ਪਰਮ ਸ਼ਕਤੀਸ਼ਾਲੀ ਰਸ ਦੀ ਪ੍ਰਾਪਤੀ ਦੇ ਨਾਲ ਹੀ ਸਾਰੇ ਮਾਇਕੀ ਰਸ ਵਿਸਰ ਜਾਂਦੇ ਹਨ। ਮਨੁੱਖੀ ਮਨ ਉੱਪਰ ‘ਸਤਿ’ ਨਾਮ ਅੰਮ੍ਰਿਤ ਦੇ ਪਰਮ ਸ਼ਕਤੀਸ਼ਾਲੀ ਰਸ ਦੇ ਰੰਗ ਦੇ ਚੜ੍ਹਨ ਨਾਲ ਸਾਰੇ ਸੰਸਾਰਿਕ ਮਾਇਕੀ ਰਸਾਂ ਦਾ ਰੰਗ ਫਿੱਕਾ ਪੈ ਜਾਂਦਾ ਹੈ। ‘ਸਤਿ’ ਨਾਮ ਅੰਮ੍ਰਿਤ ਦੇ ਪਰਮ ਸ਼ਕਤੀਸ਼ਾਲੀ ਰਸ ਦਾ ਸੁਆਦ ਚੱਖਣ ਦੇ ਨਾਲ ਹੀ ਸਾਰੇ ਸੰਸਾਰਿਕ ਮਾਇਕੀ ਰਸਾਂ ਦਾ ਸੁਆਦ ਫਿੱਕਾ ਪੈ ਜਾਂਦਾ ਹੈ। ‘ਸਤਿ’ ਨਾਮ ਅੰਮ੍ਰਿਤ ਦੇ ਪਰਮ ਸ਼ਕਤੀਸ਼ਾਲੀ ਰਸ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦਾ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਮਨੁੱਖੀ ਮਨ ਦੀ ਤ੍ਰਿਸ਼ਣਾ ਬੁਝ ਜਾਂਦੀ ਹੈ। ਜਦ ਮਨੁੱਖ ਨੂੰ ‘ਸਤਿ’ ਨਾਮ ਅੰਮ੍ਰਿਤ ਦੇ ਪਰਮ ਸ਼ਕਤੀਸ਼ਾਲੀ ਰਸ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਤਾਂ ਮਨੁੱਖ ਦੀ ਸੁਰਤਿ ਵਿੱਚ ‘ਸਤਿ’ ਨਾਮ ਉੱਕਰਿਆ ਜਾਂਦਾ ਹੈ। ਸ਼ਬਦ-ਸੁਰਤਿ ਦਾ ਸੁਮੇਲ ਹੋ ਜਾਂਦਾ ਹੈ। ਸੁਰਤਿ ਵਿੱਚ ਸ਼ਬਦ ਉੱਕਰਿਆ ਜਾਂਦਾ ਹੈ। ਸਮਾਧੀ ਲੱਗ ਜਾਂਦੀ ਹੈ। ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਮਨੁੱਖ ਦੀ ਸੁਰਤਿ ਵਿੱਚ ਹਰ ਵੇਲੇ ਕੇਵਲ ‘ਸਤਿ’ ਨਾਮ ਵੱਜਣ ਲੱਗ ਜਾਂਦਾ ਹੈ। ਸਮਾਧੀ ਵਿੱਚ ਬੈਠ ਕੇ ਕੀਤੇ ਲੰਬੇ ‘ਸਤਿ’ ਨਾਮ ਸਿਮਰਨ ਅਭਿਆਸ ਦੇ ਨਾਲ ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਰੇ ਬੱਜਰ ਕਪਾਟ ਖੁਲ੍ਹ ਜਾਂਦੇ ਹਨ। ੭ ਸਤਿ ਸਰੋਵਰ ਜਾਗਰਿਤ ਹੋ ਜਾਂਦੇ ਹਨ। ਰੋਮ-ਰੋਮ ਵਿੱਚ ‘ਸਤਿ’ ਨਾਮ ਚਲਾ ਜਾਂਦਾ ਹੈ। ਮਨ ਚਿੰਦਿਆ ਜਾਂਦਾ ਹੈ। ਮਨ ਪਰਮ ਜੋਤ ਵਿੱਚ ਬਦਲ ਜਾਂਦਾ ਹੈ। ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਤ੍ਰੈ ਗੁਣ ਮਾਇਕੀ ਸ਼ਕਤੀਆਂ ਮਨੁੱਖ ਦੇ ਚਰਨਾਂ ਉੱਪਰ ਸੀਸ ਨਿਵਾ ਦਿੰਦੀਆਂ ਹਨ। ਤ੍ਰੈ ਗੁਣ ਮਾਇਕੀ ਸ਼ਕਤੀਆਂ ਗ਼ੁਲਾਮ ਬਣ ਜਾਂਦੀਆਂ ਹਨ। ਤ੍ਰੈ ਗੁਣ ਮਾਇਕੀ ਸ਼ਕਤੀਆਂ ਨੂੰ ਜਿੱਤ ਕੇ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰ ਕੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ। ਬੰਦਗੀ ਦਰਗਾਹ ਵਿੱਚ ਪਰਵਾਨ ਹੋ ਜਾਂਦੀ ਹੈ। ਪੂਰਨ ਅਵਸਥਾ, ਅਟੱਲ ਅਵਸਥਾ ਅਤੇ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸੰਗਤ ਦੀ ਸੇਵਾ ਦਾ ਪਰਮ ਸ਼ਕਤੀਸ਼ਾਲੀ ਹੁਕਮ ਪ੍ਰਾਪਤ ਹੋ ਜਾਂਦਾ ਹੈ। ਸੰਗਤ ਨੂੰ ਗੁਰਪ੍ਰਸਾਦਿ ਵਰਤਾਉਣ ਦਾ ਪਰਮ ਸ਼ਕਤੀਸ਼ਾਲੀ ਹੁਕਮ ਪ੍ਰਾਪਤ ਹੋ ਜਾਂਦਾ ਹੈ।

‘ਸਤਿ’ ਨਾਮ ਦੇ ਪਰਮ ਸ਼ਕਤੀਸ਼ਾਲੀ ਗੁਰਪ੍ਰਸਾਦੀ ਰਸ ਦੀ ਪ੍ਰਾਪਤੀ ਕੇਵਲ ਪੂਰਨ ਸੰਤ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਹੁੰਦੀ ਹੈ। ‘ਸਤਿ’ ਨਾਮ ਸਿਮਰਨ ਅਤੇ ‘ਸਤਿ’ ਨਾਮ ਦੀ ਕਮਾਈ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਹੁੰਦੀ ਹੈ। ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਹੁੰਦੀ ਹੈ। ਮਨੁੱਖ ਦੀ ਬੰਦਗੀ ਸ਼ੁਰੂ ਕੇਵਲ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਹੋ ਸਕਦੀ ਹੈ। ਮਨੁੱਖ ਬੰਦਗੀ ਕੇਵਲ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਬੈਠ ਕੇ ਹੀ ਕਰ ਸਕਦਾ ਹੈ। ਮਨੁੱਖ ਬੰਦਗੀ ਕੇਵਲ ਪੂਰਨ ਸੰਤ ਸਤਿਗੁਰੂ ਦੇ ਛਤਰ ਹੇਠ ਬੈਠ ਕੇ ਹੀ ਕਰ ਸਕਦਾ ਹੈ। ਜਦੋਂ ਤੱਕ ਮਨੁੱਖ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਨਹੀਂ ਹੁੰਦਾ ਹੈ ਉਦੋਂ ਤੱਕ ਮਨੁੱਖ ਦੀ ਬੰਦਗੀ ਸ਼ੁਰੂ ਨਹੀਂ ਹੁੰਦੀ ਹੈ। ਮਨੁੱਖ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਕੇਵਲ ਪੂਰਨ ਸੰਤ ਸਤਿਗੁਰੂ ਹੀ ਕਰਵਾ ਸਕਦਾ ਹੈ। ਮਨੁੱਖ ਦੀ ਸੁਰਤਿ ਵਿੱਚ ‘ਸਤਿ’ ਨਾਮ ਦਾ ਗੁਰਪ੍ਰਸਾਦਿ ਕੇਵਲ ਪੂਰਨ ਸੰਤ ਸਤਿਗੁਰੂ ਦੀ ਕਿਰਪਾ ਨਾਲ ਹੀ ਉੱਕਰਿਆ ਜਾ ਸਕਦਾ ਹੈ। ਮਨੁੱਖੀ ਮਨ ਦੀ ਭਟਕਣ ਉਦੋਂ ਤੱਕ ਸ਼ਾਂਤ ਨਹੀਂ ਹੁੰਦੀ ਹੈ ਜਦੋਂ ਤੱਕ ਮਨੁੱਖ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਨਹੀਂ ਹੋ ਜਾਂਦਾ ਹੈ। ਆਮ ਮਨੁੱਖ (ਜਿਨ੍ਹਾਂ ਦੀ ਸੁਰਤਿ ਅਤੇ ਸ਼ਬਦ ਦਾ ਸੁਮੇਲ ਨਹੀਂ ਹੁੰਦਾ ਹੈ) ਜਦੋਂ ਸਿਮਰਨ ਵਿੱਚ ਬੈਠਦੇ ਹਨ ਤਾਂ ਉਹ ਇਹ ਸ਼ਿਕਾਇਤ ਕਰਦੇ ਹਨ ਕਿ ਜਦ ਉਹ ਸਿਮਰਨ ਕਰਨ ਦਾ ਯਤਨ ਕਰਦੇ ਹਨ ਤਾਂ ਉਨ੍ਹਾਂ ਦੇ ਮਨ ਦੀ ਭਟਕਣ ਸ਼ਾਂਤ ਨਹੀਂ ਹੁੰਦੀ ਹੈ। ਆਮ ਮਨੁੱਖ (ਜਿਨ੍ਹਾਂ ਦੀ ਸੁਰਤਿ ਅਤੇ ਸ਼ਬਦ ਦਾ ਸੁਮੇਲ ਨਹੀਂ ਹੁੰਦਾ ਹੈ) ਜਦੋਂ ਸਿਮਰਨ ਵਿੱਚ ਬੈਠਦੇ ਹਨ ਤਾਂ ਉਹ ਇਹ ਸ਼ਿਕਾਇਤ ਕਰਦੇ ਹਨ ਕਿ ਜਦ ਉਹ ਸਿਮਰਨ ਕਰਨ ਦਾ ਯਤਨ ਕਰਦੇ ਹਨ ਤਾਂ ਉਨ੍ਹਾਂ ਦਾ ਮਨ ਸਿਮਰਨ ਵਿੱਚ ਇਕਾਗਰ ਨਹੀਂ ਹੁੰਦਾ ਹੈ। ਐਸੇ ਮਨੁੱਖ ਜਿਨ੍ਹਾਂ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਉਨ੍ਹਾਂ ਦਾ ਮਨ ਕਦੇ ਇਕਾਗਰ ਨਹੀਂ ਹੁੰਦਾ ਹੈ। ਐਸੇ ਮਨੁੱਖ ਜਿਨ੍ਹਾਂ ਨੂੰ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਉਨ੍ਹਾਂ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਨਹੀਂ ਹੋ ਸਕਦਾ ਹੈ। ਇਸ ਲਈ ਐਸੇ ਮਨੁੱਖਾਂ ਦਾ ਮਨ ਸਿਮਰਨ ਵਿੱਚ ਇਕਾਗਰ ਨਹੀਂ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਦੇ ਮਨ ਦੀ ਭਟਕਣ ਸ਼ਾਂਤ ਹੁੰਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥

ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥

ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥

ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥

{ਪੰਨਾ ੧੦}

ਐਸੇ ਮਨੁੱਖ ਜਿਨ੍ਹਾਂ ਨੂੰ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਪ੍ਰਾਪਤ ਨਹੀਂ ਹੁੰਦੀ ਹੈ ਉਨ੍ਹਾਂ ਮਨੁੱਖਾਂ ਦਾ ਜੀਵਨ ਫਿਟਕਾਰ ਯੋਗ ਹੁੰਦਾ ਹੈ। ਐਸੇ ਮਨੁੱਖਾਂ ਜਾ ਜੀਵਨ ਲਾਹਨਤਾਂ ਨਾਲ ਭਰਪੂਰ ਹੈ ਜਿਨ੍ਹਾਂ ਨੂੰ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਕਿਉਂਕਿ ਐਸੇ ਮਨੁੱਖਾਂ ਦਾ ਜੀਵਨ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੀ ਗ਼ੁਲਾਮੀ ਵਿੱਚ ਹੁੰਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ‘ਸਤਿ’ ਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਉਹ ਮਨੁੱਖ ਬਦ-ਕਿਸਮਤ ਹਨ। ਐਸੇ ਮਨੁੱਖ ਜਿਨ੍ਹਾਂ ਨੂੰ ‘ਸਤਿ’ ਨਾਮ ਦੇ ਪਰਮ ਸ਼ਕਤੀਸ਼ਾਲੀ ਰਸ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਉਨ੍ਹਾਂ ਦਾ ਜੀਵਨ ਵਿਅਰਥ ਹੈ ਅਤੇ ਉਨ੍ਹਾਂ ਨੂੰ ਜਮਾਂ ਦੀ ਮਾਰ ਪੈਂਦੀ ਹੈ। ਐਸੇ ਮਨੁੱਖ ਜਿਨ੍ਹਾਂ ਨੂੰ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਉਨ੍ਹਾਂ ਦਾ ਜੀਵਨ ਧੰਨ ਧੰਨ ਹੋ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਧੰਨ ਧੰਨ ਹੈ ਜਿਸ ਵਿੱਚ ਜਾ ਕੇ ਮਨੁੱਖ ਦੇ ਮਨ ਵਿੱਚ ‘ਸਤਿ’ ਨਾਮ ਦੇ ਮਹਾ ਰਸ (ਪਰਮ ਸ਼ਕਤੀਸ਼ਾਲੀ ਰਸ) ਦਾ ਪ੍ਰਕਾਸ਼ ਹੋ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਧੰਨ ਧੰਨ ਹੈ ਜਿਸ ਵਿੱਚ ਜਾ ਕੇ ਮਨੁੱਖ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਧੰਨ ਧੰਨ ਹੈ ਜਿਸ ਵਿੱਚ ਜਾ ਕੇ ਮਨੁੱਖ ਦੀ ਸੁਰਤਿ ਵਿੱਚ ‘ਸਤਿ’ ਨਾਮ ਦਾ ਸ਼ਬਦ ਉੱਕਰਿਆ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਧੰਨ ਧੰਨ ਹੈ ਜਿਸ ਵਿੱਚ ਜਾ ਕੇ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਐਸੇ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਧੰਨ ਧੰਨ ਹੈ ਜਿਸ ਵਿੱਚ ਜਾ ਕੇ ਮਨੁੱਖ ਨੂੰ ਬੰਦਗੀ ਦੀ ਪ੍ਰਾਪਤੀ ਹੁੰਦੀ ਹੈ। ਐਸੇ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਧੰਨ ਧੰਨ ਹੈ ਜਿਸ ਵਿੱਚ ਜਾ ਕੇ ਮਨੁੱਖ ਦੀ ਸੁਰਤਿ ਵਿੱਚ ‘ਸਤਿ’ ਨਾਮ ਉੱਕਰਿਆ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਧੰਨ ਧੰਨ ਹੈ ਜਿਸ ਵਿੱਚ ਜਾ ਕੇ ਮਨੁੱਖ ਦਾ ਮਨ ‘ਸਤਿ’ ਨਾਮ ਦੇ ਵਿੱਚ ਇਕਾਗਰ ਹੋ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਧੰਨ ਧੰਨ ਹੈ ਜਿਸ ਵਿੱਚ ਜਾ ਕੇ ਮਨੁੱਖੀ ਮਨ ਦੀ ਭਟਕਣਾ ਮਿਟ ਜਾਂਦੀ ਹੈ ਅਤੇ ਮਨ ਸ਼ਾਂਤ ਹੋ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਕੇਵਲ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਭਾਗ ਜਾਗ ਪੇਂਦੇ ਹਨ। ਐਸੇ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਕੇਵਲ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਪੂਰਬਲੇ ਜਨਮਾਂ ਦੇ ਅੰਕੁਰ ਪ੍ਰਗਟ ਹੋ ਜਾਂਦੇ ਹਨ। ਭਾਵ ਜਿਸ ਦੇ ਪੂਰਬਲੇ ਜਨਮਾਂ ਦੀ ਭਗਤੀ ਦੀ ਕਮਾਈ ਉਜਾਗਰ ਹੋ ਜਾਂਦੀ ਹੈ ਉਸ ਮਨੁੱਖ ਨੂੰ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਪੂਰਨ ਸਤਿ ਹੈ ਕਿ ਪੂਰਨ ਸੰਤ ਸਤਿਗੁਰੂ ਅਤੇ ਪੂਰਨ ਬ੍ਰਹਮ ਗਿਆਨੀ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਹੁੰਦਾ ਹੈ। ਇਸ ਪਰਮ ਸਤਿ ਨੂੰ ਗੁਰਬਾਣੀ ਵਿੱਚ ਬਾਰ-ਬਾਰ ਪ੍ਰਗਟ ਕੀਤਾ ਗਿਆ ਹੈ। ਇਸ ਲਈ ਪੂਰਨ ਸੰਤ ਸਤਿਗੁਰੂ ਦੀ ਸੰਗਤ ਮਨੁੱਖ ਨੂੰ ਧੰਨ ਧੰਨ ਕਰ ਦਿੰਦੀ ਹੈ।

ਜਿਨ੍ਹਾਂ ਮਨੁੱਖਾਂ ਨੂੰ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਉਨ੍ਹਾਂ ਮਨੁੱਖਾਂ ਨੂੰ ਆਪਣਾ ਧਿਆਨ ਸਤਿ ਕਰਮਾਂ ਉੱਪਰ ਕੇਂਦਰਿਤ ਕਰਨਾ ਚਾਹੀਦਾ ਹੈ। ਐਸੇ ਮਨੁੱਖਾਂ ਨੂੰ ਨਿਮਰਤਾ ਦੀ ਕਮਾਈ ਉੱਪਰ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਲਈ ਨਿਮਰਤਾ ਭਾਵਨਾ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿ ਚਰਨਾਂ ਉੱਪਰ ਅਰਦਾਸ ਕਰਨੀ ਚਾਹੀਦੀ ਹੈ। ਸਤੋ ਬਿਰਤੀ ਉੱਪਰ ਧਿਆਨ ਕੇਂਦਰਿਤ ਕਰਨ ਨਾਲ ਮਨੁੱਖ ਦੇ ਸਤਿ ਕਰਮ ਇਕੱਤਰ ਹੁੰਦੇ ਹਨ। ਸਤਿ ਕਰਮਾਂ ਦੇ ਇਕੱਤਰ ਹੋਣ ਨਾਲ ਮਨੁੱਖ ਦੀ ਬਿਰਤੀ ਸਤੋ ਬਿਰਤੀ ਬਣ ਜਾਂਦੀ ਹੈ। ਸਤੋ ਬਿਰਤੀ ਵਾਲੇ ਮਨੁੱਖਾਂ ਉੱਪਰ ਗੁਰ ਕਿਰਪਾ ਵਰਤਦੀ ਹੈ ਜਿਸ ਦੇ ਨਾਲ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਨਿਮਰਤਾ ਦੀ ਕਮਾਈ ਕਰਨ ਨਾਲ ਗੁਰ ਕਿਰਪਾ ਵਰਤਦੀ ਹੈ ਜਿਸ ਦੇ ਨਾਲ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਇਸ ਪਰਮ ਸਤਿ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥

ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥

(ਪੰਨਾ ੧੦)

ਪੂਰਨ ਸੰਤ ਸਤਿਗੁਰੂ ਦੀ ਮਹਿਮਾ ਬੇਅੰਤ ਹੈ। ਪੂਰਨ ਸੰਤ ਸਤਿਗੁਰੂ ਦੀ ਮਹਿਮਾ ਪਰਮ ਸ਼ਕਤੀਸ਼ਾਲੀ ਹੈ। ਪੂਰਨ ਸੰਤ ਸਤਿਗੁਰੂ ਦੀ ਮਹਿਮਾ ਅਪਾਰ ਹੈ। ਪੂਰਨ ਸੰਤ ਸਤਿਗੁਰੂ ਦੀ ਮਹਿਮਾ ਦਾ ਕੋਈ ਅੰਤ ਨਹੀਂ ਹੈ। ਪੂਰਨ ਸੰਤ ਸਤਿਗੁਰੂ ਦੀ ਮਹਿਮਾ ਗੁਰਬਾਣੀ ਵਿੱਚ ਬਾਰ-ਬਾਰ ਪ੍ਰਗਟ ਕੀਤੀ ਗਈ ਹੈ। ਸਾਰੀ ਗੁਰਬਾਣੀ ਕੇਵਲ ਪੂਰਨ ਸੰਤਾਂ, ਸਤਿਗੁਰੂਆਂ, ਪੂਰਨ ਬ੍ਰਹਮ ਗਿਆਨੀਆਂ ਅਤੇ ਭਗਤਾਂ ਦੀ ਮਹਿਮਾ ਹੀ ਹੈ। ਪੂਰਨ ਸੰਤ, ਸਤਿਗੁਰੂ, ਬ੍ਰਹਮ ਗਿਆਨੀ ਅਤੇ ਪੂਰਨ ਖ਼ਾਲਸਾ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਸਭ ਤੋਂ ਵੱਡੀ ਮਹਿਮਾ ਹੈ। ਪੂਰਨ ਸੰਤ, ਸਤਿਗੁਰੂ, ਬ੍ਰਹਮ ਗਿਆਨੀ ਅਤੇ ਖ਼ਾਲਸਾ ਜਦ ਧਰਤੀ ਉੱਪਰ ਪ੍ਰਗਟ ਹੁੰਦਾ ਹੈ ਤਾਂ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਧਰਤੀ ਉੱਪਰ ਪ੍ਰਤੱਖ ਪ੍ਰਗਟ ਹੁੰਦੀ ਹੈ। ਪੂਰਨ ਸੰਤ, ਸਤਿਗੁਰੂ, ਬ੍ਰਹਮ ਗਿਆਨੀ ਅਤੇ ਖ਼ਾਲਸੇ ਦੀ ਸਤਿ ਸੰਗਤ ਵਿੱਚ ਧਰਤੀ ਉੱਪਰ ਹੀ ਦਰਗਾਹ ਪ੍ਰਤੱਖ ਪ੍ਰਗਟ ਹੁੰਦੀ ਹੈ। ਪੂਰਨ ਸੰਤ, ਸਤਿਗੁਰੂ, ਬ੍ਰਹਮ ਗਿਆਨੀ ਅਤੇ ਖ਼ਾਲਸੇ ਦੀ ਸਤਿ ਸੰਗਤ ਵਿੱਚ ਜਦ ਸੁਹਾਗਣਾਂ ਦਾ ਜਨਮ ਹੁੰਦਾ ਹੈ ਤਾਂ ਧਰਤੀ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਪ੍ਰਤੱਖ ਪ੍ਰਗਟ ਹੁੰਦੀ ਹੈ। ਸੁਹਾਗਣਾਂ ਦਾ ਜਨਮ ਕੇਵਲ ਪੂਰਨ ਸੰਤ, ਸਤਿਗੁਰੂ, ਬ੍ਰਹਮ ਗਿਆਨੀ ਅਤੇ ਪੂਰਨ ਖ਼ਾਲਸੇ ਦੀ ਸਤਿ ਸੰਗਤ ਵਿੱਚ ਹੀ ਹੁੰਦਾ ਹੈ। ਸਾਰੀ ਗੁਰਬਾਣੀ ਵਿੱਚ ਲਗ ਭਗ ੨੫੦੦ ਤੋਂ ਵੱਧ ਸਲੋਕ ਹਨ ਜਿਨ੍ਹਾਂ ਵਿੱਚ ਪੂਰਨ ਸਤਿਗੁਰੂ ਦੀ ਮਹਿਮਾ ਨੂੰ ਪ੍ਰਗਟ ਕੀਤਾ ਗਿਆ ਹੈ:

ਸਿਰੀਰਾਗੁ ਮਹਲਾ ੩ ॥

ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ ॥

ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ ॥

ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥

ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥੧॥

ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥

ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥੧॥ ਰਹਾਉ ॥

{ਪੰਨਾ ੩੮}

ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ॥

ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਨ ਕੋਇ ॥

ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪ੍ਰਭੁ ਸੋਇ ॥

{ਪੰਨਾ ੩੯)

ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥

ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥

ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ ॥

ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥੧॥

{ਪੰਨਾ ੪੬)

ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥

ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥

ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥

ਮੇਰੇ ਮਨ ਪ੍ਰਭ ਸਰਣਾਈ ਪਾਇ ॥

ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ ॥

{ਪੰਨਾ ੪੬}

ਸਲੋਕ ਮ: ੩ ॥

ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥

ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥

ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ॥

ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥

ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥

ਸਚਿ ਰਤੇ ਗੁਰ ਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥

ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥੧॥

{ਪੰਨਾ ੮੮}

ਬਿਨੁ ਸਤਿਗੁਰ ਦਾਤਾ ਕੋ ਨਹੀ ਜੋ ਹਰਿ ਨਾਮੁ ਦੇਇ ਆਧਾਰੁ ॥

ਗੁਰ ਕਿਰਪਾ ਤੇ ਨਾਉ ਮਨਿ ਵਸੈ ਸਦਾ ਰਹੈ ਉਰਿ ਧਾਰਿ ॥

ਤਿਸਨਾ ਬੁਝੈ ਤਿਪਤਿ ਹੋਇ ਹਰਿ ਕੈ ਨਾਇ ਪਿਆਰਿ ॥

ਨਾਨਕ ਗੁਰਮੁਖਿ ਪਾਈਐ ਹਰਿ ਅਪਨੀ ਕਿਰਪਾ ਧਾਰਿ ॥੩੫॥

{ਪੰਨਾ ੧੪੧੭)

ਸਲੋਕੁ ਮ: ੩ ॥

ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ ॥

ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ ॥

ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ ॥

ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ ॥

ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥

ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥

{ਪੰਨਾ ੫੧੩}

ਬਿਨੁ ਸਤਿਗੁਰ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥

ਜਨ ਨਾਨਕ ਨਾਮੁ ਅਰਾਧਿਆ ਗੁਰ ਕੈ ਹੇਤਿ ਪਿਆਰਿ ॥੩੯॥

{ਪੰਨਾ ੧੪੧੭}

ਇਸ ਲਈ ਇਸ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ ਕਿ ਪੂਰਨ ਸਤਿਗੁਰੂ ਦੀ ਸੰਗਤ ਤੋਂ ਬਿਨਾਂ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਪੂਰਨ ਸਤਿਗੁਰੂ ਦੀ ਸੰਗਤ ਤੋਂ ਬਿਨਾਂ ਬੰਦਗੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪੂਰਨ ਸਤਿਗੁਰੂ ਦੀ ਸੰਗਤ ਤੋਂ ਬਿਨਾਂ ਸੁਹਾਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪੂਰਨ ਸਤਿਗੁਰੂ ਦੀ ਸੰਗਤ ਤੋਂ ਬਿਨਾਂ ਮਨੁੱਖ ਦੀ ਤ੍ਰਿਸ਼ਣਾ ਦਾ ਅੰਤ ਨਹੀਂ ਹੋ ਸਕਦਾ ਹੈ। ਪੂਰਨ ਸਤਿਗੁਰੂ ਦੀ ਸੰਗਤ ਤੋਂ ਬਿਨਾਂ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਨੂੰ ਨਹੀਂ ਜਿੱਤਿਆ ਜਾ ਸਕਦਾ ਹੈ। ਪੂਰਨ ਸਤਿਗੁਰੂ ਦੀ ਸੰਗਤ ਤੋਂ ਬਿਨਾਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਹੈ। ਪੂਰਨ ਸਤਿਗੁਰੂ ਦੀ ਸੰਗਤ ਤੋਂ ਬਿਨਾਂ ਜੀਵਨ ਮੁਕਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਹੈ।