ਜਾਣ-ਪਹਿਚਾਣ

ਅਧਿਆਤਮਿਕ ਵਿਕਾਸ ਦੇ ਰਾਹ ਦੀਆਂ ਰੁਕਾਵਟਾਂ ।
         
ਉਸ ਪ੍ਰਮਾਤਮਾ ਦੇ ਉਪਕਾਰ ਨਾਲ ਜੋ ਅਪਹੁੰਚ ਅਪਾਰ, ਅਨੰਤ, ਬਿਨਾਂ ਹੱਦਾਂ ਦੇ, ਮਹਾਨ, ਮਹਾਨ, ਪਿਆਰੇ, ਮਨਮੋਹਕ, ਸ੍ਰਿਸ਼ਟੀ ਦੀਆਂ ਹੱਦਾਂ ਤੋਂ ਪਰੇ, ਉਚਤਮ ਸੂਝ ਵਾਲੇ ਸਾਰੇ ਰਾਜਿਆਂ ਦੇ ਰਾਜੇ ‘ਅਗਮ ਅਗੋਚਰ ਅਨੰਤ, ਬੇਅੰਤ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਦੇ ਗੁਰ ਪ੍ਰਸਾਦਿ’ ਅਤੇ ਮਹਾਨ ਮਹਾਨ, ਪਿਆਰੇ, ਲਭਾਉਣੇ ਗੁਰੂ ,ਧੰਨ ਧੰਨ ਗੁਰੂ, ਅੱਗੇ  ਹੱਥ ਜੋੜ ਕੇ ਅਰਦਾਸਕਰੀਏ  ਅਤੇ ਉਸ ਦੇ ਚਰਨ ਕਮਲਾਂ ਵਿਚ ਕੋਟਨ ਕੋਟ ਡੰਡਉਤ ਕਰੀਏ ਅਤੇ ਸ਼੍ਰੀ ਚਰਨਾਂ ਵਿਚ ਕੋਟਨ ਕੋਟ ਡੰਡਉਤ ਅਤੇ ਸ਼ੁਕਰਾਨਾ ਕਰੀਏ ਕਿ ਭਰਮ ਅਤੇ ਭੁਲੇਖਿਆਂ ਜਿਨ੍ਹਾਂ ਦਾ ਅਸੀਂ ਆਪਣੀ ਰੋਜ਼ਾਨਾ ਜਿੰਦਗੀ ਵਿਚ ਸਾਹਮਣਾ ਕਰਦੇ ਹਾਂ ਅਤੇ ਜਿਹੜੀਆਂ ਸਾਡੇ ਗੁਰੂ ਦੀ ਬਖਸ਼ਿਸ਼ ਦੁਆਰਾ ਸਾਡੇ ਆਤਮਿਕ ਵਿਕਾਸ ਦੇ ਰਸਤੇ ਵਿਚ ਰੁਕਾਵਟਾਂ ਪੈਦਾ ਕਰਨ ਦਾ ਮੁੱਖ ਸਰੋਤ ਹਨ ਨੂੰ ਸਮਝਣ ਲਈ ਸਤਿ ਬੁੱਧੀ ਦੇਣ ਲਈ, ਉਸ ਅੱਗੇ  ਹੱਥ ਜੋੜ ਕੇ ਅਰਦਾਸ ਕਰੀਏ । ਗੁਰੂ ਦੀਆਂ ਬਖਸ਼ਿਸਾਂ ਨਾਲ  ਸਤਿਗੁਰੂ ਸਾਰੇ ਭਰਮ ਅਤੇ ਭੁਲੇਖਿਆਂ ਨੂੰ ਖ਼ਤਮ ਕਰ ਦੇਵੇਗਾ (ਗੁਰੂ ਪ੍ਰਸਾਦਿ ਭਰਮ ਕਾ ਨਾਸ)
         
ਇਸ ਵਿਸ਼ੇ ਉੱਤੇ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੈ ਅਤੇ ਇਸ ਬ੍ਰਹਮ ਗਿਆਨ ਨੂੰ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਪ੍ਰਯੋਗ ਵਿਚ ਲਿਆਂਦਾ ਜਾਵੇ ਅਤੇ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਪ੍ਰਯੋਗ ਕਰਕੇ ਇਸ ਨੂੰ ਬ੍ਰਹਮ ਗਿਆਨ ਵਿੱਚ ਬਦਲ  ਦਿਉ ਅਤੇ ਇਸ ਨੂੰ ਆਪਣੀ ਜਿੰਦਗੀ ਦਾ ਅਟੁੱਟ ਅੰਗ ਅੰਗ ਬਣਾ ਲਵੋ। ਜਿਨ੍ਹਾਂ ਚਿਰ ਅਸੀਂ ਕਿਸੇ ਵੀ ਕਿਸਮ ਦੇ ਭਰਮ ਤੇ ਭੁਲੇਖਿਆਂ ਵਿਚ ਹਾਂ, ਅਸੀਂ ਆਪਣੀ ਰੂਹਾਨੀ ਜਿੰਦਗੀ ਵਿਚ ਕੋਈ ਤਰੱਕੀ ਨਹੀਂ ਕਰ ਸਕਦੇ ਹਾਂ ਜਿਨ੍ਹਾਂ ਚਿਰ ਅਸੀਂ ਕਿਸੇ ਵੀ ਪ੍ਰਕਾਰ ਦੀ ਦੁਚਿੱਤੀ ਵਿਚ ਹਾਂ, ਅਸੀਂ ਸੱਚਖੰਡ ਦੇ ਰਸਤੇ ਤੇ ਅੱਗੇ ਵਧਣ ਦੇ ਯੋਗ ਨਹੀਂ ਹੋ ਸਕਦੇ, ਜਿਨ੍ਹਾਂ ਚਿਰ ਸਾਡੇ ਮਨ ਵਿਚ ਧਰਮ ਦੇ ਬਾਰੇ ਵਿਚ ਕਿਸੇ ਵੀ ਕਿਸਮ ਦੀ ਦੁਚਿੱਤੀ ਭਰਮ ਜਾਂ ਭੁਲੇਖਾ ‘ਧਰਮ ਕੇ ਭਰਮ ‘ਹੈ ਅਸੀਂ ਉਸ ਸਰਵ ਸ਼ਕਤੀਮਾਨ ਤੱਕ ਨਹੀਂ ਪਹੁੰਚ ਸਕਦੇ ਹਾਂ।
    
ਇਥੇ ਕਈ ਪ੍ਰਕਾਰ ਦੇ ਭੁਲੇਖੇ ਹਨ ਜਿਨ੍ਹਾਂ ਨੇ ਅਜੋਕੇ ਸਮਾਜ ਨੂੰ ਜਕੜਿਆ ਹੋਇਆ ਹੈ । ਅਤੇ ਇਹ ‘ਧਰਮ ਦੇ ਭਰਮ ‘ਤੇ ਭੁਲੇਖੇ ਆਪਣੀ ਪਕੜ ਲੋਕਾਂ ਤੇ ਹੋਰ ਮਜ਼ਬੂਤ ਕਰ ਰਹੇ ਹਨ । ਅਤੇ ਬ੍ਰਹਮ ਨਿਯਮਾਂ ਦੇ ਅਸਲੀ ਭਾਵ ਤੋਂ ਉਹਨਾਂ ਨੂੰ ਦੂਰ ਕਰ ਰਹੇ ਹਨ ਜਿਵੇਂ ਕਿ ਗੁਰਬਾਣੀ ਵਿਚ ਬੜੇ ਸਾਫ ਅਤੇ ਸਪੱਸ਼ਟ ਤਰੀਕੇ ਨਾਲ ਪ੍ਰਗਟਾਇਆ ਗਿਆ ਹੈ । ਇਹ ਭੁਲੇਖੇ ਹੀ ਸਾਰੇ ਸੰਸਾਰ ਵਿਚ ਲੋਕਾਂ ਦੀ ਅਧਿਆਤਮਿਕ ਗਿਰਾਵਟ ਲਈ ਜਿੰਮੇਵਾਰ ਹਨ । ਆਓ ਇਹਨਾਂ ਭੁਲੇਖਿਆਂ ਤੇ ਇੱਕ ਗੰਭੀਰ ਦ੍ਰਿਸ਼ਟੀ ਮਾਰੀਏ ਅਤੇ ਇਹਨਾਂ ਨੂੰ ਖੁਲੇ ਮਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ।
    
ਕਠੋਰ ਮਨ ਕੱਟੜ ਪਨ, ਨਫ਼ਰਤ, ਗੁੱਸੇ ਅਤੇ ਦੁੱਖ ਵੱਲ ਲਿਜਾਂਦਾ ਹੈ ਅਤੇ ਇੱਕ ਖੁੱਲ੍ਹਾ ਮਨ ਸਮਝਦਾਰੀ ਅਤੇ ਪੂਰਨ ਸ਼ਾਂਤੀ ਲਿਆਉਂਦਾ ਹੈ । ਇੱਕ ਖੁੱਲ੍ਹਾ ਮਨ ਮਨ ਅਤੇ ਹਿਰਦੇ ਦੀ ਵਿਸ਼ਾਲਤਾ ਲਿਆਏਗਾ ਅਤੇ ਫਲਸਰੂਪ ਇਸ ਨੂੰ ਪਿਆਰ ਨਾਲ ਭਰਿਆ ਬੇਅੰਤ ਹਿਰਦਾ ਬਣਾ ਦੇਵੇਗਾ ਅਤੇ ਇਸ ਨੂੰ ਉਸ ਬੇਅੰਤ ਦਾ ਘਰ ਬਣਾ ਦੇਵੇਗਾ । ਹਿਰਦੇ ਦੀ ਵਿਸ਼ਾਲਤਾ ਇਹਨਾਂ ਭਰਮਾਂ ਨੂੰ ਸਮਝਣ ਵਿਚ ਸਭ ਤੋਂ ਵੱਧ ਮਹੱਤਵਪੂਰਨ ਹੈ, ਖੁੱਲ੍ਹਾ ਮਨ ਤੁਹਾਡੇ ਸਾਰੇ ਸੰਵੇਦਨਾ ਦੁਆਰ ਖੋਲ ਦੇਵੇਗਾ ਅਤੇ ਧਾਰਮਿਕ ਅਤੇ ਅਧਿਆਤਮਿਕ ਰਿਹਾਈ ਦੇ ਦੁਆਰ ਨੂੰ ਖੋਲ੍ਹਣ ਲਈ ਪਿਛਲੀ ਹਾਲਾਤਾਂ ਨੂੰ ਖ਼ਤਮ ਕਰਨ ਵਿਚ ਮਦਦ ਕਰੇਗਾ, ਇਸ ਗੱਲ ਨਾਲ ਇੱਕ ਖੁੱਲ੍ਹਾ ਮਨ ਕਿਸੇ ਵੀ ਆਦਮੀ ਨੂੰ ਜੋ ਬਿਨਾਂ ਕਿਸੇ ਪ੍ਰਕਾਰ ਦੀਆਂ ਰੁਕਾਵਟਾਂ ਅਤੇ ਬੰਧਨਾਂ ਤੋਂ ਪਰੇ ਹੈ ਸਮਾਜ ਦਾ ਇੱਕ ਸੰਪਰਦਾਇ ਬਣਾ ਦੇਵੇਗਾ ਅਤੇ ਸਮਾਜ ਦੇ ਮਨੁੱਖ ਦੁਆਰਾ ਬਣਾਏ ਨਿਯਮ ਇਹਨਾਂ ਭੁਲੇਖਿਆਂ ਨੂੰ ਉਹਨਾਂ ਦੇ ਅਸਲ ਸਰੂਪ ਵਿਚ ਸਮਝਣ ਦੇ ਯੋਗਤਾਵਾਂ ਦੇਵੇਗਾ, ਜਿਹੜਾ ਤੁਹਾਡੀ ਰੋਜ਼ਾਨਾ ਜਿੰਦਗੀ ਨੂੰ ਬਣਾਉਣ ਵਿਚ ਮਦਦ ਕਰੇਗਾ ਅਤੇ ਧਰਮ ਅਤੇ ਗੁਰਬਾਣੀ ਦਾ ਪ੍ਰਯੋਗ ਜਿਆਦਾ ਸੁਖਾਲਾ ਅਤੇ ਫਲ ਭਰਪੂਰ ਬਣ ਜਾਵੇਗਾ।
    
ਇਕ ਖੁਲਾ ਮਨ, ਇੱਕ ਚੰਚਲ ਮਨ, ਇਕ ਗ੍ਰਹਿਣਸ਼ੀਲ ਮਨ ਅੰਦਰੀਵੀਂ ਸੱਚ ਨੂੰ ਜਾਨਣ ਦੀ ਉਤਸੁਕਤਾ ਅਤੇ ਪਿਆਸ ਵਾਲਾ ਮਨ ਅਤੇ ਇਸ ਨੂੰ ਰੋਜ਼ਾਨਾ ਜਿੰਦਗੀ ਵਿਚ ਇਸ ਦਾ ਪ੍ਰਯੋਗ ਅਧਿਆਤਮਿਕ ਵਿਕਾਸ ਦੇ ਉਸ ਦੇ ਕੰਮ ਵਿਚ ਯਕੀਨਨ ਸਫਲਤਾ ਪ੍ਰਾਪਤ ਕਰੇਗਾ ਅਤੇ ਯਕੀਨੀ ਅਧਿਆਤਮਿਕ ਤਰੱਕੀ ਨਿਮਰਤਾ ਮੁਆਫ਼ੀ, ਦਿਆਲਤਾ, ਸਮਰਪਣ, ਪਿਆਰ, ਇਮਾਨਦਾਰੀ, ਏਕਤਾ, ਆਚਰਨ, ਮਿਠਾਸ, ਖੁਸ਼ਹਾਲ ਅਤੇ ਜਿੰਦਗੀ ਦੇ ਬਾਰੇ ਖੇਤਰਾਂ ਵਿਚ ਸਫਲਤਾ ਵਿਚ ਆਵੇਗਾ । ਜਿਵੇਂ ਕਿ ਮਨ ਦੀ ਵਿਸ਼ਾਲਤਾ ਸੋਚ ਵਿਚ ਸੁਤੰਤਰਤਾ ਅਤੇ ਤਾਜ਼ਗੀ ਲਿਆਉਂਦੀ ਹੈ, ਜਿਹੜੀ ਅਵਿਸ਼ਵਾਸ਼ਯੋਗ ਤਕਨੀਕੀ ਨਵ ਪਰਵਿਰਤੀ ਵੱਲ ਲਿਜਾਂਦੀ ਹੈ ਅਤੇ ਵਿਗਿਆਨ ਅਤੇ ਤਕਨੀਕ ਦੇ ਇਸ ਆਧੁਨਿਕ ਯੁੱਗ ਵਿਚ ਜਿੰਦਗੀ ਬਹੁਤ ਸੁਖਾਲੀ ਬਣ ਗਈ ਹੈ। ਉਸੇ ਤਰ੍ਹਾਂ ਹੀ ਮਨ ਦੀ ਵਿਸ਼ਾਲਤਾ ਅਵਿਸ਼ਵਾਸ਼ਯੋਗ ਅਧਿਆਤਮਿਕ ਤਰੱਕੀ ਅਤੇ ਪ੍ਰਾਪਤੀਆਂ ਲਿਆਉਂਦੀ ਹੈ। ਇਸ ਲਈ ਖੁੱਲ੍ਹੇ ਮਨ ਨਾਲ ਅਤੇ ਦਿਮਾਗ ਦੇ ਸਾਰੇ ਖੁੱਲ੍ਹੇ ਦੁਆਰ ਇਹਨਾਂ ਕੁਝ ਭੁਲੇਖਿਆਂ ਨੂੰ ਜਾਨਣ ਦਾ ਆਗਿਆ ਦਿਉ ।