1. ਮੌਤ ਕੀ ਹੈ?

ਇਕ ਉਂਕਾਰ ਸਤਿਨਾਮ ਸਤਿਗੁਰੂ ਪ੍ਰਸਾਦ

ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਜੀ

ਧੰਨ ਧੰਨ ਗੁਰ-ਗੁਰੂ-ਸਤਿਗੁਰੂ-ਗੁਰਬਾਨੀ-ਸਤਿ ਸੰਗਤ-ਸਤਿਨਾਮ

ਗੁਰੂ ਪਿਆਰੇ ਜੀ,

ਗੁਰੂ ਫਤਿਹ ਪ੍ਰਵਾਨ ਕਰਨਾ ਜੀ

ਅਸੀ ਅੱਗੇ ਲਿਖੇ ਅਨੁਸਾਰ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਕ੍ਰਿਪਾ ਕਰਕੇ ਆਜ਼ਾਦ ਹੋ ਕੇ ਅਦਾਨ-ਪ੍ਰਦਾਨ ਕਰੋ ਤੁਹਾਡੇ ਵਰਗੇ ਸੱਚ ਕੇ ਖੋਜੀ ਨਾਲ ਗੱਲ ਕਰਨ ਦਾ ਮੌਕਾ ਦੇਣ ਲਈ ਅਸੀ ਉਸ ਸਰਵ ਸ਼ਕਤੀਮਾਨ ਦੇ ਧੰਨਵਾਦੀ ਹਾਂ

ਪ੍ਰਸ਼ਨ1 : ਮੌਤ ਕੀ ਹੈ ?

ਦੋ ਮੌਤਾਂ ਹਨ ਜਿਹਨਾਂ ਨੂੰ ਸਾਨੂੰ ਅਧਿਆਤਮਿਕ ਰਸਤੇ ਤੇ ਸਮਝਣ ਦੀ ਜਰੂਰਤ ਹੈ, ਪਹਿਲੀ ਮੌਤ ਭੌਤਿਕ ਸਰੀਰ ਦੀ ਹੈ ਅਤੇ ਦੂਸਰੀ ਹਉਮੈ ਦੀ ਮੌਤ, ਅਹੰਕਾਰ ਦੀ ਮੌਤ, ਅਣਖ ਦੀ ਮੌਤ ਹੈ

            

ਆਉ ਪਹਿਲੀ ਮੌਤ ਬਾਰੇ ਗੱਲ ਕਰੀਏ ਪਹਿਲਾ – ਭੌਤਿਕ ਦੇਹ ਦੀ ਮੌਤ-ਸਾਡੇ ਪਿਛਲੇ ਜਨਮਾਂ ਤੇ ਅਧਾਰਿਤ ਅਤੇ ਜਿਆਦਾ ਖਾਸ ਤੌਰ ਤੇ ਸਾਡੇ ਪਿਛਲੇ ਜਨਮਾਂ ਦੇ ਕਰਮਾ ਤੇ ਜੋ ਤੁਸੀਂ ਇਸ ਮਨੁੱਖੇ ਜਨਮ ਨੂੰ ਦਿੱਤੇ ਹਨ, ਸਪੱਸ਼ਟ ਰੂਪ ਵਿੱਚ ਤੁਹਾਡੇ ਕਾਰਜ ਪਿਛਲੇ ਜਨਮ ਵਿੱਚ ਚੰਗੇ ਹੋਣੇ ਹਨ ਇਸੇ ਕਰਕੇ ਤੁਹਾਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਕਿਉਂਕਿ ਗੁਰਬਾਣੀ ਕਹਿੰਦੀ ਹੈ ! ਗੁਰੂ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ

           

ਤੁਸੀ ਜਰੂਰ ਹੀ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਦੀ ਸੇਵਾ ਕੀਤੀ ਹੋਵੇਗੀ ਅਤੇ ਤੁਸੀਂ ਆਪਣੇ ਪਿਛਲੇ ਜਨਮਾਂ ਵਿੱਚ ਕੁਝ ਬੰਦਗੀ ਵੀ ਜਰੂਰ ਹੀ ਇਕੱਠੀ ਕੀਤੀ ਹੋਵੇਗੀ ਇਸੇ ਕਰਕੇ ਤੁਸੀਂ ਬਹੁਤ ਭਾਗਾਂ ਨਾਲ ਇਕ ਮਨੁੱਖੇ ਜੀਵਨ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਤੁਸੀਂ ਮੂਲ ਰੂਪ ਵਿੱਚ ਇਸ ਜਨਮ ਹਰ ਬੰਦਗੀ ਅਤੇ ਸੇਵਾ ਇਕੱਠੀ ਕਰਨ ਲਈ ਜਨਮ ਲਿਆ ਹੈ ਅਤੇ ਅਕਾਲ ਪੁਰਖ ਦੇ ਨੇੜੇ ਜਾਣਾ ਜਾਰੀ ਰੱਖਿਆ ਹੈ ਇਸੇ ਕਰਕੇ ਮਨੁੱਖਾ ਜੀਵਨ ਬਹੁਤ ਮਹੱਤਵਪੂਰਨ ਹੈ, ਇਹ ਇਸ ਧਰਤੀ ਤੇ ਇਕਲੌਤਾ ਰੂਪ ਹੈ ਜਿਹੜਾ ਮੁਕਤੀ ਪ੍ਰਾਪਤੀ ਦਾ ਮੌਕਾ ਦਿੰਦਾ ਹੈ, ਜਿਹੜਾ ਇਸਨੂੰ ਹੋਰ ਮਹੱਤਵਪੂਰਨ ਬਣਾਉਂਦਾ ਹੈ

           

ਸਾਡੀ ਆਖਰੀ ਮੰਜ਼ਲ ਉਸ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਨਿਰਗੁਨ ਸਰੂਪ ਨਾਲ ਇਕ ਹੋਣਾ ਹੈ, ਕੋਈ ਗੱਲ ਨਹੀਂ ਜੋ ਹੋਣ ਲਈ ਪ੍ਰਤੀਬੱਧ ਹੈ, ਜੇਕਰ ਇਸ ਮਨੁੱਖੀ ਜਨਮ ਵਿੱਚ ਨਹੀਂ, ਤਾਂ ਇਹ ਭਵਿੱਖ ਕਾਲ ਵਿੱਚ ਸਮੇਂ ਦੇ ਕਿਸੇ ਬਿੰਦੂ ਜਾਂ ਸਥਾਨ ਤੇ ਜਰੂਰ ਵਾਪਰੇਗੀ ਇਸ ਲਈ, ਇਹ ਤੁਹਾਡੇ ਕਰਨੀ ਤੇ ਨਿਰਭਰ ਕਰਦਾ ਹੈ, ਜੇਕਰ ਤੁਹਾਡੀ ਪਿਛਲੇ ਜਨਮਾਂ ਵਿੱਚ ਅਸੱਤ ਦੀ ਕਰਨੀ ਤੋਂ ਜਿਆਦਾ ਸਤਿ ਦੀ ਕਰਨੀ ਸੀ ਜਾਂ ਤੁਹਾਡੀ ਸਤਿ ਦੀ ਕਰਨੀ ਤੁਹਾਡੀ, ਅਸਤਿ ਦੀ ਕਰਨੀ ਤੋਂ ਵੱਧ ਅਤੇ ਹੋਰ ਵੱਧ ਸ਼ਕਤੀਸ਼ਾਲੀ ਸੀ ਤਾਂ ਤੁਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ-ਪ੍ਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਜਰੂਰ ਕਰੋਗੇ ਜਿਹੜਾ ਜਦੋਂ ਪੂਰਨ ਵਿਸ਼ਵਾਸ਼ ਅਤੇ ਭਰੋਸੇ, ਭਗਤੀ ਅਤੇ ਪਿਆਰ ਨਾਲ ਦਿੱਤਾ ਜਾਵੇਗਾ ਤੁਹਾਨੂੰ ਮੁਕਤੀ ਵੱਲ ਲੈ ਜਾਵੇਗਾ, ਇਹ ਤੁਹਾਨੂੰ ਪੂਰਨ ਬ੍ਰਹਮ ਗਿਆਨੀ ਬਣਾ ਦੇਵੇਗਾ ਆਪਣੀ ਹੋਂਦ ਬਾਰੇ ਅਤੇ ਤੁਹਾਡੇ ਅਕਾਲ ਪੁਰਖ ਵਿੱਚ ਵਿਲੀਨਤਾ ਬਾਰੇ ਪੂਰਨ ਤੱਤ ਗਿਆਨ ਦੇਂਦਾ ਹੈ, ਇਸਨੂੰ ਆਪਣੇ ਆਪੇ ਦੀ ਪੂਰਨ ਸਮਝ ਵੀ ਕਿਹਾ ਜਾਂਦਾ ਹੈ ਅਤੇ ਤੁਸੀਂ ਜਨਮ ਮਰਨ ਦੇ ਚੱਕਰਾਂ ਵਿੱਚੋਂ ਮੁਕਤ ਹੋ ਜਾਵੋਗੇ, ਜੇਕਰ ਤੁਹਾਡੀ ਅਸਤਿ ਦੀ ਕਰਨੀ ਤੁਹਾਡੀ ਸਤਿ ਦੀ ਕਰਨੀ ਤੋਂ ਵੱਧ ਅਤੇ ਹੋਰ ਵੱਧ ਸ਼ਕਤੀਸ਼ਾਲੀ ਹੈ ਤਾਂ ਜਨਮ ਮਰਨ ਦੇ ਇਕ ਚੱਕਰ ਵਿੱਚ ਫਸੇ ਰਹੋਗੇ ਜਿਨ੍ਹਾਂ ਚਿਰ ਤੱਕ ਤੁਸੀਂ ਆਪਣੇ ਆਪ ਨੂੰ ਨਾਮ, ਨਾਮ ਸਿਮਰਨ, ਨਾਮ ਕੀ ਕਮਾਈ, ਪੂਰਨ ਬੰਦਗੀ ਅਤੇ ਸੇਵਾ-ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦ ਲਈ ਆਪਣੇ ਆਪ ਨੂੰ ਯੋਗ ਨਹੀਂ ਬਣਾ ਲੈਂਦੇ ਇਸ ਲਈ ਤੁਹਾਡੇ ਪਿਛਲੇ ਜਨਮਾਂ ਦੇ ਕਰਮਾ ਤੇ ਅਧਾਰਿਤ ਕੁਝ ਸਮਾਂ ਹੈ ਜਿਹੜਾ ਤੁਹਾਨੂੰ ਤੁਹਾਡੀ ਕਰਨੀ ਨੂੰ ਸਤਿ ਦੀ ਕਰਨੀ ਵੱਲ ਮੁੜਨ ਲਈ ਦਿੱਤਾ ਗਿਆ ਹੈ ਬਹੁਤ ਅਮੋਲਕ ਕੁਝ ਗਿਣਤੀ ਦੇ ਸੁਆਸ ਹਨ ਜੋ ਤੁਹਾਨੂੰ ਇਹ ਤਤਕਾਲੀ ਸਰੀਰ ਵਿੱਚ ਜੀਵਤ ਰਹਿਣ ਲਈ ਦਿੱਤੇ ਗਏ ਹਨ ਜਿੰਨਾਂ ਨੂੰ ਸੁਆਸਾਂ ਦਾ ਖਜਾਨਾ ਵੀ ਕਿਹਾ ਜਾਂਦਾ ਹੈ ਕ੍ਰਿਪਾ ਕਰਕੇ ਇਹ ਵਿਚਾਰ ਵਿੱਚ ਰੱਖੋ ਕਿ ਤੁਹਾਡੇ ਭੌਤਿਕ ਸਰੀਰ ਵਿੱਚ ਜੀਵਨ ਤੱਤ ਤੁਹਾਡੀ ਆਤਮਾ ਹੈ ਜਿਸਨੂੰ ਰੂਹ ਵੀ ਕਿਹਾ ਜਾਂਦਾ ਹੈ, ਅਤੇ ਇਹ ਰੂਹ ਨਿਰਗੁਨ ਸਰੂਪ ਦਾ ਹਿੱਸਾ ਹੈ ਇਸ ਲਈ ਇਹ ਜੋਤ ਵੀ ਕਹਾਉਂਦੀ ਹੈ ਅਤੇ ਇਹ ਜੋਤ ਤੁਹਾਡੇ ਸਰੀਰ ਨਾਂ ਚਲਾਉਂਦੀ ਹੈ, ਤੁਹਾਡੀਆਂ ਸਾਰੀਆਂ ਗਿਆਨ ਇੰਦਰੀਆਂ ਅਤੇ ਅੰਗ ਤੁਹਾਡੇ ਅੰਦਰਲੀ ਇਸ ਜੋਤ ਕਾਰਨ ਕੰਮ ਕਰਦੇ ਹਨ ਅਤੇ ਜਿਵੇਂ ਹੀ ਇਹ ਜੋਤ ਕੱਢ ਲਈ ਜਾਂਦੀ ਹੈ ਜਾਂ ਆਤਮਾ ਸੁਆਸਾਂ ਦੇ ਖਜਾਨੇ ਦੇ ਖਤਮ ਹੋਣ ਤੇ ਸਰੀਰ ਨੂੰ ਛੱਡਦੀ ਹੈ ਤਾਂ ਭੌਤਿਕ ਸਰੀਰ ਮਰ ਜਾਂਦਾ ਹੈ, ਜਿਹੜੀ ਪਹਿਲੀ ਕਿਸਮ ਦੀ ਮੌਤ ਹੈ ਜਦੋਂ ਜੋਤ ਸਰੀਰ ਨੂੰ ਛੱਡਦੀ ਹੈ ਜਾਂ ਜਦੋਂ ਜੀਵਨ ਤੱਤ ਸਰੀਰ ਨੂੰ ਛੱਡਦਾ ਹੈ, ਜਦੋਂ ਰੂਹ ਸਰੀਰ ਨੂੰ ਛੱਡਦੀ ਹੈ, ਜਦੋਂ ਆਤਮਾ ਸਰੀਰ ਨੂੰ ਛੱਡਦੀ ਹੈ ਤਾਂ ਸਰੀਰ ਮਰ ਜਾਂਦਾ ਹੈ

           

ਅਜਿਹੇ ਸਮੇਂ ਤੇ ਪਹੁੰਚ ਕੇ ਜੇਕਰ ਤੁਸੀਂ ਮੁਕਤੀ ਪ੍ਰਾਪਤ ਕਰ ਲਈ ਹੈ ਤਾਂ ਤੁਸੀਂ ਦੁਬਾਰਾ ਜਨਮ ਨਹੀਂ ਲੈਂਦੇ ਹੈ ਜਾਂ ਜੇਕਰ ਤੁਸੀਂ ਅਜੇ ਵੀ ਮੁਕਤੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਏ ਹੋ ਤਾਂ ਤੁਸੀਂ ਦੁਬਾਰਾ ਜਨਮ ਲੈਂਦੇ ਹੈ ਤੁਹਾਡੀ ਕਰਨੀ ਦੇ ਅਨੁਸਾਰ ਤੁਹਾਡੇ ਬੁਰੇ ਅਤੇ ਚੰਗੇ ਕੰਮ ਤੁਹਾਡੀ ਰੂਹ ਦੇ ਨਾਲ ਤੁਹਾਡੇ ਨਵੇਂ ਜੀਵਨ ਵਿੱਚ ਤੁਹਾਡੇ ਨਾਲ ਜਾਵੇਗਾ

           

ਦੂਸਰੀ ਕਿਸਮ ਦੀ ਮੌਤ ਹਉਮੈ ਦੀ ਮੌਤ ਹੈ, ਅਹੰਕਾਰ ਦੀ ਮੌਤ ਹੈ, ਈਗੋ ਦੀ ਮੌਤ ਹੈ ਜਿਹੜੀ ਤੁਹਾਨੂੰ ਇਕ ਜੋਤ ਵਜੋਂ ਤੁਹਾਡੀ ਹੋਂਦ ਬਾਰੇ ਸੰਪੂਰਨ ਬ੍ਰਹਮ ਗਿਆਨ ਕਰਾਉਂਦੀ ਹੈ, ਇਕ ਰੂਹ, ਜਾਂ ਇਕ ਆਤਮਾ ਬਾਰੇ ਅਤੇ ਨਾ ਕਿ ਭੌਤਿਕ ਸਰੀਰ ਬਾਰੇ, ਜਿਹੜਾ ਕਿ ਨਾਸ਼ਵਾਨ ਹੈ ਅਤੇ ਕੇਵਲ ਤੁਸੀਂ ਇਕ ਰੂਹ ਵਜੋਂ ਵਿਚਰਦੇ ਹੋ, ਤੁਸੀਂ ਇਕ ਜੋਤ ਵਜੋਂ ਵਿਚਰਦੇ ਹੋ, ਤੁਸੀਂ ਸਦਾ ਇਕ ਆਤਮਾ ਵਜੋਂ ਵਿਚਰਦੇ ਹੋ ਕਿਉਂ ਕਿ ਤੁਸੀਂ ਵਾਪਸ ਜਾਂਦੇ ਹੋ ਅਤੇ ਨਿਰਗੁਨ ਸਰੂਪ ਵਿੱਚ ਸਮਾ ਜਾਂਦੇ ਹੋ ਇਹ ਮੌਤ ਤੁਹਾਡੇ ਲਈ ਮੁਕਤੀ ਲਿਆਉਂਦੀ ਹੈ ਅਤੇ ਤੁਹਾਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਦਿਵਾਉਂਦੀ ਹੈ ਹਉਮੈ ਦਾ ਖਾਤਮਾ ਕਿਵੇਂ ਹੁੰਦਾ ਹੈ ? ਜਦੋਂ ਤੁਸੀਂ ਪੂਰਨ ਬੰਦਗੀ ਦੇ ਪ੍ਰਕਿਰਿਆ ਵਿਚੋਂ ਗੁਜਰਦੇ ਹੋ ਤਾਂ ਤੁਸੀਂ ਮਾਇਆ ਤੇ ਪੂਰਨ ਜਿੱਤ ਪ੍ਰਾਪਤ ਕਰ ਲੈਂਦੇ ਹੋ, ਤੁਸੀਂ ਪੰਜ ਦੂਤਾ-ਕਾਮ, ਕ੍ਰੋਧ, ਲੋਭ ਮੋਹ ਅਹੰਕਾਰ ਤੇ ਜਿੱਤ ਪ੍ਰਾਪਤ ਕਰ ਲੈਂਦੇ ਹੋ ਅਤੇ ਤੁਹਾਡੀਆਂ ਸਾਰੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਹਨ ਤਾਂ ਤੁਸੀਂ ਮਾਇਆ ਤੇ ਜਿੱਤ ਪ੍ਰਾਪਤ ਕਰ ਲੈਂਦੇ ਹੋ, ਅਜਿਹੇ ਸਮੇਂ ਤੁਹਾਡਾ ਮਨ ਖਤਮ ਹੋ ਜਾਂਦਾ ਹੈ, ਤੁਹਾਡਾ ਆਪਣਾ ਗਿਆਨ ਖਤਮ ਹੋ ਜਾਂਦਾ ਹੈ ਅਤੇ ਇਹ ਬ੍ਰਹਮ ਗਿਆਨ, ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਦੁਆਰਾ ਬਦਲਿਆ ਜਾਂਦਾ ਹੈ ਅਤੇ ਤੁਹਾਡਾ ਹਿਰਦਾ ਸਭ ਪ੍ਰਕਾਰ ਦੇ ਬ੍ਰਹਮ ਗੁਣਾਂ ਨਾਲ ਭਰ ਜਾਂਦਾ ਹੈ, ਤੁਹਾਡਾ ਹਿਰਦਾ ਪੂਰਨ ਜੋਤ ਪ੍ਰਕਾਸ਼ ਨਾਲ ਭਰ ਜਾਂਦਾ ਹੈ ਅਤੇ ਤੁਹਾਡੀਆਂ ਸਾਰੀਆਂ ਗਿਆਨ ਇੰਦਰੀਆਂ ਅਤੇ ਕਾਰਨ ਸਿੱਧੇ ਨਿਯੰਤਰਣ ਵਿੱਚ ਆ ਜਾਂਦਾ ਹੈ ਅਤੇ ਇਸ ਪਰਮ ਜੋਤ ਦੇ ਨਿਰਦੇਸ਼ ਵਿੱਚ ਆ ਜਾਂਦਾ ਹੈ ਇਸਨੂੰ ਮੁਕਤੀ ਦੀ ਅਵਸਥਾ ਜਾਂ ਪੂਰਨ ਆਤਮ ਪਹਿਚਾਣ ਵੀ ਕਿਹਾ ਜਾਂਦਾ ਹੈ ਇਸ ਪ੍ਰਕਿਰਿਆ ਦੇ ਹਿੱਸੇ ਵਜੋਂ ਤੁਸੀਂ ਵੇਖਦੇ ਹੋ ਅਤੇ ਭੌਤਿਕ ਰੂਪ ਵਿੱਚ ਮਹਿਸੂਸ ਕਰਦੇ ਹੋ, ਕਿ ਹਰ ਚੀਜ ਜੋ ਤੁਹਾਡੇ ਅੰਦਰ ਵਾਪਰਦੀ ਹੈ ਅਤੇ ਤੁਹਾਡੇ ਚਾਰ-ਚੁਫੇਰੇ ਬ੍ਰਹਮ ਸਰਵ ਉਚ ਸ਼ਕਤੀ ਦੁਆਰਾ ਹੁੰਦੀ ਹੈ ਅਤੇ ਇੱਥੇ ਕੁਝ ਨਹੀਂ ਹੈ ਜੋ ਤੁਹਾਡਾ ਭੌਤਿਕ ਸਰੀਰ ਕਰਦਾ ਹੈ, ਕੇਵਲ ਇਕ ਸਰਵ ਉੱਚ ਬ੍ਰਹਮ ਸ਼ਕਤੀ ਹੈ ਜਿਹੜੀ ਹਰ ਚੀਜ਼ ਦੇ ਪਿੱਛੇ ਹੈ ਅਤੇ ਉਹ ਸਰਵ ਉੱਚ ਬ੍ਰਹਮ ਸਕਤੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ ਜਦੋਂ ਇਹ ਵਾਪਰਦਾ ਹੈ ਤਦ ਇਹ ਹਉਮੈ ਦੀ ਮੌਤ, ਅਹੰਕਾਰ ਦੀ ਮੌਤ, ਈਗੋ ਦੀ ਮੌਤ ਕਹਾਉਂਦੀ ਹੈ ਅਤੇ ਇਸ ਤਰ੍ਹਾਂ ਕਰਕੇ ਤੁਸੀਂ ਮੁਕਤੀ ਪ੍ਰਾਪਤ ਕਰ ਸਕਦੇ ਹੋ

ਪ੍ਰਸ਼ਨ 2 :- ਤੁਸੀਂ ਇਸ ਤੋ ਇੰਨੇ ਦੁੱਖੀ ਕਿਉਂ ਹੋ ਅਤੇ ਇਹ ਪ੍ਰਕਿਰਿਆ ਕਿਵੇਂ ਹੁੰਦੀ ਹੈ

ਜਿਵੇਂ ਕਿ ਪਹਿਲਾ ਵਰਨਨ ਕੀਤਾ ਗਿਆ ਹੈ ਭੌਤਿਕ ਮੌਤ ਉਦੋਂ ਆਉਂਦੀ ਹੈ ਜਦੋਂ ਤੁਹਾਡੇ ਪਿਛਲੇ ਜਨਮਾਂ ਵਿੱਚ ਤੁਹਾਡੀ ਕਰਨੀ ਤੇ ਅਧਾਰਿਤ ਤੁਹਾਡੇ ਸੁਆਸਾਂ ਦਾ ਖਜਾਨਾ ਮੁੱਕ ਜਾਂਦਾ ਹੈ, ਉਸ ਸਮੇਂ ਭੌਤਿਕ ਸਰੀਰ ਨੂੰ ਰੂਹ ਤਿਆਗ ਦਿੰਦੀ ਹੈ ਜਾਂ ਜੋਤ ਭੌਤਿਕ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਜਾਂ ਆਤਮਾ ਭੌਤਿਕ ਸਰੀਰ ਨੂੰ ਤਿਆਗ ਦਿੰਦੀ ਹੈ, ਅਤੇ ਜਿਵੇਂ ਕਿ ਇਹ ਤੁਸੀਂ ਰੂਹ ਜਾਂ ਜੋਤ ਜਾਂ ਆਤਮਾ ਹੈ ਜਿਹੜੀ ਇਸ ਸਰੀਰ ਨੂੰ ਚਲਾ ਰਹੀ ਹੈ ਅਤੇ ਜਦੋਂ ਤੁਸੀਂ ਇਹ ਭੌਤਿਕ ਸਰੀਰ ਤਿਆਗਦੇ ਹੋ ਤਾਂ ਭੌਤਿਕ ਸਰੀਰ ਵਿੱਚ ਜੀਵਨ ਨਹੀਂ ਰਹਿੰਦਾ ਹੈ ਅਤੇ ਫਿਰ ਇਹ ਮਰ ਜਾਂਦਾ ਹੈ ਅਤੇ ਤੱਤਾਂ ਵਿੱਚ ਵਾਪਸ ਛੱਡਿਆ ਚਲਾ ਜਾਂਦਾ ਹੈ

           

ਦੁੱਖ ਲਗਾਉ ਕਰਕੇ ਆਉਂਦਾ ਹੈ, ਤੁਹਾਡੇ ਆਪਣੇ ਆਪ ਦੀ ਇਕ ਭੌਤਿਕ ਸਰੀਰ ਵਜੋਂ ਸਮਝ ਨਾ ਕਿ ਜੋਤ, ਰੂਹ ਜਾਂ ਆਤਮਾ ਵਜੋਂ ਬੇਸਮਝੀ ਕਾਰਨ ਦੁੱਖ ਸਾਰੀਆਂ ਭੌਤਿਕ ਗਿਆਨ ਇੰਦਰੀਆਂ ਵਿਚ ਸਭ ਕੁਝ ਗਵਾਉਣ ਦੇ ਡਰ ਕਾਰਨ ਆਉਂਦਾ ਹੈ ਸਾਡੇ ਸਾਰੇ ਰਿਸ਼ਤੇ ਗਵਾਚਣ ਦਾ ਡਰ, ਸਾਡੇ ਸਾਰੀ ਭੌਤਿਕ ਜਾਇਦਾਦ, ਸਾਰੇ ਸੰਸਾਰਕ ਲਗਾਉ ਇਸ ਲਈ ਗਵਾਉਣ ਦਾ ਇਹ ਡਰ ਲਗਾਉ ਕਹਾਉਂਦਾ ਹੈ ਅਤੇ ਦੁੱਖਾਂ ਦਾ ਕਾਰਨ ਹੈ ਜਦੋਂ ਅਸੀਂ ਪੂਰਨ ਬੰਦਗੀ ਦੀ ਪ੍ਰਕਿਰਿਆ ਤੋਂ ਮੁਕਤ ਹੋ ਜਾਂਦੇ ਹਾਂ ਅਤੇ ਇਸੇ ਕਰਕੇ ਇਕ ਪੂਰਨ ਪੁਰਖ ਦੀ ਮੌਤ ਪੀੜਾ ਮੁਕਤ ਹੁੰਦੀ ਹੈ ਕਿਉਂਕਿ ਉਸਨੂੰ ਇਸ ਲਗਾਉ ਦੀ ਪੂਰੀ ਸਮਝ ਹੁੰਦੀ ਹੈ ਅਤੇ ਉਸਦਾ ਇਹਨਾਂ ਸਭ ਸੰਸਾਰਿਕ ਚੀਜ਼ਾਂ ਤੋਂ ਨਾਤਾ ਤੋੜਨਾ ਉਸਦੇ ਵਿਛੋੜੇ ਨੂੰ ਪੀੜਾ ਮੁਕਤ ਅਤੇ ਖੁਸ਼ਗਵਾਰ ਬਣਾ ਦਿੰਦਾ ਹੈ ਸੱਚ ਦੇ ਇਕ ਤੱਥ ਵਜੋਂ ਜਦੋਂ ਜਦੋਂ ਸਾਡੇ ਸਤਿ ਸਰੋਵਰ ਨਾਮ ਨਾਲ ਰੌਸ਼ਨ ਹੋ ਜਾਂਦੇ ਹਨ ਤਾਂ ਅਸੀਂ ਇਸ ਭੌਤਿਕ ਸਰੀਰ ਨੂੰ ਤਿਆਗਣ ਲਈ ਬ੍ਰਹਮ ਸ਼ਕਤੀਆਂ ਪ੍ਰਾਪਤ ਕਰਦੇ ਹਾਂ ਅਤੇ ਅਸੀਂ ਸਰੀਰਿਕ ਤਜਰਬਿਆਂ ਵਿਚੋਂ ਬਾਹਰ ਨਿਕਲਦੇ ਹਾਂ, ਜਿਹੜਾ ਕਿ ਮੌਤ ਦੇ ਤਜਰਬੇ ਵਰਗਾ ਹੈ, ਅਤੇ ਅਜਿਹੀ ਕਿਸਮ ਦੇ ਤਜਰਬੇ ਬੜੇ ਖੁਸ਼ਗਵਾਰ ਹੁੰਦੇ ਹਨ

ਪ੍ਰਸ਼ਨ 3 :- ਜਦੋਂ ਮੌਤ ਆਉਂਦੀ ਇਹ ਕਿਸ ਤਰ੍ਹਾਂ ਆਉਂਦੀ ਹੈ ਅਤੇ ਕੀ ਕੁਝ ਵਾਪਰਦਾ ਹੈ ? ਕੀ ਇਹ ਇਕ ਦੁਖਦਾਈ ਪ੍ਰਕਿਰਿਆ ਹੈ

ਦੋਵਾਂ ਕਿਸਮਾਂ ਦੀ ਮੌਤ ਕਿਵੇਂ ਆਉਂਦੀ ਹੈ ਇਸਦਾ ਪਹਿਲਾ ਹੀ ਵਰਨਨ ਕੀਤਾ ਜਾ ਚੁੱਕਾ ਹੈ ਤੁਸੀਂ ਇਸਨੂੰ ਆਪਣੇ ਆਪ ਮਹਿਸੂਸ ਕਰ ਸਕਦੇ ਹੋ, ਜੇਕਰ ਤੁਸੀਂ ਆਪਣੇ ਆਪ ਨੂੰ ਪੂਰਨ ਬੰਦਗੀ ਪ੍ਰਕਿਰਿਆ ਪ੍ਰਤੀ ਸਮਰਪਿਤ ਕਰਦੇ ਹੋ, ਜਦੋਂ ਤੁਸੀਂ ਸਮਾਧੀ ਵਿੱਚ ਜਾਓਗੇ ਤਾਂ ਤੁਸੀਂ ਸਰੀਰਿਕ ਅਨੁਭਵ ਵਿਚੋਂ ਬਾਹਰ ਆ ਸਕਦੇ ਹੋ ਜਿਵੇਂ ਕਿ ਅਸੀਂ ਵਰਨਨ ਕੀਤਾ ਹੈ ਅਤੇ ਤੁਸੀਂ ਆਪਣੇ ਆਪ ਮੌਤ ਦਾ ਅਨੁਭਵ ਕਰ ਸਕਦੇ ਹੋ ਇਸ ਤੋਂ ਪਹਿਲਾਂ ਕਿ ਤੁਹਾਡੇ ਭੌਤਿਕ ਸਰੀਰ ਮਰੇ ਜਿਥੋਂ ਤੱਕ ਦੁੱਖਾਂ ਦਾ ਇਸ ਨਾਲ ਨਾਤਾ ਹੈ, ਹਾਂ ਇਹ ਇਕ ਸਧਾਰਨ ਵਿਅਕਤੀ ਲਈ ਬਹੁਤ ਦੁੱਖਦਾਈ ਹੈ, ਕਿਉਂਕਿ ਇੱਕ ਸਧਾਰਨ ਮਨੁੱਖ ਕਿਸੇ ਵੀ ਕਾਰਨ ਆਪਣੀਆਂ ਵਸਤੂਆਂ ਗੁਆਚਣ, ਆਪਣੀਆਂ ਸਾਂਝਾਂ ਕਾਰਨ ਅਤੇ ਹੋਰ ਕਈ ਕਾਰਨਾ ਕਰਕੇ ਮਰਨਾ ਨਹੀ ਚਾਹੁੰਦਾ ਹੈ, ਇਸ ਲਈ ਸਪਸ਼ਟ ਹੈ ਕਿ ਉਸਦੇ ਲਈ ਸਰੀਰ ਨੂੰ ਤਿਆਗਣਾ ਅਤੇ ਉਸਨੂੰ ਮਰਨ ਦੇਣਾ ਬਹੁਤ ਦੁੱਖਦਾਈ ਹੋਵੇਗਾ ਇਸ ਪੀੜ ਤੋਂ ਛੁਟਕਾਰਾ ਪਾਉਣ ਦਾ ਅਤੇ ਇਸਨੂੰ ਖੁਸ਼ਗਵਾਰ ਅਨੁਭਵ ਬਣਾਉਣ ਦਾ ਇੱਕੋ ਤਰੀਕਾ ਹੈ ਅਤੇ ਉਹ ਮੁਕਤੀ ਪ੍ਰਾਪਤੀ ਹੈ

ਦਾਸਨ ਦਾਸ