10. ਸੱਚ ਦੀ ਕਸਵੱਟੀ

ਸੱਚ ਦੀ ਕਸਵੱਟੀ ਤੇ ਆਪਣੇ ਆਪ ਦਾ ਨਿਰੰਤਰ ਮੁਲਾਂਕਣ

 

ਰੂਹਾਨੀ ਤਰੱਕੀ ਦੇ ਕੁਝ ਇੱਕ ਕੁੰਜੀ ਵਤ ਨੁਕਤੇ ਹੇਠ ਲਿਖੇ ਹਨ :
 
1. ਗੁਰ ਅਤੇ ਗੁਰੂ ਅੱਗੇ ਪੂਰਨ ਸਮਰਪਣ
 
2. ਗੁਰ ਅਤੇ ਗੁਰੂ ਨੂੰ ਸਮੇਂ ਅਤੇ ਕਮਾਈ ਦਾ ਦਸਵੰਧ ਦੇਣਾ
 
3. ਰੋਜ਼ਾਨਾ ਅਧਾਰ ਤੇ ਨਾਮ ਸਿਮਰਨ ਕਰਨ ਲਈ ਨਿਰੰਤਰ ਅਤੇ ਸਾਰਥਿਕ ਯਤਨ, ਬਿਨਾਂ ਰੁਕੇ,ਕੋਈ ਬਹਾਨਾ ਨਹੀਂ,ਹਰ ਰੋਜ ਲੰਬੀ        ਸਮਾਧੀ ਵਿੱਚ ਬੈਠਣਾ,ਸਵੇਰ ਵੇਲੇ ਅਤੇ ਸ਼ਾਮ ਵੇਲੇ ਵੀ
 
4. ਗੁਰ ਗੁਰੂ ਅਤੇ ਗੁਰਬਾਣੀ ਵਿੱਚ ਪੂਰਨ ਦ੍ਰਿੜਤਾ,ਵਿਸ਼ਵਾਸ,ਯਕੀਨ ਅਤੇ ਭਰੋਸਾ
 
5. ਰੋਜ਼ਾਨਾ ਦੇ ਜੀਵਣ ਵਿੱਚ ਗੁਰਬਾਣੀ ਦਾ ਅਭਿਆਸ
 
6. ਆਪਣੇ ਰੋਜ਼ਾਨਾ ਦੇ ਕਰ ਵਿਹਾਰ ਨੂੰ ਵਾਚੋ,ਆਪਣੇ ਮਾੜੇ ਕੰਮਾਂ ਅਤੇ ਅਸਤ ਕਰਨੀਆਂ ਲਈ ਨਿਰੰਤਰ ਅਧਾਰ ਤੇ ਮੁਆਫ਼ੀ ,
 
 
ਅਤੇ ਲਗਾਤਾਰ ਅਧਾਰ ਤੇ ਆਪਣਾ ਅੰਦਰ ਸਾਫ ਰੱਖਣ ਲਈ ਅਰਦਾਸ,ਆਪਣੇ ਬੁਰੇ ਕੰਮਾਂ ਨੂੰ ਨਿਰੰਤਰ ਅਧਾਰ ਤੇ ਸਵੀਕਾਰ ਕਰਨਾ
 
7. ਕੰਮ ਕਰਦੇ, ਯਾਤਰਾ ਕਰਦੇ, ਅਤੇ ਰੋਜ਼ਾਨਾ ਦੇ ਕੰਮ ਕਾਰ ਕਰਦਿਆਂ ਆਪੇ ਅੰਦਰ ਨਿਰੰਤਰ ਨਾਮ ਸਿਮਰਨ ਕਰਨਾ
ਤੁਹਾਡੀ ਰੂਹਾਨੀ ਤਰੱਕੀ ਤੁਹਾਡੇ ਇਹਨਾਂ ਤੇ ਨਿਰਭਰ ਕਰਦੀ ਹੈ
 
ਦ੍ਰਿੜਤਾ
 
·        ਗੁਰ ਗੁਰੂ ਅਤੇ ਗੁਰਬਾਣੀ ਵਿੱਚ ਭਰੋਸਾ ਅਤੇ ਯਕੀਨ
 
·        ਲਗਾਤਾਰ ਅਧਾਰ ਤੇ ਗੁਰ ਅਤੇ ਗੁਰੂ ਲਈ ਸਰਧਾ ਅਤੇ ਪਿਆਰ ਵਿੱਚ ਵਾਧਾ
 
·        ਆਪਣੇ ਆਪ ਨੂੰ ਗੁਰ ਅਤੇ ਗੁਰੂ ਅੱਗੇ ਬਲੀਦਾਨ  ਕਰਨ ਤੇ
 
·        ਆਪਣੇ ਆਪ ਨੂੰ ਉਪਰ ਦੱਸੀ ਸੱਚ ਦੀ ਕਸਵੱਟੀ " ਸੱਚ ਦੀ ਤੱਕੜੀ " ਤੇ ਮਿਣੋ ਅਤੇ ਤੁਸੀਂ
 
 
ਆਪਣੀਆਂ ਖੁਦ ਦੀਆਂ ਕਮੀਆਂ ਅਤੇ ਰਸਤੇ ਦੀਆਂ ਰੁਕਾਵਟਾਂ ਦਾ ਪਤਾ ਕਰ ਲਵੋਗੇ।
 
ਇੱਕ ਨਿਰੰਤਰ ਮੁਲਾਂਕਣ ਲਾਜ਼ਮੀ ਹੈ ।ਨਾਮ ਸਿਮਰਨ, ਸੇਵਾ ਅਤੇ ਪਰਉਪਕਾਰ ਕਦੇ ਵੀ ਕਾਫੀ ਹੀਂ ਹੁੰਦੇ ।ਇਹਨਾਂ ਚੀਜ਼ਾਂ ਦੀ ਕੋਈ ਸੀਮਾ ਨਹੀਂ ਹੈ ।ਇੱਥੇ ਦ੍ਰਿੜਤਾ,ਵਿਸ਼ਵਾਸ,ਭਰੋਸੇ ਅਤੇ ਯਕੀਨ, ਸੱਚੀ ਪ੍ਰੀਤ ਅਤੇ ਸਰਧਾ,ਭਗਤੀ ਅਤੇ ਬਲੀਦਾਨ ਦੀ ਕੋਈ ਸੀਮਾ ਨਹੀਂ ਹੈ ।ਇਸ ਲਈ ਪੂਰਨ ਬੰਦਗੀ ਦੇ ਇਹਨਾਂ ਬ੍ਰਹਮ ਜਰੂਰਤਾਂ ਅਤੇ ਲਾਜ਼ਮੀ ਬ੍ਰਹਮ ਕਾਨੂੰਨਾਂ ਲਈ ਲਗਾਤਾਰ ਅਧਾਰ ਤੇ ਸਵੈ ਮੁਲਾਂਕਣ ਦੀ ਜਰੂਰਤ ਹੁੰਦੀ ਹੈ ।ਤਦ ਤੁਸੀਂ ਆਪਣੇ ਆਪ ਨੂੰ ਰੂਹਾਨੀ ਪੌੜੀ ਤੇ ਉਪਰ ਜਾਣ ਲਈ ਆਪਣੀਆਂ ਜਰੂਰਤਾਂ ਨੂੰ ਜਾਨਣ ਦੇ ਯੋਗ ਹੋ ਜਾਂਦੇ ਹੋ ।
 
ਗੁਰ ਅਤੇ ਗੁਰੂ ਤੁਹਾਨੂੰ ਲਗਾਤਾਰ ਅਧਾਰ ਤੇ ਸਾਰੀਆਂ ਅਨਾਦਿ ਬਖਸ਼ਿਸਾਂ ਦੀ ਅਸੀਸ ਦੇਣ ,ਅਤੇ ਤੁਹਾਡੇ ਰੂਹਾਨੀ ਸੁਪਨੇ ਸੱਚ ਹੋ ਜਾਣ।
 
ਸਦਾ ਸੁਖੀ ਰਹੋ
 
ਧੰਨ ਧੰਨ ਸਤਿਨਾਮ ਬਣੋ
 
ਧੰਨ ਧੰਨ ਸਦਾ ਸੁਹਾਗਣ ਬਣੋ,
 
ਨਾਮ ਬਣੋ,
 
ਨਾਮ ਵਰਤਾਓ,
 
ਨਾਮ ਦੀ ਸੇਵਾ ਕਰੋ
 
ਧੰਨਵਾਦ