1. ਪੁਨਰ ਜਨਮ ਦੇ ਅਨੰਤ ਚੱਕਰ ਦਾ ਜਾਲ

ੴ ਸਤਿਨਾਮ -ਪਰਮ ਜੋਤ – ਪੂਰਨ ਪ੍ਰਕਾਸ਼
ਇੱਕ ਰੂਹ ਨੂੰ ਰੂਹ ਦੀ ਯਾਤਰਾ ਦਾ ਬਾਰੇ ਸਮਝ ਦਾ ਵਿਕਾਸ ਕਰਨਾ ਪਰਮ ਮਹੱਤਵ ਵਾਲੀ ਗੱਲ ਹੈ।
·        ਮੂਲ ਨੂੰ ਛੱਡਣਾ,ੴ ਸਤਿਨਾਮ
·        ਮਾਤਾ ਦੇ ਗਰਭ ਵਿੱਚ ਪ੍ਰਵੇਸ਼ ਅਤੇ ਨੌਂ ਮਹੀਨਿਆਂ ਲਈ ਠਹਿਰਾਵ
·        ਜਨਮ ਲੈਣਾ ਅਤੇ ਮਹਾਂਕਾਲ,ਘੋਰ ਕਲਯੁੱਗ,ਵਿੱਚ ਪ੍ਰਵੇਸ਼ ਕਰਨਾ
·        ਮਾਇਆ ਦੇ ਖੇਲ ਵਿੱਚ ਸ਼ਾਮਿਲ ਹੋਣਾ
·        ਮੂਲ ਤੋਂ ਦੂਰ ਰਹਿਣਾ
·        ਇਛਾਵਾਂ ਦੀ ਅੱਗ ਵਿੱਚ ਸੜਨਾ
·        ਪੰਜ ਦੂਤਾਂ ਦੇ ਕਾਬੂ ਹੇਠ ਚਲਾਇਆ ਜਾਣਾ
·        ਹਉਮੈ ਦੇ ਭਰਮ ਵਿੱਚ ਜੀਵਣ ਵਿਅਰਥ ਕਰਨਾ
·        ਇਸ ਤਰਾਂ ਪੂਰੀ ਤਰਾਂ ਮਾਇਆ ਦੇ ਬਲ ਹੇਠ ਆ ਜਾਣਾ ,ਅਤੇ ਮੌਤ ਦਾ ਆਉਣਾ
ਰੂਹ ਵਾਪਸ 84 ਲੱਖ ਜੂਨੀਆਂ ਵਿੱਚ ਚਲੀ ਜਾਂਦੀ ਹੈ ਅਤੇ ਜਾਂ ਫਿਰ ਪਿਛਲੀਆਂ ਕਰਨੀਆਂ ਦੇ ਅਧਾਰ ਤੇ ਵਾਪਸ ਮਨੁੱਖਾ ਜੀਵਣ ਵਿੱਚ ਪੁਨਰ ਜਨਮ ਲੈਂਦੀ ਹੈ
ਜੇਕਰ ਅਸੀਂ ਇਹ ਜਨਮ ਮਰਨ ਦੇ ਚੱਕਰ ਨੂੰ ਸਮਝ ਲਈਏ,ਤਦ ਅਸੀਂ ਅਸਲ ਵਿੱਚ ਜਾਣ ਸਕਦੇ ਹਾਂ ਕਿ ਇਸ ਚੱਕਰ ਵਿੱਚੋਂ ਬਾਹਰ ਕਿਵੇਂ ਨਿਕਲਣਾ ਹੈ ।ਇਸ ਨੂੰ ਗੁਰਬਾਣੀ ਵਿੱਚ ਸਭ ਤੋਂ ਬੁਰਾ ਦੁੱਖ ਦੱਸਿਆ ਹੈ ,ਅਤੇ ਅਸੀਂ ਸਾਰੇ ਇਸ ਵਿੱਚੋਂ ਕਈ ਯੁਗਾਂ ਤੋਂ ਲੰਘ ਰਹੇ ਹਾਂ ।ਇਸ ਜਨਮ ਮਰਨ ਦੇ ਚੱਕਰ ਤੋਂ ਰਾਹਤ ਪਾਉਣੀ ਸਿੱਖ ਕੇ ਅਸੀਂ ਇਸ ਸਭ ਤੋਂ ਵੱਡੇ ਦੁੱਖ ਤੋਂ ਸਦਾ ਲਈ ਬਾਹਰ ਨਿਕਲ ਸਕਦੇ ਹਾਂ ।ਆਓ ਅਸੀਂ ਇਸ ਸਾਰੀ ਪ੍ਰਕ੍ਰਿਆ ਨੂੰ ਵਿਸਥਾਰ ਵਿੱਚ ਸਮਝਣ ਦਾ ਯਤਨ ਕਰੀਏ।
ਬੁਨਿਆਦੀ ਤੌਰ ਤੇ ਸਾਡੀ ਰੂਹ ਮੂਲ ਤੋਂ ਆਈ ਹੈ,ਮੂਲ ਜਿਸ ਤਰਾਂ ਮੂਲ ਮੰਤਰ ੴ ਸਤਿਨਾਮ ਵਿੱਚ ਪ੍ਰੀਭਾਸ਼ਿਤ ਕੀਤਾ ਗਿਆ ਹੈ ।ਅਤੇ ਬ੍ਰਹਮ ਗਿਆਨ,ਪਰਮ ਜੋਤ,ਪੂਰਨ ਪ੍ਰਕਾਸ਼,ਇੱਕ ਰਸ ,ਆਤਮ ਰਸ,ਅਤੇ ਅੰਮ੍ਰਿਤ ਵੀ ਜਾਣਿਆ ਜਾਂਦਾ ਹੈ ਇਸ ਤਰਾਂ ਸਾਡੀ ਰੂਹ ਮੂਲ ਦਾ ਇੱਕ ਹਿੱਸਾ ਹੈ,ਸ਼ੁਰੂ ਕਰਨ ਲਈ ਜਾਂ ਜੇਕਰ ਅਸੀਂ ਮੰਨ ਲੈਂਦੇ ਹਾਂ ਕਿ ਸਾਡੀ ਰੂਹ ਦਾ ਮੂਲ ਤੋਂ ਅਸਲ ਨਿਖੇੜ ਹੈ,ਇੱਥੇ ਸਾਡੀ ਰੂਹ ਅਤੇ ਬ੍ਰਹਮ ਵਿੱਚ ਕੋਈ ਅੰਤਰ ਨਹੀਂ ਹੈ ,ਕਿਉਂਕਿ ਇਹ ਬ੍ਰਹਮ ਦਾ ਇੱਕ ਭਾਗ ਹੈ  ਇਸ ਲਈ ਇਹ ਉਸ ਵਰਗਾ ਹੀ ਹੈ ,ਇਸ ਲਈ ਇਹ ਪਰਮ ਆਤਮਾ ਹੈ,ਅਨਾਦਿ ਸੱਚ ਅਤੇ ਮੂਲ ਦਾ ਇੱਕ ਭਾਗ ਹੋਣ ਦੇ ਨਾਤੇ,ਮੂਲ ,ਪਾਰ ਬ੍ਰਹਮ ਦੇ ਸਾਰੇ ਬ੍ਰਹਮ ਗੁਣ ਰੱਖਦੀ ਹੈ ।
ਜਿਵੇਂ ਹੀ ਰੂਹ ਸਰਵ ਸਕਤੀ ਮਾਨ ਤੋਂ ਵਿੱਛੜਦੀ ਹੈ ਅਗਲਾ ਕਦਮ ਇਸ ਮਾਇਆ ਦੇ ਸੰਸਾਰ ਵਿੱਚ ਮਾਤਾ ਦੀ ਕੁੱਖ ਰਸਤੇ ਦਾਖਲ ਹੋਣਾ ਹੈ।ਵਿਛੜਨ ਦੇ ਵੇਲੇ ਅਤੇ ਮਾਤਾ ਦੀ ਕੁੱਖ ਵਿੱਚ ਠਹਿਰਾਵ ਦੇ ਸਮੇਂ ਰੂਹ ਪਾਰ ਬ੍ਰਹਮ ਪਰਮੇਸਰ ਨੂੰ ਵਚਨ ਦਿੰਦੀ ਹੈ ਕਿ ਇਹ ਸੰਸਾਰ ਤੇ ਠਹਿਰਣ ਦੇ ਸਮੇਂ ਲਾਜਮੀ ਬ੍ਰਹਮ ਕਾਨੂੰਨਾਂ ਅਨੁਸਾਰ ਕੰਮ ਕਾਜ ਕਰੇਗੀ।
ਰੂਹ ਕਾਗਜ ਦੇ ਟੁਕੜੇ ਦੀ ਤਰਾਂ ਸਾਫ ਹੁੰਦੀ ਹੈ ,ਰੂਹ ਆਪ ਬ੍ਰਹਮ ਦੀ ਤਰਾਂ ਸਾਫ ਹੁੰਦੀ ਹੈ ,ਅਤੇ ਇਸ ਤਰਾਂ ਰੂਹ ਬ੍ਰਹਮ ਨਾਲ ਵਾਅਦਾ ਕਰਦੀ ਹੈ ਕਿ ਇਹ :
 
 
·        ਆਪਣੇ ਸੰਸਾਰ ਤੇ ਠਹਿਰਾਵ ਦੇ ਸਮੇਂ ਇਸ ਤਰਾਂ ਹੀ ਸਾਫ ਰਹੇਗੀ ।
 
·        ਮਾਇਆ ਅਤੇ ਸੰਸਾਰਿਕ ਵਸਤੂਆਂ ਦੀ ਭਟਕਣਾ ਤੋਂ ਅਵਿਚਲਿਤ ਰਹੇਗੀ ।
 
 
·        ਪੰਜ ਚੋਰਾਂ (ਪੰਜ ਦੂਤਾਂ ) ਤੋਂ ਉਪਰ ਰਹੇਗੀ ।
 
 
·        ਸਾਰੇ ਬ੍ਰਹਮ ਬ੍ਰਹਮ ਕਾਨੂੰਨਾਂ ਦੀ ਪਾਲਣਾ ਵਿੱਚ ਰਹੇਗੀ ।
 
 
·        ਸਾਰੇ ਸੰਸਾਰਿਕ ਕੰਮ ਕਾਜ ਕਰੇਗੀ ਪਰ ਇਹਨਾਂ ਦੇ ਪਰਿਣਾਮ ਤੋਂ ਅਪ੍ਰਭਾਵਿਤ ਰਹੇਗੀ ।
 
 
·        ਬ੍ਰਹਮ ਦੇ ਸਾਰੇ ਗੁਣਾਂ ਨੂੰ ਅਪਣਾਏਗੀ।
 
 
·        ਪਰਮਾਤਮਾ ਦੀ ਇੱਛਾ ਅਨੁਸਾਰ ਪਾਲਣਾ ਕਰੇਗੀ।
 
 
·        ਆਪਣੀਆਂ ਸਾਰੀਆਂ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਪੂਰਨ ਹੁਕਮ ਦੇ ਅੰਦਰ ਨਿਭਾਵੇਗੀ ।
 
 
·        ਮਨੁੱਖਤਾ ਦੀ ਸੇਵਾ ਲਈ ਕੰਮ ਕਰੇਗੀ ।
 
 
·        ਬਾਕੀ ਜਨਤਾ ਨੂੰ ਸਰਵ ਸਕਤੀ ਮਾਨ ਨਾਲ ਜੋੜਨ ਦਾ ਯਤਨ ਕਰੇਗੀ ।
 
 
·        ਪੂਰਨ ਸਚਿਆਰੀ ਰਹਿਤ ਅਨੁਸਾਰ ਜੀਵਣ ਬਿਤਾਏਗੀ ।
 
 
·        ਸੱਚ ਨੂੰ ਦੇਖੇਗੀ
 
·        ਸੱਚ ਬੋਲੇਗੀ
 
·        ਸੱਚ ਸੁਣੇਗੀ ਅਤੇ
 
·        ਸੱਚ ਦੀ ਸੇਵਾ ਕਰੇਗੀ
 
 
·        ਇਸ ਸੰਸਾਰ ਤੇ ਠਹਿਰਣ ਸਮੇਂ ਸਰਵ ਸਕਤੀ ਮਾਨ ਵਿੱਚ ਲੀਨ ਰਹੇਗੀ ।
 
 
·        ਸੱਚ ,ਸੇਵਾ , ਸਿਮਰਨ ਅਤੇ ਪਰ ਉਪਕਾਰ ਦੇ ਰਸਤੇ ਤੇ ਚੱਲਦੇ ਹੋਏ ਅੱਗੇ ਵਧੇਗੀ ।
 
·        ਅਤੇ ਜਦ ਅੰਤ ਆਉਂਦਾ ਹੈ ਅਤੇ ਰੂਹ ਇਸ ਸਰੀਰ ਨੂੰ ਛੱਡਦੀ ਹੈ ,ਇਹ ਉਸ ਤਰਾਂ ਹੀ ਸਾਫ ਹੋਵੇਗੀ ਜਿਵੇਂ ਇਹ ਮੂਲ ਰੂਪ ਵਿੱਚ ਮਾਤਾ ਦੀ ਕੁੱਖ ਵਿੱਚ ਸਥਾਪਤੀ ਸਮੇਂ ਸਾਫ ਸੀ ।
 
ਸਰਵਸਕਤੀ ਮਾਨ ਇਸ ਨੂੰ ਵਾਪਸ ਸਵੀ ਕਾਰ ਕਰ ਲਵੇਗੀ ਅਤੇ ਇਸ ਨੂੰ ਆਪਣੇ ਵਿੱਚ ਜਜਬ ਕਰ ਲਵੇਗੀ ਅਤੇ ਦਰਗਾਹ ਵਿੱਚ ਇਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੇਗੀ ।
 
ਐਸੀ ਇੱਕ ਸਾਫ ਰੂਹ ਹਮੇਸਾਂ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਦੇ ਚਰਨਾਂ ਵਿੱਚ ਰਹਿੰਦੀ ਹੈ ਅਤੇ ਇਹਨਾਂ ਬ੍ਰਹਮ ਗੁਣਾਂ ਦੇ ਕਰਨ ਇਸ ਤਰਾਂ ਵੀ ਪ੍ਰੀਭਾਸਿਤ ਕੀਤੀ ਗਈ ਹੈ :
ਪ੍ਰਗਟਿਓ ਜੋਤ,ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਸੰਤ ਸਤਿਗੁਰੂ
ਇਹ ਧੰਨ ਧੰਨ ਸ੍ਰੀ ਅਕਾਲ ਪੁਰਖ ਦੇ ਅਨੰਤ ਬ੍ਰਹਮ ਗੁਣ ਹਨ ,ਅਤੇ ਸਾਨੂੰ ਉਸਦੇ ਅਨੰਤ ਭਾਗ ਵਿੱਚ ਹਮੇਸ਼ਾਂ ਲੀਨ ਰਹਿਣਾ ਚਾਹੀਦਾ ਹੈ।ਇਹ ਸੀ :
 
 
·        ਸਾਡੀ ਰੂਹ ਦਾ ਟਿਕਾਣਾ
 
 
·        ਇਸ ਤਰਾਂ ਸਾਨੂੰ ਰਹਿਣ ਅਤੇ ਕੰਮ ਕਾਜ ਕਰਨ ਦੀ ਜਰੂਰਤ ਸੀ
 
 
·        ਇਹ ਹੈ ਜਿਸ ਤਰਾਂ ਸਾਨੂੰ ਆਪਣੀ ਜਿੰਦਗੀ ਜੀਊਣੀ ਚਾਹੀਦੀ ਸੀ
 
 
·        ਇਹ ਹੈ ਜਿਸ ਤਰਾਂ ਸਾਨੂੰ ਕਰਨਾ ਚਾਹੀਦਾ ਸੀ ਅਤੇ ਸਰਵ ਸਕਤੀਮਾਨ ਨਾਲ ਇੱਕ ਰਹਿਣਾ ਚਾਹੀਦਾ ਸੀ
 
 
ਪਰ ਇਸ ਦੀ ਬਜਾਇ ਸਾਡੀ ਰੂਹ ਨਾਲ ਕੀ ਵਾਪਰਿਆ: ਆਓ ਇਸ ਤੇ ਝਾਤੀ ਮਾਰੀਏ।
 
 
ਜਦੋਂ ਹੀਂ ਅਸੀਂ ਜਨਮ ਲੈਂਦੇ ਹਾਂ ਅਤੇ ਸਾਡੀ ਰੂਹ ਇਸ ਨਵੇਂ ਸਰੀਰ ਵਿੱਚ ਰੱਖੀ ਜਾਂਦੀ ਹੈ,ਮਹਾਂ ਕਾਲ,ਘੋਰ ਕਲਯੁਗ,ਸਾਨੂੰ ਘੇਰ ਲੈਂਦਾ ਹੈ ।ਅਤੇ ਕੌਣ ਇਸ ਕਲਯੁਗ ਅਤੇ ਮਾਰੂ ਨਾਂਹ ਪੱਖੀ ਮਾਇਆ ਅਤੇ ਡੂੰਘੀਆਂ ਮਾਨਸਿਕ ਬਿਮਾਰੀਆਂ ਦੀਆਂ ਸਕਤੀਆਂ ਤੋਂ  ਬਚਿਆ  ਹੈ
 
 
ਇੱਥੋਂ ਤੱਕ ਕੇ ਸਾਡਾ ਆਪਣਾ ਪਰਿਵਾਰ, ਸਾਡੇ ਆਪਣੇ ਮਾਤਾ ਪਿਤਾ,ਭਰਾ,ਭੈਣਾਂ ਅਤੇ ਉਹ ਜੋ ਸਰਵਸਕਤੀਮਾਨ ਵਿੱਚ ਲੀਨ ਨਹੀਂ ਹਨ,ਪੰਜ ਦੂਤਾਂ( ਪੰਜ ਚੋਰਾਂ ), ਆਸਾ ,ਤ੍ਰਿਸ਼ਨਾ,ਮਨਸ਼ਾ,ਰਾਜ, ਗੰਧ  ਵਿੱਚ ਲੀਨ ਰਹਿੰਦੇ ਹਨ।ਇਹ ਭਲੇਖਾ ਪਾਊ ਅਤੇ ਧੋਖਾ ਦੇਣ ਵਾਲੇ ਭਰਮ ਹਨ।ਇਹ ਮਿੱਠੇ ਅਤੇ ਲੁਭਾਉਣੇ ਪ੍ਰਤੀਤ ਹੁੰਦੇ ਹਨ ਪਰ ਇਹ ਅਸਲ ਭਾਵ ਵਿੱਚ ਇਸ ਤਰਾਂ ਨਹੀਂ ਹਨ ।ਕਿਉਂ ?ਕਿਉਂਕਿ ਇਹ ਸਾਡੀ ਰੂਹ ਨੂੰ ਸਰਵ ਸਕਤੀਮਾਨ ਤੋਂ ਦੂਰ ਲੈ ਜਾਣ ਲਈ ਜਿੰਮੇਵਾਰ ਹਨ।
 
 
ਸਾਰਾ ਵਾਤਾ ਵਰਣ ਇਹਨਾਂ ਮਾਨਸਿਕ ਬਿਮਾਰੀਆਂ ਨਾਲ ਪ੍ਰਦੂਸ਼ਿਤ ਹੈ,ਇਸ ਤਰਾਂ ਅਸੀਂ ਕਿਵੇਂ ਆਪਣੇ ਆਲੇ ਦੁਆਲੇ ਤੈਰ ਰਹੇ ਵਿਸ਼ਾਣੂਆਂ ਤੋਂ ਬਚ ਸਕਦੇ ਹਾਂ ?
 
 
ਜਦ ਇੱਕ ਬੱਚਾ ਜਨਮ ਲੈਂਦਾ ਹੈ ਇਹ ਆਪ ਪਰਮਾਤਮਾ ( ਧੰਨ ਧੰਨ ਪਾਰ ਬ੍ਰਹਮ ਪਰਮੇਸਰ) ਦਾ ਰੂਪ ਮੰਨਿਆ ਜਾਂਦਾ ਹੈ।ਕਿਉਂ ਕਿ ਇਹ ਸਾਫ ਹੁੰਦਾ ਹੈ ਜਿਸ ਤਰਾਂ ਪਹਿਲੇ ਪਹਿਰੇਆਂ ਵਿੱਚ ਵਿਖਿਆਨ ਕੀਤਾ ਗਿਆ ਹੈ।ਅਤੇ ਇਹ ਸੱਚ ਹੀ ਇਸ ਤਰਾਂ ਹੁੰਦਾ ਹੈ ।ਉਹ ਪਰਮਾਤਮਾ ਜੈਸਾ ਰਹਿਣਾ ਘਟਦਾ ਜਾਂਦਾ ਹੈ ਜਿਵੇਂ ਹੀ ਉਹ ਆਪਣੀਆਂ ਪੰਜ ਇੰਦਰੀਆਂ ਨੂੰ ਵਰਤਣਾ ਸ਼ੁਰੂਕਰਦਾ ਜਾਂਦਾ ਹੈ ।ਤਦ ਉਸਦੀ ਰੂਹ ਹੌਲੀ ਹੌਲੀ ਬ੍ਰਹਮ ਜੋਤ ਨਾਲੋਂ ਟੁੱਟਦੀ ਜਾਂਦੀ ਹੈ ।ਉਹ ਮਾਇਆ ਦੇ ਪ੍ਰਭਾਵ ਅਧੀਨ ਚਲਣਾ ਸ਼ੁਰੂ ਕਰ ਦਿੰਦਾ ਹੈ ।ਮਾਇਆ ਦੇ ਸੇਵਕ ਪੰਜ ਦੂਤ,ਆਸਾ ,ਤ੍ਰਿਸਨਾ,ਮਨਸਾ,ਰਾਜ,ਜੋਬਨ,ਧੰਨ,ਮਾਲ ,ਰੂਪ,ਰਸ, ਅਤੇ ਗੰਧ ਹਨ।ਇਸ ਲਈ ਆਮ ਆਦਮੀ ਇਹਨਾਂ ਠੱਗਾਂ,ਧੋਖੇਬਾਜਾਂ,ਭੁਲੇਖਿਆਂ,ਅਸਤ ਅਨੁਭੂਤੀਆਂ,ਅਦੀਨ ਕੰਮ ਕਾਜ ਕਰਦਾ ਹੈ ਅਤੇ ਇਸ ਤਰਾਂ ਮਾਇਆ ਦੇ ਕਾਬੂ ਅਧੀਨ ਹੁੰਦਾ ਹੈ
 
 
ਅਨੰਤ (ਪਰਮਾਤਮਾ )ਦਾ ਇਹ ਚੱਕਰ ਭਾਗ ਸਰਗੁਣ ਸਰੂਪ ਹੈ ਅਤੇ ਅਨੰਤ ਚੱਕਰ ਦੁਆਰਾ ਦਰਸਾਇਆ ਜਾਂਦਾ ਹੈ ।ਅਨੰਤ ਦਾ ਗਣਿਤ ਚਿੰਨ੍ਹ ਵੀ ਲੂਪ (ਚੱਕਰ) ਹੈ ।
                                                    8
ਮਾਇਆ ਅਨੰਤ ਦੇ ਚੱਕਰ ਵਿੱਚ ਖੇਡਦੀ ਅਤੇ ਰਾਜ ਕਰਦੀ ਹੈ ।ਇਸ ਚੱਕਰ ਨੂੰ ਤੋੜਨ ਨਾਲ ਅਸੀਂ ਬ੍ਰਹਮ,ਪੂਰਨ ਪ੍ਰਕਾਸ਼, ਪਰਮ ਜੋਤ, ਬ੍ਰਹਮ ਦੇ ਨਿਰਗੁਣਸਰੂਪ ਦਾ ਪਤਾ ਲਗਾਉਂਦੇ ਹਾਂ ।
ਇਸ ਲਈ ਰੂਹ ਅਸੀਮ ਅਨੰਤ ਮਾਲਕ -ਨਿਰਗੁਣ ਸਰੂਪ ਦੇ ਅਸੀਮ ਅਨੰਤ ਭਾਗ ਨੂੰ ਛੱਡਦੀ ਹੈ ਅਤੇ ਅਨੰਤ ਚੱਕਰ( ਸਰਗੁਣ ਸਰੂਪ)ਦੀ ਸੀਮਾਂ ਵਿੱਚ ਫਸ ਜਾਂਦੀ ਹੈ ਇਸਦੇ ਫਲਸਰੂਪ ਇਹ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ,ਜਿਹੜਾ ਮਾਇਆ ਦੁਆਰਾ ਚਲਾਇਆ ਜਾਂ ਰਿਹਾ ਹੈ ।
ਜਦ ਬੱਚਾ ਜਨਮ ਲੈਂਦਾ ਹੈ ਦਸਮ ਦੁਆਰ ਖੁੱਲ੍ਹਾ ਹੁੰਦਾ ਹੈ ,ਅਤੇ ਜਦ ਤੱਕ ਬੱਚੇ ਦਾ ਇਹ  ਦਸਮ ਦੁਆਰ ਖੁੱਲਾ ਹੁੰਦਾ ਹੈ ,ਰੂਹ ਬ੍ਰਹਮ ਦੇ ਅਨੰਤ ਭਾਗ ਦੇ ਸਿੱਧੇ ਸੰਪਰਕ ਵਿੱਚ ਹੁੰਦੀ ਹੈ ।ਜਦ ਬੱਚਾ ਮਾਇਆ ਦੇ ਦੁਆਰਾ ਕਾਬੂ ਕਰ ਲਿਆ ਜਾਂਦਾ ਹੈ ,ਦਸਮ ਦੁਆਰ ਬੰਦ ਹੋ ਜਾਂਦਾ ਹੈ ਅਤੇ ਇਸ ਅਵਸਥਾ ਤੇ ਰੂਹ ਮਾਇਆ ਦੇ ਪੂਰਨ ਰਾਜ ਅਧੀਨ ਆ ਜਾਂਦੀ ਹੈ ।
ਦਸਮ ਦੁਆਰ ਦਾ ਬੰਦ ਹੋਣਾ  ਜਨਮ ਦੇ ਦੂਜੇ ਅਤੇ ਤੀਸਰੇ ਸਾਲ ਦੇ ਵਿਚਕਾਰ ਹੁੰਦਾ ਹੈ ।ਇਸ ਲਈ ਜੇਕਰ ਅਸੀਂ ਬੱਚੇ ਨੂੰ  ਉਸ ਦੇ ਲਾਗੇ ਗੁਰਬਾਣੀ ਅਤੇ ਕੀਰਤਨ ਨੂੰ ਸੁਣਾ ਕੇ ਗੁਰਬਾਣੀ ਵਿੱਚ ਨਿਰੰਤਰ ਅਧਾਰ ਤੇ ਲੀਨ ਰੱਖਦੇ ਹਾਂ, ਤਦ  ਬੱਚਾ ਮਾਇਆ ਦੇ ਪ੍ਰਭਾਵ ਤੋਂ ਬਚਾਇਆ ਜਾਂ ਸਕਦਾ ਹੈ ।
 
 
ਪਰ ਜਦ ਰੂਹ ਤੇ ਇੱਕ ਵਾਰ ਮਾਇਆ ਦਾ ਜੋਰ ਪੈ ਜਾਂਦਾ ਹੈ ,ਅਤੇ ਮਾਇਆ ਦੇ ਪੂਰਨ ਪ੍ਰਭਾਵ ਅਧੀਨ ਚਲੇ ਜਾਂਦੇ ਹਾਂ ਤਦ ਮਾਇਆ ਦੇ ਕਾਬੂ ਤੋਂ ਬਾਹਰ ਆਉਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ।ਬਹੁਤੀ ਜਨਤਾ ਨਾਲ ਇਸ ਤਰਾਂ ਹੀ ਹੁੰਦਾ ਹੈ ।ਸਾਰੀ ਹੀ ਜਨਤਾ ਅਤੇ ਰੂਹਾਂ ਮਾਇਆ ਦੇ ਪ੍ਰਭਾਵ ਅਧੀਨ ਚੱਲ ਰਹੀ ਹੈ ।ਇੱਥੇ ਕੁਝ ਬਹੁਤ ਹੀ ਘੱਟ ਦੁਰਲੱਭ  ਰੂਹਾਂ ਹੁੰਦੀਆਂ ਹਨ ਜੋ ਅਨਾਦਿ ਬਖਸ਼ਿਸ ਵਿੱਚ ਹੁੰਦੀਆਂ ਹਨ ਅਤੇ ਮਾਇਆ ਦੇ ਕਾਬੂ ਅਧੀਨ ਨਹੀਂ ਹੁੰਦੀਆਂ ਹਨ।ਐਸੀਆਂ ਰੂਹਾਂ ਪੂਰਨ ਸਤਿਗੁਰੂ ,ਪੂਰਨ ਬ੍ਰਹਮ ਗਿਆਨੀ ਹੁੰਦੀਆਂ ਹਨ ਅਤੇ ਸਰਵ ਸਕਤੀ ਮਾਨ ਨਾਲ ਇੱਕ ਰਹਿੰਦੀਆਂ ਹਨ।ਐਸੀਆਂ ਰੂਹਾਂ ਦੀ ਮਾਇਆ ਸੇਵਾ ਕਰਦੀ ਹੈ ਅਤੇ ਮਾਇਆ ਉਹਨਾਂ ਦੇ ਪੈਰਾਂ ਥੱਲੇ ਰਹਿੰਦੀ ਹੈ ।ਸਰਵ ਸਕਤੀਮਾਨ ਅਤੇ ਐਸੀਆਂ ਅਨਾਦਿ ਬਖਸ਼ਿਸ ਵਾਲੀਆਂ ਅਤੇ ਚਾਨਣ ਸਤਿਗੁਰੂ ਅਤੇ ,ਪੂਰਨ ਬ੍ਰਹਮ     ਗਿਆਨੀਆਂ ਦੀਆਂ ਰੂਹਾਂ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਹੈ ।
 
 
ਮਾਇਆ ਦੇ ਕਾਬੂ ਅਧੀਨ ਰਹਿੰਦੀ ਰੂਹ ਸਦਾ ਹੀ ਅਨੰਤ ਦੇ ਚੱਕਰ ਵਿੱਚ ਰਹਿੰਦੀ ਹੈ,ਅਤੇ ਇਹ ਸਾਡੇ ਸਭ ਨਾਲ ਹੀ ਇਹ ਸੱਚ ਹੈ ।ਸਾਰੀਆਂ ਰੂਹਾਂ ਜੋ ਸੱਚ ਖੰਡ ਵਿੱਚ ਨਹੀਂ ਹਨ ਅਤੇ ਉਹ ਜਾਂ ਤਾਂ ਨਰਕ ਵਿੱਚ ਰਹਿੰਦੀਆਂ ਹਨ ਜਾਂ 84 ਲੱਖ ਜੂਨੀਆਂ ਵਿੱਚ ਰਹਿੰਦੀ ਹੈ ਜਾਂ ਮਨੁੱਖਾ ਜੀਵਣ ਵਿੱਚ ਰਹਿੰਦੀ ਹੈ ।ਅਤੇ ਅਸੀਂ ਕੋਈ ਅਪ ਵਾਦ  ਨਹੀਂ ਹਾਂ ।
 
 
ਅਸੀਂ ਇਸ ਪੁਨਰ ਜਨਮਾਂ ਦੇ ਚੱਕਰ ਵਿੱਚੋਂ ਬਹੁਤ ਸਮੇਂ ਤੋਂ ਲੰਘ ਰਹੇ ਹਾਂ, ਉਦਾਹਰਣ ਵਜੋਂ ਇਹ ਗੁਰ ਅਤੇ ਗੁਰ ਸੰਗਤ ਦਾ ਕੂਕਰ ਇਸ ਮਨੁੱਖਾ ਜੀਵਣ ਦੇ ਚੱਕਰ ਵਿੱਚੋਂ 236 ਵਾਰ ਲੰਘਿਆ ਹੈ ,ਜੇਕਰ 84 ਲੱਖ ਜੂਨੀਆਂ ਦੇ ਚੱਕਰ ਨੂੰ ਪਰੇ ਰੱਖ ਦੇਈਏ ।
ਸਭ ਤੋਂ ਮਹੱਤਵ ਪੂਰਨ ਅਤੇ ਜਰੂਰੀ ਪ੍ਰਸ਼ਨ ਇਹ ਰਹਿੰਦਾ ਹੈ ਕਿ ਇਸ ਮੁਸ਼ਕਿਲ ਦਾ ਹੱਲ ਕੀ ਹੈ ? ਕਿਵੇਂ ਅਸੀਂ ਇਸ ਅਨੰਤ ਦੇ ਚੱਕਰ ਨੂੰ ਤੋੜ ਸਕਦੇ ਹਾਂ,ਸਾਡੀ ਰੂਹ ਉਪਰ ਮਾਇਆ ਦੇ ਕਾਬੂ ਨੂੰ ਤੋੜ ਸਕਦੇ ਹਾਂ ? ਕਿਵੇਂ ਅਸੀਂ ਮਾਇਆ ਦੀਆਂ ਰੋਕਾਂ ਨੂੰ ਤੋੜ ਸਕਦੇ ਹਾਂ ਅਤੇ ਮਾਇਆ ਉਪਰ ਜਿੱਤ ਪਾ ਸਕਦੇ ਹਾਂ ? ਕਿਵੇਂ ਅਸੀਂ ਮੂਲ – ਬ੍ਰਹਮ ਦੇ ਅਨੰਤ ਭਾਗ ਵਿੱਚ ਵਾਪਸ ਜਾ ਸਕਦੇ ਹਾਂ ਅਤੇ ਜੀਵਣ ਮੁਕਤੀ ਪ੍ਰਾਪਤ ਕਰ ਸਕਦੇ ਹਾਂ ? ਆਓ ਅਸੀਂ ਇਹਨਾਂ ਮਹੱਤਵ ਪੂਰਨ ਦਿਸ਼ਾਵਾਂ ਦੇ ਪ੍ਰਸ਼ਨਾਂ ਦਾ ਉੱਤਰ ਲੱਭ ਸਕਦੇ ਹਾਂ,ਕਿਉਂੁਕਿ ਇਹਨਾਂ ਦਾ ਉਤਰ ਸਾਡੀ ਰੂਹ ਦੀ ਕਿਸਮਤ ਦਾ ਫੈਸਲਾ ਕਰੇਗਾ,ਇਸ ਲਈ ਧਿਆਨ ਨਾਲ ਸੁਣੋ:
 
 
ਇਹ ਗੁਰ ਅਤੇ ਗੁਰੂ ਅਤੇ ਗੁਰ ਸੰਗਤ ਦਾ ਕੂਕਰ ਇਹਨਾਂ ਮਹੱਤਵ ਪੂਰਨ ਗੰਭੀਰ ਮਸਲਿਆਂ ਦਾ ਹੱਲ ਦੱਸੇਗਾ ਜੋ ਸਾਨੂੰ ਦਰਪੇਸ਼ ਹਨ।ਇਹ ਹੱਲ ਸਿਰਫ ਸਬਦ ਨਹੀਂ ਹਨ, ਸਗੋਂ  ਅਸਲ ਸਥੂਲ ਅਨਾਦਿ ਅਤੇ ਰੂਹਾਨੀ ਅਨੁਭਵਾਂ ਦੇ ਅਧਾਰ ਤੇ ਹੈ ,ਧੰਨ ਧੰਨ ਪਾਰ ਬ੍ਰਹਮ ਪਰਮੇਸਰ,ਅਤੇ ਧੰਨ ਧੰਨ ਸੰਤ ਬਾਬਾ ਜੀ ,ਇੱਕ ਪੂਰਨ ਸੰਤ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਦੀ ਅਗਮ ਅਪਾਰ ਬੇਅੰਤ ਗੁਰ ਪ੍ਰਸਾਦੀ ਕ੍ਰਿਪਾ ਦੇ ਅਧੀਨ ਹੈ ।
 
 
ਕੁਝ ਬਖਸ਼ਿਸ਼ ਵਾਲੇ ਲੋਕਾਂ ਦੀਆਂ ਰੂਹਾਨੀ ਖਾਹਿਸ਼ਾਂ ਪਹਿਲਾਂ ਹੀ ਸੱਚ ਹੋ ਗਈਆਂ ਹਨ,ਅਤੇ ਇੱਥੇ ਬਹੁਤ ਸਾਰੀ ਹੋਰ ਗੁਰ ਸੰਗਤ ਹੈ ,ਜੋ ਸੁਹਾਗਣਾਂ ਹਨ ਅਤੇ ਕਰਮ ਖੰਡ ਵਿੱਚ ਆਪਣੀ ਭਗਤੀ ਕਰ ਰਹੀਆਂ ਹਨ,ਜਦ ਕਿ ਉਹਨਾਂ ਵਿੱਚੋਂ ਕੁਝ ਸਦਾ ਸੁਹਾਗਣਾਂ ਹਨ ਅਤੇ ਸੱਚ ਖੰਡ ਵਿੱਚ ਸੇਵਾ ਕਰ ਰਹੀਆਂ ਹਨ ।
 
 
ਇਸ ਪੁਨਰ ਜਨਮਾਂ ਦੇ ਵਿੱਚ ਅਨੰਤ ਚੱਕਰ ਵਿੱਚ ਰਹਿਣ ਦੀ ਮੁਸ਼ਕਿਲ ਦਾ ਹੱਲ, ਭਾਵ ਜਨਮ ਅਤੇ ਮੌਤ ਦੇ ਚੱਕਰ,ਸਦਾ ਮਾਇਆ ਦੇ ਕਾਬੂ ਅਧੀਨ ਰਹਿਣ ਦੀ ਮੁਸਕਿਲ ਦਾ ਹੱਲ ਗੁਰ ਪ੍ਰਸਾਦੀ ਗੁਰ ਪ੍ਰਸਾਦਿ ਹੈ ।
ਪਰ ਹਰ ਇੱਕ ਉਸੇ ਵੇਲੇ ਹੀ ਅਨਾਦਿ ਬਖਸ਼ਿਸ ਵਾਲਾ ਨਹੀਂ ਹੁੰਦਾ,ਕਿਉਂਕਿ ਇਹ ਪਹਿਲਾਂ ਹੀ ਸਾਡੀਆਂ ਪਿਛਲੇ ਜਨਮਾਂ ਦੀਆਂ ਕਰਨੀਆਂ ਦੇ ਅਧਾਰ ਤੇ ਪਹਿਲਾਂ ਹੀ ਤਹਿ ਕੀਤਾ ਗਿਆ ਹੁੰਦਾ ਹੈ ।ਜੇਕਰ ਸਾਡੀਆਂ ਪਿਛਲੇ ਜਨਮਾਂ ਅਤੇ ਇਸ ਜਨਮ ਵਿੱਚ ਕੀਤੀਆਂ ਚੰਗੀਆਂ ਕਰਨੀਆਂ ਇਸ ਪੱਧਰ ਤੇ ਪਹੁੰਚ ਜਾਂਦੀਆਂ ਹਨ ਕਿ  ਜਦ ਗੁਰ – ਅਕਾਲ ਪੁਰਖ ਖੁਸ਼ ਹੋ ਜਾਂਦਾ ਹੈ ਅਤੇ ਉਹ ਇਹਨਾਂ ਨੂੰ ਪਹਿਚਾਣ ਲੈਂਦਾ ਹੈ ਅਤੇ ਇਸ ਬਿੰਦੂ ਤੇ ਸਾਡੀ ਗੁਰ ਪ੍ਰਸਾਦੀ ਖੇਡ ਸ਼ੁਰੂ ਹੁੰਦੀ ਹੈ ।
 
ਇਸ ਬਿੰਦੂ ਤੇ ਅਕਾਲ ਪੁਰਖ ਆਪ ਸਾਨੂੰ ਅਨਾਦਿ ਬਖਸ਼ਿਸ਼ਾਂ ਕਰਦਾ ਹੈ,ਜਿਹੜਾ ਕਿ ਇੱਕ ਖਾਸ ਦੁਰਲੱਭ ਰੂਹ ਗੁਰੂ ਨਾਨਕ ਪਾਤਸ਼ਾਹ ਜੀ ਵਰਗੀ ਰੂਹ ਨਾਲ ਕੀਤਾ ਗਿਆ।ਜਾਂ ਇੱਕ ਪੂਰਨ ਸੰਤ ,ਇੱਕ ਪੂਰਨ ਬ੍ਰਹਮ ਗਿਆਨੀ ਦੀ ਗੁਰ ਪ੍ਰਸਾਦੀ ਗੁਰ ਸੰਗਤ ਨਾਲ ਹੁੰਦਾ ਹੈ ਜਿਵੇਂ ਭਾਈ ਲਹਿਣਾ ਜੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰ ਸੰਗਤ ਨਾਲ ਬਖਸੇ ਗਏ।ਇਸ  ਤਰਾਂ ਉਹ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਪ੍ਰਸਾਦੀ ਗੁਰ ਕ੍ਰਪਾ ਨਾਲ ਗੁਰੂ ਅੰਗਦ ਦੇਵ ਜੀ ਬਣ ਗਏ ।
ਕੇਵਲ ਐਸਾ ਇੱਕ ਪੂਰਨ ਸੰਤ ਸਤਿਗੁਰੂ ਇਹ ਕਰ ਸਕਦਾ ਹੈ :
 
 
·        ਸਾਨੂੰ ਗੁਰ ਪ੍ਰਸਾਦੀ ਨਾਮ -ੴ ਸਤਿਨਾਮ, ਦੇ ਸਕਦਾ ਹੈ
 
·        ਸਾਨੂੰ ਅਨਾਦਿ ਤੌਰ ਤੇ ਬਖਸ ਸਕਦਾ ਹੈ
 
·        ਸਾਡੇ ਬਜਰ ਕਪਾਟ ਖੋਲ ਸਕਦਾ ਹੈ
 
·        ਸਾਨੂੰ ਗੁਰ ਪ੍ਰਸਾਦੀ ਪ੍ਰਭ ਜੋਤ ਨਾਲ ਪ੍ਰਕਾਸ਼ਿਤ ਕਰ ਸਕਦਾ ਹੈ ,
 
·        ਸਾਨੂੰ ਸਾਡੀ ਭਗਤੀ ਪੂਰੀ ਕਰਨ ਵਿੱਚ ਮਦਦ ਕਰਕੇ ਸੁਹਾਗਣ ਅਤੇ ਸਦਾ ਸੁਹਗਾਣ ਬਣਾ ਸਕਦਾ ਹੈ
 
·        ਦਸਮ ਦੁਆਰ ਖੋਲ ਕੇ ਸਾਨੂੰ ਬ੍ਰਹਮ ਗਿਆਨ ਦੀ ਬਖਸ਼ਿਸ ਕਰ ਸਕਦਾ ਹੈ ।
 
·        ਸਾਨੂੰ ਮੁਕਤੀ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ ।
 
·        ਸਾਨੂੰ ਪੰਜ ਦੂਤਾਂ ਤੇ ਜਿੱਤ ਪ੍ਰਾਪਤ ਕਰਨ ਵਿੱਚ ਮਦਦ ਕਰਕੇ ਹੌਲੀ ਹੌਲੀ ਮਾਇਆ ਉਪਰ ਪੂਰਨ ਤੌਰ ਤੇ ਜਿੱਤ ਪ੍ਰਾਪਤ ਕਰਨ
·        ਵਿੱਚ ਮਦਦ ਕਰਦਾ ਹੈ
 
·        ਸਾਨੂੰ ਪਰਮ ਪਦਵੀ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ
 
 
ਤਦ ਅਸੀਂ ਪੁਨਰ ਜਨਮਾਂ ਦਾ ਅਨੰਤ ਚੱਕਰ ਤੋੜ ਕੇ ਵਾਪਸ ਅਨੰਤ – ਬ੍ਰਹਮ ਦੇ ਅਸੀਮ ਭਾਗ ਵਿੱਚ ਵਾਪਸ ਚਲੇ ਜਾਂਦੇ ਹਾਂ ।
ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਇਸ ਗੁਰ ਪ੍ਰਸਾਦੀ ਖੇਡ ਦਾ ਧੰਨ ਧੰਨ ਸੰਤ ਬਾਬਾ ਜੀ ਦੀਆਂ ਅਨਾਦ ਬਖਸਿਸ਼ਾਂ ਦੇ ਅਧੀਨ ਇੱਕ ਹਿੱਸਾ ਬਣੇ ਹਾਂ,ਇਸ ਤਰਾਂ ਅਸੀਂ ਇਹ  ਅਨੰਤ ਦਾ ਚੱਕਰ ਤੋੜ ਕੇ ਅਤੇ ਧੰਨ ਧੰਨ ਸ਼੍ਰੀ ਪਾਰ ਬ੍ਰਹਮ ਪਰਮੇਸ਼ਰ ਜੀ ਵਿੱਚ ਲੀਨ ਹੋਣ ਦੇ ਯੋਗ ਹੋ ਸਕੇ ਹਾਂ ।
 
ਕਿਉਂਕਿ ਇਹ ਗੁਰ ਪ੍ਰਸਾਦੀ ਖੇਡ ਹੈ ਅਤੇ ਹਰ ਇੱਕ ਦੀਆਂ ਕਰਨੀਆਂ ਵੱਖ ਵੱਖ ਹਨ ਅਤੇ ਇਸ ਲਈ ਉਹਨਾਂ ਦੀ ਕਿਸਮਤ ਅਤੇ ਰੂਹ ਵੱਖ ਵੱਖ ਹੁੰਦੀ ਹੈ ,ਇਸ ਲਈ ਇਸ ਗੁਰ ਪ੍ਰਸਾਦੀ ਖੇਡ ਦਾ ਹਿੱਸਾ ਬਣਨ ਲਈ,ਸਾਨੂੰ ਸਭ ਨੂੰ ਸਰਵ ਸਕਤੀਮਾਨ ਅੱਗੇ ਉਸ ਦੀ ਗੁਰ ਪ੍ਰਸਾਦੀ ਗੁਰ ਕ੍ਰਿਪਾ ਦੀ ਅਨਾਦਿ ਬਖਸ਼ਿਸ ਲਈ ਅਰਦਾਸ ਕਰੀਏ ਅਤੇ ਨਾਮ ਸਿਮਰਨ ਕਰਨਾ ਜਾਰੀ ਰੱਖੀਏ ।
ਗੁਰਬਾਣੀ ਸੁਣਨਾ ਅਤੇ ਗੁਰਬਾਣੀ ਨੂੰ ਸਮਝਣਾ ਜਾਰੀ ਰੱਖੋ,ਗੁਰਬਾਣੀ ਨੂੰ ਆਪਣੇ ਰੋਜਾਨਾ ਜੀਵਣ ਵਿੱਚ ਅਮਲ ਵਿੱਚ ਲਿਆਓ,ਅਤਿ ਨਿਮਰਤਾ ਦੀ ਕਮਾਈ,ਅਤੇ ਸਾਰੇ ਲਾਜਮੀ ਬ੍ਰਹਮ ਕਾਨੂੰਨਾਂ ਦੀ ਪਾਲਣਾ ਕਰੋ ,ਜਿਵੇਂ ਗੁਰੂ ਅੱਗੇ ਪੂਰਨ ਸਮਰਪਣ , ਅਤੇ ਅਸੀਂ ਯਕੀਨੀ ਤੌਰ ਤੇ ਇੱਕ ਦਿਨ ਗੁਰ ਪ੍ਰਸਾਦੀ ਖੇਡ ਅਤੇ ਗੁਰ ਪ੍ਰਸਾਦੀ ਗੁਰ ਸੰਗਤ ਅਤੇ ਗੁਰ ਪ੍ਰਸਾਦੀ ਨਾਮ ੴ ਸਤਿਨਾਮ ਨਾਲ ਬਖਸੇ ਜਾਵਾਂਗੇ ।
 
ਅੰਤ ਵਿੱਚ ਇਹ ਸਾਡੀ ਗੁਰ ਸੰਗਤ ਦੇ ਚਰਨਾਂ ਵਿੱਚ ਅਤਿ ਨਿਮਰ ਬੇਨਤੀ ਹੈ ਕਿ ਆਪਣੇ ਆਪ ਨੂੰ ਉਪਰ ਦਿੱਤੇ  ਬ੍ਰਹਮ ਗਿਆਨ ਦੀ ਰੋਸਨੀ ਵਿੱਚ ਮੁਲਾਂਕਣ ਕਰੋ ਅਤੇ ਪਤਾ ਕਰੋ ਕਿ ਤੁਸੀਂ ਅਸਲ ਵਿੱਚ ਕਿੱਥੇ ਕੁ ਖੜੇ ਹੋ।
 
 
ਜੇਕਰ ਅਸੀਂ ਗੁਰ ਪ੍ਰਸਾਦੀ ਖੇਡ ਦਾ ਹਿੱਸਾ ਹਾਂ ਤਦ ਅਸੀਂ ਬਹੁਤ ਭਾਗਾਂ ਵਾਲੇ ਹਾਂ ਅਤੇ ਆਪਣੇ ਇਸ ਅਨੰਤ ਦੇ ਚੱਕਰ ਨੂੰ ਤੋੜ ਕੇ ਵਾਪਸ ਬ੍ਰਹਮ ਦੇ ਅਸੀਮ ਅਨੰਤ ਭਾਗ ਨਿਰਗੁਣ ਸਰੂਪ,ਪੂਰਨ ਪ੍ਰਕਾਸ਼ ਦੇ ਵਿੱਚ ਅਭੇਦ ਹੋਣ ਦੇ ਰਸਤੇ ਤੇ ਹਾਂ ।ਨਹੀਂ ਤਾਂ  ਸਾਨੂੰ ਉਸ ਉਪਰ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਜਿਸ ਨਾਲ ਅਸੀਂ ਆਪਣੀ ਜਿੰਦਗੀ ਨੂੰ ਸਚਿਆਰਾ ਬਣਾ ਸਕਦੇ ਹਾਂ, ਅਤੇ ਗੁਰਬਾਣੀ ਉਪਰ ਅਮਲ ਅਤੇ ਸਿਮਰਨ ਸੇਵਾ ਅਤੇ ਪਰਉਪਕਾਰ ਦਾ ਹੋਰ ਅਰਥ ਪੂਰਨ ਕੰਮਾਂ ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ।
ਅਸੀਂ ਨਿਸਚਤ ਤੌਰ ਤੇ ਇਸ ਤਰਾਂ ਕਰਨ ਨਾਲ ਗੁਰ ਪ੍ਰਸਾਦੀ ਖੇਡ ਦੇ ਨੇੜੇ ਹੋ ਜਾਵਾਂਗੇ ।
 
 
ਦਾਸਨ ਦਾਸ