ਜਿੰਨਾ ਚਿਰ ਅਸੀਂ ਦੁਬਿਧਾ ਅਤੇ ਧਾਰਮਿਕ ਭਲੇਖਿਆਂ ਵਿੱਚ ਹਾਂ ਅਸੀਂ ਅਧਿਆਤਮਿਕ ਰਸਤੇ ਉੱਤੇ ਅੱਗੇ ਨਹੀਨ ਵਧ ਸਕਦੇ ।ਇਸ ਲਈ ਦਿਨ ਦੇ ਅੰਤ ਵਿੱਚ ਆਤਮ ਨਿਰੀਖਣ ਕਰੋ ਅਤੇ ਲੱਭੋ ਅਤੇ ਪਤਾ ਕਰੋ ਕਿ ਕੀ ਤੁਸੀਂ ਉਸੇ ਤਰਾਂ ਕਰ ਰਹੇ ਹੋ ਜੋ ਕੁਝ ਗੁਰੂ ਦਾ ਰੂਹਾਨੀ ਸਬਦ ਗਿਆਨ ਸਾਨੂੰ ਕਰਨ ਲਈ ਕਹਿੰਦੇ ਹਨ ਅਤੇ ਤੁਸੀਂ ਉਹਨਾਂ ਰੀਤਾਂ ਦੀ ਪਾਲਣਾ ਕਰ ਰਹੇ ਹੋ ਜੋ ਸਮਾਜ ਵਿੱਚ ਪ੍ਰਚਲਿਤ ਹਨ, ਕੀ ਤੁਸੀਂ ਸੱਚਮੁੱਚ ਹੀ ਗੁਰੂ ਦੇ ਸਬਦ ਗਿਆਨ ਅਨੁਸਾਰ ਕੰਮ ਕਰ ਰਹੇ ਹੋ ਅਤੇ ਗੁਰੂ ਦੇ ਰੂਹਾਨੀ ਸਬਦ ਗਿਆਨ ਨੂੰ ਅਪਨਾਉਣ ਦੀ ਕੋਸ਼ਿਸ ਕਰ ਰਹੇ ਹੋ,ਇਸ ਤਰਾਂ ਕਰਕੇ ਤੁਸੀਂ ਇਸ ਦਾ ਪੱਕਾ ਉੱਤਰ ਲੱਭ ਲਵੁਗੇ ਕਿ ਤੁਹਾਡਾ ਅਧਿਆਤਮਿਕ ਵਿਕਾਸ ਕਿਉਂ ਨਹੀਂ ਹੋ ਰਿਹਾ ਹੈ ਅਤੇ ਤਦ ਤੁਸੀਂ ਸਹੀ ਕਿਰਿਆ ਕਰਨ ਦੇ ਯੋਗ ਹੋ ਸਕੋਗੇ।ਆਤਮ ਮੁਲਾਂਕਣ ਬਹੁਤ ਜਰੂਰੀ ਹੈ ਅਤੇ ਰੋਜਾਨਾ ਦੇ ਅਧਿਆਤਮਿਕ ਕੰਮਕਾਜ ਦੀ ਲਗਾਤਾਰ ਵਿਸੇਸ਼ਤਾ ਹੋਣੀ ਚਾਹੀਦੀ ਹੈ ਕਿ ਇੱਕ ਵਾਰ ਜਦੋਂ ਤੁਸੀਂ ਭਰਮਾਂ ਅਤੇ ਧਾਰਮਿਕ ਭੁਲੇਖਿਆਂ ਵਿੱਚੋਂ ਨਿਕਲ ਜਾਂਦੇ ਹੋ ਤਾਂ ਤੁਹਾਡਾ ਅਧਿਆਤਮਿਕ ਵਿਕਾਸ ਸ਼ਿਖਰਾਂ ਤੇ ਪਹੁੰਚ ਜਾਂਦਾ ਹੈ ।
ਆਪਣੀਆਂ ਦੁਬਿਧਾਵਾਂ ਅਤੇ ਭੁਲੇਖਿਆਂ ਨੂੰ ਖਤਮ ਕਰਨ ਦੇ ਲਾਭਾਂ ਨੂੰ ਪੂਰੀ ਤਰਾਂ ਸਮਝਣ ਲਈ ਉਸ ਮਹਾਨ,ਪਿਆਰੇ ,ਨਜਦੀਕੀ ,ਸਦਾ ਪਿਆਰੇ , ਸਦਾ ਅਸੀਸਾਂ ਦੇਣ ਵਾਲੇ ਮਨਮੋਹਕ ਰਾਜਿਆਂ ਦੇ ਰਾਜੇ ਗੁਰੂ ਅਰਜਨ ਦੇਵ ਜੀ ਦੇ ਅਗਲੇ ਸਬਦਾਂ ਨੂੰ ਪੜ੍ਹੋ ਜਦੋਂ ਪਿਆਰੇ ਗੁਰੂ ਕਹਿੰਦੇ ਹਨ ਕਿ ਉਹ ਜਿਸਨੇ ਇਹਨੂੰ ਮਾਰ ਦਿੱਤਾ-ਉਹ ਦੁਬਿਧਾ-ਸ਼ੱਕ ਅਤੇ ਦੋਹਰੀ ਮਾਨਸ਼ਿਕਤਾ ਅਤੇ ਧਾਰਮਿਕ ਭੁਲੇਖਿਆਂ ਦੀ ਗੱਲ ਕਰ ਰਿਹਾ ਹੁੰਦਾ ਹੈ ।
ਗਉੜੀ ਮਹਲਾ ੫ ॥
ਜੋ ਇਸੁ ਮਾਰੇ ਸੋਈ ਸੂਰਾ ॥
ਜੋ ਇਸੁ ਮਾਰੇ ਸੋਈ ਪੂਰਾ ॥
ਜੋ ਇਸੁ ਮਾਰੇ ਤਿਸਹਿ ਵਡਿਆਈ ॥
ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥
ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥
ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥
ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥
ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥
ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥
ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥
ਜੋ ਇਸੁ ਮਾਰੇ ਸੋ ਧਨਵੰਤਾ ॥
ਜੋ ਇਸੁ ਮਾਰੇ ਸੋ ਪਤਿਵੰਤਾ ॥
ਜੋ ਇਸੁ ਮਾਰੇ ਸੋਈ ਜਤੀ ॥
ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥
ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥
ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥
ਜੋ ਇਸੁ ਮਾਰੇ ਸੋ ਵਡਭਾਗਾ ॥
ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥
ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥
ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥
ਜੋ ਇਸੁ ਮਾਰੇ ਸੋਈ ਸੁਗਿਆਨੀ ॥
ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥
ਇਸੁ ਮਾਰੀ ਬਿਨੁ ਥਾਇ ਨ ਪਰੈ ॥
ਕੋਟਿ ਕਰਮ ਜਾਪ ਤਪ ਕਰੈ ॥
ਇਸੁ ਮਾਰੀ ਬਿਨੁ ਜਨਮੁ ਨ ਮਿਟੈ ॥
ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥
ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥
ਇਸੁ ਮਾਰੀ ਬਿਨੁ ਜੂਠਿ ਨ ਧੋਈ ॥
ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥
ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥
ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥
ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥
ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥
ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥