1. ਨਾਮ ਸਿਮਰਨ ਦੇ ਲਾਭ

ਇਹ ਲੇਖ ਅਗਮ ਅਗੋਚਰ ਅਨੰਤ ਬੇਅੰਤ ਅਪਰਮ ਅਪਾਰ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਅਤੇ ਗੁਰੂ ਦੀ ਗੁਰਪ੍ਰਸ਼ਾਦੀ ਗੁਰ ਕ੍ਰਿਪਾ ਨਾਲ ਲਿਖਿਆ ਗਿਆ ਹੈ
 
ਆਓ ਉਹਨਾਂ ਅੱਗੇ ਨਾਮ ਸਿਮਰਨ ਦੇ ਬ੍ਰਹਮ ਗਿਆਨ ਨੂੰ ਸਮਝਣ ਦੀ ਬ੍ਰਹਮ ਸੋਝੀ ਲਈ ਅਰਦਾਸ ਕਰੀਏ ।
 
ਆਓ ਗੁਰਪ੍ਰਸਾਦਿ ਲਈ ਅਰਦਾਸ ਕਰੀਏ ।
 
 
ਆਓ ਸਦਾ ਹੀ ਇਸ ਅਨਾਦਿ ਬਖਸ਼ਿਸ਼ ਦੀ ਦਾਤ ਨਾਮ ਅਤੇ ਨਾਮ ਸਿਮਰਨ ਲਈ ਅਰਦਾਸ ਕਰੀਏ ।
 
 
ਨਾਮ ਸਰਵ ਸ਼ਕਤੀਮਾਨ ਦੇ ਪੂਰਨ ਬੋਧ ਲਈ ਪੌੜੀ ਹੈ ।ਨਾਮ ਉਹ ਪੌੜੀ ਹੈ ਜੋ ਸਾਡੀ ਅਗਵਾਈ ਕਰਦੀ ਹੈ :
 
 
 
·        ਅਨਾਦਿ ਸੱਚ ਦੀ ਖੋਜ ਵੱਲ ,
·        ਪਰਮ ਤੱਤ ਵੱਲ,
·        ਬ੍ਰਹਮ ਤੱਤ ਵੱਲ,
·        ਪੂਰਨ ਜੋਤ ਪ੍ਰਕਾਸ਼ ਵੱਲ
·        ਅਕਾਲ ਪੁਰਖ ਦੇ ਨਿਰਗੁਣ ਸਰੂਪ ਵੱਲ
·        ਮਨ ਦੀ ਅਤੇ ਰੂਹ ਦੀ ਪੂਰਨ ਚੁੱਪ ਵਲ
·        ਪੂਰਨ ਤੌਰ ਤੇ ਸੱਚੇ ਬਣਨ ਵੱਲ
·        ਸੱਚ ਖੰਡ ਵੱਲ
 
 
 
ਨਾਮ ਸਿਮਰਨ ਕਰਨ ਨਾਲ ਅਸੀਂ ਇਸ ਪੌੜੀ ਤੇ ਕਦਮ ਦਰ ਕਦਮ ਚੜ ਕੇ ਸਰਵ ਸ਼ਕਤੀਮਾਨ ਦੇ ਨੇੜੇ ਹੋਈ ਜਾਂਦੇ ਹਾਂ ।ਅਤੇ ਹੌਲੀ ਹੌਲੀ ਅਸੀਂ ਉਸ ਵਿੱਚ ਅਭੇਦ ਹੋ ਜਾਂਦੇ ਹਾਂ ।
 
 
 
 
ਨਾਮ ਅਨਾਦਿ ਸੱਚ ਹੈ
 
 
 
 
ਨਾਮ ਸਿਮਰਨ ਕਰਨ ਨਾਲ ਅਸੀਂ ਅਨਾਦਿ ਸੱਚ ਦਾ ਬੋਧ ਕਰ ਸਕਦੇ ਹਾਂ,ਆਪ ਸਰਵਸਕਤੀਮਾਨ,ਅੰਮ੍ਰਿਤ, ਆਤਮ ਰਸ ਦਾ ਬੋਧ ਕਰ ਸਕਦੇ ਹਾਂ ।
 
 
 
 
 
ਨਾਮ ਸਰਵ ਉੱਚ ਅਨਾਦਿ ਦਾਤ ਹੈ ਜਿਹੜਾ ਕੋਈ ਗੁਰਪ੍ਰਸਾਦਿ ਨਾਲ ਪ੍ਰਾਪਤ ਕਰ ਸਕਦਾ ਹੈ :
 
 
 
ਜੇਵਡ ਆਪ ਤੇਵਡ ਤੇਰੀ ਦਾਤ।।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 9                                                                                                  
 
 
 
 
ਨਾਮ ਸਿਮਰਨ ਕਰਨ ਨਾਲ ਅਸੀਂ ਸਰਵ ਉੱਚ ਦਾਤ ਦਾ ਬੋਧ ਕਰ ਸਕਦੇ ਹਾਂ । ਇਸ ਦਾਤ ਵਿੱਚ ਸ਼ਾਮਿਲ ਹੈ ।
 
 
 
·        ਆਪ ਅਕਾਲ ਪੁਰਖ
 
 
·        ਉਸਦੇ ਸਾਰੇ ਖਜਾਨੇ ਅਤੇ
 
 
 
 
·        ਉਸਦੀਆਂ ਸਾਰੀਆਂ ਰੂਹਾਨੀ ਅਤੇ ਬ੍ਰਹਮ ਸ਼ਕਤੀਆਂ
 
 
 
 
ਇਸ ਲਈ ਇਸ ਨਾਲੋਂ ਕੋਈ ਘੱਟ ਚੀਜ ਦੀ ਮੰਗ ਜਾਂ ਸਮਝੌਤਾ ਕਿਉਂ ਕਰਨਾ ਚਾਹੀਦਾ ਹੈ ?ਅਸੀਂ  ਆਪਣੇ ਲਗਾਤਾਰ ਸੱਚੇ ਯਤਨਾਂ ਨਾਲ ਸਰਵ ਉੱਚ ਅਨਾਦਿ ਦਾਤ ਪ੍ਰਾਪਤ ਕਰ ਸਕਦੇ ਹਾਂ ।ਸਾਨੂੰ ਦਿਨ ਪ੍ਰਤੀ ਦਿਨ ਅਤੇ ਸੰਸਾਰਿਕ ਚੀਜ਼ਾਂ ਬਾਰੇ ਭੁੱਲ ਕੇ  ਸਰਵ ਉੱਚ ਅਨਾਦਿ ਦਾਤ ਦੀ ਮੰਗ ਕਰਨੀ ਚਾਹੀਦੀ ਹੈ ,ਜਿਸ ਵਿੱਚ ਹਰ ਚੀਜ ਸ਼ਾਮਿਲ ਹੈ ,ਜਿਸਨੇ  ਆਪਣੇ ਆਪ ਵਿੱਚ ਪਾਰ ਬ੍ਰਹਮ ਪਰਮੇਸ਼ਰ ਨੂੰ ਵੀ ਸਮਾਇਆ ਹੋਇਆ ਹੈ ।ਇੱਕ ਵਾਰ ਜਦੋਂ ਉਹ ਸਾਡਾ ਹੋ ਜਾਦਾ ਹੈ ,ਅਤੇ ਅਸੀਂ ਉਸ ਨੂੰ ਪੂਰੀ ਤਰਾਂ ਨਾਲ ਆਪਣੇ ਆਪ ਅੰਦਰੋਂ  ਜਾਣ ਲੈਂਦੇ ਹਾਂ ਅਤੇ ਉਸ ਦੇ ਬਣ ਜਾਂਦੇ ਹਾਂ ਤਦ ਉਸਦੀ ਸਾਰੀ ਸੰਪਤੀ ਸਾਡੀ ਬਣ ਜਾਂਦੀ ਹੈ ।ਇਹ ਨਾਮ ਸਿਮਰਨ ਦਾ ਸਭ ਤੋਂ ਵੱਡਾ ਅਤੇ ਬਿਆਨ ਰਹਿਤ ਲਾਭ ਹੈ ।ਹਾਲਾਂਕਿ ,ਇੱਥੇ ਨਾਮ ਸਿਮਰਨ ਕਰਨ ਦੇ ਬਹੁਤ ਸਾਰੇ ਲਾਭ ਹਨ, ਉਹਨਾਂ ਵਿੱਚੋਂ ਕੁਝ
 
 
ਕੁ ਇੱਕ ਦੀ ਸੰਖੇਪ ਵਿਆਖਿਆ ਹੇਠਾਂ ਦਿੱਤੀ ਗਈ ਹੈ :
 
 
 
ਤੁਸੀਂ ਵਿਆਖਿਆ ਤੋਂ ਪਰੇ ਚਲੇ ਜਾਂਦੇ ਹੋ
 
 
ਕਿਨਕਾ ਏਕ ਜਿਸ ਜੀਅ ਬਸਾਵੈ ।।
ਤਾ ਕੀ  ਮਹਿਮਾ  ਗਨੀ ਨਾ ਜਾਵੈ।।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 262 
 
 
 
 
ਨਾਮ ਅਨੰਤ ਹੈ ,ਇਹ ਆਪ ਅਕਾਲ ਪੁਰਖ ਦੀ ਤਰਾਂ ਅਗਮ ਅਪਾਰ ਅਨੰਤ ਅਤੇ ਬੇਅੰਤ ਹੈ ।ਇਹ ਬ੍ਰਹਿ ਮੰਡ ਦਾ ਮੂਲ ਹੈ ।ਇਹ ਅਕਾਲ ਪੁਰਖ ਦਾ ਆਦਿ ਜੁਗਾਦਿ ਨਾਮ ਹੈ ,ਜੋ ਉਸ ਦੁਆਰਾ ਆਪ ਹੀ ਬਣਾਇਆ ਗਿਆ ਹੈ ।ਜੇਕਰ ਕੋਈ ਇੱਕ ਕਿਣਕਾ ਵੀ ਨਾਮ ਦਾ ਹਿਰਦੇ ਵਿੱਚ ਸਮਾ ਲੈਂਦਾ ਹੈ , ਤਦ ਐਸੀ ਰੂਹ ਦੀ ਵਿਆਖਿਆ ਅਸੰਭਵ ਹੈ ।ਕਿਉਂਕਿ ਐਸੀ ਰੂਹ ਸੰਤ ਹਿਰਦਾ ਬਣ ਜਾਂਦੀ ਹੈ ਅਤੇ ਆਪ ਸਰਵਸਕਤੀਮਾਨ ਦੀ ਤਰਾਂ ਅਨੰਤ ਬਣ ਜਾਂਦੀ ਹੈ ।ਐਸੀ ਰੂਹ ਪ੍ਰਗਟਿਓ ਜੋਤ ਬ੍ਰਹਮ ਗਿਆਨੀ ਅਤੇ ਇੱਕ ਪੂਰਨ ਸੰਤ , ਇੱਕ ਪੂਰਨ ਖਾਲਸਾ ਬਣ ਜਾਂਦੀ ਹੈ ।ਨਾਮ ਸਿਮਰਨ ਸਾਡੇ ਲਈ ਸਰਵ ਉੱਚ ਪੱਧਰ ਖੁਸ਼ੀਆਂ ਲੈ ਕੇ ਆਉਂਦਾ ਹੈ ।ਸਾਡੇ ਸਾਰੇ ਦੁੱਖ ਅਲੋਪ ਹੋ ਜਾਂਦੇ ਹਨ ਅਤੇ ਅਸੀਂ ਪੂਰੀ ਤਰਾਂ ਨਾਲ ਖੁਸ਼ੀਆਂ ਅਤੇ ਹਮੇਸ਼ਾਂ ਹੀ ਅਨੰਦ ਮਾਣਦੇ ਹਾਂ ।
 
 
ਜਨਮ ਮਰਨ ਦੇ ਚੱਕਰ ਤੋਂ ਮੁਕਤੀ – ਜੀਵਣ ਮੁਕਤੀ 
 
 
 
 
ਸਭ ਤੋਂ ਉੱਚਾ ਪੱਧਰ ਦੁੱਖ ਜਨਮ ਮਰਨ ਦੇ ਚੱਕਰ ਵਿੱਚ ਫਸੇ ਰਹਿਣਾ ਹੈ । ਅਸੀਂ ਸਾਰੇ ਇਸ ਚੱਕਰ ਵਿੱਚ ਬਹੁਤ ਲੰਬੇ ਸਮੇਂ ਤੋਂ ਸ਼ਾਮਿਲ ਹਾਂ ।ਅਸੀਂ ਅਣਗਿਣਤ ਵਾਰ ਹੀ ਜਨਮ ਅਤੇ ਮੌਤ ਅਤੇ 84 ਲੱਖ ਜੂਨੀਆਂ ਦੇ ਚੱਕਰ ਵਿਚੋਂ ਲੰਘ ਰਹੇ ਹਾਂ ।ਨਾਮ ਸਿਮਰਨ ਇੱਕੋ ਇੱਕ ਸਕਤੀ ਹੈ ,ਜਿਹੜੀ ਸਾਨੂੰ ਜਨਮ ਮਰਨ ਦੇ ਚੱਕਰ ਦੇ ਡਰ ਵਿਚੋਂ ਕੱਢ ਸਕਦੀ ਹੈ ।ਇਸ ਦਾ ਭਾਵ ਹੈ ਕਿ ਅਸੀਂ ਮੁਕਤੀ – ਜੀਵਣ ਮੁਕਤੀ ਕੇਵਲ ਨਾਮ ਸਿਮਰਨ ਰਾਹੀਂ ਪਾ ਸਕਦੇ ਹਾਂ ।
 
 
 
ਮੌਤ ਦਾ ਡਰ
 
 
 
ਸਭ ਤੋਂ ਵੱਡਾ ਡਰ ਮੌਤ ਦਾ ਡਰ ਹੈ । ਇਹ ਬ੍ਰਹਿਮੰਡੀ ਸੱਚ ਹੈ ਅਤੇ ਤੱਥ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।ਐਸਾ ਡਰ ਕੇਵਲ ਨਾਮ ਸਿਮਰਨ ਨਾਲ ਹੀ ਖਤਮ ਹੁੰਦਾ ਹੈ ।ਅਸਲ ਵਿੱਚ ਜਦੋਂ ਤੁਸੀਂ ਡੂੰਘੇ ਧਿਆਨ – ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਦੇ ਹੋ ਤੁਸੀਂ ਜਰੂਰ ਹੀ ਸਰੀਰ ਤੋਂ ਬਾਹਰ ਹੋਣ ਦਾ ਸਾਹਮਣਾ ਕਰਦੇ ਹੋ ਅਤੇ ਰੂਹ ਦੀ ਯਾਤਰਾ ਦੇ ਅਨੁਭਵ ਪ੍ਰਾਪਤ ਕਰਦੇ ਹੋ ।ਐਸੇ ਅਨੁਭਵਾਂ ਦੌਰਾਨ ਅਸਲ ਵਿੱਚ ਰੂਹ ਸਰੀਰ ਨੂੰ ਛੱਡ ਜਾਦੀ ਹੈ ਅਤੇ ਰੂਹਾਨੀ ਅਵਸਥਾ ਦੇ ਅਧਾਰ ਤੇ ਵੱਖ ਵੱਖ ਸਲਤਨਤਾਂ ਵਿੱਚੋਂ ਲੰਘਦੀ ਹੈ ਅਤੇ ਉੱਚ ਰੂਹਾਨੀ ਸੰਸਾਰ ਸੱਚ ਖੰਡ ਅਤੇ ਹੋਰ ਖੰਡਾ ਨੂੰ ਦੇਖਦੀ ਹੈ । ਇਹ ਅਨੁਭਵ ਤੁਹਾਨੂੰ ਅਹਿਸਾਸ ਦਿਵਾਉਂਦੇ ਹਨ ਕਿ ਜਦੋਂ ਤੁਸੀਂ ਸਰੀਰਕ ਤੌਰ ਤੇ ਮਰ ਜਾਵੋਗੇ ਤਦ ਤੁਹਾਡੀ ਰੂਹ ਤੁਹਾਡੀ ਸਰੀਰਕ ਮੌਤ ਤੋਂ ਬਾਅਦ ਕਿੱਥੇ ਹੋਵੇਗੀ । ਇਸ ਕਰਕੇ ਹੀ ਸੰਤ ਅਤੇ ਬ੍ਰਹਮ ਗਿਆਨੀ ਪਹਿਲਾਂ ਹੀ ਜਾਣ ਲੈਂਦੇ ਹਨ ਕਿ ਮੌਤ ਤੋਂ ਬਾਅਦ ਉਹਨਾਂ ਦੀਆਂ ਰੂਹਾਂ ਨਾਲ ਕੀ ਵਾਪਰੇਗਾ।
 
 
 
ਮਾਇਆ ਉਪਰ ਜਿੱਤ
 
 
 
 
ਨਾਮ ਸਿਮਰਨ ਇੰਨੀ ਤਾਕਤ ਵਾਲਾ ਹੈ ਕਿ ਇਹ ਸਾਨੂੰ ਸਾਡੇ ਸਾਰੇ ਦੁਸ਼ਮਣਾਂ ਤੋਂ ਬਚਾਉਂਦਾ ਹੈ – ਅਤੇ ਸਾਡੇ ਦੁਸਮਣ ਕਿਹੜੇ ਹਨ ? ਇਹ ਪੰਜ ਦੂਤ ਹਨ -ਕਾਮ , ਕ੍ਰੋਧ ,ਲੋਭ , ਮੋਹ , ਅਤੇ ਅਹੰਕਾਰ, ਜਿਹੜੇ ਕਿ ਸਭ ਤੋਂ ਡੂੰਘੀਆਂ ਮਾਨਸਿਕ ਬਿਮਾਰੀਆਂ ਆਸਾ ,ਤ੍ਰਿਸਨਾ ਅਤੇ ਮਨਸ਼ਾ, ਨਿੰਦਿਆ ,ਚੁਗਲੀ ਬਖੀਲੀ ਦੇ ਨਾਲ ਹੀ ਹਨ ।  ਨਾਮ ਸਾਡੇ ਹਿਰਦੇ ਨੂੰ ਇਹਨਾਂ ਸਾਰੀਆਂ ਡੂੰਘੀਆਂ  ਘਾਤਕ ਮਾਨਸਿਕ ਬਿਮਾਰੀਆਂ ਤੋਂ ਬਚਾਉਣ ਦਾ ਨੁਸਖ਼ਾ ਹੈ ।ਸਾਡੀ ਰੂਹ ਦੇ ਇਹ ਸਾਰੇ ਦੁਸਮਣ ਸਾਡੇ ਅਤੇ ਸਰਵ ਸ਼ਕਤੀਮਾਨ ਵਿਚਕਾਰ ਰੋਕ ਹਨ। ਨਾਮ ਸਿਮਰਨ ਇਹਨਾਂ ਦੁਸ਼ਮਣਾਂ ਨੂੰ ਮਾਰਨ ਲਈ ਸਭ ਤੋਂ ਵੱਡਾ ਅਤੇ ਸਕਤੀ ਸਾਲੀ ਹਥਿਆਰ ਹੈ ।ਇਹ ਦੁਸਮਣ ਸੱਚਖੰਡ ਦੇ ਰਸਤੇ ਵੱਲ ਵੱਡੀ ਰੋਕ ਹਨ ਅਤੇ ਨਾਮ ਸਿਮਰਨ ਇਹਨਾਂ ਰੋਕਾਂ ਨੂੰ ਦੂਰ ਕਰ ਦਿੰਦਾ ਹੈ ।ਸਾਡੇ ਮਨ ਨੂੰ ਚੇਤੰਨ ਅਤੇ ਐਸੇ ਦੁਸ਼ਮਣਾਂ ਦੇ ਪ੍ਰਭਾਵ ਅਧੀਨ ਕੰਮ ਕਰਨ ਤੋਂ ਰੋਕੀ ਰੱਖ ਕੇ ਨਾਮ ਸਿਮਰਨ ਸਾਨੂੰ ਇਹਨਾਂ ਤੋਂ ਬਚਾਈ ਰੱਖਦਾ ਹੈ ।ਸਾਡਾ ਮਨ ਹਰ ਵੇਲੇ ਚੇਤੰਨ ਰਹਿੰਦਾ ਹੈ ਅਸੀਂ ਦਿਨ ਪ੍ਰਤੀ ਦਿਨ ਦੀਆਂ ਕ੍ਰਿਆਵਾਂ ਵਿੱਚ ਇਹਨਾਂ ਨਾਲ ਨਜਿੱਠਣ ਦੇ ਯੋਗ ਹੋ ਜਾਂਦੇ ਹਾਂ । ਇਸ ਤਰਾਂ ਉਹਨਾਂ ਨੂੰ ਹਰ ਵੇਲੇ ਹਰਾ ਕੇ ਜਦ ਵੀ ਉਹ ਸਾਨੂੰ ਧੋਖਾ ਦੇਣ ਦਾ ਯਤਨ ਕਰਦੇ ਹਨ ਅਤੇ ਸਾਡੇ ਕੋਲੋਂ ਅੰਮ੍ਰਿਤ ਚੁਰਾਉਣ ਦਾ ਯਤਨ ਕਰਦੇ ਹਨ ਅਸੀ ਉਹਨਾਂ ਨੂੰ ਹਰਾ ਦਿੰਦੇ ਹਾਂ ।
 
 
 
ਮਨ ਉਪਰ ਜਿੱਤ
 
 
 
ਤੁਹਾਡਾ ਮਨ ਤੁਹਾਡੀਆਂ  ਸਾਰੀਆਂ ਪੰਜ ਇੰਦਰੀਆਂ ਨੂੰ ਚਲਾਉਂਦਾ ਹੈ , ਅਤੇ ਤੁਹਾਡਾ ਮਨ ਆਪਣੀ ਸਿਆਣਪ ਨਾਲ ਚਲਾਇਆ ਜਾਂਦਾ ਹੈ ।ਤੁਹਾਡੀ ਆਪਣੀ ਸਿਆਣਪ ਮਾਇਆ ਦੇ ਤਿੰਨ ਗੁਣਾਂ: ਰਜੋ  ,ਤਮੋ  ਅਤੇ ਸਤੋ ਅਧੀਨ ਚਲਾਈ ਜਾਂਦੀ ਹੈ । ਮਾਇਆ ਉਪਰ ਜਿੱਤ ਪਾਉਣ ਨਾਲ ਰੂਹ ਮਾਇਆ ਦੇ ਚੁੰਗਲ ਤੋਂ ਪਰੇ ਚਲੀ ਜਾਂਦੀ ਹੈ ।ਇਹ ਮਾਇਆ ਦੇ ਸੰਗਲ਼ਾਂ ਤੋਂ ਮੁਕਤ ਹੋ ਜਾਂਦੀ ਹੈ । ਅਤੇ ਤੁਹਾਡਾ ਮਨ ਬ੍ਰਹਮ ਗਿਆਨ ਦੇ ਅਧੀਨ ਆ ਜਾਂਦਾ ਹੈ ।ਅਸਲ ਵਿੱਚ ਤੁਹਾਡੀ ਆਪਣੀ ਮਤ ਅਤੇ ਮਨ ਖਤਮ ਹੋ ਜਾਂਦੇ ਹਨ ਜਦੋਂ ਤੁਸੀਂ ਰੂਹਾਨੀ ਸਿਖਰਾਂ ਤੇ ਪਹੁੰਚਦੇ ਹੋ । ਤਦ ਤੁਹਾਡੀਆਂ ਸਾਰੀਆਂ ਪੰਜ ਇੰਦਰੀਆਂ ਸਿੱਧੇ ਬ੍ਰਹਮਤਾ ਦੇ ਅਧੀਨ ਆ ਜਾਂਦੀਆਂ ਹਨ ਅਤੇ ਬ੍ਰਹਮ ਗਿਆਨ ਤੁਹਾਡੀਆਂ ਪੰਜ ਇੰਦਰੀਆਂ ਨੂੰ ਚਲਾਉਂਦਾ ਹੈ ।ਇਹ ਹੁਣ ਹੋਰ ਮਇਆ ਦੇ ਅਧੀਨ ਨਹੀਂ ਰਹਿੰਦੀਆਂ। ਇਹ ਮਾਇਆ ਤੋਂ ਮੁਕਤੀ ਹੈ । ਆਪਣੇ ਮਨ ਉਪਰ ਕਾਬੂ ਪਾਉਣ ਨਾਲ ਤੁਸੀਂ ਆਪਣੇ ਮਨ ਨੂੰ ਪਰਮ ਜੋਤ ਵਿੱਚ ਬਦਲ ਲੈਂਦੇ ਹੋ । 
 
 
ਮਨ ਤੂੰ ਜੋਤ ਸਰੂਪ ਹੈਂ ਆਪਣਾ ਮੂਲ ਪਛਾਣ।।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 441
 
 
 
 
 
ਕੋਈ ਭਰਮ ਜਾਂ ਭੁਲੇਖਾ ਨਹੀਂ
 
 
 
 
ਭਰਮ, ਭੁਲੇਖੇ, ਵਿਚਲਨ, ਸ਼ੱਕ, ਅਤੇ ਸਾਰੇ ਨਾਂਹ ਪੱਖੀ ਸ਼ਕਤੀਆਂ ਜੋ ਤੁਹਾਡੇ ਮਨ ਨੂੰ ਅਤੇ ਰੂਹ ਨੂੰ ਚਲਾ ਰਹੀਆਂ ਹਨ ਨਾਮ ਸਿਮਰਨ ਕਰਨ ਨਾਲ ਖਤਮ ਹੋ ਜਾਂਦੀਆਂ ਹਨ । ਤੁਹਾਡਾ ਮਨ ਸਥਿਰ ਬਣਨਾ ਸ਼ੁਰੂ ਹੁੰਦਾ ਹੈ ਅਤੇ ਹੌਲੀ ਹੌਲੀ ਤੁਸੀਂ ਸਾਰੀਆਂ ਸਥਿਤੀਆਂ ਉਪਰ ਕਾਬੂ ਪਾ ਲੈਂਦੇ ਹੋ ਜੋ ਤੁਹਾਡੇ ਮਨ ਨੂੰ ਵਿਚਿਲਤ ਕਰਦੀਆਂ ਹਨ । ਤੁਹਾਡੇ ਮਨ ਦੀ ਇਕਾਗਰਤਾ  ਤੁਹਾਡੀ ਰੂਹ ਦੇ ਵਿਕਾਸ ਨਾਲ ਵਧ ਜਾਂਦੀ ਹੈ ਅਤੇ ਫਲਸਰੂਪ ਤੁਸੀਂ ਸਾਰੇ ਤਰਾਂ ਦੇ ਭਰਮਾਂ ਅਤੇ ਵਿਚਲਨ ਕਰਨ ਵਾਲੀਆਂ ਚੀਜ਼ਾਂ ਤੋ ਮੁਕਤ ਹੋ ਜਾਂਦੇ ਹੋ ।
 
 
 
ਸਾਨੂੰ ਨਿਰਭਉ ਬਣਾਉਦਾ  ਹੈ ।
 
 
 
 
ਨਾਮ ਸਿਮਰਨ ਸਾਨੂੰ ਦਿਨ ਪ੍ਰਤੀ ਦਿਨ ਦੀਆਂ ਕ੍ਰਿਆਵਾਂ ਵਿੱਚ ਨਿਰਭਉ ਬਣਾਉਂਦੀ ਹੈ ।ਨਾਮ ਸਿਮਰਨ ਨਾਲ ਅਸੀਂ ਆਪਣੇ ਆਪ, ਹੋਰਾਂ ਨਾਲ ਅਤੇ ਸਰਵਸਕਤੀਮਾਨ  ਨਾਲ ਹੋਰ ਅਤੇ ਹੋਰ ਜਿਆਦਾ ਸਚਿਆਰੇ ਬਣ ਜਾਂਦੇ ਹਾਂ । ਸਾਨੂੰ ਸੱਚ ਬੋਲਣ ,ਸੱਚ ਸੁਣਨ, ਅਤੇ ਸੱਚ ਨੂੰ ਪੇਸ਼ ਕਰਨ ਦੀ ਤਾਕਤ ਮਿਲਦੀ ਹੈ ।ਅਸੀਂ ਸੱਚ ਬੋਲਣ ਅਤੇ ਸੱਚ ਨੂੰ ਪੇਸ਼ ਕਰਨ ਤੋਂ ਡਰਦੇ ਨਹੀਂ ਹਾਂ ।ਅਸੀਂ ਸਤਿ ਅਤੇ ਅਸਤਿ ਵਿਚਲੇ ਫਰਕ ਨੂੰ ਪਹਿਚਾਨਣਾ ਸ਼ੁਰੂ ਕਰਦੇ ਹਾਂ , ਅਤੇ ਆਪਣੇ ਆਪ ਨੂੰ ਅਸਤਿ ਕਰਨੀਆਂ ਤੋਂ ਬਚਾ ਲੈਂਦੇ ਹਾਂ ।
ਸਾਰੇ ਦੁੱਖਾਂ ਅਤੇ ਬਿਮਾਰੀਆਂ ਦਾ ਖਾਤਮਾ
 
ਸਰਬ ਰੋਗ ਕਾ ਅਉਖਧ ਨਾਮ।।
 
 
 
 
ਨਾਮ ਸਿਮਰਨ ਸਾਡੀ ਜਿੰਦਗੀ ਵਿੱਚੋਂ ਸਾਰੇ ਦੁੱਖਾਂ ਨੂੰ ਖਤਮ ਕਰ ਦਿੰਦਾ ਹੈ । ਅਸੀਂ ਮਾਨਸਿਕ ਤੌਰ ਤੇ ਇੰਨੇ ਤਾਕਤਵਰ ਹੋ ਜਾਂਦੇ ਹਾਂ ਕਿ ਅਸੀਂ ਹਰ ਤਰਾਂ ਦੇ ਦੁੱਖਾਂ ਅਤੇ ਘਾਤਕ ਮਾਨਸਿਕ ਬਿਮਾਰੀਆਂ  ਨੂੰ ਸਹਿਣ ਦੇ ਯੋਗ ਹੋ ਜਾਂਦੇ ਹਾਂ । ਅਸੀ  ਏਕਿ ਦ੍ਰਿਸ਼ਟ ਬਣ ਜਾਂਦੇ ਹਾਂ ਅਤੇ ਸ਼ੁੱਧ ਅਤੇ ਪਵਿੱਤਰ ਖੁਸ਼ੀਆਂ – ਸਤਿ ਚਿੱਤ ਅਨੰਦ-ਨੂੰ ਮਾਣਦੇ ਹਾਂ -ਜਿਹੜਾ ਕਿ ਪਰਮ ਜੋਤ ਪੂਰਨ ਪ੍ਰਕਾਸ਼-ਅਕਾਲ ਪੁਰਖ ਦਾ ਨਿਰਗੁਣ ਸਰੂਪ ਹੈ ।
 
 
 
 
 
ਅਨਾਦਿ ਖਜਾਨੇ
 
 
ਨਾਮ ਸਿਮਰਨ ਸਾਰੇ ਅਨਾਦਿ ਖਜਾਨੇ ਅਤੇ  ਪਰਮ ਅਲੌਕਿਕ ਸ਼ਕਤੀਆਂ -ਜੋ ਨੌਂ ਰਿਧੀਆਂ ਅਤੇ ਸਿਧੀਆਂ ਨੂੰ ਮਿਲਾ ਕੇ ਬਣਦੀਆਂ ਹਨ, ਲੈ ਕੇ ਆਉਂਦਾ ਹੈ ।ਕ੍ਰਿਪਾ ਕਰਕੇ ਮਨ ਵਿੱਚ ਰੱਖੋ ਕਿ ਇਹ ਖਜਾਨੇ ਸਾਨੂੰ ਹਰ ਤਰਾਂ ਦੀਆਂ ਸ਼ਕਤੀਆਂ – ਕਰਾਮਾਤਾਂ ਕਰਨ ਦੀ ਤਾਕਤ ਦਿੰਦੀਆਂ ਹਨ , ਜਿਹੜੇ ਵੱਡੀ ਗਿਣਤੀ ਲੋਕਾਂ ਨੂੰ ਸਾਡੇ ਵੱਲ ਖਿੱਚਦੇ ਹਨ । ਇਹਨਾਂ ਸ਼ਕਤੀਆਂ ਦੀ ਵਰਤੋਂ ਕਰਕੇ ਅਸੀਂ ਲੋਕਾਂ ਦੀਆਂ ਸੰਸਾਰਿਕ ਇੱਛਾਵਾਂ ਪੂਰੀਆਂ ਕਰ ਸਕਦੇ ਹਾਂ , ਮਸ਼ਹੂਰ ਹੋ ਸਕਦੇ ਹਾਂ , ਬਹੁਤ ਸਾਰਾ ਧੰਨ ਬਣਾ ਸਕਦੇ ਹਾਂ ਅਤੇ ਹਰ ਤਰਾਂ ਦੇ ਸੰਸਾਰਿਕ ਸੁੱਖ ਅਰਾਮ ਪ੍ਰਾਪਤ ਕਰ ਸਕਦੇ ਹਾਂ । ਪਰ ਮਨ ਵਿੱਚ ਰੱਖੋ ਕਿ, ਜੇਕਰ ਅਸੀਂ ਇਹਨਾਂ ਸ਼ਕਤੀਆਂ ਦੀ ਵਰਤੋਂ ਇੱਕ ਵਾਰ ਵੀ ਕਰਦੇ ਹਾ ਤਦ, ਸਾਡਾ ਰੂਹਾਨੀ ਵਿਕਾਸ ਉਥੇ ਹੀ ਰੁਕ ਜਾਂਦਾ ਹੈ ਅਤੇ ਤਦ ਅਸੀਂ ਕਦੀ ਵੀ ਮੁਕਤੀ ਪ੍ਰਾਪਤ ਕਰਨ ਦੇ ਯੋਗ ਨਹੀਂ ਰਹਿੰਦੇ ।ਜਦ ਤੁਸੀਂ ਬੰਦਗੀ ਦੀਆਂ ਉੱਚ ਅਵਸਥਾਵਾਂ ਵਿੱਚ ਪਹੁੰਚਦੇ ਹੋ ਤਦ ਅਕਾਲ ਪੁਰਖ ਆਪ ਇਹਨਾਂ ਸ਼ਕਤੀਆਂ ਦੀ ਵਰਤੋਂ ਤੁਹਾਡੇ ਨਾਲ ਕ੍ਰਿਸ਼ਮੇ ਲਈ ਕਰਦਾ ਹੈ ।ਐਸੇ ਕ੍ਰਿਸ਼ਮੇ ਸਰਵਸਕਤੀਮਾਨ ਦੁਆਰਾ ਗੁਰੂ ਸਾਹਿਬਾਨ ਸਮੇਂ ਬਹੁਤ ਵਾਰ ਕੀਤੇ ਗਏ ।
 
 
ਬ੍ਰਹਮ ਗਿਆਨ 
 
 
 
ਨਾਮ ਸਿਮਰਨ ਸਾਡੇ ਅੰਦਰ ਬ੍ਰਹਮ ਗਿਆਨ ਅਤੇ ਬ੍ਰਹਮ ਸੂਝ  ਲੈ ਕੇ ਆਉਂਦਾ ਹੈ ।ਅਸੀਂ ਗੁਰਬਾਣੀ ਨੂੰ ਸੁਣਨਾ ਅਤੇ ਸਮਝਣਾ ਸ਼ੁਰੂ ਕਰ ਦਿੰਦੇ ਹਾਂ ।ਇਹ ਹੋਰ ਅੱਗੇ ਸਾਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਦਾ  ਅਭਿਆਸ ਸਾਡੇ ਰੋਜ਼ਾਨਾ ਜੀਵਣ ਵਿੱਚ ਕਰਨ ਲਈ ਉਤਸ਼ਾਹਿਤ ਕਰਦਾ ਹੈ ।ਸਾਡਾ ਗੁਰੂ, ਗੁਰਬਾਣੀ ਅਤੇ ਅਕਾਲ ਪੁਰਖ ਤੇ ਭਰੋਸਾ ਅਤੇ ਦ੍ਰਿੜਤਾ ਵਧਦੀ ਜਾਂਦੀ ਹੈ ।ਸਰਵਸਕਤੀਮਾਨ ਦੀ ਹਰ ਤਰਾਂ ਦੀ ਪੂਜਾ ਅਤੇ ਭਗਤੀ ਨਾਮ ਸਿਮਰਨ ਵਿੱਚ ਸਮਾਈ ਹੈ ।ਇਸਦਾ ਭਾਵ ਹੈ ਕਿ ਨਾਮ ਸਿਮਰਨ ਸਰਵ ਸ਼ਕਤੀਮਾਨ ਦੀ ਸਰਵ ਉੱਚ ਪੱਧਰ ਸੇਵਾ ਹੈ ।ਇਸ ਤਰਾਂ ਕਰਨ ਨਾਲ ਸਾਨੂੰ ਇਹ ਬੋਧ ਹੋ ਜਾਦਾ ਹੈ ਅਤੇ ਸਾਡੇ ਅੰਦਰ ਇਹ ਪੱਕਾ ਹੋ ਜਾਂਦਾ ਹੈ ਕਿ ਕੋਈ ਵੀ ਸਰਵਸਕਤੀਮਾਨ ਵਰਗਾ ਹੋਰ ਨਹੀਂ ਹੈ ਅਤੇ ਉਹ ਸਰਵ ਉੱਚ ਅਤੇ ਸਾਰੇ ਬ੍ਰਹਿ ਮੰਡ ਦਾ ਰਚਨਹਾਰ ਹੈ । ਸਾਡੇ ਵਿੱਚ ਸਰਵ ਸ਼ਕਤੀਮਾਨ ਪ੍ਰਤੀ ਦ੍ਰਿੜਤਾ ਅਤੇ ਵਿਸ਼ਵਾਸ ਵਿਕਸਤ ਹੁੰਦਾ ਹੈ ।
 
 
 
ਅੰਦਰੂਨੀ ਤੀਰਥ ਯਾਤਰਾ
 
 
 
ਅਸਲ ਤੀਰਥ ਯਾਤਰਾ ਅੰਦਰੂਨੀ ਤੀਰਥ ਯਾਤਰਾ ਹੈ ਅਤੇ ਇਹ ਨਾਮ ਸਿਮਰਨ ਨਾਲ ਵਾਪਰਦੀ ਹੈ । ਇਸ ਦਾ ਭਾਵ ਹੈ ਕਿ ਜਦ ਅਸੀਂ ਸਮਾਧੀ     ਵਿੱਚ ਨਾਮ ਸਿਮਰਨ ਦੀਆਂ ਵੱਖ ਵੱਖ ਅਵਸਥਾਵਾਂ ਵਿੱਚੋਂ ਲੰਘਦੇ ਹਾਂ ਜਦ ਅਸੀਂ ਰੂਹਾਨੀਅਤ ਦੀਆਂ ਵੱਖ ਵੱਖ ਅਵਸਥਾਵਾਂ ਜਿਵੇਂ ਜਪੁਜੀ ਵਿੱਚ ਬਿਆਨ ਕੀਤੀਆਂ ਗਈਆਂ ਹਨ -ਧਰਮ ਖੰਡ,ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ, ਅਤੇ ਸੱਚ ਖੰਡ  ਵਿੱਚੋਂ ਲੰਘਦੇ ਹਾਂ , ਤਦ ਅਸੀ ਸਥੂਲ ਰੂਪ ਵਿੱਚ ਬ੍ਰਹਮ ਚੀਜ਼ਾਂ ਨੂੰ ਦੇਖਦੇ ਹਾਂ ਅਤੇ ਬ੍ਰਹਮਤਾ, ਪੂਰਨ ਪ੍ਰਕਾਸ਼,ਗੁਰ ਦਰਸਨ, ਸੱਚ ਖੰਡ ਦਰਸਨ ਦਾ ਅਨੁਭਵ ਕਰਦੇ ਹਾਂ । ਇਹ ਅਸਲ ਤੀਰਥ ਯਾਤਰਾ ਹੈ ।
ਜਦ ਅਸੀਂ ਰੂਹਾਨੀਅਤ ਦੀਆਂ ਇਹਨਾਂ ਅਵਸਥਾਵਾਂ ਵਿੱਚੋਂ ਲੰਘਦੇ ਹਾਂ ਅਤੇ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਾਂ ਅਸੀਂ ਦਰਗਾਹ ਦੁਆਰਾ ਸਰਵ ਸਕਤੀ ਮਾਨ ਦੀ ਇਸ ਸਰਵ ਉੱਚ ਸੇਵਾ ਲਈ ਪਹਿਚਾਣੇ ਜਾਂਦੇ ਹਾਂ ਅਸੀਂ ਹਰ ਹਾਲਤਾਂ ਵਿੱਚ ਸਬਰ ਅਤੇ ਸੰਤੁਸ਼ਟੀ ਵਿੱਚ ਰਹਿੰਦੇ ਹਾ ਅਤੇ ਸਾਡੇ ਆਲੇ ਦੁਆਲੇ ਹੋ ਰਹੀ ਹਰ ਘਟਨਾ ਪਰਮਾਤਮਾ ਦਾ ਹੁਕਮ ਪ੍ਰਤੀਤ ਹੁੰਦੀ ਹੈ ।ਇਸ ਦਾ ਭਾਵ ਹੈ ਕਿ ਅਸੀਂ ਅਕਾਲ ਪੁਰਖ ਦਾ ਹੁਕਮ ਪਹਿਚਾਨਣ ਦੇ ਯੋਗ ਹੋ ਜਾਂਦੇ ਹਾਂ ,ਅਸੀਂ ਕਿਸੇ ਵੀ ਚੀਜ ਲਈ ਸ਼ਿਕਾਇਤ ਨਹੀਂ ਕਰਦੇ ਅਤੇ ਇਸ ਤਰਾਂ ਹਰ ਹਾਲਾਤ ਵਿੱਚ ਚੁੱਪ ਅਤੇ ਸ਼ਾਂਤ ਰਹਿੰਦੇ ਹਾਂ । ਇਸ ਤਰਾਂ ਕਰਨ ਨਾਲ ਅਸੀਂ ਆਪਣੇ ਰੂਹਾਨੀ ਮੰਤਵ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਾਂ ।
 
 
 
ਹੁਕਮ ਬੂਝ ਪਰਮ ਪਦ ਪਾਏ ।।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 292
 
 
 
ਨਾਮ ਸਿਮਰਨ ਅਣਮੋਲ ਦਾਤ ਹੈ ਜਿਹੜੀ ਸਾਨੂੰ ਅਕਾਲ ਪੁਰਖ ਦੀਆਂ ਬਖਸ਼ਿਸਾਂ ਨਾਲ ਮਿਲਦੀ ਹੈ, ਅਤੇ ਇਹ ਹੀ ਹੈ ਜੋ ਗੁਰਪ੍ਰਸ਼ਾਦੀ ਦਾ ਭਾਵ ਹੈ । ਇੱਥੇ ਨਾਮ ਸਿਮਰਨ ਨਾਲੋਂ ਕੋਈ ਵੀ ਚੀਜ ਕੀਮਤੀ ਹੀਨ ਹੈ । ਸਾਨੂੰ ਹਮੇਸ਼ਾਂ ਹੀ ਐਸੀਆਂ ਰੂਹਾਂ ਅੱਗੇ ਸੀਸ ਝੁਕਾਉਣਾ ਚਾਹੀਦਾ ਹੈ ਜਿਹੜੀਆਂ ਨਾਮ ਸਿਮਰਨ ਦੀ ਬਖਸ਼ਿਸ਼ ਵਿੱਚ ਹਨ ।
 
 
 
ਸਰਵ ਸਕਤੀ ਮਾਨ ਦੀ ਸਰਵ ਉੱਚ ਸੇਵਾ
 
 
ਪ੍ਰਭੁ ਕਾ ਸਿਮਰਨ ਸਭ ਤੇ ਊਚਾ ।।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 263
 
 
 
ਇੱਥੇ ਸਰਵਸਕਤੀਮਾਨ ਪਰਮਾਤਮਾ ਨੇ ਇਹ ਬਿਲਕੁਲ ਸਾਫ ਕੀਤਾ ਹੈ ,ਇੱਥੇ ਕਿਸੇ ਦੇ ਵੀ ਮਨ ਵਿੱਚ   ਕੋਈ ਵੀ ਭਰਮ ਨਹੀਂ ਹੋਣਾ ਚਾਹੀਦਾ ਕਿ ਨਾਮ ਸਿਮਰਨ ਅਕਾਲ ਪੁਰਖ ਦੀ ਸਰਵ ਉੱਚ ਸੇਵਾ ਹੈ । ਇਸਦਾ ਭਾਵ ਹੈ ਕਿ ਦੂਸਰੇ ਸਾਰੇ ਧਰਮ ਕਰਮ ਨਾਮ ਸਿਮਰਨ ਨਾਲੋਂ ਨੀਵੇਂ ਮੁੱਲ ਦੇ ਹਨ ।ਹੁਣ ਅਸੀਂ ਇਹ ਤੱਥ ਸੁਖਮਨੀ ਤੋਂ ਸਿਖਿਆ ਹੈ ਤਦ ਕਿਉਂ ਅਸੀਂ ਆਪਣਾ ਸਮਾਂ ਨਾਮ ਸਿਮਰਨ ਲਈ  ਕਿਉਂ ਨਹੀਂ ਲਗਾਉਂਦੇ ? ਜਦ ਨਾਮ ਸਿਮਰਨ ਸਾਡੇ ਲਈ ਸਰਵ ਉੱਚ ਅਤੇ ਸਭ ਤੋਂ ਮਿੱਠੇ,ਖੁਸ਼ੀਆਂ ਦਾ ਸਰਵ ਉੱਚ ਪੱਧਰ,ਪੂਰਨ ਚੁੱਪ, ਪਰਮ ਜੋਤ ਅਤੇ ਪੂਰਨ ਪ੍ਰਕਾਸ਼ ਦਰਸਨ ਦੇ ਫਲ ਲੈ ਕੇ ਆਉਂਦਾ ਹੈ , ਤਦ ਅਸੀਂ ਨਾਮ ਸਿਮਰਨ ਉਪਰ ਧਿਆਨ ਕੇਂਦਰ ਕਿਉਂ ਨਹੀਂ ਕਰਦੇ ?
 
 
ਕੇਵਲ ਸੁਖਮਨੀ ਨੂੰ ਪੜ੍ਹਨਾ ਹੀ ਕਾਫੀ ਨਹੀਂ ਹੈ । ਜਿਸ ਤਰਾਂ ਸੁਖਮਨੀ ਦੱਸਦੀ ਹੈ ਅਨੁਸਾਰ ਨਾਮ ਸਿਮਰਨ ਸਰਵ ਸਕਤੀ ਮਾਨ ਦੀ ਸਰਵ ਉੱਚ ਸੇਵਾ ਹੈ ।ਇਹ ਪੂਰਨ ਤੱਤ ਗਿਆਨ ਅਤੇ ਪੂਰਨ ਭਗਤੀ ਲਈ ਲਾਜ਼ਮੀ ਹੈ ।ਅਤੇ ਉਹ ਲੋਕ ਜੋ ਇਸ ਗਿਆਨ ਦੀ ਪਾਲਣਾ ਨਹੀਂ ਕਰਦੇ ਧਰਮ ਕਰਮ ਵਰਗੀ ਨੀਵੇਂ ਮੁੱਲ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਾਂ ।
 
 
 
ਨਿਮਰਤਾ
 
 
 
ਨਾਮ ਸਿਮਰਨ ਸਾਡੇ ਵਿੱਚ ਅਤਿ ਨਿਮਰਤਾ ਦਾ ਬ੍ਰਹਮ ਗੁਣ ਲਿਆਉਂਦਾ ਹੈ । ਉਹ ਰੂਹ ਜਿਹੜੀ ਨਾਮ ਸਿਮਰਨ ਵਿੱਚ ਲੀਨ ਰਹਿੰਦੀ ਹੈ ਨਿਮਰਤਾ ਨਾਲ ਭਰੀ ਬਣ ਜਾਂਦੀ ਹੈ । ਉਹਨਾਂ ਦੀ ਅਤਿ ਨਿਮਰਤਾ ਉਹਨਾਂ ਨੂੰ ਰੂਹਾਨੀਅਤ ਦੀਆਂ ਸਿਖਰਾਂ ਤੇ ਲੈ ਜਾਂਦੀ ਹੈ ।
 
 
ਬ੍ਰਹਮ ਗਿਆਨੀ ਸਗਲ ਕੀ ਰੀਨਾ ।।
ਆਤਮ ਰਸੁ ਬ੍ਰਹਮ ਗਿਆਨੀ ਚੀਨਾ ।।
 
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 272
 
 
 
ਉਹ ਸਾਰੀ ਸ੍ਰਿਸਟੀ ਦੇ ਚਰਨਾਂ ਦੀ ਧੂਲ ਬਣ ਜਾਂਦੇ ਹਨ ।ਸਾਨੂੰ ਸਾਰਿਆ ਨੂੰ ਐਸੀਆਂ ਰੂਹਾਂ ਦੇ ਚਰਨਾ ਵਿੱਚ ਸੀਸ ਝੁਕਾਉਣਾ ਚਾਹੀਦਾ ਹੈ । ਐਸੀ ਨਿਮਰਤਾ ਕੇਵਲ ਨਾਮ ਸਿਮਰਨ ਨਾਲ ਆਉਂਦੀ ਹੈ । ਐਸੀ ਨਿਮਰਤਾ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ ।
ਸਭ ਤੋਂ ਵੱਡਾ ਖਜਾਨਾ ਅਕਾਲ ਪੁਰਖ ਦਾ ਨਾਮ " ੴ ਸਤਿਨਾਮ " ਹੈ
 
 
ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵਉ ਭਾਈ ।।
 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 318
 
 
 
ਜਦ ਅਸੀਂ ਨਾਮ ਨਾਮ ਸਿਮਰਨ ਕਰਦੇ ਹਾਂ, ਅਸੀਂ ਅਕਾਲ ਪੁਰਖ ਦੇ ਅਣਮੋਲ ਖਜਾਨੇ " ੴ ਸਤਿਨਾਮ " ਦੇ ਮਾਲਕ ਬਣ ਜਾਦੇ ਹਾਂ ।ਜਦ ਅਸੀਂ ਇਸ ਅਣਮੋਲ ਗਹਿਣੇ ਨੂੰ ਧਾਰਨ ਕਰਦੇ ਹਾਂ ਅਤੇ ਇਹ ਸਾਡੇ ਮਨ ਅਤੇ ਰੂਹਾਨੀ ਹਿਰਦੇ ਵਿੱਚ ਚਲਾ ਜਾਂਦਾ ਹੈ ,ਤਦ ਅਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਹਾਂ ।ਸੰਤ , ਬ੍ਰਹਮ ਗਿਆਨੀ ਜਿਹੜਾ ਇਸ ਨਾਮ ਦੇ ਅਣਮੋਲ ਗਹਿਣੇ ਦਾ ਮਾਲਕ ਹੁੰਦਾ ਹੈ ਇਸ ਬ੍ਰਹਿਮੰਡ ਦੀ ਸਭ ਤੋਂ ਅਮੀਰ ਰੂਹ ਬਣ ਜਾਂਦਾ ਹੈ ।ਇੱਥੇ ਕੁਝ ਵੀ ਇਸ ਖਜਾਨੇ ਨਾਲੋਂ ਉਪਰ ਨਹੀਂ ਹੈ । ਐਸੀ ਇੱਕ ਰੂਹ
 
 
·        ਮਾਣ ਯੋਗ ਬਣ ਜਾਂਦੀ ਹੈ
 
 
·        ਬ੍ਰਹਿਮੰਡ ਵਿੱਚ ਹਰ ਜਗਾ ਆਦਰ ਪ੍ਰਾਪਤ ਕਰਦੀ ਹੈ
 
 
·        ਆਪਣੀ ਤੀਰਥ ਯਾਤਰਾ ਪੂਰੀ ਕਰਦੀ ਹੈ
 
 
·        ਦਰਗਾਹ ਵਿੱਚ ਸਫਲਾ ਸਵੀਕਾਰ ਕੀਤੀ ਜਾਦੀ ਹੈ
 
 
·        ਸਦਾ ਹੀ ਉੱਚ ਰੂਹਾਨੀ ਅਵਸਥਾ ਵਿੱਚ ਰਹਿੰਦੀ ਹੈ
 
 
·        ਕਿਸੇ ਹਰਿ ਚੀਜ ਵੱਲ ਵੇਖਣ ਦੀ ਲੋੜ ਨਹੀਂ ਰਹਿੰਦੀ
 
 
·        ਹਰ ਚੀਜ ਪ੍ਰਾਪਤ ਕਰ ਲਈ ਹੁੰਦੀ ਹੈ
 
 
·        ਅਨੰਤਤਾ ਪ੍ਰਾਪਤ ਕਰ ਲਈ ਹੁੰਦੀ ਹੈ
 
 
·        ਸਾਰੇ ਬ੍ਰਹਿਮੰਡ 14 ਲੋਕ ਪ੍ਰਲੋਕਾਂ ਦਾ ਰਾਜਾ ਬਣ ਜਾਦਾ ਹੈ
 
 
 
·        ਜੋ ਬੋਲਦਾ ਹੈ ਵਾਪਰ ਜਾਦਾ ਹੈ ਉਸਦੇ ਸਬਦ ਸਰਵਸਕਤੀਮਾਨ ਦੁਆਰਾ ਸਤਿਕਾਰੇ ਜਾਦੇ ਹਨ
 
 
·        ਕਦੀ ਨਹੀਂ ਮਰਦੇ -ਉਹ ਅਨਾਦਿ ਖੁਸ਼ੀਆਂ ਅਤੇ ਅਨਾਦਿ ਸ਼ਾਂਤੀ ਪ੍ਰਾਪਤ ਕਰਦੇ ਹਨ
 
 
·        ਹਰ ਚੀਜ ਉਪਰ ਜਿੱਤ ਪਾ ਲੈਂਦੇ ਹਨ
 
 
 
·        ਸਦਾ ਹੀ ਸਰਵਸਕਤੀਮਾਨ ਵਿੱਚ ਲੀਨ ਰਹਿੰਦੇ ਹਨ    
 
 
 
ਸਾਨੂੰ ਸਾਰਿਆਂ ਨੂੰ ਐਸੀ ਆਂ ਰੂਹਾਂ ਦੇ ਚਰਨਾਂ ਦੀ ਧੂਲ ਲਈ ਅਰਦਾਸ ਕਰਨੀ ਚਾਹੀਦੀ ਹੈ ।ਇਸ ਤਰਾਂ ਕਰਨ ਨਾਲ ਅਕਾਲ ਪੁਰਖ ਸਾਡੇ ਉਪਰ ਬਖਸ਼ਿਸ਼ ਕਰਦਾ ਹੈ ਅਤੇ ਸਾਨੂੰ ਇਸ ਗੁਰਪ੍ਰਸ਼ਾਦੀ ਖੇਡ ਵਿੱਚ ਸ਼ਾਮਿਲ ਕਰਦਾ ਹੈ ।ਇਹ ਸਭ ਗੁਰ ਕ੍ਰਿਪਾ ਤੋਂ ਬਿਨਾਂ ਨਹੀਂ ਵਾਪਰਦਾ ।ਸਾਨੂੰ ਗੁਰ ਕ੍ਰਿਪਾ ਲਈ ਅਰਦਾਸ ਕਰਨੀ ਚਾਹੀਦੀ ਹੈ ਅਤੇ ਨਾਮ ਦੇ ਅਨਾਦਿ ਖਜਾਨਿਆਂ ਦੀ ਮੰਗ ਕਰਨੀ ਚਾਹੀਦੀ ਹੈ ।
 
 
 
 
ਬ੍ਰਹਮ ਗੁਣ
 
 
 
ਨਾਮ ਸਿਮਰਨ ਦੇ ਅਨਾਦਿ ਖਜਾਨਿਆਂ ਨਾਲ ਸਾਡਾ ਹਿਰਦਾ ਬਹੁਤ ਹੀ ਸ਼ਕਤੀਸ਼ਾਲੀ ਅਤੇ ਵਿਸਾਲ ਹੋ ਜਾਦਾ ਹੈ ,ਇਹ ਸਾਡੇ ਅੰਦਰ ਦਿਮਾਗ ਅਤੇ ਦਿਲ ਦੇ ਸਰਵ ਉੱਚ ਗੁਣ,ਨਿਰ ਸੁਆਰਥ,ਦੂਸਰਿਆਂ ਲਈ ਬਲੀਦਾਨ ਦੀ ਭਾਵਨਾ ,ਗਰੀਬਾਂ ਦੀ ਮਦਦ ਕਰਨ ,ਦੂਸਰਿਆਂ ਲਈ ਚੰਗਾ ਕਰਨਾ ,ਦੂਸਰਿਆਂ ਦੀ ਭਲਾਈ ਲਈ ਸੋਚਣ, ਆਪਣੇ ਲਈ ਨਾ ਜੀਅ ਕੇ ਦੂਸਰਿਆਂ ਲਈ ਜੀਊਣਾ ,ਮੁਆਫ਼ੀ ,ਦਿਆਲਤਾ ,ਸੰਤੋਖ ਅਤੇ ਦਿਲ ਦੀ ਵਿਸ਼ਾਲਤਾ ਆਉਂਦੀ ਹੈ ਮਨ ਦੀ ਪੂਰਨ ਸ਼ਾਂਤੀ ਅਤੇ ਚੁੱਪ ਆਉਂਦੀ ਹੈ ,ਐਸੇ ਗੁਣ ਸਾਡੀ ਜਿੰਦਗੀ ਨੂੰ ਸਮਾਜ ਲਈ ਹੋਰ ਅਤੇ ਹੋਰ ਜਿਆਦਾ ਭਾਵ ਪੂਰਨ ਬਣਾਉਂਦਾ ਹੈ  ਅਤੇ ਅੰਦਾਜਾ ਲਗਾਓ ਜੇਕਰ ਹਰ ਕੋਈ ਇਸ ਤਰਾਂ ਦਾ ਬਣ ਜਾਵੇ ਤਾਂ ਕੀ ਇਹ ਸਤਿ ਯੁੱਗ ਨਹੀਂ ਹੋਵੇਗਾ ।ਇਹ ਸੰਤ ਹਿਰਦੇ ਦੇ ਮਹੱਤਵਪੂਰਨ ਗੁਣ ਲੱਛਣ ਹਨ ਅਤੇ ਐਸੀਆਂ ਰੂਹਾਂ ਹਮੇਸ਼ਾਂ ਦਰਗਾਹ ਵਿੱਚ ਮਾਣ ਪਾਉਂਦੀਆਂ ਹਨ, ਉਹ ਅਨਾਦਿ ਅਰਾਮ ਦਾ ਸਰਵ ਉਚ ਪੱਧਰ ਅਤੇ ਖੁਸ਼ੀਆਂ ਆਪਣੇ ਅੰਦਰ ਮਾਣਦੇ ਹਨ ।ਐਸੀਆਂ ਰੂਹਾਂ ਆਪਣੇ ਨ ਉਪਰ ਜਿੱਤ ਪਾ ਲੈਂਦੀਆਂ ਹਨ ਅਤੇ ਉਹਨਾਂ ਦੀ ਜਿੰਦਗੀ ਸੁੱਧ ਅਤੇ ਪਵਿੱਤਰ ਸਚਿਆਰੀ ਅਤੇ ਸਨਮਾਨ ਯੋਗ ਬਣ ਜਾਂਦੀ ਹੈ। ਐਸੀਆਂ ਰੂਹਾਂ ਜਿਹੜੀਆਂ ਨਾਮ ਸਿਮਰਨ ਵਿੱਚ ਲੱਗੀਆਂ ਹੋਈਆਂ ਹਨ ਸਰਵਸਕਤੀਮਾਨ ਦੇ ਹਮੇਸ਼ਾਂ ਹੀ ਨੇੜੇ ਰਹਿੰਦੀਆਂ ਹਨ ਅਤੇ ਸਤਿ ਚਿੱਤ ਅਨੰਦ ਵਿੱਚ ਰਹਿੰਦੀਆਂ ਹਨ ।ਐਸੀਆਂ ਰੂਹਾਂ ਸਰਵਸਕਤੀਮਾਨ ਨਾਲ ਰਹਿੰਦੀਆਂ ਹਨ ਅਤੇ  ਆਪਣੇ ਆਲੇ ਦੁਆਲੇ ਵਾਪਰਨ ਵਾਲੀ ਹਰ ਘਟਨਾ ਤੋਂ ਚੇਤੰਨ ਰਹਿੰਦੀਆਂ ਹਨ ,ਇਸ ਤਰਾਂ ਚੀਜ਼ਾਂ ਸਾਰੇ ਬ੍ਰਹਿਮੰਡ ਵਿੱਚ ਵਾਪਰ ਰਹੀਆਂ ਹਨ ।
 
 
ਕੋਈ ਇੱਛਾ ਅਤੇ ਚਿੰਤਾ ਨਹੀਂ
 
 
 
ਰੂਹ ਅਤੇ ਮਨ ਜੋ ਨਾਮ ਸਿਮਰਨ ਵਿੱਚ ਲੀਨ ਰਹਿੰਦੀ ਹੈ ਲਈ ਸੰਸਾਰਿਕ ਇੱਛਾਵਾਂ ਦੀ ਪੂਰਤੀ ਦੀ ਕੋਈ ਜਰੂਰਤ ਨਹੀਂ ਰਹਿੰਦੀ ।ਉਹ ਹਮੇਸ਼ਾਂ ਪੂਰਨ ਸੰਤੁਸ਼ਟੀ ਵਿੱਚ ਰਹਿੰਦੀ ਹੈ ।ਉਸ ਨੂੰ ਕਿਸੇ ਚੀਜ ਦੀ ਘਾਟ ਨਹੀਂ ਰਹਿੰਦੀ ।ਕੋਈ ਸੰਸਾਰਿਕ ਅਰਾਮ ਉਹਨਾਂ ਨੂੰ ਵਿਚਿਲਤ ਨਹੀਂ ਕਰ ਸਕਦਾ ।ਉਸਦੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ ।ਇਹ ਇਸ ਲਈ ਹੁੰਦਾ ਹੈ ਕਿ ਉਹ ਆਪਣੀਆਂ ਸਭ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਨੂੰ ਜਾਣਦਾ ਹੈ ਅਤੇ ਅਕਾਲ ਪੁਰਖ ਦੇ ਹੁਕਮ ਵਿੱਚ ਰਹਿੰਦਾ ਹੈ ।ਅਸਲ ਵਿੱਚ ਉਸਦਾ ਮਨ ਅਤੇ ਰੂਹ ਪੂਰੀ ਤਰਾਂ ਸਥਿਰ ਬਣ ਜਾਦੀ ਹੈ ।
ਇਹ ਬਹੁਤ ਹੀ ਉੱਚ ਰੂਹਾਨੀ ਅਵਸਥਾ ਹੈ ਜਿਸ ਵਿੱਚ ਰੂਹ ਰਹਿੰਦੀ ਹੈ ,ਅਤੇ ਇਹ ਅਵਸਥਾ ਕੇਵਲ ਸੱਚ ਖੰਡ ਵਿੱਚ ਆਉਂਦੀ ਹੈ , ਜਦ ਵਿਅਕਤੀ ਪੂਰੀ ਤਰਾਂ ਨਾਲ ਸਚਿਆਰਾ ਬਣ ਜਾਂਦਾ ਹੈ ਅਤੇ ਸੱਚ ਬੋਲਦਾ , ਸੱਚ ਸੁਣਦਾ, ਅਤੇ ਕੇਵਲ ਸੱਚ ਦੀ ਸੇਵਾ ਕਰਦਾ ਹੈ।
 
 
 
ਐਸੀ ਰੂਹ ਹਮੇਸ਼ਾਂ ਅਕਾਲ ਪੁਰਖ ਦੀ ਮਹਿਮਾ ਅਤੇ ਗੁਰੂ ਅਤੇ ਸੰਗਤ ਦੀ ਸੇਵਾ ਵਿੱਚ ਲੱਗੀ ਰਹਿੰਦੀ ਹੈ  ।ਐਸੀ ਰੂਹ ਸਦਾ ਹੀ ਸਥਿਰ ਰਹਿੰਦੀ ਹੈ ਅਤੇ ਸਰਵਸਕਤੀਮਾਨ ਵਿੱਚ ਲੀਨ ਰਹਿੰਦੀ ਹੈ ।ਕੁਝ ਵੀ ਐਸੀ ਰੂਹ ਨੂੰ ਵਿਚਿਲਤ ਨਹੀਂ ਕਰ ਸਕਦਾ ,ਜਿਹੜੀ ਸਦਾ ਹੀ ਪੂਰਨ ਅਨਾਦਿ ਸ਼ਾਂਤੀ ਅਤੇ ਅਨੰਦਿਤ ਅਵਸਥਾ ਵਿੱਚ ਰਹਿੰਦੀ ਹੈ ।ਉਸਦਾ ਦਿਲ ਹਮੇਸ਼ਾਂ ਹੀ ਕਮਲ ਦੇ ਫੁੱਲ ਵਾਂਗ ਖਿੜਿਆ ਰਹਿੰਦਾ ਹੈ ।ਐਸੀਆਂ ਰੂਹਾਂ ਆਪਣੇ ਸਰੀਰ ਵਿੱਚ ਲਗਾਤਾਰ ਅਧਾਰ ਤੇ ਅਨਾਦਿ ਸੰਗੀਤ ਦੀ ਥਿੜਕਣ ਦਾ ਅਨੰਦ ਮਾਣਦੀਆਂ ਹਨ ,ਅਤੇ ਕਦੇ ਨਾ ਖਤਮ ਹੋਣ ਵਾਲੀ ਅਨਾਦਿ ਖੁਸ਼ੀਆਂ ਵਿੱਚ ਰਹਿੰਦੀਆਂ ਹਨ ।ਕੇਵਲ ਅਜਿਹੇ ਵਿਅਕਤੀ ਜੋ ਅਕਾਲ ਪੁਰਖ ਦੁਆਰ ਬਖਸ਼ਿਸ਼ ਪ੍ਰਾਪਤ ਕਰਦੇ ਹਨ ਨਾਮ ਸਿਮਰਨ ਦੇ ਇਸ ਅਨਾਦਿ ਖਜਾਨੇ ਨੂੰ ਪ੍ਰਾਪਤ ਕਰਦੇ ਹਨ ।
 
 
 
ਰੋਜ਼ਾਨਾ ਜੀਵਣ  ਸਾਵਾਂ ਅਤੇ ਪੱਧਰਾ
 
 
 
ਨਾਮ ਸਿਮਰਨ ਨਾਲ,ਹਰ ਚੀਜ ਤੁਹਾਡੇ ਲਈ ਸਹੀ ਜਗਾ ਹੋਣ ਲੱਗ ਪੈਂਦੀ ਹੈ ।ਤੁਹਾਡੀਆਂ ਸਾਰੀਆਂ ਮੁਸ਼ਕਲਾਂ ਅਲੋਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੁਹਾਡੀ ਇੱਛਾ ਅਨੁਸਾਰ ਰ ਚੀਜ ਵਾਪਰਨ ਲੱਗਦੀ ਹੈ ।ਤੁਹਾਡੀ ਜਿੰਦਗੀ ਸਾਫ ਅਤੇ ਸਾਂਵੀਂ ਪੱਧਰੀ ਬਣ ਜਾਂਦੀ ਹੈ ।ਤੁਹਾਡੇ ਰਸਤੇ ਵਿੱਚ ਕੋਈ ਕਠਿਨਾਈ ਨਹੀਂ ਰਹਿੰਦੀ ।ਤੁਹਾਡੇ ਆਲੇ ਦੁਆਲੇ ਦੇ ਲੋਕ ਤੁਹਾਨੂੰ ਚੰਗੀ ਤਰਾਂ ਸਮਝ ਜਾਂਦੇ ਹਨ ਅਤੇ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਹਨ ।ਤੁਹਾਡਾ ਕੰਮ ਦਾ ਵਾਤਾਵਰਨ ਅਤੇ ਪਰਿਵਾਰ ਦਾ ਮਾਹੌਲ  ਹੋਰ ਜਿਆਦਾ ਖੁਸ਼ ਗਵਾਰ ਬਣ ਜਾਂਦਾ ਹੈ ।ਤੁਹਾਨੂੰ ਹਰ ਚੀਜ ਅਸਾਨ ਅਤੇ ਸਾਦੀ ਲੱਗਣ ਲੱਗ ਪੈਂਦੀ ਹੈ ।ਪਰਿਵਾਰਕ ਝਗੜੇ ਅਤੇ ਹੋਰ ਮੁਸ਼ਕਲਾਂ ਹੌਲੀ ਹੌਲੀ ਅਲੋਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਤੁਹਾਡਾ ਆਲਾ ਦੁਆਲਾ ਅਨੰਦਿਤ ਅਤੇ ਵਧੀਆ ਬਣ ਜਾਂਦਾ ਹੈ ।
ਰੂਹਾਨੀ ਸੰਸਾਰ ਦੀਆਂ ਸਿਖਰਾਂ-ਸੰਤਾਂ ਅਤੇ ਭਗਤਾਂ ਦੇ ਸਤਰ ਤੇ ਪਹੁੰਚਣਾ
ਸਾਰੇ ਹੀ ਧਰਮਾਂ ਦੇ ਸਾਰੇ ਹੀ ਸੰਤ ਅਤੇ ਭਗਤ ਕੇਵਲ ਨਾਮ ਸਿਮਰਨ ਕਰਨ ਨਾਲ ਹੀ ਸੰਤ ਅਤੇ ਭਗਤ ਬਣੇ ।ਐਸੀਆਂ ਰੂਹਾਂ ਇਹਨਾਂ ਰੂਹਾਨੀਅਤ ਦੀਆਂ ਸਿਖਰਾਂ ਤੇ ਕੇਵਲ ਨਾਮ ਦੇ ਅਨਾਦਿ ਖਜਾਨੇ ਨਾਲ ਹੀ ਪਹੁੰਚੀਆਂ ਜਿਹੜਾ ਉਹਨਾਂ ਨੇ ਸਾਰੀ ਜਿੰਦਗੀ ਵਿੱਚ ਨੇਮ ਨਾਲ ਕੀਤਾ।
 
 
ਇਸ ਤਰਾਂ ਇਹ ਰੂਹਾਂ  ਰੂਹਾਨੀ ਤੌਰ ਤੇ ਇੰਨੀਆਂ ਸਕਤੀ ਵਾਲੀਆਂ ਬਣੀਆਂ ਅਤੇ ਸਰਵ ਸ਼ਕਤੀਮਾਨ ਨਾਲ ਇੱਕ ਬਣ ਗਈਆਂ ।ਇੱਥੇ ਕਈ ਰੂਹਾਂ ਹਨ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ ਦਸ ਗੁਰੂ ਸਾਹਿਬਾਨ ਨਾਲ ਹੀ ਦਰਜ ਹੈ ।ਇਹਨਾਂ ਵਿੱਚੋਂ ਕੁਝ ਹਨ, ਸੰਤ ਕਬੀਰ ਜੀ, ਭਗਤ ਰਵੀ ਦਾਸ ਜੀ,ਭਗਤ ਨਾਮ ਦੇਵ ਜੀ ,ਭਗਤ ਬਾਬਾ ਫਰੀਦ ਜੀ ,ਭਗਤ ਪੀਪਾ ਜੀ, ਭਗਤ ਸੈਨ ਨਾਈ ਜੀ ,ਭਗਤ ਬੇਣੀ ਜੀ ਅਤੇ ਕੁਝ ਹੋਰ।
 
 
 
ਇਹ ਸਾਰੀਆਂ ਹੀ ਰੂਹਾਂ ਰੂਹਾਨੀਅਤ ਦੇ ਸਿਖਰਾਂ ਤੇ ਪਹੁੰਚੀਆਂ ਅਤੇ ਅਕਾਲ ਪੁਰਖ ਵਿੱਚ ਲੀਨ  ਬਣ  ਗਈਆਂ ਅਤੇ ਪਰਮ ਪਦਵੀ ਪ੍ਰਾਪਤ ਕੀਤੀ ਅਤੇ ਪੂਰਨ ਬ੍ਰਹਮ ਗਿਆਨੀ ਬਣੇ ।ਐਸੀਆਂ ਰੂਹਾਂ ਨੂੰ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਵੀ ਜਾਣਿਆ ਜਾਂਦਾ ਹੈ ।
 
 
 
 
ਐਸੀਆਂ ਰੂਹਾਂ ਦਸਮ ਪਾਤਸ਼ਾਹ ਜੀ ਤੋਂ ਬਾਅਦ ਵੀ ਇਸ ਧਰਤੀ ਤੇ ਆਉਂਦੀਆਂ ਰਹੀਆਂ ਹਨ,ਉਹਨਾਂ ਵਿਚੋਂ ਕੁਝ ਹਨ ਸੰਤ ਬਾਬਾ ਨੰਦ ਸਿੰਘ ਜੀ ,ਸੰਤ ਬਾਬਾ ਈਸਰ ਸਿੰਘ ਜੀ ਅਤੇ ਸੰਤ ਬਾਬਾ ਅਤਰ ਸਿੰਘ ਜੀ।
 
 
 
ਐਸੀਆਂ ਰੂਹਾਂ ਹੁਣ ਵੀ ਮੌਜੂਦ ਹਨ ਅਤੇ ਸਰਵਸਕਤੀਮਾਨ ਦੀ ਸਰਵ ਉੱਚ ਪੱਧਰ ਸੇਵਾ -ਨਾ ਸਿਮਰਨ  ਵਿੱਚ ਲੱਗੀਆਂ ਹੋਈਆਂ ਹਨ ।ਉਹ ਆਉਣ ਵਾਲੇ ਯੁਗਾਂ ਵਿੱਚ ਵੀ ਸੰਗਤ ਨੂੰ ਰੂਹਾਨੀ ਊਰਜਾ ਅਤੇ ਅਗਵਾਈ ਦਿੰਦੀਆਂ ਰਹਿਣਗੀਆਂ ,ਉਹਨਾਂ ਵਿੱਚੋਂ ਕੁਝ ਇਸ ਵਰਤਮਾਨ ਵਿੱਚ ਵੀ ਹਨ ।ਉਹ ਸੰਗਤ ਦੀ ਸੇਵਾ ਕਰ ਰਹੀਆਂ ਹਨ,ਅਤੇ ਆਉਣ ਵਾਲੇ ਯੁਗਾਂ ਵਿੱਚ ਇਸ ਸੰਸਾਰ ਤੇ ਆਉਂਦੀਆਂ ਰਹਿਣਗੀਆਂ ।
 
 
 
ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ।।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 451
 
 
 
ਨਾਮ ਸਿਮਰਨ ਦੇ ਲਾਭ ਬਿਆਨੇ ਨਹੀਂ ਜਾ ਸਕਦੇ ।ਅਸੀਂ ਤੁਹਾਨੂੰ ਇੱਕ ਝਲਕ ਮਾਤਰ ਦੇਣ ਦਾ ਯਤਨ ਕੀਤਾ ਹੈ ਕਿ ਕੀ ਵਾਪਰਦਾ ਹੈ ਜਦ ਤੁਸੀਂ  ਨਾਮ ਸਿਮਰਨ ਕਰਦੇ ਹੋ।ਅਸਲ ਵਿੱਚ ਇਹਨਾਂ ਲਾਭਾਂ ਨੂੰ ਅਸਲ ਵਿੱਚ ਸਮਝਣ ਲਈ  ਇਹਨਾਂ ਨੂੰ ਸਥੂਲ ਰੂਪ ਵਿੱਚ ਅਨੁਭਵ ਅਤੇ ਮਹਿਸੂਸ ਕਰਨ ਦੀ ਜਰੂਰਤ ਹੁੰਦੀ ਹੈ ।ਉਪਰ ਦਿੱਤੀ ਗਈ ਵਿਆਖਿਆ ਕੇਵਲ ਇਸ ਬ੍ਰਹਮ ਅਨਾਦਿ ਬਖਸ਼ਿਸ਼ ਦਾ ਰਸ ਹੈ ,ਤੁਹਾਨੂੰ ਨਾਮ ਸਿਮਰਨ ਸ਼ੁਰੂ ਕਰਨ  ਲਈ ਉਤਸ਼ਾਹਿਤ ਕਰਨ ਲਈ ਗੁਰਪ੍ਰਸਾਦਿ ਹੈ ।ਤਦ ਤੁਸੀਂ ਇਸ ਦੇ ਬੇਅੰਤ ਫਲਾਂ ਨੂੰ ਵੱਢੋਗੇ ਅਤੇ ਆਪਣੇ ਮਨੁੱਖਾ ਜੀਵਣ ਨੂੰ ਸਫਲਾ ਬਣਾ ਲਵੋਗੇ ।ਕੇਵਲ ਸ਼ਰਤ ਇਹ ਹੈ ਕਿ ਪੂਰੀ ਤਰਾਂ ਗੁਰ ਅਤੇ ਗੁਰੂ ਅੱਗੇ ਸਮਰਪਣ ਕਰ ਦਿਓ ਅਤੇ ਪੂਰਾ ਭਰੋਸਾ, ਯਕੀਨ ਦ੍ਰਿੜਤਾ ਅਤੇ ਵਿਸ਼ਵਾਸ ਗੁਰ, ਗੁਰੂ ਅਤੇ ਗੁਰਬਾਣੀ ਵਿੱਚ ਰੱਖੋ ।
 
 
 
ਦਾਸਨ ਦਾਸ