ਸਲੋਕੁ ॥
ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥
ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥੧॥
ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਪੰਚਮ ਪਾਤਸ਼ਾਹ ਜੀ ਸਾਨੂੰ ਪੂਰਨ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖ ਰਹੇ ਹਨ ਅਕਾਲ ਪੁਰਖ ਦੀ ਬੇਅੰਤ ਅਨੰਤ ਮਹਿਮਾ ਬਾਰੇ, ਉਸਦੀਆਂ ਅਨੰਤ ਬੇਅੰਤ ਸ਼ਕਤੀਆਂ ਬਾਰੇ ਅਤੇ ਕੀ ਹੁੰਦਾ ਹੈ ਜਦੋਂ ਉਸਦੀ ਅਨੰਤ ਬ੍ਰਹਮ ਸ਼ਕਤੀ ਨਾਲ ਸਾਡੇ ਆਪਣੇ ਆਪ ਵਿੱਚ ਇੱਕ ਸੰਤ ਹਿਰਦਾ ਜਨਮ ਲੈਂਦਾ ਹੈ।
ਇੱਕ ਸੰਤ ਹਿਰਦਾ ਆਪਣੇ ਆਪ ਹੀ ਜਨਮ ਲੈਂਦਾ ਹੈ ਜਦ:
- ਅਸੀਂ ਪੂਰਨ ਬ੍ਰਹਮ ਗਿਆਨ ਨਾਲ ਬਖ਼ਸ਼ੇ ਜਾਂਦੇ ਹਾਂ।
- ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ।
- ਸਾਡਾ ਹਿਰਦਾ ਪੂਰਨ ਤੌਰ ’ਤੇ ਬਦਲ ਕੇ ਇੱਕ ਸੰਤ ਹਿਰਦੇ ਵਿੱਚ ਬਦਲ ਜਾਂਦਾ ਹੈ।
- ਸਾਡਾ ਹਿਰਦਾ ਸਾਰੇ ਬ੍ਰਹਮ ਗੁਣਾਂ ਨਾਲ ਭਰ ਜਾਂਦਾ ਹੈ।
- ਸਾਡਾ ਮਨ, ਹਿਰਦਾ, ਰੂਹ ਅਤੇ ਸਰੀਰ ਅੰਮ੍ਰਿਤ ਨਾਲ ਭਰ ਜਾਂਦਾ ਹੈ।
- ਸਾਡੇ ਲਈ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ।
- ਸਾਡਾ ਮਨ, ਹਿਰਦਾ, ਰੂਹ ਅਤੇ ਸਰੀਰ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ।
- ਸਾਡਾ ਰੋਮ-ਰੋਮ ਨਾਮ ਸਿਮਰਨ ਵਿੱਚ ਚਲਾ ਜਾਂਦਾ ਹੈ।
- ਸਾਡੇ ਲਈ ਮਾਇਆ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨੰਤ ਬ੍ਰਹਮ ਸ਼ਕਤੀ ਨਾਲ ਹਰਾਈ ਜਾਂਦੀ ਹੈ।
- ਅਸੀਂ ਪਰਮ ਪਦਵੀ, ਆਪਣੇ ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼ ਅਤੇ ਜੀਵਨ ਮੁਕਤੀ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ।
ਅਸੀਂ (ਦਾਸਨ ਦਾਸ) ਕੁਝ ਵੀ ਲਿਖਣ ਜਾਂ ਦੱਸਣ ਦੇ ਯੋਗ ਨਹੀਂ ਹਾਂ। ਅਸੀਂ (ਦਾਸਨ ਦਾਸ) ਇਸ ਧਰਤੀ ’ਤੇ ਸਿਰਫ਼ ਇੱਕ ਫਾਲਤੂ ਜਿਹੇ ਪ੍ਰਾਣੀ ਹਾਂ। ਇਹ ਅਨੰਤ ਬ੍ਰਹਮ ਸ਼ਕਤੀ ਹੈ ਜਿਹੜੀ ਕਿ ਹਰ ਚੀਜ਼ ਵਾਪਰਨਾ ਕਰ ਰਹੀ ਹੈ। ਅਸੀਂ (ਦਾਸਨ ਦਾਸ) ਇਹ ਸਭ ਗੁਰਪ੍ਰਸਾਦੀ ਕਥਾ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨੰਤ ਬ੍ਰਹਮ ਸ਼ਕਤੀ ਦੇ ਗੁਰਪ੍ਰਸਾਦਿ ਨਾਲ ਲਿਖ ਸਕਦੇ ਹਾਂ।
ਜਿਵੇਂ ਕਿ ਪਿਛਲੀ ਅਸਟਪਦੀ ੨੧ ਵਿੱਚ ਪੇਸ਼ ਕੀਤਾ ਗਿਆ ਹੈ, ਕਿ ਜਦ ਅਨੰਤ ਬ੍ਰਹਮ ਸ਼ਕਤੀ ਹਾਵੀ ਹੋ ਜਾਂਦੀ ਹੈ ਤਦ ਅਸੀਂ ਇਸ ਬ੍ਰਹਮ ਸਮਝ ਨਾਲ ਬਖ਼ਸ਼ੇ ਜਾਂਦੇ ਹਾਂ ਕਿ ਕਿਵੇਂ ਸਾਰੀ ਹੀ ਸ੍ਰਿਸ਼ਟੀ ਕਰਤੇ ਦੁਆਰਾ ਸਾਜੀ ਗਈ ਹੈ ਅਤੇ ਕਿਵੇਂ ਕਰਤੇ ਦੀ ਅਨੰਤ ਬ੍ਰਹਮ ਸ਼ਕਤੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ। ਇਹ ਬ੍ਰਹਮ ਗਿਆਨ ਸਾਡੇ ਅੰਦਰ ਹੀ ਉਪਜਦਾ ਹੈ। ਅਸੀਂ ਇਸ ਬ੍ਰਹਮ ਗਿਆਨ ਦੇ ਸੋਮੇ ਬਣ ਜਾਂਦੇ ਹਾਂ। ਇਹ ਬ੍ਰਹਮ ਗਿਆਨ ਗੁਰਬਾਣੀ ਪੜ੍ਹਨ ਨਾਲ ਜਾਂ ਧਾਰਮਿਕ ਲਿਖਤਾਂ ਪੜ੍ਹਨ ਨਾਲ ਨਹੀਂ ਆਉਂਦਾ ਹੈ। ਇਹ ਬ੍ਰਹਮ ਗਿਆਨ ਇਹਨਾਂ ਗੁਰਪ੍ਰਸਾਦੀ ਲਿਖਤਾਂ ਪੜ੍ਹਨ ਨਾਲ ਵੀ ਨਹੀਂ ਉਗਮਦਾ ਹੈ। ਹਾਲਾਂਕਿ ਇਹ ਲਿਖਤਾਂ ਸਾਨੂੰ ਗੁਰੂ ਨੂੰ ਸਮਰਪਣ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ ਅਤੇ ਨਾਮ ਸਿਮਰਨ ਕਰਨ ਅਤੇ ਨਾਮ ਦੀ ਕਮਾਈ ਕਰਨ ’ਤੇ ਧਿਆਨ ਕੇਂਦਰਿਤ ਕਰਨ ਵਿੱਚ ਸਹਾਇਤਾ ਕਰਦੀਆਂ ਹਨ ਜਿਹੜਾ ਕਿ ਸਾਡੀ ਇਸ ਅਨੰਤ ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਮਾਰਗ ’ਤੇ ਅਗਵਾਈ ਕਰਦੀਆਂ ਹਨ।
ਇਹ ਬ੍ਰਹਮ ਗਿਆਨ ਸਾਡੇ ਅੰਦਰ ਪਹਿਲਾਂ ਤੋਂ ਹੀ ਮੌਜੂਦ ਅਨੰਤ ਬ੍ਰਹਮ ਸ਼ਕਤੀ ਤੋਂ ਆਉਂਦਾ ਹੈ। ਜਦ ਅਸੀਂ ਬੰਦਗੀ ਵਿੱਚ ਜਾਂਦੇ ਹਾਂ ਅਤੇ ਨਾਮ ਸਿਮਰਨ ’ਤੇ ਧਿਆਨ ਕੇਂਦਰਿਤ ਕਰਦੇ ਹਾਂ ਅਤੇ ਜਿਵੇਂ ਸਾਡੀ ਬੰਦਗੀ ਦੀ ਪ੍ਰਕ੍ਰਿਆ ਅੱਗੇ ਵਧਦੀ ਹੈ ਇਕ ਅਵਸਥਾ ਆਉਂਦੀ ਹੈ ਜਦੋਂ :
- ਸਾਡੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ।
- ਸਾਡਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ।
- ਸਾਡੇ ਸਾਰੇ ਸਤਿ ਸਰੋਵਰ ਜਗਮਗਾਉਂਦੇ ਹਨ ਅਤੇ ਨਾਮ ਅੰਮ੍ਰਿਤ ਨਾਲ ਪ੍ਰਕਾਸ਼ਵਾਨ ਹੋ ਜਾਂਦੇ ਹਨ।
ਤਦ ਇਹ ਬ੍ਰਹਮ ਗਿਆਨ ਸਾਡੇ ਅੰਦਰੋਂ ਹੀ ਉਗਮਦਾ ਹੈ। ਸਾਰੀਆਂ ਹੀ ਅਨੰਤ ਬ੍ਰਹਮ ਸ਼ਕਤੀਆਂ ਸਤਿ ਸਰੋਵਰਾਂ ਵਿੱਚ ਸਮਾਈਆਂ ਹੋਈਆਂ ਹਨ। ਸਾਰੇ ਹੀ ਅਨਾਦਿ ਖ਼ਜ਼ਾਨੇ ਸਾਡੇ ਸਤਿ ਸਰੋਵਰਾਂ ਵਿੱਚ ਹੀ ਦੱਬੇ ਪਏ ਹਨ। ਜਦ ਸਤਿ ਸਰੋਵਰ ਪ੍ਰਕਾਸ਼ਵਾਨ ਹੋ ਜਾਂਦੇ ਹਨ ਤਦ ਇਹਨਾਂ ਅਨਾਦਿ ਖ਼ਜ਼ਾਨਿਆਂ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਤਦ ਜਦ ਅਸੀਂ ਕਿਸੇ ਵੀ ਸ਼ਬਦ ’ਤੇ ਧਿਆਨ ਲਗਾਉਂਦੇ ਹਾਂ ਤਦ ਅਸੀਂ ਉਸ ਸ਼ਬਦ ਵਿੱਚ ਡੂੰਘੇ ਉਤਰ ਜਾਂਦੇ ਹਾਂ ਅਤੇ ਇਸਦੀ ਗਹਿਰਾਈ ਅਤੇ ਭਾਵ ਨੂੰ ਅਨੁਭਵ ਕਰਦੇ ਹਾਂ।
ਗੁਰਬਾਣੀ ਸੱਚ ਖੰਡ ਤੋਂ ਆਈ ਹੈ। ਇਹ ਸੱਚ ਖੰਡ ਦੀ ਭਾਸ਼ਾ ਹੈ। ਇਸ ਤਰ੍ਹਾਂ ਕਿਵੇਂ ਇੱਕ ਆਮ ਆਦਮੀ ਜੋ ਮਾਇਆ ਦੇ ਜਾਲ ਵਿੱਚ ਗੜੁੱਚ ਹੈ ਗੁਰਬਾਣੀ ਦਾ ਅਸਲ ਭਾਵ ਸਮਝ ਸਕਦਾ ਹੈ? ਇਹ ਇੱਕ ਚੌਥੀ ਸ਼੍ਰੇਣੀ ਵਿੱਚ ਪੜ੍ਹਦੇ ਲਈ ਰਾਕਿਟ ਸਾਇੰਸ ਦੇ ਮੁਸ਼ਕਿਲ ਸਵਾਲ ਨੂੰ ਹੱਲ ਕਰਨ ਦੇ ਵਾਂਗ ਹੈ। ਇਸ ਲਈ, ਜਿਵੇਂ ਹੀ ਸਾਡੀ ਬੰਦਗੀ ਦੀ ਪ੍ਰਕ੍ਰਿਆ ਅੱਗੇ ਵਧਦੀ ਹੈ ਤਦ ਸਾਡੀ ਸਮਝ ਹੋਰ ਖੁੱਲ੍ਹ ਜਾਂਦੀ ਹੈ ਅਤੇ ਅਸੀਂ ਅਸਲ ਡੂੰਘੇ ਬ੍ਰਹਮ ਭਾਵ ਨੂੰ ਪ੍ਰਾਪਤ ਕਰਦੇ ਹਾਂ।
ਜਦ ਸਾਡੀ ਬੰਦਗੀ ਇਸ ਉਚਾਈ ’ਤੇ ਪਹੁੰਚ ਜਾਂਦੀ ਹੈ ਅਤੇ ਸਾਡੇ ਸਾਰੇ ਸਤਿ ਸਰੋਵਰ ਪ੍ਰਕਾਸ਼ਵਾਨ ਹੋ ਜਾਂਦੇ ਹਨ ਅਤੇ ਸਾਡਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਅਤੇ ਸਾਡੀ ਬੰਦਗੀ ਅਕਾਲ ਪੁਰਖ ਜੀ ਦੁਆਰਾ ਸਵੀਕਾਰ ਕਰ ਲਈ ਜਾਂਦੀ ਹੈ ਅਤੇ ਤਦ ਅਸੀਂ ਪੂਰਨ ਬ੍ਰਹਮ ਗਿਆਨ ਨਾਲ ਬਖ਼ਸ਼ੇ ਜਾਂਦੇ ਹਾਂ। ਇਹ ਉਹ ਅਵਸਥਾ ਹੈ ਜਦੋਂ ਅਸੀਂ ਇਹ ਅਹਿਸਾਸ ਕਰ ਲੈਂਦੇ ਹਾਂ ਕਿ ਇੱਥੇ ਇੱਕ ਅਨੰਤ ਬ੍ਰਹਮ ਸ਼ਕਤੀ ਹੈ ਜਿਹੜੀ ਕਿ ਸਭ ਕੁਝ ਦੀ ਮਾਲਕ ਹੈ। ਇਹ ਕਿ ਪਰਾ ਪੂਰਬਲਾ ਕਰਤਾ ਹੈ ਅਤੇ ਮਾਲਕ ਹੈ ਅਤੇ ਉਹ ਸਾਰੀ ਸ੍ਰਿਸ਼ਟੀ ਨੂੰ ਚਲਾਉਂਦਾ ਹੈ। ਉਸਦੀ ਅਨੰਤ ਬ੍ਰਹਮ ਸ਼ਕਤੀ ਸਰਵ-ਵਿਆਪਕ ਹੈ ਅਤੇ ਇਹ ਅਨੰਤ ਬ੍ਰਹਮ ਸ਼ਕਤੀ ਹੀ ਕੇਵਲ ਇੱਕ ਹੈ ਜੋ ਸਦਾ ਰਹਿੰਦੀ ਹੈ।
ਸਾਜਨਾ ਅਤੇ ਵਿਨਾਸ਼ ਪਰਮਾਤਮਾ ਦਾ ਖੇਲ ਹੈ। ਕੋਈ ਵੀ ਅਤੇ ਹਰ ਚੀਜ਼ ਜੋ ਸਮੇਂ ਅਤੇ ਖ਼ਲਾਅ ਵਿੱਚ ਸਿਰਜੀ ਗਈ ਹੈ, ਸਮੇਂ ਦੇ ਨਾਲ ਬਦਲ ਜਾਂਦੀ ਹੈ ਅਤੇ ਸਮੇਂ ਨਾਲ ਆਪਣੇ ਅੰਤ ਨੂੰ ਮਿਲਦੀ ਹੈ, ਜਦ ਕਿ, ਇਹ ਅਨੰਤ ਬ੍ਰਹਮ ਸ਼ਕਤੀ ਸਦਾ ਹੀ ਰਹਿੰਦੀ ਹੈ। ਇਸ ਅਨੰਤ ਬ੍ਰਹਮ ਸ਼ਕਤੀ ਤੋਂ ਬਿਨਾਂ ਦੂਸਰੀ ਹਰ ਚੀਜ਼ ਦੁਬਿਧਾ ਹੈ। ਜਦ ਤੱਕ ਅਸੀਂ ਆਪਣੀ ਪਹਿਚਾਣ ਅਤੇ ਵਿਅਕਤੀਤਵ ਨੂੰ ਗਵਾ ਨਹੀਂ ਲੈਂਦੇ ਅਸੀਂ ਦੁਬਿਧਾ ਵਿੱਚ ਹਾਂ। ਜਦ ਅਸੀਂ ਆਪਣੀ ਪਹਿਚਾਣ ਅਤੇ ਵਿਅਕਤੀਤਵ ਨੂੰ ਗਵਾ ਲੈਂਦੇ ਹਾਂ ਤਦ ਅਨੰਤ ਬ੍ਰਹਮ ਸ਼ਕਤੀ ਹਾਵੀ ਹੋ ਜਾਂਦੀ ਹੈ ਅਤੇ ਦੁਬਿਧਾ ਮਰ ਜਾਂਦੀ ਹੈ। ਜਦ ਦੁਬਿਧਾ ਮਰ ਜਾਂਦੀ ਹੈ ਤਦ ਅਸੀਂ ਪੂਰਨ ਬੋਧ ਦੀ ਅਵਸਥਾ ਤੱਕ ਪਹੁੰਚਦੇ ਹਾਂ।
ਦੁਬਿਧਾ ਦੀ ਮੌਤ ਹੈ:
- ਮਾਇਆ ਦੀ ਹਾਰ
- ਹਉਮੈ ਦੀ ਮੌਤ
- ਸਾਰੇ ਭਰਮ, ਭੁਲੇਖਿਆਂ, ਭਰਮਾਂ ਅਤੇ ਦੁਬਿਧਾ ਦੀ ਮੌਤ
ਇਸ ਕਾਰਨ ਹੀ ਇੱਥੇ ਕੇਵਲ ਇੱਕ ਹੀ ਵਿਲੱਖਣ ਅਤੇ ਅਨੰਤ ਬ੍ਰਹਮ ਸ਼ਕਤੀ ਹੈ। ਉਹ ਮਨੁੱਖ ਜਿਹੜੇ ਇੱਕ ਖੰਡ, ਸੱਚ ਖੰਡ ਵਿੱਚ ਹਨ ਇਕ ਦ੍ਰਿਸ਼ਟ ਹਨ। ਉਹ ਮਨੁੱਖ ਜਿਹੜੇ ਇੱਕ ਖੰਡ ਤੋਂ ਵੱਧ ਵਿੱਚ ਰਹਿ ਰਹੇ ਹਨ ਪਾਖੰਡ ਵਿੱਚ ਹਨ ਅਤੇ ਪਾਖੰਡ ਦਵੈਤ (ਦੁਬਿਧਾ) ਹੈ। ਇਸ ਲਈ ਦਵੈਤ ਦੀ ਮੌਤ ਹੁੰਦੀ ਹੈ ਜਦੋਂ ਅਨੰਤ ਬ੍ਰਹਮ ਸ਼ਕਤੀ ਹਾਵੀ ਹੋ ਜਾਂਦੀ ਹੈ।
“ਸਮਦਰਸੀ ਏਕ ਦ੍ਰਿਸਟੇਤਾ ॥” (ਅੰਗ ੨੯੬) ਉਹ ਇੱਕ ਹੈ ਜੋ ਦਵੈਤ ਵਿੱਚ ਨਹੀਂ ਹੈ ਅਤੇ ਅਨੰਤ ਬ੍ਰਹਮ ਸ਼ਕਤੀ ਵਿੱਚ ਲੀਨ ਹੈ ਅਤੇ ਐਸੀਆਂ ਰੂਹਾਂ ਨੂੰ ਸੰਤ, ਭਗਤ, ਬ੍ਰਹਮ ਗਿਆਨੀ, ਸਤਿਗੁਰੂ ਜਾਂ ਖ਼ਾਲਸਾ ਕਿਹਾ ਜਾਂਦਾ ਹੈ। ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਇਸ ਅਨੰਤ ਬ੍ਰਹਮ ਸ਼ਕਤੀ ਦੀ ਬਖ਼ਸ਼ਿਸ਼ ਵਿੱਚ ਸਾਡੇ ਉਪਰ ਬਹੁਤ ਹੀ ਦਿਆਲ ਹਨ ਅਤੇ ਸਾਨੂੰ ਸੁਖਮਨੀ ਬਾਣੀ ਵਿੱਚ ਆਪਣੀ ਕਹਾਣੀ ਵਖਿਆਨ ਕਰ ਰਹੇ ਹਨ। ਜੋ ਕੁਝ ਵੀ ਸਤਿਗੁਰੂ ਜੀ ਨੇ ਆਪਣੀ ਬੰਦਗੀ ਦੀ ਪ੍ਰਕ੍ਰਿਆ ਦੌਰਾਨ ਬੋਧ ਕੀਤਾ ਅਤੇ ਅਨੁਭਵ ਕੀਤਾ ਸਾਨੂੰ ਬੇਅੰਤ ਦਿਆਲਤਾ ਨਾਲ ਬਖ਼ਸ਼ ਰਹੇ ਹਨ। ਗੁਰਬਾਣੀ ਸਤਿਗੁਰੂ ਸਾਹਿਬਾਨ, ਸੰਤਾਂ ਅਤੇ ਭਗਤਾਂ ਦੀ ਕਹਾਣੀ ਹੈ। ਇਹ ਸਾਰੀਆਂ ਹੀ ਸਤਿ ਪਾਰਬ੍ਰਹਮ ਰੂਪ ਰੂਹਾਂ ਨੇ ਆਪਣੇ ਪੂਰਨ ਬ੍ਰਹਮ ਗਿਆਨ ਨਾਲ ਬੇਅੰਤ ਦਿਆਲਤਾ ਨਾਲ ਸਾਨੂੰ ਚਾਨਣ ਬਖ਼ਸ਼ਣ ਦਾ ਯਤਨ ਕੀਤਾ ਹੈ।
ਅਸਟਪਦੀ ॥
ਆਪਿ ਕਥੈ ਆਪਿ ਸੁਨਨੈਹਾਰੁ ॥ ਆਪਹਿ ਏਕੁ ਆਪਿ ਬਿਸਥਾਰੁ ॥
ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥ ਆਪਨੈ ਭਾਣੈ ਲਏ ਸਮਾਏ ॥
ਤੁਮ ਤੇ ਭਿੰਨ ਨਹੀ ਕਿਛੁ ਹੋਇ ॥ ਆਪਨ ਸੂਤਿ ਸਭੁ ਜਗਤੁ ਪਰੋਇ ॥
ਜਾ ਕਉ ਪ੍ਰਭ ਜੀਉ ਆਪਿ ਬੁਝਾਏ ॥ ਸਚੁ ਨਾਮੁ ਸੋਈ ਜਨੁ ਪਾਏ ॥
ਸੋ ਸਮਦਰਸੀ ਤਤ ਕਾ ਬੇਤਾ ॥ ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥੧॥
ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਵਖਿਆਨ ਕਰ ਰਹੇ ਹਨ ਕਿ ਜਦ ਅਨੰਤ ਬ੍ਰਹਮ ਸ਼ਕਤੀ ਸਾਡੇ ਉਪਰ ਪ੍ਰਭਾਵੀ ਹੁੰਦੀ ਹੈ ਤਾਂ ਕੀ ਵਾਪਰਦਾ ਹੈ। ਸਾਡੀ ਪਹਿਚਾਣ ਅਤੇ ਨਿੱਜੀ ਵਿਸ਼ੇਸ਼ਤਾ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੀ ਬੰਦਗੀ ਦੀ ਪ੍ਰਕ੍ਰਿਆ ਵਿੱਚ ਨਸ਼ਟ ਹੋ ਜਾਂਦੀ ਹੈ।
ਬੰਦਗੀ ਦਾ ਭਾਵ ਹੈ ਗ਼ੁਲਾਮੀ। ਬੰਦਾ ਦਾ ਭਾਵ ਹੈ ਇੱਕ ਗ਼ੁਲਾਮ। ਗ਼ੁਲਾਮ ਉਹ ਮਨੁੱਖ ਹੈ ਜਿਸਨੇ ਅਕਾਲ ਪੁਰਖ ਦੀ ਗ਼ੁਲਾਮੀ ਸਵੀਕਾਰ ਕਰ ਲਈ ਹੈ ਤਦ ਉਹਦੀ ਬੰਦਗੀ ਚਾਲੂ ਹੋ ਜਾਂਦੀ ਹੈ ਅਤੇ ਇਹ ਬ੍ਰਹਮ ਗ਼ੁਲਾਮੀ ਦਾ ਮਨਭਾਵਨ ਬੇਅੰਤ ਬਿਸਮਾਦ ਵਾਲਾ ਜੀਵਨ ਚਾਲੂ ਹੁੰਦਾ ਹੈ। ਇਸ ਲਈ ਉਹ ਮਨੁੱਖ ਜਿਸਦੀ ਬ੍ਰਹਮ ਗ਼ੁਲਾਮੀ ਸਵੀਕਾਰ ਕਰ ਲਈ ਜਾਂਦੀ ਹੈ ਅਤੇ ਜੋ ਭਾਗਸ਼ਾਲੀ ਅਕਾਲ ਪੁਰਖ ਦੇ ਹੁਕਮ ਅਧੀਨ ਜਿਉੂਂਦਾ ਹੈ ਉਸਨੂੰ ਬੰਦਾ ਕਿਹਾ ਜਾਂਦਾ ਹੈ ਅਤੇ ਉਸਦੀ ਜ਼ਿੰਦਗੀ ਬੰਦਗੀ ਬਣ ਜਾਂਦੀ ਹੈ। ਇੱਥੇ ਦੋ ਚੀਜ਼ਾਂ ਹਨ ਕਿ ਅਸੀਂ ਇੱਕ ਗ਼ੁਲਾਮ ਬਣ ਸਕਦੇ ਹਾਂ ਜਾਂ ਤਾਂ ਮਾਇਆ ਦੇ ਜਾਂ ਪਰਮਾਤਮਾ ਦੇ। ਜੇਕਰ ਅਸੀਂ ਪਰਮਾਤਮਾ ਦੇ ਗ਼ੁਲਾਮ ਨਹੀਂ ਹਾਂ ਤਦ ਅਸੀਂ ਮਾਇਆ ਦੇ ਗ਼ੁਲਾਮ ਹਾਂ।
ਮਾਇਆ ਦੀ ਗ਼ੁਲਾਮੀ ਹੈ :
- ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਸਾਡੀਆਂ ਇੱਛਾਵਾਂ ਦੀ ਗ਼ੁਲਾਮੀ।
- ਪੰਜ ਦੂਤਾਂ ਦੀ ਜ਼ਹਿਰ ਪੀਣਾ ਅਤੇ ਇੱਛਾਵਾਂ ਦੀ ਅੱਗ ਵਿੱਚ ਸੜਨਾ।
- ਅਤੇ ਜਨਮ ਮਰਨ ਦੇ ਚੱਕਰ ਵਿੱਚ ਮੁੜ-ਮੁੜ ਸਥਾਪਿਤ ਹੋਣਾ।
ਪਰਮਾਤਮਾ ਦੀ ਗ਼ੁਲਾਮੀ ਹੈ :
- ਬੰਦਗੀ ਅਤੇ ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਹੋਣ ਦੀ ਅਨਾਦਿ ਅਸੀਸ।
- ਮਾਇਆ ਦੇ ਮਾਲਕ ਬਣਨਾ।
- ਪੰਜ ਦੂਤਾਂ ਨੂੰ ਆਪਣੇ ਗ਼ੁਲਾਮ ਬਣਾਉਣਾ।
- ਸਬਰ-ਸੰਤੋਖ ਵਿੱਚ ਆਉਣਾ।
- ਹੋਰ ਜ਼ਿਆਦਾ ਇੱਛਾਵਾਂ ਦੀ ਅੱਗ ਵਿੱਚ ਨਾ ਸੜਨਾ।
- ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ।
- ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ।
- ਰੋਮ-ਰੋਮ ਨਾਮ ਸਿਮਰਨ ਦੀ ਪ੍ਰਾਪਤੀ।
- ਸਾਰੇ ਬੱਜਰ ਕਪਾਟ ਅਤੇ ਦਸਮ ਦੁਆਰ ਖੁੱਲ੍ਹਣ ਦੀ ਬਖ਼ਸ਼ਿਸ਼ ਦੀ ਪ੍ਰਾਪਤੀ।
- ਦਿਬ ਦ੍ਰਿਸ਼ਟ ਦੀ ਪ੍ਰਾਪਤੀ।
- ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਦੀ ਪ੍ਰਾਪਤੀ।
- ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ।
- ਨਿਰਭਉ ਅਤੇ ਨਿਰਵੈਰ ਹੋ ਜਾਣ ਦੀ ਪ੍ਰਾਪਤੀ।
- ਏਕ ਦ੍ਰਿਸ਼ਟ ਹੋ ਜਾਣ ਦੀ ਪ੍ਰਾਪਤੀ।
- ਜੀਵਨ ਮੁਕਤੀ ਅਤੇ ਇਕ ਸੰਤ ਹਿਰਦਾ ਬਣਨ ਦੀ ਪ੍ਰਾਪਤੀ।
ਉਹ ਮਨੁੱਖ ਜੋ ਪਰਮਾਤਮਾ ਦੀ ਗ਼ੁਲਾਮੀ ਦੀ ਬਖ਼ਸ਼ਿਸ਼ ਵਿੱਚ ਹਨ ਬਹੁਤ ਹੀ ਭਾਗਾਂ ਵਾਲੇ ਹਨ। ਉਹ ਮਨੁੱਖ ਜਿਹੜੇ ਮਾਇਆ ਦੇ ਜੰਗਲ ਵਿੱਚ ਭਟਕਦੇ ਫਿਰਦੇ ਹਨ ਬਹੁਤ ਹੀ ਦੁਰਭਾਗੇ ਹਨ ਜਿਨ੍ਹਾਂ ਨੇ ਆਪਣੇ ਸਤਿ ਪਵਿੱਤ੍ਰ ਜੀਵਨ ਦਾ ਗਲਾ ਘੋਟ ਕੇ ਆਪਣੇ ਆਤਮਿਕ ਜੀਵਨ ਨੂੰ ਨਸ਼ਟ ਕਰ ਦਿਤਾ ਹੈ ਅਤੇ ਗੁਰਬਾਣੀ ਵਿੱਚ ਆਤਮਘਾਤੀ ਅਖਵਾਉਂਦੇ ਹਨ।
ਉਹ ਮਨੁੱਖ ਜਿਹੜੇ ਬੰਦਗੀ ’ਤੇ ਧਿਆਨ ਕੇਂਦਰਿਤ ਕਰਦੇ ਹਨ ਇਸ ਤਰ੍ਹਾਂ ਕਰਦੇ ਹਨ ਕਿਉਂਕਿ ਪਰਮਾਤਮਾ ਇਸ ਤਰ੍ਹਾਂ ਚਾਹੁੰਦਾ ਹੈ ਅਤੇ ਉਹ ਬੜੇ ਭਾਗਾਂ ਵਾਲੇ ਹਨ। ਬੰਦਗੀ ਉਹਨਾਂ ਰੂਹਾਂ ਲਈ ਉਪਲਬਧ ਹੈ ਜਿਨ੍ਹਾਂ ਲਈ ਪਰਮਾਤਮਾ ਬੰਦਗੀ ਚਾਹੁੰਦਾ ਹੈ। ਐਸੀਆਂ ਰੂਹਾਂ ਪਰਮਾਤਮਾ ਦੁਆਰਾ ਸਤਿਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੀਆਂ ਹੁੰਦੀਆਂ ਹਨ। ਐਸੀਆਂ ਰੂਹਾਂ ਬੰਦਗੀ ਦੀ ਪ੍ਰਕ੍ਰਿਆ ਵਿੱਚ ਚਲੀਆਂ ਜਾਂਦੀਆਂ ਹਨ ਅਤੇ ਗੁਰਪ੍ਰਸਾਦਿ ਨਾਲ ਜਦ ਉਹਨਾਂ ਦੀ ਬੰਦਗੀ ਦਰਗਾਹ ਵਿੱਚ ਪੂਰਨ ਹੋਈ ਸਵੀਕਾਰ ਕਰ ਲਈ ਜਾਂਦੀ ਹੈ ਤਦ ਉਹ ਏਕ ਦ੍ਰਿਸ਼ਟ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਉਹਨਾਂ ਦੀ ਦਵੈਤ ਮਰ ਜਾਂਦੀ ਹੈ।
ਇਹ ਰੂਹਾਂ ਪੂਰਨ ਤੱਤ ਗਿਆਨ ਪੂਰਨ ਬ੍ਰਹਮ ਗਿਆਨ ਨਾਲ ਬਖ਼ਸ਼ੀਆਂ ਹੁੰਦੀਆਂ ਹਨ। ਇਹਨਾਂ ਰੂਹਾਂ ਲਈ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ ਅਤੇ ਉਹਨਾਂ ਉਪਰ ਅਨੰਤ ਬ੍ਰਹਮ ਸ਼ਕਤੀ ਪ੍ਰਭਾਵੀ ਹੋ ਜਾਂਦੀ ਹੈ ਅਤੇ ਉਹ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਇੱਕ-ਮਿੱਕ ਹੋ ਜਾਂਦੇ ਹਨ। ਤਦ ਇੱਥੇ ਪਰਮਾਤਮਾ ਅਤੇ ਇਹਨਾਂ ਰੂਹਾਂ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਮਾਇਆ ਉਪਰ ਜਿੱਤ, ਦਵੈਤ ਦਾ ਮਰਨਾ, ਪੂਰਨ ਤੱਤ ਗਿਆਨ ਦੀ ਅਨਾਦਿ ਬਖ਼ਸ਼ਿਸ਼ ਪੂਰਨ ਬ੍ਰਹਮ ਗਿਆਨ ਇਹਨਾਂ ਰੂਹਾਂ ਨੂੰ ਸਾਰੇ ਬ੍ਰਹਿਮੰਡ ਉਪਰ ਜਿੱਤ ਦਿਵਾਉਂਦਾ ਹੈ।
ਪਰਮਾਤਮਾ ਦਾ ਗ਼ੁਲਾਮ ਸਾਰੇ ਬ੍ਰਹਿਮੰਡ ਦਾ ਜੇਤੂ ਬਣ ਜਾਂਦਾ ਹੈ ਅਤੇ ਇਸ ਸਾਰੇ ਬ੍ਰਹਿਮੰਡ ਦੇ ਰਾਜ ਨਾਲ ਬਖ਼ਸ਼ਿਆ ਜਾਂਦਾ ਹੈ। ਇਸ ਲਈ ਪਰਮਾਤਮਾ ਦੀ ਗ਼ੁਲਾਮੀ ਬੇ-ਮੇਚ ਹੈ। ਇਸ ਲਈ ਕ੍ਰਿਪਾ ਕਰਕੇ ਮਾਇਆ ਦੀ ਗ਼ੁਲਾਮੀ ਤੋਂ ਬਾਹਰ ਨਿਕਲ ਜਾਓ ਅਤੇ ਆਪਣੀ ਰੂਹ ਅਤੇ ਭਵਿੱਖ ਨੂੰ ਚੰਗਾ ਕਰਨ ਲਈ ਪਰਮਾਤਮਾ ਦੀ ਗ਼ੁਲਾਮੀ ਸਵੀਕਾਰ ਕਰ ਲਓ।
ਉਹ ਮਨੁੱਖ ਜਿਹੜੇ ਇਸ ਬ੍ਰਹਮ ਗ਼ੁਲਾਮੀ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ ਪਰਮਾਤਮਾ ਵਿੱਚ ਅਭੇਦ ਹੋ ਕੇ ਅਤੇ ਉਸ ਨਾਲ ਇੱਕ ਬਣ ਕੇ ਧੰਨ ਧੰਨ ਹੋ ਜਾਂਦੇ ਹਨ। ਉਹਨਾਂ ਦਾ ਨਿਰਗੁਣ ਸਰਗੁਣ ਇੱਕ ਬਣ ਜਾਂਦਾ ਹੈ। ਉਹ ਸੁੰਨ ਸਮਾਧੀ ਅਤੇ ਸਹਿਜ ਸਮਾਧੀ ਵਿੱਚ ਚਲੇ ਜਾਂਦੇ ਹਨ। ਉਹ ਅੰਮ੍ਰਿਤ ਨਾਲ ਅਤੇ ਬ੍ਰਹਮ ਗੁਣਾਂ ਨਾਲ ਭਰ ਜਾਂਦੇ ਹਨ। ਸਾਰਿਆਂ ਤੋਂ ਉਪਰ ਉਹ ਅਕਾਲ ਪੁਰਖ ਦੀ ਮਹਿਮਾ ਬਣ ਜਾਂਦੇ ਹਨ ਅਤੇ ਇਸ ਧਰਤੀ ਅਤੇ ਦਰਗਾਹ ’ਤੇ ਅਸਲ ਬ੍ਰਹਮ ਜੀਵਨ ਜਿਊਂਦੇ ਹਨ। ਐਸੀਆਂ ਰੂਹਾਂ ਲਈ ਪਰਮਾਤਮਾ ਹਰ ਜਗ੍ਹਾ ਹੁੰਦਾ ਹੈ।
ਪਰਮਾਤਮਾ ਦੀਆਂ ਅਨੰਤ ਬ੍ਰਹਮ ਸ਼ਕਤੀਆਂ ਹਰ ਸਿਰਜਨਾ ਦੀ ਸਾਜਨਾ ਕਰਦੀਆਂ ਅਤੇ ਇਸ ਨੂੰ ਚਲਾਉਂਦੀਆਂ ਹਨ। ਇੱਥੇ ਸਿਰਫ਼ ਪਰਮਾਤਮਾ ਹੈ ਅਤੇ ਹੋਰ ਕੁਝ ਨਹੀਂ। ਸਾਡੀ ਬੋਲਣ ਦੀ ਸ਼ਕਤੀ ਬ੍ਰਹਮ ਸ਼ਕਤੀ ਹੈ। ਸੁਣਨ ਦੀ ਸ਼ਕਤੀ ਬ੍ਰਹਮ ਸ਼ਕਤੀ ਹੈ। ਇਹ ਬ੍ਰਹਮ ਸ਼ਕਤੀਆਂ ਸਾਨੂੰ ਸੱਚ ਬੋਲਣ ਅਤੇ ਸੁਣਨ ਲਈ ਦਿੱਤੀਆਂ ਗਈਆਂ ਹਨ। ਸਾਰੀ ਹੀ ਸ੍ਰਿਸ਼ਟੀ ਇਸ ਅਨੰਤ ਬ੍ਰਹਮ ਸ਼ਕਤੀ ਤੋਂ ਉਪਜੀ ਹੈ। ਇਹ ਅਨੰਤ ਬ੍ਰਹਮ ਸ਼ਕਤੀ ਇੱਕ ਹੈ ਅਤੇ ਨਿਰਗੁਣ ਅਖਵਾਉਂਦੀ ਹੈ, ਭਾਵ ਅਕਾਰ ਰਹਿਤ ਉਹ ਇੱਕ ਜਿਹੜਾ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਹੈ। ਸਾਰੀ ਸ੍ਰਿਸ਼ਟੀ ਉਸਦਾ ਸਰਗੁਣ ਸਰੂਪ ਹੈ, ਇਹ ਅਨੰਤ ਬ੍ਰਹਮ ਸ਼ਕਤੀ ਦੁਆਰਾ ਚਲਾਇਆ ਜਾਂਦਾ ਹੈ ਪਰ ਮਾਇਆ ਅਧੀਨ ਰੱਖ ਕੇ।
ਸਾਜਨਾ ਅਤੇ ਵਿਨਾਸ਼ ਉਸਦਾ ਇੱਕ ਖੇਲ ਹੈ, ਪਰ ਇਹ ਅਨੰਤ ਬ੍ਰਹਮ ਖੇਲ ਅਨਾਦਿ ਸਤਿ ’ਤੇ ਅਧਾਰਿਤ ਹੈ। ਸਾਰੀ ਸ੍ਰਿਸ਼ਟੀ ਦਾ ਅਧਾਰ ਇਹ ਅਨੰਤ ਬ੍ਰਹਮ ਸ਼ਕਤੀ ਹੈ। ਸ੍ਰਿਸ਼ਟੀ ਦਾ ਅਧਾਰ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ ਹੈ। ਸਾਰੀ ਸ੍ਰਿਸ਼ਟੀ ਦਾ ਅਧਾਰ ਗੁਰਪ੍ਰਸਾਦਿ ਹੈ। ਇਹ ਗੁਰਪ੍ਰਸਾਦਿ ਆਪ ਹੀ ਅਨੰਤ ਬ੍ਰਹਮ ਸ਼ਕਤੀ ਹੈ ਜਿਹੜੀ ਸਾਜਦੀ ਹੈ ਅਤੇ ਇਸ ਨੂੰ ਚਲਾਉਂਦੀ ਹੈ, ਵਿਨਾਸ਼ ਕਰਦੀ ਹੈ ਅਤੇ ਫਿਰ ਸਾਜਨਾ ਕਰਦੀ ਹੈ।
ਵਿਨਾਸ਼ ਵੀ ਉਸ ਦੇ ਬ੍ਰਹਮ ਕਾਨੂੰਨਾਂ ਉਪਰ ਅਧਾਰਿਤ ਹੈ। ਸਾਜਨਾ ਅਤੇ ਕੰਮ-ਕਾਰ ਉਸਦੇ ਹੁਕਮ ਅਨੁਸਾਰ, ਇੱਛਾ ਅਨੁਸਾਰ, ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਹੁੰਦਾ ਹੈ। ਇੱਥੇ ਕੁਝ ਵੀ ਨਹੀਂ ਹੈ ਜੋ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਪਹੁੰਚ ਤੋਂ ਪਰ੍ਹੇ ਹੈ। ਹਰ ਚੀਜ਼ ਅਤੇ ਹਰ ਸਾਜਨਾ ਸਿੱਧੀ ਉਸਦੇ ਹੁਕਮ ਅਧੀਨ ਹੈ ਅਤੇ ਉਸਦੇ ਹੁਕਮ ਅਨੁਸਾਰ ਚੱਲਦੀ ਹੈ। ਸਾਰੀ ਸ੍ਰਿਸ਼ਟੀ ਦੀ ਸਾਜਨਾ ਅਤੇ ਕੰਮ-ਕਾਰ ਉਸ ਹੀ ਅਨੰਤ ਬ੍ਰਹਮ ਸ਼ਕਤੀ ਦੁਆਰਾ ਹੋ ਰਿਹਾ ਹੈ। ਇਸ ਲਈ ਕ੍ਰਿਪਾ ਕਰਕੇ ਇਸ ਅਨੰਤ ਬ੍ਰਹਮ ਸ਼ਕਤੀ ’ਤੇ ਧਿਆਨ ਕੇਂਦਰਿਤ ਕਰੋ, ਇਸਦੀ ਗ਼ੁਲਾਮੀ ਸਾਡੇ ਲਈ ਅਸਚਰਜ ਕਰਦੀ ਹੈ। ਕਲਪਨਾ ਤੋਂ ਪਰ੍ਹੇ ਕ੍ਰਿਸ਼ਮੇ ਵਾਪਰਦੇ ਹਨ ਜਦ ਅਸੀਂ ਪੂਰੀ ਤਰ੍ਹਾਂ ਉਸ ਅੱਗੇ ਸਮਰਪਣ ਕਰ ਦਿੰਦੇ ਹਾਂ ਅਤੇ ਉਸਦੇ ਗ਼ੁਲਾਮ ਬਣ ਜਾਂਦੇ ਹਾਂ ਅਤੇ ਆਪਣੀ ਪਹਿਚਾਣ ਅਤੇ ਨਿੱਜਤਾ ਨੂੰ ਗਵਾ ਦਿੰਦੇ ਹਾਂ ਅਤੇ ਦਵੈਤ ਤੋਂ ਬਾਹਰ ਨਿਕਲ ਆਉਂਦੇ ਹਾਂ। ਦਵੈਤ ਦੀ ਮੌਤ ਹੀ ਮੁਕਤੀ ਹੈ।
ਜੀਅ ਜੰਤ੍ਰ ਸਭ ਤਾ ਕੈ ਹਾਥ ॥ ਦੀਨ ਦਇਆਲ ਅਨਾਥ ਕੋ ਨਾਥੁ ॥
ਜਿਸੁ ਰਾਖੈ ਤਿਸੁ ਕੋਇ ਨ ਮਾਰੈ ॥ ਸੋ ਮੂਆ ਜਿਸੁ ਮਨਹੁ ਬਿਸਾਰੈ ॥
ਤਿਸੁ ਤਜਿ ਅਵਰ ਕਹਾ ਕੋ ਜਾਇ ॥ ਸਭ ਸਿਰਿ ਏਕੁ ਨਿਰੰਜਨ ਰਾਇ ॥
ਜੀਅ ਕੀ ਜੁਗਤਿ ਜਾ ਕੈ ਸਭ ਹਾਥਿ ॥ ਅੰਤਰਿ ਬਾਹਰਿ ਜਾਨਹੁ ਸਾਥਿ ॥
ਗੁਨ ਨਿਧਾਨ ਬੇਅੰਤ ਅਪਾਰ ॥ ਨਾਨਕ ਦਾਸ ਸਦਾ ਬਲਿਹਾਰ ॥੨॥
ਧੰਨ ਧੰਨ ਸਤਿਗੁਰ ਸਤਿ ਪਾਰਬ੍ਰਹਮ ਪਰਮੇਸ਼ਰ ਜੀ ਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ। ਅਕਾਲ ਪੁਰਖ ਜੀ ਦੀ ਮਹਿਮਾ ਬੇਅੰਤ, ਅਨੰਤ, ਅਗਮ, ਅਗੋਚਰ ਅਤੇ ਅਗਾਧ ਹੈ। ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਨੇ ਸਾਨੂੰ ਇਹ ਬ੍ਰਹਮ ਗਿਆਨ ਬਖ਼ਸ਼ਿਆ ਹੈ ਜਿਥੇ ਉਹ ਅਕਾਲ ਪੁਰਖ ਜੀ ਦੀ ਮਹਿਮਾ ਗਾ ਰਹੇ ਹਨ ਅਤੇ ਅਸੀਂ ਸਾਰੇ ਬੜੇ ਭਾਗਾਂ ਵਾਲੇ ਹਾਂ ਕਿ ਉਹਨਾਂ ਕੋਲੋਂ ਇਹ ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰ ਰਹੇ ਹਾਂ। ਸਾਨੂੰ ਸਾਰਿਆਂ ਨੂੰ ਧੰਨ ਧੰਨ ਪੰਚਮ ਪਾਤਸ਼ਾਹ ਜੀ ਦੀ ਇਸ ਦਿਆਲਤਾ ਅਤੇ ਸਾਨੂੰ ਬ੍ਰਹਮਤਾ ਦੇ ਇਹ ਅਮੋਲਕ ਰਤਨ ਮੁਫ਼ਤ ਹੀ ਬਖ਼ਸ਼ਣ ਲਈ ਸ਼ੁਕਰਾਨਾ ਕਰਨਾ ਚਾਹੀਦਾ ਹੈ।
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਰੇ ਸਤਿਗੁਰੂ ਸਾਹਿਬਾਨ ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ, ਸਤਿਗੁਰੂ, ਗੁਰੂ ਅਵਤਾਰ ਹਨ ਇਸ ਲਈ ਉਹ ਜੋ ਵੀ ਸਾਨੂੰ ਗੁਰਬਾਣੀ ਰਾਹੀਂ ਦੱਸ ਰਹੇ ਹਨ ਪੂਰਨ ਸਤਿ, ਅਨਾਦਿ ਅਤੇ ਸਦਾ ਰਹਿਣ ਵਾਲਾ ਸਤਿ ਹੈ ਅਤੇ ਉਹ ਸਤਿ ਦੀ ਪੂਰਨ ਭਾਵਨਾ ਹੈ। ਜੋ ਕੁਝ ਵੀ ਸਤਿਗੁਰੂ ਸਾਹਿਬਾਨ ਨੇ ਬੋਧ ਕੀਤਾ ਹੈ ਸਾਨੂੰ ਮੁਫ਼ਤ ਹੀ ਬਖ਼ਸ਼ ਰਹੇ ਹਨ। ਇਸ ਲਈ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਆਪਣੀ ਸੁਣਨ ਦੀ ਬ੍ਰਹਮ ਸ਼ਕਤੀ ਨਾਲ ਉਹਨਾਂ ਨੂੰ ਸੁਣੀਏ, ਆਪਣੀ ਸੁਣਨ ਦੀ ਬ੍ਰਹਮ ਸ਼ਕਤੀ ਨੂੰ ਅਨਾਦਿ ਸਤਿ ਸੁਣਨ ਲਈ ਵਰਤੀਏ, ਆਪਣੀ ਬ੍ਰਹਮ ਸ਼ਕਤੀ ਨੂੰ ਗੁਰੂਆਂ ਉਪਰ ਯਕੀਨ ਕਰਨ ਲਈ ਵਰਤੀਏ ਅਤੇ ਗੁਰੂਆਂ ਦੇ ਇਹਨਾਂ ਬ੍ਰਹਮ ਸ਼ਬਦਾਂ ਤੋਂ ਲਾਭ ਉਠਾਈਏ।
ਸਤਿਗੁਰੂ ਜੀ ਸਾਨੂੰ ਦੱਸ ਰਹੇ ਹਨ ਕਿ ਸਾਰੇ ਹੀ ਜੀਵਤ ਪ੍ਰਾਣੀ ਉਸਦੀ ਸਿਰਜਨਾ ਦਾ ਹਿੱਸਾ ਹੋਣ ਦੇ ਨਾਤੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨੰਤ ਬ੍ਰਹਮ ਸ਼ਕਤੀ ਨਾਲ ਚਲਾਏ ਜਾ ਰਹੇ ਹਨ। ਕੇਵਲ ਕਰਤੇ ਕੋਲ ਇਸ ਸ੍ਰਿਸ਼ਟੀ ਨੂੰ ਚਲਾਉਣ ਦੀ ਸ਼ਕਤੀ ਅਤੇ ਸਮਰੱਥਾ ਹੈ। ਸਾਰੀ ਹੀ ਸ੍ਰਿਸ਼ਟੀ ਸਤਿ ਸਰੂਪ ਦੀ ਅਨੰਤ ਬ੍ਰਹਮ ਸ਼ਕਤੀ ਦਾ ਅਧਾਰ ਹੈ ਅਤੇ ਦਿਆਲਤਾ ਉਸਦੇ ਸਤਿ ਸਰੂਪ ਦੀਆਂ ਬ੍ਰਹਮ ਸ਼ਕਤੀਆਂ ਵਿੱਚੋਂ ਇੱਕ ਹੈ।
ਉਹ ਬੇਅੰਤ ਦਿਆਲੂ ਹੈ। ਉਸਦੀ ਦਿਆਲਤਾ ਉਸ ਵਾਂਗ ਹੀ ਅਨੰਤ ਹੈ। ਉਹ ਸਾਡੀਆਂ ਅਣਗਿਣਤ ਬੁਰੀਆਂ ਕਰਨੀਆਂ ਅਤੇ ਪਾਪਾਂ ਨੂੰ ਮੁਆਫ਼ ਕਰਨ ਲਈ ਇੱਕ ਪਲ ਵੀ ਨਹੀਂ ਲਾਉਂਦਾ। ਮਾਇਆ ਦੇ ਜੰਗਲ ਵਿੱਚ ਗਵਾਚੇ ਹੋਣ ਕਾਰਨ ਅਸੀਂ ਆਪਣੇ ਆਪ ਨੂੰ ਪਰਮਾਤਮਾ ਦੀ ਇਸ ਦਿਆਲਤਾ ਤੋਂ ਵਾਂਝੇ ਕਰ ਲਿਆ ਹੈ, ਪਰ ਜਦ ਹੀ ਅਸੀਂ ਉਸ ਦੀ ਚਰਨ ਸ਼ਰਨ ਵਿੱਚ ਜਾਂਦੇ ਹਾਂ ਉਹ ਸਾਡੀਆਂ ਸਾਰੀਆਂ ਬੁਰੀਆਂ ਕਰਨੀਆਂ ਅਤੇ ਪਾਪਾਂ ਨੂੰ ਮੁਆਫ਼ ਕਰ ਦਿੰਦੇ ਹਨ ਅਤੇ ਸਾਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦਿੰਦੇ ਹਨ।
ਉਹ ਸਾਰੇ ਬ੍ਰਹਿਮੰਡ ਦਾ ਮਾਲਕ ਹੈ। ਅਸੀਂ ਸਿਰਫ਼ ਉਸਦੇ ਗ਼ੁਲਾਮ ਹਾਂ ਅਤੇ ਸਾਨੂੰ ਉਸਦੇ ਹੁਕਮ ਅਧੀਨ ਰਹਿਣਾ ਚਾਹੀਦਾ ਹੈ ਅਤੇ ਉਸਦੀ ਬ੍ਰਹਮ ਦਿਆਲਤਾ ਅਤੇ ਗੁਰਪ੍ਰਸਾਦਿ ਦੀ ਕਮਾਈ ਕਰਨੀ ਚਾਹੀਦੀ ਹੈ। ਉਸਦੀ ਗ਼ੁਲਾਮੀ ਸਾਡੇ ਲਈ ਗੁਰਪ੍ਰਸਾਦਿ ਲਿਆਉਂਦੀ ਹੈ ਅਤੇ ਸਾਨੂੰ ਬੰਦਾ ਬਣਾਉਂਦੀ ਹੈ ਅਤੇ ਸਾਨੂੰ ਬੰਦਗੀ ਦੀ ਬਖ਼ਸ਼ਿਸ਼ ਕਰੇਗੀ।
ਉਹ ਮਨੁੱਖ ਜਿਹੜੇ ਉਸਦੀ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਹੁੰਦੇ ਹਨ ਉਸ ਦੁਆਰਾ ਬਚਾਏ ਜਾਂਦੇ ਹਨ। ਉਹ ਮਨੁੱਖ ਜਿਹੜੇ ਉਸਦੀ ਗ਼ੁਲਾਮੀ ਨੂੰ ਸਵੀਕਾਰ ਕਰਦੇ ਹਨ ਕਦੇ ਵੀ ਨਹੀਂ ਮਰਦੇ ਅਤੇ ਅਮਰ ਹੋ ਜਾਂਦੇ ਹਨ। ਉਹ ਮਨੁੱਖ ਜਿਹੜੇ ਮਾਇਆ ਦੇ ਗ਼ੁਲਾਮ ਹਨ, ਉਸਦੇ ਦਰਵਾਜ਼ੇ ਉਹਨਾਂ ਲਈ ਵੀ ਸਦਾ ਹੀ ਖੁੱਲ੍ਹੇ ਹਨ। ਜਦ ਵੀ ਅਸੀਂ ਇਹ ਅਹਿਸਾਸ ਕਰ ਲੈਂਦੇ ਹਾਂ ਕਿ ਅਸੀਂ ਮਾਇਆ ਦੇ ਗ਼ੁਲਾਮ ਹਾਂ ਅਤੇ ਇਸ ਤਰ੍ਹਾਂ ਨਹੀਂ ਰਹਿਣਾ ਚਾਹੁੰਦੇ ਤਦ ਅਸੀਂ ਉਸਦੇ ਦਰਵਾਜ਼ੇ ’ਤੇ ਜੀਅ ਆਇਆਂ ਕਹੇ ਜਾਂਦੇ ਹਾਂ। ਅਸੀਂ ਉਸ ਵੱਲ ਇੱਕ ਕਦਮ ਜਾਂਦੇ ਹਾਂ ਤਦ ਉਹ ਸਾਡੇ ਵੱਲ ਕਰੋੜਾਂ ਕਦਮ ਆਉਂਦਾ ਹੈ। ਉਸਦੀ ਸਾਡੇ ਪਰ ਕ੍ਰਿਪਾ ਸਦਾ ਹੀ ਉਪਲਬਧ ਹੈ ਪਰ ਸਾਡੀ ਲਗਨ ਅਤੇ ਉਸਦੇ ਚਰਨਾਂ ਵਿੱਚ ਸਮਰਪਣ ਇਹ ਨਿਰਧਾਰਿਤ ਕਰਦਾ ਹੈ ਕਿ ਅਸੀਂ ਉਸਦੀ ਕ੍ਰਿਪਾ ਦਾ ਕਿੰਨਾ ਫਲ ਪ੍ਰਾਪਤ ਕਰਨਾ ਹੈ।
ਅਖ਼ੀਰ ਵਿੱਚ ਅਸੀਂ ਕਿਤੇ ਵੀ ਹੋਰ ਨਹੀਂ ਜਾ ਸਕਦੇ ਹਾਂ। ਅਖ਼ੀਰ ਵਿੱਚ, ਸਮੇਂ ਅਤੇ ਖ਼ਲਾਅ ਦੇ ਕਿਸੇ ਮੋੜ ’ਤੇ ਅਸੀਂ ਉਸਦੀ ਚਰਨ ਸ਼ਰਨ ਵਿੱਚ ਵਾਪਸ ਜਾਣਾ ਹੈ। ਅਸੀਂ ਸਦਾ ਲਈ ਮਾਇਆ ਦੇ ਜ਼ਹਿਰ ਨੂੰ ਪੀਣਾ ਜਾਰੀ ਨਹੀਂ ਰੱਖ ਸਕਦੇ, ਸਾਨੂੰ ਉਸ ਵੱਲ ਮੁੜਨਾ ਪਵੇਗਾ ਅਤੇ ਉਸਦੀ ਗ਼ੁਲਾਮੀ ਨੂੰ ਸਵੀਕਾਰ ਕਰਨਾ ਹੋਵੇਗਾ ਅਤੇ ਮਾਇਆ ਦੀ ਗ਼ੁਲਾਮੀ ਛੱਡਣੀ ਹੋਵੇਗੀ। ਜਿੰਨਾ ਜਲਦੀ ਅਸੀਂ ਉਸਦੀ ਗ਼ੁਲਾਮੀ ਨੂੰ ਸਵੀਕਾਰ ਕਰ ਲਵਾਂਗੇ ਉੱਨਾ ਹੀ ਸਾਡੇ ਲਈ ਚੰਗਾ ਹੋਵੇਗਾ।
ਉਸਦੀ ਬੰਦਗੀ “ਜੁਗਤ” ਹੈ। ਇਸਦਾ ਭਾਵ ਹੈ ਗੁਰਪ੍ਰਸਾਦਿ ਉਸ ਦੁਆਰਾ ਉਸਦੇ ਬੰਦੇ ਵਜੋਂ, ਉਸਦੇ ਸੇਵਕ, ਉਸਦੇ ਗ਼ੁਲਾਮ, ਉਸਦੇ ਨੌਕਰ ਵਜੋਂ ਸਵੀਕਾਰ ਕਰਨ ਦਾ ਰਸਤਾ ਹੈ। ਉਸਦੇ ਸੇਵਕ ਦਾ ਭਾਵ ਹੈ ਸਤਿ ਦਾ ਸੇਵਕ। ਅਤੇ ਸਤਿ ਬ੍ਰਹਮ ਸਤਿ ਹੈ, ਉਸਦਾ ਨਾਮ-ਸਤਿਨਾਮ ਹੈ, ਉਸਦੀ ਅਨੰਤ ਬ੍ਰਹਮ ਸ਼ਕਤੀ ਹੈ ਉਹ ਸਤਿਨਾਮ ਹੀ ਹੈ।
ਗੁਰੂ ਦੇ ਸਤਿ ਸ੍ਰੀ ਚਰਨਾਂ ਵਿੱਚ ਤਨ, ਮਨ ਅਤੇ ਧਨ ਨਾਲ ਪੂਰਨ ਸਮਰਪਣ “ਜੁਗਤ” ਹੈ, ਜਿਹੜੀ ਸਾਡੇ ਵਿੱਚ “ਜੀਅ ਦਾਨ” ਭਾਵ ਨਾਮ ਦਾ ਦਾਨ ਲਿਆਉਂਦੀ ਹੈ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਜਿਹੜਾ ਕਿ ਸਭ ਤੋਂ ਉੱਚਾ ਦਾਨ ਹੈ, ਸਭ ਤੋਂ ਉੱਚੀ ਬ੍ਰਹਮ ਦਾਤ ਹੈ ਜੋ ਅਸੀਂ ਪ੍ਰਾਪਤ ਕਰ ਸਕਦੇ ਹਾਂ।
ਨਿਰੰਜਨ ਦਾ ਭਾਵ ਹੈ ਮਾਇਆ ਦੇ ਹਨੇਰੇ ਤੋਂ ਪਰ੍ਹੇ: ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ। ਨਿਰੰਜਨ ਮਾਇਆ ਦਾ ਸਾਜਨ ਵਾਲਾ ਹੈ ਮਾਇਆ ਉਸਦੀ ਗ਼ੁਲਾਮ ਹੈ ਅਤੇ ਸੇਵਾ ਕਰਦੀ ਹੈ। ਇਹ ਅਨੰਤ ਬ੍ਰਹਮ ਸ਼ਕਤੀ ਹੈ ਜਿਹੜੀ ਕਿ ਰਾਜਿਆਂ ਦਾ ਰਾਜਾ ਹੈ, ਸਾਰੇ ਬ੍ਰਹਿਮੰਡ ਦਾ ਰਾਜਾ ਹੈ। ਉਹ ਭਾਗਸ਼ਾਲੀ ਰੂਹ ਜਿਹੜੀ ਮਾਇਆ ਉਪਰ ਜਿੱਤ ਪਾਉਣ ਦੀ ਇਸ ਅਵਸਥਾ ਨਾਲ ਬਖ਼ਸ਼ੀ ਜਾਂਦੀ ਹੈ ਅਤੇ ਜਿਨ੍ਹਾਂ ਲਈ ਇਹ ਬ੍ਰਹਮ ਸ਼ਕਤੀ ਪ੍ਰਭਾਵੀ ਹੁੰਦੀ ਹੈ ਅਤੇ ਉਹ ਮਨੁੱਖ ਜਿਹੜੇ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਬਣਦੇ ਹਨ ਉਹ ਵੀ ਇਸ ਬ੍ਰਹਮ ਸ਼ਕਤੀ ਨਾਲ ਨਿਵਾਜੇ ਜਾਂਦੇ ਹਨ ਅਤੇ ਸਾਰੇ ਬ੍ਰਹਿਮੰਡ ਦੇ ਰਾਜ ਨਾਲ ਬਖ਼ਸ਼ੇ ਜਾਂਦੇ ਹਨ।
ਐਸੀ ਇੱਕ ਰੂਹ ਅੰਦਰੋਂ ਬਾਹਰੋਂ ਇੱਕ ਬਣ ਜਾਂਦੀ ਹੈ, ਦਵੈਤ ਮਰ ਜਾਂਦਾ ਹੈ ਅਤੇ ਸਤਿ ਅੰਦਰ ਅਤੇ ਬਾਹਰ ਸਦਾ ਰਹਿੰਦਾ ਹੈ। ਐਸੀ ਰੂਹ ਲਈ ਅਨੰਤ ਬ੍ਰਹਮ ਸ਼ਕਤੀ ਹਰ ਜਗ੍ਹਾ ’ਤੇ ਵਿਆਪਕ ਹੈ। ਇਹ ਅਨੰਤ ਬ੍ਰਹਮ ਸ਼ਕਤੀ ਆਪਣੇ ਵਿੱਚ ਸਾਰੀਆਂ ਬ੍ਰਹਮ ਸ਼ਕਤੀਆਂ ਰੱਖਦੀ ਹੈ ਬ੍ਰਹਮ ਗੁਣਾਂ ਦੇ ਰੂਪ ਵਿੱਚ, ਜਾਂ ਅਨੰਤ ਬ੍ਰਹਮ ਗੁਣ ਇਹਨਾਂ ਅਨੰਤ ਬ੍ਰਹਮ ਸ਼ਕਤੀਆਂ ਦੇ ਵਿੱਚ ਹੀ ਸਮਾਏ ਹੁੰਦੇ ਹਨ।
ਇਸ ਬ੍ਰਹਮ ਗਿਆਨ ਦੇ ਕ੍ਰਿਸ਼ਮਾ-ਮਈ ਭਾਗ ਵੱਲ ਝਾਤੀ ਮਾਰੋ, ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਆਪ ਨੂੰ ਦਾਸ, ਗ਼ੁਲਾਮ ਕਿਹਾ ਹੈ ਅਤੇ ਇਸ ਤਰ੍ਹਾਂ ਕਹਿ ਕੇ ਇਹ ਸਾਬਤ ਕੀਤਾ ਹੈ ਕਿ ਪਰਮਾਤਮਾ ਦੀ ਗ਼ੁਲਾਮੀ ਗੁਰਪ੍ਰਸਾਦਿ ਹੈ। ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹੀ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਆਪ ਨੂੰ ਗੁਰਬਾਣੀ ਵਿੱਚ ਕਈ ਜਗ੍ਹਾ ਦਾਸਨ ਦਾਸ ਵੀ ਕਿਹਾ ਹੈ। ਉਹਨਾਂ ਨੇ ਆਪਣੇ ਆਪ ਨੂੰ ਗੁਰਬਾਣੀ ਵਿੱਚ ਲੂਣ ਹਰਾਮੀ ਵੀ ਕਿਹਾ ਹੈ। ਇਹ ਸਤਿਗੁਰੂ ਜੀ ਦੀ ਅਤਿ ਨਿਮਰਤਾ ਅਤੇ ਹਲੀਮੀ ਨੂੰ ਦਰਸਾਉਂਦਾ ਹੈ। ਅਕਾਲ ਪੁਰਖ ਦਾ ਗ਼ੁਲਾਮ ਸਾਰੀ ਸ੍ਰਿਸ਼ਟੀ ਦਾ ਵੀ ਗ਼ੁਲਾਮ ਹੈ ਅਤੇ ਅਸੀਂ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਤੋਂ ਕੁਰਬਾਨ ਜਾਂਦੇ ਹਾਂ ਕਿ ਜੋ ਇੰਨੇ ਦਿਆਲ ਹਨ ਕਿ ਉਹ ਆਪਣੇ ਦਾਸਾਂ ਨੂੰ ਆਪਣੀ ਮਹਿਮਾ ਕਹਿੰਦੇ ਹਨ।
ਪੂਰਨ ਪੂਰਿ ਰਹੇ ਦਇਆਲ ॥ ਸਭ ਊਪਰਿ ਹੋਵਤ ਕਿਰਪਾਲ ॥
ਅਪਨੇ ਕਰਤਬ ਜਾਨੈ ਆਪਿ ॥ ਅੰਤਰਜਾਮੀ ਰਹਿਓ ਬਿਆਪਿ ॥
ਪ੍ਰਤਿਪਾਲੈ ਜੀਅਨ ਬਹੁ ਭਾਤਿ ॥ ਜੋ ਜੋ ਰਚਿਓ ਸੁ ਤਿਸਹਿ ਧਿਆਤਿ ॥
ਜਿਸੁ ਭਾਵੈ ਤਿਸੁ ਲਏ ਮਿਲਾਇ ॥ ਭਗਤਿ ਕਰਹਿ ਹਰਿ ਕੇ ਗੁਣ ਗਾਇ ॥
ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ॥ ਕਰਨਹਾਰੁ ਨਾਨਕ ਇਕੁ ਜਾਨਿਆ ॥੩॥
ਪੂਰਨ ਦਾ ਭਾਵ ਹੈ ਮੁਕੰਮਲ, ਸਦੀਵੀ, ਸਦਾ ਸਦਾ ਲਈ ਆਪਣੇ ਸਹਾਰੇ ਆਪ ਪ੍ਰਕਾਸ਼ਮਾਨ, ਸੈਭੰ:
- ਅੰਦਰੋਂ ਬਾਹਰੋਂ ਪੂਰੀ ਤਰ੍ਹਾਂ ਸੱਚਾ।
- ਸਾਰੇ ਬ੍ਰਹਮ ਗੁਣਾਂ ਨਾਲ ਭਰਿਆ ਹੋਇਆ ਹਿਰਦਾ।
- ਆਪਣੇ ਆਪ ਵਿੱਚ ਸੰਪੂਰਨ।
- ਪੂਰਨ ਸ਼ਾਂਤੀ।
- ਸਤਿ, ਉਹ ਜਿਹੜਾ ਕਦੀ ਵੀ ਨਹੀਂ ਬਦਲਦਾ। ਉਹ ਜਿਹੜਾ ਆਪਣੀ ਸਥਾਪਨਾ ਤੋਂ ਹੀ ਸਤਿ ਹੈ, ਉਹ ਹੁਣ ਸਤਿ ਹੈ ਅਤੇ ਆਉਣ ਵਾਲੇ ਯੁਗਾਂ ਵਿੱਚ ਵੀ ਅਤੇ ਸਦਾ ਹੀ ਸਤਿ ਅੰਮ੍ਰਿਤ ਰਹੇਗਾ। ਉਹ ਇੱਕ ਜਿਹੜਾ ਆਪਣੇ ਆਪ ਵਿੱਚ ਅੰਮ੍ਰਿਤ ਹੈ।
- ਉਹ ਇੱਕ ਜਿਹੜਾ ਕਦੀ ਨਹੀਂ ਮਰਦਾ।
- ਉਹ ਜਿਹੜਾ ਕਦੀ ਨਹੀਂ ਜੰਮਦਾ।
ਇਸ ਲਈ ਸੰਪੂਰਨਤਾ ਕੇਵਲ ਅਨੰਤ ਬ੍ਰਹਮ ਸ਼ਕਤੀ ਹੈ, ਜਿਸ ਨੂੰ ਪਰਮਾਤਮਾ, ਅੱਲ੍ਹਾ, ਸਤਿ ਪਾਰਬ੍ਰਹਮ ਪਰਮੇਸ਼ਰ, ਅਕਾਲ ਪੁਰਖ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕਿ “ਪੂਰਨ” ਸਾਰੇ ਬ੍ਰਹਮ ਗੁਣਾਂ ਦਾ ਸੋਮਾ ਹੈ। ਇਸ ਲਈ ਹੀ ਉਸ ਨੂੰ “ਗੁਣੀ ਨਿਧਾਨ” – ਸਾਰੇ ਬ੍ਰਹਮ ਖ਼ਜ਼ਾਨਿਆਂ ਦਾ ਸੋਮਾ ਕਿਹਾ ਗਿਆ ਹੈ, ਸਾਰੇ ਬ੍ਰਹਮ ਖ਼ਜ਼ਾਨਿਆਂ ਦਾ ਸੋਮਾ। ਇਹਨਾਂ ਵਿੱਚੋਂ ਇੱਕ ਬ੍ਰਹਮ ਗੁਣ ਦਿਆਲਤਾ ਹੈ। ਉਸਦੀ ਦਿਆਲਤਾ ਹਰ ਸ੍ਰਿਸ਼ਟੀ ਲਈ ਇੱਕੋ ਜਿਹੀ ਉਪਲਬਧ ਹੈ। ਉਸਦੀ ਪੂਰਨਤਾ ਵਿੱਚ ਕੋਈ ਦਵੈਤ ਨਹੀਂ ਹੈ, ਇਸ ਲਈ ਹੀ ਉਹ ਏਕ ਦ੍ਰਿਸ਼ਟ ਹੈ, ਉਸ ਲਈ ਹਰ ਇੱਕ ਬਰਾਬਰ ਹੈ, ਹਰ ਸ੍ਰਿਸ਼ਟੀ ਇੱਕ ਸਮਾਨ ਮਹੱਤਵਪੂਰਨ ਹੈ ਅਤੇ ਅੰਮ੍ਰਿਤ ਹਰ ਇੱਕ ਲਈ ਇੱਕੋ ਜਿਹਾ ਉਪਲਬਧ ਹੈ।
ਉਹ ਆਪਣੀ ਹਰ ਸ੍ਰਿਸ਼ਟੀ ਵਿੱਚ ਮੌਜੂਦ ਹੈ ਅਤੇ ਉਸਦੇ ਸਾਰੇ ਬ੍ਰਹਮ ਗੁਣ ਹਰ ਇੱਕ ਲਈ ਇੱਕੋ ਜਿਹੇ ਮੌਜੂਦ ਹਨ। ਆਪਣੀ ਹਰ ਇੱਕ ਰਚਨਾ ਵਿੱਚ ਮੌਜੂਦ ਹੋਣ ਦੇ ਕਾਰਨ ਉਹ ਹਰ ਇੱਕ ਸ੍ਰਿਸ਼ਟੀ (ਜੰਤ) ਦੀ ਕਈ ਵਿਸਮਾਦੀ ਤਰੀਕਿਆਂ ਨਾਲ ਸੰਭਾਲ ਕਰਦਾ ਹੈ। ਉਸਦੇ ਤਰੀਕੇ ਅਤੇ ਰਸਤੇ ਜੋ ਉਹ ਹਰ ਸ੍ਰਿਸ਼ਟੀ ਦੀ ਸੰਭਾਲ ਲਈ ਵਰਤਦਾ ਹੈ ਉਹ ਵੀ ਅਨੰਤ ਹਨ। ਉਹ ਇੱਕ ਪੱਥਰ ਵਿਚ ਰਹਿਣ ਵਾਲੇ ਧੰਨ ਧੰਨ ਕੀੜੇ ਨੂੰ ਵੀ ਰਿਜ਼ਕ ਦਿੰਦਾ ਹੈ ਜਿੱਥੇ ਕੋਈ ਭੋਜਨ ਨਹੀਂ ਪਹੁੰਚ ਸਕਦਾ ਐਸਾ ਪਰਤੀਤ ਹੁੰਦਾ ਹੈ।
ਅਨੰਤ ਬ੍ਰਹਮ ਸ਼ਕਤੀ ਦਾ ਭਾਵ ਪੂਰਨਤਾ ਅਤੇ ਸਾਰੀਆਂ ਬ੍ਰਹਮ ਸ਼ਕਤੀਆਂ ਦਾ ਸੋਮਾ, ਸਾਰੇ ਬ੍ਰਹਮ ਗੁਣਾਂ ਦਾ ਸੋਮਾ, ਸਾਰੇ ਬ੍ਰਹਮ ਕਾਨੂੰਨਾਂ ਦਾ ਸੋਮਾ ਹੈ। ਅਸੀਂ ਉਸਦੀ ਸਰਵ-ਵਿਆਪਕਤਾ ਤੋਂ ਕੋਈ ਵੱਖ ਨਹੀਂ ਹਾਂ। ਉਹ ਸਾਡੇ ਸਰੀਰ ਵਿੱਚ ਵੀ ਇੱਕ ਸਮਾਨ ਹੀ ਮੌਜੂਦ ਹੈ, ਅਸਲ ਵਿੱਚ ਉਹ ਸਾਡੇ ਸਰੀਰ ਨੂੰ ਚਲਾ ਰਿਹਾ ਹੈ। ਉਸਦੀਆਂ ਬ੍ਰਹਮ ਸ਼ਕਤੀਆਂ ਸਾਡੇ ਅੰਦਰ ਅਤੇ ਆਲੇ ਦੁਆਲੇ ਹਰ ਚੀਜ਼ ਦਾ ਵਾਪਰਨਾ ਬਣਾ ਰਹੀਆਂ ਹਨ। ਇਸ ਲਈ ਸਰਵ-ਵਿਆਪਕ ਹੋਣ ਦੇ ਨਾਤੇ ਉਹ ਜਾਣਦਾ ਹੈ ਕਿ ਸਾਡੇ ਮਨ, ਸਰੀਰ ਅਤੇ ਰੂਹ ਵਿੱਚ ਹਰ ਸਮੇਂ ਕੀ ਚੱਲ ਰਿਹਾ ਹੈ। ਸਾਡਾ ਸਤਿ ਤੋਂ ਲਾਂਭੇ ਹੋਣਾ ਸਾਡੇ ਲਈ ਮੁਸ਼ਕਿਲਾਂ ਦਾ ਕਾਰਨ ਬਣਦਾ ਹੈ ਅਤੇ ਸਾਡਾ ਸਤਿ ਨਾਲ ਜੁੜੇ ਰਹਿਣਾ ਸਾਡੇ ਲਈ ਅਨੰਤ ਬ੍ਰਹਮ ਸ਼ਕਤੀ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਦਾ ਰਸਤਾ ਤਿਆਰ ਕਰਦਾ ਹੈ।
ਉਹ ਚਾਹੁੰਦਾ ਹੈ ਕਿ ਅਸੀਂ ਪੂਰਨਤਾ ਵੱਲ ਵਧੀਏ। ਸਤਿ ਉਪਰ ਧਿਆਨ ਕੇਂਦਰਿਤ ਕਰਨਾ ਪੂਰਨਤਾ ਵੱਲ ਵਧਣਾ ਹੈ, ਮਾਇਆ ਦੇ ਕੂੜ ਵਿੱਚ ਖੁੱਭੇ ਰਹਿਣਾ ਪੂਰਨਤਾ ਤੋਂ ਦੂਰ ਖੜਦਾ ਹੈ। ਕੇਵਲ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਨਾਲ ਅਸੀਂ ਉਸਦੀ ਬ੍ਰਹਮ ਖੇਲ ਨੂੰ ਸਮਝਣ, ਸਲਾਹੁਣ ਅਤੇ ਉਸਦਾ ਅਨੰਦ ਮਾਨਣ ਦੇ ਯੋਗ ਹੁੰਦੇ ਹਾਂ। ਬ੍ਰਹਮ ਗਿਆਨ ਤੋਂ ਬਿਨਾਂ ਅਸੀਂ ਮਾਇਆ ਦੇ ਜਾਲ ਵਿੱਚ ਫਸੇ ਰਹਿੰਦੇ ਹਾਂ ਅਤੇ ਇਹ ਜਾਨਣ ਦੇ ਵੀ ਯੋਗ ਨਹੀਂ ਹੁੰਦੇ ਕਿ ਸਾਡੇ ਲਈ ਕੀ ਚੰਗਾ ਜਾਂ ਬੁਰਾ ਹੈ। ਇਸ ਕਾਰਨ ਹੀ ਇਸ ਨੂੰ ਮਾਇਆ ਜੰਜਾਲ ਜਾਂ ਭਵਸਾਗਰ ਕਿਹਾ ਜਾਂਦਾ ਹੈ।
ਅਨੰਤ ਬ੍ਰਹਮ ਸ਼ਕਤੀ ਹਰ ਸ੍ਰਿਸ਼ਟੀ ਦਾ ਮੂਲ ਅਧਾਰ ਹੈ ਅਤੇ ਸਾਰੀ ਕੁਦਰਤ ਬ੍ਰਹਮਤਾ ਵਿੱਚ ਲੀਨ ਹੈ। ਇਹ ਬ੍ਰਹਮ ਸਤਿ ਹੈ ਕਿ ਕੁਦਰਤ ਦਾ ਹਰ ਪ੍ਰਾਣੀ ਨਾਮ ਸਿਮਰਨ ਕਰਦਾ ਹੈ। ਇਹ ਬ੍ਰਹਮ ਸਤਿ ਹੈ ਕਿ ਕੁਦਰਤ ਵਿੱਚ ਹਰ ਸ੍ਰਿਸ਼ਟੀ ਉਸਦੇ ਹੁਕਮ ਵਿੱਚ ਰਹਿੰਦੀ ਹੈ। ਯਕੀਨ ਉਸ ਦੀ ਬੰਦਗੀ ਦੀ ਚਾਬੀ ਹੈ। ਯਕੀਨ ਅਨੰਤ ਬ੍ਰਹਮ ਗੁਣ ਹੈ ਜਿਸ ਦੀ ਸਾਨੂੰ ਬਖ਼ਸ਼ਿਸ਼ ਹੋਈ ਹੈ। ਸਾਡੇ ਕੋਲ ਇਹ ਬ੍ਰਹਮ ਸ਼ਕਤੀ ਹੈ ਜੋ ਅਸੀਂ ਉਸ ਦਾ ਯਕੀਨ ਕਰਨ ਲਈ ਵਰਤ ਸਕਦੇ ਹਾਂ। ਅਸਲ ਵਿੱਚ ਯਕੀਨ ਹੀ ਬੰਦਗੀ ਹੈ। ਉਹ ਮਨੁੱਖ ਜਿਹੜੇ ਉਸਦਾ ਸ਼ਰਧਾ ਨਾਲ ਯਕੀਨ ਕਰਦੇ ਹਨ ਅਤੇ ਬੇ-ਸ਼ਰਤ ਪਿਆਰ ਨਾਲ ਉਸ ਅੱਗੇ ਸਮਰਪਣ ਕਰ ਦਿੰਦੇ ਹਨ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ। ਯਕੀਨ ਪੂਰਨ ਬ੍ਰਹਮ ਗਿਆਨ ਦੀ ਕੁੰਜੀ ਹੈ। ਯਕੀਨ ਪੂਰਨ ਤੱਤ ਗਿਆਨ ਦੀ ਕੁੰਜੀ ਹੈ। ਉਹ ਰੂਹਾਂ ਜੋ ਪਰਮਾਤਮਾ ਦੇ ਅਨੰਤ ਯਕੀਨ ਵਿੱਚ ਜਾਂਦੀਆਂ ਹਨ ਪੂਰਨ ਬ੍ਰਹਮ ਗਿਆਨ ਨਾਲ ਬਖ਼ਸ਼ੀਆਂ ਜਾਂਦੀਆਂ ਹਨ। ਇਸ ਲਈ ਕ੍ਰਿਪਾ ਕਰਕੇ ਗੁਰਬਾਣੀ ਵਿੱਚ ਯਕੀਨ ਕਰੋ ਅਤੇ ਉਹ ਕਰੋ ਜੋ ਗੁਰਬਾਣੀ ਸਾਨੂੰ ਕਰਨ ਲਈ ਕਹਿ ਰਹੀ ਹੈ। ਗੁਰੂ ਵਿੱਚ ਯਕੀਨ ਰੱਖੋ ਅਤੇ ਉਹ ਕਰੋ ਜੋ ਗੁਰੂ ਸਾਨੂੰ ਕਰਨ ਲਈ ਕਹਿ ਰਹੇ ਹਨ । ਪਰਮਾਤਮਾ ਵਿੱਚ ਯਕੀਨ ਕਰੋ ਅਤੇ ਉਹ ਕਰੋ ਜੋ ਵੀ ਗੁਰੂ ਸਾਨੂੰ ਕਰਨ ਲਈ ਕਹਿੰਦਾ ਹੈ ਅਤੇ ਐਸਾ ਕਰਨ ’ਤੇ ਅਸੀਂ ਉਸਦੀ ਪੂਰਨ ਬ੍ਰਹਮ ਗਿਆਨ ਦੀ ਅਨੰਤ ਬ੍ਰਹਮ ਸ਼ਕਤੀ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ, ਜਿਹੜਾ ਕਿ ਰੂਹਾਨੀਅਤ ਦਾ ਸਭ ਤੋਂ ਉੱਚਾ ਪੱਧਰ ਹੈ।
ਉਹ ਮਨੁੱਖ ਜਿਹੜੇ ਆਪਣਾ ਯਕੀਨ ਪਰਮਾਤਮਾ ਵਿੱਚ ਰੱਖਦੇ ਹਨ ਸਮਸਤ ਬ੍ਰਹਮ ਸ਼ਕਤੀਆਂ ਨਾਲ ਬਖ਼ਸ਼ੇ ਜਾਂਦੇ ਹਨ। ਪਰਮਾਤਮਾ ਉਹਨਾਂ ਨੂੰ ਬਦਲ ਦਿੰਦਾ ਹੈ ਅਤੇ ਆਪਣੇ ਵਰਗਾ ਬਣਾ ਲੈਂਦਾ ਹੈ। ਉਹਨਾਂ ਦਾ ਨਿਰਗੁਣ ਸਰਗੁਣ ਸਰੂਪ ਇਕ ਬਣ ਜਾਂਦਾ ਹੈ। ਉਹ ਸੁੰਨ ਸਮਾਧੀ ਨਾਲ ਬਖ਼ਸ਼ੇ ਜਾਂਦੇ ਹਨ। ਉਹ ਸਾਰੇ ਅਨਾਦਿ ਖ਼ਜ਼ਾਨਿਆਂ ਨਾਲ ਬਖ਼ਸ਼ੇ ਜਾਂਦੇ ਹਨ। ਅਨੰਤ ਬ੍ਰਹਮ ਸ਼ਕਤੀ ਉਹਨਾਂ ’ਤੇ ਪੂਰੀ ਤਰ੍ਹਾਂ ਪ੍ਰਭਾਵੀ ਹੋ ਜਾਂਦੀ ਹੈ ਅਤੇ ਉਹ ਪੂਰਨ ਅੰਦਰਲੀ ਰਹਿਤ ਵਿੱਚ ਚਲੇ ਜਾਂਦੇ ਹਨ। ਉਹ ਪੂਰਨ ਸ਼ਾਂਤੀ ਵਿੱਚ ਚਲੇ ਜਾਂਦੇ ਹਨ। ਉਹ ਸਤਿ ਹਿਰਦਾ ਬਣ ਜਾਂਦੇ ਹਨ। ਇਸ ਲਈ ਜੋ ਸਾਰਾ ਸਾਨੂੰ ਕਰਨਾ ਹੈ ਉਹ ਇਹ ਹੈ ਕਿ ਗੁਰ ਅਤੇ ਗੁਰੂ ਵਿੱਚ ਯਕੀਨ ਰੱਖੀਏ ਅਤੇ ਗੁਰੂ ਸਾਡੀ ਸੰਭਾਲ ਕਰੇਗਾ।
ਸਾਰੇ ਅਮਲੀ ਭਾਵ ਵਿੱਚ ਯਕੀਨ ਰੱਖਣ ਦਾ ਭਾਵ ਹੈ ਗੁਰੂ ਦੇ ਸਤਿ ਚਰਨਾਂ ਵਿੱਚ ਪੂਰਨ ਤਨ, ਮਨ ਅਤੇ ਧਨ ਨਾਲ ਸਮਰਪਣ ਕਰਨਾ। ਹਰ ਚੀਜ਼ ਗੁਰੂ ਦੀ ਚਰਨ ਸ਼ਰਨ ਵਿੱਚ ਉਸ ਵਿੱਚ ਯਕੀਨ ਰੱਖ ਕੇ ਸੌਂਪਣਾ। ਇਹ ਸਾਡੇ ਲਈ ਗੁਰਪ੍ਰਸਾਦਿ ਦੇ ਦਰਵਾਜ਼ੇ ਖੋਲ੍ਹ ਦੇਵੇਗਾ ਅਤੇ ਅਸੀਂ ਇਸ ਅਨੰਤ ਬ੍ਰਹਮ ਸ਼ਕਤੀ ਦਾ ਬੋਧ ਕਰਨ ਦੇ ਯੋਗ ਹੋ ਜਾਵਾਂਗੇ।
ਜਨੁ ਲਾਗਾ ਹਰਿ ਏਕੈ ਨਾਇ ॥ ਤਿਸ ਕੀ ਆਸ ਨ ਬਿਰਥੀ ਜਾਇ ॥
ਸੇਵਕ ਕਉ ਸੇਵਾ ਬਨਿ ਆਈ ॥ ਹੁਕਮੁ ਬੂਝਿ ਪਰਮ ਪਦੁ ਪਾਈ ॥
ਇਸ ਤੇ ਊਪਰਿ ਨਹੀ ਬੀਚਾਰੁ ॥ ਜਾ ਕੈ ਮਨਿ ਬਸਿਆ ਨਿਰੰਕਾਰੁ ॥
ਬੰਧਨ ਤੋਰਿ ਭਏ ਨਿਰਵੈਰ ॥ ਅਨਦਿਨੁ ਪੂਜਹਿ ਗੁਰ ਕੇ ਪੈਰ ॥
ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥੪॥
ਹੁਕਮ ਵਿੱਚ ਰਹਿਣ ਦਾ ਗੁਰਪ੍ਰਸਾਦਿ ਦਰਗਾਹ ਦੀ ਕੁੰਜੀ ਹੈ। ਹੁਕਮ ਵਿੱਚ ਜਿਊਣਾ ਸਾਡੇ ਲਈ ਪਰਮ ਪਦਵੀ ਲਿਆਉਂਦਾ ਹੈ। ਪਰਮ ਪਦਵੀ ਸਭ ਤੋਂ ਉੱਚਤਮ ਰੂਹਾਨੀ ਅਵਸਥਾ ਹੈ ਜਿਵੇਂ ਕਿ ਧੰਨ ਧੰਨ ਸਤਿਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਵੱਖ-ਵੱਖ ਜਗ੍ਹਾ ਵਖਿਆਨ ਕੀਤਾ ਹੈ। ਇਹ ਤੱਤ ਗਿਆਨ ਦਾ ਅਸਲ ਬ੍ਰਹਮ ਰਤਨ ਹੈ ਜਿਹੜਾ ਕਿ ਗੁਰਬਾਣੀ ਵਿੱਚ ਕਈ ਜਗ੍ਹਾ ਬਿਆਨ ਕੀਤਾ ਗਿਆ ਹੈ। ਇਸੇ ਤਰ੍ਹਾਂ ਇੱਥੇ ਬ੍ਰਹਮ ਗਿਆਨ ਦੇ ਹੋਰ ਹੀਰੇ ਰਤਨ ਗੁਰਬਾਣੀ ਵਿੱਚ ਵੱਖ-ਵੱਖ ਜਗ੍ਹਾ ਵਖਿਆਨ ਕੀਤੇ ਗਏ ਹਨ। ਉਹ ਮਨੁੱਖ ਜਿਹੜੇ ਇਹਨਾਂ ਬ੍ਰਹਮ ਰਤਨਾਂ ਨਾਲ ਬਖ਼ਸ਼ੇ ਗਏ ਹਨ ਅਤੇ ਉਹ ਮਨੁੱਖ ਜਿਹੜੇ ਆਪਣੀ ਮੰਜ਼ਿਲ ਬਾਰੇ ਜਾਣ ਲੈਂਦੇ ਹਨ ਅਤੇ ਤਦ ਉਹ ਇਸ ਲਈ ਕਰਮ ਕਰਦੇ ਹਨ ਕਿ ਆਪਣੀ ਮੰਜ਼ਿਲ ’ਤੇ ਕਿਵੇਂ ਪਹੁੰਚਣਾ ਹੈ।
ਪਰਮ ਪਦਵੀ ਪ੍ਰਾਪਤ ਕਰਨਾ ਹੈ :
- ਸਾਡੇ ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼।
- ਪੂਰਨ ਤੱਤ ਗਿਆਨ ਦੀ ਪ੍ਰਾਪਤੀ।
- ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ।
- ਆਤਮ ਰਸ ਅੰਮ੍ਰਿਤ ਸਰਵ-ਉੱਚ ਅੰਮ੍ਰਿਤ ਦੀ ਪ੍ਰਾਪਤੀ।
- ਅਨੰਤ ਬ੍ਰਹਮ ਸ਼ਕਤੀ ਵਿੱਚ ਅਭੇਦ ਹੋਣਾ।
- ਮਾਇਆ ਉਪਰ ਜਿੱਤ ਅਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਜਾਣਾ।
- ਇੱਕ ਪੂਰਨ ਸੰਤ ਦੀ ਅਵਸਥਾ, ਇੱਕ ਪੂਰਨ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਖ਼ਾਲਸਾ ਦੀ ਅਵਸਥਾ।
ਇਹ ਸਭ ਹੁਕਮ ਵਿੱਚ ਰਹਿਣ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ, ਮਾਲਕ ਦੇ ਹੁਕਮ ਵਿੱਚ ਰਹਿਣ ਨਾਲ। ਇਸ ਲਈ ਇਹ ਜਾਨਣਾ ਕਿ ਹੁਕਮ ਵਿੱਚ ਕਿਵੇਂ ਰਹਿਣਾ ਹੈ ਸਭ ਤੋਂ ਮਹੱਤਵ-ਪੂਰਨ ਹੈ। ਇਹ ਸਪੱਸ਼ਟ ਹੈ ਕਿ ਹੁਕਮ ਵਿੱਚ ਰਹਿਣਾ ਆਪਣੇ ਖ਼ੁਦ ਦੇ ਯਤਨਾਂ ਨਾਲ ਨਹੀਂ ਕੀਤਾ ਜਾ ਸਕਦਾ ਹੈ। ਜਦ ਕਿ ਮਾਇਆ ਦਾ ਜੀਵਨ ਜਿਊਂਦੇ ਹੋਏ ਹੁਕਮ ਵਿੱਚ ਰਹਿਣ ਦੀ ਪ੍ਰਾਪਤੀ ਕਰਨਾ ਸੰਭਵ ਨਹੀਂ ਹੈ। ਇਸ ਲਈ ਇੱਥੇ ਕੇਵਲ ਇੱਕ ਰਸਤਾ ਹੈ ਜਿਸ ਨਾਲ ਇਹ ਬ੍ਰਹਮ ਅਵਸਥਾ ਪਾਈ ਜਾ ਸਕਦੀ ਹੈ ਉਹ ਹੈ ਗੁਰਪ੍ਰਸਾਦਿ ਦੀ ਪ੍ਰਾਪਤੀ।
ਸਭ ਕੁਝ ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਸੌਂਪਣ ਅਤੇ ਸਤਿ ਦੀ ਕਮਾਈ ’ਤੇ ਧਿਆਨ ਕੇਂਦਰਿਤ ਕਰਨ ਨਾਲ ਗੁਰਪ੍ਰਸਾਦਿ ਪ੍ਰਾਪਤ ਕਰਨਾ ਸੰਭਵ ਹੈ। ਇੱਕ ਐਸੀ ਰੂਹ ਦੀ ਚਰਨ ਸ਼ਰਨ ਵਿੱਚ ਜਾ ਕੇ ਗੁਰਪ੍ਰਸਾਦਿ ਪ੍ਰਾਪਤ ਕਰਨਾ ਸੰਭਵ ਹੈ ਜਿਸਨੇ ਪਹਿਲਾਂ ਹੀ ਪਰਮ ਪਦਵੀ ਪਾ ਲਈ ਹੈ ਅਤੇ ਉਸਦੇ ਚਰਨਾਂ ਵਿੱਚ ਤਨ, ਮਨ ਅਤੇ ਧਨ ਨਾਲ ਪੂਰਨ ਯਕੀਨ, ਸ਼ਰਧਾ ਅਤੇ ਪਿਆਰ ਨਾਲ ਸਮਰਪਣ ਕਰਨ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਗੁਰਪ੍ਰਸਾਦਿ ਪੂਰਨ ਸੰਤ ਦੀ ਸੰਗਤ ਵਿੱਚ ਬੰਦਗੀ ਦੀ ਵਿਸਮਾਦੀ ਪ੍ਰਕ੍ਰਿਆ ਨਾਲ ਸਾਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਬਖ਼ਸ਼ਿਸ਼ ਕਰਦੀ ਹੈ।
ਜਿਵੇਂ ਹੀ ਅਸੀਂ ਆਪਣੀ ਬੰਦਗੀ ਦੀ ਪ੍ਰਕ੍ਰਿਆ ਵਿੱਚ ਅੱਗੇ ਵਧਦੇ ਹਾਂ ਅਸੀਂ ਮਾਇਆ ਨੂੰ ਹਰਾਉਣ ਅਤੇ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋਣ ਦੇ ਯੋਗ ਹੋ ਜਾਂਦੇ ਹਾਂ। ਜਦ ਉਸਦੀ ਅਨੰਤ ਬ੍ਰਹਮ ਸ਼ਕਤੀ ਸਾਡੇ ਉਪਰ ਪੂਰੀ ਤਰ੍ਹਾਂ ਪ੍ਰਭਾਵੀ ਹੋ ਜਾਂਦੀ ਹੈ ਅਸੀਂ ਪਰਮ ਪਦਵੀ ਨਾਲ ਬਖ਼ਸ਼ੇ ਜਾਂਦੇ ਹਾਂ। ਤਦ ਸਾਡੀਆਂ ਸਾਰੀਆਂ ਇੰਦਰੀਆਂ ਅਤੇ ਕਰਮ ਇੰਦਰੀਆਂ ਆਪਣੇ ਆਪ ਪੂਰਨ ਹੁਕਮ ਅਧੀਨ ਆ ਜਾਂਦੀਆਂ ਹਨ। ਜੋ ਵੀ ਅਸੀਂ ਕਰਦੇ ਹਾਂ ਪੂਰਨ ਹੁਕਮ ਵਿੱਚ ਕਰਦੇ ਹਾਂ ਅਤੇ ਸਾਡਾ ਸਾਰਾ ਜੀਵਨ ਹੁਕਮ ਅੰਦਰ ਬਤੀਤ ਹੁੰਦਾ ਹੈ। ਇਸ ਲਈ ਗੁਰਪ੍ਰਸਾਦਿ ਪਰਮ ਪਦਵੀ ਪ੍ਰਾਪਤ ਕਰਨ ਦੀ ਕੁੰਜੀ ਹੈ ਅਤੇ ਜਿਨ੍ਹਾਂ ਨੂੰ ਪਰਮਾਤਮਾ ਗੁਰਪ੍ਰਸਾਦਿ ਨਾਲ ਬਖ਼ਸ਼ਣਾ ਚਾਹੁੰਦਾ ਹੈ ਉਹ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ।
ਉਹ ਮਨੁੱਖ ਜਿਹੜੇ ਨਾਮ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਆਪਣੇ ਆਪ ਨੂੰ ਨਾਮ ਸਿਮਰਨ ਲਈ ਸਮਰਪਣ ਕਰ ਦਿੰਦੇ ਹਨ ਅਤੇ ਨਾਮ ਦੀ ਕਮਾਈ ਇਕੱਠੀ ਕਰਦੇ ਹਨ। ਨਾਮ ਦੀ ਕਮਾਈ ਉਹਨਾਂ ਨੂੰ ਅੰਦਰੋਂ ਬਾਹਰੋਂ ਪੂਰੀ ਤਰ੍ਹਾਂ ਬਦਲ ਦਿੰਦੀ ਹੈ ਅਤੇ ਉਹਨਾਂ ਨੂੰ ਸਤਿ ਰੂਪ ਬਣਾ ਦਿੰਦੀ ਹੈ ਅਤੇ ਉਹ ਮਨੁੱਖ ਜਿਹੜੇ ਆਪਣੇ ਆਪ ਨੂੰ ਨਾਮ ਸਿਮਰਨ ਅੱਗੇ ਸਮਰਪਣ ਕਰਦੇ ਹਨ, ਉਹਨਾਂ ਦੀ ਪਰਮਾਤਮਾ ਨੂੰ ਮਿਲਣ ਦੀ ਚਾਹਤ ਕਦੀ ਵੀ ਵਿਅਰਥ ਨਹੀਂ ਜਾਂਦੀ ਹੈ। ਇਹ ਪਰਮਾਤਮਾ ਦੀ ਕੇਵਲ ਅਨੰਤ ਬ੍ਰਹਮ ਸ਼ਕਤੀ ਹੀ ਹੈ ਜੋ ਇਹ ਸਭ ਵਾਪਰਨਾ ਕਰਦੀ ਹੈ।
ਕ੍ਰਿਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਨਾਮ ਗੁਰਪ੍ਰਸਾਦਿ ਹੈ। ਨਾਮ ਸਿਮਰਨ ਵੀ ਗੁਰ ਪ੍ਰਸਾਦਿ ਹੈ। ਨਾਮ ਦੀ ਕਮਾਈ ਵੀ ਗੁਰਪ੍ਰਸਾਦਿ ਹੈ। ਪੂਰਨ ਬੰਦਗੀ ਵੀ ਗੁਰਪ੍ਰਸਾਦਿ ਹੈ ਅਤੇ ਸੇਵਾ ਵੀ ਗੁਰਪ੍ਰਸਾਦਿ ਹੈ। ਇਹ ਕਦੀ ਨਾ ਸੋਚੋ ਕਿ ਅਸੀਂ ਆਪਣੇ ਆਪ ਕੁਝ ਵੀ ਕਰ ਸਕਦੇ ਹਾਂ। ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਇਹ ਹਉਮੈ ਹੈ। ਇਹ ਕੇਵਲ ਪਰਮਾਤਮਾ ਦੀ ਅਨੰਤ ਬ੍ਰਹਮ ਸ਼ਕਤੀ ਹੀ ਹੈ ਜੋ ਇਹ ਸਭ ਵਾਪਰਨਾ ਕਰ ਰਹੀ ਹੈ।
ਕੁਝ ਲੋਕ ਨਾਮ ਸਿਮਰਨ ਦੀਆਂ ਵੱਖ-ਵੱਖ ਜੁਗਤਾਂ ਦਾ ਪ੍ਰਚਾਰ ਕਰਦੇ ਹਨ, ਜਿਹੜਾ ਕਿ ਪੂਰੀ ਤਰ੍ਹਾਂ ਗ਼ਲਤ ਹੈ, ਇੱਥੇ ਨਾਮ ਸਿਮਰਨ ਦੀ ਕੋਈ ਤਕਨੀਕ ਨਹੀਂ ਹੈ, ਇਹ ਗੁਰਪ੍ਰਸਾਦਿ ਹੈ ਅਤੇ ਜਦ ਅਸੀਂ ਇਸ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ ਤਦ ਅਸੀਂ ਸ਼ਾਂਤੀ ਵਿੱਚ ਬੈਠਦੇ ਹਾਂ ਅਤੇ ਆਪਣੇ ਮਨ ਵਿੱਚ ਸਤਿਨਾਮ ’ਤੇ ਧਿਆਨ ਕੇਂਦਰਿਤ ਕਰਦੇ ਹਾਂ ਅਤੇ ਅਸੀਂ ਪਤਾ ਕਰਦੇ ਹਾਂ ਕਿ ਸਾਡਾ ਮਨ ਸਤਿਨਾਮ ਜਪ ਰਿਹਾ ਹੈ। ਇਹ ਕਿ ਸਾਡੀ ਸੁਰਤ ਸ਼ਾਂਤੀ ਵਿੱਚ ਸਤਿਨਾਮ ਜਪ ਰਹੀ ਹੈ।
ਨਾਮ ਸਿਮਰਨ ਯਕੀਨ ਹੈ, ਸ਼ਰਧਾ ਅਤੇ ਪਿਆਰ ਹੈ ਅਤੇ ਇੱਥੇ ਗੁਰੂ ਲਈ ਯਕੀਨ, ਸ਼ਰਧਾ ਅਤੇ ਪਿਆਰ ਦੀ ਕੋਈ ਤਕਨੀਕ ਨਹੀਂ ਹੈ ਇਹ ਸਭ ਗੁਰਪ੍ਰਸਾਦਿ ਹੈ। ਅਸੀਂ ਸਿਰਫ਼ ਉਸ ਵੇਲੇ ਹੀ ਬੈਠਦੇ ਹਾਂ ਜਦ ਅਸੀਂ ਇਸ ਤਰ੍ਹਾਂ ਕਰਨ ਦੀ ਤਾਂਘ ਕਰਦੇ ਹਾਂ ਅਤੇ ਇਹ ਪਤਾ ਕਰਦੇ ਹਾਂ ਕਿ ਨਾਮ ਸਿਮਰਨ ਸਾਡੇ ਅੰਦਰ ਜਾ ਰਿਹਾ ਹੈ। ਸਿਰਫ਼ ਅੰਦਰੂਨੀ ਨਾਮ ਸਿਮਰਨ ’ਤੇ ਕੇਂਦਰਿਤ ਰਹੋ ਅਤੇ ਇਸ ਤਰ੍ਹਾਂ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਆਪ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਣਾ ਸ਼ੁਰੂ ਕਰ ਦਿਉਗੇ। ਗੁਰਪ੍ਰਸਾਦਿ ਕੁੰਜੀ ਹੈ, ਮਿਹਰਾਮਤ, ਕਰਮ ਕ੍ਰਿਪਾ ਹੈ ਅਤੇ ਗੁਰ ਕ੍ਰਿਪਾ ਹੈ ਜਿਹੜੀ ਕਿ ਸਾਨੂੰ ਅੰਦਰੂਨੀ ਤੌਰ ’ਤੇ ਸਤਿਨਾਮ ਸਿਮਰਨ ਵਿੱਚ ਲੈ ਜਾਂਦੀ ਹੈ। ਇਸ ਤਰੀਕੇ ਨਾਲ ਸਾਡਾ ਅੰਦਰ ਸਾਫ਼ ਹੁੰਦਾ ਰਹਿੰਦਾ ਹੈ ਜਿਵੇਂ ਹੀ ਸਾਡਾ ਸਿਮਰਨ ਉੱਪਰਲੀਆਂ ਅਵਸਥਾਵਾਂ ਵਿੱਚ ਜਾਂਦਾ ਹੈ।
ਪਿਛਲੀ ਧੰਨ ਧੰਨ ਅਸਟਪਦੀ ਵਿਚ ਸਤਿਨਾਮ ਸਿਮਰਨ ਦੀਆਂ ਕਈ ਅਵਸਥਾਵਾਂ ਦੱਸੀਆਂ ਗਈਆਂ ਹਨ ਕ੍ਰਿਪਾ ਕਰ ਕੇ ਆਪ ਜੀ ਕੁਝ ਸਮਾਂ ਕੱਢ ਕੇ ਪੜ੍ਹ ਸਕਦੇ ਹੋ ਜੋ ਕਿ ਆਪ ਜੀ ਨੂੰ ਸਤਿਨਾਮ ਸਤਿ ਸੁੰਦਰ ਸਿਮਰਨ ਦੀ ਪ੍ਰਕ੍ਰਿਆ ਬਾਰੇ ਝਲਕ ਵਿਖਾਉਂਦੀਆਂ ਹਨ।
ਅਸਲ ਵਿੱਚ ਅਸੀਂ ਇਹ ਵੀ ਨਹੀਂ ਜਾਣ ਸਕਦੇ ਕਦ ਨਾਮ ਸਾਡੇ ਸਾਰੇ ਸਤਿ ਸਰੋਵਰਾਂ ਵਿੱਚ ਯਾਤਰਾ ਕਰਦਾ ਹੈ ਅਤੇ ਕਦ ਨਾਮ ਸਾਡੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਇਹ ਸਭ ਆਪਣੇ ਆਪ ਹੀ ਵਾਪਰਦਾ ਹੈ ਕਿਉਂਕਿ ਇਹ ਸਭ ਗੁਰਪ੍ਰਸਾਦਿ ਹੈ।
ਉਹ ਮਨੁੱਖ ਜਿਹੜੇ ਇਸ ਲਈ ਆਪਣੇ ਤਰੀਕਿਆਂ ਨਾਲ ਯਤਨ ਕਰਦੇ ਰਹਿੰਦੇ ਹਨ ਪਰ ਬਿਨਾਂ ਗੁਰਪ੍ਰਸਾਦ ਦੇ ਕਿਤੇ ਵੀ ਪਹੁੰਚਣ ਦੇ ਸਮਰਥ ਨਹੀਂ ਹੁੰਦੇ ਹਨ। ਪਰ ਉਹ ਮਨੁੱਖ ਜਿਹੜੇ ਸਭ ਕੁਝ ਗੁਰੂ ਦੀ ਚਰਨ ਸ਼ਰਨ ਵਿੱਚ ਸੌਂਪ ਦਿੰਦੇ ਹਨ ਬਹੁਤ ਅਸਾਨੀ ਨਾਲ ਇਸਨੂੰ ਪ੍ਰਾਪਤ ਕਰ ਲੈਂਦੇ ਹਨ। ਸਵੈ-ਸਿਆਣਪ ਇਸਨੂੰ ਨਹੀਂ ਲਿਆਉਂਦੀ ਹੈ, ਕੇਵਲ ਗੁਰਮਤਿ ਅਨੁਸਾਰ ਕਰਨੀ ਕਰਨਾ ਇਹ ਸਭ ਅਸਾਨੀ ਨਾਲ ਲਿਆਉਂਦੀ ਹੈ। ਇਸ ਲਈ ਕ੍ਰਿਪਾ ਕਰਕੇ ਇਹ ਸਮਝ ਲਵੋ ਕਿ ਪੂਰਨ ਸਮਰਪਣ ਹੀ ਰਸਤਾ ਹੈ ਅਤੇ ਗੁਰੂ ਦੇ ਸਤਿ ਚਰਨਾਂ ਵਿੱਚ ਤਨ, ਮਨ ਅਤੇ ਧਨ ਨਾਲ ਸਮਰਪਣ ਇਸ ਨੂੰ ਸਭ ਤੋਂ ਅਸਾਨ ਬਣ ਦਿੰਦਾ ਹੈ। ਜਦ ਨਾਮ ਮਨ, ਹਿਰਦੇ ਅਤੇ ਸਰੀਰ ਵਿੱਚ ਜਾਂਦਾ ਹੈ ਹਰ ਚੀਜ਼ ਸ਼ੁੱਧ ਹੋ ਜਾਂਦੀ ਹੈ ਅਤੇ ਹਿਰਦਾ ਇੱਕ ਪੂਰਨ ਖ਼ਾਲਸਾ ਹਿਰਦੇ ਵਿੱਚ ਬਦਲ ਜਾਂਦਾ ਹੈ।
ਮਾਇਆ ਦੇ ਸਾਰੇ ਸੰਗਲ ਅੰਦਰੂਨੀ ਨਿਰਲੇਪਤਾ ਨਾਲ ਅਤੇ ਨਿਰਭਉ ਹੋਣ ਨਾਲ ਟੁੱਟ ਜਾਂਦੇ ਹਨ। ਦਵੈਤ ਮਰ ਜਾਂਦਾ ਹੈ ਅਤੇ ਏਕ ਦ੍ਰਿਸ਼ਟ ਪ੍ਰਾਪਤ ਹੁੰਦੀ ਹੈ। ਏਕ ਦ੍ਰਿਸ਼ਟ ਨਿਰਵੈਰ ਹੋਣਾ ਹੈ-ਬਿਨਾਂ ਕਿਸੇ ਨਾਲ ਕੋਈ ਵੈਰ-ਭਾਵ ਦੇ ਹੋਣਾ। ਨਿਰਵੈਰ ਲਈ ਹਰ ਕੋਈ ਬਰਾਬਰ ਹੈ। ਉਸਦਾ ਪਿਆਰ ਹਰ ਰਚਨਾ ਲਈ ਇੱਕੋ ਜਿਹਾ ਹੈ ਜਿਵੇਂ ਕਿ ਉਸਦਾ ਪਰਮਾਤਮਾ ਨਾਲ ਪਿਆਰ ਹੈ। ਕਿਸੇ ਨਾਲ ਕੋਈ ਭੇਦ-ਭਾਵ ਨਹੀਂ। ਇਹ ਸਭ ਨਾਮ ਦੇ ਗੁਰਪ੍ਰਸਾਦਿ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਜਦ ਨਾਮ ਸਾਡੇ ਹਿਰਦੇ ਵਿੱਚ ਜਾਂਦਾ ਹੈ ਰੂਹ ਸਤਿਗੁਰੂ ਬਣ ਜਾਂਦੀ ਹੈ ਅਤੇ ਪਰਮਾਤਮਾ ਇਸ ਰੂਹ ਵਿੱਚ ਸਤਿਗੁਰ ਦੇ ਰੂਪ, ਜਾਂ ਇੱਕ ਪੂਰਨ ਸੰਤ ਜਾਂ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ।
ਸਾਧਸੰਗਿ ਮਿਲਿ ਕਰਹੁ ਅਨੰਦ ॥ ਗੁਨ ਗਾਵਹੁ ਪ੍ਰਭ ਪਰਮਾਨੰਦ ॥
ਰਾਮ ਨਾਮ ਤਤੁ ਕਰਹੁ ਬੀਚਾਰੁ ॥ ਦ੍ਰੁਲਭ ਦੇਹ ਕਾ ਕਰਹੁ ਉਧਾਰੁ ॥
ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ॥ ਪ੍ਰਾਨ ਤਰਨ ਕਾ ਇਹੈ ਸੁਆਉ ॥
ਆਠ ਪਹਰ ਪ੍ਰਭ ਪੇਖਹੁ ਨੇਰਾ ॥ ਮਿਟੈ ਅਗਿਆਨੁ ਬਿਨਸੈ ਅੰਧੇਰਾ ॥
ਸੁਨਿ ਉਪਦੇਸੁ ਹਿਰਦੈ ਬਸਾਵਹੁ ॥ ਮਨ ਇਛੇ ਨਾਨਕ ਫਲ ਪਾਵਹੁ ॥੫॥
ਜਿੱਥੇ ਕਿਤੇ ਵੀ ਪੂਰਨ ਸੰਤ ਬੈਠਾ ਹੁੰਦਾ ਹੈ, ਦਰਗਾਹ ਉੱਥੇ ਹੀ ਹੁੰਦੀ ਹੈ। ਜਿੱਥੇ ਵੀ ਇੱਕ ਪੂਰਨ ਬ੍ਰਹਮ ਗਿਆਨੀ ਮੌਜੂਦ ਹੈ , ਦਰਗਾਹ ਉੱਥੇ ਹੀ ਹੈ। ਜੇਕਰ ਅਸੀਂ ਇੱਕ ਸਤਿਗੁਰੂ ਨੂੰ ਲੱਭ ਲੈਂਦੇ ਹਾਂ ਅਸੀਂ ਦਰਗਾਹ ਨੂੰ ਇੱਥੇ ਹੀ ਲੱਭ ਲੈਂਦੇ ਹਾਂ। ਜਿੱਥੇ ਕਿਤੇ ਵੀ ਅਸੀਂ ਪੂਰਨ ਖ਼ਾਲਸਾ ਲੱਭਦੇ ਹਾਂ ਅਸੀਂ ਠੀਕ ਉੱਥੇ ਹੀ ਦਰਗਾਹ ਲੱਭ ਸਕਦੇ ਹਾਂ।
ਇੱਥੇ ਪਰਮਾਤਮਾ ਅਤੇ ਇੱਕ ਪੂਰਨ ਸੰਤ ਵਿੱਚ ਕੋਈ ਅੰਤਰ ਨਹੀਂ ਹੁੰਦਾ। ਇੱਥੇ ਪੂਰਨ ਬ੍ਰਹਮ ਗਿਆਨੀ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੁੰਦਾ। ਇੱਥੇ ਇੱਕ ਸਤਿਗੁਰੂ ਅਤੇ ਅਕਾਲ ਪੁਰਖ ਵਿੱਚ ਕੋਈ ਅੰਤਰ ਨਹੀਂ ਹੁੰਦਾ। ਇੱਥੇ ਇੱਕ ਖ਼ਾਲਸਾ ਅਤੇ ਸਤਿਗੁਰੂ ਵਿੱਚ ਕੋਈ ਅੰਤਰ ਨਹੀਂ ਹੁੰਦਾ। ਇਸ ਕਾਰਨ ਹੀ ਜਿੱਥੇ ਕਿਤੇ ਵੀ ਅਜਿਹੀ ਰੂਹ ਬੈਠੀ ਹੁੰਦੀ ਹੈ, ਦਰਗਾਹ ਉਥੇ ਹੀ ਹੁੰਦੀ ਹੈ ਅਤੇ ਜਿੱਥੇ ਦਰਗਾਹ ਹੈ ਉਥੇ ਮਾਇਆ ਨਹੀਂ ਹੈ। ਜਿਥੇ ਕਿਤੇ ਵੀ ਅਜਿਹੀ ਰੂਹ ਬੈਠੀ ਹੁੰਦੀ ਹੈ ਉਥੇ ਕੋਈ ਪੰਜ ਦੂਤ ਨਹੀਂ ਹੁੰਦੇ ਅਤੇ ਕੋਈ ਇੱਛਾ ਨਹੀਂ ਹੁੰਦੀ ਜਦ ਅਸੀਂ ਐਸੀ ਰੂਹ ਦੀ ਛੱਤਰ ਛਾਇਆ ਹੇਠ ਬੈਠੇ ਹੁੰਦੇ ਹਾਂ।
ਜਿਥੇ ਕਿਤੇ ਵੀ ਅਜਿਹੀ ਰੂਹ ਬੈਠੀ ਹੁੰਦੀ ਹੈ ਉਥੇ ਅੰਮ੍ਰਿਤ ਹੁੰਦਾ ਹੈ। ਜਿਥੇ ਵੀ ਅਜਿਹੀ ਰੂਹ ਬੈਠੀ ਹੁੰਦੀ ਹੈ ਉਥੇ ਹੀ ਗੁਰਪ੍ਰਸਾਦਿ ਹੁੰਦਾ ਹੈ। ਜਿਥੇ ਵੀ ਅਜਿਹੀ ਰੂਹ ਬੈਠੀ ਹੁੰਦੀ ਹੈ ਅਨੰਤ ਬ੍ਰਹਮ ਸ਼ਕਤੀ ਸਾਰੇ ਅਨਾਦਿ ਖ਼ਜ਼ਾਨਿਆਂ ਨਾਲ ਉਥੇ ਬੈਠੀ ਹੁੰਦੀ ਹੈ। ਇਸ ਕਾਰਨ ਹੀ ਜਦ ਅਸੀਂ ਐਸੀ ਰੂਹ ਦੀ ਸਤਿ ਸੰਗਤ ਵਿੱਚ ਜਾਂਦੇ ਹਾਂ ਸਾਡਾ ਮਨ, ਹਿਰਦਾ, ਰੂਹ ਅਤੇ ਸਰੀਰ ਸ਼ਾਂਤੀ ਵਿੱਚ ਚਲਾ ਜਾਂਦਾ ਹੈ ਅਤੇ ਬਾਕੀ ਸਾਰੇ ਸੰਸਾਰ ਨੂੰ ਅਤੇ ਦੁੱਖ ਦਰਦਾਂ ਨੂੰ ਭੁੱਲ ਜਾਂਦਾ ਹੈ। ਇਸ ਲਈ ਜਿੱਥੇ ਕਿਤੇ ਵੀ ਅਜਿਹੀ ਰੂਹ ਬੈਠੀ ਹੁੰਦੀ ਹੈ ਉਥੇ ਪਰਮ ਅਨੰਦ ਹੈ।
ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਅਤੇ ਇਸ ਪਰਮ ਅਨੰਦ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਲਈ, ਨਿਰੰਤਰ ਤੌਰ ’ਤੇ ਐਸੀ ਰੂਹ ਦੇ ਸਤਿ ਚਰਨਾਂ ਵਿੱਚ ਰਹਿਣਾ ਸਹੀ ਰਸਤਾ ਹੈ। ਜਦ ਅਸੀਂ ਇਸ ਪਰਮ ਅਨੰਦ ਵਿੱਚ ਜਾਂਦੇ ਹਾਂ ਤਦ ਅਸੀਂ ਨਾਮ ਅਤੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਮਹਿਮਾ ਵਿੱਚ ਅਭੇਦ ਹੋ ਜਾਵਾਂਗੇ। ਪਰਮਾਤਮਾ ਇਹਨਾਂ ਸਭ ਅਨੰਤ ਬ੍ਰਹਮ ਗੁਣਾਂ ਅਤੇ ਗੁਰਪ੍ਰਸਾਦਿ ਦਾ ਸੋਮਾ ਹੈ ਅਤੇ ਸਾਡੇ ਹਿਰਦੇ ਨੂੰ ਇਹਨਾਂ ਸਾਰੇ ਬ੍ਰਹਮ ਗੁਣਾਂ ਨਾਲ ਭਰਨਾ ਸ਼ੁਰੂ ਕਰ ਦਿੰਦਾ ਹੈ।
ਨਾਮ ਹੈ :
- ਸਾਰੇ ਬ੍ਰਹਮ ਵਿਚਾਰਾਂ ਦੀ ਭਾਵਨਾ।
- ਸਾਰੀ ਸ੍ਰਿਸ਼ਟੀ ਦੀ ਭਾਵਨਾ।
- ਦਰਗਾਹ ਦੀ ਪੌੜੀ।
- ਦਰਗਾਹ ਦਾ ਰਸਤਾ।
- ਸ਼ਬਦ ਗੁਰੂ ਦੀ ਭਾਵਨਾ।
- ਗੁਰਬਾਣੀ ਦੀ ਭਾਵਨਾ।
- ਸਾਰੀ ਬ੍ਰਹਮ ਦੀ ਕਥਾ ਦੀ ਭਾਵਨਾ।
- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਵਨਾ।
- ਗੁਰਬਾਣੀ ਦਾ ਗੁਰੂ ਹੈ।
- ਸਭ ਤੋਂ ਉੱਚਾ ਹੁਕਮ ਨਾਮ ਹੁਕਮ।
- ਅਨੰਤ ਬ੍ਰਹਮ ਸ਼ਕਤੀ।
- ਸਾਰੇ ਅਨਾਦਿ ਖ਼ਜ਼ਾਨਿਆਂ ਦਾ ਸੋਮਾ।
- ਅੰਮ੍ਰਿਤ।
- ਪੂਰਨ ਬ੍ਰਹਮ ਗਿਆਨ ਦਾ ਸੋਮਾ।
- ਪੂਰਨ ਤੱਤ ਗਿਆਨ ਦਾ ਸੋਮਾ ਅਤੇ
- ਸਭ ਤੋਂ ਉਪਰ ਨਾਮ ਗੁਰਪ੍ਰਸਾਦਿ ਹੈ।
ਨਾਮ ਹਰ ਚੀਜ਼ ਹੈ ਅਤੇ ਕੇਵਲ ਨਾਮ ਹੀ ਸਾਡੇ ਲਈ ਮੁਕਤੀ ਲਿਆਉਂਦਾ ਹੈ। ਕੇਵਲ ਨਾਮ ਹੀ ਸਾਨੂੰ ਪਰਮਾਤਮਾ ਨਾਲ ਅਭੇਦ ਕਰਦਾ ਹੈ। ਇਹ ਮਨੁੱਖਾ ਜੀਵਨ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਕੇਵਲ ਮਨੁੱਖ ਰੂਪ ਵਿਚ ਹੀ ਕੇਵਲ ਜੀਵਨ ਮੁਕਤੀ ਪ੍ਰਾਪਤ ਕਰਨ ਦੀ ਸ਼ਕਤੀ ਬਖ਼ਸ਼ਿਸ਼ ਹੁੰਦੀ ਹੈ। ਕੋਈ ਹੋਰ ਜੂਨੀ ਨੂੰ ਪੂਰਨ ਬੰਦਗੀ ਦੀ ਸ਼ਕਤੀ ਹਾਸਲ ਨਹੀਂ ਹੈ। ਇਹ ਬ੍ਰਹਮ ਦਾਤ ਕੇਵਲ ਮਨੁੱਖਾ ਪ੍ਰਾਣੀਆਂ ਲਈ ਹੀ ਉਪਲਬਧ ਹੈ। ਇਸ ਲਈ ਕ੍ਰਿਪਾ ਕਰਕੇ ਇਸ ਮਨੁੱਖਾ ਜੀਵਨ ਦਾ ਲਾਭ ਪ੍ਰਾਪਤ ਕਰੋ ਅਤੇ ਇਸ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਲਈ ਅਰਪਣ ਕਰ ਦਿਓ। ਇਹ ਆਪ ਜੀ ਦੇ ਲਈ ਸੋਹਣੀ ਜੀਵਨ ਮੁਕਤੀ ਲੈ ਕੇ ਆਵੇਗਾ।
ਗੁਰੂ ਦੇ ਸ਼ਬਦ ਨੂੰ ਅੰਮ੍ਰਿਤ ਬਚਨ ਕਿਹਾ ਜਾਂਦਾ ਹੈ ਕਿਉਂਕਿ ਇਹ ਸ਼ਬਦ ਪੂਰੀ ਤਰ੍ਹਾਂ ਸਤਿ ਹੁੰਦੇ ਹਨ। ਇਹ ਸਤਿ ਬਚਨ ਹਨ ਅਤੇ ਸਤਿ ਅੰਮ੍ਰਿਤ ਹੈ। ਉਹ ਮਨੁੱਖ ਜਿਹੜਾ ਇਹਨਾਂ ਬ੍ਰਹਮ ਸ਼ਬਦਾਂ ਦਾ ਪਾਲਣ ਕਰਦਾ ਹੈ ਅੰਮ੍ਰਿਤ ਨੂੰ ਪਾ ਲੈਂਦਾ ਹੈ ਅਤੇ ਉਸ ਦਾ ਹਿਰਦਾ ਅੰਮ੍ਰਿਤ ਨਾਲ ਭਰ ਜਾਂਦਾ ਹੈ ਅਤੇ ਸਾਰੇ ਬ੍ਰਹਮ ਗੁਣਾਂ ਹੋਰ ਅਕਾਲ ਪੁਰਖ ਦੀ ਮਹਿਮਾ ਨਾਲ ਭਰ ਜਾਂਦਾ ਹੈ। ਇਸ ਲਈ ਕ੍ਰਿਪਾ ਕਰਕੇ ਇਹਨਾਂ ਬ੍ਰਹਮ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਉੱਕਰ ਲਵੋ। ਉੱਕਰਨ ਤੋਂ ਭਾਵ ਹੈ ਇਹਨਾਂ ਸ਼ਬਦਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਭਿਆਸ ਵਿੱਚ ਲਿਆਉਣਾ। ਜਦ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਦ ਸਾਡਾ ਮਨ, ਹਿਰਦਾ, ਰੂਹ ਅਤੇ ਸਰੀਰ ਅੰਮ੍ਰਿਤ ਨਾਲ ਭਰ ਜਾਂਦੇ ਹਨ। ਸਾਡੀਆਂ ਸਾਰੀਆਂ ਦੁਬਿਧਾਵਾਂ, ਭਰਮ ਅਤੇ ਭੁਲੇਖੇ, ਵਹਿਮ ਅਲੋਪ ਹੋ ਜਾਂਦੇ ਹਨ ਅਤੇ ਅਸੀਂ ਇਹਨਾਂ ਅੰਮ੍ਰਿਤ ਬਚਨਾਂ ਦੀ ਪਾਲਣਾ ਨਾਲ ਬ੍ਰਹਮ ਗਿਆਨ ਨਾਲ ਬਖ਼ਸ਼ੇ ਜਾਂਦੇ ਹਾਂ।
ਅੰਮ੍ਰਿਤ ਬਚਨਾਂ ਦੀ ਪਾਲਣਾ ਹੀ ਸਾਡੀ ਰੂਹ ਨੂੰ ਮਾਇਆ ਦੇ ਜ਼ਹਿਰ ਪੀਣ ਤੋਂ ਬਚਾਉਣ ਦਾ ਇੱਕੋ-ਇੱਕ ਰਸਤਾ ਹੈ ਜੋ ਸਾਡੀ ਰੂਹ ਨੂੰ ਮੁਕਤੀ ਵੱਲ ਖੜਦਾ ਹੈ। ਜਦ ਅਸੀਂ ਇਹਨਾਂ ਬ੍ਰਹਮ ਸ਼ਬਦਾਂ ਦੀ ਪਾਲਣਾ ਕਰਦੇ ਹਾਂ ਤਦ ਸਾਡਾ ਹਿਰਦਾ ਸਬਰ ਸੰਤੋਖ ਨਾਲ ਭਰ ਜਾਂਦਾ ਹੈ ਅਤੇ ਸਾਡੇ ਵਿੱਚ ਕੋਈ ਇੱਛਾ ਨਹੀਂ ਰਹਿ ਜਾਂਦੀ ਹੈ।
ਹਲਤੁ ਪਲਤੁ ਦੁਇ ਲੇਹੁ ਸਵਾਰਿ ॥ ਰਾਮ ਨਾਮੁ ਅੰਤਰਿ ਉਰਿ ਧਾਰਿ ॥
ਪੂਰੇ ਗੁਰ ਕੀ ਪੂਰੀ ਦੀਖਿਆ ॥ ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ ॥
ਮਨਿ ਤਨਿ ਨਾਮੁ ਜਪਹੁ ਲਿਵ ਲਾਇ ॥ ਦੂਖੁ ਦਰਦੁ ਮਨ ਤੇ ਭਉ ਜਾਇ ॥
ਸਚੁ ਵਾਪਾਰੁ ਕਰਹੁ ਵਾਪਾਰੀ ॥ ਦਰਗਹ ਨਿਬਹੈ ਖੇਪ ਤੁਮਾਰੀ ॥
ਏਕਾ ਟੇਕ ਰਖਹੁ ਮਨ ਮਾਹਿ ॥ ਨਾਨਕ ਬਹੁਰਿ ਨ ਆਵਹਿ ਜਾਹਿ ॥੬॥
ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਆਪਣੇ ਬ੍ਰਹਮ ਸ਼ਬਦਾਂ ਰਾਹੀਂ ਆਪਣੇ ਅਨੁਭਵ ਵਖਿਆਨ ਕਰ ਰਹੇ ਹਨ। ਉਹ ਸਾਨੂੰ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨੰਤ ਬ੍ਰਹਮ ਸ਼ਕਤੀ ਦੀ ਮਹਿਮਾ ਬਾਰੇ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖ ਰਹੇ ਹਨ। ਉਹ ਸਾਨੂੰ ਇਹ ਦੱਸਣਾ ਜਾਰੀ ਰੱਖ ਰਹੇ ਹਨ ਕਿ ਕੀ ਵਾਪਰਦਾ ਹੈ ਜਦ ਅਨੰਤ ਬ੍ਰਹਮ ਸ਼ਕਤੀ ਸਾਡੇ ਉਪਰ ਪੂਰੀ ਤਰ੍ਹਾਂ ਪ੍ਰਭਾਵੀ ਹੋ ਜਾਂਦੀ ਹੈ। ਕੀ ਹੁੰਦਾ ਹੈ ਜਦ ਅਸੀਂ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਹੋ ਜਾਂਦੇ ਹਾਂ। ਇਸ ਬਾਰੇ ਦੱਸ ਰਹੇ ਹਨ ਕਿ ਕੀ ਵਾਪਰਦਾ ਹੈ ਜਦ ਅਸੀਂ ਇਸ ਅਨੰਤ ਬ੍ਰਹਮ ਸ਼ਕਤੀ ਵਿੱਚ ਅਭੇਦ ਹੋ ਜਾਂਦੇ ਹਾਂ।
ਇਸ ਅਨੰਤ ਬ੍ਰਹਮ ਸ਼ਕਤੀ ਨਾਲ ਅਭੇਦ ਹੋਣਾ ਸਾਡੀ ਨਿੱਜਤਾ ਅਤੇ ਪਹਿਚਾਣ ਨੂੰ ਖ਼ਤਮ ਕਰ ਦਿੰਦਾ ਹੈ ਅਤੇ ਸਾਡੇ ਲਈ ਇਸ ਸੰਸਾਰ ਵਿੱਚ ਰਹਿੰਦੇ ਹੋਏ ਜੀਵਨ ਮੁਕਤੀ ਲਿਆਉਂਦਾ ਹੈ। ਅਸੀਂ ਇੱਕ ਜੀਵਨ ਮੁਕਤ ਦੀ ਜ਼ਿੰਦਗੀ ਗੁਜ਼ਾਰਦੇ ਹਾਂ ਜੋ ਕਿ ਅਸਲ ਬ੍ਰਹਮ ਜ਼ਿੰਦਗੀ ਹੈ। ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਰਹਿਣਾ ਅਤੇ ਫਿਰ ਵੀ ਜੀਵਨ ਦੇ ਆਰਾਮ ਦਾ ਅਨੰਦ ਲੈਣਾ। ਐਸੀ ਰੂਹ ਲਈ ਸਾਰੀਆਂ ਸੰਸਾਰਿਕ ਚੀਜ਼ਾਂ ਪਦਾਰਥ ਬਣ ਜਾਂਦੀਆਂ ਹਨ ਜੋ ਕਿ ਸਾਨੂੰ ਇਹ ਜੀਵਨ ਜਿਊਣ ਲਈ ਦਿੱਤੀਆਂ ਗਈਆਂ ਹਨ। ਜੀਵਨ ਮੁਕਤ ਹੋ ਕੇ ਸਾਡੀ ਸਾਰੀ ਕਰਨੀ ਸਤਿ ਦੀ ਕਰਨੀ ਬਣ ਜਾਂਦੀ ਹੈ। ਮਾਇਆ ਸਾਡੀ ਸੇਵਾ ਕਰਦੀ ਹੈ। ਪੰਜ ਦੂਤ ਸਾਡੇ ਸੇਵਕ ਬਣ ਜਾਂਦੇ ਹਨ। ਇੱਥੇ ਕੋਈ ਇੱਛਾ ਬਾਕੀ ਨਹੀਂ ਰਹਿੰਦੀ। ਇਸੇ ਸਮੇਂ ਦੌਰਾਨ ਅਸੀਂ ਦਰਗਾਹ ਵਿੱਚ ਸਦਾ ਲਈ ਸਥਾਨ ਪ੍ਰਾਪਤ ਕਰ ਲਵਾਂਗੇ। ਅਤੇ ਜਦ ਅਸੀਂ ਇਸ ਸਰੀਰ ਨੂੰ ਛੱਡ ਦਿਆਂਗੇ ਅਸੀਂ ਸਦਾ ਲਈ ਸ੍ਰੀ ਸਤਿਨਾਮ ਜੀ ਦੀ ਦਰਗਾਹ ਵਿੱਚ ਵਾਸ ਕਰਾਂਗੇ। ਇਹ ਸਭ ਪੂਰੇ ਗੁਰੂ ਦੀ ਗੁਰਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ ਹੁੰਦਾ ਹੈ ਜਿਸਨੂੰ ਅਸੀਂ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਜਾਂ ਇੱਕ ਪੂਰਨ ਖ਼ਾਲਸਾ ਕਹਿ ਰਹੇ ਹਾਂ ਜਿਸਨੇ ਪਰਮ ਪਦਵੀ ਪਾ ਲਈ ਹੈ। ਕੇਵਲ ਐਸੀ ਰੂਹ ਸਾਨੂੰ ਗੁਰਪ੍ਰਸਾਦਿ ਬਖ਼ਸ਼ ਸਕਦੀ ਹੈ।
ਪੂਰੀ ਦੀਖਿਆ ਦਾ ਭਾਵ ਹੈ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਅਤੇ ਜੋ ਵੀ ਪੂਰਾ ਗੁਰੂ ਸਾਨੂੰ ਕਰਨ ਲਈ ਦੱਸਦਾ ਹੈ ਅਕਾਲ ਪੁਰਖ ਦਾ ਹੁਕਮ ਹੈ। ਪੂਰੀ ਦੀਖਿਆ ਦਾ ਭਾਵ ਹੈ ਗੁਰੂ ਦੇ ਬਚਨਾਂ ਅਨੁਸਾਰ ਪੂਰਨ ਸ਼ਰਧਾ, ਪ੍ਰੀਤ ਅਤੇ ਵਿਸ਼ਵਾਸ ਨਾਲ ਤਨ, ਮਨ ਅਤੇ ਧਨ ਸਤਿਗੁਰੂ ਦੇ ਚਰਨਾਂ ’ਤੇ ਭੇਂਟ ਕਰ ਦੇਣਾ। ਆਪਣਾ ਪੂਰਨ ਆਪਾ ਗੁਰੂ ਦੇ ਚਰਨਾਂ ’ਤੇ ਸਮਰਪਣ ਕਰ ਦੇਣਾ। ਉਹ ਜਿਹੜੇ ਪੂਰੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹਨ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ। ਪੂਰਾ ਗੁਰੂ ਗੁਰਪ੍ਰਸਾਦਿ ਨਾਲ ਸਾਡੇ ਮਨ, ਸੁਰਤ, ਹਿਰਦੇ ਅਤੇ ਰੋਮ-ਰੋਮ ਵਿੱਚ ਨਾਮ ਦਾ ਪੌਦਾ ਲਗਾਉਂਦਾ ਹੈ।
ਗੁਰਪ੍ਰਸਾਦਿ ਨਾਲ ਸਾਡੀਆਂ ਸਾਰੀਆਂ ਮਾਨਸਿਕ ਬਿਮਾਰੀਆਂ, ਪੀੜਾਂ ਅਤੇ ਦੁੱਖ ਅਲੋਪ ਹੋਣੇ ਸ਼ੁਰੂ ਹੋ ਜਾਂਦੇ ਹਨ। ਮਾਨਸਿਕ ਬਿਮਾਰੀਆਂ ਹਨ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ। ਗੁਰਪ੍ਰਸਾਦਿ ਨਾਲ ਅਸੀਂ ਇਹਨਾਂ ਘਾਤਕ ਮਾਨਸਿਕ ਰੋਗਾਂ ਤੋਂ ਠੀਕ ਹੋ ਜਾਂਦੇ ਹਾਂ। ਅਸੀਂ ਨਿਰਭਉ ਬਣ ਜਾਂਦੇ ਹਾਂ। ਅਸੀਂ ਅੰਦਰੂਨੀ ਤੌਰ ’ਤੇ ਹਰ ਚੀਜ਼ ਤੋਂ ਨਿਰਲੇਪ ਹੋ ਜਾਂਦੇ ਹਾਂ ਜੋ ਸੰਸਾਰਿਕ ਅਤੇ ਝੂਠੀ ਹੁੰਦੀ ਹੈ ਅਤੇ ਇਹ ਨਿਰਲੇਪਤਾ ਸਾਨੂੰ ਨਿਰਭਉ ਬਣਾ ਦਿੰਦੀ ਹੈ। ਸਾਡਾ ਸੰਸਾਰਿਕ ਵਸਤੂਆਂ ਦੇ ਗਵਾਚ ਜਾਣ ਦਾ ਡਰ ਅਤੇ ਸੰਸਾਰਿਕ ਰਿਸ਼ਤਿਆਂ ਦੇ ਗਵਾਚ ਜਾਣ ਦਾ ਡਰ ਅਲੋਪ ਹੋ ਜਾਂਦੇ ਹਨ ਅਤੇ ਅਸੀਂ ਨਿਰਭਉ ਬਣ ਜਾਂਦੇ ਹਾਂ।
ਜਦ ਨਾਮ ਸਾਡੇ ਹਿਰਦੇ ਵਿੱਚ ਜਾਂਦਾ ਹੈ ਸਾਡਾ ਹਿਰਦਾ ਸ਼ੁੱਧ ਹੋ ਜਾਂਦਾ ਹੈ ਅਤੇ ਪੂਰਨ ਰਹਿਤ ਵਿੱਚ ਚਲਾ ਜਾਂਦਾ ਹੈ। ਇਹ ਅਸਲ ਰਹਿਤ ਹੈ। ਪੰਜ ਦੂਤਾਂ ਅਤੇ ਤ੍ਰਿਸ਼ਨਾ ’ਤੇ ਜਿੱਤ ਦੀ ਰਹਿਤ। ਇਹ ਸਭ ਬ੍ਰਹਮ ਬਖ਼ਸ਼ਿਸ਼ਾਂ ਅਤੇ ਗੁਰਪ੍ਰਸਾਦਿ ਸਾਨੂੰ “ਸਚ ਦਾ ਵਪਾਰੀ” ਬਣਾ ਦਿੰਦੀਆਂ ਹਨ, ਇੱਕ ਜੋ ਅਨਾਦਿ ਸੱਚ ਵੇਖਦਾ, ਸੁਣਦਾ, ਬੋਲਦਾ ਅਤੇ ਸੱਚ ਨੂੰ ਪੇਸ਼ ਕਰਦਾ ਅਤੇ ਅਨਾਦਿ ਸੱਚ ਦੀ ਸੇਵਾ ਕਰਦਾ ਹੈ।
ਪਰਮ ਪਦਵੀ ਸਾਨੂੰ “ਨਾਮ ਦਾ ਵਪਾਰੀ” ਬਣਾ ਦਿੰਦੀ ਹੈ ਜੋ ਕੇਵਲ ਨਾਮ ਦਾ ਵਪਾਰ ਕਰਦਾ ਹੈ। ਇਹ ਅਸਲ ਬ੍ਰਹਮ ਵਪਾਰ ਹੈ ਜਿਸ ਨਾਲ ਅਸੀਂ ਸਾਰੇ ਅਨਾਦਿ ਖ਼ਜ਼ਾਨਿਆਂ ਨੂੰ ਇਕੱਠਾ ਕਰ ਸਕਦੇ ਹਾਂ ਜੋ ਕਿ ਦਰਗਾਹ ਵਿੱਚ ਬਹੁਤ ਹੀ ਸਲਾਹਿਆ ਜਾਂਦਾ ਹੈ। ਇੱਕ “ੴ ਸਤਿਨਾਮ” ਦੀ ਸੇਵਾ ਕਰਨਾ ਸਭ ਤੋਂ ਉੱਤਮ ਵਪਾਰ ਹੈ ਜੋ ਅਸੀਂ ਕਰ ਸਕਦੇ ਹਾਂ। ਇਸ ਨਾਲੋਂ ਵਧੀਆ ਹੋਰ ਉਚੇਰੀ ਕੋਟੀ ਦਾ ਕੋਈ ਹੋਰ ਵਪਾਰ ਨਹੀਂ ਹੈ। ਕਿਹੜਾ ਵਪਾਰ ਅਨਾਦਿ ਖ਼ਜ਼ਾਨਿਆਂ ਨੂੰ ਇਕੱਠਾ ਕਰਨ ਨਾਲੋਂ ਵਧੀਆ ਹੋ ਸਕਦਾ ਹੈ? ਸਾਨੂੰ ਇਹ ਅਮੁੱਲਾ ਮੌਕਾ ਨਾਮ ਦੇ ਵਪਾਰੀ ਬਣਨ ਦਾ ਇਸ ਮਨੁੱਖਾ ਜੀਵਨ ਦਾ ਮਿਲਿਆ ਹੈ, ਇਸ ਲਈ ਅਸੀਂ ਇਸ “ਹੀਰਾ ਜਨਮ ਅਮੋਲ” ਨੂੰ ਮਾਇਆ ਦਾ ਜ਼ਹਿਰ ਪੀ ਕੇ ਵਿਅਰਥ ਕਿਉਂ ਗਵਾ ਰਹੇ ਹਾਂ?
ਕ੍ਰਿਪਾ ਕਰਕੇ ਪੂਰੇ ਗੁਰੂ ਦੀ ਚਰਨ ਸ਼ਰਨ ਵਿੱਚ ਆਪਣਾ ਜੀਵਨ ਸਮਰਪਣ ਕਰ ਦਿਓ, ਕੌਣ ਜਾਣਦਾ ਹੈ ਕਿ ਸਾਨੂੰ ਕਦ ਇਸ ਤਰ੍ਹਾਂ ਕਰਨ ਦਾ ਫੇਰ ਕਦੀ ਹੋਰ ਮੌਕਾ ਮਿਲੇਗਾ ਵੀ ਜਾਂ ਨਹੀਂ। ਇਸ ਲਈ ਇਸ ਇੱਕ ਮੌਕੇ ਨੂੰ ਵਿਅਰਥ ਕਿਉਂ ਗਵਾਉਣਾ ਜੋ ਸਾਨੂੰ ਪਹਿਲਾਂ ਹੀ ਗੁਰਕ੍ਰਿਪਾ ਨਾਲ ਦਿਆਲ ਬਖ਼ਸ਼ਿੰਦ ਨੇ ਦਿੱਤਾ ਹੈ। ਬੰਦਗੀ ਬਹੁਤ ਹੀ ਸਾਦੀ ਅਤੇ ਅਸਾਨ ਹੈ ਸਿਰਫ਼ ਪੂਰੇ ਗੁਰੂ ਦੇ ਸਤਿ ਸ੍ਰੀ ਚਰਨਾਂ ਵਿੱਚ ਤਨ, ਮਨ ਅਤੇ ਧਨ ਨਾਲ ਯਕੀਨ, ਸ਼ਰਧਾ ਅਤੇ ਪ੍ਰੇਮ ਨਾਲ ਅਰਪਣ ਕਰ ਦਿਓ ਅਤੇ ਹਰ ਚੀਜ਼ ਆਪਣੇ ਆਪ ਹੋ ਜਾਵੇਗੀ। ਪੂਰਾ ਗੁਰੂ ਸਾਨੂੰ ਇਸ ਬੰਦਗੀ ਦੇ ਵਿੱਚੋਂ ਪਾਰ ਲੰਘਾ ਦੇਵੇਗਾ ਅਤੇ ਸਾਨੂੰ ਨਾਮ ਦਾ ਵਪਾਰੀ ਬਣਾ ਦੇਵੇਗਾ।
ਤਿਸ ਤੇ ਦੂਰਿ ਕਹਾ ਕੋ ਜਾਇ ॥ ਉਬਰੈ ਰਾਖਨਹਾਰੁ ਧਿਆਇ ॥
ਨਿਰਭਉ ਜਪੈ ਸਗਲ ਭਉ ਮਿਟੈ ॥ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥
ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ॥ ਨਾਮੁ ਜਪਤ ਮਨਿ ਹੋਵਤ ਸੂਖ ॥
ਚਿੰਤਾ ਜਾਇ ਮਿਟੈ ਅਹੰਕਾਰੁ ॥ ਤਿਸੁ ਜਨ ਕਉ ਕੋਇ ਨ ਪਹੁਚਨਹਾਰੁ ॥
ਸਿਰ ਊਪਰਿ ਠਾਢਾ ਗੁਰੁ ਸੂਰਾ ॥ ਨਾਨਕ ਤਾ ਕੇ ਕਾਰਜ ਪੂਰਾ ॥੭॥
ਭਾਵੇਂ ਜੋ ਮਰਜ਼ੀ ਅਸੀਂ ਇਸ ਜੀਵਨ ਵਿੱਚ ਕਰ ਸਕਦੇ ਹਾਂ, ਜਾਂ ਭਾਵੇਂ ਜੋ ਮਰਜ਼ੀ ਅਸੀਂ ਪਿਛਲੀਆਂ ਜ਼ਿੰਦਗੀਆਂ ਵਿੱਚ ਕਰ ਰਹੇ ਸੀ, ਪਰਮਾਤਮਾ ਜਾਣਦਾ ਹੈ ਕਿ ਕਿੰਨੀਆਂ ਜ਼ਿੰਦਗੀਆਂ ਅਸੀਂ ਪਹਿਲਾਂ ਹੀ ਵਿਅਰਥ ਗਵਾ ਲਈਆਂ ਹਨ, ਸਾਨੂੰ ਇੱਕ ਦਿਨ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਚਰਨ ਸ਼ਰਨ ਵਿੱਚ ਵਾਪਸ ਆਉਣਾ ਹੀ ਪੈਣਾ ਹੈ।
ਇਹ ਬ੍ਰਹਮ ਸਤਿ ਹੈ ਕਿ ਇਸ ਹਨੇਰੇ ਦੇ ਯੁੱਗ ਕਲਯੁਗ ਵਿੱਚ, ਜਿਸ ਵਿੱਚੋਂ ਅਸੀਂ ਮੌਜੂਦਾ ਦੌਰ ਵਿੱਚ ਗੁਜ਼ਰ ਰਹੇ ਹਾਂ, ਲਗਭਗ ਹਰ ਕੋਈ ਬਹੁਤ ਸਾਰੀਆਂ ਜ਼ਿੰਦਗੀਆਂ ਵਿੱਚੋਂ ਗੁਜ਼ਰ ਚੁੱਕੇ ਹਨ। ਜਿਸਦਾ ਭਾਵ ਹੈ ਕਿ ਲਗਭਗ ਹਰ ਕਿਸੇ ਨੇ ਬਹੁਤ ਸਾਰੀਆਂ ਮਨੁੱਖਾ ਜ਼ਿੰਦਗੀਆਂ ਵਿਅਰਥ ਗਵਾ ਦਿੱਤੀਆਂ ਹਨ। ਸਿਰਫ਼ ਇੱਕ ਵਿਚਾਰ ਲਈ, ਇਹ ਮਨੁੱਖਾ ਜ਼ਿੰਦਗੀਆਂ ਦੀ ਸੰਖਿਆ ੨੦੦ ਤੋਂ ੪੦੦ ਜ਼ਿੰਦਗੀਆਂ ਹੋ ਸਕਦੀਆਂ ਹਨ। ਅਤੇ ਕੌਣ ਜਾਣਦਾ ਹੈ ਕਿ ਮਨੁੱਖਾ ਜੂਨੀ ਤੋਂ ਬਿਨਾਂ ਹੋਰ ਕਿੰਨੀਆਂ ਜੂਨੀਆਂ ਵਿੱਚੋਂ ਅਸੀਂ ਲੰਘ ਚੁੱਕੇ ਹਾਂ। ਇਸ ਕਾਰਨ ਹੀ ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਜਿੱਥੇ ਵੀ ਉਹ ਦੇਖਦੇ ਹਨ ਜਿੰਨ ਭੂੱਤ ਮਨੁੱਖਾ ਜੀਵਨ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ। ਇੱਥੇ ਇੱਕ ਗੁਰਪ੍ਰਸਾਦੀ ਲਿਖਤ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹਨਾਂ ਬ੍ਰਹਮ ਸ਼ਬਦਾਂ ਦੀ ਵਿਆਖਿਆ ਕਰਦੀ ਹੈ। ਕ੍ਰਿਪਾ ਕਰਕੇ ਇਸ ਲਿਖਤ ਨੂੰ ਪੜ੍ਹਨ ਵਿੱਚ ਕੁਝ ਸਮਾਂ ਦਿਓ, ਇਹ ਪਤਾ ਕਰਨ ਲਈ ਕਿ ਇਸ ਹਨੇਰੇ ਦੇ ਯੁੱਗ ਕਲਯੁਗ ਵਿੱਚ ਜਨਮ ਲੈਣਾ ਕਿੰਨਾ ਬੁਰਾ ਹੈ। ਪਰ ਇਸ ਦੇ ਨਾਲ ਹੀ ਗੁਰੂ ਜੀ ਨੇ ਬ੍ਰਹਮ ਗਿਆਨ ਬਖ਼ਸ਼ਿਆ ਹੈ ਕਿ ਨਾਮ ਸਿਮਰਨ ਕਰਨ ਨਾਲ ਜੀਵਨ ਮੁਕਤੀ ਪ੍ਰਾਪਤ ਕਰਨਾ ਕਿੰਨਾ ਅਸਾਨ ਹੈ।
ਗੁਰਪ੍ਰਸਾਦੀ ਨਾਮ ਤੋਂ ਬਿਨਾਂ ਸਾਡੀਆਂ ਰੂਹਾਂ ਭੂਤ ਹਨ:
ਜਿੰਨ ਭੂਤ ਹੈ ਉਹ ਰੂਹ ਜਿਹੜੀ ਕਿ ਬ੍ਰਹਮਤਾ ਦੇ ਮਾਰਗ ’ਤੇ ਨਹੀਂ ਚੱਲ ਰਹੀ ਹੈ ਗੁਰਬਾਣੀ ਵਿੱਚ ਇੱਕ ਭੂਤ ਵਖਿਆਨ ਕੀਤੀ ਗਈ ਹੈ। ਉਹ ਰੂਹਾਂ ਜੋ ਪਹਿਲਾਂ ਹੀ ਪਿਛਲੇ ਯੁਗਾਂ ਤੋਂ ਲੰਘੀਆਂ ਹਨ ਅਤੇ ਮੁਕਤੀ ਪ੍ਰਾਪਤ ਕਰ ਲਈ ਹੈ ਧੰਨ ਧੰਨ ਬਣ ਗਈਆਂ ਹਨ। ਹਾਲਾਂਕਿ, ਬਾਕੀ ਰਹਿੰਦੀਆਂ ਰੂਹਾਂ ਕੂੜੇ ਦੇ ਢੇਰ ਵਾਂਗ ਹਨ ਜੋ ਇਸ ਕਲਯੁਗ ਵਿੱਚ ਜਨਮ ਮਰਨ ਦੇ ਚੱਕਰ ਵਿੱਚ ਸ਼ਾਮਿਲ ਹਨ। ਸਿਰਫ਼ ਪੂਰਨ ਸੰਤ ਨੂੰ ਛੱਡ ਕੇ, ਹਰ ਇੱਕ ਇਸ ਹਨੇਰੇ ਦੇ ਵਿੱਚ ਕਚਰੇ, ਗੰਦ ਦੀ ਢੇਰੀ, ਕੂੜ ਦਾ ਭਾਗ ਹੈ, ਅਸੀਂ ਇਸ ਤੋਂ ਇਲਾਵਾ ਹੋਰ ਕਠੋਰ ਸ਼ਬਦਾਂ ਵਿਚ ਨਹੀਂ ਦੱਸ ਸਕਦੇ। ਅਸੀਂ ਇਸ ਨੂੰ ਸਾਫ਼ ਕਿਸ ਤਰ੍ਹਾਂ ਰੱਖ ਸਕਦੇ ਹਾਂ ਕਿ ਸਾਡੀ ਰੂਹ ਦੇ ਆਲੇ-ਦੁਆਲੇ ਦਾ ਹਨੇਰਾ ਸਾਡੇ ਆਪਣੇ ਮਨ ਅਤੇ ਸਿਆਣਪ ਦੀ ਪੈਦਾਵਾਰ ਹੈ ਜਿਹੜਾ ਕਿ ਪੰਜ ਦੂਤਾਂ ਦੁਆਰਾ ਚਲਾਇਆ ਜਾ ਰਿਹਾ ਹੈ। ਸਾਡੀ ਰੂਹ ਅਤੇ ਮਨ ਸੰਸਾਰਿਕ ਸਹੂਲਤਾਂ ਦੀਆਂ ਇੱਛਾਵਾਂ-ਆਸਾ, ਤ੍ਰਿਸ਼ਨਾ, ਮਨਸਾ ਦੀ ਅੱਗ ਵਿੱਚ ਜਲ ਰਹੇ ਹਨ ਅਤੇ ਆਪਣੇ ਆਪ ਨੂੰ ਦਰਗਾਹੀ ਜੁਰਮ ਵਿੱਚ ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਕਰਕੇ ਸ਼ਾਮਿਲ ਕਰ ਰਹੇ ਹਨ। ਬਿਨਾਂ ਆਪਣੇ ਆਪ ਦੇ ਘਰ ਨੂੰ ਸਹੀ ਕਰਨ ਦੀ ਬਜਾਇ।
ਇਹ ਬਿਲਕੁਲ ਸਤਿ ਹੈ ਅਤੇ ਸਾਡੇ ਸਾਰਿਆਂ ਦੁਆਰਾ ਆਪਣੀ ਵਰਤਮਾਨ ਜ਼ਿੰਦਗੀ ਨੂੰ ਅਰਥ ਭਰਪੂਰ ਬਣਾਉਣ ਅਤੇ ਆਪਣੇ ਮਨੁੱਖਾ ਜੀਵਨ ਨੂੰ ਬਚਾ ਕੇ ਰੱਖਣ ਲਈ ਸਮਝਣ ਦੀ ਜ਼ਰੂਰਤ ਹੈ। ਅਸੀਂ ਇਹ ਸਭ ਸਤਿ ਦੀ ਖੋਜ ਦੇ ਰਸਤੇ ’ਤੇ ਚਲ ਕੇ, ਜੀਵਨ ਮੁਕਤੀ ਪ੍ਰਾਪਤ ਕਰਨ ਵੱਲ ਚਲ ਕੇ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਪਾ ਸਕਦੇ ਹਾਂ।
ਇਸ ਨੂੰ ਵਧੀਆ ਢੰਗ ਨਾਲ ਸਮਝਣ ਲਈ ਅਤੇ ਇਸ ਬ੍ਰਹਮ ਸਤਿ ਵਿੱਚ ਆਪਣਾ ਇਤਬਾਰ ਪਕੇਰਾ ਕਰਨ ਲਈ ਆਓ ਧੰਨ ਧੰਨ ਸ੍ਰੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਸਲੋਕ ਜੋ ਕਿ ਸ਼ਬਦ ਗਿਆਨ ਗੁਰੂ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੫੫੬ ’ਤੇ ਹੈ ਵੱਲ ਝਾਤੀ ਮਾਰੀਏ:
ਸਲੋਕ ਮਃ ੧ ॥
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥
ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥
ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਅਕਾਲ ਪੁਰਖ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਹਨਾਂ ਦੀ ਧੁਰ ਕੀ ਬਾਣੀ ਵਿੱਚ ਮੁਖ਼ਾਤਬ ਹੋ ਰਹੇ ਹਨ। ਪਰਮਾਤਮਾ ਉਹਨਾਂ ਨੂੰ ਦੱਸ ਰਹੇ ਹਨ ਕਿ ਇਸ ਕਲਯੁਗ ਦੇ ਹਨੇਰੇ ਵਿੱਚ ਉਹ ਜਿੱਥੇ ਵੀ ਦੇਖਦੇ ਹਨ, ਉਹ ਪ੍ਰੇਤ ਜਿੰਨ ਭੂਤ ਹੀ ਦੇਖ ਰਹੇ ਹਨ। ਪੁੱਤਰ ਇੱਕ ਭੂਤ ਦੀ ਰੂਹ ਹੈ, ਪੁਤਰੀ ਵੀ ਇੱਕ ਭੂਤ ਦੀ ਰੂਹ ਹੈ ਅਤੇ ਪਤਨੀ ਦੀ ਕੀ ਗੱਲ ਕਰਨੀ ਹੈ, ਉਹ ਭੂਤਾਂ ਦੀ ਸਰਦਾਰ ਹੈ।
ਇੱਕ ਪੱਧਰ ’ਤੇ, ਇਸ ਸਲੋਕ ਦਾ ਭਾਵ ਹੈ ਕਿ ਜੇਕਰ ਮਾਤਾ ਇੱਕ ਬੁਰੀ ਰੂਹ ਹੈ ਤਾਂ, ਐਸੀ ਕੁੱਖ ਐਸੀਆਂ ਬੁਰੀਆਂ ਰੂਹਾਂ ਨੂੰ ਹੀ ਜਨਮ ਦੇਵੇਗੀ। ਇਹ ਰੂਹਾਂ ਪ੍ਰੇਤਾਂ-ਜਿੰਨ ਭੂਤਾਂ ਦੀ ਨਿਆਈਂ ਹਨ। ਇਹ ਹੈ ਜੋ ਹਨੇਰੇ ਦੇ ਇਸ ਯੁੱਗ ਕਲਯੁਗ ਵਿੱਚ ਹੋ ਰਿਹਾ ਹੈ। ਐਸੀਆਂ ਰੂਹਾਂ ਪੰਜ ਵਿਕਾਰਾਂ ਕਾਰਨ ਮਾਨਸਿਕ ਬਿਮਾਰੀਆਂ ਦੇ ਕੂੜ ਹੇਠ ਦੱਬੀਆਂ ਹੋਈਆਂ ਹਨ ਅਤੇ ਸੰਸਾਰਿਕ ਵਸਤੂਆਂ ਦੀ ਇੱਛਾ ਦੀ ਅੱਗ ਵਿੱਚ ਸੜ ਰਹੀਆਂ ਹਨ। ਇਸ ਨੇ ਇਹਨਾਂ ਰੂਹਾਂ ਨੂੰ ਬਹੁਤ ਹੀ ਸੁਆਰਥੀ ਬਣਾ ਦਿੱਤਾ ਹੈ ਅਤੇ ਪੂਰੀ ਤਰ੍ਹਾਂ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲੋਂ ਵੱਖ ਕਰ ਦਿੱਤਾ ਹੈ। ਇਹਨਾਂ ਰੂਹਾਂ ਨੂੰ ਆਪਣਾ ਅਸਲ ਮੰਤਵ ਮੁਕਤੀ ਪ੍ਰਾਪਤ ਕਰਨ ਵੱਲ ਵਾਪਸ ਲਿਆ ਸਕਦਾ ਹੈ ਕੇਵਲ ਗੁਰਪ੍ਰਸਾਦੀ ਨਾਮ ਸਤਿਨਾਮ। ਸੰਖੇਪ ਵਿੱਚ, ਉਹ ਰੂਹਾਂ ਜਿਹੜੀਆਂ ਨਾਮ ਤੋਂ ਬਿਨਾਂ ਹਨ ਭੂਤ ਜਿੰਨ ਪ੍ਰੇਤ ਪਰਿਭਾਸ਼ਿਤ ਕੀਤੀਆਂ ਗਈਆਂ ਹਨ।
ਇੱਥੇ ਇਹ ਵਰਣਨ ਕਰਨਾ ਮੁੱਲਵਾਨ ਹੋਵੇਗਾ ਕਿ ਇੱਥੇ ਬਹੁਤ ਸਾਰੀਆਂ ਰੂਹਾਂ ਬ੍ਰਹਿਮੰਡ ਵਿੱਚ ਘੁੰਮ ਰਹੀਆਂ ਹਨ, ਜਿਹੜੀਆਂ ਆਪਣੀਆਂ ਪਿਛਲੀਆਂ ਜ਼ਿੰਦਗੀਆਂ ਵਿੱਚ ਬੁਰੀਆਂ ਕਰਨੀਆਂ ਕਾਰਨ ਧਰਮ ਰਾਜ ਦੁਆਰਾ ਬਹੁਤ ਬੁਰੀ ਸਜ਼ਾ ਭੁਗਤ ਰਹੀਆਂ ਹਨ ਅਤੇ ਬਹੁਤ ਸਮਾਂ ਅਸਲ ਵਿੱਚ ਭੂਤ ਜਿੰਨ ਦੀ ਜੂਨੀ ਵਿੱਚ ਰਹਿੰਦੀਆਂ ਹਨ। ਜਦ ਉਹਨਾਂ ਦੀ ਸਜ਼ਾ ਦਾ ਸਮਾਂ ਸਮਾਪਤ ਹੁੰਦਾ ਹੈ, ਜਿਹੜਾ ਕਿ ਕਈ ਵਾਰ ਹਜ਼ਾਰਾਂ ਸਾਲਾਂ ਦਾ ਹੁੰਦਾ ਹੈ, ਤਦ ਉਹਨਾਂ ਨੂੰ ਫਿਰ ਮਨੁੱਖਾ ਜ਼ਿੰਦਗੀ ਵਿੱਚ ਆ ਕੇ ਮੁਕਤੀ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ। ਇਸ ਲਈ ਇੱਕ ਹੋਰ ਪੱਧਰ ’ਤੇ, ਉੱਪਰਲੇ ਸਲੋਕ ਦਾ ਸਾਹਿਤਕ ਭਾਵ ਹੈ ਜਿੰਨਾਂ ਭੂਤਾਂ ਦੀਆਂ ਰੂਹਾਂ ਸਾਰੇ ਸੰਸਾਰ ਵਿੱਚ ਕਲਯੁਗ ਦੇ ਸਮੇਂ ਵਿੱਚ ਮਨੁੱਖਾ ਜਨਮ ਲੈ ਰਹੀਆਂ ਹਨ।
ਇਹ ਬ੍ਰਹਮ ਗਿਆਨ ਆਸਾ ਦੀ ਵਾਰ ਦੇ ਇੱਕ ਹੋਰ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੪੬੮ ਤੇ ਧੰਨ ਧੰਨ ਸ੍ਰੀ ਸਤਿਗੁਰੂ ਪ੍ਰੇਮੀ ਸਾਂਈ ਨਾਨਕ ਪਾਤਸ਼ਾਹ ਜੀ ਦੁਆਰਾ ਵੀ ਕਿਹਾ ਗਿਆ ਹੈ:
ਸਲੋਕੁ ਮਃ ੧ ॥
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥
ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥
ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥
ਇਸ ਦਾ ਭਾਵ ਹੈ ਕਿ ਸਤਿ ਸੰਸਾਰ ਵਿੱਚੋਂ ਇਸ ਕਲਯੁਗ ਦੇ ਸਮੇਂ ਵਿੱਚ ਕੀਤੇ ਜਾ ਰਹੇ ਸਾਰੇ ਤਰ੍ਹਾਂ ਦੇ ਪਾਪਾਂ ਕਾਰਨ ਅਲੋਪ ਹੋ ਗਿਆ ਹੈ। ਕਲਯੁਗ ਦੇ ਹਨੇਰੇ ਨੇ ਸਾਡੀਆਂ ਰੂਹਾਂ ਵਿੱਚੋਂ ਸਾਰੀ ਬ੍ਰਹਮਤਾ ਦੂਰ ਕਰ ਦਿੱਤੀ ਹੈ। ਅਸੀਂ ਇਹਨਾਂ ਪਾਪਾਂ ਦੇ ਪ੍ਰਭਾਵ ਕਾਰਨ ਇੰਨੇ ਵਿਚਲਿਤ ਹੋਏ ਹਾਂ ਜੋ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਹੋਰ ਵਧੇਰੇ ਪਾਪ ਬੜੀ ਬੇ-ਸ਼ਰਮੀ ਨਾਲ ਕਰ ਰਹੇ ਹਾਂ। ਸਾਡਾ ਮਨ ਅਤੇ ਰੂਹ ਹਨੇਰੇ ਦੀ ਇੱਕ ਮੋਟੀ ਪਰਤ ਵਿੱਚ ਦੱਬੀ ਹੋਈ ਹੈ। ਜੋ ਕਾਲੀ ਪਰਤ ਪੰਜ ਵਿਕਾਰਾਂ ਦੀਆਂ ਮਾਨਸਿਕ ਬਿਮਾਰੀਆਂ ਦੁਆਰਾ ਬਣਾਈ ਗਈ ਹੈ ਅਤੇ ਮਾਇਆ ਦੇ ਪ੍ਰਭਾਵ ਅਧੀਨ ਇਹਨਾਂ ਸਾਰੀਆਂ ਸੰਸਾਰਿਕ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਅੱਗ ਵਿੱਚ ਸੜਨ ਕਾਰਨ ਹੈ। ਸਾਡੀ ਰੂਹ ਅਤੇ ਮਨ ਦੇ ਦੁਆਲੇ ਕਾਲੀ ਪਰਤ ਨੇ ਬ੍ਰਹਮ ਜੋਤ – ਸਾਡੇ ਅੰਦਰ ਦੀ ਜੋਤ ਨੂੰ ਬੁਝਾ ਦਿੱਤਾ ਹੈ ਜਿਸ ਕਾਰਨ ਸਾਡੀਆਂ ਰੂਹਾਂ ਭੂਤ ਜਿੰਨ ਬਣ ਗਈਆਂ ਹਨ।
ਸਾਡੇ ਅੰਦਰ ਦੀ ਬ੍ਰਹਮ ਜੋਤ ਦੇ ਆਲੇ-ਦੁਆਲੇ ਦੇ ਹਨੇਰੇ ਕਾਰਨ, ਅਸੀਂ ਹਰ ਤਰ੍ਹਾਂ ਦੇ ਪਾਪਾਂ ਅਤੇ ਬੁਰੀਆਂ ਕਰਨੀਆਂ ਵਿੱਚ ਫਸੇ ਹੋਏ ਹਾਂ। ਸਾਡੀਆਂ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਨੇ ਸਾਨੂੰ ਭੂਤਾਂ ਦੀ ਨਿਆਈਂ ਬਣਾ ਦਿੱਤਾ ਹੈ। ਬ੍ਰਹਮ ਜੋਤ ਕੇਵਲ ਗੁਰਪ੍ਰਸਾਦੀ ਨਾਮ ਸਤਿਨਾਮ ਨਾਲ ਹੀ ਜਾਗਰਿਤ ਹੁੰਦੀ ਹੈ। ਗੁਰਪ੍ਰਸਾਦੀ ਨਾਮ-ਸਤਿਨਾਮ ਦੇ ਅਨਾਦਿ ਖ਼ਜ਼ਾਨੇ ਦੀ ਅਣਹੋਂਦ ਕਾਰਨ, ਅਸੀਂ ਆਪਣੀਆਂ ਰੂਹਾਂ ਨੂੰ ਇੰਨਾ ਜ਼ਿਆਦਾ ਕਲਯੁਗ ਦੇ ਹਨੇਰੇ ਵਿੱਚ ਗ਼ਲਤਾਨ ਕਰ ਦਿੱਤਾ ਹੈ ਕਿ ਅਸੀਂ ਭੂਤਾਂ ਦੀ ਨਿਆਈਂ ਦਿਖਾਈ ਦੇ ਰਹੇ ਹਾਂ।
ਸੰਖੇਪ ਵਿੱਚ, ਅਸੀਂ ਕਹਿ ਸਕਦੇ ਹਾਂ ਕਿ ਸਾਡੀ ਰੂਹ, ਗੁਰਪ੍ਰਸਾਦੀ ਨਾਮ-ਸਤਿਨਾਮ ਦੇ ਬਿਨਾਂ ਇੱਕ ਪ੍ਰੇਤ ਜਿੰਨ ਭੂਤ ਦੀ ਨਿਆਈਂ ਹੈ। ਪਰ, ਜੇਕਰ ਅਸੀਂ ਗੁਰਪ੍ਰਸਾਦਿ ਨਾਮ ਨਾਲ ਬਖ਼ਸ਼ੇ ਹੋਏ ਹਾਂ ਅਤੇ ਪੂਰੇ ਵਿਸ਼ਵਾਸ ਅਤੇ ਦ੍ਰਿੜ੍ਹਤਾ ਨਾਲ ਆਪਣੇ ਆਪ ਨੂੰ ਗੁਰੂ ਅਤੇ ਬ੍ਰਹਮ ਅੱਗੇ ਪੂਰੀ ਤਰ੍ਹਾਂ ਸਮਰਪਣ ਕਰਨ ਦਾ ਨਿਰੰਤਰ ਯਤਨ ਕਰ ਰਹੇ ਹਾਂ, ਤਦ ਕੁਝ ਵੀ ਸਾਨੂੰ ਭਟਕਾ ਨਹੀਂ ਸਕਦਾ। ਅਸੀਂ ਆਪਣੇ ਅੰਦਰ ਬ੍ਰਹਮਤਾ ਅਤੇ ਰੂਹਾਨੀਅਤ ਨਾਲ ਵਧਦੇ ਜਾਂਦੇ ਹਾਂ ਅਤੇ ਫਲਸਰੂਪ ਹੌਲੀ-ਹੌਲੀ ਜੀਵਨ ਮੁਕਤੀ ਪਾ ਲੈਂਦੇ ਹਾਂ।
ਇਸ ਅਸਟਪਦੀ ਵੱਲ ਮੁੜੀਏ, ਸਤਿਗੁਰੂ ਜੀ ਨੇ ਇਹ ਵਖਿਆਨ ਕੀਤਾ ਹੈ ਕਿ ਕਲਯੁਗ ਵਿੱਚ ਜੀਵਨ ਮੁਕਤੀ ਪ੍ਰਾਪਤ ਕਰਨਾ ਹੋਰ ਯੁੱਗਾਂ ਨਾਲੋਂ ਅਸਾਨ ਹੈ। ਦੂਸਰੇ ਯੁੱਗ ਹਨ: ਸਤਿ ਯੁੱਗ, ਤ੍ਰੇਤਾ ਅਤੇ ਦਵਾਪਰ। ਕਲਯੁਗ ਵਿੱਚ ਜੀਵਨ ਮੁਕਤੀ ਅਸੀਂ ਸਿਰਫ਼ ਨਾਮ ਸਿਮਰਨ ਕਰਨ ਨਾਲ ਹੀ ਪ੍ਰਾਪਤ ਕਰ ਸਕਦੇ ਹਾਂ। ਅਸੀਂ ਪਹਿਲਾਂ ਹੀ ਬਹੁਤ ਵੱਡੀ ਸੰਖਿਆ ਵਿੱਚ ਜ਼ਿੰਦਗੀਆਂ ਵਿਅਰਥ ਗਵਾ ਲਈਆਂ ਹਨ, ਪਰ ਇਸ ਦੇ ਨਾਲ ਹੀ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਇਹ ਮਨੁੱਖਾ ਜ਼ਿੰਦਗੀ ਪ੍ਰਾਪਤ ਕੀਤੀ ਹੈ। ਇਸ ਲਈ ਕਿਉਂ ਇਸ ਜ਼ਿੰਦਗੀ ਨੂੰ ਵੀ ਬਰਬਾਦ ਕਰਨਾ ਹੈ? ਇਸ ਵਿੱਚ ਕੋਈ ਤੁਕ ਨਹੀਂ ਬਣਦੀ ਕਿ ਇਸ ਜੀਵਨ ਨੂੰ ਵੀ ਵਿਅਰਥ ਗਵਾ ਲਈਏ। ਇਸ ਲਈ ਸਾਨੂੰ ਇਹ ਬ੍ਰਹਮ ਮੌਕਾ ਪ੍ਰਾਪਤ ਕਰਕੇ ਇਸ ਜੀਵਨ ਨੂੰ ਗੁਰੂ ਦੀ ਚਰਨ ਸ਼ਰਨ ਵਿੱਚ ਸਮਰਪਣ ਕਰ ਦੇਣਾ ਚਾਹੀਦਾ ਹੈ ਅਤੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਨਹੀਂ ਤਾਂ ਇਹ ਯਕੀਨੀ ਹੈ ਕਿ ਸਾਨੂੰ ਫਿਰ ਵਾਪਸ ਆ ਕੇ ਇਹ ਕਰਨਾ ਪਵੇਗਾ ਜਦੋਂ ਇਸ ਜੀਵਨ ਨੂੰ ਵੀ ਵਿਅਰਥ ਗਵਾ ਲਵਾਂਗੇ।
ਨਾਮ ਸਿਮਰਨ ਕਰਨਾ, ਨਾਮ ਦੀ ਕਮਾਈ, ਪੂਰਨ ਬੰਦਗੀ ਕਰਨੀ ਸਾਡੇ ਲਈ ਜੀਵਨ ਮੁਕਤੀ ਲਿਆਏਗੀ ਅਤੇ ਅਸੀਂ ਪਰਮਾਤਮਾ ਨਾਲ ਇੱਕ ਹੋਣ ਦੇ ਯੋਗ ਹੋ ਜਾਵਾਂਗੇ। ਅਕਾਲ ਪੁਰਖ ਦੀ ਚਰਨ ਸ਼ਰਨ ਵਿੱਚ ਜਾਣਾ ਹੀ ਜੀਵਨ ਮੁਕਤੀ ਦੀ ਬਖ਼ਸ਼ਿਸ਼ ਦਾ ਇੱਕੋ-ਇੱਕ ਰਸਤਾ ਹੈ। ਕੁਝ ਲੋਕ ਜਦੋਂ ਮੌਤ ਬਾਰੇ ਸੋਚਦੇ ਹਨ ਤਾਂ ਬਹੁਤ ਭੈ-ਭੀਤ ਹੋ ਜਾਂਦੇ ਹਨ। ਉਹ ਮਰਨ ਤੋਂ ਬਹੁਤ ਡਰਦੇ ਹਨ। ਅਸਲ ਵਿੱਚ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਅਤੇ ਮੌਤ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜਿਹੜੀ ਕਿ ਇੱਕ ਦਿਨ ਹੋਣੀ ਤਯ ਹੈ।
ਹਰ ਕੋਈ ਜਿਊਣਾ ਚਾਹੁੰਦਾ ਹੈ ਅਤੇ ਇੱਕ ਅਨੰਦ ਭਰਿਆ ਅਤੇ ਸਿਹਤਮੰਦ ਜੀਵਨ ਜਿਊਣਾ ਚਾਹੁੰਦਾ ਹੈ। ਡਰ ਵਿੱਚ ਰਹਿ ਕੇ ਅਨੰਦ ਭਰਿਆ ਅਤੇ ਸਿਹਤਮੰਦ ਜੀਵਨ ਜਿਊਣਾ ਸੰਭਵ ਨਹੀਂ ਹੈ। ਜਦ ਅਸੀਂ ਆਪਣੇ ਆਪ ਉੱਤੇ ਧਿਆਨ ਕੇਂਦਰਿਤ ਕਰਦੇ ਹਾਂ, ਅਸੀਂ ਪਤਾ ਕਰਦੇ ਹਾਂ ਕਿ ਇੱਥੇ ਜਿਸ ਜੀਵਨ ਵਿੱਚ ਅਸੀਂ ਰਹਿ ਰਹੇ ਹਾਂ ਇੱਕ ਨਿਰੰਤਰ ਡਰ ਨਾਲ ਭਰਿਆ ਹੋਇਆ ਹੈ। ਇਹ ਸਾਡੇ ਰਿਸ਼ਤੇ ਨਾਤਿਆਂ ਦੇ ਗਵਾਚ ਜਾਣ, ਸਾਡੀ ਸੰਪਤੀ ਦੇ ਗਵਾਚ ਜਾਣ ਦਾ ਡਰ, ਧਨ ਅਤੇ ਸੰਸਾਰਿਕ ਸੰਪਤੀਆਂ ਦੇ ਗਵਾਚ ਜਾਣ ਦਾ ਡਰ ਹੈ ਅਤੇ ਸਭ ਤੋਂ ਉਪਰ ਮੌਤ ਦਾ ਡਰ ਮੌਜੂਦ ਹੈ। ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਡਰ ਦੀ ਮੁਸ਼ਕਿਲ ਦਾ ਹੱਲ ਦੱਸ ਰਹੇ ਹਨ।
ਨਿਰਭਉ ਜਪੈ ਸਗਲ ਭਉ ਮਿਟੈ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੯੩)
ਇਹ ਹੈ ਅਸੀਂ ਲੋਕਾਂ ਨੂੰ ਦੱਸਦੇ ਹਾਂ ਜਦੋਂ ਉਹ ਸਾਡੇ ਕੋਲ ਇਸ ਮੌਤ ਦੇ ਡਰ ਨਾਲ ਆਉਂਦੇ ਹਨ। ਇਸ ਲਈ, ਉਹ ਮਨੁੱਖ ਜਿਹੜੇ ਮੌਤ ਤੋਂ ਡਰਦੇ ਹਨ ਅਤੇ ਉਹ ਮਨੁੱਖ ਜਿਹੜੇ ਨਿਰਭਉ ਬਣਨਾ ਚਾਹੁੰਦੇ ਹਨ ਉਹਨਾਂ ਨੂੰ “ਨਿਰਭਉ ਸਤਿ ਨਾਮ” ਸਿਮਰਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਹ ਸਾਰੇ ਡਰ ਮਿਟਾ ਦਿੰਦਾ ਹੈ ਅਤੇ ਸਾਨੂੰ ਨਿਰਭਉ ਬਣਾ ਦਿੰਦਾ ਹੈ।
ਨਾਮ ਉਪਰ ਧਿਆਨ ਲਗਾਉਣਾ ਸਾਨੂੰ ਮਾਇਆ ਦੇ ਸੰਗਲਾਂ ਤੋਂ ਮੁਕਤ ਕਰ ਦਿੰਦਾ ਹੈ ਅਤੇ ਸਾਨੂੰ ਆਜ਼ਾਦ ਕਰ ਦਿੰਦਾ ਹੈ। ਮਾਇਆ ਤੋਂ ਅਜ਼ਾਦੀ ਜੀਵਨ ਮੁਕਤੀ ਹੈ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਦਾ ਗੁਰਪ੍ਰਸਾਦਿ ਸਾਨੂੰ ਮਾਇਆ ਦੀ ਗ਼ੁਲਾਮੀ ਤੋਂ ਮੁਕਤ ਕਰ ਦਿੰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਅਸੀਂ ਅਨੰਤ ਬ੍ਰਹਮ ਸ਼ਕਤੀ ਨਾਲ ਸਦਾ ਲਈ ਜਨਮ ਮਰਨ ਦੇ ਚੱਕਰ ਤੋਂ ਬਚਾ ਲਏ ਜਾਂਦੇ ਹਾਂ। ਨਾਮ ਦੀ ਕਮਾਈ ਸਾਡੇ ਲਈ ਸਾਰੇ ਅਨਾਦਿ ਖ਼ਜ਼ਾਨੇ ਲੈ ਕੇ ਆਉਂਦੀ ਹੈ।
ਨਾਮ ਦੀ ਕਮਾਈ ਸਾਡੇ ਲਈ ਕਦੀ ਨਾ ਖ਼ਤਮ ਹੋਣ ਵਾਲੀਆਂ ਚਿਰੰਜੀਵੀ ਅਨਾਦਿ ਖ਼ੁਸ਼ੀਆਂ ਲੈ ਕੇ ਆਉਂਦੀ ਹੈ। ਸਾਡੇ ਸਾਰੇ ਡਰ ਅਤੇ ਚਿੰਤਾ ਅਲੋਪ ਹੋ ਜਾਂਦੀਆਂ ਹਨ। ਸਾਡੀ ਹਉਮੈ ਮਰ ਜਾਂਦੀ ਹੈ। ਹਉਮੈ ਦੀ ਮੌਤ ਜੀਵਨ ਮੁਕਤੀ ਲਿਆਉਂਦੀ ਹੈ। ਹਉਮੈ ਦੀ ਮੌਤ ਸਾਨੂੰ ਮਾਇਆ ਤੋਂ ਪਰ੍ਹੇ ਲੈ ਜਾਂਦੀ ਹੈ ਅਤੇ ਅਸੀਂ ਅਨੰਤ ਬ੍ਰਹਮ ਸ਼ਕਤੀ ਵਿੱਚ ਅਭੇਦ ਹੋ ਜਾਂਦੇ ਹਾਂ। ਸਾਡੇ ਲਈ ਹਰ ਚੀਜ਼ ਸਹੀ ਜਗ੍ਹਾ ’ਤੇ ਹੋ ਜਾਂਦੀ ਹੈ। ਸਾਡੀਆਂ ਸਾਰੀਆਂ ਮੁਸ਼ਕਿਲਾਂ ਅਲੋਪ ਹੋ ਜਾਂਦੀਆਂ ਹਨ। ਇੱਥੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨੰਤ ਬ੍ਰਹਮ ਸ਼ਕਤੀ ਤੋਂ ਉਪਰ ਕੋਈ ਹੋਰ ਸ਼ਕਤੀ ਨਹੀਂ ਹੈ। ਜਦ ਅਸੀਂ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਹੋ ਜਾਂਦੇ ਹਾਂ ਤਦ ਇੱਥੇ ਕੋਈ ਹੋਰ ਨਕਾਰਾਤਮਿਕ ਵਿਨਾਸ਼ਕਾਰੀ ਸ਼ਕਤੀ ਨਹੀਂ ਹੁੰਦੀ ਜੋ ਸਾਨੂੰ ਨੁਕਸਾਨ ਪਹੁੰਚਾ ਸਕੇ। ਅਸਲ ਵਿੱਚ ਅਸੀਂ ਦੂਸਰਿਆਂ ਦੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਉਪਰ ਧਿਆਨ ਕੇਂਦਰਿਤ ਕਰਨ ਵਿੱਚ ਸਹਾਇਤਾ ਕਰਨ ਦੇ ਯੋਗ ਹੋ ਜਾਂਦੇ ਹਾਂ।
ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ ॥ ਦਰਸਨੁ ਪੇਖਤ ਉਧਰਤ ਸ੍ਰਿਸਟਿ ॥
ਚਰਨ ਕਮਲ ਜਾ ਕੇ ਅਨੂਪ ॥ ਸਫਲ ਦਰਸਨੁ ਸੁੰਦਰ ਹਰਿ ਰੂਪ ॥
ਧੰਨੁ ਸੇਵਾ ਸੇਵਕੁ ਪਰਵਾਨੁ ॥ ਅੰਤਰਜਾਮੀ ਪੁਰਖੁ ਪ੍ਰਧਾਨੁ ॥
ਜਿਸੁ ਮਨਿ ਬਸੈ ਸੁ ਹੋਤ ਨਿਹਾਲੁ ॥ ਤਾ ਕੈ ਨਿਕਟਿ ਨ ਆਵਤ ਕਾਲੁ ॥
ਅਮਰ ਭਏ ਅਮਰਾ ਪਦੁ ਪਾਇਆ ॥ ਸਾਧਸੰਗਿ ਨਾਨਕ ਹਰਿ ਧਿਆਇਆ ॥੮॥੨੨॥
ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਬੇਅੰਤ ਦਿਆਲਤਾ ਨਾਲ ਉਹਨਾਂ ਲੋਕਾਂ ਦੀ ਮਹਿਮਾ ਬਾਰੇ ਦੱਸ ਰਹੇ ਹਨ ਜੋ ਨਾਮ ਸਿਮਰਨ ਵਿੱਚੋਂ ਲੰਘਦੇ ਹਨ, ਨਾਮ ਦੀ ਕਮਾਈ ਕਰਦੇ ਹਨ, ਪੂਰਨ ਬੰਦਗੀ ਨੂੰ ਪਹੁੰਚਦੇ ਹਨ ਅਤੇ ਪਰਮ ਪਦਵੀ ਪਾਉਂਦੇ ਹਨ।
“ਮਤਿ ਪੂਰੀ” ਦਾ ਭਾਵ ਹੈ ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਨਾ, ਪੂਰਨ ਤੱਤ ਗਿਆਨ ਦਾ ਗੁਰਪ੍ਰਸਾਦਿ ਪ੍ਰਾਪਤ ਕਰਨਾ, ਜਿਹੜਾ ਕਿ ਸਭ ਤੋਂ ਉੱਚਾ ਅੰਮ੍ਰਿਤ ਹੈ । ਇਸ ਨੂੰ ਗੁਰਬਾਣੀ ਵਿੱਚ ਆਤਮ ਰਸ ਵੀ ਕਿਹਾ ਗਿਆ ਹੈ। ਉਹਨਾਂ ਦਾ ਮਨ, ਹਿਰਦਾ, ਰੂਹ ਅਤੇ ਸਰੀਰ ਅੰਮ੍ਰਿਤ ਨਾਲ ਭਰ ਜਾਂਦਾ ਹੈ ਅਤੇ ਉਹ ਆਪ ਹੀ ਅੰਮ੍ਰਿਤ ਦੇ ਸੋਮੇ ਬਣ ਜਾਂਦੇ ਹਨ। ਅੰਮ੍ਰਿਤ ਉਹਨਾਂ ਦੇ ਸਰੀਰ ਵਿੱਚੋਂ ਝਰਦਾ ਹੈ। ਉਹਨਾਂ ਦੀ “ਦ੍ਰਿਸਟਿ” ਅੰਮ੍ਰਿਤ ਬਣ ਜਾਂਦੀ ਹੈ। ਜਿਸ ਦਾ ਭਾਵ ਹੈ ਜਿਥੇ ਵੀ ਜਿਸ ਕਿਸੇ ’ਤੇ ਵੀ ਉਹ ਝਾਤੀ ਪਾਉਂਦੇ ਹਨ ਉਹ ਆਪਣੀਆਂ ਅੱਖਾਂ ਰਾਹੀਂ ਹੀ ਉਹਨਾਂ ਨੂੰ ਅੰਮ੍ਰਿਤ ਬਖ਼ਸ਼ ਦਿੰਦੇ ਹਨ। ਇਸ ਕਾਰਨ ਹੀ ਜਿੱਥੇ ਕਿਤੇ ਵੀ ਅਜਿਹੀਆਂ ਰੂਹਾਂ ਬੈਠੀਆਂ ਹੁੰਦੀਆਂ ਹਨ ਉਹ ਸਥਾਨ ਦਰਗਾਹ ਬਣ ਜਾਂਦਾ ਹੈ।
ਐਸੀਆਂ ਰੂਹਾਂ ਅੰਮ੍ਰਿਤ ਦਾ ਸੋਮਾ ਹਨ। ਐਸੀ ਰੂਹ ਅੰਮ੍ਰਿਤ ਦਾ ਦਾਤਾ ਬਣ ਜਾਂਦੀ ਹੈ। ਉਹਨਾਂ ਦੇ ਸ਼ਬਦ ਅੰਮ੍ਰਿਤ ਹਨ, ਉਹਨਾਂ ਦੀ ਦ੍ਰਿਸ਼ਟ ਅੰਮ੍ਰਿਤ ਹੈ ਅਤੇ ਅੰਮ੍ਰਿਤ ਉਹਨਾਂ ਦੇ ਸਰੀਰ ਵਿੱਚੋਂ ਨਿਰੰਤਰ ਵਹਿੰਦਾ ਹੈ। ਐਸੀ ਰੂਹ ਦੇ ਦਰਸ਼ਨ ਅੰਮ੍ਰਿਤ ਦੇ ਦਰਸ਼ਨ ਹਨ। ਅੰਮ੍ਰਿਤ ਪਰਮਾਤਮਾ ਹੈ, ਇਸ ਲਈ ਉਹਨਾਂ ਦਾ ਦਰਸ਼ਨ ਪਰਮਾਤਮਾ ਦਾ ਦਰਸ਼ਨ ਹੈ। ਉਹ ਇਸ ਧਰਤੀ ’ਤੇ ਜੀਵਤ ਪਰਮਾਤਮਾ ਹਨ ਅਤੇ ਕੇਵਲ ਉਹਨਾਂ ਦੇ ਦਰਸ਼ਨ ਨਾਲ ਅਸੀਂ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੇ ਹਾਂ। ਹਾਲਾਂਕਿ ਸਾਨੂੰ ਜ਼ਰੂਰ ਹੀ ਉਹਨਾਂ ਦੇ ਦਰਸ਼ਨਾਂ ਲਈ ਉਹਨਾਂ ਦੇ ਸਤਿ ਸ੍ਰੀ ਚਰਨਾਂ ਵਿੱਚ ਪੂਰਨ ਸਮਰਪਣ ਨਾਲ ਜਾਣਾ ਚਾਹੀਦਾ ਹੈ ਅਤੇ ਸਭ ਕੁਝ ਉਹਨਾਂ ਦੇ ਸਤਿ ਚਰਨਾਂ ਵਿੱਚ ਸਮਰਪਣ ਕਰ ਦੇਣਾ ਚਾਹੀਦਾ ਹੈ। ਭਾਵ ਸਾਨੂੰ ਜ਼ਰੂਰ ਹੀ ਆਪਣਾ ਤਨ, ਮਨ ਅਤੇ ਧਨ ਉਹਨਾਂ ਦੇ ਸਤਿ ਚਰਨਾਂ ਵਿੱਚ ਸੌਂਪ ਦੇਣਾ ਚਾਹੀਦਾ ਹੈ, ਤਦ ਕੁਝ ਵੀ ਸਾਨੂੰ ਜੀਵਨ ਮੁਕਤੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਨ ਤੋਂ ਰੋਕ ਨਹੀਂ ਸਕਦਾ ਹੈ।
ਅੰਮ੍ਰਿਤ ਉਹਨਾਂ ਦੇ ਸਤਿ ਚਰਨਾਂ ਵਿੱਚੋਂ ਵੀ ਵਹਿੰਦਾ ਹੈ। ਇੱਥੇ ਕੁਝ ਵੀ ਉਹਨਾਂ ਦੇ ਸਤਿ ਚਰਨਾਂ ਨਾਲੋਂ ਵਧ ਕੇ ਕ੍ਰਿਸ਼ਮਾ-ਮਈ ਨਹੀਂ ਹੈ। ਕੁਝ ਵੀ ਉਹਨਾਂ ਦੇ ਸਤਿ ਸ੍ਰੀ ਚਰਨਾਂ ਨਾਲੋਂ ਖ਼ੂਬਸੂਰਤ ਨਹੀਂ ਹੈ। ਕੁਝ ਵੀ ਉਹਨਾਂ ਦੇ ਸਤਿ ਸ੍ਰੀ ਚਰਨਾਂ ਦੀ ਧੂਲ ਨਾਲੋਂ ਵਧ ਫਲ ਕਾਰੀ ਨਹੀਂ ਹੈ। ਉਹ ਅੰਮ੍ਰਿਤ ਦੇ ਝਰਨੇ ਹਨ ਅਤੇ ਕੁਝ ਵੀ ਅੰਮ੍ਰਿਤ ਦੇ ਝਰਨੇ ਨਾਲੋਂ ਖ਼ੂਬਸੂਰਤ ਨਹੀਂ ਹੈ। ਕੁਝ ਵੀ ਇਹਨਾਂ ਰੂਹਾਂ ਨਾਲੋਂ ਖ਼ੂਬਸੂਰਤ ਨਹੀਂ ਹੈ ਜੋ ਸਾਰੇ ਬ੍ਰਹਿਮੰਡ ਲਈ ਅੰਮ੍ਰਿਤ ਦਾ ਸੋਮਾ ਬਣ ਜਾਂਦੀਆਂ ਹਨ। ਕੁਝ ਵੀ ਉਹਨਾਂ ਦਰਸ਼ਨਾਂ ਨਾਲੋਂ ਵਧ ਫਲ ਕਾਰੀ ਨਹੀਂ ਹੈ ਜੋ ਸਾਰੇ ਬ੍ਰਹਿਮੰਡ ਲਈ ਜੀਵਨ ਮੁਕਤੀ ਲੈ ਕੇ ਆਉਂਦੇ ਹਨ। ਇਸ ਕਾਰਨ ਹੀ ਐਸੀਆਂ ਰੂਹਾਂ ਨੂੰ ਧੰਨ ਧੰਨ ਕਿਹਾ ਗਿਆ ਹੈ। ਉਹਨਾਂ ਦੇ ਮਾਤਾ ਪਿਤਾ ਨੂੰ ਧੰਨ ਧੰਨ ਕਿਹਾ ਜਾਂਦਾ ਹੈ। ਉਹਨਾਂ ਦੀ ਸਾਰੀ ਕੁੱਲ ਨੂੰ ਧੰਨ ਧੰਨ ਕਿਹਾ ਜਾਂਦਾ ਹੈ। ਜਿਸ ਸਥਾਨ ’ਤੇ ਉਹ ਬੈਠੇ ਹੁੰਦੇ ਹਨ ਉਹ ਧੰਨ ਧੰਨ ਬਣ ਜਾਂਦਾ ਹੈ। ਉਹ ਮਨੁੱਖ ਜਿਹੜੇ ਉਹਨਾਂ ਦੇ ਦਰਸ਼ਨ ਪ੍ਰਾਪਤ ਕਰਦੇ ਹਨ ਧੰਨ ਧੰਨ ਬਣ ਜਾਂਦੇ ਹਨ। ਉਹਨਾਂ ਦੇ ਸ਼ਬਦ ਧੰਨ ਧੰਨ ਹਨ। ਉਹਨਾਂ ਦੀ ਸੇਵਾ ਧੰਨ ਧੰਨ ਹੈ। ਉਹਨਾਂ ਦੀ ਇਸ ਧਰਤੀ ’ਤੇ ਮੌਜੂਦਗੀ ਧੰਨ ਧੰਨ ਹੈ। ਉਹਨਾਂ ਦੇ ਸਤਿ ਸ੍ਰੀ ਚਰਨ ਕਮਲ ਧੰਨ ਧੰਨ ਹਨ।
ਐਸੀਆਂ ਰੂਹਾਂ ਆਪਣੀ ਸੰਗਤ ਦੇ ਮਨ ਨੂੰ ਜਾਨਣ ਅਤੇ ਪੜ੍ਹਨ ਦੀ ਬ੍ਰਹਮ ਸ਼ਕਤੀ ਨਾਲ ਬਖ਼ਸ਼ੀਆਂ ਹੁੰਦੀਆਂ ਹਨ। ਇਸ ਕਾਰਨ ਹੀ ਬ੍ਰਹਮ ਗਿਆਨੀ ਦੀ ਕਥਾ ਕਦੀ ਵੀ ਯੋਜਨਾ ਬਧ ਨਹੀਂ ਹੁੰਦੀ। ਕੇਵਲ ਉਹ ਬ੍ਰਹਮ ਸ਼ਬਦ ਹੀ ਸਤਿ ਸੰਗਤ ਨੂੰ ਪੇਸ਼ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਸੰਗਤ ਨੂੰ ਜ਼ਰੂਰਤ ਹੁੰਦੀ ਹੈ। ਕੇਵਲ ਉਹ ਬ੍ਰਹਮ ਗਿਆਨ ਦੇ ਰਤਨ ਹੀ ਉਹਨਾਂ ਦੇ ਮੁੱਖ ਵਿੱਚੋਂ ਬਾਹਰ ਆਉਂਦੇ ਹਨ ਜਿਨ੍ਹਾਂ ਦੀ ਕਿ ਉਹਨਾਂ ਦੇ ਸਾਹਮਣੇ ਬੈਠੀ ਸਤਿ ਸੰਗਤ ਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਐਸੀਆਂ ਰੂਹਾਂ ਨੂੰ ਸਤਿਗੁਰੂ ਜੀ ਦੁਆਰਾ “ਪੁਰਖੁ ਪ੍ਰਧਾਨੁ” ਨਾਲ ਸੰਬੋਧਨ ਕੀਤਾ ਗਿਆ ਹੈ ਜਿਵੇਂ ਕਿ ਇੱਥੇ ਕੁਝ ਵੀ ਇਹਨਾਂ ਰੂਹਾਂ ਨਾਲੋਂ ਉਪਰ ਨਹੀਂ ਹੈ ਕਿਉਂਕਿ ਉਹ ਪਰਮਾਤਮਾ ਨਾਲ ਇੱਕ ਹਨ।
ਜਿਹੜਾ ਵੀ ਕੋਈ ਮਨੁੱਖ ਅਨੰਤ ਬ੍ਰਹਮ ਸ਼ਕਤੀ ਦੇ ਛੱਤਰ ਹੇਠ ਆ ਜਾਂਦਾ ਹੈ ਸਮੇਂ ਅਤੇ ਖ਼ਲਾਅ ਤੋਂ ਪ੍ਰਭਾਵਿਤ ਨਹੀਂ ਹੁੰਦਾ। ਐਸੀਆਂ ਰੂਹਾਂ ਸਮੇਂ ਅਤੇ ਖ਼ਲਾਅ ਤੋਂ ਪਰ੍ਹੇ ਚਲੀਆਂ ਜਾਂਦੀਆਂ ਹਨ। ਉਹ ਅਮਰ ਬਣ ਜਾਂਦੀਆਂ ਹਨ। ਉਹ ਕਦੀ ਨਹੀਂ ਮਰਦੀਆਂ ਅਤੇ ਕਦੇ ਫਿਰ ਜਨਮ ਨਹੀਂ ਲੈਂਦੀਆਂ। ਉਹ “ਅਮਰ ਪਦ” ਪਾ ਲੈਂਦੀਆਂ ਹਨ ਭਾਵ ਉਹ ਦਰਗਾਹ ਵਿੱਚ ਪੱਕਾ ਸਥਾਨ ਪਾ ਲੈਂਦੀਆਂ ਹਨ। ਉਹ ਸਤਿ ਚਿੱਤ ਅਨੰਦ-ਪਰਮ ਅਨੰਦ ਨੂੰ ਪ੍ਰਾਪਤ ਕਰ ਲੈਂਦੀਆਂ ਹਨ।
ਉਹਨਾਂ ਦੀ ਰੂਹਾਨੀ ਸਫਲਤਾ ਦੀ ਕੁੰਜੀ ਇੱਕ ਸਾਧ ਦੀ ਸਤਿ ਸੰਗਤ ਹੁੰਦੀ ਹੈ, ਇੱਕ ਪੂਰਨ ਸੰਤ ਦੀ ਸਤਿ ਸੰਗਤ, ਇੱਕ ਪੂਰਨ ਬ੍ਰਹਮ ਗਿਆਨੀ ਦੀ ਸਤਿ ਸੰਗਤ, ਇੱਕ ਸਤਿ ਗੁਰੂ ਦੀ ਸਤਿ ਸੰਗਤ, ਇੱਕ ਪੂਰਨ ਖ਼ਾਲਸਾ ਦੀ ਸਤਿ ਸੰਗਤ ਹੁੰਦੀ ਹੈ ਕਿਉਂਕਿ ਐਸੀ ਇੱਕ ਰੂਹ ਅੰਮ੍ਰਿਤ ਦਾ ਸੋਮਾ ਹੁੰਦੀ ਹੈ, ਐਸੀ ਰੂਹ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦਾ ਸੋਮਾ ਹੁੰਦੀ ਹੈ।
ਅੰਮ੍ਰਿਤ ਨੂੰ ਕੇਵਲ ਇੱਕ ਅੰਮ੍ਰਿਤ ਦੇ ਸੋਮੇ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਗੁਰਪ੍ਰਸਾਦਿ ਉਹਨਾਂ ਦੇ ਸਤਿ ਚਰਨਾਂ ਵਿੱਚ ਪੂਰੀ ਤਰ੍ਹਾਂ ਤਨ, ਮਨ ਅਤੇ ਧਨ ਨੂੰ ਯਕੀਨ, ਸ਼ਰਧਾ ਅਤੇ ਪਿਆਰ ਨਾਲ ਅਰਪਣ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਗੁਰਪ੍ਰਸਾਦਿ ਸਾਨੂੰ ਉਹਨਾਂ ਦੇ ਵਰਗਾ ਹੀ ਬਣਾ ਦਿੰਦਾ ਹੈ। ਗੁਰਪ੍ਰਸਾਦਿ ਸਾਨੂੰ ਅਕਾਲ ਪੁਰਖ ਦੀ ਮਹਿਮਾ ਬਣਾ ਦਿੰਦਾ ਹੈ। ਇਸ ਲਈ ਇਹ ਸਾਡੀ ਸਤਿ ਸੰਗਤ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਕ੍ਰਿਪਾ ਕਰਕੇ ਸਤਿਨਾਮ ਉਪਰ ਧਿਆਨ ਲਗਾਓ। ਕ੍ਰਿਪਾ ਕਰਕੇ ਸਤਿ ਦੀ ਕਰਨੀ ’ਤੇ ਧਿਆਨ ਲਗਾਓ। ਕ੍ਰਿਪਾ ਕਰਕੇ ਗੁਰੂ ਦੇ ਚਰਨਾਂ ਵਿੱਚ ਪੂਰਨ ਸਮਰਪਣ ’ਤੇ ਧਿਆਨ ਲਗਾਓ। ਆਪਣਾ ਤਨ, ਮਨ ਅਤੇ ਧਨ ਗੁਰੂ ਨੂੰ ਸੌਂਪ ਦਿਓ। ਗੁਰੂ ਦੀ ਚਰਨ ਸ਼ਰਨ ਵਿੱਚ ਸਭ ਕੁਝ ਹੀ ਯਕੀਨ, ਸ਼ਰਧਾ ਅਤੇ ਪ੍ਰੇਮ ਨਾਲ ਅਰਪਣ ਕਰ ਦਿਓ ਅਤੇ ਗੁਰਪ੍ਰਸਾਦਿ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕਰੋ।
ਸਤਿਨਾਮ ਸਦਾ ਸਦਾ ਸਤਿਨਾਮ