ਅਸਟਪਦੀ 19 : ਬੰਦਗੀ ਅਤੇ ਨਾਮ ਧਨ ਅਸਲ ਦੌਲਤ ਹੈ

[To hear this divine verse sung by Preeto and see the original punjabi pdf, please click here ]

 

ਸਲੋਕੁ ॥

ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥

ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥

ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੇਅੰਤ ਦਿਆਲਤਾ ਨਾਲ ਸਾਨੂੰ ਨਾਮ ਦੀ ਮਹਿਮਾ, ਪੂਰਨ ਬੰਦਗੀ ਦੀ ਮਹਿਮਾ, ਇੱਕ ਸੰਤ ਦੀ ਮਹਿਮਾ ਅਤੇ ਸਭ ਤੋਂ ਉਪਰ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਦੇ ਅਮੋਲਕ ਰਤਨ ਬਖ਼ਸ਼ ਰਹੇ ਹਨ। ਕੋਈ ਵੀ ਬ੍ਰਹਮ ਗਿਆਨ ਜੋ ਸਤਿਗੁਰ ਤੋਂ ਆਉਂਦਾ ਹੈ ਪੂਰਨ ਬ੍ਰਹਮ ਗਿਆਨ ਹੈ। ਕੋਈ ਵੀ ਬ੍ਰਹਮ ਗਿਆਨ ਜੋ ਇੱਕ ਪੂਰਨ ਸੰਤ ਤੋਂ ਆਉਂਦਾ ਹੈ ਪੂਰਨ ਬ੍ਰਹਮ ਗਿਆਨ ਹੈ। ਕੋਈ ਵੀ ਬ੍ਰਹਮ ਸ਼ਬਦ ਜੋ ਪੂਰਨ ਬ੍ਰਹਮ ਗਿਆਨੀ ਤੋਂ ਆਉਂਦੇ ਹਨ ਪੂਰਨ ਬ੍ਰਹਮ ਗਿਆਨ ਹੈ। ਕੋਈ ਵੀ ਬ੍ਰਹਮ ਸ਼ਬਦ ਜੋ ਇੱਕ ਪੂਰਨ ਖ਼ਾਲਸਾ ਦੁਆਰਾ ਉਚਾਰੇ ਜਾਂਦੇ ਹਨ ਪੂਰਨ ਬ੍ਰਹਮ ਗਿਆਨ ਹੈ। ਇਹ ਬ੍ਰਹਮ ਸ਼ਬਦ ਪਰਮਾਤਮਾ ਦੇ ਸ਼ਬਦ ਹਨ। ਇਹ ਸ਼ਬਦ ਗੁਰਪ੍ਰਸਾਦਿ ਹਨ। ਇਸ ਲਈ ਅਸੀਂ ਸਤਿ ਬਣਨ ਲਈ ਬੱਧੇ ਹੋਏ ਹਾਂ ਅਤੇ ਸੱਚੇ ਬਣ ਜਾਵਾਂਗੇ ਜਦ ਸੱਚੀ ਸ਼ਰਧਾ, ਸੱਚੀ ਪ੍ਰੀਤ ਅਤੇ ਸੱਚੇ ਵਿਸ਼ਵਾਸ ਨਾਲ ਇਨ੍ਹਾਂ ਸ਼ਬਦਾਂ ਦੀ ਪਾਲਣਾ ਕਰਾਂਗੇ। ਇਹ ਬ੍ਰਹਮ ਸਤਿ ਹੈ ਇਸ ਲਈ ਜਦ ਅਸੀਂ ਇਹਨਾਂ ਸ਼ਬਦਾਂ ਦੀ ਪਾਲਣਾ ਕਰਦੇ ਹਾਂ ਅਤੇ ਉਹ ਕੁਝ ਕਰਦੇ ਹਾਂ ਜੋ ਉਹ ਸਾਨੂੰ ਕਰਨ ਨੂੰ ਕਹਿੰਦੇ ਹਨ ਤਦ ਇਸ ਦੇ ਫਲ ਕਲਪਨਾ ਤੋਂ ਪਰ੍ਹੇ ਹਨ।

ਸਤਿਗੁਰੂ ਜੀ ਸਾਨੂੰ ਨਾਮ ਧਨ ਦੀ ਮਹਿਮਾ ਬਾਰੇ ਦੱਸ ਰਹੇ ਹਨ ਅਤੇ ਨਾਮ ਧਨ ਇਕੱਠਾ ਕਰਨ ਲਈ ਕਹਿ ਰਹੇ ਹਨ ਜਿਹੜਾ ਕਿ ਅਸਲ ਬ੍ਰਹਮ ਖ਼ਜ਼ਾਨਾ ਹੈ। ਇਹ ਕੇਵਲ ਐਸਾ ਖ਼ਜ਼ਾਨਾ ਹੈ ਜਿਹੜਾ ਸਾਡੇ ਨਾਲ ਜਾਵੇਗਾ ਜਦੋਂ ਅਸੀਂ ਇਸ ਪਦਾਰਥਕ ਸਰੀਰ ਨੂੰ ਛੱਡਾਂਗੇ ਜਾਂ ਜਦ ਸਾਡੇ ਪਦਾਰਥਕ ਸਰੀਰ ਦੀ ਮੌਤ ਆਉਂਦੀ ਹੈ। ਨਾਮ ਧਨ ਨੂੰ ਇਕੱਠੇ ਕਰਨ ਨਾਲ ਸਾਡੇ ਸਾਰੇ ਪਾਪਾਂ ਦਾ ਨਾਸ ਹੋ ਜਾਵੇਗਾ ਅਤੇ ਸਾਡਾ ਹਿਰਦਾ ਇਸ ਨਾਮ ਧਨ ਦੇ ਅੰਮ੍ਰਿਤ ਨਾਲ ਧੋਤਾ ਜਾਂਦਾ ਹੈ ਅਤੇ ਸਾਡੇ ਮਾਨਸਿਕ ਰੋਗਾਂ ਨੂੰ ਸਾਫ਼ ਕਰ ਦੇਵੇਗਾ।

ਇਹ ਮਾਨਸਿਕ ਰੋਗ ਸੁਭਾਅ ਵਿੱਚ ਘਾਤਕ ਹਨ ਅਤੇ ਸਾਡੇ ਮਨ ਅਤੇ ਹਿਰਦੇ ਨੂੰ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਕੂੜ ਨਾਲ ਪੂਰੀ ਤਰ੍ਹਾਂ ਭਰਨ ਲਈ ਜ਼ਿੰਮੇਵਾਰ ਹਨ। ਇੱਕ ਆਮ ਆਦਮੀ ਇਸ ਕੂੜ ਦੇ ਹੇਠਾਂ ਦੱਬਿਆ ਹੋਇਆ ਹੈ। ਇਹ ਕੂੜ ਦਲਦਲ ਦੀ ਨਿਆਈਂ ਹੈ ਅਤੇ ਸਾਨੂੰ ਇਸ ਤੋਂ ਬਾਹਰ ਨਹੀਂ ਆਉਣ ਦਿੰਦਾ ਅਤੇ ਸਾਨੂੰ ਇਸ ਦੇ ਹੇਠ ਹੋਰ ਤੋਂ ਹੋਰ ਜ਼ਿਆਦਾ ਅੰਦਰ ਲਈ ਜਾਂਦਾ ਹੈ। ਇਹ ਮਾਨਸਿਕ ਬਿਮਾਰੀਆਂ ਅਸਲ ਵਿੱਚ ਪੰਜ ਦੂਤ ਅਤੇ ਇੱਛਾਵਾਂ ਹਨ।

ਪੰਜ ਦੂਤ ਅਤੇ ਇੱਛਾਵਾਂ ਇੱਕ ਆਮ ਆਦਮੀ ਦੀ ਜ਼ਿੰਦਗੀ ਨੂੰ ਚਲਾਉਂਦੀਆਂ ਹਨ। ਇੱਕ ਆਮ ਆਦਮੀ ਮਨ ਤੋਂ ਇੰਨਾ ਕਮਜ਼ੋਰ ਹੈ ਕਿ ਉਹ ਮਨ ਨੂੰ ਇਹਨਾਂ ਸ਼ਾਸਕਾਂ ਦੇ ਪ੍ਰਭਾਵ ਅਧੀਨ ਚੱਲਣ ਦਿੰਦਾ ਹੈ। ਹਾਂ, ਪੰਜ ਦੂਤ ਅਤੇ ਇੱਛਾਵਾਂ ਸਾਡੇ ਉਪਰ ਰਾਜ ਕਰਦੀਆਂ ਹਨ ਅਤੇ ਅਸੀਂ ਉਹ ਹੀ ਕਰਦੇ ਹਾਂ ਜੋ ਉਹ ਸਾਨੂੰ ਕਰਨ ਲਈ ਕਹਿੰਦੀਆਂ ਹਨ। ਇਸ ਤਰੀਕੇ ਨਾਲ ਆਪਣੇ ਅਸਲ ਗੁਰੂ ਪੰਜ ਦੂਤ ਅਤੇ ਤ੍ਰਿਸ਼ਨਾ ਹਨ। ਪੰਜ ਦੂਤਾਂ ਅਤੇ ਇੱਛਾਵਾਂ ਦਾ ਪਾਲਣ ਕਰਨਾ ਮਾਇਆ ਦਾ ਜ਼ਹਿਰ ਪੀਣ ਦੇ ਬਰਾਬਰ ਹੈ। ਇਸ ਕਾਰਨ ਹੀ, ਇਸ ਮਾਇਆ ਦੇ ਜ਼ਹਿਰ ਨੂੰ ਨਿਰੰਤਰ ਪੀਣ ਕਾਰਨ, ਸਾਡਾ ਮਨ ਅਤੇ ਹਿਰਦਾ ਘਾਤਕ ਤੌਰ ’ਤੇ ਬਿਮਾਰ ਹੋ ਗਏ ਹਨ।

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਮਾਇਆ ਸਿਰਫ਼ ਪੈਸਾ ਹੈ। ਇਹ ਖ਼ਤਰਨਾਕ ਦੁਬਿਧਾ ਹੈ ਜਿਵੇਂ ਕਿ ਮਾਇਆ ਸਿਰਫ਼ ਪੈਸਾ ਨਹੀਂ ਹੈ। ਮਾਇਆ ਦੇ ਤਿੰਨ ਗੁਣ ਹਨ:

    • ਪਹਿਲਾ ਹੈ ਤਮੋ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ।
    • ਦੂਸਰਾ ਹੈ ਰਜੋ: ਆਸਾ, ਤ੍ਰਿਸ਼ਨਾ, ਮਨਸਾ ਜਾਂ ਇੱਛਾਵਾਂ।
    • ਤੀਸਰਾ ਹੈ ਸਤੋ: ਇਹ ਸਤਿ ਕਰਮਾਂ ਨਾਲ ਜੁੜਿਆ ਹੈ ਜਿਵੇਂ ਦਇਆ, ਧਰਮ, ਸੰਤੋਖ ਅਤੇ ਸੰਜਮ।

ਜੇਕਰ ਅਸੀਂ ਆਪਣੀਆਂ ਰੋਜ਼ਾਨਾ ਦੀਆਂ ਕਰਨੀਆਂ ਨੂੰ ਦੇਖੀਏ ਅਤੇ ਉਹਨਾਂ ਉਪਰ ਨੇੜਿਓਂ ਝਾਤੀ ਮਾਰੀਏ ਅਤੇ ਇਸ ਦੀ ਬ੍ਰਹਮ ਗਿਆਨ ਦੀ ਰੋਸ਼ਨੀ ਵਿੱਚ ਘੋਖ ਕਰੀਏ ਤਾਂ ਤਦ ਅਸੀਂ ਪਤਾ ਕਰਾਂਗੇ ਕਿ ਸਾਡੀਆਂ ਸਾਰੀਆਂ ਕਰਨੀਆਂ ਮਾਇਆ ਦੇ ਇਹਨਾਂ ਤਿੰਨ ਗੁਣਾਂ ਦੇ ਅਧੀਨ ਹੀ ਆਉਂਦੀਆਂ ਹਨ।

ਬਹੁਤ ਸਾਰੇ ਲੋਕ ਹੈਰਾਨ ਹੁੰਦੇ ਹਨ ਕਿਵੇਂ ਉਹਨਾਂ ਦੀਆਂ ਕਰਨੀਆਂ ਮਾਇਆ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਆਓ ਇਸ ’ਤੇ ਹੋਰ ਨੇੜਿਓਂ ਝਾਤੀ ਮਾਰੀਏ। ਕਾਮ ਤੋਂ ਸ਼ੁਰੂ ਕਰਦੇ ਹਾਂ। ਜਦ ਅਸੀਂ ਕੋਈ ਦਿਲਕਸ਼ ਵਿਅਕਤੀ ਵੇਖਦੇ ਹਾਂ ਅਤੇ ਸਾਡਾ ਮਨ ਉਸ ਪ੍ਰਤੀ ਵਾਸ਼ਨਾ ਪੂਰਬਕ ਵਿਚਾਰ ਵਿਕਸਤ ਕਰ ਲੈਂਦਾ ਹੈ, ਤਦ ਇਸ ਦਾ ਭਾਵ ਹੈ ਕਿ ਸਾਡਾ ਮਨ ਕਾਮ ਦੇ ਦੂਤ ਦੇ ਪ੍ਰਭਾਵ ਹੇਠ ਹੈ। ਇਸ ਦੇ ਬਿਨਾਂ ਜੇਕਰ ਅਸੀਂ ਅਸਲ ਵਿੱਚ ਇਹਨਾਂ ਕਾਮਨਾ ਵੱਸ ਵਿਚਾਰਾਂ ’ਤੇ ਕੋਈ ਕ੍ਰਿਆ ਕਰਦੇ ਹਾਂ ਜਾਂ ਸਾਡਾ ਮਨ ਇਹਨਾਂ ਵਿਚਾਰਾਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਇਸ ਕਾਮਨਾ ਵੱਸ ਵਿਚਾਰ ਨੂੰ ਬ੍ਰਹਮਤਾ ਵਿੱਚ ਪਾਪ ਮੰਨਿਆ ਜਾਂਦਾ ਹੈ। ਸਾਡੇ ਮਨ ਦੁਆਰਾ ਕੀਤਾ ਗਿਆ ਇੱਕ ਪਾਪ। ਪਰ ਜੇਕਰ ਅਸੀਂ ਸਰੀਰਕ ਤੌਰ ’ਤੇ ਇਸ ਤਰ੍ਹਾਂ ਦੇ ਕਾਮਨਾ ਵੱਸ ਵਿਹਾਰ ਵਿੱਚ ਉਲਝ ਜਾਵਾਂਗੇ ਤਦ ਇਹ ਸਾਡੇ ਮਨ ਅਤੇ ਸਾਡੀਆਂ ਸਾਰੀਆਂ ਇੰਦਰੀਆਂ ਦੁਆਰਾ ਕੀਤਾ ਗਿਆ ਪਾਪ ਹੈ। ਇਸ ਨੂੰ ਅਪਰਾਧਕ ਕਰਮ ਪ੍ਰੀਭਾਸ਼ਤ ਕੀਤਾ ਗਿਆ ਹੈ-ਇੱਕ ਅਸਤਿ ਕਰਮ ਜੋ ਸਾਡੇ ਮਨ ਅਤੇ ਸਰੀਰ ਦੋਵਾਂ ਦੁਆਰਾ ਕੀਤਾ ਗਿਆ ਹੈ। ਇਸ ਨੂੰ ਸਾਡੇ ਖਾਤੇ ਵਿੱਚ ਇੱਕ ਪਾਪ ਦੇ ਤੌਰ ’ਤੇ ਦਰਜ ਕੀਤਾ ਜਾਂਦਾ ਹੈ ਅਤੇ ਸਾਡੀ ਭਵਿੱਖੀ ਕਿਸਮਤ ਦਾ ਅਧਾਰ ਬਣ ਜਾਂਦਾ ਹੈ।

ਇਸ ਤਰ੍ਹਾਂ ਦਾ ਨਿਰੰਤਰ ਕਾਮਨਾ ਵੱਸ ਵਿਹਾਰ ਕਾਮ ਦੇ ਦੂਤ ਦਾ ਗ਼ੁਲਾਮ ਬਣਾਉਂਦਾ ਹੈ ਅਤੇ ਸਾਨੂੰ ਇਸ ਤਰ੍ਹਾਂ ਦਾ ਕਾਮਨਾ ਵੱਸ ਵਿਹਾਰ ਰੋਜ਼ਾਨਾ ਅਧਾਰ ’ਤੇ ਕਰਨ ਲਈ ਜ਼ੋਰ ਪਾਉਂਦਾ ਹੈ ਜਿਸਦੇ ਨਤੀਜੇ ਵਜੋਂ ਮਾਨਸਿਕ ਅਸੰਤੁਲਨ ਹੁੰਦਾ ਹੈ ਅਤੇ ਸਾਡਾ ਮਨ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਜਿਹੜਾ ਕਿ ਸਾਨੂੰ ਆਦਤਨ ਅਪਰਾਧੀ ਬਣਾਉਂਦਾ ਹੈ।

ਆਓ ਕ੍ਰੋਧ ਦੇ ਦੂਤ ਬਾਰੇ ਵਿਚਾਰ ਕਰੀਏ। ਸਾਡੇ ਵਿੱਚੋਂ ਬਹੁਤ ਸਾਰੇ ਇਸ ਮਾਨਸਿਕ ਰੋਗ ਤੋਂ ਪ੍ਰਭਾਵਿਤ ਹੁੰਦੇ ਹਨ। ਜ਼ਰਾ ਆਪਣੇ ਰੋਜ਼ਾਨਾ ਦੀਆਂ ਕਰਨੀਆਂ ਨੂੰ ਦੇਖੋ ਅਤੇ ਝਾਤੀ ਮਾਰੋ ਕਿ ਕਿੰਨੀ ਵਾਰ ਇੱਕ ਦਿਨ ਵਿੱਚ ਅਸੀਂ ਗੁੱਸੇ ਵਿੱਚ ਆ ਜਾਂਦੇ ਹਾਂ ਜਾਂ ਆਪਣਾ ਆਪਾ ਖੋ ਜਾਂਦੇ ਹਾਂ। ਬਹੁਤ ਵਾਰ ਸਾਡਾ ਵਿਹਾਰ ਗੁੱਸਾ ਦਰਸਾਉਂਦਾ ਹੈ ਇਸ ਤਰ੍ਹਾਂ ਸਾਡੇ ਉਪਰ ਕ੍ਰੋਧ ਦੇ ਦੂਤ ਦੁਆਰਾ ਹਮਲਾ ਕੀਤਾ ਜਾ ਰਿਹਾ ਹੈ। ਨਿਰੰਤਰ ਰੋਜ਼ਾਨਾ ਅਧਾਰ ਤੇ ਗੁੱਸੇ ਵਾਲਾ ਵਿਹਾਰ ਸਾਨੂੰ ਆਦਤਨ ਅਪਰਾਧੀ ਬਣਾਉਂਦਾ ਹੈ ਅਤੇ ਇੱਕ ਸਮੇਂ ਦੇ ਬਾਅਦ ਅਸੀਂ ਕ੍ਰੋਧ ਦੇ ਦੂਤ ਦੇ ਗ਼ੁਲਾਮ ਬਣ ਜਾਂਦੇ ਹਾਂ। ਇਹ ਫਿਰ ਸਮੇਂ ਦੇ ਬੀਤਣ ਨਾਲ ਇੱਕ ਘਾਤਕ ਰੋਗ ਬਣ ਜਾਂਦਾ ਹੈ।

ਲੋਭ ਦਾ ਭਾਵ ਹੈ ਲਾਲਚ ਅਤੇ ਲਾਲਚ ਦੇ ਅਧੀਨ ਕੀਤੇ ਗਏ ਕਰਮ ਵੀ ਅਸਤਿ ਕਰਮ ਅਖਵਾਉਂਦੇ ਹਨ। ਜਦ ਅਸੀਂ ਆਪਣੀਆਂ ਰੋਜ਼ਾਨਾ ਦੀਆਂ ਕਰਨੀਆਂ ਨੂੰ ਦੇਖਦੇ ਹਾਂ ਅਤੇ ਆਪਣੇ ਆਪ ਦਾ ਮੁਲਾਂਕਣ ਕਰਦੇ ਹਾਂ ਤਦ ਅਸੀਂ ਇਹ ਪਤਾ ਲਗਾਉਣ ਦੇ ਯੋਗ ਹੋ ਜਾਂਦੇ ਹਾਂ ਕਿ ਦਿਨ ਵਿੱਚ ਕਿੰਨੀ ਵਾਰ ਸਾਡਾ ਵਿਹਾਰ ਇਸ ਦੂਤ ਦੇ ਨਿਯੰਤਰਣ ਅਧੀਨ ਰਿਹਾ ਹੈ। ਦੌਲਤ ਦਾ ਸੰਗ੍ਰਹਿ ਜਾਂ ਸੰਸਾਰਿਕ ਸੰਪਤੀਆਂ ਦਾ ਸੰਗ੍ਰਹਿ ਜੋ ਸਾਡੀਆਂ ਜ਼ਰੂਰਤਾਂ ਤੋਂ ਜ਼ਿਆਦਾ ਹੈ ਲੋਭ ਅਖਵਾਉਂਦਾ ਹੈ। ਅਤੇ ਸਾਡੇ ਵਿੱਚੋਂ ਕਿੰਨੇ ਇਸ ਤਰ੍ਹਾਂ ਨਹੀਂ ਕਰਦੇ ਹਨ ? ਇਸ ਤਰ੍ਹਾਂ ਦਾ ਵਿਹਾਰ ਸਾਡੇ ਰੋਜ਼ਾਨਾ ਜੀਵਨ ਦਾ ਨਿਰੰਤਰ ਹਿੱਸਾ ਹੈ। ਅਸੀਂ ਲਗਾਤਾਰ ਅਤੇ ਹਮੇਸ਼ਾਂ ਹੀ ਦੌਲਤ ਇਕੱਠੀ ਕਰਨ ਅਤੇ ਸੰਸਾਰਿਕ ਸੰਪਤੀ ਇਕੱਠੀ ਕਰਨ ਲਈ ਕਰਮ ਕਰਦੇ ਰਹਿੰਦੇ ਹਾਂ ਇਹ ਸੋਚਦੇ ਹੋਏ ਕਿ ਸਾਨੂੰ ਇਨ੍ਹਾਂ ਦੀ ਭਵਿੱਖ ਵਿੱਚ ਜ਼ਰੂਰਤ ਹੋਵੇਗੀ, ਬਿਨਾਂ ਇਹ ਜਾਣੇ ਕਿ ਭਵਿੱਖ ਵਿੱਚ ਕੀ ਵਾਪਰੇਗਾ। ਸਾਡੇ ਵਿੱਚੋਂ ਬਹੁਤ ਸਾਰੇ ਇਹ ਕਹਿੰਦੇ ਹੋਏ ਇਸ ਨੂੰ ਠੀਕ ਠਹਿਰਾਉਂਦੇ ਹਨ ਕਿ ਉਹ ਇਹ ਸਭ ਆਪਣੇ ਬੱਚਿਆਂ ਲਈ ਕਰ ਰਹੇ ਹਨ। ਇਹ ਦੌਲਤ ਦਾ ਸੰਗ੍ਰਹਿ ਅਤੇ ਸੰਸਾਰਿਕ ਸੰਪਤੀਆਂ ਦਾ ਸੰਗ੍ਰਹਿ ਹਰ ਤਰ੍ਹਾਂ ਦੇ ਗ਼ਲਤ ਜਾਂ ਠੀਕ ਕਰਮ ਕਰਕੇ ਕਰਨਾ ਸਾਡੇ ਲਾਲਚੀ ਵਿਹਾਰ ਨੂੰ ਦਰਸਾਉਂਦਾ ਹੈ। ਇਸ ਸੰਘਰਸ਼ ਵਿੱਚ ਖਪਤ ਕੀਤੀ ਜਾ ਰਹੀ ਜ਼ਿੰਦਗੀ ਅਤੇ ਨਿਰੰਤਰ ਛੱਲ ਕਪਟ ਸਾਨੂੰ ਯਕੀਨੀ ਤੌਰ ’ਤੇ ਮਾਇਆ ਦੇ ਇਸ ਦੂਤ ਦਾ ਗ਼ੁਲਾਮ ਬਣਾ ਦੇਣਗੇ ਅਤੇ ਸਾਨੂੰ ਇਸ ਘਾਤਕ ਮਾਨਸਿਕ ਰੋਗ ਵੱਲ ਧੱਕ ਦੇਣਗੇ ਜਿਸਨੂੰ ਲੋਭ ਕਿਹਾ ਜਾਂਦਾ ਹੈ।

ਇਸ ਤੋਂ ਅਗਲਾ ਸ਼ਕਤੀਸ਼ਾਲੀ ਦੂਤ ਮੋਹ ਹੈ। ਇਸ ਦਾ ਭਾਵ ਹੈ ਰਿਸ਼ਤਿਆਂ, ਧਨ, ਸੰਸਾਰਿਕ ਸੰਪਤੀਆਂ ਅਤੇ ਜਾਇਦਾਦਾਂ ਨਾਲ ਲਗਾਅ। ਲਗਾਅ ਇਹਨਾਂ ਚੀਜ਼ਾਂ ਦੇ ਗੁਆਚ ਜਾਣ ਦੇ ਡਰ ਕਾਰਨ ਹੈ। ਜੇਕਰ ਅਸੀਂ ਆਪਣੇ ਅੰਦਰ ਨੇੜਿਓਂ ਝਾਤੀ ਮਾਰੀਏ ਅਤੇ ਇਹ ਪ੍ਰਸ਼ਨ ਪੁੱਛੀਏ ਕਿ ਕੀ ਮੈਂ ਗਵਾਚ ਜਾਣ ਦੇ ਡਰ ਤੋਂ ਪੀੜਿਤ ਹਾਂ? ਅਸੀਂ ਇਹ ਪਤਾ ਕਰਦੇ ਹਾਂ ਕਿ ਹਾਂ ਅਸੀਂ ਨਿਰੰਤਰ ਕੋਈ ਚੀਜ਼ ਗਵਾਚ ਜਾਣ ਦੇ ਡਰ ਵਿੱਚ ਜੀਅ ਰਹੇ ਹਾਂ।

ਇਹ ਗਵਾਚ ਜਾਣ ਦੇ ਡਰ ਨੂੰ ਲਗਾਅ ਜਾਂ ਮੋਹ ਕਿਹਾ ਜਾਂਦਾ ਹੈ। ਇਹ ਲਗਾਤਾਰ ਗਵਾਚ ਜਾਣ ਦਾ ਡਰ ਸਾਨੂੰ ਮਾਨਸਿਕ ਤੌਰ ’ਤੇ ਬਿਮਾਰ ਕਰਦਾ ਹੈ। ਇਹ ਇੱਕ ਹੋਰ ਘਾਤਕ ਅਵਸਥਾ ਹੈ ਅਤੇ ਅਸੀਂ ਮੋਹ ਦੇ ਇਸ ਦੂਤ ਦੇ ਗ਼ੁਲਾਮ ਬਣ ਜਾਂਦੇ ਹਾਂ। ਅਗਲਾ ਮਹੱਤਵਪੂਰਨ ਦੂਤ ਅਹੰਕਾਰ ਹੈ। ਇਸ ਦਾ ਭਾਵ ਹੈ ਖ਼ੁਦੀ, ਜਿਸਨੂੰ ਗੁਰਬਾਣੀ ਵਿੱਚ ਹਉਮੈ ਵੀ ਕਿਹਾ ਗਿਆ ਹੈ। ਇਹ ਕ੍ਰੋਧ ਅਤੇ ਅਹੰਕਾਰ ਦਾ ਦੂਤ ਇੱਕ ਦੂਸਰੇ ਦੇ ਪੂਰਕ ਹਨ। ਜਦ ਕਦੀ ਵੀ ਹਉਮੈ ਆਹਤ ਹੁੰਦੀ ਹੈ ਅਸੀਂ ਕ੍ਰੋਧੀ ਬਣ ਜਾਂਦੇ ਹਾਂ, ਜਾਂ ਜਿੱਥੇ ਕਿਤੇ ਅਸੀਂ ਕ੍ਰੋਧੀ ਹੁੰਦੇ ਹਾਂ ਸਾਡੀ ਹਉਮੈ ਆਹਤ ਹੋ ਰਹੀ ਹੁੰਦੀ ਹੈ। ਇਸ ਹਉਮੈ ਦਾ ਸਥੂਲ ਰੂਪ ਵਿੱਚ ਭਾਵ ਹੈ ਮੈਂ, ਮੈਨੂੰ, ਮੇਰਾ, ਜਿਹੜਾ ਕਿ ਸਾਨੂੰ ਇਹ ਵਿਸ਼ਵਾਸ ਕਰਨ ਵੱਲ ਖੜਦਾ ਹੈ ਕਿ ਅਸੀਂ ਪਦਾਰਥਕ ਸਰੀਰ ਹਾਂ ਅਤੇ ਇੱਕ ਰੂਹ ਨਹੀਂ। ਸਾਡਾ ਵਿਸ਼ਵਾਸ ਇਹ ਹੈ ਕਿ ਹਰ ਚੀਜ਼ ਜੋ ਸਾਡੇ ਨਾਲ ਵਾਪਰਦੀ ਹੈ, ਸਾਡੇ ਪਰਿਵਾਰ ਨਾਲ ਅਤੇ ਆਲੇ-ਦੁਆਲੇ ਵਾਪਰਦੀ ਹੈ ਸਾਡੇ ਕਾਰਨ ਹੈ। ਇਸ ਲਈ ਜਦ ਵੀ ਕੋਈ ਵੀ ਸਾਡੀ ਸੋਚ ਦੇ ਵਿਰੁੱਧ ਕਰਦਾ ਹੈ ਜਾਂ ਇੱਛਾ ਰੱਖਦਾ ਹੈ ਸਾਡੀ ਹਉਮੈ ਆਹਤ ਹੁੰਦੀ ਹੈ ਅਤੇ ਅਸੀਂ ਇਸ ਦਾ ਜੁਆਬ ਕ੍ਰੋਧ ਨਾਲ ਦਿੰਦੇ ਹਾਂ।

ਜੇਕਰ ਅਸੀਂ ਆਪਣੇ ਰੋਜ਼ਾਨਾ ਦੇ ਜੀਵਨ ਨੂੰ ਧਿਆਨ ਨਾਲ ਵਾਚੀਏ ਤਾਂ ਅਸੀਂ ਪਤਾ ਲਗਾਉਂਦੇ ਹਾਂ ਕਿ ਸਾਡੀ ਹਉਮੈ ਲਗਾਤਾਰ ਅਧਾਰ ਤੇ ਆਹਤ ਹੁੰਦੀ ਹੈ। ਇਹ ਲਗਾਤਾਰ ਸਾਡੀ ਹਉਮੈ ਦਾ ਆਹਤ ਹੋਣਾ ਸਾਨੂੰ ਹੋਰ ਤੋਂ ਹੋਰ ਜ਼ਿਆਦਾ ਹਉਮੈ ਭਰਪੂਰ ਬਣਾਉਂਦਾ ਹੈ ਅਤੇ ਅਸੀਂ ਆਪਣੀ ਸੋਚ ਨੂੰ ਸਹੀ ਦਰਸਾਉਣ ਲਈ ਹੋਰ ਮੂਰਖਾਨਾ ਵਿਹਾਰ ਵਿੱਚ ਸ਼ਾਮਿਲ ਹੋ ਜਾਂਦੇ ਹਾਂ। ਇਹ ਲਗਾਤਾਰ ਅਤੇ ਨਿਰੰਤਰ ਹਉਮੈ ਵਾਦੀ ਵਿਹਾਰ ਸਾਨੂੰ ਅਹੰਕਾਰ ਦੇ ਦੂਤ ਦਾ ਗ਼ੁਲਾਮ ਬਣਾਉਂਦਾ ਹੈ ਜਿਹੜਾ ਕਿ ਸਾਨੂੰ ਇਸ ਘਾਤਕ ਮਾਨਸਿਕ ਅਵਸਥਾ ਵੱਲ ਖੜਦਾ ਹੈ ਜਿਹੜਾ ਸਾਨੂੰ ਹਉਮੈ ਨਾਲ ਮਾਨਸਿਕ ਤੌਰ ’ਤੇ ਬਿਮਾਰ ਕਰ ਦਿੰਦਾ ਹੈ।

ਇਸ ਤਰੀਕੇ ਨਾਲ ਸਾਰੇ ਪੰਜ ਦੂਤ ਸਾਡੇ ਮਨ ਅਤੇ ਸਥੂਲ ਇੰਦਰੀਆਂ ’ਤੇ ਲਗਾਤਾਰ ਅਤੇ ਨਿਰੰਤਰ ਅਧਾਰ ’ਤੇ ਸ਼ਾਸਨ ਕਰਦੇ ਹਨ। ਇਹ ਸਾਨੂੰ ਅਸਲ ਵਿੱਚ ਹੀ ਮਾਨਸਿਕ ਤੌਰ ’ਤੇ ਬਿਮਾਰ ਕਰ ਦਿੰਦੇ ਹਨ ਜਿਵੇਂ ਹੀ ਅਸੀਂ ਨਿਰੰਤਰ ਇਹਨਾਂ ਦੀਆਂ ਸੇਧਾਂ ਅਨੁਸਾਰ ਕਰਮ ਕਰਦੇ ਹਾਂ। ਇਸ ਲਈ ਇਹ ਪੰਜ ਦੂਤ ਸਾਡੇ ਗੁਰੂ ਬਣ ਜਾਂਦੇ ਹਨ। ਜੇਕਰ ਅਸੀਂ ਇੱਛਾਵਾਂ ’ਤੇ ਝਾਤੀ ਮਾਰੀਏ ਤਾਂ ਅਸੀਂ ਪਤਾ ਲਗਾਉਂਦੇ ਹਾਂ ਕਿ ਅਸੀਂ ਹਮੇਸ਼ਾਂ ਹੀ ਕਦੀ ਨਾ ਖ਼ਤਮ ਹੋਣ ਵਾਲੀ ਇੱਛਾਵਾਂ ਦੀ ਧਾਰਾ ਵਿੱਚ ਘਿਰੇ ਹੋਏ ਹਾਂ ਅਤੇ ਲਗਾਤਾਰ ਆਪਣੀਆਂ ਇੱਛਾਵਾਂ ਨੂੰ ਹਰ ਸਹੀ ਗ਼ਲਤ ਕਰਮ ਰਾਹੀਂ ਪੂਰਿਆਂ ਕਰਨ ਦਾ ਯਤਨ ਕਰਦੇ ਹਾਂ। ਅਸਲ ਵਿੱਚ, ਸਾਡਾ ਮਨ ਇੱਛਾਵਾਂ, ਇੱਕ ਨਿਰੰਤਰ ਇੱਛਾਵਾਂ ਦੀ ਧਾਰਾ ਦੀ ਅੱਗ ਵਿੱਚ ਸੜ ਰਿਹਾ ਹੈ। ਜਦ ਇੱਕ ਇੱਛਾ ਪੂਰੀ ਹੋ ਜਾਂਦੀ ਹੈ ਅਸੀਂ ਖ਼ੁਸ਼ ਹੋ ਜਾਂਦੇ ਹਾਂ, ਪਰ ਇਹ ਖ਼ੁਸ਼ੀ ਥੋੜਾ ਚਿਰ ਵਾਲੀ ਹੁੰਦੀ ਹੈ ਅਤੇ ਹੋਰ ਇੱਛਾਵਾਂ ਜਨਮ ਲੈਂਦੀਆਂ ਹਨ ਅਤੇ ਜਦ ਇੱਕ ਇੱਛਾ ਪੂਰੀ ਨਹੀਂ ਹੁੰਦੀ ਤਦ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਲਗਾਤਾਰ ਨਿਰਾਸ਼ਾ ਦੀ ਧਾਰਾ ਸਾਨੂੰ ਮਾਨਸਿਕ ਦਬਾਅ ਵਿੱਚ ਲੈ ਜਾਂਦੀ ਹੈ ਅਤੇ ਇਹ ਤਣਾਅ ਸਾਡੇ ਲਈ ਇੱਕ ਘਾਤਕ ਰੋਗ ਬਣ ਜਾਂਦਾ ਹੈ। ਮਾਇਆ ਦੇ ਇਹ ਰਜੋ ਅਤੇ ਤਮੋ ਰੂਪ “ਬਿਖਿਆ ਸਗਲੀ” ਅਖਵਾਉਂਦੇ ਹਨ, ਉਹ ਜ਼ਹਿਰ ਜੋ ਅਸੀਂ ਹਰ ਰੋਜ਼ ਨਿਰੰਤਰ ਅਧਾਰ ’ਤੇ ਪੀ ਰਹੇ ਹਾਂ ਅਤੇ ਇਸ ਤਰ੍ਹਾਂ ਕਰਨ ਨਾਲ ਅਸੀਂ ਇਸ ਜ਼ਹਿਰ ਨਾਲ ਇੰਨਾ ਭਰ ਜਾਂਦੇ ਹਾਂ ਕਿ ਇਸ ਜ਼ਹਿਰ ਵਿੱਚ ਵਿਲੀਨ ਹੋ ਜਾਂਦੇ ਹਾਂ। ਇਹ ਜ਼ਹਿਰ ਭਰਿਆ ਵਤੀਰਾ ਸਾਡੇ ਭਵਿੱਖ ਦੀ ਕਿਸਮਤ ਉੱਕਰਦਾ ਹੈ।

ਜਦ ਰੂਹ ਸਰੀਰ ਨੂੰ ਛੱਡਦੀ ਹੈ ਤਾਂ ਇਹਨਾਂ ਜ਼ਹਿਰੀਲੀਆਂ ਕਰਨੀਆਂ ਦਾ ਭਾਰ ਆਪਣੇ ਨਾਲ ਖੜਦੀ ਹੈ ਅਤੇ ਅਸੀਂ ਇਸ ਜ਼ਹਿਰ ਨੂੰ ਨਿਰੰਤਰ ਅਨੰਤ ਸਮੇਂ ਤੋਂ ਨਾਲ ਖੜ ਰਹੇ ਹਾਂ ਜਦ ਤੱਕ ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਨਹੀਂ ਕਰਦੇ।

ਕਿਸ ਤਰ੍ਹਾਂ ਅਸੀਂ ਇਹ ਗੁਰਪ੍ਰਸਾਦਿ ਪ੍ਰਾਪਤ ਕਰਾਂਗੇ? ਇਹ ਗੁਰਪ੍ਰਸਾਦਿ ਮਾਇਆ ਦੇ ਤੀਸਰੇ ਗੁਣ ਸਤੋ ਗੁਣ ’ਤੇ ਧਿਆਨ ਲਗਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਜਦ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਦ ਅਸੀਂ ਅਸਤਿ ਕਰਮਾਂ ਦੇ ਪ੍ਰਭਾਵ ਤੋਂ ਮੁਕਤ ਹੋਣਾ ਸ਼ੁਰੂ ਕਰਦੇ ਹਾਂ ਅਤੇ ਸਤਿ ਕਰਮ ਇਕੱਠੇ ਕਰਨੇ ਸ਼ੁਰੂ ਕਰਦੇ ਹਾਂ ਅਤੇ ਜਦ ਸਾਡੇ ਸਤਿ ਕਰਮ ਐਸੇ ਪੱਧਰ ’ਤੇ ਪਹੁੰਚਦੇ ਹਨ ਜਿੱਥੇ ਅਸੀਂ ਅਸਤਿ ਕਰਮਾਂ ਨੂੰ ਪਿੱਛੇ ਸੁੱਟ ਦਿੰਦੇ ਹਾਂ ਅਤੇ ਇੱਕ ਸਮਾਂ ਆਉਂਦਾ ਹੈ ਜਦ ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ।

ਸਤਿ ਕਰਮਾਂ ਦਾ ਇਕੱਠੇ ਕਰਨਾ ਤੇਜ ਹੋ ਜਾਂਦਾ ਹੈ ਜਦ ਅਸੀਂ ਆਪਣੀਆਂ ਰੋਜ਼ਾਨਾ ਦੀਆਂ ਕਰਨੀਆਂ ਨੂੰ ਵਾਚਣਾ ਸ਼ੁਰੂ ਕਰਦੇ ਹਾਂ ਅਤੇ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਪ੍ਰਭਾਵ ਅਧੀਨ ਕੀਤੇ ਅਸਤਿ ਕਰਮਾਂ ਨੂੰ ਮਿਟਾ ਦਿੰਦੇ ਹਾਂ। ਇਸ ਤਰ੍ਹਾਂ ਸਤਿ ਕਰਮ ਸਾਨੂੰ ਅੰਮ੍ਰਿਤ ਦੇ ਗੁਰਪ੍ਰਸਾਦਿ ਦੇ ਰਸਤੇ ਵੱਲ ਖੜਦੇ ਹਨ। ਹਾਲਾਂਕਿ ਆਪਣੇ ਆਪ ਨੂੰ ਰਜੋ ਅਤੇ ਤਮੋ ਗੁਣਾਂ ਦੇ ਰਹਿਮ ’ਤੇ ਛੱਡ ਦੇਣਾ ਸਾਨੂੰ ਇਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਖ਼ਤਰਨਾਕ ਜ਼ਹਿਰ ਪੀਣਾ ਜਾਰੀ ਰਖਾਉਂਦੇ ਹਨ ਅਤੇ ਸਾਨੂੰ ਇੱਛਾਵਾਂ ਦੀ ਅੱਗ ਵਿੱਚ ਸੜਦੇ ਰੱਖਦੇ ਰਹਿੰਦੇ ਹਨ। ਅੰਮ੍ਰਿਤ ਸਾਨੂੰ ਇਹਨਾਂ ਘਾਤਕ ਮਾਨਸਿਕ ਰੋਗਾਂ ਤੋਂ ਰਾਹਤ ਦਿਵਾਉਂਦਾ ਹੈ। ਇਹ ਸਾਡੇ ਸਾਰੇ ਜ਼ਹਿਰ ਨੂੰ ਬਾਹਰ ਕੱਢ ਦਿੰਦਾ ਹੈ ਅਤੇ ਸਾਡੇ ਮਨ ਅਤੇ ਹਿਰਦੇ ਨੂੰ ਅਨੰਤ ਬ੍ਰਹਮ ਸ਼ਕਤੀ ਨਾਲ ਭਰ ਦਿੰਦਾ ਹੈ। ਇਹ ਸਾਡੀ ਰੂਹ ਨੂੰ ਭਾਰ ਮੁਕਤ ਬਣਾਉਂਦਾ ਹੈ ਅਤੇ ਇਸ ਤਰ੍ਹਾਂ ਜੀਵਨ ਮੁਕਤੀ ਦਿਵਾਉਂਦਾ ਹੈ। ਜਦ ਕਿ ਰਜੋ ਅਤੇ ਤਮੋ ਗੁਣਾਂ ਦੇ ਜ਼ਹਿਰ ਦਾ ਪੀਣਾ ਸਾਨੂੰ ਪੰਜ ਦੂਤਾਂ ਦੇ ਗ਼ੁਲਾਮ ਬਣਾ ਕੇ ਰੱਖਦਾ ਹੈ ਜਦ ਤੱਕ ਅਸੀਂ ਮਾਇਆ ਦੇ ਸਤੋ ਗੁਣ ’ਤੇ ਧਿਆਨ ਲਗਾਉਣਾ ਸ਼ੁਰੂ ਨਹੀਂ ਕਰਦੇ। ਇਸ ਤਰ੍ਹਾਂ ਰਜੋ ਅਤੇ ਤਮੋ ਗੁਣਾਂ ਦੀ ਗ਼ੁਲਾਮੀ ਛੱਡ ਕੇ ਸਤੋ ਕਰਮਾਂ ’ਤੇ ਧਿਆਨ ਲਗਾਉਣ ਨਾਲ ਸਾਨੂੰ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ ਅਤੇ ਇਹ ਹੈ ਜੋ ਸਾਨੂੰ ਇਸ ਬ੍ਰਹਮ ਸ਼ਬਦ ਵਿੱਚ ਕਰਨ ਲਈ ਦੱਸਿਆ ਗਿਆ ਹੈ।

ਨਾਮ ਦਾ ਗੁਰਪ੍ਰਸਾਦਿ ਅਸਲ ਬ੍ਰਹਮ ਖ਼ਜ਼ਾਨਾ ਹੈ। ਇਹ ਬ੍ਰਹਮ ਖ਼ਜ਼ਾਨਾ ਇੰਨਾ ਸ਼ਕਤੀਸ਼ਾਲੀ ਹੈ ਕਿ ਇਹ ਸਾਨੂੰ ਮਾਇਆ ਨੂੰ ਹਰਾਉਣ ਵਿੱਚ ਮਦਦ ਕਰਦਾ ਹੈ ਅਤੇ ਸਾਨੂੰ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਲੈ ਜਾਂਦਾ ਹੈ ਅਤੇ ਅਕਾਲ ਪੁਰਖ ਵਿੱਚ ਅਭੇਦ ਕਰ ਦਿੰਦਾ ਹੈ। ਨਾਮ ਦੀ ਸ਼ਕਤੀ ਅਨੰਤ ਬ੍ਰਹਮ ਸ਼ਕਤੀ ਹੈ। ਇਹ ਸਾਨੂੰ ਅੰਦਰੋਂ ਬਾਹਰੋਂ ਬਦਲ ਦਿੰਦੀ ਹੈ। ਇਹ ਸਾਡੇ ਹਿਰਦੇ ਨੂੰ ਸਤਿ ਹਿਰਦਾ ਬਣਾ ਦਿੰਦੀ ਹੈ ਅਤੇ ਜੀਵਨ ਮੁਕਤੀ ਲਿਆਉਂਦੀ ਹੈ। ਇਸ ਲਈ ਸਾਨੂੰ ਨਾਮ ਸਿਮਰਨ ’ਤੇ ਧਿਆਨ ਲਗਾਉਣਾ ਚਾਹੀਦਾ ਹੈ ਅਤੇ ਇਹਨਾਂ ਅਨਾਦਿ ਖ਼ਜ਼ਾਨਿਆਂ ਨੂੰ ਇਕੱਠਾ ਕਰਨਾ ਚਾਹੀਦਾ ਹੈ। ਨਾਮ ਅਸਲ ਬ੍ਰਹਮ ਖ਼ਜ਼ਾਨਾ ਹੈ ਜਿਹੜਾ ਸਦਾ ਸਾਡੇ ਨਾਲ ਰਹੇਗਾ। ਇਹ ਅਨਾਦਿ ਖ਼ਜ਼ਾਨੇ ਵਿੱਚ ਅਨੰਤ ਬ੍ਰਹਮ ਸ਼ਕਤੀ ਹੈ।

ਹਰ ਚੀਜ਼ ਨਾਮ ਤੋਂ ਉਤਪਤ ਹੋਈ ਹੈ ਅਤੇ ਨਾਮ ਹਰ ਰਚਨਾ ਦਾ ਅਧਾਰ ਹੈ। ਨਾਮ ਦੀ ਕਮਾਈ ਅਸਲ ਬ੍ਰਹਮ ਕਮਾਈ ਹੈ ਅਤੇ ਇਸ ਕਾਰਨ ਇੱਕ ਆਮ ਆਦਮੀ ਲਈ ਨਾਮ ਸਿਮਰਨ ਨੂੰ ਅਕਾਲ ਪੁਰਖ ਦੀ ਸਭ ਤੋਂ ਉੱਚੀ ਸੇਵਾ ਪ੍ਰੀਭਾਸ਼ਤ ਕੀਤਾ ਗਿਆ ਹੈ। ਰਜੋ ਅਤੇ ਤਮੋ ਦੀ ਜ਼ਹਿਰ ਨੂੰ ਛੱਡ ਕੇ ਸਤੋ ਅੰਮ੍ਰਿਤ ਦਾ ਸੰਗ੍ਰਹਿ ਕਰਨਾ ਸਫਲਤਾ ਦੀ ਕੁੰਜੀ ਹੈ। ਅੰਮ੍ਰਿਤ ਦਾ ਸੰਗ੍ਰਹਿ ਸਾਨੂੰ ਅੰਮ੍ਰਿਤ ਬਣਾ ਦਿੰਦਾ ਹੈ ਅਤੇ ਅਸੀਂ ਮਾਇਆ ਤੋਂ ਪਰ੍ਹੇ ਜਾਣ ਦੇ ਯੋਗ ਹੋ ਜਾਂਦੇ ਹਾਂ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਨਾਲ ਇੱਕ ਬਣ ਜਾਂਦੇ ਹਾਂ ਅਤੇ ਇਸ ਕਾਰਨ ਹੀ ਅਸੀਂ ਇਸ ਮਨੁੱਖਾ ਜੀਵਨ ਨਾਲ ਬਖ਼ਸ਼ੇ ਗਏ ਹਾਂ।

ਅਸਟਪਦੀ ॥

ਸੰਤ ਜਨਾ ਮਿਲਿ ਕਰਹੁ ਬੀਚਾਰੁ ॥ ਏਕੁ ਸਿਮਰਿ ਨਾਮ ਆਧਾਰੁ ॥

ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥ ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥

ਕਰਨ ਕਾਰਨ ਸੋ ਪ੍ਰਭੁ ਸਮਰਥੁ ॥ ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥

ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥ ਸੰਤ ਜਨਾ ਕਾ ਨਿਰਮਲ ਮੰਤ ॥

ਏਕ ਆਸ ਰਾਖਹੁ ਮਨ ਮਾਹਿ ॥ ਸਰਬ ਰੋਗ ਨਾਨਕ ਮਿਟਿ ਜਾਹਿ ॥੧॥

ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਰਜਨ ਦੇਵ ਜੀ ਸਾਨੂੰ ਨਾਮ ਸਿਮਰਨ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖ ਰਹੇ ਹਨ। ਅਕਾਲ ਪੁਰਖ ਅਨੰਤ ਹੈ ਅਤੇ ਇਸ ਤਰ੍ਹਾਂ ਹੀ ਉਸਦੀਆਂ ਬ੍ਰਹਮ ਸ਼ਕਤੀਆਂ ਹਨ। ਇਸ ਤਰੀਕੇ ਨਾਲ ਹੀ ਉਸਦੇ ਨਾਮ ਵਿੱਚ ਅਨੰਤ ਬ੍ਰਹਮ ਸ਼ਕਤੀਆਂ ਹਨ। ਉਹ ਮਨੁੱਖ ਜੋ ਇਸ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਆਪਣੇ ਆਪ ਨੂੰ ਨਾਮ ਸਿਮਰਨ ਲਈ ਸਮਰਪਿਤ ਕਰ ਦਿੰਦੇ ਹਨ ਵਾਪਸ ਅਨੰਤ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ।

ਸਤਿ ਨਾਮ ਸਿਮਰਨ ਵਿੱਚ ਇੰਨੀ ਜ਼ਿਆਦਾ ਬ੍ਰਹਮ ਸ਼ਕਤੀ ਹੈ ਜਦ ਅਸੀਂ ਇਹ ਸਭ ਤੋਂ ਉੱਚ ਪੱਧਰ ਦੇ ਅਨਾਦਿ ਖ਼ਜ਼ਾਨੇ ਇਕੱਠੇ ਕਰ ਲੈਂਦੇ ਹਾਂ ਇੱਕ ਸਮਾਂ ਆਉਂਦਾ ਹੈ ਜਦ ਅਸੀਂ “ਭਗਵੰਤ” ਬਣ ਜਾਂਦੇ ਹਾਂ। ਇਸ ਦਾ ਭਾਵ ਹੈ ਕਿ ਅਸੀਂ ਸਤਿ ਰੂਪ ਸਤਿ ਹਿਰਦਾ ਬਣ ਜਾਂਦੇ ਹਾਂ ਅਤੇ ਸਾਡਾ ਹਿਰਦਾ ਅਤੇ ਸਾਰਾ ਸਰੀਰ ਨਾਮ ਸਿਮਰਨ “ਅਜਪਾ ਜਾਪ”, ਰੋਮ-ਰੋਮ ਨਾਮ ਸਿਮਰਨ ਵਿੱਚ ਚਲਾ ਜਾਂਦਾ ਹੈ। ਅਸੀਂ ਪੂਰੀ ਤਰ੍ਹਾਂ ਇੱਕ ਕਦੀ ਨਾ ਖ਼ਤਮ ਹੋਣ ਵਾਲੀ ਅੰਮ੍ਰਿਤ ਦੀ ਧਾਰਾ ਨਾਲ ਭਰ ਜਾਂਦੇ ਹਾਂ ਅਤੇ ਸਾਡਾ ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ।

ਜਦ ਅਸੀਂ ਇੱਕ ਸੰਤ ਤੋਂ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ ਬਖ਼ਸ਼ੇ ਜਾਂਦੇ ਹਾਂ ਅਤੇ ਆਪਣੇ ਆਪ ਨੂੰ ਨਾਮ ਸਿਮਰਨ ਨੂੰ ਸਮਰਪਿਤ ਕਰ ਦਿੰਦੇ ਹਾਂ ਤਦ ਅਸੀਂ ਡੂੰਘੀ ਸਮਾਧੀ ਵਿੱਚ ਜਾਂਦੇ ਹਾਂ, ਜਿਸਨੂੰ ਸਮਾਧੀ ਕਿਹਾ ਜਾਂਦਾ ਹੈ ਅਤੇ ਫਿਰ ਸੁੰਨ ਸਮਾਧੀ ਵਿੱਚ ਜਾਂਦੇ ਹਾਂ। ਇਹ ਸਾਡੇ ਮਨ ਨੂੰ ਪੂਰਨ ਵਿਚਾਰ ਰਹਿਤ ਅਵਸਥਾ ਵਿੱਚ ਬਦਲ ਦਿੰਦਾ ਹੈ ਅਤੇ ਇਹ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਜਦ ਸਾਡਾ ਮਨ ਪੂਰਨ ਸ਼ਾਂਤੀ ਵਿੱਚ ਜਾਂਦਾ ਹੈ ਤਦ ਪਰਮਾਤਮਾ ਸਾਡੇ ਆਪਣੇ ਆਪ ਵਿੱਚ ਪ੍ਰਗਟ ਹੁੰਦਾ ਹੈ। ਪੂਰਨ ਸ਼ਾਂਤੀ ਪਰਮਾਤਮਾ ਦਾ ਹੀ ਇੱਕ ਹੋਰ ਨਾਮ ਹੈ ਅਤੇ ਇਹ ਅਵਸਥਾ ਤੇ ਪਰਮਾਤਮਾ ਕੋਲ ਕੋਈ ਹੋਰ ਚੋਣ ਨਹੀਂ ਹੁੰਦੀ ਸਗੋਂ ਉਸਨੂੰ ਸਥੂਲ ਭਾਵ ਵਿੱਚ ਪ੍ਰਗਟ ਹੋਣਾ ਪੈਂਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਪਰਮਾਤਮਾ ਦੀ ਮੌਜੂਦਗੀ ਨੂੰ ਹਰ ਜਗ੍ਹਾ ਮਹਿਸੂਸ ਅਤੇ ਅਨੁਭਵ ਕਰਦੇ ਹਾਂ।

ਇੱਕ ਪੂਰਨ ਸੰਤ ਦੀ ਸਤਿ ਸੰਗਤ ਸਾਨੂੰ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਲੈ ਜਾਵੇਗੀ। ਜਿੱਥੇ ਪੂਰਨ ਸੰਤ ਬੈਠਦਾ ਹੈ ਉਸ ਨੂੰ ਹੀ ਅਕਾਲ ਪੁਰਖ ਦੀ ਦਰਗਾਹ ਆਖਿਆ ਜਾਂਦਾ ਹੈ ਅਤੇ ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਨਿਰੰਤਰ ਅੰਮ੍ਰਿਤ ਦੀ ਬਰਖਾ ਹੁੰਦੀ ਹੈ। ਜਿੱਥੇ ਕਿਤੇ ਵੀ ਪੂਰਨ ਸੰਤ ਬੈਠਾ ਹੁੰਦਾ ਹੈ ਮਾਨਸਰੋਵਰ “ਗੁਰਸਾਗਰ” ਅੰਮ੍ਰਿਤ ਸਰੋਵਰ ਵੀ ਉਥੇ ਹੀ ਹੁੰਦਾ ਹੈ ਅਤੇ ਇੱਥੇ ਮਾਇਆ ਦਾ ਉਸਦੇ ਛੱਤਰ ਹੇਠ ਕੋਈ ਪ੍ਰਭਾਵ ਨਹੀਂ ਹੁੰਦਾ। ਇਸ ਲਈ ਉਹ ਮਨੁੱਖ ਜੋ ਆਪਣੇ ਆਪ ਨੂੰ ਪੂਰਨ ਤੌਰ ’ਤੇ ਤਨ, ਮਨ ਅਤੇ ਧਨ ਨਾਲ , ਯਕੀਨ, ਸ਼ਰਧਾ, ਭਰੋਸੇ ਅਤੇ ਪਿਆਰ ਨਾਲ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਸਮਰਪਣ ਕਰ ਦਿੰਦੇ ਹਨ ਉਸ ਵਕਤ ਹੀ ਸਮਾਧੀ ਵਿੱਚ ਚਲੇ ਜਾਂਦੇ ਹਨ। ਨਾਮ ਸੁਰਤ ਅਤੇ ਹਿਰਦੇ ਵਿੱਚ ਥੋੜੇ ਜਿਹੇ ਸਮੇਂ ਵਿੱਚ ਹੀ ਚਲਾ ਜਾਂਦਾ ਹੈ।

ਇੱਕ ਪੂਰਨ ਸੰਤ ਦੀ ਸਤਿ ਸੰਗਤ ਵਿੱਚ ਬੈਠੇ ਹੋਏ ਨਾਮ ਸਿਮਰਨ ਕਰਨਾ ਦਰਗਾਹ ਵਿੱਚ ਸਿਮਰਨ ਗਿਣਿਆ ਜਾਂਦਾ ਹੈ। ਇਸ ਲਈ ਜਦੋਂ ਅਸੀਂ ਪੂਰਨ ਸੰਤ ਦੀ ਸਤਿ ਸੰਗਤ ਵਿੱਚ ਬੈਠੇ ਹੁੰਦੇ ਹਾਂ ਤਦ ਉਸਦੇ ਬ੍ਰਹਮ ਸ਼ਬਦਾਂ ਨੂੰ ਸੁਣਨ ਦੇ ਨਾਲ-ਨਾਲ ਸਾਨੂੰ ਨਾਮ ਸਿਮਰਨ ਵੀ ਕਰਨਾ ਚਾਹੀਦਾ ਹੈ ਕਿਉਂਕਿ ਉਸਦੇ ਸ਼ਬਦ ਵੀ ਸਾਡੇ ਲਈ ਪਾਲਣ ਕਰਨ ਲਈ ਹੀ ਹੁੰਦੇ ਹਨ। ਸਾਨੂੰ ਨਾਮ ਸਿਮਰਨ ਵੀ ਕਰਨਾ ਚਾਹੀਦਾ ਹੈ ਅਤੇ ਦਰਗਾਹ ਦੇ ਵਿੱਚ ਬੈਠਣ ਦਾ ਅਹਿਸਾਸ ਅਤੇ ਲਾਭ ਵੀ ਪ੍ਰਾਪਤ ਕਰਨਾ ਚਾਹੀਦਾ ਹੈ।

ਨਾਮ ਸਾਡੇ ਸਮੇਤ ਹਰ ਰਚਨਾ ਦਾ ਮੂਲ ਅਧਾਰ ਹੈ। ਅਸੀਂ ਵੀ ਨਾਮ ਤੋਂ ਹੀ ਜਨਮੇ ਹਾਂ। ਬ੍ਰਹਮ ਸਤਿ ਇਹ ਹੈ ਕਿ ਸਾਡੀ ਰੂਹ ਬ੍ਰਹਮ ਸ਼ਕਤੀ ਹੈ ਜਿਹੜੀ ਕਿ ਅਨੰਤ ਤੋਂ ਸਾਡੀ ਆਪਣੀ ਕਰਨੀ ਇਸ ਜਨਮ ਅਤੇ ਪਿਛਲੇ ਜਨਮਾਂ ਦੀਆਂ ਕਰਨੀਆਂ ਕਰਕੇ ਵਿੱਛੜੀ ਹੋਈ ਹੈ।

ਨਾਮ ਸਿਮਰਨ ਸਾਡੀ ਰੂਹ ਅਤੇ ਅਨੰਤ ਬ੍ਰਹਮ ਸ਼ਕਤੀ ਵਿਚਲੀ ਦੂਰੀ ਨੂੰ ਖ਼ਤਮ ਕਰ ਦਿੰਦਾ ਹੈ ਅਤੇ ਸਾਨੂੰ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਕਰ ਦਿੰਦਾ ਹੈ। ਅਕਾਲ ਪੁਰਖ ਦੀ ਸਭ ਤੋਂ ਉੱਤਮ ਸੇਵਾ ਇੱਕ ਆਮ ਆਦਮੀ ਲਈ ਨਾਮ ਸਿਮਰਨ ਹੀ ਹੈ, ਇਸ ਲਈ ਦੂਸਰੀ ਹਰ ਚੀਜ਼ ਨੂੰ ਦਰਕਿਨਾਰ ਕਰ ਦਿਉ ਅਤੇ ਆਪਣੇ ਆਪ ਨੂੰ ਨਾਮ ਸਿਮਰਨ ਵਿੱਚ ਸਮਰਪਿਤ ਕਰ ਦਿਉ।

ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸਵੇਰ ਦੇ ਸਮੇਂ ਨਿੱਤ ਨੇਮ ਵਿੱਚ ਰੁਝਾ ਲੈਂਦੇ ਹਨ ਅਤੇ ਬੜੇ ਲੰਬੇ ਸਮੇਂ ਤੱਕ ਇਸ ਤਰ੍ਹਾਂ ਕਰਦੇ ਰਹਿੰਦੇ ਹਨ। ਕੁਝ ਇਸ ਨੂੰ ਆਪਣੀ ਸਾਰੀ ਜ਼ਿੰਦਗੀ ਤੋਂ ਕਰ ਰਹੇ ਹਨ। ਪਰ ਅਜੇ ਵੀ ਮਹਿਸੂਸ ਕਰਦੇ ਹਨ ਕਿ ਉਹ ਰੂਹਾਨੀ ਤੌਰ ’ਤੇ ਕਿਤੇ ਵੀ ਨਹੀਂ ਪਹੁੰਚੇ। ਇਸ ਦੇ ਹੌਲੀ ਹੋਣ ਦਾ ਜਾਂ ਬਹੁਤ ਘੱਟ ਰੂਹਾਨੀ ਵਿਕਾਸ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਦਾ ਇਹ ਵਿਸ਼ਵਾਸ ਕਰਨਾ ਹੈ ਕਿ ਕੇਵਲ ਰੋਜ਼ਾਨਾ ਅਧਾਰ ’ਤੇ ਗੁਰਬਾਣੀ ਪੜ੍ਹਨ ਨਾਲ ਹੀ ਉਹ ਰੂਹਾਨੀਅਤ ਵਿੱਚ ਅੱਗੇ ਵਧ ਜਾਣਗੇ। ਹਾਲਾਂਕਿ ਬ੍ਰਹਮ ਸਤਿ ਇਹ ਹੈ ਕਿ ਕੇਵਲ ਗੁਰਬਾਣੀ ਪੜ੍ਹਨ ਨਾਲ ਹੀ ਜ਼ਿਆਦਾ ਕੁਝ ਨਹੀਂ ਵਾਪਰਦਾ। ਇਹ ਕੇਵਲ ਇੱਕ ਰਸਮ ਹੈ ਅਤੇ ਰਸਮਾਂ ਨੂੰ ਕਰਨ ਦੀ ਜ਼ਿਆਦਾ ਬ੍ਰਹਮ ਭਾਵਨਾ ਨਹੀਂ ਹੁੰਦੀ। ਕੇਵਲ ਇਹ ਹੀ ਰਸਤਾ ਰੂਹਾਨੀ ਵਿਕਾਸ ਦਾ ਹੈ ਕਿ ਉਹ ਕੁਝ ਕਰੀਏ ਜੋ ਗੁਰਬਾਣੀ ਸਾਨੂੰ ਕਰਨ ਲਈ ਕਹਿ ਰਹੀ ਹੈ। ਅਤੇ ਸਭ ਤੋਂ ਮਹੱਤਵਪੂਰਨ ਗੱਲ ਜੋ ਗੁਰਬਾਣੀ ਸਾਨੂੰ ਕਰਨ ਲਈ ਕਹਿੰਦੀ ਹੈ ਉਹ ਹੈ ਆਪਣੇ ਆਪ ਨੂੰ ਨਾਮ ਸਿਮਰਨ ਨੂੰ ਸਮਰਪਣ ਕਰ ਦੇਣਾ।

ਅਸਲ ਜੀਵਨ ਵਿੱਚ ਗੁਰਬਾਣੀ ਅਨੁਸਾਰ ਕਰਨਾ ਸਾਡੀ ਰੂਹਾਨੀ ਸਫਲਤਾ ਦੀ ਕੁੰਜੀ ਹੈ ਅਤੇ ਕੇਵਲ ਪੜ੍ਹਨਾ ਹੀ ਨਹੀਂ। ਆਪਣੇ ਆਪ ਨੂੰ ਨਾਮ ਸਿਮਰਨ ਵਿੱਚ ਸਮਰਪਣ ਕਰਨਾ ਸਾਡੇ ਹਿਰਦੇ ਨੂੰ ਚਰਨ ਕਮਲਾਂ ਸਤਿ ਚਰਨਾਂ ਨਾਲ ਸੰਤ੍ਰਿਪਤ ਕਰ ਦੇਵੇਗਾ ਅਤੇ ਇਸ ਨੂੰ ਸਤਿ ਹਿਰਦੇ ਵਿੱਚ ਬਦਲ ਦੇਵੇਗਾ ਅਤੇ ਇਹ ਹੈ ਜੋ ਮਹੱਤਵਪੂਰਨ ਹੈ ਅਤੇ ਇਸ ਕਾਰਨ ਹੀ ਸਾਨੂੰ ਇਹ ਕਰਨ ਦੀ ਜ਼ਰੂਰਤ ਹੈ। ਆਪਣੇ ਆਪ ਨੂੰ ਨਾਮ ਸਿਮਰਨ ਵਿੱਚ ਸਮਰਪਣ ਕਰਨਾ ਸਾਡੇ ਲਈ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਲੈ ਕੇ ਆਉਂਦਾ ਹੈ। ਇਹ ਗੁਰਪ੍ਰਸਾਦਿ ਸਾਡੇ ਮਨ ਅਤੇ ਹਿਰਦੇ ਨੂੰ ਸਾਰੇ ਮਾਨਸਿਕ ਰੋਗਾਂ ਤੋਂ ਅਰੋਗ ਕਰ ਦੇਵੇਗਾ ਜੋ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਪ੍ਰਭਾਵ ਹੇਠ ਹੁੰਦੇ ਹਨ ਅਤੇ ਸਾਨੂੰ ਮਾਇਆ ਦੇ ਸਤੋ ਗੁਣ ’ਤੇ ਧਿਆਨ ਕੇਂਦਰਿਤ ਕਰਵਾ ਦੇਵੇਗਾ। ਇਹ ਸਾਨੂੰ ਰੂਹਾਨੀ ਤੌਰ ’ਤੇ ਉਪਰ ਉਠਾ ਦੇਵੇਗਾ ਅਤੇ ਫਲਸਰੂਪ ਸਾਨੂੰ ਮਾਇਆ ਤੋਂ ਪਰ੍ਹੇ ਲੈ ਜਾਵੇਗਾ ਅਤੇ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਅਭੇਦ ਕਰ ਦੇਵੇਗਾ।

ਗੁਰਪ੍ਰਸਾਦਿ ਹੀ ਇੱਕੋ ਇੱਕ ਔਸ਼ਧੀ ਹੈ ਜੋ ਸਾਡੇ ਸਾਰੇ ਪਿਛਲੀਆਂ ਜ਼ਿੰਦਗੀਆਂ ਦੇ ਇਕੱਠੇ ਹੋਏ ਪਾਪਾਂ ਅਤੇ ਪੰਜ ਦੂਤਾਂ ਅਤੇ ਇੱਛਾਵਾਂ ਦੇ ਘਾਤਕ ਮਾਨਸਿਕ ਰੋਗਾਂ ਤੋਂ ਅਰੋਗ ਕਰਦੀ ਹੈ। ਜੀਵਨ ਮੁਕਤੀ ਪ੍ਰਾਪਤ ਕਰਨ ਲਈ ਸਾਡੇ ਮਨ ਅਤੇ ਹਿਰਦੇ ਨੂੰ ਇਹਨਾਂ ਮਾਨਸਿਕ ਰੋਗਾਂ ਤੋਂ ਅਰੋਗ ਕਰਨਾ ਲਾਜ਼ਮੀ ਬ੍ਰਹਮ ਕਾਨੂੰਨ ਹੈ। ਗੁਰਪ੍ਰਸਾਦਿ ਇੱਕ ਪੂਰਨ ਸੰਤ ਦੇ ਛੱਤਰ ਹੇਠ ਪ੍ਰਾਪਤ ਹੁੰਦਾ ਹੈ। ਗੁਰਪ੍ਰਸਾਦਿ ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਉਪਲਬਧ ਹੁੰਦਾ ਹੈ। ਇੱਕ ਪੂਰਨ ਸੰਤ ਦੇ ਸ਼ਬਦ ਸਤਿ ਬਚਨ ਅਤੇ ਗੁਰਪ੍ਰਸਾਦਿ ਹੁੰਦੇ ਹਨ। ਭਾਗਾਂ ਵਾਲੇ ਲੋਕ ਜਿਹੜੇ ਇਹਨਾਂ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹਨ ਅਤੇ ਇਹਨਾਂ ਬ੍ਰਹਮ ਸ਼ਬਦਾਂ ’ਤੇ ਧਿਆਨ ਕੇਂਦਰਿਤ ਕਰੀ ਰੱਖਦੇ ਹਨ ਰੂਹਾਨੀ ਟੀਚੇ ਪ੍ਰਾਪਤ ਕਰ ਲੈਂਦੇ ਹਨ।

ਗੁਰਪ੍ਰਸਾਦਿ ਪ੍ਰਾਪਤ ਕਰਨਾ ਅਤੇ ਨਾਮ ਸਿਮਰਨ ਅਤੇ ਨਾਮ ਦੀ ਕਮਾਈ ’ਤੇ ਧਿਆਨ ਕੇਂਦਰਿਤ ਕਰਨਾ ਬ੍ਰਹਮ ਦਾਤ ਹੈ। ਇਸ ਬ੍ਰਹਮ ਦਾਤ ’ਤੇ ਧਿਆਨ ਲਗਾਉਣ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਸਕਦੇ ਹਾਂ ਅਤੇ ਜੀਵਨ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਨਾਮ ਦੀ ਕਮਾਈ ਦੀ ਮਹਿਮਾ ਇਹ ਹੈ ਕਿ ਅਸੀਂ ਇੱਕ ਸਤਿ ਹਿਰਦਾ ਬਣ ਜਾਂਦੇ ਹਾਂ ਅਤੇ ਜਦ ਇਹ ਵਾਪਰਦਾ ਹੈ, ਅਸੀਂ ਵੀ ਅਕਾਲ ਪੁਰਖ ਦੀ ਮਹਿਮਾ ਬਣ ਜਾਂਦੇ ਹਾਂ।

ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥ ਸੋ ਧਨੁ ਹਰਿ ਸੇਵਾ ਤੇ ਪਾਵਹਿ ॥

ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥ ਸੋ ਸੁਖੁ ਸਾਧੂ ਸੰਗਿ ਪਰੀਤਿ ॥

ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥ ਸਾ ਸੋਭਾ ਭਜੁ ਹਰਿ ਕੀ ਸਰਨੀ ॥

ਅਨਿਕ ਉਪਾਵੀ ਰੋਗੁ ਨ ਜਾਇ ॥ ਰੋਗੁ ਮਿਟੈ ਹਰਿ ਅਵਖਧੁ ਲਾਇ ॥

ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ॥ ਜਪਿ ਨਾਨਕ ਦਰਗਹਿ ਪਰਵਾਨੁ ॥੨॥

ਧੰਨ ਧੰਨ ਪੰਚਮ ਪਾਤਸ਼ਾਹ ਜੀ ਸਾਡੇ ਉਪਰ ਬੇਅੰਤ ਦਿਆਲ ਹਨ। ਉਹ ਇਸ ਬ੍ਰਹਮ ਗਿਆਨ ਦੇ ਭਾਗ ਰਾਹੀਂ ਸਾਨੂੰ ਨਾਮ ਧਨ ਦੀ ਮਹਿਮਾ ਅਤੇ ਨਾਮ ਧਨ ਦੇ ਸੋਮੇ ਬਾਰੇ ਦੱਸ ਰਹੇ ਹਨ।

ਨਾਮ ਧਨ ਅਮੋਲਕ ਖ਼ਜ਼ਾਨਾ ਹੈ। ਇਹ ਅਨਾਦਿ ਖ਼ਜ਼ਾਨੇ ਵਿੱਚ ਅਨੰਤ ਸ਼ਕਤੀਆਂ ਹਨ। ਆਪਣੇ ਆਪ ਨੂੰ ਨਾਮ ਧਨ ਇਕੱਠਾ ਕਰਨ ਲਈ ਸਮਰਪਣ ਕਰਨ ਦਾ ਇੱਕ ਬ੍ਰਹਮ ਫ਼ਾਇਦਾ ਇਹ ਹੈ ਕਿ ਅਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਸਥਾਨ ਪ੍ਰਾਪਤ ਕਰ ਲੈਂਦੇ ਹਾਂ। ਇਹ ਬ੍ਰਹਮ ਵਾਅਦਾ ਹੈ ਜਿਹੜਾ ਕਿ ਗੁਰੂ ਦੁਆਰਾ ਸਾਡੇ ਨਾਲ ਕੀਤਾ ਜਾ ਰਿਹਾ ਹੈ। ਗੁਰਬਾਣੀ ਦਾ ਹਰ ਸ਼ਬਦ ਸਾਡੇ ਲਈ ਵਾਅਦਾ ਹੈ। ਜੇਕਰ ਅਸੀਂ ਉਹ ਕਰਦੇ ਹਾਂ ਜੋ ਸ਼ਬਦ ਸਾਨੂੰ ਕਰਨ ਲਈ ਦੱਸ ਰਹੇ ਹਨ ਤਦ ਸਾਨੂੰ ਇਹ ਯਕੀਨ ਹੈ ਕਿ ਅਸੀਂ ਉਹ ਦਰਜਾ ਪਾ ਲਵਾਂਗੇ ਕਿਉਂਕਿ ਇਹ ਗੁਰੂ ਦਾ ਸ਼ਬਦ ਹੈ ਅਤੇ ਇੱਥੇ ਕੋਈ ਕਾਰਨ ਨਹੀਂ ਹੈ ਕਿ ਇਹ ਸਾਡੇ ਲਈ ਸਤਿ ਨਹੀਂ ਹੋਵੇਗਾ।

ਕੇਵਲ ਜਿਹੜੀ ਚੀਜ਼ ਸਾਨੂੰ ਕਰਨੀ ਹੈ ਕਿ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੁਰੂ ਅੱਗੇ ਸਮਰਪਣ ਕਰ ਦੇਈਏ ਅਤੇ ਉਸਦੇ ਸ਼ਬਦਾਂ ਦਾ ਪਾਲਣ ਯਕੀਨ, ਸ਼ਰਧਾ ਅਤੇ ਪਿਆਰ ਨਾਲ ਕਰੀਏ। ਇੱਕ ਆਮ ਆਦਮੀ ਹਮੇਸ਼ਾਂ ਪੈਸੇ ਪਿੱਛੇ ਭੱਜਦਾ ਹੈ। ਸੰਸਾਰਿਕ ਸੰਪਤੀਆਂ ਪਿੱਛੇ ਦੌੜਦਾ ਹੈ। ਦੌਲਤ ਇਕੱਠੀ ਕਰਦਾ ਹੈ। ਜਾਇਦਾਦਾਂ ਬਣਾਉਂਦਾ ਹੈ ਅਤੇ ਉਹ ਵੀ ਸਭ ਤਰ੍ਹਾਂ ਦੇ ਸਹੀ ਗ਼ਲਤ ਹੱਥ-ਕੰਡੇ ਅਪਣਾ ਕੇ।

ਐਸੇ ਵਿਅਕਤੀ ਜੋ ਦੌਲਤ ਇਕੱਠੀ ਕਰਨ ਵਿੱਚ ਰੁੱਝੇ ਹੋਏ ਹਨ ਉਹ ਇਹ ਨਹੀਂ ਜਾਣਦੇ ਹਨ ਕਿ ਕੋਈ ਵੀ ਸੰਸਾਰਿਕ ਖ਼ਜ਼ਾਨਾ ਰਿੱਧੀਆਂ ਅਤੇ ਸਿੱਧੀਆਂ ਤੋਂ ਵੱਡਾ ਨਹੀਂ ਹੈ। ਜਿਹੜਾ ਕਿ ਉਹਨਾਂ ਦੇ ਨਾਮ ਸਿਮਰਨ ਨੂੰ ਸਮਰਪਣ ਹੋ ਜਾਣ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਰਿੱਧੀਆਂ ਅਤੇ ਸਿੱਧੀਆਂ ਮਾਇਆ ਹੈ ਅਤੇ ਸਾਡੇ ਅੱਗੇ ਸਮਰਪਣ ਕਰਨ ਆਉਂਦੀ ਹੈ ਜਦੋਂ ਸਾਡੀ ਬੰਦਗੀ ਕਰਮ ਖੰਡ ਵਿੱਚ ਜਾਂਦੀ ਹੈ। ਇੱਥੇ ਕੁਝ ਲੋਕ ਹਨ ਜੋ ਰਿੱਧੀਆਂ ਸਿੱਧੀਆਂ ਨੂੰ ਵਰਤਣ ਦੇ ਜਾਲ ਵਿੱਚ ਫਸ ਜਾਂਦੇ ਹਨ। ਐਸਾ ਕਰਨ ਨਾਲ ਉਹ ਆਪਣੀ ਬੰਦਗੀ ਦਾ ਵਿਕਾਸ ਉੱਥੇ ਹੀ ਰੋਕ ਲੈਂਦੇ ਹਨ। ਹਾਲਾਂਕਿ ਇੱਕ ਆਮ ਆਦਮੀ ਲਈ ਜੋ ਕਿ ਦੌਲਤ ਇਕੱਠੀ ਕਰਨ ਲਈ ਰੁੱਝਾ ਹੋਇਆ ਹੈ ਇੱਕ ਚੰਗਾ ਉਤਸ਼ਾਹ-ਵਰਧਕ ਤੱਥ ਹੈ ਕਿ ਉਹ ਘੱਟੋ-ਘੱਟ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ ਹੀ ਨਾਮ ਸਿਮਰਨ ਨੂੰ ਸਮਰਪਣ ਕਰ ਦੇਣ। ਇਸ ਤਰੀਕੇ ਨਾਲ ਘੱਟੋ-ਘੱਟ ਉਹ ਨਾਮ ਸਿਮਰਨ ਕਰਨ ਵਿੱਚ ਰੁੱਝ ਜਾਣਗੇ ਅਤੇ ਗ਼ਲਤ ਤਰੀਕਿਆਂ ਨਾਲ ਧਨ ਦੌਲਤ ਇਕੱਠੀ ਕਰਨ ਵਿੱਚ ਸ਼ਾਮਿਲ ਨਹੀਂ ਹੋਣਗੇ। ਅਤੇ ਕੌਣ ਜਾਣਦਾ ਹੈ ਕਿ ਇਹ ਉਹਨਾਂ ਲਈ ਲੰਬੇ ਸਮੇਂ ਵਿੱਚ ਚੰਗਾ ਕਰਮ ਬਣ ਜਾਵੇ।

ਇੱਕ ਹੋਰ ਫ਼ਾਇਦਾ ਆਪਣੇ ਆਪ ਨੂੰ ਨਾਮ ਸਿਮਰਨ ਵਿੱਚ ਸਮਰਪਣ ਕਰਨ ਦਾ ਹੈ ਕਿ ਉਹਨਾਂ ਦੀਆਂ ਮੁਸ਼ਕਿਲਾਂ ਅਲੋਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਉਹਨਾਂ ਲਈ ਹਰ ਚੀਜ਼ ਆਪਣੇ ਸਹੀ ਸਥਾਨ ’ਤੇ ਹੋ ਜਾਂਦੀ ਹੈ। ਇਹ ਉਹਨਾਂ ਨੂੰ ਹੋਰ ਨਾਮ ਉਪਰ ਧਿਆਨ ਲਗਾਉਣ ਲਈ ਉਤਸ਼ਾਹਿਤ ਕਰਦੀ ਹੈ ਅਤੇ ਇਸ ਤਰ੍ਹਾਂ ਨਾਲ ਉਹ ਸਤਿ ਕਰਮ ਇਕੱਠੇ ਕਰਨ ਦਾ ਲਾਭ ਵੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਮੁਸ਼ਕਿਲਾਂ ਤੋਂ ਰਹਿਤ ਅਤੇ ਪਰੇਸ਼ਾਨੀਆਂ ਤੋਂ ਰਹਿਤ ਹੋ ਜਾਂਦੀ ਹੈ।

ਇਹ ਬ੍ਰਹਮ ਸਤਿ ਹੈ ਕਿ ਉਹ ਜਿਹੜੇ ਚਾਰ ਪਦਾਰਥਾਂ ਲਈ ਭਾਲ ਕਰ ਰਹੇ ਹਨ: ਧਰਮ, ਮੋਕਸ਼, ਅਰਥ ਅਤੇ ਕਾਮ। ਉਹਨਾਂ ਨੂੰ ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਜਾਣਾ ਚਾਹੀਦਾ ਹੈ। ਧਰਮ ਦਾ ਭਾਵ ਹੈ ਨਾਮ, ਨਾਮ ਦੀ ਕਮਾਈ, ਨਾਮ ਦੀ ਸੇਵਾ। ਮੋਕਸ਼ ਦਾ ਭਾਵ ਹੈ ਜੀਵਨ ਮੁਕਤੀ। ਅਰਥ ਦਾ ਭਾਵ ਹੈ ਧਨ ਜਾਂ ਦੌਲਤ। ਕਾਮ ਦਾ ਇੱਥੇ ਭਾਵ ਵਾਸ਼ਨਾ ਨਹੀਂ ਹੈ, ਇਸਦਾ ਭਾਵ ਹੈ ਕਾਮਨਾ-ਇੱਛਾਵਾਂ ਦੀ ਪੂਰਤੀ। ਪਰ ਕ੍ਰਿਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਅਸੀਂ ਪਹਿਲਾਂ ਹੀ ਕਾਫ਼ੀ ਧਨ ਪਰਮਾਤਮਾ ਕੋਲੋਂ ਪ੍ਰਾਪਤ ਕੀਤਾ ਹੈ ਕਿ ਅਸੀਂ ਅਰਾਮ ਨਾਲ ਜੀਅ ਰਹੇ ਹਾਂ ਅਤੇ ਕੇਵਲ ਉਹ ਹੀ ਇੱਛਾਵਾਂ ਪੂਰੀਆਂ ਹੋਣੀਆਂ ਹਨ ਜਿਹੜੀਆਂ ਠੀਕ ਅਤੇ ਸਹੀ ਹਨ। ਇਸ ਲਈ ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਜਾਈਏ ਅਤੇ ਉਸਦੀ ਸੇਵਾ ਕਰੀਏ ਅਤੇ ਉਸਨੂੰ ਆਪਣੀ ਸੇਵਾ ਨਾਲ ਖ਼ੁਸ਼ ਕਰ ਦੇਈਏ। ਜਦ ਉਹ ਖ਼ੁਸ਼ ਹੁੰਦਾ ਹੈ ਤਦ ਅਸੀਂ ਬਹੁਤ ਹੀ ਅਸਾਨੀ ਨਾਲ ਚਾਰ ਪਦਾਰਥਾਂ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ। ਉਸ ਸਮੇਂ ਕ੍ਰਿਪਾ ਕਰਕੇ ਕਿਸੇ ਹੋਰ ਚੀਜ਼ ਦੀ ਮੰਗ ਨਾ ਕਰੋ ਜਦੋਂ ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਜਾਂਦੇ ਹੋ। ਕੇਵਲ ਉਹ ਹੀ ਕਰੋ ਜੋ ਉਹ ਕਰਨ ਨੂੰ ਕਹਿੰਦਾ ਹੈ। ਕੇਵਲ ਇਹ ਹੀ ਰਸਤਾ ਹੈ ਜਿਸ ਨਾਲ ਉਹ ਖ਼ੁਸ਼ ਹੁੰਦਾ ਹੈ ਅਤੇ ਉਸਦੀ ਖ਼ੁਸ਼ੀ ਸਾਡੇ ਲਈ ਸਭ ਕੁਝ ਬਦਲ ਦਿੰਦੀ ਹੈ।

ਇੱਕ ਆਮ ਆਦਮੀ ਹਮੇਸ਼ਾਂ ਖ਼ੁਸ਼ੀਆਂ ਦੀ ਭਾਲ ਕਰਦਾ ਰਹਿੰਦਾ ਹੈ। ਇਸ ਭਰਮ ਵਿੱਚ ਕਿ ਉਸਦੀਆਂ ਸੰਸਾਰਿਕ ਪ੍ਰਾਪਤੀਆਂ ਉਸ ਲਈ ਖ਼ੁਸ਼ੀਆਂ ਲਿਆਉਣਗੀਆਂ ਅਤੇ ਇਸ ਆਸ ਵਿੱਚ ਉਹ ਦਿਨ ਰਾਤ ਪਹਿਚਾਣ ਬਣਾਉਣ ਅਤੇ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਕਰਮ ਕਰਦਾ ਰਹਿੰਦਾ ਹੈ। ਇਹ ਕਰਨੀਆਂ ਦੂਸਰਿਆਂ ਦਾ ਭਲਾ ਕਰਨਾ ਵੀ ਹੋ ਸਕਦੀਆਂ ਹਨ, ਦੂਸਰਿਆਂ ਦੀ ਮਦਦ ਕਰਨਾ ਜਾਂ ਸਮਾਜ ਦੀ ਸੇਵਾ ਕਰਨਾ ਹੋ ਸਕਦੀ ਹੈ। ਅਤੇ ਇਸ ਤਰ੍ਹਾਂ ਕਰਨ ਨਾਲ ਸਾਡੇ ਵਿੱਚੋਂ ਹਰ ਕੋਈ ਖ਼ੁਸ਼ੀਆਂ ਦੀ ਭਾਲ ਕਰ ਰਿਹਾ ਹੈ। ਇਹ ਸਾਰੀਆਂ ਕਰਨੀਆਂ ਜੋ ਅਸੀਂ ਰੋਜ਼ਾਨਾ ਜੀਵਨ ਵਿੱਚ ਪ੍ਰਸੰਸਾ ਅਤੇ ਪਹਿਚਾਣ ਬਣਾਉਣ ਲਈ ਕਰਦੇ ਹਾਂ, ਆਪਣੀ ਹਉਮੈ ਕਾਰਨ ਕਰਦੇ ਹਾਂ। ਜੇਕਰ ਅਸੀਂ ਪਹਿਚਾਣ ਅਤੇ ਪ੍ਰਸੰਸਾ ਹਾਸਲ ਕਰਦੇ ਹਾਂ ਤਦ ਅਸੀਂ ਚੰਗਾ ਅਤੇ ਖ਼ੁਸ਼ੀ ਮਹਿਸੂਸ ਕਰਦੇ ਹਾਂ ਪਰ ਜਦੋਂ ਇਸ ਤਰ੍ਹਾਂ ਨਹੀਂ ਵਾਪਰਦਾ ਹੈ ਅਸੀਂ ਕ੍ਰੋਧੀ ਅਤੇ ਨਿਰਾਸ ਹੋ ਜਾਂਦੇ ਹਾਂ। ਅਸੀਂ ਕ੍ਰੋਧੀ ਅਤੇ ਨਿਰਾਸ ਹੋ ਜਾਂਦੇ ਹਾਂ ਕਿਉਂਕਿ ਸਾਡੀ ਹਉਮੈ ਆਹਤ ਹੁੰਦੀ ਹੈ। ਇਹ ਸਭ ਆਪਣੀ ਹਉਮੈ ਨੂੰ ਸ਼ਾਂਤ ਕਰਨ ਲਈ ਕਰਦੇ ਹਾਂ ਅਤੇ ਹਉਮੈ ਕਿਵੇਂ ਸਾਡੇ ਲਈ ਖ਼ੁਸ਼ੀਆਂ ਲਿਆ ਸਕਦੀ ਹੈ ? ਜਿਹੜੀ ਖ਼ੁਸ਼ੀ ਅਸੀਂ ਮਹਿਸੂਸ ਕਰਦੇ ਹਾਂ ਥੋੜ੍ਹ-ਚਿਰੀ ਹੁੰਦੀ ਹੈ ਅਤੇ ਫਿਰ ਉਹੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਜੇਕਰ ਅਸੀਂ ਕਦੀ ਨਾ ਖ਼ਤਮ ਹੋਣ ਵਾਲੀ ਅਤੇ ਬ੍ਰਹਮ ਖ਼ੁਸ਼ੀ ਦੀ ਭਾਲ ਕਰ ਰਹੇ ਹਾਂ ਅਤੇ ਬ੍ਰਹਮ ਆਦਰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਦ ਇੱਥੇ ਕੇਵਲ ਇੱਕ ਹੀ ਰਸਤਾ ਹੈ ਕਿ ਆਪਣੇ ਆਪ ਨੂੰ ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਸਮਰਪਣ ਕਰ ਦੇਈਏ ਅਤੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਲਈ ਅਰਦਾਸ ਕਰੀਏ। ਜਦ ਅਸੀਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਅਰਪਣ ਕਰ ਦਿਆਂਗੇ ਇੱਥੇ ਕੋਈ ਕਾਰਨ ਨਹੀਂ ਹੈ ਕਿ ਅਸੀਂ ਗੁਰਪ੍ਰਸਾਦਿ ਨਾ ਪ੍ਰਾਪਤ ਕਰੀਏ। ਸਾਡਾ ਯਕੀਨ, ਭਰੋਸਾ, ਸ਼ਰਧਾ ਅਤੇ ਪਿਆਰ ਸਾਨੂੰ ਇਸ ਬ੍ਰਹਮ ਸ਼ਾਂਤੀ ਅਤੇ ਖ਼ੁਸ਼ੀਆਂ ਦੇ ਫਲਾਂ ਨਾਲ ਨਿਵਾਜਦਾ ਹੈ।

ਅਸਲ ਬ੍ਰਹਮ ਖ਼ੁਸ਼ੀ ਇੱਕ ਸਤਿ ਹਿਰਦਾ ਬਣਨਾ ਹੈ। ਮਾਇਆ ਉਪਰ ਅਤੇ ਸਾਡੇ ਆਪਣੇ ਮਨ ਉਪਰ ਜਿੱਤ ਪਾ ਕੇ ਅਤੇ ਸਹਿਜ ਸਮਾਧੀ ਵਿੱਚ ਜਾਣਾ ਹੈ, ਅਟੱਲ ਅਵਸਥਾ, ਜਿੱਥੇ ਉਹ ਆਪਣੇ ਆਲੇ-ਦੁਆਲੇ ਦੀ ਕਿਸੇ ਵੀ ਚੀਜ਼ ਤੋਂ ਵਿਆਕੁਲ ਨਹੀਂ ਹੁੰਦੇ। ਇਸ ਨੂੰ ਸਤਿ ਚਿੱਤ ਅਨੰਦ ਕਿਹਾ ਜਾਂਦਾ ਹੈ। ਜਦ ਅਸੀਂ ਸਤਿ ਹਿਰਦਾ ਬਣਦੇ ਹਾਂ ਤਦ ਅਸੀਂ ਅਕਾਲ ਪੁਰਖ ਦੀ ਮਹਿਮਾ ਬਣਦੇ ਹਾਂ ਤਦ ਕੌਣ ਸਾਡੀ ਮਹਿਮਾ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਫੈਲਣ ਤੋਂ ਰੋਕ ਸਕਦਾ ਹੈ ?

ਪਿਛਲੀ ਪਉੜੀ ਵਿੱਚ ਅਸੀਂ ਪੰਜ ਦੂਤਾਂ ਅਤੇ ਇੱਛਾਵਾਂ ਦੀਆਂ ਘਾਤਕ ਮਾਨਸਿਕ ਬਿਮਾਰੀਆਂ ਬਾਰੇ ਗੱਲਬਾਤ ਕੀਤੀ ਹੈ। ਇੱਥੇ ਨਾਮ ਧਨ ਦੇ ਗੁਰਪ੍ਰਸਾਦਿ ਤੋਂ ਬਿਨਾਂ ਕੋਈ ਵੀ ਹੋਰ ਰਸਤਾ ਨਹੀਂ ਹੈ ਜਿਸ ਨਾਲ ਅਸੀਂ ਆਪਣੇ ਮਨ ਅਤੇ ਹਿਰਦੇ ਨੂੰ ਇਹਨਾਂ ਮਾਨਸਿਕ ਬਿਮਾਰੀਆਂ ਤੋਂ ਅਰੋਗ ਕਰ ਸਕੀਏ। ਅਸੀਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ’ਤੇ ਕਾਬੂ ਪਾਉਣ ਦੇ ਹੋਰ ਤਰੀਕਿਆਂ ਦੀ ਵਰਤੋਂ ਕਰ ਸਕਦੇ ਹਾਂ, ਪਰ ਅਸੀਂ ਕਦੀ ਵੀ ਇਹਨਾਂ ਨੂੰ ਆਪਣੇ ਮਨ ਅਤੇ ਹਿਰਦੇ ਤੋਂ ਮਿਟਾ ਨਹੀਂ ਸਕਦੇ ਹਾਂ। ਇਸੇ ਤਰੀਕੇ ਨਾਲ ਅਸੀਂ ਬਹੁਤ ਸਾਰੀਆਂ ਚੀਜ਼ਾਂ ਆਪਣੀਆਂ ਇੱਛਾਵਾਂ ਨੂੰ ਮਿਟਾਉਣ ਲਈ ਕਰ ਸਕਦੇ ਹਾਂ, ਪਰ ਸਾਡਾ ਮਨ ਕਦੀ ਵੀ ਪੂਰਾ ਸੰਤੁਸ਼ਟ ਨਹੀਂ ਹੁੰਦਾ ਹੈ।

ਇੱਥੇ ਕੇਵਲ ਇੱਕ ਹੀ ਰਸਤਾ ਹੈ ਜਿਸ ਨਾਲ ਅਸੀਂ ਪੰਜ ਦੂਤਾਂ ’ਤੇ ਜਿੱਤ ਪਾਉਣ ਦੇ ਯੋਗ ਹੋ ਸਕਦੇ ਹਾਂ ਅਤੇ ਆਪਣੀਆਂ ਇੱਛਾਵਾਂ ਨੂੰ ਮਿਟਾ ਸਕਦੇ ਹਾਂ ਅਤੇ ਇਹ ਹੈ ਨਾਮ ਧਨ ਦੇ ਗੁਰਪ੍ਰਸਾਦਿ ਦਾ ਸੰਗ੍ਰਹਿ ਕਰਕੇ, ਸਭ ਤੋਂ ਅਮੋਲਕ ਅਨੰਤ ਬ੍ਰਹਮ ਸ਼ਕਤੀ, ਜਿਵੇਂ ਕਿ ਸਿਰਫ਼ ਇਹ ਅਨੰਤ ਬ੍ਰਹਮ ਸ਼ਕਤੀ ਹੀ ਮਾਇਆ ਨੂੰ ਹਰਾ ਸਕਦੀ ਹੈ ਅਤੇ ਇੱਥੇ ਕੁਝ ਵੀ ਹੋਰ ਨਹੀਂ ਹੈ ਜੋ ਮਾਇਆ ਨੂੰ ਹਰਾ ਸਕਦਾ ਹੈ। ਨਾਮ ਸਾਰੀਆਂ ਮਾਨਸਿਕ ਬਿਮਾਰੀਆਂ ਦਾ ਨੁਸਖ਼ਾ ਹੈ। ਗੁਰਬਾਣੀ ਸਾਡੇ ਮਨ ਦੀਆਂ ਸਾਰੀਆਂ ਭਟਕਣਾ ਦਾ ਨੁਸਖ਼ਾ ਹੈ। ਨਾਮ ਅਤੇ ਗੁਰਬਾਣੀ ਸਾਡੇ ਮਨ ਅਤੇ ਹਿਰਦੇ ਨੂੰ ਸਾਰੀਆਂ ਭਟਕਣਾ, ਪੰਜ ਦੂਤਾਂ, ਇਛਾਵਾਂ ਅਤੇ ਸਾਰੀਆਂ ਬੁਰੀਆਂ ਆਦਤਾਂ ਅਤੇ ਬੁਰੇ ਗੁਣਾਂ ਨੂੰ ਠੀਕ ਕਰਨ ਦਾ ਅਨਾਦਿ ਨੁਸਖ਼ਾ ਹੈ। ਇਹ ਸਾਨੂੰ ਬਹੁਤ ਯੁੱਗਾਂ ਤੋਂ ਪਿਛਲੀਆਂ ਜ਼ਿੰਦਗੀਆਂ ਅਤੇ ਇਸ ਜ਼ਿੰਦਗੀ ਵਿੱਚ ਦੁੱਖ ਦੇ ਰਿਹਾ ਹੈ। ਕੇਵਲ ਨਾਮ ਅਤੇ ਗੁਰਬਾਣੀ ਸਾਡੇ ਮਨ ਲਈ ਅਨਾਦਿ ਸ਼ਾਂਤੀ ਲਿਆ ਸਕਦੇ ਹਨ ਅਤੇ ਸਾਡੇ ਹਿਰਦੇ ਨੂੰ ਸਤਿ ਹਿਰਦੇ ਵਿੱਚ ਬਦਲ ਕੇ ਸਾਡੇ ਲਈ ਜੀਵਨ ਮੁਕਤੀ ਲਿਆ ਸਕਦੇ ਹਨ। ਇਸ ਲਈ ਕ੍ਰਿਪਾ ਕਰਕੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ’ਤੇ ਧਿਆਨ ਲਗਾਓ। ਇਹ ਅਨਾਦਿ ਬ੍ਰਹਮ ਅਤੇ ਕਦੀ ਨਾ ਖ਼ਤਮ ਹੋਣ ਵਾਲੀਆਂ ਖ਼ੁਸ਼ੀਆਂ ਲੈ ਕੇ ਆਉਣਗੇ।

ਮਨੁ ਪਰਬੋਧਹੁ ਹਰਿ ਕੈ ਨਾਇ ॥ ਦਹ ਦਿਸਿ ਧਾਵਤ ਆਵੈ ਠਾਇ ॥

ਤਾ ਕਉ ਬਿਘਨੁ ਨ ਲਾਗੈ ਕੋਇ ॥ ਜਾ ਕੈ ਰਿਦੈ ਬਸੈ ਹਰਿ ਸੋਇ ॥

ਕਲਿ ਤਾਤੀ ਠਾਂਢਾ ਹਰਿ ਨਾਉ ॥ ਸਿਮਰਿ ਸਿਮਰਿ ਸਦਾ ਸੁਖ ਪਾਉ ॥

ਭਉ ਬਿਨਸੈ ਪੂਰਨ ਹੋਇ ਆਸ ॥ ਭਗਤਿ ਭਾਇ ਆਤਮ ਪਰਗਾਸ ॥

ਤਿਤੁ ਘਰਿ ਜਾਇ ਬਸੈ ਅਬਿਨਾਸੀ ॥ ਕਹੁ ਨਾਨਕ ਕਾਟੀ ਜਮ ਫਾਸੀ ॥੩॥

ਕ੍ਰਿਪਾ ਕਰਕੇ ਕੁਝ ਪਲਾਂ ਲਈ ਬੈਠ ਜਾਓ ਅਤੇ ਇਹ ਨੋਟ ਕਰੋ ਕਿ ਕਿੰਨਾ ਤੇਜ਼ ਸਾਡਾ ਮਨ ਦੌੜਦਾ ਹੈ। ਇਹ ਇੱਕ ਵਿਚਾਰ ਤੋਂ ਦੂਸਰੇ ਵਿਚਾਰ ਤੱਕ ਇੱਕ ਸੈਕਿੰਡ ਦੇ ਥੋੜੇ ਜਿਹੇ ਭਾਗ ਵਿੱਚ ਚਲਾ ਜਾਂਦਾ ਹੈ। ਸਾਡਾ ਮਨ ਲਗਾਤਾਰ ਗੱਲਬਾਤ ਕਰ ਰਿਹਾ ਹੈ, ਨਿਰੰਤਰ ਬੋਲ ਰਿਹਾ ਹੈ। ਇਹ ਕਦੇ ਨਾ ਖ਼ਤਮ ਹੋਣ ਵਾਲੀ ਵਿਚਾਰਾਂ ਦੀ ਧਾਰਾ ਵਿੱਚ ਰੁੱਝਾ ਹੋਇਆ ਹੈ। ਸ਼ਾਇਦ ਉਹ ਹੀ ਸਮਾਂ ਹੁੰਦਾ ਹੈ ਜਦੋਂ ਸਾਡਾ ਮਨ ਅਰਾਮ ਕਰਦਾ ਹੈ ਜਦੋਂ ਅਸੀਂ ਡੂੰਘੀ ਨੀਂਦ ਵਿੱਚ ਜਾਂਦੇ ਹਾਂ। ਪਰ ਜਦ ਅਸੀਂ ਜਾਗਦੇ ਹੁੰਦੇ ਹਾਂ ਤਦ ਅਸੀਂ ਨਿਰੰਤਰ ਆਪਣੇ ਆਪ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਇਹ ਬ੍ਰਹਮ ਸਤਿ ਹੈ ਕਿ ਸਾਡਾ ਮਨ ਕਦੀ ਵੀ ਸ਼ਾਂਤੀ ਵਿੱਚ ਨਹੀਂ ਜਾਂਦਾ, ਸਾਡਾ ਮਨ ਕਦੀ ਵੀ ਅਰਾਮ ਵਿੱਚ ਨਹੀਂ ਜਾਂਦਾ ਜਦ ਅਸੀਂ ਜਾਗਦੇ ਹੁੰਦੇ ਹਾਂ।

ਜਿਸ ਤਰ੍ਹਾਂ ਹੀ ਸਾਡੇ ਸਰੀਰ ਨੂੰ ਇੱਕ ਸਾਰੇ ਦਿਨ ਦੇ ਕੰਮ ਤੋਂ ਬਾਅਦ ਅਰਾਮ ਦੀ ਜ਼ਰੂਰਤ ਹੁੰਦੀ ਹੈ ਇਸ ਤਰ੍ਹਾਂ ਹੀ ਸਾਡੇ ਮਨ ਨੂੰ ਦਿਨ ਦੇ ਵਿੱਚ ਲਗਾਤਾਰ ਸੋਚਣ ਤੋਂ ਬਾਅਦ ਅਰਾਮ ਦੀ ਜ਼ਰੂਰਤ ਹੁੰਦੀ ਹੈ। ਇੱਥੇ ਕੋਈ ਵੀ ਸੰਸਾਰਿਕ ਸ਼ਕਤੀ ਨਹੀਂ ਹੈ ਜੋ ਸਾਡੇ ਮਨ ਨੂੰ ਪੂਰਨ ਅਰਾਮ ਦੀ ਅਵਸਥਾ ਵਿੱਚ ਲਿਆ ਸਕਦੀ ਹੋਵੇ। ਪਰ ਇੱਥੇ ਇੱਕ ਬ੍ਰਹਮ ਸ਼ਕਤੀ ਹੈ ਜੋ ਸਾਡੇ ਮਨ ਨੂੰ ਅਰਾਮ ਦਿਵਾ ਸਕਦੀ ਹੈ ਅਤੇ ਉਹ ਹੈ ਅਨੰਤ ਬ੍ਰਹਮ ਸ਼ਕਤੀ ਜੋ ਕਿ ਨਾਮ ਸਿਮਰਨ ਵਿੱਚ ਮੌਜੂਦ ਹੈ। ਗੁਰਬਾਣੀ ਕਹਿੰਦੀ ਹੈ :

ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥

(ਅੰਗ ੨੬੩)

ਇਹ ਬ੍ਰਹਮ ਵਾਅਦਾ ਹੈ ਜੋ ਕਿ ਗੁਰੂ ਸਾਡੇ ਨਾਲ ਕਰਦਾ ਹੈ, ਤਦ ਅਸੀਂ ਜਦ ਨਾਮ ਸਿਮਰਨ ’ਤੇ ਧਿਆਨ ਲਗਾਉਂਦੇ ਹਾਂ ਤਦ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨੰਤ ਬ੍ਰਹਮ ਸ਼ਕਤੀ ਸਾਡੇ ਮਨ ਉਪਰ ਪ੍ਰਭਾਰੀ ਹੋ ਜਾਵੇਗੀ ਅਤੇ ਇਸ ਲਈ ਅਨਾਦਿ ਸ਼ਾਂਤੀ ਲਿਆਏਗੀ। ਜਦ ਅਸੀਂ ਨਾਮ ਸਿਮਰਨ ’ਤੇ ਧਿਆਨ ਕੇਂਦਰਿਤ ਕਰਦੇ ਹਾਂ, ਤਦ ਨਾਮ ਦੀ ਅਨੰਤ ਬ੍ਰਹਮ ਸ਼ਕਤੀ ਕਾਰਨ, ਮਨ ਦੀਆਂ ਸਾਰੀਆਂ ਗੱਲਾਂ ਅਤੇ ਵਿਚਾਰ ਜਿਨ੍ਹਾਂ ਵਿੱਚ ਸਾਡਾ ਮਨ ਰੁੱਝਾ ਰਹਿੰਦਾ ਹੈ, ਨਾਮ ਵਿੱਚ ਬਦਲ ਜਾਣਗੇ। ਅਤੇ ਇਸ ਤਰੀਕੇ ਨਾਲ ਅਸੀਂ ਆਪਣੇ ਮਨ ਵਿੱਚ ਕੇਵਲ ਨਾਮ ਬਾਰੇ ਹੀ ਸੋਚਦੇ ਅਤੇ ਗੱਲਬਾਤ ਕਰਦੇ ਹਾਂ।

ਹੋਰ ਸਾਰੇ ਊਲ-ਜਲੂਲ ਸੋਚਣੀ ਅਤੇ ਵਿਚਾਰਾਂ ਦਾ ਖ਼ਾਤਮਾ ਹੋ ਕੇ ਇਹ ਨਾਮ ਸਿਮਰਨ ਵਿੱਚ ਤਬਦੀਲ ਹੋ ਜਾਣਗੇ। ਇੱਥੋਂ ਤੱਕ ਕਿ ਜਦੋਂ ਅਸੀਂ ਨਾਮ ’ਤੇ ਧਿਆਨ ਨਹੀਂ ਵੀ ਲਗਾਉਂਦੇ ਸਾਡਾ ਮਨ ਹੌਲੀ ਹੌਲੀ ਸਤਿ ਕਰਮਾਂ ’ਤੇ ਧਿਆਨ ਕੇਂਦਰਿਤ ਕਰ ਲੈਂਦਾ ਹੈ। ਵਿਚਾਰ ਸ਼ੁੱਧ ਹੋ ਜਾਣਗੇ ਅਤੇ ਕੇਵਲ ਸਤਿ ਦੀ ਕਰਨੀ ’ਤੇ ਹੀ ਕੇਂਦਰਿਤ ਹੋਣਗੇ। ਇਸ ਤਰੀਕੇ ਨਾਲ ਹੀ ਜਦ ਅਸੀਂ ਹਰ ਰੋਜ਼ ਸਵੇਰੇ ਨਾਮ ਸਿਮਰਨ ’ਤੇ ਧਿਆਨ ਲਗਾਉਂਦੇ ਹਾਂ ਤਦ ਅਸੀਂ ਇਸ ਦਾ ਅਨੰਦ ਮਾਨਣਾ ਸ਼ੁਰੂ ਕਰਦੇ ਹਾਂ। ਸਾਡਾ ਮਨ ਹੋਰ ਜ਼ਿਆਦਾ ਸ਼ਾਂਤੀ ਅਤੇ ਸਥਿਰਤਾ ਦਾ ਅਨੁਭਵ ਕਰਦਾ ਹੈ ਅਤੇ ਸਾਡੇ ਵਿਚਾਰ ਸ਼ੁੱਧ ਹੋ ਜਾਂਦੇ ਹਨ। ਨਾਮ ਸਿਮਰਨ ਗੁਰਬਾਣੀ ਸੁਣਨ ਦੇ ਨਾਲ-ਨਾਲ ਗੁਰਬਾਣੀ ਨੂੰ ਸਾਡੇ ਅੰਦਰ ਵਸਾਉਂਦਾ ਹੈ। ਇਸ ਦਾ ਭਾਵ ਹੈ ਕਿ ਅਸੀਂ ਗੁਰਬਾਣੀ ਨੂੰ ਅੰਦਰੋਂ ਹੀ ਸਮਝਣਾ ਸ਼ੁਰੂ ਕਰਦੇ ਹਾਂ ਅਤੇ ਉਹ ਕਰਨ ਲਈ ਉਤਸ਼ਾਹਿਤ ਹੋ ਜਾਂਦੇ ਹਾਂ ਜੋ ਅਸੀਂ ਹੁਣ ਅਸਲ ਵਿੱਚ ਸਮਝਿਆ ਹੈ। ਸਾਡੀ ਪਰਮਾਤਮਾ ਨਾਲ ਮਿਲਣ ਦੀ ਪਿਆਸ ਡੂੰਘੀ ਅਤੇ ਹੋਰ ਡੂੰਘੀ ਹੋ ਜਾਂਦੀ ਹੈ ਅਤੇ ਅਸੀਂ ਹੋਰ ਜ਼ਿਆਦਾ ਨਾਮ ਸਿਮਰਨ ’ਤੇ ਧਿਆਨ ਲਗਾਉਣ ਲਈ ਉਤਸ਼ਾਹਿਤ ਹੋ ਜਾਂਦੇ ਹਾਂ।

ਇਸ ਪ੍ਰਕ੍ਰਿਆ ਵਿੱਚ ਰੁੱਝਿਆਂ ਹੋਇਆਂ ਅਤੇ ਸਤਿ ਕਰਮ ਇਕੱਠੇ ਕਰਦਿਆਂ, ਅਸੀਂ ਆਪਣੇ ਆਪ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੇ ਯੋਗ ਬਣਾ ਲੈਂਦੇ ਹਾਂ। ਤਦ ਸਾਡੀ ਕਿਸਮਤ ਸਾਨੂੰ ਇਸ ਗੁਰਪ੍ਰਸਾਦਿ ਦੇ ਸੋਮੇ ਕੋਲ ਲੈ ਜਾਂਦੀ ਹੈ, ਜਿਹੜਾ ਕਿ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਹੋਵੇਗਾ ਅਤੇ ਅਸੀਂ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਵਾਂਗੇ। ਤਦ ਅਸੀਂ ਇੱਕ ਪੂਰਨ ਸੰਤ ਦੇ ਛੱਤਰ ਹੇਠ ਨਾਮ ਸਿਮਰਨ ’ਤੇ ਧਿਆਨ ਲਗਾਉਣਾ ਜਾਰੀ ਰੱਖਦੇ ਹਾਂ, ਸਾਡੀ ਬੰਦਗੀ ਤੇਜ਼ ਪਟੜੀ ’ਤੇ ਚਲੀ ਜਾਂਦੀ ਹੈ ਅਤੇ ਅਸੀਂ ਕਰਮ ਖੰਡ ਨਾਲ ਬਖ਼ਸ਼ੇ ਜਾਂਦੇ ਹਾਂ ਅਤੇ ਅਸੀਂ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਾਂ ਅਤੇ ਸਾਡੀ ਬੰਦਗੀ ਅਕਾਲ ਪੁਰਖ ਦੀ ਦਰਗਾਹ ਵਿੱਚ ਨਾਮ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੰਦੀ ਹੈ।

ਇੱਕ ਪੂਰਨ ਸੰਤ ਦੇ ਚਰਨਾਂ ਵਿੱਚ ਪੂਰਨ ਸਮਰਪਣ ਸਾਡੀ ਰੂਹਾਨੀ ਜ਼ਿੰਦਗੀ ਲਈ ਕ੍ਰਿਸ਼ਮੇ ਕਰਦਾ ਹੈ ਅਤੇ ਅਸੀਂ ਹਰ ਰੋਜ਼ ਉਪਰ ਅਤੇ ਹੋਰ ਉਪਰ ਉਠਦੇ ਜਾਂਦੇ ਹਾਂ। ਸਾਨੂੰ ਅਨੋਖੇ ਰੂਹਾਨੀ ਅਨੁਭਵ ਹੁੰਦੇ ਹਨ, ਜਿਵੇਂ ਕਿ ਗੁਰੂ ਦਰਸ਼ਨ, ਪ੍ਰਕਾਸ਼ ਨੂੰ ਦੇਖਣਾ, ਜੋਤ ਨੂੰ ਦੇਖਣਾ, ਦੇਹੀ ਛੱਡ ਕੇ ਜਾਣ ਦਾ ਅਨੁਭਵ ਕਰਨਾ, ਕੀਰਤਨ ਨੂੰ ਸੁਣਨਾ, ਪੰਚ ਸ਼ਬਦ ਅਨਹਦ ਨਾਦਿ ਨੂੰ ਸੁਣਨਾ, ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਦਰਸ਼ਨ ਹੋਣਾ ਆਦਿ।

ਵੱਖ-ਵੱਖ ਲੋਕਾਂ ਦੇ ਵੱਖ-ਵੱਖ ਰੂਹਾਨੀ ਅਨੁਭਵ ਹੁੰਦੇ ਹਨ। ਇਹ ਸਾਨੂੰ ਅਜਪਾ ਜਾਪ, ਨਾਮ ਸਿਮਰਨ ਅਤੇ ਰੋਮ-ਰੋਮ ਨਾਮ ਸਿਮਰਨ ਵਿਚ ਲੈ ਜਾਂਦੇ ਹਨ। ਸਾਡੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ, ਅਤੇ ਸਾਡੇ ਸਾਰੇ ਸਤ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਕ੍ਰਿਆਸ਼ੀਲ ਹੋ ਜਾਂਦੇ ਹਨ, ਦਸਮ ਦੁਆਰ ਵੀ ਖੁੱਲ੍ਹ ਜਾਂਦਾ ਹੈ ਅਤੇ ਸਾਡਾ ਸਰੀਰ ਅੰਮ੍ਰਿਤ ਨਾਲ ਭਰ ਜਾਂਦਾ ਹੈ। ਅਸੀਂ ਸਥੂਲ ਰੂਪ ਵਿੱਚ ਨਾਮ ਸਿਮਰਨ ਨੂੰ ਸਾਡੇ ਸਰੀਰ ਵਿੱਚ ਵੱਜਦਾ ਅਤੇ ਅੰਮ੍ਰਿਤ ਨੂੰ ਸਾਡੇ ਸਰੀਰ ਵਿੱਚੋਂ ਬਾਹਰ ਵਹਿੰਦਾ ਅਨੁਭਵ ਕਰਦੇ ਹਾਂ। ਇਹਨਾਂ ਬ੍ਰਹਮ ਅਨੁਭਵਾਂ ਦੇ ਸਾਡੇ ਨਾਲ ਵਾਪਰਨ ਨਾਲ, ਅਸੀਂ ਬ੍ਰਹਮ ਗਿਆਨ ਨਾਲ ਬਖ਼ਸ਼ੇ ਜਾਂਦੇ ਹਾਂ ਅਤੇ ਅਸੀਂ ਗੁਰਬਾਣੀ ਦੀ ਡੂੰਘਾਈ ਦੀ ਝਲਕ ਦੇਖਣਾ ਸ਼ੁਰੂ ਕਰਦੇ ਹਾਂ। ਅਸੀਂ ਉਹ ਸਾਰੇ ਅਨੁਭਵ ਮਹਿਸੂਸ ਕਰਦੇ ਹਾਂ ਜੋ ਗੁਰਬਾਣੀ ਵਿੱਚ ਲਿਖੇ ਹੋਏ ਹਨ। ਗੁਰਬਾਣੀ ਸਾਡੇ ਲਈ ਸਤਿ ਹੋ ਜਾਂਦੀ ਹੈ ਅਤੇ ਅਸੀਂ ਉਹ ਬਣ ਜਾਂਦੇ ਹਾਂ ਜੋ ਗੁਰਬਾਣੀ ਸਾਨੂੰ ਬਣਾਉਣਾ ਚਾਹੁੰਦੀ ਹੈ।

ਜਿਸ ਯੁੱਗ ਵਿੱਚ ਅਸੀਂ ਹੁਣ ਰਹਿ ਰਹੇ ਹਾਂ ਇਸ ਨੂੰ ਕਲਯੁਗ ਕਿਹਾ ਜਾਂਦਾ ਹੈ। ਇਸਦਾ ਭਾਵ ਹੈ ਹਨੇਰੇ ਦਾ ਯੁੱਗ। ਹਨੇਰਾ ਜਿਹੜਾ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਕਾਰਨ ਅਤੇ ਇੱਛਾਵਾਂ ਦੇ ਪ੍ਰਭਾਵ ਕਾਰਨ ਹੈ। ਕਲਯੁਗ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੁਆਰਾ ਸ਼ਾਸਿਤ ਕੀਤਾ ਜਾ ਰਿਹਾ ਹੈ। ਹਰ ਚੀਜ਼ ਕਲਯੁਗ ਦੀ ਅੱਗ ਵਿੱਚ ਸੜ ਰਹੀ ਹੈ ਜਿਹੜੀ ਕਿ ਪੰਜ ਦੂਤਾਂ ਅਤੇ ਇੱਛਾਵਾਂ ਦੀ ਅੱਗ ਹੈ। ਨਾਮ ਅੰਮ੍ਰਿਤ ਦਾ ਗੁਰਪ੍ਰਸਾਦਿ ਇਸ ਕਲਯੁਗ ਦੀ ਅੱਗ ਨੂੰ ਬੁਝਾ ਦਿੰਦਾ ਹੈ ਅਤੇ ਸਾਡਾ ਮਨ ਅਤੇ ਹਿਰਦਾ ਇਸ ਕਲਯੁਗ ਦੀ ਅੱਗ ਤੋਂ ਬਚ ਜਾਂਦਾ ਹੈ। ਮਾਇਆ ਨੂੰ ਹਰਾ ਕੇ ਅਤੇ ਮਾਇਆ ਤੋਂ ਪਰ੍ਹੇ ਜਾ ਕੇ ਅਸੀਂ ਨਿਰਭਉ ਬਣ ਜਾਂਦੇ ਹਾਂ। ਇਸ ਤਰੀਕੇ ਨਾਲ ਅਸੀਂ ਅੰਦਰੋਂ ਸਾਰੇ ਸੰਸਾਰਿਕ ਰਿਸ਼ਤਿਆਂ, ਸੰਸਾਰਿਕ ਸੰਪਤੀਆਂ ਅਤੇ ਦੌਲਤ ਤੋਂ ਨਿਰਲੇਪ ਹੋ ਜਾਂਦੇ ਹਾਂ ਜੋ ਅਸੀਂ ਇਕੱਠਾ ਕੀਤਾ ਹੈ। ਅਸੀਂ ਬ੍ਰਹਮ ਗਿਆਨ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ ਜਿਹੜਾ ਕਿ ਸਾਨੂੰ ਲਗਾਵ ਤੋਂ ਦੂਰ ਲੈ ਜਾਂਦਾ ਹੈ ਅਤੇ ਮਾਇਆ ਤੋਂ ਪਰ੍ਹੇ ਲਿਜਾ ਕੇ ਸਰਵ-ਸ਼ਕਤੀਮਾਨ ਨਾਲ ਇੱਕ ਹੋਣ ਵਿੱਚ ਅਗਵਾਈ ਕਰਦਾ ਹੈ।

ਨਿਰਭਉ ਹੋਣਾ ਇੱਕ ਬਹੁਤ ਹੀ ਲਾਜ਼ਮੀ ਬ੍ਰਹਮ ਗੁਣ ਹੈ। ਇਹ ਬ੍ਰਹਮ ਸ਼ਕਤੀ ਹੈ ਜੋ ਸਾਨੂੰ ਸਦੀਵੀ ਅਨਾਦਿ ਖ਼ੁਸ਼ੀ ਦੇ ਰਸਤੇ ਵੱਲ ਅਗਵਾਈ ਕਰਦੀ ਹੈ। ਇਹ ਬ੍ਰਹਮ ਗੁਣ ਸਾਨੂੰ ਜਨਤਾ ਵਿੱਚ ਸਤਿ ਨੂੰ ਵੰਡਣ ਦੇ ਯੋਗ ਬਣਾਉਂਦਾ ਹੈ। ਨਿਰਭਉ ਬਣੇ ਬਿਨਾਂ ਅਸੀਂ ਦੂਸਰਿਆਂ ਦੀ ਸੇਵਾ ਕਰਨ ਅਤੇ ਸਤਿ ਵਰਤਾਉਣ ਦੇ ਯੋਗ ਨਹੀਂ ਹੋ ਸਕਦੇ। ਨਿਰਭਉ ਬਣਨ ਨਾਲ ਸਾਡੀ ਸਦਾ ਸੁੱਖ ਪ੍ਰਾਪਤ ਕਰਨ ਦੀ ਇੱਛਾ ਪੂਰੀ ਹੋ ਜਾਂਦੀ ਹੈ। ਇਹ ਸਾਡੇ ਮਨ ਨੂੰ ਅਰਾਮ ਅਤੇ ਸ਼ਾਂਤੀ ਵਿੱਚ ਲੈ ਜਾਂਦਾ ਹੈ। ਸਾਡੀ ਬੰਦਗੀ ਸਾਡੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਲਿਆਉਂਦੀ ਹੈ ਅਤੇ ਅਸੀਂ ਜੀਵਨ ਮੁਕਤੀ ਨਾਲ ਬਖ਼ਸ਼ੇ ਜਾਂਦੇ ਹਾਂ। ਅਸੀਂ ਜਨਮ ਮਰਨ ਵਿੱਚ ਮੁੜ ਸਥਾਪਤੀ ਤੋਂ ਮੁਕਤ ਹੋ ਜਾਂਦੇ ਹਾਂ ਕਿਉਂਕਿ ਸਾਡਾ ਹਿਰਦਾ ਸਤਿ ਹਿਰਦੇ ਵਿੱਚ ਤਬਦੀਲ ਹੋ ਜਾਂਦਾ ਹੈ। ਪਰਮਾਤਮਾ ਸਾਡੇ ਹਿਰਦੇ ਅਤੇ ਰੂਹ ਵਿੱਚ ਪ੍ਰਗਟ ਹੁੰਦਾ ਹੈ ਅਤੇ ਸਾਡੀਆਂ ਸਾਰੀਆਂ ਸਥੂਲ ਇੰਦਰੀਆਂ ਅਤੇ ਪੰਜ ਗਿਆਨ ਇੰਦਰੀਆਂ ਪੂਰਨ ਹੁਕਮ ਅਧੀਨ ਆ ਜਾਂਦੀਆਂ ਹਨ।

ਤਤੁ ਬੀਚਾਰੁ ਕਹੈ ਜਨੁ ਸਾਚਾ ॥ ਜਨਮਿ ਮਰੈ ਸੋ ਕਾਚੋ ਕਾਚਾ ॥

ਆਵਾ ਗਵਨੁ ਮਿਟੈ ਪ੍ਰਭ ਸੇਵ ॥ ਆਪੁ ਤਿਆਗਿ ਸਰਨਿ ਗੁਰਦੇਵ ॥

ਇਉ ਰਤਨ ਜਨਮ ਕਾ ਹੋਇ ਉਧਾਰੁ ॥ ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥

ਅਨਿਕ ਉਪਾਵ ਨ ਛੂਟਨਹਾਰੇ ॥ ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥

ਹਰਿ ਕੀ ਭਗਤਿ ਕਰਹੁ ਮਨੁ ਲਾਇ ॥ ਮਨਿ ਬੰਛਤ ਨਾਨਕ ਫਲ ਪਾਇ ॥੪॥

ਇਹ ਬ੍ਰਹਮ ਸਤਿ ਹੈ ਕਿ ਜਦ ਅਸੀਂ ਭਗਤੀ ਮਾਰਗ ’ਤੇ ਅੱਗੇ ਵਧਦੇ ਹਾਂ ਅਤੇ ਪੂਰਨ ਬੰਦਗੀ ਵੱਲ ਵਧਦੇ ਹਾਂ ਇੱਕ ਅਵਸਥਾ ਆਉਂਦੀ ਹੈ ਜਦੋਂ ਅਸੀਂ ਪੂਰਨ ਤੱਤ ਗਿਆਨ ਨਾਲ ਬਖ਼ਸ਼ੇ ਜਾਂਦੇ ਹਾਂ। ਇਸਨੂੰ ਪੂਰਨ ਬ੍ਰਹਮ ਗਿਆਨ ਵੀ ਕਿਹਾ ਜਾਂਦਾ ਹੈ। ਜਦ ਅਸੀਂ ਇਹਨਾਂ ਗੁਰ ਪ੍ਰਸਾਦੀ ਲਿਖਤਾਂ ਵਿੱਚ ਬ੍ਰਹਮ ਗਿਆਨ ਦਾ ਹਵਾਲਾ ਦਿੰਦੇ ਹਾਂ ਇਸ ਦਾ ਭਾਵ ਹੁੰਦਾ ਹੈ ਪੂਰਨ ਤੱਤ ਗਿਆਨ ਜਾਂ ਪੂਰਨ ਬ੍ਰਹਮ ਗਿਆਨ। ਇਸ ਨੂੰ ਆਤਮ ਰਸ ਵੀ ਕਿਹਾ ਜਾਂਦਾ ਹੈ, ਜਿਹੜਾ ਕਿ ਸਭ ਤੋਂ ਉੱਚਾ ਅੰਮ੍ਰਿਤ ਹੁੰਦਾ ਹੈ। ਆਤਮ ਰਸ ਅੰਮ੍ਰਿਤ ਕੇਵਲ ਪੂਰਨ ਸੰਤ, ਪੂਰਨ ਬ੍ਰਹਮ ਗਿਆਨ, ਪੂਰਨ ਖ਼ਾਲਸਾ ਜਾਂ ਇੱਕ ਸਤਿਗੁਰ ਨੂੰ ਪ੍ਰਾਪਤ ਹੁੰਦਾ ਹੈ। ਇਸ ਪਉੜੀ ਵਿੱਚ ਐਸੇ ਵਿਅਕਤੀਆਂ ਨੂੰ ਸਤਿਗੁਰ ਜੀ “ਜਨੁ ਸਾਚਾ” ਕਹਿ ਰਹੇ ਹਨ।

ਪੂਰਨ ਤੱਤ ਗਿਆਨ ਜਾਂ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਨਾਲ ਸਾਡੀ ਬੰਦਗੀ ਦਰਗਾਹ ਵਿੱਚ ਪੂਰਨ ਸਵੀਕਾਰ ਕੀਤੀ ਜਾਂਦੀ ਹੈ ਅਤੇ ਅਸੀਂ ਸੰਗਤਾਂ ਵਿੱਚ ਸਤਿ ਨੂੰ ਵੰਡਣ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹਾਸਲ ਕਰਦੇ ਹਾਂ। ਅਸੀਂ ਆਪਣੇ ਗੁਰੂ ਜਾਂ ਅਕਾਲ ਪੁਰਖ ਦੁਆਰਾ ਸੰਗਤ ਵਿੱਚ ਗੁਰਪ੍ਰਸਾਦਿ ਦੀ ਸੇਵਾ ਕਰਨ ਦਾ ਅਧਿਕਾਰ ਪ੍ਰਾਪਤ ਕਰਦੇ ਹਾਂ। ਕੇਵਲ ਤਦ ਅਸੀਂ ਇਹ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਜਾਂ ਪੂਰਨ ਬ੍ਰਹਮ ਗਿਆਨ ਨੂੰ ਸੰਗਤ ਵਿੱਚ ਵੰਡਣ ਦੇ ਯੋਗ ਹੁੰਦੇ ਹਾਂ।

ਕੋਈ ਵੀ ਮਨੁੱਖ ਜਿਹੜਾ ਇਸ ਬੰਦਗੀ ਦੇ ਪੱਧਰ ਤੋਂ ਹੇਠਾਂ ਹੈ ਉਸ ਨੂੰ ਸੰਗਤ ਵਿੱਚ ਇਹ ਗੁਰਪ੍ਰਸਾਦਿ ਵੰਡਣ ਦਾ ਅਧਿਕਾਰ ਨਹੀਂ ਹੈ। ਜਦ ਤੱਕ ਅਸੀਂ ਇਸ ਪੱਧਰ ਤੱਕ ਨਹੀਂ ਪਹੁੰਚਦੇ ਸਾਨੂੰ ਸੰਗਤ ਨੂੰ ਉਪਦੇਸ਼ ਕਰਨ ਦਾ ਅਧਿਕਾਰ ਨਹੀਂ ਹੁੰਦਾ ਕਿਉਂਕਿ ਸਾਡੇ ਕੋਲ ਗੁਰਪ੍ਰਸਾਦਿ ਨਹੀਂ ਹੁੰਦਾ, ਕਿਉਂਕਿ ਕੇਵਲ ਗੁਰਪ੍ਰਸਾਦਿ ਹੀ ਸੰਗਤ ਦੀ ਮਦਦ ਕਰ ਸਕਦਾ ਹੈ। ਇਸ ਲਈ ਪੂਰਨ ਤੱਤ ਗਿਆਨ ਜਾਂ ਪੂਰਨ ਬ੍ਰਹਮ ਗਿਆਨ ਤੋਂ ਹੇਠਾਂ ਅਸੀਂ “ਜਨੁ ਸਾਚਾ” ਨਹੀਂ ਹਾਂ, ਸਗੋਂ ਅਸੀਂ “ਕਾਚੋ ਕਾਚਾ” ਹੁੰਦੇ ਹਾਂ ਅਤੇ ਜਦ ਤੱਕ ਅਸੀਂ “ਕਾਚੋ ਕਾਚਾ” ਹਾਂ, ਭਾਵ ਜਦ ਤੱਕ ਸਾਡੀ ਬੰਦਗੀ ਦਰਗਾਹ ਵਿੱਚ ਪੂਰਨ ਹੋਣ ਦੀ ਬਖ਼ਸ਼ਿਸ਼ ਪ੍ਰਾਪਤ ਨਹੀਂ ਕਰਦੀ, ਅਸੀਂ ਦਰਗਾਹ ਵਿੱਚ ਅਧੂਰੇ ਜਾਂ, ਜਾਹਲੀ ਮੰਨੇ ਜਾਂਦੇ ਹਾਂ ਅਤੇ ਸੰਗਤ ਵਿੱਚ ਇਹ ਗੁਰਪ੍ਰਸਾਦਿ ਵੰਡਣ ਦਾ ਅਧਿਕਾਰ ਨਹੀਂ ਮਿਲਦਾ ਇਸ ਕਾਰਨ ਅਸੀਂ ਜਨਮ ਮਰਨ ਦੇ ਚੱਕਰ ਵਿੱਚ ਪੁਨਰ ਸਥਾਪਿਤ ਹੁੰਦੇ ਰਹਿੰਦੇ ਹਾਂ। ਪੂਰਨ ਤੱਤ ਗਿਆਨ ਜਾਂ ਪੂਰਨ ਬ੍ਰਹਮ ਗਿਆਨ ਜੀਵਨ ਮੁਕਤੀ ਲਿਆਉਂਦਾ ਹੈ ਅਸੀਂ ਇਸ ਨੂੰ ਆਪਣਾ ਆਪਾ ਇੱਕ ਪੂਰਨ ਸੰਤ ਦੇ ਚਰਨਾਂ ਵਿੱਚ ਅਰਪਣ ਕਰਕੇ ਪ੍ਰਾਪਤ ਕਰਦੇ ਹਾਂ। ਤਦ ਅਸੀਂ ਜੀਵਨ ਮੁਕਤੀ ਲਈ ਰਸਤਾ ਤਿਆਰ ਕਰਦੇ ਹਾਂ ਜਿਵੇਂ ਕਿ ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਸਭ ਨਾਲੋਂ ਫਲ ਕਾਰੀ ਹੈ। ਇਹ ਗੁਰਪ੍ਰਸਾਦਿ ਜੀਵਨ ਮੁਕਤੀ ਲਈ ਸਾਡੇ ਵਾਸਤੇ ਰਸਤਾ ਤਿਆਰ ਕਰਦਾ ਹੈ। ਜਦ ਸਾਡੀ ਬੰਦਗੀ ਪੂਰਨ ਤੱਤ ਗਿਆਨ ਜਾਂ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚਦੀ ਹੈ, ਇਹ ਸਾਨੂੰ ਜਨਮ ਮਰਨ ਦੇ ਚੱਕਰ ਤੋਂ ਬਾਹਰ ਲੈ ਜਾਂਦੀ ਹੈ।

ਇਹ ਮਨੁੱਖਾ ਜੀਵਨ ਸਭ ਤੋਂ ਅਮੋਲਕ ਦਾਤ ਹੈ ਜਿਸ ਦੀ ਸਾਨੂੰ ਬਖ਼ਸ਼ਿਸ਼ ਹੋਈ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਹ ਮਨੁੱਖਾ ਜੀਵਨ ਸਾਨੂੰ ਸਭ ਤੋਂ ਅਮੋਲਕ ਦਾਤ ਮਿਲੀ ਹੋਈ ਹੈ। ਕੇਵਲ ਮਨੁੱਖਾ ਜੀਵਨ ਵਿੱਚ ਹੀ ਅਸੀਂ ਇਸ ਰੂਹਾਨੀਅਤ ਦੀ ਬ੍ਰਹਮ ਸ਼ਕਤੀ ਨਾਲ ਬਖ਼ਸ਼ੇ ਜਾ ਸਕਦੇ ਹਾਂ ਜਿਸਨੂੰ ਸਤਿਗੁਰੂ ਜੀ ਪੂਰਨ ਤੱਤ ਗਿਆਨ ਆਖ ਰਹੇ ਹਨ। ਅਸਲ ਵਿੱਚ ਅਸੀਂ ਇਸ ਮਨੁੱਖਾ ਜ਼ਿੰਦਗੀ ਨੂੰ ਵੀ ਆਪਣੇ ਆਪ ਵਿੱਚ ਗੁਰਪ੍ਰਸਾਦਿ ਮੰਨਦੇ ਹਾਂ। ਇਸ ਲਈ ਇਸ ਜੂਨੀ ਵਿੱਚ ਵੀ ਰੂਹਾਨੀ ਉੱਨਤੀ ਨਾ ਕਰ ਪਾਉਣਾ ਖ਼ੁਦਕਸ਼ੀ ਕਰਨ ਦੇ ਬਰਾਬਰ ਹੈ। ਗੁਰਬਾਣੀ ਕਹਿੰਦੀ ਹੈ ਕਿ ਜੋ ਨਾਮ ਸਿਮਰਨ ਵਿੱਚ ਨਹੀਂ ਰੁਝਾ ਹੋਇਆ ਹੈ ਉਹ ਆਤਮਘਾਤੀ ਹੈ।

ਪ੍ਰਾਣ ਰੂਹ ਹੈ ਅਤੇ ਇਸ ਰੂਹ ਦਾ ਅਧਾਰ ਜਾਂ ਨੀਂਹ ਪੱਥਰ ਪਰਮਾਤਮਾ ਆਪ ਹੈ। ਆਪਣੇ ਖ਼ੁਦ ਦੇ ਅਧਾਰ ਨੂੰ ਭੁੱਲ ਕੇ ਅਤੇ ਉਹਨਾਂ ਕਰਮਾਂ ਵਿੱਚ ਉਲਝ ਜਾਣਾ ਜਿਹੜੇ ਕਿ ਕੂੜ ਹਨ, ਕੋਈ ਤੁਕ ਨਹੀਂ ਬਣਦੀ ਹੈ। ਸਾਡਾ ਖ਼ੁਦ ਦਾ ਅਧਾਰ ਅਨਾਦਿ ਬ੍ਰਹਮ ਸਤਿ ਹੈ ਅਤੇ ਉਹ ਹੈ ਨਾਮ। ਆਪਣੀ ਨੀਂਹ ਨੂੰ ਅਣਗੌਲਿਆ ਕਰਕੇ ਅਤੇ ਇਸ ਕਾਰਨ ਕਮਜ਼ੋਰ ਹੋ ਕੇ ਅੰਤ ਵਿੱਚ ਢਹਿ-ਢੇਰੀ ਹੋ ਜਾਂਦੇ ਹਾਂ ਅਤੇ ਕਿਤੇ ਵੀ ਨਹੀਂ ਪਹੁੰਚਦੇ। ਇਸ ਕਾਰਨ ਹੀ ਨਾਮ ਨੂੰ ਅਣਗੌਲਿਆ ਕਰਨਾ ਆਤਮਘਾਤ ਹੈ ਜਿਹੜਾ ਕਿ ਸਾਡੀ ਨੀਂਹ ਹੈ। ਸਾਨੂੰ ਆਪਣੇ ਅਧਾਰ ਨੂੰ ਮਜ਼ਬੂਤ ਬਣਾਉਣ ਲਈ ਕਰਮ ਕਰਨਾ ਚਾਹੀਦਾ ਹੈ ਅਤੇ ਬ੍ਰਹਮ ਸਤਿ ਇਹ ਹੈ ਕਿ ਅਸੀਂ ਬੇਅੰਤ ਮਜ਼ਬੂਤ ਹੋ ਸਕਦੇ ਹਾਂ ਜਿਵੇਂ ਨਾਮ ਦੀ ਸ਼ਕਤੀ ਅਸੀਮ ਹੈ, ਬੇਅੰਤ ਹੈ, ਕਿਉਂਕਿ ਸਾਡਾ ਅਧਾਰ ਨਾਮ ਆਪ ਹੈ। ਅਸੀਂ ਭਾਗਾਂ ਵਾਲੇ ਹਾਂ ਕਿ ਇਸ ਮਨੁੱਖਾ ਜੂਨੀ ਵਿੱਚ ਜਨਮ ਲਿਆ ਹੈ, ਅਤੇ ਨਾਮ ਉਪਰ ਧਿਆਨ ਲਗਾਉਣ ਦੀ ਬਖ਼ਸ਼ਿਸ਼ ਨਾਲ ਬਖ਼ਸ਼ੇ ਗਏ ਹਾਂ ਜਿਸ ਨਾਲ ਅਸੀਂ ਆਪਣੇ ਅਧਾਰ ਨੂੰ ਮਜ਼ਬੂਤ ਬਣਾ ਸਕਦੇ ਹਾਂ। ਇਹ ਸਾਨੂੰ ਸਦਾ ਲਈ ਹੋਂਦ ਵਿੱਚ ਰਹਿਣ ਵਾਲਾ ਬਣਾ ਦਿੰਦਾ ਹੈ, ਤਦ ਅਸੀਂ ਕਦੀ ਨਹੀਂ ਮਰਦੇ, ਅਸੀਂ ਸਦਾ ਲਈ ਦਰਗਾਹ ਵਿੱਚ ਰਹਿ ਜਾਂਦੇ ਹਾਂ।

ਦੂਸਰੀ ਹਰ ਚੀਜ਼ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਕਰਦੇ ਹਾਂ ਸਾਨੂੰ ਆਪਣੇ ਅਧਾਰ ਨੂੰ ਮਜ਼ਬੂਤ ਬਣਾਉਣ ਲਈ ਮਦਦ ਨਹੀਂ ਕਰ ਸਕਦੀ ਅਤੇ ਵਿਅਰਥ ਚਲੀ ਜਾਵੇਗੀ ਜਾਂ ਇਸ ਅਨੁਸਾਰ ਹੀ ਸਾਡੇ ਭਵਿੱਖ ਨੂੰ ਉੱਕਰ ਦੇਵੇਗੀ। ਇਸ ਲਈ ਵਿਅਰਥ ’ਤੇ ਧਿਆਨ ਕਿਉਂ ਲਗਾਈਏ ? ਕਿਉਂ ਨਾ ਅਸਲ ਬ੍ਰਹਮ ਖ਼ਜ਼ਾਨੇ ਨਾਮ ਨੂੰ ਇਕੱਠਾ ਕਰਨ ’ਤੇ ਧਿਆਨ ਲਗਾਈਏ। ਨਾਮ ਦੀ ਕਮਾਈ ਕਰਨੀ ਸਾਡੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰ ਦੇਵੇਗੀ ਅਤੇ ਸਾਡੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਣਗੀਆਂ। ਸਾਡੀਆਂ ਸਾਰੀਆਂ ਮਾਨਸਿਕ ਬਿਮਾਰੀਆਂ ਠੀਕ ਹੋ ਜਾਣਗੀਆਂ। ਸਾਡਾ ਮਨ ਸ਼ਾਂਤੀ ਵਿੱਚ ਚਲਾ ਜਾਵੇਗਾ ਅਤੇ ਅਸੀਂ ਸਾਰੇ ਉਹ ਲਾਭ ਪ੍ਰਾਪਤ ਕਰਨ ਦੇ ਯੋਗ ਹੋ ਜਾਵਾਂਗੇ ਜੋ ਸੁਖਮਨੀ ਸਾਹਿਬ ਦੀ ਪਹਿਲੀ ਅਸਟਪਦੀ ਵਿੱਚ ਬਿਆਨ ਕੀਤੇ ਗਏ ਹਨ।

ਇੱਕ ਹੋਰ ਤੱਥ ਜੋ ਸਮਝਣਾ ਬਹੁਤ ਹੀ ਮਹੱਤਵਪੂਰਨ ਹੈ ਕਿ ਬ੍ਰਹਮ ਗਿਆਨ-ਪੂਰਨ ਤੱਤ ਗਿਆਨ ਕੇਵਲ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਨਹੀਂ ਆਉਂਦਾ ਹੈ। ਪੂਰਨ ਤੱਤ ਗਿਆਨ ਕੇਵਲ ਹਰ ਰੋਜ਼ ਗੁਰਬਾਣੀ ਪੜ੍ਹਨ ਨਾਲ ਵੀ ਨਹੀਂ ਆਉਂਦਾ। ਪੂਰਨ ਤੱਤ ਗਿਆਨ ਹੋਰ ਦੂਸਰੇ ਤਰੀਕਿਆਂ ਨਾਲ ਵੀ ਨਹੀਂ ਆਉਂਦਾ ਜਿਵੇਂ ਕਿ ਯੋਗ ਜਾਂ ਧਾਰਮਿਕ ਰਸਮਾਂ ਕਰਨ ਨਾਲ। ਪੂਰਨ ਤੱਤ ਗਿਆਨ ਅੰਦਰੋਂ ਹੀ ਉਪਜਦਾ ਹੈ ਜਦ ਸਾਡੀ ਬੰਦਗੀ ਜਾਂ ਨਾਮ ਸਿਮਰਨ ਉਸ ਪੱਧਰ ਨੂੰ ਪਹੁੰਚਦਾ ਹੈ ਜਿੱਥੇ ਸਾਡੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ, ਦਸਮ ਦੁਆਰ ਖੁੱਲ੍ਹ ਜਾਂਦਾ ਹੈ, ਸਤਿ ਸਰੋਵਰ ਨਾਮ ਨਾਲ ਜਗਮਗਾ ਉਠਦੇ ਹਨ, ਕੁੰਡਲਨੀ ਜਾਗ ਜਾਂਦੀ ਹੈ, ਅਤੇ ਸਾਡਾ ਹਿਰਦਾ ਪੂਰਨ ਜੋਤ ਪ੍ਰਕਾਸ਼ ਨਾਲ ਬਖ਼ਸ਼ਿਆ ਜਾਂਦਾ ਹੈ ਅਤੇ ਸਾਡੀ ਬੰਦਗੀ ਦਰਗਾਹ ਵਿੱਚ ਸਵੀਕਾਰ ਕਰ ਲਈ ਜਾਂਦੀ ਹੈ। ਇਸ ਲਈ ਇਸ ਪੱਧਰ ਦੀ ਰੂਹਾਨੀਅਤ ਤੱਕ ਪਹੁੰਚਣ ਲਈ ਸਾਨੂੰ ਅਨਾਦਿ ਖ਼ਜ਼ਾਨੇ ਨਾਮ ਦੇ ਗੁਰਪ੍ਰਸਾਦਿ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ।

ਸੰਗਿ ਨ ਚਾਲਸਿ ਤੇਰੈ ਧਨਾ ॥ ਤੂੰ ਕਿਆ ਲਪਟਾਵਹਿ ਮੂਰਖ ਮਨਾ ॥

ਸੁਤ ਮੀਤ ਕੁਟੰਬ ਅਰੁ ਬਨਿਤਾ ॥ ਇਨ ਤੇ ਕਹਹੁ ਤੁਮ ਕਵਨ ਸਨਾਥਾ ॥

ਰਾਜ ਰੰਗ ਮਾਇਆ ਬਿਸਥਾਰ ॥ ਇਨ ਤੇ ਕਹਹੁ ਕਵਨ ਛੁਟਕਾਰ ॥

ਅਸੁ ਹਸਤੀ ਰਥ ਅਸਵਾਰੀ ॥ ਝੂਠਾ ਡੰਫੁ ਝੂਠੁ ਪਾਸਾਰੀ ॥

ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥ ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥

ਉਹ ਮਨੁੱਖ ਜਿਹੜੇ ਨਾਮ ਨਾਲ ਜੁੜੇ ਹੋਏ ਹਨ ਬਹੁਤ ਹੀ ਭਾਗਾਂ ਵਾਲੇ ਹਨ, ਪਰ ਉਹ ਜਿਹੜੇ ਨਾਮ ਨਾਲ ਨਹੀਂ ਜੁੜੇ ਹੋਏ ਬਹੁਤ ਹੀ ਦੁਰਭਾਗੇ ਹਨ। ਨਾਮ ਅਸੀਮ ਭਾਗ ਲੈ ਕੇ ਆਉਂਦਾ ਹੈ ਜਦ ਕਿ ਨਾਮ ਤੋਂ ਬਿਨਾਂ ਅਸੀਂ ਇਸ ਅਸੀਮ ਨਸੀਬਾਂ ਤੋਂ ਵਾਂਝੇ ਹੋ ਜਾਂਦੇ ਹਾਂ। ਜਿਸਦਾ ਭਾਵ ਹੈ ਕਿ ਜੋ ਨਾਮ ਨਾਲ ਨਿਵਾਜੇ ਗਏ ਹਨ, ਜੋ ਨਾਮ ਸਿਮਰਨ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਕੇ ਸੁਹਾਗ ਪ੍ਰਾਪਤ ਕਰ ਚੁਕੇ ਹਨ ਉਹ ਸੁਹਾਗਣਾਂ ਹਨ, ਬਾਕੀ ਦੀ ਸਾਰੀ ਲੋਕਾਈ ਦੁਹਾਗਣਾਂ ਹਨ।

ਬਹੁਤ ਸਾਰੇ ਲੋਕ ਇਸ ਦੁਬਿਧਾ ਵਿੱਚ ਜੀਅ ਰਹੇ ਹਨ ਕਿ ਬੁਢੇਪਾ ਨਾਮ ਜਪਣ ਲਈ ਹੈ ਅਤੇ ਹੁਣ ਉਹਨਾਂ ਨੂੰ ਜਵਾਨੀ ਵਿੱਚ ਦੁਨਿਆਵੀ ਕੰਮ ਧੰਧਾ ਕਰਨਾ ਚਾਹੀਦਾ ਹੈ ਅਤੇ ਦੌਲਤ ਅਤੇ ਜਾਇਦਾਦਾਂ ਇਕੱਠੀਆਂ ਕਰਨ ’ਤੇ ਧਿਆਨ ਕੇਂਦਰਿਤ ਕਰੀ ਰੱਖਣਾ ਚਾਹੀਦਾ ਹੈ। ਉਹਨਾਂ ਦਾ ਸਾਰਾ ਯਤਨ ਇਹ ਪਦਾਰਥਵਾਦੀ ਚੀਜ਼ਾਂ ਨੂੰ ਇਕੱਠੇ ਕਰਨ ਵੱਲ ਹੁੰਦਾ ਹੈ ਅਤੇ ਆਪਣੇ ਪਰਿਵਾਰ ਦੀ ਪਾਲਣਾ ਪੋਸਣਾ ਅਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰੇ ਕਰਨ ਵੱਲ ਹੁੰਦਾ ਹੈ। ਇਸ ਤਰ੍ਹਾਂ ਦਾ ਵਿਹਾਰ ਅਤੇ ਸੋਚਣੀ ਬਿਲਕੁਲ ਗ਼ਲਤ ਹੈ। ਇਸ ਤਰ੍ਹਾਂ ਦੀ ਜੀਵਨ ਸ਼ੈਲੀ ਵਿੱਚ ਜਿਊਂਦੇ ਹੋਏ ਅਸਲ ਵਿੱਚ ਅਸੀਂ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਪ੍ਰਭਾਵ ਅਧੀਨ ਦੌਲਤ ਅਤੇ ਜਾਇਦਾਦਾਂ ਇਕੱਠੀਆਂ ਕਰ ਰਹੇ ਹੁੰਦੇ ਹਾਂ ਜਿਹੜਾ ਕਿ ਕੁਝ ਹੋਰ ਨਹੀਂ ਸਗੋਂ ਨਿਰੰਤਰ ਤੌਰ ’ਤੇ ਮਾਇਆ ਦਾ ਜ਼ਹਿਰ ਪੀ ਰਹੇ ਹੁੰਦੇ ਹਾਂ। ਇਹ ਸਾਨੂੰ ਮਾਨਸਿਕ ਤੌਰ ’ਤੇ ਪੰਜ ਦੂਤਾਂ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਇੱਛਾਵਾਂ ਦੀਆਂ ਮਾਨਸਿਕ ਬਿਮਾਰੀਆਂ ਨਾਲ ਬਿਮਾਰ ਕਰ ਦਿੰਦਾ ਹੈ।

ਜਿਸ ਸਮੇਂ ਅਸੀਂ ਬੁਢੇਪੇ ਵਿੱਚ ਪਹੁੰਚਦੇ ਹਾਂ ਅਸੀਂ ਮਾਇਆ ਦੇ ਕੂੜ ਵਿੱਚ ਬੁਰੀ ਤਰ੍ਹਾਂ ਡੁੱਬ ਚੁੱਕੇ ਹੁੰਦੇ ਹਾਂ ਅਤੇ ਇਸ ਦੇ ਨਤੀਜੇ ਵਜੋਂ ਇਹਨਾਂ ਮਾਨਸਿਕ ਬਿਮਾਰੀਆਂ ਦੇ ਨਾਲ-ਨਾਲ ਸਰੀਰਕ ਸਿਹਤ ਵੀ ਬੁਰੀ ਹੋ ਜਾਂਦੀ ਹੈ ਕਿ ਅਸੀਂ ਸਿਰਫ਼ ਆਪਣੀ ਸਿਹਤ ਠੀਕ ਰੱਖਣ ’ਤੇ ਹੀ ਕੇਂਦਰਿਤ ਰਹਿ ਜਾਂਦੇ ਹਾਂ। ਆਪਣੇ ਆਲੇ-ਦੁਆਲੇ ਦੇਖੋ ਅਤੇ ਝਾਤੀ ਮਾਰੋ ਕਿ ਕਿੰਨੇ ਲੋਕ ਹਨ ਜੋ ਹੁਣ ਬਜ਼ੁਰਗ ਹਨ ਪਰ ਬਲੱਡ ਪ੍ਰੈੱਸ਼ਰ ਦੀਆਂ ਦਵਾਈਆਂ ਨਹੀਂ ਲੈ ਰਹੇ ਹਨ। ਜਾਂ ਵੱਧ ਸ਼ੂਗਰ ਦੀਆਂ ਦਵਾਈਆਂ ਨਹੀਂ ਖਾ ਰਹੇ ਹਨ? ਅਤੇ ਕਿੰਨੀਆਂ ਸਾਰੀਆਂ ਸਰੀਰਕ ਬਿਮਾਰੀਆਂ ਨਾਲ ਪੀੜਿਤ ਹੁੰਦੇ ਹਨ? ਇਸ ਲਈ ਬੁਰੀ ਸਰੀਰਕ ਸਿਹਤ ਦੇ ਚੱਲਦਿਆਂ ਰੂਹਾਨੀ ਸਿਹਤ ਲਈ ਕਰਮ ਕਰਨਾ ਬਹੁਤ ਮੁਸ਼ਕਿਲ ਹੈ। ਇਸ ਲਈ ਨਾਮ ਜਪਣ ਲਈ ਕੋਈ ਵੀ ਉਮਰ ਨਹੀਂ ਹੁੰਦੀ ਹੈ। ਜਿੰਨਾ ਜਲਦੀ ਅਸੀਂ ਆਪਣੇ ਆਪ ਨੂੰ ਨਾਮ ਜਪਣ ਵਿੱਚ ਸਮਰਪਣ ਕਰਾਂਗੇ ਉੱਨਾ ਹੀ ਸਾਡੇ ਲਈ ਵਧੀਆ ਹੋਵੇਗਾ।

ਜਦ ਅਸੀਂ ਛੋਟੇ ਬੱਚੇ ਹੁੰਦੇ ਹਾਂ ਅਸੀਂ ਜ਼ਿਆਦਾ ਮਾਇਆ ਦੇ ਵਿੱਚ ਖੁਭੇ ਹੋਏ ਨਹੀਂ ਹੁੰਦੇ। ਇਹ ਬ੍ਰਹਮ ਸਤਿ ਹੈ ਕਿ ਇੱਕ ਨਵ ਜਨਮਿਆ ਬੱਚਾ ਪਰਮਾਤਮਾ ਨਾਲ ਜੁੜਿਆ ਹੁੰਦਾ ਹੈ। ਪਰ ਜਿਵੇਂ ਹੀ ਬੱਚਾ ਵੱਡਾ ਹੁੰਦਾ ਹੈ ਉਸ ਵਾਤਾਵਰਣ ਵਿੱਚ ਜਿਹੜਾ ਕਿ ਪੰਜ ਦੂਤਾਂ ਅਤੇ ਇੱਛਾਵਾਂ ਦੇ ਪ੍ਰਭਾਵ ਹੇਠ ਹੈ ਤਾਂ ਉਹ ਵੀ ਬੁਰੀ ਤਰ੍ਹਾਂ ਇਸ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਸਾਰੀ ਰੂਹਾਨੀਅਤ ਗਵਾ ਲੈਂਦਾ ਹੈ। ਪਰ ਫਿਰ ਵੀ ਛੋਟੀ ਉਮਰ ਵਿੱਚ ਅਸੀਂ ਮਾਇਆ ਦੁਆਰਾ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਹੋਏ ਹੁੰਦੇ ਜਿੰਨਾ ਕਿ ਵੱਡੀ ਉਮਰ ਨਾਲ ਮਾਇਆ ਦੇ ਹੋਰ ਜ਼ਿਆਦਾ ਪ੍ਰਭਾਵ ਹੇਠ ਆਈ ਜਾਂਦੇ ਹਾਂ। ਬੁਢਾਪੇ ਵਿੱਚ ਕੱਟੜਤਾ ਦੀਆਂ, ਦੁਬਿਧਾ ਅਤੇ ਭਰਮਾਂ ਭੁਲੇਖਿਆਂ ਦੀਆਂ ਗੰਢਾਂ ਹੋਰ ਮਜ਼ਬੂਤ ਹੋ ਜਾਂਦੀਆਂ ਹਨ, ਸਾਰੀਆਂ ਵਾਸ਼ਨਾਵਾਂ ਅਤੇ ਵਿਕਾਰ ਆਪਣੇ ਸਿਖ਼ਰਾਂ ’ਤੇ ਚਲੇ ਜਾਂਦੇ ਹਨ ਅਤੇ ਬੰਦਾ ਮਾਇਆ ਦੇ ਬੰਧਨਾਂ ਵਿੱਚ ਪੂਰਨ ਜਕੜਿਆ ਜਾਂਦਾ ਹੈ। ਇਸ ਲਈ ਜਿੰਨਾ ਜਲਦੀ ਅਸੀਂ ਆਪਣੇ ਆਪ ਨੂੰ ਨਾਮ ਸਿਮਰਨ ਵਿੱਚ ਸਮਰਪਣ ਕਰ ਦੇਵਾਂਗੇ ਉੱਨਾ ਹੀ ਜ਼ਿਆਦਾ ਸਾਡੇ ਲਈ ਅਸਾਨ ਅਤੇ ਚੰਗਾ ਹੋਵੇਗਾ। ਸਾਡਾ ਪਹਿਲੀ ਉਮਰ ਵਿੱਚ ਨਾਮ ਜਪਣ ਲਈ ਸਮਰਪਿਤ ਹੋਣਾ ਸਾਨੂੰ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਪ੍ਰਭਾਵ ਤੋਂ ਦੂਰ ਰਖਦਾ ਹੈ। ਮਾਇਆ ਦੀਆਂ ਨਕਾਰਾਤਮਿਕ ਵਿਨਾਸ਼ਕਾਰੀ ਸ਼ਕਤੀਆਂ ਤੋਂ ਦੂਰ ਰਹਿੰਦੇ ਹਾਂ ਅਤੇ ਅਸੀਂ ਆਪਣੀ ਰੂਹਾਨੀ ਉੱਨਤੀ ਜਲਦੀ ਕਰ ਲੈਂਦੇ ਹਾਂ ਇਸ ਨਾਲੋਂ ਕਿ ਅਸੀਂ ਇਸ ਨੂੰ ਬੁਢੇਪੇ ਦੀ ਉਮਰ ’ਤੇ ਛੱਡ ਦੇਈਏ। ਇਸ ਤਰੀਕੇ ਨਾਲ ਅਸੀਂ ਆਪਣੀ ਜ਼ਿੰਦਗੀ ਵਿੱਚ ਇਸ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਕਰਾਂਗੇ ਕਿ ਨਾਮ ਦੇ ਅਨਾਦਿ ਖ਼ਜ਼ਾਨੇ ਤੋਂ ਬਿਨਾਂ ਕੁਝ ਵੀ ਸਾਡੇ ਨਾਲ ਨਹੀਂ ਜਾਵੇਗਾ, ਜਦੋਂ ਮੌਤ ਆਵੇਗੀ ਤਾਂ ਇਹ ਮੌਤ ਅਤਿ ਸੁੰਦਰ ਹੋਵੇਗੀ।

ਅਸੀਂ ਇਸ ਬ੍ਰਹਮ ਗਿਆਨ ਨਾਲ ਵੀ ਬਖ਼ਸ਼ੇ ਜਾਵਾਂਗੇ ਕਿ ਸਾਡੇ ਨਾਲ ਕੋਈ ਵੀ ਦੌਲਤ ਅਤੇ ਸੰਪਤੀ ਨਾਲ ਨਹੀਂ ਜਾਵੇਗੀ ਜਦੋਂ ਮੌਤ ਆਉਂਦੀ ਹੈ। ਸੰਸਾਰਿਕ ਦੌਲਤ ਅਤੇ ਸੰਪਤੀਆਂ ਕੁਝ ਵੀ ਹੋਰ ਨਹੀਂ ਸਿਰਫ਼ ਇੱਕ ਵਸਤੂ ਹੈ ਜਿਹੜੀ ਕਿ ਸਾਨੂੰ ਇਹ ਜ਼ਿੰਦਗੀ ਅਰਾਮ ਨਾਲ ਗੁਜ਼ਾਰਨ ਲਈ ਦਿੱਤੀ ਗਈ ਹੈ ਅਤੇ ਰੂਹਾਨੀ ਉੱਨਤੀ ਪ੍ਰਾਪਤ ਕਰਕੇ ਪਰਮਾਤਮਾ ਨਾਲ ਇੱਕ ਹੋਣ ਲਈ ਹੈ।

ਸਾਡੇ ਸਾਰੇ ਰਿਸ਼ਤੇ ਨਾਤੇ, ਸਾਡਾ ਪਰਿਵਾਰ ਅਤੇ ਮਿੱਤਰ ਸਿਰਫ਼ ਕਰਮ-ਕਾਂਡ ਵਿੱਚ ਹਨ ਅਤੇ ਅਸਲ ਨਹੀਂ ਹਨ। ਅਸੀਂ ਸਾਰੇ ਆਪਣੀ ਕਿਸਮਤ ਦੇ ਅਨੁਸਾਰ ਇੱਕ ਦੂਜੇ ਦਾ ਲਹਿਣਾ ਦੇਣਾ ਦੇਣ ਆਏ ਹਾਂ ਅਤੇ ਅਸੀਂ ਇੱਕ ਦੂਸਰੇ ਨਾਲ ਜਾਣ ਵਿੱਚ ਅਸਮਰਥ ਹਾਂ ਜਦੋਂ ਮੌਤ ਆਉਂਦੀ ਹੈ। ਕੁਝ ਵੀ, ਭਾਵੇਂ ਕਿ ਇਹ ਕੋਈ ਵੀ ਹੋਵੇ, ਸਾਡੇ ਨਾਲ ਨਹੀਂ ਜਾਵੇਗਾ ਜਦ ਮੌਤ ਆਵੇਗੀ। ਇਸ ਲਈ ਹੀ ਨਾਮ ਬਿਨਾਂ ਸਭ ਕੂੜ ਅਤੇ ਝੂਠ ਹੈ।

ਸਾਡਾ ਦੌਲਤ ਅਤੇ ਸੰਪਤੀਆਂ ਦਾ ਸੰਗ੍ਰਹਿ ਝੂਠ ਹੈ ਅਤੇ ਇਹ ਨਹੀਂ ਬਚਦਾ ਹੈ। ਕੇਵਲ ਜਿਹੜੀ ਚੀਜ਼ ਸਦਾ ਰਹਿੰਦੀ ਹੈ ਉਹ ਅਨਾਦਿ ਸਤਿ ਹੈ ਅਤੇ ਨਾਮ ਧਨ ਹੈ। ਕੇਵਲ ਨਾਮ ਧਨ ਸਦਾ ਰਹਿੰਦਾ ਹੈ ਅਤੇ ਸਾਡੇ ਨਾਲ ਜਾਂਦਾ ਹੈ। ਕੇਵਲ ਨਾਮ ਧਨ ਹੀ ਅਨਾਦਿ ਖ਼ਜ਼ਾਨਾ ਹੈ ਜਿਹੜਾ ਸਾਡੇ ਹਿਰਦੇ ਨੂੰ ਇੱਕ ਸਤਿ ਹਿਰਦੇ ਵਿੱਚ ਬਦਲ ਦਿੰਦਾ ਹੈ ਅਤੇ ਸਾਨੂੰ ਇੱਕ ਕਦੀ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਅਤੇ ਜੀਵਨ ਮੁਕਤੀ ਦੀ ਬਖ਼ਸ਼ਿਸ਼ ਕਰਦਾ ਹੈ।

ਸੰਸਾਰਿਕ ਰੁਤਬੇ, ਸੰਸਾਰਿਕ ਰਿਆਸਤਾਂ ਅਤੇ ਹਰ ਚੀਜ਼ ਜੋ ਇਹਨਾਂ ਸੰਸਾਰਿਕ ਅਹੁਦਿਆਂ ਕਾਰਨ ਆਉਂਦੀ ਹੈ, ਸਮੇਤ ਸ਼ਾਸਨ ਕਰਨ ਦੀ ਸ਼ਕਤੀ, ਸਹੂਲਤਾਂ ਅਤੇ ਭੱਤੇ ਜਿਹੜੇ ਇਹਨਾਂ ਸੰਸਾਰਿਕ ਰੁਤਬਿਆਂ ਕਾਰਨ ਆਉਂਦੇ ਹਨ ਸਾਰੇ ਹੀ ਝੂਠ ਹਨ ਅਤੇ ਨਹੀਂ ਰਹਿਣਗੇ ਨਾਲ ਜਦ ਮੌਤ ਆਵੇਗੀ। ਇਹ ਸਭ ਕੁਝ ਨਹੀਂ ਬਸ ਇੱਕ ਮਾਇਆ ਜਾਲ ਹਨ ਅਤੇ ਅਸੀਂ ਇੱਕ ਮੱਕੜੀ ਦੀ ਤਰ੍ਹਾਂ ਬਣ ਜਾਂਦੇ ਹਾਂ ਜੋ ਕਦੀ ਵੀ ਇਸ ਜਾਲ ਵਿੱਚੋਂ ਬਾਹਰ ਨਹੀਂ ਨਿਕਲ ਸਕਦੀ ਅਤੇ ਨਾਮ ਜਪਣ ਲਈ ਸਮਰਪਿਤ ਨਹੀਂ ਹੋ ਸਕਦੇ। ਜਦਕਿ ਇਸ ਮਾਇਆ ਜਾਲ ਵਿੱਚ ਫਸਿਆਂ ਹੋਇਆਂ ਅਸੀਂ ਉਸ ਨੂੰ ਪੂਰੀ ਤਰ੍ਹਾਂ ਭੁੱਲ ਗਏ ਹਾਂ ਜਿਸ ਨੇ ਇਹ ਸਾਰੇ ਰੁਤਬੇ, ਰਿਆਸਤਾਂ ਅਤੇ ਇਹਨਾਂ ਨਾਲ ਜੁੜੇ ਹੋਏ ਸੁੱਖ ਅਰਾਮ, ਦੌਲਤ ਅਤੇ ਸੰਪਤੀਆਂ, ਰਿਸ਼ਤੇ ਨਾਤੇ ਅਤੇ ਸਭ ਤੋਂ ਉਪਰ ਇਹ ਮਨੁੱਖਾ ਜੀਵਨ ਸਾਨੂੰ ਬਖ਼ਸ਼ਿਆ ਹੈ। ਇਸ ਦਾ ਭਾਵ ਹੈ ਕਿ ਅਸੀਂ ਪੂਰੀ ਤਰ੍ਹਾਂ ਅਨੰਤ ਬ੍ਰਹਮ ਸ਼ਕਤੀ ਨੂੰ ਭੁੱਲ ਗਏ ਹਾਂ ਜੋ ਇਸ ਸਭ ਦੇ ਪਿੱਛੇ ਹੈ ਅਤੇ ਉਹ ਸ਼ਕਤੀ ਜਿਸਨੇ ਸਾਨੂੰ ਇਹ ਮਨੁੱਖਾ ਜੀਵਨ ਸਤਿ ਦੀ ਸੇਵਾ ਕਰਨ ਅਤੇ ਸਤਿ ਨੂੰ ਪੇਸ਼ ਕਰਨ ਲਈ ਬਖ਼ਸ਼ਿਆ ਹੈ ਅਤੇ ਮਾਇਆ ਦੀ ਸੇਵਾ ਕਰਨ ਲਈ ਨਹੀਂ ਦਿੱਤਾ ਹੈ। ਇਹ ਕੂੜ ਅਤੇ ਝੂਠ ਮੂਰਖਾਨਾ ਵਿਹਾਰ ਜਾਣ ਬੁਝ ਕੇ ਸਾਡੇ ਵੱਲੋਂ ਅਣਗੌਲਿਆਂ ਕਰਨ ਨਾਲ ਸਾਨੂੰ ਅੰਤ ਵਿੱਚ ਇਸ ਦਾ ਮੁੱਲ ਤਾਰਨਾ ਪੈਂਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਮਾਇਆ ਦੇ ਇਸ ਜਾਲ ਵਿੱਚ ਫਸਾ ਕੇ ਵਿਅਰਥ ਗਵਾ ਲੈਂਦੇ ਹਾਂ। ਇਸ ਲਈ ਇਸ ਤੋਂ ਬਚਣ ਲਈ ਸਾਨੂੰ ਜਾਗ ਜਾਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਬਿਨਾਂ ਕਿਸੇ ਦੇਰ ਦੇ ਨਾਮ ਜਪਣ ਲਈ ਸਮਰਪਿਤ ਕਰ ਦੇਣਾ ਚਾਹੀਦਾ ਹੈ। ਇਹ ਅਸਲ ਬ੍ਰਹਮ ਖ਼ਜ਼ਾਨਾ ਹੈ ਜਿਹੜਾ ਸਾਡਾ ਪਰਮਾਤਮਾ ਨਾਲ ਜੁੜਨ ਦਾ ਰਸਤਾ ਤਿਆਰ ਕਰਦਾ ਹੈ।

ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥

ਹਰਿ ਕੀ ਭਗਤਿ ਕਰਹੁ ਮਨ ਮੀਤ ॥ ਨਿਰਮਲ ਹੋਇ ਤੁਮ੍‍ਾਰੋ ਚੀਤ ॥

ਚਰਨ ਕਮਲ ਰਾਖਹੁ ਮਨ ਮਾਹਿ ॥ ਜਨਮ ਜਨਮ ਕੇ ਕਿਲਬਿਖ ਜਾਹਿ ॥

ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥ ਸੁਨਤ ਕਹਤ ਰਹਤ ਗਤਿ ਪਾਵਹੁ ॥

ਸਾਰ ਭੂਤ ਸਤਿ ਹਰਿ ਕੋ ਨਾਉ ॥ ਸਹਜਿ ਸੁਭਾਇ ਨਾਨਕ ਗੁਨ ਗਾਉ ॥੬॥

ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਸਾਰਿਆਂ ਉਪਰ ਬੇਅੰਤ ਦਿਆਲ ਹਨ ਕਿ ਉਹ ਸਾਨੂੰ ਗੁਰਮਤਿ ਦੀ ਮਹਿਮਾ, ਸਤਿਨਾਮ ਦੀ ਮਹਿਮਾ, ਰਹਿਤ ਦੀ ਮਹਿਮਾ ਬਾਰੇ ਵਖਿਆਨ ਕਰ ਰਹੇ ਹਨ ਅਤੇ ਸਾਨੂੰ ਦੱਸ ਹਨ ਕਿ ਸਾਨੂੰ ਕਿਵੇਂ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਅਤੇ ਕਿਵੇਂ ਅਸੀਂ ਬ੍ਰਹਮ ਗਿਆਨ ਤੋਂ ਲਾਭ ਪ੍ਰਾਪਤ ਕਰ ਸਕਦੇ ਹਾਂ।

ਗੁਰ ਕੀ ਮਤਿ ਸਾਡੀ ਰੂਹਾਨੀ ਸਫਲਤਾ ਦੀ ਕੁੰਜੀ ਹੈ, ਜਿਸ ਨੂੰ ਗੁਰਮਤਿ ਵੀ ਕਿਹਾ ਜਾਂਦਾ ਹੈ। ਗੁਰਮਤਿ ਗੁਰਬਾਣੀ ਹੈ। ਗੁਰਮਤਿ ਸਤਿਗੁਰੂ ਦਾ ਸ਼ਬਦ ਹੈ। ਗੁਰਮਤਿ ਅਕਾਲ ਪੁਰਖ ਦਾ ਸ਼ਬਦ ਹੈ। ਗੁਰਮਤਿ ਪੂਰਨ ਸੰਤ ਦਾ ਸ਼ਬਦ ਹੈ। ਗੁਰਮਤਿ ਪੂਰਨ ਬ੍ਰਹਮ ਗਿਆਨੀ ਦਾ ਸ਼ਬਦ ਹੈ। ਉਹ ਮਨੁੱਖ ਜਿਹੜੇ ਰੂਹਾਨੀਅਤ ਦੇ ਇਸ ਪੱਧਰ ’ਤੇ ਪਹੁੰਚਦੇ ਹਨ ਪਰਮ ਪਦਵੀ ਪਾ ਲੈਂਦੇ ਹਨ ਅਤੇ ਇੱਕ ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਜਾਂ ਇੱਕ ਪੂਰਨ ਖ਼ਾਲਸਾ ਕਹੇ ਜਾਂਦੇ ਹਨ। ਤਦ ਸਾਰੀਆਂ ਇੰਦਰੀਆਂ ਅਤੇ ਕਰਮ ਇੰਦਰੀਆਂ ਅਕਾਲ ਪੁਰਖ ਦੇ ਪੂਰਨ ਹੁਕਮ ਅਧੀਨ ਆ ਜਾਂਦੀਆਂ ਹਨ ਅਤੇ ਅਸੀਂ ਇੱਕ ਲਗਾਤਾਰ ਸਮਾਧੀ ਵਿੱਚ ਜਾਂਦੇ ਹਾਂ, ਜਿਸ ਨੂੰ ਸਹਿਜ ਸਮਾਧੀ ਵੀ ਕਿਹਾ ਜਾਂਦਾ ਹੈ। ਜੋ ਮਹਾਂਪੁਰਖ ਸਹਿਜ ਸਮਾਧੀ ਵਿੱਚ ਹੁੰਦੇ ਹਨ ਉਹ ਜੋ ਕੁਝ ਵੀ ਉਚਾਰਦੇ ਹਨ ਪੂਰਨ ਹੁਕਮ ਹੁੰਦਾ ਹੈ ਅਤੇ ਇਸ ਨੂੰ ਪਰਮਾਤਮਾ ਦਾ ਸ਼ਬਦ ਕਿਹਾ ਜਾਂਦਾ ਹੈ ਅਤੇ ਇਹ ਗੁਰਬਾਣੀ ਦੇ ਅਨੁਸਾਰ ਗੁਰਮਤਿ ਹੈ। ਉਹ ਜੋ ਕੁਝ ਵੀ ਕਹਿੰਦੇ ਹਨ ਕੁਝ ਵੀ ਗੁਰਬਾਣੀ ਤੋਂ ਵੱਖ ਨਹੀਂ ਹੁੰਦਾ ਕਿਉਂਕਿ ਉਹ ਜੋ ਕੁਝ ਵੀ ਕਹਿੰਦੇ ਹਨ ਪੂਰਨ ਬ੍ਰਹਮ ਗਿਆਨ ਹੁੰਦਾ ਹੈ। ਇਸ ਕਾਰਨ ਹੀ ਉਹਨਾਂ ਦੇ ਸ਼ਬਦਾਂ ਨੂੰ ਸਤਿ ਬਚਨ ਕਿਹਾ ਜਾਂਦਾ ਹੈ ਅਤੇ ਉਹ ਸਤਿ ਹੋ ਜਾਂਦਾ ਹੈ ਜਦ ਅਸੀਂ ਇਹਨਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਮਲ ਵਿੱਚ ਲਿਆਉਂਦੇ ਹਾਂ। ਇਸ ਲਈ ਉਹਨਾਂ ਦੇ ਸ਼ਬਦਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ। ਉਹਨਾਂ ਦੇ ਸ਼ਬਦਾਂ ਦਾ ਪਾਲਣ ਕਰਨਾ ਬ੍ਰਹਮ ਬਖ਼ਸ਼ਿਸ਼ ਹੈ।

ਇਸੇ ਤਰ੍ਹਾਂ ਗੁਰਬਾਣੀ ਦਾ ਪਾਲਣ ਕਰਨਾ ਅਤੇ ਇਸ ਅਨੁਸਾਰ ਕਰਮ ਕਰਨਾ ਜੋ ਗੁਰਬਾਣੀ ਕਹਿੰਦੀ ਹੈ ਸਾਡੀ ਅਸਲ ਜ਼ਿੰਦਗੀ ਵਿੱਚ ਗੁਰਮਤਿ ਅਨੁਸਾਰ ਕਰਨਾ ਬ੍ਰਹਮ ਬਖ਼ਸ਼ਿਸ਼ ਹੋਵੇਗੀ। ਉਹ ਮਨੁੱਖ ਜਿਨ੍ਹਾਂ ਨੇ ਇਹ ਕੀਤਾ ਹੈ ਇਸਦਾ ਅਹਿਸਾਸ ਕਰ ਲਿਆ ਹੈ ਅਤੇ ਉਹਨਾਂ ਦਾ ਹਿਰਦਾ ਸਤਿ ਹਿਰਦੇ ਵਿੱਚ ਤਬਦੀਲ ਹੋ ਗਿਆ ਹੈ। ਅਤੇ ਉਹ ਜਿਨ੍ਹਾਂ ਨੇ ਇਹ ਨਹੀਂ ਕੀਤਾ ਹੈ ਇਸ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਫਿਰ ਦੇਖਣਾ ਕਿ ਕਿਵੇਂ ਉਹਨਾਂ ਦੀ ਰੂਹਾਨੀ ਜ਼ਿੰਦਗੀ ਨਾਲ ਵਾਪਰਦਾ ਹੈ। ਕੇਵਲ ਗੁਰਬਾਣੀ ਪੜ੍ਹਨ ਨਾਲੋਂ ਗੁਰਬਾਣੀ ਨੂੰ ਰੋਜ਼ਾਨਾ ਜੀਵਨ ਵਿੱਚ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਅਤੇ ਫਿਰ ਫ਼ਰਕ ਦੇਖਣਾ ਚਾਹੀਦਾ ਹੈ।

ਬਹੁਤ ਸਾਰੇ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਅਸੀਂ ਲੰਬੇ ਸਮੇਂ ਤੋਂ ਨਿੱਤਨੇਮ ਕਰ ਰਹੇ ਹਾਂ, ਸਾਡੇ ਵਿੱਚੋਂ ਕੁਝ ਸ਼ਾਇਦ ਸਾਰਾ ਜੀਵਨ ਗੁਰਬਾਣੀ ਪੜ੍ਹਦੇ ਹਨ ਪਰ ਫਿਰ ਵੀ ਜ਼ਿਆਦਾ ਰੂਹਾਨੀ ਉੱਨਤੀ ਨਹੀਂ ਕਰ ਪਾਉਂਦੇ ਹਨ। ਜ਼ਿਆਦਾ ਰੂਹਾਨੀ ਉੱਨਤੀ ਨਾ ਕਰ ਸਕਣ ਜਾਂ ਘੱਟ ਕਰਨ ਦਾ ਮੁੱਖ ਕਾਰਨ ਹੈ ਕਿ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਗੁਰਬਾਣੀ ਦਾ ਅਭਿਆਸ ਨਹੀਂ ਕਰਦੇ ਹਾਂ। ਅਸੀਂ ਜ਼ੋਰਦਾਰ ਸ਼ਬਦਾਂ ਵਿੱਚ ਉਹਨਾਂ ਲੋਕਾਂ ਨੂੰ ਗੁਰਬਾਣੀ ਉਪਰ ਧਿਆਨ ਲਗਾਉਣ ਦੀ ਅਪੀਲ ਕਰਦੇ ਹਾਂ ਅਤੇ ਫਿਰ ਇਸਦੇ ਫ਼ਰਕ ਨੂੰ ਸਥੂਲ ਰੂਪ ਵਿੱਚ ਵੇਖਣ ਲਈ ਕਹਿੰਦੇ ਹਾਂ। ਅਸੀਂ ਇਹ ਬ੍ਰਹਮ ਵਾਅਦਾ ਕਰਦੇ ਹਾਂ ਕਿ ਜੇਕਰ ਅਸੀਂ ਗੁਰਬਾਣੀ ਅਨੁਸਾਰ ਕਰਮ ਕਰਦੇ ਹਾਂ ਤਦ ਇੱਥੇ ਕੋਈ ਸ਼ਕਤੀ ਨਹੀਂ ਹੈ ਜੋ ਸਾਨੂੰ ਗੁਰਬਾਣੀ ਬਣਨ ਤੋਂ ਰੋਕ ਸਕੇ। ਇਸਦਾ ਭਾਵ ਹੈ ਕਿ ਕੁਝ ਵੀ ਸਾਨੂੰ ਉਸ ਤਰ੍ਹਾਂ ਦਾ ਬਣਨੋਂ ਨਹੀਂ ਰੋਕ ਸਕਦਾ ਹੈ ਜਿਸ ਤਰ੍ਹਾਂ ਦਾ ਗੁਰਬਾਣੀ ਸਾਨੂੰ ਬਣਨ ਲਈ ਕਹਿੰਦੀ ਹੈ, ਜਿਵੇਂ ਕਿ ਸਾਨੂੰ ਯਕੀਨ ਹੈ ਕਿ ਇਹ ਸਾਡੇ ਹਿਰਦੇ ਨੂੰ ਸਤਿ ਹਿਰਦੇ ਵਿੱਚ ਬਦਲ ਦੇਵੇਗੀ ਅਤੇ ਅਸੀਂ ਗੁਰਬਾਣੀ ਦੀ ਮਹਿਮਾ ਬਣ ਜਾਵਾਂਗੇ।

ਸੱਚੀ ਭਗਤੀ, ਸੱਚੀ ਸ਼ਰਧਾ, ਬੰਦਗੀ ਦੀ ਪ੍ਰਕ੍ਰਿਆ ਦੀ ਮਹੱਤਵਪੂਰਨ ਅਤੇ ਲਾਜ਼ਮੀ ਜ਼ਰੂਰਤ ਹੈ। ਸਾਡੀ ਲਗਨ ਅਤੇ ਸਮਰਪਣ ਸ਼ਰਧਾ ਦੇ ਇਸ ਬ੍ਰਹਮ ਗੁਣ ਤੋਂ ਬਿਨਾਂ ਪੂਰਨ ਨਹੀਂ ਹੈ। ਲਗਨ ਸਾਡੇ ਲਈ ਗੁਰਪ੍ਰਸਾਦਿ ਲਿਆਉਂਦੀ ਹੈ। ਸ਼ਰਧਾ ਸਾਡੇ ਲਈ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਲਿਆਉਂਦੀ ਹੈ। ਅਸਲ ਵਿੱਚ ਸ਼ਰਧਾ ਬੰਦਗੀ ਹੈ, ਸ਼ਰਧਾ ਲਗਨ ਹੈ, ਸ਼ਰਧਾ ਸਮਰਪਣ ਹੈ, ਸ਼ਰਧਾ ਤੋਂ ਬਿਨਾਂ ਇੱਥੇ ਕੋਈ ਰੂਹਾਨੀ ਉੱਨਤੀ ਨਹੀਂ ਹੁੰਦੀ। ਇਹ ਸਾਡੇ ਹਿਰਦੇ ਦੇ ਅੰਦਰੋਂ ਆਉਣੀ ਚਾਹੀਦੀ ਹੈ, ਅਨਾਦਿ ਸਤਿ ਦੀ ਭਾਲ ਦੀ ਪਿਆਸ, ਅਨਾਦਿ ਸਤਿ ਨੂੰ ਖੋਜਣ ਦੀ ਪਿਆਸ। ਸ਼ਰਧਾ ਬੰਦਗੀ ਦੀ ਨੀਂਹ ਹੈ। ਸ਼ਰਧਾ ਤੋਂ ਬਿਨਾਂ ਬੰਦਗੀ ਸੰਭਵ ਨਹੀਂ ਹੈ। ਸ਼ਰਧਾ ਬ੍ਰਹਮ ਦਾਤ ਹੈ ਇਸ ਲਈ ਕ੍ਰਿਪਾ ਕਰਕੇ ਇਸ ਬ੍ਰਹਮ ਦਾਤ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਜਦ ਤੱਕ ਸਾਡਾ ਹਿਰਦਾ ਇਸ ਬ੍ਰਹਮ ਗੁਣ, ਇਸ ਬ੍ਰਹਮ ਸ਼ਕਤੀ ਨਾਲ ਭਰ ਨਹੀਂ ਜਾਂਦਾ।

ਮਨ ਨਾਲ ਮਿੱਤਰਤਾ ਬਣਾਓ। ਮਨ ਨਾਲ ਮਿੱਤਰਤਾ ਬਣਾਉਣ ਨਾਲ ਅਸੀਂ ਇਸ ਨੂੰ ਨਕਾਰਾਤਮਿਕ ਵਿਨਾਸ਼ਕਾਰੀ ਸੋਚ ਤੋਂ ਰੋਕ ਸਕਦੇ ਹਾਂ ਅਤੇ ਸ਼ਰਧਾ ਅਤੇ ਬੰਦਗੀ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਾਂ। ਜਿੰਨੀ ਦੇਰ ਤੱਕ ਸਾਡਾ ਮਨ ਨਕਾਰਾਤਮਿਕ ਵਿਨਾਸ਼ਕਾਰੀ ਸੋਚ ਵਿੱਚ ਸ਼ਾਮਿਲ ਹੈ ਇਹ ਸਾਡੇ ਲਈ ਕੁਝ ਵੀ ਚੰਗਾ ਨਹੀਂ ਕਰੇਗਾ। ਜਦ ਸਾਡਾ ਮਨ ਸਾਡਾ ਮਿੱਤਰ ਬਣ ਜਾਂਦਾ ਹੈ ਤਦ ਇਹ ਸਾਨੂੰ ਇੱਕ ਰੂਹ ਦੇ ਤੌਰ ’ਤੇ ਸੁਣਨਾ ਸ਼ੁਰੂ ਕਰ ਦਿੰਦਾ ਹੈ ਅਤੇ ਅਸੀਂ ਹੋਰ ਜ਼ਿਆਦਾ ਬੰਦਗੀ ’ਤੇ ਧਿਆਨ ਕੇਂਦਰਿਤ ਕਰਨ ਦੇ ਯੋਗ ਹੋ ਜਾਂਦੇ ਹਾਂ। ਜਿੰਨੀ ਦੇਰ ਤੱਕ ਸਾਡਾ ਮਨ ਨਕਾਰਾਤਮਿਕ ਵਿਨਾਸ਼ਕਾਰੀ ਸੋਚ ਅਤੇ ਗ਼ਲਤ ਕਰਮਾਂ ਵਿੱਚ ਸ਼ਾਮਿਲ ਹੁੰਦਾ ਹੈ ਇਹ ਸਾਡਾ ਦੁਸ਼ਮਣ ਹੁੰਦਾ ਹੈ ਅਤੇ ਇਸਦੇ ਕਰਮ ਸਾਨੂੰ ਦੁੱਖ ਪਹੁੰਚਾਉਂਦੇ ਹਨ। ਇਸ ਲਈ ਅਸੀਂ ਆਪਣੇ ਮਨ ਨੂੰ ਆਪਣਾ ਦੁਸ਼ਮਣ ਨਹੀਂ ਬਣਾਉਣਾ ਚਾਹੁੰਦੇ। ਆਪਣੇ ਮਨ ਨਾਲ ਮਿੱਤਰਤਾ ਚੰਗਾ ਸੌਦਾ ਹੈ। ਇਹ ਸਾਡੇ ਲਈ ਬਹੁਤ ਹੀ ਲਾਭਦਾਇਕ ਹੋਵੇਗਾ।

ਜਦ ਸਾਡਾ ਮਨ ਸ਼ਰਧਾ ਅਤੇ ਬੰਦਗੀ ਵਿੱਚ ਜਾਂਦਾ ਹੈ ਤਦ ਇਹ ਅਸਲ ਵਿੱਚ ਨਾਮ ਅਤੇ ਬ੍ਰਹਮ ਜੋਤ ਵਿੱਚ ਤਬਦੀਲ ਹੋ ਜਾਂਦਾ ਹੈ ਅਤੇ ਪੂਰੀ ਤਰ੍ਹਾਂ ਸ਼ੁੱਧ ਹੋ ਜਾਂਦਾ ਹੈ। ਇਹ ਹੀ ਸ਼ੁੱਧਤਾ ਦੀ ਪ੍ਰਕ੍ਰਿਆ ਸਾਡੀਆਂ ਸਾਰੀਆਂ ਇੰਦਰੀਆਂ ਅਤੇ ਹਿਰਦੇ ਨਾਲ ਹੁੰਦੀ ਹੈ। ਹੌਲੀ-ਹੌਲੀ ਸਾਰਾ ਸਰੀਰ ਅੰਮ੍ਰਿਤ ਦੁਆਰਾ ਸ਼ੁੱਧ ਕਰ ਦਿੱਤਾ ਜਾਂਦਾ ਹੈ ਅਤੇ ਇਹ ਕੰਚਨ ਦੇਹੀ ਬਣ ਜਾਂਦਾ ਹੈ।

ਅਸਲ ਬ੍ਰਹਮ ਰਹਿਤ ਅੰਦਰਲੀ ਰਹਿਤ ਹੈ। ਇਹ ਰਹਿਤ ਸਾਡੇ ਹਿਰਦੇ ਦੀ ਪੂਰਨ ਰੂਪ ਵਿੱਚ ਸਤਿ ਹਿਰਦੇ ਪੂਰਨ ਸਚਿਆਰੀ ਰਹਿਤ ਵਿੱਚ ਬਦਲਣਾ ਹੈ। ਇਹ ਅੰਦਰਲੀ ਰਹਿਤ ਮਾਇਆ ’ਤੇ ਜਿੱਤ ਪਾਉਣਾ ਅਤੇ ਇਸ ਤੋਂ ਪਰ੍ਹੇ ਜਾਣਾ ਹੈ। ਅੰਦਰਲੀ ਰਹਿਤ ਆਤਮ ਰਸ ਦੀ ਪ੍ਰਾਪਤੀ ਹੈ। ਗੁਰਮਤਿ ਨੂੰ ਸੁਣਨਾ, ਗੁਰਮਤਿ ਅਨੁਸਾਰ ਜੀਣਾ ਅਤੇ ਅੰਦਰਲੀ ਰਹਿਤ ਦੀ ਕਮਾਈ ਕਰਨੀ ਜਿਵੇਂ ਕਿ ਉਪਰ ਵਖਿਆਨ ਕੀਤਾ ਗਿਆ ਹੈ ਜੀਵਨ ਮੁਕਤੀ ਲਿਆਉਂਦਾ ਹੈ।

ਸਤਿ ਅਕਾਲ ਪੁਰਖ ਦਾ ਨਾਮ ਹੈ ਅਤੇ ਇਹ ਨਾਮ ਹਰ ਰਚਨਾ ਦਾ ਅਧਾਰ ਹੈ। ਹਰ ਚੀਜ਼ ਸਤਿਨਾਮ ਤੋਂ ਉਤਪੰਨ ਹੋਈ ਹੈ ਅਤੇ ਸਤਿਨਾਮ ਕਰਦਿਆਂ ਅਸੀਂ ਸਤਿ ਬਣ ਜਾਂਦੇ ਹਾਂ ਅਤੇ ਸਹਿਜ ਅਵਸਥਾ ਵਿੱਚ ਜਾਂਦੇ ਹਾਂ। ਉਹ ਮਨੁੱਖ ਜਿਹੜੇ ਇਸ ਸਹਿਜ ਅਵਸਥਾ ਵਿੱਚ ਚਲੇ ਜਾਂਦੇ ਹਨ ਸਦਾ ਹੀ ਅਕਾਲ ਪੁਰਖ ਦੀ ਮਹਿਮਾ ਵਿੱਚ ਲੀਨ ਰਹਿੰਦੇ ਹਨ ਅਤੇ ਉਸ ਨਾਲ ਇੱਕ ਹਨ ਅਤੇ ਆਪਣੇ ਆਪ ਹੀ ਅਕਾਲ ਪੁਰਖ ਦੀ ਮਹਿਮਾ ਬਣ ਜਾਂਦੇ ਹਨ। ਉਹ ਆਪ ਹੀ ਨਾਮ ਵਿੱਚ ਲੀਨ ਰਹਿੰਦੇ ਹਨ ਅਤੇ ਦੂਸਰਿਆਂ ਨੂੰ ਨਾਮ ਨਾਲ ਜੋੜਨ ਦਾ ਕੰਮ ਕਰਦੇ ਹਨ। ਸਤਿਨਾਮ ਅੰਮ੍ਰਿਤ ਸਾਰੀਆਂ ਪਿਛਲੀਆਂ ਜ਼ਿੰਦਗੀਆਂ ਦੇ ਪਾਪਾਂ ਨੂੰ ਧੋ ਦਿੰਦਾ ਹੈ ਅਤੇ ਸਾਰੇ ਮਾਨਸਿਕ ਰੋਗਾਂ, ਦਰਦਾਂ ਅਤੇ ਪੀੜਾਂ ਨੂੰ ਦੂਰ ਕਰ ਦਿੰਦਾ ਹੈ ਅਤੇ ਸਾਡੇ ਲਈ ਮੁਕਤੀ ਲਿਆਉਂਦਾ ਹੈ।

ਗੁਨ ਗਾਵਤ ਤੇਰੀ ਉਤਰਸਿ ਮੈਲੁ ॥ ਬਿਨਸਿ ਜਾਇ ਹਉਮੈ ਬਿਖੁ ਫੈਲੁ ॥

ਹੋਹਿ ਅਚਿੰਤੁ ਬਸੈ ਸੁਖ ਨਾਲਿ ॥ ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥

ਛਾਡਿ ਸਿਆਨਪ ਸਗਲੀ ਮਨਾ ॥ ਸਾਧਸੰਗਿ ਪਾਵਹਿ ਸਚੁ ਧਨਾ ॥

ਹਰਿ ਪੂੰਜੀ ਸੰਚਿ ਕਰਹੁ ਬਿਉਹਾਰੁ ॥ ਈਹਾ ਸੁਖੁ ਦਰਗਹ ਜੈਕਾਰੁ ॥

ਸਰਬ ਨਿਰੰਤਰਿ ਏਕੋ ਦੇਖੁ ॥ ਕਹੁ ਨਾਨਕ ਜਾ ਕੈ ਮਸਤਕਿ ਲੇਖੁ ॥੭॥

ਹਉਮੈ, ਜਿਹੜੀ ਕਿ ਸਾਡੀ ਮੈਂ ਹੈ, ਇੱਕ ਡੂੰਘੀ ਮਾਨਸਿਕ ਬਿਮਾਰੀ ਕਹੀ ਗਈ ਹੈ। ਹਉਮੈ ਨੂੰ ਜ਼ਹਿਰ ਕਿਹਾ ਗਿਆ ਹੈ ਜੋ ਸਾਡੀ ਰੂਹਾਨੀਅਤ ਨੂੰ ਮਾਰ ਦਿੰਦੀ ਹੈ। ਹਉਮੈ ਸਾਡੇ ਬਾਰ-ਬਾਰ ਪੁਨਰ ਜਨਮਾਂ ਲਈ ਜ਼ਿੰਮੇਵਾਰ ਹੈ। ਪੰਜ ਦੂਤਾਂ ਵਿੱਚੋਂ ਹਉਮੈ ਸਭ ਤੋਂ ਖ਼ਤਰਨਾਕ ਹੈ। ਪੰਜ ਦੂਤ ਸਾਡੇ ਸਰੀਰ ਵਿੱਚ ਰਹਿੰਦੇ ਹਨ। ਕਾਮ ਦਾ ਦੂਤ ਸਾਡੇ ਸਰੀਰ ਦੇ ਨਿਚਲੇ ਭਾਗ ਵਿੱਚ ਇੰਦਰੀ ਖੇਤਰ ਵਿੱਚ ਰਹਿੰਦਾ ਹੈ। ਕ੍ਰੋਧ ਦਾ ਦੂਤ ਸਾਡੇ ਪੇਟ ਦੇ ਖੇਤਰ ਵਿੱਚ ਰਹਿੰਦਾ ਹੈ। ਲੋਭ ਅਤੇ ਮੋਹ ਦਾ ਦੂਤ ਸਾਡੀ ਛਾਤੀ ਦੇ ਖੇਤਰ ਵਿੱਚ ਵਾਸ ਕਰਦਾ ਹੈ। ਅਹੰਕਾਰ ਜਾਂ ਹਉਮੈ ਦਾ ਦੂਤ, ਜਿਹੜਾ ਕਿ ਸਭ ਤੋਂ ਖ਼ਤਰਨਾਕ ਹੈ ਸਾਡੇ ਸਿਰ ਦੇ ਖੇਤਰ ਵਿੱਚ ਰਹਿੰਦਾ ਹੈ।

ਹਉਮੈ ਦਾ ਦੂਤ ਸਾਨੂੰ ਇਹ ਵਿਸ਼ਵਾਸ ਦਿਵਾਉਂਦਾ ਹੈ ਕਿ ਅਸੀਂ ਸਿਰਫ਼ ਇੱਕ ਸਰੀਰ ਹਾਂ ਅਤੇ ਹੋਰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਹੈ। ਇਹ ਸਾਨੂੰ ਪੂਰੀ ਤਰ੍ਹਾਂ ਇਸ ਬ੍ਰਹਮ ਸਤਿ ਤੋਂ ਅਨਜਾਣ ਬਣਾਉਂਦਾ ਹੈ ਕਿ ਅਸੀਂ ਇੱਕ ਰੂਹ ਹਾਂ ਅਤੇ ਇੱਕ ਸਰੀਰ ਨਹੀਂ ਹਾਂ ਅਤੇ ਇਹ ਕਿ ਸਰੀਰ ਦੀ ਹੋਂਦ ਕੇਵਲ ਰੂਹ ਕਾਰਨ ਹੈ, ਜਿਹੜੀ ਕਿ ਅਨੰਤ ਬ੍ਰਹਮ ਸ਼ਕਤੀ ਹੈ। ਹਉਮੈ ਸਾਨੂੰ ਇਹ ਵਿਸ਼ਵਾਸ ਕਰਨਾ ਦੱਸਦੀ ਹੈ ਕਿ ਅਸੀਂ ਹਰ ਚੀਜ਼ ਆਪਣੇ ਆਪ ਕਰਦੇ ਹਾਂ ਅਤੇ ਇੱਥੇ ਕੋਈ ਕਰਤਾ ਪੁਰਖ ਨਹੀਂ ਹੈ। ਅਸਲ ਵਿੱਚ ਹਉਮੈ ਸਾਡੇ ਸਰਵ-ਸ਼ਕਤੀਮਾਨ ਤੋਂ ਵਿਛੜਣ ਦਾ ਕਾਰਨ ਹੈ। ਹਉਮੈ ਸਾਨੂੰ ਬਾਰ-ਬਾਰ ਪੁਨਰ ਜਨਮਾਂ ਦੇ ਜੀਵਨ ਮਰਨ ਦੇ ਚੱਕਰ ਵਿੱਚ ਰੱਖਣ ਲਈ ਜ਼ਿੰਮੇਵਾਰ ਹੈ।

ਸਭ ਤੋਂ ਮਹੱਤਵਪੂਰਨ ਬ੍ਰਹਮ ਸ਼ਕਤੀ ਅਤੇ ਬ੍ਰਹਮ ਗੁਣ ਜੋ ਹਉਮੈ ਨੂੰ ਮਾਰਦੀ ਹੈ ਉਹ ਹੈ ਨਿਮਰਤਾ ਅਤੇ ਨਿਰਮਾਣਤਾ ਅਤੇ ਸਾਡਾ ਇਹ ਯਕੀਨ ਕਿ ਜੋ ਕੁਝ ਵੀ ਹੋ ਰਿਹਾ ਹੈ ਪਰਮਾਤਮਾ ਦੇ ਹੁਕਮ ਅਤੇ ਮਰਜ਼ੀ ਨਾਲ ਹੋ ਰਿਹਾ ਹੈ। ਸਾਡਾ ਯਕੀਨ ਕਿ ਇੱਥੇ ਕੇਵਲ ਇੱਕ ਹੀ ਕਰਤਾ ਹੈ। ਇਹ ਕਿ ਹਰ ਚੀਜ਼ ਅਨੰਤ ਬ੍ਰਹਮ ਸ਼ਕਤੀ ਦੁਆਰਾ ਕੀਤੀ ਜਾ ਰਹੀ ਹੈ। ਇਹ ਕਿ ਇਹ ਅਨੰਤ ਬ੍ਰਹਮ ਸ਼ਕਤੀ ਸਾਰੀ ਰਚਨਾ ਦੀ ਉਤਪਤੀ ਕਰਨ ਵਾਲੀ ਅਤੇ ਚਲਾਉਣ ਵਾਲੀ ਹੈ।

ਸਾਡਾ ਹਿਰਦਾ ਨਿਮਰਤਾ ਅਤੇ ਨਿਰਮਾਣਤਾ ਨਾਲ ਇਹਨਾਂ ਦੁਆਰਾ ਭਰ ਜਾਵੇਗਾ:

    • ਗੁਰੂ ਅਤੇ ਸੰਗਤ ਨੂੰ ਡੰਡੌਤ ਕਰਨ ਨਾਲ
    • ਸੰਗਤ ਦੇ ਜੋੜੇ ਸਾਫ਼ ਕਰਨ ਨਾਲ ਅਤੇ ਇਸ ਧੂੜ ਨੂੰ ਆਪਣੇ ਮੱਥੇ ’ਤੇ ਲਗਾਉਣ ਨਾਲ
    • ਆਪਣੇ ਆਪ ਨੂੰ ਨੀਵਿਆਂ ਤੋਂ ਨੀਵਾਂ ਮੰਨਣ ਨਾਲ
    • ਆਪਣੇ ਆਪ ਨੂੰ ਨੀਚਾਂ ਦੇ ਅਤਿ ਨੀਚ ਕਹਿਣ ਨਾਲ
    • ਆਪਣੇ ਆਪ ਨੂੰ ਇੱਕ ਲੂਣਹਰਾਮੀ ਕਹਿਣ ਨਾਲ
    • ਦੂਸਰੇ ਹਰ ਇੱਕ ਨੂੰ ਆਪਣੇ ਤੋਂ ਉਪਰ ਮੰਨਣ ਨਾਲ

ਸਗਲ ਕੀ ਰੀਨਾ ਬਣਨਾ, ਭਾਵ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣਨਾ ਦਰਗਾਹ ਦੀ ਕੁੰਜੀ ਹੈ। ਇਹ ਸਾਡੇ ਹਿਰਦੇ ਨੂੰ ਨਿਮਰਤਾ ਅਤੇ ਨਿਰਮਾਣਤਾ ਦੀ ਬ੍ਰਹਮ ਸ਼ਕਤੀ ਨਾਲ ਭਰਨ ਦੀ ਕੁੰਜੀ ਹੈ। ਅਕਾਲ ਪੁਰਖ ਦੀ ਮਹਿਮਾ ’ਤੇ ਧਿਆਨ ਕੇਂਦਰਿਤ ਕਰਨਾ ਸਾਡੀ ਹਉਮੈ ਨੂੰ ਮਾਰ ਦੇਵੇਗਾ। ਅਕਾਲ ਪੁਰਖ ਦਾ ਸਭ ਤੋਂ ਉੱਚਾ ਪੱਧਰ ਮਹਿਮਾ ਉਸਦਾ ਨਾਮ ਸਿਮਰਨ ਕਰਨਾ ਹੈ।

ਇਸ ਲਈ ਕਿਰਪਾ ਕਰਕੇ ਇਸ ਸਭ ਤੋਂ ਉੱਚੀ ਅਕਾਲ ਪੁਰਖ ਦੀ ਸੇਵਾ ਨੂੰ ਸਮਰਪਿਤ ਹੋ ਜਾਓ ਅਤੇ ਸਾਰੀ ਸ਼ਕਤੀ ਨਾਮ ਸਿਮਰਨ ’ਤੇ ਲਗਾ ਦਿਓ। ਇਹ ਸਾਡੀ ਹਉਮੈ ਨੂੰ ਮਾਰਨ ਅਤੇ ਹਿਰਦੇ ਨੂੰ ਨਿਮਰਤਾ ਅਤੇ ਨਿਰਮਾਣਤਾ ਦੀ ਬ੍ਰਹਮ ਸ਼ਕਤੀ ਨਾਲ ਭਰਨ ਦਾ ਰਸਤਾ ਤਿਆਰ ਕਰਦਾ ਹੈ ਅਤੇ ਸਾਨੂੰ ਸਗਲ ਕੀ ਰੀਨਾ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣਾਉਂਦਾ ਹੈ।

ਇਸ ਨੂੰ ਆਪਣੀ ਰੋਜ਼ਾਨਾ ਦੀ ਪਰਮਾਤਮਾ ਅੱਗੇ ਅਰਦਾਸ ਵਿੱਚ ਸ਼ਾਮਿਲ ਕਰੋ:

“ਕ੍ਰਿਪਾ ਕਰਕੇ ਮੈਨੂੰ ‘ਸਗਲ ਕੀ ਰੀਨਾ’ ਬਣਾ ਦਿਓ।

ਕ੍ਰਿਪਾ ਕਰਕੇ ਮੈਨੂੰ ਸਾਰੀ ਸ੍ਰਿਸ਼ਟੀ ਦੀ ਚਰਨ ਧੂਲ ਬਣਾ ਦਿਓ।

ਕ੍ਰਿਪਾ ਕਰਕੇ ਮੈਨੂੰ ਬਿਸਟਾ ਕਾ ਕੀੜਾ ਦਾ ਦਾਸ ਬਣਾ ਦਿਓ।”

ਇਹ ਅਰਦਾਸ ਸਾਡੇ ਹਿਰਦੇ ਅਤੇ ਦਿਮਾਗ਼ ਨੂੰ ਨਿਰਮਲ ਕਰ ਦੇਵੇਗੀ ਅਤੇ ਇਹਨਾਂ ਨੂੰ ਨਿਮਰਤਾ ਅਤੇ ਨਿਰਮਾਣਤਾ ਨਾਲ ਭਰ ਦੇਵੇਗੀ ਅਤੇ ਅਸੀਂ ਇਸ ਜ਼ਹਿਰ ਨੂੰ ਰੋਜ਼ਾਨਾ ਜੀਵਨ ਵਿੱਚ ਪੀਣ ਤੋਂ ਬਚ ਜਾਵਾਂਗੇ।

ਸਾਡੀ ਹਉਮੈ ਸਾਡੀ ਆਪਣੀ ਮਤਿ ਅਤੇ ਸੰਸਾਰਿਕ ਮਤਿ ਹੈ ਜਿਸ ਨੂੰ ਕਿ ਅਸੀਂ ਹਰ ਰੋਜ਼ ਦੀ ਜ਼ਿੰਦਗੀ ਵਿੱਚ ਪਾਲਣ ਕਰਦੇ ਹਾਂ। ਜਿੰਨੀ ਦੇਰ ਤੱਕ ਅਸੀਂ ਇਸ ਤਰ੍ਹਾਂ ਕਰਦੇ ਰਹਿੰਦੇ ਹਾਂ ਅਸੀਂ ਆਪਣੀ ਹਉਮੈ ਨੂੰ ਮਾਰਨ ਦੇ ਯੋਗ ਨਹੀਂ ਹੁੰਦੇ। ਇਸ ਦਾ ਇਲਾਜ ਹੈ ਆਪਣੀ ਮਤਿ ਅਤੇ ਸੰਸਾਰਿਕ ਮਤਿ ਨੂੰ ਪਾਸੇ ਛੱਡ ਕੇ ਗੁਰਮਤਿ ਦਾ ਪਾਲਣ ਕਰਨਾ। ਗੁਰਮਤਿ ਹੋਰ ਕੁਝ ਨਹੀਂ ਹੈ ਸਗੋਂ ਗੁਰਬਾਣੀ ਹੈ। ਇਹ ਅਕਾਲ ਪੁਰਖ ਦੀ ਮਹਿਮਾ ਹੈ। ਇਹ ਅਕਾਲ ਪੁਰਖ ਦੇ ਨਾਮ ਦੀ ਮਹਿਮਾ ਹੈ। ਇਹ ਸਤਿਗੁਰੂ, ਸੰਤ, ਭਗਤ, ਖ਼ਾਲਸਾ ਅਤੇ ਬ੍ਰਹਮ ਗਿਆਨੀ ਦੀ ਮਹਿਮਾ ਹੈ। ਇਹ ਪੂਰਨ ਬ੍ਰਹਮ ਗਿਆਨ ਹੈ ਅਤੇ ਗੁਰਬਾਣੀ ਦਾ ਪਾਲਣ ਕਰਕੇ ਅਸੀਂ ਆਪ ਅਕਾਲ ਪੁਰਖ ਦੀ ਮਹਿਮਾ ਬਣ ਜਾਂਦੇ ਹਾਂ।

ਸਭ ਤੋਂ ਅਮੋਲਕ ਬ੍ਰਹਮ ਦਾਤ ਜਿਸਦੀ ਸਾਨੂੰ ਬਖ਼ਸ਼ਿਸ਼ ਹੋਈ ਹੈ ਸਾਡੇ ਸਵਾਸਾਂ ਦੀ ਦੌਲਤ ਹੈ। ਸਾਨੂੰ ਇਸ ਬ੍ਰਹਮ ਦਾਤ ਨੂੰ ਅਸਤਿ ਕਰਮਾਂ ਵਿੱਚ ਵਿਅਰਥ ਨਹੀਂ ਗਵਾਉਣਾ ਚਾਹੀਦਾ। ਸਾਨੂੰ ਇਹ ਬ੍ਰਹਮ ਦਾਤ ਅਨਾਦਿ ਖ਼ਜ਼ਾਨਾ ਨਾਮ ਧਨ ਇਕੱਠਾ ਕਰਨ ਲਈ ਵਰਤਣੀ ਚਾਹੀਦੀ ਹੈ। ਸਾਨੂੰ ਆਪਣੇ ਸਵਾਸਾਂ ਦੀ ਬ੍ਰਹਮ ਦੌਲਤ ਨੂੰ ਮਾਇਆ ਦਾ ਜ਼ਹਿਰ: ਰਜੋ ਅਤੇ ਤਮੋ ਬਿਰਤੀ, ਖ਼ਰੀਦਣ ਲਈ ਨਹੀਂ ਵਰਤਣਾ ਚਾਹੀਦਾ। ਸਾਨੂੰ ਕੇਵਲ ਇਹ ਦੌਲਤ ਹੋਰ ਬ੍ਰਹਮ ਦੌਲਤ ਇਕੱਠੀ ਕਰਨ ਵਿੱਚ ਵਰਤਣੀ ਚਾਹੀਦੀ ਹੈ। ਨਾਮ ਧਨ ਉਪਰ ਧਿਆਨ ਲਗਾਉਣਾ ਇਸ ਬ੍ਰਹਮ ਦੌਲਤ ਨੂੰ ਖ਼ਰਚਣਾ ਨਹੀਂ ਹੈ ਸਗੋਂ ਅਨਾਦਿ ਖ਼ਜ਼ਾਨੇ ਨਾਮ ਧਨ ’ਤੇ ਧਿਆਨ ਕੇਂਦਰਿਤ ਕਰਨਾ ਇਸ ਦੌਲਤ ਨੂੰ ਕਈ ਗੁਣਾਂ ਵਧਾਉਣਾ ਹੈ।

ਇਸ ਲਈ ਨਾਮ ਧਨ ਦਾ ਇਕੱਠਾ ਕਰਨਾ ਸਭ ਤੋਂ ਵਧੀਆ ਸੌਦਾ ਹੈ ਜੋ ਅਸੀਂ ਕਰ ਸਕਦੇ ਹਾਂ ਅਤੇ ਉਹ ਹੈ ਆਪਣੇ ਸਵਾਸਾਂ ਨਾਲ ਨਾਮ ਧਨ ਦਾ ਵਪਾਰ। ਹਰ ਵਾਰ ਜਦੋਂ ਅਸੀਂ ਸਾਹ ਨੂੰ ਅੰਦਰ ਖੜਦੇ ਹਾਂ ਅਤੇ ਬਾਹਰ ਕੱਢਦੇ ਹਾਂ, ਹਰ ਪਲ ਨਾਮ ਧਨ ਦੀ ਦੌਲਤ ਨੂੰ ਇਕੱਠਾ ਕਰਨ ਲਈ ਕਰਨਾ ਚਾਹੀਦਾ ਹੈ। ਬਹੁਤੇ ਲੋਕ ਸਾਸ ਗਿਰਾਸ ਸਿਮਰਨ ਦਾ ਮਤਲਬ ਸਾਹ ਨੂੰ ਬਾਹਰ ਕੱਢਦੇ ਅਤੇ ਅੰਦਰ ਖੜਦੇ ਹੋਏ ਨਾਮ ਨੂੰ ਦੁਹਰਾਉਣਾ ਹੈ, ਪਰ ਇਹ ਬ੍ਰਹਮ ਸਤਿ ਨਹੀਂ ਹੈ। ਇੱਥੇ ਕੋਈ ਤਰੀਕਾ ਨਹੀਂ ਹੈ ਕਿ ਅਸੀਂ ਸਾਹ ਨੂੰ ਅੰਦਰ ਖੜਦੇ ਅਤੇ ਬਾਹਰ ਕੱਢਦੇ ਹੋਏ ਇਸ ਨੂੰ ਦੁਹਰਾਈਏ। ਇਸ ਲਈ ਸਾਸ ਗਿਰਾਸ ਦਾ ਅਸਲੀ ਬ੍ਰਹਮ ਭਾਵ ਇਹ ਹੈ ਕਿ ਸਾਡਾ ਕੋਈ ਵੀ ਸਾਹ ਸਿਮਰਨ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ ਅਤੇ ਇਹ ਤਦ ਹੀ ਸੰਭਵ ਹੈ ਜਦ ਅਸੀਂ ਅਜਪਾ ਜਾਪ ਵਿੱਚ-ਆਪੇ ਜਪੇ ਜਾਣ ਵਾਲੀ ਅਵਸਥਾ ਵਿੱਚ ਜਾਈਏ। ਜਦ ਸਾਡਾ ਸਿਮਰਨ ਇਸ ਅਵਸਥਾ ਵਿੱਚ ਜਾਂਦਾ ਹੈ ਜਦ ਨਾਮ ਸਾਡੀ ਸੁਰਤ ਅਤੇ ਹਿਰਦੇ ਅਤੇ ਰੋਮ-ਰੋਮ ਵਿੱਚ ਜਾਂਦਾ ਹੈ ਤਦ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੋ ਜਾਂਦੀ ਹੈ ਅਤੇ ਅਸੀਂ ਕਦੀ ਨਾ ਖ਼ਤਮ ਹੋਣ ਵਾਲੀ ਨਿਰੰਤਰ ਨਾਮ ਸਿਮਰਨ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਹਾਂ, ਜਿਹੜਾ ਕਿ ਗੁਰਪ੍ਰਸਾਦਿ ਹੈ। ਅਸੀਂ ਆਪਣੀ ਕਿਸਮਤ ਦੇ ਨਾਲ ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਚਲੇ ਜਾਂਦੇ ਹਾਂ। ਜਦ ਅਸੀਂ ਪੂਰੀ ਤਰ੍ਹਾਂ ਉਸਦੇ ਸਤਿ ਚਰਨਾਂ ਵਿੱਚ ਤਨ, ਮਨ ਅਤੇ ਧਨ ਨੂੰ ਯਕੀਨ, ਸ਼ਰਧਾ ਅਤੇ ਪਿਆਰ ਨਾਲ ਸਭ ਕੁਝ ਸੌਂਪ ਦਿੰਦੇ ਹਾਂ ਤਦ ਅਸੀਂ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ ਅਤੇ ਇਹ ਗੁਰਪ੍ਰਸਾਦਿ ਸਾਨੂੰ ਅਜਪਾ ਜਾਪ ਵਿੱਚ ਲੈ ਜਾਵੇਗਾ।

ਸਾਡੀ ਕਿਸਮਤ ਸਾਡੇ ਭਵਿੱਖ ਦਾ ਫ਼ੈਸਲਾ ਲੈਣ ਵਾਲਾ ਕਾਰਕ ਹੈ ਅਤੇ ਅਸੀਂ ਆਪਣੀ ਕਿਸਮਤ ਆਪ ਉੱਕਰਨ ਅਤੇ ਆਪਣਾ ਭਵਿੱਖ ਆਪ ਬਣਾਉਣਾ ਸਾਡੀ ਕਰਨੀ ’ਤੇ ਨਿਰਭਰ ਕਰਦਾ ਹੈ। ਸਤਿ ਦੀ ਕਰਨੀ ਸਾਨੂੰ ਗੁਰਪ੍ਰਸਾਦਿ ਤੱਕ ਲੈ ਜਾਂਦੀ ਹੈ ਅਤੇ ਅਸਤਿ ਦੀ ਕਰਨੀ ਸਾਨੂੰ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੀ ਜ਼ਹਿਰ ਪੀਣ ਲਈ ਛੱਡ ਦਿੰਦੀ ਹੈ। ਸਤਿ ਦੀ ਕਰਨੀ ਸਾਨੂੰ ਵਾਪਸ ਜ਼ਿੰਦਗੀ ਵਿੱਚ ਲੈ ਜਾਂਦੀ ਹੈ ਅਤੇ ਅਸਤਿ ਦੀ ਕਰਨੀ ਸਾਨੂੰ ਮਾਇਆ ਦੇ ਡੂੰਘੇ ਕੂੜ ਰਜੋ ਅਤੇ ਤਮੋ ਗੁਣਾਂ ਦੇ ਵਿੱਚ ਲੈ ਜਾਂਦੀ ਹੈ।

ਨਾਮ ਧਨ ਦਾ ਸੰਗ੍ਰਹਿ ਸਾਨੂੰ ਦਰਗਾਹ ਵਿੱਚ ਲੈ ਜਾਂਦਾ ਹੈ ਅਤੇ ਸਾਨੂੰ ਦਰਗਾਹ ਵਿੱਚ ਸਥਾਈ ਸਥਾਨ ਮੁਹੱਈਆ ਕਰਵਾਉਂਦਾ ਹੈ ਅਤੇ ਅਸੀਂ ਅਨਾਦਿ ਖ਼ਜ਼ਾਨਿਆਂ ਨਾਲ ਨਿਵਾਜੇ ਜਾਂਦੇ ਹਾਂ ਅਤੇ ਨਾਲ ਹੀ ਕਦੀ ਨਾ ਖ਼ਤਮ ਹੋਣ ਵਾਲੀਆਂ ਅਨਾਦਿ ਖ਼ੁਸ਼ੀਆਂ ਨਾਲ ਬਖ਼ਸ਼ੇ ਜਾਂਦੇ ਹਾਂ। ਇਸ ਤਰੀਕੇ ਨਾਲ ਅਸੀਂ ਗੁਰਪ੍ਰਸਾਦਿ ਨਾਲ ਬੰਦਗੀ ਦੇ ਉਸ ਪੱਧਰ ਤੱਕ ਪਹੁੰਚਦੇ ਹਾਂ ਜਿੱਥੇ ਅਸੀਂ ਸਾਰੀ ਸ੍ਰਿਸ਼ਟੀ ਦੇ ਪਿੱਛੇ ਕੰਮ ਕਰ ਰਹੀ ਅਨੰਤ ਬ੍ਰਹਮ ਸ਼ਕਤੀ ਦਾ ਬੋਧ ਕਰ ਲੈਂਦੇ ਹਾਂ। ਅਸੀਂ ਇਹ ਸਭ ਸਥੂਲ ਰੂਪ ਵਿੱਚ ਦੇਖਣ ਅਤੇ ਮਹਿਸੂਸ ਕਰਨ ਦੇ ਯੋਗ ਹੋ ਜਾਂਦੇ ਹਾਂ ਕਿ ਕਿਵੇਂ ਹਰ ਰਚਨਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੁਆਰਾ ਚਲਾਈ ਜਾ ਰਹੀ ਹੈ। ਇਸ ਲਈ ਨਾਮ ਧਨ ਦਾ ਵਪਾਰ ਕਰਨਾ ਅਤੇ ਨਾਮ ਧਨ ਇਕੱਠਾ ਕਰਨਾ ਸਭ ਤੋਂ ਫਲ ਕਾਰੀ ਵਪਾਰ ਹੈ ਜੋ ਅਸੀਂ ਕਰ ਸਕਦੇ ਹਾਂ।

ਏਕੋ ਜਪਿ ਏਕੋ ਸਾਲਾਹਿ ॥ ਏਕੁ ਸਿਮਰਿ ਏਕੋ ਮਨ ਆਹਿ ॥

ਏਕਸ ਕੇ ਗੁਨ ਗਾਉ ਅਨੰਤ ॥ ਮਨਿ ਤਨਿ ਜਾਪਿ ਏਕ ਭਗਵੰਤ ॥

ਏਕੋ ਏਕੁ ਏਕੁ ਹਰਿ ਆਪਿ ॥ ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ ॥

ਅਨਿਕ ਬਿਸਥਾਰ ਏਕ ਤੇ ਭਏ ॥ ਏਕੁ ਅਰਾਧਿ ਪਰਾਛਤ ਗਏ ॥

ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ ॥ ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ॥੮॥੧੯॥

ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਨਾਮ ਜਪਣ ਦੀ ਮਹਿਮਾ ਅਤੇ ਗੁਰਪ੍ਰਸਾਦਿ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖ ਰਹੇ ਹਨ। ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਾਡੇ ਉਪਰ ਬੇਅੰਤ ਦਿਆਲ ਹਨ ਕਿ ਸਭ ਤੋਂ ਪਹਿਲੀ ਚੀਜ਼ ਜੋ ਉਹਨਾਂ ਨੇ ਕਹੀ ਅਤੇ ਵਖਿਆਨ ਕੀਤੀ ਉਹ ਨਾਮ ਅਤੇ ਗੁਰਪ੍ਰਸਾਦਿ ਦੀ ਮਹਿਮਾ ਬਾਰੇ ਹੈ। ਕ੍ਰਿਪਾ ਕਰਕੇ ਮੂਲ-ਮੰਤਰ ’ਤੇ ਝਾਤੀ ਮਾਰੋ, ਗੁਰਬਾਣੀ ਦਾ ਪਹਿਲਾ ਹੀ ਸਲੋਕ ਜਿਸ ਤੋਂ ਗੁਰਬਾਣੀ ਸ਼ੁਰੂ ਹੁੰਦੀ ਹੈ-ਨੂੰ ਮੂਲ-ਮੰਤਰ ਕਿਹਾ ਜਾਂਦਾ ਹੈ। ਉਹ ਮਨੁੱਖ ਜਿਹੜੇ ਮੂਲ-ਮੰਤਰ ਨੂੰ ਸਮਝ ਜਾਂਦੇ ਹਨ ਸਾਰੀ ਗੁਰਬਾਣੀ ਨੂੰ ਸਮਝ ਜਾਂਦੇ ਹਨ। ਮੂਲ-ਮੰਤਰ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਸਭ ਤੋਂ ਉੱਤਮ ਅਤੇ ਪੂਰਨ ਪਰਿਭਾਸ਼ਾ ਵਖਿਆਨ ਕਰਦਾ ਹੈ। ਇਸ ਲਈ ਇੱਥੇ ਕੋਈ ਵੀ ਮੰਤਰ ਇਸ ਮੂਲ-ਮੰਤਰ ਤੋਂ ਵੱਡਾ ਜਾਂ ਵਧੀਆ ਜਾਂ ਆਪਣੇ ਆਪ ਵਿੱਚ ਪੂਰਾ ਨਹੀਂ ਹੈ।

ਮੂਲ ਦਾ ਭਾਵ ਹੈ ਅਧਾਰ ਨੀਂਹ, ਅਨੰਤ ਬ੍ਰਹਮ ਸ਼ਕਤੀ, ਜਿਹੜਾ ਕਿ ਸਾਰੀ ਸ੍ਰਿਸ਼ਟੀ ਦੀ ਅਧਾਰ ਨੀਂਹ ਹੈ, ਜਿੱਥੋਂ ਸਾਰੀ ਸ੍ਰਿਸ਼ਟੀ ਉਤਪਤ ਹੋਈ ਹੈ। ਮੰਤਰ ਦਾ ਭਾਵ ਹੈ ਉਹ ਇੱਕ ਜਿਹੜਾ ਸਾਨੂੰ ਦਰਗਾਹ ਤੱਕ ਪਾਰ ਲੰਘਾਉਂਦਾ ਹੈ। ਮੰਤਰ ਦਾ ਭਾਵ ਹੈ ਜੋ ਮਨ ਨੂੰ ਤਾਰ ਦਿੰਦਾ ਹੈ ਅਤੇ ਸਾਨੂੰ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੀ ਦਰਗਾਹ ਵਿੱਚ ਲੈ ਜਾਂਦਾ ਹੈ।

ਮੂਲ-ਮੰਤਰ ਵਿੱਚ ਇਹ ਪਰਿਭਾਸ਼ਤ ਹੈ ਕਿ ” ੴ ” ਸਤਿ ਹੈ ਅਤੇ ਇਹ ਸਤਿ ਨਾਮੁ ਹੈ, ਅਤੇ ਇਹ ਅਨੰਤ ਬ੍ਰਹਮ ਸ਼ਕਤੀ ਕਰਤਾ ਪੁਰਖੁ ਹੈ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ ਅਤੇ ਗੁਰਪ੍ਰਸਾਦਿ ਹੈ। ਗੁਰਪ੍ਰਸਾਦਿ ਅਨੰਤ ਬ੍ਰਹਮ ਸ਼ਕਤੀ ਹੈ ਅਤੇ ਇਹ ਅਨੰਤ ਬ੍ਰਹਮ ਸ਼ਕਤੀ ਸਤਿ ਹੈ, ਹੋਂਦ ਵਿੱਚ ਹੈ ਅਤੇ ਆਪਣੇ ਆਦਿ ਤੋਂ ਹੀ (ਆਦਿ ਤੇ ਅੰਤ ਅਗਿਆਤ ਹੈ, ਕੇਵਲ ਵਰਤਮਾਨ ਹੀ ਗਿਆਤ ਹੈ ਵਰਤਮਾਨ ਦਾ ਭਾਵ ਹੈ ਹੁਣ ਦਾ ਪਲ) ਹੈ, ਹੁਣ ਵੀ ਪ੍ਰਚਲਣ ਵਿੱਚ ਹੈ ਅਤੇ ਆਉਣ ਵਾਲੇ ਯੁੱਗਾਂ ਵਿੱਚ ਵੀ ਪ੍ਰਚਲਣ ਵਿੱਚ ਰਹੇਗਾ।

ਨਾਮ ਜਿਵੇਂ ਕਿ ਸਤਿ ਨਾਮ ਇਸ ਲਈ ਮੂਲ-ਮੰਤਰ ਵਿੱਚ ਪਰਿਭਾਸ਼ਤ ਕੀਤਾ ਗਿਆ ਹੈ ਅਤੇ ਇੱਥੇ ਕੋਈ ਵੀ ਮੰਤਰ ਇਸ ਸਤਿਨਾਮ ਨਾਲੋਂ ਵੱਡਾ ਜਾਂ ਵਧੀਆ ਜਾਂ ਪੂਰਨ ਨਹੀਂ ਹੈ। ਇਸ ਲਈ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਸਾਡੀ ਰੂਹਾਨੀ ਸਫਲਤਾ ਦਾ ਰਸਤਾ ਹੈ।

ਇਹ ਗੁਰਪ੍ਰਸਾਦਿ ਅਨੰਤ ਬ੍ਰਹਮ ਸ਼ਕਤੀ ਹੈ ਅਤੇ ਸਾਡੀ ਰੂਹਾਨੀ ਉੱਨਤੀ ਲਈ ਕ੍ਰਿਸ਼ਮੇ ਕਰਦਾ ਹੈ। ਇਹ ਸਤਿਨਾਮ ਦੀ ਅਨੰਤ ਬ੍ਰਹਮ ਸ਼ਕਤੀ ਸਾਡਾ ਦਰਗਾਹ ਵੱਲ ਦਾ ਰਸਤਾ ਤਿਆਰ ਕਰਦੀ ਹੈ ਅਤੇ ਅਸੀਂ ਅਕਾਲ ਪੁਰਖ ਦਾ ਪੂਰਨ ਬੋਧ ਕਰਨ ਦੇ ਯੋਗ ਹੋ ਜਾਂਦੇ ਹਾਂ।

ਮਨ ਅਤੇ ਤਨ ਵਿੱਚ ਜਾਪ ਅਜਪਾ ਜਾਪ ਹੈ ਅਤੇ ਕੇਵਲ ਗੁਰਪ੍ਰਸਾਦਿ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਮਨ ਵਿੱਚ ਜਾਪ ਅਜਪਾ ਜਾਪ ਦੀ ਪਹਿਲੀ ਅਵਸਥਾ ਹੈ ਅਤੇ ਰਸਨਾ ਨਾਲ ਜਾਪ ਨਾਲੋਂ ਬਹੁਤ ਸ਼ਕਤੀਸ਼ਾਲੀ ਹੈ। ਤਨ ਵਿੱਚ ਜਾਪ ਦਾ ਭਾਵ ਹੈ ਰੋਮ-ਰੋਮ ਨਾਮ ਸਿਮਰਨ, ਸਾਡੇ ਸਰੀਰ ਦਾ ਹਰ ਇੱਕ ਭਾਗ ਨਾਮ ਨਾਲ ਥਿੜਕਦਾ ਹੈ, ਅਸੀਂ ਇਸ ਬ੍ਰਹਮ ਥਿੜਕਣ ਨੂੰ ਸਥੂਲ ਰੂਪ ਵਿੱਚ ਮਹਿਸੂਸ ਕਰਦੇ ਹਾਂ ਇਹ ਬ੍ਰਹਮ ਥਿੜਕਣਾਂ ਸਾਡੇ ਹੱਥਾਂ ਵਿੱਚ ਅਸਾਨੀ ਨਾਲ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ, ਪੋਟੇ ਜੋ ਕਿ ਸਾਡੇ ਸਰੀਰ ਦਾ ਇੱਕ ਹੋਰ ਸੰਵੇਦਨਸ਼ੀਲ ਭਾਗ ਹੈ, ਉਨ੍ਹਾਂ ਵਿੱਚ ਨਾਮ ਦੀ ਧੜਕਣ ਸਪਸ਼ਟ ਅਨੁਭਵ ਹੁੰਦੀ ਹੈ ਅਤੇ ਹੌਲੀ ਹੌਲੀ ਸਾਰੀ ਦੇਹੀ ਵਿੱਚ ਇਹ ਨਾਮ ਦੀ ਧੜਕਣ ਸਪਸ਼ਟ ਸੁਣਦੀ ਹੈ। ਇਹ ਨਾਮ ਦੀਆਂ ਥਿੜਕਣਾਂ ਸਾਡੇ ਸਰੀਰ ਵਿੱਚ ਅਨੁਭਵ ਅਤੇ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ ਜਦੋਂ ਨਾਮ ਸਾਡੇ ਹਿਰਦੇ ਵਿੱਚ ਜਾਂਦਾ ਹੈ, ਸਾਡੀ ਕੁੰਡਲਨੀ ਜਾਗ ਜਾਂਦੀ ਹੈ ਅਤੇ ਸਾਡੇ ਸਾਰੇ ਸਤਿ ਸਰੋਵਰ ਕ੍ਰਿਆਸ਼ੀਲ ਹੋ ਜਾਂਦੇ ਹਨ ਅਤੇ ਨਾਮ ਨਾਲ ਜਗਮਗਾ ਉਠਦੇ ਹਨ।

ਕੁੰਡਲਨੀ ਸ਼ਕਤੀ ਸਾਡੇ ਸਾਰੇ ਸਰੀਰ ਵਿੱਚ ਕੰਮ ਕਰਦੀ ਹੈ ਅਤੇ ਸਾਡੇ ਸਰੀਰ ਦੀ ਸ਼ੁੱਧਤਾ ਕਰਦੀ ਹੈ। ਇਹ ਬ੍ਰਹਮ ਸ਼ਕਤੀ ਸਾਰੀਆਂ ਨਕਾਰਾਤਮਿਕ ਅਤੇ ਵਿਨਾਸ਼ਕਾਰੀ ਸ਼ਕਤੀਆਂ ਨੂੰ ਬ੍ਰਹਮ ਸ਼ਕਤੀਆਂ ਦੇ ਅੰਮ੍ਰਿਤ ਨਾਲ ਭਰ ਦਿੰਦੀ ਹੈ। ਇਹ ਸ਼ਕਤੀ ਸਾਡੇ ਮਨ, ਹਿਰਦੇ, ਰੂਹ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਸ਼ੁੱਧ ਕਰ ਦਿੰਦੀ ਹੈ ਅਤੇ ਇਸਨੂੰ ਅਨੰਤ ਬ੍ਰਹਮ ਸ਼ਕਤੀ ਲਈ ਸਦਾ ਵਾਸਤੇ ਸਮਾਉਣ ਲਈ ਤਿਆਰ ਕਰਦੀ ਹੈ। ਸਾਰੇ ਅਨਾਦਿ ਖ਼ਜ਼ਾਨੇ, ਅੰਮ੍ਰਿਤ ਅਤੇ ਪੂਰਨ ਬ੍ਰਹਮ ਗਿਆਨ ਸਾਡੀ ਰੂਹ ਵਿੱਚ ਹੀ ਲੁਕਿਆ ਹੋਇਆ ਹੈ ਅਤੇ ਮਨ ਦੀ, ਰੂਹ ਅਤੇ ਸਰੀਰ ਦੀ ਸ਼ੁੱਧਤਾ ਅਤੇ ਦਰੁਸਤੀ ਨਾਲ ਬ੍ਰਹਮ ਖ਼ਜ਼ਾਨੇ ਪ੍ਰਗਟ ਹੋ ਜਾਂਦੇ ਹਨ ਅਤੇ ਸਾਡੇ ਸਰੀਰ ਤੋਂ ਸਥੂਲ ਰੂਪ ਵਿੱਚ ਬਾਹਰ ਨਿਕਲ ਆਉਂਦੇ ਹਨ।

ਅਨੰਤ ਬ੍ਰਹਮ ਸ਼ਕਤੀ ਦਾ ਬੋਧ ਸਾਡੇ ਦੁਆਰਾ ਸਾਡੇ ਸਰੀਰ ਦੇ ਅੰਦਰੋਂ ਹੀ ਹੁੰਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਸਾਡੀ ਰੂਹ ਵਿੱਚੋਂ ਹੀ ਪ੍ਰਗਟ ਹੁੰਦਾ ਹੈ। ਇਹ ਸਾਰੇ ਹੀ ਅਨਾਦਿ ਖ਼ਜ਼ਾਨੇ ਸਾਡੀ ਰੂਹ ਦੇ ਵਿੱਚ ਹੀ ਛੁਪੇ ਹੋਏ ਹਨ ਅਤੇ ਰੂਹ ਵਿੱਚ ਅਨੰਤ ਬ੍ਰਹਮ ਸ਼ਕਤੀ ਹੈ, ਗੁਰਪ੍ਰਸਾਦਿ ਸਿਰਫ਼ ਇਸ ਜੋਤ ਨੂੰ ਜਗਾਉਂਦਾ ਹੀ ਹੈ ਅਤੇ ਸਾਨੂੰ ਇਹ ਅਹਿਸਾਸ ਦਿਵਾਉਂਦਾ ਹੈ ਕਿ ਇਹ ਸਾਰੇ ਅਨਾਦਿ ਖ਼ਜ਼ਾਨੇ ਸਾਡੇ ਅੰਦਰ ਆਪਣੇ ਆਪ ਪਹਿਲਾਂ ਹੀ ਮੌਜੂਦ ਹਨ।

ਸਾਡੇ ਮਨ ਸਰੀਰ ਅਤੇ ਰੂਹ ਦੀ ਦਰੁਸਤੀ ਦੀ ਪ੍ਰਕ੍ਰਿਆ ਬੰਦਗੀ ਪ੍ਰਕ੍ਰਿਆ ਹੈ, ਅਤੇ ਇਹ ਬੰਦਗੀ ਪ੍ਰਕ੍ਰਿਆ ਗੁਰਪ੍ਰਸਾਦਿ ਹੈ ਅਤੇ ਸਾਨੂੰ ਇਸ ਦਰੁਸਤੀ ਦੀ ਪ੍ਰਕ੍ਰਿਆ ਵਿੱਚ ਖੜਦਾ ਹੈ, ਸਾਡੇ ਮਨ ਦੀ ਦਰੁਸਤੀ, ਹਿਰਦੇ, ਰੂਹ ਅਤੇ ਸਰੀਰ ਦੀ ਦਰੁਸਤੀ। ਇਸ ਬੰਦਗੀ ਦੀ ਪ੍ਰਕ੍ਰਿਆ ਦੌਰਾਨ ਅਸੀਂ ਗੁਰਪ੍ਰਸਾਦਿ ’ਤੇ ਧਿਆਨ ਕੇਂਦਰਿਤ ਕਰੀ ਰੱਖਦੇ ਹਾਂ ਅਤੇ ਆਪਣੇ ਆਪ ਨੂੰ ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਸੇਵਾ ਲਈ ਸਮਰਪਿਤ ਕਰਦੇ ਹਾਂ।

ਨਾਮ ਅਨੰਤ ਬ੍ਰਹਮ ਸ਼ਕਤੀ ਹੈ ਅਤੇ ਜਦ ਅਸੀਂ ਨਾਮ ਸਿਮਰਨ ’ਤੇ ਧਿਆਨ ਕੇਂਦਰਿਤ ਕਰਦੇ ਹਾਂ ਤਦ ਇਹ ਦਰੁਸਤੀ ਦੀ ਪ੍ਰਕ੍ਰਿਆ ਸ਼ੁਰੂ ਹੁੰਦੀ ਹੈ ਅਤੇ ਸਾਡੀ ਸਾਰੀ ਪ੍ਰਣਾਲੀ ਮਨ, ਹਿਰਦਾ, ਰੂਹ ਅਤੇ ਸਰੀਰ ਰਾਹੀਂ ਕੰਮ ਕਰਦੀ ਹੈ। ਇਹ ਦਰੁਸਤੀ ਦੀ ਪ੍ਰਕ੍ਰਿਆ ਸਾਡੇ ਸਾਰੇ ਪਿਛਲੇ ਜਨਮਾਂ ਦੇ ਪਾਪਾਂ ਨੂੰ ਖ਼ਤਮ ਕਰਨ ਲਈ ਜ਼ਿੰਮੇਵਾਰ ਹੈ। ਇਹ ਸ਼ੁੱਧਤਾ ਅਤੇ ਦਰੁਸਤੀ ਦੀ ਪ੍ਰਕ੍ਰਿਆ ਸਾਡੇ ਮਨ, ਹਿਰਦੇ, ਰੂਹ ਅਤੇ ਸਰੀਰ ਨੂੰ ਪੰਜ ਦੂਤਾਂ ਅਤੇ ਇੱਛਾਵਾਂ ਤੋਂ ਅਰੋਗ ਕਰ ਦਿੰਦੀ ਹੈ ਅਤੇ ਇਹ ਜ਼ਹਿਰ ਨੂੰ ਅੰਮ੍ਰਿਤ ਵਿੱਚ ਬਦਲ ਦਿੰਦੀ ਹੈ।

ਅਨੰਤ ਬ੍ਰਹਮ ਸ਼ਕਤੀ ਦੇ ਪੂਰਨ ਬੋਧ ਨਾਲ ਅਸੀਂ ਪੂਰਨ ਬ੍ਰਹਮ ਗਿਆਨ ਨਾਲ ਬਖ਼ਸ਼ੇ ਜਾਂਦੇ ਹਾਂ ਅਤੇ ਬ੍ਰਹਮ ਗਿਆਨ ਦਾ ਝਰਨਾ ਸਾਡੇ ਅੰਦਰੋਂ ਹੀ ਪ੍ਰਗਟ ਹੁੰਦਾ ਹੈ। ਅਸੀਂ ਸਥੂਲ ਰੂਪ ਵਿੱਚ ਇਹ ਦੇਖਦੇ ਅਤੇ ਅਨੁਭਵ ਕਰਦੇ ਹਾਂ ਕਿ ਕਿਵੇਂ ਅਨੰਤ ਬ੍ਰਹਮ ਸ਼ਕਤੀ ਸਾਰੀ ਸ੍ਰਿਸ਼ਟੀ ਦੀ ਸਿਰਜਨਾ ਕਰ ਰਹੀ ਹੈ ਅਤੇ ਸਾਰੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ। ਇਸ ਲਈ ਕ੍ਰਿਪਾ ਕਰਕੇ ਆਪਣੇ ਸਾਰੇ ਯਤਨ ਨਾਮ ਸਿਮਰਨ, ਨਾਮ ਦੀ ਮਹਿਮਾ, ਅਕਾਲ ਪੁਰਖ ਦੀ ਮਹਿਮਾ, ਸੰਤਾਂ ਦੀ ਮਹਿਮਾ, ਭਗਤਾਂ, ਸਤਿਗੁਰਾਂ, ਬ੍ਰਹਮ ਗਿਆਨੀਆਂ, ਜਨ, ਗੁਰਮੁਖਾਂ ਅਤੇ ਗੁਰੂ ਸਿੱਖਾਂ ਦੀ ਮਹਿਮਾ ਵਿੱਚ ਲਗਾ ਦਿਓ। ਇਹ ਸਾਡਾ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਨ ਦਾ ਰਸਤਾ ਤਿਆਰ ਕਰਦਾ ਹੈ ਅਤੇ ਅਸੀਂ ਆਪਣੇ ਆਪ ਅਕਾਲ ਪੁਰਖ ਦੀ ਮਹਿਮਾ ਬਣਨ ਦੇ ਯੋਗ ਹੋ ਜਾਂਦੇ ਹਾਂ ਅਤੇ ਆਪਣੇ ਇਸ ਜੀਵਨ ਦਾ ਮੰਤਵ ਜੀਵਨ ਮੁਕਤੀ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਾਂ ਅਤੇ ਆਪਣੀ ਜ਼ਿੰਦਗੀ ਨੂੰ ਪੰਜ ਦੂਤਾਂ ਅਤੇ ਇੱਛਾਵਾਂ ਦੀ ਜ਼ਹਿਰ ਪੀਣ ਵਿੱਚ ਵਿਅਰਥ ਨਹੀਂ ਗਵਾਉਂਦੇ।

ਪਰਮਾਤਮਾ ਸਾਰਿਆਂ ਨੂੰ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਕਰੇ।