1. ਚੰਗੀ ਅਤੇ ਮਾੜੀ ਸੰਗਤ

ਸਤਿ ਸੰਗਤ ਇੱਕ ਸੰਗਤ ਹੈ ਜੋ ਸਤਿ ਦੀ ਸਿਫਤ ਵਿੱਚ ਰੁਝੇ ਹੋਏ ਹਨ।ਸਤਿਗੁਰੂ ਦੀ ਅਗਵਾਈ ਵਿੱਚ  ਸਤਿਨਾਮ ਦੀ ਸੇਵਾ ਨਾਲ ਸਤਿ ਸੰਗਤ ਨੂੰ ਸਾਧ ਸੰਗਤ ਵੀ ਕਿਹਾ ਜਾਂਦਾ ਹੈ ਅਤੇ ਗੁਰ ਸੰਗਤ ਵੀ ਕਿਹਾ ਜਾਂਦਾ ਹੈ। ਜਾਂ ਛੋਟੇ ਰੂਪ ਵਿੱਚ ਕੇਵਲ ਸੰਗਤ ਵੀ ਕਿਹਾ ਜਾਂਦਾ ਹੈ।

ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 72

  

ਸੰਗਤ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਦਾ ਮਿਲ ਬੈਠਣਾ ਹੈ ਜਿਹੜੇ:

·         ਸਤਿ ਦੀ ਸੇਵਾ ਵਿੱਚ ਰੁਝੇ ਹੋਏ ਹਨ

·         ਸੱਚ ਦੇਖਦੇ ਹਨ

·         ਸੱਚ ਬੋਲਦੇ ਹਨ

·         ਸੱਚ ਦੀ ਸੇਵਾ ਕਰਦੇ ਹਨ

·         ਸਤਿਨਾਮ- ਪਾਰ ਬ੍ਰਹਮ ਪਰਮੇਸ਼ਰ ਸਤਿਨਾਮ ਦੀ ਸੇਵਾ ਕਰ ਰਹੇ ਹਨ

·         ਆਪਣੀਆਂ ਸਚਿਆਰੇ ਕੰਮਾਂ ਨਾਲ ਗੁਰੂ ਦੀ ਸੇਵਾ ਕਰ ਰਹੇ ਹਨ,

·         ਬ੍ਰਹਮ ਗਿਆਨ ਨੂੰ ਇੱਕ ਦੂਜੇ ਨਾਲ ਸਾਂਝਾ ਕਰ ਰਹੇ ਹਨ।

 

ਸੰਗਤ ਹੈ ਜਿੱਥੇ

·         ਅਸੀਂ ਚਾਨਣ ਰੂਹਾਂ ਸੰਤਾਂ ,ਸਾਧੂਆਂ, ਸਤਿਗੁਰੂ ਅਤੇ ਬ੍ਰਹਮ ਗਿਆਨੀ ਨੂੰ ਮਿਲਦੇ ਹਾਂ

·         ਸੰਤ ਪ੍ਰਸ਼ਾਦ ਨਾਲ ਬਖਸੇ ਜਾਂਦੇ ਹਾਂ

·         ਗੁਰਪ੍ਰਸਾਦੀ ਨਾਮ ਪ੍ਰਾਪਤ ਕਰਦੇ ਹਾਂ

·         ਸਾਡੇ ਸਾਰੇ ਅੰਦਰੂਨੀ ਦਰਵਾਜੇ- ਬਜਰ ਕਪਾਟ ਗੁਰ ਕ੍ਰਿਪਾ ਨਾਲ ਖੁੱਲ ਜਾਂਦੇ ਹਨ,

·         ਅਸੀਂ ਡੂੰਘੇ ਧਿਆਨ ਵਿੱਚਜਾਂਦੇ ਹਾਂ ਅਤੇ ਪਰਮਾਤਮਾ ਨਾਲ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਮੇਲ ਦਾ ਅਨੁਭਵ ਕਰਦੇ ਹਾਂ

·         ਸਾਡੀ ਭਗਤੀ ਦਾ ਖਾਤਾ ਦਰਗਾਹ ਵਿੱਚ ਖੁੱਲ ਜਾਂਦਾ ਹੈ

·         ਅਸੀਂ ਆਪਣੇ ਮਨ ਅਤੇ ਹਿਰਦੇ ਨੂੰ ਪੰਜ ਚੋਰਾਂ, ਨਿੰਦਿਆ, ਚੁਗਲੀ, ਆਸਾਵਾਂ, ਇੱਛਾਵਾਂ, ਈਰਖਾ ਦੀਆਂ ਮਾਨਸਿਕ ਬਿਮਾਰੀਆਂ ਦੇ ਪ੍ਰਭਾਵ ਤੋਂ ਸਾਫ ਕਰ ਲੈਂਦੇ ਹਾਂ

·         ਕਾਗ ਹੰਸ ਵਿੱਚ ਬਦਲ ਜਾਂਦਾ ਹੈ

·         ਮਨਮੁੱਖ, ਬੇਮੁੱਖ ਅਤੇ ਪਾਖੰਡੀ ਇੱਕ ਸਿੱਖ, ਗੁਰਮੁਖ ਇੱਕ ਗੁਰਸਿੱਖ ਅਤੇ ਪੂਰਨ ਸਚਿਆਰਾ ਬਣ ਜਾਂਦਾ ਹੈ

·         ਨਾਮ ਹਿਰਦੇ ਅਤੇ ਸਰੀਰ ਦੇ ਹਰ ਰੋਮ ਰੋਮ ਵਿੱਚ ਸੰਤ੍ਰਿਪਤ ਹੋ ਜਾਂਦਾ ਹੈ

·         ਅਸੀਂ ਪੂਰਨ ਗਿਆਨ ,ਪੂਰਨ ਭਗਤੀ ਲਈ ਪ੍ਰਾਪਤ ਕਰਦੇ ਹਾਂ ਜੋ ਜੀਵਣ ਮੁਕਤਿੀ ਲਈ ਚਾਹੀਦਾ ਹੈ।

·         ਇੱਕ ਆਮ ਆਦਮੀ ਦਾ ਹਿਰਦਾ ਸੰਤ ਹਿਰਦੇ ਵਿੱਚ ਬਦਲ ਜਾਂਦਾ ਹੈ

·         ਅਸੀਂ ਪਾਰ ਬ੍ਰਹਮ ਪਰਮੇਸ਼ਰ ਦੇ ਮਹੱਤਵਪੂਰਨ ਗੁਣ ਗੁਰ ਕ੍ਰਿਪਾ ਨਾਲ ਅਪਨਾਉਣ ਦਾ ਯਤਨ ਕਰਦੇ ਹਾਂ

·         ਅਸੀਂ ਆਪੇ ਮਨ ਅਤੇ ਰੂਹ ਦੀ ਕਰਮਕ ਮੈਲ ਜੋ ਸਾਰੇ ਪਿਛਲੇ ਜੀਵਣਾਂ ਤੋਂ ਜੁੜੀ ਹੈ ਨੂੰ ਸਾਫ ਕਰ ਲੈਂਦੇ ਹਾਂ

·         ਅਸੀਂ ਸੁੰਨ ਸਮਾਧੀ ਵਿੱਚ ਰਹਿਣਾ ਸਿੱਖਦੇ ਹਾਂ

·         ਅਸੀਂ ਪੂਰਨ ਅਨੰਦ ਮਾਣਦੇ ਹਾਂ ਅਤੇ ਸਾਰੀਆਂ ਦੁਬਿਧਾਵਾਂ ਤੋਂ ਮੁਕਤ ਹੋ ਜਾਂਦੇ ਹਾਂ

·         ਅਸੀਂ ਸਾਰੇ ਸੰਸਾਰਕ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਾਂ

 

ਸੰਗਤ ਦੀ ਮਹਿਮਾ ਦਾ ਕੋਈ ਅੰਤ ਨਹੀਂ ਹੈ, ਇਸ ਤੋਂ ਅੱਗੇ ਸੰਗਤ ਉਹ ਹੈ ਜਿੱਥੇ:

·         ਅਸੀਂ ਬ੍ਰਹਿਮੰਡ ਦੀ ਹਰੇਕ ਚੀਜ ਨੂੰ ਪਿਆਰ ਕਰਦੇ ਹਾਂ,

·         ਸੰਗਤ ਵਿੱਚ ਕਿਸੇ ਨਾਲ ਨਫਰਤ ਲਈ ਕੋਈ ਜਗ੍ਹਾ ਨਹੀਂ ਹੈ,

·         ਅਸੀਂ ਨਿਮਾਣੇ ਹੋਣਾ ਸਿੱਖਦੇ ਹਾਂ- ਅਤਿ ਨਿਮਰਤਾ ਦਰਗਾਹ ਦੀ ਕੁੰਜੀ ਹੈ,

·         ਅਸੀਂ ਆਪਣੇ ਅਹੰਕਾਰ ਨੂੰ ਮਾਰਦੇ ਹਾਂ,

·         ਅਸੀਂ ਗੁਰੂ ਅੱਗੇ ਪੂਰੀ ਤਰਾਂ ਸਮਰਪਣ ਕਰ ਦਿੰਦੇ ਹਾਂ- ਤਨ ਮਨ ਧੰਨ ਸਭ ਸਉਂਪ ਗੁਰ ਕੋ

·         ਅਸੀਂ ਗੁਰੂ ਤੋਂ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਦੇ ਹਾਂ ਅਤੇ ਗੁਰੂ ਦੇ ਅੰਮ੍ਰਿਤ ਬਚਨਾਂ ਦਾ ਪਾਲਣ ਕਰਦੇ ਹਾਂ

·         ਅਸੀਂ ਪਾਰ ਬ੍ਰਹਮ ਪਰਮੇਸ਼ਰ ਦੀ ਹੋਂਦ ਮਹਿਸੂਸ ਕਰਦੇ ਹਾਂ,

·         ਅਸੀਂ ਪੂਰਮ ਪ੍ਰਕਾਸ਼- ਪਰਮ ਜੋਤ ਦਰਸ਼ਨ ਦੇਖਦੇ ਹਾਂ

·         ਅਸੀਂ ਪਾਰ ਬ੍ਰਹਮ ਪਰਮੇਸ਼ਰ ਨੂੰ ਮਿਲਦੇ ਹਾਂ,

·         ਪਾਰ ਬ੍ਰਹਮ ਪਰਮੇਸ਼ਰ ਆਉਂਦਾ ਹੈ ਅਤੇ ਆਪਣੇ ਭਗਤਾਂ ਨਾਲ ਖੇਲ ਖੇਲਦਾ ਹੈ

·         ਅਸੀਂ ਆਪਣੇ ਮਨ ਤੇ ਜਿੱਤ ਪਾਉਂਦੇ ਹਾਂ- ਮਨ ਜੀਤੈ ਜਗ ਜੀਤ

·         ਅਸੀਂ ਆਪਣੇ ਆਪ ਨੂੰ ਪਹਿਚਾਣਦੇ ਹਾਂ ਅਤੇ ਜਾਤ ਪਾਤ ਦੇ ਬੰਧਨਾਂ ਤੋਂ ਉਪਰ ਉੱਠ ਜਾਂਦੇ ਹਾਂ ਅਤੇ ਪਾਰ ਬ੍ਰਹਮ ਪਰਮੇਸ਼ਰ ਨਾਲ ਏਕਿ ਹੋ ਜਾਂਦੇ ਹਾਂ।

·         ਅਸੀਂ ਸੱਚ ਖੰਡ ਵੱਲ ਵਧਦੇ ਹਾਂ, ਸੱਚ ਖੰਡ ਪਹੁੰਚਦੇ ਹਾਂ ਅਤੇ ਜੀਵਣ ਮੁਕਤ ਬਣ ਜਾਂਦੇ ਹਾਂ।

·         ਅਸੀਂ ਮਹਾਂ ਪਰ ਉਪਕਾਰੀ ਬਣਨਾ ਸਿੱਖਦੇ ਹਾਂ।

·         ਅਸੀਂ ਗਰੀਬਾਂ ਦੀ ਮਦਦ ਕਰਨਾ ਸਿੱਖਦੇ ਹਾਂ, ਦੂਸਰਿਆਂ ਦੇ ਦੁੱਖਾਂ ਨੂੰ ਅਪਨਾਉਂਦੇ ਹਾਂ ਅਤੇ ਦੂਸਰਿਆਂ ਲਈ ਬਲੀਦਾਨ ਦੀ ਮੂਰਤੀ ਬਣਦੇ ਹਾਂ ਅਤੇ ਦੂਸਰਿਆਂ ਵਿੱਚ ਪੂਰਨ ਖੁਸ਼ੀ ਅਤੇ ਸ਼ਾਂਤੀ ਲਿਆਉਂਦੇ ਹਾਂ।

·         ਅਸੀਂ ਪਾਰ ਬ੍ਰਹਮ ਪਰਮੇਸ਼ਰ ਨਾਲ ਇੱਕ ਬਣ ਜਾਂਦੇ ਹਾਂ।

ਕੁਸੰਗਤ ਤੋਂ ਭਾਵ ਹੈ ਮਾੜੀ ਸੰਗਤ। ਇਹ ਸਤਿਸੰਗਤ ਤੋਂ ਬਿਲਕੁੱਲ ਉਲਟ ਹੈ। ਕੁਸੰਗਤ ਹੈ:

·         ਕੋਈ ਵੀ ਅਜਿਹੀ ਚੀਜ ਜੋ ਤੁਹਾਨੂੰ ਨਾਮ, ਪਾਰ ਬ੍ਰਹਮ ਪਰਮੇਸ਼ਰ ਅਤੇ ਗੁਰੂ ਤੋਂ ਪਰੇ ਲੈ ਜਾਂਦੀ ਹੈ

·         ਕੋਈ ਵੀ ਅਜਿਹੀ ਚੀਜ ਜੋ ਸਤਿ ਨਹੀਂ ਹੈ

·         ਕੋਈ ਵੀ ਚੀਜ ਜੋ ਸਮਾਜ ਨੂੰ ਕਿਸੇ ਵੀ ਤਰਾਂ ਨਾਲ ਨੁਕਸਾਨ ਪਹੁੰਚਾਉਂਦੀ ਹੈ

·         ਕੋਈ ਵੀ ਚੀਜ ਜੋ ਤੁਹਾਡੇ ਅਤੇ ਗੁਰੂ ਅਤੇ ਅਕਾਲ ਪੁਰਖ ਦੇ ਵਿਚਕਾਰ ਆਉਂਦੀ ਹੈ

·         ਕੋਈ ਵੀ ਚੀਜ ਜੋ ਮਨ ਅਤੇ ਸਰੀਰ ਨੂੰ ਖੰਡਿਤ ਕਰਨ ਵੱਲ ਖੜਦੀ ਹੈ

·         ਨਿੰਦਿਆ, ਚੁਗਲੀ, ਬਖੀਲੀ, ਦੁਬਿਧਾ, 5 ਚੋਰ, ਆਸਾਵਾਂ, ਇਛਾਵਾਂ ਅਤੇ ਚਾਹਨਾ ਦੀ ਬੀਜ ਭੂਮੀ

·         ਕਠੋਰਤਾ, ਤੰਗ ਦਿਲੀ, ਨਫਰਤ, ਗਾਲਾਂ ਅਤੇ ਦੁਰਵਰਤੋਂ ਲਈ ਜਿੰਮੇਵਾਰ

·         ਮਨ ਦੀ ਪਿਛਲੇ ਜੀਵਣਾਂ ਦੀ ਕਰਮਕ ਮੈਲ ਦਾ ਕਾਰਨ ਅਤੇ ਉਹਨਾਂ ਦੀ ਮਾਨਸਿਕ ਅਸਥਿਰਤਾ ਦਾ ਮੂਲ ਕਾਰਨ ਬਣਦੀ ਹੈ

·         ਸਾਰੇ ਪਾਪਾਂ ਲਈ ਜਿੰਮੇਵਾਰ ਜੋ ਮਨੁੱਖ ਕਰਦਾ ਹੈ, ਭਾਵੇਂ ਉਹ ਸਰੀਰਕ ਤੌਰ ਤੇ ਕੀਤੇ ਜਾਂਦੇ ਹਨ ਜਾਂ ਮਾਨਸਿਕ ਤੌਰ ਤੇ

·         ਕਿਸੇ ਵਿਅਕਤੀ ਦੀ ਕੋਈ ਵੀ ਕ੍ਰਿਆ ਜਾਂ ਪ੍ਰਤੀਕ੍ਰਿਆ ਜੋ ਉਸ ਨੂੰ ਜਨਮ ਮਰਨ ਦੇ ਚੱਕਰ ਵਿੱਚ ਰੱਖਦੀ ਹੈ।

·         ਸਾਰੇ ਮਾਨਸਿਕ ਰੋਗਾਂ ਲਈ ਜਿੰਮੇਵਾਰ

·         ਕਿਸੇ ਵਿਅਕਤੀ ਨੂੰ ਕਪਟੀ, ਝੂਠਾ,ਸਵੈ ਕੇਂਦਰਿਤ ਬਣਾਉਣ ਨਾ ਕਿ ਇੱਕ ਸਿੱਖ ਬਣਾਉਣ ਲਈ ਜਿੰਮੇਵਾਰ

·         ਇਸ ਗੱਲ ਦਾ ਕਾਰਨ ਕਿ ਕਿਉਂ ਵਿਅਕਤੀ ਗੁਰੂ ਦੇ ਵਿਰੁੱਧ ਹੋ ਜਾਂਦਾ ਹੈ ਕਿਉਂਕਿ ਉਸਦੀਆਂ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਬੁਰੀ ਸੰਗਤ ਵਿੱਚ ਮੁਸ਼ਕਲ ਨਾਲ ਹੀ ਸੱਚੀਆਂ ਹੁੰਦੀਆਂ ਹਨ

 

ਕਿਸੇ ਚੀਜ ਨੂੰ ਸਾਫ ਕਰਨ ਵਿੱਚ ਬਹੁਤ ਸਾਰਾ ਸਮਾਂ ਲੱਗਦਾ ਹੈ, ਪਰ ਕਿਸੇ ਨੂੰ ਫਿਰ ਤੋਂ ਗੰਦਾ ਬਣਾਉਣ ਵਿੱਚ ਇੱਕ ਛੋਟੀ ਜਿਹੀ ਮੈਲ ਦੀ ਬੂੰਦ ਹੀ ਬਹੁਤ ਹੁੰਦੀ ਹੈ। ਇੱਕ ਗੰਦੀ ਮਛਲੀ ਸਾਫ ਪਾਣੀ ਦੇ ਸਾਰੇ ਤਲਾਬ ਨੂੰ ਗੰਦਾ ਕਰ ਸਕਦੀ ਹੈ। ਇਸ ਲਈ ਅਸਿਤ ਅਤੇ ਮੈਲੇ ਸਬਦ ਅਤੇ ਕਿਅਰਾਵਾਂ ਕਿਸੇ ਵਿਅਕਤੀ ਨੂੰ ਬਹੁਤ ਅਸਾਨੀ ਨਾਲ ਪ੍ਰਭਾਵ ਪਾਉਂਦੀਆਂ ਹਨ। ਹਾਲਾਂਕਿ ਕੋਈ ਵੀ ਵਿਅਕਤੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮਨ ਨੂੰ ਸਾਫ ਕਰਨਾ ਅਤੇ ਇਸਤੇ ਜਿੱਤ ਪਾਉਣਾ ਕਿੰਨਾ ਮੁਸ਼ਕਲ ਹੈ। ਕੁਸੰਗਤ ਦੇ ਪ੍ਰਭਾਵ ਹਮੇਸ਼ਾਂ ਹੀ ਤਬਾਹਕਾਰੀ ਹੁੰਦੇ ਹਨ। ਮਾੜੀ ਸੰਗਤ ਤੁਹਾਨੂੰ ਕੁਝ ਕੁ ਸੈਕਿੰਡਾਂ ਵਿੱਚ ਹੀ ਪੂਰੀ ਤਰਾਂ ਤਬਾਹ ਕਰ ਦਿੰਦੀ ਹੈ ਅਤੇ ਇਸਦੇ ਮਾੜੇ ਵਿਨਾਸ਼ਕਾਰੀ ਸ਼ਕਤੀਆਂ, ਤੁਹਾਡੇ ਮਨ ਨੂੰ ਵਿਚਲਤ ਕਰਦੀਆਂ ਹਨ, ਤੁਹਾਡੇ ਮਨ ਨੂੰ ਅਟਲ ਅਵਸਥਾ ਦੀ ਜਰੂਰਤ ਹੈ। ਕੇਵਲ ਤਦ ਹੀ ਕੁਸੰਗਤ ਦੀਆਂ ਵਿਨਾਸ਼ਕਾਰੀਆਂ ਸ਼ਕਤੀਆਂ ਅਤੇ ਵਿਨਾਸ਼ ਤੋਂ ਪ੍ਰਭਾਵਤ ਹੋਏ ਬਿਨਾਂ ਰਹਿ ਸਕਦਾ ਹੈ।

ਸਤਿ ਸੰਗਤ ਤੁਹਾਨੂੰ  ਆਪਣੇ ਆਪ ਨੂੰ ਕੁਸੰਗਤ ਦੇ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਬਚਾਉਣ ਲਈ ਤਿਆਰ ਕਰਦੀ ਹੈ। ਕੇਵਲ ਗੁਰ ਪ੍ਰਸਾਦੀ ਨਾਮ ਤੁਹਾਡੇ ਹਿਰਦੇ ਨੂੰ ਅਤੇ ਮਨ ਨੂੰ ਇੰਨਾ ਸ਼ਕਤੀਸ਼ਾਲੀ ਬਣਾਉਂਦੇ ਹਨ ਕਿ ਇਹ ਵਿਚਲਤ ਹੋਣ ਅਤੇ ਕੁਸੰਗਤ ਦੀਆਂ ਤਬਾਹਕਾਰੀ ਅਤੇ ਵਿਨਾਸ਼ਕਾਰੀ ਸ਼ਕਤੀਆਂ ਤੋਂ ਪ੍ਰਭਾਵਤ ਨਹੀਂ ਹੁੰਦਾ ਜਿਸ ਵਿੱਚ ਤੁਸੀਂ ਅੱਜ ਤੱਕ ਰਹਿ ਰਹੇ ਹੋ।

ਦਾਸਨ ਦਾਸ