ਆਉ ਅਸੀਂ ਪ੍ਰਮਾਤਮਾ ਅਤੇ ਗੁਰੂ ਅੱਗੇ ਹੱਥ ਜੋੜ ਕੇ ਅਰਦਾਸ ਕਰੀਏ, ਅਣਗਿਣਤ ਨਿਮਰਤਾ ਨਾਲ ਉਹਨਾਂ ਦੇ ਚਰਨ ਕਮਲਾਂ ਵਿੱਚ ਡੰਡਉਤ ਬੰਦਨਾ ਕਰੀਏ । ਆਪਣੇ ਹਰ ਸਾਹ ਨਾਲ ਉਸਦਾ ਅਣਗਿਣਤ ਵਾਰ ਧੰਨਵਾਦ ਕਰੀਏ। ਸਾਡਾ ਸਿਰ ਉੱਨਾਂ ਦੇ ਚਰਨ ਕਮਲਾਂ ਤੇ ਸਦਾ ਹੀ ਧਰੀਏ । ਅਤੇ ਸਾਰੀਆਂ ਆਉਣ ਵਾਲੀਆਂ ਉਮਰਾਂ ਵਿੱਚ ਅਸੀਂ ਉਹਨਾਂ ਦੇ ਚਰਨ ਕਮਲਾਂ ਵਿੱਚ ਪਏ ਰਹੀਏ, ਹਿਰਦੇ ਵਿੱਚ ਪੂਰਨ ਨਿਮਰਤਾ ਨਾਲ ।
ਆਪਣੇ ਦਿਲ ਵਿੱਚ ਅਤਿ ਨਿਮਰਤਾ ਰੱਖੀਏ, ਪੂਰਨ ਵਿਸ਼ਵਾਸ ਦ੍ਰਿੜਤਾ, ਯਕੀਨ, ਵਿਸ਼ਵਾਸ, ਭਰੋਸਾ, ਸੱਚਾ ਪਿਆਰ ਅਤੇ ਸੱਚੀ ਸਰਧਾ ਰੱਖੀਏ।
ਸੱਚੀ ਅਤੇ ਬੇ ਸ਼ਰਤ ਸਰਧਾ, ਬਿਨਾਂ ਕਿਸੇ ਸੰਸਾਰਿਕ ਮੰਗਾਂ ਦੇ ਆਪਣੇ ਦਿਲ ਵਿੱਚ ਹਮੇਸ਼ਾ ਉਸਦੀ ਸਾਰੀ ਰਚਨਾ ਨਾਲ ਪਿਆਰ ਰੱਖੀਏ ਅਤੇ ਸਾਡਾ ਸਿਰ ਰਚਨਾ ਦੇ ਪੈਰਾ ਵਿੱਚ ਰੱਖੀਏ ।
ਹਮੇਸ਼ਾ ਗੁਰੂ, ਪ੍ਰਮਾਤਮਾ ਅਤੇ ਪ੍ਰਮਾਤਮਾ ਦੀ ਸੰਗਤ ਨੂੰ ਪਹਿਲੇ ਸਥਾਨ ਤੇ ਰੱਖੀਏ ਅਤੇ ਬਾਕੀ ਸਭ ਨੂੰ ਦੂਸਰੇ ਸਥਾਨ ਤੇ।
ਪ੍ਰਮਾਤਮਾ ਅਤੇ ਗੁਰੂ ਸਾਨੂੰ ਇਹ ਸਮਝਣ ਦੀ ਬੁੱਧੀ ਦੇਵੇ ਕਿ ‘ਮਨਮੁਖ’ ਸ਼ਬਦ ਦਾ ਦੈਵੀ ਮਤਲਬ ਕੀ ਹੈ । ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਅਤੇ ਆਪਣੇ ਦਿਲ ਵਿੱਚ ਹੇਠ ਲਿਖੀਆਂ ਗੱਲਾਂ ਲਿਆ ਸਕਦੇ ਹਾਂ ।
· ਕਿਹੜੀ ਚੀਜ਼ ਆਦਮੀ ਨੂੰ ‘ਮਨਮੁਖ’ ਬਣਾਉਂਦੀ ਹੈ ?
· ਮਨਮੁਖ ਦੀਆਂ ਕੀ ਨਿਸ਼ਾਨੀਆਂ ਹਨ ?
· ਸਾਡੇ ਆਪਣੇ ਗੁਣ ਕੀ ਹਨ, ਜਦੋਂ ਅਸੀਂ ‘ਮਨਮੁਖ’ ਦੇ ਭਾਵ ਤੋਂ ਗੁਣ ਅਤੇ ਸ਼ਖਸੀਅਤ ਦੇ ਹਿਸਾਬ ਨਾਲ ਵੇਖਦੇ ਹਾਂ ?
· ਕੀ ਅਸੀਂ ਮਨਮੁਖ ਹਾਂ ?
· ਜਾਂ ਕੀ ਅਸੀਂ ਸਹੀ ਦਿਸ਼ਾ ਵੱਲ ਜਾਣ ਲਈ ਕੰਮ ਕਰ ਰਹੇ ਹਾਂ ?
ਸਹੀ ਦਿਸ਼ਾ ਤੋਂ ਭਾਵ ਹੈ :
· ਆਪਣੇ ਇਸ ਮਨੁੱਖੀ ਜੀਵਣ ਦੇ ਅਸਲ ਮੰਤਵ ਨੂੰ ਪ੍ਰਾਪਤ ਕਰਨ ਵੱਲ
· ‘ਗੁਰਮੁਖ’ ਬਣਨ ਵੱਲ
· ਮੁਕਤੀ ਪ੍ਰਾਪਤ ਕਰਨ ਵੱਲ,
· ਮਾਇਆ ਦੇ ਚੁੰਗਲ ਤੋਂ ਮੁਕਤ ਹੋਣ ਵੱਲ
· ਅਤੇ ਮੂਲ ਨਾਲ ਇੱਕ ਹੋਣ, ਇਕੋ ਇਕ ਬ੍ਰਹਿਮੰਡ ਦੇ ਰਚਨ ਹਾਰੇ ਪ੍ਰਮਾਤਮਾ ਨਾਲ । ਨਾਮ ਸੱਚ ਹੈ, ਮਾਇਆ ਤੋਂ ਪਰੇ ਅਮਰਤਾ ਦਾ ਸਥੂਲ ਰੂਪ ।
ਸਭ ਤੋਂ ਪਹਿਲਾਂ ਆਉ ਪ੍ਰਮਾਤਮਾ ਦੀ ਕ੍ਰਿਪਾ ਵਾਸਤੇ ਅਰਦਾਸ ਕਰੀਏ ਕਿ ਅਸੀਂ ‘ਮਨਮੁਖ’ ਸ਼ਬਦ ਦਾ ਅਰਥ ਸਮਝ ਸਕੀਏ ।
ਇਹ ਸ਼ਬਦ ਦੋ ਸ਼ਬਦਾਂ ‘ਮਨ’ ਅਤੇ ‘ਮੁੱਖ’ ਤੋਂ ਬਣਿਆ ਹੈ।
ਮਨ
‘ਮਨ’ ਤੋਂ ਭਾਵ ਤੁਹਾਡਾ ਮਨ ਹੈ । ਇਹ ਮਨ ਤੁਹਾਡੇ ਸਰੀਰ ਦਾ ਅਦ੍ਰਿਸ਼ ਹਿੱਸਾ ਹੈ ਜੋ ਤੁਹਾਡੀ ਆਪਣੀ ‘ਮਤ’ ਭਾਵ ਬੁੱਧੀ ਦੁਆਰਾ ਚਲਾਇਆ ਜਾਂਦਾ ਹੈ । ਆਪੇ ਬਣੀ ਬੁੱਧੀ ਨੂੰ ਮਨਮਤ ਕਿਹਾ ਜਾਂਦਾ ਹੈ । ਇਹ ਤੁਹਾਡੀ ਸਿੱਖਿਆ ਅਤੇ ਸਮਾਜ ਜਿਸ ਵਿੱਚ ਤੁਸੀ ਰਹਿੰਦੇ ਹੋ ਦੇ ਨਿਯਮਾਂ ਤੇ ਅਧਾਰਿਤ ਵੀ ਹੁੰਦੀ ਹੈ । ਇਸ ਨੂੰ ‘ਸੰਸਾਰਿਕ ਮਤ’ ਵੀ ਕਿਹਾ ਜਾਂਦਾ ਹੈ । ਦੋਵੇਂ ਹੀ ‘ਮਨਮਤ’ ਅਤੇ ਸੰਸਾਰਕ ਮਤ ਵਿੱਚ ਦੁਰਮਤ ਦੇ ਅੰਸ਼ ਹੁੰਦੇ ਹਨ ।
‘ਦੁਰਮਤ’ ਮਾੜੀ ਬੁੱਧੀ ਹੈ ਜੋ ਤੁਹਾਨੂੰ ਉਕਸਾਉਂਦੀ ਹੈ :-
· ਪਾਪ ਕਰਨ ਲਈ
· ਉਹਨਾਂ ਸਾਰੇ ਕੰਮਾਂ ਵਿੱਚ ਸ਼ਾਮਿਲ ਕਰਵਾਉਂਦੀ ਹੈ ਜਿਹੜੇ ਤੁਹਾਨੂੰ ਸੁਆਰਥੀ ਬਣਾਉਂਦੇ ਹਨ।
· ਤੁਹਾਨੂੰ ਨਿੰਦਿਆਂ, ਬਖੀਲੀ ਅਤੇ ਚੁਗਲੀ ਵਿੱਚ ਲਗਾਉਂਦੀ ਹੈ
· ਦੂਸਰਿਆਂ ਦਾ ਬੁਰਾ ਕਰਨ
· ਦੂਸਰਿਆਂ ਨੂੰ ਦੁੱਖ ਦੇਣ
· ਦੂਸਰਿਆਂ ਨਾਲ ਚਲਾਕੀ ਅਤੇ ਧੋਖਾ ਕਰਨ ਅਤੇ ਇਸ ਤਰ੍ਹਾਂ ਦੇ ਹੀ ਹੋਰ ਕਈ ਕੰਮ
ਅਸਲ ਵਿੱਚ ‘ਮਨਮਤ’ ਸਾਰੀ ਹੀ ਮਾਇਆ ਦੇ ਪ੍ਰਭਾਵ ਹੇਠ ਕੰਮ ਕਰਦੀ ਹੈ । ਮਨਮਤ ਦੇ ਪ੍ਰਭਾਵ ਹੇਠ ਕੀਤੇ ਸਾਰੇ ਕੰਮ ਮਾਇਆ ਦੇ ਤਿੰਨਾਂ ਵਿਚੋਂ ਦੋ ਭਾਗਾਂ ਦੇ ਅਧੀਨ ਵਾਪਰਦੇ ਹਨ :-
1) ‘ਰਜੋ’ ਜਿਸ ਵਿੱਚ ਆਸ਼ਾਵਾਂ, ਸਾਰੀਆਂ ਇੱਛਾਵਾਂ ਚਾਹਤਾਂ, ਨਿੰਦਿਆਂ, ਬਖੀਲੀ ਚੁਗਲੀ ਅਤੇ
2) ‘ਤਮੋ’ ਜਿਸ ਵਿੱਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਸ਼ਾਮਿਲ ਹਨ। ਜਿਹੜੇ ਸੁੱਖ ਅਰਾਮ ਦੇ ਸਾਧਨਾਂ, ਜਵਾਨ ਸੁੰਦਰਤਾ, ਧਨ, ਪਦਾਰਥ ਵਸਤੂਆਂ ਸੁੰਦਰਤਾ, ਜੀਭ ਦਾ ਸੁਆਦ, ਸੁਗੰਧ ਅਤੇ ਛੋਹ ਦੁਆਰਾ ਭਟਕਾਏ ਜਾਂਦੇ ਹਨ ।
ਇਸ ਨਾਟਕ ਵਿੱਚ ਮਨ ਬੁੱਧੀ ਦੀਆਂ ਦਿਸ਼ਾਵਾਂ ਦੇ ਅਧੀਨ ਕੰਮ ਕਰਦਾ ਹੈ ਜੋ ਆਪੇ ਬਣੀ ਹੈ , ਸੰਸਾਰਕ ਮਤ ਹੈ ਅਤੇ ਦੁਰਮਤ ਹੈ । ਇਹ ਸਾਰੀ ਮਤ ਮਾਇਆ ਦੇ ‘ਰਜੋ’ ਅਤੇ ‘ਤਮੋ’ ਭਾਗ ਤੋਂ ਪ੍ਰਾਪਤ ਹੁੰਦੀ ਹੈ । ਗੁਰੂ ਦੇ ਬ੍ਰਹਮ ਗਿਆਨ ‘ਗੁਰਮਤ’ ਦੀ ਬਖ਼ਸ਼ਿਸ ਲਈ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ । ਇਹ ਮਾਇਆ ਦੇ ਤੀਸਰੇ ਭਾਗ ਦੇ ਅਧੀਨ ਆਉਂਦਾ ਹੈ ਜਿਸਨੂੰ ‘ਸਤੋ’ ਆਖਦੇ ਹਨ । ਇਸ ਦਾ ਭਾਵ ਹੈ ਕਿ ਸਾਨੂੰ ਇਹ ਕੰਮ ਕਰਨੇ ਚਾਹੀਦੇ ਹਨ :-
· ਦਿਆਲਤਾ
· ਮੁਆਫ਼ ਕਰ ਦੇਣਾ
· ਨਿਮਰਤਾ
· ਧਰਮ, ਅਨਾਦਿ ਸੱਚ, ਇੱਕ ਨਾਮ ਪ੍ਰਮਾਤਮਾ ਦਾ ਸੱਚ ਹੈ,
· ਪ੍ਰਮਾਤਮਾ ਦੇ ਨਾਮ ਤੇ ਧਿਆਨ
· ਪ੍ਰਮਾਤਮਾ ਦੇ ਪਵਿੱਤਰ ਮੂਲ ਮੰਤਰ ਦਾ ਧਿਆਨ ਕਰਨਾ
· ਸਾਰੇ ਕਾਰਜਾਂ ਅਤੇ ਕੰਮਾਂ ਵਿੱਚ ਸੱਚਾ ਹੋਣਾ
· ਮਨ ਅਤੇ ਪੰਜ ਚੋਰਾਂ ਤੇ ਕਾਬੂ ਪਾਉਣ ਲਈ ਕੰਮ ਕਰਨਾ
· ਨਿੰਦਿਆ, ਬਖੀਲੀ ਤੇ ਚੁਗਲੀ ਤੋਂ ਤੋਬਾ ਕਰਨੀ
· ਦੂਸਰਿਆਂ ਨੂੰ ਨੁਕਸਾਨ, ਚਲਾਕੀ ਅਤੇ ਧੋਖਾ ਦੇਣ ਤੋਂ ਬਚਣਾ
· ਦੂਸਰਿਆਂ ਦੀ ਮਦਦ ਕਰਨਾ
· ਸਮੇਂ ਅਤੇ ਮਾਇਆ ਦਾ ਦਸਵੰਧ ਗੁਰੂ ਅਤੇ ਭਲਾਈ ਲਈ ਦੇਣਾ
· ਨਿਰਸਵਾਰਥ ਸੇਵਾ ਅਤੇ ਭਲਾਈ
· ਸ਼ਕਤੀ ਪ੍ਰਾਪਤ ਕਰਨ ਦਾ ਯਤਨ ਕਰਨਾ
· ਮਾਇਆ ਦੇ ਚੁੰਗਲ ਤੋਂ ਬਾਹਰ ਨਿਕਲਣ ਦਾ ਯਤਨ ਕਰਨਾ
· ਆਪਣੇ ਆਪ ਨੂੰ ਦੁਬਿਧਾ, ਸ਼ੱਕ, ਸ਼ੰਕਾਵਾਦ ਅਤੇ ਵਿਚਲਿਤ ਕਰਨ ਤੋਂ ਮੁਕਤ ਹੋਣ ਦਾ ਯਤਨ ਕਰਨਾ
· ਸੰਤੁਸ਼ਟੀ
· ਕੋਈ ਲਾਲਚ ਨਹੀਂ
· ਸਾਂਤੀ ਅਤੇ
· ਸਥਿਰਤਾ
ਇਹ ਸਾਰੇ ਕੰਮ ਕਰਨ ਸਾਨੂੰ ਮਨਮਤ ਤੋਂ ਬ੍ਰਹਮ ਗਿਆਨ ਦੀ ਮੱਤ ‘ਗੁਰਮਤਿ’ ਵੱਲ ਲੈ ਜਾਂਦੇ ਹਨ ।
‘ਗੁਰਮਤਿ’ ਸਾਨੂੰ ਮਾਇਆ ਦੀਆਂ ਤਿੰਨੇ ਹਾਲਤਾਂ ਨੂੰ ਹਰਾਉਣ ਅਤੇ ਇਸ ਤੋਂ ਪਾਰ ਚੌਥੀ ਅਵਸਥਾ ‘ਅਨਾਦਿ ਸੱਚ’ ਵੱਲ ਜਾਣ ਦਾ ਰਸਤਾ ਵਿਖਾਉਂਦੀ ਹੈ । ਇਹ ‘ਗੁਰਮੁਖ’ ਬਣਨ ਦਾ ਰਸਤਾ ਹੈ।
ਮੁੱਖ
ਮਨਮੁਖ ਸ਼ਬਦ ਦਾ ਦੂਸਰਾ ਹਿੱਸਾ ‘ਮੁੱਖ’ ਹੈ । ਇਸ ਦਾ ਸ਼ਬਦੀ ਅਰਥ ਚਿਹਰਾ ਹੈ । ਜਿਸ ਪਾਸੇ ਤੁਹਾਡੇ ਮਨ ਦਾ ਮੂੰਹ ਹੁੰਦਾ ਹੈ ‘ਮੁੱਖ’ ਤੁਹਾਡੇ ਦੁਆਰਾ ਅਪਨਾਇਆ ਰਸਤਾ ਦਰਸਾਉਂਦਾ ਹੈ ਕਿ ਤੁਹਾਡੇ ਰੋਜ਼ਾਨਾ ਜੀਵਣ ਵਿੱਚ ਤੁਹਾਡੇ ਤੇ ਕੀਤੇ ਜਾ ਰਹੇ ਕੰਮਾਂ ਅਤੇ ਕਾਰਜਾਂ ਦਾ ਕੀ ਪ੍ਰਭਾਵ ਹੈ ।
‘ਮਨਮੁਖ’ ਸ਼ਬਦ ਦੱਸਦਾ ਹੈ ਕਿ ਉਹ ਵਿਅਕਤੀ ਜਿਸ ਦਾ ਮੂੰਹ ਸੰਸਾਰਿਕ ਮਨ ਵੱਲ ਹੈ । ਜਦ ਕਿ ‘ਗੁਰਮੁਖ’ ਦਾ ਮਤਲਬ ਪ੍ਰਮਾਤਮਾ ਗੁਰੂ ਅਤੇ ਗੁਰੂ ਪ੍ਰਮਾਤਮਾ ਦੇ ਮੂਲ ਸ਼ਬਦਾਂ ਵੱਲ ਮੂੰਹ ।
ਮਨਮੁਖ ਦਾ ਅਧਾਰ ਭੂਤ ਮਤਲਬ ਹੈ ਇਕ ਵਿਅਕਤੀ ਜਿਹੜਾ ਆਪਣੀ ਮਤ ਅਨੁਸਾਰ ਕੰਮ ਕਰਦਾ ਹੈ । ਉਸਦੀ ਆਪਣੀ ਮੱਤ ਕੁਝ ਨਹੀਂ ਕੇਵਲ ਸੰਸਾਰਿਕ ਮੱਤ ਅਤੇ ਦੁਰਮਤ ਹੁੰਦੀ ਹੈ । ਉਸ ਦੀ ਆਪਣੀ ਸਿੱਖਿਆ ਦੇ ਨਤੀਜੇ ਵਜੋਂ ਆਪਣੇ ਆਲੇ ਦੁਆਲੇ ਦੇ ਅਨੁਭਵ ਤੋਂ ਸਿੱਖਣ ਅਤੇ ਸਮਾਜ ਦੇ ਨਿਯਮਾਂ ਤੋਂ ਜਿਸ ਵਿੱਚ ਅਸੀਂ ਰਹਿੰਦੇ ਹਾਂ । ਇਸ ਨਾਟਕ ਵਿੱਚ ਮਨਮੁਖ ਉਹ ਵਿਅਕਤੀ ਹੈ ਜਿਹੜਾ ਮਾਇਆ ਦੇ ‘ਰਜੋ’ ਅਤੇ ‘ਤਮੋ’ ਗੁਣਾਂ ਦੇ ਪ੍ਰਭਾਵ ਹੇਠ ਕੰਮ ਕਰਦਾ ਹੈ । ਜਿਆਦਾ ਵਿਵਹਾਰਿਕ ਅਤੇ ਸੌਖੇ ਤਰੀਕੇ ਨਾਲ ਸਮਝਣ ਲਈ ‘ਮਨਮੁਖ’ ਦੇ ਗੁਣਾਂ ਨੂੰ ਹੇਠ ਲਿਖੇ ਤਰੀਕੇ ਨਾਲ ਦੱਸਿਆ ਗਿਆ ਹੈ :-
2. ਜੋ ਪ੍ਰਮਾਤਮਾ ਅਤੇ ਗੁਰੂ ਅਤੇ ਪ੍ਰਮਾਤਮਾ ਦੇ ਮੂਲ ਮੰਤਰ ਪ੍ਰਤੀ ਵਚਨਬੱਧ ਨਹੀਂ ਹੈ।
3. ਜਿਸ ਦਾ ਪ੍ਰਮਾਤਮਾ ਅਤੇ ਗੁਰੂ ਅਤੇ ਪ੍ਰਮਾਤਮਾ ਦੇ ਮੂਲ ਮੰਤਰ ਵਿੱਚ ਕੋਈ ਵਿਸ਼ਵਾਸ ਨਹੀਂ ਹੈ।
4. ਜਿਸ ਦਾ ਪ੍ਰਮਾਤਮਾ ਅਤੇ ਗੁਰੂ ਅਤੇ ਪ੍ਰਮਾਤਮਾ ਦੇ ਮੂਲ ਮੰਤਰ ਵਿੱਚ ਕੋਈ ਯਕੀਨ ਨਹੀਂ ਹੈ ।
5. ਜਿਸਨੇ ਪ੍ਰਮਾਤਮਾ ਅਤੇ ਗੁਰੂ ਅੱਗੇ ਪੂਰੀ ਤਰ੍ਹਾਂ ਆਪਾ ਨਿਛਾਵਰ ਨਹੀਂ ਕੀਤਾ
6. ਜੋ ਆਪਣੇ ਗੁਰੂ ਦੇ ਬ੍ਰਹਮ ਗਿਆਨ ਦੇ ਸ਼ਬਦਾਂ ਦੀ ਪਾਲਣਾ ਨਹੀਂ ਕਰਦੇ।
7. ਜੋ ਆਪਣਾ 10% ਸਮਾਂ ਪ੍ਰਮਾਤਮਾ ਅਤੇ ਗੁਰੂ ਦੇ ਲੇਖੇ ਨਿਰਸਵਾਰਥ ਸੇਵਾ ਅਤੇ ਉਹਨਾਂ ਦੀ ਯਾਦ ਵਿੱਚ ਲਗਾਉਂਦਾ।
8. ਜੋ ਆਪਣੀ ਕਮਾਈ ਵਿੱਚ 10% (ਦਸਵੰਧ) ਪ੍ਰਮਾਤਮਾ ਅਤੇ ਗੁਰੁ ਅੱਗੇ ਭੇਟ ਨਹੀਂ ਕਰਦਾ ।
9. ਜੋ ਪੰਜ ਚੋਰਾਂ ਦੇ ਅਧੀਨ ਚੱਲਦਾ ਹੈ ਜਿਸਦੀ ਜਿੰਦਗੀ ਇਹਨਾਂ ਪੰਜ ਚੋਰਾਂ ਵਿਚੋਂ ਇੱਕ ਦੁਆਰਾ ਅਧੀਨ ਹੋ ਕੇ ਚੱਲਦੀ ਹੈ । (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ)
10. ਜੋ ਇੱਛਾਵਾਂ ਅਧੀਨ ਕੰਮ ਕਰਦਾ ਹੈ।
11. ਜੋ ਨਾਕਾਰਤਮਿਕ ਆਲੋਚਨਾ, ਨਿੰਦਿਆ, ਬਖੀਲੀ ਅਤੇ ਚੁਗਲੀ ਵਿੱਚ ਫਸਿਆ ਹੈ।
12. ਜੋ ਬ੍ਰਹਮ ਗਿਆਨ ‘ਗੁਰਮਤ’ ਤੇ ਅਮਲ ਨਹੀਂ ਕਰਦਾ ਅਤੇ ਪ੍ਰਮਾਤਮਾ ਦੇ ਮੂਲ ਮੰਤਰ ਨੂੰ ਰੋਜ਼ਾਨਾ ਜੀਵਣ ਵਿੱਚ ਨਹੀਂ ਜਪਦਾ।
13. ਜੋ ਸਰਵ ਸ਼ਕਤੀਮਾਨ ਦੀ ਸਾਰੀ ਰਚਨਾ ਨੂੰ ਪਿਆਰ ਨਹੀਂ ਕਰਦਾ
14. ਜੋ ਨਫ਼ਰਤ ਅਤੇ ਪੱਖਪਾਤ ਨਾਲ ਭਰਿਆ ਹੈ
15. ਜੋ ਇਹ ਨਹੀਂ ਪਹਿਚਾਣਦਾ ਕਿ ਸਾਰੇ ਮਨੁੱਖੀ ਜੀਵ ਬਰਾਬਰ ਹਨ
16. ਜੋ ਦੂਸਰਿਆਂ ਦਾ ਚੰਗਾ ਨਹੀਂ ਕਰਦਾ ਅਤੇ ਨਹੀਂ ਸੋਚਦਾ
17. ਜੋ ਦੁਬਿਧਾ ਅਤੇ ਭੁਲੇਖੇ ਭਰੀ ਜਿੰਦਗੀ ਜੀਂਦਾ ਹੇ ।
18. ਜਿਸ ਦੇ ਵਤੀਰੇ ਵਿੱਚ ਨਿਮਰਤਾ ਨਹੀਂ ਹੈ।
19. ਜੋ ਦੂਸਰਿਆਂ ਪ੍ਰਤੀ ਦਿਆਲੂ ਨਹੀਂ ਹੈ ਜਿਸ ਦੇ ਦਿਲ ਵਿੱਚ ਦਿਆ ਨਹੀਂ ਹੈ।
20. ਜੋ ਆਪਣੇ ਕੰਮ ਵਿੱਚ ਇਮਾਨਦਾਰ ਨਹੀਂ ਹੈ ਅਤੇ ਇਹ ਸੂਚੀ ਚੱਲਦੀ ਰਹਿੰਦੀ ਹੈ।
ਅਖੀਰਲੀ ਗੱਲ ਇਹ ਹੈ ਕਿ ਜੋ ਆਦਮੀ ‘ਗੁਰਮੁਖ’ ਨਹੀਂ ਹੈ ਮਨਮੁਖ ਹੈ ।
ਇੱਕ ਆਦਮੀ ਮਨਮੁਖ ਹੈ ਜਦ ਤੱਕ ਉਹ :
· ਗੁਰਮੁਖ ਨਹੀਂ ਬਣਦਾ ਉਹ ਮਨਮੁਖ ਰਹਿੰਦਾ ਹੈ
· ਪੂਰੀ ਤਰ੍ਹਾਂ ਸਰਵਸਕਤੀਮਾਨ ਦਾ ਅਹਿਸਾਸ ਨਹੀਂ ਕਰਦਾ, ਮਨਮੁਖ ਹੈ।
· ਜਦ ਤੱਕ ਉਸ ਦੇ ਸਾਰੇ ਦਰਵਾਜੇ ਦਸਵੇ ਦੁਆਰ ਸਮੇਤ ਅਤੇ ਬ੍ਰਹਮ ਅੱਖ ਨਹੀਂ ਖੁੱਲ੍ਹਦੀ
· ਪ੍ਰਮਾਤਮਾ ਦੀ ਅਨਾਦਿ ਬਖਸ਼ਿਸ਼ ਨਾਲ ਬਿਨਾਂ ਰੁਕੇ ਬ੍ਰਹਮ ਸੰਗੀਤ ਦਾ ਸੰਚਾਰ ਨਹੀਂ ਹੁੰਦਾ
· ਸੱਤ ਰੂਹਾਨੀ ਕੇਂਦਰਾਂ ਅਨਾਦਿ ਬਖਸ਼ਿਸ਼ ਸਕ੍ਰਿਆ ਨਹੀਂ ਹੁੰਦੇ ਜੋ ਸਰੀਰ ਵਿੱਚ ਰੂਹਾਨੀ ਊਰਜਾ ਦਾ ਸੰਚਾਰ ਕਰਦੇ ਹਨ.।
· ਸਭ ਤੋਂ ਉੱਚੇ ਅੰਮ੍ਰਿਤ ਦੀ ਜਿਹੜਾ ਕਿ ਰੂਹ ਦੇ ਅੰਦਰੋਂ ਪ੍ਰਮਾਤਮਾ ਦਾ ਅਨੰਦ ਹੈ ਦੀ ਅਨਾਦਿ ਬਖਸ਼ਿਸ਼ ਨਹੀਂ ਹੁੰਦੀ।
· ਸਰਵੋਤਮ ਪ੍ਰਕਾਸ਼ ਰੂਹਾਨੀ ਹਿਰਦੇ ਦੇ ਗੁਣ ਨਾਲ ਪੂਰਨ ਤੌਰ ਤੇ ਸਚਿਆਰਾ ਨਹੀਂ ਬਣ ਜਾਂਦਾ ।
· ਜੋ ਸਰਵਸਕਤੀਮਾਨ ਦੇ ਸਰੀਰ ਪ੍ਰਕਾਸ਼ ਵਿੱਚ ਪੂਰੀ ਤਰ੍ਹਾਂ ਅਭੇਦ ਨਹੀਂ ਹੋ ਜਾਂਦਾ।
ਕੇਵਲ ਇੱਕ ਪੂਰਨ ਸੰਤ ‘ਮਨਮੁਖ’ ਨਹੀਂ ਹੈ ।
ਕੇਵਲ ਪ੍ਰਮਾਤਮਾ ਨੂੰ ਪੂਰੀ ਤਰ੍ਹਾਂ ਜਾਣਨ ਵਾਲਾ ‘ਮਨਮੁਖ’ ਨਹੀਂ ਹੈ।
ਕੇਵਲ ਇੱਕ ਪੂਰਨ ਸਚਿਆਰਾ ‘ਮਨਮੁਖ’ ਨਹੀਂ ਹੈ ।
ਕੇਵਲ ਇੱਕ ਬ੍ਰਹਮ ਰੂਹ ਜੋ ਪ੍ਰਮਾਤਮਾ ਦੀ ਪਵਿੱਤਰ ਕਚਹਿਰੀ ਵਿੱਚ ਰਹਿੰਦੀ ਹੈ ਗੁਰਮੁਖ ਹੈ ਅਤੇ ਜਦ ਤੱਕ ਅਜਿਹਾ ਨਹੀਂ ਹੁੰਦਾ ਆਦਮੀ ਮਨਮੁਖ ਰਹਿੰਦਾ ਹੈ । ਕਿਉਂਕਿ ਉਹ ਅੰਦਰੋਂ ਪੂਰੀ ਤਰ੍ਹਾਂ ਸਾਫ ਨਹੀਂ ਹੁੰਦਾ । ਅਤੇ ਜਦ ਤੱਕ ਅੰਦਰੋਂ ਪੂਰੀ ਤਰ੍ਹਾਂ ਸਾਫ ਨਹੀਂ ਹੁੰਦਾ ਅਤੇ ਪੂਰਨ ਸਚਿਆਰਾ ਨਹੀਂ ਬਣਦਾ , ਉਹ ਪੂਰਨ ਅਨਾਦਿ ਸੱਚ ਨੂੰ ਦੇਖਣ, ਬੋਲਣ, ਸੁਣਨ ਅਤੇ ਪੇਸ਼ ਕਰਨ ਦੇ ਅਤੇ ਸੇਵਾ ਕਰਨ ਦੇ ਯੋਗ ਨਹੀਂ ਹੁੰਦਾ, ਆਦਮੀ ‘ਮਨਮੁਖ’ ਰਹਿੰਦਾ ਹੈ ।
ਦਾਸਨ ਦਾਸ