ਅਸਟਪਦੀ 18 : ਸਤਿਗੁਰ ਦੀ ਮਹਿਮਾ

ਸਤਿਗੁਰ ਦੀ ਮਹਿਮਾ

 

ਸਲੋਕੁ ॥

ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥

ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥

ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਾਡੇ ਉਪਰ ਬੇਅੰਤ ਦਿਆਲ ਹਨ ਅਤੇ ਸਾਨੂੰ ਪੂਰਨ ਬ੍ਰਹਮ ਗਿਆਨ ਦੇ ਅਮੋਲਕ ਰਤਨ ਬਖ਼ਸ਼ ਰਹੇ ਹਨ। ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ ਉਹਨਾਂ ਨੂੰ ਸਮਝਣ ਨਾਲ ਅਸੀਂ ਇਸ ਮਨੁੱਖਾ ਜੀਵਨ ਦਾ ਮੰਤਵ ਪ੍ਰਾਪਤ ਕਰ ਸਕਦੇ ਹਾਂ ਜੋ ਕਿ ਜੀਵਨ ਮੁਕਤੀ ਹੈ।

ਇੱਕ ਜੀਵਨ ਮੁਕਤ, ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਤਿਗੁਰ, ਇੱਕ ਪੂਰਨ ਖ਼ਾਲਸਾ ਹੈ। ਇਹ ਸਾਰੇ ਇੱਕ ਹੀ ਰੂਹ ਨੂੰ ਦਿੱਤੇ ਗਏ ਵੱਖ-ਵੱਖ ਨਾਮ ਹਨ, ਇਹਨਾਂ ਵਿੱਚ ਕੋਈ ਵੀ ਅੰਤਰ ਨਹੀਂ ਹੈ , ਇਹ ਸਾਰੇ ਰੂਹਾਨੀ ਤੌਰ ’ਤੇ ਇੱਕ ਹੀ ਹਨ। ਇਸ ਅਸਟਪਦੀ ਵਿੱਚ ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਇਸ ਬਾਰੇ ਬ੍ਰਹਮ ਗਿਆਨ ਬਖ਼ਸ਼ ਰਹੇ ਹਨ ਕਿ ਇੱਕ ਸਤਿਗੁਰੂ ਕੌਣ ਹੈ।

ਬਹੁਤ ਸਾਰੇ ਸਿੱਖ ਦੁਬਿਧਾ ਵਿੱਚ ਹਨ ਕਿ ਇੱਥੇ ਕੋਈ ਸਤਿਗੁਰੂ ਨਹੀਂ ਹੈ ਭਾਵ ਕਿ ਇੱਥੇ ਕੋਈ ਵੀ ਦਸਮ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜੀਵਤ ਸਤਿਗੁਰੂ ਨਹੀਂ ਹੈ। ਪ੍ਰਚਾਰਕਾਂ ਨੇ ਵਰਤਮਾਨ ਸੰਗਤ ਨੂੰ ਇਹ ਵਿਸ਼ਵਾਸ ਦੁਆਇਆ ਹੈ ਕਿ ਧੰਨ ਧੰਨ ਸਤਿਗੁਰੂ ਦਸਮ ਪਾਤਸ਼ਾਹ ਜੀ ਨੇ ਆਪਣੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਉਚਾਰਿਆ ਹੈ ਅਤੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਹੁਕਮ ਦਿੱਤਾ ਹੈ।

ਇਸ ਬ੍ਰਹਮ ਸਤਿ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਗੁਰੂ ਹੈ। ਇਸ ਬ੍ਰਹਮ ਸਤਿ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਸਤਿ ਹੈ। ਇੱਥੇ ਕਦੀ ਵੀ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦਾ ਗਿਆਨ ਸਰੂਪ ਹੈ। ਇੱਥੇ ਕਦੀ ਵੀ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਅਕਾਲ ਪੁਰਖ ਜੀ ਤੋਂ ਆਈ ਹੈ। ਇਸ ਲਈ ਇਸ ਬ੍ਰਹਮ ਸਤਿ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਹਨ ਕਿਉਂਕਿ ਇਹ ਧੰਨ ਧੰਨ ਪੰਚਮ ਪਾਤਸ਼ਾਹ ਜੀ ਸਤਿਗੁਰੂ ਅਰਜਨ ਦੇਵ ਜੀ ਦੀ ਬਖ਼ਸ਼ਿਸ਼ ਨਾਲ ਸਾਡੇ ਸਨਮੁਖ ਪ੍ਰਗਟ ਹੋਈ ਹੈ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦਾ ਹੀ ਧੰਨ ਧੰਨ ਅਕਾਲ ਪੁਰਖ ਜੀ ਦਾ ਗਿਆਨ ਸਰੂਪ ਗਿਆਨ ਗੁਰੂ-ਗੁਰਸ਼ਬਦ-ਸ਼ਬਦ ਗੁਰੂ ਹਨ। ਇਸਦਾ ਭਾਵ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਬ੍ਰਹਮ ਗਿਆਨ ਹਨ ਅਤੇ ਅਸੀਂ ਬੇਅੰਤ ਦਿਆਲਤਾ ਨਾਲ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਗਿਆਨ ਸਰੂਪ ਨਾਲ ਬਖ਼ਸ਼ੇ ਗਏ ਹਾਂ। ਗੁਰਬਾਣੀ ਦੀ ਰਚਨਾ ਕਰਕੇ ਬੇਅੰਤ ਦਿਆਲਤਾ ਨਾਲ ਧੰਨ ਧੰਨ ਪੰਚਮ ਪਾਤਸ਼ਾਹ ਜੀ ਨੇ ਬਖ਼ਸ਼ਿਸ਼ ਕੀਤੀ ਹੈ।

ਹਾਲਾਂਕਿ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰਬਾਣੀ (ਜਿਸਨੂੰ ਅਸੀਂ ਆਮ ਤੌਰ ’ਤੇ ਹੀ ਪੂਰਨ ਬ੍ਰਹਮ ਗਿਆਨ, ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ) ਨੂੰ ਪੂਰਨ ਨਹੀਂ ਜਾਣਦੇ ਹਾਂ ਜਦੋਂ ਅਸੀਂ ਗੁਰਬਾਣੀ ਵਿੱਚ ਦਿੱਤੇ ਗਏ ਬ੍ਰਹਮ ਸਤਿ ਨੂੰ ਮੰਨਣ ਤੋਂ ਇਨਕਾਰ ਕਰਦੇ ਹਾਂ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ ਜੋ ਸਾਨੂੰ ਨਾਮ ਦੀ ਮਹਿਮਾ ਬਾਰੇ ਦੱਸਦੀ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ ਜੋ ਸਾਨੂੰ ਅਕਾਲ ਪੁਰਖ ਜੀ ਦੀ ਮਹਿਮਾ ਬਾਰੇ ਦੱਸਦੀ ਹੈ ਅਤੇ ਸਾਨੂੰ ਅਕਾਲ ਪੁਰਖ ਜੀ ਦੀ ਮਹਿਮਾ ਬਾਰੇ ਝਲਕ ਦਿਖਾਉਂਦੀ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ ਜੋ ਸਾਨੂੰ ਪੂਰਨ ਸੰਤ, ਪੂਰਨ ਭਗਤ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ, ਸਤਿਗੁਰ, ਗੁਰਮੁਖ ਜਨ, ਗੁਰਸਿੱਖ, ਪੂਰਨ ਪੁਰਖ ਅਤੇ ਐਸੀਆਂ ਹਸਤੀਆਂ ਦੀ ਮਹਿਮਾ ਬਾਰੇ ਦੱਸਦੀ ਹੈ ਜੋ ਪਰਮ ਪਦਵੀ ਦੀ ਬਖ਼ਸ਼ਿਸ਼ ਵਿੱਚ ਹਨ ਅਤੇ ਜਿਹੜੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋ ਗਏ ਹਨ। ਉਹ ਜਿਹੜੇ ਅਕਾਲ ਪੁਰਖ ਵਿੱਚ ਲੀਨ ਹੋ ਗਏ ਹਨ ਅਤੇ ਜੀਵਨ ਮੁਕਤ ਬਣ ਗਏ ਹਨ।

ਗੁਰਬਾਣੀ ਸਾਨੂੰ ਦੱਸਦੀ ਹੈ :

    • ਇੱਕ ਪੂਰਨ ਸੰਤ ਦੀ ਸੇਵਾ ਕਰਨ ਲਈ
    • ਇੱਕ ਪੂਰਨ ਬ੍ਰਹਮ ਗਿਆਨੀ ਦੀ ਸੇਵਾ ਕਰਨ ਲਈ
    • ਇੱਕ ਪੂਰਨ ਖ਼ਾਲਸਾ ਨੂੰ ਮੰਨਣ ਦੀ ਸੇਵਾ ਕਰਨ ਲਈ
    • ਇੱਕ ਸਤਿਗੁਰੂ ਦੀ ਸੇਵਾ ਕਰਨ ਲਈ
    • ਇੱਕ ਪੂਰਨ ਸੰਤ ਦੇ ਚਰਨਾਂ ਵਿੱਚ ਪੂਰਨ ਸਮਰਪਣ ਲਈ
    • ਇੱਕ ਪੂਰਨ ਬ੍ਰਹਮ ਗਿਆਨੀ ਦੇ ਚਰਨਾਂ ਵਿੱਚ ਤਨ, ਮਨ ਅਤੇ ਧਨ ਨਾਲ ਪੂਰਨ ਸਮਰਪਣ ਕਰਨ ਲਈ
    • ਕਿ ਇੱਕ ਸਤਿਗੁਰੂ ਇੱਕ ਪੂਰਨ ਖ਼ਾਲਸਾ ਦੇ ਚਰਨਾਂ ਵਿੱਚ ਪੂਰਨ ਸਮਰਪਣ ਸਫਲਤਾ ਦੀ ਕੁੰਜੀ ਹੈ।

ਇਸ ਤਰ੍ਹਾਂ ਗੁਰਬਾਣੀ ਵਿੱਚ ਪੂਰਨ ਤੌਰ ’ਤੇ ਸਪਸ਼ਟ ਕੀਤਾ ਗਿਆ ਹੈ ਕਿ ਸਾਡੀ ਰੂਹਾਨੀ ਸਫਲਤਾ ਇੱਕ ਪੂਰਨ ਸੰਤ, ਇੱਕ ਪੂਰਨ ਖ਼ਾਲਸਾ, ਇੱਕ ਸਤਿਗੁਰੂ ਅੱਗੇ ਸਮਰਪਣ ਕਰਨ ’ਤੇ ਨਿਰਭਰ ਕਰਦੀ ਹੈ ਕਿ ਕਿੰਨਾ ਜ਼ਿਆਦਾ ਅਸੀਂ ਇੱਕ ਸਤਿ ਰੂਪ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਖ਼ਾਲਸਾ ਅੱਗੇ ਸਮਰਪਣ ਕਰਦੇ ਹਾਂ।

ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦਾ ਸੋਮਾ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਸਤਿਗੁਰ, ਇੱਕ ਪੂਰਨ ਖ਼ਾਲਸਾ ਹੈ ਅਤੇ ਬਿਨਾਂ ਕਿਸੇ ਐਸੀ ਹਸਤੀ ਦੇ ਅਸੀਂ ਆਪਣੀ ਬੰਦਗੀ ਵਿੱਚ ਸਫਲ ਨਹੀਂ ਹੋ ਸਕਦੇ। ਅਖ਼ੀਰ ਵਿੱਚ ਸਾਨੂੰ ਐਸੀ ਰੂਹ ਦੇ ਚਰਨਾਂ ਵਿੱਚ ਜਾਣਾ ਪੈਂਦਾ ਹੈ ਅਤੇ ਆਪਣੇ ਆਪ ਨੂੰ ਜੀਵਨ ਮੁਕਤੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਨ ਲਈ ਸਮਰਪਣ ਕਰਨਾ ਪੈਂਦਾ ਹੈ। ਇਸ ਲਈ ਇਹ ਗ਼ਲਤ ਹੈ ਸਾਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ ਅਤੇ ਕਿਸੇ ਹੋਰ ਅੱਗੇ ਨਹੀਂ। ਸਭ ਤੋਂ ਵੱਡੀ ਦੁਬਿਧਾ ਜੋ ਬਹੁਤੀ ਸੰਗਤ ਵਿਚ ਫੈਲੀ ਹੈ ਕਿ ਇੱਥੇ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਤਿਗੁਰੂ, ਇੱਕ ਪੂਰਨ ਖ਼ਾਲਸਾ ਨੂੰ ਮੰਨਣ ਦੀ ਕੋਈ ਜ਼ਰੂਰਤ ਨਹੀਂ ਹੈ।

ਇਹ ਇੱਕ ਦੁਬਿਧਾ ਹੀ ਹੈ ਕਿ ਇੱਥੇ ਦਸਮ ਪਾਤਸ਼ਾਹ ਜੀ ਦੇ ਬਾਅਦ ਕੋਈ ਸਤਿਗੁਰੂ ਨਹੀਂ ਹੈ। ਹਾਂ ਇਹ ਬ੍ਰਹਮ ਸਤਿ ਹੈ ਕਿ ਸਾਰੇ ਹੀ ਗੁਰ, ਗੁਰੂ ਅਵਤਾਰ ਸਨ ਅਤੇ ਉਹਨਾਂ ਦਾ ਰੂਹਾਨੀ ਪੱਧਰ ਬੇਮਿਸਾਲ ਹੈ ਅਤੇ ਕੋਈ ਵੀ ਉਹਨਾਂ ਦੇ ਰੂਹਾਨੀ ਪੱਧਰ ਤੱਕ ਪਹੁੰਚਣ ਦਾ ਦਾਅਵਾ ਨਹੀਂ ਕਰ ਸਕਦਾ ਅਤੇ ਕੋਈ ਵੀ ਐਸੀਆਂ ਗੱਲਾਂ ਕਰਨ ਦੇ ਯੋਗ ਨਹੀਂ ਹੈ ਜੋ ਧੰਨ ਧੰਨ ਗੁਰੂ ਸਾਹਿਬਾਨ ਦੁਆਰਾ ਕੀਤੀਆਂ ਗਈਆਂ ਸਨ। ਪਰ ਉਹ ਸਾਨੂੰ ਇਹ ਨਹੀਂ ਦੱਸਦੇ ਕਿ ਇੱਥੇ ਹੋਰ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ, ਸਤਿਗੁਰੂ, ਸਤਿਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਨਹੀਂ ਹੋ ਸਕਦੇ?

ਸਤਿਗੁਰੂ ਦਸਮ ਪਾਤਸ਼ਾਹ ਜੀ ਨੇ ਇੱਕ ਪੂਰਨ ਖ਼ਾਲਸਾ ਨੂੰ ਇੱਕ ਸਤਿਗੁਰੂ ਕਿਹਾ ਅਤੇ ਬੇਅੰਤ ਦਿਆਲਤਾ ਨਾਲ ਖ਼ਾਲਸੇ ਨੂੰ ਆਪਣਾ ਰੂਪ ਕਿਹਾ। ਉਹਨਾਂ ਨੇ ਅਤਿ ਦਿਆਲਤਾ ਨਾਲ ਪੰਜ ਪੂਰਨ ਖ਼ਾਲਸੇ-ਪੂਰਨ ਬ੍ਰਹਮ ਗਿਆਨੀ ਸਾਜੇ ਜਿਨ੍ਹਾਂ ਨੂੰ ਪੰਜ ਪਿਆਰੇ ਕਿਹਾ ਗਿਆ। ਉਹ ਪੰਜ ਪੂਰਨ ਖ਼ਾਲਸੇ, ਪੂਰਨ ਬ੍ਰਹਮ ਗਿਆਨੀ ਸਨ। ਬਹੁਤ ਸਾਰੇ ਪੂਰਨ ਬ੍ਰਹਮ ਗਿਆਨੀ ਇਹਨਾਂ ਪੂਰਨ ਖ਼ਾਲਸਿਆਂ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਨਿਰੰਤਰ ਅੱਜ ਤੱਕ ਵੀ ਸੰਸਾਰ ਵਿੱਚ ਪੂਰਨ ਬ੍ਰਹਮ ਗਿਆਨੀ ਹਨ। ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਬੇਅੰਤ ਹੀ ਦਿਆਲਤਾ ਨਾਲ ਇੱਕ ਪੂਰਨ ਬ੍ਰਹਮ ਗਿਆਨੀ ਨੂੰ ਨਿਰੰਕਾਰ, ਪਰਮੇਸ਼ਰ, ਪੂਰਨ ਪੁਰਖ ਵਿਧਾਤਾ, ਸਰਬ ਸ੍ਰਿਸ਼ਟੀ ਦਾ ਕਰਤਾ ਕਿਹਾ ਹੈ। ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਇੱਕ ਸਾਧੂ ਵੀ ਕਿਹਾ ਹੈ, ਇੱਕ ਸਾਧੂ ਅਤੇ ਪਰਮਾਤਮਾ ਵਿੱਚ ਕੋਈ ਫ਼ਰਕ ਨਹੀਂ ਹੈ।

ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਸਿੱਖ, ਗੁਰਮੁਖ, ਜਨ, ਭਗਤ, ਸੰਤ ਨੂੰ ਬਹੁਤ ਮਹੱਤਵ ਦਿੱਤਾ ਹੈ। ਧੰਨ ਧੰਨ ਸਤਿਗੁਰੂ ਸਾਹਿਬਾਨ ਨੇ ਸਾਨੂੰ ਬਾਰ-ਬਾਰ ਐਸੀ ਰੂਹ ਦੇ ਚਰਨਾਂ ਵਿੱਚ ਜਾਣ ਲਈ ਕਿਹਾ ਹੈ ਜੋ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਹੈ। ਧੰਨ ਧੰਨ ਸੰਤ ਕਬੀਰ ਜੀ ਨੇ ਕਿਹਾ ਕਿ ਇੱਕ ਸੰਤ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ। ਅਸਟਪਦੀ ਛੇਵੀਂ, ਸਤਵੀਂ ਅਤੇ ਅਠਵੀਂ ਇੱਕ ਸਾਧ ਦੀ ਮਹਿਮਾ, ਇੱਕ ਬ੍ਰਹਮ ਗਿਆਨੀ ਦੀ ਮਹਿਮਾ ਅਤੇ ਇੱਕ ਅਪਰਸੁ ਦੀ ਮਹਿਮਾ ਬਾਰੇ ਵਖਿਆਨ ਕਰਦੀ ਹੈ, ਉਹ ਮਨੁੱਖ ਜੋ ਸਾਨੂੰ ਆਪਣੇ ਵਰਗਾ ਬਣਾਉਂਦਾ ਹੈ ਜੇਕਰ ਅਸੀਂ ਆਪਣਾ ਆਪਾ ਉਸ ਨੂੰ ਅਰਪਣ ਕਰ ਦੇਈਏ। ਸੰਪੂਰਨ ਸਮਰਪਣ ਹੈ ਜੋ ਪੰਜ ਪੂਰਨ ਖ਼ਾਲਸਿਆਂ ਦੁਆਰਾ ਸਤਿਗੁਰ ਦਸਮ ਪਾਤਿਸ਼ਾਹ ਦੇ ਚਰਨਾਂ ’ਤੇ ਕੀਤਾ ਗਿਆ ਜੋ ਦਸਮ ਪਾਤਸ਼ਾਹ ਜੀ ਦੁਆਰਾ ਸਾਜੇ ਅਤੇ ਬਖ਼ਸ਼ੇ ਗਏ ਸਨ।

ਅਸਲ ਵਿੱਚ ਉਹਨਾਂ ਨੇ ਆਪਣਾ ਸਭ ਕੁਝ ਸਤਿਗੁਰੂ ਨੂੰ ਦੇ ਦਿੱਤਾ। ਉਹਨਾਂ ਨੇ ਆਪਣੇ ਸਿਰ ਗੁਰੂ ਜੀ ਨੂੰ ਸੌਂਪ ਦਿੱਤੇ। ਉਹਨਾਂ ਨੇ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਸਤਿਗੁਰੂ ਨੂੰ ਸੌਂਪ ਦਿੱਤਾ ਅਤੇ ਉਸੇ ਵੇਲੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਗਏ ਅਤੇ ਉਹਨਾਂ ਦੀਆਂ ਰੂਹਾਂ ਇੱਕ ਪੂਰਨ ਬ੍ਰਹਮ ਗਿਆਨੀ ਦੇ ਪੱਧਰ ਤੱਕ ਉੱਠ ਗਈਆਂ ਅਤੇ ਉਹ ਪੂਰਨ ਖ਼ਾਲਸਾ ਬਣੇ।

ਇਹ ਦੁਰਭਾਗ ਹੀ ਸੀ ਕਿ ਕੇਵਲ ਪੰਜ ਹੀ ਉਸ ਸਮੇਂ ਸੱਚੇ ਪਾਤਸ਼ਾਹ ਜੀ ਅੱਗੇ ਆਪਣੇ ਆਪ ਨੂੰ ਸਮਰਪਣ ਕਰਨ ਆਏ, ਪਰ ਇਹ ਉਹਨਾਂ ਪੰਜਾਂ ਲਈ ਬਹੁਤ ਹੀ ਵੱਡੇ ਭਾਗਾਂ ਵਾਲੀ ਗੱਲ ਸੀ। ਹਾਲਾਂਕਿ ਇਹ ਬਾਕੀ ਬਚੇ ਹਜ਼ਾਰਾਂ ਵਾਸਤੇ ਇਹ ਮਾੜੀ ਕਿਸਮਤ ਵਾਲੀ ਗੱਲ ਸੀ ਕਿਉਂਕਿ ਉਹਨਾਂ ਦਾ ਉਸ ਸਮੇਂ ਪੂਰਨ ਖ਼ਾਲਸਾ ਬਣਨ ਦਾ ਬ੍ਰਹਮ ਮੌਕਾ ਖੁੰਝ ਗਿਆ। ਜੇਕਰ ਉਸ ਸਮੇਂ ਹੋਰ ਵੀ ਅੱਗੇ ਆ ਕੇ ਸਤਿਗੁਰੂ ਜੀ ਅੱਗੇ ਸਮਰਪਣ ਕਰ ਦਿੰਦੇ ਤਾਂ ਉਹਨਾਂ ਵੀ ਪੂਰਨ ਖ਼ਾਲਸਾ ਬਣ ਜਾਣਾ ਸੀ ਅਤੇ ਸਤਿਗੁਰਾਂ ਦੀ ਦਿਆਲਤਾ ਵੱਲ ਵੇਖੋ ਉਹਨਾਂ ਉਸ ਸਮੇਂ ਸਤਿ ਸੰਗਤ ਵਿੱਚ ਬੈਠੇ ਹਜ਼ਾਰਾਂ ਲੋਕਾਂ ਨੂੰ ਇਹ ਬ੍ਰਹਮ ਮੌਕਾ ਦਿੱਤਾ, ਪਰ ਕੇਵਲ ਪੰਜ ਭਾਗਾਂ ਵਾਲੇ ਹੀ ਖ਼ਾਲਸਾ ਬਣੇ। ਜੇਕਰ ਸਾਰੇ ਸੰਗਤ ਵਿੱਚ ਬੈਠੇ ਸਿੰਘ ਪੂਰਨ ਸਮਰਪਣ ਕਰ ਦਿੰਦੇ ਤਾਂ ਸਾਰੇ ਹੀ ਪੂਰਨ ਖ਼ਾਲਸੇ, ਪੂਰਨ ਬ੍ਰਹਮ ਗਿਆਨੀ ਬਣ ਜਾਣੇ ਸਨ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬ੍ਰਹਮ ਗਿਆਨ ਦੀ ਰੋਸ਼ਨੀ ਵਿੱਚ ਇਹ ਸਿਰਫ਼ ਇੱਕ ਦੁਬਿਧਾ ਹੈ ਕਿ ਐਸੀਆਂ ਰੂਹਾਂ ਦੀ ਪਾਲਣਾ ਨਾ ਕਰਨਾ ਜਿਨ੍ਹਾਂ ਰੂਹਾਂ ਨੂੰ ਗੁਰਬਾਣੀ ਵਿੱਚ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਪੂਰਨ ਖ਼ਾਲਸਾ ਕਿਹਾ ਗਿਆ ਹੈ।

ਐਸੀਆਂ ਰੂਹਾਂ ਦੀ ਸੇਵਾ ਨਾ ਕਰਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਬਖ਼ਸ਼ਿਸ਼ ਨੂੰ ਘਟਾ ਰਹੇ ਹਾਂ ਅਤੇ ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਕੇ ਆਦਰ ਵੀ ਨਹੀਂ ਕਰ ਰਹੇ ਹਾਂ। ਇਸ ਲਈ ਅਸਲ ਬ੍ਰਹਮ ਭਾਵ ਵਿੱਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਤਾਂ ਹੀ ਸਵੀਕਾਰ ਕਰ ਰਹੇ ਹੁੰਦੇ ਹਾਂ ਜੇਕਰ ਅਸੀਂ ਉਸ ’ਤੇ ਅਮਲ ਕਰੀਏ ਜੋ ਗੁਰੂ ਜੀ ਦੱਸ ਰਹੇ ਹਨ ਅਤੇ ਅਸਤਿ ਅਤੇ ਬਿਖਰੇ ਹੋਏ ਕਰਮ ਸਮਾਜ ਵਿੱਚ ਨਾ ਕਰੀਏ ਜਿਹੜੇ ਕਿ ਉਹਨਾਂ ਪ੍ਰਚਾਰਕਾਂ ਦੁਆਰਾ ਗ਼ਲਤ ਪ੍ਰਚਾਰ ਕੀਤੇ ਗਏ ਹਨ ਜਿਨ੍ਹਾਂ ਨੂੰ ਪ੍ਰਚਾਰ ਕਰਨ ਦਾ ਅਧਿਕਾਰ ਵੀ ਨਹੀਂ ਹੈ। ਕ੍ਰਿਪਾ ਕਰਕੇ ਇੱਕ ਚੀਜ਼ ਹਮੇਸ਼ਾਂ ਅਤੇ ਸਦਾ ਹੀ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਨਾਲ ਹੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਸਿੱਖ ਸਵੀਕਾਰ ਨਹੀਂ ਕਰ ਲਏ ਜਾਂਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਗੁਰੂ ਕਹਿਣ ਦਾ ਅਧਿਕਾਰ ਨਹੀਂ ਦਿੰਦੇ। ਅਸਲ ਬ੍ਰਹਮ ਭਾਵ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਤਾਂ ਹੀ ਬਣਦੇ ਹਨ ਜੇਕਰ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਗੁਰਬਾਣੀ ਉਪਰ ਅਮਲ ਕਰੀਏ ਅਤੇ ਆਪਣੀ ਜ਼ਿੰਦਗੀ ਗੁਰਮਤਿ ਅਨੁਸਾਰ ਜੀਵੀਏ। ਇਸ ਤੋਂ ਘੱਟ ਕੁਝ ਵੀ ਸਾਨੂੰ ਗੁਰੂ ਦੇ ਸੱਚੇ ਸਿੱਖ ਨਹੀਂ ਬਣਾਉਂਦਾ। ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਗੁਰਬਾਣੀ ਅਨੁਸਾਰ ਅਮਲ ਕਰਨਾ ਸਾਨੂੰ ਸੱਚੇ ਸਿੱਖ ਬਣਾਉਂਦਾ ਹੈ ਅਤੇ ਕੇਵਲ ਮੱਥਾ ਟੇਕਣ ਜਾਂ ਗੁਰਬਾਣੀ ਨੂੰ ਪੜ੍ਹਨਾ ਸੁਣਨਾ ਹੀ ਸਾਨੂੰ ਸੱਚੇ ਸਿੱਖ ਨਹੀਂ ਬਣਾਉਂਦਾ। ਗੁਰਬਾਣੀ ਉਪਰ ਅਮਲ ਕਰਨਾ ਹੀ ਸਫਲਤਾ ਦੀ ਕੁੰਜੀ ਹੈ ਅਤੇ ਇਹ ਹੀ ਕੇਵਲ ਇੱਕੋ ਇੱਕ ਰਸਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਗੁਰੂ ਦੇ ਤੌਰ ’ਤੇ ਕਰਨ ਦਾ ਹੈ।

ਗੁਰਬਾਣੀ ਅਨੁਸਾਰ ਕੇਵਲ ਉਹ ਮਨੁੱਖ ਜੋ ਪੂਰਨ ਅਵਸਥਾ ਵਿੱਚ ਪਹੁੰਚਦੇ ਹਨ, ਪੂਰਨ ਬੰਦਗੀ ਦੀ ਅਵਸਥਾ ਤੱਕ ਪਹੁੰਚਦੇ ਹਨ, ਅਤੇ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੁਆਰਾ ਸੰਗਤਾਂ ਨੂੰ ਪ੍ਰਚਾਰ ਕਰਨ ਦੇ ਅਧਿਕਾਰ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ ਅਤੇ ਕਿਸੇ ਹੋਰ ਨੂੰ ਪ੍ਰਚਾਰ ਦਾ ਅਧਿਕਾਰ ਨਹੀਂ ਹੁੰਦਾ। ਉਹ ਮਨੁੱਖ ਜੋ ਬਿਨਾਂ ਪੂਰਨ ਅਵਸਥਾ ਵਿੱਚ ਪਹੁੰਚਣ ਦੇ ਪ੍ਰਚਾਰਕ ਬਣਦੇ ਹਨ ਦਰਗਾਹੀ ਮੁਜਰਮ ਹਨ ਅਤੇ ਕਿਸੇ ਦਾ ਵੀ ਭਲਾ ਨਹੀਂ ਕਰਦੇ, ਪਰ ਭੋਲੀ ਭਾਲੀ ਸੰਗਤ ਨੂੰ ਇਸ ਤਰ੍ਹਾਂ ਦੇ ਗ਼ਲਤ ਪ੍ਰਚਾਰ ਨਾਲ ਕਈ ਤਰ੍ਹਾਂ ਦੇ ਭਰਮਾਂ ਵਿੱਚ ਫਸਾ ਦਿੰਦੇ ਹਨ।

ਇਸ ਬ੍ਰਹਮ ਸਲੋਕ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਉਸ ਬਾਰੇ ਬ੍ਰਹਮ ਗਿਆਨ ਬਖ਼ਸ਼ ਰਹੇ ਹਨ ਜਿਸਨੂੰ ਇੱਕ ਸਤਿਗੁਰੂ ਕਿਹਾ ਗਿਆ ਹੈ ਅਤੇ ਸਾਨੂੰ ਇਸ ਮਨੁੱਖਾ ਜੀਵਨ ਵਿੱਚ ਜੀਵਨ ਮੁਕਤੀ ਪ੍ਰਾਪਤ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਹੈ। ਸਤਿ ਪੁਰਖ ਬ੍ਰਹਮ ਨਾਮ ਹੈ ਜੋ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਨੂੰ ਦਿੱਤਾ ਗਿਆ ਹੈ ਅਤੇ ਉਹ ਇੱਕ ਜੋ ਸਤਿ ਪੁਰਖ ਵਿੱਚ ਅਭੇਦ ਹੋ ਜਾਂਦਾ ਹੈ ਇੱਕ ਸਤਿਗੁਰੂ ਬਣ ਜਾਂਦਾ ਹੈ। ਉਹ ਮਨੁੱਖ ਜੋ ਪਰਮ ਪਦਵੀ ਨੂੰ ਪਹੁੰਚਦਾ ਹੈ ਉਹ ਮਨੁੱਖ ਜੋ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਤੱਕ ਪਹੁੰਚਦਾ ਹੈ ਇੱਕ ਸਤਿਗੁਰੂ ਹੈ, ਉਹ ਮਨੁੱਖ ਜੋ ਆਤਮ ਰਸ ਨਾਲ ਬਖ਼ਸ਼ਿਆ ਜਾਂਦਾ ਹੈ, ਸਤਿਗੁਰੂ ਹੈ। ਉਹ ਮਨੁੱਖ ਜੋ ਪੂਰਨ ਸੰਤ ਹਿਰਦਾ ਬਣ ਜਾਂਦਾ ਹੈ, ਇੱਕ ਸਤਿਗੁਰੂ ਹੈ। ਕਿਰਪਾ ਕਰਕੇ ਅਤੇ ਸਦਾ ਹੀ ਇਹ ਚੀਜ਼ ਮਨ ਵਿੱਚ ਰੱਖੋ ਅਤੇ ਇਸ ਬ੍ਰਹਮ ਸਤਿ ਦੀ ਸਮਝ ਨੂੰ ਸਪਸ਼ਟ ਕਰ ਲਵੋ ਕਿ ਸਤਿ ਹੀ ਗੁਰੂ ਹੈ, ਦੇਹੀ ਗੁਰੂ ਨਹੀਂ ਹੈ ਭਾਵ ਪਦਾਰਥਕ ਸਰੀਰ ਗੁਰੂ ਨਹੀਂ ਹੈ ਪਦਾਰਥਕ ਸਰੀਰ ਮਾਇਆ ਹੈ ਅਤੇ ਨਾਸਵਾਨ ਹੈ। ਇਸ ਲਈ ਪਦਾਰਥਕ ਸਰੀਰ ਗੁਰੂ ਨਹੀਂ ਹੋ ਸਕਦਾ ਹੈ। ਪਰਮ ਜੋਤ ਪੂਰਨ ਪ੍ਰਕਾਸ਼ ਗੁਰੂ ਹੈ। ਇਸ ਲਈ ਜਦ ਵੀ ਅਸੀਂ ਸਿਰ ਝੁਕਾਉਂਦੇ ਜਾਂ ਇਹਨਾਂ ਰੂਹਾਂ ਦੀ ਸੇਵਾ ਕਰਦੇ ਹਾਂ ਅਸੀਂ ਉਹਨਾਂ ਦੇ ਪਦਾਰਥਕ ਸਰੀਰ ਦੀ ਸੇਵਾ ਨਹੀਂ ਕਰਦੇ ਸਗੋਂ ਉਹਨਾਂ ਦੇ ਸਤਿ ਰੂਪ ਦੀ ਸੇਵਾ ਕਰਦੇ ਹਾਂ ਅਤੇ ਇਹ ਪੂਰਨ ਬ੍ਰਹਮ ਗਿਆਨ ਆਤਮ ਰਸ ਪੂਰਨ ਤੱਤ ਗਿਆਨ ਪੂਰਨ ਪ੍ਰਕਾਸ਼ ਪਰਮ ਜੋਤ ਹੈ। ਪਰਮਾਤਮਾ ਨੂੰ ਕਿਸੇ ਵਿੱਚ ਸਾਰੇ ਬ੍ਰਹਮ ਭਾਵ ਵਿੱਚ ਪ੍ਰਗਟ ਹੋਣ ਦੀ ਜ਼ਰੂਰਤ ਹੁੰਦੀ ਹੈ। ਇਸ ਕਰਕੇ ਹੀ ਪਰਮਾਤਮਾ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਤਿਗੁਰੂ, ਇੱਕ ਪੂਰਨ ਖ਼ਾਲਸਾ ਦੇ ਪਦਾਰਥਕ ਸਰੀਰ ਵਿੱਚ ਪ੍ਰਗਟ ਹੁੰਦਾ ਹੈ। ਇਸ ਲਈ ਕ੍ਰਿਪਾ ਕਰਕੇ ਆਪਣੇ ਮਨ ਵਿੱਚੋਂ ਇਹ ਭਰਮ ਕੱਢ ਦਿਓ ਕਿ ਇੱਥੇ ਕੋਈ ਦੇਹਧਾਰੀ ਗੁਰੂ ਹੁੰਦਾ ਹੈ। ਦੇਹ ਕਦੀ ਵੀ ਗੁਰੂ ਨਹੀਂ ਹੈ ਸਗੋਂ ਸਤਿ ਹੀ ਗੁਰੂ ਹੈ।

ਸਤਿਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਇਹਨਾਂ ਰੂਹਾਂ ਦੀ ਸੇਵਾ ਕਰਨ ਦਾ ਬ੍ਰਹਮ ਗਿਆਨ ਬਖ਼ਸ਼ ਰਹੇ ਹਨ, ਐਸੀਆਂ ਰੂਹਾਂ ਦੀ ਸੰਗਤ ਨੂੰ ਸਤਿ ਸੰਗਤ ਕਿਹਾ ਜਾਂਦਾ ਹੈ ਅਤੇ ਉਹਨਾਂ ਦੀ ਸਤਿ ਸੰਗਤ ਵਿੱਚ ਅਸੀਂ ਸਤਿ ਰੂਪ ਬਣ ਜਾਵਾਂਗੇ, ਸਾਡਾ ਹਿਰਦਾ ਇੱਕ ਸੰਤ ਹਿਰਦਾ ਬਣ ਜਾਵੇਗਾ। ਇਹਨਾਂ ਰੂਹਾਂ ਦੀ ਸੇਵਾ ਕਰਨ ਤੋਂ ਭਾਵ ਹੈ ਤਨ, ਮਨ ਅਤੇ ਧਨ ਨਾਲ ਉਹਨਾਂ ਦੇ ਚਰਨਾਂ ਵਿੱਚ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਪੂਰਨ ਸਮਰਪਣ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਆਪ ਲਈ ਜੀਵਨ ਮੁਕਤੀ ਦਾ ਰਸਤਾ ਤਿਆਰ ਕਰ ਲੈਂਦੇ ਹਾਂ। ਉਹ ਮਨੁੱਖ ਜੋ ਇਸ ਤਰ੍ਹਾਂ ਕਰਦੇ ਹਨ ਯਕੀਨੀ ਤੌਰ ’ਤੇ ਜੀਵਨ ਮੁਕਤੀ ਪ੍ਰਾਪਤ ਕਰਦੇ ਹਨ। ਇਸ ਲਈ ਕ੍ਰਿਪਾ ਕਰਕੇ ਆਪਣੇ ਬੰਦ ਪਏ ਮਨ ਨੂੰ ਖੋਲ੍ਹ ਲਵੋ ਅਤੇ ਸ਼ਬਦ ਗੁਰੂ ਦੀ ਪਾਲਣਾ ਕਰੋ ਤੇ ਸਿਰਫ਼ ਉਸ ਦੀ ਪਾਲਣਾ ਨਾ ਕਰੋ ਜੋ ਪ੍ਰਚਾਰਿਆ ਜਾ ਰਿਹਾ ਹੈ, ਉਹਨਾਂ ਦੁਆਰਾ ਜਿਨ੍ਹਾਂ ਨੂੰ ਪਰਮਾਤਮਾ ਦੁਆਰਾ ਇਸ ਦਾ ਅਧਿਕਾਰ ਵੀ ਨਹੀਂ ਹੈ। ਉਹ ਕਰੋ ਜੋ ਗੁਰਬਾਣੀ ਸਾਨੂੰ ਦੱਸ ਰਹੀ ਹੈ ਅਤੇ ਇਸਦੇ ਕਲਪਨਾ ਤੋਂ ਬਾਹਰੇ ਲਾਭ ਪ੍ਰਾਪਤ ਕਰੋ। ਕੇਵਲ ਇਸ ਤਰ੍ਹਾਂ ਕਰੋ ਅਤੇ ਫਿਰ ਦੇਖੋ ਕਿ ਸਾਡੇ ਨਾਲ ਕੀ ਵਾਪਰਦਾ ਹੈ। ਸਾਨੂੰ ਪੂਰਾ ਯਕੀਨ ਹੈ ਕਿ ਜਦ ਅਸੀਂ ਗੁਰਬਾਣੀ ਅਨੁਸਾਰ ਆਪਣੇ ਰੋਜ਼ਾਨਾ ਜੀਵਨ ਵਿੱਚ ਕਰਮ ਕਰਦੇ ਹਾਂ ਤਦ ਅਸੀਂ ਉਹ ਬਣ ਜਾਂਦੇ ਹਾਂ ਜੋ ਗੁਰਬਾਣੀ ਕਹਿੰਦੀ ਹੈ, ਹੋਰ ਵਿਸਥਾਰ ਵਿੱਚ ਅਸੀਂ ਅਕਾਲ ਪੁਰਖ ਦੀ ਮਹਿਮਾ ਬਣ ਜਾਂਦੇ ਹਾਂ।

ਅਸਟਪਦੀ ॥

ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦਇਆਲ ॥

ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਗੁਰ ਬਚਨੀ ਹਰਿ ਨਾਮੁ ਉਚਰੈ ॥

ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥

ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ਗੁਰ ਕਾ ਸਿਖੁ ਵਡਭਾਗੀ ਹੇ ॥

ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥

ਧੰਨ ਧੰਨ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਇਹ ਬ੍ਰਹਮ ਸ਼ਬਦ ਬਖ਼ਸ਼ ਰਹੇ ਹਨ ਜੋ ਸਾਨੂੰ ਇੱਕ ਸਤਿਗੁਰੂ ਦੀ ਮਹਿਮਾ ਦਾ ਝਲਕਾਰਾ ਦਿੰਦੇ ਹਨ। ਹਾਲਾਂਕਿ ਸਤਿਗੁਰ ਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ, ਇਹ ਅਨੰਤ ਹੈ, ਇਹ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ ਸਾਡੇ ਸਾਰੇ ਸਥੂਲ ਭਾਵ ਵਿੱਚ ਅਨੁਭਵ ਕੀਤੀ ਜਾ ਸਕਦੀ ਹੈ। ਸਾਡੀ ਰੂਹਾਨੀ ਸਫਲਤਾ ਦੀ ਕੁੰਜੀ ਸਾਡੇ ਸਤਿਗੁਰ ਦੇ ਨਾਲ ਹੈ। ਸਤਿਗੁਰ ਅੰਮ੍ਰਿਤਧਾਰੀ ਹੈ ਅਤੇ ਇਸ ਤਰ੍ਹਾਂ ਨਾਲ ਅੰਮ੍ਰਿਤ ਦਾ ਦਾਤਾ ਹੈ। ਬਹੁਤੇ ਲੋਕ ਜੋ ਖੰਡੇ ਦੀ ਪਾਹੁਲ ਲੈਂਦੇ ਹਨ ਆਪਣੇ ਆਪ ਨੂੰ ਅੰਮ੍ਰਿਤਧਾਰੀ ਆਖਦੇ ਹਨ, ਜਿਹੜੀ ਕਿ ਦੁਬਿਧਾ ਹੈ। ਉਹਨਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਇਹ ਉਹਨਾਂ ਦਾ ਰੂਹਾਨੀ ਸੰਸਾਰ ਵੱਲ ਪਹਿਲਾ ਕਦਮ ਹੁੰਦਾ ਹੈ, ਪਰ ਉਹ ਗ਼ਲਤ ਭਰਮ ਵਿੱਚ ਪੈ ਕੇ ਐਸਾ ਸੋਚ ਲੈਂਦੇ ਹਨ। ਇਹ ਬਿਲਕੁਲ ਗ਼ਲਤ ਅਤੇ ਅਸਤਿ ਵਿਸ਼ਵਾਸ ਹੈ।

ਅਸੀਂ ਇਸ ਸਤਿ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਹੈ ਕਿ ਉਹ ਜਿਸ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦਿੱਤਾ ਸੀ ਉਹ ਆਪ ਇੱਕ ਪੂਰਨ ਗੁਰ ਅਵਤਾਰ ਸੰਤ ਸਤਿਗੁਰੂ ਸਨ ਅਤੇ ਉਹ ਮਨੁੱਖ ਜਿਹੜੇ ਆਪਣੇ ਸਿਰ ਸਤਿਗੁਰੂ ਦੇ ਚਰਨਾਂ ਵਿੱਚ ਲੈ ਕੇ ਆਏ ਸਨ ਗੁਰਪ੍ਰਸਾਦਿ ਨਾਲ ਬਖ਼ਸ਼ੇ ਗਏ ਸਨ। ਇਸ ਲਈ ਅਸੀਂ ਤੁਹਾਡੇ ਚਰਨਾਂ ਵਿੱਚ ਬਾਰ-ਬਾਰ ਬੇਨਤੀ ਕਰਦੇ ਹਾਂ ਕਿ ਇਹ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਇਹਨਾਂ ਪੰਜ ਪਿਆਰਿਆਂ ਦਾ ਸਿਰਜਨਹਾਰ ਆਪ ਅੰਮ੍ਰਿਤ ਦਾ ਦਾਤਾ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਸੰਤ ਸਤਿਗੁਰੂ, ਗੁਰੂ ਅਵਤਾਰ ਸਨ ਅਤੇ ਅੰਮ੍ਰਿਤ ਦਾ ਦਾਤਾ ਸਨ। ਇਸ ਤਰ੍ਹਾਂ ਉਹ ਪੰਜ ਪਿਆਰੇ ਬਣੇ, ਪੂਰਨ ਖ਼ਾਲਸਾ ਬਣੇ- ਪੰਜ ਪੂਰਨ ਖ਼ਾਲਸਾ-ਪੰਜ ਪੂਰਨ ਬ੍ਰਹਮ ਗਿਆਨੀ ਬਣੇ ਅਤੇ ਇੱਥੇ ਕੋਈ ਹੋਰ ਰਸਤਾ ਇਹਨਾਂ ਪੰਜ ਪਿਆਰਿਆਂ ਦੀ ਸਾਜਨਾ ਦਾ ਨਹੀਂ ਹੈ। ਕੇਵਲ ਉਹ ਜੋ ਪੂਰਨ ਖ਼ਾਲਸਾ ਹਨ, ਪੂਰਨ ਬ੍ਰਹਮ ਗਿਆਨੀ ਹਨ, ਅੰਮ੍ਰਿਤ ਦੇ ਦਾਤਾ ਹਨ ਅਤੇ ਸੰਗਤ ਨੂੰ ਅੰਮ੍ਰਿਤ ਦੇ ਸਕਦੇ ਹਨ। ਦੂਸਰੀ ਹਰ ਚੀਜ਼ ਝੂਠੀ ਹੈ ਅਸਤਿ ਅਮਲ ਹੈ, ਇਸ ਕਾਰਨ ਹੀ ਉਹ ਲੋਕ ਜੋ ਅੱਜ-ਕਲ੍ਹ ਦੇ ਪੰਜ ਪਿਆਰਿਆਂ ਤੋਂ ਖੰਡੇ ਕੀ ਪਾਹੁਲ ਪ੍ਰਾਪਤ ਕਰਦੇ ਹਨ ਕੋਈ ਜ਼ਿਆਦਾ ਤਰੱਕੀ ਨਹੀਂ ਕਰ ਪਾਉਂਦੇ।

ਇਹ ਖੰਡੇ ਦੀ ਪਾਹੁਲ ਦੀ ਪ੍ਰਕ੍ਰਿਆ ਨੂੰ ਮਾੜੇ ਭਾਗੀਆਂ ਨੇ ਅੱਜ ਦੇ ਸਮੇਂ ਵਿੱਚ ਇੱਕ ਰੀਤ ਬਣਾ ਦਿੱਤਾ ਹੈ ਜਿਸਦੀ ਪੂਰਨ ਖ਼ਾਲਸਾ ਪੂਰਨ ਬ੍ਰਹਮ ਗਿਆਨੀ ਅੰਮ੍ਰਿਤ ਦੇ ਦਾਤਾ ਤੋਂ ਬਿਨਾਂ ਕੋਈ ਬ੍ਰਹਮ ਮੁੱਲ ਨਹੀਂ ਹੈ। ਜਿਹੜੇ ਮਨੁੱਖ ਅੰਮ੍ਰਿਤ ਦੀ ਦਾਤ ਨੂੰ ਸੰਗਤ ਵਿੱਚ ਦੇਣ ਦਾ ਬ੍ਰਹਮ ਅਧਿਕਾਰ ਦੀ ਬਖ਼ਸ਼ਿਸ਼ ਵਿੱਚ ਨਹੀਂ ਹਨ, ਜੋ ਪੂਰਨ ਅਵਸਥਾ ਵਿੱਚ ਨਹੀਂ ਹਨ ਉਹ ਅੰਮ੍ਰਿਤ ਦੀ ਦਾਤ ਨਹੀਂ ਦੇ ਸਕਦੇ ਹਨ। ਉਹ ਜੋ ਬਾਹਰੀ ਰੀਤੀਆਂ ਦੀ ਧਾਰਾ ਵਿੱਚ ਵਹਿ ਚੁੱਕੇ ਹਨ ਕਿਰਪਾ ਕਰਕੇ ਖੁੱਲ੍ਹੇ ਮਨ ਨਾਲ ਆਓ ਅਤੇ ਧੰਨ ਧੰਨ ਪੰਚਮ ਪਾਤਸ਼ਾਹ ਜੀ ਦੇ ਇਹਨਾਂ ਸ਼ਬਦਾਂ ’ਤੇ ਝਾਤੀ ਪਾਓ। ਇਹ ਬ੍ਰਹਮ ਕਾਨੂੰਨ ਕਦੀ ਨਹੀਂ ਬਦਲਦੇ ਅਤੇ ਸਾਰੇ ਯੁੱਗਾਂ ਵਿੱਚ ਇੱਕ ਹੀ ਰਹਿੰਦੇ ਹਨ ਅਤੇ ਇਹ ਉਹ ਹੀ ਕਾਨੂੰਨ ਹੈ ਜਿਸਦੀ ਪਾਲਣਾ ਸਤਿਗੁਰਾਂ ਦੁਆਰਾ ਸਮੇਤ ਦਸਮ ਪਾਤਸ਼ਾਹ ਜੀ ਦੇ ਹੁੰਦੀ ਰਹੀ ਹੈ।

ਸਤਿਗੁਰੂ ਜੀ ਸਾਨੂੰ ਦੱਸ ਰਹੇ ਹਨ ਕਿ ਸਤਿਗੁਰੂ ਸਿੱਖ ਨੂੰ ਨਾਮ ਦੇ ਖ਼ਜ਼ਾਨੇ ਦੇ ਸਕਦਾ ਹੈ। ਕੇਵਲ ਇੱਕ ਸਤਿਗੁਰ ਸਿੱਖ ਨੂੰ ਅੰਮ੍ਰਿਤ ਦੇ ਸਕਦਾ ਹੈ, ਕੇਵਲ ਇੱਕ ਸਤਿਗੁਰ ਸਿੱਖ ਨੂੰ ਗੁਰ ਪ੍ਰਸਾਦਿ ਦੇ ਸਕਦਾ ਹੈ। ਅਤੇ ਸਿੱਖ ਕੌਣ ਹੈ ? ਇੱਕ ਸਿੱਖ, ਸਿਖਾਂਦਰੂ ਹੈ, ਇੱਕ ਸਿੱਖ ਗੁਰੂ ਦਾ ਚੇਲਾ ਹੈ, ਜੋ ਸਤਿਗੁਰ ਤੋਂ ਗੁਰਪ੍ਰਸਾਦਿ ਪ੍ਰਾਪਤ ਕਰਨ ਲਈ ਤਿਆਰ ਹੈ। ਇਹ ਗੁਰਪ੍ਰਸਾਦਿ ਇੱਕ ਅਨੰਤ ਬਖ਼ਸ਼ਿਸ਼ ਹੈ, ਇਹ ਗੁਰਪ੍ਰਸਾਦਿ ਸਿੱਖ ਲਈ ਕਈ ਕ੍ਰਿਸ਼ਮੇ ਵਰਤਾਉਂਦਾ ਹੈ। ਇਹ ਗੁਰਪ੍ਰਸਾਦਿ ਸਿੱਖ ਨੂੰ ਅੰਦਰੋਂ ਬਾਹਰੋਂ ਸਾਫ਼ ਕਰ ਦਿੰਦਾ ਹੈ ਅਤੇ ਇੱਕ ਆਮ ਆਦਮੀ ਤੋਂ ਸੰਤ ਹਿਰਦਾ ਬਣਾ ਦਿੰਦਾ ਹੈ।

ਗੁਰਪ੍ਰਸਾਦਿ ਇੱਕ ਆਮ ਆਦਮੀ ਨੂੰ ਸੰਤ ਹਿਰਦਾ ਬਣਾ ਦਿੰਦਾ ਹੈ। ਗੁਰਪ੍ਰਸਾਦਿ ਸਾਡੇ ਮਨ ਦੀ ਸਾਰੀ ਮੈਲ ਧੋ ਦਿੰਦਾ ਹੈ ਅਤੇ ਸਾਨੂੰ ਇੱਕ ਸਥਿਰ ਮਨ ਬਣਾ ਦਿੰਦਾ ਹੈ। ਇਹ ਗੁਰਪ੍ਰਸਾਦਿ ਅਸਲ ਵਿੱਚ ਸਾਡੇ ਮਨ ਨੂੰ ਮਾਰ ਦਿੰਦਾ ਹੈ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਬਦਲ ਦਿੰਦਾ ਹੈ। ਇਹ ਗੁਰਪ੍ਰਸਾਦਿ ਸਾਨੂੰ ਨਾਮ ਸਿਮਰਨ ਵਿੱਚ ਲੈ ਜਾਂਦਾ ਹੈ। ਇਹ ਗੁਰਪ੍ਰਸਾਦਿ ਸਾਡੀ ਦੁਰਮਤਿ ਨੂੰ ਦੂਰ ਕਰਕੇ ਸਾਡੇ ਹਿਰਦੇ ਨੂੰ ਗੁਰਮਤਿ ਨਾਲ ਬ੍ਰਹਮ ਗਿਆਨ ਨਾਲ ਭਰ ਦਿੰਦਾ ਹੈ।

ਇਹ ਗੁਰਪ੍ਰਸਾਦਿ ਸਾਨੂੰ ਮਾਇਆ ਦੇ ਸੰਗਲ਼ਾਂ ਤੋਂ ਮੁਕਤ ਕਰਕੇ ਸਾਨੂੰ ਮਾਇਆ ਉਪਰ ਜਿੱਤ ਦਿਵਾਉਂਦਾ ਹੈ। ਇਹ ਗੁਰਪ੍ਰਸਾਦਿ ਸਾਡੇ ਸਾਰੇ ਪਾਪ ਧੋ ਦਿੰਦਾ ਹੈ ਅਤੇ ਸਾਰੇ ਔਗੁਣਾਂ ਨੂੰ ਦੂਰ ਕਰਕੇ ਸਾਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰ ਦਿੰਦਾ ਹੈ। ਇਹ ਗੁਰਪ੍ਰਸਾਦਿ ਸਾਨੂੰ ਰੂਹਾਨੀ ਸੰਸਾਰ ਦੀਆਂ ਉਚਾਈਆਂ ’ਤੇ ਲੈ ਜਾਂਦਾ ਹੈ। ਇਹ ਗੁਰਪ੍ਰਸਾਦਿ ਸਾਡਾ ਹਿਰਦਾ ਸਤਿਗੁਰ ਦੀ ਅਤਿ ਦਿਆਲਤਾ ਨਾਲ ਭਰ ਦਿੰਦਾ ਹੈ। ਅਸਲ ਵਿੱਚ ਇਹ ਅਨੰਤ ਦਿਆਲਤਾ ਹੈ ਅਤੇ ਉਹ ਮਨੁੱਖ ਜੋ ਸਤਿਗੁਰ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਕਰਦਾ ਹੈ ਇਸ ਗੁਰਪ੍ਰਸਾਦਿ ਨਾਲ ਬਖ਼ਸ਼ਿਆ ਜਾਂਦਾ ਹੈ।

ਸਤਿਗੁਰ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਸਾਨੂੰ ਗੁਰੂ ਦਾ ਸਿੱਖ ਬਣਾਉਂਦਾ ਹੈ। ਇੱਕ ਵਾਰ ਅਸੀਂ ਜਦੋਂ ਗੁਰੂ ਦੇ ਸਿੱਖ ਬਣ ਜਾਂਦੇ ਹਾਂ ਤਦ ਸਤਿਗੁਰੂ ਸਾਡੀ ਸੰਭਾਲ ਕਰਦਾ ਹੈ, ਇਸ ਸੰਸਾਰ ਵਿੱਚ ਅਤੇ ਇਸ ਸੰਸਾਰ ਤੋਂ ਪਰ੍ਹੇ ਭਾਵ ਅਕਾਲ ਪੁਰਖ ਦੀ ਦਰਗਾਹ ਵਿੱਚ ਵੀ ਸੰਭਾਲ ਕਰਦਾ ਹੈ। ਅਸਲ ਵਿੱਚ ਇੱਕ ਵਾਰ ਜਦੋਂ ਅਸੀਂ ਸਤਿਗੁਰਾਂ ਦੇ ਸਤਿ ਚਰਨਾਂ ਵਿੱਚ ਤਨ, ਮਨ ਅਤੇ ਧਨ ਨਾਲ ਪੂਰੇ ਯਕੀਨ ਅਤੇ ਭਰੋਸੇ ਨਾਲ ਸ਼ਰਧਾ ਅਤੇ ਪ੍ਰੀਤ ਨਾਲ ਪੂਰਨ ਸਮਰਪਣ ਕਰਦੇ ਹਾਂ ਤਦ ਇਹ ਸਤਿਗੁਰੂ ਦੀ ਬ੍ਰਹਮ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸਾਡੀ ਸੰਭਾਲ ਕਰੇ ਅਤੇ ਉਹ ਬੇਅੰਤ ਪਿਆਰ ਨਾਲ ਇਸ ਤਰ੍ਹਾਂ ਕਰਦਾ ਹੈ। ਇੰਨਾ ਪਿਆਰ ਕਿ ਉਹ ਸਾਡੀ ਸਾਰੀ ਜ਼ਹਿਰ ਨੂੰ ਆਪਣੇ ਵਿੱਚ ਜਜ਼ਬ ਕਰਕੇ ਸਾਨੂੰ ਰੂਹਾਨੀ ਸੰਸਾਰ ਦੀਆਂ ਸਿਖ਼ਰਾਂ ’ਤੇ ਲੈ ਜਾਂਦਾ ਹੈ।

ਸਾਡੇ ਵਿੱਚ ਸਤਿਗੁਰੂ ਦੀ ਸ਼ਰਧਾ ਯਕੀਨ, ਭਰੋਸਾ, ਸਾਡੇ ਵੱਲੋਂ ਉਸ ਨਾਲ ਕੀਤੇ ਜਾਣ ਤੋਂ ਕਈ ਲੱਖਾਂ ਗੁਣਾਂ ਹੋ ਕੇ ਮਿਲਦਾ ਹੈ। ਸਾਡੇ ਸਤਿਗੁਰਾਂ ਵੱਲ ਇੱਕ ਵੀ ਕਦਮ ਚੱਲਣ ’ਤੇ ਉਹ ਸਾਡੇ ਵੱਲ ਕਰੋੜਾਂ ਕਦਮ ਅੱਗੇ ਹੁੰਦਾ ਹੈ। ਜਿਸ ਭਾਵ ਨਾਲ ਅਸੀਂ ਉਸਦੇ ਚਰਨਾਂ ਵਿੱਚ ਸਮਰਪਣ ਕਰਦੇ ਹਾਂ ਇਹ ਹੀ ਸਾਡੇ ਲਾਭ ਦਾ ਪੱਧਰ ਨਿਰਧਾਰਿਤ ਕਰਦਾ ਹੈ ਜੋ ਅਸੀਂ ਉਸ ਕੋਲੋਂ ਪ੍ਰਾਪਤ ਕਰਨਾ ਹੈ। ਪਰ ਯਕੀਨੀ ਤੌਰ ’ਤੇ ਸਾਡੇ ਲਾਭ ਕਰੋੜਾਂ ਹੀ ਗੁਣਾਂ ਜ਼ਿਆਦਾ ਸਾਡੇ ਉਸਦੇ ਵੱਲ ਸਮਰਪਣ ਨਾਲ ਹੋਣਗੇ।

ਇਸ ਲਈ ਸਾਡੀ ਰੂਹਾਨੀ ਸਫਲਤਾ ਦੀ ਕੁੰਜੀ ਸਤਿਗੁਰੂ ਦੇ ਹੱਥ ਹੈ ਅਤੇ ਸਾਡੀ ਉਸਦੇ ਸਤਿ ਚਰਨਾਂ ਨਾਲ ਸ਼ਰਧਾ ਅਤੇ ਸਮਰਪਣ ਦੇ ਹੱਥ ਹੈ। ਅਸੀਂ ਤੁਹਾਨੂੰ ਯਕੀਨੀ ਤੌਰ ’ਤੇ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਰੂਹਾਨੀ ਟੀਚਿਆਂ ਨੂੰ ਸਤਿਗੁਰੂ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਕਰਨ ਨਾਲ ਪ੍ਰਾਪਤ ਕਰ ਸਕਦੇ ਹਾਂ। ਇਹ ਲਾਜ਼ਮੀ ਬ੍ਰਹਮ ਕਾਨੂੰਨ ਹੈ ਜਿਵੇਂ ਸਾਰੇ ਸਤਿਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਬਾਰ-ਬਾਰ ਪ੍ਰਸਤੁਤ ਕੀਤਾ ਹੈ। ਜੇਕਰ ਅਸੀਂ ਗੁਰਬਾਣੀ ਨੂੰ ਸਾਡਾ ਗੁਰੂ ਕਹਿੰਦੇ ਹਾਂ ਤਦ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਗੁਰੂ ਦੇ ਸ਼ਬਦਾਂ ਦੀ ਪਾਲਣਾ ਕਰਕੇ ਇਸ ਤੋਂ ਲਾਭ ਉਠਾਈਏ।

ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥ ਗੁਰ ਕੀ ਆਗਿਆ ਮਨ ਮਹਿ ਸਹੈ ॥

ਆਪਸ ਕਉ ਕਰਿ ਕਛੁ ਨ ਜਨਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥

ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥

ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥

ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥

ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਇੱਕ ਸਤਿਗੁਰੂ ਦੀ ਮਹਿਮਾ ਬਾਰੇ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖ ਰਹੇ ਹਨ। ਇਹ ਬ੍ਰਹਮ ਗਿਆਨ ਬਖ਼ਸ਼ਣਾ ਸਤਿਗੁਰੂ ਦੀ ਮਹਿਮਾ ਹੈ, ਸਤਿ ਸੰਗਤ ਵਿੱਚ ਬ੍ਰਹਮ ਗਿਆਨ ਵਰਤਾਉਣਾ ਰੂਹਾਨੀ ਉਚਾਈ ’ਤੇ ਪਹੁੰਚਾਉਣ ਲਈ ਇਹ ਸਤਿਗੁਰ ਦੀ ਮਹਿਮਾ ਦਾ ਇੱਕ ਬਹੁਤ ਮਹੱਤਵ ਪੂਰਨ ਭਾਗ ਹੈ। ਸਾਦੇ ਸ਼ਬਦਾਂ ਵਿੱਚ ਇੱਕ ਸਤਿਗੁਰੂ ਦਾ ਕੰਮ ਆਪਣੀ ਸੰਗਤ ਵਿੱਚ ਬ੍ਰਹਮ ਗਿਆਨ ਬਖ਼ਸ਼ਣਾ ਹੁੰਦਾ ਹੈ।

ਜਦ ਅਸੀਂ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ ਤਦ ਇਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਨਾਮ ਦੇ ਗੁਰਪ੍ਰਸਾਦਿ ’ਤੇ ਧਿਆਨ ਲਗਾਈ ਰੱਖੀਏ ਅਤੇ ਆਪਣੇ ਆਪ ਨੂੰ ਨਾਮ ਸਿਮਰਨ ਲਈ ਸਮਰਪਣ ਕਰ ਦੇਈਏ। ਲੰਬੇ ਸਮੇਂ ਲਈ ਨਾਮ ਸਿਮਰਨ ਦੇ ਅਭਿਆਸ ਵਿੱਚ ਬੈਠਣਾ ਸਾਨੂੰ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬਹੁਤ ਹੀ ਥੋੜੇ ਸਮੇਂ ਵਿੱਚ ਲੈ ਜਾਂਦਾ ਹੈ। ਅਸਲ ਬੰਦਗੀ ਸ਼ੁਰੂ ਹੁੰਦੀ ਹੈ ਜਦੋਂ ਨਾਮ ਸਾਡੀ ਸੁਰਤ ਵਿੱਚ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਦਰਗਾਹ ਵਿੱਚ ਸਾਡੀ ਬੰਦਗੀ ਦਾ ਖਾਤਾ ਖੁੱਲ੍ਹ ਜਾਂਦਾ ਹੈ। ਸ਼ੁਰੂਆਤ ਕਰਨ ਵਾਲਿਆਂ ਲਈ ਪਹਿਲੇ ਦੋ ਘੰਟੇ ਧਰਤੀ ਉਪਰ ਗਿਣੇ ਜਾਂਦੇ ਹਨ ਤਦ ਤੀਜੇ ਘੰਟੇ ਵਿੱਚ ਸਿਮਰਨ ਦਰਗਾਹ ਵਿੱਚ ਚਲਾ ਜਾਂਦਾ ਹੈ। ਜਦ ਨਾਮ ਸਾਡੀ ਸੁਰਤ ਵਿੱਚ ਜਾਂਦਾ ਹੈ ਤਦ ਨਾਮ ਸਿਮਰਨ ਦਰਗਾਹ ਵਿੱਚ ਜਾਂਦਾ ਹੈ, ਜਦ ਅਸੀਂ ਨਾਮ ਸਿਮਰਨ ਲਈ ਬੈਠਦੇ ਹਾਂ ਤਦ ਅਸੀਂ ਨਾਮ ਉਪਰ ਧਿਆਨ ਲਗਾਉਂਦੇ ਹਾਂ ਅਤੇ ਸਮਾਧੀ ਵਿੱਚ ਜਾਂਦੇ ਹਾਂ। ਇਸ ਲਈ ਕ੍ਰਿਪਾ ਕਰਕੇ ਨਾਮ ਸਿਮਰਨ ਦੇ ਲੰਬੇ ਅਭਿਆਸ ਦੋ ਘੰਟੇ ਤੋਂ ਵੱਧ ਦੇ ਅਭਿਆਸ ਉਪਰ ਧਿਆਨ ਲਗਾਓ। ਨਾਮ ਸਿਮਰਨ ਦੇ ਲੰਬੇ ਅਭਿਆਸ ਸਾਡੇ ਲਈ ਰੂਹਾਨੀ ਕ੍ਰਿਸ਼ਮੇ ਕਰਦੇ ਹਨ। ਜਦ ਅਸੀਂ ਆਪਣੇ ਆਪ ਨੂੰ ਨਾਮ ਸਿਮਰਨ ਲਈ ਸਮਰਪਣ ਕਰਦੇ ਹਾਂ ਤਦ ਨਾਮ ਸਾਡੀ ਸੁਰਤ ਅਤੇ ਹਿਰਦੇ ਵਿੱਚ ਯਾਤਰਾ ਕਰਦਾ ਹੈ। ਅਸਲ ਵਿੱਚ ਨਾਮ ਸਾਡੇ ਸਾਰੇ ਸਤਿ ਸਰੋਵਰਾਂ ਨੂੰ ਪ੍ਰਕਾਸ਼ਿਤ ਕਰਦਾ ਹੈ ਅਤੇ ਤਦ ਇਹ ਦਸਮ ਦੁਆਰ ਵਿੱਚ ਜਾਂਦਾ ਹੈ ਅਤੇ ਸਾਰੇ ਬੱਜਰ ਕਪਾਟ ਖੋਲ੍ਹ ਦਿੰਦਾ ਹੈ। ਹਿਰਦੇ ਦਾ ਨਿਰਮਲ ਕਰਨਾ ਸਫਲਤਾ ਦੀ ਕੁੰਜੀ ਹੈ ਅਤੇ ਜਦ ਨਾਮ ਹਿਰਦੇ ਵਿੱਚ ਚਲਾ ਜਾਂਦਾ ਹੈ ਅਤੇ ਹਿਰਦਾ ਨਿਰਮਲ ਹੋ ਜਾਂਦਾ ਹੈ ਅਤੇ ਅੰਮ੍ਰਿਤ ਦੇ ਸਮਾਉਣ ਦੇ ਯੋਗ ਬਣ ਜਾਂਦਾ ਹੈ ਅਤੇ ਜਦ ਸਾਰੀ ਸੂਖਸ਼ਮ ਦੇਹੀ ਨਿਰਮਲ ਹੋ ਜਾਂਦੀ ਹੈ ਤਦ ੨੪ ਕੈਰਟ ਸੋਨੇ ਦੀ ਤਰ੍ਹਾਂ ਸ਼ੁੱਧ ਬਣ ਜਾਂਦੀ ਹੈ। ਜਦ ਸਾਰਾ ਸਰੀਰ ਅੰਮ੍ਰਿਤ ਨਾਲ ਭਰ ਜਾਂਦਾ ਹੈ ਇਸ ਨੂੰ ਹੀ “ਅੰਮ੍ਰਿਤ ਭਿੰਨੀ ਦੇਹੁਰੀ” ਕਿਹਾ ਜਾਂਦਾ ਹੈ। ਹਿਰਦੇ ਦਾ ਸਤਿ ਹਿਰਦੇ ਵਿੱਚ ਬਦਲਣਾ ਜੀਵਨ ਮੁਕਤੀ ਦੀ ਕੁੰਜੀ ਹੈ। ਇਹ ਉਹਨਾਂ ਨਾਲ ਵਾਪਰਦਾ ਹੈ ਜੋ ਆਪਣਾ ਆਪ ਸਤਿਗੁਰ ਦੇ ਪਾਸ ਵੇਚ ਦਿੰਦੇ ਹਨ ਭਾਵ ਉਹ ਮਨੁੱਖ ਜੋ ਆਪਣੀ ਸਵੈ-ਸਿਆਣਪ ਮਨਮਤਿ ਇੱਕ ਪਾਸੇ ਰੱਖ ਦਿੰਦੇ ਹਨ ਜਾਂ ਆਪਣੀ ਸਿਆਣਪ ਨੂੰ ਆਪਣੇ ਦਿਮਾਗ਼ ਅਤੇ ਮਨ ਤੋਂ ਮਿਟਾ ਦਿੰਦੇ ਹਨ, ਉਹ ਜੋ ਇਸ ਨੂੰ ਖ਼ਤਮ ਕਰ ਦਿੰਦੇ ਹਨ ਅਤੇ ਸੰਸਾਰਿਕ ਸਿਆਣਪਾਂ ਨੂੰ ਇੱਕ ਪਾਸੇ ਰੱਖ ਦਿੰਦੇ ਹਨ ਅਤੇ ਉਹਨਾਂ ਲਈ ਕੇਵਲ ਸਤਿਗੁਰ ਦਾ ਸ਼ਬਦ ਹੀ ਸਿਆਣਪ ਹੈ ਅਤੇ ਉਹ ਜੋ ਸਤਿਗੁਰ ਦੇ ਬਚਨਾਂ ਦੀ ਸਤਿ ਬਚਨ ਕਰ ਕੇ ਪਾਲਣਾ ਕਰਦੇ ਹਨ ਉਹ ਹਿਰਦੇ ਵਿੱਚ ਨਾਮ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਇਸ ਤਰੀਕੇ ਨਾਲ ਹਿਰਦਾ ਸਤਿ ਹਿਰਦੇ ਵਿੱਚ ਤਬਦੀਲ ਹੋ ਜਾਂਦਾ ਹੈ।

ਇਹ ਬ੍ਰਹਮ ਕਾਨੂੰਨ ਹੈ ਕਿ ਜਿੱਥੇ ਵੀ ਨਾਮ ਜਾਂਦਾ ਹੈ ਦੇਹੀ ਦਾ ਉਹ ਭਾਗ ਬਦਲ ਜਾਂਦਾ ਹੈ, ਇਸ ਲਈ ਜਦ ਨਾਮ ਸਰੀਰ ਦੇ ਵੱਖ-ਵੱਖ ਭਾਗਾਂ ਵਿੱਚ ਯਾਤਰਾ ਕਰਦਾ ਹੈ ਖ਼ਾਸ ਤੌਰ ’ਤੇ ਸਤਿ ਸਰੋਵਰਾਂ ਵਿੱਚੋਂ ਤਦ ਇਹ ਰੂਹ ਦੇ ਬ੍ਰਹਮ ਭਾਗ ਜਾਂ ਸੂਖਸ਼ਮ ਦੇਹੀ ਪ੍ਰਕਾਸ਼ਿਤ ਹੋ ਜਾਂਦੀ ਹੈ ਅਤੇ ਸੁਥਰੀ ਹੋ ਜਾਂਦੀ ਹੈ, ਕੰਚਨ ਬਣ ਜਾਂਦੀ ਹੈ। ਇਸ ਤਰੀਕੇ ਨਾਲ ਜਦ ਨਾਮ ਹਿਰਦੇ ਵਿੱਚ ਜਾਂਦਾ ਹੈ ਤਦ ਹਿਰਦਾ ਨਿਰਮਲ ਹੋ ਜਾਂਦਾ ਹੈ ਅਤੇ ਇੱਕ ਸਤਿ ਹਿਰਦਾ ਬਣ ਜਾਂਦਾ ਹੈ ਅਤੇ ਸਤਿ ਹਿਰਦਾ ਇੱਕ ਸੰਤ ਹਿਰਦਾ ਹੈ, ਅੰਮ੍ਰਿਤ ਨਾਲ ਭਰਿਆ ਅਤੇ ਸਾਰੇ ਬ੍ਰਹਮ ਖ਼ਜ਼ਾਨਿਆਂ ਅਤੇ ਬ੍ਰਹਮ ਗੁਣਾਂ ਨਾਲ ਭਰਿਆ ਹੁੰਦਾ ਹੈ। ਉਹ ਮਨੁੱਖ ਜੋ ਪੂਰਨ ਤੌਰ ’ਤੇ ਸਤਿਗੁਰ ਨੂੰ ਸਮਰਪਿਤ ਹੋ ਜਾਂਦੇ ਹਨ ਉਹਨਾਂ ਦੀ ਸਤਿਗੁਰ ਸੰਭਾਲ ਕਰਦਾ ਹੈ। ਉਹਨਾਂ ਲਈ ਹਰ ਚੀਜ਼ ਸਹੀ ਹੋ ਜਾਂਦੀ ਹੈ। ਉਹਨਾਂ ਦਾ ਵਾਤਾਵਰਣ ਅੰਮ੍ਰਿਤ ਨਾਲ ਇੰਨਾ ਪ੍ਰਭਾਵਿਤ ਹੁੰਦਾ ਹੈ ਕਿ ਕੁਝ ਵੀ ਉਹਨਾਂ ਦੇ ਵਿਰੁੱਧ ਨਹੀਂ ਜਾਂਦਾ। ਉਹਨਾਂ ਦੇ ਆਸ-ਪਾਸ ਹਰ ਚੀਜ਼ ਬਦਲ ਜਾਂਦੀ ਹੈ ਅਤੇ ਉਹਨਾਂ ਦੀਆਂ ਜ਼ਰੂਰਤਾਂ ਅਤੇ ਲੋੜਾਂ ਵੀ ਬਿਨਾਂ ਮੰਗੇ ਪੂਰੀਆਂ ਹੋ ਜਾਂਦੀਆਂ ਹਨ।

ਉਹ ਮਨੁੱਖ ਜੋ ਨਿਸ਼ਕਾਮ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਹਨ, ਸਤਿਗੁਰ ਨਾਲ ਬੇ-ਸ਼ਰਤ ਪਿਆਰ ਰੱਖਦੇ ਹਨ ਸਤਿ ਹਿਰਦੇ ਵਿੱਚ ਤਬਦੀਲ ਹੋ ਜਾਂਦੇ ਹਨ। ਅਸਲ ਬ੍ਰਹਮ ਸੇਵਾ ਉਹ ਹੈ ਜੋ ਬਿਨਾਂ ਕਿਸੇ ਮੰਗ ਦੀ ਆਸ ਕਰਕੇ ਕੀਤੀ ਜਾਂਦੀ ਹੈ। ਜਿਹੜੀ ਸੇਵਾ ਮੰਗਾਂ ਲਈ ਕੀਤੀ ਜਾਂਦੀ ਹੈ ਉਸ ਨੂੰ ਸੇਵਾ ਨਹੀਂ ਗਿਣਿਆ ਜਾਂਦਾ ਹੈ। ਸੇਵਾ ਨੂੰ ਤਾਂ ਹੀ ਗਿਣਿਆ ਜਾਂਦਾ ਹੈ ਜੇਕਰ ਸੇਵਾ ਸਤਿਗੁਰ ਦੇ ਚਰਨਾਂ ਵਿੱਚ ਕੀਤੀ ਜਾਂਦੀ ਹੈ ਜੇਕਰ ਸੇਵਾ ਬਿਨਾਂ ਕਿਸੇ ਚੀਜ਼ ਦੀ ਮੰਗ ਦੇ ਕੀਤੀ ਜਾਂਦੀ ਹੈ ਅਤੇ ਉਹ ਮਨੁੱਖ ਜੋ ਇਸ ਤਰ੍ਹਾਂ ਕਰਦੇ ਹਨ ਬਹੁਤ ਭਾਗਾਂ ਵਾਲੇ ਹਨ ਕਿ ਉਹਨਾਂ ਦਾ ਹਿਰਦਾ ਸਤਿ ਹਿਰਦਾ ਬਣ ਗਿਆ ਹੈ। ਉਹ ਹੌਲੀ-ਹੌਲੀ ਅਕਾਲ ਪੁਰਖ ਵਿੱਚ ਲੀਨ ਹੋ ਜਾਂਦੇ ਹਨ। ਉਹ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋ ਜਾਂਦੇ ਹਨ ਅਤੇ ਆਪਣਾ ਜੀਵਨ ਮੁਕਤ ਹੋਣ ਦਾ ਮੰਤਵ ਪਾ ਲੈਂਦੇ ਹਨ। ਉਹ ਜੋ ਹਰ ਚੀਜ਼ ਸਤਿਗੁਰੂ ਦੇ ਉਪਰ ਛੱਡ ਦਿੰਦੇ ਹਨ ਅਤੇ ਉਸਦੇ ਬਚਨਾਂ ਦੀ ਪਾਲਣਾ ਕਰਦੇ ਹਨ ਅਤੇ ਆਪਣੀ ਖ਼ੁਦ ਦੀ ਪਹਿਚਾਣ ਸਤਿਗੁਰੂ ਦੀ ਸੇਵਾ ਵਿੱਚ ਗੁਆ ਲੈਂਦੇ ਹਨ ਧੰਨ ਧੰਨ ਬਣ ਜਾਂਦੇ ਹਨ ਜਿਵੇਂ ਉਹਨਾਂ ਦਾ ਹਿਰਦਾ ਪੂਰਨ ਤੌਰ ’ਤੇ ਸਤਿ ਹਿਰਦੇ ਵਿੱਚ ਤਬਦੀਲ ਹੋ ਜਾਂਦਾ ਹੈ।

ਗੁਰ ਕੀ ਮਤਿ ਪ੍ਰਾਪਤ ਕਰਨ ਤੋਂ ਭਾਵ ਹੈ ਸਤਿਗੁਰ ਦੇ ਬ੍ਰਹਮ ਗਿਆਨ ਦੀ ਪਾਲਣਾ, ਜੋ ਕਿ ਸਫਲਤਾ ਦੀ ਕੁੰਜੀ ਹੈ ਅਤੇ ਉਹ ਮਨੁੱਖ ਜੋ ਆਪਣੇ ਸਤਿਗੁਰ ਦੀ ਸੇਵਾ ਨੂੰ ਸਮਰਪਿਤ ਹੋ ਜਾਂਦੇ ਹਨ ਇਸ ਬ੍ਰਹਮ ਗਿਆਨ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ, ਗੁਰ ਦੀ ਮਤਿ ਗੁਰਮਤਿ ਹੈ। ਇਹ ਗੁਰਪ੍ਰਸਾਦਿ ਹੈ ਅਤੇ ਉਹਨਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਜੋ ਆਪਣੇ ਆਪ ਨੂੰ ਸਤਿਗੁਰ ਦੇ ਚਰਨਾਂ ਵਿੱਚ ਸਮਰਪਣ ਕਰ ਦਿੰਦੇ ਹਨ। ਇਸ ਲਈ ਕ੍ਰਿਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਗੁਰਪ੍ਰਸਾਦਿ ਸਫਲਤਾ ਦੀ ਕੁੰਜੀ ਹੈ। ਇਹ ਗੁਰਪ੍ਰਸਾਦਿ ਆਪਣਾ ਮਨ ਸਤਿਗੁਰ ਦੇ ਚਰਨਾਂ ਵਿੱਚ ਵੇਚਣ ਨਾਲ ਪ੍ਰਾਪਤ ਹੁੰਦਾ ਹੈ ਅਤੇ ਸਤਿਗੁਰ ਦੇ ਸਤਿ ਬਚਨਾਂ ਦੀ ਪਾਲਣਾ ਨਾਲ ਪ੍ਰਾਪਤ ਹੁੰਦਾ ਹੈ। ਇਹ ਗੁਰਪ੍ਰਸਾਦਿ ਨਿਸ਼ਕਾਮ ਸੇਵਾ ਨਾਲ ਪ੍ਰਾਪਤ ਹੁੰਦਾ ਹੈ, ਬਿਨਾਂ ਕਿਸੇ ਮੰਗ ਬਿਨਾਂ ਕਿਸੇ ਆਸ ਦੇ ਸੇਵਾ ਕਰਨ ਨਾਲ ਅਤੇ ਸਭ ਤੋਂ ਉਪਰ ਗੁਰਪ੍ਰਸਾਦਿ ਆਪਣੇ ਆਪ ਨੂੰ ਸਤਿਗੁਰ ਦੇ ਚਰਨਾਂ ਵਿੱਚ ਤਨ, ਮਨ ਅਤੇ ਧਨ ਨਾਲ ਪੂਰਨ ਤੌਰ ’ਤੇ ਸਮਰਪਣ ਕਰਨ ਨਾਲ ਹੁੰਦਾ ਹੈ। ਇਸ ਤਰ੍ਹਾਂ ਕਰਨ ਨਾਲ ਨਾਮ ਸਾਡੇ ਹਿਰਦੇ ਵਿੱਚ ਚਲਾ ਜਾਂਦਾ ਹੈ ਅਤੇ ਸਾਡਾ ਹਿਰਦਾ ਇੱਕ ਸਤਿ ਹਿਰਦੇ ਵਿੱਚ ਤਬਦੀਲ ਹੋ ਜਾਂਦਾ ਹੈ ਅਤੇ ਸਾਡਾ ਰੋਮ-ਰੋਮ ਅੰਮ੍ਰਿਤ ਨਾਲ ਭਰ ਜਾਂਦਾ ਹੈ, ਸਾਡਾ ਸਾਰਾ ਸਰੀਰ ਕੰਚਨ ਦੇਹੀ ਵਿੱਚ ਬਦਲ ਜਾਂਦਾ ਹੈ ਅਤੇ ਅੰਮ੍ਰਿਤ ਨਾਲ ਭਰ ਜਾਂਦਾ ਹੈ ਅਤੇ ਸਾਡੇ ਦਸਮ ਦੁਆਰ ਦੇ ਸਮੇਤ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਾਰੇ ਸਤਿ ਸਰੋਵਰ ਨਾਮ ਨਾਲ ਜਗਮਗਾ ਜਾਂਦੇ ਹਨ ਅਤੇ ਅਸੀਂ ਰੂਹਾਨੀ ਸੰਸਾਰ ਦੀਆਂ ਸਿਖ਼ਰਾਂ ’ਤੇ ਪਹੁੰਚ ਜਾਂਦੇ ਹਾਂ।

ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥ ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ॥

ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ॥ ਅਨਿਕ ਬਾਰ ਗੁਰ ਕਉ ਬਲਿ ਜਾਉ ॥

ਸਰਬ ਨਿਧਾਨ ਜੀਅ ਕਾ ਦਾਤਾ ॥ ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ॥

ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥ ਏਕਹਿ ਆਪਿ ਨਹੀ ਕਛੁ ਭਰਮੁ ॥

ਸਹਸ ਸਿਆਨਪ ਲਇਆ ਨ ਜਾਈਐ ॥ ਨਾਨਕ ਐਸਾ ਗੁਰੁ ਬਡਭਾਗੀ ਪਾਈਐ ॥੩॥

ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਅਰਜਨ ਦੇਵ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਪੂਰਨ ਬ੍ਰਹਮ ਗਿਆਨ ਦੇ ਅਲੌਕਿਕ ਅਤੇ ਅਮੋਲਕ ਰਤਨ ਬਖ਼ਸ਼ ਰਹੇ ਹਨ ਉਹ ਮਨੁੱਖ ਜੋ ਹਿਰਦੇ ਵਿੱਚ ਨਾਮ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਉਹ ਮਨੁੱਖ ਜਿਨ੍ਹਾਂ ਦਾ ਹਿਰਦਾ ਸਤਿ ਹਿਰਦੇ ਵਿੱਚ ਬਦਲ ਗਿਆ ਹੈ ਸਤਿਗੁਰ ਬਣ ਜਾਂਦੇ ਹਨ “ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ॥” ਸਤਿਗੁਰ ਜੀ ਨੇ ਇਸ ਬ੍ਰਹਮ ਸ਼ਬਦ ਵਿੱਚ ਸਪੱਸ਼ਟ ਕੀਤਾ ਹੈ ਕਿ ਉਹ ਮਨੁੱਖ ਜੋ ਆਪਣੇ ਹਿਰਦੇ ਵਿੱਚ ਨਾਮ ਨਾਲ ਬਖ਼ਸ਼ੇ ਗਏ ਹਨ ਰੂਹਾਨੀਅਤ ਦੇ ਐਸੇ ਪੱਧਰ ’ਤੇ ਪਹੁੰਚ ਜਾਂਦੇ ਹਨ ਕਿ ਸਤਿਗੁਰ ਦੇ ਨਾਮ ਨਾਲ ਬਖ਼ਸ਼ੇ ਜਾਂਦੇ ਹਨ। ਇਸ ਦਾ ਭਾਵ ਹੈ ਕਿ ਸਤਿ ਹਿਰਦਾ ਇੱਕ ਸਤਿਗੁਰੂ ਹੈ। ਇਸ ਬ੍ਰਹਮ ਸ਼ਬਦ ਨੂੰ ਸੁਣਨ ਤੋਂ ਬਾਅਦ ਇੱਥੇ ਕੋਈ ਭੁਲੇਖਾ ਨਹੀਂ ਰਹਿੰਦਾ ਕਿ “ਇੱਕ ਸਤਿਗੁਰੂ ਕੌਣ ਹੈ”-ਉਹ ਜਿਸ ਦਾ ਹਿਰਦਾ ਨਾਮ ਨਾਲ ਭਰਪੂਰ ਹੋ ਜਾਂਦਾ ਹੈ ਸਤਿਗੁਰ ਬਣ ਜਾਂਦਾ ਹੈ।

ਇਸ ਬ੍ਰਹਮ ਸ਼ਬਦ ਨਾਲ ਸੰਗਤ ਦੇ ਮਨ ਵਿੱਚੋਂ ਇਹ ਦੁਬਿਧਾ ਮਿਟਾ ਦੇਣੀ ਚਾਹੀਦੀ ਹੈ ਕਿ ਇੱਥੇ ਦਸਮ ਪਾਤਸ਼ਾਹ ਜੀ ਤੋਂ ਬਾਅਦ ਕੋਈ ਸਤਿਗੁਰੂ ਨਹੀਂ ਹੈ। ਫ਼ਰਕ ਇਹ ਹੈ ਕਿ ਗੁਰੂ ਸਾਹਿਬਾਨ ਗੁਰੂ ਅਵਤਾਰ ਸਨ ਅਤੇ ਉਹਨਾਂ ਨੂੰ ਕੇਵਲ ਗੁਰੂ ਕਹਿਣਾ ਛੋਟਾ ਪਨ ਹੋਵੇਗਾ ਜਿਸ ਤਰ੍ਹਾਂ ਕਿ ਉਹ ਅਕਾਲ ਪੁਰਖ ਦਾ ਅਵਤਾਰ ਸਨ। ਉਹ ਆਪ ਇਸ ਧਰਤੀ ਉਪਰ ਨਿਰੰਕਾਰ ਸਨ ਅਤੇ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਅਸੀਂ ਉਹਨਾਂ ਨੂੰ ਮੰਨ ਰਹੇ ਹਾਂ। ਪਰ ਇਸਦਾ ਭਾਵ ਇਹ ਨਹੀਂ ਹੈ ਕਿ ਉਹਨਾਂ ਤੋਂ ਬਾਅਦ ਕੋਈ ਸਤਿਗੁਰੂ ਨਹੀਂ ਹੈ, ਸਤਿਗੁਰ ਇੱਥੇ ਸਦਾ ਸਦਾ ਤੋਂ ਹਨ ਪਰ ਗੁਰੂ ਅਵਤਾਰ ਨਹੀਂ ਹਨ ਅਤੇ ਇਹ ਸ਼ਬਦ ਕਿਸੇ ਹੋਰ ਨੇ ਨਹੀਂ ਖੋਜਿਆ ਹੈ ਸਗੋਂ ਇਹਨਾਂ ਅਵਤਾਰਾਂ ਨੇ ਹੀ ਦੱਸਿਆ ਹੈ। ਧੰਨ ਧੰਨ ਪੰਚਮ ਪਾਤਸ਼ਾਹ ਜੀ ਨੇ ਆਪ ਕਿਹਾ ਹੈ। ਇਸ ਲਈ ਕਿਸ ਤਰ੍ਹਾਂ ਇਹ ਬ੍ਰਹਮ ਗਿਆਨ ਦਾ ਇਹ ਭਾਗ ਆਇਆ, ਇੱਕ ਦੁਰਲੱਭ ਅਤੇ ਅਮੋਲਕ ਰਤਨ ਸੰਗਤ ਦੁਆਰਾ ਸਵੀਕਾਰ ਨਹੀਂ ਕੀਤਾ ਜਾਂਦਾ ? ਕਾਰਨ ਉਹਨਾਂ ਪ੍ਰਚਾਰਕਾਂ ਦੁਆਰਾ ਗ਼ਲਤ ਪ੍ਰਚਾਰ ਹੈ ਜੋ ਆਪ ਇਸ ਬ੍ਰਹਮ ਗਿਆਨ ਬਾਰੇ ਨਹੀਂ ਜਾਣਦੇ। ਇਹਨਾਂ ਲੋਕਾਂ ਨੂੰ ਇਹਨਾਂ ਬ੍ਰਹਮ ਸ਼ਬਦਾਂ ’ਤੇ ਝਾਤੀ ਮਾਰਨ ਦੀ ਜ਼ਰੂਰਤ ਹੈ ਅਤੇ ਇਹਨਾਂ ਦੇ ਅਸਲ ਭਾਵ ਨੂੰ ਸਮਝਣ ਲਈ ਅਰਦਾਸ ਦੀ ਜ਼ਰੂਰਤ ਹੈ ਅਤੇ ਆਪਣੇ ਆਪ ਨੂੰ ਇਸ ਗ਼ਲਤ ਪ੍ਰਚਾਰ ਦੇ ਅਭਿਆਸ ਤੋਂ ਰੋਕਣ ਦੀ ਜ਼ਰੂਰਤ ਹੈ।

ਅਵਤਾਰ ਦਾ ਬ੍ਰਹਮ ਭਾਵ ਇਹ ਸਤਿ ਹੈ ਕਿ ਪਰਮਾਤਮਾ ਕਦੇ ਨਹੀਂ ਮਰਦਾ ਅਤੇ ਕਦੇ ਨਹੀਂ ਜੰਮਦਾ ਇਸ ਲਈ ਹੀ ਇਸਨੂੰ ਅਜੂਨੀ ਕਿਹਾ ਗਿਆ ਹੈ। ਪਰ ਉਹ ਆਪਣੇ ਅਵਤਾਰਾਂ ਨੂੰ ਇਸ ਧਰਤੀ ’ਤੇ ਜ਼ਰੂਰਤ ਹੋਣ ਕਾਰਨ ਭੇਜਦਾ ਹੈ। ਇਹ ਬ੍ਰਹਮ ਸਤਿ ਹੈ ਅਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇੱਥੇ ਕਈ ਅਵਤਾਰ ਹੋਏ ਹਨ। ਅਵਤਾਰ ਪਰਮਾਤਮਾ ਦਾ ਪੁਨਰ ਜਨਮ ਨਹੀਂ ਹੈ, ਅਵਤਾਰ ਪਰਮਾਤਮਾ ਦਾ ਪੈਗ਼ੰਬਰ ਹੈ। ਇਹ ਬ੍ਰਹਮ ਸਤਿ ਸਮਝਣਾ ਬਹੁਤ ਹੀ ਮੁਸ਼ਕਿਲ ਹੈ। ਇਹ ਬ੍ਰਹਮ ਸਤਿ ਬਹੁਤ ਹੀ ਉੱਚ ਕੋਟੀ ਦੇ ਤੱਤ ਗਿਆਨ ਨਾਲ ਸਮਝਿਆ ਜਾ ਸਕਦਾ ਹੈ। ਇਹ ਸਮਝ ਸਾਡੇ ਅੰਦਰੋਂ ਹੀ ਉਪਜਦੀ ਹੈ। ਇੱਥੇ ਕੋਈ ਰਸਤਾ ਨਹੀਂ ਹੈ ਜੋ ਇਹ ਬਿਆਨ ਕਰਦਾ ਹੋਵੇ ਕਿ ਕੌਣ ਅਵਤਾਰ ਹੈ ਜਾਂ ਇਸ ਨਾਲੋਂ ਘੱਟ ਹੈ। ਅਵਤਾਰ ਮਾਤਾ ਦੀ ਕੁੱਖ ਵਿੱਚੋਂ ਵੀ ਜਨਮ ਲੈ ਸਕਦੇ ਹਨ। ਇੱਕ ਅਵਤਾਰ ਕਿਸੇ ਵੀ ਸਮੇਂ ਖ਼ਲਾਅ ਵਿੱਚ ਪ੍ਰਗਟ ਹੋ ਸਕਦਾ ਹੈ। ਇਸ ਬ੍ਰਹਮਤਾ ਦੇ ਪੱਖ ਤੋਂ ਪਰਮਾਤਮਾ ਨੂੰ ਪ੍ਰਸ਼ਨ ਨਹੀਂ ਕੀਤਾ ਜਾ ਸਕਦਾ। ਇੱਕ ਅਵਤਾਰ ਕਦੇ ਵੀ, ਕਦੋਂ ਵੀ, ਕਿੱਥੇ ਵੀ, ਕਿਸੇ ਵਿੱਚ ਵੀ ਪ੍ਰਗਟ ਹੋ ਸਕਦਾ ਹੈ। ਇੱਕ ਅਵਤਾਰ ਆਪਣੇ ਆਪ ਨੂੰ ਅਵਤਾਰ ਨਹੀਂ ਕਹੇਗਾ, ਪਰ ਇੱਥੇ ਕੁਝ ਉਹ ਹੋਣਗੇ ਜੋ ਉਸਨੂੰ ਇੱਕ ਅਵਤਾਰ ਵਜੋਂ ਪਹਿਚਾਣ ਲੈਂਦੇ ਹਨ ਅਤੇ ਬਾਕੀ ਸਾਰੇ ਸੰਸਾਰ ਨੂੰ ਇਸ ਬਾਰੇ ਦੱਸਦੇ ਹਨ।

ਦਸ ਗੁਰੂ ਸਾਹਿਬਾਨ ਪਰਾ ਅਲੌਕਿਕ ਸਨ। ਉਹ ਬ੍ਰਹਮਤਾ ਦੇ ਤੌਰ ’ਤੇ ਸ਼ਕਤੀਆਂ ਵਾਲੇ ਸਨ ਅਤੇ ਉਹਨਾਂ ਨੇ ਜੋ ਕੁਝ ਵੀ ਆਪਣੇ ਬਾਰੇ ਦੱਸਿਆ ਅਜੇ ਵੀ ਇੱਕ ਆਮ ਆਦਮੀ ਦੀ ਸੋਚ ਤੋਂ ਬਹੁਤ ਪਰ੍ਹੇ ਅਤੇ ਬਾਹਰ ਹੈ। ਉਹਨਾਂ ਦੀ ਕਰਨੀ ਵੀ ਉਹਨਾਂ ਦੇ ਸਮੇਂ ਅਤੇ ਉਹਨਾਂ ਤੋਂ ਪਹਿਲੇ ਦੂਸਰੇ ਬ੍ਰਹਮ ਗਿਆਨੀਆਂ ਨਾਲੋਂ ਉੱਚੀ ਸੀ ਅਤੇ ਇਸ ਤੋਂ ਬਾਅਦ ਪੈਦਾ ਹੋਣ ਵਾਲੇ ਬ੍ਰਹਮ ਗਿਆਨੀਆਂ ਨਾਲੋਂ ਵੀ ਉੱਚੀ ਹੀ ਰਹੇਗੀ। ਪਰ ਇਹ ਬ੍ਰਹਮ ਗਿਆਨ ਸਾਡੇ ਅੰਦਰੋਂ ਹੀ ਉਪਜਦਾ ਹੈ ਜੋ ਸਾਨੂੰ ਦੱਸਦਾ ਹੈ ਕਿ ਗੁਰੂ ਸਾਹਿਬਾਨ ਗੁਰੂ ਅਵਤਾਰ ਸਨ। ਇਹ ਹੈ ਜੋ ਸਾਡੇ ਨਾਲ ਹਕੀਕਤ ਵਿੱਚ ਵਾਪਰਿਆ ਅਤੇ ਜੋ ਅਸੀਂ ਤੁਹਾਨੂੰ ਦੱਸਿਆ ਹੈ। ਸਤਿ ਸਤਿ ਹੈ ਭਾਵੇਂ ਕੋਈ ਵਿਅਕਤੀ ਇਸ ਉਪਰ ਵਿਸ਼ਵਾਸ ਕਰੇ ਜਾਂ ਨਹੀਂ, ਪਰ ਅਸੀਂ ਸਤਿ ਦੱਸਣਾ ਹੈ ਅਤੇ ਇਹ ਹੈ ਜੋ ਅਸੀਂ ਕੀਤਾ ਹੈ।

ਕੁਝ ਲੋਕ ਇਸ ਗੱਲ ਤੋਂ ਭੰਬਲ-ਭੂਸੇ ਵਿੱਚ ਪੈ ਜਾਂਦੇ ਹਨ ਜਦ ਅਸੀਂ ਕਹਿੰਦੇ ਹਾਂ ਗੁਰੂ ਧਰਤੀ ਉਪਰ ਪਰਮਾਤਮਾ ਸਨ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਪਰਮਾਤਮਾ ਨਾ ਕਹੇ ਜਾਣ ਬਾਰੇ ਲਿਖਿਆ ਹੈ, ਕੇਵਲ ਪਰਮਾਤਮਾ ਦਾ ਸੇਵਕ ਕਿਹਾ ਹੈ, “ਮੈ ਹੋ ਪਰਮ ਪੁਰਖ ਕੋ ਦਾਸਾ ॥ ਦੇਖਨਿ ਆਯੋ ਜਗਤ ਤਮਾਸਾ॥ ਇਹ ਨਿਰਮਾਣਤਾ ਸੀ, ਨਿਰਮਾਣਤਾ ਦੀ ਸਿਖ਼ਰ ਅਤੇ ਇੱਕ ਨਿਮਾਣੇ ਹੋਣ ਦੀ ਡੂੰਘੀ ਭਾਵਨਾ ਅਤੇ ਬ੍ਰਹਮ ਭਾਵ। ਇਹ ਉਹਨਾਂ ਦਾ ਪਰਮਾਤਮਾ ਪ੍ਰਤੀ ਡੂੰਘਾ ਅਤੇ ਬ੍ਰਹਮ ਪਿਆਰ ਸੀ ਜਿਸਨੇ ਇਹ ਸ਼ਬਦ ਅਖਵਾਏ। ਸ਼ਾਇਦ ਉਹ ਲੋਕਾਂ ਨੂੰ ਇਹ ਸਿਖਾਉਣਾ ਚਾਹੁੰਦੇ ਸਨ ਕਿ ਤੁਸੀਂ ਕਦੇ ਵੀ ਪੂਰਨ ਪਰਮਾਤਮਾ ਨਹੀਂ ਬਣ ਸਕਦੇ, ਭਾਵੇਂ ਤੁਸੀਂ ਕੁਝ ਵੀ ਪ੍ਰਾਪਤ ਕਿਉਂ ਨਾ ਕਰ ਲਿਆ ਹੋਵੇ। ਤੁਸੀਂ ਪਰਮਾਤਮਾ ਨਾਲ ਇੱਕ ਬਣ ਸਕਦੇ ਹੋ ਪਰ ਪੂਰਨ ਪਰਮਾਤਮਾ ਨਹੀਂ ਬਣ ਸਕਦੇ। ਇਸ ਨੂੰ ਮਨ ਵਿੱਚ ਰੱਖਦਿਆਂ ਤੁਸੀਂ ਆਪਣੀ ਨਿਰਮਾਣਤਾ ਅਤੇ ਨਿਮਰਤਾ ਨਹੀਂ ਗਵਾਉਂਦੇ ਅਤੇ ਪਰਮਾਤਮਾ ਪ੍ਰਤੀ ਆਪਣਾ ਪਿਆਰ ਅਤੇ ਸ਼ਰਧਾ ਨਹੀਂ ਗਵਾਉਂਦੇ।

ਲੋਕ ਸਿੱਖ ਗੁਰੂਆਂ ਲਈ ਅਵਤਾਰ ਸ਼ਬਦ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਜਿਵੇਂ ਕਿ ਉਹ ਸੋਚਦੇ ਹਨ ਕਿ ਅਵਤਾਰ ਇੱਕ ਹਿੰਦੂ ਧਾਰਨਾ ਹੈ। ਪਰ ਅਵਤਾਰ ਕਿਸੇ ਕਿਸਮ ਦੀ ਧਾਰਨਾ ਨਹੀਂ ਹੈ, ਇਹ ਬ੍ਰਹਮ ਸਤਿ ਹੈ ਅਤੇ ਗੁਰਬਾਣੀ ਵਿੱਚ ਵੀ ਲਿਖਿਆ ਹੈ। ਗੁਰਬਾਣੀ ਗੁਰੂ ਅਵਤਾਰਾਂ ਬਾਰੇ ਪੂਰਨ ਬ੍ਰਹਮ ਗਿਆਨ ਵਖਿਆਨ ਕਰਦੀ ਹੈ।

“ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੩੮੯)

ਅਤੇ

“ਨਾਨਕ ਕੁਲਿ ਨਿੰਮਲੁ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਅ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੩੯੫)।

ਇੱਥੇ ਗੁਰੂਆਂ ਦਾ ਪਰਮਾਤਮਾ ਦੀ ਤਰ੍ਹਾਂ ਆਦਰ ਮਾਣ ਕਰਨ ਵਿੱਚ ਕੋਈ ਗੱਲ ਗ਼ਲਤ ਨਹੀਂ ਹੈ, ਅਸਲ ਵਿੱਚ ਉਹ ਧਰਤੀ ਉਪਰ ਜੀਵਤ ਪਰਮਾਤਮਾ ਸਨ। ਇਹ ਹੀ ਗੁਰਬਾਣੀ ਕਹਿੰਦੀ ਹੈ। ਇੱਥੇ ਪਰਮਾਤਮਾ ਅਤੇ ਪੂਰਨ ਸੰਤ ਵਿੱਚ ਕੋਈ ਅੰਤਰ ਨਹੀਂ ਹੈ। ਇੱਥੇ ਪੂਰਨ ਬ੍ਰਹਮ ਗਿਆਨੀ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ। ਉਹ ਮਨੁੱਖ ਜੋ ਇਸ ਬ੍ਰਹਮ ਸਤਿ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਇੱਕ ਪੂਰਨ ਸੰਤ ਦੇ ਸ਼ਬਦਾਂ ਦੀ ਪਾਲਣਾ ਕਰਦੇ ਹਨ ਪਰਮਾਤਮਾ ਉਹਨਾਂ ਦੀ ਰੂਹਾਨੀ ਜ਼ਿੰਦਗੀ ਵਿੱਚ ਅਜੂਬੇ ਕਰਦਾ ਹੈ।

ਇਸ ਲਈ ਉਹ ਸੇਵਕ ਜੋ ਸਤਿਗੁਰ ’ਤੇ ਯਕੀਨ ਕਰਦੇ ਹਨ ਅਤੇ ਆਪਣੇ ਆਪ ਨੂੰ ਉਹਨਾਂ ਦੇ ਸਤਿ ਚਰਨਾਂ ’ਤੇ ਨਿਛਾਵਰ ਕਰ ਦਿੰਦੇ ਹਨ ਪਿਆਰ ਅਤੇ ਪੂਰਨ ਸਮਰਪਣ ਨਾਲ ਪੂਰਨ ਬ੍ਰਹਮ ਗਿਆਨ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਜਿਵੇਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਬਾਰੇ ਇਸ ਗੁਰਪ੍ਰਸਾਦਿ ਦੇ ਬਿਨਾਂ ਸਿੱਖਣ ਦਾ ਕੋਈ ਹੋਰ ਰਸਤਾ ਨਹੀਂ ਹੈ, ਜਿਹੜਾ ਕਿ ਸਤਿਗੁਰ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਨਾਲ ਪ੍ਰਾਪਤ ਹੁੰਦਾ ਹੈ। ਇਸ ਲਈ ਹਰ ਚੀਜ਼ ਸਤਿਗੁਰ ਨੂੰ ਅਰਪਣ ਕਰਨਾ ਸਫਲਤਾ ਦੀ ਕੁੰਜੀ ਹੈ ਭਾਵ ਸਤਿਗੁਰ ਨੂੰ ਆਪਣਾ ਤਨ, ਮਨ ਅਤੇ ਧਨ ਅਤੇ ਸਿਰਫ਼ ਦੇਣਾ, ਦੇਣਾ ਅਤੇ ਦੇਣਾ ਹੀ ਸਫਲਤਾ ਦੀ ਕੁੰਜੀ ਹੈ। ਭਾਵ ਸਤਿਗੁਰ ਨੂੰ ਆਪਣਾ ਤਨ ਅਰਪਣ-ਸੇਵਾ ਅਤੇ ਸਿਮਰਨ ਨੂੰ ਸਮਰਪਣ ਹੋਣਾ। ਸਤਿਗੁਰ ਨੂੰ ਮਨ ਅਰਪਣਾ ਆਪਣੀ ਸਿਆਣਪ ਅਤੇ ਹੋਰ ਸਿਆਣਪਾਂ ਨੂੰ ਪਾਸੇ ਰੱਖ ਕੇ ਅਤੇ ਕੇਵਲ ਸਤਿਗੁਰ ਦੇ ਬਚਨਾਂ ਨੂੰ ਸਤਿ ਬਚਨ ਕਹਿ ਕੇ ਮੰਨਣਾ ਹੈ। ਸਤਿਗੁਰ ਨੂੰ ਧਨ ਅਰਪਣਾ ਹੈ ਆਪਣੀ ਕਮਾਈ ਦਾ ਦਸਵੰਧ ਸਤਿਗੁਰ ਦੇ ਚਰਨਾਂ ਵਿੱਚ ਸੌਂਪਣਾ। ਅਰਪਣ ਹੀ ਰੂਹਾਨੀ ਸਫਲਤਾ ਦੀ ਕੁੰਜੀ ਹੈ।

ਸਤਿਗੁਰ ਉਹ ਇੱਕ ਹੈ ਜੋ ਸਦਾ ਹੀ ਅਕਾਲ ਪੁਰਖ ਵਿੱਚ ਲੀਨ ਰਹਿੰਦਾ ਹੈ ਅਤੇ ਸਾਰੇ ਅਨਾਦਿ ਖ਼ਜ਼ਾਨਿਆਂ ਦਾ ਸੋਮਾ ਹੈ। ਇਹ ਅਨਾਦਿ ਖ਼ਜ਼ਾਨੇ ਕੀ ਹਨ : ਇਹ ਹਨ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ, ਸੇਵਾ, ਪਰਉਪਕਾਰ, ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ। ਦਾਤਾ, ਇਹਨਾਂ ਸਾਰੀਆਂ ਬ੍ਰਹਮ ਬਖ਼ਸ਼ਿਸ਼ਾਂ ਦਾ ਦੇਣ ਵਾਲਾ ਸਤਿਗੁਰ ਹੈ।

ਬਾਕੀ ਦੇ ਦੂਸਰੇ ਬ੍ਰਹਮ ਖ਼ਜ਼ਾਨੇ ਹਨ :

    • ਮਾਇਆ ਉਪਰ ਜਿੱਤ
    • ਸਾਡੀਆਂ ਸਾਰੀਆਂ ਪਿਛਲੀਆਂ ਜ਼ਿੰਦਗੀਆਂ ਦੇ ਪਾਪ ਧੋਣਾ
    • ਸਾਡੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰਨਾ
    • ਸਾਰੀ ਦੇਹੀ ਨੂੰ ਪੂਰੀ ਤਰ੍ਹਾਂ ਅੰਮ੍ਰਿਤ ਨਾਲ ਭਰਨਾ
    • ਅਤੇ ਸਾਰਿਆਂ ਤੋਂ ਉਪਰ ਸੁਹਾਗਣ ਅਤੇ ਸਦਾ ਸੁਹਾਗਣ ਬਣਨਾ

ਸਤਿਗੁਰ ਹਮੇਸ਼ਾਂ ਅਤੇ ਸਦਾ ਹੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਵਿੱਚ ਲੀਨ ਰਹਿੰਦਾ ਹੈ। ਇੱਥੇ ਸਤਿਗੁਰ ਅਤੇ ਪਾਰਬ੍ਰਹਮ ਪਰਮੇਸ਼ਰ ਜੀ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਦੋਵੇਂ ਇੱਕ ਬਣ ਜਾਂਦੇ ਹਨ, ਸਤਿਗੁਰ ਉਹ ਇੱਕ ਹੈ ਜੋ ਪਾਰਬ੍ਰਹਮ ਪਰਮੇਸ਼ਰ ਜੀ ਵਿੱਚ ਲੀਨ ਹੋ ਗਿਆ ਹੈ ਅਤੇ ਇਸ ਬ੍ਰਹਮ ਸਤਿ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਪਾਰਬ੍ਰਹਮ ਪਰਮੇਸ਼ਰ ਅਤੇ ਸਤਿਗੁਰ ਇੱਕ ਹੀ ਹਨ ਦੋ ਨਹੀਂ।

ਇੱਥੇ ਸਾਡੀ ਆਪਣੀ ਸਿਆਣਪ ਅਤੇ ਸੰਸਾਰਿਕ ਸਿਆਣਪ ਦੀ ਰੂਹਾਨੀਅਤ ਦੇ ਇਸ ਰਸਤੇ ’ਤੇ ਕੋਈ ਜਗ੍ਹਾ ਨਹੀਂ ਹੈ। ਪਰਮਾਤਮਾ ਨਾਲ ਮਿਲਾਪ ਲਈ ਇੱਥੇ ਕੇਵਲ ਇੱਕ ਸਿਆਣਪ ਕੰਮ ਕਰਦੀ ਹੈ ਅਤੇ ਉਹ ਹੈ ਬ੍ਰਹਮ ਮਤਿ ਜਿਸਨੂੰ ਗੁਰਮਤਿ ਕਿਹਾ ਜਾਂਦਾ ਹੈ ਅਤੇ ਗੁਰਮਤਿ ਹੋਰ ਕੁਝ ਨਹੀਂ ਗੁਰਬਾਣੀ ਹੈ। ਇਸ ਲਈ ਅਸੀਂ ਬਾਰ-ਬਾਰ ਬੇਨਤੀ ਕਰਦੇ ਹਾਂ ਕਿ ਇਸ ਬ੍ਰਹਮ ਮਤਿ ਦੀ ਪਾਲਣਾ ਕਰੋ ਅਤੇ ਆਪਣੀ ਖ਼ੁਦ ਦੀ ਸਿਆਣਪ ਜਾਂ ਸੰਸਾਰਿਕ ਸਿਆਣਪ ਨਹੀਂ। ਸਾਡੀ ਆਪਣੀ ਸਿਆਣਪ ਅਤੇ ਸੰਸਾਰਿਕ ਸਿਆਣਪ ਮਾਇਆ ਹੈ ਅਤੇ ਮਾਇਆ ਸਾਨੂੰ ਕਦੀ ਵੀ ਇਸ ਅਨਾਦਿ ਦੇ ਰਸਤੇ ’ਤੇ ਤੁਰਨ ਨਹੀਂ ਦਿੰਦੀ। ਇਸ ਲਈ ਆਪਣੇ ਆਪ ਨੂੰ ਸਤਿਗੁਰ ਦੇ ਸਤਿ ਚਰਨਾਂ ਵਿੱਚ ਤਨ, ਮਨ ਅਤੇ ਧਨ ਨਾਲ ਅਰਪਣ ਕਰ ਦਿਓ ਜੇਕਰ ਅਸੀਂ ਜੀਵਨ ਮੁਕਤੀ ਦੀ ਪ੍ਰਾਪਤੀ ਲਈ ਗੰਭੀਰ ਹਾਂ।

ਸਫਲ ਦਰਸਨੁ ਪੇਖਤ ਪੁਨੀਤ ॥ ਪਰਸਤ ਚਰਨ ਗਤਿ ਨਿਰਮਲ ਰੀਤਿ ॥

ਭੇਟਤ ਸੰਗਿ ਰਾਮ ਗੁਨ ਰਵੇ ॥ ਪਾਰਬ੍ਰਹਮ ਕੀ ਦਰਗਹ ਗਵੇ ॥

ਸੁਨਿ ਕਰਿ ਬਚਨ ਕਰਨ ਆਘਾਨੇ ॥ ਮਨਿ ਸੰਤੋਖੁ ਆਤਮ ਪਤੀਆਨੇ ॥

ਪੂਰਾ ਗੁਰੁ ਅਖ੍ਹਓ ਜਾ ਕਾ ਮੰਤ੍ਰ ॥ ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ॥

ਗੁਣ ਬਿਅੰਤ ਕੀਮਤਿ ਨਹੀ ਪਾਇ ॥ ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ ॥੪॥

ਸਤਿਗੁਰ ਦੀ ਮਹਿਮਾ ਬੇਅੰਤ ਕ੍ਰਿਸ਼ਮਾ-ਮਈ ਹੈ ਅਤੇ ਇੰਨੀ ਚਮਤਕਾਰੀ ਬ੍ਰਹਮ ਭਾਵ ਵਾਲੀ ਹੈ ਕਿ ਕੇਵਲ ਸਤਿਗੁਰ ਦੇ ਦਰਸ਼ਨ ਹੀ ਬਹੁਤ ਸ਼ਕਤੀਸ਼ਾਲੀ ਹਨ। ਉਹ ਮਨੁੱਖ ਜੋ ਉਸਦੇ ਸਤਿ ਚਰਨਾਂ ਵਿੱਚ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਅਤੇ ਇਹ ਵਿਸ਼ਵਾਸ ਰੱਖਦੇ ਹਨ ਕਿ ਸਤਿਗੁਰ ਅਤੇ ਪਾਰਬ੍ਰਹਮ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਅਤੇ ਇਹ ਵਿਸ਼ਵਾਸ ਰੱਖਦੇ ਹਨ ਕਿ ਸਤਿਗੁਰ ਦੇ ਦਰਸ਼ਨ ਅਤੇ ਅਕਾਲ ਪੁਰਖ ਦੇ ਦਰਸ਼ਨਾਂ ਵਿੱਚ ਕੋਈ ਅੰਤਰ ਨਹੀਂ, ਉਸ ਵੇਲੇ ਹੀ ਉੱਚ ਪੱਧਰ ਦੀਆਂ ਇਲਾਹੀ ਦਰਗਾਹੀ ਬਖ਼ਸ਼ਿਸ਼ਾਂ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਉਹਨਾਂ ਦਾ ਹਿਰਦਾ ਉਸ ਵੇਲੇ ਹੀ ਸ਼ੁੱਧ ਹੋ ਜਾਂਦਾ ਹੈ। ਅਤੇ ਐਸੇ ਲੋਕ ਉਸ ਵੇਲੇ ਹੀ ਸਮਾਧੀ ਵਿੱਚ ਚਲੇ ਜਾਂਦੇ ਹਨ। ਇਸ ਦਾ ਭਾਵ ਹੈ ਕਿ ਐਸੀਆਂ ਰੂਹਾਂ ਉਸ ਵੇਲੇ ਹੀ ਕਰਮ ਖੰਡ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੀਆਂ ਹਨ ਅਤੇ ਉਹਨਾਂ ਦੀ ਕਰਨੀ ਸਤਿ ਦੀ ਕਰਨੀ ਬਣ ਜਾਂਦੀ ਹੈ ਜਿਸਦੇ ਫਲਸਰੂਪ ਉਹਨਾਂ ਲਈ ਜੀਵਨ ਮੁਕਤੀ ਲਿਆਉਂਦੀ ਹੈ। ਇਸ ਲਈ ਸਤਿਗੁਰ ਦੇ ਦਰਸ਼ਨ ਗੁਰਪ੍ਰਸਾਦਿ ਹਨ। ਪਰ ਕ੍ਰਿਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਇਹ ਫਲ ਉਹਨਾਂ ਰੂਹਾਂ ਦੁਆਰਾ ਹੀ ਪ੍ਰਾਪਤ ਕੀਤਾ ਜਾਂਦਾ ਹੈ ਜੋ ਹਰ ਚੀਜ਼ ਸਤਿਗੁਰ ਦੇ ਚਰਨਾਂ ਵਿੱਚ ਸੌਂਪ ਦਿੰਦੇ ਹਨ, ਆਪਣੇ ਆਪ ਨੂੰ ਤਨ, ਮਨ ਅਤੇ ਧਨ ਨਾਲ ਸਤਿਗੁਰ ਦੇ ਚਰਨਾਂ ਵਿੱਚ ਸੌਂਪ ਦਿੰਦੇ ਹਨ।

ਜਿੱਥੇ ਕਿਤੇ ਵੀ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਖ਼ਾਲਸਾ, ਇੱਕ ਸਤਿਗੁਰ ਬੈਠਾ ਹੁੰਦਾ ਹੈ ਉਥੇ ਹੀ ਦਰਗਾਹ ਪਰਗਟ ਹੁੰਦੀ ਹੈ ਅਤੇ ਪਰਮਾਤਮਾ ਅਤੇ ਇੱਕ ਸਤਿਗੁਰ ਵਿਚਕਾਰ ਕੋਈ ਅੰਤਰ ਨਹੀਂ ਹੁੰਦਾ। ਪੂਰਨ ਸਮਰਪਣ ਸਤਿਗੁਰ ਦੇ ਸਤਿ ਚਰਨਾਂ ਵਿੱਚ ਪੂਰਨ ਅਰਪਣ ਦੇ ਨਤੀਜੇ ਵਜੋਂ ਇੱਕ ਹਿਰਦਾ ਛੇਤੀ ਹੀ ਸਤਿ ਹਿਰਦੇ ਵਿੱਚ ਬਦਲ ਜਾਂਦਾ ਹੈ ਅਤੇ ਸਾਰੇ ਬ੍ਰਹਮ ਗੁਣਾਂ ਨਾਲ ਭਰ ਜਾਂਦਾ ਹੈ। ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਸਰਵ-ਵਿਆਪਕ ਹੈ। ਇਸਦਾ ਭਾਵ ਇਹ ਹੈ ਕਿ ਸਾਰੀ ਸ੍ਰਿਸ਼ਟੀ ਹੀ ਅਕਾਲ ਪੁਰਖ ਦੀ ਦਰਗਾਹ ਹੈ। ਪਰ ਆਮ ਮਨੁੱਖ ਨੂੰ ਇਹ ਨਜ਼ਰ ਨਹੀਂ ਅਉਂਦੀ ਹੈ। ਇਸ ਦੇ ਦਰਸ਼ਨ ਕਰਨ ਲਈ ਸਾਨੂੰ ਤ੍ਰਿਹ ਗੁਣ ਮਾਇਆ ਨੂੰ ਜਿੱਤਣਾ ਪਵੇਗਾ। ਤਾਂ ਹੀ ਅਸੀਂ ਦਰਗਾਹ ਦੇ ਦਰਸ਼ਨ ਕਰ ਸਕਾਂਗੇ। ਪਰੰਤੂ ਜਿੱਥੇ ਸਤਿਗੁਰ ਬੈਠਾ ਹੈ ਉਸ ਸਥਾਨ ’ਤੇ ਦਰਗਾਹ ਧਰਤੀ ਉਪਰ ਪਰਗਟ ਹੁੰਦੀ ਹੈ। ਜਦ ਸਤਿਗੁਰ ਦੀ ਸੰਗਤ ਵਿੱਚ ਬੈਠ ਕੇ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਸਿਮਰਨ ਸੇਵਾ ਅਤੇ ਸਿਫ਼ਤ ਸਲਾਹ ਕਰਦੀਆਂ ਹਨ ਤਾਂ ਅਕਾਲ ਪੁਰਖ ਅਤੇ ਉਸਦੀ ਦਰਗਾਹ ਉਸੇ ਸਥਾਨ ’ਤੇ ਪਰਗਟ ਹੁੰਦੀ ਹੈ। ਜਿੱਥੇ ਸਤਿਗੁਰ ਬੈਠਾ ਹੋਵੇ ਉਸ ਸਥਾਨ ’ਤੇ ਮਾਇਆ ਦਾ ਪ੍ਰਭਾਵ ਖ਼ਤਮ ਹੋ ਜਾਂਦਾ ਹੈ ਅਤੇ ਉਸ ਸਥਾਨ ’ਤੇ ਬੈਠੀ ਸੰਗਤ ਅਨੰਦ ਵਿੱਚ ਸ਼ਾਂਤੀ ਵਿੱਚ ਚਲੀ ਜਾਂਦੀ ਹੈ।

ਇੱਥੇ ਇਹਨਾਂ ਬ੍ਰਹਮ ਗੁਣਾਂ ਦੀ ਅਨੰਤ ਮਹੱਤਤਾ ਹੈ। ਇਹ ਬ੍ਰਹਮ ਗੁਣ ਅਨੰਤ ਬ੍ਰਹਮ ਸ਼ਕਤੀਆਂ ਹਨ। ਇਹ ਬ੍ਰਹਮ ਗੁਣ ਇੰਨੇ ਸ਼ਕਤੀਸ਼ਾਲੀ ਹਨ ਕਿ ਜੋ ਸਤਿਗੁਰ ਅੱਗੇ ਉਸਦੇ ਚਰਨਾਂ ਵਿੱਚ ਪੂਰਨ ਸਮਰਪਣ ਕਰਨ ਲਈ ਆਉਂਦਾ ਹੈ ਉਹ ਉਸੇ ਵੇਲੇ ਹੀ ਇਹਨਾਂ ਬ੍ਰਹਮ ਗੁਣਾਂ ਦੀ ਬਖ਼ਸ਼ਿਸ਼ ਪ੍ਰਾਪਤ ਕਰ ਲੈਂਦਾ ਹੈ। ਇਹ ਬ੍ਰਹਮ ਗੁਣ ਅਸਲ ਵਿੱਚ ਸਤਿ ਜੀਵਨ ਜਿਊਣ ਦਾ ਬ੍ਰਹਮ ਰਸਤਾ ਹੈ, ਜਿਹੜਾ ਕਿ ਅਕਾਲ ਪੁਰਖ ਦੇ ਪੂਰਨ ਹੁਕਮ ਅੰਦਰ ਰਹਿਣਾ ਹੈ ਅਤੇ ਉਸ ਸਮੇਂ ਦੌਰਾਨ ਦੂਸਰਿਆਂ ਦੀ ਰੂਹਾਨੀ ਤਰੱਕੀ ਲਈ ਮਦਦ ਕਰਨ ਦਾ ਹੈ।

ਇਹਨਾਂ ਵਿੱਚੋਂ ਇੱਕ ਬ੍ਰਹਮ ਗੁਣ ਸਤਿ ਸੰਤੋਖ ਹੈ ਜਦ ਹਿਰਦਾ ਸਤਿ ਸੰਤੋਖ ਵਿੱਚ ਚਲਾ ਜਾਂਦਾ ਹੈ ਇਹ ਤ੍ਰਿਸ਼ਨਾ ਅਤੇ ਇੱਛਾਵਾਂ ਦੇ ਖ਼ਾਤਮੇ ਵੱਲ ਖੜਦਾ ਹੈ ਜਿਹੜਾ ਕਿ ਇੱਛਾ ਰਹਿਤ ਜੀਵਨ ਜਿਊਣ ਦੇ ਰਸਤੇ ਵੱਲ ਖੜਦਾ ਹੈ। ਇੱਛਾ ਮੁਕਤ ਜੀਵਨ ਗੁਰਪ੍ਰਸਾਦਿ ਹੈ ਅਤੇ ਜੀਵਨ ਮੁਕਤੀ ਵੱਲ ਖੜਦਾ ਹੈ। ਇਹ ਸਭ ਤੋਂ ਔਖੀ ਕਰਨ ਵਾਲੀ ਚੀਜ਼ ਹੈ ਜਿਹੜੀ ਕਿ ਇੱਕ ਸਤਿਗੁਰ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਕਰਨ ਨਾਲ ਸੌਖਿਆਂ ਹੀ ਪ੍ਰਾਪਤ ਹੋ ਜਾਂਦੀ ਹੈ। ਇਹ ਜੀਵਨ ਮੁਕਤੀ ਸਾਡੇ ਮਨ ਨੂੰ ਅਨੰਤ ਸ਼ਾਂਤੀ ਵੱਲ ਲੈ ਜਾਂਦੀ ਹੈ, ਇਹ ਇੱਕ ਵਿਚਾਰ ਰਹਿਤ ਅਵਸਥਾ ਵੱਲ ਲੈ ਜਾਂਦੀ ਹੈ, ਜਿਸਨੂੰ ਸੁੰਨ ਸਮਾਧੀ ਕਿਹਾ ਜਾਂਦਾ ਹੈ ਜੋ ਕਿ ਬਹੁਤ ਹੀ ਉੱਚ ਰੂਹਾਨੀ ਅਵਸਥਾ ਹੈ। ਸਤਿਗੁਰ ਦੀ ਮਹਿਮਾ ਇੰਨੀ ਬ੍ਰਹਮਤਾ ਨਾਲ ਭਰੀ ਹੁੰਦੀ ਹੈ ਕਿ ਜਦ ਅਸੀਂ ਉਸਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਕਰਦੇ ਹਾਂ, ਉਹ ਸਾਨੂੰ ਦਰਗਾਹ ਵਿੱਚ ਲੈ ਜਾਂਦਾ ਹੈ। ਇਹ ਬ੍ਰਹਮ ਸਤਿ ਹੈ ਅਤੇ ਬਾਰ-ਬਾਰ ਗੁਰਬਾਣੀ ਵਿੱਚ ਕਿਹਾ ਗਿਆ ਹੈ ਕਿ ਜਿੱਥੇ ਸਤਿਗੁਰ ਬੈਠਾ ਹੈ ਠੀਕ ਉਥੇ ਹੀ ਮਾਨਸਰੋਵਰ ਹੈ ਉਥੇ ਹੀ ਦਰਗਾਹ ਹੈ ਕਿਉਂਕਿ ਆਪ ਅਕਾਲ ਪੁਰਖ ਅਤੇ ਸਤਿਗੁਰ ਵਿੱਚ ਕੋਈ ਅੰਤਰ ਨਹੀਂ ਹੈ। ਇਸ ਲਈ ਜਿੱਥੇ ਵੀ ਸਤਿਗੁਰ ਬੈਠਾ ਹੈ ਦਰਗਾਹ ਵੀ ਉੱਥੇ ਮੌਜੂਦ ਹੋਣੀ ਹੁੰਦੀ ਹੈ ਅਤੇ ਪਰਗਟ ਹੁੰਦੀ ਹੈ।

ਜ਼ਰਾ ਸਤਿਗੁਰ ਦੀ ਮਹਿਮਾ ਵੱਲ ਝਾਤੀ ਮਾਰੋ ਇੱਥੋਂ ਤੱਕ ਕਿ ਉਸਦੀ ਦ੍ਰਿਸ਼ਟ ਵੀ ਅੰਮ੍ਰਿਤ ਹੈ। ਇਹ ਬ੍ਰਹਮ ਸਤਿ ਹੈ ਕਿ ਸਤਿਗੁਰ ਦੀ ਦੇਹੀ ਵਿੱਚ ਹਰ ਪਾਸੇ ਤੋਂ ਅੰਮ੍ਰਿਤ ਝਰਦਾ ਹੈ ਇਸ ਲਈ ਜਿੱਥੇ ਵੀ ਉਹ ਦੇਖਦਾ ਹੈ ਉਸਦੀਆਂ ਅੱਖਾਂ ਵਿੱਚੋਂ ਵੀ ਅੰਮ੍ਰਿਤ ਝਰਦਾ ਹੈ ਅਤੇ ਉਹ ਜੋ ਉਸਦੇ ਸਤਿ ਚਰਨਾਂ ਵਿੱਚ ਤਨ, ਮਨ ਅਤੇ ਧਨ ਨਾਲ ਪੂਰਨ ਸਮਰਪਣ ਕਰਦੇ ਹਨ ਉਸਦੀਆਂ ਅੱਖਾਂ ਵਿੱਚੋਂ ਨਿਕਲਦੇ ਬ੍ਰਹਮ ਪ੍ਰਕਾਸ਼ ਵਿੱਚ ਅਨੰਤ ਬ੍ਰਹਮ ਸ਼ਕਤੀ ਹੁੰਦੀ ਹੈ ਕਿ ਐਸੀ ਰੂਹ ਇੱਕ ਸੰਤ ਬਣ ਜਾਂਦੀ ਹੈ, ਉਸਦਾ ਹਿਰਦਾ ਇੱਕ ਸੰਤ ਹਿਰਦਾ ਬਣ ਜਾਂਦਾ ਹੈ।

ਇੱਥੇ ਇੱਕ ਹੋਰ ਬ੍ਰਹਮ ਸਤਿ ਹੈ ਜਿਸਦੀ ਸਾਨੂੰ ਸਮਝਣ ਦੀ ਜ਼ਰੂਰਤ ਹੈ ਜਦੋਂ ਅਸੀਂ ਸਤਿਗੁਰ ਦੀ ਚਰਨ ਸ਼ਰਨ ਵਿੱਚ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਜਾਂਦੇ ਹਾਂ ਤਦ ਉਹ ਸਾਨੂੰ ਪੂਰਨ ਤੌਰ ’ਤੇ ਬਦਲ ਕੇ ਆਪਣੇ ਵਰਗਾ ਬਣਾ ਲੈਂਦਾ ਹੈ, ਇਸ ਲਈ ਹੀ ਉਸਨੂੰ ਇੱਕ ਅਪਰਸੁ ਅਪਾਰਸ ਕਿਹਾ ਗਿਆ ਹੈ। ਸਤਿਗੁਰ ਪੂਰਾ ਗੁਰੂ ਹੈ ਇਸ ਲਈ ਉਸਦੇ ਬ੍ਰਹਮ ਸ਼ਬਦ ਅਨੰਤ ਬ੍ਰਹਮ ਸ਼ਕਤੀਆਂ ਨਾਲ ਭਰੇ ਹੁੰਦੇ ਹਨ ਅਤੇ ਅਸੀਂ ਉਸਦੇ ਸ਼ਬਦਾਂ ਨੂੰ ਸਤਿ ਬਚਨ ਕਰਕੇ ਮੰਨਦੇ ਹਾਂ ਤਦ ਸਾਡਾ ਮਨ ਅਤੇ ਹਿਰਦਾ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ ਅਤੇ ਜਿੱਥੇ ਕਿਤੇ ਵੀ ਸ਼ਾਂਤੀ ਹੈ ਉਥੇ ਪਰਮਾਤਮਾ ਆਪ ਹੈ। ਹਿਰਦੇ ਵਿੱਚ ਸ਼ਾਂਤੀ ਪਰਮਾਤਮਾ ਦਾ ਦੂਸਰਾ ਨਾਮ ਹੈ। ਉਸਦੇ ਬ੍ਰਹਮ ਸ਼ਬਦ ਪਰਮਾਤਮਾ ਦੇ ਸ਼ਬਦ ਹਨ। ਇੱਥੇ ਉਸਦੇ ਅਨੰਤ ਗੁਣਾਂ ਦਾ ਕੋਈ ਅੰਤ ਨਹੀਂ ਹੈ, ਜਿਵੇਂ ਪਰਮਾਤਮਾ ਦਾ ਕੋਈ ਅੰਤ ਨਹੀਂ ਹੈ, ਇਸ ਲਈ ਹੀ ਪਰਮਾਤਮਾ ਨੂੰ ਸਾਰੇ ਬ੍ਰਹਮ ਗੁਣਾਂ ਦਾ ਖ਼ਜ਼ਾਨਾ-ਗੁਣੀ ਨਿਧਾਨ ਕਿਹਾ ਜਾਂਦਾ ਹੈ ਅਤੇ ਇਸ ਤਰ੍ਹਾਂ ਹੀ ਸਤਿਗੁਰ ਹੈ, ਜਿਵੇਂ ਇੱਥੇ ਇੱਕ ਸਤਿਗੁਰ ਅਤੇ ਆਪ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ।

ਸਤਿਗੁਰ ਅੰਮ੍ਰਿਤ ਦਾ ਦਾਤਾ ਹੈ। ਸਤਿਗੁਰ ਨਾਮ ਸਿਮਰਨ ਦਾ ਦਾਤਾ ਹੈ। ਸਤਿਗੁਰ ਨਾਮ ਦੀ ਕਮਾਈ ਦਾ ਦਾਤਾ ਹੈ। ਸਤਿਗੁਰ ਪੂਰਨ ਬੰਦਗੀ ਦਾ ਦਾਤਾ ਹੈ। ਅਤੇ ਸਤਿਗੁਰ ਸਾਰੇ ਗੁਰਪ੍ਰਸਾਦਿ ਦਾ ਦਾਤਾ ਹੈ ਅਤੇ ਉਹ ਮਨੁੱਖ ਜੋ ਸਤਿਗੁਰ ਦੀ ਸੇਵਾ ਤਨ, ਮਨ ਅਤੇ ਧਨ ਨਾਲ ਕਰਦੇ ਹਨ ਬਹੁਤ ਭਾਗਾਂ ਵਾਲੇ ਹਨ ਕਿਉਂਕਿ ਉਹ ਪਰਮਾਤਮਾ ਨਾਲ ਮਿਲਾਪ ਦੀ ਬਖ਼ਸ਼ਿਸ਼ ਵਿੱਚ ਹਨ।

ਜਿਹਬਾ ਏਕ ਉਸਤਤਿ ਅਨੇਕ ॥ ਸਤਿ ਪੁਰਖ ਪੂਰਨ ਬਿਬੇਕ ॥

ਕਾਹੂ ਬੋਲ ਨ ਪਹੁਚਤ ਪ੍ਰਾਨੀ ॥ ਅਗਮ ਅਗੋਚਰ ਪ੍ਰਭ ਨਿਰਬਾਨੀ ॥

ਨਿਰਾਹਾਰ ਨਿਰਵੈਰ ਸੁਖਦਾਈ ॥ ਤਾ ਕੀ ਕੀਮਤਿ ਕਿਨੈ ਨ ਪਾਈ ॥

ਅਨਿਕ ਭਗਤ ਬੰਦਨ ਨਿਤ ਕਰਹਿ ॥ ਚਰਨ ਕਮਲ ਹਿਰਦੈ ਸਿਮਰਹਿ ॥

ਸਦ ਬਲਿਹਾਰੀ ਸਤਿਗੁਰ ਅਪਨੇ ॥ ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥੫॥

ਸਤਿਗੁਰ ਸੱਚੇ ਪਾਤਸ਼ਾਹ ਜੀ ਧੰਨ ਧੰਨ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਇੱਕ ਸਤਿਗੁਰ ਦੀ ਅਨੰਤ ਮਹਿਮਾ ਬਾਰੇ ਬ੍ਰਹਮ ਗਿਆਨ ਬਖ਼ਸ਼ ਰਹੇ ਹਨ। ਗੁਰਬਾਣੀ ਪਰਮਾਤਮਾ ਦਾ ਸ਼ਬਦ ਹੈ ਅਤੇ ਬਹੁਤ ਡੂੰਘਾ ਬ੍ਰਹਮ ਭਾਵ ਰੱਖਦੀ ਹੈ। ਅਸਲ ਵਿੱਚ ਗੁਰਬਾਣੀ ਦੀ ਡੂੰਘਾਈ ਕਿਸੇ ਵੀ ਮਿਣਨ ਵਾਲੀ ਸ਼ੈਅ ਤੋਂ ਬਾਹਰੀ ਹੈ। ਇਹ ਮਾਨਸਰੋਵਰ ਦੀ ਤਰ੍ਹਾਂ ਹੈ। ਜਿਸਦਾ ਪਸਾਰਾ ਅਨੰਤ ਹੈ। ਸਾਡਾ ਆਪਣਾ ਵਿਹਾਰਕ ਅਨੁਭਵ ਇਹ ਹੈ ਕਿ ਜਦ ਅਸੀਂ ਇਸ ਸ਼ਬਦ ਗੁਰੂ ਦੇ ਇੱਕ ਵੀ ਸ਼ਬਦ ਵੱਲ ਝਾਤੀ ਮਾਰਦੇ ਹਾਂ ਅਤੇ ਇਸ ਉਪਰ ਜਿੰਨਾ ਹੋਰ ਅਤੇ ਹੋਰ ਜ਼ਿਆਦਾ ਧਿਆਨ ਲਗਾਉਂਦੇ ਹਾਂ, ਇਹ ਸਾਨੂੰ ਹੋਰ ਡੂੰਘੇ ਮਾਨਸਰੋਵਰ ਵਿੱਚ ਲੈ ਜਾਂਦੀ ਹੈ, ਇਹ ਸਾਨੂੰ ਹੋਰ ਡੂੰਘੇਰੇ ਅੰਮ੍ਰਿਤ ਸਾਗਰ ਵਿੱਚ ਲੈ ਜਾਂਦੀ ਹੈ, ਇਹ ਸਾਨੂੰ ਡੂੰਘੇ ਗੁਰ ਸਾਗਰ ਵਿੱਚ ਲੈ ਜਾਂਦੀ ਹੈ, ਅਤੇ ਜਿੰਨਾ ਅਸੀਂ ਹੋਰ ਡੂੰਘਾ ਜਾਂਦੇ ਹਾਂ ਅਸੀਂ ਪਤਾ ਕਰਦੇ ਹਾਂ ਕਿ ਇਸ ਦੀ ਡੂੰਘਾਈ ਮਾਪਣੀ ਸੰਭਵ ਨਹੀਂ ਹੈ, ਇਹ ਅਸਲ ਵਿੱਚ ਅਨੰਤ ਪਸਾਰੇ ਵਾਲੀ ਹੈ ਜਿਵੇਂ ਇਹ ਸਾਨੂੰ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੀ ਅਨੰਤ ਡੂੰਘਾਈ ਵਿੱਚ ਲੈ ਜਾਂਦੀ ਹੈ। ਅਤੇ ਇਸ ਤਰ੍ਹਾਂ ਹੀ ਸਤਿਗੁਰੂ ਦੀ ਮਹਿਮਾ ਹੈ। ਇਹ ਸਿਰਫ਼ ਉਸਦੀ ਮਹਿਮਾ ਦੀ ਇਕ ਝਲਕ ਹੈ, ਜਿਸ ਦਾ ਸਿਰਫ਼ ਇੱਕ ਸਤਿਗੁਰ ਦੇ ਸਤਿ ਚਰਨਾਂ ਵਿੱਚ ਜਾਣ ’ਤੇ ਹੀ ਅਨੁਭਵ ਹੋ ਸਕਦਾ ਹੈ।

ਸਤਿਗੁਰ ਸਾਨੂੰ ਦੱਸ ਰਹੇ ਹਨ ਕਿ ਉਹਨਾਂ ਦੀ ਕੇਵਲ ਇੱਕ ਹੀ ਜਿਹਬਾ ਹੈ ਅਤੇ ਇੱਥੇ ਸਤਿਗੁਰ ਅਤੇ ਅਕਾਲ ਪੁਰਖ ਦੀ ਮਹਿਮਾ ਦਾ ਕੋਈ ਅੰਤ ਨਹੀਂ ਹੈ। ਇਸ ਲਈ ਇਹ ਉਹਨਾਂ ਲਈ ਸੰਭਵ ਨਹੀਂ ਹੈ ਕਿ ਉਹ ਇੱਕ ਸਤਿਗੁਰ ਦੀ ਮਹਿਮਾ ਬਾਰੇ ਪੂਰਨ ਤੌਰ ’ਤੇ ਬਿਆਨ ਕਰ ਸਕਣ ਜਿਵੇਂ ਕਿ ਇਹ ਅਨੰਤ ਅਤੇ ਬੇਅੰਤ ਹੈ ਅਤੇ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰਬਾਣੀ ਸਾਨੂੰ ਦੱਸਦੀ ਹੈ:

ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੮੬੪)

ਇੱਥੇ ਬ੍ਰਹਮ ਗਿਆਨੀ ਅਤੇ ਗੁਰ ਪਰਮੇਸ਼ਰ ਜੀ ਵਿੱਚ ਕੋਈ ਅੰਤਰ ਨਹੀਂ ਹੈ। ਦੋਵੇਂ ਹੀ ਇੱਕ ਹਨ ਅਤੇ ਸਮਾਨ ਹਨ ਅਤੇ ਅਨੰਤ ਹਨ, ਇਸ ਲਈ ਕਿਵੇਂ ਇੱਕ ਅਨੰਤ ਦੀ ਮਹਿਮਾ ਨੂੰ ਬਿਆਨ ਕੀਤਾ ਜਾ ਸਕਦਾ ਹੈ। ਇੱਕ ਸਤਿਗੁਰ ਦੀ ਮਹਿਮਾ ਪੰਜ ਇੰਦਰੀਆਂ ਦੁਆਰਾ ਦੇਖੀ ਅਤੇ ਸਮਝੀ ਨਹੀਂ ਜਾ ਸਕਦੀ ਜੋ ਇੱਕ ਆਮ ਆਦਮੀ ਕੋਲ ਹੁੰਦੀਆਂ ਹਨ। ਇੱਕ ਸਤਿਗੁਰ ਦੀ ਮਹਿਮਾ ਇਹਨਾਂ ਪੰਜ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੈ ਜਿਵੇਂ ਕਿ ਇਹ ਮਾਇਆ ਤੋਂ ਪਰ੍ਹੇ ਹੈ। ਇਹਨਾਂ ਇੰਦਰੀਆਂ ਦੀ ਪਹੁੰਚ ਸਿਰਫ਼ ਮਾਇਆ ਤੱਕ ਹੈ। ਜੋ ਵੀ ਅਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਹਾਂ ਮਾਇਆ ਹੈ ਅਤੇ ਮਾਇਆ ਤੋਂ ਪਰ੍ਹੇ ਜਾਣ ਅਤੇ ਇਹਨਾਂ ਪੰਜ ਇੰਦਰੀਆਂ ਤੋਂ ਪਰ੍ਹੇ ਜਾਣ ਲਈ ਸਾਨੂੰ ਦਿਬ ਦ੍ਰਿਸ਼ਟ ਦੀ ਜ਼ਰੂਰਤ ਹੁੰਦੀ ਹੈ। ਇਹ ਦਿਬ ਦ੍ਰਿਸ਼ਟ ਸਾਡੀ ਸੂਖਸ਼ਮ ਦੇਹੀ ਵਿੱਚ ਮੌਜੂਦ ਹੁੰਦੀ ਹੈ ਪਰ ਅਜੇ ਖੁੱਲ੍ਹੀ ਨਹੀਂ ਹੁੰਦੀ ਹੈ ਅਤੇ ਇੱਕ ਸਤਿਗੁਰ ਦੀ ਗੁਰਪ੍ਰਸਾਦੀ ਬਖ਼ਸ਼ਿਸ਼ ਨਾਲ ਖੁੱਲ੍ਹਦੀ ਹੈ। ਜਦ ਇਹ ਬ੍ਰਹਮ ਨੇਤਰ ਖੁੱਲ੍ਹਦਾ ਹੈ ਕੇਵਲ ਤਦ ਅਸੀਂ ਇੱਕ ਸਤਿਗੁਰ ਦੀ ਮਹਿਮਾ ਦਾ ਅਨੁਭਵ ਅਤੇ ਅਹਿਸਾਸ ਕਰਨ ਦੇ ਯੋਗ ਹੋ ਸਕਦੇ ਹਾਂ। ਕਿਉਂਕਿ ਇਹ ਬ੍ਰਹਮ ਭਾਵ ਹੈ ਜੋ ਇਸ ਨੂੰ ਮਾਇਆ ਤੋਂ ਪਰ੍ਹੇ ਦੇਖਣ ਦੇ ਸੰਭਵ ਬਣਾਉਂਦਾ ਹੈ ਅਤੇ ਮਾਨਸਰੋਵਰ ਦੀ ਇਸ ਡੂੰਘੀ ਬ੍ਰਹਮਤਾ ਨੂੰ ਦੇਖਣ ਦੇ ਯੋਗ ਬਣਾਉਂਦਾ ਹੈ। ਇਸ ਲਈ ਪਰਮਾਤਮਾ ਨੂੰ ਦੇਖਣ ਅਤੇ ਅਨੁਭਵ ਕਰਨ ਲਈ ਇਸ ਦਿਬ ਦ੍ਰਿਸ਼ਟ ਦੇ ਖੋਲ੍ਹਣ ਦੀ ਜ਼ਰੂਰਤ ਹੁੰਦੀ ਹੈ, ਜਿਹੜੀ ਇੱਕ ਸਤਿਗੁਰ ਦੁਆਰਾ ਖੋਲ੍ਹੀ ਜਾਂਦੀ ਹੈ।

ਇਸ ਦਿਬ ਦ੍ਰਿਸ਼ਟ ਨੂੰ ਗਿਆਨ ਨੇਤਰ ਵੀ ਕਿਹਾ ਜਾਂਦਾ ਹੈ ਅਤੇ ਇਸ ਦੇ ਖੁੱਲ੍ਹਣ ਦੀ ਬਖ਼ਸ਼ਿਸ਼ ਸਾਨੂੰ ਬ੍ਰਹਮ ਗਿਆਨ ਦੇ ਸਮਝਣ ਦੀ ਬਖ਼ਸ਼ਿਸ਼ ਕਰਦੀ ਹੈ। ਗੁਰਬਾਣੀ ਸਾਡੇ ਅੰਦਰ ਵਹਿਣਾ ਸ਼ੁਰੂ ਕਰਦੀ ਹੈ ਜਦ ਸਾਡਾ ਗਿਆਨ ਨੇਤਰ ਖੁੱਲ੍ਹ ਜਾਂਦਾ ਹੈ। ਅਸੀਂ ਗੁਰਬਾਣੀ ਦੀ ਡੂੰਘਾਈ ਨੂੰ ਮਹਿਸੂਸ ਕਰਨਾ ਸ਼ੁਰੂ ਕਰਦੇ ਹਾਂ। ਅਸੀਂ ਇਹ ਜਾਨਣਾ ਸ਼ੁਰੂ ਕਰਦੇ ਹਾਂ ਕਿ ਗੁਰਬਾਣੀ ਦਾ ਕੀ ਭਾਵ ਹੈ ਅਤੇ ਸਾਡੀ ਬੰਦਗੀ ਅੱਗੇ ਵਧਦੀ ਹੈ ਅਤੇ ਚੇਤਨਾ ਉੱਚੀ ਅਤੇ ਹੋਰ ਉੱਚੀ ਜਾਂਦੀ ਹੈ ਗੁਰਬਾਣੀ ਦਾ ਭਾਵ ਹੋਰ ਵਧਦਾ ਜਾਂਦਾ ਹੈ ਅਤੇ ਅਸੀਂ ਇਸ ਮਾਨਸਰੋਵਰ ਵਿੱਚ ਹੋਰ ਅਤੇ ਹੋਰ ਡੂੰਘੇਰੇ ਚਲੇ ਜਾਂਦੇ ਹਾਂ।

ਇਹ ਇੱਕ ਸਤਿਗੁਰ ਦੀ ਅਨੰਤ ਮਹਿਮਾ ਦਾ ਇੱਕ ਹੋਰ ਭਾਗ ਹੈ। ਸਤਿਗੁਰ ਪੂਰਨ ਹੈ ਇਸ ਲਈ ਉਸਦਾ ਬ੍ਰਹਮ ਗਿਆਨ ਪੂਰਨ ਹੈ। ਉਹ ਪੂਰਨ ਬ੍ਰਹਮ ਗਿਆਨ ਨਾਲ ਬਖ਼ਸ਼ਿਆ ਹੁੰਦਾ ਹੈ। ਉਹ ਪੂਰਨ ਤੱਤ ਗਿਆਨ ਦੀ ਬਖ਼ਸ਼ਿਸ਼ ਵਿੱਚ ਹੁੰਦਾ ਹੈ। ਉਹ ਹਮੇਸ਼ਾਂ ਅਤੇ ਸਦਾ ਹੀ ਪਰਮਾਤਮਾ ਵਿੱਚ ਲੀਨ ਰਹਿੰਦਾ ਹੈ। ਉਹ ਪਰਮਾਤਮਾ ਨਾਲ ਇੱਕ ਹੁੰਦਾ ਹੈ। ਇਸ ਲਈ ਉਸ ਦੇ ਅਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ। ਉਹ ਪਰਮਾਤਮਾ ਵਿੱਚ ਅਭੇਦ ਹੁੰਦਾ ਹੈ। ਉਸਦੇ ਸ਼ਬਦਾਂ ਵਿੱਚ ਅਨੰਤ ਡੂੰਘਾਈ ਹੁੰਦੀ ਹੈ ਕਿਉਂਕਿ ਉਸਦੇ ਸ਼ਬਦ ਗੁਰਬਾਣੀ ਹਨ। ਉਸਦੇ ਸ਼ਬਦ ਸਤਿ ਹਨ ਅਤੇ ਅਮੋਲਕ ਹਨ। ਉਸਦੇ ਸ਼ਬਦਾਂ ਦੀ ਡੂੰਘਾਈ ਕੇਵਲ ਉਸਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਨਾਲ ਹੀ ਮਹਿਸੂਸ ਅਤੇ ਅਨੁਭਵ ਕੀਤੀ ਜਾ ਸਕਦੀ ਹੈ। ਸਤਿਗੁਰ ਨਿਰਵੈਰ ਹੈ ਉਹ ਕਿਸੇ ਨੂੰ ਨਫ਼ਰਤ ਨਹੀਂ ਕਰਦਾ। ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਉਸ ਦੇ ਮਨ ਵਿੱਚ ਕਿਸੇ ਲਈ ਨਫ਼ਰਤ ਨਹੀਂ ਹੁੰਦੀ। ਉਹ ਇਹਨਾਂ ਸਾਰੀਆਂ ਨਾਂਹ-ਪੱਖੀ ਤਾਕਤਾਂ ਤੋਂ ਉਪਰ ਹੁੰਦਾ ਹੈ ਅਤੇ ਹੋਰ ਵਿਸਥਾਰ ਵਿੱਚ ਇਹ ਬ੍ਰਹਮ ਸਤਿ ਹੈ ਕਿ ਸਤਿਗੁਰ ਏਕ ਦ੍ਰਿਸ਼ਟ ਹੁੰਦਾ ਹੈ ਉਸ ਲਈ ਸਾਰੇ ਬਰਾਬਰ ਹੁੰਦੇ ਹਨ।

ਉਸਦਾ ਭੋਜਨ ਗਿਆਨ ਹੈ। ਪੂਰਨ ਬ੍ਰਹਮ ਗਿਆਨ ਉਸਦਾ ਭੋਜਨ ਹੈ। ਪਰਉਪਕਾਰ ਅਤੇ ਮਹਾਂ ਪਰਉਪਕਾਰ ਉਸਦੀ ਭੁੱਖ ਹੈ। ਲੋਕਾਂ ਨੂੰ ਪਰਮਾਤਮਾ ਨਾਲ ਜੋੜਨਾ ਉਸਦੀ ਲਾਲਸਾ ਹੈ। ਅਕਾਲ ਪੁਰਖ ਦੀ ਹੋਰ ਅਤੇ ਹੋਰ ਜ਼ਿਆਦਾ ਮਹਿਮਾ ਉਸ ਦਾ ਦਿਨ ਰਾਤ ਦਾ ਕੰਮ ਹੈ। ਇਹ ਸਾਰਾ ਕੁਝ ਉਹ ਸਾਰੇ ਸਮਾਜ ਅਤੇ ਸਾਰੀ ਸ੍ਰਿਸ਼ਟੀ ਦੀ ਭਲਾਈ ਲਈ ਕਰਦਾ ਹੈ। ਅਸਲ ਵਿੱਚ ਇਸ ਧਰਤੀ ਉਪਰ ਇੰਨਾ ਜ਼ਿਆਦਾ ਕੂੜ ਹੈ ਕਿ ਸਿਰਫ਼ ਸਤਿਗੁਰਾਂ ਅਤੇ ਬ੍ਰਹਮ ਗਿਆਨੀਆਂ, ਸੰਤਾਂ ਅਤੇ ਖ਼ਾਲਸਿਆਂ ਜੋ ਪੂਰਨ ਹਨ ਦੀ ਕ੍ਰਿਪਾ ਕਾਰਨ ਹੀ ਅਸੀਂ ਜੀਵਨ ਦੇ ਯੋਗ ਹੋ ਰਹੇ ਹਾਂ। ਕੋਈ ਵੀ ਵਿਅਕਤੀ ਇਹਨਾਂ ਰੂਹਾਂ ਦੀਆਂ ਬ੍ਰਹਮ ਸ਼ਕਤੀਆਂ ਦਾ ਅੰਦਾਜ਼ਾ ਨਹੀਂ ਲਗਾ ਸਕਦਾ। ਇਹਨਾਂ ਦੀ ਸਮਾਜ ਲਈ ਸੇਵਾ ਅਣਮੁੱਲੀ ਹੁੰਦੀ ਹੈ। ਉਹ ਸੰਗਤ ਦੀ ਜ਼ਹਿਰ ਨੂੰ ਆਪਣੇ ਵਿੱਚ ਜਜ਼ਬ ਕਰਕੇ ਸੰਗਤ ਨੂੰ ਅੰਮ੍ਰਿਤ ਵਰਤਾਉਂਦੇ ਹਨ। ਉਹਨਾਂ ਦੀ ਸੰਗਤ ਸਰਵ-ਉੱਚ ਪੱਧਰ ਦੀ ਅਨਾਦਿ ਖ਼ੁਸ਼ੀਆਂ ਲਿਆਉਂਦੀ ਹੈ। ਇੱਕ ਕਦੀ ਨਾ ਖ਼ਤਮ ਹੋਣ ਵਾਲੀ ਅਨੰਤ ਖ਼ੁਸ਼ੀ। ਇੱਕ ਕਦੀ ਨਾ ਖ਼ਤਮ ਹੋਣ ਵਾਲੀ ਅਨੰਤ ਸ਼ਾਂਤੀ।

ਸਤਿਗੁਰ ਨੂੰ ਡੰਡੌਤ ਬੰਦਨਾ ਇੱਕ ਹੋਰ ਵਸਤੂ ਹੈ ਜੋ ਨਾ ਮੰਨਣ ਯੋਗ ਫਲ ਲਿਆਉਂਦੀ ਹੈ। ਇਹ ਸਾਡੀ ਹਉਮੈ ਨਾਲ ਲੜਨ ਵਾਲਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਅਤੇ ਸਾਡੇ ਹਿਰਦੇ ਅੰਦਰ ਅਤਿ ਨਿਮਰਤਾ ਅਤੇ ਨਿਰਮਾਣਤਾ ਲਿਆਉਂਦਾ ਹੈ। ਇਸ ਲਈ ਜਦ ਵੀ ਅਸੀਂ ਇੱਕ ਸਤਿਗੁਰ ਦੀ ਸਤਿ ਸੰਗਤ ਵਿੱਚ ਜਾਈਏ ਹਮੇਸ਼ਾਂ ਹੀ ਉਸ ਅੱਗੇ ਡੰਡੌਤ ਬੰਦਨਾ ਕਰਨੀ ਚਾਹੀਦੀ ਹੈ। ਇੱਥੇ ਅਣਗਿਣਤ ਹੀ ਭਗਤ ਹਨ ਜੋ ਇੱਕ ਸਤਿਗੁਰ ਅੱਗੇ ਡੰਡੌਤ ਕਰਦੇ ਹਨ। ਇੱਕ ਸਤਿਗੁਰ ਦੇ ਅੱਗੇ ਡੰਡੌਤ ਅਤੇ ਚਰਨਾਂ ਨੂੰ ਚੁੰਮਣਾ ਸਾਡੇ ਹਿਰਦੇ ਉਪਰ ਨਿਖਾਰਨ ਵਾਲਾ ਪ੍ਰਭਾਵ ਲਿਆਉਂਦਾ ਹੈ। ਜੇਕਰ ਸਾਨੂੰ ਇਸ ਤਰ੍ਹਾਂ ਕਰਨ ਦਾ ਮੌਕਾ ਮਿਲਦਾ ਹੈ ਤਾਂ ਕ੍ਰਿਪਾ ਕਰਕੇ ਇਸ ਤਰ੍ਹਾਂ ਕਰੋ ਅਤੇ ਦੇਖੋ ਕੀ ਵਾਪਰਦਾ ਹੈ। ਆਪਣੀ ਦਾੜ੍ਹੀ ਨਾਲ ਉਸਦੇ ਜੁੱਤੇ ਸਾਫ਼ ਕਰੋ ਅਤੇ ਦੇਖੋ ਸਾਡੇ ਹਿਰਦੇ ਨਾਲ ਕੀ ਵਾਪਰਦਾ ਹੈ। ਇਹਨਾਂ ਚੀਜ਼ਾਂ ਦਾ ਸਾਡੀ ਰੂਹਾਨੀਅਤ ਉਪਰ ਕਲਪਨਾ ਤੋਂ ਵੀ ਪਰ੍ਹੇ ਪ੍ਰਭਾਵ ਪੈਂਦਾ ਹੈ। ਅਸੀਂ ਇਹਨਾਂ ਬ੍ਰਹਮ ਦਾਤਾਂ ਦਾ ਅਨੁਭਵ ਤਾਂ ਹੀ ਕਰ ਸਕਦੇ ਹਾਂ ਜੇਕਰ ਅਸੀਂ ਇਸ ਤਰ੍ਹਾਂ ਦੇ ਸਤਿ ਕਰਮ ਕਰਦੇ ਹਾਂ। ਇਹ ਸਤਿ ਕਰਮ ਸਤਿਗੁਰ ਦੇ ਸਤਿ ਚਰਨ ਸਾਡੇ ਹਿਰਦੇ ਅੰਦਰ ਲਿਆਉਣ ਵਿੱਚ ਮਦਦ ਕਰਦੇ ਹਨ ਅਤੇ ਇੱਕ ਸਤਿਗੁਰ ਦੇ ਚਰਨ ਕਮਲ ਸਾਡੇ ਹਿਰਦੇ ਅੰਦਰ ਰੱਖਣ ਦੇ ਯੋਗ ਹੋ ਜਾਂਦੇ ਹਾਂ। ਜਦ ਸਾਡਾ ਹਿਰਦਾ ਸਤਿਗੁਰ ਦੇ ਚਰਨ ਕਮਲਾਂ ਨਾਲ ਭਰ ਜਾਂਦਾ ਹੈ ਇਸ ਦਾ ਭਾਵ ਹੈ ਕਿ ਸਾਡਾ ਹਿਰਦਾ ਸਤਿ ਹਿਰਦਾ ਬਣ ਜਾਂਦਾ ਹੈ। ਇਹ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਭਰ ਜਾਵੇਗਾ। ਸਤਿਗੁਰ ਦੇ ਚਰਨਾਂ ਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ। ਇਹ ਸਾਡੇ ਲਈ ਕ੍ਰਿਸ਼ਮੇ ਕਰਦੀ ਹੈ। ਇਸ ਲਈ ਸਤਿਗੁਰੁ ਦੀ ਸੇਵਾ ਕਰੋ ਅਤੇ ਇਸਦੇ ਬ੍ਰਹਮ ਲਾਭਾਂ ਦਾ ਅਨੰਦ ਮਾਣੋ। ਇਹ ਸਾਰੀਆਂ ਬ੍ਰਹਮ ਚੀਜ਼ਾਂ ਸਤਿਗੁਰ ਦੇ ਗੁਰ ਪ੍ਰਸਾਦਿ ਨਾਲ ਵਾਪਰਦੀਆਂ ਹਨ ਇਸ ਲਈ ਕ੍ਰਿਪਾ ਕਰਕੇ ਹਮੇਸ਼ਾਂ ਇਸ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਲਈ ਅਰਦਾਸ ਕਰਦੇ ਰਹੋ।

ਇਹੁ ਹਰਿ ਰਸੁ ਪਾਵੈ ਜਨੁ ਕੋਇ ॥ ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥

ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ॥ ਜਾ ਕੈ ਮਨਿ ਪ੍ਰਗਟੇ ਗੁਨਤਾਸ ॥

ਆਠ ਪਹਰ ਹਰਿ ਕਾ ਨਾਮੁ ਲੇਇ ॥ ਸਚੁ ਉਪਦੇਸੁ ਸੇਵਕ ਕਉ ਦੇਇ ॥

ਮੋਹ ਮਾਇਆ ਕੈ ਸੰਗਿ ਨ ਲੇਪੁ ॥ ਮਨ ਮਹਿ ਰਾਖੈ ਹਰਿ ਹਰਿ ਏਕੁ ॥

ਅੰਧਕਾਰ ਦੀਪਕ ਪਰਗਾਸੇ ॥ ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ॥੬॥

ਸਤਿਗੁਰ ਪੰਚਮ ਪਾਤਸ਼ਾਹ ਜੀ ਸਾਨੂੰ ਸਤਿਗੁਰ ਦੀ ਮਹਿਮਾ ਬਾਰੇ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖ ਰਹੇ ਹਨ, ਜਿਹੜਾ ਕਿ ਆਪਣੇ ਆਪ ਵਿੱਚ ਗੁਰਪ੍ਰਸਾਦਿ ਹੈ। ਸਤਿਗੁਰ ਅੰਮ੍ਰਿਤ ਦਾ ਦਾਤਾ ਹੈ ਅਤੇ ਇਹ ਗੁਰਪ੍ਰਸਾਦਿ ਦੇਣ ਦੀ ਬ੍ਰਹਮ ਸ਼ਕਤੀ ਦੀ ਬ੍ਰਹਮਤਾ ਨਾਲ ਬਖ਼ਸ਼ਿਆ ਹੁੰਦਾ ਹੈ। ਪਰ ਇੱਥੇ ਬਹੁਤ ਹੀ ਥੋੜੇ ਲੋਕ ਹੁੰਦੇ ਹਨ ਜੋ ਇਸ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਵਾਲੇ ਹੁੰਦੇ ਹਨ। ਭਾਵੇਂ ਕਿ ਇਹ ਗੁਰਪ੍ਰਸਾਦਿ ਪ੍ਰਾਪਤ ਕਰਨਾ ਬਹੁਤ ਅਸਾਨ ਹੈ ਪਰ ਕਰੋੜਾਂ ਵਿੱਚੋਂ ਕੋਈ ਇੱਕ ਹੀ ਇੰਨਾ ਭਾਗਾਂ ਵਾਲਾ ਹੁੰਦਾ ਹੈ ਕਿ ਇਸ ਗੁਰਪ੍ਰਸਾਦਿ ਨਾਲ ਬਖ਼ਸ਼ਿਆ ਹੋਵੇ। ਬਹੁਤੇ ਲੋਕ ਇਸ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਯੋਗ ਭਾਗਾਂ ਵਾਲੇ ਨਹੀਂ ਹੁੰਦੇ ਹਨ। ਸਮਰਪਣ ਦੀ ਘਾਟ ਅਤੇ ਸਤਿਗੁਰ ਦੇ ਸਤਿ ਚਰਨਾਂ ਵਿੱਚ ਪੂਰਨ ਅਰਪਣ ਦੀ ਘਾਟ ਕਾਰਨ ਇਸ ਤਰ੍ਹਾਂ ਹੁੰਦਾ ਹੈ। ਜਿੱਥੋਂ ਤੱਕ ਸਤਿਗੁਰ ਦਾ ਸਬੰਧ ਹੈ ਉਸਦਾ ਅੰਮ੍ਰਿਤ ਹਰ ਇੱਕ ਲਈ ਬਰਾਬਰ ਉਪਲਬਧ ਹੁੰਦਾ ਹੈ। ਉਹ ਏਕ ਦ੍ਰਿਸ਼ਟ ਹੁੰਦਾ ਹੈ ਅਤੇ ਉਸਦੇ ਵੱਲੋਂ ਕਿਸੇ ਨਾਲ ਪੱਖਪਾਤ ਨਹੀਂ ਹੁੰਦਾ ਹੈ। ਘਾਟ ਲੋਕਾਂ ਵਿੱਚ ਹੁੰਦੀ ਹੈ ਜੋ ਉਸਦੀ ਸੰਗਤ ਵਿੱਚ ਜਾਂਦੇ ਹਨ। ਸਭ ਤੋਂ ਵੱਡਾ ਕਾਰਨ ਸਮਰਪਣ, ਦ੍ਰਿੜ੍ਹਤਾ, ਵਿਸ਼ਵਾਸ, ਯਕੀਨ, ਸ਼ਰਧਾ ਅਤੇ ਪ੍ਰੀਤ ਦੀ ਘਾਟ ਹੈ ਅਤੇ ਸਭ ਤੋਂ ਉਪਰ ਤਨ, ਮਨ ਅਤੇ ਧਨ ਨਾਲ ਪੂਰਨ ਸਮਰਪਣ ਦੀ ਘਾਟ ਹੈ। ਇੱਥੇ ਬਹੁਤ ਘੱਟ ਲੋਕ ਹੁੰਦੇ ਹਨ ਜੋ ਇੱਕ ਸਤਿਗੁਰ ਦੇ ਸਤਿ ਚਰਨਾਂ ਵਿੱਚ ਸਭ ਕੁਝ ਅਰਪਣ ਕਰਨ ਦਾ ਬ੍ਰਹਮ ਗਿਆਨ ਪ੍ਰਾਪਤ ਕਰਦੇ ਹਨ। ਕੁਝ ਭਾਗਾਂ ਵਾਲੇ ਹੀ ਇਸ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ ਅਤੇ ਜੋ ਸਤਿਗੁਰ ਦੇ ਸ਼ਬਦਾਂ ਦੀ ਪਾਲਣਾ ਕਰਦੇ ਹਨ ਜੀਵਨ ਮੁਕਤੀ ਪ੍ਰਾਪਤ ਕਰਦੇ ਹਨ।

ਉਹ ਜੋ ਇਸ ਗੁਰਪ੍ਰਸਾਦਿ ਨਾਲ ਬਖ਼ਸ਼ੇ ਹੁੰਦੇ ਹਨ ਆਪਣਾ ਹਿਰਦਾ ਇਹਨਾਂ ਬ੍ਰਹਮ ਗੁਣਾਂ ਨਾਲ ਭਰ ਲੈਂਦੇ ਹਨ ਅਤੇ ਕਦੇ ਵੀ ਮਾਇਆ ਦੁਆਰਾ ਨਾਸ ਨਹੀਂ ਹੁੰਦੇ। ਅਸਲ ਵਿੱਚ ਉਹ ਮਾਇਆ ਨੂੰ ਹਰਾ ਦਿੰਦੇ ਹਨ ਅਤੇ ਇਸ ਦੇ ਤਿੰਨ ਰੂਪਾਂ ਤੋਂ ਪਰ੍ਹੇ ਚਲੇ ਜਾਂਦੇ ਹਨ ਅਤੇ ਪਰਮਾਤਮਾ ਨਾਲ ਇੱਕ-ਮਿੱਕ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਆਤਮ ਰਸ ਅੰਮ੍ਰਿਤ-ਪੂਰਨ ਬ੍ਰਹਮ ਗਿਆਨ ਨਾਲ ਬਖ਼ਸ਼ੇ ਹੁੰਦੇ ਹਨ। ਐਸੀਆਂ ਰੂਹਾਂ ਲਗਾਤਾਰ ਅਧਾਰ ਤੇ ਅੰਮ੍ਰਿਤ ਵਿੱਚ ਲੀਨ ਰਹਿੰਦੀਆਂ ਹਨ ਅਤੇ ਸਤਿ ਦੀ ਸੇਵਾ ਨਾਲ ਬਖ਼ਸ਼ੀਆਂ ਹੁੰਦੀਆਂ ਹਨ ਅਤੇ ਉਹ ਲੋਕਾਂ ਵਿੱਚ ਇਸ ਸਤਿ ਨੂੰ ਵਰਤਾਉਣ ਵਿੱਚ ਰੁੱਝੇ ਰਹਿੰਦੇ ਹਨ। ਜੋ ਵੀ ਉਹ ਕਹਿੰਦੇ ਹਨ ਸਤਿ ਹੁੰਦਾ ਹੈ ਅਤੇ ਉਹ ਜੋ ਇਹਨਾਂ ਸਤਿ ਬਚਨਾਂ ਦੀ ਪਾਲਣਾ ਕਰਦੇ ਹਨ ਉਹ ਸਤਿ ਹਿਰਦੇ ਵਿੱਚ ਬਦਲ ਜਾਂਦੇ ਹਨ।

ਇੱਕ ਆਮ ਆਦਮੀ ਦਾ ਹਿਰਦਾ ਅੰਧੇਰੇ ਨਾਲ ਭਰਿਆ ਹੁੰਦਾ ਹੈ। ਮਾਇਆ ਦੇ ਨਾਲ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਹਨੇਰੇ ਨਾਲ ਭਰਿਆ ਹੁੰਦਾ ਹੈ। ਇੱਛਾਵਾਂ ਦਾ ਹਨੇਰਾ, ਕਲਯੁਗ ਦਾ ਹਨੇਰਾ, ਸਵੈ-ਸਿਆਣਪ ਦਾ ਹਨੇਰਾ, ਸੰਸਾਰਿਕ ਸਿਆਣਪ ਦਾ ਹਨੇਰਾ, ਦੁਰਮਤਿ ਦਾ ਹਨੇਰਾ ਜੋ ਬ੍ਰਹਮ ਮਤਿ ਗੁਰਮਤਿ ਦੀ ਅਣਹੋਂਦ ਕਾਰਨ ਹੈ। ਸੰਸਾਰਿਕ ਸੰਪਤੀਆਂ ਦੇ ਗਵਾਚ ਜਾਣ ਦੇ ਡਰ ਦਾ ਹਨੇਰਾ। ਸੰਸਾਰਿਕ ਰਿਸ਼ਤਿਆਂ ਦੇ ਗਵਾਚ ਜਾਣ ਦਾ ਹਨੇਰਾ। ਹਰ ਗ਼ਲਤ ਸਹੀ ਢੰਗ ਨਾਲ ਦੌਲਤ ਪਿੱਛੇ ਭੱਜਣ ਦਾ ਹਨੇਰਾ। ਮਨ ਦੀ ਹਰ ਤਰ੍ਹਾਂ ਦੀ ਭਟਕਣਾ ਦਾ ਹਨੇਰਾ। ਮਨ ਵਿੱਚ ਸ਼ਾਂਤੀ ਦੀ ਅਣਹੋਂਦ ਕਾਰਨ ਹਨੇਰਾ। ਗੁਰ ਅਤੇ ਗੁਰੂ ਉਪਰ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਦੀ ਘਾਟ ਦੇ ਹਨੇਰੇ ਨਾਲ ਭਰਿਆ ਹੁੰਦਾ ਹੈ। ਸਾਰੀਆਂ ਨਾਂਹ ਪੱਖੀ ਸ਼ਕਤੀਆਂ ਜੋ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਂਦੀਆਂ ਹਨ ਅਤੇ ਸਾਨੂੰ ਮਾਇਆ ਦੇ ਕੂੜ ਹੇਠਾਂ ਦੱਬੇ ਰੱਖਦੀਆਂ ਹਨ ਇਸ ਹਨੇਰੇ ਦਾ ਕਾਰਨ ਹਨ।

ਜਦ ਅਸੀਂ ਇੱਕ ਸਤਿਗੁਰ ਦੇ ਸਤਿ ਚਰਨਾਂ ਵਿੱਚ ਜਾਂਦੇ ਹਾਂ ਅਤੇ ਆਪਣੇ ਆਪ ਨੂੰ ਪੂਰਨ ਤੌਰ ’ਤੇ ਅਰਪਣ ਕਰ ਦਿੰਦੇ ਹਾਂ ਤਦ ਸਾਡਾ ਹਿਰਦਾ ਬ੍ਰਹਮ ਪ੍ਰਕਾਸ਼ ਅਤੇ ਬ੍ਰਹਮ ਗਿਆਨ ਨਾਲ ਪ੍ਰਕਾਸ਼ਿਤ ਹੋ ਜਾਂਦਾ ਹੈ ਅਤੇ ਅਸੀਂ ਬੰਦਗੀ ਵਿੱਚ ਚਲੇ ਜਾਂਦੇ ਹਾਂ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪੂਰਨ ਤੌਰ ’ਤੇ ਸਾਡੀ ਜ਼ਿੰਦਗੀ ਨੂੰ ਬਦਲ ਦੇਵੇਗਾ ਅਤੇ ਸਾਡੇ ਹਿਰਦੇ ਤੋਂ ਸਾਰਾ ਹਨੇਰਾ ਅਲੋਪ ਹੋ ਜਾਵੇਗਾ ਅਤੇ ਇਹ ਬ੍ਰਹਮ ਪ੍ਰਕਾਸ਼, ਬ੍ਰਹਮ ਗਿਆਨ ਅਤੇ ਸਾਰੇ ਬ੍ਰਹਮ ਗੁਣਾਂ ਨਾਲ ਭਰ ਜਾਵੇਗਾ ਅਤੇ ਅਸੀਂ ਮਾਇਆ ਨੂੰ ਹਰਾਉਣ ਦੇ ਯੋਗ ਹੋ ਜਾਵਾਂਗੇ ਅਤੇ ਇਸ ਤਰੀਕੇ ਨਾਲ ਅਸੀਂ ਇੱਛਾ ਮੁਕਤ ਬਣ ਜਾਵਾਂਗੇ ਅਤੇ ਸਾਡਾ ਹਿਰਦਾ ਪੂਰਨ ਤੌਰ ’ਤੇ ਸਤਿ ਸੰਤੋਖ ਵਿੱਚ ਚਲਾ ਜਾਵੇਗਾ। ਸਾਡੇ ਸਾਰੇ ਭਰਮ, ਭੁਲੇਖੇ ਅਤੇ ਸ਼ੱਕ ਅਲੋਪ ਹੋ ਜਾਣਗੇ। ਸਾਡੀਆਂ ਸਾਰੀਆਂ ਮਾਨਸਿਕ ਬਿਮਾਰੀਆਂ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਅਲੋਪ ਹੋ ਜਾਣਗੇ ਅਤੇ ਸਾਡਾ ਹਿਰਦਾ ਬ੍ਰਹਮ ਅਨੰਦ, ਸਤਿ ਚਿੱਤ ਅਨੰਦ ਨਾਲ ਭਰ ਜਾਵੇਗਾ।

ਤਪਤਿ ਮਾਹਿ ਠਾਢਿ ਵਰਤਾਈ ॥ ਅਨਦੁ ਭਇਆ ਦੁਖ ਨਾਠੇ ਭਾਈ ॥

ਜਨਮ ਮਰਨ ਕੇ ਮਿਟੇ ਅੰਦੇਸੇ ॥ ਸਾਧੂ ਕੇ ਪੂਰਨ ਉਪਦੇਸੇ ॥

ਭਉ ਚੂਕਾ ਨਿਰਭਉ ਹੋਇ ਬਸੇ ॥ ਸਗਲ ਬਿਆਧਿ ਮਨ ਤੇ ਖੈ ਨਸੇ ॥

ਜਿਸ ਕਾ ਸਾ ਤਿਨਿ ਕਿਰਪਾ ਧਾਰੀ ॥ ਸਾਧਸੰਗਿ ਜਪਿ ਨਾਮੁ ਮੁਰਾਰੀ ॥

ਥਿਤਿ ਪਾਈ ਚੂਕੇ ਭ੍ਰਮ ਗਵਨ ॥ ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ ॥੭॥

ਸਤਿਗੁਰ ਦੀ ਮਹਿਮਾ ਅਪਰੰਪਾਰ, ਅਨੰਤ, ਬੇਅੰਤ, ਅਗਮ, ਅਗੋਚਰ ਹੈ। ਉਸਦੀਆਂ ਬ੍ਰਹਮ ਸ਼ਕਤੀਆਂ ਵਿਆਖਿਆ ਤੋਂ ਪਰ੍ਹੇ ਹਨ। ਸਾਡੀ ਕਿਸਮਤ ਵੱਲ ਝਾਤੀ ਮਾਰੋ ਕਿ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਨੇ ਸਾਡੇ ਉਪਰ ਆਪਣੀ ਅਨੰਤ ਦਿਆਲਤਾ ਨਾਲ ਸਾਨੂੰ ਇਹ ਬ੍ਰਹਮ ਅਸੀਸ ਦਿੱਤੀ ਹੈ ਕਿ ਅਸੀਂ ਇੱਕ ਸਤਿਗੁਰ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਖ਼ਾਲਸਾ ਜਾਂ ਇੱਕ ਪੂਰਨ ਸੰਤ ਦੀ ਚਰਨ ਸ਼ਰਨ ਵਿੱਚ ਜਾ ਸਕਦੇ ਹਾਂ ਅਤੇ ਉਹ ਸਾਰੇ ਫਲ ਅਤੇ ਲਾਭ ਪ੍ਰਾਪਤ ਕਰ ਸਕਦੇ ਹਾਂ ਜਿਵੇਂ ਅਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਬੈਠੇ ਹੋਈਏ।

ਇੱਕ ਸਤਿਗੁਰ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਸੰਤ ਜਾਂ ਇੱਕ ਪੂਰਨ ਖ਼ਾਲਸੇ ਦੀ ਸੰਗਤ ਦਰਗਾਹ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ। ਸਤਿਗੁਰ ਪੂਰਨ ਹੈ ਇਸ ਲਈ ਉਸਦੀਆਂ ਸਿੱਖਿਆਵਾਂ ਜਾਂ ਉਸਦੇ ਸ਼ਬਦ ਵੀ ਪੂਰਨ ਹਨ। ਭਾਵ ਉਸਦੇ ਸ਼ਬਦ ਪੂਰਨ ਬ੍ਰਹਮ ਗਿਆਨ ਹਨ। ਉਸਦੇ ਸ਼ਬਦ ਅੰਮ੍ਰਿਤ ਨਾਲ ਭਰੇ ਹੁੰਦੇ ਹਨ। ਉਸਦੇ ਸ਼ਬਦ ਅੰਮ੍ਰਿਤ ਬਚਨ ਹੁੰਦੇ ਹਨ। ਉਸਦੇ ਸ਼ਬਦ ਪਰਮਾਤਮਾ ਦੇ ਸ਼ਬਦ ਹੁੰਦੇ ਹਨ। ਉਸਦੇ ਸ਼ਬਦ ਸਤਿ ਹਨ। ਉਸਦੇ ਸ਼ਬਦ ਬ੍ਰਹਮ ਪਰਮ ਅਨੰਤ ਸ਼ਕਤੀਆਂ ਨਾਲ ਭਰੇ ਹੁੰਦੇ ਹਨ। ਇਸ ਲਈ ਜੇਕਰ ਅਸੀਂ ਉਸਦੇ ਸ਼ਬਦਾਂ ਦੀ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਪਾਲਣਾ ਕਰਦੇ ਹਾਂ ਤਦ ਅਸੀਂ ਜੀਵਨ ਮੁਕਤੀ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਾਂ ਅਤੇ ਇਸ ਜਨਮ ਮਰਨ ਦੇ ਚੱਕਰ ਤੋਂ ਰਾਹਤ ਪਾ ਲੈਂਦੇ ਹਾਂ। ਸਾਡਾ ਮਨ ਪਰਮ ਜੋਤ ਵਿੱਚ ਬਦਲ ਜਾਂਦਾ ਹੈ ਅਤੇ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਸਾਡਾ ਮਨ, ਜੋ ਕਲਯੁਗ ਅਤੇ ਮਾਇਆ ਦੇ ਹਨੇਰੇ ਵਿੱਚ ਸੜ ਰਿਹਾ ਸੀ, ਸਾਡਾ ਮਨ ਜੋ ਇੱਛਾਵਾਂ-ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਸੀ ਪੂਰਨ ਤੌਰ ’ਤੇ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਸਾਡਾ ਮਨ ਬੋਲਣਾ ਬੰਦ ਕਰ ਦਿੰਦਾ ਹੈ। ਇਹ ਵਿਚਾਰ ਰਹਿਤ ਹੋ ਜਾਂਦਾ ਹੈ ਅਤੇ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਸਾਡਾ ਮਨ ਜੋ ਪਹਿਲਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵਿੱਚ ਸੜ ਰਿਹਾ ਸੀ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਇਹ ਬ੍ਰਹਮ ਜੋਤ ਵਿੱਚ ਬਦਲ ਜਾਂਦਾ ਹੈ ਅਤੇ ਨਿਰੰਤਰ ਅਧਾਰ ਤੇ ਸਿਮਰਨ ਵਿੱਚ ਚਲਾ ਜਾਂਦਾ ਹੈ ਜਿਸ ਨੂੰ ਅਜਪਾ ਜਾਪ ਕਿਹਾ ਜਾਂਦਾ ਹੈ।

ਅਸੀਂ ਨਿਰਭਉ ਬਣ ਜਾਂਦੇ ਹਾਂ। ਸਾਡੇ ਸਾਰੇ ਸੰਸਾਰਿਕ ਸੰਪਤੀਆਂ ਅਤੇ ਸੰਸਾਰਿਕ ਰਿਸ਼ਤਿਆਂ ਦੇ ਗਵਾਚ ਜਾਣ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਅਸੀਂ ਅੰਦਰੂਨੀ ਤੌਰ ’ਤੇ ਇਹਨਾਂ ਸੰਸਾਰਿਕ ਚੀਜ਼ਾਂ ਅਤੇ ਰਿਸ਼ਤਿਆਂ ਤੋਂ ਨਿਰਲੇਪ ਹੋ ਜਾਂਦੇ ਹਾਂ। ਸਾਡਾ ਮਨ ਸੰਸਾਰਿਕ ਵਸਤੂਆਂ ਅਤੇ ਰਿਸ਼ਤਿਆਂ ਦੇ ਝੂਠੇ ਹੋਣ ਦੇ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਕਰਦਾ ਹੈ। ਸਾਡੀਆਂ ਸਾਰੀਆਂ ਬੁਰਾਈਆਂ ਸਾਡੇ ਮਨ ਤੋਂ ਦੂਰ ਹੋ ਜਾਂਦੀਆਂ ਹਨ ਅਤੇ ਇਸ ਨੂੰ ਇੱਕ ਸ਼ਾਂਤ ਮਨ ਵਿੱਚ ਬਦਲ ਦਿੰਦਾ ਹੈ। ਸਾਰੀਆਂ ਬਿਮਾਰੀਆਂ ਸਾਡੇ ਮਨ ਨੂੰ ਛੱਡ ਦਿੰਦੀਆਂ ਹਨ ਅਤੇ ਇਹ ਸਾਰੀਆਂ ਭਟਕਣਾ ਅਤੇ ਬੁਰੇ ਖ਼ਿਆਲਾਂ ਤੋਂ ਮੁਕਤ ਹੋ ਜਾਂਦਾ ਹੈ। ਸਾਰੇ ਬੁਰੇ ਔਗੁਣ ਸਾਡੇ ਹਿਰਦੇ ਵਿੱਚੋਂ ਚਲੇ ਜਾਂਦੇ ਹਨ ਅਤੇ ਇਹ ਬ੍ਰਹਮ ਗੁਣਾਂ ਨਾਲ ਭਰ ਜਾਂਦਾ ਹੈ। ਸਾਡਾ ਮਨ ਅਤੇ ਹਿਰਦਾ ਪੂਰਨ ਸਥਿਰਤਾ ਵਿੱਚ ਚਲਾ ਜਾਂਦਾ ਹੈ। ਜਿਸ ਨੂੰ ਸਹਿਜ ਅਵਸਥਾ ਆਖਿਆ ਜਾਂਦਾ ਹੈ। ਜਿਸ ਨੂੰ ਅਟੱਲ ਅਵਸਥਾ ਕਿਹਾ ਜਾਂਦਾ ਹੈ। ਜਿਹੜਾ ਕਿ ਇੱਕ ਬ੍ਰਹਮ ਬਖ਼ਸ਼ਿਸ਼ ਅਤੇ ਉੱਚ ਦਰਜੇ ਦਾ ਗੁਰਪ੍ਰਸਾਦਿ ਹੈ। ਅਸੀਂ ਹਮੇਸ਼ਾਂ ਅਤੇ ਸਦਾ ਹੀ ਅਕਾਲ ਪੁਰਖ ਦੀ ਮਹਿਮਾ ਸੁਣਨ, ਕਰਨ ਅਤੇ ਗਾਉਣ ਦੀ ਤਾਂਘ ਵਿੱਚ ਰਹਿੰਦੇ ਹਾਂ। ਉਸਦਾ ਨਾਮ, ਉਸਦੇ ਭਗਤਾਂ, ਸੰਤਾਂ, ਬ੍ਰਹਮ ਗਿਆਨੀਆਂ, ਖ਼ਾਲਸਿਆਂ ਅਤੇ ਸਤਿਗੁਰਾਂ ਦੀ ਮਹਿਮਾ ਗਾਣ ਅਤੇ ਸੁਣਨ ਦੀ ਤਾਂਘ ਵਿੱਚ ਰਹਿੰਦੇ ਹਾਂ। ਸਾਡਾ ਮਨ ਅਤੇ ਹਿਰਦਾ ਕੇਵਲ ਨਾਮ, ਗੁਰਬਾਣੀ, ਕੀਰਤਨ, ਬ੍ਰਹਮ ਸ਼ਬਦਾਂ, ਬ੍ਰਹਮ ਗਿਆਨ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦੀ ਧੁਨ ਵਿੱਚ ਰਹਿੰਦਾ ਹੈ ਅਤੇ ਕਿਸੇ ਵੀ ਹੋਰ ਚੀਜ਼ ਵੱਲ ਰੁਚਿਤ ਨਹੀਂ ਹੁੰਦਾ। ਇਹ ਸਭ ਗੁਰਪ੍ਰਸਾਦਿ ਹੈ ਅਤੇ ਇਸ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਨ ਲਈ ਸਾਨੂੰ ਨਿਰੰਤਰ ਰੋਜ਼ਾਨਾ ਅਧਾਰ ਤੇ ਅਰਦਾਸ ਕਰਨੀ ਚਾਹੀਦੀ ਹੈ ਜਦ ਤੱਕ ਅਸੀਂ ਇੱਕ ਸਤਿਗੁਰ ਦੀ ਸਤਿ ਸੰਗਤ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਨਹੀਂ ਕਰ ਲੈਂਦੇ।

ਨਿਰਗੁਨੁ ਆਪਿ ਸਰਗੁਨੁ ਭੀ ਓਹੀ ॥ ਕਲਾ ਧਾਰਿ ਜਿਨਿ ਸਗਲੀ ਮੋਹੀ ॥

ਅਪਨੇ ਚਰਿਤ ਪ੍ਰਭਿ ਆਪਿ ਬਨਾਏ ॥ ਅਪੁਨੀ ਕੀਮਤਿ ਆਪੇ ਪਾਏ ॥

ਹਰਿ ਬਿਨੁ ਦੂਜਾ ਨਾਹੀ ਕੋਇ ॥ ਸਰਬ ਨਿਰੰਤਰਿ ਏਕੋ ਸੋਇ ॥

ਓਤਿ ਪੋਤਿ ਰਵਿਆ ਰੂਪ ਰੰਗ ॥ ਭਏ ਪ੍ਰਗਾਸ ਸਾਧ ਕੈ ਸੰਗ ॥

ਰਚਿ ਰਚਨਾ ਅਪਨੀ ਕਲ ਧਾਰੀ ॥ ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥

ਇੱਕ ਆਮ ਆਦਮੀ ਦਾ ਹਿਰਦਾ ਸਤਿ ਹਿਰਦੇ ਵਿੱਚ ਬਦਲ ਜਾਂਦਾ ਹੈ ਅਤੇ ਸਤਿਗੁਰ ਬਣ ਜਾਂਦਾ ਹੈ ਜਦ ਸਰਗੁਣ ਅਤੇ ਨਿਰਗੁਣ ਉਸ ਵਿੱਚ ਇੱਕ ਬਣ ਜਾਂਦੇ ਹਨ। ਇੱਕ ਪੂਰਨ ਸੰਤ ਦਾ ਜਨਮ ਹੁੰਦਾ ਹੈ ਜਦ ਨਿਰਗੁਣ ਅਤੇ ਸਰਗੁਣ ਸਾਰੇ ਸਥੂਲ ਅਤੇ ਬ੍ਰਹਮ ਭਾਵਾਂ ਨਾਲ ਵਿਅਕਤੀ ਵਿੱਚ ਇੱਕ-ਮਿੱਕ ਹੋ ਜਾਂਦੇ ਹਨ ਤਦ ਉਹ ਇੱਕ ਪੂਰਨ ਸੰਤ ਹਿਰਦਾ ਬਣ ਜਾਂਦਾ ਹੈ। ਇੱਕ ਪੂਰਨ ਬ੍ਰਹਮ ਗਿਆਨੀ ਇਸ ਸੰਸਾਰ ਵਿੱਚ ਹੋਂਦ ਵਿੱਚ ਆਉਂਦਾ ਹੈ ਜਦ ਇੱਕ ਵਿਅਕਤੀ ਬੰਦਗੀ ਦੇ ਮਾਰਗ ’ਤੇ ਅੱਗੇ ਵਧਦਾ ਹੈ ਅਤੇ ਆਪਣੀ ਭਗਤੀ ਪੂਰੀ ਕਰਦਾ ਹੈ ਅਤੇ ਉਸ ਵਿੱਚ ਨਿਰਗੁਣ ਅਤੇ ਸਰਗੁਣ ਇੱਕ ਹੋ ਜਾਂਦੇ ਹਨ ਅਤੇ ਉਹ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਕਰਦਾ ਹੈ ਅਤੇ ਪਰਮ ਪਦਵੀ ਪਾ ਲੈਂਦਾ ਹੈ।

ਨਿਰਗੁਣ ਉਹ ਇੱਕ ਹੈ ਜੋ ਮਾਇਆ ਦੇ ਤਿੰਨ ਗੁਣਾਂ-ਰਜੋ, ਤਮੋ ਅਤੇ ਸਤੋ ਤੋਂ ਪਰ੍ਹੇ ਹੈ ਅਤੇ ਮਨੁੱਖੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ ਹੈ ਅਤੇ ਜਿਹੜਾ ਕੇਵਲ ਦਿਬ ਦ੍ਰਿਸ਼ਟ, ਗਿਆਨ ਨੇਤਰ ਨਾਲ ਹੀ ਵੇਖਿਆ ਅਤੇ ਅਨੁਭਵ ਕੀਤਾ ਜਾ ਸਕਦਾ ਹੈ। ਇਹ ਬ੍ਰਹਮ ਪਰਮ ਅਨੰਤ ਸ਼ਕਤੀ ਹੈ ਜਿਸ ਨੂੰ ਅਸੀਂ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥” ਆਖਦੇ ਹਾਂ।

ਸਰਗੁਣ ਉਹ ਇੱਕ ਹੈ ਜੋ ਸ੍ਰਿਸ਼ਟੀ ਦੀ ਹਰ ਰਚਨਾ ਵਿੱਚ ਮੌਜੂਦ ਹੈ ਅਤੇ ਇਸ ਸ੍ਰਿਸ਼ਟੀ ਨੂੰ ਅਤੇ ਇਸਦੇ ਸਾਰੇ ਕੰਮ-ਕਾਜ ਨੂੰ ਚਲਾ ਰਿਹਾ ਹੈ। ਇਹ ਬ੍ਰਹਮ ਸ਼ਕਤੀ ਹੈ ਜੋ ਹਰ ਰਚਨਾ ਨੂੰ ਚਲਾ ਰਹੀ ਹੈ ਜਾਂ ਹਰ ਸ੍ਰਿਸ਼ਟੀ ਨੂੰ ਚਲਾ ਰਹੀ ਹੈ। ਮਨੁੱਖਾ ਜੀਵ ਵਿੱਚ ਇਹ ਜੀਵਨ ਤੱਤ ਹੈ। ਇਹ ਰੂਹ ਹੈ ਜੋ ਇਸ ਪਦਾਰਥਕ ਸਰੀਰ ਨੂੰ ਚਲਾ ਰਹੀ ਹੈ। ਇਹ ਸਤਿ ਸਰੋਵਰਾਂ ਦੇ ਰੂਪ ਵਿੱਚ ਸੂਖਸ਼ਮ ਦੇਹੀ ਦੇ ਭਾਗ ਵਜੋਂ ਸਰੀਰ ਵਿੱਚ ਮੌਜੂਦ ਬ੍ਰਹਮ ਸ਼ਕਤੀ ਹੈ ਜੋ ਸਾਡੇ ਪਦਾਰਥਕ ਸਰੀਰ ਦੇ ਸਾਹ ਲੈਣ ਅਤੇ ਸਾਡੀਆਂ ਨਾੜਾਂ ਵਿੱਚ ਲਹੂ ਦੇ ਸੰਚਾਰ ਨੂੰ ਚਲਾਉਣ, ਸਾਡੇ ਹਿਰਦੇ ਨੂੰ ਅਤੇ ਸਰੀਰ ਦੇ ਸਾਰੇ ਅੰਗਾਂ ਨੂੰ ਹਰਕਤ ਕਰਨ ਅਤੇ ਚੱਲਦੇ ਰੱਖਣ ਦੀ ਜ਼ਿੰਮੇਵਾਰ ਹੈ। ਇਸੇ ਤਰੀਕੇ ਨਾਲ ਇਹ ਬ੍ਰਹਮ ਅਨੰਤ ਸ਼ਕਤੀ ਹਰ ਰਚਨਾ ਵਿੱਚ ਮੌਜੂਦ ਹੈ ਅਤੇ ਹਰ ਰਚਨਾ ਨੂੰ ਚਲਾ ਰਹੀ ਹੈ। ਇਹ ਬ੍ਰਹਮ ਸ਼ਕਤੀ ਲੱਕੜ ਵਿੱਚ ਅੱਗ ਨੂੰ ਸਮੋਈ ਰੱਖ ਰਹੀ ਹੈ। ਇਹ ਹੀ ਬ੍ਰਹਮ ਸ਼ਕਤੀ ਹਾਈਡਰੋਜਨ ਅਤੇ ਆਕਸੀਜਨ ਨੂੰ ਇਕੱਠਿਆਂ ਰੱਖ ਰਹੀ ਹੈ ਅਤੇ ਇਸ ਨੂੰ ਪਾਣੀ ਬਣਾ ਦਿੰਦੀ ਹੈ। ਹਾਲਾਂਕਿ ਇਹ ਦੋ ਨਾ ਮਿਲਣ ਯੋਗ ਤੱਤ ਹਨ ਅਤੇ ਇਕੱਠੇ ਸਟੋਰ ਕਰਕੇ ਨਹੀਂ ਰੱਖੇ ਜਾ ਸਕਦੇ, ਕਿਉਂਕਿ ਇੱਕ ਬਹੁਤ ਹੀ ਜ਼ਿਆਦਾ ਬਲਣਸ਼ੀਲ ਹੈ ਅਤੇ ਦੂਸਰਾ ਅੱਗ ਨੂੰ ਬਾਲਣ ਲਈ ਸਹਾਇਕ ਹੈ, ਪਰ ਉਹ ਪਾਣੀ ਦੇ ਰੂਪ ਵਿੱਚ ਇਕੱਠੇ ਰੱਖੇ ਗਏ ਹਨ ਜੋ ਸ੍ਰਿਸ਼ਟੀ ਨੂੰ ਜੀਵਨ ਦਿੰਦੇ ਹਨ।

ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ ਜਦ ਅਸੀਂ ਇਸ ਬ੍ਰਹਮ ਗਿਆਨ ਨਾਲ ਬਖ਼ਸ਼ੇ ਜਾਂਦੇ ਹਾਂ ਕਿ ਸਾਡਾ ਪਦਾਰਥਕ ਸਰੀਰ, ਜਿਹੜਾ ਕਿ ਸਰਗੁਣ ਹੈ ਅਤੇ ਨਿਰਗੁਣ ਦੁਆਰਾ ਸਾਜਿਆ ਗਿਆ ਹੈ ਅਤੇ ਨਿਰਗੁਣ ਦੁਆਰਾ ਚਲਾਇਆ ਜਾ ਰਿਹਾ ਹੈ ਜਿਹੜੀ ਕਿ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨੰਤ ਬ੍ਰਹਮ ਸ਼ਕਤੀ ਹੈ। ਇਸ ਬ੍ਰਹਮ ਗਿਆਨ ਨੂੰ ਪੂਰਨ ਤੱਤ ਗਿਆਨ ਪੂਰਨ, ਪੂਰਨ ਬ੍ਰਹਮ ਗਿਆਨ ਕਿਹਾ ਜਾਂਦਾ ਹੈ। ਜਿਵੇਂ ਕਿ ਸਾਡਾ ਪਦਾਰਥਕ ਸਰੀਰ ਜੋ ਕਿ ਸਰਗੁਣ ਹੈ, ਕਰਤੇ ਦੀ ਰਚਨਾ ਹੈ ਅਤੇ ਅਕਾਲ ਪੁਰਖ ਦੀਆਂ ਨਿਰਗੁਣ ਅਨੰਤ ਬ੍ਰਹਮ ਸ਼ਕਤੀਆਂ ਨਾਲ ਚਲਾਇਆ ਜਾ ਰਿਹਾ ਹੈ। ਇਸ ਤਰ੍ਹਾਂ ਹੀ ਅਨੰਤ ਬ੍ਰਹਮ ਸ਼ਕਤੀਆਂ ਹਨ ਜੋ ਵੱਖੋ-ਵੱਖ ਸ੍ਰਿਸ਼ਟੀਆਂ ਨੂੰ ਚਲਾ ਰਹੀਆਂ ਹਨ। ਇਸ ਪਰਮ ਬ੍ਰਹਮ ਸ਼ਕਤੀ ਦਾ ਹਰ ਵੱਖੋ-ਵੱਖ ਸ੍ਰਿਸ਼ਟੀ ਵਿੱਚ ਮੌਜੂਦ ਹੋਣ ਨੂੰ ਸਰਗੁਣ ਸਰੂਪ ਕਿਹਾ ਗਿਆ ਹੈ। ਅਤੇ ਅਨੰਤ ਬ੍ਰਹਮ ਸ਼ਕਤੀ ਜੋ ਕਿ ਮਾਇਆ ਦੇ ਤਿੰਨ ਰੂਪਾਂ ਤੋਂ ਪਰ੍ਹੇ ਹੈ-ਨੂੰ ਨਿਰਗੁਣ ਸਰੂਪ ਕਿਹਾ ਗਿਆ ਹੈ।

ਜਦ ਇਹਨਾਂ ਦੋਵਾਂ (ਸਰਗੁਣ ਅਤੇ ਨਿਰਗੁਣ) ਵਿਚਲਾ ਫ਼ਾਸਲਾ ਮਿਟ ਜਾਂਦਾ ਹੈ, ਤਦ ਇਹਨਾਂ ਦੋਵਾਂ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਅਤੇ ਸਰਗੁਣ ਅਤੇ ਨਿਰਗੁਣ ਇੱਕ ਬਣ ਜਾਂਦੇ ਹਨ। ਜਿਵੇਂ ਸਾਡੀ ਰੂਹ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੀ ਹੈ ਅਤੇ ਪਰਮਾਤਮਾ ਨਾਲ ਇੱਕ ਬਣ ਜਾਂਦੀ ਹੈ। ਅਸਲ ਵਿੱਚ ਇਹ ਬ੍ਰਹਮ ਸਤਿ ਹੈ ਕਿ ਜਦ ਅਸੀਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਚਲੇ ਜਾਂਦੇ ਹਾਂ ਅਤੇ ਮਾਇਆ ਨੂੰ ਹਰਾ ਦਿੰਦੇ ਹਾਂ ਅਤੇ ਆਪਣੀ ਹਉਮੈ ਨੂੰ ਮਾਰ ਦਿੰਦੇ ਹਾਂ, ਤਦ ਅਸੀਂ ਸਰਗੁਣ ਹੋਣ ਨਾਤੇ ਇਵੇਂ ਹੀ ਨਿਰਗੁਣ ਨਾਲ ਇੱਕ ਹੋ ਜਾਂਦੇ ਹਾਂ ਅਤੇ ਇੱਥੇ ਨਿਰਗੁਣ ਅਤੇ ਸਰਗੁਣ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਇਸਦਾ ਭਾਵ ਹੈ ਪਰਮਾਤਮਾ ਵਿੱਚ ਅਭੇਦ ਹੋਣਾ। ਇਸ ਲਈ ਪਦਾਰਥਕ ਸਿਰਜਨਾਵਾਂ ਸਰਗੁਣ ਹਨ ਪਰ ਅਨੰਤ ਬ੍ਰਹਮ ਸ਼ਕਤੀ ਜੋ ਇਹਨਾਂ ਰਚਨਾਵਾਂ ਨੂੰ ਚਲਾ ਰਹੀ ਹੈ ਨਿਰਗੁਣ ਸਰੂਪ ਹੈ। ਕਿਉਂਕਿ ਹਰ ਰਚਨਾ ਜੋ ਸਰਗੁਣ ਹੈ ਉਹ ਅਨੰਤ ਬ੍ਰਹਮ ਸ਼ਕਤੀ ਦੁਆਰਾ ਚਲਾਈ ਜਾ ਰਹੀ ਹੈ ਜੋ ਕਿ ਨਿਰਗੁਣ ਹੈ। ਇਸ ਤਰ੍ਹਾਂ ਹੀ ਅਨੰਤ-ਅਕਾਲ ਪੁਰਖ ਸਰਵ-ਵਿਆਪਕ ਹੈ ਅਤੇ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਸਤਿਗੁਰ ਦੀਆਂ ਅਨੰਤ ਬ੍ਰਹਮ ਸ਼ਕਤੀਆਂ ਕਾਰਨ ਇਹ ਸਾਰਾ ਪ੍ਰਕਾਸ਼ ਅਤੇ ਬ੍ਰਹਮ ਗਿਆਨ ਸਤਿਗੁਰ ਦੀ ਸਤਿ ਸੰਗਤ ਦੇ ਵਿੱਚ ਆਉਂਦਾ ਹੈ। ਪਰਮਾਤਮਾ ਦੀਆਂ ਅਨੰਤ ਬ੍ਰਹਮ ਸ਼ਕਤੀਆਂ ਇੱਕ ਸਤਿਗੁਰ ਦੇ ਰੂਪ ਵਿੱਚ ਹਜ਼ਾਰਾਂ ਲੋਕਾਂ ਨੂੰ ਉਪਲਬਧ ਹੁੰਦੀਆਂ ਹਨ। ਅਕਾਲ ਪੁਰਖ ਦੀ ਦਿਆਲਤਾ ਵੱਲ ਝਾਤੀ ਮਾਰੋ ਅਤੇ ਉਸਨੇ ਆਪਣੇ ਤੱਕ ਪਹੁੰਚਣ ਲਈ ਕਿੰਨਾ ਅਸਾਨ ਰਸਤਾ ਇੱਕ ਸਤਿਗੁਰ ਦੀ ਸਤਿ ਸੰਗਤ ਰਾਹੀਂ ਪਹੁੰਚਣ ਦਾ ਦੱਸਿਆ ਹੈ। ਇਸ ਲਈ ਸਭ ਕੁਝ ਸਤਿਗੁਰ ਦੇ ਸਤਿ ਚਰਨਾਂ ਵਿੱਚ ਤਨ, ਮਨ ਅਤੇ ਧਨ, ਯਕੀਨ, ਭਰੋਸਾ, ਸ਼ਰਧਾ ਅਤੇ ਪਿਆਰ ਨਾਲ ਸੌਂਪ ਦਿਓ ਅਤੇ ਹਮੇਸ਼ਾਂ ਸਤਿਗੁਰ ਦੇ ਸਤਿ ਚਰਨਾਂ ਵਿੱਚ ਉਸਦੀਆਂ ਬ੍ਰਹਮ ਸ਼ਕਤੀਆਂ ਦਾ ਬੋਧ ਕਰਨ ਅਤੇ ਉਸ ਵਰਗਾ ਬਣਨ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਲਈ ਰਹੋ।

ਅਸਲ ਵਿੱਚ ਉਸਦੀਆਂ ਸਾਰੀਆਂ ਬ੍ਰਹਮ ਸ਼ਕਤੀਆਂ ਸਾਡੇ ਸਾਰਿਆਂ ਲਈ ਉਪਲਬਧ ਹੁੰਦੀਆਂ ਹਨ। ਪਰ ਇਹ ਇਸ ’ਤੇ ਨਿਰਭਰ ਕਰਦਾ ਹੈ ਕਿ ਸਾਡੇ ਵਿੱਚੋਂ ਕਿੰਨੇ ਇਹਨਾਂ ਬ੍ਰਹਮ ਸ਼ਕਤੀਆਂ ਨੂੰ ਪ੍ਰਾਪਤ ਕਰਨ ਦੇ ਯੋਗ ਹਨ। ਅੰਮ੍ਰਿਤ ਸਾਡੇ ਸਾਰਿਆਂ ਲਈ ਬਿਨਾਂ ਕਿਸੇ ਭੇਦ-ਭਾਵ ਦੇ ਉਪਲਬਧ ਹੈ। ਭਾਵੇਂ ਕੋਈ ਚੋਰ ਹੈ ਜਾਂ ਕਾਤਲ ਹੈ ਜਾਂ ਇੱਕ ਆਮ ਆਦਮੀ ਜਾਂ ਭਗਤ ਹੈ। ਇਹ ਸਾਰਿਆਂ ਦੀ ਇੱਕ ਸਤਿਗੁਰ ਦੇ ਰੂਪ ਵਿੱਚ ਇਸ ਅੰਮ੍ਰਿਤ ਤੱਕ ਪਹੁੰਚ ਹੁੰਦੀ ਹੈ ਪਰ ਇਹ ਅੰਮ੍ਰਿਤ ਪ੍ਰਾਪਤ ਕਰਨਾ ਸਾਡੀ ਕਰਨੀ ’ਤੇ ਨਿਰਭਰ ਕਰਦਾ ਹੈ। ਇਸ ਲਈ ਕ੍ਰਿਪਾ ਕਰਕੇ ਇਸ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਨ ਲਈ ਸਤਿ ਬਿਰਤੀ ਅਤੇ ਸਤਿ ਕਰਮਾਂ ਉਪਰ ਧਿਆਨ ਲਗਾਉਣ ਵੱਲ ਕਰਮ ਕਰਨਾ ਸ਼ੁਰੂ ਕਰ ਦਿਓ ਤਾਂ ਅਸੀਂ ਇਸ ਗੁਰਪ੍ਰਸਾਦਿ ਨੂੰ ਇੱਕ ਦਿਨ ਜ਼ਰੂਰ ਹੀ ਪ੍ਰਾਪਤ ਕਰ ਲਵਾਂਗੇ।

ਬ੍ਰਹਮ ਅਨੰਤ ਸ਼ਕਤੀ ਹਰ ਜਗ੍ਹਾ ਮੌਜੂਦ ਹੈ। ਹਰ ਸ੍ਰਿਸ਼ਟੀ ਅਤੇ ਹਰ ਵਿਅਕਤੀ ਵਿੱਚ ਇਹ ਅਨੰਤ ਬ੍ਰਹਮ ਸ਼ਕਤੀ ਹੀ ਸਿਰਜਨਹਾਰਾ ਹੈ ਅਤੇ ਸ੍ਰਿਸ਼ਟੀ ਨੂੰ ਚਲਾ ਰਹੀ ਹੈ। ਇੱਥੇ ਕੋਈ ਹੋਰ ਸ਼ਕਤੀ ਨਹੀਂ ਹੈ। ਦੂਸਰੀਆਂ ਸਾਰੀਆਂ ਸ਼ਕਤੀਆਂ ਵੀ ਇਸ ਬ੍ਰਹਮ ਸ਼ਕਤੀ ਦੁਆਰਾ ਸਾਜੀਆਂ ਗਈਆਂ ਹਨ ਅਤੇ ਇੱਥੇ ਕੁਝ ਨਹੀਂ ਹੈ ਜੋ ਇਹਨਾਂ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੀਆਂ ਬ੍ਰਹਮ ਅਨੰਤ ਸ਼ਕਤੀਆਂ ਤੋਂ ਬਗ਼ੈਰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਅਨੰਤ ਸ਼ਕਤੀ ਦਾ ਕੋਈ ਮੋਲ ਨਹੀਂ ਹੈ। ਇਸ ਦੀ ਕੋਈ ਕੀਮਤ ਨਹੀਂ ਲਗਾਈ ਜਾ ਸਕਦੀ ਕਿਉਂਕਿ ਇਹ ਅਨੰਤ ਹੈ ਅਤੇ ਇਸ ਅਨੰਤ ਸ਼ਕਤੀ ਨੂੰ ਸਮਰਪਣ ਸਾਡੇ ਲਈ ਕ੍ਰਿਸ਼ਮੇ ਕਰਦਾ ਹੈ। ਸਾਡੇ ਲਈ ਇਹ ਅਨੰਤ ਬ੍ਰਹਮ ਸ਼ਕਤੀ ਇੱਕ ਸਤਿਗੁਰ, ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਖ਼ਾਲਸਾ ਦੇ ਰੂਪ ਵਿੱਚ ਉਪਲਬਧ ਹੈ।

ਸਤਿਗੁਰ ਦੀ ਮਹਿਮਾ ਬੇਅੰਤ ਅਤੇ ਅਨੰਤ ਹੈ ਅਤੇ ਉਸਦੇ ਬਚਨ ਸਤਿ ਬਚਨ ਹਨ। ਉਸ ਦੇ ਸ਼ਬਦਾਂ ਨੂੰ ਮੰਨਣਾ ਗੁਰਪ੍ਰਸਾਦਿ ਹੈ ਅਤੇ ਸਾਡੀ ਰੂਹਾਨੀ ਜ਼ਿੰਦਗੀ ਲਈ ਕ੍ਰਿਸ਼ਮੇ ਕਰਦਾ ਹੈ। ਇਹ ਬ੍ਰਹਮ ਸ਼ਬਦ ਸਾਡੇ ਹਿਰਦੇ ਨੂੰ ਸਤਿ ਹਿਰਦੇ ਵਿੱਚ ਬਦਲ ਦਿੰਦੇ ਹਨ ਅਤੇ ਅਸੀਂ ਵੀ ਅਕਾਲ ਪੁਰਖ ਦੀ ਮਹਿਮਾ ਬਣ ਜਾਂਦੇ ਹਾਂ।