ਸਲੋਕੁ॥
ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥
ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥੧॥
ਧੰਨ ਧੰਨ ਪੰਚਮ ਪਾਤਸ਼ਾਹ ਜੀ ਆਪਣੀ ਬੇਅੰਤ ਦਿਆਲਤਾ ਨਾਲ ਅਤੇ ਬੇ-ਸ਼ਰਤ ਪਿਆਰ ਨਾਲ ਸਾਨੂੰ ਸਾਰਿਆਂ ਨੂੰ, ਸਾਰੀ ਸ੍ਰਿਸ਼ਟੀ ਨੂੰ, ਇਸ ਧਰਤੀ ਉਪਰ ਸਾਰੀ ਮਨੁੱਖਤਾ ਨੂੰ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖ ਰਹੇ ਹਨ। ਇਸ ਅਸਟਪਦੀ ਵਿੱਚ ਉਹ ਅਕਾਲ ਪੁਰਖ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਮਹਿਮਾ ਦਾ ਵਖਿਆਨ ਕਰ ਰਹੇ ਹਨ।
ਜਦ ਅਸੀਂ ਬ੍ਰਹਮ ਗਿਆਨ ਦੀ ਇਸ ਅਵਸਥਾ ਵਿੱਚ ਪਹੁੰਚ ਜਾਂਦੇ ਹਾਂ ਤਦ ਸਾਡਾ ਹਿਰਦਾ ਸਾਰੇ ਪਰਮ ਬ੍ਰਹਮ ਗੁਣਾਂ ਨਾਲ ਭਰ ਜਾਂਦਾ ਹੈ। ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਵੀ ਹੈ। ਜਿਸਨੂੰ ਆਤਮ ਰਸ ਵੀ ਕਿਹਾ ਜਾਂਦਾ ਹੈ ਜੋ ਸਭ ਤੋਂ ਉੱਚੇ ਪੱਧਰ ਦਾ ਅੰਮ੍ਰਿਤ ਹੈ। ਇਹ ਸਿਰਫ਼ ਪੂਰਨ ਬ੍ਰਹਮ ਗਿਆਨੀਆਂ ਨੂੰ ਹੀ ਪ੍ਰਾਪਤ ਹੁੰਦਾ ਹੈ।
ਦਿਆਲਤਾ, ਦਇਆ, ਇਹਨਾਂ ਅਨੰਤ ਪਰਮ ਬ੍ਰਹਮ ਗੁਣਾਂ ਵਿਚੋਂ ਇੱਕ ਹੈ ਅਤੇ ਧਰਮ ਦਾ ਅਧਾਰ ਹੈ। ਧਰਮ ਦਾ ਭਾਵ ਹੈ ਪਰਮਾਤਮਾ ਨਾਲ ਜੁੜਨਾ ਅਤੇ ਇਹ ਦਇਆ ਦਾ ਪੁੱਤਰ ਹੈ।
ਧੌਲੁ ਧਰਮੁ ਦਇਆ ਕਾ ਪੂਤੁ॥
(ਜਪੁ ਜੀ ਸਾਹਿਬ, ਅੰਗ ੩)
ਜਿੱਥੇ ਦਇਆ ਨਹੀਂ ਹੈ ਉਥੇ ਧਰਮ ਨਹੀਂ ਹੈ। ਉਹ ਹਿਰਦਾ ਜਿਸ ਵਿੱਚ ਦਿਆਲਤਾ ਹੈ ਧਰਮ ਵਿੱਚ ਹੈ। ਉਹ ਹਿਰਦਾ ਜਿਸ ਵਿੱਚ ਦਿਆਲਤਾ ਨਹੀਂ ਹੈ ਉਹ ਧਰਮ ਵਿੱਚ ਨਹੀਂ ਹੈ। ਅਸੀਂ ਲੱਖਾਂ ਹੀ ਕਰਮ-ਕਾਂਡ ਕਰ ਸਕਦੇ ਹਾਂ, ਪਰ ਜੇਕਰ ਸਾਡੇ ਹਿਰਦੇ ਉਪਰ ਦਿਆਲਤਾ ਦੀ ਬਖ਼ਸ਼ਿਸ਼ ਨਹੀਂ ਹੈ ਤਦ ਅਸੀਂ ਕੋਈ ਧਰਮ ਕਰਮ ਨਹੀਂ ਕਰਦੇ। ਧਰਮ ਕਰਮ ਸਤਿ ਕਰਮ ਹੈ ਅਤੇ ਸਾਡੇ ਗੁਰਪ੍ਰਸਾਦਿ ਪ੍ਰਾਪਤ ਕਰਨ ਦਾ ਰਸਤਾ ਤਿਆਰ ਕਰਦਾ ਹੈ।
ਆਉ ਇਸ ਬ੍ਰਹਮ ਗੁਣ ਦਿਆਲਤਾ ਨੂੰ ਹੋਰ ਡੂੰਘਾਈ ਨਾਲ ਦੇਖੀਏ, ਮਾਨਸਰੋਵਰ ਜੋ ਇਸ ਪਰਮ ਸ਼ਕਤੀ ਦਾ ਸੋਮਾ ਹੈ ਉਸ ਵਿੱਚ ਡੂੰਘੀ ਝਾਤੀ ਮਾਰੀਏ। ਜ਼ਰਾ ਸੋਚੋ ਕੀ ਦਿਆਲਤਾ ਦੀ ਕੋਈ ਸੀਮਾ ਹੈ ? ਕੀ ਅਸੀਂ ਦਿਆਲਤਾ ਨੂੰ ਮਾਪ ਸਕਦੇ ਹਾਂ ? ਕੀ ਅਸੀਂ ਕਹਿ ਸਕਦੇ ਹਾਂ ਕੋਈ ਵਿਅਕਤੀ ਕਿੰਨਾ ਦਿਆਲ ਹੈ ? ਕੀ ਦਿਆਲਤਾ ਦੀ ਕੋਈ ਡੂੰਘਾਈ ਹੈ ? ਜਦ ਅਸੀਂ ਇਹ ਪ੍ਰਸ਼ਨ ਪੁੱਛਦੇ ਹਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਦਇਆ ਦੀ ਕੋਈ ਸੀਮਾ ਨਹੀਂ ਹੈ ਇਸ ਦੀਆਂ ਕੋਈ ਸੀਮਾਵਾਂ ਨਹੀਂ ਹਨ। ਇਸ ਦੀ ਡੂੰਘਾਈ ਮਾਪੀ ਨਹੀਂ ਜਾ ਸਕਦੀ ਅਤੇ ਇਸ ਤਰ੍ਹਾਂ ਇੱਕ ਸ਼ਬਦ ਵਿੱਚ ਜੇ ਬਿਆਨ ਕਰੀਏ ਤਾਂ ਇਹ ਅਨੰਤ ਬ੍ਰਹਮ ਸ਼ਕਤੀ ਹੈ, ਇਹ ਮਾਨਸਰੋਵਰ ਦਾ ਇਕ ਹਿੱਸਾ ਹੈ। ਦਇਆ ਇੱਕ ਅਨੰਤ ਪਰਮ ਬ੍ਰਹਮ ਗੁਣ ਹੈ। ਦਇਆ ਇੱਕ ਅਨੰਤ ਪਰਮ ਬ੍ਰਹਮ ਸ਼ਕਤੀ ਹੈ।
ਧੰਨ ਧੰਨ ਸ੍ਰੀ ਸੰਤ ਕਬੀਰ ਜੀ ਨੇ ਗੁਰਬਾਣੀ ਵਿੱਚ ਫ਼ੁਰਮਾਇਆ ਹੈ ਕਿ
ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੩੭੨)
ਧੰਨ ਧੰਨ ਸਤਿਗੁਰੂ ਤੇਗ ਬਹਾਦਰ ਜੀ ਪਾਤਿਸ਼ਾਹ ਜੀ ਨੇ ਇਹ ਬਿਲਕੁਲ ਸਪਸ਼ਟ ਕੀਤਾ ਹੈ:
ਹਰਿ ਜਨ ਹਰਿ ਅੰਤਰੁ ਨਹੀ
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੪੨੮)
ਇਸ ਲਈ ਸਤਿਗੁਰੂ ਜੀ ਦੇ ਇਨ੍ਹਾਂ ਸੁੰਦਰ ਸ਼ਬਦਾਂ ਦਾ ਸਾਡੇ ਲਈ ਕੀ ਭਾਵ ਹੈ? ਇਹਨਾਂ ਸ਼ਬਦਾਂ ਦਾ ਬ੍ਰਹਮ ਭਾਵ ਸਾਨੂੰ ਦੱਸਦਾ ਹੈ ਕਿ ਇੱਕ ਪੂਰਨ ਬ੍ਰਹਮ ਗਿਆਨੀ ਅਤੇ ਆਪ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ। ਇੱਕ ਪੂਰਨ ਬ੍ਰਹਮ ਗਿਆਨੀ ਧਰਤੀ ਉਪਰ ਆਪ ਜੀਵਤ ਪਰਮਾਤਮਾ ਹੈ। ਉਹ ਜੋ ਇਸ ਬ੍ਰਹਮ ਗਿਆਨ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਆਪਣੇ ਆਪ ਨੂੰ ਪੂਰਨ ਬ੍ਰਹਮ ਗਿਆਨੀ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਦਿੰਦੇ ਹਨ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ ਜਿਹੜਾ ਉਹਨਾਂ ਨੂੰ ਉਹਨਾਂ ਦੀ ਮਨੁੱਖਾ ਜ਼ਿੰਦਗੀ ਦੇ ਮੰਤਵ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਇਹ ਹੈ ਜੀਵਨ ਮੁਕਤੀ। ਮਾਇਆ ਤੋਂ ਮੁਕਤੀ ਜੀਵਨ ਮੁਕਤੀ ਹੈ।
ਇਸ ਜੀਵਨ ਦਾ ਅਸਲ ਬ੍ਰਹਮ ਅਰਥ ਜੀਵਨ ਮੁਕਤੀ ਪ੍ਰਾਪਤ ਕਰਨਾ ਹੈ। ਇਹ ਇਸ ਮਨੁੱਖਾ ਜੀਵਨ ਦਾ ਪਰਮ ਮੰਤਵ ਹੈ। ਇਹ ਹੀ ਇੱਕੋ-ਇੱਕ ਕਾਰਨ ਹੈ ਕਿ ਅਸੀਂ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਦੀ ਚਰਨ ਸ਼ਰਨ ਵਿੱਚ ਜਾ ਕੇ ਜੀਵਨ ਮੁਕਤੀ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਕੇ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਪਾ ਕੇ ਸਦਾ ਲਈ ਅਨਾਦਿ ਸ਼ਾਂਤੀ ਪ੍ਰਾਪਤ ਕਰ ਸਕੀਏ।
ਦਇਆ ਅਨੰਤ ਪਰਮ ਬ੍ਰਹਮ ਸ਼ਕਤੀਆਂ ਵਿੱਚੋਂ ਇੱਕ ਹੈ। ਪਰਮਾਤਮਾ ਦੀ ਦਿਆਲਤਾ ਵੱਲ ਵੇਖੋ ਕਿ ਉਹ ਐਸੀਆਂ ਰੂਹਾਂ ਦਾ ਹਿਰਦਾ ਭਰ ਦਿੰਦਾ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਉਸ ਦੀ ਬੰਦਗੀ ਵਿੱਚ ਸਮਰਪਣ ਕਰ ਦਿੱਤਾ ਹੈ ਅਤੇ ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ ਹੈ। ਉਹਨਾਂ ਉਪਰ ਸਾਰੇ ਬ੍ਰਹਮ ਗੁਣਾਂ ਦੀ ਬਖ਼ਸ਼ਿਸ਼ ਹੋ ਜਾਂਦੀ ਹੈ। ਸਾਰੀਆਂ ਪਰਮ ਬ੍ਰਹਮ ਸ਼ਕਤੀਆਂ ਜਿਵੇਂ- ਦਇਆ, ਮੁਆਫ਼ੀ, ਨਿਮਰਤਾ, ਸ਼ਰਧਾ, ਯਕੀਨ, ਬੇ-ਸ਼ਰਤ ਪਿਆਰ, ਨਿਰਭੈਤਾ ਆਦਿ ਬ੍ਰਹਮ ਸ਼ਕਤੀਆਂ ਨਾਲ ਬਖ਼ਸ਼ਿਆ ਜਾਂਦਾ ਹੈ। ਇਹਨਾਂ ਬ੍ਰਹਮ ਗੁਣਾਂ ਦਾ ਇੱਥੇ ਕੋਈ ਅੰਤ ਨਹੀਂ ਹੈ। ਇਹਨਾਂ ਪਰਮ ਬ੍ਰਹਮ ਅਨੰਤ ਸ਼ਕਤੀਆਂ ਦਾ ਕੋਈ ਅੰਤ ਨਹੀਂ ਹੈ।
ਇਹਨਾਂ ਸਾਰੀਆਂ ਬ੍ਰਹਮ ਸ਼ਕਤੀਆਂ ਨੂੰ “ਕਲਾ” ਆਖਿਆ ਜਾਂਦਾ ਹੈ। ਸਰਬ ਕਲਾ ਭਰਪੂਰ ਦਾ ਭਾਵ ਹੈ ਸਾਰੀਆਂ ਪਰਮ ਬ੍ਰਹਮ ਅਨੰਤ ਸ਼ਕਤੀਆਂ। ਕ੍ਰਿਪਾ ਕਰਕੇ ਕੁਝ ਚਿਰ ਲਈ ਇਹਨਾਂ ਪਰਮ ਬ੍ਰਹਮ ਸ਼ਕਤੀਆਂ ’ਤੇ ਆਪਣਾ ਧਿਆਨ ਕੇਂਦਰਿਤ ਕਰੀਏ। ਸਾਨੂੰ ਪਤਾ ਚੱਲੇਗਾ ਕਿ ਸਾਡੇ ਵਿੱਚ ਇਹਨਾਂ ਬ੍ਰਹਮ ਸ਼ਕਤੀਆਂ ਦੀ ਬਖ਼ਸ਼ਿਸ਼ ਹੈ। ਕੀ ਅਸੀਂ ਦੂਸਰਿਆਂ ਪ੍ਰਤੀ ਦਇਆ ਦੇ ਯੋਗ ਨਹੀਂ ਹਾਂ? ਕੀ ਸਾਡੇ ਉਪਰ ਦੂਸਰਿਆਂ ਪ੍ਰਤੀ ਬੇ-ਸ਼ਰਤ ਪਿਆਰ ਦੀ ਸਮਰੱਥਾ ਦੀ ਬਖ਼ਸ਼ਿਸ਼ ਨਹੀਂ ਹੈ? ਬਿਨਾਂ ਕਿਸੇ ਚਾਹਤ ਦੇ ਹੋਣਾ ਬੇ-ਸ਼ਰਤ ਪਿਆਰ ਹੈ। ਕੀ ਅਸੀਂ ਪਰਮਾਤਮਾ ਉਪਰ ਯਕੀਨ ਕਰਨ ਦੇ ਯੋਗ ਨਹੀਂ ਹਾਂ? ਪਰਮਾਤਮਾ ਦੀ ਹਰ ਜਗ੍ਹਾ ਸਰਗੁਣ ਸਰੂਪ ਵਿੱਚ ਮੌਜੂਦਗੀ ਵਿੱਚ ਯਕੀਨ ਕਰਨ ਦੇ ਯੋਗ ਨਹੀਂ ਹਾਂ? ਕੀ ਅਸੀਂ ਨਿਮਰ ਬਣਨ ਦੇ ਯੋਗ ਨਹੀਂ ਹਾਂ? ਨਿਮਰਤਾ ਸਭ ਤੋਂ ਮਹੱਤਵਪੂਰਨ ਹਥਿਆਰ ਹੈ ਜਿਸਦੀ ਸਾਡੇ ਉਪਰ ਬਖ਼ਸ਼ਿਸ਼ ਹੈ ਜੋ ਸਾਡੀ ਹਉਮੈ ਨੂੰ ਮਾਰ ਦੇਵੇਗਾ। ਭਾਵ ਕਿ ਇਸ ਮਨੁੱਖੇ ਜਨਮ ਵਿੱਚ ਸਾਡਾ ਹਿਰਦਾ ਇਨ੍ਹਾਂ ਬ੍ਰਹਮ ਸ਼ਕਤੀਆਂ ਨਾਲ ਨਿਵਾਜਿਆ ਗਿਆ ਹੈ। ਇਹ ਸਾਡੇ ਉਪਰ ਨਿਰਭਰ ਕਰਦਾ ਹੈ ਕਿ ਅਸੀਂ ਇਨ੍ਹਾਂ ਪਰਮ ਬ੍ਰਹਮ ਸ਼ਕਤੀਆਂ ਨੂੰ ਵਰਤਦੇ ਹਾਂ ਕਿ ਨਹੀਂ। ਇਨ੍ਹਾਂ ਪਰਮ ਬ੍ਰਹਮ ਸ਼ਕਤੀਆਂ ਦੀ ਵਰਤੋਂ ਕਰਨ ਨਾਲ ਹੌਲੀ-ਹੌਲੀ ਇਹ ਸ਼ਕਤੀਆਂ ਵਿਕਸਿਤ ਹੋ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਸਾਡਾ ਹਿਰਦਾ ਇਨ੍ਹਾਂ ਪਰਮ ਬ੍ਰਹਮ ਸ਼ਕਤੀਆਂ ਨਾਲ ਭਰਪੂਰ ਹੋ ਜਾਂਦਾ ਹੈ ਅਤੇ ਇਹ ਬੇਅੰਤ ਹਿਰਦਾ ਬਣ ਜਾਂਦਾ ਹੈ।
ਦੂਸਰਿਆਂ ਪ੍ਰਤੀ ਦਿਆਲ ਹੋਣਾ ਸਾਡੇ ਹਿਰਦੇ ਨੂੰ ਸਹਿਣ-ਸ਼ੀਲਤਾ ਅਤੇ ਸੰਤੋਖ ਨਾਲ ਭਰ ਦਿੰਦਾ ਹੈ, ਜਿਹੜੀ ਕਿ ਫਿਰ ਇੱਕ ਪਰਮ ਅਨੰਤ ਬ੍ਰਹਮ ਸ਼ਕਤੀ ਹੈ। ਜ਼ਰਾ ਕਲਪਨਾ ਕਰੋ ਜਦ ਸਾਡਾ ਹਿਰਦਾ ਸਬਰ ਸੰਤੋਖ ਨਾਲ ਭਰਿਆ ਹੁੰਦਾ ਹੈ ਤਦ ਅਸੀਂ ਆਪਣੀਆਂ ਇੱਛਾਵਾਂ ਉਪਰ ਜਿੱਤ ਪਾ ਲਵਾਂਗੇ। ਇਹ ਪਰਮ ਬ੍ਰਹਮ ਅਨਾਦਿ ਬਖ਼ਸ਼ਿਸ਼ ਹੈ। ਆਪਣੀਆਂ ਇੱਛਾਵਾਂ ਉਪਰ ਜਿੱਤ ਜਾਂ ਇੱਛਾ ਮੁਕਤ ਹੋਣਾ ਇੱਕ ਬਹੁਤ ਹੀ ਉੱਚ ਬ੍ਰਹਮ ਪ੍ਰਾਪਤੀ ਹੈ ਅਤੇ ਸਾਡੇ ਮਾਇਆ ਉਪਰ ਜਿੱਤ ਪਾਉਣ ਦਾ ਰਸਤਾ ਤਿਆਰ ਕਰਦੀ ਹੈ। ਅਸਲ ਵਿੱਚ ਜਦ ਅਸੀਂ ਇੱਛਾ ਮੁਕਤ ਬਣ ਜਾਂਦੇ ਹਾਂ ਤਦ ਅਸੀਂ ਮਾਇਆ ਉਪਰ ਜਿੱਤ ਪਾ ਲੈਂਦੇ ਹਾਂ। ਇਸ ਲਈ ਦੂਸਰਿਆਂ ਪ੍ਰਤੀ ਦਇਆ ਸਾਡੇ ਹਿਰਦੇ ਨੂੰ ਸਬਰ ਸੰਤੋਖ ਅਤੇ ਸਹਿਣ-ਸ਼ੀਲਤਾ ਨਾਲ ਭਰ ਦਿੰਦੀ ਹੈ।
ਇੱਕ ਸੈਕਿੰਡ ਲਈ ਸੋਚੋ, ਕੀ ਇੱਥੇ ਸਹਿਣ-ਸ਼ੀਲਤਾ ਦੀ ਕੋਈ ਹੱਦ ਹੈ? ਕੀ ਇੱਥੇ ਸਬਰ ਸੰਤੋਖ ਦੀ ਕੋਈ ਸੀਮਾ ਹੈ? ਕੀ ਇਹਨਾਂ ਨੂੰ ਮਾਪਿਆ ਜਾ ਸਕਦਾ ਹੈ? ਕੀ ਅਸੀਂ ਸੋਚਦੇ ਹਾਂ ਕਿ ਇਹ ਬੇਅੰਤ ਨਹੀਂ ਹਨ? ਜਿੰਨਾ ਜ਼ਿਆਦਾ ਅਸੀਂ ਇਹਨਾਂ ਬ੍ਰਹਮ ਗੁਣਾਂ ਦਾ ਅਭਿਆਸ ਕਰਾਂਗੇ ਉਨਾ ਜ਼ਿਆਦਾ ਅਸੀਂ ਰੂਹਾਨੀਅਤ ਵਿੱਚ ਲਾਭ ਪ੍ਰਾਪਤ ਕਰਾਂਗੇ। ਦਇਆ ਦੇ ਅਭਿਆਸ ਨਾਲ ਅਸੀਂ ਆਪਣੀ ਦਿਆਲਤਾ ਨੂੰ ਵਧਾਉਣਾ ਜਾਰੀ ਰੱਖਦੇ ਹਾਂ। ਇਸੇ ਤਰ੍ਹਾਂ ਨਿਮਰ ਬਣਨਾ ਅਤੇ ਨਿਮਰ ਬਣਨਾ ਜਾਰੀ ਰੱਖਣ ਨਾਲ ਅਸੀਂ ਆਪਣੇ ਨਿਮਰ ਬਣਨ ਦੀ ਸਮਰੱਥਾ ਅਤੇ ਯੋਗਤਾ ਨੂੰ ਵਧਾ ਲੈਂਦੇ ਹਾਂ। ਹਰ ਸਮੇਂ ਹੋਰ ਤੇ ਹੋਰ ਜ਼ਿਆਦਾ ਨਿਮਰ ਬਣਨ ਨਾਲ ਇੱਕ ਸਮਾਂ ਆਉਂਦਾ ਹੈ ਜਦੋਂ ਅਸੀਂ ਉਸ ਸੂਖਸ਼ਮ ਰੇਖਾ ਨੂੰ ਪਾਰ ਕਰ ਜਾਂਦੇ ਹਾਂ ਜਿੱਥੇ ਕੋਈ ਹਉਮੈ ਨਹੀਂ ਹੁੰਦੀ ਅਤੇ ਸਾਡੇ ਹਿਰਦੇ ਵਿੱਚ ਕੇਵਲ ਨਿਮਰਤਾ ਰਹਿੰਦੀ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਮਾਇਆ ਨੂੰ ਹਰਾਉਣ ਦੇ ਯੋਗ ਹੋ ਜਾਂਦੇ ਹਾਂ। ਮੈਂ ਮਾਇਆ ਹੈ ਅਤੇ ਨਿਮਰਤਾ ਬ੍ਰਹਮਤਾ ਹੈ। ਹਉਮੈ ਨੂੰ ਛੱਡਣ ਨਾਲ ਅਸੀਂ ਆਪਣੇ ਲਈ ਦਰਗਾਹ ਦਾ ਦਰਵਾਜ਼ਾ ਖੋਲ੍ਹ ਲੈਂਦੇ ਹਾਂ ਅਤੇ ਇਸ ਦੇ ਫਲਸਰੂਪ ਦਰਗਾਹ ਵਿੱਚ ਦਾਖ਼ਲ ਹੋ ਜਾਂਦੇ ਹਾਂ ਅਤੇ ਸਦਾ ਲਈ ਉਥੇ ਰਹਿਣਾ ਜਿੱਤ ਜਾਂਦੇ ਹਾਂ।
ਇਹ ਹੀ ਗੱਲ ਨਿਰਭੈਤਾ ਦੀ ਪਰਮ ਸ਼ਕਤੀ ਨਾਲ ਹੈ। ਨਿਰਭੈਤਾ ਦੀ ਇੱਥੇ ਕੋਈ ਸੀਮਾ ਨਹੀਂ ਹੈ ਅਤੇ ਕੇਵਲ ਇੱਕ ਨਿਰਭਉ ਰੂਹ ਹੀ ਪੂਰਨ ਸਤਿ ਵੰਡ ਸਕਦੀ ਹੈ। ਕੇਵਲ ਇੱਕ ਨਿਰਭੈ ਰੂਹ ਹੀ ਪੂਰਨ ਸਤਿ ਬੋਲ ਸਕਦੀ ਹੈ ਅਤੇ ਸਤਿ ਦੀ ਸੇਵਾ ਕਰ ਸਕਦੀ ਹੈ। ਜਦ ਤੱਕ ਅਸੀਂ ਨਿਰਭਉ ਨਹੀਂ ਬਣਦੇ ਅਸੀਂ ਆਪਣੇ ਆਪ ਨੂੰ ਸੰਸਾਰਿਕ ਚੀਜ਼ਾਂ ਨਾਲੋਂ ਵੱਖ ਕਰਨ ਦੇ ਯੋਗ ਨਹੀਂ ਹੁੰਦੇ। ਨਿਰਭੈਤਾ ਸਾਨੂੰ ਸਾਡੇ ਰਿਸ਼ਤਿਆਂ ਦੇ ਗਵਾਚਣ ਦੇ ਡਰ ਨੂੰ ਮਿਟਾਉਣ ਦੇ ਯੋਗ ਬਣਾਉਂਦੀ ਹੈ, ਸਾਡੇ ਸੰਸਾਰਿਕ ਸੰਪਤੀਆਂ ਦੇ ਗਵਾਚ ਜਾਣ ਦੇ ਡਰ ਨੂੰ ਮਿਟਾਉਣ ਦੇ ਯੋਗ ਬਣਾਉਂਦੀ ਹੈ।
ਇੱਥੇ ਦੋ ਬ੍ਰਹਮ ਅਨੰਤ ਪਰਮ ਸ਼ਕਤੀਆਂ ਹਨ ਜੋ ਜਨਮ ਲੈਂਦੀਆਂ ਹਨ ਜਦੋਂ ਅਸੀਂ ਨਿਰਭਉ ਬਣ ਜਾਂਦੇ ਹਾਂ। ਇਹ ਹੈ ਮੋਹ ਦਾ ਤਿਆਗ ਅਤੇ ਪੂਰਨ ਸਚਿਆਰਾ ਬਣਨਾ। ਇਹ ਸਾਨੂੰ ਅਨਾਦਿ ਸਤਿ ਵਰਤਾਉਣ ਅਤੇ ਅਨਾਦਿ ਸਤਿ ਦੀ ਸੇਵਾ ਕਰਨ ਦੇ ਯੋਗ ਬਣਾਉਂਦਾ ਹੈ। ਇਹ ਹੀ ਗੱਲ ਮੁਆਫ਼ੀ ਦੇਣ ਦੀ ਪਰਮ ਬ੍ਰਹਮ ਸ਼ਕਤੀ ਨਾਲ ਹੈ। ਇਹ ਇੱਕ ਹੋਰ ਬ੍ਰਹਮ ਅਨੰਤ ਪਰਮ ਸ਼ਕਤੀ ਹੈ ਕਿ ਅਸੀਂ ਦੂਸਰਿਆਂ ਦੀ ਸੇਵਾ ਕਰਨ ਲਈ ਜਨਮੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਕਿਸੇ ਵੀ ਕੀਤੇ ਮਾੜੇ ਕਰਮਾਂ ਦਾ ਇਸ ਜਨਮ ਜਾਂ ਪਿਛਲੇ ਜਨਮਾਂ ਦੇ ਮਾੜੇ ਕਰਮਾਂ ਦਾ ਪ੍ਰਭਾਵ ਮਿਟਾ ਲੈਂਦੇ ਹਾਂ। ਇਹ ਹੀ ਯਕੀਨ, ਸ਼ਰਧਾ ਅਤੇ ਬੇ-ਸ਼ਰਤ ਪਿਆਰ ਦੀਆਂ ਸ਼ਕਤੀਆਂ ਦੇ ਵਰਤਣ ਨਾਲ ਹੁੰਦਾ ਹੈ। ਇਹ ਹੀ ਸਾਰੀ ਬ੍ਰਹਮਤਾ ਦੇ ਕਿਰਤਮ ਨਾਮ ਹਨ। ਇਹਨਾਂ ਵਿੱਚੋਂ ਹਰ ਇੱਕ ਬ੍ਰਹਮ ਗੁਣ ਅਨੰਤ ਬ੍ਰਹਮ ਪਰਮ ਸ਼ਕਤੀਆਂ ਹਨ ਜੋ ਬ੍ਰਹਮਤਾ ਨੂੰ ਪਰਿਭਾਸ਼ਤ ਕਰਦੀਆਂ ਹਨ।
ਆਉ ਇੱਕ ਸੈਕਿੰਡ ਲਈ ਸੋਚੀਏ ਕਿ ਕੀ ਵਾਪਰੇਗਾ ਜੇਕਰ ਅਸੀਂ ਆਪਣੇ ਆਪ ਨੂੰ ਯਕੀਨ ਅਤੇ ਸ਼ਰਧਾ ਨਾਲ ਗੁਰੂ ਨੂੰ ਸਮਰਪਣ ਕਰ ਦੇਈਏ ? ਅਸਲ ਵਿੱਚ ਇੱਥੇ ਯਕੀਨ ਤੋਂ ਬਿਨਾਂ ਸ਼ਰਧਾ ਨਹੀਂ ਹੁੰਦੀ, ਬੇ-ਸ਼ਰਤ ਪਿਆਰ ਤੋਂ ਬਿਨਾਂ ਸ਼ਰਧਾ ਨਹੀਂ ਹੁੰਦੀ-ਪਿਆਰ ਕੇਵਲ ਬੇ-ਸ਼ਰਤ ਹੁੰਦਾ ਹੈ। ਸ਼ਰਤ ਨਾਲ ਇਹ ਵਪਾਰ ਬਣ ਜਾਂਦਾ ਹੈ, ਸੌਦਾ ਬਣ ਜਾਂਦਾ ਹੈ। ਇੱਕ ਬੇ-ਸ਼ਰਤ ਪਿਆਰ ਤੋਂ ਬਿਨਾਂ ਯਕੀਨ ਨਹੀਂ ਹੁੰਦਾ। ਇਹ ਬ੍ਰਹਮ ਗੁਣ ਸਾਰੇ ਇੱਕ ਦੂਜੇ ਦੇ ਪੂਰਕ ਹਨ। ਅਸਲ ਵਿੱਚ ਸਾਰੀਆਂ ਬ੍ਰਹਮ ਸ਼ਕਤੀਆਂ ਇੱਕ ਦੂਸਰੇ ਦੀਆਂ ਸਹਾਇਕ ਅਤੇ ਪੂਰਕ ਹਨ। ਇਹ ਪਰਮ ਬ੍ਰਹਮ ਅਨੰਤ ਸ਼ਕਤੀ ਦੇ ਹੀ ਵੱਖ-ਵੱਖ ਚਿਹਰੇ ਹਨ ਜਿਨ੍ਹਾਂ ਨੂੰ ਅਸੀਂ ਪਰਮਾਤਮਾ ਆਖਦੇ ਹਾਂ।
ਇਹਨਾਂ ਬ੍ਰਹਮ ਸ਼ਕਤੀਆਂ ਦੀ ਵਰਤੋਂ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਬੀਤੇ ਸਮੇਂ ਦੀਆਂ ਅਤੇ ਸਾਰੇ ਬੀਤੇ ਸਮੇਂ ਦੀਆਂ ਜ਼ਿੰਦਗੀਆਂ ਦੇ ਕੀਤੇ ਗ਼ਲਤ ਕਰਮਾਂ ਦੇ ਪ੍ਰਭਾਵ ਨੂੰ ਮਿਟਾਉਣ ਦੇ ਯੋਗ ਹੋ ਜਾਂਦੇ ਹਾਂ ਅਤੇ ਇੱਕ ਸਮਾਂ ਆਉਂਦਾ ਹੈ ਜਦੋਂ ਸਾਡੇ ਬੀਤੇ ਸਮੇਂ ਦੇ ਕਰਮਾਂ ਦਾ ਖਾਤਾ ਬੰਦ ਹੋ ਜਾਂਦਾ ਹੈ। ਕੇਵਲ ਇਹ ਹੀ ਨਹੀਂ, ਇਸਦਾ ਸਾਡੀ ਕਿਸਮਤ ’ਤੇ ਇੰਨਾ ਜ਼ਿਆਦਾ ਪ੍ਰਭਾਵ ਪੈਂਦਾ ਹੈ ਕਿ ਇਹ ਪੂਰੀ ਤਰ੍ਹਾਂ ਸਾਡੀ ਕਿਸਮਤ ਨੂੰ ਬਦਲ ਦਿੰਦਾ ਹੈ। ਤਦ ਅਸੀਂ ਬੜੀ ਅਸਾਨੀ ਨਾਲ ਗੁਰਪ੍ਰਸਾਦਿ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਾਂ।
ਤੁਸੀਂ ਹੈਰਾਨ ਹੋਵੋਗੇ ਕਿ ਅਸੀਂ “ਗੁਰਪ੍ਰਸਾਦਿ” ਸ਼ਬਦ ਦੀ ਇੰਨੀ ਵਾਰ ਵਰਤੋਂ ਕਿਉਂ ਕੀਤੀ ਹੈ? ਕ੍ਰਿਪਾ ਕਰਕੇ ਗੁਰਬਾਣੀ ਉਪਰ ਝਾਤੀ ਮਾਰੋ ਅਤੇ ਗਿਣਤੀ ਗਿਣੋ ਕਿ ਕਿੰਨੀ ਵਾਰ ਸ਼ਬਦ “ਗੁਰਪ੍ਰਸਾਦਿ” ਦੀ ਵਰਤੋਂ ਗੁਰਬਾਣੀ ਵਿੱਚ ਹੋਈ ਹੈ। ਤੁਸੀਂ ਇਹ ਪਤਾ ਲਗਾਓਗੇ ਕਿ ਇਸ “ਗੁਰਪ੍ਰਸਾਦਿ” ਦੇ ਬ੍ਰਹਮ ਸ਼ਬਦ ਦੀ ਵਰਤੋਂ ਹਰ ਸਲੋਕ ਵਿੱਚ ਕੀਤੀ ਗਈ ਹੈ ਅਤੇ ਕੁਝ ਸ਼ਬਦਾਂ ਵਿੱਚ ਇਹ ਸ਼ਬਦ ਬਹੁਤ ਵਾਰ ਵਰਤਿਆ ਗਿਆ ਹੈ। ਗੁਰਪ੍ਰਸਾਦਿ ਦਾ ਇਹ ਸ਼ਬਦ ਰੂਹਾਨੀ ਸਫਲਤਾ ਦੀ ਕੁੰਜੀ ਹੈ। ਜਦ ਅਸੀਂ ਇਸਨੂੰ ਸਮਝ ਲਵਾਂਗੇ ਤਦ ਸਾਡੀ ਅਧਿਆਤਮਿਕ ਤਰੱਕੀ ਥੋੜੇ ਸਮੇਂ ਦੇ ਵਿੱਚ ਅਵਿਸ਼ਵਸਨੀਅ ਸਿਖ਼ਰਾਂ ’ਤੇ ਪਹੁੰਚ ਸਕਦੀ ਹੈ।
ਗੁਰਬਾਣੀ ਇਹਨਾਂ ਪਰਮ ਬ੍ਰਹਮ ਸ਼ਕਤੀਆਂ ਨੂੰ “ਸਰਬ ਕਲਾ” ਆਖਦੀ ਹੈ। ਇਹ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੀਆਂ ਕੁਝ “ਕਲਾਵਾਂ” ਦੀ ਉਦਾਹਰਣ ਹੈ ਅਤੇ ਅਮਲੀ ਤੌਰ ’ਤੇ ਇਹਨਾਂ ਸਾਰੀਆਂ ਕਲਾਵਾਂ ਦੀ ਵਿਆਖਿਆ ਕਰਨੀ ਸੰਭਵ ਨਹੀਂ ਹੈ ਜਿਵੇਂ ਬ੍ਰਹਮਤਾ ਅਨੰਤ ਹੈ ਅਤੇ ਇਸ ਦਾ ਕਿਧਰੇ ਕੋਈ ਅੰਤ ਨਜ਼ਰ ਨਹੀਂ ਆਉਂਦਾ ਇਸ ਲਈ ਇਹ ਪਰਮ ਬ੍ਰਹਮ ਸ਼ਕਤੀਆਂ ਕਿਵੇਂ ਵਖਿਆਨ ਕੀਤੀਆਂ ਜਾ ਸਕਦੀਆਂ ਹਨ। ਇਹ ਲਿਖਤਾਂ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੀਆਂ ਪਰਮ ਬ੍ਰਹਮ ਸ਼ਕਤੀਆਂ ਦੀ ਕੇਵਲ ਇੱਕ ਝਲਕ ਮਾਤਰ ਹੀ ਦਿੰਦੀਆਂ ਹਨ। ਕੁੰਜੀ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਹੈ। ਜਦ ਅਸੀਂ ਆਪਣੇ ਆਪ ਉਪਰ ਕੰਮ ਕਰਦੇ ਹਾਂ ਅਤੇ ਸਤਿ ਦੀ ਕਮਾਈ, ਸਤਿ ਕਰਨੀਆਂ ਉਪਰ ਧਿਆਨ ਕੇਂਦਰਿਤ ਕਰਦੇ ਹਾਂ ਤਦ ਇੱਕ ਸਮਾਂ ਆਉਂਦਾ ਹੈ ਜਦੋਂ ਅਸੀਂ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ। ਤਦ ਅਸੀਂ ਨਾਮ ਸਿਮਰਨ ਵਿੱਚ ਚਲੇ ਜਾਂਦੇ ਹਾਂ। ਜਦ ਅਸੀਂ ਇਹ ਕਰਦੇ ਹਾਂ ਸਾਡੀ ਚੇਤਨਾ ਕਰਮ ਖੰਡ ਵਿੱਚੋਂ ਲੰਘਦੀ ਹੈ ਅਤੇ ਸੱਚਖੰਡ ਵਿੱਚੋਂ ਲੰਘਦੀ ਹੈ ਅਤੇ ਇਹ ਸਾਰੇ ਬ੍ਰਹਮ ਗੁਣ ਅਤੇ ਅਨੰਤ ਪਰਮ ਬ੍ਰਹਮ ਸ਼ਕਤੀਆਂ ਪ੍ਰਾਪਤ ਕਰਦੇ ਹਾਂ। ਅਸੀਂ ਜੀਵਨ ਮੁਕਤੀ ਪ੍ਰਾਪਤ ਕਰਦੇ ਹਾਂ, ਇਸ ਤਰ੍ਹਾਂ ਆਪਣੀ ਇਸ ਮਨੁੱਖਾ ਜ਼ਿੰਦਗੀ ਦੇ ਮੰਤਵ ਤੱਕ ਪਹੁੰਚਦੇ ਹਾਂ। ਜਦ ਇਹ ਵਾਪਰਦਾ ਹੈ ਅਸੀਂ ਦੂਸਰਿਆਂ ਲਈ ਅੰਮ੍ਰਿਤ ਦਾ ਸੋਮਾ ਬਣ ਜਾਂਦੇ ਹਾਂ। ਇਸ ਲਈ ਹੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਬਲਿਹਾਰ ਜਾਂਦੇ ਹਨ ਜੇਕਰ ਅਸੀਂ ਰੂਹਾਨੀਅਤ ਦੇ ਇਸ ਪੱਧਰ ਤੱਕ ਪਹੁੰਚਦੇ ਹਾਂ। ਇਹ ਹੀ ਹੈ ਜੋ ਸ਼ਬਦ “ਉਧਰੀਐ” ਦਾ ਭਾਵ ਹੈ:
- ਜੀਵਨ ਮੁਕਤੀ ਪ੍ਰਾਪਤ ਕਰਨਾ
- ਮਾਇਆ ਉਪਰ ਜਿੱਤ ਪਾਉਣਾ
- ਹਿਰਦੇ ਵਿੱਚ ਪਰਮ ਜੋਤਿ ਪੂਰਨ ਪ੍ਰਕਾਸ਼ ਪ੍ਰਾਪਤ ਕਰਨਾ
- ਪੂਰਨ ਬ੍ਰਹਮ ਗਿਆਨ-ਪੂਰਨ ਤੱਤ ਗਿਆਨ ਪ੍ਰਾਪਤ ਕਰਨਾ
- ਆਪਣੇ ਹਿਰਦੇ ਨੂੰ ਸਾਰੇ ਪਰਮ ਬ੍ਰਹਮ ਗੁਣਾਂ ਪਰਮ ਅਨੰਤ ਬ੍ਰਹਮ ਸ਼ਕਤੀਆਂ ਨਾਲ ਭਰ ਲੈਣਾ
- ਸਾਰੇ ਬੱਜਰ ਕਪਾਟਾਂ ਦਾ ਖੁੱਲ੍ਹਣਾ
- ਪੰਚ ਸ਼ਬਦ ਅਨਾਹਦ ਨਾਦਿ ਪ੍ਰਾਪਤ ਕਰਨਾ
- ਰੋਮਿ ਰੋਮਿ ਨਾਮ ਸਿਮਰਨ
- ਨਿਰਗੁਣ ਸਰੂਪ ਨਾਲ ਅਭੇਦ ਹੋਣਾ
- ਮਾਇਆ ਤੋਂ ਪਰ੍ਹੇ ਚਲੇ ਜਾਣਾ-ਤ੍ਰਿਹੁ ਗੁਣ ’ਤੇ ਪਰ੍ਹੇ ਅਤੇ
- ਪਰਮ ਪਦਵੀ ਪ੍ਰਾਪਤ ਕਰਨਾ
ਅਸਟਪਦੀ ॥
ਟੂਟੀ ਗਾਢਨਹਾਰ ਗੁੋਪਾਲ ॥
ਸਰਬ ਜੀਆ ਆਪੇ ਪ੍ਰਤਿਪਾਲ ॥
ਸਗਲ ਕੀ ਚਿੰਤਾ ਜਿਸੁ ਮਨ ਮਾਹਿ ॥
ਤਿਸ ਤੇ ਬਿਰਥਾ ਕੋਈ ਨਾਹਿ ॥
ਰੇ ਮਨ ਮੇਰੇ ਸਦਾ ਹਰਿ ਜਾਪਿ ॥
ਅਬਿਨਾਸੀ ਪ੍ਰਭੁ ਆਪੇ ਆਪਿ ॥
ਆਪਨ ਕੀਆ ਕਛੂ ਨ ਹੋਇ ॥
ਜੇ ਸਉ ਪ੍ਰਾਨੀ ਲੋਚੈ ਕੋਇ ॥
ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ॥
ਗਤਿ ਨਾਨਕ ਜਪਿ ਏਕ ਹਰਿ ਨਾਮ ॥੧॥
ਦਿਆਲਤਾ ਧਰਮ ਦੀ ਮਾਂ ਹੈ।
ਧੌਲੁ ਧਰਮੁ ਦਇਆ ਕਾ ਪੂਤੁ॥
ਗੁਰਬਾਣੀ ਦਾ ਇਹ ਸੁੰਦਰ ਸ਼ਬਦ ਇਸ ਸਰਵ-ਉੱਚ ਪੱਧਰ ਦੇ ਬ੍ਰਹਮ ਗਿਆਨ ਦੀ ਵਿਆਖਿਆ ਕਰਦਾ ਹੈ। ਇਸ ਦਾ ਭਾਵ ਹੈ ਕਿ ਦਇਆ ਧਰਮ ਨੂੰ ਜਨਮ ਦਿੰਦੀ ਹੈ। ਇਸਦਾ ਭਾਵ ਹੈ ਕਿ ਦਇਆ ਪਰਮਾਤਮਾ ਨਾਲ ਜੁੜਨ ਦਾ ਅਧਾਰ ਹੈ ਜਿਸਦਾ ਮਤਲਬ ਸ਼ਬਦ ਧਰਮ ਦਾ ਭਾਵ ਹੈ ਪਰਮਾਤਮਾ ਨਾਲ ਜੁੜਨਾ।
ਅਸੀਂ ਸੁਭਾਅ ਤੋਂ ਦਿਆਲੂ ਹਾਂ। ਸਾਡਾ ਹਿਰਦਾ ਕੁਦਰਤੀ ਤੌਰ ’ਤੇ ਦਿਆਲੂ ਹੈ। ਪਰਮਾਤਮਾ ਨਾਲ ਜੁੜਨ ਦਾ ਭਾਵ ਹੈ ਕਿ ਅਸੀਂ ਕੁਦਰਤ ਦਾ ਹਿੱਸਾ ਬਣਦੇ ਹਾਂ। ਕੁਦਰਤ ਪਰਮਾਤਮਾ ਹੈ। ਕੁਦਰਤ ਸ਼ਬਦ ਧਰਮ ਦਾ ਹੀ ਇੱਕ ਹੋਰ ਭਾਵ ਹੈ। ਇਸ ਤਰ੍ਹਾਂ ਆਪਣੀ ਕੁਦਰਤੀ ਆਦਤ ਦਿਆਲਤਾ ਦਾ ਪਾਲਣ ਸਾਨੂੰ ਦਿਆਲਤਾ ਨਾਲ ਭਰਿਆ ਬਣਾ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਦਿਆਲਤਾ ਸਭ ਪਰਮ ਬ੍ਰਹਮ ਅਨੰਤ ਸ਼ਕਤੀਆਂ ਦੀ ਮਾਂ ਹੈ ਜਿਵੇਂ ਕਿ ਪਹਿਲਾਂ ਵਖਿਆਨ ਕੀਤਾ ਗਿਆ ਹੈ। ਇਸ ਤਰ੍ਹਾਂ ਕੁਦਰਤੀ ਤੌਰ ’ਤੇ ਪਰਮਾਤਮਾ ਬੇਅੰਤ ਦਿਆਲੂ ਹੈ ਅਤੇ ਉਹ ਇਤਨਾ ਦਿਆਲੂ ਹੈ ਕਿ ਉਹ ਹਰ ਪ੍ਰਾਣੀ ਦੀ ਸੰਭਾਲ ਕਰਦਾ ਹੈ। ਉਹ ਹਰ ਰਚਨਾ ਦੇ ਜਿਊਂਦੀ ਰਹਿਣ ਲਈ ਹਰ ਲੋੜੀਂਦੀ ਚੀਜ਼ ਪ੍ਰਦਾਨ ਕਰਦਾ ਹੈ।
ਕ੍ਰਿਪਾ ਕਰਕੇ ਹਮੇਸ਼ਾਂ ਮਨ ਵਿੱਚ ਇਹ ਦ੍ਰਿੜ੍ਹ ਕਰ ਰੱਖੋ ਕਿ ਪਰਮਾਤਮਾ ਸਾਨੂੰ ਸਾਡੇ ਕਰਮਾਂ ਅਨੁਸਾਰ ਹਰ ਚੀਜ਼ ਪ੍ਰਦਾਨ ਕਰਦਾ ਹੈ। ਪਰ ਅਸੀਂ ਹਰ ਚੀਜ਼ ਆਪਣੀ ਇੱਛਾ ਅਨੁਸਾਰ ਪ੍ਰਾਪਤ ਨਹੀਂ ਕਰ ਸਕਦੇ। ਅਸੀਂ ਮਾਇਆ ਦੇ ਪ੍ਰਭਾਵ ਕਾਰਨ ਕੁਦਰਤੀ ਤੌਰ ’ਤੇ ਲਾਲਚੀ ਹਾਂ। ਅਸੀਂ ਪੰਜ ਦੂਤਾਂ ਅਤੇ ਇੱਛਾਵਾਂ ਦੇ ਦੁਆਰਾ ਚਲਾਏ ਜਾ ਰਹੇ ਹਾਂ ਅਤੇ ਇਸ ਤਰ੍ਹਾਂ ਮਾਇਆ ਦੇ ਗ਼ੁਲਾਮ ਹਾਂ। ਕੀ ਅਸੀਂ ਮਾਇਆ ਦੇ ਇੱਕ ਗ਼ੁਲਾਮ ਦੀ ਤਰ੍ਹਾਂ ਸੇਵਾ ਕਰਨ ਅਤੇ ਮਾਇਆ ਦੁਆਰਾ ਚਲਾਏ ਜਾਣ ਤੋਂ ਖ਼ੁਸ਼ ਹਾਂ? ਬਹੁਤੇ ਲੋਕ ਇਸ ਬ੍ਰਹਮ ਤੱਥ ਦੇ ਬਾਰੇ ਚਿੰਤਾ ਨਹੀਂ ਕਰਦੇ, ਪਰ ਇੱਥੇ ਕੁਝ ਲੋਕ ਹਨ ਜੋ ਪੰਜ ਦੂਤਾਂ ਦੇ ਹੁਕਮ ਅਧੀਨ ਚੱਲਣ ਦੇ ਵਿਚਾਰ ਨੂੰ ਪਸੰਦ ਨਹੀਂ ਕਰਦੇ। ਜੇਕਰ ਅਸੀਂ ਸੰਤੁਸ਼ਟ ਹਾਂ, ਸਤਿ ਸੰਤੋਖ ਵਿੱਚ ਹਾਂ ਤਦ ਅਸੀਂ ਮਾਇਆ ਦੇ ਪ੍ਰਭਾਵ ਅਧੀਨ ਕਰਮ ਨਹੀਂ ਕਰ ਰਹੇ ਹਾਂ ਸਗੋਂ ਸਿੱਧਾ ਅਕਾਲ ਪੁਰਖ ਦੇ ਹੁਕਮ ਅਧੀਨ ਹਾਂ। ਤਦ ਉਹ ਸਾਡੀ ਰੱਖਿਆ ਕਰਦਾ ਹੈ ਜਦ ਵੀ ਸਾਨੂੰ ਉਸਦੀ ਮਦਦ ਦੀ ਲੋੜ ਹੁੰਦੀ ਹੈ, ਪਾਰਬ੍ਰਹਮ ਪਿਤਾ ਪਰਮੇਸ਼ਰ ਸਾਡੇ ਅੰਗ ਸੰਗ ਹੁੰਦਾ ਹੈ। ਇਸ ਦੀ ਬਜਾਇ ਦੂਸਰੇ ਮਨੁੱਖ ਜੋ ਅਸਤਿ ਕਰਮ ਕਰਦੇ ਹਨ ਉਹ ਮਾਇਆ ਦੇ ਗ਼ੁਲਾਮ ਹਨ ਪਰੰਤੂ ਪਾਰਬ੍ਰਹਮ ਪਿਤਾ ਪਰਮੇਸ਼ਰ ਫਿਰ ਵੀ ਆਪਣੀ ਦਿਆਲਤਾ ਦੇ ਕਾਰਨ ਉਹਨਾਂ ਦੀ ਸੰਭਾਲ ਕਰਦਾ ਹੈ। ਜਾਂ ਦੂਸਰੇ ਸ਼ਬਦਾਂ ਵਿੱਚ ਦਿਆਲਤਾ ਪਰਮਾਤਮਾ ਦਾ ਦੂਸਰਾ ਨਾਮ ਹੈ ਜਾਂ ਦਿਆਲਤਾ ਪਰਮਾਤਮਾ ਦਾ ਸਭ ਤੋਂ ਮਹੱਤਵਪੂਰਨ ਚਿਹਰਾ ਹੈ।
ਪਰਮਾਤਮਾ ਦੀਆਂ ਇਹਨਾਂ ਪਰਮ ਅਨੰਤ ਸ਼ਕਤੀਆਂ ਕਾਰਨ ਗੁਰੂ ਸਾਹਿਬ ਜੀ ਨੇ ਉਸਨੂੰ “ਗੋਪਾਲ” ਕਿਹਾ ਹੈ। ਇਸ ਲਈ ਪਰਮਾਤਮਾ ਦੇ ਇਸ ਗੁਣ ਕਾਰਨ ਉਹ ਸਾਡੀਆਂ ਸਾਰੀਆਂ ਜ਼ਰੂਰਤਾਂ ਦੀ ਸੰਭਾਲ ਕਰਦਾ ਹੈ ਅਤੇ ਸਾਡੀਆਂ ਸਾਰੀਆਂ ਚਿੰਤਾਵਾਂ ਨੂੰ ਮਿਟਾ ਦਿੰਦਾ ਹੈ। ਸਾਨੂੰ ਆਪਣੇ ਆਪ ਨੂੰ ਇਹਨਾਂ ਅਨੰਤ ਪਰਮ ਬ੍ਰਹਮ ਸ਼ਕਤੀਆਂ ਦੀ ਵਰਤੋਂ ਲਈ ਸਮਰਪਣ ਕਰਨਾ ਹੋਵੇਗਾ ਜੋ ਸਾਡੇ ਸਾਰਿਆਂ ਦੇ ਅੰਦਰ ਹੀ ਛਿਪੀਆਂ ਹੋਈਆਂ ਹਨ। ਸਾਡਾ ਹਿਰਦਾ ਇਹ ਸਾਰੀਆਂ ਪਰਮ ਬ੍ਰਹਮ ਅਨੰਤ ਸ਼ਕਤੀਆਂ ਰੱਖਦਾ ਹੈ। ਇਹਨਾਂ ਦੀ ਵਰਤੋਂ ਨਾਲ ਅਸੀਂ ਮਾਇਆ ਦੇ ਖ਼ਿਲਾਫ਼ ਜੰਗ ਕਰਨਾ ਸ਼ੁਰੂ ਕਰਦੇ ਹਾਂ ਅਤੇ ਪਰਮਾਤਮਾ ਵਲ ਵਧਣਾ ਸ਼ੁਰੂ ਕਰਦੇ ਹਾਂ।
ਨਾਮ ਸਿਮਰਨ ਦੀ ਸ਼ਕਤੀ ਇੱਕ ਹੋਰ ਪਰਮ ਬ੍ਰਹਮ ਅਨੰਤ ਸ਼ਕਤੀ ਹੈ ਜਿਸਦੀ ਸਾਨੂੰ ਮਨੁੱਖਾ ਜੀਵਨ ਦੇ ਤੌਰ ’ਤੇ ਬਖ਼ਸ਼ਿਸ਼ ਹੋਈ ਹੈ। ਇਹ ਸਭ ਤੋਂ ਵੱਡੀ ਪਰਮ ਬ੍ਰਹਮ ਸ਼ਕਤੀ ਹੈ ਜਿਸਦੀ ਸਾਡੇ ਉਪਰ ਬਖ਼ਸ਼ਿਸ਼ ਹੋਈ ਹੈ ਕਿਉਂਕਿ ਨਾਮ ਸਿਮਰਨ ਦੀ ਦਾਤ ਸਾਰੇ ਅਨਾਦਿ ਖ਼ਜ਼ਾਨੇ ਲਿਆਉਂਦੀ ਹੈ। ਇਹਨਾਂ ਸਾਰੇ ਅਨਾਦਿ ਖ਼ਜ਼ਾਨਿਆਂ ਦੀ ਸੁਖਮਨੀ ਬਾਣੀ ਦੀ ਪਹਿਲੀ ਅਸਟਪਦੀ ਵਿੱਚ ਪਹਿਲਾਂ ਹੀ ਵਿਆਖਿਆ ਕੀਤੀ ਗਈ ਹੈ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਸਾਨੂੰ ਰੂਹਾਨੀ ਸੰਸਾਰ ਦੀਆਂ ਉਚਾਈਆਂ ’ਤੇ ਲੈ ਜਾਂਦਾ ਹੈ ਅਤੇ ਅਸੀਂ ਇਹ ਸਾਰੇ ਬ੍ਰਹਮ ਗੁਣ, ਬ੍ਰਹਮ ਪਰਮ ਸ਼ਕਤੀਆਂ ਨੂੰ ਪ੍ਰਾਪਤ ਕਰਦੇ ਹਾਂ। ਜਦ ਇਹ ਵਾਪਰਦਾ ਹੈ ਤਾਂ ਅਕਾਲ ਪੁਰਖ ਪੂਰੀ ਤਰ੍ਹਾਂ ਨਾਲ ਸਾਡੀ ਸੰਭਾਲ ਕਰਦਾ ਹੈ।
ਅਸੀਂ ਇਸਦੇ (ਨਾਮ ਸਿਮਰਨ) ਲਾਭਾਂ ਦੀ ਕਲਪਨਾ ਨਹੀਂ ਕਰ ਸਕਦੇ, ਇਸ ਲਈ ਕ੍ਰਿਪਾ ਕਰਕੇ ਆਪਣੇ ਆਪ ਨੂੰ ਸਤਿਨਾਮ ਸਿਮਰਨ ਨੂੰ ਸਮਰਪਣ ਕਰ ਦਿਉ ਅਤੇ ਇਸ ਪਰਮ ਬ੍ਰਹਮ ਅਨੰਤ ਸ਼ਕਤੀ ਦਾ ਫਲ ਪ੍ਰਾਪਤ ਕਰੋ। ਤਦ ਹਰ ਮੁਸ਼ਕਿਲ ਸਥਿਤੀ ਵਿੱਚ ਪਰਮਾਤਮਾ ਸਾਡੇ ਬਚਾਅ ਲਈ ਆਉਂਦਾ ਹੈ ਅਤੇ ਫਲਸਰੂਪ ਸਾਡੀ ਜ਼ਿੰਦਗੀ ਨੂੰ ਅਨਾਦਿ ਸ਼ਾਂਤੀ ਨਾਲ ਭਰ ਦਿੰਦਾ ਹੈ ਅਤੇ ਸਾਡੇ ਆਲੇ-ਦੁਆਲੇ ਹਰ ਚੀਜ਼ ਆਪਣੇ ਆਪ ਸਹੀ ਹੋ ਜਾਂਦੀ ਹੈ। ਇਹ ਹੈ ਜਿਸਦਾ ਭਾਵ ਹੈ:
ਟੂਟੀ ਗਾਢਨਹਾਰ ਗੁੋਪਾਲ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੮੨)
ਜਦ ਅਸੀਂ ਆਪਣੇ ਆਪ ਨੂੰ ਤਨ, ਮਨ ਅਤੇ ਧਨ ਨਾਲ ਪੂਰਨ ਯਕੀਨ, ਸ਼ਰਧਾ, ਅਤੇ ਬੇ-ਸ਼ਰਤ ਪਿਆਰ ਨਾਲ ਗੁਰੂ ਸਤਿ ਚਰਨਾਂ ’ਤੇ ਸਮਰਪਣ ਕਰ ਦਿੰਦੇ ਹਾਂ ਤਦ ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੇ ਅਭਿਲਾਸ਼ੀ ਬਣ ਜਾਂਦੇ ਹਾਂ। ਜਦ ਅਸੀਂ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਲੈਂਦੇ ਹਾਂ ਤਦ ਸਾਡੀ ਤਰੱਕੀ ਸਾਡੀ ਕਲਪਨਾ ਤੋਂ ਪਰ੍ਹੇ ਹੋਵੇਗੀ। ਗੁਰੂ ਅੱਗੇ ਪੂਰਨ ਸਮਰਪਣ ਇੱਕ ਲਾਜ਼ਮੀ ਬ੍ਰਹਮ ਕਾਨੂੰਨ ਹੈ।
ਗੁਰੂ ਉਹ ਹੈ ਜੋ ਇੱਕ ਪੂਰਨ ਸੰਤ, ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਇੱਕ ਪੂਰਨ ਖ਼ਾਲਸਾ ਹੈ। ਜਦ ਇਹ ਵਾਪਰਦਾ ਹੈ ਤਦ ਪਰਮਾਤਮਾ ਸਾਡੀਆਂ ਸਾਰੀਆਂ ਰੁਕਾਵਟਾਂ ਦੂਰ ਕਰਦਾ ਹੈ, ਤਦ ਗੁਰੂ ਅਤੇ ਪਰਮਾਤਮਾ ਤੁਹਾਡੀ ਬੰਦਗੀ ਦੀ ਪ੍ਰਕ੍ਰਿਆ ਵਿੱਚ ਅਗਵਾਈ ਕਰਦੇ ਹਨ। ਕ੍ਰਿਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਜਦ ਤੁਸੀਂ ਕਿਸੇ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਦੀ ਬਖ਼ਸ਼ਿਸ਼ ਪ੍ਰਾਪਤ ਕਰ ਲੈਂਦੇ ਹੋ ਤਦ ਜਦ ਤੱਕ ਤੁਸੀਂ ਪੂਰੀ ਤਰ੍ਹਾਂ ਉਸ ਅੱਗੇ ਸਮਰਪਣ ਨਹੀਂ ਕਰਦੇ ਤੁਹਾਡੀ ਤਰੱਕੀ ਸ਼ਲਾਘਾਯੋਗ ਨਹੀਂ ਹੋਵੇਗੀ, ਇਹ ਇਸ ਲਈ ਹੈ ਕਿਉਂਕਿ ਇਹ ਇੱਕ ਲਾਜ਼ਮੀ ਬ੍ਰਹਮ ਕਾਨੂੰਨ ਹੈ ਅਤੇ ਉਹ ਜਿਹੜੇ ਇਸਦੀ ਪਾਲਣਾ ਕਰਦੇ ਹਨ ਰੂਹਾਨੀ ਉਚਾਈਆਂ ਪ੍ਰਾਪਤ ਕਰਦੇ ਹਨ। ਗੁਰੂ ਅੱਗੇ ਪੂਰਨ ਸਮਰਪਣ ਦੀ ਘਾਟ ਬਹੁਤੇ ਲੋਕਾਂ ਦੇ ਰੂਹਾਨੀ ਤਰੱਕੀ ਹੌਲੀ ਹੋਣ ਦਾ ਪ੍ਰਮੁੱਖ ਕਾਰਨ ਹੈ। ਉਹ ਜੋ ਸਮਰਪਣ ਕਰ ਦਿੰਦੇ ਹਨ ਜੀਵਨ ਮੁਕਤੀ ਪ੍ਰਾਪਤ ਕਰਦੇ ਹਨ। ਇਹ ਹੀ ਇਸਦਾ ਭਾਵ ਹੈ:
ਗਤਿ ਨਾਨਕ ਜਪਿ ਏਕ ਹਰਿ ਨਾਮ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੮੨)
ਅਤੇ ਜਦ ਇਹ ਵਾਪਰਦਾ ਹੈ ਸਾਡਾ ਹਿਰਦਾ ਅਨੰਤ ਬੇਅੰਤ ਬਣ ਜਾਂਦਾ ਹੈ ਅਤੇ ਇਹਨਾਂ ਸਾਰੇ ਪਰਮ ਬ੍ਰਹਮ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ ਜਿਹੜੇ ਸਾਰੀਆਂ ਪਰਮ ਬ੍ਰਹਮ ਅਨੰਤ ਸ਼ਕਤੀਆਂ ਹਨ। ਇਸ ਲਈ ਕ੍ਰਿਪਾ ਕਰਕੇ ਸਤਿ ਦੀ ਕਰਨੀ ਅਤੇ ਸਤਿਨਾਮ ਸਿਮਰਨ ’ਤੇ ਕੇਂਦਰਿਤ ਰਹੋ ਅਤੇ ਇਸ ਤਰ੍ਹਾਂ ਅਸੀਂ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ ਜਿਹੜਾ ਤੁਹਾਨੂੰ ਸੱਚਖੰਡ ਵਿੱਚ ਲੈ ਜਾਵੇਗਾ ਅਤੇ ਸਾਨੂੰ ਪੂਰਨ ਅੰਦਰਲੀ ਰਹਿਤ ਦੀ ਕਮਾਈ ਕਰਵਾਏਗਾ, ਜਿਹੜੀ ਹੈ:
- ਮਾਇਆ ਉਪਰ ਜਿੱਤ ਦੀ ਰਹਿਤ
- ਆਤਮ ਰਸ ਦੀ ਰਹਿਤ
- ਹਿਰਦੇ ਦੀ ਪੂਰਨ ਸਚਿਆਰੀ ਰਹਿਤ
- ਹਿਰਦੇ ਨੂੰ ਇਹਨਾਂ ਸਾਰੇ ਪਰਮ ਬ੍ਰਹਮ ਸ਼ਕਤੀਆਂ ਨਾਲ ਭਰਨ ਦੀ ਰਹਿਤ ਅਤੇ ਪਰਮ ਪਦਵੀ ਪ੍ਰਾਪਤ ਕਰਨ ਦੀ ਰਹਿਤ।
ਰੂਪਵੰਤੁ ਹੋਇ ਨਾਹੀ ਮੋਹੈ ॥
ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥
ਧਨਵੰਤਾ ਹੋਇ ਕਿਆ ਕੋ ਗਰਬੈ ॥
ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ ॥
ਅਤਿ ਸੂਰਾ ਜੇ ਕੋਊ ਕਹਾਵੈ ॥
ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥
ਜੇ ਕੋ ਹੋਇ ਬਹੈ ਦਾਤਾਰੁ ॥
ਤਿਸੁ ਦੇਨਹਾਰੁ ਜਾਨੈ ਗਾਵਾਰੁ ॥
ਜਿਸੁ ਗੁਰ ਪ੍ਰਸਾਦਿ ਤੂਟੈ ਹਉ ਰੋਗੁ ॥
ਨਾਨਕ ਸੋ ਜਨੁ ਸਦਾ ਅਰੋਗੁ ॥੨॥
ਸਾਡੇ ਹਿਰਦੇ ਵਿੱਚੋਂ ਹਉਮੈ ਦਾ ਖ਼ਾਤਮਾ ਰੂਹਾਨੀ ਸਫਲਤਾ ਦੀ ਕੁੰਜੀ ਹੈ। ਹਉਮੈ ਨੂੰ ਖ਼ਤਮ ਕਰਨ ਦਾ ਭਾਵ ਹੈ ਦਰਗਾਹ ਦਾ ਦਰਵਾਜ਼ਾ ਖੁੱਲ੍ਹਣਾ। ਹਉਮੈ ਦੀ ਮੌਤ ਜੀਵਨ ਮੁਕਤੀ ਹੈ, ਜਾਂ ਜੀਵਨ ਮੁਕਤੀ ਹੋਰ ਕੁਝ ਨਹੀਂ ਕੇਵਲ ਹਉਮੈ ਤੋਂ ਮੁਕਤੀ ਹੈ। ਉਹ ਮਨੁੱਖ ਜਿਹੜੇ ਇਸ ਬ੍ਰਹਮ ਗਿਆਨ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਗਏ ਹਨ ਬ੍ਰਹਮ ਬਖ਼ਸ਼ਿਸ਼ ਵਾਲੀਆਂ ਰੂਹਾਂ ਹਨ ਅਤੇ ਐਸੀਆਂ ਰੂਹਾਂ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੀ ਦਰਗਾਹ ਵਲ ਆਪਣਾ ਰਸਤਾ ਬਣਾ ਲੈਂਦੀਆਂ ਹਨ।
ਹਉਮੈ ਡੂੰਘਾ ਅਤੇ ਸਭ ਤੋਂ ਘਾਤਕ ਮਾਨਸਿਕ ਰੋਗ ਹੈ। ਇਹ ਸਿਰਜਨਹਾਰੇ ਤੋਂ ਵਿਛੜਣ ਦਾ ਕਾਰਨ ਹੈ। ਹਉਮੈ ਪੁਨਰ ਜਨਮਾਂ ਦੇ ਚੱਕਰ ਦਾ ਕਾਰਨ ਹੈ। ਕੇਵਲ ਬਖ਼ਸ਼ਿਸ਼ ਵਾਲੀਆਂ ਰੂਹਾਂ ਨੂੰ ਇਸ ਬ੍ਰਹਮ ਗਿਆਨ ਦਾ ਗੁਰਪ੍ਰਸਾਦਿ ਪ੍ਰਾਪਤ ਹੈ। ਹਉਮੈ ਦੂਸਰੇ ਸਾਰੇ ਮਾਨਸਿਕ ਰੋਗਾਂ ਜਿਵੇਂ ਕਾਮ, ਕ੍ਰੋਧ, ਲੋਭ, ਮੋਹ ਅਹੰਕਾਰ ਦੀ ਜੜ੍ਹ ਹੈ। ਸ਼ਬਦ ਹਉਮੈ ਦਾ ਅਸਲ ਬ੍ਰਹਮ ਭਾਵ ਮਨਮਤਿ ਨਾਲ ਜੁੜਿਆ ਹੈ ਜੋ ਸਾਨੂੰ ਇਹ ਵਿਸ਼ਵਾਸ ਕਰਨਾ ਬਣਾਉਂਦੀ ਹੈ ਕਿ ਅਸੀਂ ਸਿਰਫ਼ ਇਕ ਪਦਾਰਥਕ ਸਰੀਰ ਹਾਂ। ਅਤੇ ਇਹ ਕਿ ਪਦਾਰਥਕ ਸਰੀਰ ਹੀ ਹਰ ਚੀਜ਼ ਜੋ ਸਾਡੇ ਅੰਦਰ ਜਾਂ ਆਲੇ ਦੁਆਲੇ ਵਾਪਰ ਰਹੀ ਹੈ, ਕਰਨ ਦਾ ਜ਼ਿੰਮੇਵਾਰ ਹੈ। ਪਦਾਰਥਕ ਸਰੀਰ ਰੂਹ ਦੀ ਸ਼ਕਤੀ ਦੇ ਉਪਰ ਹਾਵੀ ਹੋ ਜਾਂਦਾ ਹੈ “ਮੈਂ, ਮੇਰਾ, ਮੈਨੂੰ” ਪਰਮ ਬ੍ਰਹਮ ਅਨੰਤ ਸ਼ਕਤੀਆਂ ਉਪਰ ਹਾਵੀ ਹੋ ਜਾਂਦਾ ਹੈ ਅਤੇ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਇੱਛਾਵਾਂ ਦੇ ਪ੍ਰਭਾਵ ਅਧੀਨ ਅਸਤਿ ਕਰਮਾਂ ਵਿੱਚ ਉਲਝ ਜਾਂਦੇ ਹਾਂ। ਹਉਮੈ ਬ੍ਰਹਮ ਗਿਆਨ ਨੂੰ ਪਾਸੇ ਕਰ ਦਿੰਦੀ ਹੈ ਕਿ ਰੂਹ ਪਰਮ ਅਨੰਤ ਬ੍ਰਹਮ ਸ਼ਕਤੀ ਹੈ ਜਿਹੜੀ ਕਿ ਹਰ ਸਿਰਜਨਾ ਅਤੇ ਇਸ ਦੇ ਪਦਾਰਥਕ ਸਰੀਰ ਲਈ ਜ਼ਿੰਮੇਵਾਰ ਹੈ।
ਸ਼ਬਦ “ਹਉਮੈ” ਦੋ ਸ਼ਬਦਾਂ ਤੋਂ ਬਣਿਆ ਹੈ- “ਹਉ” ਅਤੇ “ਮੈਂ”। ਸ਼ਬਦ “ਹਉ” ਦਾ ਭਾਵ ਪਦਾਰਥਕ ਭਾਵ ਵਿੱਚ ਹੋਂਦ ਹੈ ਅਤੇ ਸ਼ਬਦ “ਮੈ” ਤੋਂ ਭਾਵ ਹੈ “ਮੈਂ, ਮੇਰਾ, ਮੈਨੂੰ”। ਹਉਮੈ ਸਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਮੈਂ ਪਦਾਰਥਕ ਸਰੀਰ :
- ਹੋਂਦ ਵਿੱਚ ਹਾਂ
- ਮੌਜੂਦ ਹਾਂ
- ਸਾਰੀਆਂ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਲਈ ਜ਼ਿੰਮੇਵਾਰ ਹਾਂ ਸਾਰੀ ਚੀਜ਼ ਜੋ ਮੇਰੇ ਆਲੇ-ਦੁਆਲੇ ਹੋ ਰਹੀ ਹੈ ਵਾਪਰਨਾ ਕਰ ਰਿਹਾ ਹਾਂ
ਇਸ ਲਈ “ਮੈਂ, ਮੇਰਾ, ਮੈਨੂੰ” ਪਰਮ ਅਨੰਤ ਬ੍ਰਹਮ ਸ਼ਕਤੀਆਂ ਉਪਰ ਹਾਵੀ ਹੋ ਜਾਂਦੀ ਹੈ ਜਿਹੜੀਆਂ ਸ਼ਕਤੀਆਂ ਸਿਰਜਨਾ ਦਾ ਆਧਾਰ ਹਨ ਅਤੇ ਇਸ ਨੂੰ ਚਲਾਉਣ ਵਾਲੀਆਂ ਹਨ।
ਸਾਡੀ ਆਪਣੀ ਮਨਮਤਿ ਸਾਨੂੰ ਇਹ ਮੰਨਣਾ ਬਣਾਉਂਦੀ ਹੈ ਕਿ ਅਸੀਂ, ਪਦਾਰਥਕ ਸਰੀਰ ਸਾਡੇ ਅੰਦਰ ਅਤੇ ਆਲੇ-ਦੁਆਲੇ ਹਰ ਚੀਜ਼ ਵਾਪਰਨਾ ਬਣਾ ਰਿਹਾ ਹੈ। ਪਰ ਜਦ ਅਸੀਂ ਆਪਣੀ ਮਨਮਤਿ ਛੱਡ ਦਿੰਦੇ ਹਾਂ ਅਤੇ ਇਸਨੂੰ ਬ੍ਰਹਮ ਗਿਆਨ ਦੇ ਪੱਖ ਤੋਂ ਦੇਖਦੇ ਹਾਂ ਤਦ ਸਾਨੂੰ ਪਤਾ ਚਲਦਾ ਹੈ ਕਿ ਇਹ ਸਤਿ ਨਹੀਂ ਹੈ। ਇਹ ਬ੍ਰਹਮ ਗਿਆਨ ਗੁਰਪ੍ਰਸਾਦਿ ਹੈ ਅਤੇ ਗੁਰਬਾਣੀ ਦੇ ਇਹਨਾਂ ਸ਼ਬਦਾਂ ਵਿੱਚ ਬੇਅੰਤ ਦਿਆਲਤਾ ਨਾਲ ਵਖਿਆਨ ਕੀਤਾ ਗਿਆ ਹੈ:
ਗੁਰ ਪਰਸਾਦੀ ਹਉਮੈ ਬੂਝੈ
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੩੦੯)
ਹਉਮੈ ਬੂਝੈ ਤਾ ਦਰੁ ਸੂਝੈ॥ ਗਿਆਨ ਵਿਹੂਣਾ ਕਥਿ ਕਥਿ ਲੂਝੈ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੪੬੬)
ਜਦ ਅਸੀਂ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ ਤਦ ਸਾਨੂੰ ਅਨੁਭਵ ਹੁੰਦਾ ਹੈ ਕਿ ਹਰ ਚੀਜ਼ ਦੀ ਸੰਭਾਲ ਪਰਮ ਬ੍ਰਹਮ ਅਨੰਤ ਸ਼ਕਤੀ ਦੁਆਰਾ ਕੀਤੀ ਜਾ ਰਹੀ ਹੈ। ਉਹ ਮਨੁੱਖ ਜਿਹੜੇ ਵਿਸ਼ਵਾਸ ਨਹੀਂ ਕਰਦੇ ਜਾਂ ਇਸ ਬਾਰੇ ਸੋਚਦੇ ਵੀ ਨਹੀਂ ਉਨ੍ਹਾਂ ਨੂੰ ਬੇਨਤੀ ਹੈ ਕਿ ਇੱਕ ਮਿੰਟ ਲਈ ਸੋਚੋ ਅਤੇ ਆਪਣੇ ਸਾਹ ਉਪਰ ਧਿਆਨ ਕੇਂਦਰਿਤ ਕਰੋ। ਜੇਕਰ ਸਾਡਾ ਸਾਹ ਰੁਕ ਜਾਵੇ ਤਾਂ ਕੀ ਵਾਪਰਦਾ ਹੈ? ਸਪੱਸ਼ਟ ਹੈ ਇਸਦਾ ਨਤੀਜਾ ਪਦਾਰਥਕ ਸਰੀਰ ਦੀ ਮੌਤ ਹੈ ਜਿਹੜਾ ਕਿ ਬ੍ਰਹਿਮੰਡੀ ਸਤਿ ਹੈ ਅਤੇ ਅਸੀਂ ਸਦਾ ਲਈ ਸਾਹ ਨਹੀਂ ਲੈ ਸਕਦੇ। ਸੋਚੋ ਕੀ ਵਾਪਰੇਗਾ ਜਦ ਉਹ ਪਲ ਆਉਂਦਾ ਹੈ ਅਤੇ ਸਾਡਾ ਸਾਹ ਰੁਕ ਜਾਂਦਾ ਹੈ? ਕਿਸ ਤਰ੍ਹਾਂ ਦਾ ਕਾਬੂ ਸਾਡਾ ਇਸ ਸਰੀਰ ਉਪਰ ਹੋਵੇਗਾ? ਅਸੀਂ ਇਹ ਵੀ ਨਹੀਂ ਜਾਣਦੇ ਕਿ ਕਦ ਸਾਡਾ ਸਾਹ ਰੁਕ ਜਾਵੇਗਾ। ਅਸੀਂ ਇਹ ਵੀ ਨਹੀਂ ਜਾਣਦੇ ਜਦ ਤੱਕ ਅਸੀਂ ਸਾਹ ਲੈਂਦੇ ਹਾਂ ਕਿ ਅਸੀਂ ਅਗਲਾ ਸਾਹ ਲੈਣ ਦੇ ਯੋਗ ਹੋਵਾਂਗੇ ਕਿ ਨਹੀਂ।
ਇਸ ਲਈ ਸਾਡਾ ਕਾਬੂ ਕਿੱਥੇ ਹੈ? ਕੀ ਤੁਹਾਡਾ ਇਸ ਪਦਾਰਥਕ ਸਰੀਰ ’ਤੇ ਕੋਈ ਕਾਬੂ ਹੈ? ਅਨਾਦਿ ਬ੍ਰਹਮ ਸਤਿ ਇਹ ਹੈ ਕਿ ਸਾਡਾ ਕਿਸੇ ਵੀ ਚੀਜ਼ ’ਤੇ ਕੋਈ ਕਾਬੂ ਨਹੀਂ ਹੈ, ਪਰ ਅਸੀਂ ਸੋਚਦੇ ਹਾਂ ਕਿ ਸਾਡਾ ਕਾਬੂ ਹੈ। ਇਸ ਲਈ ਅਸੀਂ ਹਰ ਚੀਜ਼ ਨੂੰ ਕਾਬੂ ਕਰਨ ਦਾ ਯਤਨ ਕਰਦੇ ਹਾਂ। ਪਰ ਸਤਿ ਇਹ ਹੈ ਕਿ ਕਿਸਮਤ ਇਹਨਾਂ ਚੀਜ਼ਾਂ ਦਾ ਵਾਪਰਨਾ ਬਣਾਉਂਦੀ ਹੈ ਅਤੇ ਕਿਸਮਤ ਕਰਮਾਂ ਦੇ ਬ੍ਰਹਮ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਦੀ ਹੈ। ਸਾਡੀ ਮਨਮਤਿ ਅਸਤਿ ਹੈ ਅਤੇ ਅਸਲ ਸਤਿ ਮਤਿ ਬ੍ਰਹਮ ਮਤਿ ਹੈ ਜਿਸਦੀ ਹੋਂਦ ਸਦਾ ਰਹਿੰਦੀ ਹੈ। ਇਹ ਅਨਾਦਿ ਸਤਿ ਹੈ, ਜਿਸਨੂੰ ਬਦਲਿਆ ਨਹੀਂ ਜਾ ਸਕਦਾ, ਜਿਹੜਾ ਬਦਲਣ ਲਈ ਨਹੀਂ ਹੈ, ਜਿਹੜਾ ਪਰਮ ਅਨੰਤ ਬ੍ਰਹਮ ਸ਼ਕਤੀ ਹੈ।
ਸਾਡਾ ਸਾਹ ਸਿਰਫ਼ ਚੱਲ ਰਿਹਾ ਹੈ ਅਤੇ ਇਹ ਹੀ ਜੀਵਨ ਤੱਤ ਹੈ। ਇਸ ਲਈ ਹੀ ਗੁਰਬਾਣੀ ਪਵਨ ਨੂੰ ਗੁਰੂ ਕਹਿੰਦੀ ਹੈ। ਪਵਨ ਸਾਡੇ ਸਰੀਰ ਨੂੰ ਜੀਵਨ ਦਿੰਦੀ ਹੈ। ਜਦੋਂ ਇੱਕ ਵਾਰ ਇਹ ਬ੍ਰਹਮ ਸ਼ਕਤੀ ਵਾਪਸ ਖਿੱਚ ਲਈ ਜਾਂਦੀ ਹੈ ਤਦ ਪਦਾਰਥਕ ਸਰੀਰ ਮਰ ਜਾਂਦਾ ਹੈ। ਗੁਰਪ੍ਰਸਾਦਿ ਸਦਾ ਸਦਾ ਲਈ ਕਾਇਮ ਰਹਿੰਦਾ ਹੈ ਅਤੇ ਮਨਮਤਿ ਆਪਣੇ ਅੰਤ ਨੂੰ ਮਿਲਦੀ ਹੈ। ਇਹ ਹੀ ਹੈ ਜੋ ਇਸ ਸ਼ਬਦ ਦਾ ਭਾਵ ਹੈ।
ਪ੍ਰਭ ਕੀ ਜੋਤਿ ਸਗਲ ਘਟ ਸੋਹੈ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੮੨)
ਇਹ ਜੋਤ ਇਸ ਸਰੀਰ ਦੀ ਸਿਰਜਨਹਾਰ ਅਤੇ ਚਲਾਉਣ ਵਾਲੀ ਹੈ। ਇਹ ਜੋਤ ਹੈ ਜੋ ਸਾਡੇ ਸਰੀਰ ਨੂੰ ਸਾਹ ਦਿੰਦੀ ਹੈ। ਇਹ ਜੋਤ ਹੀ ਹੈ ਜੋ ਸਾਡੀਆਂ ਨਾੜੀਆਂ ਵਿੱਚ ਲਹੂ ਨੂੰ ਗੇੜਦੀ ਹੈ ਅਤੇ ਸਾਡੇ ਦਿਲ ਅਤੇ ਸਰੀਰ ਦੀ ਹਰ ਪ੍ਰਣਾਲੀ ਨੂੰ ਚਲਾਉਂਦੀ ਹੈ। ਇਹ ਜੋਤ ਸਾਡੀ ਆਤਮਾ ਹੈ। ਇਹ ਜੋਤ ਸਾਡੇ ਵਿੱਚ ਸਾਰਾ ਬ੍ਰਹਮ ਭਾਵ ਹੈ ਅਤੇ ਪਦਾਰਥਕ ਸਰੀਰ ਨਹੀਂ ਹੈ। ਪਰ ਅਸੀਂ ਇਸ ਤੋਂ ਅਨਜਾਣ ਹਾਂ ਕਿਉਂਕਿ ਸਾਡੀ ਮਨਮਤਿ ਸਾਡੀ ਹਉਮੈ ਕਾਰਨ ਹੈ। ਇਹ ਜੋਤ “ਪ੍ਰਭ ਕੀ ਕਲਾ” ਹੈ। ਕਲਾ ਦਾ ਭਾਵ ਹੈ ਬ੍ਰਹਮ ਸ਼ਕਤੀ, ਅਤੇ ਇਹ ਜੋਤ “ਪ੍ਰਭ ਕੀ ਕਲਾ” ਹੈ ਜੋ ਪਦਾਰਥਕ ਸਰੀਰ ਨੂੰ ਚਲਾਉਂਦੀ ਹੈ ਅਤੇ ਸਾਨੂੰ ਬ੍ਰਹਮ ਗਿਆਨ ਇਸ ਮਨੁੱਖਾ ਜੀਵਨ ਦੇ ਗੁਰਪ੍ਰਸਾਦਿ ਦੇ ਬੋਧ ਦਾ ਮੌਕਾ ਦਿੰਦੀ ਹੈ। ਸਾਡੇ ਵਿੱਚੋਂ ਹਉਮੈ ਨੂੰ ਖ਼ਤਮ ਕਰਨ ਅਤੇ ਜੀਵਨ ਮੁਕਤੀ ਪ੍ਰਾਪਤ ਕਰਨ ਦਾ ਮੌਕਾ ਦਿੰਦੀ ਹੈ।
ਸਾਡਾ “ਆਪਣੇ” ਸਾਹ ਜਾਂ “ਸਾਡੇ” ਲਹੂ ਜਾਂ “ਸਾਡੇ” ਦਿਲ (ਕੁਝ ਵੀ ਸਾਡਾ ਨਹੀਂ ਹੈ) ਉਪਰ ਕੋਈ ਕਾਬੂ ਨਹੀਂ ਹੈ। ਕੀ ਸਾਡਾ ਕਿਸੇ ਵੀ ਚੀਜ਼ ਉਪਰ ਕੋਈ ਕਾਬੂ ਹੈ ? ਕੁਝ ਵੀ ਸਾਡੇ ਸਰੀਰ ਨਾਲ ਸਬੰਧਿਤ ਨਹੀਂ ਹੈ। ਇੱਥੋਂ ਤੱਕ ਕਿ ਇਹ ਪਦਾਰਥਕ ਸਰੀਰ ਵੀ ਸਾਡਾ ਨਹੀਂ ਹੈ। ਇਹ ਸਿਰਫ਼ ਕੱਪੜੇ ਦੀ ਨਿਆਈਂ ਹੈ ਜੋ ਅਸੀਂ ਪਹਿਨਦੇ ਹਾਂ ਅਤੇ ਪਾਟ ਜਾਣ ’ਤੇ ਸੁੱਟ ਦਿੰਦੇ ਹਾਂ। ਜੇਕਰ ਸਾਡਾ ਪਦਾਰਥਕ ਸਰੀਰ ਕਿਸੇ ਵੀ ਚੀਜ਼ ਦਾ ਮਾਲਕ ਨਹੀਂ ਹੈ ਤਦ ਅਸੀਂ ਹੋਰਨਾਂ ਨੂੰ ਕੋਈ ਚੀਜ਼ ਕਿਵੇਂ ਦੇ ਸਕਦੇ ਹਾਂ? ਜਦ ਹਰ ਇੱਕ ਚੀਜ਼ ਪਰਮਾਤਮਾ ਦੀ ਹੈ ਅਤੇ ਉਸ ਦੀ ਸਿਰਜਨਾ ਹੈ ਤਦ ਕਿਵੇਂ ਅਸੀਂ, ਪਦਾਰਥਕ ਸਰੀਰ ਕਿਸੇ ਵੀ ਚੀਜ਼ ਦੇ ਮਾਲਕ ਹੋ ਸਕਦੇ ਹਾਂ ਅਤੇ ਕਿਸੇ ਨੂੰ ਵੀ ਕੋਈ ਚੀਜ਼ ਦੇਣ ਦੀ ਯੋਗਤਾ ਰੱਖਦੇ ਹਾਂ?
“ਮੈਂ, ਮੇਰਾ, ਮੈਨੂੰ” ਮੋਹ ਵੱਲ ਖੜਦੀ ਹੈ ਅਤੇ ਸੰਸਾਰਿਕ ਸਬੰਧਾਂ ਅਤੇ ਪਦਾਰਥਾਂ ਦੇ ਗਵਾਚ ਜਾਣ ਦੇ ਡਰ ਵੱਲ ਖੜਦੀ ਹੈ, ਜਿਸਨੂੰ ਮੋਹ ਦਾ ਦੂਤ ਆਖਿਆ ਗਿਆ ਹੈ। ਪਰ ਇੱਕ ਸੈਕਿੰਡ ਲਈ ਸੋਚੋ, ਕਿ ਜਿਵੇਂ ਤੁਸੀਂ ਆਤਮਾ ਹੋ ਅਤੇ ਆਤਮਾ ਜੋਤ ਹੈ, ਪ੍ਰਭ ਕੀ ਕਲਾ ਪਰਮ ਅਨੰਤ ਬ੍ਰਹਮ ਸ਼ਕਤੀ ਹੈ ਅਤੇ ਹਰ ਚੀਜ਼ ਇਸ ਬ੍ਰਹਮ ਸ਼ਕਤੀ ਨਾਲ ਸਬੰਧਿਤ ਹੈ, ਤਦ ਕੀ ਅਸੀਂ ਨਹੀਂ ਸੋਚਦੇ ਕਿ ਰੂਹਾਨੀ ਪੱਧਰ ’ਤੇ ਹਰ ਚੀਜ਼ ਸਾਡੇ ਨਾਲ ਸਬੰਧਿਤ ਹੈ ? ਅਤੇ ਕੋਈ ਗੱਲ ਨਹੀਂ ਇਸ ਸਰੀਰ ਨਾਲ ਕੀ ਵਾਪਰਦਾ ਹੈ, ਤਦ ਹਰ ਚੀਜ਼ ਸਾਡੀ ਹੈ। ਸਾਰੀ ਸ੍ਰਿਸ਼ਟੀ ਸਾਡੀ ਹੈ। ਇਹ ਬ੍ਰਹਮ ਗਿਆਨ ਸਾਡੀ ਹਉਮੈ ਅਤੇ ਲਗਾਓ ਨੂੰ ਖ਼ਤਮ ਕਰ ਦੇਵੇਗਾ ਅਤੇ ਸਾਨੂੰ ਅਲਗਾਵ ਅਤੇ ਨਿਰਭੈਤਾ ਵੱਲ ਲੈ ਜਾਵੇਗਾ। ਇਹ ਸਾਡੇ ਹਿਰਦੇ ਨੂੰ ਇੱਕ ਅਨੰਤ ਹਿਰਦਾ ਬਣਾ ਦਿੰਦਾ ਹੈ ਅਤੇ ਬ੍ਰਹਮ ਦੇ ਬੇ-ਸ਼ਰਤ ਪਿਆਰ ਨਾਲ ਭਰ ਦਿੰਦਾ ਹੈ। ਵੈਰ ਭਾਵ ਸਾਡੇ ਹਿਰਦੇ ਵਿੱਚੋਂ ਮਿਟ ਜਾਂਦਾ ਹੈ ਅਤੇ ਇਸਨੂੰ ਏਕ ਦ੍ਰਿਸ਼ਟ ਬਣਾ ਦਿੰਦਾ ਹੈ। ਇਹ ਪਰਮ ਬ੍ਰਹਮ ਗੁਣ ਹੈ। ਇੱਕ ਪਰਮ ਬ੍ਰਹਮ ਸ਼ਕਤੀ।
ਇਹ ਮਨੁੱਖਾ ਜੀਵਨ ਬ੍ਰਹਮ ਦਾਤ ਹੈ ਜੋ ਸਾਨੂੰ ਪਰਮਾਤਮਾ ਦਾ ਬੋਧ ਕਰਨ ਲਈ ਦਿੱਤੀ ਗਈ ਹੈ। ਇਸੇ ਤਰ੍ਹਾਂ ਦੂਸਰੀਆਂ ਸਾਰੀਆਂ ਚੀਜ਼ਾਂ ਜੋ ਸਾਨੂੰ ਦਿੱਤੀਆਂ ਗਈਆਂ ਹਨ ਬ੍ਰਹਮ ਦਾਤਾਂ ਹਨ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਦਾਤਾਂ ਹਨ। ਇਸ ਵਿੱਚ ਰਿਸ਼ਤੇ ਨਾਤੇ, ਪਰਿਵਾਰ, ਨੌਕਰੀ, ਕਾਰੋਬਾਰ, ਰੂਪ, ਜੋਬਨ, ਧਨ, ਮਾਲ ਸਭ ਕੁਝ ਸ਼ਾਮਿਲ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਸੁੱਖ ਅਰਾਮ ਦੀ ਜ਼ਿੰਦਗੀ ਜਿਊਣ ਲਈ ਦਿੱਤੀਆਂ ਗਈਆਂ ਹਨ। ਇਹਨਾਂ ਚੀਜ਼ਾਂ ਦਾ ਇਹਨਾਂ ਦੇ ਪਦਾਰਥਕ ਰੂਪ ਵਿੱਚ ਕੋਈ ਅਸਲ ਚਿਰ ਸਥਾਈ ਬ੍ਰਹਮ ਰਿਸ਼ਤਾ ਜਾਂ ਮੰਤਵ ਨਹੀਂ ਹੈ। ਇਹ ਕੇਵਲ ਪਦਾਰਥ ਹਨ ਜੋ ਸਾਨੂੰ ਜੀਵਨ ਜਿਊਣ ਲਈ ਦਿੱਤੇ ਗਏ ਹਨ। ਇਸ ਬ੍ਰਹਮ ਗਿਆਨ ਨੂੰ ਆਪਣੇ ਮਨ ਵਿੱਚ ਦ੍ਰਿੜ੍ਹ ਕਰ ਰੱਖਣਾ ਸਾਨੂੰ ਇੱਕ ਸਤਿ ਚਿੱਤ ਜੀਵਨ ਸਚਿਆਰੇ ਕਰਮਾਂ ਵਲ ਖੜਦਾ ਹੈ। ਤਦ ਪਰਮਾਤਮਾ ਸਾਨੂੰ ਇਹ ਬ੍ਰਹਮ ਗੁਰਪ੍ਰਸਾਦਿ ਬਖ਼ਸ਼ਦਾ ਹੈ ਕਿ ਹਉਮੈ ਕਿਵੇਂ ਕੰਮ ਕਰਦੀ ਹੈ ਦੇ ਬਾਰੇ ਬ੍ਰਹਮ ਗਿਆਨ ਬਖ਼ਸ਼ਦਾ ਹੈ। ਇੱਕ ਵਾਰ ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਅਸੀਂ ਇਸਨੂੰ ਆਪਣੇ ਹਿਰਦੇ ਵਿੱਚੋਂ ਮਿਟਾਉਣ ਦੇ ਯੋਗ ਹੋ ਜਾਂਦੇ ਹਾਂ ਅਤੇ ਆਪਣਾ ਦਰਗਾਹ ਵੱਲ ਦਾ ਦਰਵਾਜ਼ਾ ਖੋਲ੍ਹਣ ਦੇ ਯੋਗ ਹੋ ਕੇ ਸਦਾ ਲਈ ਉਥੇ ਰਹਿਣ ਦੇ ਯੋਗ ਹੋ ਜਾਂਦੇ ਹਾਂ।
ਹਉਮੈ ਦਾ ਖ਼ਾਤਮਾ ਸਾਨੂੰ ਸਾਰੀਆਂ ਪਰਮ ਬ੍ਰਹਮ ਅਨੰਤ ਸ਼ਕਤੀਆਂ ਬਖ਼ਸ਼ਦਾ ਹੈ। ਅਸੀਂ ਪਰਮਾਤਮਾ ਨਾਲ ਇੱਕ ਹੋ ਜਾਂਦੇ ਹਾਂ। ਸਾਰੀ ਸ੍ਰਿਸ਼ਟੀ ਸਾਡਾ ਘਰ ਬਣ ਜਾਂਦੀ ਹੈ। ਸਾਡਾ ਹਿਰਦਾ ਅਨੰਤ ਬਣ ਜਾਂਦਾ ਹੈ ਅਤੇ ਇਹਨਾਂ ਸਾਰੇ ਬ੍ਰਹਮ ਗੁਣਾਂ, ਸਾਰੀਆਂ ਪਰਮ ਅਨੰਤ ਬ੍ਰਹਮ ਸ਼ਕਤੀਆਂ ਨਾਲ ਭਰ ਜਾਂਦਾ ਹੈ ਅਤੇ ਇਹ ਹੀ ਸਾਡਾ ਮਨੁੱਖਾ ਜੀਵਨ ਦਾ ਮੰਤਵ ਹੈ। ਕ੍ਰਿਪਾ ਕਰਕੇ ਇਸ ਜੀਵਨ ਨੂੰ ਇਸ ਬ੍ਰਹਮ ਦਾਤ ਲਈ ਅਰਪਣ ਕਰ ਦਿਉ। ਪਰਮਾਤਮਾ ਸਾਨੂੰ ਇਸਦੇ ਪ੍ਰਾਪਤ ਕਰਨ ਦੇ ਯੋਗ ਬਣਾਉਣ ਦੀ ਉਡੀਕ ਕਰ ਰਿਹਾ ਹੈ। ਉਹ ਸਾਨੂੰ ਇਸ ਬ੍ਰਹਮ ਦਾਤ ਦੀ ਕ੍ਰਿਪਾ ਕਰਦਾ ਹੈ ਜਦੋਂ ਹੀ ਅਸੀਂ ਆਪਣੇ ਹਿਰਦੇ ਵਿੱਚੋਂ ਹਉਮੈ ਨੂੰ ਖ਼ਤਮ ਕਰਨ ਦੇ ਬ੍ਰਹਮ ਗਿਆਨ ਨੂੰ ਲਾਗੂ ਕਰਨ ਦਾ ਫ਼ੈਸਲਾ ਕਰਦੇ ਹਾਂ।
ਜਿਉ ਮੰਦਰ ਕਉ ਥਾਮੈ ਥੰਮਨੁ ॥
ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥
ਜਿਉ ਪਾਖਾਣੁ ਨਾਵ ਚੜਿ ਤਰੈ ॥
ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥
ਜਿਉ ਅੰਧਕਾਰ ਦੀਪਕ ਪਰਗਾਸੁ ॥
ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥
ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥
ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥
ਤਿਨ ਸੰਤਨ ਕੀ ਬਾਛਉ ਧੂਰਿ ॥
ਨਾਨਕ ਕੀ ਹਰਿ ਲੋਚਾ ਪੂਰਿ ॥੩॥
ਧੰਨ ਧੰਨ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਬ੍ਰਹਮ ਗਿਆਨ ਬਖ਼ਸ਼ ਰਹੇ ਹਨ ਕਿ ਕਿਵੇਂ ਸਾਡੇ ਹਿਰਦੇ ਵਿਚੋਂ ਹਉਮੈ ਨੂੰ ਖ਼ਤਮ ਕਰਕੇ ਗੁਰਪ੍ਰਸਾਦਿ ਪ੍ਰਾਪਤ ਕਰਨਾ ਹੈ। ਇਹ ਜੀਵਨ ਮੁਕਤੀ ਪ੍ਰਾਪਤ ਕਰਨ ਲਈ ਸਾਡੇ ਹਿਰਦੇ ਨੂੰ ਸਾਰੇ ਪਰਮ ਬ੍ਰਹਮ ਗੁਣਾਂ ਪਰਮ ਬ੍ਰਹਮ ਸ਼ਕਤੀਆਂ ਨਾਲ ਭਰਨ ਲਈ ਜ਼ਰੂਰੀ ਹੈ।
“ਗੁਰ ਕਾ ਸਬਦੁ” ਦੀ ਕਮਾਈ ਗੁਰਪ੍ਰਸਾਦਿ ਦੀ ਕੁੰਜੀ ਹੈ। ਕਿੱਥੋਂ ਅਸੀਂ ਇਹ “ਗੁਰ ਕਾ ਸਬਦੁ” ਪ੍ਰਾਪਤ ਕਰਦੇ ਹਾਂ? “ਸਾਧੂ ਸੰਗ” ਇਸ ਗੁਰ ਕੇ ਸ਼ਬਦ ਨੂੰ ਪ੍ਰਾਪਤ ਕਰਨ ਦਾ ਸੋਮਾ ਹੈ ਅਤੇ ਇਹ ਗੁਰਪ੍ਰਸਾਦਿ ਜੋਤ ਨੂੰ ਤੁਹਾਡੇ ਵਿੱਚ ਸਾਰੇ ਸਥੂਲ ਭਾਵ ਵਿੱਚ ਪ੍ਰਗਟ ਹੋਣਾ ਬਣਾਉਂਦਾ ਹੈ। ਸਾਧੂ ਉਹ ਇੱਕ ਹੈ ਜੋ ਪਰਮਾਤਮਾ ਨਾਲ ਇੱਕ ਹੋ ਗਿਆ ਹੈ ਅਤੇ ਪਰਮਾਤਮਾ ਦੁਆਰਾ ਉਸਨੂੰ ਇਹ “ਗੁਰ ਕਾ ਸਬਦੁ” ਦੀ ਸਾਡੇ ਉਪਰ ਬਖ਼ਸ਼ਿਸ਼ ਕਰਨ ਦਾ ਅਧਿਕਾਰੀ ਹੈ। ਇਹ “ਗੁਰ ਕਾ ਸਬਦੁ” ਕੀ ਹੈ ? ਇਹ “ਸਤਿਨਾਮ” ਦਾ ਗੁਰਪ੍ਰਸਾਦਿ ਹੈ। ਇਹ ਗੁਰਬਾਣੀ ਦਾ ਹਰ ਸ਼ਬਦ ਹੈ। ਇਹ ਪੂਰਨ ਬ੍ਰਹਮ ਗਿਆਨੀ ਦਾ ਹਰ ਬਚਨ ਹੈ ਜੋ ਉਹ ਤੁਹਾਨੂੰ ਕਰਨ ਲਈ ਕਹਿੰਦਾ ਹੈ। ਇਹ ਗੁਰ ਕਾ ਸਬਦੁ ਸਾਨੂੰ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਚਰਨ ਸ਼ਰਨ ਵਿੱਚ ਲੈ ਜਾਂਦਾ ਹੈ, ਜਿਹੜਾ ਤਦ ਸਾਨੂੰ ਰੂਹਾਨੀ ਸੰਸਾਰ ਦੀਆਂ ਉਚਾਈਆਂ ’ਤੇ ਲੈ ਜਾਂਦਾ ਹੈ।
ਸਾਡੇ ਹਿਰਦੇ ਵਿਚਲੀ ਜੋਤ ਸਾਡੀ ਹਉਮੈ ਕਾਰਨ ਪਾਸੇ ਪਈ ਹੋਈ ਹੈ। ਇਹ ਮਾਇਆ ਦੇ ਅਧੀਨ ਸਾਡੀ ਹਉਮੈ ਦੇ ਕਾਰਨ ਛਿਪੀ ਹੋਈ ਹੈ। ਅਸਲ ਵਿੱਚ ਸਾਡੇ ਮਾਇਆ ਦੇ ਜਾਲ ਵਿੱਚ ਉਲਝ ਜਾਣ ਕਾਰਨ ਕਿਤੇ ਗਵਾਚ ਗਈ ਹੈ। ਇਸ ਤੱਥ ਕਾਰਨ ਕਿ ਅਸੀਂ ਮਾਇਆ ਦੇ ਜਾਲ ਵਿੱਚ ਗਵਾਚੇ ਹੋਏ ਹਾਂ, ਅਸੀਂ ਮਾਇਆ ਦੇ ਕੂੜ ਦੇ ਵਿੱਚ ੪੦ ਫੁੱਟ ਡੂੰਘੇ ਦੱਬੇ ਹੋਏ ਹਾਂ। ਸਾਧੂ ਸੰਗ ਗੁਰਪ੍ਰਸਾਦਿ ਹੈ ਅਤੇ ਸਾਡੀ ਪਿਛਲੀ ਕਰਨੀ ਦੀ ਕਿਸਮਤ ਕਾਰਨ ਇੱਕ ਬ੍ਰਹਮ ਦਾਤ ਹੈ। ਜਿਸ ਕਾਰਨ ਸਾਡੀ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਨੂੰ ਮਿਲਣ ਦੀ ਕਿਸਮਤ ਬਣਦੀ ਹੈ ਜੋ ਅੰਮ੍ਰਿਤਧਾਰੀ ਹੈ ਅਤੇ ਅੰਮ੍ਰਿਤ ਦਾ ਦਾਤਾ ਹੈ। ਇਹ ਗੁਰ ਕਾ ਸਬਦੁ ਅੰਮ੍ਰਿਤ ਹੈ ਅਤੇ ਇਸ ਅੰਮ੍ਰਿਤਧਾਰੀ, ਅੰਮ੍ਰਿਤ ਦੇ ਦਾਤੇ ਦੁਆਰਾ ਦਿੱਤਾ ਜਾਂਦਾ ਹੈ। ਅੰਮ੍ਰਿਤ ਦਾ ਇਹ ਗੁਰਪ੍ਰਸਾਦਿ ਸਾਡੇ ਹਿਰਦੇ ਵਿੱਚ ਜੋਤ ਜਾਗ੍ਰਤ ਕਰ ਦਿੰਦਾ ਹੈ ਅਤੇ ਆਪਣੇ ਛੱਤਰ ਹੇਠ ਲੈ ਜਾਂਦਾ ਹੈ ਜਿੱਥੇ ਮਾਇਆ ਦਾ ਪ੍ਰਭਾਵ ਨਸ਼ਟ ਹੋ ਜਾਂਦਾ ਹੈ। ਜਿਵੇਂ ਹੀ ਅਸੀਂ ਗੁਰ ਕਾ ਸਬਦੁ ਦਾ ਪਾਲਣ ਕਰਦੇ ਹਾਂ ਤਦ ਮਾਇਆ ਲਈ ਸਾਨੂੰ ਵਿਚਲਿਤ ਕਰਨਾ ਅਸੰਭਵ ਹੋ ਜਾਂਦਾ ਹੈ। ਕ੍ਰਿਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਜਦ ਅਸੀਂ ਐਸੇ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਨੂੰ ਮਿਲਦੇ ਹਾਂ ਤਦ ਪੂਰੀ ਤਰ੍ਹਾਂ ਨਾਲ ਤਨ, ਮਨ ਅਤੇ ਧਨ ਨਾਲ ਉਸ ਅੱਗੇ ਆਪਣਾ ਆਪਾ ਅਰਪਣ ਕਰ ਦਿਉ। ਤਦ ਕੁਝ ਵੀ ਸਾਨੂੰ ਸਾਡੇ ਹਿਰਦੇ ਅੰਦਰ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਾਪਤ ਕਰਨ ਤੋਂ ਰੋਕ ਨਹੀਂ ਸਕਦਾ ਹੈ। ਕ੍ਰਿਪਾ ਕਰਕੇ ਇਹ ਵੀ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਦਾ ਛੱਤਰ ਇੱਕ ਅਨੰਤ ਛੱਤਰ ਹੈ। ਇੱਥੇ ਉਸਦੇ ਛੱਤਰ ਹੇਠ ਅਤੇ ਚਰਨਾਂ ਹੇਠ ਅਨੰਤ ਪ੍ਰਕਾਸ਼ ਹੈ। ਉਸਦੇ ਹਿਰਦੇ ਵਿੱਚ ਸਤਿ ਸੂਰਜਾਂ ਦਾ ਪ੍ਰਕਾਸ਼ ਹੈ। ਉਸਦੇ ਸਿਰ ਦੇ ਉਪਰ ਸੱਤ ਸੂਰਜਾਂ ਦਾ ਪ੍ਰਕਾਸ਼ ਹੈ ਅਤੇ ਉਸ ਦੇ ਚਰਨਾਂ ਵਿੱਚ ੧੦੦੦ ਸੂਰਜਾਂ ਦਾ ਪ੍ਰਕਾਸ਼ ਹੈ। ਇਸ ਲਈ ਜ਼ਰਾ ਕਲਪਨਾ ਕਰੋ ਕਿ ਅਸੀਂ ਕਿੰਨੇ ਭਾਗਸ਼ਾਲੀ ਹਾਂ ਜੋ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਨੂੰ ਮਿਲਦੇ ਹਾਂ। ਉਸਦੇ ਚਰਨਾਂ ਦੀ ਧੂਲ ਪ੍ਰਾਪਤ ਕਰਨ ਦਾ ਮੌਕਾ ਪ੍ਰਾਪਤ ਕਰਨਾ ਸਾਡੀ ਰੂਹਾਨੀ ਜ਼ਿੰਦਗੀ ਲਈ ਅਜੂਬੇ ਅਨੁਭਵ ਕਰਦਾ ਹੈ। ਮਾਇਆ ਸਾਨੂੰ ਕੁਝ ਨੁਕਸਾਨ ਨਹੀਂ ਕਰ ਸਕਦੀ ਜਦ ਅਸੀਂ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਦੀ ਚਰਨ ਸ਼ਰਨ ਵਿੱਚ ਹੁੰਦੇ ਹਾਂ। ਐਸੇ ਸੰਤ ਅੱਗੇ ਪੂਰਨ ਸਮਰਪਣ ਇੱਕ ਬਹੁਤ ਹੀ ਦੁਰਲੱਭ ਮੌਕਾ ਹੈ। ਲੱਖਾਂ ਲੋਕਾਂ ਵਿੱਚੋਂ ਕੋਈ ਵਿਰਲੇ ਇੱਕ ਨੂੰ ਇਹ ਮੌਕਾ ਮਿਲਦਾ ਹੈ ਅਤੇ ਅਸੀਂ ਬੜੇ ਹੀ ਕਿਸਮਤ ਵਾਲੇ ਹਾਂ, ਸ਼ਾਇਦ ਸਭ ਤੋਂ ਵੱਧ ਕਿਸਮਤ ਵਾਲੇ ਹਾਂ। ਐਸੇ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਕੋਲੋਂ ਗੁਰਪ੍ਰਸਾਦਿ ਪ੍ਰਾਪਤ ਕਰਨ ਨਾਲੋਂ ਹੋਰ ਜ਼ਿਆਦਾ ਕਿਸਮਤ ਵਾਲੀ ਕੋਈ ਚੀਜ਼ ਨਹੀਂ ਹੈ।
ਗੁਰਪ੍ਰਸਾਦਿ ਸਾਨੂੰ ਅੰਦਰੋਂ ਬਾਹਰੋਂ ਸੁਧਾਰ ਦਿੰਦਾ ਹੈ। ਇਹ ਸਾਡੇ ਮਨ ਨੂੰ ਖ਼ਤਮ ਕਰ ਦਿੰਦਾ ਹੈ। ਸਾਡਾ ਮਨ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਬਦਲ ਜਾਂਦਾ ਹੈ। ਮਾਇਆ ਆ ਕੇ ਸਾਡੇ ਅੱਗੇ ਝੁਕਦੀ ਹੈ। ਮਾਇਆ ਸਾਡੀ ਗ਼ੁਲਾਮ ਬਣ ਜਾਂਦੀ ਹੈ। ਸਾਡਾ ਹਿਰਦਾ ਸਾਰੇ ਬ੍ਰਹਮ ਗੁਣਾਂ ਨਾਲ ਭਰ ਜਾਂਦਾ ਹੈ। ਅਸੀਂ ਤਦ ਸਦਾ ਸੁਹਾਗਣ ਬਣ ਜਾਂਦੇ ਹਾਂ। ਅਸਲ ਵਿੱਚ ਸਾਡਾ ਹਿਰਦਾ ਅਨੰਤ ਹਿਰਦਾ ਬਣ ਜਾਂਦਾ ਹੈ ਅਤੇ ਅਸੀਂ ਅਨੰਤ ਪਰਮ ਬ੍ਰਹਮ ਸ਼ਕਤੀਆਂ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ। ਰਿੱਧੀਆਂ ਅਤੇ ਸਿੱਧੀਆਂ ਆ ਕੇ ਸਾਡੇ ਚਰਨਾਂ ਵਿੱਚ ਬੈਠਦੀਆਂ ਹਨ ਅਤੇ ਸਾਡੇ ਸ਼ਬਦਾਂ ਦਾ ਪਾਲਣ ਕਰਦੀਆਂ ਹਨ ਜਦ ਅਸੀਂ ਸਦਾ ਸੁਹਾਗਣ ਬਣ ਜਾਂਦੇ ਹਾਂ। ਇਹ ਸਭ ਤੋਂ ਉੱਚੇ ਪੱਧਰ ਦੀ ਦਾਤ ਹੈ। ਇਸ ਦਾਤ ਨਾਲੋਂ ਵੱਡੀ ਹੋਰ ਕੋਈ ਦਾਤ ਨਹੀਂ ਹੈ। ਇਸ ਲਈ ਕ੍ਰਿਪਾ ਕਰਕੇ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਉਪਰ ਧਿਆਨ ਕੇਂਦਰਿਤ ਕਰੋ। ਇਹ ਜੀਵਨ ਮੁਕਤੀ ਪ੍ਰਾਪਤ ਕਰਨ ਦਾ ਸਭ ਤੋਂ ਅਸਾਨ ਤਰੀਕਾ ਹੈ। ਅਕਾਲ ਪੁਰਖ ਨੂੰ ਮਿਲਣ ਅਤੇ ਉਸਦੇ ਨਿਰਗੁਣ ਸਰੂਪ ਵਿੱਚ ਅਭੇਦ ਹੋਣ ਦਾ ਸਭ ਤੋਂ ਅਸਾਨ ਤਰੀਕਾ ਹੈ।
ਮਨ ਮੂਰਖ ਕਾਹੇ ਬਿਲਲਾਈਐ ॥
ਪੁਰਬ ਲਿਖੇ ਕਾ ਲਿਖਿਆ ਪਾਈਐ ॥
ਦੂਖ ਸੂਖ ਪ੍ਰਭ ਦੇਵਨਹਾਰੁ ॥
ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥
ਜੋ ਕਛੁ ਕਰੈ ਸੋਈ ਸੁਖੁ ਮਾਨੁ ॥
ਭੂਲਾ ਕਾਹੇ ਫਿਰਹਿ ਅਜਾਨ ॥
ਕਉਨ ਬਸਤੁ ਆਈ ਤੇਰੈ ਸੰਗ ॥
ਲਪਟਿ ਰਹਿਓ ਰਸਿ ਲੋਭੀ ਪਤੰਗ ॥
ਰਾਮ ਨਾਮ ਜਪਿ ਹਿਰਦੇ ਮਾਹਿ ॥
ਨਾਨਕ ਪਤਿ ਸੇਤੀ ਘਰਿ ਜਾਹਿ ॥ ੫॥
ਇਸ ਲਈ ਜਿਸ ਤਰ੍ਹਾਂ ਪਹਿਲਾਂ ਵਖਿਆਨ ਕੀਤਾ ਗਿਆ ਹੈ ਜੇਕਰ ਸਾਡਾ ਕਿਸੇ ਚੀਜ਼ ’ਤੇ ਕਾਬੂ ਨਹੀਂ ਹੈ, ਤਦ ਅਸੀਂ ਕੀ ਕਰ ਸਕਦੇ ਹਾਂ? ਸਾਡੇ ਵਿੱਚ ਕੋਈ ਯੋਗਤਾ ਜਾਂ ਸਮਰੱਥਾ ਨਹੀਂ ਹੈ। ਤਦ ਕੀ ਇਹ ਮੂਰਖਤਾ ਨਹੀਂ ਹੈ ਕਿ ਪੀੜਾਂ ਅਤੇ ਤਕਲੀਫ਼ਾਂ ਹੋਣ ’ਤੇ ਰੋਣਾ ਅਤੇ ਚੰਗੇ ਹਾਲਾਤ ਹੋਣ ’ਤੇ ਖ਼ੁਸ਼ ਹੋਣਾ? ਇਸ ਦਾ ਭਾਵ ਹੈ ਕਿ ਸਾਡਾ ਪਦਾਰਥਕ ਸਰੀਰ ਕੁਝ ਵੀ ਕਰਨ ਦੇ ਯੋਗ ਨਹੀਂ ਹੈ ਅਤੇ ਰੂਹ ਦੀ ਬ੍ਰਹਮ ਸ਼ਕਤੀ ਤੋਂ ਬਿਨਾਂ ਕੁਝ ਵੀ ਕਰਨ ਦੇ ਸਮਰੱਥ ਨਹੀਂ ਹੈ। ਇਸ ਲਈ ਅਸੀਂ ਕਿਉਂ ਕਹਿ ਰਹੇ ਹਾਂ, “ਮੈਂ , ਮੇਰਾ, ਸਾਡਾ”? ਇਸ ਤਰ੍ਹਾਂ ਕਰਨਾ ਸਤਿ ਨਹੀਂ ਹੈ। ਸੱਚ ਇਹ ਹੈ ਕਿ ਸਾਡੀ ਰੂਹ ਰਹਿੰਦੀ ਹੈ ਅਤੇ ਸਰੀਰ ਮਰਦਾ ਹੈ। ਕਿਹੜੀ ਚੀਜ਼ ਸੱਚ ਹੈ, ਰੂਹ ਜਾਂ ਸਰੀਰ, ਉਹ ਜਿਹੜੀ ਸਦਾ ਰਹਿੰਦੀ ਹੈ ਜਾਂ ਉਹ ਜੋ ਮਰ ਜਾਂਦੀ ਹੈ। ਕੋਈ ਵੀ ਚੀਜ਼ ਜਿਸਨੇ ਸਮੇਂ ਜਾਂ ਖ਼ਲਾਅ ਵਿੱਚ ਕਿਸੇ ਵੇਲੇ ਖ਼ਤਮ ਹੋ ਜਾਣਾ ਹੈ, ਗੁਰਬਾਣੀ ਵਿੱਚ ਉਸਨੂੰ ਕੂੜ ਕਿਹਾ ਗਿਆ ਹੈ। ਇਸ ਦਾ ਭਾਵ ਹੈ ਅਸਤਿ। ਕੋਈ ਵੀ ਚੀਜ਼ ਜੋ ਸਮੇਂ ਨਾਲ ਬਦਲ ਜਾਂਦੀ ਹੈ, ਸਮੇਂ ਨਾਲ ਨਸ਼ਟ ਹੋ ਜਾਂਦੀ ਹੈ ਅਤੇ ਆਪਣੇ ਅੰਤ ਨੂੰ ਇੱਕ ਦਿਨ ਜਾ ਕੇ ਮਿਲ ਜਾਂਦੀ ਹੈ ਨੂੰ “ਕੂੜ” ਅਸਤਿ ਕਿਹਾ ਗਿਆ ਹੈ। ਜਿਵੇਂ ਕਿ ਸਿਰਫ਼ ਰੂਹ ਹੀ ਸਦਾ ਰਹਿੰਦੀ ਹੈ ਤਦ ਰੂਹ ਸਤਿ ਹੈ। ਇਹ ਹੀ ਸੱਚ ਹੈ ਜਿਸਨੂੰ ਅਸੀਂ “ਸਤਿ” ਕਹਿੰਦੇ ਹਾਂ। ਰੂਹ ਦੇ ਇਸ ਸੁਭਾਅ ਦੇ ਕਾਰਨ ਇਹ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ- ੴ ਸਤਿਨਾਮ ਦਾ ਨਿਰਗੁਣ ਸਰੂਪ ਹੈ। ਜਿਵੇਂ ਕਿ ਹਰ ਚੀਜ਼ ਅਸਤਿ ਹੈ ਅਤੇ ਨਾਸਵਾਨ ਹੈ, ਤਦ ਕਿਉਂ ਸਾਰਾ ਸੰਸਾਰ, ਸਾਰੀ ਮਨੁੱਖਾ ਜਾਤੀ ਦਿਨ ਰਾਤ ਹਰ ਚੀਜ਼ ਅਸਤਿ ਭਾਵ ਵਿੱਚ ਕਰਨ ਵਿੱਚ ਲੱਗੀ ਹੋਈ ਹੈ ਜੋ ਕਿ ਅਸਤਿ ਹੈ ? ਇਹ ਇਸ ਲਈ ਹੈ ਕਿਉਂਕਿ ਅਸੀਂ ਮਾਇਆ ਅਤੇ ਇੱਛਾਵਾਂ ਦੇ ਪ੍ਰਭਾਵ ਹੇਠ ਹਾਂ।
ਇਹ ਭਾਵਨਾ ਕਿ ਹਰ ਚੀਜ਼ ਸਾਡੀ ਹੈ ਅਤੇ ਕਿਸੇ ਵੀ ਚੀਜ਼ ਦੇ ਗਵਾਚ ਜਾਣ ਦਾ ਡਰ ਅਤੇ ਹਰ ਚੀਜ਼ ਸੱਚ ਨਹੀਂ ਹੈ। ਕਿਸੇ ਨਾਸਵਾਨ ਚੀਜ਼ ’ਤੇ ਧਿਆਨ ਕੇਂਦਰਿਤ ਕਰਨਾ ਗ਼ਲਤ ਹੈ ਜੋ ਸਾਡੇ ਨਾਲ ਨਹੀਂ ਜਾਵੇਗੀ। ਅਸੀਂ ਅਸਤਿ ਉਪਰ ਧਿਆਨ ਕੇਂਦਰਿਤ ਕਰਕੇ ਕੋਈ ਵੀ ਰੂਹਾਨੀ ਲਾਭ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਸਾਨੂੰ ਕਿਸ ਚੀਜ਼ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕਿਸੇ ਸਤਿ ਚੀਜ਼ ’ਤੇ ਧਿਆਨ ਲਗਾਉਣਾ ਸਾਡੇ ਪਦਾਰਥਕ ਸਰੀਰ ਵਿੱਚ ਮੌਜੂਦਗੀ ਅਤੇ ਜਦ ਰੂਹ ਸਰੀਰ ਨੂੰ ਛੱਡਦੀ ਹੈ ਦੋਹਾਂ ਲਈ ਹੀ ਫਲ ਕਾਰੀ ਹੈ। ਇਸ ਲਈ ਕੀ ਅਸੀਂ ਨਹੀਂ ਸੋਚਦੇ ਕਿ ਰੂਹ ’ਤੇ ਧਿਆਨ ਲਗਾਉਣਾ ਹੀ ਸਹੀ ਰਸਤਾ ਹੈ ? ਜਦ ਅਸੀਂ ਇਸ ਤਰ੍ਹਾਂ ਕਰਦੇ ਹਾਂ ,ਅਸੀਂ ਸਤਿ ਉਪਰ ਧਿਆਨ ਲਗਾ ਰਹੇ ਹੁੰਦੇ ਹਾਂ ਜਿਵੇਂ ਰੂਹ ਸਤਿ ਹੈ। ਕ੍ਰਿਪਾ ਕਰਕੇ ਮਨ ਵਿੱਚ ਹਮੇਸ਼ਾਂ ਰੱਖੋ ਕਿ ਇਹ ਗੁਰਪ੍ਰਸਾਦਿ ਹੈ ਇਸ ਲਈ ਹੀ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੁਆਰਾ ਨਾਮ ਨੂੰ “ਸਤਿਨਾਮ” ਪਰਿਭਾਸ਼ਤ ਕੀਤਾ ਗਿਆ ਹੈ। ਇਸ ਲਈ “ਸਤਿਨਾਮ” ਉਪਰ ਧਿਆਨ ਲਗਾਉਣਾ ਸਫਲਤਾ ਦੀ ਕੁੰਜੀ ਹੈ। ਸਤਿਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਹੈ।
ਜਦ ਅਸੀਂ ਇਹ ਗੁਰਪ੍ਰਸਾਦਿ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਅੰਮ੍ਰਿਤਧਾਰੀ, ਅੰਮ੍ਰਿਤ ਕਾ ਦਾਤਾ ਕੋਲੋਂ ਪ੍ਰਾਪਤ ਕਰਦੇ ਹਾਂ ਅਤੇ ਜਦੋਂ ਅਸੀਂ ਇਸ ਗੁਰਪ੍ਰਸਾਦਿ “ਗੁਰ ਕਾ ਸਬਦੁ” ਉਪਰ ਧਿਆਨ ਲਗਾਉਂਦੇ ਹਾਂ ਅਤੇ ਨਾਮ ਦੀ ਕਮਾਈ ਕਰਦੇ ਹਾਂ ਅਤੇ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਾਂ ਤਦ ਨਾਮ ਸਾਡੀ ਸੁਰਤ ਵਿੱਚ ਮਨ ਵਿੱਚ ਹਿਰਦੇ ਵਿਚ ਅਤੇ ਰੋਮ ਰੋਮ ਵਿੱਚ ਚਲਾ ਜਾਂਦਾ ਹੈ ਅਤੇ ਸਾਡਾ ਹਿਰਦਾ ਅੰਮ੍ਰਿਤ ਨਾਲ ਭਰ ਜਾਂਦਾ ਹੈ। ਸਾਡਾ ਸਾਰਾ ਸਰੀਰ ਅੰਮ੍ਰਿਤ ਨਾਲ ਭਰ ਜਾਂਦਾ ਹੈ ਅਤੇ ਜਦ ਇਹ ਵਾਪਰਦਾ ਹੈ ਤਦ ਅਸੀਂ ਦਰਗਾਹ ਵਿੱਚ ਸਰਵ-ਉੱਚ ਮਾਣ ਪ੍ਰਾਪਤ ਕਰਦੇ ਹਾਂ ਅਤੇ ਵਾਪਸ ਉਥੇ ਚਲੇ ਜਾਂਦੇ ਹਾਂ ਅਤੇ ਸਦਾ ਲਈ ਉਥੇ ਰਹਿੰਦੇ ਹਾਂ। ਅਸੀਂ ਪਰਮ ਪਦਵੀ ਪਾ ਲੈਂਦੇ ਹਾਂ। ਇਸ ਲਈ ਇਹ ਸਾਡੇ ਲਈ ਭਾਵ ਰੱਖਦਾ ਹੈ ਕਿ ਅਸੀਂ ਸਤਿ ਉਪਰ ਧਿਆਨ ਲਗਾਈਏ “ਅਸਤਿ” ਉਪਰ ਨਹੀਂ। ਇਹ ਸਾਡੇ ਉਸ ਅਵਸਥਾ ’ਤੇ ਪੁੱਜਣ ਲਈ ਰਸਤਾ ਬਣਾਉਂਦਾ ਹੈ ਜਿੱਥੇ ਅਸੀਂ ਜੀਵਨ ਮੁਕਤ ਬਣ ਜਾਂਦੇ ਹਾਂ। ਅਸੀਂ ਆਪਣੀ ਵਰਤਮਾਨ ਜ਼ਿੰਦਗੀ ਵਿੱਚ ਅਰਾਮ ਨਾਲ ਰਹਿਣ ਦੇ ਯੋਗ ਹੋ ਜਾਂਦੇ ਹਾਂ ਅਤੇ ਸਾਨੂੰ ਦਿੱਤੀਆਂ ਸਾਰੀਆਂ ਵਸਤੂਆਂ ਦਾ ਅਨੰਦ ਮਾਣਦੇ ਹਾਂ, ਇਹਨਾਂ ਨੂੰ ਸਿਰਫ਼ ਇੱਕ ਵਸਤੂ ਦੀ ਤਰ੍ਹਾਂ ਸਮਝਦੇ ਹਾਂ। ਅਤੇ ਇਹਨਾਂ ਦੇ ਗੁਆਚ ਜਾਣ ਦੇ ਡਰ ਵਿੱਚ ਨਹੀਂ ਰਹਿੰਦੇ। ਇਹ ਬ੍ਰਹਮ ਗਿਆਨ ਦੂਸਰਿਆਂ ਨੂੰ ਵੀ ਇਸ ਤਰ੍ਹਾਂ ਕਰਨ ਵਿੱਚ ਮਦਦ ਕਰਦਾ ਹੈ।
ਜਿਥੋਂ ਤਕ ਸਾਡੀ ਜ਼ਿੰਦਗੀ ਵਿੱਚ ਸੁੱਖ ਅਰਾਮ ਅਤੇ ਪਦਾਰਥਾਂ ਦੀ ਗੱਲ ਹੈ, ਕੁਝ ਅਮੀਰ ਹਨ ਅਤੇ ਕੁਝ ਗ਼ਰੀਬ ਹਨ। ਇਹ ਸਾਡੀ ਪੂਰਬਲੇ ਜਨਮਾਂ ਦੀਆਂ ਕਰਨੀਆਂ ਕਾਰਨ ਉੱਕਰੀ ਗਈ ਕਿਸਮਤ ਕਾਰਨ ਹਨ। ਉਹ ਜਿਹੜੇ ਅਮੀਰ ਹਨ ਨੇ ਪਿਛਲੇ ਜਨਮਾਂ ਵਿੱਚ ਬਹੁਤ ਦਾਨ ਕੀਤਾ ਹੁੰਦਾ ਹੈ। ਉਹ ਜਿਹੜੇ ਗ਼ਰੀਬ ਹਨ ਨੇ ਇਸ ਤਰ੍ਹਾਂ ਨਹੀਂ ਕੀਤਾ ਹੁੰਦਾ। ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਅਸੀਂ ਜੋ ਵੀ ਕਰੀਏ ਸਾਨੂੰ ਸਾਡੇ ਭਾਗਾਂ ਦੇ ਅਨੁਸਾਰ ਮਿਲਦਾ ਹੈ। ਪਰ ਇਸਦਾ ਇਹ ਮਤਲਬ ਨਹੀਂ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰਨਾ ਬੰਦ ਕਰ ਦੇਈਏ। ਸਾਨੂੰ ਸਾਰੇ ਸਾਧਨਾਂ ਨਾਲ ਕੰਮ ਕਰਨਾ ਚਾਹੀਦਾ ਹੈ ਪਰ ਬੇਈਮਾਨੀ ਨਹੀਂ, ਕਿਉਂਕਿ ਅਸੀਂ ਇਸ ਵਾਸਤੇ ਭਵਿੱਖ ਵਿੱਚ ਬੁਰਾ ਪਾਵਾਂਗੇ। ਸਤਿ ਦੀ ਕਰਨੀ ’ਤੇ ਧਿਆਨ ਲਗਾਉਣ ਨਾਲ ਅਤੇ ਜੋ ਸਾਨੂੰ ਪ੍ਰਾਪਤ ਹੈ ਉਪਰ ਸਬਰ ਸੰਤੋਖ ਰੱਖਣਾ ਸਫਲਤਾ ਦੀ ਕੁੰਜੀ ਹੈ। ਆਪਣੇ ਭਵਿੱਖ ਨੂੰ ਹੋਰ ਅਰਾਮ-ਦਾਇਕ ਆਉਣ ਵਾਲੀਆਂ ਜ਼ਿੰਦਗੀਆਂ ਵਿੱਚ ਸਾਰੇ ਸੁੱਖ ਅਰਾਮ ਜੋ ਅਮੀਰ ਆਦਮੀ ਖ਼ਰੀਦ ਸਕਦਾ ਹੈ ਵਾਂਗ ਕਰਨ ਲਈ ਇਸ ਜੀਵਨ ਵਿੱਚ ਹੋਰ ਜ਼ਿਆਦਾ ਦਾਨ ਦੇਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਜੋ ਵੀ ਅਸੀਂ ਇਸ ਜੀਵਨ ਵਿੱਚ ਕਮਾ ਰਹੇ ਹਾਂ ਉਸਦਾ ੧੦% ਦਸਵੰਧ ਦੇ ਤੌਰ ’ਤੇ ਗੁਰੂ ਅਤੇ ਗ਼ਰੀਬਾਂ ਨੂੰ ਦੇਣਾ ਚਾਹੀਦਾ ਹੈ ਜਿਵੇਂ ਤੁਸੀਂ ਠੀਕ ਮਹਿਸੂਸ ਕਰੋ ਅਨੁਸਾਰ ਦਾਨ ਦਿਉ। ਸਤਿ ਦੀ ਕਿਰਤ ਕਰਦਿਆਂ ਹਮੇਸ਼ਾਂ ਗੁਰਪ੍ਰਸਾਦਿ ’ਤੇ ਧਿਆਨ ਕੇਂਦਰਿਤ ਕਰੀ ਰੱਖੋ ਕਿਉਂਕਿ ਇਹ ਸਾਨੂੰ ਰੂਹਾਨੀ ਯਾਤਰਾ ਵਿੱਚ ਖੜਦਾ ਹੈ। ਜਦ ਅਸੀਂ ਗੁਰਪ੍ਰਸਾਦਿ ’ਤੇ ਧਿਆਨ ਲਗਾਈ ਰੱਖਦੇ ਹਾਂ ਅਤੇ ਨਾਮ ਸਿਮਰਨ ਕਰਦੇ ਹਾਂ ਤਦ ਅਸੀਂ ਆਪਣੇ ਨਾਮ ਸਿਮਰਨ ਦੇ ਫਲਾਂ ਦੇ ਅਧਿਕਾਰੀ ਬਣ ਜਾਂਦੇ ਹਾਂ ਜਿਵੇਂ ਅਸਟਪਦੀ ਪਹਿਲੀ ਵਿੱਚ ਦਰਸਾਇਆ ਗਿਆ ਹੈ।
ਜਿਸੁ ਵਖਰ ਕਉ ਲੈਨਿ ਤੂ ਆਇਆ ॥
ਰਾਮ ਨਾਮੁ ਸੰਤਨ ਘਰਿ ਪਾਇਆ ॥
ਤਜਿ ਅਭਿਮਾਨੁ ਲੇਹੁ ਮਨ ਮੋਲਿ ॥
ਰਾਮ ਨਾਮੁ ਹਿਰਦੇ ਮਹਿ ਤੋਲਿ ॥
ਲਾਦਿ ਖੇਪ ਸੰਤਹ ਸੰਗਿ ਚਾਲੁ ॥
ਅਵਰ ਤਿਆਗਿ ਬਿਖਿਆ ਜੰਜਾਲ ॥
ਧੰਨਿ ਧੰਨਿ ਕਹੈ ਸਭੁ ਕੋਇ ॥
ਮੁਖ ਊਜਲ ਹਰਿ ਦਰਗਹ ਸੋਇ ॥
ਇਹੁ ਵਾਪਾਰੁ ਵਿਰਲਾ ਵਾਪਾਰੈ ॥
ਨਾਨਕ ਤਾ ਕੈ ਸਦ ਬਲਿਹਾਰੈ ॥ ੫॥
ਧੰਨ ਧੰਨ ਸ੍ਰੀ ਗੁਰੂ ਪੰਚਮ ਪਾਤਸ਼ਾਹ ਜੀ ਸ੍ਰੀ ਸਤਿਗੁਰੂ ਅਰਜਨ ਦੇਵ ਜੀ ਬੇਅੰਤ ਦਿਆਲਤਾ ਨਾਲ ਨਾਮ ਦੇ ਗੁਰਪ੍ਰਸਾਦਿ ਦੇ ਸੋਮਿਆਂ ਬਾਰੇ ਚਾਨਣਾ ਪਾ ਰਹੇ ਹਨ। ਉਹਨਾਂ ਨੇ ਬਹੁਤ ਹੀ ਸਪਸ਼ਟ ਬਚਨਾਂ ਨਾਲ ਇੱਕ ਪੂਰਨ ਸੰਤ ਨੂੰ ਨਾਮ ਦੇ ਗੁਰਪ੍ਰਸਾਦਿ ਦੇ ਇੱਕ ਬ੍ਰਹਮ ਸੋਮੇ ਦਾ ਨਾਮ ਦਿੱਤਾ ਹੈ। ਨਾਮ ਅਮੋਲਕ ਰਤਨ ਹੈ ਅਤੇ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਰਹਿੰਦਾ ਹੈ। ਨਾਮ ਅਮੋਲਕ ਰਤਨ ਹੈ ਅਤੇ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਜੜਿਆ ਹੋਇਆ ਹੈ। ਨਾਮ ਦੀ ਦਾਤ ਅਮੋਲਕ ਹੈ, ਇਹ ਮਾਪੀ ਨਹੀਂ ਜਾ ਸਕਦੀ, ਇਹ ਅਨੰਤ ਬ੍ਰਹਮ ਸ਼ਕਤੀ ਹੈ, ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਹੈ। ਇਹ ਹੀ ਇਸਦਾ ਭਾਵ ਹੈ ਕਿ ਇਹ ਅਨੰਤ ਬ੍ਰਹਮ ਸ਼ਕਤੀ ਹੈ। ਇਸ ਲਈ ਇਹ ਅਨੰਤ ਬ੍ਰਹਮ ਸ਼ਕਤੀ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਵੱਸਦੀ ਹੈ ਅਤੇ ਅਸੀਂ ਦੁਹਰਾਉਂਦੇ ਹਾਂ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਦੁਆਰਾ ਦਿੱਤੀ ਜਾ ਸਕਦੀ ਹੈ। ਇੱਕ ਪੂਰਨ ਖ਼ਾਲਸਾ ਇੱਕ ਪੂਰਨ ਬ੍ਰਹਮ ਗਿਆਨੀ ਹੈ ਅਤੇ ਕੁਝ ਵੀ ਇਸ ਤੋਂ ਘੱਟ ਨਹੀਂ ਹੈ। ਉਹ ਮਨੁੱਖ ਜਿਹੜੇ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚਣ ਤੋਂ ਬਿਨਾਂ ਹੀ ਆਪਣੇ ਆਪ ਨੂੰ ਇੱਕ ਖ਼ਾਲਸਾ ਕਹਿੰਦੇ ਹਨ ਭੁਲੇਖੇ ਵਿੱਚ ਹਨ ਅਤੇ ਉਹ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਅਤੇ ਆਪਣੇ ਆਪ ਨੂੰ ਮੂਰਖ ਬਣਾ ਰਹੇ ਹਨ।
ਇੱਕ ਪੂਰਨ ਖ਼ਾਲਸਾ ਉਹ ਹੈ ਜਿਸਨੇ ਪਰਮ ਪਦਵੀ ਪਾ ਲਈ ਹੈ, ਜੋ ਇੱਕ ਪੂਰਨ ਜੋਤ ਪ੍ਰਕਾਸ਼ ਅਤੇ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਹੈ। ਕੇਵਲ ਐਸੀ ਇੱਕ ਰੂਹ ਹੀ ਅੰਮ੍ਰਿਤ ਦਾ ਦਾਤਾ, ਹਰਿ ਕੇ ਨਾਮ ਕੇ ਬਿਉਪਾਰੀ ਹੈ ਜਿਨ੍ਹਾਂ ਦਾ ਕੰਮ ਨਾਮ ਦਾ ਵਪਾਰ ਕਰਨਾ ਹੈ। ਉਹ ਮਨੁੱਖ ਜਿਹੜੇ ਬਿਨਾਂ ਪਰਮ ਪਦਵੀ ਪਾਏ ਆਪਣੇ ਆਪ ਨੂੰ ਇੱਕ ਖ਼ਾਲਸਾ ਅਖਵਾਉਂਦੇ ਹਨ ਦਰਗਾਹੀ ਮੁਜਰਮ ਹਨ ਅਤੇ ਅਸੀਂ ਦੁਹਰਾਉਂਦੇ ਹਾਂ ਦਰਗਾਹੀ ਮੁਜਰਮ ਹਨ ਅਤੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ।
ਇੱਕ ਪੂਰਨ ਖ਼ਾਲਸੇ ਕੋਲ ਅਨੰਤ ਬ੍ਰਹਮ ਸ਼ਕਤੀ ਹੁੰਦੀ ਹੈ ਅਤੇ ਸੰਗਤ ਨੂੰ ਗੁਰਪ੍ਰਸਾਦਿ ਦੇਣ ਦੀ ਸਮਰਥਾ ਅਤੇ ਅਧਿਕਾਰ ਹੁੰਦਾ ਹੈ। ਇਸ ਲਈ ਕ੍ਰਿਪਾ ਕਰਕੇ ਇਸ ਕਿਸਮ ਦੇ ਨਕਲੀ ਖ਼ਾਲਸਿਆਂ ਕੋਲੋਂ ਸੁਚੇਤ ਰਹੋ ਜਿਹੜੇ ਖ਼ਾਲਸਾ ਸ਼ਬਦ ਦਾ ਮਤਲਬ ਜਾਨਣ ਤੋਂ ਬਿਨਾਂ ਹੀ ਆਪਣੇ ਆਪ ਨਾਮ ਦੇਣ ਦੇ ਅਭਿਆਸ ਵਿੱਚ ਲੱਗੇ ਹੋਏ ਹਨ। ਇਹ ਕਿਸੇ ਵੀ ਤਰੀਕੇ ਨਾਲ ਗੁਰਮਤਿ ਨਹੀਂ ਹੈ ਇਹ ਸੰਸਾਰਿਕ ਮਤਿ ਜਾਂ ਮਨਮਤਿ ਹੈ।
ਇਸ ਲਈ ਆਪਣੀ ਵਰਤਮਾਨ ਦੀ ਜ਼ਿੰਦਗੀ ਦਾ ਮੰਤਵ ਪ੍ਰਾਪਤ ਕਰਨ ਲਈ, ਜੋ ਕਿ ਜੀਵਨ ਮੁਕਤੀ ਪ੍ਰਾਪਤ ਕਰਨਾ ਹੈ, ਤੁਹਾਨੂੰ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਦੀ ਚਰਨ ਸ਼ਰਨ ਵਿੱਚ ਜਾਣਾ ਹੋਵੇਗਾ। ਬਹੁਤ ਲੋਕ ਇਸ ਵਿੱਚ ਵਿਸ਼ਵਾਸ ਨਹੀਂ ਰੱਖਦੇ ਅਤੇ ਉਹ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਨਾਂ ਕਿਤੇ ਹੋਰ ਨਾ ਜਾਣ ਲਈ ਦ੍ਰਿੜ੍ਹ ਹਨ। ਪਰ ਦੇਖੋ ਅਤੇ ਵੀਚਾਰ ਕਰੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਕਰਨ ਲਈ ਦੱਸ ਰਹੇ ਹਨ। ਦੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਸੁਖਮਨੀ ਬਾਣੀ ਦੀ ਇਸ ਅਸਟਪਦੀ ਵਿੱਚ ਕੀ ਕਰਨ ਲਈ ਦੱਸ ਰਹੇ ਹਨ ਅਨਾਦਿ ਅਨੰਦ ਦਾ ਅਧਾਰ- ਸਤਿ ਚਿੱਤ ਅਨੰਦ ਨਾਮ ਹੈ ਅਤੇ ਨਾਮ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਦੁਆਰਾ ਦਿੱਤਾ ਜਾਂਦਾ ਹੈ। ਸਾਡੇ ਗੁਰੂ ਸਾਨੂੰ ਇਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਕੋਲ ਜਾਣ ਲਈ ਦੱਸ ਰਹੇ ਹਨ, ਅਤੇ ਇਹ ਕੇਵਲ ਇਹ ਹੀ ਥਾਂ ਨਹੀਂ ਹੈ ਜਿੱਥੇ ਗੁਰਬਾਣੀ ਗੁਰੂ ਸਾਨੂੰ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਦੀ ਚਰਨ ਸ਼ਰਨ ਵਿੱਚ ਜਾਣਾ ਦੱਸ ਰਹੀ ਹੈ ਇਹ ਬ੍ਰਹਮ ਗਿਆਨ ਸਾਨੂੰ ਸਾਰੀ ਗੁਰਬਾਣੀ ਵਿੱਚ ਬਹੁਤ ਵਾਰ ਦਿੱਤਾ ਗਿਆ ਹੈ।
ਬਹੁਤ ਸਾਰੇ ਲੋਕਾਂ ਵਿੱਚ ਇਹ ਵਿਸ਼ਵਾਸ ਹੈ ਕਿ “ਗੁਰੂ ਮਾਨਿਓ ਗ੍ਰੰਥ ” ਇਹ ਸਤਿ ਹੈ, ਪਰ ਦੇਖੋ ਸਾਡੇ ਗੁਰੂ ਸਾਨੂੰ ਕੀ ਕਰਨ ਲਈ ਦੱਸ ਰਹੇ ਹਨ ਅਤੇ ਤਦ ਇਸਦੀ ਪਾਲਣਾ ਕਰੋ। ਇਸ ਵਿਚਾਰ ਵਿੱਚ ਫਸ ਕੇ ਨਾ ਰਹਿ ਜਾਵੋ ਕਿ ਕਿਤੇ ਸੰਤ ਜਾਂ ਇੱਕ ਬ੍ਰਹਮ ਗਿਆਨੀ ਕੋਲ ਨਹੀਂ ਜਾਣਾ ਹੈ, ਜਿਹੜਾ ਕਿ ਪੂਰੀ ਤਰ੍ਹਾਂ ਨਾਲ ਗ਼ਲਤ ਵਿਚਾਰ ਹੈ। ਵਿਸ਼ਵਾਸ ਇਸ ਗੱਲ ਵਿੱਚ ਹੋਣਾ ਚਾਹੀਦਾ ਹੈ ਜੋ ਗੁਰਬਾਣੀ ਸਾਨੂੰ ਕਰਨ ਲਈ ਕਹਿ ਰਹੀ ਹੈ। ਗੁਰਬਾਣੀ ਅਨੁਸਾਰ ਕਰਮ ਕਰਨਾ ਸਫਲਤਾ ਦੀ ਕੁੰਜੀ ਹੈ। ਉਹ ਵਿਅਕਤੀ ਜੋ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਦਾ ਹੈ ਬਹੁਤ ਹੀ ਭਾਗਾਂ ਵਾਲਾ ਹੈ, ਪਰ ਇੱਥੇ ਲੱਖਾਂ ਵਿਚੋਂ ਕੋਈ ਇੱਕ ਵਿਰਲਾ ਹੀ ਹੁੰਦਾ ਹੈ ਜੋ ਇਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਵਿੱਚ ਪਰਮਾਤਮਾ ਨੂੰ ਦੇਖਣ ਦਾ ਬ੍ਰਹਮ ਗਿਆਨ ਪ੍ਰਾਪਤ ਕਰਦਾ ਹੈ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਗੁਰੂ ਅਨੁਸਾਰ, ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਇਸ ਧਰਤੀ ਉਪਰ ਜੀਵਤ ਪਰਮਾਤਮਾ ਹੈ। ਪਰ ਬਦ-ਕਿਸਮਤੀ ਨਾਲ ਇੱਥੇ ਲੱਖਾਂ ਵਿੱਚੋਂ ਕੋਈ ਇੱਕ ਹੁੰਦਾ ਹੈ ਜੋ ਇੱਕ ਪੂਰਨ ਬ੍ਰਹਮ ਗਿਆਨੀ ਵਿੱਚ ਇਸ ਤਰ੍ਹਾਂ ਦਾ ਯਕੀਨ ਪ੍ਰਾਪਤ ਕਰਦਾ ਹੈ। ਉਹ ਮਨੁੱਖ ਜਿਸ ਕੋਲ ਇਸ ਤਰ੍ਹਾਂ ਦਾ ਯਕੀਨ ਹੈ ਅਵਿਸ਼ਵਾਸ ਯੋਗ ਰੂਹਾਨੀ ਤਰੱਕੀ ਹਾਸਲ ਕਰਦਾ ਹੈ ਅਤੇ ਸਤਿ ਇਹ ਹੈ ਕਿ ਐਸਾ ਵਿਅਕਤੀ ਹੀ ਰੂਹਾਨੀ ਸੰਸਾਰ ਦੀਆਂ ਉਚਾਈਆਂ ਤੱਕ ਪਹੁੰਚਦਾ ਹੈ। ਇਸ ਲਈ ਗੁਰਬਾਣੀ ਗੁਰੂ ਵਿੱਚ ਆਪਣਾ ਯਕੀਨ ਰੱਖੋ ਅਤੇ ਉਸ ਤਰ੍ਹਾਂ ਕਰੋ ਜੋ ਇਹ ਸਾਨੂੰ ਕਰਨ ਲਈ ਕਹਿੰਦੀ ਹੈ ਅਤੇ ਫਿਰ ਦੇਖੋ ਸਾਡੇ ਨਾਲ ਕੀ ਕੀ ਵਾਪਰਦਾ ਹੈ।
ਧੰਨ ਧੰਨ ਗੁਰੂ ਸਾਹਿਬ ਜੀ ਸਾਨੂੰ ਐਸੀ ਰੂਹ ਦੀ ਸਤਿ ਸੰਗਤ ਵਿੱਚ ਰਹਿਣ ਲਈ ਕਹਿ ਰਹੇ ਹਨ ਜੋ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਹੈ ਅਤੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਉਪਰ ਧਿਆਨ ਕੇਂਦਰਿਤ ਕਰੋ। ਹਉਮੈ ਨੂੰ ਖ਼ਤਮ ਕਰਨਾ ਸਾਡੇ ਹਿਰਦੇ ਨੂੰ ਨਾਮ ਦੇ ਗੁਰਪ੍ਰਸਾਦਿ ਨਾਲ ਭਰਪੂਰ ਕਰ ਦਿੰਦਾ ਹੈ। ਨਿਮਰਤਾ ਦੀ ਕਮਾਈ ਸਾਡੇ ਹਿਰਦੇ ਨੂੰ ਨਾਮ ਦੇ ਗੁਰਪ੍ਰਸਾਦਿ ਨਾਲ ਭਰਪੂਰ ਕਰ ਦਿੰਦੀ ਹੈ ਅਤੇ ਤੁਸੀਂ ਨਾਮ ਦੀ ਕਮਾਈ ਕਰਕੇ ਨਾਮ ਧਨ ਪ੍ਰਾਪਤ ਕਰਨਾ ਜਾਰੀ ਰੱਖਦੇ ਹੋ। ਅਸਲ ਵਿੱਚ ਜਦ ਤੁਸੀਂ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹੋ ਅਤੇ ਆਪਣੇ ਆਪ ਨੂੰ ਪੂਰਨ ਬ੍ਰਹਮ ਗਿਆਨੀ ਦੀ ਚਰਨ ਸ਼ਰਨ ਵਿੱਚ ਪੂਰੀ ਤਰ੍ਹਾਂ ਨਾਲ ਸਮਰਪਿਤ ਕਰ ਦਿੰਦੇ ਹੋ ਰੂਹਾਨੀ ਤਰੱਕੀ ਵਿਸ਼ਵਾਸ ਤੋਂ ਪਰ੍ਹੇ ਹੁੰਦੀ ਹੈ। ਅਸੀਂ ਛੇਤੀ ਹੀ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਚਲੇ ਜਾਂਦੇ ਹਾਂ।
ਗੁਰਪ੍ਰਸਾਦਿ ਸਾਨੂੰ ਜਲਦੀ ਹੀ ਸੱਚਖੰਡ ਵਿੱਚ ਲੈ ਜਾਂਦਾ ਹੈ। ਅਸੀਂ ਆਪਣੀ ਸੁਰਤ ਅਤੇ ਮਨ ਵਿੱਚ ਨਾਮ ਦੀ ਥਿੜਕਣ ਮਹਿਸੂਸ ਕਰਦੇ ਹਾਂ ਅਤੇ ਤਦ ਸਾਡਾ ਹਿਰਦਾ ਅਤੇ ਫਿਰ ਸਾਡਾ ਸਰੀਰ ਨਾਮ ਦੀ ਇਸ ਕੰਪਨ (ਵਾਈਬ੍ਰੇਸ਼ਨਸ) ਅਨੁਭਵ ਕਰਦਾ ਹੈ- ਇਸ ਨੂੰ ਅਜਪਾ ਜਾਪ ਰੋਮ ਰੋਮ ਸਿਮਰਨ ਆਖਿਆ ਜਾਂਦਾ ਹੈ। ਸਾਰਾ ਸਰੀਰ ਨਾਮ ਅੰਮ੍ਰਿਤ ਨਾਲ ਭਰ ਜਾਂਦਾ ਹੈ। ਸਾਡੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਇਹ ਅੰਮ੍ਰਿਤ ਦੀ ਅਨੰਤ ਸ਼ਕਤੀ ਸਾਡੇ ਉਪਰ ਹਾਵੀ ਹੋ ਜਾਂਦੀ ਹੈ। ਜਦ ਸਾਡੀ ਬੰਦਗੀ ਕਰਮ ਖੰਡ ਵਿੱਚ ਜਾਂਦੀ ਹੈ ਸਾਡਾ ਦਰਗਾਹ ਵਿੱਚ ਖਾਤਾ ਖੁੱਲ੍ਹ ਜਾਂਦਾ ਹੈ ਅਤੇ ਸਾਡੀ ਨਾਮ ਦੀ ਕਮਾਈ ਸ਼ੁਰੂ ਹੁੰਦੀ ਹੈ ਅਤੇ ਇਹ ਹੀ ਇਸਦਾ ਭਾਵ ਹੈ:
ਲਾਦਿ ਖੇਪ ਸੰਤਹ ਸੰਗਿ ਚਾਲੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੮੩)
ਤਦ ਅਸੀਂ ਨਾਮ ਦੀ ਕਮਾਈ ਕਰਨਾ ਜਾਰੀ ਰੱਖਦੇ ਹਾਂ ਅਤੇ ਤਦ ਇੱਕ ਅਵਸਥਾ ਆਉਂਦੀ ਹੈ ਜਦ ਸਾਡਾ ਹਿਰਦਾ ਸਾਰੇ ਬ੍ਰਹਮ ਗੁਣਾਂ- ਪਰਮ ਬ੍ਰਹਮ ਸ਼ਕਤੀਆਂ ਨਾਲ ਭਰਪੂਰ ਹੋ ਜਾਂਦਾ ਹੈ ਅਤੇ ਅਸੀਂ ਮਾਇਆ ਨੂੰ ਹਰਾਉਣ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਾਂ ਅਤੇ ਮਾਇਆ ਤੋਂ ਪਰ੍ਹੇ ਚਲੇ ਜਾਂਦੇ ਹਾਂ ਅਤੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਾਂ।
ਮਾਇਆ ਅਸਲ ਵਿੱਚ “ਬਿਖਿਆ ਜੰਜਾਲ” ਹੈ ਅਤੇ ਗੁਰਪ੍ਰਸਾਦਿ ਨਾਲ ਅਸੀਂ ਇਸ ਜ਼ਹਿਰ ਦੇ ਜਾਲ ਉਪਰ ਜਿੱਤ ਪਾਉਣ ਦੇ ਯੋਗ ਹੋ ਜਾਂਦੇ ਹਾਂ। ਇਹ ਇੱਕ ਜ਼ਹਿਰ ਹੈ ਕਿਉਂਕਿ ਇਹ ਸਾਨੂੰ ਬਾਰ-ਬਾਰ ਮਾਰਨ ਲਈ ਜ਼ਿੰਮੇਵਾਰ ਹੈ ਜਦ ਤੱਕ ਅਸੀਂ ਮਾਇਆ ਦੇ ਜਾਲ ਵਿੱਚੋਂ ਬਾਹਰ ਨਹੀਂ ਨਿਕਲ ਜਾਂਦੇ। ਪੰਜ ਦੂਤ ਅਤੇ ਇੱਛਾਵਾਂ ਮਾਇਆ ਦੇ ਜ਼ਹਿਰ ਦੇ ਤੱਤ ਹਨ।
ਗੁਰੂ ਸਾਹਿਬ ਜੀ ਉਹਨਾਂ ਤੋਂ ਬਲਿਹਾਰ ਜਾਂਦੇ ਹਨ ਜੋ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਆਪਣੀ ਬੰਦਗੀ ਦੀ ਪ੍ਰਕ੍ਰਿਆ ਨੂੰ ਪੂਰਾ ਕਰਦੇ ਹਨ, ਮਾਇਆ ਉਪਰ ਜਿੱਤ ਪਾਉਂਦੇ ਹਨ ਅਤੇ ਅਕਾਲ ਪੁਰਖ ਜੀ ਨਾਲ ਇੱਕ-ਮਿੱਕ ਬਣ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਤੁਸੀਂ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਦਰਗਾਹ ਵਿੱਚ ਸਥਾਈ ਸਥਾਨ ਪਾ ਲੈਂਦੇ ਹੋ ਅਤੇ ਇਹ ਹੀ ਸਾਡੀ ਗੁਰਬਾਣੀ ਗੁਰੂ ਸਾਨੂੰ ਕਰਨਾ ਚਾਹੁੰਦੀ ਹੈ। ਕ੍ਰਿਪਾ ਕਰਕੇ ਹਮੇਸ਼ਾਂ ਅਤੇ ਸਦਾ ਹੀ ਇਹ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਇੱਥੇ ਕਰੋੜਾਂ ਹੀ ਲੋਕ ਹਨ ਜੋ ਭਰਮਾਂ ਅਤੇ ਦੁਬਿਧਾਵਾਂ- ਧਰਮ ਦੇ ਭਰਮ ਵਿੱਚ ਫਸ ਕੇ ਲੀਹੋਂ ਪਰ੍ਹੇ ਹੋ ਜਾਂਦੇ ਹਨ, ਜਿਹੜਾ ਕਿ ਹੋਰ ਕੁਝ ਨਹੀਂ ਸੰਸਾਰਕ ਮਤਿ- ਮਨਮਤਿ ਵਿੱਚ ਵਿਸ਼ਵਾਸ ਹੈ। ਉਹਨਾਂ ਵਿੱਚੋਂ ਕੁਝ ਮਹੱਤਵਪੂਰਨ ਨੂੰ ਗੁਰਪ੍ਰਸਾਦੀ ਲਿਖਤ “ਧਰਮ ਦੇ ਭਰਮ” ਵਿੱਚ ਦਰਸਾਇਆ ਗਿਆ ਹੈ। ਇਹ ਹੀ ਕਾਰਨ ਹੈ ਕਿ ਅਜੋਕੇ ਸਮਾਜ ਵਿੱਚ ਪ੍ਰਚੱਲਿਤ ਧਾਰਮਿਕ ਅਭਿਆਸ ਕਰਨ ਦੇ ਬਾਵਜੂਦ ਕੋਈ ਵੀ ਰੂਹਾਨੀ ਤਰੱਕੀ ਨਹੀਂ ਕਰ ਪਾਉਂਦੇ। ਇੱਕ ਨਜ਼ਰ ਉਹਨਾਂ ੧੦ ਧਰਮ ਦੇ ਭਰਮਾਂ ’ਤੇ ਜਿਨ੍ਹਾਂ ਵਿੱਚ ਸੰਗਤ ਗ਼ਲਤ ਵਿਸ਼ਵਾਸ ਕਰਦੀ ਹੈ ਇੱਥੇ ਦਿੱਤੇ ਗਏ ਹਨ:
੧. ਇੱਕ ਜੀਵਤ ਸਤਿਗੁਰੂ ਸਿੱਖੀ ਦੇ ਵਿਰੁੱਧ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਕੇਵਲ ਗੁਰੂ ਹਨ,
੨. ਦਸਵੰਧ ਦੇਣਾ ਜ਼ਰੂਰੀ ਨਹੀਂ ਹੈ ਕਿਉਂਕਿ ਅਸੀਂ ਪਹਿਲਾਂ ਹੀ ਟੈਕਸ ਦਿੰਦੇ ਹਾਂ,
੩. ਬਾਹਰਲੀ ਰਹਿਤ ਲਾਜ਼ਮੀ ਹੈ ਕਿਉਂਕਿ ਪਰਮਾਤਮਾ ਸਾਡੇ ਲੰਮੇ ਵਾਲ ਅਤੇ ੫ ਕਕਾਰਾਂ ਦਾ ਧਿਆਨ ਰੱਖਦਾ ਹੈ,
੪. ਗੁਰਬਾਣੀ ਨੂੰ ਸਿਰਫ਼ ਪੜ੍ਹਨਾ ਅਤੇ ਸੁਣਨਾ ਹੀ ਕਾਫ਼ੀ ਹੈ, ਇਸ ਲਈ ਅਖੰਡ ਪਾਠ ਲਈ ਪੈਸਾ ਦੇਣਾ ਅਤੇ ਨਿਤਨੇਮ ਕਰਨ ਦਾ ਭਾਵ ਹੈ ਕਿ ਸਾਨੂੰ ਗੁਰਬਾਣੀ ਨੂੰ ਅਮਲ ਵਿੱਚ ਲਿਆਉਣ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ,
੫. ਬੁਢਾਪਾ ਭਗਤੀ ਲਈ ਹੈ ਕਿਉਂਕਿ ਸਾਨੂੰ ਛੋਟੀ ਉਮਰ ਵਿੱਚ ਪਰਿਵਾਰ ਦੇ ਪਾਲਣ ਪੋਸ਼ਣ ਲਈ ਧਨ ਇਕੱਠਾ ਕਰਨ ਦੀ ਜ਼ਰੂਰਤ ਹੈ,
੬. ਕੇਵਲ ਧਨ ਹੀ ਮਾਇਆ ਹੈ, ਇਸ ਲਈ ਪੰਜ ਦੂਤ ਅਤੇ ਇੱਛਾਵਾਂ ਨੂੰ ਮਾਰਨਾ ਜ਼ਰੂਰੀ ਨਹੀਂ ਹੈ,
੭. ਅੰਮ੍ਰਿਤ ਛਕਣ ਨਾਲ ਆਦਮੀ ਖ਼ਾਲਸਾ ਬਣ ਜਾਂਦਾ ਹੈ ਇਸ ਲਈ ਅਸੀਂ ਇੱਕ ਦੂਜੇ ਨੂੰ ਬਿਨਾਂ ਅੰਦਰੋਂ ਪੂਰੀ ਤਰ੍ਹਾਂ ਸ਼ੁੱਧ ਰੂਹ ਬਣਨ ਦੇ ਖ਼ਾਲਸਾ ਬੁਲਾ ਸਕਦੇ ਹਾਂ,
੮. ਅੰਮ੍ਰਿਤ ਛਕਣ ਨਾਲ ਇੱਕ ਆਦਮੀ ਅੰਮ੍ਰਿਤਧਾਰੀ ਬਣ ਜਾਂਦਾ ਹੈ, ਕਿਉਂਕਿ ਪਵਿੱਤਰ ਜਲ ਦਾ ਛਕਣਾ ਜਿਸਨੂੰ ਗ਼ਲਤ ਢੰਗ ਨਾਲ ਅੰਮ੍ਰਿਤ ਕਿਹਾ ਜਾਂਦਾ ਹੈ ਸਾਨੂੰ ਇਸ ਤਰ੍ਹਾਂ ਬਣਾਉਂਦਾ ਹੈ,
੯. ਖ਼ਾਲਸਾ ਪੰਥ ਇੱਕ ਸੰਸਥਾ ਹੈ, ਜਦ ਕਿ ਅਸਲ ਖ਼ਾਲਸਾ ਪੰਥ ਬਿਨਾਂ ਕਿਸੇ ਧਾਰਮਿਕ ਸਮੂਹ ਦੇ ਇੱਕ ਸ਼ੁੱਧ ਰੂਹ ਬਣਨ ਦਾ ਮਾਰਗ ਹੈ,
੧੦. ਵਾਹਿਗੁਰੂ ਨਾਮ ਹੈ, ਜਦ ਕਿ ਇਹ ਅਸਲ ਵਿੱਚ ਸਤਿਨਾਮ ਹੈ।
ਇੱਥੇ ਕੋਈ ਲੱਖਾਂ ਵਿਚੋਂ ਵਿਰਲਾ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਕੋਲੋਂ ਬ੍ਰਹਮ ਗਿਆਨ ਦਾ ਇਹ ਗੁਰਪ੍ਰਸਾਦਿ ਪ੍ਰਾਪਤ ਕਰਦਾ ਹੈ ਅਤੇ ਇਸ ਉਪਰ ਕੰਮ ਕਰਕੇ ਆਪਣੇ ਆਪ ਨੂੰ ਇੱਕ ਐਸੇ ਪੂਰਨ ਬ੍ਰਹਮ ਗਿਆਨੀ ਦੀ ਛੱਤਰ ਛਾਇਆ ਦੀ ਬਖ਼ਸ਼ਿਸ਼ ਅਧੀਨ ਅਕਾਲ ਪੁਰਖ ਜੀ ਨਾਲ ਅਭੇਦ ਕਰ ਲੈਂਦਾ ਹੈ।
ਚਰਨ ਸਾਧ ਕੇ ਧੋਇ ਧੋਇ ਪੀਉ ॥
ਅਰਪਿ ਸਾਧ ਕਉ ਅਪਨਾ ਜੀਉ ॥
ਸਾਧ ਕੀ ਧੂਰਿ ਕਰਹੁ ਇਸਨਾਨੁ ॥
ਸਾਧ ਊਪਰਿ ਜਾਈਐ ਕੁਰਬਾਨੁ ॥
ਸਾਧ ਸੇਵਾ ਵਡਭਾਗੀ ਪਾਈਐ ॥
ਸਾਧਸੰਗਿ ਹਰਿ ਕੀਰਤਨੁ ਗਾਈਐ ॥
ਅਨਿਕ ਬਿਘਨ ਤੇ ਸਾਧੂ ਰਾਖੈ ॥
ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ ॥
ਓਟ ਗਹੀ ਸੰਤਹ ਦਰਿ ਆਇਆ ॥
ਸਰਬ ਸੂਖ ਨਾਨਕ ਤਿਹ ਪਾਇਆ ॥੬॥
ਹੁਣ ਇਸ ਬ੍ਰਹਮ ਗਿਆਨ ਦੇ ਬਹੁਤ ਹੀ ਅਮੋਲਕ ਭਾਗ ਉਪਰ ਕ੍ਰਿਪਾ ਕਰਕੇ ਝਾਤੀ ਮਾਰੋ ਜਿੱਥੇ ਧੰਨ ਧੰਨ ਸਤਿਗੁਰੂ ਅਰਜਨ ਦੇਵ ਜੀ ਸਾਨੂੰ ਇੱਕ “ਸਾਧ” ਦੇ ਚਰਨਾਂ ਵਿੱਚ ਰਹਿਣ ਲਈ ਦੱਸ ਰਹੇ ਹਨ। ਉਹ ਸਾਨੂੰ ਐਸੀ ਰੂਹ ਜੋ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਹੈ-ਦਾ ਚਰਨ ਅੰਮ੍ਰਿਤ ਲੈਣ ਲਈ ਦੱਸ ਰਹੇ ਹਨ। ਸਾਧ ਉਹ ਮਨੁੱਖ ਹੈ ਜਿਸਨੇ ਆਪਣੇ ਆਪ ਨੂੰ ਅੰਦਰੋਂ ਬਾਹਰੋਂ ਸਾਧ ਲਿਆ ਹੈ। ਇਸਦਾ ਭਾਵ ਹੈ ਕਿ ਉਹ ਮਾਇਆ ਅਤੇ ਇੱਛਾਵਾਂ ਤੋਂ ਪਰ੍ਹੇ ਚਲਾ ਗਿਆ ਹੈ। ਉਸਦੀਆਂ ਕਰਨੀਆਂ ਅਤੇ ਕਰਮ- ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਆਸਾ, ਤ੍ਰਿਸ਼ਨਾ, ਮਨਸਾ ਦੇ ਪ੍ਰਭਾਵ ਅਧੀਨ ਨਹੀਂ ਹੈ। ਉਸਦੀਆਂ ਸਾਰੀਆਂ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਸਿੱਧਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਹੁਕਮ ਅਧੀਨ ਕਰਮ ਕਰਦੀਆਂ ਹਨ।
ਸਤਿਗੁਰੂ ਸਾਹਿਬਾਨ ਦੇ ਸਮੇਂ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਆਪਣਾ ਤਨ, ਮਨ ਅਤੇ ਧਨ ਸਤਿਗੁਰੂ ਜੀ ਨੂੰ ਸੌਂਪ ਦਿੱਤਾ ਸੀ ਉਹ ਸਤਿਗੁਰਾਂ ਦੇ ਚਰਨਾਂ ਨੂੰ ਧੋ ਕੇ ਚਰਨ ਅੰਮ੍ਰਿਤ ਤਿਆਰ ਕਰਦੇ ਸਨ। ਉਹ ਇਸ ਨੂੰ ਪੀਂਦੇ ਸਨ ਅਤੇ ਸਤਿ ਸੰਗਤ ਵਿੱਚ ਵਰਤਾਉਂਦੇ ਸਨ ਜੋ ਇਸ ਨੂੰ ਸੱਚੀ ਸ਼ਰਧਾ ਅਤੇ ਸੱਚੀ ਪ੍ਰੀਤ ਨਾਲ ਪੀਂਦੇ ਸਨ ਉਹ ਮਨੁੱਖ ਧੰਨ ਧੰਨ ਬਣ ਜਾਂਦੇ ਸਨ। ਉਹ ਹੀ ਬ੍ਰਹਮ ਗਿਆਨ ਹੁਣ ਵੀ ਲਾਗੂ ਹੈ, ਬ੍ਰਹਮ ਗਿਆਨ ਨਹੀਂ ਬਦਲਿਆ ਹੈ, ਕੇਵਲ ਵਰਤਮਾਨ ਸਮੇਂ ਦੇ ਲੋਕਾਂ ਦੀ ਸੋਚ ਬਦਲ ਗਈ ਹੈ। ਲੋਕ ਭਰਮਾਂ ਅਤੇ ਦੁਬਿਧਾ ਵਿੱਚ ਗਵਾਚ ਗਏ ਹਨ ਜੋ ਸੋਚਦੇ ਹਨ ਕਿ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਦਾ ਚਰਨ ਅੰਮ੍ਰਿਤ ਲੈਣਾ ਸਹੀ ਗੱਲ ਨਹੀਂ ਹੈ, ਜਿਹੜਾ ਕਿ ਠੀਕ ਨਹੀਂ ਹੈ, ਇਹ ਕਹਿਣਾ ਇਸ ਪੂਰਨ ਬ੍ਰਹਮ ਗਿਆਨ ਦੇ ਵਿਰੁੱਧ ਹੈ। ਬ੍ਰਹਮ ਗਿਆਨ ਤੋਂ ਦੂਰ ਜਾਣਾ ਹੀ ਸਮਾਜ ਦੀ ਗਿਰਾਵਟ ਦਾ ਕਾਰਨ ਹੈ। ਕੇਵਲ ਇੱਕ ਸੈਕਿੰਡ ਲਈ ਕਲਪਨਾ ਕਰੋ ਕਿ ਜਿਸਦੇ ਚਰਨਾਂ ਵਿੱਚ ੧੦੦੦ ਸੂਰਜਾਂ ਦਾ ਪ੍ਰਕਾਸ਼ ਹੈ, ਉਹ ਜਿਸਦਾ ਸਾਰਾ ਸਰੀਰ ਅੰਮ੍ਰਿਤ ਭਰਪੂਰ ਹੈ ਅਤੇ ਜਿਹੜਾ ਸਦਾ ਹੀ ਸਤਿਨਾਮ ਵਿੱਚ ਲੀਨ ਰਹਿੰਦਾ ਹੈ, ਕੀ ਤੁਸੀਂ ਨਹੀਂ ਸੋਚਦੇ ਕਿ ਉਸ ਦੀ ਸਿਰਫ਼ ਇੱਕ ਛੋਹ ਹੀ ਅਚੰਭੇ ਭਰੇ ਨਤੀਜੇ ਨਹੀਂ ਲਿਆਉਂਦੀ ? ਇਸ ਲਈ ਜ਼ਰਾ ਚਰਨ ਅੰਮ੍ਰਿਤ ਪੀਣ ਦੇ ਨਾਲ ਆਉਣ ਵਾਲੀ ਸ਼ਕਤੀ ਦੀ ਕਲਪਨਾ ਕਰੋ।
ਸੰਤ ਦੀ ਚਰਨ ਧੂਲ ਸਭ ਤੋਂ ਪਵਿੱਤਰ ਚੀਜ਼ ਹੈ ਜੇ ਕੋਈ ਪ੍ਰਾਪਤ ਕਰ ਸਕਦਾ ਹੈ। ਸੰਤਾਂ ਦੀ ਚਰਨ ਧੂਲ ਵਿੱਚ ਜੀਵਨ ਮੁਕਤੀ ਛਿਪੀ ਹੋਈ ਹੈ। ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਦੀ ਚਰਨ ਧੂਲ ਵਿੱਚ ਅਨੰਤ ਬ੍ਰਹਮ ਪਰਮ ਸ਼ਕਤੀਆਂ ਛਿਪੀਆਂ ਹੋਈਆਂ ਹਨ। ਅਸੀਂ ਸਿਰਫ਼ ਉਹ ਹੀ ਦੱਸ ਰਹੇ ਹਾਂ ਜੋ ਗੁਰਬਾਣੀ ਕਹਿੰਦੀ ਹੈ ਅਤੇ ਇਹ ਹੀ ਅਨਾਦਿ ਸਤਿ ਹੈ। ਪਰ ਇੱਥੇ ਬਹੁਤ ਸਾਰੇ ਲੋਕ ਹਨ ਜੋ ਸੋਚਦੇ ਅਤੇ ਕਹਿੰਦੇ ਹਨ ਕਿ ਅਸੀਂ ਗੁਰਬਾਣੀ ਨੂੰ ਤੋੜ ਮਰੋੜ ਰਹੇ ਹਾਂ ਅਤੇ ਇਸ ਨੂੰ ਆਪਣੇ ਲਾਭ ਲਈ ਵਖਿਆਨ ਕਰ ਰਹੇ ਹਾਂ। ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹਨਾਂ ਦੀ ਸੋਚਣੀ ਬਿਲਕੁਲ ਗ਼ਲਤ ਹੈ ਅਤੇ ਉਸ ਅਨੁਸਾਰ ਨਹੀਂ ਹੈ ਜੋ ਗੁਰਬਾਣੀ ਕਹਿੰਦੀ ਹੈ ਅਤੇ ਸਾਨੂੰ ਕਰਨ ਲਈ ਦੱਸਦੀ ਹੈ। ਕਿਉਂਕਿ ਅਸੀਂ ਕਦੀ ਵੀ ਉਸ ਅਵਸਥਾ ਦੀ ਪ੍ਰਾਪਤੀ ਨਹੀਂ ਕਰ ਸਕਦੇ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਹਾਂ ਜਦ ਤੱਕ ਅਸੀਂ ਉਹ ਨਹੀਂ ਕਰਦੇ ਜੋ ਗੁਰਬਾਣੀ ਸਾਨੂੰ ਕਰਨਾ ਦੱਸ ਰਹੀ ਹੈ।
ਜ਼ਰਾ ਉਸ ’ਤੇ ਝਾਤੀ ਮਾਰੋ ਜੋ ਗੁਰਬਾਣੀ ਗੁਰੂ ਸਾਨੂੰ ਕਰਨ ਲਈ ਦੱਸ ਰਹੀ ਹੈ। ਇਹ ਪੂਰਨ ਬ੍ਰਹਮ ਗਿਆਨ ਦਾ ਬਹੁਤ ਹੀ ਮਹੱਤਵ-ਪੂਰਨ ਭਾਗ ਹੈ- ਆਪਣਾ ਮਨ ਸਾਧ ਨੂੰ ਸੌਂਪ ਦੇਣਾ। ਇਸ ਦਾ ਭਾਵ ਹੈ ਉਹ ਨਾ ਕਰੋ ਜੋ ਸਾਡਾ ਮਨ ਸਾਨੂੰ ਕਰਨ ਲਈ ਦੱਸ ਰਿਹਾ ਹੈ ਪਰ ਉਹ ਕਰੋ ਜੋ ਸਾਧੂ ਸਾਨੂੰ ਕਰਨ ਲਈ ਦੱਸ ਰਿਹਾ ਹੈ। ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਦੇ ਸ਼ਬਦਾਂ ਦੀ ਕਮਾਈ ਕਰੋ। ਇਸਦਾ ਭਾਵ ਹੈ ਕਿ ਆਪਣਾ ਮਨ ਗੁਰੂ ਨੂੰ ਦੇ ਦਿਉ ਅਤੇ ਉਹ ਕਰੋ ਜੋ ਗੁਰੂ ਸਾਨੂੰ ਕਰਨ ਲਈ ਕਹਿ ਰਿਹਾ ਹੈ ਅਤੇ ਗੁਰਬਾਣੀ ਗੁਰੂ ਸਾਨੂੰ ਸਾਡਾ ਮਨ ਸਾਧ ਨੂੰ ਸੌਂਪਣ ਲਈ ਕਹਿ ਰਹੀ ਹੈ। ਜਿਸਨੂੰ ਅਸੀਂ ਆਪਣੀ ਕਿਸਮਤ ਅਨੁਸਾਰ ਮਿਲਦੇ ਹਾਂ। ਸਾਧੂ ਦਾ ਫਿਰ ਇੱਥੇ ਭਾਵ ਹੈ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ। ਇਸ ਤਰ੍ਹਾਂ ਕਰਨ ਨਾਲ ਤੁਸੀਂ ਉਹ ਕਰੋਗੇ ਜੋ ਬ੍ਰਹਮ ਗਿਆਨ ਸਾਨੂੰ ਕਰਨ ਲਈ ਦੱਸ ਰਿਹਾ ਹੈ ਅਤੇ ਇਸ ਤਰੀਕੇ ਨਾਲ ਸਾਡੀ ਆਪਣੀ ਮਤਿ ਅਤੇ ਸੰਸਾਰਿਕ ਮਤਿ ਖ਼ਤਮ ਹੋ ਜਾਂਦੀ ਹੈ ਅਤੇ ਸਾਡੀ ਰੂਹਾਨੀ ਤਰੱਕੀ ਵਿਸ਼ਵਾਸ ਤੋਂ ਪਰ੍ਹੇ ਹੁੰਦੀ ਹੈ। ਇਹ ਲਾਜ਼ਮੀ ਬ੍ਰਹਮ ਕਾਨੂੰਨ ਹੈ- ਆਪਣਾ ਮਨ ਗੁਰੂ ਨੂੰ ਸੌਂਪ ਦਿਉ। ਇੱਥੇ ਅਨੰਤ ਪਰਮ ਸ਼ਕਤੀਆਂ ਇੱਕ ਪੂਰਨ ਸਤਿਗੁਰੂ ਇੱਕ ਪੂਰਨ ਬ੍ਰਹਮ ਗਿਆਨੀ ਦੇ ਸ਼ਬਦਾਂ ਵਿੱਚ ਹਨ ਅਤੇ ਜਦ ਸੱਚੀ ਸ਼ਰਧਾ ਅਤੇ ਸੱਚੀ ਪ੍ਰੀਤ ਨਾਲ ਇਸਦੀ ਪਾਲਣਾ ਕਰਦੇ ਹਾਂ ਇਹ ਸਾਡੀ ਰੂਹਾਨੀ ਜ਼ਿੰਦਗੀ ਲਈ ਅਚੰਭੇ ਪੂਰਬਕ ਅਤੇ ਅਸਚਰਜ ਜਨਕ ਅਨੁਭਵ ਕਰਦੀ ਹੈ।
ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਦੇ ਸ਼ਬਦ ਪਰਮਾਤਮਾ ਦੇ ਸ਼ਬਦਾਂ ਨਾਲੋਂ ਘੱਟ ਨਹੀਂ ਹੁੰਦੇ। ਇਹ ਪਰਮਾਤਮਾ ਦਾ ਬਚਨ ਹੈ ਅਤੇ ਉਹ ਮਨੁੱਖ ਜਿਹੜੇ ਇਸ ਬ੍ਰਹਮ ਗਿਆਨ ਦੀ ਪਾਲਣਾ ਕਰਦੇ ਹਨ ਧੰਨ ਧੰਨ ਹਨ ਅਤੇ ਬੜੇ ਵੱਡੇ ਭਾਗਾਂ ਵਾਲੇ ਹਨ। ਐਸੀ ਰੂਹ ਕੋਈ ਕਰੋੜਾਂ ਵਿੱਚੋਂ ਵਿਰਲੀ ਇੱਕ ਹੁੰਦੀ ਹੈ ਦੂਸਰੇ ਸਿਰਫ਼ ਲੀਹੋਂ ਪਰ੍ਹੇ ਹਨ ਅਤੇ ਭਰਮਾਂ ਅਤੇ ਦੁਬਿਧਾ ਵਿੱਚ ਉਲਝੇ ਹੋਏ ਹਨ।
ਗੁਰਬਾਣੀ ਗੁਰੂ ਸਾਨੂੰ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਦੀ ਚਰਨ ਧੂਲ ਲੈਣ ਲਈ ਦੱਸ ਰਹੀ ਹੈ ਇਸ ਨਾਲ ਇਸ਼ਨਾਨ ਕਰਨ ਲਈ ਦੱਸ ਰਹੀ ਹੈ। ਜਿਸ ਤਰ੍ਹਾਂ ਪਹਿਲਾਂ ਕਿਹਾ ਗਿਆ ਹੈ ਇਸ ਚਰਨ ਧੂਲ ਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ। ਤੁਸੀਂ ਚਰਨ ਧੂਲ ਨਾਲ ਇਸ਼ਨਾਨ ਕਰਨ ਨਾਲ ਹੀ ਇਸਦੇ ਲਾਭ ਦਾ ਅਨੰਦ ਮਾਣ ਸਕਦੇ ਹੋ ਨਹੀਂ ਤਾਂ ਤੁਸੀਂ ਕਦੀ ਵੀ ਇਹ ਵੇਖਣ ਦੇ ਯੋਗ ਨਹੀਂ ਹੋ ਸਕਦੇ ਕਿ ਇਸ ਤਰ੍ਹਾਂ ਕਰਨ ਨਾਲ ਕੀ ਵਾਪਰਦਾ ਹੈ। ਇਹ ਗੁਰਬਾਣੀ ਗੁਰੂ ਦੇ ਹਰ ਇੱਕ ਸ਼ਬਦ ਲਈ ਸਤਿ ਹੈ। ਜਦੋਂ ਤੱਕ ਤੁਸੀਂ ਇਸ ਅਨੁਸਾਰ ਨਹੀਂ ਕਰਦੇ ਤੁਸੀਂ ਕਦੀ ਵੀ ਇਸਦਾ ਲਾਭ ਅਤੇ ਇਨਾਮ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੇ ਅਤੇ ਉਹ ਜੋ ਇਸ ਤਰ੍ਹਾਂ ਕਰਦੇ ਹਨ ਧੰਨ ਧੰਨ ਹੋ ਜਾਂਦੇ ਹਨ।
ਗੁਰਬਾਣੀ ਗੁਰੂ ਹੋਰ ਅੱਗੇ ਸਾਨੂੰ ਆਪਣਾ ਸਭ ਕੁਝ ਤਨ, ਮਨ ਅਤੇ ਧਨ ਸਾਧ ਨੂੰ ਸੌਂਪਣ ਲਈ ਦੱਸ ਰਹੀ ਹੈ। ਕੀ ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਕੁਝ ਦੇਣ ਲਈ ਹੈ? ਸ਼ਾਇਦ ਨਹੀਂ। ਬ੍ਰਹਮ ਗਿਆਨ ਦੀ ਬ੍ਰਹਮ ਸ਼ਕਤੀ ਅਤੇ ਖ਼ੂਬਸੂਰਤੀ ’ਤੇ ਝਾਤੀ ਮਾਰੋ, ਇਸਨੇ ਸਿਰਫ਼ ਤਿੰਨ ਸ਼ਬਦਾਂ ਤਨ, ਮਨ ਅਤੇ ਧਨ ਵਿੱਚ ਹਰ ਚੀਜ਼ ਸ਼ਾਮਿਲ ਕਰ ਲਈ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਸਭ ਕੁਝ ਸੌਂਪ ਦਿੰਦੇ ਹਾਂ। ਪਰ ਗੁਰੂ ਸਾਹਿਬ ਸਾਡੇ ਉਪਰ ਬਹੁਤ ਦਿਆਲ ਹਨ ਅਤੇ ਆਪਣੇ ਸਮਿਆਂ ਵਿੱਚ ਗੁਰਸਿੱਖਾਂ ਲਈ ਇੱਕ ਨਿਯਮ ਬਣਾਇਆ ਕਿ ਆਪਣੇ ਸਮੇਂ ਅਤੇ ਕਮਾਈ ਦਾ ਦਸਵੰਧ ਗੁਰੂ ਨੂੰ ਦੇ ਦਿਉ ਅਤੇ ਬਾਕੀ ੯੦% ਗੁਰੂ ਆਪ ਆਪਣੇ ਕੋਲੋਂ ਦਿੰਦਾ ਹੈ। ਇਹ ਨਿਯਮ ਹੁਣ ਵੀ ਲਾਗੂ ਹੈ ਕਿਉਂਕਿ ਇਹ ਗੁਰੂ ਸਾਹਿਬਾਂ ਦੁਆਰਾ ਲਾਗੂ ਕੀਤਾ ਗਿਆ ਸੀ। ਇਸ ਲਈ ਜੇਕਰ ਅਸੀਂ ਆਪਣੀ ਕਮਾਈ ਅਤੇ ਸਮੇਂ ਦਾ ੧੦% ਗੁਰੂ ਨੂੰ ਦਿੰਦੇ ਹਾਂ, ਅਸੀਂ ਮੰਨ ਸਕਦੇ ਹਾਂ ਕਿ ਅਸੀਂ ਆਪਣਾ ਤਨ, ਮਨ ਅਤੇ ਧਨ ਗੁਰੂ ਨੂੰ ਸੌਂਪ ਦਿੱਤਾ ਹੈ। ਹਾਲਾਂਕਿ ਮਨ ਸੌਂਪਣਾ ਸਭ ਤੋਂ ਔਖਾ ਹੈ ਅਤੇ ਉਹ ਜਿਹੜੇ ਤਨ ਅਤੇ ਧਨ ਨਾਲ ਇਸ ਨੂੰ ਵੀ ਸੌਂਪ ਦਿੰਦੇ ਹਨ ਧੰਨ ਧੰਨ ਬਣ ਜਾਂਦੇ ਹਨ। ਉਹਨਾਂ ਦੀ ਰੂਹਾਨੀ ਤਰੱਕੀ ਆਮ ਆਦਮੀ ਦੀ ਕਲਪਨਾ ਤੋਂ ਪਰ੍ਹੇ ਹੈ। ਫਿਰ ਅਸੀਂ ਰੂਹਾਨੀ ਤਰੱਕੀ ਦਾ ਅਨੁਭਵ ਇਸ ਤਰ੍ਹਾਂ ਕਰਕੇ ਹੀ ਕਰ ਸਕਦੇ ਹਾਂ ਅਤੇ ਸਿਰਫ਼ ਭਰਮਾਂ ਅਤੇ ਦੁਬਿਧਾਵਾਂ ਵਿੱਚ ਰਹਿ ਕੇ ਨਹੀਂ।
ਸਾਧ ਦੀ ਸੇਵਾ ਬਹੁਤ ਹੀ ਵੱਡੇ ਭਾਗਾਂ ਨਾਲ ਮਿਲਦੀ ਹੈ। ਇਸ ਦੀ ਮਹਿਮਾ ਦਾ ਵਖਿਆਨ ਨਹੀਂ ਕੀਤਾ ਜਾ ਸਕਦਾ, ਸੰਭਾਵਿਤ ਇਹ ਸਭ ਤੋਂ ਉੱਚੇ ਪੱਧਰ ਦੀ ਸੇਵਾ ਹੈ ਜੋ ਕੋਈ ਕਰ ਸਕਦਾ ਹੈ। ਅਤੇ ਇੱਕ ਵਾਰ ਫਿਰ ਸਾਧ ਦੀ ਸੇਵਾ ਦਾ ਸਭ ਤੋਂ ਉੱਚਾ ਪੱਧਰ ਤਨ, ਮਨ ਅਤੇ ਧਨ ਸਾਧੂ ਦੇ ਚਰਨਾਂ ਵਿੱਚ ਸੌਂਪਣਾ ਹੈ। ਸਾਧੂ ਦੀ ਸੇਵਾ ਦੀ ਮਹਿਮਾ ਹੈ ਕਿ:
- ਸਾਨੂੰ ਸਾਧੂ ਬਣਾਉਂਦੀ ਹੈ।
- ਸਾਨੂੰ ਇੱਕ ਸੁਹਾਗਣ ਅਤੇ ਸਦਾ ਸੁਹਾਗਣ ਬਣਾਉਂਦੀ ਹੈ।
- ਸਾਨੂੰ ਪਰਮ ਪਦਵੀ ਅਤੇ ਪੂਰਨ ਬ੍ਰਹਮ ਗਿਆਨ ਤੱਕ ਲੈ ਜਾਂਦੀ ਹੈ। ਇਹ ਕਿਸੇ ਦੀ ਸਮਝ ਸ਼ਕਤੀ ਅਤੇ ਵਿਆਖਿਆ ਤੋਂ ਪਰ੍ਹੇ ਹੈ, ਸਿਰਫ਼ ਇਸ ਨੂੰ ਕਰੋ ਅਤੇ ਇਸਦਾ ਫਲ ਚੱਖੋ, ਇਸਨੂੰ ਪ੍ਰਾਪਤ ਕਰੋ ਅਤੇ ਇਸਨੂੰ ਦੇਖੋ ਅਤੇ ਅਨੁਭਵ ਕਰੋ ਅਤੇ ਆਪਣੀ ਜ਼ਿੰਦਗੀ ਨੂੰ ਸਾਧੂ ਦੀ ਸੇਵਾ ਵਿੱਚ ਸੌਂਪ ਕੇ ਇਸਦਾ ਅਨੰਦ ਮਾਣੋ।
- ਸਾਨੂੰ ਮਾਇਆ ਤੋਂ ਪਰ੍ਹੇ ਲੈ ਜਾਂਦੀ ਹੈ।
- ਸਾਨੂੰ ਦਰਗਾਹ ਵਿੱਚ ਸਥਾਈ ਸਥਾਨ ਦਿੰਦੀ ਹੈ।
- ਸਾਨੂੰ ਅੰਮ੍ਰਿਤ ਨਾਲ ਭਰ ਦਿੰਦੀ ਹੈ।
- ਸਾਡੇ ਸਾਰੇ ਦੁੱਖ ਅਤੇ ਪੀੜਾਂ ਨੂੰ ਦੂਰ ਲੈ ਜਾਂਦੀ ਹੈ।
- ਸਾਨੂੰ ਪੰਜ ਦੂਤਾਂ ਅਤੇ ਇੱਛਾਵਾਂ ਤੋਂ ਰਾਹਤ ਦਿਵਾਉਂਦੀ ਹੈ।
- ਸਾਡੇ ਲਈ ਅਖੰਡ ਕੀਰਤਨ-ਪੰਚ ਸ਼ਬਦ ਅਨਾਹਦ ਨਾਦਿ ਅਜਪਾ ਜਾਪ ਰੋਮ-ਰੋਮ ਨਾਮ ਸਿਮਰਨ ਲੈ ਕੇ ਆਉਂਦੀ ਹੈ।
- ਸਾਡਾ ਹਿਰਦਾ ਅਨੰਤ ਪਰਮ ਬ੍ਰਹਮ ਗੁਣਾਂ ਨਾਲ ਅਤੇ ਸ਼ਕਤੀਆਂ ਨਾਲ ਭਰ ਦਿੰਦੀ ਹੈ।
- ਸਾਡੇ ਲਈ ਜੀਵਨ ਮੁਕਤੀ ਲਿਆਉਂਦੀ ਹੈ।
ਕ੍ਰਿਪਾ ਕਰਕੇ ਆਪਣਾ ਤਨ, ਮਨ, ਧਨ ਸਾਧ ਦੇ ਚਰਨਾਂ ’ਤੇ ਅਰਪਣ ਕਰੋ ਅਤੇ ਇਸਦੇ ਫਲਾਂ ਦਾ ਅਨੰਦ ਮਾਣੋ।
ਮਿਰਤਕ ਕਉ ਜੀਵਾਲਨਹਾਰ ॥
ਭੂਖੇ ਕਉ ਦੇਵਤ ਅਧਾਰ ॥
ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥
ਪੁਰਬ ਲਿਖੇ ਕਾ ਲਹਣਾ ਪਾਹਿ ॥
ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥
ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥
ਜਪਿ ਜਨ ਸਦਾ ਸਦਾ ਦਿਨੁ ਰੈਣੀ ॥
ਸਭ ਤੇ ਊਚ ਨਿਰਮਲ ਇਹ ਕਰਣੀ ॥
ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥
ਨਾਨਕ ਸੋ ਜਨੁ ਨਿਰਮਲੁ ਥੀਆ ॥ ੭॥
ਗੁਰੂ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਗੁਰਬਾਣੀ ਗੁਰੂ ਰਾਹੀਂ ਪੂਰਨ ਬ੍ਰਹਮ ਗਿਆਨ ਦੇ ਅਮੋਲਕ ਰਤਨ ਬਖ਼ਸ਼ ਰਹੇ ਹਨ। ਬਹੁਤ ਸਾਰੇ ਲੋਕ ਨਿੱਤਨੇਮ ਬਾਰੇ ਪੁੱਛਦੇ ਹਨ, ਕਿ ਸਾਨੂੰ ਹਰ ਰੋਜ਼ ਕੀ ਕਰਨਾ ਚਾਹੀਦਾ ਹੈ, ਦੇ ਬਾਰੇ ਪੁੱਛਦੇ ਹਨ। ਬਹੁਤੇ ਲੋਕਾਂ ਲਈ ਸ਼ਬਦ ਨਿੱਤਨੇਮ ਦਾ ਅੱਜ ਕਲ੍ਹ ਮਤਲਬ ਹੈ ਪੰਜ ਬਾਣੀਆਂ ਦਾ ਪਾਠ। ਬਹੁਤ ਸਮੇਂ ਤੋਂ ਹੁਣ ਸੰਗਤਾਂ ਵਿੱਚ ਹਰ ਰੋਜ਼ ਪੰਜ ਬਾਣੀਆਂ ਦਾ ਪਾਠ ਪੜ੍ਹਨਾ ਬਹੁਤ ਹੀ ਆਮ ਗੱਲ ਹੈ। ਪਰ ਕ੍ਰਿਪਾ ਕਰਕੇ ਜ਼ਰਾ ਉਸ ਵੱਲ ਝਾਤੀ ਮਾਰੋ ਜੋ ਗੁਰਬਾਣੀ ਗੁਰੂ ਦੁਆਰਾ ਕਿਹਾ ਗਿਆ ਹੈ ਅਤੇ ਉਹ ਹੈ ਨਾਮ ਸਿਮਰਨ ਕਰਨਾ। ਨਾਮ ਸਿਮਰਨ ਦਾ ਮਨ ਜਾਂ ਸੁਰਤ ਵਿੱਚ ਜਾਣਾ ਇੱਕੋ ਗੱਲ ਹੈ ਅਤੇ ਨਾਮ ਸਿਮਰਨ ਅਖਵਾਉਂਦਾ ਹੈ। ਜਿਵੇਂ-ਜਿਵੇਂ ਬੰਦਗੀ ਅੱਗੇ ਵਧਦੀ ਹੈ ਨਾਮ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਦਾ ਹੈ। ਨਾਮ ਸਿਮਰਨ ਸਭ ਤੋਂ ਉੱਚਾ ਪੱਧਰ ਸੇਵਾ ਹੈ ਜੋ ਕੋਈ ਗੁਰ ਅਤੇ ਗੁਰੂ ਦੀ ਕਰ ਸਕਦਾ ਹੈ। ਇਸ ਲਈ ਕਿਹੜਾ ਸਭ ਤੋਂ ਵੱਧ ਫਲ ਕਾਰੀ ਹੈ? ਗੁਰਬਾਣੀ ਪੜ੍ਹਨਾ ਜਾਂ ਗੁਰਬਾਣੀ ਅਨੁਸਾਰ ਕਰਮ ਕਰਨਾ? ਸਿਰਫ਼ ਪੜ੍ਹਨ ਨਾਲ ਸਾਡੇ ਅੰਦਰ ਅਧਿਆਤਮਿਕਤਾ ਨਹੀਂ ਆਉਂਦੀ ਪਰ ਗੁਰਬਾਣੀ ਅਨੁਸਾਰ ਕਰਮ ਕਰਨ ਨਾਲ ਸਾਡੇ ਵਿੱਚ ਕਲਪਨਾ ਤੋਂ ਪਰ੍ਹੇ ਰੂਹਾਨੀ ਤਰੱਕੀ ਜ਼ਿੰਦਗੀ ਵਿੱਚ ਹੁੰਦੀ ਹੈ। ਇਹ ਗੁਰਬਾਣੀ ਦਾ ਵਾਅਦਾ ਹੈ। ਨਾਮ ਸਿਮਰਨ ਗੁਰਪ੍ਰਸਾਦਿ ਹੈ ਜਿਵੇਂ ਨਾਮ ਗੁਰਪ੍ਰਸਾਦਿ ਹੈ ਇਸੇ ਤਰ੍ਹਾਂ ਹੀ ਨਾਮ ਸਿਮਰਨ, ਨਾਮ ਦੀ ਕਮਾਈ , ਪੂਰਨ ਬੰਦਗੀ ਅਤੇ ਸੇਵਾ ਇਹ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦਾ ਹੈ। ਉਹ ਰੂਹ ਜਿਸ ਨੇ ਇਹ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਲਈ ਹੈ ਬਹੁਤ ਹੀ ਕਿਸਮਤ ਵਾਲੀ ਹੈ।
ਜਦੋਂ ਲੋਕ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਜਾਂਦੇ ਹਨ ਤਦ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ, ਸੰਤ ਦਾ ਦਰ ਸਾਰਿਆਂ ਲਈ ਖੁੱਲ੍ਹਾ ਹੈ, ਉਸ ਲਈ ਸਾਰੇ ਬਰਾਬਰ ਹਨ, ਜਿਵੇਂ ਉਹ ਏਕ ਦ੍ਰਿਸ਼ਟ ਹੈ, ਇਸ ਲਈ ਉਸਦੇ ਛੱਤਰ ਹੇਠ ਅੰਮ੍ਰਿਤ ਦੀ ਬਰਖਾ ਲਗਾਤਾਰ ਹੁੰਦੀ ਹੈ। ਇੱਥੇ ਬਹੁਤ ਸਾਰੇ ਲੋਕ ਹਨ ਜਿਹੜੇ ਇਸ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ, ਪਰ ਉਹ ਜਿਹੜੇ ਮਨੁੱਖ ਗੁਰਪ੍ਰਸਾਦਿ ਨੂੰ ਸੇਵਾ ਸੰਭਾਲਤਾ ਕਰਦੇ ਹਨ ਅਤੇ ਆਪਣੇ ਆਪ ਨੂੰ ਸੰਤ ਅੱਗੇ ਪੂਰੀ ਤਰ੍ਹਾਂ ਸਮਰਪਿਤ ਕਰ ਦਿੰਦੇ ਹਨ ਉਹ ਵਿਰਲੀਆਂ ਰੂਹਾਂ ਹਨ। ਇਸ ਲਈ ਜਦ ਵੀ ਤੁਸੀਂ ਐਸੇ ਇੱਕ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਜਾਂਦੇ ਹੋ ਤਦ ਜੇਕਰ ਤੁਹਾਡੀ ਸ਼ਰਧਾ ਅਤੇ ਪ੍ਰੀਤ ਸੱਚੀ ਹੈ ਤਦ ਤੁਸੀਂ ਯਕੀਨੀ ਤੌਰ ’ਤੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹੋ। ਪਰ ਔਖੀ ਗੱਲ ਇਹ ਹੈ ਕਿ ਇਸ ਨੂੰ ਇਸੇ ਪੱਧਰ ਜਾਂ ਇਸ ਤੋਂ ਉੱਚੇ ਪੱਧਰ ਦੀ ਸ਼ਰਧਾ ਅਤੇ ਸੱਚੀ ਪ੍ਰੀਤ ਨਾਲ ਸੇਵਨਾ ਔਖਾ ਹੈ। ਨਾਮ ਸਿਮਰਨ ਅਤੇ ਨਾਮ ਦੀ ਕਮਾਈ ਗੁਰਪ੍ਰਸਾਦਿ ਦੀਆਂ ਬ੍ਰਹਮ ਸ਼ਕਤੀਆਂ ਹਨ, ਇਹ ਗੁਰਪ੍ਰਸਾਦਿ ਦੇ ਬ੍ਰਹਮ ਗੁਣ ਹਨ ਅਤੇ ਇਹਨਾਂ ਬ੍ਰਹਮ ਗੁਣਾਂ ਅਤੇ ਬ੍ਰਹਮ ਸ਼ਕਤੀਆਂ ਦੀ ਕੋਈ ਵੀ ਸੀਮਾ ਨਹੀਂ ਹੈ। ਇਸ ਲਈ ਜਿਹੜੇ ਮਨੁੱਖ ਸੱਚੀ ਪ੍ਰੀਤ ਅਤੇ ਸੱਚੀ ਸ਼ਰਧਾ ਵਧਾਈ ਜਾਂਦੇ ਹਨ ਆਪਣੀ ਰੂਹਾਨੀ ਜ਼ਿੰਦਗੀ ਵਿੱਚ ਨਿਰੰਤਰ ਅੱਗੇ ਵਧਦੇ ਹਨ ਅਤੇ ਉਹ ਜਿਹੜੇ ਭਰਮਾਂ ਅਤੇ ਦੁਬਿਧਾਵਾਂ ਹੇਠ ਆ ਜਾਂਦੇ ਹਨ ਅਤੇ ਇਸ ਨੂੰ ਛੱਡ ਦਿੰਦੇ ਹਨ ਅਤੇ ਵਾਪਸ ਆਪਣੀ ਪੁਰਾਣੀ ਜੀਵਨ ਸ਼ੈਲੀ ਵਿੱਚ ਚਲੇ ਜਾਂਦੇ ਹਨ।
ਗੁਰਪ੍ਰਸਾਦਿ ਸਾਡੀਆਂ ਪੂਰਬਲੀਆਂ ਕਰਨੀਆਂ ਦੇ ਨਤੀਜੇ ਵਜੋਂ ਪ੍ਰਾਪਤ ਕੀਤਾ ਜਾਂਦਾ ਹੈ ਭਾਵ ਸਾਡਾ ਪੂਰਬਲੇ ਜਨਮਾਂ ਦੀ ਕਰਨੀ, ਇਹ ਸਾਡੀ ਕਿਸਮਤ ਦਾ ਇੱਕ ਭਾਗ ਹੈ। ਇਸ ਲਈ ਜੇਕਰ ਅਸੀਂ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ ਤਾਂ ਅਸੀਂ ਬਹੁਤ ਹੀ ਕਿਸਮਤ ਵਾਲੇ ਹਾਂ ਅਤੇ ਅਸੀਂ ਜ਼ਰੂਰ ਹੀ ਪੂਰਬਲੇ ਜਨਮਾਂ ਵਿੱਚ ਕੁਝ ਸਤਿ ਕਰਨੀਆਂ ਕੀਤੀਆਂ ਹੋਣਗੀਆਂ, ਇਸ ਲਈ ਜਦ ਅਸੀਂ ਇਸ ਤਰ੍ਹਾਂ ਦਾ ਮੌਕਾ ਪ੍ਰਾਪਤ ਕਰਦੇ ਹਾਂ, ਕ੍ਰਿਪਾ ਕਰਕੇ ਹਮੇਸ਼ਾਂ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਗੁਰਪ੍ਰਸਾਦਿ ਤੁਹਾਡੇ ਸਾਰੇ ਅਨਾਦਿ ਖ਼ਜ਼ਾਨਿਆਂ ਦੀ ਪ੍ਰਾਪਤੀ ਦੇ ਦਰਵਾਜ਼ੇ ਖੋਲ੍ਹਦਾ ਹੈ। ਇਹ ਤੁਹਾਡੇ ਉਪਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੀ ਕ੍ਰਿਪਾ ਕਰਦੇ ਹਨ ਤਦ ਉਹ ਸਾਨੂੰ ਸਾਰੇ ਖ਼ਜ਼ਾਨਿਆਂ ਨੂੰ ਸਮੇਤ ਅਕਾਲ ਪੁਰਖ ਜੀ ਦੀ ਦਰਗਾਹ ਵਿੱਚ ਸਦਾ ਲਈ ਸਥਾਨ ਪ੍ਰਾਪਤ ਕਰਨ ਦੇ ਯੋਗ ਬਣਾਉਂਦੇ ਹਨ। ਇਹ ਖ਼ਜ਼ਾਨੇ ਉਸਦੀਆਂ ਪਰਮ ਬ੍ਰਹਮ ਸ਼ਕਤੀਆਂ ਬਣਾਉਂਦੇ ਹਨ। ਉਹ ਇੱਕ ਪਰਮ ਸ਼ਕਤੀ ਹੈ ਜੋ ਸਾਨੂੰ ਗੁਰਪ੍ਰਸਾਦਿ ਨਾਲ ਜੀਵਨ ਬਖ਼ਸ਼ਦੀ ਹੈ, ਇਹ ਗੁਰਪ੍ਰਸਾਦਿ ਦੀ ਅਸਲ ਬ੍ਰਹਮ ਸ਼ਕਤੀ ਹੈ ਜੋ ਤੁਹਾਨੂੰ ਅਸਲ ਬ੍ਰਹਮ ਜੀਵਨ ਵਿੱਚ ਵਾਪਸ ਲੈ ਕੇ ਜਾਂਦੀ ਹੈ।
ਉਹ ਮਨੁੱਖ ਜਿਨ੍ਹਾਂ ਨੇ ਬ੍ਰਹਮਤਾ ਲਈ ਭੁੱਖ ਅਤੇ ਪਿਆਸ ਬਣਾ ਲਈ ਹੈ ਇਸ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਵਿੱਚ ਹਨ ਅਤੇ ਇਹ ਉਹਨਾਂ ਲਈ ਭੋਜਨ ਬਣ ਜਾਂਦਾ ਹੈ। ਗੁਰਪ੍ਰਸਾਦਿ ਹਰ ਤਰੀਕੇ ਨਾਲ ਰੂਹ ਦਾ ਅਸਲ ਬ੍ਰਹਮ ਭੋਜਨ ਹੈ ਅਤੇ ਗੁਰਪ੍ਰਸਾਦਿ ਹੀ ਇਹ ਵਾਪਰਨਾ ਕਰਦਾ ਹੈ। ਇਸ ਲਈ ਜਦ ਤੁਸੀਂ ਇਸ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹੋ ਤਦ ਆਪਣਾ ਆਪ- ਤਨ, ਮਨ ਅਤੇ ਧਨ ਸੰਤ ਦੀ ਚਰਨ ਸ਼ਰਨ ਵਿੱਚ ਅਰਪਿਤ ਕਰ ਦਿਉ ਜਿਸਨੇ ਤੁਹਾਡੇ ਉਪਰ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਕੀਤੀ ਹੈ। ਹਰ ਚੀਜ਼ ਜੋ ਵਾਪਰਦੀ ਹੈ ਪਰਮਾਤਮਾ ਦੀ ਕ੍ਰਿਪਾ ਹੈ, ਇਹ ਗੁਰ ਕ੍ਰਿਪਾ ਹੈ। ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਕੇਵਲ ਇਕੋ-ਇੱਕ ਕਰਤਾ ਹੈ। ਹਰ ਚੀਜ਼ ਉਸਦੀ ਪਰਮ ਅਨੰਤ ਬ੍ਰਹਮ ਸ਼ਕਤੀਆਂ ਦਾ ਨਤੀਜਾ ਹੈ।
ਜਾ ਕੈ ਮਨਿ ਗੁਰ ਕੀ ਪਰਤੀਤਿ ॥
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
ਭਗਤੁ ਭਗਤੁ ਸੁਨੀਐ ਤਿਹੁ ਲੋਇ ॥
ਜਾ ਕੈ ਹਿਰਦੈ ਏਕੋ ਹੋਇ ॥
ਸਚੁ ਕਰਣੀ ਸਚੁ ਤਾ ਕੀ ਰਹਤ ॥
ਸਚੁ ਹਿਰਦੈ ਸਤਿ ਮੁਖਿ ਕਹਤ ॥
ਸਾਚੀ ਦ੍ਰਿਸਟਿ ਸਾਚਾ ਆਕਾਰੁ ॥
ਸਚੁ ਵਰਤੈ ਸਾਚਾ ਪਾਸਾਰੁ ॥
ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥
ਨਾਨਕ ਸੋ ਜਨੁ ਸਚਿ ਸਮਾਤਾ ॥੮॥੧੫॥
ਯਕੀਨ, ਸ਼ਰਧਾ, ਬੇ-ਸ਼ਰਤ ਪਿਆਰ, ਭਰੋਸਾ, ਦ੍ਰਿੜ੍ਹਤਾ ਨਾਲ ਸੱਚੀ ਪ੍ਰੀਤ ਅਤੇ ਸੱਚੀ ਸ਼ਰਧਾ ਗੁਰੂ (ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਗੁਰੂ ਹੈ) ਵਾਸਤੇ ਜਿਸਨੂੰ ਤੁਸੀਂ ਮਿਲਦੇ ਹੋ ਅਤੇ ਆਪਣੇ ਗੁਰੂ ਨੂੰ ਧਰਤੀ ਉਪਰ ਜੀਵਤ ਪਰਮਾਤਮਾ ਮੰਨਦੇ ਹੋ ਅਤੇ ਉਸਦੇ ਸ਼ਬਦ ਨੂੰ ਪਰਮਾਤਮਾ ਦਾ ਸ਼ਬਦ ਮੰਨ ਕੇ ਆਪਣਾ ਤਨ, ਮਨ ਅਤੇ ਧਨ ਗੁਰੂ ਨੂੰ ਦੇਣਾ ਗੁਰੂ ਦੀ ਪਰਤੀਤਿ ਦੇ ਕਰਮ ਹਨ।
ਅਸਲ ਵਿੱਚ ਬੰਦਗੀ ਕੁਝ ਹੋਰ ਨਹੀਂ ਬਸ ਯਕੀਨ, ਸ਼ਰਧਾ, ਬੇ-ਸ਼ਰਤ ਪਿਆਰ, ਬਿਨਾਂ ਕਿਸੇ ਮੰਗ ਦੇ ਪਿਆਰ, ਭਰੋਸਾ ਅਤੇ ਵਿਸ਼ਵਾਸ ਗੁਰੂ ਵਾਸਤੇ ਅਤੇ ਇਹਨਾਂ ਸਾਰੇ ਗੁਣਾਂ ਨਾਲ ਗੁਰੂ ਅੱਗੇ ਪੂਰੀ ਤਰ੍ਹਾਂ ਸਮਰਪਣ ਹੀ ਗੁਰੂ ਦੀ ਪਰਤੀਤਿ ਦਾ ਭਾਵ ਹੈ ਇੱਕ ਡੂੰਘੇ ਬ੍ਰਹਮ ਭਾਵ ਵਿੱਚ ਕਿ ਮੇਰਾ ਗੁਰੂ ਮੇਰੇ ਲਈ ਸਭ ਕੁਝ ਹੈ ਅਤੇ ਉਹ ਹੀ ਮੈਨੂੰ ਬਚਾਉਣ ਵਾਲਾ ਹੈ ਪ੍ਰਤਿਪਾਲਕ ਹੈ। ਉਹ ਜਿਸ ਉਪਰ ਇਸ ਤਰ੍ਹਾਂ ਦੀ ਗੁਰ ਕੀ ਪਰਤੀਤਿ ਦੀ ਬਖ਼ਸ਼ਿਸ਼ ਹੁੰਦੀ ਹੈ ਬਹੁਤ ਭਾਗਾਂ ਵਾਲਾ ਹੈ ਅਤੇ ਕਰੋੜਾਂ ਵਿੱਚੋਂ ਇੱਕ ਹੁੰਦਾ ਹੈ ਅਤੇ ਐਸੀਆਂ ਰੂਹਾਂ ਜੋ ਐਸੀ ਗੁਰ ਕੀ ਪਰਤੀਤਿ ਦੇ ਪੱਧਰ ’ਤੇ ਪਹੁੰਚਦੀਆਂ ਹਨ ਫਲਸਰੂਪ ਆਪਣੇ ਗੁਰੂ ਵਰਗੀਆਂ ਬਣ ਜਾਂਦੀਆਂ ਹਨ।
ਇਹ ਸਾਰਾ “ਸਤਿ” ਦੇ ਬਾਰੇ ਹੈ, ਸਤਿ ਦੀ ਕਰਨੀ, ਸਤਿ ਦੀ ਰਹਿਤ, ਸਤਿ ਦੀ ਬਾਣੀ, ਸਤਿ ਦੀ ਰਹਿਣੀ-ਬਹਿਣੀ, ਸਤਿ ਦੀ ਰਹਿਤ ਰੂਹਾਨੀ ਸਫਲਤਾ ਦੀ ਕੁੰਜੀ ਹੈ। ਸਤਿ ਦੀ ਕਰਨੀ ਦਾ ਅਸਲ ਬ੍ਰਹਮ ਭਾਵ ਪਰਉਪਕਾਰ ਅਤੇ ਮਹਾਂ ਪਰਉਪਕਾਰ ਹੈ-ਜਿਹੜਾ ਕਿ ਕਰਨੀ ਦਾ ਸਰਵ-ਉੱਚ ਪੱਧਰ ਹੈ, ਅਤੇ ਇਹ ਕਰਨੀ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਨੂੰ ਬਖ਼ਸ਼ਿਸ਼ ਹੁੰਦੀ ਹੈ। ਉਹ ਮਨੁੱਖ ਜਿਹੜੇ ਸਤਿ ਉਪਰ ਪਾਰਬ੍ਰਹਮ ਪਰਮੇਸ਼ਰ ਜੀ ਦੀ ਤਰ੍ਹਾਂ ਧਿਆਨ ਲਗਾਉਂਦੇ ਹਨ ਉਹ ਧੰਨ ਧੰਨ ਬਣ ਜਾਂਦੇ ਹਨ, ਉਹ ਅਸਲ ਵਿੱਚ ਉਸਦਾ ਰੂਪ-ਸਤਿ ਰੂਪ ਬਣ ਜਾਂਦੇ ਹਨ।
ਜ਼ਰਾ ਇੱਕ ਸੈਕਿੰਡ ਲਈ ਕਲਪਨਾ ਕਰੋ ਜਾਂ ਸੋਚੋ ਕੀ ਵਾਪਰੇਗਾ ਜਦੋਂ ਸਾਡਾ ਰੋਮ-ਰੋਮ (ਇਸਦਾ ਭਾਵ ਸਾਡੇ ਵਾਲ ਨਹੀਂ ਹੈ: ਇਸਦਾ ਭਾਵ ਹੈ ਸਾਡੇ ਸਰੀਰ ਦਾ ਹਰ ਸੈੱਲ, ਹਰ ਕੋਸ਼ਿਕਾ, ਹਰ ਭਾਗ) ਸਤਿਨਾਮ ਸਿਮਰਨ ਕਰੇਗਾ ਸਾਰਾ ਸਰੀਰ ਸਤਿ ਨਾਮ ਬਣ ਜਾਵੇਗਾ।
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੬੪)
ਤਦ ਸਾਡੇ ਨਾਲ ਕੀ ਵਾਪਰੇਗਾ, ਕੀ ਅਸੀਂ ਸਤਿ ਰੂਪ ਨਹੀਂ ਬਣ ਜਾਵਾਂਗੇ ? ਪਰ ਇਹ ਕੇਵਲ ਉਹਨਾਂ ਨਾਲ ਵਾਪਰਦਾ ਹੈ ਜਿਹੜੇ ਗੁਰ ਕੀ ਪਰਤੀਤਿ ਦੀ ਬਖ਼ਸ਼ਿਸ਼ ਵਿੱਚ ਹੁੰਦੇ ਹਨ ਅਤੇ ਉਹ ਜਿਹੜੇ ਸਤਿ ਦੀ ਕਰਨੀ ਸਤਿ ਦੀ ਰਹਿਤ ਮਾਇਆ ਉਪਰ ਜਿੱਤ ਅਤੇ ਇੱਛਾਵਾਂ ਉਪਰ ਜਿੱਤ ਦੀ ਰਹਿਤ ਦੀ ਬਖ਼ਸ਼ਿਸ਼ ਵਿੱਚ ਹੁੰਦੇ ਹਨ। ਸਤਿ ਦੀ ਦ੍ਰਿਸ਼ਟ ਸਤਿ ਦੀ ਰਹਿਣੀ-ਬਹਿਣੀ ਸਤਿ ਬੋਲਣਾ, ਸਤਿ ਸੁਣਨਾ, ਸਤਿ ਦੀ ਸੇਵਾ ਅਤੇ ਕੇਵਲ ਸਤਿ ਵਰਤਾਉਂਦੇ ਹਨ। ਇਹ ਅਸਲ ਰਹਿਤ ਹੈ, ਅਸੀਂ ਇਸਨੂੰ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਕਹਿੰਦੇ ਹਾਂ। ਗ਼ਰੀਬੀ ਵੇਸ ਹਿਰਦਾ, ਰੋਮ-ਰੋਮ ਸਤਿਨਾਮ ਸਿਮਰਨ ਸਾਰੇ ਬ੍ਰਹਮ ਗੁਣਾਂ ਨਾਲ ਭਰਿਆ ਹਿਰਦਾ, ਪਰਉਪਕਾਰੀ ਅਤੇ ਮਹਾਂ ਪਰਉਪਕਾਰੀ ਸਭ ਤੋਂ ਉੱਚਾ ਪੱਧਰ ਸੇਵਾ ਦੂਸਰਿਆਂ ਨੂੰ ਸਤਿਨਾਮ ਪਰਮਾਤਮਾ ਨਾਲ ਜੋੜਨਾ ਕਹਿੰਦੇ ਹਾਂ।
ਇਸ ਲਈ ਉਹ ਜਿਹੜੇ ਗੁਰ ਕੀ ਪਰਤੀਤਿ ਦੀ ਬਖ਼ਸ਼ਿਸ਼ ਵਿੱਚ ਹਨ ਉਹਨਾਂ ਦਾ ਹਿਰਦਾ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ, ਉਹਨਾਂ ਦਾ ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ ਜਿੱਥੇ ਪੂਰਨ ਸ਼ਾਂਤੀ ਹੈ ਪਰਮਾਤਮਾ ਉਥੇ ਪ੍ਰਗਟ ਹੁੰਦਾ ਹੈ ਅਤੇ ਸਦਾ ਲਈ ਆ ਕੇ ਵਾਸ ਕਰਦਾ ਹੈ।
ਪੂਰਨ ਸ਼ਾਂਤੀ ਇਕ ਹੋਰ ਨਾਮ ਬ੍ਰਹਮ ਪਿਆਰ ਅਤੇ ਬ੍ਰਹਮਤਾ ਦਾ ਹੈ-ਸ਼ਾਂਤੀ ਭਾਵ ਬ੍ਰਹਮ ਪਿਆਰ, ਬ੍ਰਹਮ ਯਕੀਨ, ਬ੍ਰਹਮ ਸ਼ਰਧਾ, ਬ੍ਰਹਮ ਵਿਸ਼ਵਾਸ। ਇਹ ਸਾਰੇ ਪਰਮ ਅਨੰਤ ਬ੍ਰਹਮ ਸ਼ਕਤੀ ਦੇ ਰੂਪ ਹਨ ਜਿਹੜਾ ਕਿ ਸਤਿ ਹੈ। ਸਤਿ ਦੀ ਰਹਿਣੀ-ਬਹਿਣੀ ਪਰਉਪਕਾਰ ਹੈ ਹਰ ਪਲ ਸਤਿ ਵਿੱਚ ਜਿਊਣਾ। ਸਤਿ ਵਿੱਚ ਜਿਊਣ ਦਾ ਭਾਵ ਹੈ ਕਿ ਪੰਜ ਦੂਤਾਂ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਅਤੇ ਇੱਛਾਵਾਂ ਦੇ ਪ੍ਰਭਾਵ ਹੇਠ ਨਾ ਜਿਊਣਾ ਸਗੋਂ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੇ ਪੂਰਨ ਹੁਕਮ ਵਿੱਚ ਜਿਊਣਾ ਹੈ।
ਅੰਦਰਲੀ ਤੀਰਥ ਯਾਤਰਾ ਅਸਲ ਬ੍ਰਹਮ ਯਾਤਰਾ ਹੈ। ਇਹ ਅੰਦਰਲੀ ਤੀਰਥ ਯਾਤਰਾ ਤਦ ਤਕ ਪੂਰੀ ਨਹੀਂ ਹੁੰਦੀ ਜਦ ਤੱਕ ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਮਾਇਆ ਉਪਰ ਜਿੱਤ ਦੀ ਰਹਿਤ, ਆਤਮ ਰਸ ਅੰਮ੍ਰਿਤ ਪ੍ਰਾਪਤ ਕਰਨ ਦੀ ਰਹਿਤ, ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼ ਦੀ ਰਹਿਤ ਪ੍ਰਾਪਤ ਨਹੀਂ ਕਰ ਲੈਂਦਾ। ਇੱਕ ਪੂਰਨ ਖ਼ਾਲਸਾ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਬਣਨ ਦੀ ਰਹਿਤ। ਇਸ ਲਈ ਉਹ ਜਿਹੜੇ ਸਤਿ ਉਪਰ ਧਿਆਨ ਕੇਂਦਰਿਤ ਕਰਦੇ ਹਨ ਅਤੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਧੰਨ ਧੰਨ ਬਣ ਜਾਂਦੇ ਹਨ ਅਤੇ ਇਹ ਸਾਰੀਆਂ ਬ੍ਰਹਮ ਬਖ਼ਸ਼ਿਸ਼ਾਂ ਦੀ ਕਮਾਈ ਕਰਦੇ ਹਨ ਅਤੇ ਅਕਾਲ ਪੁਰਖ ਜੀ ਦੀ ਦਰਗਾਹ ਵਿੱਚ ਸਥਾਈ ਸਥਾਨ ਪਾ ਲੈਂਦੇ ਹਨ। ਇਸ ਲਈ ਗੁਰ ਦੀ ਪਰਤੀਤਿ, ਸਤਿ ਦੀ ਕਰਨੀ, ਸਤਿ ਦੀ ਰਹਿਤ, ਸਤਿ ਦੀ ਦ੍ਰਿਸ਼ਟ, ਸਤਿ ਦੀ ਬਾਣੀ ਸਫਲਤਾ ਦੀ ਕੁੰਜੀ ਹੈ। ਸਤਿ ਨਾਮ ਉਪਰ ਧਿਆਨ ਲਗਾਉਣ ਨਾਲ ਅਸੀਂ ਇਹ ਸਾਰੀਆਂ ਬ੍ਰਹਮ ਬਖ਼ਸ਼ਿਸ਼ਾਂ ਦੀ ਕਮਾਈ ਕਰ ਸਕਦੇ ਹਾਂ ਅਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਸਕਦੇ ਹੋ ਅਤੇ ਇਸ ਮਨੁੱਖਾ ਜੀਵਨ ਦਾ ਮੰਤਵ ਜੋ ਕਿ ਜੀਵਨ ਮੁਕਤੀ ਹੈ ਪ੍ਰਾਪਤ ਕਰ ਸਕਦੇ ਹੋ। ਸਾਨੂੰ ਸਭ ਨੂੰ ਧੰਨ ਧੰਨ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਜੋ ਸਾਡੇ ਉਪਰ ਬਹੁਤ ਦਿਆਲ ਹਨ ਕਿ ਆਪਣੇ ਅਨੰਤ ਬ੍ਰਹਮ ਗਿਆਨ ਵਿੱਚੋਂ ਸਾਨੂੰ ਬੜੇ ਹੀ ਸਾਫ਼ ਅਤੇ ਪੂਰੀ ਤਰ੍ਹਾਂ ਨਾਲ ਵਿਸਥਾਰਿਤ ਤਰੀਕੇ ਨਾਲ ਇਹ ਪੂਰਨ ਬ੍ਰਹਮ ਗਿਆਨ ਦੇ ਅਨਮੋਲ ਰਤਨ ਬਖ਼ਸ਼ ਰਹੇ ਹਨ ਜਿਹੜੇ ਅਸਲ ਵਿੱਚ ਹੀ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਬਦਲ ਦੇਣਗੇ ਅਤੇ ਸਾਨੂੰ ਇਸ ਧਰਤੀ ਉਪਰ ਜਿਊਣ ਲਈ ਇੱਕ ਵਧੀਆ ਇਨਸਾਨ ਬਣਾ ਦੇਣਗੇ ਅਤੇ ਇਸ ਸਮੇਂ ਦੌਰਾਨ ਹੀ ਰੂਹਾਨੀ ਟੀਚਾ ਪ੍ਰਾਪਤ ਕਰ ਪਰਮਾਤਮਾ ਨਾਲ ਮਿਲਾਪ ਪ੍ਰਾਪਤ ਕਰ ਲਵਾਂਗੇ।
ਗੁਰਬਾਣੀ ਗੁਰੂ ਦੀ ਅਸਲ ਬ੍ਰਹਮ ਤਸਵੀਰ ਦਿਖਾਉਣਾ ਅਸੰਭਵ ਹੈ, ਪਰ ਅਸੀਂ ਹਮੇਸ਼ਾਂ ਇਸ ਦੀ ਤੁਹਾਨੂੰ ਇੱਕ ਝਲਕ ਦਿਖਾਉਣ ਦਾ ਯਤਨ ਕਰਦੇ ਹਾਂ ਕਿ ਇਸਦਾ ਕੀ ਭਾਵ ਹੈ ਅਤੇ ਇਹ ਸਾਡੀ ਜ਼ਿੰਦਗੀ ਨੂੰ ਕੀ ਤੋਂ ਕੀ ਬਣਾ ਸਕਦੀ ਹੈ ਜੇਕਰ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਗੁਰਬਾਣੀ ਦਾ ਅਭਿਆਸ ਕਰਦੇ ਹਾਂ ਜਿਵੇਂ ਕਿ ਇਹ ਅਤੇ ਕੇਵਲ ਇਹ ਹੀ ਅਨਾਦਿ ਸਤਿ ਦਾ ਬੋਧ ਕਰਨ ਦਾ ਰਸਤਾ ਹੈ।