11. ਕੁਦਰਤ ਤੋਂ ਅੰਮ੍ਰਿਤ ਪ੍ਰਾਪਤ ਕਰਨਾ

ਸਾਰੀ ਹੀ ਕੋਦਰਤ ਨਾਮ ਸਿਮਰਨ ਕਰਦੀ ਹੈ ਅਤੇ ਅੰਮ੍ਰਿਤ ਇਕੱਠਾ ਕਰਦੀ ਰਹਿੰਦੀ ਹੈ ।ਖਾਸ ਤੌਰ ਤੇ ਹਵਾ,ਪਾਣੀ ਅਤੇ ਅੱਗ ਸਦਾ ਹੀ ਨਾਮ ਸਿਮਰਨ ਵਿੱਚ ਰੁੱਝੇ ਰਹਿੰਦੇ ਹਨ ਅਤੇ ਅਕਾਲ ਪੁਰਖ ਜੀ ਦੀ ਸਿਫ਼ਤ ਕਰਦੇ ਹਨ:
 
 
ਗਾਵਨ ਤੁਧ ਨੋ ਪਾਉਣ ਪਾਣੀ ਬੈਸੰਤਰ
( ਗੁਰੂ ਨਾਨਕ ਦੇਵ ਜੀ )
 
 
ਇਹਨਾਂ ਵਿੱਚੋਂ ਕਿਸੇ ਇੱਕ ਜਾਂ ਸਾਰੇ ਕੁਦਰਤ ਦੇ ਮਹੱਤਵਪੂਰਨ ਤੱਤਾਂ ਦੀ ਹਰ ਸ੍ਰਿਸਟੀ ਵਿੱਚ ਹੋਂਦ ਬਾਰੇ ਕੋਈ ਪ੍ਰਸ਼ਨ ਨਹੀਂ ਹੈ ।
 
 
ਆਓ ਪਰਮਾਤਮਾ ਦੇ ਹੁਕਮ ਦਾ ਜਾਦੂ ਦੇਖੋ ।ਉਦਾਹਰਣ ਵਜੋਂ ,ਅੱਗ ਲੱਕੜੀ ਵਿੱਚ ਸਮਾਈ ਹੈ ,ਇਸ ਲਈ ਜਦ ਲੱਕੜ ਬਲਦੀ ਹੈ ਅੱਗ ਦੇਖੀ ਜਾ ਸਕਦੀ ਹੈ ।ਪਰ ਇਸੇ ਹੀ ਸਮੇਂ ਅੱਗ ਅਤੇ ਪਾਣੀ ਇੱਕ ਨਾ ਮਿਲਣ ਯੋਗ ਤੱਤ ਹਨ,ਪਰ ਫਿਰ ਵੀ ਇਹ ਇਕੱਠੇ ਰਹਿੰਦੇ ਹਨ।ਕਿਹੜੀ ਚੀਜ ਉਹਨਾਂ ਨੂੰ ਇਕੱਠੇ ਰੱਖ ਰਹੀ ਹੈ ? ਪਰਮਾਤਮਾ ਦਾ ਹੁਕਮ।

ਸਾਰੀ ਹੀ ਸ੍ਰਿਸਟੀ ਸਰਵ ਸ਼ਕਤੀਮਾਨ ਦੀ ਮਹਿਮਾ ਗਾ ਰਹੀ ਹੈ ਸਿਰਫ਼ ਮਨੁਖਾ ਮਨ ਨੂੰ ਛੱਡ ਕੇ ।ਕਿਉਂਕਿ ਮਾਇਆ ਕੇਵਲ ਮਨੁੱਖੀ ਮਨ ਨੂੰ ਹੀ ਪ੍ਰਭਾਵਿਤ ਕਰ ਸਕਦੀ ਹੈ ( ਪਸੂਆਂ ਦਾ ਮਨ ਜਾਂ ਪੌਦਿਆਂ ਦਾ ਜਾਂ ਹੋਰ ਜਾਤੀ ਆਂ ਦਾ ਮਨ ਮਾਇਆ ਤੋਂ ਪ੍ਰਭਾਵਿਤ ਨਹੀਂ ਹੁੰਦਾ ਹੈ )ਉਹ ਸਾਰੇ ਪਰਮਾਤਮਾ ਦੇ ਹੁਕਮ ਅੰਦਰ ਜੀਊਂਦੇ ਅਤੇ ਮਰਦੇ ਹਨ ਅਤੇ ਆਪਣੀ ਇੱਛਾ ਅੰਦਰ ਨਹੀਂ ।ਇੱਕ ਜਾਨਵਰ ਸਿਰਫ਼ ਭੋਜਨ ਲਈ ਮਾਰਦਾ ਹੈ ।ਕੇਵਲ ਆਦਮੀ ਹੀ ਬਦਲੇ ਲਈ ਕਤਲ ਕਰਦਾ ਹੈ ਕੇਵਲ ਮਨੁੱਖਾ ਮਨ ਇੱਛਾਵਾਂ ਅਧੀਨ ਕੰਮ ਕਰਦਾ ਹੈ ।
ਮਾਇਆ ਦੇ ਤਿੰਨ ਗੁਣ ਹਨ : ਰਜੋ ,ਤਮੋ ਅਤੇ ਸਤੋ । ਉਹ ਮਨ ਜੋ ਰਜੋ ਅਤੇ ਤਮੋ ਗੁਣਾ ਦੇ ਅਧੀਨ ਕੰਮ ਕਾਜ ਕਰ ਰਿਹਾ ਹੈ ਪੰਜ ਚੋਰਾਂ ,ਆਸਾਂ ,ਚਾਹਤ ਅਤੇ ਇੱਛਾਵਾਂ ਦੁਆਰਾ ਖਪਾਇਆ ਜਾ ਰਿਹਾ ਹੈ ।ਰਜੋ (ਇੱਛਾਵਾਂ ਦੀ ਪੂਰਤੀ ) ਅਤੇ ਤਮੋ (ਮਾੜੇ ਕੰਮ ਕਰਨੇ )ਗੁਣ ਸਾਰੀ ਮਨੁੱਖਾ ਜਾਤੀ ਨੂੰ ਚਲਾ ਰਹੇ ਹਨ ।ਅਸਲ ਵਿੱਚ ਮਨੁੱਖਾ ਮਨ ਆਪਣੇ ਆਪ ਵਿੱਚ ਮਾਇਆ ਹੈ ।ਮਨੁੱਖਾ ਮਨ ਆਪ ਤੁਹਾਡੀ ਰੂਹ ਨੂੰ ਇਸਦੇ ਮੂਲ -ਮਾਪੇ ਸਰਵ ਸਕਤੀ ਮਾਨ ਤੋਂ ਵੱਖ ਰੱਖ ਰਿਹਾ ਹੈ  ।
 
 
ਜਦ ਤੁਹਾਡਾ ਮਨ ਖਤਮ ਹੋ ਜਾਂਦਾ ਹੈ ਤਦ "ਪਰਮ ਜੋਤ " ਪ੍ਰਬਲ ਹੁੰਦੀ ਹੈ:-
 
 
ਮਨ ਤੂੰ ਜੋਤਿ ਸਰੂਪ ਹੈਂ ਆਪਣਾ ਮੂਲ ਪਛਾਣ
(ਗੁਰੂ ਅਮਰ ਦਾਸ ਜੀ ) 
 
 
 
ਪਹਿਲਾ ਕਦਮ ਮਨ ਨੂੰ ਖਤਮ ਕਰਨ ਦਾ ਰਜੋ ਅਤੇ ਤਮੋ ਗੁਣਾਂ ਅਧੀਨ ਕੀਤੇ ਕੰਮ ਬੰਦ ਕਰਕੇ ਮਾਇਆ ਦੇ ਤੀਸਰੇ ਗੁਣ ਸਤੋ ਵੱਲ ਮੁੜਨਾ ਹੋਵੇਗਾ। ਸਤੋ ( ਚੰਗਿਆਈ ) ਤੁਹਾਨੂੰ ਮਾਇਆ ਦੀ ਰੋਕ ਨੂੰ ਤੋੜਨ ਵਿੱਚ ਮਦਦ ਕਰਦੀ ਹੈ ।ਸਤੋ ਕਰਨਾ ਭਾਵ ਸਚਿਆਰੇ ਕੰਮ ਕਰਨੇ, ਸਹੀ ਦਿਸ਼ਾ ਵੱਲ ਮੋੜ ਹੈ ।ਪਰ ਇਹ ਵੀ ਆਪਣੇ ਆਪ ਵਿੱਚ ਤੁਹਾਨੂੰ ਬਹੁਤ ਦੂਰ ਨਹੀਂ ਲਿਜਾ ਸਕਦੀ ।ਜਿਸ ਤਰਾਂ ਲੋਕ ਕਹਿੰਦੇ ਹਨ " ਮੈਂ ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਕਰਦਾ,ਪਰ ਮੈਂ ਬਹੁਤ ਸਾਰਾ ਦਾਨ ਦਿੰਦਾ ਹਾਂ ਅਤੇ ਕੁਝ ਵੀ ਬੁਰਾ ਨਹੀਂ ਕਰਦਾ " ਗੁਰੂ ਨਾਨਕ ਜੀ ਕਹਿੰਦੇ ਹਨ ਕਿ ਉਹਨਾਂ ਦੇ ਸਾਰੇ ਦਾਨ ਵੀ ਪਰਮਾਤਮਾ ਲਈ ਇੱਕ ਤਿਲ ਦੇ ਬੀਜ ਸਮਾਨ ਵੀ ਨਹੀਂ ਹੈ ।
ਮਾਇਆ ਵਿਚੋਂ ਬਾਹਰ ਨਿਕਲਣ ਲਈ ਤੁਹਾਨੂੰ ਬੁਰੇ ਕੰਮ ਛੱਡ ਕੇ ਚੰਗੇ ਕੰਮ ਕਰਨੇ ਸ਼ੁਰੂ ਕਰਨੇ ਹੋਣਗੇ ।ਜਦ ਪਰਮਾਤਮਾ ਖੁਸ਼ ਹੁੰਦਾ ਹੈ ਉਹ  ਆਪਣਾ ਕ੍ਰਿਪਾ ਨਾਮ ਗੁਰੂ ਰਾਹੀਂ ਗੁਰਪ੍ਰਸ਼ਾਦੀ ਨਾਮ ਦਿੰਦਾ ਹੈ ।ਇਹ ਤੁਹਾਡਾ ਪਰਮਾਤਮਾ ਦੇ ਤੁਹਾਡੇ ਅੰਦਰ ਚਾਨਣ ਨਾਲ ਜੁੜਿਆ ਸੰਪਰਕ ਹੈ ।ਕਦੀ ਵੀ ਨਾ ਭੁੱਲੋ ਕਿ ਰੂਹਾਨੀ ਰਸਤਾ ਕੇਵਲ ਗੁਰਪ੍ਰਸਾਦਿ ਹੈ ।ਜੇਕਰ ਅਸੀਂ ਸੋਚਦੇ ਹਾਂ ਕਿ ਅਸੀਂ ਪਰਮਾਤਮਾ ਨੂੰ ਆਪਣੇ ਯਤਨਾਂ ਨਾਲ ਪਾ ਸਕਦੇ ਹਾਂ ਤਦ ਅਸੀਂ ਅਜੇ ਵੀ ਹਉਮੈ ਦੇ ਜਾਲ ਵਿੱਚ ਫਸੇ ਹਾਂ ।
 
 
ਗੁਰਪ੍ਰਸ਼ਾਦੀ ਨਾਮ ਦੀ ਬਖਸ਼ਿਸ਼ ਵਿੱਚ ਹੋਣ ਨਾਲ ਅਸੀਂ ਇਸ ਦੀ ਕਮਾਈ ਹੋਰ ਅਤੇ ਹੋਰ ਜਿਆਦਾ ਕਮਾਈ ਕਰਨੀ ਸ਼ੁਰੂ ਕਰਦੇ ਹਾਂ ਅਤੇ ਸੇਵਾ ਕਰਦੇ ਹਾਂ ।ਇਹ ਸਾਨੂੰ ਬੰਦਗੀ ਦੀਆਂ ਸਿਖਰਾਂ ਤੇ ਲੈ ਜਾਂਦਾ ਹੈ ।ਮਾਇਆ ਅਖੀਰ ਵਿੱਚ ਹਉਮੈ ਦੇ ਖ਼ਾਤਮੇ ਨਾਲ ਹਰਾਈ ਜਾਂਦੀ ਹੈ ।ਹਉਮੈ ਮਰ ਜਾਂਦੀ ਹੈ ,ਮਾਇਆ ਹਾਰ ਜਾਂਦੀ ਹੈ ਅਤੇ ਮਨ ਖਤਮ ਹੋ ਜਾਂਦਾ ਹੈ ।ਇਹ ਰੂਹ ਦੀ ਜਿੱਤ ਹੈ ।ਹਉਮੈ ਦੀ ਮੌਤ ਰੂਹ ਨੂੰ ਪ੍ਰਬਲ ਬਣਾ ਦਿੰਦੀ ਹੈ । ਹਉਮੈ ਦੀ ਮੌਤ ਤੁਹਾਡੇ ਅੰਦਰ ਪਰਮ ਜੋਤ ਨੂੰ ਪ੍ਰਬਲ ਬਣ ਦਿੰਦੀ ਹੈ ।ਅਤੇ ਜਿਵੇਂ ਕਿ ਮਾਇਆ ਹਾਰ ਗਈ ਹੈ ਤਦ ਇਹ ਤੁਹਾਡੀ ਸੇਵਾ ਕਰਨ ਲਈ ਆਉਂਦੀ ਹੈ ,ਇਹ ਤੁਹਾਡੀ ਦਾਸੀ ਬਣ ਜਾਂਦੀ ਹੈ ਅਤੇ ਇਹ ਜੀਵਣ ਮੁਕਤੀ ਹੈ -ਪਦਾਰਥਕ ਸਰੀਰ ਤੋਂ ਮੁਕਤੀ -ਤੁਹਾਡੀ ਰੂਹ ਅਜਾਦ ਹੋ ਜਾਂਦੀ ਹੈ ਜਦ ਕਿ ਤੁਸੀਂ ਅਜੇ ਵੀ ਸਰੀਰ ਵਿੱਚ ਹੀ ਹੁੰਦੇ ਹੋ ।
 
 
 
ਇਸ ਬਿੰਦੂ ਤੇ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਦੇ ਹਨ ਅਤੇ ਨਿਰਗੁਣ ਪ੍ਰਬਲ ਹੋ ਜਾਂਦਾ ਹੈ ।( ਇਸ ਤੋਂ ਪਹਿਲਾਂ ਤੁਸੀਂ ਸ੍ਰਿਸਟੀ ਅਤੇ ਸਿਰਜਨਹਾਰ ਨੂੰ ਦੋ ਵੱਖ ਵੱਖ ਚੀਜ਼ਾਂ ਦੇ ਰੂਪ ਵਿੱਚ ਦੇਖਦੇ ਸੀ ।ਤੁਸੀਂ ਸ੍ਰਿਸਟੀ ਦੇਖ ਸਕਦੇ ਸੀ ਪਰ ਸਿਰਜਨਹਾਰ ਅਦ੍ਰਿਸ਼ ਸੀ ।ਪਰ ਹੁਣ ਤੁਸੀਂ ਕਰਤੇ ਨਾਲ ਸਾਰੀ ਸ੍ਰਿਸਟੀ ਵਿੱਚ ਹਰ ਸਮੇਂ ਹਰ ਪਲ ਜੁੜ ਜਾਂਦੇ ਹੋ ।) ਹੁਣ ਤੁਸੀਂ ਸਾਰੀ ਕੁਦਰਤ ਨਾਲ ਸੰਪਰਕ ਮਹਿਸੂਸ ਕਰਦੇ ਹੋ ਅਤੇ ਇਸ ਨਾਲ ਤੁਸੀਂ ਕੁਦਰਤ ਦੇ ਹਰ ਭਾਗ ਤੋਂ ਅੰਮ੍ਰਿਤ ਨੂੰ ਆਪਣੇ ਵੱਲ ਖਿੱਚ ਅਤੇ ਇਸਨੂੰ ਆਪਣੇ ਵਿੱਚ ਜਜ਼ਬ ਕਰ ਸਕਦੇ ਹੋ ।
 
 
ਇਸ ਅਵਸਥਾ ਤੇ ਤੁਸੀਂ ਮਾਨ ਸਰੋਵਰ ਨਾਲ ਪੱਕੇ ਤੌਰ ਤੇ ਜੁੜ ਜਾਂਦੇ ਹੋ( ਪਰਮਾਤਮਾ ਦਾ ਚਾਨਣ ਸਰੀਰ/ਪਰਮਾਤਮਾ ਦਾ ਮਨ ਸਰੋਵਰ)ਅਤੇ ਮਾਨ ਸਰੋਵਰ ਤੋਂ ਜਦੋਂ ਚਾਹੋ ਅੰਮ੍ਰਿਤ ਪ੍ਰਾਪਤ ਕਰ ਸਕਦੇ ਹੋ ।ਮਾਨ ਸਰੋਵਰ ਨਾਲ ਸਬੰਧ ਤੁਹਾਡੇ ਅੰਦਰ ਹਨ।ਇਹਨਾਂ ਨੂੰ ਸੱਤ ਸਰੋਵਰ ਸੱਤ ਰੂਹਾਨੀ ਊਰਜਾ ਦੇ ਸੋਮੇ ਕਿਹਾ ਜਾਂਦਾ ਹੈ ।ਇਹ ਸਤ ਸਰੋਵਰ ਰੁਹਾਨੀ ਊਰਜਾ ਨੂੰ ਮਾਨ ਸਰੋਵਰ ਤੋਂ ਖਿੱਚ ਕੇ ਜਜ਼ਬ ਕਰਦੇ ਅਤੇ ਵੰਡਦੇ ਹਨ ।
 
 
ਅਗਲੀ ਵਾਰ ਜਦੋਂ ਤੁਸੀਂ ਧਿਆਨ ਲਈ ਬੈਠੋਗੇ-ਖਾਸ ਤੌਰ ਤੇ ਆਪਣੀ ਸੰਗਤ ਵਿੱਚ ਇਸ ਦਾ ਯਤਨ ਕਰਨਾ ।ਇਸ ਤੋਂ ਬਾਅਦ ਜਦ ਤੁਸੀਂ ਸਥਿਰ ਹੋ ਜਾਵੋ,ਸਾਰੇ ਸਤ ਸਰੋਵਰਾਂ ਨੂੰ ਖਿੜਾਉਣ ਲਈ ਗੁਰ ਅਤੇ ਗੁਰੂ ਅੱਗੇ ਅਰਦਾਸ ਕਰੋ ।ਤਦ ਆਪਣਾ ਧਿਆਨ ਵਾਰੀ ਵਾਰੀ ਇੱਕ ਇੱਕ ਕਰਕੇ ਹਰ ਇੱਕ ਉਪਰ ਕੁਝ ਮਿੰਟਾਂ ਲਈ ਧਿਆਨ ਕੇਂਦਰਤ ਕਰੋ ਅਤੇ ਨਾਮ ਸਿਮਰਨ ਕਰੋ।ਸਤ ਸਰੋਵਰ ਇਹਨਾਂ ਦੇ ਪਿੱਛੇ ਹਨ:

    1.    ਮੱਥਾ ( ਤੀਸਰਾ ਨੇਤਰ)
    2.    ਗਲਾ
    3.    ਹਿਰਦਾ (ਛਾਤੀ ਦਾ ਕੇਂਦਰ )
    4.    ਨਾਭੀ ਖੇਤਰ
    5.    ਲਿੰਗ ਅੰਗ ਖੇਤਰ
    6.    ਰੀੜ੍ਹ ਦਾ ਅਧਾਰ
    7.    ਸਿਰ ਦਾ ਉੱਪਰਲਾ ਭਾਗ ( ਦਸਮ ਦੁਆਰ )
 
 
ਇਸ ਵਿੱਚ ਅੰਤਰ ਮਹਿਸੂਸ ਕਰੋ ਕਿ ਕਿਵੇਂ ਅੰਮ੍ਰਿਤ ਤੁਹਾਡੇ ਸਰੀਰ ਦੇ ਅੰਦਰ ਅਤੇ ਬਾਹਰ ਵਹਿ ਰਿਹਾ ਹੈ ।ਇਹ ਅਮਲ ਹੋਰ ਵੀ ਭਾਵਪੂਰਨ ਹੋਵੇਗਾ ਅਤੇ ਫਲ ਕਾਰੀ ਹੋਵੇਗਾ ਜੇਕਰ ਤੁਸੀਂ ਖੁੱਲ੍ਹੇ ਸਥਾਨ ਤੇ ਇੱਕ ਝੀਲ ਜਾਂ ਨਦੀ ਅਤੇ ਜੰਗਲ ਵਿੱਚ ਕਿਸੇ ਕੁਦਰਤੀ ਸਥਾਨ ਦੇ ਨੇੜੇ ਕਰੋ ।
 
 
 
ਦਾਸਨ ਦਾਸ