ਅਸਟਪਦੀ ੧੨ : ਪੂਰਨ ਨਿਮਰਤਾ, ਹਲੀਮੀ ਅਤੇ ਗ਼ਰੀਬੀ ਵੇਸ ਹਿਰਦਾ ਦਰਗਾਹ ਦੀ ਕੁੰਜੀ ਹੈ

ਮੈਂ           :     ਹਉਮੈ-ਅਹੰਕਾਰ ਮਹਾਂ ਵਿਨਾਸ਼ਕਾਰੀ ਦੀਰਘ ਮਾਨਸਿਕ ਰੋਗ ਹੈ, ਅਹੰਕਾਰੀ ਮਾਇਆ ਦਾ ਗ਼ੁਲਾਮ ਹੈ

ਨਿਮਰਤਾ   :     ਨਿਮਰਤਾ ਸਭ ਤੋਂ ਵੱਡਾ ਜੇਤੂ ਹੈ, ਨਿਰਮਾਣਤਾ ਦਰਗਾਹ ਦੀ ਕੁੰਜੀ ਹੈ

ਮੈਂ           :     ਅਹੰਕਾਰ ਇੱਕ ਸਰਾਪ ਹੈ, ਜਨਮ ਮਰਨ ਦੇ ਬੰਧਨ ਦਾ ਮੂਲ ਕਾਰਣ ਹੈ

ਨਿਮਰਤਾ   :     ਨਿਮਰਤਾ ਇੱਕ ਵਰਦਾਨ ਹੈ, ਪਰਮ ਬ੍ਰਹਮ ਗੁਣ ਹੈ, ਪਰਮ ਸ਼ਕਤੀ ਹੈ, ਇਹ ਗੁਰਪ੍ਰਸਾਦਿ ਹੈ

ਮੈਂ           :     ਅਹੰਕਾਰ ਤੁਹਾਨੂੰ ਵਾਪਸ ਜੂਨੀਆਂ ਵਿੱਚ ਲੈ ਜਾਵੇਗਾ

ਨਿਮਰਤਾ   :     ਨਿਮਰਤਾ ਤੁਹਾਨੂੰ ਦਰਗਾਹ ਵਿਚ ਵਾਪਸ ਲੈ ਜਾਵੇਗੀ

ਸਲੋਕੁ

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ

ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ

 

ਧੰਨ ਧੰਨ ਗੁਰੂ ਸਾਹਿਬ ਜੀ ਗੁਰੂ ਪੰਚਮ ਪਾਤਿਸ਼ਾਹ ਜੀ ਬੇਅੰਤ ਦਿਆਲਤਾ ਨਾਲ ਅਹੰਕਾਰ ਅਤੇ ਗ਼ਰੀਬੀ ਵੇਸ ਹਿਰਦੇ ਬਾਰੇ ਇਸ ਅਸਟਪਦੀ ਵਿੱਚ ਸਾਨੂੰ ਬ੍ਰਹਮ ਗਿਆਨ ਦੇ ਅਮੋਲਕ ਗਹਿਣੇ ਬਖ਼ਸ਼ਣੇ ਜਾਰੀ ਰੱਖ ਰਹੇ ਹਨ। ਦਿਆਲਤਾ ਪਰਮ ਸ਼ਕਤੀ ਹੈ, ਦਿਆਲਤਾ ਗੁਰਪ੍ਰਸਾਦਿ ਹੈ, ਇਸੇ ਲਈ ਧਰਮ ਦਾ ਜਨਮ ਦਿਆਲਤਾ ਵਿੱਚੋਂ ਹੁੰਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਸਾਨੂੰ ਅਹੰਕਾਰ ਦੇ ਖ਼ਤਰਨਾਕ, ਵਿਨਾਸ਼ਕਾਰੀ ਅਤੇ ਮਾਰੂ ਪ੍ਰਭਾਵਾਂ ਬਾਰੇ ਅਤੇ ਇਹਨਾਂ ਗੰਭੀਰ ਘਾਤਕ ਬਿਮਾਰੀਆਂ ਤੋਂ ਬਚਾਅ ਦੇ ਸੱਚੇ ਪੰਥ ਦੇ ਬਾਰੇ ਪੂਰਨ ਬ੍ਰਹਮ ਗਿਆਨ ਦੇ ਵਖਿਆਨ ਇਸ ਬੇਅੰਤ ਸੁੰਦਰ ਸ਼ਬਦ ਵਿੱਚ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਕੀਤੇ ਹਨ। ਸਤਿਗੁਰੂ ਪਾਤਿਸ਼ਾਹ ਜੀ ਨੇ ਸਾਰੀ ਲੋਕਾਈ ਦੇ ਸੁੰਦਰ ਹਿਤ ਵਾਸਤੇ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਇਸ ਸੁੰਦਰ ਵਿੱਚ ਸਾਨੂੰ ਹਉਮੈ ਦੇ ਇਸ ਦੀਰਘ ਰੋਗ ਨੂੰ ਮਾਰਨ ਵਾਲੀ ਪਰਮ ਸ਼ਕਤੀ “ਨਿਮਰਤਾ” ਦੇ ਸੁੰਦਰ ਦਰਗਾਹੀ ਹਥਿਆਰ ਦੇ ਬਾਰੇ ਵੀ ਪੂਰਨ ਬ੍ਰਹਮ ਗਿਆਨ ਦੇਣ ਦੀ ਕਿਰਪਾਲਤਾ ਕੀਤੀ ਹੈ। ਜੋ ਮਨੁੱਖ ਇਸ ਪੂਰਨ ਬ੍ਰਹਮ ਗਿਆਨ ਨੂੰ ਆਪਣੀ ਕਰਨੀ ਵਿੱਚ ਲੈ ਆਵੇਗਾ ਉਹ ਦਰਗਾਹ ਦੀ ਕੁੰਜੀ ਪ੍ਰਾਪਤ ਕਰ ਲਵੇਗਾ।

ਗੁਰਬਾਣੀ ’ਤੇ ਅਮਲ ਕਰਨਾ ਸਫਲਤਾ ਦੀ ਕੁੰਜੀ ਹੈ, ਸਿਰਫ਼ ਗੁਰਬਾਣੀ ਪੜ੍ਹਨਾ ਹੀ ਨਹੀਂ। ‘ਪਾਠ ਕਰਨਾ’ ਦਾ ਪੰਜਾਬੀ ਵਿੱਚ ਮਤਲਬ ਹੈ ਗੁਰਬਾਣੀ ਅਨੁਸਾਰ ਕਰਨਾ, ਸਿਰਫ਼ ਗੁਰਬਾਣੀ ਪੜ੍ਹਨਾ ਨਹੀਂ। ਬਹੁਤੇ ਲੋਕ ਸਿਰਫ਼ ਗੁਰਬਾਣੀ ਪੜ੍ਹਨ ਵਿਚ ਰੁੱਝੇ ਹੋਏ ਹਨ। ਬਹੁਤ ਹੀ ਥੋੜੇ ਭਾਗਾਂ ਵਾਲੇ ਹਨ ਜਿਹੜੇ ਰੋਜ਼ਾਨਾ ਜੀਵਨ ਵਿਚ ਗੁਰਬਾਣੀ ਦਾ ਅਭਿਆਸ ਕਰਦੇ ਹਨ। ਉਹ ਮਨੁੱਖ ਜੋ ਇਸ ਤਰ੍ਹਾਂ ਕਰਦੇ ਹਨ ਧੰਨ ਧੰਨ ਬਣ ਜਾਂਦੇ ਹਨ। ਜੋ ਮਨੁੱਖ ਕੇਵਲ ਗੁਰਬਾਣੀ ਨੂੰ ਪੜ੍ਹਨ ਅਤੇ ਪੜ੍ਹਨ ਅਤੇ ਹਰ ਰੋਜ਼ ਪੜ੍ਹਨ ਵਿਚ ਹੀ ਲੱਗੇ ਹੋਏ ਹਨ ਅਤੇ ਉਹ ਆਪਣੇ ਹਿਰਦੇ ਵਿਚ ਬ੍ਰਹਮ ਗਿਆਨ ਦੇ ਅਮੋਲਕ ਗਹਿਣਿਆਂ ਨੂੰ ਉੱਕਰਨ ਵਿੱਚ ਨਹੀਂ ਰੁੱਝੇ ਹੋਏ ਹਨ ਉਨ੍ਹਾਂ ਦੀ ਰੂਹਾਨੀਅਤ ਤਰੱਕੀ ਨਹੀਂ ਹੁੰਦੀ। ਕੇਵਲ ਉਹ ਮਨੁੱਖ ਚੰਗੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਇਹ ਅਮੋਲਕ ਬ੍ਰਹਮ ਗਿਆਨ ਦੇ ਰਤਨਾਂ ਦੀ ਰੋਜ਼ਾਨਾ ਜੀਵਨ ਵਿੱਚ ਕਮਾਈ ਕਰਕੇ ਇਨ੍ਹਾਂ ਪੂਰਨ ਬ੍ਰਹਮ ਗਿਆਨ ਦੇ ਅਮੋਲਕ ਰਤਨਾਂ ਨੂੰ ਆਪਣੇ ਹਿਰਦੇ ਵਿੱਚ ਜੜਿਆ ਹੈ ਕੇਵਲ ਉਹ ਮਨੁੱਖ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ। ਨਿਮਰਤਾ ਵੀ ਇਕ ਅਜਿਹਾ ਅਮੋਲਕ ਰਤਨ ਹੈ ਜੋ ਦਰਗਾਹ ਦੀ ਕੁੰਜੀ ਹੈ ਜਿਸਦੀ ਕਮਾਈ ਕਰਨ ਨਾਲ ਅਸੀਂ ਹਉਮੈ ਜੋ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਨ ਹੈ ਅਤੇ ਸਾਨੂੰ ਦਰਗਾਹ ਵਿੱਚ ਸ਼ਿਕਸਤ ਦੇਣ ਵਾਲਾ ਮਾਰੂ ਦੀਰਘ ਰੋਗ ਹੈ, ਉਸਨੂੰ ਅਸੀਂ ਮਾਰਨ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਕਿਵੇਂ? ਅਤਿ ਨਿਮਰਤਾ ਦੀ ਕਮਾਈ ਕਰਕੇ ਅਤੇ ਆਪਣੇ ਹਿਰਦੇ ਨੂੰ ਭਰਪੂਰ ਨਿਮਰਤਾ ਨਾਲ ਭਰਪੂਰ ਕਰਕੇ। ਕੇਵਲ ਇਤਨਾ ਹੀ ਨਹੀਂ, ਨਿਮਰਤਾ ਦੀ ਕਮਾਈ ਕਰ ਗ਼ਰੀਬੀ ਵੇਸ ਹਿਰਦੇ ਦਾ ਸਦਕਾ ਅਸੀਂ ਦਰਗਾਹ ਦੀ ਕੁੰਜੀ ਪ੍ਰਾਪਤ ਕਰ ਸਕਦੇ ਹਾਂ।

ਉਹ ਮਨੁੱਖ ਜਿਹੜੇ ਇਸ ਤਰ੍ਹਾਂ ਨਹੀਂ ਕਰਦੇ ਉਹ ਅਣਗਿਣਤ ਸਮੇਂ ਤੱਕ ਉਸੇ ਹੀ ਪੱਧਰ ’ਤੇ ਰਹਿੰਦੇ ਹਨ ਜਿਥੇ ਉਹ ਅੱਜ ਹਨ। ਅਹੰਕਾਰ ਸਭ ਤੋਂ ਡੂੰਘੀ ਅਤੇ ਘਾਤਕ ਮਾਨਸਿਕ ਬਿਮਾਰੀ ਹੈ ਅਤੇ ਤੁਹਾਨੂੰ ਜਨਮ ਮਰਨ ਦੀ ਸਭ ਤੋਂ ਵੱਡੀ ਪੀੜਾ ਵਿਚ ਪੁਨਰ ਜਨਮ ਦੇ ਚੱਕਰ ਵਿਚ ਅਨੰਤ ਸਮੇਂ ਤੱਕ ਰੱਖਦੀ ਹੈ ਜਦੋਂ ਤੱਕ ਤੁਸੀਂ ਇਸ ਮਾਨਸਿਕ ਬਿਮਾਰੀ ਦਾ ਸੁਭਾਅ ਨਹੀਂ ਜਾਣ ਲੈਂਦੇ।

ਇਹ ਮੰਨਿਆ ਜਾਂਦਾ ਹੈ ਕਿ ਮਰਨ ਅਤੇ ਜੰਮਣ ਦਾ ਚੱਕਰ ਸਭ ਤੋਂ ਵੱਡੀ ਪੀੜ ਅਤੇ ਦੁੱਖ ਹੈ, ਇਸ ਵਿਚ ਉਦੋਂ ਤੱਕ ਲੰਘਣਾ ਪੈਂਦਾ ਹੈ ਜਦ ਤੱਕ ਇਹ ਚੱਕਰ ਮੁੱਕ ਨਹੀਂ ਜਾਂਦਾ ਹੈ। ਆਓ ਜ਼ਰਾ ਹੋਰ ਨੇੜਿਓਂ ਜਨਮ ਅਤੇ ਮਰਨ ਦੇ ਇਸ ਚੱਕਰ ਉੱਪਰ ਝਾਤੀ ਮਾਰ ਕੇ ਸਮਝਣ ਦਾ ਯਤਨ ਕਰੀਏ ਕਿ ਇਹ ਸਭ ਤੋਂ ਵੱਡਾ ਰੋਗ, ਦੁੱਖ ਅਤੇ ਦਰਦ ਕਿਉਂ ਮੰਨਿਆ ਗਿਆ ਹੈ। ਆਓ ਆਪਣੇ ਇਸ ਜਨਮ ਦੇ ਪਿਛਲੇ ਭਾਗ ’ਤੇ ਝਾਤੀ ਮਾਰੀਏ। ਸਾਡੇ ਜਨਮ ਤੋਂ ਬਾਅਦ ਬਚਪਨ, ਜਵਾਨੀ ਵਿਚੋਂ ਲੰਘਦਿਆਂ, ਆਪਣੀ ਅਖੌਤੀ ਜ਼ਿੰਦਗੀ ਬਣਾਉਂਦਿਆਂ ਸਕੂਲ ਜਾਣਾ, ਕਾਲਜ ਜਾਣਾ, ਨੌਕਰੀ ਅਤੇ ਕੰਮ ਜ਼ਿੰਦਗੀ ਦੇ ਸਹਾਰੇ ਲਈ। ਤਦ ਸ਼ਾਇਦ ਵਿਆਹ ਕਰਵਾਉਣ ਅਤੇ ਬੱਚੇ ਹੋਣ ਅਤੇ ਤਦ ਉਹਨਾਂ ਦੀ ਪਾਲਣਾ ਪੋਸਣਾ ਲਈ ਸਾਰੀ ਜ਼ਿੰਦਗੀ ਕੰਮ ਕਰਦਿਆਂ ਰਹਿਣਾ। ਬੁੱਢੇ ਹੋਣਾ ਤਦ ਆਪਣੇ ਪੋਤੇ ਪੋਤੀਆਂ ਦੀ ਦੇਖ-ਭਾਲ ਅਤੇ ਉਹਨਾਂ ਦੇ ਇਸੇ ਚੱਕਰ ਵਿਚ ਵੱਡੇ ਹੋਣ ਵਿਚ ਪਾਲਣਾ ਪੋਸਣਾ। ਤਦ ਅੰਤ ਆਉਂਦਾ ਹੈ। ਹਰ ਚੀਜ਼ ਪਿੱਛੇ ਰਹਿ ਜਾਂਦੀ ਹੈ। ਰੂਹ ਸਤਿ ਅਤੇ ਅਸਤਿ ਕਰਮ ਨਾਲ ਲੈ ਕੇ ਜਾਂਦੀ ਹੈ। ਅਸਲ ਵਿਚ ਇਹ ਸਾਡੀਆਂ ਕਰਨੀਆਂ ਅਤੇ ਕਰਮ ਹੁੰਦੇ ਹਨ ਜੋ ਨਵੇਂ ਜਨਮ ਦੀ ਸ਼ਕਲ ਲੈ ਲੈਂਦੇ ਹਨ। ਪੁਰਾਣੇ ਸਾਰੇ ਕਰਮ ਨਵੇਂ ਸਰੀਰ ਵਿੱਚ ਉਹੋ ਹੀ ਰੂਹ ਨਾਲ ਦਿਖਾਈ ਦਿੰਦੇ ਹਨ ਪਰ ਨਵੇਂ ਸਰੀਰ ਵਿੱਚ ਅਤੇ ਪਿਛਲੇ ਕਰਮਾਂ ਦੇ ਕਾਰਨ ਕਿਸਮਤ ਦੇ ਬੋਝ ਨਾਲ। ਨਵਾਂ ਜਨਮਿਆ ਮਨੁੱਖ ਕੁਝ ਹੋਰ ਨਹੀਂ ਸਿਰਫ਼ ਪਿਛਲੇ ਕਰਮ ਹਨ, ਨਿਰੰਤਰ ਪਿਛਲੇ ਕਰਮਾਂ ਦਾ ਉਧਾਰ ਦੇਣ ਲਈ ਮਨੁੱਖ ਬਾਰ-ਬਾਰ ਜੰਮਦਾ ਹੈ।

ਉਪਰ ਦੱਸੇ ਗਏ ਸਤਿ ਤੱਥਾਂ ’ਤੇ ਜ਼ਰਾ ਝਾਤੀ ਮਾਰੋ ਅਤੇ ਦੇਖੋ ਕਿ ਕਿੰਨੇ ਉਤਾਰ ਚੜ੍ਹਾ, ਪੀੜਾਂ ਅਤੇ ਦਰਦ, ਦੁੱਖ ਅਤੇ ਥੁੜ-ਚਿਰੀਆਂ ਖ਼ੁਸ਼ੀਆਂ, ਮੁਸ਼ਕਲਾਂ ਅਤੇ ਔਖਾ ਸਮਾਂ ਅਤੇ ਅਸਫਲਤਾ, ਸਫਲਤਾ ਤੇ ਚੰਗਾ ਸਮਾਂ ਕੇਵਲ ਸਾਰਾ ਪਿਛਲੇ ਕੀਤੇ ਕਰਮਾਂ ਦਾ ਬੋਝ ਹੈ ਜੋ ਸਾਨੂੰ ਜਨਮ ਦਰ ਜਨਮ ਢੋਣਾ ਪੈਂਦਾ ਹੈ। ਸਰੀਰ ਮਰ ਜਾਂਦਾ ਹੈ ਪਰ ਕਰਮ ਨਹੀਂ ਮਰਦੇ। ਉਹ ਇੱਕ ਨਵੇਂ ਸਰੀਰ ਵਿਚ ਕਿਸੇ ਸਥਾਨ ਜਾਂ ਸਮੇਂ ਅਤੇ ਖ਼ਲਾਅ ਵਿਚ ਸਾਡੀਆਂ ਕਰਨੀਆਂ ਦੇ ਆਧਾਰ ’ਤੇ ਜੰਮਦੇ ਹਨ। ਜੇਕਰ ਅਸੀਂ ਚੰਗੀ ਕਿਸਮਤ ਵਾਲੇ ਹੋਵਾਂਗੇ ਤਾਂ ਫਿਰ ਮਨੁੱਖਾ ਸਰੀਰ ਵਿਚ ਜਨਮ ਲਵਾਂਗੇ ਅਤੇ ਜੇਕਰ ਨਹੀਂ ਤਾਂ ਆਪਣੇ ਆਲੇ-ਦੁਆਲੇ ਹੁਣੇ ਝਾਤੀ ਮਾਰੋ। ਇਥੇ ੮੪ ਲੱਖ ਜੂਨੀਆਂ ਹਨ। ਅੱਧੀਆਂ ਧਰਤੀ ਉੱਤੇ ਅਤੇ ਅੱਧੀਆਂ ਪਾਣੀਆਂ ਵਿਚ। ਕੌਣ ਜਾਣਦਾ ਹੈ ਕਿਸ ਜੂਨੀ ਵਿਚ ਅਸੀਂ ਜਾ ਪਵਾਂਗੇ ਅਤੇ ਕਿੰਨੇ ਸਮੇਂ ਤੋਂ ਇਸ ਮਨੁੱਖਾ ਸਰੀਰ ਵਿੱਚ ਜੰਮਣ ਤੋਂ ਪਹਿਲਾਂ ਅਸੀਂ ੮੪ ਲੱਖ ਜੂਨੀ ਦੀ ਇਸ ਪ੍ਰਕ੍ਰਿਆ ਵਿੱਚੋਂ ਨਿਰੰਤਰ ਲੰਘੇ ਹਾਂ।

ਇਸ ਲਈ ਕ੍ਰਿਪਾ ਕਰਕੇ ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛੋ ਕਿ ਅਸੀਂ ਦੁਬਾਰਾ ਜਨਮ ਲੈਣਾ ਚਾਹੁੰਦੇ ਹਾਂ ਅਤੇ ਇਸ ਚੱਕਰ ਵਿਚੋਂ ਬਾਰ-ਬਾਰ ਲੰਘਣਾ ਚਾਹੁੰਦੇ ਹਾਂ ? ਜਾਂ ਅਸੀਂ ਸਦਾ ਦੀ ਸ਼ਾਂਤੀ ਵਿੱਚ ਵਿਸ਼ਰਾਮ ਕਰਨਾ ਚਾਹੁੰਦੇ ਹਾਂ? ਕੀ ਅਸੀਂ ਅਕਾਲ ਪੁਰਖ ਦੀ ਦਰਗਾਹ ਵਿਚ ਸਥਾਨ ਪ੍ਰਾਪਤ ਕਰ ਕੇ ਉਥੇ ਸਦਾ ਲਈ ਰਹਿਣਾ ਚਾਹੁੰਦੇ ਹਾਂ? ਕੀ ਅਸੀਂ ਪਰਮ ਪਦਵੀ ਦੀ ਬਖ਼ਸ਼ਿਸ਼ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਤੇ ਆਪਣੇ ਆਪ ਲਈ ਅਕਾਲ ਪੁਰਖ ਦੀ ਦਰਗਾਹ ਵਿਚ ਸਦਾ-ਸਦਾ ਲਈ ਸਥਾਨ ਬਣਾਉਣਾ ਚਾਹੁੰਦੇ ਹਾਂ? ਕੀ ਅਸੀਂ ਜੀਵਨ ਮੁਕਤ ਬਣਨਾ ਚਾਹੁੰਦੇ ਹਾਂ ਅਤੇ ਦੂਸਰਿਆਂ ਦੀ ਵੀ ਉਦੋਂ ਤੱਕ ਜੀਵਨ ਮੁਕਤ ਬਣਨ ਵਿਚ ਮਦਦ ਕਰਨਾ ਚਾਹੁੰਦੇ ਹਾਂ ਜਦੋਂ ਤੱਕ ਅਸੀਂ ਇਸ ਸਰੀਰ ਨੂੰ ਨਹੀਂ ਛੱਡਦੇ ਅਤੇ ਸਦਾ ਲਈ ਸ਼ਾਂਤੀ ਵਿਚ ਨਹੀਂ ਚਲੇ ਜਾਂਦੇ।

ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਆਪਣੀ ਬੇਅੰਤ ਦਿਆਲਤਾ ਨਾਲ ਸਾਨੂੰ ਦੱਸ ਰਹੇ ਹਨ ਕਿ ਜੇਕਰ ਅਸੀਂ ਅਹੰਕਾਰ ਵਿਚ ਜੀਵਾਂਗੇ ਤਦ ਅਸੀਂ ਇਸ ਪੁਨਰ ਜਨਮ ਦੇ ਸਭ ਤੋਂ ਵੱਡੀ ਪੀੜ ਅਤੇ ਦੁੱਖ ਦਰਦ ਸਹਿੰਦੇ ਰਹਾਂਗੇ। ਪਰ ਜੇਕਰ ਅਸੀਂ ਅਤਿ ਨਿਮਰਤਾ ਵਿਚ ਜੀਵਾਂਗੇ, ਇਕ ਗ਼ਰੀਬੀ ਵੇਸ ਹਿਰਦੇ ਨਾਲ ਤਦ ਅਸੀਂ ਅਕਾਲ ਪੁਰਖ ਦੀ ਦਰਗਾਹ ਵਿਚ ਸਦਾ ਲਈ ਸਥਾਨ ਪਾ ਲਵਾਂਗੇ। ਇਸ ਯਕੀਨ ਅਤੇ ਹੁਕਮ ਦੀ ਦ੍ਰਿੜ੍ਹਤਾ ਨਾਲ ਪਾਲਣਾ ਕਿ ਕੇਵਲ ਇੱਕ ਕਰਤਾ ਪੁਰਖ ਹੈ ਅਤੇ ਹਰ ਚੀਜ਼ ਉਸ ਦੀਆਂ ਪਰਮ ਬ੍ਰਹਮ ਸ਼ਕਤੀਆਂ ਨਾਲ ਵਾਪਰ ਰਹੀ ਹੈ ਅਤੇ ਕੁਝ ਵੀ ਮੇਰੇ ਪਦਾਰਥਕ ਸਰੀਰ ਕਾਰਨ ਨਹੀਂ ਹੈ ਅਤੇ ਇਹ ਪਦਾਰਥਕ ਸਰੀਰ ਪਰਮਾਤਮਾ ਕਰਤਾ ਪੁਰਖ ਦੀਆਂ ਪਰਮ ਬ੍ਰਹਮ ਸ਼ਕਤੀਆਂ ਨਾਲ ਚਲਾਇਆ ਜਾ ਰਿਹਾ ਹੈ, ਸਾਡੇ ਲਈ ਜੀਵਨ ਮੁਕਤੀ ਲਿਆਏਗਾ। ਇਹ ਸਾਡੇ ਲਈ ਪਰਮ ਪਦਵੀ ਲਿਆਏਗਾ। ਇਹ ਸਾਡੇ ਹਿਰਦੇ ਨੂੰ ਇੱਕ ਸੰਤ ਹਿਰਦਾ ਬਣਾ ਦੇਵੇਗਾ ਜਿਹੜਾ ਸਾਰੇ ਬ੍ਰਹਮ ਗੁਣਾਂ ਨਾਲ ਭਰਿਆ ਹੋਵੇਗਾ। ਅਸੀਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਹੋ ਜਾਵਾਂਗੇ, ਜਾ ਕੇ ਨਿਰਗੁਣ ਸਰੂਪ ਵਿਚ ਅਭੇਦ ਹੋ ਜਾਵਾਂਗੇ ਅਤੇ ਅਸੀਂ ਸਥੂਲ ਰੂਪ ਵਿਚ ਨਿਰਗੁਣ ਨੂੰ ਸਰਗੁਣ ਵਿਚ ਵੇਖਣਾ ਸ਼ੁਰੂ ਕਰ ਦੇਵਾਂਗੇ।

‘ਮਸਕੀਨੀਆ’ ਉਹ ਮਨੁੱਖ ਹੈ ਜੋ ਅਤਿ ਨਿਮਰਤਾ ਗ਼ਰੀਬੀ ਵੇਸ ਹਿਰਦੇ, ਨੀਵਿਆਂ ਤੋਂ ਨੀਵਾਂ, ਅਤਿ ਨੀਚਾਂ ਦੇ ਨੀਚ, ਭਰਪੂਰ ਨਿਮਰਤਾ ਵਾਲਾ ਜੀਵਨ ਜਿਊਂਦਾ ਹੈ ਜਿਸ ਲਈ ਹਰ ਰਚਨਾ ਉਸ ਤੋਂ ਉੱਚੀ ਹੈ। ਉਹ ਕੋਟਿ ਬ੍ਰਹਿਮੰਡ ਦੇ ਚਰਨਾਂ ਦੀ ਧੂਲ ਬਣ ਜਾਂਦੇ ਹਨ, ਸਾਰੀ ਸ੍ਰਿਸ਼ਟੀ ਦੀ ਚਰਨ ਧੂਲ ਬਣ ਜਾਂਦੇ ਹਨ ਅਤੇ ਦਾਸਾਂ ਦੇ ਦਾਸ ਬਣ ਜਾਂਦੇ ਹਨ। ਮਸਕੀਨੀਆ ਉਹ ਮਨੁੱਖ ਹੈ ਜੋ ਪਰਮ ਅਨੰਦ, ਸਤਿ ਚਿੱਤ ਅਨੰਦ, ਪੂਰਨ ਅਵਸਥਾ, ਪੂਰਨ ਬੰਦਗੀ, ਪਰਮ ਪਦਵੀ ਨੂੰ ਪਹੁੰਚ ਜਾਂਦਾ ਹੈ, ਉਹ ਅਹੰਕਾਰ ਉੱਪਰ ਜਿੱਤ ਪਾਉਣ ਵਾਲਾ ਅਤੇ ਇੱਕ ਪੂਰਨ ਸੰਤ ਹਿਰਦਾ ਬਣ ਜਾਂਦਾ ਹੈ। ਉਹ ਮਨੁੱਖ ਜਿਹੜਾ ਅਹੰਕਾਰ ਦਾ ਗ਼ੁਲਾਮ ਬਣ ਜਾਂਦਾ ਹੈ, ਉਹ ਸਦਾ ਜਨਮ ਮਰਨ ਦੇ ਚੱਕਰ ਵਿਚ ਪੁਨਰ ਸਥਾਪਿਤ ਹੁੰਦਾ ਰਹਿੰਦਾ ਹੈ ਜਾਂ ਅਨੰਤ ਸਮੇਂ ਤੱਕ ਜਦ ਤੱਕ ਉਸ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਨਹੀਂ ਪ੍ਰਾਪਤ ਹੁੰਦਾ ਅਤੇ ਇਸ ਦਾ ਬੋਧ ਨਹੀਂ ਹੁੰਦਾ।

ਬਹੁਤ ਸਾਰੇ ਲੋਕ ਹਨ ਜਿਨ੍ਹਾਂ ਉੱਪਰ ਨਾਮ ਦੀ ਬਖ਼ਸ਼ਿਸ਼ ਹੈ ਪਰ ਨਾਮ ਸਿਮਰਨ, ਨਾਮ ਦੀ ਕਮਾਈ ਪੂਰਨ ਬੰਦਗੀ ਅਤੇ ਸੇਵਾ ਦੀ ਬਖ਼ਸ਼ਿਸ਼ ਨਹੀਂ ਹੁੰਦੀ। ਇਸ ਲਈ ਕ੍ਰਿਪਾ ਕਰਕੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਰਹੋ। ਪਰਉਪਕਾਰ ਦਾ ਭਾਵ ਹੈ ਦੂਸਰਿਆਂ ਨੂੰ ਨਾਮ ਨਾਲ ਜੋੜਨਾ। ਮਹਾਂ ਪਰਉਪਕਾਰ ਦਾ ਭਾਵ ਹੈ ਜੀਅ ਦਾਨ, ਭਗਤੀ ਦਾਨ ਅਤੇ ਜੀਵਨ ਮੁਕਤੀ ਦਾਨ। ਸਭ ਤੋਂ ਉੱਚ ਪੱਧਰ ਦਾਨ ਹੈ—ਜੀਅ ਦਾਨ ਭਾਵ ਪੂਰਨ ਬੰਦਗੀ ਅਤੇ ਸੇਵਾ ਦਾ ਦਾਨ ਦੇਣਾ। ਇੱਕ ਪਰਉਪਕਾਰੀ ਹਿਰਦਾ ਇੱਕ ਸੰਤ ਹਿਰਦਾ ਹੈ। ਇਸ ਲਈ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਅੱਗੇ ਸਾਨੂੰ ਪਰਉਪਕਾਰੀ ਹਿਰਦੇ ਦੀ ਬਖ਼ਸ਼ਿਸ਼ ਲਈ ਅਰਦਾਸ ਕਰਨੀ ਚਾਹੀਦੀ ਹੈ। ਇੱਕ ਪਰਉਪਕਾਰੀ ਹਿਰਦਾ ਉਹ ਹੈ ਜੋ ਦੂਸਰਿਆਂ ਦੇ ਦੁੱਖ ਅਤੇ ਪੀੜਾਂ ਪੀ ਜਾਂਦਾ ਹੈ, ਜੋ ਸੰਗਤ ਦੇ ਪਾਪਾਂ ਦਾ ਜ਼ਹਿਰ ਪੀ ਕੇ ਸੰਗਤ ਨੂੰ ਅੰਮ੍ਰਿਤ ਦਿੰਦਾ ਹੈ। ਆਪਣੇ ਆਪ ’ਤੇ ਦ੍ਰਿੜ੍ਹ ਯਕੀਨ ਕਰੋ ਅਸੀਂ ਇਹ ਕਰ ਸਕਦੇ ਹਾਂ ਕਿ ਅਸੀਂ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੇ ਅਨਾਦਿ ਖ਼ਜ਼ਾਨਿਆਂ ਦੇ ਯੋਗ ਬਣ ਜਾਈਏ – ਸਦਾ ਸਦਾ ਲਈ ਪਰਮ ਅਨੰਦ, ਸਤਿ ਚਿੱਤ ਅਨੰਦ-ਅਨਾਦਿ ਬਖ਼ਸ਼ਿਸ਼ ਜੀਵਨ ਜਿਊਂਦੇ ਹੋਏ ਅਤੇ ਇਸ ਧਰਤੀ ’ਤੇ ਅਤੇ ਇਸ ਸੰਸਾਰ ਨੂੰ ਛੱਡਣ ਤੋਂ ਬਾਅਦ ਵੀ।

ਅਸਟਪਦੀ

ਜਿਸ ਕੈ ਅੰਤਰਿ ਰਾਜ ਅਭਿਮਾਨੁ

ਸੋ ਨਰਕਪਾਤੀ ਹੋਵਤ ਸੁਆਨੁ

ਜੋ ਜਾਨੈ ਮੈ ਜੋਬਨਵੰਤੁ

ਸੋ ਹੋਵਤ ਬਿਸਟਾ ਕਾ ਜੰਤੁ

ਆਪਸ ਕਉ ਕਰਮਵੰਤੁ ਕਹਾਵੈ

ਜਨਮਿ ਮਰੈ ਬਹੁ ਜੋਨਿ ਭ੍ਰਮਾਵੈ

ਧਨ ਭੂਮਿ ਕਾ ਜੋ ਕਰੈ ਗੁਮਾਨੁ

ਸੋ ਮੂਰਖੁ ਅੰਧਾ ਅਗਿਆਨੁ

ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ

ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ

ਧੰਨ ਧੰਨ ਗੁਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਅਹੰਕਾਰ ਦੀਆਂ ਉਹ ਉਦਾਹਰਣਾਂ ਦੇ ਰਹੇ ਹਨ ਜੋ ਸਾਡੇ ਰੋਜ਼ਾਨਾ ਜੀਵਨ ਵਿੱਚ ਹਰ ਪਲ ਅਸੀਂ ਅਨੁਭਵ ਕਰਦੇ ਹਾਂ। ਕਿਸੇ ਵੀ ਕਿਸਮ ਦਾ ਅਹੰਕਾਰ ਇੱਕ ਗੰਭੀਰ ਮਾਨਸਿਕ ਰੋਗ ਹੈ ਅਤੇ ਮਨੁੱਖ ਨੂੰ ਰੂਹਾਨੀਅਤ ਤੋਂ ਦੂਰ ਖੜਦਾ ਹੈ। ‘ਰਾਜ ਅਭਿਮਾਨ’ ਅਹੰਕਾਰ ਦਾ ਇੱਕ ਰੂਪ ਹੈ ਜੋ ਕਿ ਇੱਕ ਬਹੁਤ ਹੀ ਖ਼ਤਰਨਾਕ ਹੈ, ਘਾਤਕ ਹੈ, ਮਾਰੂ ਹੈ। ਅਭਿਮਾਨ, ਹਉਮੈ ਅਤੇ ਅਹੰਕਾਰ ਇੱਕ ਹੀ ਮਾਇਆ ਦੀ ਬੇਅੰਤ ਵਿਨਾਸ਼ਕਾਰੀ ਸ਼ਕਤੀ ਦੇ ਨਾਮ ਹਨ। ਉਹ ਮਨੁੱਖ ਜਿਹੜੇ ਸੰਸਾਰਿਕ ਰਾਜਨੀਤਿਕ ਰੁਤਬਿਆਂ ਦੇ ਕਾਰਨ ਤਾਕਤ ਦੇ ਨਸ਼ੇ ਵਿਚ ਚੂਰ ਹੁੰਦੇ ਹਨ ‘ਰਾਜ ਅਭਿਮਾਨ’ ਵਿਚ ਰਹਿੰਦੇ ਹਨ। ਉਹ ਲੋਕ ਜਿਨ੍ਹਾਂ ਨੂੰ ਦੂਸਰਿਆਂ ਉੱਪਰ ਰਾਜ ਦਾ ਅਧਿਕਾਰ ਹੁੰਦਾ ਹੈ, ਉਹਨਾਂ ਨੂੰ ਆਪਣੀਆਂ ਤਾਕਤਾਂ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਉਹਨਾਂ ਨੂੰ ਹਮੇਸ਼ਾਂ ਅਤਿ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਆਂ-ਪੂਰਬਕ ਤਰੀਕੇ ਨਾਲ ਨਿਭਾਈਆਂ ਜਾਣੀਆਂ ਚਾਹੀਦੀਆਂ ਹਨ। ਇਹਨਾਂ ਲੋਕਾਂ ਦੀ ਤਾਕਤ ਦੀ ਵਰਤੋਂ ਨੂੰ ਚੰਗਾ ਕਿਹਾ ਜਾ ਸਕਦਾ ਹੈ ਜੇਕਰ ਉਹ ਇਸ ਤਾਕਤ ਦੀ ਵਰਤੋਂ ਸਬੰਧਿਤ ਵਿਅਕਤੀਆਂ ਦਾ ਭਲਾ ਕਰਨ ਲਈ ਕਰਦੇ ਹਨ ਅਤੇ ਉਹਨਾਂ ਨੂੰ ਦੁੱਖ ਨਹੀਂ ਪਹੁੰਚਾਉਂਦੇ। ਇਸ ਤਰ੍ਹਾਂ ਦੇ ਲੋਕ ਬਹੁਤ ਹੀ ਜ਼ਿਆਦਾ ਸੁੱਖ ਅਤੇ ਅਸੀਸਾਂ ਪ੍ਰਾਪਤ ਕਰਦੇ ਹਨ ਜੇਕਰ ਉਹ ਆਪਣੀਆਂ ਤਾਕਤਾਂ ਦੀ ਵਰਤੋਂ ਦੂਸਰਿਆਂ ਦੀ ਮਦਦ ਕਰਨ ਅਤੇ ਸਮਾਜ ਦੇ ਭਲੇ ਲਈ ਕਰਦੇ ਹਨ। ਪਰ ਜੇਕਰ ਉਹ ਲੋਕ ਦੂਸਰਿਆਂ ਦੀ ਭਲਾਈ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ ਅਤੇ ਆਪਣੇ ਹੀ ਭਲੇ ਲਈ ਕਰਮ ਕਰਦੇ ਹਨ ਜਾਂ ਆਪਣੇ ਪਰਿਵਾਰ ਦੇ ਭਲੇ ਲਈ ਕਰਮ ਕਰਦੇ ਹਨ ਤਦ ਉਹ ਆਪਣੀਆਂ ਰਾਜਸੀ ਸ਼ਕਤੀਆਂ ਦੀ ਦੁਰਵਰਤੋਂ ਕਰਦੇ ਹਨ ਅਤੇ ਐਸਾ ਕਰਨ ਨਾਲ ਉਨ੍ਹਾਂ ਦੀਆਂ ਰਾਜਸੀ ਸ਼ਕਤੀਆਂ ਉਨ੍ਹਾਂ ਲਈ, ਉਨ੍ਹਾਂ ਦੇ ਪਰਿਵਾਰ ਲਈ ਅਤੇ ਸਬੰਧਿਤ ਲੋਕਾਈ ਲਈ ਘਾਤਕ ਸਾਬਿਤ ਹੁੰਦੀਆਂ ਹਨ। ਐਸਾ ਕਰਨ ਨਾਲ ਉਹ ਹਉਮੈ, ਅਹੰਕਾਰ ਅਤੇ ਰਾਜ ਅਭਿਮਾਨ ਵਰਗੇ ਵਿਨਾਸ਼ਕਾਰੀ ਅਤੇ ਘਾਤਕ ਰੋਗਾਂ ਦੇ ਸ਼ਿਕਾਰ ਬਣ ਕੇ ਆਪਣਾ ਤੇ ਬੁਰਾ ਕਰਦੇ ਹੀ ਹਨ, ਆਪਣੇ ਪਰਿਵਾਰ ਦਾ ਵੀ ਬੁਰਾ ਕਰਦੇ ਹਨ ਅਤੇ ਸਬੰਧਿਤ ਲੋਕਾਈ ਦਾ ਵੀ ਬੁਰਾ ਕਰਦੇ ਹਨ ਅਤੇ ਇਸ ਦੇ ਫਲਸਰੂਪ ਦਰਗਾਹੀ ਮੁਜਰਮ ਬਣ ਕੇ ਆਉਣ ਵਾਲੇ ਸਮੇਂ ਵਿੱਚ ਆਪਣੇ ਕਰਮਾਂ ਦਾ ਬੋਝ ਚੱਕਦੇ ਹੋਏ ਮਾਇਆ ਦੇ ਗ਼ੁਲਾਮ ਬਣੇ ਦੁੱਖਾਂ, ਕਲੇਸ਼ਾਂ, ਤਕਲੀਫ਼ਾਂ ਭਰਿਆ ਜੀਵਨ ਜਿਊਂਦੇ ਹਨ ਜਾਂ ਫਿਰ ਅਣਮਿਥੇ ਸਮੇਂ ਲਈ ਜੂਨੀਆਂ ਵਿੱਚ ਭਟਕਣ ਲਈ ਚਲੇ ਜਾਂਦੇ ਹਨ। ਐਸੇ ਰਾਜ ਅਭਿਮਾਨ ਵਿੱਚ ਚੂਰ ਮਨੁੱਖ ਕੇਵਲ ਅਹੰਕਾਰੀ ਬਣ ਕੇ ਹੀ ਐਸਾ ਨਹੀਂ ਕਰਦੇ ਸਗੋਂ ਲੋਭ ਅਤੇ ਮੋਹ ਦੀਆਂ ਘਾਤਕ ਮਾਨਸਿਕ ਬਿਮਾਰੀਆਂ ਅਤੇ ਮਹਾਂ ਵਿਨਾਸ਼ਕਾਰੀ ਸ਼ਕਤੀਆਂ ਦੇ ਅਧੀਨ ਹੋ ਕੇ ਕਰਦੇ ਹਨ।

ਜੇਕਰ ਅਸੀਂ ਕਦੀ ਐਸਾ ਰੁਤਬਾ ਹਾਸਿਲ ਕਰਦੇ ਹਾਂ ਜਿੱਥੇ ਸਾਨੂੰ ਕਾਨੂੰਨ ਮੁਤਾਬਿਕ ਕਰਮ ਕਰਨ ਦੇ ਅਧਿਕਾਰ ਤੇ ਸ਼ਕਤੀਆਂ ਮਿਲਣ ਤਾਂ ਸਾਨੂੰ ਇਹਨਾਂ ਸ਼ਕਤੀਆਂ ਦੀ ਵਰਤੋਂ ਰੂਹਾਨੀਅਤ ਤੋਂ ਦੂਰ ਜਾਣ ਅਤੇ ਆਪਣੇ ਆਪ ਨੂੰ ਦੁੱਖ ਪਹੁੰਚਾਉਣ ਲਈ ਨਹੀਂ ਕਰਨੀ ਚਾਹੀਦੀ। ਇਸ ਰੁਤਬੇ ਨੂੰ ਇਸ ਤਰ੍ਹਾਂ ਦੇਖੋ ਜਿਸ ਤਰ੍ਹਾਂ ਸਾਨੂੰ ਦੂਸਰਿਆਂ ਦਾ ਪੂਰੀ ਇਮਾਨਦਾਰੀ ਨਾਲ ਇਹਨਾਂ ਸ਼ਕਤੀਆਂ ਦੀ ਵਰਤੋਂ ਸੱਚੇ ਢੰਗ ਨਾਲ ਕਰਦੇ ਹੋਏ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਸਚਾਈ ਨੂੰ ਨਹੀਂ ਗਵਾਵਾਂਗੇ। ਸਾਡੀ ਕਿਰਤ ਵੀ ਪਵਿੱਤਰ ਬਣ ਜਾਵੇਗੀ। ਸਾਡੀ ਕਿਰਤ ਵੀ ਸਤਿ ਬਣ ਜਾਵੇਗੀ। ਸਾਡੀ ਕਿਰਤ ਵੀ ਸਤਿ ਕਰਮ ਬਣ ਕੇ ਸਾਡੀ ਗੁਰਪ੍ਰਸਾਦਿ ਪ੍ਰਾਪਤ ਕਰਨ ਵਿੱਚ ਸਹਾਇਕ ਸਿੱਧ ਹੋਵੇਗੀ। ਅਸਲ ਵਿੱਚ ਅਸੀਂ ਅਜਿਹੇ ਮੌਕੇ ਦੀ ਵਰਤੋਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਜਾਣ ਲਈ ਕਰ ਸਕਦੇ ਹਾਂ। ਲੋਕਾਂ ਦੀ ਸੇਵਾ ਅਤੇ ਰੱਖਿਆ ਐਸੇ ਤਰੀਕੇ ਨਾਲ ਕਰਕੇ ਕਿ ਸਾਡੀ ਕਰਨੀ ਇੱਕ ਸਤਿ ਦੀ ਕਰਨੀ ਹੋਵੇ ਕਿਸੇ ਵੀ ਢੰਗ ਨਾਲ ਅਸਤਿ ਕਰਨੀ ਨਾ ਹੋਵੇ। ਆਪਣੀਆਂ ਰੁਤਬੇ ਦੀਆਂ ਸ਼ਕਤੀਆਂ ਨੂੰ ਲੋਕਾਈ ਦੀ ਸੇਵਾ ਸਮਝ ਕੇ ਵਰਤੋ ਤਾਂ ਤੁਹਾਡੀ ਕਿਰਤ ਪਵਿੱਤਰ ਹੋ ਜਾਵੇਗੀ, ਸਤਿ ਦੀ ਕਰਨੀ ਤੁਹਾਡਾ ਜੀਵਨ ਬਣ ਜਾਵੇਗਾ। ਸਤਿ ਦੀ ਕਰਨੀ ਸਾਨੂੰ ਰਾਜ ਅਭਿਮਾਨ, ਅਹੰਕਾਰ ਅਤੇ ਹਉਮੈ ਵਰਗੇ ਵਿਨਾਸ਼ਕਾਰੀ ਦੀਰਘ ਰੋਗਾਂ ਦਾ ਸ਼ਿਕਾਰ ਨਹੀਂ ਬਣਨ ਦੇਵੇਗੀ, ਸਾਨੂੰ ਮਾਇਆ ਦੀ ਗ਼ੁਲਾਮੀ ਤੋਂ ਬਚਾ ਲਵੇਗੀ। ਐਸੀ ਸਤਿ ਦੀ ਕਰਨੀ ਸਾਡੇ ਹਿਰਦੇ ਵਿਚ ਭਰਪੂਰ ਨਿਮਰਤਾ ਲਿਆਉਂਦੀ ਹੈ। ਸਾਡਾ ਹਿਰਦਾ ਨਿਮਰਤਾ ਦੇ ਬ੍ਰਹਮ ਗੁਣ ਨਾਲ ਭਰਿਆ ਰਹਿੰਦਾ ਹੈ, ਜਿਸ ਦੇ ਦਰਗਾਹੀ ਫਲ ਵਿਸ਼ਵਾਸ ਤੋਂ ਪਰ੍ਹੇ ਹਨ ਅਤੇ ਕੇਵਲ ਸਤਿ ਦੀ ਕਰਨੀ ਨਾਲ ਹੀ ਗੁਰਪ੍ਰਸਾਦਿ ਪ੍ਰਾਪਤ ਕਰਕੇ ਅਨੁਭਵ ਕਰੇ ਜਾ ਸਕਦੇ ਹਨ।

ਹਮੇਸ਼ਾਂ ਯਾਦ ਰੱਖੋ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਆਪਣੀਆਂ ਕਰਨੀਆਂ ਵਿਚ ਸੱਚੇ ਬਣਨ ਦੀ ਪਰਮ ਬ੍ਰਹਮ ਸ਼ਕਤੀ ਦਿੱਤੀ ਗਈ ਹੈ। ਇਸ ਬ੍ਰਹਮ ਪਰਮ ਸ਼ਕਤੀ ਦੀ ਵਰਤੋਂ ਨਾਲ ਅਸੀਂ ਆਪਣੇ ਆਪ ਦਾ ਉਪਕਾਰ ਕਰਾਂਗੇ। ਮਨੁੱਖਾ ਜੀਵ ਦੇ ਨਾਤੇ ਜਨਮ ਲੈਣ ਕਾਰਨ ਸਾਨੂੰ ਨਿਮਰਤਾ ਵਿਚ ਰਹਿਣ ਦੀ ਪਰਮ ਬ੍ਰਹਮ ਸ਼ਕਤੀ ਦੀ ਬਖ਼ਸ਼ਿਸ਼ ਹੋਈ ਹੈ ਭਾਵ ਅਸੀਂ ਇਸ ਬ੍ਰਹਮ ਦਰਗਾਹੀ ਸ਼ਕਤੀ ਦੀ ਆਪਣੇ ਰੋਜ਼ਾਨਾ ਜੀਵਨ ਵਿੱਚ ਵਰਤੋਂ ਕਰਕੇ ਨਿਮਰਤਾ ਦੀ ਕਮਾਈ ਕਰ ਸਕਦੇ ਹਾਂ। ਇਸ ਪਰਮ ਬ੍ਰਹਮ ਸ਼ਕਤੀ ਦੀ ਵਰਤੋਂ ਨਾਲ ਅਸੀਂ ਆਪਣੇ ਅਹੰਕਾਰ, ਅਭਿਮਾਨ ਅਤੇ ਹਉਮੈ ਨੂੰ ਮਾਰ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਪਰਮਾਤਮਾ ਨਾਲ ਇੱਕ ਹੋ ਸਕਦੇ ਹਾਂ। ਜੇਕਰ ਅਸੀਂ ਰਾਜ ਅਭਿਮਾਨ ਵਿਚ ਗ਼ਲਤਾਨ ਰਹਿੰਦੇ ਹਾਂ ਤਾਂ ਯਕੀਨ ਦ੍ਰਿੜ੍ਹ ਕਰੋ ਕਿਉਂਕਿ ਇਹ ਗੁਰੂ ਦੇ ਸ਼ਬਦ ਹਨ-ਇਹ ਪਰਮਾਤਮਾ ਦੇ ਸ਼ਬਦ ਹਨ ਇਹ ਯਕੀਨੀ ਸਾਡੇ ਵਾਪਰੇਗਾ ਕਿ ਅਸੀਂ ਯਕੀਨੀ ਤੌਰ ’ਤੇ ਕੁੱਤੇ ਦੀ ਜੂਨੀ ਵਿਚ ਜਾ ਪਵਾਂਗੇ। ਅਸੀਂ ਨਰਕ ਵਿਚ ਰਹਿ ਰਹੇ ਕੁੱਤੇ ਦੀ ਤਰ੍ਹਾਂ ਪੁਨਰ ਜਨਮ ਲਵਾਂਗੇ। ਧੰਨ ਧੰਨ ਗੁਰੂ ਸਾਹਿਬ ਜੀ ਨੇ ਆਵਾਰਾ ਕੁੱਤੇ ਦੀ ਜ਼ਿੰਦਗੀ ਨੂੰ ਨਰਕ ਕਿਹਾ ਹੈ ਅਤੇ ਇਸ ਤਰ੍ਹਾਂ ਦਾ ਅੰਤ ਹੋਵੇਗਾ ਜੇਕਰ ਅਸੀਂ ਆਪਣੀਆਂ ਕਾਰਜ ਸ਼ਕਤੀਆਂ ਦੀ ਦੁਰਵਰਤੋਂ ਕਰਾਂਗੇ। ਕੌਣ ਮਨੁੱਖ ਇੱਕ ਕੁੱਤਾ ਬਣ ਕੇ ਇਸ ਤਰ੍ਹਾਂ ਦੀ ਨਰਕ ਭਰੀ ਜ਼ਿੰਦਗੀ ਜਿਊਣਾ ਚਾਹੇਗਾ? ਯਕੀਨੀ ਤੌਰ ’ਤੇ ਉਹ ਮਨੁੱਖ ਜੋ ਗੁਰੂ ਦੇ ਇਸ ਸ਼ਬਦ ਨੂੰ ਸਮਝੇਗਾ ਉਹ ਵੱਡੇ ਭਾਗਾਂ ਵਾਲਾ ਹੋਵੇਗਾ ਅਤੇ ਉਹ ਮਨੁੱਖ ਜੋ ਇਸ ਪੂਰਨ ਬ੍ਰਹਮ ਗਿਆਨ ਨੂੰ ਅਣਦੇਖਾ ਕਰਕੇ ਰਾਜ ਅਭਿਮਾਨ ਦੇ ਗੰਦੇ ਨਸ਼ੇ ਵਿੱਚ ਚੂਰ ਕੂੜ ਦੀ ਕਮਾਈ ਇਕੱਠੀ ਕਰੀ ਜਾਵੇਗਾ ਉਹ ਦੁਰਭਾਗਾ ਹੋਵੇਗਾ।

ਇਸ ਲਈ ਗੁਰਬਾਣੀ ਪੜ੍ਹਨਾ ਚੰਗਾ ਕਰਮ ਹੈ, ਪਰ ਗੁਰਬਾਣੀ ਅਨੁਸਾਰ ਕਰਨਾ ਦਰਗਾਹੀ ਸਫਲਤਾ ਦੀ ਕੁੰਜੀ ਹੈ। ਅੱਜ ਵੀ ਬਹੁਤ ਸਾਰੇ ਦੁਰਭਾਗੇ ਮਨੁੱਖ ਹਨ ਜੋ ਹਰ ਰੋਜ਼ ਗੁਰਬਾਣੀ ਤਾਂ ਪੜ੍ਹਦੇ ਹਨ ਪਰ ਇਸ ਨੂੰ ਰੋਜ਼ਾਨਾ ਜੀਵਨ ਵਿਚ ਅਮਲ ਵਿਚ ਨਹੀਂ ਲਿਆਉਂਦੇ। ਇਸੇ ਤਰ੍ਹਾਂ ਉਹ ਲੋਕ ਜੋ ਆਪਣੀ ਦੇਹੀ ਦੀ ਸੁੰਦਰਤਾ ਦਾ ਮਾਣ ਕਰਦੇ ਹਨ, ਜਵਾਨੀ ਦਾ ਮਾਣ ਕਰਦੇ ਹਨ ਉਹ ਬਿਸਟਾ ਦੇ ਕੀੜੇ ਦੀ ਜੂਨੀ ਵਿਚ ਜਾਣਗੇ। ਇਹ ਉਹ ਕੀੜੇ ਹੁੰਦੇ ਹਨ ਜੋ ਮਨੁੱਖੀ ਮਲ ਵਿਚ ਰਹਿੰਦੇ ਹਨ। ਉਹ ਵਿਅਕਤੀ ਜੋ ਸੁੰਦਰਤਾ ਜਾਂ ਖ਼ੂਬਸੂਰਤੀ ਦਾ ਮਾਣ ਕਰਦਾ ਹੈ ਅਤੇ ਦੂਸਰਿਆਂ ਨੂੰ ਅਹੰਕਾਰ ਨਾਲ ਨੀਚਾ ਸਮਝਦਾ ਹੈ ਜਾਂ ਗ਼ਲਤ ਵਿਹਾਰ ਕਰਦਾ ਹੈ ਜਾਂ ਦੂਸਰਿਆਂ ਨੂੰ ਬੁਰਾ ਭਲਾ ਕਹਿੰਦਾ ਹੈ ਜਾਂ ਪੱਖਪਾਤ ਕਰਦਾ ਹੈ ਬਿਸਟਾ ਦੇ ਕੀੜੇ ਦੀ ਜੂਨੀ ਪਾਉਂਦਾ ਹੈ।

ਅਸਲੀ ਬ੍ਰਹਮ ਸੁੰਦਰਤਾ ਹਿਰਦੇ ਦੀ ਸੁੰਦਰਤਾ ਹੈ। ਅਸਲੀ ਬ੍ਰਹਮ ਸੁੰਦਰਤਾ ਅੰਦਰ ਦੀ ਸੁੰਦਰਤਾ ਹੈ। ਅਸਲੀ ਬ੍ਰਹਮ ਸੁੰਦਰਤਾ ਮਨੁੱਖ ਦੇ ਅੰਦਰ ਭਰੇ ਸਾਰੇ ਬ੍ਰਹਮ ਗੁਣਾਂ ਦੀ ਸੁੰਦਰਤਾ ਹੈ। ਅਸਲੀ ਬ੍ਰਹਮ ਸੁੰਦਰਤਾ ਸਭ ਤੋਂ ਉੱਚੇ ‘ਗੁਣੀ ਨਿਧਾਨ’ ਪਰਮ ਬ੍ਰਹਮ ਸ਼ਕਤੀਆਂ ਦਾ ਖ਼ਜ਼ਾਨਾ ਹੈ। ਇਹ ਸਾਨੂੰ ਇਹਨਾਂ ਬ੍ਰਹਮ ਗੁਣਾਂ ਦੇ ਰੂਪ ਵਿੱਚ ਅਨੰਤ ਪਰਮ ਸ਼ਕਤੀਆਂ ਹਨ। ਅਤਿ ਨਿਮਰਤਾ ਪਰਮ ਬ੍ਰਹਮ ਸ਼ਕਤੀ ਹੈ, ਇੱਕ ਪਰਮ ਬ੍ਰਹਮ ਗੁਣ, ਜਿਹੜਾ ਜਦੋਂ ਵਰਤਿਆ ਜਾਂਦਾ ਹੈ ਅਤੇ ਅਮਲ ਵਿੱਚ ਲਿਆਂਦਾ ਜਾਂਦਾ ਹੈ ਤਾਂ ਅਭਿਮਾਨ, ਅਹੰਕਾਰ, ਹਉਮੈ ਖ਼ਤਮ ਹੋ ਜਾਂਦੇ ਹਨ ਅਤੇ ਤੁਹਾਨੂੰ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਦਰਗਾਹ ਵਿਚ ਸਥਾਨ ਪ੍ਰਾਪਤ ਹੁੰਦਾ ਹੈ।

ਅਹੰਕਾਰ ਦਾ ਖ਼ਾਤਮਾ ਕ੍ਰੋਧ ਦਾ ਖ਼ਾਤਮਾ ਵੀ ਹੈ, ਜਿਹੜਾ ਕਿ ਇੱਕ ਹੋਰ ਡੂੰਘੀ ਮਾਨਸਿਕ ਬਿਮਾਰੀ ਹੈ। ਇਸ ਲਈ ਅਸੀਂ ਅਤਿ ਨਿਮਰਤਾ ਦੇ ਪਰਮ ਬ੍ਰਹਮ ਗੁਣ ਦੀ ਕਮਾਈ ਕਰਨ ਅਤੇ ਇਸ ਪਰਮ ਬ੍ਰਹਮ ਸ਼ਕਤੀ ਦੇ ਵਿੱਚ ਰਹਿਣ ਦੇ ਲਾਭ ਨਾਲ ਦੋ ਸ਼ਕਤੀਸ਼ਾਲੀ ਦੂਤਾਂ-ਅਹੰਕਾਰ ਅਤੇ ਕ੍ਰੋਧ ਨੂੰ ਖ਼ਤਮ ਕਰਦੇ ਹਾਂ। ਅਤਿ ਨਿਮਰਤਾ ਇੱਕ ਪਰਮ ਬ੍ਰਹਮ ਸ਼ਸਤਰ ਹੈ ਜੋ ਸਾਡੀ ਹਉਮੈ ਅਤੇ ਕ੍ਰੋਧ ਨੂੰ ਮਾਰ ਦਿੰਦਾ ਹੈ।

ਉਹ ਵਿਅਕਤੀ ਜਿਸ ਦਾ ਹਿਰਦਾ ਸਾਰੇ ਪਰਮ ਬ੍ਰਹਮ ਗੁਣਾਂ ਨਾਲ ਭਰਿਆ ਹੁੰਦਾ ਹੈ ਕਦੀ ਵੀ ਇੱਕ ਪਰਮ ਮਨੁੱਖ ਹੋਣ ਦਾ ਦਾਅਵਾ ਨਹੀਂ ਕਰਦਾ। ਅਤਿ ਨਿਮਰਤਾ ਦਾ ਪਰਮ ਬ੍ਰਹਮ ਗੁਣ ਉਸ ਨੂੰ ਆਪਣੇ ਹਿਰਦੇ ਵਿਚ ਨੀਵਾਂ ਰਹਿਣ ਵਿਚ ਮਦਦ ਕਰਦਾ ਹੈ। ਐਸੀ ਰੂਹ ਹਮੇਸ਼ਾਂ ਹੀ ਗ਼ਰੀਬੀ ਵੇਸ ਹਿਰਦੇ ਦੀ ਬਖ਼ਸ਼ਿਸ਼ ਵਿਚ ਰਹਿੰਦਾ ਹੈ। ਇਸਦਾ ਭਾਵ ਹੈ ਐਸੀ ਰੂਹ ਹਮੇਸ਼ਾਂ ਅਤੇ ਸਦਾ ਹੀ ਅਤਿ ਨਿਮਰਤਾ ਵਿਚ ਰਹਿੰਦੀ ਹੈ। ਉਹ ਵਿਅਕਤੀ ਜੋ ਅਭਿਮਾਨੀ ਹੈ ਅਤੇ ਆਪਣੇ ਅਖੌਤੀ ਬ੍ਰਹਮ ਗੁਣਾਂ ਦਾ ਅਹੰਕਾਰ ਕਰਦਾ ਹੈ ਅਸਲ ਵਿਚ ਸਮਾਜ ਦੇ ਕਿਸੇ ਕੰਮ ਦਾ ਨਹੀਂ ਹੁੰਦਾ ਅਤੇ ਨਾ ਹੀ ਉਹ ਸਮਾਜ ਲਈ ਕੋਈ ਅਸਲ ਚੰਗਾ ਕੰਮ ਕਰ ਸਕਦਾ ਹੈ। ਐਸਾ ਵਿਅਕਤੀ ਕਦੀ ਵੀ ਜਨਮ ਮਰਨ ਦੇ ਚੱਕਰ ਵਿਚੋਂ ਬਾਹਰ ਨਿਕਲਣ ਦੇ ਯੋਗ ਨਹੀਂ ਹੋ ਪਾਉਂਦਾ। ਸਾਰੇ ਬ੍ਰਹਮ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਨ ਅਤੇ ਆਪਣੇ ਹਿਰਦੇ ਵਿਚ ਉੱਕਰਨ ਦੇ ਨਾਲ ਅਤਿ ਨਿਮਰਤਾ ਵਿਚ ਰਹਿਣਾ ਚਾਹੀਦਾ ਹੈ ਅਤੇ ਸਦਾ ਸਦਾ ਸਾਰੀ ਰਚਨਾ ਦੇ ਚਰਨਾਂ ਦੀ ਧੂਲ ਬਣੇ ਰਹਿਣਾ ਚਾਹੀਦਾ ਹੈ। ਨੀਵਿਆਂ ਤੋਂ ਨੀਵੇਂ ਰਹੋ, ਦਾਸਾਂ ਦੇ ਦਾਸ, ਬਿਸਟਾ ਦੇ ਕੀੜੇ ਦਾ ਦਾਸ ਅਤੇ ਕੁਝ ਵੀ ਇਸ ਨਾਲੋਂ ਘੱਟ ਨਹੀਂ ਤਦ ਅਸੀਂ ਆਤਮ ਰਸ ਅੰਮ੍ਰਿਤ ਦਾ ਨਿਰੰਤਰ ਅਨੰਦ ਮਾਣ ਸਕਦੇ ਹਾਂ। ਜਦ ਕੋਈ ਵਿਅਕਤੀ ਐਸੀ ਅਵਸਥਾ ਵਿਚ ਪਹੁੰਚ ਜਾਂਦਾ ਹੈ ਉਹ ਫਿਰ ਪਿੱਛੇ ਨਹੀਂ ਮੁੜਦਾ ਅਤੇ ਪਿੱਛੇ ਨਹੀਂ ਡਿੱਗਦਾ। ਉਸ ਦੇ ਸਾਰੇ ਕਰਮ ਸਤਿ ਕਰਮ ਬਣ ਜਾਂਦੇ ਹਨ, ਸੱਚੀਆਂ ਕਰਨੀਆਂ, ਉਸ ਦੀਆਂ ਸਾਰੀਆਂ ਕਰਨੀਆਂ ਦੂਸਰੇ ਦੇ ਭਲੇ ਲਈ ਹੁੰਦੀਆਂ ਹਨ।

ਕਈ ਵਾਰ ਲੋਕ ਐਸੇ ਵਿਅਕਤੀ ਦੀ ਨਿੰਦਿਆ ਕਰਨ ਲੱਗ ਪੈਂਦੇ ਹਨ ਬਿਨਾਂ ਇਹ ਜਾਣੇ ਕਿ ਉਹਨਾਂ ਦੀਆਂ ਅੱਖਾਂ ਮਾਇਆ ਦੇ ਪ੍ਰਭਾਵ ਅਧੀਨ ਉਸ ਦੀਆਂ ਚੰਗੀਆਂ ਕਰਨੀਆਂ ਦਾ ਭਾਵ ਵੇਖਣ ਦੇ ਯੋਗ ਨਹੀਂ ਹਨ। ਕੇਵਲ ਬ੍ਰਹਮ ਅੱਖਾਂ ਉਸ ਦੀਆਂ ਸੱਚੀਆਂ ਕਰਨੀਆਂ ਪਿੱਛੇ ਅਸਲ ਬ੍ਰਹਮ ਮੰਤਵ ਨੂੰ ਵੇਖ ਸਕਦੀਆਂ ਹਨ। ਇਸ ਲਈ ਕ੍ਰਿਪਾ ਕਰਕੇ ਕਦੀ ਵੀ ਕਿਸੇ ਦੀ ਨਿੰਦਿਆ ਕਰਨ ਵਿਚ ਸ਼ਾਮਿਲ ਨਾ ਹੋਵੋ ਕਿਉਂਕਿ ਕਿਸੇ ਦੀਆਂ ਵੀ ਕਰਨੀਆਂ ਦੇ ਪਿੱਛੇ ਅਸੀਂ ਸਤਿ ਨੂੰ ਨਹੀਂ ਜਾਣਦੇ। ਸਦਾ ਸਦਾ ਹੀ ਅਤਿ ਨਿਮਰਤਾ ਵਿੱਚ ਰਹੋ ਕੋਈ ਗੱਲ ਨਹੀਂ ਭਾਵੇਂ ਤੁਸੀਂ ਸਮਾਜ ਵਿੱਚ ਕਿਸੇ ਵੀ ਰੁਤਬੇ ’ਤੇ ਹੋਵੋ ਜਾਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਪ੍ਰਾਪਤੀ ਹੋਵੇ, ਅਤਿ ਨਿਮਰਤਾ ਵਿੱਚ ਰਹਿਣਾ ਤੁਹਾਡੀ ਸਦਾ ਹੀ ਮਦਦ ਕਰੇਗਾ।

ਇੱਕ ਹੋਰ ਕਿਸਮ ਦਾ ਅਹੰਕਾਰ ਹੈ ਜੋ ਸਾਡੇ ਸਿਰ ਵਿਚ ਸਥਾਨ ਬਣਾਉਂਦਾ ਹੈ। ਵੈਸੇ ਵੀ ਅਹੰਕਾਰ ਦਾ ਦੂਤ ਸਾਡੇ ਸਿਰ ਵਿਚ ਰਹਿੰਦਾ ਹੈ। ਪੰਜ ਦੂਤ ਸਾਡੇ ਸਰੀਰ ਅੰਦਰ ਰਹਿੰਦੇ ਹਨ : ਅਹੰਕਾਰ ਸਿਰ ਵਿਚ ਰਹਿੰਦਾ ਹੈ, ਲੋਭ ਅਤੇ ਮੋਹ ਸਾਡੇ ਛਾਤੀ ਦੇ ਭਾਗ ਵਿਚ ਰਹਿੰਦੇ ਹਨ, ਕ੍ਰੋਧ ਪੇਟ ਦੇ ਅੰਦਰ ਰਹਿੰਦਾ ਹੈ ਅਤੇ ਕਾਮ ਸਰੀਰ ਦੇ ਨਿਚਲੇ ਲਿੰਗਾਂ ਦੇ ਭਾਗ ਵਿਚ ਰਹਿੰਦਾ ਹੈ। ਅਹੰਕਾਰ ਸਿਰ ਵਿਚ ਹੈ ਇਸੇ ਲਈ ਇਹ ਬਹੁਤ ਸ਼ਕਤੀਸ਼ਾਲੀ ਹੈ। ਇਸ ਲਈ ਹੀ ਇਹ ਸਾਨੂੰ ਰੂਹਾਨੀ ਤੌਰ ’ਤੇ ਨੀਵਾਂ ਖੜਦਾ ਹੈ। ਇਹ ਸਾਨੂੰ ਕਦੀ ਵੀ ਰੂਹਾਨੀ ਤੌਰ ’ਤੇ ਉੱਪਰ ਨਹੀਂ ਉੱਠਣ ਦਿੰਦਾ। ਇਹ ਸਾਡੇ ਹਿਰਦੇ ਦੇ ਅੰਦਰ ਕਿਸੇ ਵੀ ਬ੍ਰਹਮ ਗੁਣ ਦੇ ਆਉਣ ਦੇ ਰਸਤੇ ਵਿਚ ਵੱਡਾ ਰੋੜਾ ਹੈ। ਇਸ ਤਰ੍ਹਾਂ ਦਾ ਅਹੰਕਾਰ ਸਾਡੀ ਸੰਪਤੀ, ਧਨ, ਜ਼ਮੀਨ, ਜਾਇਦਾਦ ਜਾਂ ਕੀਮਤੀ ਸੰਪਤੀਆਂ ਨਾਲ ਜੁੜਿਆ ਹੁੰਦਾ ਹੈ। ਸਾਡਾ ਇਹਨਾਂ ਪਦਾਰਥਕ ਵਸਤੂਆਂ ਨਾਲ ਡੂੰਘਾ ਲਗਾਓ ਅਸਲ ਵਿਚ ਇਹਨਾਂ ਦੇ ਗਵਾਏ ਜਾਣ ਦੇ ਭੈ ਕਾਰਨ ਹੁੰਦਾ ਹੈ। ਇਸ ਕਾਰਨ ਜੇਕਰ ਅਸੀਂ ਦੂਸਰਿਆਂ ਵੱਲ ਝਾਤੀ ਮਾਰਦੇ ਹਾਂ ਅਤੇ ਆਪਣੀ ਜ਼ਿੰਦਗੀ ਵੱਲ ਦੇਖਦੇ ਹਾਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਐਸੇ ਲੋਕਾਂ ਨਾਲ ਘਿਰੇ ਹੋਏ ਹਾਂ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੰਸਾਰਿਕ ਸੰਪਤੀਆਂ ਇਕੱਠੇ ਕਰਦਿਆਂ ਬਿਤਾ ਦਿੱਤੀ ਹੈ ਜਿਹੜੀ ਕੁਝ ਨਹੀਂ ਬਸ ਮਾਇਆ ਹੈ। ਅਸੀਂ ਨਿੱਜੀ ਤੌਰ ’ਤੇ ਕਿਸੇ ਨੂੰ ਜਾਣਦੇ ਹਾਂ ਜੋ ਸਾਡੀ ਸੰਗਤ ਵਿਚ ਬਹੁਤ ਸ਼ਰਧਾ ਅਤੇ ਵਿਸ਼ਵਾਸ ਨਾਲ ਆਇਆ। ਬਾਬਾ ਜੀ ਫ਼ਰਸ਼ ’ਤੇ ਬੈਠੇ ਸਨ, ਸੰਗਤ ਵਿਚ ਬੈਠੇ ਇੱਕ ਹੋਰ ਵਿਅਕਤੀ ਨੇ ਇਸ ਭੱਦਰ ਪੁਰਸ਼ ਨੂੰ ਬਾਬਾ ਜੀ ਦੇ ਸੱਜੇ ਪੈਰ ਦੇ ਵੱਡੇ ਅੰਗੂਠੇ ਨੂੰ ਫੜਨ ਲਈ ਕਿਹਾ ਅਤੇ ਉਸ ਨੇ ਇਸ ਤਰ੍ਹਾਂ ਹੀ ਕੀਤਾ। ਉਸ ਨੇ ‘ਵਾਹਿਗੁਰੂ’ ਜਪਣਾ ਸ਼ੁਰੂ ਕਰ ਦਿੱਤਾ। ਬਾਬਾ ਜੀ ਨੇ ਉਸਨੂੰ ‘ਸਤਿਨਾਮ’ ਦੀ ਪਰਮ ਸ਼ਕਤੀ ਨਾਲ ਨਿਵਾਜ ਦਿੱਤਾ। ਇੰਨਾ ਜ਼ਿਆਦਾ ਅੰਮ੍ਰਿਤ ਉਸ ਦੇ ਅੰਦਰੋਂ ਵਹਿਣਾ ਸ਼ੁਰੂ ਹੋ ਗਿਆ ਕਿ ਉਸ ਨੇ ‘ਸਤਿਨਾਮ’ ਉੱਚੀ-ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਉਸ ਦਾ ਚਿਹਰਾ ਲਾਲਗੀ ਨਾਲ ਭਖ ਗਿਆ। ਉਸ ਦੇ ਉਸੇ ਵੇਲੇ ਬ੍ਰਹਮ ਦਰਵਾਜ਼ੇ ਖੁੱਲ੍ਹ ਗਏ ਅਤੇ ਗੁਰਪ੍ਰਸਾਦਿ ਨਾਲ ਬਖ਼ਸ਼ਿਆ ਗਿਆ। ਉਸ ਉੱਪਰ ਇੰਨੀ ਬਖ਼ਸ਼ਿਸ਼ ਹੋਈ ਕਿ ਉਹ ਆਪਣੀ ਪਤਨੀ ਨੂੰ ਵੀ ਉਸੇ ਵੇਲੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਲਈ ਲੈ ਆਇਆ। ਬਾਬਾ ਜੀ ਨੇ ਉਸ ਦੀ ਪਤਨੀ ਨੂੰ ਵੀ ਦੇ ਦਿੱਤਾ। ਕੁੱਛ ਸਮੇਂ ਬਾਅਦ ਪਤਾ ਲਗਿਆ ਕਿ ਇਹ ਮਨੁੱਖ ਬੇਮੁਖ ਹੋ ਗਿਆ ਹੈ। ਬਾਅਦ ਵਿਚ ਜਦ ਅਸੀਂ ਉਸ ਨੂੰ ਪੁੱਛਿਆ ਕਿ ਉਹ ਸੰਗਤ ਵਿਚ ਆ ਰਿਹਾ ਸੀ ਉਹ ਪਿੱਛੇ ਕਿਉਂ ਮੁੜ ਗਿਆ ਤਾਂ ਉਸਨੇ ਸਾਨੂੰ ਕਿਹਾ ਕਿ ਉਹ ਨਾਮ ਨਹੀਂ ਕਰ ਸਕਦਾ ਕਿਉਂਕਿ ਉਸ ਨੇ ਆਪਣੇ ਬੱਚੇ ਪਾਲਣੇ ਹਨ ਅਤੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨੀ ਹੈ। ਉਸ ਨੇ ਕਿਹਾ ਕਿ ਉਸ ਦਾ ਪਰਿਵਾਰ ਉਸ ਲਈ ਪਹਿਲਾਂ ਹੈ ਅਤੇ ਇਸ ਸਮੇਂ ਨਾਮ ਨਹੀਂ। ਉਸ ਨੇ ਕਿਹਾ ਕਿ ਅਜੇ ਉਹ ਬਹੁਤ ਛੋਟਾ ਹੈ, ਉਹ ਆਪਣੀ ਜ਼ਿੰਦਗੀ ਦੇ ਪਿਛਲੇ ਪਹਿਰ ਵਾਲੇ ਸਮੇਂ ਵਿੱਚ ਵਾਪਸ ਆਵੇਗਾ। ਉਹ ਆਪਣੀ ਪੁਰਾਣੀ ਜੀਵਨ ਸ਼ੈਲੀ ਵਿਚ ਚਲਾ ਗਿਆ ਅਤੇ ਆਪਣੇ ਆਪ ਨੂੰ ਸੰਸਾਰਿਕ ਸੰਪਤੀਆਂ ਇਕੱਠੇ ਕਰਨ ਵਿਚ ਰੁਝਾ ਲਿਆ। ਕਿਉਂਕਿ ਉਹ ਇਹਨਾਂ ਸੰਸਾਰਿਕ ਸੰਪਤੀਆਂ ਦੇ ਗਵਾਚੇ ਜਾਣ ਤੋਂ ਡਰਦਾ ਸੀ। ਸੰਸਾਰਿਕ ਜਾਇਦਾਦਾਂ, ਧਨ, ਪਰਿਵਾਰਕ ਮੋਹ ਕਾਰਨ ਰੂਹਾਨੀਅਤ ਨੂੰ ਗਵਾਉਣਾ ਸਭ ਤੋਂ ਨਾ-ਸਮਝੀ ਵਾਲੀ ਗੱਲ ਉਸ ਨੇ ਕੀਤੀ। ਪਰ ਇਹ ਬਹੁਤ ਸਾਰੇ ਲੋਕਾਂ ਦੁਆਰਾ ਕੀਤਾ ਜਾ ਰਿਹਾ ਹੈ। ਐਸੇ ਲੋਕਾਂ ਨੂੰ ਮੂਰਖ, ਅੰਧੇ, ਅਨਜਾਣ ਇਸ ਅਸਟਪਦੀ ਵਿਚ ਕਿਹਾ ਗਿਆ ਹੈ।

ਇਸ ਦਾ ਮਤਲਬ ਹੈ ਕਿ ਧਨ ਅਤੇ ਜਾਇਦਾਦ ਇਕੱਠੀ ਕਰਨੀ ਅਤੇ ਇਹਨਾਂ ਚੀਜ਼ਾਂ ਨਾਲ ਲਗਾਓ ਮੂਰਖਤਾ ਹੈ। ਐਸੇ ਮਨੁੱਖ ਨੇ ਅਸਲ ਬ੍ਰਹਮ ਸੰਸਾਰ ਵੱਲੋਂ ਅੱਖਾਂ ਪਰ੍ਹੇ ਕੀਤੀਆਂ ਹਨ ਅਤੇ ਇਸ ਅਸਲ ਬ੍ਰਹਮ ਧਨ ਵਲੋਂ ਅਨਜਾਣ ਹੀ ਰਿਹਾ ਜਿਹੜਾ ਕਿ ਇਕੱਠਾ ਕਰਨ ਲਈ ਉਹ ਜਨਮਿਆ ਸੀ। ਇਸ ਨਾਮ ਧਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸਾਰੇ ਬ੍ਰਹਮ ਗੁਣਾਂ ਨੂੰ ਇਕੱਠਾ ਕਰਕੇ ਸਦਾ ਲਈ ਕੋਲ ਰੱਖ ਸਕਦਾ ਸੀ।

ਨਾਮ, ਨਾਮ ਧਨ, ਬੰਦਗੀ ਅਤੇ ਸੇਵਾ ਕਦੀ ਵੀ ਨਹੀਂ ਗਵਾਚਦੇ ਅਤੇ ਹਮੇਸ਼ਾਂ ਸਾਡੇ ਨਾਲ ਰਹਿੰਦੇ ਹਨ ਅਤੇ ਸਦਾ ਹੀ ਵੱਧਦੇ ਰਹਿੰਦੇ ਹਨ। ਜਦ ਕਿ ਧਨ ਅਤੇ ਜਾਇਦਾਦ ਆਉਂਦੇ ਅਤੇ ਜਾਂਦੇ ਰਹਿੰਦੇ ਹਨ। ਇਹ ਹਮੇਸ਼ਾਂ ਲਈ ਕਦੀ ਵੀ ਸਾਡੇ ਨਹੀਂ ਹੁੰਦੇ। ਇਹ ਬੀਤੇ ਸਮੇਂ ਵਿੱਚ ਕਦੀ ਵੀ ਸਾਡੇ ਨਹੀਂ ਸਨ। ਇਹ ਹੁਣ ਦੇ ਸਮੇਂ ਵਿੱਚ ਵੀ ਸਾਡੇ ਨਹੀਂ ਹਨ ਅਤੇ ਭਵਿੱਖ ਵਿਚ ਕਦੀ ਵੀ ਸਾਡੇ ਨਹੀਂ ਹੋਣਗੇ। ਜੋ ਕੁਝ ਵੀ ਸਮੇਂ ਅਤੇ ਖ਼ਲਾਅ ਵਿਚ ਜੰਮਿਆ ਜਾਂ ਸਿਰਜਿਆ ਗਿਆ ਹੈ, ਉਹ ਸਮੇਂ ਅਤੇ ਖ਼ਲਾਅ ਦੁਆਰਾ ਨਿਗਲ ਲਿਆ ਜਾਵੇਗਾ, ਪਰ ਬੰਦਗੀ ਸਦਾ ਲਈ ਸਾਡੀ ਰਹੇਗੀ। ਇਸ ਲਈ ਕ੍ਰਿਪਾ ਕਰਕੇ ਕਦੇ ਵੀ ਆਪਣੀ ਸੰਸਾਰਿਕ ਸੰਪਤੀ ’ਤੇ ਮਾਣ ਨਾ ਕਰੋ, ਇਹ ਇੱਕ ਬਹੁਤ ਹੀ ਭੈੜੀ ਤਰ੍ਹਾਂ ਦਾ ਅਹੰਕਾਰ ਹੈ ਅਤੇ ਸਾਨੂੰ ਲੰਬੇ ਸਮੇਂ ਲਈ ਮਾਰ ਦੇਵੇਗਾ। ਭਾਵ ਹੈ ਇਹ ਸਾਨੂੰ ਇਸ ਮਾਨਸਿਕ ਬਿਮਾਰੀ ਤੋਂ ਠੀਕ ਹੋਣ ਵਿਚ ਬਹੁਤ ਲੰਬਾ ਸਮਾਂ ਲਾਏਗਾ। ਅਤਿ ਨਿਮਰਤਾ ਇਸ ਸੰਸਾਰ ਵਿੱਚ ਜਿਊਣ ਦਾ ਇੱਕ ਅਸਲ ਬ੍ਰਹਮ ਪੰਥ ਹੈ ਅਤੇ ਸਾਡੇ ਪਰਿਵਾਰ ਅਤੇ ਸਮਾਜ ਪ੍ਰਤੀ ਕੰਮ ਦੀਆਂ ਜ਼ਿੰਮੇਵਾਰੀਆਂ ਨੂੰ ਸਤਿ ਕਰਮਾਂ ਵਿੱਚ ਪਰਿਵਰਤਿਤ ਕਰ ਸਾਡਾ ਭਲਾ ਕਰਦੀ ਹੈ।

ਨਿਮਰਤਾ ਇੱਕ ਬ੍ਰਹਮ ਦਾਤ ਹੈ, ਇਹ ਪਰਮ ਬ੍ਰਹਮ ਕ੍ਰਿਪਾ ਹੈ, ਭਾਵ ਪਰਮ ਬ੍ਰਹਮ ਸ਼ਕਤੀ ਹੈ। ਕ੍ਰਿਪਾ ਤੋਂ ਭਾਵ ਹੈ ਬ੍ਰਹਮ ਸ਼ਕਤੀ, ਇਹ ਗੁਰਪ੍ਰਸਾਦਿ ਹੈ। ਗੁਰਪ੍ਰਸਾਦਿ ਦਾ ਭਾਵ ਹੈ ਪਰਮ ਬ੍ਰਹਮ ਸ਼ਕਤੀ। ਕ੍ਰਿਪਾ ਅਤੇ ਗੁਰਪ੍ਰਸਾਦਿ ਪਰਮ ਅਨੰਤ ਬ੍ਰਹਮ ਸ਼ਕਤੀ ਦੇ ਹੀ ਨਾਮ ਹਨ। ਇਹ ਸਾਡੇ ਹਿਰਦੇ ਨੂੰ ਨਿਮਰਤਾ ਨਾਲ ਭਰਿਆ ਬਣਾਉਂਦਾ ਹੈ ਅਤੇ ਸਾਨੂੰ ਨਿਮਰਤਾ ਅਤਿ ਨਿਮਰਤਾ ਦੀ ਭਰੀ ਜੀਵਨ ਸ਼ੈਲੀ ਵੱਲ ਖੜਦਾ ਹੈ ਅਤੇ ਅਖ਼ੀਰ ਵਿਚ ਸਾਨੂੰ ਅਨਾਦਿ ਬਖ਼ਸ਼ਿਸ਼ ਅਤੇ ਅਨਾਦਿ ਅਨੰਦ ਇੱਕ ਕਦੀ ਨਾ ਖ਼ਤਮ ਹੋਣ ਵਾਲੀ ਪਰਮ ਅਨੰਦ ਦੀ ਅਵਸਥਾ ਸਤਿ ਚਿੱਤ ਅਨੰਦ ਵੱਲ ਖੜਦਾ ਹੈ। ਅਜਿਹਾ ਇੱਕ ਵਿਅਕਤੀ ਅਤਿ ਨਿਮਰਤਾ ਨਾਲ ਆਪਣੇ ਹਿਰਦੇ ਨੂੰ ਜੜ ਲੈਂਦਾ ਹੈ ਜਿਸ ਦੀ ਕੋਈ ਸੀਮਾ ਨਹੀਂ ਹੈ। ਜਿਸ ਨੂੰ ਮਿਣਿਆ ਨਹੀਂ ਜਾ ਸਕਦਾ ਜਿਸ ਦੀ ਡੂੰਘਾਈ ਅਨੰਤ ਹੈ ਜਿਹੜਾ ਸੁਭਾਅ ਵਿਚ ਅਨੰਤ ਹੈ, ਅਨੰਤ ਹਿਰਦਾ ਬਣ ਜਾਂਦਾ ਹੈ ਅਤੇ ਅਨੰਤ ਵਿਚ ਅਭੇਦ ਹੋ ਜਾਂਦਾ ਹੈ, ਜੀਵਨ ਮੁਕਤ ਬਣ ਜਾਂਦਾ ਹੈ, ਇੱਕ ਸੰਤ ਹਿਰਦਾ ਬਣ ਜਾਂਦਾ ਹੈ। ਜਿਥੇ ਨਿਮਰਤਾ ਹੈ ਉਥੇ ਅਹੰਕਾਰ ਨਹੀਂ ਹੈ ਅਤੇ ਜਿਥੇ ਨਿਮਰਤਾ ਹੈ ਉਥੇ ਪਰਮਾਤਮਾ ਰਹਿੰਦਾ ਹੈ।

ਧਨਵੰਤਾ ਹੋਇ ਕਰਿ ਗਰਬਾਵੈ

ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ

ਬਹੁ ਲਸਕਰ ਮਾਨੁਖ ਊਪਰਿ ਕਰੇ ਆਸ

ਪਲ ਭੀਤਰਿ ਤਾ ਕਾ ਹੋਇ ਬਿਨਾਸ

ਸਭ ਤੇ ਆਪ ਜਾਨੈ ਬਲਵੰਤੁ

ਖਿਨ ਮਹਿ ਹੋਇ ਜਾਇ ਭਸਮੰਤੁ

ਕਿਸੈ ਨ ਬਦੈ ਆਪਿ ਅਹੰਕਾਰੀ

ਧਰਮ ਰਾਇ ਤਿਸੁ ਕਰੇ ਖੁਆਰੀ

ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ

ਸੋ ਜਨੁ ਨਾਨਕ ਦਰਗਹ ਪਰਵਾਨੁ

ਜਦ ਅਸੀਂ ਪਦਾਰਥਕ ਸਰੀਰ ਨੂੰ ਛੱਡਦੇ ਹਾਂ ਧਨ ਸਾਡੇ ਨਾਲ ਨਹੀਂ ਜਾਂਦਾ। ਕੋਈ ਵੀ ਪਦਾਰਥਕ ਸੰਪਤੀ ਸਾਡੇ ਨਾਲ ਨਹੀਂ ਜਾਵੇਗੀ ਜਦ ਅਸੀਂ ਇਸ ਪਦਾਰਥਕ ਸਰੀਰ ਨੂੰ ਛੱਡਾਂਗੇ। ਅਸੀਂ ਇੱਕ ਪਦਾਰਥਕ ਸਰੀਰ ਨਹੀਂ ਸਿਰਫ਼ ਇੱਕ ਸ਼ੁੱਧ ਰੂਹ ਹਾਂ। ਇਹ ਸਰੀਰ ਸਾਨੂੰ ਸਾਡੀਆਂ ਕਰਨੀਆਂ ਦਾ ਇਵਜ਼ ਹੈ। ਬੀਤੇ ਸਮੇਂ ਦੀਆਂ ਚੰਗੀਆਂ ਅਤੇ ਮਾੜੀਆਂ ਕਰਨੀਆਂ ਇਸ ਪਦਾਰਥਕ ਸਰੀਰ ਦਾ ਰੂਪ ਲੈ ਲੈਂਦੀਆਂ ਹਨ। ਸਾਡੀਆਂ ਬੀਤੀਆਂ ਜ਼ਿੰਦਗੀਆਂ ਦੇ ਕਰਮਾਂ ਕਾਰਨ ਸਾਨੂੰ ਹੁਣ ਦਾ ਸਰੀਰ ਮਿਲਿਆ ਹੈ। ਜੇਕਰ ਕਰਮਾਂ ਦਾ ਕੋਈ ਲੈਣ ਦੇਣ ਨਾ ਰਿਹਾ ਤਦ ਅਸੀਂ ਫਿਰ ਨਹੀਂ ਜੰਮਾਂਗੇ। ਸਾਡੀ ਰੂਹ ਨੂੰ ਇਸ ਧਰਤੀ ਉੱਪਰ ਵਾਪਸ ਆਉਣ ਲਈ ਪਦਾਰਥਕ ਸਰੀਰ ਦੀ ਲੋੜ ਹੁੰਦੀ ਹੈ। ਜੇਕਰ ਇਥੇ ਕੋਈ ਕਰਮ ਨਹੀਂ ਰਹਿ ਜਾਂਦੇ ਜਾਂ ਕਰਮਾਂ ਦਾ ਖਾਤਾ ਬੰਦ ਹੋ ਜਾਂਦਾ ਹੈ ਤਦ ਅਸੀਂ ਜੀਵਨ ਮੁਕਤ ਬਣ ਜਾਂਦੇ ਹਾਂ ਅਤੇ ਫਿਰ ਦੁਬਾਰਾ ਜਨਮ ਨਹੀਂ ਲਵਾਂਗੇ। ਹਾਲਾਂਕਿ, ਜਦ ਤੱਕ ਇਹ ਵਾਪਰਦਾ ਹੈ, ਅਸੀਂ ਜਨਮ ਮਰਨ ਦੇ ਚੱਕਰ ਵਿਚ ਆਪਣੇ ਕਰਮਾਂ ਦਾ ਲੈਣ ਦੇਣ ਕਰਨ ਲਈ ਪੁਨਰ ਜਨਮ ਲੈਂਦੇ ਰਹਾਂਗੇ।

ਸਭ ਤੋਂ ਰੌਚਕ ਗੱਲ ਇਹ ਹੈ ਕਿ ਕੇਵਲ ਸਾਡੇ ਚੰਗੇ ਜਾਂ ਮਾੜੇ ਕਰਮ ਸਾਡੇ ਨਾਲ ਜਾਂਦੇ ਹਨ ਜਦੋਂ ਅਸੀਂ ਇਸ ਪਦਾਰਥਕ ਸਰੀਰ ਨੂੰ ਛੱਡਦੇ ਹਾਂ। ਇਸ ਲਈ ਇਸ ਜਨਮ ਵਿਚ ਅਮੀਰ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਅਗਲੇ ਜਨਮ ਵਿਚ ਵੀ ਅਮੀਰ ਹੀ ਜੰਮੋਗੇ। ਅਸੀਂ ਤਦ ਤੱਕ ਜਨਮ ਮਰਨ ਦੇ ਚੱਕਰ ਵਿਚੋਂ ਲੰਘਦੇ ਰਹਾਂਗੇ ਜਦ ਤੱਕ ਅਸੀਂ ਜੀਵਨ ਮੁਕਤ ਨਹੀਂ ਬਣ ਜਾਂਦੇ।

ਸਾਡੀ ਅਮੀਰੀ, ਸਾਡੀਆਂ ਜਾਇਦਾਦਾਂ ਜੋ ਕੁਝ ਵੀ ਅਸੀਂ ਸਥੂਲ ਭਾਵ ਵਿਚੋਂ ਆਪਣੀ ਸਮਝਦੇ ਹਾਂ ਸਾਡੇ ਨਾਲ ਨਹੀਂ ਜਾਵੇਗੀ। ਅਸੀਂ ਇੱਕ ਸੂਈ ਜਿੰਨੀ ਵਸਤੂ ਵੀ ਆਪਣੇ ਨਾਲ ਨਹੀਂ ਲਿਜਾ ਸਕਦੇ ਜਦ ਅਸੀਂ ਇਸ ਪਦਾਰਥਕ ਸਰੀਰ ਨੂੰ ਛੱਡਾਂਗੇ। ਆਓ ਇਸ ਨੂੰ ਫਿਰ ਦੁਹਰਾਈਏ ਅਸੀਂ ਪਦਾਰਥਕ ਸਰੀਰ ਨਹੀਂ ਹਾਂ, ਅਸੀਂ ਕੇਵਲ ਇੱਕ ਰੂਹ ਹਾਂ, ਇੱਕ ਸ਼ੁੱਧ ਰੂਹ ਅਤੇ ਹੋਰ ਕੁਝ ਵੀ ਨਹੀਂ। ਉਹ ਮਨੁੱਖ ਜਿਹੜੇ ਇਸ ਬ੍ਰਹਮ ਗਿਆਨ ਨੂੰ ਜਾਣ ਲੈਂਦੇ ਹਨ, ਉਹਨਾਂ ਦੀ ਹਉਮੈ ਮਰ ਜਾਂਦੀ ਹੈ ਅਤੇ ਉਨ੍ਹਾਂ ਨੂੰ ਚਾਨਣ ਹੋ ਜਾਂਦਾ ਹੈ, ਹਿਰਦਾ ਪ੍ਰਕਾਸ਼ਮਾਨ ਹੋ ਜਾਂਦਾ ਹੈ ਪਰਮ ਜੋਤ ਪੂਰਨ ਪ੍ਰਕਾਸ਼ ਨਾਲ। ਉਹਨਾਂ ਨੂੰ ਇਹ ਅਨੁਭਵ ਹੋ ਜਾਂਦਾ ਹੈ ਕਿ ਉਹ ਨਿਰਗੁਣ ਸਰੂਪ ਦਾ ਇੱਕ ਹਿੱਸਾ ਹਨ ਅਤੇ ਜਦ ਅਸੀਂ ਇਸ ਬ੍ਰਹਮ ਗਿਆਨ ਦਾ ਪ੍ਰਕਾਸ਼ ਪ੍ਰਾਪਤ ਕਰਦੇ ਹਾਂ ਤਦ ਸਾਡੇ ਕਰਮਾਂ ਦਾ ਲੈਣ ਦੇਣ ਮੁੱਕ ਜਾਂਦਾ ਹੈ ਅਤੇ ਅਸੀਂ ਜੀਵਨ ਮੁਕਤ ਬਣ ਜਾਂਦੇ ਹਾਂ।

ਇਸ ਦਾ ਭਾਵ ਇਹ ਹੈ ਕਿ ਕੁਝ ਵੀ ਤੁਹਾਡੇ ਨਾਲ ਨਹੀਂ ਜਾਂਦਾ ਜਦੋਂ ਤੁਸੀਂ ਇਸ ਪਦਾਰਥਕ ਸਰੀਰ ਨੂੰ ਛੱਡਦੇ ਹੋ, ਪਦਾਰਥਕ ਸਰੀਰ ਮਰ ਜਾਂਦਾ ਹੈ, ਤੁਸੀਂ ਨਹੀਂ ਮਰਦੇ ਅਤੇ ਤੁਸੀਂ ਕਿਸੇ ਵੀ ਚੀਜ਼ ਨੂੰ ਪਦਾਰਥਕ ਰੂਪ ਵਿਚ ਨਹੀਂ ਲਿਜਾ ਸਕਦੇ, ਪਰ ਕੇਵਲ ਸਾਡੇ ਕਰਮ ਸਾਡੇ ਨਾਲ ਜਾਣਗੇ ਤਦ ਸਾਡੇ ਕਰਮ ਜਨਮ ਲੈਂਦੇ ਅਤੇ ਮਰਦੇ ਰਹਿੰਦੇ ਹਨ ਸਾਡੇ ਕਰਮਾਂ ਦੇ ਲੈਣ ਦੇਣ ਦੇ ਕਾਰਨ ਤਦ ਇਹਨਾਂ ਨੂੰ ਇਕੱਠੇ ਕਰਨ ਦੀ ਕੀ ਲੋੜ ਹੈ? ਅਸੀਂ ਜਾਇਦਾਦ, ਧਨ, ਪਦਾਰਥਕ ਚੀਜ਼ਾਂ ਸਾਰੀ ਜ਼ਿੰਦਗੀ ਵਿਚ ਇਕੱਠੀਆਂ ਕਰਦੇ ਰਹਿੰਦੇ ਹਾਂ। ਅਸੀਂ ਸਾਰੀ ਉਮਰ ਇਹਨਾਂ ਚੀਜ਼ਾਂ ਨੂੰ ਇਕੱਠੇ ਕਰਨ ਲਈ ਕੰਮ ਕਰਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਅਖ਼ੀਰ ਵਿਚ ਸਾਨੂੰ ਆਪਣੇ ਨਾਲ ਲੈ ਜਾਣ ਦੀ ਆਗਿਆ ਨਹੀਂ ਹੈ। ਕੇਵਲ ਉਹ ਕਰਨੀਆਂ ਜੋ ਅਸੀਂ ਇਹਨਾਂ ਚੀਜ਼ਾਂ ਨੂੰ ਇਕੱਠੇ ਕਰਦੇ ਹੋਏ ਕੀਤੀਆਂ, ਜਿਹੜੀਆਂ ਸਤਿ ਕਰਨੀਆਂ ਜਾਂ ਅਸਤਿ ਕਰਨੀਆਂ ਹੋ ਸਕਦੀਆਂ ਹਨ ਤੁਹਾਡੇ ਨਾਲ ਜਾਣਗੀਆਂ। ਜੇਕਰ ਸਿਰਫ਼ ਸਾਡੀਆਂ ਕਰਨੀਆਂ ਸਾਡੇ ਨਾਲ ਜਾਣੀਆਂ ਹਨ ਤਦ ਇਹ ਭਾਵ ਨਿਕਲਦਾ ਹੈ ਕਿ ਅਸੀਂ ਆਪਣੀਆਂ ਕਰਨੀਆਂ ਨੂੰ ਸਤਿ ਕਰਨੀਆਂ ਬਣਾਈਏ। ਪੰਜ ਦੂਤਾਂ ਅਤੇ ਇੱਛਾਵਾਂ ਦੇ ਪ੍ਰਭਾਵ ਅਧੀਨ ਕੋਈ ਵੀ ਕੰਮ ਨਾ ਕਰੋ। ਉਹ ਸਾਡੇ ਭਵਿੱਖ ਦੀ ਕਿਸਮਤ ਨੂੰ ਸਿਰਫ਼ ਪੀੜਾਂ ਅਤੇ ਦਰਦ ਦਿੰਦੇ ਹਨ।

ਕੇਵਲ ਸਤੋ ਬਿਰਤੀ ਦੇ ਪ੍ਰਭਾਵ ਅਧੀਨ ਸਤੋ ਕਰਮ ਦਇਆ, ਧਰਮ, ਸੰਤੋਖ ਅਤੇ ਸੰਜਮ ਅਧੀਨ ਕਰਮ ਕਰੋ ਜਿਹੜੇ ਤੁਹਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਲੈ ਜਾਣਗੇ। ਇਹ ਸਾਨੂੰ ਸਾਡੇ ਕਰਮਾਂ ਦੇ ਖਾਤੇ ਨੂੰ ਬੰਦ ਕਰਨ ਵੱਲ ਲੈ ਜਾਂਦੇ ਹਨ ਅਤੇ ਇਸ ਦੇ ਫਲਸਰੂਪ ਇਸ ਖਾਤੇ ਨੂੰ ਬੰਦ ਕਰਕੇ ਸਾਡੇ ਲਈ ਜੀਵਨ ਮੁਕਤੀ ਲਿਆਉਂਦੇ ਹਨ। ਕ੍ਰਿਪਾ ਕਰਕੇ ਆਪਣੀ ਸਤੋ ਬਿਰਤੀ ਨੂੰ ਵਿਕਸਿਤ ਕਰਨ ਲਈ ਕਰਮ ਜਾਰੀ ਰੱਖੋ। ਸਤੋ ਬਿਰਤੀ ਨੂੰ ਇਸ ਪੱਧਰ ਤੱਕ ਲੈ ਜਾਵੋ ਕਿ ਇਥੋਂ ਤੱਕ ਕਿ ਸਾਡੇ ਸੁਪਨਿਆਂ ਵਿਚ ਵੀ ਅਸੀਂ ਸਤੋ ਕਰਮਾਂ ਬਾਰੇ ਗੱਲਾਂ ਕਰੀਏ। ਇਹ ਉਹ ਅਵਸਥਾ ਹੈ ਜਿਸ ਦਾ ਭਾਵ ਹੈ ‘ਮਨ ਦਾ ਜਾਗਣਾ’ ਪੂਰੀ ਚੇਤਨਤਾ ਕਿ ਅਸੀਂ ਸਿਰਫ਼ ਇੱਕ ਸ਼ੁੱਧ ਰੂਹ ਹਾਂ ਅਤੇ ਸਾਨੂੰ ਕੇਵਲ ਸਤੋ ਕਰਮਾਂ-ਸੱਚੀਆਂ ਕਰਨੀਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਨਿਸ਼ਾਨਾ ਹੈ ਸਤਿ ਨੂੰ ਦੇਖਣਾ, ਸਤਿ ਬੋਲਣਾ, ਸਤਿ ਨੂੰ ਸੁਣਨਾ, ਸਤਿ ਦੀ ਸੇਵਾ ਕਰਨਾ ਅਤੇ ਸਤਿ ਨੂੰ ਵੰਡਣਾ, ਜਦ ਇਹ ਵਾਪਰਦਾ ਹੈ ਤਦ ਤੁਸੀਂ ਪੂਰੀ ਤਰ੍ਹਾਂ ਜਾਗ ਜਾਂਦੇ ਹੋ ਅਤੇ ਕਦੀ ਵੀ ਅਸਤਿ ਦੀਆਂ ਕਰਨੀਆਂ ਕਾਰਨ ਦੁਖੀ ਨਹੀਂ ਹੁੰਦੇ।

ਜੋ ਕੁਝ ਵਸਤੂ ਵੀ ਸਮੇਂ ਅਤੇ ਖ਼ਲਾਅ ਵਿਚ ਜਨਮੀ ਹੈ ਸਮੇਂ ਅਤੇ ਖ਼ਲਾਅ ਦੁਆਰਾ ਨਿਗਲ ਲਈ ਜਾਵੇਗੀ। ਜੋ ਵੀ ਨੰਗੀ ਅੱਖ ਰਾਹੀਂ ਦਿੱਸਦਾ ਹੈ ਇਹ ਪੱਕਾ ਨਿਸਚਾ ਦ੍ਰਿੜ੍ਹ ਕਰ ਲਵੋ ਕਿ ਉਹ ਸਭ ਕੁੱਛ ਇੱਕ ਦਿਨ ਨਾਸ ਹੋ ਜਾਵੇਗਾ ਅਤੇ ਇਸ ਤਰ੍ਹਾਂ ਹੀ ਹਰ ਇੱਕ ਮਨੁੱਖ ਨਾਲ ਬੀਤੇ ਸਮੇਂ ਵਿਚ ਵਾਪਰਿਆ ਹੈ ਅਤੇ ਇਸ ਤਰ੍ਹਾਂ ਹੀ ਹਰ ਇੱਕ ਮਨੁੱਖ ਨਾਲ ਵਰਤਮਾਨ ਸਮੇਂ ਵਿਚ ਵਾਪਰ ਰਿਹਾ ਹੈ ਅਤੇ ਇਸ ਤਰ੍ਹਾਂ ਹੀ ਹਰ ਚੀਜ਼ ਨਾਲ ਅਤੇ ਹਰ ਇੱਕ ਮਨੁੱਖ ਜੋ ਸਮੇਂ ਅਤੇ ਖ਼ਲਾਅ ਵਿਚ ਹੈ ਸਾਰੇ ਆਉਣ ਵਾਲੇ ਯੁਗ ਵਿਚ ਵਾਪਰੇਗਾ। ਇਹ ਕੁਦਰਤ ਦਾ ਕਾਨੂੰਨ ਹੈ ਬ੍ਰਹਮ ਕਾਨੂੰਨ ਹੈ ਦਰਗਾਹੀ ਕਾਨੂੰਨ ਹੈ ਅਤੇ ਕੋਈ ਵਿਅਕਤੀ ਇਸ ਨੂੰ ਬਦਲ ਨਹੀਂ ਸਕਦਾ। ਇਸ ਹੀ ਕਾਰਨ ਬਹੁਤ ਸਾਰੀਆਂ ਵੱਡੀਆਂ ਰਿਆਸਤਾਂ, ਵੱਡੇ-ਵੱਡੇ ਰਾਜ, ਵੱਡੀਆਂ-ਵੱਡੀਆਂ ਫ਼ੌਜਾਂ ਨਾਲ ਸਮੇਂ ਅਤੇ ਖ਼ਲਾਅ ਵਿਚ ਹੋਂਦ ਵਿਚ ਆਈਆਂ ਅਤੇ ਤਬਾਹ ਹੋ ਗਈਆਂ ਅਤੇ ਕੁਝ ਵੀ ਨਹੀਂ ਬਚਿਆ। ਹਿਟਲਰ ਅਤੇ ਸਿਕੰਦਰ ਵਰਗੇ ਸ਼ਕਤੀਸ਼ਾਲੀ ਲੋਕ ਪਲਾਂ ਵਿਚ ਤਬਾਹ ਹੋ ਗਏ। ਤਾਜ਼ਾ ਉਦਾਹਰਣ ਕਮਿਊਨਿਸਟ ਰਸ਼ੀਆ ਦੀ ਹੈ ਜੋ ਸਾਰਾ ਰਾਸ਼ਟਰ ਬਿਖਰ ਗਿਆ ਹੈ। ਇਸ ਦਾ ਭਾਵ ਹੈ ਕਿ ਜੋ ਵੀ ਇਸ ਸਮੇਂ ਅਤੇ ਖ਼ਲਾਅ ਵਿਚ ਸਿਰਜਿਆ ਗਿਆ ਹੈ, ਉਹ ਸਦਾ ਲਈ ਨਹੀਂ ਰਹੇਗਾ। ਹਰ ਚੀਜ਼ ਦਾ ਇੱਕ ਦਿਨ ਵਿਨਾਸ਼ ਹੋ ਜਾਵੇਗਾ, ਇਸ ਲਈ ਇਸ ਚੀਜ਼ ਦੀ ਆਸ ਕਰਨਾ ਕਿ ਇਹ ਵਿਨਾਸ਼ ਨਹੀਂ ਹੋਣਗੀਆਂ ਇਹ ਸਿਰਫ਼ ਅਗਿਆਨਤਾ ਹੈ। ਕੇਵਲ ਚੇਤਨਤਾ ਇਸ ਅਗਿਆਨਤਾ ਦੀ ਪਰਤ ਨੂੰ ਸਾਡੇ ਮਨ ਤੋਂ ਹਟਾ ਸਕਦੀ ਹੈ ਅਤੇ ਸਾਨੂੰ ਇਸ ਬ੍ਰਹਮ ਅਤੇ ਬ੍ਰਹਿਮੰਡੀ ਸਚਾਈ ਦਾ ਅਨੁਭਵ ਕਰਵਾ ਸਕਦੀ ਹੈ ਕਿ ਕੇਵਲ ਮਨ ਦਾ ਜਾਗਣਾ ਹੀ ਸਾਨੂੰ ਇਸ ਮਾਇਆ ਦੇ ਜਾਲ ਵਿਚੋਂ ਬਾਹਰ ਕੱਢ ਸਕਦਾ ਹੈ। ਮਾਇਆ ਦਾ ਇਹ ਜਾਲ ਭਵਸਾਗਰ ਹੈ। ਇਹ ਸਾਨੂੰ ਐਸੀਆਂ ਸੰਸਾਰਿਕ ਸੰਪਤੀਆਂ ਨੂੰ ਇਕੱਠੇ ਕਰਨ ਲਈ ਉਕਸਾ ਰਿਹਾ ਹੈ ਜੋ ਨਾ ਤਾਂ ਸਾਡੇ ਨਾਲ ਜਾਣੀਆਂ ਹਨ ਅਤੇ ਨਾ ਹੀ ਸਦਾ ਲਈ ਰਹਿਣੀਆਂ ਹਨ।

ਆਪਣੇ ਆਪ ਨੂੰ ਬਹੁਤਾ ਸ਼ਕਤੀਸ਼ਾਲੀ ਸਮਝਣਾ, ਰੂਹਾਨੀ ਸੰਸਾਰ ਵਿਚ ਖ਼ੁਦਕਸ਼ੀ ਕਰਨ ਦੇ ਬਰਾਬਰ ਹੈ। ਭਾਵੇਂ ਅਸੀਂ ਸਾਰੀਆਂ ਹੀ ਸੰਸਾਰਿਕ ਸ਼ਕਤੀਆਂ ਕਾਨੂੰਨ ਮੁਤਾਬਿਕ ਪ੍ਰਾਪਤ ਕਰ ਲਈਏ ਜਿਵੇਂ ਕਿ ਰਾਜਾ ਬਣ ਜਾਈਏ ਜਾਂ ਰਾਜ ਦਾ ਮੁਖੀ ਬਣ ਜਾਈਏ, ਅਸੀਂ ਜੋ ਚਾਹੇ ਕਰ ਸਕੀਏ ਜਿਸ ਤਰ੍ਹਾਂ ਕਿ ਹਿਟਲਰ ਨੇ ਕੀਤਾ, ਇਹ ਸਾਡੀ ਰੂਹ ਨੂੰ ਕਤਲ ਕਰਨ ਦੇ ਬਰਾਬਰ ਹੈ। ਇਹ ਬ੍ਰਹਮ ਕਾਨੂੰਨ ਦੀ ਗੰਭੀਰ ਉਲੰਘਣਾ ਹੈ। ਇਹ ਕਾਨੂੰਨ ਕਿ ਜੋ ਇਹ ਪ੍ਰੀਭਾਸ਼ਤ ਕਰਦਾ ਹੈ ਕਿ ਇਹ ਪਰਮਾਤਮਾ ਦੀ ਪਰਮ ਬ੍ਰਹਮ ਸ਼ਕਤੀ ਹੈ ਜਿਹੜੀ ਇਸ ਸਾਰੀ ਸ੍ਰਿਸ਼ਟੀ ਵਿਚ ਹਰ ਚੀਜ਼ ਵਾਪਰਨਾ ਸੰਭਵ ਕਰ ਰਹੀ ਹੈ। ਸਾਡੀ ਦੇਹੀ ਵਿੱਚ ਪਰਮ ਬ੍ਰਹਮ ਦੀਆਂ ਅਨੰਤ ਸ਼ਕਤੀਆਂ ਕੰਮ ਕਰਦੀਆਂ ਹਨ। ਉਹ ਜਿਨ੍ਹਾਂ ਨੇ ਇਹ ਗ਼ਲਤੀ ਕੀਤੀ ਜਾਂ ਕਰਦੇ ਹਨ ਕਿ ਆਪਣੇ ਆਪ ਨੂੰ ਐਸੀਆਂ ਅਨੰਤ ਸ਼ਕਤੀਆਂ ਦਾ ਸੋਮਾ ਮੰਨਦੇ ਹਨ ਕਦੀ ਨਹੀਂ ਬਚਦੇ ਜਿਹੜੇ ਇਹ ਸੋਚਦੇ ਹਨ ਕਿ ਉਹ ਸੰਸਾਰ ਉੱਪਰ ਆਪਣੀਆਂ ਸ਼ਕਤੀਆਂ ਨਾਲ ਜਿੱਤ ਪਾ ਲੈਣਗੇ, ਉਹ ਕਦੇ ਨਹੀਂ ਬਚੇ ਹਨ। ਉਹਨਾਂ ਨੂੰ ਇਹ ਸਭ ਸ਼ਕਤੀਆਂ ਦੂਜਿਆਂ ਦਾ ਭਲਾ ਕਰਨ ਲਈ ਮਿਲੀਆਂ ਸੀ ਇਸ ਦੇ ਬਜਾਇ ਉਹ ਇਸ ਸ਼ਕਤੀ ਦੇ ਨਸ਼ੇ ਵਿਚ ਚੂਰ ਹੋ ਕੇ ਆਪਣੇ ਆਪ ਨੂੰ ਇਸ ਅਨੰਤ ਸ਼ਕਤੀ ਦਾ ਸੋਮਾ ਮੰਨਣ ਲੱਗ ਪਏ। ਉਹਨਾਂ ਨੇ ਆਪਣੀ ਸ਼ਕਤੀ ਦੀ ਵਰਤੋਂ ਮਨੁੱਖਤਾ ਦੀ ਮਦਦ ਕਰਨ ਦੀ ਬਜਾਇ ਤਬਾਹੀ ਲਈ ਕੀਤੀ। ਸਿਕੰਦਰ ਮਹਾਨ, ਹਿਟਲਰ, ਔਰੰਗਜ਼ੇਬ, ਬਾਬਰ, ਮੁਹੰਮਦ ਗ਼ਜ਼ਨਵੀ ਅਤੇ ਕਈ ਹੋਰ ਇਤਿਹਾਸ ਵਿਚ ਐਸੀਆਂ ਸੱਚੀਆਂ ਕਹਾਣੀਆਂ ਦੀਆਂ ਉਦਾਹਰਣਾਂ ਹਨ। ਸਦਾਮ ਹੁਸੈਨ ਦੀ ਤਾਨਾਸ਼ਾਹੀ ਦਾ ਅੰਤ ਸੰਸਾਰ ਦੇ ਇਤਿਹਾਸ ਵਿਚ ਸਭ ਤੋਂ ਤਾਜ਼ੀ ਉਦਾਹਰਣ ਹੈ। ਇਹ ਬ੍ਰਹਮ ਕਾਨੂੰਨ ਹੈ ਕਿ ਜੋ ਰਾਜਾ ਅਤਿ ਚੁਕਦਾ ਹੈ ਅਤੇ ਜ਼ੁਲਮ ਦੀ ਇੰਤਹਾ ਕਰਦਾ ਹੈ ਉਸਦਾ ਅੰਤ ਬਹੁਤ ਮਾੜਾ ਹੁੰਦਾ ਹੈ।

ਇਹ ਸਾਰੇ ਰਾਜੇ ਅਹੰਕਾਰ ਅਭਿਮਾਨ, ਹਉਮੈ, ਮੈਂ ਦਾ ਸ਼ਿਕਾਰ ਹੋ ਗਏ। ਜਦ ਉਹਨਾਂ ਦੇ ਅਸਤਿ ਕਰਮਾਂ ਜ਼ਾਲਮ ਕੰਮਾਂ ਦਾ ਪੱਧਰ ਵਧ ਗਿਆ ਤਦ ਇਕ ਅਚਾਨਕ ਮੋੜ ਉਹਨਾਂ ਦੀ ਜ਼ਿੰਦਗੀ ਵਿਚ ਆਇਆ ਅਤੇ ਇਹਨਾਂ ਦੇ ਸਵਾਹ ਹੋਣ ਵਿਚ ਰਤੀ ਭਰ ਸਮਾਂ ਨਹੀਂ ਲਗਿਆ। ਉਹ ਆਪਣੀ ਹਉਮੈ ਵਿਚ ਆਪ ਹੀ ਮਰ ਖੱਪ ਗਏ। ਉਹਨਾਂ ਨੇ ਇਸ ਤਰ੍ਹਾਂ ਕਰਦਿਆਂ ਸਿਰਫ਼ ਆਪਣੇ ਆਪ ਬਾਰੇ ਸੋਚਿਆ ਇਸ ਲਈ ਉਹ ਆਪਣੀ ਹਉਮੈ ਦੇ ਨਸ਼ੇ ਵਿਚ ਚੂਰ ਹੋ ਗਏ। ਉਹਨਾਂ ਦੀ ਸਾਰੀ ਸਿਆਣਪ ਗਵਾਚ ਗਈ, ਬੁੱਧੀ ਭ੍ਰਸ਼ਟ ਹੋ ਗਈ। ਜਦ ਸਿਆਣਪ ਗਵਾਚ ਗਈ, ਬੁੱਧੀ ਭ੍ਰਸ਼ਟ ਹੋ ਗਈ ਤਦ ਉਹਨਾਂ ਦੇ ਸਾਰੇ ਕਰਮ ਅਸਤਿ ਕਰਮ ਬਣ ਗਏ। ਉਹ ਸਾਰੇ ਕਰਮ ਡੂੰਘੇ ਅਹੰਕਾਰ ਦੇ ਪ੍ਰਭਾਵ ਵਿਚ ਕੀਤੇ ਗਏ, ਮਾਇਆ ਦੀ ਗ਼ੁਲਾਮੀ ਵਿੱਚ ਕੀਤੇ ਗਏ। ਉਹਨਾਂ ਦੀ ਸਾਰੀ ਕਰਨੀ ਅਸਤਿ ਦੀ ਕਰਨੀ ਬਣ ਗਈ। ਇਸ ਲਈ ਉਹਨਾਂ ਦੇ ਪਿੱਛੇ ਮੁੜਨ ਦਾ ਕੋਈ ਮੌਕਾ ਨਹੀਂ ਰਹਿੰਦਾ ਕਿ ਉਹ ਮਨੁੱਖਾ ਜੀਵਨ ਵਿਚ ਆ ਸਕਣ। ਇਸ ਦੀ ਬਜਾਇ ਧਰਮ ਰਾਜ ਦੁਆਰਾ ਉਹ ਨਰਕਾਂ ਵਿਚ ਸੁੱਟੇ ਜਾਂਦੇ ਹਨ ਅਤੇ ਦੂਸਰੀਆਂ ਜੂਨੀਆਂ ਵਿਚ ਸੁੱਟੇ ਜਾਂਦੇ ਹਨ ਜਿਥੇ ਉਹ ਅਨੰਤ ਸਮੇਂ ਤੱਕ ਸਜ਼ਾ ਭੋਗਦੇ ਹਨ। ਉਦਾਹਰਣ ਦੇ ਤੌਰ ’ਤੇ ਹਿਟਲਰ ਅਤੇ ਉਸਦਾ ਜਰਨੈਲ ਮਸੂਲਨੀ ਦੋਵੇਂ ਪਰੇਤ ਜੂਨੀਆਂ ਵਿੱਚ ਭਟਕਣ ਲਗ ਪਏ, ਸਟਾਲਿਨ ਅਤੇ ਹੋਰ ਇਸ ਤਰ੍ਹਾਂ ਦੇ ਹੁਕਮਰਾਨ ਪਰੇਤ ਜੂਨੀ ਵਿੱਚ ਭਟਕਣ ਲੱਗ ਪਏ।

ਉਹ ਮਨੁੱਖ ਜਿਨ੍ਹਾਂ ਦੀ ਹਉਮੈ ਗੁਰਪ੍ਰਸਾਦਿ ਨਾਲ ਨਾਸ ਹੋ ਜਾਂਦੀ ਹੈ ਅਤੇ ਜਿਹੜੇ ਇੱਕ ਗ਼ਰੀਬੀ ਵੇਸ ਹਿਰਦਾ ਬਣ ਜਾਂਦੇ ਹਨ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਦਰਗਾਹ ਵਿਚ ਸਵੀਕਾਰ ਕੀਤੇ ਜਾਂਦੇ ਹਨ। ਅਸੀਂ ਇੱਥੇ ਦੁਬਾਰਾ ਸਪਸ਼ਟ ਕਰਦੇ ਹਾਂ ਕਿ ਇਹ ਕੇਵਲ ਗੁਰਪ੍ਰਸਾਦਿ ਨਾਲ ਵਾਪਰਦਾ ਹੈ। ਇਥੇ ਕੇਵਲ ਅਤੇ ਕੇਵਲ ਇੱਕ ਪਰਮ ਬ੍ਰਹਮ ਸ਼ਕਤੀ ਹੈ ਜੋ ਐਸਾ ਵਾਪਰਨਾ ਕਰ ਰਹੀ ਹੈ ਜਾਂ ਜੋ ਐਸਾ ਵਾਪਰਨਾ ਕਰ ਸਕਦੀ ਹੈ। ਇਸ ਲਈ ਸਾਨੂੰ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਲਈ ਕੀ ਕਰਨਾ ਚਾਹੀਦਾ ਹੈ? ਉੱਤਰ ਬਹੁਤ ਹੀ ਸਾਦਾ ਹੈ: ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਲਈ ਅਰਦਾਸ ਕਰੋ।

ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਸਾਰਾ ਹੀ ਗੁਰਪ੍ਰਸਾਦਿ ਹੈ ਅਤੇ ਕੇਵਲ ਸਤੋ ਕਰਮਾਂ ਦੇ ਰਾਹ ’ਤੇ ਚੱਲ ਕੇ ਅਤੇ ਗੁਰਪ੍ਰਸਾਦਿ ਲਈ ਅਰਦਾਸ ਕਰਨ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤੁਸੀਂ ਸਫਲਤਾ ਦੇ ਭਾਗੀ ਬਣ ਜਾਂਦੇ ਹੋ ਜਿਸ ਤਰ੍ਹਾਂ ਕਿ ਇਹ ਬ੍ਰਹਮ ਵਾਅਦਾ ਹੈ, ਬ੍ਰਹਮ ਹੁਕਮ ਹੈ, ਬ੍ਰਹਮ ਗਿਆਨ ਹੈ ਕਿ ਜੋ ਸਾਨੂੰ ਬੇਅੰਤ ਦਿਆਲਤਾ ਨਾਲ ਗੁਰੂਆਂ, ਭਗਤਾਂ, ਸੰਤਾਂ ਅਤੇ ਬ੍ਰਹਮ ਗਿਆਨੀਆਂ ਤੇ ਗੁਰਬਾਣੀ ਦੇ ਰੂਪ ਵਿਚ ਦਿੱਤਾ ਹੈ।

ਕੋਟਿ ਕਰਮ ਕਰੈ ਹਉ ਧਾਰੇ

ਸ੍ਰਮੁ ਪਾਵੈ ਸਗਲੇ ਬਿਰਥਾਰੇ

ਅਨਿਕ ਤਪਸਿਆ ਕਰੇ ਅਹੰਕਾਰ

ਨਰਕ ਸੁਰਗ ਫਿਰਿ ਫਿਰਿ ਅਵਤਾਰ

ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ

ਹਰਿ ਦਰਗਹ ਕਹੁ ਕੈਸੇ ਗਵੈ

ਆਪਸ ਕਉ ਜੋ ਭਲਾ ਕਹਾਵੈ

ਤਿਸਹਿ ਭਲਾਈ ਨਿਕਟਿ ਆਵੈ

ਸਰਬ ਕੀ ਰੇਨ ਜਾ ਕਾ ਮਨੁ ਹੋਇ

ਕਹੁ ਨਾਨਕ ਤਾ ਕੀ ਨਿਰਮਲ ਸੋਇ

ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣਨਾ ਦਰਗਾਹ ਦੀ ਕੁੰਜੀ ਹੈ। ਗ਼ਰੀਬੀ ਵੇਸ ਹਿਰਦਾ ਬਣਨਾ ਦਰਗਾਹ ਦੀ ਕੁੰਜੀ ਹੈ। ਅਤਿ ਨਿਮਰਤਾ ਅਤੇ ਹਲੀਮੀ ਦਰਗਾਹ ਦੀ ਕੁੰਜੀ ਹੈ। ਅਤਿ ਨਿਮਰਤਾ ਅਤੇ ਹਲੀਮੀ ਅਹੰਕਾਰ ਦਾ ਖ਼ਾਤਮਾ ਕਰਨ ਵਾਲਾ ਇਲਾਹੀ ਅਸਤਰ ਹੈ ਅਤੇ ਦਰਗਾਹ ਦੀ ਕੁੰਜੀ ਹੈ। ਅਸੀਂ ਕਰੋੜਾਂ ਹੀ ਕਰਮ ਜੋ ਹਉਮੈ ਦੇ ਪ੍ਰਭਾਵ ਵਿਚ ਕੀਤੇ ਜਾਂਦੇ ਹਨ, ਇਹ ਸਾਰੇ ਅਸਤਿ ਕਰਮ ਹਨ ਅਤੇ ਜੇਕਰ ਉਹ ਸੰਸਾਰਿਕ ਪ੍ਰਸਿੱਧੀ ਪ੍ਰਾਪਤ ਕਰਨ ਲਈ ਕੀਤੇ ਗਏ ਹਨ। ਇਹ ਸਾਰੇ ਵਿਅਰਥ ਕਰਮ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਅਸਤਿ ਕਰਮ ਸਾਡੇ ਦੁੱਖਾਂ ਕਲੇਸ਼ਾਂ ਦਾ ਕਾਰਨ ਬਣਦੇ ਹਨ। ਬੇਸ਼ਕ ਇਹ ਕਰਮ ਭਲੇ ਲਈ ਕੀਤੇ ਗਏ ਹੋਣ ਇਨ੍ਹਾਂ ਕਰਮਾਂ ਦਾ ਕੋਈ ਰੂਹਾਨੀ ਫਲ ਪ੍ਰਾਪਤ ਨਹੀਂ ਹੁੰਦਾ ਜੇਕਰ ਇਹ ਹਉਮੈ ਦੇ ਪ੍ਰਭਾਵ ਅਧੀਨ ਕੀਤੇ ਜਾਂਦੇ ਹਨ। ਜਾਂ ਇਹ ਸੰਸਾਰਿਕ ਪ੍ਰਸਿੱਧੀ ਲਈ ਕੀਤੇ ਜਾਂਦੇ ਹਨ। ਹਉਮੈ ਵਿੱਚ ਭਲੇ ਲਈ ਕੀਤੇ ਕਰਮ ਕੇਵਲ ਸਾਨੂੰ ਕੁਛ ਪਲਾਂ ਦੀ ਖ਼ੁਸ਼ੀ ਦੇ ਸਕਦੇ ਹਨ ਪਰੰਤੂ ਸਦੀਵੀ ਅਨੰਦ ਪਰਮ ਅਨੰਦ ਨਹੀਂ ਦੇ ਸਕਦੇ ਹਨ। ਇੱਕ ਸਚਿਆਰਾ ਹਿਰਦਾ ਇਹੋ ਜਿਹੇ ਸਵਾਰਥੀ ਲਾਭਾਂ ਵੱਲ ਨਹੀਂ ਵੇਖਦਾ, ਇਥੋਂ ਤੱਕ ਕਿ ਰੂਹਾਨੀ ਲਾਭਾਂ ਵੱਲ ਵੀ ਨਹੀਂ ਵੇਖਦਾ। ਇਕ ਸਚਿਆਰਾ ਹਿਰਦਾ ਸਿਰਫ਼ ਦੇਣ, ਦੇਣ ਅਤੇ ਦੇਣ ਲਈ ਕਰਦਾ ਹੈ ਅਤੇ ਬਦਲੇ ਵਿਚ ਕੋਈ ਵੀ ਆਸ ਨਹੀਂ ਰੱਖਦਾ। ਜਿਹੜੀ ਵੀ ਚੀਜ਼ ਮਨ ਵਿਚ ਕਿਸੇ ਫਲ ਦੀ ਇੱਛਾ ਨਾਲ ਕੀਤੀ ਜਾਂਦੀ ਹੈ ਉਹ ਵਿਅਰਥ ਹੈ। ਇਥੋਂ ਤੱਕ ਕਿ ਬੰਦਗੀ ਵੀ ਵਿਅਰਥ ਹੈ ਜੇਕਰ ਇੱਛਾਵਾਂ ਨੂੰ ਪ੍ਰਾਪਤ ਕਰਨ ਦੇ ਮੰਤਵ ਨਾਲ ਕੀਤੀ ਜਾਂਦੀ ਹੈ।

ਨਿਮਰਤਾ, ਹਲੀਮੀ, ਨਿਰਮਾਣਤਾ ਸਭ ਇਸ ਮਹੱਤਵਪੂਰਨ ਦਰਗਾਹੀ ਪਰਮ ਗੁਣ ਦਾ ਹੀ ਨਾਮ ਹਨ ਜਿਹੜੇ ਇਲਾਹੀ ਗੁਣ ਆਪਣੇ ਸੁਭਾਅ ਵਿਚ ਆਪ ਹੀ ਅਨੰਤ ਬੇਅੰਤ ਹਨ। ਸਾਰੇ ਹੀ ਬ੍ਰਹਮ ਗੁਣ ਸੁਭਾਅ ਵਿਚ ਅਨੰਤ ਬੇਅੰਤ ਹਨ। ਐਸੇ ਬ੍ਰਹਮ ਗੁਣਾਂ ਦੀ ਕੋਈ ਸੀਮਾ ਨਹੀਂ ਹੈ। ਸ਼ਰਧਾ ਦੀ ਡੂੰਘਾਈ ਦੀ ਕੋਈ ਸੀਮਾ ਨਹੀਂ ਹੈ। ਪਿਆਰ ਦੀ ਡੂੰਘਾਈ ਕੋਈ ਸੀਮਾ ਨਹੀਂ ਹੈ। ਬੇ-ਸ਼ਰਤ ਪਿਆਰ ਅਸਲ ਬ੍ਰਹਮ ਪਿਆਰ ਹੈ। ਜਿਥੇ ਦੇਣਾ ਅਤੇ ਸਿਰਫ਼ ਦੇਣਾ ਹੈ ਬਿਨਾਂ ਕਿਸੇ ਫਲ ਦੀ ਇੱਛਾ ਦੇ ਦੇਣਾ ਹੈ। ਅਜਿਹਾ ਪਿਆਰ ਆਪ ਪਰਮਾਤਮਾ ਦੀ ਤਰ੍ਹਾਂ ਅਨੰਤ ਬੇਅੰਤ ਹੈ। ਪਿਆਰ ਹੈ ਹੀ ਉਹ ਜੋ ਬੇਅੰਤ ਹੈ ਅਤੇ ਬਿਨਾਂ ਸ਼ਰਤ ਹੈ, ਜੇ ਪਿਆਰ ਤ੍ਰਿਸ਼ਨਾ ਨਾਲ ਟੁੰਗਿਆ ਤਾਂ ਇਹ ਪਿਆਰ ਨਹੀਂ ਰਹਿੰਦਾ ਹੈ, ਤਾਂ ਇਹ ਮੋਹ ਬਣ ਜਾਂਦਾ ਹੈ ਜਾਂ ਲੋਭ ਬਣ ਜਾਂਦਾ ਹੈ। ਬਿਨਾਂ ਸ਼ਰਤ ਪਿਆਰ, ਸ਼ਰਧਾ, ਭਰੋਸਾ, ਨਿਮਰਤਾ, ਹਲੀਮੀ, ਨਿਰਮਾਣਤਾ, ਨਿਰਭੈਅਤਾ, ਨਿਰਵੈਰਤਾ, ਦਿਆਲਤਾ ਇਹ ਸਾਰੀਆਂ ਬ੍ਰਹਮ ਸ਼ਕਤੀਆਂ ਹਨ ਜੋ ਕਿ ਸਾਨੂੰ ਇਸ ਮਨੁੱਖੇ ਜਨਮ ਵਿੱਚ ਸਾਰਿਆਂ ਨੂੰ ਪ੍ਰਾਪਤ ਹਨ ਅਤੇ ਜਿਨ੍ਹਾਂ ਨੂੰ ਆਪਣੀ ਕਰਨੀ ਵਿੱਚ ਲਿਆਉਣ ਨਾਲ ਅਸੀਂ ਰੂਹਾਨੀਅਤ ਦੇ ਪੰਥ ਉੱਪਰ ਚਲਦੇ ਹੋਏ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਜੀਵਨ ਮੁਕਤੀ ਪ੍ਰਾਪਤ ਕਰ ਸਕਦੇ ਹਾਂ।

ਇਸੇ ਤਰ੍ਹਾਂ ਨਿਰਭੈਅਤਾ ਦੀ ਪਰਮ ਸ਼ਕਤੀ ਹੈ ਜਦ ਦੁਨਿਆਵੀ ਪਦਾਰਥਾਂ ਦਾ ਅਤੇ ਦੁਨਿਆਵੀ ਰਿਸ਼ਤਿਆਂ ਦੇ ਗਵਾਚਣ ਦਾ ਭੈਅ ਖ਼ਤਮ ਹੋ ਜਾਂਦਾ ਹੈ। ਜਦ ਕੋਈ ਵੀ ਚੀਜ਼ ਸਾਡੀ ਨਹੀਂ ਹੈ ਤਾਂ ਗੁਆਚਣ ਦਾ ਭੈਅ ਕਿਉਂ ਹੈ। ਜਦ ਅਸੀਂ ਇੱਕ ਸ਼ੁੱਧ ਰੂਹ ਹਾਂ ਅਤੇ ਕੋਈ ਵੀ ਪਦਾਰਥਕ ਰੂਪ ਵਾਲੀ ਚੀਜ਼ ਜੋ ਸਾਡੀ ਨੰਗੀ ਅੱਖ ਨੂੰ ਦਿੱਸਦੀ ਹੈ ਉਹ ਨਾਲ ਨਹੀਂ ਜਾਣੀ ਸਾਡੇ ਤਦ ਕਿਉਂ ਅਸੀਂ ਇਹਨਾਂ ਚੀਜ਼ਾਂ ਦੇ ਗੁਆਚਣ ਦੇ ਭੈਅ ਵਿਚ ਰਹਿੰਦੇ ਹਾਂ ਜਿਹੜੀਆਂ ਕਿ ਸਾਡੀਆਂ ਨਹੀਂ ਹਨ? ਇਹ ਕਦੀ ਵੀ ਸਾਡੀਆਂ ਨਹੀਂ ਸਨ ਅਤੇ ਕਦੀ ਵੀ ਸਾਡੀਆਂ ਨਹੀਂ ਹੋਣਗੀਆਂ। ਨਿਰਭੈਅਤਾ ਵੀ ਪਰਮ ਇਲਾਹੀ ਸ਼ਕਤੀ ਹੈ ਜਿਸਦੀ ਡੂੰਘਾਈ ਦੀ ਸੀਮਾ ਨਹੀਂ ਹੈ। ਇਹ ਪਰਮ ਸ਼ਕਤੀ ਵੀ ਸੁਭਾਅ ਵਿਚ ਅਨੰਤ ਬੇਅੰਤ ਹੈ। ਕੇਵਲ ਇੱਕ ਨਿਰਭੈਅ ਵਿਅਕਤੀ ਹੀ ਪੂਰਨ ਸਤਿ ਦੀ ਸੇਵਾ ਕਰ ਸਕਦਾ ਹੈ। ਕੇਵਲ ਇੱਕ ਨਿਰਭੈਅ ਵਿਅਕਤੀ ਪੂਰਨ ਸਤਿ ਦੀ ਸੇਵਾ ਕਰ ਸਕਦਾ ਹੈ। ਕੇਵਲ ਇੱਕ ਨਿਰਭੈਅ ਵਿਅਕਤੀ ਪੂਰਨ ਸਤਿ ਵਰਤਾ ਸਕਦਾ ਹੈ। ਇੱਕ ਨਿਰਭੈਅ ਵਿਅਕਤੀ ਅਸਲ ਵਿਚ ਅਨੰਤ ਵਿਚ ਅਭੇਦ ਹੋ ਜਾਂਦਾ ਹੈ ਅਤੇ ਆਪ ਵੀ ਅਨੰਤ ਬਣ ਜਾਂਦਾ ਹੈ। ਨਿਰਭੈਅਤਾ ਵਿਚ ਇੰਨੀ ਸ਼ਕਤੀ ਹੁੰਦੀ ਹੈ ਕਿ ਇਹ ਤੁਹਾਨੂੰ ਅਨੰਤ ਬਣਾ ਦਿੰਦੀ ਹੈ।

ਇਸੇ ਤਰ੍ਹਾਂ ਇੱਕ ਵਿਅਕਤੀ ਜੋ ਨਿਰਵੈਰ ਹੈ, ਇੱਕ ਦ੍ਰਿਸ਼ਟ ਹੈ ਜਿਸ ਵਿਚ ਕੋਈ ਵੈਰ-ਭਾਵ ਨਹੀਂ ਹੁੰਦਾ ਹੈ। ਫਿਰ ਬੇ-ਸ਼ਰਤ ਪਿਆਰ ਕੇਵਲ ਦੇਣਾ ਜਾਣਦਾ ਹੈ ਅਤੇ ਵਾਪਸੀ ਵਿਚ ਕੋਈ ਇੱਛਾ ਨਹੀਂ ਰੱਖਦਾ। ਇਸ ਲਈ ਹੀ ਗੁਰ ਅਤੇ ਗੁਰੂ ਨੂੰ ਤਨ, ਮਨ ਅਤੇ ਧਨ ਦੇਣ ਦਾ ਬ੍ਰਹਮ ਕਾਨੂੰਨ ਹੈ। ਉਹ ਜੋ ਇਸ ਕਾਨੂੰਨ ਦੀ ਪਾਲਣਾ ਕਰਦਾ ਹੈ ਉਹ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਅਨੰਤ ਬਣ ਜਾਂਦਾ ਹੈ। ਇਥੇ ਕੁਝ ਵੀ ਗਵਾਚਣ ਲਈ ਨਹੀਂ ਹੈ, ਨਾ ਹਾਨੀ ਨਾ ਲਾਭ। ਅਨੰਤ ਬੇਅੰਤ ਦਾ ਇੱਕ ਹਿੱਸਾ ਬਣਨਾ, ਅਨੰਤ ਵਿਚ ਅਭੇਦ ਹੋਣਾ ਯਕੀਨੀ ਤੌਰ ’ਤੇ ਬੁਰਾ ਸੌਦਾ ਨਹੀਂ ਹੈ। ਇਹ ਯਕੀਨੀ ਤੌਰ ’ਤੇ ਸਭ ਤੋਂ ਵਧੀਆ ਸੌਦਾ ਹੈ।

ਹਰ ਚੀਜ਼ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਅਰਪਣ ਕਰਨ ਨਾਲ ਉਹ ਸਾਡਾ ਬਣ ਜਾਂਦਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਸਾਰੀ ਸ੍ਰਿਸ਼ਟੀ ਸਾਡੀ ਬਣ ਜਾਂਦੀ ਹੈ। ਇਸ ਲਈ ਕੀ ਇਹ ਬੁਰਾ ਸੌਦਾ ਹੈ ? ਨਿਮਰਤਾ ਸਾਡੇ ਹਿਰਦੇ ਨੂੰ ਅਨੰਤ ਬਣਾ ਦਿੰਦੀ ਹੈ ਅਤੇ ਸਾਰੇ ਬ੍ਰਹਮ ਗੁਣਾਂ ਨੂੰ ਇਸ ਵਿਚ ਸੋਖ ਦਿੰਦੀ ਹੈ। ਨਿਮਰਤਾ ਸਾਡੇ ਹਿਰਦੇ ਨੂੰ ਇੱਕ ਸ਼ੁੱਧ ਹਿਰਦਾ ਬਣਾ ਦਿੰਦੀ ਹੈ, ਇਕ ਖ਼ਾਲਸਾ ਹਿਰਦਾ ਜਿਥੇ ਪਰਮ ਜੋਤ ਪੂਰਨ ਪ੍ਰਕਾਸ਼ ਹੁੰਦਾ ਹੈ ਅਤੇ ਸਦਾ ਸਦਾ ਲਈ ਰਹਿੰਦਾ ਹੈ। ਸਾਡਾ ਰੋਮ-ਰੋਮ ਅੰਮ੍ਰਿਤ ਨਾਲ ਭਰ ਜਾਂਦਾ ਹੈ ਅਤੇ ਬਾਹਰ ਵਹਿਣਾ ਸ਼ੁਰੂ ਹੋ ਜਾਂਦਾ ਹੈ ਜਦ ਵੀ ਤੁਸੀਂ ਸਿਮਰਨ ਸਮਾਧੀ ਵਿੱਚ ਬੈਠਦੇ ਹੋ। ਸਾਰਾ ਹੀ ਆਲਾ-ਦੁਆਲਾ ਅੰਮ੍ਰਿਤ ਨਾਲ ਭਰ ਜਾਂਦਾ ਹੈ। ਕ੍ਰਿਪਾ ਕਰਕੇ ਇਸ ਨੂੰ ਨੇਮ ਬਣਾ ਲਵੋ ਅਤੇ ਅਤਿ ਨਿਮਰਤਾ ਵਿਚ ਰਹੋ। ਤੁਸੀਂ ਜੋ ਵੀ ਕਰਮ ਕਰਦੇ ਹੋ ਬਸ ਗੁਰ ਅਤੇ ਗੁਰੂ ਅੱਗੇ ਅਤਿ ਨਿਮਰਤਾ ਨਾਲ ਬਿਨਾਂ ਕਿਸੇ ਫਲ ਦੀ ਵਾਪਸੀ ਦੇ ਸਮਰਪਣ ਕਰ ਦਿਓ ਅਤੇ ਦ੍ਰਿੜ੍ਹ ਵਿਸ਼ਵਾਸ ਰਖੋ ਕਿ ਐਸੀ ਕਰਨੀ ਦੇ ਫਲ ਅਵਿਸ਼ਵਾਸ ਯੋਗ ਹੋਣਗੇ।

ਅਹੰਕਾਰ ਦੇ ਪ੍ਰਭਾਵ ਅਧੀਨ ਕਿਸੇ ਕਿਸਮ ਦੀ ਬੰਦਗੀ ਜਾਂ ਧਰਮ ਕਰਮ ਇੱਕ ਪੂਰਨ ਵਿਅਰਥ ਕਰਮ ਹੈ। ਇਹਨਾਂ ਕਰਮਾਂ ਦਾ ਕੋਈ ਰੂਹਾਨੀ ਫਲ ਨਹੀਂ ਹੈ। ਆਪਣੀ ਹਉਮੈ ਅਧੀਨ ਕੀਤੇ ਧਰਮ ਕਰਮ ਤੁਹਾਡੇ ਲਈ ਜੀਵਨ ਮੁਕਤੀ ਨਹੀਂ ਲਿਆਉਂਦੇ ਅਤੇ ਤੁਸੀਂ ਜਨਮ ਮਰਨ ਦੇ ਚੱਕਰ ਵਿਚ ਪੁਨਰ ਜਨਮ ਲੈਂਦੇ ਰਹੋਗੇ। ਬਿਨਾਂ ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਸਾਡਾ ਕਰਮਾਂ ਦਾ ਖਾਤਾ ਬੰਦ ਨਹੀਂ ਹੋਵੇਗਾ। ਇਸ ਲਈ ਸਾਰੇ ਧਰਮ ਕਰਮ ਨਿਮਰਤਾ ਵਿਚ ਕਰਨ ਦੀ ਜ਼ਰੂਰਤ ਹੈ। ਪੂਰਨ ਸਮਰਪਣ ਗੁਰੂ ਅਤੇ ਗੁਰੂ ਅੱਗੇ ਬਿਨਾਂ ਕਿਸੇ ਵਾਪਸੀ ਫਲ ਦੇ ਨਾਲ ਕਰਨ ਦੀ ਜ਼ਰੂਰਤ ਹੈ। ਧਰਮ ਕਰਮ ਤਾਂ ਸਭ ਤੋਂ ਵੱਧ ਫਲਦਾਇਕ ਹੁੰਦੇ ਹਨ ਜੇਕਰ ਨਿਮਰਤਾ ਨਾਲ ਕੀਤੇ ਜਾਂਦੇ ਹਨ ਅਤੇ ਦੂਸਰਿਆਂ ਦੇ ਭਲੇ ਲਈ ਕੀਤੇ ਜਾਂਦੇ ਹਨ ਨਾ ਕਿ ਆਪਣੇ ਖ਼ੁਦ ਦੇ ਭਲੇ ਲਈ।

ਦਿਆਲਤਾ ਇੱਕ ਹੋਰ ਅਨੰਤ ਬ੍ਰਹਮ ਗੁਣ ਹੈ। ਸਾਡਾ ਬੁਰਾ ਕਰਨ ਵਾਲੇ ਨੂੰ ਅਤੇ ਸਾਡੀ ਨਿੰਦਿਆ ਕਰਨ ਵਾਲੇ ਨੂੰ ਮੁਆਫ਼ ਕਰਨਾ ਇੱਕ ਹੋਰ ਬ੍ਰਹਮ ਗੁਣ ਹੈ। ਇਹਨਾਂ ਦੋਵਾਂ ਬ੍ਰਹਮ ਗੁਣਾਂ ਦਾ ਸਾਡੇ ਹਿਰਦੇ ਨੂੰ ਸਾਫ਼ ਕਰਨ ਵਿਚ ਡੂੰਘਾ ਸਬੰਧ ਹੈ ਜਿਸ ਤਰ੍ਹਾਂ ਨਿਮਰਤਾ, ਹਲੀਮੀ, ਨਿਰਭੈਤਾ, ਕੋਈ ਵੈਰ-ਭਾਵ ਨਹੀਂ , ਕੋਈ ਨਫ਼ਰਤ ਨਹੀਂ ਵਰਗੇ ਦੂਸਰੇ ਬ੍ਰਹਮ ਗੁਣ ਕਰਦੇ ਹਨ ਸਿਰਫ਼ ਸ਼ੁੱਧ ਅਤੇ ਬੇ-ਸ਼ਰਤ ਪਿਆਰ ਸਾਰੀ ਹੀ ਸ੍ਰਿਸ਼ਟੀ ਨਾਲ, ਸੱਚੀ ਸ਼ਰਧਾ ਅਤੇ ਸੱਚੀ ਪ੍ਰੀਤ ਕਰਦੇ ਹਨ ਅਤੇ ਸਾਡੇ ਹਿਰਦੇ ਨੂੰ ਅਨੰਤ ਹਿਰਦਾ ਬਣਾਉਂਦੇ ਹਨ। ਹਿਰਦੇ ਦੀ ਨਿਰਮਲਤਾ ਪਰਮ ਮਹੱਤਵ ਰਖਦੀ ਹੈ। ਹਿਰਦੇ ਦੀ ਨਿਰਮਲਤਾ ਨਾਲ ਹਿਰਦਾ ਅਨੰਤ ਬੇਅੰਤ ਬਣਦਾ ਹੈ ਅਤੇ ਸਾਰੇ ਅਨੰਤ ਬ੍ਰਹਮ ਗੁਣ, ਬ੍ਰਹਮ ਸ਼ਕਤੀਆਂ ਇਸ ਦੇ ਅੰਦਰ ਆਉਂਦੀਆਂ ਹਨ।

ਅਸੀਂ ਇਹਨਾਂ ਸਾਰੇ ਬ੍ਰਹਮ ਗੁਣਾਂ ਨੂੰ ਪਰਮ ਬ੍ਰਹਮ ਸ਼ਕਤੀਆਂ ਕਹਿੰਦੇ ਹਾਂ ਜਿਨ੍ਹਾਂ ਦਾ ਅਸੀਂ ਰੋਜ਼ਾਨਾ ਜੀਵਨ ਵਿਚ ਅਭਿਆਸ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨ ਨਾਲ ਇਹਨਾਂ ਪਰਮ ਬ੍ਰਹਮ ਸ਼ਕਤੀਆਂ ਅਤੇ ਬ੍ਰਹਮ ਗੁਣਾਂ ਵਿਚ ਵਾਧਾ ਕਰ ਲੈਂਦੇ ਹਾਂ। ਇਹਨਾਂ ਬ੍ਰਹਮ ਸ਼ਕਤੀਆਂ ਦੇ ਆਪਣੇ ਰੋਜ਼ਾਨਾ ਜੀਵਨ ਵਿਚ ਅਭਿਆਸ ਨਾਲ ਅਸੀਂ ਬ੍ਰਹਮਤਾ ਦੇ ਨੇੜੇ ਹੁੰਦੇ ਜਾਂਦੇ ਹਾਂ। ਇਹਨਾਂ ਪਰਮ ਬ੍ਰਹਮ ਸ਼ਕਤੀਆਂ ਦੀ ਵਰਤੋਂ ਸਾਨੂੰ ਦਰਗਾਹ ਦੇ ਨੇੜੇ ਲਈ ਜਾਂਦੀ ਹੈ ਅਤੇ ਇੱਕ ਦਿਨ ਦਰਗਾਹ ਦਾ ਦਰਵਾਜ਼ਾ ਤੁਹਾਡੇ ਲਈ ਖੁੱਲ੍ਹ ਜਾਂਦਾ ਹੈ ਅਤੇ ਤੁਸੀਂ ਦਰਗਾਹ ਅੰਦਰ ਬੈਠ ਕੇ ਸਦਾ ਲਈ ਸਤਿ ਚਿੱਤ ਅਨੰਦ ਪ੍ਰਾਪਤ ਕਰ ਲੈਂਦੇ ਹੋ।

ਹਉਮੈ ਦੇ ਪ੍ਰਭਾਵ ਅਧੀਨ ਕੀਤੇ ਧਰਮ ਕਰਮ ਸਾਡੇ ਹਿਰਦੇ ਨੂੰ ਸਾਫ਼ ਨਹੀਂ ਕਰਦੇ। ਹਉਮੈ ਅਧੀਨ ਮਾਇਆ ਦੀ ਗ਼ੁਲਾਮੀ ਵਿੱਚ ਕੀਤੇ ਕਰਮ ਹਿਰਦੇ ਨੂੰ ਮੈਲਾ ਬਣਾਉਂਦੇ ਹਨ। ਪੂਰਨ ਨਿਮਰਤਾ ਨਾਲ ਕੀਤੇ ਧਰਮ ਕਰਮ ਸਾਡੇ ਲਈ ਗੁਰਪ੍ਰਸਾਦਿ ਲਿਆਉਂਦੇ ਹਨ ਅਤੇ ਸਾਡਾ ਹਿਰਦਾ ਉਸ ਪੱਧਰ ਤੱਕ ਸਾਫ਼ ਹੋ ਜਾਂਦਾ ਹੈ ਜਿਥੇ ਪਰਮਾਤਮਾ ਪੂਰਨ ਸਥੂਲ ਰੂਪ ਵਿਚ ਆ ਕੇ ਸਾਡੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਜਿਸ ਤਰ੍ਹਾਂ ਇਕ ਸ਼ਰਧਾਵਾਨ ਨਾਲ ਹੁਣੇ ਵਾਪਰਿਆ ਹੈ। ਉਸ ਨੂੰ ਸਥੂਲ ਰੂਪ ਵਿਚ ਹਰ ਭਾਵ ਨਾਲ ਪਰਮ ਬ੍ਰਹਮ ਨਿਰਗੁਣ ਸਰੂਪ ਦੀ ਬਖ਼ਸ਼ਿਸ਼ ਹੋਈ ਅਤੇ ਉਹ ਨਿਰਗੁਣ ਸਰੂਪ ਵਿਚ ਅਭੇਦ ਹੋ ਗਈ। ਉਸ ਨੂੰ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਮਿਲਿਆ ਹੈ। ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਨੇ ਉਸ ਨੂੰ ਕਿਹਾ ਕਿ ਉਹ ਉਡੀਕ ਕਰ ਰਹੇ ਹਨ ਕਿ ਸਾਰੇ ਹੀ ਸਤਿਨਾਮ ਪਰਿਵਾਰ ਵਿਚ, ਸਾਰੇ ਹੀ ਸ਼ਰਧਾਵਾਨ ਜੋ ਸਤਿਨਾਮ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਵਿਚ ਹਨ, ਉਸ ਵਰਗੇ ਬਣ ਜਾਣ ਕਿ ਉਹ ਸਾਨੂੰ ਸਾਰਿਆਂ ਨੂੰ ਇੰਨਾ ਪਿਆਰ ਕਰਦਾ ਹੈ ਕਿ ਸਾਰੇ ਹੀ ਸਤਿਨਾਮ ਪਰਿਵਾਰ ਦੀ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਹੋਣ ਦੀ ਉਡੀਕ ਕਰ ਰਿਹਾ ਹੈ। ਇਸ ਤਰ੍ਹਾਂ ਇਹ ਅਸਲੀ ਉਦਾਹਰਣ ਹੈ ਕਿ ਉਹ ਗੁਰ ਅਤੇ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਿਚ ਕਿਸਮਤ ਵਾਲੀ ਰਹੀ ਹੈ। ਉਹ ਰੂਹਾਨੀ ਸੰਸਾਰ ਵਿਚ ਇਹਨਾਂ ਉਚਾਈਆਂ ਤੱਕ ਪਹੁੰਚ ਗਈ ਕਿ ਉਸ ਦਾ ਹਿਰਦਾ ਇੰਨਾ ਸ਼ੁੱਧ ਬਣ ਗਿਆ ਕਿ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਇੰਨਾ ਖ਼ੁਸ਼ ਹੋਏ ਕਿ ਉਹ ਉਸਦੇ ਸਾਹਮਣੇ ਪ੍ਰਗਟ ਹੋਏ, ਉਸ ਵਿੱਚ ਪ੍ਰਗਟ ਹੋ ਗਏ ਹਨ।

ਉਹ ਆਪਣੇ ਨਿਰਗੁਣ ਸਰੂਪ ਵਿਚ ਪ੍ਰਗਟ ਹੋਏ ਅਤੇ ਉਸ ਨੂੰ ਸਦਾ ਲਈ ਆਪਣੇ ਕਲਾਵੇ ਵਿਚ ਲੈ ਲਿਆ। ਉਹਨਾਂ ਨੇ ਉਸ ਨੂੰ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਦਿੱਤਾ। ਉਸ ਨੇ ਸਤਿਨਾਮ ਦੀ ਇੱਕ ਸ਼ਲਾਘਾਯੋਗ ਸੇਵਾ ਕੀਤੀ। ਅਸੀਂ ਕਾਮਨਾ ਕਰਦੇ ਹਾਂ ਕਿ ਸਾਰਾ ਸਤਿਨਾਮ ਪਰਿਵਾਰ ਉਸ ਵਰਗਾ ਬਣੇ। ਅਸੀਂ ਅਰਦਾਸ ਕਰਦੇ ਹਾਂ ਕਿ ਸਾਰਾ ਸਤਿਨਾਮ ਪਰਿਵਾਰ ਉਸ ਵਰਗੀ ਸੱਚੀ ਪ੍ਰੀਤ ਕਰੇ ਕਿ ਸਾਰਿਆਂ ਨੂੰ ਅਕਾਲ ਪੁਰਖ ਉਸ ਦੀ ਤਰ੍ਹਾਂ ਕਲਾਵੇ ਵਿਚ ਲੈ ਲੈਣ। ਸਾਨੂੰ ਅਤਿ ਨਿਮਰਤਾ ਅਤੇ ਦੂਸਰੇ ਸਾਰੇ ਗੁਣਾਂ ਦਾ ਜੋ ਉੱਪਰ ਦੱਸੇ ਗਏ ਹਨ, ਧਾਰਨੀ ਹੋਣਾ ਚਾਹੀਦਾ ਹੈ ਅਤੇ ਤਦ ਅਸੀਂ ਸਰਵ-ਸ਼ਕਤੀਮਾਨ ਦੁਆਰਾ ਕਲਾਵੇ ਵਿਚ ਲਏ ਜਾਵਾਂਗੇ ਅਤੇ ਉਸ ਦੇ ਦਰਸ਼ਨਾਂ ਦੀ ਬਖ਼ਸ਼ਿਸ਼ ਪ੍ਰਾਪਤ ਕਰਾਂਗੇ।

ਉਹ ਜੋ ਦੂਸਰਿਆਂ ਦਾ ਭਲਾ ਆਪਣੀ ਹਉਮੈ ਨੂੰ ਪੂਰਨ ਕਰਨ ਲਈ ਕਰਦੇ ਹਨ ਉਹ ਭਲਾ ਕਿਸੇ ਕੰਮ ਦਾ ਨਹੀਂ। ਕੋਈ ਵੀ ਧਰਮ ਕਰਮ ਨੂੰ ਸਮਾਜ ਵਿਚ ਪਹਿਚਾਣ ਲਈ ਕੀਤਾ ਜਾਂਦਾ ਹੈ। ਐਸੇ ਯਤਨ ਕਰਨਾ ਵਿਅਰਥ ਹੈ। ਉਹ ਮਨੁੱਖ ਜੋ ਦੂਸਰਿਆਂ ਦਾ ਭਲਾ ਬਿਨਾਂ ਕਿਸੇ ਫਲ ਦੀ ਇੱਛਾ ਦੇ ਜਾਂ ਪਹਿਚਾਣ ਬਣਾਉਣ ਦੇ ਲਈ ਕਰਦਾ ਹੈ ਉਹ ਮਨੁੱਖ ਪਰਉਪਕਾਰੀ ਅਖਵਾਉਂਦਾ ਹੈ। ਉਹ ਅਸਲ ਪਰਉਪਕਾਰੀ ਹੈ। ਇੱਕ ਪਰਉਪਕਾਰੀ ਹਿਰਦਾ ਹੈ :

–               ਇਕ ਗ਼ਰੀਬੀ ਵੇਸ ਹਿਰਦਾ

–               ਨਿਮਰਤਾ ਅਤੇ ਸਾਰੇ ਦੂਸਰੇ ਬ੍ਰਹਮ ਗੁਣਾਂ ਨਾਲ ਭਰਿਆ ਹੋਇਆ

–               ਦੂਸਰਿਆਂ ਲਈ ਜਿਉੂਂਦਾ ਹੈ

–               ਮਾਇਆ ਤੋਂ ਪਰ੍ਹੇ ਹੈ

–               ਇੱਕ ਅਨੰਤ ਹਿਰਦਾ ਹੈ

–               ਉਹ ਇੱਕ ਜਿਹੜਾ ਦੂਸਰਿਆਂ ਦੀਆਂ ਪੀੜਾਂ ਲੈ ਕੇ ਉਹਨਾਂ ਨੂੰ ਸ਼ਾਂਤੀ ਦਿੰਦਾ ਹੈ

–               ਉਹ ਇਕ ਹੈ ਜੋ ਦੂਸਰਿਆਂ ਦੇ ਜ਼ਹਿਰ ਨੂੰ ਪੀ ਕੇ ਉਹਨਾਂ ਨੂੰ ਅੰਮ੍ਰਿਤ ਦਿੰਦਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਉਹ ਮਹਾਂ ਪਰਉਪਕਾਰੀ ਹਿਰਦਾ ਬਣ ਜਾਂਦਾ ਹੈ

–               ਉਹ ਜਿਹੜਾ ਸਿਰਫ਼ ਦਿੰਦਾ, ਦਿੰਦਾ ਅਤੇ ਦਿੰਦਾ ਹੈ

ਜਦ ਵੀ ਅਸੀਂ ਕੋਈ ਐਸੇ ਧਰਮ ਕਰਮ ਕਰਦੇ ਹਾਂ ਕ੍ਰਿਪਾ ਕਰਕੇ ਇਹਨਾਂ ਨੂੰ ਪੂਰਨ ਨਿਮਰਤਾ ਨਾਲ ਕਰੋ ਅਤੇ ਇਹਨਾਂ ਨੂੰ ਗੁਰ ਅਤੇ ਗੁਰੂ ਨੂੰ ਸਮਰਪਿਤ ਕਰ ਦਿਓ ਤਦ ਇਹ ਸਾਡੇ ਸਤਿ ਕਰਮ ਬਣ ਜਾਣਗੇ। ਇਹ ਸਤਿ ਕਰਮ ਹੌਲੀ-ਹੌਲੀ ਸਾਡੇ ਲਈ ਗੁਰਪ੍ਰਸਾਦਿ ਲਿਆਉਂਦੇ ਹਨ। ਇਸ ਲਈ ‘ਸਰਬ ਕੀ ਰੇਨ’ ਬਣਨਾ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣਨਾ ਸ਼ੁੱਧਤਾ ਦੀ ਕੁੰਜੀ ਹੈ, ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਦੀ ਕੁੰਜੀ ਹੈ, ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਦੀ ਕੁੰਜੀ ਹੈ । ਆਪਣੇ ਬੁਰੇ ਕਰਮਾਂ ਅਤੇ ਪਾਪਾਂ ਦਾ ਸਵੀਕਾਰਨਾ ਸ਼ੁੱਧਤਾ ਦੀ ਕੁੰਜੀ ਹੈ। ਨੀਵਿਆਂ ਤੋਂ ਨੀਵਾਂ ਬਣਨਾ ਅਤੇ ਹਿਰਦਾ ਖ਼ਾਲਸ-ਨਿਰਮਲ ਬਣਨਾ ਦਰਗਾਹ ਦੀ ਕੁੰਜੀ ਹੈ। ਬਿਸਟਾ ਕੇ ਕੀੜੇ ਦਾ ਦਾਸ ਬਣਨਾ ਸ਼ੁੱਧਤਾ ਦੀ ਕੁੰਜੀ ਹੈ। ਅਤਿ ਨਿਮਰਤਾ ਅਤਿ ਹਲੀਮੀ ਸ਼ੁੱਧਤਾ ਦੀ ਕੁੰਜੀ ਹੈ। ਇਸ ਲਈ ਕ੍ਰਿਪਾ ਕਰਕੇ ਆਪਣੇ ਮਨ ਨੂੰ ਨਿਮਰਤਾ ਵਿਚ ਬਦਲ ਦਿਉ ਅਤੇ ਨਿਮਰਤਾ ਹਲੀਮੀ ਨਾਲ ਗ਼ਰੀਬੀ ਵੇਸ ਸਗਲ ਕੀ ਰੀਨਾ ਬਣ ਕੇ ਹਿਰਦਾ ਸ਼ੁੱਧ ਹੋ ਜਾਵੇਗਾ।

ਜਬ ਲਗੁ ਜਾਨੈ ਮੁਝ ਤੇ ਕਛੁ ਹੋਇ

ਤਬ ਇਸ ਕਉ ਸੁਖੁ ਨਾਹੀ ਕੋਇ

ਜਬ ਇਹ ਜਾਨੈ ਮੈ ਕਿਛੁ ਕਰਤਾ

ਤਬ ਲਗੁ ਗਰਭ ਜੋਨਿ ਮਹਿ ਫਿਰਤਾ

ਜਬ ਧਾਰੈ ਕੋਊ ਬੈਰੀ ਮੀਤੁ

ਤਬ ਲਗੁ ਨਿਹਚਲੁ ਨਾਹੀ ਚੀਤੁ

ਜਬ ਲਗੁ ਮੋਹ ਮਗਨ ਸੰਗਿ ਮਾਇ

ਤਬ ਲਗੁ ਧਰਮ ਰਾਇ ਦੇਇ ਸਜਾਇ

ਪ੍ਰਭ ਕਿਰਪਾ ਤੇ ਬੰਧਨ ਤੂਟੈ

ਗੁਰ ਪ੍ਰਸਾਦਿ ਨਾਨਕ ਹਉ ਛੂਟੈ

ਮਾਇਆ ਸਾਨੂੰ ਇੰਨਾ ਡੂੰਘਾ ਦਬਾ ਕੇ ਰੱਖਦੀ ਹੈ ਕਿ ਇਸ ਵਿਚੋਂ ਬਾਹਰ ਆਉਣਾ ਅਤੇ ਇਸ ਉੱਪਰ ਜਿੱਤ ਪਾਉਣਾ ਬਹੁਤ ਹੀ ਮੁਸ਼ਕਿਲ ਹੈ। ਜੋ ਵੀ ਨੰਗੀ ਅੱਖ ਨੂੰ ਦਿੱਸਦਾ ਹੈ ਸਭ ਮਾਇਆ ਹੈ। ਪਰਮ ਤੱਤ ਆਮ ਮਨੁੱਖ ਨੂੰ ਦ੍ਰਿਸ਼ਟਮਾਨ ਨਹੀਂ ਹੁੰਦਾ। ਸਾਨੂੰ ਆਪਣਾ ਤੀਜਾ ਨੇਤਰ ਖੋਲ੍ਹਣ ਜਾਂ ਬ੍ਰਹਮ ਅੱਖ ਦੀ ਲੋੜ ਇਹ ਦੇਖਣ ਲਈ ਹੁੰਦੀ ਹੈ ਕਿ ਮਾਇਆ ਕੀ ਹੈ ਅਤੇ ਮਾਇਆ ਤੋਂ ਪਰ੍ਹੇ ਕੀ ਹੈ। ਸਾਨੂੰ ਸਾਡੀ ਰੂਹ ਵਿੱਚ ਸਥਿਤ ਸਾਰੇ ਬ੍ਰਹਮ ਦਰਵਾਜ਼ੇ ਸਤਿ ਨੂੰ ਦੇਖਣ, ਸਤਿ ਨੂੰ ਸੁਣਨ, ਸਤਿ ਬੋਲਣ, ਸਤਿ ਦੀ ਸੇਵਾ ਕਰਨ ਅਤੇ ਸਤਿ ਵਰਤਾਉਣ ਲਈ ਖੋਲ੍ਹਣ ਦੀ ਜ਼ਰੂਰਤ ਹੁੰਦੀ ਹੈ।

ਪਰਮ ਤੱਤ ਮਾਇਆ ਤੋਂ ਪਰ੍ਹੇ ਹੈ ਇਸ ਲਈ ਪਰਮ ਤੱਤ ਨਾਲ ਅਭੇਦ ਹੋਣ ਲਈ ਸਾਨੂੰ ਮਾਇਆ ਤੋਂ ਪਰ੍ਹੇ ਜਾਣ ਦੀ ਜ਼ਰੂਰਤ ਹੈ। ਆਮ ਮਨੁੱਖ ਲਈ ਇਹ ਬਹੁਤ ਮੁਸ਼ਕਿਲ ਕੰਮ ਹੈ। ਇਸ ਦਾ ਕਾਰਨ ਕਿ ਜਦੋਂ ਸਾਡੇ ਵਿਚੋਂ ਬਹੁਤ ਸਾਰੇ ਨਾਮ ਸਿਮਰਨ ਵਿਚ ਬੈਠਦੇ ਹਨ ਤਾਂ ਧਿਆਨ ਲਗਾਉਣਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਮਾਇਆ ਬਹੁਤ ਪ੍ਰਬਲ ਹੋ ਜਾਂਦੀ ਹੈ। ਮਾਇਆ ਜਾਣਦੀ ਹੈ ਕਿ ਕੋਈ ਇਥੇ ਬੈਠ ਕੇ ਉਸ ਉੱਪਰ ਜਿੱਤ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿ ਇਥੇ ਜੋ ਕੋਈ ਉਸ ਦਾ ਦੁਸ਼ਮਣ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸ ਦੇ ਪ੍ਰਭਾਵ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿ ਇਥੇ ਕੋਈ ਹੈ ਜੋ ਉਸਦਾ ਹੋਰ ਦੇਰ ਤੱਕ ਸੇਵਕ ਨਹੀਂ ਰਹਿਣਾ ਚਾਹੁੰਦਾ। ਕੇਵਲ ਇੱਕ ਪੰਥ ਮਾਇਆ ਦੇ ਚੁੰਗਲ ਵਿਚੋਂ ਬਾਹਰ ਨਿਕਲਣ ਦਾ ਹੈ ਅਤੇ ਉਹ ਹੈ ਗੁਰਪ੍ਰਸਾਦਿ ਦੀ ਪ੍ਰਾਪਤੀ। ਜੇਕਰ ਸਾਨੂੰ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੁੰਦੀ ਹੈ ਤਦ ਅਸੀਂ ਬਹੁਤ ਹੀ ਭਾਗਸ਼ਾਲੀ ਹੁੰਦੇ ਹਾਂ। ਸਾਨੂੰ ਨਿਮਰ ਰਹਿਣ ਅਤੇ ਯਾਦ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿ ਇਸ ਪੱਧਰ ਤੱਕ ਪਹੁੰਚਣ ਲਈ ਸਾਨੂੰ ਕਈ ਜਨਮ ਲੱਗੇ ਹਨ। ਪਰ ਇਸ ਪੱਧਰ ਤੱਕ ਪਹੁੰਚ ਕੇ ਵੀ ਜੇਕਰ ਅਸੀਂ ਗੁਰਪ੍ਰਸਾਦਿ ਦੀ ਸੇਵਾ ਨਹੀਂ ਕਰਦੇ ਤਦ ਅਸੀਂ ਹੋਰ ਕੁਝ ਨਹੀਂ ਬੱਸ ਮੂਰਖ ਹਾਂ। ਜਦ ਅਸੀਂ ਗੁਰਪ੍ਰਸਾਦਿ ’ਤੇ ਧਿਆਨ ਕੇਂਦਰਿਤ ਕਰੀ ਰੱਖਦੇ ਹਾਂ ਤਦ ਮਾਇਆ ਸਾਨੂੰ ਵਿਚਲਿਤ ਕਰਨ ਅਤੇ ਸਾਡੀ ਬੰਦਗੀ ਨੂੰ ਨੁਕਸਾਨ ਪਹੁੰਚਾਉਣ ਦੇ ਯੋਗ ਨਹੀਂ ਰਹਿੰਦੀ। ਅਸੀਂ ਨਿਰੰਤਰ ਅੱਗੇ ਵਧਦੇ ਰਹਿੰਦੇ ਹਾਂ ਜਦ ਤੱਕ ਅਸੀਂ ਮਾਇਆ ਉੱਪਰ ਜਿੱਤ ਨਹੀਂ ਪਾ ਲੈਂਦੇ।

ਨਿਮਰਤਾ ਉਹ ਹਥਿਆਰ ਹੈ ਜੋ ਸਾਡੀ ਹਉਮੈ ਨੂੰ ਮਾਰਦਾ ਹੈ। ਹਉਮੈ ਨੂੰ ਮਾਰਨਾ ਦਰਗਾਹ ਦੀ ਕੁੰਜੀ ਹੈ। ਅਸਲ ਅਨਾਦਿ ਖ਼ੁਸ਼ੀ ਅਤੇ ਬ੍ਰਹਮ ਅਨੰਤ ਬਖ਼ਸ਼ਿਸ਼ ਸਦਾ ਲਈ ਅਨੰਦ ਮਾਇਆ ਉੱਪਰ ਜਿੱਤ ਪਾਉਣਾ ਹੈ। ਪਰ ਜਦ ਤੱਕ ਅਸੀਂ ਮਾਇਆ ਦੇ ਦਾਸ ਬਣੇ ਰਹਿੰਦੇ ਹਾਂ ਤਦ ਤੱਕ ਅਨਾਦਿ ਕਦੀ ਨਾ ਖ਼ਤਮ ਹੋਣ ਵਾਲੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੇ।

ਅਸਲ ਬ੍ਰਹਮ ਜ਼ਿੰਦਗੀ ਮਾਇਆ ਤੋਂ ਪਰ੍ਹੇ ਹੈ। ਅਸਲ ਅਨਾਦਿ ਸਦਾ ਲਈ ਅਨੰਦ ਮਾਇਆ ਤੋਂ ਪਰ੍ਹੇ ਹੋਣਾ ਹੈ ਅਤੇ ਮਾਇਆ ਦੇ ਅਧੀਨ ਦਾਸ ਬਣਨਾ ਨਹੀਂ। ਸਾਨੂੰ ਮਾਇਆ ਉੱਪਰ ਰਾਜ ਕਰਨ ਵਾਲੇ ਬਣਨਾ ਚਾਹੀਦਾ ਹੈ ਅਤੇ ਮਾਇਆ ਦਾ ਦਾਸ ਬਣੇ ਰਹਿਣਾ ਨਹੀਂ ਚਾਹੀਦਾ ਹੈ। ਜਦ ਤੱਕ ਅਸੀਂ ਮਾਇਆ ਦਾ ਦਾਸ ਬਣੇ ਰਹਿੰਦੇ ਹਾਂ ਅਸੀਂ ਜਨਮ ਮਰਨ ਦੇ ਚੱਕਰ ਵਿਚੋਂ ਲੰਘਦੇ ਰਹਿੰਦੇ ਹਾਂ। ਆਪਣੇ ਆਪ ਨੂੰ ਕਰਤਾ ਸਮਝਣਾ ਹਉਮੈ ਹੈ। ਇਹ ਮਾਇਆ ਦੀ ਗ਼ੁਲਾਮੀ ਹੈ। ਇਸ ਤਰ੍ਹਾਂ ਕਰਨ ਨਾਲ ਸਾਨੂੰ ਅਨੰਤ ਸਮੇਂ ਤੱਕ ਜਨਮ ਮਰਨ ਦੇ ਚੱਕਰ ਵਿਚੋਂ ਲੰਘਣ ਦੀ ਸਜ਼ਾ ਮਿਲਦੀ ਹੈ। ਆਪਣੇ ਆਪ ਨੂੰ ਕੀਆ ਮੰਨਣਾ ਅਤੇ ਇਹ ਦ੍ਰਿੜ੍ਹ ਕਰਨਾ ਕਿ ਹਰ ਚੀਜ਼ ਉਸ ਦੀ ਬ੍ਰਹਮ ਸ਼ਕਤੀਆਂ ਕਾਰਨ ਵਾਪਰ ਰਹੀ ਹੈ, ਦਰਗਾਹ ਦੀ ਕੁੰਜੀ ਹੈ ਅਤੇ ਐਸਾ ਮੰਨਣਾ ਸਾਡੇ ਲਈ ਗੁਰਪ੍ਰਸਾਦਿ ਲਿਆਉਂਦਾ ਹੈ ਅਤੇ ਮੁਕਤੀ ਦੇ ਵੱਲ ਰੂਹਾਨੀਅਤ ਦੇ ਸਾਰੇ ਦੁਆਰ ਖੋਲ੍ਹ ਦਿੰਦਾ ਹੈ।

ਇੱਕ ਸ਼ੁੱਧ ਹਿਰਦਾ ਖ਼ਾਲਸਾ ਹਿਰਦਾ ਹੈ। ਇੱਕ ਸ਼ੁੱਧ ਹਿਰਦਾ ਇੱਕ ਸੰਤ ਹਿਰਦਾ ਹੈ ਅਤੇ ਇੱਕ ਸ਼ੁੱਧ ਹਿਰਦੇ ਵਿਚ ਕਿਸੇ ਨਾਲ ਵੈਰ-ਭਾਵ ਨਹੀਂ ਹੁੰਦਾ। ਇੱਕ ਸ਼ੁੱਧ ਹਿਰਦੇ ਨੂੰ ਏਕ ਦ੍ਰਿਸ਼ਟ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੁੰਦੀ ਹੈ। ਇਸ ਦਾ ਭਾਵ ਹੈ ਸ਼ੁੱਧ ਹਿਰਦਾ ਬੇ-ਸ਼ਰਤ ਅਨੰਤ ਪਿਆਰ ਹਰ ਇੱਕ ਵਿਅਕਤੀ ਅਤੇ ਸਾਰੀ ਸ੍ਰਿਸ਼ਟੀ ਨਾਲ ਕਰਦਾ ਹੈ। ਕਿਸੇ ਲਈ ਵੀ ਪੱਖਪਾਤ ਅਤੇ ਨਫ਼ਰਤ ਲਈ ਸ਼ੁੱਧ ਹਿਰਦੇ ਵਿਚ ਕੋਈ ਜਗ੍ਹਾ ਨਹੀਂ ਹੁੰਦੀ। ਪਰ ਜਦ ਤੱਕ ਅਸੀਂ ਕਿਸੇ ਕਿਸਮ ਦੀ ਨਫ਼ਰਤ, ਪੱਖਪਾਤ, ਜਾਂ ਵੈਰ-ਭਾਵ ਕਿਸੇ ਪ੍ਰਤੀ ਆਪਣੇ ਹਿਰਦੇ ਵਿਚ ਰੱਖਦੇ ਹਾਂ ਤਦ ਸਾਡਾ ਹਿਰਦਾ ਪੂਰਨ ਸ਼ੁੱਧ ਨਹੀਂ ਬਣਦਾ।

ਇੱਕ ਪੂਰਨ ਸ਼ੁੱਧ ਹਿਰਦਾ ਦਿਆਲਤਾ ਅਤੇ ਮੁਆਫ਼ ਕਰਨ ਦੇ ਗੁਣਾਂ ਦਾ ਧਾਰਨੀ ਹੁੰਦਾ ਹੈ। ਇੱਕ ਸ਼ੁੱਧ ਹਿਰਦਾ ਦੂਸਰੇ ਦੇ ਬੁਰੇ ਗੁਣਾਂ ਵੱਲ ਨਹੀਂ ਵੇਖਦਾ। ਇੱਕ ਸ਼ੁੱਧ ਹਿਰਦਾ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਉਣ ਦਾ ਨਹੀਂ ਸੋਚਦਾ ਜੋ ਉਸ ਦੀ ਨਿੰਦਿਆ ਕਰਦੇ ਹਨ, ਕਿਸੇ ਵੀ ਤਰ੍ਹਾਂ ਨਾਲ ਉਸ ਨੂੰ ਬੁਰਾ ਭਲਾ ਕਹਿੰਦੇ ਜਾਂ ਦੁੱਖ ਪਹੁੰਚਾਉਂਦੇ ਹੋਣ। ਉਹ ਸਾਰਾ ਕੁੱਛ ਜੋ ਸ਼ੁੱਧ ਹਿਰਦਾ ਕਰਦਾ ਹੈ ਸਿਰਫ਼ ਪਰਉਪਕਾਰ ਅਤੇ ਮਹਾਂ ਪਰਉਪਕਾਰ ਹੈ। ਕੇਵਲ ਐਸਾ ਮਨ ਪੂਰਨ ਸ਼ਾਂਤੀ, ਵਿਚਾਰ ਰਹਿਤ ਅਵਸਥਾ, ਮਨ ਦੇ ਖ਼ਤਮ ਹੋਣ ਦੀ ਅਵਸਥਾ ਸੁੰਨ ਸਮਾਧੀ ਵਿਚ ਜਾਂਦਾ ਹੈ। ਜਿਹੜੀ ਕਿ ਬਹੁਤ ਹੀ ਉੱਚੀ ਰੂਹਾਨੀ ਅਵਸਥਾ ਹੈ। ਇਸ ਲਈ ਨਿਰਵੈਰ ਬਣਨਾ, ਜਿਹੜੀ ਕਿ ਇੱਕ ਅਨੰਤ ਬ੍ਰਹਮ ਗੁਣ ਹੈ, ਅਨੰਤ ਬ੍ਰਹਮ ਸ਼ਕਤੀ ਹੈ, ਸਾਨੂੰ ਇਸ ਸੁੰਨ ਸਮਾਧੀ ਦੀ ਅਵਸਥਾ ਵਿਚ ਲੈ ਜਾਂਦਾ ਹੈ।

ਲਗਾਓ ਮਾਇਆ ਹੈ। ਲਗਾਓ ਮਾਇਆ ਦਾ ਦਾਸ ਬਣਨਾ ਹੈ। ਲਗਾਓ ਸਾਡੇ ਪਦਾਰਥਕ ਸੰਪਤੀਆਂ ਨੂੰ, ਸਬੰਧਾਂ ਦੇ ਗੁਆਚ ਜਾਣ ਦਾ ਡਰ ਹੈ। ਲਗਾਓ ਮਾਇਆ ਦੇ ਕੂੜ ਨਾਲ ਜੁੜਨਾ ਹੈ। ਮਾਇਆ ਨਾਲ ਲਗਾਓ ਤੋਂ ਭਾਵ ਹੈ ਸਾਡੀ ਕਰਨੀ ਮਾਇਆ ਦੀ ਕਰਨੀ ਹੈ। ਸਾਡੀ ਮਾਇਆ ਦੀ ਕਰਨੀ ਦੇ ਨਤੀਜੇ ਵਿਚ ਅਸੀਂ ਨਿਰੰਤਰ ਧਰਮ ਰਾਜ ਦੁਆਰਾ ਸਜ਼ਾ ਪਾਉਂਦੇ ਹਾਂ। ਮਾਇਆ ਦੇ ਸੰਗਲ ਗੁਰਪ੍ਰਸਾਦਿ ਦੁਆਰਾ ਟੁੱਟਦੇ ਹਨ। ਬ੍ਰਹਮ ਪਰਮ ਸ਼ਕਤੀਆਂ ਨਿਮਰਤਾ, ਨਿਰਭੈਤਾ, ਦਿਆਲਤਾ, ਮੁਆਫ਼ ਕਰ ਦੇਣਾ, ਭਗਤੀ, ਬੇ-ਸ਼ਰਤ ਪਿਆਰ, ਸੱਚੀ ਸ਼ਰਧਾ, ਸੱਚੀ ਪ੍ਰੀਤ ਦੇ ਗੁਣਾਂ ਦੇ ਅਭਿਆਸ ਨਾਲ ਮਾਇਆ ਦੇ ਬੰਧਨ ਟੁੱਟਦੇ ਹਨ। ਲਗਾਓ ਦੇ ਬੰਧਨ ਕੇਵਲ ਗੁਰਪ੍ਰਸਾਦਿ ਨਾਲ ਅਤੇ ਗੁਰ ਕ੍ਰਿਪਾ ਨਾਲ ਟੁੱਟਦੇ ਹਨ ਜਿਹੜੀ ਕਿ ਅਨੰਤ ਬ੍ਰਹਮ ਸ਼ਕਤੀ ਹੈ। ਕੇਵਲ ਤਦ ਮਾਇਆ ਸਾਡੀ ਦਾਸੀ ਬਣਦੀ ਹੈ। ਸਾਡੀ ਹਉਮੈ ਤਦ ਗੁਰਪ੍ਰਸਾਦਿ ਅਤੇ ਗੁਰ ਕ੍ਰਿਪਾ ਨਾਲ ਚੂਰ ਹੁੰਦੀ ਹੈ। ਇਸ ਲਈ ਕ੍ਰਿਪਾ ਕਰਕੇ ਨਿਰੰਤਰ ਗੁਰਪ੍ਰਸਾਦਿ ਅਤੇ ਗੁਰ ਕ੍ਰਿਪਾ ਲਈ ਅਰਦਾਸ ਕਰਦੇ ਰਹੋ।

ਸਹਸ ਖਟੇ ਲਖ ਕਉ ਉਠਿ ਧਾਵੈ

ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ

ਅਨਿਕ ਭੋਗ ਬਿਖਿਆ ਕੇ ਕਰੈ

ਨਹ ਤ੍ਰਿਪਤਾਵੈ ਖਪਿ ਖਪਿ ਮਰੈ

ਬਿਨਾ ਸੰਤੋਖ ਨਹੀ ਕੋਊ ਰਾਜੈ

ਸੁਪਨ ਮਨੋਰਥ ਬ੍ਰਿਥੇ ਸਭ ਕਾਜੈ

ਨਾਮ ਰੰਗਿ ਸਰਬ ਸੁਖੁ ਹੋਇ

ਬਡਭਾਗੀ ਕਿਸੈ ਪਰਾਪਤਿ ਹੋਇ

ਕਰਨ ਕਰਾਵਨ ਆਪੇ ਆਪਿ

ਸਦਾ ਸਦਾ ਨਾਨਕ ਹਰਿ ਜਾਪਿ

ਲੋਭ, ਲਾਲਚ, ਇੱਕ ਬਹੁਤ ਹੀ ਸ਼ਕਤੀਸ਼ਾਲੀ ਅਤੇ ਨਕਾਰਾਤਮਿਕ ਵਿਨਾਸ਼ਕਾਰੀ ਦੂਤ ਹੈ। ਇਹ ਸਾਡੇ ਸਰੀਰ ਵਿਚ ਛਾਤੀ ਦੇ ਭਾਗ ਵਿਚ ਰਹਿੰਦਾ ਹੈ। ਇਹ ਮਾਇਆ ਦਾ ਦੂਤ ਸਾਡੇ ਰੋਜ਼ਾਨਾ ਆਧਾਰ ’ਤੇ ਆਪਣੇ ਅਧੀਨ ਕਰਮ ਕਰਨ ਲਈ ਉਕਸਾਉਂਦਾ ਹੈ। ਇਸ ਤਰ੍ਹਾਂ ਕੀਤੀਆਂ ਗਈਆਂ ਕਰਨੀਆਂ ਅਸਤਿ ਕਰਮ ਹੁੰਦੀਆਂ ਹਨ। ਲੋਭ ਤੋਂ ਭਾਵ ਹੈ ਕਿਸੇ ਵੀ ਤਰ੍ਹਾਂ ਦੇ ਅਸਤਿ ਤਰੀਕਿਆਂ ਰਾਹੀਂ ਧਨ ਬਣਾਉਣਾ। ਉਦਾਹਰਣ ਵਜੋਂ ਜ਼ੋਰ ਜ਼ਬਰਦਸਤੀ, ਧੋਖਾ ਦੇ ਕੇ, ਚੋਰੀ ਕਰਕੇ, ਜਾਲ੍ਹਸਾਜ਼ੀ ਕਰਕੇ ਅਤੇ ਕਿਸੇ ਵੀ ਗ਼ਲਤ ਤਰੀਕੇ ਨਾਲ, ਰਿਸ਼ਵਤ ਨਾਲ ਕਮਾਇਆ ਧਨ। ਇਸ ਤਰ੍ਹਾਂ ਦੇ ਤਰੀਕੇ ਨਾਲ ਧਨ ਇਕੱਠਾ ਕਰਨ ਦਾ ਭਾਰਤੀ ਨੌਕਰਸ਼ਾਹੀ, ਰਾਜਨੀਤੀ ਅਤੇ ਪ੍ਰਸ਼ਾਸਨ ਦੇ ਵੱਖ-ਵੱਖ ਪੱਧਰਾਂ ’ਤੇ ਬਹੁਤ ਬਹੁਤ ਪ੍ਰਚਲਣ ਹੈ। ਲੋਭ ਦੇ ਕਾਰਨ ਸਾਡੇ ਵਿਚੋਂ ਕਈ ਅਧਿਕਾਰਾਂ ਦੀ ਗ਼ਲਤ ਵਰਤੋਂ ਕਰਦੇ ਹਨ। ਇਸ ਨੂੰ ਲੋਕਾਂ ਦੀ ਭਲਾਈ ਲਈ ਵਰਤਣ ਦੀ ਬਜਾਇ ਅਤੇ ਇਸ ਨੂੰ ਆਪਣੀ ਸ਼ੁੱਧ ਅਤੇ ਪਵਿੱਤਰ ਕਿਰਤ ਬਣਾਉਣ, ਇੱਕ ਪੁੰਨ ਕਰਮ ਬਣਾਉਣ ਦੀ ਬਜਾਇ ਅਸੀਂ ਇਸ ਦਾ ਵਿਰੋਧੀ ਰਸਤਾ ਚੁਣਦੇ ਹਾਂ। ਅਸੀਂ ਕੇਵਲ ਧਨ ਲਈ ਅਸਤਿ ਕਰਮ ਕਰਦੇ ਹਾਂ ਜਿਹੜਾ ਕਿਸੇ ਵੀ ਤਰ੍ਹਾਂ ਸਾਡੇ ਨਾਲ ਨਹੀਂ ਜਾਵੇਗਾ ਜਦੋਂ ਅਸੀਂ ਇਹ ਪਦਾਰਥਕ ਸਰੀਰ ਛੱਡਦੇ ਹਾਂ।

ਸਾਡੇ ਵਿਚੋਂ ਬਹੁਤ ਸਾਰੇ ਅਸਤਿ ਤਰੀਕਿਆਂ ਨਾਲ ਧਨ ਇਕੱਠਾ ਕਰਕੇ ਅਮੀਰ ਬਣਦੇ ਹਨ, ਪਰ ਇਹ ਇਥੇ ਹੀ ਰੁਕਦਾ ਨਹੀਂ। ਅਮੀਰ ਅਤੇ ਹੋਰ ਅਮੀਰ ਬਣਨ ਦੀ ਇੱਛਾ ਰੁਕਦੀ ਨਹੀਂ। ਇਹ ਵਧਦੀ ਜਾਂਦੀ ਹੈ ਅਤੇ ਕਦੇ ਖ਼ਤਮ ਨਹੀਂ ਹੁੰਦੀ ਜਿਹੜੀ ਭ੍ਰਿਸ਼ਟ ਤਰੀਕਿਆਂ ਨਾਲ ਧਨ ਦੇ ਢੇਰ ਇਕੱਠੇ ਕਰਨ ਵੱਲ ਖੜਦੀ ਹੈ। ਇਸ ਤਰ੍ਹਾਂ ਕਰਨ ਦੀ ਲਾਲਸਾ ਨੂੰ ਲਬ ਕਿਹਾ ਜਾਂਦਾ ਹੈ। ਲਬ ਲਾਲਚ ਦਾ ਉੱਪਰਲਾ ਪੱਧਰ ਹੈ। ਹੋਰ ਅਤੇ ਹੋਰ ਜ਼ਿਆਦਾ ਇਕੱਠਾ ਕਰਨ ਦੀ ਪਿਆਸ ਕਦੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੀ। ਅਸੀਂ ਕਿਸੇ ਵੀ ਅੰਤ ਨੂੰ ਦੇਖਣ ਤੋਂ ਬਿਨਾਂ ਹੋਰ ਅਤੇ ਹੋਰ ਜ਼ਿਆਦਾ ਇਕੱਠੇ ਕਰਨ ਦੇ ਮੌਕੇ ਲੱਭਦੇ ਰਹਿੰਦੇ ਹਾਂ। ਅਸਲ ਵਿੱਚ ਇਹ ਪਿਆਸ ਕਦੀ ਵੀ ਸੰਤੁਸ਼ਟ ਨਹੀਂ ਹੁੰਦੀ ਭਾਵੇਂ ਜਿੰਨੀ ਮਰਜ਼ੀ ਦੌਲਤ ਇਕੱਠੀ ਕਰ ਲਈਏ। ਇਹ ਪਿਆਸ ਸਾਨੂੰ ਅੰਦਰੋਂ ਕਦੀ ਵੀ ਸ਼ਾਂਤ ਨਹੀਂ ਹੋਣ ਦਿੰਦੀ। ਇਹ ਮਾਇਆ ਦਾ ਦੂਤ ਸਾਨੂੰ ਹਮੇਸ਼ਾਂ ਇਸ ਦੀ ਦਿਸ਼ਾ ਵਿਚ ਦੌੜਾਈ ਰੱਖਦਾ ਹੈ।

ਰਿਸ਼ਵਤ, ਧੋਖਾ, ਜ਼ਬਰਦਸਤੀ ਅਤੇ ਜਾਲ੍ਹਸਾਜ਼ੀ ਕਦੇ ਵੀ ਸਾਡੇ ਮਨ ਨੂੰ ਵਿਸ਼ਰਾਮ ਨਹੀਂ ਕਰਨ ਦਿੰਦੇ ਹਨ। ਜਦ ਕਿ ਲੋਭ ਅਤੇ ਲਬ ਦੇ ਪ੍ਰਭਾਵ ਅਧੀਨ ਅਸੀਂ ਮਾਇਆ ਦੀ ਖੇਡ ਨੂੰ ਸਮਝਣ ਦੇ ਯੋਗ ਨਹੀਂ ਹੁੰਦੇ। ਮਾਇਆ ਕੁਝ ਹੋਰ ਨਹੀਂ ਸਿਰਫ਼ ਜ਼ਹਿਰ ਹੈ ਇਹ ਜ਼ਹਿਰ ਸਾਨੂੰ ਧੀਮੀ ਮੌਤ ਦੀ ਦਸ਼ਾ ਵਿਚ ਖੜਦਾ ਹੈ। ਸਾਡੀ ਸਾਰੀ ਜ਼ਿੰਦਗੀ ਇੱਕ ਹੌਲੀ-ਹੌਲੀ ਦਰਦ-ਭਰੀ ਮੌਤ ਵਾਂਗ ਬਣ ਜਾਂਦੀ ਹੈ। ਸਾਡੀ ਜ਼ਿੰਦਗੀ ਅਸਲ ਮੰਤਵ ਤੋਂ ਨਜ਼ਰਾਂ ਹਟਾ ਲੈਂਦੀ ਹੈ। ਇੱਕ ਜ਼ਿੰਦਗੀ ਜੋ ਧੀਮੀ ਮੌਤ ਦੀ ਤਰ੍ਹਾਂ ਹੈ ਕਿਉਂਕਿ ਅਸੀਂ ਅਸਲ ਸੰਤੁਸ਼ਟੀ ਦੇ ਅਨਾਦਿ ਅਨੰਦ ਤੋਂ ਅਣਜਾਣ ਹੁੰਦੇ ਹਾਂ ਅਤੇ ਪਰਮਾਤਮਾ ਨਾਲ ਜੁੜਨ ਦੀ ਚਮਤਕਾਰੀ ਦਾਤ ਤੋਂ ਅਣਜਾਣ ਹੁੰਦੇ ਹਾਂ।

ਸਾਡੀ ਜ਼ਿੰਦਗੀ ਜਿਹੜੀ ਮੱਠੀ ਮੌਤ ਦੀ ਤਰ੍ਹਾਂ ਹੁੰਦੀ ਹੈ ਜਿਹੜੀ ਹੌਲੀ-ਹੌਲੀ ਸਾਡੀ ਰੂਹਾਨੀਅਤ ਨੂੰ ਇੰਨੇ ਨੀਵੇਂ ਪੱਧਰ ’ਤੇ ਲੈ ਆਉਂਦੀ ਹੈ ਕਿ ਅਸੀਂ ਫਿਰ ਦੁਬਾਰਾ ਮਨੁੱਖਾ ਜੂਨੀ ਵਿਚ ਵਾਪਸ ਜਾਣ ਦੇ ਯੋਗ ਹੋਣ ਲਈ ਵਿਚਾਰੇ ਵੀ ਨਹੀਂ ਜਾਂਦੇ। ਤਦ ਅਸੀਂ ੮੪ ਲੱਖ ਜੂਨੀਆਂ ਵਿਚ ਅਨੰਤ ਸਮੇਂ ਤੱਕ ਭਟਕਣ ਲਈ ਛੱਡ ਦਿੱਤੇ ਜਾਂਦੇ ਹਾਂ। ਸੰਸਾਰਿਕ ਪਦਾਰਥ ਪ੍ਰਾਪਤ ਕਰਨ ਅਤੇ ਇਕੱਠੇ ਕਰਨ ਦਾ ਲਾਲਚ ਸਾਡੇ ਲਈ ਜ਼ਹਿਰ ਹੈ ਜਦ ਕਿ ਸਤਿ ਸੰਤੋਖ ਵਿਚ ਰਹਿਣਾ, ਮਨ ਦੀ ਬ੍ਰਹਮ ਸ਼ਾਂਤੀ ਵਿਚ ਰਹਿਣਾ ਸਾਡੇ ਲਈ ਮੁਕਤੀ ਲਿਆਉਂਦੀ ਹੈ। ਜ਼ਬਰਦਸਤੀ, ਚੋਰੀ, ਜਾਲ੍ਹਸਾਜ਼ੀ ਅਤੇ ਰਿਸ਼ਵਤਖ਼ੋਰੀ ਵਿਚ ਕੋਈ ਅਨੰਦ ਅਤੇ ਖ਼ੁਸ਼ੀ ਨਹੀਂ ਹੈ। ਪਰ ਇੱਥੇ ਅਨਾਦਿ ਸ਼ਾਂਤੀ ਦਾ ਸਰਵ-ਉੱਚ ਪੱਧਰ ਹੈ, ਸਬਰ ਸੰਤੋਖ ਜਿਸ ਵਿੱਚ ਅਨਾਦਿ ਬਖ਼ਸ਼ਿਸ਼ਾਂ ਅਤੇ ਅਨਾਦਿ ਖ਼ਜ਼ਾਨੇ ਹਨ। ਕੇਵਲ ਸੰਤੁਸ਼ਟੀ ਸਾਡੀ ਸੰਸਾਰਿਕ ਸੰਪਤੀਆਂ ਵਾਸਤੇ ਪਿਆਸ ਨੂੰ ਬੁਝਾਉਂਦੀ ਹੈ। ਕੇਵਲ ਸੰਤੁਸ਼ਟੀ ਸਾਡੀਆਂ ਇੱਛਾਵਾਂ ਦੀ ਲਾਲਸਾ ਅਤੇ ਸੰਸਾਰਿਕ ਅਰਾਮਾਂ ਨੂੰ ਚੰਗੇ ਮਾੜੇ ਤਰੀਕਿਆਂ ਨਾਲ ਇਕੱਠੇ ਕਰਨ ਦੀ ਲਾਲਸਾ ਦਾ ਖ਼ਾਤਮਾ ਕਰਦੀ ਹੈ।

ਸੰਤੁਸ਼ਟੀ ਬ੍ਰਹਮ ਗੁਣ ਹੈ। ਸੰਤੁਸ਼ਟੀ ਪਰਮ ਬ੍ਰਹਮ ਸ਼ਕਤੀ ਹੈ। ਸੰਤੁਸ਼ਟੀ ਗੁਰਪ੍ਰਸਾਦਿ ਹੈ। ਸੰਤੁਸ਼ਟੀ ਪਰਮ ਬ੍ਰਹਮ ਸ਼ਕਤੀ ਹੈ ਜਿਹੜੀ ਸਾਨੂੰ ਪਰਮਾਤਮਾ ਨਾਲ ਜੋੜਦੀ ਹੈ। ਇਹ ਸਾਡੇ ਲਈ ਸਾਰੇ ਅਨਾਦਿ ਖ਼ਜ਼ਾਨੇ ਲਿਆਉਂਦੀ ਹੈ। ਸਾਰੀਆਂ ਇੱਛਾਵਾਂ ਨੂੰ ਖ਼ਤਮ ਕਰਕੇ ਅਸੀਂ ਅਨਾਦਿ ਖ਼ਜ਼ਾਨਿਆਂ ਦੇ ਰਖਵਾਲੇ ਬਣ ਜਾਂਦੇ ਹਾਂ। ਇਹ ਸਾਰਾ ਬੁਰਾ ਸੌਦਾ ਨਹੀਂ ਹੈ। ਇਹ ਸ਼ਾਇਦ ਸਭ ਤੋਂ ਵਧੀਆ ਅਤੇ ਸਭ ਤੋਂ ਲਾਭਦਾਇਕ ਸੌਦਾ ਹੈ। ਇੱਛਾਵਾਂ ਦੀ ਪੂਰਤੀ ਵੱਲ ਕੀਤੇ ਯਤਨ ਜੋ ਮਾਇਆ ਦਾ ਪਿੱਛਾ ਕਰਕੇ ਕੀਤੇ ਜਾਂਦੇ ਹਨ ਵਿਅਰਥ ਹਨ ਅਤੇ ਅਸਲ ਬ੍ਰਹਮ ਭਾਵ ਵਿਚ ਇਨ੍ਹਾਂ ਦਾ ਕੋਈ ਲਾਭ ਨਹੀਂ ਹੈ। ਪਰ ਸਾਰੇ ਹੀ ਸੰਤੁਸ਼ਟੀ ਵੱਲ ਕੀਤੇ ਜਾਂਦੇ ਯਤਨ ਸਾਡੇ ਲਈ ਹਰ ਤਰ੍ਹਾਂ ਦੀਆਂ ਬ੍ਰਹਮ ਦਾਤਾਂ ਅਤੇ ਵਿਸ਼ਵਾਸ ਤੋਂ ਪਰ੍ਹੇ ਰੂਹਾਨੀ ਫਲ ਲਿਆਉਂਦੇ ਹਨ। ਇਹ ਸਾਡੇ ਲਈ ਮੁਕਤੀ-ਪਰਮਾਤਮਾ ਨਾਲ ਜੁੜਨਾ ਲਿਆਉਂਦੀ ਹੈ। ਇਸ ਲਈ ਆਓ ਕ੍ਰਿਪਾ ਕਰਕੇ ਸੰਤੁਸ਼ਟੀ ਪ੍ਰਾਪਤ ਕਰਨ ਦੇ ਯਤਨਾਂ ’ਤੇ ਧਿਆਨ ਕੇਂਦਰਿਤ ਕਰੀਏ ਤਾਂ ਅਸੀਂ ਰੂਹਾਨੀ ਸੰਸਾਰ ਦੇ ਵਿਸ਼ਵਾਸ ਤੋਂ ਪਰ੍ਹੇ ਅਤੇ ਚਮਤਕਾਰੀ ਫਲ ਪਾਵਾਂਗੇ।

ਇਹ ਸਭ ਤੋਂ ਉੱਚੀ ਅਤੇ ਵੱਡੀ ਕਿਸਮਤ ਹੈ। ਉਹ ਮਨੁੱਖ ਜਿਹੜੇ ਸੰਤੁਸ਼ਟੀ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਵਿੱਚ ਹਨ, ਬਹੁਤ ਹੀ ਕਿਸਮਤ ਵਾਲੇ ਹਨ, ਉਹ ਅਨੰਤ ਭਾਗਾਂ ਵਾਲੇ ਹਨ। ਸਾਰੀ ਰੂਹਾਨੀਅਤ ਹੀ ਇੱਕ ਗੁਰਪ੍ਰਸਾਦਿ ਹੈ। ਸਾਰੀਆਂ ਹੀ ਬ੍ਰਹਮ ਸ਼ਕਤੀਆਂ ਅਤੇ ਬ੍ਰਹਮ ਗੁਣ ਇਸ ਬ੍ਰਹਮ ਕ੍ਰਿਪਾ ਨਾਲ ਪ੍ਰਾਪਤ ਹੁੰਦੇ ਹਨ। ਅਸਲ ਵਿਚ ਇਹ ਪ੍ਰਾਪਤ ਨਹੀਂ ਕੀਤੇ ਜਾਂਦੇ, ਪਰ ਇਹ ਸਾਨੂੰ ਦਿੱਤੇ ਜਾਂਦੇ ਹਨ। ਅਸੀਂ ਕੁਝ ਵੀ ਚੀਜ਼ ਕਰਨ ਦੇ ਯੋਗ ਨਹੀਂ ਹੁੰਦੇ। ਕੇਵਲ ਇੱਕ ਕਰਤਾ ਹੈ ਅਤੇ ਉਸ ਦੀਆਂ ਪਰਮ ਅਨੰਤ ਬ੍ਰਹਮ ਸ਼ਕਤੀਆਂ ਇਸ ਦਾ ਵਾਪਰਨਾ ਬਣਾ ਰਹੀਆਂ ਹਨ। ਇਹ ਸਿਰਫ਼ ਗੁਰ ਕ੍ਰਿਪਾ ਨਾਲ ਵਾਪਰਦਾ ਹੈ ਅਤੇ ਉਹਨਾਂ ਮਨੁੱਖਾਂ ਨਾਲ ਵਾਪਰਦਾ ਹੈ ਜਿਹੜੇ ਇਸ ਗੁਰਪ੍ਰਸਾਦਿ ਨਾਲ ਨਾਮ ‘ਸਤਿਨਾਮ’ ਵਿਚ ਲੀਨ ਰਹਿੰਦੇ ਹਨ। ਉਹਨਾਂ ਦਾ ਰੋਮ-ਰੋਮ ਨਾਮ ਸਿਮਰਨ ਕਰਦਾ ਹੈ। ਉਹ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਵਿਚ ਸਦਾ ਹੀ ਲੀਨ ਰਹਿੰਦੇ ਹਨ।

ਐਸੀ ਕਿਸਮਤ ਆਪਣੇ ਆਪ ਵਿਚ ਇੱਕ ਬ੍ਰਹਮ ਸ਼ਕਤੀ ਹੈ। ਸੰਤੁਸ਼ਟੀ ਇੱਕ ਅਨੰਤ ਪਰਮ ਸ਼ਕਤੀ ਹੈ ਜਿਹੜੀ ਸਾਡੇ ਲਈ ਸਦਾ ਲਈ ਅਨਾਦਿ ਅਸੀਸ ਅਤੇ ਅਨਾਦਿ ਅਨੰਦ ਲਿਆਉਂਦੀ ਹੈ। ਇਹ ਸਾਡੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰ ਦਿੰਦੀ ਹੈ ਅਤੇ ਇਸ ਨੂੰ ਅਨੰਤ ਹਿਰਦਾ ਬਣਾ ਦਿੰਦੀ ਹੈ। ਸਾਰੇ ਹੀ ਬ੍ਰਹਮ ਗੁਣ ਅਨੰਤ ਬ੍ਰਹਮ ਸ਼ਕਤੀਆਂ ਹਨ। ਜਦ ਸਾਨੂੰ ਇਹਨਾਂ ਸਾਰੀਆਂ ਅਨੰਤ ਸ਼ਕਤੀਆਂ ਦੀ ਬਖ਼ਸ਼ਿਸ਼ ਹੁੰਦੀ ਹੈ ਤਾਂ ਇਸਨੂੰ ‘ਨਾਮ ਰੰਗ’ ਕਿਹਾ ਜਾਂਦਾ ਹੈ। ਜਦ ਇਹ ਵਾਪਰਦਾ ਹੈ ਤਾਂ ਅਸੀਂ ਮਾਇਆ ਦਾ ਪਿੱਛਾ ਨਹੀਂ ਕਰਦੇ, ਇਸ ਦੀ ਬਜਾਇ ਮਾਇਆ ਸਾਡੀ ਸੇਵਾ ਕਰਦੀ ਹੈ। ਐਸੇ ਵਿਅਕਤੀ ਨੂੰ ਬਹੁਤ ਵਡਭਾਗੀ ਕਿਹਾ ਜਾਂਦਾ ਹੈ ਜਿਸਦੀ ਮਾਇਆ ਸੇਵਾ ਕਰਦੀ ਹੈ।

ਕਰਨ ਕਰਾਵਨ ਕਰਨੈਹਾਰੁ

ਇਸ ਕੈ ਹਾਥਿ ਕਹਾ ਬੀਚਾਰੁ

ਜੈਸੀ ਦ੍ਰਿਸਟਿ ਕਰੇ ਤੈਸਾ ਹੋਇ

ਆਪੇ ਆਪਿ ਆਪਿ ਪ੍ਰਭੁ ਸੋਇ

ਜੋ ਕਿਛੁ ਕੀਨੋ ਸੁ ਅਪਨੈ ਰੰਗਿ

ਸਭ ਤੇ ਦੂਰਿ ਸਭਹੂ ਕੈ ਸੰਗਿ

ਬੂਝੈ ਦੇਖੈ ਕਰੈ ਬਿਬੇਕ

ਆਪਹਿ ਏਕ ਆਪਹਿ ਅਨੇਕ

ਮਰੈ ਨ ਬਿਨਸੈ ਆਵੈ ਨ ਜਾਇ

ਨਾਨਕ ਸਦ ਹੀ ਰਹਿਆ ਸਮਾਇ

ਜਦ ਸਿਰਜਨਹਾਰੇ ਮਾਲਕ ਨੇ ਇਹ ਸ੍ਰਿਸ਼ਟੀ ਸਾਜੀ, ਉਸ ਨੇ ਇਸ ਨੂੰ ਚਲਾਉਣ ਲਈ ਕੁਝ ਬ੍ਰਹਮ ਕਾਨੂੰਨ ਬਣਾਏ। ਇਹ ਬ੍ਰਹਮ ਕਾਨੂੰਨ ਪਰਮਾਤਮਾ ਦਾ ਸ਼ਬਦ ਹਨ ਅਤੇ ਉਹ ਸਾਰੀ ਸ੍ਰਿਸ਼ਟੀ ਦੀ ਦੇਖ-ਭਾਲ ਅਤੇ ਚਲਾਉਣ ਲਈ ਹਨ। ਇਹ ਬ੍ਰਹਮ ਕਾਨੂੰਨ ਸ੍ਰਿਸ਼ਟੀ ਦਾ ਵਿਧਾਨ ਹਨ ਅਤੇ ਆਪਣੇ ਬ੍ਰਹਮ ਸ਼ਬਦ ਦੇ ਗੁਣ ਕਾਰਨ ਇਹ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇੱਛਾ, ਅਕਾਲ ਪੁਰਖ ਜੀ ਦਾ ਹੁਕਮ ਬਣ ਜਾਂਦੇ ਹਨ।

ਜਿਸ ਤਰ੍ਹਾਂ ਦੇਸ਼ ਦੇ ਸ਼ਾਸਕ ਦੇਸ਼ ਦੇ ਮਾਮਲਿਆਂ ਦਾ ਪ੍ਰਬੰਧ ਕਰਨ ਲਈ ਅਤੇ ਪ੍ਰਸ਼ਾਸਨ ਲਈ ਕੁਝ ਖ਼ਾਸ ਕਾਨੂੰਨ ਬਣਾਉਂਦੇ ਹਨ। ਜਿਸ ਤਰ੍ਹਾਂ ਕਿਸੇ ਵੀ ਖ਼ਾਸ ਦੇਸ਼ ਦੇ ਵਾਸੀਆਂ ਨੂੰ ਉਸ ਦੇਸ਼ ਵਿਚ ਰਹਿਣ ਲਈ ਇਸ ਦੇ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਹੈ। ਇਹ ਕਾਨੂੰਨ ਸ਼ਾਸਕਾਂ ਦਾ ਹੁਕਮ ਹੁੰਦੇ ਹਨ। ਅਸੀਂ ਕਹਿ ਸਕਦੇ ਹਾਂ ਕਿ ਐਸੇ ਕਾਨੂੰਨ ਸ਼ਾਸਕਾਂ ਦਾ ਹੁਕਮ ਹੁੰਦੇ ਹਨ ਅਤੇ ਉਸ ਦੇਸ਼ ਵਿਚ ਰਹਿਣ ਵਾਲੇ ਹਰ ਇੱਕ ਨੂੰ ਸ਼ਾਸਕਾਂ ਦੇ ਐਸੇ ਕਾਨੂੰਨ ਨੂੰ ਮੰਨਣਾ ਪੈਂਦਾ ਹੈ ਜੋ ਦੇਸ਼ ਦਾ ਵਿਧਾਨ ਬਣਾਉਂਦੇ ਹਨ।

ਇਸ ਤਰ੍ਹਾਂ ਦੀ ਹੀ ਸਥਿਤੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨੰਤ ਰਿਆਸਤ, ਦਰਗਾਹ ਦੀ ਹੈ। ਇਹ ਅਸਲ ਬ੍ਰਹਮ ਰਿਆਸਤ ਹੈ, ਦਰਗਾਹ ਹੈ ਅਤੇ ਕੋਈ ਵੀ ਇਸ ਵਿਲੱਖਣ ਅਤੇ ਸਾਰੀ ਸ੍ਰਿਸ਼ਟੀ ਦੇ ਇੱਕੋ-ਇੱਕ ਸ਼ਾਸਕ ਦੇ ਹੁਕਮਾਂ ਤੋਂ ਭੱਜ ਨਹੀਂ ਸਕਦਾ। ਜਿਸ ਤਰ੍ਹਾਂ ਦੇਸ਼ ਦੇ ਸੰਵੈਧਾਨਿਕ ਕਾਨੂੰਨ ਜੋ ਜਨਤਾ ਨਾਲ ਸਬੰਧਿਤ ਹੁੰਦੇ ਹਨ, ਜਨਤਾ ਵਾਸਤੇ ਹੁੰਦੇ ਹਨ, ਠੀਕ ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਦਾ ਸ਼ਾਸਕ ਪਾਰਬ੍ਰਹਮ ਪਰਮੇਸ਼ਰ ਪਰਮ ਸ਼ਕਤੀਆਂ ਦੇ ਸਬੰਧ ਵਿਚ ਬ੍ਰਹਮ ਕਾਨੂੰਨ ਨੂੰ ਬਣਾਉਂਦਾ ਹੈ ਅਤੇ ਦੇਖਦਾ ਹੈ ਜਿਹੜੇ ਕਿ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਲਈ ਜ਼ਿੰਮੇਵਾਰ ਹਨ।

ਇਹਨਾਂ ਵਿਚ ਮਨੁੱਖ ਦੀਆਂ ਅੰਦਰੂਨੀ ਚੀਜ਼ਾਂ ਨੂੰ ਚਲਾਉਣ ਦਾ ਸਬੰਧ ਵੀ ਸ਼ਾਮਲ ਹੈ। ਅਸਲ ਵਿਚ ਮਨੁੱਖ ਦੀਆਂ ਸਭ ਅੰਦਰੂਨੀ ਚੀਜ਼ਾਂ ਕਿਸਮਤ ਦਾ ਆਧਾਰ ਜਾਂ ਕਿਸਮਤ ਲਈ ਜ਼ਿੰਮੇਵਾਰ ਹਨ। ਇਹ ਅੰਦਰੂਨੀ ਚੀਜ਼ਾਂ ਜੋ ਮਨੁੱਖਾ ਜੀਵਨ ਦਾ ਆਧਾਰ ਹਨ, ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿਧਾਨ ਹੇਠ ਚਲਾਈਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਸਮੇਂ ਦੇ ਸ਼ਾਸਕ ਵੀ ਬ੍ਰਹਮ ਵਿਧਾਨ ਦੇ ਬ੍ਰਹਮ ਕਾਨੂੰਨਾਂ ਤੋਂ ਭੱਜ ਨਹੀਂ ਸਕਦੇ। ਸਾਡੇ ਵਿਚੋਂ ਹਰ ਇੱਕ ਆਪਣੇ ਅੰਦਰੂਨੀ ਅਤੇ ਬਾਹਰੀ ਕ੍ਰਿਆਵਾਂ ਲਈ ਇਹਨਾਂ ਬ੍ਰਹਮ ਕਾਨੂੰਨਾਂ ਅੱਗੇ ਜਵਾਬਦੇਹ ਹੈ। ਸਾਡੇ ਵਿਚੋਂ ਉਹ ਮਨੁੱਖ ਜਿਹੜੇ ਇਹਨਾਂ ਬ੍ਰਹਮ ਕਾਨੂੰਨਾਂ ਨੂੰ ਪਹਿਚਾਣ ਲੈਂਦੇ ਹਨ ਅਤੇ ਇਹਨਾਂ ਦੀ ਪਾਲਣਾ ਕਰਨ ਦਾ ਯਤਨ ਕਰਦੇ ਹਨ ਉਹ ਪਰਮਾਤਮਾ ਨਾਲ ਮਿਲਾਪ ਹੋਣ ਵੱਲ ਵਧਦੇ ਹਨ। ਸਾਡੇ ਵਿਚੋਂ ਉਹ ਮਨੁੱਖ ਜਿਹੜੇ ਇਹਨਾਂ ਬ੍ਰਹਮ ਕਾਨੂੰਨਾਂ ਦੀ ਅਤਿ ਸ਼ਰਧਾ, ਪਿਆਰ, ਯਕੀਨ ਅਤੇ ਭਰੋਸੇ ਨਾਲ ਪਾਲਣਾ ਕਰਦੇ ਹਨ ਉਹ ਅਨਾਦਿ ਅਨੰਦ ਦੇ ਰਾਹ ਉੱਪਰ ਅੱਗੇ ਵਧਣਾ ਜਾਰੀ ਰੱਖਦੇ ਹਨ। ਅਖ਼ੀਰ ਵਿਚ ਅਸੀਂ ਧੰਨ ਧੰਨ ਅਕਾਲ ਪੁਰਖ ਜੀ ਦੇ ਨਿਰਗੁਣ ਸਰੂਪ ਵਿਚ ਅਭੇਦ ਹੋਣਾ ਹੈ।

ਇਹ ਬ੍ਰਹਮ ਕਾਨੂੰਨ ਸ੍ਰਿਸ਼ਟੀ ਦਾ ਆਧਾਰ ਬਣਦੇ ਹਨ। ਇਸ ਲਈ ਸਾਨੂੰ ਸ੍ਰਿਸ਼ਟੀ ਦੇ ਇੱਕ ਸੱਚਾ ਭਾਗ ਦੇ ਤੌਰ ’ਤੇ ਜੀਵਨ ਜਿਊਣ ਲਈ ਇਹਨਾਂ ਬ੍ਰਹਮ ਕਾਨੂੰਨਾਂ ਨੂੰ ਸਮਝਣ ਅਤੇ ਮੰਨਣ ਦੀ ਜ਼ਰੂਰਤ ਹੈ। ਸਿਰਜਨਹਾਰੇ ਦਾ ਬੋਧ ਕਰਨ ਲਈ ਸਾਨੂੰ ਇਹਨਾਂ ਬ੍ਰਹਮ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅਨੁਸਾਰ ਚਲਣ ਦੀ ਜ਼ਰੂਰਤ ਹੁੰਦੀ ਹੈ। ਇਹ ਬ੍ਰਹਮ ਕਾਨੂੰਨ ਸਾਡੀ ਕਿਸਮਤ ਦਾ ਆਧਾਰ ਬਣਦੇ ਹਨ। ਉਦਾਹਰਣ ਵਜੋਂ ਕਰਮਾਂ ਦੇ ਕਾਨੂੰਨ ਦਾ ਭਾਵ ਹੈ ਕਿ ਅਸੀਂ ਜੋ ਬੀਜਿਆ ਹੈ ਸੋ ਹੀ ਵੱਢਾਂਗੇ। ਅਸੀਂ ਜੋ ਵੀ ਕਰਦੇ ਹਾਂ ਸਾਡੀ ਕਿਸਮਤ ਬਣਦਾ ਹੈ। ਹਰ ਚੀਜ਼ ਜੋ ਅਸੀਂ ਕਰ ਰਹੇ ਹਾਂ ਪਰਮਾਤਮਾ ਦੇ ਕਾਨੂੰਨ ਹੇਠ ਹੈ ਅਤੇ ਇਥੇ ਕੁਝ ਵੀ ਪਦਾਰਥਕ ਅਤੇ ਬ੍ਰਹਮ ਭਾਵ ਵਿੱਚ, ਸਾਡੇ ਹੱਥ ਵਿੱਚ ਕੁਝ ਵੀ ਨਹੀਂ ਹੈ।

ਹਰ ਚੀਜ਼ ਜੋ ਸਾਡੇ ਆਲੇ-ਦੁਆਲੇ ਸਾਡੇ ਨਾਲ ਜਾਂ ਸਾਡੇ ਦੁਆਰਾ ਵਾਪਰ ਰਹੀ ਹੈ ਉਹ ਸਭ ਇਹਨਾਂ ਬ੍ਰਹਮ ਕਾਨੂੰਨਾਂ ਦੇ ਅਧੀਨ ਹੈ। ਅਸਲ ਵਿਚ ਇਥੇ ਕੁਝ ਨਹੀਂ ਜੋ ਅਸੀਂ ਕਰ ਸਕਦੇ ਹਾਂ। ਹਰ ਚੀਜ਼ ਜੋ ਵਾਪਰਦੀ ਹੈ ਬ੍ਰਹਮ ਪਰਮ ਸ਼ਕਤੀ ਦੁਆਰਾ ਆਪ ਕੀਤੀ ਜਾਂਦੀ ਹੈ ਇਸ ਲਈ ਜੋ ਵੀ ਸਾਡੀ ਭਵਿੱਖ ਦੀ ਕਿਸਮਤ ਹੈ ਕੇਵਲ ਸਿਰਜਨਹਾਰ ਜਾਂ ਕਰਤਾ ਪੁਰਖ ਜੀ ਦੁਆਰਾ ਬਦਲੀ ਜਾ ਸਕਦੀ ਹੈ। ਇਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਅਤੇ ਇਹ ਕੇਵਲ ਅਸੀਂ ਫਿਰ ਦੁਹਰਾਉਂਦੇ ਹਾਂ ਸਰਬ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬ੍ਰਹਮ ਕ੍ਰਿਪਾ ਨਾਲ ਹੋ ਸਕਦਾ ਹੈ। ਕਿਸ ਤਰ੍ਹਾਂ ਅਸੀਂ ਉਸਦੀ ਕ੍ਰਿਪਾ ਪ੍ਰਾਪਤ ਕਰ ਸਕਦੇ ਹਾਂ। ਕਿਸ ਤਰ੍ਹਾਂ ਅਸੀਂ ਇਹ ਮੋੜਾ ਪਾ ਸਕਦੇ ਹਾਂ ਕਿ ਸਾਡੀ ਕਿਸਮਤ ਬਦਲ ਸਕਦੀ ਹੋਵੇ ਜਾਂ ਬਦਲ ਜਾਵੇ ਤਾਂ ਕੇਵਲ ਸਤਿ ਕਰਮਾਂ ’ਤੇ ਧਿਆਨ ਕੇਂਦਰਿਤ ਕਰੋ ਅਤੇ ਲਗਾਤਾਰ ਅਰਦਾਸਾਂ ਕਰੋ। ਆਪਣੀਆਂ ਬ੍ਰਹਮ ਸ਼ਕਤੀਆਂ ’ਤੇ ਧਿਆਨ ਕੇਂਦਰਿਤ ਕਰਦੇ ਹੋਏ:

–               ਸਤਿਨਾਮ ਸਿਮਰਨ ਕਰਨ ਨਾਲ

–               ਆਪਣਾ ਬੇ-ਸ਼ਰਤ ਪਿਆਰ ਵਧਾਉਣ ਨਾਲ

–               ਅਤਿ ਨਿਮਰਤਾ ਵਿੱਚ ਰਹਿਣ ਨਾਲ

–               ਦਿਆਲੂ ਅਤੇ ਮੁਆਫ਼ ਕਰ ਦੇਣ ਵਾਲਾ ਬਣਨ ਨਾਲ

–               ਨਿਰਭਉ ਬਣਨ ਨਾਲ

–               ਇਹਨਾਂ ਬ੍ਰਹਮ ਕਾਨੂੰਨਾਂ ਵਿੱਚ ਆਪਣਾ ਯਕੀਨ ਦ੍ਰਿੜ੍ਹਤਾ, ਭਰੋਸਾ ਅਤੇ ਵਿਸ਼ਵਾਸ ਹੋਰ ਵਧਾਉਣ ਨਾਲ

ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਿਆਲਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਕਿਵੇਂ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਇਹਨਾਂ ਬ੍ਰਹਮ ਕਾਨੂੰਨਾਂ ਦੀ ਪਾਲਣਾ ਆਪਣੇ ਵਿਹਾਰ ਵਿਚ ਕਰਦੇ ਹਾਂ। ਬ੍ਰਹਮ ਕਾਨੂੰਨਾਂ ਵਿਚੋਂ ਇੱਕ ਉਸ ਦੀ ਮੌਜੂਦਗੀ ਦੇ ਸਬੰਧ ਵਿਚ ਹੈ ਅਤੇ ਇਹ ਕਾਨੂੰਨ ਕਹਿੰਦਾ ਹੈ ਕਿ ਉਹ ਹਰ ਜਗ੍ਹਾ ਮੌਜੂਦ ਹੈ। ਉਹ ਸਾਡੇ ਅੰਦਰ ਹੈ। ਉਹ ਸਾਡੇ ਸਾਹ ਅਤੇ ਦਿਲ ਨੂੰ ਚਲਾ ਰਿਹਾ ਹੈ। ਇਸ ਲਈ ਆਪਣੇ ਹਰ ਜਗ੍ਹਾ ਹੋਣ ਦੇ ਗੁਣ ਸਮੇਤ ਸਾਡੇ ਅੰਦਰ ਹੋਣ ਦੇ ਉਸ ਦੀ ਪਹੁੰਚ ਸਾਡੇ ਸਾਰੇ ਕਰਮਾਂ ਤੱਕ ਹੈ। ਇਸ ਤਰ੍ਹਾਂ ਹੀ ਉਹ ਲਗਾਤਾਰ ਸਾਨੂੰ ਵੇਖ ਰਿਹਾ ਹੈ ਅਸੀਂ ਜੋ ਵੀ ਕਰਦੇ ਹਾਂ ਉਹ ਸਭ ਕੁੱਛ ਉਸਦੀ ਨਜ਼ਰ ਤੋਂ ਉਹਲੇ ਨਹੀਂ ਹੈ।

ਕੇਵਲ ਇਹ ਹੀ ਨਹੀਂ, ਅਗਲਾ ਬ੍ਰਹਮ ਕਾਨੂੰਨ ਕਹਿੰਦਾ ਹੈ ਕਿ ਅਸੀਂ ਜੋ ਵੀ ਕਰਦੇ ਹਾਂ ਇਹ ਦਰਜ ਹੋ ਜਾਂਦਾ ਹੈ ਅਤੇ ਸਾਡੀ ਕਿਸਮਤ ਇਹਨਾਂ ਕਰਨੀਆਂ ਦੇ ਆਧਾਰ ’ਤੇ ਲਿਖੀ ਜਾਂਦੀ ਹੈ। ਜੇਕਰ ਅਸੀਂ ਇਹਨਾਂ ਬ੍ਰਹਮ ਕਾਨੂੰਨਾਂ ਦੀ ਪਾਲਣਾ ਇਹਨਾਂ ਬ੍ਰਹਮ ਕਾਨੂੰਨਾਂ ਦੇ ਅਨੁਸਾਰ ਕਰ ਰਹੇ ਹਾਂ ਤਦ ਅਸੀਂ ਉਸ ਦੀ ਕ੍ਰਿਪਾ ਗੁਰਪ੍ਰਸਾਦਿ ਪ੍ਰਾਪਤ ਕਰਨ ਵੱਲ ਵਧ ਰਹੇ ਹਾਂ। ਤਦ ਅਸੀਂ ਇਸ ਮਨੁੱਖੀ ਜੀਵਨ ਦੇ ਮੰਤਵ ਨੂੰ ਸਮਝਣ ਦੀ ਆਸ ਕਰ ਸਕਦੇ ਹਾਂ। ਸੰਪੂਰਨ ਬੋਧ ਪ੍ਰਮਾਤਮਾ ਦਾ ਬੋਧ ਹੈ। ਕਿਉਂਕਿ ਸਾਡਾ ਪਦਾਰਥਕ ਸਰੀਰ ਅਤੇ ਸਾਡੀ ਰੂਹ ਆਪ ਪਰਮਾਤਮਾ ਦੁਆਰਾ ਚਲਾਈ ਜਾ ਰਹੀ ਹੈ। ਸਾਡੀ ਰੂਹ ਹੋਰ ਕੁਝ ਨਹੀਂ ਬੱਸ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਦਾ ਇੱਕ ਅਨਿੱਖੜਵਾਂ ਭਾਗ ਹੈ। ਜੀਵ ਤੱਤ ਜੋ ਸਾਡੇ ਪਦਾਰਥਕ ਸਰੀਰ ਨੂੰ ਚਲਾ ਰਿਹਾ ਹੈ, ਸਾਡੇ ਸਾਹਾਂ, ਖ਼ੂਨ ਦਾ ਗੇੜ ਸਾਡੇ ਅੰਦਰ ਚਲਾ ਰਿਹਾ ਹੈ ਬ੍ਰਹਮ ਪਰਮ ਸ਼ਕਤੀ ਹੈ ਅਤੇ ਕੁਝ ਵੀ ਹੋਰ ਨਹੀਂ ਹੈ। ਜ਼ਿੰਦਗੀ ਕੁਝ ਨਹੀਂ ਸਿਰਫ਼ ਬ੍ਰਹਮ ਪਰਮ ਸ਼ਕਤੀ ਹੈ ਅਤੇ ਇਹ ਬ੍ਰਹਮ ਪਰਮ ਸ਼ਕਤੀ ਸਾਡੇ ਜੀਵਨ ਨੂੰ ਚਲਾ ਰਹੀ ਹੈ। ਭਾਵੇਂ ਇਹ ਕੋਈ ਇੱਕ ਰੁੱਖ, ਜਾਨਵਰ ਜਾਂ ਮਨੁੱਖ ਜਾਂ ਜੀਵਨ ਦਾ ਕੋਈ ਹੋਰ ਰੂਪ ਹੈ। ਇਹ ਕੇਵਲ ਇਸ ਜੀਵ ਤੱਤ ਦੀ ਪਹਿਚਾਣ ਦੀ ਗੱਲ ਹੈ ਅਤੇ ਕੁਝ ਵੀ ਹੋਰ ਨਹੀਂ। ਇਹ ਪਹਿਚਾਣ ਮੈਂ ਅਤੇ ਮੇਰਾ ਦਾ ਖ਼ਾਤਮਾ ਕਰਦੀ ਹੈ। ਇਹ ਹਉਮੈ ਨੂੰ ਮਾਰਦੀ ਹੈ। ਅਤੇ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਅਭੇਦ ਕਰਦੀ ਹੈ।

ਹੋਰ ਅੱਗੇ ਜਦ ਅਸੀਂ ਰੂਹਾਨੀ ਸੰਸਾਰ ਵਿਚ ਉੱਪਰ ਜਾਂਦੇ ਹਾਂ ਅਸੀਂ ਪਤਾ ਕਰਦੇ ਹਾਂ ਕਿ ਇਹ ਬ੍ਰਹਮ ਪਰਮ ਸ਼ਕਤੀ ਹਰ ਚੀਜ਼ ਦੇ ਪਿੱਛੇ ਹੈ। ਜੀਵਨ ਵਾਲੇ ਜਾਂ ਬਿਨਾਂ ਜੀਵਨ ਤੋਂ, ਹਰ ਸਿਰਜਨਾ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਰਜਨਾ ਹੈ। ਇਸ ਲਈ ਜਦ ਹਰ ਇੱਕ ਸਿਰਜਨਾ ਉਸ ਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਾਰੀ ਸਿਰਜਨਾ ਉਸ ਨਾਲ ਸਬੰਧਿਤ ਹੈ? ਕਿਹੜੀ ਚੀਜ਼ ਸਾਡੀ ਰਹਿੰਦੀ ਹੈ? (ਇਹ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਿਛਲੀ ਅਸਟਪਦੀ ਵਿੱਚ ਵੱਖ-ਵੱਖ ਜੀਵ ਅਤੇ ਨਿਰਜੀਵ ਸਿਰਜਨਾ ਦੀਆਂ ਉਦਾਹਰਣਾਂ ਲੈ ਕੇ ਗੁਰ ਪ੍ਰਸਾਦਿ ਦੀ ਕ੍ਰਿਪਾ ਨਾਲ ਵਿਚਾਰਿਆ ਅਤੇ ਪੇਸ਼ ਕੀਤਾ ਜਾ ਚੁੱਕਾ ਹੈ।)

ਇਸ ਨੂੰ ਸੰਪੂਰਨ ਬੋਧ ਆਖਿਆ ਜਾਂਦਾ ਹੈ। ਇਹ ਉਸ ਵੇਲੇ ਪ੍ਰਾਪਤ ਹੁੰਦਾ ਹੈ ਜਦੋਂ ਕੋਈ ਵਿਅਕਤੀ ਪਰਮ ਪਦਵੀ ਤੱਕ ਪਹੁੰਚ ਜਾਂਦਾ ਹੈ ਅਤੇ ਬ੍ਰਹਮ ਗਿਆਨ ਅੰਮ੍ਰਿਤ, ਆਤਮ ਰਸ ਅੰਮ੍ਰਿਤ ਤੱਕ ਪਹੁੰਚ ਜਾਂਦਾ ਹੈ। ਇਹ ਪੱਧਰ ਕਿਤਾਬਾਂ ਪੜ੍ਹ ਕੇ ਜਾਂ ਸ਼ਾਸਤਰਾਂ ਦੀਆਂ ਲਿਖਤਾਂ ਪੜ੍ਹ ਕੇ ਨਹੀਂ ਪਾਇਆ ਜਾ ਸਕਦਾ ਹੈ। ਸਫਲਤਾ ਦੀ ਕੁੰਜੀ ਅੰਦਰੂਨੀ ਰਹਿਤ ਦੀ ਕਮਾਈ ਹੈ। ਪੰਜ ਦੂਤਾਂ ਤੋਂ ਬਾਹਰ ਆਉਣ ਦੀ ਰਹਿਤ ਅਤੇ ਇੱਛਾ ਮੁਕਤ ਜੀਵਨ ਦੀ ਰਹਿਤ। ਜਦ ਅਸੀਂ ਇਸ ਰਹਿਤ ਦੀ ਕਮਾਈ ਕਰਦੇ ਹਾਂ ਤਦ ਅਸੀਂ ਮਾਇਆ ਉੱਪਰ ਜਿੱਤ ਪਾਉਂਦੇ ਹਾਂ। ਸਾਡਾ ਹਿਰਦਾ ਇੱਕ ਪੂਰਨ ਸਚਿਆਰਾ ਹਿਰਦਾ ਬਣ ਜਾਂਦਾ ਹੈ। ਇਹ ਇੱਕ ਅਨੰਤ ਹਿਰਦਾ ਬਣ ਜਾਂਦਾ ਹੈ। ਅਨੰਤ ਅੰਦਰ ਆਉਂਦਾ ਹੈ ਅਤੇ ਇਸ ਹਿਰਦੇ ਵਿੱਚ ਪਰਗਟ ਹੁੰਦਾ ਹੈ, ਨਿਵਾਸ ਕਰਦਾ ਹੈ। ਅਨੰਤ ਇਸ ਹਿਰਦੇ ਵਿਚ ਰਹਿ ਕੇ ਇਸ ਹਿਰਦੇ ਤੋਂ ਕੰਮ-ਕਾਜ ਕਰਵਾਂਦਾ ਹੈ, ਕਿਉਂਕਿ ਇਹ ਹਿਰਦਾ ਸਤਿ ਰੂਪ ਬਣ ਜਾਂਦਾ ਹੈ। ਇਸ ਦਾ ਨਾਮ ਨਹੀਂ ਹੁੰਦਾ। ਇਹ ਕਦੀ ਨਹੀਂ ਮਰਦਾ ਅਤੇ ਸਾਰੇ ਆਉਣ ਵਾਲੇ ਯੁੱਗਾਂ ਵਿਚ ਵੀ ਸਦਾ ਰਹਿੰਦਾ ਹੈ।

ਆਪਿ ਉਪਦੇਸੈ ਸਮਝੈ ਆਪਿ

ਆਪੇ ਰਚਿਆ ਸਭ ਕੈ ਸਾਥਿ

ਆਪਿ ਕੀਨੋ ਆਪਨ ਬਿਸਥਾਰੁ

ਸਭੁ ਕਛੁ ਉਸ ਕਾ ਓਹੁ ਕਰਨੈਹਾਰੁ

ਉਸ ਤੇ ਭਿੰਨ ਕਹਹੁ ਕਿਛੁ ਹੋਇ

ਥਾਨ ਥਨੰਤਰਿ ਏਕੈ ਸੋਇ

ਅਪੁਨੇ ਚਲਿਤ ਆਪਿ ਕਰਣੈਹਾਰ

ਕਉਤਕ ਕਰੈ ਰੰਗ ਆਪਾਰ

ਮਨ ਮਹਿ ਆਪਿ ਮਨ ਅਪੁਨੇ ਮਾਹਿ

ਨਾਨਕ ਕੀਮਤਿ ਕਹਨੁ ਜਾਇ

ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਸਾਰਿਆਂ ਨੂੰ ਇਹ ਗੁਰਪ੍ਰਸਾਦਿ ਦੇਣਾ ਜਾਰੀ ਰੱਖ ਰਹੇ ਹਨ। ਗੁਰਬਾਣੀ ਗੁਰਪ੍ਰਸਾਦਿ ਹੈ। ਸੁਖਮਨੀ ਬਾਣੀ ਗੁਰਪ੍ਰਸਾਦਿ ਹੈ ਜੋ ਸਾਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਦਿੱਤਾ ਗਿਆ ਹੈ।

ਜਦ ਵੀ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਜਾਂ ਸੁਣਦੇ ਹਾਂ, ਇਹ ਗੱਲ ਯਾਦ ਰੱਖੋ ਕਿ ਇਹ ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਤੋਂ ਆ ਰਹੀ ਹੈ। ਇਹ ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦੇ ਬ੍ਰਹਮ ਸ਼ਬਦ ਹਨ ਜਿਹੜੇ ਸਿੱਧੇ ਸਾਨੂੰ ਆ ਰਹੇ ਹਨ। ਸਾਨੂੰ ਸਾਰਿਆਂ ਨੂੰ ਪੂਰੇ ਯਕੀਨ ਅਤੇ ਸ਼ਰਧਾ ਨਾਲ ਇਸ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਜਦ ਅਸੀਂ ਐਸਾ ਕਰਦੇ ਹਾਂ ਅਸੀਂ ਬਹੁਤ ਹੀ ਨਿਮਾਣਾ ਮਹਿਸੂਸ ਕਰਦੇ ਹਾਂ ਅਤੇ ਇਹ ਵੇਖਦੇ ਹਾਂ ਕਿ ਇਹ ਬ੍ਰਹਮ ਸ਼ਬਦ ਸਾਡੇ ਹਿਰਦੇ ਵਿਚ ਆਉਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਸਾਡੀ ਸ਼ਰਧਾ ਅਤੇ ਪਿਆਰ ਬਹੁਤ ਡੂੰਘਾ ਹੈ, ਤਦ ਇਹ ਸ਼ਬਦ ਸਾਡੇ ਹਿਰਦੇ ਵਿਚ ਖੁਭ ਜਾਂਦੇ ਹਨ ਅਤੇ ਅਸੀਂ ਇਹ ਅਨੁਭਵ ਕਰਨਾ ਸ਼ੁਰੂ ਕਰਦੇ ਹਾਂ ਕਿ ਅੰਮ੍ਰਿਤ ਬਾਣੀ ਸਾਡੇ ਹਿਰਦੇ ਦੇ ਅੰਦਰ ਵਹਿ ਰਹੀ ਹੈ।

ਅਸੀਂ ਆਪਣੇ ਹਿਰਦੇ ਵਿਚ ਅੰਮ੍ਰਿਤ ਬਾਣੀ ਵਹਿੰਦੀ ਮਹਿਸੂਸ ਕਰ ਸਕਦੇ ਹਾਂ ਜਦੋਂ ਅਸੀਂ ਸਮਾਧੀ ਜਾਂ ਸੁੰਨ ਸਮਾਧੀ ਵਿਚ ਜਾਂਦੇ ਹਾਂ। ਅਸੀਂ ਸਮਾਧੀ ਵਿਚ ਕੇਵਲ ਉਦੋਂ ਜਾ ਸਕਦੇ ਹਾਂ ਜਦੋਂ ਸਾਡੇ ਸਾਰੇ ਬੱਜਰ ਕਪਾਟ ਸਮੇਤ ਦਸਮ ਦੁਆਰ ਦੇ ਖੁੱਲ੍ਹ ਜਾਂਦੇ ਹਨ ਅਤੇ ਸਦਾ ਸਾਡੇ ਸਾਰੇ ਸੱਤ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਤਦ ਜਦ ਵੀ ਅਸੀਂ ਬੈਠਦੇ ਹਾਂ ਅਤੇ ਕੀਰਤਨ ਜਾਂ ਗੁਰਬਾਣੀ ਸੁਣਨ ’ਤੇ ਧਿਆਨ ਕੇਂਦਰਿਤ ਕਰਦੇ ਹਾਂ ਤਦ ਅਸੀਂ ਸਥੂਲ ਰੂਪ ਵਿਚ ਇਹ ਅੰਮ੍ਰਿਤ ਸਾਡੇ ਸਰੀਰ ਵਿਚ ਵਹਿ ਰਿਹਾ ਹੁੰਦਾ ਅਨੁਭਵ ਕਰਨਾ ਸ਼ੁਰੂ ਕਰਦੇ ਹਾਂ।

ਜਦ ਸਤਿ ਨਾਮ ਰੋਮ-ਰੋਮ ਵਿਚ ਚਲਾ ਜਾਂਦਾ ਹੈ ਤਦ ਇੱਥੇ ਇੱਕ ਅਵਿਸ਼ਵਾਸਯੋਗ ਅੰਮ੍ਰਿਤ ਦਾ ਪ੍ਰਵਾਹ ਸਾਡੇ ਸਰੀਰ ਦੇ ਅੰਦਰ ਹੁੰਦਾ ਹੈ। ਇਹ ਸਰੀਰ ਦੇ ਅੰਦਰੋਂ ਬਾਹਰ ਅਤੇ ਆਲੇ-ਦੁਆਲੇ ਵਹਿੰਦਾ ਹੈ। ਇਸ ਅਵਸਥਾ ’ਤੇ ਜਦ ਅਸੀਂ ਗੁਰਬਾਣੀ ਜਾਂ ਕੀਰਤਨ ਸੁਣਦੇ ਹਾਂ ਸਾਡਾ ਸਾਰਾ ਸਰੀਰ ਅਤੇ ਹਰ ਰੋਮ-ਰੋਮ ਅੰਮ੍ਰਿਤ ਦੇ ਅਨੰਦ ਨਾਲ ਨੱਚਦਾ ਹੈ। ਇਹ ਇਸ ਤਰ੍ਹਾਂ ਅਨੁਭਵ ਹੁੰਦਾ ਹੈ ਕਿ ਜਿਵੇਂ ਸਾਡੇ ਸਰੀਰ ਦੀ ਹਰ ਕੋਸ਼ਿਕਾ ਕੰਨ ਬਣ ਗਈ ਹੈ ਅਤੇ ਇਸ ਅੰਮ੍ਰਿਤ ਨੂੰ ਨਿਰੰਤਰ ਪੀ ਰਹੀ ਹੈ ਜਾਂ ਸਾਡੇ ਸਰੀਰ ਦੀ ਹਰ ਕੋਸ਼ਿਕਾ ਮੂੰਹ ਬਣ ਗਈ ਹੈ ਅਤੇ ਸਤਿਨਾਮ ਜਪ ਰਹੀ ਹੈ। ਇਸ ਨੂੰ ਅਖੰਡ ਕੀਰਤਨ ਕਿਹਾ ਜਾਂਦਾ ਹੈ-ਉਹ ਕੀਰਤਨ ਜੋ ਕਦੀ ਨਹੀਂ ਰੁਕਦਾ। ਇਹ ਅਸਲੀ ਅਖੰਡ ਪਾਠ ਹੈ ਜੋ ਕਦੇ ਨਹੀਂ ਰੁਕਦਾ, ਰੋਮ-ਰੋਮ ਨਾਮ ਸਿਮਰਨ, ਦਸਮ ਦੁਆਰ ਵਿੱਚ ਨਿਰੰਤਰ ਅਨਹਦ ਨਾਦ ਸੰਗੀਤ ਦੀਆਂ ਧੁਨਾਂ ਦਾ ਵੱਜਣਾ।

ਸਾਡੇ ਸਰੀਰ ਵਿਚੋਂ ਅੰਮ੍ਰਿਤ ਦਾ ਪ੍ਰਵਾਹ ਸਾਡਾ ਵਾਤਾਵਰਣ ਬਣਾਉਂਦਾ ਹੈ। ਇਸ ਵਾਤਾਵਰਣ ਦਾ ਪਰਿਮਾਪ ਮਾਪਣਾ ਬਹੁਤ ਹੀ ਮੁਸ਼ਕਿਲ ਹੈ। ਇਹ ਹੀ ਕਾਰਨ ਹੈ ਕਿ ਇਥੇ ਜਿਥੇ ਵੀ ਸੰਗਤ ਵਿਚ ਇੱਕ ਸੰਤ ਬੈਠਾ ਹੁੰਦਾ ਹੈ ਇਥੇ ਬਹੁਤ ਹੀ ਖ਼ਾਸ ਕਿਸਮ ਦੀ ਪਰਮ ਅਨੰਦ ਅਤੇ ਸ਼ਾਂਤੀ ਦੀ ਭਾਵਨਾ ਸੰਗਤ ਪ੍ਰਾਪਤ ਕਰਦੀ ਹੈ ਕਿਉਂਕਿ ਸੰਤ ਦਾ ਇਹ ਵਾਤਾਵਰਣ ਜਾਂ ਅੰਮ੍ਰਿਤ ਛੱਤਰ ਜਿਸ ਤਰ੍ਹਾਂ ਕਿ ਇਸ ਨੂੰ ਕਿਹਾ ਜਾਂਦਾ ਹੈ, ਮਾਇਆ ਦਾ ਪ੍ਰਭਾਵ ਹਟਾਉਂਦਾ ਹੈ। ਜਦ ਇਥੇ ਮਾਇਆ ਨਹੀਂ ਹੁੰਦੀ ਸਾਰੀ ਸੰਗਤ ਅਨਾਦਿ ਅਨੰਦ ਦੀ ਅਵਸਥਾ ਵਿਚ ਚਲੀ ਜਾਂਦੀ ਹੈ। ਇਹ ਇਸ ਲਈ ਕਿਹਾ ਜਾਂਦਾ ਹੈ ਕਿ ਜਦ ਵੀ ਇੱਥੇ ਇੱਕ ਸੰਤ ਬੈਠਾ ਹੁੰਦਾ ਹੈ ਇਥੇ ਮਾਨਸਰੋਵਰ ਹੁੰਦਾ ਹੈ ਅਤੇ ਇੱਕ ਸੰਤ ਦੀ ਮੌਜੂਦਗੀ ਨੂੰ ਪਹਿਚਾਨਣ ਦਾ ਇਹ ਹੀ ਬ੍ਰਹਮ ਲੱਛਣ ਹੁੰਦਾ ਹੈ।

ਇਸੇ ਤਰ੍ਹਾਂ ਜਦ ਵੀ ਅਸੀਂ ਗੁਰਬਾਣੀ ਪੜ੍ਹਦੇ ਜਾਂ ਸੁਣਦੇ ਹਾਂ, ਇਸ ਨੂੰ ਐਵੇਂ ਕਿਵੇਂ ਨਾ ਲਓ। ਇਸ ਨੂੰ ਪੱਕਾ ਦ੍ਰਿੜ੍ਹ ਕਰ ਲਵੋ ਕਿ ਗੁਰੂ ਸਾਡੇ ਨਾਲ ਬੈਠਾ ਹੈ। ਗੁਰੂ ਅਸਲ ਵਿੱਚ ਸਾਡੇ ਅੰਦਰ ਹੁੰਦਾ ਹੈ ਅਤੇ ਗੁਰਬਾਣੀ ਨੂੰ ਸੁਣ ਰਿਹਾ ਹੁੰਦਾ ਹੈ। ਇਸ ਤਰ੍ਹਾਂ ਦਾ ਯਕੀਨ ਅਤੇ ਸ਼ਰਧਾ ਸਾਡੇ ਲਈ ਜਾਦੂ ਕਰਦੀ ਹੈ। ਅਸੀਂ ਗੁਰਬਾਣੀ ਦੇ ਰੋਜ਼ਾਨਾ ਜੀਵਨ ਵਿਚ ਅਭਿਆਸ ਤੋਂ ਉਤਸ਼ਾਹਿਤ ਹੋ ਕੇ ਗੁਰਬਾਣੀ ਦੇ ਅਮੋਲਕ ਰਤਨ ਹਿਰਦੇ ਵਿਚ ਜੜਨਾ ਸ਼ੁਰੂ ਕਰਦੇ ਹਾਂ। ਇਸ ਤਰੀਕੇ ਨਾਲ ਅਸੀਂ ਬੰਦਗੀ ਵਿਚ ਉੱਚੇ ਜਾਈ ਜਾਂਦੇ ਹਾਂ ਅਤੇ ਅਸੀਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮੌਜੂਦਗੀ ਦਾ ਅਨੁਭਵ ਕਰਨਾ ਸ਼ੁਰੂ ਦਿੰਦੇ ਹਾਂ। ਇਸ ਤਰ੍ਹਾਂ ਹੀ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬ੍ਰਹਮ ਸ਼ਕਤੀ ਸਾਡੇ ਆਲੇ-ਦੁਆਲੇ ਸਭ ਕੁਝ ਵਾਪਰਨਾ ਬਣਾਉਂਦੀ ਹੈ। ਪਰ ਜਦ ਤੱਕ ਸਾਡੇ ਨਾਲ ਐਸਾ ਵਾਪਰੇ ਸਾਨੂੰ ਗੁਰੂ ਦੇ ਸ਼ਬਦਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਉੱਪਰ ਕੰਮ ਕਰਨਾ ਚਾਹੀਦਾ ਹੈ। ਤਦ ਅਸੀਂ ਉਸ ਪੱਧਰ ਤੱਕ ਪਹੁੰਚਦੇ ਹਾਂ ਕਿ ਅਸੀਂ ਪਰਮਾਤਮਾ ਨਾਲ ਇੱਕ ਹੋ ਜਾਂਦੇ ਹਾਂ ਅਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਰੇ ਅਮਲੀ ਅਤੇ ਸਥੂਲ ਭਾਵ ਵਿਚ ਬੋਧ ਕਰਦੇ ਹਾਂ।

ਜੋ ਵੀ ਗੁਰਬਾਣੀ ਵਿਚ ਲਿਖਿਆ ਹੈ ਪੂਰਨ ਸਤਿ ਹੈ, ਇਸ ਲਈ ਹੀ ਇਸ ਨੂੰ ਅਕਾਲ ਪੁਰਖ ਜੀ ਦਾ ਗਿਆਨ ਸਰੂਪ ਕਿਹਾ ਜਾਂਦਾ ਹੈ। ਇਸ ਲਈ ਹੀ ਇਸ ਨੂੰ ਧੁਰ ਕੀ ਬਾਣੀ ਕਿਹਾ ਜਾਂਦਾ ਹੈ। ਹਰ ਚੀਜ਼ ਜੋ ਗੁਰਬਾਣੀ ਵਿਚ ਲਿਖੀ ਹੈ ਸਾਡੇ ਨਾਲ ਸਥੂਲ ਰੂਪ ਵਿਚ ਵਾਪਰੇਗੀ ਜਿਵੇਂ-ਜਿਵੇਂ ਹੀ ਅਸੀਂ ਬੰਦਗੀ ਵਿਚ ਤਰੱਕੀ ਕਰਦੇ ਹਾਂ। ਹਰ ਚੀਜ਼ ਦਾ ਮੂਲ ਅਕਾਲ ਪੁਰਖ ਆਪ ਹੈ। ਹਰ ਸਿਰਜਨਾ ਉਸ ਦੁਆਰਾ ਸਾਜੀ ਗਈ ਹੈ ਅਤੇ ਹਰ ਰਚਨਾ ਉਸ ਦੀਆਂ ਬ੍ਰਹਮ ਸ਼ਕਤੀਆਂ ਦੁਆਰਾ ਚਲਾਈ ਜਾ ਰਹੀ ਹੈ। ਇਥੇ ਕੋਈ ਹੋਰ ਸ਼ਕਤੀ ਨਹੀਂ ਹੈ ਜਿਸ ਦੀ ਹੋਂਦ ਹੈ। ਉਹ ਇੱਕ ਅਤੇ ਕੇਵਲ ਇੱਕ ਕਰਨੇਹਾਰ ਹੈ। ਹਰ ਚੀਜ਼ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅੰਦਰ ਕੰਮ ਕਰਦੀ ਹੈ। ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਇਸ ਧਰਤੀ ਤੱਕ ਹੀ ਸੀਮਿਤ ਨਹੀਂ ਹੈ ਜਿਸ ਉੱਪਰ ਅਸੀਂ ਰਹਿੰਦੇ ਹਾਂ ਸਗੋਂ ਉਸ ਦਾ ਹੁਕਮ ਸਾਰੇ ਬ੍ਰਹਿਮੰਡ ’ਤੇ ਚੱਲ ਰਿਹਾ ਹੈ। ਇਹ ਸਾਰਾ ਬ੍ਰਹਿਮੰਡ ਉਸ ਦੀਆਂ ਪਰਮ ਬ੍ਰਹਮ ਸ਼ਕਤੀਆਂ ਦੁਆਰਾ ਚਲਾਇਆ ਜਾ ਰਿਹਾ ਹੈ। ਉਹ ਸਤਿ ਹੈ, ਸਤਿ ਹੀ ਮੂਲ ਹੈ, ਸਤਿ ਹੀ ਸਿਰਜਨਹਾਰ ਹੈ ਅਤੇ ਸਤਿ ਹੀ ਕਰਨੇਹਾਰ ਹੈ।

ਉਹ ਵਿਲੱਖਣ ਹੈ ਅਤੇ ਇਥੇ ਕੋਈ ਵੀ ਹੋਰ ਉਸ ਜਿੰਨਾ ਸ਼ਕਤੀਸ਼ਾਲੀ ਨਹੀਂ ਹੈ। ਕਿਸ ਕੋਲ ਉਸ ਦੀ ਕੀਮਤ ਦਾ ਅੰਦਾਜ਼ਾ ਲਗਾਉਣ ਦੀ ਸ਼ਕਤੀ ਹੈ ? ਕੀ ਇਥੇ ਸਾਡੇ ਵਿਚ ਕੋਈ ਹੈ ਜੋ ਉਸ ਦੀ ਕੀਮਤ ਜਾਂ ਉਸ ਦੀਆਂ ਪਰਮ ਬ੍ਰਹਮ ਸ਼ਕਤੀਆਂ ਦਾ ਮੁਕਾਬਲਾ ਕਰ ਸਕਦਾ ਹੈ ? ਉਹ ਸਾਰਾ ਜੋ ਅਸੀਂ ਕਹਿ ਸਕਦੇ ਹਾਂ ਕਿ ਉਹ ਸਰਬ-ਵਿਆਪਕ ਹੈ ਅਤੇ ਅਸੀਂ ਉਸ ਦੀ ਮੌਜੂਦਗੀ ਨੂੰ ਸਥੂਲ ਰੂਪ ਵਿਚ ਅਨੁਭਵ ਕੇਵਲ ਅਨੁਭਵ ਕਰ ਸਕਦੇ ਹਾਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੇ ਨਾਲ। ਗੁਰਪ੍ਰਸਾਦਿ ਸਾਨੂੰ ਮਾਇਆ ਤੋਂ ਪਰ੍ਹੇ ਲੈ ਜਾਂਦਾ ਹੈ ਅਤੇ ਇਥੇ ਹੀ ਤੁਸੀਂ ਉਸ ਨੂੰ ਦੇਖਣ ਅਤੇ ਅਨੁਭਵ ਕਰਨ ਦੇ ਯੋਗ ਹੋ ਸਕਦੇ ਹੋ।

ਸਤਿ ਸਤਿ ਸਤਿ ਪ੍ਰਭੁ ਸੁਆਮੀ

ਗੁਰ ਪਰਸਾਦਿ ਕਿਨੈ ਵਖਿਆਨੀ

ਸਚੁ ਸਚੁ ਸਚੁ ਸਭੁ ਕੀਨਾ

ਕੋਟਿ ਮਧੇ ਕਿਨੈ ਬਿਰਲੈ ਚੀਨਾ

ਭਲਾ ਭਲਾ ਭਲਾ ਤੇਰਾ ਰੂਪ

ਅਤਿ ਸੁੰਦਰ ਅਪਾਰ ਅਨੂਪ

ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ

ਘਟਿ ਘਟਿ ਸੁਨੀ ਸ੍ਰਵਨ ਬਖ੍ਹਾਣੀ

ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ

ਨਾਮੁ ਜਪੈ ਨਾਨਕ ਮਨਿ ਪ੍ਰੀਤਿ ੧੨

ਸ਼ਬਦ ‘ਸਤਿ’ ਸਾਰੀ ਬੰਦਗੀ ਦਾ ਕੁੰਜੀ ਸ਼ਬਦ ਹੈ ਅਤੇ ਅਵਸਥਾ ਅਤੇ ਅਧਾਰ ਨੀਂਹ ਦਾ ਵਰਣਨ ਕਰਦਾ ਹੈ ਜਿਹੜੀ ਬ੍ਰਹਮ ਨੇ ਆਪ ਸਿਰਜੀ ਹੈ। ਅਸਲ ਵਿਚ ਬ੍ਰਹਮ ਆਪਣੇ ਆਪ ਨੂੰ ਆਪਣੀ ਅਟੱਲ ਅਵਸਥਾ ਵਿਚ ਰੱਖ ਰਿਹਾ ਹੈ, ਆਪਣੇ ਨਿਰਗੁਣ ਸਰੂਪ ਵਿਚ ਸਤਿ ਅਧਾਰ ਵਿਚ ਅਤੇ ਇਹ ਸਤਿ ਅਧਾਰ ਕੇਵਲ ਅਨਾਦਿ ਸਤਿ ਅਤੇ ਇਹ ਅਧਾਰ ਸ਼ਬਦ ‘ਸਤਿ’ ਦੁਆਰਾ ਪ੍ਰੀਭਾਸ਼ਤ ਕੀਤਾ ਗਿਆ ਹੈ।

ਇਹ ਬ੍ਰਹਮ ਸ਼ਬਦ ਸਾਨੂੰ ਦੱਸਦਾ ਹੈ ਕਿ ਆਪ ਬ੍ਰਹਮ ਦਾ ਕੀ ਅਰਥ ਹੈ, ਉਸ ਦੇ ਆਪਣੇ ਨਿਰਗੁਣ ਸਰੂਪ ਦਾ ਕੀ ਭਾਵ ਹੈ, ਉਸ ਦੇ ਰੂਪ ਦਾ ਕੀ ਭਾਵ ਹੈ ਜੋ ਕਿ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਹੈ – ਤ੍ਰੈ ਗੁਣ ਤੇ ਪਰ੍ਹੇ ਹੈ। ਰਜੋ ਗੁਣ: ਆਸਾ, ਤ੍ਰਿਸ਼ਨਾ, ਮਨਸਾ; ਤਮੋ ਗੁਣ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ, ਨਿੰਦਿਆ, ਚੁਗ਼ਲੀ, ਬਖ਼ੀਲੀ, ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ, ਸਪਰਸ਼; ਅਤੇ ਸਤੋ ਗੁਣ: ਦਇਆ, ਦਾਨ, ਧਰਮ, ਸੰਜਮ, ਸੰਤੋਖ। ਸ਼ਬਦ ‘ਸਤਿ’ ਦੀ ਹੋਰ ਵਿਆਖਿਆ ‘ਸ਼ਬਦ’ ਹੈ ਜਿਵੇਂ ਕਿ ‘ਸ਼ਬਦ ਗੁਰੂ’ ਦੀ ਬਣਤਰ ਹੈ, ਜਿਹੜਾ ਕਿ ਆਪ ਬ੍ਰਹਮ ਵਿਚ ਅਨਾਦਿ ਸਤਿ ਦੇ ਤੱਤ ਨੂੰ ਪ੍ਰੀਭਾਸ਼ਤ ਕਰਦਾ ਹੈ, ਸ਼ਬਦ ‘ਸਤਿ’ ਦਾ ਭਾਵ ਹੈ ੴ ਅਨਾਦਿ ਸਤਿ ਹੈ ਅਤੇ ਇਹ ਉਸ ਦਾ ਨਾਮ ਹੈ, ਜਿਸ ਦਾ ਭਾਵ ਹੈ ਕਿ ਅਨਾਦਿ ਸਤਿ ਉਸ ਦਾ ਨਾਮ ਹੈ, ੴ ਦਾ ਨਾਮ ਜਿਹੜਾ ਬ੍ਰਹਮ ਦਾ ਨਿਰਗੁਣ ਸਰੂਪ ਹੈ “ਸਤਿ” ਹੈ, ਜਿਹੜਾ ਬ੍ਰਹਮ ਦਾ ਧਰਮ ਜੋਤ ਸਰੂਪ ਪ੍ਰਕਾਸ਼ ਹੈ ਅਤੇ ਇਹ ਹੈ ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਹੈ, ਇਹ ਅਗਮ ਅਗੋਚਰ ਹੈ ਅਤੇ ਜਿਹੜਾ ਪੰਜ ਇੰਦਰੀਆਂ ਦੁਆਰਾ ਦੇਖਿਆ, ਅਨੁਭਵ ਜਾਂ ਮਹਿਸੂਸ ਨਹੀਂ ਕੀਤਾ ਜਾ ਸਕਦਾ ਅਤੇ ਕੇਵਲ ਬ੍ਰਹਮ ਭਾਵ ਜਿਸ ਨੂੰ ਦਿਬ-ਦ੍ਰਿਸ਼ਟੀ ਕਿਹਾ ਜਾਂਦਾ ਹੈ ਦੁਆਰਾ ਹੀ ਅਨੁਭਵ ਜਾਂ ਮਹਿਸੂਸ ਕੀਤਾ ਜਾ ਸਕਦਾ ਹੈ। ਗੁਰਬਾਣੀ ਸਤਿ ਹੈ ਇਸ ਲਈ ਗੁਰੂ ਹੈ, ਗੁਰਬਾਣੀ ਸਤਿ ਹੈ ਇਸ ਲਈ ਨਿਰੰਕਾਰ ਹੈ।

ਬ੍ਰਹਮ ਦਾ ਭਾਗ ਜਿਹੜਾ ਕਿ ‘ਸਤਿ’ ਹੈ, ਅਨੰਤ, ਅਪਾਰ, ਬੇਅੰਤ, ਅਪਰੰਪਾਰ ਅਤੇ ਸਰਬ ਕਲਾ ਭਰਪੂਰ ਹੈ। ਇਹ ਸਤਿ ਭਾਗ ਹੀ ਗੁਰੂ ਭਾਗ ਹੈ। ਗੁਰਬਾਣੀ ਇਸ ਸਤਿ ਭਾਗ ਦਾ ਗਿਆਨ ਸਰੂਪ ਹੈ ਇਸ ਲਈ ਗੁਰੂ ਹੈ, ਗੁਰਬਾਣੀ ਇਸੇ ਸਤਿ ਭਾਗ ਦਾ ਗਿਆਨ ਸਰੂਪ ਹੈ ਇਸ ਲਈ ਗੁਰਬਾਣੀ ਨਿਰੰਕਾਰ ਹੈ।

ਸ਼ਬਦ ‘ਸਤਿ’ ਅੰਮ੍ਰਿਤ ਦੀ ਵਿਆਖਿਆ ਕਰਦਾ ਹੈ, ‘ਸਤਿ’ ਉਹ ਪਰਮ ਸ਼ਕਤੀ ਹੈ, ਉਹ ਸਰਵ ਸ਼ਕਤੀ ਹੈ, ਉਹ ਅਸੀਮ ਸ਼ਕਤੀ ਮਾਨਸਰੋਵਰ ਹੈ ਜੋ ਕਦੇ ਨਹੀਂ ਮਰਦਾ। ਇਹ ਸਦਾ ਲਈ ਰਹਿੰਦਾ ਹੈ, ਇਹ ਆਪਣੇ ਆਦਿ ਤੋਂ ਹੈ, ਇਹ ਹੁਣ ਵੀ ਹੈ ਅਤੇ ਇਹ ਸਾਰੇ ਆਉਣ ਵਾਲੇ ਯੁੱਗਾਂ ਵਿਚ ਵੀ ਰਹੇਗਾ, ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਸ਼ਬਦ ‘ਸਤਿ’ ਦਾ ਭਾਵ ਹੈ ਸੱਚ, ਸੱਚ ਜੋ ਸਦਾ ਸਦਾ ਹੈ। ਝੂਠ ਸਤਿ ਦੇ ਸਾਹਮਣੇ ਨਹੀਂ ਖਲੋ ਸਕਦਾ, ਅਖ਼ੀਰ ਵਿਚ ਇਹ ਕੇਵਲ ਸਤਿ ਹੈ ਜੋ ਰਹਿ ਜਾਂਦਾ ਹੈ, ਝੂਠ ਮਰ ਜਾਂਦਾ ਹੈ ਅਤੇ ਹਰ ਚੀਜ਼ ਜੋ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਅਧੀਨ ਚਲ ਰਹੀ ਹੈ ਨਾਸਵਾਨ ਹੈ ਅਤੇ ਅਸਤਿ ਹੈ, ਜਨਮ ਮਰਨ ਦੇ ਚੱਕਰ ਵਿੱਚ ਭਟਕ ਰਹੀ ਹੈ।

ਕੇਵਲ ਆਦਿ ਅਨਾਦਿ ਸਤਿ ਆਪ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ ਅਤੇ ਉਸ ਦੀ ਆਪਣੀ ਹੋਂਦ ‘ਸਤਿ’ ਤੋਂ ਉਪਜੀ ਹੈ ਅਤੇ ਉਹ ਸ਼ੁਰੂ ਤੋਂ ਕਾਇਮ-ਮੁਦਾਇਮ ਹੈ, ਹੁਣ ਵੀ ਕਾਇਮ-ਮੁਦਾਇਮ ਹੈ ਅਤੇ ਹਮੇਸ਼ਾਂ ਇਸ ਆਦਿ ਅਨਾਦਿ ਸਤਿ ’ਤੇ ਕਾਇਮ-ਮੁਦਾਇਮ ਰਹੇਗਾ, ਇਹ ਇੱਕ ਹੈ ਜਿਹੜਾ ਕਿ ਅਜੂਨੀ ਹੈ: ਕਦੀ ਨਾ ਮਰਨ ਵਾਲਾ, ਸਮੇਂ ਅਤੇ ਖ਼ਲਾਅ ਦੇ ਚੱਕਰ ਤੋਂ ਪਰ੍ਹੇ ਹੈ ਜਨਮ ਅਤੇ ਮਰਨ ਦੇ ਚੱਕਰ ਤੋਂ ਪਰ੍ਹੇ ਹੈ।

ਇਹ ਬੇਅੰਤ ਅਤੇ ਵਿਲੱਖਣ ਰੂਹਾਨੀ ਪਰਮ ਸ਼ਕਤੀ ਹੈ ਜਿਸ ਨੇ ਸਾਰਾ ਬ੍ਰਹਿਮੰਡ ਸਾਜਿਆ ਹੈ ਅਤੇ ਜਿਹੜਾ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ, ਜਿਹੜਾ ‘ਸਤਿ’ ਦੀ ਨੀਂਹ ਉੱਪਰ ਆਪ ਹੀ ਸਾਜਿਆ ਗਿਆ ਹੈ ਅਤੇ ਆਪਣੀ ਪਾਲਣਾ ਆਪ ਹੀ ਕਰ ਰਿਹਾ ਹੈ, ਜਿਹੜਾ ਕਿਸੇ ਵੀ ਵੈਰ ਭਾਵ ਤੋਂ ਪਰ੍ਹੇ ਹੈ, ਜਿਹੜਾ ਆਪਣੀ ਹਰ ਇੱਕ ਸਿਰਜਨਾ ਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਹੈ ਕਿ ਉਸ ਨੇ ਆਪਣਾ ਆਪ ਆਪਣੀ ਹਰ ਇੱਕ ਰਚਨਾ ਵਿੱਚ ਰੱਖਿਆ ਹੈ, ਜਿਹੜਾ ਕਿ ਸਰਵ-ਵਿਆਪਕ ਹੈ, ਸਾਡੇ ਸਭ ਦੇ ਵਿੱਚ ਹੈ, ਕੇਵਲ ਇਕੋ-ਇੱਕ ਕਰਤਾ ਹੈ, ਜਿਹੜਾ ਬੇਅੰਤ ਰੂਹਾਨੀ ਤਾਕਤ ਹੈ ਅਤੇ ਇਸ ਲਈ ਸਰਬ ਕਲਾ ਭਰਪੂਰ ਹੈ ਭਾਵ ਸਭ ਤਰ੍ਹਾਂ ਦੀਆਂ ਬੇਅੰਤ ਸ਼ਕਤੀਆਂ ਦਾ ਮਾਲਕ, ਆਮ ਮਨੁੱਖੀ ਮਨ ਦੀ ਕਲਪਨਾ ਤੋਂ ਵੀ ਪਰ੍ਹੇ ਕੋਈ ਵੀ ਚੀਜ਼ ਕਰਨ ਦੇ ਯੋਗ, ਇੱਕ ਮਨੁੱਖ ਦੀਆਂ ਪੰਜਾਂ ਇੰਦਰੀਆਂ ਤੋਂ ਪਰ੍ਹੇ ਅਤੇ ਇਸ ਬੇਅੰਤ ਸ਼ਕਤੀ ਦਾ ਅਧਾਰ ਸ਼ਬਦ ‘ਸਤਿ’ ਹੈ ਅਨਾਦਿ ਸੱਚ ਅਤੇ ਕੁਝ ਵੀ ਹੋਰ ਨਹੀਂ।

‘ਸਤਿ’ ਤੱਤ ਇਸ ਲਈ ‘ਗੁਰੂ’ ਤੱਤ ਹੈ ਕਿਉਂਕਿ ਇੱਕ ਗੁਰੂ ਹੈ ਜੋ ਅੰਧੇਰੇ ਨੂੰ ਦੂਰ ਕਰਦਾ ਹੈ ਅਤੇ ਸਾਨੂੰ ਅੰਦਰੋਂ ਬ੍ਰਹਮੰਡ ਅਤੇ ਬ੍ਰਹਮ ਗਿਆਨ ਬਾਰੇ ਚਾਨਣ ਕਰਦਾ ਹੈ। ਗੁਰੂ ਉਹ ਹੈ ਜਿਸ ਦੀ ਅਸੀਂ ਰੋਜ਼ਾਨਾ ਦੇ ਕਰਮਾਂ ਵਿਚ ਪਾਲਣਾ ਕਰਦੇ ਹਾਂ ਅਤੇ ਇਥੇ ਕੋਈ ਵੀ ‘ਸਤਿ’ ਨਾਲੋਂ ਵੱਡਾ ਅਤੇ ਬਿਹਤਰ ਨਹੀਂ ਹੈ। ਅਤੇ ਇੱਕ ਵਾਰ ਜਦ ਅਸੀਂ ਇਸ ਬ੍ਰਹਮ ਸ਼ਬਦ ਦਾ ਅਭਿਆਸ ਸ਼ੁਰੂ ਕਰਦੇ ਹਾਂ ਤਦ ਹੌਲੀ-ਹੌਲੀ ਅਸੀਂ ਸੱਚਾ ਬਣਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਇਸ ਦੇ ਫਲਸਰੂਪ ਅਸੀਂ ਪੂਰੀ ਤਰ੍ਹਾਂ ਸੱਚੇ ਬਣ ਜਾਂਦੇ ਹਾਂ। ਸਾਡੀ ਕਰਨੀ ਸਾਡਾ ਗੁਰੂ ਹੈ ਅਤੇ ਜੇ ਸਾਡੀ ਕਰਨੀ ਸਤਿ ਦੀ ਹੈ ਤਾਂ ਸਤਿ ਸਾਡਾ ਗੁਰੂ ਹੈ। ਜੇਕਰ ਸਾਡੀ ਕਰਨੀ ਅਸਤਿ ਦੀ ਹੈ ਤਾਂ ਅਸਤਿ ਸਾਡਾ ਗੁਰੂ ਹੈ, ਭਾਵ ਅਸੀਂ ਨਿਗੁਰੇ ਹਾਂ ਕਿਉਂਕਿ ਅਸਤਿ ਤਾਂ ਗੁਰੂ ਹੋ ਨਹੀਂ ਸਕਦਾ। ਜੇਕਰ ਅਸੀਂ ਮਾਇਆ ਦੇ ਅਧੀਨ ਕਰਮ ਕਰਦੇ ਹਾਂ ਤਾਂ ਮਾਇਆ ਸਾਡਾ ਗੁਰੂ ਹੈ, ਭਾਵ ਅਸੀਂ ਨਿਗੁਰੇ ਹਾਂ ਕਿਉਂਕਿ ਮਾਇਆ ਤਾਂ ਗੁਰੂ ਹੋ ਨਹੀਂ ਸਕਦੀ।

ਇਸ ਅਵਸਥਾ ’ਤੇ ਅਸੀਂ ਬ੍ਰਹਮ ਦੇ ਸਤਿ ਭਾਗ ਵਿਚ ਲੀਨ ਹੋ ਜਾਂਦੇ ਹਾਂ ਅਤੇ ਉਸ ਨਾਲ ਇੱਕ ਹੋ ਜਾਂਦੇ ਹਾਂ, ਇਸ ਸਤਿ ਅਵਸਥਾ ’ਤੇ ਅਸੀਂ ਸਤਿ ਦੇਖਦੇ, ਅਸੀਂ ਸਤਿ ਬੋਲਦੇ ਹਾਂ, ਅਸੀਂ ਸਤਿ ਕਰਦੇ ਹਾਂ, ਅਸੀਂ ਸਤਿ ਦੀ ਸੇਵਾ ਕਰਦੇ ਹਾਂ ਅਤੇ ਸਤਿ ਵਰਤਾਉਂਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਸਤਿ ਦੀ ਸੇਵਾ ਕਰਦੇ ਹਾਂ ਅਤੇ ਇਹ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਹੈ, ਇਹ ‘ਸਤਿ’ ਦੀ ਸਭ ਤੋਂ ਉੱਚੀ ਸੇਵਾ ਹੈ ਜਿਹੜਾ ਕਿ ਆਤਮ ਰਸ ਹੈ; ਸਭ ਤੋਂ ਉੱਚਾ ਅੰਮ੍ਰਿਤ ਜਿਹੜਾ ਕਿ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਹੈ।

‘ਸਤਿ’ ਦਾ ਅਭਿਆਸ ਇੱਕ ਰੂਹ ਨੂੰ ‘ਸਤਿ’ ਵਿਚ ਅਭੇਦ ਕਰ ਦਿੰਦਾ ਹੈ ਅਤੇ ਉਹ ਇੱਕ ਜੋ ‘ਸਤਿ’ ਨਾਲ ਇੱਕ ਹੋ ਜਾਂਦਾ ਹੈ, ਇੱਕ ਬ੍ਰਹਮ ਰੂਪ ਬਣ ਜਾਂਦਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਇਸ ਦਾ ਭਾਵ ਹੈ ਕਿ ਇੱਕ ਰੂਹ ਬ੍ਰਹਮ ਗਿਆਨ ਦਾ ਸੋਮਾ ਬਣ ਜਾਂਦੀ ਹੈ, ਇਹ ‘ਸਤਿ’ ਦਾ ਸੋਮਾ ਬਣਦੀ ਹੈ, ਦੂਸਰਿਆਂ ਲਈ ਅੰਮ੍ਰਿਤ ਦਾ ਇੱਕ ਸੋਮਾ ਬਣ ਜਾਂਦੀ ਹੈ ਅਤੇ ਇਸ ਲਈ ਇਸਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ।

ਇਥੋਂ ਤੱਕ ਕਿ ਸ਼ਬਦ ‘ਸਤਿਗੁਰੂ’ ਵਿਚ ਗੁਰੂ ਭਾਗ ‘ਸਤਿ’ ਹੈ ਅਤੇ ਉਹ ਇੱਕ ਜੋ ‘ਸਤਿ’ ਵਿਚ ਅਭੇਦ ਹੋ ਜਾਂਦਾ ਹੈ ਅਤੇ ਸਤਿ ਨਾਲ ਇੱਕ ਹੋ ਜਾਂਦਾ ਹੈ, ਇੱਕ ਗੁਰੂ ਬਣ ਜਾਂਦਾ ਹੈ। ਰੂਹ ਜਿਹੜੀ ਅਨਾਦਿ ਸਤਿ ਨੂੰ ਦੇਖਣ ਦੇ ਯੋਗ ਹੋ ਜਾਂਦੀ ਹੈ, ਅਨਾਦਿ ਸਤਿ ਨੂੰ ਬੋਲਣ, ਅਨਾਦਿ ਸਤਿ ਨੂੰ ਸੁਣਨ, ਅਨਾਦਿ ਸਤਿ ਨੂੰ ਵਰਤਾਉਣ ਅਤੇ ਅਨਾਦਿ ਸਤਿ ਦੀ ਸੇਵਾ ਕਰਨ ਦੇ ਯੋਗ ਹੋ ਜਾਂਦਾ ਹੈ ਅਤੇ ਸਾਰਿਆਂ ਤੋਂ ਉੱਪਰ ਉਹ ਬ੍ਰਹਮ ਵਿਚ ਲੀਨ ਹੋ ਕੇ ਆਪ ਅਨਾਦਿ ਸਤਿ ਬਣ ਜਾਂਦਾ ਹੈ ਅਤੇ ਐਸੀ ਇੱਕ ਰੂਹ ਇੱਕ ਗੁਰੂ ਬਣ ਜਾਂਦੀ ਹੈ ਕਿਉਂਕਿ ਐਸੀ ਇੱਕ ਰੂਹ ਸਾਨੂੰ ਅੰਦਰੋਂ ਚਾਨਣ ਕਰ ਸਕਦੀ ਹੈ ਅਤੇ ਸਾਨੂੰ ਅੰਮ੍ਰਿਤ ਦੇ ਸਕਦੀ ਹੈ, ਸਾਡੇ ਭਰਮ ਅਤੇ ਭੁਲੇਖੇ ਕੱਟ ਸਕਦੀ ਹੈ, ਸਾਡੀ ਬੰਦਗੀ ਦੇ ਮਾਰਗ ਸੱਚਖੰਡ ਵੱਲ ਅਗਵਾਈ ਕਰ ਸਕਦੀ ਹੈ ਅਤੇ ਇਸ ਦੇ ਫਲਸਰੂਪ ਸਾਨੂੰ ਜੀਵਨ ਮੁਕਤੀ ਵੱਲ ਖੜ ਸਕਦੀ ਹੈ।

ਆਓ ਪਹਿਲਾਂ ਇੱਕ ਸੰਖੇਪ ਵਿਚਾਰ ਵਟਾਂਦਰੇ ਲਈ ਬ੍ਰਹਮ ਗਿਆਨ – ਗੁਰਬਾਣੀ ਉੱਪਰ ਵਿਚਾਰ ਕਰੀਏ, ਸ਼ਬਦ ਵੀ ਗੁਰਬਾਣੀ ਹੈ, ਇਹ ਬ੍ਰਹਮ ਗਿਆਨ ਹੈ, ਇਸ ਦਾ ਹਰ ਇੱਕ ਸ਼ਬਦ ਹੋਰ ਕੁਝ ਨਹੀਂ ਬਸ ‘ਸਤਿ’ ਦੀ ਵਿਆਖਿਆ ਹੈ ਅਤੇ ਆਪਣੇ ਇਸ ਗੁਣ ਕਾਰਨ ਗੁਰਬਾਣੀ ਆਪ ‘ਸਤਿ’ ਬਣ ਜਾਂਦੀ ਹੈ ਅਤੇ ਗੁਰਬਾਣੀ ਆਪ ਕਹਿੰਦੀ ਹੈ ਕਿ ਸਾਨੂੰ ਗੁਰਬਾਣੀ ਬਣਨਾ ਚਾਹੀਦਾ ਹੈ ਜਿਸਦਾ ਇਹ ਵੀ ਭਾਵ ਹੈ ਕਿ ਸਾਨੂੰ ਸਤਿ ਬਣਨਾ ਚਾਹੀਦਾ ਹੈ। ਜਿਸਦਾ ਭਾਵ ਹੈ ਕਿ ਸਾਨੂੰ ਬ੍ਰਹਮ ਨਾਲ ਇੱਕ ਹੋਣਾ ਚਾਹੀਦਾ ਹੈ।

ਗੁਰਬਾਣੀ ਦਾ ਅਭਿਆਸ ਸਤਿ ਦਾ ਅਭਿਆਸ ਹੈ, ਇਸਦਾ ਭਾਵ ਹੋਵੇਗਾ ਅਨਾਦਿ ਸਤਿ ਦਾ ਅਭਿਆਸ, ਜਿਹੜਾ ਗੁਰਮਤਿ ਦਾ ਅਭਿਆਸ ਹੈ ਅਤੇ ਅਨਾਦਿ ਸਤਿ ਦਾ ਲਗਾਤਾਰ ਅਧਾਰ ਤੇ ਅਭਿਆਸ ਕਰਨ ਨਾਲ ਅਸੀਂ ਆਪਣੇ ਆਪ “ਸਤਿ” ਬਣ ਜਾਵਾਂਗੇ ਅਤੇ ਇਹੋ ਹੈ ਜੋ ਗੁਰਬਾਣੀ ਸਾਨੂੰ ਬਣਨ ਨੂੰ ਕਹਿੰਦੀ ਹੈ, ਅਨਾਦਿ ਸਤਿ ਦਾ ਤੱਤ ਜਿਹੜਾ ਗੁਰਬਾਣੀ ਨੂੰ ਇੱਕ ਗੁਰੂ ਬਣਾਉਂਦਾ ਹੈ, ਜਿਹੜਾ ਗੁਰਬਾਣੀ ਨੂੰ ਨਿਰੰਕਾਰ ਦਾ ਇੱਕ ਸਰੂਪ ਬਣਾਉਂਦਾ ਹੈ।

ਸ਼ਬਦ ਹੁਕਮ ਹੈ, ਇਹ ਆਦਿ ਅਤੇ ਅਨਾਦਿ ਸਤਿ ਹੈ, ਇਹ ਹੁਕਮ ਹੈ ਇਸ ਲਈ ਇਹ “ਸਤਿ” ਹੈ, ਜਿਹੜਾ ਕਿ ਆਪ ਅਕਾਲ ਪੁਰਖ ਦਾ ਸਭ ਤੋਂ ਉੱਚਾ ਹੁਕਮ ਹੈ। “ਸਤਿ” ਬਣਨਾ ਅਕਾਲ ਪੁਰਖ ਦਾ ਸਰਵ-ਉੱਚ ਹੁਕਮ ਹੈ। ਇਹ ਅਕਾਲ ਪੁਰਖ ਦੀ ਸਭ ਤੋਂ ਉੱਚੀ ਮਹਿਮਾ ਹੈ, ਇਹ ਅਕਾਲ ਪੁਰਖ ਦੀ ਸਭ ਤੋਂ ਉੱਚੀ ਸੇਵਾ ਹੈ। ਇਸ ਲਈ “ਸਤਿ” ਦੀ ਪਾਲਣਾ ਦਰਗਾਹ ਦੀ ਕੁੰਜੀ ਹੈ। ਸਤਿ ਦੀ ਪੂਰਨਾ, ਪੂਰਨ ਵਿਸ਼ਵਾਸ ਦ੍ਰਿੜ੍ਹਤਾ ਅਤੇ ਯਕੀਨ ਨਾਲ ਸਤਿ ਦੀ ਪਾਲਣਾ, ਪੂਰਨ ਤਰ੍ਹਾਂ ਆਪ ਨੂੰ “ਸਤਿ” ਅੱਗੇ ਸਮਰਪਣ, ਆਦਿ ਅਨਾਦਿ ਸਤਿ ਅੰਮ੍ਰਿਤ ਬ੍ਰਹਮ ਕਰਕੇ ਅਤੇ ਆਪ ਇੱਕ “ਸਤਿ” ਬਣ ਕੇ ਪਾਲਣਾ ਹੈ। ਅਤੇ ਇਸ ਲਈ ਤੱਤ ਗੁਰ “ਸਤਿ” ਹੈ, ਭਾਵ ਗੁਰੂ ਆਪ ਬ੍ਰਹਮ ਹੈ, ਇਥੋਂ ਤੱਕ ਕਿ ਇੱਕ ਬ੍ਰਹਮ ਗਿਆਨੀ ਇੱਕ ਸੰਤ, ਇੱਕ ਭਗਤ ਵਿੱਚ ਇਹ “ਸਤਿ” ਭਾਗ ਹੈ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਹੈ ਅਤੇ ਗੁਰੂ ਭਾਗ ਹੈ, ਬ੍ਰਹਮ ਭਾਗ, ਬ੍ਰਹਮ ਗਿਆਨ ਦਾ ਭਾਗ, ਜਿਹੜਾ ਕਿ ਪਰਮ ਜੋਤ ਪੂਰਨ ਪ੍ਰਕਾਸ਼ ਹੈ।

ਇਸ ਲਈ ਸ਼ਬਦ ‘ਸਤਿ’ ਹੈ :

 • ਪਰਮਾਤਮਾ
 • ਸਾਰੀ ਸ੍ਰਿਸ਼ਟੀ ਦਾ ਮਾਲਕ
 • ਸਾਰੀ ਸ੍ਰਿਸ਼ਟੀ ਦਾ ਪਿਤਾ
 • ਵਿਆਖਿਆ ਤੋਂ ਪਰ੍ਹੇ

ਭਾਵੇਂ ਕਿ ਸ਼ਬਦ ‘ਸਤਿ’ ਵਿਆਖਿਆ ਤੋਂ ਪਰ੍ਹੇ ਹੈ, ਗੁਰਪ੍ਰਸਾਦਿ ਨਾਲ ਇਸ ਦੀ ਇੱਕ ਝਲਕ ਮਾਤਰ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਇੱਕ ਦੁਆਰਾ ਜੋ ਪੂਰੀ ਤਰ੍ਹਾਂ ਉਸ ਵਿੱਚ ਲੀਨ ਹੋ ਗਿਆ ਹੈ ਅਤੇ ਉਸ ਨਾਲ ਇੱਕ ਬਣ ਗਿਆ ਹੈ। ਉਸ ਦੀ ਸਾਰੀ ਕਰਨੀ ਸਤਿ ਹੈ। ਇਸ ਤਰ੍ਹਾਂ ਦੀ ਹੀ ਕਰਨੀ ਉਸ ਇੱਕ ਦੀ ਹੈ ਜੋ ਉਸ ਵਿਚ ਲੀਨ ਹੋ ਗਿਆ ਹੈ ਅਤੇ ਸਤਿ ਰੂਪ ਬਣ ਗਿਆ ਹੈ, ਕਿਉਂਕਿ ਐਸਾ ਇੱਕ ਵਿਅਕਤੀ ਸਤਿ ਨੂੰ ਦੇਖਣ, ਸੁਣਨ, ਬੋਲਣ, ਸਤਿ ਦੀ ਸੇਵਾ ਕਰਨ ਅਤੇ ਸਤਿ ਅਤੇ ਕੇਵਲ ਸਤਿ ਨੂੰ ਵਰਤਾਉਂਦਾ ਹੈ।

ਇਹ ਸਾਰੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਬ੍ਰਹਮ ਗੁਣ ਹਨ। ਉਹ ਹੈ :

 • ਸਤਿ
 • ਪਰਮਾਤਮਾ
 • ਮਾਲਕ
 • ਗੁਰਪ੍ਰਸਾਦਿ
 • ਸਾਰੇ ਗੁਣਾਂ ਨਾਲ ਭਰਿਆ ਹੋਇਆ ਅਤੇ ਸਾਰੀਆਂ ਪਰਮ ਬ੍ਰਹਮ ਸ਼ਕਤੀਆਂ ਵਾਲਾ, ਇਸ ਲਈ ਉਸ ਤੋਂ ਸੋਹਣਾ ਹੋਰ ਕੌਣ ਹੋ ਸਕਦਾ ਹੈ ?
 • ਕਰੋੜਾਂ ਵਿਚੋਂ ਕੇਵਲ ਇੱਕ ਦੁਆਰਾ ਹੀ ਪਾਇਆ ਜਾਣ ਵਾਲਾ
 • ਅਵਿਖਿਆਤ ਉਸ ਦੀਆਂ ਪਰਮ ਬ੍ਰਹਮ ਸ਼ਕਤੀਆਂ ਵਿਆਖਿਆ ਰਹਿਤ ਹਨ। ਉਸ ਦੀ ਸਿਰਜਨਾ ਵਿਆਖਿਆ ਰਹਿਤ ਹੈ।
 • ਪਰਮ ਸਤਿ ਅਤੇ ਵਿਲੱਖਣ

ਉਹ ਜੋ ਵੀ ਕਹਿੰਦਾ ਹੈ ਬ੍ਰਹਮ ਕਾਨੂੰਨ ਹੈ। ਜਦ ਉਸ ਦੀ ਬਾਣੀ, ਉਸ ਦੇ ਬ੍ਰਹਮ ਕਾਨੂੰਨ ਦੀ ਪਾਲਣਾ ਪਿਆਰ ਅਤੇ ਸ਼ਰਧਾ, ਯਕੀਨ ਅਤੇ ਭਰੋਸੇ ਨਾਲ ਉਸ ਅੱਗੇ ਪੂਰੀ ਤਰ੍ਹਾਂ ਸਮਰਪਣ ਕਰਕੇ ਕੀਤੀ ਜਾਂਦੀ ਹੈ ਤਦ ਉਸ ਨੂੰ ਪਾਇਆ ਜਾ ਸਕਦਾ ਹੈ। ਪਰ ਇਹ ਸਾਰਾ ਗੁਰਪ੍ਰਸਾਦਿ ਹੈ। ਇਸ ਲਈ ਕ੍ਰਿਪਾ ਕਰਕੇ ਉਸ ਦੀ ਕ੍ਰਿਪਾ ਉਸ ਦੇ ਗੁਰਪ੍ਰਸਾਦਿ ਲਈ ਸਦਾ ਅਰਦਾਸ ਕਰਦੇ ਰਹੋ। ਅਸੀਂ ਉਸ ਦਾ ਬੋਧ ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਕੇ ਕਰ ਸਕਦੇ ਹਾਂ।