2.ਸਾਡੀਆਂ ਰੂਹਾਂ ਭੂਤ ਹਨ

ਗੁਰ ਪ੍ਰਸਾਦੀ ਨਾਮ ਦੇ ਬਿਨਾਂ ਸਾਡੀਆਂ ਰੂਹਾਂ ਭੂਤ ਹਨ- ਜਿੰਨ ਭੂਤ ਹਨ
 
ਸਾਡੀਆਂ ਰੂਹਾਂ ਦੀ ਇਸ ਕਲਯੁਗ ਦੇ ਹਨੇਰੇ ਯੁਗ ਵਿੱਚ ਹੋਂਦ,ਜੋ ਨਾਮ ਸਿਮਰਨ ਨਹੀਂ ਕਰਦੀਆਂ ਹਨ,ਰੂਹਾਂ ਦੇ ਤੌਰ ਤੇ ਵਿਖਿਆਨ ਨਹੀਂ ਕੀਤੀਆਂ ਗਈਆਂ ਸਗੋਂ ਇੱਕ ਭੂਤ – ਜਿੰਨ ਭੂਤਨੇ ਦੇ ਤੌਰ ਤੇ ਜਾਣੀਆਂ ਜਾਂਦੀਆਂ ਹਨ।
ਉਹ ਰੂਹ ਜੋ ਬ੍ਰਹਮਤਾ ਦੇ ਰਸਤੇ ਤੇ ਨਹੀਂ ਵਧ ਰਹੇ ਹਨ,ਗੁਰਬਾਣੀ ਵਿੱਚ ਭੂਤ ਵਿਖਿਆਨ ਕੀਤੇ ਗਏ ਹਨ।ਉਹ ਰੂਹਾਂ ਜੋ ਪਹਿਲਾਂ ਹੀ ਪਿਛਲੇ ਯੁਗਾਂ ਤੋਂ ਇਸ ਰਾਹੀਂ ਛਾਣੀਆਂ ਗਈਆਂ ਹਨ ਅਤੇ ਮੁਕਤੀ ਪ੍ਰਾਪਤ ਕਰ ਲਈ ਹੈ ਧੰਨ ਧੰਨ ਬਣ ਗਈਆਂ ਹਨ।ਬਾਕੀ  ਰੂਹਾਂ ਇੱਕ ਕੂੜੇ ਦੇ ਢੇਰ ਦੀ ਤਰਾਂ ਹਨ ਜੋ ਇਸ ਕਲਯੁਗ ਦੇ ਯੁਗ ਵਿੱਚ ਜਨਮ ਮਰਨ ਦੇ ਚੱਕਰ ਵਿੱਚ ਸ਼ਾਮਿਲ ਹਨ।ਅਸੀਂ ਸਾਰੇ ਇਸ ਕੂੜੇ ਦੇ ਢੇਰ ਦਾ ਇਸ ਅਤਿ ਹਨੇਰੇ ਦੇ ਯੁਗ ਵਿੱਚ ਇੱਕ ਹਿੱਸਾ ਹਾਂ ਅਸੀਂ ਇਸਨੂੰ ਹੋਰ ਦੋ ਟੁੱਕ ਢੰਗ ਨਾਲ ਨਹੀ ਰੱਖ ਸਕਦੇ।
 
ਸਾਡੀ ਰੂਹ ਦੇ ਦੁਆਲੇ ਹਨੇਰਾ ਸਾਡੇ ਆਪਣੇ ਮਨ ਅਤੇ ਸਿਆਣਪ ਦੀ ਸਿਰਜਨਾ ਹੈ ,ਜੋ ਪੰਜ ਦੂਤਾਂ ਦੁਆਰਾ ਚਲਾਇਆ ਜਾ ਰਿਹਾ ਹੈ ।ਸਾਡੀ ਰੂਹ ਅਤੇ ਮਨ ਸੰਸਾਰਕ ਅਰਾਮਾਂ – ਆਸਾ ਤ੍ਰਿਸਨਾ, ਮਨਸਾ ਦੀ  ਇੱਛਾਵਾਂ ਦੀ ਅੱਗ ਵਿੱਚ ਸੜ ਰਹੇ ਹਾਂ ਅਤੇ ਆਪਣੇ ਆਪ ਨੂੰ ਘੋਰ ਦਰਗਾਹੀ ਜੁਰਮ,ਨਿੰਦਿਆ ,ਚੁਗਲੀ ਅਤੇ ਬਖੀਲੀ ਵਿੱਚ ਸਾਮਿਲ ਕਰ ਰਹੇ ਹਾਂ,ਸਾਡੇ ਆਪਣੇ ਘਰ ਨੂੰ ਠੀਕ ਕਰਨ ਦੇ ਵੱਲ ਬਿਨਾਂ ਧਿਆਨ ਦਿੱਤੇ ਅਸੀਂ ਇਹਨਾਂ ਵਿੱਚ ਰੁਝੇ ਹੋਏ ਹਾਂ ।
 
ਇਹ ਬਿਲਕੁਲ ਸੱਚ ਹੈ ਅਤੇ ਸਾਡੇ ਸਾਰਿਆਂ ਦੁਆਰਾ ਸਮਝਣ ਦੀ ਜਰੂਰਤ ਹੈ ਤਾਂ ਜੋ ਆਪਣੀ ਮੌਜੂਦਾ ਜਿੰਦਗੀ ਨੂੰ ਅਰਥਭਰਪੂਰ ਬਣਾਉਣ ਅਤੇ ਆਪਣਾ ਇੱਕ ਮਨੁੱਖਾ ਜੀਵ ਦੇ ਤੌਰ ਤੇ ਜਨਮ ਨੂੰ ਬਚਾ ਸਕੀਏ ।ਅਸੀਂ ਇਹ ਸੱਚ ਦੀ ਖੋਜ ਦੇ ਰਸਤੇ ਤੇ ਕੰਮ ਕਰਕੇ ਅਤੇ ਅੱਗੇ ਵਧਕੇ ਕਰ ਸਕਦੇ ਹਾਂ,ਮੁਕਤੀ ਪ੍ਰਾਪਤ ਕਰਨ ਅਤੇ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਪਾ ਕੇ ਇਹ ਕਰ ਸਕਦੇ ਹਾਂ ।
ਇਸ ਨੂੰ ਹੋਰ ਵਧੀਆ ਤਰੀਕੇ ਨਾਲ ਸਮਝਣ ਲਈ ਅਤੇ ਇਹਨਾਂ ਬ੍ਰਹਮ ਸੱਚ ਵਿੱਚ ਆਪਣਾ ਵਿਸ਼ਵਾਸ ਹੋਰ ਵਿਕਸਤ ਕਰਨ ਲਈ ਆਓ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ  ਸਬਦ ਗਿਆਨ ਗੁਰੂ ਸਰੂਪ – ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੇਠ ਲਿਖੇ ਪੰਨਾ 556 ਦੇ ਸਲੋਕ ਉਪਰ ਝਾਤੀ ਮਾਰੋ ।
 
 
 ਸਲੋਕ ਮਹਲਾ  ੧ ॥
 
 ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥
 ਪੁਤੁ  ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥
 
 
ਧੰਨ ਧੰਨ ਪਾਰ ਬ੍ਰਹਮ ਪਰਮੇਸਰ ਅਕਾਲ ਪੁਰਖ ਜੀ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਧੁਰ ਕੀ ਬਾਣੀ ਵਿੱਚ ਸੰਬੋਧਨ ਹੋ ਰਹੇ ਹਨ ਕਿ ਇਸ ਕਲਯੁੱਗ ਦੇ ਹਨੇਰੇ ਯੁਗ ਵਿੱਚ ਜਿੱਥੇ ਵੀ ਵੇਖੋ ਉਹਨਾਂ ਨੂੰ ਸਿਰਫ ਭੂਤ- ਜਿੰਨ ਭੂਤ- ਹੀ ਦਿਖਦੇ ਹਨ ਭਾਵ ਉਹ ਹਸਤੀਆ,ਜਿੰਨਾਂ ਨੂੰ ਜਿੰਨ ਭੂਤ ਜਾਣਿਆ ਜਾਂਦਾ ਹੈ ਦਿਖਾਈ ਦਿੰਦੀਆਂ ਹਨ।
 
ਧੰਨ ਧੰਨ ਪਾਰ ਬ੍ਰਹਮ ਪਰਮੇਸਰ ਅਕਾਲ ਪੁਰਖ ਜੀ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਧੁਰ ਕੀ ਬਾਣੀ ਵਿੱਚ ਸੰਬੋਧਨ ਹੋ ਰਹੇ ਹਨ ਕਿ ਇਸ ਕਲਯੁੱਗ ਦੇ ਹਨੇਰੇ ਯੁਗ ਵਿੱਚ ਜਿੱਥੇ ਵੀ ਵੇਖੋ ਉਹਨਾਂ ਨੂੰ ਸਿਰਫ ਭੂਤ- ਜਿੰਨ ਭੂਤ- ਹੀ ਦਿਖਦੇ ਹਨ ਭਾਵ ਉਹ ਹਸਤੀਆ,ਜਿੰਨਾਂ ਨੂੰ ਜਿੰਨ ਭੂਤ ਜਾਣਿਆ ਜਾਂਦਾ ਹੈ ਦਿਖਾਈ ਦਿੰਦੀਆਂ ਹਨ।
 
 
ਪੁੱਤ ਦੀ ਰੂਹ ਇੱਕ ਜਿੰਨ ਭੂਤ ਦੀ ਰੂਹ ਹੈ ,ਪੁੱਤਰੀ ਵੀ ਇੱਕ ਜਿੰਨ ਭੂਤ ਦੀ ਰੂਹ ਹੈ ,ਅਤੇ ਪਤਨੀ ਬਾਰੇ ਕੀ ਗੱਲ ਕਰਨੀ ਹੈ ਉਹ ਜਿੰਨ ਭੂਤਾਂ ਦੀ ਸਰਦਾਰ ਹੈ
 
ਇਸ ਦਾ ਭਾਵ ਹੈ ਕਿ ਮਾਤਾ ਇੱਕ ਬੁਰੀ ਰੂਹ ਹੈ ਅਤੇ ਤਦ ਐਸੀ ਕੁੱਖ ਕੇਵਲ ਐਸੀਆਂ ਰੂਹਾਂ ਨੂੰ ਜਨਮ ਦੇ ਸਕਦੀ ਹੈ ,ਜਿਹੜੀਆਂ ਜਿੰਨ ਭੂਤ ਹਨ ਅਤੇ ਇਹ ਹੈ ਜੋ ਕਲਯੁਗ ਦੇ ਕਾਲੇ ਹਨੇਰੇ ਦੇ ਯੁਗ ਵਿੱਚ ਵਾਪਰ ਰਿਹਾ ਹੈ ।
 
ਸਾਰੀਆਂ ਹੀ ਐਸੀਆਂ ਰੂਹਾਂ ਮਾਨਸਿਕ ਬਿਮਾਰੀਆਂ ਦੇ ਕੂੜ ਥੱਲੇ  ਪੰਜ ਵਿਕਾਰਾਂ ਦੇ ਕਰਨ ਦੱਬੀਆਂ ਪਈਆਂ ਹਨ ਅਤੇ ਸੰਸਾਰਕ ਸੰਪਤੀਆਂ ਦੀ ਇੱਛਾ ਵਿੱਚ ਸੜ ਰਹੀਆਂ ਹਨ,ਜਿਸਨੇ ਇਹਨਾਂ ਰੂਹਾਂ ਨੂੰ ਬਹੁਤ ਖੁਦਗਰਜ ਬਣਾ ਦਿੱਤਾ ਹੈ ਅਤੇ ਇਹਨਾਂ ਨੂੰ ਸਰਵਸਕਤੀ ਮਾਨ ਨਾਲੋਂ ਬਿਲਕੁਲ ਵੱਖ ਕਰ ਦਿੱਤਾ ਹੈ ।ਕਿਹੜੀ ਚੀਜ ਇਹਨਾਂ ਰੂਹਾਂ ਨੂੰ ਵਾਪਸ ਆਪਣਾ ਅਸਲ ਮੰਤਵ ਜੀਵਣ ਮੁਕਤੀ ਜੋ ਕਿ ਨਾਮ ਸਤਿਨਾਮ ਦਾ ਗੁਰ ਪ੍ਰਸਾਦਿ ਹੈ ਵੱਲ ਲਿਆ ਸਕਦੀ ਹੈ ।ਸੰਖੇਪ ਵਿੱਚ ,ਉਹ ਰੂਹਾਂ ਜੋ ਨਾਮ ਤੋਂ ਬਿਨਾਂ ਹਨ ਜਿੰਨ ਭੂਤ ਪ੍ਰੀਭਾਸਿਤ ਕੀਤੀਆਂ ਗਈਆਂ ਹਨ।
 
ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਇਸ ਬ੍ਰਹਿ ਮੰਡ ਵਿੱਚ ਬਹੁਤ ਸਾਰੀਆਂ ਰੂਹਾਂ ਭਟਕ ਰਹੀਆਂ ਹਨ,ਜਿਹੜੀਆਂ ਆਪਣੀਆਂ ਪਿਛਲੇ ਜਨਮਾਂ ਦੀਆਂ ਬੁਰੀਆਂ ਕਰਨੀਆਂ ਦੀ ਧਰਮ ਰਾਜ ਦੁਆਰਾ ਸਜਾ ਭੋਗ ਰਹੀਆਂ ਹਨ ਅਤੇ ਬਹੁਤ ਲੰਬੇ ਸਮੇਂ ਤੋਂ ਜਿੰਨ ਭੂਤ ਦੇ ਤੌਰ ਤੇ ਰਹਿਣ ਦੀ ਸਜਾ ਭੋਗ ਰਹੀਆਂ ਹਨ।ਜਦ ਉਹਨਾਂ ਦੀ ਸਜਾ ਦਾ ਸਮਾਂ ਖਤਮ ਹੋ ਜਾਂਦਾ ਹੈ ,ਜਿਹੜਾ ਕਿ ਕੁਝ ਹਾਲਤਾਂ ਵਿੱਚ ਹਜਾਰਾਂ ਸਾਲਾਂ ਦਾ ਹੁੰਦਾ ਹੈ,ਤਦ ਉਹਨਾ ਨੂੰ ਫਿਰ ਵਾਪਸ ਮਨੁੱਖਾ ਜਿੰਦਗੀ ਵਿੱਚ ਆ ਕੇ ਮੁਕਤੀ ਪ੍ਰਾਪਤ ਕਰਨ ਦਾ ਇੱਕ ਮੌਕਾ ਦਿੱਤਾ ਜਾਂਦਾ  ਹੈ ।
 
ਉਪਰ ਵਾਲੇ ਗੁਰਬਾਣੀ ਦੇ ਸਲੋਕ ਵਿੱਚ ਸਬਦ ਜਿੰਨ ਦਾ ਭਾਵ ਹੈ ਐਸੀਆਂ ਰੂਹਾਂ ਸਾਰੇ ਪਾਸੇ ਜਨਮ ਲੈ ਰਹੀਆਂ ਹਨਅਤੇ ਹਰ ਰੂਹ ਜੋ ਦਿਸਦੀ ਹੈ ਇੱਕ ਭੂਤ ,ਜਿੰਨ ਭੂਤ ਦੀ ਰੂਹ ਹੈ ।
ਇਹ ਬ੍ਰਹਮ ਗਿਆਨ ਆਸਾ ਦੀ ਵਾਰ ਦੇ ਇੱਕ ਹੋਰ ਸਲੋਕ ਜਿਹੜਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 468 ਤੇ ਹੈ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਪਾਤਸਾਹ ਜੀ ਦੁਆਰਾ ਇਸ ਦੀ ਪੁਸਟੀ ਇਸ ਤਰਾਂ ਕੀਤੀ  ਗਈ ਹੈ:
 
ਸਲੋਕੁ ਮ   ੧ ॥
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥
ਬੀਉ ਬੀਜਿ  ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥
ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥
ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥
 
 
 
ਸੱਚ ਸੰਸਾਰ ਤੋਂ ਸਾਰੇ ਤਰਾਂ ਦੇ ਪਾਪਾਂ ਦੀ ਮੈਲ ਕਾਰਨ ਅਲੋਪ ਹੋ ਗਿਆ ਹੈ ਜੋ ਸਾਡੇ ਦੁਆਰਾ ਇਸ ਕਲਯੁੱਗ ਦੇ ਹਨੇਰੇ ਯੁੱਗ ਵਿੱਚ ਕੀਤੇ ਜਾ ਰਹੇ ਹਨ।ਕਲਯੁੱਗ ਦੇ ਹਨੇਰੇ ਨੇ ਸਾਡੀਆਂ ਰੂਹਾਂ ਤੋਂ ਸਾਰੀ ਬ੍ਰਹਮਤਾ ਖਿੱਚ ਲਈ ਹੈ ।ਅਸੀਂ ਇਹਨਾ ਪਾਪਾਂ ਦੇ ਪ੍ਰਭਾਵ ਤੋਂ ਬਹੁਤ ਪਰੇਸਾਨ ਹਾਂ ਜਿਹੜੇ ਕਿ ਅਸੀਂ ਆਪਣੀ ਰੋਜਾਨਾ ਦੀ ਜਿੰਦਗੀ ਵਿੱਚ ਕਰ ਰਹੇ ਹਾਂ ।ਸਾਡਾ ਮਨ ਅਤੇ ਰੂਹ ਹਨੇਰੇ ਦੀ ਗੂੜੀ ਪਰਤ ਵਿੱਚ ਢੱਕੀ ਹੋਈ ਹੈ ।ਇੱਕ ਹਨੇਰੀ ਪਰਤ ਜੋ ਪੰਜ ਵਿਕਾਰਾਂ ਅਤੇ ਹਰ ਤਰਾਂ ਦੀਆਂ ਸੰਸਾਰਿਕ ਵਸਤੂਆਂ ਨੂੰ ਮਾਇਆ ਦੇ ਪ੍ਰਭਾਵ ਅਧੀਨ ਪ੍ਰਾਪਤ ਕਰਨ ਦੀਆਂ ਇੱਛਾਵਾਂ ਦੀ ਅੱਗ ਦੇ ਪ੍ਰਭਾਵ ਅਧੀਨ ਮਾਨਸਿਕ ਬਿਮਾਰੀਆਂ ਦੁਆਰਾ ਪੈਦਾ ਕੀਤੀ ਗਈ ਹੈ ।ਸਾਡੀ ਰੂਹ ਅਤੇ ਮਨ ਦੇ ਦੁਆਲੇ ਇਹ ਹਨੇਰੇ ਦੀ ਪਰਤ ਨੇ ਬ੍ਰਹਮ ਜੋਤ – ਸਾਡੇ ਅੰਦਰ ਦੀ ਜੋਤ ਬੁਝਾ ਦਿੱਤੀ ਹੈ ,ਜਿਸ ਕਾਰਨ ਸਾਡੀਆਂ ਰੂਹਾਂ ਭੂਤਾਂ ,ਜਿੰਨ ਭੂਤਣੇ ਦੀ ਤਰਾਂ ਬਣ ਗਈਆਂ ਹਨ।
 
ਸਾਡੇ ਅੰਦਰ ਦੀ ਬ੍ਰਹਮਤਾ ਅਤੇ ਬ੍ਰਹਮ ਜੋਤ ਦੇ ਦੁਆਲੇ ਇਸ ਹਨੇਰੇ ਦੇ ਕਾਰਨ ਅਸੀਂ ਹਰ ਤਰਾਂ ਦੇ ਪਾਪਾਂ ਅਤੇ ਬੁਰੀਆਂ ਕਰਨੀਆਂ ਵੱਲ ਮੁੜ ਗਏ ਹਾਂ।ਸਾਡੀਆਂ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਨੇ ਸਾਨੂੰ ਜਿੰਨ ਭੂਤਾਂ ਦੀ ਤਰਾਂ ਦਿਸਣ ਵਾਲੇ ਬਣਾ ਦਿੱਤਾ ਹੈ ।ਬ੍ਰਹਮਤਾ ਅਤੇ ਬ੍ਰਹਮ ਜੋਤ ਕੇਵਲ ਗੁਰ ਪ੍ਰਸਾਦੀ ਨਾਮ ਸਤਿਨਾਮ ਨਾਲ ਬਲ ਸਕਦੀ ਹੈ ।ਐਸੇ ਗੁਰ ਪ੍ਰਸਾਦੀ ਨਾਮ ਸਤਿਨਾਮ ਦੇ ਅਨਾਦਿ ਖਜਾਨਿਆਂ ਦੀ ਅਣਹੋਂਦਵਿੱਚ ਅਸੀਂ ਆਪਣੀਆਂ ਰੂਹਾਂ ਨੂੰ ਇਸ ਕਲਯੁੱਗ ਦੇ ਹਨੇਰੇ ਵਿੱਚ ਇੰਨਾ ਗਰਕ ਕਰ ਦਿੱਤਾ ਹੈ,ਕਿ ਅਸੀਂ ਜਿੰਨ ਭੂਤਾਂ ਦੀ ਤਰਾਂ ਦਿਸ ਰਹੇ ਹਾਂ ।
 
ਉਹ ਰੂਹਾਂ ਜਿਹਨਾਂ ਨੇ ਗੁਰ ਪ੍ਰਸਾਦੀ ਨਾਮ ਸਤਿਨਾਮ ਨੂੰ ਆਪਣੇ ਹਿਰਦੇ ਵਿੱਚ ਬੀਜ ਲਿਆ ਹੈ ਆਪਣੇ ਅੰਦਰ ਦੀ ਬ੍ਰਹਮ ਜੋਤ ਨੂੰ ਬਚਾਉਣ ਦੇ ਯੋਗ ਹੋਏ ਹਨ।ਉਹਨਾਂ ਨੇ ਮਨੁੱਖਾ ਜੀਵਣ ਦਾ ਮੰਤਵ,ਜੋ ਕਿ ਮੁਕਤੀ ਪ੍ਰਾਪਤ ਕਰਨਾ ਹੈ,ਜਨਮ ਮਰਨ ਦੇ ਚੱਕਰ ਵਿੱਚੋਂ ਬਾਹਰ ਨਿਕਲਣਾ ਹੈ ਦੀ ਕਮਾਈ ਕੀਤੀ ਹੈ ।ਦੂਸਰੇ ਇਸ ਹਨੇਰੇ ਯੁਗ ਵਿੱਚ ਗਵਾਚੇ ਹੋਏ ਹਨ ਕਿਉਂੁਕ ਉਹ ਗੁਰਪ੍ਰਸਾਦੀ ਨਾਮ ਸਤਿਨਾਮ ਨੂੰ ਆਪਣੇ ਅੰਦਰ ਬੀਜਣ ਦੇ ਯੋਗ ਨਹੀਂ ਹੋ ਸਕੇ ਹਨ।ਸਤਿਨਾਮ ਮੂਲ ਹੈ , ਬੀਜ ,ਭਾਵ ਬੀਜ ਮੰਤਰ ਜੋ ਕਿ ਮੂਲ ਮੰਤਰ ਹੈ ਅਤੇ ਗੁਰ ਪਰਸਾਦੀ ਨਾਮ ਸਤਿਨਾਮ ਵਿੱਚ ਪ੍ਰੀਭਾਸਿਤ ਕੀਤਾ ਗਿਆ ਹੈ ।
 
 
ਮਨ ਦੀ ਭਟਕਣਾ ਅਤੇ ਦੁਬਿਧਾ ਜੋ ਕਿ ਪੰਜ ਵਿਕਾਰਾਂ ਅਤੇ ਇਛਾਵਾਂ ਦੇ ਪ੍ਰਭਾਵ ਅਧੀਨ ਹੈ ਇਸ ਬੀਜ ਨੂੰ ਮਨ ਅਤੇ ਰੂਹ ਤੋਂ ਵੱਖ ਕਰ ਰਹੀ ਹੈ ।ਇਸ ਦਾ ਭਾਵ ਹੈ ਕਿ ਸਰਵ ਸਕਤੀਮਾਨ ਦੀ ਬ੍ਰਹਮ ਜੋਤ ਨੂੰ ਲੀਹੋਂ ਲਾਹ ਰਹੀ ਹੈ ਅਤੇ ਬ੍ਰਹਮਤਾ ਨੂੰ ਸਾਡੇ ਮਨ ਅਤੇ ਰੂਹ ਵਿੱਚ ਉਗਣੋਂ ਰੋਕ ਰਹੀ ਹੈ ।
 
 
ਜਿਸ ਤਰਾਂ ਪਾਟਾ( ਦੋ ਫਾੜ ) ਹੋਇਆ ਬੀਜ ਕਦੀ ਵੀ ਪੌਦਾ ਬਣਨ ਦੇ ਯੋਗ ਨਹੀਂ ਹੁੰਦਾ । ਮਨ ਅਤੇ ਰੂਹ ਇਹਨਾਂ ਭਟਕਣਾਂ ਅਤੇ ਦੁਬਿਧਾਵਾਂ ਕਾਰਨ ਇੰਨੇ ਖਰਾਬ ਅਤੇ ਤਬਾਹ ਹੋ ਗਏ ਹਨ ਕਿ ਕਿ ਬੀਜ , ਨਾਮ ਦੇ ਪੌਦੇ ਨੂੰ ਉਗਣ ਅਤੇ ਉਪਜਣ ਲਈ ਸਥਾਨ ਮੁਹਈਆਂ ਕਰਵਾਉਣ ਦੇ ਯੋਗ ਨਹੀਂ ਹਨ ।
 
 
ਇਹ ਕਾਰਨ ਹੈ ਕਿ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਮਨ ਤੇ ਕਾਬੂ ਪਾਉਣ ਵਿੱਚ ਬਹੁਤ ਸਮਾਂ ਲੱਗਦਾ ਹੈ,ਜਦ ਕਿ ਦੂਸਰੇ ਬਹੁਤ ਜਲਦੀ ਸਮਾਧੀ ਵਿੱਚ ਚਲੇ ਜਾਂਦੇ ਹਨ ਅਤੇ ਆਪਣੇ ਮਨ ਨੂੰ ਥੋੜੇ ਸਮੇਂ ਵਿੱਚ ਜਿੱਤਣ ਦੇ ਯੋਗ ਹੋ ਜਾਂਦੇ ਹਨ ।ਉਹ ਰੂਹਾਂ ਦੀ   ਬ੍ਰਹਮ ਜੋਤ ਦੁਆਲੇ ਹਨੇਰੇ ਦਾ ਕੂੜ ਘੱਟ ਹੁੰਦਾ ਹੈ ।ਇਹ ਦੂਸਰਿਆਂ ਨਾਲੋਂ ਪਹਿਲਾਂ ਚਾਲੂ ਹੋ ਜਾਂਦਾ ਹੈ ਉਹਨਾਂ ਰੂਹਾਂ ਨਾਲੋਂ ਜਿਹੜੀਆਂ ਸੁਭਾਅ ਵਿੱਚ ਜਿਆਦਾ ਭੂਤ ਹਨ ।
 
 
ਬ੍ਰਹਮਤਾ ਉਹਨਾਂ ਰੂਹਾਂ ਵਿੱਚ ਜਲਦੀ ਵਿਕਸਿਤ ਹੁੰਦੀ ਹੈ ਜਿਹੜੀਆਂ ਸਰਵਸਕਤੀਮਾਨ ਪ੍ਰਤੀ ਜਿਆਦਾ ਵਚਨ ਬੱਧ ਹੁੰਦੀਆਂ ਹਨਅਤੇ ਹਰ ਚੀਜ ਗੁਰੂ ਅੱਗੇ ਸਮਰਪਣ ਕਰ ਦਿੰਦੀਆਂ ਹਨ ਅਤੇ ਆਪਣੀ ਸਿਆਣਪ ਨੂੰ ਪਾਸੇ ਰੱਖ ਕੇ  ਗੁਰ ਮਤਿ ਪ੍ਰਾਪਤ ਕਰਦੀਆਂ ਹਨ ।ਜਿਵੇਂ ਇੱਕ ਪੌਦਾ ਸਹੀ ਵਾਤਾਵਰਨ ਵਿੱਚ ਵਧੀਆਂ ਢੰਗ ਨਾਲ ਵਧਦਾ ਫੁਲਦਾ ਹੈ ਇਵੇਂ ਹੀ ਬ੍ਰਹਮਤਾ ਪੂਰਨ ਪ੍ਰਤੀ ਬਧ ਅਤੇ ਵਿਸ਼ਵਾਸ ਅਤੇ ਸਹੀ ਦਿਸ਼ਾ ਵਿੱਚ  ਲਗਾਤਾਰ ਯਤਨ ਕਰਨ ਨਾਲ ਉਗਮਦੀ ਹੈ ।
 
 
ਬ੍ਰਹਮਤਾ ਅਤੇ ਰੂਹਾਨੀਅਤ ਸਾਡੀ ਰੂਹ ਅਤੇ ਮਨ ਵਿੱਚ ਤਾਂ ਹੀ ਉਪਜਦੀ ਹੈ ਜੇਕਰ ਅਸੀਂ ਪਰਮਾਤਮਾ ਦੇ ਭੈਅ ਵਾਲੇ ਹਾਂ ਅਤੇ ਸਰਵ ਸਕਤੀਮਾਨ ਪ੍ਰਤੀ ਲਗਾਤਾਰ ਅਣਥੱਕ ਅਤੇ ਸਖਤ ਮਿਹਨਤ ਕਰਨ ਨਾਲ ਵਚਨ ਬਧ ਹਾਂ ।ਐਸੀਆਂ ਹਾਲਤਾਂ ਵਿੱਚ, ਜਦ ਬੀਜ, ਗੁਰਪ੍ਰਸਾਦੀ ਨਾਮ , ਸਤਿਨਾਮ ਸਾਡੇ ਮਨ ਅਤੇ ਰੂਹ ਵਿੱਚ ਬੀਜਆ ਜਾਂਦਾ ਹੈ , ਅਤੇ ਕੁਝ ਵੀ ਸਾਡੀ ਰੂਹ ਅਤੇ ਮਨ ਨੂੰ ਭਟਕਾ ਨਹੀਂ ਸਕਦਾ ਅਤੇ ਅਸੀਂ ਆਪਣੀ ਬੰਦਗੀ ਅਸਾਨੀ ਨਾਲ ਪੂਰੀ ਕਰਨ ਦੇ ਯੋਗ ਹੋ ਜਾਂਦੇ ਹਾਂ ਅਤੇ ਇਸ ਹਨੇਰੇ ਦੇ ਯੁਗ ਵਿੱਚ ਚਾਨਣ ਰੂਹ ਬਣਨ ਦੇ ਯੋਗ ਹੋ ਜਾਵਾਂਗੇ ।
 
 
ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਰੂਹ , ਗੁਰਪ੍ਰਸਾਦੀ ਨਾਮ  "ਸਤਿਨਾਮ ਤੋਂ ਬਿਨਾਂ ਇੱਕ ਭੂਤ , ਜਿੰਨ ਭੂਤ ਦੀ ਨਿਆਈਂ ਹੈ , ਅਤੇ ਜੇਕਰ ਅਸੀਂ ਇਸ ਗੁਰ ਪ੍ਰਸਾਦੀ ਨਾਮ ਸਤਿਨਾਮ ਨਾਲ ਬਖਸੇ ਹੋਏ ਹਾਂ, ਅਤੇ ਲਗਾਤਾਰ ਅਣਥੱਕ ਯਤਨ ਅਸੀਂ ਪੂਰਨ ਦ੍ਰਿੜਤਾ ਅਤੇ ਵਿਸ਼ਵਾਸ ਨਾਲ ਕਰਦੇ ਹਾਂ ਅਤੇ ਆਪਣੇ ਆਪ ਨੂੰ ਗੁਰੂ ਅਤੇ ਬ੍ਰਹਮ ਅੱਗੇ ਪੂਰਨ ਤੌਰ ਤੇ ਸਮਰਪਣ ਕਰ ਦਿੰਦੇ ਹਾਂ   ਤਦ ਕੁਝ ਵੀ ਸਾਨੂ ਭਟਕਾ ਨਹੀਂ ਸਕਦਾ ਅਤੇ ਅਸੀਂ ਆਪਣੇ ਅੰਦਰ ਬ੍ਰਹਮਤਾ ਨੂੰ ਵਧਣ ਉਗਮਣ ਦਿੰਦੇ ਹਾਂ ਅਤੇ ਹੌਲੀ ਹੌਲੀ ਜੀਵਣ ਮੁਕਤੀ ਪ੍ਰਾਪਤ ਕਰ ਲੈਂਦੇ ਹਾਂ ।
 
ਦਾਸਨ ਦਾਸ