1. ਰਿਸ਼ਤੇ

ਦਾਸਨ ਦਾਸ ਜੀ ਨੂੰ ਕੁਝ ਪ੍ਰਸ਼ਨ ਵਿਆਹ ਬਾਰੇ।

 

ਪ੍ਰਸ਼ਨ 1 

 

ਕੀ ਇੱਕ ਲੜਕੀ ਦੋਸਤ ਦਾ ਹੋਣਾ ਅਤੇ ਸਿਮਰਨ ਕਰਨਾ ਆਪਾ ਵਿਰੋਧੀ ਹੈ? ਜਦੋਂ ਨਾਮ ਸਿਮਰਨ ਕਰਦੇ ਹੋ ਤੁਸੀਂ ਪੰਜ ਚੋਰਾਂ ਨੂੰ ਕਾਬੂ ਕਰਨ ਦਾ ਕੰਮ ਕਰਦੇ ਹੋ। ਪਰ ਇੱਕ ਲੜਕੀ ਦੋਸਤ ਨਾਲ ਕਾਮ ਹਮੇਸ਼ਾਂ ਮੌਜੂਦ ਰਹਿੰਦਾ ਹੈ। ਕੀ ਇੱਕ ਵਿਅਕਤੀ ਨੂੰ ਕਾਮ ਤੋਂ ਪ੍ਰਹੇਜ ਕਰਨ ਲਈ ਰਿਸ਼ਤਾ ਤੋੜ ਦੇਣਾ ਚਾਹੀਦਾ ਹੈ?(ਪਰ ਜਦੋਂ ਤੁਸੀਂ ਵਿਆਹੇ ਹੁੰਦੇ ਹੋ ਤੁਸੀਂ ਆਪਣੀ ਪਤਨੀ ਨੂੰ ਕਾਮ ਦੇ ਤੱਕ ਕਾਰਨ ਨਹੀਂ ਛੱਡਦੇ?)

 

ਦੋਸਤੀ ਕੋਈ ਪਾਪ ਨਹੀਂ ਹੈ, ਅਸਲ ਦੋਸਤੀ ਦਾ ਭਾਵ ਹੈ ਬਲੀਦਾਨ ਜਿਹੜਾ ਕਿ ਸੱਚੇ ਪਿਆਰ ਅਤੇ ਮਨ ਦੀ ਸ਼ਾਂਤੀ ਨੂੰ ਵਧਾਵਾ ਦਿੰਦਾ ਹੈ, ਇਹ ਦੋ ਰੂਹਾਂ ਵਿੱਚਲਾ ਰਿਸ਼ਤਾ ਹੁੰਦਾ ਹੈ, ਇੱਥੇ ਕਿਸੇ ਦੇ ਨਾਲ ਪਿਆਰ ਵਿੱਚ ਹੋਣ ਵਿੱਚ ਕੁਝ ਵੀ ਗਲਤ ਨਹੀਂ ਹੈ, ਅਤੇ ਜੇ ਉਹ ਦੋਵੇਂ ਸੱਚੇ ੁਪਿਆਰ ਵਿੱਚ ਹਨ ਤਦ ਉਹ ਕਿਉਂ ਵਿਆਹ ਨਹੀਂ ਕਰਵਾ ਲੈਂਦੇ ਅਤੇ ਇੱਕ ਦੂਸਰੇ ਨੂੰ ਜਿੰਦਗੀ ਭਰ ਲਈ ਅਪਨਾ ਲੈਂਦੇ, ਜੇਕਰ ਉਹਨਾਂ ਵਿੱਚ ਕੋਈ ਸ਼ੱਕ ਦਾ ਤੱਤ ਹੈ ਅਤੇ ਜੇਕਰ ਇੱਥੇ ਕੋਈ ਜੇ ਜਾਂ ਪਰ ਹੈ ਤਾਂ ਇਹ ਰਿਸ਼ਤਾ ਸੱਚਾ ਨਹੀਂ ਹੈ।

 

ਜੇਕਰ ਦੋਸਤੀ ਕੇਵਲ ਸਰੀਰਕ ਲੋੜਾਂ ਅਤੇ ਇਛਾਵਾਂ ਦੇ ਮਿਲਣ ਲਈ ਹੈ ਤਦ ਇਹ ਸੱਚੀ ਦੋਸਤੀ ਨਹੀਂ ਹੈ ਜਾਂ ਸੱਚਾ ਪਿਆਰ ਨਹੀਂ ਹੈ, ਇਹ ਕੇਵਲ ਕਾਮ ਹੈ। ਇਸ ਤੋਂ ਇਲਾਵਾ, ਜੇਕਰ ਵਿਅਕਤੀ ਨਾਮ ਸਿਮਰਨ ਕਰ ਰਿਹਾ ਹੈ ਅਤੇ ਉਸ ਕੋਲ ਗੁਰ ਪ੍ਰਸਾਦੀ ਨਾਮ ਹੈ ਅਤੇ ਜੇਕਰ ਉਹ ਸੱਚ ਹੀ ਗੁਰ ਅਤੇ ਗੁਰੂ ਪ੍ਰਤੀ ਦ੍ਰਿੜ ਹੈ ਅਤੇ ਨਾਮ, ਗੁਰ ਅਤੇ ਗੁਰੂ ਵਿੱਚ ਪੂਰਨ ਵਿਸ਼ਵਾਸ਼, ਭਰੋਸਾ ਅਤੇ ਯਕੀਨ ਹੈ ਤਦ ਉਹ ਆਪਣੇ ਆਪ ਪ੍ਰਸ਼ਨ ਲੱਭਣ ਦੇ ਯੋਗ ਹੋਣਾ ਚਾਹੀਦਾ ਹੈ: ਪ੍ਰਭ ਕੇ ਸਿਮਰਨ ਸਭ ਕਿਛੁ ਸੂਝੇ, ਅਸੀਂ ਯਕੀਨੀ ਹਾਂ ਕਿ ਉਹ ਆਪਣੇ ਆਪ ਸਰਵ ਸਕਤੀਮਾਨ ਅੱਗੇ ਅਰਾਦਸ ਕਰਕੇ ਉੱਤਰ ਪ੍ਰਾਪਤ ਕਰ ਲਵੇਗਾ।

 

 

ਪ੍ਰਸ਼ਨ 2

 

ਕੀ ਸਾਰੀਆਂ ਰਸਮਾਂ ਇੱਕ ਰੀਤ ਹਨ? ਜੇਕਰ ਇਸ ਤਰਾਂ ਹੈ ਅਤੇ ਜੇਕਰ ਅਸੀਂ ਕਿਸੇ ਕਿਸਮ ਦੀਆਂ ਰੀਤੀਆਂ ਵਿੱਚ ਵਿਸ਼ਵਾਸ਼ ਨਹੀਂ ਕਰਦੇ, ਤਦ ਅਸੀਂ ਜਨਮਾਂ, ਵਿਆਹ, ਮੌਤ, ਜਨਮ ਦਿਨਾਂ ਤੇ ਕੀ ਕਰਦੇ ਹਾਂ?

 

ਗੁਰਮਤਿ ਤੋਂ ਬਾਹਰ ਕੋਈ ਵੀ ਗੱਲ ਇੱਕ ਰੀਤੀ ਹੈ ਅਤੇ ਇੱਕ ਰਿਵਾਜ ਜਾਂ ਸਮਾਜ ਦੀ ਧਾਰਣਾ ਹੋ ਸਕਦੀ ਹੈ ਜਿਸ ਵਿੱਚ ਅਸੀਂ ਰਹਿੰਦੇ ਹਾਂ, ਅਤੇ ਅਸੀਂ ਇਹ ਸਾਰੀਆਂ ਰਸਮਾਂ ਰੋਜਾਨਾ ਦੇ ਅਧਾਰ ਤੇ ਕਰਦੇ ਹਾਂ। ਇੱਕ ਪਰਿਵਾਰਕ ਜਿੰਦਗੀ ਜੀਉਂਦੇ ਹੋਏ ਅਤੇ ਇਹ ਨਾਲ ਨਾਲ ਹੋ ਸਕਦੀ ਹੈ।

 

ਸਖਤੀ ਵਾਲਾ ਵਿਹਾਰ ਰੱਖਣਾ ਵੀ ਚੰਗਾ ਨਹੀਂ ਹੈ। ਸਭ ਤੋਂ ਵਧੀਆ ਚੀਜ ਹੈ ਜਿੰਦਗੀ ਨੂੰ ਇਸ ਤਰਾਂ ਸਵੀਕਾਰ ਕਰਨਾ ਕਿ ਸਭ ਕੁਝ ਪਰਮਾਤਮਾ ਦੇ ਭਾਣੇ ਵਿੱਚ ਹੋ ਰਿਹਾ ਹੈ, ਅਤੇ ਇਹਨਾਂ ਰਸਮਾਂ ਨੂੰ ਕਰਦੇ ਹੋਏ ਪਰਮਾਤਮਾ ਨੂੰ ਨਾ ਭੁੱਲਣਾ, ਅਤੇ ਤੁਹਾਡੀਆਂ ਸਾਰੀਆਂ ਕ੍ਰਿਆਵਾਂ ਅਤੇ ਕਰਨੀਆਂ ਵਿੱਚ ਸੱਚੇ ਹੋਣਾ।

ਨਾਮ ਸਿਮਰਨ ਕਰਨਾ, ਪਾਠ, ਕੀਰਤਨ ਅਤੇ ਦਿਆਲਤਾ ਅਤੇ ਭਲਾਈ ਦੇ ਕੰਮ ਕਰਨਾ ਇਹਨਾਂ ਮੌਕਿਆਂ ਤੇ ਕਰਨ ਲਈ ਸਭ ਤੋਂ ਵਧੀਆ ਕੰਮ ਹੈ। ਉਹ ਚੀਜਾਂ ਜੋ ਆਮ ਤੌਰ ਤੇ ਇਹਨਾਂ ਮੌਕਿਆਂ ਤੇ ਕੀਤੀਆਂ ਜਾਂਦੀਆਂ ਹਨ, ਸਿਵਾਏ ਮੌਤ ਦੇ, ਜਿਵੇਂ ਕਿ ਸ਼ਰਾਬ ਪੀਣਾ ਅਤੇ ਹੋਰ, ਇਹ ਤੁਹਾਡੀ ਰੂਹਾਨੀਅਤ ਤੇ ਬ੍ਰਹਮਤਾ ਨੂੰ ਕਦੀ ਵੀ ਉੱਚਾ ਨਹੀਂ ਉਠਾਏਗਾ, ਅਤੇ ਜੇਕਰ ਤੁਸੀਂ ਇਸ ਬਿੰਦੂ ਦੇ ਭਾਵ ਤੋਂ ਉੱਤਰ ਦੇਖ ਰਹੇ ਹੋ ਤਾਂ ਉੱਤਰ ਉਪਰ ਦਿੱਤਾ ਹੈ।

 

ਤੁਹਾਨੂੰ ਇਸ ਤਰੀਕੇ ਨਾਲ ਮਨਾਉਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਬ੍ਰਹਮਤਾ, ਤੁਹਾਡੀ ਅਖੰਡਤਾ, ਤੁਹਾਡਾ ਸਰਿੱਤਰ ਇਹਨਾਂ ਕੰਮਾ ਵਿੱਚ ਅਤੇ ਕ੍ਰਿਆਵਾਂ ਵਿੱਚ ਉਲਝ ਕੇ ਉਲਝਾ ਨਾ ਲਓ। ਜਿੱਥੋਂ ਤੱਕ ਮੌਤ ਦਾ ਸਬੰਧ ਹੈ, ਰੋਣਾ ਅਤੇ ਚੀਕਣਾ ਚੰਗੀ ਗੱਲ ਨਹੀਂ ਹੈ, ਉਦਾਸ ਹੋਣ ਤੋਂ ਬਚਣਾ ਚਾਹੀਦਾ ਹੈ, ਜਨਮ ਅਤੇ ਮੌਤ ਹੁਕਮ ਦੇ ਅਧੀਨ ਹੈ, ਅਤੇ ਰੋਣ ਦੇ ਵਿੱਚ ਉਲਝ ਕੇ ਅਸੀਂ ਅਕਾਲ ਪੁਰਖ ਦੇ ਹੁਕਮ ਨੂੰ ਨਹੀਂ ਮੰਨਦੇ ਜਿਹੜਾ ਕਿ ਠੀਕ ਨਹੀਂ ਹੈ। 

ਹਰ ਚੀਜ ਮੌਤ ਤੋਂ ਪਹਿਲਾਂ ਕਰ ਲੈਣੀ ਚਾਹੀਦੀ ਹੈ ਮੌਤ ਨੂੰ ਚੁੱਪ ਅਤੇ ਸਾਂਤੀ ਵਾਲੀ ਬਣਾਉਣ ਲਈ, ਇਸ ਨੂੰ ਇੱਕ ਸਫਲਤਾ ਦੀ ਕਹਾਣੀ ਬਣਾਉਣ ਲਈ, ਮੌਤ ਤੋਂ ਬਾਅਦ ਕੁਝ ਵੀ ਕੀਤਾ ਪਰਿਵਾਰ ਦੇ ਕਿਸੇ ਮੈਂਬਰ ਜਾਂ ਹੋਰ ਦੀ ਕੋਈ ਮਦਦ ਨਹੀਂ ਕਰਦਾ।

 

ਪ੍ਰਸ਼ਨ 3

 

ਕੀ ਵਿਆਹੇ ਹੋਣਾ ਇੱਕ ਅਣਵਿਆਹੇ ਜੋੜੇ ਨਾਲੋਂ ਚੰਗਾ ਹੈ?

 

ਕੀ ਵਿਆਹੇ ਹੋਣਾ ਤੁਹਾਡੇ ਸਾਰੀ ਜਿੰਦਗੀ ਇਕੱਲੇ ਰਹਿਣ ਨਾਲੋਂ ਜਿਆਦਾ ਵਧੀਆ ਹੈ?

ਸਧਾਰਣ ਸਥਿਤੀਆਂ ਵਿੱਚ, ਇਕੱ ਵਿਆਹੇ ਹੋਣਾ ਅਣਵਿਆਹੇ ਜੋੜੇ ਨਾਲੋਂ ਜਿਆਦਾ ਵਧੀਆ ਹੈ, ਤੁਹਾਡੇ ਅਣਵਿਆਹੇ ਰਹਿਣ ਦਾ ਕਾਰਨ ਕੀ ਹੈ ਜੇਕਰ ਤੁਸੀਂ ਇੱਕ ਦੂਜੇ ਨਾਲ ਪੂਰੀ ਤਰਾਂ ਦ੍ਰਿੜ ਹੋ ਅਤੇ ਸੱਚਮੁੱਚ ਇੱਕ ਦੂਜੇ ਨਾਲ ਪਿਆਰ ਕਰਦੇ ਹੋ ਅਤੇ ਆਪਣੇ ਦੱਖ ਇੱਕ ਦੂਸਰੇ ਨਾਲ ਸਾਂਝੇ ਕਰਦੇ ਹੋ।

 

ਪ੍ਰਸ਼ਨ 4

 

ਕੀ ਇੱਥੇ ਇੱਕ ਵਿਆਹੇ ਜੋੜੇ ਦੇ ਸੈਕਸ ਕਰਨ ਨਾਲੋਂ ਕੋਈ ਅਣ ਵਿਆਹੇ ਜੋੜੇ ਦੇ ਸੈਕਸ ਕਰਨ ਵਿੱਚ ਕੋਈ ਫਰਕ ਹੈ? ਭਾਵ ਵਿਆਹ ਤੋਂ ਪਹਿਲਾਂ ਸੈਕਸ ਗਲਤ ਹੈ? ਕੀ ਵਿਆਹ ਤੋਂ ਪਹਿਲਾਂ ਸੈਕਸ ਸਿਰਫ ਕਾਮ ਹੈ, ਪਰ ਵਿਆਹ ਤੋਂ ਬਾਅਦ ਨਹੀਂ?

 

ਇੱਥੇ ਅਸਲ ਵਿੱਚ ਹੀ ਇੱਛਾ ਅਤੇ ਕਾਮ ਅਤੇ ਸੱਚੇ ਪਿਆਰ, ਭਰੋਸੇ, ਯਕੀਨ, ਦ੍ਰਿੜਤਾ ਅਤੇ ਵਿਸ਼ਵਾਸ਼ ਵਿੱਚ ਫਰਕ ਹੈ, ਕਾਮ ਇੱਕ ‘‘ਤਮੋ ਬਿਰਤੀ’’ ਹੈ- ਇੱਕ ਮਾਨਸਿਕ ਬਿਮਾਰੀ ਜੋ ਤੁਹਾਨੂੰ ਸਰਵਸ਼ਕਤੀ ਮਾਨ ਤੋਂ ਦੂਰ ਖੜਦੀ ਹੈ ਅਤੇ ਮਾਇਆ ਦੇ ਜਾਲ ਵਿੱਚ ਖੜਦੀ ਹੈ, ਜਦ ਕਿ ਸੱਚੇ ਪਿਆਰ, ਭਰੋਸਾ, ਯਕੀਨ, ਦ੍ਰਿੜਤਾ ਅਤੇ ਵਿਸ਼ਵਾਸ਼ ਬ੍ਰਹਮ ਗੁਣ ਹਨ ਅਤੇ ਤੁਹਾਨੂੰ ਪਰਮਾਤਮਾ ਦੇ ਨੇੜੇ ਲਿਆਉਂਦੇ ਹਨ।

 

ਵਿਆਹੇ ਜਾਂ ਅਣਵਿਆਹੇ ਦੋਵਾਂ ਉੱਤੇ ਇਹ ਬ੍ਰਹਮ ਕਾਨੂੰਨ ਲਾਗੂ ਹੈ, ਅਤੇ ਜੇਕਰ ਇੱਥੇ ਸੱਚਾ ਪਿਆਰ, ਭਰੋਸਾ, ਯਕੀਨ, ਦ੍ਰਿੜਤਾ ਅਤੇ ਵਿਸ਼ਵਾਸ ਦੋਵਾਂ ਦੇ ਵਿਚਕਾਰ ਹੈ ਤਦ ਉਹ ਅਣਵਿਆਹੇ ਕਿਉਂ ਰਹਿੰਦੇ ਹਨ, ਅਣ ਵਿਆਹੇ ਰਹਿਣਾ ਇਹਨਾਂ ਬ੍ਰਹਮ ਗੁਣਾਂ ਦੀ ਘਾਟ ਹੈ, ਜਿਹੜਾ ਕਿ ਸੱਚ ਨਹੀਂ ਹੈ।

ਦਾਸਨ ਦਾਸ