ੴ ਸਤਿਨਾਮ
ਸਤਿਗੁਰ ਪ੍ਰਸਾਦਿ
ਧੰਨ ਧੰਨ ਪਾਰ ਬ੍ਰਹਮ ਪਰਮੇਸਰ
ਧੰਨ ਧੰਨ ਗੁਰ -ਗੁਰੂ- ਸਤਿਗੁਰੂ-ਗੁਰਬਾਣੀ- ਸਤਿਸੰਗਤ- ਸਤਿਨਾਮ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਧੰਨ ਗੁਰੂ ਸਾਹਿਬਾਨ ਜੀ ਅਤੇ ਧੰਨ ਧੰਨ ਉਹਨਾਂ ਦੀ ਵੱਡੀ ਕਮਾਈ
ਧੰਨ ਧੰਨ ਸਾਰੇ ਬ੍ਰਹਮ ਗਿਆਨੀ , ਸੰਤ ਅਤੇ ਪਰਮਾਤਮਾ ਦੇ ਪਿਆਰੇ
ਧੰਨ ਧੰਨ ਗੁਰੂ ਸੰਗਤ ਜੀ
ਕੋਟਨ ਕੋਟਿ ਡੰਡਉਤ ਅਤੇ ਸ਼ੁਕਰਾਨਾ ਪ੍ਰਵਾਨ ਕਰਨਾ ਜੀ
ਗੁਰ ਫਤਿਹ ਪ੍ਰਵਾਨ ਕਰਨਾ ਜੀ
ਇੱਥੇ ਕੁਝ ਲੋਕਾਂ ਵਿਚਕਾਰ ਇਸ satnaam.info ਵੈਬਸਾਈਟ ਦੇ ਮੰਤਵ ਪ੍ਰਤੀ ਬਹੁਤ ਗਲਤ ਧਾਰਨਾ ਹੈ। ਉਹ ਇਸ ਨੂੰ ਇੱਕ ਬਹੁਤ ਹੀ ਨਰਾਜਗੀ ਦੇ ਤੌਰ ਤੇ ਲੈ ਰਹੇ ਹਨ ਜਿਸ ਤਰਾਂ ਕਿ ਉਹ ਸੋਚਦੇ ਹਨ ਕਿ ਅਸੀਂ ਸੰਗਤ ਨੂੰ ਦੇਹ ਧਾਰੀ ਗੁਰੂ ਨਾਲ ਜੋੜ ਰਹੇ ਹਾਂ-ਇੱਕ ਦੇਹ ਧਾਰੀ ਗੁਰੂ ਦੀ ਪਾਲਣਾ ਕਰਨ ਕਈ ਕਹਿ ਰਹੇ ਹਾਂ। ਇਹ ਇਸ ਵੈਬਸਾਈਟ ਅਤੇ ਫੋਰਮ ਦੇ ਮੰਤਵ ਦੀ ਪੂਰੀ ਤਰਾਂ ਨਾਲ ਗਲਤ ਵਿਆਖਿਆ ਹੈ।
ਹੋਰ ਅੱਗੇ ਇਹ ਗੁਰੂ ਕੇ ਪਿਆਰੇ ਇਹ ਸੋਚਦੇ ਹਨ ਕਿ ਅਸੀਂ ਗੁਰਬਾਣੀ ਦੀਆਂ ਸਿੱਖਿਆਵਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੁੱਧ ਵਿਆਖਿਆ ਕਰ ਰਹੇ ਹਾਂ । ਇਹ ਉਹਨਾਂ ਦੀ ਆਪਣੀ ਮਤਿ ਦੇ ਅਧਾਰ ਤੇ ਅਤੇ ਸੰਸਾਰਿਕ ਮਤਿ ਦੇ ਅਧਾਰ ਤੇ ਆਪਣੀ ਬਿਲਕੁਲ ਗਲਤ ਧਾਰਨਾ ਹੈ।
ਇਸ ਵੈਬਸਾਈਟ ਅਤੇ ਫੋਰਮ ਦਾ ਗੁਰ ਪ੍ਰਸ਼ਾਦੀ ਮੰਤਵ ਸਾਫ ਤਰੀਕੇ ਨਾਲ ਇਸ ਵੈਬ ਸਾਈਟ ਦੇ ਪਹਿਲੇ ਪੰਨੇ ਤੇ ਦਰਸਾਇਆ ਗਿਆ ਹੈ -ਜਿਹੜਾ ਕਿ ਜਨਤਾ ਨੂੰ ਗੁਰਬਾਣੀ ,ਨਾਮ, ਅਕਾਲ ਪੁਰਖ,ਉਸਦੀ ਪੂਰਨ ਬੰਦਗੀ ਅਤੇ ਸੇਵਾ -ਪਰਉਪਕਾਰ ਅਤੇ ਮਹਾਂਪਰਉਪਕਾਰ ਨਾਲ ਜੋੜਨਾ ਹੈ।
ਦੇਹੀ ਕਦੀ ਵੀ ਗੁਰੂ ਨਹੀਂ ਸੀ ਅਤੇ ਕਦੀ ਵੀ ਗੁਰੂ ਨਹੀਂ ਹੋਵੇਗੀ।ਨਾਮ ਗੁਰੂ ਹੈ,ਅਕਾਲ ਪੁਰਖ ਗੁਰੂ ਹੈ। ਉਸਦਾ ਸਤਿ ਰੂਪ, ਨਾਮ ਸਤਿ ,ਸਤਿਨਾਮ ਗੁਰੂ ਹੈ।
ਸਤਿ ਗੁਰੂ ਹੈ। ਗਿਆਨ ਗੁਰੂ ਹੈ। ਬ੍ਰਹਮ ਗਿਆਨ ਗੁਰੂ ਹੈ ।ਇੱਥੋਂ ਤੱਕ ਕਿ ਇੱਕ ਪੂਰਨ ਬ੍ਰਹਮ ਗਿਆਨੀ ਜਾਂ ਇੱਕ ਪੂਰਨ ਸੰਤ ਵਿੱਚ ਵੀ ਪਰਮ ਜੋਤ ਪੂਰਨ ਪ੍ਰਕਾਸ ਗੁਰੂ ਹੈ ।ਸਤਿ ਭਾਗ ਹੈ ਅਤੇ ਦੇਹੀ ਗੁਰੂ ਨਹੀਂ ਹੈ ।ਦੇਹੀ ਮਾਇਆ ਹੈ ਅਤੇ ਮਾਇਆ ਗੁਰੂ ਨਹੀ ਹੈ।ਗੁਰੂ ਭਾਗ(ਇੱਕ ਸੰਤ ਦੇ ਅੰਦਰ ਹੀ ) ਪਰਮਾਤਮਾ ਭਾਗ ਹੈ। ਇਹ ਹਿਰਦੇ ਅੰਦਰ ਪਰਮ ਜੋਤ ਪੂਰਨ ਪ੍ਰਕਾਸ਼ ਅਤੇ ਸਰੀਰ ਵਿੱਚ ਮੌਜੂਦ ਸਤਿ ਸਰੋਵਰ ਹਨ।ਇਹ ਅੰਦਰੂਨੀ ਊਰਜਾ ਦੇ ਸੋਮੇ ਹਨ
ਰੂਹਾਨੀ ਪਰਮ ਸ਼ਕਤੀਆਂ ਅਤੇ ਬ੍ਰਹਿਮੰਡੀ ਊਰਜਾ- ਅੰਮ੍ਰਿਤ , ਅਤੇ
-ਦਸਮ ਦੁਆਰ ਦੁਆਰਾ ਸਿੱਧਾ ਸੰਪਰਕ ਸਰਵਸਕਤੀਮਾਨ ਨਾਲ।
ਇਹ ਹੈ ਜਿੱਥੇ ਪੰਚ ਸਬਦ ਅਨਾਹਦ ਨਾਦਿ ਲਗਾਤਾਰ ਅਧਾਰ ਤੇ ਸੁਣਿਆ ਜਾਂਦਾ ਹੈ।ਰੋਮ ਰੋਮ ਨਾਮ ਸਿਮਰਨ(ਭਾਵ ਸਤਿ ਸਤਿ ਸਤਿ ਦਾ ਪ੍ਰਕਾਸ਼ ਹਰ ਕੋਸ਼ਕਾ ਦੇ ਅੰਦਰ ਅਤੇ ਦੁਆਲੇ ਚੱਲ ਰਿਹਾ ਹੈ) ਗੁਰੂ ਹੈ ਅਤੇ ਮਾਸ ਅਤੇ ਲਹੂ ਨਹੀਂ ॥
ਜਦ ਅਸੀਂ ਇੱਕ ਸੰਤ ਜਾਂ ਇੱਕ ਬ੍ਰਹਮ ਗਿਆਨੀ ਅੱਗੇ ਝੁਕਦੇ ਹਾਂ ਅਸਲ ਵਿੱਚ ਅਸੀਂ ਪਰਮ ਜੋਤ ਪੂਰਨ ਪ੍ਰਕਾਸ਼ -ਪਾਰ ਬ੍ਰਹਮ ਪਰਮੇਸ਼ਰ ਜੀ ਦੇ ਸਤਿ ਰੂਪ ਜੋ ਉਸ ਵਿੱਚ ਮੌਜੂਦ ਹੈ ਅੱਗੇ ਝੁਕ ਰਹੇ ਹੁੰਦੇ ਹਾਂ ਅਤੇ ਲਹੂ ਅਤੇ ਮਾਸ ਅੱਗੇ ਨਹੀਂ।ਇਸ ਲਈ ਕਿਉਂਕਿ ਦੇਹੀ ਮਾਇਆ ਹੈ , ਮਨੁੱਖੀ ਸਰੀਰ ਗੁਰੂ ਨਹੀਂ ਹੈ ਜਿਵੇਂ ਕਿ ਮਾਇਆ ਗੁਰੂ ਨਹੀਂ ਹੋ ਸਕਦੀ ।
ਇਸੇ ਤਰਾਂ ਜਦ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾਉਂਦੇ ਹਾਂ ਅਸੀਂ ਸਤਿ ਬਚਨਾਂ ਅੱਗੇ ਝੁਕਦੇ ਹਾਂ ।ਅਸੀਂ ਗੁਰੂ ਦੇ ਬ੍ਰਹਮ ਗਿਆਨ ਅੱਗੇ ਸ਼ੀਸ ਝੁਕਾਉਂਦੇ ਹਾਂ ਅਤੇ ਕਿਸੇ ਹੋਰ ਚੀਜ ਨੂੰ ਨਹੀਂ ।ਗੁਰਬਾਣੀ ਅਕਾਲ ਪੁਰਖ ਦਾ ਸਤਿ ਰੂਪ ਹੈ।
ਵਾਹੋ ਵਾਹੋ ਬਾਣੀ ਨਿਰੰਕਾਰ ਹੈ
ਗੁਰੂ ਅਮਰਦਾਸ ਜੀ
ਬਾਣੀ ਸਤਿ ਹੈ ਅਤੇ ਸਤਿ ਅਕਾਲ ਪੁਰਖ ਦਾ ਨਿਗਗੁਣ ਸਰੂਪ ਹੈ।
ਗੁਰਬਾਣੀ ਨੂੰ ਆਪਣੀ ਕਰਨੀ ਵਿੱਚ ਲਿਆਉਣ ਤੋਂ ਬਿਨਾਂ ਕੋਈ ਵੀ ਸਰਵਸ਼ਕਤੀਮਾਨ ਤੱਕ ਨਹੀਂ ਪਹੁੰਚ ਸਕਦਾ ਹੈ
ਗੁਰਬਾਣੀ ਸਚਖੰਡ ਦੇ ਰਾਹ ਵੱਲ ਦਾ ਨਕਸ਼ਾ ਵਿਛਾਉਂਦੀ ਹੈ ਅਤੇ ਜਦ ਅਸੀਂ ਇਸ ਨਕਸੇ ਦੀ ਪਾਲਣਾ ਕਰਦੇ ਹਾਂ ਅਤੇ ਇਸ ਅਨਾਦਿ ਦੇ ਰਸਤੇ ਤੇ ਅੱਗੇ ਵਧਣਾ ਸ਼ੁਰੂ ਕਰਦੇ ਹਾਂ ਗੁਰਬਾਣੀ ਦੀ ਪਾਲਣਾ ਕਰਨ ਤੋਂ ਬਿਨਾ ਇਸ ਸਚਖੰਡ ਦੇ ਰਸਤੇ ਤੇ ਚੱਲਣਾ ਬਹੁਤ ਕਠਿਨ ਹੈ।ਗੁਰਬਾਣੀ ਦੀ ਪਾਲਣਾ ਤੁਹਾਡੀ ਰੂਹਾਨੀ ਤਰੱਕੀ ਦੀ ਕੁੰਜੀ ਹੈ।
ਜੋ ਵੀ ਅਸੀਂ ਸਥੂਲ ਰੂਪ ਵਿੱਚ ਅਨੁਭਵ ਕੀਤਾ ਅਤੇ ਜੋ ਵੀ ਸਾਡੇ ਨਾਲ ਰੂਹਾਨੀ ਤੌਰ ਤੇ ਵਾਪਰਿਆ ਕੇਵਲ ਇਸ ਲਈ ਕਿ ਅਸੀਂ ਉਹ ਕੀਤਾ ਜੋ ਗੁਰਬਾਣੀ ਕਹਿੰਦੀ ਹੈ ।ਜੋ ਕੁਝ ਵੀ ਲਿਖਿਆ ਗਿਆ ਹੈ ਗੁਰਬਾਣੀ ਅਨੁਸਾਰ ਅਸਲ ਸਥੂਲ ਅਨੁਭਵਾਂ ਦੇ ਅਧਾਰ ਤੇ ਹੈ ਅਤੇ ਇਕ ਪੂਰਨ ਅਨਾਦਿ ਬ੍ਰਹਮ ਸੱਚ ਹੈ ਅਤੇ ਕੁਝ ਵੀ ਇਸ ਤੋਂ ਘੱਟ ਨਹੀਂ ਹੈ।
ਅਸੀਂ ਸਾਰੀ ਸੰਗਤ ਜੀ , ਖਾਸ ਤੌਰ ਤੇ ਇਹਨਾਂ ਗੁਰੂ ਕੇ ਪਿਆਰਿਆਂ ਦੇ ਸ਼੍ਰੀ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਇੱਕ ਉਦਾਰ ਮਨ ਰੱਖੋ ।ਤਦ ਅਤੇ ਕੇਵਲ ਤਦ ਉਹ ਅਨਾਦਿ ਸੱਚ ਨੂੰ ਦੇਖਣ ਦੇ ਯੋਗ ਹੋ ਸਕਣਗੇ ਅਤੇ ਇੱਕ ਰੁਕੇ ਹੋਏ ਮਨ ਨਾਲ ਨਹੀਂ।
ਇਹ ਸਾਡੀ ਧੰਨ ਧੰਨ ਅਗਮ ਅਗੋਚਰ ਅਨੰਤ ਬੇਅੰਤ ਸ਼੍ਰੀ ਪਾਰ ਬ੍ਰਹਮ ਪਿਤਾ ਪਰਮੇਸ਼ਰ ਜੀ ਅੱਗੇ ਨਿਰੰਤਰ ਅਰਦਾਸ ਹੈ ਕਿ ਹਰ ਇੱਕ ਨੂੰ ਨਾਮ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਬਖਸਣ ਜਿਹੜਾ ਕਿ ਇੱਕ ਵਾਰ ਵੀ ਇਸ ਸਾਈਟ ਨੂੰ ਖੋਲਦਾ ਹੈ ।
( ਇਹ ਈਮੇਲ ਸਿਰਨਾਵਾਂ Dassandas@googlemail.com
ਸਪੈਮ ਬੂਟ ਤੋਂ ਸੁਰੱਖਿਅਤ ਹੈ , ਤੁਹਾਨੂੰ ਇਸ ਨੂੰ ਵਾਚਣ ਲਈ ਜੇਕਰ ਤੁਸੀ ਗੁਰਪ੍ਰਸਾਦੀ ਨਾਮ ਦੀ ਬਖਸ਼ਿਸ ਪ੍ਰਾਪਤ ਕਰਨਾ ਚਾਹੁੰਦੇ ਹੋ ਅਤੇ ਆਪਣੇ ਹਿਰਦੇ ਦੇ ਅਦਰ ਹੀ ਸਤਿ ਦੀ ਯਾਤਰਾ ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਾਵਾ ਸਕ੍ਰਿਪਟ ਨੂੰ ਚਾਲੂ ਕਰਨ ਦੀ ਜਰੂਰਤ ਹੈ)
ਦਾਸਨ ਦਾਸ