(ਪੂਰਨ ਜੋਤ ਜਗੈ ਘਟ ਮਹਿ ਤਬ ਖਾਲਸ,ਤਾਹੇ ਨਖਾਲਸ ਜਾਨੈ)
ਉਹ ਮਨੁੱਖ ਜਿਸਨੇ ਪੂਰਨ ਗਿਆਨ ਪ੍ਰਾਪਤ ਕਰ ਲਿਆ ਹੈ। ਆਪਣੇ ਆਪ ਵਿੱਚ ਪੂਰਨ ਸਾਂਤੀ ਪਰਮ ਜੋਤ ਜਗਾ ਲਈ ਹੈ ਅਤੇ ਪੂਰਨ ਪ੍ਰਕਾਸ਼ ਨੂੰ ਵੇਖਲਿਆ ਹੈ, ਦੇਹ ਨੂੰ ਕੁੰਦਨ ਵਰਗਾ ਰੋਸ਼ਨ ਕਰ ਲਿਆ ਹੈ। ਉਹ ਦੇਹ ਪਰਮ ਜੋਤ ਨਾਲ ਪਵਿਤਰ ਬਣ ਜਾਂਦੀ ਹੈ ਜੋ ਪੂਰਨ ਸਚਿਆਰਾ ਹੈ ਕੇਵਲ ਤੇ ਸੱਚ ਨੂੰ ਵੇਖਦਾ ਹੈ ਹੋਰ ਕੁਝ ਨਹੀ ਸੱਚ ਬੋਲਦਾ ਅਤੇ ਪੂਰਨ ਸੱਚਾ ਜੀਵਨ ਗੁਜਾਰਦੀ ਹੈ, ਜਿਸਦੀ ਦੇਹ ਦਾ ਰੋਮ ਰੋਮ ਸਤਿਨਾਮ ਬਣ ਜਾਂਦਾ ਹੈ ,ਪਰਮ ਹੁਕਮ ਵਿੱਚ ਹੁੰਦਾ ਹੈ ਅਤੇ ਜਿਹੜਾ ਪੂਰਨ ਦਿਆਲੂ ਹੈ ਇੱਕ ਪਰਮ ਪਦਵੀ ਹੈ, ਇੱਕ ਬ੍ਰਹਮ ਗਿਆਨੀ ਹੈ ‘ਖਾਲਸਾ’ ਬਣਨਾ , ਇਸੇ ਕਾਰਨ ਦਸਮ ਪਾਤਸ਼ਾਹ ਜੀ ਫ਼ਰਮਾਉਂਦੇ ਹਨ।
ਖਾਲਸਾ ਮੇਰੋ ਰੂਪ ਹੈ ਖਾਸ
ਖਾਲਸੇ ਮੈ ਹਂਉ ਕਰੋ ਨਿਵਾਸ
ਅਤੇ ਇਸੇ ਕਰਕੇ ਹੀ ‘ਦਸਮ ਪਾਤਸ਼ਾਹ’ ਜੀ ‘ਖਾਲਸਾ’ ਸੀ (ਇੱਕ ‘ਖਾਲਸ’ ਰੂਹ ਅਤੇ ਇਸੇ ਕਰਕੇ ਹੀ ਉਹਨਾਂ ਨੇ ਆਪਣੇ ਆਪ ਵਰਗੀ ਸਿਰਜਣਾ ਕੀਤੀ ।
‘ਖਾਲਸਾ’ ਸਰਵ ਉੱਚ ਗੁਰੂ ਦੀ ਸੰਗਤ ਵਿਚ ਪਹੁੰਚ ਜਾਂਦਾ ਹੈ ਜਦੋਂ ਕਿ ‘ਮਨਮੁਖ’ ਮਨ ਮਤ ਅਨੁਸਾਰ ਭੁਲੇਖਿਆਂ ਵਿਚ ਰਹਿੰਦਾ ਹੈ।
ਗੁਰ ਸੰਗਤ ਕੀਨੀ ਖਾਲਸਾ ਮਨਮੁਖ ਦੁਹੇਲਾ
ਵਾਹੋ ਵਾਹੋ, ਗੋਬਿੰਦ ਸਿੰਘ ਆਪੇ ਗੁਰ ਚੇਲਾ
ਅਤੇ ਫਿਰ ਅਸੀਮ ਸ਼ਕਤੀਆਂ ਨਾਲ ਖਾਲਸੇ ਤੇ ਬਖਸ਼ਿਸ਼ ਹੁੰਦੀ ਹੈ ਅਤੇ ਪਵਿੱਤਰ ਹੋ ਕੇ ‘ਸਤਿਗੁਰੂ’ ਕਹਾਉਂਦਾ ਹੈ ।
ਖਾਲਸਾ ਮੇਰੋ ਸਾਜਨ ਪਰਿਵਾਰਾ, ਖਾਲਸਾ ਮੇਰੋ ਕਰਤ ਉਧਾਰਾ
ਖਾਲਸਾ ਮੇਰੋ ਪਿੰਡ ਪੁਰਾਨ, ਖਾਲਸਾ ਮੇਰੀ ਜਾਨ ਕੀ ਜਾਨ
ਮਾਨ ਮਹਿਤ ਮੇਰੀ ਖਾਲਸਾ ਸ਼ਾਹੀ, ਖਾਲਸਾ ਮੇਰੋ ਸਵਾਰਥ ਸਾਹੀ
ਖਾਲਸਾ ਮੇਰੋ ਕਰੇ ਨਿਰਬਾਹਾ, ਖਾਲਸਾ ਮੇਰੋ ਦੇਹ ਔਰ ਸਾਹਾ
ਖਾਲਸਾ ਮੇਰੋ ਧਰਮ ਔਰ ਕਰਮ, ਖਾਲਸਾ ਮੇਰੋ ਭੇਦ ਨਿਜ ਮਰਮ
ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸਾਜਨ ਸੂਰਾ
ਖਾਲਸਾ ਮੇਰੋ ਬੁੱਧ ਔਰ ਗਿਆਨ, ਖਾਲਸਾ ਕਾ ਹਂਉ ਧਰੋ ਧਿਆਨ
ਉਪਮਾ ਖਾਲਸਾ ਜਾਤ ਨਾ ਕਾਹੀ, ਜਿਹਭਾ ਏਕ ਪਰ ਨਾਹੀ ਲਹੀ
‘ਖਾਲਸਾ ਨੂੰ ਇਨ੍ਹਾਂ ਕੁਝ ਦੇਣ ਦੇ ਬਾਅਦ ‘ਦਸਮ ਪਾਤਸ਼ਾਹ’ ਕੁਝ ਬ੍ਰਹਮ ਹੁਕਮਾਂ ਦੀ ਪ੍ਰੀਭਾਸ਼ਾ ਦਿੰਦੇ ਹਨ ਜਿਹੜੇ ਸਾਡੀ ਪੂਰਨ ਖਾਲਸਾ ਬਣਨ ਲਈ ਨਰੀਖਣ ਕਰਨ ਵਿਚ ਮਦਦ ਕਰਦੇ ਹਨ ।
ਰਹਿਤ ਪਿਆਰੀ ਮੁਝ ਕਉ ਸਿੱਖ ਪਿਆਰਾ ਨਾਹਿ
ਰਹਣੀ ਰਹੇ ਸੋਈ ਸਿੱਖ ਮੇਰਾ, ਓ ਠਾਕਰ ਮੈਂ ਉਸ ਕਾ ਚੇਰਾ
ਰਹਿਤ ਬਿਨ੍ਹਾਂ ਨਾਹੀ ਸਿੱਖ ਅਖਾਏ ਰਹਿਤ ਬਿਨ੍ਹਾਂ ਦਰ ਚੋਟਾ ਖਾਵੈ
ਰਹਿਤ ਬਿਨ੍ਹਾਂ ਸੁੱਖ ਕਬਹੂ ਨਾ ਲਹੇ, ਤਨ ਤੇ ਰਹਿਤ ਸੁ ਦ੍ਰਿੜਕਰ ਰਹੈ
‘ਦਸਮ ਪਾਤਸ਼ਾਹ’ ਜੀ ਨੇ ਉਸ ‘ਧੰਨ ਧੰਨ ਪ੍ਰੀਤਮ ਅਕਾਲ ਪੁਰਖ ਜੀ ਦੇ ਅੰਦਰੀਵੀਂ ਬ੍ਰਹਮ ‘ਹੁਕਮ’ ਦੇ ਅੰਦਰ ‘ਖਾਲਸਾ’ ਦੀ ਸਿਰਜਣਾ ਕੀਤੀ ਅਤੇ ਜੇਕਰ ‘ਖਾਲਸਾ’ ਇਹਨਾਂ ਬ੍ਰਹਮ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਅਤੇ ਆਪਣੇ ਆਪ ਨੂੰ ਪੂਰਨ ਰਹਿਤ ਵਿਚ ਨਹੀਂ ਰੱਖਦਾ ਤਾਂ ਉਸ ਦੀ ਸਾਰੀਆਂ ਅਧਿਆਤਮਿਕ ਸ਼ਕਤੀਆਂ ਖੋਹ ਲਈਆਂ ਜਾਣਗੀਆਂ।
ਖਾਲਸਾ ਅਕਾਲ ਪੁਰਖ ਕੀ ਫੌਜ
ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ
ਜਬ ਲਗ ਖਾਲਸਾ ਰਹੇ ਨਿਆਰਾ
ਤਬ ਲਗ ਤੇਜ ਦੀਓ ਮੈਂ ਸਾਰਾ
ਜਬ ਇਹ ਗਹੇ ਬਿਪ ਰਨ ਕੀ ਰੀਤ
ਮੈਂ ਨਾ ਕਰੋ ਇਨ ਕੀ ਪਰਤੀਤਿ
ਅਤੇ ਪੂਰਨ ‘ਖਾਲਸਾ’ ਬਣਨ ਲਈ ਕੀ ਰਹਿਤ ਹੋਣੀ ਚਾਹੀਦੀ ਹੈ ।
ਆਤਮ ਰਸ ਜਿਹ ਜਾਣੀਏ ਸੋਹੀ ਖਾਲਸ ਦੇਵ
ਪ੍ਰਭ ਮੈ ਮੋਹ ਮੋਹ ਤਾਸ ਮੈਂ ਰੰਚਕ ਨਾਹੀ ਭੇਦ
ਖਾਲਸਾ ਉਹ ਹੈ ਜੋ ਆਤਮ ਰਸ ਨੂੰ ਮਾਣਦਾ ਹੈ ਅਤੇ ਉਹ ਅਜਿਹੀ ਅਵਸਥਾ ਵਿਚ ਪਹੁੰਚ ਜਾਂਦਾ ਜਿਥੇ ਉਸ ਦੇ ਗੁਰੂ ਅਤੇ ਅਕਾਲ ਪੁਰਖ ਵਿਚ ਕੋਈ ਅੰਤਰ ਨਹੀਂ ਰਹਿੰਦਾ ਹੈ। ‘ਖਾਲਸਾ’ ”14 ਲੋਕ ਪ੍ਰਲੋਕਾਂ” ਦਾ ਰਾਜਾ ਹੈ, ਉਹ ਸਾਰੀ ਸ੍ਰਿਸ਼ਟੀ ਉੱਤੇ ਰਾਜ ਕਰਦਾ ਹੈ – ਪੂਰਨ ਬ੍ਰਹਮ ਗਿਆਨੀ ਸਾਰੀ ਦ੍ਰਿਸ਼ਟੀ ਦਾ ਕਰਤਾ ਹੈ ( ‘ਬ੍ਰਹਮ ਗਿਆਨੀ ਸਰਬ ਸ੍ਰਿਸ਼ਟ ਕਾ ਕਰਤਾ’) ਉਹ ਧਰਤੀ ਤੇ ਜੀਵਿਤ ਰੱਬ ਹੈ, ਉਹ ਦੋਵਾਂ ਹੀ ਸਿਰਿਆਂ ਨੂੰ ਇੱਕ ਜੋ ਦਰਗਾਹ ਵਿਚ ਹੈ ਅਤੇ ਦੂਜਾ ਸੰਗਤ ਜੋ ਧਰਤੀ ਤੇ ਹੈ, ਬੰਨ੍ਹ ਦਿੰਦਾ ਹੈ – ਉਹ ਦੋਹਾਂ ਸਿਰਿਆਂ ਦਾ ਸੁਆਮੀ ਆਪ ਹੈ ਅਤੇ ਉਹ ਅੰਤਰ ਯਾਮੀ ਖੇਡਦਾ ਅਤੇ ਮਾਣਦਾ ਹੈ । (ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਗਸੈ ਅੰਤਰ ਯਾਮੀ’) ਪਰ ਉਹ ਦਾਸਨ ਦਾਸ ਹੈ । ਇਸ ਦਾ ਅਸਲੀ ਭਾਵ ਇਹੀ ਹੈ ਜਦੋਂ ਅਸੀ ਪੜ੍ਹਦੇ ਹਾਂ ਕਿ ‘ਖਾਲਸਾ’ ਰਾਜ ਕਰੇਗਾ …. (‘ਰਾਜ ਕਰੇਗਾ ਖਾਲਸਾ’) ‘ਖਾਲਸਾ’ ਏਕ ਦ੍ਰਿਸ਼ਟ ਹੈ – ਸਮ ਦ੍ਰਿਸ਼ਟ ਏਕ ਦ੍ਰਿਸ਼ਟ, ਉਹ ਸਭ ਪ੍ਰਕਾਰ ਦੇ ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਹੈ, (ਬ੍ਰਹਮ ਗਿਆਨੀਬੰਧਨ ਤੇ ਮੁਕਤਾ) ਬ੍ਰਹਮ ਗਿਆਨੀ ਧਰਮ ਮੁਕਤ ਹੈ ਅਤੇ ਉਸਦਾ ਧਰਮ ‘ਅਕਾਲ ਪੁਰਖ’ ਨਾਮ ਅਤੇ ਸੰਗਤ ਦੀ ਸੇਵਾ ਹੈ । ਧੰਨ ਧੰਨ ਹਾਜਰਾ ਹਜ਼ੂਰ ਗੁਰੂ ‘ਦਸਮ ਪਾਤਸ਼ਾਹ ਜੀ ‘ਪੰਜ ਪਿਆਰੇ’ ਬ੍ਰਹਮ ਗਿਆਨੀ ਧਰਮ ਮੁਕਤ ਹੈ ਅਤੇ ਉਸਦਾ ਧਰਮ ‘ਅਕਾਲ ਪੁਰਖ’ ‘ਨਾਮ ਅਤੇ ਸਤਸੰਗਤ ਦੀ ਸੇਵਾ ਹੈ। ਧੰਨ ਧੰਨ ਹਾਜਰਾ ਹਜ਼ੂਰ ਗੁਰੂ ‘ਦਸਮ ਪਾਤਸ਼ਾਹ’ ਜੀ ਪੰਜ ਪਿਆਰੇ ਬ੍ਰਹਮ ਗਿਆਨੀ ਹਨ । ‘ਖਾਲਸਾ’ ਸਦਾ ਹੈ ਅਤੇ ਉਹ ਸਦਾ ਸਾਰੀ ਸ੍ਰਿਸ਼ਟੀ ਤੇ ਰਾਜ ਕਰੇਗਾ, ਕਿਉਂਕਿ ਉਹ ਜੋ ਕਰੇਗਾਉਹੀ ਵਾਪਰਦਾ ਹੈ ‘ਨਾਨਕ’ ਦਾਸ ਜੋ ਕਹਿੰਦਾ ਹੈ ਉਹ ਸੱਚ ਹੁੰਦਾ ਹੈ (‘ਨਾਨਕ ਦਾਸ ਮੁੱਖ ਤੈ ਜੋ ਬੋਲੈ ਈਹਾ ਊਹਾ ਸੱਚ ਹੋਈ’) ਜੋ ਵੀ ‘ਖਾਲਸਾ’ ਕਹਿੰਦਾ ਹੈ ਪ੍ਰਮਾਤਮਾ ਉਸ ਦਾ ਮਾਣ ਕਰੇਗਾ ਕਿਉਂਕਿ ਪ੍ਰਮਾਤਮਾ ਖਾਲਸਾ ਪਿਆਰਾ ਹੈ । ਬ੍ਰਹਮ ਗਿਆਨੀ ਕੇਵਲ ਉਹ ਹੈ ਜੋ ‘ਖਾਲਸਾ’ ਹੈ ਨਹੀਂ ਤਾਂ -‘ਖਾਲਸਾ’ ਨਹੀਂ ।
‘ਦਸਮ ਪਾਤਸ਼ਾਹ ਜੀ’ ਕਦੇ ਵੀ ਜ਼ਮੀਨ ਦੇ ਟੁਕੜੇ ਲਈ ਨਹੀਂ ਲੜੇ, ਉਹ ਸੱਚ ਲਈ ਲੜੇ, ਉਹਨਾਂ ਨੇ ਸਮੇਂ ਦੇ ਅਤਿਆਚਾਰੀ ਸ਼ਾਸਕਾਂ ਦੇ ਜ਼ੁਲਮਾਂ ਤੋਂ ਲੋਕਾਂ ਦੀ ਰੱਖਿਆ ਕਰਨ ਲਈ ਹਥਿਆਰ ਚੁੱਕੇ, ਉਹਨਾਂ ਨੇ ਲੋਕਾਂ ਦੀ ਰੱਖਿਆ ਕਰਨ ਲਈ ਹਥਿਆਰ ਚੁੱਕੇ, ਉਹਨਾਂ ਨੇ ਆਪਣੀ ਹਰ ਚੀਜ਼ ਜੋ ਉਹਨਾਂ ਕੋਲ ਸੀ, ਕੁਰਬਾਨ ਕਰ ਦਿੱਤੀ । ਆਪਣੇ ਪਿਤਾ ਧੰਨ ਧੰਨ ਪ੍ਰਮਾਤਮਾ ਸਦਾ ਸਤ ਰਹੇ ਧੰਨ ਧੰਨ ਗੁਰੂ ਤੇਗ ਬਹਾਦਰ ਜੀ ‘ਆਪਣੇ ਪੁੱਤਰ’ ਜੁਲਮ ਦਾ ਖ਼ਾਤਮਾ ਕਰਨ ਅਤੇ ‘ਸਤਿ ਕੀ ਸੇਵਾ’ ਕਰਨ ਲਈ ‘ਸੰਗਤ’ ਦੀ ਸੇਵਾ ਕਰਨ ਲਈ ‘ਨਾਮ’ ਦੀ ਸੇਵਾ ਕਰਨ ਲਈ – ‘ਹੁਕਮ’ ਲਈ ।
‘ਦਸਮ ਪਾਤਸ਼ਾਹ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸਮਾਜ ਨੂੰ ਉੱਚਾ ਚੁੱਕਣ ਦੇ ਅਸੀਮ ਹਿੱਸੇਦਾਰੀ ਨੂੰ ਵੇਖੋ । ਉਹਨਾਂ ਨੇ ਕੁਝ ਹੀ ਬਾਣੀ ਵਿਚ ‘ਪੂਰਨ ਗਿਆਨ’ ਦੀ ਨਿਚੋੜ ਕੱਢ ਦਿੱਤਾ ਹੈ ਅਤੇ ਕੋਈ ਵੀ ਜਿਹੜਾ ਇਸ ਦੀ ਪਾਲਣਾ ਕਰਦਾ ਹੈ, ਖਾਲਸਾ ਬਣ ਜਾਵੇਗਾ । ਕ੍ਰਿਪਾ ਕਰਕੇ ‘ਧੰਨ ਧੰਨ ਧੰਨ, ਧੰਨ, ਧੰਨ, ਧੰਨ, ਧੰਨ, ਧੰਨ ਦਸਮ ਸਾਹਿਬ ਪਿਤਾ ਸਾਹਿਬ ਜੀ’ ਨੂੰ ਆਪਣਾ ਮਾਰਗ ਦਰਸ਼ਕ ਬਣਾਉ ਅਤੇ ‘ਖਾਲਸਾ’ ਬਣਨ ਦੀ ਕੋਸ਼ਿਸ਼ ਕਰੋ । ਤੁਸੀ ਸੱਚੇ ਮਨ ਨਾਲ ਆਪਣੇ ਆਪ ਨੂੰ ਪੂਰਨ ‘ਖਾਲਸਾ’ ਬਣਨ ਲਈ ਦ੍ਰਿੜ ਕਰ ਲਵੋ, ਤੁਸੀ ਜ਼ਰੂਰ ਹੀ ਉਸ ਵਾਂਗ ਬਣ ਜਾਓਗੇ।
ਇਸੇ ਤਰ੍ਹਾਂ ਹੀ ਸ਼ਬਦ – ਗੁਰੂ ਦਾ ਚੇਲਾ – ਗੁਰਮੁਖ (ਉਹ ਜਿਸ ਦਾ ਮੂੰਹ ਗੁਰੂ ਵੱਲ ਹੈ) ਅਤੇ ‘ਹਰ ਜਨ’ ਉੱਚੀਅਧਿਆਤਮਿਕ ਅਵਸਥਾ ਨੂੰ ਦਰਸਾਉਂਦੇ ਹਨ ਅਤੇ ਬਹੁਤ ਡੂੰਘੇ ਭਾਵ ਰੱਖਦੇ ਹਨ । ਇਸ ਲਈ ਜਦੋਂ ਅਸੀਂ ਅਪਣੇ ਆਪ ਨੂੰ ਜਾਂ ਦੂਜਿਆਂ ਨੂੰ ਇਹਨਾਂ ਸ਼ਬਦਾਂ ਨਾਲ ਸੰਬੋਧਿਤ ਕਰਦੇ ਹਾਂ ਤਾਂ ਸਾਨੂੰ ਇਹ ਗੱਲ ਯਕੀਨੀ ਬਣਾ ਲੈਣੀ ਚਾਹੀਦੀ ਹੈ ਕਿ ਕੀ ਅਸੀਂ ਇਹਨਾਂ ਸ਼ਬਦਾਂ ਨਾਲ ਬੁਲਾਏ ਜਾਣ ਦੇ ਯੋਗ ਹਾਂ ਜਾਂ ਨਹੀਂ, ਸਾਨੂੰ ਇਹਨਾਂ ਸ਼ਬਦਾਂ ਨੂੰ ਪੂਰਨ ਸਤਿਕਾਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਪ੍ਰੀਭਾਸ਼ਾ ‘ਧੰਨ ਧੰਨ ਪਰਮ ਪਿਤਾ ਪਰਮੇਸ਼ਰ ਦੇ ਧੰਨ ਧੰਨ ਸਦਾ ਸਤ ਸਦਾ ਹੀ ਸਤ ਧੁਰ ਕੀ ਬਾਣੀ ਧੰਨ ਧੰਨ ਸਦਾ ਧੰਨ ਗੁਰਬਾਣੀ ਵਿਚੋਂ ਹਨ ।