ਕੇਵਲ ਧੰਨ ਹੀ ਮਾਇਆ ਹੈ

ਬਹੁਤੇ ਲੋਕ ਕੇਵਲ ਧੰਨ ਨੂੰ ਹੀ ਮਾਇਆ ਸਮਝਦੇ ਹਨ ਮਾਇਆ ਦੀ ਕੇਵਲ ਧੰਨ ਰੂਪ ਵਿਚ ਵਿਆਖਿਆ ਕਰਨ ਵਿਚ ਉਹਨਾਂ ਦੀ ਸਮਝ ਸੌੜੀ ਹੈ। ਪਰ ਮਾਇਆ ਸਬਦ ਦੇ ਪਿੱਛੇ ਇਕ ਗਹਿਰਾ ਬ੍ਰਹਮ ਅਰਥ ਹੈ ਅਤੇ ਇਸ ਦੇ ਅਸਲੀ ਅਰਥ ਨੂੰ ਸਮਝਣ ਦੀ ਲੋੜ ਹੈ ਅਤੇ ਇਹ ਕਿਸ ਤਰ੍ਹਾਂ ਕੰਮ ਕਰਦੀ ਹੈ।

    

ਆਉ ਸਮਝੀਏ  ਕਿ ਮਾਇਆ ਦਾ ਅਸਲੀ ਭਾਵ ਕੀ ਹੈ ?

    

ਸਰਵਵਿਆਪਕ, ਬੇਅੰਤ ਉਸ ਅਦੁੱਤੀ ਸਿਰਜਨਹਾਰ ਦਾ ਹਿੱਸਾ ਹੈ ਅਤੇ ਉਹ ਧੰਨ ਧੰਨ ਪਾਰ ਬ੍ਰਹਮ, ਪਰਮੇਸ਼ਰ ਹੈ ਜਿਹੜਾ ਕਿ ਹੱਦਾਂ ਤੋਂ ਮੁਕਤ ਅਪਰੰਪਾਰ ਬੇਅੰਤ ਹੈ, ਉਹ ਨਿਰਗੁਨ ਸਰੂਪ, ਪਰਮ ਜੋਤ, ਪੂਰਨ ਪ੍ਰਕਾਸ ਹੈ, ਜਿਹੜਾ ਸਮੇਂ ਅਤੇ ਸਥਾਨ ਦੀਆਂ ਹੱਦਾਂ ਤੋਂ ਪਰੇ ਹੈ । ਜਿਸ ਦਾ ਕੋਈ ਅਕਾਰ ਰੂਪ ਅਤੇ ਰੰਗ ਨਹੀਂ ਜਿਹੜਾ ਖੁਦ ਹੀ ਸਿਰਜਿਆ ਅਤੇ ਸੰਭਲਿਆ ਹੈ ਜਿਹੜਾ ਨਾ ਕਦੇ ਮਰਦਾ ਹੈ ਅਤੇ ਨਹੀਂ ਜਨਮ ਦਾ ਹੈ। ਸਦਾ ਹਾਜ਼ਰ ਰਹੇਗਾ ਅਤੇ ਜਿਹੜਾ ਹਰ ਜਗਾ ਬਿਰਾਜਮਾਨ ਰਹੇਗਾ, ਜਿਹੜਾ ਆਮ ਮਨੁੱਖੀ ਦ੍ਰਿਸ਼ਟੀ ਨਾਲ ਨਹੀਂ ਵੇਖਿਆ ਜਾ ਸਕਦਾ ਜਿਹੜਾ ਕਿ ਬ੍ਰਹਮ ਦ੍ਰਿਸ਼ਟੀ  ਨਾਲ ਦਿਖਾਈ ਦਿੰਦਾ ਹੈ। ਜਿਹੜਾ ਕੇਵਲ ਅੰਦਰੂਨੀ ਰੂਪ ਵਿਚ ਭੋਗਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ ਜਿਹੜਾ ਕੇਵਲ ਸਮਾਧੀ ਅਤੇ ਸੁੰਨ ਸਮਾਧੀ ਵਿਚ ਹੀ ਮਹਿਸੂਸ ਕੀਤਾ ਅਤੇ ਭੋਗਿਆ ਜਾ ਸਕਦਾ ਹੈ। ਜਿਹੜਾ ਕੇਵਲ ਪੂਰਨ ਦਿੜਤਾ ਅਤੇ ਵਿਸ਼ਵਾਸ ਨਾਲ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਜਿਹੜਾ ਕੇਵਲ ਉਸ ਨੂੰ ਅਤੇ ਗੁਰੂ ਨੂੰ ਪੂਰਨ ਸਮਰਪਣ ਨਾਲ ਹੀ ਮਿਲਦਾ ਹੈ । ਜਿਹੜਾ ਪੰਜ ਮਨੁੱਖੀ ਗਿਆਨ ਇੰਦਰੀਆਂ ਨਾਲ ਨਹੀਂ ਵੇਖਿਆ ਜਾ ਸਕਦਾ । ਜਿਹੜਾ ਕੇਵਲ ਗੁਰੂ ਦੇ ਗੁਰ ਪ੍ਰਸਾਦਿ ਗੁਰਕਿਰਪਾ ਦੇ ਤੋਹਫ਼ੇ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ  ਅੰਦਰੀਵੀਂ ਬਖਸ਼ਿਸਾਂ ਅਤੇ ਗੁਰੂ ਦੇ  ਗੁਰ ਪ੍ਰਸਾਦਿ ਦੇ ਨਾਮ ਨਾਲ  ੴ ਸਤਿਨਾਮਜਿਹੜਾ ਗੁਰ ਦੀ ਬਖਸ਼ੀ  ਗਰ ਸੰਗਤ ਵਿੱਚ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇੱਕ ਪੂਰਨ ਸੰਤ ਸਤਿਗੁਰੂ,ਪੂਰਨ ਬ੍ਰਹਮ ਗਿਆਨੀ ‘ ਅੰਮ੍ਰਿਤ ਕੇ ਦਾਤੇਪੂਰਨ ਪੁਰਖ ਵਿਧਾਤਾ ਦੀ ਅਜਿਹੀ ਹੀ ਇੱਕ ਬੇਅੰਤ ਰੂਹਾਨੀ ਸ਼ਕਤੀ ਧੰਨ ਧੰਨ ਪਿਆਰੇ, ਪਿਆਰ ਭਰੇ ਪਾਰ ਬ੍ਰਹਮ ਪਰਮੇਸ਼ਰ, ਜਿਹੜਾ ਮਾਇਆ ਦੇ ਤਿੰਨਾ ਗੁਣਾ ਰੂਪ,ਆਕਾਰ ਅਤੇ ਰੰਗ ਤੋ ਮੁਕਤ ਹੈ ਉਹ ” ਧੰਨ ਧੰਨ ਸ੍ਰੀ ਪਾਰ ਬ੍ਰਹਮ” ਹੈ।

ਬਾਕੀ ਹਰ ਚੀਜ”ਮਾਇਆ” ਹੈ,ਉਹ ਹਰ ਚੀਜ ਜਿਹੜੀ ਜਿਹੜੀ ਆਪਣੇ ਆਕਾਰ, ਰੂਪ ਅਤੇ ਮੰਗ ਕਾਰਨ ਮਨੁੱਖੀ ਅੱਖ ਦੇਖਦੀ ਹੈ ਉਹ ਮਾਇਆ ਹੈ। ਉਸ ਪੂਰਨ ਬ੍ਰਹਮ ਜੋਤ ਵਿੱਚ ਸਮਾਉਣ ਲਈ ਇਹਨਾਂ ਬ੍ਰਹਮੀ ਹੁਕਮਾ ਨੂੰ ਪੂਰਨ ਰੂਪ ਵਿੱਚ ਸਮਝਣਾ ਬਹੁਤ ਜਰੂਰੀ ਅਤੇ ਲਾਜ਼ਮੀ ਹੈ, ਉਸ ਪ੍ਰਮਾਤਮਾ ਦੇ ਸੱਚੇ ਨਾਮ ਭਾਵ”ਸਤਿਨਾਮ” ਨੂੰ ਸਮਝਣਾ ਜੋ ”ਪਰਮ ਪ੍ਰਕਾਸ਼ ਧੰਨ ਧੰਨ ਸ਼੍ਰੀ ਸਤਿਨਾਮ ਪਾਰ ਬ੍ਰਹਮ ਪਰਮੇਸ਼ਰ” ਹੈ। ਉਸ ਸਰਵ ਸ਼ਕਤੀਮਾਨ ਨਾਲ ਏਕ ਹੋਣਾ,ਪੂਰਨਾ ਪਦਵੀ ਪ੍ਰਾਪਤ ਕਰਨ ਲਈ ਮਾਇਆ ਉੱਤੇ ਜਿੱਤ ਪ੍ਰਾਪਤ ਕਰਨਾ ਇੱਕ ਜਰੂਰੀ ਬ੍ਰਹਮ ਹੁਕਮ ਹੈ।

ਇੱਕ ਪੂਰਨ ਸੰਤ ਸਤਿਗੁਰੂ ਇੱਕ ਪੁਰਨ ਬ੍ਰਹਮ ਗਿਆਨੀ ਇੱਕ ਖਾਲਸਾ ਬਣੋ। ਸੰਸਾਰ ਵਿੱਚ ਰਹਿੰਦੀਆਂ ਸ਼ਕਤੀ ”ਮਾਇਆ” ਤੋ ਮੁਕਤੀ ਹੈ ”ਮਾਇਆ” ਤੋ ਮੁਕਤੀ ”ਮਾਇਆ”ਉੱਤੇ ਜਿੱਤ ਪ੍ਰਾਪਤ ਕਰਨਾ ਅਤੇ ”ਮਾਇਆ”ਤੇ ਨਿਯੰਤਰਨ ਕਰਨਾ ਹੈ

ਗੁਰਬਾਣੀ ਵਿੱਚ  ਸੰਤਾ ਅਤੇ; ਭਗਤਾਂ ਦਾ ਸਭ ਤੋ ਵੱਡਾ ਦੁਸ਼ਮਣ ” ਮਾਇਆ” ਹੈ।

ਸੰਤਾਂ ਦੀ ਦੁਸ਼ਮਨ ,ਤਿੰਨਾ ਲੋਕਾਂ ਦੀ ਪਿਆਰੀ ਮਾਇਆ ਹੈ।

(”ਸੰਤਾ ਕੀ ਬੈਰਨਿ ਤੀਨ ਲੋਕ ਕੀ ਪਿਆਰੀ”)

ਅਧਿਆਤਮਿਕਤਾ ਦੇ ਰਾਹ ਵਿੱਚ ”ਮਾਇਆ” ਇੱਕ ਵੱਡੀ ਰੁਕਾਵਟ ਹੈ। ”ਮਾਇਆ” ਸਰਵ ਸ਼ਕਤੀਮਾਨ ਅਤੇ ਸਾਡੀ ਰੂਹ ਦੇ ਵਿਚਕਾਰ ਇੱਕ ਬਹੁਤ ਵੱਡੀ ਅਤੇ ਬਹੁਤ ਭਿਆਨਕ ਰੁਕਾਵਟ ਹੈ। ”ਮਾਇਆ” ਸਾਨੂੰ ਹਰ ਪਲ ਸੱਚਖੰਡ ਦੇ ਰਸਤੇ ਤੋ ਭਟਕਾਉਣ ਦੀ ਕੋਸ਼ਿਸ਼ ਕਰੇਗੀ। ਹਰ ਉਹ ਚੀਜ ਜਿਸਨੂੰ ਨੰਗੀਆਂ ਅੱਖਾਂ ਨਾਲ ਵੇਖ ਸਕਦੇ ਹਾਂ ਉਹ ‘ਮਾਇਆ ‘ ਹੈ। ਪਦਾਰਥਕ ਵਸਤੂਆਂ ਹੋਣ ਕਾਰਣ ਅਤੇ ਸਾਡਾ ਆਪਣੀ ਮਨੁੱਖ ਦੇਹ, ਸਾਡੇ ਪਰਿਵਾਰਕ ਜੀਅ, ਉਸ ਲਈ ਉਹ ਸਭ ਵਸਤੂਆਂ ਜਿੰਨਾ ਦਾ ਆਕਾਰ ਨਾਪ ਅਤੇ ਰੰਗ ਹੈ।’ਮਾਇਆ ‘ ਹੈ। ਆਉ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ”ਮਾਇਆ” ਦ ਕੰਮ ਕਰਨਦਾ ਢੰਗ ਕੀ ਹੈ। ਇਹ ਕਿਵੇਂ ਕੰਮ ਕਰਦੀ ਹੈ ਅਤੇ ਕਿਸ ਤਰਾਂ ਇਹ

ਸਾਡੀ ਰੂਹਾਂ ਨੂੰ ” ਸੱਚ ਖੰਡ ਦੇ ਸਿੱਧੇ ਰਸਤੇ ਤੇ ਚੱਲਣ ਤੋ ਰੋਕਦੀ ਹੈ।

”ਮਾਇਆ” ਦੇ ਤਿੰਨ ਵਿਸ਼ੇਸ਼ ਗੁਣ ਹਨ, ਜਿੰਨਾ ਨੂੰ ਮਾਇਆ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਪੂਰਨ ਰੂਪ ਵਿੱਚ ਸਮਝਣ ਲਈ ਇਹਨਾਂ ਨੂੰ ਸਮਝਣਾ ਬਹੁਤ ਜਰੂਰੀ ਹੈ ਕਿ ਕਿਸ ਤਰਾਂ ਇਹ ਸਾਡੇ ਅਤੇ ਸਰਵ ਸ਼ਕਤੀਮਾਨ ਦੇ ਵਿਚਕਾਰ ਵੱਡੀ ਰੁਕਾਵਟ ਬਣ ਕੇ ਪ੍ਰਭਾਵ ਪਾਉਂਦੀ ਅਤੇ ਕੰਮ ਕਰਦੀ ਹੈ।”ਮਾਇਆ” ਦੇ ਇਹ ਤਿੰਨ ਗੁਣ ਉਸ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੁਆਰਾ ਹੀ ਪੈਦਾ ਕੀਤੇ ਗਏ ਹਨ। ਮੂਲ ਰੂਪ ਵਿੱਚ ”ਮਾਇਆ” ਉਸ ਧੰਨ ਧੰਨ,ਪਿਆਰੇ, ਪਿਆਰ ਨਾਲ ਭਰੇ, ਸਰਵਉਚ, ਸਚਾ ਦਾਤਾਰ, ਸਦਾ ਬਹਾਰ, ਸਰਵਵਿਆਪਕ ਬੇਅੰਤ ਅਕਾਲ ਪੁਰਖ ਦੀ ਹੀ ਰਚਨਾ ਜਿਹੜੇ ਆਮ ਮਨੁੱਖ ਦਾ ਜੀਵਨ ਜੀਉਂਦੇ ਹਨ, ਕੇਵਲ ਪੂਰਨ ਸੰਤ ”ਮਾਇਆ” ਦੇ ਅਧੀਨ ਨਹੀਂ ਹਨ। ਉਹ ਅਕਾਲ ਪੁਰਖ ਨਾਲ ਸਦਾ ਏਕ ਰਹਿੰਦੇ ਹਨ ਅਤੇ ਮਾਇਆ ਉਹਨਾਂ ਦਾ ਨਿਰਦੇਸ਼ਨ ਕਰਨ ਦੀ ਬਜਾਏ ਸੇਵਾ ਕਰਦੀ ਹੈ, ਮਾਇਆ ”ਅਜਿਹੇ ਪੂਰਨ ਸੰਤਾਂ ਪੂਰਨ ਬ੍ਰਹਮ ਗਿਆਨੀ ਦੇ ਪੈਰਾ ਥੱਲੇ ਰਹਿੰਦੀ ਹੈ”ਮਾਇਆ ਦੇ ਤਿੰਨ ਮੁੱਖ ਗੁਣ ਹਨ ”ਤਮੋ”ਗੁਣ ਹਨ ਪੰਜ ਦੂਤ ਕਾਮ, ਕ੍ਰੋਧ,ਲੋਭ,ਮੋਹ,ਅਹੰਕਾਰ ਹੋਮੈ, ਰਾਜ, ਜੋਬਨ,ਧੰਨ,ਮਾਲ-ਪਦਾਰਥਕ ਵਸਤੂਆਂ ਰੂਪ ਰਸ, ਗੰਧ-ਸਪਰਸ ਕਿਸੇ ਵਸਤੂ ਨੂੰ ਛੂਹਣ ਨਾਲ ਉਤੇਜਿਤ ਹੋਣਾ, ਰਜੋ ਗੁਣ ਹਨ: ਆਸਾ ਤ੍ਰਿਸ਼ਨਾ ਇੱਕ  ਇੱਛਾ, ਸੰਸਾਰਕ ਵਸਤੂਆਲਈ ਭੁੱਖ,ਮਨਸਾ, ਸਤੋ ਗੁਣ ਹਨ: ਦਇਆ,ਸੰਤੋਖ,ਧਰਮ,ਜਾਤ-ਕਾਮ ਉੱਤੇ ਨਿਯੰਤਰਣ,ਸਤਿ ਸੱਚ ਹੈ। ਬਹੁਤੇ ਲੋਕਾਂਵਾਸਤੇ  ਕੇਵਲ ਧੰਨ”ਮਾਇਆ” ਹੈ ਜਿਵੇਂ ਕਿ ਉੱਪਰ ਵਰਣਨ ਕੀਤਾ ਗਿਆ ਹੈ, ਇਸ ਲਈ ਆਪਦੇ ਮਨ ਵਿੱਚੋਂ ਇਹ ਭੁਲੇਖਾ ਕੱਢ ਦਿਉ ਕਿ ਕੇਵਲ ਧੰਨ  ਹੀ ਮਾਇਆ ਹੈ ਅਤੇ ਹਰ ਇਸਦੀ ਚੀਜ ਮਾਇਆ ਹੈ। ਅਤੇ ਜਿਵੇਂ ਉਪਰ ਦੱਸਿਆ ਗਿਆ ਹੈ। ਉਹ ਰੂਹ ਜੋ ਮਾਇਆ ਦੇ ਸਤੋ ਗੁਣ ਉੱਤੇ ਧਿਆਨ ਦਿੰਦੀ ਅਤੇ ਕੰਮ ਕਰਦੀ ਹੈ, ਇਸਦੇ ਫਲਸਰੂਪ ਅੰਦਰੂਨੀ ਬਖਸ਼ਿਸ਼ਾ ਪਾਉਂਦੀ ਹੈ ਅਤੇ ਗੁਰੂ ਦੀ ਗੁਰਪ੍ਰਸ਼ਾਦੀ ਦੀ ਖੇਡ ਵਿੱਚ ਬਖਸ਼ਿਸ਼ ਪ੍ਰਾਪਤ ਕਰਤੀ ਹੈ, ਤਦ ਪੂਰਨ ਭਗਤੀ ਕਰਦੀ ਹੈ ਅਤੇ ਮਾਇਆ ਦੀਆ ਸਾਰੀਆਂ ਰੋਕਾਂ ਨੂੰ ਤੋੜ ਦਿੰਦੀ ਹੈ, ਮਾਇਆ ਨੂੰ ਜਿੱਤ ਲੈਂਦੀ ਹੈ ਅਤੇ ਬ੍ਰਹਮ ਦਾ ਅਸੀਮ ਅੰਗ ਬਣ ਜਾਂਦੀ ਹੈ ਬ੍ਰਹਮ ਨਾਲ ਇੱਕ ਹੋ ਜਾਂਦੀ ਹੈ। ਅਸੀਮਤਾ ਦਾ ਕੋਈ ਮੁਲ ਨਹੀ ਉਸ ਲਈ ਸੁੱਧ, ਪਵਿਤਰ, ਅਸੀਮ ਪਿਆਰ, ਕੁਰਬਾਨੀ ਅਤੇ ਸੇਵਾ ਤੋ ਬਿਨਾ ਇਸਨੂੰ ਕੋਈ ਨਹੀ ਖਰੀਦ ਸਕਦਾ ਅਤੇ ਕੇਵਲ ਅਜਿਹੀ ਰੂਹ ਹੀ ਉਸਦੀ ਪੂਰਨ ਬਖਸ਼ਿਸ਼ ਅਤੇ ਪੂਰਨ ਹੁਕਮ ਨੂੰ ਸਮਝ ਸਕਦੀ ਹੈ ਅਤੇ ਪੂਰਨ ਸੱਚ ਬੋਲਦੀ,ਦੇਖਦੀ ਅਤੇ ਸੁਣਦੀ ਹੈ ਅਤੇ ਸੱਚ ਦੀ ਸੇਵਾ ਕਰਦੀ ਹੈ।

ਆਉ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਸ਼ਲੋਕ ਵੇਖੀਏ ਜਿਹੜੇ ਸਾਨੂੰ ਮਾਇਆ ਦੇ ਤਿੰਨ ਗੁਣਾ ਦੀ ਕਹਾਣੀ ਦੱਸਦੇ ਹਨ ਜਿਵੇਂ ਉਪਰ ਵਰਣਨ ਕੀਤਾ ਗਿਆ ਹੈ।

ਤਿੰਨ ਗੁਣ ਦੇਹ ਨੂੰ ਬੰਨਣਾ ਵਿੱਚ ਬੰਨਦੇ ਹਨ ਜੋ ਵੀ ਇਸ ਸੰਸਾਰ ਵਿਚ ਆਉਂਦਾ ਹੈ ੳਹਨਾ ਦਾ ਖਿਡੌਣਾ ਹੈ।
ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ

 (ਸ਼੍ਰੀ ਗੁਰੂ ਗ੍ਰੰਥ ਸਾਹਿਬ 21)

ਇਕ ਆਸ ਮਨੁਖ ਦੇ ਸਾਰੇ ਹੀ ਕੰਮ ਮਾਇਆ ਦੇ ਤਿੰਨਾ ਗੁਣਾ ਨਾਲ ਬੱਝੇ ਹੋਏ ਹਨ, ਸਾਰੀਆਂ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾ,ਰੋਜ਼ਾਨਾ ਨੇਮ ਅਤੇ ਰੋਜ਼ਾਨਾ ਜੀਵਨ ਦੇ ਸਾਰੇ ਕੰਮ ”ਮਾਇਆ” ਦੇ ਤਿੰਨਾ ਗੁਣਾ(ਰਜੋ ਗੁਣ, ਤਮੋ ਗੁਣ,ਸਤੋ ਗੁਣ’)ਦੇ ਅਧੀਨ ਕੰਮ ਕਰਦੇ ਹਨ। ਅਤੇ ਇਹ ਹਰ ਕੋਈ ”ਮਾਇਆ” ਦੀ ਇਸ ਖੇਡ ਵਿੱਚਕਿਸ ਤਰਾਂ ਰੁੱਝੇ ਹੋਏ ਹਨ। ਅਤੇ ਕਿਸ ਤਰਾਂ ਸਾਰਾ ਸੰਸਾਰ ਮਾਇਆ ਦੇ ਹੱਥਾ ਵਿੱਚ ਖੇਡ ਰਿਹਾ ਹੈ।

ਤਿੰਨਾ ਗੁਣਾ ਵਿੱਚ ਸਹੀ ਸੰਤੁਲਨ ਨਹੀ ਬਣਦਾ ਅਤੇ ਇਹ ਤਿੰਨੋਂ ਗੁਣ ਭੁਲੇਖਿਆਂ ਅਤੇ ਭਰਮਾਂ ਵੱਲ ਲਿਜਾਂਦੇ ਹਨ।

ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ

         (ਸ਼੍ਰੀ ਗੁਰੂ ਗ੍ਰੰਥ ਸਾਹਿਬ 68)

ਜਿੰਨਾ ਚਿਰ ਅਸੀ ”ਮਾਇਆ” ਦੇ ਹੱਥਾ ਵਿੱਚ ਖੇਡ ਰਹੇ ਹਾਂ ਅਸੀ ਮਾਨਸਿਕ ਸੰਤੁਲਨ ਕਦੇ ਵੀ ਪ੍ਰਾਪਤ ਨਹੀ ਕਰ ਸਕਦੇ ਭਾਵ ਜਿੰਨਾ ਚਿਰ ਅਸੀ ਮਾਇਆ ਦੇ ਤਿੰਨਾਂ ਗੁਣਾ ਦੇ ਅਧੀਨ ਕੰਮ ਕਰ ਰਹੇ ਹਾਂ ਉੱਨਾ ਚਿਰ ਅਸੀ ਆਪਣੇ ਮਨ ਉੱਤੇ ਨਿਯੰਤਰਨ ਨਹੀ ਕਰ ਸਕਦੇ,ਸਾਡੇ ਸਾਰੇ ਭਰਮ, ਭੁਲੇਖੇ ਅਤੇ ਉਲਝਣ ਮਾਇਆ ਦੇ ਇਹਨਾਂ ਤਿੰਨਾ ਗੁਣਾ ਕਾਰਨ ਹੀ ਹਨ।

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ  ਭਿੰਨ          

ਸ੍ਰੀ ਗੁਰੂ ਗ੍ਰੰਥ ਸਾਹਿਬ 283

ਸਰਵ ਸ਼ਕਤੀਮਾਨ ਮਾਇਆ ਦੇ ਇਹਨਾਂ ਤਿੰਨਾ ਗੁਣਾ ਤੋ ਪਰੇ ਹੈ। ਉਸ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ, ਅਜੂਨੀ ਸਰਵਵਿਆਪਕ,ਸ੍ਰੀ ਪਾਰ ਬਹਮ  ਪਰਮੇਸ਼ਰ ਦਾ ਕੋਈ ਅਕਾਰ,ਰੂਪ ਅਤੇ ਰੰਗ ਨਹੀਂ ਹੈ। ਉਸਦਾ ਨਿਰਗੁਣ ਸਰੂਰ” ਉਸ ਬ੍ਰਹਮ ਦਾਤ ਵੱਡਾ ਹਿੱਸਾ ਹੈ ਇਕ ਪਰਮ ਜੋਤ, ਪੂਰਨ ਪ੍ਰਕਾਸ਼ ਜੋਤ ਸਰੂਪ ਹੈ ਜਿਹੜਾ ਸਧਾਰਨ ਮਨੁੱਖੀ ਅੱਖ ਨਾਲ ਨਹੀ ਵੇਖਿਆ ਜਾ ਸਕਦਾ ਹੈ ਪਰ ਕੇਵਲਬ੍ਰਹਮ ”ਦ੍ਰਿਸ਼ਟੀ” ਨਾਲ ਵੇਖ ਸਕਦੀ ਹੈ। ਹਰ ਉਹ ਚੀਜ ਜਿਸਦਾ ਰੂਪ ਆਕਾਰ ਜਾਂ ਰੰਗ ਹੈ ਅਤੇਦਿਸਦੀ ਹੈ ਮਾਇਆ ਦੇ ਕਾਬੂ ਹੇਠ ਚਲਦੀ  ਹੈ ਅਤੇ ਇਸਦਾ ਕੰਮ ਕਰਨ ਦਾ ਤਰੀਕਾ ”ਮਾਇਆ” ਦੇ ਤਿੰਨਾ ਗੁਣਾ ”ਤਮੋ” ਗੁਣ ਰਜੋ ਗੁਣ ਅਤੇ ਸਤੋ ਗੁਣ ਦੇ ਅਧੀਨ  ਆ ਉਦਾਹੈ।

ਆਸਾ ਅਤੇ ਮਨਸਾ ਦੋਵੇਂ ਹੀ ਦੂਰ ਭਜਾਏ ਜਾਂਦੇ ਹਨ ਮੈ ਆਪਣਾ ਸਬੰਧ ਤਿੰਨਾ ਗੁਣਾ ਨਾਲੋ ਤੋੜ ਲਿਆ ਹੈ।

ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ

      (ਸ਼੍ਰੀ ਗੁਰੂ ਗ੍ਰੰਥ ਸਾਹਿਬ 356)

ਸਾਰੀਆਂ ਹੀ ਆਸਾ ਅਤੇ ਸੰਸਾਰਕ ਵਸਤੂਆਂ ਪ੍ਰਤੀ ਜਗਿਆਸਾ ਸਾਡੇ ਅੰਦਰੋਂ ਖਤਮ ਕਰ ਸਕਦੇ ਹਾਂ ਜੇਕਰ ਅਸੀ ਸਮਝ ਜਾਈਏ ਕਿ ਮਾਇਆ ਸਾਡੇ ਕੰਮਾਂ ਤੇ ਕਿਵੇਂ ਨਿਯੰਤਰਣ ਕਰਦੀ ਹੈ, ਮਾਇਆ ਕਿਸ ਤਰਾਂ ਸਾਡੇ ਰੋਜ਼ਾਨਾ ਜੀਵਨ ਤੇ ਨਿਯੰਤਰਣ ਕਰਦੇ, ਅਤੇ ਮਾਇਆ ਦੇ ਇਹਨਾਂ ਤਿੰਨਾ ਗੁਣਾਂ ਦੀ ਨਿਖੇਧੀ ਕਰਦੇ ਹਾਂ। ਮਾਇਆ ਉੱਤੇ ਜਿੱਤ ਪ੍ਰਾਪਤ ਕਰਨ ਲਈ ਇਹ ਜਰੂਰੀ ਹੈ ਕਿ ਮਾਇਆ ਦੀਆ ਹੱਦਾਂ ਨੂੰ ਤੋੜ ਦਈਏ।

ਇਹ ਸੰਸਾਰ ਮਾਇਆ ਦੇ ਤਿੰਨਾ ਗੁਣਾ ਦੇ ਪ੍ਰਭਾਵ ਅੰਦਰ ਹੈ।

ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ

(ਸ਼੍ਰੀ ਗੁਰੂ ਗ੍ਰੰਥ ਸਾਹਿਬ 389)

ਇਹ ਸਾਰਾ ਸੰਸਾਰ ਮਾਇਆ ਦੇ ਤਿੰਨਾ ਗੁਣਾ ਦੁਆਰਾ ਚਲਾਇਆ ਜਾ ਰਿਹਾ ਹੈ, ਹਰ ਉਹ ਚੀਜ ਜੋ ਦਿਸਦੀ ਹੈ ਹਰ ਸਮੇਂ ਮਾਇਆ ਦੇ ਪ੍ਰਭਾਵ ਹੇਠ ਕੰਮ ਕਰ ਰਹੀ ਹੈ।

ਤਿੰਨਾ ਗੁਣਾ ਵਿੱਚ ਫਸੇ ਲੋਕ ਆਉਂਦੇ ਅਤੇ ਜਾਂਦੇ ਹਨ, ਪਰ ਪ੍ਰਮਾਤਮਾ ਤੋ ਦੂਰ ਹਨ।

ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ

ਸ੍ਰੀ ਗੁਰੂ ਗ੍ਰੰਥ ਸਾਹਿਬ 832)

ਸਾਡੀ ਉਸ ਸਰਵ ਸ਼ਕਤੀਮਾਨ ਤੋ ਵਿਛੋੜਾ ਅਤੇ ਦੂਰੀ ਸਾਡੀ ਰੂਹ ਦੇ ਮਾਇਆ ਦੇ ਜਾਲ ਵਿੱਚ ਫਸੇ ਹੋਣ ਕਾਰਨ ਹੈ, ਸਾਡੇ ਜੀਵਨ ਅਤੇ ਮੌਤ ਦੇ ਚੱਕਰ ਵਿੱਚ ਲਗਾਤਾਰ ਉਲਝੇ ਰਹਿਣ ਦਾ ਇਹੀ ਕਾਰਨ ਹੈ, ਭਾਵ ਜਿੰਨਾ ਗਿਰ ਤੱਕ ਅਸੀ ਮਾਇਆ ਦੇ ਪ੍ਰਭਾਵ ਵਿੱਚ ਹਾਂ, ਅਸੀ ਜੀਵਨ ਅਤੇ ਮਰਨ ਦੇ ਚੱਕਰ ਵਿੱਚ ਲੱਗੇ ਰਹਾਂਗੇ ਅਤੇ ਮੁਕਤੀ ਪ੍ਰਾਪਤ ਨਹੀ ਕਰ ਸਕਾਂਗੇ।

ਤਿੰਨਾ ਗੁਣਾ ਵਿੱਚ ਹੀ ਉਹਨਾਂ ਦਾ ਵਿਨਾਸ਼ ਹੋ ਜਾਂਦਾ ਹੈ। ਉਹ ਦੂਸਰੇ ਪਾਸਿਉਂ ਨਹੀ ਲੰਘ ਸਕਦੇ

ਤ੍ਰਿਹੁ ਗੁਣ ਅੰਤਰਿ ਖਪਹਿ ਖਪਾਵਹਿ ਨਾਹੀ ਪਾਰਿ ਉਤਾਰਾ ਹੇ

 (ਸ੍ਰੀ ਗੁਰੂ ਗ੍ਰੰਥ ਸਾਹਿਬ 1021)

ਜਿੰਨਾ ਚਿਰ ਤੱਕ ਅਸੀ ”ਮਾਇਆ” ਦੀਪ ਘੁੰਮਣ ਘੇਰੀ ਵਿਚ ਫਸੇ ਹੋਏ ਹਾਂ ਅਸੀ ਕਦੇ ਦੀ ਮੁਕਤੀ ਪ੍ਰਾਪਤ ਨਹੀ ਕਰਾਂਗੇ, ਅਸੀ ਸਰਵ ਸ਼ਕਤੀਮਾਨ ਨੂੰ ਮਿਲਣ ਦੇ ਯੋਗ ਨਹੀਂ ਹੋਵਾਂਗੇ ਭਾਵ ਅਸੀ ਮਾਇਆ ਦੀਆਂ ਰੁਕਾਵਟਾਂ ਨੂੰ ਤੋੜ ਕੇ ਉਸ ਏਕ ਬ੍ਰਹਮ ਦੇ ਵਡੇ ਭਾਗ ਵਿੱਚ ਲਗਾਵਾਂਗੇ ਨਹੀ ਜਿਸਦਾ ਨਿਰਗੁਣ ਸਰੂਪ ਹੈ।

ਪ੍ਰਮਾਤਮਾ ਦੇ ਦਾਸ ਦੇ ਸਾਰੇ ਕੰਮ ਵਧੀਆ ਤਰੀਕੇ ਨਾਲ ਪੂਰਨ ਹੋ ਜਾਂਦੇ ਹਨ ਅਤੇ ਉਸਦੇ ਤਿੰਨਾ ਗੁਣਾ ਦੇ ਸਾਰੇ ਰੋਗ ਦੇ ਇਲਾਜ ਹੋ ਜਾਂਦਾ ਹੈ।

ਸਗਲ ਬਿਆ ਧ ਮਿਟੀਤ੍ਰਿਹੁ ਗੁਣ ਕੀ ਦਾਸ ਕਿ ਹੋਇ ਪੂਰਨ ਕਾਮ

(ਸ਼੍ਰੀ ਗੁਰੂ ਗ੍ਰੰਥ ਸਾਹਿਬ)

ਜਦੋਂ ਅਸੀ ਮਾਇਆ ਦੀਆ ਰੋਕਾਂ ਨੂੰ ਤੋੜ ਲੈਦੇ ਹਾਂ ਅਤੇ ਸਾਰੇ ਮਾਨਸਿਕ ਰੋਗ ਠੀਕ ਹੋ ਜਾਂਦੇ ਹਨ ਕੇਵਲ ਤਦ ਹੀ ਅਸੀ ਸਰਵ ਸ਼ਕਤੀਮਾਨ ਨੂੰ ਮਿਲ ਸਕਦੇ ਹਾਂ,ਜਦੋਂ ਅਸੀ ਮਾਇਆ ਉਤੇ ਜਿਤ ਪ੍ਰਾਪਤ ਕਰ ਲੈਂਦੇ ਹਾਂ ਤਦ ਹੀ ਅਸੀ ਮੁਕਤੀ ਪ੍ਰਾਪਤ ਕਰਾਂਗੇ।

  

ਅੰਤ ਵਿੱਚ ਅਸੀ ਸਾਰੇ ਪੜ੍ਹਨ ਅਤੇ ਸੁਣਨ ਵਾਲੀ ਗੁਰਸੰਗਤ ਨੂੰ ਬੜੀ ਨਿਮਰਤਾ ਨਾਲ  ਪ੍ਰਾਰਥਨਾ ਕਰਦੇ ਹਾਂ, ਕ੍ਰਿਪਾ ਕਰਕੇ ਬ੍ਰਹਮ ਗਿਆਨ ਦੀ ਰੋਸ਼ਨੀ ਵਿੱਚ ਆਪਣੇ ਕੰਮਾਂ ਦਾ ਮੁਲਾਂਕਣ ਕਰਨ ਲਈ ਕੁਝ ਸਮਾਂ ਕੱਢੋ ਅਤੇ ਲੱਭੋ ਕਿ ਤੁਸੀ ਹੁਣ ਕਿਥੇ ਖੜੇ ਹੋ ਅਤੇ ਅਸੀ ਕਿੱਥੇ ਜਾਣਾ ਹੈ ਇਸਦਾ ਵਿਸ਼ਲੇਸ਼ਣ ਅਤੇ ਕੰਮਾਂ ਦੇ ਆਤਮ ਅੰਦਾਜਾ ਲਗਾਉਣ ਨਾਲ ਅਸੀ ਯਕੀਨੀ ਤੋਰ ਤੇ ਮਾਇਆ ਦੀ ਇਸ ਘੁੰਮਣ ਘੇਰੀ ਵਿਚੋਂ ਨਿਕਲਣ ਦਾ ਰਸਤਾ ਲੱਭ ਲਵਾਂਗੇ। ਅਸੀ ਮਾਇਆ ਦੀਆਂ ਰੋਕਾਂ ਨੂੰ ਤੋੜਨ ਯੋਗ ਹੋ ਜਾਵਾਂਗੇ, ਅਸੀ ਉਸ ਸਰਵਉਚ ਬ੍ਰਹਮ ਜੋਤ,ਅਕਾਲ ਪੁਰਖ ਨਿਰਗੁਣ ਸਰੂਪ, ਅਪਰਿਭਾਸ਼ਿਤ ਬੇਅੰਤ, ਸੋਚ ਤੋ ਪਰੇ, ਅਮਰ, ਬੇਅੰਤ , ਸਦਾ ਸੱਚ,ਸ੍ਰੇਸ਼ਟ, ਸਰਬ-ਵਿਆਪਕ, ਅਕਾਲਪੁਰਖ ਨਾਲ ਇੱਕ ਹੋ ਜਾਵਾਂਗੇ।

ਮਾਇਆ ਦੀ ਇਸ ਘੁੰਮਣ ਘੇਰੀ ਦੇ ਚੱਕਰ ਭਾਵ ਜਨਮ ਮਰਨ ਦੇ ਚੱਕਰ ਜੋ ਮਾਇਆ ਦੇ ਪ੍ਰਭਾਵ ਹੇਠ ਰਹਿੰਦਾਹੈ ਦਾ ਹਥ ਉਸ ਗੁਰ ਦੀ ਅੰਦਰੀਵੀ ਬ੍ਰਹਮੀ ਬਖਸ਼ਿਸ਼, ਸਦੈਵ ਬਖਸ਼ਿਸ਼ ਸਦਾ ਲਈ ਬਖਸ਼ਿਸ਼ ਗੁਰ ਪ੍ਰਸਾਦ ਅਤੇ ਗੁਰ ਪ੍ਰਸਾਦਿ ਹੈ ਜਿਸਦਾ ਵਰਣਨ ਬ੍ਰਹਮ ਗਿਆਨ ਧੰਨ ਧੰਨ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਦੇ ਕਈ ਸ਼ਲੋਕਾਂ ਵਿੱਚ ਦਰਜ ਹੈ।

 

ਪਰ ਹਰ ਕੋਈ ਹੋਣੇ ਹੀ ਅੰਦਰੀਵੀਂ ਬਖਸ਼ਿਸ਼ਾ ਪ੍ਰਾਪਤ ਨਹੀ ਕਰਦਾ ਹੈ ਕਿਉਂਕਿ ਇਹ ਸਾਡੇ ਪੂਰਨ ਜਨਮ ਵਿੱਚ ਕੀਤੇ ਕਰਮਾ ਦੇ ਅਧਾਰ ਤੇ ਪਹਿਲਾ ਹੀ  ਭਾਗਾ ਵਿੱਚ ਹੁੰਦਾ ਹੈ, ਜੇਕਰ ਤੁਸੀ ਪੂਰਵ ਜਨਮ ਵਿੱਚ ਪੁੰਨ ਕਰਮ ਕੀਤੇ ਹਨ ਅਤੇ ਉਹਨਾਂ ਨੂੰ ਇਸ ਜਨਮ ਵਿੱਚ ਵੀ ਉਸੇ ਸਤਰ ਤੱਕ ਜਾਰੀ ਰੱਖਦੇ ਹੋ ਤਾਂ ਗੁਰ ਅਕਾਲ ਪੁਰਖ ਖੁਸ਼ ਹੁੰਦਾ ਹੈ ਅਤੇ ਉਹਨਾ ਨੂੰ ਪਛਤਾਵਾ ਹੈ ਅਤੇ ਇਹੀ ਸਮਾਂ ਹੈ ਜਦੋਂ ਗੁਰ ਦੀ ਬ੍ਰਹਮ ਬਖਸ਼ਿਸ਼ ਗੁਰਪ੍ਰਸ਼ਾਦੀ ਖੇਡ ਸ਼ੁਰੂ ਹੁੰਦੀ ਹੈ, ਇਸੇ ਸਮੇਂ ਹੀ ਅਕਾਲ ਪੁਰਖ ਆਪ ਸਾਨੂੰ ਅੰਦਰੀਵੀਂ ਬਖਸ਼ਿਸ਼ਾ ਨਾਲ ਨਿਵਾਜਦਾ ਹੈ, ਜਿਹੜੀਆਂ ਕਿ ਬਹੁਤ ਹੀ ਦੁਰਲਭ ਰੂਹਾਂ ਨਾਲ ਹੁੰਦਾ ਹੈ ਜਿਵੇਂ ਕਿ ਧੰਨ ਧੰਨ ਪਿਆਰੇ ਪਿਆਰ ਭਰੇ ਸਦਾ ਬਖਸ਼ਿਸ਼ ਕਰਨ ਹਵਾਲੇ ਅਕਾਲ ਪੁਰਖ ਗੁਰੂ ਨਾਨਕ  ਪਾਤਸ਼ਾਹ ਜੀ ਜਾਂ ਗੁਰੂ ਦੀ ਬ੍ਰਹਮ ਬਖਸ਼ਿਸ਼ ਗੁਰ ਪ੍ਰਸਾਦੀ ਗੁਰੂ ਦੀ ਪਿਆਰੀ ਇੱਕ ਪੂਰਨ ਸੰਤ ਦੀ ਗੁਰਸੰਗਤ ਇਕ ਪੂਰਨ ਬ੍ਰਹਮ ਗਿਆਨੀ ਨਾਲ ਹੁੰਦਾ ਹੈ, ਜਾਂ ਧੰਨ ਧੰਨ ਭਾਈ ਲਹਿਣਾ ਜੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬ੍ਰਹਮ ਗੁਰ ਸੰਗਤ ਨਾਲ ਨਿਵਾਜੇਗਾ  ਅਤੇ ਉਹ ਧੰਨ  ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰ ਪ੍ਰਸਾਦੀ ਅਤੇ ਗੁਰ ਕ੍ਰਿਪਾ ਨਾਲ ਧੰਨ ਧੰਨ ਗੁਰੂ ਅੰਗਦ ਦੇਵ ਜੀ ਬਣ ਗਏ। ਕੇਵਲ ਅਜਿਹਾ” ਪੂਰਨ ਸੰਤ  ਸਤਿਗੁਰੂ ‘ਗੁਰੂ ਪ੍ਰਸਾਦੀ ਨਾਮ ਦੇ ਸਕਦਾ ਹੈ। ”ੴ ਸਤਿਨਾਮ” ਅਤੇ ਸਾਡੇ ਤੇ ਗੁਰ ਕ੍ਰਿਪਾ ਕਰ ਸਕਦਾ ਹੈ,ਅਤੇ ਸਾਡੇ ”ਬਜਰ ਕਪਾਟ” ਖੋਲ ਸਕਦਾ ਹੈ। ਅਤੇ ਸਾਨੂੰ ਗੁਰ ਪ੍ਰਸਾਦੀ ਪ੍ਰਭ ਜੋਤ ਨਾਲ ਰੋਸ਼ਨ ਕਰ ਸਕਦਾ ਹੈ। ਸਾਨੂੰ ਸੁਹਾਗਣ ਅਤੇ ਸਦਾ ਸੁਹਾਗਣ ਬਣਾ ਸਕਦਾ ਹੈ। ਸਾਡੀ ਪੂਰਨ ਭਗਤੀ ਵਿੱਚ ਮਦਦ ਕਰਕੇ ਅਤੇ ਬ੍ਰਹਮ ਗਿਆਨ ਦੀ ਬਖਸ਼ਿਸ਼ ਦੁਆਰਾ ਸਾਡਾ ਦਸਮ ਦੁਆਰ ਖੋਲ ਸਕਦਾ ਹੈ ਅਤੇ ਮੁਕਤੀ ਪ੍ਰਾਪਤੀ ਵਿੱਚ ਮਦਦ ਕਰ ਸਕਦਾ ਹੈ। ਪੰਜ ਦੂਤਾ ਤੇ ਜਿੱਤ ਪ੍ਰਾਪਤ ਕਰਨ ਅਤੇ ਫਲਸਰੂਪ ਮਾਇਆ ਤੇ ਪੂਰਨ ਜਿੱਤ ਪ੍ਰਾਪਤ ਕਰਨ ਵਿੱਚ ਅਤੇ ਪਰਮ ਪਦਵੀ ਪ੍ਰਾਪਤ ਕਰਨ ਵਿੱਚ ਤਦ ਮਾਇਆ ਦੀ ਘੁੰਮਣ ਘੇਰੀ ਟੁੱਟ ਜਾਂਦੀ ਹੈ ਅਤੇ ਬ੍ਰਹਮ ਦੇ ਵੱਡੇ ਹਿੱਸੇ ਵਿੱਚ ਵਾਪਸ ਚਲੇ ਜਾਂਦੇ ਹਾਂ। ਜਿਨਾ ਚਿਰ ਤੱਕ ਇਹ ਗੁਰ ਪ੍ਰਸਾਦੀ ਖੇਡ ਹੈ ਅਤੇ ਹਰ ਵਿਅਕਤੀ ਦੇ ਕਰਮ ਵੱਖਰੇ ਵੱਖਰੇ ਹਨ ਅਤੇ  ਇਸੇ ਤਰਾਂ ਉਹਨਾ ਦੀਆਂ ਰੂਹਾ ਅਤੇ ਭਾਗ ਹਨ ਇਸ ਲਈ ਗੁਰ ਪ੍ਰਸਾਦਿ ਖੇਡ ਦਾ ਹਿੱਸਾ ਬਣਨ ਲਈ ਸਾਨੂੰ ਸਾਰਿਆਂ ਨੂੰ ਉਸ ਸਰਵਸ਼ਕਤੀਮਾਨ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ੳਹ ਸਾਨੂੰ ਆਪਣੇ ਗੁਰਪ੍ਰਸ਼ਾਦੀ ਗੁਰ ਕ੍ਰਿਪਾ ਦੀ ਅੰਦਰੀਵੀਂ ਬਖਸ਼ਿਸ਼ ਕਰੇ ਨਾਮ ਸਿਮਰਨ ਵਿੱਚ ਗੁਰਬਾਣੀ ਦੀ ਰੋਜ਼ਾਨਾ ਜਿੰਦਗੀ ਵਿੱਚ ਵਰਤੋ ਕਰਨ ਵਿੱਚ ਲਗਾਈ ਰਖੇ ਨਿਮਰਤਾ ਧਾਰਨ ਕਰਨ ਅਤੇ ਸਾਰੇ ਜਰੂਰੀ ਬ੍ਰਹਮ ਹੁਕਮਾ ਦੀ ਪਾਲਣਾ ਕਰੀਏ ਗੁਰੂ ਨੂੰ ਪੂਰਨ ਸਮਰਪਣ ਦੀ ਤਰਾਂ। ਤੁਸੀ ਯਕੀਨੀ ਤੋਰ ਤੇ ਇੱਕ ਦਿਨ ਗੁਰੂ ਦੀ ਬਖਸ਼ਿਸ਼ ਗੁਰ ਪ੍ਰਸਾਦਿ ਗੁਰਪ੍ਰਸ਼ਾਦੀ ਨਾਮ ਪ੍ਰਾਪਤ ਕਰੋਗੇ "ੴਸਤਿਨਾਮ" ਦੀ ਬਖਸ਼ਿਸ਼  ਪ੍ਰਾਪਤ ਕਰੋਗੇ।