13.ਰਸਨਾ ਧਿਆਨ ਵਿੱਚ ਚਲੀ ਜਾਂਦੀ ਹੈ

ੴ ਸਤਿਨਾਮ ਸਤਿਗੁਰ ਪ੍ਰਸਾਦਿ
 
ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ
 
ਧੰਨ ਧੰਨ ਗੁਰ -ਗੁਰੂ-ਸਤਿਗੁਰ-ਗੁਰਬਾਣੀ-ਸਤਿ ਸੰਗਤ ਸਤਿਨਾਮ
 
ਧੰਨ ਧੰਨ ਗਰੂ ਪਿਆਰੀ ਸਤਿ ਸੰਗਤ ਜੀ
 
ਗੁਰ ਫਤਿਹ ਪ੍ਰਵਾਨ ਕਰਨਾ ਜੀ,ਕੋਟਨ ਕੋਟ ਡੰਡਉਤ ਤੇ ਸ਼ੁਕਰਾਨਾ ਪ੍ਰਵਾਨ ਕਰਨਾ ਜੀ
 
ਸੇਵਾ ਪ੍ਰਵਾਨ ਕਰਨਾ ਜੀ
 
                  ਰਸਨਾ ਜਪਤੀ ਹਰ ਹਰ ਨੀਤ
 
ਧੰਨ ਧੰਨ ਅਗਮ ਅਗੋਚਰ ਅਨੰਤ ਬੇਅੰਤ ਪਾਰ ਬ੍ਰਹਮ ਪਿਤਾ ਪਰਮੇਸਰ ਅਤੇ ਧੰਨ ਧੰਨ ਗੁਰੂ ਪਾਤਸ਼ਾਹ ਜੀ ਦੀ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ, ਆਓ ਅਸੀਂ ਆਪਣਾ ਸਿਰ ਧੰਨ ਧੰਨ ਅਕਾਲ ਪੁਰਖ ਅਤੇ ਧੰਨ ਧੰਨ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਹੱਥ ਜੋੜ ਕੇ ਅਰਦਾਸ ਕਰੀਏ ਅਤੇ ਕੋਟਨ ਕੋਟ ਡੰਡਉਤ ਬੰਦਨਾ ਅਤੇ ਸ਼ੁਕਰਾਨਾ  ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸਰ ਅਤੇ ਧੰਨ ਧੰਨ ਗੁਰੂ ਦੇ ਚਰਨਾਂ ਵਿੱਚ ਕਰਕੇ "ਰਸਨਾ ਦਾ ਜਪਣਾ" ਅਤੇ "ਰਸਨਾ ਨਾਲ ਜਪਣਾ " ਦਾ ਭਾਵ ਅਰਥ ਸਮਝਣ ਦਾ ਯਤਨ ਕਰੀਏ ।ਰਸਨਾ ਦਾ ਜਪਣਾ ਬਹੁਤ ਹੀ ਉੱਚ ਰੂਹਾਨੀ ਅਵਸਥਾ ਹੈ ਅਤੇ ਕੇਵਲ ਉਸ ਤੋਂ ਬਾਅਦ ਹੀ ਆਉਂਦੀ ਹੈ ਜਦੋਂ ਨਾਮ ਸਿਮਰਨ ਤੁਹਾਡੇ ਸਰੀਰ ਦੇ ਹਰ ਭਾਗ ਵਿੱਚ ਚਲਾ ਜਾਂਦਾ ਹੈ ,ਜਦ ਤੁਹਾਡੇ ਸਰੀਰ ਦੀ ਹਰ ਕੋਸ਼ਕਾ ਨਾਮ ਨਾਲ ਥਿੜਕਦੀ ਹੈ,ਜਦ ਸਾਰਾ ਸਰੀਰ ਨਾਮ ਸਿਮਰਨ ਨਾਲ ਸਥੂਲ ਰੂਪ ਵਿੱਚ ਭਰ ਜਾਂਦਾ ਹੈ ।ਇਸ ਅਵਸਥਾ ਤੇ ਤੁਸੀ ਆਪਣੇ ਸਰੀਰ ਦਾ ਹਰ ਭਾਗ ਸਥੂਲ ਰੂਪ ਵਿੱਚ ਸਤਿਨਾਮ ਸਿਮਰਨ ਨਾਲ ਥਿੜਕਦਾ ਮਹਿਸੂਸ ਕਰਦੇ ਹੋ ਅਤੇ ਇਸ ਅਵਸਥਾ ਵਿੱਚ ਜਦ ਤੁਸੀ ਰਸਨਾ ਉਪਰ ਧਿਆਨ ਲਗਾਉਂਦੇ ਹੋ-ਤਦ ਤੁਸੀਂ ਸਥੂਲ ਰੂਪ ਵਿੱਚ ਅਨੁਭਵ ਕਰਦੇ ਹੋ ਕਿ ਤੁਹਾਡੀ ਰਸਨਾ ਸਤਿਨਾਮ ਸਿਮਰਨ ਨਾਲ ਥਿੜਕ ਰਹੀ ਹੈ ।ਇਹ ਹੈ ਜੋ ਉਸਦਾ ਭਾਵ ਹੈ ਜੋ ਗੁਰਬਾਣੀ ਕਹਿੰਦੀ ਹੈ "ਰਸਨਾ ਜਪਤੀ ਹਰ ਹਰ ਨੀਤ"ਇਹ ਉਦੋਂ ਵਾਪਰਦਾ ਹੈ ਜਦ ਬੰਦਗੀ ਕਰਮ ਖੰਡ ਅਤੇ ਸੱਚ ਖੰਡ ਵਿੱਚ ਅਗਲੀ ਅਵਸਥਾ ਵਿੱਚ ਪਹੁੰਚਦੀ ਹੈ ਅਤੇ ਤੁਹਾਡੀ ਸੂਖਸਮ ਦੇਹੀ ਸੋਨੇ ਦੀ ਤਰਾਂ ਸ਼ੁੱਧ – ਕੰਚਨ ਦੇਹੀ ਬਣ ਜਾਂਦੀ ਹੈ ।ਜਦ ਕਿ ਰਸਨਾ ਨਾਲ ਜਪਣਾ -ਭਾਵ ਜੁਬਾਨ ਨਾਲ ਨਾਮ ਦਾ ਜਾਪ ਜਿਹੜੀ ਕਿ ਬੰਦਗੀ ਦੀ ਪਹਿਲੀ ਅਵਸਥਾ ਹੈ -ਜਿਸ ਨੂੰ ਧਰਮ ਖੰਡ ਕਿਹਾ ਜਾਂਦਾ ਹੈ ( ਅਗਲੀਆਂ ਅਵਸਥਾਵਾਂ ਹਨ -ਗਿਆਨ ਖੰਡ,ਸਰਮ ਖੰਡ,ਕਰਮ ਖੰਡ-ਜਦ ਤੁਸੀਂ ਨਾਮ,ਨਾਮ ਸਿਮਰਨ ,ਨਾਮ ਕੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹੋ ਅਤੇ ਤਦ ਸੱਚ ਖੰਡ) ।ਇਸ ਲਈ ਇੱਥੇ ਦੋਵਾਂ ਅਵਸਥਾਵਾਂ ਵਿੱਚ ਤੁਲਣਾ ਹੈ ,ਇੱਕ ਅਸਲ ਉੱਚ ਰੂਹਾਨੀ ਅਵਸਥਾ ਹੈ ਅਤੇ ਦੂਸਰੀ ਸਿਰਫ਼ ਸ਼ੁਰੂਆਤ ਹੈ ।
 
 
ਦਾਸਨ ਦਾਸ