2. ਪਿਛਲੀਆਂ ਜਿੰਦਗੀਆਂ ਦੇ ਪ੍ਰਭਾਵ ਤੋਂ ਬਾਹਰ

ਪਿਛਲੀਆਂ  ਜਿੰਦਗੀਆਂ ਦੇ ਪ੍ਰਭਾਵ ਤੋਂ ਕਿਵੇਂ ਬਾਹਰ ਨਿਕਲੀਏ 
 
 
 
ਜਪੁ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਦਾ ਸਤਿਨਾਮ
 
ਗੁਰੂ ਪਿਆਰੀ ਸਾਧ ਸੰਗਤ ਜੀ
 
 
 
ਸੱਚੇ ਪਾਤਸ਼ਾਹ ਜੀ ਦੀ ਅਗੰਮੀ ਅਨੰਤ ਅਪਾਰ
 
ਅਤੇ ਬੇਅੰਤ  ਕ੍ਰਿਪਾ ਨਾਲ
 
ਤੁਹਾਡਾ ਇਹ ਚਾਕਰ ਨਿਮਰਤਾ ਨਾਲ ਇਹ ਲਿਖ ਰਿਹਾ ਹੈ ।
 
 
ਅਸੀਂ ਬੜੀ ਹੀ ਨਿਮਰਤਾ ਨਾਲ ਤੁਹਾਨੂੰ ਤੁਹਾਡੀਆਂ ਪਿਛਲੀਆਂ ਜਿੰਦਗੀਆਂ ਦੇ ਤੁਹਾਡੇ ਹੁਣ ਦੀ ਜਿੰਦਗੀ ਤੇ ਪੈ ਰਹੇ ਪ੍ਰਭਾਵ ਤੋਂ ਮੁਕਤ ਹੋਣ ਦੇ ਕੁਝ ਰਸਤੇ ਦੱਸ ਰਹੇ ਹਾਂ ।ਇਹ ਤੁਹਾਨੂੰ ਇੱਕ ਸਚਿਆਰਾ ਵਿਅਕਤੀ ਬਣਾ ਦੇਵੇਗਾ ।
 
 
" ਕਿਵ ਸਚਿਆਰਾ ਹੋਈਐ ? "
ਜਪੁਜੀ ਸਾਹਿਬ
 
 
 
ਇੱਕ ਸਚਿਆਰਾ ਵਿਅਕਤੀ ਉਹ ਹੈ ਜੋ
 
·        ਸੱਚ ਦੀ ਸੇਵਾ ਕਰਦਾ ਹੈ
·        ਸਤਿ ਅਤੇ ਅਸਤਿ ਵਿਚਕਾਰ ਫਰਕ ਨੂੰ ਦੇਖਦਾ ਹੈ
·        ਸੱਚ ਬੋਲਦਾ ਹੈ
·        ਆਪਣੀਆਂ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾ ਵਿੱਚ ਹਮੇਸ਼ਾਂ ਸੱਚਾ ਹੁੰਦਾ ਹੈ
·        ਅਤੇ ਅੰਦਰੋਂ ਬਾਹਰੋਂ ਸੱਚਾ ਹੁੰਦਾ ਹੈ
 
ਹਰ ਰੋਜ ਦੀ ਜਿੰਦਗੀ ਵਿੱਚ ਹਰ ਅਨੁਭਵ ਬੀਤੇ ਸਮੇਂ ਦੁਆਰਾ ਪ੍ਰਭਾਵਿਤ ਹੁੰਦਾ ਹੈ ।ਭਾਵ ਕਿ ਤੁਹਾਡਾ ਵਰਤਮਾਨ ਤੁਹਾਡੇ ਪਿਛਲੇ ਕੰਮਾਂ, ਫੈਸਲਿਆਂ, ਪ੍ਰਤੀ ਕ੍ਰਿਆਵਾਂ ਦੁਆਰਾ ਪ੍ਰਭਾਵਿਤ ਹੁੰਦਾ ਹੈ ।ਜਿਸ ਤਰੀਕੇ ਨਾਲ ਤੁਸੀਂ ਦਿਨ ਪ੍ਰਤੀ ਦਿਨ ਦੀਆਂ ਕ੍ਰਿਆਵਾਂ ਅਤੇ ਦੂਸਰਿਆਂ ਨਾਲ ਗੱਲਬਾਤ ਦੌਰਾਨ  ਵਿਵਹਾਰ ਕਰਦੇ ਹੋ ਇਹ ਪਿਛਲੇ ਅਨੁਭਵਾਂ ਦੁਆਰਾ ਪ੍ਰਭਾਵਿਤ ਹੁੰਦਾ ਹੈ ।ਵਰਤਮਾਨ ਬਹੁਤ ਹੀ ਜਿਆਦਾ ਉਸ ਤਰੀਕੇ ਨਾਲ ਪ੍ਰਭਾਵਿਤ ਹੁੰਦਾ ਹੈ ਜਿਸ ਤਰਾਂ ਦਾ ਵਿਵਹਾਰ ਤੁਸੀਂ ਪਿਛਲੀ ਜਿੰਦਗੀ ਵਿੱਚ ਕੀਤਾ ਹੈ ।ਕਰਨੀਆਂ ਉਹ ਹਨ ਜਿੰਨਾ ਦਾ ਫੈਸਲਾ ਬ੍ਰਹਮ ਜੱਜ ਦੁਆਰਾ ਕੀਤਾ ਜਾਂਦਾ ਹੈ ।
 
 
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ
ਜਪੁਜੀ  ਸਾਹਿਬ
 
 
 
ਸਾਡੀਆਂ ਕਰਨੀਆਂ ਦਾ ਮੂਲ਼ ਕਾਰਨ ਸਮਝਣਾ ਸਾਡੀ ਰੂਹਾਨੀ ਤਰੱਕੀ ਲਈ ਬੁਨਿਆਦ ਹੈ ।
 
ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਸਿੱਧੇ ਤੁਹਾਡੇ ਮਨ ਦੇ ਅਧੀਨ ਕੀਤੀਆਂ ਜਾਂਦੀਆਂ ਹਨ।
 
ਮਨ ਸਿੱਧਾ ਪੰਜ ਦੂਤਾਂ ( ਪੰਜ ਚੋਰਾਂ ) ਦੇ ਅਧੀਨ ਕੰਮ ਕਰਦਾ ਹੈ

·        ਕਾਮ
·        ਕ੍ਰੋਧ
·        ਲੋਭ
·        ਮੋਹ
·        ਅਤੇ ਅਹੰਕਾਰ
 
ਜਦ ਤੁਸੀਂ ਸਚਿਆਰਾ ਬਣਨ ਦੀ ਕੋਸ਼ਿਸ ਕਰ ਰਹੇ ਹੁੰਦੇ ਹੋ ਅਤੇ ਸਾਰੇ ਅਸਤਿ ਕਰਮਾਂ ਤੋਂ ਆਪਣੀ ਇਸ ਵਰਤਮਾਨ ਜਿੰਦਗੀ ਵਿੱਚ ਬਚਣ ਦੀ ਕੋਸ਼ਿਸ ਕਰਦੇ ਹੋ ,ਤੁਸੀਂ ਅਜੇ ਵੀ ਪਿਛਲੀਆਂ ਆਦਤਾਂ , ਚੰਗੇ ਜਾਂ ਮਾੜੇ ਸੰਸਕਾਰਾਂ ਤੋਂ ਪ੍ਰਭਾਵਿਤ ਹੁੰਦੇ ਹੋ ।
 
ਕ੍ਰਿਪਾ ਕਰਕੇ ਹੇਠ ਲਿਖੇ ਕਰਮ ਅਨੁਸਾਰ ਆਪਣੀਆਂ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਨੂੰ ਸਮਝਣ ਦਾ ਯਤਨ ਕਰੋ ;
 
 
·        ਤੁਹਾਡਾ ਸਰੀਰ -ਕ੍ਰਿਆਵਾਂ ਜਾਂ ਪ੍ਰਤੀ ਕ੍ਰਿਆਵਾਂ ਕਰਦਾ ਹੈ
 
·        ਤੁਹਾਡੀਆਂ ਪੰਜ ਇੰਦਰੀਆਂ ( ਗਿਆਨ ਇੰਦਰੀਆਂ ) – ਤੁਹਾਡੇ ਸਰੀਰ ਨੂੰ ਇਹ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਕਰਨ ਲਈ ਨਿਰਦੇਸ਼ਿਤ ਕਰਦਾ ਹੈ 
 
·        ਤੁਹਾਡਾ ਮਨ – ਤੁਹਾਡੀਆਂ ਪੰਜ ਗਿਆਨ ਇੰਦਰੀਆਂ ਨੂੰ ਹੁਕਮ ਕਰਦਾ ਹੈ
 
·        ਤੁਹਾਡੀ ਸਿਆਣਪ -ਤੁਹਾਡੀ ਮਤ ਤੁਹਾਡੇ ਮਨ ਨੂੰ ਸੇਧਿਤ ਕਰਦੀ ਹੈ
 
·        ਪਰਮ ਜੋਤ – ਜਿਹੜੀ ਤੁਹਾਡੇ ਸਰੀਰ ਅੰਦਰ ਹੁੰਦੀ ਹੈ ਬ੍ਰਹਮ ਗਿਆਨ ਦਾ ਅਧਾਰ ਹੈ
 
 
ਹੁਣ ਮੁਸ਼ਕਿਲ ਇਹ ਹੈ ਕਿ ਤੁਸੀਂ ਪੰਜ ਦੂਤਾਂ ਦੇ ਪ੍ਰਭਾਵ ਅਧੀਨ ਹੋ ਜਿਹੜੇ ਤੁਹਾਡੇ ਮਨ ਨੂੰ ਚਲਾ ਰਹੇ ਹਨ ।ਤੁਸੀਂ ਆਪਣੀ ਖੁਦ ਦੀ ਸਿਆਣਪ ਅਧੀਨ ਕੰਮ ਕਰ ਰਹੇ ਹੋ ਅਤੇ ਤੁਸੀਂ ਪੂਰੀ ਤਰਾਂ ਬ੍ਰਹਮ ਗਿਆਨ ਤੋਂ ਨਿੱਖੜੇ ਹੋਏ ਹੋ ।ਇਹ ਤੁਹਾਡੇ ਅੰਦਰ ਪੰਜ ਦੂਤਾਂ ਦੇ ਸਕਤੀਸ਼ਾਲੀ ਅਤੇ ਕਾਲੇ ਪਰਦੇ ਦੇ ਹੇਠ ਢੱਕਿਆ ਹੋਇਆ ਹੈ ।
 
 
ਸਹਸ ਸਿਆਣਪਾ ਲੱਖ ਹੋਇ ਤਾਂ ਇਕੁ ਨ ਚਲੈ ਨਾਲਿ
ਜਪੁ ਜੀ ਸਾਹਿਬ
 
 
ਤੁਹਾਡੇ ਸਾਹਮਣੇ ਹੁਣ ਇਹ ਕੰਮ ਹੈ ਕਿ ਆਪਣੀਆਂ ਪੰਜ ਇੰਦਰੀਆਂ ( ਗਿਆਨ ਇੰਦਰੀਆਂ ) ਨੂੰ ਸਿੱਧਾ ਪਰਮ ਜੋਤ ਦੇ ਅਧੀਨ ਕਿਵੇਂ ਲੈ ਕੇ ਆਉਣਾ ਹੈ ।ਇਹ ਤੁਹਾਨੂੰ ਬ੍ਰਹਮ ਗਿਆਨ ਬਖਸੇਗਾ ।ਕਿਵੇਂ ਤੁਸੀਂ ਆਪਣੀ ਸਿਆਣਪ ਅਤੇ ਆਪਣੇ ਮਨ ਨੂੰ ਖਤਮ ਕਰੋਗੇ ?

ਸੰਤ ਅਤੇ ਬ੍ਰਹਮ ਗਿਆਨੀ ਆਪਣੀ ਕੋਈ ਸਿਆਣਪ ਅਤੇ ਮਨ ਨਹੀਂ ਰੱਖਦੇ ਉਹ ਸਿੱਧਾ ਬ੍ਰਹਮ ਗਿਆਨ ਦੇ ਕਾਬੂ ਅਧੀਨ ਹੁੰਦੇ ਹਨ ਜੋ ਕਿ ਹੁਕਮ ਹੈ ।ਉਹਨਾਂ ਦਾ ਦਿਮਾਗ 100% ਕੰਮ ਕਰਦਾ ਹੈ ਜਿੱਥੇ ਕਿ ਇੱਕ ਆਮ ਆਦਮੀ ਦਾ ਦਿਮਾਗ ਕੇਵਲ 8% ਤੱਕ ਕੰਮ ਕਰਦਾ ਹੈ । ਇਸ ਕਰਕੇ ਹੀ ਉਹਨਾਂ ਨੂੰ ਬ੍ਰਹਮ ਗਿਆਨੀ ਆਖਿਆ ਜਾਦਾ ਹੈ  ਕਿਉਂਕਿ ਉਹ ਭੂਤ ਨ ਭਵਿੱਖ ਅਤੇ ਵਰਤਮਾਨ ਦੀ ਹਰ ਚੀਜ ਦੇ ਗਿਆਤਾ ਹੁੰਦੇ ਹਨ । ਹਾਲਾਂਕਿ ਬ੍ਰਹਮ ਗਿਆਨ ਦੀ ਵਰਤੋਂ ਕੇਵਲ ਮਨੁਖਤਾ ਦੀ ਭਲਾਈ ਲਈ ਕੀਤੀ ਜਾਦੀ ਹੈ , ਜੇਕਰ ਦੂਸਰੇ ਕੰਮਾਂ ਲਈ ਵਰਤੀ ਜਾਵੇ , ਸਿੱਟੇ ਵਜੋਂ ਅਗੰਮੀ ਸਕਤੀ ਗਵਾਚ ਜਾਂਦੀ ਹੈ ।
 
 
ਭਾਵੇਂ ਕਿ ਆਪਣੇ ਆਪ ਨੂੰ ਹੁਕਮ ਅਧੀਨ ਲਿਆਉਣ ਲਈ , ਮਨ ਅਤੇ ਸਿਆਣਪ ਨੂੰ ਖਤਮ ਕਰਨਾ ਬਹੁਤ ਮੁਸਕਿਲ ਹੁੰਦਾ ਹੈ ,ਪਰ ਸਾਡੇ ਵਿੱਚ ਵਿਸ਼ਵਾਸ ਕਰੋ ਇਹ ਕੀਤਾ ਜਾ ਸਕਦਾ ਹੈ । ਇਹ ਭਗਤਾਂ, ਸੰਤਾਂ , ਗੁਰੂਆਂ ਅਤੇ ਬ੍ਰਹਮ ਗਿਆਨੀਆਂ ਦੁਆਰਾ ਬੀਤੇ ਸਮਿਆਂ ਵਿੱਚ ਕੀਤਾ ਗਿਆ ਹੈ । ਇਹ ਹੁਣ ਵੀ ਵਰਤਮਾਨ ਸਮੇਂ ਵਿੱਚ ਹੋ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਕੀਤਾ ਜਾਂਦਾ ਰਹੇਗਾ – ਇਹ ਹੈ ਜੋ ਗੁਰਬਾਣੀ ਕਹਿੰਦੀ ਹੈ :
 
 
ਹਰ ਜੁਗ ਜੁਗ ਭਗਤ ਉਪਾਇਆ
ਆਸਾ ਦੀ ਵਾਰ
 
 
 
ਇਹ ਕਰਨ ਲਈ  ਤੁਹਾਨੂੰ ਆਪਣਾ ਅੰਦਰ ਪੂਰੀ ਤਰਾਂ ਸਾਫ ਕਰਨਾ ਪਵੇਗਾ

·        ਪੂਰਨ ਰੂਪ  ਵਿੱਚ ਸਚਿਆਰਾ ਬਣਨ ਲਈ
 
·        ਰੂਹਾਨੀਅਤ ਦੀ ਦਿਸ਼ਾ ਵਿੱਚ ਤਰੱਕੀ ਕਰਨ ਲਈ

·        ਆਪਣੇ ਮਨ ਅਤੇ ਆਪਣੀ ਖੁਦ ਦੀ ਸਿਆਣਪ ਨੂੰ ਖਤਮ ਕਰਨ ਦੇ ਪੱਧਰ ਤੇ ਪਹੁੰਚਣ ਲਈ

·        ਅਤੇ ਬ੍ਰਹਮ ਗਿਆਨ ਪ੍ਰਾਪਤ ਕਰਨ ਲਈ
 
ਕਿਵੇਂ ਤੁਸੀਂ ਇਹ ਕਰੋਗੇ ? ਆਪਣੇ ਬੀਤ ਦੀਆਂ ਸਾਰੀਆਂ ਕਰਨੀਆਂ ਨੂੰ ਸਵੀਕਾਰ ਕਰਕੇ।

ਇੱਥੇ ਇੱਕ ਗੱਲ ਸਮਝਣੀ ਬਹੁਤ ਮਹੱਤਵ ਪੂਰਨ ਹੈ ਕਿ ਨਵ ਜਨਮਿਆਂ ਬੱਚਾ ਪੂਰੀ ਤਰਾਂ ਪਵਿੱਤਰ ਅਤੇ ਸੁੱਧ ਅਤੇ ਸਚਿਆਰਾ ਹੁੰਦਾ ਹੈ ।ਬੱਚਾ ਪੰਜ ਦੂਤਾਂ ਤੋਂ ਅਛੂਤਾ ਹੁੰਦਾ ਹੈ ।ਉਸਦਾ ਦਸਮ ਦੁਆਰ ਖੱਲ੍ਹਾ ਹੁੰਦਾ ਹੈ ।ਉਸਦੀਆਂ ਸਾਰੀਆਂ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਸਿੱਧਾ ਪਰਮ ਜੋਤ – ਹੁਕਮ ਦੇ ਅਧੀਨ ਹੁੰਦੀਆਂ ਹਨ । ਪਰ ਬਾਅਦ ਵਿੱਚ ਜਦੋਂ ਉਹ ਵੱਡਾ ਹੁੰਦਾ ਹੈ ,ਜਦ ਉਹ ਮੰਮੀ ਡੈਡੀ ਕਹਿਣਾ ਸ਼ੁਰੂ ਕਰਦਾ ਹੈ ,ਮੇਰੀ ਬੋਤਲ, ਮੇਰਾ ਖਿਡੌਣਾ , ਇੱਥੇ ਹੀ ਪੰਜ ਦੂਤ ਉਸਦੇ ਸਰੀਰ ਅੰਦਰ ਦਾਖਲ ਹੋਣਾ ਸ਼ੁਰੂ ਕਰਦੇ ਹਨ ।ਅਦਤਾਂ , ਉਸਦਾ ਸੁਭਾਅ , ਅਤੇ ਵਤੀਰਾ ਜੋ ਉਸ ਵਿੱਚ ਵਿਕਸਿਤ ਹੁੰਦਾ ਹੈ ਉਸਦੀਆਂ ਪਿਛਲੀਆਂ ਜਿੰਦਗੀਆਂ ਤੋਂ ਪ੍ਰਭਾਵਿਤ ਹੁੰਦਾ ਹੈ ।
 
 
ਪਹਿਲਾਂ   ਆਪਣੇ ਮਨ ( ਚਿੱਤਰ ਗੁਪਤ ਪਿਛਲੀਆਂ ਯਾਦਾਂ ਅਤੇ ਭੇਦ ) ਨੂੰ ਪਿਛਲੀਆਂ ਜਿੰਦਗੀਆਂ ਦੇ ਪ੍ਰਭਾਵ ਤੋਂ ਸਾਫ ਕਰੋ । ਤਦ ਤੁਸੀਂ ਆਪਣੀ ਰੂਹ ਨੂੰ ਬੀਤੇ ਸਮੇਂ ਦੀਆਂ ਸਾਰੀਆਂ ਬੁਰੀਆਂ ਕਰਨੀਆਂ ਤੋਂ ਸਾਫ ਕਰ ਸਕਣ ਦੇ ਯੋਗ ਹੋ ਸਕੋਗੇ ।ਜੋ ਤੁਸੀਂ ਕਰਨਾ ਹੈ ਬੜਾ ਸਾਦਾ ਅਤੇ ਹੇਠ ਦਿੱਤੇ ਦੀ ਤਰਾਂ ਅਸਾਨ ਹੈ ਅਸੀਂ ਇੱਕ ਸਮੇਂ ਇੱਕ ਦੂਤ ਲਵਾਂਗੇ । ਆਓ ਕਾਮ ਨੂੰ ਸਭ ਤੋਂ ਪਹਿਲਾਂ ਲਈਏ ਜਿਵੇਂ ਕਿ ਇਸਨੂੰ ਸਾਂਭਣਾ ਸਭ ਤੋਂ ਅਸਾਨ ਹੈ।ਭਲਕੇ ਸਵੇਰ ਵੇਲੇ ਜਦ ਤੁਸੀਂ ਅੰਮ੍ਰਿਤ ਵੇਲੇ ਸਿਮਰਨ ਲਈ ਬੈਠੋ ਇਸ ਤਰਾਂ ਕਰੋ
 
 
·        ਆਪਣੀ ਆਮ ਦੀ ਅਰਦਾਸ ਕਰੋ
·        15 ਮਿੰਟ ਆਪਣੇ ਮਨ ਨੂੰ ਸਥਿਰ ਕਰਨ ਲਈ ਸਿਮਰਨ ਕਰੋ
·        ਤਦ ਕਹੋ
     
 
 
" ਕ੍ਰਿਪਾ ਕਰਕੇ ਕਾਮ ਵਸ ਕੀਤੇ
ਸਾਡੇ ਸਾਰ ਗੁਨਾਹ ਸਾਨੂੰ ਦਿਖਾ ਦੇ,
ਅਸੀ ਆਪਣੇ ਸਾਰੇ ਗੁਨਾਹ ਕਬੂਲ ਕਰਨੇ ਹਨ ਜੀ "
 
 
 
·        ਤਦ ਆਪਣੇ ਆਪ ਆਪਣੀ ਸਾਰੀ ਜਿੰਦਗੀ ਦੀ ਪਰਖ ਪੜਤਾਲ ਕਰੋ
 
·        ਇੱਕ ਵਾਰ ਜਦੋਂ ਤੁਸੀਂ ਇਹ ਕਰਨਾ ਸ਼ੁਰੂ ਕਰਦੇ ਹੋ ਤੁਸੀਂ ਵੇਖੋਗੇ ਕਿ ਤੁਹਾਡੇ ਸਾਰੇ ਪਾਪ ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਫਿਲਮ ਦੀ ਤਰਾਂ ਆਉਣੇ ਸ਼ੁਰੂ ਹੋ ਜਾਣਗੇ ।ਸ਼ੁਰੂ ਵਿੱਚ ਤੁਸੀਂ ਸਭ ਤੋਂ ਜਿਆਦਾ ਗੰਭੀਰ ਪਾਪ ਦੇਖੋਗੇ ਅਤੇ ਫਿਰ ਅਗਲਾ ਅਤੇ ਇਸ ਤਰਾਂ ਹੀ ਹੋਰ ਕੀਤੇ ਪਾਪ ।
 
·        ਆਪਣੇ  ਪਾਪਾਂ ਨੂੰ ਆਪਣੇ ਸਾਰੇ ਦਿਲ ਨਾਲ  ਸਵੀਕਾਰ ਕਰੋ, ਅਤੇ ਇਹ ਮੁਆਫ ਕਰ ਦਿੱਤੇ ਜਾਣਗੇ
 
ਉਸ ਵੇਲੇ ਤੱਕ ਇਹ ਕਰਨਾ ਜਾਰੀ ਰੱਖੋ ਜਦ ਤੱਕ ਤੁਸੀਂ ਪੂਰੀ ਤਰਾਂ ਸਾਫ ਹੋ ਜਾਂਦੇ ਹੋ ਅਤੇ ਤੁਸੀ ਆਪਣੇ ਸਾਰੇ ਪਾਪਾਂ ਨੂੰ ਸਵੀਕਾਰ ਕਰ  ਲਵੋ ।
 
ਇਸ ਨੂੰ ਜਰੂਰ ਕੁਝ ਘੰਟੇ ਲੱਗਣਗੇ,ਹਰ ਰੋਜ ਕੁਝ ਘੰਟੇ ਜਦ ਤੱਕ ਇਹ ਪੂਰਾ ਨਹੀਂ ਹੋ ਜਾਂਦਾ ।ਇਸ ਵਿੱਚ ਜਰੂਰ ਹੀ ਇੱਕ ਦਿਨ ਤੋਂ ਜਿਆਦਾ ਸਮਾ ਲੱਗ ਸਕਦਾ ਹੈ,ਇੱਕ ਹਫਤੇ ਤੋਂ ਜਿਆਦਾ ਸਮਾ ਕੇਵਲ ਕਾਮ ਦੇ ਦੂਤ ਨੂੰ ਸਾਫ ਕਰਨ ਲਈ ਲੱਗ ਸਕਦਾ ਹੈ ,ਪਰ ਇਹ ਯਕੀਨੀ ਬਣਾ ਲਵੋ ਕਿ ਤੁਹਾਡਾ ਅੰਦਰ ਪੂਰੀ ਤਰਾਂ ਸਾਫ ਹੋ ਗਿਆ ਹੈ ।

ਇਹੋ ਹੀ ਪ੍ਰਕ੍ਰਿਆ ਦੂਸਰੇ ਦੂਤਾਂ ਉਪਰ ਹਮਲਾ ਕਰਨ ਲਈ ਕੀਤਾ ਜਾਵੇਗਾ, ਇੱਕ ਵੇਲੇ ਇੱਕ ਦੂਤ – ਕ੍ਰੋਧ , ਲੋਭ ,ਮੋਹ ਅਤੇ ਅਹੰਕਾਰ । ਤੁਹਾਡੇ ਪੂਰੀ ਤਰਾਂ ਸਾਫ ਹੋਣ ਨੂੰ ਜਰੂਰ ਹੀ ਕੁਝ ਹਫਤੇ ਲੱਗ ਸਕਦੇ ਹਨ।

ਇੱਕ ਵਾਰ ਜਦੋਂ ਤੁਸੀਂ ਇਹ ਕਰ ਲੈਂਦੇ ਹੋ ਤਦ ਆਪਣੇ ਰੋਜਾਨਾ ਦੀਆਂ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਨੂੰ ਵਾਚੋ  ਜਿਸ ਤਰਾਂ ਇਸ ਸੇਵਕ ਨੇ ਪਹਿਲੇ ਸੁਨੇਹਿਆਂ -ਮਨ ਨੂੰ ਕਾਬੂ ਕਰਨ ਅਤੇ ਪੰਜ ਦੂਤਾਂ ਉਪਰ ਕਾਬੂ ਕਰਨ ਬਾਰੇ ਸਾਝਾਅ ਦਿੱਤੇ ਹਨ ।ਜੇਕਰ ਤੁਸੀਂ ਇਸ ਨੂੰ ਹੋਰ ਜਿਆਦਾ ਛੇਤੀ ਅਤੇ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤੁਸੀਂ ਆਪਣੀਆਂ ਕਰਨੀਆਂ ਨੂੰ ਸੰਗਤ ਵਿੱਚ ਸਵੀਕਾਰ ਕਰ ਸਕਦੇ ਹੋ ।
 
ਇੱਕ ਵਾਰ ਜਦੋਂ ਇਹ ਪ੍ਰਕ੍ਰਿਆ ਪੂਰੀ ਹੋ ਜਾਂਦੀ ਹੈ ਤੁਹਾਡੇ ਵਿਵਹਾਰ ਨੂੰ ਪੂਰੀ ਤਰਾਂ ਬਦਲ ਦੇਵੇਗੀ।ਤੁਸੀਂ ਆਪਣੀਆਂ ਰੋਜਾਨਾਂ ਦੀਆਂ ਕਿਰਆਵਾਂ ਵਿੱਚ ਬਹੁਤ ਸਾਵਧਾਨ ਹੋ ਜਾਦੇ ਹੋ ।ਤੁਸੀਂ ਉਸ ਪਲ ਦਾ ਬੋਧ ਕਰਨਾ ਸ਼ੁਰੂ ਕਰ ਦੇਵੋਗੇ ਜਦ ਵੀ ਕੋਈ ਮਾੜਾ ਵਿਚਾਰ ਤੁਹਾਡੇ ਮਨ ਵਿੱਚ ਆਉਣਾ ਸੁਰੂ ਹੁੰਦਾ ਹੈ,ਅਤੇ ਉਸ ਨੂੰ ਉਥੇ ਹੀ ਰੋਕ ਦੇਵੇਗਾ ।ਸਾਡੇ ਵਿੱਚ ਵਿਸ਼ਵਾਸ ਕਰੋ, ਇਹ ਤੁਹਾਡੀ ਰੋਜਾਨਾ ਦੀ ਜਿੰਦਗੀ ਵਿੱਚ ਕ੍ਰਿਸਮੇ ਕਰੇਗਾ ।ਤੁਹਾਡੀ ਰੂਹਾਨੀ ਯਾਤਰਾ ਤੇਜ ਪਟੜੀ ਤੇ ਦੌੜ ਪਵੇਗੀ ,ਤੁਸੀ ਆਪਣੇ ਅੰਦਰ ਹੀ ਫਰਕ ਮਹਿਸੂਸ ਕਰੋਗੇ ।ਤੁਹਾਡਾ ਪਰਿਵਾਰ ਵੀ ਤੁਹਾਡੇ ਅੰਦਰ ਬਦਲਾਵ ਨੂੰ ਵੇਖੇਗਾ ।ਤੁਹਾਡਾ ਪਰਿਵਾਰ ਅਤੇ ਦੋਸਤ ਮਿੱਤਰ ਵੀ ਤੁਹਾਡੇ ਚਰਿੱਤਰ ਅਤੇ ਵਿਵਹਾਰ ਵਿੱਚ ਆਈ ਤਬਦੀਲੀ ਤੋਂ ਚੰਗੇ ਢੰਗ ਨਾਲ ਪ੍ਰਭਾਵਿਤ ਹੋਣਗੇ ।

ਕ੍ਰਿਪਾ ਕਰਕੇ ਇੰਨੀ ਸੇਵਾ ਇਸ ਸੇਵਕ ਕੋਲੋਂ ਪ੍ਰਵਾਨ ਕਰੋ ਜੀ , ਅਤੇ ਇਸ ਚਾਕਰ ਨੂੰ ਕਿਸੇ ਨਰਾਜਗੀ ਜਾਂ ਗਲਤ ਬਿਆਨਬਾਜੀ ਲਈ ਮੁਆਫ ਕਰੋ ਜੀ ।ਇਹਨਾਂ ਸੁਝਾਵਾਂ ਦੇ ਅਮਲ ਸਬੰਧੀ  ਕਿਸੇ ਵੀ ਮੁਸ਼ਕਿਲ ਲਈ ਪ੍ਰਸ਼ਨ ਪੁਛਣ ਤੋਂ ਹਿਚਕਚਾਓ ਨਾ । ਤੁਹਾਡਾ ਇਹ ਸੇਵਕ ਤੁਹਾਡੇ ਪ੍ਰਸ਼ਨਾਂ ਦਾ ਉਤਰ ਦੇਣ ਅਤੇ ਤੁਹਾਨੂੰ ਸੰਤੁਸ਼ਟ ਕਰਨ ਦਾ ਯਤਨ ਕਰੇਗਾ।
 
 
 
ਦਾਸਨ ਦਾਸ