ਅੰਮ੍ਰਿਤ ਛਕਣ ਨਾਲ ਅੰਮ੍ਰਿਤ ਧਾਰੀ ਬਣ ਜਾਂਦਾ

ਇਹ ਇਕ ਹੋਰ ਵੱਡਾ ਭੁਲੇਖਾ ਹੈ ਜਿਸ ਵਿਚ ਬਹੁ ਗਿਣਤੀ ਹੈ ਕਿ ਕਿਸੇ ਵੀ ਸਮੇਂ ਕੋਈ ਵੀ ਵਿਅਕਤੀ ‘ਖੰਡੇ ਕੀ ਪਾਹੁਲ’ ਲੈਣ ਨਾਲ ‘ਅੰਮ੍ਰਿਤਧਾਰੀ’ ਬਣ ਜਾਂਦਾ ਹੈ । ਆਉ ਵੇਖੀਏ ਕਿ ਰੂਹ ਦੀ ਇਸ ਉਚਾਈ ਤੱਕ ਚੁੱਕਣ ਵਾਲੀ ਅਧਿਆਤਮਿਕ ਅਵਸਥਾ ਦੇ ਪਿੱਛੇ ਅਸਲ ਬ੍ਰਹਮ ਭਾਵ ਕੀ ਹੈ ।

    

‘ਅੰਮ੍ਰਿਤਧਾਰੀ ਸ਼ਬਦ ਦਾ ਸਾਹਿਤਕ ਭਾਵ ਉਸ ਵਿਅਕਤੀ ਤੋਂ ਹੈ ਜਿਸ ਦੇ ਅੰਦਰ ਉਸ ਅਮਰ ਪ੍ਰਮਾਤਮਾ ਦੀ ਮੌਜੂਦਗੀ ਹਾਜ਼ਰ ਨਾਜਰੁ ਹੈ । ਕਿਸੇ ਵੀ ਤਰ੍ਹਾਂ ਪਿਛਲਿਆਂ ਤਿੰਨ ਸਦੀਆਂ ਤੋਂ ਸਿੱਖ ‘ਸੰਗਤ’ ਵਿਚ ਇਸ ਨੂੰ ਪੂਰੀ ਤਰ੍ਹਾਂ ਗਲਤ ਸਮਝਿਆ ਗਿਆ ਅਤੇ ਪ੍ਰਚਾਰਿਆ ਗਿਆ । ਇਹ ਸ਼ਬਦ ਰੂਹ ਦੀ ਇਕ ਬਹੁਤ ਉੱਚੀ ਅਧਿਆਤਮਿਕ ਅਵਸਥਾ ਨੂੰ ਦਰਸਾਉਂਦਾ ਹੈ ਅਤੇ ਇਹ ਇੱਕ ਅਜਿਹੀ ਰੂਹ ਲਈ ਵਰਤਿਆਂ ਜਾਣਾ ਚਾਹੀਦਾ ਹੈ ਜਿਹੜੀ ਪੂਰੀ ਤਰ੍ਹਾਂ ਨਾਲ ਗੁਰ ਦੀਆਂ ਅੰਦਰੀਵੀਂ ਬਖਸ਼ਿਸਾਂ ਅਤੇ ‘ਗੁਰ ਕਿਰਪਾ’ ਨਾਲ ਨਿਵਾਜੀ ਗਈ ਹੋਵੇ ਅਤੇ ‘ਕਰਮ ਖੰਡ’ ਵਿਚ ਇੱਕ ਬਹੁਤ ਉੱਚੀ ਅਧਿਆਤਮਿਕ ਅਵਸਥਾ ਨੂੰ ਮਾਣ ਰਹੀ ਹੋਵੇ।

    

 ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ
 

    

ਆਉ ਵੇਖੀਏ ਕਿ ਇਕ ਰੂਹ ਦਹ ਉਚੀ ਅਧਿਆਤਮਿਕ ਅਵਸਥਾ ਦੇ ਪਿੱਛੇ ਅਸਲੀ

ਬ੍ਰਹਮ ਭਾਵ ਕੀ ਹੈ।

”ਅਮ੍ਰਿਤ” ਸ਼ਬਦ ਦਾ ਭਾਵ ਇੱਕ ਪ੍ਰਮਾਤਮਾ ਹੈ। ਜਿਹੜਾ

·        ਮਰਦਾ ਨਹੀ ਹੈ

·        ਸਦਾ ਜੀਉਦਾ ਹੈ।

·        ਆਉਣ ਵਾਲੀਆ ਸਦੀਆਂ ਲਈ ਵੀ ਜੀਵਤ ਰਹੇਗਾ।

·        ਪੁਰਾਤਨ ਯੁੱਗਾਂ ਵਿੱਚ ਵੀ ਜੀਵਤ ਸੀ।

ਅੰਮ੍ਰਿਤ ਕੀ ਹੈ?

ਇਹ ਪੂਰਨ ਸੁੱਧ ਅਤੇ ਪਵਿਤਰ ਹੈ, ਇਹ ਸੱਚ ਹੈ।

ਸੱਚ ਕੀ ਹੈ?

ਇਹ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਆਪਣੇ ਆਪ ਹੀ ਹੈ ਅਤੇ ”ਆਦਿ ਜੁਗਾਦਿ”-ਸਤਿਨਾਮ ਜਿਵੇਂ ਕਿ ਮੂਲ ਮੰਤਰ ਪ੍ਰਗਟਾਇਆ ਗਿਆ ਹੈ। ਇਹ ਅਕਾਲ ਪੁਰਖ ਦੀ ਗੁਰ ਕ੍ਰਿਪਾ ਹੈ। ਇਸ ਨੂੰ ਧੰਨ  ਧੰਨ ਪਾਰ ਬ੍ਰਹਮ ਪਰਮੇਸ਼ਰ ਦਾ ”ਪਰਾ ਪੂਰਬਲਾ ਨਾਮ” ਵਜੋਂ ਵੀ ਦਰਸਾਇਆ ਜਾਂਦਾ ਹੈ।

  

ਆਪਣੀ ਜਿਹਬਾ ਨਾਲ ਮੈ ਤੁਹਾਡੇ ਨਾਮ ਦੀ ਉਸਤਤ ਕਰਦਾ ਹਾਂ ਪਰ ਸਤਿ ਨਾਮ ਹੀ ਤੁਹਾਡਾ ਸਹੀ ਪਰਬਲਾ ਨਾਮ ਹੈ।

(” ਕੀਰਤਮ ਨਾਮੁ ਕਥੇ ਤੇਰੇ ਜੀਹਬਾ । ਸਤਿ ਨਾਮੁ ਤੇਰਾ ਪਰਾ ਪੂਰਬਲਾ)

  ”ਗੁਰੂ ਅਰਜਨ ਦੇਵ”

ਕੇਵਲ ਇੱਕ ਹੀ ਜਿਹੜਾ ਅੰਦਰੀਵੀਂ ”ਇਕ ਓਂਕਾਰ ਸਤਿਨਾਮ ਹੈ

·        ਅੰਦਰੀਵੀਂ ਪ੍ਰਮਾਤਮਾ।

·        ਜਿਸਦਾ ਨਾਮ ”ਸੱਚਾ” ਹੈ।

·        ਜਿਹੜਾ ਸਿਰਜਨਹਾਰ ਹੈ ਅਤੇ ਹਰ ਚੀਜ ਦਾ ”ਕਰਤਾ”।

·        ਜਿਹੜਾ ”ਅਕਾਲ” ਹੈ,

·        ਸੈਭੰ ਹੈ।

ਉਸ ਇਕ ਓਂਕਾਰ ਸਤਿਨਾਮ ਨੂੰ ਛੱਡ ਕੇ ਹਰ ਚੀਜ ਨਾਸ਼ਵਾਨ ਹੈ ਚੱਕਰ ਕੱਟ ਰਹੀ ਹੈ  ਅਤੇ ਪੁਨਰ ਜਨਮ ਲੈਂਦੀ ਰਹੇਗੀ, ਸਦਾ ਚੱਕਰਾਂ ਵਿੱਚ ਰਹੇਗੀ, ਅਤੇ ਸਦਾ ਹੀ ਜਨਮ ਅਤੇ ਮਰਨਾ ਦੇ ਚੱਕਰਾਂ ਵਿੱਚ ਉਲਝੀ ਰਹੇਗੀ।

”ਅਮ੍ਰਿਤ” ਸ਼ਬਦ ਗੁਰ ਦੀ ਅਨਾਦੀ ਬਖਸ਼ਿਸ਼ ਅਤੇ ”ਗੁਰਪ੍ਰਸਾਦਿ” ਹੈ।

ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ  ਅੰਮ੍ਰਿਤ ਨਾਮੁ
 

                     ਸ਼੍ਰੀ ਗੁਰੂ ਗ੍ਰੰਥ ਸਾਹਿਬ 52

”ਨਾਮ ਅੰਮ੍ਰਿਤ”-ਇਕ ਉਕਾਂਰ ਸਤਿਨਾਮ ਅਨਾਦੀ ਗੁਰੂ ਦੀ ”ਗੁਰ ਪ੍ਰਸਾਦਿ” ਬਖਸ਼ਿਸ਼ ਹੈ ਅਤੇ ਇਹ ਕੇਵਲ ਇਕ ”ਪੂਰਨ ਸੰਤ ਸਤਿਗੁਰੂ” ਪੂਰਨ ਬ੍ਰਹਮ ਗਿਆਨੀ ਹੀ  ਦੇ ਸਕਦਾ ਹੈ, ਜੋ ਉਸ ਧੰਨ ਧੰਨ ਅਕਾਲ ਪੁਰਖ ਵਿੱਚ ਪੂਰਨ ਰੂਪ ਵਿੱਚ ਸਮਾ ਜਾਂਦਾ ਹੈ।

ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ

     ਸ਼੍ਰੀ ਗੁਰੂ ਗ੍ਰੰਥ ਸਾਹਿਬ 40)


 
ਸਤਿਗੁਰੁ  ਸਿਖ ਕਉ ਨਾਮ ਧਨੁ ਦੇਇ

    (ਸ਼੍ਰੀ ਗੁਰੂ ਗ੍ਰੰਥ ਸਾਹਿਬ 286)

ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ

    (ਸ਼੍ਰੀ ਗੁਰੂ ਗ੍ਰੰਥ ਸਾਹਿਬ 1424)

ਅੰਮ੍ਰਿਤਧਾਰੀ ਇੱਕ ਅਜਿਹੀ ਰੂਹ ਹੋ ਜਾਂਦੀ ਹੈ।ਜਿਹੜੀ ਅਧਿਆਤਮਿਕਤਾ ਦੀ ਅਜਿਹੀ ਅਵਸਥਾ ਵਿੱਚ ਪਹੁੰਚ ਜਾਂਦੀ ਹੈ ਜਿਥੇ ਇਹ ਅਮ੍ਰਿਤ ”ਹਿਰਦੇ” ਅਤੇ ”ਸੂਰਤ” ਵਿੱਚ ਚਲਾ ਜਾਂਦਾ ਹੈ। ਅਜਿਹੀ ਰੂਹ ਹੈ ਜਿਹੜੀ ਲਗਾਤਾਰ ਅਤੇ ਨਿਯਮ ਬਧਤਾ ਨਾਲ ਇਸ ਗੁਰੂ ਦੀ ਅਨਾਦੀ ਬ੍ਰਹਮ ਬਖਸ਼ਿਸ਼ ”ਗੁਰਪ੍ਰਸ਼ਾਦੀ ਨਾਮ” ਦੇ ਅਮ੍ਰਿਤ ਨੂੰ ਪੀਂਦੀ ਹੈ-ਪ੍ਰਮਾਤਮਾ ”ਸਤਿਨਾਮ” ਹੈ।

ਅਧਿਆਤਮਿਕਤਾ ਦੀ ਅਜਿਹੀ ਅਵਸਥਾ ਕੇਵਲ ਕਰਮ ਖੰਡ ਵਿੱਚ ਆਉਂਦੀ ਹੈ ਅਤੇ ਸਮਰਪਣ ਅਤੇ ਭਗਤੀ ਦੀਆ ਅਵਸਥਾਵਾਂ ਉਦੋਂ ਆਉਂਦੀਆਂ ਹਨ ਜਦੋਂ ਰੂਹ ”ਜਾਪ” ਦੀ ”ਅਜਪਾ”ਅਵਸਥਾ ਵਿੱਚ ਪਹੁੰਚ ਜਾਂਦੀ ਹੈ।

ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ

ਉਹ ਸਾਰੀਆਂ ਅਤੇ ਫਲਸਰੂਪ

 ਗੁਰਮੁਖਿ ਰੋਮਿ ਰੋਮਿ ਹਰਿ  ਧਿਆਵੈ
ਸ਼੍ਰੀ ਗੁਰੁ ਗ੍ਰੰਥ ਸਾਹਿਬ 941

ਗੁਰੂ ਦਾ ਸੱਚਾ ਸ਼ਿਸ਼

ਇਸਦਾ ਭਾਵ ਇਹ ਹੈ ਕਿ ਸਰੀਰ ਦਾ ਰੋਮ ਰੋਮ ਅਤੇ ਰੂਹ ਨਾਮ ਵਿੱਚ ਸਮਾ ਜਾਂਦੀ ਹੈ। ਸਰੀਰ ਦਾ ਰੋਮ ਰੋਮ ਅਤੇ ਰੂਹ ਲਗਾਤਾਰ ਨਾਮ ਜਪਦੀ ਹੈ ਅਤੇ ਅਜਿਹੀ ਅਵਸਥਾ ਇਕ ਰੂਹ ਪੂਰਨ ਸਚਿਆਰੀ ਬਣ ਜਾਂਦੀ ਹੈ ਅਤੇ ਪੂਰਨ ਸੱਚੇ ਵਿਵਹਾਰ ਉਦੋਂ ਆਉਂਦਾ ਹੈ ਜਦੋਂ

ਇੱਕ ਇਨਸਾਨ

·        ਪੰਜ ਦੂਤਾਂ ਅਤੇ ਆਸਾ ਇੱਛਾਵਾਂ ਅਤੇ ਖਾਹਸ਼ ਜਿੱਤ ਪ੍ਰਾਪਤ ਕਰ ਲੈਂਦਾ ਹੈ।

·        ਮਾਇਆ ਤੇ ਪੂਰਨ ਜਿੱਤ ਪ੍ਰਾਪਤ ਕਰ ਲੈਂਦਾ ਹੈ।

·        ਮਨ ਜਿਤ ਲੈਂਦਾ ਹੈ

·        ਪ੍ਰਮਾਤਮਾ ਦੇ” ਪੂਰਨ ਹੁਕਮ” ਅੰਦਰ ਆ ਜਾਂਦਾ ਹੈ।

·        ਮਨ ਦੀ ਆਪਣੀ ਮਤ ਨੂੰ ਰੱਖ ਕੇ ਅਤੇ ਬ੍ਰਹਮ ਗਿਆਨ ਦਾ ਪਸਾਰਾ ਕਰਦਾ ਹੈ।

ਇਹ ਇੱਕ ਅਜਿਹੀ ਅਵਸਥਾ ਹੈ ਜਦੋਂ ਇਕ ਰੂਹ ਉਸ ਸਰਵਵਿਆਪਕ ਅਕਾਲ ਪੁਰਖ ਵਿੱਚ ਲੀਨਾ ਹੋ ਜਾਂਦੀ ਹੈ ਅਤੇ ਸਰਵਸਕਤੀਮਾਨ ਨਾਲ ਏਕ] ਹੋ ਜਾਂਦੀ ਹੈ। ਇੱਥੇ ਰੂਹ ਅਤੇ ਪ੍ਰਮਾਤਮਾ ਵਿੱਚ ਅੰਤਰ ਨਹੀ ਰਹਿੰਦਾ ਹੈ।ਅਜਿਹੀ ਰੂਹ ”ਅੰਮ੍ਰਿਤਧਾਰੀ” ਅਖਵਾਉਂਦੀ ਹੈ, ਜਿਹੜੀ ਤਦ ਆਪ ”ਅੰਮ੍ਰਿਤ ਕੀ ਦਾਤਾ” ਬਣ ਜਾਂਦੀ ਹੈ।

ਇਹ ”ਅੰਮ੍ਰਿਤਧਾਰੀ” ਦੀ ਕੁਝ ਸ਼ਬਦਾ ਵਿੱਚ ਕੀਤੀ ਗਈ ਪ੍ਰਸੰਸਾ ਹੈ, ਦੂਸਰੇ ਪੱਖ ਤੋ ਸਾਰੀ”ਗੁਰਬਾਣੀ” ਵਿੱਚ ਪ੍ਰਸੰਸਾ ਕੀਤੀ ਗਈ ਹੈ।

·        ਅਮ੍ਰਿਤ ਦੀ,

·        ਅੰਮ੍ਰਿਤ ਕਾ ਦਾਤਾ ਦੀ ਅਤੇ

·        ”ਅੰਮ੍ਰਿਤਧਾਰੀ” ਭਰਪੂਰ ਰੂਹਾਂ ਦੀ,

ਇੱਕ ਅੰਮ੍ਰਿਤਧਾਰੀ ਰੂਹ ਬਣੋ:

ਮਨ ਦੀ ਅਜਿਹੀ ਅਵਸਥਾ ਜਿਸ ਵਿੱਚ ਪ੍ਰਮਾਤਮਾ ”ਅੰਮ੍ਰਿਤਧਾਰੀ ਨਿਵਾਸ ਕਰਦਾ ਹੈ, ਗੁਰੂ”ਗੁਰੂ ਪ੍ਰਸਾਦੀ” ”ਗੁਰ ਕ੍ਰਿਪਾ” ਅਤੇ ”ਭਗਤੀ ਕਮਾਈ” ਨਾਲ ਆਉਂਦੀ ਹੈ ਅਤੇ ਇਸ ਅਵਸਥਾ ਵਿੱਚ ਪਹੁੰਚਣ ਲਈ ਅਮ੍ਰਿਤ ਧਾਰੀ ਬਣੋ ਇਕ ਸਧਾਰਨ ਰੂਹ ਨੂੰ ਹੇਠ ਲਿਖੇ ਕ੍ਰਮ ਵਿੱਚੋਂ ਗੁਜਰਨਾ ਪਵੇਗਾ।

1.ਜਿਹਭਾ ਨਾਲ ਨਾਮ ਦਾ ਜਾਪ ਕਰਨਾ

ਰਸਨਾ ਜਪਤੀ ਤੂਹੀ ਤੂਹੀ               

ਸ਼੍ਰੀ ਗੁਰੂ ਗ੍ਰੰਥ ਸਾਹਿਬ 1215

ਇਹ ‘ਧਰਮ ਖੰਡ” ਵਿੱਚ ਵਾਪਰਦਾ ਹੈ। ਇਹ ਹੀ ਅਵਸਥਾ ਹੈ ਜਦੋਂ ਵਿਅਕਤੀ ਜਾਣਦਾ ਹੈ।ਕਿ ਉਸਦੇ ਜੀਵਨ ਦਾ ਮਨੋਰਥ ਕੀ ਹੈ। ਅਤੇ ਉਸ ਨੂੰ  ਇਸ ਮਨੋਰਥ ਨੂੰ ਪਾਉਣ ਲਈ ਕੁਝ ਕਰਨਾ ਪਵੇਗਾ। ਇਹ ਤਦ ਹੈ ਜਦੋਂ ਉਹ ਸਮਝ ਲੈਂਦਾ ਹੈ ਕਿ ਉਸਨੇ ਇਸ ਜੀਵਨ ਵਿਚ ਹੀ ਮੁਕਤੀ ਪਾਉਣੀ ਹੈ।ਜਿਆਦਾ ਸਿੱਖਾ ਲਈ ਇਹ ਉਦੋਂ ਹੁੰਦਾ ਹੈ ਜਦੋਂ ਉਹ ”ਪੰਜ ਪਿਆਰਿਆ” ਤੋ” ਖੰਡੇ ਦਾ ਪਾਹੁਲ” ਲੈ ਕੇ ਕਿਰਪਾਨ ਧਾਰਨਾ ਕਰਦੇ ਹਾਂ ਇਹ ਉਦੋਂ ਹੁੰਦਾ ਹੈ ਜੋ ਕੋਈ ਇਕ ”ਸੱਚਖੰਡ ਦੇ ਸਫ਼ਰ ਵੱਲ ਪਹਿਲਾ ਕਦਮ ਪੁੱਟਦਾ ਹੈ।

”ਗੁਰਬਾਣੀ” ਦਾ ਪੜ੍ਹਨਾ ਅਤੇ ਸੁਣਨਾ ਰਬ ਦੇ ਅੰਦਰ ਹੋਰ ਚਾਨਣ ਭਰ ਦਿੰਦਾ ਹੈ ਅਤੇ ਵਿਅਕਤੀ ਗੁਰਬਾਣੀ ਦੇ ਬ੍ਰਹਮ ਗਿਆਨਾ ਨੂੰ ਸਮਝਣ ਲਗਦਾ ਹੈ। ਇਥੇ ਇਸਦਾ ਮੂਲ ਗੁਰਬਾਣੀ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਲਿਆਉਣਾ ਹੈ।ਜਿਨ੍ਹਾਂ ਕੁ ਵੀ ਅਸੀ ਸਮਝਦੇ ਹਾਂ ਸਾਨੂੰ ਉਸੇ ਬ੍ਰਹਮ ਗਿਆਨ ਨੂੰ ਜੀਵਨ ਵਿੱਚ ਪ੍ਰਯੋਗ ਕਰਕੇ ਆਪਣੇ ਅੰਦਰ ਲਿਆਉਣਾ ਚਾਹੀਦਾ ਹੈ। ਜੇਕਰ ਅਸੀ ਅਜਿਹਾ ਕਰਦੇ ਹਾਂ ਤਾਂ ਸਾਡੇ ਅੰਦਰ ਹੋਰ ਜਿਆਦਾ ਗਿਆਨ ਦੀ ਰੋਸ਼ਨੀ ਫੈਲਦੀ ਹੈ ਅਤੇ ;ਅਸੀ ਗੁਰਬਾਣੀ ਨੂੰ ਹੋਰ ਜਿਆਦਾ ਸਮਝਾਂਗੇ ਤਦ ਅਸੀ ”ਗੁਰਬਾਣੀ” ਨੂੰ ਹੋਰ ਜਿਆਦਾ ਸਮਝਾਂਗੇ। ਤਦ ਅਸੀ ”ਗੁਰਬਾਣੀ” ਦਾ ਪ੍ਰਯੋਗ ਲਗਾਤਾਰ ਕਰਦੇ ਹਾਂ। ਅਧਿਆਤਮਿਕ ਵਿਕਾਸ ਦੀ ਇਸ ਅਵਸਥਾ ਨੂੰ ”ਗਿਆਨ-ਖੰਡ ਕਿਹਾ ਗਿਆ ਹੈ।

2.”ਸਵਾਸਾਂ” ਨਾਲ ”ਜਾਪ” ਕਰਨਾ

 

ਹਰੇਕ ਸਾਹ ਨਾਲਸ੍ਰਿਸ਼ਟੀ ਦੇ ਮਾਲਕ ਨੂੰ ਯਾਦ ਕਰਨ

ਸਾਸਿ ਸਾਸਿ ਸਿਮਰਹੁ ਗੋਬਿੰਦ

ਸ਼੍ਰੀ ਗੁਰੂ ਗ੍ਰੰਥ ਸਾਹਿਬ 295

ਭਗਤੀ ਦੀ ਅਗਲੀ ਅਵਸਥਾ ਉਦੋਂ ਆਉਂਦੀ ਹੈ ਜਦੋਂ ਨਾਮ ਦਾ ਜਾਪ ਸਾਹਾ ਵਿਚ ਰਚ ਜਾਂਦਾ ਹੈ। ਅਤੇ ਵਿਅਕਤੀ ਸੁਆਸਾਂ ਨਾਲ ਨਾਮ ਦਾ ਜਾਪ ਕਰਦਾ ਹੈ ਇਹ ਸਰਮ ਖੰਡ ਵਿੱਚ ਹੁ਼ਦਾ ਹੈ। ਜਿਆਦਾ ਲੋਕ ਇੱਥੇ ਹੀ ਰਹਿ ਜਾਂਦੇ ਹਨ ਅਤੇ ਅਗਲੀ ਉੱਚੀ ਅਵਸਥਾ ਵਿੱਚ ਨਹੀ ਜਾ ਸਕਦੇ। ਇਸ ਰੁਕਾਵਟ ਦੇ ਪਿੱਛੇ ਮੁੱਖ ਕਾਰਨ ”ਪੂਰਵਲੇ ਜਨਮ ਦੇ ਅੰਕੁਰੁ ਹਨ। ਇਸਦਾ ਭਾਵ ਇਹ ਹੈ ਕਿ ਇਸ ਨਿਸ਼ਾਨੇ ਤੇ ਪਹੁੰਚ ਕੇ ਅਧਿਆਤਮਿਕ ਰਾਹ ਤੇ ਵਿਕਾਸ ”ਗੁਰਪ੍ਰਸ਼ਾਦੀ”ਖੇਡ ਹੈ। ”ਧੰਨ ਧੰਨ ਗੁਰ-ਅਕਾਲ ਪੁਰਖ” ਦੀ ਅਨ ਦੀ ਬਖਸ਼ਿਸ਼ ਤੋ ਬਿਨਾ, ਅੱਗੇ ਵਧਣਾ ਅਸੰਭਵ ਹੈ, ਇਸ ਲਈ ਜਿਆਦਾ ਲੋਕ ਇਥੇ ਹੀ ਸਿਮਟ ਜਾਂਦੇ ਹਨ। ਧੰਨ ਧੰਨ  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੜੀ ਸਪਸਟਤਾ ਨਾਲ ਇਸ ਬ੍ਰਹਮ ਗਿਆਨ ਨੂੰ ਪ੍ਰਗਟਾਇਆ ਗਿਆ ਹੈ,ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਹਨ:

ਪੂਰਾ ਸਤਿਗੁਰੁ  ਜੇ ਮਿਲੈ ਪਾਈਐ ਸਬਦੁ ਨਿਧਾਨੁ

ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ

ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ

 ਸ਼੍ਰੀ ਗੁਰੂ ਗ੍ਰੰਥ ਸਾਹਿਬ 46

ਵਾਹੋ ਵਾਹੋ ਅੰਮ੍ਰਿਤ ਨਾਮ ਹੈ ਗੁਰਮੁਖ ਪਾਈਏ ਕੋਇ

ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ

 ਸ੍ਰੀ ਗੁਰੂ ਗ ਗ੍ਰੰਥ ਸਾਹਿਬ 515

 

 

ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ
 

ਗੁਰਮਤੀ ਨਾਮੁ ਨਿਰਮਲਨਿਰਮਲ ਨਾਮੁ ਧਿਆਇ

ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ
 

ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ

ਨਾਨਕ ਸਤਿਗੁਰੁ ਤਿਨ ਕਉ ਮੇਲਿਓਨੁ ਜਿਨ ਧੁਰਿ ਮਸਤਕਿ ਭਾਗੁ ਲਿਖਾਇ ੨੫                   

ਸ੍ਰੀ ਗੁਰੂ ਗ੍ਰੰਥ ਸਾਹਿਬ 1421

ਅਧਿਆਤਮਿਕਤਾ ਦੀ ਅਗਲੀ ਅਵਸਥਾ ਕੇਵਲ ਗੁਰੂ ਦੀ ਬਖਸ਼ਿਸ਼ ਗੁਰ ਪ੍ਰਸਾਦਿ ਅਤੇ ਗੁਰ ਕ੍ਰਿਪਾ ਦੇ ਬਾਅਦ ਹੀ ਆਉਂਦੀ ਹੈ ਜਿਵੇਂ ਕਿ ਬ੍ਰਹਮ ਗਿਆਨ ਦੇ ਉਪਰਲੇ ਸ਼ਬਦਾ ਵਿੱਚ ਪ੍ਰਗਟਾਇਆ ਗਿਆ ਹੈ। ਇਥੇ ਅਮ੍ਰਿਤ ਦੇ ਬਾਰ ਵਿੱਚ ਹੋਰ ਵੀ ਜਾਨਣ ਲਈ ਹੈ।ਸਭ ਤੋ ਉਚਾ ਅੰਮ੍ਰਿਤ ਰੂਹ ਦਾ ਆਤਮ ਰਸ ਹੈ ਜਿਹੜਾ ਕੇਵਲ ”ਪੂਰਨ ਬ੍ਰਹਮ ਗਿਆਨੀ” ਹੀ ਮਾਨ ਸਕਦਾ ਹੈ।

ਪ੍ਰਮਾਤਮਾ ਦੇ ਪ੍ਰਤੀ ਚੇਤਨ ਵਿਅਕਤੀ ਹੀ ਅਧਿਆਤਮਿਕ ਆਤਮ ਰਸ ਨੂੰ ਮਾਨ ਸਕਦਾ ਹੈ।

  

ਆਤਮ ਰਸੁ ਬ੍ਰਹਮ ਗਿਆਨੀ ਚੀਨਾ

     

(ਸ੍ਰੀ ਗੁਰੂ ਗ੍ਰੰਥ ਸਾਹਿਬ 272)

ਦੂਸਰਾ ਸਭ ਤੋ ਉੱਚਾ ”ਅਮ੍ਰਿਤ” ਨਾਮ ਹੈ”ਗੁਰਪ੍ਰਸਾਦਿ” ਏਕ ਬੂੰਦ ਅੰਮ੍ਰਿਤ ਹੈ।

ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ

 (ਸ੍ਰੀ ਗੁਰੂ ਗ੍ਰੰਥ ਸਾਹਿਬ 612)

3.”ਸੂਰਤ ”ਵਿੱਚ ”ਸਿਮਰਨ”

 ਸਿਮਰਿ ਮਨਾ ਰਾਮ ਨਾਮੁ ਚਿਤਾਰੇ

(ਸ੍ਰੀ ਗੁਰੂ ਗ੍ਰੰਥ ਸਾਹਿਬ 803)

ਇਹ ਵਾਪਰਦਾ ਹੈ ਜਦੋਂ ”ਗੁਰ ਪ੍ਰਸਾਦਿ” ਅਤੇ” ਗੁਰ ਕ੍ਰਿਪਾ”ਸਾਡੇ ਪਿਛਲੇ ਜੀਵਨ ਦੇ ਕਰਮਾ ਤੇ ਅਧਾਰਿਤ ਹਨ ਜਿਵੇਂ ਕਿ ਬ੍ਰਹਮ ਗਿਆਨ ਦੇ ਉਪਰ ਲਿਖੇ ਸ਼ਬਦਾ ਵਿੱਚ ਪੇਸ਼ ਕੀਤਾ ਗਿਆ ਹੈ, ”ਗੁਰਪ੍ਰਸਾਦਿ ਨਾਮ””;ਸਤਿਨਾਮ”ਇਕ ਪੂਰਨ ਸੰਤ ਸਤਿਗੁਰੂ ਦੀ ਬਖਸ਼ਿਸ਼ ਹੈ, ਇਸ ਤਰਾਂ ਦੇ ਸਮੇਂ ਪੂਰਨ ਸੰਤ ਸਤਿਗੁਰੂ ਦੁਆਰਾ ‘ਗੁਰਪ੍ਰਸਾਦਿ”ਸਤਿਨਾਮ ਸੁਰਤ ਵਿੱਚ ਤੇ ਕਈ ਵਾਰ ਸਿੱਧਾ ਹਿਰਦੇ ਵਿੱਚ ਸਥਾਪਿਤ ਹੁੰਦਾ ਹੈ। ਇਹ ਉਹ ਅਵਸਥਾ ਹੈ ਜਦੋਂ ਜਾਪ ਸਿਮਰਨ ਬਣ ਜਾਂਦਾ ਹੈ ਇਹ ਬਹੁਤ ਉੱਚੀ ਅਧਿਆਤਮਿਕ ਅਵਸਥਾ ਹੈ-ਇਹ ਉਦੋਂ ਵਾਪਰਦਾ ਹੈ ਜਦੋਂ ਰੂਹ ”ਕਰਮ ਖੰਡ” ਵਿੱਚ ਸਥਾਪਿਤ ਹੁੰਦੀ ਹੈ, ਅਜਿਹੀ ਅਵਸਥਾ ਵਿੱਚ ਰੂਹ ਡੂੰਘੀ ”ਸਮਾਧੀ”ਵਿੱਚ ਚਲੀ ਜਾਂਦੀ ਹੈ ਅਤੇ ਸੁੰਨ ਸਮਾਧੀ ਵਿੱਚ।

”ਸ਼ਬਦ ”ਕਰਮ” ਗੁਰਪ੍ਰਸਾਦਿ ਅਤੇ ” ਗੁਰ ਕ੍ਰਿਪਾ ”ਨੂੰ ਪ੍ਰਗਟ ਕਰਦਾ ਹੈ ਜਿਹੜਾ ਭਗਤੀ ਦੇ ਵਿਕਾਸ ਵਿਚ ਬਹੁਤ ਹੀ ਜਰੂਰੀ ਅਤੇ ਅਵੱਸ਼ਕ ਤੱਤ ਹੈ ਇਹ ਅਜਿਹੀ ਅਵਸਥਾ ਹੈ ਜੋ ਇਕ ”ਭਗਤ” ਦਾ ਖਾਤਾ ਉਸ ”ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਦੀ ਦਰਗਾਹ ਵਿੱਚ ਖੁੱਲ੍ਹਦਾ ਹੈ।

4. ”ਹਿਰਦੇ” ਵਿੱਚ ”ਸਿਮਰਨ”:

ਅੰਤਰਿ ਕਮਲੁ ਪ੍ਰਗਾਸਿਆ  ਅੰਮ੍ਰਿਤੁ ਭਰਿਆ ਅਘਾਇ

ਸ਼੍ਰੀ ਗੁਰੂ ਗ੍ਰੰਥ ਸਾਹਿਬ 22

ਅਗਲੀ ਅਵਸਥਾ ਉਹ ਹੈ ਜਦੋਂ ਸਿਮਰਨ ਹਿਰਦੇ ਵਿੱਚ ਚਲਾ ਜਾਂਦਾ ਹੈ ਇਹ ਕੁਝ ਉੱਚੀ ਅਵਸਥਾ ਹੈ ਜਦੋਂ ਨਾਮ ਹਿਰਦੇ ਵਿੱਚ ਚਲਾ ਜਾਂਦਾ ਹੈ ਇਹ ਉਥੇ ਆਪਣੇ ਆਪ ਹੀ ਚਲਾ ਜਾਂਦਾ ਹੈ, ਜਿਸ ਤਰੀਕੇ ਨੂੰ ਜਾਪ ਦਾ ਅਜਪਾ ਵੀ ਕਹਿੰਦੇ ਹਨ, ਇਹ ਉਥੇਹੈ ਜਿਥੇ ਭਗਤੀ ਅਤੇ ਸਿਮਰਣ ਅਧਿਆਤਮਿਕਤਾ ਉਚੀ ਉੱਠਦੀ ਹੈ, ਇਹ ਲਗਾਤਾਰ ਡੂੰਘੀ ”ਸਮਾਧੀ” ਅਤੇ ਸੁੰਨ ਸਮਾਧੀ ਵਿੱਚ ਰਹਿੰਦਾ ਹੈ ਕਰਮ ਖੰਡ ਦਾ ਖੇਤਰ। ਜਦੋਂ ਅਸੀ ਹਿਰਦੇ ਵਿੱਚ ਨਾਮ ਸਿਮਰਨ ਨਾਲ ਭਗਤੀ ਕਰਦੇ ਹਾਂ ਅਤੇ ਫਲਸਰੂਪ ਅਮੋਲਕ ਰਤਨ ਹੀਰਾ ਗੁਰਪ੍ਰਸਾਦਿ ਨਾਮ ਸਤਿਨਾਮ ਹਿਰਦੇ ਵਿੱਚ ਸਜ ਜਾਂਦਾ ਹੈ।

ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ

ਸ਼੍ਰੀ ਗੁਰੂ ਗ੍ਰੰਥ ਸਾਹਿਬ 22

ਕਰਮ ਖੰਡ ਵਿੱਚ ਇਹ ਭਗਤੀ ਦੀਆਂ ਅਵਸਥਾਵਾਂ ਹਨ ਜਦ ਇਕ ਰੂਹ ”ਅੰਮ੍ਰਿਤਧਾਰੀ” ਬਣ ਜਾਂਦੀ ਹੈ ਅਤੇ ਪੂਰਨ ਭਗਤੀ ਕਰਦੀ ਹੈ ਅਤੇ ਫਲਸਰੂਪ ਸਚਖੰਡ ਵਿੱਚ ਪਹੁੰਚ  ਕੇ ਅਮ੍ਰਿਤ ਕਾ ਦਾਤਾ ਬਣ ਜਾਂਦੀ ਹੈ, ‘ਆਤਮਿਕ ਅਵਸਥਾ” ਜਿਵੇਂ ਕਿ ਉਪਰੋਕਤ ਵਿਸ਼ੇ ਵਿੱਚ ਦਰਸਾਇਆ ਗਿਆ ਹੈ।

5. ਨਾਭੀ ਕਮਲ

ਅਗਲੀ ਅਵਸਥਾ ਉਹ ਹੈ ਜਦੋਂ ਸਿਮਰਨ ਨਾਭੀ ਕਮਲ ਬਣ ਜਾਂਦਾ ਹੈ, ਜਦੋਂ ਨਾਭੀ ਕਮਲ ”ਕਰਮ ਖੰਡ ਵਿੱਚ ਖਿੜਦਾ ਹੈ।

 ਨਾਭਿ ਪਵਨੁ ਘਰਿ ਆਸਣਿ  ਬੈਸੈ ਗੁਰਮੁਖਿ ਖੋਜਤ ਤਤੁ ਲਹੈ

 ਸ਼੍ਰੀ ਗੁਰੁ ਗ੍ਰੰਥ ਸਾਹਿਬ 945

6.  ਕੁੰਡਲਨੀ:

ਅਗਲੀ ਅਵਸਥਾ ਇਹ ਹੈ ਜਦੋਂ ਸਿਮਰਨ ਕੁੰਡ ਲਨੀ ਵਿੱਚ ਬਦਲ ਜਾਂਦਾ ਹੈ ਮੂਲ ਧਾਰ ਚੱਕਰ ਅਤੇ ਰੀੜ੍ਹ ਦੀ ਹੱਡੀ ”ਕਰਮ ਖੰਡ

ਬੇਧੀਅਲੇ ਚਕ੍ਰ ਭੁਅੰਗਾ

 ਸ਼੍ਰੀ ਗੁਰੁ ਗ੍ਰੰਥ ਸਾਹਿਬ972

ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ

 ਸ਼੍ਰੀ ਗੁਰੁ ਗ੍ਰੰਥ ਸਾਹਿਬ 1402

7. ਬ੍ਰਹਮ ”ਗਿਆਨ ਨੇਤਰ” ”ਤ੍ਰਿਕੁਟੀ ”ਅਤੇ ”ਦਸਮ ਦੁਆਰ”

 

ਅਗਲੀ ਅਵਸਥਾ ਉਹ ਹੈ ਜਦੋਂ ਸਿਮਰਨ ਰੀੜ੍ਹ ਦੀ ਹੱਡੀ ਤੋ ਹੁੰਦਾ ਹੋਇਆ ਦਿਮਾਗ ਤੱਕ ਪਹੁੰਚ ਜਾਂਦਾ ਹੈ, ਅਤੇ ਸੂਰਤ ਵਿੱਚ ਵਾਪਸ ਆ ਜਾਂਦਾ ਹੈ ਜਿੱਥੇ ਇਹਦਾ ਚੱਕਰ ਪੂਰਾ ਹੋ ਜਾਂਦਾ ਹੈ, ਤਦ ਅਧਿਆਤਮਿਕ ਸਰੀਰ ਦੇ ਸਾਰੇ ਸਤ ਸਰੋਵਰਾਂ ਸਤ ਚੱਕਰਾਂ” 7 ਊਰਜਾ ਕੇਂਦਰਾਂ ਦਾ ਵਿਕਾਸ ਹੁੰਦਾ ਹੈ। ਸਤ ਸਰੋਵਰਾਂ ਵਿੱਚ ਸਾਫ ਸਫਾਈ ਕਰਕੇ,

ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ

ਸ਼੍ਰੀ ਗੁਰੂ ਗ੍ਰੰਥ ਸਾਹਿਬ 437

ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ  

        

ਸ਼੍ਰੀ ਗੁਰੁ ਗ੍ਰੰਥ ਸਾਹਿਬ1036

ਜਦੋਂ ਅਜਿਹਾ ਹੁੰਦਾ ਤਦ ਗਿਆਨ ਨੇਤਰਾ ਅਤੇ ਦਸਮ ਦੁਆਰ ਖੁਲ ਜਾਦਾ ਹੈਾ ਅਤੇ ਤੁਸੀ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਨਾਲ ਪੱਕਾ ਨਾਤਾ ਬਣਾ ਲੈਂਦੇ ਹੋ। ਤੁਸੀ ਬ੍ਰਹਮ ਗਿਆਨ ਹਾਸਲ ਕਰਨਾ ਸ਼ੁਰੂ ਕਰਦੇ ਹੋ। ਇਹ ਸੱਚ ਖੰਡ ਵਿੱਚ ਵਾਪਰਦਾ ਹੈ।ਸੁਆਸਾਂ ਤੇ ਨਿਯੰਤਰਣ ਅਤੇ ਜੁਬਾਨ ਨੂੰ ਉਚਿਤ ਸਥਾਨ ਤੇ ਰੱਖਣਾ ਤ੍ਰਿਕੁਟੀ ਤੇ ਕੇਂਦਰਿਤ ਹੋਣਾ ਅਤੇ ”ਤੁਲਸੀ” ਦੇ ਮਣਕਿਆਂ ਦੀ ‘ਮਾਲਾ’ ਪਾਉਣਾ

ਸਭ ਕੁਝ ਗੁਰ ਕ੍ਰਿਪਾ ਨਾਲ ਹੀ ਪ੍ਰਾਪਤ ਹੁੰਦਾ ਹੈ।

ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ  

ਸ਼੍ਰੀ ਗੁਰੁ ਗ੍ਰੰਥ ਸਾਹਿਬ 973

ਨਉ ਘਰ ਥਾਪੇ ਥਾਪਣਹਾਰੈ

ਦਸਵੈ ਵਾਸਾ ਅਲਖ ਅਪਾਰੈ

ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲ ਨ ਲਾਇਦਾ            

ਸ਼੍ਰੀ ਗੁਰੁ ਗ੍ਰੰਥ ਸਾਹਿਬ 1036

ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ

ਸ਼੍ਰੀ ਗੁਰੁ ਗ੍ਰੰਥ ਸਾਹਿਬ 1033

    

ਸਮਾਧੀ ਅਤੇ ਸੁੰਨ ਸਮਾਧੀ ਵਿਚ ਮਿਲਣ ਵਾਲਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ। ਇਹੀ ਕਾਰਨ ਹੈ ਕਿ ਮਹਾਨ ਰੂਹਾਂ ਕਈ ਵਾਰ ਕਈ ਕਈ ਦਿਨ ‘ਸੁੰਨ ਸਮਾਧੀ’ ਵਿਚ ਚਲੀਆਂ ਜਾਂਦੀਆਂ ਹਨ । ਤੁਸੀ ਆਪਣੀ ਸੁੰਨ ਸਮਾਧੀ ਅਤੇ ਬਹੁਤ ਡੂੰਘੀ ਸੁੰਨ ਸਮਾਧੀ ਵਿਚ ਵਾਪਰੀਆਂ ਬਹੁਤ ਸਾਰੀਆਂ ਚੀਜ਼ਾਂ, ਬਹੁਤ ਕੁਝ ਵੇਖਣਾ, ਬਹੁਤ ਸਾਰੇ ਸੰਤਾਂ, ਗੁਰੂਆਂ ਨੂੰ ਮਿਲਣਾ, ਪਰਮ ਜੋਤ ਦੇ ਦਰਸ਼ਨ ਕਰਨਾ, ਸੰਤਾਂ ਅਤੇ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਨਾਲ ਗੱਲਬਾਤ ਕਰਨੀ ਅਤੇ ਕੀ ਨਹੀਂ, ਇਹ ਸਭ ਵਰਣਨ ਤੋਂ ਪਰੇ ਹੈ। ਜੋ ਕੁਝ ਵੀ ਵਾਪਰਦਾ ਹੈ ਅਤੇ ਤੁਸੀ ਕਿਸ ਤਰ੍ਹਾਂ ਅਤੇ ਕਦੋਂ ਸੁੰਨ ਸਮਾਧੀ ਵਿਚ ਜਾਂਦੇ ਹੋ।

8.   ਰੋਮ ਰੋਮ ਨਾਲ ਸਿਮਰਨ ਕਰਨਾ :

     ‘

ਸਮਾਧੀ’ ਅਤੇ ‘ਸੁੰਨ ਸਮਾਧੀ’ ਵਿਚ ਸਿਮਰਨ ਚਲਦਾ ਰਹਿੰਦਾ ਹੈ ਜਿਨ੍ਹਾਂ ਚਿਰ ਕਿ ‘ਨਿਰਗੁਣ ਅਤੇ ਸਰਗੁਣ ਇਕ ਨਾ ਹੋ ਜਾਣ, ਇਸ ਨਿਸ਼ਾਨੇ ਤੇ ਪਹੁੰਚ ਕੇ ਸਿਮਰਨ ਸਾਡੇ ਰੋਮ ਰੋਮ ਵਿਚ ਸਮਾ ਜਾਂਦਾ ਹੈ, ਸਾਡੀ ਸੂਖਸਮ ਦੇਹੀ ਸੋਨੇ ਦੀ ਤਰ੍ਹਾਂ ਸੁੱਧ ਹੋ ਜਾਂਦੀ ਹੈ। ਤੁਹਾਡੀ ਸਾਰੀ ਦੇਹ ਹਰ ਸਮੇਂ ‘ਨਾਮ ਅੰਮ੍ਰਿਤ’ ਨਾਲ ਭਰ ਜਾਂਦੀ ਹੈ। ਤੁਸੀ ‘ਬ੍ਰਹਮ ਲੀਨ’ ਹੋ ਜਾਂਦੇ ਹੋ ਅਤੇ ਅਟਲ ਅਵਸਥਾ ਵਿਚ ਸਥਿਰ ਹੋ ਜਾਂਦੇ ਹੋ। ਇਹ ਸਭ ਅਵਸਥਾਵਾਂ ਵਰਣਨ ਤੋਂ ਪਰੇ ਹਨ।

    

ਗੁਰਮੁਖਿ ਰੋਮਿ ਰੋਮਿ ਹਰਿ  ਧਿਆਵੈ

 ਸ਼੍ਰੀ ਗੁਰੁ ਗ੍ਰੰਥ ਸਾਹਿਬ 941

ਉਸ ਵਿਚ ਸਭ ਗੁਣਾਂ ਦਾ ਧਾਰਨੀ ਹੈ। ਉਹ ਸਾਰੇ ਗੁਣਾਂ ਵਿਚ ਸ੍ਰੇਸ਼ਟ ਹੈ । ਉਹ ਨਿਰੰਕਾਰ ਹੈ, ਉਹ ਆਪਣੇ ਆਪ ਹੀ ਸੁੰਨ ਸਮਾਧੀ ਹੈ । ਹੇ ਨਾਨਕ, ਆਪਣੀ ਸਿਰਜਣਾ ਰਾਹੀ ਹੀ, ਉਹ ਆਪਣੇ ਆਪ ਵਿਚ ਲੀਨ ਹੋ ਜਾਂਦਾ ਹੈ।

ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥

ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥
ਸ਼੍ਰੀ ਗੁਰੁ ਗ੍ਰੰਥ ਸਾਹਿਬ 290

    

ਇਕ ਮਨੁੱਖ ਸਦਾ ‘ਪੂਰਨ ਪ੍ਰਕਾਸ਼’ ਵਿਚ ਰਹਿੰਦਾ ਹੈ ਅਤੇ ਹਰ ਸਮੇਂ ਗੁਰੂ ਨੂੰ ਸੁਣਦਾ ਹੈ ਅਤੇ ਉਸ ਦੀ ਸਿਰਜਣਾ ਨੂੰ ਪਿਆਰ ਕਰਦਾ ਹੈ : ਉਸਤਤ ਦੇ ਗੀਤ ਗਾਉਂਦਾ ਹੈ। ਇਲਾਹੀ ਕੀਰਤਨ ਅਤੇ ‘ਅਨਹਦ ਨਾਲ ਧੁਨੀ’ ਵਿਚ ਰਹਿੰਦਾ ਹੈ। ਇਹ ਅਵਿਸ਼ਵਾਸ ਤਜਰਬਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਮਨੁੱਖ ਪ੍ਰਮਾਤਮਾ ਦਾ ਸੱਚਾ ਸੇਵਕ ਬਣ ਜਾਂਦਾ ਹੈ ਅਤੇ ਸਿੱਧੇ ਰੂਪ ਵਿਚ ਸਰਵ ਸ਼ਕਤੀਮਾਨ ਦੁਆਰਾ ‘ਸੰਗਤ’ ਦੀ ਸੇਵਾ ਕਰਦਾ ਹੈ ਅਤੇ ਇਹ ਹੈ ਕਿ ਤੁਹਾਨੂੰ ਨਿਸ਼ਾਨਾ ਕੀ ਹੋਣਾ ਚਾਹੀਦਾ ਹੈ ਜਦੋਂ ਤੁਸੀ ਪਿਆਰ ਦੇ ਅਤੇ ‘ਭਗਤੀ’ ਦੇ ਮਾਰਗ ਤੇ ਅੱਗੇ ਵਧਦੇ ਹਾਂ।

    

ਉਪਰੋਕਤ ਵੇਰਵਾ ਗੁਰੂ ਦਾ ਅਨਾਦੀ ‘ਗੁਰਪ੍ਰਸਾਦਿ’ ਹੈ ਅਤੇ ਇਹ ਸਰਵ ਉੱਚ ਗੁਰ, ਗੁਰੁ ਅਤੇ ਗੁਰ ਸੰਗਤ ਦੇ ਅਧਾਰ ਦੇ ਅਸਲੀ ਭੌਤਿਕ ਅਧਿਆਤਮਿਕ ਤਜਰਬਿਆਂ ਤੇ ਅਧਾਰਿਤ ਹੈ।

    

ਆਓ ਅਸੀਂ ਕੁਝ ਮਿੰਟਾਂ ਲਈ ਬ੍ਰਹਮ ਗਿਆਨ ਦੀ ਰੋਸ਼ਨੀ ਵਿਚ ਆਪਣੇ ਆਪ ਦਾ ਆਤਮ ਮੁਲਾਂਕਣ ਕਰੀਏ। ਅਤੇ ਆਮ ਵਰਤੋਂ ਵਿਚ ਲਿਆਂਦੀ ਜਾਣ ਵਾਲੀ ਸੂਝ ‘ਅੰਮ੍ਰਿਤਧਾਰੀ’ ਦੀ ਬ੍ਰਹਮ ਵਰਣਿਤ ਇਕ ਅਨਾਦੀ ਰੂਹ ਦੀ ਉੱਚੀ ਅਵਸਥਾ ਦੀ ਤੁਲਨਾ ਕਰੋ। ਜਿਹੜੀ ਜਾਤਾਂ ਸਰਵ ਸ਼ਕਤੀਮਾਨ ਨੂੰ ਪੂਰਨ ਰੂਪ ਵਿਚ ਸਮਾ ਗਈ ਹੈ ਜਾਂ ਇਸ ਤਰ੍ਹਾਂ ਹੋਣ ਦੇ ਬਹੁਤ ਨੇੜੇ ਹੈ। ਸਾਨੂੰ ਯਕੀਨ ਹੈ ਕਿ ਅਸੀਂ ਬ੍ਰਹਮੀ ਅਨਾਦੀ ਬਖਸ਼ਿਸ਼ ਅੰਮ੍ਰਿਤਧਾਰੀ ਨੂੰ ਪਾਉਣ ਲਈ ਰਸਤਾ ਲੱਭ ਲਵਾਂਗੇ, ਤਦ ਪੂਰਨ ਪ੍ਰੇਮ, ਪੂਰਨ ਭਗਤੀ ਕਰਦੇ ਹਾਂ ਅਤੇ ਸਰਵਸਕਤੀਮਾਨ ਨਾਲ ਏਕ ਹੋ ਜਾਂਦੇ ਹਾਂ ਅਤੇ ਫਲਸਰੂਪ ਅੰਮ੍ਰਿਤ ਕਾ ਦਾਤਾ’ ਬਣ ਜਾਂਦੇ ਹਾਂ।