ਜੀ ਆਇਆਂ ਨੂੰ

ੴ ਸਤਿਨਾਮ ਸਤਿਗੁਰ ਪ੍ਰਸਾਦਿ  |

ਧੰਨ ਧੰਨ ਪਾਰਬ੍ਰਹਮ ਪਰਮੇਸ਼ਰ | ਧੰਨ ਧੰਨ ਗੁਰ, ਗੁਰੂ, ਗੁਰਬਾਣੀ ,ਗੁਰ ਸੰਗਤ |

ਸਤਿਕਾਰ ਯੋਗ ਗੁਰੂ ਕੇ ਪਿਆਰਿਓ,

ਕ੍ਰਿਪਾ ਕਰਕੇ ਕੋਟਨ ਕੋਟ ਡੰਡਉਤ ਬੰਦਨਾ ਸਵੀਕਾਰ ਕਰੋ ਜੀ।  ਪਰਮਾਤਮਾ ਤੁਹਾਨੂੰ ਸੰਪੂਰਨ ਬ੍ਰਹਮ ਗਿਆਨ ਦੀ  ਬਖਸ਼ਿਸ਼ ਕਰਨ।  ਮਹਾਨ ,ਮਹਾਨ ਪਰਮ ਨਿਰਗੁਣ ਪਿਤਾ ਅਤੇ ਮਹਾਨ ਮਹਾਨ ਗੁਰੂ ਜੀ ਦਾ ਕੋਟਨ ਕੋਟ ਸ਼ੁਕਰਾਨਾ  ਕਿ ਉਹਨਾਂ ਨੇ ਸਾਨੂੰ ਤੁਹਾਡੇ ਨਾਲ ਗੱਲਬਾਤ ਦਾ ਮੌਕਾ ਦਿੱਤਾ ਹੈ ।

ਇਹ ਵੈਬਸਾਈਟ ਮਹਾਨ ,ਮਹਾਨ ਗੁਰੂ ਅਤੇ  ਮਹਾਨ ,ਮਹਾਨ ਅਮਰ ਹਸਤੀ ਦੀ ਦਿਆਲਤਾ ਅਤੇ ਬਖਸ਼ਿਸ਼ ਹੈ ਜੋ ਇਹ ਸਭ ਚੀਜ਼ਾਂ ਨੂੰ ਸੰਭਵ ਬਣਾ ਰਿਹਾ ਹੈ ।

ਅਸੀਂ ਸਿਰਫ਼ ਇੱਕ ਦਾਸਨ ਦਾਸ ਹਾਂ ਗੁਲਾਮਾਂ ਦੇ ਗੁਲਾਮ,ਤੁਹਾਡੇ ਸਮੇਤ ਸਾਰੀ ਸ੍ਰਿਸਟੀ ਦੇ ਚਰਨਾਂ ਦੀ ਧੂਲ।ਅਸੀਂ ਬਿਸਟਾ ਕੇ ਕੀੜੇ ਦੇ ਦਾਸ ਹਾਂ ਅਤੇ ਕੁਝ ਵੀ ਕਰਨ ਜਾਂ ਲਿਖਣ ਦੇ ਸਮਰੱਥ ਨਹੀਂ ਹਾਂ ।ਇਹ ਸਭ ਕੁਝ ਉਸ ਕਰਤੇ ਦੁਆਰਾ ਹੀ ਕੀਤਾ ਅਤੇ ਕਰਵਾਇਆ ਜਾ ਰਿਹਾ ਹੈ ।

ਕੋਈ ਵੀ ਕਿਸੇ ਦੂਸਰੇ ਦੇ ਬਰਾਬਰ ਨਹੀਂ ਹੋ ਸਕਦਾ ,ਹਰ ਇੱਕ ਦੀ ਕਿਸਮਤ ਵਿਲੱਖਣ ਹੈ , ਹਰ ਇੱਕ ਦੀ ਸਰਧਾ ਵਿਲੱਖਣ ਹੈ।ਸਾਡੀ ਗੁਰੂ ਸਾਹਿਬਾਨ ਜੀ  ਦੇ ਨਾਲ ਤੁਲਣਾ ਨਹੀਂ ਕਰਨੀ ਚਾਹੀਦੀ ।ਗੁਰੂ  ਸਾਹਿਬਾਨ ਪਰਮ ਪੁਰਖ ਦੇ  ਸੰਪੂਰਨ ਗਿਆਤਾ ਸਨ ।ਉਹ ਸੰਤ – ਸਤਿਗੁਰੂ ਸਨ ਅਤੇ ਸਾਨੂੰ ਬਹੁਤ ਹੀ ਦਿਆਲਤਾ ਨਾਲ ਸਾਨੂੰ ਇਸ ਗੁਰਬਾਣੀ ਦੇ ਰੂਪ ਵਿੱਚ ਬ੍ਰਹਮ ਗਿਆਨ ਨਾਲ ਬਖਸ਼ਿਸ਼ ਕੀਤੀ ਹੈ ।ਅਤੇ ਜਿਹੜਾ ਵੀ ਵਿਅਕਤੀ ਇਸ ਬ੍ਰਹਮ ਗਿਆਨ ਦੀ ਪਾਲਣਾ ਆਪਣੇ ਰੋਜ਼ਾਨਾ ਜੀਵਣ ਵਿੱਚ ਕਰਦਾ ਹੈ ਉਹ ਹੀ ਬਣ ਜਾਂਦਾ ਹੈ ਜੋ ਇਸ ਗੁਰਬਾਣੀ ਦੀਆਂ ਲਿਖਤਾਂ ਆਖਦੀਆਂ ਹਨ । ਇਹ ਸਭ ਪਰਮਾਤਮਾ ਦੀ ਕ੍ਰਿਪਾ ਹੈ ਅਤੇ ਪਰਮਾਤਮਾ ਦੀ ਬਖਸ਼ਿਸ਼ ਹੈ ਜੋ ਹਰ ਚੀਜ ਅਤੇ ਕਿਸੇ ਵੀ ਚੀਜ ਨੂੰ ਵਾਪਰਨਾ ਬਣਾ ਰਿਹਾ ਹੈ ।ਅਸੀਂ ਸਿਰਫ਼ ਦਾਸਨ ਦਾਸ ਹਾਂ,ਬਿਸਟਾ ਕੇ ਕੀੜੇ ਦੇ ਦਾਸ,ਸਾਰੀ ਸ੍ਰਿਸਟੀ ਦੇ ਚਰਨਾਂ ਦੀ ਧੂਲ ਅਤੇ ਕੁਝ ਵੀ ਕਰਨ ਜਾਂ ਕੁਝ ਵੀ ਲਿਖਣ ਦੇ ਯੋਗ ਨਹੀਂ ਹਾਂ ।ਇੱਥੇ ਸਿਰਫ਼ ਇੱਕ ਹੀ ਕਰਤਾ ਹੈ-ਕਰਤਾ ਪੁਰਖ।

ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਉਤਰ ਦਿੱਤੇ ਹਨ  ਅਤੇ ਤੁਹਾਡੇ ਸਾਰੇ ਸ਼ੰਕੇ ਅਤੇ ਭਰਮ ਇਸ ਵੈਬਸਾਈਟ ਉਪਰ ਪ੍ਰਕਾਸ਼ਿਤ ਲੇਖਾਂ ਨੂੰ ਪੜਨ ਨਾਲ ਦੂਰ ਹੋ ਜਾਣਗੇ ।

ਪਰਮਾਤਮਾ ਤੁਹਾਨੂੰ ਗੁਰੂ ਦੀ ਬਖਸ਼ਿਸ਼ ਸਤਿਨਾਮ ਨਾਲ ਬਖ਼ਸ਼ਣ ,ਸਤਿਨਾਮ ਉਪਰ ਧਿਆਨ ਲਗਾਉਣ , ਸਤਿ ਨਾਮ ਉਪਰ ਰੂਹਾਨੀ ਮਿਹਨਤ ਕਰਨ  ,ਸਰਧਾ ਪੂਰਵਕ ਪੂਜਾ ਅਤੇ ਇੱਛਾ ਮੁਕਤ ਬੇਗਰਜ਼ ਸੇਵਾ ਕਰਨ ਦੀ ਬਖਸ਼ਿਸ ਕਰਨ ਅਤੇ ਹਰੇਕ ਪ੍ਰਤੀ ਉਦਾਰਤਾ ਨਾਲ ਦੇਣ,ਦੇਣ , ਅਤੇ ਸਿਰਫ਼ ਦੇਣ ਦੀ ਭਾਵਨਾ  ਬਖਸ਼ਿਸ਼ ਕਰਨ ।

ਦਾਸਨ ਦਾਸ

ਦਾਸਨ ਦਾਸ ਜੀ ਨੂੰ ਤੁਸੀਂ ਆਪਣੀ ਰੂਹਾਨੀ ਪ੍ਰਗਤੀ ਬਾਰੇ ਕੋਈ ਵੀ ਗੱਲ ਪੁੱਛਣ ਲਈ ਇਸ ਸਫ਼ੇ ਦੇ ਉਪਰ ਦਿੱਤੀ ਗਈ ਫੋਰਮ ਦੀ ਵਰਤੋਂ ਕਰੋ ।

Jap man satnam satnam ji, 

sada sada satnam satnam ji.

O my mind recite “satnam ji”, 

always and forever “satnam ji”.

Tera nam tera nam tera nam ji,

nit nit japee-a satnam tera nam ji.

Your name, Your name, Your name ji,

each and every day recite “Satnam ji”.

Satnam satnam satnam ji, 

sada sada satnam satnam ji.