ਕੇਵਲ ਗੁਰਬਾਣੀ ਨੂੰ ਪੜ੍ਹਨਾ ਅਤੇ ਸੁਣਨਾ

ਬਹੁਤੇ ਲੋਕਾਂ ਵਿਚ ਅਗਲਾ ਭੁਲੇਖਾ ਇਹ ਹੈ ਕਿ ਕੇਵਲ ਬਾਣੀ ਪੜ੍ਹਨ ਨਾਲ ਅਧਿਆਤਮਿਕ ਵਿਕਾਸ ਵਿਚ ਸਹਾਇਤਾ ਮਿਲ ਜਾਵੇਗੀ । ਕੇਵਲ ਬਾਣੀ ਨੂੰ ਪੜ੍ਹਨ ਅਤੇ ਪਾਠ ਕਰਨ ਨਾਲ ਵਿਅਕਤੀ ਦੀ ਅਧਿਆਤਮਿਕ ਵਿਚ ਕੋਈ ਵੱਡੀ ਜਾਂ ਖਾਸ ਤਬਦੀਲੀ ਨਹੀਂ ਆਉਂਦੀ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਆਪਣੇ ਪਰਿਵਾਰ ਦੇ ਜੀਅ ਵੀ ਕਈ ਦਹਾਕਿਆਂ ਤੋਂ ਬਿਨ੍ਹਾਂ ਇਕ ਅਧਿਆਤਮਿਕ ਤਰੱਕੀ ਦੇ ਅਜਿਹਾ ਕਰ ਰਹੇ ਹਨ। ਅਸੀਂ ਜਾਣਦੇ ਹਾਂ ਕਿ ਸਾਡੇ ਆਪਣੇ ਪਿਤਾ (ਹੁਣ 90+) ‘ਪੰਜ ਬਾਣੀਆਂ ਦਾ ਪਾਠ’ ਅਤੇ ਧੰਨ ਧੰਨ ਸਤਿਕਾਰਯੋਗ ‘ਸੁਖਮਨੀ’ ਦੀ ਪ੍ਰਾਰਥਨਾ ਉਸ ਦਿਨ ਤੋਂ ਕਰ ਰਹੇ ਹਨ ਜਦੋਂ ਤੋਂ ਅਸੀਂ ਬਚਪਨ ਵਿਚ (57 ਸਾਲ ਪਹਿਲਾਂ) ਹੋਸ਼ ਸੰਭਾਲੀ ਸੀ ਅਤੇ ਕੁਝ ਸਾਲ ਪਹਿਲਾਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਸੁਣਿਆਂ, ‘ਮੇਰਾ ਮਨ ਸਥਿਰ ਨਹੀਂ ਹੈ’ ਇਹ ਸੋਚਣ ਦਾ ਕੀ ਅਰਥ ਹੈ ? ਜੇਕਰ 75 ਸਾਲ ਤੱਕ ਗੁਰਬਾਣੀ ਪੜ੍ਹਨ ਤੋਂ ਬਾਅਦ ਤੁਸੀਂ ਕਹਿੰਦੇ ਹੋ ‘ਮੇਰਾ ਮਨ ਸਥਿਰ ਨਹੀਂ’ ਤਦ ਇਥੇ ਜ਼ਰੂਰ ਹੀ ਕੋਈ ਚੀਜ਼ ਗਲਤ ਹੈ।
    
ਸਾਡੇ ਆਪਣੇ ਪਰਿਵਾਰ ਵਿਚੋਂ ਹੀ ਇੱਕ ਹੋਰ ਉਦਾਹਰਣ ਹੈ ਜਿਹੜੀ ਵੱਡੀ ਭੈਣ ਦੀ ਹੈ। ਉਸ ਦੀ ਉਮਰ 65 ਸਾਲ ਹੈ । ਜਿਸ ਨੇ ਖੰਡੇ ਕੀ ਪਾਹੁਲ  ਲਗਭਗ 20 ਸਾਲ ਪਹਿਲਾਂ ਪੀਤੀ। ਜਦੋਂ ਉਹ ਕੁਝ ਸਾਲ ਪਹਿਲਾਂ ਮਿਲੀ ਤਾਂ ਉਸ ਨੇ ਵੀ ਉਹ ਗੱਲ ਦੱਸੀ, ‘ਮਨ ਡਗਮਗਾਉਂਦਾ ਹੈ, ਮਨ ਸਥਿਰ ਨਹੀਂ ਹੁੰਦਾ ਹੈ, ਉਸ ਨੂੰ ਪੁੱਛਿਆ  ਕਿਉ  ਉਸ ਕੋਲ ਕੋਈ ਜੁਆਬ  ਨਹੀਂ ਹੈ।
    
ਸਾਡੀ ਜਿੰਦਗੀ ਦੀਆਂ ਇਹ ਦੋਵੇਂ ਘਟਨਾਵਾਂ ਇਸ ਗੱਲ ਦਾ ਸਬੂਤ ਦਿੰਦੀਆਂ ਹਨ ਕਿ ਕੇਵਲ ਧਾਰਮਿਕ ਸਿਲਾਲੇਖਾਂ ਨੂੰ ਬਾਰ ਬਾਰ ਪੜ੍ਹਨ ਨਾਲ ਕੁਝ ਵੀ ਨਹੀਂ ਹੋਵੇਗਾ। ਤੁਹਾਡਾ ਮਨ ਉਨਾਂ ਚਿਰ ਕਿਸ ਤਰ੍ਹਾਂ ਸਥਿਰ ਹੋ ਸਕਦਾ ਹੈ। ਜਿਨ੍ਹਾਂ ਚਿਰ ਤੁਸੀ ਗੁਰੂ ਦੇ ਬ੍ਰਹਮ ਦੇ ਹੁਕਮ ਨੂੰ ਨਹੀਂ ਕਬੂਲਦੇ ? ਤੁਹਾਡਾ ਮਨ ਉਨਾਂ ਚਿਰ ਕਿਸ ਤਰ੍ਹਾਂ ਸਥਿਰ ਹੋ ਸਕਦਾ ਹੈ ਜਿਨਾਂ ਚਿਰ ਤੁਸੀ ਜ਼ਰੂਰੀ ਬ੍ਰਹਮ ਨਿਯਮਾਂ ਨੁੰ ਨਹੀਂ ਕਬੂਲਦੇ ? ਤੁਹਾਡਾ ਮਨ ਮਾਇਆ ਦੇ ਭਰਮ ਵਿਚ ਭੱਜਾ ਫਿਰਦਾ ਹੈ ਅਤੇ ਇਹ ਭੁਲੇਖਿਆਂ ਦੇ ਪ੍ਰਭਾਵ ਵਿਚ ਸਥਿਰ ਕਿਸ ਤਰ੍ਹਾਂ ਹੋ ਸਕਦਾ ਹੈ। ਮਨ ਨੂੰ ਸਥਿਰ ਹੋਣ ਲਈ ਇਹਨਾਂ ਭੁਲੇਖਿਆਂ ਤੋਂ ਮੁਕਤ ਹੋਣਾ ਪਵੇਗਾ ਅਤੇ ਅਜਿਹਾ ਤਦ ਤੱਕ ਨਹੀਂ ਸਕਦਾ ਹੈ। ਜਿਨ੍ਹਾਂ ਚਿਰ ਤੁਸੀ ਭੁਲੇਖਿਆਂ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹੋ । ਕੇਵਲ ਗੁਰਬਾਣੀ ਪੜ੍ਹਨਾਂ ਅਤੇ ਜਾਪ ਕਰਨਾ ਚੰਗੀ ਗੱਲ ਹੈ ਪਰ ਗੁਰਬਾਣੀ ਤੇ ਅਮਲ ਕਰਨਾ ਸਭ ਤੋਂ ਉੱਤਮ ਹੈ, ਗੁਰਬਾਣੀ ਨੁੰ ਪ੍ਰਵਾਨ ਕਰਨਾ ਬਹੁਤ ਚੰਗਾ ਹੈ ਅਤੇ ਗੁਰਬਾਣੀ ਤੇ ਅਮਲ ਚੰਗੇ ਨਤੀਜੇ ਲਿਆਏਗਾ।
         
ਅਕਾਲ ਪੁਰਖ ਗੁਰੂ ਨਾਨਕ ਦੇਵ ਜੀ ਨੇ ‘ਆਸਾ ਦੀ ਵਾਰ’ ਵਿਚ ਬੜੀ ਸਪੱਸ਼ਟਤਾ ਨਾਲ ਪੇਸ਼ ਕੀਤਾ ਹੈ। ਮੂਰਖ  ਜਿਆਦਾ ਜਿਆਦਾ ਪੜ ਕੇ ਆਪਣਾ ਬੋਝ ਵਧਾ ਰਿਹਾ ਹੈ। ਜਿਹੜਾ  ਕਿ ਬ੍ਰਹਮ ਗੁਰੂ ਦਾ ਹੁਕਮ ਹੈ ਉਹ ਦੱਸਦਾ ਹੈ ਕਿ ਕੇਵਲ ਪੜ੍ਹਨਾਂ ਤੁਹਾਨੂੰ ਕਿਧਰੇ ਨਹੀਂ ਲਿਜਾਵੇਗਾ। ਜਿਨ੍ਹਾਂ ਚਿਰ ਤੱਕ ਗੁਰਬਾਣੀ ਦੀ ਕਮਾਈ ਨਹੀਂ ਕਰਦੇ ਤੁਸੀ ਕਿਤੇ ਵੀ ਪਹੁੰਚ ਨਹੀਂ ਸਕਦੇ ਹੋ। ਜਿਨ੍ਹਾਂ ਚਿਰ ਤੱਕ ਤੁਸੀ ‘ਸ਼ਬਦ ਦੀ ਕਮਾਈ’ ਕਰਦੇ ਹੋ ਤਾਂ ਤੁਸੀ ਅਧਿਆਤਮਿਕ ਵਿਚ ਕਿਧਰੇ ਨਹੀਂ ਜਾਓਗੇ। ਜਿਨ੍ਹਾਂ ਚਿਰ ਤੱਕ ਤੁਸੀ ਗੁਰਬਾਣੀ ਦੇ ਸ਼ਬਦਾਂ ਨੂੰ ਸੁਣਦੇ ਹੋ। ਗੁਰੂ ਦੇ ਸ਼ਬਦਾਂ ਨੂੰ ਪੂਰਨ ਅੰਦਰੀਵੀਂ ਸੱਚ ਕੇ ਰੂਪ ਵਿਚ ਪ੍ਰਵਾਨ ਕਰਦੇ ਹੋ ਅਤੇ ਇਸ ਨੂੰ ਰੋਜ਼ਾਨਾ ਜੀਵਨ ਦੇ ਵਿਹਾਰ ਵਿਚ ਅਪਣਾਉਂਦੇ ਹੋ ਤੁਸੀ ਕਿਤੇ ਵੀ ਨਹੀਂ ਪਹੁੰਚ ਸਕਦੇ ਹੋ।
         
ਗੁਰਬਾਣੀ ਨੂੰ ਵਿਹਾਰ ਵਿਚ ਲਿਆਉਣ ਨਾਲ ਤੁਹਾਡੇ ਹਿਰਦੇ ਵਿਚ ਸਾਰੇ ਬ੍ਰਹਮ ਗੁਣ ਆ ਜਾਣਗੇ ਅਤੇ ਇਸ ਨੂੰ ਦਿੜਤਾ ਨਾਲ ਭਰ ਦੇਵੇਗਾ ਅਤੇ ਇਸ ਨੂੰ ਇਕ ਸੰਤ ਹਿਰਦਾ ਬਣਾ ਦੇਵੇਗਾ ਅਤੇ ਕੇਵਲ ਪੜਨ  ਅਤੇ ਸੁਣਨ ਦਾ ਹੀ ਵਧੇਰੇ ਮੁੱਲ ਨਹੀਂ ਹੋ ਜਾਵੇਗਾ।