2. ਇੱਕ ਸੰਤ ਦੀ ਸੰਗਤ

ਇਹ ਸਾਡੇ ਯਤਨ ਦਾ ਨਿਰੰਤਰ ਭਾਗ ਹੈ ਜੋ ਤੁਹਾਡੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬਦ ਗੁਰੂ ਵਿੱਚ ਛੁਪੇ ਬ੍ਰਹਮ ਗਿਆਨ ਜਿਹੜਾ ਕਿ ਪੂਰਨ ਬ੍ਰਹਮ ਗਿਆਨ ਦਾ ਮਾਨ ਸਰੋਵਰ ਹੈ ਦੇ ਬ੍ਰਹਮ ਗਿਆਨ ਰਾਹੀਂ ਇੱਕ ਸੰਤ, ਬ੍ਰਹਮ ਗਿਆਨੀ, ਇੱਕ ਸਤਿਗੁਰੂ ਅਤੇ ਇੱਕ ਸਾਧ ਦੀ ਮਹਿਮਾ ਦਰਸਾਉਣ ਦਾ ਯਤਨ ਹੈ

ਅਸੀਂ ਸਾਰੇ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਕਹਿੰਦੇ ਹਾਂ- ਪਰ ਕੁਝ ਇੱਕ ਮਿੰਟ ਲਓ ਅਤੇ ਆਪਣੇ ਅੰਦਰ ਝਾਤੀ ਮਾਰੋ ਅਤੇ ਆਪਣੇ ਵਿਹਾਰ ਦਾ ਵਿਸ਼ਲੇਸ਼ਣ ਕਰੋ ਅਤੇ ਆਪਣੇ ਆਪ ਨੂੰ ਕੁਝ ਪ੍ਰਸ਼ਨ ਪੁੱਛੋ-

ਕੀ ਅਸੀਂ ਸੱਚੇ ਵਿਸ਼ਵਾਸ਼ ਨਾਲ ਉਸ ਵਿੱਚ ਵਿਸ਼ਵਾਸ਼ ਕਰਦੇ ਹਾਂ ਹੋ ਸ਼੍ਰੀ ਗਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸ ਰਹੇ ਹਨ?

ਕੀ ਅਸੀਂ ਉਸ ਤੇ ਅਭਿਆਸ ਕਰਦੇ ਹਾਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਰਨ ਲਈ ਦੱਸ ਰਹੇ ਹਨ?

ਕੀ ਅਸੀਂ ਉਸ ਨੂੰ ਸਮਝਦੇ ਹਾਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸ ਰਹੇ ਹਨ?

ਅਤੇ ਜੇਕਰ ਅਸੀਂ ਜਾਣਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਦੱਸ ਰਹੇ ਹਨ, ਤਦ ਕੀ ਅਸੀਂ ਇਸ ਵਿੱਚ ਵਿਸ਼ਵਾਸ਼ ਕਰਦੇ ਹਾਂ ਜਾਂ ਨਹੀਂ?

ਕੀ ਅਸੀਂ ਉਹ ਕਰਨ ਦਾ ਯਤਨ ਕਰ ਰਹੇ ਹਾਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਰਨ ਲਈ ਦੱਸ ਰਹੇ ਹਨ?

ਅਤੇ ਜੇਕਰ ਅਸੀਂ ਉਹ ਨਹੀਂ ਕਰ ਰਹੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਰਨ ਲਈ ਦੱਸ ਰਹੇ ਹਨ ਤਦ ਕੀ ਅਸੀਂ ਸਚ ਵਿੱਚ ਹੀ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਗੁਰੂ ਦੇ ਤੌਰ ਤੇ ਸਤਿਕਾਰ ਕਰ ਰਹੇ ਹਾਂ?

ਅਤੇ ਜੇਕਰ ਕਿਸੇ ਵੀ ਇਹਨਾਂ ਪ੍ਰਸ਼ਨਾਂ ਦਾ ਉੱਤਰ ਨਹੀਂ ਹੈ ਜਾਂ ਸਾਰੇ ਪ੍ਰਸ਼ਨ ਨਾਂਹ ਵਿੱਚ ਹਨ ਤਾਂ ਅਸੀਂ ਉਹ ਕਰ ਰਹੇ ਹਾਂ ਜੋ ਸਾਡਾ ਮਨ ਸਾਨੂੰ ਕਰਨ ਲਈ ਦੱਸ ਰਿਹਾ ਹੈਅਸੀਂ ਉਹ ਨਹੀਂ ਕਰ ਹਰੇ ਹਾਂ ਜੋ ਗੁਰੂ ਸਾਨੂੰ ਕਰਨ ਲਈ ਦੱਸ ਰਿਹਾ ਹੈਜੇਕਰ ਇਹ ਸੱਚ ਹੈ ਤਦ ਅਸੀਂ ਮਨਮੁੱਖ ਹਾਂਸਾਡਾ ਮਨ ਪੰਜ ਚੋਰਾਂ ਅਤੇ ਈਰਖਾ, ਨਿੰਦਿਆ ਚੁਗਲੀ ਦੁਆਰਾ ਨਿਯੰਤ੍ਰਿਤ ਕੀਤਾ ਜਾ ਰਿਹਾ ਹੈਕਿਉਂਕਿ ਸਾਡਾ ਮਨ ਇਹਨਾਂ ਚੋਰਾਂ ਦੇ ਅਧੀਨ ਕ੍ਰਿਆ ਅਤੇ ਪ੍ਰਤੀ ਕ੍ਰਿਆ ਕਰ ਰਿਹਾ ਹੈ ਤਦ ਇਹ ਦੁਸ਼ਮਣ ਸਾਡੇ ਗੁਰੂ ਹਨ ਅਤੇ ਗੁਰੂ ਗ੍ਰੰਥ ਸਾਹਿਬ ਨਹੀਂ

ਸਾਡੇ ਸਾਰੇ ਯਤਨ ਸੰਗਤ ਨੂੰ ਇਹ ਦੱਸਣ ਤੇ ਕੇਂਦਰਤ ਹਨ ਕਿ  ਸਾਨੂੰ ਸਾਡੇ ਹਿਰਦੇ ਨੂੰ ਮਨਮੁਖ ਤੋ ਗੁਰਮੁਖ ਵਿੱਚ ਬਦਲਣ ਲਈ ਕਿਸ ਚੀਜ ਦੀ ਜਰੂਰਤ ਹੈ ਇਸ ਅਸ਼ਟਪਦੀ ਵਿੱਚ ਦਿੱਤੇ ਸੁਨੇਹੇ ਨੂੰ ਸਮਝਣ, ਵਿਸ਼ਵਾਸ ਕਰਨ ਅਤੇ ਅਮਲ ਵਿੱਚ ਲਿਆਉਣ ਦੀ ਜਰੂਰਤ ਹੈ ਸਭ ਤੋ ਮਹੱਤਵਪੂਰਣ ਹੈ ਤਾਂ ਜੋ ਅਸੀ ਆਪਣੇ ਰੂਹਾਨੀ ਟੀਚੇ ਪ੍ਰਾਪਤ ਕਰ ਸਕੀਏਇਹ ਸਾਨੂੰ ਸਾਡੀ ਹੁਣ ਦੀ ਸਥਿਤੀ ਮਨਮੁਖ ਤੋ ਬਦਲ ਕੇ ਅਜਿਹੇ ਰਸਤੇ ਜੋ ਸਚ ਅਕਾਲ ਪੁਰਖ ਅਤੇ ਸੱਚਖੰਡ ਦੀ ਖੋਜ ਵੱਲ ਜਾਂਦਾ ਹੈ ਵੱਲ ਬਦਲਣਾ ਦੀ ਪ੍ਰਕ੍ਰਿਆ ਨੂੰ ਦਰਸਾਉਂਦਾ ਹੈਸਾਧ ਸ਼ਬਦ ਦਾ ਮਤਲਬ ਹੈ ਇੱਕ ਐਸਾ ਹਿਰਦਾ ਜਿਹੜਾ ਬਿਲਕੁਲ ਸਿੱਧਾ ਹੈਇਹ ਸਾਧਿਆ ਗਿਆ ਹੈ ਬਦਲ ਗਿਆ ਹੈ, ਸਾਫ ਹੋ ਗਿਆ ਹੈ ਅਤੇ ਸੱਚ ਵਿੱਚ ਸਾਧਿਆ ਗਿਆ ਹੈਇਥੇ ਹੁਣ ਪੰਜ,ਚੋਰਾਂ ਨਿੰਦਿਆ ਚੁਗਲੀ, ਆਸਾ,ਮਨਸਾ, ਤ੍ਰਿਸ਼ਨਾ ਅਤੇ ਈਰਖਾ ਦਾ ਕੋਈ ਪ੍ਰਭਾਵ ਨਹੀਂ ਹੈਇੱਕ ਸਾਧ ਮਾਇਆ ਦੇ ਕਿਸੇ ਵੀ ਰੂਪ ਤੋ ਵਿਚਲਿਤ ਨਹੀਂ ਹੋ ਸਕਦਾ ਇਹ ਪੂਰਨ ਤੋਰ ਤੇ ਸਚਿਆਰਾ ਬਣ ਚੁੱਕਾ ਹੈਇਹ ਸੱਚ ਨੂੰ ਸੁਣਦਾ, ਸੱਚ ਨੂੰ ਬੋਲਦਾ, ਅਤੇ ਸੱਚ ਦੀ ਸੇਵਾ ਕਰਦਾ ਹੈਇਕ ਸਾਧ ਨੇ ਮਨ ਉਪਰ ਜਿੱਤ ਪਾ ਲਈ ਹੁੰਦੀ ਹੈ ਅਤੇ ਇਸ ਤਰਾਂ ਕਰਨ ਨਾਲ ਉਹ ਸਾਰੇ ਹੀ ਬ੍ਰਹਿਮੰਡ ਉਪਰ ਜਿੱਤ ਪਾ ਲੈਂਦਾ ਹੈ, ਮਨ ਜੀਤੈ ਜਗੁ ਜੀਤਇੱਕ ਸਾਧ ਨੂੰ ਇੱਕ ਗੁਰਮੁਖ ਦੇ ਤੋਰ ਤੇ ਵੀ ਜਾਣਿਆ ਜਾਂਦਾ ਹੈ

ਮਨਮੁਖ ਤੋ ਗੁਰਮੁਖ ਵਿੱਚ ਤਬਦੀਲ ਹੋਣ ਲਈ ਸਾਨੂੰ ਬ੍ਰਹਮ ਗਿਆਨ ਦੇ ਅਭਿਆਸ ਦੀ ਜਰੂਰਤ ਹੈ ਜੋ ਸਰਵ ਸ਼ਕਤੀਮਾਨ ਵਲੋਂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਨੂੰ ਦਿੱਤਾ ਹੈਪੰਜ ਚੋਰ, ਨਿੰਦਿਆ, ਚੁਗਲੀ, ਆਸਾ,ਮਨਸਾ,ਤ੍ਰਿਸ਼ਨਾ ਅਤੇ ਈਰਖਾ ਡੂੰਘੀਆਂ, ਮਾਨਸਿਕ ਬਿਮਾਰੀਆਂ; ਹਨਸ਼ਬਦ ਗੁਰੂ ਸਾਨੂੰ ਇਹਨਾਂ ਬਿਮਾਰੀਆਂ ਤੋ ਛੁਟਕਾਰਾ ਪਾਉਣ ਲਈ ਦਵਾਈ ਦਾ ਨੁਸਖ਼ਾ ਹੈਜੇਕਰ ਅਸੀ ਨੁਸਖ਼ਾ ਹੀ ਪੜੀ ਜਾ ਰਹੇ ਹਾਂ ਪਰ ਦੱਸੀ ਹੋਈ ਦਵਾ ਨਹੀ ਲੈਂਦੇ, ਤਦ ਅਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਦੇ ਗੁਰੂ ਦੇ ਤੋਰ ਤੇ ਸਵੀਕਾਰ ਨਹੀ ਕਰ ਰਹੇਕੇਵਲ ਨੁਸਖ਼ੇ ਨੂੰ ਸੁਣਨ, ਗਾਉਣ ਅਤੇ ਇਸ ਅੱਗੇ ਝੁਕਣ ਨਾਲ, ਅਸੀ ਕੇਵਲ ਇੱਕ ਦੁਬਿਧਾ ਦੀ ਅਵਸਥਾ ਵਿੱਚ ਹਾਂਕਿਉ? ਕਿਉਂਕਿ ਸਾਡਾ ਮਨ ਅਰੋਗ ਨਹੀਂ ਹੋਵੇਗਾ ਜੇਕਰ ਅਸੀ ਦੱਸੀ ਹੋਈ ਦਵਾਈ ਨਹੀ ਲੈਂਦੇਅਸੀ ਆਪਣੇ ਰੂਹਾਨੀ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦੇ ਹਾਂ ਕਿਉਂਕਿ ਅਸੀ ਉਹ ਨਹੀ ਕਰ ਰਹੇ ਜੋ ਸ਼ਬਦ ਗੁਰੂ ਜੀ ਸਾਨੂੰ ਕਰਨ ਲਈ ਦੱਸ ਰਹੇ ਹਨਇਹ ਸਭ ਤੋ ਵੱਡਾ ਕਾਰਨ ਹੈ ਕਿ ਜਿਆਦਾ ਸੰਗਤ ਧਰਮ ਖੰਡ ਜਾਂ ਇਸ ਤੋ ਥਲੇ ਹੀ ਰਹਿ ਰਹੀ ਹੈ ਜਿਸ ਤਰਾਂ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਵਿੱਚ ਵਿਖਿਆਨ ਕੀਤਾ ਹੈ

ਸਾਡੇ ਬਿਮਾਰ ਮਨ ਲਈ ਇੱਕ ਨੁਸਖ਼ਾ ਗੁਰੂ ਅਰਜਨ ਦੇਵ ਜੀ ਇਸ ਅਸ਼ਟਪਦੀ ਵਿੱਚ ਇੱਕ ਚਾਨਣ ਰੂਹ,ਸਾਧ ਦੀ ਮਹਾਨਤਾ ਬਾਰੇ ਦੱਸ ਰਹੇ ਹਨਆਓ ਇਹ ਸਮਝਣ ਦਾ ਯਤਨ ਕਰੀਏ ਕਿ ਇਹ ਸ਼ਬਦ ਸਾਨੂੰ ਕੀ ਦੱਸ ਰਿਹਾ ਹੈ

        ਸਲੋਕੁ

ਅਗਮ ਅਗਾਧਿ ਪਾਰਬ੍ਰਹਮੁ ਸੋਇ

ਜੋ ਜੋ ਕਹੈ ਸੁ ਮੁਕਤਾ ਹੋਇ

ਸੁਨਿ ਮੀਤਾ ਨਾਨਕੁ ਬਿਨਵੰਤਾ

ਸਾਧ ਜਨਾ ਕੀ ਅਚਰਜ ਕਥਾ ॥ 

ਸ੍ਰੀ  ਗੁਰੂ ਗ੍ਰੰਥ ਸਾਹਿਬ ੨੭੧

ਇਸ ਅਸ਼ਟਪਦੀ ਵਿੱਚ ਸਾਧ ਅਤੇ ਪਾਰਬ੍ਰਹਮ ਵਿਚਕਾਰ ਬ੍ਰਹਮ ਰਿਸ਼ਤੇ ਬਾਰੇ ਵਿਆਖਿਆ ਕੀਤੀ ਗਈ ਹੈ ਅਤੇ ਸਿੱਖਾਂਗੇ ਜਦ ਅਸੀਂ ਸੁਖਮਨੀ ਬਾਣੀ ਵਿੱਚ ਦਿੱਤੇ ਬ੍ਰਹਮਗਿਆਨ ਤੇ ਚਰਚਾ ਕਰਾਂਗੇਅਸੀ ਉਸ ਇੱਕ ਤੱਕ ਕਿਵੇਂ ਪਹੁੰਚ ਸਕਦੇ ਹਾਂ ਜੋ ਆਮ ਆਦਮੀ ਦੀ ਪਹੁੰਚ ਤੋ ਪਰੇ ਹੈ, ਇਸ ਸ਼ਬਦ ਵਿੱਚ ਬ੍ਰਹਮ ਸ਼ਬਦਾਂ ਰਾਹੀ ਬੜੇ ਹੀ ਸਾਦੇ ਅਤੇ ਥੋੜੇ ਸ਼ਬਦਾਂ ਵਿੱਚ ਇਸ ਦੀ ਵਿਆਖਿਆ ਕੀਤੀ ਗਈ ਹੈ

ਪਾਰ ਬ੍ਰਹਮ ਅਗੰਮ ਹੈ, ਭਾਵ ਸਰਵ ਉਚ ਪ੍ਰਮਾਤਮਾ  ਆਦਮੀ ਦੀ ਪਹੁੰਚ ਤੋ ਪਰੇ ਹੈ

ਪਾਰਬ੍ਰਹਮ ਅਗਾਧ ਹੈ,ਭਾਵ ਸਰਵ ਉਚ ਪ੍ਰਮਾਤਮਾ ਅਨੰਤ ਬੇਅੰਤ ਅਤੇ ਮਿਣਿਆ ਨਹੀ ਜਾ ਸਕਦਾਇਸ ਲਈ ਅਸੀ ਆਮ ਤੋਰ ਤੇ ਆਪ ਹੁਣ ਅਨੰਤ ਅਤੇ ਬੇਅੰਤ ਤੱਕ ਕਿਵੇਂ ਪਹੁੰਚ ਸਕਦੇ ਹਾਂਜਦ ਅਸੀ ਉਸਦਾ ਨਾਮ ਸਤਿ ਨਾਮਜਪਦੇ ਹਾਂਤਦ ਅਸੀਂ ਆਮ ਤਰੀਕੇ ਨਾਲ ਹੀ ਉਸ ਨਾ ਮਿਲਣ ਵਾਲੇ ਮਾਲਕ ਨੂੰ ਪਾ ਸਕਦੇ ਹਾਂਇਹ ਉਸ ਦੁਆਰਾ ਹੀ ਪਾਇਆ ਜਾ ਸਕਦਾ ਹੈ ਜੋ ਉਸਦੀ ਮਹਿਮਾ ਕਰਦਾ ਹੈ ਅਤੇ ਜੋ ਉਸਦੀ ਸੇਵਾ ਕਰਦਾ ਹੈਅਕਾਲ ਪੁਰਖ ਦੀ ਸਭ ਤੋ ਉਚਤਮ ਸੇਵਾ ਉਸਦਾ ਨਾਮ ਸਿਮਰਨ ਹੈਜੋ ਵੀ ਸੱਚ ਦੀ ਸੇਵਾ ਕਰਦਾ ਹੈ, ਪੰਜ ਚੋਰਾ ਉਪਰ ਕਾਬੂ ਪਾਉਂਦਾ ਹੈ ਆਪਣੀਆਂ ਇੱਛਾਵਾਂ, ਆਸਾ ਮਨਸਾ ਨੂੰ ਮਾਰਦਾ ਹੈ ਅਤੇ ਨਿੰਦਿਆ,ਚੁਗਲੀ, ਈਰਖਾ ਤੋ ਬਚਿਆ ਰਹਿੰਦਾ ਹੈ ਇੱਕ ਸਾਧ ਬਣ ਜਾਦਾ ਹੈ

ਅਜਿਹੀਆਂ ਰੂਹਾਂ ਬਹੁਤ ਹੀ ਦੁਰਲਭ ਹਨ ਅਤੇ ਉਹਨਾਂ ਦੀਆਂ ਰੂਹਾਨੀ ਕਹਾਣੀਆ ਅਤੇ ਪ੍ਰਾਪਤੀਆਂ ਬੜੀਆਂ ਵਿਲੱਖਣ ਅਤੇ ਅਚਰਜ ਬਣ ਜਾਂਦੀਆਂ ਹਨਉਹ ਸਰਵ ਸ਼ਕਤੀਮਾਨ ਵਿੱਚ ਲੀਨ ਰਹਿੰਦੇ ਹਨ ਅਤੇ ਉਸ ਨਾਲ ਇੱਕ ਹੋ ਜਾਂਦੇ ਹਨਕੇਵਲ ਅੱਗੇ ਇੱਕ ਸੱਚ ਵਿੱਚ ਹੀ ਗੁਰਮੁਖ ਕਹੇ ਜਾਂਦੇ ਹਨ

ਅਸਟਪਦੀ

ਸਾਧ ਕੈ ਸੰਗਿ ਮੁਖ ਊਜਲ ਹੋਤ

ਸਾਧਸੰਗਿ ਮਲੁ ਸਗਲੀ ਖੋਤ

ਸਾਧ ਕੈ ਸੰਗਿ ਮਿਟੈ ਅਭਿਮਾਨੁ

ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ

ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ

ਸਾਧਸੰਗਿ ਸਭੁ ਹੋਤ ਨਿਬੇਰਾ

ਸਾਧ ਕੈ ਸੰਗਿ ਪਾਏ ਨਾਮ ਰਤਨੁ

ਸਾਧ ਕੈ ਸੰਗਿ ਏਕ ਊਪਰਿ ਜਤਨੁ

ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ

ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ

ਅਸੀ ਐਸੀਆਂ ਰੂਹਾਂ ਦੀ ਸੰਗਤ ਵਿੱਚ ਆਪਣਾ; ਜੀਵਣ ਸਫਲਾ ਕਰ ਸਕਦੇ ਹਾਂ ਜਿਨ੍ਹਾਂ ਨੇ ਮਨ ਉਪਰ ਜਿੱਤ ਪਾ ਲਈ ਹੈ ਅਤੇ ਇੱਕ ਸਾਧ ਬਣ ਗਏ ਹਨਇਕ ਸਾਧ ਦੀ ਸੰਗਤ ਵਿੱਚ ਸਾਧ ਸੰਗਤ ਵਿੱਚ ਅਸੀ ਮਾਨਸਿਕ ਬਿਮਾਰੀਆਂ ਤੋ ਰਾਹਤ ਪਾਉਂਦੇ ਹਾਂਇਹਨਾਂ ਮਾਨਸਿਕ ਬਿਮਾਰੀਆਂ ਨੇ ਸਾਡਾ ਮਨ ਹਰਾਮੀ ਬਣਾ ਦਿੱਤਾ ਹੈ ਕਿਉਂਕਿ ਸਾਡੇ ਰੋਜ਼ਾਨਾ ਦੀਆ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਸਾਡੇ ਇਹਨਾਂ ਦੁਸ਼ਮਣਾ ਦੇ ਪ੍ਰਭਾਵ ਅਧੀਨ ਹੋ ਰਹੀਆ ਹਨ

ਸਾਧ ਦੀ ਸੰਗਤ ਸਾਨੂੰ ਮਨ ਉਪਰ ਜਿੱਤ ਪਾ ਕੇ ਅੰਦਰੋਂ ਸਾਫ ਕਰਦੀ ਹੈਇਸ ਤਰਾਂ ਕਰਨਾ ਨਾਲ ਅਸੀ ਸ੍ਰੀ ਅਕਾਲ ਪੁਰਖ ਜੀ ਦੀ ਦਰਗਾਹ ਵਿੱਚ ਮਾਨ ਪਾਵਾਂਗੇ

ਜਿੰਨੀ ਦੇਰ ਅਸੀਂ ਪੰਜ ਚੋਰਾਂ ਅਤੇ ਦੂਸਰੀਆਂ ਮਾਨਸਿਕ ਬਿਮਾਰੀਆਂ ਦੇ ਕਾਬੂ ਅਧੀਨ ਹਾਂ, ਅਸੀ ਗੁਰਮੁਖ ਨਹੀ ਬਣ ਸਕਦੇਕੇਵਲ ਇੱਕ ਸਾਧ ਦੀ ਸੰਗਤ ਸਾਨੂੰ ਮਨਮੁਖ ਤੋ ਗੁਰਮੁਖ ਵਿੱਚ ਬਦਲ ਸਕਦੀ ਹੈ ਕੇਵਲ ਸਾਧ ਸੰਗਤ ਸਾਡੀ ਹਉਮੈ ਨੂੰ ਮਾਰਨ ਵਿੱਚ ਮਦਦ ਕਰ ਸਕਦੀ ਹੈਕਿਸ ਤਰਾਂ? ਸਾਧ ਨੇ ਪਹਿਲਾ ਹੀ ਆਪਣੀ ਹਉਮੈ ਮਾਰ ਲਈ ਹੈ ਅਤੇ ਉਹ ਸਾਨੂੰ ਸਿਖਾਉਂਦਾ ਹੈ ਅਤੇ ਸਾਨੂੰ ਵੀ ਇਸ ਨੂੰ ਮਾਰਨ ਲਈ ਅਸੀਸ ਦਿੰਦਾ ਹੈ

ਜਦ ਤੱਕ ਅਸੀ ਹਉਮੈ ਦੇ ਕਸ਼ਟ ਝਾਗ ਰਹੇ ਹਾਂ ਸਾਡੀ ਰੂਹ ਸਾਧ ਦੇ ਪੂਰਨ ਬ੍ਰਹਮ ਗਿਆਨ ਪੂਰਨਾ ਤੱਤ ਗਿਆਨ ਦੀ ਧਾਰਨੀ ਨਹੀ ਹੋ ਸਕਦੀਇੱਕ ਵਾਰ ਜਦ ਮਨ ਸਾਫ ਹੋ ਜਾਂਦਾ ਹੈ ਅਤੇ ਸਵੈ ਮਾਨ ਪੂਰੀ ਤਰਾਂ ਚਲਾ ਜਾਂਦਾ ਹੈ ਤਦ ਸਾਡੀ ਆਪਣੀ ਮਤ ਮਿਟ ਜਾਂਦੀ ਹੈ ਇਸ ਬਿੰਦੁ ਤੇ ਪੂਰਨ ਤੱਤ ਗਿਆਨ ਸਾਡੇ ਵਿੱਚ ਵਹਿਣਾ ਸ਼ੁਰੂ ਹੁੰਦਾ ਹੈਇਸ ਸਮੇਂ ਅਸੀ ਗੁਰਬਾਣੀ ਨੂੰ ਸੱਚਮੁੱਚ ਸਮਝਣਾ ਸ਼ੁਰੂ ਕਰ ਦਿੰਦੇ ਹਾਂਹਾਲਾਂਕਿ ਕੇਵਲ ਇੱਕ ਸਾਧ ਹੀ ਬ੍ਰਹਮ ਗਿਆਨ ਦੇ ਸਾਰੇ ਗਹਿਣੇ ਅਤੇ ਹੀਰੇ ਪੂਰੀ ਤਰਾਂ ਕੱਢਣ ਦੇ ਯੋਗ ਹੁੰਦਾ ਹੈ

ਸਾਧ ਦੀ ਸੰਗਤ ਵਿੱਚ ਅਸੀ ਸਾਧ ਦੁਆਰਾ ਬਖਸ਼ਿਸ਼ ਪ੍ਰਾਪਤ ਕਰਦੇ ਹਾਂਅਸੀ ਕਰਮ ਖੰਡ ਕ੍ਰਿਪਾ ਦੀ ਸਲਤਨਤ ਤਕ ਉਠਾਏ ਜਾਂਦੇ ਹਾਂਸਾਧ ਸਾਡਾ ਵਿਚੋਲਾ ਬਣ ਜਾਂਦਾ ਹੈਹਰਿ ਦਰਗਹ ਕਾ ਬਸੀਠੁਅਤੇ ਪਤੀ ਪਰਮਾਤਮਾ ਸਾਡੀ ਰੂਹ ਨੂੰ ਪਤਨੀ ਦੇ ਤੋਰ ਤੇ ਸਵੀਕਾਰ ਕਰਦਾ ਹੈ ਅਸੀ ਸੁਹਾਗਣ ਦੇ ਤੋਰ ਤੇ ਜਾਣੇ ਜਾਂਦੇ ਹਾਂਅਸੀ ਸਮਾਧੀ ਦਾ ਅਨੁਭਵ ਕਰਨਾ ਸ਼ੁਰੂ ਕਰਦੇ ਹਾਂਜਦ ਸੁਹਾਗਣ ਨਾਮ ਸਿਮਰਨ ਕਰਦੀ ਹੈ ਤਾਂ ਪਰਮਾਤਮਾ ਸਥੂਲ ਰੂਪ ਵਿੱਚ ਸਾਧ ਦੀ ਸੰਗਤ ਵਿੱਚ ਪ੍ਰਗਟ ਹੁੰਦਾ ਹੈ ਐਸੀਆਂ ਸੁਹਾਗਣਾਂ ਸਮਾਧੀ ਵਿੱਚ ਪਰਮਾਤਮਾ ਨੂੰ ਸਥੂਲ ਰੂਪ ਵਿੱਚ ਮਹਿਸੂਸ ਕਰਦੀਆਂ ਹਨਰੂਹਾਨੀ ਤਾਕਤ ਅਤੇ ਥਿੜਕਣ ਅਜਿਹੀਆਂ ਸੁਹਾਗਣਾਂ ਦੁਆਰਾ ਸਥੂਲ ਰੂਪ ਵਿੱਚ ਮਹਿਸੂਸ ਕੀਤੀ ਜਾਂਦੀ ਹੈ

ਜਦ ਅਸੀ ਰੁਹਾਨੀਅਤ ਦੀ ਇਸ ਅਵਸਥਾ ਵਿੱਚ ਪਹੁੰਚਦੇ ਹਾਂ ਸਾਡੀਆਂ ਸਾਰੀਆਂ ਮਾਨਸਿਕ ਬਿਮਾਰੀਆਂ ਗਾਇਬ ਹੋ ਜਾਂਦੀਆਂ ਹਨ ਅਤੇ ਅੱਗੇ ਇਸਦੇ ਫਲਸਰੂਪ ਸਾਡਾ ਮਨ ਅਤੇ ਅੰਦਰ ਪੂਰੀ ਤਰਾਂ ਸਾਫ ਅਤੇ ਸਾਡੇ ਇਹਨਾਂ ਦੁਸ਼ਮਣਾ ਦੇ ਪ੍ਰਭਾਵ ਤੋ ਮੁਕਤ ਹੋ ਜਾਂਦਾ ਹੈ

ਨਾਮ ਅਮੋਲਕ ਹੀਰਾ ਹੈਜਿਹੜਾ ਅਜਿਹੀਆਂ ਰੂਹਾਂ ਦੀ ਸੰਗਤ ਵਿੱਚ ਪ੍ਰਾਪਤ ਹੁੰਦਾ ਹੈ ਜਿਹੜੀਆਂ ਇੱਕ ਸਾਧ ਇੱਕ ਪੂਰਨ ਸੰਤ, ਇੱਕ ਪੂਰਨਾ ਬ੍ਰਹਮ ਗਿਆਨੀ, ਇੱਕ ਪੂਰਨ ਸਤਿਗੁਰੂ ਬਣ ਗਈਆ ਹਨਇਹ ਅਜਿਹਾ ਸਮਾਂ ਹੈ ਜਦੋਂ ਸੱਚ ਖੰਡ ਹੀ ਯਾਤਰਾ, ਸਾਡੇ ਪਿਆਰੇ ਪਾਰਬ੍ਰਹਮ ਪਰਮੇਸਰ ਨੂੰ ਮਿਲਣ ਦੀ ਯਾਤਰਾ ਸ਼ੁਰੂ ਹੁੰਦੀ ਹੈ ਤਦ ਹੀ ਇਸਨੂੰ ਗੁਰਪ੍ਰਸ਼ਾਦੀ ਖੇਡ ਕਿਹਾ ਗਿਆ ਹੈਇਹ ਖੇਡ ਸਾਡੇ ਮਨ ਵਿੱਚ ਸਾਧ ਦੁਆਰਾ ਨਾਮ ਦਾ ਪੌਦਾ ਲਗਾਉਣ ਨਾਲ ਸ਼ੁਰੂ ਹੁੰਦੀ ਹੈ ਸਾਧ ਇੱਕ ਅਜਿਹਾ ਸੰਤ ਹੈ, ਜੋ ਆਪ ਅਕਾਲ ਪੁਰਖ ਵਿੱਚ ਅਭੇਦ; ਹੋ ਗਿਆ ਹੈ ਅਤੇ ਸੰਗਤ ਨੂੰ ਗੁਰਪ੍ਰਸ਼ਾਦੀ ਨਾਮ ਦੇ ਕੇ ਉਸ ਦੀਆ ਬਖ਼ਸ਼ਸ਼ਾਂ ਪ੍ਰਾਪਤ ਕਰਦਾ ਹੈ

ਕੋਈ ਵੀ ਪੂਰੀ ਤਰਾਂ ਸਾਧ ਦੀ ਵਿਆਖਿਆ ਨਹੀ ਕਰ ਸਕਦਾ ਕਿਉਂਕਿ ਅਜਿਹੀਆਂ ਰੂਹਾਂ ਅਕਾਲ ਪੁਰਖ ਨਾਲ ਇੱਕ ਬਣ ਜਾਂਦੀਆਂ ਹਨ ਅਤੇ ਉਹਨਾਂ ਦੀ ਮਹਿਮਾ ਐਸੀ ਬੇਅੰਤ,ਕਿਸੇ ਮਾਪਣ ਤੋ ਪਰੇ ਅਤੇ ਐਸੀ  ਅਵਿਆਖਿਆਤ ਜੈਸਾ ਸਰਵ ਸ਼ਕਤੀਮਾਨ ਆਪ ਹੈ

ਸਾਧ ਕੈ ਸੰਗਿ ਅਗੋਚਰੁ ਮਿਲੈ

ਸਾਧ ਕੈ ਸੰਗਿ ਸਦਾ ਪਰਫੁਲੈ

ਸਾਧ ਕੈ ਸੰਗਿ ਆਵਹਿ ਬਸਿ ਪੰਚਾ

ਸਾਧਸੰਗਿ ਅੰਮ੍ਰਿਤ ਰਸੁ ਭੁੰਚਾ

ਸਾਧਸੰਗਿ ਹੋਇ ਸਭ ਕੀ ਰੇਨ

ਸਾਧ ਕੈ ਸੰਗਿ  ਮਨੋਹਰ ਬੈਨ

ਸਾਧ ਕੈ ਸੰਗਿ ਨ ਕਤਹੂੰ ਧਾਵੈ

ਸਾਧਸੰਗਿ ਅਸਥਿਤਿ ਮਨੁ ਪਾਵੈ

ਸਾਧ ਕੈ ਸੰਗਿ ਮਾਇਆ ਤੇ ਭਿੰਨ

ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ

ਅਗੋਚਰ ਤੋ ਭਾਵ ਹੈ ਜਿਹੜਾ ਸਾਡੀਆਂ ਇੰਦਰੀਆਂ ਪੰਜ ਗਿਆਨ ਇੰਦਰੀਆਂ ਦੀ ਪਹੁੰਚ ਤੋ ਪਰੇ  ਹੈ ਇਥੇ ਕੇਵਲ ਇੱਕ ਹੀ ਅਗੋਚਰ ਹੈ ਅਤੇ ਉਹ ਹੈ ਪਾਰਬ੍ਰਹਮ ਪਰਮੇਸ਼ਰ

ਅਸੀ ਉਸ ਨੂੰ ਕਿਥੇ ਮਿਲ ਸਕਦੇ ਹਾਂ? ਇੱਕ ਸਾਧ ਦੀ ਸੰਗਤ ਵਿੱਚਅਜਿਹੀਆਂ ਰੂਹਾਂ ਦੀ ਸੰਗਤ ਨਾਲ ਅਸੀ ਸਰਵ ਸ਼ਕਤੀਮਾਨ ਦਾ ਅਨੁਭਵ ਕਰ ਸਕਦੇ ਹਾਂਇੱਕ ਵਾਰ ਜਦੋਂ ਅਸੀ ਅਜਿਹਾ, ਕਰ ਲੈਂਦੇ ਹਾਂ ਤਦ ਅਸੀ ਆਪਣੇ ਮਨ ਅਤੇ ਰੂਹ ਵਿੱਚ ਅਨਾਦਿ ਖੁਸ਼ੀਆਂ ਅਤੇ ਅਨਾਦਿ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈਅਸੀ ਸਾਧ ਦੀ ਸੰਗਤ ਵਿੱਚ ਪੰਜ ਦੂਤਾ ਤੇ ਕਾਬੂ ਪਾਉਣ ਦੇ ਯੋਗ ਹੋ ਜਾਂਦੇ ਹਾਂ ਇਸ ਤਰਾਂ ਕਰਨ ਨਾਲ ਅਸੀ ਅਮ੍ਰਿਤ ਰਸ ਦਾ ਸੁਆਦ ਵੀ ਮਾਣਦੇ ਹਾਂਇਸ ਤੋ ਭਾਵ ਹੈ ਕਿ ਜਦ ਸਮਾਧੀ ਵਿੱਚ ਜਾਂਦੇ ਹਾਂ ਤਾ ਲਗਾਤਾਰ ਅਮ੍ਰਿਤ ਰਸ ਦਾ ਅਨੰਦ ਮਾਣਦੇ ਹਾਂਤੁਹਾਡੇ ਵਿਚੋਂ ਕੁਝ  ਜਿਨਾ ਨੇ ਪਹਿਲਾ ਹੀ ਇਸ ਰੂਹਾਨੀ ਅਵਸਥਾ ਦੀ ਉਪਲਭਦੀ ਕਰ ਲਈ ਹੈ ਉਹਨਾਂ ਪਹਿਲਾਂ ਹੀ ਸਰਵ ਸ਼ਕਤੀਮਾਨ ਦੀ ਸਥੂਲ ਹੋਂਦ ਨੂੰ ਅਮ੍ਰਿਤ ਰਸ ਰਾਹੀ ਸਮਾਧੀ ਵਿੱਚ ਨਾਮ ਸਿਮਰਨ ਕਰਦਿਆਂ ਮਹਿਸੂਸ ਕੀਤਾ ਹੈ

ਐਸੇ ਅਨੁਭਵ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੀ ਸੰਗਤ ਵਿੱਚ ਵਾਪਰਦੇ ਹਨਅਸੀ ਕਰਮ ਖੰਡ ਵਿੱਚ ਸੁਹਾਗਣ ਬਣਦੇ ਹਾਂ ਜਦ ਅਸੀ ਆਪਣੇ ਸਾਧ ਦੀ ਅਸੀਸ ਰਾਹੀ ਪਰਮਾਤਮਾ ਦੀ ਪਤਨੀ ਦੇ ਤੋਰ ਤੇ ਸਵੀਕਾਰੇ ਜਾਂਦੇ ਹਾਂ ਜਦ ਸਾਡਾ ਅਕਾਲ ਪੁਰਖ ਨਾਲ ਵਿਆਹ ਹੁੰਦਾ ਹੈ ਤਾਂ ਅਸੀ ਸਦਾ ਸੁਹਾਗਣ ਬਣ ਜਾਂਦੇ ਹਾਂਤਦ ਅਸੀ ਸੱਚ ਖੰਡ ਵਿੱਚ ਠਹਿਰਦੇ ਹਾਂਜਦ ਅਸੀ ਇਹਨਾਂ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੀ ਸੰਗਤ ਵਿੱਚ ਸ਼ਾਮਿਲ ਹੁੰਦੇ ਹਾਂ ਤਾਂ ਅਸੀ ਆਪਣੀ ਹਉਮੈ ਨੂੰ ਮਾਰਨਾ ਸਿੱਖਦੇ ਹਾਂਆਪਣੀ ਹਉਮੈ ਨੂੰ ਮਾਰ ਕੇ ਅਸੀ ਬੜੇ ਹੀ ਨਿਮਾਣੇ ਬਣ ਜਾਦੇ ਹਾਂਅਸੀ ਹਰ ਇੱਕ ਦੇ ਚਰਨਾ ਦੀ ਧੂੜ ਬਣ ਜਾਂਦੇ ਹਾਂਇਹ ਹੈ ਜੋ ਸਦਾ ਸੁਹਾਗਣ ਹੈ ਜਾਂ ਇੱਕ ਪੂਰਨ ਸੰਤ ਹੈਇੱਕ ਸੰਤ ਸਾਰੇ ਬ੍ਰਹਿਮੰਡ ਦੇ ਪੈਰਾ ਦੀ ਧੂੜ ਵਿੱਚ ਰਹਿੰਦਾ ਹੈ, ਅਤੇ ਇਸ ਗੁਣ ਕਾਰਨ ਆਤਮ ਰਸ ਦਾ ਅਨੰਦ ਮਾਣਦਾ ਹੈਆਤਮ ਰਸ ਅਨੰਦ ਦੀ ਸਭ ਤੋ ਉਚਤਮ ਅਵਸਥਾ ਹੈ ਅਤੇ ਅਨਾਦਿ ਖੁਸ਼ੀ ਹੈਇੱਕ ਕਦੀ ਨਾ ਖਤਮ ਹੋਣ ਵਾਲੀ ਅਨਾਦਿ ਖੁਸ਼ੀ, ਸਤ ਚਿਤ ਅਨੰਦ ਅਤੇ ਮਾਲਕ ਦੀ ਸ਼ੁੱਧ ਅਤਿ ਨਿਮਰਤਾ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈਅਤੇ ਸਚਖੰਡ ਦੀ ਕੁੰਜੀ ਹੈਇਹ ਖੁਸ਼ੀ ਕੇਵਲ ਉਦੋਂ ਵਾਪਰਦੀ ਹੈ ਜਦ ਸਾਡੀ ਹਉਮੈ ਪੂਰੀ ਤਰਾਂ ਮਰ ਜਾਂਦੀ ਹੈ ਅਤੇ ਇਹ ਕੇਵਲ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੀ ਸੰਗਤ ਵਿੱਚ ਗੁਰੂ ਦੀ ਕ੍ਰਿਪਾ, ਗੁਰ ਕ੍ਰਿਪਾ ਨਾਲ ਵਾਪਰਦਾ ਹੈ

ਜਦ ਅਸੀ ਅਜਿਹੀ ਨਿਮਰਤਾ ਆਪਣੀ ਹਉਮੈ ਨੂੰ ਮਾਰ ਕੇ ਪ੍ਰਾਪਤ ਕਰ ਲੈਂਦੇ ਹਾਂ ਤਾਂ ਅਸੀ ਨਿਰਵੈਰ ਬਣ ਜਾਂਦੇ ਹਾਂ:-

·         ਸਾਡਾ ਕਿਸੇ ਨਾਲ ਕੋਈ ਵੈਰ ਨਹੀ ਰਹਿੰਦਾ

·         ਅਸੀ ਵੈਰੀ ਮਿੱਤਰ ਸਭ ਨਾਲ ਇਕੋ ਜਿਹਾ ਵਰਤਦੇ ਹਾਂ;

·         ਜਿਸ ਤਰਾਂ ਅਸੀ ਸਾਰਿਆ ਨੂੰ ਇਕੋ ਜਿਹਾ ਸਮਝਦੇ ਹਾਂ

·         ਅਸੀ ਕਿਸੇ ਨੂੰ ਵੀ ਕੋਈ ਦੁੱਖ ਨਹੀ ਪਹੁੰਚਾਉਂਦੇ

·         ਅਸੀ ਹਮੇਸ਼ਾ ਮਿੱਠੇ ਬੋਲ ਬੋਲਦੇ ਹਾਂ, ਜਿਹੜੀ ਕਿ ਅਕਾਲ ਪੁਰਖ ਦਾ ਇੱਕ ਮਹੱਤਵਪੂਰਨ ਗੁਣ ਹੈ

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ੭੮੪

ਇਸ ਪੱਧਰ ਤੇ ਸਾਡੇ ਸ਼ਬਦ ਦੂਸਰਿਆਂ ਲਈ ਅਚਰਜ ਕਰਦੇ ਹਨਸਾਡੇ ਸ਼ਬਦ ਅਸਰਦਾਇਕ ਹੋ ਜਾਂਦੇ ਹਨਲੋਕ ਇਹਨਾਂ ਸ਼ਬਦਾਂ ਨੂੰ ਸੁਣਨਾ ਪਸੰਦ ਕਰਦੇ ਹਨ ਅਤੇ ਇਹਨਾਂ ਤੇ ਅਮਲ ਕਰਦੇ ਹਨਇਹ ਇੱਕ ਸੰਤ ਦੀ ਨਿਸ਼ਾਨੀ ਹੈਇਸ ਤਰਾਂ ਅਸੀ ਇੱਕ ਸੰਤ ਨੂੰ ਪਹਿਚਾਣ ਸਕਦੇ ਹਾਂ

ਸਾਧ ਦੀ ਸੰਗਤ ਵਿੱਚ ਸਾਡਾ ਮਨ ਸਥਿਰ ਹੋ ਜਾਂਦਾ ਹੈਇਹ ਮਾਨਸਿਕ ਦੁਸ਼ਮਣਾ ਦੁਆਰਾ ਵਿਚਲਿਤ ਨਹੀ ਹੁੰਦਾਇਹ ਸਾਡੇ ਦੁਆਲੇ ਕੋਈ ਅਸੱਤ ਕਾਰਜ ਵਾਪਰਨ ਨਾਲ ਵਿਚਲਿਤ ਨਹੀ ਹੁੰਦਾਅਸੀ ਸਤ ਕਰਮਾਂ ਅਤੇ ਅਸਤ ਕਰਮਾਂ ਵਿੱਚ ਫਰਕ ਪਹਿਚਾਨਣ ਦੇ ਯੋਗ ਹੋ ਜਾਂਦੇ ਹਾਂਅਸੀ ਕੋਈ ਵੀ ਅਸੱਤ ਕਰਮ ਕਰਨ ਤੋ ਰੁਕ ਜਾਂਦੇ ਹਾਂਸਾਡਾ ਮਨ ਹਮੇਸ਼ਾ ਅਕਾਲ ਪੁਰਖ ਦੇ ਚਰਨ ਕਮਲਾ ਵਿੱਚ ਲੀਨ ਹੋ ਜਾਂਦਾ ਹੈਨਾਮ ਵਿੱਚ ਲੀਨ ਹੋ ਜਾਂਦਾ ਹੈਅਸੀ ਕੋਈ ਵੀ ਅਜਿਹਾ ਕੰਮ ਨਹੀ ਕਰਦੇ ਜਿਹੜਾ ਸਾਨੂੰ ਅੰਮ੍ਰਿਤ ਤੋ ਵਾਂਝਾ ਕਰ ਦੇਵੇ

ਸਾਧ ਦੀ ਸੰਗਤ ਵਿੱਚ ਅਸੀ ਸੰਸਾਰਿਕ ਭੁਚਲਾਵੇ ਤੋ ਪ੍ਰਭਾਵਿਤ ਨਹੀ ਹੁੰਦੇਸਾਡਾ ਮਨ ਸਥਿਰ ਹੁੰਦਾ ਹੈ ਅਤੇ ਅਕਾਲ ਪੁਰਖ ਵਿੱਚ ਲੀਨ ਰਹਿੰਦਾ ਹੈ ਇਹ ਸਰਵ ਸ਼ਕਤੀਮਾਨ ਦੀ ਸਭ ਤੋ ਉਤਮ ਸੇਵਾ ਹੈਉਹ ਸਾਡੇ ਨਾਲ ਬਹੁਤ ਖੁਸ਼ ਹੈ ਅਤੇ ਸਾਡੇ ਉਪਰ ਦਿਆਲ ਹੈਉਹ ਸਾਨੂੰ ਉਸਦੇ ਨੇੜੇ ਅਤੇ ਹੋਰ ਨੇੜੇ ਲੈ ਜਾਂਦੇ ਹੈ

ਸਾਧਸੰਗਿ ਦੁਸਮਨ ਸਭਿ ਮੀਤ

ਸਾਧੂ ਕੈ ਸੰਗਿ ਮਹਾ ਪੁਨੀਤ

ਸਾਧਸੰਗਿ ਕਿਸ ਸਿਉ ਨਹੀ ਬੈਰੁ

ਸਾਧ ਕੈ ਸੰਗਿ ਨ ਬੀਗਾ ਪੈਰੁ

ਸਾਧ ਕੈ ਸੰਗਿ ਨਾਹੀ ਕੋ ਮੰਦਾ

ਸਾਧਸੰਗਿ ਜਾਨੇ ਪਰਮਾਨੰਦਾ

ਸਾਧ ਕੈ ਸੰਗਿ ਨਾਹੀ ਹਉ ਤਾਪੁ

ਸਾਧ ਕੈ ਸੰਗਿ ਤਜੈ ਸਭੁ ਆਪੁ

ਆਪੇ ਜਾਨੈ ਸਾਧ ਬਡਾਈ

ਨਾਨਕ ਸਾਧ ਪ੍ਰਭੂ ਬਨਿ ਆਈ

ਅਜਿਹੀਆਂ ਰੂਹਾਂ ਦੀ ਸੰਗਤ ਵਿੱਚ ਅਸੀ ਇੱਕ ਸਾਧ ਹਿਰਦਾ, ਸਦਾ ਸੁਹਾਗਣਾਂ ਅਤੇ ਸੁਹਾਗਣਾਂ ਬਣ ਜਾਂਦੇ ਹਾਂ, ਜਿਹੜੀਆਂ ਅਮ੍ਰਿਤ ਦਾ ਅਨੰਦ ਲਗਾਤਾਰ ਮਾਣਦੀਆਂ ਹਨ ਅਤੇ ਸਾਡੀ ਰੂਹ ਪੂਰੀ ਤਰਾਂ ਸਾਫ, ਸੁੱਧ ਅਤੇ ਪਵਿਤਰ ਬਣ ਜਾਂਦੀ ਹੈਜਦ ਅਜਿਹਾ ਵਾਪਰਦਾ ਹੈ ਤਾਂ ਹਰ ਇੱਕ ਸਾਡੇ ਲਈ ਬਰਾਬਰ ਹੁੰਦਾ ਹੈਤਦ ਕੋਈ ਸਾਨੂੰ ਦੁਸ਼ਮਣ ਨਹੀ ਭਾਸਦਾਅਸੀ ਹਰੇਕ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂਇਥੇ ਕੋਈ ਨਫ਼ਰਤ ਨਹੀ ਹੁੰਦੀਇਥੇ ਹਰ ਜਗ੍ਹਾ ਪਿਆਰ ਹੁੰਦਾ ਹੈਸਾਡੀਆਂ ਸਾਰੀਆਂ ਕ੍ਰਿਆਵਾਂ ਅਤੇ  ਪ੍ਰਤੀ ਕ੍ਰਿਆਵਾ ਦੂਸਰਿਆਂ ਪ੍ਰਤੀ ਪਿਆਰ ਅਤੇ ਬਲੀਦਾਨ ਭਰੀਆ ਹੋ ਜਾਂਦੀਆਂ ਹਨ

ਸਾਧ ਦੀ ਸੰਗਤ ਵਿੱਚ ਅਸੀ ਇੱਕ ਦ੍ਰਿਸ਼ਟੀ ਬਣ ਜਾਂਦੇ ਹਾਂ ਭਾਵ ਅਸੀ ਹਰ ਇੱਕ ਨੂੰ ਇੱਕ ਨਜ਼ਰ ਨਾਲ ਦੇਖਦੇ ਹਾਂਐਸੀ ਰੂਹ ਦੀ ਜਿੰਦਗੀ ਵਿੱਚ ਕਿਤੇ ਵੀ ਕੋਈ ਘ੍ਰਿਣਾ ਨਹੀ ਹੁੰਦੀਹਰ ਇੱਕ ਵਿਅਕਤੀ ਮਿੱਤਰ ਹੈਕੋਈ ਵੀ ਵੈਰੀ ਨਹੀ ਹੁੰਦਾ ਕਿਸੇ ਨੂੰ ਵੀ ਭੈੜਾ ਨਹੀ ਵੇਖਿਆ ਜਾਂਦਾ ਹਰ ਇੱਕ ਵਿਅਕਤੀ ਮਿੱਤਰ ਹੈਕੋਈ ਵੀ ਵੈਰੀ ਨਹੀ ਹੁੰਦਾ ਕਿਸੇ ਨੂੰ ਵੀ ਭੈੜਾ ਨਹੀ ਵੇਖਿਆ ਜਾਂਦਾ ਹਰ ਇੱਕ ਰੂਹ ਵਿੱਚ ਅਕਾਲ ਪੁਰਖ ਦੀ ਜੋਤ ਭਾਸਦੀ ਹੈਇੱਕ ਸਾਧ ਹਰ ਇੱਕ ਵਿਅਕਤੀ ਨੂੰ ਇੰਨਾ ਪਿਆਰ ਕਰਦਾ ਹੈ ਜਿਨਾ ਅਕਾਲ ਪੁਰਖ ਨੂੰ ਪਿਆਰ ਕਰਦਾ ਹੈ ਅਤੇ ਇਹ ਸੱਚਾ ਪਿਆਰ ਹੈਅਜਿਹੀਆਂ ਰੂਹਾਂ ਦੀ ਸੰਗਤ ਵਿਚ ਕੁਸੰਗਤ ਦਾ ਪ੍ਰਭਾਵ ਮਿਟ ਜਾਂਦਾ ਹੈ

ਅਸੀਂ ਸੰਸਾਰਿਕ ਭੁਚਲਾਵਿਆਂ ਅਤੇ ਭੈੜੇ ਕੰਮਾਂ ਵਿਚ ਸ਼ਾਮਿਲ ਨਹੀਂ ਹੁੰਦੇ ਸਾਡੇ ਸਾਰੇ ਕਰਮ ਸੱਚੇ ਅਤੇ ਚੰਗੇ ਬਣ ਜਾਂਦੇ ਹਨ ਅਤੇ ਦੂਸਰਿਆਂ ਦੇ ਫਾਇਦੇ ਵਾਲੇ ਬਣ ਜਾਂਦੇ ਹਨ ਸਾਡੇ ਵਿਚ ਦੂਸਰਿਆਂ ਪ੍ਰਤੀ ਬਲੀਦਾਨ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ਅਸੀਂ ਦੂਸਰਿਆਂ ਲਈ ਜਿਊਣਾ ਅਤੇ ਦੂਸਰਿਆਂ ਪ੍ਰਤੀ ਪਿਆਰ ਅਤੇ ਚੰਗਾ ਕਰਨਾ ਪਸੰਦ ਕਰਦੇ ਹਾਂਅਤਿ ਨਿਮਰਤਾ ਨਾਲ ਹਉਮੈ ਦੇ ਨਾ ਹੋਣ ਦੀ ਅਵਸਥਾ ਦੀ ਪਹਿਚਾਣ ਹੁੰਦੀ ਹੈ ਇਹ ਸਾਡੇ ਵਿਚ ਅਨਾਦਿ ਖੁਸ਼ੀਆਂ ਲੈ ਕੇ ਆਉਂਦੀ ਹੈ ਪਰਮ ਅਨੰਦ ਅਤੇ ਸਤ ਚਿੱਤ ਅਨੰਦ ਅਤੇ ਇਸ ਦੇ ਫਲਸਰੂਪ ਆਤਮ ਰਸ ਲੈ ਕੇ ਆਉਂਦੀ ਹੈਅਜਿਹੀਆਂ ਰੂਹਾਂ ਦੀ ਸੰਗਤ ਵਿਚ ਸਾਡੇ ਹਉਮੈ ਮਾਰੀ ਜਾਂਦੀ ਹੈਹਉਮੈ ਨੂੰ ਡੂੰਘੀ, ਮਾਨਸਿਕ ਬਿਮਾਰੀ ਵਿਖਿਆਨ ਕੀਤਾ ਗਿਆ ਹੈ, ਹਉਮੈ ਦੀਰਘੁ ਰੋਗੁ ਹੈਇਹ ਸਾਨੂੰ ਸਾਡੇ ਆਪਣੇ ਮਨ ਨੂੰ ਪੰਜ ਚੋਰਾਂ ਦੇ ਪ੍ਰਭਾਵ ਅਧੀਨ ਕੰਮ ਕਰਨ ਲਈ ਜੋਰ ਲਗਾਉਂਦੀ ਹੈਜਦ ਅਸੀਂ ਇਸ ਡੂੰਘੇ ਮਾਨਸਿਕ ਰੋਗ ਤੋਂ ਅਰੋਗ ਹੁੰਦੇ ਹਾਂ, ਤਦ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੁਰੂ ਅੱਗੇ ਸਮਰਪਣ ਕਰ ਦਿੰਦੇ ਹਾਂ ਅਤੇ ਇੱਕ ਗੁਰਮੁਖ ਬਣ ਜਾਂਦੇ ਹਾਂ।   

ਅਜਿਹੀ ਅਵਸਥਾ ਵਿਚ ਅਸੀਂ ਗੁਰੂ ਦੇ ਹੁਕਮ ਅੰਦਰ ਸਭ ਕੁਝ ਕਰਦੇ ਹਾਂ, ਗੁਰੂ ਦਾ ਹੁਕਮ ਸਾਡੀ ਕਮਾਈ ਹੁੰਦਾ ਹੈ ਡੂੰਘੀ ਮਾਨਸਿਕ ਬਿਮਾਰੀ ਹਉਮੈ ਉਪ ਜਿੱਤ ਪਾਉਣ ਕਾਰਨ ਪ੍ਰਾਪਤ ਹੋਈ ਨਿਮਰਤਾ ਨਾਲ ਸਾਡਾ ਹਿਰਦਾ ਇੱਕ ਸਾਧ ਬਣ ਜਾਂਦਾ ਹੈ।   

ਅਜਿਹੀਆਂ ਰੂਹਾਂ ਦੀ ਅਕਾਲ ਪੁਰਖ ਦੀ ਦਰਗਾਹ ਵਿਚ ਮਹਿਮਾ ਹੁੰਦੀ ਹੈ ਕਿਉਂਕਿ ਉਹਨਾਂ ਨੇ ਸਰਵ ਸ਼ਕਤੀਮਾਨ ਨਾਲ ਕਦੀ ਨਾ ਟੁੱਟਣ ਵਾਲਾ ਅਨਾਦਿ ਪਿਆਰ ਦਾ ਰਿਸ਼ਤਾ ਜੋੜ ਲਿਆ ਹੁੰਦਾ ਹੈ

ਸਾਧ ਕੈ ਸੰਗਿ ਨ ਕਬਹੂ ਧਾਵੈ

ਸਾਧ ਕੈ ਸੰਗਿ ਸਦਾ ਸੁਖੁ ਪਾਵੈ

ਸਾਧਸੰਗਿ ਬਸਤੁ ਅਗੋਚਰ ਲਹੈ

ਸਾਧੂ ਕੈ ਸੰਗਿ ਅਜਰੁ ਸਹੈ

ਸਾਧ ਕੈ ਸੰਗਿ ਬਸੈ ਥਾਨਿ ਊਚੈ

ਸਾਧੂ ਕੈ ਸੰਗਿ ਮਹਲਿ ਪਹੂਚੈ

ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ

ਸਾਧ ਕੈ ਸੰਗਿ ਕੇਵਲ ਪਾਰਬ੍ਰਹਮ

ਸਾਧ ਕੈ ਸੰਗਿ ਪਾਏ ਨਾਮ ਨਿਧਾਨ

ਨਾਨਕ ਸਾਧੂ ਕੈ ਕੁਰਬਾਨ

   

ਅਜਿਹੇ ਹਿਰਦੇ ਦੀ ਸੰਗਤ ਵਿਚ ਜੋ ਸਾਧ ਬਣ ਗਿਆ ਹੈ ਅਸੀਂ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਬਣਦੇ ਹਾਂ ਅਤੇ ਬਸਤ ਅਗੋਚਰਪ੍ਰਾਪਤ ਕਰਦੇ ਹਾਂ ਇਹ ਅਕਾਲ ਪੁਰਖ ਦਾ ਨਾਮ ਹੈ ਜੋ ਸਾਡੀਆਂ ਪੰਜ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। 

ਅਜਿਹੀਆਂ ਰੂਹਾਂ ਦੀਆਂ ਬਖਸ਼ਿਸਾਂ ਨਾਲ ਅਤੇ ਅਜਿਹੀਆਂ ਰੂਹਾਂ ਦੀ ਸੰਗਤ ਵਿਚ ਰਹਿਣ ਕਾਰਨ ਸਾਡੀ ਸਹਿਣਸ਼ੀਲਤਾ ਬਹੁਤ ਹੀ ਉੱਚ ਪੱਧਰ ਤੱਕ ਪਹੁੰਚ ਜਾਂਦੀ ਹੈ ਅਸੀਂ ਅਸਹਿ ਨੂੰ ਵੀ ਸਹਿਣ ਦੇ ਯੋਗ ਹੋ ਜਾਂਦੇ ਹਾਂ

   

ਅਜਿਹੀਆਂ ਰੂਹਾਨੀ ਤੌਰ ਤੇ ਉੱਚੀਆਂ ਅਤੇ ਪ੍ਰਕਾਸ਼ਤ ਰੂਹਾਂ ਦੀ ਸੰਗਤ ਕਾਰਨ ਅਸੀਂ ਅਜਿਹੀਆਂ ਰੂਹਾਨੀ ਹਾਲਤਾਂ ਪ੍ਰਾਪਤ ਕਰਦੇ ਹਾਂ ਜਿਹੜੀਆਂ ਦਰਗਾਹ ਵਿਚ ਬਹੁਤ ਹੀ ਫਲ ਕਾਰੀ  ਹਨ ਸਾਧ ਦੀ ਸੰਗਤ ਕਾਰਨ ਅਸੀਂ ਆਪਣੇ ਪਿਆਰੇ ਸਰਵ ਸ਼ਕਤੀਮਾਨ ਦੇ ਚਰਨ ਕਮਲਾਂ ਵਿਚ ਲੀਨ ਰਹਿੰਦੇ ਹਾਂ।   

ਸਾਧ ਤੋਂ ਅਸੀਂ ਸਿੱਖਦੇ ਹਾਂ ਕਿ ਅਸਲ ਧਰਮ ਕੀ ਹੈ ਅਸੀਂ ਸਿੱਖਦੇ ਹਾਂ ਕਿ ਸਭ ਤੋਂ ਉੱਚਾ, ਪਵਿੱਤਰ ਅਤੇ ਸ਼ੁੱਧ ਧਰਮ ਅਕਾਲ ਪੁਰਖ ਆਪ ਹੈਉਸ ਦਾ ਨਾਮ ਧਰਮ ਦਾ ਸਭ ਤੋਂ ਉੱਚਾ ਪੱਧਰ ਹੈਤਾਂ ਹੀ ਮਾਲਕ ਦਾ ਨਾਮ ਯਾਦ ਕਰਨਾ ਸਭ ਤੋਂ ਉੱਚਾ ਹੈ

 ਨਾਮ ਅੰਮ੍ਰਿਤ ਜਿਹੜਾ ਕਿ ਸਾਰੇ ਪਿਛਲੇ ਜਗ੍ਹਾ ਅਤੇ ਆਉਣ ਵਾਲੇ ਜਗ੍ਹਾ ਵਿਚ ਵੀ ਸਭ ਤੋਂ ਵੱਡਾ ਅਨਾਦਿ ਖਜਾਨਾ ਹੈ, ਸੰਗਤ ਉਪਰ ਇਸ ਦੀ ਬਖਸ਼ਿਸ਼ ਅਜਿਹੇ ਹਿਰਦੇ ਨਾਲ ਹੁੰਦੀ ਹੈ ਜੋ ਇੱਕ ਸਾਧ ਬਣ ਗਿਆ ਹੁੰਦਾ ਹੈ

   

ਇਸ ਲਈ ਸਾਨੂੰ ਸਾਰਿਆਂ ਨੂੰ ਅਜਿਹੇ ਹਿਰਦੇ ਅੱਗੇ ਸਮਰਪਣ ਕਰ ਦੇਣਾ ਚਾਹੀਦਾ ਹੈ ਜੋ ਇੱਕ ਸਾਧ ਬਣ ਗਿਆ ਹੈ

ਸਾਧ ਕੈ ਸੰਗਿ ਸਭ ਕੁਲ ਉਧਾਰੈ

ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ

ਸਾਧੂ ਕੈ ਸੰਗਿ ਸੋ ਧਨੁ ਪਾਵੈ

ਜਿਸੁ ਧਨ ਤੇ ਸਭੁ ਕੋ ਵਰਸਾਵੈ

ਸਾਧਸੰਗਿ ਧਰਮ ਰਾਇ ਕਰੇ ਸੇਵਾ

ਸਾਧ ਕੈ ਸੰਗਿ ਸੋਭਾ ਸੁਰਦੇਵਾ

ਸਾਧੂ ਕੈ ਸੰਗਿ ਪਾਪ ਪਲਾਇਨ

ਸਾਧਸੰਗਿ ਅੰਮ੍ਰਿਤ ਗੁਨ ਗਾਇਨ

ਸਾਧ ਕੈ ਸੰਗਿ ਸ੍ਰਬ ਥਾਨ ਗੰਮਿ

ਨਾਨਕ ਸਾਧ ਕੈ ਸੰਗਿ ਸਫਲ ਜਨੰਮ

ਸਾਧ ਦੀ ਸੰਗਤ ਇਨੀ ਸ਼ਕਤੀਸ਼ਾਲੀ ਅਤੇ ਫਲ ਕਾਰੀ ਹੁੰਦੀ ਹੈ ਕਿ ਸਾਡੀਆਂ ੨੧ ਪੀੜੀਆਂ ਸਾਡੇ ਪਰਿਵਾਰ ਅਤੇ ਮਿੱਤਰਾਂ ਦੀਆਂ ਪੀੜੀਆਂ ਸੁਹਾਗਣਾਂ ਅਤੇ ਸਦਾ ਸੁਹਗਾਣਾਂ ਦੀ ਸੰਗਤ ਵਿੱਚ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੀਆਂ ਹਨ

ਸਭ ਤੋਂ ਉਚਤਮ ਅਨਾਦਿ ਖਜਾਨਿਆਂ ਦੇ ਪੱਧਰ ਦੀ ਪ੍ਰਾਪਤੀ, ਜਿਹੜਾ ਕਿ ਨਾਮ ਦਾਨ ਹੈ, ਕੇਵਲ ਐਸੀ ਸੰਗਤ ਵਿਚ ਪ੍ਰਾਪਤ ਕੀਤਾ ਜਾ ਸਕਦਾ ਹੈ ਕੇਵਲ ਉਹ ਹਿਰਦੇ ਜੋ ਸਾਧ ਬਣ ਗਏ ਹਨ, ਸੰਗਤ ਨੂੰ ਇਹ ਨਾਮ ਦਾ ਅਨਾਦਿ ਖਜਾਨਾ ਵੰਡਣ ਦੀ ਰੂਹਾਨੀ ਸ਼ਕਤੀ ਅਤੇ ਅਧਿਕਾਰ ਰੱਖਦੇ ਹਨ।   

ਅਜਿਹਾ ਪ੍ਰਕਾਸ਼ (ਚਾਨਣ) ਰੂਹਾਂ ਦੀ ਸੰਗਤ ਸਾਨੂੰ ਰੂਹਾਨੀ ਸੰਸਾਰ ਦੀਆਂ ਅਜਿਹੀਆਂ ਉਚਾਈਆਂ ਤੇ ਲੈ ਜਾਂਦੀ ਹੈ ਜਿਥੇ ਕਿ ਬ੍ਰਹਮ ਜੱਜ, ਧਰਮ ਰਾਜ ਵੀ ਸਾਡੀ ਸੇਵਾ ਕਰਦਾ ਹੈ ਇਸ ਤੋਂ ਭਾਵ ਹੈ ਕਿ ਇੱਕ ਵਾਰ ਜਦੋਂ ਅਸੀਂ ਇੱਕ ਸਾਧ ਹਿਰਦਾ ਬਣ ਜਾਂਦੇ ਹਾਂ, ਜਾਂ ਸਦਾ ਸੁਹਾਗਣ ਬਣ ਜਾਂਦੇ ਹਾਂ ਤਦ ਸਾਡੇ ਸ਼ਬਦ ਧਰਮਰਾਜ ਦੁਆਰਾ ਵੀ ਸਤਿਕਾਰੇ ਜਾਂਦੇ ਹਨ ਅਸੀਂ ਦੂਸਰੇ ਦੇਵੀ ਦੇਵਤਿਆਂ ਕੋਲੋਂ ਵੀ ਮਾਣ ਸਤਿਕਾਰ ਪ੍ਰਾਪਤ ਕਰਦੇ ਹਾਂ

   

ਇਹ ਗੱਲਾਂ ਸਥੂਲ ਰੂਪ ਵਿਚ ਐਸੇ ਲੋਕਾਂ ਦੁਆਰਾ ਅਨੁਭਵ ਕੀਤੀਆਂ ਜਾਂਦੀਆਂ ਹਨ ਜਿਹੜੇ ਡੂੰਘੇ ਧਿਆਨ, ਸੁੰਨ ਸਮਾਧੀ ਵਿਚ ਜਾਂਦੇ ਹਨ ਅਤੇ ਜਿਨ੍ਹਾਂ ਦਾ ਦਸਮ ਦੁਆਰ ਅਤੇ ਅੰਦਰਲੀ ਅੱਖ ਗਿਆਨ ਨੇਤਰ ਖੁਲੇ ਹੁੰਦੇ ਹਨ।  

ਇੱਥੇ ਸਾਡੀ ਸੰਗਤ ਵਿਚ ਕਾਫ਼ੀ ਲੋਕ ਹਨ ਜਿਨ੍ਹਾਂ ਨੂੰ ਐਸੇ ਅਨੁਭਵ ਹੋਏ ਹਨ ਸਾਡੇ ਸਾਰੇ ਪਾਪ ਅਲੋਪ ਹੋ ਜਾਂਦੇ ਹਨ ਅਤੇ ਸਾਡੇ ਸਿਰ ਅਤੇ ਹਿਰਦੇ ਵਿਚ ਹਰ ਤਰ੍ਹਾਂ ਦੇ ਚੰਗੇ ਗੁਣ ਆ ਜਾਂਦੇ ਹਨ ਅਸੀਂ ਉੱਚ ਰੂਹਾਨੀ ਅਵਸਥਾ ਪ੍ਰਾਪਤ ਕਰਦੇ ਹਾਂ ਇਸ ਤਰ੍ਹਾਂ ਅਸੀਂ ਆਪਣੇ ਜੀਵਣ ਦਾ ਬ੍ਰਹਮ ਮੰਤਵ ਪ੍ਰਾਪਤ ਕਰ ਲੈਂਦੇ ਹਾਂ ਅਸੀਂ ਮੁਕਤੀ ਪ੍ਰਾਪਤ ਕਰ ਲੈਂਦੇ ਹਾਂ ਅਤੇ ਜਨਮ ਮਰਨ ਦੇ ਚੱਕਰ ਵਿਚੋਂ ਬਾਹਰ ਨਿਕਲ ਆਉਂਦੇ ਹਾਂ

ਸਾਧ ਕੈ ਸੰਗਿ ਨਹੀ ਕਛੁ ਘਾਲ

ਦਰਸਨੁ ਭੇਟਤ ਹੋਤ ਨਿਹਾਲ

ਸਾਧ ਕੈ ਸੰਗਿ ਕਲੂਖਤ ਹਰੈ

ਸਾਧ ਕੈ ਸੰਗਿ ਨਰਕ ਪਰਹਰੈ

ਸਾਧ ਕੈ ਸੰਗਿ ਈਹਾ ਊਹਾ ਸੁਹੇਲਾ

ਸਾਧਸੰਗਿ ਬਿਛੁਰਤ ਹਰਿ ਮੇਲਾ

ਜੋ ਇਛੈ ਸੋਈ ਫਲੁ ਪਾਵੈ

ਸਾਧ ਕੈ ਸੰਗਿ ਨ ਬਿਰਥਾ ਜਾਵੈ

ਪਾਰਬ੍ਰਹਮੁ ਸਾਧ ਰਿਦ ਬਸੈ

ਨਾਨਕ ਉਧਰੈ ਸਾਧ ਸੁਨਿ ਰਸੈ

   

ਸਾਧ ਕੀ ਸੰਗਤ ਵਿਚ ਅਸੀਂ ਅਸਾਨੀ ਨਾਲ ਭਗਤੀ ਕਰ ਸਕਦੇ ਹਾਂ ਦੂਸਰੇ ਸ਼ਬਦਾਂ ਵਿਚ ਸਦਾ ਸੁਹਾਗਣ ਅਤੇ ਸੁਹਾਗਣਾਂ ਦੀ ਸੰਗਤ ਇੰਨੀ ਤਾਕਤ ਵਾਲੀ ਹੁੰਦੀ ਹੈ ਕਿ ਅਸੀਂ ਆਪਣੇ ਮਨ ਤੇ ਸੌਖਿਆਂ ਹੀ ਜਿੱਤ ਪਾ ਲੈਂਦੇ ਹਾਂ ਇਸ ਤਰ੍ਹਾਂ ਹੀ ਭਾਈ ਲਹਿਣਾ ਜੀ ਨੇ ਆਪਣੀ ਭਗਤੀ ਸਾਡੇ ਤਿੰਨ ਸਾਲਾਂ ਵਿੱਚ ਹੀ ਪੂਰੀ ਕਰ ਲਈ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੀ ਬਖਸ਼ਿਸ਼ ਕਾਰਨ ਸੀ ਅਤੇ ਉਹ ਗੁਰੂ ਅੰਗਦ ਪਾਤਸ਼ਾਹ ਜੀ ਬਣ ਗਏਨਹੀਂ ਤਾਂ ਜੇਕਰ ਉਹ ਆਪਣੇ ਆਪ ਹੀ ਚਲਦੇ ਰਹਿੰਦੇ ਤਾਂ ਬਹੁਤ ਸਮਾਂ ਲੱਗਣਾ ਸੀ, ਸ਼ਾਇਦ ਕਈ ਜੀਵਣ ਲੱਗ ਜਾਣੇ ਸਨ

   

ਕੇਵਲ ਸਾਧ ਦੇ ਦਰਸ਼ਨ ਕਰਨੇ ਹੀ ਬੜੇ ਫਲ ਕਾਰੀ ਹੁੰਦੇ ਹਨ

                          

                            ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ

                                     ਸ੍ਰੀ ਗੁਰੂ ਗ੍ਰੰਥ ਸਾਹਿਬ ੨੭੧

ਅਜਿਹੀਆਂ ਰੂਹਾਂ ਦੇ ਦਰਸ਼ਨ ਨਾਲ ਅਤੇ ਮਿਲਣ ਨਾਲ ਸਾਨੂੰ ਆਪਣੇ ਮਨ ਉਪਰ ਜਿੱਤ ਪਾਉਣ  ਅਤੇ ਅੰਦਰੋਂ ਬਾਹਰੋਂ ਸਾਫ ਹੋਣ ਵਿਚ ਬਹੁਤ ਜਿਆਦਾ ਮਦਦ ਮਿਲਦੀ ਹੈ ਅਸੀਂ ਆਪਣੇ ਮਨ ਉਪਰ ਲੱਗੀ ਪੂਰਵਲੇ ਜਨਮਾਂ ਦੀ ਮੈਲ ਨੂੰ ਸਾਫ ਕਰਨ ਦੇ ਯੋਗ ਹੋ ਜਾਂਦੇ ਹਾਂ ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਗੰਦੇ ਜੀਵਣ ਤੋਂ ਬਚਾ ਲੈਂਦੇ ਹਾਂ ਜਿਸ ਵਿਚ ਅਸੀਂ ਰਹਿ ਰਹੇ ਹੁੰਦੇ ਹਾਂ ਅਸੀਂ ਆਪਣੇ ਆਪ ਨੂੰ ਭਵਿੱਖੀ ਨਰਕ ਤੋਂ ਬਚਾ ਲੈਂਦੇ ਹਾਂ ਜਿਹੜਾ ਕਿ ਅਸੀਂ ਆਪ ਆਪਣੇ ਲਈ ਬੀਜਿਆ ਹੈ ਆਪਣੇ ਅੰਦਰ ਨੂੰ ਸਾਫ ਕਰਕੇ ਅਸੀਂ ਇਸ ਜਨਮ ਦੀ ਧਰਤੀ ਉਪਰ ਬਾਕੀ ਜਿੰਦਗੀ ਇਕ ਪੂਰਨ ਸਚਿਆਰੇ ਵਿਅਕਤੀ ਦੀ ਤਰ੍ਹਾਂ ਆਨੰਦ ਮਾਣਦੇ ਹਾਂ ਅਸੀਂ ਹਮੇਸ਼ਾਂ ਚੰਗੇ ਕੰਮ ਕਰਨ ਵਿਚ ਰੁੱਝੇ ਰਹਿੰਦੇ ਹਾਂ ਅਤੇ ਸਰਵ ਸ਼ਕਤੀਮਾਨ ਦੇ ਪਿਆਰ ਵਿਚ ਲੀਨ ਰਹਿੰਦੇ ਹਾਂ

   

ਅਸੀਂ ਆਉਣ ਵਾਲੇ ਜਗ੍ਹਾ ਵਿਚ ਸੱਚਖੰਡ ਵਿਚ ਰਹਿੰਦੇ ਹਾਂ ਇਸ ਤਰੀਕੇ ਨਾਲ ਸਾਡੀ ਰੂਹ ਜਿਹੜੀ ਪਰਮਾਤਮਾ ਤੋਂ ਨਿੱਖੜੀ ਹੋਈ ਹੈ, ਵਾਪਸ ਉਸ ਕੋਲ ਚਲੇ ਜਾਵੇਗੀ ਅਤੇ ਆਉਣ ਵਾਲੇ ਸਾਰੇ ਸਮੇਂ ਉਸਦੇ ਨਾਲ ਰਹੇਗੀ।   

ਅਸੀਂ ਜਨਮ ਮਰਨ ਦੇ ਚੱਕਰ ਤੋਂ ਰਾਹਤ ਪਾਉਂਦੇ ਹਾਂ ਜਿਹੜਾ ਕਿ ਸਾਡੇ ਜੀਵਣ ਦਾ ਸਭ ਤੋਂ ਵੱਡਾ ਦੁੱਖ ਹੈ ਉਹ ਰੂਹਾਂ ਜਿਹੜੀਆਂ ਸਾਧ ਦੀ ਸੰਗਤ ਵਿਚ ਜਾਂਦੀਆਂ ਹਨ ਉਹ ਆਪਣੇ ਰੂਹਾਨੀ ਟੀਚੇ ਅਤੇ ਸਾਧ ਬਣਨ ਦੀ ਇੱਛਾ, ਅਤੇ ਦੂਸਰੀਆਂ ਹੋਰ ਇੱਛਾਵਾਂ ਨੂੰ ਪਹਿਚਾਨਣ ਦੇ ਯੋਗ ਹੋ ਜਾਂਦੇ ਹਨ ਪਰ ਪੂਰਨ ਭਗਤੀ ਲਈ ਸਾਡੀ ਆਸ਼ਾ, ਮਨਸਾ ਅਤੇ ਤ੍ਰਿਸ਼ਨਾ ਨੂੰ ਮਾਰਨਾ ਲਾਜ਼ਮੀ ਹੈਇਸ ਲਈ ਇੱਛਾਵਾਂ ਕੇਵਲ ਭਗਤੀ ਅਤੇ ਦੂਸਰਿਆਂ ਦੀ ਸੇਵਾ ਕਰਨ ਤੱਕ ਸੀਮਤ ਰਹਿਣੀਆਂ ਚਾਹੀਦੀਆਂ ਹਨ ਅਤੇ ਹੋਰ ਸੰਸਾਰਿਕ ਇੱਛਾਵਾਂ ਵਾਸਤੇ ਨਹੀਂ ।   

ਪਾਰਬ੍ਰਹਮ ਇੱਕ ਸਾਧ ਦੇ ਹਿਰਦੇ ਵਿਚ ਰਹਿੰਦਾ ਹੈ ਅਤੇ ਉਸ ਦੀ ਜੁਬਾਨ ਤੋਂ ਬੋਲਦਾ ਹੈ ਸਾਧ ਦੇ ਸ਼ਬਦ ਬਿਲਕੁਲ ਸਰਵ ਸ਼ਕਤੀਮਾਨ ਦੇ ਸ਼ਬਦ ਵਰਗੇ ਹੁੰਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਇਹਨਾਂ ਨੂੰ ਸੁਣਨਾ ਚਾਹੀਦਾ ਹੈ ਇਹਨਾਂ ਸ਼ਬਦਾਂ ਦੇ ਆਪਣੇ ਰੋਜ਼ਾਨਾ ਜੀਵਣ ਵਿਚ ਅਭਿਆਸ ਨਾਲ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ ਅਤੇ ਅਸੀਂ ਆਪਣਾ ਮੁਕਤੀ ਦਾ ਨਿਸ਼ਾਨਾ ਪ੍ਰਾਪਤ ਕਰ ਲੈਂਦੇ ਹਾਂ

ਸਾਧ ਕੈ ਸੰਗਿ ਸੁਨਉ ਹਰਿ ਨਾਉ

ਸਾਧਸੰਗਿ ਹਰਿ ਕੇ ਗੁਨ ਗਾਉ

ਸਾਧ ਕੈ ਸੰਗਿ ਨ ਮਨ ਤੇ ਬਿਸਰੈ

ਸਾਧਸੰਗਿ ਸਰਪਰ ਨਿਸਤਰੈ

ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ

ਸਾਧੂ ਕੈ ਸੰਗਿ ਘਟਿ ਘਟਿ ਡੀਠਾ

ਸਾਧਸੰਗਿ ਭਏ ਆਗਿਆਕਾਰੀ

ਸਾਧਸੰਗਿ ਗਤਿ ਭਈ ਹਮਾਰੀ

ਸਾਧ ਕੈ ਸੰਗਿ ਮਿਟੇ ਸਭਿ ਰੋਗ

ਨਾਨਕ ਸਾਧ ਭੇਟੇ ਸੰਜੋਗ

ਸਾਧ ਦੀ ਹਾਜ਼ਰੀ ਵਿਚ ਗੁਰਬਾਣੀ ਕੀਰਤਨ ਦਾ ਸੰਗਤ ਉਪਰ ਨਾਮ ਸਿਮਰਨ ਕਰਨ ਵੇਲੇ ਬਹੁਤ ਹੀ ਸ਼ਕਤੀਸ਼ਾਲੀ ਪ੍ਰਭਾਵ ਪੈਂਦਾ ਹੈ ਸਾਧ ਦੀ ਹਾਜ਼ਰੀ ਵਿਚ ਚੰਗੇ ਧਾਰਮਿਕ ਕਾਰਜਾਂ ਦੇ ਰੂਹਾਨੀ ਲਾਭ ਮੰਨਣ ਤੋਂ ਪਰੇ ਹੁੰਦੇ ਹਨਨਹੀਂ ਤਾਂ ਧਾਰਮਿਕ ਕਾਰਜ ਸਾਨੂੰ ਕੋਈ ਇੰਨਾ ਜਿਆਦਾ ਲਾਭ ਨਹੀਂ ਦਿੰਦੇ ਪਰ ਇੱਕ ਸਾਧ ਦੀ ਹਾਜ਼ਰੀ ਵਿਚ ਧਾਰਮਿਕ ਕਾਰਜ ਕਰਦਿਆਂ ਅਸੀਂ ਸਦਾ ਅਕਾਲ ਪੁਰਖ ਦੀ ਯਾਦ ਵਿਚ ਰਹਿੰਦੇ ਹਾਂ ਉਸਦਾ ਨਾਮ ਸਾਡੇ ਹਿਰਦੇ ਤੋਂ ਕਦੇ ਵੀ ਉਹਲੇ ਨਹੀਂ ਹੁੰਦਾਇਹ ਹਮੇਸ਼ਾਂ ਸਾਡੇ ਅੰਦਰ ਠਹਿਰਦਾ ਹੈ ਅਤੇ ਇਸ ਦੇ ਫਲਸਰੂਪ ਸਾਡੀ ਰੂਹ ਅਤੇ ਮਨ ਵਿਚ ਸਥਾਈ ਘਰ ਬਣਾ ਲੈਂਦਾ ਹੈ ਇਸ ਤਰ੍ਹਾਂ ਤਾਂ ਹੀ ਅਸੀਂ ਸਾਡੇ ਮਨ ਨੂੰ ਜਿੱਤਣ ਦੇ ਯੋਗ ਹੁੰਦੇ ਹਾਂ ਅਤੇ ਇਸ ਤਰ੍ਹਾਂ ਹੀ ਅਸੀਂ ਹਰ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਤੋਂ ਅਰੋਗ ਹੁੰਦੇ ਹਾਂ।   

ਨਾਮ ਸਾਡੀ ਰੂਹ ਦਾ ਰੂਹਾਨੀ ਭੋਜਨ ਬਣ ਜਾਂਦਾ ਹੈ ਅਤੇ ਸਾਡੇ ਰੋਜ਼ਾਨਾ ਜੀਵਣ ਦਾ ਜ਼ਰੂਰੀ ਸੁਆਦ ਬਣ ਜਾਂਦਾ ਹੈ ਅਸੀਂ ਉਸ ਦੇ ਨਾਮ ਤੇ ਬਰਸਦੇ ਅਨਾਦਿ ਅਨੰਦ ਨੂੰ ਹਰ ਸਮੇਂ ਮਹਿਸੂਸ ਕਰਦੇ ਹਾਂਅਸੀਂ ਆਪਣੇ ਆਲੇ ਦੁਆਲੇ ਹਰ ਇੱਕ ਵਿਚ ਪ੍ਰਮਾਤਮਾ ਨੂੰ ਦੇਖਦੇ ਹਾਂ ਅਸੀਂ ਕਿਸੇ ਨੂੰ ਵੀ ਦੁੱਖ ਨਹੀਂ ਪਹੁੰਚਾਉਂਦੇ ਅਤੇ ਹਰ ਰੂਹ ਵਿਚ ਪਰਮਾਤਮਾ ਦੀ ਮੌਜੂਦਗੀ ਨੂੰ ਮਹਿਸੂਸ ਕਰਦੇ ਹਾਂਅਸੀਂ ਪਰਮਾਤਮਾ ਦੀ ਬ੍ਰਹਮ ਇੱਛਾ, ਅਕਾਲ ਪੁਰਖ ਦੇ ਪੂਰਨ ਹੁਕਮ ਵਿਚ ਕੰਮ ਕਰਦੇ ਹਾਂ ਸਾਡੇ ਸਾਰੇ ਹੀ ਕੰਮ ਸੱਤ ਕਰਮ ਬਣ ਜਾਂਦੇ ਹਨ ਅਸੀਂ ਸੱਚ ਦੀ ਸੇਵਾ ਸ਼ੁਰੂ ਕਰ ਦਿੰਦੇ ਹਾਂ ਅਤੇ ਇਸ ਤਰ੍ਹਾਂ ਕਰਦਿਆਂ ਅਸੀਂ ਬਹੁਤ ਹੀ ਉੱਚ ਰੂਹਾਨੀ ਅਵਸਥਾ ਤੱਕ ਪਹੁੰਚਦੇ ਹਾਂ ਜਿਹੜੀ ਸਾਨੂੰ ਮੁਕਤੀ ਦਿੰਦੀ ਹੈ।   

ਸਾਡੀਆਂ ਸਾਰੀਆਂ ਮਾਨਸਿਕ ਕਮਜ਼ੋਰੀਆਂ ਅਤੇ ਮਾਨਸਿਕ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਸਾਡਾ ਮਨ ਪੂਰੀ ਤਰ੍ਹਾਂ ਨਾਲ ਸਾਫ ਅਤੇ ਸੱਚਾ ਬਣ ਜਾਂਦਾ ਹੈਕੇਵਲ ਬਹੁਤ ਹੀ ਭਾਗਸ਼ਾਲੀ ਕਿਸਮਤ ਵਾਲੇ ਲੋਕ ਐਸੇ ਹਿਰਦੇ ਦੀ ਸੰਗਤ ਪ੍ਰਾਪਤ ਕਰਦੇ ਹਨ ਜਿਹੜਾ ਕਿ ਸਾਧ, ਇੱਕ ਸਦਾ ਸੁਹਾਗਣ ਬਣ ਗਿਆ ਹੁੰਦਾ ਹੈ ਅਤੇ ਪੂਰੀ ਤਰ੍ਹਾਂ ਅਕਾਲ ਪੁਰਖ ਵਿਚ ਅਭੇਦ ਹੋ ਗਿਆ ਹੁੰਦਾ ਹੈ

ਸਾਧ ਕੀ ਮਹਿਮਾ ਬੇਦ ਨ ਜਾਨਹਿ

ਜੇਤਾ ਸੁਨਹਿ ਤੇਤਾ ਬਖਿਆਨਹਿ

ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ

ਸਾਧ ਕੀ ਉਪਮਾ ਰਹੀ ਭਰਪੂਰਿ

ਸਾਧ ਕੀ ਸੋਭਾ ਕਾ ਨਾਹੀ ਅੰਤ

ਸਾਧ ਕੀ ਸੋਭਾ ਸਦਾ ਬੇਅੰਤ

ਸਾਧ ਕੀ ਸੋਭਾ ਊਚ ਤੇ ਊਚੀ

ਸਾਧ ਕੀ ਸੋਭਾ ਮੂਚ ਤੇ ਮੂਚੀ

ਸਾਧ ਕੀ ਸੋਭਾ ਸਾਧ ਬਨਿ ਆਈ

ਨਾਨਕ ਸਾਧ ਪ੍ਰਭ ਭੇਦੁ ਨ ਭਾਈ

ਜਿਥੇ ਕੋਈ ਸ਼ਬਦ ਨਹੀਂ ਹਨ ਜਿਹੜੇ ਸਾਧ ਦੀ ਮਹਿਮਾ ਦਾ ਵਿਖਿਆਨ ਪੂਰੀ ਤਰ੍ਹਾਂ ਕਰ ਸਕਣ ਵੇਦ, ਹਿੰਦੂ ਧਾਰਮਿਕ ਕਿਤਾਬਾਂ, ਐਸਾ ਹਿਰਦਾ ਜਿਹੜਾ ਕਿ ਸਾਧ ਬਣ ਗਿਆ ਹੋਵੇ ਦੀ ਮਹਾਨਤਾ ਬਾਰੇ ਕੁਝ ਨਹੀਂ ਜਾਣਦੇਸਾਧ ਦੀ ਮਹਿਮਾ ਵਿਆਖਿਆ ਤੋਂ ਪਰੇ ਹੈ ਕਿਉਂਕਿ ਅਜਿਹੀਆਂ ਰੂਹਾਂ, ਉਹਨਾਂ ਤਿੰਨ ਸੀਮਾਵਾਂ ਤੋਂ ਪਰੇ ਹੁੰਦੀਆਂ ਹਨ, ਜਿਹੜੀਆਂ ਪਦਾਰਥ ਦੀ ਪਰਿਭਾਸ਼ਾ ਬਣਾਉਂਦੀਆਂ ਹਨ, ਮਾਇਆ ਦੇ ਤਿੰਨਾ ਗੁਣਾਂ ਤੋਂ ਪਰੇ ਭਾਵ ਇਸ ਧਰਤੀ ਤੇ ਕੋਈ ਐਸਾ ਵਿਅਕਤੀ ਨਹੀਂ ਹੈ ਜਿਹੜਾ ਪੂਰੀ ਤਰ੍ਹਾਂ ਇੱਕ ਸਾਧ ਦੀ ਮਹਾਨਤਾ ਦੀ ਵਿਆਖਿਆ ਕਰ ਸਕਦਾ ਹੋਵੇ।   

ਕਿਉਂਕਿ ਸਾਧ ਦੀ ਮਹਾਨਤਾ ਬੇਅੰਤ ਹੈ ਇਹ ਮਾਪੀ ਨਹੀਂ ਜਾ ਸਕਦੀ ਐਸੀਆਂ ਰੂਹਾਂ ਅਤੇ ਹਿਰਦੇ ਦੀ ਤਾਕਤ ਦੀ ਕੋਈ ਸੀਮਾ ਨਹੀਂ ਹੈ ਇਹ ਅਨੰਤ ਹੈ ਇਹ ਇਸ ਬ੍ਰਹਿਮੰਡ ਵਿਚ ਉੱਚੇ ਤੋਂ ਉੱਚੀ ਹੈ ਕੇਵਲ ਇੱਕ ਸਾਧ, ਸਾਧ ਦੀ ਮਹਾਨਤਾ ਬਾਰੇ ਜਾਣ ਸਕਦਾ ਹੈ ਅਤੇ ਇਸ ਦੀ ਵਿਆਖਿਆ ਦਾ ਯਤਨ ਕਰ ਸਕਦਾ ਹੈਐਸਾ ਹਿਰਦਾ ਜੋ ਇੱਕ ਸਾਧ ਬਣ ਗਿਆ ਹੈ, ਦੇ ਸਾਰੇ ਹੀ ਮਹੱਤਵਪੂਰਨ ਗੁਣ ਅਕਾਲ ਪੁਰਖ ਵਰਗੇ ਹੀ ਹੁੰਦੇ ਹਨ ਇਸ ਲਈ ਸਰਵ ਸ਼ਕਤੀਮਾਨ ਅਤੇ ਸਾਧ ਵਿਚਕਾਰ ਕੋਈ ਅੰਤਰ ਨਹੀਂ ਰਹਿ ਜਾਂਦਾ ।  

ਆਖਰੀ ਗੱਲ ਇਹ ਹੈ ਕਿ ਅਸੀਂ ਸੱਚਮੁੱਚ ਇੱਕ ਸਾਧ, ਇੱਕ ਸੰਤ, ਇਕ ਬ੍ਰਹਮ ਗਿਆਨੀ, ਇੱਕ ਸੰਤ ਸਤਿਗੁਰੂ ਦੀ ਸੰਗਤ ਵਿਚ ਆਪਣੇ ਰੂਹਾਨੀ ਟੀਚਿਆਂ ਨੂੰ ਆਪਣੇ ਆਪ ਹੀ ਬੜੀ ਹੀ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ ਇਹ ਹੀ ਗੁਰਬਾਣੀ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬ੍ਰਹਮ ਗਿਆਨ ਰਾਹੀਂ ਦੱਸ ਰਹੀ ਹੈ

ਅਸੀਂ ਆਪਣੇ ਆਪ ਨੂੰ ਗੁਰਪ੍ਰਸ਼ਾਦੀ ਖੇਡ ਵਿਚ ਸ਼ਾਮਿਲ ਕਰ ਸਕਦੇ ਹਾਂ ਅਤੇ ਆਪਣੇ ਪਿਆਰੇ ਪਾਰਬ੍ਰਹਮ ਨੂੰ ਗੁਰ ਕ੍ਰਿਪਾ ਨਾਲ ਮਿਲ ਸਕਦੇ ਹਾਂ ਅਸੀਂ ਆਪਣੇ ਹਿਰਦੇ ਨੂੰ ਇੱਕ ਮਨਮੁਖ ਤੋਂ ਇੱਕ ਸਾਧ, ਇੱਕ ਗੁਰਮੁਖ, ਇੱਕ ਸੰਤ ਵਿਚ ਬਦਲ ਸਕਦੇ ਹਾਂ ਅਤੇ ਸਾਡੀ ਜਿੰਦਗੀ ਦਾ ਨਿਸ਼ਾਨਾ ਪ੍ਰਾਪਤ ਕਰ ਸਕਦੇ ਹਾਂ ਅਤੇ ਇੱਕ ਪੂਰਨ ਖਾਲਸਾ ਬਣ ਸਕਦੇ ਹਾਂ