ਅਸਟਪਦੀ 17 : ਅਨਾਦਿ ਸਤਿ – ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ

ਅਨਾਦਿ ਸਤਿ – ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ

ਸਲੋਕੁ ॥

ਆਦਿ ਸਚੁ ਜੁਗਾਦਿ ਸਚੁ ॥

ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥੧॥

ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸ਼ਬਦ ‘ਸਤਿ’ ਅਨਾਦਿ ਸਤਿ, ਵਿਲੱਖਣ ਅਤੇ ਸ੍ਰੀ ਅਕਾਲ ਪੁਰਖ ਜੀ ਦੇ ਨਿਰਗੁਣ ਸਰੂਪ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖ ਰਹੇ ਹਨ। ਬਹੁਤ ਸਾਰੇ ਜਗਿਆਸੂ ਇਸ ਤਰ੍ਹਾਂ ਦੇ ਪ੍ਰਸ਼ਨਾਂ ਦੀ ਸ਼ੰਕਾ ਵਿਚ ਜਕੜੇ ਜਾਂਦੇ ਹਨ:

ਅਕਾਲ ਪੁਰਖ ਦਾ ਨਾਮ ਕੀ ਹੈ ?

ਕਿਹੜਾ ਸ਼ਬਦ ਧੰਨ ਧੰਨ ਸ੍ਰੀ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਇਸ ਦੇ ਵਿਲੱਖਣ ਅਤੇ ਨਿਰਗੁਣ ਸਰੂਪ ਦੀ ਹਸਤੀ ਨੂੰ ਬਿਆਨ ਕਰਦਾ ਹੈ ?

ਕਿਸ ਸ਼ਬਦ ਉਪਰ ਧਿਆਨ ਲਗਾਉਣਾ ਚਾਹੀਦਾ ਹੈ ?

ਜਦ ਨਾਮ ਸਿਮਰਨ ਕਰਦੇ ਹਾਂ ਕਿਸ ਸ਼ਬਦ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ?

ਬਹੁਤ ਸਾਰੇ ਪ੍ਰਚਾਰਕ ਕਹਿੰਦੇ ਹਨ ਕਿ ਨਾਮ ਸ਼ਬਦ ਦਾ ਬ੍ਰਹਮ ਭਾਵ ਇਹ ਹੈ ਕਿ ਸਤਿ ਨਾਮ ਹੈ। ਸ਼ਬਦ ‘ਸਤਿਗੁਰੂ’ ਦਾ ਅਸਲ ਭਾਵ ਇਹ ਹੈ ਕਿ ਸਤਿ ਗੁਰੂ ਹੈ। ਸ਼ਬਦ ‘ਸਤਿਨਾਮ ਸ੍ਰੀ ਵਾਹਿਗੁਰੂ’ ਦਾ ਅਸਲ ਬ੍ਰਹਮ ਭਾਵ ਇਹ ਹੈ ਸਤਿ ਨਾਮ ਹੈ ਅਤੇ ਇਹ ਸਤਿ ਧੰਨ ਧੰਨ ਹੈ। ਸ਼ਬਦ ‘ਵਾਹਿਗੁਰੂ’ ਅਕਾਲ ਪੁਰਖ ਜੀ ਦੀ ਮਹਿਮਾ ਹੈ ਅਤੇ ਨਾਮ ਨਹੀਂ ਹੈ। ਧੰਨ ਧੰਨ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਸ਼ਬਦ ਸਤਿਨਾਮ ਅਤੇ ਸ਼ਬਦ ਵਾਹਿਗੁਰੂ ਦਾ ਭਾਵ ਬੜੀ ਸੁੰਦਰਤਾ ਨਾਲ ਬਿਆਨ ਕੀਤਾ ਹੈ। ਸ਼ਬਦ ਸਤਿਨਾਮ ਦਾ ਵਿਸਥਾਰ ਨਾਲ ਵਖਿਆਨ ਕਰਦੇ ਹੋਏ ਉਹਨਾਂ ਨੇ ਬੇਅੰਤ ਕਿਰਪਾ ਨਾਲ ਪਹਿਲੀ ਵਾਰ ਵਿੱਚ ਸ਼ਬਦ ਸਤਿਨਾਮ ਦੀ ਬੇਅੰਤ ਮਹਿਮਾ ਦਾ ਵਰਨਣ ਕੀਤਾ ਹੈ। ਸ਼ਬਦ ਵਾਹਿਗੁਰੂ ਦਾ ਵਖਿਆਨ ਗੁਰ-ਮੰਤਰ ਵਜੋਂ ਵਖਿਆਨ ਕਰਦੇ ਹੋਏ ਉਨ੍ਹਾਂ ਨੇ ਬਿਆਨ ਕੀਤਾ ਹੈ ਕਿ ਸ਼ਬਦ ਵਾਹਿਗੁਰੂ ਚਾਰਾਂ ਯੁਗਾਂ ਦੇ ਸਤਿਗੁਰੂਆਂ ਦੀ ਮਹਿਮਾ ਬਿਆਨ ਕਰਦਾ ਹੈ। ਇਸ ਲਈ ਇਹ ਸ਼ਬਦ ਵਾਹਿਗੁਰੂ ਚਾਰਾਂ ਯੁਗਾਂ ਦੇ ਸਤਿਗੁਰੂਆਂ ਦਾ ਮੰਤਰ ਹੈ।

ਕੋਈ ਵੀ ਚੀਜ਼ ਅਤੇ ਹਰ ਚੀਜ਼ ਜੋ ਸਮੇਂ ਨਾਲ ਪਰਿਵਰਤਿਤ ਹੋ ਜਾਂਦੀ ਹੈ ਝੂਠੀ ਹੈ ਅਤੇ ਮਾਇਆ ਦਾ ਛਲਾਵਾ ਹੈ ਅਤੇ ਸਤਿ ਨਹੀਂ ਹੈ। ਇਹ ਹੀ ਕਾਰਨ ਹੈ ਕਿ ਸ਼ਬਦ ‘ਸਤਿ’ ਅਗਵਾਈ ਕਰਦਾ ਹੈ ਅਤੇ ਇਸ ਲਈ ਸਭ ਤੋਂ ਸੁੰਦਰ ਤਰੀਕਾ ਹੈ ਕਿ ਕਹੋ ‘ਸਤਿਨਾਮ ਸ੍ਰੀ ਵਾਹਿਗੁਰੂ’। ਇਕ ਹੋਰ ਗੱਲ ਜੋ ਨੋਟ ਕਰਨ ਵਾਲੀ ਹੈ ਕਿ ਉਹ ਮਨੁੱਖ ਜਿਹੜੇ ਸ਼ਬਦ ‘ਵਾਹਿਗੁਰੂ’ ’ਤੇ ਧਿਆਨ ਲਗਾਉਂਦੇ ਹਨ ਕੋਈ ਗ਼ਲਤ ਨਹੀਂ ਕਰਦੇ ਹਨ। ਪਰੰਤੂ ਅਸੀਂ ਦੋਵੇਂ ਹੱਥ ਜੋੜ ਕੇ ਆਪਦੇ ਚਰਨਾਂ ’ਤੇ ਆਪਣਾ ਸੀਸ ਰਖਕੇ ਨਿਮਰਤਾ ਨਾਲ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸ਼ਬਦ ‘ਸਤਿਨਾਮ’ ’ਤੇ ਧਿਆਨ ਲਗਾਉਣਾ ਸ਼ੁਰੂ ਕਰ ਦਿਉ ਅਤੇ ਤਦ ਫ਼ਰਕ ਵੇਖੋ। ਉਹ ਮਨੁੱਖ ਜਿਹੜੇ ਯਕੀਨ ਅਤੇ ਭਰੋਸੇ ਨਾਲ ਸ਼ਰਧਾ ਅਤੇ ਪਿਆਰ ਨਾਲ ਇਸ ਤਰ੍ਹਾਂ ਕਰਦੇ ਹਨ ਯਕੀਨੀ ਤੌਰ ’ਤੇ ਆਪਣੀ ਰੂਹਾਨੀ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨਗੇ।

ਪ੍ਰਮਾਤਮਾ ਸਮੇਂ ਅਤੇ ਖ਼ਲਾਅ ਤੋਂ ਪਰ੍ਹੇ ਹੈ ਅਤੇ ਇਸ ਤਰ੍ਹਾਂ ਹੀ ਉਸ ਦੀ ਹੋਂਦ ਹੈ। ਉਹ ਮਾਪਿਆ ਨਹੀਂ ਜਾ ਸਕਦਾ। ਕੋਈ ਵੀ ਵਿਅਕਤੀ ਉਸ ਨੂੰ ਪੂਰੀ ਤਰ੍ਹਾਂ ਬਿਆਨ ਕਰਨ ਦੇ ਯੋਗ ਨਹੀਂ ਹੈ ਅਤੇ ਕੋਈ ਵੀ ਉਸ ਦਾ ਪੂਰੀ ਤਰ੍ਹਾਂ ਬੋਧ ਕਰਨ ਦੇ ਯੋਗ ਨਹੀਂ ਹੈ। ਕੋਈ ਵੀ ਉਸ ਨੂੰ ਪੂਰੀ ਤਰ੍ਹਾਂ ਨਾਲ ਜਾਣ ਨਹੀਂ ਸਕਿਆ ਹੈ ਅਤੇ ਨਾ ਹੀ ਕੋਈ ਵਰਤਮਾਨ ਅਤੇ ਭਵਿੱਖ ਵਿਚ ਉਸ ਨੂੰ ਪੂਰੀ ਤਰ੍ਹਾਂ ਜਾਨਣ ਦੇ ਯੋਗ ਹੋ ਸਕੇਗਾ। ਕੋਈ ਮਨੁੱਖ ਵੀ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਾ ਭੇਦ ਨਾ ਹੀ ਪਾ ਸਕਿਆ ਹੈ ਅਤੇ ਨਾ ਹੀ ਪਾ ਸਕੇਗਾ।

ਉਸ ਦੀ ਮਹਿਮਾ ਸ਼ਬਦਾਂ ਤੋਂ ਪਰ੍ਹੇ ਹੈ। ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਨੂੰ ਪੂਰੀ ਤਰ੍ਹਾਂ ਅਨੁਭਵ ਅਤੇ ਮਹਿਸੂਸ ਵੀ ਨਹੀਂ ਕੀਤਾ ਜਾ ਸਕਦਾ। ਉਸ ਦੀ ਇਕ ਤਿਲ ਭਰ ਹਸਤੀ ਦੀ ਮਹਿਮਾ ਬਿਆਨ ਕਰਨ ਤੋਂ ਪਰ੍ਹੇ ਹੈ। ਅਸੀਂ ਉਸ ਦੀ ਪੂਰੀ ਤਰ੍ਹਾਂ ਵਿਆਖਿਆ ਨਹੀਂ ਕਰ ਸਕਦੇ। ਇਥੋਂ ਤੱਕ ਕਿ ਉਸ ਮਾਲਕ ਦਾ ਥੋੜਾ ਜਿੰਨਾ ਵੀ ਵਿਸਥਾਰ ਬਿਆਨਿਆਂ ਨਹੀਂ ਜਾ ਸਕਦਾ। ਉਹ ਸਭ ਜੋ ਅਸੀਂ ਕਰ ਸਕਦੇ ਹਾਂ ਕਿ ਕੇਵਲ ਇਕ ਪਲ ਲਉ ਅਤੇ ਉਸ ਅਕਾਲ ਪੁਰਖ ਦੀ ਸਿਫ਼ਤ ਕਰੋ। ਉਹ ਇਕ ਹੈ ਅਤੇ ਉਸ ਅਕਾਲ ਪੁਰਖ ਦੀ ਸਿਫ਼ਤ ਕਰੋ। ਉਹ ਇਕ ਜੋ :

ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਹੈ

 • ਨਾਸਵਾਨ ਨਹੀਂ ਹੈ
 • ਸਦਾ ਰਹਿਣ ਵਾਲਾ ਹੈ
 • ਸਦਾ ਮੌਜੂਦ ਹੈ, ਕਾਇਮ ਮੁਦਾਇਮ ਹੈ
 • ਸਰਬ-ਵਿਆਪਕ ਹੈ
 • ਅਨਾਦਿ ਸਤਿ ਹੈ
 • ਪਰਮ ਤੱਤ ਹੈ
 • ਸਤਿ ਤੱਤ ਹੈ
 • ਏਕ ਰਸ ਅੰਮ੍ਰਿਤ
 • ਆਤਮ ਰਸ ਅੰਮ੍ਰਿਤ
 • ਨਿਰਗੁਣ ਸਰੂਪ
 • ਪਰਮ ਜੋਤ ਅਤੇ
 • ਪੂਰਨ ਪ੍ਰਕਾਸ਼ ਹੈ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਵਿਚ ਹੀ ਬੇਅੰਤ ਮਹੱਤਵਪੂਰਨ ਗੁਰ ਕਾ ਸ਼ਬਦ “ਆਦਿ ਸਚੁ ਜੁਗਾਦਿ ਸਚੁ॥ ਹੈ ਭਿ ਸਚੁ ਨਾਨਕ ਹੋਸੀ ਭੀ ਸਚੁ ਦੀ ਮਹਿਮਾ ਦੇਕੇ ਧੰਨ ਧੰਨ ਗੁਰੂ ਅਵਤਾਰ ਨਾਨਕ ਨਿਰੰਕਾਰ ਸੱਚੇ ਪਾਤਿਸ਼ਾਹ ਜੀ ਨੇ ਬੇਅੰਤ ਕਿਰਪਾ ਕਰਕੇ ਸਾਰੀ ਲੋਕਾਈ ਦੀ ਝੋਲੀ ਵਿੱਚ ਇਸ ਬੇਅੰਤ ਪੂਰਨ ਬ੍ਰਹਮ ਗਿਆਨ ਦੇ ਰਤਨ ਪਾਏ ਹਨ। ਇਸ ਬੇਅੰਤ ਤੱਤ ਗਿਆਨ ਦਾ ਭਾਵ ਹੈ ਕਿ ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਆਦਿ ਤੋਂ ਸਤਿ ਹੈ, ਆਉਣ ਵਾਲੇ ਯੁਗਾਂ ਵਿਚ ਵੀ ਸਤਿ ਰਹੇਗਾ। ਹੁਣ ਵੀ ਸਤਿ ਹੈ ਅਤੇ ਹੇ ਨਾਨਕ: ਉਹ ਸਦਾ ਸਦਾ ਸਤਿ ਰਹੇਗਾ। ਇਹ ਗੁਰ ਕਾ ਸ਼ਬਦ ਪੂਰਨ ਬ੍ਰਹਮ ਗਿਆਨ ਦਾ ਰਤਨ ਮੂਲ-ਮੰਤਰ ਤੋਂ ਬਾਅਦ ਜੜਿਆ ਹੋਇਆ ਹੈ। ਮੂਲ-ਮੰਤਰ ਮਹਾਂ-ਮੰਤਰ ਹੈ। ਕਿਰਪਾ ਕਰਕੇ ਇਸ ਪੂਰਨ ਸਤਿ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ੍ਹ ਕਰ ਲਵੋ ਸਾਰੀ ਸ੍ਰਿਸ਼ਟੀ ਵਿੱਚ ਮੂਲ-ਮੰਤਰ ਤੋਂ ਵੱਡਾ ਹੋਰ ਕੋਈ ਮੰਤਰ ਨਹੀਂ ਹੈ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥

ਧੰਨ ਧੰਨ ਨਿਰੰਕਾਰ ਰੂਪ ਸਤਿਗੁਰੂ ਅਵਤਾਰ ਨਾਨਕ ਦੇਵ ਪਾਤਿਸ਼ਾਹ ਜੀ ਦੀ ਬੇਅੰਤ ਕਿਰਪਾ ਅਤੇ ਗੁਰਪ੍ਰਸਾਦਿ ਦਾ ਸਦਕਾ ਗੁਰਬਾਣੀ ਦਾ ਇਹ ਸਭ ਤੋਂ ਪਹਿਲਾ ਅਤੇ ਬੇਅੰਤ ਅਨੰਤ ਪਰਮ ਸ਼ਕਤੀਸ਼ਾਲੀ ਪੂਰਨ ਸ਼ਬਦ ਵਿੱਚ ਅਗਮ ਅਗੋਚਰ ਬੇਅੰਤ ਅਨੰਤ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀਆਂ ਸਾਰੀਆਂ ਬੇਅੰਤ ਅਨੰਤ ਪਰਮ ਸ਼ਕਤੀਆਂ ਪਰਗਟ ਕਰਨ ਦੀ ਸਮਰਥਾ ਹੈ। ਪੂਰਨ ਬ੍ਰਹਮ ਗਿਆਨ ਦੇ ਇਸ ਪੂਰਨ ਪਰਮ ਸ਼ਬਦ ਵਿੱਚ ਅਗਮ ਅਗੋਚਰ ਸਰਬ ਕਲਾ ਭਰਪੂਰ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀਆਂ ਸਾਰੀਆਂ ਪਰਮ ਸ਼ਕਤੀਆਂ ਨੂੰ ਸਾਡੇ ਹਿਰਦੇ ਵਿੱਚ ਪਰਗਟ ਕਰਨ ਦੀ ਪੂਰਨ ਸਮਰਥਾ ਹੈ। ਪੂਰਨ ਬ੍ਰਹਮ ਗਿਆਨ ਦੇ ਇਸ ਪੂਰਨ ਸ਼ਬਦ ਵਿੱਚ ਅਗਮ ਅਗਾਧ ਗੁਣੀ ਨਿਧਾਨ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਸਾਰੇ ਪਰਮ ਸ਼ਕਤੀਸ਼ਾਲੀ ਗੁਣਾਂ ਦੀ ਕਥਾ ਨੂੰ ਸਾਡੇ ਹਿਰਦੇ ਵਿੱਚ ਪਰਗਟ ਕਰਨ ਦੀ ਪੂਰਨ ਸਮਰਥਾ ਹੈ। ਪੂਰਨ ਤੱਤ ਪਰਮ ਤੱਤ ਗਿਆਨ ਦੇ ਇਸ ਪੂਰਨ ਸ਼ਬਦ ਵਿੱਚ ਅਗਮ ਅਗਾਧ ਅਨੰਤ ਬੇਅੰਤ ਗੁਣੀ ਨਿਧਾਨ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਪਰਮ ਜੋਤ ਪੂਰਨ ਪ੍ਰਕਾਸ਼ ਦੇ ਗੁਰਪ੍ਰਸਾਦਿ ਨੂੰ ਸਾਡੇ ਹਿਰਦੇ ਵਿੱਚ ਪਰਗਟ ਕਰਨ ਦੀ ਪੂਰਨ ਸਮਰਥਾ ਹੈ। ਪੂਰਨ ਬ੍ਰਹਮ ਗਿਆਨ ਦੇ ਇਸ ਪੂਰਨ ਸ਼ਬਦ ਵਿੱਚ ਅਗਮ ਅਗਾਧ ਅਗੋਚਰ ਅਨੰਤ ਬੇਅੰਤ ਗੁਣੀ ਨਿਧਾਨ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਗੁਰਪ੍ਰਸਾਦਿ ਦੁਆਰਾ ਸਾਡੇ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਦੀ ਬਖ਼ਸ਼ਿਸ਼ ਕਰਕੇ, ਮਾਇਆ ਨੂੰ ਜਿੱਤ ਕੇ, ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ, ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਡੇ ਹਿਰਦੇ ਵਿੱਚ ਪਰਗਟ ਕਰਵਾਉਣ ਦੀ ਪੂਰਨ ਸਮਰਥਾ ਹੈ। ਪੂਰਨ ਬ੍ਰਹਮ ਗਿਆਨ ਦੇ ਇਸ ਸ਼ਬਦ ਵਿੱਚ ਅਗਮ ਅਗਾਧ ਗੁਣੀ ਨਿਧਾਨ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਵਿੱਚ ਸਾਨੂੰ ਅਭੇਦ ਕਰ ਲੈਣ ਦੀ ਪੂਰਨ ਸਮਰਥਾ ਹੈ। ਪੂਰਨ ਬ੍ਰਹਮ ਗਿਆਨ ਦੇ ਇਸ ਪੂਰਨ ਸ਼ਬਦ ਵਿੱਚ ਸਾਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦੀ ਬੇਅੰਤ ਸੇਵਾ ਦੀ ਬਖ਼ਸ਼ਿਸ਼ ਪ੍ਰਾਪਤ ਕਰਵਾਉਣ ਦੀ ਪੂਰਨ ਸਮਰਥਾ ਹੈ। ਪੂਰਨ ਬ੍ਰਹਮ ਗਿਆਨ ਦੇ ਇਸ ਪੂਰਨ ਸ਼ਬਦ ਵਿੱਚ ਸਾਨੂੰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਕਰਵਾਉਣ ਦੀ ਪੂਰਨ ਸਮਰਥਾ ਹੈ। ਇਹ ਪੂਰਨ ਸਤਿ ਹੈ ਕਿ ਇਸ ਪੂਰਨ ਸ਼ਬਦ ਦੀ ਮਹਿਮਾ ਬਿਆਨ ਤੋਂ ਪਰ੍ਹੇ ਹੈ (ਇਹ ਲਿਖਤ ਕੇਵਲ ਇਕ ਝਲਕ ਮਾਤਰ ਹੀ ਹੈ)। ਇਹ ਪੂਰਨ ਸਤਿ ਹੈ ਕਿ ਇਹ ਪੂਰਨ ਸ਼ਬਦ ਦੀ ਮਹਿਮਾ ਪੂਰਨ ਸੰਤ ਹੈ, ਪੂਰਨ ਬ੍ਰਹਮ ਗਿਆਨੀ ਹੈ, ਸਤਿਗੁਰੂ ਹੈ, ਪੂਰਨ ਖ਼ਾਲਸਾ ਹੈ। ਇਹ ਪੂਰਨ ਸਤਿ ਹੈ ਕਿ ਇਹ ਪੂਰਨ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਗੁਰੂ ਹੈ। ਇਹ ਪੂਰਨ ਸਤਿ ਹੈ ਕਿ ਸਾਰੀ ਗੁਰਬਾਣੀ ਇਸ ਪੂਰਨ ਸ਼ਬਦ ਦੀ ਮਹਿਮਾ ਹੈ। ਇਹ ਪੂਰਨ ਸਤਿ ਹੈ ਕਿ ਇਹ ਪੂਰਨ ਸ਼ਬਦ ਹੀ ਧੰਨ ਧੰਨ ਪੂਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਆਪ ਪੂਰਨ ਗਿਆਨ ਸਰੂਪ ਹੈ। ਇਹ ਪੂਰਨ ਸਤਿ ਹੈ ਕਿ ਸਾਰੀ ਸ੍ਰਿਸ਼ਟੀ ਦੀ ਉਤਪਤੀ ਇਸ ਮੰਤਰ ਵਿੱਚ ਵਖਾਨੇ ਗਏ ਮੂਲ ਤੋਂ ਹੋਈ ਹੈ, ਹੁੰਦੀ ਹੈ ਅਤੇ ਹੁੰਦੀ ਰਹੇਗੀ। ਇਸ ਲਈ ਪੂਰਨ ਬ੍ਰਹਮ ਗਿਆਨ ਦੇ ਇਸ ਪਰਮ ਸ਼ਕਤੀਸ਼ਾਲੀ ਸ਼ਬਦ ਨੂੰ ਮੂਲ-ਮੰਤਰ ਅਤੇ ਮਹਾਂ-ਮੰਤਰ ਦੀ ਸੰਗਿਆ ਦਿੱਤੀ ਗਈ ਹੈ। ਇਹ ਪੂਰਨ ਸਤਿ ਹੈ ਕਿ ਅੱਜ ਤਕ ਸਾਰੇ ਸੰਸਾਰ ਵਿੱਚ ਪਰਗਟ ਹੋਏ ਸਾਰੇ ਧਰਮ ਗ੍ਰੰਥਾਂ ਵਿੱਚ ਲਿਖੇ ਗਏ ਮੰਤਰਾਂ ਵਿੱਚੋਂ ਸਾਰਿਆਂ ਦਾ ਸਿਰਮੌਰ ਮੰਤਰ ਇਹ ਮੂਲ-ਮੰਤਰ ਹੈ। ਇਹ ਮੂਲ-ਮੰਤਰ ਆਪਣੇ ਆਪ ਵਿੱਚ ਪੂਰਨ ਬ੍ਰਹਮ ਦੀ ਪਰਿਭਾਸ਼ਾ ਹੈ, ਪੂਰਨ ਪਰਮ ਬ੍ਰਹਮ ਸ਼ਕਤੀ ਹੈ, ਪੂਰਨ ਬ੍ਰਹਮ ਆਪ ਹੈ। ਜੋ ਮਨੁੱਖ ਇਸ ਪੂਰਨ ਸਤਿ ਨੂੰ ਜਾਣ ਲੈਂਦਾ ਹੈ ਉਹ ਪੂਰਨ ਬੰਦਗੀ ਦੁਆਰਾ ਇਸ ਪੂਰਨ ਸਤਿ ਨੂੰ ਅਨੁਭਵ ਕਰ ਲੈਂਦਾ ਹੈ, ਉਹ ਬੜੇ ਵੱਡੇ ਭਾਗਾਂ ਵਾਲਾ ਹੁੰਦਾ ਹੈ। ਐਸਾ ਮਨੁੱਖ ਪਰਮ ਪਦਵੀ ਨੂੰ ਪ੍ਰਾਪਤ ਹੁੰਦਾ ਹੈ। ਐਸਾ ਮਨੁੱਖ ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ। ਐਸਾ ਮਨੁੱਖ ਪੂਰਨ ਤੱਤ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ। ਐਸਾ ਮਨੁੱਖ ਪੂਰਨ ਸੰਤ ਬਣ ਜਾਂਦਾ ਹੈ। ਐਸਾ ਮਨੁੱਖ ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ। ਐਸਾ ਮਨੁੱਖ ਪੂਰਨ ਖ਼ਾਲਸਾ ਬਣ ਜਾਂਦਾ ਹੈ। ਐਸਾ ਮਨੁੱਖ ਅੰਮ੍ਰਿਤਧਾਰੀ ਬਣ ਜਾਂਦਾ ਹੈ। ਐਸਾ ਮਨੁੱਖ ਅੰਮ੍ਰਿਤ ਦਾ ਦਾਤਾ ਬਣ ਜਾਂਦਾ ਹੈ। ਐਸਾ ਮਨੁੱਖ ਅਪਰਸੁ ਅਪਾਰਸ ਬਣ ਜਾਂਦਾ ਹੈ। ਐਸਾ ਮਨੁੱਖ ਜੀਅ ਦਾਨ ਅਤੇ ਗੁਰਪ੍ਰਸਾਦਿ ਦੇ ਦਾਨ ਦੇਣ ਦਾ ਅਧਿਕਾਰੀ ਬਣ ਜਾਂਦਾ ਹੈ। ਐਸਾ ਮਨੁੱਖ ਅੰਮ੍ਰਿਤ ਦਾ ਸੋਮਾ ਬਣ ਜਾਂਦਾ ਹੈ। ਇਸ ਲਈ ਸਾਰੀ ਮਨੁੱਖਤਾ ਦੇ ਚਰਨਾਂ ’ਤੇ ਬੇਨਤੀ ਹੈ ਕਿ ਇਸ ਮੂਲ-ਮੰਤਰ, ਮਹਾਂ-ਮੰਤਰ ਦੀ ਬੇਅੰਤ ਅਨੰਤ ਮਹਿਮਾ ਨੂੰ ਸਮਝੋ ਅਤੇ ਇਸ ਨੂੰ ਪ੍ਰਾਪਤ ਕਰਨ ਦਾ ਯਤਨ ਕਰੋ ਜੀ ਅਤੇ ਆਪਣਾ ਜਨਮ ਸਫਲ ਕਰੋ ਜੀ।

ੴ:

ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਇਕ ਹੈ। ਉਸ ਦੇ ਜੈਸਾ ਹੋਰ ਕੋਈ ਨਹੀਂ ਹੈ। ਉਸ ਦਾ ਕੋਈ ਸਾਨੀ ਨਹੀਂ ਹੈ ਨਾ ਹੀ ਹੋ ਸਕਦਾ ਹੈ। ਉਸਦਾ ਕੋਈ ਸ਼ਰੀਕ ਨਾ ਹੀ ਕੋਈ ਹੈ ਨਾ ਹੀ ਕੋਈ ਹੋ ਸਕਦਾ ਹੈ। ਉਸ ਜੈਸਾ ਕੋਈ ਹੋਰ ਕਿਉਂ ਨਹੀਂ ਹੈ: ਕਿਉਂਕਿ ਉਹ ਸਰਬ ਕਲਾ ਭਰਪੂਰ ਹੈ; ਉਹ ਸਾਰੀਆਂ ਅਨੰਤ ਬੇਅੰਤ ਪਰਮ ਸ਼ਕਤੀਆਂ ਦਾ ਮਾਲਕ ਅਤੇ ਸੋਮਾ ਹੈ; ਉਸਦਾ ਪੂਰਾ ਭੇਦ ਅੱਜ ਤੱਕ ਨਾ ਹੀ ਕਿਸੇ ਨੇ ਪਾਇਆ ਹੈ ਅਤੇ ਨਾ ਹੀ ਕੋਈ ਪਾ ਸਕਦਾ ਹੈ; ਉਹ ਅਕਾਰ ਰਹਿਤ ਹੈ ਇਸ ਲਈ ਉਹ ਸਰਵ-ਵਿਆਪਕ ਹੈ; ਉਹ ਸਰਵ-ਵਿਆਪਕ ਹੈ ਇਸ ਲਈ ਉਹ ਅਨੰਤ ਹੈ ਬੇਅੰਤ ਹੈ; ਉਹ ਅਨੰਤ ਹੈ ਬੇਅੰਤ ਹੈ ਇਸ ਲਈ ਉਸਦੀ ਰਚਨਾ (ਸ੍ਰਿਸ਼ਟੀ) ਵੀ ਅਨੰਤ ਹੈ ਬੇਅੰਤ ਹੈ; ਉਹ ਅਨੰਤ ਹੈ ਬੇਅੰਤ ਹੈ ਇਸ ਲਈ ਉਸਦੀਆਂ ਸਾਰੀਆਂ ਪਰਮ ਸ਼ਕਤੀਆਂ ਵੀ ਅਨੰਤ ਬੇਅੰਤ ਹਨ; ਕਿਉਂਕਿ ਉਹ ਸਰਬ ਕਲਾ ਭਰਪੂਰ ਹੈ ਇਸ ਲਈ ਉਹ ਰਚਨਾ ਕਰਨ ਦੀ ਸ਼ਕਤੀ (ਬ੍ਰਹਮਾ ਦੀ ਸ਼ਕਤੀ), ਪਾਲਣਾ ਕਰਨ ਦੀ ਸ਼ਕਤੀ (ਵਿਸ਼ਨੂੰ ਦੀ ਸ਼ਕਤੀ) ਅਤੇ ਸੰਘਾਰ ਕਰਨ ਦੀ ਸ਼ਕਤੀ (ਸ਼ਿਵ ਦੀ ਸ਼ਕਤੀ) ਦਾ ਮਾਲਿਕ ਆਪ ਹੈ; ਇਹ ਤਿੰਨ ਮਹਾਨ ਪਰਮ ਸ਼ਕਤੀਆਂ ਦਾ ਸੋਮਾ ਉਹ ਆਪ ਹੈ; ਕਿਉਂਕਿ ਉਹ ਸਾਰੀ ਰਚਨਾ ਦਾ ਸਿਰਜਨਹਾਰਾ ਆਪ ਹੈ ਇਸ ਲਈ ਉਹ ਮਾਇਆ ਦਾ ਵੀ ਰਚਨਹਾਰਾ ਆਪ ਹੈ, ਇਸ ਲਈ ਉਹ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ; ਇਸ ਲਈ ਮਾਇਆ ਉਸ ਦੀ ਸੇਵਕ ਹੈ; ਕਿਉਂਕਿ ਉਹ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਇਸ ਲਈ ਉਹ ਮਨੁੱਖੀ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ ਹੈ, ਇਸ ਲਈ ਉਹ ਅਗਾਧ ਹੈ, ਅਗਮ ਹੈ, ਅਗੋਚਰ ਹੈ।

ਹੋਰ ਵਿਸਥਾਰ ਨਾਲ ਵੀਚਾਰ ਕਰੀਏ ਤਾਂ ਓਅੰਕਾਰ ਦਾ ਕੀ ਭਾਵ ਹੈ? ਸ਼ਬਦ ੴ ਦੋ ਸ਼ਬਦਾਂ ਦਾ ਸੁਮੇਲ ਹੈ ੧ ਅਤੇ ਓਅੰਕਾਰ। ੧ ਸ਼ਬਦ ਦਾ ਭਾਵ ਹੈ ਅਦਵੈਤ ਜਿਸਦਾ ਭਾਵ ਹੈ ਹੋਰ ਕੋਈ ਉਸ ਵਰਗਾ ਨਹੀਂ ਹੈ, ਕੋਈ ਸ਼ਕਤੀ ਉਸਦੀ ਸਾਨੀ ਨਹੀਂ, ਹੋਰ ਕੋਈ ਸ਼ਕਤੀ ਉਸਦੀ ਸ਼ਰੀਕ ਨਹੀਂ ਹੈ; ਉਹ ਇਕ ਖੰਡ ਹੈ; ਇਕ ਖੰਡ ਸੱਚਖੰਡ ਹੈ (ਬਹੁ ਖੰਡ ਸੱਚਖੰਡ ਨਹੀਂ ਹੈ, ਬਹੁ ਖੰਡ ਪਾਖੰਡ ਹੈ); ਉਹ ਇਕ ਰਸ ਹੈ; ਉਹ ਆਤਮ ਰਸ ਹੈ; ਉਹ ਇਕ ਸਾਰ ਹੈ; ਉਹ ਸਭ ਦਾ ਸਾਂਝਾ ਹੈ; ਉਹ ਸਾਰੀ ਸ੍ਰਿਸ਼ਟੀ ਦਾ ਸਾਂਝਾ ਹੈ। ਸ਼ਬਦ ਓਅੰਕਾਰ ਇਨ੍ਹਾਂ ਸ਼ਬਦਾਂ ਦਾ ਸੁਮੇਲ ਹੈ: ਓ ਦਾ ਭਾਵ ਹੈ ਉਕਾਰ ਜਿਸਦਾ ਭਾਵ ਹੈ ਉਤਪਤੀ ਕਰਨ ਵਾਲਾ, ਭਾਵ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ, ਸਾਰੀ ਰਚਨਾ ਦਾ ਸਿਰਜਨਹਾਰਾ, ਸਾਰੀ ਰਚਨਾ ਦੀ ਜਿਸ ਵਿੱਚੋਂ ਉਤਪਤੀ ਹੋਈ ਹੈ, ਹੁੰਦੀ ਹੈ ਅਤੇ ਹੁੰਦੀ ਰਹੇਗੀ; ਅ ਦਾ ਭਾਵ ਹੈ ਅਕਾਰ ਜਿਸਦਾ ਭਾਵ ਹੈ ਪਾਲਣਾ ਕਰਨ ਵਾਲਾ, ਜੋ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ, ਪਾਲਣਾ ਕਰ ਰਿਹਾ ਹੈ ਅਤੇ ਕਰਦਾ ਰਹੇਗਾ; ਮ ਦਾ ਭਾਵ ਹੈ ਮਕਾਰ ਜਿਸਦਾ ਭਾਵ ਹੈ ਲਯਤਾ ਕਰਨ ਵਾਲਾ, ਸੰਘਾਰ ਕਰਨ ਵਾਲਾ, ਜੋ ਸਾਰੀ ਸ੍ਰਿਸ਼ਟੀ ਦਾ ਸੰਘਾਰਕ ਹੈ, ਸੰਘਾਰ ਕਰਦਾ ਹੈ, ਸੰਘਾਰ ਕਰ ਰਿਹਾ ਹੈ ਅਤੇ ਕਰਦਾ ਰਹੇਗਾ। ਇਸ ਤਰ੍ਹਾਂ ਸ਼ਬਦ ਓਅੰਕਾਰ ਉਸਦੀ ਇਸ ਅਦੁੱਤੀ ਅਤੇ ਬੇਅੰਤ ਅਨੰਤ ਹਸਤੀ ਨੂੰ ਵਖਾਨ ਕਰਦਾ ਹੈ।

ਉਹ ਸੁੰਨ ਮੰਡਲ ਵਿੱਚ ਹੀ ਪਰਗਟ ਹੁੰਦਾ ਹੈ। ਸੁੰਨ ਮੰਡਲ ਦੀ ਪੂਰਨ ਸ਼ਾਂਤੀ ਹੀ ਆਤਮ ਰਸ ਹੈ। ਭਾਵ ਉਹ ਕੇਵਲ ਉਸ ਹਿਰਦੇ ਵਿੱਚ ਹੀ ਪਰਗਟ ਹੁੰਦਾ ਹੈ ਜੋ ਹਿਰਦਾ ਸੁੰਨ ਮੰਡਲ ਵਿੱਚ ਨਿਵਾਸ ਕਰਦਾ ਹੈ।

ਸਤਿ ਨਾਮੁ:

ਸਤਿ ਨਾਮੁ ਪਾਰਬ੍ਰਹਮ ਦਾ ਆਦਿ ਜੁਗਾਦੀ, ਪਰਾ ਪੂਰਬਲਾ ਨਾਮ ਹੈ। ਇਹ ਨਾਮ ਜੋ ਕਿ ਪੂਰਨ ਸਤਿ ਹੈ, ਸਭ ਖੰਡਾਂ ਬ੍ਰਹਮੰਡਾਂ ਅਤੇ ਸ੍ਰਿਸ਼ਟੀ ਦਾ ਬੀਜ-ਮੰਤਰ ਵੀ ਹੈ ਅਤੇ ਆਧਾਰ ਵੀ ਹੈ। ਇਹ ਨਾਮੁ ਮਨ ਨੂੰ ਤਾਰ ਦਿੰਦਾ ਹੈ, ਮਨ ਨੂੰ ਵਸ ਕਰ ਦਿੰਦਾ ਹੈ, ਮਨ ਨੂੰ ਸ਼ਾਂਤ ਕਰ ਦਿੰਦਾ ਹੈ, ਮਨ ਨੂੰ ਪੰਜਾਂ ਦੂਤਾਂ ਤੋਂ ਅਤੇ ਮਾਇਆ ਤੋਂ ਨਿਰਲੇਪ ਕਰ ਦਿੰਦਾ ਹੈ, ਹਿਰਦੇ ਨੂੰ ਸਚਿਆਰਾ ਕਰ ਦਿੰਦਾ ਹੈ। ਇਹ ਨਾਮੁ ਆਪ ਹੀ ਪੂਰਨ ਪ੍ਰਕਾਸ਼ ਹੈ, ਸਭਨਾਂ ਦਾ ਜਨਮ-ਦਾਤਾ ਹੈ, ਪਾਲਣਹਾਰ ਹੈ, ਅਗਮ ਅਗੋਚਰ ਹੈ, ਅਨੰਤ ਹੈ, ਅਪਾਰ ਹੈ, ਬੇਅੰਤ ਹੈ, ਜੋ ਇਨਸਾਨ ਨੂੰ ਆਪਣੇ ਵਿਚ ਅਭੇਦ ਕਰ ਕੇ, ਆਪਣੇ ਹੀ ਜੈਸਾ ਬਣਾ ਦਿੰਦਾ ਹੈ, ਜੋ ਕਿ ਆਪ ਆਤਮ ਰਸ ਹੈ, ਜਿਸ ਦੀ ਮਹਿਮਾ ਕਥੀ ਨਹੀਂ ਜਾ ਸਕਦੀ।

ਨਾਮੈ ਕੀ ਵਡਿਆਈ ॥ ਤਿਸੁ ਕੀਮਤਿ ਕਹਣੁ ਨ ਜਾਈ ॥੧॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੨੭)

ਕਰਤਾ ਪੁਰਖੁ:

ਕਰਤਾ ਭਾਵ ਰਚਨਹਾਰਾ ਜੋ ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਹੈ। “ਪੁਰਖੁ ਜੋ ਸਾਰੀ ਰਚਨਾ ਵਿੱਚ ਸਮਾਇਆ ਹੋਇਆ ਹੈ। ਭਾਵ “ਕਰਤਾ ਆਪਣੀ ਹੀ ਸਿਰਜੀ ਹੋਈ ਹਰ ਰਚਨਾ ਵਿੱਚ ਸਮਾਇਆ ਹੋਇਆ ਹੈ। ਭਾਵ ਸਾਰੀ ਸ੍ਰਿਸ਼ਟੀ ਦੀ ਰਚਨਾ “ੴ ਸਤਿ ਨਾਮੁ ਦੀ ਪਰਮ ਸ਼ਕਤੀ “ਸਤਿ ਵਿੱਚੋਂ ਹੁੰਦੀ ਹੈ ਅਤੇ ਇਸ ਰਚਨਾ ਕਰਨ ਦੀ ਪਰਮ ਸ਼ਕਤੀ ਨੂੰ “ਕਰਤਾ ਕਿਹਾ ਗਿਆ ਹੈ। ਇਸ ਲਈ “ਕਰਤਾ ਉਹ ਪਰਮ ਸ਼ਕਤੀ ਹੈ ਜੋ ਸਾਰੀ ਰਚਨਾ ਦੀ ਸਿਰਜਨਾ ਕਰਦੀ ਹੈ, ਕਰ ਰਹੀ ਹੈ ਅਤੇ ਕਰਦੀ ਰਹੇਗੀ। ਅਤੇ “ਪੁਰਖੁ ਉਸ ਪਰਮ ਸ਼ਕਤੀ ਦਾ ਉਹ ਅੰਸ਼ ਹੈ ਜੋ ਹਰ ਰਚਨਾ ਵਿੱਚ ਸਮਾਈ ਹੋਈ ਹੈ ਅਤੇ ਹਰ ਰਚਨਾ ਵਿੱਚ ਜੋ ਕੁੱਛ ਵੀ ਪਰਿਵਰਤਨ ਹੁੰਦਾ ਹੈ ਉਹ ਇਸ “ਪੁਰਖੁ ਪਰਮ ਸ਼ਕਤੀ ਦੀ ਹੋਂਦ ਕਾਰਨ ਹੀ ਹੋ ਰਿਹਾ ਹੈ। ਭਾਵ “ਪੁਰਖੁ ਪਰਮ ਸ਼ਕਤੀ ਹੈ ਜੋ ਸਾਰੀਆਂ ਰਚਨਾਵਾਂ ਦੀ ਪਾਲਣਾ ਅਤੇ ਸੰਭਾਲਤਾ ਕਰ ਰਹੀ ਹੈ। ਇਸ ਲਈ “ਕਰਤਾ ਉਹ ਹੁਕਮ ਹੈ ਜੋ ਸਾਰੀ ਰਚਨਾ ਦੀ ਸਿਰਜਨਾ ਕਰਦਾ ਹੈ ਅਤੇ “ਪੁਰਖੁ ਉਹ ਹੁਕਮ ਹੈ ਜੋ ਸਾਰੀ ਰਚਨਾ ਦੀ ਸੇਵਾ ਸੰਭਾਲਤਾ ਅਤੇ ਪਾਲਣਾ ਕਰਦਾ ਹੈ। ਇਸ ਲਈ ਗੁਰਬਾਣੀ ਵਿੱਚ “ਪੁਰਖੁ ਨੂੰ ਨਰ ਦੀ ਸੰਗਿਆ ਦਿੱਤੀ ਗਈ ਹੈ, ਇਸ ਦਾ ਭਾਵ ਹੈ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਨਰ ਹੈ ਬਾਕੀ ਸਭ ਨਾਰੀ ਹੈ। ਜੋ ਨਾਰੀਆਂ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਉਹ ਸੁਹਾਗਣਾਂ ਬਣ ਜਾਂਦੀਆਂ ਹਨ ਅਤੇ ਆਪਣੀ ਬੰਦਗੀ ਪੂਰਨ ਕਰ ਸਦਾ ਸੁਹਾਗਣਾਂ ਬਣ ਜਾਂਦੀਆਂ ਹਨ। ਸੁਹਾਗਣਾਂ ਅਤੇ ਸਦਾ ਸੁਹਾਗਣਾਂ ਤੋਂ ਇਲਾਵਾ ਬਾਕੀ ਸਾਰੀਆਂ ਨਾਰੀਆਂ ਦੁਹਾਗਣਾਂ ਹਨ। ਨਾਰੀ ਦੇ ਸੰਦਰਭ ਵਿੱਚ ਸ਼ਬਦ “ਪੁਰਖੁ ਦਾ ਇਕ ਹੋਰ ਭਾਵ ਇਹ ਵੀ ਹੈ: “ਪੁ ਭਾਵ ਨਰਕ ਅਤੇ “ਰਖ ਭਾਵ ਰਖਣ ਵਾਲਾ, ਸੋ “ਪੁਰਖੁ ਭਾਵ ਨਰਕਾਂ ਤੋਂ ਰਖਣ ਵਾਲਾ। ਇਸ ਲਈ “ਕਰਤਾ ਪੁਰਖੁ ਉਹ ਪਰਮ ਸ਼ਕਤੀ ਹੈ ਜੋ ਸਭ ਕੁਝ ਕਰਦੀ ਹੈ ਅਤੇ ਜਿਸ ਦੇ ਹੁਕਮ ਅੰਦਰ ਸਭ ਘਟਨਾਵਾਂ ਵਾਪਰਦੀਆਂ ਹਨ। ਜੋ ਸਾਰੀ ਸ੍ਰਿਸ਼ਟੀ ਨੂੰ ਰਚਦੀ ਹੈ ਅਤੇ ਚਲਾਂਦੀ ਹੈ। ਇਹ ਪਰਮ ਸ਼ਕਤੀ ਸਭ ਖੰਡਾਂ ਬ੍ਰਹਮੰਡਾਂ ਅਤੇ ਲਖ ਚੌਰਾਸੀ ਮੇਦਨੀ ਦੀ ਸਿਰਜਣਹਾਰ, ਪਾਲਣਹਾਰ ਅਤੇ ਸੰਘਾਰਕ ਹੈ।

ਨਿਰਭਉ:

ਨਿਰਭਉ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਗਲੀ ਪਰਮ ਸ਼ਕਤੀ ਹੈ। ਇਸ ਪਰਮ ਸ਼ਕਤੀ ਨੂੰ ਗੁਣੀ ਨਿਧਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਵੀ ਕਿਹਾ ਜਾਂਦਾ ਹੈ। “ਨਿਰਭਉ ਦਾ ਭਾਵ ਹੈ “ਭਉ ਰਹਿਤ। ਸਵਾਲ ਉਠਦਾ ਹੈ ਕਿਸ ਚੀਜ਼ ਦਾ ਭਉ? ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਕਰਤਾ ਪੁਰਖੁ ਆਪਣੀ ਸਿਰਜੀ ਹੋਈ ਸਾਰੀ ਰਚਨਾ ਵਿੱਚ ਆਪ ਸਮਾਇਆ ਹੋਇਆ ਹੈ, ਇਸ ਲਈ ਉਸ ਨੂੰ ਕਿਸ ਦਾ ਭਉ ਹੋ ਸਕਦਾ ਹੈ। ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਉਪਰ ਕੋਈ ਸ਼ਕਤੀ ਨਹੀਂ ਹੈ ਅਤੇ ਉਹ ਸਾਰੀਆਂ ਸ਼ਕਤੀਆਂ ਦਾ ਮਾਲਿਕ ਆਪ ਹੈ, ਇਸ ਲਈ ਉਹ “ਨਿਰਭਉ ਹੈ। ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਅਤੇ ਉਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਆਪ ਕੀਤੀ ਹੈ, ਕਰ ਰਿਹਾ ਹੈ ਅਤੇ ਕਰਦਾ ਰਹੇਗਾ, ਕਿਉਂਕਿ ਉਹ ਸਾਰੀ ਰਚਨਾ ਦੀ ਸੇਵਾ ਸੰਭਾਲਤਾ ਆਪ ਕਰ ਰਿਹਾ ਹੈ, ਅਤੇ ਕਰਦਾ ਰਹੇਗਾ ਇਸ ਲਈ ਉਹ ਕਿਸੇ ਵੀ ਵਸਤੂ ਦੇ ਗੁਆਚਨ ਦਾ ਭਉ ਨਹੀਂ ਰਖਦਾ ਹੈ। “ਨਿਰਭਉ ਦਾ ਭਾਵ ਹੈ ਸਾਰੇ ਬੰਧਨਾਂ ਤੋਂ ਮੁਕਤ ਹੈ। ਸਾਡੇ ਮਨੁੱਖਾ ਜੀਵਨ ਲਈ ਆਪਣੀ ਬੰਦਗੀ ਨੂੰ ਪੂਰਨ ਅਵਸਥਾ ਵਿੱਚ ਵੇਖਣ ਲਈ “ਭਉ ਦਾ ਇਹ ਤੱਥ ਸਮਝਣਾ ਬੇਅੰਤ ਜ਼ਰੂਰੀ ਹੈ। ਕਿਉਂਕਿ ਕੇਵਲ “ਨਿਰਭਉ ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਜਾ ਸਕਦਾ ਹੈ। ਕੇਵਲ “ਨਿਰਭਉ ਹੀ ਪੂਰਨ “ਸਤਿ ਵਿੱਚ ਸਮਾ ਸਕਦਾ ਹੈ। ਕੇਵਲ “ਨਿਰਭਉ ਹੀ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਤੇ ਪਰ੍ਹੇ ਜਾਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋ ਸਕਦਾ ਹੈ। ਕੇਵਲ “ਨਿਰਭਉ ਹੀ ਪੂਰਨ ਸਤਿ ਦੀ ਸੇਵਾ ਕਰ ਸਕਦਾ ਹੈ। ਕੇਵਲ “ਨਿਰਭਉ ਹੀ ਪੂਰਨ ਸਤਿ ਨੂੰ ਵਰਤਾ ਸਕਦਾ ਹੈ। ਇਸ ਲਈ ਮਨੁੱਖਾ ਜੀਵਨ ਨੂੰ ਅਕਾਲ ਪੁਰਖ ਵਿੱਚ ਅਭੇਦ ਹੋਣ ਲਈ “ਨਿਰਭਉ ਅਵਸਥਾ ਦੀ ਪ੍ਰਾਪਤੀ ਕਰਨਾ ਅਤੇ ਪੂਰਨ ਬੰਦਗੀ ਲਈ ਦਰਗਾਹੀ ਹੁਕਮ ਹੈ। ਕਿਉਂਕਿ ਰਚਨਾ ਰਚਨ ਦੀ ਸ਼ਕਤੀ ਇਕ ਆਮ ਮਨੁੱਖ ਦੀ ਪਹੁੰਚ ਤੋਂ ਪਰ੍ਹੇ ਹੈ ਇਸ ਲਈ ਮਨੁੱਖੀ ਜੀਵਨ ਵਿੱਚ “ਭਉ ਦਾ ਅਹਿਮ ਸਥਾਨ ਹੈ। ਕਿਉਂਕਿ ਸਾਰੀ ਰਚਨਾ “ਕਰਤਾ ਪੁਰਖੁ ਦੇ ਹੁਕਮ ਅਨੁਸਾਰ ਸਿਰਜੀ ਅਤੇ ਚਲਾਈ ਜਾਂਦੀ ਹੈ ਇਸ ਲਈ ਮਨੁੱਖ ਦੇ ਹੱਥ ਵੱਸ ਵਿੱਚ ਕੁੱਛ ਨਹੀਂ ਹੈ ਇਸ ਲਈ ਇਕ ਆਮ ਮਨੁੱਖ ਸਦਾ “ਭਉ ਵਿੱਚ ਗ੍ਰਸਿਆ ਰਹਿੰਦਾ ਹੈ। ਇਸ ਲਈ ਇਕ ਆਮ ਮਨੁੱਖ ਨੂੰ “ਨਿਰਭਉ ਅਵਸਥਾ ਦੀ ਪ੍ਰਾਪਤੀ ਲਈ ਇਸ “ਭਉ ਤੱਥ ਨੂੰ ਸਮਝਣਾ ਬੇਅੰਤ ਜ਼ਰੂਰੀ ਹੈ। ਸਵਾਲ ਉਠਦਾ ਹੈ “ਭਉ ਕਿਸ ਵਸਤੂ ਦਾ? “ਭਉ ਗੁਆਚਣ ਦਾ, “ਭਉ ਗੁੰਮ ਹੋ ਜਾਣ ਦਾ, “ਭਉ ਖੋਹੇ ਜਾਣ ਦਾ, “ਭਉ ਖੁਸ ਜਾਣ ਦਾ। “ਭਉ ਸੰਸਾਰਿਕ ਰਿਸ਼ਤਿਆਂ ਅਤੇ ਸਬੰਧਾਂ ਦੇ ਟੁੱਟ ਜਾਣ ਦਾ। “ਭਉ ਸੰਸਾਰਿਕ ਸੰਪਤੀਆਂ ਅਤੇ ਜਾਇਦਾਤਾਂ ਦੇ ਖੁਸ ਜਾਣ ਦਾ। “ਭਉ ਆਪਣੀ ਮੌਤ ਦਾ। “ਭਉ ਆਪਣੇ ਸੰਸਾਰਿਕ ਰਿਸ਼ਤੇਦਾਰਾਂ ਦੇ ਚਲੇ ਜਾਣ ਦਾ। “ਭਉ ਸਾਡੀਆ ਇੱਛਾਵਾਂ ਦੇ ਨਾ ਪੂਰੀਆਂ ਹੋਣ ਦਾ। “ਭਉ ਸਾਡੇ ਕਾਰਜਾਂ ਦੇ ਪੂਰਨ ਨਾ ਹੋਣ ਦਾ। “ਭਉ ਸਰੀਰਕ ਰੋਗਾਂ ਦੇ ਠੀਕ ਨਾ ਹੋਣ ਦਾ। “ਭਉ ਮਾਨਸਿਕ ਰੋਗਾਂ ਦੇ ਠੀਕ ਨਾ ਹੋਣ ਦਾ। “ਭਉ ਕੰਮਾਂ ਕਾਰਾਂ ਵਿੱਚ ਘਾਟਿਆਂ ਦਾ। ਜ਼ਰਾ ਆਪਣੇ ਰੋਜ਼ਾਨਾ ਜੀਵਨ ਵੱਲ ਝਾਤੀ ਮਾਰੀਏ ਸਾਡਾ ਹਰ ਪਲ “ਭਉ ਵਿੱਚ ਬੀਤ ਰਿਹਾ ਹੈ। ਇਸ ਲਈ ਇਹ “ਭਉ ਦਾ ਭਾਵ ਹੈ “ਮੋਹ। ਸਾਡਾ ਹਰ ਪਲ “ਮੋਹ ਦੇ ਇਸ ਦੂਤ ਦੇ ਪ੍ਰਭਾਵ ਹੇਠ ਬੀਤ ਰਿਹਾ ਹੈ। ਇਸ ਲਈ “ਨਿਰਭਉ ਹੋਣ ਦਾ ਭਾਵ ਹੈ ਮੋਹ ਦੇ ਇਸ ਦੂਤ ਤੋਂ ਮੁਕਤ ਹੋਣਾ। ਅਕਾਲ ਪੁਰਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ, ਉਹ ਮਾਇਆ ਦਾ ਰਚਿਅਤਾ ਹੈ, ਇਸ ਲਈ “ਮੋਹ ਦੇ ਇਸ ਦੂਤ ਤੋਂ ਮੁਕਤ ਹੈ ਅਤੇ ਇਸ ਤਰ੍ਹਾਂ ਉਹ “ਭਉ ਤੋਂ ਮੁਕਤ ਹੈ ਅਤੇ “ਨਿਰਭਉ ਹੈ। ਠੀਕ ਇਸੇ ਤਰ੍ਹਾਂ ਹੀ ਮਨੁੱਖ ਨੂੰ ਵੀ “ਨਿਰਭਉ ਅਵਸਥਾ ਦੀ ਪ੍ਰਾਪਤੀ ਕਰਨ ਨਾਲ ਹੀ ਮਾਇਆ ਦੇ ਇਹਨਾਂ ਬੰਧਨਾਂ ਤੋਂ ਮੁਕਤੀ ਮਿਲ ਸਕਦੀ ਹੈ, ਅਤੇ ਉਹ ਪੂਰਨ ਸਤਿ ਦੀ ਸੇਵਾ ਕਰਨ ਦੇ ਯੋਗ ਹੋ ਸਕਦਾ ਹੈ, ਪੂਰਨ ਸਤਿ ਵਰਤਾਉਣ ਦੇ ਯੋਗ ਹੋ ਸਕਦਾ ਹੈ। ਕੇਵਲ “ਨਿਰਭਉ ਮਨੁੱਖ ਹੀ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕਦਾ ਹੈ। ਕੇਵਲ “ਨਿਰਭਉ ਮਨੁੱਖ ਹੀ ਪੂਰਨ ਬੰਦਗੀ ਅਤੇ ਸਦਾ ਸੁਹਾਗ ਪ੍ਰਾਪਤ ਕਰ ਸਕਦਾ ਹੈ।

ਨਿਰਵੈਰੁ:

ਨਿਰਵੈਰੁ ਹੋਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਗਲੀ ਪਰਮ ਸ਼ਕਤੀ ਹੈ। ਇਸ ਪਰਮ ਸ਼ਕਤੀ ਨੂੰ ਗੁਣੀ ਨਿਧਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਵੀ ਕਿਹਾ ਜਾਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਕਰਤਾ ਪੁਰਖੁ ਹੈ ਅਤੇ ਸਾਰੀ ਰਚਨਾ ਵਿੱਚ ਆਪ ਸਮਾਇਆ ਹੋਇਆ ਹੈ ਅਤੇ ਸਾਰੀ ਸਿਰਜਨਾ ਦੀ ਆਪ ਸੇਵਾ ਸੰਭਾਲਤਾ ਕਰ ਰਿਹਾ ਹੈ, ਇਸ ਲਈ ਉਸ ਨਾਲ ਕਿਸੇ ਦਾ ਵੈਰ ਨਹੀਂ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਨਿਰਵੈਰੁ ਹੈ। ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਨਿਰਵੈਰੁ ਹੈ ਇਸ ਲਈ ਇਸ ਲਈ ਉਹ “ਏਕ ਦ੍ਰਿਸ਼ਟ ਹੈ। “ਏਕ ਦ੍ਰਿਸ਼ਟ ਹੋਣ ਕਾਰਣ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਾਰੀ ਸ੍ਰਿਸ਼ਟੀ ਨਾਲ ਇਕਸਾਰ ਪਿਆਰ ਹੈ ਅਤੇ ਉਸ ਦੇ ਦਰ ਤੇ ਕਿਸੇ ਨਾਲ ਵੀ ਕੋਈ ਭੇਦ-ਭਾਵ ਨਹੀਂ ਹੈ। ਉਹ ਕਿਸੇ ਦੇ ਵੀ ਅਵਗੁਣ ਨਹੀਂ ਚਿਤਾਰਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਰਬੱਤ ਖੰਡਾਂ ਬ੍ਰਹਮੰਡਾਂ, ਲਖ ਚੌਰਾਸੀ ਮੇਦਨੀ ਦੇ ਨਾਲ ਵੀ ਵੈਰ ਨਹੀਂ ਹੈ। ਉਹ ਸਭ ਸ੍ਰਿਸ਼ਟੀ ਦਾ ਮਿੱਤਰ ਹੈ। ਉਹ ਸਭਨਾਂ ਦਾ ਮਾਂ-ਪਿਉ ਹੈ। ਮਹਾਂ ਪਰਉਪਕਾਰੀ ਹੈ ਅਤੇ ਸਭ ਦਾ ਭਲਾ ਮੰਗਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਦੇ ਦਰਵਾਜ਼ੇ ਸਾਰੀ ਸ੍ਰਿਸ਼ਟੀ (ਸਾਰੀ ਲੋਕਾਈ) ਲਈ ਸਦਾ ਸਦਾ ਲਈ ਖੁੱਲ੍ਹੇ ਹਨ। “ਏਕ ਦ੍ਰਿਸ਼ਟ ਹੋਣ ਕਾਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਬੇਅੰਤ ਦਿਆਲੂ ਹੈ, ਬੇਅੰਤ ਕਿਰਪਾਲੂ ਹੈ, ਇਸ ਕਾਰਣ ਉਹ ਬੇਅੰਤ ਬਖ਼ਸ਼ਣਹਾਰਾ ਹੈ। ਸਾਡੇ ਸਾਰੇ ਜਨਮਾਂ ਜਨਮਾਂਤਰਾਂ ਦੇ ਬੇਅੰਤ ਗੁਨਾਹ ਬਖ਼ਸ਼ਣ ਵਿੱਚ ਇਕ ਖਿਨ ਵੀ ਨਹੀਂ ਲਾਉਂਦਾ ਹੈ। ਆਪਣੀ ਛੋਟੀ ਤੋਂ ਛੋਟੀ ਅਤੇ ਨੀਵੀਂ ਤੋਂ ਨੀਵੀਂ ਰਚਨਾ ਵਿੱਚ ਵੀ ਆਪ ਸਮਾਇਆ ਹੋਣ ਕਾਰਣ ਉਹ ਬੇਅੰਤ ਨਿਮਰਤਾ ਦਾ ਸੋਮਾ ਹੈ। ਬੇਅੰਤ ਨਿਮਰਤਾ ਦੀ ਇਸ ਪਰਮ ਸ਼ਕਤੀ ਦਾ ਮਾਲਕ ਹੋਣ ਕਾਰਣ ਉਸਦੀ ਪ੍ਰਾਪਤੀ ਦਾ ਮਾਰਗ ਅਤਿ ਹਲੀਮੀ ਦਾ ਮਾਰਗ ਹੈ। ਇਸੇ ਲਈ ਅਤਿ ਬੇਅੰਤ ਨਿਰਮਾਣਤਾ ਅਤੇ ਹਲੀਮੀ ਦਰਗਾਹ ਦੀ ਕੁੰਜੀ ਹੈ। ਇਸ ਲਈ “ਨਿਰਵੈਰੁ ਬਣਨ ਦੀ ਇਸ ਪਰਮ ਸ਼ਕਤੀ ਦੀ ਪ੍ਰਾਪਤੀ ਨਾਲ ਹੀ ਅਕਾਲ ਪੁਰਖ ਵਿੱਚ ਅਭੇਦ ਹੋਇਆ ਜਾ ਸਕਦਾ ਹੈ। “ਨਿਰਵੈਰੁ ਹੋਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਦਾ ਅਰਥ ਹੈ: ਏਕ ਦ੍ਰਿਸ਼ਟ ਹੋ ਜਾਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਪਰਮ ਦਿਆਲਤਾ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਗੁਨਾਹਗਾਰਾਂ ਨੂੰ ਬਖ਼ਸ਼ਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਬੇਅੰਤ ਨਿਰਮਾਣਤਾ ਅਤੇ ਹਲੀਮੀ ਦੀ ਪਰਮ ਸ਼ਕਤੀ ਦੀ ਪ੍ਰਾਪਤੀ। “ਨਿਰਵੈਰੁ ਹੋਣ ਦਾ ਅਰਥ ਹੈ: ਏਕ ਦ੍ਰਿਸ਼ਟ ਹੋਣ ਦੇ ਪਰਮ ਗੁਣ ਦੀ ਪ੍ਰਾਪਤੀ; ਪਰਮ ਦਿਆਲੂ ਹੋਣ ਦੇ ਪਰਮ ਗੁਣ ਦੀ ਪ੍ਰਾਪਤੀ; ਗੁਨਾਹਗਾਰਾਂ ਨੂੰ ਬਖ਼ਸ਼ਣ ਦੇ ਪਰਮ ਗੁਣ ਦੀ ਪ੍ਰਾਪਤੀ; ਬੇਅੰਤ ਨਿਮਰਤਾ ਅਤੇ ਹਲੀਮੀ ਦੇ ਪਰਮ ਗੁਣ ਦੀ ਪ੍ਰਾਪਤੀ ਅਤੇ ਇਹਨਾਂ ਪਰਮ ਗੁਣਾਂ ਨਾਲ ਅਪਣੇ ਹਿਰਦੇ ਨੂੰ ਭਰਪੂਰ ਕਰ ਲੈਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ। ਸਾਡੇ ਮਨੁੱਖਾ ਜੀਵਨ ਲਈ ਆਪਣੀ ਬੰਦਗੀ ਨੂੰ ਪੂਰਨ ਅਵਸਥਾ ਵਿੱਚ ਵੇਖਣ ਲਈ “ਨਿਰਵੈਰੁ ਦਾ ਇਹ ਤੱਥ ਸਮਝਣਾ ਬੇਅੰਤ ਜ਼ਰੂਰੀ ਹੈ। ਕਿਉਂਕਿ ਕੇਵਲ “ਨਿਰਵੈਰੁ ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਜਾ ਸਕਦਾ ਹੈ। ਕੇਵਲ “ਨਿਰਵੈਰੁ ਹੀ ਪੂਰਨ “ਸਤਿ ਵਿੱਚ ਸਮਾ ਸਕਦਾ ਹੈ। ਕੇਵਲ “ਨਿਰਵੈਰੁ ਹੀ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਤੇ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋ ਸਕਦਾ ਹੈ। ਕੇਵਲ “ਨਿਰਵੈਰੁ ਹੀ ਪੂਰਨ ਸਤਿ ਦੀ ਸੇਵਾ ਕਰ ਸਕਦਾ ਹੈ। ਕੇਵਲ “ਨਿਰਵੈਰੁ ਹੀ ਪੂਰਨ ਸਤਿ ਨੂੰ ਵਰਤਾ ਸਕਦਾ ਹੈ। ਇਸ ਲਈ ਮਨੁੱਖਾ ਜੀਵਨ ਨੂੰ ਅਕਾਲ ਪੁਰਖ ਵਿੱਚ ਅਭੇਦ ਹੋਣ ਲਈ “ਨਿਰਵੈਰੁ ਅਵਸਥਾ ਦੀ ਪ੍ਰਾਪਤੀ ਕਰਨਾ ਅਤੇ ਪੂਰਨ ਬੰਦਗੀ ਲਈ ਦਰਗਾਹੀ ਹੁਕਮ ਹੈ। ਕੇਵਲ “ਨਿਰਵੈਰੁ ਮਨੁੱਖ ਹੀ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕਦਾ ਹੈ। ਕੇਵਲ “ਨਿਰਵੈਰੁ ਮਨੁੱਖ ਹੀ ਪੂਰਨ ਬੰਦਗੀ ਅਤੇ ਸਦਾ ਸੁਹਾਗ ਪ੍ਰਾਪਤ ਕਰ ਸਕਦਾ ਹੈ।

ਅਕਾਲ ਮੂਰਤਿ:

ਕਰਤਾ ਪੁਰਖੁ ਸਾਰੀ ਸ੍ਰਿਸ਼ਟੀ ਦਾ ਸਿਰਜਨਹਾਰਾ ਹੈ ਇਸ ਲਈ ਕਾਲ ਦਾ ਅਤੇ ਖ਼ਲਾਅ ਦਾ ਰਚਨਹਾਰਾ ਵੀ ਅਕਾਲ ਪੁਰਖੁ “ੴ ਸਤਿ ਨਾਮੁ ਹੀ ਹੈ। ਇਸ ਲਈ ਕਾਲ ਦਾ ਉਸ ਉਪਰ ਕੋਈ ਪ੍ਰਭਾਵ ਨਹੀਂ ਹੈ। ਇਸ ਲਈ ਉਹ ਕਾਲ ਅਤੇ ਖ਼ਲਾਅ ਤੋਂ ਪਰ੍ਹੇ ਹੈ। ਉਹ ਮਹਾਨ ਪਰਮ ਬੇਅੰਤ ਅਨੰਤ ਸ਼ਕਤੀ ਨਾ ਹੀ ਕਾਲ ਅਤੇ ਖ਼ਲਾਅ ਵਿੱਚ ਪੈਦਾ ਹੁੰਦੀ ਹੈ ਅਤੇ ਨਾ ਹੀ ਕਾਲ ਅਤੇ ਖ਼ਲਾਅ ਵਿੱਚ ਮਰ ਸਕਦੀ ਹੈ। ਜੋ ਜੋ ਕਾਲ ਅਤੇ ਖ਼ਲਾਅ ਵਿੱਚ ਜਨਮਦਾ ਹੈ ਉਸ ਦਾ ਅੰਤ ਕਾਲ ਅਤੇ ਖ਼ਲਾਅ ਵਿੱਚ ਨਿਸਚਿਤ ਹੈ। ਜੋ ਜੋ ਕਾਲ ਅਤੇ ਖ਼ਲਾਅ ਵਿੱਚ ਜਨਮਦਾ ਹੈ ਉਸ ਉਪਰ ਕਾਲ ਦਾ ਪ੍ਰਭਾਵ ਹੋਣਾ ਨਿਸਚਿਤ ਹੈ। ਜੋ ਜੋ ਕਾਲ ਅਤੇ ਖ਼ਲਾਅ ਵਿੱਚ ਜਨਮਦਾ ਹੈ ਉਹ ਕਾਲ ਦੇ ਹਰ ਖਿਨ ਨਾਲ ਪਰਿਵਰਤਨਸ਼ੀਲ ਹੈ। ਜੋ ਜੋ ਕਾਲ ਅਤੇ ਖ਼ਲਾਅ ਵਿੱਚ ਜਨਮਦਾ ਹੈ ਉਸ ਵਿੱਚ ਹਰ ਪਲ ਪਰਿਵਰਤਨ ਜਾਰੀ ਰਹਿੰਦਾ ਹੈ। ਇਹ ਪਰਿਵਰਤਨ ਹਰ ਪਲ ਉਸ ਨੂੰ ਅੰਤ ਵਲ ਲੈ ਕੇ ਜਾਂਦਾ ਹੈ। ਕਿਉਂਕਿ ਹਰ ਰਚਨਾ ਦੀ ਸਿਰਜਨਾ ਕਾਲ ਅਤੇ ਖ਼ਲਾਅ ਵਿੱਚ ਹੁੰਦੀ ਹੈ ਅਤੇ ਹੋ ਰਹੀ ਹੈ ਇਸ ਲਈ ਹਰ ਇਕ ਰਚਨਾ ਪਰਿਵਰਤਨਸ਼ੀਲ ਹੈ ਅਤੇ ਇਸ ਲਈ ਹਰ ਇਕ ਰਚਨਾ ਦਾ ਆਦਿ ਵੀ ਹੈ ਅਤੇ ਅੰਤ ਵੀ ਹੈ। ਇਸ ਲਈ ਜੋ ਜੋ ਪਰਿਵਰਤਨਸ਼ੀਲ ਹੈ ਉਹ ਸਤਿ ਨਹੀਂ ਹੈ। ਇਸ ਲਈ ਜੋ ਜੋ ਵੀ ਪਰਿਵਰਤਨਸ਼ੀਲ ਹੈ ਉਹ ਅਸਤਿ ਹੈ। ਕਿਉਂਕਿ ਜੋ ਜੋ ਪਰਿਵਰਤਨਸ਼ੀਲ ਹੈ ਉਸਦਾ ਆਦਿ ਅਤੇ ਅੰਤ ਨਿਸਚਿਤ ਹੈ ਅਤੇ ਉਹ ਅਸਤਿ ਹੈ ਇਸ ਲਈ ਉਹ ਮਾਇਆ ਹੈ। ਇਸ ਲਈ ਜੋ ਸਤਿ ਨਹੀਂ ਹੈ ਉਹ ਮਾਇਆ ਹੈ। ਇਸ ਲਈ ਸਾਰੀ ਰਚਨਾ ਦਾ ਵਿਨਾਸ਼ ਨਿਸਚਿਤ ਹੈ ਅਤੇ ਇਸ ਗੁਣ ਕਰਕੇ ਸਾਰੀ ਰਚਨਾ ਅਸਤਿ ਹੈ ਅਤੇ ਮਾਇਆ ਹੈ। ਇਸਦਾ ਭਾਵ ਇਹ ਹੈ ਕਿ ਸਾਰੀ ਰਚਨਾ ਦੀ ਸਿਰਜਨਾ ਮਾਇਆ ਦੇ ਅਧੀਨ ਹੁੰਦੀ ਹੈ ਅਤੇ ਹੋ ਰਹੀ ਹੈ। ਇਸ ਦਾ ਭਾਵ ਇਹ ਹੈ ਕਿ ਸਾਰੀ ਰਚਨਾ ਮਾਇਆ ਦੇ ਤ੍ਰਿਹ ਗੁਣਾਂ ਦੇ ਅਧੀਨ ਹੈ: ਰਜੋ ਗੁਣ (ਬ੍ਰਹਮਾ); ਤਮੋ ਗੁਣ (ਮਹੇਸ਼-ਸ਼ਿਵ) ਅਤੇ ਸਤੋ ਗੁਣ (ਵਿਸ਼ਨੂੰ)। ਇਸ ਲਈ ਸਾਰੀ ਸ੍ਰਿਸ਼ਟੀ ਦੀ ਰਚਨਾ, ਪਾਲਣਾ ਅਤੇ ਸੰਘਾਰ ਇਨ੍ਹਾਂ ਤ੍ਰਿਹ ਸ਼ਕਤੀਆਂ ਦੇ ਅਧੀਨ ਹੁੰਦੀ ਹੈ। ਇਨ੍ਹਾਂ ਤ੍ਰਿਹ ਗੁਣ ਸ਼ਕਤੀਆਂ ਦਾ ਰਚਨਹਾਰਾ ਵੀ “ੴ ਸਤਿ ਨਾਮੁ ਹੀ ਹੈ। ਇਸ ਲਈ ਉਹ ਇਕ ਪਰਮ ਅਨੰਤ ਬੇਅੰਤ ਸ਼ਕਤੀ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਇਸ ਲਈ ਇਹ ਪਰਮ ਅਨੰਤ ਬੇਅੰਤ ਸ਼ਕਤੀ ਤ੍ਰਿਧਾ ਮੂਰਤਿ ਹੈ, ਭਾਵ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ। ਇਸ ਦਾ ਭਾਵ ਇਹ ਹੈ ਕਿ “ੴ ਸਤਿ ਨਾਮੁ ਕਾਲ, ਖ਼ਲਾਅ ਅਤੇ ਮਾਇਆ ਦਾ ਸਿਰਜਨਹਾਰਾ ਹੈ ਅਤੇ ਕਾਲ, ਖ਼ਲਾਅ ਅਤੇ ਮਾਇਆ ਤੋਂ ਪਰ੍ਹੇ ਹੈ। ਇਸ ਲਈ “ਅਕਾਲ ਮੂਰਤਿ ੴ ਸਤਿ ਨਾਮੁ ਦਾ ਇਕ ਪਰਮ ਅਨੰਤ ਬੇਅੰਤ ਇਲਾਹੀ ਦਰਗਾਹੀ ਗੁਣ ਹੈ। ਇਸ ਲਈ “ਅਕਾਲ ਮੂਰਤਿ ੴ ਸਤਿ ਨਾਮੁ ਦੀ ਇਕ ਪਰਮ ਅਨੰਤ ਬੇਅੰਤ ਇਲਾਹੀ ਦਰਗਾਹੀ ਸ਼ਕਤੀ ਹੈ। ਇਸ ਲਈ ਜੋ ਮਨੁੱਖ ਤ੍ਰਿਹ ਗੁਣ ਮਾਇਆ ਨੂੰ ਜਿੱਤ ਲੈਂਦਾ ਹੈ ਉਹ ਮਨੁੱਖ (ਰੂਹ) ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਪੂਰਨ ਸਤਿ ਰੂਪ ਬਣ ਜਾਂਦੀ ਹੈ ਅਤੇ “ੴ ਸਤਿ ਨਾਮੁ ਪੂਰਨ ਸਤਿ ਵਿੱਚ ਸਮਾ ਜਾਂਦੀ ਹੈ ਅਤੇ ਪਰਮ ਪਦ ਦੀ ਪ੍ਰਾਪਤੀ ਕਰਕੇ ਜੀਵਨ ਮੁਕਤੀ ਪ੍ਰਾਪਤ ਕਰਦੀ ਹੈ। ਐਸੀ ਰੂਹ ਦਾ ਹਿਰਦਾ ਮਾਇਆ ਦੀ ਰਹਿਤ ਦੀ ਕਮਾਈ ਕਰਕੇ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈ, ਪੂਰਨ ਸੁੰਨ ਦੀ ਅਵਸਥਾ ਵਿੱਚ ਆ ਜਾਂਦਾ ਹੈ, ਨਿਰਭਉ ਅਤੇ ਨਿਰਵੈਰੁ ਬਣ ਜਾਂਦਾ ਹੈ, ਜਿਸ ਕਾਰਨ “ੴ ਸਤਿ ਨਾਮੁ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਐਸੇ ਹਿਰਦੇ ਵਿੱਚ ਆਪ ਪਰਗਟ ਹੋਣਾ ਪੈ ਜਾਂਦਾ ਹੈ। ਐਸਾ ਹਿਰਦਾ ਇਕ ਸੰਤ ਹਿਰਦਾ ਬਣ ਜਾਂਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀਆਂ ਪਰਮ ਅਨੰਤ ਬੇਅੰਤ ਦਰਗਾਹੀ ਸ਼ਕਤੀਆਂ ਅਤੇ ਖ਼ਜ਼ਾਨਿਆਂ ਨਾਲ ਨਿਵਾਜਿਆ ਜਾਂਦਾ ਹੈ।

ਅਜੂਨੀ:

ਕਰਤਾ ਪੁਰਖੁ ਸਾਰੀ ਸ੍ਰਿਸ਼ਟੀ ਦਾ ਸਿਰਜਨਹਾਰਾ ਹੈ ਅਤੇ ਅਕਾਲ ਮੂਰਤਿ ਹੈ ਇਸ ਲਈ ਉਹ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੈ। ਕਿਉਂਕਿ ਕਾਲ ਅਤੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਇਸ ਲਈ ਜੰਮਦਾ ਮਰਦਾ ਨਹੀਂ ਹੈ। ਕਿਉਂਕਿ ਕਾਲ ਅਤੇ ਤ੍ਰਿਹ ਗੁਣ ਮਾਇਆ ਦਾ ਵੀ ਉਹ ਸਿਰਜਨਹਾਰਾ ਹੈ ਇਸ ਲਈ ਉਹ ਪਰਮ ਅਨੰਤ ਬੇਅੰਤ ਸ਼ਕਤੀਆਂ ਦਾ ਰਚਨਹਾਰਾ ਅਤੇ ਮਾਲਿਕ ਕਾਲ ਅਤੇ ਮਾਇਆ ਤੋਂ ਪਰ੍ਹੇ ਹੋਣ ਕਾਰਨ ਉਹ ਜਨਮ ਮਰਨ ਤੋਂ ਰਹਿਤ ਹੈ ਅਤੇ ਸਦੀਵੀ ਹੈ। ਉਹ ਆਦਿ ਜੁਗਾਦਿ ਤੋਂ ਸਦਾ ਜੀਵਤ ਹੈ ਅਤੇ ਉਸ ਦਾ ਕਦੇ ਅੰਤ ਨਹੀਂ ਹੁੰਦਾ। ਨਾ ਹੀ ਉਸਦੇ ਆਦਿ ਦਾ ਅਤੇ ਨਾ ਹੀ ਉਸਦੇ ਅੰਤ ਦਾ ਕਿਸੇ ਨੂੰ ਭੇਦ ਮਿਲ ਸਕਿਆ ਹੈ ਇਸੇ ਕਰਕੇ ਉਹ ਸਦਾ ਬੇਅੰਤ ਅਤੇ ਅਨੰਤ ਹੈ। ਸਦਾ ਸਦਾ ਸਦੀਵੀ ਹੈ। ਕਿਉਂਕਿ ਉਹ ੮੪ ਲੱਖ ਮੇਦਨੀ ਦਾ ਸਿਰਜਨਹਾਰਾ ਹੈ ਇਸ ਲਈ ਉਹ ੮੪ ਲੱਖ ਮੇਦਨੀ ਵਿੱਚ ਨਹੀਂ ਆਉਂਦਾ ਹੈ। ਇਸ ਲਈ ਜੋ ਰੂਹ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਮਾਇਆ ਤੋਂ ਪਰ੍ਹੇ ਚਲੀ ਜਾਂਦੀ ਹੈ ਉਹ “ੴ ਸਤਿ ਨਾਮੁ ਵਿੱਚ ਸਮਾ ਜਾਂਦੀ ਹੈ ਅਤੇ ਕਿਉਂਕਿ ਐਸੀ ਰੂਹ “ੴ ਸਤਿ ਨਾਮੁ ਵਿੱਚ ਸਮਾ ਜਾਂਦੀ ਹੈ ਇਸ ਲਈ ਉਹ ਆਪਣੀ ਹਸਤੀ ਨੂੰ ਗੁਆ ਕੇ ਸਦਾ ਸਦਾ ਲਈ ਸਦੀਵੀ ਹੋ ਜਾਂਦੀ ਹੈ। ਐਸੀ ਰੂਹ ਫਿਰ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੀ ਹੈ। ਐਸੀ ਰੂਹ ਜੀਵਨ ਮੁਕਤ ਹੋ ਜਾਂਦੀ ਹੈ ਅਤੇ ਅਜੂਨੀ ਬਣ ਜਾਂਦੀ ਹੈ।

ਸੈਭੰ:

ੴ ਸਤਿ ਨਾਮੁ ਨੇ ਆਪਣੀ ਸਿਰਜਨਾ ਆਪ ਕੀਤੀ ਹੈ ਅਤੇ ਆਪਣਾ ਨਾਮ “ਸਤਿ ਨਾਮੁ ਆਪ ਸਾਜਿਆ ਹੈ। ਫਿਰ ਉਸਨੇ “ਕਰਤਾ ਪੁਰਖੁ ਬਣ ਸਾਰੀ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਹੈ। ਉਹ ਅਕਾਲ ਮੂਰਤਿ ਹੈ, ਕਾਲ ਤੋਂ ਪਰ੍ਹੇ ਹੈ, ਤ੍ਰਿਹ ਗੁਣ ਮਾਇਆ ਦਾ ਸਿਰਜਨਹਾਰਾ ਹੈ ਇਸ ਲਈ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ। ਇਹ ਸਾਰੇ ਪਰਮ ਗੁਣਾਂ ਅਤੇ ਪਰਮ ਅਨੰਤ ਬੇਅੰਤ ਸ਼ਕਤੀਆਂ ਦਾ ਸੋਮਾ ਅਤੇ ਮਾਲਿਕ ਹੋਣ ਕਾਰਣ ਉਹ ਆਪਣਾ ਆਧਾਰ ਖ਼ੁਦ ਆਪ ਹੈ। ਆਪਣੇ ਆਪ ਤੋਂ ਆਪੇ ਹੀ ਪ੍ਰਕਾਸ਼ਮਾਨ ਹੈ। ਆਪਣੇ ਸਹਾਰੇ ਆਪ ਹੀ ਪ੍ਰਕਾਸ਼ਮਾਨ ਹੈ। ਉਸ ਨੂੰ ਕਿਸੇ ਹੋਰ ਸਹਾਰੇ ਦੀ ਕੋਈ ਲੋੜ ਨਹੀਂ ਹੈ, ਉਹ ਆਪ ਹਰ ਇਕ ਰਚਨਾ ਦਾ ਸਹਾਰਾ ਆਪ ਹੈ। ਉਹ ਮਹਾਨ ਪਰਮ ਅਨੰਤ ਬੇਅੰਤ ਸ਼ਕਤੀ ਹੈ ਅਤੇ ਸਾਰੀ ਰਚਨਾ ਦਾ ਆਪ ਸਹਾਰਾ ਹੈ। ਸਾਰੀ ਰਚਨਾ ਦਾ ਆਧਾਰ ਹੋਣ ਕਾਰਣ ਸਾਰੀ ਸਿਰਜਨਾ ਵਿੱਚ ਆਪ ਸਮਾਇਆ ਹੋਇਆ ਹੈ। ਸਾਰੀ ਸਿਰਜਨਾ ਦੀ ਸੇਵਾ ਸੰਭਾਲਤਾ ਆਪ ਕਰ ਰਿਹਾ ਹੈ। ਉਸ ਦਾ ਕੋਈ ਪ੍ਰਕਾਸ਼ ਕਰਨ ਦੀ ਸਮਰਥਾ ਨਹੀਂ ਰਖ ਸਕਦਾ ਹੈ। ਉਸ ਦਾ ਸਹਾਰਾ ਬਣਨ ਦੀ ਕੋਈ ਸਮਰਥਾ ਨਹੀਂ ਰਖ ਸਕਦਾ ਹੈ। ਉਹ ਸਰਵ-ਵਿਆਪਕ ਹੈ ਅਤੇ ਆਪਣੀ ਨਿਰਗੁਣ ਪਰਮ ਸ਼ਕਤੀ ਨਾਲ ਸਾਰੇ ਸਰਗੁਣ ਸਰੂਪ ਦੀ ਸੇਵਾ ਸੰਭਾਲਤਾ ਆਪ ਕਰ ਰਿਹਾ ਹੈ।

ਗੁਰ ਪ੍ਰਸਾਦਿ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਹੈ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਇਸ ਮਹਾਂ ਮੰਤਰ ਮੂਲ-ਮੰਤਰ ਵਿੱਚ ਸਮਾਇਆ ਹੋਇਆ ਹੈ। ਸਾਰੀਆਂ ਪਰਮ ਅਨੰਤ ਬੇਅੰਤ ਸ਼ਕਤੀਆਂ ਇਸ ਮਹਾਂ ਮੰਤਰ ਮੂਲ-ਮੰਤਰ ਵਿੱਚ ਸਮਾਈਆਂ ਹੋਈਆਂ ਹਨ। ਇਹ ਮਹਾਂ ਮੰਤਰ ਮੂਲ-ਮੰਤਰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਸੋਮਾ ਹੈ। ਇਹ ਮਹਾਂ ਮੰਤਰ ਮੂਲ-ਮੰਤਰ ਅੰਮ੍ਰਿਤ ਦਾ ਸੋਮਾ ਹੈ, ਜੀਵਨ ਮੁਕਤੀ ਦਾ ਸੋਮਾ ਹੈ, ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਦਾ ਸੋਮਾ ਹੈ, ਮਾਇਆ ਨੂੰ ਜਿੱਤਣ ਦੀ ਪਰਮ ਸ਼ਕਤੀ ਦਾ ਸੋਮਾ ਹੈ, ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਦੀ ਬਖ਼ਸ਼ਿਸ਼ ਪ੍ਰਾਪਤ ਕਰਵਾਉਣ ਦਾ ਸੋਮਾ ਹੈ, ਪਰਮ ਪਦਵੀ ਪ੍ਰਾਪਤ ਕਰਨ ਦਾ ਸੋਮਾ ਹੈ। ਇਹ ਸਭ ਕੁੱਛ ਗੁਰ ਪ੍ਰਸਾਦਿ ਹੈ। “ਗੁਰ ਦਾ ਭਾਵ ਅਕਾਲ ਪੁਰਖ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ, “ਪ੍ਰਸਾਦਿ ਦਾ ਭਾਵ ਹੈ ਬਖ਼ਸ਼ਿਸ਼, ਰਹਿਮਤ, ਕ੍ਰਿਪਾ, ਪਰਮ ਸ਼ਕਤੀ। ਕੇਵਲ ਅਕਾਲ ਪੁਰਖ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕ੍ਰਿਪਾ, ਰਹਿਮਤ, ਪਰਮ ਸ਼ਕਤੀ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਸੰਤ ਸਤਿਗੁਰੂ ਜਿਸ ਵਿਚ ਉਹ ਆਪ ਮੌਜੂਦ ਹੈ ਅਤੇ ਆਪ ਵਰਤਦਾ ਹੈ, ਦੇ ਰਾਹੀਂ, ਨਾਮ ਸਰੂਪ ਵਿਚ ਵਰਤਾਇਆ ਜਾਂਦਾ ਹੈ। ਸਤਿਗੁਰੂ ਦੀ ਕ੍ਰਿਪਾ ਸਦਕਾ ਹੀ ਨਾਮ ਪ੍ਰਫੁੱਲਤ ਹੁੰਦਾ ਹੈ। ਅੰਤ ਕੂੜ ਦੀ ਦੀਵਾਰ ਤੋੜ ਕੇ, ਅੰਦਰਲਾ ਸਤਿਗੁਰੂ ਬਾਹਰਲੇ ਸਤਿਗੁਰੂ ਨਾਲ ਜੁੜ ਜਾਂਦਾ ਹੈ, ਭਾਵ ਨਿਰਗੁਣ ਅਤੇ ਸਰਗੁਣ (ਅਕਾਲ ਪੁਰਖ ਦੇ ਦੋਵੇਂ ਹਿੱਸੇ) ਜੁੜ ਜਾਂਦੇ ਹਨ ਅਤੇ ਮਨੁੱਖ ਨੂੰ ਜਿਊਂਦੇ ਜੀਅ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖ ਜਿਊਂਦੇ ਜੀਅ ਜੀਵਨ ਮੁਕਤ ਹੁੰਦਾ ਹੈ।

ਧੰਨ ਧੰਨ ਸ੍ਰੀ ਗੁਰੂ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਸਾਨੂੰ ਆਪਣੀ ਬੇਅੰਤ ਦਿਆਲਤਾ ਨਾਲ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ ਰਹੇ ਹਨ। ਸਾਡੀ ਜ਼ਿੰਦਗੀ ਦਾ ਅਧਾਰ ਗੁਰਕਿਰਪਾ ਹੈ। ਸਾਡੀ ਜ਼ਿੰਦਗੀ ਵਿੱਚ ਹਰ ਚੀਜ਼ ਗੁਰਕਿਰਪਾ ਨਾਲ ਸਾਡੇ ਭਲੇ ਲਈ ਹੀ ਵਾਪਰਦੀ ਹੈ। ਗੁਰਕਿਰਪਾ ਦੀ ਇਸ ਮਹਾਨ ਸ਼ਕਤੀ ਨਾਲ ਹੀ ਅਸੀਂ ਪੰਜ ਦੂਤਾਂ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੇ ਜਿੱਤ ਪਾ ਸਕਦੇ ਹਾਂ ਅਤੇ ਤ੍ਰਿਸ਼ਨਾ ਉਪਰ ਜਿੱਤ ਪਾ ਸਕਦੇ ਹਾਂ। ਗੁਰਕਿਰਪਾ ਅਤੇ ਗੁਰਪ੍ਰਸਾਦਿ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਦਰਗਾਹੀ ਸ਼ਕਤੀਆਂ ਹਨ। ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਬੜੇ ਵੱਡੇ ਭਾਗਾਂ ਨਾਲ ਹੁੰਦੀ ਹੈ। ਇਸ ਬੇਅੰਤ ਸ਼ਕਤੀ ਦਾ ਸਦਕਾ ਹੀ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਆਸਾ ਤ੍ਰਿਸ਼ਨਾ ਮਨਸ਼ਾ ਉਪਰ ਜਿੱਤ ਪ੍ਰਾਪਤ ਕਰ ਜੀਵਨ ਮੁਕਤੀ ਹਾਸਲ ਕਰ ਸਕਦੇ ਹਾਂ। ਇਸ ਬੇਅੰਤ ਸ਼ਕਤੀ ਦਾ ਸਦਕਾ ਹੀ ਅਸੀਂ ਮਾਇਆ ਉਪਰ ਜਿੱਤ ਪ੍ਰਾਪਤ ਕਰ ਦਰਗਾਹ ਵਿੱਚ ਮਾਨ ਪ੍ਰਾਪਤ ਕਰ ਸਕਦੇ ਹਾਂ। ਇਸ ਬੇਅੰਤ ਸ਼ਕਤੀ ਦਾ ਸਦਕਾ ਹੀ ਅਸੀਂ ਆਪਣੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਕਰਕੇ ਪਰਮ ਪਦ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਬੇਅੰਤ ਸ਼ਕਤੀ ਦਾ ਸਦਕਾ ਹੀ ਅਸੀਂ ਸਹਿਜ ਅਵਸਥਾ ਅਤੇ ਅਟੱਲ ਅਵਸਥਾ ਦੀ ਪ੍ਰਾਪਤੀ ਕਰਕੇ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਲੀਨ ਹੋ ਸਕਦੇ ਹਾਂ। ਇੱਥੇ ਦਾਸਨ ਦਾਸ ਦੇ ਜਾਤੀ ਤਜੁਰਬੇ ਦੇ ਅਧਾਰ ਤੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਬਹੁਤ ਸਾਰੇ ਲੋਕਾਂ (ਕਰੋੜਾਂ ਵਿੱਚ) ਨੂੰ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਪਰੰਤੂ ਕੋਈ ਵਿਰਲਾ ਹੀ ਇਸ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਕੇ ਦਰਗਾਹ ਵਿੱਚ ਮਾਨ ਪ੍ਰਾਪਤ ਕਰਦਾ ਹੈ। ਇਸਦਾ ਵੱਡਾ ਕਾਰਣ ਕੇਵਲ ਸੇਵਾ ਸੰਭਾਲਤਾ ਦੀ ਕਮੀ ਹੈ, ਕੇਵਲ ਆਪਾ ਅਰਪਣ ਕਰਨ ਦੀ ਕਮੀ ਹੈ, ਕੇਵਲ ਆਪਣਾ ਤਨ, ਮਨ, ਧਨ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਨ ਦੀ ਘਾਟ ਹੈ, ਕੇਵਲ ਮਨਮਤਿ ਤਿਆਗ ਕਰ ਗੁਰਮਤਿ ਨੂੰ ਅਪਨਾਉਣ ਦੀ ਕਮੀ ਹੈ। ਦੂਜਾ ਵੱਡਾ ਕਾਰਣ ਹੈ ਮਾਇਆ ਦੇ ਹਥੋਂ ਹਾਰ ਜਾਣਾ। ਬੰਦਗੀ ਹੋਰ ਕੁੱਛ ਨਹੀਂ, ਕੇਵਲ ਮਾਇਆ ਨਾਲ ਜੰਗ ਹੈ। ਅਤੇ ਇਸ ਜੰਗ ਵਿੱਚ ਆਮ ਲੋਕ ਮਾਇਆ ਦੇ ਅੱਗੇ ਆਪਣੇ ਹਥਿਆਰ ਸੁੱਟ ਦੇਂਦੇ ਹਨ ਅਤੇ ਮਾਇਆ ਨਾਲ ਮੁਕਾਬਲਾ ਨਾ ਕਰ ਮਾਇਆ ਤੋਂ ਹਾਰ ਮੰਨ ਮੁੜ ਆਪਣੀ ਪਹਿਲਾਂ ਵਾਲੀ ਜ਼ਿੰਦਗੀ ਵਿੱਚ ਚਲੇ ਜਾਂਦੇ ਹਨ। ਕਈ ਲੋਕ ਤਾਂ ਸੁਹਾਗ ਦੀ ਪ੍ਰਾਪਤੀ ਕਰ ਕਰਮ ਖੰਡ ਤੋਂ ਮੁੜ ਫਿਰ ਧਰਮ ਖੰਡ ਵਿੱਚ ਜਾ ਡਿਗਦੇ ਹਨ। ਦਾਸਨ ਦਾਸ ਦੇ ਨਿਜੀ ਜੀਵਨ ਵਿੱਚ ਐਸੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਇਸ ਲਈ ਆਪ ਸਭਨਾਂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਦਾਸਨ ਦਾਸ ਦੀ ਬੇਨਤੀ ਹੈ ਕਿ ਜੇਕਰ ਆਪਨੂੰ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੇ ਇਸ ਵਡਭਾਗ ਦੀ ਪ੍ਰਾਪਤੀ ਹੁੰਦੀ ਹੈ ਤਾਂ ਇਸ ਦੀ ਸੇਵਾ ਸੰਭਾਲਤਾ ਕਰੋ ਜੀ। ਜਦ ਤੁਸੀਂ ਇਸ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪੂਰਨ ਮਾਸੂਮੀਅਤ ਨਾਲ ਸੇਵਾ ਸੰਭਾਲਤਾ ਕਰੋਗੇ, ਜਦ ਤੁਸੀਂ ਪੂਰਨ ਭਰੋਸੇ, ਸ਼ਰਧਾ ਅਤੇ ਪ੍ਰੀਤ ਨਾਲ ਅਪਣਾ ਆਪ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਤਨ, ਮਨ, ਧਨ ਨਾਲ ਗੁਰੂ ਦੀ ਸੇਵਾ ਵਿੱਚ ਲੀਨ ਹੋ ਜਾਵੋਗੇ ਤਾਂ ਗੁਰੂ ਤੁਹਾਡੀ ਬਾਂਹ ਫੜ ਤੁਹਾਡੀ ਮਾਇਆ ਦੇ ਚਪੇੜਿਆਂ ਤੋਂ ਪੂਰੀ ਤਰ੍ਹਾਂ ਨਾਲ ਰਖਿਆ ਕਰ ਮਾਇਆ ਦੇ ਇਸ ਭਵਜਲ ਤੋਂ ਪਾਰ ਲੈ ਜਾਵੇਗਾ ਅਤੇ ਦਰਗਾਹ ਵਿੱਚ ਮਾਣ ਦੁਆ ਕੇ ਆਪਨੂੰ ਆਪਣੇ ਵਰਗਾ ਬਣਾ ਕੇ ਅਕਾਲ ਪੁਰਖ ਦੇ ਦਰਸ਼ਨ ਕਰਵਾ ਉਸ ਦੇ ਚਰਨਾਂ ਵਿੱਚ ਪੂਰੀ ਤਰ੍ਹਾਂ ਲੀਨ ਕਰ ਦੇਵੇਗਾ।

ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇਹ ਸਾਰੇ ਗੁਣ ਅਤੇ ਪਰਮ ਸ਼ਕਤੀਆਂ ਉਸਦੇ ਗੁਰਪ੍ਰਸਾਦੀ ਨਾਮ “ਸਤਿ ਨਾਮੁ ਵਿਚ ਮੌਜੂਦ ਹਨ। ਮੂਲ-ਮੰਤਰ ਵਿਆਖਿਆ ਤੋਂ ਪਰ੍ਹੇ ਹੈ, ਬੇਅੰਤ ਹੈ, ਅਨੰਤ ਹੈ। ਸਾਰਾ ਹੀ ਗੁਰੂ ਗ੍ਰੰਥ ਸਾਹਿਬ ਉਸ ਦੀ ਵਿਆਖਿਆ ਦਾ ਇਕ ਯਤਨ ਹੈ। ਮੂਲ-ਮੰਤਰ ਹੀ ਬੀਜ-ਮੰਤਰ ਹੈ।

ਬੀਜ ਮੰਤ੍ਰੁ ਸਰਬ ਕੋ ਗਿਆਨੁ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੭੪)

ਆਦਿ ਜੁਗਾਦਿ ਤੋਂ ਸਚਿਖੰਡ ਵਿਚ ਲਗਾਤਾਰ ਗੁਰਬਾਣੀ ਦਾ ਪ੍ਰਵਾਹ ਚਲ ਰਿਹਾ ਹੈ, ਜਿਸ ਦਾ ਭਾਵ ਹੈ ਕਿ ਅਕਾਲ ਪੁਰਖ ਦੇ ਗੁਣ ਅਤੇ ਸੰਤ ਪੁਰਖਾਂ ਦਾ ਆਉਣ-ਜਾਣ ਇਕ ਨਾ ਟੁੱਟਣ ਵਾਲੀ ਲੜੀ ਹੈ। ਇਹ ਇਕ ਨਾ ਟੁੱਟਣ ਵਾਲੀ ਲੜੀ ਇਸ ਲਈ ਹੈ, ਕਿਉਂਕਿ ਸਤਿ ਪਾਰਬ੍ਰਹਮ ਦੇ ਗੁਣ ਬੇਅੰਤ ਹਨ, ਉਸਦੀਆਂ ਇਲਾਹੀ ਸ਼ਕਤੀਆਂ ਬੇਅੰਤ ਅਨੰਤ ਹਨ ਅਤੇ ਇਹ ਲੜੀ ਉਸ ਬੇਅੰਤਤਾ ਨੂੰ ਬਿਆਨ ਕਰਦੀ ਹੈ ਅਤੇ ਉਸ ਦਾ ਵਖਿਆਨ ਕਰਦੀ ਹੈ। ਸਮਝਣ ਵਾਲੀ ਗੱਲ ਇਹ ਹੈ ਕਿ “ੴ ਸਤਿ ਨਾਮੁ ਗੁਰਪ੍ਰਸਾਦੀ ਹੈ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੇ ਪ੍ਰਾਪਤ ਕਰਨ ਤੋਂ ਬਾਅਦ, ਸੰਤ ਸਤਿਗੁਰੂ ਦੀ ਸੰਗਤ ਅਧੀਨ ਪੂਰਨ ਸ਼ਰਧਾ, ਪ੍ਰੀਤ ਅਤੇ ਵਿਸ਼ਵਾਸ ਨਾਲ ਨਾਮ ਸਿਮਰਨ ਕੀਤਿਆਂ ਅਤੇ ਆਪਣਾ ਤਨ, ਮਨ, ਧਨ ਅਰਪਣ ਕੀਤਿਆਂ ਸਚਿਖੰਡ ਦੇ ਵਾਸੀ ਬਣੀਦਾ ਹੈ ਅਤੇ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਪਰਉਪਕਾਰ ਅਤੇ ਮਹਾਂ ਪਰਉਪਕਾਰ ਵਰਗੀ ਬੇਅੰਤ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ। ਪੂਰਨ ਸੰਤ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਹੀ ਗੁਰਪ੍ਰਸਾਦਿ ਦਾ ਸੋਮਾ ਹੈ।

ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੮੫)

ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਲੋਂ ਜਿਨ੍ਹਾਂ ਪੂਰਨ ਸੰਤਾਂ, ਸਤਿਗੁਰਾਂ, ਪੂਰਨ ਬ੍ਰਹਮਗਿਆਨੀਆਂ ਨੂੰ ਗੁਰਪ੍ਰਸਾਦਿ ਵੰਡਣ ਦੀ ਸੇਵਾ ਦੀ ਬਖ਼ਸ਼ਿਸ਼ ਹੁੰਦੀ ਹੈ, ਉਹੀ ਇਹ ਗੁਰਪ੍ਰਸਾਦਿ ਦਾ ਦਾਨ ਦੇ ਸਕਦੇ ਹਨ, ਦੂਜੇ ਨਹੀਂ। ਜਿਨ੍ਹਾਂ ਵਿਅਕਤੀਆਂ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਉਨ੍ਹਾਂ ਦੇ ਵੱਡੇ ਭਾਗ ਹੁੰਦੇ ਹਨ। ਜਿਨ੍ਹਾਂ ਨੂੰ ਹਾਲੀ ਗੁਰਪ੍ਰਸਾਦਿ ਨਹੀਂ ਮਿਲਿਆ, ਉਨ੍ਹਾਂ ਨੂੰ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਵੀ ਗੁਰਪ੍ਰਸਾਦਿ ਪ੍ਰਾਪਤ ਹੋ ਸਕੇ। ਸ਼ੁੱਧ ਹਿਰਦੇ ਨਾਲ ਕੀਤੀ ਹੋਈ ਅਰਦਾਸ ਅਤੇ ਪੂਰਬਲੇ ਕਰਮਾਂ ਦੇ ਅੰਕੁਰ, ਜਗਿਆਸੂ ਨੂੰ ਪੂਰਨ ਸੰਤ ਸਤਿਗੁਰੂ ਨਾਲ ਮਿਲਾਉਂਦੇ ਹਨ ਅਤੇ ਫਿਰ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ।

ਸਲੋਕੁ ॥

ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥੧॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧)

ਮੂਲ-ਮੰਤਰ ਤੋਂ ਅੱਗੇ ਸ਼ਬਦ “ਜਪੁ” ਜੋ ਕਿ ਸਿਮਰਨ ਲਈ ਮਹਾਂ ਸੁੰਦਰ ਅਤੇ ਪਰਮ ਸ਼ਕਤੀਸ਼ਾਲੀ ਉਪਦੇਸ਼ ਹੈ। ਜਿਹੜਾ ਕਿ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਦੀ ਹਿਦਾਇਤ ਹੈ ਕਿ ਸਿਮਰਨ ਕਰੋ ਜੀ। ਜਿਹੜਾ ਕਿ ਇਲਾਹੀ ਦਰਗਾਹੀ ਹੁਕਮ ਹੈ ਕਿ ਨਾਮ ਸਿਮਰਨ ਕਰੋ। ਕਿਉਂਕਿ ੴ ਸਤਿ ਹੈ ਅਤੇ ਇਹ ਹੀ ਸਤਿ “ਨਾਮੁ” ਹੈ। ਕਿਉਂਕਿ ਕਰਤਾ ਪੁਰਖੁ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਕਿਉਂਕਿ ਨਿਰਭਉ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਕਿਉਂਕਿ ਨਿਰਵੈਰੁ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਅਕਾਲ ਮੂਰਤਿ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਕਿਉਂਕਿ ਅਜੂਨੀ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਕਿਉਂਕਿ ਸੈਭੰ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਕਿਉਂਕਿ ਗੁਰਪ੍ਰਸਾਦਿ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਇਸ ਲਈ ਸਾਰਾ ਮੂਲ-ਮੰਤਰ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਇਸੇ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਤਿਸ਼ਾਹ ਜੀ ਨੇ “ਸਤਿ ਨਾਮੁ” ਦਾ ਉਚਾਰਣ ਕੀਤਾ ਹੈ। ਇਸ ਲਈ ਸ਼ਬਦ “ਸਤਿ” ਸਾਰੀ ਸ੍ਰਿਸ਼ਟੀ ਦਾ ਗਰਭ ਹੈ। ਇਸ ਲਈ ਸ਼ਬਦ “ਸਤਿ” ਸਾਰੀਆਂ ਪਰਮ ਸ਼ਕਤੀਆਂ ਦਾ ਗਰਭ ਹੈ। ਇਸ ਲਈ ਸ਼ਬਦ “ਸਤਿ” ਸਾਰੇ ਪਰਮ ਇਲਾਹੀ ਗੁਣਾਂ ਦਾ ਗਰਭ ਹੈ। ਇਸ ਲਈ “ਸਤਿ” ਕੇਵਲ ਇਕ ਸ਼ਬਦ ਹੀ ਨਹੀਂ ਹੈ। ਸਾਰੀ ਗੁਰਬਾਣੀ “ਸਤਿ” ਹੈ ਇਸ ਲਈ ਇਹ ਸਤਿ “ਨਾਮੁ” ਹੈ ਕਿਉਂਕਿ ਗੁਰਬਾਣੀ “ਸਤਿ” ਵਿੱਚੋਂ ਹੀ ਪਰਗਟ ਹੋਈ ਹੈ, ਹੋ ਰਹੀ ਹੈ ਅਤੇ ਹੁੰਦੀ ਰਹੇਗੀ। ਗੁਰਬਾਣੀ ਕੇਵਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਤੱਕ ਹੀ ਸੀਮਿਤ ਨਹੀਂ ਹੈ। ਦਰਗਾਹ ਵਿੱਚ ਗੁਰਬਾਣੀ ਲਗਾਤਾਰ ਪਰਗਟ ਹੋ ਰਹੀ ਹੈ। ਦਰਗਾਹ ਵਿੱਚ ਗੁਰਬਾਣੀ ਦੇ ਅੰਕਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਹੈ। ਦਰਗਾਹ ਵਿੱਚ ਗੁਰਬਾਣੀ ਦੇ ਅੰਕ ਕਦੇ ਖ਼ਤਮ ਨਹੀਂ ਹੁੰਦੇ ਹਨ। ਇਸ ਲਈ ਇਹ ਸਤਿ ਹੀ “ਨਾਮੁ” ਹੈ। ਇਹ ਸਤਿ ਕੇਵਲ ਨਾਮ ਹੀ ਨਹੀਂ ਹੈ ਬਲਕਿ ਇਹ ਸਤਿ ਹੀ ਪਰਮ ਸ਼ਕਤੀ ਆਪ ਹੈ, ਪਰਮ ਸ਼ਕਤੀ ਹਾਜ਼ਰ ਨਾਜ਼ਰ ਹੈ, ਪਰਮ ਸ਼ਕਤੀ ਸਰਵ-ਵਿਆਪਕ ਹੈ। ਸਤਿ ਨਾਮੁ ਹੀ ਪਰਮ ਦਰਗਾਹੀ ਹੁਕਮ ਹੈ “ਏਕੋ ਨਾਮੁ ਹੁਕਮੁ ਹੈ” (ਅੰਗ ੭੨)। ਇਸ ਲਈ ਹੀ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਬੇਅੰਤ ਕਿਰਪਾ ਨਾਲ ਅਕਾਲ ਪੁਰਖ ਦੇ ਪੂਰਨ ਹੁਕਮ ਅਨੁਸਾਰ ਇਸ ਮਹਾਂ ਮੰਤਰ ਅਮੋਲਕ ਰਤਨ “ਸਤਿ ਨਾਮੁ” ਦਾ ਉਚਾਰਣ ਕਰਕੇ ਸਾਡੀ ਸਾਰੀ ਮਨੁੱਖਤਾ ਦੀ ਝੋਲੀ ਵਿੱਚ ਇਸ ਮਹਾਂ ਮੰਤਰ ਨੂੰ ਪਾਕੇ ਸਾਨੂੰ ਸਚਿਖੰਡ ਦਾ ਪੰਥ ਪ੍ਰਦਰਸ਼ਨ ਕੀਤਾ ਹੈ ਅਤੇ ਇਸਦਾ ਸਿਮਰਨ ਕਰਨ ਦਾ ਸਾਰੀ ਲੋਕਾਈ ਨੂੰ ਸਰਵ-ਉੱਚ ਸਿਖਰ ਦਾ ਉਪਦੇਸ਼ ਦਿੱਤਾ ਹੈ। ਕਿਉਂਕਿ ਸਾਰਾ ਮੂਲ-ਮੰਤਰ ਹੀ ਸਤਿ ਹੈ ਇਸ ਲਈ “ਸਤਿ ਨਾਮੁ” ਦੇ ਸਿਮਰਣ ਵਿੱਚ ਹੀ ਸਾਰੀਆਂ ਪਰਮ ਸ਼ਕਤੀਆਂ ਸਮਾਈਆਂ ਹੋਈਆਂ ਹਨ। ਇਸੇ ਲਈ ਧੰਨ ਧੰਨ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚ ਹੀ ਸਤਿਨਾਮ ਦੀ ਮਹਿਮਾ ਦਾ ਵਰਣਨ ਕੀਤਾ ਗਿਆ ਹੈ। ਕਈ ਸੰਤ ਮਹਾਂਪੁਰਖ ਪਹਿਲਾਂ ਸਾਰੇ ਮੂਲ-ਮੰਤਰ ਦਾ ਜਾਪ ਕਰਨ ਦਾ ਉਪਦੇਸ਼ ਦਿੰਦੇ ਹਨ ਅਤੇ ਫਿਰ ਸਤਿਨਾਮ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਕਰਦੇ ਹਨ। ਅਤੇ ਕੁੱਛ ਮਹਾਂ ਪੁਰਖ ਹੀ ਹਨ ਜੋ ਪਹਿਲਾਂ ਤੋਂ ਹੀ ਸਤਿਨਾਮ ਦਾ ਅਮੋਲਕ ਰਤਨ ਗੁਰਪ੍ਰਸਾਦਿ ਤੁਹਾਡੀ ਸੁਰਤ ਵਿੱਚ ਟਿਕਾ ਦਿੰਦੇ ਹਨ। ਗੁਰਬਾਣੀ ਅਨੁਸਾਰ ਕੇਵਲ ਸਤਿਨਾਮ ਦੇ ਗੁਰਪ੍ਰਸਾਦਿ ਨਾਲ ਹੀ ਸੁਰਤ ਦੀ ਲਿਵ ਲਗਦੀ ਹੈ। ਕੇਵਲ ਸਤਿਨਾਮ ਦੇ ਸਿਮਰਨ ਨਾਲ ਹੀ ਸੁਰਤ, ਹਿਰਦਾ ਅਤੇ ਸਾਰੀ ਰੂਹ ਕੰਚਨ ਹੁੰਦੀ ਹੈ। ਕੇਵਲ ਸਤਿਨਾਮ ਸਿਮਰਨ ਨਾਲ ਹੀ ਕੁੰਡਲਨੀ ਸ਼ਕਤੀ ਜਾਗਰਤ ਹੁੰਦੀ ਹੈ। ਕੇਵਲ ਸਤਿਨਾਮ ਸਿਮਰਨ ਨਾਲ ਹੀ ਸਾਰੇ ਬੱਜਰ ਕਪਾਟ ਖੁੱਲ੍ਹਦੇ ਹਨ। ਕੇਵਲ ਸਤਿਨਾਮ ਸਿਮਰਨ ਨਾਲ ਹੀ ਸਾਰੇ (੭) ਸਤਿ ਸਰੋਵਰ ਪ੍ਰਕਾਸ਼ਮਾਨ ਹੁੰਦੇ ਹਨ। ਕੇਵਲ ਸਤਿਨਾਮ ਸਿਮਰਨ ਨਾਲ ਹੀ ਇੜਾ, ਪਿੰਗਲਾ ਅਤੇ ਸੁਖਮਣਾ ਦੀਆਂ ਸ਼ਕਤੀਆਂ ਜਾਗਰਤ ਹੁੰਦੀਆਂ ਹਨ ਅਤੇ ਸਮਾਧੀ ਅਤੇ ਸੁੰਨ ਸਮਾਧੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਸਿਮਰਨ ਕਰਦਿਆਂ ਹੋਇਆਂ ਨਾਮ ਸਿਮਰਨ ਰੋਮ-ਰੋਮ ਵਿੱਚ ਚਲਾ ਜਾਂਦਾ ਹੈ ਅਤੇ ਭਗਤ ਜਨ ਸਤਿਨਾਮ ਰਸ ਵਿੱਚ ਰੱਤੇ ਜਾਂਦੇ ਹਨ ਅਤੇ ਮਾਇਆ ’ਤੇ ਜਿੱਤ ਪ੍ਰਾਪਤ ਕਰ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਅਕਾਲ ਪੁਰਖ ਜੀ ਦੇ ਦਰਸ਼ਨ ਪ੍ਰਾਪਤ ਕਰਕੇ ਪੂਰਨ ਬ੍ਰਹਮ ਗਿਆਨ, ਆਤਮ ਰਸ ਅੰਮ੍ਰਿਤ ਅਤੇ ਪੂਰਨ ਤੱਤ ਗਿਆਨ ਦੇ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਕੇ ਪਰਮ ਪਦ ਦੀ ਪ੍ਰਾਪਤੀ ਕਰ ਲੈਂਦੇ ਹਨ। ਇਸ ਲਈ ਸਿਮਰਨ ਕਰੋ ਨਾਮ ਦਾ “ਅਨਾਦਿ ਸਤਿ, ਸਤਿ ਨਾਮ” ਜਿਹੜਾ ਨਾਮ ਅੰਮ੍ਰਿਤ ਦੇ ਤੌਰ ’ਤੇ ਵੀ ਵਖਾਣਿਆ ਅਤੇ ਜਾਣਿਆ ਜਾਂਦਾ ਹੈ। ਸਤਿ ਦਾ ਭਾਵ ਹੈ ਅਨਾਦਿ ਸਤਿ। ਸਤਿਨਾਮ ਦਾ ਭਾਵ ਹੈ ਪਰਮਾਤਮਾ ਅਨਾਦਿ ਸਤਿ ਹੈ। ਨਾਮ ਦਾ ਸਿਮਰਨ ਕਰਨ ਨਾਲ ਅਸੀਂ ਆਪਣੇ ਅੰਦਰ ਅਨਾਦਿ ਸਤਿ ਨਾਲ ਰੱਤੇ ਜਾਂਦੇ ਹਾਂ ਅਤੇ ਸਤਿਨਾਮ ਸਾਡੇ ਰੋਮ ਰੋਮ ਵਿੱਚ ਪਰਗਟ ਹੁੰਦਾ ਹੈ। ਸਿਮਰਨ ਤੋਂ ਭਾਵ ਹੈ:

  • ਸਤਿ ਨੂੰ ਆਪਣੀ ਯਾਦ ਵਿਚ ਉੱਕਰਨਾ
  • ਸਤਿ ਨੂੰ ਆਪਣੇ ਮਨ (ਸੁਰਤ) ਵਿਚ ਉੱਕਰਨਾ
  • ਸਤਿ ਨੂੰ ਆਪਣੇ ਰੂਹਾਨੀ ਦਿਲ (ਹਿਰਦੇ) ਵਿਚ ਪਿਆਰ ਨਾਲ ਯਾਦ ਕਰਨਾ
  • ਸਤਿ ਨੂੰ ਆਪਣੇ ਸਰੀਰ ਦੇ ਰੋਮ ਰੋਮ ਵਿਚ ਅਭੇਦ ਕਰਨਾ
  • ਸੁਰਤ ਅਤੇ ਹਿਰਦੇ ਦਾ ਸਤਿ ਰੂਪ ਬਣ ਜਾਣਾ
  • ਆਪ ਸਤਿਨਾਮ ਬਣ ਜਾਣਾ (ਹਰਿ ਕਾ ਨਾਮੁ ਜਨ ਕਾ ਰੂਪ ਰੰਗੁ)
  • ਸਤਿ ਵਿੱਚ ਸਮਾ ਜਾਣਾ
  • ਸਤਿ ਵਿੱਚ ਅਭੇਦ ਹੋ ਜਾਣਾ

ਸ਼ਬਦ “ਜਪੁ” ਤੋਂ ਅਗਲਾ ਸ਼ਬਦ “ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥੧॥” ਇਸ ਦਾ ਭਾਵ ਹੈ ਉਹ ਪਰਮ ਸ਼ਕਤੀਸ਼ਾਲੀ ਸਰਬ ਕਲਾ ਭਰਪੂਰ ਹਸਤੀ ਜੋ ਮੂਲ-ਮੰਤਰ ਵਿਚ ਪਰਗਟ ਕੀਤੀ ਗਈ ਹੈ ਕੇਵਲ ਇਹ ਹਸਤੀ ਹੀ ਅਨਾਦਿ ਸਤਿ ਹੈ ਅਤੇ ਇਹ ਨਾ ਪਤਾ ਯੋਗ ਸਮੇਂ ਤੋਂ (ਅਣਮਿੱਥੇ ਸਮੇਂ ਤੋਂ) ਉਤਪਤੀ ਸਮੇਂ ਤੋਂ ਮੌਜੂਦ ਹੈ ਭਾਵ ਸਦਾ ਤੋਂ ਕਾਇਮ ਮੁਦਾਇਮ ਹੈ, ਸਾਰੇ ਯੁੱਗਾਂ ਵਿੱਚ ਪ੍ਰਤੱਖ ਵਿਆਪਕ ਰਿਹਾ ਹੈ, ਹੁਣ ਵੀ ਵਿਆਪਕ ਹੈ ਅਤੇ ਭਵਿੱਖ ਵਿਚ ਵਿਆਪਕ ਰਹੇਗਾ। ਇਸਦਾ ਭਾਵ ਇਹ ਹੈ ਕਿ ਮੂਲ-ਮੰਤਰ ਆਦਿ ਤੋਂ ਵਰਤਮਾਨ ਤੱਕ ਪ੍ਰਤੱਖ ਵਿਆਪਕ ਰਿਹਾ ਹੈ ਅਤੇ ਆਉਣ ਵਾਲੇ ਸਾਰੇ ਯੁਗਾਂ ਵਿੱਚ ਅੰਤ ਤੱਕ ਵਿਆਪਕ ਰਹੇਗਾ।

ਆਦਿ ਦਾ ਭਾਵ ਹੈ ਅਗਿਆਤ ਸਮੇਂ ਤੋਂ ਸਤਿ ਪਾਰਬ੍ਰਹਮ ਪਰੀਪੂਰਨ ਪਰਮਾਤਮਾ ਬ੍ਰਹਿਮੰਡ ਦੀ ਉਤਪਤੀ ਤੋਂ ਪਹਿਲਾਂ ਵੀ ਹੋਂਦ ਵਿਚ ਸੀ। ਗੁਰਬਾਣੀ ਕਹਿੰਦੀ ਹੈ ਕਿ ਸ੍ਰਿਸ਼ਟੀ ਦੀ ਸਿਰਜਨਾ ਤੋਂ ਪਹਿਲਾਂ ਅਕਾਲ ਪੁਰਖ ੩੬ ਯੁਗਾਂ ਲਈ ਸੁੰਨ ਸਮਾਧੀ ਵਿੱਚ ਸਥਿਤ ਸੀ। ਭਾਵ ਇੱਕ ਅਗਿਆਤ ਸਮੇਂ ਤੋਂ ਕਿ ਉਹ ਕਿ ੩੬ ਯੁੱਗਾਂ ਦੇ ਸਮੇਂ ਦੀ ਲੰਬਾਈ ਅਗਿਆਤ ਹੈ। ਸ਼ਬਦ “ਆਦਿ” ਦਾ ਭਾਵ ਹੈ ਸ਼ੁਰੂਆਤ। ਇਥੇ ਉਸਦੀ ਹੋਂਦ ਦੀ ਸ਼ੁਰੂਆਤ ਦੀ ਕੋਈ ਪਰਿਭਾਸ਼ਾ ਨਹੀਂ ਹੈ ਅਤੇ ਉਹ ਬੇਅੰਤ ਹੈ, ਅਨੰਤ, ਅਪਰੰਪਰ ਅਪਾਰ ਹੈ। ਹੋਂਦ ਦਾ ਭਾਵ ਹੈ ਸਤਿ ਹੈ। ਉਹ ਪਰਮ ਸ਼ਕਤੀਸ਼ਾਲੀ ਹਸਤੀ ਜੋ ਕਿ ਅਮਿਤੋਜ ਹੈ, ਜੋ ਕਿ ਬੇਅੰਤ ਹੈ, ਅਨੰਤ ਹੈ ਅਤੇ ਪਰਿਵਰਤਨ ਸ਼ੀਲ ਨਹੀਂ ਹੈ ਅਤੇ ਸਦੀਵੀ ਹੈ।

ਜੁਗਾਦਿ ਦਾ ਭਾਵ ਹੈ ਪਰਮਾਤਮਾ ਸਾਰੇ ਯੁੱਗਾਂ ਤੋਂ ਹੋਂਦ ਵਿੱਚ ਹੈ ਅਤੇ ਸਾਰੇ ਆਉਣ ਵਾਲੇ ਯੁੱਗਾਂ ਵਿਚ ਵੀ ਰਹੇਗਾ। ਇਥੇ ਸਾਰੇ ਯੁੱਗਾਂ ਦੀ ਕੋਈ ਪਰਿਭਾਸ਼ਾ ਨਹੀਂ ਹੈ ਅਤੇ ਸਮੇਂ ਦੀ ਕੋਈ ਪਰਿਭਾਸ਼ਾ ਨਹੀਂ ਹੈ। ਯੁੱਗ ਦੀ ਰਚਨਾ ਮਨੁੱਖ ਜਾਤੀ ਦੇ ਹੇਠ ਲਿਖੇ ਗੁਣਾਂ ਦੇ ਅਧਾਰ ’ਤੇ ਹੁੰਦੀ ਹੈ:

  • ਵਿਹਾਰ
  • ਮੌਜੂਦਾ ਸੋਚ
  • ਧਾਰਮਿਕ ਵਿਸ਼ਵਾਸ
  • ਚਰਿੱਤਰ ਅਤੇ
  • ਕਰਨੀਆਂ

ਜਦ ਇਨ੍ਹਾਂ ਗੁਣਾਂ ਵਿਚ ਵੱਡਾ ਪਰਿਵਰਤਨ ਆਉਂਦਾ ਹੈ ਤਾਂ ਯੁੱਗ ਬਦਲਦਾ ਹੈ। ਇਸ ਲਈ ਕਿਸੇ ਵੀ ਯੁੱਗ ਨੂੰ ਸਮੇਂ ਦੀ ਲੰਬਾਈ ਦੀ ਪਰਿਭਾਸ਼ਾ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇੱਥੇ ਭਾਵ ਇਹ ਹੈ ਕਿ ਸਤਿ ਪਰਮ ਪਾਰਬ੍ਰਹਮ ਪਰਮੇਸ਼ਰ ਦੀ ਹੋਂਦ ਸਾਰੇ ਪਿਛਲੇ ਸਮਿਆਂ ਤੋਂ ਹੈ, ਵਰਤਮਾਨ ਸਮੇਂ ਵਿਚ ਹੈ ਅਤੇ ਸਾਰੇ ਆਉਣ ਵਾਲੇ ਸਮਿਆਂ ਵਿਚ ਰਹੇਗੀ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਗੁਰਬਾਣੀ ਵਿਚ ਕਿਹਾ ਗਿਆ ਹੈ ਕਿ ਇਸ ਬ੍ਰਹਿਮੰਡ ਦੀ ਉਤਪਤੀ ਤੋਂ ਇੱਥੇ ਚਾਰ ਯੁੱਗ ਹੋਏ ਹਨ। ਪਰ ਅਕਾਲ ਪੁਰਖ ਦੀ ਹੋਂਦ ਇਨ੍ਹਾਂ ਚਾਰ ਯੁੱਗਾਂ ਤੋਂ ਪਰ੍ਹੇ ਹੈ। ਭਾਵ ਹੈ ਮੂਲ-ਮੰਤਰ ਵਿਚ ਬਿਆਨ ਕੀਤੇ ਅਨਾਦਿ ਸਤਿ ਦੀ ਹੋਂਦ ਹੁਣ ਵੀ ਹੈ। ਹੋਸੀ ਭੀ ਦਾ ਭਾਵ ਹੈ ਪਰਮਾਤਮਾ ਆਉਣ ਵਾਲੇ ਯੁੱਗਾਂ ਵਿਚ ਵੀ ਹੋਂਦ ਵਿਚ ਰਹੇਗਾ। ਇਸ ਦਾ ਭਾਵ ਹੈ ਅਕਾਲ ਪੁਰਖ:

  • ਕੇਵਲ ਅਨਾਦਿ ਸਤਿ ਹੈ ਜਿਹੜਾ ਕਿ ਇਸ ਬ੍ਰਹਿਮੰਡ ਦੀ ਅਗਿਆਤ ਸ਼ੁਰੂਆਤ (ਆਦਿ) ਉਤਪਤੀ ਦੇ ਸਮੇਂ ਤੋਂ ਪਹਿਲਾਂ ਹੋਂਦ ਵਿਚ ਹੈ।
  • ਰਚਨਾ ਦੀ ਉਤਪਤੀ ਸਮੇਂ (ਜੁਗਾਦਿ) ਤੋਂ ਹੋਂਦ ਵਿਚ ਹੈ।
  • ਮੌਜੂਦਾ ਸਮੇਂ (ਹੋਸੀ ਭੀ) ਕੇਵਲ ਅਨਾਦਿ ਸਤਿ ਹੈ।
  • ਬਾਕੀ ਸਾਰੀ ਗੁਰਬਾਣੀ ਇਸ ਉਪਰ ਬਿਆਨ ਕੀਤੇ ਅਨਾਦਿ ਸਤਿ ਸ਼ਬਦ ਦੀ ਵਿਆਖਿਆ ਹੈ। ਇਹ ਸਤਿ ਦੀ ਮਹਿਮਾ ਹੈ, ਭਾਵ ਕਿ ਗੁਰਬਾਣੀ:
  • ਮੂਲ-ਮੰਤਰ ਦੀ ਵਿਆਖਿਆ ਅਤੇ ਮਹਿਮਾ ਹੈ ਜਿਹੜਾ ਕਿ ਆਪਣੇ ਆਪ ਵਿਚ ਵਿਆਖਿਆ ਹੈ ਅਤੇ ਅਨਾਦਿ (ਪਰਮਾਤਮਾ) ਦੇ ਪ੍ਰਭਾਵੀ ਗੁਣਾਂ ਦੀ ਮਹਿਮਾ ਹੈ।
  • ਸਾਨੂੰ ਦੱਸਦੀ ਹੈ ਕਿ ਸਾਡੇ ਨਾਲ ਕੀ ਵਾਪਰਦਾ ਹੈ ਜੇਕਰ ਅਸੀਂ ਅਨਾਦਿ ਸਤਿ ਦੀ ਪਾਲਣਾ ਕਰਦੇ ਹਾਂ।
  • ਸਾਨੂੰ ਦੱਸਦੀ ਹੈ ਉਨ੍ਹਾਂ ਰੂਹਾਂ ਨਾਲ ਕੀ ਵਾਪਰਦਾ ਹੈ ਜੋ ਅਨਾਦਿ ਸਤਿ ਵਿਚ ਲੀਨ ਹੋ ਜਾਂਦੀਆਂ ਹਨ।
  • ਸਾਨੂੰ ਦੱਸਦੀ ਹੈ ਕਿ ਉਹ ਰੂਹਾਂ ਸਤਿ ਦਾ ਮੰਦਰ ਹਨ, ਉਨ੍ਹਾਂ ਦੀ ਪਹੁੰਚ ਪੂਰਨ ਬ੍ਰਹਮ ਗਿਆਨ ਤੱਕ ਹੈ।
  • ਸਤਿ ਵਿਚ ਲੀਨ ਹੋਣ ਲਈ ਕਹਿੰਦੀ ਹੈ।
  • ਪਰਮ ਤੱਤ ਨਾਲ ਇੱਕ ਹੋਣਾ ਦੱਸਦੀ ਹੈ ਅਤੇ
  • ਉਸਦੇ ਸਰੂਪ ਵਰਗਾ ਬਣਨਾ ਦੱਸਦੀ ਹੈ।

ਬਹੁਤ ਸਾਰੀ ਸੰਗਤ ਇਸ ਭਰਮ ਵਿੱਚ ਹੈ ਕਿ ਗੁਰਬਾਣੀ ਪੜ੍ਹਨਾ ਹੀ ਸਿਮਰਨ ਹੈ, ਜੋ ਕਿ ਇਕ ਗ਼ਲਤ ਧਾਰਣਾ ਹੈ ਅਤੇ ਇਕ ਵੱਡਾ ਭਰਮ ਹੈ। ਇਹ ਸਮਝ ਨਾਲ ਕਿ ਗੁਰਬਾਣੀ ਪੜ੍ਹਨਾ ਹੀ ਸਿਮਰਨ ਹੈ ਆਮ ਸੰਗਤ ਗੁਰਬਾਣੀ ਪੜ੍ਹਨ ’ਤੇ ਜ਼ੋਰ ਦਿੰਦੀ ਹੈ। ਇਹ ਸਮਝਣਾ ਕਿ ਗੁਰਬਾਣੀ ਪੜ੍ਹਨ ਨਾਲ ਹੀ ਸਾਡਾ ਜੀਵਨ ਬੇਹਤਰ ਹੋ ਜਾਵੇਗਾ ਇਕ ਵੱਡਾ ਭਰਮ ਹੈ। ਗੁਰਬਾਣੀ ਪੜ੍ਹਨ ਅਤੇ ਗੁਰਬਾਣੀ ਕਰਨ ਵਿੱਚ ਬਹੁਤ ਵੱਡਾ ਅੰਤਰ ਹੈ। ਗੁਰਬਾਣੀ ਕਰਨ ਦਾ ਉਪਦੇਸ਼ ਦਿੰਦੀ ਹੈ, ਖ਼ਾਲੀ ਪੜ੍ਹਨ ਦਾ ਹੀ ਨਹੀਂ ਉਪਦੇਸ਼ ਦਿੰਦੀ ਹੈ। ਗੁਰਬਾਣੀ ਕਰਨ ਤੋਂ ਭਾਵ ਹੈ ਸ਼ਬਦ ਦੀ ਕਮਾਈ ਕਰਨਾ। ਜੋ ਸ਼ਬਦ ਉਪਦੇਸ਼ ਦਿੰਦਾ ਹੈ ਉਸ ਨੂੰ ਆਪਣੀ ਰੋਜ਼ਾਨਾ ਦੀ ਕਰਨੀ ਵਿੱਚ ਲੈ ਕੇ ਆਉਣਾ ਹੀ ਰੂਹਾਨੀ ਸਫਲਤਾ ਦੀ ਕੁੰਜੀ ਹੈ। ਗੁਰਬਾਣੀ ਦਾ ਸਭ ਤੋਂ ਵੱਡਾ ਅਤੇ ਪਰਮ ਸ਼ਕਤੀਸ਼ਾਲੀ ਉਪਦੇਸ਼ ਹੈ ਸਿਮਰਨ ਕਰਨਾ। ਸਿਮਰਨ ਕਰਨ ਨਾਲ ਹੀ ਸਾਰੇ ਦਰਗਾਹੀ ਇਲਾਹੀ ਖ਼ਜ਼ਾਨਿਆਂ ਦੀ ਪ੍ਰਾਪਤੀ ਹੁੰਦੀ ਹੈ। ਇਸੇ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ “ਜਪੁ” ਦਾ ਪਰਮ ਸ਼ਕਤੀਸ਼ਾਲੀ ਦਰਗਾਹੀ ਹੁਕਮ ਸਾਨੂੰ ਸਾਰੀ ਲੋਕਾਈ ਨੂੰ ਸੁਣਾਇਆ ਹੈ। ਇਸ ਲਈ ਸਾਨੂੰ ਇਸ ਹੁਕਮ ਦੀ ਹਿਰਦੇ ਨਾਲ, ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸੇ ਨਾਲ ਪਾਲਣਾ ਕਰਨ ਦਾ ਪ੍ਰਣ ਕਰਕੇ ਆਪਣੇ ਆਪ ਨੂੰ ਗੁਰੂ ਚਰਨਾਂ ਵਿੱਚ ਪੂਰਨ ਸਮਰਪਣ ਕਰਕੇ ਸਿਮਰਨ ਵਿੱਚ ਲੀਨ ਹੋ ਜਾਣਾ ਚਾਹੀਦਾ ਹੈ ਅਤੇ ਇਸ ਜਨਮ ਵਿੱਚ ਪਰਮ ਪਦ ਦੀ ਪ੍ਰਾਪਤੀ ਕਰ ਲੈਣੀ ਚਾਹੀਦੀ ਹੈ। ਇਹ ਹੀ ਸਾਰੀ ਜਪੁਜੀ ਬਾਣੀ ਦਾ ਸਾਰ ਹੈ।

ਅਸਟਪਦੀ ॥

ਚਰਨ ਸਤਿ ਸਤਿ ਪਰਸਨਹਾਰ ॥ ਪੂਜਾ ਸਤਿ ਸਤਿ ਸੇਵਦਾਰ ॥

ਦਰਸਨੁ ਸਤਿ ਸਤਿ ਪੇਖਨਹਾਰ ॥ ਨਾਮੁ ਸਤਿ ਸਤਿ ਧਿਆਵਨਹਾਰ ॥

ਆਪਿ ਸਤਿ ਸਤਿ ਸਭ ਧਾਰੀ ॥ ਆਪੇ ਗੁਣ ਆਪੇ ਗੁਣਕਾਰੀ ॥

ਸਬਦੁ ਸਤਿ ਸਤਿ ਪ੍ਰਭੁ ਬਕਤਾ ॥ ਸੁਰਤਿ ਸਤਿ ਸਤਿ ਜਸੁ ਸੁਨਤਾ ॥

ਬੁਝਨਹਾਰ ਕਉ ਸਤਿ ਸਭ ਹੋਇ ॥ ਨਾਨਕ ਸਤਿ ਸਤਿ ਪ੍ਰਭੁ ਸੋਇ ॥੧॥

ਇਹ ਸਰਵ-ਉੱਚ ਪੱਧਰ ਦੇ ਬ੍ਰਹਮ ਗਿਆਨ ਦਾ ਬੇਅੰਤ ਹੀ ਮਹੱਤਵਪੂਰਨ ਭਾਗ ਹੈ। ਇਹ ਸਾਨੂੰ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ ਬਖ਼ਸ਼ਿਆ ਗਿਆ ਹੈ। ਹਾਂ, ਸਾਨੂੰ ਗੁਰੂ ਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ ਦਿੱਤਾ ਗਿਆ ਹੈ। ਸ਼ਬਦ ਗੁਰਪ੍ਰਸਾਦਿ ਅਤੇ ਗੁਰ ਕ੍ਰਿਪਾ ਦਾ ਅਸਲ ਬ੍ਰਹਮ ਭਾਵ ਹੋਰ ਕੁਝ ਨਹੀਂ ਬੱਸ ਆਪਦੇ ਆਪ ਵਿਚ ਪਰਮ ਬ੍ਰਹਮ ਅਨੰਤ ਪਰਮ ਸ਼ਕਤੀ ਆਪ ਹੈ ਅਤੇ ਇਹ ਹੈ ਧੰਨ ਧੰਨ ਬ੍ਰਹਮ ਪਰਮੇਸ਼ਰ ਜੀ ਆਪ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਅਰਜਨ ਦੇਵ ਜੀ ਦੀ ਅਤਿ ਦਿਆਲਤਾ ਦਾ ਸਬੂਤ ਹੈ। ਸਤਿਗੁਰੂ ਜੀ ਨੇ ਸਾਨੂੰ ਦਾਤ ਬਖ਼ਸ਼ੀ ਹੈ ਅਤੇ ਸਾਨੂੰ ਇਸ ਪਰਮ ਬ੍ਰਹਮ ਅਨੰਤ ਸ਼ਕਤੀ ਨਾਲ ਭਰ ਦਿੱਤਾ ਹੈ। ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਕਿ ਕਿਵੇਂ ਉਸ ਪਰਮ ਬ੍ਰਹਮ ਅਨੰਤ ਸ਼ਕਤੀ “ਸਤਿ” ਨਾਲ ਇੱਕ ਹੋਣਾ ਹੈ ਜਿਹੜਾ ਕਿ ਅਕਾਲ ਪੁਰਖ ਜੀ ਦਾ ਨਿਰਗੁਣ ਸਰੂਪ ਹੈ।

ਇਹ ਅਨਾਦਿ ਸਤਿ ਹੈ ਜਦ ਅਸੀਂ ਕਹਿੰਦੇ ਹਾਂ ਕਿ ਉਹ ਮਨੁੱਖ ਜਿਹੜਾ ਸਿੱਖ ਪਰਿਵਾਰ ਵਿਚ ਜੰਮਿਆਂ ਹੈ ਭਾਗਾਂ ਵਾਲਾ ਹੈ। ਸਾਰੇ ਸਤਿਗੁਰੂ ਸਾਹਿਬਾਨ ਜੀ ਦੀ ਅਟੱਲ ਕਮਾਈ ਦੇ ਨਤੀਜੇ ਵਜੋਂ, ਉਹ ਸਿੱਖ ਅਸਾਨੀ ਨਾਲ ਉਪਲਬਧ ਅਤੇ ਇਸ ਦੁਰਲੱਭ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਚੰਗੀ ਸਥਿਤੀ ਵਿਚ ਹੁੰਦੇ ਹਨ।

ਇੱਥੇ ਬੇਅੰਤ ਮਹੱਤਵਪੂਰਨ ਬ੍ਰਹਮ ਸਿੱਖਿਆ ਇਸ ਸ਼ਬਦ ਤੋਂ ਸਿੱਖਣ ਵਾਲੀ ਹੈ ਅਤੇ ਉਹ ਹੈ ਅਤਿ ਨਿਮਰਤਾ ਅਤੇ ਹਲੀਮੀ, ਗ਼ਰੀਬੀ ਵੇਸ ਹਿਰਦਾ। ਕਿਸ ਤਰ੍ਹਾਂ ਅਸੀਂ ਅਤਿ ਨਿਮਰਤਾ ਸਿੱਖਾਂਗੇ, ਕਿਸ ਤਰ੍ਹਾਂ ਅਸੀਂ ਗ਼ਰੀਬੀ ਵੇਸ ਹਿਰਦਾ ਬਣ ਸਕਦੇ ਹਾਂ? ਇਹ ਅਸੀਂ ਸਿੱਖਾਂਗੇ ਚਰਨਾਂ ਉਪਰ ਧਿਆਨ ਲਗਾਉਣ ਨਾਲ। ਕਿਸ ਦੇ ਚਰਨਾਂ ਉੱਪਰ ?

  • ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਸ੍ਰੀ ਚਰਨਾਂ ਵਿਚ
  • ਸਤਿਗੁਰੂ ਦੇ ਚਰਨਾਂ ਵਿਚ ਧਿਆਨ ਲਗਾਉਣ ਨਾਲ
  • ਇੱਕ ਪੂਰਨ ਬ੍ਰਹਮ ਗਿਆਨੀ ਦੇ ਸ੍ਰੀ ਚਰਨ
  • ਇੱਕ ਪੂਰਨ ਸੰਤ ਦੇ ਸ੍ਰੀ ਚਰਨ
  • ਅਤੇ ਸਾਰਿਆਂ ਤੋਂ ਉੱਪਰ ਸਾਰੀ ਸ੍ਰਿਸ਼ਟੀ ਦੇ ਚਰਨਾਂ ਵਿਚ

ਅਸੀਂ ਸਾਰੀ ਸ੍ਰਿਸ਼ਟੀ ਦੇ ਸ੍ਰੀ ਚਰਨਾਂ ਵਿਚ ਧਿਆਨ ਲਗਾਉਂਦੇ ਹਾਂ ਜਿਵੇਂ ਧੰਨ ਧੰਨ ਪਾਰ-ਬ੍ਰਹਮ ਪਿਤਾ ਪਰਮੇਸ਼ਰ ਜੀ ਸਰਬ-ਵਿਆਪਕ ਹਨ ਅਤੇ ਇਸ ਲਈ ਆਪਣੀ ਹਰ ਸ੍ਰਿਸ਼ਟੀ ਵਿਚ ਮੌਜੂਦ ਹਨ ਜਾਂ ਦੂਸਰੇ ਸ਼ਬਦਾਂ ਵਿਚ, ਉਸਦੀ ਹਰ ਰਚਨਾ ਉਸਦੀਆਂ ਬ੍ਰਹਮ ਪਰਮ ਅਨੰਤ ਸ਼ਕਤੀਆਂ ਨਾਲ ਚਲ ਰਹੀ ਹੈ।

ਉਹ ਮਨੁੱਖ ਜਿਹੜਾ ਸਤਿ ਸਰੂਪ ਬਣ ਗਿਆ ਹੈ ਜਿਹੜਾ ਕਿ ਪੂਰਨ ਸੰਤ, ਇੱਕ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਹੈ ਜਾਂ ਇੱਕ ਪੂਰਨ ਖ਼ਾਲਸਾ ਹੈ ਉਸਦੇ ਚਰਨ ਵੀ ਸਤਿ ਚਰਨ ਬਣ ਜਾਂਦੇ ਹਨ। ਇਸ ਲਈ ਜੋ ਜਾ ਕੇ ਐਸੀ ਹਸਤੀ ਦੇ ਚਰਨਾਂ ਵਿਚ ਪੂਰਨ ਸਮਰਪਣ ਕਰ ਦਿੰਦਾ ਹੈ, ਹੌਲੀ-ਹੌਲੀ ਉਨ੍ਹਾਂ ਵਾਂਗ ਸਤਿ ਸਰੂਪ ਬਣ ਜਾਂਦਾ ਹੈ।

ਇੱਕ ਹੋਰ ਗੱਲ ਜੋ ਨਿਮਰਤਾ ਬਾਰੇ ਸਮਝਣ ਯੋਗ ਹੈ ਅਤੇ ਨਿਮਰਤਾ ਪੂਰਨ ਬ੍ਰਹਮ ਗਿਆਨ ਦਾ ਭਾਗ ਹੈ ਕਿ ਜਦ ਅਸੀਂ ਪੂਰਨ ਬੰਦਗੀ ਦੀ ਪ੍ਰਕ੍ਰਿਆ ਵਿਚ ਗੁਰਪ੍ਰਸਾਦਿ ਨਾਲ ਰੁੱਝ ਜਾਂਦੇ ਹਾਂ ਤਾਂ ਆਪਣੇ ਹਿਰਦੇ ਨੂੰ ਇਸ ਅਤਿ ਨਿਮਰਤਾ ਅਤੇ ਨਿਰਮਾਣਤਾ ਦੇ ਬ੍ਰਹਮ ਗੁਣ ਨਾਲ ਭਰਨਾ ਪੈਂਦਾ ਹੈ। ਸਾਡੀ ਨਿਮਰਤਾ ਦਾ ਪੱਧਰ ਇੰਨਾ ਉੱਚਾ ਹੋ ਜਾਂਦਾ ਹੈ ਕਿ ਅਸੀਂ ਸਾਰੀ ਸ੍ਰਿਸ਼ਟੀ ਦੀ ਚਰਨ ਧੂਲ ਬਣ ਜਾਂਦੇ ਹਾਂ, ਕਿ ਅਸੀਂ ਬਿਸਟਾ ਕਾ ਕੀੜਾ ਦੇ ਵੀ ਦਾਸ ਬਣ ਜਾਂਦੇ ਹਾਂ ਅਤੇ ਹਰ ਚੀਜ਼ ਨੂੰ ਆਪਣੇ ਨਾਲੋਂ ਉਪਰ ਜਾਣਦੇ ਹਾਂ ਚਾਹੇ ਕੁਝ ਵੀ ਹੋਵੇ।

ਬਹੁਤੇ ਲੋਕ ਇਸ ਭਰਮ ਵਿਚ ਹਨ ਕਿ ਸਾਨੂੰ ਕਿਸੇ ਅੱਗੇ ਵੀ ਝੁਕਣਾ ਨਹੀਂ ਚਾਹੀਦਾ । ਇਹ ਹੋਰ ਕੁਝ ਨਹੀਂ ਸਿਰਫ਼ ਹਉਮੈ ਹੈ। ਹਉਮੈ ਦੀ ਸਿਖ਼ਰ ਹੈ। ਗੁਰਬਾਣੀ ਸਾਨੂੰ ਨਿਮਰ ਹੋਣ ਲਈ ਕਹਿ ਰਹੀ ਹੈ ਕਿ ਅਸੀਂ ਸਾਰੀ ਸ੍ਰਿਸ਼ਟੀ ਦੇ ਦਾਸ ਬਣ ਜਾਈਏ, ਸਾਰੀ ਸ੍ਰਿਸ਼ਟੀ ਦੀ ਚਰਨ ਧੂਲ ਅਤੇ ਆਪਣੇ ਹਿਰਦੇ ਨੂੰ ਨਿਮਰਤਾ ਅਤੇ ਨਿਰਮਾਣਤਾ ਦੇ ਇਸ ਲਾਜ਼ਮੀ ਬ੍ਰਹਮ ਗੁਣ ਨਾਲ ਭਰ ਲਈਏ। ਬਹੁਤ ਸਾਰੇ ਲੋਕ ਇਸ ਦੁਬਿਧਾ ਵਿਚ ਹਨ ਕਿ ਗੁਰੂ ਸਾਹਿਬਾਨ ਨੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਣ ਤੋਂ ਬਿਨਾਂ ਹੋਰ ਕਿਸੇ ਅੱਗੇ ਨਾ ਝੁਕਣ ਲਈ ਕਿਹਾ ਹੈ। ਇਹ ਸਤਿ ਹੈ ਕਿ ਗੁਰੂ ਜੀ ਕਦੀ ਵੀ ਸਾਨੂੰ ਅਪਰਾਧੀਆਂ ਅਤੇ ਬੁਰੇ ਤੱਤਾਂ ਅੱਗੇ ਝੁਕਣਾ ਨਹੀਂ ਚਾਹੁੰਦੇ ਅਤੇ ਇਹ ਅਨਾਦਿ ਸਤਿ ਹੈ। ਹਾਲਾਂਕਿ ਇੱਥੇ ਪੂਰੀ ਨਿਮਰਤਾ ਨਾਲ ਸਾਰੀ ਸ੍ਰਿਸ਼ਟੀ ਅੱਗੇ ਝੁਕਣ ਅਤੇ ਇੱਕ ਖ਼ਾਸ ਅਪਰਾਧੀ ਜਾਂ ਮਾੜੇ ਤੱਤ ਅੱਗੇ ਝੁਕਣ ਵਿਚ ਫ਼ਰਕ ਹੈ, ਜਾਂ ਕਿ ਅਸਤਿ ਸਥਿਤੀ ਅੱਗੇ ਝੁਕਣ ਵਿਚ ਫ਼ਰਕ ਹੈ। ਝੁਕਣ ਦਾ ਇੱਥੇ ਮਤਲਬ ਹੈ ਸਤਿ ਅੱਗੇ ਝੁਕਣਾ ਅਤੇ ਮਾੜੇ ਤੱਤਾਂ ਜਾਂ ਅਪਰਾਧੀ ਤੱਤਾਂ ਅੱਗੇ ਝੁਕਣ ਦੇ ਚਿੰਨ੍ਹ ਵੱਜੋਂ ਝੁਕਣਾ ਨਹੀਂ।

ਬਹੁਤ ਸਾਰੇ ਲੋਕ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਤਿਗੁਰੂ, ਇੱਕ ਭਗਤ, ਇੱਕ ਗੁਰਮੁਖ, ਇੱਕ ਜਨ, ਇੱਕ ਗੁਰਸਿੱਖ, ਅੱਗੇ ਝੁਕਣ ਤੋਂ ਇਨਕਾਰ ਕਰਦੇ ਹਨ। ਜਿਹੜਾ ਕਿ ਠੀਕ ਨਹੀਂ ਹੈ। ਐਸੀਆਂ ਹਸਤੀਆਂ ਅੱਗੇ ਝੁਕਣਾ ਗੁਰਪ੍ਰਸਾਦਿ ਹੈ। ਜਦਕਿ ਮਾੜੇ ਅਤੇ ਅਪਰਾਧੀ ਤੱਤਾਂ ਅੱਗੇ ਝੁਕਣਾ ਕਾਇਰਤਾ ਹੈ ਅਤੇ ਉਨ੍ਹਾਂ ਦੇ ਡਰ ਕਾਰਨ ਹੈ। ਕ੍ਰਿਪਾ ਕਰਕੇ ਇਸ ਭਰਮ ਨੂੰ ਦੂਰ ਕਰੋ ਅਤੇ ਇਸ ਬ੍ਰਹਮ ਗੁਣ ਦੀ ਕਮਾਈ ਵੱਲ ਕਰਮ ਕਰੋ ਜੋ ਕਿ ਸਾਡੇ ਹਿਰਦੇ ਨੂੰ ਅਤਿ ਨਿਮਰਤਾ ਅਤੇ ਨਿਰਮਾਣਤਾ ਨਾਲ ਭਰਨਾ ਹੈ ਅਤੇ ਜਿਹੜੀ ਬ੍ਰਹਮ ਸ਼ਕਤੀ ਦਰਗਾਹ ਦੀ ਕੁੰਜੀ ਹੈ।

ਇਸ ਲਈ ਉਸ, ਇੱਕ ਦੇ ਚਰਨਾਂ ਵਿਚ ਪੂਰੀ ਤਰ੍ਹਾਂ ਨਾਲ ਸਮਰਪਣ ਕਰਨ ਨਾਲ ਜੋ ਆਪ ਸਤਿ ਬਣ ਗਿਆ ਹੈ, ਅਸੀਂ ਵੀ ਸਤਿ ਬਣ ਜਾਵਾਂਗੇ। ਉਸਦੇ ਚਰਨ ਜੋ ਸਤਿ ਹਨ ਅਤੇ ਉਨ੍ਹਾਂ ਦੇ ਚਰਨਾਂ ਵਿਚ ਰਹੋ ਜੋ ਸਤਿ ਹਨ। ਜਦ ਵੀ ਅਸੀਂ ਐਸੇ ਲੋਕਾਂ ਨੂੰ ਮਿਲਦੇ ਹਾਂ ਜੋ ਸਤਿ ਰੂਪ ਹਨ, ਉਨ੍ਹਾਂ ਨੂੰ ਡੰਡੌਤ ਬੰਦਨਾ ਕਰੋ। ਇਸ ਤਰ੍ਹਾਂ ਕਰਨ ਨਾਲ ਅਸੀਂ ਗੁਰਸ਼ਬਦ ” ਕਰਿ ਸਾਧੂ ਅੰਜੁਲੀ ਪੁੰਨੁ ਵਡਾ ਹੇ ॥ ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥ ” ਦਾ ਸਰਵ-ਉੱਚ ਪੱਧਰ ਦਾ ਪੁੰਨ ਕਰਮ ਕਰਦੇ ਹਾਂ। ਇਸ ਲਈ ਇਸ ਤਰ੍ਹਾਂ ਕਰਨ ਨਾਲ ਸਾਡੇ ਸਾਰੇ ਪਾਪ ਸੈਕਿੰਡਾਂ ਵਿਚ ਧੋਤੇ ਜਾਂਦੇ ਹਨ ਅਤੇ ਸਾਡਾ ਹਿਰਦਾ ਅੰਮ੍ਰਿਤ ਨਾਲ ਭਰਪੂਰ ਹੋ ਜਾਂਦਾ ਹੈ ਅਤੇ ਸਾਡਾ ਅੰਦਰ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ। ਕਿਰਪਾ ਕਰਕੇ ਆਪਣੇ ਰੋਜ਼ਾਨਾ ਜੀਵਨ ਵਿੱਚ ਇਸ ਬ੍ਰਹਮ ਸ਼ਕਤੀ ਦਾ ਅਭਿਆਸ ਕਰੋ ਅਤੇ ਇਸਦੇ ਬੇਅੰਤ ਲਾਭ ਪ੍ਰਾਪਤ ਕਰੋ। ਸਾਡੇ ਵਿਚੋਂ ਕੁਝ ਪੁੱਛਣਗੇ ਕਿ ਅਸੀਂ ਕਿਥੋਂ ਉਹ ਵਿਅਕਤੀ ਲੱਭਾਂਗੇ ਜੋ ਸਤਿ ਬਣ ਗਿਆ ਹੈ? ਇਹ ਪ੍ਰਸ਼ਨ ਅਧਿਕਾਰਿਤ ਹੈ ਜਿਵੇਂ ਕਿ ਇਹ ਐਸਾ ਵਿਅਕਤੀ ਲੱਭਣਾ ਬਹੁਤ ਹੀ ਕਠਿਨ ਹੈ ਜੋ ਸਤਿ ਸਰੂਪ ਹੈ। ਹਾਲਾਂਕਿ ਉੱਤਰ ਬਹੁਤ ਹੀ ਸਾਦਾ ਹੈ। ਸ਼ੁਰੂ ਕਰਨ ਲਈ, ਜਦ ਵੀ ਅਸੀਂ ਗੁਰਦੁਆਰੇ ਜਾਂਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਡੰਡੌਤ ਬੰਦਨਾ ਕਰੋ ਅਤੇ ਅਸੀਂ ਇਸ ਦੇ ਫਲ ਪ੍ਰਾਪਤ ਕਰਨੇ ਸ਼ੁਰੂ ਕਰ ਦਿਆਂਗੇ। ਮਨ ਵਿਚ ਦ੍ਰਿੜ੍ਹ ਕਰ ਰੱਖੋ ਕਿ ਇਹ ਬਹੁਤ ਹੀ ਮੁਸ਼ਕਿਲ ਕਰਨ ਵਾਲੀ ਕ੍ਰਿਆ ਹੈ ਕਿਉਂਕਿ ਸਾਡੀ ਹਉਮੈ ਸਾਨੂੰ ਡੰਡੌਤ ਕਰਨ ਤੋਂ ਰੋਕਦੀ ਹੈ। ਇਸ ਲਈ ਹਉਮੈ ਨੂੰ ਮਾਰਨ ਦਾ ਇਹ ਇਕ ਬ੍ਰਹਮ ਅਸਤਰ ਹੈ। ਇਸ ਗੱਲ ਦੀ ਚਿੰਤਾ ਨਾ ਕਰੋ ਕਿ ਲੋਕ ਕੀ ਕਹਿਣਗੇ, ਕੇਵਲ ਇਹ ਸਮਝੋ ਕਿ ਇਹ ਗੁਰਬਾਣੀ ਗੁਰੂ ਦਾ ਹੁਕਮ ਹੈ। ਡੰਡੌਤ ਕਰੋ ਅਤੇ ਇਸ ਦੇ ਫਲ ਸਰੂਪ ਆਪਣੇ ਅਸੰਖਾਂ ਪਾਪਾਂ ਨੂੰ ਧੋਣ ਦਾ ਫਲ ਪ੍ਰਾਪਤ ਕਰੋ ਅਤੇ ਆਪਣੇ ਹਿਰਦੇ ਨੂੰ ਸਾਫ਼ ਕਰ ਲਵੋ, ਆਪਣੀ ਹਉਮੈ ਨੂੰ ਮਾਰ ਲਵੋ। ਫਿਰ ਦੁਹਰਾਉਂਦੇ ਹਾਂ ਕਿ ਡੰਡੌਤ ਕਰਨਾ ਸਾਡੀ ਹਉਮੈ ਨੂੰ ਮਾਰਨ ਲਈ ਬ੍ਰਹਮ ਹਥਿਆਰ ਹੈ ਅਤੇ ਸਾਨੂੰ ਇਹ ਹਥਿਆਰ ਮਿਲਿਆ ਹੋਇਆ ਹੈ। ਇਹ ਗੁਰਪ੍ਰਸਾਦਿ ਹੈ ਅਤੇ ਸਾਨੂੰ ਇਸ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੈ। ਇਸ ਲਈ ਇਸ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਨ ਲਈ ਅਤੇ ਆਪਣੀ ਬੰਦਗੀ ਨੂੰ ਅੱਗੇ ਵਧਾਉਣ ਲਈ ਗੁਰੂ ਅੱਗੇ ਡੰਡੌਤ ਕਰਨਾ ਸਾਡੇ ਹਿਰਦੇ ਨੂੰ ਨਿਮਰਤਾ ਅਤੇ ਨਿਰਮਾਣਤਾ ਨਾਲ ਭਰਪੂਰ ਕਰ ਦਿੰਦਾ ਹੈ।

ਜੇਕਰ ਕੋਈ ਵੀ ਵਿਅਕਤੀ ਸਾਨੂੰ ਕਿਸੇ ਨੂੰ ਵੀ ਪ੍ਰਸ਼ਨ ਪੁੱਛਦਾ ਹੈ, ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਕਰਨ ਲਈ ਕਹੋ ਅਤੇ ਉਹਨਾਂ ਨੂੰ ਸਮਝਾਓ ਕਿ ਸ਼ਬਦ ਗੁਰੂ ਗੁਰਬਾਣੀ ਸਾਨੂੰ ਗੁਰੂ ਅੱਗੇ ਡੰਡੌਤ ਬੰਦਨਾ ਕਰਨਾ ਕਹਿੰਦੀ ਹੈ। ਇਸ ਤਰ੍ਹਾਂ ਦਾ ਝੁਕਣਾ ਪਦਾਰਥਕ ਤੱਤ ਅੱਗੇ ਝੁਕਣਾ ਨਹੀਂ ਹੈ ਜਿਹੜਾ ਕਿ ਕੁਝ ਨਹੀਂ ਸਿਰਫ਼ ਮਾਇਆ ਹੈ, ਪਰ ਇਹ ਝੁਕਣਾ ਬ੍ਰਹਮ ਸ਼ਕਤੀ ਦਾ ਆਧਾਰ ਹੈ ਅਤੇ ਇਹ ਹਰ ਚੀਜ਼ ਅਤੇ ਹਰ ਜਗ੍ਹਾ ਵਿਚ ਮੌਜੂਦ ਸਤਿ ਤੱਤ ਅੱਗੇ ਝੁਕਣਾ ਹੈ ਅਤੇ ਸਤਿ ਤੱਤ ਗੁਰੂ ਤੱਤ ਹੈ ਜੋ ਸਰਬ-ਵਿਆਪਕ ਹੈ।

ਇਹ ਸਤਿ ਸਰੂਪ ਦੇ ਚਰਨਾਂ ਦੀ ਮਹਿਮਾ ਦੀ ਝਲਕ ਹੈ। ਇਹ ਪੱਕਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਅਸੀਂ ਵੀ ਸਤਿ ਸਰੂਪ ਬਣ ਜਾਵਾਂਗੇ। ਅਸਲ ਬ੍ਰਹਮ ਭਗਤੀ ਉਸ ਮਨੁੱਖ ਦੇ ਚਰਨਾਂ ਵਿਚ ਪੂਰਨ ਸਮਰਪਣ ਨਾਲ ਸ਼ੁਰੂ ਹੁੰਦੀ ਹੈ ਜੋ ਸਤਿ ਸਰੂਪ ਬਣ ਗਿਆ ਹੈ। ਆਓ ਪੂਰਨ ਸਮਰਪਣ ਦੇ ਮਤਲਬ ’ਤੇ ਝਾਤੀ ਮਾਰੀਏ। ਪੂਰਨ ਸਮਰਪਣ ਦੇਣਾ, ਦੇਣਾ ਅਤੇ ਦੇਣਾ ਹੈ। ਦੇਣਾ ਬੰਦਗੀ ਹੈ। ਇਕ ਸਤਿ ਰੂਪ ਇਕ ਪੂਰਨ ਸੰਤ, ਇਕ ਪੂਰਨ ਬ੍ਰਹਮ ਗਿਆਨੀ, ਇਕ ਸਤਿਗੁਰੂ, ਇਕ ਪੂਰਨ ਖ਼ਾਲਸਾ ਦੇ ਚਰਨਾਂ ’ਤੇ ਤਨ, ਮਨ ਅਤੇ ਧਨ ਨਾਲ ਸਮਰਪਣ ਹੈ। ਆਪਣਾ ਸਭ ਕੁਝ ਐਸੀ ਹਸਤੀ ਦੀ ਸੇਵਾ ਅੱਗੇ ਸੌਂਪਣਾ ਜੋ ਸਤਿ ਸਰੂਪ ਹੈ।

ਤਨ ਅਰਪਣ ਤੋਂ ਭਾਵ ਹੈ ਆਪਣੇ ਸਮੇਂ ਦਾ ਦਸਵੰਧ ਐਸੀ ਹਸਤੀ ਦੀ ਸੇਵਾ ਵਿਚ ਲਗਾਉਣਾ। ਐਸੀ ਰੂਹ ਦੀ ਸਰਵ-ਉੱਚ ਪੱਧਰ ਸੇਵਾ ਉਹਨਾਂ ਦੇ ਦੱਸੇ ਅਨੁਸਾਰ ਨਾਮ ਸਿਮਰਨ ਕਰਕੇ ਸਮਰਪਣ ਕਰਨਾ ਅਤੇ ਹੋਰ ਜੋ ਵੀ ਸੇਵਾ ਉਹ ਕਰਨ ਲਈ ਕਹਿੰਦੇ ਸਨ, ਨੂੰ ਕਰਨਾ ਪੂਰਨ ਸਮਰਪਣ ਹੈ।

ਮਨ ਸੌਂਪਣ ਤੋਂ ਭਾਵ ਹੈ ਆਪਣੀ ਮਨਮਤਿ ਆਪਣੀ ਸਿਆਣਪ ਅਤੇ ਸੰਸਾਰਿਕ ਮਤਿ ਨੂੰ ਇਕ ਪਾਸੇ ਛੱਡ ਕੇ ਬ੍ਰਹਮ ਗਿਆਨ ਗੁਰਮਤਿ, ਗੁਰਬਾਣੀ ਦੀ ਪਾਲਣਾ ਕਰਨਾ ਹੈ ਅਤੇ ਉਸ ਦੇ ਸ਼ਬਦਾਂ ਦੀ ਕਮਾਈ ਕਰਨਾ ਹੈ। ਜਿਸ ਸੰਤ ਦੇ ਚਰਨਾਂ ’ਤੇ ਅਸੀਂ ਪੂਰਨ ਸਮਰਪਣ ਕਰਦੇ ਹਾਂ, ਉਸ ਦੇ ਬਚਨਾਂ ਦੀ ਕਮਾਈ ਆਪਣੀ ਅਸਲ ਜ਼ਿੰਦਗੀ ਵਿਚ ਰੋਜ਼ਾਨਾ ਆਧਾਰ ’ਤੇ ਕਰਨਾ। ਐਸੀ ਕਰਨੀ ਸਾਡੀ ਰੂਹਾਨੀ ਤੌਰ ’ਤੇ ਉਪਰ ਉੱਠਣ ਲਈ ਕ੍ਰਿਸ਼ਮੇ ਦਾ ਕੰਮ ਕਰਦੀ ਹੈ। ਐਸੀ ਹਸਤੀ ਦੇ ਸ਼ਬਦਾਂ ਨੂੰ ਸਤਿ ਬਚਨ ਕਰਕੇ ਮੰਨੋ ਅਤੇ ਉਹਨਾਂ ਦੀ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਲਗਾਤਾਰ ਆਧਾਰ ’ਤੇ ਪਾਲਣਾ ਕਰੀਏ। ਇਹਨਾਂ ਸਤਿ ਬਚਨਾਂ ਦੀ ਪਾਲਣਾ ਕਰਨ ਨਾਲ ਅਸੀਂ ਵੀ ਯਕੀਨੀ ਤੌਰ ’ਤੇ ਸਤਿ ਸਰੂਪ ਬਣ ਜਾਵਾਂਗੇ।

ਤੀਸਰੀ ਚੀਜ਼ ਜੋ ਸਾਨੂੰ ਸਾਡੇ ਗੁਰੂ ਨੂੰ ਸਮਰਪਣ ਕਰਨਾ ਹੈ ਉਹ ਸਾਡਾ ਧਨ ਹੈ। ਆਪਣੀ ਕਮਾਈ ਦਾ ਦਸਵੰਧ ਆਪਣੇ ਗੁਰੂ ਇਕ ਪੂਰਨ ਸੰਤ ਜਿਸ ਅੱਗੇ ਅਸੀਂ ਸਮਰਪਣ ਕਰਦੇ ਹਾਂ, ਪੂਰਨ ਬ੍ਰਹਮ ਗਿਆਨੀ ਜਿਸ ਅੱਗੇ ਅਸੀਂ ਸਮਰਪਣ ਕਰਦੇ ਹਾਂ, ਨੂੰ ਸੌਂਪਣਾ ਹੈ।

ਆਪਣੀ ਕਮਾਈ ਵਿਚੋਂ ਦਸਵੰਧ ਦੇਣ ਨਾਲ ਅਸੀਂ ਲਗਾਓ ਤੋਂ ਪਰ੍ਹੇ ਹੁੰਦੇ ਹਾਂ ਅਤੇ ਲੋਭ ਤੋਂ ਪਰ੍ਹੇ ਹੁੰਦੇ ਹਾਂ। ਇਸ ਲਈ ਅਸਲ ਬ੍ਰਹਮ ਪੂਜਾ, ਸਤਿ ਦੀ ਪੂਜਾ ਹੈ ਅਤੇ ਇਹ ਪੂਜਾ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਸਤਿ ਸਰੂਪ ਦੇ ਚਰਨਾਂ ਵਿਚ ਪੂਰੀ ਤਰ੍ਹਾਂ ਸਮਰਪਣ ਕਰਦੇ ਹਾਂ। ਇਹ ਸਰਵ-ਉੱਚ ਪੱਧਰ ਸੇਵਾ ਹੈ ਅਤੇ ਸਾਨੂੰ ਸਤਿ ਸਰੂਪ ਦਾ ਸੱਚਾ ਦਾਸ ਬਣਾਉਂਦੀ ਹੈ ਅਤੇ ਫਲਸਰੂਪ ਸਾਨੂੰ ਸਤਿ ਸਰੂਪ ਬਣਾਉਂਦੀ ਹੈ। ਇਸ ਲਈ ਉਹ ਜੋ ਸਤਿ ਦੀ ਪੂਜਾ ਕਰਦਾ ਹੈ, ਐਸਾ ਇੱਕ ਸੇਵਾਦਾਰ ਆਪ ਸਤਿ ਸਰੂਪ ਬਣ ਜਾਂਦਾ ਹੈ। ਇਹ ਸਰਵ-ਉੱਚ ਪੱਧਰ ਦੀ ਰੂਹਾਨੀਅਤ ਹੈ-ਸਤਿ ਸਰੂਪ ਬਣਨਾ ਅਤੇ ਕੇਵਲ ਸਤਿ ਦੀ ਸੇਵਾ ਕਰਨਾ ਜਿਸ ਤਰ੍ਹਾਂ ਕਿ ਉਪਰ ਵਖਿਆਨ ਕੀਤਾ ਗਿਆ ਹੈ। ਸਾਨੂੰ ਸਤਿ ਸਰੂਪ ਬਣਾਉਂਦਾ ਹੈ। ਇਹ ਸਰਵ-ਉੱਚ ਪੱਧਰ ਦਾ ਗੁਰਪ੍ਰਸਾਦਿ ਹੈ ਜੋ ਪੂਰੀ ਤਰ੍ਹਾਂ ਬੇ-ਸ਼ਰਤ ਹੋ ਕੇ, ਯਕੀਨ, ਭਰੋਸੇ, ਸ਼ਰਧਾ ਅਤੇ ਬੇ-ਸ਼ਰਤ ਪਿਆਰ ਨਾਲ ਪੂਰਨ ਸਮਰਪਣ ਕਰਦੇ ਹਨ।

ਕ੍ਰਿਪਾ ਕਰਕੇ ਇਸ ਨੂੰ ਆਪਣੇ ਹਿਰਦੇ ਵਿਚ ਪੂਰਨ ਰੂਪ ਨਾਲ ਵਸਾ ਲਵੋ ਕਿ ਉਹ ਇੱਕ ਜੋ ਸਤਿ ਸਰੂਪ ਬਣਦੇ ਹਨ, ਕੇਵਲ ਉਹਨਾਂ ਦੇ ਦਰਸ਼ਨ ਕਰਨਾ ਹੀ ਇੰਨਾ ਬਖ਼ਸ਼ਿਸ਼ ਵਾਲੇ ਹੁੰਦੇ ਹਨ ਕਿ ਜੋ ਪੂਰਨ ਸਮਰਪਣ ਕਰਦੇ ਹਨ ਉਸ ਵੇਲੇ ਹੀ ਨਾਮ ਸਿਮਰਨ-ਸਮਾਧੀ ਅਤੇ ਸੁੰਨ ਸਮਾਧੀ ਦੀ ਬਖ਼ਸ਼ਿਸ਼ ਪ੍ਰਾਪਤ ਕਰ ਲੈਂਦੇ ਹਨ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ। ਇਸ ਲਈ, ਉਹ ਇੱਕ ਜੋ ਗੁਰਬਾਣੀ ਵਿਚ ਯਕੀਨ ਰੱਖਦੇ ਹਨ, ਜਿਹੜੀ ਕਿ ਸਪਸ਼ਟ ਦੱਸਦੀ ਹੈ ਕਿ ਇਕ ਪੂਰਨ ਸੰਤ, ਇਕ ਪੂਰਨ ਬ੍ਰਹਮ ਗਿਆਨੀ, ਇਕ ਸਤਿਗੁਰੂ ਇਕ ਸਤਿ ਸਰੂਪ ਹੈ ਅਤੇ ਉਹ ਇੱਕ ਜੋ ਐਸੀਆਂ ਰੂਹਾਂ ਅੱਗੇ ਸਮਰਪਣ ਕਰਦਾ ਹੈ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦਾ ਹੈ ਅਤੇ ਐਸੇ ਕਿਸਮਤ ਵਾਲੇ ਲੋਕ ਪੂਰਨ ਬੰਦਗੀ ਦੀ ਪ੍ਰਕ੍ਰਿਆ ਵਿਚ ਜਾਣ ਨਾਲ ਸਤਿ ਸਰੂਪ ਬਣ ਜਾਂਦੇ ਹਨ।

ਬੰਦਗੀ ਪੂਰਨ ਅਵਸਥਾ ਵਿਚ ਮਾਇਆ ਉਪਰ ਜਿੱਤ ਪਾਉਣ ਨਾਲ ਪਹੁੰਚਦੀ ਹੈ। ਉਹ ਜਿਹੜੇ ਆਪਣੇ ਮਨ ਉਪਰ ਜਿੱਤ ਪਾ ਲੈਂਦੇ ਹਨ, ਮਾਇਆ ਉਪਰ ਜਿੱਤ ਪਾ ਲੈਂਦੇ ਹਨ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਦਰਗਾਹ ਵਿਚ ਪੂਰਨ ਤੌਰ ’ਤੇ ਸਵੀਕਾਰ ਕਰ ਲਏ ਜਾਂਦੇ ਹਨ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਆਤਮ ਰਸ ਅੰਮ੍ਰਿਤ ਨਾਲ ਨਿਵਾਜੇ ਜਾਂਦੇ ਹਨ ਅਤੇ ਸਤਿ ਵਿਚ ਸਦਾ ਲਈ ਅਭੇਦ ਹੋ ਜਾਂਦੇ ਹਨ।

ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਇਹ ਸਪਸ਼ਟ ਕੀਤਾ ਹੈ ਕਿ ਅਕਾਲ ਪੁਰਖ ਦਾ ਨਾਮ ਸਤਿ ਹੈ। ਇਸ ਦਾ ਇਹ ਭਾਵ ਨਹੀਂ ਹੈ ਕਿ ਨਾਮ ਸੱਚਾ ਹੈ ਪਰ ਭਾਵ ਹੈ ਕਿ ਸਤਿ ਨਾਮ ਹੈ, ਸਤਿ ਗੁਰੂ ਹੈ, ਸਤਿ ਪਰਮ ਜੋਤ ਪੂਰਨ ਪ੍ਰਕਾਸ਼ ਹੈ, ਸਤਿ ਅਨੰਤ ਪਰਮ ਬ੍ਰਹਮ ਸ਼ਕਤੀ ਹੈ ਜੋ ਸਦਾ ਰਹਿੰਦੀ ਹੈ ਜਦ ਕਿ ਰੂਹਾਨੀ ਹਰ ਚੀਜ਼ ਮਾਇਆ ਦਾ ਸ਼ਿਕਾਰ ਹੋ ਜਾਂਦੀ ਹੈ।

ਉਹ ਜਿਹੜੇ ਆਪਣੇ ਆਪ ਨੂੰ ਸਤਿ ਨਾਮ ਨੂੰ ਸਮਰਪਣ ਕਰ ਦਿੰਦੇ ਹਨ, ਸਤਿ ਸਰੂਪ ਬਣ ਜਾਂਦੇ ਹਨ। ਸਤਿ ਨਾਮ ਅੱਗੇ ਪੂਰਨ ਸਮਰਪਣ ਤੋਂ ਭਾਵ ਹੈ ਕਿ ਤਨ, ਮਨ ਅਤੇ ਧਨ ਨਾਲ ਪੂਰਨ ਸਮਰਪਣ। ਕ੍ਰਿਪਾ ਕਰਕੇ ਇਸ ਨੂੰ ਯਕੀਨੀ ਕਰ ਲਵੋ ਕਿ ਤਨ, ਮਨ ਅਤੇ ਧਨ ਨਾਲ ਪੂਰਨ ਸਮਰਪਣ ਲਾਜ਼ਮੀ ਹੈ ਅਤੇ ਜੇਕਰ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਤਦ ਸਾਡੀ ਰੂਹਾਨੀ ਤਰੱਕੀ ਬਹੁਤ ਹੌਲੀ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਹੀ ਰਹਿੰਦੇ ਹਾਂ ਜਦ ਤੱਕ ਆਪਣੇ ਆਪ ਵਿਚ ਤਨ, ਮਨ ਅਤੇ ਧਨ ਨਾਲ ਪੂਰਨ ਸਮਰਪਣ ਦੀ ਬ੍ਰਹਮ ਸ਼ਕਤੀ ਨੂੰ ਨਹੀਂ ਵਰਤਦੇ ਹਾਂ।

ਸਮਰਪਣ ਨਾ ਕਰਨਾ ਜਾਂ ਅਧੂਰਾ ਸਮਰਪਣ ਹੀ ਬਹੁਤ ਸਾਰੀ ਸੰਗਤ ਦਾ ਬਹੁਤ ਘੱਟ ਰੂਹਾਨੀ ਵਿਕਾਸ ਦਾ ਕਾਰਨ ਹੈ। ਅਸੀਂ ਸਾਰੇ ਆਪਣੇ ਆਲੇ-ਦੁਆਲੇ ਬਹੁਤ ਸਾਰੇ ਲੋਕ ਦੇਖਦੇ ਹਾਂ ਜੋ ਸਾਰੀ ਉਮਰ ਨਿੱਤਨੇਮ ਕਰਦੇ ਹਨ ਪਰ ਬਹੁਤ ਹੀ ਘੱਟ ਰੂਹਾਨੀ ਵਿਕਾਸ ਹਾਸਲ ਕਰਦੇ ਹਨ। ਇਸ ਲਈ ਤਨ, ਮਨ ਅਤੇ ਧਨ ਨਾਲ ਪੂਰਨ ਸਮਰਪਣ ਰੂਹਾਨੀ ਜੀਵਨ ਵਿਚ ਸਫਲਤਾ ਲਈ ਬਹੁਤ ਮਹੱਤਵਪੂਰਨ ਹੈ।

ਧੰਨ ਧੰਨ ਬ੍ਰਹਮ ਪਿਤਾ ਪਰਮੇਸ਼ਰ ਜੀ ਮਾਇਆ ਤੋਂ ਪਰ੍ਹੇ ਹਨ ਅਤੇ ਆਪ ਸਤਿ ਹਨ। ਧੰਨ ਧੰਨ ਨਿਰਗੁਣ ਸਰੂਪ ਪਰਮ ਅਨੰਤ ਬ੍ਰਹਮ ਸ਼ਕਤੀ ਹੈ। ਇਸ ਲਈ ਉਹ ਇਸ ਤੋਂ ਘੱਟ ਪੱਧਰ ਦੀ ਰੂਹਾਨੀਅਤ ਵਾਲੀ ਕਿਸੇ ਵੀ ਚੀਜ਼ ਵਿਚ ਪ੍ਰਗਟ ਨਹੀਂ ਹੁੰਦਾ। ਉਹ ਕੇਵਲ ਉਸ ਹਿਰਦੇ ਵਿਚ ਪ੍ਰਗਟ ਹੁੰਦਾ ਹੈ ਜੋ ਮਾਇਆ ਤੋਂ ਪਰ੍ਹੇ ਹੈ, ਮਾਇਆ ਉਪਰ ਜਿੱਤ ਪਾਉਂਦਾ ਹੈ ਅਤੇ ਸਤਿ ਸਰੂਪ ਬਣ ਜਾਂਦਾ ਹੈ। ਕੇਵਲ ਇਕ ਪੂਰਨ ਨਿਰਮਲ ਹਿਰਦਾ ਉਹ ਇਕ ਜਿਹੜਾ ਪੂਰਨ ਸਚਿਆਰੀ ਰਹਿਤ ਵਿਚ ਜਾਂਦਾ ਹੈ। ਆਪਣੇ ਹਿਰਦੇ ਨੂੰ ਐਸੀ ਜਗ੍ਹਾ ਬਣਾ ਲੈਂਦਾ ਹੈ ਜਿਥੇ ਸਤਿ ਪ੍ਰਗਟ ਹੁੰਦਾ ਹੈ। ਕੇਵਲ ਅੰਦਰੂਨੀ ਰਹਿਤ ਨਾਲ ਹਿਰਦਾ ਜਿਸ ਵਿਚ ਸਾਰੇ ਬ੍ਰਹਮ ਗੁਣ ਭਰੇ ਹੁੰਦੇ ਹਨ ਆਤਮ ਰਸ ਅੰਮ੍ਰਿਤ ਦੀ ਰਹਿਤ ਪੂਰਨ ਬ੍ਰਹਮ ਗਿਆਨ ਦੀ ਰਹਿਤ, ਪੂਰਨ ਤੱਤ ਗਿਆਨ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਦੀ ਰਹਿਤ ਵਿਚ ਹੁੰਦਾ ਹੈ, ਤਦ ਕੇਵਲ ਐਸੇ ਇਕ ਹਿਰਦੇ ਵਿਚ ਸਤਿ ਪ੍ਰਗਟ ਹੁੰਦਾ ਹੈ। ਇਸ ਲਈ ਜੇਕਰ ਅਸੀਂ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਤਦ ਸਾਨੂੰ ਵੀ ਸਤਿ ਸਰੂਪ ਬਣਨਾ ਪਵੇਗਾ ਜਿਹੜਾ ਕੇਵਲ ਤਦ ਵਾਪਰਦਾ ਹੈ ਜੇਕਰ ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਜਾਂਦਾ ਹੈ।

ਸਦਾ ਸੁਹਾਗਣ ਦੇ ਬ੍ਰਹਮ ਗੁਣਾਂ ਦੀ ਪਹਿਲਾਂ ਹੀ ਇਥੇ ਵਿਆਖਿਆ ਕੀਤੀ ਗਈ ਹੈ। ਅਕਾਲ ਪੁਰਖ ਆਪ ਇਹਨਾਂ ਬ੍ਰਹਮ ਗੁਣਾਂ ਦਾ ਅਨੰਤ ਖ਼ਜ਼ਾਨਾ ਹੈ। ਇਸ ਲਈ ਹੀ ਉਸਨੂੰ ਗੁਣੀ ਨਿਧਾਨ ਕਿਹਾ ਗਿਆ ਹੈ। ਇਕ ਸੁਹਾਗਣ ਨੂੰ ਸਦਾ ਸੁਹਾਗ ਪ੍ਰਾਪਤ ਕਰਨ ਲਈ, ਅਕਾਲ ਪੁਰਖ ਵਾਂਗ ਬਣਨਾ ਪੈਂਦਾ ਹੈ, ਇਸ ਲਈ ਹੀ ਇਹ ਕਿਹਾ ਗਿਆ ਹੈ, ਆਪਿ ਸਤਿ ਸਤਿ ਸਭ ਧਾਰੀ ॥” ਜਦ ਤੱਕ ਅਸੀਂ ਇਹ ਸਾਰੇ ਬ੍ਰਹਮ ਗੁਣ ਪ੍ਰਾਪਤ ਨਹੀਂ ਕਰ ਲੈਂਦੇ ਅਤੇ ਆਪਣੇ ਹਿਰਦੇ ਨੂੰ ਇਹਨਾਂ ਬ੍ਰਹਮ ਗੁਣਾਂ ਨਾਲ ਨਹੀਂ ਭਰ ਲੈਂਦੇ, ਸਤਿ ਸਾਡੇ ਹਿਰਦੇ ਵਿਚ ਪ੍ਰਗਟ ਨਹੀਂ ਹੁੰਦਾ। ਕ੍ਰਿਪਾ ਕਰਕੇ ਇਸ ਨੂੰ ਮਨ ਵਿਚ ਦ੍ਰਿੜ੍ਹ ਕਰ ਰੱਖੋ ਕਿ ਇਹ ਗੁਰਪ੍ਰਸਾਦਿ ਹੈ। ਇਸ ਲਈ ਜਿੰਨੀ ਜਲਦੀ ਅਸੀਂ ਇਸ ਬ੍ਰਹਮ ਗਿਆਨ ਦਾ ਬੋਧ ਕਰਦੇ ਹਾਂ ਤਦ ਹੀ ਸਾਡੀ ਹਉਮੈ ਚਲੀ ਜਾਂਦੀ ਹੈ ਅਤੇ ਪਰਮ ਬ੍ਰਹਮ ਅਨੰਤ ਸ਼ਕਤੀ ਸਾਡੇ ਹਿਰਦੇ ਉਪਰ ਹਾਵੀ ਹੋ ਕੇ ਆਪਣੇ ਆਪ ਨੂੰ ਸਾਡੇ ਹਿਰਦੇ ਨੂੰ ਇਸ ਸਰਵ-ਉੱਚ ਪੱਧਰ ਦੇ ਗੁਰਪ੍ਰਸਾਦਿ ਸਾਰੇ ਬ੍ਰਹਮ ਗੁਣਾਂ ਨਾਲ ਭਰ ਦਿੰਦੀ ਹੈ। ਉਹ ਸਭ ਜੋ ਸਾਨੂੰ ਕਰਨ ਦੀ ਜ਼ਰੂਰਤ ਹੈ ਉਹ ਹੈ ਪੂਰਨ ਸਮਰਪਣ। ਇਹ ਰੂਹਾਨੀ ਸਫਲਤਾ ਦੀ ਕੁੰਜੀ ਹੈ।

ਗੁਰਬਾਣੀ ਸ਼ਬਦ ਹੈ, ਜਾਂ ਗੁਰੂ ਸ਼ਬਦ ਜਾਂ ਸ਼ਬਦ ਗੁਰੂ ਹੈ। ਗੁਰਬਾਣੀ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦਾ ਗਿਆਨ ਸਰੂਪ ਹੈ। ਇਸ ਲਈ ਗੁਰਬਾਣੀ ਸਤਿ ਹੈ, ਕਿਉਂਕਿ ਇਹ ਆਪ ਅਕਾਲ ਪੁਰਖ ਤੋਂ ਆਈ ਹੈ। ਆਓ ਇਹ ਸਿੱਖਣ ਦਾ ਯਤਨ ਕਰੀਏ ਕਿ ਇਹ ਕਿਵੇਂ ਸਤਿ ਹੈ। ਅਸੀਂ ਗੁਰਬਾਣੀ ਨੂੰ ‘ਧੁਰ ਕੀ ਬਾਣੀ’ ਕਹਿੰਦੇ ਹਾਂ। ਜਿਸ ਤਰ੍ਹਾਂ ਕਿ ਪਹਿਲਾਂ ਵਿਚਾਰ ਕੀਤਾ ਗਿਆ ਹੈ ਉਹ ਇੱਕ ਜੋ ਸਤਿ ਸਰੂਪ ਬਣਦੇ ਹਨ ਤਦ ਉਹਨਾਂ ਦੇ ਸਾਰੇ ਕੰਮ ਕਰਨੀਆਂ ਅਤੇ ਉਹ ਜੋ ਕਹਿੰਦੇ ਹਨ ਸਭ ਸਤਿ ਹੈ। ਉਹ ਜੋ ਵੀ ਕਹਿੰਦੇ ਹਨ ਅਨਾਦਿ ਸਤਿ ਹੈ। ਕਿਉਂਕਿ ਐਸੀ ਰੂਹ ਅਕਾਲ ਪੁਰਖ ਵਿਚ ਲੀਨ ਰਹਿੰਦੀ ਹੈ ਅਤੇ ਉਸਦਾ ਸਾਰਾ ਗਿਆਨ ਅਤੇ ਕਰਮ ਇੰਦਰੀਆਂ ਪੂਰਨ ਹੁਕਮ ਵਿਚ ਹੁੰਦਾ ਹੈ। ਇਸ ਲਈ ਉਹ ਜੋ ਵੀ ਕਹਿੰਦਾ ਹੈ, ਗੁਰਬਾਣੀ ਹੈ। ਅਸਲ ਵਿਚ ਐਸੀ ਰੂਹ ਵਿਚੋਂ ਪ੍ਰਮਾਤਮਾ ਆਪ ਬੋਲ ਰਿਹਾ ਹੁੰਦਾ ਹੈ। ਅਤੇ ਸਾਰੇ ਗੁਰੂ ਸਾਹਿਬਾਨ ਸਤਿ ਸਰੂਪ ਸਨ ਇਸ ਲਈ ਜੋ ਵੀ ਉਹਨਾਂ ਨੇ ਕਿਹਾ ਪਾਰਬ੍ਰਹਮ ਪਰਮੇਸ਼ਰ ਜੀ ਦੇ ਸ਼ਬਦ ਸਨ। ਇਸ ਲਈ ਹੀ ਗੁਰਬਾਣੀ ਅਕਾਲ ਪੁਰਖ ਜੀ ਦਾ ਗਿਆਨ ਸਰੂਪ ਹੈ ਅਤੇ ਸਤਿ ਹੈ। ਇਸ ਲਈ ਗੁਰਬਾਣੀ ਸਤਿ ਹੈ ਅਤੇ ਸਤਿ ਤੋਂ ਆਈ ਹੈ। ਇਸ ਲਈ ਕ੍ਰਿਪਾ ਕਰਕੇ ਇਸ ਨੂੰ ਕ੍ਰਿਪਾ ਪੂਰਬਕ ਜਾਣ ਲਵੋ ਕਿ ਜੋ ਵੀ ਗੁਰਬਾਣੀ ਵਿਚ ਲਿਖਿਆ ਹੈ ਪ੍ਰਮਾਤਮਾ ਦਾ ਸ਼ਬਦ ਹੁਕਮ ਹੈ। ਇਹ ਸਿੱਧਾ ਪਰਮਾਤਮਾ ਤੋਂ ਵਾਅਦਾ ਹੈ। ਇਸ ਲਈ ਜੇਕਰ ਅਸੀਂ ਇਸ ਪ੍ਰਮਾਤਮਾ ਦੇ ਸ਼ਬਦ ਦੀ ਪਾਲਣਾ ਕਰਦੇ ਹਾਂ ਜੋ ਕਿ ਸਤਿ ਹੈ ਤਦ ਅਸੀਂ ਸਤਿ ਸਰੂਪ ਬਣ ਜਾਂਦੇ ਹਾਂ।

ਉਹ ਜੋ ਗੁਰਬਾਣੀ ਅਨੁਸਾਰ ਕਰਦੇ ਹਨ, ਉਹ ਬਣ ਜਾਂਦੇ ਹਨ ਜੋ ਗੁਰਬਾਣੀ ਕਹਿੰਦੀ ਹੈ, ਉਹ ਜੋ ਗੁਰਬਾਣੀ ਦੇ ਦੱਸੇ ਅਨੁਸਾਰ ਕਰਦੇ ਹਨ ਅਕਾਲ ਪੁਰਖ ਜੀ ਦੀ ਮਹਿਮਾ ਬਣ ਜਾਂਦੇ ਹਨ। ਅਤੇ ਸਭ ਤੋਂ ਕ੍ਰਿਸ਼ਮਾ-ਮਈ ਮਹਿਮਾ ਅਕਾਲ ਪੁਰਖ ਦੀ ਸਤਿ ਸਰੂਪ ਬਣਨਾ ਹੈ। ਪਰਮ ਪਦਵੀ ਦੀ ਬਖ਼ਸ਼ਿਸ਼ ਪ੍ਰਾਪਤ ਕਰਨਾ, ਆਤਮ ਰਸ ਦੀ ਬਖ਼ਸ਼ਿਸ਼ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਕਰਨਾ ਹੈ। ਇਸ ਲਈ ਇਕ ਪੂਰਨ ਸੰਤ, ਇਕ ਪੂਰਨ ਸਤਿਗੁਰੂ, ਇਕ ਪੂਰਨ ਬ੍ਰਹਮ ਗਿਆਨੀ, ਇਕ ਪੂਰਨ ਖ਼ਾਲਸਾ ਅਕਾਲ ਪੁਰਖ ਦੀ ਕ੍ਰਿਸ਼ਮਾ-ਮਈ ਮਹਿਮਾ ਹੈ। ਉਹ ਜੋ ਸਤਿ ਉਪਰ ਧਿਆਨ ਬਣ ਜਾਂਦੇ ਹਨ, ਉਹ ਜੋ ਗੁਰਬਾਣੀ ਨੂੰ ਸੁਣਦੇ ਹਨ ਜਿਹੜੀ ਕਿ ਸਤਿ ਹੈ ਸਤਿ ਸੁਣਨ ਤੋਂ ਸਾਡਾ ਭਾਵ ਹੈ ਇਸ ਲਈ ਆਪਣੇ ਰੋਜ਼ਾਨਾ ਜੀਵਨ ਵਿਚ ਅਭਿਆਸ ਕਰਨ ਨਾਲ ਸਤਿ ਬਣਦੇ ਹਨ।

ਉਹ ਜੋ ਸਤਿਨਾਮ ਸਿਮਰਨ ਕਰਦੇ ਹਨ ਉਹਨਾਂ ਦੀ ਸੁਰਤ ਸਤਿ ਬਣ ਜਾਂਦੀ ਹੈ। ਜਦ ਸਤਿ ਨਾਮ ਸੁਰਤ ਜਾਂ ਮਨ ਵਿਚ ਜਾਂਦਾ ਹੈ ਤਦ ਸੁਰਤ ਸਤਿ ਬਣ ਜਾਂਦੀ ਹੈ ਅਤੇ ਜਿਸ ਤਰ੍ਹਾਂ ਹੀ ਸਤਿ ਨਾਮ ਸਿਮਰਨ ਵਿਕਾਸ ਕਰਦਾ ਹੈ ਇਹ ਦੂਸਰੇ ਰੂਹਾਨੀ ਕੇਂਦਰਾਂ ਸਤਿ ਸਰੋਵਰਾਂ ਵਿਚ ਜਾਂਦਾ ਹੈ ਅਤੇ ਇਹਨਾਂ ਨੂੰ ਸਾਡੀ ਸੂਖਸ਼ਮ ਦੇਹੀ ਵਿੱਚ ਪ੍ਰਕਾਸ਼ਮਾਨ ਕਰ ਦਿੰਦਾ ਹੈ। ਇਹ ਸਤਿ ਸਰੋਵਰ ਸਾਡੀ ਸੂਖਸ਼ਮ ਦੇਹੀ ਦੇ ਵਿਚ ਹੀ ਹਨ ਅਤੇ ਸਤਿ ਨਾਮ ਨਾਲ ਜਗਮਗਾਉਂਦੇ ਹਨ। ਅਤੇ ਸਾਡੇ ਸਾਰੇ ਬੱਜਰ ਕਪਾਟ ਸਮੇਤ ਦਸਮ ਦੁਆਰ ਦੇ ਖੁੱਲ੍ਹ ਜਾਂਦੇ ਹਨ ਅਤੇ ਪਰਮ ਜੋਤ ਨਾਲ ਪੱਕਾ ਸੰਪਰਕ ਜੁੜ ਜਾਂਦਾ ਹੈ। ਇਸ ਤਰੀਕੇ ਨਾਲ ਸਾਡੀ ਸੂਖਸ਼ਮ ਦੇਹੀ ਅਤੇ ਪਦਾਰਥਕ ਸਰੀਰ ਅੰਮ੍ਰਿਤ ਨਾਲ ਭਰ ਜਾਂਦਾ ਹੈ ਅਤੇ ਇਕ ਅਵਸਥਾ ਵਿਚ ਪਹੁੰਚਦਾ ਹੈ ਜਦ ਸਾਡਾ ਸਾਰਾ ਸਰੀਰ ਅੰਮ੍ਰਿਤ ਨਾਲ ਭਰ ਜਾਂਦਾ ਹੈ ਅਤੇ ਸਾਡਾ ਰੋਮ-ਰੋਮ ਸਤਿਨਾਮ ਸਿਮਰਨ ਵਿਚ ਚਲਾ ਜਾਂਦਾ ਹੈ, ਸਾਡਾ ਰੋਮ-ਰੋਮ ਸਤਿ ਬਣ ਜਾਂਦਾ ਹੈ ਅਤੇ ਇਹ ਗੁਰਬਾਣੀ ਵਿਚ ਇਸ ਬਾਰੇ ਕਿਹਾ ਗਿਆ ਹੈ: “ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥” ਇਸ ਲਈ ਉਹ ਜੋ ਕਿਸਮਤ ਵਾਲੇ ਹਨ ਅਤੇ ਇਸ ਸਤਿ ਬਾਰੇ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਵਿਚ ਹਨ, ਬਖ਼ਸ਼ੇ ਹੋਏ ਹਨ, ਸਤਿ ਬਣ ਜਾਂਦੇ ਹਨ। ਇਸ ਲਈ ਅਕਾਲ ਪੁਰਖ ਸਤਿ ਹੈ, ਉਸਦਾ ਨਾਮ ਸਤਿ ਨਾਮ ਹੈ ਅਤੇ ਉਹ ਜਿਹੜੇ ਸਤਿ ਉਪਰ ਧਿਆਨ ਲਗਾਉਂਦੇ ਹਨ ਅਤੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਤਨ, ਮਨ ਅਤੇ ਧਨ ਨਾਲ ਯਕੀਨ ਭਰੋਸੇ, ਸ਼ਰਧਾ ਅਤੇ ਬੇ-ਸ਼ਰਤ ਪਿਆਰ ਨਾਲ ਸਮਰਪਣ ਕਰ ਦਿੰਦੇ ਹਨ ਸਤਿ ਸਰੂਪ ਬਣ ਜਾਂਦੇ ਹਨ।

ਸਤਿ ਸਰੂਪੁ ਰਿਦੈ ਜਿਨਿ ਮਾਨਿਆ ॥ ਕਰਨ ਕਰਾਵਨ ਤਿਨਿ ਮੂਲੁ ਪਛਾਨਿਆ ॥

ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥

ਭੈ ਤੇ ਨਿਰਭਉ ਹੋਇ ਬਸਾਨਾ ॥ ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ ॥

ਬਸਤੁ ਮਾਹਿ ਲੇ ਬਸਤੁ ਗਡਾਈ ॥ ਤਾ ਕਉ ਭਿੰਨ ਨ ਕਹਨਾ ਜਾਈ ॥

ਬੂਝੈ ਬੂਝਨਹਾਰੁ ਬਿਬੇਕ ॥ ਨਾਰਾਇਨ ਮਿਲੇ ਨਾਨਕ ਏਕ ॥੨॥

ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਣ ਬੜੇ ਹੀ ਸਪਸ਼ਟ ਢੰਗ ਨਾਲ ਹਿਰਦੇ ਨੂੰ ਸਤਿ ਹਿਰਦੇ ਵਿਚ ਬਦਲਣ ਦੇ ਸਰਵ-ਉੱਚ ਪੱਧਰ ਦਾ ਬ੍ਰਹਮ ਗਿਆਨ ਬਖ਼ਸ਼ਿਆ ਹੈ। ਧੰਨ ਧੰਨ ਸਤਿਗੁਰੂ ਸਾਹਿਬਾਨ ਸਾਡੇ ਸਾਰਿਆਂ ਉਪਰ ਬੇਅੰਤ ਦਿਆਲੂ ਹਨ। ਆਪਣੀ ਅਨੰਤ ਦਿਆਲਤਾ ਦੇ ਫਲਸਰੂਪ ਉਹਨਾਂ ਨੇ ਬ੍ਰਹਮ ਗਿਆਨ ਦੇ ਅਮੋਲਕ ਰਤਨ ਸਾਰੀ ਗੁਰਬਾਣੀ ਵਿਚ ਸਜਾਏ ਹਨ। ਉਹ ਮਨੁੱਖ ਜਿਹੜੇ ਇਹਨਾਂ ਬ੍ਰਹਮ ਸ਼ਬਦਾਂ ਨੂੰ ਸੁਣਦੇ ਹਨ, ਮੰਨਦੇ ਹਨ, ਕਮਾਉਂਦੇ ਹਨ ਅਤੇ ਆਪਣੇ ਹਿਰਦੇ ਵਿਚ ਵਸਾਉਂਦੇ ਹਨ ਉਹ ਧੰਨ ਧੰਨ ਹੋ ਜਾਂਦੇ ਹਨ।

ਇਸ ਲਈ ਉਹ ਜੋ ਕਿਸਮਤ ਵਾਲੇ ਹਨ ਅਤੇ ਪੂਰਨ ਬ੍ਰਹਮ ਗਿਆਨ ਦੇ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਦੇ ਹਨ ਆਪਣਾ ਸਭ ਕੁਝ ਪਰਮ ਅਨੰਤ ਬ੍ਰਹਮ ਸ਼ਕਤੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਅੱਗੇ ਪੂਰਨ ਤੌਰ ’ਤੇ ਸਮਰਪਣ ਕਰ ਦਿੰਦੇ ਹਨ। ਉਹ ਆਪਣੇ ਗੁਰੂ ਵਿਚ ਅਨੰਤ ਯਕੀਨ, ਭਰੋਸਾ, ਸ਼ਰਧਾ ਅਤੇ ਬੇ-ਸ਼ਰਤ ਪਿਆਰ ਰੱਖਦੇ ਹਨ ਅਤੇ ਆਪਣੇ ਹਿਰਦੇ ਨੂੰ ਸਤਿ ਹਿਰਦੇ ਵਿਚ ਬਦਲ ਲੈਂਦੇ ਹਨ।

ਮਾਨਿਆ- ਇਕ ਬਹੁਤ ਹੀ ਉੱਚ ਰੂਹਾਨੀ ਅਵਸਥਾ ਹੈ। ਜਦ ਕੋਈ ਐਸੀ ਅਵਸਥਾ ਵਿਚ ਪਹੁੰਚਦਾ ਹੈ ਉਹ ਜੀਵਨ ਮੁਕਤੀ ਤੱਕ ਪਹੁੰਚਦਾ ਹੈ। ਜਿਸ ਤਰ੍ਹਾਂ ਕਿ ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਨਕ ਪਾਤਸ਼ਾਹ ਜੀ ਨੇ ਜਪੁਜੀ ਸਾਹਿਬ ਵਿਚ ਸਪਸ਼ਟਤਾ ਨਾਲ ਪ੍ਰਸਤੁਤ ਕੀਤਾ ਹੈ।

ਮੰਨੈ ਪਾਵਹਿ ਮੋਖੁ ਦੁਆਰੁ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੩)

ਮਾਨਿਆ-ਮੰਨਨ ਵਿਚ ਜਾਣਾ ਹੈ। ਸਮਾਧੀ ਅਤੇ ਸੁੰਨ ਸਮਾਧੀ ਵਿਚ ਜਾਣਾ ਹੈ। ਇਹ ਹੀ ਇਸ ਬ੍ਰਹਮ ਸ਼ਬਦ ਦਾ ਭਾਵ ਹੈ। ਉਹ ਮਨੁੱਖ ਜੋ ਇਸ ਅਵਸਥਾ ਵਿਚ ਪਹੁੰਚਦੇ ਹਨ ਉਹ ਅਨੰਤ ਯਕੀਨ, ਭਰੋਸਾ, ਸ਼ਰਧਾ ਅਤੇ ਪਿਆਰ ਗੁਰੂ ਦੇ ਨਾਲ ਕਰਨ ਕਾਰਨ ਇਸ ਅਵਸਥਾ ਵਿਚ ਪਹੁੰਚਦੇ ਹਨ ਅਤੇ ਆਪਣੇ ਹਿਰਦੇ ਨੂੰ ਸਤਿ ਹਿਰਦੇ ਵਿਚ ਬਦਲ ਲੈਂਦੇ ਹਨ। ਜਦ ਇਹ ਵਾਪਰਦਾ ਹੈ ਤਦ ਸਾਰੀਆਂ ਪੰਜ ਕਰਮ ਇੰਦਰੀਆਂ ਅਤੇ ਪੰਜ ਗਿਆਨ ਇੰਦਰੀਆਂ ਬ੍ਰਹਮ ਹੁਕਮ ਅਧੀਨ ਚਲੀਆਂ ਜਾਂਦੀਆਂ ਹਨ। ਤਦ ਰੂਹ ਆਪਣੀਆਂ ਸਾਰੀਆਂ ਇੰਦਰੀਆਂ ਦੁਆਰਾ ਸਾਰੀ ਸ੍ਰਿਸ਼ਟੀ ਵਿਚ ਸਰਵ-ਵਿਆਪਕ ਦੀ ਮੌਜੂਦਗੀ ਦਾ ਬੋਧ ਕਰਦੀ ਹੈ ਅਤੇ ਕਿਵੇਂ ਹਰ ਚੀਜ਼ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੇ ਹੁਕਮ ਵਿਚ ਚੱਲ ਰਹੀ ਹੈ ਅਤੇ ਸਤਿ ਹਰ ਰਚਨਾ ਦਾ ਮੂਲ ਹੈ।

ਜਦ ਹਿਰਦਾ ਬਦਲਦਾ ਹੈ ਅਤੇ ਪੂਰਨ ਸਚਿਆਰੀ ਰਹਿਤ ਅੰਦਰ ਸਤਿ ਹਿਰਦਾ ਬਣਦਾ ਹੈ ਤਦ ਹਿਰਦਾ ਅਨੰਤ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਗੁਰ ਅਤੇ ਗੁਰੂ ਦੇ ਗੁਰਪ੍ਰਸਾਦਿ ਨਾਲ ਬਖ਼ਸ਼ਿਆ ਜਾਂਦਾ ਹੈ। ਜਦ ਭਰੋਸੇ ਦਾ ਇਹ ਪੱਧਰ ਪਾਇਆ ਜਾਂਦਾ ਹੈ ਤਦ ਰੂਹ ਸਰਵ-ਉੱਚ ਪੱਧਰ ਦੇ ਗੁਰਪ੍ਰਸਾਦਿ ਜੋ ਕਿ ਪੂਰਨ ਤੱਤ ਗਿਆਨ ਹੈ-ਦੀ ਬਖ਼ਸ਼ਿਸ਼ ਪ੍ਰਾਪਤ ਕਰਦੀ ਹੈ। ਇਹ ਰੂਹਾਨੀਅਤ ਦਾ ਸਰਵ-ਉੱਚ ਪੱਧਰ ਹੈ। ਅਤੇ ਉਹ ਇਕ ਜੋ ਇਸ ਪੱਧਰ ’ਤੇ ਪਹੁੰਚਦੇ ਹਨ ਉਹ ਬਹੁਤ ਕਿਸਮਤ ਵਾਲੇ ਹੁੰਦੇ ਹਨ ਅਤੇ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੀਆਂ ਅਨੰਤ ਪਰਮ ਸ਼ਕਤੀਆਂ ਨਾਲ ਨਿਵਾਜੇ ਜਾਂਦੇ ਹਨ। ਉਹ ਫਿਰ ਕਦੀ ਵਾਪਸ ਮਾਇਆ ਵਿਚ ਨਹੀਂ ਡਿੱਗਦੇ। ਉਹ ਮਾਇਆ ਉਪਰ ਜਿੱਤ ਪਾਉਣ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ ਅਤੇ ਜੀਵਨ ਮੁਕਤੀ ਤੱਕ ਪਹੁੰਚਦੇ ਹਨ। ਜਦ ਤੱਕ ਇਹ ਨਹੀਂ ਵਾਪਰਦਾ ਇਥੇ ਹਮੇਸ਼ਾਂ ਮਾਇਆ ਦੀ ਪ੍ਰੀਖਿਆ ਦੌਰਾਨ ਹੇਠਲੇ ਪੱਧਰਾਂ ਤੱਕ ਵਾਪਸ ਫਿਸਲਣ ਦੀ ਸੰਭਾਵਨਾ ਰਹਿੰਦੀ ਹੈ।

ਜਦ ਤੱਕ ਬੰਦਗੀ ਪੂਰਨ ਅਵਸਥਾ ਵਿਚ ਨਹੀਂ ਪਹੁੰਚਦੀ ਅਸੀਂ ਅਕਾਲ ਪੁਰਖ ਜੀ ਵਲੋਂ ਮਾਇਆ ਦੀ ਪ੍ਰੀਖਿਆ ਦੁਆਰਾ ਨਿਗਰਾਨੀ ਹੇਠ ਰਹਿੰਦੇ ਹਾਂ ਤਦ ਤੱਕ ਹਿਰਦਾ ਸਤਿ ਹਿਰਦੇ ਵਿਚ ਨਹੀਂ ਬਦਲਦਾ, ਇਥੇ ਹਮੇਸ਼ਾਂ ਵਾਪਸ ਫਿਸਲਣ ਦਾ ਡਰ ਰਹਿੰਦਾ ਹੈ। ਜੋ ਮਾਇਆ ਦੀ ਪ੍ਰੀਖਿਆ ਵਿੱਚ ਅਸਫਲ ਹੁੰਦੇ ਹਨ ਉਹ ਵਾਪਸ ਫਿਸਲਦੇ ਹਨ ਅਤੇ ਪਿਛਾਂਹ ਚਲੇ ਜਾਂਦੇ ਹਨ ਜਦ ਤੱਕ ਉਹ ਰੂਹਾਨੀਅਤ ਦੀ ਇਸ ਪਰਮ ਅਨੰਤ ਬ੍ਰਹਮ ਪੱਧਰ ਤੱਕ ਨਹੀਂ ਪਹੁੰਚਦੇ। ਇਸ ਲਈ ਆਪਣੀ ਰੋਜ਼ਾਨਾ ਦੀ ਕਰਨੀ ਨੂੰ ਵਾਚਣਾ ਬੇਅੰਤ ਮਹੱਤਵਪੂਰਨ ਹੈ। ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੁੰਦੀ ਹੈ ਕਿ ਅਸੀਂ ਕੋਈ ਅਸਤਿ ਕਰਮ ਨਹੀਂ ਕਰਦੇ। ਇਸ ਦਾ ਭਾਵ ਹੈ ਕਿ ਸਾਡੀ ਸਾਰੀ ਕਰਨੀ ਸਤੋ ਬਿਰਤੀ ਅਧੀਨ ਹੋਣੀ ਚਾਹੀਦੀ ਹੈ ਅਤੇ ਮਾਇਆ ਦੀ ਰਜੋ ਅਤੇ ਤਮੋ ਬਿਰਤੀ ਅਧੀਨ ਨਹੀਂ। ਸਤੋ ਬਿਰਤੀ ਹੌਲੀ-ਹੌਲੀ ਸਾਨੂੰ ਮਾਇਆ ਤੋਂ ਪਰ੍ਹੇ ਲੈ ਜਾਂਦੀ ਹੈ ਅਤੇ ਸਾਡੇ ਹਿਰਦੇ ਨੂੰ ਪੂਰੀ ਤਰ੍ਹਾਂ ਸਤਿ ਹਿਰਦੇ ਵਿਚ ਬਦਲ ਦਿੰਦੀ ਹੈ।

ਮਾਇਆ ਉਪਰ ਜਿੱਤ ਪਾਉਣਾ ਸਾਨੂੰ ਨਿਰਭਉ ਬਣਾਉਂਦਾ ਹੈ। ਜਦ ਤੱਕ ਅਸੀਂ ਮਾਇਆ ਉਪਰ ਜਿੱਤ ਨਹੀਂ ਪਾਉਂਦੇ ਅਸੀਂ ਨਿਰਭਉ ਨਹੀਂ ਬਣ ਸਕਦੇ। ਅਤੇ ਜਦ ਤੱਕ ਅਸੀਂ ਨਿਰਭਉ ਨਹੀਂ ਬਣਦੇ ਸਾਡਾ ਹਿਰਦਾ ਪੂਰੀ ਤਰ੍ਹਾਂ ਸਤਿ ਹਿਰਦੇ ਵਿਚ ਨਹੀਂ ਬਦਲਦਾ। ਨਿਰਭਉ ਬਣਨ ਦਾ ਭਾਵ ਹੈ ਮੋਹ ਦੇ ਲਗਾਓ ਤੋਂ ਪਰ੍ਹੇ ਹੋਣਾ। ਨਿਰਭਉ ਹੋਣਾ ਹੋਰ ਕੁਝ ਨਹੀਂ ਸਿਰਫ਼ ਸੰਸਾਰਿਕ ਸੰਪਤੀਆਂ ਸਮੇਤ ਸਾਡੇ ਪਰਿਵਾਰਕ ਰਿਸ਼ਤਿਆਂ ਦੇ ਗਵਾਚ ਜਾਣ ਦੇ ਡਰ ਤੋਂ ਮੁਕਤੀ ਪਾਉਣਾ ਹੈ।

ਹਰ ਚੀਜ਼ ਜੋ ਦਿੱਸਦੀ ਹੈ ਮਾਇਆ ਹੈ ਅਤੇ ਜੋ ਚੀਜ਼ ਦਿੱਸਦੀ ਹੈ-ਦੇ ਗਵਾਚਣ ਦਾ ਡਰ ਮੋਹ ਅਤੇ ਲਗਾਓ ਹੈ। ਨਿਰਭਉ ਹੋਣਾ ਇਸ ਕਿਸਮ ਦੇ ਲਗਾਓ ਤੋਂ ਮੁਕਤ ਹੋਣਾ ਹੈ ਅਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਮੋਹ ਤੋਂ ਮੁਕਤ ਹੋਣਾ ਹੈ ਜਿਹੜੀਆਂ ਮਾਇਆ ਦੁਆਰਾ ਚਲਾਈਆਂ ਜਾ ਰਹੀਆਂ ਹਨ। ਇਹ ਦੁਬਿਧਾਵਾਂ ਹਨ, ਝੂਠੀਆਂ ਹਨ ਅਤੇ ਇਹਨਾਂ ਦੀ ਕੋਈ ਪਛਾਣ ਨਹੀਂ ਹੈ। ਇਹ ਸਿਰਫ਼ ਵਸਤੂਆਂ ਹਨ ਜਿਹੜੀਆਂ ਸਾਨੂੰ ਜੀਵਨ ਜਿਊਣ ਲਈ ਦਿੱਤੀਆਂ ਹਨ ਅਤੇ ਜਦ ਸਾਡੀ ਰੂਹ ਸਰੀਰ ਨੂੰ ਛੱਡਦੀ ਹੈ ਤਾਂ ਸਾਡੇ ਨਾਲ ਨਹੀਂ ਜਾਂਦੀਆਂ ਹਨ। ਸਾਡਾ ਸਰੀਰ ਵੀ ਸਾਡੇ ਨਾਲ ਨਹੀਂ ਜਾਵੇਗਾ। ਮੌਤ ਤੋਂ ਬਾਅਦ ਇਹ ਪੰਜ ਤੱਤਾਂ ਵਿਚ ਵਾਪਸ ਚਲਾ ਜਾਵੇਗਾ ਜਿਥੋਂ ਇਹ ਆਇਆ ਸੀ। ਇਸ ਲਈ ਨਿਰਭਉ ਹੋਣਾ ਇਕ ਬਹੁਤ ਉੱਚ ਪੱਧਰ ਦਾ ਬ੍ਰਹਮ ਗੁਣ ਹੈ ਅਤੇ ਨਿਰਭਉ ਹੋਏ ਬਿਨਾਂ ਅਸੀਂ ਮਾਇਆ ਨੂੰ ਹਰਾ ਨਹੀਂ ਸਕਦੇ ਅਤੇ ਸਤਿ ਹਿਰਦਾ ਨਹੀਂ ਬਣ ਸਕਦੇ।

ਕਿਉਂਕਿ ਪਰਮਾਤਮਾ ਨਿਰਭਉ ਹੈ, ਸਾਨੂੰ ਵੀ ਉਸ ਨਾਲ ਇਕ ਹੋਣ ਲਈ ਨਿਰਭਉ ਬਣਨਾ ਪਵੇਗਾ। ਇਹ ਹੀ ਰਸਤਾ ਹੈ ਜੋ ਸਾਨੂੰ ਮਾਇਆ ਤੋਂ ਪਰ੍ਹੇ ਜਾਣ ਵਿਚ ਅਗਵਾਈ ਕਰਦਾ ਹੈ ਅਤੇ ਸਰਵ-ਸ਼ਕਤੀਮਾਨ ਨਾਲ ਇਕ ਹੋਣ ਵਿਚ ਮਦਦ ਕਰਦਾ ਹੈ। ਨਿਰਭਉ ਬਣਨਾ ਇਕ ਲਾਜ਼ਮੀ ਬ੍ਰਹਮ ਗੁਣ ਹੈ। ਇਹ ਗੁਣ ਬਾਕੀ ਹੋਰ ਗੁਣਾਂ ਦੇ ਨਾਲ ਹੀ ਸਾਡੇ ਹਿਰਦੇ ਨੂੰ ਸਤਿ ਹਿਰਦੇ ਵਿਚ ਬਦਲ ਦਿੰਦਾ ਹੈ। ਜਦ ਇਹ ਵਾਪਰਦਾ ਹੈ ਤਦ ਅਸੀਂ ਮੂਲ, ਰਚਨਹਾਰੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਵਿਚ ਲੀਨ ਹੋ ਜਾਂਦੇ ਹਾਂ। ਇਸ ਲਈ, ਹਿਰਦੇ ਦਾ ਸਤਿ ਹਿਰਦੇ ਵਿਚ ਬਦਲਾਅ ਸਫਲਤਾ ਦੀ ਕੁੰਜੀ ਹੈ। ਅਤੇ ਇਹ ਸਾਡੇ ਹਿਰਦੇ ਨੂੰ ਸਤਿ ਦੇ ਸਾਰੇ ਸਥੂਲ ਰੂਪਾਂ ਵਿਚ ਪ੍ਰਗਟ ਹੋਣ ਲਈ ਸਥਾਨ ਬਣਾਉਂਦਾ ਹੈ। ਅਤੇ ਸਾਰੇ ਗੁਰਪ੍ਰਸਾਦੀ ਬ੍ਰਹਮ ਗੁਣ, ਪਰਮ ਅਨੰਤ ਬ੍ਰਹਮ ਸ਼ਕਤੀਆਂ ਨਾਲ ਭਰ ਦਿੰਦਾ ਹੈ।

ਯਕੀਨ, ਭਰੋਸਾ, ਸ਼ਰਧਾ ਅਤੇ ਪਿਆਰ ਗੁਰ ਅਤੇ ਗੁਰੂ ਦੇ ਨਾਲ ਸਾਨੂੰ ਗੁਰ ਅਤੇ ਗੁਰੂ ਦੇ ਅੱਗੇ ਪੂਰਨ ਸਮਰਪਣ ਕਰਨਾ ਬਣਾਉਂਦਾ ਹੈ। ਇਹ ਕਰਨਾ ਬਹੁਤ ਹੀ ਸਾਦਾ ਅਤੇ ਸੌਖਾ ਹੈ। ਪਰ ਫਿਰ ਵੀ ਲੋਕ ਕਹਿੰਦੇ ਹਨ ਕਿ ਇਹ ਕਰਨਾ ਬਹੁਤ ਔਖਾ ਹੈ, ਪਰ ਜ਼ਰਾ ਦੇਖੋ ਕਿ ਇਹ ਕਿੰਨਾ ਅਸਾਨ ਹੈ ਕਿ ਇਕ ਸਤਿ ਹਿਰਦਾ ਬਣਨਾ। ਸਿਰਫ਼ ਇਹਨਾਂ ਬ੍ਰਹਮ ਸ਼ਬਦਾਂ ਦੀ ਪਾਲਣਾ ਕਰੋ ਅਤੇ ਅਸੀਂ ਰੂਹਾਨੀ ਸੰਸਾਰ ਦੀਆਂ ਸਿਖ਼ਰਾਂ ਤੱਕ ਪਹੁੰਚਣ ਦੇ ਯੋਗ ਹੋ ਜਾਵਾਂਗੇ ਅਤੇ ਮਾਲਕ ਨਾਲ ਇਕ ਹੋ ਜਾਵਾਂਗੇ।

ਮਾਲਕ ਅਨੰਤ ਸਾਦਾ ਹੈ ਅਤੇ ਉਹ ਜੋ ਬਹੁਤ ਹੀ ਮਾਸੂਮ ਅਤੇ ਸਾਦਾ ਹੁੰਦਾ ਹੈ, ਉਹ ਹੀ ਬਿਨਾਂ ਕਿਸੇ ਮੁਸ਼ਕਿਲ ਦੇ ਮਾਲਕ ਨਾਲ ਅਭੇਦ ਹੋਣ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਲੈਂਦਾ ਹੈ। ਸਾਡੀ ਸਾਦਗੀ ਅਤੇ ਮਾਸੂਮੀਅਤ ਸਾਡਾ ਮਾਲਕ ਨਾਲ ਇਕ ਹੋਣ ਦਾ ਰਸਤਾ ਤਿਆਰ ਕਰਦੀ ਹੈ। ਜਦ ਅਸੀਂ ਸਾਦਗੀ ਵਿਚ ਅਤੇ ਮਾਸੂਮੀਅਤ ਵਿੱਚ ਹੁੰਦੇ ਹਾਂ ਤਦ ਮਾਲਕ ਆਪ ਸਾਨੂੰ ਬੰਦਗੀ ਦੀ ਪ੍ਰਕ੍ਰਿਆ ਵਿਚੋਂ ਲੰਘਾਉਂਦਾ ਹੈ। ਜਿੰਨਾ ਅਸੀਂ ਸਾਦਗੀ ਅਤੇ ਮਾਸੂਮੀਅਤ ਤੋਂ ਦੂਰ ਹੋਵਾਂਗੇ ਉੱਨੀ ਹੀ ਕਠਿਨ ਸਾਡੀ ਸੱਚਖੰਡ ਵੱਲ ਯਾਤਰਾ ਹੋਵੇਗੀ। ਉਹ ਜੋ ਬਹੁਤ ਹੀ ਮਾਸੂਮ ਹਨ ਅਤੇ ਸਾਦੇ ਹਨ, ਬਹੁਤ ਹੀ ਕਿਸਮਤ ਵਾਲੇ ਹੁੰਦੇ ਹਨ ਅਤੇ ਸੱਚਖੰਡ ਵੱਲ ਦੀ ਇਸ ਯਾਤਰਾ ਨੂੰ ਬੜਾ ਅਸਾਨ ਬਣਾ ਲੈਂਦੇ ਹਨ।

ਸੱਚਖੰਡ ਹੋਰ ਕੁਝ ਨਹੀਂ ਸਿਰਫ਼ ਸਾਡਾ ਸਤਿ ਹਿਰਦੇ ਵਿਚ ਬਦਲਾਵ ਹੈ। ਸੱਚਖੰਡ ਹਿਰਦਾ ਹੈ ਜਿਸ ਵਿਚ ਸੱਚਖੰਡ ਪਰਮਾਤਮਾ ਪ੍ਰਗਟ ਹੁੰਦਾ ਹੈ ਅਤੇ ਇਸ ਨੂੰ ਪਰਮ ਅਨੰਤ ਬ੍ਰਹਮ ਗੁਣ ਅਤੇ ਸ਼ਕਤੀਆਂ ਨਾਲ ਭਰ ਦਿੰਦਾ ਹੈ। ਇਸ ਅਵਸਥਾ ਵਿਚ ਆਪ ਪਰਮਾਤਮਾ ਅਤੇ ਰੂਹ ਜੋ ਸਤਿ ਬਣ ਜਾਂਦੀ ਹੈ ਵਿਚ ਕੋਈ ਅੰਤਰ ਨਹੀਂ ਰਹਿੰਦਾ। ਇਹ ਰੂਹ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿਚ ਅਭੇਦ ਹੋ ਜਾਂਦੀ ਹੈ। ਜਦ ਇਹ ਬ੍ਰਹਮ ਮਿਲਣ ਵਾਪਰਦਾ ਹੈ ਤਦ ਇਥੇ ਕੋਈ ਸ਼ੱਕ, ਕੋਈ ਵਖਰੇਵਾਂ ਨਹੀਂ ਰਹਿੰਦਾ। ਪਰਮਾਤਮਾ ਅਤੇ ਰੂਹ ਵਿਚ ਕੋਈ ਫ਼ਰਕ ਨਹੀਂ ਰਹਿੰਦਾ। ਇਹ ਇੱਕ ਮਿਲਣਾ ਹੁੰਦਾ ਹੈ ਅਤੇ ਇਸ ਨੂੰ ਅਕਾਲ ਪੁਰਖ ਨਾਲ ਮਿਲਣਾ ਕਹਿੰਦੇ ਹਨ। ਇਸ ਲਈ ਸਫਲਤਾ ਦੀ ਕੁੰਜੀ ਸਤਿ ਹਿਰਦਾ ਬਣਨਾ ਹੈ, ਜਿਹੜਾ ਸਤਿ ਅਤੇ ਸਤਿਨਾਮ ਸਿਮਰਨ ’ਤੇ ਧਿਆਨ ਲਗਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ।

ਠਾਕੁਰ ਕਾ ਸੇਵਕੁ ਆਗਿਆਕਾਰੀ ॥ ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥

ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ ॥ ਠਾਕੁਰ ਕੀ ਸੇਵਕ ਕੇ ਨਿਰਮਲ ਰੀਤਿ ॥

ਠਾਕੁਰ ਕਉ ਸੇਵਕੁ ਜਾਨੈ ਸੰਗਿ ॥ ਪ੍ਰਭ ਕਾ ਸੇਵਕੁ ਨਾਮ ਕੈ ਰੰਗਿ ॥

ਸੇਵਕ ਕਉ ਪ੍ਰਭ ਪਾਲਨਹਾਰਾ ॥ ਸੇਵਕ ਕੀ ਰਾਖੈ ਨਿਰੰਕਾਰਾ ॥

ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ ॥ ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ ॥੩॥

ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬਾਰੇ ਬ੍ਰਹਮ ਗਿਆਨ ਬਖ਼ਸ਼ ਰਹੇ ਹਨ ਜੋ ਇੱਕ ਸਤਿ ਹਿਰਦਾ ਬਣ ਜਾਂਦਾ ਹੈ। ਐਸੀਆਂ ਰੂਹਾਂ ਨੂੰ ਠਾਕਰ ਕੇ ਸੇਵਕ ਆਖਿਆ ਗਿਆ ਹੈ। ਜਿਵੇਂ ਕਿ ਸਤਿ ਸਰੂਪ ਬਣਨ ਤੋਂ ਬਾਅਦ ਇਹ ਰੂਹਾਂ ਪੂਰੀ ਤਰ੍ਹਾਂ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੀ ਸੇਵਾ ਵਿਚ ਲੱਗ ਜਾਂਦੀਆਂ ਹਨ। ਉਹਨਾਂ ਦੀਆਂ ਸਾਰੀਆਂ ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਸਿੱਧੇ ਪਰਮ ਜੋਤ ਪੂਰਨ ਪ੍ਰਕਾਸ਼ ਅਤੇ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੇ ਸਿੱਧੇ ਹੁਕਮ ਅਧੀਨ ਆ ਜਾਂਦੀਆਂ ਹਨ।

ਜੋ ਕੁਝ ਵੀ ਐਸੀਆਂ ਰੂਹਾਂ ਕਰਦੀਆਂ ਹਨ ਜਾਂ ਸਮਾਜ ਵਿਚ ਵਿਚਰਦਿਆਂ ਕਰਦੀਆਂ ਹਨ, ਮਾਨਵਤਾ ਦੀ ਭਲਾਈ ਲਈ ਹੁੰਦਾ ਹੈ ਸਾਰੇ ਸੰਸਾਰ ਅਤੇ ਖ਼ਾਸ ਤੌਰ ’ਤੇ ਮਨੁੱਖਾ ਜਾਤੀ ਦੀ ਭਲਾਈ ਲਈ ਹੁੰਦਾ ਹੈ। ਐਸੀਆਂ ਰੂਹਾਂ ਸਿੱਧਾ ਅਕਾਲ ਪੁਰਖ ਤੋਂ ਹੁਕਮ ਪ੍ਰਾਪਤ ਕਰਦੀਆਂ ਹਨ। ਉਹ ਜੋ ਵੀ ਕਹਿੰਦੇ ਹਨ, ਬੋਲਦੇ ਹਨ, ਕਰਦੇ ਹਨ, ਲਿਖਦੇ ਜਾਂ ਵਰਤਾਉਂਦੇ ਹਨ ਗੁਰਪ੍ਰਸਾਦਿ ਹੈ। ਅਤੇ ਸਤਿ ਸੰਗਤ ਦੀ ਭਲਾਈ ਲਈ ਹੁੰਦਾ ਹੈ। ਉਹ ਲਗਾਤਾਰ ਅੰਮ੍ਰਿਤ ਵਿਚ ਲੀਨ ਰਹਿੰਦੇ ਹਨ। ਉਹਨਾਂ ਦਾ ਰੋਮ-ਰੋਮ ਨਿਰੰਤਰ ਆਧਾਰ ’ਤੇ ਅੰਮ੍ਰਿਤ ਵਿਚ ਲੀਨ ਰਹਿੰਦਾ ਹੈ, ਬਿਨਾਂ ਰੁਕੇ ਅਤੇ ਉਹ ਪੰਚ ਸ਼ਬਦ ਅਨਾਹਦ ਨਾਦਿ ਦਾ ਬ੍ਰਹਮ ਕੀਰਤਨ, ਬ੍ਰਹਮ ਸੰਗੀਤ ਸੁਣਦੀਆਂ ਰਹਿੰਦੀਆਂ ਹਨ ਸਦਾ ਸਦਾ ਅਤੇ ਆਉਣ ਵਾਲੇ ਯੁੱਗਾਂ ਲਈ ਵੀ ਇਸ ਵਿਚ ਲੀਨ ਰਹਿੰਦੇ ਹਨ।

ਐਸੇ ਠਾਕਰ ਕੇ ਸੇਵਕ ਗੁਰ ਅਤੇ ਗੁਰੂ ਉਪਰ ਯਕੀਨ, ਭਰੋਸਾ, ਸ਼ਰਧਾ ਅਤੇ ਪਿਆਰ ਦੀ ਬਖ਼ਸ਼ਿਸ਼ ਵਿਚ ਹੁੰਦੇ ਹਨ। ਜੋ ਵੀ ਐਸੀਆਂ ਰੂਹਾਂ ਕਰਦੀਆਂ ਹਨ ਅਤੇ ਸਾਰੇ ਹੀ ਸਤਿ ਕਰਮ ਹੁੰਦੇ ਹਨ ਅਤੇ ਸਤਿ ਸੰਗਤ ਦੀ ਭਲਾਈ ਲਈ ਹੁੰਦੇ ਹਨ। ਐਸੀਆਂ ਰੂਹਾਂ ਸਤਿ ਬੋਲਦੀਆਂ ਸੁਣਦੀਆਂ ਸਤਿ ਦੀ ਸੇਵਾ ਅਤੇ ਸਤਿ ਹੀ ਵਰਤਾਉਂਦੀਆਂ ਹਨ। ਉਹਨਾਂ ਦਾ ਜੀਵਨ ਸਤਿ ਦੀ ਸੇਵਾ ਵਿਚ ਚਲੇ ਜਾਂਦਾ ਹੈ। ਉਹਨਾਂ ਦਾ ਸਤਿ ਸਰੂਪ ਹਿਰਦਾ ਹਮੇਸ਼ਾਂ ਹੀ ਅਤੇ ਸਦਾ ਹੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਵਿਚ ਲੀਨ ਰਹਿੰਦਾ ਹੈ ਅਤੇ ਉਹਨਾਂ ਦੀ ਕਰਨੀ ਸ਼ੁੱਧ ਅਤੇ ਪਵਿੱਤਰ ਅਤੇ ਸਤਿ ਸੰਗਤ ਦੀ ਭਲਾਈ ਲਈ ਹੁੰਦੀ ਹੈ।

ਪਰਮਾਤਮਾ ਲਗਾਤਾਰ ਆਧਾਰ ਤੇ ਠਾਕਰ ਕੇ ਸੇਵਕ ਦੇ ਨਾਲ ਖੜਦਾ ਹੈ। ਉਹ ਜੋ ਕੁਝ ਵੀ ਕਰਦਾ ਹੈ, ਪੂਰਨ ਹੁਕਮ ਅਧੀਨ ਹੁੰਦਾ ਹੈ ਅਤੇ ਉਹਨਾਂ ਦੀ ਭਲਾਈ ਲਈ ਹੁੰਦਾ ਹੈ ਜੋ ਉਸ ਦੀ ਸਤਿ ਸੰਗਤ ਬਣਦੇ ਹਨ। ਇਕ ਚੀਜ਼ ਜੋ ਅਸੀਂ ਇਥੇ ਪੂਰਨ ਬ੍ਰਹਮ ਗਿਆਨੀ ਦੀ ਕਥਾ ਦੇ ਸਬੰਧ ਵਿਚ ਕਹਿਣਾ ਪਸੰਦ ਕਰਾਂਗੇ ਕਿ ਇਹ ਕੋਈ ਯੋਜਨਾ ਅਨੁਸਾਰ ਨਹੀਂ ਹੁੰਦੀ ਹੈ ਅਤੇ ਅਕਾਲ ਪੁਰਖ ਜੀ ਦੇ ਪੂਰਨ ਹੁਕਮਾਂ ਅਧੀਨ ਹੁੰਦੀ ਹੈ। ਇਸ ਲਈ ਜੋ ਵੀ ਐਸੀ ਰੂਹ ਦੀ ਰਸਨਾ ਵਿਚੋਂ ਉਚਰਦਾ ਹੈ, ਉਸ ਦੀ ਸਤਿ ਸੰਗਤ ਵਿਚ ਉਸਦੀ ਮੌਜੂਦਗੀ ਵਿਚ ਬੈਠੀ ਸੰਗਤ ਦੀ ਜ਼ਰੂਰਤ ਲਈ ਹੁੰਦਾ ਹੈ। ਕੇਵਲ ਉਹ ਸ਼ਬਦ ਹੀ ਉਸ ਦੁਆਰਾ ਪੇਸ਼ ਕੀਤੇ ਜਾਂਦੇ ਹਨ ਜੋ ਮੌਜੂਦਾ ਸੰਗਤ ਦੇ ਸਿੱਖਣ ਲਈ ਹੁੰਦੇ ਹਨ ਅਤੇ ਮੌਜੂਦ ਸਤਿ ਸੰਗਤ ਜੀ ਦੇ ਅਮਲ ਕਰਨ ਲਈ ਹੁੰਦੇ ਹਨ। ਇਸ ਲਈ ਜਦ ਵੀ ਅਸੀਂ ਐਸੇ ਇਕ ਪੂਰਨ ਸੰਤ, ਇਕ ਪੂਰਨ ਬ੍ਰਹਮ ਗਿਆਨੀ ਦੀ ਸਤਿ ਸੰਗਤ ਵਿਚ ਜਾਂਦੇ ਹਾਂ ਕ੍ਰਿਪਾ ਕਰਕੇ ਇਸ ਵੱਲ ਧਿਆਨ ਦਿਉ ਕਿ ਉਹ ਕੀ ਕਹਿ ਰਿਹਾ ਹੈ ਅਤੇ ਉਸ ਦੇ ਸ਼ਬਦਾਂ ਦਾ ਪਾਲਣ ਕਰੋ, ਇਹ ਸਾਡੀ ਰੂਹਾਨੀ ਜ਼ਿੰਦਗੀ ਲਈ ਕ੍ਰਿਸ਼ਮੇ ਕਰਦਾ ਹੈ।

‘ਠਾਕੁਰ ਕਾ ਸੇਵਕੁ’ ਇਕ ਸਰਵ-ਉੱਚ ਪੱਧਰ ਦਾ ਗੁਰਪ੍ਰਸਾਦਿ ਹੈ। ਜੋ ਕੁਝ ਵੀ ਐਸੀ ਰੂਹ ਕਹਿੰਦੀ ਹੈ ਅਨਾਦਿ ਸਤਿ ਹੈ ਅਤੇ ਯਕੀਨੀ ਤੌਰ ’ਤੇ ਸਾਡੇ ਨਾਲ ਵਾਪਰੇਗਾ ਜੇਕਰ ਅਸੀਂ ਉਸ ਦੇ ਸ਼ਬਦਾਂ ਦਾ ਪਾਲਣ ਕਰਦੇ ਹਾਂ ਅਤੇ ਉਸ ਅੱਗੇ ਤਨ, ਮਨ ਅਤੇ ਧਨ ਨਾਲ ਸਮਰਪਣ ਕਰ ਦਿੰਦੇ ਹਾਂ। ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ਇਹਨਾਂ ਰੂਹਾਂ ਦੀ ਸਾਰੇ ਹੀ ਤਰੀਕਿਆਂ ਅਤੇ ਸਾਰੀਆਂ ਹੀ ਸਥਿਤੀਆਂ ਵਿਚ ਸੰਭਾਲ ਕਰਦਾ ਹੈ। ਉਹ ਜੋ ਪਰਮਾਤਮਾ ਦੀ ਅਨੰਤ ਦਿਆਲਤਾ ਦੇ ਗੁਰਪ੍ਰਸਾਦਿ ਦੀ ਕਮਾਈ ਕਰਦੇ ਹਨ ਬਹੁਤ ਹੀ ਕਿਸਮਤ ਵਾਲੇ ਹਨ ਕਿਉਂਕਿ ਪਰਮਾਤਮਾ ਆਪ ਉਹਨਾਂ ਦੀ ਹਰ ਚੀਜ਼ ਲਈ ਸੰਭਾਲ ਕਰਦਾ ਹੈ।

ਇਥੇ ਪਰਮਾਤਮਾ ਅਤੇ ਸੇਵਕ ਵਿਚਕਾਰ ਬਹੁਤ ਹੀ ਵਿਲੱਖਣ ਅਤੇ ਰੌਚਕ ਰਿਸ਼ਤਾ ਹੁੰਦਾ ਹੈ। ਭਾਵੇਂ ਕਿ ਲੋਕਾਂ ਦੀਆਂ ਨਜ਼ਰਾਂ ਵਿਚ ਉਹ ਸਿਰਫ਼ ਇਕ ਸੇਵਕ ਹੀ ਹੁੰਦਾ ਹੈ ਪਰਮਾਤਮਾ ਲਈ ਉਹ ਸਭ ਕੁਝ ਹੁੰਦਾ ਹੈ। ਪਰਮਾਤਮਾ ਇੰਨਾ ਦਿਆਲ ਹੈ ਕਿ ਉਹ ਆਪਣੇ ਸਾਰੇ ਅਨਾਦਿ ਖ਼ਜ਼ਾਨੇ ਸੇਵਕ ਦੀ ਸੇਵਾ ਵਿਚ ਰੱਖਦਾ ਹੈ। ਉਹ ਹਰ ਸਮੇਂ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੇ ਹੁਕਮ ਅਧੀਨ ਹਰ ਸਵਾਸ ਬਤੀਤ ਕਰਦਾ ਹੈ। ਇਹ ਪਰਮਾਤਮਾ ਦੇ ਵਲੋਂ ਅਨੰਤ ਦਿਆਲਤਾ ਹੈ ਜੋ ਸੇਵਕ ਲਈ ਹਰ ਚੀਜ਼ ਵਾਪਰਨਾ ਬਣਾਉਂਦਾ ਹੈ ਅਤੇ ਉਸ ਨੂੰ ਸਾਰੀ ਵਡਿਆਈ ਦਿੰਦਾ ਹੈ, ਪਰ ਉਸੇ ਸਮੇਂ ਹੀ ਸੇਵਕ ਵਾਪਸ ਸਾਰੀ ਵਡਿਆਈ ਉਸ ਦੇ ਅਨੰਤ ਪਿਆਰ, ਯਕੀਨ, ਭਰੋਸੇ ਨਾਲ ਪਰਮਾਤਮਾ ਨੂੰ ਦੇ ਦਿੰਦਾ ਹੈ। ਪਰ ਫਿਰ ਵੀ ਰੌਚਕ ਅਤੇ ਕ੍ਰਿਸ਼ਮਾ-ਮਈ ਖੇਡ ਇਕ ਦੂਸਰੇ ਨਾਲ ਖੇਡਦੇ ਰਹਿੰਦੇ ਹਨ।

ਜਿਹੜੇ ਵੀ ਸ਼ਬਦ ਐਸੇ ਇਕ ਸੇਵਕ ਦੁਆਰਾ ਕਹੇ ਜਾਂਦੇ ਹਨ ਪਰਮਾਤਮਾ ਉਹਨਾਂ ਦਾ ਮਾਣ ਰੱਖਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਾਰੀਆਂ ਰਿੱਧੀਆਂ ਸਿੱਧੀਆਂ ਐਸੀਆਂ ਰੂਹਾਂ ਦੇ ਚਰਨਾਂ ਵਿਚ ਬੈਠੀਆਂ ਰਹਿੰਦੀਆਂ ਹਨ ਅਤੇ ਜਦ ਵੀ ਜੋ ਵੀ ਉਹ ਕਹਿੰਦੇ ਹਨ ਇਹ ਰਿੱਧੀਆਂ ਸਿੱਧੀਆਂ ਉਹਨਾਂ ਸ਼ਬਦਾਂ ਨੂੰ ਅਸਲ ਵਿਚ ਵਾਪਰਨਾ ਸ਼ੁਰੂ ਕਰ ਦਿੰਦੀਆਂ ਹਨ ਇਥੇ ਬਹੁਤ ਹੀ ਜ਼ਿਆਦਾ ਬ੍ਰਹਮ ਸ਼ਕਤੀ, ਅਨੰਤ ਬ੍ਰਹਮ ਸ਼ਕਤੀ ਹੁੰਦੀ ਹੈ। ਜੋ ਸੇਵਕ ਨੂੰ ਦਿੱਤੀ ਜਾਂਦੀ ਹੈ।

ਇਥੇ ਸੇਵਾ ਦੇ ਬਾਰੇ ਇੱਕ ਹੋਰ ਬਹੁਤ ਹੀ ਮਹੱਤਵਪੂਰਨ ਪੂਰਨ ਤੱਥ ਹੈ ਜਿਸ ਨੂੰ ਸਮਝਣ ਦੀ ਜ਼ਰੂਰਤ ਹੈ ਅਤੇ ਉਹ ਹੈ ਕਿ ਕੇਵਲ ਉਹ ਕਰਨੀਆਂ ਸੇਵਾ ਮੰਨੀਆਂ ਜਾਂਦੀਆਂ ਹਨ ਜੋ ਬਿਨਾਂ ਕਿਸੇ ਵਾਪਸੀ ਫਲ ਦੀ ਇੱਛਾ ਦੇ ਕੀਤੀਆਂ ਜਾਂਦੀਆਂ ਹਨ। ਇਸ ਨੂੰ ਨਿਸ਼ਕਾਮ ਸੇਵਾ ਕਿਹਾ ਜਾਂਦਾ ਹੈ, ਭਾਵ ਉਹ ਸੇਵਾ ਜਿਸਦੇ ਪਿੱਛੇ ਕੋਈ ਇੱਛਾ ਕਾਮਨਾ ਨਹੀਂ ਹੁੰਦੀ ਕੇਵਲ ਨਿਸ਼ਕਾਮ ਸੇਵਾ ਸਾਨੂੰ ਇਕ ਸੇਵਕ ਬਣਨ ਵਿਚ ਮਦਦ ਕਰਦੀ ਹੈ।

ਅਪੁਨੇ ਜਨ ਕਾ ਪਰਦਾ ਢਾਕੈ ॥ ਅਪਨੇ ਸੇਵਕ ਕੀ ਸਰਪਰ ਰਾਖੈ ॥

ਅਪਨੇ ਦਾਸ ਕਉ ਦੇਇ ਵਡਾਈ ॥ ਅਪਨੇ ਸੇਵਕ ਕਉ ਨਾਮੁ ਜਪਾਈ ॥

ਅਪਨੇ ਸੇਵਕ ਕੀ ਆਪਿ ਪਤਿ ਰਾਖੈ ॥ ਤਾ ਕੀ ਗਤਿ ਮਿਤਿ ਕੋਇ ਨ ਲਾਖੈ ॥

ਪ੍ਰਭ ਕੇ ਸੇਵਕ ਕਉ ਕੋ ਨ ਪਹੂਚੈ ॥ ਪ੍ਰਭ ਕੇ ਸੇਵਕ ਊਚ ਤੇ ਊਚੇ ॥

ਜੋ ਪ੍ਰਭਿ ਅਪਨੀ ਸੇਵਾ ਲਾਇਆ ॥ ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥੪॥

ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਅਰਜਨ ਦੇਵ ਜੀ ਬੇਅੰਤ ਦਿਆਲਤਾ ਨਾਲ ਉਹਨਾਂ ਬਾਰੇ ਵਖਿਆਨ ਕਰ ਰਹੇ ਹਨ ਜੋ ਸਤਿ ਹਿਰਦਾ-ਸਤਿ ਸਰੂਪ ਬਣ ਗਿਆ ਹੈ। ਇਹ ਪਰਮਾਤਮਾ ਅਤੇ ਉਸ ਦੇ ਭਗਤ ਵਿਚਕਾਰ ਬ੍ਰਹਮ ਪਿਆਰ ਦੀ ਸਿਖ਼ਰ ਹੈ। ਪਰਮਾਤਮਾ ਦਾ ਪਿਆਰ ਅਨੰਤ ਹੈ ਅਤੇ ਵਿਆਖਿਆ ਤੋਂ ਪਰ੍ਹੇ ਹੈ। ਇਥੇ ਬ੍ਰਹਮ ਪਿਆਰ ਨੂੰ ਮਾਪਣਾ ਸੰਭਵ ਨਹੀਂ ਹੈ। ਇਹ ਭਗਤ ਲਈ ਵੀ ਸਤਿ ਹੈ। ਇਥੇ ਬ੍ਰਹਮ ਪਿਆਰ ਦੀ ਕੋਈ ਸੀਮਾ ਨਹੀਂ ਹੈ ਜੋ ਸਤਿ ਹਿਰਦੇ ਨੂੰ ਭਰਦੀ ਹੈ। ਪਰਮਾਤਮਾ ਅਤੇ ਭਗਤ ਦੋਵਾਂ ਦਾ ਪਿਆਰ ਅਨੰਤ ਹੈ ਅਤੇ ਵਿਆਖਿਆ ਤੋਂ ਪਰ੍ਹੇ ਹੈ।

ਇਸ ਦਾ ਕੇਵਲ ਅਨੁਭਵ ਕੀਤਾ ਜਾ ਸਕਦਾ ਹੈ ਅਤੇ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਬ੍ਰਹਮ ਪਿਆਰ ਦੀ ਝਲਕ ਵੇਖਣਾ ਬਹੁਤ ਹੀ ਅਸਾਨ ਹੈ। ਸਿਰਫ਼ ਪੂਰੀ ਤਰ੍ਹਾਂ ਸਤਿ ਹਿਰਦੇ ਦੇ ਚਰਨਾਂ ਵਿਚ ਪੂਰੀ ਤਰ੍ਹਾਂ ਸਮਰਪਣ ਕਰ ਦਿਉ ਅਤੇ ਇਸ ਬ੍ਰਹਮ ਪਿਆਰ ਦਾ ਅਨੁਭਵ ਪ੍ਰਾਪਤ ਕਰਨਾ ਸ਼ੁਰੂ ਕਰ ਦਿਉ। ਇਹ ਉਸ ਪਲ ਵਾਪਰਦਾ ਹੈ ਜਦ ਸਾਡਾ ਹਿਰਦਾ ਪੂਰੀ ਤਰ੍ਹਾਂ ਨਾਲ ਸਮਰਪਣ ਦੀ ਸਥਿਤੀ ਵਿਚ ਚਲਾ ਜਾਂਦਾ ਹੈ। ਇਸ ਅਵਸਥਾ ਵਿੱਚ ਅਸੀਂ ਬੇਅੰਤ ਅਸਚਰਜ ਜਨਕ ਰੂਹਾਨੀ ਅਨੁਭਵ ਪ੍ਰਾਪਤ ਕਰਦੇ ਹਾਂ ਕਿ ਅਸੀਂ ਇਹਨਾਂ ਦਾ ਵਰਣਨ ਕਰਨ ਦੇ ਯੋਗ ਵੀ ਨਹੀਂ ਹੁੰਦੇ। ਰੂਹਾਨੀ ਬੋਧ ਨੂੰ ਸ਼ਬਦਾਂ ਵਿਚ ਵਖਿਆਨ ਨਹੀਂ ਕੀਤਾ ਜਾ ਸਕਦਾ। ਇਹ ਬ੍ਰਹਮ ਪ੍ਰਾਪਤੀਆਂ ਕੇਵਲ ਨਿੱਜੀ ਤੌਰ ’ਤੇ ਅਨੁਭਵ ਕੀਤੀਆਂ ਜਾ ਸਕਦੀਆਂ ਹਨ।

ਜਦ ਕੋਈ ਹਿਰਦੇ ਦੇ ਸਤਿ ਹਿਰਦੇ ਵਿਚ ਬਦਲਾਅ ਦੀ ਬ੍ਰਹਮ ਅਵਸਥਾ ਵਿਚ ਪਹੁੰਚਦੇ ਹਨ ਤਦ ਇਹ ਸਤਿ ਹਿਰਦਾ ਸਾਰੀਆਂ ਦਿਸ਼ਾਵਾਂ ਵਿਚ ਪ੍ਰਗਟ ਹੋਣਾ ਹੁੰਦਾ ਹੈ ਸਾਰੇ ਸੰਸਾਰ ਉਪਰ ਪ੍ਰਗਟ ਹੋਣਾ ਤਹਿ ਹੁੰਦਾ ਹੈ ਅਤੇ ਇਹ ਬ੍ਰਹਮ ਹੁਕਮ ਹੈ ਅਤੇ ਇਹ ਜ਼ਰੂਰ ਵਾਪਰਦਾ ਹੈ। ਇਥੇ ਕੋਈ ਰਸਤਾ ਨਹੀਂ ਹੈ ਕਿ ਐਸੀ ਇਕ ਰੂਹ ਆਪਣੇ ਆਪ ਨੂੰ ਸੀਮਤ ਰੱਖ ਲਵੇ ਅਤੇ ਆਪਣੇ ਆਪ ਨੂੰ ਬਾਹਰੀ ਸੰਸਾਰ ਨੂੰ ਜ਼ਾਹਰ ਨਾ ਹੋਣ ਦੇਵੇ। ਪਰਮਾਤਮਾ ਇਤਨਾ ਦਿਆਲੂ ਹੈ ਕਿ ਉਹ ਐਸੀ ਰੂਹ ਦੀ ਮਹਿਮਾ ਨੂੰ ਸਾਰੇ ਬ੍ਰਹਿਮੰਡ ਵਿਚ ਸਾਰੀਆਂ ਦਿਸ਼ਾਵਾਂ ਵਿਚ ਪ੍ਰਗਟ ਕਰਦਾ ਹੈ।

ਇੱਥੇ ਬਹੁਤ ਲੋਕਾਂ ਦੇ ਮਨ ਵਿਚ ਗ਼ਲਤ ਵਿਸ਼ਵਾਸ ਹੁੰਦਾ ਹੈ ਕਿ ਆਪਣੇ ਰੂਹਾਨੀ ਅਨੁਭਵ ਦੂਸਰਿਆਂ ਨਾਲ ਸਾਂਝੇ ਕਰਨ ਨਾਲ ਉਹ ਆਪਣੀ ਰੂਹਾਨੀ ਤਰੱਕੀ ਗਵਾ ਲੈਣਗੇ। ਇਹ ਸਤਿ ਹੈ ਕਿ ਸਾਨੂੰ ਅਤਿ ਨਿਮਰਤਾ ਵਿਚ ਅਤੇ ਨਿਰਮਾਣਤਾ ਵਿਚ ਰਹਿਣ ਦੀ ਜ਼ਰੂਰਤ ਹੁੰਦੀ ਹੈ। ਪਰ ਇਥੇ ਕੋਈ ਕਾਰਨ ਨਹੀਂ ਕਿ ਅਸੀਂ ਆਪਣੀ ਰੂਹਾਨੀਅਤ ਨੂੰ ਦੂਸਰਿਆਂ ਨਾਲ ਸਾਂਝੇ ਕਰਨ ’ਤੇ ਗਵਾ ਲੈਂਦੇ ਹਾਂ। ਹਾਲਾਂਕਿ ਸਾਨੂੰ ਆਪਣੇ ਰੂਹਾਨੀ ਅਨੁਭਵਾਂ ’ਤੇ ਮਾਣ ਨਹੀਂ ਕਰਨਾ ਚਾਹੀਦਾ ਅਤੇ ਸਾਨੂੰ ਹਉਮੈ ਅਤੇ ਅਹੰਕਾਰ ਤੋਂ ਦੂਰ ਰਹਿਣਾ ਚਾਹੀਦਾ ਹੈ। ਅਤੀ ਨਿਮਰਤਾ ਅਤੇ ਨਿਰਮਾਣਤਾ ਵਿਚ ਰਹਿ ਕੇ ਅਸੀਂ ਆਪਣੇ ਰੂਹਾਨੀ ਅਨੁਭਵ ਦੂਸਰਿਆਂ ਨੂੰ ਨਾਮ ਨਾਲ ਜੋੜਨ ਲਈ ਉਤਸ਼ਾਹਿਤ ਕਰਨ ਲਈ ਸਾਂਝੇ ਕਰ ਸਕਦੇ ਹਾਂ। ਅਤੇ ਉਹਨਾਂ ਨੂੰ ਗੁਰ ਅਤੇ ਗੁਰੂ ਅੱਗੇ ਪੂਰੀ ਤਰ੍ਹਾਂ ਸਮਰਪਣ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਾਂ। ਬ੍ਰਹਮ ਗਿਆਨ ਦਾ ਇਹ ਭਾਗ ਕਿ ਇਹ ਇਕ ਗ਼ਲਤ ਵਿਸ਼ਵਾਸ ਹੈ ਅਤੇ ਦੁਬਿਧਾ ਹੈ ਇਸ ਵਿਚ ਕੋਈ ਸਚਾਈ ਨਹੀਂ ਹੈ।

ਬਹੁਤ ਸਾਰੇ ਲੋਕ ਜੋ ‘ਖੰਡੇ ਬਾਟੇ ਦੀ ਪਾਹੁਲ’ ਪੰਜ ਪਿਆਰਿਆਂ ਕੋਲੋਂ ਲੈਂਦੇ ਹਨ ਨਿਮਰਤਾ ਵਿਚ ਜਾਣ ਦੀ ਬਜਾਇ ਹਉਮੈ ਦੀ ਅਵਸਥਾ ਵਿਚ ਚਲੇ ਜਾਂਦੇ ਹਨ। ਉਹ ਸੋਚਦੇ ਹਨ ਕਿ ਉਹ ਹੁਣ ਵਧੀਆ ਬਣ ਗਏ ਹਨ ਕਿਉਂਕਿ ਉਹ ਅੰਮ੍ਰਿਤਧਾਰੀ ਬਣ ਗਏ ਹਨ, ਅੰਮ੍ਰਿਤਧਾਰੀ ਦਾ ਅਸਲ ਬ੍ਰਹਮ ਭਾਵ ਜਾਣੇ ਤੋਂ ਬਿਨਾਂ। ਅਸਲ ਬ੍ਰਹਮ ਭਾਵ ਵਿਚ ਅੰਮ੍ਰਿਤਧਾਰੀ ਉਹ ਹੈ ਜੋ ਸਤਿ ਹਿਰਦਾ ਬਣ ਗਿਆ ਹੈ ਅਤੇ ਪੂਰਨ ਬ੍ਰਹਮ ਗਿਆਨ ਅਵਸਥਾ ਪੂਰਨ ਤੱਤ ਗਿਆਨ ਅਵਸਥਾ ਵਿਚ ਪਹੁੰਚ ਗਿਆ ਹੈ ਅਤੇ ਪਰਮ ਪਦਵੀ ਦੀ ਬਖ਼ਸ਼ਿਸ਼ ਪ੍ਰਾਪਤ ਕਰਦਾ ਹੈ। ਇਕ ਪੂਰਨ ਬ੍ਰਹਮ ਗਿਆਨ ਇਕ ਅੰਮ੍ਰਿਤਧਾਰੀ ਹੈ। ਇਕ ਪੂਰਨ ਸੰਤ ਅੰਮ੍ਰਿਤਧਾਰੀ ਹੈ। ਇਕ ਸਤਿਗੁਰੂ ਅੰਮ੍ਰਿਤਧਾਰੀ ਹੈ। ਅੰਮ੍ਰਿਤਧਾਰੀ ਬਣਨਾ ਪੂਰਨ ਬੰਦਗੀ ਦੀ ਆਖ਼ਰੀ ਅਵਸਥਾ ਹੈ।

ਸਤਿ ਹਿਰਦੇ ਦੀ ਮਹਿਮਾ ਛੁਪਾਈ ਨਹੀਂ ਜਾ ਸਕਦੀ। ਇਹ ਸਾਰੇ ਬ੍ਰਹਿਮੰਡ ਵਿਚ ਬਾਹਰ ਆ ਕੇ ਪ੍ਰਗਟ ਹੋਣੀ ਅਟੱਲ ਹੈ। ਇਹ ਬ੍ਰਹਮ ਪਿਆਰ ਦਾ ਸਿਖ਼ਰ ਹੈ ਜੋ ਅਕਾਲ ਪੁਰਖ ਜੀ ਦਾ ਆਪਣੇ ਭਗਤ ਲਈ ਹੈ। ਜਦ ਭਗਤ ਹਰ ਪਾਸੇ ਅਕਾਲ ਪੁਰਖ ਦੇ ਹੁਕਮ ਨਾਲ ਪ੍ਰਗਟ ਹੁੰਦਾ ਹੈ ਤਦ ਬਹੁਤ ਸਾਰੇ ਨਾਂਹ ਪੱਖੀ ਤੱਤ ਵੀ ਐਸੀ ਰੂਹ ਦੇ ਵਿਰੁੱਧ ਪ੍ਰਤੱਖ ਰੂਪ ਵਿੱਚ ਸਾਹਮਣੇ ਆਉਂਦੇ ਹਨ। ਜਦ ਵੀ ਉਹ ਕਿਸੇ ਭਗਤ ਨੂੰ ਨੁਕਸਾਨ ਪਹੁੰਚਾਉਣ ਲਈ ਕੁਝ ਕਰਦੇ ਹਨ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿਚ ਪ੍ਰਗਟ ਹੋ ਕੇ ਭਗਤ ਦੀ ਰੱਖਿਆ ਕਰਦਾ ਹੈ। ਜਿਵੇਂ ਭਗਤ ਪ੍ਰਹਿਲਾਦ ਦੀ ਰੱਖਿਆ ਨਰਸਿੰਘ ਦੁਆਰਾ ਕੀਤੀ ਗਈ। ਭਗਤ ਨਾਮਦੇਵ ਜੀ ਦੀ ਰੱਖਿਆ ਵੀ ਪ੍ਰਮਾਤਮਾ ਦੁਆਰਾ ਕੀਤੀ ਗਈ। ਜਿਸ ਤਰ੍ਹਾਂ ਸੰਤ ਕਬੀਰ ਜੀ ਨੂੰ ਲੋਕਾਂ ਨੇ ਇਕ ਸੰਗਲ ਨਾਲ ਬੰਨ੍ਹ ਕੇ ਗੰਗਾ ਨਦੀ ਵਿਚ ਸੁੱਟ ਦਿਤਾ ਸੀ।

ਇਸੇ ਤਰ੍ਹਾਂ ਹੀ ਜੇਕਰ ਕੋਈ ਵੀ ਵਿਅਕਤੀ ਕਿਸੇ ਭਗਤ ਲਈ ਮੁਸ਼ਕਿਲ ਖੜੀ ਕਰਦਾ ਹੈ ਤਦ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਆਪਣੇ ਭਗਤ ਦੀ ਸੰਭਾਲ ਕਰਦਾ ਹੈ। ਕੋਈ ਆਮ ਆਦਮੀ ਆਪਣੇ ਆਪ ਦੀ ਤੁਲਨਾ ਭਗਤ ਨਾਲ ਨਹੀਂ ਕਰ ਸਕਦਾ ਹੈ। ਕੋਈ ਆਦਮੀ ਭਗਤ ਦਾ ਮੁਕਾਬਲਾ ਨਹੀਂ ਕਰ ਸਕਦਾ ਹੈ। ਕਿਸ ਤਰ੍ਹਾਂ ਕੋਈ ਐਸੇ ਵਿਅਕਤੀ ਨਾਲ ਮੁਕਾਬਲਾ ਕਰ ਸਕਦਾ ਹੈ। ਜੋ ਬੇਅੰਤ ਹਿਰਦਾ ਬਣ ਗਿਆ ਹੈ। ਮੰਦ-ਭਾਵਨਾ ਅਤੇ ਪੱਖਪਾਤ ਕਾਰਨ ਕੁਝ ਲੋਕ ਭਗਤ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਦੇ ਹਨ ਪਰ ਇਥੇ ਕੋਈ ਰਾਹ ਨਹੀਂ ਹੈ ਕਿ ਕੋਈ ਇੱਕ ਭਗਤ ਦਾ ਨੁਕਸਾਨ ਕਰ ਸਕਦਾ ਹੈ। ਕਿਉਂਕਿ ਪਰਮਾਤਮਾ ਹਰ ਵੇਲੇ ਉਸ ਦੇ ਅੰਗ-ਸੰਗ ਹੁੰਦਾ ਹੈ।

ਪਰਮਾਤਮਾ ਆਪਣੇ ਭਗਤ ਦੀ ਮਹਿਮਾ ਸੰਸਾਰ ਵਿਚ ਲੋਕਾਂ ਨੂੰ ਇਹ ਦਰਸਾਉਣ ਲਈ ਕਰਦਾ ਹੈ ਕਿ ਪਰਮਾਤਮਾ ਅਤੇ ਭਗਤ ਵਿਚ ਕੋਈ ਅੰਤਰ ਨਹੀਂ ਹੈ। ਸਤਿ ਹਿਰਦੇ ਦੀ ਮਹਿਮਾ ਅਨੰਤ ਹੈ। ਇਹ ਵਿਆਖਿਆ ਤੋਂ ਪਰ੍ਹੇ ਹੈ। ਇਕ ਸਤਿ ਹਿਰਦਾ ਬਣਨਾ ਇਕ ਉੱਚ ਪੱਧਰ ਦਾ ਗੁਰਪ੍ਰਸਾਦਿ ਹੈ। ਇਸ ਲਈ ਸਾਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਨ ਲਈ ਅਰਦਾਸ ਕਰਨੀ ਚਾਹੀਦੀ ਹੈ। ਜੇਕਰ ਅਸੀਂ ਸਤਿ ਹਿਰਦੇ ਨੂੰ ਲੱਭ ਲੈਂਦੇ ਹਾਂ ਤਦ ਸਾਨੂੰ ਐਸੀ ਰੂਹ ਅੱਗੇ ਪੂਰੀ ਤਰ੍ਹਾਂ ਤਨ, ਮਨ ਅਤੇ ਧਨ ਨਾਲ, ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਗੁਰਪ੍ਰਸਾਦਿ ਪ੍ਰਾਪਤ ਕਰਨ ਲਈ ਸਮਰਪਣ ਕਰ ਦੇਣਾ ਚਾਹੀਦਾ ਹੈ। ਉਹ ਜੋ ਇਸ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਨਾਮ ਸਿਮਰਨ, ਸਮਾਧੀ ਅਤੇ ਸੁੰਨ ਸਮਾਧੀ ਵਿਚ ਜਾਂਦੇ ਹਨ ਅਤੇ ਇਸ ਦੇ ਫਲਸਰੂਪ ਸਤਿ ਹਿਰਦਾ ਬਣ ਜਾਂਦੇ ਹਨ ਅਤੇ ਇਕ ਸਤਿ ਹਿਰਦਾ ਸੇਵਕ ਹੈ, ਇਕ ਸਤਿ ਹਿਰਦਾ ਜਨ ਹੈ।

ਨੀਕੀ ਕੀਰੀ ਮਹਿ ਕਲ ਰਾਖੈ ॥ ਭਸਮ ਕਰੈ ਲਸਕਰ ਕੋਟਿ ਲਾਖੈ ॥

ਜਿਸ ਕਾ ਸਾਸੁ ਨ ਕਾਢਤ ਆਪਿ ॥ ਤਾ ਕਉ ਰਾਖਤ ਦੇ ਕਰਿ ਹਾਥ ॥

ਮਾਨਸ ਜਤਨ ਕਰਤ ਬਹੁ ਭਾਤਿ ॥ ਤਿਸ ਕੇ ਕਰਤਬ ਬਿਰਥੇ ਜਾਤਿ ॥

ਮਾਰੈ ਨ ਰਾਖੈ ਅਵਰੁ ਨ ਕੋਇ ॥ ਸਰਬ ਜੀਆ ਕਾ ਰਾਖਾ ਸੋਇ ॥

ਕਾਹੇ ਸੋਚ ਕਰਹਿ ਰੇ ਪ੍ਰਾਣੀ ॥ ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥

ਜ਼ਿੰਦਗੀ ਅਸਲ ਬ੍ਰਹਮ ਧਨ ਹੈ ਜੋ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੁਆਰਾ ਦਿੱਤਾ ਗਿਆ ਹੈ। ਇਹ ਜ਼ਿੰਦਗੀ ਦੀ ਬ੍ਰਹਮ ਦੌਲਤ ਇਕ ਖ਼ਾਲੀ ਚੈੱਕ ਦੀ ਨਿਆਈਂ ਹੈ ਜਿਸ ਉਪਰ ਅਕਾਲ ਪੁਰਖ ਜੀ ਦੇ ਸਾਡੇ ਨਾਮ ਜਪਣ ਲਈ ਹਸਤਾਖਰ ਹਨ। ਇਹ ਬ੍ਰਹਮ ਪਰਮ ਅਨੰਤ ਸ਼ਕਤੀ ਹੈ ਜਿਸ ਨੂੰ ਜ਼ਿੰਦਗੀ ਕਿਹਾ ਗਿਆ ਹੈ। ਜੋ ਸਾਡੇ ਪਦਾਰਥਕ ਸਰੀਰ ਨੂੰ ਚਲਾਉਂਦੀ ਹੈ। ਇਹ ਇਸ ਨੂੰ ਇਕੱਠਾ ਕਰੀ ਰੱਖਦੀ ਹੈ ਅਤੇ ਇਸ ਸੰਸਾਰ ਉਪਰ ਵਿਚਰਣ ਲਈ ਸ਼ਕਤੀ ਪ੍ਰਦਾਨ ਕਰਦੀ ਹੈ।

ਅਸੀਂ ਸਾਰੇ ਬਹੁਤ ਕਿਸਮਤ ਵਾਲੇ ਹਾਂ ਕਿ ਅਸੀਂ ਇਸ ਧਰਤੀ ਉਪਰ ਮਨੁੱਖਾ ਜ਼ਿੰਦਗੀ ਦੇ ਰੂਪ ਵਿਚ ਜਨਮ ਲਿਆ ਹੈ। ਪ੍ਰਸ਼ਨ ਇਹ ਹੈ ਕਿ ਇਹ ਕਿਵੇਂ ਖ਼ਾਲੀ ਚੈੱਕ ਹੈ ਅਤੇ ਅਸੀਂ ਕਿਸ ਤਰ੍ਹਾਂ ਇਸ ਨੂੰ ਕੈਸ਼ ਕਰਵਾਉਣਾ ਹੈ? ਉੱਤਰ ਬਹੁਤ ਹੀ ਸਿੱਧਾ ਸਾਧਾ ਹੈ। ਹਰ ਸਵਾਸ ਜੋ ਅਸੀਂ ਲੈਂਦੇ ਹਾਂ ਅਣਮੁੱਲਾ ਹੈ। ਕਿਸੇ ਮਰ ਰਹੇ ਵਿਅਕਤੀ ਨੂੰ ਪੁੱਛੋ ਜੇਕਰ ਉਹ ਇਕ ਵਾਧੂ ਸਵਾਸ ਨੂੰ ਖ਼ਰੀਦ ਸਕਦਾ ਹੈ? ਭਾਵੇਂ ਉਹ ਆਪਣੀ ਸਾਰੀ ਜ਼ਿੰਦਗੀ ਦਾ ਕਮਾਇਆ ਸੰਸਾਰਕ ਧਨ ਦੇਣ ਨੂੰ ਤਿਆਰ ਹੋਵੇ ਕੀ ਉਹ ਇਕ ਵੀ ਵਾਧੂ ਸਵਾਸ ਖ਼ਰੀਦ ਸਕਦਾ ਹੈ? ਨਹੀਂ! ਇਥੇ ਇਤਿਹਾਸ ਵਿਚ ਸਿਕੰਦਰ ਮਹਾਨ ਦੀ ਉਦਾਹਰਣ ਹੈ। ਜਦ ਉਹ ਭਾਰਤ ਤੋਂ ਵਾਪਸ ਆਪਣੇ ਦੇਸ਼ ਗਰੀਸ ਲਈ ਮੁੜਿਆ, ਆਪਣੀ ਮਾਂ ਨੂੰ ਦੇਖਣ ਲਈ, ਉਹ ਰਸਤੇ ਵਿੱਚ ਬੀਮਾਰ ਪੈ ਗਿਆ ਅਤੇ ਮੌਤ ਦੇ ਨੇੜੇ ਚਲਾ ਗਿਆ। ਹੁਣ ਉਸਦਾ ਮਰਨ ਤੋਂ ਪਹਿਲਾਂ ਆਪਣੀ ਮਾਂ ਨੂੰ ਦੇਖਣ ਦਾ ਕੋਈ ਮੌਕਾ ਨਹੀਂ ਸੀ ਬਚਿਆ। ਆਪਣੀ ਜ਼ਿੰਦਗੀ ਵਿਚ ਉਸ ਨੇ ਸਾਰੇ ਸੰਸਾਰ ਦੀ ਦੌਲਤ ਇਕੱਠੀ ਕੀਤੀ ਸੀ। ਪਰ ਬੀਮਾਰੀ ਵਿਚ ਉਹ ਸ਼ਕਤੀ ਤੋਂ ਬਿਨਾਂ ਹੋ ਗਿਆ। ਉਸ ਨੇ ਐਲਾਨ ਕੀਤਾ ਕਿ ਜੇਕਰ ਕੋਈ ਵਿਅਕਤੀ ਉਸ ਨੂੰ ਹੋਰ ਸਮਾਂ ਜੀਵਨ ਲਈ ਦੇ ਸਕਦਾ ਹੋਵੇ ਤਾਂ ਉਹ ਆਪਣਾ ਸਾਰਾ ਰਾਜ ਉਸਨੂੰ ਦੇ ਦੇਵੇਗਾ। ਪਰ ਇੱਥੇ ਕੁਝ ਨਹੀਂ, ਕੋਈ ਸ਼ਕਤੀ ਨਹੀਂ ਜੋ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਨੂੰ ਬਦਲ ਸਕਦੀ ਹੈ। ਉਹ ਟੁੱਟ ਕੇ ਮਰ ਗਿਆ ਅਤੇ ਆਪਣੀ ਮਾਂ ਕੋਲੋਂ ਪਹੁੰਚਣ ਦੀ ਅਧੂਰੀ ਇੱਛਾ ਨਾਲ ਮਰ ਗਿਆ।

ਇਹੋ ਜਿਹੀ ਹੀ ਗੱਲ ਮੁਹੰਮਦ ਗ਼ਜ਼ਨਵੀ ਨਾਲ ਵਾਪਰੀ। ਜਿਸ ਨੇ ੧੭ ਵਾਰ ਭਾਰਤ ’ਤੇ ਹਮਲਾ ਕੀਤਾ ਅਤੇ ਸਾਰਾ ਧਨ ਲੁਟ ਕੇ ਕਾਬੁਲ ਲੈ ਗਿਆ। ਆਪਣੇ ਦੌਲਤ ਇਕੱਠਾ ਕਰਨ ਦੇ ਰਸਤੇ ਵਿਚ ਉਸ ਨੇ ਮੰਦਰਾਂ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਲੁੱਟ ਲਿਆ। ਉਸ ਨੇ ਨੌਜਵਾਨ ਔਰਤਾਂ ਨਾਲ ਬਲਾਤਕਾਰ ਕੀਤਾ ਅਤੇ ਹੋਰ ਵੀ ਕਈ ਦੁਸ਼ਟ ਪਾਪ ਕੀਤੇ। ਉਹ ਬਹੁਤ ਸਾਰੀ ਦੌਲਤ ਇਕੱਠੀ ਕਰਨ ਵਿਚ ਕਾਮਯਾਬ ਹੋ ਗਿਆ। ਜਦ ਉਹ ੧੭ਵੀਂ ਵਾਰ ਵਾਪਸ ਆਇਆ, ਲੁੱਟ-ਮਾਰ ਅਤੇ ਬਲਾਤਕਾਰ ਕਰਨ ਤੋਂ ਬਾਅਦ ਤਾਂ ਉਸ ਨੂੰ ਆਪਣੀ ਪ੍ਰਾਪਤੀ ’ਤੇ ਬੜਾ ਮਾਣ ਸੀ। ਹਾਲਾਂਕਿ ਉਸ ਦਾ ਇੱਕ ਪੁੱਤਰ ਸੀ ਜਿਸ ਦੀ ਉਸ ਦੀ ਦੌਲਤ ਵਿਚ ਕੋਈ ਰੁਚੀ ਨਹੀਂ ਸੀ। ਗ਼ਜ਼ਨਵੀ ਇਸ ਚਿੰਤਾ ਵਿਚ ਪੈ ਗਿਆ ਉਸ ਦੇ ਮਰਨ ਤੋਂ ਬਾਅਦ ਕੌਣ ਉਸ ਦੀ ਦੌਲਤ ਦੀ ਸੰਭਾਲ ਕਰੇਗਾ। ਇਸ ਮਾਨਸਿਕ ਅਵਸਥਾ ਵਿਚ ਹੀ ਅਦ੍ਰਿਸ਼ਟਮਾਨ ਭਾਗ ਵਿਚ ਆਪਣੀ ਮਾੜੀ ਕਰਨੀ ਕਾਰਨ ਸਰਾਪਿਆ ਗਿਆ। ਉਸ ਨੂੰ ਸਰੀਰਿਕ ਰੂਪ ਵਿਚ ਅਧਰੰਗ ਹੋ ਗਿਆ ਅਤੇ ਉਹ ਅਪਾਹਜ ਬਣ ਗਿਆ। ਉਹ ਇਸ ਸਰਾਪ ਨਾਲ ਬਖ਼ਸ਼ਿਆ ਗਿਆ ਇਸ ਲਈ ਕਿ ਉਸ ਨੇ ਦੌਲਤ ਇਕੱਠੀ ਕਰਨ ਦੀ ਹਵਸ ਵਿਚ ਕਈ ਦੁਸ਼ਟ ਕਰਮ ਅਤੇ ਪਾਪ ਕਰਮ ਕੀਤੇ ਸਨ ਜਿਨ੍ਹਾਂ ਦਾ ਉਸਨੂੰ ਅਹਿਸਾਸ ਹੋ ਜਾਵੇ। ਉਸ ਨੂੰ ਅਹਿਸਾਸ ਹੋ ਗਿਆ ਕਿ ਉਸਦੀ ਦੌਲਤ ਦਾ ਹੁਣ ਉਸ ਲਈ ਕੋਈ ਮੁੱਲ ਨਹੀਂ ਹੈ। ਉਸ ਨੂੰ ਇਹ ਅਹਿਸਾਸ ਹੋ ਗਿਆ ਕਿ ਇਹ ਸਾਰੀ ਮਹਾਨ ਦੌਲਤ ਵੀ ਉਸ ਦੀ ਅਧਰੰਗ ਦੀ ਬਿਮਾਰੀ ਨੂੰ ਠੀਕ ਨਹੀਂ ਕਰ ਸਕਦੀ ਅਤੇ ਉਸ ਨੂੰ ਅੱਲ੍ਹਾ ਦੁਆਰਾ ਆਪਣੇ ਪਾਪਾਂ ਲਈ ਸਜ਼ਾ ਦਿੱਤੀ ਗਈ ਹੈ।

ਇਹ ਦੋਵੇਂ ਹੀ ਵਿਅਕਤੀ ਆਪਣੇ-ਆਪਣੇ ਸਮੇਂ ਦੇ ਮਹਾਨ ਹੀਰੋ ਸਨ। ਉਹ ਆਪਣੀ ਦੌਲਤ ਅਤੇ ਸ਼ਕਤੀ ਕਾਰਨ ਪ੍ਰਸਿੱਧ ਸਨ, ਪਰ ਅਖ਼ੀਰ ਵਿਚ ਉਹ ਅਸਲ ਭਿਖਾਰੀਆਂ ਵਿਚ ਤਬਦੀਲ ਹੋ ਗਏ। ਅਸਲ ਵਿਚ ਉਹ ਜੋ ਚਾਹੁੰਦੇ ਸਨ ਉਸ ਦੀ ਭੀਖ ਵੀ ਨਹੀਂ ਸੀ ਮੰਗ ਸਕੇ। ਉਹ ਜੋ ਚਾਹੁੰਦੇ ਸਨ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਹਨਾਂ ’ਤੇ ਕ੍ਰਿਪਾ ਨਹੀਂ ਹੋਈ, ਪਰ ਘੱਟੋ-ਘੱਟ ਉਹਨਾਂ ਨੂੰ ਆਪਣੇ ਪਾਪਾਂ ਦਾ ਅਹਿਸਾਸ ਹੋ ਗਿਆ। ਹਿਟਲਰ ਅਤੇ ਮਸੂਲਨੀ ਦੀ ਕਥਾ ਵੀ ਸਾਨੂੰ ਇਹ ਹੀ ਗਿਆਨ ਬਖ਼ਸ਼ਦੀ ਹੈ। ਹਿਟਲਰ ਜੈਸਾ ਮਹਾਨ ਸ਼ਕਤੀਸ਼ਾਲੀ ਨੇਤਾ ਖ਼ੁਦਕੁਸ਼ੀ ਕਰਕੇ ਪਰੇਤ ਦੀ ਜੂਨੇ ਪਿਆ। ਮਸੂਲਨੀ ਜੋ ਕਿ ਹਿਟਲਰ ਦਾ ਵੱਡਾ ਜਰਨੈਲ ਸੀ ਉਹ ਵੀ ਪਰੇਤ ਦੀ ਜੂਨੀ ਵਿੱਚ ਪਿਆ। ਐਸੀ ਹੀ ਕਹਾਣੀ ਸਟਾਲਿਨ ਦੀ ਵੀ ਹੈ।

ਇਥੋਂ ਜੋ ਸਬਕ ਸਿੱਖਣ ਵਾਲਾ ਹੈ ਇਹ ਹੈ ਕਿ ਜ਼ਿੰਦਗੀ ਅਮੋਲਕ ਦਾਤ ਹੈ ਜੋ ਸਾਨੂੰ ਦਿੱਤੀ ਗਈ ਹੈ। ਇਹ ਜ਼ਿੰਦਗੀ ਅਸਲ ਬ੍ਰਹਮ ਦੌਲਤ ਹੈ ਅਤੇ ਉਹਨਾਂ ਖ਼ਜ਼ਾਨਿਆਂ ਨੂੰ ਇਕੱਠੇ ਕਰਨ ਵਿਚ ਖ਼ਰਚ ਕਰਨੀ ਚਾਹੀਦੀ ਹੈ ਜੋ ਸਾਡੇ ਲਈ ਬ੍ਰਹਮਤਾ ਅਤੇ ਰੂਹਾਨੀਅਤ ਲੈ ਕੇ ਆਉਂਦੇ ਹਨ, ਜੋ ਸਾਡੇ ਲਈ ਜੀਵਨ ਮੁਕਤੀ ਲਿਆਉਂਦੇ ਹਨ, ਜੋ ਸਾਡਾ ਪਰਮਾਤਮਾ ਨਾਲ ਮਿਲਾਪ ਕਰਵਾਉਂਦੇ ਹਨ ਅਤੇ ਸਾਨੂੰ ੧੪ ਲੋਕ ਪ੍ਰਲੋਕਾਂ ਦੇ ਰਾਜੇ ਬਣਾਉਂਦੇ ਹਨ।

ਇਸ ਖ਼ਾਲੀ ਚੈੱਕ ਨੂੰ ਕੈਸ਼ ਕਰਵਾਉਣ ਦਾ ਬ੍ਰਹਮ ਰਸਤਾ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਦੁਆਰਾ ਹੈ। ਗੁਰਪ੍ਰਸਾਦਿ ਦੇ ਨਾਲ ਪਰਮਾਤਮਾ ਸਾਡੀ ਰੱਖਿਆ ਕਰੇਗਾ ਅਤੇ ਯਕੀਨੀ ਬਣਾਏਗਾ ਕਿ ਸਾਡੀ ਜ਼ਿੰਦਗੀ ਸਲਾਮਤ ਰਹੇ ਅਤੇ ਸਤਿ ਦੀ ਸੇਵਾ ਕਰਨ ਅਤੇ ਸਤਿ ਨੂੰ ਲੋਕਾਈ ਵਿਚ ਵਰਤਾਉਣ ਲਈ ਵਰਤਦਾ ਹੈ ਅਤੇ ਇਹਨਾਂ ਲੀਡਰਾਂ ਦੀ ਤਰ੍ਹਾਂ ਜ਼ਿੰਦਗੀ ਨੂੰ ਵਿਅਰਥ ਨਹੀਂ ਜਾਣ ਦਿੰਦਾ। ਸਾਨੂੰ ਇਸ ਜੀਵਨ ਵਿਚ ਸਤਿ ਅਨੁਭਵ ਹੋਇਆ ਹੈ। ਜੋ ਅਸੀਂ ਸਤਿ ਸੰਗਤ ਜੀ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਇਸ ਸੇਵਕ ਦੀ ਇਸ ਜ਼ਿੰਦਗੀ ਵਿਚ ਵਾਪਰੀ ਇਹ ਘਟਨਾ ਅਸਲ ਵਿਚ ਰੂਹਾਨੀਅਤ ਵੱਲ ਮੋੜਾ ਸੀ। ਇਹ ਉਦੋਂ ਵਾਪਰਿਆ ਜਦੋਂ ਅਸੀਂ ੩੫ ਸਾਲ ਦੀ ਉਮਰ ਦੇ ਕਰੀਬ ਸੀ ਜਦ ਸਾਡੇ ਨਾਲ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਸਵੇਰੇ ਦੇ ਪਹਿਲੇ ਪਹਿਰ ਸਾਨੂੰ ਇਕ ਅਜਬ ਸੁਪਨਾ ਆਇਆ। ਕੁਝ ਲੋਕ ਕਾਲੇ ਕੱਪੜਿਆਂ ਵਿਚ ਆਏ ਅਤੇ ਸਾਨੂੰ ਕਿਹਾ ਕਿ ਉਹ ਸਾਨੂੰ ਆਪਣੇ ਨਾਲ ਲਿਜਾਉਣ ਲਈ ਆਏ ਹਨ। ਅਸੀਂ ਘਰ ਵਿਚੋਂ ਚੱਲ ਕੇ ਉਹਨਾਂ ਦੇ ਨਾਲ ਤੁਰ ਪਏ। ਬਿਲਕੁਲ ਘਰ ਦੇ ਬਾਹਰ ਨਿਕਲੇ ਤਾਂ ਅਗੋਂ ਦੀ ਚਿੱਟੇ ਕੱਪੜੇ ਪਹਿਨੀ ਕੁੱਛ ਲੋਕਾਂ ਨੇ ਕਾਲੇ ਕੱਪੜੇ ਵਾਲਿਆਂ ਨੂੰ ਰੋਕ ਲਿਆ ਅਤੇ ਉਹਨਾਂ ਨੂੰ ਕਿਹਾ ਤੁਸੀਂ ਇਸ ਨੂੰ ਨਹੀਂ ਲੈ ਜਾ ਸਕਦੇ, ਇਸ ਨੂੰ ਇੱਥੇ ਹੀ ਰਹਿਣ ਦਿਉ। ਫਿਰ ਉਹ ਸਾਨੂੰ ਵਾਪਸ ਘਰ ਲੈ ਆਏ। ਉਸੇ ਦਿਨ ਸਵੇਰੇ ਸਾਡੇ ਨਾਲ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਸਾਡੇ ਪਰਿਵਾਰ ਵਾਲਿਆਂ ਨੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਾਨੂੰ ਮੁਆਫ਼ ਕਰ ਦੇਣ ਅਤੇ ਜ਼ਿੰਦਗੀ ਬਚਾਉਣ ਲਈ ਸ਼ੁਕਰਾਨਾ ਕੀਤਾ। ਜਾਣਕਾਰੀ ਲਈ ਕਾਲੇ ਕੱਪੜਿਆਂ ਵਾਲੇ ਜਮਦੂਤ ਸਨ ਅਤੇ ਚਿੱਟੇ ਕਪੜਿਆਂ ਵਾਲੇ ਸੰਤ ਸਨ।

ਹਸਪਤਾਲ ਦੇ ਵਿਚ ਸਾਡੇ ਇਕ ਭੂਆ ਜੀ ਸਾਨੂੰ ਦੇਖਣ ਆਏ ਤੇ ਸਾਨੂੰ ਕਿਹਾ ਪਰਮਾਤਮਾ ਨੇ ਸਾਡੀ ਜ਼ਿੰਦਗੀ ਬਚਾਈ ਹੈ। ਬਿਲਕੁਲ ਪੰਜਾਬੀ ਵਿਚ ਇਸ ਤਰ੍ਹਾਂ ਕਿਹਾ ਕਿ ਕਾਕਾ ਰੱਬ ਨੇ ਤੈਨੂੰ ਹੱਥ ਦੇ ਕੇ ਰੱਖ ਲਿਆ ਹੈ। ਅਤੇ ਉਸ ਸਮੇਂ ਤੋਂ ਬਾਅਦ ਅਸੀਂ ਹਰ ਵਕਤ ਉਸ ਦੇ ਸ਼ਬਦਾਂ ਨੂੰ ਯਾਦ ਰੱਖਿਆ। ਬਾਅਦ ਵਿਚ ਜਦ ਅਸੀਂ ਸੁਖਮਨੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਤਾਂ ਇਹਨਾਂ ਬ੍ਰਹਮ ਸ਼ਬਦਾਂ ਨੂੰ ਹਮੇਸ਼ਾਂ ਯਾਦ ਰੱਖਿਆ:

ਜਿਸ ਕਾ ਸਾਸੁ ਨ ਕਾਢਤ ਆਪਿ ॥ ਤਾ ਕਉ ਰਾਖਤ ਦੇ ਕਰਿ ਹਾਥ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੮੫)

 

ਇਹ ਹੈ ਜੋ ਸਾਡੇ ਨਾਲ ਵਾਪਰਿਆ ਅਤੇ ਉਸ ਪਲ ਤੋਂ ਅਸੀਂ ਇਹਨਾਂ ਸ਼ਬਦਾਂ ਨੂੰ ਯਾਦ ਕਰ ਰੱਖਿਆ। ਇਸ ਹਾਦਸੇ ਦੇ ਕਾਰਨ ਸਾਨੂੰ ਸਰੀਰਿਕ ਜ਼ਖ਼ਮਾਂ ਦੇ ਠੀਕ ਹੋਣ ਵਿਚ ਲਗਭਗ ੩ਮਹੀਨੇ ਦਾ ਸਮਾਂ ਲੱਗਿਆ। ਇਹ ਸਮਾਂ ਸੀ ਜਦੋਂ ਅਸੀਂ ਪਹਿਲੀ ਵਾਰ ਜਪੁਜੀ ਸਾਹਿਬ ਪੜ੍ਹਨਾ ਸ਼ੁਰੂ ਕੀਤਾ। ਇਹ ਰੋਜ਼ਾਨਾ ਦਾ ਅਭਿਆਸ ਬਣ ਗਿਆ। ਅਸੀਂ ਜਪੁਜੀ ਸਾਹਿਬ ਨੂੰ ਪੜ੍ਹਨ ਦਾ ਅਨੰਦ ਮਾਣਿਆ, ਇਸ ਨੇ ਸਾਨੂੰ ਬਹੁਤ ਹੀ ਮਾਨਸਿਕ ਅਤੇ ਸਰੀਰਿਕ ਸ਼ਕਤੀ ਬਖ਼ਸ਼ੀ। ਕੁਝ ਹਫ਼ਤਿਆਂ ਬਾਅਦ ਅਸੀਂ ਸੁਖਮਨੀ ਸਾਹਿਬ ਵੀ ਪੜ੍ਹਨਾ ਸ਼ੁਰੂ ਕੀਤਾ ਅਤੇ ਇਹ ਘਰ ਰਹਿਣ ਸਮੇਂ ਰੋਜ਼ਾਨਾ ਦਾ ਕਾਰ-ਵਿਹਾਰ ਬਣ ਗਿਆ। ਚੰਗੀ ਗੱਲ ਇਹ ਸੀ ਕਿ ਅਕਾਲ ਪੁਰਖ ਦੀ ਕ੍ਰਿਪਾ ਨਾਲ ਗੁਰਬਾਣੀ ਵਿਚ ਯਕੀਨ ਅਤੇ ਵਿਸ਼ਵਾਸ ਹੋਰ ਵਧਦਾ ਗਿਆ।

ਲੁਕਵੇਂ ਰੂਪ ਵਿਚ ਇਹ ਇਕ ਬਖ਼ਸ਼ਿਸ਼ ਸੀ, ਗੁਰਪ੍ਰਸਾਦਿ ਸੀ, ਬੰਦਗੀ ਦੀ ਸ਼ੁਰੂਆਤ ਸੀ। ਦੁੱਖ ਰੂਹ ਵਾਸਤੇ ਇਕ ਦਾਰੂ ਬਣ ਗਿਆ। ਇਹ ਤੁਕ ਸਾਡੇ ਲਈ ਸੱਚ ਬਣ ਗਈ। ਇਹਨਾਂ ਕਹਾਣੀਆਂ ਦੇ ਪਿੱਛੇ ਬ੍ਰਹਮ ਸਤਿ ਇਹ ਹੈ ਕਿ ਜੋ ਕੁਝ ਵੀ ਗੁਰਬਾਣੀ ਵਿਚ ਲਿਖਿਆ ਹੈ ਸਾਡੇ ਰੋਜ਼ਾਨਾ ਜੀਵਨ ਵਿਚ ਵਾਪਰਦਾ ਹੈ। ਉਹ ਮਨੁੱਖ ਜਿਹੜੇ ਇਹਨਾਂ ਘਟਨਾਵਾਂ ਤੋਂ ਸਿੱਖਦੇ ਹਨ ਅਤੇ ਇਸ ਅਨੁਸਾਰ ਸਤਿ ਦੇ ਰਸਤੇ ਵੱਲ ਵਧਣ ਲਈ ਬਦਲ ਜਾਂਦੇ ਹਨ। ਉਹ ਇਸ ਦਾ ਲਾਭ ਉਠਾਉਂਦੇ ਹਨ ਅਤੇ ਰੂਹਾਨੀਅਤ ਵਿਚ ਉਪਰ ਉਠ ਜਾਂਦੇ ਹਨ। ਉਹ ਮਨੁੱਖ ਜਿਹੜੇ ਕੋਈ ਸ਼ਬਦ ਨਹੀਂ ਸਿੱਖਦੇ ਅਤੇ ਉਸੇ ਤਰ੍ਹਾਂ ਹੀ ਪਹਿਲਾਂ ਵਾਂਗ ਹੀ ਕਰੀ ਜਾਂਦੇ ਹਨ ਹਮੇਸ਼ਾਂ ਹੀ ਮਾਇਆ ਦੇ ਕੂੜ ਵਿਚ ਦੱਬੇ ਰਹਿੰਦੇ ਹਨ।

ਬ੍ਰਹਮ ਸਤਿ ਇਹ ਹੈ ਕਿ ਹਰ ਚੀਜ਼ ਜੋ ਵਾਪਰਦੀ ਹੈ ਧੰਨ ਧੰਨ ਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਹੁਕਮ ਅਧੀਨ ਵਾਪਰਦੀ ਹੈ। ਉਸ ਨੇ ਆਪਣੀ ਅਨੰਤ ਰਿਆਸਤ ਨੂੰ ਚਲਾਉਣ ਲਈ ਬ੍ਰਹਮ ਕਾਨੂੰਨ ਲਿਖੇ ਹਨ। ਸਾਡੀਆਂ ਕਰਨੀਆਂ ਦਾ ਫ਼ੈਸਲਾ ਇਹਨਾਂ ਬ੍ਰਹਮ ਕਾਨੂੰਨਾਂ ਦੇ ਆਧਾਰ ’ਤੇ ਹੁੰਦਾ ਹੈ ਅਤੇ ਸਾਡੇ ਭਵਿੱਖ ਦੀ ਕਿਸਮਤ ਦਾ ਆਧਾਰ ਬਣਦਾ ਹੈ। ਅਸੀਂ ਸਾਰੇ ਹਰ ਚੀਜ਼ ਨੂੰ ਆਪਣੇ ਆਧਾਰ ’ਤੇ ਕਰਦੇ ਹਾਂ ਅਤੇ ਕਈ ਵਾਰ ਸਫਲ ਹੋ ਜਾਂਦੇ ਹਾਂ ਤੇ ਖ਼ੁਸ਼ੀ ਮਹਿਸੂਸ ਕਰਦੇ ਹਾਂ। ਪਰ ਬਹੁਤ ਵਾਰ ਜਦ ਉਹ ਨਹੀਂ ਹੁੰਦਾ ਜੋ ਅਸੀਂ ਚਾਹੁੰਦੇ ਹਾਂ ਤਾਂ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਨਿਰੰਤਰ ਨਿਰਾਸ਼ਤਾ, ਮਾਨਸਿਕ ਦਬਾਅ ਅਤੇ ਹੋਰ ਬਿਮਾਰੀਆਂ ਵੱਲ ਖੜਦੀ ਹੈ। ਹਾਲਾਂਕਿ ਸਫਲਤਾ ਤੋਂ ਪ੍ਰਾਪਤ ਖ਼ੁਸ਼ੀ ਥੋੜਾ ਚਿਰ ਰਹਿੰਦੀ ਹੈ ਅਤੇ ਹੋਰ ਖ਼ੁਸ਼ੀ ਦੀ ਝਲਕ ਲਈ ਹੋਰ ਇੱਛਾਵਾਂ ਦੀ ਆਸ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇਸ ਤਰੀਕੇ ਨਾਲ ਸਾਡੀ ਸਾਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਅਤੇ ਅੰਤ ਆ ਜਾਂਦਾ ਹੈ।

ਇਸ ਬ੍ਰਹਮ ਗਿਆਨ ਵਿਚ ਸਭ ਤੋਂ ਮਹੱਤਵਪੂਰਨ ਸਮਝਣ ਵਾਲੀ ਗੱਲ ਇਹ ਹੈ ਕਿ ਹਰ ਚੀਜ਼ ਬ੍ਰਹਮ ਕਾਨੂੰਨ ਦੇ ਅਨੁਸਾਰ ਵਾਪਰਦੀ ਹੈ ਅਤੇ ਇਹ ਬ੍ਰਹਮ ਕਾਨੂੰਨ ਕੁਝ ਹੋਰ ਨਹੀਂ ਅਕਾਲ ਪੁਰਖ ਜੀ ਦਾ ਹੁਕਮ ਹੈ। ਉਹ ਇਕ ਕੀੜੀ ਵਿਚ ਵੀ ਆਪਣੀ ਸਾਰੀ ਬ੍ਰਹਮ ਸ਼ਕਤੀ ਰੱਖ ਸਕਦਾ ਹੈ ਅਤੇ ਉਸ ਨੂੰ ਇੰਨੀ ਸ਼ਕਤੀਸ਼ਾਲੀ ਬਣਾ ਸਕਦਾ ਹੈ ਕਿ ਉਹ ਲੱਖਾਂ ਨੂੰ ਭਸਮ ਕਰ ਸਕਦੀ ਹੈ। ਇਸ ਦਾ ਭਾਵ ਹੈ ਕਿ ਉਸ ਦੀ ਪਰਮ ਬ੍ਰਹਮ ਅਨੰਤ ਸ਼ਕਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ। ਇਹ ਬਿਲਕੁਲ ਜਾਣਿਆ ਹੋਇਆ ਸਤਿ ਹੈ ਕਿ ਜਦ ਇਕ ਕੀੜੀ ਹਾਥੀ ਦੀ ਸੁੰਡ ਵਿਚ ਚਲੀ ਜਾਂਦੀ ਹੈ ਤਾਂ ਇਹ ਇੰਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਇਹ ਇਕ ਹਾਥੀ ਨੂੰ ਵੀ ਮਾਰ ਸਕਦੀ ਹੈ।

ਰਚਨਾ ਅਤੇ ਵਿਕਾਸ ਉਸਦੀ ਬ੍ਰਹਮ ਖੇਡ ਦਾ ਹਿੱਸਾ ਹੈ ਅਤੇ ਮਨੁੱਖੀ ਮਨ ਦੀ ਕਲਪਨਾ ਤੋਂ ਬਾਹਰ ਹੈ ਕਈ ਕੁਝ ਵਾਪਰ ਸਕਦਾ ਹੈ ਅਤੇ ਇਹ ਵਾਪਰਦਾ ਵੀ ਹੈ। ਜ਼ਰਾ ਸੁਨਾਮੀ ਵੱਲ ਝਾਤੀ ਮਾਰੋ ਜੋ ਹਿੰਦ ਮਹਾਂਸਾਗਰ ਵਿਚ ਕੁਝ ਸਾਲ ਪਹਿਲਾਂ ਆਇਆ ਸੀ ਅਤੇ ਜੇਕਰ ਅਸੀਂ ਪਿੱਛੇ ਇਤਿਹਾਸ ਉਪਰ ਝਾਤੀ ਮਾਰੀਏ ਤਾਂ ਕਈ ਕੁਦਰਤੀ ਆਫ਼ਤਾਂ ਦੀਆਂ ਉਦਾਹਰਣਾਂ ਹਨ, ਜੋ ਕਿ ਹੁਕਮ ਅਨੁਸਾਰ ਸਾਨੂੰ ਸੁਚੇਤ ਕਰਨ ਲਈ ਵਾਪਰਦੀਆਂ ਹਨ। ਇਸ ਲਈ ਇਹਨਾਂ ਸਾਰਿਆਂ ਮਸਲਿਆਂ ਦਾ ਹੱਲ ਕੇਵਲ ਇੱਕ ਹੈ ਉਹ ਹੈ ਇਕ ਸਤਿ ਹਿਰਦਾ ਬਣਨਾ ਅਤੇ ਹਿਰਦੇ ਵਿੱਚ ਬਦਲਾਅ-ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਨਾਲ ਵਾਪਰਦਾ ਹੈ।

ਜਦ ਵੀ ਅਸੀਂ ਸ਼ਬਦ ਹਿਰਦੇ ਦਾ ਹਵਾਲਾ ਦਿੰਦੇ ਹਾਂ ਤਾਂ ਸਾਡਾ ਭਾਵ ਸਰੀਰਿਕ ਦਿਲ ਤੋਂ ਨਹੀਂ ਜੋ ਲਹੂ ਨੂੰ ਪੰਪ ਕਰਦਾ ਹੈ ਪਰ ਹਿਰਦਾ ਸਤਿ ਸਰੋਵਰਾਂ ਵਿਚੋਂ ਇਕ ਹੈ ਜਿਹੜਾ ਸਾਡੀ ਰੂਹ ਦਾ ਇੱਕ ਹਿੱਸਾ ਹੈ। ਸੂਖਸ਼ਮ ਦੇਹੀ ਦਾ ਹਿੱਸਾ ਹੈ ਅਤੇ ਸਾਡਾ ਪਦਾਰਥਕ ਸਰੀਰ ਨਹੀਂ ਹੈ। ਇਹ ਸਤਿ ਸਰੋਵਰ ਰੀੜ੍ਹ ਦੇ ਖੇਤਰ ਵਿਚ ਛਾਤੀ ਦੇ ਬਿਲਕੁਲ ਪਿੱਛੇ ਹੈ। ਇਹ ਸਤਿ ਸਰੋਵਰ ਨਾਮ ਅੰਮ੍ਰਿਤ ਸਤਿ ਨਾਮ ਦੇ ਗੁਰਪ੍ਰਸਾਦਿ ਨਾਲ ਜਗਮਗਾਉਂਦਾ ਹੈ। ਇਹ ਅਨੰਤ ਸ਼ਕਤੀਆਂ ਦਾ ਸੋਮਾ ਹੈ ਅਤੇ ਸਾਰੇ ਬ੍ਰਹਮ ਗੁਣਾਂ ਦਾ ਸਥਾਨ ਹੈ, ਜਿਹੜਾ ਹੋਰ ਕੁਝ ਨਹੀਂ ਪਰਮ ਬ੍ਰਹਮ ਸ਼ਕਤੀਆਂ ਹਨ। ਜਦ ਹਿਰਦਾ ਸਤਿ ਹਿਰਦਾ ਬਣਦਾ ਹੈ ਤਦ ਇਹ ਇਹਨਾਂ ਸਾਰੀਆਂ ਪਰਮ ਬ੍ਰਹਮ ਸ਼ਕਤੀਆਂ ਨਾਲ ਭਰ ਜਾਂਦਾ ਹੈ ਅਤੇ ਸਾਨੂੰ ਰੂਹਾਨੀ ਸੰਸਾਰ ਦੀਆਂ ਸਿਖ਼ਰਾਂ ’ਤੇ ਲੈ ਜਾਂਦਾ ਹੈ।

ਬਾਰੰ ਬਾਰ ਬਾਰ ਪ੍ਰਭੁ ਜਪੀਐ ॥ ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥

ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥ ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥

ਨਾਮੁ ਧਨੁ ਨਾਮੋ ਰੂਪੁ ਰੰਗੁ ॥ ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥

ਨਾਮ ਰਸਿ ਜੋ ਜਨ ਤ੍ਰਿਪਤਾਨੇ ॥ ਮਨ ਤਨ ਨਾਮਹਿ ਨਾਮਿ ਸਮਾਨੇ ॥

ਊਠਤ ਬੈਠਤ ਸੋਵਤ ਨਾਮ ॥ ਕਹੁ ਨਾਨਕ ਜਨ ਕੈ ਸਦ ਕਾਮ ॥੬॥

ਇਸ ਪੌੜੀ ਵਿਚ ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਮ ਦੀ ਮਹਿਮਾ ਬਾਰੇ ਬੇਅੰਤ ਦਿਆਲਤਾ ਨਾਲ ਬ੍ਰਹਮ ਗਿਆਨ ਬਖ਼ਸ਼ ਰਹੇ ਹਨ। ਸਾਰੀ ਹੀ ਗੁਰਬਾਣੀ ਅਕਾਲ ਪੁਰਖ ਜੀ ਦੀ ਮਹਿਮਾ ਹੈ। ਉਸ ਦੇ ਨਾਮ ਦੀ ਮਹਿਮਾ ਹੈ। ਸੰਤਾਂ ਅਤੇ ਭਗਤਾਂ ਦੀ ਮਹਿਮਾ ਹੈ। ਨਾਮ ਦੀ ਮਹਿਮਾ ਉਹਨਾਂ ਨੂੰ ਬਦਲ ਦਿੰਦੀ ਹੈ ਜੋ ਨਾਮ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਆਪਣਾ ਤਨ, ਮਨ, ਧਨ ਪੂਰੀ ਤਰ੍ਹਾਂ ਆਪਣੇ ਗੁਰੂ ਨੂੰ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਸੌਂਪ ਦਿੰਦੇ ਹਨ। ਐਸੀ ਰੂਹ ਸਤਿ ਹਿਰਦੇ ਵਿਚ ਬਦਲਦੀ ਹੈ ਅਤੇ ਐਸੀਆਂ ਸਤਿ ਹਿਰਦੇ ਵਾਲੀਆਂ ਰੂਹਾਂ ਨੂੰ ਗੁਰਮੁਖ ਕਿਹਾ ਜਾਂਦਾ ਹੈ।

ਗੁਰਮੁਖ ਹਿਰਦੇ ਦੀ ਬਹੁਤ ਹੀ ਉੱਚ ਰੂਹਾਨੀ ਅਵਸਥਾ ਹੈ। ਇਹ ਇਕ ਸਤਿ ਹਿਰਦਾ ਹੈ। ਇਹ ਇਕ ਸੰਤ ਹਿਰਦਾ ਹੈ। ਇਕ ਪੂਰਨ ਬ੍ਰਹਮ ਗਿਆਨੀ ਗੁਰਮੁਖ ਹੈ। ਕ੍ਰਿਪਾ ਕਰਕੇ ਧਿਆਨ ਦਿਉ ਕਿ ਜਦੋਂ ਅਸੀਂ ਇਹ ਬ੍ਰਹਮ ਸ਼ਬਦ ਕਿਸੇ ਲਈ ਵੀ ਵਰਤਦੇ ਹਾਂ ਕਿਉਂਕਿ ਇਸ ਬ੍ਰਹਮ ਸ਼ਬਦ ਗੁਰਮੁਖ ਨੂੰ ਸੰਗਤ ਵਿਚ ਐਵੇਂ ਕਿਵੇਂ ਹੀ ਵਰਤਿਆ ਜਾਂਦਾ ਹੈ। ਇਸ ਲਈ ਨਾਮ ਦੀ ਮਹਿਮਾ ਵਿਚ ਗੁਰਮੁਖ ਹੈ ਜੋ ਹੋਰ ਕੁਝ ਨਹੀਂ ਸਗੋਂ ਇਕ ਪੂਰਨ ਸੰਤ ਹੈ, ਇਕ ਪੂਰਨ ਬ੍ਰਹਮ ਗਿਆਨੀ ਇਕ ਪੂਰਨ ਖ਼ਾਲਸਾ ਹੈ।

ਸ਼ਬਦ ਅੰਮ੍ਰਿਤ ਦੋ ਸ਼ਬਦਾਂ ਨੂੰ ਮਿਲ ਕੇ ਬਣਿਆ ਹੈ ‘ਮ੍ਰਿਤ’ ਅਤੇ ‘ਅ’ ਸ਼ਬਦ ‘ਮ੍ਰਿਤ’ ਦਾ ਭਾਵ ਹੈ:

  • ਜੋ ਮਰ ਗਿਆ ਹੈ।
  • ਜੋ ਨਾਸਵਾਨ ਹੈ।
  • ਜਿਸ ਦੀ ਸੀਮਿਤ ਜ਼ਿੰਦਗੀ ਹੈ ਅਤੇ ਜਦ ਜੀਵਨ ਖ਼ਤਮ ਹੋਵੇਗਾ ਨਾਸ ਹੋ ਜਾਵੇਗਾ।
  • ਜਿਹੜਾ ਸਮੇਂ ਦੇ ਚੱਕਰ ਅਤੇ ਖ਼ਲਾਅ ਦੇ ਕਾਬੂ ਅਧੀਨ ਹੈ।
  • ਜਿਹੜਾ ਸਮੇਂ ਅਤੇ ਖ਼ਲਾਅ ਵਿਚ ਜਨਮ ਲੈਂਦਾ ਹੈ ਅਤੇ ਜਦ ਜੀਵਨ ਖ਼ਤਮ ਹੁੰਦਾ ਹੈ ਤਾਂ ਨਾਸ ਹੋ ਜਾਂਦਾ ਹੈ।
  • ਉਹ ਜੋ ਮਰਦਾ ਹੈ ਜਨਮ ਵੀ ਲਏਗਾ ਜਨਮ ਮਰਨ ਦੇ ਚੱਕਰ ਵਿਚ ਬਾਰ-ਬਾਰ ਸਥਾਪਿਤ ਹੁੰਦਾ ਰਹੇਗਾ।
  • ਸ਼ਬਦ ‘ਅ’ ਦਾ ਮਤਲਬ ਹੈ ਨਹੀਂ। ਇਸ ਲਈ ਅ ਮ੍ਰਿਤ ਦਾ ਭਾਵ ਉਹ ਇਕ ਹੈ ਜੋ ਕਦੇ ਮਰਦਾ ਨਹੀਂ ਹੈ।
  • ਸਮੇਂ ਅਤੇ ਖ਼ਲਾਅ ਤੋਂ ਪਰ੍ਹੇ ਹੈ।
  • ਜਨਮ ਮਰਨ ਦੇ ਚੱਕਰ ਤੋਂ ਪਰ੍ਹੇ ਹੈ।
  • ਜਿਹੜਾ ਕਦੀ ਨਹੀਂ ਜੰਮਦਾ ਅਤੇ ਕਦੀ ਨਹੀਂ ਮਰਦਾ।

ਇਸ ਲਈ ਸ਼ਬਦ ਅੰਮ੍ਰਿਤ ਸਹਿਜ ਇਕ ਸ਼ਬਦ ਨਹੀਂ ਹੈ ਇਹ ਹੈ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੀ ਪਛਾਣ। ਧੰਨ ਧੰਨ ਨਿਰੰਕਾਰ ਦਾ ਨਾਮ, ਕੁਝ ਵੀ ਇਸ ਤੋਂ ਘੱਟ ਨਹੀਂ। ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਦਾ ਨਾਮ। ਪਰਮ ਜੋਤ ਪੂਰਨ ਪ੍ਰਕਾਸ਼। ਧੰਨ ਧੰਨ ਸਤਿ ਪੁਰਖ ਦਾ ਬ੍ਰਹਮ ਅਨਹਦ ਸ਼ਬਦ ਸੰਗੀਤ ਹੈ। ਇਸ ਲਈ ਕੇਵਲ ਆਪ ਪ੍ਰਮਾਤਮਾ ਅੰਮ੍ਰਿਤ ਹੈ। ਅਤੇ ਕੁਝ ਵੀ ਇਸ ਤੋਂ ਘੱਟ ਅੰਮ੍ਰਿਤ ਨਹੀਂ ਹੈ। ਹਰ ਦੂਸਰੀ ਚੀਜ਼ ਮ੍ਰਿਤ ਹੈ।

ਅੰਮ੍ਰਿਤ ਸਾਡੇ ਅੰਦਰ ਹੀ ਵੱਸਦਾ ਹੈ। ਇਸ ਦਾ ਭਾਵ ਹੈ ਸਾਡੀ ਮਨੁੱਖਾ ਜ਼ਿੰਦਗੀ ਦੀ ਹੋਂਦ ਕੇਵਲ ਇਸ ਅੰਮ੍ਰਿਤ ਨਾਲ ਹੈ। ਸਾਡੇ ਅੰਦਰ ਜੀਵਨ ਇਸ ਜੋਤ ਕਾਰਨ ਹੈ। ਜਿਸ ਪਲ ਇਹ ਜੋਤ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਖਿੱਚ ਲਈ ਜਾਂਦੀ ਹੈ ਤਾਂ ਸਾਡਾ ਸਰੀਰ ਮਰ ਜਾਂਦਾ ਹੈ। ਸਵਾਸ ਅਤੇ ਲਹੂ ਦਾ ਸਾਡੇ ਸਰੀਰ ਦੇ ਅੰਦਰ ਚਲਣਾ ਇਸ ਜੋਤ ਕਾਰਨ ਹੀ ਹੈ ਅਤੇ ਜਦ ਇਹ ਜੋਤ ਛੱਡ ਦਿੰਦੀ ਹੈ, ਸਰੀਰ ਇਕ ਮਿੱਟੀ ਦਾ ਟੁਕੜਾ ਰਹਿ ਜਾਂਦਾ ਹੈ, ਇਹ ਜੀਵਨ ਹੀਣ ਹੋ ਜਾਂਦਾ ਹੈ। ਇਸ ਲਈ ਇਸ ਨੂੰ ਜਲਾਇਆ ਜਾਂਦਾ ਹੈ।

ਜੋਤ ਅਸਲ ਭਾਵ ਵਿਚ ਜ਼ਿੰਦਗੀ ਜਾਂ ਅਨਾਦਿ ਸਤਿ ਹੈ। ਸਾਡੇ ਅੰਦਰ ਜੋਤ ਨਾਮ ਦੇ ਗੁਰਪ੍ਰਸਾਦਿ ਨਾਲ ਪ੍ਰਕਾਸ਼ਮਾਨ ਹੁੰਦੀ ਹੈ। ਨਾਮ ਰਤਨ ਅੰਮ੍ਰਿਤ ਗੁਰਪ੍ਰਸਾਦਿ ਹੈ ਅਤੇ ਜਦ ਇਸ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੁੰਦੀ ਹੈ ਸਾਡਾ ਹਿਰਦਾ ਸਾਨੂੰ ਇਕ ਗੁਰਮੁਖ ਬਣਾ ਦਿੰਦਾ ਹੈ। ਇਸ ਲਈ ਨਾਮ ਦੇ ਗੁਰਪ੍ਰਸਾਦਿ ਉਪਰ ਧਿਆਨ ਲਗਾਉਣਾ ਸਫਲਤਾ ਦੀ ਕੁੰਜੀ ਹੈ।

ਇਥੇ ਬਹੁਤ ਸਾਰੇ ਲੋਕ ਹਨ ਜੋ ਇਸ ਗੁਰਪ੍ਰਸਾਦਿ ਨਾਲ ਨਹੀਂ ਬਖ਼ਸ਼ੇ ਗਏ ਹਨ ਪਰ ਇਸ ਦਾ ਭਾਵ ਇਹ ਨਹੀਂ ਕਿ ਉਹਨਾਂ ਨੂੰ ਨਾਮ ’ਤੇ ਧਿਆਨ ਨਹੀਂ ਲਗਾਉਣਾ ਚਾਹੀਦਾ। ਉਨ੍ਹਾਂ ਨੂੰ ਨਾਮ ਸਿਮਰਨ ’ਤੇ ਧਿਆਨ ਲਗਾਉਣਾ ਚਾਹੀਦਾ ਹੈ ਅਤੇ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਉਹ ਵੀ ਅਸਲ ਵਿਚ ਆਪਣੀ ਕਰਨੀ ਦੇ ਆਧਾਰ ’ਤੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਣਗੇ, ਪਰ ਉਹ ਮਨੁੱਖ ਜਿਹੜੇ ਇਸ ਗੁਰਪ੍ਰਸਾਦਿ ਨਾਲ ਬਖ਼ਸ਼ੇ ਗਏ ਹਨ ਉਹਨਾਂ ਨੂੰ ਤਨ, ਮਨ ਅਤੇ ਧਨ ਨਾਲ ਗੁਰੂ ਅੱਗੇ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਪੂਰੀ ਤਰ੍ਹਾਂ ਸਮਰਪਣ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਆਪਣੀ ਬੰਦਗੀ ’ਤੇ ਧਿਆਨ ਅਤੇ ਸਤਿ ਹਿਰਦੇ ਨਾਲ ਬਖ਼ਸ਼ੇ ਜਾਣਗੇ ਅਤੇ ਇਕ ਗੁਰਮੁਖ ਬਣ ਜਾਣਗੇ।

ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਸਾਨੂੰ ਕਰਮ ਖੰਡ ਵਿਚ ਲੈ ਜਾਂਦੀ ਹੈ ਅਤੇ ਸਾਡੀ ਅਸਲ ਬੰਦਗੀ ਇਥੋਂ ਸ਼ੁਰੂ ਹੁੰਦੀ ਹੈ। ਸਾਡਾ ਬੰਦਗੀ ਦਾ ਖਾਤਾ ਦਰਗਾਹ ਵਿਚ ਖੁੱਲ੍ਹ ਜਾਂਦਾ ਹੈ ਅਤੇ ਜਦ ਵੀ ਅਸੀਂ ਨਾਮ ਸਿਮਰਨ ਵਿਚ ਜਾਂਦੇ ਹਾਂ, ਸਾਡਾ ਸਿਮਰਨ ਦਰਗਾਹ ਵਿਚ ਗਿਣਿਆ ਜਾਂਦਾ ਹੈ ਅਤੇ ਅਸੀਂ ਨਾਮ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਨਾਮ ਧਨ ਅਸਲੀ ਅਨਾਦਿ ਖ਼ਜ਼ਾਨਾ ਹੈ ਜਿਹੜਾ ਸਾਡਾ ਪੂਰਨ ਬੋਧ ਦਾ ਰਸਤਾ ਤਿਆਰ ਕਰਦਾ ਹੈ ਅਤੇ ਸਾਡੇ ਹਿਰਦੇ ਨੂੰ ਸਤਿ ਹਿਰਦੇ ਵਿਚ ਬਦਲਦਾ ਹੈ।

ਇਕ ਸਤਿ ਹਿਰਦਾ ਸਰਵ-ਵਿਆਪਕ ਨੂੰ ਹਰ ਜਗ੍ਹਾ ਦੇਖਦਾ ਹੈ। ਹਰ ਸ੍ਰਿਸ਼ਟੀ ਵਿਚੋਂ ਪਰਮਾਤਮਾ ਨੂੰ ਦੇਖਣ ਨਾਲ ਤੀਸਰਾ ਨੇਤਰ ਜਿਸ ਨੂੰ ਬ੍ਰਹਮ ਨੇਤਰ ਕਿਹਾ ਜਾਂਦਾ ਹੈ ਮਦਦ ਕਰਦਾ ਹੈ ਇਸ ਨੂੰ ਗਿਆਨ ਨੇਤਰ ਵੀ ਕਿਹਾ ਜਾਂਦਾ ਹੈ। ਜਦ ਸਾਰੇ ਸਤਿ ਸਰੋਵਰ ਅੰਮ੍ਰਿਤ ਨਾਲ ਜਗਮਗਾਉਂਦੇ ਹਨ ਅਤੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਤਦ ਦਸਮ ਦੁਆਰਾ ਮਾਨਸਰੋਵਰ ਗੁਰ ਸਾਗਰ ਅੰਮ੍ਰਿਤ ਸਾਗਰ ਨਾਲ ਸਿੱਧਾ ਸੰਪਰਕ ਜੁੜ ਜਾਂਦਾ ਹੈ। ਹਿਰਦਾ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਚਮਕਦਾ ਹੈ ਅਤੇ ਰੂਹ ਆਤਮ ਰਸ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਨਾਲ ਪ੍ਰਕਾਸ਼ਿਤ ਹੋ ਜਾਂਦੀ ਹੈ।

ਤੱਤ ਗਿਆਨ ਜਾਂ ਪੂਰਨ ਬ੍ਰਹਮ ਗਿਆਨ ਸਿਰਫ਼ ਗੁਰਬਾਣੀ ਪੜ੍ਹਨ ਜਾਂ ਬਹੁਤ ਸਾਰੀਆਂ ਲਿਖਤਾਂ ਪੜ੍ਹਨ ਨਾਲ ਨਹੀਂ ਆਉਂਦਾ ਹੈ। ਗਿਆਨ ਸਾਡੀ ਰੂਹ ਦੇ ਅੰਦਰੋਂ ਹੀ ਉਪਜਦਾ ਹੈ। ਗਿਆਨ ਸਾਡੀ ਸੂਖਸ਼ਮ ਦੇਹੀ ਦੇ ਅੰਦਰਲੇ ਵੱਖ-ਵੱਖ ਸਤਿ ਸਰੋਵਰਾਂ ਤੋਂ ਆਉਂਦਾ ਹੈ। ਇਹ ਸਭ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਹੁੰਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਬ੍ਰਹਮ ਸਤਿ ਹੈ ਕਿ ਬੰਦਗੀ ਦੀ ਪ੍ਰਕ੍ਰਿਆ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਵਿਚ ਜਾਣ ਤੋਂ ਬਿਨਾਂ ਪੂਰੀ ਨਹੀਂ ਹੁੰਦੀ। ਅਤੇ ਬੰਦਗੀ ਦੇ ਪੂਰਾ ਹੋਣ ਤੋਂ ਬਾਅਦ ਮਾਇਆ ਉਪਰ ਜਿੱਤ, ਮਹਾਂ ਪਰਉਪਕਾਰ ਦੀ ਸੇਵਾ ਵਿਚ ਜਾਣਾ, ਜੋ ਸਤਿ ਦੀ ਸੇਵਾ ਕਰਦਾ ਹੈ ਅਤੇ ਸਤਿ ਨੂੰ ਵਰਤਾਉਂਦਾ ਹੈ ਅਤੇ ਸਤਿ ਨੂੰ ਸੰਗਤ ਵਿਚ ਵੰਡਦਾ ਹੈ ਅਤੇ ਉਹਨਾਂ ਦੀ ਬੰਦਗੀ ਕਰਨ ਅਤੇ ਪਰਮਾਤਮਾ ਨਾਲ ਮਿਲਾਪ ਵਿਚ ਮਦਦ ਕਰਦਾ ਹੈ।

ਆਓ ਨਾਮ ਸਿਮਰਨ ਦੀ ਮਹਿਮਾ ਨੂੰ ਸਮਝਣ ਦਾ ਯਤਨ ਕਰੀਏ ਅਤੇ ਕਿਵੇਂ ਨਾਮ ਸਿਮਰਨ ਦੀ ਪ੍ਰਕ੍ਰਿਆ ਕੰਮ ਕਰਦੀ ਹੈ। ਉਹ ਮਨੁੱਖ ਜਿਹੜੇ ਕਰਮ ਖੰਡ ਵਿਚ ਬੰਦਗੀ ਦੀ ਬਖ਼ਸ਼ਿਸ਼ ਪ੍ਰਾਪਤ ਕਰ ਅਜਪਾ ਜਾਪ ਵਿਚ ਜਾਂਦੇ ਹਨ, ਜਿਹੜੀ ਕਿ ਇਕ ਵਿਅਕਤੀ ਦੀ ਰੂਹਾਨੀ ਅਵਸਥਾ ਹੈ ਜਦੋਂ ਸਿਮਰਨ ਆਪਣੇ ਆਪ ਹੀ ਸੁਰਤ ਅਤੇ ਹਿਰਦੇ ਵਿਚ ਚਲਾ ਜਾਂਦਾ ਹੈ। ਇਸ ਦਾ ਭਾਵ ਹੈ ਕਿ ਸਿਮਰਨ ਤੁਹਾਡੇ ਅੰਦਰ ਹਰ ਵੇਲੇ ਚਲਦਾ ਰਹਿੰਦਾ ਹੈ। ਸਿਮਰਨ ਕਿਸੇ ਵੇਲੇ ਵੀ ਨਹੀਂ ਰੁਕਦਾ। ਇਸ ਦੇ ਅੱਗੇ ਬੰਦਗੀ ਜਾਰੀ ਰਹਿਣ ਨਾਲ ਗੁਰ ਕ੍ਰਿਪਾ ਨਾਲ ਐਸੀ ਅਵਸਥਾ ਆਉਂਦੀ ਹੈ ਅਤੇ ਬਹੁਤ ਸਾਰੀ ਭਗਤੀ ਕਮਾਈ ਪੂਰਨ ਬ੍ਰਹਮ ਗਿਆਨੀ ਦੀ ਕ੍ਰਿਪਾ ਨਾਲ ਇਕੱਠੀ ਹੁੰਦੀ ਹੈ।

ਸਿਮਰਨ ਦੀਆਂ ਅਵਸਥਾਵਾਂ ਇਸ ਤਰ੍ਹਾਂ ਹਨ:

੧.  ਰਸਨਾ ਨਾਲ ਜਾਪ : ਇਹ ਧਰਮ ਖੰਡ ਵਿਚ ਵਾਪਰਦਾ ਹੈ।

੨.  ਸਵਾਸਾਂ ਨਾਲ ਜਾਪ : ਇਹ ਗਿਆਨ ਖੰਡ ਅਤੇ ਸਰਮ ਖੰਡ ਵਿਚ ਵਾਪਰਦਾ ਹੈ।

੩.  ਨਾਮ ਸਾਡੇ ਮਨ ਅਤੇ ਸੁਰਤ ਵਿਚ ਚਲਾ ਜਾਂਦਾ ਹੈ ਤਦ ਇਹ ਜਾਪ ਅਤੇ ਸਿਮਰਨ ਬਣ ਜਾਂਦਾ ਹੈ ਜੋ ਕਿ ਬਹੁਤ ਸੁੰਦਰ ਅਵਸਥਾ ਹੈ, ਇਹ ਕਰਮ ਖੰਡ ਵਿਚ ਵਾਪਰਦਾ ਹੈ। ਸਿਮਰਨ ਕੁੰਡਲਨੀ ਵਿੱਚ ਜਾਂਦਾ ਹੈ ਮੂਲ ਧਾਰ ਚੱਕਰ ਅਤੇ ਕੁੰਡਲਨੀ ਸ਼ਕਤੀ ਜਾਗਰਤ ਹੋ ਜਾਂਦੀ ਹੈ। ਸਾਰੇ ਲੋਕ ਇਸ ਅਵਸਥਾ ਵਿਚ ਸਮਾਧੀ ਵਿਚ ਚਲੇ ਜਾਂਦੇ ਹਨ। ਇਸ ਅਵਸਥਾ ਵਿੱਚ ਸਿਮਰਨ ਕਰਨ ਵਾਲਾ ਸੁਹਾਗਣ ਬਣ ਜਾਂਦਾ ਹੈ। ਅਸਲੀ ਬੰਦਗੀ ਇਸ ਅਵਸਥਾ ਵਿੱਚ ਸ਼ੁਰੂ ਹੁੰਦੀ ਹੈ ਜਦ ਦਰਗਾਹ ਵਿੱਚ ਬੰਦਗੀ ਦਾ ਖਾਤਾ ਖੁੱਲ੍ਹ ਜਾਂਦਾ ਹੈ। ਸਾਰਾ ਸਿਮਰਨ ਦਰਗਾਹ ਵਿੱਚ ਪਰਵਾਨ ਹੁੰਦਾ ਹੈ। ਇਸ ਅਵਸਥਾ ਵਿੱਚ ਸਿਮਰਨ ਕਰਨ ਵਾਲੇ ਕਈ ਰੂਹਾਨੀ ਅਨੁਭਵ ਕਰਦੇ ਹਨ।

੪.  ਅਗਲੀ ਅਵਸਥਾ ਹੈ : ਜਦ ਸਿਮਰਨ ਹਿਰਦੇ ਵਿਚ ਚਲਾ ਜਾਂਦਾ ਹੈ। ਇਹ ਹੋਰ ਵੀ ਉੱਚੀ ਸਿਮਰਨ ਦੀ ਅਵਸਥਾ ਹੈ ਜਦ ਨਾਮ ਹਿਰਦੇ ਵਿਚ ਜਾਂਦਾ ਹੈ। ਇਥੋਂ ਭਗਤੀ ਹੋਰ ਅੱਗੇ ਅਤੇ ਉੱਚੀ ਚਲੀ ਜਾਂਦੀ ਹੈ। ਸਾਰਾ ਸਿਮਰਨ ਸਮਾਧੀ ਅਤੇ ਸੁੰਨ ਸਮਾਧੀ ਵਿਚ ਬਦਲ ਜਾਂਦਾ ਹੈ। ਇਹ ਅਵਸਥਾ ਕਰਮ ਖੰਡ ਵਿਚ ਜਾਰੀ ਰਹਿੰਦੀ ਹੈ। ਸਾਰਾ ਸਿਮਰਨ ਦਰਗਾਹ ਵਿੱਚ ਚਲਾ ਜਾਂਦਾ ਹੈ। ਮਨ ਚਿੰਦਿਆ ਜਾਣਾ ਸ਼ੁਰੂ ਹੋ ਜਾਂਦਾ ਹੈ।

੫.  ਅਗਲੀ ਅਵਸਥਾ ਹੈ ਜਦ ਸਿਮਰਨ ਨਾਭੀ ਵਿਚ ਯਾਤਰਾ ਕਰਦਾ ਹੈ ਜਦ ਨਾਭੀ ਕਮਲ ਖਿੜਦਾ ਹੈ ਕਰਮ ਖੰਡ।

੬.  ਅਗਲੀ ਅਵਸਥਾ ਹੈ ਜਦ ਸਿਮਰਨ ਰੀੜ੍ਹ ਤੋਂ ਦਿਮਾਗ਼ ਤੱਕ ਯਾਤਰਾ ਕਰਦਾ ਹੈ ਅਤੇ ਵਾਪਸ ਸੁਰਤ ਵਿਚ ਜਾਂਦਾ ਹੈ ਜਿਥੇ ਇਹ ਸਿਮਰਨ ਦਾ ਚੱਕਰ ਪੂਰਾ ਕਰਦਾ ਹੈ। ਇਹ ਹੈ ਜੋ ਨਾਮ ਦੀ ਅਸਲ ਮਾਲਾ ਹੈ। ਜਦ ਇਹ ਵਾਪਰਦਾ ਹੈ ਤਦ ਗਿਆਨ ਨੇਤਰ ਅਤੇ ਦਸਮ ਦੁਆਰਾ ਖੁੱਲ੍ਹਦਾ ਹੈ ਅਤੇ ਤੁਸੀਂ ਅਕਾਲ ਪੁਰਖ ਨਾਲ ਸਿੱਧਾ ਸੰਪਰਕ ਬਣਾ ਲੈਂਦੇ ਹੋ। ਤੁਸੀਂ ਬ੍ਰਹਮ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰਦੇ ਹੋ। ਇਹ ਸੱਚਖੰਡ ਵਿਚ ਵਾਪਰਦਾ ਹੈ। ਸਮਾਧੀ ਵਿਚ ਅਤੇ ਸੁੰਨ ਸਮਾਧੀ ਵਿਚ ਅਨੰਦ ਬਿਆਨ ਕਰਨ ਤੋਂ ਪਰ੍ਹੇ ਹੈ। ਇਸ ਕਰਕੇ ਹੀ ਮਹਾਂਪੁਰਖ ਕਈ ਦਿਨਾਂ ਤੱਕ ਡੂੰਘੀ ਸਮਾਧੀ ਵਿਚ ਚਲੇ ਜਾਂਦੇ ਹਨ। ਤੁਸੀਂ ਸਮਾਧੀ ਅਤੇ ਸੁੰਨ ਸਮਾਧੀ ਵਿਚ ਬਹੁਤ ਸਾਰੇ ਰੂਹਾਨੀ ਅਨੁਭਵ ਕਰਦੇ ਹੋ ਅਤੇ ਬਹੁਤ ਸਾਰੇ ਸੰਤਾਂ ਦੇ ਦਰਸ਼ਨ ਹੁੰਦੇ ਹਨ, ਗੁਰੂ ਸਾਹਿਬਾਂ ਦੇ ਦਰਸ਼ਨ ਹੁੰਦੇ ਹਨ, ਪਰਮ ਜੋਤ ਨੂੰ ਵੇਖਦੇ ਅਤੇ ਸੰਤਾਂ ਅਤੇ ਅਕਾਲ ਪੁਰਖ ਨਾਲ ਗੱਲਬਾਤ ਕਰਦੇ ਹੋ ਅਤੇ ਹੋਰ ਕੀ ਨਹੀਂ ਹੁੰਦਾ, ਇਹ ਸਭ ਵਿਆਖਿਆ ਤੋਂ ਪਰ੍ਹੇ ਹੈ ਕਿ ਕੀ ਕੀ ਵਾਪਰਦਾ ਹੈ ਅਤੇ ਤੁਸੀਂ ਕੈਸੇ-ਕੈਸੇ ਰੂਹਾਨੀ ਅਨੁਭਵ ਕਰਦੇ ਹੋ ਜਦ ਤੁਸੀਂ ਡੂੰਘੀ ਸਮਾਧੀ ਵਿਚ ਜਾਂਦੇ ਹੋ। ਇਹ ਉਹ ਅਵਸਥਾ ਹੈ ਜਦ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਨਿਰੰਤਰ ਅੰਮ੍ਰਿਤ ਦਾ ਪ੍ਰਵਾਹ ਚੱਲਦਾ ਹੈ, ਸਰੀਰ ਹਮੇਸ਼ਾਂ ਅੰਮ੍ਰਿਤ ਨਾਲ ਭਰਿਆ ਰਹਿੰਦਾ ਹੈ। ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਮਾਇਆ ’ਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ। ਮਾਇਆ ਸੇਵਾ ਕਰਨ ਲੱਗ ਪੈਂਦੀ ਹੈ। ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ। ਪਰਉਪਕਾਰ ਅਤੇ ਮਹਾਂ ਪਰਉਪਕਾਰ ਦੀ ਸੇਵਾ ਮਿਲ ਜਾਂਦੀ ਹੈ। ਗੁਰਪ੍ਰਸਾਦਿ ਵੰਡਣ ਦੀ ਸੇਵਾ ਮਿਲ ਜਾਂਦੀ ਹੈ।

੭.  ਸਿਮਰਨ ਸਮਾਧੀ ਅਤੇ ਸੁੰਨ ਸਮਾਧੀ ਵਿਚ ਨਿਰੰਤਰ ਚੱਲਦਾ ਹੈ ਜਦ ਤੱਕ ਨਿਰਗੁਣ ਅਤੇ ਸਰਗੁਣ ਇਕ ਨਹੀਂ ਬਣ ਜਾਂਦੇ, ਇਸ ਮੋੜ ’ਤੇ ਸਿਮਰਨ ਰੋਮ-ਰੋਮ ਵਿਚ ਚਲਾ ਜਾਂਦਾ ਹੈ, ਸਰੀਰ ਦਾ ਹਰ ਭਾਗ ਨਾਮ ਸਿਮਰਨ ਕਰਦਾ ਹੈ, ਤੁਹਾਡੀ ਸੂਖਸ਼ਮ ਦੇਹੀ ਸੋਨੇ ਦੀ ਤਰ੍ਹਾਂ ਸ਼ੁੱਧ ਬਣ ਜਾਂਦੀ ਹੈ। ਤੁਹਾਡਾ ਸਾਰਾ ਸਰੀਰ ਨਾਮ ਅੰਮ੍ਰਿਤ ਨਾਲ ਹਰ ਵੇਲੇ ਭਰਿਆ ਰਹਿੰਦਾ ਹੈ। ਤੁਸੀਂ ਬ੍ਰਹਮ ਲੀਨ ਹੋ ਜਾਂਦੇ ਹੋ ਅਤੇ ਅਟੱਲ ਅਵਸਥਾ ਵਿਚ ਪਹੁੰਚਦੇ ਹੋ। ਇਹਨਾਂ ਅਵਸਥਾਵਾਂ ਨੂੰ ਬਿਆਨ ਕਰਨਾ ਮੁਸ਼ਕਿਲ ਹੈ।

ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥ ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੪੧)

ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥ ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੨੯੦)

ਉਹ ਇਕ ਸਦਾ ਪੂਰਨ ਪ੍ਰਕਾਸ਼ ਵਿਚ ਹਰ ਸਮੇਂ ਰਹਿੰਦੇ ਹਨ ਅਤੇ ਇਲਾਹੀ ਕੀਰਤਨ ਅਨਹਦ ਨਾਦਿ ਧੁਨੀ ਹਰ ਸਮੇਂ ਸੁਣਦੇ ਹਨ। ਇਹ ਬਹੁਤ ਹੀ ਦੁਰਲੱਭ ਅਨੁਭਵ ਹੈ। ਇਹ ਉਦੋਂ ਹੁੰਦਾ ਹੈ ਜਦ ਇਕ ਸਤਿ ਰਾਮ ਦਾਸ ਬਣ ਜਾਂਦਾ ਹੈ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਸੰਗਤ ਦੀ ਸੇਵਾ ਕਰਨ ਲਈ ਨਿਰਦੇਸ਼ਿਤ ਹੁੰਦਾ ਹੈ। ਅਤੇ ਇਹ ਤੁਹਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ ਜਦ ਤੁਸੀਂ ਭਗਤੀ ਮਾਰਗ ’ਤੇ ਅੱਗੇ ਵਧਾਏ ਜਾਂਦੇ ਹੋ। ਇਸ ਲਈ ਆਉ ਨਾਮ ਸਿਮਰਨ ’ਤੇ ਧਿਆਨ ਲਗਾਈਏ ਅਤੇ ਆਪਣੇ ਜੀਵਨ ਨੂੰ ਸਫਲ ਕਰਨ ਲਈ ਗੁਰਪ੍ਰਸਾਦਿ ਲਈ ਅਰਦਾਸ ਕਰੀਏ।

ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥ ਪ੍ਰਭਿ ਅਪਨੈ ਜਨ ਕੀਨੀ ਦਾਤਿ ॥

ਕਰਹਿ ਭਗਤਿ ਆਤਮ ਕੈ ਚਾਇ ॥ ਪ੍ਰਭ ਅਪਨੇ ਸਿਉ ਰਹਹਿ ਸਮਾਇ ॥

ਜੋ ਹੋਆ ਹੋਵਤ ਸੋ ਜਾਨੈ ॥ ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥

ਤਿਸ ਕੀ ਮਹਿਮਾ ਕਉਨ ਬਖਾਨਉ ॥ ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥

ਆਠ ਪਹਰ ਪ੍ਰਭ ਬਸਹਿ ਹਜੂਰੇ ॥ ਕਹੁ ਨਾਨਕ ਸੇਈ ਜਨ ਪੂਰੇ ॥੭॥

ਧੰਨ ਧੰਨ ਸੱਚੇ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਤਿ ਹਿਰਦੇ ਦੀ ਮਹਿਮਾ ਬਾਰੇ ਬ੍ਰਹਮ ਗਿਆਨ ਬਖ਼ਸ਼ ਰਹੇ ਹਨ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ‘ਜਨ ਪੂਰੇ’ ਦੇ ਨਾਮ ਨਾਲ ਸਜਾਇਆ ਹੈ। ਇਸ ਦਾ ਭਾਵ ਪੂਰਨ ਪੁਰਖ ਵੀ ਹੈ।

ਜਨ ਪੂਰੇ ਜਾਂ ਪੂਰਨ ਪੁਰਖ ਉਹ ਇਕ ਹਨ :

  • ਜੋ ਗੁਰੂ ਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ ਹਿਰਦੇ ਵਿਚ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਪ੍ਰਕਾਸ਼ਿਤ ਹੁੰਦੇ ਹਨ।
  • ਜਿਸਦਾ ਰੋਮ-ਰੋਮ ਨਾਮ ਸਿਮਰਨ ਵਿਚ ਜਾਂਦਾ ਹੈ।
  • ਜਿਸ ਦੀ ਸਾਰੀ ਦੇਹੀ ਅੰਮ੍ਰਿਤ ਨਾਲ ਭਰ ਜਾਂਦੀ ਹੈ ਅਤੇ ਕੇਵਲ ਨਾਮ ਅੰਮ੍ਰਿਤ ਨਾਲ ਭਰਦੀ ਹੀ ਨਹੀਂ ਸਗੋਂ ਅੰਮ੍ਰਿਤ ਬਾਹਰ ਵਗਣਾ ਸ਼ੁਰੂ ਕਰ ਦਿੰਦਾ ਹੈ।
  • ਜੋ ਮਾਇਆ ਨੂੰ ਹਰਾਉਂਦਾ ਹੈ ਅਤੇ ਆਪਣੇ ਮਨ ਉਪਰ ਜਿੱਤ ਪਾਉਂਦਾ ਹੈ, ਜਿਸ ਦਾ ਮਨ ਅਸਲ ਵਿਚ ਖ਼ਤਮ ਹੋ ਜਾਂਦਾ ਹੈ ਅਤੇ ਉਹਨਾਂ ਦੀਆਂ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਸਿੱਧਾ ਅਕਾਲ ਪੁਰਖ ਦੇ ਹੁਕਮ ਅਧੀਨ ਚਲੀਆਂ ਜਾਂਦੀਆਂ ਹਨ।
  • ਜੋ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਅਵਸਥਾ ਤੱਕ ਪਹੁੰਚਦੇ ਹਨ ਅਤੇ ਆਤਮ ਰਸ ਅੰਮ੍ਰਿਤ ਸਰਵ-ਉੱਚ ਅੰਮ੍ਰਿਤ ਤੱਕ ਪਹੁੰਚਦੇ ਹਨ।
  • ਜੋ ਪਰਮ ਪਦਵੀ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ ਅਤੇ ਜੀਵਨ ਮੁਕਤ ਬਣ ਜਾਂਦੇ ਹਨ, ਆਪਣਾ ਹਿਰਦਾ ਸਾਰੀਆਂ ਬ੍ਰਹਮ ਸ਼ਕਤੀਆਂ ਸਾਰੇ ਬ੍ਰਹਮ ਗੁਣਾਂ ਨਾਲ ਭਰ ਲੈਂਦੇ ਹਨ।
  • ਜੋ ਪ੍ਰਮਾਤਮਾ ਨਾਲ ਇਕ ਹੋ ਜਾਂਦੇ ਹਨ ਅਤੇ ਉਸ ਵਿਚ ਲੀਨ ਹੋ ਜਾਂਦੇ ਹਨ।

ਐਸੀਆਂ ਰੂਹਾਂ ਗੁਰਪ੍ਰਸਾਦਿ ਨਾਲ ਸਦਾ ਸਦਾ ਹੀ ਅਕਾਲ ਪੁਰਖ ਦੀ ਮਹਿਮਾ ਵਿਚ ਲੀਨ ਰਹਿੰਦੀਆਂ ਹਨ। ਉਹਨਾਂ ਦਾ ਪ੍ਰਮਾਤਮਾ ਵਿਚ ਯਕੀਨ ਅਨੰਤ ਹੁੰਦਾ ਹੈ। ਉਹਨਾਂ ਦਾ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਭਰੋਸਾ ਅਨੰਤ ਹੁੰਦਾ ਹੈ ਅਤੇ ਉਹਨਾਂ ਦੀ ਸ਼ਰਧਾ ਅਤੇ ਪਿਆਰ ਅਨੰਤ ਹੁੰਦਾ ਹੈ ਅਤੇ ਹਰ ਗੁਜ਼ਰਦੇ ਸੈਕਿੰਡ ਨਾਲ ਵਧਦਾ ਹੀ ਜਾਂਦਾ ਹੈ। ਉਹ ਲਗਾਤਾਰ ਅਧਾਰ ਤੇ ਪਰਮਾਤਮਾ ਵਿਚ ਲੀਨ ਰਹਿੰਦੇ ਹਨ। ਪੂਰਨ ਬ੍ਰਹਮ ਗਿਆਨ ਅਵਸਥਾ ਬੰਦਗੀ ਦੀ ਪ੍ਰਕ੍ਰਿਆ ਦੀ ਸਰਵ-ਉੱਚ ਅਵਸਥਾ ਹੈ ਅਤੇ ਉਹ ਇਕ ਜੋ ਪੂਰਨ ਬ੍ਰਹਮ ਗਿਆਨ ਨਾਲ ਬਖ਼ਸ਼ੇ ਜਾਂਦੇ ਹਨ ਆਪਣਾ ਜੀਵਨ ਪੂਰਨ ਹੁਕਮ ਵਿਚ ਜਿਊਂਦੇ ਹਨ। ਉਹਨਾਂ ਦੇ ਸ਼ਬਦ ਹਮੇਸ਼ਾਂ ਸਤਿ ਹੁੰਦੇ ਹਨ। ਸ਼ਰਤ ਹੈ ਕਿ ਸਾਡਾ ਯਕੀਨ, ਭਰੋਸਾ, ਸ਼ਰਧਾ ਅਤੇ ਪਿਆਰ ਉਹਨਾਂ ਲਈ ਸੱਚਾ ਹੋਵੇ।

ਐਸੀਆਂ ਰੂਹਾਂ ਦੀ ਮਹਿਮਾ ਬਿਆਨ ਕਰਨ ਤੋਂ ਪਰ੍ਹੇ ਹੈ, ਉਹਨਾਂ ਦੀ ਇਸ ਅਵਸਥਾ ਨੂੰ ਅਸੀਂ ਜਾਣ ਨਹੀਂ ਸਕਦੇ ਨਾ ਹੀ ਪਰਖ ਸਕਦੇ ਹਾਂ। ਬਹੁਤ ਸਾਰੇ ਲੋਕ ਇਕ ਪੂਰਨ ਸੰਤ ਨੂੰ ਪਰਖਣ ਦੀ ਗ਼ਲਤੀ ਕਰਦੇ ਹਨ ਅਤੇ ਇਸ ਤਰ੍ਹਾਂ ਕਰਕੇ ਉਹ ਆਪਣੇ ਆਪ ਲਈ ਮੁਸ਼ਕਲਾਂ ਖੜੀਆਂ ਕਰਦੇ ਹਨ। ਬਹੁਤ ਸਾਰੇ ਲੋਕ ਨਿੰਦਕ ਬਣ ਜਾਂਦੇ ਹਨ ਜਦੋਂ ਉਹ ਇੱਕ ਪੂਰਨ ਸੰਤ ਨੂੰ ਪਰਖਦੇ ਹਨ ਅਤੇ ਇਸ ਤਰ੍ਹਾਂ ਕਰਕੇ ਉਹ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਸੱਦਾ ਦਿੰਦੇ ਹਨ। ਇੱਕ ਸੰਤ ਦੀ ਨਿੰਦਿਆ ਬਹੁਤ ਘਾਤਕ ਦਰਗਾਹੀ ਜੁਰਮ ਹੈ ਅਤੇ ਇਸਦੇ ਨਤੀਜੇ ਅਸਟਪਦੀ ੧੩ ਵਿੱਚ ਦਰਸਾਏ ਗਏ ਹਨ। ਇਸ ਲਈ ਕ੍ਰਿਪਾ ਕਰਕੇ ਹਮੇਸ਼ਾਂ ਅਤੇ ਸਦਾ ਹੀ ਮਨ ਵਿੱਚ ਖ਼ਿਆਲ ਰੱਖੋ ਕਿ ਇੱਕ ਪੂਰਨ ਸੰਤ ਨੂੰ ਕਦੀ ਨਾ ਪਰਖੋ ਅਤੇ ਐਸੀ ਰੂਹ ਦੀ ਕਦੀ ਵੀ ਨਿੰਦਿਆ ਨਾ ਕਰੋ। ਅਸਲ ਵਿੱਚ ਕਿਸੇ ਦੀ ਵੀ ਨਿੰਦਿਆ ਕਰਨ ਨਾਲ ਅਸੀਂ ਉਸਦੇ ਪਾਪ ਧੋ ਰਹੇ ਹੁੰਦੇ ਹਾਂ ਜਿਸਦੀ ਅਸੀਂ ਨਿੰਦਿਆ ਕਰਦੇ ਹਾਂ, ਅਸੀਂ ਅਸਲ ਵਿੱਚ ਉਸ ਦੀ ਮੈਲ ਆਪਣੀ ਰਸਨਾ ਨਾਲ ਸਾਫ਼ ਕਰ ਦਿੰਦੇ ਹਾਂ।

ਕੇਵਲ ਜਿਹੜੀ ਚੀਜ਼ ਜਾਨਣ ਅਤੇ ਅਨੁਭਵ ਕਰਨ ਵਾਲੀ ਹੈ ਸਾਡੇ ਮਨ ਦੀ ਸ਼ਾਂਤੀ ਹੈ। ਜਦ ਅਸੀਂ ਐਸੀ ਰੂਹ ਦੀ ਸਤਿ ਸੰਗਤ ਵਿੱਚ ਜਾਂਦੇ ਹਾਂ ਜੇਕਰ ਸਾਡਾ ਮਨ ਐਸੀ ਰੂਹ ਦੇ ਛਤਰ ਹੇਠ ਜਾ ਕੇ ਸ਼ਾਂਤੀ ਵਿੱਚ ਆਉਂਦਾ ਹੈ ਤਦ ਇਸਦਾ ਮਤਲਬ ਹੈ ਕਿ ਅਸੀਂ ਉਸਦੀ ਸਤਿ ਸੰਗਤ ਤੋਂ ਲਾਭ ਉਠਾ ਸਕਦੇ ਹਾਂ। ਇਹ ਬ੍ਰਹਮ ਸਤਿ ਹੈ ਕਿ ਕੋਈ ਵੀ ਵਿਅਕਤੀ ਜੋ ਪੂਰਨ ਪੁਰਖ ਦੀ ਸੰਗਤ ਵਿੱਚ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਜਾਂਦਾ ਹੈ ਯਕੀਨੀ ਤੌਰ ’ਤੇ ਸ਼ਾਂਤੀ ਪ੍ਰਾਪਤ ਕਰਦਾ ਹੈ। ਉਹ ਮਨੁੱਖ ਜੋ ਤਨ, ਮਨ ਅਤੇ ਧਨ ਨਾਲ ਪੂਰਨ ਤੌਰ ’ਤੇ ਐਸੀਆਂ ਰੂਹਾਂ ਅੱਗੇ ਸਮਰਪਣ ਕਰ ਦਿੰਦੇ ਹਨ ਕਰਮ ਖੰਡ ਵਿੱਚ ਚਲੇ ਜਾਂਦੇ ਹਨ ਅਤੇ ਨਾਮ ਉਹਨਾਂ ਦੀ ਸੁਰਤ ਅਤੇ ਮਨ ਵਿੱਚ ਉਸੇ ਵੇਲੇ ਚਲਾ ਜਾਂਦਾ ਹੈ। ਕੁਝ ਲੋਕ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਇੱਥੇ ਹੀ ਚਲੇ ਜਾਂਦੇ ਹਨ।

ਪੂਰਨ ਪੁਰਖ ਦਾ ਹਿਰਦਾ ਸਾਰੇ ਬ੍ਰਹਮ ਗੁਣਾਂ ਨਾਲ ਭਰਿਆ ਹੁੰਦਾ ਹੈ ਅਤੇ ਉਹਨਾਂ ਦੇ ਵਿੱਚ ਅਤੇ ਪਰਮਾਤਮਾ ਵਿਚਕਾਰ ਕੋਈ ਅੰਤਰ ਨਹੀਂ ਰਹਿ ਜਾਂਦਾ। ਇੱਕ ਪੂਰਨ ਪੁਰਖ ਧਰਤੀ ਉਪਰ ਜੀਵਤ ਪਰਮਾਤਮਾ ਹੈ। ਸਾਨੂੰ ਇਸ ਬ੍ਰਹਮ ਗਿਆਨ ਨੂੰ ਸਦਾ ਹੀ ਮਨ ਵਿੱਚ ਰੱਖਣ ਦੀ ਜ਼ਰੂਰਤ ਹੈ ਕਿ ਕੇਵਲ ਇੱਕ ਪੂਰਨ ਬ੍ਰਹਮ ਗਿਆਨੀ ਹੀ ਦੂਸਰੇ ਬ੍ਰਹਮ ਗਿਆਨੀ ਨੂੰ ਵੇਖ ਸਕਦਾ ਹੈ, ਅਸਲ ਵਿੱਚ ਉਹਨਾਂ ਨੂੰ ਇੱਕ ਦੂਸਰੇ ਨਾਲ ਗੱਲ ਕਰਨ ਜਾਂ ਜਾਨਣ ਦੀ ਲੋੜ ਵੀ ਨਹੀਂ ਹੁੰਦੀ ਇਹ ਆਮ ਆਦਮੀ ਦੀ ਸੋਚ ਤੋਂ ਪਰ੍ਹੇ ਦੀ ਗੱਲ ਹੈ ਅਤੇ ਉਹ ਇੱਕ ਪੂਰਨ ਬ੍ਰਹਮ ਗਿਆਨੀ ਦੀ ਪਰਖ ਦੀ ਸੋਚ ਰੱਖਣਾ ਵੀ ਜੁਰਮ ਹੈ ਅਤੇ ਸਾਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।

ਇਹ ਬ੍ਰਹਮ ਸਤਿ ਹੈ ਕਿ ਇਕ ਪੂਰਨ ਪੁਰਖ ਦੇ ਸਿਰ ’ਤੇ ਅਨੰਤ ਛਤਰ ਹੁੰਦਾ ਹੈ, ਇਥੇ ਇੰਨਾ ਜ਼ਿਆਦਾ ਪ੍ਰਕਾਸ਼ ਹੁੰਦਾ ਹੈ ਜਿੰਨਾ ਸੱਤ ਸੂਰਜ ਵੀ ਨਹੀਂ ਕਰ ਸਕਦੇ, ਉਹਨਾਂ ਦੇ ਸਿਰ ਅਤੇ ਹਿਰਦੇ ਵਿੱਚ ਵੀ ਸੱਤ ਸੱਤ ਸੂਰਜਾਂ ਦਾ ਪ੍ਰਕਾਸ਼ ਅਤੇ ਚਰਨਾਂ ਵਿੱਚ ੧੦੦੦ ਸੂਰਜਾਂ ਦਾ ਪ੍ਰਕਾਸ਼ ਹੁੰਦਾ ਹੈ। ਇਸ ਕਰਕੇ ਹੀ ਇੱਕ ਪੂਰਨ ਪੁਰਖ ਦੇ ਚਰਨਾਂ ਨੂੰ ਇੰਨਾ ਮਹੱਤਵ ਦਿੱਤਾ ਗਿਆ ਹੈ। ਇਸ ਕਰਕੇ ਹੀ ਐਸੀ ਰੂਹ ਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ, ਅਸਲ ਵਿੱਚ ਇਹ ਅਨੰਤ ਹੈ ਇਸ ਲਈ ਕਿਵੇਂ ਇਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ?

ਮਨ ਮੇਰੇ ਤਿਨ ਕੀ ਓਟ ਲੇਹਿ ॥ ਮਨੁ ਤਨੁ ਅਪਨਾ ਤਿਨ ਜਨ ਦੇਹਿ ॥

ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥ ਸੋ ਜਨੁ ਸਰਬ ਥੋਕ ਕਾ ਦਾਤਾ ॥

ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥ ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥

ਅਵਰ ਸਿਆਨਪ ਸਗਲੀ ਛਾਡੁ ॥ ਤਿਸੁ ਜਨ ਕੀ ਤੂ ਸੇਵਾ ਲਾਗੁ ॥

ਆਵਨੁ ਜਾਨੁ ਨ ਹੋਵੀ ਤੇਰਾ ॥ ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥

ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਅਰਜਨ ਦੇਵ ਜੀ ਸਾਨੂੰ ਬ੍ਰਹਮ ਗਿਆਨ ਬਖ਼ਸ਼ ਰਹੇ ਹਨ ਕਿ ਸਾਨੂੰ ਨਾਮ, ਨਾਮ ਸਿਮਰਨ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਕੀ ਕਰਨ ਦੀ ਜ਼ਰੂਰਤ ਹੈ।

ਸਤਿਗੁਰੂ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਦੱਸ ਰਹੇ ਹਨ ਕਿ ਐਸੀਆਂ ਰੂਹਾਂ ਦੀ ਸੇਵਾ ਜਿਨ੍ਹਾਂ ਨੂੰ ਪੂਰਨ ਪੁਰਖ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ ਆਖਿਆ ਜਾਂਦਾ ਹੈ ਸਾਡੀ ਗੁਰਪ੍ਰਸਾਦਿ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ। ਉਹਨਾਂ ਨੇ ਇਹ ਬਹੁਤ ਸਪੱਸ਼ਟ ਕੀਤਾ ਹੈ ਕਿ ਸਾਨੂੰ ਐਸੀ ਰੂਹ ਅੱਗੇ ਸਮਰਪਣ ਕਰ ਦੇਣਾ ਚਾਹੀਦਾ ਹੈ। ਜਿਸ ਬਾਰੇ ਅਸੀਂ ਇਸ ਅਸਟਪਦੀ ਵਿੱਚ ਸਿੱਖਿਆ ਹੈ ਉਹ ਜਿਸਨੂੰ ਇੱਕ ਪੂਰਨ ਪੁਰਖ ਆਖਿਆ ਗਿਆ ਹੈ ਇਹ ਹੀ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਇੱਕ ਪੂਰਨ ਖ਼ਾਲਸਾ ਹੈ।

ਕ੍ਰਿਪਾ ਕਰਕੇ ਸਦਾ ਅਤੇ ਹਮੇਸ਼ਾਂ ਹੀ ਮਨ ਵਿੱਚ ਰੱਖੋ ਕਿ ਇਹ ਸਮਰਪਣ ਯਕੀਨ, ਭਰੋਸੇ ਸ਼ਰਧਾ ਅਤੇ ਪਿਆਰ ਨਾਲ ਹੋਣਾ ਚਾਹੀਦਾ ਹੈ। ਪੂਰਨ ਭਰੋਸੇ, ਸ਼ਰਧਾ ਅਤੇ ਪਿਆਰ ਤੋਂ ਬਿਨਾਂ ਇਹ ਸਮਰਪਣ ਨਹੀਂ ਹੈ। ਪੂਰਨ ਸਮਰਪਣ ਨਾਲ ਸਾਡੀ ਬੰਦਗੀ ਦੀ ਪ੍ਰਕ੍ਰਿਆ ਤੇਜ਼ ਪਟੜੀ ’ਤੇ ਚੱਲ ਪੈਂਦੀ ਹੈ ਅਤੇ ਅਸੀਂ ਕਰਮ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ ਅਤੇ ਸਾਡੀ ਬੰਦਗੀ ਸਿੱਧੀ ਕਰਮ ਖੰਡ ਵਿੱਚ ਚਲੀ ਜਾਂਦੀ ਹੈ। ਤਦ ਅਸੀਂ ਇਸ ਤੋਂ ਬਾਅਦ ਬਹੁਤ ਹੀ ਛੇਤੀ ਸਮਾਧੀ ਵਿੱਚ ਚਲੇ ਜਾਂਦੇ ਹਾਂ। ਸਾਡਾ ਬੰਦਗੀ ਦਾ ਖਾਤਾ ਉਸੇ ਵੇਲੇ ਦਰਗਾਹ ਵਿੱਚ ਖੁੱਲ੍ਹ ਜਾਂਦਾ ਹੈ।

ਜਦ ਅਸੀਂ ਪੂਰਨ ਸਮਰਪਣ ਵਿੱਚ ਜਾਂਦੇ ਹਾਂ ਤਦ ਕੇਵਲ ਪੂਰਨ ਪੁਰਖ ਦੇ ਸ਼ਬਦਾਂ ਨੂੰ ਸੁਣੋ ਜਿਸਨੂੰ ਅਸੀਂ ਤਨ, ਮਨ ਅਤੇ ਧਨ ਨਾਲ ਸਮਰਪਣ ਕਰ ਦਿੰਦੇ ਹਾਂ ਅਤੇ ਉਸਦੇ ਸ਼ਬਦਾਂ ਨੂੰ ਸਤਿ ਬਚਨ ਕਰਕੇ ਮੰਨਣਾ ਚਾਹੀਦਾ ਹੈ। ਜਦ ਅਸੀਂ ਇਹ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਦ ਅਸੀਂ ਉਸੇ ਵੇਲੇ ਫ਼ਰਕ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਸਾਡੀ ਰੂਹਾਨੀ ਤਰੱਕੀ ਬਹੁਤ ਫਲ ਕਾਰੀ ਅਤੇ ਕਲਪਨਾ ਤੋਂ ਪਰ੍ਹੇ ਹੁੰਦੀ ਹੈ।

ਆਪਣੇ ਮਨ ਨੂੰ ਪਾਸੇ ਰੱਖ ਕੇ ਜਾਂ ਹੋਰ ਸਹੀ ਢੰਗ ਨਾਲ ਕਹੀਏ ਤਾਂ ਆਪਣਾ ਮਨ ਮਾਰਨ ਤੋਂ ਭਾਵ ਹੈ ਆਪਣੀ ਸਵੈ ਸਿਆਣਪ ਮਨਮਤਿ ਅਤੇ ਸੰਸਾਰਿਕ ਮਤਿ ਨੂੰ ਪਾਸੇ ਰੱਖ ਕੇ ਐਸੇ ਇੱਕ ਪੂਰਨ ਸੰਤ ਦੇ ਬਚਨਾਂ ਨੂੰ ਸਤਿ ਬਚਨ ਕਰਕੇ ਮੰਨਣਾ ਸਾਡੀ ਰੂਹਾਨੀ ਤਰੱਕੀ ਲਈ ਕ੍ਰਿਸ਼ਮੇ ਕਰਦਾ ਹੈ। ਆਪਣੀ ਮਨਮਤਿ ਅਤੇ ਸੰਸਾਰਿਕ ਮਤਿ ਨੂੰ ਮਾਰ ਕੇ ਅਤੇ ਪਾਸੇ ਰੱਖ ਕੇ ਅਤੇ ਐਸੇ ਇੱਕ ਪੂਰਨ ਪੁਰਖ ਦੇ ਬਚਨ ਸਤਿ ਬਚਨ ਕਰਕੇ ਮੰਨਣਾ ਸਫਲਤਾ ਦੀ ਕੁੰਜੀ ਹੈ।

ਬਹੁਤ ਸਾਰੇ ਲੋਕ ਐਸੇ ਇੱਕ ਪੂਰਨ ਪੁਰਖ ਨੂੰ ਸੁਣ ਕੇ ਉਸ ਪਿੱਛੇ ਤਰਕ ਲੱਭਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਹ ਜੋ ਕਹਿੰਦਾ ਹੈ ਉਸਨੂੰ ਪਰਖਣਾ ਸ਼ੁਰੂ ਕਰ ਦਿੰਦੇ ਹਨ। ਐਸੇ ਲੋਕ ਸਤਿ ਸੰਗਤ ਵਿੱਚ ਬੈਠ ਕੇ ਕੋਈ ਜ਼ਿਆਦਾ ਲਾਭ ਪ੍ਰਾਪਤ ਨਹੀਂ ਕਰਦੇ ਅਤੇ ਬਿਨਾਂ ਕਿਸੇ ਤਰੱਕੀ ਦੇ ਖ਼ਾਲੀ ਵਾਪਸ ਆ ਜਾਂਦੇ ਹਨ। ਕ੍ਰਿਪਾ ਕਰਕੇ ਮਨ ਵਿੱਚ ਰੱਖੋ ਕਿ ਰੂਹਾਨੀਅਤ ਪਿੱਛੇ ਇੱਥੇ ਕੋਈ ਤਰਕ ਨਹੀਂ ਹੈ। ਇੱਥੇ ਅਨੰਤ ਬ੍ਰਹਮ ਸ਼ਕਤੀ ਦੀ ਹੋਂਦ ਪਿੱਛੇ ਕੋਈ ਤਰਕ ਨਹੀਂ ਹੈ। ਜੋ ਗੁਰਬਾਣੀ ਕਹਿੰਦੀ ਹੈ ਉਸ ਪਿੱਛੇ ਕੋਈ ਸ਼ੱਕ ਨਹੀਂ ਹੈ। ਤਰਕ ਮਨੁੱਖੀ ਮਨ ਦੀ ਸੀਮਾ ਹੈ ਅਤੇ ਬ੍ਰਹਮਤਾ ਤਰਕ ਤੋਂ ਪਰ੍ਹੇ ਹੈ। ਜਿੱਥੇ ਤਰਕ ਖ਼ਤਮ ਹੁੰਦਾ ਹੈ ਬ੍ਰਹਮਤਾ ਉਥੋਂ ਸ਼ੁਰੂ ਹੁੰਦੀ ਹੈ। ਇਸ ਲਈ ਕਦੇ ਵੀ ਕਿਸੇ ਵੀ ਤਰਕ ਵੱਲ ਨਾ ਦੇਖੋ ਅਤੇ ਸਿਰਫ਼ ਇੱਕ ਪੂਰਨ ਸੰਤ ਦੇ ਸ਼ਬਦਾਂ ਦੀ ਪਾਲਣਾ ਕਰੋ ਅਤੇ ਦੇਖੋ ਕਿ ਕਿਵੇਂ ਸਾਡੀ ਰੂਹਾਨੀ ਤਰੱਕੀ ਪ੍ਰਭਾਵਿਤ ਹੁੰਦੀ ਹੈ।

ਐਸੀ ਰੂਹ ਦੇ ਸਿਰਫ਼ ਦਰਸ਼ਨ ਹੀ ਇੰਨੇ ਫਲ ਕਾਰੀ ਹੁੰਦੇ ਹਨ ਕਿ ਇਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਸ਼ਰਤ ਇਹ ਹੈ ਕਿ ਅਸੀਂ ਪੂਰਨ ਸਮਰਪਣ ਤਨ, ਮਨ ਅਤੇ ਧਨ ਨਾਲ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਕਰਦੇ ਹਾਂ। ਤਦ ਕੇਵਲ ਦਰਸ਼ਨ ਹੀ ਸਾਡੇ ਸਾਰੇ ਪਾਪ ਧੋ ਦਿੰਦੇ ਹਨ। ਇੱਕ ਵਾਰ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਅਤੇ ਐਸੀ ਰੂਹ ਦੇ ਛਤਰ ਹੇਠ ਆ ਜਾਂਦੇ ਹਾਂ, ਤਦ ਮਾਇਆ ਸਾਡੇ ਨੇੜੇ ਨਹੀਂ ਆਉਂਦੀ। ਅਸਲ ਵਿੱਚ ਮਾਇਆ ਸਾਡੇ ਨੇੜੇ ਆਉਣ ਦਾ ਹੌਸਲਾ ਨਹੀਂ ਕਰਦੀ ਅਤੇ ਇਸ ਤਰ੍ਹਾਂ ਅਸੀਂ ਸ਼ਾਂਤੀ ਅਤੇ ਸਮਾਧੀ ਵਿੱਚ ਉਸੇ ਵੇਲੇ ਚਲੇ ਜਾਂਦੇ ਹਾਂ।

ਐਸੀ ਰੂਹ ਦੇ ਦਰਸ਼ਨ ਇੰਨੇ ਫਲ ਕਾਰੀ ਹੁੰਦੇ ਹਨ ਕਿ ਉਹ ਇੱਕ ਆਮ ਆਦਮੀ ਦੀ ਸੋਚ ਤੋਂ ਪਰ੍ਹੇ ਹੈ। ਪਰ ਇੱਥੇ ਕੁਝ ਇੱਕ ਫਲ ਐਸੀ ਰੂਹ ਦੇ ਦਰਸ਼ਨ ਕਰਨ ਦੇ ਇਹ ਹਨ:

  • ਉਸੇ ਵੇਲੇ ਗੁਰਪ੍ਰਸਾਦਿ ਦੀ ਪ੍ਰਾਪਤੀ
  • ਉਸੇ ਵੇਲੇ ਸਾਰੇ ਪਾਪ ਧੋਤੇ ਜਾਂਦੇ ਹਨ
  • ਉਸੇ ਵੇਲੇ ਨਾਮ ਸਿਮਰਨ ਵਿੱਚ ਚਲੇ ਜਾਈਦਾ ਹੈ
  • ਉਸੇ ਵੇਲੇ ਸਮਾਧੀ ਵਿੱਚ ਚਲੇ ਜਾਈਦਾ ਹੈ
  • ਮਾਇਆ ਦਾ ਕੋਈ ਪ੍ਰਭਾਵ ਨਹੀਂ
  • ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੋ ਜਾਂਦੀ ਹੈ
  • ਸੁਹਾਗਣ ਅਤੇ ਸਦਾ ਸੁਹਾਗਣ ਦੀ ਬਖ਼ਸ਼ਿਸ਼ ਹੋ ਜਾਂਦੀ ਹੈ

ਐਸੀ ਰੂਹ ਦੇ ਦਰਸ਼ਨਾਂ ਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ। ਇਹ ਫਲ ਸਾਡੇ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਐਸੇ ਇੱਕ ਪੂਰਨ ਪੁਰਖ ਅੱਗੇ ਸਮਰਪਣ ਕਰਨ ਦੇ ਹੁੰਦੇ ਹਨ। ਜਿੰਨਾ ਜ਼ਿਆਦਾ ਯਕੀਨ, ਭਰੋਸਾ, ਸ਼ਰਧਾ ਅਤੇ ਪਿਆਰ ਉੱਨੇ ਜ਼ਿਆਦਾ ਫਲ ਹੁੰਦੇ ਹਨ। ਅਸਲ ਵਿੱਚ ਸਾਨੂੰ ਸਾਰੇ ਅਨਾਦਿ ਖ਼ਜ਼ਾਨਿਆਂ ਤੱਕ ਪਹੁੰਚ ਬਖ਼ਸ਼ੀ ਜਾਂਦੀ ਹੈ ਅਤੇ ਇਹ ਸਾਡੇ ਉਪਰ ਹੈ ਕਿ ਅਸੀਂ ਕਿੰਨੇ ਅਨਾਦਿ ਖ਼ਜ਼ਾਨੇ ਇਕੱਠੇ ਕਰਨੇ ਹਨ।

ਪੂਰਨ ਬੰਦਗੀ ਲਈ ਪੂਰਨ ਸੱਚਾ ਵਿਸ਼ਵਾਸ, ਪੂਰਨ ਸੱਚੀ ਸ਼ਰਧਾ ਅਤੇ ਪੂਰਨ ਸੱਚੀ ਪ੍ਰੀਤ ਲਾਜ਼ਮੀ ਹੈ। ਪੂਰਨ ਸੱਚਾ ਵਿਸ਼ਵਾਸ, ਪੂਰਨ ਸੱਚੀ ਸ਼ਰਧਾ ਅਤੇ ਪੂਰਨ ਸੱਚੀ ਪ੍ਰੀਤ ਦੇ ਬ੍ਰਹਮ ਰੂਪਾਂ ਨੂੰ ਮਾਪਣਾ ਸੰਭਵ ਨਹੀਂ ਹੈ। ਪੂਰਨ ਸੱਚਾ ਵਿਸ਼ਵਾਸ, ਪੂਰਨ ਸੱਚੀ ਸ਼ਰਧਾ ਅਤੇ ਪੂਰਨ ਸੱਚੀ ਪ੍ਰੀਤ ਬੇਅੰਤ ਬ੍ਰਹਮ ਸ਼ਕਤੀਆਂ ਹਨ ਜਿਨ੍ਹਾਂ ਦੀ ਜਨਮ ਤੋਂ ਹੀ ਸਾਨੂੰ ਸਾਰਿਆਂ ਨੂੰ ਬਖ਼ਸ਼ਿਸ਼ ਪ੍ਰਾਪਤ ਹੁੰਦੀ ਹੈ। ਜੋ ਮਨੁੱਖ ਇਨ੍ਹਾਂ ਪਰਮ ਬ੍ਰਹਮ ਸ਼ਕਤੀਆਂ ਨੂੰ ਵਰਤਦੇ ਹਨ ਉਹ ਬੰਦਗੀ ਦੀ ਪ੍ਰਕ੍ਰਿਆ ਵਿੱਚ ਅੱਗੇ ਵਧਦੇ ਜਾਂਦੇ ਹਨ ਅਤੇ ਉਹ ਰੇਖਾ ਪਾਰ ਕਰ ਜਾਂਦੇ ਹਨ ਅਤੇ ਦੂਸਰੇ ਪਾਸੇ ਚਲੇ ਜਾਂਦੇ ਹਨ ਜੋ ਕਿ ਦਰਗਾਹ ਹੈ ਅਤੇ ਜਾਂ ਮਾਨਸਰੋਵਰ ਵਿੱਚ ਡੁਬਕੀ ਲਗਾਉਂਦੇ ਹਨ।

ਇੱਕ ਆਮ ਆਦਮੀ ਆਪਣੀ ਜ਼ਿੰਦਗੀ ਵਿੱਚ ਆਪਣੀ ਮਤਿ ਅਤੇ ਸੰਸਾਰਿਕ ਮਤਿ ਦੀ ਪਾਲਣਾ ਕਰਦਾ ਹੈ ਪਰ ਪੂਰਨ ਸਮਰਪਣ ਲਈ ਸਾਨੂੰ ਇਸ ਨੂੰ ਇੱਕ ਪਾਸੇ ਰੱਖਣਾ ਹੋਵੇਗਾ ਅਤੇ ਹਰ ਚੀਜ਼ ਪੂਰਨ ਪੁਰਖ ਦੇ ਚਰਨਾਂ ਵਿੱਚ ਛੱਡ ਦੇਣੀ ਹੋਵੇਗੀ, ਤਦ ਦੇਖੋ ਸਾਡੇ ਨਾਲ ਕੀ ਵਾਪਰਦਾ ਹੈ। ਇਹ ਸਮਰਪਣ ਦਾ ਅੰਤਿਮ ਨਤੀਜਾ ਇਹ ਹੋਵੇਗਾ ਕਿ ਅਸੀਂ ਉਸ ਵਰਗੇ ਬਣ ਜਾਵਾਂਗੇ ਅਤੇ ਜਨਮ ਮਰਨ ਦੇ ਚੱਕਰ ਤੋਂ ਰਾਹਤ ਪਾ ਲਵਾਂਗੇ। ਇਹ ਇਸ ਮਨੁੱਖਾ ਜੀਵਨ ਦਾ ਮੰਤਵ ਹੈ ਅਤੇ ਇਸ ਲਈ ਹੀ ਸਾਨੂੰ ਮਨੁੱਖਾ ਜ਼ਿੰਦਗੀ ਦਿੱਤੀ ਗਈ ਹੈ।

ਐਸੇ ਇੱਕ ਪੂਰਨ ਪੁਰਖ ਨੂੰ “ਸਰਬ ਥੋਕ ਕਾ ਦਾਤਾ ਕਿਹਾ ਗਿਆ ਹੈ, ਇਸਨੂੰ ਧਰਤੀ ਉਪਰ ਜੀਵਤ ਪਰਮਾਤਮਾ ਕਿਹਾ ਗਿਆ ਹੈ ਜਿਸ ਕੋਲ ਅਨੰਤ ਬ੍ਰਹਮ ਸ਼ਕਤੀਆਂ ਹਨ, ਉਹ ਜੋ ਸਾਰੇ ਅਨਾਦਿ ਖ਼ਜ਼ਾਨਿਆਂ ਦਾ ਮਾਲਕ ਹੈ ਅਤੇ ਜੋ ਜੀਵਨ ਮੁਕਤੀ ਦੇਣ ਦੇ ਯੋਗ ਬਣ ਗਿਆ ਹੈ। ਕੇਵਲ ਇੱਕ ਹੀ ਚੀਜ਼ ਹੈ ਜੋ ਸਾਨੂੰ ਪੂਰਨ ਸਮਰਪਣ ਦੀ ਭਾਵਨਾ ਵਿੱਚ ਉਸ ਦੇ ਚਰਨਾਂ ਵਿੱਚ ਜਾਣਾ ਹੋਵੇਗਾ। ਇਸ ਕਰਕੇ ਕ੍ਰਿਪਾ ਕਰਕੇ ਆਪਣੇ ਆਪ ਉਪਰ ਝਾਤੀ ਮਾਰੋ ਅਤੇ ਫ਼ੈਸਲਾ ਕਰੋ ਕਿ ਅਸੀਂ ਹੁਣ ਕਿੱਥੇ ਕੁ ਖੜੇ ਹਾਂ ਅਤੇ ਇਸ ਜ਼ਿੰਦਗੀ ਦਾ ਮੰਤਵ ਗੁਰਪ੍ਰਸਾਦਿ ਪ੍ਰਾਪਤ ਕਰਕੇ ਜੀਵਨ ਮੁਕਤੀ ਪ੍ਰਾਪਤ ਕਰਨ ਦੀ ਦਿਸ਼ਾ ਵੱਲ ਕੰਮ ਕਰੀਏ।