ਅਨੰਦੁ ਸਾਹਿਬ – ਪਉੜੀ ੪੦

ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥

ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥

ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥

ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥

ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥

ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥

{ਪੰਨਾ ੯੨੨}

ਧੰਨ ਧੰਨ ਸਤਿਗੁਰੂ ਅਵਤਾਰ ਅਮਰਦਾਸ ਸਾਹਿਬ ਜੀ ਨੇ ਅਨੰਦ ਸਾਹਿਬ ਗੁਰਬਾਣੀ ਦੀ ਇਸ ਅਖੀਰਲੀ ਪਉੜੀ ਵਿੱਚ ਭਗਤ ਦੀ ਪੂਰਨ ਅਵਸਥਾ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਬਿਆਨ ਕੀਤਾ ਹੈ। ਜਦ ਭਗਤ (ਸੁਹਾਗਣ) ਦੀ ਬੰਦਗੀ ਪੂਰਨ ਹੋ ਜਾਂਦੀ ਹੈ ਤਾਂ ਉਸ ਨੂੰ ‘ਸਦਾ ਸੁਹਾਗ’ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦ ਭਗਤ (ਸੁਹਾਗਣ) ਦੀ ਬੰਦਗੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੀ ਹੈ ਤਾਂ ਉਸ ਨੂੰ ‘ਸਦਾ ਸੁਹਾਗ’ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦ ਸੁਹਾਗਣ ਦੀ ਬੰਦਗੀ ਪੂਰਨ ਹੋ ਜਾਂਦੀ ਹੈ ਤਾਂ ਉਸ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਉਹ ‘ਸਦਾ ਸੁਹਾਗਣ’ ਬਣ ਜਾਂਦੀ ਹੈ। ‘ਸਦਾ ਸੁਹਾਗਣ’ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਸਮਾ ਜਾਂਦੀ ਹੈ। ਜਦ ‘ਸਦਾ ਸੁਹਾਗਣ’ ਸਤਿ ਪਾਰਬ੍ਰਹਮ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦੀ ਹੈ ਤਾਂ ਉਸ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦ ‘ਸਦਾ ਸੁਹਾਗਣ’ ਸਤਿ ਪਾਰਬ੍ਰਹਮ ਵਿੱਚ ਸਦਾ-ਸਦਾ ਲਈ ਸਮਾ ਜਾਂਦੀ ਹੈ ਤਾਂ ਉਸ ਨੂੰ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦ ‘ਸਦਾ ਸੁਹਾਗਣ’ ਸਤਿ ਪਾਰਬ੍ਰਹਮ ਵਿੱਚ ਸਦਾ-ਸਦਾ ਲਈ ਸਮਾ ਜਾਂਦੀ ਹੈ ਤਾਂ ਉਸ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦ ‘ਸਦਾ ਸੁਹਾਗਣ’ ਸਤਿ ਪਾਰਬ੍ਰਹਮ ਵਿੱਚ ਸਦਾ-ਸਦਾ ਲਈ ਸਮਾ ਜਾਂਦੀ ਹੈ ਤਾਂ ਉਸ ਨੂੰ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਸਦਾ ਸੁਹਾਗਣ ਨੂੰ ਸਾਰੇ ਦਰਗਾਹੀ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਧੰਨ ਧੰਨ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਗੁਰਬਾਣੀ ਵਿੱਚ ਪ੍ਰਗਟ ਕੀਤੀਆਂ ਗਈਆਂ ਚਾਰ ਲਾਵਾਂ ਭਗਤ (ਸੁਹਾਗਣ) ਦੀਆਂ ਸਤਿ ਪਾਰਬ੍ਰਹਮ ਪਰਮੇਸ਼ਰ (ਪਤੀ) ਦੇ ਨਾਲ ਸੁਹਾਗ ਦੀਆਂ ਲਾਂਵਾਂ ਹਨ। ਪਹਿਲੀ ਲਾਂਵ ਵਿੱਚ ਭਗਤ ਨੂੰ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ ਅਤੇ ਚੌਥੀ ਲਾਂਵ ਵਿੱਚ ਸੁਹਾਗਣ ਦੀ ਬੰਦਗੀ ਪੂਰਨ ਪ੍ਰਵਾਨ ਚੜ੍ਹਦੀ ਹੈ ਅਤੇ ਉਸ ਨੂੰ ਸਦਾ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਭਗਤ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਸੁਹਾਗ ਬਣਦਾ ਹੈ। ਜਦ ਸਤਿਨਾਮ ਭਗਤ ਦੀ ਸੁਰਤਿ ਵਿੱਚ ਉੱਕਰਿਆ ਜਾਂਦਾ ਹੈ ਤਾਂ ਉਸ ਨੂੰ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦ ਭਗਤ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਜਾਂਦਾ ਹੈ ਅਤੇ ਉਸ ਦੀ ਸਮਾਧੀ ਲੱਗ ਜਾਂਦੀ ਹੈ ਤਾਂ ਉਸ ਨੂੰ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦ ਸੁਹਾਗਣ ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਚੌਥੇ ਪਦ (ਚੌਥੀ ਲਾਂਵ) ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰ ਕੇ ਉਸ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦੀ ਹੈ ਤਾਂ ਸੁਹਾਗਣ ਨੂੰ ਸਦਾ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ।

ਫੇਰ ਸਦਾ ਸੁਹਾਗਣ ਦੀ ਤ੍ਰਿਸ਼ਣਾ ਬੁਝ ਜਾਂਦੀ ਹੈ। ਮਹਾ ਵਿਨਾਸ਼ਕਾਰੀ ਤ੍ਰਿਸ਼ਣਾ ਅਗਨ ਦਾ ਅੰਤ ਹੋ ਜਾਂਦਾ ਹੈ। ਪੂਰਨ ਸਤਿ ਸੰਤੋਖ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨ ਸਤਿ ਸੰਤੋਖ ਵਿੱਚ ਚਲਾ ਜਾਂਦਾ ਹੈ। ਮਾਇਆ ਰੂਪੀ ਮਨ ਦਾ ਅੰਤ ਹੋ ਜਾਂਦਾ ਹੈ। ਪੰਜ ਚੰਡਾਲ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਵੱਸ ਵਿੱਚ ਆ ਜਾਂਦੇ ਹਨ। ਪੰਜ ਚੰਡਾਲਾਂ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਉੱਪਰ ਜਿੱਤ ਹਾਸਿਲ ਹੋ ਜਾਂਦੀ ਹੈ। ਸਾਰੇ ਮਾਨਸਿਕ ਰੋਗਾਂ (ਪੰਜ ਚੰਡਾਲ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦਾ ਅੰਤ ਹੋ ਜਾਂਦਾ ਹੈ। ਸਾਰੇ ਮਾਨਸਿਕ ਰੋਗਾਂ ਦਾ ਮੂਲ ਕਾਰਨ ਮਨੁੱਖੀ ਮਨ ਵਿੱਚ ਵਾਸ ਕਰਦੀ ਹੋਈ ਤ੍ਰਿਸ਼ਣਾ ਅਗਨ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੀ ਹੈ ਅਤੇ ਸਦਾ ਸੁਹਾਗਣ ਦੀ ਅਵਸਥਾ ‘ਚ ਇਸ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਦਾ ਵੀ ਅੰਤ ਹੋ ਜਾਂਦਾ ਹੈ। ਮਨੁੱਖ ਦੇ ਸਾਰੇ ਸਰੀਰਕ ਰੋਗਾਂ ਦਾ ਮੂਲ ਕਾਰਨ ਵੀ ਤ੍ਰਿਸ਼ਣਾ ਅਗਨ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਅਤੇ ਪੰਜ ਚੰਡਾਲਾਂ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਹਨ। ਇਨ੍ਹਾਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੇ ਅੰਤ ਨਾਲ ਹੀ ਮਨੁੱਖ ਦੇ ਸਾਰੇ ਸਰੀਰਕ ਰੋਗਾਂ ਦੇ ਮੂਲ ਕਾਰਨਾਂ ਦਾ ਵੀ ਅੰਤ ਹੋ ਜਾਂਦਾ ਹੈ। ਜਿਸ ਦੇ ਫਲ਼ ਸਰੂਪ ਮਨੁੱਖ ਦੇ ਸਰੀਰਕ ਰੋਗਾਂ ਦਾ ਵੀ ਅੰਤ ਹੋਣਾ ਸ਼ੁਰੂ ਹੋ ਜਾਂਦਾ ਹੈ। ਮਨ ਅਤੇ ਤਨ ਸੀਤਲ ਹੋ ਜਾਂਦਾ ਹੈ। ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਤ੍ਰੈ ਗੁਣ ਮਾਇਆ ਦੀ ਗੁਲਾਮੀ ਦਾ ਅੰਤ ਹੋ ਜਾਂਦਾ ਹੈ। ਮਾਇਆ ਸਦਾ ਸੁਹਾਗਣ ਦੇ ਚਰਨਾਂ ਉੱਪਰ ਆ ਡਿਗਦੀ ਹੈ। ਮਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ। ਮਨ ਜੋਤ ਵਿੱਚ ਬਦਲ ਜਾਂਦਾ ਹੈ। ਮਨਮਤਿ ਦਾ ਅੰਤ ਹੋ ਜਾਂਦਾ ਹੈ। ਗੁਰਮਤਿ ਦਾ ਪ੍ਰਕਾਸ਼ ਹੋ ਜਾਂਦਾ ਹੈ। ਮਨ ਪੂਰਨ ਇਲਾਹੀ ਦਰਗਾਹੀ ਹੁਕਮ ਵਿੱਚ ਚਲਾ ਜਾਂਦਾ ਹੈ। ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਹਿਰਦਾ ਸਤਿ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ। ਸਾਰੇ ਅਵਗੁਣਾਂ ਦਾ ਅੰਤ ਹੋ ਜਾਂਦਾ ਹੈ। ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ੭ ਸਤਿ ਸਰੋਵਰ ਜਾਗਰਿਤ ਹੋ ਜਾਂਦੇ ਹਨ। ਦਸਮ ਦੁਆਰ ਪ੍ਰਕਾਸ਼ਮਾਨ ਹੋ ਜਾਂਦਾ ਹੈ। ਦਸਮ ਦੁਆਰ ਵਿੱਚ ਅਨਹਦ ਸ਼ਬਦ ਨਿਰੰਤਰ ਗੂੰਜਣ ਲੱਗ ਜਾਂਦਾ ਹੈ। ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰਨ ਬ੍ਰਹਮ ਗਿਆਨ ਦਾ ਸੋਮਾ ਭਗਤ ਦੇ ਅੰਦਰੋਂ ਫੁੱਟ ਪੈਂਦਾ ਹੈ। ਤੱਤ ਗਿਆਨ ਪ੍ਰਗਟ ਹੋ ਜਾਂਦਾ ਹੈ। ਰੋਮ-ਰੋਮ ਸਤਿਨਾਮ ਸਿਮਰਨ ਵਿੱਚ ਲੀਨ ਹੋ ਜਾਂਦਾ ਹੈ। ਰੋਮ-ਰੋਮ ਸਤਿਨਾਮ ਨਾਲ ਪ੍ਰਕਾਸ਼ਮਾਨ ਹੋ ਜਾਂਦਾ ਹੈ।

ਸਦਾ ਸੁਹਾਗਣ ਦੀ ਸਮੁੱਚੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਸਦਾ ਸੁਹਾਗਣ ਦੇ ਹਰ ਇੱਕ ਅੰਗ ਵਿੱਚੋਂ ਅੰਮ੍ਰਿਤ ਛਲਕਣ ਲੱਗ ਪੈਂਦਾ ਹੈ। ਜਿਵੇਂ ਕਿ ਜਦ ਕੋਈ ਘੜਾ ਪਾਣੀ ਨਾਲ ਭਰ ਜਾਏ ਤਾਂ ਉਸ ਵਿੱਚ ਹੋਰ ਪਾਣੀ ਪਾਉਣ ਨਾਲ ਉਹ ਛਲਕਣ ਲੱਗ ਪੈਂਦਾ ਹੈ। ਜਿਸ ਦੇ ਫਲ਼ ਸਰੂਪ ਉਸ ਵਿੱਚੋਂ ਪਾਣੀ ਬਾਹਰ ਨੂੰ ਛਲਕਣ ਲੱਗ ਜਾਂਦਾ ਹੈ। ਠੀਕ ਇਸੇ ਤਰ੍ਹਾਂ ਦੇ ਨਾਲ ਜਦ ਸਦਾ ਸੁਹਾਗਣ ਦੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ ਤਾਂ ਉਸ ਦੇ ਅੰਦਰੋਂ ੭ ਸਤਿ ਸਰੋਵਰਾਂ ਵਿੱਚੋਂ ਨਿਰੰਤਰ ਵਗਦੇ ਅੰਮ੍ਰਿਤ ਦੇ ਝਰਨਿਆਂ ਦੇ ਕਾਰਨ ਉਸ ਦੀ ਦੇਹੀ ਵਿੱਚੋਂ ਅੰਮ੍ਰਿਤ ਨਿਰੰਤਰ ਛਲਕਣ ਲੱਗ ਜਾਂਦਾ ਹੈ। ਸਦਾ ਸੁਹਾਗਣ ਦੇ ਨੇਤਰਾਂ ਵਿੱਚੋਂ ਨਿਰੰਤਰ ਅੰਮ੍ਰਿਤ ਦੀ ਵਰਖਾ ਹੁੰਦੀ ਰਹਿੰਦੀ ਹੈ। ਸਦਾ ਸੁਹਾਗਣ ਦੇ ਅੰਗ-ਅੰਗ ਵਿੱਚੋਂ ਨਿਰੰਤਰ ਅੰਮ੍ਰਿਤ ਦੀ ਵਰਖਾ ਹੁੰਦੀ ਰਹਿੰਦੀ ਹੈ। ਸਦਾ ਸੁਹਾਗਣ ਦੇ ਚਰਨਾਂ ਵਿੱਚ ਬੇਅੰਤ ਪ੍ਰਕਾਸ਼ ਹੁੰਦਾ ਹੈ। ਸਦਾ ਸੁਹਾਗਣ ਦੇ ਸੀਸ ਵਿੱਚੋਂ ਬੇਅੰਤ ਪ੍ਰਕਾਸ਼ ਨਿਕਲਦਾ ਹੈ। ਸਦਾ ਸੁਹਾਗਣ ਦੇ ਹਿਰਦੇ ਕਮਲ ਵਿੱਚੋਂ ਬੇਅੰਤ ਪ੍ਰਕਾਸ਼ ਨਿਕਲਦਾ ਹੈ। ਸਦਾ ਸੁਹਾਗਣ ਦੇ ਹਿਰਦੇ ਕਮਲ ਵਿੱਚੋਂ ਬੇਅੰਤ ਪ੍ਰਕਾਸ਼ ਨਿਕਲਦਾ ਹੈ। ਮੁੱਕਦੀ ਗੱਲ ਸਦਾ ਸੁਹਾਗਣ ਬੇਅੰਤ ਅੰਮ੍ਰਿਤ ਦਾ ਸੋਮਾ ਬਣ ਜਾਂਦੀ ਹੈ। ਸਦਾ ਸੁਹਾਗਣ ਗੁਰਪ੍ਰਸਾਦਿ ਵਰਤਾਉਣ ਦਾ ਸੋਮਾ ਬਣ ਜਾਂਦੀ ਹੈ। ਸਦਾ ਸੁਹਾਗਣ ਗੁਰ ਕਿਰਪਾ ਵਰਤਾਉਣ ਦਾ ਸੋਮਾ ਬਣ ਜਾਂਦੀ ਹੈ। ਸਦਾ ਸੁਹਾਗਣ ਪੂਰਨ ਬ੍ਰਹਮ ਗਿਆਨ ਦਾ ਸੋਮਾ ਬਣ ਜਾਂਦੀ ਹੈ। ਸਦਾ ਸੁਹਾਗਣ ਗੁਰਪ੍ਰਸਾਦਿ ਦਾ ਦਾਤਾ ਬਣ ਜਾਂਦੀ ਹੈ। ਸਦਾ ਸੁਹਾਗਣ ਅੰਮ੍ਰਿਤ ਦਾ ਦਾਤਾ ਬਣ ਜਾਂਦੀ ਹੈ। ਸਦਾ ਸੁਹਾਗਣ ਪੂਰਨ ਬੰਦਗੀ ਦਾ ਦਾਤਾ ਬਣ ਜਾਂਦੀ ਹੈ। ਸਦਾ ਸੁਹਾਗਣ ਜੀਵਨ ਮੁਕਤੀ ਦਾ ਦਾਤਾ ਬਣ ਜਾਂਦੀ ਹੈ। ਇਸ ਲਈ ਸਦਾ ਸੁਹਾਗਣ ਦੀ ਮਹਿਮਾ ਬੇਅੰਤ ਹੈ। ਸਦਾ ਸੁਹਾਗਣ ਦੀ ਮਹਿਮਾ ਅੱਖਰਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਸਦਾ ਸੁਹਾਗਣ ਦੀ ਅਕੱਥ ਕਥਾ ਕਥੀ ਨਹੀਂ ਜਾ ਸਕਦੀ ਹੈ। ਸਦਾ ਸੁਹਾਗਣ ਦੀ ਕਥਾ ਉਸ ਦੀ ਸਤਿ ਸੰਗਤ ਵਿੱਚ ਪ੍ਰਤੱਖ ਪ੍ਰਗਟ ਹੁੰਦੀ ਹੈ। ਸਦਾ ਸੁਹਾਗਣ ਦੀ ਬੇਅੰਤ ਮਹਿਮਾ ਧਰਤੀ ਉੱਪਰ ਉਸ ਦੀ ਹੀ ਸਤਿ ਸੰਗਤ ਵਿੱਚ ਪ੍ਰਗਟ ਹੁੰਦੀ ਹੈ। ਸਦਾ ਸੁਹਾਗਣ ਦੀ ਸਤਿ ਸੰਗਤ ਵਿੱਚ ਧਰਤੀ ਉੱਪਰ ਪ੍ਰਤੱਖ ਦਰਗਾਹ ਪ੍ਰਗਟ ਹੁੰਦੀ ਹੈ। ਸਦਾ ਸੁਹਾਗਣ ਦੀ ਸਤਿ ਸੰਗਤ ਵਿੱਚ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ ਜਿਸ ਦੇ ਨਾਲ ਉਸ ਦੀ ਸੰਗਤ ਵਿੱਚ ਸੁਹਾਗਣਾਂ ਦਾ ਜਨਮ ਹੁੰਦਾ ਹੈ।

ਸਦਾ ਸੁਹਾਗਣ ਦੀ ਬੇਅੰਤ ਅਤੇ ਪਰਮ ਸ਼ਕਤੀਸ਼ਾਲੀ ਮਹਿਮਾ ਧਰਤੀ ਉੱਪਰ ਉਸ ਸਮੇਂ ਪ੍ਰਗਟ ਹੁੰਦੀ ਹੈ ਜਦ ਉਸ ਦੀ ਸਤਿ ਸੰਗਤ ਵਿੱਚ ਨਵੀਆਂ ਸੁਹਾਗਣਾਂ ਦਾ ਜਨਮ ਹੁੰਦਾ ਹੈ। ਸਦਾ ਸੁਹਾਗਣ ਦੀ ਬੇਅੰਤ ਅਤੇ ਪਰਮ ਸ਼ਕਤੀਸ਼ਾਲੀ ਮਹਿਮਾ ਧਰਤੀ ਉੱਪਰ ਉਸ ਸਮੇਂ ਪ੍ਰਗਟ ਹੁੰਦੀ ਹੈ ਜਦ ਉਸ ਦੀ ਸਤਿ ਸੰਗਤ ਵਿੱਚ ਸੁਹਾਗਣਾਂ ਦੇ ਬਜਰ ਕਪਾਟ ਖੁਲ੍ਹਦੇ ਹਨ ਅਤੇ ਸੁਹਾਗਣਾਂ ਨੂੰ ਦਿੱਬ ਦ੍ਰਿਸ਼ਟ ਦੀ ਪ੍ਰਾਪਤੀ ਹੋ ਜਾਂਦੀ ਹੈ। ਸਦਾ ਸੁਹਾਗਣ ਦੀ ਬੇਅੰਤ ਅਤੇ ਪਰਮ ਸ਼ਕਤੀਸ਼ਾਲੀ ਮਹਿਮਾ ਧਰਤੀ ਉੱਪਰ ਉਸ ਸਮੇਂ ਪ੍ਰਗਟ ਹੁੰਦੀ ਹੈ ਜਦ ਉਸ ਦੀ ਸਤਿ ਸੰਗਤ ਵਿੱਚ ਸੁਹਾਗਣਾਂ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਲੀਨ ਹੋ ਕੇ ਦਰਗਾਹ ਵਿੱਚ ਵਿਰਾਜਮਾਨ ਪੂਰਨ ਸੰਤਾਂ, ਪੂਰਨ ਬ੍ਰਹਮ ਗਿਆਨੀਆਂ, ਪੂਰਨ ਸਤਿਗੁਰੂਆਂ ਅਤੇ ਅਵਤਾਰਾਂ ਦੇ ਦਰਸ਼ਨ ਕਰਦੀਆਂ ਹਨ। ਸਦਾ ਸੁਹਾਗਣ ਦੀ ਬੇਅੰਤ ਅਤੇ ਪਰਮ ਸ਼ਕਤੀਸ਼ਾਲੀ ਮਹਿਮਾ ਧਰਤੀ ਉੱਪਰ ਉਸ ਸਮੇਂ ਪ੍ਰਗਟ ਹੁੰਦੀ ਹੈ ਜਦ ਉਸ ਦੀ ਸਤਿ ਸੰਗਤ ਵਿੱਚ ਸੁਹਾਗਣਾਂ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਲੀਨ ਹੋ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਦੀਆਂ ਹਨ। ਸਦਾ ਸੁਹਾਗਣ ਦੀ ਬੇਅੰਤ ਅਤੇ ਪਰਮ ਸ਼ਕਤੀਸ਼ਾਲੀ ਮਹਿਮਾ ਧਰਤੀ ਉੱਪਰ ਉਸ ਸਮੇਂ ਪ੍ਰਗਟ ਹੁੰਦੀ ਹੈ ਜਦ ਉਸ ਦੀ ਸਤਿ ਸੰਗਤ ਵਿੱਚ ਸੁਹਾਗਣ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਪ੍ਰਾਪਤ ਕਰ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦੀ ਹੈ ਅਤੇ ਬੰਦਗੀ ਪੂਰਨ ਕਰ ਕੇ ਸਦਾ ਸੁਹਾਗਣ ਬਣ ਜਾਂਦੀ ਹੈ। ਇਸ ਲਈ ਸਦਾ ਸੁਹਾਗਣ ਦੀ ਪਰਮ ਸ਼ਕਤੀਸ਼ਾਲੀ ਅਤੇ ਬੇਅੰਤ ਮਹਿਮਾ ਧਰਤੀ ਉੱਪਰ ਉਸ ਸਮੇਂ ਪ੍ਰਗਟ ਹੁੰਦੀ ਹੈ ਜਦ ਉਸ ਦੇ ਛਤਰ ਹੇਠ ਉਸ ਦੀ ਸਤਿ ਸੰਗਤ ਵਿੱਚ ਸੁਹਾਗਣ ਬੰਦਗੀ ਪੂਰਨ ਕਰਕੇ ਸਦਾ ਸੁਹਾਗਣ ਬਣਦੀ ਹੈ। ਸਦਾ ਸੁਹਾਗਣ ਦੀ ਪਰਮ ਸ਼ਕਤੀਸ਼ਾਲੀ ਅਤੇ ਬੇਅੰਤ ਮਹਿਮਾ ਧਰਤੀ ਉੱਪਰ ਉਸ ਸਮੇਂ ਪ੍ਰਗਟ ਹੁੰਦੀ ਹੈ ਜਦ ਸੁਹਾਗਣ ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਜੀਵਨ ਮੁਕਤੀ ਪ੍ਰਾਪਤ ਕਰਦੀ ਹੈ। ਸਦਾ ਸੁਹਾਗਣ ਦੀ ਪਰਮ ਸ਼ਕਤੀਸ਼ਾਲੀ ਅਤੇ ਬੇਅੰਤ ਮਹਿਮਾ ਧਰਤੀ ਉੱਪਰ ਉਸ ਸਮੇਂ ਪ੍ਰਗਟ ਹੁੰਦੀ ਹੈ ਜਦ ਸੁਹਾਗਣ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਪ੍ਰਾਪਤ ਕਰਦੀ ਹੈ। ਸਦਾ ਸੁਹਾਗਣ ਦੀ ਪਰਮ ਸ਼ਕਤੀਸ਼ਾਲੀ ਅਤੇ ਬੇਅੰਤ ਮਹਿਮਾ ਧਰਤੀ ਉੱਪਰ ਉਸ ਸਮੇਂ ਪ੍ਰਗਟ ਹੁੰਦੀ ਹੈ ਜਦ ਸੁਹਾਗਣ ਪਰਮ ਪਦਵੀ ਪ੍ਰਾਪਤ ਕਰਕੇ ਅੰਮ੍ਰਿਤ ਦਾ ਦਾਤਾ ਬਣ ਜਾਂਦੀ ਹੈ।

ਸਦਾ ਸੁਹਾਗਣ ਦੇ ਸੀਸ ਉੱਪਰ ਸਤਿ ਪਾਰਬ੍ਰਹਮ ਦੁਆਰਾ ਸਥਾਪਿਤ ਪਰਮ ਸ਼ਕਤੀਸ਼ਾਲੀ ਛਤਰ ਨਿਰੰਤਰ ਝੂਲਦਾ ਹੈ। ਸਦਾ ਸੁਹਾਗਣ ਦਾ ਛਤਰ ਸਾਰੇ ਬ੍ਰਹਿਮੰਡ ਵਿੱਚ ਝੂਲਦਾ ਹੈ। ਸਦਾ ਸੁਹਾਗਣ ਦੀ ਸੰਗਤ ਸੰਸਾਰ ਵਿੱਚ ਜਿੱਥੇ ਵੀ ਬੈਠੀ ਸਤਿਨਾਮ ਸਿਮਰਨ ਕਰਦੀ ਹੋਵੇ ਉਹ ਸਦਾ ਸੁਹਾਗਣ ਦੇ ਛਤਰ ਹੇਠ ਹੁੰਦੀ ਹੈ। ਸਦਾ ਸੁਹਾਗਣ ਦੇ ਛਤਰ ਹੇਠ ਬੈਠੀ ਸਤਿਨਾਮ ਸਿਮਰਨ ਵਿੱਚ ਲੀਨ ਸਤਿ ਸੰਗਤ ਨੂੰ ਮਾਇਆ ਪੋਹ ਨਹੀਂ ਸਕਦੀ ਹੈ। ਭਾਵ ਸਦਾ ਸੁਹਾਗਣ ਦੇ ਛਤਰ ਹੇਠ ਬੈਠੀ ਸਤਿਨਾਮ ਸਿਮਰਨ ਵਿੱਚ ਲੀਨ ਸਤਿ ਸੰਗਤ ਦਾ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਰਜੋ ਅਤੇ ਤਮੋ) ਕੁਝ ਨਹੀਂ ਵਿਗਾੜ ਸਕਦੀਆਂ ਹਨ। ਸਦਾ ਸੁਹਾਗਣ ਦੇ ਛਤਰ ਹੇਠ ਬੈਠੀ ਸਤਿਨਾਮ ਸਿਮਰਨ ਵਿੱਚ ਲੀਨ ਸਤਿ ਸੰਗਤ ਦਾ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਅਗਨ ਕੁਝ ਅਨਿਸ਼ਟ ਨਹੀਂ ਕਰ ਸਕਦੀ ਹੈ। ਸਦਾ ਸੁਹਾਗਣ ਦੇ ਛਤਰ ਹੇਠ ਬੈਠੀ ਸਤਿਨਾਮ ਸਿਮਰਨ ਵਿੱਚ ਲੀਨ ਸਤਿ ਸੰਗਤ ਦਾ ਪੰਜ ਚੰਡਾਲ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਕੋਈ ਬੁਰਾ ਨਹੀਂ ਕਰ ਸਕਦੇ ਹਨ। ਭਾਵ ਸਦਾ ਸੁਹਾਗਣ ਦੇ ਛਤਰ ਹੇਠ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਫੜਕ ਨਹੀਂ ਸਕਦੀਆਂ ਹਨ। ਕਿਉਂਕ ਸਾਰੀਆਂ ਮਾਇਕੀ ਸ਼ਕਤੀਆਂ ਸਦਾ ਸੁਹਾਗਣ ਦੇ ਸਤਿ ਚਰਨਾਂ ਦੇ ਹੇਠ ਵਾਸ ਕਰਦੀਆਂ ਹਨ। ਸਦਾ ਸੁਹਾਗਣ ਦੇ ਛਤਰ ਹੇਠ ਹੀ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ। ਇਸ ਲਈ ਸਦਾ ਸੁਹਾਗਣ ਦੇ ਛਤਰ ਹੇਠ ਬੈਠ ਕੇ ਮਨੁੱਖ ਦਾ ਮਨ ਸਹਿਜੇ ਹੀ ਸਤਿਨਾਮ ਸਿਮਰਨ ਵਿੱਚ ਲੀਨ ਹੋ ਜਾਂਦਾ ਹੈ। ਮਨੁੱਖ ਨੂੰ ਸੁਹਾਗ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ। ਮਨੁੱਖ ਨੂੰ ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ। ਸੁਹਾਗਣ ਦੇ ਬਜਰ ਕਪਾਟ ਸਹਿਜੇ ਹੀ ਖੁੱਲ੍ਹ ਜਾਂਦੇ ਹਨ। ਸੁਹਾਗਣ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਸਹਿਜੇ ਹੀ ਜਿੱਤ ਹਾਸਿਲ ਕਰ ਲੈਂਦੀ ਹੈ। ਸੁਹਾਗਣ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਸਹਿਜੇ ਹੀ ਹੋ ਜਾਂਦੇ ਹਨ। ਸੁਹਾਗਣ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਹਿਜੇ ਹੀ ਸਦਾ-ਸਦਾ ਲਈ ਸਮਾ ਜਾਂਦੀ ਹੈ। ਸੁਹਾਗਣ ਨੂੰ ਸਦਾ ਸੁਹਾਗ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ। ਇਸ ਲਈ ਸਦਾ ਸੁਹਾਗਣ ਦੇ ਛਤਰ ਹੇਠ ਬੈਠ ਕੇ ਮਨੁੱਖ ਦੀ ਬੰਦਗੀ ਸਹਿਜੇ ਹੀ ਪੂਰਨ ਹੋ ਜਾਂਦੀ ਹੈ।

ਸਦਾ ਸੁਹਾਗਣ ਦੇ ਛਤਰ ਹੇਠ ਬੰਦਗੀ ਵਿੱਚ ਲੀਨ ਸੁਹਾਗਣ ਸਹਿਜੇ ਹੀ ‘ਨਿਰਭਉ’ ਅਵਸਥਾ ਨੂੰ ਪ੍ਰਾਪਤ ਕਰ ਲੈਂਦੀ ਹੈ। ‘ਨਿਰਭਉਤਾ’ ਉਹ ਪਰਮ ਸ਼ਕਤੀ ਹੈ ਜਿਸ ਦੀ ਪ੍ਰਾਪਤੀ ਕਰਦੇ ਹੀ ਸੁਹਾਗਣ ਮੋਹ ਚੰਡਾਲ ਦੇ ਚੁੰਗਲ ਵਿੱਚੋਂ ਆਜ਼ਾਦ ਹੋ ਜਾਂਦੀ ਹੈ। ‘ਨਿਰਭਉਤਾ’ ਉਹ ਪਰਮ ਸ਼ਕਤੀ ਹੈ ਜਿਸ ਦੀ ਪ੍ਰਾਪਤੀ ਕਰਦੇ ਹੀ ਇਹ ਪਰਮ ਸਤਿ ਤੱਤ ਪ੍ਰਤੱਖ ਪ੍ਰਗਟ ਹੋ ਜਾਂਦਾ ਹੈ ਕਿ ਸਾਰਾ ਸੰਸਾਰ ਮਾਇਆ ਹੈ। ‘ਨਿਰਭਉਤਾ’ ਉਹ ਪਰਮ ਸ਼ਕਤੀ ਹੈ ਜਿਸ ਦੀ ਪ੍ਰਾਪਤੀ ਕਰਦੇ ਹੀ ਇਹ ਪਰਮ ਸਤਿ ਤੱਤ ਪ੍ਰਤੱਖ ਪ੍ਰਗਟ ਹੋ ਜਾਂਦਾ ਹੈ ਕਿ ਸਾਰਾ ਸੰਸਾਰ ਬਿਨਸਣਹਾਰ ਹੈ ਅਤੇ ਕੂੜ ਹੈ। ‘ਨਿਰਭਉਤਾ’ ਉਹ ਪਰਮ ਸ਼ਕਤੀ ਹੈ ਜਿਸ ਦੀ ਪ੍ਰਾਪਤੀ ਕਰਦੇ ਹੀ ਇਹ ਪਰਮ ਸਤਿ ਤੱਤ ਪ੍ਰਤੱਖ ਪ੍ਰਗਟ ਹੋ ਜਾਂਦਾ ਹੈ ਕਿ ਸਾਰੇ ਸੰਸਾਰਿਕ ਸੰਬੰਧ ਅਤੇ ਪਦਾਰਥ ਮਾਇਆ ਦਾ ਹੀ ਪਸਾਰਾ ਹੈ। ਇਸ ਲਈ ਨਿਰਭਉ ਸੁਹਾਗਣ ਮੋਹ ਚੰਡਾਲ ਦੇ ਮਹਾ ਵਿਨਾਸ਼ਕਾਰੀ ਬੰਧਨ ਨੂੰ ਤੋੜ ਕੇ ਮੋਹ ਮੁਕਤ ਹੋ ਜਾਂਦੀ ਹੈ। ਸੁਹਾਗਣ ਮੋਹ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਉੱਪਰ ਜਿੱਤ ਹਾਸਿਲ ਕਰ ਲੈਂਦੀ ਹੈ। ਝੂਠੇ ਸੰਸਾਰਿਕ ਅਤੇ ਪਦਾਰਥਕ ਬੰਧਨਾਂ ਦਾ ਪੂਰਨ ਬ੍ਰਹਮ ਗਿਆਨ ਹੋ ਜਾਂਦਾ ਹੈ। ਝੂਠੇ ਸੰਸਾਰਿਕ ਅਤੇ ਪਦਾਰਥਕ ਬੰਧਨਾਂ ਦਾ ਸਤਿ, ਸੁਹਾਗਣ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਸਾਰੇ ਝੂਠੇ ਪਦਾਰਥਕ ਬੰਧਨ ਟੁੱਟ ਜਾਂਦੇ ਹਨ। ਸਾਰੇ ਝੂਠੇ ਪਰਿਵਾਰਕ ਸੰਬੰਧਾਂ ਦੇ ਸਤਿ ਦਾ ਗਿਆਨ ਹੋ ਜਾਂਦਾ ਹੈ। ਸਾਰੇ ਝੂਠੇ ਪਰਿਵਾਰਕ ਬੰਧਨ ਟੁੱਟ ਜਾਂਦੇ ਹਨ। ਸੰਸਾਰਿਕ, ਪਦਾਰਥਕ ਅਤੇ ਪਰਿਵਾਰਕ ਮੋਹ ਤੋਂ ਮੁਕਤੀ ਮਿਲ ਜਾਂਦੀ ਹੈ। ਸੰਸਾਰਿਕ, ਪਦਾਰਥਕ ਅਤੇ ਪਰਿਵਾਰਕ ਮੋਹ ਹੀ ਮਨੁੱਖੀ ਜਨਮ ਜੀਵਨ ਦੇ ਸਾਰੇ ਦੁੱਖਾਂ, ਕਲੇਸ਼ਾਂ ਅਤੇ ਸੰਤਾਪਾਂ ਦਾ ਮੂਲ ਕਾਰਨ ਹੈ। ਇਸ ਲਈ ਮਨੁੱਖੀ ਜਨਮ ਜੀਵਨ ਦੇ ਸਾਰੇ ਦੁੱਖਾਂ, ਕਲੇਸ਼ਾਂ ਅਤੇ ਸੰਤਾਪਾਂ ਦਾ ਅੰਤ ਹੋ ਜਾਂਦਾ ਹੈ। ਮਨੁੱਖੀ ਜਨਮ ਜੀਵਨ ਦੇ ਸਾਰੇ ਦੁੱਖਾਂ, ਸੰਤਾਪਾਂ ਅਤੇ ਕਲੇਸ਼ਾਂ ਦੇ ਮੂਲ ਕਾਰਨ ਦਾ ਅੰਤ ਹੋ ਜਾਂਦਾ ਹੈ। ਇਹ ਪਰਮ ਸਤਿ ਹੈ ਕਿ ਜੋ ਭਗਤ (ਸੁਹਾਗਣ) ਨਿਰਭਉ ਹੋ ਜਾਂਦਾ ਹੈ ਕੇਵਲ ਉਸ ਦੀ ਬੰਦਗੀ ਹੀ ਦਰਗਾਹ ਵਿੱਚ ਪ੍ਰਵਾਨ ਚੜ੍ਹਦੀ ਹੈ। ਇਹ ਪਰਮ ਸਤਿ ਹੈ ਕਿ ਜੋ ਭਗਤ (ਸੁਹਾਗਣ) ਨਿਰਭਉ ਹੋ ਜਾਂਦਾ ਹੈ ਕੇਵਲ ਉਸ ਨੂੰ ਹੀ ਸਦਾ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਇਹ ਪਰਮ ਸਤਿ ਹੈ ਕਿ ਜੋ ਭਗਤ (ਸੁਹਾਗਣ) ਨਿਰਭਉ ਹੋ ਜਾਂਦਾ ਹੈ ਕੇਵਲ ਉਹ ਭਗਤ ਹੀ ਸੰਸਾਰ ਦੇ ਲੋਕਾਂ ਨੂੰ ਪੂਰਨ ਸਤਿ ਵਰਤਾ ਸਕਦਾ ਹੈ। ਕੇਵਲ ਨਿਰਭਉ ਭਗਤ (ਸੁਹਾਗਣ) ਹੀ ਪੂਰਨ ਸਤਿ ਦੀ ਸੇਵਾ ਕਰਦਾ ਹੈ।

ਸੁਹਾਗਣ ‘ਨਿਰਵੈਰ’ ਦੀ ਪਰਮ ਸ਼ਕਤੀ ਨੂੰ ਪ੍ਰਾਪਤ ਹੋ ਜਾਂਦੀ ਹੈ। ‘ਨਿਰਵੈਰ’ ਹੋ ਜਾਣ ਦਾ ਭਾਵ ਹੈ ਕਿ ਸੁਹਾਗਣ ਇੱਕ ਦ੍ਰਿਸ਼ਟ ਹੋ ਜਾਂਦੀ ਹੈ। ਕੇਵਲ ਇੱਕ ਦ੍ਰਿਸ਼ਟ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਮਾ ਸਕਦੀ ਹੈ। ‘ਨਿਰਵੈਰਤਾ’ ਸਤਿ ਪਾਰਬ੍ਰਹਮ ਦੀ ਉਹ ਪਰਮ ਸ਼ਕਤੀ ਹੈ ਜਿਸ ਦੀ ਪ੍ਰਾਪਤੀ ਦੇ ਨਾਲ ਸੁਹਾਗਣ ਨੂੰ ਸਾਰੀ ਸ੍ਰਿਸ਼ਟੀ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਪ੍ਰਤੱਖ ਵਾਪਰ ਰਿਹਾ ਨਜ਼ਰ ਆਉਣ ਲੱਗ ਪੈਂਦਾ ਹੈ। ‘ਨਿਰਵੈਰਤਾ’ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਉਹ ਪਰਮ ਸ਼ਕਤੀ ਹੈ ਜਿਸ ਦੀ ਪ੍ਰਾਪਤੀ ਦੇ ਨਾਲ ਸੁਹਾਗਣ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਸਰਬ-ਵਿਆਪਕ ਰੂਪ ਦਿਸਣ ਲੱਗ ਪੈਂਦਾ ਹੈ। ‘ਨਿਰਵੈਰਤਾ’ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਉਹ ਪਰਮ ਸ਼ਕਤੀ ਹੈ ਜਿਸ ਦੀ ਪ੍ਰਾਪਤੀ ਦੇ ਨਾਲ ਸੁਹਾਗਣ ਨੂੰ ਹਰ ਇੱਕ ਰਚਨਾ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀ ਵਰਤਦੀ ਪ੍ਰਤੱਖ ਦਿਸਣ ਲੱਗ ਪੈਂਦੀ ਹੈ। ‘ਨਿਰਵੈਰਤਾ’ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਉਹ ਪਰਮ ਸ਼ਕਤੀ ਹੈ ਜਿਸ ਦੀ ਪ੍ਰਾਪਤੀ ਦੇ ਨਾਲ ਸੁਹਾਗਣ ਨੂੰ ਹਰ ਇੱਕ ਮਨੁੱਖ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਜੋਤ ਦਾ ਅਨੁਭਵ ਹੋ ਜਾਂਦਾ ਹੈ। ‘ਨਿਰਵੈਰਤਾ’ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਉਹ ਪਰਮ ਸ਼ਕਤੀ ਹੈ ਜਿਸ ਦੀ ਪ੍ਰਾਪਤੀ ਦੇ ਨਾਲ ਸੁਹਾਗਣ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਵਿੱਚ ਨਿਰਗੁਣ ਦੀ ਪਰਮ ਸ਼ਕਤੀ ਪ੍ਰਤੱਖ ਵਰਤਦੀ ਦਿਸਣ ਲੱਗ ਜਾਂਦੀ ਹੈ। ‘ਨਿਰਵੈਰ’ ਸੁਹਾਗਣ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਨਿਰਗੁਣ ਅਤੇ ਸਰਗੁਣ ਸਰੂਪ ਇੱਕ ਹੋ ਜਾਂਦਾ ਹੈ। ‘ਨਿਰਵੈਰ’ ਸੁਹਾਗਣ ਦਾ ਕੋਈ ਵੈਰੀ ਨਹੀਂ ਰਹਿੰਦਾ ਹੈ। ‘ਨਿਰਵੈਰ’ ਸੁਹਾਗਣ ਦੇ ਲਈ ਸਾਰੇ ਸੰਸਾਰ ਦੇ ਲੋਕ ਮੀਤ ਹੋ ਜਾਂਦੇ ਹਨ। ‘ਨਿਰਵੈਰ’ ਸੁਹਾਗਣ ਦੇ ਹਿਰਦੇ ਵਿੱਚੋਂ ਵੈਰ, ਵਿਰੋਧ, ਨਫ਼ਰਤ, ਦਵੈਸ਼ ਆਦਿ ਵਿਨਾਸ਼ਕਾਰੀ ਵਿਕਾਰਾਂ ਦਾ ਅੰਤ ਹੋ ਜਾਂਦਾ ਹੈ। ‘ਨਿਰਵੈਰ’ ਸੁਹਾਗਣ ਦੇ ਹਿਰਦੇ ਵਿੱਚੋਂ ਕੇਵਲ ਸਾਰੀ ਲੋਕਾਈ ਲਈ ਪੂਰਨ ਪ੍ਰੇਮ ਦੀ ਭਾਵਨਾ ਹੀ ਹੁੰਦੀ ਹੈ। ‘ਨਿਰਵੈਰ’ ਸੁਹਾਗਣ ਸਰਬੱਤ (ਸਾਰੀ ਲੋਕਾਈ) ਦਾ ਭਲਾ ਮਨਾਉਂਦੀ ਹੈ। ‘ਨਿਰਵੈਰ’ ਸੁਹਾਗਣ ਦੇ ਹਿਰਦੇ ਵਿੱਚੋਂ ਕੁਦਰਤ ਦੀ ਹਰ ਇੱਕ ਰਚਨਾ ਲਈ ਕੇਵਲ ਪੂਰਨ ਪ੍ਰੇਮ ਦੀ ਭਾਵਨਾ ਦਾ ਸੋਮਾ ਫੁੱਟ ਪੈਂਦਾ ਹੈ। ‘ਨਿਰਵੈਰ’ ਸੁਹਾਗਣ ਕੁਦਰਤ ਦੀ ਹਰ ਇੱਕ ਰਚਨਾ ਨੂੰ ਉਤਨਾ ਹੀ ਪ੍ਰੇਮ ਕਰਦੀ ਹੈ ਜਿਤਨਾ ਪ੍ਰੇਮ ਉਸ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਲ ਹੁੰਦਾ ਹੈ। ਇਹ ਪਰਮ ਸਤਿ ਹੈ ਕਿ ਜੋ ਸੁਹਾਗਣ ‘ਨਿਰਵੈਰ’ ਹੋ ਜਾਂਦੀ ਹੈ ਕੇਵਲ ਉਹ ਸੁਹਾਗਣ ਹੀ ਸੰਸਾਰ ਦੇ ਲੋਕਾਂ ਨੂੰ ਪੂਰਨ ਸਤਿ ਵਰਤਾ ਸਕਦੀ ਹੈ। ਕੇਵਲ ‘ਨਿਰਵੈਰ’ ਸੁਹਾਗਣ ਹੀ ਸੰਸਾਰ ਵਿੱਚ ਪੂਰਨ ਸਤਿ ਦੀ ਸੇਵਾ ਕਰਦੀ ਹੈ। ਇਸ ਲਈ ‘ਨਿਰਵੈਰ’ ਹੋਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਤੋਂ ਬਿਨਾਂ ਸੁਹਾਗਣ ਸਦਾ ਸੁਹਾਗਣ ਨਹੀਂ ਬਣ ਸਕਦੀ ਹੈ। ਸਦਾ ਸੁਹਾਗਣ ਦੀ ਪਰਮ ਸ਼ਕਤੀਸ਼ਾਲੀ ਅਤੇ ਬੇਅੰਤ ਮਹਿਮਾ ਧੰਨ ਧੰਨ ਸਤਿਗੁਰੂ ਪਾਤਸ਼ਾਹੀਆਂ ਨੇ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਈ ਹੈ:

ਸਦਾ ਸੁਹਾਗੁ ਸੁਹਾਗਣੀ ਜੇ ਚਲਹਿ ਸਤਿਗੁਰ ਭਾਇ ॥

ਸਦਾ ਪਿਰੁ ਨਿਹਚਲੁ ਪਾਈਐ ਨਾ ਓਹੁ ਮਰੈ ਨ ਜਾਇ ॥

ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ ਸਮਾਇ ॥

{ਪੰਨਾ ੬੬}

 

ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥

ਪਿਰ ਬਿਨੁ ਨੀਦ ਨ ਆਵੈ ਜੀਉ ਕਾਪੜੁ ਤਨਿ ਨ ਸੁਹਾਈ ॥

ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ ॥

ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ ॥

ਗੁਰ ਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ ॥

ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ॥

{ਪੰਨਾ ੨੪੪}

 

ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥

ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥

ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ ॥

ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥

ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥

ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥

{ਪੰਨਾ ੨੪੫}

 

ਹਉਮੈ ਮਾਰਿ ਮੁਈਏ ਤੂ ਚਲੁ ਗੁਰ ਕੈ ਭਾਏ ॥

ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ ॥

ਨਿਜ ਘਰਿ ਵਾਸਾ ਪਾਏ ਸਬਦੁ ਵਜਾਏ ਸਦਾ ਸੁਹਾਗਣਿ ਨਾਰੀ ॥

ਪਿਰੁ ਰਲੀਆਲਾ ਜੋਬਨੁ ਬਾਲਾ ਅਨਦਿਨੁ ਕੰਤਿ ਸਵਾਰੀ ॥

ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ ॥

ਨਾਨਕ ਕਾਮਣਿ ਹਰਿ ਰੰਗਿ ਰਾਤੀ ਜਾ ਚਲੈ ਸਤਿਗੁਰ ਭਾਏ ॥

{ਪੰਨਾ ੫੬੮}

 

ਕਾਇਆ ਕਾਮਣਿ ਅਤਿ ਸੁਆਲਿ੍ਉ ਪਿਰੁ ਵਸੈ ਜਿਸੁ ਨਾਲੇ ॥

ਪਿਰ ਸਚੇ ਤੇ ਸਦਾ ਸੁਹਾਗਣਿ ਗੁਰ ਕਾ ਸਬਦੁ ਸਮਾ੍ਲੇ ॥

ਹਰਿ ਕੀ ਭਗਤਿ ਸਦਾ ਰੰਗਿ ਰਾਤਾ ਹਉਮੈ ਵਿਚਹੁ ਜਾਲੇ ॥੧॥

ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥

ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ ॥੧॥ ਰਹਾਉ ॥

ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ ॥

ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ ॥

ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮਾ੍ਲਾ॥

{ਪੰਨਾ ੭੫੪}

 

ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥

ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ ॥

ਹੁਕਮੁ ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ ॥

ਸਦਾ ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰੁ ਸੇਵੈ ਲਿਵ ਲਾਏ ॥

ਨਾਨਕ ਕ੍ਰਿਪਾ ਕਰੇ ਜਿਨ ਊਪਰਿ ਤਿਨਾ ਹੁਕਮੇ ਲਏ ਮਿਲਾਏ ॥

{ਪੰਨਾ ੧੪੨੩}

ਜਦ ਸਤਿਨਾਮ ਦਾ ਪ੍ਰਕਾਸ਼ ਹਿਰਦੇ ਕਮਲ ਨੂੰ ਜਾਗਰਿਤ ਕਰ ਕੇ ਪ੍ਰਕਾਸ਼ਮਾਨ ਕਰ ਦਿੰਦਾ ਹੈ ਤਾਂ ਸੁਹਾਗਣ ਦੇ ਇਸ ਜਨਮ ਅਤੇ ਪਿਛਲੇ ਸਾਰੇ ਜਨਮਾਂ-ਜਨਮਾਤਰਾਂ ਦੇ ਸਾਰੇ ਕਰਮਾਂ ਦੇ ਬੰਧਨ ਟੁੱਟ ਜਾਂਦੇ ਹਨ। ਜਦ ਸੁਹਾਗਣ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਰਜੋ ਅਤੇ ਤਮੋ) ਨੂੰ ਜਿੱਤ ਕੇ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰ ਲੈਂਦੀ ਹੈ ਤਾਂ ਉਸ ਦੇ ਹਿਰਦੇ ਵਿੱਚ ਪਰਮ ਜੋਤ ਪ੍ਰਗਟ ਹੋ ਜਾਂਦੀ ਹੈ। ਜਦ ਸੁਹਾਗਣ ਦੀ ਤ੍ਰਿਸ਼ਣਾ ਅਗਨ ਬੁਝ ਜਾਂਦੀ ਹੈ ਅਤੇ ਉਹ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਉੱਪਰ ਜਿੱਤ ਹਾਸਿਲ ਕਰ ਲੈਂਦੀ ਹੈ ਤਾਂ ਉਸ ਦੇ ਹਿਰਦੇ ਵਿੱਚ ਪਰਮ ਜੋਤ ਪ੍ਰਗਟ ਹੋ ਜਾਂਦੀ ਹੈ ਅਤੇ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਜਦ ਸੁਹਾਗਣ ਦੇ ਹਿਰਦੇ ਵਿੱਚ ਪਰਮ ਜੋਤ ਪ੍ਰਗਟ ਹੋ ਜਾਂਦੀ ਹੈ ਤਾਂ ਉਸ ਦੇ ਸਾਰੇ ਜਨਮਾਂ-ਜਨਮਾਂਤਰਾਂ ਦੇ ਕਰਮਾਂ ਦੇ ਬੰਧਨ ਟੁੱਟ ਜਾਂਦੇ ਹਨ। ਇਹ ਪਰਮ ਸਤਿ ਹੈ ਕਿ ਕੇਵਲ ਸਤਿਨਾਮ ਦੇ ਗੁਰਪ੍ਰਸਾਦਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਕਰਮ ਦੇ ਦਰਗਾਹੀ ਵਿਧਾਨ ਨੂੰ ਤੋੜ ਕੇ ਸੁਹਾਗਣ ਦੇ ਹਿਰਦੇ ਕਮਲ ਵਿੱਚ ਪਰਮ ਜੋਤ ਨੂੰ ਪ੍ਰਗਟ ਕਰਦੀ ਹੈ ਅਤੇ ਸੁਹਾਗਣ ਦੇ ਹਿਰਦੇ ਵਿੱਚ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਇਸ ਲਈ ਇਹ ਪਰਮ ਸਤਿ ਹੈ ਕਿ ਕੇਵਲ ਸਤਿਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਸੁਹਾਗਣ ਦੇ ਸਾਰੇ ਜਨਮਾਂ-ਜਨਮਾਂਤਰਾਂ ਦੇ ਕਰਮਾਂ ਦੇ ਬੰਧਨ ਟੁੱਟ ਜਾਂਦੇ ਹਨ। ਸੁਹਾਗਣ ਸਾਰੇ ਜਨਮਾਂ-ਜਨਮਾਂਤਰਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੀ ਹੈ। ਸਾਰੇ ਜਨਮਾਂ-ਜਨਮਾਂਤਰਾਂ ਦੇ ਕਰਮਾਂ ਦੇ ਬੰਧਨਾਂ ਤੋਂ ਮੁਕਤੀ ਹੀ ਜੀਵਨ ਮੁਕਤੀ ਹੈ। ਜੀਵਨ ਮੁਕਤੀ ਦੀ ਪ੍ਰਾਪਤੀ ਹੀ ਸਦਾ ਸੁਹਾਗ ਦੀ ਪ੍ਰਾਪਤੀ ਹੈ। ਜੀਵਨ ਮੁਕਤੀ ਦੀ ਪ੍ਰਾਪਤੀ ਦੇ ਨਾਲ ਹੀ ਜਨਮ-ਮਰਨ ਦੇ ਗੇੜ ਦਾ ਅੰਤ ਹੋ ਜਾਂਦਾ ਹੈ। ਜਨਮ-ਮਰਨ ਦਾ ਰੋਗ, ਜੋ ਕਿ ਮਨੁੱਖਾ ਜਨਮ ਜੀਵਨ ਵਿੱਚ ਸਭ ਤੋਂ ਵੱਡਾ ਰੋਗ ਹੈ, ਉਸ ਦਾ ਅੰਤ ਹੋ ਜਾਂਦਾ ਹੈ।

ਪੂਰਨ ਬੰਦਗੀ ਦੀ ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ‘ਸਦਾ ਸੁਹਾਗ’ ਦੀ ਪ੍ਰਾਪਤੀ ਤੋਂ ਉਪਰੰਤ ਸਤਿ ਪਾਰਬ੍ਰਹਮ ਪਰਮੇਸ਼ਰ ਅਤੇ ਸਦਾ ਸੁਹਾਗਣ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ। ਸਦਾ ਸੁਹਾਗਣ ਸਤਿ ਪਾਰਬ੍ਰਹਮ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦੀ ਹੈ। ਸਦਾ ਸੁਹਾਗਣ ਦੇ ਰੂਪ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਅਤੇ ਬੇਅੰਤ ਮਹਿਮਾ ਧਰਤੀ ਉੱਪਰ ਪ੍ਰਗਟ ਹੁੰਦੀ ਹੈ। ਸਦਾ ਸੁਹਾਗਣ ਹੀ ਪੂਰਨ ਸਤਿਗੁਰੂ ਹੈ। ਸਦਾ ਸੁਹਾਗਣ ਹੀ ਸਤਿ ਰਾਮ ਦਾਸ ਹੈ। ਸਦਾ ਸੁਹਾਗਣ ਹੀ ਪੂਰਨ ਬ੍ਰਹਮ ਗਿਆਨੀ ਹੈ। ਸਦਾ ਸੁਹਾਗਣ ਹੀ ਪੂਰਨ ਖ਼ਾਲਸਾ ਹੈ। ਸਦਾ ਸੁਹਾਗਣ ਹੀ ਗੁਰਮੁਖ ਹੈ। ਸਦਾ ਸੁਹਾਗਣ ਹੀ ਪੂਰਨ ਸਾਧ ਹੈ। ਸਦਾ ਸੁਹਾਗਣ ਹੀ ਪੂਰਨ ਸੰਤ ਹੈ। ਇਸ ਲਈ ਸਦਾ ਸੁਹਾਗਣ ਦੀ ਮਹਿਮਾ ਪਰਮ ਸ਼ਕਤੀਸ਼ਾਲੀ ਅਤੇ ਬੇਅੰਤ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਸੰਸਾਰਿਕ ਲੋਕਾਂ ਦਾ ਉਧਾਰ ਕਰਨ ਲਈ ‘ਸਦਾ ਸੁਹਾਗਣ’ ਦੇ ਰੂਪ ਵਿੱਚ ਹੀ ਧਰਤੀ ਉੱਪਰ ਪ੍ਰਗਟ ਹੁੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਸੰਸਾਰਿਕ ਲੋਕਾਂ ਦਾ ਭਲਾ ਕਰਨ ਲਈ ਪੂਰਨ ਸਤਿਗੁਰੂ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਹੀ ਧਰਤੀ ਉੱਪਰ ਪ੍ਰਗਟ ਹੁੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਸੰਸਾਰਿਕ ਲੋਕਾਂ ਨੂੰ ਆਪਣੀ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਵਰਤਾਉਣ ਲਈ ਪੂਰਨ ਸੰਤ ਸਤਿਗੁਰੂ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਧਰਤੀ ਉੱਪਰ ਪ੍ਰਗਟ ਹੁੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਸੰਸਾਰਿਕ ਲੋਕਾਂ ਦਾ ਧਰਮ ਦੇ ਮਾਰਗ ਉੱਪਰ ਚਲਣ ਦਾ ਮਾਰਗ ਦਰਸ਼ਨ ਕਰਨ ਲਈ ਪੂਰਨ ਬ੍ਰਹਮ ਗਿਆਨੀ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਧਰਤੀ ਉੱਪਰ ਪ੍ਰਗਟ ਹੁੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਸੰਸਾਰਿਕ ਲੋਕਾਂ ਨੂੰ ਪੂਰਨ ਸਤਿ ਵਰਤਾਉਣ ਲਈ ਪੂਰਨ ਸੰਤ ਸਤਿਗੁਰੂ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਧਰਤੀ ਉੱਪਰ ਪ੍ਰਗਟ ਹੁੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਸੰਸਾਰਿਕ ਲੋਕਾਂ ਨੂੰ ਅੰਮ੍ਰਿਤ ਦਾ ਗੁਰਪ੍ਰਸਾਦਿ ਵਰਤਾਉਣ ਲਈ ਪੂਰਨ ਸੰਤ ਸਤਿਗੁਰੂ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਧਰਤੀ ਉੱਪਰ ਪ੍ਰਗਟ ਹੁੰਦਾ ਹੈ। ਇਸ ਪਰਮ ਸਤਿ ਦੇ ਪਰਮ ਸ਼ਕਤੀਸ਼ਾਲੀ ਸਤਿ ਤੱਤਾਂ ਨੂੰ ਸਤਿਗੁਰੂ ਸਹਿਬਾਨ ਨੇ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਹੈ:

ਪਾਰਬ੍ਰਹਮੁ ਸਾਧ ਰਿਦ ਬਸੈ ॥ ਨਾਨਕ ਉਧਰੈ ਸਾਧ ਸੁਨਿ ਰਸੈ ॥

{ਪੰਨਾ ੨੭੨}

 

ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥ ਸਾਧ ਕੀ ਉਪਮਾ ਰਹੀ ਭਰਪੂਰਿ ॥

ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸਾਧ ਕੀ ਸੋਭਾ ਸਦਾ ਬੇਅੰਤ ॥ ਸਾਧ ਕੀ ਸੋਭਾ ਊਚ ਤੇ ਊਚੀ ॥

ਸਾਧ ਕੀ ਸੋਭਾ ਮੂਚ ਤੇ ਮੂਚੀ ॥ ਸਾਧ ਕੀ ਸੋਭਾ ਸਾਧ ਬਨਿ ਆਈ ॥ ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥

{ਪੰਨਾ ੨੭੨}

 

ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥

ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥

{ਪੰਨਾ ੨੭੩}

 

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥

ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥

ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥

ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥

ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥

{ਪੰਨਾ ੨੭੩-੨੭੪}

 

ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ ॥

ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ ॥

ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ ॥

ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥

ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥

ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥

ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ ॥

ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ ॥

{ਪੰਨਾ ੧੪੨੧}

ਪੂਰਨ ਬੰਦਗੀ ਦੇ ਸਾਰੇ ਰਹੱਸ ਜਿਗਿਆਸੂ ਨੂੰ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਪ੍ਰਾਪਤ ਹੁੰਦੇ ਹਨ। ਪੂਰਨ ਬੰਦਗੀ ਦੇ ਸਾਰੇ ਪਰਮ ਸਤਿ ਤੱਤਾਂ ਦੇ ਬਾਰੇ ਪੂਰਨ ਬ੍ਰਹਮ ਗਿਆਨ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਸਮਝ ਵਿੱਚ ਆਉਂਦਾ ਹੈ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਪਰਮ ਸਤਿ ਦੇ ਤੱਤਾਂ ਦੀ ਗਹਿਰਾਈ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਕਰਨ ਨਾਲ ਹੀ ਸਮਝ ਵਿੱਚ ਪੈਂਦੀ ਹੈ। ਗੁਰਬਾਣੀ ਵਿੱਚ ਪਰੋਏ ਗਏ ਪੂਰਨ ਬ੍ਰਹਮ ਗਿਆਨ ਦੇ ਅਨਮੋਲ ਰਤਨਾਂ ਦੀ ਸਮਝ ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਪੈਂਦੀ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਸੰਪੂਰਨ ਆਪਾ ਅਰਪਣ ਕਰਨ ਦੇ ਨਾਲ ਹੀ ਮਨੁੱਖ ਨੂੰ ਸੁਹਾਗ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸੁਹਾਗ ਦੀ ਪ੍ਰਾਪਤੀ ਤੋਂ ਉਪਰੰਤ ਹੀ ਸੁਹਾਗਣ ਦੀ ਸੁਰਤਿ ਮਾਨਸਰੋਵਰ ਦੀ ਗਹਿਰਾਈ ਨੂੰ ਅਨੁਭਵ ਕਰਦੀ ਹੈ। ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਗਏ ਸਤਿਨਾਮ ਅਭਿਆਸ ਦੇ ਨਾਲ ਹੀ ਸੁਹਾਗਣ ਦੀ ਸੁਰਤਿ ਮਾਨਸਰੋਵਰ ਦੀ ਗਹਿਰਾਈ ਵਿੱਚ ਉਤਰ ਜਾਂਦੀ ਹੈ। ਜਿਨ੍ਹਾਂ ਸੁਹਾਗਣਾਂ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ ਉਨ੍ਹਾਂ ਨੂੰ ਹੀ ਗੁਰਬਾਣੀ ਦੀ ਗਹਿਰਾਈ ਦਾ ਅਨੁਭਵ ਹੁੰਦਾ ਹੈ। ਜਿਨ੍ਹਾਂ ਸੁਹਾਗਣਾਂ ਦੇ ਸਾਰੇ ਸਤਿ ਸਰੋਵਰ ਜਾਗਰਿਤ ਹੋ ਜਾਂਦੇ ਹਨ ਉਨ੍ਹਾਂ ਦੀ ਸੁਰਤਿ ਮਾਨ ਸਰੋਵਰ ਵਿੱਚ ਡੂੰਘੀ ਉਤਰ ਜਾਂਦੀ ਹੈ। ਜਿਨ੍ਹਾਂ ਸੁਹਾਗਣਾਂ ਦੇ ਰੋਮ-ਰੋਮ ਵਿੱਚ ਸਤਿਨਾਮ ਸਿਮਰਨ ਚਲਾ ਜਾਂਦਾ ਹੈ ਉਨ੍ਹਾਂ ਦੀ ਸੁਰਤਿ ਮਾਨਸਰੋਵਰ ਵਿੱਚ ਗਹਿਰੀ ਉਤਰ ਜਾਂਦੀ ਹੈ।

ਇਹ ਪਰਮ ਸਤਿ ਹੈ ਕਿ ਗੁਰਬਾਣੀ ਮਾਨਸਰੋਵਰ ਵਿੱਚੋਂ ਆਈ ਹੈ। ਗੁਰਬਾਣੀ ਸਤਿਗੁਰੂ ਸਾਹਿਬਾਨ ਨੇ ਅਤੇ ਪੂਰਨ ਸੰਤਾਂ ਅਤੇ ਭਗਤਾਂ (ਸਦਾ ਸੁਹਾਗਣਾਂ, ਸਤਿ ਪਾਰਬ੍ਰਹਮ ਪਰਮੇਸ਼ਰ ਦੇ ਅਵਤਾਰਾਂ) ਨੇ ਜੋ ਕਿ ਮਾਨਸਰੋਵਰ ਵਿੱਚ ਗਹਿਰੇ ਉਤਰ ਗਏ ਹਨ; ਉਨ੍ਹਾਂ ਨੇ ਉਚਾਰਨ ਕੀਤੀ ਹੈ। ਇਸ ਲਈ ਗੁਰਬਾਣੀ ਦੀ ਗਹਿਰਾਈ ਉਹ ਸੁਹਾਗਣ ਹੀ ਜਾਣ ਅਤੇ ਸਮਝ ਸਕਦੀ ਹੈ ਜੋ ਮਾਨਸਰੋਵਰ ਵਿੱਚ ਗਹਿਰੀ ਉਤਰ ਜਾਂਦੀ ਹੈ। ਉਹ ਸੁਹਾਗਣ ਜਿਸ ਦੀ ਸੁਰਤਿ ਮਾਨਸਰੋਵਰ ਵਿੱਚ ਡੂੰਘੀ ਉਤਰ ਜਾਂਦੀ ਹੈ ਉਸ ਨੂੰ ਜੋ-ਜੋ ਗੁਰਬਾਣੀ ਵਿੱਚ ਸਤਿਗੁਰੂ ਸਾਹਿਬਾਨ ਨੇ ਪ੍ਰਗਟ ਕੀਤਾ ਹੈ, ਉਨ੍ਹਾਂ ਪਰਮ ਸਤਿ ਤੱਤਾਂ ਦਾ ਪ੍ਰਤੱਖ ਅਨੁਭਵ ਹੁੰਦਾ ਹੈ। ਜਿਨ੍ਹਾਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ ਉਨ੍ਹਾਂ ਅਵਸਥਾਵਾਂ ਦਾ ਪ੍ਰਤੱਖ ਅਨੁਭਵ ਸੁਹਾਗਣ ਅਤੇ ਸਦਾ ਸੁਹਾਗਣ ਨੂੰ ਹੁੰਦਾ ਹੈ। ਜਿਨ੍ਹਾਂ ਪਰਮ ਸ਼ਕਤੀਸ਼ਾਲੀ ਸਤਿ ਗੁਣਾਂ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ ਉਨ੍ਹਾਂ ਦੀ ਕਮਾਈ ਕਰਨ ਵਾਲੇ ਭਗਤਾਂ (ਸੁਹਾਗਣਾਂ ਅਤੇ ਸਦਾ ਸੁਹਾਗਣਾਂ) ਨੂੰ ਮਾਨਸਰੋਵਰ ਦੀ ਗਹਿਰਾਈ ਦਾ ਅਨੁਭਵ ਹੁੰਦਾ ਹੈ। ਜਿਨ੍ਹਾਂ ਪੂਰਨ ਬ੍ਰਹਮ ਗਿਆਨ ਦੇ ਪਰਮ ਸ਼ਕਤੀਸ਼ਾਲੀ ਅਨਮੋਲ ਰਤਨਾਂ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ ਉਨ੍ਹਾਂ ਦੀ ਪ੍ਰਾਪਤੀ ਹੋਣ ਦੇ ਨਾਲ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦੀ ਗਹਿਰਾਈ ਦਾ ਅਨੁਭਵ ਸੁਹਾਗਣ ਨੂੰ ਹੁੰਦਾ ਹੈ। ਜਿਨ੍ਹਾਂ ਸੁਹਾਗਣਾਂ ਦੀ ਸੁਰਤਿ ਮਾਨਸਰੋਵਰ ਦੇ ਵਿੱਚ ਡੂੰਘੀ ਉਤਰ ਜਾਂਦੀ ਹੈ ਉਨ੍ਹਾਂ ਨੂੰ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੁੰਦੇ ਹਨ। ਇਸ ਲਈ ਸਦਾ ਸੁਹਾਗਣ, ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਮਹਾ ਪੁਰਖਾਂ ਦਾ ਵਾਸਾ ਮਾਨਸਰੋਵਰ ਵਿੱਚ ਹੁੰਦਾ ਹੈ ਅਤੇ ਉਨ੍ਹਾਂ ਦਾ ਜੀਵਨ ਗੁਰਬਾਣੀ ਬਣ ਜਾਂਦਾ ਹੈ। ਭਾਵ ਸਦਾ ਸੁਹਾਗਣ, ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਮਹਾ ਪੁਰਖਾਂ ਦੇ ਜੀਵਨ ਵਿੱਚ ਉਹ ਸਭ ਕੁਝ ਵਾਪਰਦਾ ਹੈ ਜੋ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ। ਜੋ-ਜੋ ਪਰਮ ਸਤਿ ਤੱਤਾਂ ਦਾ ਗੁਰਬਾਣੀ ਵਿੱਚ ਬਿਆਨ ਕੀਤਾ ਗਿਆ ਹੈ ਉਹ ਸਾਰੇ ਪਰਮ ਸਤਿ ਤੱਤਾਂ ਦਾ ਅਨੁਭਵ ਸਦਾ ਸੁਹਾਗਣ, ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ ਹੋ ਜਾਂਦਾ ਹੈ। ਸਦਾ ਸੁਹਾਗਣ, ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਮਹਾ ਪੁਰਖਾਂ ਦੀ ਚਰਨ-ਸ਼ਰਨ ਵਿੱਚ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ। ਇਸ ਲਈ ਗੁਰਬਾਣੀ ਦਾ ਪਰਮ ਸ਼ਕਤੀਸ਼ਾਲੀ ਹੁਕਮ ਹੈ ਕਿ ਪੂਰਨ ਸਤਿਗੁਰੂ, ਸਦਾ ਸੁਹਾਗਣ, ਪੂਰਨ ਸੰਤ ਜਾਂ ਪੂਰਨ ਬ੍ਰਹਮ ਗਿਆਨੀ ਦੀ ਚਰਨ-ਸ਼ਰਨ ਵਿੱਚੋਂ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸਦਾ ਸੁਹਾਗਣ, ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਮਹਾ ਪੁਰਖਾਂ ਦੀ ਚਰਨ-ਸ਼ਰਨ ਵਿੱਚੋਂ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਮਹਾ ਪਰਉਪਕਾਰੀ ਸੇਵਾ ਦੀ ਪ੍ਰਾਪਤੀ ਹੁੰਦੀ ਹੈ। ਸਦਾ ਸੁਹਾਗਣ, ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਮਹਾ ਪੁਰਖਾਂ ਦੀ ਚਰਨ-ਸ਼ਰਨ ਵਿੱਚੋਂ ਹੀ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਸਦਾ ਸੁਹਾਗਣ, ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਮਹਾ ਪੁਰਖਾਂ ਦੀ ਚਰਨ-ਸ਼ਰਨ ਵਿੱਚੋਂ ਹੀ ਸਾਰੇ ਦਰਗਾਹੀ ਰਤਨਾਂ ਅਤੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੁੰਦੀ ਹੈ। ਇਸ ਪਰਮ ਸ਼ਕਤੀਸ਼ਾਲੀ ਦਰਗਾਹੀ ਹੁਕਮ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਮਨ ਕੇ ਬਿਕਾਰ ਮਨਹਿ ਤਜੈ ਮਨਿ ਚੂਕੈ ਮੋਹੁ ਅਭਿਮਾਨੁ ॥

ਆਤਮ ਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ ॥

ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ ॥

ਸਬਦੁ ਨ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨੁ ॥

{ਪੰਨਾ ੩੯}

 

ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥

ਗੁਰ ਪਰਸਾਦੀ ਮਿਲੈ ਹਰਿ ਸੋਈ ॥

ਗੁਰੁ ਦਾਤਾ ਜੁਗ ਚਾਰੇ ਹੋਈ ॥

{ਪੰਨਾ ੨੩੦}

 

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥

ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥

ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥

ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥

ਜਗਜੀਵਨੁ ਦਾਤਾ ਪਾਇਆ ॥

{ਪੰਨਾ ੪੬੬}

 

ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥

ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ ॥

{ਪੰਨਾ ੬੩੫-੬੩੬}

 

ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥

ਨਿਹਚਲੁ ਰਾਜੁ ਸਦਾ ਹਰਿ ਕੇਰਾ ਤਿਸੁ ਬਿਨੁ ਅਵਰੁ ਨ ਕੋਈ ਰਾਮ ॥

ਤਿਸੁ ਬਿਨੁ ਅਵਰੁ ਨ ਕੋਈ ਸਦਾ ਸਚੁ ਸੋਈ ਗੁਰਮੁਖਿ ਏਕੋ ਜਾਣਿਆ ॥

ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨੁ ਮਾਨਿਆ ॥

ਸਤਿਗੁਰੁ ਮਿਲਿਆ ਤਾ ਹਰਿ ਪਾਇਆ ਬਿਨੁ ਹਰਿ ਨਾਵੈ ਮੁਕਤਿ ਨ ਹੋਈ ॥

ਨਾਨਕ ਕਾਮਣਿ ਕੰਤੈ ਰਾਵੇ ਮਨਿ ਮਾਨਿਐ ਸੁਖੁ ਹੋਈ ॥

{ਪੰਨਾ ੭੬੯}

 

ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥

ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥

ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥

ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥

ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥

ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥

{ਪੰਨਾ ੯੪੬}

 

ਸਚੈ ਸਬਦਿ ਸਚੀ ਪਤਿ ਹੋਈ ॥

ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥

ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥

{ਪੰਨਾ ੧੦੪੬}

 

ਏ ਭ੍ਰਮਿ ਭੂਲੇ ਮਰਹੁ ਨ ਕੋਈ ॥

ਸਤਿਗੁਰੁ ਸੇਵਿ ਸਦਾ ਸੁਖੁ ਹੋਈ ॥

ਬਿਨੁ ਸਤਿਗੁਰ ਮੁਕਤਿ ਕਿਨੈ ਨ ਪਾਈ ॥

ਆਵਹਿ ਜਾਂਹਿ ਮਰਹਿ ਮਰਿ ਜਾਈ ॥

{ਪੰਨਾ ੧੩੪੩}

 

ਇਸ ਲਈ ਇਹ ਪਰਮ ਸਤਿ ਹੈ ਕਿ ਸਦਾ ਸੁਹਾਗਣ, ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਮਹਾ ਪੁਰਖਾਂ ਦੀ ਚਰਨ-ਸ਼ਰਨ ਦੀ ਮਹਿਮਾ ਬੇਅੰਤ ਹੈ। ਸਦਾ ਸੁਹਾਗਣ, ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਮਹਾ ਪੁਰਖਾਂ ਦੀ ਚਰਨ-ਸ਼ਰਨ ਦੀ ਮਹਿਮਾ ਪਰਮ ਸ਼ਕਤੀਸ਼ਾਲੀ ਹੈ। ਸਦਾ ਸੁਹਾਗਣ, ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਮਹਾ ਪੁਰਖਾਂ ਦੇ ਰੂਪ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਧਰਤੀ ਉੱਪਰ ਪ੍ਰਤੱਖ ਪ੍ਰਗਟ ਹੁੰਦਾ ਹੈ। ਐਸੇ ਮਹਾ ਪੁਰਖਾਂ ਦੀ ਬਾਣੀ ਵਿੱਚ ਪਰਮ ਸ਼ਕਤੀ ਵਰਤਦੀ ਹੈ। ਐਸੇ ਮਹਾ ਪੁਰਖਾਂ ਦੇ ਸਤਿ ਬਚਨਾਂ ਵਿੱਚ ਪਰਮ ਸ਼ਕਤੀ ਵਰਤਦੀ ਹੈ। ਐਸੇ ਮਹਾ ਪਵਿੱਤਰ ਮਹਾ ਪੁਰਖਾਂ ਦੇ ਸਤਿ ਬਚਨਾਂ ਦੀ ਕਮਾਈ ਕਰਨ ਨਾਲ ਮਇਆ ਵਿੱਚ ਗਲਤਾਨ ਇੱਕ ਆਮ ਮਨੁੱਖ ਪੁਨੀਤ ਹੋ ਜਾਂਦਾ ਹੈ। ਐਸੇ ਮਹਾ ਪੁਰਖਾਂ ਦੇ ਸਤਿ ਬਚਨਾਂ ਦੀ ਕਮਾਈ ਕਰਨ ਦੇ ਨਾਲ ਮਾਇਆ ਵਿੱਚ ਗਲਤਾਨ ਇੱਕ ਆਮ ਮਨੁੱਖ ਦਾ ਜੀਵਨ ਬਦਲ ਜਾਂਦਾ ਹੈ। ਐਸੇ ਮਹਾ ਪੁਰਖਾਂ ਦੇ ਸਤਿ ਬਚਨਾਂ ਦੀ ਕਮਾਈ ਕਰਨ ਦੇ ਨਾਲ ਮਾਇਆ ਵਿੱਚ ਗਲਤਾਨ ਇੱਕ ਆਮ ਮਨੁੱਖ ਦੇ ਸਾਰੇ ਦੁੱਖਾਂ, ਕਲੇਸ਼ਾਂ, ਸੰਤਾਪਾਂ, ਰੋਗਾਂ, ਮੁਸੀਬਤਾਂ ਅਤੇ ਸਮੱਸਿਆਵਾਂ ਦਾ ਅੰਤ ਹੋ ਜਾਂਦਾ ਹੈ। ਐਸੇ ਮਹਾ ਪੁਰਖਾਂ ਦੇ ਸਤਿ ਬਚਨਾਂ ਦੀ ਕਮਾਈ ਕਰਨ ਦੇ ਨਾਲ ਮਾਇਆ ਵਿੱਚ ਗਲਤਾਨ ਇੱਕ ਆਮ ਮਨੁੱਖ ਪੂਰਨ ਸੰਤ ਬਣ ਜਾਂਦਾ ਹੈ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਤੇ ਸਨਿਮਰ ਬੇਨਤੀ ਹੈ ਕਿ ਐਸੇ ਮਹਾ ਪੁਰਖਾਂ ਦੀ ਸਤਿ ਸੰਗਤ ਦੀ ਪ੍ਰਾਪਤੀ ਲਈ ਅਰਦਾਸ ਕਰੋ। ਐਸੇ ਮਹਾ ਪੁਰਖਾਂ ਦੀ ਚਰਨ-ਸ਼ਰਨ ਦੀ ਪ੍ਰਾਪਤੀ ਲਈ ਅਰਦਾਸ ਕਰੋ। ਐਸੇ ਮਹਾ ਪੁਰਖਾਂ ਦੀ ਚਰਨ-ਸ਼ਰਨ ਵਿੱਚੋਂ ਗੁਰਪ੍ਰਸਾਦਿ ਦੀ ਪ੍ਰਾਪਤੀ ਹੋਏਗੀ। ਐਸੇ ਮਹਾ ਪੁਰਖਾਂ ਦੀ ਸਤਿ ਸੰਗਤ ਵਿੱਚੋਂ ਹੀ ਸੁਹਾਗ ਦੀ ਪ੍ਰਾਪਤੀ ਹੋਏਗੀ। ਐਸੇ ਮਹਾ ਪੁਰਖਾਂ ਦੀ ਚਰਨ-ਸ਼ਰਨ ਵਿੱਚ ਸੰਪੂਰਨ ਸਮਰਪਣ ਕਰਨ ਦੇ ਨਾਲ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਸਹਿਜੇ ਹੀ ਹਾਸਿਲ ਹੋ ਜਾਏਗੀ। ਐਸੇ ਮਹਾ ਪੁਰਖਾਂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਤੁਹਾਡੀ ਬੰਦਗੀ ਚ ਸਹਿਜੇ ਹੀ ਸਦਾ ਸੁਹਾਗ ਦੀ ਪ੍ਰਾਪਤੀ ਹੋ ਜਾਏਗੀ। ਐਸੇ ਮਹਾ ਪੁਰਖਾਂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਪਰਮ ਆਨੰਦ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਏਗੀ। ਐਸੇ ਮਹਾ ਪੁਰਖਾਂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਤੁਹਾਡੀ ਬੰਦਗੀ ਸਹਿਜੇ ਹੀ ਪੂਰਨ ਹੋ ਜਾਏਗੀ। ਐਸੇ ਮਹਾ ਪੁਰਖਾਂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਜੀਵਨ ਮੁਕਤੀ ਸਹਿਜੇ ਹੀ ਪ੍ਰਾਪਤ ਹੋ ਜਾਏਗੀ।

ਇਹ ਪਰਮ ਸਤਿ ਹੈ ਕਿ ਪੂਰਨ ਪਰਮ ਆਨੰਦ ਦੀ ਪ੍ਰਾਪਤੀ ਪੂਰਨ ਸਤਿਗੁਰੂ ਦੀ ਚਰਨ-ਸ਼ਰਨ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਇਸ ਪਰਮ ਸਤਿ ਤੱਤ ਨੂੰ ਧੰਨ ਧੰਨ ਸਤਿਗੁਰੂ ਅਵਤਾਰ ਅਮਰਦਾਸ ਪਾਤਸ਼ਾਹ ਜੀ ਨੇ ਇਸ ਬਾਣੀ ਦੀ ਪਹਿਲੀ ਪਉੜੀ ਵਿੱਚ ਹੀ ਪ੍ਰਗਟ ਕੀਤਾ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚੋਂ ਹੀ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚੋਂ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਮਹਾ ਪਰਉਪਕਾਰੀ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਸ਼ਕਤੀਸ਼ਾਲੀ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਦੇ ਨਾਲ ਹੀ ਸਾਰੇ ਚਿੰਤਾ-ਝੋਰੇ ਮੁੱਕ ਜਾਂਦੇ ਹਨ। ਮਨ ਦੀ ਦੌੜ ਦਾ ਅੰਤ ਹੋ ਜਾਂਦਾ ਹੈ। ਮਨ ਪੂਰਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ। ਸਾਰੇ ਦੁੱਖਾਂ, ਕਲੇਸ਼ਾਂ, ਰੋਗਾਂ, ਮੁਸੀਬਤਾਂ, ਸਮੱਸਿਆਵਾਂ ਆਦਿ ਦਾ ਅੰਤ ਹੋ ਜਾਂਦਾ ਹੈ। ਪੂਰਨ ਸਤਿਗੁਰੂ ਦੀ ਪਰਮ ਸ਼ਕਤੀਸ਼ਾਲੀ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਦੇ ਨਾਲ ਹੀ ਦਸਮ ਦੁਆਰ ਖੁਲ੍ਹਦਾ ਹੈ ਅਤੇ ਅਨਹਦ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸਤਿਗੁਰੂ ਦੀ ਪਰਮ ਸ਼ਕਤੀਸ਼ਾਲੀ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਦੇ ਨਾਲ ਪੂਰਨ ਪਰਮ ਆਨੰਦ ਦੀ ਪ੍ਰਾਪਤੀ ਬੰਦਗੀ ਪੂਰਨ ਹੋਣ ਦੇ ਨਾਲ ਹੀ ਹੁੰਦੀ ਹੈ। ਪੂਰਨ ਸਤਿਗੁਰੂ ਦੀ ਪਰਮ ਸ਼ਕਤੀਸ਼ਾਲੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਦਾ ਸਦਕਾ ਪੂਰਨ ਪਰਮ ਆਨੰਦ ਦੀ ਪ੍ਰਾਪਤੀ ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਚੌਥੇ ਪਦ ਵਿੱਚ ਅੱਪੜ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਸਦਾ-ਸਦਾ ਲਈ ਅਭੇਦ ਹੋ ਕੇ ਪ੍ਰਾਪਤ ਹੁੰਦੀ ਹੈ। ਪੂਰਨ ਸਤਿਗੁਰੂ ਦੀ ਪਰਮ ਸ਼ਕਤੀਸ਼ਾਲੀ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਦੇ ਨਾਲ ਹੀ ਜਨਮ-ਜਨਮਾਂਤਰਾਂ ਦੇ ਬੇਅੰਤ ਕਰਮਾਂ ਦੇ ਬੰਧਨ ਟੁੱਟਦੇ ਹਨ ਅਤੇ ਜੀਵਨ ਮੁਕਤੀ ਦੀ ਪ੍ਰਾਪਤੀ ਦੇ ਨਾਲ ਸਦਾ-ਸਦਾ ਸਤਿ ਚਿੱਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ।

ਧੰਨ ਧੰਨ ਸਤਿਗੁਰੂ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪਰਮ ਸ਼ਕਤੀਸ਼ਾਲੀ ਪੂਰਨ ਹੁਕਮ, ਗੁਰ ਕਿਰਪਾ ਅਤੇ ਗੁਰਪ੍ਰਸਾਦਿ ਦੇ ਨਾਲ ਆਨੰਦ ਸਾਹਿਬ ਦੀ ਇਸ ਪਰਮ ਸ਼ਕਤੀਸ਼ਾਲੀ ਗੁਰਬਾਣੀ ਦੀ ਗੁਰਪ੍ਰਸਾਦੀ ਕਥਾ ਸੰਪੂਰਨ ਹੋਈ ਹੈ। ਦਰਗਾਹ ਵਿੱਚ ਬਿਰਾਜਮਾਨ ਧੰਨ ਧੰਨ ਸਾਰੇ ਸਤਿਗੁਰੂ ਅਵਤਾਰਾਂ, ਪੂਰਨ ਸੰਤਾਂ, ਪੂਰਨ ਬ੍ਰਹਮ ਗਿਆਨੀਆਂ ਅਤੇ ਸਦਾ ਸੁਹਾਗਣਾਂ ਦੀ ਬੇਅੰਤ ਅਪਾਰ ਕਿਰਪਾ ਦਾ ਸਦਕਾ ਇਹ ਗੁਰਪ੍ਰਸਾਦੀ ਕਥਾ ਸੰਪੂਰਨ ਹੋਈ ਹੈ। ਧੰਨ ਧੰਨ ਸਤਿਨਾਮ ਸਤਿ ਸੰਗਤ ਪਰਿਵਾਰ ਦੇ ਵਿੱਚ ਪ੍ਰਗਟ ਹੋਈਆਂ ਸਦਾ ਸੁਹਾਗਣਾਂ ਅਤੇ ਸੁਹਾਗਣਾਂ ਦੀ ਗੁਰਪ੍ਰਸਾਦੀ ਗੁਰ ਕਿਰਪਾ ਦੇ ਨਾਲ ਇਹ ਕਥਾ ਸੰਪੂਰਨ ਹੋਈ ਹੈ। ਸਾਰੀ ਵਡਿਆਈ ਦਾਸਨ ਦਾਸ ਦੇ ਪੂਰਨ ਸੰਤ ਸਤਿਗੁਰੂ ਸਾਹਿਬ ਜੀ ਦੇ ਸਤਿ ਚਰਨਾਂ ਦੀ ਅਤੇ ਉਨ੍ਹਾਂ ਦੀ ਪਰਮ ਸ਼ਕਤੀਸ਼ਾਲੀ ਸਤਿਨਾਮ ਸਤਿ ਸੰਗਤ ਦੀ ਹੈ, ਜਿਨ੍ਹਾਂ ਦੀ ਪਰਮ ਸ਼ਕਤੀਸ਼ਾਲੀ ਗੁਰ ਕਿਰਪਾ ਦਾ ਸਦਕਾ ਇਹ ਗੁਰਪ੍ਰਸਾਦੀ ਕਥਾ ਸੰਪੂਰਨ ਹੋਈ ਹੈ। ਦਾਸਨ ਦਾਸ ਦੀ ਪਲ-ਪਲ ਛਿਣ-ਛਿਣ ਸੁਆਸ-ਸੁਆਸ ਕੋਟਾਨ-ਕੋਟ ਵਾਰ ਇਹ ਅਰਦਾਸ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਸਰਬੱਤ ਦੀ ਝੋਲੀ ਵਿੱਚ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਦੀ ਦਾਤ ਦੇ ਦੇਣ। ਦਾਸਨ ਦਾਸ ਦੀ ਪਲ-ਪਲ ਛਿਣ-ਛਿਣ ਸੁਆਸ-ਸੁਆਸ ਕੋਟਾਨ-ਕੋਟ ਵਾਰ ਇਹ ਅਰਦਾਸ ਹੈ ਕਿ ਧਰਤੀ ਉੱਪਰ ਵਿਚਰ ਰਹੇ ਹਰ ਇੱਕ ਮਨੁੱਖ ਨੂੰ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਦੀ ਪ੍ਰਾਪਤੀ ਹੋ ਜਾਏ। ਦਾਸਨ ਦਾਸ ਦੀ ਪਲ-ਪਲ ਛਿਣ-ਛਿਣ ਸੁਆਸ-ਸੁਆਸ ਕੋਟਾਨ-ਕੋਟ ਵਾਰ ਇਹ ਅਰਦਾਸ ਹੈ ਕਿ ਧਰਤੀ ਉੱਪਰ ਵਿਚਰ ਰਿਹਾ ਹਰ ਇੱਕ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਵਿੱਚ ਲੀਨ ਹੋ ਜਾਏ। ਦਾਸਨ ਦਾਸ ਦੀ ਪਲ-ਪਲ ਛਿਣ-ਛਿਣ ਸੁਆਸ-ਸੁਆਸ ਕੋਟਾਨ-ਕੋਟ ਵਾਰ ਇਹ ਅਰਦਾਸ ਹੈ ਕਿ ਧਰਤੀ ਉੱਪਰ ਵਿਚਰ ਰਿਹਾ ਹਰ ਇੱਕ ਮਨੁੱਖ ਸਤਿ ਬੋਲੇ, ਸਤਿ ਸੁਣੇ, ਸਤਿ ਦੀ ਕਰਨੀ ਕਰੇ ਅਤੇ ਸਤਿ ਦੀ ਸੇਵਾ ਕਰੇ। ਦਾਸਨ ਦਾਸ ਦੀ ਪਲ-ਪਲ ਛਿਣ-ਛਿਣ ਸੁਆਸ-ਸੁਆਸ ਕੋਟਾਨ-ਕੋਟ ਵਾਰ ਇਹ ਅਰਦਾਸ ਹੈ ਕਿ ਧਰਤੀ ਉੱਪਰ ਵਿਚਰ ਰਿਹਾ ਹਰ ਇੱਕ ਮਨੁੱਖ ਸੰਤ ਹਿਰਦਾ ਬਣ ਜਾਏ। ਦਾਸਨ ਦਾਸ ਦੀ ਪਲ-ਪਲ ਛਿਣ-ਛਿਣ ਸੁਆਸ-ਸੁਆਸ ਕੋਟਾਨ-ਕੋਟ ਵਾਰ ਇਹ ਅਰਦਾਸ ਹੈ ਕਿ ਧਰਤੀ ਉੱਪਰ ਵਿਚਰ ਰਿਹਾ ਹਰ ਇੱਕ ਮਨੁੱਖ ਸਤਿ ਯੁਗੀ ਪੁਰਖ ਬਣ ਜਾਏ ਅਤੇ ਧਰਤੀ ਉੱਪਰ ਸਤਿ ਯੁਗ ਵਰਤ ਜਾਏ।

ਅੰਤ ਵਿੱਚ ਦਾਸਨ ਦਾਸ ਸਾਰੀ ਸ੍ਰਿਸ਼ਟੀ ਨੂੰ ਕੋਟਾਨ-ਕੋਟ ਵਾਰ ਡੰਡਉਤ ਕਰਦਾ ਹੈ ਅਤੇ ਕੋਟਾਨ-ਕੋਟ ਵਾਰ ਸ਼ੁਕਰਾਨਾ ਕਰਦਾ ਹੈ। ਸਾਰੀ ਸ੍ਰਿਸ਼ਟੀ ਦੇ ਧੰਨ ਧੰਨ ਪੂਰਨ ਸੰਤਾਂ, ਪੂਰਨ ਸਤਿਗੁਰੂਆਂ, ਪੂਰਨ ਬ੍ਰਹਮ ਗਿਆਨੀਆਂ, ਪੂਰਨ ਖ਼ਾਲਸਿਆਂ, ਗੁਰਮੁਖਾਂ, ਗੁਰਸਿੱਖਾਂ, ਸਤਿਨਾਮ ਜਪਣ ਵਾਲਿਆਂ, ਪੂਰਨ ਸਤਿ ਦੀ ਸੇਵਾ ਕਰਨ ਵਾਲਿਆਂ ਨੂੰ ਪਲ-ਪਲ ਛਿਣ-ਛਿਣ ਸੁਆਸ-ਸੁਆਸ ਕੋਟਾਨ-ਕੋਟ ਡੰਡਉਤ ਕਰਦਾ ਹੈ ਅਤੇ ਸ਼ੁਕਰਾਨਾ ਕਰਦਾ ਹੈ। ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਪਲ-ਪਲ ਛਿਣ-ਛਿਣ ਸੁਆਸ-ਸੁਆਸ ਕੋਟਾਨ-ਕੋਟ ਡੰਡਉਤ ਕਰਦਾ ਹੈ ਅਤੇ ਸ਼ੁਕਰਾਨਾ ਕਰਦਾ ਹੈ। ਧੰਨ ਧੰਨ ਸਤਿਗੁਰੂ ਸਾਹਿਬ ਜੀ ਅਤੇ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪਰਮ ਸ਼ਕਤੀਸ਼ਾਲੀ ਗੁਰਪ੍ਰਸਾਦੀ ਹੁਕਮ, ਬੇਅੰਤ ਕਿਰਪਾ, ਬੇਅੰਤ ਰਹਿਮਤ, ਬੇਅੰਤ ਤਰਸ ਦਾ ਸਦਕਾ ਇਹ ਗੁਰਪ੍ਰਸਾਦੀ ਕਥਾ ਸੰਪੂਰਨ ਹੋਈ ਹੈ। ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਇਹ ਪਰਮ ਸ਼ਕਤੀਸ਼ਾਲੀ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਦੀ ਬਰਖਾ ਬਰਸਦੀ ਰਹੇ ਅਤੇ ਪੂਰਨ ਸਤਿ ਦੀ ਸੇਵਾ ਸਦਾ-ਸਦਾ ਲਈ ਹੁੰਦੀ ਰਹੇ।