ਤੁਸੀਂ ਇਹ ਬ੍ਰਹਮ ਗਿਆਨ ਕਿੱਥੋਂ …

 

ਤੁਸੀਂ ਇਹ ਬ੍ਰਹਮ ਗਿਆਨ ਕਿੱਥੋਂ ਪ੍ਰਾਪਤ ਕਰ ਰਹੇ ਹੋ ?

ਪਿਆਰੇ ਦਾਸਨ ਦਾਸ ਜੀ ,

ਮੈਂ ਤੁਹਾਡੀਆਂ  ਨਾਮ ਸਿਮਰਨ ਬਾਰੇ ਈ-ਗਰੁੱਪ ਤੇ ਭੇਜੀਆਂ ਜਾਂਦੀਆਂ ਈ ਮੇਲ ਪੜ੍ਹ ਰਿਹਾ ਹਾਂ ।ਮੈਂ ਕੁਝ ਪ੍ਰਸ਼ਨ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ।ਤੁਸੀਂ ਇਹ ਸਾਰਾ ਗਿਆਨ ਕਿੱਥੋਂ ਪ੍ਰਾਪਤ ਕਰ ਰਹੇ ਹੋ ?ਆਸ ਕਰਦਾ ਹਾਂ ਕਿ ਤੁਸੀਂ ਇਸ ਪ੍ਰਸ਼ਨ ਨਾਲ ਨਰਾਜ਼ ਨਹੀਂ ਹੋਵੋਗੇ ?

ਏ. ਐਸ.

ਉਤਰ :

ੴ  ਸਤਿਨਾਮ ਸਤਿਗੁਰ ਪ੍ਰਸਾਦਿ

ਪਿਆਰੇ ਏ. ਐਸ ਜੀ :

ਤੁਹਾਡਾ ਕੋਈ ਵੀ ਪ੍ਰਸ਼ਨ ਸਾਨੂੰ ਨਰਾਜ਼ ਨਹੀਂ ਕਰਦਾ ਹੈ ,ਅਸਲ ਵਿੱਚ ਸਾਨੂੰ ਕੁਝ ਵੀ ਠੇਸ ਨਹੀਂ ਪਹੁੰਚਾਉਂਦਾ ਕਿਉਂਕਿ ਹਰ ਚੀਜ ਅਕਾਲ ਪੁਰਖ ਦੇ ਹੁਕਮ ਅੰਦਰ ਵਾਪਰਦੀ ਹੈ ,ਪੂਰਨ ਹੁਕਮ ਵਿੱਚ ਰਹਿਣਾ ਗੁਰ ਮਤਿ ਹੈ ਅਤੇ ਹੁਕਮ ਨਾਲ ਲੜਨਾ ਮਨਮਤਿ ਹੈ ।

ਈ ਮੇਲ ਪੜਨ ਅਤੇ ਪ੍ਰਸ਼ਨ ਪੁੱਛਣ ਲਈ ਤੁਹਾਡਾ ਧੰਨਵਾਦ , ਅਸੀਂ ਬਹੁਤ ਹੀ ਭਾਗਾਂ ਵਾਲੇ ਹੋਵਾਂਗੇ ਜੇਕਰ ਤੁਸੀਂ ਇਸ ਸੱਚ ਖੰਡ ਦੇ ਰਸਤੇ ਤੇ ਤੁਰਨਾ ਸ਼ੁਰੂ ਕਰ ਦਿਓ ਗੇ -ਜੇਕਰ ਤੁਸੀਂ ਨਾਮ ਸਿਮਰਨ ਸ਼ੁਰੂ ਕਰੋਗੇ-ਜੇਕਰ ਤੁਸੀਂ ਉਹ ਕਰਨਾ ਸ਼ੁਰੂ ਕਰੋਗੇ ਜੋ ਗੁਰਬਾਣੀ ਗੁਰਮਤਿ ਤੁਹਾਨੂੰ ਕਰਨ ਲਈ ਦੱਸ ਰਹੀ ਹੈ -ਇੱਥੇ ਗੁਰਬਾਣੀ ਪੜਨ ਅਤੇ ਗੁਰਬਾਣੀ ਅਨੁਸਾਰ ਕਰਨ ਵਿੱਚ ਅੰਤਰ ਹੈ,ਗੁਰਬਾਣੀ ਅਮਲ ਕਰਨ ਲਈ ਹੈ ਅਤੇ ਸਿਰਫ਼ ਪੜਨ ਲਈ ਨਹੀਂ,ਗੁਰਬਾਣੀ ਅਨੁਸਾਰ ਕਰਨਾ ਅਤੇ ਗੁਰਬਾਣੀ ਅਨੁਸਾਰ ਬਣਨਾ ਤੁਹਾਡੇ ਲਈ ਰੂਹਾਨੀ ਪੱਧਰ ਤੇ ਉਪਰ ਉੱਠਣ ਲਈ ਕ੍ਰਿਸ਼ਮੇ ਕਰੇਗਾ , ਸਿਰਫ਼ ਪੜ੍ਹਨਾ ਬਹੁਤ ਥੋੜਾ ਹੀ ਪ੍ਰਭਾਵ ਪਾਉਂਦਾ ਹੈ ।

ਬ੍ਰਹਮ ਗਿਆਨ ਅੰਦਰੋਂ ਹੀ ਉਪਜਦਾ ਹੈ ।ਬ੍ਰਹਮ ਗਿਆਨ ਗੁਰ ਪ੍ਰਸਾਦਿ ਹੈ ਜਿਹੜਾ ਅੰਦਰੋਂ ਹੀ ਉਪਜਦਾ ਹੈ ਜਦ ਤੁਸੀਂ ਸੱਚ ਖੰਡ ਦੇ ਰਸਤੇ ਤੇ ਪੂਰਨ ਦ੍ਰਿੜਤਾ ਅਤੇ ਵਿਸ਼ਵਾਸ, ਯਕੀਨ ਅਤੇ ਭਰੋਸੇ ਸਰਧਾ ਅਤੇ ਪਿਆਰ ਨਾਲ ਚੱਲਦੇ ਹੋ ਅਤੇ ਆਪਣੇ ਆਪ ਨੂੰ ਗੁਰੂ ਅਤੇ ਗੁਰੂ ਅੱਗੇ ਤਨ ਮਨ ਅਤੇ ਧੰਨ ਨਾਲ ਅਰਪਣ ਕਰ ਦਿੰਦੇ ਹੋ ਅਤੇ ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਇਸ ਰਸਤੇ ਤੇ ਚੱਲਦੇ ਹੋ ।

ਬ੍ਰਹਮ ਗਿਆਨ ਕਿਤਾਬਾਂ ਅਤੇ ਕਹਾਣੀਆਂ ਪੜਨ ਨਾਲ ਨਹੀਂ ਆਉਂਦਾ ਹੈ ,ਇਹ ਗੁਰ ਪ੍ਰਸਾਦਿ ਹੈ ਅਤੇ ਅੰਦਰੋਂ ਹੀ ਉਪਜਦਾ ਹੈ :-

·        ਬੰਦਗੀ ਪੂਰਨ ਅਵਸਥਾ ਵਿੱਚ ਪਹੁੰਚਦੀ ਹੈ

·        ਤੁਹਾਡੇ ਹਿਰਦੇ ਵਿੱਚ ਪੂਰਨ ਜੋਤ-ਪਰਮ ਜੋਤ ਪ੍ਰਕਾਸ਼ ਹੁੰਦਾ ਹੈ

·        ਤੁਹਾਡੇ ਸਾਰੇ ਸੱਤ ਰੂਹਾਨੀ ਊਰਜਾ ਦੇ ਚੱਕਰ ਸੱਤ ਸਰੋਵਰ ਚਾਲੂ ਹੋ ਜਾਂਦੇ ਹਨ

·        ਤੁਹਾਡੇ ਸਾਰੇ ਬਜਰ ਕਪਾਟ ਸਮੇਤ ਦਸਮ ਦੁਆਰ ਦੇ ਖੁੱਲ੍ਹ ਜਾਂਦੇ ਹਨ।

·        ਤੁਹਾਡਾ ਰੋਮ ਰੋਮ ਸਮਾਧੀ ਅਤੇ ਨਿਰੰਤਰ ਅਧਾਰ ਤੇ ਨਾਮ ਸਿਮਰਨ ਵਿੱਚ ਚਲਾ ਜਾਂਦਾ ਹੈ ।

·        ਤੁਸੀਂ ਆਪਣੇ ਦਸਮ ਦੁਆਰ ਵਿੱਚ ਨਿਰੰਤਰ ਅਧਾਰ ਤੇ ਪੰਚ ਸਬਦ ਅਨਾਹਦ ਨਾਦਿ ਅਖੰਡ ਕੀਰਤਨ ਸੁਣਦੇ ਹੋ ।

·        ਤਦ ਗੁਰਬਾਣੀ ਤੁਹਾਡੇ ਲਈ ਸੱਚ ਹੋ ਜਾਂਦੀ ਹੈ, ਤੁਸੀਂ ਗੁਰਬਾਣੀ ਬਣ ਜਾਂਦੇ ਹੋ,ਤਦ ਬ੍ਰਹਮ ਗਿਆਨ ਆਪਣੇ ਆਪ ਅੰਦਰ ਵਹਿਣਾ ਸ਼ੁਰੂ ਹੋ ਜਾਂਦਾ ਹੈ ।

ਜਦ ਤੁਸੀਂ ਅਨਾਦਿ ਤੌਰ ਤੇ ਇਹ ਅਨਾਦਿ ਖਜਾਨੇ ਦੂਸਰਿਆਂ ਨੂੰ ਵੰਡਣ ਅਤੇ ਉਹਨਾਂ ਨੂੰ ਰੂਹਾਨੀ ਤੌਰ ਤੇ ਉੱਪਰ ਉਠਾਉਣ ਵਿੱਚ ਮਦਦ ਕਰਦੇ ਹੋ ।

ਇਹ ਸਭ ਸਾਡੇ ਅੰਦਰ ਧੰਨ ਧੰਨ ਗੁਰੂ ਅਤੇ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਦੀ ਗੁਰ ਪ੍ਰਸਾਦੀ ਗੁਰ ਕ੍ਰਿਪਾ ਨਾਲ ਆਇਆ ਹੈ ।

ਹੋਰ ਪ੍ਰਸ਼ਨਾਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ – ਪਰ ਨਾਮ ਸਿਮਰਨ  ਸਤਿਨਾਮ ਸਿਮਰਨ ਉੱਪਰ ਧਿਆਨ ਕੇਂਦਰਤ ਕਰੋ – ਅਤੇ ਤੁਸੀਂ ਵੀ ਇੱਕ ਦਿਨ ਗੁਰ ਪ੍ਰਸਾਦਿ ਪ੍ਰਾਪਤ ਕਰ ਲਵੋਗੇ ਅਤੇ ਇਹ ਤੁਹਾਨੂੰ ਰੂਹਾਨੀ ਸਿਖਰਾਂ ਤੇ ਲੈ ਜਾਵੇਗਾ ।

ਦਾਸਨ ਦਾਸ