ਅਸਟਪਦੀ ੧੦ : ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਰਚਨਾ ਅਤੇ ਮਹਿਮਾ

ਸਲੋਕੁ

ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ

ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ

ਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਰਵ-ਵਿਆਪਕ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਅਨੰਤ ਸੁਭਾਅ ਬਾਰੇ ਬ੍ਰਹਮ ਗਿਆਨ ਦੇ ਇਸ ਭਾਗ ਵਿੱਚ ਵਖਿਆਨ ਕਰ ਰਹੇ ਹਨ। ਕਰਤਾ, ਰਚਨਹਾਰਾ, ਸਿਰਜਨਹਾਰਾ ਅਨੰਤ ਪਰਮ ਸ਼ਕਤੀਆਂ ਦਾ ਵਰਤਾਉਣ ਵਾਲਾ ਅਤੇ ਮਾਲਕ ਹੈ-ਸਰਵ ਕਲਾ ਭਰਪੂਰ ਹੈ। ਸਰਵ ਤੋਂ ਭਾਵ ਹੈ ਕਿ ਸਾਰਾ ਕੋਟਿ ਬ੍ਰਹਮੰਡ ਗੁਰਬਾਣੀ ਦੇ ਇਸ ਸ਼ਬਦ ਦੇ ਵਿੱਚ ਸਮੇਟਿਆ ਹੋਇਆ ਹੈ। ਕੁਝ ਵੀ ਘਟਨਾ ਜੋ ਕਿਤੇ ਵੀ ਅਤੇ ਕਿਸੇ ਵੀ ਰੂਪ ਵਿੱਚ ਵਾਪਰਦੀ ਹੈ ਇਸ ਸ਼ਬਦ ਦੇ ਅਧੀਨ ਆਉਂਦੀ ਹੈ। ਇਸ ਤੋਂ ਭਾਵ ਹੈ ਹਰ ਘਟਨਾ ਜੋ ਕਿਤੇ ਵੀ ਵਾਪਰਦੀ ਹੈ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅਧੀਨ ਹੁੰਦੀ ਹੈ। ਕਲਾ ਤੋਂ ਭਾਵ ਹੈ ਪਰਮ ਇਲਾਹੀ ਦਰਗਾਹੀ ਸ਼ਕਤੀਆਂ ਜੋ ਕਿ ਕਰਤੇ, ਰਚਨਹਾਰੇ ਅਤੇ ਸਿਰਜਨਹਾਰੇ ਦੀ ਬੇਅੰਤ ਸ਼ਕਤੀ ਦਾ ਹੀ ਹਿੱਸਾ ਹਨ। ਕੁੱਛ ਐਸੀਆਂ ਸ਼ਕਤੀਆਂ ਦਾ ਬਿਆਨ ਗੁਰਬਾਣੀ ਵਿੱਚ ਆਉਂਦਾ ਹੈ ਜਿਨ੍ਹਾਂ ਨੂੰ ਰਿੱਧੀਆਂ ਅਤੇ ਸਿੱਧੀਆਂ ਕਿਹਾ ਗਿਆ ਹੈ। ਰਿੱਧੀਆਂ ਸਿੱਧੀਆਂ ਦੀ ਰਚਨਾ ਰਚਨਹਾਰੇ ਨੇ ਰਚਨਾ ਦੇ ਸੰਚਾਲਨ ਲਈ ਕੀਤੀ ਹੈ ਪਰੰਤੂ ਸਰਵ ਕਲਾ ਤੋਂ ਭਾਵ ਹੈ ਕਿ ਇਹ ਪਰਮ ਸ਼ਕਤੀਆਂ ਬੇਅੰਤ ਹਨ ਅਤੇ ਇਨ੍ਹਾਂ ਨੂੰ ਨਾ ਕੋਈ ਜਾਣ ਸਕਿਆ ਹੈ ਅਤੇ ਨਾ ਹੀ ਇਨ੍ਹਾਂ ਦਾ ਬਿਆਨ ਕੀਤਾ ਜਾ ਸਕਦਾ ਹੈ ਅਤੇ ਇਹ ਪਰਮ ਸ਼ਕਤੀਆਂ ਰਿੱਧੀਆਂ ਸਿੱਧੀਆਂ ਤੋਂ ਵੀ ਅਨੰਤ ਪਰ੍ਹੇ ਹਨ। ਸ਼ਬਦ “ਭਰਪੂਰ” ਦਾ ਅਰਥ ਹੈ ਭਰਿਆ ਹੋਇਆ। ਪਾਰਬ੍ਰਹਮ ਪਿਤਾ ਪਰਮੇਸ਼ਰ ਇਨ੍ਹਾਂ ਬੇਅੰਤ ਸ਼ਕਤੀਆਂ ਨਾਲ ਸੁਸ਼ੋਭਿਤ ਹੈ, ਇਨ੍ਹਾਂ ਪਰਮ ਸ਼ਕਤੀਆਂ ਨਾਲ ਭਰਿਆ ਹੋਇਆ ਹੈ। ਪਾਰਬ੍ਰਹਮ ਪਿਤਾ ਪਰਮੇਸ਼ਰ ਸਾਰੀ ਰਚਨਾ ਦਾ ਜਨਮ ਅਤੇ ਸੰਚਾਲਨ ਇਨ੍ਹਾਂ ਪਰਮ ਸ਼ਕਤੀਆਂ ਦੁਆਰਾ ਹੀ ਕਰ ਰਿਹਾ ਹੈ। ਇਸ ਤੋਂ ਭਾਵ ਹੈ ਕਿ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਅੱਖ ਦੇ ਇਕ ਫੋਰ ਤੋਂ ਵੀ ਘੱਟ ਸਮੇਂ ਵਿੱਚ ਕੁਝ ਵੀ ਵਾਪਰਨ ਦੀ ਸਮਰੱਥਾ ਅਤੇ ਯੋਗਤਾ ਰਖਦਾ ਹੈ ਜਿਹੜੀ ਕਿ ਇਕ ਮਨੁੱਖਾ ਮਨ ਕਲਪਨਾ ਵੀ ਨਹੀਂ ਕਰ ਸਕਦਾ। ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇਸ ਵਡਿਆਈ ਨੂੰ ਕੋਈ ਚੁਨੌਤੀ ਨਹੀਂ ਦੇ ਸਕਦਾ ਹੈ। ਐਸੀ ਇਕ ਘਟਨਾ ਦਾ ਤਾਜ਼ਾ ਉਦਾਹਰਣ ਹੈ ਸੁਨਾਮੀ ਤੂਫ਼ਾਨ ਜੋ ਹਿੰਦ ਮਹਾਂਸਾਗਰ ਵਿੱਚ ੨੦੦੯ ਵਿੱਚ ਵਾਪਰਿਆ ਹੈ।

ਅਸੀਂ ਫਿਰ ਇਸ ਪੂਰਨ ਸਤਿ ਨੂੰ ਦ੍ਰਿੜ੍ਹ ਕਰੀਏ ਕਿ ਸਾਰੀਆਂ ਅਲੌਕਿਕ ਸ਼ਕਤੀਆਂ ਜਿਨ੍ਹਾਂ ਨੂੰ ਗੁਰਮਤਿ ਵਿੱਚ ਰਿੱਧੀਆਂ ਸਿੱਧੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ-ਦੀ ਉਤਪਤੀ ਰਚਨਹਾਰ ਦੁਆਰਾ ਬ੍ਰਹਿਮੰਡ ਨੂੰ ਚਲਾਉਣ ਲਈ ਕੀਤੀ ਗਈ ਹੈ। ਕੁੱਛ ਲੋਕ ਇਹਨਾਂ ਅਲੌਕਿਕ ਸ਼ਕਤੀਆਂ ਦੇ ਜਾਲ ਵਿੱਚ ਫਸ ਜਾਂਦੇ ਹਨ ਜਿਹੜੀਆਂ ਕਿ ਬੰਦਗੀ ਦੇ ਪਹਿਲੇ ਪੜਾਵਾਂ ਵਿੱਚ ਹੀ ਆ ਜਾਂਦੀਆਂ ਹਨ। ਅਸਲ ਵਿੱਚ ਬੰਦਗੀ ਕਰਦੇ ਹੋਏ ਭਗਤ ਨੂੰ ਇਹ ਸਭ ਤੋਂ ਮਹੱਤਵਪੂਰਨ ਪ੍ਰੀਖਿਆ ਵਿੱਚੋਂ ਗੁਜ਼ਰਨਾ ਪੈਂਦਾ ਹੈ। ਅਕਾਲ ਪੁਰਖ, ਭਗਤ ਦੇ ਅਕਾਲ ਪੁਰਖ ਪ੍ਰਤੀ ਪਿਆਰ ਨੂੰ ਭਗਤ ਦੀ ਸੰਸਾਰ ਵਿੱਚ ਸ਼ਕਤੀ ਅਤੇ ਪ੍ਰਸਿੱਧੀ ਦੀ ਭੁੱਖ ਦੇ ਮੁਕਾਬਲੇ ਤੋਲਦਾ ਹੈ। ਕਈ ਬੰਦਗੀ ਕਰਨ ਵਾਲੇ ਇਸ ਰਿੱਧੀਆਂ ਸਿੱਧੀਆਂ ਦੇ ਮਾਇਆ ਜਾਲ ਵਿੱਚ ਫਸ ਜਾਂਦੇ ਹਨ। ਉਹ ਮਨੁੱਖ ਜੋ ਭਗਤੀ ਦੇ ਦੌਰਾਨ ਇਹਨਾਂ ਸ਼ਕਤੀਆਂ ਵਿੱਚ ਫਸ ਕੇ ਰਹਿ ਜਾਂਦੇ ਹਨ ਉਹ ਜੀਵਨ ਮੁਕਤੀ ਪ੍ਰਾਪਤ ਨਹੀਂ ਕਰਦੇ। ਰਿੱਧੀਆਂ ਸਿੱਧੀਆਂ ਨੂੰ ਗੁਰਬਾਣੀ ਵਿੱਚ ਮਾਇਆ ਕਿਹਾ ਗਿਆ ਹੈ। ਰਿੱਧੀਆਂ ਸਿੱਧੀਆਂ ਨੂੰ ਵਰਤਣ ਵਾਲਿਆਂ ਨੂੰ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸ਼ਰੀਕ ਬਣਨ ਦਾ ਦਰਗਾਹੀ ਮੁਜਰਮ ਕਿਹਾ ਜਾਂਦਾ ਹੈ। ਉਹ ਭਗਤ ਜਿਨ੍ਹਾਂ ਨੂੰ ਅਸਲ ਇਲਾਹੀ ਬ੍ਰਹਮ ਬੈਰਾਗ ਹੁੰਦਾ ਹੈ, ਅਸਲ ਬ੍ਰਹਮ ਪਿਆਰ ਅਕਾਲ ਪੁਰਖ ਨਾਲ ਹੁੰਦਾ ਹੈ, ਜੋ ਪਰਮਾਤਮਾ ਦੇ ਪੂਰਨ ਪ੍ਰੇਮ ਦੀਆਂ ਹੱਦਾਂ ਪਾਰ ਕਰ ਜਾਂਦੇ ਹਨ ਉਹ ਇਹਨਾਂ ਅਲੌਕਿਕ ਸ਼ਕਤੀਆਂ ਵਲ ਨਾ ਵੇਖਦੇ ਹੋਏ ਇਨ੍ਹਾਂ ਤੋਂ ਕਿਤੇ ਪਰ੍ਹੇ ਚਲੇ ਜਾਂਦੇ ਹਨ। ਉਹ ਪਰਮ ਪਿਆਰੇ ਭਗਤ ਆਪਣੀ ਬੰਦਗੀ ਪੂਰੀ ਕਰਦੇ ਹਨ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਸਦਾ ਸੁਹਾਗਣ ਦੇ ਤੌਰ ’ਤੇ ਸਵੀਕਾਰ ਕੀਤੇ ਜਾਂਦੇ ਹਨ। ਇਸ ਲਈ ਇਥੇ ਇਹਨਾਂ ਅਲੌਕਿਕ ਸ਼ਕਤੀਆਂ ਦੀ ਵਰਤੋਂ ਦੀ ਪੂਰਨ ਬੰਦਗੀ ਵਿੱਚ ਕੋਈ ਜਗ੍ਹਾ ਨਹੀਂ ਹੈ। ਜਦ ਐਸੇ ਭਗਤ ਸਦਾ ਸੁਹਾਗਣ ਬਣ ਜਾਂਦੇ ਹਨ ਤਾਂ ਇਹ ਰਿੱਧੀਆਂ ਸਿੱਧੀਆਂ ਦੀਆਂ ਅਲੋਕਿਕ ਸ਼ਕਤੀਆਂ ਉਨ੍ਹਾਂ ਦੀ ਸੇਵਾ ਕਰਦੀਆਂ ਹਨ। ਰਿੱਧੀਆਂ ਸਿੱਧੀਆਂ ਐਸੇ ਪੂਰਨ ਸੰਤਾਂ ਦੇ, ਪੂਰਨ ਬ੍ਰਹਮ ਗਿਆਨੀਆਂ, ਸਤਿਗੁਰੂਆਂ ਦੇ ਚਰਨਾਂ ਵਿੱਚ ਵਾਸ ਕਰਦੀਆਂ ਹਨ ਅਤੇ ਜਦ ਉਹ ਕੋਈ ਬਚਨ ਕਰਦੇ ਹਨ ਤਾਂ ਇਹ ਸ਼ਕਤੀਆਂ ਉਨ੍ਹਾਂ ਦੇ ਬਚਨ ਪੂਰੇ ਕਰਨ ਦੀ ਸੇਵਾ ਕਰਦੀਆਂ ਹਨ।

ਜੋ ਵੀ ਰਚਨਾ ਇਸ ਸਾਰੇ ਬ੍ਰਹਿਮੰਡ ਵਿੱਚ ਹੋਂਦ ਵਿੱਚ ਆਈ ਹੈ ਉਹ ਸਿਰਜਨਹਾਰੇ ਦੁਆਰਾ ਸਿਰਜੀ ਗਈ ਹੈ ਜਿਹੜੀ ਵੀ ਰਚਨਾ ਦੀ ਇਸ ਬ੍ਰਹਿਮੰਡ ਵਿੱਚ ਹੋਂਦ ਹੈ ਉਹ ਰਚਨਹਾਰੇ ਦੀਆਂ ਬੇਅੰਤ ਅਨੰਤ ਅਲੌਕਿਕ ਸ਼ਕਤੀਆਂ ਕਾਰਨ ਹੈ। ਹਰ ਚੀਜ਼ ਜੋ ਸਿਰਜਨਾ ਦਾ ਹਿੱਸਾ ਹੈ, ਆਪਣੀ ਹੋਂਦ ਲਈ ਅਤੇ ਜੀਵਨ ਲਈ ਸ਼ਕਤੀ, ਇਹਨਾਂ ਅਲੌਕਿਕ ਸ਼ਕਤੀਆਂ ਦੇ ਸੋਮੇ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਕੋਲੋਂ ਪ੍ਰਾਪਤ ਕਰਦੀ ਹੈ। ਇਸ ਲਈ ਸਿਰਜਨਹਾਰੇ ਦੇ ਇਸ ਬੇਅੰਤ ਅਤੇ ਪਰਮ ਸੁੰਦਰ ਸੁਭਾਅ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ ਜਿਸਦਾ ਭਾਵ ਹੈ ਅੰਤੁ ਨ ਪਾਰਾਵਾਰ ਹਰ ਚੀਜ਼ ਜੋ ਸਥੂਲ ਰੂਪ ਵਿੱਚ ਇਸ ਸੰਸਾਰ ਵਿੱਚ ਮੌਜੂਦ ਹੈ ਅਤੇ ਉਸਦੀ ਹੋਂਦ, ਉਸਦੇ ਗੁਣ, ਉਸਦੀ ਕੰਮ ਕਰਨ ਦੀ ਸਮਰਥਾ, ਉਸਦੀ ਹਰ ਯੋਗਤਾ, ਉਸਦੇ ਸਕਾਰਾਤਮਕ ਗੁਣ ਅਤੇ ਹੋਰ ਸਾਰੇ ਗੁਣਾਂ ਤੋਂ ਰਚਨਹਾਰੇ ਦੀ ਬੇਅੰਤਤਾ ਦੀ ਪਹਿਚਾਣ ਹੁੰਦੀ ਹੈ। ਸਿਰਜਨਹਾਰੇ ਦੀ ਹੋਂਦ ਦੀ ਵਿਆਖਿਆ ਇਸਦੇ ਬੇਅੰਤ ਅਤੇ ਵਿਲੱਖਣ ਰੂਪਾਂ ਅਤੇ ਅਨੰਤ ਬੇਅੰਤ ਅਲੌਕਿਕ ਸ਼ਕਤੀਆਂ ਦਾ ਜਿਸ ਤਰ੍ਹਾਂ ਮੂਲ-ਮੰਤਰ ਵਿੱਚ ਵਖਿਆਨ ਕੀਤਾ ਗਿਆ ਹੈ, ਦੇ ਅਨੁਸਾਰ ਹੈ। ਅਕਾਲ ਪੁਰਖ ਦੇ ਅਨੰਤ ਸੁਭਾਅ ਦੀ ਬੇਅੰਤਤਾ ਦੇ ਬਾਰੇ ਅੰਦਾਜ਼ਾ ਕਰਨਾ ਅਸੰਭਵ ਹੈ, ਪਰ ਅਸੀਂ ਅੰਤ ਨਾ ਪਾਰਾਵਾਰ ਦੀ ਝਲਕ ਅਗਲੇ ਸ਼ਬਦਾਂ ਵਿੱਚ ਦੇਖ ਸਕਦੇ ਹਾਂ।

ਸਾਡੀ ਪਦਾਰਥਕ ਦੇਹੀ ਪੰਜ ਤੱਤਾਂ ਤੋਂ ਬਣੀ ਹੈ। ਇਹ ਤੱਤ ਹਨ-ਹਵਾ, ਪਾਣੀ, ਧਰਤੀ, ਅੱਗ ਅਤੇ ਅਸਮਾਨ। ਇਹਨਾਂ ਪੰਜ ਤੱਤਾਂ ਦਾ ਸਿਰਜਨਹਾਰਾ ਕੌਣ ਹੈ ? ਕੀ ਇਹਨਾਂ ਪੰਜ ਤੱਤਾਂ ਦੀ ਸਿਰਜਨਾ ਪਿੱਛੇ ਕੋਈ ਅਲੌਕਿਕ ਸ਼ਕਤੀ ਹੈ ? ਯਕੀਨਨ ਇਹਨਾਂ ਪੰਜ ਤੱਤਾਂ ਦੀ ਸਿਰਜਨਾ ਦੇ ਪਿੱਛੇ ਕੋਈ ਮਹਾਨ ਅਲੌਕਿਕ ਸ਼ਕਤੀ ਹੀ ਹੈ। ਜੇਕਰ ਇਹ ਪੰਜ ਤੱਤ ਅਲੌਕਿਕ ਸ਼ਕਤੀ ਦੁਆਰਾ ਸਿਰਜੇ ਗਏ ਹਨ ਤਾਂ ਸਰੀਰ ਦਾ ਸਿਰਜਨਹਾਰਾ ਕੌਣ ਹੈ ? ਯਕੀਨਨ ਇਹ ਅਲੌਕਿਕ ਸ਼ਕਤੀ ਹੀ ਦੇਹੀ ਦੀ ਸਿਰਜਨਹਾਰ ਵੀ ਹੈ। ਆਉ ਇਸ ਉੱਪਰ ਹੋਰ ਅੱਗੇ ਵਿਚਾਰ ਕਰੀਏ ਅਤੇ ਡੂੰਘੀ ਝਾਤੀ ਮਾਰੀਏ। ਸਰੀਰ ਇਹਨਾਂ ਪੰਜ ਤੱਤਾਂ ਦੇ ਸੁਮੇਲ ਤੋਂ ਸਿਰਜਿਆ ਗਿਆ ਹੈ ਪਰ ਇਹਨਾਂ ਪੰਜ ਤੱਤਾਂ ਨੂੰ ਆਪਣੇ ਆਪ ਇਕੱਠਾ ਕਰਨ ਦਾ ਯਤਨ ਕਰੋ। ਕੀ ਤੁਸੀਂ ਇਹਨਾਂ ਨੂੰ ਇਕੱਠੇ ਕਰ ਸਕਦੇ ਹੋ ? ਅੱਗ ਹਰ ਚੀਜ਼ ਨੂੰ ਸਾੜ ਦਿੰਦੀ ਹੈ। ਇਸ ਲਈ ਅੱਗ ਦਾ ਕਿਸੇ ਚੀਜ਼ ਨਾਲ ਮੇਲ ਨਹੀਂ ਹੈ। ਪਾਣੀ ਅੱਗ ਨੂੰ ਬੁਝਾਉਂਦਾ ਹੈ, ਇਸ ਲਈ ਪਾਣੀ ਅਤੇ ਅੱਗ ਦਾ ਮੇਲ ਨਹੀਂ ਹੋ ਸਕਦਾ ਹੈ। ਪਾਣੀ ਮਿੱਟੀ ਨੂੰ ਖੋਰ ਦਿੰਦਾ ਹੈ, ਇਸ ਲਈ ਮਿੱਟੀ ਅਤੇ ਪਾਣੀ ਦਾ ਮੇਲ ਨਹੀਂ ਹੈ। ਹਵਾ ਨਾਲ ਅੱਗ ਮੱਚਦੀ ਹੈ, ਇਸ ਲਈ ਅੱਗ ਦਾ ਅਤੇ ਹਵਾ ਦਾ ਮੇਲ ਨਹੀਂ ਹੈ। ਹਵਾ ਹਰ ਚੀਜ਼ ਨੂੰ ਉਡਾ ਦਿੰਦੀ ਹੈ, ਅਸਮਾਨ ਤੁਹਾਡੀ ਪਹੁੰਚ ਵਿੱਚ ਨਹੀਂ ਹੈ। ਦੂਸਰੇ ਸ਼ਬਦਾਂ ਵਿੱਚ ਕੀ ਸਥੂਲ ਤੌਰ ’ਤੇ ਇਹਨਾਂ ਪੰਜ ਤੱਤਾਂ ਨੂੰ ਮਨੁੱਖਾ ਜੀਵ ਦੁਆਰਾ ਇਕੱਠਾ ਕਰਨਾ ਸੰਭਵ ਹੈ ? ਉੱਤਰ ਸਪਸ਼ਟ ਹੈ, ਐਸਾ ਮੁਮਕਿਨ ਨਹੀਂ। ਇਹ ਤੱਤ ਸਥੂਲ ਤੌਰ ’ਤੇ ਇੱਕ ਦੂਜੇ ਦੇ ਆਮ ਹਾਲਤਾਂ ਵਿੱਚ ਪੂਰਕ ਨਹੀਂ ਹਨ। ਇਹ ਪੰਜ ਤੱਤ ਸਥੂਲ ਰੂਪ ਵਿੱਚ ਇਕ ਦੂਜੇ ਦੇ ਅਨੁਰੂਪ ਨਹੀਂ ਹਨ। ਪਰ ਇਹਨਾਂ ਦੇ ਇੱਕ ਦੂਸਰੇ ਦੇ ਅਨੁਰੂਪ ਹੋਣ ਤੋਂ ਬਿਨਾਂ ਵੀ ਇਹ ਪੰਜ ਤੱਤ ਸਾਡੇ ਸਰੀਰ ਦੇ ਰੂਪ ਵਿੱਚ ਇਕੱਠੇ ਕੀਤੇ ਗਏ ਹਨ। ਕਿਹੜੀ ਸ਼ਕਤੀ ਇਨ੍ਹਾਂ ਨੂੰ ਇਕੱਠੇ ਕਰੀ ਰੱਖਦੀ ਹੈ ? ਉੱਤਰ ਹੈ ਅਲੌਕਿਕ ਸ਼ਕਤੀ। ਅਲੌਕਿਕ ਸ਼ਕਤੀ ਕੀ ਹੈ ? ਪਰਮ ਜੋਤ ਆਤਮਾ, ਜੀਵ ਤੱਤ, ਸਤਿ ਤੱਤ। ਇਹ ਇਲਾਹੀ ਜੋਤ ਇਨ੍ਹਾਂ ਪੰਜ ਅਮਿਲਣਸਾਰ ਤੱਤਾਂ ਨੂੰ ਇਕੱਠਿਆਂ ਕਰੀ ਰੱਖਦੀ ਹੈ। ਇਹ ਇਲਾਹੀ ਸ਼ਕਤੀ ਹੀ ਸਾਡੀ ਦੇਹੀ ਵਿੱਚ ਸਵਾਸ ਬਣ ਕੇ ਸਾਡੀ ਦੇਹੀ ਨੂੰ ਜੀਵਨ ਦੇ ਰਹੀ ਹੈ। ਇਹ ਜੋਤ ਆਪ ਪਰਮਾਤਮਾ ਦੀ ਜੋਤ ਹੈ, ਪਰਮਾਤਮਾ ਦਾ ਹੀ ਹਿੱਸਾ ਹੈ। ਇਸ ਇਲਾਹੀ ਜੋਤ ਦੇ ਹੁਕਮ ਵਿੱਚ ਇਹ ਪੰਜ ਤੱਤ ਇਕੱਠੇ ਰਹਿੰਦੇ ਹਨ ਅਤੇ ਮਨੁੱਖਾ ਦੇਹੀ ਦਾ ਨਿਰਮਾਣ ਹੁੰਦਾ ਹੈ।

ਆਤਮਾ ਅਤੇ ਪਰਮ ਆਤਮਾ ਵਿੱਚ ਕੋਈ ਅੰਤਰ ਨਹੀਂ ਹੈ। ਰੂਹ, ਜੋਤ ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਜਾਂਦੀ ਹੈ ਤ੍ਰੈ ਗੁਣ ਤੇ ਪਰ੍ਹੇ ਉਹ ਪਰਮ ਆਤਮਾ ਬਣ ਜਾਂਦੀ ਹੈ। ਇਹ ਸਰੀਰ ਕੇਵਲ ਇਸ ਪਰਮ ਆਤਮਾ ਦੇ ਰਹਿਣ ਅਤੇ ਕੁਝ ਸਮਾਂ ਬਿਤਾਉਣ ਦਾ ਇੱਕ ਘਰ ਹੈ। ਜਿਸ ਤਰ੍ਹਾਂ ਅਸੀਂ ਘਰ ਜਾਂ ਕਾਰ ਖ਼ਰੀਦਦੇ ਹਾਂ ਅਤੇ ਤਦ ਇਸਦੀ ਕੁਝ ਸਾਲ ਵਰਤੋਂ ਤੋਂ ਬਾਅਦ ਅਸੀਂ ਪੁਰਾਣਾ ਘਰ ਵੇਚ ਦਿੰਦੇ ਹਾਂ ਅਤੇ ਨਵਾਂ ਘਰ ਖ਼ਰੀਦ ਲੈਂਦੇ ਹਾਂ ਜਾਂ ਪੁਰਾਣੀ ਕਾਰ ਵੇਚ ਕੇ ਨਵੀਂ ਕਾਰ ਖ਼ਰੀਦ ਲੈਂਦੇ ਹਾਂ। ਠੀਕ ਇਸੇ ਤਰੀਕੇ ਨਾਲ ਪਰਮ ਆਤਮਾ ਸਰੀਰ ਵਿੱਚ ਇੱਕ ਜੀਵਨ ਦਾ ਸਮਾਂ ਰਹਿੰਦੀ ਹੈ ਅਤੇ ਸਮਾਂ ਪੂਰਾ ਹੋਣ ’ਤੇ ਇਸਨੂੰ ਛੱਡ ਦਿੰਦੀ ਹੈ ਅਤੇ ਫਿਰ ਨਵੇਂ ਘਰ ਨਵੇਂ ਸਰੀਰ ਵਿੱਚ ਅਗਲਾ ਜੀਵਨ ਜਿਊਣ ਲਈ ਚਲੀ ਜਾਂਦੀ ਹੈ। ਇਹ ਚੱਕਰ ਚਲਦਾ ਰਹਿੰਦਾ ਹੈ ਜਦ ਤੱਕ ਇਹ ਪਰਮ ਆਤਮਾ ਆਪਣੇ ਆਪ ਨੂੰ ਪਛਾਣ ਨਹੀਂ ਲੈਂਦੀ ਹੈ ਅਤੇ ਆਪਣੇ ਆਪ ਨੂੰ ਮਾਇਆ ਦੇ ਇਸ ਖੇਲ ਤੋਂ ਵੱਖ ਕਰ ਲੈਂਦੀ ਹੈ। ਜਦ ਇਹ ਮਾਇਆ ਤੋਂ ਆਪਣੇ ਆਪ ਨੂੰ ਵੱਖ ਕਰ ਲੈਂਦੀ ਹੈ ਅਤੇ ਇਸਦਾ ਅਨਾਦਿ ਤੱਤ ਘਰ, ਨਿਰਗੁਣ ਸਰੂਪ ਲੱਭ ਲੈਂਦੀ ਹੈ ਜਿਸ ਵਿੱਚ ਇਹ ਇਸ ਤਰ੍ਹਾਂ ਸਮਾ ਜਾਂਦੀ ਹੈ ਜਿਵੇਂ ਕਿ ਸਮੁੰਦਰ ਤੋਂ ਵਿਛੜੀ ਇੱਕ ਬੂੰਦ ਵਾਪਸ ਸਮੁੰਦਰ ਵਿੱਚ ਚਲੀ ਜਾਂਦੀ ਹੈ ਅਤੇ ਆਪਣੀ ਹੋਂਦ ਨੂੰ ਮਿਟਾ ਕੇ ਸਮੁੰਦਰ ਵਿੱਚ ਸਮਾ ਜਾਂਦੀ ਹੈ।

ਇਹਨਾਂ ਪੰਜ ਨਾ ਮਿਲਣ ਯੋਗ ਤੱਤਾਂ ਨੂੰ ਸਰੀਰ ਦੇ ਰੂਪ ਵਿੱਚ ਇਕੱਠਿਆਂ ਕਰਨਾ ਇੱਕ ਬਹੁਤ ਹੀ ਹੈਰਾਨੀਜਨਕ ਅਤੇ ਅਜਬ ਹੈ, ਇਹ ਕੁਦਰਤ ਦਾ ਕ੍ਰਿਸ਼ਮਾ ਹੈ। ਇਹ ਇੱਕ ਜਾਦੂ ਹੈ ਅਤੇ ਇਹ ਜਾਦੂ ਹੁਕਮ ਕਾਰਨ ਵਾਪਰਦਾ ਏ, ਅਕਾਲ ਪੁਰਖ ਦੀ ਇੱਛਾ ਕਾਰਨ ਵਾਪਰਦਾ ਹੈ, ਇਥੇ ਕੋਈ ਹੋਰ ਬਰਾਬਰ ਤਾਕਤ ਨਹੀਂ ਹੈ ਜੋ ਇਹ ਜਾਦੂ ਕਰ ਸਕਦੀ ਹੋਵੇ। ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਹਰ ਰਚਨਾ ਨੂੰ ਇਸ ਪੱਖ ਤੋਂ ਵੇਖਣਾ ਸ਼ੁਰੂ ਕਰੋ ਤੁਸੀਂ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ, ਮਾਨਸਰੋਵਰ, ਨਿਰਗੁਣ ਸਰੂਪ, ਸਰਬ ਕਲਾ ਭਰਪੂਰ ਦੇ ਅਨੰਤ ਭਾਗ ਵਿੱਚ ਇੱਕ ਡੂੰਘੀ ਡੁਬਕੀ ਲਗਾ ਲਵੋਗੇ।

ਰਚਨਹਾਰੇ ਦੀ ਬੇਅੰਤਤਾ ਦਾ ਅਸਚਰਜ ਜਨਕ ਇੱਕ ਹੋਰ ਉਦਾਹਰਣ ਹੈ ਕਿ ਅੱਗ ਲੱਕੜ ਵਿੱਚ ਕਿਵੇਂ ਸਮਾਈ ਹੁੰਦੀ ਹੈ। ਲੱਕੜ ਦੇ ਬਲਨ ਨਾਲ ਅੱਗ ਪੈਦਾ ਹੁੰਦੀ ਹੈ। ਇਸ ਲਈ ਅੱਗ ਲੱਕੜ ਦੇ ਅੰਦਰ ਸਮਾਈ ਹੋਈ ਹੈ, ਪਰ ਕਿਵੇਂ ? ਕੇਵਲ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੀ ਅਲੌਕਿਕ ਸ਼ਕਤੀ ਅੱਗ ਨੂੰ ਲੱਕੜ ਵਿੱਚ ਸਮਾ ਕੇ ਰੱਖ ਰਹੀ ਹੈ। ਇਕ ਹੋਰ ਹੈਰਾਨੀਜਨਕ ਅਤੇ ਅਜਬ ਸਿਰਜਨਾ ਦਾ ਹਿੱਸਾ ਹੈ, ਵੱਖ-ਵੱਖ ਗ੍ਰਹਿ, ਨਖਤ੍ਰ ਅਤੇ ਤਾਰਿਆਂ ਦੀ ਸਾਰੀ ਪ੍ਰਣਾਲੀ। ਜ਼ਰਾ ਅੰਦਾਜ਼ਾ ਲਗਾਉ ਕਿਹੜੀ ਸ਼ਕਤੀ ਇਹਨਾਂ ਨੂੰ ਇਹਨਾਂ ਦੀਆਂ ਨਿਸਚਿਤ ਥਾਵਾਂ ’ਤੇ ਰੱਖ ਰਹੀ ਹੈ। ਉਹ ਕਿਹੜੀ ਸ਼ਕਤੀ ਹੈ ਜਿਹੜੀ ਇਹਨਾਂ ਨੂੰ ਆਪਸ ਵਿੱਚ ਬਿਨਾਂ ਟਕਰਾਉਣ ਤੋਂ ਰੱਖ ਰਹੀ ਹੈ। ਉਹ ਕਿਹੜੀ ਸ਼ਕਤੀ ਹੈ ਜਿਹੜੀ ਧਰਤੀ ਨੂੰ ਆਪਣੇ ਧੁਰੇ ਦੁਆਲੇ ਅਤੇ ਸੂਰਜ ਦੇ ਦੁਆਲੇ ਪਰਿਕਰਮਾ ਕਰਾ ਰਹੀ ਹੈ? ਉਹ ਕਿਹੜੀ ਸ਼ਕਤੀ ਹੈ ਜਿਹੜੀ ਚੰਦਰਮਾ ਨੂੰ ਧਰਤੀ ਦੁਆਲੇ ਪਰਿਕਰਮਾ ਕਰਵਾ ਰਹੀ ਹੈ? ਉਹ ਕਿਹੜੀ ਸ਼ਕਤੀ ਹੈ ਜਿਹੜੀ ਮੌਸਮਾਂ ਦੀਆਂ ਤਬਦੀਲੀਆਂ ਲਿਆਉਂਦੀ ਹੈ? ਹਾਂ ਸਾਇੰਸ ਕਹਿੰਦੀ ਹੈ ਇਹ ਗੁਰੂਤਾ ਸ਼ਕਤੀਆਂ ਕਰਕੇ ਹੈ? ਪਰੰਤੂ ਗੁਰੂਤਾ ਸ਼ਕਤੀਆਂ ਪਿੱਛੇ ਕਿਹੜੀ ਸ਼ਕਤੀ ਹੈ? ਕਿਹੜੀ ਸ਼ਕਤੀ ਸਾਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ। ਗੁਰਮਤਿ ਵਿੱਚ ਇਹਨਾਂ ਸਾਰਿਆਂ ਹੈਰਾਨੀਜਨਕ ਅਤੇ ਕੁਦਰਤ ਦੇ ਅਜਬ ਕੰਮਾਂ ਪਿੱਛੇ ਇੱਕ ਹੀ ਜਵਾਬ ਹੈ ਅਤੇ ਉਹ ਹੈ ਇੱਕ ਅਤੇ ਕੇਵਲ ਇੱਕ ਪਰਮ ਅਲੌਕਿਕ ਸ਼ਕਤੀ, ਕੇਵਲ ਇੱਕ ਸਿਰਜਨਹਾਰਾ, ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ੴ ਸਤਿਨਾਮ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਜਪੁਜੀ ਬਾਣੀ ਦੇ ਪਹਿਲੇ ਹੀ ਸਲੋਕ ਵਿੱਚ ਬੇਅੰਤ ਦਿਆਲਤਾ ਨਾਲ ਵਖਿਆਨ ਕੀਤਾ ਗਿਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਸਤਰ ਹੀ ਮੂਲ-ਮੰਤਰ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਗਾਜ਼ ਹੀ ਧੰਨ ਧੰਨ ਸਤਿਗੁਰ ਨਾਨਕ ਪਾਤਿਸ਼ਾਹ ਜੀ ਨੇ ਮੂਲ-ਮੰਤਰ ਨਾਲ ਕੀਤਾ ਹੈ।

ਮੁੱਕਦੀ ਗੱਲ ਇਹ ਹੈ ਕਿ ਹਰ ਚੀਜ਼ ਸਿਰਜਨਹਾਰੇ ਦੀ ਸਿਰਜਨਾ ਹੈ ਅਤੇ ਹੋਰ ਕੁਝ ਵੀ ਨਹੀਂ ਹੈ। ਜਦ ਅਸੀਂ ਹਰ ਰਚਨਾ ਉੱਪਰ ਝਾਤੀ ਮਾਰਦੇ ਹਾਂ ਜਿਸ ਤਰ੍ਹਾਂ ਅਸੀਂ ਹੁਣੇ ਉਹਨਾਂ ਵਿੱਚੋਂ ਕੁਝ ਨੂੰ ਬ੍ਰਹਮ ਅੱਖ ਨਾਲ ਗੁਰਬਾਣੀ ਦੇ ਬ੍ਰਹਮ ਗਿਆਨ ਦੇ ਚਾਨਣ ਵਿੱਚ ਵੇਖਿਆ ਹੈ ਤਦ ਅਸੀਂ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੀਆਂ ਬੇਅੰਤ ਅਲੌਕਿਕ ਸ਼ਕਤੀਆਂ ਦੀ ਇੱਕ ਝਲਕ ਦੇਖ ਸਕਦੇ ਹਾਂ ਅਤੇ ਕਿਵੇਂ ਅਸਚਰਜ ਜਨਕ ਵਿਉਂਤ ਨਾਲ ਉਸਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਅਤੇ ਕਿਵੇਂ ਅਸਚਰਜ ਜਨਕ ਢੰਗ ਨਾਲ ਆਪਣੀਆਂ ਅਲੌਕਿਕ ਸ਼ਕਤੀਆਂ ਦੁਆਰਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਰੀ ਰਚਨਾ ਨੂੰ ਚਲਾ ਰਿਹਾ ਹੈ।

ਜੇਕਰ ਅਸੀਂ ਹਰ ਰਚਨਾ ਨੂੰ ਬ੍ਰਹਮ ਦ੍ਰਿਸ਼ਟ ਨਾਲ ਵੇਖਦੇ ਹਾਂ ਤਦ ਸਾਨੂੰ ਪਤਾ ਲੱਗਦਾ ਹੈ ਕਿ ਹਰ ਰਚਨਾ “ਕੁਦਰਤ ਦਾ ਕ੍ਰਿਸ਼ਮਾ” ਹੈ ਇੱਕ ਬ੍ਰਹਮ ਜਾਦੂ ਹੈ। ਇਥੇ ਅਣਗਿਣਤ ਕ੍ਰਿਸ਼ਮੇ ਹਨ ਜਿਹੜੇ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੇ ਅਨੰਤ ਸੁਭਾਅ ਦਾ ਵਖਿਆਨ ਕਰਦੇ ਹਨ। ਇਸਦਾ ਭਾਵ ਹੈ ਕਿ ਹਰ ਰਚਨਾ ਪਿਛੇ ਹੈਰਾਨੀਜਨਕ ਕਥਾ ਛੁਪੀ ਹੋਈ ਹੈ ਅਤੇ ਇਥੇ ਬੇਅੰਤ ਹੀ ਤਰ੍ਹਾਂ ਦੀ ਰਚਨਾ ਅਤੇ ਬੇਅੰਤ ਹੀ ਕ੍ਰਿਸ਼ਮੇ ਹਨ ਜਿਹੜੇ ਆਮ ਮਨੁੱਖਾ ਜੀਵ ਦੇ ਦਿਮਾਗ਼ ਦੀ ਸੋਚ ਤੋਂ ਪਰ੍ਹੇ ਹਨ। ਕੇਵਲ ਇੱਕ ਪੂਰਨ ਸੰਤ ਸਤਿਗੁਰੂ ਸਮਝ ਸਕਦਾ ਹੈ ਅਤੇ ਰਚਨਹਾਰੇ ਦੇ ਇਸ ਅਨੰਤ ਸੁਭਾਅ ਨੂੰ ਜਾਣ ਸਕਦਾ ਹੈ।

ਕਈ ਹੋ ਚੁਕੇ ਹਨ ਅਤੇ ਲੱਖਾਂ ਕਰੋੜਾਂ ਹੀ ਮਨੁੱਖਾ ਜੀਵ ਹਨ ਜੋ ਸਰਵ-ਸ਼ਕਤੀਮਾਨ ਦੀ ਉਸਦੀ ਕ੍ਰਿਸ਼ਮਾ-ਮਈ ਰਚਨਾ ਅਤੇ ਅਲੌਕਿਕ ਸ਼ਕਤੀਆਂ ਦੀ ਸਿਫ਼ਤ ਸਲਾਹ ਵਿੱਚ ਰੁੱਝੇ ਹੋਏ ਹਨ। ਪਰ ਕੋਈ ਵੀ ਅਕਾਲ ਪੁਰਖ ਦੀਆਂ ਪੂਰਨ ਕਲਾਵਾਂ ਨੂੰ, ਸ਼ਕਤੀਆਂ ਨੂੰ ਜਾਨਣ ਸਮਝਣ ਦੇ ਯੋਗ ਨਹੀਂ ਹੋ ਸਕਿਆ ਹੈ। ਉਹ ਅਨੰਤ ਹੈ ਅਤੇ ਅਸੀਂ ਕੇਵਲ ਉਸਦੇ ਮਾਨਸਰੋਵਰ ਦੀ ਡੂੰਘਾਈ ਦੀ ਝਲਕ ਮਾਤਰ ਪਾ ਸਕਦੇ ਹਾਂ। ਮਾਨਸਰੋਵਰ ਹੀ ਇਸ ਸਾਰੀ ਸ੍ਰਿਸ਼ਟੀ ਵਿੱਚ ਛੁਪੀਆਂ ਅਲੌਕਿਕ ਸ਼ਕਤੀਆਂ ਦਾ ਸੋਮਾ ਹੈ।

ਅਸਟਪਦੀ

ਕਈ ਕੋਟਿ ਹੋਏ ਪੂਜਾਰੀ

ਕਈ ਕੋਟਿ ਆਚਾਰ ਬਿਉਹਾਰੀ

ਕਈ ਕੋਟਿ ਭਏ ਤੀਰਥ ਵਾਸੀ

ਕਈ ਕੋਟਿ ਬਨ ਭ੍ਰਮਹਿ ਉਦਾਸੀ

ਕਈ ਕੋਟਿ ਬੇਦ ਕੇ ਸ੍ਰੋਤੇ

ਕਈ ਕੋਟਿ ਤਪੀਸੁਰ ਹੋਤੇ

ਕਈ ਕੋਟਿ ਆਤਮ ਧਿਆਨੁ ਧਾਰਹਿ

ਕਈ ਕੋਟਿ ਕਬਿ ਕਾਬਿ ਬੀਚਾਰਹਿ

ਕਈ ਕੋਟਿ ਨਵਤਨ ਨਾਮ ਧਿਆਵਹਿ

ਨਾਨਕ ਕਰਤੇ ਕਾ ਅੰਤੁ ਨ ਪਾਵਹਿ

ਗੁਰੂ ਸਾਹਿਬ ਸ੍ਰੀ ਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਵੱਖ-ਵੱਖ ਤਰ੍ਹਾਂ ਦੀ ਲੋਕਾਈ ਜੋ ਅਕਾਲ ਪੁਰਖ ਦੀ ਪੂਜਾ ਵਿੱਚ ਰੁੱਝੀ ਹੋਈ ਹੈ, ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ ਰਹੇ ਹਨ। ਸਤਿਗੁਰੂ ਜੀ ਨੇ ਵਖਿਆਨ ਕੀਤਾ ਹੈ ਕਿ ਜੋ ਇਹ ਲੋਕ ਵੱਖ-ਵੱਖ ਤਰੀਕਿਆਂ ਨਾਲ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਅਲੌਕਿਕ ਸ਼ਕਤੀਆਂ ਦੀ ਇਕ ਝਲਕ ਮਾਤਰ ਪਾਉਣ ਦਾ ਯਤਨ ਕਰ ਰਹੇ ਹਨ, ਪਰ ਕੋਈ ਵੀ ਉਸਨੂੰ ਲੱਭਣ, ਪਾਉਣ ਜਾਂ ਉਸਦਾ ਪੂਰਨ ਭੇਦ ਪਾਉਣ ਦੇ ਪੂਰੀ ਤਰ੍ਹਾਂ ਯੋਗ ਨਹੀਂ ਹੋਇਆ ਹੈ। ਇਸਦਾ ਭਾਵ ਇਹ ਹੈ ਕਿ ਕੋਈ ਵੀ ਉਸਦੀਆਂ ਬੇਅੰਤ ਅਲੌਕਿਕ ਸ਼ਕਤੀਆਂ ਦੀ ਪੂਰਨ ਡੂੰਘਾਈ, ਮਾਨਸਰੋਵਰ ਦੀ ਪੂਰਨ ਥਾਹ ਪਾਉਣ ਦੇ ਯੋਗ ਨਹੀਂ ਹੋਇਆ ਹੈ, ਕਿਉਂਕਿ ਜੋ ਬੇਅੰਤ ਹੈ ਉਸ ਪਰਮ ਸ਼ਕਤੀ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਥਾਹ ਪਾਉਣੀ ਅਸੰਭਵ ਹੈ। ਜਿਸ-ਜਿਸ ਭਗਤ ਨੇ ਮਾਨਸਰੋਵਰ ਦੀ ਥਾਹ ਅਤੇ ਪੂਰਾ ਭੇਦ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਕੇਵਲ ਇਹ ਕਹਿਣ ਦੇ ਯੋਗ ਹੋਇਆ ਹੈ ਇਹ ਹੈ ਕਿ ਉਹ ਅਨੰਤ ਹੈ, ਬੇਅੰਤ ਹੈ ਅਤੇ ਉਹ ਇਸਦੇ ਬਾਰੇ ਇਸ ਤੋਂ ਜ਼ਿਆਦਾ ਕੁਝ ਹੋਰ ਨਹੀਂ ਜਾਣਦੇ। ਜਿਸ-ਜਿਸ ਭਗਤ ਨੇ ਮਾਨਸਰੋਵਰ ਦੀ ਥਾਹ ਅਤੇ ਪੂਰਾ ਭੇਦ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਕੇਵਲ ਇਸੇ ਨਿਸ਼ਕਰਸ਼ ’ਤੇ ਪਹੁੰਚਿਆ ਹੈ ਕਿ ਉਹ ਕੁੱਛ ਨਹੀਂ ਜਾਣ ਪਾਇਆ ਹੈ, ਜਿਸ ਜਿਸ ਨੇ ਜਾਣਿਆ ਹੈ ਉਸ ਉਸ ਨੇ ਇਹੋ ਕਿਹਾ ਹੈ ਕਿ ਉਹ ਨਹੀਂ ਕੁੱਛ ਜਾਣ ਸਕਿਆ ਅਤੇ ਉਸ ਕੋਲ ਕੁੱਛ ਨਹੀਂ ਹੈ, ਉਹ ਕੰਗਾਲ ਹੈ, ਉਹ ਮਹਾਂ ਕੰਗਾਲ ਹੈ। ਇਸਦਾ ਭਾਵ ਹੈ ਕਿ ਮਾਨਸਰੋਵਰ ਦੀ ਇੱਕ ਝਲਕ ਦੇ ਸਾਹਮਣੇ ਇਨ੍ਹਾਂ ਸਾਰਿਆਂ ਭਗਤਾਂ ਦੀ ਬੰਦਗੀ ਅਤੇ ਪਹੁੰਚ ਕੁੱਛ ਨਹੀਂ ਅਨੁਭਵ ਹੋਈ ਹੈ। ਇਨ੍ਹਾਂ ਸਾਰਿਆਂ ਭਗਤਾਂ ਨੂੰ ਇਹ ਹੀ ਅਨੁਭਵ ਹੋਇਆ ਕਿ ਅਕਾਲ ਪੁਰਖ ਦੀ ਬੇਅੰਤਤਾ ਦੇ ਸਨਮੁਖ ਇਨ੍ਹਾਂ ਦੀ ਬੰਦਗੀ ਕੁੱਛ ਨਹੀਂ ਹੈ ਅਤੇ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤਤਾ ਦੇ ਅੱਗੇ ਇਹ ਕੇਵਲ ਕੰਗਾਲ ਹਨ, ਮਹਾਂ ਕੰਗਾਲ ਹਨ।

ਕਰੋੜਾਂ ਹੀ ਭਗਤ ਹਨ ਜਿਨ੍ਹਾਂ ਨੇ ਬੀਤੇ ਵਿੱਚ ਆਪਣੇ ਆਪ ਨੂੰ ਬੰਦਗੀ ਨੂੰ ਸਮਰਪਿਤ ਕੀਤਾ ਹੈ। ਬੰਦਗੀ ਸ਼ਬਦ ਬੰਦਾ ਤੋਂ ਲਿਆ ਗਿਆ ਹੈ। ਸ਼ਬਦ ਬੰਦਾ ਦਾ ਮਤਲਬ ਹੈ ਦਾਸ ਅਤੇ ਸ਼ਬਦ ਬੰਦਗੀ ਦਾ ਮਤਲਬ ਹੈ ਗ਼ੁਲਾਮੀ। ਹੁਣ ਗ਼ੁਲਾਮ ਕੌਣ ਹੈ ? ਸਪਸ਼ਟ ਤੌਰ ’ਤੇ ਇਹ ਉਹ ਹੈ ਜੋ ਆਪਣੇ ਮਾਲਕ ਦੀ ਇੱਛਾ ਅਤੇ ਹੁਕਮ ਅਧੀਨ ਰਹਿੰਦਾ ਹੈ ਅਤੇ ਕਰਮ ਕਰਦਾ ਹੈ। ਇਸੇ ਤਰ੍ਹਾਂ ਬੰਦਾ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਵਿੱਚ ਰਹਿੰਦਾ ਅਤੇ ਕਰਮ ਕਰਦਾ ਹੈ। ਉਹ ਮਨੁੱਖ ਜੋ ਅਕਾਲ ਪੁਰਖ ਦੇ ਹੁਕਮ ਅੰਦਰ ਰਹਿੰਦਾ ਹੈ ਉਹ ਬੰਦਾ ਹੈ। ਉਹ ਵਿਅਕਤੀ ਜਿਸਦੀਆਂ ਪੰਜ ਗਿਆਨ ਇੰਦਰੀਆਂ ਪੂਰਨ ਹੁਕਮ ਦੇ ਅਧੀਨ ਰਹਿੰਦੀਆਂ ਹਨ ਬੰਦਾ ਹੈ। ਉਹ ਵਿਅਕਤੀ ਜਿਸਦੀਆਂ ਪੰਜ ਇੰਦਰੀਆਂ ਦੂਤਾਂ ਦੁਆਰਾ ਨਹੀਂ ਚਲਾਈਆਂ ਜਾਂਦੀਆਂ ਅਤੇ ਸਿੱਧਾ ਪਰਮ ਜੋਤ ਪੂਰਨ ਪ੍ਰਕਾਸ਼ ਅਧੀਨ ਚਲਦੀਆਂ ਹਨ ਬੰਦਾ ਹੈ। ਉਹ ਮਨੁੱਖ ਜੋ ਅਕਾਲ ਪੁਰਖ, ਗੁਰ ਅਤੇ ਗੁਰੂ ਦੀ ਗ਼ੁਲਾਮੀ ਕਰਦਾ ਹੈ ਅਤੇ ਉਸਦੇ ਹੁਕਮ ਦੀ ਪਾਲਣਾ ਕਰਦਾ ਹੈ ਬੰਦਗੀ ਕਰਦਾ ਹੈ। ਇਸ ਤਰ੍ਹਾਂ ਹੁਕਮ ਵਿੱਚ ਰਹਿਣ ਦੇ ਗੁਣ ਕਾਰਨ ਉਹ ਬੰਦਾ ਬਣ ਜਾਂਦਾ ਹੈ, ਅਤੇ ਬੰਦਗੀ ਕਰਦਾ ਹੈ।

ਜਦ ਗੁਰਪ੍ਰਸਾਦਿ ਨਾਲ ਪੂਰਨ ਬੰਦਗੀ ਕੀਤੀ ਜਾਂਦੀ ਹੈ ਅਤੇ ਜਦ ਬੰਦਗੀ ਉਹਨਾਂ ਸਿਖ਼ਰਾਂ ’ਤੇ ਪਹੁੰਚ ਜਾਂਦੀ ਹੈ ਜਿਥੇ ਬੰਦਗੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਵਿੱਚ ਪੂਰਨ ਬੰਦਗੀ ਵਜੋਂ ਪਰਵਾਨ ਕੀਤੀ ਜਾਂਦੀ ਹੈ ਤਦ ਬੰਦਾ ਪਰਮ ਪਦਵੀ ਨੂੰ ਪਹੁੰਚਦਾ ਹੈ ਅਤੇ ਨਿਰਗੁਣ ਸਰੂਪ ਨਾਲ ਅਭੇਦ ਹੋਣ ਮਗਰੋਂ ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ। ਇਸੇ ਤਰ੍ਹਾਂ ਪੂਜਾ ਕਰਨਾ ਬੰਦਗੀ ਹੈ ਅਤੇ ਪੂਜਾਰੀ ਉਹ ਵਿਅਕਤੀ ਹੈ ਜੋ ਪੂਜਾ ਕਰਦਾ ਹੈ। ਪੂਜਾਰੀ ਇੱਕ ਬੰਦਾ ਹੈ ਅਤੇ ਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਹਨ ਕਿ ਐਸੇ ਕਰੋੜਾਂ ਹੀ ਲੋਕ ਹਨ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਜਾਂ ਪੂਜਾ ਕੀਤੀ ਹੈ, ਪਰੰਤੂ ਕੋਈ ਇੱਕ ਵੀ ਅਨੰਤ ਬੇਅੰਤ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿਸਥਾਰ ਨੂੰ ਮਾਪਣ ਜਾਂ ਲੱਭਣ ਦੇ ਯੋਗ ਨਹੀਂ ਹੋ ਸਕਿਆ। ਇਸ ਲਈ ਜਦ ਅਸੀਂ ਬੰਦਗੀ ਕਰਦੇ ਹਾਂ ਅਤੇ ਪੂਰਨ ਬੰਦਗੀ ਦੀ ਅਵਸਥਾ ਵਿੱਚ ਪਹੁੰਚਦੇ ਹਾਂ ਅਤੇ ਤਦ ਜੋ ਵੀ ਅਸੀਂ ਜਾਣਦੇ ਜਾਂ ਸਿੱਖਦੇ ਜਾਂ ਅਨੁਭਵ ਕਰਦੇ ਹਾਂ ਕੇਵਲ ਫਿਰ ਵੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਅਨੰਤ ਬੇਅੰਤ ਅਲੌਕਿਕ ਸ਼ਕਤੀਆਂ ਅਤੇ ਮਾਨਸਰੋਵਰ ਦੀ ਝਲਕ ਮਾਤਰ ਪਾ ਸਕਦੇ ਹਾਂ।

ਗੁਰੂ ਸਾਹਿਬ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਸ੍ਰਿਸ਼ਟੀ ਦੀ ਸਿਰਜਨਾ ਬਾਰੇ ਬ੍ਰਹਮ ਗਿਆਨ ਦੇਣਾ ਜਾਰੀ ਰੱਖ ਰਹੇ ਹਨ। ਉਸਦੀ ਪਰਮ ਸਿਰਜਨਾ ਦੇ ਭਾਗ ਵਜੋਂ ਇਥੇ ਕਰੋੜਾਂ ਹੀ ਲੋਕ ਹਨ ਜੋ ਧਾਰਮਿਕ ਰੀਤੀਆਂ ਅਤੇ ਸੰਸਾਰਿਕ ਕਰਮ ਕਰ ਰਹੇ ਹਨ। ਜੇਕਰ ਅਸੀਂ ਆਲੇ ਦੁਆਲੇ ਦੇਖੀਏ, ਸਾਨੂੰ ਇਹ ਗਿਆਨ ਹੋਵੇਗਾ ਕਿ ਇਥੇ ਬਹੁਤ ਸਾਰੇ ਲੋਕ ਹਨ ਜੋ ਰੋਜ਼ਾਨਾ ਅਧਾਰ ਤੇ ਇਹਨਾਂ ਸਾਰੀਆਂ ਕਿਸਮਾਂ ਦੀਆਂ ਧਾਰਮਿਕ ਗਤੀਵਿਧੀਆਂ ਵਿੱਚ ਰੋਜ਼ਾਨਾ ਅਧਾਰ ’ਤੇ ਲੱਗੇ ਹੋਏ ਹਨ। ਇੱਕ ਚੀਜ਼ ਜੋ ਸਮਝਣੀ ਸਭ ਤੋਂ ਮਹੱਤਵਪੂਰਨ ਹੈ ਕਿ ਇਕ ਰੀਤੀ ਨੂੰ ਕੌਣ ਬਣਾਉਂਦਾ ਹੈ? ਸਾਨੂੰ ਆਪਣੇ ਆਪ ਨੂੰ ਇਹਨਾਂ ਰੀਤੀਆਂ ਵਿੱਚ ਰੁਝਾਉਣ ਦੀ ਕੀ ਜ਼ਰੂਰਤ ਹੈ? ਆਉ ਅਸੀਂ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਧੰਨ ਧੰਨ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰੀਏ ਕਿ ਸਾਨੂੰ ਇਹੋ ਜਿਹੀਆਂ ਕਿਸਮਾਂ ਦੇ ਰੀਤੀ ਰਿਵਾਜਾਂ ਦੀ ਉਲਝਣ ਅਤੇ ਅਰਥ ਨੂੰ ਸਮਝਣ ਲਈ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਕਰਨ। ਜਦ ਵੀ ਅਸੀਂ ਕੋਈ ਚੀਜ਼ ਨਹੀਂ ਸਮਝਦੇ ਜਾਂ ਅਸੀਂ ਖੜ ਗਏ ਅਨੁਭਵ ਕਰਦੇ ਹਾਂ ਜਾਂ ਫਸ ਜਾਂਦੇ ਹਾਂ ਅਤੇ ਹੋਰ ਅੱਗੇ ਨਹੀਂ ਵਧਦੇ ਸਾਨੂੰ ਪਤਾ ਨਹੀਂ ਲੱਗਦਾ ਕਿ ਕੀ ਕਰੀਏ, ਤਦ ਸਭ ਤੋਂ ਵਧੀਆ ਕਰਨ ਯੋਗ ਗੱਲ ਹੁੰਦੀ ਹੈ ਕਿ ਅਰਦਾਸ ਕਰੀਏ। ਪੂਰਨ ਵਿਸ਼ਵਾਸ ਅਤੇ ਯਕੀਨ ਨਾਲ ਸ਼ਰਧਾ ਅਤੇ ਪਿਆਰ ਨਾਲ ਧੰਨ ਧੰਨ ਗੁਰੂ ਸਾਹਿਬ ਜੀ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰੀਏ ਅਤੇ ਸਾਨੂੰ ਯਕੀਨ ਹੈ ਤੁਸੀਂ ਕਿਸੇ ਵੀ ਹਾਲਾਤ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਲੱਭ ਲਓਗੇ।

ਰੀਤੀ ਰਿਵਾਜਾਂ ਦੀ ਪਾਲਣਾ ਅਤੇ ਬਾਹਰੀ ਚਿੰਨ੍ਹਾਂ ਦੀ ਵਰਤੋਂ ਕਿਸੇ ਵੀ ਮਨੁੱਖਾ ਜੀਵਨ ਦੀ ਰੂਹਾਨੀ ਤਰੱਕੀ ’ਤੇ ਗਹਿਰਾ ਪ੍ਰਭਾਵ ਪਾਉਂਦੀ ਹੈ। ਬਹੁਤੇ ਲੋਕ ਬਾਹਰੀ ਰੀਤੀਆਂ ਵਿੱਚ ਉਲਝ ਜਾਂਦੇ ਹਨ ਅਤੇ ਬਾਹਰੀ ਚਿੰਨ੍ਹਾਂ ਦੀ ਵਰਤੋਂ ਵਿਹਾਰ ਉਹਨਾਂ ਨੂੰ ਆਪਣੇ ਆਪ ਵਿੱਚ ਉਲਝਾ ਕੇ ਇਹਨਾਂ ਚੀਜ਼ਾਂ ਵਿੱਚ ਇੰਨਾ ਜਜ਼ਬ ਕਰ ਲੈਂਦੀ ਹੈ ਕਿ ਉਹ ਇਹ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਇਹੀ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਤੱਕ ਪਹੁੰਚਣ ਦਾ ਰਸਤਾ ਹੈ। ਬਾਹਰੀ ਰੀਤੀ ਰਿਵਾਜ ਅਤੇ ਇਹਨਾਂ ਬਾਹਰੀ ਚਿੰਨ੍ਹਾਂ ਅਤੇ ਬਾਹਰੀ ਪਹਿਰਾਵਾ ਉਹਨਾਂ ਲਈ ਸਭ ਤੋਂ ਪਹਿਲੀ ਤਰਜੀਹ ਵਾਲੀ ਗੱਲ ਬਣ ਜਾਂਦੀ ਹੈ। ਇਹ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਅਟੁੱਟ ਭਾਗ ਬਣ ਜਾਂਦਾ ਹੈ। ਕਿਸੇ ਵੀ ਕਿਸਮ ਦੇ ਕਰਮ ਜਿਹੜੇ ਬਾਹਰੀ ਕੰਮ-ਕਾਜਾਂ ਨਾਲ ਜੁੜੇ ਹੋਏ ਹਨ ਭਾਵ ਅਖੌਤੀ ਧਾਰਮਿਕ ਕਾਰਜ ਜਿਹੜੇ ਬਾਹਰੀ ਸੰਸਾਰ ਨਾਲ ਜੁੜੇ ਹੋਏ ਹਨ ਅਸਲ ਸਤਿ ਕਰਮ ਸਤਿ ਦੀ ਕਰਨੀ ਨਹੀਂ ਹਨ। ਅਸਲੀ ਰੂਹਾਨੀ ਤੀਰਥ ਅੰਦਰੂਨੀ ਤੀਰਥ ਹੈ ਆਪਣੇ ਆਪ ਵਿੱਚੋਂ, ਆਪਣੇ ਹਿਰਦੇ ਵਿੱਚ ਅਨਾਦਿ ਸਤਿ ਪਰਮ ਸ਼ਕਤੀ ਦੀ ਖੋਜ ਕਰਨਾ ਹੈ। ਪਰਮਾਤਮਾ ਸਾਡੇ ਹਿਰਦੇ ਦੇ ਅੰਦਰ ਵੱਸਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਠੋ ਉਪਨਿਸ਼ਦ ਵਿੱਚ ਲਿਖਿਆ ਹੈ ਕਿ ਪਰਮਾਤਮਾ ਨੇ ਆਪਣੀ ਸਭ ਤੋਂ ਖ਼ੂਬਸੂਰਤ ਰਚਨਾ ਜਿਹੜੀ ਕਿ ਮਨੁੱਖ ਹੈ, ਬਣਾਉਣ ਤੋਂ ਬਾਅਦ ਉਹ ਅਨਾਦਿ ਦਰਗਾਹੀ ਖ਼ਜ਼ਾਨਿਆਂ ਨੂੰ ਸਭ ਤੋਂ ਸੁਰੱਖਿਅਤ ਥਾਂ ’ਤੇ ਲੁਕਾਉਣਾ ਚਾਹੁੰਦਾ ਸੀ। ਪਰਮਾਤਮਾ ਜਾਣਦਾ ਸੀ ਕਿ ਜੇਕਰ ਅਨਾਦਿ ਖ਼ਜ਼ਾਨੇ ਕਿਸੇ ਹੋਰ ਜਗ੍ਹਾ ’ਤੇ ਰੱਖੇ ਗਏ ਤਦ ਇਹ ਮਨੁੱਖ ਨੂੰ ਇਹਨਾਂ ਦੀ ਖੋਜ ਵਿੱਚ ਅਸਾਨੀ ਹੋਣੀ ਹੈ ਅਤੇ ਦੂਸਰਿਆਂ ਨੂੰ ਦਿਖਾਉਣ ਅਤੇ ਦੱਸਣ ਵਿੱਚ ਅਸਾਨੀ ਹੋਣੀ ਹੈ। ਭਾਵ ਜੇਕਰ ਅਕਾਲ ਪੁਰਖ ਨੇ ਇਨ੍ਹਾਂ ਦਰਗਾਹੀ ਖ਼ਜ਼ਾਨਿਆਂ ਨੂੰ ਕਿਸੇ ਇਕ ਥਾਂ ’ਤੇ ਰਖ ਦਿੱਤਾ ਤਾਂ ਇਕ ਭਗਤ ਨੇ ਇਨ੍ਹਾਂ ਦਰਗਾਹੀ ਖ਼ਜ਼ਾਨਿਆਂ ਨੂੰ ਲੱਭ ਕੇ ਬਾਕੀ ਸਾਰੇ ਭਗਤਾਂ ਨੂੰ ਦੱਸ ਦੇਣਾ ਸੀ ਕਿ ਇਹ ਦਰਗਾਹੀ ਖ਼ਜ਼ਾਨੇ ਕਿੱਥੇ ਰੱਖੇ ਹਨ। ਇਸ ਤਰ੍ਹਾਂ ਬਾਕੀ ਸਾਰੇ ਭਗਤਾਂ ਨੂੰ ਇਹ ਦਰਗਾਹੀ ਖ਼ਜ਼ਾਨੇ ਅਸਾਨੀ ਨਾਲ ਲੱਭ ਜਾਣੇ ਸੀ। ਇਸ ਲਈ ਕਿ ਜੋ-ਜੋ ਭਗਤ ਬੰਦਗੀ ਕਰੇਗਾ ਉਹ ਹੀ ਇਨ੍ਹਾਂ ਦਰਗਾਹੀ ਖ਼ਜ਼ਾਨਿਆਂ ਨੂੰ ਪ੍ਰਾਪਤ ਕਰੇਗਾ, ਅਕਾਲ ਪੁਰਖ ਪਰਮਾਤਮਾ ਨੇ ਸਾਰੇ ਅਨਾਦਿ ਖ਼ਜ਼ਾਨੇ ਮਨੁੱਖ ਦੇ ਅੰਦਰ ਹੀ ਰਖਣ ਦਾ ਫ਼ੈਸਲਾ ਕੀਤਾ। ਅਤੇ ਇਸ ਬ੍ਰਹਮ ਕਾਰਜ ਅਨਾਦਿ ਦਰਗਾਹੀ ਖ਼ਜ਼ਾਨਿਆਂ ਨੂੰ ਮਨੁੱਖੀ ਹਿਰਦੇ ਦੇ ਵਿੱਚ ਲੁਕਾਉਣ ਦੀ ਖ਼ੂਬਸੂਰਤੀ ਵੇਖੋ। ਇਹ ਅਨਾਦਿ ਖ਼ਜ਼ਾਨੇ ਕੇਵਲ ਕੋਈ ਆਪਣੇ ਆਪ ਹੀ ਖੋਜ ਸਕਦਾ ਹੈ। ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਹਰ ਮਨੁੱਖ ਇਹਨਾਂ ਅਨਾਦਿ ਦਰਗਾਹੀ ਖ਼ਜ਼ਾਨਿਆਂ ਦੀ ਖੋਜ ਸਾਰੀ ਸ੍ਰਿਸ਼ਟੀ ਵਿੱਚ ਕਰੀ ਜਾ ਰਿਹਾ ਹੈ। ਇਸ ਖੋਜ ਦੇ ਭਾਗ ਵਿੱਚ ਉਹ ਬਾਹਰੀ ਤੀਰਥ ਯਾਤਰਾ ’ਤੇ ਜਾਂਦੇ ਹਨ, ਬਾਹਰੀ ਚਿੰਨ੍ਹਾਂ ਅਤੇ ਰਹਿਤ ਨਾਲ ਜੁੜ ਜਾਂਦੇ ਹਨ। ਇਹ ਬਾਹਰਲੀ ਰਹਿਤ ਅਤੇ ਬਾਹਰਲੇ ਧਰਮ ਕਰਮ ਆਪਣੇ ਆਪ ਦੀ ਖੋਜ ਤੋਂ ਧਿਆਨ ਪਰ੍ਹੇ ਖਿੱਚਦੇ ਹਨ। ਉਹਨਾਂ ਲਈ ਅੰਤਰਮੁਖ ਹੋਕੇ ਆਪਣਾ ਆਪਾ ਖੋਜਣ ਅਤੇ ਅੰਦਰੋਂ ਆਪਣੇ ਹਿਰਦੇ ਦੀ ਭਾਲ ਕਰਨੀ ਬਹੁਤ ਮੁਸ਼ਕਿਲ ਕਾਰਜ ਹੈ। ਅੰਤਰਮੁਖ ਹੋਕੇ ਅੰਦਰਲੀ ਖੋਜ ਬਹੁਤ ਹੀ ਘੱਟ ਮਨੁੱਖ ਕਰਦੇ ਹਨ ਅਤੇ ਬਹੁਤ ਹੀ ਘੱਟ ਇਹਨਾਂ ਅਨਾਦਿ ਖ਼ਜ਼ਾਨਿਆਂ ਨੂੰ ਪਾਉਣ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ। ਸ਼ਾਇਦ ਕਰੋੜਾਂ ਹੀ ਲੋਕਾਂ ਵਿੱਚ ਕੋਈ ਇੱਕ ਅੰਦਰੂਨੀ ਭਾਲ ਪੂਰੀ ਕਰਦਾ ਹੈ ਅਤੇ ਅਨਾਦਿ ਦਰਗਾਹੀ ਖ਼ਜ਼ਾਨਿਆਂ ਤੱਕ ਪਹੁੰਚਦਾ ਹੈ।

ਕਿਉਂਕਿ ਇਹ ਅਨਾਦਿ ਖ਼ਜ਼ਾਨੇ ਸਾਡੇ ਹਿਰਦੇ ਦੇ ਅੰਦਰ ਰੱਖੇ ਹਨ। ਅਸੀਂ ਇਹਨਾਂ ਨੂੰ ਬਾਹਰੀ ਤੀਰਥ ਯਾਤਰਾ ਨਾਲ ਕਿਵੇਂ ਖੋਜ ਅਤੇ ਪ੍ਰਾਪਤ ਕਰ ਸਕਦੇ ਹਾਂ, ਬਾਹਰੀ ਰੀਤੀਆਂ ਅਤੇ ਬਾਹਰੀ ਚਿੰਨ੍ਹਾਂ ਅਤੇ ਬਾਹਰਲੀ ਰਹਿਤ ਨਾਲ ਕਿਵੇਂ ਖੋਜ ਕਰ ਸਕਦੇ ਹਾਂ। ਕੋਈ ਵੀ ਬਾਹਰੀ ਕਾਰਜ ਭਾਵੇਂ ਕਿ ਉਹ ਕੁਝ ਵੀ ਹੋਵੇ ਸਾਨੂੰ ਅਧਿਆਤਮਿਕ ਰੂਪ ਵਿੱਚ ਉੱਚਾ ਨਹੀਂ ਲਿਜਾਵੇਗਾ। ਕੇਵਲ ਅੰਦਰੀਵੀਂ ਚੰਗਿਆਈਆਂ ਅਤੇ ਅੰਦਰਲੀ ਰਹਿਤ ਜੋ ਕਿ ਮਾਇਆ ਨੂੰ ਜਿੱਤਣ ਦੀ ਰਹਿਤ ਹੈ, ਹੀ ਸਾਡੇ ਅੰਦਰ ਨੂੰ, ਹਿਰਦੇ ਨੂੰ ਸਾਫ਼ ਕਰਦੀਆਂ ਹਨ ਅਤੇ ਸਾਡੇ ਹਿਰਦੇ ਨੂੰ ਪੂਰਨ ਸਚਿਆਰਾ ਹਿਰਦਾ ਬਣਾਉਂਦੀਆਂ ਹਨ। ਜਦੋਂ ਅਜਿਹਾ ਵਾਪਰਦਾ ਹੈ ਤਦ ਸਚਿਆਰ ਪ੍ਰਮਾਤਮਾ ਆਪ ਸਾਡੇ ਵਿੱਚ ਭੌਤਿਕ ਰੂਪ ਵਿੱਚ ਦ੍ਰਿਸ਼ਟੀਮਾਨ ਹੋ ਜਾਂਦਾ ਹੈ। ਅਸੀਂ ਉਸ ਨਿਰਗੁਣ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਸਰਗੁਣ ਵਿੱਚ ਪੂਰਨ ਪ੍ਰਕਾਸ਼ ਦੇ ਰੂਪ ਵਿੱਚ ਆਪਣੀ ਦੇਹੀ ਵਿੱਚ ਵੇਖਣ ਦੇ ਯੋਗ ਹੋ ਜਾਂਦੇ ਹਾਂ।

ਕਈ ਕਰੋੜਾਂ ਜੋ ਪਿਛਲੇ ਯੁੱਗਾਂ ਵਿੱਚ ਇਥੇ ਸੀ ਅਤੇ ਕਈ ਕਰੋੜਾਂ ਜੋ ਹੁਣ ਇਥੇ ਹਾਜ਼ਰ ਹਨ ਪਵਿੱਤਰ ਮੰਨੇ ਗਏ ਧਾਰਮਿਕ ਸਥਾਨਾਂ ਦੇ ਨਿਵਾਸੀ ਹਨ। ਉਹਨਾਂ ਸਾਰਿਆਂ ਦੁਆਰਾ ਸਤਿ ਦੇ ਖੋਜੀ ਬਣਨ ਦਾ ਅਭਿਆਸ ਅਤੇ ਵਿਸ਼ਵਾਸ ਕੀਤਾ ਜਾਂਦਾ ਹੈ। ਸਾਰਾ ਸੰਸਾਰ ਇਸੇ ਹੀ ਬਾਹਰਲੀ ਕਿਰਤ ਵਿੱਚ ਜਕੜਿਆ ਹੋਇਆ ਹੈ। ਇਹ ਇਕ ਬਹੁਤ ਵੱਡਾ ਭੁਲੇਖਾ ਹੈ ਕਿ ਪ੍ਰਮਾਤਮਾ ਨੂੰ ਬਾਹਰੀ ਤੀਰਥਾਂ ਦੀ ਯਾਤਰਾ ਅਤੇ ਕਾਰਗੁਜ਼ਾਰੀ ਨਾਲ ਸਮਝਿਆ ਜਾ ਸਕਦਾ ਹੈ। ਬਾਹਰੀ ਤੀਰਥਾਂ ਦੀ ਯਾਤਰਾ ਨਾਲ ਅੰਦਰੂਨੀ ਹਿਰਦੇ ਦੀ ਸ਼ਾਂਤੀ ਅਤੇ ਪਰਮ ਅਨੰਦ ਦੀ ਪ੍ਰਾਪਤੀ ਨਹੀਂ ਹੋ ਸਕੇਗੀ। ਬਾਹਰੀ ਤੀਰਥ ਯਾਤਰਾ ਕਦੇ ਵੀ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਨ ਬ੍ਰਹਮ ਗਿਆਨ ਦੇਣ ਦੇ ਯੋਗ ਨਹੀਂ ਹੁੰਦੀ ਹੈ।

ਅਸਲੀ ਤੀਰਥ ਯਾਤਰਾ ਅੰਦਰੂਨੀ ਤੀਰਥ ਯਾਤਰਾ ਹੈ। ਅੰਦਰੂਨੀ ਤੀਰਥ ਯਾਤਰਾ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੀ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੁੰਦੀ ਹੈ। ਅੰਦਰੂਨੀ ਤੀਰਥ ਯਾਤਰਾ ਪੰਜ ਦੂਤਾਂ-ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਇੱਛਾਵਾਂ-ਆਸਾ, ਤ੍ਰਿਸ਼ਨਾ ਅਤੇ ਮਨਸਾ ਨੂੰ ਜਿੱਤ ਕੇ ਹੀ ਹੁੰਦੀ ਹੈ। ਅੰਦਰੂਨੀ ਤੀਰਥ ਯਾਤਰਾ ਮਨ ’ਤੇ ਪੂਰਨ ਜਿੱਤ ਦਾ ਗੁਰਪ੍ਰਸਾਦਿ ਪ੍ਰਾਪਤ ਕਰਕੇ ਹੀ ਹੁੰਦੀ ਹੈ ਜਿਹੜੀ ਮਨ ਨੂੰ ਧੰਨ ਧੰਨ ਸ੍ਰੀ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਪਰਮ ਜੋਤ ਪੂਰਨ ਪ੍ਰਕਾਸ਼ ਨਿਰਗੁਣ ਸਰੂਪ ਵਿੱਚ ਬਦਲ ਦਿੰਦੀ ਹੈ। ਅੰਦਰੂਨੀ ਤੀਰਥ ਯਾਤਰਾ ਇਕ ਪੂਰਨ ਸਚਿਆਰਾ ਹਿਰਦਾ ਬਣਨ ਦੇ ਗੁਰਪ੍ਰਸਾਦਿ ਨਾਲ ਹੁੰਦੀ ਹੈ। ਜਦੋਂ ਇਹ ਵਾਪਰਦਾ ਹੈ ਤਾਂ ਸਾਰੇ ਅਨਾਦੀ ਦਰਗਾਹੀ ਖ਼ਜ਼ਾਨੇ ਸਾਡੇ ਹੋ ਜਾਂਦੇ ਹਨ ਅਤੇ ਜਿਨ੍ਹਾਂ ਭੌਤਿਕ ਅਨੁਭਵਾਂ ਰਾਹੀ ਤੁਸੀਂ ਗੁਜ਼ਰਦੇ ਹੋ ਉਹ ਅਵਿਖਿਆਨ ਯੋਗ ਅਤੇ ਅਵਿਸ਼ਵਾਸਯੋਗ ਹੁੰਦੇ ਹਨ। ਅਸਲੀ ਤੀਰਥ ਯਾਤਰਾ ਅੰਦਰੂਨੀ ਤੀਰਥ ਯਾਤਰਾ ਹੈ, ਤੁਹਾਡੇ ਹਿਰਦੇ ਵਿੱਚ ਪ੍ਰਮਾਤਮਾ ਦਾ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦਾ ਪਰਕਾਸ਼ ਹੋ ਜਾਵੇਗਾ। ਜਦੋਂ ਤੁਹਾਡਾ ਹਿਰਦਾ ਇਕ ਸੰਤ ਹਿਰਦਾ ਪੂਰਨ ਸਚਿਆਰਾ ਹਿਰਦਾ ਬਣ ਜਾਂਦਾ ਹੈ ਤਦ ਪ੍ਰਮਾਤਮਾ ਭੌਤਿਕ ਰੂਪ ਵਿੱਚ ਆਉਂਦਾ ਹੈ ਅਤੇ ਤੁਹਾਡੇ ਹਿਰਦੇ ਵਿੱਚ ਰਹਿੰਦਾ ਹੈ ਅਤੇ ਪਰਗਟ ਹੁੰਦਾ ਹੈ।

ਕਈ ਕਰੋੜਾਂ ਹਨ ਜੋ ਆਪਣੇ ਪਰਿਵਾਰ ਅਤੇ ਘਰ ਨੂੰ ਛੱਡ ਕੇ ਉਜਾੜਾਂ ਵਿੱਚ ਅੰਦਰੂਨੀ ਸਤਿ ਦੀ ਖੋਜ ਕਰਨ ਲਈ ਘੁੰਮਦੇ ਰਹਿੰਦੇ ਹਨ, ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨਾਂ ਨੂੰ ਅਤੇ ਮਿਲਣ ਲਈ। ਉਹ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਹਨਾਂ ਦਾ ਵਿਸ਼ਵਾਸ ਹੈ ਕਿ ਉਹ ਸੰਸਾਰਕ ਬੰਧਨਾਂ ਤੋਂ ਦੂਰ ਹੋ ਜਾਣਗੇ ਅਤੇ ਆਪਣੇ ਪਰਿਵਾਰਕ ਲਗਾਓ, ਪਰਿਵਾਰਕ ਝਮੇਲਿਆਂ ਤੋਂ ਦੂਰ ਹੋ ਜਾਣਗੇ। ਫਿਰ ਉਹ ਮਾਇਆ ’ਤੇ ਅਸਾਨੀ ਨਾਲ ਜਿੱਤ ਪ੍ਰਾਪਤ ਕਰ ਲੈਣਗੇ। ਪਰ ਇਹ ਇੱਕ ਭੁਲੇਖਾ ਹੈ ਕਿ ਪ੍ਰਮਾਤਮਾ ਨੂੰ ਖੋਜਣ ਲਈ ਤੁਸੀਂ ਪਰਿਵਾਰ ਅਤੇ ਘਰ ਤਿਆਗਣਾ ਹੈ ਅਤੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਭੱਜਣਾ ਪਵੇਗਾ। ਅਸਲ ਵਿੱਚ ਇਹ ਹੁਕਮ-ਅਦੂਲੀ ਹੈ। ਪ੍ਰਮਾਤਮਾ ਦੀ ਅਸਲ ਸੋਝੀ ਆਮ ਹਾਲਤਾਂ ਵਿੱਚ ਇੱਕ ਸੱਚਾ ਜੀਵਨ ਬਤੀਤ ਕਰਕੇ ਪ੍ਰਾਪਤ ਹੁੰਦੀ ਹੈ, ਸਾਨੂੰ ਕੇਵਲ ਆਪਣੇ ਆਪ ਨੂੰ ਗੁਰਮਤ ਦੇ ਬ੍ਰਹਮ ਕਾਨੂੰਨਾਂ ਅਨੁਸਾਰ ਬਣਾਉਣ ਦੀ ਲੋੜ ਹੈ। ਸਾਨੂੰ ਕੇਵਲ ਗੁਰ ਅਤੇ ਗੁਰੂ ਅੱਗੇ ਪੂਰਨ ਸਮਰਪਣ ਕਰਨ ਦੀ ਲੋੜ ਹੈ ਅਤੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਦਾ ਗੁਰਪ੍ਰਸਾਦਿ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਨ ਦੀ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਪ੍ਰਾਪਤ ਕਰਨ ਦੀ ਲੋੜ ਹੈ।

ਸਧਾਰਨ ਪਰਿਵਾਰਕ ਜੀਵਨ ਜਿਊਂਦਿਆਂ ਅਸੀਂ ਆਪਣੇ ਦੁਸ਼ਮਨ ਮਾਇਆ ਨਾਲ ਇੱਕ ਲਗਾਤਾਰ ਅਤੇ ਨਿਯਮਿਤ ਤਰੀਕੇ ਨਾਲ ਮੁਕਾਬਲਾ ਕਰਦੇ ਹਾਂ। ਜੇ ਅਸੀਂ ਜੰਗਲ ਵਿੱਚ ਚਲੇ ਜਾਈਏ ਜਾਂ ਜੇ ਅਸੀਂ ਆਪਣੇ ਪਰਿਵਾਰ ਤੋਂ ਦੂਰ ਚਲੇ ਜਾਈਏ ਅਤੇ ਆਪਣੇ ਪਰਿਵਾਰ ਨੂੰ ਤਿਆਗ ਕੇ ਦੂਰ ਜਾ ਕੇ ਬੰਦਗੀ ਕਰੀਏ ਤਾਂ ਅਸੀਂ ਬਿਨਾਂ ਆਪਣੇ ਇਸ ਦੁਸ਼ਮਨ ਮਾਇਆ ਨਾਲ ਮੁਕਾਬਲਾ ਕਰੇ ਅਤੇ ਲੜਾਈ ਕਰੇ, ਮਾਇਆ ਉੱਪਰ ਜਿੱਤ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਮਾਇਆ ਨਾਲ ਜੰਗ ਦਾ ਅਰਥ ਹੈ-ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਨਾਲ ਜੰਗ ਅਤੇ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਉੱਪਰ ਜਿੱਤ ਪ੍ਰਾਪਤ ਕਰਨੀ। ਪਰਿਵਾਰਕ ਜੀਵਨ ਵਿੱਚ ਰਹਿ ਕੇ ਅਸੀਂ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਦਾ ਰੋਜ਼ਾਨਾ ਜੀਵਨ ਵਿੱਚ ਹਰ ਸਮੇਂ ਮੁਕਾਬਲਾ ਕਰਦੇ ਹਾਂ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਅਸੀਂ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਉੱਪਰ ਜਿੱਤ ਪ੍ਰਾਪਤ ਕਰ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਮਾਇਆ ਦੀ ਗ਼ੁਲਾਮੀ ਵਿੱਚੋਂ ਅਜ਼ਾਦ ਕਰ ਸਕਦੇ ਹਾਂ। ਪਰਿਵਾਰ ਵਿੱਚ ਰਹਿ ਕੇ ਅਸੀਂ ਆਪਣੀਆਂ ਇੱਛਾਵਾਂ ਦਾ ਰੋਜ਼ਾਨਾ ਮੁਕਾਬਲਾ ਕਰਦੇ ਹਾਂ। ਅਸੀਂ ਇੱਛਾ-ਹੀਣ ਜੀਵਨ ਜਿਊਣਾ ਸਿੱਖਦੇ ਹਾਂ। ਅਸੀਂ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਇੱਛਾ ਰਹਿਤ ਹੋ ਜਾਂਦੇ ਹਾਂ ਅਤੇ ਜਦੋਂ ਅਸੀਂ ਮਾਇਆ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਹਾਂ ਤਦ ਸਾਰੀ ਸ੍ਰਿਸ਼ਟੀ ਸਾਡੇ ਨਾਲ ਸਬੰਧਿਤ ਹੋ ਜਾਂਦੀ ਹੈ। ਇਹ ਹੈ ਕਿਉਂਕਿ ਜਦੋਂ ਅਸੀਂ ਅਧਿਆਤਮਿਕ ਸੰਸਾਰ ਦੇ ਉਸ ਪੱਧਰ ’ਤੇ ਪਹੁੰਚ ਜਾਂਦੇ ਹਾਂ ਤਦ ਅਸੀਂ ਸਰਵ-ਸ਼ਕਤੀਮਾਨ ਨਾਲ ਇੱਕ ਹੋ ਜਾਂਦੇ ਹਾਂ ਅਤੇ ਇਥੇ ਪ੍ਰਮਾਤਮਾ ਅਤੇ ਤੁਹਾਡੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ। ਜੀਵਨ ਮੁਕਤੀ ਪ੍ਰਾਪਤੀ ਪਰਿਵਾਰਕ ਜੀਵਨ ਵਿੱਚ ਰਹਿ ਕੇ ਕਿਸੇ ਵੀ ਹੋਰ ਤਰੀਕੇ ਨਾਲੋਂ ਜ਼ਿਆਦਾ ਆਸਾਨ ਅਤੇ ਛੇਤੀ ਹੁੰਦੀ ਹੈ।

ਕਈ ਕਰੋੜਾਂ ਲੋਕ ਹਨ ਜਿਹੜੇ ਵੇਦਾਂ ਨੂੰ ਸੁਣਨ ਮੰਨਣ ਵਿੱਚ ਲਗੇ ਹੋਏ ਹਨ। ਚਾਰ ਵੇਦ ਹਨ ਜਿਹੜੇ ਹਿੰਦੂ ਧਰਮ ਵਿੱਚ ਮੁੱਖ ਰੂਪ ਵਿੱਚ ਅਪਣਾਏ ਜਾਂਦੇ ਹਨ। ਇਹ ਹਨ ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵਵੇਦ। ਐਸਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੇਦਾਂ ਦੀ ਸੁੰਦਰ ਰਚਨਾ ਬ੍ਰਹਮਾ ਜੀ ਨੇ ਕੀਤੀ ਸੀ। ਪੁਰਾਤਨ ਸਮਿਆਂ ਵਿੱਚ ਸਾਰੇ ਰਿਸ਼ੀ ਮੁਨੀ ਇਨ੍ਹਾਂ ਸ਼ਾਸਤਰਾਂ ਅਨੁਸਾਰ ਆਪਣਾ ਜੀਵਨ ਜਿਊਂਦੇ ਸਨ ਅਤੇ ਇਨ੍ਹਾਂ ਵੇਦਾਂ ਵਿੱਚ ਦਿੱਤੇ ਗਏ ਉਪਦੇਸ਼ਾਂ ਦਾ ਪਾਲਣ ਕਰਦੇ ਹੋਏ ਆਪਣਾ ਜੀਵਨ ਸੁੰਦਰ ਬਣਾ ਲੈਂਦੇ ਸਨ। ਇਹ ਵੇਦ ਮੁਢਲੇ ਰੂਪ ਵਿੱਚ ਇੱਕ ਚੰਗੀ ਸੰਤੁਲਿਤ ਅਤੇ ਸਿਹਤਮੰਦ ਮਨੁੱਖੀ ਜ਼ਿੰਦਗੀ ਗੁਜ਼ਾਰਨ ਲਈ ਬ੍ਰਹਮ ਸਿਧਾਂਤਾਂ ਦਾ ਵਰਣਨ ਕਰਦੇ ਹਨ ਅਤੇ ਇਨ੍ਹਾਂ ਬ੍ਰਹਮ ਸਿਧਾਂਤਾਂ ਦੀ ਪਾਲਣਾ ਕਰਕੇ ਇਕ ਸੁੰਦਰ ਸਾਫ਼ ਅਤੇ ਅਰਥਮਈ ਜੀਵਨ ਜਿਊਣ ਦਾ ਉਪਦੇਸ਼ ਦਿੰਦੇ ਹਨ।

ਇਹ ਵੇਦ ਬ੍ਰਹਮਾ ਜੀ ਦੁਆਰਾ ਲਿਖੇ ਮੰਨੇ ਜਾਂਦੇ ਹਨ ਪਰ ਮੁਢਲੇ ਰੂਪ ਵਿੱਚ ਇਹਨਾਂ ਵੇਦਾਂ ਨੂੰ ਧਾਰਮਿਕਤਾ ਨਾਲ ਸੁਣਨਾ ਅਤੇ ਪਾਲਣ ਕਰਨਾ ਸਾਨੂੰ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੀਆਂ ਉੱਚ ਬ੍ਰਹਮ ਸ਼ਕਤੀਆਂ ਬਾਰੇ ਕੋਈ ਵਿਸਥਾਰ-ਪੂਰਵਕ ਵਿਚਾਰ ਨਹੀਂ ਦਿੰਦਾ ਹੈ। ਬਾਣੀ ਦੇ ਅਨੁਸਾਰ, ਬ੍ਰਹਮਾ ਮਾਇਆ ਉੱਤੇ ਜਿੱਤ ਪ੍ਰਾਪਤ ਨਹੀਂ ਕਰ ਸਕਿਆ “ਤ੍ਰੈ ਗੁਣ ਤੇ ਪਰ੍ਹੇ” ਇਸ ਲਈ ਸਪੱਸ਼ਟ ਹੈ ਕਿ ਉਸਦੀ ਲਿਖਤ ਤੁਹਾਨੂੰ “ਤ੍ਰੈ ਗੁਣ ਤੇ ਪਰ੍ਹੇ” ਨਹੀਂ ਲੈ ਜਾਵੇਗੀ ਅਤੇ ਮਾਇਆ ਦੇ ਤਿੰਨਾਂ ਤੱਤਾਂ (ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ) ਤੋਂ ਪਰ੍ਹੇ ਨਹੀਂ ਲੈਕੇ ਜਾਵੇਗੀ। ਇਸਦਾ ਭਾਵ ਹੈ ਕਿ ਵੇਦਾਂ ਨੂੰ ਸੁਣਨਾ ਅਤੇ ਵੇਦਾਂ ਦਾ ਪਾਲਣ ਕਰਨਾ ਸਾਡੀ ਮਾਇਆ ’ਤੇ ਜਿੱਤ ਪ੍ਰਾਪਤ ਕਰਨ ਅਤੇ ਜੀਵਨ ਮੁਕਤ ਬਣਨ ਵਿੱਚ ਪੂਰੀ ਮਦਦ ਨਹੀਂ ਕਰੇਗਾ, ਕਿਉਂਕਿ ਐਸਾ ਕਰਨ ਨਾਲ ਅਸੀਂ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਕਰ ਸਕਦੇ।

ਕੇਵਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਦਾ ਗੁਰਪ੍ਰਸਾਦਿ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਹੀ ਇਕ ਐਸਾ ਪੰਥ ਹੈ ਜਿਸ ਉੱਪਰ ਚਲ ਕੇ ਅਸੀਂ ਜੀਵਨ ਮੁਕਤੀ ਤੱਕ ਪਹੁੰਚ ਸਕਦੇ ਹਾਂ। ਗੁਰਬਾਣੀ ਦਾ ਫ਼ੈਸਲਾ ਹੈ ਕਿ:

ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ

ਨਾਮ ਬਿਨਾ ਸਭਿ ਕੂੜੁ ਗਾਲ੍ਹ੍ਹੀ ਹੋਛੀਆ ॥੧॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੬੧)

ਨਾਮ ਦੇ ਗੁਰਪ੍ਰਸਾਦਿ ਤੋਂ ਬਿਨਾਂ ਹਰ ਚੀਜ਼ “ਤ੍ਰੈ ਗੁਣ ਤੇ ਪਰ੍ਹੇ” ਨਹੀਂ ਹੈ, ਅਤੇ ਮਾਇਆ ਵਿੱਚ ਡੁੱਬੀ ਹੋਈ ਹੈ। ਕੇਵਲ ਨਾਮ ਦਾ ਗੁਰਪ੍ਰਸਾਦਿ ਹੀ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਹੈ ਅਤੇ ਕੇਵਲ ਨਾਮ ਹੀ ਸਾਨੂੰ ਮਾਇਆ ਤੋਂ ਪਰ੍ਹੇ ਲਿਜਾ ਸਕਦਾ ਹੈ। ਸਾਰੇ ਧਰਮ ਗ੍ਰੰਥ ਸਿਮਰਤੀਆਂ, ਵੇਦ, ਪੁਰਾਨ ਅਤੇ ਸਾਰੀਆਂ ਧਾਰਮਿਕ ਪੋਥੀਆਂ ਇਹ ਹੀ ਸੰਦੇਸ਼ ਅਤੇ ਉਪਦੇਸ਼ ਦਿੰਦੇ ਹਨ।

ਇਥੇ ਕਈ ਕਰੋੜਾਂ ਹਨ ਜਿਹੜੇ ਕਠੋਰ ਪਸ਼ਚਾਤਾਪੀ ਬਣ ਗਏ ਹਨ, ਉਹ ਪ੍ਰਮਾਤਮਾ ਦੀ ਪੂਜਾ ਵਿੱਚ ਸਮਾ ਗਏ ਹਨ। ਇਥੇ ਕਈ ਕਰੋੜਾਂ ਹਨ ਜਿਹੜੇ ਆਪਣੀਆਂ ਰੂਹਾਂ ਨਾਲ ਸਮਾਧੀ ਵਿੱਚ ਆਤਮ ਧਿਆਨ ਵਿੱਚ ਚਲੇ ਜਾਂਦੇ ਹਨ। ਆਤਮ ਧਿਆਨ ਇੱਕ ਬਹੁਤ ਗੂੜ੍ਹ ਬ੍ਰਹਮ ਭਾਵ ਵਾਲਾ ਸ਼ਬਦ ਹੈ। ਆਤਮ ਦਾ ਭਾਵ ਸਾਡੀ ਰੂਹ ਨਿਰਗੁਣ ਸਰੂਪ ਪੂਰਨ ਪ੍ਰਕਾਸ਼ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦਾ ਹਿੱਸਾ ਹੈ ਅਤੇ ਸ਼ਬਦ “ਧਿਆਨ” ਦਾ ਭਾਵ ਹੈ ਹਰ ਚੀਜ਼ ਪ੍ਰਮਾਤਮਾ ’ਤੇ ਸਮਰਪਣ ਕਰ ਦੇਣਾ ਹੈ, ਆਪਣੇ ਆਪ ਨੂੰ ਪੂਰਨ ਤੌਰ ’ਤੇ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਉੱਪਰ ਸਮਰਪਣ ਕਰ ਦੇਣਾ। ਜਦੋਂ ਵੀ ਅਸੀਂ ਪ੍ਰਮਾਤਮਾ ਕਹਿੰਦੇ ਹਾਂ ਸਾਡਾ ਭਾਵ ਨਿਰਗੁਣ ਸਰੂਪ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਹੈ। ਧਿਆਨ ਦਾ ਭਾਵ ਹੁੰਦਾ ਹੈ:

–           ਪ੍ਰਮਾਤਮਾ ਦੇ ਹੁਕਮ ਨੂੰ ਮੰਨਣਾ: “ਹੁਕਮਿ ਰਜਾਈ ਚਲਣਾ”

–           ਪ੍ਰਮਾਤਮਾ ਅੱਗੇ ਪੂਰਨ ਸਮਰਪਣ “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ”

–           ਮੈਂ, ਮੇਰਾ ਅਤੇ ਮੈਨੂੰ ਦਾ ਨਾ ਹੋਣਾ

–           ਹਉਮੈ ਨਾਹੀ ਤੂੰ ਹੀ ਤੂੰ – ਹਉਮੈ ਦੀ ਮੌਤ

–           ਹਰ ਚੀਜ਼ ਇਕ ਸਰਵ-ਉੱਚ ਕਰਤਾ-ਕਰਤਾ ਪੁਰਖ ਦੁਆਰਾ ਕੀਤੀ ਜਾਂਦੀ। ਜੇਕਰ ਸਾਡੀ ਹਉਮੈ ਬਹੁਤ ਤੀਬਰ ਹੈ ਤਦ ਕ੍ਰਿਪਾ ਕਰਕੇ “ਕਰਤਾ ਪੁਰਖੁ ਸਤਿਨਾਮੁ” ਦਾ ਜਾਪ ਕਰੋ ਤਾਂ ਸਾਡੀ ਹਉਮੈ ਖ਼ਤਮ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਅੰਤ ਵਿੱਚ ਖ਼ਤਮ ਹੋ ਜਾਵੇਗੀ

–           ਨਿਰੰਤਰ ਨਾਮ ਸਿਮਰਨ ਅਜਪਾ ਜਾਪ ਵਿੱਚ ਚਲੇ ਜਾਣਾ

–           ਹਿਰਦੇ ਵਿੱਚ ਸਿਮਰਨ

–           ਸੁਰਤ ਵਿੱਚ ਸਿਮਰਨ

–           ਰੋਮ ਰੋਮ ਵਿੱਚ ਸਿਮਰਨ

          ਤਦ ਇੱਕ ਵਿਅਕਤੀ ਜਿਹੜਾ ਧਿਆਨ ਦੀ ਅਧਿਆਤਮਿਕ ਅਵਸਥਾ ਵਿੱਚ ਚਲਾ ਜਾਂਦਾ ਹੈ ਇੰਨੀ ਉੱਚੀ ਅਧਿਆਤਮਿਕਤਾ ਤੱਕ ਪਹੁੰਚ ਜਾਂਦਾ ਹੈ, ਕਿ ਉਹ ਸੱਚਖੰਡ ਅਵਸਥਾ ਵਿੱਚ ਪਹੁੰਚ ਜਾਂਦਾ ਹੈ।

ਕਈ ਕਰੋੜਾਂ ਕਵੀ ਆਪਣੀ ਕਵਿਤਾ ਰਾਹੀਂ ਪ੍ਰਮਾਤਮਾ ਦੀ ਪ੍ਰਸੰਸਾ ਕਰਦੇ ਹਨ, ਕਈ ਕਰੋੜਾਂ ਹੀ ਹਨ ਜਿਹੜੇ ਉਸਦੇ ਅਨਾਦੀ ਨਵੇਂ ਨਾਮ ’ਤੇ ਧਿਆਨ ਧਰਦੇ ਹਨ। ਇਹ ਲੋਕ ਅਧਿਆਤਮਿਕ ਸੰਸਾਰ ਦੀਆਂ ਉਚਾਈਆਂ ’ਤੇ ਪਹੁੰਚ ਜਾਂਦੇ ਹਨ, ਪਰ ਫਿਰ ਵੀ ਸਿਰਜਨਹਾਰ ਦੀਆਂ ਹੱਦਾਂ ਦੀ ਖੋਜ ਨਹੀਂ ਕਰ ਸਕੇ। ਮੁਖ ਗੱਲ ਇਹ ਹੈ ਕਿ ਕੋਈ ਵੀ ਸਿਰਜਨਹਾਰੇ ਦੀਆਂ ਸੀਮਾਵਾਂ ਦੀ ਗੱਲ ਨਹੀਂ ਕਰ ਸਕਦਾ ਹੈ। ਹਰ ਇਕ ਭਗਤ ਨੇ ਅੰਤ ਵਿੱਚ ਇਹ ਕਬੂਲ ਕੀਤਾ ਹੈ ਕਿ ਮਾਨਸਰੋਵਰ ਦੀਆਂ ਪਰਮ ਸ਼ਕਤੀਆਂ ਸਨਮੁਖ ਉਸ ਦੀ ਬੰਦਗੀ ਕੁੱਛ ਵੀ ਨਹੀਂ। ਇਸੇ ਲਈ ਪੂਰਨ ਸੰਤ ਅਤੇ ਪੂਰਨ ਬ੍ਰਹਮ ਗਿਆਨੀ ਆਪਣੇ ਆਪ ਨੂੰ ਕੰਗਾਲ ਦੱਸਦੇ ਹਨ, ਮਹਾਂ ਕੰਗਾਲ ਦੱਸਦੇ ਹਨ, ਸੁੰਨ ਦੱਸਦੇ ਹਨ, ਸਿਫ਼ਰ ਦੱਸਦੇ ਹਨ। ਇਸੇ ਲਈ ਸੁੰਨ ਦੀ ਮਹਿਮਾ ਨੂੰ ਗੁਰਬਾਣੀ ਵਿੱਚ ਬੇਅੰਤ ਮਹਿਮਾ ਦੱਸਿਆ ਗਿਆ ਹੈ।

ਕਈ ਕੋਟਿ ਭਏ ਅਭਿਮਾਨੀ

ਕਈ ਕੋਟਿ ਅੰਧ ਅਗਿਆਨੀ

ਕਈ ਕੋਟਿ ਕਿਰਪਨ ਕਠੋਰ

ਕਈ ਕੋਟਿ ਅਭਿਗ ਆਤਮ ਨਿਕੋਰ

ਕਈ ਕੋਟਿ ਪਰ ਦਰਬ ਕਉ ਹਿਰਹਿ

ਕਈ ਕੋਟਿ ਪਰ ਦੂਖਨਾ ਕਰਹਿ

ਕਈ ਕੋਟਿ ਮਾਇਆ ਸ੍ਰਮ ਮਾਹਿ

ਕਈ ਕੋਟਿ ਪਰਦੇਸ ਭ੍ਰਮਾਹਿ

ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ

ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ

ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਮਨੁੱਖਾ ਜਾਤੀ ਦੇ ਬਾਰੇ ਵਿੱਚ ਬ੍ਰਹਮ ਗਿਆਨ ਦੇਣਾ ਜਾਰੀ ਰਖਦੇ ਹਨ ਜਦੋਂ ਤੋਂ ਇਹ ਸ਼ੁਰੂ ਹੋਈ, ਅਰਥਾਤ ਜਦੋਂ ਤੋਂ ਮਨੁੱਖ ਦੀ ਰਚਨਾ ਹੋਈ ਹੈ ਉਸ ਦੇ ਆਦਿ ਤੋਂ ਇਸ ਬਾਰੇ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਕਰ ਰਹੇ ਹਨ। ਯਾਦ ਰੱਖੋ ਕਿ ਮਨੁੱਖਾ ਜਾਤ ਇਕ ਬਹੁਤ ਲੰਬੇ ਸਮੇਂ ਤੋਂ ਹੋਂਦ ਵਿੱਚ ਆਈ ਹੈ। ਮਨੁੱਖਾ ਜਾਤ ਦੀ ਹੋਂਦ ਸਤਿਜੁਗ ਵਿੱਚ ਸ਼ੁਰੂ ਹੋਈ। ਤ੍ਰੇਤਾ ਯੁਗ ਅਤੇ ਦਵਾਪਰ ਯੁੱਗ ਵਿੱਚ ਜਾਰੀ ਰਹੀ। ਹੁਣ ਮਨੁੱਖਾ ਜਾਤ ਕਲਯੁਗ ਵਿੱਚੋਂ ਗੁਜ਼ਰ ਰਹੀ ਹੈ। ਹਰ ਯੁੱਗ ਕਈ ਸੌ ਹਜ਼ਾਰ ਸਾਲਾਂ ਵਿੱਚ ਖ਼ਤਮ ਹੋਇਆ, ਇਹ ਸਾਨੂੰ ਸਮੇਂ ਦੀ ਲੰਬਾਈ ਦਾ ਗਿਆਨ ਦਿੰਦੀ ਹੈ ਜਿਸ ਵਿੱਚ ਮਨੁੱਖਾ ਜਾਤ ਵਿਕਾਸ ਕਰ ਰਹੀ ਹੈ।

ਕਈ ਕਰੋੜਾਂ ਲੋਕ ਜਿਹੜੇ ਸਵੈ ਕੇਂਦਰਿਤ ਅਤੇ ਅਭਿਮਾਨੀ ਬਣ ਜਾਂਦੇ ਹਨ। ਅਭਿਮਾਨੀ ਦਾ ਭਾਵ ‘ਮੈਂ’ ਨਾਲ ਭਰਿਆ ਹੋਇਆ, ਅਹੰਕਾਰ ਨਾਲ ਭਰਿਆ ਹੋਇਆ, ਹਉਮੈ ਨਾਲ ਭਰਿਆ ਹੋਇਆ ਹੈ। ਅਸਲ ਵਿੱਚ, ਜੇਕਰ ਅਸੀਂ ਆਪਣੇ ਆਪ ਅਤੇ ਆਪਣੇ ਸਮਾਜ ਵੱਲ ਵੇਖਦੇ ਹਾਂ ਤਾਂ ਅਸੀਂ ਇਕ ਵੀ ਅਜਿਹਾ ਵਿਅਕਤੀ ਨਹੀਂ ਲੱਭ ਸਕਾਂਗੇ ਜੋ ਅਭਿਮਾਨੀ ਨਾ ਹੋਵੇ। ਕੋਈ ਵੀ ਮਨੁੱਖ ਨਹੀਂ ਹੈ ਜਿਹੜਾ ਹਉਮੈ ਅਤੇ ਅਹੰਕਾਰ ਦੇ ਮਾਨਸਿਕ ਰੋਗ ਤੋਂ ਪੀੜਤ ਨਹੀਂ ਹੈ। ਇਹ ਇਕ ਗੂੜ੍ਹਾ ਮਾਨਸਿਕ ਰੋਗ ਹੈ ਜਿਹੜਾ ਪੰਜ ਦੂਤਾਂ ਵਿਚੋਂ ਇੱਕ ਹੈ। ਅਹੰਕਾਰ ਉੱਪਰ ਨਿਯੰਤਰਣ ਕਰਨਾ ਸਭ ਤੋਂ ਔਖਾ ਹੈ। ਅਸਲ ਵਿੱਚ ਸਾਰਾ ਸੰਸਾਰ ਹਉਮੈ ਦੇ ਦੂਤ ਰਾਹੀਂ ਚਲਾਇਆ ਜਾ ਰਿਹਾ ਹੈ। ਇਸ ਸੰਸਾਰ ਦੀ ਹੋਂਦ ਹਉਮੈ ਕਾਰਨ ਹੈ। ਸਾਰੀ ਮਨੁੱਖਤਾ ਦਾ ਜਨਮ ਕੇਵਲ ਹਉਮੈ ਕਾਰਨ ਹੀ ਹੁੰਦਾ ਹੈ। ਜੇਕਰ ਧਰਤੀ ਉੱਤੇ ਕਿਸੇ ਮਨੁੱਖ ਵਿੱਚ ਵੀ ਹਉਮੈ ਨਾ ਹੁੰਦੀ ਤਾਂ ਹਰ ਕੋਈ ਮਨੁੱਖ ਜੀਵਨ ਮੁਕਤ ਹੁੰਦਾ। ਕੇਵਲ ਉਹ ਮਨੁੱਖ ਜਿਹੜੇ ਹਉਮੈ ਤੋਂ ਮੁਕਤ ਹੁੰਦੇ ਹਨ ਉਹ ਅਭਿਮਾਨੀ ਨਹੀਂ ਕਹੇ ਜਾਂਦੇ। ਉਹ ਮਨੁੱਖ ਸੰਤ ਕਹਾਉਂਦੇ ਹਨ। ਦੂਜਾ ਹਰ ਕੋਈ ਮਨੁੱਖ ਅਭਿਮਾਨੀ ਹੈ। ਸੰਤਾਂ ਮਹਾਂਪੁਰਖਾਂ ਨੂੰ ਛੱਡ ਕੇ ਬਾਕੀ ਸਾਰੇ ਮਨੁੱਖ ਹਉਮੈ ਨਾਲ ਭਰੇ ਹੁੰਦੇ ਹਨ, ਅਹੰਕਾਰੀ ਹੁੰਦੇ ਹਨ। ਹਉਮੈ ਨੂੰ ਮਾਰਨਾ ਇਕ ਗੁਰਪ੍ਰਸਾਦੀ ਖੇਡ ਹੈ ਅਤੇ ਇਹ ਨਾਮ ਦੇ ਗੁਰਪ੍ਰਸਾਦਿ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਨਾਲ ਵਾਪਰਦੀ ਹੈ।

ਸੰਸਾਰ ਉਹਨਾਂ ਲੋਕਾਂ ਨਾਲ ਭਰਿਆ ਹੋਇਆ ਹੈ ਜਿਹੜੇ ਅਗਿਆਨਤਾ ਦੁਆਰਾ ਅੰਨ੍ਹੇ ਹਨ। ਅਗਿਆਨਤਾ ਇੱਕ ਸਰਾਪ ਹੈ ਅਤੇ ਬ੍ਰਹਮ ਗਿਆਨ ਇੱਕ ਵਰਦਾਨ ਹੈ। ਇਕ ਸਧਾਰਨ ਵਿਅਕਤੀ ਜਿਹੜਾ ਮਾਇਆ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਅਤੇ ਜਿਸਦਾ ਜੀਵਨ ਦਾ ਹਰ ਦਿਨ ਮਾਇਆ ਦੁਆਰਾ ਨਿਯਮਤ ਕੀਤਾ ਜਾਂਦਾ ਹੈ ਬ੍ਰਹਮ ਗਿਆਨ ਪ੍ਰਤੀ ਅੰਨ੍ਹਾ ਹੋ ਜਾਂਦਾ ਹੈ। ਇਥੋਂ ਤੱਕ ਕਿ ਉਹ ਲੋਕ ਜੋ ਗੁਰਬਾਣੀ ਨੂੰ ਹਰ ਰੋਜ਼ ਪੜ੍ਹਦੇ ਹਨ ਪੰਜ ਬਾਣੀਆਂ ਦਾ ਪਾਠ ਪੜ੍ਹਦੇ ਹਨ ਉਹ ਅਗਿਆਨਤਾ ਦੇ ਇਸ ਸਰਾਪ ਵਿੱਚ ਜੀ ਰਹੇ ਹੁੰਦੇ ਹਨ। ਅਸਲੀ ਚੀਜ਼ ਪਾਠ ਕਰਨ ਦਾ ਭਾਵ ਗੁਰਬਾਣੀ ਨੂੰ ਕਰਨੀ ਵਿੱਚ ਲਿਆਉਣਾ ਹੈ ਅਤੇ ਕੇਵਲ ਪੜ੍ਹਨਾ ਨਹੀਂ। ਅਸਲ ਚੀਜ਼ ਬ੍ਰਹਮ ਗਿਆਨ ਨੂੰ ਅਪਣਾਉਣਾ ਹੈ ਅਤੇ ਇਸਨੂੰ ਕਰਨੀ ਵਿੱਚ ਲਿਆ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨਾ ਹੈ। ਬਦਕਿਸਮਤੀ ਨਾਲ ਇਸ ਤਰ੍ਹਾਂ ਨਹੀਂ ਹੁੰਦਾ, ਅਤੇ ਲੋਕ ਕੇਵਲ ਪੜ੍ਹਨ, ਪੜ੍ਹਨ ਅਤੇ ਪੜ੍ਹਨ ਦੀ ਰੀਤੀ ਨੂੰ ਹੀ ਅਪਣਾਉਂਦੇ ਹਨ। ਪਰ ਜਿੰਨਾ ਚਿਰ ਅਸੀਂ ਉਹ ਨਹੀਂ ਕਰਦੇ ਜੋ ਗੁਰਬਾਣੀ ਸਾਨੂੰ ਦੱਸਦੀ ਹੈ, ਅਸੀਂ ਰੂਹਾਨੀਅਤ ਵਿੱਚ ਕਿਤੇ ਵੀ ਨਹੀਂ ਪਹੁੰਚ ਸਕਦੇ ਅਤੇ ਅਸੀਂ ਇਕ ਅੰਧ ਅਗਿਆਨੀ ਬਣੇ ਰਹਾਂਗੇ, ਅਸਲੀ ਅਧਿਆਤਮਿਕ ਸੰਸਾਰ ਤੋਂ ਅਣਜਾਣ ਰਹਾਂਗੇ।

ਇਸ ਅਗਿਆਨਤਾ ਲਈ ਆਧੁਨਿਕ ਸਮੇਂ ਦੇ ਪ੍ਰਚਾਰਕ ਜ਼ਿੰਮੇਵਾਰ ਹਨ। ਆਮ ਪ੍ਰਚਾਰਕਾਂ ਨੂੰ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਦੀ ਪ੍ਰਾਪਤੀ ਨਹੀਂ ਹੈ। ਅੱਜ ਦੇ ਆਮ ਪ੍ਰਚਾਰਕ ਉਹ ਗੱਲਾਂ ਦਾ ਪ੍ਰਚਾਰ ਕਰਦੇ ਹਨ ਜਿਹੜੀਆਂ ਉਹਨਾਂ ਆਪਣੇ ਜੀਵਨ ਵਿੱਚ ਨਹੀਂ ਕੀਤੀਆਂ ਹੁੰਦੀਆਂ ਹਨ। ਕੇਵਲ ਉਹ ਵਿਅਕਤੀ ਜਿਹੜਾ ਅੰਦਰੂਨੀ ਤੌਰ ’ਤੇ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਆਤਮਰਸ ਅੰਮ੍ਰਿਤ ਨਾਲ ਰੋਸ਼ਨ ਹੁੰਦਾ ਹੈ ਅਤੇ ਜਿਸਦੇ ਦਸਮ ਦੁਆਰ ਸਮੇਤ ਸਾਰੇ ਬੱਜਰ ਕਪਾਟ ਖੁੱਲ੍ਹੇ ਹੁੰਦੇ ਹਨ ਅਤੇ ਜਿਹੜਾ ਆਪਣੀ ਨਾਮ ਦੀ ਕਮਾਈ ਕਰਨ ਕਾਰਨ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਆਤਮਰਸ ਅੰਮ੍ਰਿਤ ਦੀ ਪ੍ਰਾਪਤੀ ਕਰ ਲੈਂਦਾ ਹੈ, ਦੂਜਿਆਂ ਦੀ ਮਦਦ ਕਰਨ ਦੇ ਯੋਗ ਹੈ। ਇਸ ਲਈ ਨੁਕਸ ਸਮਾਜ ਵਿੱਚ ਛਿਪਿਆ ਹੋਇਆ ਹੈ ਜਿਥੇ ਕੋਈ ਵੀ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਪ੍ਰਾਪਤ ਕੀਤੇ ਬਿਨਾਂ ਅਤੇ ਦਰਗਾਹੀ ਹੁਕਮ ਤੋਂ ਬਿਨਾਂ ਹੀ ਪ੍ਰਚਾਰਕ ਬਣ ਜਾਂਦਾ ਹੈ। ਪ੍ਰਚਾਰ ਕਰਨ ਦਾ ਹੱਕ ਕੇਵਲ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਅਤੇ ਪੂਰਨ ਖ਼ਾਲਸੇ ਨੂੰ ਹੀ ਹੈ। ਐਸੇ ਮਹਾਂਪੁਰਖਾਂ ਨੂੰ ਦਰਗਾਹੀ ਹੁਕਮ ਹੁੰਦਾ ਹੈ ਸੰਗਤਾਂ ਦੀ ਸੇਵਾ ਕਰਨ ਦਾ। ਇਸ ਲਈ ਜਦੋਂ ਪ੍ਰਚਾਰਕ ਆਪ ਅੰਧ ਅਗਿਆਨੀ ਹੋਣ ਤਦ ਉਹ ਸੰਗਤ ਦਾ ਜੀਵਨ ਬਦਲਣ ਵਿੱਚ ਮਦਦ ਕਿਸ ਤਰ੍ਹਾਂ ਕਰ ਸਕਦੇ ਹਨ?

ਕਈ ਕਰੋੜਾਂ ਹਨ ਜਿਹੜੇ ਦੂਜਿਆਂ ਲਈ ਦਿਆਲਤਾ ਨਾ ਰੱਖਣ ਵਾਲੇ ਪੱਥਰ-ਦਿਲ ਇਨਸਾਨ ਵੀ ਹਨ। ਉਨ੍ਹਾਂ ਇਨਸਾਨਾਂ ਦਾ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਲਈ ਸਹਾਇਤਾ ਵੱਲ ਕੋਈ ਰਵਈਆ ਨਹੀਂ ਹੁੰਦਾ ਹੈ। ਆਪਣੇ ਅੰਦਰ ਝਾਤੀ ਮਾਰੋ ਅਤੇ ਆਲੇ-ਦੁਆਲੇ ਸਮਾਜ ’ਤੇ ਝਾਤੀ ਮਾਰੋ, ਸਾਰੇ ਪਾਸੇ ਖ਼ੁਦਗਰਜ਼ੀ ਹੀ ਖ਼ੁਦਗਰਜ਼ੀ ਹੈ। ਹਰ ਕੋਈ ਮਨੁੱਖ ਧਨ ਇਕੱਠਿਆਂ ਕਰਨ ਲਈ ਤੇ ਜਾਇਦਾਦਾਂ ਬਣਾਉਣ ਲਈ ਰੁੱਝਿਆ ਹੋਇਆ ਹੈ। ਉਹ ਸਾਰੇ ਮਨੁੱਖ ਇਹ ਜਾਣਦੇ ਹੋਏ ਕਰ ਰਹੇ ਹਨ ਕਿ ਸਾਰਾ ਧਨ ਬੈਂਕ ਬੈਲੰਸ ਅਤੇ ਜਾਇਦਾਦ ਉਹਨਾਂ ਦੇ ਨਾਲ ਨਹੀਂ ਜਾਵੇਗੀ, ਜਦੋਂ ਉਹ ਮਰਨਗੇ, ਸੰਸਾਰ ਤੋਂ ਵਿਦਾ ਹੋਣਗੇ ਤਾਂ ਖ਼ਾਲੀ ਹੱਥ ਹੀ ਜਾਣਗੇ। ਉਹ ਮਨੁੱਖ ਇਹ ਸਭ ਕਰਦੇ ਹਨ ਇਹ ਜਾਣਦੇ ਹੋਏ ਕਿ ਉਹਨਾਂ ਦਾ ਧਨ ਉਹਨਾਂ ਲਈ ਜੀਵਨ ਮੁਕਤੀ ਨਹੀਂ ਖ਼ਰੀਦ ਸਕਦਾ ਹੈ ਅਤੇ ਆਵਾਗਮਨ ਦੇ ਚੱਕਰ ਵਿੱਚੋਂ ਨਹੀਂ ਕੱਢ ਸਕਦਾ ਹੈ।

ਬਹੁਤ ਸਾਰੇ ਲੋਕ ਸਾਨੂੰ ਦੱਸਦੇ ਹਨ ਕਿ ਉਹ ਨਾਮ ਸਿਮਰਨ ਵਿੱਚ ਇਕਾਗਰ ਨਹੀਂ ਹੋ ਸਕਦੇ ਹਨ। ਅਜਿਹੇ ਲੋਕਾਂ ਨੂੰ ਸਾਡਾ ਸੁਆਲ ਹੈ ਕੀ ਤੁਸੀਂ ਆਪਣਾ ਤਨ ਗੁਰੂ ਨੂੰ ਦਿੱਤਾ ਹੈ ? ਕੀ ਤੁਸੀਂ ਆਪਦਾ ਮਨ ਗੁਰੂ ਨੂੰ ਦਿੱਤਾ ਹੈ? ਕੀ ਤੁਸੀਂ ਆਪਣਾ ਧਨ ਗੁਰੂ ਨੂੰ ਦਿੱਤਾ ਹੈ? ਜੁਆਬ ਹੁੰਦਾ ਹੈ ਨਹੀਂ। ਤਨ, ਮਨ ਅਤੇ ਧਨ ਗੁਰ ਦੇ ਚਰਨਾਂ ’ਤੇ ਅਰਪਣ ਕਰਨਾ ਦਰਗਾਹੀ ਕਾਨੂੰਨ ਹੈ ਅਤੇ ਜਿੰਨਾ ਚਿਰ ਅਸੀਂ ਅਜਿਹਾ ਨਹੀਂ ਕਰਦੇ, ਸਾਡਾ ਸਿਮਰਨ ਬਿਰਤੀ ਵਿੱਚ ਉੱਚਾ ਨਹੀਂ ਜਾਵੇਗਾ, ਸਾਡੀ ਸੇਵਾ ਉੱਚੀ ਨਹੀਂ ਹੋਵੇਗੀ।

ਕਈ ਲੋਕ ਗੁਰਬਾਣੀ ਪੜ੍ਹਨ ਅਤੇ ਨਾਮ ਸਿਮਰਨ ’ਤੇ ਬਹੁਤ ਸਾਰਾ ਸਮਾਂ ਬਤੀਤ ਕਰਦੇ ਹਨ। ਜਿਸ ਦਾ ਭਾਵ ਹੈ ਕਿ ਉਹ ਆਪਣਾ ਤਨ ਗੁਰੂ ਨੂੰ ਦਿੰਦੇ ਹਨ। ਪਰੰਤੂ ਕਿਉਂਕਿ ਉਹਨਾਂ ਮਨ ਅਤੇ ਧਨ ਗੁਰੂ ਦੇ ਚਰਨਾਂ ’ਤੇ ਸਮਰਪਿਤ ਨਹੀਂ ਕੀਤੇ ਹੁੰਦੇ ਹਨ ਇਸ ਲਈ ਉਹਨਾਂ ਦਾ ਅਧਿਆਤਮਿਕ ਵਿਕਾਸ ਪੂਰਾ ਨਹੀਂ ਹੁੰਦਾ ਹੈ ਇਸ ਲਈ ਉਨ੍ਹਾਂ ਦੀ ਅਧਿਆਤਮਿਕ ਤਰੱਕੀ ਪੂਰੀ ਨਹੀਂ ਹੁੰਦੀ ਹੈ। ਕੁਝ ਲੋਕ ਤਨ ਅਤੇ ਕੁਝ ਮਨ ਗੁਰੂ ਦੇ ਚਰਨਾਂ ’ਤੇ ਅਰਪਣ ਕਰਦੇ ਹਨ। ਇਸ ਲਈ ਉਹ ਕੁੱਝ ਅਧਿਆਤਮਿਕ ਵਿਕਾਸ ਕਰਦੇ ਹਨ। ਪਰ ਉਹ ਅਗਲੇਰੇ ਉੱਚੇ ਵਿਕਾਸ ਲਈ ਰੁਕ ਜਾਂਦੇ ਹਨ ਕਿਉਂਕਿ ਉਹ ਉਹ ਨਹੀਂ ਕਰਦੇ ਹਨ ਜੋ ਗੁਰੂ ਕਰਨ ਲਈ ਕਹਿੰਦੇ ਹਨ। ਇਸ ਤਰ੍ਹਾਂ ਕੇਵਲ ਉਹ ਮਨੁੱਖ ਜਿਨ੍ਹਾਂ ਨੇ ਤਨ, ਮਨ ਅਤੇ ਧਨ ਗੁਰੂ ਨੂੰ ਸੌਂਪ ਦਿੱਤਾ ਹੈ, ਉਹ ਮਨੁੱਖ ਚੜ੍ਹਦੀ ਕਲਾ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ ਅਤੇ ਨਾਮ ਉਨ੍ਹਾਂ ਦੇ ਸੁਰਤ, ਹਿਰਦੇ ਅਤੇ ਰੋਮ ਰੋਮ ਵਿੱਚ ਸਹਿਜ ਹੀ ਚਲਾ ਜਾਂਦਾ ਹੈ। ਇਹ ਸਤਿਗੁਰੂ ਦਾ ਪੂਰਨ ਵਾਅਦਾ ਹੈ ਅਤੇ ਦਰਗਾਹੀ ਹੁਕਮ ਹੈ ਕਿ ਜੇਕਰ ਤੁਸੀਂ ਆਪਣਾ ਤਨ, ਮਨ, ਧਨ ਗੁਰੂ ਨੂੰ ਸੌਂਪ ਦਿੰਦੇ ਹੋ ਤਾਂ ਤੁਸੀਂ ਯਕੀਨਨ ਚੜ੍ਹਦੀ ਕਲਾ ਵਿਚ ਚਲੇ ਜਾਓਗੇ ਅਤੇ ਨਾਮ ਤੁਹਾਡੀ ਸੁਰਤ, ਹਿਰਦੇ ਅਤੇ ਰੋਮ-ਰੋਮ ਵਿੱਚ ਚਲਾ ਜਾਵੇਗਾ।

ਜਦੋਂ ਤੁਸੀਂ ਚੜ੍ਹਦੀ ਕਲਾ ਕਹਿੰਦੇ ਹੋ ਉਸ ਦਾ ਭਾਵ ਹੈ ਸੱਚਖੰਡ। ਚੜ੍ਹਦੀ ਕਲਾ ਸੱਚਖੰਡ ਵਿੱਚ ਵਾਪਰਦੀ ਹੈ ਅਤੇ ਇਸ ਤੋਂ ਘੱਟ ਅਵਸਥਾ ਵਿੱਚ ਨਹੀਂ ਵਾਪਰਦੀ ਹੈ। ਇਹ ਉਦੋਂ ਵਾਪਰਦਾ ਹੈ ਜਦੋਂ ਨਾਮ ਹਿਰਦੇ ਅਤੇ ਰੋਮ-ਰੋਮ ਵਿਚ ਚਲਾ ਜਾਂਦਾ ਹੈ। ਸੰਖੇਪ ਵਿਚ ਸੰਸਾਰ ਉਹਨਾਂ ਲੋਕਾਂ ਨਾਲ ਭਰਿਆ ਹੈ ਜੋ ਸੁਆਰਥੀ, ਸਵੈ ਕੇਂਦਰਿਤ, ਕਪਟੀ ਹਨ ਅਤੇ ਜਿਹੜੇ ਗੁਰ ਦੇ ਸ਼ਬਦਾਂ ਪ੍ਰਤੀ ਅੰਨ੍ਹੇ ਹਨ।

ਕਈ ਕਰੋੜਾਂ ਮਨੁੱਖ ਹਨ ਜਿਹੜੇ ਬੇ-ਰਹਿਮ, ਖ਼ੁਸ਼ਕ ਅਤੇ ਮੁਰਝਾਈਆਂ ਹੋਈਆਂ ਰੂਹਾਂ ਹਨ। ਇੱਕ ਵਿਅਕਤੀ ਰਹਿਮ ਤੋਂ ਬਿਨਾਂ ਦੂਜਿਆਂ ਲਈ ਕੋਈ ਭਾਵਨਾਵਾਂ ਨਹੀਂ ਰੱਖਦਾ ਹੈ, ਨਾ ਦਿਆਲਤਾ, ਨਾ ਮੁਆਫ਼ੀ, ਨਾ ਨਿਮਰਤਾ, ਨਾ ਅਜਿਹੇ ਬ੍ਰਹਮ ਗੁਣ, ਨਾ ਦੂਜਿਆਂ ਲਈ ਪਿਆਰ ਰੱਖਦਾ ਹੈ। ਅਜਿਹੀਆਂ ਰੂਹਾਂ ਖ਼ੁਸ਼ਕ, ਮੁਰਝਾਈਆਂ ਹੋਈਆਂ ਰੂਹਾਂ ਕਹਾਉਂਦੀਆਂ ਹਨ। ਰਿਸ਼ਵਤਖੋਰੀ ਅੱਜ ਦੇ ਸਮਾਜ ਵਿਚ ਜੀਵਨ ਜਿਊਣ ਦਾ ਢੰਗ ਬਣ ਗਿਆ ਹੈ। ਬਹੁਤ ਮੁਸ਼ਕਿਲ ਨਾਲ ਕੋਈ ਰੂਹ ਮਿਲੇਗੀ ਜਿਹੜੀ ਗ਼ਲਤ ਸਾਧਨਾਂ ਦੀ ਵਰਤੋਂ ਨਾ ਕਰਕੇ ਅਮੀਰ ਬਣਨ ਦੀ ਕੋਸ਼ਿਸ਼ ਕਰੇਗੀ, ਜੋ ਧਰਮ ਦੀ ਕਿਰਤ ਕਰਨ ਵਿੱਚ ਵਿਸ਼ਵਾਸ ਕਰਕੇ ਸੱਚੀ ਸੁੱਚੀ ਕਿਰਤ ਕਰਦੀ ਹੈ। ਮਨੁੱਖੀ ਦਿਮਾਗ਼ ਦੇ ਅੰਦਰ ਇੱਕ ਅਜਿਹਾ ਹਿੱਸਾ ਹੈ ਜਿਹੜਾ ਰਿਪਟਿਲੀਅਨ ਦਿਮਾਗ਼ ਕਹਾਉਂਦਾ ਹੈ। ਦਿਮਾਗ਼ ਦਾ ਇਹ ਹਿੱਸਾ ਸਾਨੂੰ ‘ਖੋਹਣ ਅਤੇ ਭੱਜਣ’ ਵਰਗੇ ਕਰਮ ਕਰਨ ਲਈ ਪ੍ਰੇਰਦਾ ਹੈ। ਦਿਮਾਗ਼ ਦੇ ਇਸ ਹਿੱਸੇ ਕਾਰਨ ਸਾਡੇ ਸਾਰਿਆਂ ਦੇ ਮਨ ਵਿੱਚ ਅਜਿਹੇ ਵਿਚਾਰ ਹੁੰਦੇ ਹਨ ਜਿਹੜੇ ਗ਼ਲਤ ਸਾਧਨਾਂ ਰਾਹੀ ਧਨ ਪ੍ਰਾਪਤ ਕਰਕੇ ਸਾਡੇ ਨੈਤਿਕ ਪੱਧਰ ਨੂੰ ਖ਼ਤਮ ਕਰਨ ਲਈ ਪ੍ਰੇਰਦੇ ਹਨ। ਸਾਧਨ ਜਿਵੇਂ ਕਿ ਰਿਸ਼ਵਤਖੋਰੀ, ਚੋਰੀ, ਧੋਖਾ, ਬੇਈਮਾਨੀ, ਮਿਲਾਵਟ, ਜ਼ੋਰ ਜ਼ਬਰਦਸਤੀ, ਰਾਜਨੀਤਿਕ ਸ਼ਕਤੀ ਅਤੇ ਜ਼ੋਰ ਦੀ ਗ਼ਲਤ ਵਰਤੋਂ, ਸਥਿਤੀ ਅਤੇ ਸ਼ਕਤੀ ਦੀ ਗ਼ਲਤ ਵਰਤੋਂ ਅਤੇ ਹੋਰ ਕਈ ਇਸ ਤਰ੍ਹਾਂ ਦੇ ਸਾਧਨ। ਰਿਸ਼ਵਤਖੋਰੀ ਸਮਾਜ ਦੇ ਉੱਚੇ ਪੱਧਰ ਤੋਂ ਸ਼ੁਰੂ ਹੁੰਦੀ ਹੈ, ਰਾਜਨੀਤੀਵਾਨਾਂ ਤੋਂ, ਰਾਜ ਕਰਨ ਵਾਲਿਆਂ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਤਰ੍ਹਾਂ ਸਮਾਜ ਦੇ ਬਾਕੀ ਹਿੱਸਿਆਂ ਨੂੰ ਦੀਮਕ ਬਣ ਕੇ ਚਿੰਬੜ ਜਾਂਦੀ ਹੈ। ਦਿਆਨਤਦਾਰੀ ਅਤੇ ਇਮਾਨਦਾਰੀ ਅੱਜ ਦੇ ਆਧੁਨਿਕ ਸਮਾਜ ਵਿਚ ਇੱਕ ਬਹੁਤ ਦੁਰਲੱਭ ਚੀਜ਼ ਹੈ। ਸਾਰੇ ਪਾਸੇ ਪਦਾਰਥਵਾਦ ਦਾ ਪਸਾਰਾ ਹੋ ਗਿਆ ਹੈ। ਪਦਾਰਥਵਾਦ ਇੱਕ ਗੂੜ੍ਹ ਮਾਨਸਿਕ ਰੋਗ ਬਣ ਗਿਆ ਹੈ ਅਤੇ ਦਿਨ ਰਾਤ ਆਧੁਨਿਕ ਸਮਾਜ ਨੂੰ ਖਾ ਰਿਹਾ ਹੈ। ਇਸ ਤਰ੍ਹਾਂ ਸਾਰਾ ਸਮਾਜ ਮਾਇਆ ਦੀ ਦਲਦਲ ਵਿੱਚ ਨਿਰੰਤਰ ਗ਼ਲਤਾਨ ਹੋ ਰਿਹਾ ਹੈ।

ਕਈ ਕਰੋੜਾਂ ਹਨ ਜਿਹੜੇ ਦੂਜਿਆਂ ਦੀ ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਕਰਨ ਦੇ ਬੇਅੰਤ ਘਟੀਆ ਅਤੇ ਪਾਪ-ਜਨਕ ਕਰਮ ਕਰਨ ਵਿਚ ਰੁੱਝੇ ਹੋਏ ਹਨ। ਇਨ੍ਹਾਂ ਮਨੁੱਖਾਂ ਦਾ ਈਰਖਾ, ਦਵੈਸ਼, ਨਫ਼ਰਤ ਅਤੇ ਭੇਦਭਾਵ ਜੀਵਨ ਜਿਊਣ ਦਾ ਢੰਗ ਬਣ ਗਿਆ ਹੈ। ਹਰ ਕੋਈ ਮਨੁੱਖ ਮਾੜੇ ਚੰਗੇ ਤਰੀਕਿਆਂ ਨਾਲ ਦੂਸਰਿਆਂ ਮਨੁੱਖਾਂ ਨਾਲੋਂ ਉੱਚਾ ਹੋਣਾ ਚਾਹੁੰਦਾ ਹੈ। ਆਧੁਨਿਕ ਸਮਾਜ ਵਿੱਚ ਹਰ ਕੋਈ ਆਪਣੇ ਆਪ ਨੂੰ ਦੂਜਿਆਂ ਨਾਲੋਂ ਅਮੀਰ ਅਤੇ ਵਧੀਆ ਦੱਸਣਾ ਚਾਹੁੰਦਾ ਹੈ। ਅੱਜ ਦੇ ਸਮਾਜ ਵਿੱਚ ਬ੍ਰਹਮ ਅਰਥਾਂ, ਕਾਰਜਾਂ ਅਤੇ ਨੈਤਿਕਤਾ ਦੀਆਂ ਕਦਰਾਂ ਕੀਮਤਾਂ ਮੁੱਕ ਗਈਆਂ ਹਨ। ਧਰਮ ਦੇ ਨਾਂ ’ਤੇ ਸਾਰੇ ਸੰਸਾਰ ਵਿੱਚ ਸਾਡੇ ਆਲੇ-ਦੁਆਲੇ ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਦਾ ਬੋਲਬਾਲਾ ਹੈ। ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਲੋਕਾਂ ਦਾ ਜੀਵਨ ਬਣ ਗਈ ਹੈ। ਸੰਤਾਂ ਅਤੇ ਭਗਤਾਂ ਦੇ ਖ਼ਿਲਾਫ਼ ਸਾਰੇ ਸੰਸਾਰ ਵਿੱਚ ਬਹੁਤ ਸਾਰੇ ਅੰਦੋਲਨ ਚੱਲ ਰਹੇ ਹਨ। ਇਹ ਆਧੁਨਿਕ ਸਮਾਜ ਦਾ ਬਹੁਤ ਹੀ ਬਦ-ਕਿਸਮਤ ਭਾਗ ਹੈ। ਮਾਇਆ ਦੀ ਬੇਅੰਤ ਗੰਦਗੀ ਸਾਰੇ ਸੰਸਾਰ ਨੂੰ ਖੋਖਲਾ ਕਰਨ ਵਿੱਚ ਭਰਪੂਰ ਹੋ ਕੇ ਲੱਗੀ ਹੋਈ ਹੈ। ਇਸੇ ਲਈ ਅੱਜ ਦੇ ਯੁਗ ਨੂੰ ਕਲਿਯੁਗ ਕਿਹਾ ਗਿਆ ਹੈ। ਲੋਕਾਈ ਉਹਨਾਂ ਮਹਾਂਪੁਰਖਾਂ ਦੀ ਨਿੰਦਿਆ ਵਿੱਚ ਲੱਗੀ ਹੋਈ ਹੈ ਜਿਹੜੇ ਨਿਰਵੈਰ ਹਨ। ਉਹ ਮਹਾਂਪੁਰਖ ਜਿਹੜੇ ਉਹਨਾਂ ਨੂੰ ਉਤਨਾ ਪਿਆਰ ਕਰਦੇ ਹਨ ਜਿੰਨਾ ਪਿਆਰ ਉਹ ਪ੍ਰਮਾਤਮਾ ਨੂੰ ਕਰਦੇ ਹਨ। ਉਹਨਾਂ ਮਹਾਂਪੁਰਖਾਂ ਦੀ ਨਿੰਦਿਆ ਜੋ ਦਿਆਲਤਾ, ਨਿਮਰਤਾ, ਮੁਆਫ਼ੀ ਅਤੇ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਹਨ। ਉਹ ਰੂਹਾਂ ਜੋ ਸੰਤ ਹਿਰਦਾ ਹਨ, ਸਾਰੇ ਬ੍ਰਹਿਮੰਡ ਵਿੱਚ ਆਧੁਨਿਕ ਅਖੌਤੀ ਪ੍ਰਚਾਰਕਾਂ ਰਾਹੀਂ ਇੱਕ ਸੰਗਠਿਤ ਤਰੀਕੇ ਨਾਲ ਨਿੰਦੇ ਜਾ ਰਹੇ ਹਨ।

ਜਿਵੇਂ ਕਿ ਇਹ ਇੱਕ ਬ੍ਰਹਮ ਨਿਯਮ ਹੈ ਦਰਗਾਹੀ ਹੁਕਮ ਹੈ ਕਿ ਕੇਵਲ ਜੋ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਹੈ ਦਰਗਾਹ ਦੁਆਰਾ ਦੂਜਿਆਂ ਨੂੰ ਆਦੇਸ਼ ਦੇਣ ਦਾ ਹੱਕ ਰੱਖਦਾ ਹੈ। ਇਥੋਂ ਤੱਕ ਕਿ ਗੁਰੂਆਂ ਦੇ ਸਮੇਂ ਵਿਚ ਕੇਵਲ ਗੁਰੂ ਜਾਂ ਗੁਰਮੁਖ ਜਿਹੜੇ ਪੂਰਨ ਸਨ, ਗੁਰੂਆਂ ਦੁਆਰਾ ਪ੍ਰਚਾਰ ਕਰਨ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਸਨ ਅਤੇ ਫਿਰ ਪ੍ਰਚਾਰ ਕਰਦੇ ਸਨ। ਪਰ, ਅੱਜ ਦੇ ਯੁੱਗ ਵਿਚ ਇਥੇ ਹਜ਼ਾਰਾਂ ਲੋਕ ਹਨ ਜਿਹੜੇ ਅਖੌਤੀ ਪ੍ਰਚਾਰਕ ਬਣ ਗਏ ਹਨ। ਇਹ ਇੱਕ ਸ਼ਰਮਨਾਕ ਅਤੇ ਭਿਅੰਕਰ ਲੋਕਾਈ ਨੂੰ ਨਾਸ ਕਰਨ ਵਾਲੀ ਸਥਿਤੀ ਹੈ ਕਿ ਇਹਨਾਂ ਪ੍ਰਚਾਰਕਾਂ ਵਿਚੋਂ ਬਹੁਤੇ ਅਖੌਤੀ ਪ੍ਰਚਾਰਕ ਸੰਤਾਂ ਅਤੇ ਭਗਤਾਂ ਦੀ ਨਿੰਦਿਆ ਕਰਨ ਵਿੱਚ ਸ਼ਾਮਿਲ ਹਨ।

ਕਈ ਕਰੋੜਾਂ ਹਨ ਜੋ ਮਾਇਆ ਵਿੱਚ ਸੰਘਰਸ਼ ਕਰ ਰਹੇ ਹਨ। ਮਾਇਆ ਸਾਰਾ ਸੰਸਾਰ ਚਲਾ ਰਹੀ ਹੈ। ਹਰ ਚੀਜ਼ ਜਿਹੜੀ ਨੰਗੀਆਂ ਅੱਖਾਂ ਨਾਲ ਵੇਖੀ ਜਾ ਸਕਦੀ ਹੈ, ਮਾਇਆ ਹੈ। ਕਰੋੜਾਂ ਲੋਕਾਂ ਦੇ ਮਨ ਮਾਇਆ ਦੁਆਰਾ ਨਿਗਲ ਲਏ ਗਏ ਹਨ। ਫਿਰ ਵੀ ਉਹ ਜਿਨ੍ਹਾਂ ਨੂੰ ਇਹ ਸੋਝੀ ਆ ਜਾਂਦੀ ਹੈ ਕਿ ਮਾਇਆ ਉਹਨਾਂ ਨੂੰ ਨਿਗਲ ਰਹੀ ਹੈ, ਮਾਇਆ ਦੇ ਬੰਧਨਾਂ ਵਿਚੋਂ ਨਿਕਲਣ ਦੀ ਕੋਸ਼ਿਸ਼ ਸ਼ੁਰੂ ਕਰ ਦਿੰਦੇ ਹਨ। ਬੰਦਗੀ ਮਾਇਆ ਨਾਲ ਸੰਘਰਸ਼ ਹੈ। ਬੰਦਗੀ ਮਾਇਆ ਨਾਲ ਜੰਗ ਹੈ। ਬੰਦਗੀ ਮਾਇਆ ਨੂੰ ਜਿੱਤਣਾ ਹੈ। ਬੰਦਗੀ ਸਤੋ ਗੁਣਾਂ ਦੀ ਕਮਾਈ ਹੈ, ਜਿਸ ਦੇ ਕਰਨ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਅਤੇ ਜਿਸਦੇ ਨਾਲ ਮਾਇਆ ਉੱਪਰ ਜਿੱਤ ਪ੍ਰਾਪਤ ਹੁੰਦੀ ਹੈ।

ਕਈ ਕਰੋੜਾਂ ਹਨ ਜਿਹੜੇ ਵਿਦੇਸ਼ੀ ਧਰਤੀਆਂ ਉੱਤੇ ਘੁੰਮ ਰਹੇ ਹਨ, ਉਹਨਾਂ ਨੇ ਆਪਣਾ ਘਰ ਅਤੇ ਪਰਿਵਾਰ ਛੱਡ ਦਿੱਤਾ ਹੈ ਅਤੇ ਸ਼ਾਂਤੀ ਦੀ ਖੋਜ ਅਤੇ ਪ੍ਰਮਾਤਮਾ ਨਾਲ ਮਿਲਾਪ ਲਈ ਜੰਗਲਾਂ ਵਿਚ ਚਲੇ ਗਏ ਬਿਨਾਂ ਇਹ ਸਮਝੇ ਕਿ ਪ੍ਰਮਾਤਮਾ ਉਹਨਾਂ ਦੇ ਹਿਰਦੇ ਵਿਚ ਰਹਿੰਦਾ ਹੈ ਅਤੇ ਕੇਵਲ ਆਤਮ ਸਮਝ ਨਾਲ ਹੀ ਸਮਝਿਆ ਜਾ ਸਕਦਾ ਹੈ। ਬੰਦਗੀ ਸਾਰੀਆਂ ਚੀਜ਼ਾਂ ਨੂੰ ਛੱਡਣ, ਘਰ ਪਰਿਵਾਰ ਨੂੰ ਤਿਆਗਣ ਅਤੇ ਜੰਗਲਾਂ ਵਿਚ ਘੁੰਮਣ ਤੋਂ ਬਿਨਾਂ ਪਰਿਵਾਰ ਵਿਚ ਰਹਿ ਕੇ ਜ਼ਿਆਦਾ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਪਰਿਵਾਰ ਵਿਚ ਰਹਿ ਕੇ ਮਾਇਆ ਨਾਲ ਲੜਨਾ ਅਤੇ ਇਸ ਨੂੰ ਹਰਾਉਣਾ ਅਸਾਨ ਹੈ। ਜੰਗਲਾਂ ਵਿੱਚ ਰਹਿ ਕੇ ਮਾਇਆ ਨਾਲ ਮੁਕਾਬਲਾ ਕਰਨ ਅਤੇ ਉਸ ਨਾਲ ਲੜਨ ਦਾ ਕੋਈ ਮੌਕਾ ਨਹੀਂ ਮਿਲੇਗਾ। ਜੰਗਲਾਂ ਵਿੱਚ ਫਿਰਨਾ ਆਤਮ ਸਮਝ ਵਿੱਚ ਮਦਦ ਨਹੀਂ ਕਰੇਗਾ। ਬਾਬਾ ਫਰੀਦ ਜੀ ਨੇ ਕਿਤਨਾ ਲੰਬਾ ਸਮਾਂ ਜੰਗਲ ਵਿੱਚ ਸਤਿ ਦੀ ਖੋਜ ਕਰਨ ਵਿੱਚ ਬਿਤਾਇਆ ਪਰੰਤੂ ਕੁੱਝ ਹੱਥ ਨਹੀਂ ਲਗਿਆ ਅਤੇ ਅੰਤ ਵਿੱਚ ਗੁਰੂ ਧਾਰਣ ਕਰਨਾ ਪਿਆ ਅਤੇ ਫਿਰ ਜਾਕੇ ਗੁਰੂ ਦੀ ਸੇਵਾ ਕਰਨ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਹੋਈ ਅਤੇ ਬੰਦਗੀ ਪੂਰਨ ਹੋਈ।

ਸਭ ਤੋਂ ਮਹੱਤਵਪੂਰਨ ਚੀਜ਼ ਹੈ ਬ੍ਰਹਮ ਸਮਝ ਦਾ ਵਿਕਾਸ ਕਰਨਾ ਕਿਉਂਕਿ ਹਰ ਚੀਜ਼ ਬ੍ਰਹਮ ਕਾਨੂੰਨ ਅੰਦਰ ਚਲਦੀ ਹੈ। ਸਭ ਤੋਂ ਮਹੱਤਵਪੂਰਨ ਕਰਮ ਦਾ ਕਾਨੂੰਨ ਹੈ। ਸਾਡੇ ਕਰਮ ਸਾਡੀ ਕਰਨੀ ਉੱਤੇ ਅਧਾਰਿਤ ਹਨ ਅਤੇ ਸਾਡੀ ਕਰਨੀ ਨਾਲ ਹੀ ਸਾਡੀ ਕਿਸਮਤ ਬਣਦੀ ਹੈ। ਜਦੋਂ ਅਸੀਂ ਇਸ ਕਿਸਮਤ ਦਾ ਪਾਲਣ ਕਰਦੇ ਹਾਂ ਤਦ ਅਸੀਂ ਨਵੇਂ ਕਰਮ ਕਰਦੇ ਹਾਂ ਅਤੇ ਆਪਣੀ ਭਵਿੱਖ ਦੀ ਕਿਸਮਤ ਲਿਖਦੇ ਹਾਂ। ਐਸਾ ਵਿਧਾਨ ਸਦਾ ਲਈ ਲਗਾਤਾਰ ਚੱਲਦਾ ਰਹਿੰਦਾ ਹੈ ਜਾਂ ਉਦੋਂ ਤਕ ਚਲਦਾ ਹੈ ਜਦ ਤੱਕ ਅਸੀਂ ਸਮਝ ਜਾਂਦੇ ਹਾਂ ਕਿ ਸਾਨੂੰ ਇਸ ਜਨਮ ਅਤੇ ਮਰਨ ਦੇ ਚੱਕਰ ਵਿਚੋਂ ਨਿਕਲਣਾ ਚਾਹੀਦਾ ਹੈ। ਤਦ ਅਸੀਂ ਮੁਕਤੀ ਪ੍ਰਾਪਤ ਕਰਨ ਲਈ ਜਤਨ ਕਰਨਾ ਚਾਹੁੰਦੇ ਹਾਂ। ਕਰਮ ਦਾ ਕਾਨੂੰਨ ਹੁਕਮ ਹੈ, ਇੱਕ ਸਰਵ-ਉੱਚਤਮ ਹੁਕਮ, ਜਿਹੜਾ ਸਾਡੀ ਕਿਸਮਤ ਦਾ ਫ਼ੈਸਲਾ ਕਰਦਾ ਹੈ। ਸਾਰੀ ਸ੍ਰਿਸ਼ਟੀ ਇੰਨੀ ਗੁੰਝਲਦਾਰ ਹੈ ਕਿ ਇੱਕ ਸਧਾਰਨ ਆਦਮੀ ਲਈ ਇਸ ਨੂੰ ਸਮਝਣਾ ਉਸਦੀ ਸਮਰੱਥਾ ਤੋਂ ਪਰ੍ਹੇ ਹੈ। ਕੇਵਲ ਸਿਰਜਨਹਾਰ ਹੀ ਆਪਣੀ ਸਿਰਜਨਾ ਦੇ ਕੰਮ ਕਰਨ ਨੂੰ ਸਮਝ ਸਕਦਾ ਹੈ।

ਕਈ ਕੋਟਿ ਸਿਧ ਜਤੀ ਜੋਗੀ

ਕਈ ਕੋਟਿ ਰਾਜੇ ਰਸ ਭੋਗੀ

ਕਈ ਕੋਟਿ ਪੰਖੀ ਸਰਪ ਉਪਾਏ

ਕਈ ਕੋਟਿ ਪਾਥਰ ਬਿਰਖ ਨਿਪਜਾਏ

ਕਈ ਕੋਟਿ ਪਵਣ ਪਾਣੀ ਬੈਸੰਤਰ

ਕਈ ਕੋਟਿ ਦੇਸ ਭੂ ਮੰਡਲ

ਕਈ ਕੋਟਿ ਸਸੀਅਰ ਸੂਰ ਨਖ੍ਹਤ੍ਰ

ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ

ਸਗਲ ਸਮਗ੍ਰੀ ਅਪਨੈ ਸੂਤਿ ਧਾਰੈ

ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ

ਧੰਨ ਧੰਨ ਪੰਚਮ ਪਾਤਸ਼ਾਹ ਜੀ ਸਾਨੂੰ ਬੜੀ ਦਿਆਲਤਾ ਨਾਲ ਲਗਾਤਾਰ ਸਿਰਜਨਹਾਰ ਦੁਆਰਾ ਸਿਰਜੀ ਸਿਰਜਨਾ ਦੀ ਗੁੰਝਲਤਾ ਅਤੇ ਬਣਤਰ ਬਾਰੇ ਬ੍ਰਹਮ ਗਿਆਨ ਦੇਣਾ ਜਾਰੀ ਰੱਖਦੇ ਹਨ।

ਸੰਸਾਰ ਵਿੱਚ ਕਈ ਕਰੋੜਾਂ ਲੋਕ ਹਨ ਜਿਹੜੇ ਸਿੱਧ, ਜਤੀ, ਯੋਗੀ ਹਨ। ਸਿੱਧ ਉਹ ਹਨ ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕਰ ਲਈਆਂ ਹਨ। ਸਿੱਧੀਆਂ ਕੁੱਝ ਅਲੌਕਿਕ ਸ਼ਕਤੀਆਂ ਹਨ ਜੋ ਕਈ ਮਨੁੱਖ ਆਪਣੀ ਬੰਦਗੀ ਦੇ ਦੌਰਾਨ ਪ੍ਰਾਪਤ ਕਰ ਲੈਂਦੇ ਹਨ। ਜਿਵੇਂ ਹੀ ਉਹ ਇਹ ਸਿੱਧੀਆਂ ਪ੍ਰਾਪਤ ਕਰਦੇ ਹਨ ਉਹ ਇਹਨਾਂ ਸ਼ਕਤੀਆਂ ਦੀ ਆਪਣੇ ਫ਼ਾਇਦੇ ਲਈ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਲੋਕਾਂ ਨੂੰ ਆਪਣੇ ਵਲ ਖਿੱਚਣ ਲਈ ਇਨ੍ਹਾਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹਨ। ਜਦੋਂ ਉਹ ਇਹ ਕਰਦੇ ਹਨ ਤਾਂ ਬੰਦਗੀ ’ਤੇ ਤਾਲਾ ਲੱਗ ਜਾਂਦਾ ਹੈ। ਉਹ ਮਨੁੱਖ ਹੋਰ ਅੱਗੇ ਬੰਦਗੀ ਵਿੱਚ ਨਹੀਂ ਜਾ ਸਕਦੇ ਕਿਉਂਕਿ ਉਹ ਇਨ੍ਹਾਂ ਇਲਾਹੀ ਸ਼ਕਤੀਆਂ ਦੀ ਗ਼ਲਤ ਵਰਤੋਂ ਕਰਨ ਕਾਰਨ ਅਕਾਲ ਪੁਰਖ ਦੇ ਸ਼ਰੀਕ ਬਣ ਜਾਂਦੇ ਹਨ।

ਜਤੀ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਕਾਮ ਵਾਸ਼ਨਾ ’ਤੇ ਕਾਬੂ ਕਰ ਲਿਆ ਹੈ। ਉਹ ਲੋਕ ਜੋ ਯੋਗਾ ਕਰਦੇ ਹਨ, ਯੋਗੀ ਕਹਾਉਂਦੇ ਹਨ ਅਤੇ ਉਹ ਯੋਗਿਕ ਸਿੱਖਿਆਵਾਂ ਰਾਹੀਂ ਕਾਮ ’ਤੇ ਨਿਯੰਤਰਣ ਕਰ ਲੈਂਦੇ ਹਨ। ਯੋਗ ਅਭਿਆਸਾਂ ਦੀ ਮਦਦ ਨਾਲ ਉਹ ਆਪਣਾ ਜੀਵਨ ਕਾਲ ਵਧਾ ਸਕਦੇ ਹਨ ਅਤੇ ਇੱਕ ਲੰਬਾ ਅਤੇ ਸਿਹਤਮੰਦ ਜੀਵਨ ਜਿਊਂਦੇ ਹਨ। ਇਸ ਕਿਸਮ ਦੇ ਕੁਝ ਲੋਕ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਗੁਰਬਾਣੀ ਵਿੱਚ ‘ਸਿੱਧ ਗੋਸ਼ਟ’ ਦੀ ਸੁੰਦਰ ਉਪਦੇਸ਼ਮਈ ਕਥਾ ਵਿੱਚ ਪੇਸ਼ ਕੀਤੇ ਗਏ ਹਨ। ਉਹਨਾਂ ਨੇ ਆਪਣੀਆਂ ਸਿੱਧੀਆਂ ਦੀ ਵਰਤੋਂ ਕਰਕੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਵਲ ਖਿੱਚਣ ਦੀ ਕੋਸ਼ਿਸ਼ ਕੀਤੀ, ਪਰੰਤੂ ਗੁਰੂ ਪਾਤਸ਼ਾਹ ਜੀ ਇਹਨਾਂ ਚੀਜ਼ਾਂ ਤੋਂ ਉੱਪਰ ਸਨ ਜਿਵੇਂ ਕਿ ਉਹ ਨਿਰੰਕਾਰ ਰੂਪ ਹਨ। ਧੰਨ ਧੰਨ ਸਤਿਗੁਰ ਨਾਨਕ ਪਾਤਿਸ਼ਾਹ ਨੇ ਇਹਨਾਂ ਸਿੱਧਾਂ ਉੱਪਰ ਗੁਰਕਿਰਪਾ ਕਰਕੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਅਸਲੀ ਰੂਹਾਨੀ ਭਾਵ, ਉਦੇਸ਼ਾਂ ਅਤੇ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਸ਼ਕਤੀ ਨੂੰ ਸਮਝਣ ਵਿੱਚ ਸਹਾਇਤਾ ਕੀਤੀ ਅਤੇ ਇਨ੍ਹਾਂ ਸਿੱਧਾਂ ਨੂੰ ਜੀਵਨ ਮੁਕਤੀ ਦਾ ਮਾਰਗ ਦਿਖਾ ਕੇ ਗੁਰਪ੍ਰਸਾਦਿ ਦੇਕੇ ਜੀਵਨ ਮੁਕਤ ਕੀਤਾ। ਸਾਰ ਭਾਵ ਇਹ ਹੈ ਕਿ ਯੋਗ ਦਾ ਤਰੀਕਾ ਬਹੁਤ ਹੀ ਗੁੰਝਲਦਾਰ ਹੈ ਅਤੇ ਕਠਿਨ ਤਰੀਕਾ ਹੈ। ਜਿੱਥੇ ਕਿ ਗੁਰਮਤ ਪਰਮ ਸ਼ਕਤੀ ਪਾਰਬ੍ਰਹਮ ਪਿਤਾ ਪਰਮੇਸ਼ਰ ਤੱਕ ਪਹੁੰਚਣ ਅਤੇ ਜੀਵਨ ਮੁਕਤੀ ਪ੍ਰਾਪਤ ਕਰਨ ਲਈ ਬਹੁਤ ਹੀ ਅਸਾਨ ਅਤੇ ਅਪਨਾਉਣ ਯੋਗ ਪੰਥ ਹੈ।

ਕਈ ਕਰੋੜਾਂ ਹਨ ਜਿਹੜੇ ਸੰਸਾਰਿਕ ਖ਼ੁਸ਼ੀਆਂ ਮਾਣ ਰਹੇ ਰਾਜੇ ਹਨ। ਸਾਰੀਆਂ ਹੀ ਸੰਸਾਰਿਕ ਖ਼ੁਸ਼ੀਆਂ ਮਾਇਆ ਹਨ ਜਿਵੇਂ ਕਿ ਇੱਛਾਵਾਂ ਨੂੰ ਪੂਰਾ ਕਰਨ ਦਾ ਆਧਾਰ ਮਾਇਆ ਦਾ ਰਜੋ ਬਿਰਤੀ ਤੱਤ ਹੈ। ਕੇਵਲ ਇਹ ਹੀ ਨਹੀਂ, ਸਾਡੇ ਸਾਰੇ ਚੰਗੇ ਅਤੇ ਮਾੜੇ ਕਰਮ ਸਾਡੀ ਰੂਹ ਨਾਲ ਵੀ ਜਾਂਦੇ ਹਨ। ਸਾਡੀ ਰੂਹ ਸਰੀਰ ਨੂੰ ਛੱਡਣ ਸਮੇਂ ਸਾਡੇ ਸਾਰੇ ਕਰਮਾਂ ਦਾ ਬੋਝ ਨਾਲ ਲੈ ਕੇ ਜਾਂਦੀ ਹੈ। ਇਸ ਲਈ ਅਸੀਂ ਲਗਾਤਾਰ ਇਹਨਾਂ ਕਰਮਾਂ ਦਾ ਭੁਗਤਾਨ ਕਰਨ ਲਈ ਜਨਮ ਅਤੇ ਮਰਨ ਦੇ ਚੱਕਰ ਵਿਚੋਂ ਗੁਜ਼ਰ ਰਹੇ ਹਾਂ ਅਤੇ ਨਾ ਪੂਰੀਆਂ ਹੋਈਆਂ ਇੱਛਾਵਾਂ ਦੀ ਪੂਰਤੀ ਲਈ ਸਾਡੇ ਕਰਮ ਅਤੇ ਇੱਛਾਵਾਂ ਹੀ ਭਵਿੱਖ ਵਿੱਚ ਸਾਡੀ ਕਿਸਮਤ ਦਾ ਨਿਰਣਾ ਕਰਦੇ ਹਨ। ਆਸਾ, ਮਨਸਾ, ਤ੍ਰਿਸ਼ਨਾ ਦੀ ਪੂਰਤੀ ਕੁਝ ਸਮੇਂ ਦੀ ਖ਼ੁਸ਼ੀ ਦਿੰਦੀ ਹੈ ਪਰੰਤੂ ਇੱਛਾਵਾਂ ਦਾ ਨਾ ਪੂਰਾ ਹੋਣਾ ਮਾਨਸਿਕ ਨਿਰਾਸ਼ਾ ਵੱਲ ਲਿਜਾਂਦਾ ਹੈ ਅਤੇ ਇਸ ਤਰ੍ਹਾਂ ਮਾਨਸਿਕ ਤਣਾਅ ਅਤੇ ਮਾਨਸਿਕ ਰੋਗ ਸਰੀਰ ਨੂੰ ਜਕੜਨ ਲੱਗ ਪੈਂਦੇ ਹਨ।

ਸਿਰਜਨਾ ਦਾ ਅਗਲਾ ਹਿੱਸਾ ਪਸ਼ੂ ਰਾਜ ਹੈ। ਇੱਥੇ ਕਈ ਕਰੋੜਾਂ ਪੰਛੀ, ਪਸ਼ੂ, ਅਨੇਕਾਂ ਜੰਤੂ ਅਤੇ ਸੱਪ ਹਨ ਜਿਹੜੇ ਸਿਰਜੇ ਗਏ ਹਨ। ਸਾਡੇ ਕਰਮਾਂ ’ਤੇ ਅਧਾਰਿਤ ਕਰਨੀ ਸਾਡਾ ਜੀਵਨ ਬਣਦੀ ਹੈ ਅਤੇ ਸਾਰੀਆਂ ਪਿਛਲੀਆਂ ਜ਼ਿੰਦਗੀਆਂ ਦੀ ਕਰਨੀ ਸਾਡੀ ਭਵਿੱਖੀ ਜ਼ਿੰਦਗੀ ਅਤੇ ਕਿਸਮਤ ਦਾ ਫ਼ੈਸਲਾ ਇਸ ਬ੍ਰਹਮ ਕਾਨੂੰਨ ਦੇ ਅਨੁਸਾਰ ਹੁੰਦਾ ਹੈ ਜਿਸ ਕਾਰਨ ਬਹੁਤ ਜੀਵਾਂ ਨੂੰ ਆਪਣਾ ਲੇਖਾ-ਜੋਖਾ ਪੂਰਾ ਕਰਨ ਲਈ ਇਨ੍ਹਾਂ ਜੂਨੀਆਂ – ਪਸ਼ੂਆਂ, ਸੱਪਾਂ, ਪੰਛੀਆਂ ਅਤੇ ਹੋਰ ਜੰਤੂਆਂ ਦੀਆਂ ਜੂਨੀਆਂ ਵਿੱਚ ਦੁਬਾਰਾ ਜਨਮ ਲੈਣਾ ਪੈਂਦਾ ਹੈ।

ਗੁਰਬਾਣੀ ਦੇ ਅਨੁਸਾਰ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅਸੀਂ ਮਨੁੱਖਾ ਜੀਵਨ ਦੁਬਾਰਾ ਆਵਾਂਗੇ ਜੇਕਰ ਅਸੀਂ ਆਪਣੇ ਆਪ ਨੂੰ ਸਤੋ ਕਰਮ ਵਿੱਚ ਲਗਾਈ ਰੱਖਦੇ ਹਾਂ ਜਿਵੇਂ ਕਿ:

*           ਦਇਆ

*           ਦਾਨ

*           ਧਰਮ: ਧਾਰਮਿਕ ਕਿਰਿਆਵਾਂ ਜਿਵੇਂ ਕਿ ਗੁਰਬਾਣੀ ਨੂੰ ਪੜ੍ਹਨਾ ਅਤੇ ਅਮਲ ਕਰਨਾ, ਨਾਮ ਸਿਮਰਨ ਕਰਨਾ

*           ਸੰਜਮ: ਸਤ ਸੰਤੋਖ ਵਿੱਚ ਰਹਿਣਾ

*           ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ

*           ਬੰਦਗੀ

ਫਿਰ ਵੀ ਜੇਕਰ ਅਸੀਂ ਸਤੋ ਕਰਮ ਕਰਕੇ ਮੁਕਤੀ ਤੱਕ ਨਹੀਂ ਪਹੁੰਚਦੇ ਹਾਂ, ਅਸੀਂ ਜੰਗਲ ਰਾਜ ਪਸ਼ੂ ਰਾਜ ਵਿਚ ਜਾਣ ਤੋਂ ਬਚ ਜਾਵਾਂਗੇ। ਅਸੀਂ ਫਿਰ ਮਨੁੱਖੀ ਜਨਮ ਧਾਰਣ ਕਰਾਂਗੇ ਅਤੇ ਮੁਕਤੀ ਪ੍ਰਾਪਤ ਦਾ ਇੱਕ ਹੋਰ ਮੌਕਾ ਪ੍ਰਾਪਤ ਕਰਾਂਗੇ। ਤਦ ਉਸ ਜਨਮ ਵਿਚ ਅਸੀਂ ਆਪਣਾ ਸਾਰਾ ਧਿਆਨ ਸਤੋ ਕਰਮਾਂ ਵਿੱਚ ਲਗਾਵਾਂਗੇ ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਅਤੇ ਇਸ ਤਰ੍ਹਾਂ ਸਾਡਾ ਜੀਵਨ ਮੁਕਤੀ ਦਾ ਰਸਤਾ ਖੁੱਲ੍ਹ ਜਾਵੇਗਾ।

ਸਿਰਜਨਾ ਦਾ ਅਗਲਾ ਭਾਗ ਪ੍ਰਕਿਰਤੀ ਦਾ ਦੂਜਾ ਹਿੱਸਾ ਹੈ ਜਿਵੇਂ ਕਿ ਪੱਥਰ ਅਤੇ ਦਰਖ਼ਤ ਭਾਵ ਧਰਤੀ ਅਤੇ ਧਰਤੀ ’ਤੇ ਅਧਾਰਤ ਜੀਵ ਹਨ। ਉਹ ਜੀਵ ਜਿਹੜੇ ਧਰਤੀ ਤੋਂ ਬਣੇ ਹਨ ਅਤੇ ਇਕ ਉਹ ਜਿਹੜੇ ਧਰਤੀ ਅਤੇ ਮਿੱਟੀ, ਪੱਥਰਾਂ ਅਤੇ ਬਨਸਪਤੀ ਤੋਂ ਜਨਮ ਲੈਂਦੇ ਹਨ। ਸੰਸਾਰ ਵਿੱਚ ਕਈ ਕਰੋੜਾਂ ਹੀ ਅਜਿਹੀਆਂ ਰਚਨਾਵਾਂ ਹਨ। ਗੁਰਬਾਣੀ ਕਹਿੰਦੀ ਹੈ ਕਿ ਜਾਨਵਰਾਂ ਅਤੇ ਬਨਸਪਤੀ ਦੀਆਂ ੮੪ ਲੱਖ ਜੂਨਾਂ ਹਨ ਜਿਨ੍ਹਾਂ ਵਿਚ ਅੱਧੀਆਂ ਧਰਤੀ ’ਤੇ ਅਤੇ ਅੱਧੀਆਂ ਪਾਣੀ ਵਿੱਚ ਹਨ।

ਸਿਰਜਨਾ ਦਾ ਅਗਲਾ ਭਾਗ ਸਭ ਤੋਂ ਮਹੱਤਵਪੂਰਨ ਤੱਤ ਪ੍ਰਦਾਨ ਕਰਦਾ ਹੈ ਜਿਹੜੇ ਜੀਵਤ ਰਚਨਾਵਾਂ ਦੇ ਜੀਵਨ ਲਈ ਜ਼ਰੂਰੀ ਹਨ – ਮਨੁੱਖਾਂ, ਜਾਨਵਰਾਂ ਅਤੇ ਬਨਸਪਤੀ ਲਈ। ਇਹ ਤੱਤ ਹਵਾ, ਪਾਣੀ ਅਤੇ ਅੱਗ ਹਨ। ਮੂਲ ਰੂਪ ਵਿੱਚ ਇਹਨਾਂ ਤਿੰਨ ਜ਼ਰੂਰੀ ਤੱਤਾਂ ਤੋਂ ਬਿਨਾਂ ਜੀਵਨ ਦੀ ਹੋਂਦ ਨਹੀਂ ਹੋ ਸਕਦੀ ਹੈ। ਹਵਾ ਆਕਸੀਜਨ ਦਿੰਦੀ ਹੈ ਜਿਹੜੀ ਪੌਦਿਆਂ ਅਤੇ ਜਾਨਵਰਾਂ ਦੇ ਨਾਲ-ਨਾਲ ਮਨੁੱਖਾਂ ਲਈ ਜੀਵਨ ਦਿੰਦੀ ਹੈ। ਪਾਣੀ ਜੀਵਨ ਦਾ ਅਗਲਾ ਪ੍ਰਕਿਰਤਿਕ ਸਰੋਤ ਹੈ। ਹਵਾ ਅਤੇ ਪਾਣੀ ਤੋਂ ਬਿਨਾਂ ਜੀਵਨ ਦੀ ਹੋਂਦ ਨਹੀਂ ਹੋ ਸਕਦੀ ਹੈ। ਇਹ ਦੋਵੇਂ ਤੱਤ ਮੁਫ਼ਤ ਵਿੱਚ ਉਪਲਬਧ ਹਨ। ਇਥੇ ਇਹਨਾਂ ਤੱਤਾਂ ਦੀ ਉਪਲਬਧੀ ਦੀ ਕੋਈ ਹੱਦ ਸੀਮਾ ਨਹੀਂ ਹੈ। ਇਸੇ ਲਈ ਗੁਰਬਾਣੀ ਵਿੱਚ ਪਵਨ ਨੂੰ ਗੁਰੂ ਅਤੇ ਪਾਣੀ ਨੂੰ ਜਗਤ ਦਾ ਪਿਤਾ ਕਿਹਾ ਗਿਆ ਹੈ। ਅੱਗ ਜੀਵਨ ਦਾ ਅਗਲਾ ਜ਼ਰੂਰੀ ਤੱਤ ਹੈ। ਅੰਦਾਜ਼ਾ ਕਰੋ ਕਿ ਅੱਗ ਤੋਂ ਬਿਨਾਂ ਸਾਡਾ ਜੀਵਨ ਕੀ ਹੋ ਸਕਦਾ ਸੀ ? ਅਸੀਂ ਹਵਾ ਅਤੇ ਪਾਣੀ ਤੋਂ ਬਿਨਾਂ ਕਿਵੇਂ ਰਹਿ ਸਕਦੇ ਹਾਂ? ਇਸੇ ਲਈ ਬੈਸੰਤਰ (ਅੱਗ) ਨੂੰ ਦੇਵਤੇ ਦਾ ਦਰਜਾ ਗੁਰਬਾਣੀ ਦਿੰਦੀ ਹੈ।

ਸਿਰਜਨਾ ਦਾ ਅਗਲਾ ਭਾਗ ਗ੍ਰਹਿ ਮੰਡਲ ਹੈ ਜਿਥੇ ਉੱਪਰ ਵਰਣਨ ਕੀਤੀਆਂ ਸਾਰੀਆਂ ਸਿਰਜਨਾ ਜਨਮਦੀਆਂ ਰਹਿੰਦੀਆਂ ਹਨ ਅਤੇ ਸੁਰੱਖਿਅਤ ਹਨ। ਸ੍ਰਿਸ਼ਟੀ ਵਿੱਚ ਲੱਖਾਂ ਧਰਤੀਆਂ ਅਤੇ ਖੰਡ ਬ੍ਰਹਿਮੰਡ ਹਨ। ਜਿਥੇ ਇਹ ਰਚਨਾਵਾਂ ਜੰਮਦੀਆਂ, ਪਲਦੀਆਂ ਅਤੇ ਮਰਦੀਆਂ ਰਹਿੰਦੀਆਂ ਹਨ। ਸੌਰ ਮੰਡਲ ਦਾ ਗਿਆਨ ਅਤੇ ਦੂਜੇ ਸਾਰੇ ਗ੍ਰਹਿ ਨਖਤ੍ਰਾਂ ਦਾ ਗਿਆਨ ਮਨੁੱਖ ਜਾਤੀ ਨੂੰ ਹੈ। ਪਰ ਬ੍ਰਹਮ ਗਿਆਨ ਵਿੱਚ ਅਜਿਹੇ ਕਈ ਲੱਖਾਂ ਮੰਡਲ ਹਨ। ਰਚਨਾ ਦਾ ਕੋਈ ਅੰਤ ਨਹੀਂ ਹੈ। ਇੱਥੇ ਕਈ ਲੱਖਾਂ ਧਰਤੀਆਂ, ਸੂਰਜ, ਚੰਦਰਮਾ, ਤਾਰੇ ਅਤੇ ਹੋਰ ਗ੍ਰਹਿ ਹਨ ਸੋ, ਇਸ ਤਰ੍ਹਾਂ ਸਿਰਜਨਾ ਦਾ ਕੋਈ ਅੰਤ ਨਹੀਂ ਹੈ।

ਸਿਰਜਨਾ ਦਾ ਅਗਲਾ ਭਾਗ ਦਾਨਵ, ਦੇਵਤੇ, ਦੇਵੀਆਂ ਅਤੇ ਇੰਦਰ ਹਨ। ਇੰਦਰ ਦੇਵਤਿਆਂ ਦਾ ਰਾਜਾ ਹੈ ਜਦੋਂ ਕਿ ਦਾਨਵ ਬੁਰੀਆਂ ਵਿਨਾਸ਼ਕਾਰੀ ਭਾਵਨਾਵਾਂ ਵਰਤਾਉਂਦੇ ਹਨ। ਦੇਵੀ ਅਤੇ ਦੇਵਤਾ ਸਿਰਜਨਾ ਦੇ ਚੰਗੇ ਧਾਰਮਿਕ ਭਾਗ ਦੇ ਵਰਤਾਉਣ ਵਾਲੇ ਅਤੇ ਰਖਵਾਲੇ ਹਨ ਅਤੇ ਉਹ ਸਿਰਜਨਾ ਦੀ ਧਾਰਮਿਕ ਸੇਵਾ ਅਤੇ ਕਮਾਈ ਦਾ ਦਾਨਵੀ ਸ਼ਕਤੀਆਂ ਦੇ ਪ੍ਰਭਾਵ ਹੇਠ ਜਾਣ ਤੋਂ ਰੱਖਿਆ ਕਰਦੇ ਹਨ। ਦਾਨਵ ਬੁਰਾਈ ਨੂੰ ਵਰਤਾਉਂਦੇ ਹਨ ਅਤੇ ਚੰਗੇ ਪਾਸੇ ਧਾਰਮਿਕ ਪਾਸੇ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਇਹ ਚੰਗਿਆਈ ਅਤੇ ਬੁਰਿਆਈ ਵਿਚਲੀ ਲੜਾਈ ਸਾਡੇ ਵਿੱਚ ਹੁੰਦੀ ਰਹਿੰਦੀ ਹੈ। ਸਾਡਾ ਚੰਗਾ ਹਿੱਸਾ ਦੈਵੀ ਹਿੱਸਾ ਹੈ ਅਤੇ ਮਾੜਾ ਹਿੱਸਾ ਦਾਨਵੀ ਹਿੱਸਾ ਹੈ। ਸਾਡੀ ਹੋਂਦ ਸਾਡੇ ਅੰਦਰ ਬ੍ਰਹਮ ਜੋਤ ਕਾਰਨ ਹੈ। ਸਾਡੀ ਜ਼ਿੰਦਗੀ ਜੋਤ ਦੀ ਦੇਣ ਹੈ, ਜਿਹੜਾ ਬ੍ਰਹਮ ਭਾਗ ਹੈ। ਪਰ ਸਾਡਾ ਜੀਵਨ ਪੰਜ ਦੂਤਾਂ ਅਤੇ ਇੱਛਾਵਾਂ ਦੇ ਦਾਨਵਾਂ ਰਾਹੀਂ ਖਾਧਾ ਜਾ ਰਿਹਾ ਹੈ। ਪੰਜ ਦੂਤ ਸਾਡੀ ਦੇਹ ਅੰਦਰ ਰਹਿੰਦੇ ਹਨ ਅਤੇ ਸਾਨੂੰ ਇਸ ਦੇ ਪ੍ਰਭਾਵ ਅੰਦਰ ਕਰਮ ਕਰਨ ਲਈ ਉਤੇਜਿਤ ਕਰਦੇ ਹਨ।

ਇਸ ਸਾਰੀ ਗੁੰਝਲਦਾਰ ਰਚਨਾ ਦਾ ਅਧਾਰ ਜਿਹੜੀ ਇੱਕ ਸਧਾਰਨ ਮਨੁੱਖ ਦੀ ਸਮਝ ਤੋਂ ਪਰ੍ਹੇ ਹੈ, ਰਚਣਹਾਰਾ ਆਪ ਹੈ। ਉਸ ਨੇ ਆਪ ਸਾਰੀ ਰਚਨਾ ਨੂੰ ਸਾਂਭਿਆ ਹੋਇਆ ਹੈ ਅਤੇ ਆਪ ਸਾਰੀ ਰਚਨਾ ਨੂੰ ਚਲਾ ਰਿਹਾ ਹੈ ਅਤੇ ਕੇਵਲ ਉਹ ਹੀ ਇਹ ਕਰ ਸਕਦਾ ਹੈ। ਇਹ ਇੱਕ ਸਧਾਰਨ ਮਨੁੱਖ ਦੀ ਸਮਝ ਤੋਂ ਪਰ੍ਹੇ ਹੈ ਕਿ ਉਹ ਸਾਰੀ ਸ੍ਰਿਸ਼ਟੀ ਦੀ ਗੁੰਝਲਤਾ ਨੂੰ ਸਮਝ ਸਕੇ ਕਿ ਇਹ ਕਿਵੇਂ ਚੱਲਦੀ ਹੈ, ਇਹ ਕੇਵਲ ਪ੍ਰਮਾਤਮਾ ਜਾਣਦਾ ਹੈ। ਫਿਰ ਵੀ ਉਹ ਮਨੁੱਖ ਜਿਹੜੇ ਪ੍ਰਮਾਤਮਾ ਦੁਆਰਾ ਪੂਰੀ ਤਰ੍ਹਾਂ ਬਖ਼ਸ਼ਿਸ਼ਾਂ ਪ੍ਰਾਪਤ ਕਰ ਚੁੱਕੇ ਹਨ ਉਹ ਮਨੁੱਖ ਸਾਰੀ ਸ੍ਰਿਸ਼ਟੀ ਦੀ ਸਿਰਜਨਾ ਦੀ ਗੁੰਝਲਤਾ ਨੂੰ ਸਮਝ ਸਕਦੇ ਹਨ ਅਤੇ ਇਹ ਸਮਝ ਜਾਂਦੇ ਹਨ ਕਿ ਇਹ ਸ੍ਰਿਸ਼ਟੀ ਕਿਵੇਂ ਚੱਲਦੀ ਹੈ।

ਉਹ ਭਾਗਸ਼ਾਲੀ ਰੂਹਾਂ ਹਨ ਜੋ ਅਧਿਆਤਮਿਕ ਸੰਸਾਰ ਦੀਆਂ ਉਹਨਾਂ ਉਚਾਈਆਂ ਤੱਕ ਪਹੁੰਚ ਜਾਂਦੀਆਂ ਹਨ, ਅਨੁਭਵ ਕਰ ਸਕਦੀਆਂ ਹਨ ਅਤੇ ਇਹਨਾਂ ਰਚਨਾਵਾਂ ਦੇ ਭੌਤਿਕ ਤਜਰਬਿਆਂ ਨੂੰ ਵੇਖ ਸਕਦੀਆਂ ਹਨ, ਇਨ੍ਹਾਂ ਦਾ ਅਨੰਦ ਮਾਣ ਸਕਦੀਆਂ ਹਨ। ਬਹੁਤ ਸਾਰੇ ਲੋਕ ਜੋ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਨਾਲ ਨਿਵਾਜੇ ਗਏ ਹਨ ਉਹ ਇਸ ਰੂਹਾਨੀ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਅਤੇ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਚਲੇ ਜਾਂਦੇ ਹਨ। ਉਹ ਦੇਹੀ ਨੂੰ ਛੱਡ ਕੇ ਜਾਣ ਦੀ ਸ਼ਕਤੀ ਨਾਲ ਦੇਹੀ ਵਿਚੋਂ ਬਾਹਰ ਆ ਜਾਂਦੇ ਹਨ ਅਤੇ ਤਦ ਉਹ ਇਹਨਾਂ ਰਚਨਾਵਾਂ ਦਾ ਭਰਮਣ ਕਰਦੇ ਹਨ ਅਤੇ ਉਹਨਾਂ ਨੂੰ ਵੇਖਦੇ ਹਨ, ਮਾਣਦੇ ਹਨ ਅਤੇ ਇਸ ਤਰ੍ਹਾਂ ਗੁਰਬਾਣੀ ਉਹਨਾਂ ’ਤੇ ਸੱਚ ਹੋ ਜਾਂਦੀ ਹੈ, ਜੋ ਗੁਰਬਾਣੀ ਵਿੱਚ ਲਿਖਿਆ ਹੈ ਉਹ ਸਭ ਕੁੱਝ ਉਨ੍ਹਾਂ ਨਾਲ ਵਾਪਰਦਾ ਹੈ।

ਕਈ ਕੋਟਿ ਰਾਜਸ ਤਾਮਸ ਸਾਤਕ

ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ

ਕਈ ਕੋਟਿ ਕੀਏ ਰਤਨ ਸਮੁਦ

ਕਈ ਕੋਟਿ ਨਾਨਾ ਪ੍ਰਕਾਰ ਜੰਤ

ਕਈ ਕੋਟਿ ਕੀਏ ਚਿਰ ਜੀਵੇ

ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ

ਕਈ ਕੋਟਿ ਜਖ੍ਹ ਕਿੰਨਰ ਪਿਸਾਚ

ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ

ਸਭ ਤੇ ਨੇਰੈ ਸਭਹੂ ਤੇ ਦੂਰਿ

ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ

 

ਵਲ ਉਹ ਮਨੁੱਖ ਜਿਹੜੇ ਪੂਰਨ ਹਨ, ਜਿਹੜੇ ਧਰਮ ਪਦਵੀ ’ਤੇ ਪਹੁੰਚ ਗਏ ਹਨ ਅਤੇ ਸਿਰਜਨਹਾਰੇ ਦੇ ਨਿਰਗੁਣ ਸਰੂਪ ਵਿੱਚ ਸਮਾ ਗਏ ਹਨ ਉਹ ਮਾਇਆ ਨੂੰ ਜਿੱਤ ਕੇ ਮਾਇਆ ਤੋਂ ਪਰ੍ਹੇ ਜਾ ਚੁੱਕੇ ਹਨ। ਰਚਨਾ ਦਾ ਬਾਕੀ ਸਾਰਾ ਹਿੱਸਾ ਮਾਇਆ ਦੇ ਪ੍ਰਭਾਵ ਹੇਠ ਚੱਲ ਰਿਹਾ ਹੈ ਅਤੇ ਕਰਮ ਕਰ ਰਿਹਾ ਹੈ। ਮਾਇਆ ਦੇ ਤਿੰਨ ਗੁਣ ਹਨ:

*           ਰਜੋ : ਆਸਾ, ਤ੍ਰਿਸ਼ਨਾ ਅਤੇ ਮਨਸਾ – ਇੱਛਾਵਾਂ

*           ਤਮੋ : ਪੰਜ ਦੂਤ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ

*           ਸਤੋ : ਦਾਨ, ਦਇਆ, ਧਰਮ, ਸੰਜਮ, ਸਤ ਸੰਤੋਖ – ਧਾਰਮਿਕ ਕਿਰਿਆਵਾਂ

ਉਹ ਕਰਮ ਜਿਹੜੇ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਅਧੀਨ ਕੀਤੇ ਜਾਂਦੇ ਹਨ ਉਹ ਸਭ ਅਸਤਿ ਕਰਮ ਹਨ ਅਤੇ ਤੁਹਾਨੂੰ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਂਦੇ ਹਨ। ਮਾਇਆ ਦੇ ਸਤੋ ਗੁਣਾਂ ਅਧੀਨ ਕੀਤੇ ਜਾਣ ਵਾਲੇ ਕਰਮ ਸਤਿ ਕਰਮ ਹਨ ਅਤੇ ਤੁਹਾਨੂੰ ਪ੍ਰਮਾਤਮਾ ਦੇ ਨਜ਼ਦੀਕ ਲੈ ਕੇ ਜਾਂਦੇ ਹਨ। ਉਹ ਲੋਕ ਜਿਹੜੇ ਰਜੋ ਗੁਣਾਂ ਦੇ ਅਧੀਨ ਕਰਮ ਕਰਦੇ ਹਨ ਉਹ ਰਾਜਸ ਅਖਵਾਉਂਦੇ ਹਨ। ਉਹ ਲੋਕ ਜੋ ਤਮੋ ਗੁਣਾਂ ਦੇ ਅਧੀਨ ਕਰਮ ਕਰਦੇ ਹਨ, ਤਾਮਸ ਅਖਵਾਉਂਦੇ ਹਨ ਅਤੇ ਉਹ ਲੋਕ ਜਿਹੜੇ ਸਤੋ ਗੁਣਾਂ ਦੇ ਅਧੀਨ ਕਰਮ ਕਰਦੇ ਹਨ, ਸਾਤਕ ਅਖਵਾਉਂਦੇ ਹਨ।

ਸਾਰੀ ਸਿਰਜਨਾ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਅਧੀਨ ਕਰਮ ਕਰ ਰਹੀ ਹੈ। ਇਥੇ ਕਈ ਕਰੋੜਾਂ ਹਨ ਜਿਹੜੇ ਰਾਜਸ ਹਨ, ਕਈ ਕਰੋੜਾਂ ਹਨ ਜਿਹੜੇ ਤਾਮਸ ਹਨ ਅਤੇ ਕਈ ਕਰੋੜਾਂ ਹਨ ਜਿਹੜੇ ਸਾਤਕ ਹਨ। ਕੁਝ ਲੋਕ ਹੈਰਾਨ ਹਨ ਕਿ ਸਾਤਕ ਕਿਸ ਤਰ੍ਹਾਂ ਮਾਇਆ ਦੇ ਪ੍ਰਭਾਵ ਵਿਚ ਆਉਂਦੇ ਹਨ? ਪਰੰਤੂ ਇਹ ਇੱਕ ਬ੍ਰਹਮ ਸਤਿ ਹੈ ਕਿ ਉਦੋਂ ਤੱਕ ਸਾਤਕ ਵੀ ਮਾਇਆ ਦੇ ਪ੍ਰਭਾਵ ਵਿਚ ਆਉਂਦੇ ਹਨ ਜਿੰਨਾਂ ਚਿਰ ਤੱਕ ਉਹ ਨਾਮ ਦੇ ਗੁਰਪ੍ਰਸਾਦਿ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਨਾਲ ਸਨਮਾਨੇ ਨਹੀਂ ਜਾਂਦੇ ਹਨ। ਕੇਵਲ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਇਹ ਰੂਹਾਂ ਮਾਇਆ ਨੂੰ ਜਿੱਤ ਸਕਦੀਆਂ ਹਨ ਅਤੇ ਨਿਰਗੁਣ ਸਰੂਪ ਵਿਚ ਸਮਾ ਜਾਂਦੀਆਂ ਹਨ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇਕ ਹੋ ਜਾਂਦੀਆਂ ਹਨ ਅਤੇ ਮਾਇਆ ਨੂੰ ਜਿੱਤ ਕੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਹੋ ਜਾਂਦੀਆਂ ਹਨ। ਤਦ ਮਾਇਆ ਉਹਨਾਂ ਦੀ ਸੇਵਕ ਬਣ ਜਾਂਦੀ ਹੈ। ਇਸ ਲਈ ਪੂਰਨ ਸੰਤ ਨੂੰ ਛੱਡ ਕੇ, ਸੰਸਾਰ ਦੇ ਬਾਕੀ ਸਾਰੇ ਮਨੁੱਖ ਸ਼੍ਰੇਣੀਬੱਧ ਕੀਤੇ ਜਾ ਸਕਦੇ ਹਨ ਜਿਵੇਂ ਰਾਜਸ, ਤਾਮਸ, ਸਾਤਕ।

ਸਿਰਜਨਾ ਦਾ ਅਗਲਾ ਭਾਗ ਧਰਮ ਗ੍ਰੰਥ ਹਨ, ਧਰਮ ਉੱਪਰ ਲਿਖੀਆਂ ਕਿਤਾਬਾਂ ਹਨ। ਸਾਡੇ ਵੱਲੋਂ ਜਾਣੀ ਜਾਂਦੀ ਸੂਰਜ ਪ੍ਰਣਾਲੀ ਦੇ ਸਬੰਧ ਵਿੱਚ ਅਕਾਲ ਪੁਰਖ ਦੀਆਂ ਸਿਰਜਨਾਵਾਂ ਦਾ ਕੋਈ ਅੰਤ ਨਹੀਂ ਹੈ। ਕਈ ਕਰੋੜਾਂ ਹੀ ਵੇਦ, ਪੁਰਾਣ, ਸਿਮ੍ਰਿਤੀਆਂ ਅਤੇ ਸ਼ਾਸਤਰ ਹਨ। ਇਹ ਅਸਲ ਵਿੱਚ ਧਰਮ ਸ਼ਾਸਤਰ ਹਨ-ਧਾਰਮਿਕ ਪੁਸਤਕਾਂ ਜੋ ਕਿ ਹਿੰਦੂ ਧਰਮ ਦੇ ਅਨੁਸਾਰ ਪ੍ਰੀਭਾਸ਼ਤ ਕੀਤੀਆਂ ਗਈਆਂ ਹਨ। ਇੱਥੇ ਇਹ ਵਿਚਾਰ ਸਮਝਣ ਵਾਲਾ ਹੈ ਕਿ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਸਿਰਜਨਾਵਾਂ ਦਾ ਕੋਈ ਅੰਤ ਨਹੀਂ ਹੈ ਅਤੇ ਬੇਅੰਤ ਗਿਣਤੀ ਵਿੱਚ ਇਹ ਸਿਰਜਨਾਵਾਂ ਹਨ ਜੋ ਕਿ ਅਸੀਂ ਅੱਜ ਦੇ ਸੰਸਾਰ ਵਿੱਚ ਵੇਖ ਰਹੇ ਹਾਂ। ਇਸ ਲਈ ਜੋ ਰਚਨਾਵਾਂ ਇਸ ਸੰਸਾਰ ਨਾਲ ਸਬੰਧਿਤ ਹਨ ਅਤੇ ਸਾਨੂੰ ਉਪਲਬਧ ਹਨ ਠੀਕ ਇਸੇ ਤਰ੍ਹਾਂ ਦੀਆਂ ਸਿਰਜਨਾਵਾਂ ਹੀ ਲੋਕਾਂ ਜਾਂ ਜੀਵਨ ਨੂੰ ਇਸ ਤਰ੍ਹਾਂ ਦੇ ਹੋਰ ਸਾਰੇ ਗ੍ਰਹਿ ਮੰਡਲਾਂ ਜਿਹੜੇ ਇਨਸਾਨ ਲਈ ਅਨਜਾਣੇ ਹਨ ਵਿੱਚ ਉਪਲਬਧ ਹਨ।

ਸਿਰਜਨਾ ਦਾ ਅਗਲਾ ਭਾਗ ਸਾਗਰ ਅਤੇ ਕੀਮਤੀ ਪੱਥਰ ਅਤੇ ਉਹ ਵਸਤੂਆਂ ਹਨ ਜੋ ਸਾਗਰ ਵਿੱਚ ਲੱਭਦੀਆਂ ਹਨ। ਧਰਤੀ ਉੱਤੇ ਜੀਵਨ ਲਈ ਲੱਖਾਂ ਅਜਿਹੇ ਸਾਗਰ ਜਾਣੇ ਜਾਂਦੇ ਹਨ ਅਤੇ ਇਹ ਸਾਰੇ ਲੱਖਾਂ ਸਾਗਰ ਕਈ ਲੱਖਾਂ ਕੀਮਤੀ ਪੱਥਰਾਂ ਅਤੇ ਵਸਤੂਆਂ ਨਾਲ ਭਰੇ ਪਏ ਹਨ ਜਿਹੜੀਆਂ ਅਣਗਿਣਤ ਸਾਗਰਾਂ ਵਿਚੋਂ ਲੱਭਦੀਆਂ ਹਨ।

ਇਹਨਾਂ ਸਾਗਰਾਂ ਵਿੱਚ ਕੀੜੇ ਮਕੌੜਿਆਂ, ਪਸ਼ੂਆਂ ਅਤੇ ਸਜੀਵ ਜੀਵਾਂ ਦੀਆਂ ਲੱਖਾਂ ਕਿਸਮਾਂ ਹਨ। ਫਿਰ ਅਖ਼ੀਰਲੀ ਗੱਲ ਇਹ ਹੈ ਕਿ ਸਿਰਜਨਾ ਦੀਆਂ ਹੱਦਾਂ ਦਾ ਕੋਈ ਅੰਤ ਨਹੀਂ ਹੈ, ਇਹ ਹੱਦਾਂ ਰਹਿਤ ਹੈ ਅਤੇ ਕੋਈ ਵੀ ਇਸ ਦੀਆਂ ਸੀਮਾਵਾਂ ਨੂੰ ਨਹੀਂ ਜਾਣ ਸਕਦਾ ਹੈ। ਕਈ ਲੱਖਾਂ ਹਨ ਜਿਨ੍ਹਾਂ ਦਾ ਜੀਵਨ ਬਹੁਤ ਲੰਮਾ ਹੈ। ਕਈ ਲੱਖਾਂ ਪਹਾੜ ਅਤੇ ਪਰਬਤ ਹਨ ਜਿਹੜੇ ਸੋਨੇ ਦੇ ਬਣੇ ਹੋਏ ਹਨ। ਇੱਥੇ ਕਈ ਲੱਖਾਂ ਰੂਹਾਂ ਹਨ ਜਿਹੜੀਆਂ ਯਾਖਸਾਸ ਕਹਾਉਂਦੀਆਂ ਹਨ, ਪੀਸਾਚ ਕਹਾਉਂਦੀਆਂ ਹਨ, ਪ੍ਰੇਤ ਕਹਾਉਂਦੀਆਂ ਹਨ। ਸਿਰਜਨਾ ਦੇ ਪਸ਼ੂ ਰਾਜ ਦੇ ਹਿੱਸੇ ਵਿਚ ਕਈ ਲੱਖਾਂ ਹਨ ਜਿਹੜੇ ਬੁਰੇ ਸੁਭਾਅ ਦੇ ਹਨ ਜਿਵੇਂ ਕਿ ਸੂਰ ਅਤੇ ਚੀਤੇ।

ਪ੍ਰਮਾਤਮਾ ਸਰਵ-ਵਿਆਪਕ ਹੈ ਭਾਵ ਉਹ ਹਰ ਜਗ੍ਹਾ ਹਾਜ਼ਰ ਹੈ ਅਤੇ ਹਰ ਸਿਰਜਨਾ ਵਿੱਚ ਹੈ। ਅਸੀਂ ਇਕ ਆਮ ਮਨੁੱਖ ਦੇ ਰੂਪ ਵਿੱਚ ਉਸ ਪਰਮ ਸ਼ਕਤੀ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਅਨੁਭਵ ਕਰਨ ਵਿਚ ਅਸਮਰਥ ਹਾਂ। ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਬਹੁਤ ਦੂਰ ਹੈ। ਸਾਡੇ ਅਤੇ ਸਾਰੇ ਸਜੀਵ ਜੀਵਾਂ ਵਿਚ ਜੀਵਨ ਤੱਤ ਪ੍ਰਮਾਤਮਾ ਤੱਤ ਹੈ। ਇਸ ਬ੍ਰਹਮ ਤੱਤ ਤੋਂ ਬਿਨਾਂ ਭੌਤਿਕ ਦੇਹ ਦੀ ਮੌਤ ਹੋ ਜਾਂਦੀ ਹੈ। ਪਰ ਅਸੀਂ ਇਸ ਬ੍ਰਹਮ ਸਤਿ ਨੂੰ ਅਨੁਭਵ ਨਹੀਂ ਕਰ ਸਕਦੇ ਹਾਂ ਜਿੰਨਾ ਚਿਰ ਅਸੀਂ ਨਾਮ ਦੇ ਗੁਰਪ੍ਰਸਾਦਿ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਵਿਚੋਂ ਨਹੀਂ ਗੁਜ਼ਰਦੇ ਹਾਂ। ਜਦ ਤਕ ਪ੍ਰਮਾਤਮਾ ਸਾਡੇ ਹਿਰਦੇ ਵਿੱਚ ਪ੍ਰਗਟ ਨਹੀਂ ਹੁੰਦਾ ਹੈ ਤਦ ਤਕ ਇਹ ਸਾਡੀਆਂ ਸਾਰੀਆਂ ਭੌਤਿਕ ਇੰਦਰੀਆਂ ਵਿਚ ਨਹੀਂ ਸਮਝਿਆ ਅਤੇ ਅਨੁਭਵ ਕੀਤਾ ਜਾ ਸਕਦਾ ਹੈ। ਜਿੰਨਾ ਚਿਰ ਅਸੀਂ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਨਹੀਂ ਕਮਾ ਲੈਂਦੇ ਹਾਂ ਅੰਦਰੂਨੀ ਪਰਪੱਕਤਾ, ਮਾਇਆ ’ਤੇ ਜਿੱਤ ਦੀ ਪਰਪੱਕਤਾ ਹਾਸਿਲ ਨਹੀਂ ਹੋ ਸਕਦੀ ਹੈ। ਜਿੰਨਾ ਚਿਰ ਅਸੀਂ ਅੰਦਰਲੀ ਰਹਿਤ ਮਾਇਆ ਨੂੰ ਜਿੱਤਣ ਦੀ ਰਹਿਤ ਦੀ ਕਮਾਈ ਨਹੀਂ ਕਰਦੇ ਹਾਂ ਅਸੀਂ ਰੂਹਾਨੀਅਤ ਦਾ ਅਨੁਭਵ ਨਹੀਂ ਕਰ ਸਕਦੇ ਹਾਂ। ਪ੍ਰਮਾਤਮਾ ਦੀ ਮੌਜੂਦਗੀ ਉਹਨਾਂ ਵਿਚ ਹੁੰਦੀ ਹੈ ਅਤੇ ਪਰਮਾਤਮਾ ਉਨ੍ਹਾਂ ਦੇ ਹਿਰਦੇ ਵਿੱਚ ਪਰਗਟ ਹੁੰਦਾ ਹੈ ਜਿਹੜੇ ਸਾਰੇ ਬ੍ਰਹਮ ਗੁਣਾਂ ਦੇ ਧਾਰਨੀ ਬਣ ਜਾਂਦੇ ਹਨ ਅਤੇ ਪੂਰਨ ਬੰਦਗੀ ਦੀ ਪ੍ਰਕਿਰਿਆ ਵਿਚੋਂ ਗੁਜ਼ਰ ਕੇ ਪੂਰਨ ਅਵਸਥਾ ਪ੍ਰਾਪਤ ਕਰ ਲੈਂਦੇ ਹਨ। ਪ੍ਰਮਾਤਮਾ ਹਰ ਜਗ੍ਹਾ ਮੌਜੂਦ ਹੈ ਅਤੇ ਸਾਡੇ ਸਾਰਿਆਂ ਅਤੇ ਸਾਰੀਆਂ ਰਚਨਾਵਾਂ ਵਿਚ ਵੀ ਮੌਜੂਦ ਹੈ। ਪਰੰਤੂ ਭੌਤਿਕ ਰੂਪ ਵਿਚ ਅਨੁਭਵ ਨਹੀਂ ਕੀਤਾ ਜਾ ਸਕਦਾ ਹੈ ਜਿੰਨਾ ਚਿਰ ਅਸੀਂ ਇੰਨੇ ਸ਼ੁੱਧ ਨਹੀਂ ਬਣ ਜਾਂਦੇ ਜਿੰਨਾ ਉਹ ਹੈ, ਕੇਵਲ ਤਦ ਅਸੀਂ ਮਾਇਆ ਤੋਂ ਪਰ੍ਹੇ ਜਾ ਸਕਦੇ ਹਾਂ ਅਤੇ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇਕ ਹੋ ਜਾਂਦੇ ਹਾਂ।

ਕਈ ਕੋਟਿ ਪਾਤਾਲ ਕੇ ਵਾਸੀ

ਕਈ ਕੋਟਿ ਨਰਕ ਸੁਰਗ ਨਿਵਾਸੀ

ਕਈ ਕੋਟਿ ਜਨਮਹਿ ਜੀਵਹਿ ਮਰਹਿ

ਕਈ ਕੋਟਿ ਬਹੁ ਜੋਨੀ ਫਿਰਹਿ

ਕਈ ਕੋਟਿ ਬੈਠਤ ਹੀ ਖਾਹਿ

ਕਈ ਕੋਟਿ ਘਾਲਹਿ ਥਕਿ ਪਾਹਿ

ਕਈ ਕੋਟਿ ਕੀਏ ਧਨਵੰਤ

ਕਈ ਕੋਟਿ ਮਾਇਆ ਮਹਿ ਚਿੰਤ

ਜਹ ਜਹ ਭਾਣਾ ਤਹ ਤਹ ਰਾਖੇ

ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ

ਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਸਿਰਜਨਾ ਦੇ ਢਾਂਚੇ ਦਾ ਬ੍ਰਹਮ ਗਿਆਨ ਦੇਣਾ ਬੇਅੰਤ ਦਿਆਲਤਾ ਨਾਲ ਜਾਰੀ ਰੱਖਦੇ ਹਨ ਅਤੇ ਮੁੱਖ ਰੂਪ ਵਿਚ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਕੇਵਲ ਪ੍ਰਮਾਤਮਾ ਹੀ ਸਿਰਜਨਹਾਰ ਹੈ। ਪੂਰਨ ਬੰਦਗੀ ਦੇ ਰਾਹ ਉੱਤੇ ਯਕੀਨ ਅਤੇ ਵਿਸ਼ਵਾਸ ਕਰਨਾ ਇੱਕ ਵੱਡਾ ਬ੍ਰਹਮ ਮਹੱਤਵ ਰੱਖਦਾ ਹੈ ਕਿ ਕੇਵਲ ਇੱਕ ਕਰਤਾ ਪੁਰਖ – ਸਿਰਜਨਹਾਰ – ਕਰਤਾ, ਜਿਹੜਾ ਸਾਰੀ ਸ੍ਰਿਸ਼ਟੀ ਦੀ ਸਿਰਜਨਾ ਕਰਨ ਲਈ ਜ਼ਿੰਮੇਵਾਰ ਹੈ ਅਤੇ ਹਰ ਰਚਨਾ ਰਚ ਰਿਹਾ ਹੈ ਅਤੇ ਚਲਾ ਰਿਹਾ ਹੈ ਜਾਂ ਹਰ ਰਚਨਾ ਉਸ ਕਰਤਾ ਪੁਰਖ – ੴ ਸਤਿਨਾਮ ਦੁਆਰਾ ਸਿਰਜੀ ਅਤੇ ਚਲਾਈ ਜਾ ਰਹੀ ਹੈ।

ਜਦੋਂ ਅਸੀਂ ਇਹ ਯਕੀਨ ਅਤੇ ਵਿਸ਼ਵਾਸ ਕਰਦੇ ਹਾਂ ਕਿ ਹਰ ਰਚਨਾ ਉਸ ਸਿਰਜਨਹਾਰ ਦੁਆਰਾ ਸਿਰਜੀ ਗਈ ਹੈ, ਅਕਾਲ ਪੁਰਖ ਦੁਆਰਾ ਰਚੀ ਗਈ ਹੈ ਅਤੇ ਉਸ ਦੀ ਇੱਛਾ ਨਾਲ, ਉਸਦੇ ਹੁਕਮ ਨਾਲ ਚੱਲਦੀ ਹੈ, ਤਦ ਅਸੀਂ ਉਸ ਦੀ ਸਿਰਜਨਾ ਲਈ ਬੇਅੰਤ ਪਿਆਰ ਜਗਾ ਲੈਂਦੇ ਹਾਂ। ਨਫ਼ਰਤ, ਭੇਦ-ਭਾਵ, ਦੁਰ-ਵਿਹਾਰ, ਦੁਸ਼ਮਣੀ ਅਤੇ ਸੁਆਰਥ ਦੀਆਂ ਭਾਵਨਾਵਾਂ ਅਲੋਪ ਹੋ ਜਾਂਦੀਆਂ ਹਨ ਅਤੇ ਹਰ ਚੀਜ਼ ਸਾਡੇ ਨਾਲ ਸਬੰਧਿਤ ਦਿਖਾਈ ਦਿੰਦੀ ਹੈ। ਸਾਰੀ ਸ੍ਰਿਸ਼ਟੀ ਸਾਡੇ ਆਪਣੇ ਪਰਿਵਾਰ ਦਾ ਇੱਕ ਹਿੱਸਾ ਬਣਿਆ ਦਿਖਾਈ ਦਿੰਦੀ ਹੈ। ਉਹ ਵਿਅਕਤੀ ਜਿਸਨੇ ਪੂਰਨ ਬੰਦਗੀ ਕਰਕੇ ਪ੍ਰਮਾਤਮਾ ਨੂੰ ਸਮਝ ਲਿਆ ਹੈ ਅਤੇ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਪ੍ਰਾਪਤ ਕਰ ਲਿਆ ਹੈ ਜੋ ਕਿ ਗੁਰਪ੍ਰਸਾਦਿ ਹੈ ਅਤੇ ਇਸ ਦੇ ਫਲਸਰੂਪ ਪ੍ਰਮਾਤਮਾ ਨਾਲ ਇੱਕ ਹੋ ਗਿਆ ਹੈ, ਤਦ ਹਰ ਰਚਨਾ ਉਸਦਾ ਇੱਕ ਹਿੱਸਾ ਬਣ ਜਾਂਦੀ ਹੈ। ਉਹ ਹਰ ਰਚਨਾ ਨਾਲ ਸਬੰਧ ਦਾ ਵਿਕਾਸ ਕਰਦਾ ਹੈ। ਦੂਜੇ ਸ਼ਬਦਾਂ ਵਿਚ ਜਦੋਂ ਤੁਸੀਂ ਪ੍ਰਮਾਤਮਾ ਵਿਚ ਸਮਾ ਜਾਂਦੇ ਹੋ ਅਤੇ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਵਿਚ ਪਹੁੰਚ ਜਾਂਦੇ ਹੋ ਤਦ ਸਾਰੀ ਸ੍ਰਿਸ਼ਟੀ ਸਾਡੇ ਲਈ ਇੰਨੀ ਪਿਆਰੀ ਬਣ ਜਾਂਦੀ ਹੈ ਜਿੰਨਾ ਕਿ ਪ੍ਰਮਾਤਮਾ ਆਪ ਹੈ। ਇਹ ਇੱਕ ਡੂੰਘਾ ਬ੍ਰਹਮ ਗੁਣ ਹੈ ਅਤੇ ਤੁਹਾਨੂੰ ਨਿਰਵੈਰ ਬਣਾਉਂਦਾ ਹੈ ਅਤੇ ਨਿਰਵੈਰ ਏਕ ਦ੍ਰਿਸ਼ਟ ਹੈ।

ਪੁਰਾਤਨ ਪ੍ਰਚੱਲਿਤ ਮਾਨਤਾਵਾਂ ਵੀ ਦੱਸਦੀਆਂ ਹਨ ਕਿ ਸਾਰੀ ਸ੍ਰਿਸ਼ਟੀ ਬੀਜ-ਮੰਤਰ, ਮੂਲ-ਮੰਤਰ ਵਿਚੋਂ ਉਪਜੀ ਹੈ ਅਤੇ ਇਸੇ ਤਰ੍ਹਾਂ ਗੁਰਬਾਣੀ ਵਿੱਚ ਬਿਆਨ ਕੀਤਾ ਗਿਆ ਹੈ। ਇਸੇ ਕਰਕੇ ਮੂਲ-ਮੰਤਰ ਗੁਰਬਾਣੀ ਦਾ ਪਹਿਲਾ ਸਲੋਕ ਹੈ। ਸਾਰੀ ਗੁਰਬਾਣੀ ਕੇਵਲ ਮੂਲ-ਮੰਤਰ ਦੀ ਵਿਆਖਿਆ ਹੈ। ਸਾਰੀ ਗੁਰਬਾਣੀ ਕੇਵਲ ਮੂਲ-ਮੰਤਰ ਦੀ ਮਹਿਮਾ ਹੈ। ਤੁਸੀਂ ਕੋਈ ਵੀ ਸ਼ਬਦ ਲੈ ਸਕਦੇ ਹੋ ਅਤੇ ਜਦੋਂ ਤੁਸੀਂ ਇਸ ਨੂੰ ਗਹਿਰੇ ਬ੍ਰਹਮ ਵੀਚਾਰ ਅਨੁਸਾਰ ਵੇਖਦੇ ਹੋ – ਇਹ ਤੁਹਾਨੂੰ ਮੂਲ ਵਿੱਚ ਲੈ ਜਾਵੇਗਾ। ਮੂਲ ਹੋਰ ਕੁੱਝ ਨਹੀਂ ਕੇਵਲ ਮੂਲ-ਮੰਤਰ ਹੀ ਹੈ। ਸਾਰੀ ਉਤਪਤੀ ਕੇਵਲ ਇਸ ਮੂਲ ਵਿੱਚੋਂ ਹੀ ਹੋਈ ਹੈ।

ਆਓ ਇਸ ਨੂੰ ਦੂਜੀ ਮਾਨਤਾ ਅਨੁਸਾਰ ਵੇਖੀਏ। ਪ੍ਰਮਾਤਮਾ ਹੀ ਸਿਰਜਨਹਾਰ ਹੈ, ਜਿਸ ਦਾ ਭਾਵ ਹੈ ਹਰ ਰਚਨਾ ਪ੍ਰਮਾਤਮਾ ਦੁਆਰਾ ਚਲਾਈ ਜਾ ਰਹੀ ਹੈ। ਪ੍ਰਮਾਤਮਾ ਦੀ ਪ੍ਰੀਭਾਸ਼ਾ ਮੂਲ-ਮੰਤਰ ਵਿਚ ਹੈ, ਇਸ ਲਈ ਹਰ ਰਚਨਾ ਮੂਲ-ਮੰਤਰ ਵੱਲੋਂ ਸੰਚਾਲਿਤ ਕੀਤੀ ਜਾ ਰਹੀ ਹੈ। ਮੂਲ-ਮੰਤਰ ਸਾਰੀ ਰਚਨਾ ਦਾ ਆਧਾਰ ਹੈ, ਮੂਲ-ਮੰਤਰ ਮਾਨਸਰੋਵਰ ਦੀ ਪ੍ਰੀਭਾਸ਼ਾ ਦਿੰਦਾ ਹੈ। ਅੰਮ੍ਰਿਤ ਦੀ, ਨਿਰਗੁਨ ਸਰੂਪ, ਪਰਮ ਜੋਤ ਪੂਰਨ ਪਰਕਾਸ਼ ਦੀ, ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੀ ਹੋਂਦ ਦਾ ਬਿਆਨ ਅਤੇ ਸਾਰੇ ਗੁਣ ਸਾਰੀਆਂ ਪਰਮ-ਸ਼ਕਤੀਆਂ ਦਾ ਬਿਆਨ ਮੂਲ-ਮੰਤਰ ਵਿੱਚ ਹੀ ਦਿੱਤਾ ਗਿਆ ਹੈ।

ਮਾਨਸਰੋਵਰ ਕੁਝ ਵੀ ਨਹੀਂ ਪਰ ਇੱਕ ਬ੍ਰਹਮ ਗੁਣਾਂ ਦਾ ਅਤੇ ਬ੍ਰਹਮ ਸ਼ਕਤੀਆਂ ਦਾ ਇਕੱਠ ਹੈ ਜਿਹੜਾ ਅਧਿਆਤਮਿਕ ਸੰਸਾਰ ਦਾ ਆਧਾਰ ਹੈ – ਅੰਦਰੂਨੀ ਸਤਿ। ਮਾਨਸਰੋਵਰ ਅਕਾਲ ਪੁਰਖ ਦੇ ਸਾਰੇ ਬ੍ਰਹਮ ਗੁਣਾਂ ਦਾ ਅਤੇ ਬ੍ਰਹਮ ਸ਼ਕਤੀਆਂ ਦਾ ਇਕੱਠ ਹੈ ਜਿਹੜਾ ਨਿਰਗੁਣ ਸਰੂਪ ਹੈ। ਹਰ ਰਚਨਾ ਮਾਨਸਰੋਵਰ ਵਲੋਂ ਸੰਚਾਲਿਤ ਕੀਤੀ ਜਾ ਰਹੀ ਹੈ ਅਤੇ ਮਾਨਸਰੋਵਰ ਹਰ ਰਚਨਾ ਦਾ ਮੂਲ ਹੈ ਅਤੇ ਕੇਵਲ ਇਹ ਹੀ ਅੰਦਰੂਨੀ ਸਤਿ ਹੈ। ਬਾਕੀ ਹਰ ਚੀਜ਼ ਨਾਸਵਾਨ ਹੈ ਅਤੇ ਬਦਲ ਜਾਣ ਵਾਸਤੇ ਬਣੀ ਹੈ, ਕੇਵਲ ਮਾਨਸਰੋਵਰ ਨਹੀਂ ਬਦਲਦਾ ਹੈ। ਇਹ ਹੈ :

ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ

(ਗੁਰੂ ਨਾਨਕ ਦੇਵ ਜੀ, ਅੰਗ ੧)

ਇਸ ਲਈ ਇੱਕ ਰੂਹ ਜਿਹੜੀ ਅਕਾਲ ਪੁਰਖ ਦੇ ਜ਼ਰੂਰੀ ਬ੍ਰਹਮ ਗੁਣ ਧਾਰਨ ਕਰ ਲੈਂਦੀ ਹੈ ਉਹ ਇਕ ਸੁਹਾਗਣ ਬਣ ਜਾਂਦੀ ਹੈ ਅਤੇ ਬੰਦਗੀ ਪੂਰਨ ਕਰਕੇ ਸਦਾ ਸੁਹਾਗਣ ਬਣ ਜਾਂਦੀ ਹੈ ਅਤੇ ਮਾਨਸਰੋਵਰ ਵਿਚ ਸਮਾ ਜਾਂਦੀ ਹੈ। ਉਹ ਰੂਹ ਸਦਾ ਸਦਾ ਲਈ ਮਾਨਸਰੋਵਰ ਵਿਚ ਸਮਾ ਜਾਂਦੀ ਹੈ ਅਤੇ ਮਾਨਸਰੋਵਰ ਲਗਾਤਾਰ ਪੀਂਦੀ ਰਹਿੰਦੀ ਹੈ। ਨਾ ਖ਼ਤਮ ਹੋਣ ਵਾਲੀ ਆਤਮ ਰਸ ਅੰਮ੍ਰਿਤ ਦੀ ਧਾਰ ਪੀਂਦੀ ਹੈ – ਸਰਵ-ਉੱਚਤਮ-ਅੰਮ੍ਰਿਤ-ਧੰਨ ਧੰਨ ਮਾਨਸਰੋਵਰ।

ਗੁਰੂ ਪੰਚਮ ਪਾਤਸ਼ਾਹ ਜੀ ਨੇ ਮਾਨਸਰੋਵਰ ਦੀ ਇੱਕ ਬੂੰਦ ਲਈ ਅਤੇ ਮਾਨਸਰੋਵਰ ਦੀਆਂ ਸਭ ਅਲੌਕਿਕ ਸ਼ਕਤੀਆਂ ਦਾ ਵਰਣਨ ਕਰਨ ਦੀ ਬੇਅੰਤ ਕਿਰਪਾ ਕੀਤੀ ਹੈ ਸੁਖਮਨੀ ਬਾਣੀ ਵਿੱਚ ਜੋ ਕਿ ਧੰਨ ਧੰਨ ਪਾਰਬ੍ਰਹਮ ਜਿਹਾ ਪਰਮੇਸ਼ਰ ਜੀ ਦਾ ਨਿਰਗੁਣ ਸਰੂਪ ਹੈ ਅਤੇ ਗੁਰਸਾਗਰ ਹੈ। ਕਿਉਂਕਿ ਗੁਰਬਾਣੀ ਮਾਨਸਰੋਵਰ ਤੋਂ ਆਈ ਹੈ। ਇਸ ਲਈ ਇਹ ਅੰਮ੍ਰਿਤ ਬਾਣੀ ਹੈ। ਇਸ ਲਈ ਸਾਰੀ ਸਿਰਜਨਾ ਦਾ ਆਧਾਰ ਮਾਨਸਰੋਵਰ ਹੈ। ਪਰ ਇਸ ਪੂਰਨ ਬ੍ਰਹਮ ਗਿਆਨ ਦੀ ਕਮੀ ਕਾਰਨ ਕਿ ਕੇਵਲ ਇੱਕ ਸਿਰਜਣਹਾਰ ਹੈ – ਇੱਕ ਕਰਤਾ ਪੁਰਖ ਹੈ – ਅਸੀਂ ਮਾਨਸਰੋਵਰ ਨਾਲ ਨਹੀਂ ਜੁੜ ਰਹੇ ਹਾਂ। ਅਸੀਂ ਇਸ ਮਾਨਸਰੋਵਰ ਦੇ ਆਧਾਰਿਕ ਸਬੰਧ ਨੂੰ ਖੋ ਰਹੇ ਹਾਂ ਜਿਹੜਾ ਸਾਨੂੰ ਦੱਸਦਾ ਹੈ ਕਿ ਅਸੀਂ ਸਾਰੇ ਮਾਨਸਰੋਵਰ ਨਾਲ ਸਬੰਧਿਤ ਹਾਂ, ਇਸ ਮਾਨਸਰੋਵਰ ਨਾਲ ਸਬੰਧਿਤ ਹੋਣ ਕਾਰਨ ਹੀ ਸਾਡੀ ਹੋਂਦ ਹੈ। ਮਾਨਸਰੋਵਰ ਹੀ ਇੱਕ ਅਜਿਹਾ ਪਰਮ-ਸ਼ਕਤੀ ਦਾ ਸੋਮਾ ਹੈ ਜਿਹੜਾ ਸਾਡੀ ਭੌਤਿਕ ਦੇਹੀ ਨੂੰ ਜੀਵਨ ਪ੍ਰਧਾਨ ਕਰਦਾ ਹੈ :

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ

(ਗੁਰੂ ਨਾਨਕ ਦੇਵ ਜੀ, ਅੰਗ ੪੬੯)

ਜਾਤ ਦਾ ਭਾਵ ਹੈ ਭੌਤਿਕ ਸਰੀਰ। ਜੋਤ ਮਾਨਸਰੋਵਰ ਹੈ ਅਤੇ ਜਾਤਾ ਅਕਾਲ ਪੁਰਖ ਹੈ। ਉਪਰਲੀ ਪੰਕਤੀ ਦਾ ਭਾਵ ਹੈ ਕਿ ਭੌਤਿਕ ਦੇਹੀ ਅਕਾਲ ਪੁਰਖ ਦੀ ਜੋਤ ਮਾਨਸਰੋਵਰ ਨਾਲ ਹੀ ਹੋਂਦ ਵਿੱਚ ਹੈ। ਮਾਨਸਰੋਵਰ ਅਕਾਲ ਪੁਰਖ ਦਾ ਨਿਰਗੁਣ ਸਰੂਪ ਹੈ।

ਸਿਰਜਨਾ ਦਾ ਇੱਕ ਹੋਰ ਹਿੱਸਾ ਕਈ ਕਰੋੜਾਂ ਹਨ ਜਿਹੜੇ ਕਈ ਧਰਮ ਧਾਰਨ ਕਰਦੇ ਹਨ। ਕਈ ਕਰੋੜਾਂ ਹਨ ਜਿਹੜੇ ਨਰਕ ਅਤੇ ਸਵਰਗ ਵਿਚ ਚਲੇ ਗਏ ਹਨ। ਇਥੇ ਕਈ ਕਰੋੜਾਂ ਹਨ ਜਿਹੜੇ ਜਨਮ ਲੈਣਾ ਜਾਰੀ ਰੱਖਦੇ ਹਨ, ਆਪਣਾ ਜੀਵਨ ਬਤੀਤ ਕਰਦੇ ਹਨ ਅਤੇ ਮਰ ਜਾਂਦੇ ਹਨ ਜਿਹੜੇ ਦੁਬਾਰਾ-ਦੁਬਾਰਾ ਆਵਾਗਮਨ ਵਿਚ ਲੱਗੇ ਰਹਿੰਦੇ ਹਨ। ਇੱਥੇ ਕਈ ਕਰੋੜਾਂ ਹਨ ਆਪਣੀ ਕਿਸਮਤ ਅਨੁਸਾਰ ਬੈਠੇ ਅਕਾਲ ਪੁਰਖ ਦੀਆਂ ਦਿੱਤੀਆਂ ਦਾਤਾਂ ਖਾ ਰਹੇ ਹਨ। ਉਹਨਾਂ ਨੂੰ ਕੁਝ ਵੀ ਨਹੀਂ ਕਰਨਾ ਪੈਂਦਾ ਹੈ ਅਤੇ ਆਪਣੀ ਪਿਛਲੇ ਜਨਮ ਦੀ ਕਰਨੀ ਕਾਰਨ ਸਾਰੇ ਸੁੱਖ ਪ੍ਰਾਪਤ ਕਰਦੇ ਹਨ। ਇੱਥੇ ਕਈ ਕਰੋੜਾਂ ਹਨ ਜਿਨ੍ਹਾਂ ਨੂੰ ਆਪਣੇ ਪਿਛਲੇ ਜੀਵਨ ਦੀ ਕਰਨੀ ਕਾਰਨ ਸੰਸਾਰ ਵਿਚ ਗੁਜ਼ਾਰਾ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਭਾਵ ਉਹ ਬੇਅੰਤ ਗ਼ਰੀਬੀ ਵਿੱਚ ਜੀਵਨ ਜੀ ਰਹੇ ਹਨ। ਕਈ ਕਰੋੜਾਂ ਹਨ ਜਿਹੜੇ ਮੂੰਹ ਵਿਚ ਚਾਂਦੀ ਦਾ ਚਮਚਾ ਲੈ ਕੇ ਜੰਮਦੇ ਹਨ। ਭਾਵ ਉਹ ਅਮੀਰੀ ਵਿਚ ਜੰਮਦੇ ਹਨ ਆਪਣੇ ਪਿਛਲੇ ਜਨਮਾਂ ਦੀ ਕਰਨੀ ਕਾਰਨ। ਆਪਣੇ ਪਿਛਲੇ ਜੀਵਨ ਵਿਚ ਉਹ ਦੂਜਿਆਂ ਪ੍ਰਤੀ ਬਹੁਤ ਉਦਾਰ ਸਨ ਅਤੇ ਆਪਣੀ ਕਮਾਈ ਦਾਨ ਪੁੰਨ ਅਤੇ ਆਪਣਾ ਧਨ ਜ਼ਰੂਰਤਮੰਦਾਂ ਨਾਲ ਵੰਡਦੇ ਰਹੇ ਸਨ। ਫਿਰ ਵੀ ਇੱਥੇ ਕਈ ਕਰੋੜਾਂ ਹਨ ਜਿਹੜੇ ਧਨ ਵਿਚ ਘੁੰਮ ਰਹੇ ਹਨ, ਪਰ ਅਜੇ ਵੀ ਚਿੰਤਾਵਾਂ ਨਾਲ ਭਰੇ ਹਨ। ਇਹ ਸਭ ਦਰਸਾਉਂਦਾ ਹੈ ਕਿ ਕੇਵਲ ਬ੍ਰਹਮ ਨਿਯਮ ਦਾ ਪਸਾਰਾ ਹੈ। ਬ੍ਰਹਮ ਨਿਯਮ ਸਾਡੀ ਕਿਸਮਤ ਦਾ ਫ਼ੈਸਲਾ ਕਰਦੇ ਹਨ। ਬ੍ਰਹਮ ਨਿਯਮ ਸਾਡੀ ਕਿਸਮਤ ਅਤੇ ਭਾਗਾਂ ਦੀ ਸਿਰਜਨਾ ਲਈ ਜ਼ਿੰਮੇਵਾਰ ਹਨ। ਬ੍ਰਹਮ ਨਿਯਮ ਹੁਕਮ ਅਤੇ ਹਰ ਚੀਜ਼ ਨੂੰ ਬਣਾਉਂਦੇ ਹਨ। ਜਿਹੜਾ ਸਾਡੇ ਨਾਲ ਵਾਪਰਦਾ ਹੈ, ਉਹ ਬ੍ਰਹਮ ਕਾਨੂੰਨ ਸਾਰੀ ਲੋਕਾਈ ਲਈ ਵੀ ਵਾਪਰਦਾ ਹੈ। ਇਸ ਲਈ ਇਸ ਜੀਵਨ ਵਿਚ ਸਾਨੂੰ ਆਪਣੇ ਆਪ ਨੂੰ ਅਜਿਹੀ ਕਰਨੀ ਨੂੰ ਸਮਰਪਿਤ ਕਰਨਾ ਚਾਹੀਦਾ ਹੈ ਜਿਹੜੀ ਸਾਡੀ ਅਗਲੀ ਕਿਸਮਤ ਨੂੰ ਭਵਿੱਖ ਨੂੰ ਚੰਗਾ ਬਣਾਏਗੀ। ਸਤਿ ਕਰਮ ਸਾਡੇ ਭਵਿੱਖ ਨੂੰ ਚੰਗਾ ਬਣਾਉਣਗੇ। ਅਸਤਿ ਕਰਮ ਇਸ ਨੂੰ ਦੁਖੀ ਅਤੇ ਕਲੇਸ਼ ਨਾਲ ਭਰਪੂਰ ਬਣਾਉਣਗੇ।

ਕਈ ਕੋਟਿ ਭਏ ਬੈਰਾਗੀ

ਰਾਮ ਨਾਮ ਸੰਗਿ ਤਿਨਿ ਲਿਵ ਲਾਗੀ

ਕਈ ਕੋਟਿ ਪ੍ਰਭ ਕਉ ਖੋਜੰਤੇ

ਆਤਮ ਮਹਿ ਪਾਰਬ੍ਰਹਮੁ ਲਹੰਤੇ

ਕਈ ਕੋਟਿ ਦਰਸਨ ਪ੍ਰਭ ਪਿਆਸ

ਤਿਨ ਕਉ ਮਿਲਿਓ ਪ੍ਰਭੁ ਅਬਿਨਾਸ

ਕਈ ਕੋਟਿ ਮਾਗਹਿ ਸਤਸੰਗੁ

ਪਾਰਬ੍ਰਹਮ ਤਿਨ ਲਾਗਾ ਰੰਗੁ

ਜਿਨ ਕਉ ਹੋਏ ਆਪਿ ਸੁਪ੍ਰਸੰਨ

ਨਾਨਕ ਤੇ ਜਨ ਸਦਾ ਧਨਿ ਧੰਨਿ

ਗੁਰੂ ਪੰਚਮ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਿਰਜਨਾ ਦੇ ਢਾਂਚੇ ਦੇ ਅਗਲੇ ਭਾਗ ਬਾਰੇ ਸਾਨੂੰ ਬ੍ਰਹਮ ਗਿਆਨ ਦੇਣਾ ਜਾਰੀ ਰੱਖਦੇ ਹਨ। ਇਹ ਭਾਗ ਉਹਨਾਂ ਲੋਕਾਂ ਨੂੰ ਵਰਣਿਤ ਕਰਦਾ ਹੈ ਜਿਹੜੇ ਬੰਦਗੀ ਵਿਚ ਮਹਾਨ ਹਨ। ਉਹ ਮਨੁੱਖ ਜਿਨ੍ਹਾਂ ਨੇ ਸਮਝ ਲਿਆ ਹੈ ਕਿ ਉਹਨਾਂ ਦੀ ਮਨੁੱਖੀ ਜ਼ਿੰਦਗੀ ਦਾ ਉਦੇਸ਼ ਜੀਵਨ ਮੁਕਤੀ ਵੱਲ ਕਰਮ ਕਰਨਾ ਹੈ। ਉਹ ਮਨੁੱਖ ਜਿਨ੍ਹਾਂ ਨੇ ਜੀਵਨ ਮੁਕਤੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਨ ਵੱਲ ਕਰਮ ਕਰਨ ਲਈ ਮਨੁੱਖੀ ਜੀਵਨ ਦੀ ਮਹੱਤਤਾ ਨੂੰ ਸਮਝ ਲਿਆ ਹੈ। ਮਨੁੱਖੀ ਜੀਵਨ ਦਾ ਉਦੇਸ਼ ਨਾਮ ਦਾ ਗੁਰਪ੍ਰਸਾਦਿ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪ੍ਰਾਪਤ ਕਰਨਾ ਅਤੇ ਅਧਿਆਤਮਿਕ ਸੰਸਾਰ ਦੀਆਂ ਉਚਾਈਆਂ ’ਤੇ ਪਹੁੰਚਣਾ ਹੈ।

ਜਿਹੜੇ ਮਨੁੱਖਾਂ ਦੀ ਮਹਿਮਾ ਇਸ ਸ਼ਬਦ ਵਿਚ ਵਰਣਿਤ ਹੈ ਉਹਨਾਂ ਮਨੁੱਖਾਂ ਨੇ ਆਪਣੇ ਆਪ ਨੂੰ ਨਾਮ ਵਿਚ ਵਿਲੀਨ ਕਰ ਲਿਆ ਹੈ। ਆਪਣੇ ਆਪ ਨੂੰ ਨਾਮ ਸਿਮਰਨ ਵਿਚ ਸਮਾ ਲਿਆ ਹੈ। ਉਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਨਾਮ, ਸੁਰਤ ਵਿੱਚ ਨਾਮ, ਰੋਮ-ਰੋਮ ਵਿੱਚ ਨਾਮ ਸਿਮਰਨ ਚਲਾ ਜਾਂਦਾ ਹੈ। ਅਜਿਹੇ ਲੋਕ ਬੈਰਾਗੀ ਬਣ ਜਾਂਦੇ ਹਨ। ਇਹ ਮਨੁੱਖ ਉਹ ਹਨ ਜਿਹੜੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਹਨ। ਉਹ ਮਨੁੱਖ ਮਾਇਆ ਤੋਂ ਪਰ੍ਹੇ ਹਨ। ਉਹ ਮਨੁੱਖ ਪੂਰੀ ਤਰ੍ਹਾਂ ਆਪਣਾ ਮਨ ਅਤੇ ਮਾਇਆ ਜਿੱਤ ਲੈਂਦੇ ਹਨ ਅਤੇ ਇਹ ਬ੍ਰਹਿਮੰਡ ਅਜਿਹੀਆਂ ਰੂਹਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਨੇ ਅਧਿਆਤਮਿਕ ਵਿਚ ਇਸ ਪੱਧਰ ਨੂੰ ਪ੍ਰਾਪਤ ਕਰ ਲਿਆ ਹੈ। ਇੱਥੇ ਕਈ ਕਰੋੜਾਂ ਹਨ ਜਿਨ੍ਹਾਂ ਨੇ ਅਧਿਆਤਮਿਕ ਸੰਸਾਰ ਵਿੱਚ ਇਸ ਪੱਧਰ ਨੂੰ ਪ੍ਰਾਪਤ ਕਰ ਲਿਆ ਹੈ।

ਲੋਕਾਈ ਦਾ ਅਗਲਾ ਭਾਗ ਉਹਨਾਂ ਮਨੁੱਖਾਂ ਦਾ ਹੈ ਜਿਹੜੇ ਪ੍ਰਮਾਤਮਾ ਲਈ ਖੋਜ ਕਰ ਰਹੇ ਹਨ। ਉਹ ਮਨੁੱਖ ਜੋ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪੂਰਨ ਸਮਝ, ਪੂਰਨ ਬ੍ਰਹਮ ਗਿਆਨ ਤੱਕ ਪਹੁੰਚਣ ਲਈ ਹਰ ਕੋਸ਼ਿਸ਼ ਕਰ ਰਹੇ ਹਨ। ਕਈ ਕਰੋੜਾਂ ਅਜਿਹੀਆਂ ਰੂਹਾਂ ਹਨ ਜਿਹੜੀਆਂ ਬੰਦਗੀ ਦੇ ਰਾਹ ’ਤੇ ਅੱਗੇ ਵੱਧ ਰਹੀਆਂ ਹਨ – ਪੂਰਨ ਬੰਦਗੀ ਦੇ ਰਾਹ ’ਤੇ। ਕੇਵਲ ਪੂਰਨ ਬੰਦਗੀ ਦਾ ਰਾਹ ਹੀ ਤੁਹਾਨੂੰ ਅਸਲ ਵਿਚ ਪ੍ਰਮਾਤਮਾ ਦੀ ਪੂਰਨ ਸਮਝ, ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਦੀ ਪ੍ਰਾਪਤੀ ਵੱਲ ਲਿਜਾ ਸਕਦਾ ਹੈ। ਉਹ ਮਨੁੱਖ ਜਿਹੜੇ ਨਾਮ ਦੇ ਗੁਰਪ੍ਰਸਾਦਿ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਨਾਲ ਨਿਵਾਜੇ ਗਏ ਹਨ – ਪਰਉਪਕਾਰ ਅਤੇ ਮਹਾਂ ਪਰਉਪਕਾਰ ਕਰ ਰਹੇ ਹਨ, ਦੁਨੀਆਂ ਨੂੰ ਤਾਰ ਰਹੇ ਹਨ। ਉਹ ਮਨੁੱਖ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰ ਅਤੇ ਗੁਰ ਨੂੰ ਪੂਰਨ ਸਮਰਪਣ ਕਰ ਦਿੱਤਾ ਹੈ ਅਤੇ ਅਧਿਆਤਮਿਕ ਸੰਸਾਰ ਦੀਆਂ ਉਚਾਈਆਂ ਤੱਕ ਪਹੁੰਚ ਗਏ ਹਨ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋ ਗਏ ਹਨ। ਕਈ ਕਰੋੜਾਂ ਅਜਿਹੀਆਂ ਰੂਹਾਂ ਹਨ ਜਿਨ੍ਹਾਂ ਨੇ ਅਧਿਆਤਮਿਕ ਦੇ ਇਸ ਪੱਧਰ ਨੂੰ ਪਾ ਲਿਆ ਹੈ। ਪ੍ਰਮਾਤਮਾ ਦੀ ਸਮਝ ਆਤਮਾ ਸਮਝ ਹੈ। ਪ੍ਰਮਾਤਮਾ ਸਾਡੇ ਹਿਰਦੇ ਵਿਚ ਰਹਿੰਦਾ ਹੈ ਅਤੇ ਪਰਗਟ ਹੁੰਦਾ ਹੈ। ਪਾਰਬ੍ਰਹਮ ਪਿਤਾ ਪਰਮੇਸ਼ਰ ਭੌਤਿਕ ਰੂਪ ਵਿੱਚ ਸਾਡੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਜਦੋਂ ਸਾਡਾ ਹਿਰਦਾ ਪੂਰਨ ਸਚਿਆਰਾ ਹਿਰਦਾ ਬਣ ਜਾਂਦਾ ਹੈ। ਤਦ ਇਹ ਹਿਰਦਾ ਸਾਰੇ ਬ੍ਰਹਮ ਗੁਣਾਂ ਨਾਲ, ਸਾਰੀਆਂ ਬ੍ਰਹਮ ਸ਼ਕਤੀਆਂ ਨਾਲ ਭਰ ਜਾਂਦਾ ਹੈ ਅਤੇ ਬੇਅੰਤ ਬਣ ਜਾਂਦਾ ਹੈ ਅਤੇ ਬੇਅੰਤ ਦੇ ਪਰਗਟ ਹੋਣ ਲਈ ਤਿਆਰ ਹੋ ਜਾਂਦਾ ਹੈ। ਐਸੇ ਹਿਰਦੇ ਵਿਚ ਪ੍ਰਮਾਤਮਾ ਸਦੀਵੀ ਨਿਵਾਸ ਕਰਦਾ ਹੈ ਅਤੇ ਪਰਗਟ ਹੁੰਦਾ ਹੈ।

ਜਦੋਂ ਤੁਸੀਂ ਪੂਰਨ ਸਚਿਆਰੀ ਰਹਿਤ ਵਿਚ ਆ ਜਾਂਦੇ ਹੋ ਜੋ ਕਿ ਪੂਰਨ ਅੰਦਰੂਨੀ ਜਿੱਤ – ਪੰਜ ਦੂਤਾਂ ਅਤੇ ਇੱਛਾਵਾਂ ’ਤੇ ਜਿੱਤ ਪ੍ਰਾਪਤ ਕਰਨਾ ਹੈ ਤਦ ਇਹ ਹਿਰਦਾ ਇੱਕ ਪੂਰਨ ਸਚਿਆਰਾ ਹਿਰਦਾ ਬਣ ਜਾਂਦਾ ਹੈ ਅਤੇ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਦੀਵੀ ਘਰ ਬਣ ਜਾਂਦਾ ਹੈ। ਇਹ ਲੋਕ ਪੂਰਨ ਬੰਦਗੀ ਦੀ ਪ੍ਰਕਿਰਿਆ ਵਿਚ ਮਗਨ ਰਹਿੰਦੇ ਹਨ। ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨਾਂ ਦੇ ਪਿਆਸੇ ਗੁਰਪ੍ਰਸਾਦਿ ਦੀ ਪਿਆਸ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ।

ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਪੂਰਨ ਬੰਦਗੀ ਦੀ ਪ੍ਰਕਿਰਿਆ ਦੇ ਇਸ ਭਾਗ ਦੀ ਸਭ ਤੋਂ ਉੱਚੀ ਪ੍ਰਾਪਤੀ ਹੈ ਅਤੇ ਉਹ ਮਨੁੱਖ ਜਿਹੜੇ ਬੰਦਗੀ ਦੇ ਇਸ ਪੱਧਰ ਤੱਕ ਪਹੁੰਚਣ ਦੇ ਭਾਗੀ ਹਨ ਸੱਚਮੁੱਚ ਭਾਗਸ਼ਾਲੀ ਹਨ। ਕਿਉਂਕਿ ਇਸ ਤੋਂ ਵੱਡੇ ਭਾਗ ਹੋਰ ਕੀ ਹੋ ਸਕਦੇ ਹਨ। ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਦਰਸ਼ਨ ਕੇਵਲ ਮਾਇਆ ’ਤੇ ਪੂਰਨ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੀ ਹੁੰਦੇ ਹਨ। ਜਦ ਅਸੀਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਚਲੇ ਜਾਂਦੇ ਹਾਂ ਤਾਂ ਹੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ ਜਿਸ ਨਾਲ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਸਾਰੇ ਦਰਗਾਹੀ ਖ਼ਜ਼ਾਨਿਆਂ ਦੀ ਪ੍ਰਾਪਤੀ ਹੁੰਦੀ ਹੈ। ਇਸ ਨਾਲ ਬੰਦਗੀ ਪੂਰਨ ਹੋ ਜਾਂਦੀ ਹੈ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ ਅਤੇ ਪਰਉਪਕਾਰ ਮਹਾਂ ਪਰਉਪਕਾਰ ਦੀ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ। ਇਸ ਤੋਂ ਅੱਗੇ ਸੇਵਾ ਬੰਦਗੀ ਬਣ ਜਾਂਦੀ ਹੈ। ਇਸ ਸੇਵਾ ਤੋਂ ਉੱਚਾ ਕੁਝ ਵੀ ਨਹੀਂ ਹੈ, ਇਹ ਸੱਚਖੰਡ ਦੀ ਅਵਸਥਾ ਹੈ। ਹਿਰਦਾ ਸੱਚਖੰਡ ਬਣ ਜਾਂਦਾ ਹੈ ਅਤੇ ਗੁਰੂ ਪਾਰਬ੍ਰਹਮ ਪਰਮੇਸ਼ਰ ਤੁਹਾਨੂੰ ਆਪਣੇ ਵਿੱਚ ਪੂਰਨ ਰੂਪ ਵਿਚ ਵਿਲੀਨ ਕਰ ਲੈਂਦਾ ਹੈ। ਭਗਤ ਅਤੇ ਅਕਾਲ ਪੁਰਖ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ। ਗੁਰੂ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਹਨ ਕਿ ਅਜਿਹੀਆਂ ਕਈ ਕਰੋੜਾਂ ਰੂਹਾਂ ਹਨ ਜਿਨ੍ਹਾਂ ਪੂਰਨ ਬੰਦਗੀ ਦੇ ਇਸ ਪੱਧਰ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਕਰ ਰਹੀਆਂ ਹਨ।

ਉਹ ਲੋਕ ਜਿਹੜੇ ਆਪਣੇ ਮਨੁੱਖੀ ਜਨਮ ਦੇ ਗੁਰਪ੍ਰਸਾਦਿ ਦੀ ਸਮਝ ਦੇ ਉਦੇਸ਼ ਨਾਲ ਨਿਵਾਜੇ ਜਾਂਦੇ ਹਨ ਅਤੇ ਇਸ ਬ੍ਰਹਮ ਗਿਆਨ ਨਾਲ ਕਿ ਕਿਸ ਤਰ੍ਹਾਂ ਮਨੁੱਖੀ ਜੀਵਨ ਦੇ ਉਦੇਸ਼ ਨੂੰ ਪ੍ਰਾਪਤ ਕਰਨਾ ਹੈ, ਜਿਹੜਾ ਕਿ ਜੀਵਨ ਮੁਕਤੀ ਪ੍ਰਾਪਤ ਕਰਨਾ ਹੈ, ਉਹ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ, ਸਤਿ ਸੰਗਤ ਲਈ ਅਤੇ ਸਾਧ ਸੰਗਤ ਲਈ ਅਰਦਾਸ ਸ਼ੁਰੂ ਕਰ ਦਿੰਦੇ ਹਨ। ਕਈ ਕਰੋੜਾਂ ਅਜਿਹੀਆਂ ਰੂਹਾਂ ਹਨ ਜਿਹੜੀਆਂ ਇਸ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਅਰਦਾਸਾਂ ਕਰਦੀਆਂ ਹਨ। ਕਈ ਕਰੋੜਾਂ ਅਜਿਹੀਆਂ ਰੂਹਾਂ ਹਨ ਜਿਹੜੀਆਂ ਸਤਿ ਸੰਗਤ ਦੀ ਪ੍ਰਾਪਤੀ ਦੀ ਅਰਦਾਸ ਕਰਦੀਆਂ ਹਨ।

ਆਓ ਅਸੀਂ ਸਤਿ ਸੰਗਤ ਅਤੇ ਸਾਧ ਸੰਗਤ ਦੇ ਗੁਰਪ੍ਰਸਾਦਿ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ‘ਸਤਿ ਸੰਗਤ’ ਅਤੇ ‘ਸਾਧ ਸੰਗਤ’ ਦੋ ਬ੍ਰਹਮ ਸ਼ਬਦ ਹਨ ਜਿਹੜੇ ਸਾਰੇ ਸੰਸਾਰ ਵਿਚ ਆਮ ਵਰਤੋਂ ਵਿਚ ਲਿਆਂਦੇ ਜਾਂਦੇ ਹਨ ਅਤੇ ਚਰਚਾ ਦਾ ਵਿਸ਼ਾ ਬਣਦੇ ਹਨ। ਇਹ ਬ੍ਰਹਮ ਸ਼ਬਦ ਇੱਕ ਬਹੁਤ ਮਹੱਤਵਪੂਰਨ ਅਤੇ ਗੂੜ੍ਹ ਅਨਾਦੀ ਭਾਵ ਰੱਖਦੇ ਹਨ। ਇਨ੍ਹਾਂ ਬ੍ਰਹਮ ਸ਼ਬਦਾਂ ਦੇ ਪਿੱਛੇ ਛਿਪੇ ਗੂੜ੍ਹ ਬ੍ਰਹਮ ਗਿਆਨ ਨੂੰ ਹੇਠ ਲਿਖੇ ਤੱਤਾਂ ਕਾਰਨ ਸਮਝਣ ਦੀ ਬਹੁਤ ਜ਼ਰੂਰਤ ਹੈ:

*           ਸਾਡਾ ਅਧਿਆਤਮਿਕ ਵਿਕਾਸ

*           ਪੂਰਨ ਬੰਦਗੀ ਨੂੰ ਸਮਝਣਾ (ਅਧਿਆਤਮਿਕ ਯਾਤਰਾ)

*           ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਨੂੰ ਮਿਲਣਾ

*           ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੁਹਾਗਣ ਅਤੇ ਸਦਾ ਸੁਹਾਗਣ ਬਣਨਾ

*           ਸਾਡੀ ਇਹ ਮਨੁੱਖੀ ਜੀਵਨ ਦੇ ਮੁੱਖ ਨਿਸ਼ਾਨਿਆਂ ਅਤੇ ਉਦੇਸ਼ਾਂ ਦੀ ਪ੍ਰਾਪਤੀ ਜਿਹੜਾ ਜੀਵਨ ਮੁਕਤੀ ਹੈ

*           ਜੀਵਨ ਅਤੇ ਮਰਨ ਦੇ ਚੱਕਰ ਤੋਂ ਬਾਹਰ ਆਉਣਾ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਨਾਲ ਇੱਕ ਹੋਣਾ

*           ਮਨ ਨੂੰ ਜਿੱਤਣਾ

*           ਪੰਜ ਦੂਤਾਂ ਅਤੇ ਇੱਛਾਵਾਂ ’ਤੇ ਜਿੱਤ ਪ੍ਰਾਪਤ ਕਰਨਾ

*           ਮਾਇਆ ਉੱਤੇ ਜਿੱਤ ਪ੍ਰਾਪਤ ਕਰਨੀ

*           ਨਿਰਗੁਨ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਵਿਚ ਸਮਾ ਜਾਣਾ

ਇਹ ਬ੍ਰਹਮ ਤੱਤ ਅਧਿਆਤਮਿਕ ਯਾਤਰਾ (ਪੂਰਨ ਬੰਦਗੀ ) ਦਾ ਇੱਕ ਜ਼ਰੂਰੀ ਭਾਗ ਹਨ ਅਤੇ ਇਨ੍ਹਾਂ ਬ੍ਰਹਮ ਤੱਤਾਂ ਵਿਚ ਛਿਪੇ ਬ੍ਰਹਮ ਗਿਆਨ ਨੂੰ ਸਮਝਣ ਅਤੇ ਪਾਲਣਾ ਕਰਨ ਤੋਂ ਬਿਨਾਂ ਬੰਦਗੀ ਪੂਰਨ ਕਰਨਾ ਬਹੁਤ ਔਖਾ ਅਤੇ ਅਸੰਭਵ ਹੈ।

ਆਓ ਇਸ ਪੂਰਨ ਬ੍ਰਹਮ ਗਿਆਨ ਸਾਗਰ ਵਿਚ ਕੁਝ ਡੂੰਘੀ ਚੁੱਭੀ ਮਾਰਨ ਦੀ ਕੋਸ਼ਿਸ਼ ਕਰੀਏ ਅਤੇ ਮਾਨਸਰੋਵਰ ਬ੍ਰਹਮ ਦੇ ਇਲਾਹੀ ਪ੍ਰਕਾਸ਼ ਵਿਚ ਇਹਨਾਂ ਸ਼ਬਦਾਂ ਤੱਤਾਂ ਨੂੰ ਵੇਖੀਏ ਵੀਚਾਰੀਏ ਅਤੇ ਉਹਨਾਂ ਦੇ ਬ੍ਰਹਮ ਭਾਵ ਨੂੰ ਜਾਣੀਏ ਅਤੇ ਸਮਝੀਏ। ਸ਼ਬਦ ‘ਸਤਿ ਸੰਗਤ’ ਤਿੰਨ ਸ਼ਬਦਾਂ ਦਾ ਸੰਗਮ ਹੈ:

            ੧        ਸਤਿ

            ੨        ਸੰਗ

            ੩        ਗਤ

‘ਸਤਿ’ ਭਾਵ ਪਾਰਬ੍ਰਹਮ ਪਰਮੇਸ਼ਰ (ਪ੍ਰਮਾਤਮਾ) ਹੈ ਅਤੇ ਉਸਦੀ ਭਾਵ ਹੋਂਦ ਹੈ ਜਿਹੜਾ ਕੇਵਲ ‘ਅਨਾਦੀ’ ਸਤਿ ਹੈ। ਇਹ ਸ਼ਬਦ ਮੂਲ-ਮੰਤਰ ਵਿਚੋਂ ਲਿਆ ਗਿਆ ਹੈ ‘ੴ ਸਤਿ ਨਾਮ’। ‘ਸਤਿ’ ਅਕਾਲ ਪੁਰਖ ਦੇ ਨਿਰਗੁਣ ਸਰੂਪ ਨੂੰ ਪੇਸ਼ ਕਰਦਾ ਹੈ, ਇਹ ਪਰਮ ਜੋਤ ਪੂਰਨ ਪ੍ਰਕਾਸ਼ ਪਾਰਬ੍ਰਹਮ ਪਰਮੇਸ਼ਰ ਦਾ ਹਿੱਸਾ ਹੈ। ਇਹ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਆਤਮ ਰਸ ਭਾਗ ਹੈ। ਇਹ ਬ੍ਰਹਮ ਤੱਤ ਇਹ ਵੀ ਪੇਸ਼ ਕਰਦਾ ਹੈ ਕਿ ਸਰਗੁਨ ਦਾ ਹਿੱਸਾ ਜਿਹੜਾ ‘ਸਤਿ ਸਰੂਪ’ ਬਣ ਜਾਂਦਾ ਹੈ ਜਿਹੜਾ ਅੰਦਰੋਂ ਬਾਹਰੋਂ ਪੂਰਨ ਸਚਿਆਰਾ ਬਣ ਜਾਂਦਾ ਹੈ, ਉਹ ਹਿੱਸਾ ਜਿਹੜਾ ਕੇਵਲ ਅੰਦਰੂਨੀ ਸਤਿ ਨੂੰ ਵੇਖ, ਬੋਲ ਅਤੇ ਸੁਣਦਾ ਹੈ, ਪੂਰਨ ਸਤਿ ਦੀ ਸੇਵਾ ਕਰਦਾ ਹੈ ਅਤੇ ਪੂਰਨ ਸਤਿ ਵਰਤਾਉਂਦਾ ਹੈ।

‘ਸਤਿ’ ਇਕ ਮਨੁੱਖੀ ਰੂਹ ਦਾ ਉਹ ਹਿੱਸਾ ਹੈ ਜਿਹੜਾ ਕਿ ਅੰਦਰੂਨੀ ਬਖ਼ਸ਼ਿਸ਼ਾਂ ਪ੍ਰਾਪਤ ਕਰਦਾ ਹੈ ਅਤੇ ਇਸ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਨਾਲ ਰੂਹ ਨੂੰ ਅੰਦਰੂਨੀ ਤੌਰ ’ਤੇ ਪੂਰੀ ਤਰ੍ਹਾਂ ਸਾਫ਼ ਕਰ ਲੈਂਦਾ ਹੈ ਅਤੇ ਇਹ ਰੂਹ ਪੰਜ ਦੂਤਾਂ, ਇੱਛਾਵਾਂ ਅਤੇ ਮਾਇਆ ’ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰ ਲੈਂਦੀ ਹੈ। ਰੂਹ ਦਾ ਉਹ ਹਿੱਸਾ ਜਿਹੜਾ ਕਾਲ ਤੋਂ ਪਰ੍ਹੇ ਚਲੇ ਜਾਂਦਾ ਹੈ ਅਤੇ ਮਾਇਆ ਦੇ ਤਿੰਨ ਗੁਣਾਂ ਰਜੋ, ਤਮੋ, ਅਤੇ ਸਤੋ ਤੋਂ ਪਰ੍ਹੇ ਚਲੀ ਜਾਂਦੀ ਹੈ ਅਤੇ ਅਜਿਹੀ ਰੂਹ ਗੁਰਬਾਣੀ ਵਿਚ ਇੱਕ ਸੰਤ, ਸਾਧ, ਬ੍ਰਹਮ ਗਿਆਨੀ, ਖ਼ਾਲਸਾ, ਸਤਿਗੁਰੂ ਵਜੋਂ ਜਾਣਿਆ ਜਾਂਦਾ ਹੈ।

ਅਗਲਾ ਸ਼ਬਦ ‘ਸੰਗ’ ਹੈ ਜਿਸ ਦਾ ਭਾਵ ਅਜਿਹੀਆਂ ਰੂਹਾਂ ਦੀ ਸੰਗਤ ਹੈ ਜਿਹੜੀ ‘ਸਤਿ’ ਬਣ ਜਾਂਦੀ ਹੈ। ਅਜਿਹੀਆਂ ਰੂਹਾਂ ਦੀ ਸੰਗਤ ਕਰਨੀ ਅਤੇ ਉਨ੍ਹਾਂ ਦੇ ਬਚਨ ਕਮਾਉਣ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਅਜਿਹੀਆਂ ਰੂਹਾਂ ’ਤੇ ਪੂਰਨ ਵਿਸ਼ਵਾਸ ਅਤੇ ਯਕੀਨ ਕਰੋ ਅਤੇ ਉਹਨਾਂ ਦੇ ਬ੍ਰਹਮ ਗਿਆਨ ਦੇ ਸ਼ਬਦਾਂ ਦਾ ਪਾਲਣ ਕਰੋ ਅਤੇ ਬਚਨਾਂ ਦੀ ਕਮਾਈ ਕਰੋ ਜਿਸ ਨਾਲ ਤੁਹਾਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋਵੇਗੀ। ਅਜਿਹੀਆਂ ਰੂਹਾਂ ਦੇ ਬ੍ਰਹਮ ਛਤਰ ਹੇਠ ਬੈਠੋ ਅਤੇ ਸਾਰੇ ਬ੍ਰਹਮ ਗੁਣਾਂ ਨੂੰ ਅਪਣਾਉ ਅਤੇ ਉਹਨਾਂ ਦੀ ਸੇਵਾ ਕਰੋ। ਉਹਨਾਂ ਦੀ ਸੰਗਤ ਵਿਚ ਨਾਮ ਸਿਮਰਨ ਕਰੋ। ਅਜਿਹੀਆਂ ਰੂਹਾਂ ਨੂੰ ਅਕਾਲ ਪੁਰਖ ਦੁਆਰਾ ਗੁਰਪ੍ਰਸਾਦਿ ਦੇਣ ਦਾ ਅਧਿਕਾਰ ਪ੍ਰਾਪਤ ਹੈ। ਜਿਹੜੇ ਮਨੁੱਖ ਅਕਾਲ ਪੁਰਖ ਅਤੇ ਗੁਰਬਾਣੀ ਵਿਚ ਪੂਰਨ ਵਿਸ਼ਵਾਸ ਕਰਦੇ ਹਨ ਉਹ ਰੂਹਾਂ ਇਸ ਦੇ ਯੋਗ ਹਨ :

*           ਸਾਡੀ ਰੂਹ ਨੂੰ ਅਤੇ ਬੰਦਗੀ ਨੂੰ ਕਰਮ ਖੰਡ ਵਿਚ ਸਥਾਪਿਤ ਕਰਨ ਅਤੇ ਸਾਡੇ ਹਿਰਦੇ ਵਿਚ ‘ੴ ਸਤਿਨਾਮ’ ਧਾਰਨ ਕਰਵਾਉਣ

*           ਸਾਡੇ ਦਸਮ ਦੁਆਰ ਸਮੇਤ ਸਾਰੇ ਅਧਿਆਤਮਿਕ ਦਰਵਾਜ਼ੇ (ਬੱਜਰ ਕਪਾਟ) ਖੋਲ੍ਹਣ

*           ਸਾਨੂੰ ਅੰਮ੍ਰਿਤ ਵੰਡਣ ਅਤੇ ਸਾਡੇ ਹਿਰਦੇ ਵਿਚ ਪਰਮ ਜੋਤ ਪੂਰਨ ਪ੍ਰਕਾਸ਼ ਕਰਨਾ

*           ਸਾਨੂੰ ਸਾਰੇ ਹੀ ਮਾਨਸਿਕ ਰੋਗਾਂ ਤੋਂ ਅੰਦਰੂਨੀ ਤੌਰ ’ਤੇ ਪੂਰੀ ਤਰ੍ਹਾਂ ਸਾਫ਼ ਕਰਕੇ ਆਪਣੇ ਵਰਗਾ ਬਣਾਉਣਾ

*           ਸਾਡੇ ਸਾਰੇ ਸ਼ੱਕ ਭਰਮ ਦੁਬਿਧਾ ਦਾ ਦੂਰ ਕਰਨਾ

*           ਸਾਡੀ ਬੰਦਗੀ ਨੂੰ ਸੱਚਖੰਡ ਵਿਚ ਲੈ ਕੇ ਜਾਣਾ

*           ਸਾਨੂੰ ਅਕਾਲ ਪੁਰਖ ਵਿਚ ਸਮਾਉਣ ਯੋਗ ਬਣਾਉਣਾ ਅਤੇ ਜੀਵਨ ਮੁਕਤ ਬਣਾਉਣਾ

ਅਜਿਹੀਆਂ ਰੂਹਾਂ ਦੇ ਬ੍ਰਹਮ ਛਤਰ ਹੇਠ ਅੰਮ੍ਰਿਤ ਪ੍ਰਵਾਹ ਲਗਾਤਾਰ ਆਧਾਰ ’ਤੇ ਹੁੰਦਾ ਰਹਿੰਦਾ ਹੈ ਅਤੇ ਉਹਨਾਂ ਵੱਲ ਚੱਲਦਾ ਹੈ ਜਿਹੜੇ ਇਸ ਛਤਰ ਦੇ ਹੇਠ ਬੈਠਦੇ ਹਨ ਅਤੇ ਉਸ ਦੀ ਬੰਦਗੀ ਪੂਰੀ ਦ੍ਰਿੜ੍ਹਤਾ, ਵਿਸ਼ਵਾਸ, ਭਰੋਸੇ ਅਤੇ ਯਕੀਨ ਨਾਲ ਕਰਦੇ ਹਨ ਅਤੇ ਜੀਵਨ ਮੁਕਤੀ ਦੇ ਇਸ ਪੱਧਰ ’ਤੇ ਪਹੁੰਚ ਕੇ ਅਤੇ ਸੰਤ ਹਿਰਦਾ ਬਣਾ ਕੇ ਆਪਣਾ ਜਨਮ ਸਾਰਥਕ ਕਰਦੇ ਹਨ। ਇਸ ਤਰ੍ਹਾਂ ਜੀਵਨ ਮੁਕਤੀ ਸ਼ਬਦ ‘ਗਤ’ ਦਾ ਅਰਥ ਹੈ। ਗਤ ਦਾ ਭਾਵ ਹੈ ਕਿ ਮੁਕਤ। ਇਸ ਦਾ ਭਾਵ ਹੈ ਸਾਡੀ ਰੂਹ ਦੀ ਮਾਇਆ ਦੇ ਜੰਜਾਲ ਤੋਂ ਮੁਕਤੀ, ਮਨ ਅਤੇ ਮਾਇਆ ’ਤੇ ਪੂਰਨ ਜਿੱਤ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਸਦਾ ਸਦਾ ਲਈ ਵਿਲੀਨ ਹੋਣਾ।

ਦੂਸਰਾ ਸ਼ਬਦ ਸਮੂਹ ‘ਸਾਧ ਸੰਗਤ’ ਵੀ ਇਸੇ ਤਰ੍ਹਾਂ ਦਾ ਹੀ ਅਰਥ ਦੱਸਦਾ ਹੈ ਜਿਵੇਂ ਕਿ ਉੱਪਰ ਵਖਿਆਨ ਕੀਤਾ ਹੈ। ਇਹ ਵੀ ਤਿੰਨ ਬ੍ਰਹਮ ਸ਼ਬਦਾਂ ਦਾ ਸੁਮੇਲ ਹੈ : ‘ਸਾਧ’ ਸੰਗ ਅਤੇ ਗਤ। ਇੱਥੇ ਸਾਧ ਦਾ ਬ੍ਰਹਮ ਭਾਵ ਬਹੁਤ ਹੀ ਸਾਧਾਰਨ ਹੈ, ਮਨੁੱਖੀ ਰੂਹ ਜਿਸ ਨੇ ਆਪਣੇ ਆਪ ਨੂੰ ਅਤੇ ਆਪਣੇ ਹਿਰਦੇ ਨੂੰ ਪੂਰਨ ਰੂਪ ਵਿਚ ਸਾਧ ਲਿਆ ਹੈ, ਮਾਇਆ ਉੱਪਰ ਜਿੱਤ ਪ੍ਰਾਪਤ ਕਰਕੇ ਇਸ ਨੂੰ ਪਾਰਬ੍ਰਹਮ ਪਰਮੇਸ਼ਰ ਦੇ ਬ੍ਰਹਮ ਗੁਣਾਂ ਅਤੇ ਬ੍ਰਹਮ ਸ਼ਕਤੀਆਂ ਨਾਲ ਭਰਪੂਰ ਕਰ ਲਿਆ ਹੈ। ਸਿੱਧਾ ਕਰਨ ਦਾ ਭਾਵ ਹੈ ਹਿਰਦੇ ਨੂੰ ਅਵਗੁਣਾਂ ਵਿਚੋਂ ਬਾਹਰ ਲਿਆਉਣਾ ਅਤੇ ਇਸ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰਨਾ। ਉਹ ਵਿਅਕਤੀ ਜੋ ਅੰਦਰੂਨੀ ਬਾਹਰੀ ਤੌਰ ’ਤੇ ਪੂਰਨ ਖ਼ਾਲਸਾ ਹੈ:

*           ਜਿਹੜਾ ਪੂਰੀ ਤਰ੍ਹਾਂ ਸਥਿਰ ਬਣ ਗਿਆ ਹੈ ‘ਅਟੱਲ ਅਵਸਥਾ’

*           ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਜਿਸ ਵਿੱਚ ਕੋਈ ਅੰਤਰ ਨਹੀਂ

*           ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਹੈ

*           ਪ੍ਰਮਾਤਮਾ ਦੀ ਤਰ੍ਹਾਂ ਅਸੀਮ ਹੈ

*           ਏਕ ਦ੍ਰਿਸ਼ਟ ਹੈ

*           ਨਿਰਵੈਰ ਬਣਨਾ – ਕਿਸੇ ਨਾਲ ਵੈਰ ਨਹੀਂ ਹੈ

*           ਸਿਰਜਨਹਾਰ ਦੀ ਹਰ ਸਿਰਜਨਾ ਨੂੰ ਪਿਆਰ ਕਰਨਾ

*           ਜਨਮ ਤੇ ਮਰਨ ਦੇ ਚੱਕਰ ਤੋਂ ਮੁਕਤ ਹੋਣਾ

*           ਪਰਮ ਜੋਤ ਨਾਲ ਅੰਦਰੂਨੀ ਤੌਰ ’ਤੇ ਪੂਰਨ ਗਿਆਤਾ ਬਣਨਾ

ਇਸ ਅਵਸਥਾ ਵਿਚ ‘ਸਾਧ’ ਅਤੇ ‘ਅਕਾਲ ਪੁਰਖ’ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ ਅਤੇ ਐਸੀ ਰੂਹ ਦਰਗਾਹ ਵਿਚ ਮਾਣ ਪ੍ਰਾਪਤ ਕਰਦੀ ਹੈ। ਇਹ ਸਭ ਗੁਰਪ੍ਰਸਾਦਿ ਹੈ। ਇਹ ਇਕ ਗੁਰਪ੍ਰਸਾਦੀ ਖੇਲ ਹੈ ਅਤੇ ਅਕਾਲ ਪੁਰਖ ਦੀ ਅਨਾਦੀ ਮਿਹਰ ਸਦਕਾ ਵਾਪਰਦਾ ਹੈ। ਉਹ ਜਿਹੜੇ ਗੁਰਪ੍ਰਸਾਦਿ ਨਾਲ ਨਿਵਾਜੇ ਜਾਂਦੇ ਹਨ ਉਹ ਧੰਨ ਧੰਨ ਬਣ ਜਾਂਦੇ ਹਨ। ਉਹ ਸਦਾ ਸਦਾ ਲਈ ਨਿਵਾਜੇ ਜਾਂਦੇ ਹਨ ਅਤੇ ਉਹ ਸਦਾ ਸਦਾ ਲਈ ਸਰਵ-ਉੱਚ ਬਖ਼ਸ਼ਿਸ਼ ਦੀ ਅਵਸਥਾ ਵਿਚ ਰਹਿੰਦੇ ਹਨ।

 

ਕਈ ਕੋਟਿ ਖਾਣੀ ਅਰੁ ਖੰਡ

ਕਈ ਕੋਟਿ ਅਕਾਸ ਬ੍ਰਹਮੰਡ

ਕਈ ਕੋਟਿ ਹੋਏ ਅਵਤਾਰ

ਕਈ ਜੁਗਤਿ ਕੀਨੋ ਬਿਸਥਾਰ

ਕਈ ਬਾਰ ਪਸਰਿਓ ਪਾਸਾਰ

ਸਦਾ ਸਦਾ ਇਕੁ ਏਕੰਕਾਰ

ਕਈ ਕੋਟਿ ਕੀਨੇ ਬਹੁ ਭਾਤਿ

ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ

ਤਾ ਕਾ ਅੰਤੁ ਨ ਜਾਨੈ ਕੋਇ

ਆਪੇ ਆਪਿ ਨਾਨਕ ਪ੍ਰਭੁ ਸੋਇ

ਇਹ ਇਕ ਜ਼ਰੂਰੀ ਨੁਕਤਾ ਹੈ ਜਿਹੜਾ ਸਮਝਣਾ ਜ਼ਰੂਰੀ ਹੈ ਅਤੇ ਉਹ ਇਹ ਹੈ ਕਿ ਬਾਣੀ ਦਾ ਗੁਰਪ੍ਰਸਾਦਿ ਛੇ ਗੁਰੂ ਸਾਹਿਬਾਨ ਅਤੇ ਦੂਜੇ ਸੰਤਾਂ ਅਤੇ ਭਗਤਾਂ ਤੋਂ ਆਇਆ ਹੈ। ਫਿਰ ਵੀ ਜਦੋਂ ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸ਼ਬਦ ਗੁਰੂ ਦੇ ਗੁਰਪ੍ਰਸਾਦਿ ਦੀ ਸਿਰਜਨਾ ਕੀਤੀ ਤਾਂ ਧੰਨ ਧੰਨ ਸਤਿਗੁਰੂ ਪੂਰਨ ਬ੍ਰਹਮ ਗਿਆਨੀ ਨਿਰੰਕਾਰ ਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਗੁਰਪ੍ਰਸਾਦਿ ਦੀ ਪ੍ਰਸੰਸਾ ਦੇ ਪਾਤਰ ਬਣਾਇਆ ਅਤੇ ਵਡਿਆਈ ਦਿੱਤੀ। ਇਹ ਧੰਨ ਧੰਨ ਗੁਰਬਾਣੀ – ਸ਼ਬਦ ਗੁਰੂ ਦੇ ਗੁਰੂਪ੍ਰਸਾਦਿ ਵਿਚ ਸਭ ਥਾਈਂ ਬਹੁਤ ਸਧਾਰਨਤਾ ਨਾਲ ਸ਼ਬਦ ‘ਨਾਨਕ’ ਦੀ ਵਰਤੋਂ ਪੇਸ਼ ਕਰਦੀ ਹੈ।

ਇਸ ਲਈ ਜਦੋਂ ਵੀ ਗੁਰਬਾਣੀ ਵਿਚ ਸ਼ਬਦ ‘ਨਾਨਕ’ ਆਉਂਦਾ ਹੈ ਇਸ ਦਾ ਭਾਵ ਹੈ ਕਿ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਪੂਰਨ ਬ੍ਰਹਮ ਗਿਆਨ ‘ਨਾਨਕ’ ਨੂੰ ਸੰਬੋਧਿਤ ਕਰਦਾ ਹੈ। ਇਸ ਦਾ ਭਾਵ ਇਹ ਹੈ ਕਿ ਸਾਰੇ ਦਸ ਗੁਰੂ ਪਾਤਸ਼ਾਹ ਜੀ ਇਸ ਬ੍ਰਹਮ ਗਿਆਨ ਨੂੰ ਸੁਣਦੇ ਹਨ। ਤਦ ਉਹਨਾਂ ਦੀ ਪੂਰਨ ਬੰਦਗੀ ਅਤੇ ਪੂਰਨ ਸੇਵਾ ਦੇ ਫਲ ਦੁਆਰਾ ਉਹ ਅਸਲੀਅਤ ਵਿਚ ਭੌਤਿਕ ਰੂਪ ਵਿਚ ਇਸ ਬ੍ਰਹਮ ਗਿਆਨ ਦੇ ਹਿੱਸੇ ਨੂੰ ਅਨੁਭਵ ਕਰਦੇ ਹਨ ਅਤੇ ਇਸ ਪੂਰਨ ਬ੍ਰਹਮ ਗਿਆਨ ਦੇ ਹਿੱਸੇ ਨੂੰ ਕਮਾਉਂਦੇ ਹਨ ਅਤੇ ਗੁਰਬਾਣੀ ਵਿੱਚ ਬਿਆਨ ਕਰਦੇ ਹਨ।

ਧੰਨ ਧੰਨ ਸ਼ਬਦ ‘ਨਾਨਕ’ ਇਕ ਬ੍ਰਹਮ ਸ਼ਬਦ ਹੈ ਅਤੇ ਇੱਕ ਸੱਚਾ ਗੂੜ੍ਹ ਬ੍ਰਹਮ ਭਾਵ ਰੱਖਦਾ ਹੈ। ਇਹ ਸ਼ਬਦ ‘ਨਾਨਕ’ ਦੋ ਸ਼ਬਦਾਂ ਦਾ ਸੁਮੇਲ ਹੈ। ਨਾ ਭਾਵ ਨਹੀਂ ਹੈ ਅਤੇ ਅਨੇਕ ਭਾਵ ਕਈ ਹੈ। ਇਸ ਲਈ ‘ਨਾਨਕ’ ਦਾ ਭਾਵ ‘ਕਈ ਨਹੀਂ’। ਇਸ ਦਾ ਭਾਵ ਇੱਕ, ੴ ਸਤਿ ਨਾਮ ਹੈ। ਇਸ ਦਾ ਭਾਵ ਹੈ ਕਿ ਸ਼ਬਦ ‘ਨਾਨਕ’ ਤੁਹਾਨੂੰ ਏਕ ਨਾਲ ਜੋੜਦਾ ਹੈ। ਸ਼ਬਦ ਨਾਨਕ ਸਾਨੂੰ ਇੱਕ, ੴ ਸਤਿਨਾਮ ਨਾਲ ਜੋੜਦਾ ਹੈ। ਇਸ ਲਈ ਸ਼ਬਦ ‘ਨਾਨਕ’ ਦਾ ਅਸਲ ਬ੍ਰਹਮ ਅਰਥਾਂ ਵਿਚ ਭਾਵ ੴ ਸਤਿਨਾਮ ਹੈ।

ਇਥੇ ਇੱਕ ਹੋਰ ਬਹੁਤ ਮਹੱਤਵਪੂਰਨ ਅਤੇ ਵੱਖਰੀ ਵਿਸ਼ਵਾਸਯੋਗ ਅਤੇ ਸਨਮਾਨਯੋਗ ਗੱਲ ਕਰਨ ਵਾਲੀ ਹੈ। ਇਹ ਹੈ “ਸ਼ਬਦ ਗੁਰੂ ਦੀ ਕਮਾਈ” ਕਰਨਾ। ਬਹੁਤ ਸਾਰੇ ਲੋਕ ਸ਼ਬਦ “ਸ਼ਬਦ ਗੁਰੂ” ਦੀ ਸਮਝ ਨੂੰ ਸ਼ਬਦ ਵਾਹਿਗੁਰੂ ਤੱਕ ਹੀ ਸੀਮਿਤ ਰੱਖਦੇ ਹਨ ਜਾਂ ਹੋਰ ਕੁਝ ਜਿਸ ਉੱਤੇ ਉਹ ਧਿਆਨ ਧਰਦੇ ਹਨ। ਇਸਦਾ ਭਾਵ ਹੈ ਕਿ ਉਹਨਾਂ ਲਈ ਸ਼ਬਦ ਦਾ ਭਾਵ ਕੇਵਲ ਉਹ ਸ਼ਬਦ ਹੈ ਜਿਸ ’ਤੇ ਉਹ ਧਿਆਨ ਧਰਦੇ ਹਨ ਅਤੇ ਫਿਰ ਉਹ ਸਮਝਦੇ ਅਤੇ ਵਿਸ਼ਵਾਸ ਕਰਦੇ ਹਨ ਕਿ ਉਹ ਸ਼ਬਦ ਗੁਰੂ ਦੀ ਕਮਾਈ ਕਰ ਰਹੇ ਹਨ। ਪਰ ਅਸਲ ਬ੍ਰਹਮ ਭਾਵ ਵਿੱਚ ਇਹ “ਸ਼ਬਦ ਗੁਰੂ” ਦੇ ਭਾਵ ਨੂੰ ਸਮਝਣ ਅਤੇ ਵਿਸ਼ਵਾਸ ਕਰਨ ਦਾ ਬਹੁਤ ਸੀਮਿਤ ਤਰੀਕਾ ਹੈ। ਅਤੇ ਇਹ ਸ਼ਬਦ ਗੁਰੂ ਦੀ ਕਮਾਈ ਕਰਨ ਨੂੰ ਸਮਝਣ ਦਾ ਬਹੁਤ ਸੀਮਿਤ ਤਰੀਕਾ ਹੈ।

ਆਉ ਇਸ ਤੱਥ ਨੂੰ ਕੁਝ ਵਿਸ਼ਾਲ ਬ੍ਰਹਮ ਦੇ ਪਰਕਾਸ਼ ਵਿੱਚ ਵੇਖੀਏ। ਸਾਰੀ ਬਾਣੀ ਸ਼ਬਦ ਗੁਰੂ ਹੈ। ਗੁਰਬਾਣੀ ਦਾ ਹਰ ਸ਼ਬਦ, ਸ਼ਬਦ ਗੁਰੂ ਹੈ ਅਤੇ ਸ਼ਬਦ ਗੁਰੂ ਦੀ ਕਮਾਈ ਬੰਦਗੀ ਦਾ ਸਾਰ ਹੈ। ਇਸ ਦਾ ਭਾਵ ਹੀ ਅਸਲ ਵਿੱਚ ਗੁਰਬਾਣੀ ਦੀ ਕਮਾਈ ਬੰਦਗੀ ਦਾ ਸਾਰ ਹੈ। ਇਸ ਦਾ ਭਾਵ ਹੈ ਕਿ ਜੋ ਗੁਰਬਾਣੀ ਸਾਨੂੰ ਕਰਨ ਲਈ ਕਹਿੰਦੀ ਹੈ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਕਰਨਾ ਚਾਹੀਦਾ ਹੈ। “ਸਤਿਨਾਮ” ਉੱਤੇ ਧਿਆਨ ਲਗਾਉਣਾ ਬਿਨਾ ਸ਼ੱਕ ਬਹੁਤ ਮਹੱਤਵਪੂਰਨ ਹੈ ਅਤੇ ਇਹ ਹੀ ਅਕਾਲ ਪੁਰਖ ਦੀ ਸਭ ਤੋਂ ਉੱਚੀ ਸੇਵਾ ਹੈ ਜਦੋਂ ਤੱਕ ਬੰਦਗੀ ਪੂਰਨ ਅਵਸਥਾ ਵਿੱਚ ਨਹੀਂ ਪਹੁੰਚ ਜਾਂਦੀ ਹੈ ਅਤੇ ਫਿਰ ਜੀਅ ਦਾਨ ਦੀ ਸੇਵਾ ਸ਼ੁਰੂ ਹੁੰਦੀ ਹੈ। ਇਸ ਅਵਸਥਾ ਦੀ ਪ੍ਰਾਪਤੀ ਲਈ ਸਾਨੂੰ ਸਾਰੇ ਬ੍ਰਹਮ ਮੋਤੀ ਅਤੇ ਗਹਿਣੇ ਆਪਣੇ ਹਿਰਦੇ ਵਿੱਚ ਇਕੱਠੇ ਕਰਨੇ ਅਤੇ ਧਾਰਨ ਕਰਨੇ ਪੈਂਦੇ ਹਨ। ਇਸ ਦਾ ਭਾਵ ਹੈ ਪੂਰਨ ਹੋਣ ਅਤੇ ਪੂਰਨ ਬੰਦਗੀ ਦੀ ਅਵਸਥਾ ਵਿਚ ਪਹੁੰਚਣ ਲਈ ਸਾਡੇ ਹਿਰਦੇ ਵਿਚ ਸਾਰੇ ਬ੍ਰਹਮ ਗੁਣ ਅਤੇ ਰੂਪ ਧਾਰਨ ਕਰਨ ਦੀ ਜ਼ਰੂਰਤ ਹੈ। ਐਸਾ ਕਰਨ ਨਾਲ ਅਸੀਂ ਸਾਰੀ ਗੁਰਬਾਣੀ ਵਿਚ ਦਿੱਤੇ ਸਾਰੇ ਬ੍ਰਹਮ ਗੁਣ ਅਤੇ ਬ੍ਰਹਮ ਸ਼ਕਤੀਆਂ ਨੂੰ ਆਪਣੇ ਹਿਰਦੇ ਵਿੱਚ ਧਾਰਣ ਕਰਦੇ ਹਾਂ।

ਗੁਣੀ ਨਿਧਾਨ ਦਾ ਭਾਵ ਹੈ ਇਸ ਹਿਰਦੇ ਨੂੰ ਇੱਕ ਪੂਰਨ ਸਚਿਆਰਾ ਹਿਰਦਾ ਬਣਾਉਣ ਲਈ ਸਾਡੇ ਹਿਰਦੇ ਵਿਚ ਸਾਰੇ ਬ੍ਰਹਮ ਗੁਣਾਂ ਅਤੇ ਸ਼ਕਤੀਆਂ ਨੂੰ ਸਮਾਉਣਾ ਹੈ। ਇਸ ਲਈ ਅਸਲ ਬ੍ਰਹਮ ਭਾਵ ਵਿਚ ਸ਼ਬਦ ਦੀ ਕਮਾਈ ਜਾਂ ਸ਼ਬਦ ਗੁਰੂ ਦੀ ਕਮਾਈ ਜਾਂ ਗੁਰੂ ਸ਼ਬਦ ਦੀ ਕਮਾਈ ਪੂਰਨ ਬੰਦਗੀ ਹੈ। ਧੰਨ ਧੰਨ ਗੁਰੂ ਪਾਤਸ਼ਾਹੀਆਂ ਸਾਰੇ ਪੂਰਨ ਸੰਤ ਸਤਿਗੁਰੂ ਸਨ। ਉਹ ਇਸ ਤਰ੍ਹਾਂ ਗੁਰੂ ਸ਼ਬਦ ਦੀ ਕਮਾਈ ਜਾਂ ਸ਼ਬਦ ਗੁਰੂ ਦੀ ਕਮਾਈ ਕਾਰਨ ਬਣੇ। ਉਹ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਅਤੇ ਸੇਵਾ ਨਾਲ ਅਨਾਦੀ ਰੂਪ ਵਿਚ ਨਿਵਾਜੇ ਗਏ ਸਨ। ਸਭ ਤੋਂ ਉੱਚੇ ਹੁਕਮ ਦੀ ਸੇਵਾ :

ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ ੭੪੯)

 

ਇਸ ਪਉੜੀ ਵਿਚ ਗੁਰੂ ਪੰਚਮ ਪਾਤਸ਼ਾਹ ਜੀ ਬ੍ਰਹਮੰਡ ਦੇ ਢਾਂਚੇ ਨਾਲ ਸਬੰਧਿਤ ਬ੍ਰਹਮ ਗਿਆਨ ਸਾਨੂੰ ਦੇਣਾ ਜਾਰੀ ਰੱਖਦੇ ਹਨ। ਇਥੇ ਰਚਨਾਵਾਂ ਰਚਨ ਦੇ ਕਈ ਕਰੋੜਾਂ ਸਾਧਨ ਹਨ। ਖਾਣੀਆਂ ਦਾ ਭਾਵ ਰਚਨਾਵਾਂ ਦੇ ਸਾਧਨਾਂ ਤੋਂ ਹੈ।

ਚਾਰ ਖਾਣੀਆਂ ਹਨ : ਅੰਡਜ, ਜੇਰਜ, ਉਤਭੁਜ ਅਤੇ ਸੇਤਜ। ਇਹ ਖਾਣੀਆਂ ਸਿਰਜਨਾ ਦਾ ਅਧਾਰ ਬਣਦੀਆਂ ਜਾਂ ਸਿਰਜਨਾ ਦਾ ਖੇਤਰ ਬਣਦੀਆਂ ਹਨ। ਇਹ ਖਾਣੀਆਂ ਕਈ ਕਰੋੜਾਂ ਖੰਡਾਂ ਵਿੱਚ ਸਥਾਪਿਤ ਹਨ। ਕਈ ਕਰੋੜਾਂ ਅਕਾਸ਼ ਹਨ ਅਤੇ ਕਈ ਕਰੋੜਾਂ ਸੌਰ ਮੰਡਲ ਹਨ, ਠੀਕ ਉਸੇ ਤਰ੍ਹਾਂ ਦੇ ਹਨ ਜਿਸ ਨੂੰ ਅਸੀਂ ਜਾਣਦੇ ਹਾਂ, ਜਿਸ ਵਿੱਚ ਅਸੀਂ ਨਿਵਾਸ ਕਰਦੇ ਹਾਂ। ਇੱਥੇ ਕਈ ਕਰੋੜਾਂ ਹਨ ਜਿਹੜੇ ਬ੍ਰਹਮ ਅਵਤਾਰ ਵਜੋਂ ਜਨਮ ਚੁੱਕੇ ਹਨ। ਮੂਲ ਰੂਪ ਵਿਚ ਬ੍ਰਹਮ ਅਵਤਾਰ ਬ੍ਰਹਮ ਗਿਆਨੀ, ਸੰਤ, ਭਗਤ, ਸਤਿਗੁਰੂ ਅਤੇ ਸਾਧੂ ਹਨ। ਬੇਅੰਤ ਪੰਥ ਹਨ ਜਿਨ੍ਹਾਂ ਵਿਚ ਬ੍ਰਹਮ ਅਵਤਾਰ, ਬ੍ਰਹਮ ਗਿਆਨੀ, ਸੰਤ, ਭਗਤ, ਸਤਿਗੁਰੂ ਅਤੇ ਸਾਧੂ ਪਰਗਟ ਹੋਏ ਹਨ। ਬੇਅੰਤ ਪੰਥ ਹਨ ਜਿਨ੍ਹਾਂ ਵਿਚ ਅਕਾਲ ਪੁਰਖ ਆਪਣੇ ਆਪ ਨੂੰ ਪਰਗਟ ਕਰਦਾ ਹੈ। ਇਹ ਸਭ ਕੁੱਝ ਆਮ ਆਦਮੀ ਦੀ ਸਮਝ ਅਤੇ ਵੇਖਣ ਦੀਆਂ ਕਲਪਨਾਵਾਂ ਤੋਂ ਪਰ੍ਹੇ ਹੈ ਕਿ ਕਿੰਨੇ ਤਰੀਕਿਆਂ ਰਾਹੀਂ ਅਕਾਲ ਪੁਰਖ ਆਪਣੇ ਆਪ ਨੂੰ ਪਰਗਟ ਕਰਦਾ ਹੈ। ਸਿਰਜਨਾਵਾਂ ਬਦਲਦੀਆਂ ਅਤੇ ਨਾਸ ਹੁੰਦੀਆਂ ਰਹਿੰਦੀਆਂ ਹਨ ਪਰ ੴ ਦੀਆਂ ਅਸੀਮ ਅਲੌਕਿਕ ਸ਼ਕਤੀਆਂ ਸਦਾ ਹੀ ਰਹਿੰਦੀਆਂ ਹਨ। ਹਰ ਰਚਨਾ ਪ੍ਰਮਾਤਮਾ ਵਿੱਚੋਂ ਜਨਮਦੀ ਹੈ ਅਤੇ ਉਸ ਵਿੱਚ ਵਾਪਸ ਚਲੀ ਜਾਂਦੀ ਹੈ ਅਤੇ ਉਸ ਵਿੱਚ ਵਿਲੀਨ ਹੋ ਜਾਂਦੀ ਹੈ। ਕੇਵਲ ਪ੍ਰਮਾਤਮਾ ਹੀ ਆਪਣੀਆਂ ਹੱਦਾਂ ਜਾਣਦਾ ਹੈ ਅਤੇ ਕੋਈ ਵੀ ਸਿਰਜਨਾ ਉਸ ਦੀਆਂ ਹੱਦਾਂ ਨੂੰ ਕਦੇ ਵੀ ਨਹੀਂ ਜਾਣ ਸਕਦੀ ਹੈ। ਉਹ ਆਤਮ ਅਤੇ ਸਾਰੀ ਸ੍ਰਿਸ਼ਟੀ – ਸਾਰੀ ਸਿਰਜਨਾ ਦਾ ਸਿਰਜਨਹਾਰ ਹੈ।

ਕਈ ਕੋਟਿ ਪਾਰਬ੍ਰਹਮ ਕੇ ਦਾਸ

ਤਿਨ ਹੋਵਤ ਆਤਮ ਪਰਗਾਸ

ਕਈ ਕੋਟਿ ਤਤ ਕੇ ਬੇਤੇ

ਸਦਾ ਨਿਹਾਰਹਿ ਏਕੋ ਨੇਤ੍ਰੇ

ਕਈ ਕੋਟਿ ਨਾਮ ਰਸੁ ਪੀਵਹਿ

ਅਮਰ ਭਏ ਸਦ ਸਦ ਹੀ ਜੀਵਹਿ

ਕਈ ਕੋਟਿ ਨਾਮ ਗੁਨ ਗਾਵਹਿ

ਆਤਮ ਰਸਿ ਸੁਖਿ ਸਹਜਿ ਸਮਾਵਹਿ

ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ

ਨਾਨਕ ਓਇ ਪਰਮੇਸੁਰ ਕੇ ਪਿਆਰੇ ੧੦

ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਹੁਣ ਸਿਰਜਨਾ ਦੇ ਸਭ ਤੋਂ ਸੁੰਦਰ ਹਿੱਸੇ ਦੇ ਬਾਰੇ ਬੇਅੰਤ ਦਿਆਲਤਾ ਨਾਲ ਫ਼ੁਰਮਾਉਂਦੇ ਹਨ, ਉਹ ਰੂਹਾਂ ਜਿਹੜੀਆਂ ਸਿਰਜਨਹਾਰ ਵਿਚ ਸਮਾ ਗਈਆਂ ਹਨ। ਇਹ ਬ੍ਰਹਮ ਰੂਹਾਂ :

*        ਸਦਾ ਅਨਾਦੀ ਅਨੰਦ ਦੀ ਅਵਸਥਾ ਵਿਚ ਰਹਿੰਦੀਆਂ ਹਨ

*        ਇੱਕ ਪੂਰਨ ਸੰਤੁਲਿਤ ਮਨ ਦੀ ਅਵਸਥਾ ਵਿੱਚ ਰਹਿੰਦੀਆਂ ਹਨ

*        ਆਪਣੇ ਮਨ ਉੱਤੇ ਪੂਰਨ ਜਿੱਤ ਪਾਉਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਨਿਵਾਜੀਆਂ ਹੁੰਦੀਆਂ ਹਨ

*        ਮਾਇਆ ਉੱਤੇ ਜਿੱਤ ਪਾਉਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਨਿਵਾਜੀਆਂ ਹੁੰਦੀਆਂ ਹਨ

*        ਪੰਜ ਦੂਤਾਂ ਉੱਤੇ ਜਿੱਤ ਪਾਉਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਨਿਵਾਜੀਆਂ ਹੁੰਦੀਆਂ ਹਨ

*        ਇੱਛਾ ਰਹਿਤ ਹੋਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਨਿਵਾਜੀਆਂ ਹੁੰਦੀਆਂ ਹਨ

*        ਮਨ ਦੀ ਪੂਰਨ ਸਥਿਰਤਾ ਪਾਉਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਨਿਵਾਜੀਆਂ ਹੁੰਦੀਆਂ ਹਨ

*        ਆਪਣੇ ਹਿਰਦੇ ਵਿਚ ਸਾਰੇ ਬ੍ਰਹਮ ਗੁਣਾਂ ਅਤੇ ਰੂਪਾਂ ਨੂੰ ਸਮਾਉਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਨਿਵਾਜੀਆਂ ਹੁੰਦੀਆਂ ਹਨ

*        ਆਪਣੇ ਹਿਰਦੇ ਅੰਦਰ ਬ੍ਰਹਮ ਗਿਆਨ ਦੇ ਸਾਰੇ ਹੀਰੇ ਅਤੇ ਜਵਾਹਰਾਤ ਕਮਾਉਣਾ ਅਤੇ ਧਾਰਨ ਕਰਨ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਨਿਵਾਜੀਆਂ ਹੁੰਦੀਆਂ ਹਨ

*        ਆਪਣੇ ਹਿਰਦੇ ਅੰਦਰ ਪੂਰਨ ਜੋਤ ਪ੍ਰਕਾਸ਼ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਨਿਵਾਜੀਆਂ ਹੁੰਦੀਆਂ ਹਨ

*        ਪੂਰਨ ਸਚਿਆਰੀ ਰਹਿਤ ਅੰਦਰ ਪੂਰਨ ਸਚਿਆਰਾ ਹਿਰਦਾ ਰੱਖਣਾ – ਪੂਰਨ ਅੰਦਰੂਨੀ ਰਹਿਤ – ਅੰਦਰਲੀ ਰਹਿਤ ਪਾਉਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਨਿਵਾਜੀਆਂ ਹੁੰਦੀਆਂ ਹਨ

*        ਰੋਮ ਰੋਮ ਵਿਚ ਨਾਮ ਸਿਮਰਨ ਪਾਉਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਨਿਵਾਜੀਆਂ ਹੁੰਦੀਆਂ ਹਨ

*        ਆਪਣੇ ਆਪ ਨੂੰ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਵਿਚ ਵਿਲੀਨ ਕਰਨ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਨਿਵਾਜੀਆਂ ਹੁੰਦੀਆਂ ਹਨ

*        ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਦੇ ਪਾਉਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਨਿਵਾਜੀਆਂ ਹੁੰਦੀਆਂ ਹਨ

*        ਪੂਰਨ ਬੰਦਗੀ ਅਤੇ ਸੇਵਾ ਕਰਨਾ-ਪਰਉਪਕਾਰ ਅਤੇ ਮਹਾਂ ਪਰਉਪਕਾਰ ਪਾਉਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਨਿਵਾਜੀਆਂ ਹੁੰਦੀਆਂ ਹਨ

ਬ੍ਰਹਿਮੰਡ ਵਿਚ ਅਜਿਹੀਆਂ ਕਈ ਕਰੋੜਾਂ ਰੂਹਾਂ ਦੀ ਹੋਂਦ ਹੁੰਦੀ ਹੈ ਜਿਹੜੀਆਂ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਸੱਚੀਆਂ ਸੇਵਕ ਬਣ ਗਈਆਂ ਹਨ। ਕੇਵਲ ਉਹ ਜਿਹੜੇ ਮਨੁੱਖਤਾ ਵੱਲੋਂ, ਸਤਿ ਵੇਖਦੇ, ਸਤਿ ਮਾਣਦੇ, ਸਤਿ ਬੋਲਦੇ, ਸਤਿ ਵਰਤਾਉਂਦੇ ਅਤੇ ਸਤਿ ਦਾ ਪ੍ਰਚਾਰ ਕਰਦੇ ਹਨ। ਅਜਿਹੀਆਂ ਰੂਹਾਂ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਸੇਵਕ ਹਨ। ਅਜਿਹੀਆਂ ਰੂਹਾਂ ਪੂਰਨ ਬ੍ਰਹਮ ਗਿਆਨੀ ਹਨ ਅਤੇ ਆਪਣੀ ਪੂਰਨ ਬੰਦਗੀ ਦੇ ਨਤੀਜੇ ਦੁਆਰਾ ਉਹ ‘ਤੱਤ ਕੇ ਬੇਤੇ’ ਬਣ ਜਾਂਦੇ ਹਨ। ਭਾਵ ਉਹ ਅਨਾਦੀ ਸਤਿ ਦੇ ਨਿਚੋੜ ਤੱਤ ਗਿਆਨ ਵਿਚ ਸਮਾ ਜਾਂਦੇ ਹਨ। ਤੱਤ ਗਿਆਨ ਬ੍ਰਹਮ ਗਿਆਨ ਦੀ ਸਭ ਤੋਂ ਉੱਚੀ ਅਵਸਥਾ ਹੈ। ਉਹ ਵਿਅਕਤੀ, ਜਿਹੜਾ ਬ੍ਰਹਮ ਗਿਆਨ ਦੇ ਇਸ ਪੱਧਰ ਤੱਕ ਪਹੁੰਚ ਜਾਂਦਾ ਹੈ, ਕਦੇ ਵੀ ਵਾਪਸ ਫਿਸਲਦਾ ਨਹੀਂ ਹੈ। ਜਿੰਨਾਂ ਚਿਰ ਤੁਸੀਂ ਤੱਤ ਗਿਆਨ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਨਹੀਂ ਕਰਦੇ ਹੋ, ਤੁਸੀਂ ਬਹੁਤ ਅਸਾਨੀ ਨਾਲ ਵਾਪਸ ਫਿਸਲ ਸਕਦੇ ਹੋ। ਇਸ ਲਈ ਉਹ ਲੋਕ ਜਿਹੜੇ ਬੰਦਗੀ ਵਿਚ ਸਮਾ ਗਏ ਹਨ, ਨੂੰ ਪੂਰਨ ਬੰਦਗੀ ਅਤੇ ਤੱਤ ਗਿਆਨ ਦੇ ਗੁਰਪ੍ਰਸਾਦਿ ਲਈ ਅਰਦਾਸ ਕਰਨੀ ਚਾਹੀਦੀ ਹੈ। ਇਹ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਹੈ, ਆਤਮ ਰਸ ਅੰਮ੍ਰਿਤ ਦੀ ਅਵਸਥਾ ਹੈ।

ਅਜਿਹੀਆਂ ਰੂਹਾਂ ਏਕ ਦ੍ਰਿਸ਼ਟ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ ਨਿਵਾਜੀਆਂ ਜਾਂਦੀਆਂ ਹਨ। ਉਹਨਾਂ ਲਈ ਹਰ ਕੋਈ ਸਮਾਨ ਬਣ ਜਾਂਦਾ ਹੈ। ਹਿਰਦੇ ਵਿੱਚ ਕੋਈ ਭੇਦ ਭਾਵ ਨਹੀਂ, ਨਿਰਵੈਰਤਾ ਅਤੇ ਕੇਵਲ ਬ੍ਰਹਮ ਪਿਆਰ, ਪਿਆਰ ਅਤੇ ਕੇਵਲ ਪਿਆਰ, ਦੇਣਾ, ਦੇਣਾ ਅਤੇ ਕੇਵਲ ਦੇਣਾ ਦੇ ਬ੍ਰਹਮ ਗੁਣਾਂ ਦੇ ਧਾਰਨੀ ਅਤੇ ਹਰ ਕਿਸੇ ਲਈ ਬੇਅੰਤ ਰੂਹਾਨੀ ਪਿਆਰ ਦੇ ਧਾਰਨੀ ਬਣ ਜਾਂਦੇ ਹਨ।

ਅਜਿਹੀਆਂ ਰੂਹਾਂ ਅਨਾਦੀ ਅਨੰਦ ਵਿਚ ਸਮਾ ਜਾਂਦੀਆਂ ਹਨ। ਅਨੰਦ ਅਤੇ ਅਨਾਦੀ ਖ਼ੁਸ਼ੀ ਦੀ ਇੱਕ ਸਥਾਈ ਅਵਸਥਾ ਵਿੱਚ ਜਿਥੇ ਦੁਖ ਨਹੀਂ, ਪੀੜ ਨਹੀਂ, ਨਾ ਦੁਬਿਧਾ-ਭੁਲੇਖੇ, ਨਾ ਭਰਮ, ਸਦਾ ਚੜ੍ਹਦੀ ਕਲਾ ਵਿੱਚ। ਇਹ ਅਵਸਥਾ ਹੈ ਜਦੋਂ ਇੱਕ ਮਨੁੱਖ ਚੜ੍ਹਦੀ ਕਲਾ ਵਿਚ ਚਲਾ ਜਾਂਦਾ ਹੈ, ‘ਨਾਨਕ ਨਾਮ ਚੜ੍ਹਦੀ ਕਲਾ’। ਉਹ ਸਦਾ ਸਦਾ ਲਈ ਨਾਮ ਦੇ ਸੰਗੀਤ ਵਿਚ ਸਮਾ ਜਾਂਦੇ ਹਨ ਅਤੇ ਨਾਮ ਦੇ ਬ੍ਰਹਮ ਗੁਣ, ਨਾਮ ਦੀ ਉਸਤਤ ਅਤੇ ਨਾਮ ਦੀ ਕਥਾ ਹੈ ਵਿੱਚ ਲੀਨ ਹੋ ਜਾਂਦੇ ਹਨ। ਉਹ ਦਸਮ ਦੁਆਰ ਵਿਚ ਵੱਜਦੇ ਪੰਚ ਸ਼ਬਦ ਅਨਹਦ ਨਾਦ ਦੇ ਬ੍ਰਹਮ ਸੰਗੀਤ ਵਿਚ ਲਗਾਤਾਰ ਸਮਾ ਜਾਂਦੇ ਹਨ।

ਅਜਿਹੀਆਂ ਰੂਹਾਂ ਗੁਰਪ੍ਰਸਾਦਿ ‘ਸਾਸਿ ਸਾਸਿ ਸਮਾਰੇ’ ਦੁਆਰਾ ਸਿਰਜੀਆਂ ਜਾਂਦੀਆਂ ਹਨ। ਉਥੇ ਹਰ ਰੋਮ ਦੁਆਰਾ ਨਾਮ ਦਾ ਲਗਾਤਾਰ ਜਾਪ ਹੁੰਦਾ ਹੈ। ਉਹਨਾਂ ਦੀ ਦੇਹ ਦਾ ਹਰ ਰੋਮ ਬ੍ਰਹਮ ਗੁਣਾਂ ਅਤੇ ਰੂਪਾਂ ਨੂੰ ਧਾਰਨ ਕਰਦਾ ਹੈ – ਤੱਤ ਗਿਆਨ-ਬ੍ਰਹਮ ਗਿਆਨ ਆਤਮ ਰਸ ਅੰਮ੍ਰਿਤ ਵਿੱਚ ਸਮਾ ਜਾਂਦੇ ਹਨ। ਉਹ ਸਰਵ-ਉੱਚ ਅਨੰਦ, ਅਨਾਦੀ ਅਨੰਦ ਅਤੇ ਖ਼ੁਸ਼ੀਆਂ ਦੀ ਅਵਸਥਾ ਵਿਚ ਹੁੰਦੇ ਹਨ ਅਤੇ ਪ੍ਰਮਾਤਮਾ ਵਿੱਚ ਏਕਮ ਵਿੱਚ ਪੂਰਨ ਵਿਲੀਨ। ਅਜਿਹੀਆਂ ਰੂਹਾਂ ਅਤੇ ਅਕਾਲ ਪੁਰਖ ਦੇ ਵਿਚ ਕੋਈ ਅੰਤਰ ਨਹੀਂ ਰਹਿੰਦਾ ਹੈ। ਉਹ ਅਕਾਲ ਪੁਰਖ ਨਾਲ ਇੱਕ-ਮਿੱਕ ਹੋ ਜਾਂਦੇ ਹਨ। ਉਹ ਅਕਾਲ ਪੁਰਖ ਦੇ ਪੂਰਨ ਪਿਆਰ ਦੇ ਅਧਿਕਾਰੀ ਬਣ ਜਾਂਦੇ ਹਨ ਅਤੇ ਸਾਰੇ ਅਨਾਦਿ ਖ਼ਜ਼ਾਨਿਆਂ ਨਾਲ ਬਖ਼ਸ਼ੇ ਜਾਂਦੇ ਹਨ। ਸੰਖੇਪ ਵਿਚ ਸਭ ਤੋਂ ਸੁੰਦਰ ਸਿਰਜਨਾ ਦਾ ਸਿਰਜਨਹਾਰ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਸਤਿਗੁਰੂ ਹੈ।