ਅਸਟਪਦੀ 20 : ਗੁਰਪ੍ਰਸਾਦਿ ਦੀ ਅਰਦਾਸ ਦੀ ਮਹਿਮਾ

ਸਲੋਕੁ ॥

ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥

ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ

ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਇਸ ਅਸਟਪਦੀ ਵਿੱਚ ਗੁਰਪ੍ਰਸਾਦਿ ਦੀ ਅਰਦਾਸ ਦੀ ਮਹਿਮਾ ਬਾਰੇ ਬ੍ਰਹਮ ਗਿਆਨ ਬਖ਼ਸ਼ ਰਹੇ ਹਨ।

ਜੇਕਰ ਅਸੀਂ ਗੁਰਪ੍ਰਸਾਦਿ ਦਾ ਮਤਲਬ ਸਮਝ ਜਾਈਏ ਤਾਂ ਬੰਦਗੀ ਵਿੱਚ ਉੱਨਤੀ ਅਸਾਨ ਹੋ ਜਾਂਦੀ ਹੈ। ਗੁਰਪ੍ਰਸਾਦਿ ਸ਼ਬਦ ਦਾ ਬ੍ਰਹਮ ਭਾਵ ਗੁਰ ਕ੍ਰਿਪਾ ਹੈ, ਜਿਹੜੀ ਕਿ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨੰਤ ਬ੍ਰਹਮ ਸ਼ਕਤੀ ਹੈ। ਇਹ “ੴ ਸਤਿਨਾਮਹੈ। ਜਦ ਇਹ ਗੁਰਪ੍ਰਸਾਦਿ ਦੀ ਅਨੰਤ ਬ੍ਰਹਮ ਸ਼ਕਤੀ ਸਾਡੇ ਉਪਰ ਬਖ਼ਸ਼ੀ ਜਾਂਦੀ ਹੈ ਤਾਂ ਅਸਚਰਜ ਰੂਹਾਨੀ ਅਨੁਭਵ ਅਤੇ ਚੀਜ਼ਾਂ ਸਾਡੇ ਅੰਦਰ ਵਾਪਰਨੀਆਂ ਸ਼ੁਰੂ ਹੁੰਦੀਆਂ ਹਨ। ਜਿਵੇਂ ਕਿ :

  • ਸਾਡੀ ਸੋਚ ਬਦਲਣੀ ਸ਼ੁਰੂ ਹੋ ਜਾਂਦੀ ਹੈ।
  • ਸਾਡਾ ਹਿਰਦਾ ਬਦਲਣਾ ਸ਼ੁਰੂ ਹੋ ਜਾਂਦਾ ਹੈ।
  • ਸਾਡੀਆਂ ਆਦਤਾਂ ਅਤੇ ਜ਼ਿੰਦਗੀ ਪ੍ਰਤੀ ਧਾਰਨਾ ਚੰਗੀ ਹੋਣੀ ਸ਼ੁਰੂ ਹੋ ਜਾਂਦੀ ਹੈ।
  • ਸਾਡਾ ਯਕੀਨ ਅਤੇ ਸ਼ਰਧਾ ਵਿਕਸਤ ਹੁੰਦੀ ਹੈ।
  • ਪਰਮਾਤਮਾ ਨਾਲ ਪਿਆਰ ਅਤੇ ਸਾਰੀ ਸ੍ਰਿਸ਼ਟੀ ਨਾਲ ਪਿਆਰ ਉਗਮਦਾ ਹੈ।
  • ਸਾਡਾ ਹਿਰਦਾ ਸਾਰੇ ਬ੍ਰਹਮ ਗੁਣਾਂ ਨਾਲ ਭਰਨਾ ਸ਼ੁਰੂ ਹੁੰਦਾ ਹੈ।
  • ਸਾਡਾ ਵਿਹਾਰ ਬਦਲਣਾ ਸ਼ੁਰੂ ਹੁੰਦਾ ਹੈ ਅਤੇ ਚੰਗਾ ਹੋਣਾ ਸ਼ੁਰੂ ਹੁੰਦਾ ਹੈ।
  • ਸਾਡਾ ਮਨ ਨਾਮ ਸਿਮਰਨ ਵਿੱਚ ਜਾਂਦਾ ਹੈ।
  • ਸਾਡੀ ਬੰਦਗੀ ਦੀ ਪ੍ਰਕ੍ਰਿਆ ਸ਼ੁਰੂ ਹੁੰਦੀ ਹੈ।
  • ਸਾਡਾ ਦਰਗਾਹ ਵਿੱਚ ਬੰਦਗੀ ਦਾ ਖਾਤਾ ਖੁੱਲ੍ਹ ਜਾਂਦਾ ਹੈ।
  • ਸਾਡੀ ਬੰਦਗੀ ਕਰਮ ਖੰਡ ਵਿੱਚ ਜਾਂਦੀ ਹੈ। ਕਰਮ ਖੰਡ ਭਾਵ ਕ੍ਰਿਪਾ, ਜਾਂ ਗੁਰਪ੍ਰਸਾਦਿ ਹੈ।
  • ਸਾਡਾ ਸਿਮਰਨ ਸਮਾਧੀ ਵਿੱਚ ਜਾਂਦਾ ਹੈ।
  • ਸਾਡਾ ਸਿਮਰਨ ਅਜਪਾ ਜਾਪ ਵਿੱਚ ਜਾਂਦਾ ਹੈ।
  • ਸਾਡੀ ਬੰਦਗੀ ਤੇਜ ਪਟੜੀ ’ਤੇ ਪੈ ਜਾਂਦੀ ਹੈ।

ਬਹੁਤ ਸਾਰੀ ਸੰਗਤ ਗੁਰਪ੍ਰਸਾਦਿ ਨਾਲ ਬਖ਼ਸ਼ੀ ਜਾਂਦੀ ਹੈ ਪਰ ਉਹਨਾਂ ਵਿੱਚੋਂ ਬਹੁਤ ਸਾਰੇ ਇਸ ਗੁਰਪ੍ਰਸਾਦਿ ਨੂੰ ਸੇਵਾ ਸੰਭਾਲਤਾ ਲਈ ਕੰਮ ਨਹੀਂ ਕਰਦੇ। ਐਸਾ ਕਰਨ ਨਾਲ ਇਸ ਦੀ ਪ੍ਰਾਪਤੀ ਤੋਂ ਬਾਅਦ ਉਹ ਇਸ ਨੂੰ ਗਵਾ ਲੈਂਦੇ ਹਨ। ਇੱਥੇ ਬਹੁਤ ਘੱਟ ਹੀ ਲੋਕ ਹਨ ਜੋ ਇਸ ਗੁਰਪ੍ਰਸਾਦਿ ਨੂੰ ਅਸਲ ਵਿੱਚ ਸੇਵਾ ਸੰਭਾਲਤਾ ਨਾਲ ਬਚਾ ਕੇ ਰੱਖਦੇ ਹਨ ਅਤੇ ਆਪਣੇ ਆਪ ਨੂੰ ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਅਰਪਣ ਕਰ ਦਿੰਦੇ ਹਨ। ਐਸੀਆਂ ਰੂਹਾਂ ਕਰੋੜਾਂ ਵਿੱਚੋਂ ਇੱਕ ਹਨ। ਕੇਵਲ ਉਹ ਹੀ ਬੰਦਗੀ ਦੇ ਇਸ ਮਾਰਗ ’ਤੇ ਅੱਗੇ ਵਧਦੇ ਹਨ ਅਤੇ ਰੂਹਾਨੀ ਸਿਖ਼ਰਾਂ ’ਤੇ ਪਹੁੰਚਦੇ ਹਨ। ਇੱਥੇ ਹੋਰ ਵੀ ਬਹੁਤ ਸਾਰੇ ਲੋਕ ਹਨ ਜੋ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਨਹੀਂ ਕਰਦੇ ਹਨ। ਹਾਲਾਂਕਿ ਕੁਝ ਸਤਿ ਕਰਮ ਇਕੱਠੇ ਕਰਕੇ ਗੁਰਪ੍ਰਸਾਦਿ ਵੱਲ ਵਧ ਰਹੇ ਹਨ, ਪਰ ਬਹੁਤੇ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੀ ਜ਼ਹਿਰ ਪੀ ਰਹੇ ਹਨ।

ਸਾਡੇ ਵਿੱਚੋਂ ਹਰ ਇੱਕ ਨੇ ਜਿਸ ਨੇ ਅਜੇ ਜੀਵਨ ਮੁਕਤੀ ਪ੍ਰਾਪਤ ਨਹੀਂ ਕੀਤੀ ਹੈ ਅਤੇ ਅਣਜਾਣ ਸਮੇਂ ਤੋਂ ਮਾਇਆ ਦੇ ਵਿਨਾਸ਼ਕਾਰੀ ਵਿਚਾਰਾਂ ਵਿੱਚ ਭਟਕ ਰਹੇ ਹਨ। ਇੱਕ ਮੋਟਾ ਜਿਹਾ ਅੰਦਾਜ਼ਾ ਦੇਣ ਲਈ, ਇੱਕ ਆਮ ਆਦਮੀ ਮਾਇਆ ਦੇ ਇਸ ਭਵਸਾਗਰ ਵਿੱਚ ੨੦੦- ੩੦੦ ਜਾਂ ਇਸ ਤੋਂ ਵੱਧ ਜਨਮਾਂ ਵਿੱਚੋਂ ਆਪਣੀਆਂ ਕਰਨੀਆਂ ਦੇ ਅਧਾਰ ’ਤੇ ਭਟਕ ਰਿਹਾ ਹੈ। ਇਹਨਾਂ ੨੦੦-੩੦੦ ਜਾਂ ਜ਼ਿਆਦਾ ਜਨਮਾਂ ਵਿੱਚ ਉਹ ਜਨਮ ਸ਼ਾਮਿਲ ਨਹੀਂ ਹਨ ਜਿਨ੍ਹਾਂ ਵਿੱਚ ਉਹ ਮਨੁੱਖਾ ਜ਼ਿੰਦਗੀ ਤੋਂ ਬਿਨਾਂ ਦੂਜੀਆਂ ਜੂਨੀਆਂ ਵਿੱਚ ਭਟਕਦਾ ਰਿਹਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮਨੁੱਖ ਨੂੰ ਤਿੰਨ ਜਨਮ ਲਗਾਤਾਰ ਮਿਲਦੇ ਹਨ ਅਤੇ ਜੇਕਰ ਉਹ ਚੰਗੀਆਂ ਕਰਨੀਆਂ ਜਾਰੀ ਰੱਖਦਾ ਹੈ ਤਦ ਉਹ ਹੋਰ ਮਨੁੱਖਾ ਜ਼ਿੰਦਗੀ ਹਾਸਲ ਕਰਦਾ ਹੈ। ਪਰ ਜੇਕਰ ਉਸਦੀਆਂ ਕਰਨੀਆਂ ਬੁਰੀਆਂ ਹਨ ਉਹ ਵਾਪਸ ਗ਼ੈਰ-ਮਨੁੱਖਾ ਜੂਨੀਆਂ ਵਿੱਚ ਅਨੰਤ ਸਮੇਂ ਤੱਕ ਚਲਾ ਜਾਂਦਾ ਹੈ। ਇਸਦੇ ਬਾਅਦ ਕੋਈ ਗਰੰਟੀ ਨਹੀਂ ਹੈ ਕਿ ਉਸ ਨੂੰ ਹੋਰ ਮਨੁੱਖਾ ਜੀਵਨ ਮਿਲੇਗਾ। ਹੁਣ ਤੱਕ ਸਾਡੇ ਵਿੱਚੋਂ ਕਈਆਂ ਨਾਲ ਇਹ ਸਤਿ ਹੈ ਕਿ ਕੀ ਅਸੀਂ ਮਾਇਆ ਦੇ ਭਵਸਾਗਰ ਵਿੱਚ ਭਟਕ ਰਹੇ ਹਾਂ ਜਾਂ ਪੁਨਰ ਜਨਮਾਂ ਦੇ ਵਿੱਚ ਲੰਮੇ ਸਮੇਂ ਤੋਂ ਫਸੇ ਹੋਏ ਹਾਂ ਅਤੇ ਇਸ ਪ੍ਰਕ੍ਰਿਆ ਵਿੱਚ ਅਸੀਂ ਪਹਿਲਾਂ ਹੀ ਬਹੁਤ ਸਮਾਂ ਗਵਾ ਚੁੱਕੇ ਹਾਂ। ਹੁਣ ਜਿਹੜਾ ਪ੍ਰਸ਼ਨ ਆਪਣੇ ਆਪ ਤੋਂ ਪੁੱਛਣਾ ਹੈ “ਕੀ ਮੈਂ ਮਾਇਆ ਦੇ ਇਸ ਭਵਜਲ ਵਿੱਚ ਭਟਕਣਾ ਹੈ ਜਾਂ ਮੈਨੂੰ ਇਹ ਸਭ ਬੰਦ ਕਰਨ ਦੀ ਜ਼ਰੂਰਤ ਹੈ?”

ਬ੍ਰਹਮ ਗਿਆਨ ਕਹਿੰਦਾ ਹੈ ਕਿ ਅਸੀਂ ਪਹਿਲਾਂ ਹੀ ਮਾਇਆ ਦੀ ਬਹੁਤ ਸਾਰੀ ਜ਼ਹਿਰ ਪੀ ਚੁੱਕੇ ਹਾਂ ਅਤੇ ਸਾਰੀਆਂ ਮਾਨਸਿਕ ਬਿਮਾਰੀਆਂ ਅਤੇ ਮੁਸ਼ਕਲਾਂ, ਦੁੱਖਾਂ ਅਤੇ ਪੀੜਾਂ ਵਿੱਚੋਂ ਲੰਘ ਰਹੇ ਹਾਂ। ਇਹ ਹੁਣ ਇਸ ਬ੍ਰਹਮ ਸਤਿ ਦੇ ਬੋਧ ਕਰਨ ਦਾ ਸਮਾਂ ਹੈ ਅਤੇ ਮਾਇਆ ਦੇ ਇਸ ਜ਼ਹਿਰ ਨੂੰ ਪੀਣ ਤੋਂ ਰੁਕਣ ਦੀ ਜ਼ਰੂਰਤ ਹੈ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਵੱਲ ਦੇਖਣ ਦੀ ਜ਼ਰੂਰਤ ਹੈ। ਇਹ ਸਾਨੂੰ ਬ੍ਰਹਮ ਰਸਤੇ ’ਤੇ ਪਾ ਦੇਵੇਗੀ ਅਤੇ ਮਾਇਆ ਦੇ ਜ਼ਹਿਰ ਨੂੰ ਅਕਾਲ ਪੁਰਖ ਦੇ ਅਨੰਤ ਬ੍ਰਹਮ ਸ਼ਕਤੀ ਦੇ ਅੰਮ੍ਰਿਤ ਵਿੱਚ ਬਦਲ ਦੇਵੇਗੀ।

ਜੇਕਰ ਅਸੀਂ ਇਹ ਅਹਿਸਾਸ ਕਰ ਲਈਏ ਕਿ ਮਾਇਆ ਨੇ ਸਾਡੇ ਉਪਰ ਸਖ਼ਤੀ ਨਾਲ ਵਾਰ ਕੀਤਾ ਹੈ ਅਤੇ ਅਸੀਂ ਕਲਪਨਾ ਤੋਂ ਪਰ੍ਹੇ ਲੰਮੇ ਸਮੇਂ ਤੋਂ ਮਾਇਆ ਦੇ ਭਵਸਾਗਰ ਵਿੱਚ ਭਟਕ ਰਹੇ ਹਾਂ ਅਤੇ ਹੁਣ ਸਾਨੂੰ ਗੁਰਪ੍ਰਸਾਦਿ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਤਦ ਅਗਲਾ ਕਦਮ ਹੈ ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਜਾਣਾ ਅਤੇ ਗੁਰਪ੍ਰਸਾਦਿ ਲਈ ਅਰਦਾਸ ਕਰਨੀ। ਜਦ ਇਹ ਅਰਦਾਸ ਸਾਡੇ ਹਿਰਦੇ ਦੇ ਅੰਦਰੋਂ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਆਉਂਦੀ ਹੈ ਤਾਂ ਇੱਥੇ ਕੋਈ ਕਾਰਨ ਨਹੀਂ ਹੈ ਕਿ ਸਾਡੀ ਅਰਦਾਸ ਸੁਣੀ ਨਹੀਂ ਜਾਵੇਗੀ। ਆਪਣੀਆਂ ਅਰਦਾਸਾਂ ਵਿੱਚ ਨਿਰੰਤਰ ਰਹੋ ਹਰ ਰੋਜ਼ ਅਤੇ ਹਰ ਰਾਤ ਕਈ ਕਈ ਵਾਰ, ਦਿਨ ਅਤੇ ਰਾਤ ਅਰਦਾਸ ਕਰੋ। ਇਹ ਹਰ ਪੰਜ ਮਿੰਟ ਬਾਅਦ ਵੀ ਹੋ ਸਕਦੀ ਹੈ, ਹਰ ਮਿੰਟ ਵੀ, ਲਗਾਤਾਰ, ਗੁਰ ਅਤੇ ਗੁਰੂ ਵਿੱਚ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਅਰਦਾਸ ਕਰੋ। ਆਪਣੇ ਆਪ ਨੂੰ ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਪੂਰਨ ਸਮਰਪਣ ਤਨ, ਮਨ ਅਤੇ ਧਨ ਨਾਲ ਕਰੋ। ਜਦ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਦ ਕੋਈ ਕਾਰਨ ਨਹੀਂ ਹੈ ਕਿ ਪਰਮਾਤਮਾ ਸਾਡੇ ਬਚਾਅ ਲਈ ਅੱਗੇ ਨਹੀਂ ਆਵੇਗਾ। ਉਹ ਆਪ ਸਾਡੇ ਲਈ ਰਸਤਾ ਬਣਾਏਗਾ ਜੋ ਸਾਡੇ ਲਈ ਗੁਰਪ੍ਰਸਾਦਿ ਲਿਆਏਗਾ।

ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਰਹਿਣਾ ਬੰਦਗੀ ਹੈ। ਇਹ ਸਾਨੂੰ ਗੁਰ ਅਤੇ ਗੁਰੂ ਦੇ ਛੱਤਰ ਹੇਠ ਲਿਆਉਂਦਾ ਹੈ ਅਤੇ ਤਦ ਕੋਈ ਮਾਇਆ ਦੀ ਨਕਾਰਾਤਮਿਕ ਅਤੇ ਵਿਨਾਸ਼ਕਾਰੀ ਸ਼ਕਤੀ ਸਾਨੂੰ ਨੁਕਸਾਨ ਪਹੁੰਚਾਉਣ ਦੇ ਯੋਗ ਨਹੀਂ ਹੁੰਦੀ। ਸਾਡੀਆਂ ਅਰਦਾਸਾਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਲਈ ਹੋਣੀਆਂ ਚਾਹੀਦੀਆਂ ਹਨ।

ਸ਼ਰਣਾਗਤ ਭਗਤੀ ਸਭ ਤੋਂ ਅਸਾਨ ਭਗਤੀ ਹੈ। ਬਸ ਉਹ ਕੁਝ ਕਰੀ ਜਾਵੋ ਜੋ ਗੁਰੂ ਸਾਨੂੰ ਕਰਨ ਨੂੰ ਕਹਿੰਦਾ ਹੈ ਅਤੇ ਤੁਸੀਂ ਬੰਦਗੀ ਨੂੰ ਪੂਰਨ ਕਰ ਲਵੋਗੇ। ਗੁਰੂ ਦੇ ਸ਼ਬਦਾਂ ’ਤੇ ਕੋਈ ਕਿੰਤੂ ਜਾਂ ਪ੍ਰਸ਼ਨ ਨਾ ਕਰੋ। ਆਪਣੇ ਗੁਰੂ ਬਾਰੇ ਕੋਈ ਸ਼ੱਕ ਨਾ ਰੱਖੋ। ਸਿਰਫ਼ ਉਸਦੇ ਸਤਿ ਬਚਨਾਂ ਦਾ ਪਾਲਣ ਕਰੋ ਅਤੇ ਤੁਸੀਂ ਆਪਣੀ ਰੂਹਾਨੀ ਉੱਨਤੀ ਤੋਂ ਆਪ ਹੀ ਅਚੰਭਵ ਰਹਿ ਜਾਵੋਗੇ।

ਉਹ ਜਿਹੜੇ ਗੁਰੂ ਦੇ ਵਿੱਚ ਨੁਕਸ ਲੱਭਣਾ ਸ਼ੁਰੂ ਕਰਦੇ ਹਨ ਗੁਰੂ ਉਹਨਾਂ ਨੂੰ ਪਾਰ ਨਹੀਂ ਲੰਘਾਉਂਦਾ। ਉਹ ਜਿਹੜੇ ਗੁਰੂ ਉਪਰ ਸ਼ੱਕ ਕਰਦੇ ਹਨ ਅਤੇ ਉਸ ਉੱਪਰ ਯਕੀਨ ਨਹੀਂ ਕਰਦੇ ਆਪਣੀ ਰੂਹਾਨੀ ਜ਼ਿੰਦਗੀ ਵਿੱਚ ਸਫਲ ਨਹੀਂ ਹੁੰਦੇ। ਗੁਰੂ ਵਿੱਚ ਯਕੀਨ ਅਤੇ ਸ਼ਰਧਾ ਸਾਡੀ ਜ਼ਿੰਦਗੀ ਨੂੰ ਅਸਾਨ ਬਣਾਉਂਦੇ ਹਨ। ਬਹੁਤੇ ਅਣਭੋਲ ਲੋਕ ਇਸ ਰੂਹਾਨੀ ਰਸਤੇ ’ਤੇ ਜਲਦੀ ਸਫਲਤਾ ਪਾਉਂਦੇ ਹਨ ਜਦ ਕਿ ਜਿਹੜੇ ਭਰਮਾਂ ਵਿੱਚ ਰਹਿੰਦੇ ਹਨ ਅਤੇ ਗੁਰੂ ਉਪਰ ਕਿੰਤੂ ਕਰਦੇ ਹਨ ਪਿੱਛੇ ਰਹਿ ਜਾਂਦੇ ਹਨ।

ਬਹੁਤੀ ਵਾਰ ਗੁਰੂ ਕੋਈ ਮੂਰਖਤਾ-ਭਰੀ ਹਰਕਤ ਕਰਦਾ ਨਜ਼ਰ ਆਉਂਦਾ ਹੈ, ਪਰ ਅਸਲ ਵਿੱਚ ਇਹ ਸਾਡੇ ਯਕੀਨ ਨੂੰ ਪਰਖਣ ਲਈ ਹੁੰਦੀ ਹੈ। ਕ੍ਰਿਪਾ ਕਰਕੇ ਇਸ ਸਥਿਤੀ ਵਿੱਚ ਗੁਰੂ ਉਪਰ ਸ਼ੱਕ ਨਾ ਕਰੋ ਅਤੇ ਜੋ ਤੁਸੀਂ ਕਹਿੰਦੇ ਹੋ ਉਸ ਪ੍ਰਤੀ ਚੁਕੰਨੇ ਰਹੋ। ਨਹੀਂ ਤਾਂ ਅਸੀਂ ਜੋ ਕੁਝ ਹੁਣ ਤੱਕ ਪ੍ਰਾਪਤ ਕੀਤਾ ਹੈ ਉਸ ਨੂੰ ਗਵਾ ਲਵਾਂਗੇ।

ਯਕੀਨ ਬੰਦਗੀ ਹੈ, ਸ਼ਰਧਾ ਬੰਦਗੀ ਹੈ, ਬੇ-ਸ਼ਰਤ ਪਿਆਰ ਬੰਦਗੀ ਹੈ ਅਤੇ ਮਾਇਆ ਵਿਰੁੱਧ ਜੰਗ ਛੇੜਨਾ ਬੰਦਗੀ ਹੈ ਅਤੇ ਮਾਇਆ ਉਪਰ ਜਿੱਤ ਪਾਉਣਾ ਪੂਰਨ ਬੰਦਗੀ ਹੈ। ਇਹ ਸਭ ਗੁਰਪ੍ਰਸਾਦਿ ਹੈ ਅਤੇ ਗੁਰਪ੍ਰਸਾਦਿ ਦੀ ਮਹਿਮਾ ਹੈ ਜੋ ਸਾਨੂੰ ਮਾਇਆ ਦੇ ਜੰਗਲ ਵਿੱਚੋਂ ਬਾਹਰ ਲੈ ਜਾਵੇਗੀ ਅਤੇ ਸਾਨੂੰ ਅਨਾਦਿ ਸਤਿ ਦੇ ਰਸਤੇ ’ਤੇ ਪਾ ਦੇਵੇਗੀ। ਇਸ ਲਈ ਕ੍ਰਿਪਾ ਕਰਕੇ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਰਹੋ। ਸਾਡੇ ਹਿਰਦੇ ਵਿੱਚੋਂ ਨਿਕਲੀ ਅਰਦਾਸ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਤੱਕ ਪਹੁੰਚ ਜਾਵੇਗੀ ਅਤੇ ਯਕੀਨੀ ਤੌਰ ’ਤੇ ਸਾਡੇ ਲਈ ਗੁਰਪ੍ਰਸਾਦਿ ਲਿਆਏਗੀ।

ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਜਾਣਾ ਅਤੇ ਉਸਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਸਾਡੇ ਲਈ ਗੁਰਪ੍ਰਸਾਦਿ ਲਿਆਉਂਦਾ ਹੈ। ਹਰ ਚੀਜ਼ ਗੁਰ ਅਤੇ ਗੁਰੂ ਦੇ ਸਤਿ ਚਰਨਾਂ ਵਿੱਚ ਯਕੀਨ, ਸ਼ਰਧਾ ਅਤੇ ਪਿਆਰ ਨਾਲ ਅਰਪਣ ਕਰ ਦੇਣ ਨਾਲ ਸਾਡਾ ਹਿਰਦਾ ਯਕੀਨੀ ਤੌਰ ’ਤੇ ਬੈਰਾਗ ਨਾਲ ਭਰ ਜਾਵੇਗਾ ਅਤੇ ਬੈਰਾਗ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਧੁਰ ਤੱਕ ਚੀਰ ਕੇ ਲੰਘ ਜਾਂਦਾ ਹੈ ਅਤੇ ਸਾਡੇ ਲਈ ਗੁਰਪ੍ਰਸਾਦਿ ਲਿਆਉਂਦਾ ਹੈ।

ਅਸਟਪਦੀ ॥

ਜਾਚਕ ਜਨੁ ਜਾਚੈ ਪ੍ਰਭ ਦਾਨੁ ॥ ਕਰਿ ਕਿਰਪਾ ਦੇਵਹੁ ਹਰਿ ਨਾਮੁ ॥

ਸਾਧ ਜਨਾ ਕੀ ਮਾਗਉ ਧੂਰਿ ॥ ਪਾਰਬ੍ਰਹਮ ਮੇਰੀ ਸਰਧਾ ਪੂਰਿ ॥

ਸਦਾ ਸਦਾ ਪ੍ਰਭ ਕੇ ਗੁਨ ਗਾਵਉ ॥ ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ॥

ਚਰਨ ਕਮਲ ਸਿਉ ਲਾਗੈ ਪ੍ਰੀਤਿ ॥ ਭਗਤਿ ਕਰਉ ਪ੍ਰਭ ਕੀ ਨਿਤ ਨੀਤਿ ॥

ਏਕ ਓਟ ਏਕੋ ਆਧਾਰੁ ॥ ਨਾਨਕੁ ਮਾਗੈ ਨਾਮੁ ਪ੍ਰਭ ਸਾਰੁ ॥੧॥

ਸਤਿਗੁਰ ਸੱਚੇ ਪਾਤਸ਼ਾਹ ਜੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਅਤੇ ਧੰਨ ਧੰਨ ਗੁਰੂ ਦੇ ਚਰਨ ਸ਼ਰਨ ਵਿੱਚ ਅਰਦਾਸ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖ ਰਹੇ ਹਨ।

ਇੱਥੇ ਗੁਰ ਅਤੇ ਗੁਰੂ ਵਿੱਚ ਕੋਈ ਅੰਤਰ ਨਹੀਂ ਹੈ। ਗੁਰੂ ਉਹ ਹੈ ਜੋ ਪਹਿਲਾਂ ਹੀ ਅਕਾਲ ਪੁਰਖ ਵਿੱਚ ਲੀਨ ਹੋ ਗਿਆ ਹੈ। ਗੁਰੂ ਸਰਵ-ਵਿਆਪਕ ਹੈ। ਸਾਨੂੰ ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਭਿਖਾਰੀ ਬਣਨਾ ਪੈਂਦਾ ਹੈ। ਗੁਰ ਅਕਾਲ ਪੁਰਖ ਹੈ ਅਤੇ ਗੁਰੂ ਸਾਧੂ ਹੈ, ਇੱਕ ਪੂਰਨ ਖ਼ਾਲਸਾ, ਇੱਕ ਸਤਿਗੁਰ, ਇੱਕ ਪੂਰਨ ਬ੍ਰਹਮ ਗਿਆਨੀ ਹੈ। ਗੁਰੂ ਉਹ ਮਨੁੱਖ ਹੈ ਜਿਸਨੇ ਪਰਮ ਪਦਵੀ ਪਾ ਲਈ ਹੈ। ਗੁਰੂ ਉਹ ਹੈ ਜੋ ਪੂਰਨ ਬੰਦਗੀ ਦੀ ਪ੍ਰਕ੍ਰਿਆ ਵਿੱਚੋਂ ਨਿਕਲਿਆ ਹੈ ਅਤੇ ਜੀਵਨ ਮੁਕਤੀ ਪ੍ਰਾਪਤ ਕੀਤੀ ਹੈ ਅਤੇ ਜਿਸਨੇ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਦੁਆਰਾ ਸੰਗਤ ਵਿੱਚ ਅੰਮ੍ਰਿਤ ਨੂੰ ਵੰਡਣ ਲਈ ਅਧਿਕਾਰ ਪ੍ਰਾਪਤ ਕੀਤਾ ਹੈ।

ਇੱਕ ਸਾਧੂ ਦੀ ਚਰਨ ਸ਼ਰਨ ਵਿੱਚ ਭਿਖਾਰੀ ਬਣਨਾ ਗੁਰਪ੍ਰਸਾਦਿ ਪ੍ਰਾਪਤ ਕਰਨ ਦੀ ਕੁੰਜੀ ਹੈ। ਇੱਕ ਸਾਧੂ ਦੇ ਸਤਿ ਚਰਨ ਅੰਮ੍ਰਿਤ ਦਾ ਸੋਮਾ ਹਨ। ਇਸ ਲਈ ਹੀ ਇੱਕ ਸਾਧੂ ਦੇ ਸਤਿ ਚਰਨਾਂ ਵਿੱਚ ਸਮਰਪਣ ਕਰਨਾ ਸਾਡੇ ਮਨ ਅਤੇ ਤਨ ਨੂੰ ਨਿਰਮਲ ਕਰ ਦਿੰਦਾ ਹੈ ਅਤੇ ਇਸ ਨੂੰ ਅੰਮ੍ਰਿਤ ਪਾਉਣ ਦੇ ਯੋਗ ਬਣਾ ਦਿੰਦਾ ਹੈ। ਆਪਣੇ ਹਿਰਦੇ ਵਿੱਚ ਅਤਿ ਨਿਮਰਤਾ ਅਤੇ ਨਿਰਮਾਣਤਾ ਭਰਨ ਨਾਲ ਅਤੇ ਇੱਕ ਸਾਧੂ ਦੇ ਸਤਿ ਚਰਨਾਂ ਵਿੱਚ ਭਿਖਾਰੀ ਬਣਨਾ ਸਾਡੇ ਅੰਦਰ ਅੰਮ੍ਰਿਤ ਲਿਆਉਂਦਾ ਹੈ। ਜਦ ਵੀ ਸਾਨੂੰ ਇਸ ਤਰ੍ਹਾਂ ਕਰਨ ਦਾ ਮੌਕਾ ਮਿਲਦਾ ਹੈ ਕ੍ਰਿਪਾ ਕਰਕੇ ਇੱਕ ਪੂਰਨ ਸੰਤ ਦੇ ਪੈਰ ਚੁੰਮੋ, ਉਸਦੇ ਚਰਨਾਂ ਨੂੰ ਆਪਣੀ ਦਾੜ੍ਹੀ ਨਾਲ ਧੋਵੋ। ਉਸਦੀਆਂ ਜੁੱਤੀਆਂ ਦੀ ਧੂੜ ਨੂੰ ਆਪਣੇ ਮੱਥੇ ’ਤੇ ਲਗਾਓ। ਉਸ ਦੇ ਚਰਨਾਂ ਦੀ ਧੂੜ ਨੂੰ ਪਾਣੀ ਵਿੱਚ ਮਿਲਾ ਕੇ ਇਸ਼ਨਾਨ ਕਰੋ।

ਇਹ ਬ੍ਰਹਮ ਸਤਿ ਹੈ ਕਿ ਇੱਕ ਸਾਧੂ ਦੇ ਸਤਿ ਚਰਨਾਂ ਵਿੱਚ ਅਨੰਤ ਪ੍ਰਕਾਸ਼ ਹੁੰਦਾ ਹੈ, ਆਪਣੇ ਆਪ ਨੂੰ ਉਸਦੇ ਸਤਿ ਚਰਨਾਂ ਵਿੱਚ ਸਮਰਪਣ ਕਰਨ ਨਾਲ ਸਾਡੇ ਹਿਰਦੇ ਵਿੱਚ ਗ਼ਰੀਬੀ ਵੇਸ ਆਉਂਦਾ ਹੈ ਅਤੇ ਇਹ ਨਿਮਰਤਾ ਅਤੇ ਨਿਰਮਾਣਤਾ ਸਾਡੇ ਵਿੱਚ ਬਿਨਾਂ ਕੁਝ ਹੋਰ ਕੀਤੇ ਅੰਮ੍ਰਿਤ ਲਿਆਉਂਦੀ ਹੈ। ਨਿਮਰਤਾ ਅਤੇ ਨਿਰਮਾਣਤਾ ਸਾਡੇ ਭੋਲੇਪਣ ਨੂੰ ਵਧਾ ਦਿੰਦੇ ਹਨ ਅਤੇ ਇਹ ਮਾਸੂਮੀਅਤ ਸਾਡੇ ਲਈ ਅੰਮ੍ਰਿਤ ਜਿੱਤ ਜਾਂਦੀ ਹੈ, ਅਤੇ ਸਾਡਾ ਮਨ ਉਸੇ ਵੇਲੇ ਨਾਮ ਸਿਮਰਨ- ਅਜਪਾ ਜਾਪ ਵਿੱਚ ਚਲਾ ਜਾਂਦਾ ਹੈ।

ਜਿੱਥੇ ਕਿਤੇ ਵੀ ਇੱਕ ਪੂਰਨ ਸੰਤ ਬੈਠਾ ਹੁੰਦਾ ਹੈ ਇਹ ਯਕੀਨੀ ਜਾਣ ਲਵੋ ਕਿ ਇਹ ਦਰਗਾਹ ਤੋਂ ਘੱਟ ਨਹੀਂ ਹੁੰਦਾ ਹੈ ਅਤੇ ਉਸਦੇ ਛੱਤਰ ਹੇਠ ਲਗਾਤਾਰ ਅੰਮ੍ਰਿਤ ਵਰਖਾ ਉਪਲਬਧ ਹੁੰਦੀ ਹੈ। ਸਾਡਾ ਇੱਕ ਸਾਧੂ ਵਿੱਚ ਯਕੀਨ, ਸ਼ਰਧਾ ਅਤੇ ਪਿਆਰ ਸਾਡੇ ਲਈ ਗੁਰਪ੍ਰਸਾਦਿ ਲਿਆਉਂਦਾ ਹੈ ਅਤੇ ਸਾਡੇ ਹਿਰਦੇ ਨੂੰ ਅੰਮ੍ਰਿਤ ਨਾਲ ਅਤੇ ਬ੍ਰਹਮ ਗੁਣਾਂ ਨਾਲ ਭਰ ਦਿੰਦਾ ਹੈ।

ਅਸੀਂ ਬਹੁਤ ਭਾਗਸ਼ਾਲੀ ਹਾਂ ਕਿ ਇਹਨਾਂ ਬ੍ਰਹਮ ਸ਼ਕਤੀਆਂ ਨਾਲ ਬਖ਼ਸ਼ੇ ਹੋਏ ਹਾਂ: ਅਸੀਂ ਯਕੀਨ ਕਰ ਸਕਦੇ ਹਾਂ, ਅਸੀਂ ਬੇ-ਸ਼ਰਤ ਪਿਆਰ ਕਰ ਸਕਦੇ ਹਾਂ, ਅਸੀਂ ਨਿਮਰਤਾ ਵਿੱਚ ਰਹਿ ਸਕਦੇ ਹਾਂ ਅਤੇ ਇਹਨਾਂ ਬ੍ਰਹਮ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਹਨਾਂ ਬ੍ਰਹਮ ਸ਼ਕਤੀਆਂ ਵਿੱਚ ਆਪਣੇ ਆਪ ਵਾਧਾ ਕਰ ਸਕਦੇ ਹਾਂ ਅਤੇ ਇਸ ਦੇ ਫਲਸਰੂਪ ਇਹ ਬ੍ਰਹਮ ਸ਼ਕਤੀਆਂ ਅਨੰਤ ਬਣ ਜਾਂਦੀਆਂ ਹਨ। ਸਾਰੇ ਬ੍ਰਹਮ ਗੁਣ ਅਸਲ ਵਿੱਚ ਬ੍ਰਹਮ ਸ਼ਕਤੀਆਂ ਹਨ ਅਤੇ ਇਹ ਬ੍ਰਹਮ ਸ਼ਕਤੀਆਂ ਇਸ ਭਾਵ ਵਿੱਚ ਅਨੰਤ ਹਨ ਜਿਸ ਤਰ੍ਹਾਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਅਨੰਤ ਹੈ। ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਅਨੰਤ ਬ੍ਰਹਮ ਸ਼ਕਤੀ ਹੈ। ਇਸ ਲਈ ਇਹ ਬ੍ਰਹਮ ਸਤਿ ਹੈ ਕਿ ਇਹ ਸਾਰੇ ਗੁਣ ਉਸਦੀ ਬ੍ਰਹਮ ਸ਼ਕਤੀ ਵੀ ਅਨੰਤ ਹੈ ਅਤੇ ਇਸ ਤਰ੍ਹਾਂ ਹੀ ਯਕੀਨ, ਸ਼ਰਧਾ ਅਤੇ ਪਿਆਰ ਹਨ ਜੋ ਕਿ ਅਨੰਤ ਹਨ, ਜਿਨ੍ਹਾਂ ਦੀ ਕੋਈ ਸੀਮਾ ਨਹੀਂ ਹੈ।

ਇੱਕ ਸਾਧੂ ਦੇ ਸਤਿ ਚਰਨਾਂ ਵਿੱਚ ਅਰਦਾਸ ਕਰਨਾ ਸਾਡੇ ਲਈ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਲਿਆਉਂਦਾ ਹੈ ਅਤੇ ਸਾਡੇ ਲਈ ਸੱਚਖੰਡ ਦਾ ਰਸਤਾ ਤਿਆਰ ਕਰਦਾ ਹੈ। ਜਦ ਸਾਡਾ ਯਕੀਨ, ਸ਼ਰਧਾ ਅਤੇ ਪਿਆਰ ਉਸ ਬਰੀਕ ਰੇਖਾ ਨੂੰ ਪਾਰ ਕਰ ਜਾਂਦਾ ਹੈ ਅਤੇ ਸਾਡਾ ਹਿਰਦਾ ਬੈਰਾਗ ਵਿੱਚ ਚਲਾ ਜਾਂਦਾ ਹੈ ਤਦ ਇਹ ਯਕੀਨੀ ਤੌਰ ’ਤੇ ਗੁਰਪ੍ਰਸਾਦਿ ਪ੍ਰਾਪਤ ਕਰਦਾ ਹੈ। ਜਦ ਅਸੀਂ ਗੁਰਪ੍ਰਸਾਦਿ ਨਾਲ ਨਾਮ ਸਿਮਰਨ ਵਿੱਚ ਜਾਂਦੇ ਹਾਂ ਤਦ ਸਾਡਾ ਹਿਰਦਾ ਨਾਮ ਦੁਆਰਾ ਸਾਡੇ ਸਮਰਪਣ ਦੇ ਅਧਾਰ ’ਤੇ ਬਦਲਣਾ ਸ਼ੁਰੂ ਹੋ ਜਾਂਦਾ ਹੈ। ਸਾਡਾ ਹਿਰਦਾ ਬ੍ਰਹਮ ਗੁਣਾਂ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਅਸੀਂ ਇੱਕ ਸੁਹਾਗਣ ਬਣ ਜਾਂਦੇ ਹਾਂ।

ਕੋਈ ਵੀ ਵਿਅਕਤੀ ਜਿਸ ਦੀ ਬੰਦਗੀ ਕਰਮ ਖੰਡ ਵਿੱਚ ਜਾਂਦੀ ਹੈ ਸੁਹਾਗਣ ਬਣ ਜਾਂਦੇ ਹਨ। ਕੋਈ ਵੀ ਵਿਅਕਤੀ ਜਿਸਦਾ ਸਿਮਰਨ ਅਜਪਾ ਜਾਪ ਵਿੱਚ ਚਲਾ ਜਾਂਦਾ ਹੈ ਭਾਵ ਉਹ ਅਕਾਲ ਪੁਰਖ ਦੀ ਦਰਗਾਹ ਵਿੱਚ ਇੱਕ ਸੁਹਾਗਣ ਦੇ ਤੌਰ ’ਤੇ ਸਵੀਕਾਰ ਕਰ ਲਏ ਜਾਂਦੇ ਹਨ। ਜਿਸ ਤਰ੍ਹਾਂ ਹੀ ਇੱਕ ਸੁਹਾਗਣ ਨਾਮ ਧਨ ਇਕੱਠਾ ਕਰਨਾ ਜਾਰੀ ਰੱਖਦੀ ਹੈ ਨਾਮ ਸਾਡੇ ਹਿਰਦੇ ਵਿੱਚ ਸਾਰੇ ਬ੍ਰਹਮ ਗੁਣ ਲਿਆਉਂਦਾ ਹੈ ਅਤੇ ਫਲਸਰੂਪ ਹਿਰਦਾ ਬੇਅੰਤ ਬਣ ਜਾਂਦਾ ਹੈ ਅਤੇ ਇੱਕ ਸਤਿ ਹਿਰਦਾ ਬਣ ਜਾਂਦਾ ਹੈ। ਐਸਾ ਹੋਣ ’ਤੇ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ ਅਤੇ ਸੁਹਾਗਣ ਹੁਣ ਸਦਾ ਸੁਹਾਗਣ ਬਣ ਜਾਂਦੀ ਹੈ।

ਸਦਾ ਸੁਹਾਗ ਪਰਮ ਪਦਵੀ ਹੈ, ਸਦਾ ਸੁਹਾਗ ਪੂਰਨ ਤੱਤ ਗਿਆਨ ਹੈ, ਸਦਾ ਸੁਹਾਗ ਪੂਰਨ ਬ੍ਰਹਮ ਗਿਆਨ ਹੈ। ਇਹ ਸਾਰੇ ਅਨੰਤ ਬ੍ਰਹਮ ਖ਼ਜ਼ਾਨੇ ਕੇਵਲ ਆਪਣੇ ਆਪ ਨੂੰ ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਅਰਪਣ ਕਰਨ ਨਾਲ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹ ਸਾਰੇ ਖ਼ਜ਼ਾਨੇ ਆਪਣੇ ਆਪ ਨੂੰ ਸਾਧੂ ਦੇ ਸਤਿ ਚਰਨਾਂ ਵਿੱਚ ਸੱਚੀ ਪ੍ਰੀਤ, ਸੱਚੀ ਸ਼ਰਧਾ ਅਤੇ ਸੱਚੇ ਵਿਸ਼ਵਾਸ ਨਾਲ ਅਰਪਣ ਕਰਨ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ।

ਨਾਮ ਦਾ ਗੁਰਪ੍ਰਸਾਦਿ ਸਾਰੀ ਸ੍ਰਿਸ਼ਟੀ ਦਾ ਅਧਾਰ ਹੈ ਅਤੇ ਸਾਰੀ ਸ੍ਰਿਸ਼ਟੀ ਦੀ ਉਤਪਤੀ ਇਸ ਤੋਂ ਹੋਈ ਹੈ। ਇਸ ਲਈ ਇੱਥੇ ਕੇਵਲ ਇੱਕ ਅਨੰਤ ਬ੍ਰਹਮ ਸ਼ਕਤੀ ਹੈ ਅਤੇ ਇਹ ਅਨੰਤ ਬ੍ਰਹਮ ਸ਼ਕਤੀ ਕੇਵਲ ਗੁਰਪ੍ਰਸਾਦਿ ਨਾਲ ਪ੍ਰਾਪਤ ਕੀਤੀ ਸਕਦੀ ਹੈ ਅਤੇ ਗੁਰਪ੍ਰਸਾਦਿ ਕੇਵਲ ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਸਭ ਕੁਝ ਅਰਪਣ ਕਰਨ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।

ਗੁਰਪ੍ਰਸਾਦਿ ਕੇਵਲ ਇੱਕ ਭਿਖਾਰੀ ਬਣ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ, ਨਿਮਰਤਾ ਨਾਲ, ਨਿਰਮਾਣਤਾ, ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਸਮਰਪਣ ਕਰਨ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।

ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ ॥ ਹਰਿ ਰਸੁ ਪਾਵੈ ਬਿਰਲਾ ਕੋਇ ॥

ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ॥ ਪੂਰਨ ਪੁਰਖ ਨਹੀ ਡੋਲਾਨੇ ॥

ਸੁਭਰ ਭਰੇ ਪ੍ਰੇਮ ਰਸ ਰੰਗਿ ॥ ਉਪਜੈ ਚਾਉ ਸਾਧ ਕੈ ਸੰਗਿ ॥

ਪਰੇ ਸਰਨਿ ਆਨ ਸਭ ਤਿਆਗਿ ॥ ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ ॥

ਬਡਭਾਗੀ ਜਪਿਆ ਪ੍ਰਭੁ ਸੋਇ ॥ ਨਾਨਕ ਨਾਮਿ ਰਤੇ ਸੁਖੁ ਹੋਇ ॥੨॥

ਗੁਰਪ੍ਰਸਾਦਿ ਦੀ ਮਹਿਮਾ ਬਿਆਨ ਕਰਨ ਤੋਂ ਪਰ੍ਹੇ ਹੈ। ਗੁਰਪ੍ਰਸਾਦਿ ਅਨੰਤ ਬ੍ਰਹਮ ਸ਼ਕਤੀ ਹੈ ਅਤੇ ਇਸ ਤਰ੍ਹਾਂ ਹੀ ਗੁਰਪ੍ਰਸਾਦਿ ਦੀ ਮਹਿਮਾ ਹੈ। ਗੁਰਪ੍ਰਸਾਦਿ ਸਤਿ ਕਰਮਾਂ ’ਤੇ ਧਿਆਨ ਲਗਾ ਕੇ ਅਤੇ ਲਗਾਤਾਰ ਅਰਦਾਸ ਪੂਰਨ ਸਮਰਪਣ ਤਨ, ਮਨ ਅਤੇ ਧਨ ਨਾਲ, ਯਕੀਨ, ਭਰੋਸੇ ਅਤੇ ਸ਼ਰਧਾ ਨਾਲ ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਕਰਨ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਗੁਰਪ੍ਰਸਾਦਿ ਅਕਾਲ ਪੁਰਖ ਦੀ ਦ੍ਰਿਸ਼ਟ ਹੈ, ਜਿਹੜਾ ਕਿ ਕੁਝ ਹੋਰ ਨਹੀਂ ਕੇਵਲ ਅਕਾਲ ਪੁਰਖ ਦੀ ਅਨੰਤ ਬ੍ਰਹਮ ਸ਼ਕਤੀ ਹੈ। ਸਾਰੇ ਅਨੰਤ ਬ੍ਰਹਮ ਅਨਾਦਿ ਖ਼ਜ਼ਾਨੇ ਇਸ ਅਕਾਲ ਪੁਰਖ ਦੀ ਦ੍ਰਿਸ਼ਟ ਵਿੱਚ ਛੁਪੇ ਹੋਏ ਹਨ। ਦ੍ਰਿਸ਼ਟ ਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ, ਇਹ ਅਨੰਤ ਹੈ, ਇਸ ਲਈ ਕਿਸ ਤਰ੍ਹਾਂ ਕੋਈ ਅਨੰਤ ਦੀ ਵਿਆਖਿਆ ਕੀਤੀ ਜਾ ਸਕਦੀ ਹੈ?

ਇਸ ਬ੍ਰਹਮ ਦ੍ਰਿਸ਼ਟ ਦੀ ਮਹਿਮਾ ਕੇਵਲ ਸਥੂਲ ਰੂਪ ਵਿੱਚ ਤਦ ਹੀ ਅਨੁਭਵ ਅਤੇ ਮਹਿਸੂਸ ਕੀਤੀ ਜਾ ਸਕਦੀ ਹੈ ਜਦ ਇਸ ਦੀ ਬਖ਼ਸ਼ਿਸ਼ ਹੋ ਜਾਵੇ। ਇਹ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਦ੍ਰਿਸ਼ਟ ਇੰਨੀ ਸ਼ਕਤੀਸ਼ਾਲੀ ਹੈ ਕਿ ਇਹ ਸਾਨੂੰ ਨਾਮ ਸਿਮਰਨ ਵਿੱਚ ਲੈ ਜਾਂਦੀ ਹੈ ਅਤੇ ਅਸੀਂ ਉਸੇ ਵੇਲੇ ਸਮਾਧੀ ਵਿੱਚ ਚਲੇ ਜਾਂਦੇ ਹਾਂ। ਜਿਸ ਦਾ ਭਾਵ ਹੈ ਕਿ ਸਾਡਾ ਸਿਮਰਨ ਅਜਪਾ ਜਾਪ ਵਿੱਚ ਚਲੇ ਜਾਵੇਗਾ ਅਤੇ ਸਾਡੀ ਬੰਦਗੀ ਕਰਮ ਖੰਡ ਵਿੱਚ ਚਲੀ ਜਾਂਦੀ ਹੈ। ਇਸ ਬ੍ਰਹਮ ਦ੍ਰਿਸ਼ਟ ਨਾਲ ਸਾਡੀ ਬੰਦਗੀ ਤੇਜ ਪਟੜੀ ’ਤੇ ਦੌੜ ਪੈਂਦੀ ਹੈ ਅਤੇ ਇਸ ਦੇ ਫਲਸਰੂਪ ਅਸੀਂ ਕਦੀ ਨਾ ਖ਼ਤਮ ਹੋਣ ਵਾਲੀ ਚਿਰ ਅਨੰਦ ਖ਼ੁਸ਼ੀ ਨਾਲ ਬਖ਼ਸ਼ੇ ਜਾਂਦੇ ਹਾਂ ਅਤੇ ਸਾਡਾ ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ ਅਤੇ ਸੁਹਾਗ ਅਤੇ ਸਦਾ ਸੁਹਾਗ ਨਾਲ ਬਖ਼ਸ਼ੇ ਜਾਂਦੇ ਹਾਂ। ਇਸ ਲਈ ਇਸ ਬ੍ਰਹਮ ਦ੍ਰਿਸ਼ਟ ਦੀ ਮਹਿਮਾ ਸਾਨੂੰ ਅਕਾਲ ਪੁਰਖ ਦੀ ਮਹਿਮਾ ਬਣਾ ਦਿੰਦੀ ਹੈ ਜਿਹੜਾ ਕਿ ਸਦਾ ਸੁਹਾਗਣ ਹੈ।

ਉਹ ਸਾਰੇ ਜੋ ਗੁਰਪ੍ਰਸਾਦਿ ਨਾਲ ਬਖ਼ਸ਼ੇ ਗਏ ਹਨ ਉਹ ਮਨੁੱਖ ਬਹੁਤ ਥੋੜੇ ਕਿਸਮਤ ਵਾਲੇ ਹਨ ਜਿਹੜੇ ਅਸਲ ਵਿੱਚ ਇਸ ਗੁਰਪ੍ਰਸਾਦਿ ਦਾ ਖ਼ਜ਼ਾਨਾ ਰੱਖਦੇ ਹਨ ਅਤੇ ਅਨਾਦਿ ਦੇ ਰਸਤੇ ’ਤੇ ਅੱਗੇ ਵਧਦੇ ਹਨ। ਇੱਥੇ ਕੋਈ ਲੱਖਾਂ ਵਿੱਚੋਂ ਇੱਕ ਹੁੰਦਾ ਹੈ ਜੋ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਪ੍ਰਾਪਤ ਕਰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਬਹੁਤੇ ਮਨੁੱਖ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਅਰਪਣ ਨਹੀਂ ਕਰਦੇ ਹਨ। ਉਹਨਾਂ ਦਾ ਗੁਰ ਅਤੇ ਗੁਰੂ ਲਈ ਸਮਰਪਣ, ਯਕੀਨ, ਭਰੋਸਾ, ਸ਼ਰਧਾ ਅਤੇ ਪਿਆਰ ਪ੍ਰਸ਼ਨਾਤਮਕ ਸੀਮਾਵਾਂ ਵਾਲਾ ਹੁੰਦਾ ਹੈ। ਉਹਨਾਂ ਦਾ ਬੋਧ ਕਿ ਗੁਰੂ ਦੀ ਚਰਨ ਸ਼ਰਨ ਵਿੱਚ ਜਾਣਾ ਅਕਾਲ ਪੁਰਖ ਦੀ ਦਰਗਾਹ ਵਿੱਚ ਜਾਣ ਦੇ ਬਰਾਬਰ ਹੈ ਪ੍ਰਸ਼ਨਾਤਮਕ ਹੁੰਦਾ ਹੈ। ਉਹਨਾਂ ਦਾ ਮਨ ਅਜੇ ਵੀ ਗੁਰ ਅਤੇ ਗੁਰੂ ਦੀ ਅਨੰਤ ਬ੍ਰਹਮ ਸ਼ਕਤੀ ਬਾਰੇ ਦੁਬਿਧਾ ਜਾਂ ਭਰਮ ਵਿੱਚ ਹੁੰਦਾ ਹੈ। ਉਹ ਆਪਣਾ ਤਨ, ਮਨ ਅਤੇ ਧਨ ਗੁਰੂ ਨੂੰ ਨਹੀਂ ਸੌਂਪਦੇ। ਉਹ ਅਸਲ ਵਿੱਚ ਬੰਦਗੀ ਦੇ ਲਾਜ਼ਮੀ ਗੁਣਾਂ ਦੀ ਪਾਲਣਾ ਨਹੀਂ ਕਰਦੇ ਇਸ ਲਈ ਹੀ ਉਹ ਗੁਰਪ੍ਰਸਾਦਿ ਦੀ ਬ੍ਰਹਮ ਕੀਮਤ ਨਹੀਂ ਸਮਝਦੇ ਇਸ ਤਰ੍ਹਾਂ ਉਹ ਗੁਰਪ੍ਰਸਾਦਿ ਪ੍ਰਾਪਤ ਕਰਨ ਦੇ ਮੌਕੇ ਨੂੰ ਹੱਥੋਂ ਗਵਾ ਲੈਂਦੇ ਹਨ ਅਤੇ ਖ਼ਲਾਅ ਵਿੱਚ ਬਾਅਦ ਵਾਲੇ ਸਮੇਂ ਵਿੱਚ ਫਿਰ ਵਾਪਸ ਆਉਂਦੇ ਹਨ।

ਉਹ ਮਨੁੱਖ ਜਿਹੜੇ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਦੇ ਹਨ ਅਤੇ ਨਾਮ ਸਿਮਰਨ ਅਤੇ ਨਾਮ ਦੀ ਕਮਾਈ ’ਤੇ ਧਿਆਨ ਕੇਂਦਰਿਤ ਕਰਦੇ ਹਨ ਪੂਰਨ ਅਵਸਥਾ ਤੱਕ ਪਹੁੰਚਦੇ ਹਨ। ਪਰਮ ਪਦਵੀ ਪੂਰਨ ਅਵਸਥਾ ਹੈ। ਪੂਰਨ ਅਵਸਥਾ ਨੂੰ ਅਟੱਲ ਅਵਸਥਾ ਵੀ ਕਿਹਾ ਜਾਂਦਾ ਹੈ। ਇਹ ਯਕੀਨ ਭਰੋਸਾ ਸ਼ਰਧਾ ਅਤੇ ਪ੍ਰੀਤ ਭਰਮਾਂ, ਦੁਬਿਧਾਵਾਂ ਜਾਂ ਭੁਲੇਖਿਆਂ ਦੁਆਰਾ ਹਿਲਾਇਆ ਨਹੀਂ ਜਾਂਦਾ ਹੈ। ਇੱਕ ਵਾਰ ਜਦ ਯਕੀਨ ਹਿੱਲ ਜਾਂਦਾ ਹੈ ਇਸ ਦਾ ਭਾਵ ਹੈ ਇੱਥੇ ਕੋਈ ਯਕੀਨ ਨਹੀਂ ਅਤੇ ਇਹ ਹੀ ਵਾਪਸ ਮੁੜ ਮਾਇਆ ਦੀ ਖਾਈ ਵਿੱਚ ਡਿੱਗਣ ਦਾ ਕਾਰਨ ਬਣ ਜਾਂਦਾ ਹੈ। ਪਰ ਜਦ ਅਸੀਂ ਪੂਰਨ ਅਵਸਥਾ ਵਿੱਚ ਪਹੁੰਚਦੇ ਹਾਂ ਤਦ ਸਾਡਾ ਯਕੀਨ ਪੂਰਨ ਹੁੰਦਾ ਹੈ ਅਤੇ ਕਦੀ ਵੀ ਨਹੀਂ ਹਿੱਲਦਾ ਭਾਵੇਂ ਕੁਝ ਵੀ ਹੋ ਜਾਵੇ। ਇਹ ਯਕੀਨ ਅਸਲ ਵਿੱਚ ਸਾਰੀਆਂ ਸੀਮਾਵਾਂ ਨੂੰ ਲੰਘ ਜਾਂਦਾ ਹੈ ਅਤੇ ਅਨੰਤ ਬਣ ਜਾਂਦਾ ਹੈ। ਯਕੀਨ ਸਾਨੂੰ ਵਿਜੇਤਾ ਬਣਾਉਂਦਾ ਹੈ। ਯਕੀਨ ਹੀ ਬੰਦਗੀ ਹੈ। ਸ਼ਰਧਾ ਬੰਦਗੀ ਹੈ ਅਤੇ ਪਿਆਰ ਬੰਦਗੀ ਹੈ। ਜਿੰਨਾ ਚਿਰ ਸਾਡਾ ਯਕੀਨ ਅਤੇ ਸ਼ਰਧਾ ਅਤੇ ਪਿਆਰ ਗੁਰੂ ਲਈ ਹੈ ਤਦ ਤੱਕ ਅਸੀਂ ਬੰਦਗੀ ਵਿੱਚ ਉੱਨਤੀ ਪ੍ਰਾਪਤ ਕਰਦੇ ਹਾਂ। ਜਿਵੇਂ ਹੀ ਸਾਡਾ ਯਕੀਨ ਹਿੱਲ ਜਾਂਦਾ ਹੈ ਸਾਡੀ ਸ਼ਰਧਾ ਅਤੇ ਪਿਆਰ ਵੀ ਹਿੱਲ ਜਾਂਦਾ ਹੈ ਅਤੇ ਇਹ ਸਾਡੀ ਬੰਦਗੀ ਵਿੱਚ ਉੱਨਤੀ ਨੂੰ ਰੋਕ ਦਿੰਦਾ ਹੈ। ਇਸ ਲਈ ਕਿਰਪਾ ਕਰਕੇ ਧਿਆਨ ਰੱਖੋ ਅਤੇ ਆਪਣੇ ਗੁਰੂ ਵਿੱਚ ਯਕੀਨ ਨੂੰ ਕਦੀ ਵੀ ਹਿੱਲਣ ਨਾ ਦਿਓ ਅਤੇ ਇਸ ਨੂੰ ਵਧਾਈ ਜਾਵੋ ਜਦ ਤੱਕ ਉਸ ਪੱਧਰ ਤੱਕ ਨਹੀਂ ਪਹੁੰਚ ਜਾਂਦੇ ਜਦ ਪੂਰਨ ਤੱਤ ਗਿਆਨ ਨਾਲ ਬਖ਼ਸ਼ੇ ਜਾਂਦੇ ਹੋ। ਜਦ ਅਸੀਂ ਆਪਣੀ ਬੰਦਗੀ ਵਿੱਚ ਇਸ ਪੱਧਰ ਤੱਕ ਪਹੁੰਚਦੇ ਹਾਂ ਅਸੀਂ ਕਦੀ ਵੀ ਵਾਪਸ ਨਹੀਂ ਡਿੱਗਦੇ। ਅਸੀਂ ਅਟੱਲ ਅਵਸਥਾ ਤੱਕ ਪਹੁੰਚਦੇ ਹਾਂ, ਜਿੱਥੇ ਸਾਡਾ ਗੁਰੂ ਲਈ ਯਕੀਨ ਅਟੱਲ ਹੈ, ਸਾਡੀ ਗੁਰੂ ਲਈ ਸ਼ਰਧਾ ਅਟੱਲ ਹੈ ਅਤੇ ਸਾਡਾ ਗੁਰੂ ਲਈ ਪਿਆਰ ਅਟੱਲ ਹੈ।

ਜਦ ਅਸੀਂ ਪੂਰਨ ਅਵਸਥਾ ਵਿੱਚ ਪਹੁੰਚਦੇ ਹਾਂ ਤਦ ਸਾਡਾ ਹਿਰਦਾ ਸਤਿ ਸੰਤੋਖ ਵਿਚ ਚਲਾ ਜਾਂਦਾ ਹੈ ਅਤੇ ਸਾਡੀਆਂ ਸਾਰੀਆਂ ਇੱਛਾਵਾਂ ਖ਼ਤਮ ਹੋ ਜਾਂਦੀਆਂ ਹਨ। ਪੰਜ ਦੂਤ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਇੱਛਾਵਾਂ ਨੂੰ ਜਨਮ ਦਿੰਦੇ ਹਨ ਅਤੇ ਸਾਨੂੰ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਉਕਸਾਉਂਦੇ ਹਨ ਜਿਹੜਾ ਕਿ ਨਿਰੰਤਰ ਹੁੰਦਾ ਹੈ ਅਤੇ ਕਦੀ ਨਾ ਖ਼ਤਮ ਹੋਣ ਵਾਲੀ ਪ੍ਰਕ੍ਰਿਆ ਹੈ। ਸਾਡੀਆਂ ਇੱਛਾਵਾਂ ਦਾ ਕੋਈ ਅੰਤ ਨਹੀਂ ਹੈ। ਇੱਕ ਦੇ ਬਾਅਦ ਇੱਕ ਉਹ ਬਾਹਰ ਆਉਂਦੀਆਂ ਰਹਿੰਦੀਆਂ ਹਨ ਅਤੇ ਸਾਨੂੰ ਹਮੇਸ਼ਾਂ ਲਈ ਪੰਜ ਦੂਤਾਂ ਦੀ ਭਟਕਣਾ ਵਿੱਚ ਭਟਕਾਈ ਰੱਖਦੀਆਂ ਹਨ। ਕੇਵਲ ਇੱਕ ਹੀ ਰਸਤਾ ਇਹਨਾਂ ਇੱਛਾਵਾਂ ਤੋਂ ਬਾਹਰ ਨਿਕਲਣ ਦਾ ਹੈ ਅਤੇ ਇਹ ਤਦ ਹੀ ਵਾਪਰਦਾ ਹੈ ਜਦ ਸਾਡਾ ਹਿਰਦਾ ਸਤਿ ਸੰਤੋਖ ਵਿੱਚ ਜਾਂਦਾ ਹੈ। ਤਦ ਇੱਥੇ ਕੋਈ ਇੱਛਾ ਨਹੀਂ ਰਹਿ ਜਾਂਦੀ। ਇਹ ਸਤਿ ਸੰਤੋਖ ਦੀ ਬ੍ਰਹਮ ਸ਼ਕਤੀ ਕੇਵਲ ਉਹਨਾਂ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ ਜੋ ਪੂਰਨ ਪੁਰਖ ਬਣਦੇ ਹਨ।

ਇੱਕ ਦੇ ਬਾਅਦ ਇੱਕ ਇੱਛਾਵਾਂ ਉੱਠਦੀਆਂ ਰਹਿੰਦੀਆਂ ਹਨ ਅਤੇ ਸਾਨੂੰ ਹਮੇਸ਼ਾਂ ਪੰਜ ਦੂਤਾਂ ਦੀ ਭਟਕਣਾ ਵਿੱਚ ਰੱਖਦੀਆਂ ਹਨ। ਇਹ ਸਤਿ ਸੰਤੋਖ ਦੀ ਬ੍ਰਹਮ ਸ਼ਕਤੀ ਕੇਵਲ ਉਹਨਾਂ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ ਜੋ ਪੂਰਨ ਪੁਰਖ ਬਣਦੇ ਹਨ। ਇਸ ਲਈ ਪੂਰਨ ਪੁਰਖ ਦਾ ਹਿਰਦਾ ਸਦਾ ਹੀ ਅਨੰਤ ਯਕੀਨ, ਅਨੰਤ ਸ਼ਰਧਾ ਅਤੇ ਗੁਰ ਅਤੇ ਗੁਰੂ ਨਾਲ ਅਨੰਤ ਪਿਆਰ ਨਾਲ ਭਰਿਆ ਹੁੰਦਾ ਹੈ।

ਸਾਧੂ ਪੂਰਨ ਪੁਰਖ ਹੈ। ਸੰਤ ਪੂਰਨ ਪੁਰਖ ਹੈ। ਸਤਿਗੁਰੂ ਪੂਰਨ ਪੁਰਖ ਹੈ। ਬ੍ਰਹਮ ਗਿਆਨੀ ਇੱਕ ਪੂਰਨ ਪੁਰਖ ਹੈ। ਖ਼ਾਲਸਾ ਇੱਕ ਪੂਰਨ ਪੁਰਖ ਹੈ। ਜਦ ਅਸੀਂ ਐਸੇ ਪੂਰਨ ਪੁਰਖ ਦੀ ਸਤਿ ਸੰਗਤ ਵਿੱਚ ਜਾਂਦੇ ਹਾਂ ਤਦ ਅਸੀਂ ਆਪਣੇ ਅੰਦਰ ਰੂਹਾਨੀ ਪਿਆਸ ਮਹਿਸੂਸ ਕਰਦੇ ਹਾਂ। ਪਰਮਾਤਮਾ ਨਾਲ ਮਿਲਾਪ ਦੀ ਬ੍ਰਹਮ ਪਿਆਸ, ਪਰਮਾਤਮਾ ਨੂੰ ਦੇਖਣ ਦੀ ਬ੍ਰਹਮ ਪਿਆਸ, ਪਰਮਾਤਮਾ ਨੂੰ ਪੂਰਨ ਤੌਰ ’ਤੇ ਜਾਨਣ ਦੀ ਬ੍ਰਹਮ ਪਿਆਸ ਅਤੇ ਉਸ ਨਾਲ ਇੱਕ ਹੋਣ ਦੀ ਪਿਆਸ ਅਨੁਭਵ ਕਰਦੇ ਹਾਂ। ਇਸ ਬ੍ਰਹਮ ਪਿਆਸ ਨੂੰ “ਚਾਉ” ਕਿਹਾ ਜਾਂਦਾ ਹੈ। ਬ੍ਰਹਮ ਉਤਸੁਕਤਾ ਜੋ ਅਸੀਂ ਆਪਣੇ ਅੰਦਰ ਮਹਿਸੂਸ ਕਰਦੇ ਹਾਂ। ਜਦ ਇਹ “ਚਾਉ” ਸਾਡੇ ਦੁਆਰਾ ਮਹਿਸੂਸ ਕੀਤਾ ਜਾਂਦਾ ਹੈ ਤਦ ਅਸੀਂ ਆਪਣੇ ਆਪ ਨੂੰ ਪੂਰਨ ਪੁਰਖ ਦੀ ਚਰਨ ਸ਼ਰਨ ਵਿੱਚ ਸਭ ਕੁਝ ਅਰਪਣ ਕਰਨ ਦੀ ਤਾਂਘ ਮਹਿਸੂਸ ਕਰਦੇ ਹਾਂ। ਅਸੀਂ ਆਪਣਾ ਤਨ, ਮਨ ਅਤੇ ਧਨ ਪੂਰਨ ਪੁਰਖ ਦੇ ਚਰਨਾਂ ਵਿੱਚ ਸੌਂਪਣ ਵਾਂਗ ਮਹਿਸੂਸ ਕਰਦੇ ਹਾਂ। ਇਹ ਸਾਰੀਆਂ ਬ੍ਰਹਮ ਨਿਸ਼ਾਨੀਆਂ ਸਾਡੇ ਅੰਦਰ ਆਉਂਦੀਆਂ ਹਨ ਕਿ ਅਸੀਂ ਹੁਣ ਗੁਰਪ੍ਰਸਾਦਿ ਲਈ ਤਿਆਰ ਹਾਂ। ਤਦ ਸਾਡਾ ਯਕੀਨ, ਸ਼ਰਧਾ ਅਤੇ ਪਿਆਰ ਇਸ ਪੂਰਨ ਪੁਰਖ ਲਈ ਸਾਡੇ ਅੰਦਰ ਜਾਗ ਜਾਂਦਾ ਹੈ। ਜਦ ਇਹ ਬ੍ਰਹਮ ਭਾਵਨਾ ਆਉਂਦੀ ਹੈ ਤਦ ਉਸ ਪਲ ਨੂੰ ਬਖ਼ਸ਼ਿਸ਼ ਸਮਝੋ ਅਤੇ ਜੋ ਤੁਹਾਡੇ ਅੰਦਰ ਆਉਂਦਾ ਹੈ ਉਸ ਨੂੰ ਆਉਣ ਦਿਓ। ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਦ ਅਸੀਂ ਯਕੀਨੀ ਤੌਰ ’ਤੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ। ਸਾਨੂੰ ਇਸ “ਚਾਉ” ਦਾ ਪੂਰਾ ਅਤੇ ਪੂਰਨ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਉਹ ਕਰਨਾ ਚਾਹੀਦਾ ਹੈ ਜੋ ਸਾਡਾ ਅੰਦਰ ਸਾਨੂੰ ਕਰਨ ਲਈ ਕਹਿੰਦਾ ਹੈ।

ਅਸਲ ਵਿੱਚ ਇਹ ਹੁਕਮ ਹੈ ਜੋ ਸਾਡੇ ਅੰਦਰਲੀ ਜੋਤ ਸਾਨੂੰ ਕਰਨ ਲਈ ਕਹਿ ਰਹੀ ਹੈ। ਸਾਨੂੰ ਅਨਾਦਿ ਵੱਲ ਬ੍ਰਹਮ ਕਿਸ਼ਤੀ ’ਤੇ ਸਵਾਰ ਹੋਣ ਦਾ ਬ੍ਰਹਮ ਮੌਕਾ ਦਿੱਤਾ ਜਾ ਰਿਹਾ ਹੁੰਦਾ ਹੈ ਅਤੇ ਸਾਨੂੰ ਇਹ ਬ੍ਰਹਮ ਕਿਸ਼ਤੀ ਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ ਹੈ। ਗੁਰੂ ਦਰਗਾਹ ਵੱਲ ਜਾਣ ਵਾਲਾ ਬ੍ਰਹਮ ਜਹਾਜ਼ ਹੈ ਅਤੇ ਉਹ ਮਨੁੱਖ ਜਿਹੜੇ ਇਸ ਬ੍ਰਹਮ ਜਹਾਜ਼ ’ਤੇ ਚੜ੍ਹਦੇ ਹਨ ਦਰਗਾਹ ਦੇ ਪਾਰ ਲਿਜਾਏ ਜਾਂਦੇ ਹਨ। ਉਹ ਮਨੁੱਖ ਜਿਹੜੇ ਇਸ ਬ੍ਰਹਮ ਜਹਾਜ਼ ਨੂੰ ਖੁੰਝਾ ਦਿੰਦੇ ਹਨ ਮਾਇਆ ਦੀ ਭਟਕਣਾ ਵਿੱਚ ਭਟਕਦੇ ਰਹਿ ਜਾਂਦੇ ਹਨ। ਇਹ ਮਨੁੱਖ ਜਿਹੜੇ ਇਸ ਬ੍ਰਹਮ ਜਹਾਜ਼ ਵਿੱਚ ਚੜ੍ਹਦੇ ਹਨ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ। ਬ੍ਰਹਮ ਜਹਾਜ਼ ਗੁਰਪ੍ਰਸਾਦਿ ਹੈ। ਇਹ ਬ੍ਰਹਮ ਜਹਾਜ਼ ਇੱਕ ਪੂਰਨ ਸੰਤ ਦਾ ਛੱਤਰ ਹੈ ਜਿਹੜਾ ਸਾਡੀ ਬੰਦਗੀ ਦੀ ਪ੍ਰਕ੍ਰਿਆ ਵਿੱਚ ਸਾਨੂੰ ਮਾਇਆ ਦੇ ਹਰ ਹਮਲੇ ਤੋਂ ਬਚਾਉਂਦਾ ਹੈ ਅਤੇ ਸਾਨੂੰ ਪੂਰਨ ਅਵਸਥਾ ਤੱਕ ਲੈ ਜਾਂਦਾ ਹੈ।

ਇਹ ਪੂਰਨ ਪੁਰਖ ਦੀ ਬ੍ਰਹਮ ਖ਼ੂਬਸੂਰਤੀ ਹੈ ਕਿ ਉਹ ਸਾਨੂੰ ਆਪਣੇ ਵਰਗਾ ਬਣਾਉਂਦਾ ਹੈ। ਉਹ ਸਾਡੇ ਹਿਰਦੇ ਨੂੰ ਸਤਿ ਹਿਰਦੇ ਵਿੱਚ ਬਦਲ ਦਿੰਦਾ ਹੈ ਅਤੇ ਸਾਨੂੰ ਅਕਾਲ ਪੁਰਖ ਦੀ ਮਹਿਮਾ ਬਣਾਉਂਦਾ ਹੈ। ਇਸ ਲਈ ਉਹ ਮਨੁੱਖ ਜਿਹੜੇ ਇਸ ਬ੍ਰਹਮ ਜਹਾਜ਼ ਵਿੱਚ ਚੜ੍ਹਦੇ ਹਨ ਅਤੇ ਪੂਰਨ ਪੁਰਖ ਦੇ ਛੱਤਰ ਹੇਠ ਜਾਂਦੇ ਹਨ ਬਹੁਤ ਭਾਗਾਂ ਵਾਲੇ ਹਨ ਕਿਉਂਕਿ ਉਹ ਹੀ ਬੰਦਗੀ ਵਿੱਚ ਉੱਨਤੀ ਪਾਉਂਦੇ ਹਨ। ਉਹ ਨਾਮ ਵਿੱਚ ਲੀਨ ਰਹਿੰਦੇ ਹਨ। ਉਹ ਸਮਾਧੀ ਵਿੱਚ ਜਾਂਦੇ ਹਨ। ਨਾਮ ਉਹਨਾਂ ਦੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਉਹਨਾਂ ਦਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ। ਸਾਰੇ ਸਤਿ ਸਰੋਵਰ ਨਾਮ ਨਾਲ ਜਗਮਗਾ ਜਾਂਦੇ ਹਨ। ਅਤੇ ਉਹ ਅਨਾਦਿ ਖ਼ੁਸ਼ੀਆਂ ਦਾ ਸਰਵੋਤਮ ਪੱਧਰ ਅਤੇ ਬ੍ਰਹਮ ਸ਼ਾਂਤੀ ਪਾ ਲੈਂਦੇ ਹਨ। ਉਹਨਾਂ ਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ ਜਿਵੇਂ ਹੀ ਉਹ ਆਪ ਪੂਰਨ ਪੁਰਖ ਬਣ ਜਾਂਦੇ ਹਨ। ਇਸ ਲਈ ਕ੍ਰਿਪਾ ਕਰਕੇ ਆਪਣੇ ਮਨ ਵਿੱਚ ਹਮੇਸ਼ਾਂ ਹੀ ਅਰਦਾਸ ਕਰੋ ਅਤੇ ਇਸ ਮਨੁੱਖਾ ਜੀਵਨ ਨੂੰ ਮੁੱਲਵਾਨ ਬਣਾਉਣ ਲਈ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਰਹੋ।

ਸੇਵਕ ਕੀ ਮਨਸਾ ਪੂਰੀ ਭਈ ॥ ਸਤਿਗੁਰ ਤੇ ਨਿਰਮਲ ਮਤਿ ਲਈ ॥

ਜਨ ਕਉ ਪ੍ਰਭੁ ਹੋਇਓ ਦਇਆਲੁ ॥ ਸੇਵਕੁ ਕੀਨੋ ਸਦਾ ਨਿਹਾਲੁ ॥

ਬੰਧਨ ਕਾਟਿ ਮੁਕਤਿ ਜਨੁ ਭਇਆ ॥ ਜਨਮ ਮਰਨ ਦੂਖੁ ਭ੍ਰਮੁ ਗਇਆ ॥

ਇਛ ਪੁਨੀ ਸਰਧਾ ਸਭ ਪੂਰੀ ॥ ਰਵਿ ਰਹਿਆ ਸਦ ਸੰਗਿ ਹਜੂਰੀ ॥

ਜਿਸ ਕਾ ਸਾ ਤਿਨਿ ਲੀਆ ਮਿਲਾਇ ॥ ਨਾਨਕ ਭਗਤੀ ਨਾਮਿ ਸਮਾਇ ॥੩॥

ਮਾਇਆ ਦੀ ਰਜੋ ਅਤੇ ਤਮੋ ਬਿਰਤੀ ਦੀ ਜ਼ਹਿਰ ਦੇ ਨਾਲ-ਨਾਲ ਇੱਕ ਹੋਰ ਚੀਜ਼ ਹੈ ਜੋ ਕਿ ਸਾਡੀ ਰੂਹਾਨੀ ਤਰੱਕੀ ਦੇ ਰਾਹ ਦਾ ਬਹੁਤ ਹੀ ਵੱਡਾ ਰੋੜਾ ਹੈ ਅਤੇ ਇਹ ਨਕਾਰਾਤਮਿਕ ਵਿਨਾਸ਼ਕਾਰੀ ਸ਼ਕਤੀ ਭਰਮ, ਦੁਬਿਧਾ ਅਤੇ ਭੁਲੇਖੇ ਹਨ ਜਿਨ੍ਹਾਂ ਨਾਲ ਸਾਡਾ ਮਨ ਭਰਿਆ ਹੋਇਆ ਹੈ। ਜਦ ਤੱਕ ਸਾਡਾ ਮਨ ਇਹਨਾਂ ਦੁਬਿਧਾਵਾਂ ਵਿੱਚ ਫਸਿਆ ਹੋਇਆ ਹੈ ਅਸੀਂ ਆਪਣੀ ਰੂਹਾਨੀਅਤ ਵਿੱਚ ਵਿਕਾਸ ਨਹੀਂ ਕਰ ਸਕਦੇ। ਇਹ ਭਰਮ, ਭੁਲੇਖੇ ਅਤੇ ਦੁਬਿਧਾ-ਦਵੈਤ ਨੂੰ ਜਨਮ ਦਿੰਦੇ ਹਨ।

ਦਵੈਤ ਦਾ ਭਾਵ ਹੈ ਇੱਥੇ ਪਰਮਾਤਮਾ ਨਾਲੋਂ ਵੱਖਰੀ ਹੋਰ ਵੀ ਕੋਈ ਚੀਜ਼ ਹੈ ਅਤੇ ਇਹ ਦੂਸਰੀ ਚੀਜ਼ ਸਾਡੇ ’ਤੇ ਕਾਬੂ ਪਾ ਲੈਂਦੀ ਹੈ ਅਤੇ ਬ੍ਰਹਮ ਸਤਿ ਨੂੰ ਪਾਸੇ ਕਰ ਦਿੰਦੀ ਹੈ। ਸਭ ਤੋਂ ਭੈੜੀ ਚੀਜ਼ ਜੋ ਅਸੀਂ ਕਰਦੇ ਹਾਂ ਗੁਰਮਤਿ ’ਤੇ ਸ਼ੱਕ ਹੈ। ਇਸ ਕਾਰਨ ਹੀ ਅਸੀਂ ਸੰਸਾਰਿਕ ਮਤਿ ਦੇ ਪ੍ਰਭਾਵ ਹੇਠ ਆ ਜਾਂਦੇ ਹਾਂ, ਜਾਂ ਆਪਣੀ ਸਵੈ-ਸਿਆਣਪ ਮਨਮਤਿ ਜਾਂ ਦੁਰਮਤਿ ਦੇ ਪ੍ਰਭਾਵ ਹੇਠ ਆ ਜਾਂਦੇ ਹਾਂ ਜਿਹੜੀ ਕਿ ਭੈੜੀ ਮਤਿ ਹੈ। ਕੋਈ ਵੀ ਨਕਾਰਾਤਮਿਕ ਵਿਨਾਸ਼ਕਾਰੀ ਸ਼ਕਤੀ ਜੋ ਸਾਨੂੰ ਬ੍ਰਹਮ ਸਤਿ ਤੋਂ ਪਰ੍ਹੇ ਖੜਦੀ ਹੈ ਦੁਰਮਤਿ ਹੈ। ਜਦ ਤੱਕ ਅਸੀਂ ਪੰਜ ਦੂਤਾਂ ਅਤੇ ਇੱਛਾਵਾਂ ਦੀ ਭਟਕਣਾ ਵਿੱਚ ਭਟਕਦੇ ਹਾਂ ਅਸੀਂ ਦੁਰਮਤਿ ਦੁਆਰਾ ਚਲਾਏ ਜਾ ਰਹੇ ਹੁੰਦੇ ਹਾਂ।

ਪੰਜ ਦੂਤ ਸਭ ਤੋਂ ਵੱਡੀ ਦੁਰਮਤਿ ਹੈ। ਤ੍ਰਿਸ਼ਨਾ ਸਭ ਤੋਂ ਵੱਡੀ ਦੁਰਮਤਿ ਹੈ। ਤ੍ਰਿਸ਼ਨਾ ਇੱਛਾਵਾਂ ਦੀ ਕਦੀ ਖ਼ਤਮ ਨਾ ਹੋਣ ਵਾਲੀ ਅਮੁੱਕ ਧਾਰਾ ਹੈ। ਜਦ ਇੱਕ ਇੱਛਾ ਪੂਰੀ ਹੋ ਜਾਂਦੀ ਹੈ ਇਹ ਹੋਰ ਇੱਛਾਵਾਂ ਨੂੰ ਜਨਮ ਦਿੰਦੀ ਹੈ ਅਤੇ ਜਿਹੜੀ ਪਹਿਲੀ ਇੱਛਾ ਨਾਲੋਂ ਵੱਡੀ ਹੁੰਦੀ ਹੈ ਅਤੇ ਇਸ ਪ੍ਰਕ੍ਰਿਆ ਵਿੱਚ ਅਸੀਂ ਆਪਣਾ ਮਨ, ਰੂਹ ਅਤੇ ਸਰੀਰ ਨੂੰ ਇੱਛਾਵਾਂ ਦੀ ਕਦੀ ਖ਼ਤਮ ਨਾ ਹੋਣ ਵਾਲੀ ਧਾਰਾ ਵਿੱਚ ਗਵਾ ਲੈਂਦੇ ਹਾਂ, ਜਿਸਨੂੰ ਤ੍ਰਿਸ਼ਨਾ ਕਿਹਾ ਜਾਂਦਾ ਹੈ ਅਤੇ ਤ੍ਰਿਸ਼ਨਾ ਇਸ ਆਮ ਪ੍ਰਕ੍ਰਿਆ ਵਿੱਚ ਕਦੀ ਨਹੀਂ ਬੁਝਦੀ। ਇਸ ਲਈ ਸੰਸਾਰਿਕ ਮਤਿ, ਮਨਮਤਿ ਅਤੇ ਦੁਰਮਤਿ ਭਰਮਾਂ, ਭੁਲੇਖਿਆਂ ਅਤੇ ਦੁਬਿਧਾਵਾਂ ਵੱਲ ਖੜਦੀਆਂ ਹਨ ਅਤੇ ਇਸ ਤਰ੍ਹਾਂ ਸਾਡੀ ਬ੍ਰਹਮਤਾ ਦੇ ਰਸਤੇ ਵਿੱਚ ਵੱਡਾ ਰੋੜਾ ਹਨ।

ਭਰਮ, ਭੁਲੇਖੇ ਅਤੇ ਦੁਬਿਧਾਵਾਂ ਸਾਡੇ ਮਨ ਵਿੱਚ ਪ੍ਰਸ਼ਨਾਂ ਨੂੰ ਜਨਮ ਦਿੰਦੀਆਂ ਹਨ। ਗੁਰਮਤਿ ਦੀ ਪ੍ਰਮਾਣਿਕਤਾ ਬਾਰੇ ਪ੍ਰਸ਼ਨ। ਗੁਰ ਅਤੇ ਗੁਰੂ ਦੀ ਪ੍ਰਮਾਣਿਕਤਾ ਬਾਰੇ ਪ੍ਰਸ਼ਨ। ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਬਾਰੇ ਪ੍ਰਸ਼ਨ। ਇਸ ਗੱਲ ਦੀ ਪ੍ਰਮਾਣਿਕਤਾ ਬਾਰੇ ਪ੍ਰਸ਼ਨ ਜੋ ਇੱਕ ਪੂਰਨ ਸੰਤ, ਇੱਕ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਸਾਨੂੰ ਦੱਸ ਰਿਹਾ ਹੈ।

ਇੱਥੇ ਬਹੁਤ ਸਾਰੇ ਲੋਕ ਹਨ ਜੋ ਇਹ ਨਹੀਂ ਮੰਨਦੇ ਹਨ ਕਿ ਗੁਰਬਾਣੀ ਅਨਾਦਿ ਸਤਿ ਹੈ ਅਤੇ ਬਿਨਾਂ ਬ੍ਰਹਮ ਸਤਿ ਨੂੰ ਜਾਣੇ ਇਸ ਗੱਲ ਦੀ ਪ੍ਰਮਾਣਿਕਤਾ ਬਾਰੇ ਪ੍ਰਸ਼ਨ ਕਰਨਾ ਸ਼ੁਰੂ ਕਰਦੇ ਹਨ ਜੋ ਗੁਰਬਾਣੀ ਦੱਸ ਰਹੀ ਹੈ ਜਾਂ ਜੋ ਗੁਰਬਾਣੀ ਵਿੱਚ ਲਿਖਿਆ ਹੈ। ਇਹ ਸਾਰੇ ਨਾਂਹ-ਪੱਖੀ ਵਿਚਾਰ ਸਾਨੂੰ ਭਰਮਾਂ, ਭੁਲੇਖਿਆਂ ਅਤੇ ਦੁਬਿਧਾਵਾਂ ਵੱਲ ਖੜਦੇ ਹਨ ਅਤੇ ਅਸੀਂ ਬ੍ਰਹਮ ਰਸਤੇ ਤੋਂ ਪੂਰੀ ਤਰ੍ਹਾਂ ਗਵਾਚ ਜਾਂਦੇ ਹਾਂ।

ਹਾਲਾਂਕਿ ਜਦ ਹੀ ਅਸੀਂ ਭਰਮਾਂ, ਭੁਲੇਖਿਆਂ, ਦੁਬਿਧਾਵਾਂ ਵਿੱਚੋਂ ਨਿਕਲ ਜਾਂਦੇ ਹਾਂ ਅਤੇ ਦਵੈਤ ਵਿੱਚੋਂ ਬਾਹਰ ਆ ਜਾਂਦੇ ਹਾਂ ਅਤੇ ਆਪਣੇ ਮਨ ਦੇ ਸਾਰੇ ਪ੍ਰਸ਼ਨਾਂ ਦੇ ਜਵਾਬ ਅੰਦਰੋਂ ਹੀ ਪਾ ਲੈਂਦੇ ਹਾਂ ਤਦ ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਭਰਮਾਂ, ਭੁਲੇਖਿਆਂ ਅਤੇ ਦੁਬਿਧਾਵਾਂ ਦਾ ਅੰਤ ਗੁਰਪ੍ਰਸਾਦਿ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਗੁਰਪ੍ਰਸਾਦਿ ਨਾਲ ਸਾਡੀ ਆਪਣੀ ਮਤਿ, ਸੰਸਾਰਿਕ ਮਤਿ ਜਾਂ ਦੁਰਮਤਿ ਤਬਦੀਲ ਹੋ ਕੇ ਗੁਰਮਤਿ ਵਿੱਚ ਬਦਲ ਜਾਂਦੀ ਹੈ।

ਗੁਰਮਤਿ ਦਾ ਸੋਮਾ ਸਤਿਗੁਰੂ ਹੈ। ਜਦ ਅਸੀਂ ਸਤਿਗੁਰ ਦੇ ਚਰਨਾਂ ਵਿੱਚ ਪੂਰੀ ਤਰ੍ਹਾਂ ਸਮਰਪਣ ਕਰ ਦਿੰਦੇ ਹਾਂ ਤਦ ਅਸੀਂ ਇਹ ਗੁਰਪ੍ਰਸਾਦਿ ਪ੍ਰਾਪਤ ਕਰ ਲੈਂਦੇ ਹਾਂ। ਭਰਮਾਂ, ਭੁਲੇਖਿਆਂ ਅਤੇ ਦੁਬਿਧਾਵਾਂ ਦਾ ਖ਼ਾਤਮਾ ਬਹੁਤ ਹੀ ਚੰਗੀ ਨਿਸ਼ਾਨੀ ਹੈ ਅਤੇ ਸਾਡੇ ਲਈ ਬ੍ਰਹਮਤਾ ਦਾ ਰਸਤਾ ਤਿਆਰ ਕਰਦੀ ਹੈ, ਸਾਡੀ ਰੂਹਾਨੀ ਉੱਨਤੀ ਤੇਜ ਪਟੜੀ ’ਤੇ ਪੈ ਜਾਂਦੀ ਹੈ ਅਤੇ ਸਾਡੀਆਂ ਸਾਰੀਆਂ ਮਾਨਸਿਕ ਬਿਮਾਰੀਆਂ-ਪੰਜ ਦੂਤ ਅਤੇ ਇੱਛਾਵਾਂ ਧੋਤੀਆਂ ਜਾਂਦੀਆਂ ਹਨ ਅਤੇ ਸਾਡੀ ਰੂਹ ਭਾਰ ਮੁਕਤ ਹੋ ਜਾਂਦੀ ਹੈ। ਸਾਡੀ ਰੂਹ ਬੀਤੇ ਕਰਮਾਂ, ਪਾਪਾਂ, ਪਿਛਲੀ ਅਸਤਿ ਦੀ ਕਰਨੀ ਤੋਂ ਭਾਰ ਮੁਕਤ ਹੋ ਜਾਂਦੀ ਹੈ, ਸਾਡਾ ਜ਼ਹਿਰ ਜੋ ਅਸੀਂ ਯੁਗਾਂ ਤੋਂ ਪੰਜ ਦੂਤਾਂ ਅਤੇ ਤ੍ਰਿਸ਼ਨਾ ਦੇ ਪ੍ਰਭਾਵ ਕਾਰਨ ਪੀ ਰਹੇ ਹੁੰਦੇ ਹਾਂ ਅੰਮ੍ਰਿਤ ਵਿੱਚ ਬਦਲ ਜਾਂਦਾ ਹੈ। ਮਾਇਆ ਦੇ ਸਾਰੇ ਸੰਗਲ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ ਅਤੇ ਅਸੀਂ ਅਜ਼ਾਦ ਹੋ ਜਾਂਦੇ ਹਾਂ। ਸਾਡੀ ਰੂਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦੀ ਹੈ। ਇਹ ਮਾਇਆ ਦੇ ਬੰਧਨਾਂ ਤੋਂ ਅਜ਼ਾਦੀ ਨੂੰ ਜੀਵਨ ਮੁਕਤੀ ਕਿਹਾ ਜਾਂਦਾ ਹੈ।

ਸਾਡੀ ਰੂਹ ਜੋ ਅਨੰਤ ਬ੍ਰਹਮ ਸ਼ਕਤੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਨਾਲੋਂ ਵਿੱਛੜੀ ਹੋਈ ਹੈ, ਵਾਪਸ ਇਸ ਅਨੰਤ ਬ੍ਰਹਮ ਸ਼ਕਤੀ ਵਿੱਚ ਜਾ ਕੇ ਲੀਨ ਹੋ ਜਾਂਦੀ ਹੈ। ਸਾਡੀ ਗੁਰ ਸਤਿਗੁਰ ਦੇ ਚਰਨਾਂ ਵਿੱਚ ਲਗਾਤਾਰ ਅਰਦਾਸ ਇਸ ਤਰ੍ਹਾਂ ਗੁਰ ਅਤੇ ਗੁਰੂ ਦੁਆਰਾ ਸੁਣ ਲਈ ਜਾਂਦੀ ਹੈ ਅਤੇ ਸਾਡੀ ਗੁਰਪ੍ਰਸਾਦਿ ਪ੍ਰਾਪਤ ਕਰਨ ਦੀ ਇੱਛਾ ਪੂਰੀ ਹੋ ਜਾਂਦੀ ਹੈ। ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ ਅਤੇ ਸਾਡੀ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਪ੍ਰਾਪਤ ਕਰਨ ਦੀ ਇੱਛਾ ਸਤਿਗੁਰ ਦੇ ਛੱਤਰ ਹੇਠ ਪੂਰੀ ਹੋ ਜਾਂਦੀ ਹੈ। ਸਤਿਗੁਰ ਬਹੁਤ ਦਿਆਲ ਹੈ ਅਤੇ ਜਦ ਅਸੀਂ ਉਸ ਦੀ ਚਰਨ ਸ਼ਰਨ ਵਿੱਚ ਜਾਂਦੇ ਹਾਂ ਅਤੇ ਸਭ ਕੁਝ ਉਸਦੇ ਸਤਿ ਚਰਨਾਂ ਵਿੱਚ ਸੌਂਪਣ ਤੋਂ ਬਾਅਦ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਹਾਂ ਤਦ ਇੱਥੇ ਕੋਈ ਸ਼ਕਤੀ ਨਹੀਂ ਹੈ ਜੋ ਉਸਨੂੰ ਸਾਨੂੰ ਗੁਰਪ੍ਰਸਾਦਿ ਬਖ਼ਸ਼ਣ ਤੋਂ ਰੋਕ ਸਕੇ। ਇਹ ਗੁਰਪ੍ਰਸਾਦਿ ਸੋਮਾ ਹੈ:

  • ਜੀਵਨ ਮੁਕਤੀ ਦਾ
  • ਗੁਰਮਤਿ ਦਾ
  • ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ
  • ਚੜ੍ਹਦੀ ਕਲਾ ਦਾ
  • ਸਦਾ ਸੁੱਖ ਦਾ, ਪਰਮ ਅਨੰਦ, ਸਤਿ ਚਿਤ ਅਨੰਦ
  • ਸੁਹਾਗ ਅਤੇ ਸਦਾ ਸੁਹਾਗ ਦਾ

ਇਹ ਗੁਰਪ੍ਰਸਾਦਿ ਹੈ:

  • ਮਾਇਆ ਨੂੰ ਹਰਾਉਣ ਦਾ ਹਥਿਆਰ ਅਤੇ ਮਾਇਆ ਦੇ ਸਾਰੇ ਸੰਗਲ ਤੋੜਨ ਦਾ ਬ੍ਰਹਮ ਅਸਤਰ
  • ਸਾਨੂੰ ਏਕ ਦ੍ਰਿਸ਼ਟ ਬਣਾਉਣ ਦਾ ਰਸਤਾ ਅਤੇ ਸਾਨੂੰ ਦੁਬਿਧਾ, ਭਰਮ, ਭੁਲੇਖਿਆਂ ਅਤੇ ਸ਼ੱਕ ਵਿੱਚੋਂ ਬਾਹਰ ਲੈ ਜਾਵੇਗਾ
  • ਅਨੰਤ ਬ੍ਰਹਮ ਸ਼ਕਤੀ
  • ਆਪ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ
  • ਇਹ ਗੁਰਪ੍ਰਸਾਦਿ ਉਹਨਾਂ ਲਈ ਉਪਲਬਧ ਹੈ ਜੋ ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਜਾਂਦੇ ਹਨ।

 

ਸੋ ਕਿਉ ਬਿਸਰੈ ਜਿ ਘਾਲ ਨ ਭਾਨੈ ॥ ਸੋ ਕਿਉ ਬਿਸਰੈ ਜਿ ਕੀਆ ਜਾਨੈ ॥

ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥ ਸੋ ਕਿਉ ਬਿਸਰੈ ਜਿ ਜੀਵਨ ਜੀਆ ॥

ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥ ਗੁਰ ਪ੍ਰਸਾਦਿ ਕੋ ਬਿਰਲਾ ਲਾਖੈ ॥

ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ ॥ ਜਨਮ ਜਨਮ ਕਾ ਟੂਟਾ ਗਾਢੈ ॥

ਗੁਰਿ ਪੂਰੈ ਤਤੁ ਇਹੈ ਬੁਝਾਇਆ ॥ ਪ੍ਰਭੁ ਅਪਨਾ ਨਾਨਕ ਜਨ ਧਿਆਇਆ ॥੪॥

 

ਧੰਨ ਧੰਨ ਸਤਿਗੁਰ ਪੰਚਮ ਪਾਤਸ਼ਾਹ ਜੀ ਅਰਜਨ ਦੇਵ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਗੁਰਪ੍ਰਸਾਦਿ ਦੀ ਮਹਿਮਾ ਅਤੇ ਗੁਰਪ੍ਰਸਾਦਿ ਦੇ ਸੋਮੇ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ ਰਹੇ ਹਨ।

ਅਸੀਂ ਪਹਿਲਾਂ ਹੀ ਸੰਖੇਪ ਵਿੱਚ ਭਰਮਾਂ, ਦੁਬਿਧਾ, ਵਹਿਮਾਂ ਅਤੇ ਭੁਲੇਖਿਆਂ ਬਾਰੇ ਵਿਚਾਰ ਕੀਤੀ ਹੈ ਜਿਹੜੇ ਸਾਡੀ ਰੂਹਾਨੀ ਉੱਨਤੀ ਨਾ ਹੋਣ ਲਈ ਜ਼ਿੰਮੇਵਾਰ ਹਨ। (ਇੱਥੇ ਇੱਕ ਗੁਰ ਪ੍ਰਸਾਦੀ ਲਿਖਤ “ਧਰਮ ਕੇ ਭਰਮ” ਬਾਰੇ ਹੈ। ਕ੍ਰਿਪਾ ਕਰਕੇ ਇਸ ਨੂੰ ਪੜ੍ਹਨ ਲਈ ਕੁਝ ਸਮਾਂ ਦਿਓ। ਇਹ ਸਾਡੇ ਭਰਮਾਂ ਨੂੰ ਖ਼ਤਮ ਕਰਨ ਵਿੱਚ ਸਾਡੀ ਮਦਦ ਕਰਦੀ ਹੈ ਅਤੇ ਸਾਡੇ ਭਰਮਾਂ, ਦੁਬਿਧਾਵਾਂ, ਵਹਿਮਾਂ ਅਤੇ ਭੁਲੇਖਿਆਂ ਨੂੰ ਦੂਰ ਕਰਦੀ ਹੈ।) ਇਹ ਭਰਮਾਂ, ਦੁਬਿਧਾਵਾਂ, ਵਹਿਮਾਂ ਅਤੇ ਭੁਲੇਖਿਆਂ ਨੂੰ ਪੂਰਾ ਗੁਰੂ ਹੀ ਦੂਰ ਕਰ ਸਕਦਾ ਹੈ। ਉਹ ਮਨੁੱਖ ਜਿਸਦੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਹੈ ਅਤੇ ਜਿਸਦਾ ਹਿਰਦਾ ਸਤਿ ਹਿਰਦਾ ਹੈ। ਉਸਦੇ ਹਿਰਦੇ ਨੇ ਪੂਰਨ ਅੰਦਰਲੀ ਰਹਿਤ ਕਮਾਈ ਹੈ। ਮਾਇਆ ਨੂੰ ਹਰਾਉਣ ਦੀ ਰਹਿਤ ਅਤੇ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਚਲਾ ਗਿਆ ਹੈ। ਉਹ ਇੱਕ ਹੈ ਜਿਸਨੇ ਪੂਰਨ ਸਚਿਆਰੀ ਰਹਿਤ ਕਮਾਈ ਹੈ। ਉਹ ਜਿਸਨੇ ਪੂਰਨ ਤੱਤ ਗਿਆਨ ਪ੍ਰਾਪਤ ਕੀਤਾ ਹੈ। ਉਹ ਇੱਕ ਜਿਸਨੇ ਪੂਰਨ ਬ੍ਰਹਮ ਗਿਆਨ ਪ੍ਰਾਪਤ ਕੀਤਾ ਹੈ ਅਤੇ ਕੇਵਲ ਐਸੀ ਰੂਹ ਸਾਨੂੰ ਇਸ ਪੱਧਰ ’ਤੇ ਲਿਜਾ ਸਕਦੀ ਹੈ। ਐਸੀ ਰੂਹ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦਾ ਸੋਮਾ ਹੁੰਦੀ ਹੈ। ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਪੂਰਨ ਸਮਰਪਣ ਅਤੇ ਗੁਰਪ੍ਰਸਾਦਿ ’ਤੇ ਧਿਆਨ ਕੇਂਦਰਿਤ ਕਰਨਾ ਅਸਲ ਬ੍ਰਹਮ ਜੀਵਨ ਹੈ। ਇਸ ਲਈ ਉਹ ਇੱਕ ਜੋ ਸਾਨੂੰ ਬ੍ਰਹਮ ਜੀਵਨ ਦਿੰਦਾ ਹੈ ਕਦੀ ਵੀ ਭੁਲਾਇਆ ਨਹੀਂ ਜਾਣਾ ਚਾਹੀਦਾ ਹੈ।

ਸਾਡੀ ਕਰਨੀ ਹਰ ਵੇਲੇ ਸਤਿ ਦੀ ਕਸਵੱਟੀ ’ਤੇ ਵੇਖੀ ਜਾ ਰਹੀ ਹੈ। ਹਰ ਕਰਮ ਜੋ ਅਸੀਂ ਕਰਦੇ ਹਾਂ ਵੇਖਿਆ ਜਾ ਰਿਹਾ ਹੈ ਅਤੇ ਸਤਿ ਦੀ ਤੱਕੜੀ ’ਤੇ ਤੋਲਿਆ ਜਾ ਰਿਹਾ ਹੈ। ਜਦ ਅਸੀਂ ਨਾਮ ਬੰਦਗੀ ਅਤੇ ਸੇਵਾ ’ਤੇ ਧਿਆਨ ਲਗਾਉਂਦੇ ਹਾਂ ਅਸੀਂ ਆਪਣੇ ਅੰਦਰ ਬੈਠੇ ਪਰਮਾਤਮਾ ਦੁਆਰਾ ਦੇਖੇ ਜਾ ਰਹੇ ਹੁੰਦੇ ਹਾਂ। ਜਦ ਅਸੀਂ ਪੰਜ ਦੂਤਾਂ ਅਤੇ ਇੱਛਾਵਾਂ ਦੀ ਪਾਲਣਾ ਕਰਦੇ ਹਾਂ ਅਤੇ ਉਹਨਾਂ ਦੇ ਅਧੀਨ ਕਰਮ ਕਰਦੇ ਹਾਂ ਅਤੇ ਇਸ ਜ਼ਹਿਰ ਨੂੰ ਪੀਂਦੇ ਹਾਂ ਤਦ ਵੀ ਅਸੀਂ ਲਗਾਤਾਰ ਆਪਣੇ ਅੰਦਰ ਬੈਠੀ ਅਨੰਤ ਬ੍ਰਹਮ ਸ਼ਕਤੀ ਦੁਆਰਾ ਲਗਾਤਾਰ ਦੇਖੇ ਜਾ ਰਹੇ ਹੁੰਦੇ ਹਾਂ। ਜੋ ਵੀ ਅਸੀਂ ਹੁਣ ਬੀਜਾਂਗੇ ਐਸਾ ਹੀ ਭਵਿੱਖ ਵਿੱਚ ਵੱਢਾਂਗੇ। ਇਸ ਲਈ ਕਿਉਂ ਅਸੀਂ ਇਹੋ ਜਿਹੀਆਂ ਕਰਨੀਆਂ ਵਿੱਚ ਉਲਝਦੇ ਹਾਂ ਜਿਹੜੀਆਂ ਕਿ ਜ਼ਹਿਰੀਲੀਆਂ ਹਨ ਅਤੇ ਅੰਮ੍ਰਿਤ ਨੂੰ ਪਾਸੇ ਕਰ ਦਿੰਦੀਆਂ ਹਨ। ਕਿਉਂ ਨਾ ਉਹਨਾਂ ਕਰਨੀਆਂ ’ਤੇ ਧਿਆਨ ਕੇਂਦਰਿਤ ਕਰੀਏ ਜਿਹੜੀਆਂ ਸਾਡੇ ਲਈ ਅੰਮ੍ਰਿਤ ਲਿਆਉਂਦੀਆਂ ਹਨ?

ਇਹ ਕੋਈ ਗੁੰਝਲਦਾਰ ਅਧਿਐਨ ਨਹੀਂ ਜੋ ਕਿ ਇਹ ਪਤਾ ਲਗਾਉਣ ਲਈ ਕਰਨਾ ਪਵੇਗਾ ਕਿ ਅਸੀਂ ਦਿਨ ਪ੍ਰਤੀ ਦਿਨ ਦੀਆਂ ਕ੍ਰਿਆਵਾਂ ਵਿੱਚ ਕਿਸ ਤਰ੍ਹਾਂ ਵਿਹਾਰ ਕਰ ਰਹੇ ਹਾਂ। ਕੇਵਲ ਦਿਨ ਦੇ ਅੰਤ ਤੇ ਕੁਝ ਮਿੰਟਾਂ ਲਈ ਆਪਣੇ ਮਨ ’ਤੇ ਧਿਆਨ ਕੇਂਦਰਿਤ ਕਰੋ ਅਤੇ ਇਹ ਸੋਚੋ ਕਿ ਅਸੀਂ ਸਾਰੇ ਦਿਨ ਵਿੱਚ ਜੋ ਕੀਤਾ ਹੈ ਕੀ ਸਤਿ ਸੀ ਅਤੇ ਕੀ ਅਸਤਿ ਸੀ। ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਸਾਡੀਆਂ ਕਰਨੀਆਂ ਵੇਖੀਆਂ ਜਾ ਰਹੀਆਂ ਹਨ ਅਤੇ ਆਪ ਬ੍ਰਹਮ ਸ਼ਕਤੀ ਦੁਆਰਾ ਲਿਖੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਆਪਣੀਆਂ ਰੋਜ਼ ਦੀਆਂ ਕਰਨੀਆਂ ਨੂੰ ਤੋਲਣ ਨਾਲ ਸਾਨੂੰ ਇਹ ਬ੍ਰਹਮ ਸ਼ਕਤੀ ਸਾਡੀਆਂ ਆਪਣੀਆਂ ਕਰਨੀਆਂ ਦੀ ਪੜਤਾਲ ਦਾ ਮੌਕਾ ਦੇਵੇਗੀ ਅਤੇ ਇਨ੍ਹਾਂ ’ਤੇ ਵਿਚਾਰ ਦੇ ਵਜੋਂ ਅਸੀਂ ਹੋਰ ਜ਼ਿਆਦਾ ਸਤਿ ਕਰਨੀਆਂ ’ਤੇ ਧਿਆਨ ਕੇਂਦਰਿਤ ਕਰ ਸਕਾਂਗੇ। ਅਸੀਂ ਘੱਟੋ-ਘੱਟ ਆਪਣੇ ਆਪ ਨਾਲ ਸਚਿਆਰੇ ਬਣ ਸਕਾਂਗੇ ਅਤੇ ਆਪਣੀਆਂ ਕਰਨੀਆਂ ਦੀ ਸੱਚੀ ਪੜਤਾਲ ਕਰ ਸਕਾਂਗੇ। ਸਾਨੂੰ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਜੇਕਰ ਅਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹਾਂ। ਹਾਲਾਂਕਿ ਆਪਣੀਆਂ ਬੁਰੀਆਂ ਕਰਨੀਆਂ ਨੂੰ ਪੂਰਨ ਪੁਰਖ ਅਤੇ ਉਸਦੀ ਸਤਿ ਸੰਗਤ ਵਿੱਚ ਸਵੀਕਾਰ ਕਰਨਾ ਸਾਡੇ ਹਿਰਦੇ ਲਈ ਅਜੂਬੇ ਕਰਦਾ ਹੈ। ਸਾਡਾ ਹਿਰਦਾ ਉਸ ਵਕਤ ਹੀ ਸ਼ੁੱਧ ਹੋ ਜਾਵੇਗਾ ਜਦ ਅਸੀਂ ਆਪਣੇ ਗੁਨਾਹਾਂ ਨੂੰ ਭਰੀ ਸੰਗਤ ਵਿੱਚ ਕਬੂਲ ਕਰਦੇ ਹਾਂ। ਇਸ ਨੂੰ ਕਰਨ ਲਈ ਬਹੁਤ ਸਾਰਾ ਹੌਂਸਲਾ ਚਾਹੀਦਾ ਹੈ ਪਰ ਜੇਕਰ ਅਸੀਂ ਇਸ ਤਰ੍ਹਾਂ ਕਰ ਲੈਂਦੇ ਹਾਂ ਤਦ ਇਸਦੇ ਫਲ ਅਵਿਸ਼ਵਾਸੀ ਹਨ। ਐਸਾ ਕਰਨ ਦੀ ਬ੍ਰਹਮ ਸ਼ਕਤੀ ਸਾਨੂੰ ਅਕਾਲ ਪੁਰਖ ਨੇ ਬਖ਼ਸ਼ੀ ਹੋਈ ਹੈ। ਕੇਵਲ ਇਸ ਬ੍ਰਹਮ ਸ਼ਕਤੀ ਨੂੰ ਵਰਤਣ ਦੀ ਲੋੜ ਹੈ। ਇਸ ਲਈ ਆਪਣੇ ਗੁਨਾਹ ਭਰੀ ਸੰਗਤ ਵਿੱਚ ਕਬੂਲ ਕਰੋ ਅਤੇ ਬ੍ਰਹਮ ਬੇਅੰਤ ਬਖ਼ਸ਼ਿਸ਼ਾਂ ਨੂੰ ਮਾਣੋ ਆਪਣਾ ਚਿੱਤਰਗੁਪਤ ਸਾਫ਼ ਕਰਕੇ।

ਹਾਲਾਂਕਿ, ਅਸਲ ਗੱਲ ਇਹ ਹੈ ਕਿ ਇਸ ਤਰ੍ਹਾਂ ਕਰਨ ਲਈ ਬਹੁਤ ਥੋੜੇ ਅੱਗੇ ਆਉਂਦੇ ਹਨ, ਅਤੇ ਇਹ ਹੋਰ ਕੁਝ ਨਹੀਂ ਹਉਮੈ ਹੈ ਜੋ ਇਸ ਤਰ੍ਹਾਂ ਕਰਨ ਨਹੀਂ ਦਿੰਦੀ ਹੈ। ਇਹ ਅਭਿਆਸ ਵਾਲੀਆਂ ਗੱਲਾਂ ਹਨ ਜੋ ਗੁਰਬਾਣੀ ਸਾਨੂੰ ਕਰਨ ਲਈ ਦੱਸਦੀ ਹੈ। ਜਿਹੜੀਆਂ ਕਿ ਕਰਨੀਆਂ ਬਹੁਤ ਮੁਸ਼ਕਲ ਹਨ, ਪਰ ਜੇਕਰ ਇਸ ਤਰ੍ਹਾਂ ਕਰ ਲੈਂਦੇ ਹਨ ਇਹ ਉਹਨਾਂ ਲਈ ਉਸੇ ਵੇਲੇ ਰੂਹ ਦੀ ਸਫ਼ਾਈ ਦਾ ਫਲ ਲਿਆਉਂਦੀ ਹੈ। ਕਿਉਂਕਿ ਕੁਝ ਕੁ ਦੁਰਲਭ ਰੂਹਾਂ ਇਸ ਤਰ੍ਹਾਂ ਕਰਦੀਆਂ ਹਨ ਤਾਂ ਹੀ ਗੁਰਬਾਣੀ ਕਹਿੰਦੀ ਹੈ ਕਿ ਇੱਥੇ ਲੱਖਾਂ ਵਿੱਚੋਂ ਕੋਈ ਵਿਰਲਾ ਇੱਕ ਹੈ ਜੋ ਇਹ ਗੁਰਪ੍ਰਸਾਦਿ ਪ੍ਰਾਪਤ ਕਰਦਾ ਹੈ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਬਣ ਜਾਂਦਾ ਹੈ। ਇਸ ਲਈ ਕਿਉਂਕਿ ਅਸੀਂ ਲਗਾਤਾਰ ਦੇਖੇ ਜਾ ਰਹੇ ਹਾਂ ਅਤੇ ਜੇਕਰ ਅਸੀਂ ਇਸ ਨੂੰ ਹਮੇਸ਼ਾਂ ਆਪਣੇ ਮਨ ਵਿੱਚ ਰੱਖ ਲਵਾਂਗੇ ਤਦ ਸਾਡਾ ਧਿਆਨ ਜ਼ਿਆਦਾ ਤੋਂ ਜ਼ਿਆਦਾ ਸਮਾਂ ਸਤਿ ਦੀ ਕਰਨੀ ’ਤੇ ਹੋਵੇਗਾ ਅਤੇ ਇਹ ਸਤਿ ਦੀ ਕਰਨੀ ਸਾਡੇ ਲਈ ਗੁਰਪ੍ਰਸਾਦਿ ਲਿਆਏਗੀ। ਇਹ ਗੁਰਪ੍ਰਸਾਦਿ ਸਾਨੂੰ ਮਾਇਆ ਦੇ ਕੂੜ ਵਿੱਚੋਂ ਬਾਹਰ ਕੱਢ ਦੇਵੇਗਾ। ਇਹ ਗੁਰਪ੍ਰਸਾਦਿ ਸਾਨੂੰ ਮਾਇਆ ਦੀ ਰਜੋ ਅਤੇ ਤਮੋ ਬਿਰਤੀ ਪੰਜ ਦੂਤਾਂ ਅਤੇ ਤ੍ਰਿਸ਼ਨਾ ਦੀ ਬਲਦੀ ਹੋਈ ਅੱਗ ਅਤੇ ਇਸਦੇ ਜ਼ਹਿਰ ਨੂੰ ਪੀਣ ਤੋਂ ਬਚਾਏਗਾ। ਇਹ ਗੁਰਪ੍ਰਸਾਦਿ ਸਾਡੇ ਸਾਰੇ ਪਾਪ ਧੋ ਦੇਵੇਗਾ ਸਾਨੂੰ ਜਨਮ ਮਰਨ ਦੇ ਚੱਕਰ ਵਿੱਚੋਂ ਬਾਹਰ ਕੱਢ ਦੇਵੇਗਾ, ਜਿਸ ਵਿੱਚ ਅਸੀਂ ਲੰਮੇ ਸਮੇਂ ਤੋਂ ਫਸੇ ਹੋਏ ਹਾਂ ਅਤੇ ਸਾਨੂੰ ਮੁਕਤੀ ਦੀ ਦਾਤ ਬਖ਼ਸ਼ੇਗਾ।

ਇਹ ਕੇਵਲ ਇੱਕ ਪੂਰਨ ਪੁਰਖ ਦੀ ਸਤਿ ਸੰਗਤ ਵਿੱਚ ਵਾਪਰ ਸਕਦਾ ਹੈ। ਇਹ ਕੇਵਲ ਪੂਰਨ ਪੁਰਖ ਦੇ ਛੱਤਰ ਹੇਠ ਵਾਪਰ ਸਕਦਾ ਹੈ ਅਤੇ ਉਹ ਮਨੁੱਖ ਜਿਹੜੇ ਆਪਣਾ ਸਭ ਕੁਝ ਇੱਕ ਪੂਰਨ ਪੁਰਖ ਦੇ ਸਤਿ ਚਰਨਾਂ ਵਿੱਚ ਅਰਪਣ ਕਰ ਦਿੰਦੇ ਹਨ ਉਹ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ। ਇਸ ਲਈ ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਜੋ ਸਾਨੂੰ ਸਭ ਕੁਝ ਦਿੰਦਾ ਹੈ ਅਤੇ ਸਾਡੀ ਚੰਗੀ ਸੰਭਾਲ ਕਰਦਾ ਹੈ ਉਹ ਇੱਕ ਜਿਸਨੇ ਸਾਨੂੰ ਇਹ ਮਨੁੱਖਾ ਜ਼ਿੰਦਗੀ ਆਪਣਾ ਅਸਲ ਬ੍ਰਹਮ ਪੱਧਰ ਪਹਿਚਾਨਣ ਲਈ ਦਿੱਤੀ ਹੈ-ਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ।

ਸਾਜਨ ਸੰਤ ਕਰਹੁ ਇਹੁ ਕਾਮੁ ॥ ਆਨ ਤਿਆਗਿ ਜਪਹੁ ਹਰਿ ਨਾਮੁ ॥

ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥ ਆਪਿ ਜਪਹੁ ਅਵਰਹ ਨਾਮੁ ਜਪਾਵਹੁ ॥

ਭਗਤਿ ਭਾਇ ਤਰੀਐ ਸੰਸਾਰੁ ॥ ਬਿਨੁ ਭਗਤੀ ਤਨੁ ਹੋਸੀ ਛਾਰੁ ॥

ਸਰਬ ਕਲਿਆਣ ਸੂਖ ਨਿਧਿ ਨਾਮੁ ॥ ਬੂਡਤ ਜਾਤ ਪਾਏ ਬਿਸ੍ਰਾਮੁ ॥

ਸਗਲ ਦੂਖ ਕਾ ਹੋਵਤ ਨਾਸੁ ॥ ਨਾਨਕ ਨਾਮੁ ਜਪਹੁ ਗੁਨਤਾਸੁ ॥੫॥

ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਨਾਮ, ਨਾਮ ਸਿਮਰਨ ਅਤੇ ਨਾਮ ਦੀ ਕਮਾਈ ’ਤੇ ਧਿਆਨ ਕੇਂਦਰਿਤ ਕਰਨ ਲਈ ਕਹਿ ਰਹੇ ਹਨ। ਸਾਰੀ ਹੀ ਗੁਰਬਾਣੀ ਨਾਮ, ਨਾਮ ਸਿਮਰਨ ਅਤੇ ਨਾਮ ਦੀ ਕਮਾਈ ਦੀ ਮਹਿਮਾ ਹੈ। ਇਹ ਸਭ ਤੋਂ ਉੱਚੀ ਕਮਾਈ ਹੈ ਜਿਸ ਲਈ ਅਸੀਂ ਆਪਣੇ ਆਪ ਨੂੰ ਅਰਪਣ ਕਰ ਸਕਦੇ ਹਾਂ। ਨਾਮ ਦੀ ਕਮਾਈ ਨਾਲੋਂ ਵੱਡੀ ਅਤੇ ਵਧੀਆ ਕਮਾਈ ਹੋਰ ਕੋਈ ਨਹੀਂ ਹੈ। ਇਸ ਲਈ ਕ੍ਰਿਪਾ ਕਰਕੇ ਆਪਣੀ ਮਤਿ ਨੂੰ ਛੱਡ ਦੇਵੋ ਅਤੇ ਸੰਸਾਰਿਕ ਮਤਿ ਨੂੰ ਪਾਸੇ ਰੱਖ ਦਿਓ ਅਤੇ ਦੁਰਮਤਿ ਨੂੰ ਪਾਸੇ ਰੱਖ ਦਿਓ ਅਤੇ ਆਪਣੇ ਆਪ ਨੂੰ ਨਾਮ ਦੀ ਕਮਾਈ ਲਈ ਅਰਪਣ ਕਰ ਦਿਓ। ਜੇਕਰ ਅਸੀਂ ਕਿਸੇ ਚੀਜ਼ ਦੀ ਇੱਛਾ ਕਰਦੇ ਹਾਂ ਤਾਂ ਕ੍ਰਿਪਾ ਕਰਕੇ ਕੇਵਲ ਨਾਮ ਦੀ ਕਮਾਈ ਦੀ ਇੱਛਾ ਕਰੋ। ਜਿਵੇਂ ਕਿ ਸੰਤ ਹਮੇਸ਼ਾਂ ਅਤੇ ਸਦਾ ਹੀ ਨਾਮ ਦੀ ਕਮਾਈ ਵਿੱਚ ਲੀਨ ਰਹਿੰਦੇ ਹਨ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਲਗਾਤਾਰ ਅਧਾਰ ’ਤੇ ਨਾਮ ਦੀ ਕਮਾਈ ਵਿੱਚ ਲੀਨ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ।

ਨਾਮ ਦੀ ਕਮਾਈ ਸਾਡੇ ਲਈ ਪਰਮ ਸੁਖ ਲਿਆਏਗੀ। ਪਰਮ ਸੁਖ ਉਦੋਂ ਆਉਂਦਾ ਹੈ ਜਦ ਹਿਰਦਾ ਪੂਰਨ ਸ਼ਾਂਤੀ-ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ। ਸਭ ਤੋਂ ਉੱਚ ਪੱਧਰ ਦੀ ਬ੍ਰਹਮ ਖ਼ੁਸ਼ੀ, ਕਦੀ ਨਾ ਖ਼ਤਮ ਹੋਣ ਵਾਲਾ ਸਦਾ ਚਿਰ ਅਨੰਦ, ਕਦੀ ਨਾ ਖ਼ਤਮ ਹੋਣ ਵਾਲੀ ਸ਼ਾਂਤੀ, ਮਨ ਅਤੇ ਹਿਰਦੇ ਵਿੱਚ ਕੇਵਲ ਤਦ ਹੀ ਆਵੇਗੀ ਜੇਕਰ ਅਸੀਂ ਨਾਮ ਦੀ ਕਮਾਈ ’ਤੇ ਧਿਆਨ ਕੇਂਦਰਿਤ ਕਰਦੇ ਹਾਂ। ਕੇਵਲ ਨਾਮ ਦੀ ਕਮਾਈ ’ਤੇ ਧਿਆਨ ਕੇਂਦਰਿਤ ਹੀ ਨਹੀਂ ਕਰਨਾ ਚਾਹੀਦਾ ਸਗੋਂ ਦੂਸਰਿਆਂ ਨੂੰ ਵੀ ਇਸ ਤਰ੍ਹਾਂ ਕਰਨ ਵਿੱਚ ਮਦਦ ਕਰਨ ਅਤੇ ਆਪਣਾ ਸਭ ਕੁਝ ਨਾਮ ਦੀ ਕਮਾਈ ਲਈ ਅਰਪਣ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਨਾਮ ਦੀ ਕਮਾਈ ਸਾਡੇ ਲਈ ਜੀਵਨ ਮੁਕਤੀ ਦਾ ਰਸਤਾ ਤਿਆਰ ਕਰਦੀ ਹੈ। ਨਾਮ ਦੀ ਕਮਾਈ ਸਾਨੂੰ ਮਾਇਆ ਦੇ ਸੰਸਾਰ ਤੋਂ ਪਾਰ ਲੰਘਾਉਂਦੀ ਹੈ ਅਤੇ ਸਾਨੂੰ ਦਰਗਾਹ ਵਿੱਚ ਲੈ ਜਾਂਦੀ ਹੈ। ਜਦ ਅਸੀਂ ਨਾਮ ਦੀ ਕਮਾਈ ’ਤੇ ਧਿਆਨ ਕੇਂਦਰਿਤ ਕਰਦੇ ਹਾਂ ਤਦ ਸਾਡਾ ਮਨ, ਹਿਰਦਾ, ਰੂਹ ਅਤੇ ਸਰੀਰ ਪੂਰੀ ਤਰ੍ਹਾਂ ਤਬਦੀਲ ਹੋ ਜਾਂਦਾ ਹੈ ਅਤੇ ਸਾਡਾ ਮਨ ਨਾਮ ਵਿੱਚ ਤਬਦੀਲ ਹੋ ਜਾਂਦਾ ਹੈ ਅਤੇ ਜੋਤ ਸਰੂਪ ਬਣ ਜਾਂਦਾ ਹੈ, ਸਾਡਾ ਹਿਰਦਾ ਇੱਕ ਸਤਿ ਹਿਰਦਾ ਬਣ ਜਾਂਦਾ ਹੈ, ਸਾਡੀ ਰੂਹ ਅਤੇ ਸਰੀਰ ਪੂਰੀ ਤਰ੍ਹਾਂ ਸ਼ੁੱਧ ਹੋ ਜਾਂਦੇ ਹਨ ਜਿਵੇਂ ਨਾਮ ਸਾਡੇ ਸਾਰੇ ਦੂਤਾਂ ਨੂੰ ਬਾਹਰ ਕੱਢ ਦੇਂਦਾ ਹੈ ਅਤੇ ਸਾਡੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਣਗੇ, ਸਾਡਾ ਦਸਮ ਦੁਆਰ ਖੁੱਲ੍ਹ ਜਾਵੇਗਾ ਅਤੇ ਨਿਰਗੁਣ ਸਰੂਪ ਨਾਲ ਸਦੀਵੀ ਸੰਪਰਕ ਜੁੜ ਜਾਵੇਗਾ, ਸਾਡੇ ਸਾਰੇ ਸਤਿ ਸਰੋਵਰ ਕ੍ਰਿਆਸ਼ੀਲ ਹੋ ਜਾਣਗੇ ਅਤੇ ਨਾਮ ਨਾਲ ਜਗਮਗਾ ਜਾਣਗੇ ਅਤੇ ਸਾਡਾ ਸਾਰਾ ਸਰੀਰ ਅੰਮ੍ਰਿਤ ਨਾਲ ਭਰ ਜਾਵੇਗਾ।

ਨਾਮ ਲਈ ਸਾਡਾ ਯਕੀਨ, ਭਰੋਸਾ, ਸ਼ਰਧਾ ਅਤੇ ਬੇ-ਸ਼ਰਤ ਪਿਆਰ ਦਰਗਾਹ ਦੀ ਕੁੰਜੀ ਹੈ। ਯਕੀਨ, ਸ਼ਰਧਾ ਅਤੇ ਪਿਆਰ ਬੰਦਗੀ ਦੀ ਭਾਸ਼ਾ ਹੈ। ਯਕੀਨ, ਸ਼ਰਧਾ ਅਤੇ ਪਿਆਰ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਭਾਸ਼ਾ ਹੈ। ਯਕੀਨ, ਸ਼ਰਧਾ ਅਤੇ ਪਿਆਰ ਬੰਦਗੀ ਹੈ। ਯਕੀਨ, ਸ਼ਰਧਾ ਅਤੇ ਪਿਆਰ ਮਾਇਆ ਨੂੰ ਹਰਾ ਦੇਣਗੇ ਅਤੇ ਸਾਨੂੰ ਮਾਇਆ ਤੋਂ ਪਰ੍ਹੇ ਲੈ ਜਾਣਗੇ ਅਤੇ ਅਕਾਲ ਪੁਰਖ ਨਾਲ ਅਭੇਦ ਕਰ ਦੇਣਗੇ।

ਕ੍ਰਿਪਾ ਕਰਕੇ ਹਮੇਸ਼ਾਂ ਅਤੇ ਸਦਾ ਹੀ ਮਨ ਵਿੱਚ ਰੱਖੋ ਕਿ ਨਾਮ ਦੀ ਕਮਾਈ ਤੋਂ ਬਿਨਾਂ ਇਹ ਪਦਾਰਥਕ ਸਰੀਰ ਹੋਰ ਕੁਝ ਨਹੀਂ ਸਿਰਫ਼ ਕੂੜਾ ਪੈਦਾ ਕਰਨ ਵਾਲੀ ਮਸ਼ੀਨ ਹੈ। ਸਾਡਾ ਸਰੀਰ ਇੱਕ ਪਰਿਵਰਤਨ ਕਰਨ ਵਾਲੀ ਮਸ਼ੀਨ ਹੈ ਇਹ ਸਾਰੇ ਭੋਜਨ ਨੂੰ ਜੋ ਅਸੀਂ ਖਾਂਦੇ ਹਾਂ ਕੂੜ ਵਿੱਚ ਬਦਲ ਦਿੰਦੀ ਹੈ। ਸਾਡੀ ਚਮੜੀ ਲਗਾਤਾਰ ਪਸੀਨਾ ਪੈਦਾ ਕਰ ਰਹੀ ਹੈ। ਜੇਕਰ ਅਸੀਂ ਆਪਣੇ ਆਪ ਨੂੰ ਹਰ ਰੋਜ਼ ਸਾਫ਼ ਨਾ ਕਰੀਏ ਤਾਂ ਫਿਰ ਦੇਖੋ ਕਿ ਕੀ ਵਾਪਰਦਾ ਹੈ। ਜਨਮ ਤੋਂ ਹੀ ਅਸੀਂ ਇਸ ਸਰੀਰ ਨਾਲ ਨਾਮ ਸਿਮਰਨ ਕਰਨ ਅਤੇ ਨਾਮ ਦੀ ਕਮਾਈ ਕਰਨ ਦੀ ਬ੍ਰਹਮ ਸ਼ਕਤੀ ਨਾਲ ਬਖ਼ਸ਼ੇ ਗਏ ਹਾਂ। ਇਸ ਲਈ ਪੰਜ ਦੂਤਾਂ ਅਤੇ ਤ੍ਰਿਸ਼ਨਾ ਦੀ ਜ਼ਹਿਰ ਪੀਣ ਦੀ ਬਜਾਇ ਇਸ ਸਰੀਰ ਨੂੰ ਨਾਮ ਸਿਮਰਨ ਕਰਨ ਅਤੇ ਨਾਮ ਦੀ ਕਮਾਈ ਕਰਨਾ ਅਤੇ ਇਸ ਨੂੰ ਬ੍ਰਹਮ ਗੁਣਾਂ ਨਾਲ ਭਰਨਾ ਅਤੇ ਅੰਮ੍ਰਿਤ ਨਾਲ ਭਰਨਾ ਇਸ ਦੀ ਸਹੀ ਵਰਤੋਂ ਹੈ। ਨਾਮ ਦੀ ਕਮਾਈ ’ਤੇ ਧਿਆਨ ਕੇਂਦਰਿਤ ਕਰਕੇ ਅਸੀਂ ਕੇਵਲ ਆਪਣੇ ਆਪ ਦੀ ਮਦਦ ਨਹੀਂ ਕਰਦੇ ਸਗੋਂ ਅਸੀਂ ਸਾਰੀ ਮਨੁੱਖਤਾ ਦੀ ਮਦਦ ਕਰਨ ਦੇ ਯੋਗ ਹੋ ਜਾਵਾਂਗੇ।

ਸਾਡੀ ਮਨੁੱਖਤਾ ਦੀ ਸੇਵਾ ਜਨਤਾ ਲਈ ਸ਼ਾਂਤੀ ਲਿਆਏਗੀ। ਜਿੱਥੇ ਵੀ ਅਸੀਂ ਜਾਂਦੇ ਹਾਂ ਜਾਂ ਜਿੱਥੇ ਵੀ ਅਸੀਂ ਰਹਿੰਦੇ ਹਾਂ ਜਾਂ ਠਹਿਰਦੇ ਹਾਂ ਸਾਰਾ ਹੀ ਆਲੇ-ਦੁਆਲੇ ਦਾ ਵਾਤਾਵਰਣ ਸ਼ਾਂਤੀ ਭਰਪੂਰ ਬਣ ਜਾਵੇਗਾ ਅਤੇ ਅੰਮ੍ਰਿਤ ਨਾਲ ਭਰ ਜਾਵੇਗਾ ਅਤੇ ਸਾਡੀ ਮੌਜੂਦਗੀ ਤੋਂ ਲਾਭ ਉਠਾਏਗਾ। ਨਾਮ ਦੀ ਕਮਾਈ ਸਾਨੂੰ ਨਾਮ, ਨਾਮ ਦੀ ਕਮਾਈ ਦੀ ਮਹਿਮਾ ਅਤੇ ਅਕਾਲ ਪੁਰਖ ਦੀ ਮਹਿਮਾ ਬਣਾ ਦੇਵੇਗੀ। ਨਾਮ ਦੀ ਕਮਾਈ ਸਾਨੂੰ ਉਹ ਬਣਾ ਦੇਵੇਗੀ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਬਣਾਉਣ ਦੀ ਇੱਛਾ ਰੱਖਦੇ ਹਨ।

ਅਸੀਂ ਸੈਂਕੜਿਆਂ ਅਤੇ ਹਜ਼ਾਰਾਂ ਲੋਕਾਂ ਦੀ ਜ਼ਹਿਰ ਜਜ਼ਬ ਕਰਨ ਦੇ ਯੋਗ ਹੋ ਜਾਵਾਂਗੇ ਅਤੇ ਉਹਨਾਂ ਨੂੰ ਅੰਮ੍ਰਿਤ ਦੇਵਾਂਗੇ ਅਤੇ ਉਹਨਾਂ ਦੀ ਜ਼ਿੰਦਗੀ ਅੰਮ੍ਰਿਤ ਨਾਲ ਭਰੀ ਅਤੇ ਸ਼ਾਂਤੀ ਭਰੀ ਬਣਾਉਣ ਦੇ ਯੋਗ ਹੋ ਜਾਵਾਂਗੇ। ਸਾਡੀ ਨਾਮ ਦੀ ਕਮਾਈ ਸੰਗਤਾਂ ਦੇ ਦੁੱਖਾਂ ਅਤੇ ਪੀੜਾਂ ਦਾ ਨਾਸ ਕਰ ਦੇਵੇਗੀ ਅਤੇ ਉਹਨਾਂ ਨੂੰ ਨਾਮ ਨਾਲ ਜੋੜ ਦੇਵੇਗੀ। ਸਾਰੀ ਸ੍ਰਿਸ਼ਟੀ ਸਾਡੀ ਨਾਮ ਦੀ ਕਮਾਈ ਤੋਂ ਲਾਭ ਪ੍ਰਾਪਤ ਕਰੇਗੀ। ਸਾਡੀ ਨਾਮ ਦੀ ਕਮਾਈ ਸਾਨੂੰ ਗੁਰਪ੍ਰਸਾਦਿ ਦਾ ਸੋਮਾ ਬਣਾ ਦੇਵੇਗੀ ਅਤੇ ਅਸੀਂ ਸੰਗਤਾਂ ਵਿੱਚ ਇਹ ਗੁਰਪ੍ਰਸਾਦਿ ਵੰਡਣ ਦੇ ਯੋਗ ਹੋ ਜਾਵਾਂਗੇ ਅਤੇ ਉਹਨਾਂ ਦੀਆਂ ਮਨੁੱਖਾ ਜ਼ਿੰਦਗੀਆਂ ਨੂੰ ਸਫਲਾ ਬਣਾ ਦੇਵਾਂਗੇ।

ਨਾਮ ਦੀ ਕਮਾਈ ਸਾਡੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਅਤੇ ਅਨੰਤ ਬ੍ਰਹਮ ਸ਼ਕਤੀਆਂ ਨਾਲ ਭਰ ਦੇਵੇਗੀ। ਨਾਮ ਦੀ ਕਮਾਈ ਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ। ਇਹ ਸਿਰਫ਼ ਉਸ ਦੀ ਇੱਕ ਝਲਕ ਹੈ ਕਿ ਸਾਡੇ ਨਾਲ ਕੀ ਵਾਪਰਦਾ ਹੈ ਜੇਕਰ ਅਸੀਂ ਨਾਮ ਦੀ ਕਮਾਈ ’ਤੇ ਧਿਆਨ ਕੇਂਦਰਿਤ ਕਰਦੇ ਹਾਂ। ਇਸ ਲਈ ਸਾਡੀ ਸੰਗਤ ਜੀ ਦੇ ਸ੍ਰੀ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜੋ ਵੀ ਇਸ ਗੁਰਪ੍ਰਸਾਦੀ ਲਿਖਤਾਂ ਨੂੰ ਪੜ੍ਹਦਾ ਹੈ ਕ੍ਰਿਪਾ ਕਰਕੇ ਆਪਣੇ ਆਪ ਨੂੰ ਨਾਮ ਦੀ ਕਮਾਈ ਵੱਲ ਅਰਪਣ ਕਰ ਦਿਓ ਅਤੇ ਸਾਰੀ ਸ੍ਰਿਸ਼ਟੀ ਦੇ ਮਾਲਕ ਦੀ ਸੇਵਾ ਦੇ ਨਾਲ ਨਾਲ ਇਹ ਸੇਵਾ ਕਰੋ-ਤਦ ਇਹ ਪ੍ਰਭਾਵੀ ਹੋ ਜਾਂਦੀ ਹੈ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਦੀ ਤਰ੍ਹਾਂ ਪ੍ਰਗਟ ਹੁੰਦੀ ਹੈ।

ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ॥ ਮਨ ਤਨ ਅੰਤਰਿ ਇਹੀ ਸੁਆਉ ॥

ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ ॥ ਮਨੁ ਬਿਗਸੈ ਸਾਧ ਚਰਨ ਧੋਇ ॥

ਭਗਤ ਜਨਾ ਕੈ ਮਨਿ ਤਨਿ ਰੰਗੁ ॥ ਬਿਰਲਾ ਕੋਊ ਪਾਵੈ ਸੰਗੁ ॥

ਏਕ ਬਸਤੁ ਦੀਜੈ ਕਰਿ ਮਇਆ ॥ ਗੁਰ ਪ੍ਰਸਾਦਿ ਨਾਮੁ ਜਪਿ ਲਇਆ ॥

ਤਾ ਕੀ ਉਪਮਾ ਕਹੀ ਨ ਜਾਇ ॥ ਨਾਨਕ ਰਹਿਆ ਸਰਬ ਸਮਾਇ ॥੬॥

ਪੂਰੀ ਤਰ੍ਹਾਂ ਤਨ, ਮਨ ਅਤੇ ਧਨ ਨਾਲ ਇੱਕ ਸਾਧ ਦੇ ਸਤਿ ਚਰਨਾਂ ਵਿੱਚ ਸਮਰਪਣ ਸਾਡੀ ਅੰਦਰਲੀ ਜੋਤ ਨੂੰ ਜਗਾ ਦਿੰਦਾ ਹੈ। ਸਾਡਾ ਇਸ ਮਨੁੱਖਾ ਜ਼ਿੰਦਗੀ ਵਿੱਚ ਜਨਮ ਇਸ ਜੋਤ ਕਾਰਨ ਹੈ, ਜਿਹੜੀ ਕਿ ਸਾਡੇ ਅੰਦਰ ਹੈ। ਇੱਕ ਆਮ ਆਦਮੀ ਵਿੱਚ ਇਹ ਜੋਤ ਇੱਕ ਤਰ੍ਹਾਂ ਨਾਲ ਅੰਦਰ ਛੁੱਪੀ ਹੋਈ ਹੈ ਅਤੇ ਇਸ ਤਰ੍ਹਾਂ ਮਾਇਆ ਪੰਜ ਦੂਤਾਂ ਅਤੇ ਤ੍ਰਿਸ਼ਨਾ ਦੇ ਪ੍ਰਭਾਵ ਕਾਰਨ ਹੈ। ਇਹ ਜੋਤ ਤਦ ਹੀ ਪਰਗਟ ਹੁੰਦੀ ਹੈ ਜਦ ਅਸੀਂ ਮਾਇਆ ਤੋਂ ਪਰ੍ਹੇ ਚਲੇ ਜਾਂਦੇ ਹਾਂ-ਤਦ ਇਹ ਪ੍ਰਭਾਵੀ ਹੁੰਦੀ ਹੈ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਦੀ ਤਰ੍ਹਾਂ ਪ੍ਰਗਟ ਹੁੰਦੀ ਹੈ।

ਪੰਜ ਦੂਤਾਂ ਅਤੇ ਤ੍ਰਿਸ਼ਨਾ ਦੇ ਪ੍ਰਭਾਵ ਅਧੀਨ ਸਾਡਾ ਸਰੀਰ ਇੰਨਾ ਭ੍ਰਿਸ਼ਟ ਹੋ ਗਿਆ ਹੈ ਕਿ ਅਨੰਤ ਬ੍ਰਹਮ ਸ਼ਕਤੀਆਂ ਅਤੇ ਬ੍ਰਹਮ ਕਾਨੂੰਨਾਂ ਦੁਆਰਾ ਨਿਰਦੇਸ਼ਿਤ ਜੋਤ ਪ੍ਰਗਟ ਨਹੀਂ ਹੋਣਾ ਚਾਹੁੰਦੀ। ਜੋਤ ਨੂੰ ਸਾਡੇ ਸਰੀਰ ਵਿੱਚ ਪ੍ਰਗਟ ਹੋਣ ਲਈ ਸਾਡੇ ਸਰੀਰ ਨੂੰ ਸਾਫ਼ ਅਤੇ ਸ਼ੁੱਧ ਹੋਣ ਦੀ ਜ਼ਰੂਰਤ ਹੈ। ਸਾਰੇ ਮਾਨਸਿਕ ਅਤੇ ਸਰੀਰਿਕ ਰੋਗਾਂ ਦਾ ਕਾਰਨ ਸਰੀਰ ਦੀ ਗ਼ਲਤ ਵਰਤੋਂ ਹੈ। ਸਾਰੀਆਂ ਅਸਤਿ ਕਰਨੀਆਂ ਸਾਡੇ ਸਰੀਰ ਨੂੰ ਦੀਮਕ ਬਣ ਕੇ ਖਾ ਜਾਂਦੀਆਂ ਹਨ।

ਜਦ ਅਸੀਂ ਇੱਕ ਸਾਧ ਦੀ ਚਰਨ ਸ਼ਰਨ ਵਿੱਚ ਜਾਂਦੇ ਹਾਂ ਤਦ ਅਸੀਂ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ ਅਤੇ ਇਹ ਗੁਰਪ੍ਰਸਾਦਿ-ਜਿਹੜਾ ਕਿ ਅਨੰਤ ਬ੍ਰਹਮ ਸ਼ਕਤੀ ਹੈ ਸਾਨੂੰ ਅੰਦਰੋਂ ਸ਼ੁੱਧ ਕਰ ਦਿੰਦਾ ਹੈ ਅਤੇ ਸਾਡੇ ਹਿਰਦੇ ਨੂੰ ਜੋਤ ਦੇ ਪ੍ਰਗਟ ਹੋਣ ਦੇ ਯੋਗ ਬਣਾਉਂਦਾ ਹੈ। ਸਾਧ ਦੇ ਚਰਨ ਧੋਣ ਨਾਲ ਇਹ ਜੋਤ ਸਾਡੇ ਅੰਦਰ ਜਗ ਉੱਠਦੀ ਹੈ। ਇੱਕ ਸਾਧ ਦੇ ਚਰਨ ਧੋਣ ਤੋਂ ਬਾਅਦ ਜਲ ਪੀਣਾ ਸਾਡੀ ਰੂਹਾਨੀ ਜ਼ਿੰਦਗੀ ਲਈ ਕ੍ਰਿਸ਼ਮੇ ਕਰਦਾ ਹੈ। ਇੱਕ ਸਾਧ ਦੀ ਚਰਨ ਧੂਲ ਨਾਲ ਇਸ਼ਨਾਨ ਕਰਨਾ ਸਾਨੂੰ ਅੰਦਰੋਂ ਸਾਫ਼ ਕਰ ਦਿੰਦਾ ਹੈ ਅਤੇ ਸਾਡੇ ਮਨ, ਰੂਹ, ਹਿਰਦੇ ਅਤੇ ਸਰੀਰ ਨੂੰ ਸ਼ੁੱਧ ਕਰ ਦਿੰਦਾ ਹੈ। ਸਾਡੇ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਸਾਡੀਆਂ ਸਾਰੀਆਂ ਪਿਛਲੇ ਜਨਮਾਂ ਦੀਆਂ ਬੁਰੀਆਂ ਕਰਨੀਆਂ ਵੀ ਮੁਆਫ਼ ਕਰ ਦਿੱਤੀਆਂ ਜਾਂਦੀਆਂ ਹਨ। ਸਾਡੀਆਂ ਸਾਰੀਆਂ ਭੁੱਲਾਂ ਮੁਆਫ਼ ਕਰ ਦਿੱਤੀਆਂ ਜਾਂਦੀਆਂ ਹਨ। ਇਹ ਸਭ ਕੁਝ ਸਾਡੇ ਮਨ ਅਤੇ ਹਿਰਦੇ ਦੇ ਤਬਦੀਲ ਹੋਣ ਲਈ ਯੋਗਦਾਨ ਪਾਉਂਦਾ ਹੈ। ਇਸ ਤਰ੍ਹਾਂ ਸਾਡਾ ਮਨ ਅਤੇ ਹਿਰਦਾ ਪੂਰਨ ਪ੍ਰਕਾਸ਼ ਨਾਲ ਭਰ ਜਾਵੇਗਾ।

ਕ੍ਰਿਪਾ ਕਰਕੇ ਇਹ ਯਕੀਨੀ ਬਣਾ ਲਵੋ ਕਿ ਜਦ ਅਸੀਂ ਕਹਿੰਦੇ ਹਾਂ ਪ੍ਰਕਾਸ਼, ਅਸੀਂ ਅਸਲ ਵਿੱਚ ਇਹ ਪ੍ਰਕਾਸ਼ ਸਥੂਲ ਰੂਪ ਵਿੱਚ ਦੇਖਦੇ ਹਾਂ। ਇਹ ਸਿਰਫ਼ ਗੁਰਬਾਣੀ ਵਿੱਚ ਲਿਖਿਆ ਹੋਇਆ ਹੀ ਨਹੀਂ ਹੈ। ਇਹ ਸਾਡੇ ਨਾਲ ਸਥੂਲ ਰੂਪ ਵਿੱਚ ਵਾਪਰਦਾ ਹੈ ਅਤੇ ਸਾਡੇ ਸਰੀਰ ਨੂੰ ਇਸ ਬ੍ਰਹਮ ਜੋਤ ਅਤੇ ਪ੍ਰਕਾਸ਼ ਨਾਲ ਭਰ ਦਿੰਦਾ ਹੈ ਅਤੇ ਅਸੀਂ ਸਥੂਲ ਰੂਪ ਵਿੱਚ ਇਹ ਬ੍ਰਹਮ ਜੋਤ ਦੇਖ ਸਕਦੇ ਹਾਂ। ਇਸ ਲਈ ਕ੍ਰਿਪਾ ਕਰਕੇ ਉਹ ਕਰੋ ਜੋ ਗੁਰਬਾਣੀ ਸਾਨੂੰ ਕਰਨ ਲਈ ਦੱਸ ਰਹੀ ਹੈ ਅਤੇ ਹਰ ਚੀਜ਼ ਦਾ ਅਨੰਦ ਮਾਣੋ ਜੋ ਗੁਰਬਾਣੀ ਕਹਿੰਦੀ ਹੈ ਉਹ ਸਭ ਕੁੱਛ ਸਾਡੇ ਨਾਲ ਵਾਪਰੇਗਾ। ਇਹ ਸਭ ਅਸਲ ਵਿੱਚ ਵਾਪਰਦਾ ਹੈ, ਇਹ ਭਰਮ ਨਹੀਂ ਹੈ, ਇਹ ਬ੍ਰਹਮ ਸਤਿ ਹੈ। ਸਾਧ ਸੰਗਤ ਉਹ ਸੰਗਤ ਹੈ ਜਿੱਥੇ ਪੂਰਨ ਪੁਰਖ ਬੈਠਾ ਹੁੰਦਾ ਹੈ। ਸਤਿ ਸੰਗਤ ਉਹ ਸੰਗਤ ਹੈ ਜਿੱਥੇ ਇੱਕ ਸਤਿ ਹਿਰਦਾ ਬੈਠਾ ਹੁੰਦਾ ਹੈ। ਆਪਣੇ ਆਪ ਨੂੰ ਐਸੀ ਸੰਗਤ ਅੱਗੇ ਸੌਂਪਣਾ ਸਾਡੇ ਬ੍ਰਹਮ ਦਰਵਾਜ਼ੇ ਖੋਲ੍ਹ ਦਿੰਦਾ ਹੈ ਅਤੇ ਬ੍ਰਹਮ ਪਿਆਰ ਅਤੇ ਬ੍ਰਹਮ ਸ਼ਰਧਾ ਸਾਡੇ ਮਨ, ਹਿਰਦਾ, ਰੂਹ ਅਤੇ ਸਰੀਰ ਵਿੱਚ ਖਿਲ ਜਾਂਦੀ ਹੈ। ਅਸੀਂ ਸੱਚੀ ਪ੍ਰੀਤ ਅਤੇ ਸੱਚੀ ਸ਼ਰਧਾ ਨਾਲ ਭਰ ਜਾਂਦੇ ਹਾਂ ਅਤੇ ਗੁਰ ਅਤੇ ਗੁਰੂ ਲਈ ਬਹੁਤ ਸਾਰੀ ਬੇਕਰਾਰੀ ਪਿਆਸ ਤੜਪ ਸਤਿ ਸੰਗਤ ਅਤੇ ਸਾਧ ਸੰਗਤ ਲਈ ਰੱਖਦੇ ਹਾਂ। ਸਤਿ ਸੰਗਤ ਵਿੱਚ ਜਾਣਾ ਸਾਡੀ ਪਹਿਲੀ ਚੋਣ ਬਣ ਜਾਂਦਾ ਹੈ ਅਤੇ ਅਸੀਂ ਨਾਮ ਨਾਲ ਜੁੜ ਜਾਂਦੇ ਹਾਂ ਅਤੇ ਸਾਡਾ ਮਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ।

ਗੁਰਪ੍ਰਸਾਦਿ ਸਾਡੇ ਮਨ ਨੂੰ ਅਜਪਾ ਜਾਪ ਵਿੱਚ ਲੈ ਜਾਵੇਗਾ। ਨਾਮ ਆਪਣੇ ਆਪ ਸਾਰੇ ਸਰੀਰ ਵਿੱਚ ਯਾਤਰਾ ਕਰੇਗਾ। ਸਾਡੇ ਸਤਿ ਸਰੋਵਰ ਜਗਮਗਾ ਜਾਣਗੇ ਅਤੇ ਅੰਮ੍ਰਿਤ ਨਾਲ ਸਾਡੇ ਮਨ, ਹਿਰਦੇ ਅਤੇ ਸਰੀਰ ਅਨੰਦ ਵਿੱਚ ਖਿਲ ਉੱਠਣਗੇ। ਅਸੀਂ ਸਤਿਗੁਰੂ ਸਾਹਿਬਾਨ, ਬ੍ਰਹਮ ਗਿਆਨੀਆਂ, ਸੰਤਾਂ ਅਤੇ ਭਗਤਾਂ ਦੇ ਦਰਸ਼ਨ ਨਾਲ ਬਖ਼ਸ਼ੇ ਜਾ ਸਕਦੇ ਹਾਂ। ਅਸੀਂ ਹਰ ਤਰ੍ਹਾਂ ਦੀ ਬ੍ਰਹਮ ਦ੍ਰਿਸ਼ਟੀ ਨਾਲ ਬਖ਼ਸ਼ੇ ਜਾ ਸਕਦੇ ਹਾਂ। ਹਰ ਵਾਰ ਜਦੋਂ ਅਸੀਂ ਸਤਿ ਸੰਗਤ ਵਿੱਚ ਜਾਂਦੇ ਹਾਂ ਅਸੀਂ ਰੂਹਾਨੀ ਪੌੜੀ ਦੇ ਅਗਲੇ ਡੰਡੇ ’ਤੇ ਚਲੇ ਜਾਂਦੇ ਹਾਂ। ਸਾਡੀ ਪ੍ਰੀਤ ਅਤੇ ਸ਼ਰਧਾ ਹਰ ਵਾਰ ਜਦੋਂ ਅਸੀਂ ਗੁਰੂ ਦੇ ਦਰਸ਼ਨ ਕਰਦੇ ਹਾਂ ਵਧਦੀ ਜਾਂਦੀ ਹੈ। ਸਾਡਾ ਮਨ, ਹਿਰਦਾ, ਰੂਹ ਅਤੇ ਸਰੀਰ ਅੰਮ੍ਰਿਤ ਦਾ ਭਰਿਆ ਘੜਾ ਬਣ ਜਾਂਦਾ ਹੈ। ਕੇਵਲ ਇਹ ਹੀ ਨਹੀਂ ਅੰਮ੍ਰਿਤ ਸਾਡੇ ਸਰੀਰ ਵਿੱਚੋਂ ਬਾਹਰ ਵਗਣਾ ਸ਼ੁਰੂ ਕਰ ਦਿੰਦਾ ਹੈ, ਜਦ ਇਹ ਵਾਪਰਦਾ ਹੈ ਅਸੀਂ ਦੂਸਰਿਆਂ ਦੀ ਮਦਦ ਕਰਨ ਦੇ ਯੋਗ ਹੋ ਜਾਂਦੇ ਹਾਂ।

ਇਸ ਲਈ ਉਹਨਾਂ ਦੀ ਮਹਿਮਾ ਜੋ ਨਾਮ ਵਿੱਚ ਲੀਨ ਹਨ ਵਿਆਖਿਆ ਤੋਂ ਪਰ੍ਹੇ ਹੈ। ਪਰਮਾਤਮਾ ਸਭ ਨਾਲੋਂ ਦਿਆਲੂ ਹੈ। ਉਸਦੀ ਦਿਆਲਤਾ ਉਸ ਵਾਂਗ ਹੀ ਅਨੰਤ ਹੈ। ਉਸਦੇ ਸਾਰੇ ਬ੍ਰਹਮ ਗੁਣ ਅਨੰਤ ਹਨ ਅਤੇ ਜਦ ਅਸੀਂ ਉਸ ਅੱਗੇ ਜਾਂ ਸਾਧ ਦੇ ਅੱਗੇ ਸਮਰਪਣ ਕਰਦੇ ਹਾਂ ਉਸਦੀ ਦਿਆਲਤਾ ਸਾਡੇ ਉਪਰ ਬਰਸਦੀ ਹੈ ਅਤੇ ਅਸੀਂ ਯਕੀਨੀ ਤੌਰ ’ਤੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਵਾਂਗੇ। ਇਹ ਗੁਰਪ੍ਰਸਾਦਿ ਹੈ ਜੋ ਸਾਨੂੰ ਦਰਗਾਹ ਵਿੱਚ ਲੈ ਜਾਵੇਗਾ।

ਪਰਮਾਤਮਾ ਦੀ ਬ੍ਰਹਮਤਾ ਵਿਆਖਿਆ ਤੋਂ ਪਰ੍ਹੇ ਹੈ। ਉਹ ਸਰਵ-ਵਿਆਪਕ ਹੈ। ਇਸ ਲਈ ਉਹ ਸਾਡੇ ਵਿੱਚ ਵੀ ਮੌਜੂਦ ਹੈ ਅਤੇ ਅਸੀਂ ਉਸਦਾ ਬੋਧ ਇਸ ਗੁਰਪ੍ਰਸਾਦਿ ਨਾਲ ਕਰਾਂਗੇ। ਇਸ ਲਈ ਕ੍ਰਿਪਾ ਕਰਕੇ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਰਹੋ ਜਦ ਤੱਕ ਅਸੀਂ ਇਸਨੂੰ ਪ੍ਰਾਪਤ ਨਹੀਂ ਕਰ ਲੈਂਦੇ। ਕ੍ਰਿਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਇੱਥੇ ਕੋਈ ਵਿਰਲੀ ਦੁਰਲਭ ਰੂਹ ਹੁੰਦੀ ਹੈ ਜੋ ਇਸ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਕੇ ਇਸ ਨੂੰ ਬਚਾ ਲੈਂਦੀ ਹੈ ਅਤੇ ਪੂਰਨ ਬੰਦਗੀ ਵਿੱਚ ਜਾਂਦੀ ਹੈ। ਇਸ ਲਈ ਕ੍ਰਿਪਾ ਕਰਕੇ ਇਹ ਸਮਝਣਾ ਯਕੀਨੀ ਬਣਾਉ ਕਿ ਜਦ ਅਸੀਂ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਵਾਂਗੇ ਇਹ ਸਾਡੀ ਕਿਸਮਤ ਨੂੰ ਜਗਾ ਦੇਵੇਗਾ। ਕ੍ਰਿਪਾ ਕਰਕੇ ਇਸ ਨੂੰ ਐਵੇਂ ਨਾ ਲਵੋ ਅਤੇ ਆਪਣੇ ਗੁਰੂ ਦੇ ਸ਼ਬਦਾਂ ਦਾ ਪਾਲਣ ਕਰੋ। ਬਹੁਤ ਸਾਰੇ ਲੋਕ ਹਨ ਜੋ ਇਸ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਪਰ ਕੇਵਲ ਕੁਝ ਕੁ ਦੁਰਲਭ ਹੀ ਹਨ ਜੋ ਇਸ ਗੁਰਪ੍ਰਸਾਦਿ ਨੂੰ ਬਚਾ ਪਾਉਂਦੇ ਹਨ।

ਪ੍ਰਭ ਬਖਸੰਦ ਦੀਨ ਦਇਆਲ ॥ ਭਗਤਿ ਵਛਲ ਸਦਾ ਕਿਰਪਾਲ ॥

ਅਨਾਥ ਨਾਥ ਗੋਬਿੰਦ ਗੁਪਾਲ ॥ ਸਰਬ ਘਟਾ ਕਰਤ ਪ੍ਰਤਿਪਾਲ ॥

ਆਦਿ ਪੁਰਖ ਕਾਰਣ ਕਰਤਾਰ ॥ ਭਗਤ ਜਨਾ ਕੇ ਪ੍ਰਾਨ ਅਧਾਰ ॥

ਜੋ ਜੋ ਜਪੈ ਸੁ ਹੋਇ ਪੁਨੀਤ ॥ ਭਗਤਿ ਭਾਇ ਲਾਵੈ ਮਨ ਹੀਤ ॥

ਹਮ ਨਿਰਗੁਨੀਆਰ ਨੀਚ ਅਜਾਨ ॥ ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ॥੭॥

ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਪ੍ਰਸਾਦਿ ਦੀ ਮਹਿਮਾ ਬਾਰੇ ਵਖਿਆਨ ਕਰਨਾ ਜਾਰੀ ਰੱਖ ਰਹੇ ਹਨ। ਜਦ ਅਸੀਂ ਗੁਰਪ੍ਰਸਾਦਿ ਦੀ ਅਨੰਤ ਬ੍ਰਹਮ ਸ਼ਕਤੀ ਨਾਲ ਬਖ਼ਸ਼ੇ ਜਾਂਦੇ ਹਾਂ, ਸਾਰੇ ਬ੍ਰਹਮ ਗੁਣ ਵੀ ਸਾਡੇ ਉਪਰ ਗੁਰਪ੍ਰਸਾਦਿ ਦੇ ਛੱਤਰ ਹੇਠ ਬਖ਼ਸ਼ੇ ਜਾਂਦੇ ਹਨ। ਅਸਲ ਵਿੱਚ ਪਰਮਾਤਮਾ ਸਾਨੂੰ ਆਪਣੇ ਵਰਗੇ ਬਣਾਉਣਾ ਚਾਹੁੰਦਾ ਹੈ ਇਸ ਲਈ ਜ਼ਰੂਰੀ ਹੈ ਕਿ ਉਹ ਸਾਰੇ ਬ੍ਰਹਮ ਗੁਣ ਜਿਹੜੇ “ਗੁਣੀ ਨਿਧਾਨ” ਧੰਨ ਧੰਨ ਸੱਚੇ ਪਾਤਸ਼ਾਹ ਜੀ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਵਿੱਚ ਸਮਾਏ ਹੋਏ ਹਨ ਸਾਡੇ ਉਪਰ ਗੁਰਪ੍ਰਸਾਦਿ ਦੀ ਅਨੰਤ ਬ੍ਰਹਮ ਸ਼ਕਤੀ ਦੇ ਨਾਲ-ਨਾਲ ਬਖ਼ਸ਼ੇ ਜਾਣਗੇ।

ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਬੇਅੰਤ ਦਿਆਲਤਾ ਨਾਲ ਇਹਨਾਂ ਬ੍ਰਹਮ ਗੁਣਾਂ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ ਰਹੇ ਹਨ। ਮੁਆਫ਼ ਕਰ ਦੇਣਾ ਉਸਦੇ ਬ੍ਰਹਮ ਗੁਣਾਂ ਵਿੱਚੋਂ ਇੱਕ ਹੈ। ਇੱਕ ਵਾਰ ਜਦ ਅਸੀਂ ਗੁਰ ਅਤੇ ਗੁਰੂ ਵੱਲ ਮੁੜ ਜਾਂਦੇ ਹਾਂ ਅਤੇ ਆਪਣਾ ਸਭ ਕੁਝ ਉਹਨਾਂ ਦੇ ਸਤਿ ਚਰਨਾਂ ਵਿੱਚ ਅਰਪਣ ਕਰ ਦਿੰਦੇ ਹਾਂ ਤਦ ਸਾਡੀਆਂ ਸਾਰੀਆਂ ਬੁਰੀਆਂ ਕਰਨੀਆਂ ਇਸ ਜਨਮ ਤੋਂ ਅਤੇ ਪਿਛਲੇ ਜਨਮਾਂ ਤੋਂ ਮੁਆਫ਼ ਕਰ ਦਿੱਤੀਆਂ ਜਾਂਦੀਆਂ ਹਨ। ਸਾਡੇ ਸਾਰੇ ਇਸ ਜਨਮ ਅਤੇ ਪਿਛਲੇ ਜਨਮਾਂ ਦੇ ਪਾਪ ਉਸੇ ਵੇਲੇ ਹੀ ਮੁਆਫ਼ ਕਰ ਦਿੱਤੇ ਜਾਣਗੇ। ਸਾਡੀ ਰੂਹਾਨੀ ਤਰੱਕੀ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਅਸੀਂ ਕਿੰਨਾ ਗੁਰ ਅਤੇ ਗੁਰੂ ਦੇ ਅੱਗੇ ਸਮਰਪਣ ਕਰਦੇ ਹਾਂ। ਮੁਆਫ਼ੀ ਅਨੰਤ ਬ੍ਰਹਮ ਸ਼ਕਤੀਆਂ ਵਿੱਚੋਂ ਇੱਕ ਹੈ ਅਤੇ ਜਿਸ ਤਰ੍ਹਾਂ ਕਿ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕੋਈ ਸੀਮਾ ਨਹੀਂ ਹੈ ਉਸਦੀ ਮੁਆਫ਼ੀ ਦੇਣ ਦੀ ਬ੍ਰਹਮ ਸ਼ਕਤੀ ਦੀ ਵੀ ਕੋਈ ਸੀਮਾ ਨਹੀਂ ਹੈ। ਅਸਲ ਵਿੱਚ ਉਹ ਕੋਈ ਵੀ ਅਤੇ ਹਰ ਚੀਜ਼ ਮੁਆਫ਼ ਕਰ ਦਿੰਦਾ ਹੈ ਅਤੇ ਇੱਥੋਂ ਤੱਕ ਕਿ ਇਹ ਸਾਡੀ ਕਲਪਨਾ ਤੋਂ ਵੀ ਪਰ੍ਹੇ ਹੈ ਕਿ ਉਹ ਸਾਡੇ ਸਾਰੇ ਗੁਨਾਹ ਮੁਆਫ਼ ਕਰ ਦੇਂਦਾ ਹੈ। ਅਸਲ ਵਿੱਚ ਉਹ ਸਾਡੇ ਔਗੁਣਾਂ ਵੱਲ ਨਹੀਂ ਵੇਖਦਾ ਇਥੋਂ ਤੱਕ ਕਿ ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਡੇ ਅਵਗੁਣ ਨਹੀਂ ਚਿਤਾਰਦਾ ਹੈ, ਸਾਡੇ ਅਵਗੁਣ ਵੇਖ ਕੇ ਅਣਡਿੱਠ ਕਰ ਦਿੰਦਾ ਹੈ। ਸਾਰਾ ਜੋ ਉਹ ਸਾਡੇ ਵੱਲ ਵੇਖਦਾ ਹੈ ਕਿ ਸਾਡੀ ਗੁਰ ਅਤੇ ਗੁਰੂ ਅੱਗੇ ਸਮਰਪਣ ਦੀ ਭਾਵਨਾ ਕਿੰਨੀ ਹੈ। ਕਿੰਨਾ ਜ਼ਿਆਦਾ ਅਸੀਂ ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਅਰਪਣ ਕੀਤਾ ਹੈ ਅਤੇ ਇਸ ਦੇ ਮੁਤਾਬਿਕ ਹੀ ਸਾਨੂੰ ਰੂਹਾਨੀ ਉੱਨਤੀ ਦਾ ਫਲ ਮਿਲਦਾ ਹੈ।

ਇਸ ਤਰੀਕੇ ਨਾਲ ਹੀ ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਇਸ ਮੁਆਫ਼ ਕਰ ਦੇਣ ਦੇ ਬ੍ਰਹਮ ਗੁਣ ਨਾਲ ਸਾਡਾ ਹਿਰਦਾ ਭਰਨਾ ਪਸੰਦ ਕਰਦਾ ਹੈ। ਉਹ ਸਾਨੂੰ ਕਿਸੇ ਦੇ ਔਗੁਣਾਂ ਅਤੇ ਬੁਰੀਆਂ ਕਰਨੀਆਂ ਵੱਲ ਵੇਖਣ ਦੇਣਾ ਨਹੀਂ ਚਾਹੁੰਦਾ ਹੈ। ਇਸ ਲਈ ਜੇਕਰ ਕੋਈ ਵਿਅਕਤੀ ਕੁਝ ਸਾਡੇ ਨਾਲ ਗ਼ਲਤ ਕਰਦਾ ਹੈ, ਉਸ ਨੂੰ ਮੁਆਫ਼ ਕਰ ਦਿਓ। ਇੱਥੇ ਮੁਆਫ਼ ਕਰ ਦੇਣ ਦੀ ਕੋਈ ਸੀਮਾ ਨਹੀਂ ਹੈ। ਕੋਈ ਫ਼ਰਕ ਨਹੀਂ ਕਿਸ ਤਰ੍ਹਾਂ ਦਾ ਜੁਰਮ ਹੈ, ਸਾਨੂੰ ਅਪਰਾਧੀ ਨੂੰ ਮੁਆਫ਼ ਕਰ ਦੇਣ ਦੇ ਯੋਗ ਹੋਣਾ ਚਾਹੀਦਾ ਹੈ। ਸਾਨੂੰ ਕੇਵਲ ਇਹ ਦੇਖਣਾ ਚਾਹੀਦਾ ਹੈ ਕਿ ਕਿਵੇਂ ਅਸੀਂ ਦੂਸਰਿਆਂ ਦਾ ਭਲਾ ਕਰ ਸਕਦੇ ਹਾਂ ਅਤੇ ਕਿਸੇ ’ਤੇ ਜੁਆਬੀ ਹਮਲਾ ਨਾ ਕਰੋ ਜੇਕਰ ਕੋਈ ਤੁਹਾਨੂੰ ਨੁਕਸਾਨ ਪਹੁੰਚਾਉਣ ਵਾਲਾ ਕਰਮ ਕਰਦਾ ਹੈ। ਜੋ ਵੀ ਇਸ ਤਰ੍ਹਾਂ ਸਾਡੇ ਨਾਲ ਕਰੇਗਾ ਇਸ ਦਾ ਫਲ ਆਪਣੀ ਕਰਨੀ ਅਨੁਸਾਰ ਭੋਗੇਗਾ। ਪਰ ਸਾਨੂੰ ਆਪਣੀ ਕਿਸਮਤ ਨੂੰ ਇਸ ਤਰ੍ਹਾਂ ਦੀਆਂ ਨਕਾਰਾਤਮਿਕ ਵਿਨਾਸ਼ਕਾਰੀ ਕਰਨੀਆਂ ਵਿੱਚ ਸ਼ਾਮਿਲ ਹੋ ਕੇ ਖ਼ਰਾਬ ਨਹੀਂ ਕਰਨਾ ਚਾਹੀਦਾ ਹੈ। ਇਸ ਲਈ ਮੁਆਫ਼ ਕਰ ਦੇਣਾ ਸਭ ਤੋਂ ਵਧੀਆ ਕਰਨ ਵਾਲੀ ਗੱਲ ਹੈ। ਇਸ ਤਰੀਕੇ ਨਾਲ ਅਸੀਂ ਆਪਣੀ ਚੰਗੀ ਕਿਸਮਤ ਬਣਾਉਣ ਦੇ ਯੋਗ ਹੋ ਜਾਵਾਂਗੇ ਅਤੇ ਭਵਿੱਖ ਵਿੱਚ ਫਲ ਚੁਕਾਉਣ ਲਈ ਕੋਈ ਬੁਰਾ ਕਰਮ ਨਹੀਂ ਕਰਾਂਗੇ। ਅਸੀਂ ਆਪਣੇ ਕਰਮਾਂ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂ। ਇਸ ਲਈ ਹਮੇਸ਼ਾਂ ਹੀ ਮੁਆਫ਼ ਕਰ ਦੇਣ ਵਿੱਚ ਰਹੋ ਭਾਵੇਂ ਸਾਡੇ ਆਲੇ-ਦੁਆਲੇ ਕੁਝ ਵੀ ਵਾਪਰ ਜਾਵੇ ਅਤੇ ਆਪਣਾ ਹਿਰਦਾ ਇਸ ਬ੍ਰਹਮ ਗੁਣ-ਅਨੰਤ ਬ੍ਰਹਮ ਸ਼ਕਤੀ ਨਾਲ ਭਰ ਲਵੋ।

ਇਸੇ ਤਰ੍ਹਾਂ ਦਿਆਲਤਾ ਇੱਕ ਹੋਰ ਬ੍ਰਹਮ ਗੁਣ ਹੈ ਜਿਸ ਉਪਰ ਪਰਮਾਤਮਾ ਚਾਹੁੰਦਾ ਹੈ ਕਿ ਅਸੀਂ ਧਿਆਨ ਕੇਂਦਰਿਤ ਕਰੀਏ। ਇੱਥੇ ਉਸਦੀ ਦਿਆਲਤਾ ਦੀ ਕੋਈ ਸੀਮਾ ਨਹੀਂ ਹੈ। ਉਹ ਸਾਨੂੰ ਕੁਝ ਵੀ ਦੇ ਸਕਦਾ ਹੈ, ਇੰਨਾ ਜ਼ਿਆਦਾ ਕਿ, ਉਹ ਸਾਨੂੰ ਆਪਣਾ ਤਖ਼ਤ ਵੀ ਦੇ ਸਕਦਾ ਹੈ, ਉਹ ਸਾਨੂੰ ੧੪ ਲੋਕ ਪ੍ਰਲੋਕਾਂ ਦਾ ਰਾਜ ਬਖ਼ਸ਼ ਸਕਦਾ ਹੈ। ਇਸ ਲਈ ਕ੍ਰਿਪਾ ਕਰਕੇ ਕਿਸੇ ਵੀ ਚੀਜ਼ ਦੀ ਮੰਗ ਨਾ ਕਰੋ। ਕੌਣ ਜਾਣਦਾ ਹੈ ਕਿ ਜਦ ਉਹ ਸਾਡੇ ਨਾਲ ਖ਼ੁਸ਼ ਹੋਵੇਗਾ ਤਾਂ ਸਾਨੂੰ ਕੀ ਬਖ਼ਸ਼ ਸਕਦਾ ਹੈ। ਅਤੇ ਜੇਕਰ ਉਹ ਸਾਨੂੰ ਪੁੱਛਦਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ ਤਾਂ ਕੇਵਲ ਕਹੋ “ਨਾਮ, ਬੰਦਗੀ ਅਤੇ ਸੇਵਾ” ਜਾਂ ਕੁਝ ਵੀ ਨਾ ਕਹੋ, ਜਾਂ ਨਿਮਰਤਾ ਨਾਲ ਕਹੋ “ਮੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈ। ਤੁਸੀਂ ਪਹਿਲਾਂ ਹੀ ਹਰ ਚੀਜ਼ ਮੈਨੂੰ ਬਖ਼ਸ਼ੀ ਹੋਈ ਹੈ, ਮੈਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ?” ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਉਹਨਾਂ ਨਾਲ ਅਨੰਤ ਪਿਆਰ ਕਰਦਾ ਹੈ ਜੋ ਉਸਦੀ ਬੰਦਗੀ ਕਰਦੇ ਹਨ ਅਤੇ ਆਪਣੇ ਆਪ ਨੂੰ ਉਸਦੀ ਬੰਦਗੀ ਵਿੱਚ ਅਰਪਣ ਕਰ ਦਿੰਦੇ ਹਨ।

ਦਇਆ ਇੱਕ ਹੋਰ ਬ੍ਰਹਮ ਗੁਣ ਹੈ, ਅਨੰਤ ਬ੍ਰਹਮ ਸ਼ਕਤੀ ਜਿਹੜੀ ਕਿ ਉਸ ਦੇ ਅਨਾਦਿ ਖ਼ਜ਼ਾਨੇ ਦਾ ਇੱਕ ਭਾਗ ਹੈ। ਕੀ ਇੱਥੇ ਕੋਈ ਦਇਆ ਦੀ ਸੀਮਾ ਹੈ? ਕੀ ਦਇਆ ਦੀ ਡੂੰਘਾਈ ਮਾਪਣੀ ਸੰਭਵ ਹੈ? ਬ੍ਰਹਮ ਸਤਿ ਇਹ ਹੈ ਕਿ ਦਇਆ ਇੱਕ ਅਨੰਤ ਬ੍ਰਹਮ ਸ਼ਕਤੀ ਹੈ। ਦੂਸਰਿਆਂ ਪ੍ਰਤੀ ਦਇਆਵਾਨ ਹੋਣਾ ਅਤੇ ਸਾਰੀ ਸ੍ਰਿਸ਼ਟੀ ਨਾਲ ਦਇਆਵਾਨ ਹੋ ਕੇ ਅਸੀਂ ਕਿਸੇ ਦਾ ਵੀ ਬੁਰਾ ਕਰਨ ਲਈ ਉਕਸਾਏ ਨਹੀਂ ਜਾਂਦੇ ਹਾਂ। ਅਸੀਂ ਹਮੇਸ਼ਾਂ ਦੂਸਰਿਆਂ ਦਾ ਭਲਾ ਕਰਦੇ ਹਾਂ। ਜਦ ਅਸੀਂ ਦੂਸਰਿਆਂ ਦਾ ਕੇਵਲ ਭਲਾ ਹੀ ਕਰਾਂਗੇ ਤਦ ਕੋਈ ਕਾਰਨ ਨਹੀਂ ਹੈ ਕਿ ਪਰਮਾਤਮਾ ਸਾਡੇ ਨਾਲ ਖ਼ੁਸ਼ ਨਹੀਂ ਹੋਵੇਗਾ ਅਤੇ ਸਾਨੂੰ ਆਪਣੀ ਗੋਦ ਵਿੱਚ ਨਹੀਂ ਲਏਗਾ। ਕ੍ਰਿਪਾ ਦਇਆ ਦਾ ਬ੍ਰਹਮ ਨਾਮ ਹੈ, ਦਿਆਲਤਾ, ਮੁਆਫ਼ ਕਰ ਦੇਣਾ ਸਾਰੇ ਬ੍ਰਹਮ ਗੁਣ ਹਨ, ਬੇਅੰਤ ਬ੍ਰਹਮ ਸ਼ਕਤੀਆਂ ਹਨ।

ਅਨਾਥ ਕਾ ਨਾਥ ਪਰਮਾਤਮਾ ਦਾ ਇੱਕ ਹੋਰ ਬ੍ਰਹਮ ਗੁਣ ਹੈ। ਅਸਲ ਵਿੱਚ ਅਸੀਂ ਸਾਰੇ ਅਨਾਥ ਹਾਂ। ਜਿੰਨੇ ਚਿਰ ਤੱਕ ਅਸੀਂ ਦੁਹਾਗਣਾਂ ਹਾਂ ਅਤੇ ਸੁਹਾਗਣਾਂ ਨਹੀਂ ਹਾਂ, ਅਸੀਂ ਅਨਾਥ ਹਾਂ, ਭਾਵ ਬਿਨਾਂ ਮਾਲਕ ਤੋਂ ਹਾਂ। ਪਰ ਜ਼ਰਾ ਉਸਦੀ ਦਿਆਲਤਾ, ਦਇਆ ਅਤੇ ਮੁਆਫ਼ੀ ਵੱਲ ਦੇਖੋ, ਉਹ ਫਿਰ ਵੀ ਸਾਡੀ ਸੰਭਾਲ ਕਰਦਾ ਹੈ। ਜੋ ਵੀ ਚੀਜ਼ ਸਾਡੇ ਕੋਲ ਹੈ ਅਤੇ ਸਾਨੂੰ ਜ਼ਿੰਦਗੀ ਜਿਊਣ ਲਈ ਜ਼ਰੂਰਤ ਹੈ ਉਸ ਨੇ ਸਾਨੂੰ ਮੁਹੱਈਆ ਕਰਵਾਈ ਹੈ। ਉਹ ਸਾਡੀ ਵਾਪਸ ਆਉਣ ਦੀ ਬਾਹਾਂ ਖੋਲ੍ਹ ਕੇ ਬਿਨਾਂ ਸਾਡੇ ਪਾਪਾਂ ਅਤੇ ਬੁਰੀਆਂ ਕਰਨੀਆਂ ਨੂੰ ਵਿਚਾਰੇ ਸਾਡੀ ਉਡੀਕ ਕਰਦਾ ਹੈ। ਗੋਬਿੰਦ ਭਾਵ ਬ੍ਰਹਿਮੰਡ ਦਾ ਮਾਲਕ ਅਤੇ ਗੋਪਾਲ ਭਾਵ ਉਹ ਇੱਕ ਜੋ ਸਾਰੇ ਬ੍ਰਹਿਮੰਡ ਨੂੰ ਪਾਲ ਰਿਹਾ ਹੈ। ਪ੍ਰਿਤਪਾਲਕ ਭਾਵ ਜੋ ਸਾਨੂੰ ਸਾਰਿਆਂ ਨੂੰ ਭੋਜਨ ਦਿੰਦਾ ਹੈ ਅਤੇ ਉਹ ਸਭ ਕੁਝ ਸਾਨੂੰ ਬਖ਼ਸ਼ਦਾ ਹੈ ਜਿਸਦੀ ਸਾਨੂੰ ਇਸ ਸੰਸਾਰ ਤੇ ਜੀਵਨ ਲਈ ਜ਼ਰੂਰਤ ਹੈ। ਅਕਾਲ ਪੁਰਖ ਦਾ ਭਾਵ ਹੈ ਪਰਾ ਪੂਰਬਲਾ, ਹਰ ਸ੍ਰਿਸ਼ਟੀ ਦਾ ਮੂਲ, ਸਾਰੇ ਬ੍ਰਹਿਮੰਡ ਦਾ ਸਿਰਜਨਹਾਰਾ, ਸਾਰੀ ਸ੍ਰਿਸ਼ਟੀ ਦਾ ਸਿਰਜਨਹਾਰਾ। ਸ੍ਰਿਸ਼ਟੀ ਨੂੰ ਸ੍ਰਿਸ਼ਟੀ ਇਸ ਲਈ ਕਿਹਾ ਜਾਂਦਾ ਹੈ ਕਿ ਉਹ ਇਸ ਦਾ ਸਾਜਨ ਵਾਲਾ ਹੈ ਕਰਤਾਰ, ਕੇਵਲ ਇੱਕੋ-ਇੱਕ ਕਰਨ ਵਾਲਾ – ਕਰਤਾ ਪੁਰਖ। ਉਸਦੇ ਇਸ ਕਰਤਾ ਪੁਰਖ ਬਣਨ ਦੇ ਬ੍ਰਹਮ ਗੁਣ ਵੱਲ ਦੇਖੋ। ਉਹ ਮਨੁੱਖ ਜਿਹੜਾ ਇਸ ਬ੍ਰਹਮ ਗੁਣ ’ਤੇ ਧਿਆਨ ਕੇਂਦਰਿਤ ਕਰਦਾ ਹੈ ਆਪਣੀ ਹਉਮੈ ਨੂੰ ਮਾਰਨ ਨਾਲ ਬਖ਼ਸ਼ਿਆ ਜਾਂਦਾ ਹੈ। ਉਹ ਮਨੁੱਖ ਜਿਹੜੇ ਆਪਣੀ ਹਉਮੈ ਅਤੇ ਅਹੰਕਾਰ ਨਾਲ ਲੜਨਾ ਮੁਸ਼ਕਿਲ ਸਮਝਦੇ ਹਨ, ਜਾਂ ਉਹ ਜਿਨ੍ਹਾਂ ਵਿੱਚ ਬਹੁਤ ਸਾਰੀ ਹਉਮੈ ਹੈ, ਅਸੀਂ ਉਹਨਾਂ ਨੂੰ “ਸਤਿਨਾਮ ਕਰਤਾ ਪੁਰਖ” ਸਿਮਰਨ ’ਤੇ ਧਿਆਨ ਕੇਂਦਰਿਤ ਕਰਨ ਦੀ ਬੇਨਤੀ ਕਰਦੇ ਹਾਂ। ਇਹ ਸਿਮਰਨ ਉਹਨਾਂ ਦੀ ਹਉਮੈ ਨੂੰ ਮਾਰ ਦੇਵੇਗਾ ਅਤੇ ਉਹਨਾਂ ਦੇ ਹਿਰਦੇ ਨੂੰ ਗ਼ਰੀਬੀ ਵੇਸ ਹਿਰਦੇ ਨਾਲ ਅਤਿ ਨਿਮਰਤਾ ਅਤੇ ਨਿਰਮਾਣਤਾ ਨਾਲ ਭਰ ਦੇਵੇਗਾ।

ਪਰਮਾਤਮਾ ਇੱਕ ਭਗਤ ਦੇ ਹਰ ਸਾਹ ਵਿੱਚ ਰਹਿੰਦਾ ਅਤੇ ਪ੍ਰਗਟ ਹੁੰਦਾ ਹੈ। ਪਰਮਾਤਮਾ ਲਗਾਤਾਰ ਅਧਾਰ ਤੇ ਆਪਣੇ ਭਗਤਾਂ ਵਿੱਚ ਰਹਿੰਦਾ ਅਤੇ ਪ੍ਰਗਟ ਹੁੰਦਾ ਹੈ। ਪਰਮਾਤਮਾ ਆਪ ਬੰਦਗੀ ਹੈ, ਪਰਮਾਤਮਾ ਆਪ ਨਾਮ ਹੈ, ਪਰਮਾਤਮਾ ਆਪ ਨਾਮ ਦੀ ਕਮਾਈ ਹੈ, ਪਰਮਾਤਮਾ ਆਪ ਗੁਰਪ੍ਰਸਾਦਿ ਹੈ। ਇਸ ਲਈ ਉਹ ਮਨੁੱਖ ਜਿਹੜੇ ਉਸਦੇ ਨਾਮ ਅਤੇ ਗੁਰਪ੍ਰਸਾਦਿ ਵਿੱਚ ਲੀਨ ਰਹਿੰਦੇ ਹਨ “ਪੁਨੀਤ” ਸ਼ੁੱਧ ਬਣ ਜਾਂਦੇ ਹਨ, ਉਹਨਾਂ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ, ਪੂਰਨ ਅੰਦਰਲੀ ਰਹਿਤ, ਮਾਇਆ ਨੂੰ ਹਰਾਉਣ ਦੀ ਰਹਿਤ, ਆਤਮ ਰਸ ਦੀ ਰਹਿਤ ਅਤੇ ਉਹ ਬ੍ਰਹਮ ਗਿਆਨ ਅੰਮ੍ਰਿਤ ਬਣ ਜਾਂਦੇ ਹਨ ਅਤੇ ਅੰਮ੍ਰਿਤ ਦਾ ਦਾਤਾ ਬਣ ਜਾਂਦੇ ਹਨ।

ਅਰਦਾਸ ਕਰੋ ਕਿ ਅਸੀਂ ਸਾਰੇ ਹੀ ਮੂਰਖ ਅਣਜਾਣ ਨੀਵਿਆਂ ਤੋਂ ਨੀਵੇਂ, ਲੂਣ ਹਰਾਮੀ, ਗੁਨਹਗਾਰ, ਨਿਰਗੁਣਿਆਰ ਹਾਂ ਅਤੇ ਕੋਈ ਚੰਗੇ ਗੁਣਾਂ ਵਾਲੇ ਨਹੀਂ ਹਾਂ। ਅਸੀਂ ਮਹਾਂ ਪਾਖੰਡੀ, ਮਹਾਂ ਪਾਪੀ, ਮਹਾਂ ਕਾਮੀ, ਮਹਾਂ ਲੋਭੀ, ਮਹਾਂ ਮੋਹੀ, ਮਹਾਂ ਅਹੰਕਾਰੀ ਹਾਂ ਅਤੇ ਅਸੀਂ ਤੁਹਾਡੀ ਚਰਨ ਸ਼ਰਨ ਵਿੱਚ ਹੱਥ ਜੋੜ ਕੇ ਆਏ ਹਾਂ ਅਤੇ ਤੁਹਾਡੇ ਪਾਵਨ ਚਰਨਾਂ ਵਿੱਚ ਕੋਟਨ ਕੋਟ ਡੰਡੌਤ ਕਰਦੇ ਹਾਂ। ਅਸੀਂ ਆਪਣਾ ਤਨ, ਮਨ ਅਤੇ ਧਨ ਤੁਹਾਡੇ ਸਤਿ ਚਰਨਾਂ ਵਿੱਚ ਸੌਂਪਦੇ ਹਾਂ। ਕ੍ਰਿਪਾ ਕਰਕੇ ਸਾਡੀ ਮਦਦ ਕਰੋ, ਕ੍ਰਿਪਾ ਕਰਕੇ ਸਾਨੂੰ ਸਹੀ ਰਸਤਾ ਦਿਖਾਵੋ, ਕ੍ਰਿਪਾ ਕਰਕੇ ਸਾਨੂੰ ਆਪਣੀ ਚਰਨ ਸ਼ਰਨ ਵਿੱਚ ਲੈ ਲਵੋ, ਕ੍ਰਿਪਾ ਕਰਕੇ ਸਾਨੂੰ ਆਪਣੇ ਬ੍ਰਹਮ ਛੱਤਰ ਹੇਠ ਸਵੀਕਾਰ ਕਰ ਲਵੋ, ਕ੍ਰਿਪਾ ਕਰਕੇ ਸਾਡੀਆਂ ਸਾਰੀਆਂ ਬੁਰੀਆਂ ਕਰਨੀਆਂ ਅਤੇ ਪਾਪਾਂ ਲਈ ਸਾਨੂੰ ਮੁਆਫ਼ ਕਰ ਦਿਓ। ਅਸੀਂ ਹੁਣ ਤੋਂ ਬਾਅਦ ਤੁਹਾਡੇ ਬ੍ਰਹਮ ਸ਼ਬਦਾਂ ਦੀ ਪਾਲਣਾ ਕਰਾਂਗੇ ਅਤੇ ਉਸ ਤਰ੍ਹਾਂ ਨਾਲ ਜੀਵਾਂਗੇ ਜਿਸ ਤਰ੍ਹਾਂ ਤੁਸੀਂ ਸਾਡਾ ਜੀਣਾ ਚਾਹੁੰਦੇ ਹੋ। ਅਸੀਂ ਉਹ ਕੁਝ ਕਰਾਂਗੇ ਜੋ ਤੁਸੀਂ ਚਾਹੁੰਦੇ ਹੋ ਕਿ ਅਸੀਂ ਕਰੀਏ। ਕ੍ਰਿਪਾ ਕਰਕੇ ਸਾਨੂੰ ਆਪਣੇ ਗੁਰਪ੍ਰਸਾਦਿ ਨਾਲ ਬਖ਼ਸ਼ ਦਿਓ ਅਤੇ ਸਾਨੂੰ ਆਪਣੀ ਸੁਹਾਗਣ ਦੇ ਤੌਰ ’ਤੇ ਸਵੀਕਾਰ ਕਰ ਲਵੋ ਜੀ। ਇਹ ਸਾਡੀ “ਪਲ ਪਲ ਛਿਨ ਛਿਨ” ਦੀ ਅਰਦਾਸ ਹੋਣੀ ਚਾਹੀਦੀ ਹੈ। ਇਹ ਅਰਦਾਸ ਸਾਡੇ ਲਈ ਕ੍ਰਿਸ਼ਮੇ ਕਰੇਗੀ। ਇਹ ਸਾਡਾ ਤੁਹਾਡੇ ਨਾਲ ਬ੍ਰਹਮ ਵਾਅਦਾ ਹੈ।

ਸਰਬ ਬੈਕੁੰਠ ਮੁਕਤਿ ਮੋਖ ਪਾਏ ॥ ਏਕ ਨਿਮਖ ਹਰਿ ਕੇ ਗੁਨ ਗਾਏ ॥

ਅਨਿਕ ਰਾਜ ਭੋਗ ਬਡਿਆਈ ॥ ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥

ਬਹੁ ਭੋਜਨ ਕਾਪਰ ਸੰਗੀਤ ॥ ਰਸਨਾ ਜਪਤੀ ਹਰਿ ਹਰਿ ਨੀਤ ॥

ਭਲੀ ਸੁ ਕਰਨੀ ਸੋਭਾ ਧਨਵੰਤ ॥ ਹਿਰਦੈ ਬਸੇ ਪੂਰਨ ਗੁਰ ਮੰਤ ॥

ਸਾਧਸੰਗਿ ਪ੍ਰਭ ਦੇਹੁ ਨਿਵਾਸ ॥ ਸਰਬ ਸੂਖ ਨਾਨਕ ਪਰਗਾਸ ॥੮॥੨੦॥

ਗੁਰਪ੍ਰਸਾਦਿ ਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ। ਗੁਰਪ੍ਰਸਾਦਿ ਬ੍ਰਹਮ ਗੁਣਾਂ ਵਿੱਚੋਂ ਇੱਕ ਹੈ ਜਿਸ ਨਾਲ ਅਸੀਂ ਆਪਣੇ ਆਪ ਲਈ ਅਕਾਲ ਪੁਰਖ ਦੀ ਦਰਗਾਹ ਵਿੱਚ ਜਗ੍ਹਾ ਬਣਾ ਲਵਾਂਗੇ। ਇਹ ਬ੍ਰਹਮ ਸਤਿ ਹੈ ਜੋ ਇਸ ਬ੍ਰਹਮ ਸ਼ਬਦ “ਸਰਬ ਬੈਕੁੰਠ” ਵਿੱਚ ਵਖਿਆਨ ਕੀਤਾ ਗਿਆ ਹੈ। ਬੈਕੁੰਠ ਦਰਗਾਹ ਹੈ। ਇਸ ਲਈ ਜਦ ਸਾਡੀ ਬੰਦਗੀ ਪੂਰਨ ਬੰਦਗੀ ਨਾਲ ਬਖ਼ਸ਼ੀ ਜਾਂਦੀ ਹੈ ਪਰਮ ਪਦਵੀ, ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ, ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਬਖ਼ਸ਼ੀ ਜਾਂਦੀ ਹੈ, ਅਸੀਂ ਹਮੇਸ਼ਾਂ ਅਤੇ ਸਦਾ ਹੀ ਅਕਾਲ ਪੁਰਖ ਦੀ ਦਰਗਾਹ ਵਿੱਚ ਬੈਠੇ ਹੋਵਾਂਗੇ।

ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰ ਅਤੇ ਇੱਕ ਪੂਰਨ ਖ਼ਾਲਸਾ ਹਮੇਸ਼ਾਂ ਅਤੇ ਸਦਾ ਹੀ ਦਰਗਾਹ ਵਿੱਚ ਬੈਠਾ ਹੁੰਦਾ ਹੈ। ਸਥੂਲ ਰੂਪ ਵਿੱਚ ਉਹ ਕਿਤੇ ਵੀ ਹੋ ਸਕਦੇ ਹਨ, ਪਰ ਰੂਹਾਨੀ ਤੌਰ ’ਤੇ ਉਹ ਹਮੇਸ਼ਾਂ ਹੀ ਦਰਗਾਹ ਵਿੱਚ ਮੌਜੂਦ ਹੁੰਦੇ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਇਹ ਬ੍ਰਹਮ ਸਤਿ ਹੈ ਕਿ ਇਹ ਰੂਹਾਂ ਦੋਹਾਂ ਸਿਰਿਆਂ ਤੋਂ ਬੰਨ੍ਹੀਆਂ ਹੁੰਦੀਆਂ ਹਨ ਇੱਕ ਸਿਰਾ ਦਰਗਾਹ ਵਿੱਚ ਅਤੇ ਦੂਸਰਾ ਧਰਤੀ ’ਤੇ। ਉਹ ਹਰ ਜਗ੍ਹਾ ਮੌਜੂਦ ਹੁੰਦੀਆਂ ਹਨ ਜਿਸ ਤਰ੍ਹਾਂ ਕਿ ਉਹ ਅਕਾਲ ਪੁਰਖ ਵਿੱਚ ਲੀਨ ਹੋ ਗਈਆਂ ਹੁੰਦੀਆਂ ਹਨ। ਇਸ ਬ੍ਰਹਮ ਬਖ਼ਸ਼ਿਸ਼ ਨਾਲ ਮਾਇਆ ਤੋਂ ਮੁਕਤੀ ਅਤੇ ਜੀਵਨ ਮੁਕਤੀ ਆਉਂਦੀ ਹੈ।

ਅਸਲ ਵਿੱਚ ਜੀਵਨ ਮੁਕਤ ਇੱਕ ਸੰਤ ਹਿਰਦਾ ਹੈ, ਜੀਵਨ ਮੁਕਤ ਇੱਕ ਸਤਿ ਹਿਰਦਾ ਹੈ। ਜੀਵਨ ਮੁਕਤੀ ਇਸ ਧਰਤੀ ’ਤੇ ਜਿਊਂਦਿਆਂ ਹੋਇਆਂ ਆਉਂਦੀ ਹੈ। ਬਹੁਤ ਸਾਰੇ ਲੋਕ ਇਸ ਭਰਮ ਵਿੱਚ ਰਹਿੰਦੇ ਹਨ ਕਿ ਜੀਵਨ ਮੁਕਤੀ ਸਰੀਰਕ ਮੌਤ ਤੋਂ ਬਾਅਦ ਆਉਂਦੀ ਹੈ ਪਰ ਇਹ ਸਤਿ ਨਹੀਂ ਹੈ। ਜੀਵਨ ਮੁਕਤੀ ਇਸ ਧਰਤੀ ’ਤੇ ਜੀਵਨ ਸਮੇਂ ਹੀ ਆਉਂਦੀ ਹੈ, ਹਾਲਾਂਕਿ, ਇਹ ਹਉਮੈ ਦੀ ਮੌਤ ਤੇ ਮਾਇਆ ਨੂੰ ਹਰਾਉਣ ਦੇ ਨਾਲ ਆਉਂਦੀ ਹੈ। ਮਾਇਆ ਤੋਂ ਮੁਕਤੀ ਜੀਵਨ ਮੁਕਤੀ ਹੈ। ਮਾਇਆ ਤੋਂ ਮੁਕਤੀ ਮਾਇਆ ਨੂੰ ਹਰਾਉਣ ਨਾਲ ਆਉਂਦੀ ਹੈ ਅਤੇ ਮਾਇਆ ਤੋਂ ਪਰ੍ਹੇ ਜਾਣ ਨਾਲ ਆਉਂਦੀ ਹੈ। ਬੰਦਗੀ ਅਸਲ ਵਿੱਚ ਅਕਾਲ ਪੁਰਖ ਦੀ ਮਹਿਮਾ ਕਰਨਾ ਹੈ। ਨਾਮ ਸਿਮਰਨ ਕਰਨਾ ਅਕਾਲ ਪੁਰਖ ਦੀ ਮਹਿਮਾ ਕਰਨਾ ਹੈ। ਗੁਰਬਾਣੀ ਅਨੁਸਾਰ ਕਰਨਾ ਅਕਾਲ ਪੁਰਖ ਦੀ ਮਹਿਮਾ ਕਰਨਾ ਹੈ। ਅਕਾਲ ਪੁਰਖ ਦੀ ਮਹਿਮਾ ਕਰਨ ਨਾਲ ਜੀਵਨ ਮੁਕਤੀ ਆਉਂਦੀ ਹੈ ਅਤੇ ਦਰਗਾਹ ਵਿੱਚ ਜਗ੍ਹਾ ਮਿਲਦੀ ਹੈ। ਗੁਰਪ੍ਰਸਾਦਿ ਨਾਲ ਅਨੰਤ ਬ੍ਰਹਮ ਖ਼ਜ਼ਾਨੇ ਆਉਂਦੇ ਹਨ, ਕਦੀ ਨਾ ਖ਼ਤਮ ਹੋਣ ਵਾਲੀ ਮਨ ਦੀ ਸ਼ਾਂਤੀ ਆਉਂਦੀ ਹੈ, ਸਦਾ ਰਹਿਣ ਵਾਲੀ ਅਨਾਦਿ ਖ਼ੁਸ਼ੀ ਆਉਂਦੀ ਹੈ ਅਤੇ ਕ੍ਰਿਸ਼ਮਾ-ਮਈ ਮਹਿਮਾ ਅਤੇ ਸਾਰੇ ਬ੍ਰਹਮ ਗੁਣ ਆਉਂਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਾਰੀਆਂ ਬ੍ਰਹਮ ਦਾਤਾਂ ਸਦਾ ਲਈ ਸਾਡੀਆਂ ਬਣ ਜਾਂਦੀਆਂ ਹਨ ਅਤੇ ਅਸੀਂ ਇਹਨਾਂ ਨੂੰ ਕਦੀ ਨਹੀਂ ਗਵਾਉਂਦੇ ਹਾਂ।

ਇਸ ਦੇ ਨਾਲ ਹੀ ਅਸੀਂ ਹਰਿ ਕੇ ਨਾਮ ਕੀ ਕਥਾ” ਦੀ ਬ੍ਰਹਮ ਦਾਤ ਨਾਲ ਵੀ ਬਖ਼ਸ਼ੇ ਜਾਂਦੇ ਹਾਂ, ਜਿਸਦਾ ਭਾਵ ਹੈ ਕਿ ਅਸੀਂ ਹੁਣ ਗੁਰਬਾਣੀ ਨੂੰ ਸਮਝਦੇ ਹਾਂ। ਇਹ ਬ੍ਰਹਮ ਦਾਤ ਵੀ ਸਦਾ ਲਈ ਸਾਡੀ ਬਣ ਜਾਂਦੀ ਹੈ। ਕ੍ਰਿਪਾ ਕਰਕੇ ਮਨ ਵਿੱਚ ਰੱਖੋ ਕਿ ਗੁਰਬਾਣੀ ਹਰਿ ਕੇ ਨਾਮ ਕੀ ਕਥਾ” ਹੈ ਅਤੇ ਅਸੀਂ ਇਸ ਹਰਿ ਕੇ ਨਾਮ ਕੀ ਕਥਾ” ਦੇ ਪ੍ਰਵਚਨ ਕਰਨ ਦੀ ਸ਼ਕਤੀ ਨਾਲ ਬਖ਼ਸ਼ੇ ਗਏ ਹਾਂ ਜਿਵੇਂ ਕਿ ਅਸੀਂ ਹੁਣ ਗੁਰਬਾਣੀ ਦੀ ਬਹੁਤ ਡੂੰਘੀ ਬ੍ਰਹਮ ਸਮਝ ਨਾਲ ਬਖ਼ਸ਼ੇ ਗਏ ਹਾਂ।

ਗੁਰਬਾਣੀ ਸੱਚ ਖੰਡ ਦੀ ਭਾਸ਼ਾ ਹੈ ਅਤੇ ਇਹ ਸੱਚ ਖੰਡ ਤੋਂ ਆਈ ਹੈ, ਇਸ ਲਈ, ਇੱਕ ਆਮ ਆਦਮੀ ਲਈ ਇਸ ਗਿਆਨ ਸਰੋਵਰ ਦੀ ਡੂੰਘਾਈ ਨੂੰ ਮਾਪਣਾ ਸੰਭਵ ਨਹੀਂ ਹੈ। ਪਰ ਜਿਵੇਂ ਸਾਡੀ ਬੰਦਗੀ ਉੱਨਤ ਹੁੰਦੀ ਹੈ, ਸਾਡੀ ਗੁਰਬਾਣੀ ਨੂੰ ਸਮਝਣ ਦੀ ਸ਼ਕਤੀ ਸੁਧਰਦੀ ਜਾਂਦੀ ਹੈ ਅਤੇ ਜਦ ਅਸੀਂ ਪੂਰਨ ਬ੍ਰਹਮ ਗਿਆਨ ਨਾਲ ਬਖ਼ਸ਼ੇ ਜਾਂਦੇ ਹਾਂ ਤਦ ਗੁਰਬਾਣੀ ਬਹੁਤ ਸਾਫ਼ ਅਤੇ ਸਪੱਸ਼ਟ ਬਣ ਜਾਂਦੀ ਹੈ। ਇਸ ਗੁਰਪ੍ਰਸਾਦਿ ਨਾਲ ਮਾਇਆ ਸੇਵਾ ਕਰਨ ਲਈ ਆਉਂਦੀ ਹੈ। ਮਾਇਆ ਸਾਡੀ ਦਾਸੀ ਬਣ ਜਾਂਦੀ ਹੈ, ਪੰਜ ਦੂਤ ਅਤੇ ਤ੍ਰਿਸ਼ਨਾ ਸਾਡੇ ਗ਼ੁਲਾਮ ਬਣ ਜਾਂਦੇ ਹਨ। ਸਾਰੀਆਂ ਰਿੱਧੀਆਂ ਅਤੇ ਸਿੱਧੀਆਂ ਸਾਡੀਆਂ ਗ਼ੁਲਾਮ ਬਣ ਜਾਂਦੀਆਂ ਹਨ।

ਇਸ ਗੁਰਪ੍ਰਸਾਦਿ ਨਾਲ ਅਜਪਾ ਜਾਪ ਆਉਂਦਾ ਹੈ ਅਤੇ ਰੋਮ-ਰੋਮ ਨਾਮ ਸਿਮਰਨ ਆਉਂਦਾ ਹੈ, ਅਤੇ ਇਸਦੇ ਬਖ਼ਸ਼ਿਸ਼ ਦੇ ਭਾਗ ਨਾਲ ਸਾਡੀ ਰਸਨਾ ਅਜਪਾ ਜਾਪ ਵਿੱਚ ਚਲੀ ਜਾਂਦੀ ਹੈ, ਜਿਸਦਾ ਭਾਵ ਹੈ ਕਿ ਸਾਡੀ ਰਸਨਾ ਸਰੀਰ ਦੇ ਦੂਸਰੇ ਭਾਗਾਂ ਦੀ ਤਰ੍ਹਾਂ ਨਾਮ ਨਾਲ ਥਿੜਕਦੀ ਹੈ। ਇਸ ਦਾ ਭਾਵ ਇਹ ਨਹੀਂ ਹੈ ਕਿ ਅਸੀਂ ਆਪਣੀ ਰਸਨਾ ਨਾਲ ਨਾਮ ਜਪਦੇ ਹਾਂ, ਸਗੋਂ ਸਾਡੀ ਰਸਨਾ ਆਪਣੇ ਆਪ ਨਾਮ ਨਾਲ ਲਗਾਤਾਰ ਅਧਾਰ ’ਤੇ ਥਿੜਕਦੀ ਹੈ।

ਸਾਡੀ ਕਰਨੀ ਸਤਿ ਦੀ ਕਰਨੀ ਬਣ ਜਾਂਦੀ ਹੈ ਅਤੇ ਅਸੀਂ ਨਿਰੰਤਰ ਸਤਿ ਦੀ ਸੇਵਾ ਕਰਦੇ ਹਾਂ ਅਤੇ ਸਤਿ ਵਰਤਾਉਂਦੇ ਹਾਂ। ਸਾਡੀ ਪ੍ਰਸਿੱਧੀ ਸਾਰੇ ਬ੍ਰਹਿਮੰਡ ਵਿੱਚ ਸਾਰੀਆਂ ਦਿਸ਼ਾਵਾਂ ਵਿੱਚ ਫੈਲ ਜਾਂਦੀ ਹੈ। “ਪੂਰਨ ਗੁਰ ਮੰਤ” ਨਾਮ ਹੈ ਸਤਿ ਨਾਮ ਹੈ ਅਤੇ ਸਾਡਾ ਹਿਰਦਾ ਇਸ ਅੰਮ੍ਰਿਤ ਨਾਲ ਭਰ ਜਾਂਦਾ ਹੈ। “ਪੂਰਨ ਗੁਰ ਮੰਤ” ਅਕਾਲ ਪੁਰਖ ਦਾ ਨਾਮ ਹੈ, ਸਤਿਨਾਮ ਹੈ। ਕ੍ਰਿਪਾ ਕਰਕੇ ਹੇਠ ਲਿਖੇ ਨੂੰ ਆਪਣੇ ਕਿਸੇ ਵੀ ਭਰਮ ਜਾਂ ਦੁਬਿਧਾ ਨੂੰ ਦੂਰ ਕਰਨ ਲਈ ਪੜ੍ਹਨ ਲਈ ਸਮਾਂ ਦਿਓ।

ਸਤਿਨਾਮ ਕਾ ਮੰਤਰ ( ਭਾਈ ਗੁਰਦਾਸ ਜੀ ਦੁਆਰਾ)

ਭਾਈ ਗੁਰਦਾਸ ਜੀ ਉਪਰ ਸ੍ਰੀ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅਨੰਤ ਬੇਅੰਤ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਸੀ। ਉਹ ਬ੍ਰਹਮ ਗਿਆਨੀ ਅਤੇ ਮਹਾਨ ਵਿਦਵਾਨ ਸਨ। ਉਹਨਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਜਿਲਦ ਲਿਖਣ ਦਾ ਮਾਣ ਪ੍ਰਾਪਤ ਹੋਇਆ।

ਭਾਈ ਗੁਰਦਾਸ ਜੀ ਦੀ ਬਾਣੀ ੪੦ ਵਾਰਾਂ ਦੇ ਰੂਪ ਵਿੱਚ ਲਿਖੀ ਗਈ ਹੈ ਅਤੇ ਗੁਰੂ ਪੰਚਮ ਪਾਤਸ਼ਾਹ ਜੀ ਦੁਆਰਾ ਬਹੁਤ ਹੀ ਸਤਿਕਾਰੀ ਗਈ ਹੈ। ਉਹਨਾਂ ਨੇ ਇਸ ਨੂੰ “ਗੁਰਬਾਣੀ ਦੀ ਕੁੰਜੀ” ਕਿਹਾ ਹੈ। ਇਸ ਦਾ ਅਸਲ ਵਿੱਚ ਭਾਵ ਹੈ ਕਿ ਭਾਈ ਗੁਰਦਾਸ ਜੀ ਨੇ ਬੇਅੰਤ ਦਿਆਲਤਾ ਨਾਲ ਮਹੱਤਵਪੂਰਨ ਬ੍ਰਹਮ ਕਾਨੂੰਨਾਂ, ਪੂਰਨ ਬੰਦਗੀ ਦੇ ਕਾਨੂੰਨਾਂ ਦਾ ਆਪਣੀ ਬਾਣੀ ਵਿੱਚ ਅਸਾਨ ਸ਼ਬਦਾਂ ਵਿੱਚ ਵਖਿਆਨ ਕੀਤਾ ਹੈ ਅਤੇ ਇੱਕ ਵਾਰ ਜਦੋਂ ਤੁਸੀਂ ਇਸ ਬਾਣੀ ਨੂੰ ਸਮਝ ਲੈਂਦੇ ਹੋ ਤਾਂ ਗੁਰਬਾਣੀ ਨੂੰ ਸਮਝਣਾ ਬਹੁਤ ਹੀ ਅਸਾਨ ਬਣ ਜਾਂਦਾ ਹੈ।

ਭਾਈ ਗੁਰਦਾਸ ਜੀ ਨੇ ਬੇਅੰਤ ਦਿਆਲਤਾ ਨਾਲ ਇਹ ਵਾਰਾਂ ਬ੍ਰਹਮ ਸਤਿ ਨੂੰ ਵਖਿਆਨ ਕਰਨ ਲਈ ਲਿਖੀਆਂ ਹਨ ਕਿ ਉਹਨਾਂ ਗੁਰਬਾਣੀ ਦੇ ਸਬੰਧ ਵਿੱਚ ਸਥੂਲ ਰੂਪ ਵਿੱਚ ਕੀ ਅਨੁਭਵ ਕੀਤੇ। ਉਹਨਾਂ ਨੇ ਆਪਣੀ ਗੁਰਬਾਣੀ ਬਾਰੇ ਬ੍ਰਹਮ ਸੂਝ ਨੂੰ ਬਹੁਤ ਹੀ ਅਸਾਨ ਭਾਸ਼ਾ ਵਿੱਚ ਵਖਿਆਨ ਕੀਤਾ ਹੈ। ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਪਾਤਸ਼ਾਹ ਜੀ ਦੀ ਬਾਣੀ ਤੋਂ ਬਾਅਦ ਗੁਰਮਤਿ ਦੇ ਅਗਲੇ ਪੱਧਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਕਿਉਂਕਿ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਦੀ ਸਿੱਧੀ ਛੱਤਰ ਛਾਇਆ ਹੇਠ ਸਨ, ਇੱਥੇ ਕੋਈ ਕਾਰਨ ਨਹੀਂ ਹੈ ਕਿ ਉਹਨਾਂ ਦੀ ਬਾਣੀ ਨੂੰ ਵੀ ਗੁਰਮਤਿ ਨਾ ਮੰਨਿਆ ਜਾਵੇ।

ਭਾਈ ਗੁਰਦਾਸ ਜੀ ਨੇ ਬੇਅੰਤ ਦਿਆਲਤਾ ਨਾਲ ਆਪਣੀਆਂ ਵਾਰਾਂ ਦੇ ਸ਼ੁਰੂ ਵਿੱਚ ਹੀ “ਸਤਿਨਾਮ” ਅਤੇ “ਸਤਿ” ਸ਼ਬਦ ਦੀ ਬ੍ਰਹਮ ਮਹੱਤਤਾ ਦਾ ਵਖਿਆਨ ਕੀਤਾ ਹੈ। ਇੱਥੇ ਉਹਨਾਂ ਦੀ ਪਹਿਲੀ ਵਾਰ ਦੀ ਪਹਿਲੀ ਪਉੜੀ ਹੈ:

“ਨਮਸਕਾਰੁ ਗੁਰਦੇਵ ਕੋ ਸਤਿ ਨਾਮੁ ਜਿਸੁ ਮੰਤ੍ਰ ਸੁਣਾਇਆ।

ਭਵਜਲ ਵਿਚੋਂ ਕਢਿ ਕੈ ਮੁਕਤਿ ਪਦਾਰਥਿ ਮਾਹਿ ਸਮਾਇਆ।

ਜਨਮ ਮਰਣ ਭਉ ਕਟਿਆ ਸੰਸਾ ਰੋਗੁ ਵਿਯੋਗੁ ਮਿਟਾਇਆ।

ਸੰਸਾ ਇਹੁ ਸੰਸਾਰੁ ਹੈ ਜਨਮ ਮਰਨ ਵਿਚਿ ਦੁਖੁ ਸਵਾਇਆ।

ਜਮ ਦੰਡੁ ਸਿਰੌਂ ਨ ਉਤਰੈ ਸਾਕਤਿ ਦੁਰਜਨ ਜਨਮੁ ਗਵਾਇਆ।

ਚਰਨ ਗਹੇ ਗੁਰਦੇਵ ਦੇ ਸਤਿ ਸਬਦੁ ਦੇ ਮੁਕਤਿ ਕਰਾਇਆ।

ਭਉ ਭਗਤਿ ਗੁਰਪੁਰਬਿ ਕਰਿ ਨਾਮੁ ਦਾਨੁ ਇਸਨਾਨੁ ਦ੍ਰਿੜ੍ਹਾਇਆ।

ਜੇਹਾ ਬੀਉ ਤੇਹਾ ਫਲੁ ਪਾਇਆ॥ ੧॥”

ਭਾਈ ਗੁਰਦਾਸ ਜੀ ਨੇ ਬੜਾ ਹੀ ਸਪਸ਼ਟ ਵਖਿਆਨ ਕੀਤਾ ਹੈ ਕਿ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਸਾਡੇ ਲਈ ਦਰਗਾਹ ਵਿੱਚੋਂ “ਸਤਿਨਾਮ” ਮੰਤਰ ਲਿਆਂਦਾ ਹੈ। ਜਦ ਗੁਰੂ ਨਾਨਕ ਪਾਤਸ਼ਾਹ ਜੀ ਬੇਈਂ ਨਦੀ ਵਿੱਚ ਸੁਲਤਾਨਪੁਰ ਲੋਧੀ ਵਿੱਚ ਤਿੰਨ ਦਿਨਾਂ ਲਈ ਪਾਣੀ ਦੇ ਅੰਦਰ ਗਏ ਸਨ, ਵਾਪਸ ਮੁੜਨ ਵੇਲੇ ਉਹਨਾਂ ਨੇ ਮੂਲ-ਮੰਤਰ ਉਚਾਰਿਆ, “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥” ਤਦ ਜਪ ਕਿਹਾ, ਭਾਵ ਮੂਲ-ਮੰਤਰ ਨੂੰ ਜਪੋ ਕਿਉਂਕਿ ਉਹਨਾਂ ਨੇ ਉਚਾਰਿਆ ਕਿ ਇਹ ਮੂਲ-ਮੰਤਰ, “ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥” ਮੂਲ-ਮੰਤਰ ਦਾ ਕੇਂਦਰੀ ਬਿੰਦੂ ਸ਼ਬਦ ਸਤਿ ਹੈ ਅਤੇ ਇਸ ਲਈ ਉਹਨਾਂ ਸ਼ਬਦ ਸਤਿ ਨੂੰ ਨਾਮ ਕਿਹਾ।

ਸ਼ਬਦ ਸਤਿ ਅੰਮ੍ਰਿਤ ਆਤਮ ਰਸ ਅੰਮ੍ਰਿਤ ਦਾ ਸਭ ਤੋਂ ਉੱਚਾ ਪੱਧਰ ਨਿਰਗੁਣ ਸਰੂਪ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦਾ ਪਰਮ ਜੋਤ ਪੂਰਨ ਪ੍ਰਕਾਸ਼ ਨੂੰ ਦਰਸਾਉਂਦਾ ਹੈ। ਇਹ ਸ਼ਬਦ ਸਤਿ ਦਾ ਭਾਵ ਹੈ ਸੱਚ ਅਤੇ ਸੱਚ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦਾ ਨਾਮ ਹੈ। ਬਹੁਤ ਸਾਰੇ ਲੋਕ ਅਤੇ ਪ੍ਰਚਾਰਕ ਸਤਿ ਨਾਮ ਨੂੰ ਸੱਚਾ ਨਾਮ ਅਨੁਵਾਦ ਕਰਦੇ ਹਨ, ਜਿਹੜਾ ਕਿ ਸਹੀ ਨਹੀਂ ਹੈ। ਜਦ ਉਹ ਸਤਿਨਾਮ ਵਾਹਿਗੁਰੂ ਕਹਿੰਦੇ ਹਨ, ਉਹ ਇਸਦਾ ਅਨੁਵਾਦ ਕਰਦੇ ਹਨ ਕਿ ਸੱਚਾ ਨਾਮ ਵਾਹਿਗੁਰੂ ਹੈ। ਇਹ ਸਹੀ ਨਹੀਂ ਹੈ। ਸਤਿਨਾਮ ਦਾ ਭਾਵ ਹੈ ਸਤਿ ਨਾਮ ਹੈ, ਸਚੁ ਨਾਮ ਹੈ। ਸਤਿਗੁਰੂ ਨੂੰ ਵੀ ਸੱਚਾ ਗੁਰੂ ਅਨੁਵਾਦ ਕੀਤਾ ਜਾਂਦਾ ਹੈ। ਪ੍ਰਚਾਰਕ ਤਦ ਇਹ ਸਿੱਟਾ ਕੱਢਦੇ ਹਨ ਕਿ ਸਿੱਖ ਗੁਰੂ ਸੱਚੇ ਗੁਰੂ ਹਨ ਅਤੇ ਦੂਸਰੇ ਸਾਰੇ ਗੁਰੂ ਝੂਠੇ ਗੁਰੂ ਹਨ, ਇਹ ਜਨਤਾ ਵਿੱਚ ਅਸਹਿਨਸ਼ੀਲਤਾ ਅਤੇ ਹਿੰਸਾ ਫੈਲਾਉਂਦੇ ਹਨ। ਸਤਿਗੁਰੂ ਦਾ ਅਸਲ ਭਾਵ ਹੈ ਸਤਿ ਗੁਰੂ ਹੈ। ਬਾਣੀ ਸਤਿ ਹੈ, ਇਸ ਲਈ ਇਹ ਗੁਰੂ ਹੈ। ਬਾਣੀ ਸਤਿ ਹੈ ਇਸ ਲਈ ਇਹ ਨਿਰੰਕਾਰ ਹੈ। ਅਤੇ ਜਿਸ ਹਿਰਦੇ ਵਿੱਚ ਸਤਿ ਵੱਸਦਾ ਹੈ ਉਹ ਗੁਰੂ ਹੈ।

ਸ਼ਬਦ ਸਤਿ ਹੀ ਕੇਵਲ ਇੱਕ ਹੈ ਜਿਹੜਾ ਅਕਾਲ ਪੁਰਖ ਦੇ ਸਭ ਤੋਂ ਮਹੱਤਵਪੂਰਨ ਅਤੇ ਲਾਜ਼ਮੀ ਗੁਣਾਂ ਨੂੰ ਪਰਿਭਾਸ਼ਿਤ ਕਰਦਾ ਹੈ। ਸਤਿ ਦਾ ਭਾਵ ਹੈ ਜਿਹੜਾ ਕਦੇ ਨਹੀਂ ਬਦਲਦਾ, ਸਥਿਰ ਰਹਿੰਦਾ ਹੈ ਅਤੇ ਬਿਨਾਂ ਕਿਸੇ ਬਦਲਾਅ ਦੇ ਰਹਿੰਦਾ ਹੈ, ਕਾਇਮ ਮੁਦਾਇਮ ਹੈ। ਹਰ ਦੂਸਰੀ ਚੀਜ਼ ਸਮੇਂ ਨਾਲ ਬਦਲ ਰਹੀ ਹੈ ਕਿਉਂਕਿ ਹਰ ਚੀਜ਼ ਮਾਇਆ ਹੈ ਅਤੇ ਮਾਇਆ ਦੀਆਂ ਅਣਗਿਣਤ ਅਵਸਥਾਵਾਂ ਹਨ ਅਤੇ ਹਰ ਸੈਕਿੰਡ ਬਦਲਦੀਆਂ ਰਹਿੰਦੀਆਂ ਹਨ। ਸਤਿ ਕਦੇ ਨਹੀਂ ਬਦਲਦਾ ਅਤੇ ਆਦਿ ਤੋਂ ਸਤਿ ਹੈ, ਹੁਣ ਵੀ ਸਤਿ ਹੈ ਅਤੇ ਸਦਾ ਹੀ ਸਤਿ ਰਹੇਗਾ।

ਭਵਜਲ ਹਨੇਰੇ ਮਾਇਆ ਦੇ ਪ੍ਰਭਾਵ ਦਾ ਵਿਸ਼ਾਲ ਸਮੁੰਦਰ ਹੈ। ਇੱਕ ਰੂਹ ਜੋ ਮਾਇਆ ਦੇ ਪ੍ਰਭਾਵ ਪੰਜ ਦੂਤਾਂ ਅਤੇ ਇੱਛਾਵਾਂ ਦੇ ਅਧੀਨ ਰਹਿ ਰਹੀ ਹੈ, ਕੂੜ ਦੇ ਡੂੰਘੇ ਸਮੁੰਦਰ ਵਿੱਚ ਪਏ ਪੱਥਰ ਦੀ ਨਿਆਈਂ ਹੈ। ਭਵਜਲ ਮਾਇਆ ਦਾ ਸਮੁੰਦਰ ਹੈ ਅਤੇ ਸਾਰਾ ਸੰਸਾਰ ਹੀ ਇਸ ਵਿੱਚ ਆ ਜਾਂਦਾ ਹੈ। ਪਰ ਸ਼ਬਦ ਸਤਿ ਮਾਇਆ ਤੋਂ ਪਰ੍ਹੇ ਹੈ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸਤਿ ਮੁਕਤ ਪਦਾਰਥ ਹੈ। ਇਸ ਦਾ ਭਾਵ ਹੈ ਕਿ ਸਤਿਨਾਮ ਦੇ ਮੰਤਰ ਦੇ ਗੁਰਪ੍ਰਸਾਦਿ ਵਿੱਚ ਸਾਨੂੰ ਇਸ ਭਵਜਲ ਤੋਂ ਬਾਹਰ ਲੈ ਜਾਣ ਦੀ ਅਤੇ ਵਾਪਸ ਮੁਕਤ ਪਦਾਰਥ, ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵੱਲ ਲੈ ਜਾਣ ਦੀ ਪਰਮ ਬ੍ਰਹਮ ਸ਼ਕਤੀ ਹੈ। ਜਦ ਇਹ ਵਾਪਰਦਾ ਹੈ ਤਦ ਅਸੀਂ ਜਨਮ ਮਰਨ ਦੇ ਸਭ ਤੋਂ ਵੱਡੇ ਦੁੱਖ ਤੋਂ ਰਾਹਤ ਪਾ ਲੈਂਦੇ ਹਾਂ।

ਇਸ ਸੰਸਾਰ ਵਿੱਚ ਰਹਿੰਦੇ ਹੋਏ ਅਸੀਂ ਲਗਾਤਾਰ ਜਨਮ ਮਰਨ ਦੇ ਡਰ ਦਾ ਸਾਹਮਣਾ ਕਰਦੇ ਹਾਂ, ਜਿਸ ਨੂੰ ਸਭ ਤੋਂ ਵੱਡਾ ਪੱਧਰ ਰੋਗ ਕਿਹਾ ਗਿਆ ਹੈ। ਜਨਮ ਲੈਣਾ ਅਤੇ ਉਸ ਤਰ੍ਹਾਂ ਦੇ ਹੀ ਕਸ਼ਟਾਂ, ਪੀੜਾਂ ਅਤੇ ਦੁੱਖਾਂ ਦੇ ਵਿੱਚੋਂ ਬਾਹਰ ਲੰਘਣਾ, ਚੰਗੇ ਅਤੇ ਮਾੜੇ ਪਲਾਂ ਵਿਚੋਂ, ਪਰ ਕੋਈ ਅਨਾਦਿ ਖ਼ੁਸ਼ੀ ਨਹੀਂ, ਕੋਈ ਅਨਾਦਿ ਅਸੀਸ ਨਹੀਂ, ਮਾਇਆ ਦੇ ਡੂੰਘੇ ਕੂੜ ਵਿੱਚ ਰਹਿਣਾ ਸਭ ਤੋਂ ਵੱਡਾ ਰੋਗ ਹੈ। ਜੇਕਰ ਅਸੀਂ ਸਤਿਨਾਮ ਦਾ ਗੁਰਪ੍ਰਸਾਦਿ ਪ੍ਰਾਪਤ ਨਹੀਂ ਕਰਦੇ ਅਤੇ ਆਪਣੇ ਆਪ ਨੂੰ ਮੂਲ-ਮੰਤਰ ਵਿੱਚ ਦੱਸੇ ਗੁਣਾਂ ਨੂੰ ਪ੍ਰਾਪਤ ਕਰਨ ਵੱਲ ਸਮਰਪਿਤ ਨਹੀਂ ਕਰਦੇ ਅਤੇ ਸਤਿ ਸਰੂਪ ਨਹੀਂ ਬਣਦੇ ਹਾਂ ਤਦ ਸਾਨੂੰ ਦਰਗਾਹੀ ਮੁੱਲਾਂ ਵਿੱਚ ਸਾਕਤ ਅਤੇ ਦੁਰਜਨ ਕਿਹਾ ਜਾਵੇਗਾ ਅਤੇ ਅਸੀਂ ਇਹ ਅਮੁੱਲ ਮਨੁੱਖਾ ਜੀਵਨ ਗਵਾ ਲਵਾਂਗੇ, ਜਿਹੜਾ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕ੍ਰਿਪਾ ਦੁਆਰਾ ਸਤਿ ਸਰੂਪ ਬਣਨ ਅਤੇ ਉਸ ਵਿੱਚ ਅਭੇਦ ਹੋਣ ਲਈ ਬਖ਼ਸ਼ਿਆ ਗਿਆ ਹੈ।

ਇਸ ਲਈ ਸਾਨੂੰ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਹੁਤ ਹੀ ਸ਼ੁਕਰ-ਗੁਜ਼ਾਰ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਬਹੁਤ ਹੀ ਦਿਆਲਤਾ ਨਾਲ ਸਾਨੂੰ ਸ਼ਬਦ ਸਤਿ ਦਾ ਗੁਰਪ੍ਰਸਾਦਿ ਬਖ਼ਸ਼ਿਆ ਹੈ, ਜਿਹੜਾ ਜਦ ਸਮਰਪਣ, ਦ੍ਰਿੜ੍ਹਤਾ, ਵਿਸ਼ਵਾਸ, ਭਰੋਸੇ, ਯਕੀਨ, ਸ਼ਰਧਾ ਅਤੇ ਪਿਆਰ ਨਾਲ ਕਮਾਇਆ ਜਾਂਦਾ ਹੈ ਸਾਨੂੰ ਵਾਪਸ ਮੂਲ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਵੱਲ ਲੈ ਜਾਂਦਾ ਹੈ।

ਭਾਈ ਗੁਰਦਾਸ ਜੀ ਦੁਆਰਾ ਵਾਹਿਗੁਰੂ ਦੇ ਮੰਤਰ ਦਾ ਬ੍ਰਹਮ ਭਾਵ

“ਸਤਿਜੁਗਿ ਸਤਿਗੁਰ ਵਾਸਦੇਵ ਵਾਵਾ ਵਿਸਨਾ ਨਾਮੁ ਜਪਾਵੈ।

ਦੁਆਪਰਿ ਸਤਿਗੁਰ ਹਰੀ ਕ੍ਰਿਸ਼ਨ ਹਾਹਾ ਹਰਿ ਹਰਿ ਨਾਮੁ ਜਪਾਵੈ।

ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ।

ਕਲਿਜੁਗਿ ਨਾਨਕ ਗੁਰ ਗੋਬਿੰਦ ਗਗਾ ਗੋਬਿੰਦ ਨਾਮੁ ਅਲਾਵੈ।

ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ।

ਚਾਰੋ ਅਛਰ ਇਕੁ ਕਰਿ ਵਾਹਗੁਰੂ ਜਪੁ ਮੰਤ੍ਰ ਜਪਾਵੈ।

ਜਹਾ ਤੇ ਉਪਜਿਆ ਫਿਰਿ ਤਹਾ ਸਮਾਵੈ॥੪੯॥੧॥”

(ਭਾਈ ਗੁਰਦਾਸ ਜੀ, ਵਾਰ ੧)

ਭਾਈ ਗੁਰਦਾਸ ਜੀ ਦਾ ਇਹ ਸ਼ਬਦ ਵਖਿਆਨ ਕਰਦਾ ਹੈ ਕਿ ਕਿਵੇਂ ਸ਼ਬਦ ਵਾਹਿਗੁਰੂ ਹੋਂਦ ਵਿੱਚ ਆਇਆ ਅਤੇ ਇਸ ਦਾ ਅਸਲ ਵਿੱਚ ਕੀ ਭਾਵ ਹੈ। ਭਾਈ ਗੁਰਦਾਸ ਜੀ ਕਹਿ ਰਹੇ ਹਨ ਕਿ ਵਾਹਿਗੁਰੂ ਸ਼ਬਦ ਦਾ ਪਹਿਲਾ ਅੱਖਰ “ਵ” ਸਤਿ ਯੁਗ ਵਿੱਚ ਭਗਵਾਨ ਵਿਸ਼ਨੂੰ ਦੀ ਸਤਿਗੁਰ ਦੇ ਤੌਰ ’ਤੇ ਮਹਿਮਾ ਨੂੰ ਦਰਸਾਉਂਦਾ ਹੈ। ਤਦ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਦੂਸਰਾ ਅੱਖਰ “ਹ” ਭਗਵਾਨ ਕ੍ਰਿਸ਼ਨ ਦੀ ਸਤਿਗੁਰ ਦੇ ਤੌਰ ’ਤੇ ਦੁਆਪਰ ਯੁਗ ਵਿਚ ਮਹਿਮਾ ਨੂੰ ਦਰਸਾਉਂਦਾ ਹੈ। ਭਗਵਾਨ ਕ੍ਰਿਸ਼ਨ ਨੂੰ ਅਜੇ ਵੀ ਜਨਤਾ ਦੁਆਰਾ ਹਰਿ ਕ੍ਰਿਸ਼ਨ ਦੇ ਬ੍ਰਹਮ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਇਹ ਬ੍ਰਹਮ ਨਾਮ ਸਾਨੂੰ ਵਾਹਿਗੁਰੂ ਸ਼ਬਦ ਦਾ “ਹ” ਅੱਖਰ ਦਿੰਦਾ ਹੈ। ਤਦ ਤ੍ਰੇਤੇ ਯੁਗ ਵਿੱਚ ਸਤਿਗੁਰ ਦੇ ਤੌਰ ’ਤੇ ਭਗਵਾਨ ਰਾਮ ਦੀ ਮਹਿਮਾ ਵਾਹਿਗੁਰੂ ਸ਼ਬਦ ਦਾ “ਰ” ਅੱਖਰ ਦਿੰਦਾ ਹੈ। ਤਦ ਭਾਈ ਗੁਰਦਾਸ ਜੀ ਕਲਯੁਗ ਦੇ ਯੁੱਗ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਨੂੰ ਗੋਬਿੰਦ-ਨਿਰੰਕਾਰ “ਨਾਨਕ ਗੁਰ ਗੋਬਿੰਦ” ਦੇ ਤੌਰ ’ਤੇ ਵਖਿਆਨ ਕਰਦੇ ਹਨ ਇਹ ਸਾਨੂੰ ਵਾਹਿਗੁਰੂ ਸ਼ਬਦ ਦਾ “ਗ” ਅੱਖਰ ਦਿੰਦਾ ਹੈ। ਇਸ ਦਾ ਭਾਵ ਹੈ ਸ਼ਬਦ ਵਾਹਿਗੁਰੂ ਸਾਰੇ ਹੀ ਸਤਿਗੁਰੂਆਂ ਵਿਸ਼ਨੂੰ, ਰਾਮ, ਹਰਿ ਕ੍ਰਿਸ਼ਨ ਅਤੇ ਨਾਨਕ ਗੁਰ ਗੋਬਿੰਦ ਸਾਰੇ ਹੀ ਚਾਰੇ ਯੁਗਾਂ-ਸਤਜੁਗ, ਤ੍ਰੇਤਾ ਯੁਗ, ਦੁਆਪਰ ਯੁਗ ਅਤੇ ਕਲਯੁਗ ਦੇ ਸਤਿਗੁਰੂਆਂ ਨੂੰ ਦਰਸਾਉਂਦਾ ਹੈ।

ਜਦ ਅਸੀਂ ਸ਼ਬਦ ਵਾਹਿਗੁਰੂ ਜਪਦੇ ਹਾਂ ਅਸੀਂ ਇਹਨਾਂ ਸਤਿਗੁਰਾਂ ਦੀ ਮਹਿਮਾ ਕਰ ਰਹੇ ਹੁੰਦੇ ਹਾਂ। ਇਸ ਲਈ ਸ਼ਬਦ ਵਾਹਿਗੁਰੂ ਨਾਮ ਨਹੀਂ ਹੈ, ਸਗੋਂ ਇਹਨਾਂ ਸਤਿਗੁਰਾਂ ਦੀ ਮਹਿਮਾ ਹੈ, ਇਹਨਾਂ ਸਤਿਗੁਰਾਂ ਦੀ ਸਿਫ਼ਤ ਹੈ। ਸਭ ਤੋਂ ਮਹੱਤਵਪੂਰਨ ਸਮਝਣ ਵਾਲੀ ਗੱਲ ਇਹ ਹੈ ਕਿ ਆਪਣੀਆਂ ਵਾਰਾਂ ਵਿੱਚ ਕਿਤੇ ਵੀ ਭਾਈ ਗੁਰਦਾਸ ਜੀ ਨੇ ਨਹੀਂ ਕਿਹਾ ਹੈ ਕਿ ਨਾਮ ਸ਼ਬਦ ਵਾਹਿਗੁਰੂ ਹੈ। ਇਸ ਪਉੜੀ ਵਿੱਚ ਉਹਨਾਂ ਨੇ ਇਸ ਨੂੰ ਸਿਰਫ਼ ਮੰਤਰ ਕਿਹਾ ਹੈ, “ਚਾਰੋ ਅਛਰ ਇਕੁ ਕਰਿ ਵਾਹਗੁਰੂ ਜਪੁ ਮੰਤ੍ਰ ਜਪਾਵੈ।”

ਬਹੁਤੇ ਲੋਕ ਅੱਜ-ਕਲ੍ਹ ਵਾਹਿਗੁਰੂ ਸ਼ਬਦ ਨੂੰ ਨਾਮ ਸਮਝਦੇ ਹਨ, ਜਿਹੜਾ ਕਿ ਭਾਈ ਗੁਰਦਾਸ ਜੀ ਦੁਆਰਾ ਵਖਿਆਨ ਕੀਤੇ ਦੇ ਉਲਟ ਹੈ। ਉਹਨਾਂ ਨੇ ਪਹਿਲਾਂ ਹੀ ਵਾਰ ੧ ਪਉੜੀ ੧ (ਉਪਰ ਦੇਖੋ) ਵਿੱਚ ਵਖਿਆਨ ਕੀਤਾ ਹੈ ਕਿ ਸ਼ਬਦ ਸਤਿਨਾਮ ਮੰਤਰ ਹੈ ਜਿਹੜਾ ਸਾਨੂੰ ਜੀਵਨ ਮੁਕਤੀ ਵੱਲ ਅਗਵਾਈ ਕਰਦਾ ਹੈ ਅਤੇ ਮਾਇਆ ਤੋਂ ਪਰ੍ਹੇ ਲਿਜਾਂਦਾ ਹੈ। ਇਹ ਤੱਥ ਕਿ ਸ਼ਬਦ ਸਤਿ ਨਾਮ ਹੈ ਸਤਿਨਾਮ, ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਮੂਲ-ਮੰਤਰ ਵਿੱਚ ਐਲਾਨ ਕੀਤਾ ਗਿਆ ਹੈ।

ਸਤਿਨਾਮ ਵਾਹਿਗੁਰੂ ਸਿਮਰਨ ਦਾ ਬ੍ਰਹਮ ਭਾਵ

ਸਤਿਨਾਮ ਵਾਹਿਗੁਰੂ ਸ਼ਬਦ ਵਿੱਚ ਇਹ ਨੋਟ ਕਰੋ ਕਿ ਸਤਿਨਾਮ ਸ਼ਬਦ ਵਾਹਿਗੁਰੂ ਤੋਂ ਪਹਿਲਾਂ ਹੈ। ਜਦ ਅਸੀਂ ਸ਼ਬਦ ਸਤਿਨਾਮ ਵਾਹਿਗੁਰੂ ਜਪਦੇ ਹਾਂ ਤਦ ਸਾਡਾ ਭਾਵ ਹੈ ਕਿ ਸਤਿ ਨਾਮ ਹੈ ਅਤੇ ਸਤਿਗੁਰੂ ਵਿਸ਼ਨੂੰ, ਹਰੇ ਕ੍ਰਿਸ਼ਨਾ, ਰਾਮ ਅਤੇ ਨਾਨਕ ਨਾਮ ਦੀ ਮਹਿਮਾ ਅਤੇ ਸਿਫ਼ਤ ਹਨ। ਇਸ ਦਾ ਭਾਵ ਹੈ ਕਿ ਜਦ ਅਸੀਂ ਸਤਿਨਾਮ ਵਾਹਿਗਰੂ ਸਿਮਰਨ ਕਰਦੇ ਹਾਂ ਤਦ ਅਸੀਂ ਅਕਾਲ ਪੁਰਖ ਦੇ ਨਿਰਗੁਣ ਸਰੂਪ ਨੂੰ ਯਾਦ ਕਰਦੇ ਹਾਂ ਅਤੇ ਇਹਨਾਂ ਸਤਿਗੁਰਾਂ ਦੇ ਸਬੰਧ ਵਿੱਚ ਉਸ ਦੀ ਮਹਿਮਾ ਨੂੰ ਵੀ ਯਾਦ ਕਰ ਰਹੇ ਹੁੰਦੇ ਹਾਂ। ਇਸਦਾ ਇਹ ਵੀ ਭਾਵ ਹੈ ਕਿ ਅਕਾਲ ਪੁਰਖ ਦੀ ਮਹਿਮਾ ਸਤਿਗੁਰੂ ਹਨ ਅਤੇ ਉਹ ਨਾਮ ਦਾ ਨਤੀਜਾ ਹਨ।

ਇਸ ਬਾਣੀ ਦੇ ਅੰਤ ਵਿੱਚ, ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਜਦ ਅਸੀਂ ਸ਼ਬਦ ਵਾਹਿਗੁਰੂ ਜਪਦੇ ਹਾਂ, ਅਸੀਂ ਵਾਪਸ ਮੂਲ ਵਿੱਚ ਚਲੇ ਜਾਂਦੇ ਹਾਂ, “ਜਹਾ ਤੇ ਉਪਜਿਆ ਫਿਰਿ ਤਹਾ ਸਮਾਵੈ॥”। ਆਓ ਇਸ ਪ੍ਰਕ੍ਰਿਆ ਦਾ ਵਖਿਆਨ ਕਰੀਏ ਕਿਵੇਂ ਅਸੀਂ ਸ਼ਬਦ ਵਾਹਿਗੁਰੂ ਨੂੰ ਜਪ ਕੇ ਵਾਪਸ ਮੂਲ ਵਿੱਚ ਜਾਂਦੇ ਹਾਂ। ਅਕਾਲ ਪੁਰਖ ਪਹਿਲਾਂ ਹੋਂਦ ਵਿੱਚ ਆਉਂਦਾ ਹੈ, ਤਦ ਉਸਦਾ ਨਾਮ ਹੋਂਦ ਵਿੱਚ ਆਉਂਦਾ ਹੈ ਅਤੇ ਤਦ ਮਹਿਮਾ ਹੋਂਦ ਵਿੱਚ ਆਉਂਦੀ ਹੈ ਇਹ ਆਸਾ ਦੀ ਵਾਰ ਵਿੱਚ ਲਿਖਿਆ ਗਿਆ ਹੈ, “ਆਪੀਨੈ੍ ਆਪੁ ਸਾਜਿਓ ਆਪੀਨੈ੍ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥” ਇਸਦਾ ਭਾਵ ਹੈ ਕਿ ਨਾਮ ਮਹਿਮਾ ਨਾਲੋਂ ਵੱਡਾ ਹੈ ਅਤੇ ਇਹ ਕਿ ਮਹਿਮਾ ਸਾਨੂੰ ਨਾਮ ਵੱਲ ਲੈ ਜਾਵੇਗੀ। ਨਾਮ ਇਸ ਦੇ ਬਦਲੇ ਵਿੱਚ ਸਾਨੂੰ ਵਾਪਸ ਅਕਾਲ ਪੁਰਖ ਵਿੱਚ ਲੈ ਜਾਵੇਗਾ। ਬਿਲਕੁਲ ਇਸ ਤਰ੍ਹਾਂ ਹੀ ਸਾਡੇ ਨਾਲ ਵਾਪਰਿਆ ਹੈ। ਅਸੀਂ ਵਾਹਿਗੁਰੂ ਸਿਮਰਨ ਨਾਲ ਸ਼ੁਰੂ ਕੀਤਾ। ਤਦ ਅਸੀਂ ਨਾਮ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਗਏ, ਇਸ ਲਈ ਨਾਮ ਸਿਮਰਨ ਸਤਿਨਾਮ ਵਾਹਿਗੁਰੂ ਵਿੱਚ ਬਦਲ ਗਿਆ। ਫਿਰ ਇਹ ਕੇਵਲ ਸਤਿਨਾਮ ਸਿਮਰਨ ਬਣ ਗਿਆ। ਤਦ ਇਹ ਸਤਿ ਸਤਿ ਸਤਿ ਸਿਮਰਨ ਵੱਲ ਵਧ ਗਿਆ ਅਤੇ ਹੌਲੀ-ਹੌਲੀ ਸਤਿ ਬਿਨਾਂ ਕਿਸੇ ਨਾਮ ਵਿੱਚ ਅਲੋਪ ਹੋ ਗਿਆ, ਸਿਰਫ਼ ਸੰਪੂਰਨ ਚੁੱਪ, “ਨਮਸਤੰ ਨ੍ਰਿਨਾਮੇ ॥” ਭਾਵ ਉਸ ਨੂੰ ਨਮਸ਼ਕਾਰ ਜਿਸਦਾ ਕੋਈ ਨਾਮ ਨਹੀਂ ਹੈ ਜਿਵੇਂ ਕਿ ਧੰਨ ਧੰਨ ਦਸਮ ਪਾਤਸ਼ਾਹ ਜੀ ਦੁਆਰਾ ਜਾਪ ਸਾਹਿਬ ਵਿੱਚ ਦਰਸਾਇਆ ਗਿਆ ਹੈ। ਇਹ ਜ਼ਿਕਰ ਕਰਨਾ ਮਹੱਤਵਪੂਰਨ ਹੈ ਕਿ ਜਦ ਅਸੀਂ ਬਦਲਾਅ ਰਹਿੰਦੇ ਹਾਂ, ਇਹ ਕੇਵਲ ਗੁਰਪ੍ਰਸਾਦਿ ਨਾਲ ਵਾਪਰਦਾ ਹੈ ਜਿਵੇਂ ਸਾਡੀ ਰੂਹਾਨੀ ਅਵਸਥਾ ਬਦਲਦੀ ਹੈ। ਜੋ ਅਸੀਂ ਜਪਦੇ ਹਾਂ ਹੁਕਮ ਹੈ ਅਤੇ ਆਪਣੇ ਆਪ ਇਕ ਸਮੇਂ ਇਸ ਦਾ ਪਾਲਣ ਕਰਨ ਲੱਗਦੇ ਹਾਂ। ਇਹ ਗੁਰਪ੍ਰਸਾਦਿ ਕੁੰਜੀ ਹੈ।

ਵਾਹਿਗੁਰੂ ਇੱਕ ਗੁਰ ਸ਼ਬਦ ਹੈ:

“ਵਾਹਗੁਰੂ ਗੁਰੁ ਸਬਦੁ ਲੈ ਪਿਰਮ ਪਿਆਲਾ ਚੁਪਿ ਚਬੋਲਾ”

(ਵਾਰ ੪-੧੭)

“ਵਾਹਿਗੁਰੂ ਸਾਲਾਹਣਾ ਗੁਰੁ ਸਬਦੁ ਅਲਾਏ”

(ਵਾਰ ੯-੧੩)

“ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸਬਦੁ ਸੁਣਾਇਆ”

(ਵਾਰ ੧੨-੧੭)

ਇਹ ਸਾਰੀ ਭਾਈ ਗੁਰਦਾਸ ਜੀ ਦੀ ਬਾਣੀ ਵਾਹਿਗੁਰੂ ਸ਼ਬਦ ਨੂੰ ਗੁਰ ਸ਼ਬਦ ਦੇ ਤੌਰ ’ਤੇ ਉਜਾਗਰ ਕਰਦੀ ਹੈ। ਇਹ ਬਿਲਕੁਲ ਬ੍ਰਹਮ ਸਤਿ ਹੈ, ਕਿਉਂਕਿ ਸ਼ਬਦ ਵਾਹਿਗੁਰੂ ਗੁਰਬਾਣੀ ਦਾ ਹਿੱਸਾ ਹੈ। ਅਤੇ ਗੁਰਬਾਣੀ ਹੈ:

  • ਅਕਾਲ ਪੁਰਖ ਦੀ ਭਾਸ਼ਾ
  • ਅਕਾਲ ਪੁਰਖ ਦੀ ਅਕਥ ਦੀ ਕਥਾ,
  • ਨਾਮ ਦੀ ਮਹਿਮਾ
  • ਸੰਤਾਂ ਅਤੇ ਭਗਤਾਂ, ਸਤਿਗੁਰਾਂ ਅਤੇ ਬ੍ਰਹਮ ਗਿਆਨੀਆਂ, ਸਾਧ ਅਤੇ ਜਨ ਦੀ ਮਹਿਮਾ

ਇਸ ਲਈ ਇਹ ਮਹਿਮਾ ਹੈ ਅਤੇ ਨਾਮ ਨਹੀਂ ਹੈ। ਵਾਹਿਗੁਰੂ ਨਾਮ ਤੋਂ ਉਪਜਿਆ ਹੈ, ਇਸ ਲਈ ਇਹ ਨਾਮ ਦੀ ਮਹਿਮਾ ਹੈ। ਇਸ ਲਈ ਸਾਰੀ ਬਾਣੀ ਹੀ ਗੁਰ ਸ਼ਬਦ ਹੈ। ਪਰ, ਗੁਰ ਸ਼ਬਦ ਵਾਹਿਗੁਰੂ ਵਿੱਚ ਸਾਰੇ ਚਾਰੇ ਯੁਗਾਂ ਦੀ ਮਹਿਮਾ ਸਮਾਈ ਹੋਈ ਹੈ ਅਤੇ ਜਦ ਅਸੀਂ ਸ਼ਬਦ ਵਾਹਿਗੁਰੂ ਜਪਦੇ ਹਾਂ ਅਸੀਂ ਚਾਰੇ ਯੁਗਾਂ ਦੇ ਸਤਿਗੁਰਾਂ ਵਿਸ਼ਨੂੰ, ਰਾਮ, ਹਰਿ ਕ੍ਰਿਸ਼ਨ ਅਤੇ ਨਾਨਕ ਨੂੰ ਯਾਦ ਕਰਦੇ ਹਾਂ।

ਅਸੀਂ ਗੁਰੂ ਸਾਹਿਬਾਨ ਦੇ ਮੂਲ ਹੁਕਮਨਾਮਿਆਂ ਦੀਆਂ ਕੁਝ ਕਾਪੀਆਂ ਦੇਖੀਆਂ ਹਨ ਜੋ ਇੱਕ ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ ਹਨ। ਉਹਨਾਂ ਨੇ ਆਮ ਸੰਗਤ ਨੂੰ ਪ੍ਰਚਾਰ ਕੀਤਾ ਹੈ “ਗੁਰ ਗੁਰ ਜਪਣਾ” ਭਾਵ “ਗੁਰੂ ਗੁਰੂ” ਜਪਣਾ ਭਾਵ ਵਾਹਿਗੁਰੂ ਇਹ ਦਰਸਾਉਂਦਾ ਹੈ ਕਿ ਹਰ ਇਕ ਨੇ ਗੁਰੂ ਸਾਹਿਬਾਨ ਕੋਲੋਂ ਉਸੇ ਵਕਤ ਨਾਮ ਨਹੀਂ ਲਿਆ। ਸ਼ਾਇਦ ਇੱਥੇ ਕੁਝ ਕੁ ਹੀ ਸਨ ਜੋ ਇਸ ਨਾਮ, ਨਾਮ ਸਿਮਰਨ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਗਏ ਸਨ।

ਗੁਰੂ ਜੀ ਨੇ ਉਸੇ ਵਕਤ ਹੀ ਹਰ ਇੱਕ ਨੂੰ ਨਾਮ ਦੇ ਗੁਰਪ੍ਰਸਾਦਿ ਨਾਲ ਕਿਉਂ ਨਹੀਂ ਬਖ਼ਸ਼ਿਆ ?

ਕਿਉਂਕਿ ਵਾਹਿਗੁਰੂ ਉਸ ਪੌੜੀ ਦੀ ਪਹਿਲੀ ਪੌੜੀ ਹੈ ਜੋ ਨਾਮ ਵਲ ਖੜਦੀ ਹੈ। ਤਦ ਨਾਮ ਸਤਿਨਾਮ, ਗੁਰਪ੍ਰਸਾਦਿ ਹੈ ਜੋ ਤੁਹਾਨੂੰ ਸਤਿ ਵਲ ਖੜਦਾ ਹੈ ਨਿਰਗੁਣ ਸਰੂਪ ਵੱਲ ਖੜਦਾ ਹੈ ਅਤੇ ਤੁਹਾਨੂੰ ਨਿਰਗੁਣ ਸਰੂਪ ਨਾਲ ਅਭੇਦ ਕਰ ਦਿੰਦਾ ਹੈ। ਇਸ ਪੱਧਰ ’ਤੇ ਨਾਮ ਨਹੀਂ ਹੈ। ਜਦ ਤੁਸੀਂ ਅਕਾਲ ਪੁਰਖ ਵਿੱਚ ਅਭੇਦ ਹੁੰਦੇ ਹੋ ਤਦ ਕੋਈ ਨਾਮ ਨਹੀਂ ਰਹਿੰਦਾ। ਜਦ ਅਸੀਂ ਪਹਿਲੀਆਂ ਅਵਸਥਾਵਾਂ ਵਿੱਚ ਧਿਆਨ ਲਗਾਉਣਾ ਸ਼ੁਰੂ ਕਰਦੇ ਹਾਂ ਬਹੁਤ ਵਾਰ ਗੁਰਬਾਣੀ ਵਿਚੋਂ ਕੋਈ ਹੋਰ ਸ਼ਬਦ ਸਾਡੇ ਅੰਦਰ ਆਉਂਦਾ ਹੈ ਅਤੇ ਅਸੀਂ ਉਸ ਖ਼ਾਸ ਸ਼ਬਦ ’ਤੇ ਧਿਆਨ ਲਗਾਉਂਦੇ ਹਾਂ ਅਤੇ ਇਸ ਤਰ੍ਹਾਂ ਕਰਦੇ-ਕਰਦੇ ਆਪਣੇ ਆਪ ਸਤਿਨਾਮ ਵਲ ਮੁੜ ਜਾਂਦੇ ਹਾਂ। ਇਹ ਹੁਕਮ ਦੀ ਲੜੀ ਹੈ ਜੋ ਅਸੀਂ ਆਪਣੇ ਆਪ ਪਾਲਣਾ ਕਰਦੇ ਹਾਂ। ਕੁੰਜੀ ਗੁਰਪ੍ਰਸਾਦਿ ਹੈ।

੧.       ਵਾਹਿਗੁਰੂ

੨.       ਸਤਿਨਾਮ ਵਾਹਿਗੁਰੂ

੩.       ਸਤਿਨਾਮ,

੪.       ੴ ਸਤਿਨਾਮ,

੫.       ਸਤਿ ਸਤਿ ਸਤਿ, ਅਤੇ

੬.       ਤਦ ਕੁਝ ਵੀ ਨਹੀਂ

ਸ਼ਬਦ ਵਾਹਿਗੁਰੂ ਨੂੰ ਗੁਰ ਸ਼ਬਦ ਕਿਹਾ ਜਾਂਦਾ ਹੈ, ਪਰ ਨਾਮ ਨਹੀਂ। ਨਾਮ ਦਾ ਗੁਰਪ੍ਰਸਾਦਿ ਸ਼ੁਰੂਆਤ ਕਰਨ ਵਾਲਿਆਂ ਲਈ ਸੰਭਾਲਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਹ ਬਹੁਤ ਹੀ ਸ਼ਕਤੀਸ਼ਾਲੀ ਹੁੰਦਾ ਹੈ। ਇਹ ਤੁਹਾਨੂੰ ਅਸਲ ਵਿੱਚ ਹੀ ਬਹੁਤ ਤੇਜ ਬ੍ਰਹਮ ਮਾਰਗ ’ਤੇ ਪਾ ਦਿੰਦਾ ਹੈ ਜਿੱਥੇ ਸਾਰੇ ਰੂਹਾਨੀ ਅਨੁਭਵ ਬਹੁਤ ਤੇਜੀ ਨਾਲ ਆਉਂਦੇ ਹਨ, ਪਰ ਜਦੋਂ ਮਾਇਆ ਦੀ ਪ੍ਰੀਖਿਆ ਆਉਂਦੀ ਹੈ ਇਹ ਬਹੁਤ ਹੀ ਮੁਸ਼ਕਿਲ ਹੁੰਦੀ ਹੈ। ਇਹ ਹੀ ਹੈ ਜੋ ਬਿਲਕੁਲ ਬਹੁਤ ਸਾਰੇ ਲੋਕਾਂ ਨਾਲ ਸਾਡੀ ਸਤਿ ਸੰਗਤ ਵਿੱਚ ਵਾਪਰਿਆ। ਉਹ ਬਹੁਤ ਤੇਜੀ ਨਾਲ ਅੱਗੇ ਵਧੇ ਤਦ ਜਦ ਮਾਇਆ ਦੀ ਪਰੀਖਿਆ ਆਈ, ਉਹ ਬੁਰੀ ਤਰ੍ਹਾਂ ਫੇਲ੍ਹ ਹੋ ਗਏ। ਇਹ ਹੀ ਕਾਰਨ ਹੈ ਕਿ ਬਹੁਤੇ ਬ੍ਰਹਮ ਗਿਆਨੀ ਸ਼ੁਰੂਆਤ ਕਰਨ ਵਾਲਿਆਂ ਨੂੰ ਵਾਹਿਗੁਰੂ ਦਾ ਜਾਪ ਲੰਮੇ ਸਮੇਂ ਤੱਕ ਕਰਨ ਲਈ ਕਹਿੰਦੇ ਹਨ। ਤਦ ਉਹ ਨਾਮ ਦਾ ਗੁਰਪ੍ਰਸਾਦਿ ਕੇਵਲ ਬਹੁਤ ਥੋੜੇ ਲੋਕਾਂ ਨੂੰ ਦਿੰਦੇ ਹਨ ਜੋ ਇਸ ਨੂੰ ਸੰਭਾਲਣ ਦੇ ਯੋਗ ਹੁੰਦੇ ਹਨ। ਕੇਵਲ ਕੁਝ ਕੁ ਨੂੰ ਛੱਡ ਕੇ ਜਿਨ੍ਹਾਂ ਨੇ ਆਪਣੀ ਪਿਛਲੀ ਜ਼ਿੰਦਗੀ ਵਿੱਚ ਬਹੁਤ ਸਾਰੀ ਬੰਦਗੀ ਕੀਤੀ ਹੁੰਦੀ ਹੈ। ਉਥੇ ਬ੍ਰਹਮ ਗਿਆਨੀਆਂ ਨੂੰ ਪਤਾ ਚਲ ਜਾਂਦਾ ਹੈ ਅਤੇ ਉਹ ਉਸੇ ਵੇਲੇ ਨਾਮ ਦੇ ਦਿੰਦੇ ਹਨ।

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥ ਦਾ ਬ੍ਰਹਮ ਭਾਵ

ਸ਼ਬਦ ਵਾਹਿਗੁਰੂ ਦਾ ਭਾਵ ਪਹਿਲਾਂ ਹੀ ਭਾਈ ਗੁਰਦਾਸ ਜੀ ਦੁਆਰਾ ਵਖਿਆਨ ਕੀਤਾ ਗਿਆ ਹੈ ਅਤੇ ਇਹ ਸਿਫ਼ਤ ਨੂੰ ਦਰਸਾਉਂਦਾ ਹੈ, ਇਸ ਤਰ੍ਹਾਂ ਥੋੜੇ ਸ਼ਬਦਾਂ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਧੰਨ ਧੰਨ। ਜਾਂ ਜੇਕਰ ਤੁਸੀਂ ਡੂੰਘੇ ਜਾਣਾ ਚਾਹੁੰਦੇ ਹੋ ਤਦ ਇਹ ਸਿਫ਼ਤ ਹੈ, ਸਾਰੇ ਚਾਰ ਯੁਗਾਂ ਦੇ ਸਤਿਗੁਰਾਂ ਦੀ ਮਹਿਮਾ ਹੈ।

ਸ਼ਬਦ ਖ਼ਾਲਸਾ ਦਾ ਬ੍ਰਹਮ ਭਾਵ ਪਹਿਲਾਂ ਹੀ ਕਈ ਵਾਰ ਵਖਿਆਨ ਕੀਤਾ ਜਾ ਚੁੱਕਾ ਹੈ ਅਤੇ ਇਸਦਾ ਭਾਵ ਹੈ ਕਿ ਖ਼ਾਲਸਾ ਪੂਰਨ ਬ੍ਰਹਮ ਗਿਆਨੀ ਹੈ। ਇਸ ਲਈ “ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥” ਦਾ ਭਾਵ ਹੈ ਕਿ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਹੈ ਅਤੇ ਸਭ ਕੁਝ ਨੂੰ ਜਿੱਤਣ ਵਾਲਾ ਹੈ।

ਕਿਸ ਚੀਜ਼ ਦਾ ਜਿੱਤਣ ਵਾਲਾ ? ਮਾਇਆ ’ਤੇ ਜਿੱਤ ਪਾਉਣ ਵਾਲਾ। ਪੰਜ ਦੂਤਾਂ ਅਤੇ ਇੱਛਾਵਾਂ ’ਤੇ ਜਿੱਤ ਪਾਉਣ ਵਾਲਾ। ਆਪਣੇ ਮਨ ’ਤੇ ਜਿੱਤ ਪਾਉਣ ਵਾਲਾ। ਚੌਦਾਂ ਲੋਕਾਂ ਪ੍ਰਲੋਕਾਂ ਦਾ ਵਿਜੇਤਾ। ਅੰਦਰੂਨੀ ਰਹਿਤ ਦਾ ਵਿਜੇਤਾ। ਪੂਰਨ ਸਚਿਆਰੀ ਰਹਿਤ, ਅੰਦਰਲੀ ਰਹਿਤ ਦਾ ਵਿਜੇਤਾ। ਇਸ ਲਈ ਇਹ ਫ਼ਤਹਿ ਪੂਰਨ ਬ੍ਰਹਮ ਗਿਆਨੀ ਦੀ ਸਿਫ਼ਤ ਹੈ।

ਗੁਰ-ਮੰਤਰ ਅਤੇ ਨਾਮ

ਬਹੁਤੇ ਲੋਕ ਅੱਜ-ਕਲ੍ਹ ਸੋਚਦੇ ਹਨ ਕਿ ਗੁਰ-ਮੰਤਰ ਵਾਹਿਗੁਰੂ ਹੈ ਅਤੇ ਇਹ ਨਾਮ ਹੈ। ਉਹ ਸੋਚਦੇ ਹਨ ਕਿ ਅਸੀਂ ਬਾਣੀ ਨੂੰ ਤਰੋੜ ਰਹੇ ਹਾਂ ਅਤੇ ਗੁਰ-ਮੰਤਰ ਨੂੰ ਸਤਿਨਾਮ ਵਿੱਚ ਬਦਲ ਦਿੱਤਾ ਹੈ। ਇਹ ਸਤਿ ਨਹੀਂ ਹੈ। ਜਦ ਅਸੀਂ ਲੋਕਾਂ ਨੂੰ ਪੁੱਛਦੇ ਹਾਂ ਕਿ ਕਿਉਂ ਉਹ ਸੋਚਦੇ ਹਨ ਕਿ ਵਾਹਿਗੁਰੂ ਗੁਰ-ਮੰਤਰ ਹੈ, ਉਹ ਭਾਈ ਗੁਰਦਾਸ ਜੀ ਦਾ ਹਵਾਲਾ ਦਿੰਦੇ ਹਨ ਅਤੇ ਕਹਿੰਦੇ ਹਨ, “ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ।”

ਹਾਲਾਂਕਿ, ਭਾਈ ਗੁਰਦਾਸ ਜੀ ਦੇ ਸ਼ਬਦ ਨੂੰ ਉਹਨਾਂ ਦੁਆਰਾ ਕਹੀ ਗਈ ਹਰ ਗੱਲ ਦੇ ਸੰਦਰਭ ਵਿੱਚ ਲਈਏ ਤਾਂ ਜਿਸ ਤਰ੍ਹਾਂ ਉਪਰ ਵਖਿਆਨ ਕੀਤਾ ਗਿਆ ਹੈ ਅਤੇ ਗੁਰਬਾਣੀ ਦੇ ਸੰਦਰਭ ਵਿੱਚ, ਅਸੀਂ ਜਾਣਦੇ ਹਾਂ ਕਿ ਉਹਨਾਂ ਦਾ ਭਾਵ ਹੈ ਕਿ ਵਾਹਿਗੁਰੂ ਮੰਤਰ ਹੈ ਜਿਹੜਾ ਚਾਰੇ ਯੁੱਗਾਂ ਦੇ ਗੁਰੂਆਂ ਦੀ ਸਿਫ਼ਤ ਕਰਦਾ ਹੈ, ਇਸ ਲਈ ਗੁਰ-ਮੰਤਰ ਦਾ ਇੱਥੇ ਅਸਲ ਭਾਵ ਗੁਰੂ ਮੰਤਰ ਹੈ ਨਾਮ ਨਹੀਂ।

ਬ੍ਰਹਮ ਸਤਿ ਇਹ ਹੈ ਕਿ ਸਤਿ ਨਾਮ ਹੈ ਅਤੇ ਨਾਮ ਗੁਰ-ਮੰਤਰ ਹੈ। ਜਿਸ ਤਰ੍ਹਾਂ ਪਹਿਲਾਂ ਬਿਆਨ ਕੀਤਾ ਗਿਆ ਹੈ, ਸ਼ਬਦ ਸਤਿ ਨਾਮ ਹੈ, ਸਤਿ ਨਾਮ, ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੂਲ-ਮੰਤਰ ਵਿੱਚ ਉਚਾਰਿਆ ਹੈ। ਇਹ ਤੱਥ ਕਿ ਗੁਰ-ਮੰਤਰ ਦਾ ਹਵਾਲਾ ਨਾਮ ਹੈ ਸਾਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇੱਥੇ ਦੱਸਿਆ ਹੈ, “ਗੁਰਿ ਮੰਤ੍ਰੁ ਅਵਖਧੁ ਨਾਮੁ ਦੀਨਾ ਜਨ ਨਾਨਕ ਸੰਕਟ ਜੋਨਿ ਨ ਪਾਇ ॥ ਇਸ ਦਾ ਭਾਵ ਹੈ ਗੁਰ-ਮੰਤਰ ਨੂੰ ਨਾਮ ਕਿਹਾ ਗਿਆ ਹੈ ਅਤੇ ਕੇਵਲ ਨਾਮ ਦਾ ਗੁਰ-ਮੰਤਰ ਹੀ ਸਾਨੂੰ ਮਾਇਆ ਦੇ ਮਾਨਸਿਕ ਰੋਗਾਂ ਅਤੇ ਬਿਮਾਰੀਆਂ ਤੋਂ ਬਚਾ ਸਕਦਾ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੧੦੦੨ ’ਤੇ ਹੈ।

ਆਓ ਮਾਨਸਰੋਵਰ ਵਿੱਚ ਡੂੰਘੇ ਉਤਰ ਕੇ ਗੁਰ-ਮੰਤਰ ਦਾ ਅਸਲ ਭਾਵ ਸਮਝੀਏ। ਪਹਿਲਾਂ ਅਸੀਂ ਇਸ ਦਾ ਬੋਧ ਕਰੀਏ ਕਿ ਸ਼ਬਦ ਗੁਰ-ਮੰਤਰ ਦੋ ਸ਼ਬਦਾਂ ਗੁਰ ਅਤੇ ਮੰਤਰ ਤੋਂ ਬਣਿਆ ਹੈ। ਗੁਰ ਦਾ ਇੱਥੇ ਭਾਵ ਹੈ ਅਕਾਲ ਪੁਰਖ ਅਤੇ ਮੰਤਰ ਦਾ ਭਾਵ ਹੈ ਸ਼ਬਦ ਜਿਹੜਾ ਕਿ ਅਕਾਲ ਪੁਰਖ ਦੁਆਰਾ ਸਾਨੂੰ ਮੁਕਤੀ ਲਈ ਦਿੱਤਾ ਗਿਆ ਹੈ। ਮੰਤਰ ਦਾ ਭਾਵ ਹੈ ਕਿ ਜਿਹੜਾ ਤੁਹਾਡੇ ਮਨ ਨੂੰ ਕੰਟਰੋਲ ਵਿੱਚ ਲਿਆਉਂਦਾ ਹੈ। ਜਾਂ ਜੋ ਮਨ ਨੂੰ ਤਾਰ ਦਿੰਦਾ ਹੈ। ਇਹ ਗੁਰ-ਮੰਤਰ ਦਾ ਬ੍ਰਹਮ ਭਾਵ ਹੈ ਜੋ ਇਸ ਸਲੋਕ ਵਿੱਚ ਵਰਤਿਆ ਗਿਆ ਹੈ,

“ਗੁਰਿ ਮੰਤ੍ਰੁ ਅਵਖਧੁ ਨਾਮੁ ਦੀਨਾ ਜਨ ਨਾਨਕ ਸੰਕਟ ਜੋਨਿ ਨ ਪਾਇ ॥੫॥੨॥”

(ਅੰਗ ੧੦੦੨)

ਆਓ ਇਸ ਸਲੋਕ ਵਿੱਚ ਡੂੰਘੀ ਚੁਭੀ ਲਾਈਏ। ਗੁਰ-ਮੰਤਰ ਨਾਮ ਹੈ ਅਤੇ ਕੇਵਲ ਨਾਮ ਦਾ ਗੁਰ-ਮੰਤਰ ਹੀ ਸਾਨੂੰ ਮਾਇਆ ਅਤੇ ਮਾਨਸਿਕ ਰੋਗਾਂ ਅਤੇ ਬਿਮਾਰੀਆਂ ਤੋਂ ਬਚਾ ਸਕਦਾ ਹੈ। ਇਹ ਬਿਮਾਰੀਆਂ ਕਿਹੜੀਆਂ ਹਨ? ਇਹ ਪੰਜ ਦੂਤ ਅਤੇ ਇੱਛਾਵਾਂ ਹਨ। ਇਹ ਮਾਨਸਿਕ ਬਿਮਾਰੀਆਂ ਸਰੀਰਕ ਰੋਗਾਂ ਵੱਲ ਖੜਦੀਆਂ ਹਨ। ਇਸ ਲਈ ਕੀ ਇਹਨਾਂ ਸਾਰੀਆਂ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ? ਉੱਤਰ ਹੈ ਨਾਮ ਦਾ ਗੁਰ-ਮੰਤਰ। ਇਕ ਵਾਰ ਜਦੋਂ ਅਸੀਂ ਬਿਮਾਰੀਆਂ ਤੋਂ ਮੁਕਤ ਹੋ ਜਾਂਦੇ ਹਾਂ ਤਦ ਅਸੀਂ ਜਨਮ ਮਰਨ ਦੇ ਸਭ ਤੋਂ ਵੱਡੇ ਦੁੱਖ ਤੋਂ ਰਾਹਤ ਪਾ ਲੈਂਦੇ ਹਾਂ। ਇਸਦਾ ਭਾਵ ਹੈ ਅਸੀਂ ਜੀਵਨ ਮੁਕਤ ਬਣ ਜਾਂਦੇ ਹਾਂ। ਇਸ ਲਈ ਇਸ ਸਲੋਕ ਵਿਚ ਇਹ ਬਹੁਤ ਹੀ ਸਪਸ਼ਟ ਤਰ੍ਹਾਂ ਨਾਲ ਵਖਿਆਨ ਕੀਤਾ ਗਿਆ ਹੈ ਕਿ ਗੁਰ-ਮੰਤਰ ਨਾਮ ਹੈ ਅਤੇ ਨਾਮ ਸਾਨੂੰ ਮੁਕਤੀ ਵਲ ਖੜਦਾ ਹੈ।

ਜੇਕਰ ਅਸੀਂ ਮਾਨਸਰੋਵਰ ਵਿੱਚ ਹੋਰ ਡੂੰਘੀ ਚੁਭੀ ਲਾਈਏ ਤਾਂ ਅਸੀਂ ਇਸ ਬਾਰੇ ਹੋਰ ਬ੍ਰਹਮ ਗਿਆਨ ਪ੍ਰਾਪਤ ਕਰਾਂਗੇ ਕਿ ਕਿੱਥੇ ਅਸੀਂ ਨਾਮ ਪ੍ਰਾਪਤ ਕਰਦੇ ਹਾਂ। ਜਨ ਨਾਮ ਦਾ ਸੋਮਾ ਹੈ। ਅਕਾਲ ਪੁਰਖ ਜੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੁਖ਼ਾਤਬ ਹੋ ਰਹੇ ਹਨ ਕਿ ਜਨ ਨਾਮ ਦਾ ਸੋਮਾ ਹੈ, ਜਿਹੜਾ ਗੁਰ-ਮੰਤਰ ਹੈ। ਇਹ ਸਾਨੂੰ ਸ਼ੁੱਧ ਅਤੇ ਪਵਿੱਤਰ ਬਣਾਉਂਦਾ ਹੈ ਅਤੇ ਮਾਇਆ ਤੋਂ ਰਾਹਤ ਦਿਵਾਉਂਦਾ ਹੈ। ਇਹ ਤਦ ਸਾਨੂੰ ਮੁਕਤੀ ਵਲ ਖੜਦਾ ਹੈ ਅਤੇ ਸਾਨੂੰ ਸਭ ਤੋਂ ਵੱਡੇ ਜਨਮ ਮਰਨ ਦੇ ਚੱਕਰ ਵਿੱਚ ਪੁਨਰ ਜਨਮਾਂ ਤੋਂ ਬਚਾਉਂਦਾ ਹੈ। ਇਸ ਲਈ ਇਹ ਕਿਹਾ ਗਿਆ ਹੈ, ਇਸ ਸਲੋਕ ਵਿੱਚ ਆਪਣੇ ਆਪ ਵਿੱਚ ਪੂਰਨ ਬ੍ਰਹਮ ਗਿਆਨ ਹੈ। ਇਹ ਸਾਨੂੰ ਦੱਸ ਰਿਹਾ ਹੈ ਕਿ ਕਿਵੇਂ ਅਸੀਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ।

ਵਾਹਿਗੁਰੂ ਗੁਰ-ਮੰਤਰ ਹੈ ਅਤੇ ਇਹ ਹੀ ਰਹੇਗਾ, ਕੋਈ ਵੀ ਵਿਅਕਤੀ ਇਸ ਨੂੰ ਬਦਲ ਨਹੀਂ ਸਕਦਾ, ਪਰ ਗੁਰ-ਮੰਤਰ ਨਾਮ-ਸਤਿ ਨਾਮ ਹੈ। ਸਾਰਾ ਜੋ ਅਸੀਂ ਕੀਤਾ ਹੈ ਕਿ ਇਸ ਪੂਰਨ ਸਤਿ ਨੂੰ ਜਨਤਾ ਦੇ ਸਾਹਮਣੇ ਲਿਆਂਦਾ ਹੈ। ਇਸ ਦਾ ਇਹ ਭਾਵ ਨਹੀਂ ਹੈ ਕਿ ਤੁਸੀਂ ਸ਼ਬਦ ਵਾਹਿਗੁਰੂ ’ਤੇ ਧਿਆਨ ਨਹੀਂ ਲਗਾ ਸਕਦੇ, ਤੁਸੀਂ ਇਸ ਤਰ੍ਹਾਂ ਕਰਨਾ ਤਦ ਤਕ ਜਾਰੀ ਰੱਖ ਸਕਦੇ ਹੋ ਜਦ ਤਕ ਤੁਸੀਂ ਆਪਣੇ ਆਪ ਸਤਿਨਾਮ ਵਾਹਿਗੁਰੂ ਵੱਲ ਨਹੀਂ ਮੁੜ ਜਾਂਦੇ। ਇਸ ਲਈ ਕ੍ਰਿਪਾ ਕਰਕੇ ਇਸ ਗ਼ਲਤ ਧਾਰਨਾ ਨੂੰ ਮਿਟਾ ਦਿਓ ਅਤੇ ਇਸ ਬ੍ਰਹਮ ਸਤਿ ਪ੍ਰਤੀ ਸਤਿਕਾਰ ਦਿਉ ਕਿ ਗੁਰ-ਮੰਤਰ ਨਾਮ ਵੀ ਕਿਹਾ ਜਾਂਦਾ ਹੈ, ਇਹ ਸਤਿ ਨਾਮ ਹੈ, ਇਹ ਕਿ ਸਤਿ ਗੁਰੂ ਹੈ ਅਤੇ ਵਾਹਿਗੁਰੂ ਚਾਰਾਂ ਯੁਗਾਂ ਦੇ ਸਤਿਗੁਰੂਆਂ ਦਾ ਮੰਤਰ ਹੈ ਜਿਸ ਤਰ੍ਹਾਂ ਉਪਰ ਵਖਿਆਨ ਕੀਤਾ ਗਿਆ ਹੈ ਅਤੇ ਅਕਾਲ ਪੁਰਖ ਦੀ ਮਹਿਮਾ ਨੂੰ ਦਰਸਾਉਂਦਾ ਹੈ ਅਤੇ ਉਸਦੇ ਭਗਤਾਂ ਅਤੇ ਸਤਿਗੁਰਾਂ ਦੀ ਮਹਿਮਾ ਨੂੰ ਦਰਸਾਉਂਦਾ ਹੈ।

ਹੁਣ ਵਾਪਸ ਇਸ ਅਸਟਪਦੀ ਵਲ ਮੁੜਦੇ ਹਾਂ, ਇਹ ਗੁਰਪ੍ਰਸਾਦਿ ਦੀ ਅਨੰਤ ਬ੍ਰਹਮ ਸ਼ਕਤੀ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਤਿਗੁਰੂ ਜਾਂ ਇੱਕ ਪੂਰਨ ਖ਼ਾਲਸਾ ਜਾਂ ਇੱਕ ਸਦਾ ਸੁਹਾਗਣ ਦੇ ਸਤਿ ਚਰਨਾਂ ਵਿੱਚ ਉਪਲਬਧ ਹੈ। ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਰ-ਬਾਰ ਸਾਨੂੰ ਗੁਰਬਾਣੀ ਵਿੱਚ ਐਸੀ ਰੂਹ ਦੇ ਸਤਿ ਚਰਨਾਂ ਵਿੱਚ ਸਮਰਪਣ ਕਰਨ ਲਈ ਦੱਸ ਰਹੇ ਹਨ ਜੋ ਸਦਾ ਸੁਹਾਗਣ ਹੈ। ਕੇਵਲ ਸਦਾ ਸੁਹਾਗਣ ਹੀ ਸਾਨੂੰ ਸੁਹਾਗ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੀ ਹੈ ਅਤੇ ਸਾਨੂੰ ਸੁਹਾਗਣ ਦੇ ਤੌਰ ’ਤੇ ਬਖ਼ਸ਼ਿਸ਼ ਕਰ ਸਕਦੀ ਹੈ। ਸੁਹਾਗ ਸਾਡੇ ਸਾਰੇ ਸਤਿ ਸਰੋਵਰ ਕ੍ਰਿਆਸ਼ੀਲ ਕਰ ਦੇਵੇਗਾ। ਸੁਹਾਗ ਸਾਡੇ ਸਾਰੇ ਬੱਜਰ ਕਪਾਟ ਖੋਲ੍ਹ ਦੇਵੇਗਾ ਅਤੇ ਸਾਡਾ ਮਨ, ਹਿਰਦਾ, ਰੂਹ ਅਤੇ ਸਰੀਰ ਅੰਮ੍ਰਿਤ ਨਾਲ ਭਰ ਜਾਵੇਗਾ। ਇਸ ਲਈ ਕ੍ਰਿਪਾ ਕਰਕੇ ਆਪਣੇ ਆਪ ਨੂੰ ਗੁਰਪ੍ਰਸਾਦਿ ਦੀ ਅਰਦਾਸ ਲਈ ਅਰਪਣ ਕਰੋ ਅਤੇ ਆਪਣੇ ਆਪ ਨੂੰ ਮਾਇਆ ਦੀ ਜ਼ਹਿਰ ਪੀਣ ਤੋਂ ਬਚਾਓ ਅਤੇ ਅੰਮ੍ਰਿਤ ਵਿੱਚ ਲੀਨ ਹੋ ਜਾਵੋ।