ਦਸਵੰਧ ਦੇਣਾ ਜ਼ਰੂਰੀ ਨਹੀਂ

ਅਗਲਾ ਭੁਲੇਖਾ ਜਿਸ ਵਿਚ ਕਿ ਬਹੁਗਿਣਤੀ ਲੋਕ ਰਹਿ ਰਹੇ ਹਨ ਅਤੇ ਜਿਥੇ ਜਿਆਦਾ ਲੋਕ ਰੂਹਾਨੀ ਤਰੱਕੀ ਕਾਰਨ ਵਿਚ ਅਸਫਲ ਹਨ ਉਹ ਗੁਰੂ ਨੂੰ ਦਸਵੰਧ ਦੇਣ ਨਾਲ ਸਬੰਧਿਤ ਹੈ ਇਸ ਦਾ ਭਾਵ ਆਪਦੇ ਸਮੇਂ ਅਤੇ ਕਮਾਈ ਦਾ ਦਸਵਾਂ ਹਿੱਸਾ ਗੁਰੂ ਨੂੰ ਦੇਣਾ।
    
ਇਹ ਇਕ ਜ਼ਰੂਰੀ ਬ੍ਰਹਮੀ ਕਾਨੂੰਨ ਹੈ, ਇਹ ਇਕ ਬ੍ਰਹਮੀ ਹੁਕਮ ਹੈ;
    
ਆਪਣਾ ਤਨ, ਮਨ ਅਤੇ ਧਨ ਸਭ ਗੁਰੂ ਨੂੰ ਸਮਰਪਿਤ ਕਰ ਦੇ ;
     (‘ਤਨ ਮਨ ਧਨ ਸਭ ਸੌਂਪ ਗੁਰੂ ਕੋ’)
    
ਤਨ, ਮਨ ਅਤੇ ਧਨ ਸਭ ਤੇਰਾ ਹੀ ਹੈ ;
     (ਤਨ ਮਨ ਧਨ ਸਭ ਤੇਰਾ’)
    
ਵਾਸਤਵ ਵਿਚ ਗੁਰਬਾਣੀ ਸਾਨੂੰ ਆਪਣਾ ਸਭ ਕੁਝ ਗੁਰੂ ਨੂੰ ਅਰਪਿਤ ਕਰਨ ਲਈ ਕਹਿੰਦੀ ਹੈ ; ਪਰ ਗੁਰੂ ਬਹੁਤ ਦਾਨੀ ਹੈ ਅਤੇ ਸਾਨੂੰ ਕੇਵਲ ਆਪਣੇ ਸਮੇਂ ਅਤੇ ਕਮਾਈ ਦਾ ਦਸਵਾਂ ਹਿੱਸਾ ਦੇਣ ਲਈ ਹੀ ਕਹਿੰਦਾ ਹੈ। ਇਹ ਬ੍ਰਹਮੀ ਪ੍ਰਯੋਗ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਕੀਤਾ ਗਿਆ ਅਤੇ ਸਾਰਿਆਂ ਦੁਆਰਾ ਅਪਣਾਇਆ ਜਾਣਾ ਚਾਹੀਦਾ ਹੈ । ਆਪਣੇ ਵੱਲ ਉਸ ਗੁਰੂ ਦੀ ਦਿਆਲਤਾ ਵੇਖੋ ਜੋ ਤੁਹਾਨੂੰ ਗੁਰਬਾਣੀ ਦੀ ਪਾਲਣਾ ਕਰਨ ਲਈ ਆਪਣੀ ਜੇਬ ਵਿਚੋਂ ਬਾਕੀ 90 ਪ੍ਰਤੀਸ਼ਤ ਹਿੱਸਾ ਪ੍ਰਦਾਨ ਕਰ ਰਿਹਾ ਹੈ। ਆਪਣੇ ਸਮੇਂ ਅਤੇ ਕਮਾਈ   ਦਾ  ਦਸਵੰਧ ਨਾ  ਦੇਣਾ  ਰੂਹਾਨੀ  ਪ੍ਰਾਪਤੀਆਂ ਨਾ ਹੋਣ ਦਾ ਇੱਕ ਮੁੱਖ ਅਤੇ ਗੰਭੀਰ ਕਾਰਨ ਹੈ। ਦਸਵੰਧ ਇਕ ਜ਼ਰੂਰੀ ਬ੍ਰਹਮੀ ਕਾਨੂੰਨ ਹੈ ਅਤੇ ਰੂਹਾਨੀ ਵਿਕਾਸ ਲਈ ਇਸ ਦੀ ਬੜੀ ਸਾਵਧਾਨੀਨਾਲ ਪਾਲਣਾ ਹੋਣੀ ਚਾਹੀਦੀ ਹੈ।
    
ਬਹੁਤ ਸਾਰੇ ਲੋਕ ਇਹ ਦਲੀਲ ਪੇਸ਼ ਕਰਦੇ ਹਨ ਕਿ ਗੁਰੂ ਨੂੰ ਪੈਸਿਆਂ ਦੀ ਕੋਈ ਜ਼ਰੂਰਤ ਨਹੀਂ ਇਸ ਲਈ ਉਹ ਦਸਵੰਧ ਨਹੀਂ ਦਿੰਦੇ ਹਨ । ਇਹ ਸੱਚ ਹੈ ਕਿ ਗੁਰੂ ਮਾਇਆ ਦੇ ਤਿੰਨ ਰੂਪਾਂ ਤੋਂ ਪਰੇ ਹੈ ਅਤੇ ਮਾਇਆ ਨਾਲ ਕਰਨ ਵਾਲਾ ਉਸ ਕੋਲ ਕੁਝ ਨਹੀਂ ਪਰ ਇਹ ਤੁਹਾਡੇ ਲਈ ਨਹੀਂ ਕਿ ਤੁਸੀ ਫੈਸਲਾ ਕਰੋ ਅਤੇ ਗੁਰੂ ਨੂੰ ਪ੍ਰਸ਼ਨ ਪੁੱਛੋ, ਤੁਹਾਡਾ ਕੰਮ ਕੇਵਲ ਗੁਰੂ ਦੇ ਹੁਕਮ ਨੂੰ ਮੰਨਣਾ ਹੈ, ਜਿਹੜਾ ਗੁਰੂ ਨੂੰ ਘੱਟ ਤੋਂ ਘੱਟ ਆਪਣੇ ਸਮੇਂ ਅਤੇ ਕਮਾਈ ਦਾ ਦਸਵੰਦ ਦੇਣਾ ਹੈ।
    
ਸਮਾਂ ਦੇਣ ਨਾਲ ਤੁਹਾਡੀ ਭਗਤੀ ਨਾਮ ਧਨ ਦਾ ਇਕੱਠ ਨਿਰਮਾਣ ਕਰਦਾ ਰਹਿੰਦਾ ਹੈ ਅਤੇ ਧੰਨ ਦੇਣ ਦੇ ਫਲਸਰੂਪ ਤੁਸੀ ਲੋਭ ਲਾਲਚ ਦੇ ਦੂਤ ਤੋਂ ਮੁਕਤ ਹੋ ਜਾਂਦੇ ਹੋ । ਦੋਵਾਂ ਨੂੰ ਕਰਨ ਨਾਲ ਤੁਸੀ ਮਾਇਆ ਉਪਰ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰ ਲਵੋਗੇ, ਤੁਸੀ ਆਪਣਾ ਮਨ ਜਿੱਤ ਲਵੋਗੇ, ਤੁਸੀ ਮਾਇਆ ਤੋਂ ਸਦੈਵ ਮੁਕਤੀ ਪ੍ਰਾਪਤ ਕਰ ਲਵੋਗੇ ਅਤੇ ਤੁਸੀ ਮੁਕਤੀ ਤੱਕ ਪਹੁੰਚ ਜਾਓਗੇ। ਉਹ ਲੋਕ ਜੋ ਦਸਵੰਧ ਨਹੀਂ ਦਿੰਦੇ, ਉਹ ਅਧਿਆਤਮਿਕਤਾ ਵਿਚ ਸੱਚਮੁੱਚ ਕਿਤੇ ਨਹੀਂ ਪਹੁੰਚਦੇ, ਉਹ ਇਕੋ ਪੱਧਰ ਵਿਚ ਹੀ ਰਹਿੰਦੇ ਹਨ ਜਦ ਤੱਕ ਉਹ ਦਸਵੰਧ ਦੇਣਾ ਸ਼ੁਰੂ ਨਹੀਂ ਕਰਦੇ।