ਅਸਟਪਦੀ 23 : ਸੰਤ ਪਰਮ ਜੋਤ ਪੂਰਨ ਪ੍ਰਕਾਸ਼ ਦਾ ਸੋਮਾ ਹੈ

ਸਲੋਕੁ ॥

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥

ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥

ਧੰਨ ਧੰਨ ਸੱਚੇ ਪਾਤਸ਼ਾਹ ਜੀ ਸਤਿਗੁਰੂ ਅਰਜਨ ਦੇਵ ਜੀ ਇਸ ਸਾਰੇ ਹੀ ਸੰਸਾਰ ਉਪਰ ਬੇਅੰਤ ਦਿਆਲ ਹਨ ਕਿ ਉਹ ਬੜੀ ਹੀ ਦਿਆਲਤਾ ਨਾਲ ਸਾਨੂੰ ਸਾਰਿਆਂ ਨੂੰ ਪੂਰਨ ਬ੍ਰਹਮ ਗਿਆਨ ਦੇ ਇਹ ਬ੍ਰਹਮ ਸ਼ਬਦ ਬਖ਼ਸ਼ ਰਹੇ ਹਨ। ਧੰਨ ਧੰਨ ਸਤਿਗੁਰੂ ਜੀ ਦਾ ਹਰ ਸ਼ਬਦ ਪੂਰਨ ਬ੍ਰਹਮ ਗਿਆਨ ਹੈ। ਹਰ ਸਲੋਕ ਪੂਰਨ ਬ੍ਰਹਮ ਗਿਆਨ ਹੈ। ਹਰ ਪੌੜੀ ਪੂਰਨ ਬ੍ਰਹਮ ਗਿਆਨ ਹੈ। ਕ੍ਰਿਪਾ ਕਰਕੇ ਇਸ ਨੂੰ ਸਿਰਫ਼ ਇੱਕ ਲਿਖਤ ਹੀ ਨਾ ਸਮਝੋ, ਇਹ ਪੂਰਨ ਬ੍ਰਹਮ ਗਿਆਨ ਹੈ।

ਇਹ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦਾ ਗਿਆਨ ਸਰੂਪ ਹੈ। ਇਸ ਲਈ ਹੀ ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਨੂੰ ਗੁਰੂ ਕਿਹਾ ਹੈ “ਬਾਣੀ ਗੁਰੂ ਗੁਰੂ ਹੈ ਬਾਣੀ”। ਧੰਨ ਧੰਨ ਸਤਿਗੁਰੂ ਜੀ ਨੇ ਇਹ ਵੀ ਕਿਹਾ ਹੈ “ਵਾਹੁ ਵਾਹੁ ਬਾਣੀ ਨਿਰੰਕਾਰ ਹੈ” ਇਸ ਲਈ ਹੀ ਇਸ ਨੂੰ ਗੁਰਬਾਣੀ ਕਿਹਾ ਗਿਆ ਹੈ। ਗੁਰ ਦਾ ਭਾਵ ਹੈ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਅਤੇ ਬਾਣੀ ਉਸਦਾ ਸ਼ਬਦ ਹੈ। ਸ਼ਬਦ ਜਿਹੜਾ ਸਿੱਧਾ ਪਰਮਾਤਮਾ ਤੋਂ ਆਇਆ ਹੈ।

ਜਦ ਅਸੀਂ ਆਪਣੇ ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼ ਨਾਲ ਪੂਰਨ ਸੰਤ ਬਣਦੇ ਹਾਂ ਸਾਡੀਆਂ ਸਾਰੀਆਂ ਪੰਜ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਪੂਰਨ ਹੁਕਮ ਵਿੱਚ ਚਲੀਆਂ ਜਾਂਦੀਆਂ ਹਨ। ਸਾਡਾ ਮਨ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਬਦਲ ਜਾਂਦਾ ਹੈ। ਅਸੀਂ ਸਤਿ ਰੂਪ ਬਣ ਜਾਂਦੇ ਹਾਂ, ਤਦ ਜੋ ਵੀ ਅਸੀਂ ਕਹਿੰਦੇ ਹਾਂ ਸਤਿ ਬਚਨ ਹੈ। ਜੋ ਵੀ ਅਸੀਂ ਕਹਿੰਦੇ ਹਾਂ ਇੱਕ ਬ੍ਰਹਮ ਸ਼ਬਦ ਬਣ ਜਾਂਦਾ ਹੈ, ਜੋ ਵੀ ਅਸੀਂ ਬੋਲਦੇ ਹਾਂ ਬ੍ਰਹਮ ਗਿਆਨ ਹੁੰਦਾ ਹੈ। ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਪੂਰਨ ਸੰਤ ਸਤਿਗੁਰੂ ਸਨ, ਇਸ ਲਈ ਜੋ ਵੀ ਉਹਨਾਂ ਕਿਹਾ ਹੈ ਪਰਮਾਤਮਾ ਦਾ ਸ਼ਬਦ ਹੈ ਇਸ ਲਈ ਹੀ ਇਸ ਨੂੰ ਗੁਰਬਾਣੀ ਕਿਹਾ ਗਿਆ ਹੈ, ਭਾਵ “ਪਰਮਾਤਮਾ ਦਾ ਸ਼ਬਦ”। ਇਸ ਲਈ ਕ੍ਰਿਪਾ ਕਰਕੇ ਇਹਨਾਂ ਬ੍ਰਹਮ ਸ਼ਬਦਾਂ ਨੂੰ ਪਰਮਾਤਮਾ ਦੇ ਸ਼ਬਦਾਂ ਵਜੋਂ ਹੀ ਲਓ ਜਿਵੇਂ ਕਿ ਇੱਥੇ ਪਰਮਾਤਮਾ ਅਤੇ ਗੁਰੂ ਵਿੱਚ ਕੋਈ ਅੰਤਰ ਨਹੀਂ ਹੈ।

ਉਹ ਮਨੁੱਖ ਜਿਹੜੇ ਗੁਰਬਾਣੀ ਵਿੱਚ ਯਕੀਨ ਕਰਦੇ ਹਨ ਆਪਣੇ ਆਪ ਨੂੰ ਗੁਰੂ ਅੱਗੇ ਯਕੀਨ, ਸ਼ਰਧਾ ਅਤੇ ਪਿਆਰ ਨਾਲ ਤਨ, ਮਨ ਅਤੇ ਧਨ ਨਾਲ ਅਰਪਣ ਕਰ ਦਿੰਦੇ ਹਨ ਅਤੇ ਉਹ ਹੀ ਕਰਦੇ ਹਨ ਜੋ ਗੁਰਬਾਣੀ ਉਹਨਾਂ ਨੂੰ ਕਰਨ ਲਈ ਦੱਸਦੀ ਹੈ, ਉਹ ਮਨੁੱਖ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ। ਗੁਰਬਾਣੀ ਸਭ ਗੁਰਪ੍ਰਸਾਦੀ ਖੇਲ ਦੀ ਕਥਾ ਹੈ। ਗੁਰਬਾਣੀ ਅਨੰਤ ਬ੍ਰਹਮ ਸ਼ਕਤੀ ਨੂੰ ਪ੍ਰਾਪਤ ਕਰਨ ਅਤੇ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਹੋਣ ਦੀ ਕਥਾ ਹੈ। ਇਹ ਹੈ ਜਿਸ ਲਈ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ। ਗੁਰਪ੍ਰਸਾਦਿ ਪ੍ਰਾਪਤ ਕਰਨਾ ਅਤੇ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਅਭੇਦ ਹੋਣਾ ਹੈ।

ਸਾਡਾ ਮਨੁੱਖਾ ਜੀਵਨ ਇਸ ਲਈ ਹੈ:

    • ਮਾਇਆ ਉਪਰ ਜਿੱਤ ਅਤੇ ਇਸ ਦੇ ਤਿੰਨ ਗੁਣਾਂ ਦੀ ਪਹੁੰਚ ਤੋਂ ਪਰ੍ਹੇ ਹੋਣਾ ਹੈ।
    • ਸਾਡੇ ਮਨ ਉਪਰ ਜਿੱਤ ਪਾਉਣਾ ਹੈ।
    • ਪੰਜ ਦੂਤਾਂ ਅਤੇ ਤ੍ਰਿਸ਼ਨਾ ਉਪਰ ਜਿੱਤ ਪਾਉਣਾ ਹੈ।
    • ਸਾਡੇ ਮਨ ਨੂੰ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਬਦਲਣਾ ਹੈ।
    • ਆਪਣੇ ਹਿਰਦੇ ਨੂੰ ਸਤਿ ਹਿਰਦੇ ਵਿੱਚ ਬਦਲਣਾ ਹੈ।
    • ਸਾਡੇ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਨਾਲ ਭਰਨਾ ਹੈ, ਜਿਹੜੀ ਕਿ ਪਰਮ ਜੋਤ ਪੂਰਨ ਪ੍ਰਕਾਸ਼ ਦੀ ਰਹਿਤ ਹੈ।
    • ਸਾਡੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਅਤੇ ਬ੍ਰਹਮ ਸ਼ਕਤੀਆਂ ਨਾਲ ਭਰਨਾ ਹੈ।
    • ਪੂਰਨ ਤੱਤ ਗਿਆਨ ਪ੍ਰਾਪਤ ਕਰਨਾ ਹੈ, ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਨਾ ਹੈ।

ਜੀਵਨ ਮੁਕਤੀ ਪ੍ਰਾਪਤ ਕਰਨ ਲਈ ਹੀ ਸਾਨੂੰ ਸਾਡੀ ਮਨੁੱਖਾ ਜ਼ਿੰਦਗੀ ਮਿਲੀ ਹੈ। ਸਾਡੀ ਜ਼ਿੰਦਗੀ ਦੇ ਹਰ ਦੂਸਰੇ ਮੰਤਵ, ਜਿਨ੍ਹਾਂ ਲਈ ਅਸੀਂ ਸਾਰੀ ਜ਼ਿੰਦਗੀ ਕਰਮ ਕਰਦੇ ਹਾਂ ਸਭ ਫ਼ਜ਼ੂਲ ਹਨ, ਜੇਕਰ ਅਸੀਂ ਆਪਣੀ ਜ਼ਿੰਦਗੀ ਦਾ ਮੂਲ ਮੰਤਵ ਜੀਵਨ ਮੁਕਤੀ ਪ੍ਰਾਪਤ ਕਰਨ ਦਾ ਬੋਧ ਨਹੀਂ ਕਰਦੇ ਹਾਂ। ਇੱਕ ਵਾਰ ਜਦ ਅਸੀਂ ਇਸਦਾ ਬੋਧ ਕਰ ਲੈਂਦੇ ਹਾਂ ਸਾਡੀਆਂ ਸ੍ਰੇਸ਼ਟਤਾਵਾਂ ਬਦਲ ਜਾਂਦੀਆਂ ਹਨ, ਸਾਡੀ ਜੀਵਨ ਸ਼ੈਲੀ ਬਦਲ ਜਾਂਦੀ ਹੈ, ਸਾਡੀਆਂ ਕਰਨੀਆਂ ਅਤੇ ਕ੍ਰਿਆਵਾਂ ਬਦਲ ਜਾਂਦੀਆਂ ਹਨ, ਸਾਡਾ ਵਿਹਾਰ ਬਦਲ ਜਾਂਦਾ ਹੈ, ਹਰ ਚੀਜ਼ ਬਦਲ ਜਾਂਦੀ ਹੈ। ਇਹ ਬਦਲੀ ਯਕੀਨੀ ਤੌਰ ’ਤੇ ਹਾਂ-ਪੱਖੀ ਹੁੰਦੀ ਹੈ ਅਤੇ ਸਾਡੀ ਭਲਾਈ ਲਈ ਹੁੰਦੀ ਹੈ ਅਤੇ ਅਸੀਂ ਗੁਰਪ੍ਰਸਾਦਿ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਾਂ। ਸਾਡੀ ਸਾਰੀ ਕਰਨੀ ਸਤਿ ਦੀ ਕਰਨੀ ਵਿੱਚ ਤਬਦੀਲ ਹੋ ਜਾਂਦੀ ਹੈ ਅਤੇ ਸਾਡੀ ਬਿਰਤੀ ਰਜੋ ਅਤੇ ਤਮੋ ਤੋਂ ਸਤੋ ਵਿੱਚ ਬਦਲ ਜਾਂਦੀ ਹੈ। ਜਿਸਦਾ ਭਾਵ ਹੈ ਸਾਡੀ ਕਰਨੀ ਸਤਿ ਕਰਮਾਂ ’ਤੇ ਕੇਂਦਰਿਤ ਹੋ ਜਾਂਦੀ ਹੈ ਅਤੇ ਪੰਜ ਦੂਤਾਂ ਅਤੇ ਤ੍ਰਿਸ਼ਨਾਵਾਂ ’ਤੇ ਨਹੀਂ ਹੁੰਦੀ ਹੈ।

ਸਤਿ ਦੀ ਕਰਨੀ ਉਪਰ ਆਪਣੀ ਬਿਰਤੀ ਨੂੰ ਕੇਂਦਰਿਤ ਕਰਨਾ ਸਾਨੂੰ ਗੁਰਪ੍ਰਸਾਦਿ ਦੇ ਨੇੜੇ ਲਈ ਜਾਣਾ ਜਾਰੀ ਰੱਖਦੀ ਹੈ। ਇਹ ਸਭ ਸਾਡੀ ਪਿਛਲੇ ਜਨਮਾਂ ਦੀ ਕਰਨੀ ’ਤੇ ਨਿਰਭਰ ਹੁੰਦਾ ਹੈ। ਕ੍ਰਿਪਾ ਕਰਕੇ ਇਸ ਨੂੰ ਯਕੀਨੀ ਜਾਣ ਲਵੋ ਕਿ ਅਸੀਂ ਜ਼ਰੂਰ ਹੀ ਕਿਸੇ ਪਿਛਲੇ ਜਨਮ ਵਿੱਚ ਕਿਸੇ ਨਾ ਕਿਸੇ ਮੋੜ ’ਤੇ ਕਿਸੇ ਐਸੀ ਰੂਹ ਦੀ ਸਤਿਸੰਗ ਵਿੱਚ ਗਏ ਹੋਵਾਂਗੇ ਜੇਕਰ ਸਾਡੀ ਬਿਰਤੀ ਸਤਿ ਦੀ ਕਰਨੀ ’ਤੇ ਕੇਂਦਰਿਤ ਹੋਣਾ ਸ਼ੁਰੂ ਕਰਦੀ ਹੈ। ਕਿਸੇ ਵੀ ਸਮੇਂ ’ਤੇ ਇੱਕ ਪੂਰਨ ਸੰਤ ਦੇ ਦਰਸ਼ਨ ਸਾਨੂੰ ਗੁਰਪ੍ਰਸਾਦਿ ਦੇ ਨੇੜੇ ਲਿਆਉਂਦੇ ਹਨ। ਇੱਕ ਪੂਰਨ ਸੰਤ ਦੀ ਸਤਿ ਸੰਗਤ ਸਾਡੀ ਕਿਸਮਤ ਨੂੰ ਸਹੀ ਦਿਸ਼ਾ ਵਿੱਚ ਸੇਧਿਤ ਕਰਦੀ ਹੈ। ਇੱਕ ਪੂਰਨ ਸੰਤ ਦੇ ਸਤਿ ਬਚਨਾਂ ਨੂੰ ਸੁਣਨਾ ਸਾਡੇ ਉਪਰ ਸਥਾਈ ਬ੍ਰਹਮ ਭਾਵ ਛੱਡ ਜਾਂਦਾ ਹੈ। ਇੱਕ ਪੂਰਨ ਸੰਤ ਦੇ ਸਤਿ ਬਚਨਾਂ ਦੀ ਕਮਾਈ ਉਸਦੇ ਬਚਨਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਲਿਆਉਣਾ ਸਾਡੀ ਕਿਸਮਤ ਨੂੰ ਕਿਸੇ ਸਮੇਂ ਗੁਰਪ੍ਰਸਾਦਿ ਨਾਲ ਬਖ਼ਸ਼ ਦਿੰਦਾ ਹੈ। ਇੱਕ ਪੂਰਨ ਸੰਤ ਦੀ ਸੇਵਾ ਕਿਸੇ ਵੀ ਸਮੇਂ ਭਵਿੱਖ ਵਿੱਚ ਸੱਚ ਖੰਡ ਦੇ ਰਸਤੇ ਖੋਲ੍ਹ ਦਿੰਦੀ ਹੈ। ਇਹ ਹੈ ਜਿਸ ਬਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਬ੍ਰਹਮ ਸਲੋਕ ਵਿੱਚ ਗੱਲ ਕਰ ਰਹੇ ਹਨ:

“ਹਰਿ ਕਿਰਪਾ ਤੇ ਸੰਤ ਭੇਟਿਆ”

ਉਹ ਮਨੁੱਖ ਜਿਹੜੇ ਸਤਿ ਦੀ ਕਰਨੀ ’ਤੇ ਧਿਆਨ ਕੇਂਦਰਿਤ ਕਰਦੇ ਹਨ ਯਕੀਨੀ ਤੌਰ ’ਤੇ ਇੱਕ ਪੂਰਨ ਸੰਤ ਨੂੰ ਮਿਲਦੇ ਹਨ, ਸਾਡੀ ਸਤਿ ਦੀ ਕਰਨੀ ਵਿੱਚ ਸਤਿ ਦੀ ਅਨੰਤ ਬ੍ਰਹਮ ਸ਼ਕਤੀ ਸਾਨੂੰ ਯਕੀਨੀ ਤੌਰ ’ਤੇ ਇੱਕ ਪੂਰਨ ਸੰਤ ਦੀ ਚਰਨ ਸ਼ਰਨ ਵਿੱਚ ਲੈ ਜਾਂਦੀ ਹੈ।

“ਹਰਿ ਕਿਰਪਾ” ਧੰਨ ਧੰਨ ਸ੍ਰੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨੰਤ ਬ੍ਰਹਮ ਸ਼ਕਤੀ ਹੈ, ਜਿਹੜੀ ਕਿ ਸਾਡੇ ਅੰਦਰ ਹੈ ਅਤੇ ਸਾਨੂੰ ਹਰ ਪਲ ਦੇਖ ਰਹੀ ਹੈ ਜਦ ਅਸੀਂ ਸਤਿ ਦੀ ਕਰਨੀ ’ਤੇ ਧਿਆਨ ਕੇਂਦਰਿਤ ਕਰਦੇ ਹਾਂ। ਜਦ ਸਾਡੀ ਬਿਰਤੀ ਸਤਿ ਦੀ ਕਰਨੀ ’ਤੇ ਕੇਂਦਰਿਤ ਹੁੰਦੀ ਹੈ, ਤਦ ਇਹ ਅਨੰਤ ਬ੍ਰਹਮ ਸ਼ਕਤੀ ਸਾਡੇ ਲਈ ਯਕੀਨੀ ਤੌਰ ’ਤੇ ਇੱਕ ਪੂਰਨ ਸੰਤ ਦੀ ਚਰਨ ਸ਼ਰਨ ਵਿੱਚ ਜਾਣ ਦਾ ਰਸਤਾ ਤਿਆਰ ਕਰਦੀ ਹੈ।

ਜਦ ਅਸੀਂ ਇੱਕ ਪੂਰਨ ਸੰਤ ਦੇ ਦਰਸ਼ਨਾਂ ਅਤੇ ਉਸਦੀ ਬ੍ਰਹਮ ਬਖ਼ਸ਼ਿਸ਼, ਉਸਦੀ ਸਤਿ ਸੰਗਤ ਨਾਲ ਬਖ਼ਸ਼ੇ ਜਾਂਦੇ ਹਾਂ, ਤਦ ਸਾਨੂੰ ਇਹ ਪੱਕਾ ਜਾਣ ਲੈਣਾ ਚਾਹੀਦਾ ਹੈ ਕਿ ਸਾਡੇ ਲਈ ਦਰਗਾਹ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਜਦ ਅਸੀਂ ਇੱਕ ਪੂਰਨ ਸੰਤ ਨੂੰ ਮਿਲਦੇ ਹਾਂ ਤਦ ਕਿਰਪਾ ਕਰਕੇ ਇਸ ਨੂੰ ਜਾਣ ਲਵੋ ਕਿ ਅਸੀਂ ਬਹੁਤ ਹੀ ਭਾਗਸ਼ਾਲੀ ਹੁੰਦੇ ਹਾਂ ਕਿ ਸੱਚ ਖੰਡ ਦਾ ਰਸਤਾ ਹੁਣ ਸਾਡੇ ਲਈ ਖੁੱਲ੍ਹ ਗਿਆ ਹੈ।

ਇੱਥੇ ਕੁਝ ਲੋਕ ਹਨ ਜੋ ਉਸ ਵਕਤ ਹੀ ਸਮਾਧੀ ਵਿੱਚ ਚਲੇ ਜਾਂਦੇ ਹਨ ਜਦ ਉਹ ਇੱਕ ਪੂਰਨ ਸੰਤ ਦੇ ਦਰਸ਼ਨ ਕਰ ਲੈਂਦੇ ਹਨ। ਉਹਨਾਂ ਦਾ ਅੰਦਰ ਉਸੇ ਪਲ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਪ੍ਰਕਾਸ਼ਤ ਹੋ ਜਾਂਦਾ ਹੈ। ਉਹਨਾਂ ਦੇ ਸਾਰੇ ਬੱਜਰ ਕਪਾਟ ਉਸੇ ਵਕਤ ਖੁੱਲ੍ਹ ਜਾਂਦੇ ਹਨ। ਉਹਨਾਂ ਦਾ ਦਸਮ ਦੁਆਰ ਵੀ ਉਸੇ ਸਮੇਂ ਹੀ ਖੁੱਲ੍ਹ ਜਾਂਦਾ ਹੈ। ਉਹਨਾਂ ਦੇ ਸਤਿ ਸਰੋਵਰ ਪ੍ਰਕਾਸ਼ਵਾਨ ਹੋ ਜਾਂਦੇ ਹਨ। ਐਸੀਆਂ ਰੂਹਾਂ ਬ੍ਰਹਮ ਗਿਆਨ ਨਾਲ ਬਖ਼ਸ਼ੀਆਂ ਹੁੰਦੀਆਂ ਹਨ ਅਤੇ ਉਹਨਾਂ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਬਿਨਾਂ ਕਿਸੇ ਨੂੰ ਪੁੱਛੇ ਅੰਦਰੋਂ ਹੀ ਮਿਲ ਜਾਂਦੇ ਹਨ। ਉਹਨਾਂ ਦੀਆਂ ਸਾਰੀਆਂ ਦੁਬਿਧਾਵਾਂ, ਭਰਮ, ਵਹਿਮ, ਖ਼ਤਮ ਹੋ ਜਾਂਦੇ ਹਨ ਅਤੇ ਉਹ ਹਰ ਚੀਜ਼ ਪੂਰਨ ਸੰਤ ਦੀ ਚਰਨ ਸ਼ਰਨ ਵਿੱਚ ਅਰਪਣ ਕਰ ਦਿੰਦੇ ਹਨ ਜਿਸ ਨੂੰ ਉਹ ਮਿਲਦੇ ਹਨ। ਉਹਨਾਂ ਲਈ ਇਹ ਪੂਰਨ ਸੰਤ ਉਹਨਾਂ ਦਾ ਗੁਰੂ ਬਣ ਜਾਂਦਾ ਹੈ। ਇਹ ਪੂਰਨ ਸੰਤ ਉਹਨਾਂ ਲਈ ਪਰਮਾਤਮਾ ਬਣ ਜਾਂਦਾ ਹੈ। ਇਹ ਪੂਰਨ ਸੰਤ ਉਹਨਾਂ ਲਈ ਹਰ ਚੀਜ਼ ਬਣ ਜਾਂਦਾ ਹੈ।

ਉਹ ਆਪਣਾ ਤਨ, ਮਨ ਅਤੇ ਧਨ ਐਸੇ ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਸੌਂਪ ਦਿੰਦੇ ਹਨ ਅਤੇ ਉਹ ਫਿਰ ਮੁੜ ਕੇ ਪਿੱਛੇ ਨਹੀਂ ਵੇਖਦੇ। ਉਹਨਾਂ ਦੀ ਬੰਦਗੀ ਅਸਲ ਵਿੱਚ ਬਿਨਾਂ ਕਿਸੇ ਖ਼ਾਸ ਯਤਨ ਦੇ ਅਸਾਨ ਬਣ ਜਾਂਦੀ ਹੈ ਅਤੇ ਉਹ ਪਰਮ ਪਦਵੀ ਪ੍ਰਾਪਤ ਕਰਦੇ ਹਨ। ਉਹਨਾਂ ਲਈ ਹਰ ਚੀਜ਼ ਗੁਰੂ ਦੁਆਰਾ ਬਹੁਤ ਸੌਖੀ ਅਤੇ ਅਸਾਨ ਬਣ ਜਾਂਦੀ ਹੈ। ਉਹ ਇਸ ਤੋਂ ਜਾਣੂ ਵੀ ਨਹੀਂ ਹੁੰਦੇ ਕਿ ਉਹਨਾਂ ਨਾਲ ਕੀ ਵਾਪਰ ਜਾਂਦਾ ਹੈ। ਉਹ ਨਹੀਂ ਜਾਣਦੇ ਕਿ ਉਹਨਾਂ ਦੇ ਅੰਦਰ ਕੀ ਵਾਪਰ ਰਿਹਾ ਹੈ ਅਤੇ ਕਦ ਉਹਨਾਂ ਦਾ ਹਿਰਦਾ ਸਤਿ ਹਿਰਦੇ ਵਿੱਚ ਤਬਦੀਲ ਹੋ ਜਾਂਦਾ ਹੈ।

ਐਸੀਆਂ ਰੂਹਾਂ ਗੁਰੂ ਸੰਤ ਸਤਿਗੁਰੂ ਦੁਆਰਾ ਮਾਇਆ ਦੇ ਸੰਗਲਾਂ ਤੋਂ ਬਾਹਰ ਕੱਢ ਲਈਆਂ ਜਾਂਦੀਆਂ ਹਨ ਅਤੇ ਪੂਰਨ ਬ੍ਰਹਮ ਗਿਆਨ ਨਾਲ ਬਖ਼ਸ਼ੀਆਂ ਜਾਂਦੀਆਂ ਹਨ। ਉਹ ਪੂਰਨ ਤੱਤ ਗਿਆਨ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਸਦਾ ਲਈ ਅਨੰਤ ਬ੍ਰਹਮ ਸ਼ਕਤੀ ਵਿੱਚ ਅਭੇਦ ਹੋ ਜਾਂਦੇ ਹਨ।

ਇੱਥੇ ਬਹੁਤ ਸਾਰੇ ਲੋਕ ਹਨ ਜਿਹੜੇ ਮਨ ਅਤੇ ਸੁਰਤ ਵਿੱਚ ਨਾਮ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਹੋਏ ਹਨ। ਇੱਥੇ ਬਹੁਤ ਸਾਰੇ ਲੋਕ ਹਨ ਜੋ ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਹੁੰਦੇ ਹਨ। ਹਾਲਾਂਕਿ, ਇਹਨਾਂ ਬਹੁਤ ਸਾਰੀਆਂ ਰੂਹਾਂ ਜਿਨ੍ਹਾਂ ’ਤੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੁੰਦੀ ਹੈ, ਇਨ੍ਹਾਂ ਵਿੱਚੋਂ ਬਹੁਤ ਥੋੜੇ ਹੁੰਦੇ ਹਨ ਜੋ ਇਸ ਗੁਰਪ੍ਰਸਾਦਿ ਦੀ ਸੇਵਾ ਕਰਦੇ ਹਨ ਅਤੇ ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ’ਤੇ ਪੂਰੀ ਤਰ੍ਹਾਂ ਸਮਰਪਣ ਕਰ ਦਿੰਦੇ ਹਨ ਅਤੇ ਨਾਮ ਦੀ ਕਮਾਈ ਕਰਦੇ ਹਨ ਅਤੇ ਪੂਰਨ ਬੰਦਗੀ ਪ੍ਰਾਪਤ ਕਰਦੇ ਹਨ।

ਉਹ ਮਨੁੱਖ ਜਿਹੜੇ ਗੁਰੂ ਅੱਗੇ ਪੂਰਨ ਸਮਰਪਣ ਨਹੀਂ ਕਰਦੇ, ਪਰ ਗੁਰਪ੍ਰਸਾਦਿ ਨਾਲ ਬਖ਼ਸ਼ੇ ਹੁੰਦੇ ਹਨ, ਫਿਰ ਵੀ ਆਪਣੇ ਮੁਕੱਦਰ ਅਨੁਸਾਰ ਭਵਿਖ ਵਿੱਚ ਕਿਸੇ ਸਮੇਂ ਕਿਸੇ ਮੋੜ ’ਤੇ ਪੂਰਨ ਸੰਤ ਦੇ ਸ਼ਬਦਾਂ ਨੂੰ ਪੂਰਾ ਕਰਨ ਲਈ ਵਾਪਸ ਆਉਣ ਲਈ ਆਪਣਾ ਭਾਗ ਬਣਾ ਲੈਂਦੇ ਹਨ ਤਾਂ ਕਿ ਉਹ ਗੁਰਪ੍ਰਸਾਦਿ ਨਾਲ ਫਿਰ ਬਖ਼ਸ਼ੇ ਜਾਣ ਅਤੇ ਇਸ ਦੀ ਸੇਵਾ ਸੰਭਾਲਤਾ ਕਰਕੇ ਜੀਵਨ ਮੁਕਤੀ ਪ੍ਰਾਪਤ ਕਰਨ।

ਅਖ਼ੀਰਲੀ ਗੱਲ ਇਹ ਹੈ ਕਿ ਸਾਨੂੰ ਇੱਕ ਦਿਨ ਗੁਰੂ ਦੀ ਚਰਨ ਸ਼ਰਨ ਵਿੱਚ ਸਮਰਪਣ ਕਰਨਾ ਹੈ। ਇੱਥੇ ਕੋਈ ਵੀ ਹੋਰ ਰਸਤਾ ਮਾਇਆ ਦੇ ਸੰਗਲਾਂ ਤੋਂ ਬਾਹਰ ਨਿਕਲਣ ਦਾ ਨਹੀਂ ਹੈ। ਇਸ ਲਈ ਕਿਉਂ ਅਸੀਂ ਮਾਇਆ ਤੋਂ ਇਸ ਅਜ਼ਾਦੀ ਨੂੰ ਪ੍ਰਾਪਤ ਕਰਨ ਵਿੱਚ ਦੇਰ ਕਰਦੇ ਹਾਂ? ਕਿਉਂ ਨਹੀਂ ਹੁਣ ਤੋਂ ਹੀ ਅਨੰਤ ਬ੍ਰਹਮ ਸ਼ਕਤੀ ਵਿੱਚ ਅਭੇਦ ਹੋਣ ਵੱਲ ਨੂੰ ਸਫ਼ਰ ਸ਼ੁਰੂ ਕਰਦੇ ਹਾਂ? ਗੁਰਪ੍ਰਸਾਦਿ ਸਾਡੀਆਂ ਸਾਰੀਆਂ ਮਾਨਸਿਕ ਬਿਮਾਰੀਆਂ, ਪੰਜ ਦੂਤਾਂ ਅਤੇ ਤ੍ਰਿਸ਼ਨਾ ਨੂੰ ਠੀਕ ਕਰਦਾ ਹੈ ਅਤੇ ਸਾਨੂੰ ਮਾਇਆ ਦੀ ਗ਼ੁਲਾਮੀ ਤੋਂ ਬਾਹਰ ਕਰਦਾ ਹੈ ਅਤੇ ਸਾਨੂੰ ਸਦਾ ਲਈ ਅਜ਼ਾਦ ਕਰਦਾ ਹੈ।

ਅਸਟਪਦੀ ॥

ਸੰਤਸੰਗਿ ਅੰਤਰਿ ਪ੍ਰਭੁ ਡੀਠਾ ॥ ਨਾਮੁ ਪ੍ਰਭੂ ਕਾ ਲਾਗਾ ਮੀਠਾ ॥

ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥ ਅਨਿਕ ਰੰਗ ਨਾਨਾ ਦ੍ਰਿਸਟਾਹਿ ॥

ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ ॥

ਸੁੰਨ ਸਮਾਧਿ ਅਨਹਤ ਤਹ ਨਾਦ ॥ ਕਹਨੁ ਨ ਜਾਈ ਅਚਰਜ ਬਿਸਮਾਦ ॥

ਤਿਨਿ ਦੇਖਿਆ ਜਿਸੁ ਆਪਿ ਦਿਖਾਏ ॥ ਨਾਨਕ ਤਿਸੁ ਜਨ ਸੋਝੀ ਪਾਏ ॥੧॥

ਧੰਨ ਧੰਨ ਸੱਚੇ ਪਾਤਸ਼ਾਹ ਜੀ ਸਾਨੂੰ ਸਤਿ ਸੰਗ ਦੀ ਮਹਿਮਾ ਬਾਰੇ ਦੱਸ ਰਹੇ ਹਨ। ਸਤਿ ਅਨੰਤ ਬ੍ਰਹਮ ਸ਼ਕਤੀ ਹੈ, ਅਤੇ ਸੰਗ ਦਾ ਭਾਵ ਹੈ ਸਤਿ ਨਾਲ, ਭਾਵ ਸਤਿ ਦੀ ਮੌਜੂਦਗੀ ਵਿੱਚ। ਗਤ ਦਾ ਭਾਵ ਹੈ ਜੀਵਨ ਮੁਕਤੀ, ਮਾਇਆ ਤੋਂ ਮੁਕਤੀ। ਇਸ ਲਈ ਸਤਿ ਸੰਗਤ ਦਾ ਇਲਾਹੀ ਦਰਗਾਹੀ ਭਾਵ ਹੈ ਸਤਿ ਦੀ ਸੰਗਤ ਨਾਲ ਜੀਵਨ ਮੁਕਤੀ ਪ੍ਰਾਪਤ ਹੁੰਦੀ ਹੈ। ਸਤਿ ਕੇਵਲ ਇੱਕ ਪੂਰਨ ਸੰਤ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ। ਸਤਿ ਕੇਵਲ ਇੱਕ ਪੂਰਨ ਬ੍ਰਹਮ ਗਿਆਨੀ ਵਿੱਚ ਪ੍ਰਗਟ ਹੁੰਦਾ ਹੈ। ਸਤਿ ਕੇਵਲ ਇੱਕ ਪੂਰਨ ਸਤਿਗੁਰੂ ਵਿੱਚ ਪ੍ਰਗਟ ਹੁੰਦਾ ਹੈ। ਸਤਿ ਕੇਵਲ ਇੱਕ ਪੂਰਨ ਖ਼ਾਲਸਾ ਵਿੱਚ ਪ੍ਰਗਟ ਹੁੰਦਾ ਹੈ। ਇਸ ਲਈ ਸਤਿ ਸੰਗ ਦਾ ਭਾਵ ਹੈ ਜਿੱਥੇ ਇੱਕ ਪੂਰਨ ਸੰਤ ਬੈਠਾ ਹੈ। ਸਤਿ ਸੰਗ ਦਾ ਭਾਵ ਹੈ ਜਿੱਥੇ ਇੱਕ ਪੂਰਨ ਬ੍ਰਹਮ ਗਿਆਨੀ ਬੈਠਾ ਹੈ, ਇੱਕ ਸਤਿਗੁਰੂ ਬੈਠਾ ਹੈ, ਇੱਕ ਪੂਰਨ ਖ਼ਾਲਸਾ ਮੌਜੂਦ ਹੈ।

ਸਤਿ ਸੰਗ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਤਿਗੁਰ ਜਾਂ ਇੱਕ ਪੂਰਨ ਖ਼ਾਲਸਾ ਦੀ ਸੰਗਤ ਹੈ। ਜਿੱਥੇ ਕਿਤੇ ਵੀ ਅਜਿਹੀ ਰੂਹ ਨਹੀਂ ਬੈਠੀ ਹੈ, ਸਤਿ ਸੰਗ ਨਹੀਂ ਹੈ। ਸਤਿ ਸੰਗ ਇੱਕ ਪੂਰਨ ਸੰਤ ਜਾਂ ਇੱਕ ਪੂਰਨ ਬ੍ਰਹਮ ਗਿਆਨੀ ਜਾਂ ਇੱਕ ਸਤਿਗੁਰੂ ਜਾਂ ਇੱਕ ਪੂਰਨ ਖ਼ਾਲਸਾ ਦੀ ਚਰਨ ਸ਼ਰਨ ਵਿੱਚ ਹੁੰਦੀ ਹੈ। ਜਿੱਥੇ ਕਿਤੇ ਵੀ ਅਜਿਹੀ ਰੂਹ ਬੈਠੀ ਹੈ ਦਰਗਾਹ ਠੀਕ ਉਥੇ ਹੀ ਹੈ। ਸਾਰੀਆਂ ਹੀ ਬ੍ਰਹਮ ਸ਼ਕਤੀਆਂ ਉੱਥੇ ਮੌਜੂਦ ਹਨ। ਇੱਥੇ ਇੱਕ ਪੂਰਨ ਸੰਤ ਦੇ ਛੱਤਰ ਹੇਠ ਮਾਇਆ ਦਾ ਕੋਈ ਵੀ ਪ੍ਰਭਾਵ ਨਹੀਂ ਹੁੰਦਾ ਹੈ। ਇਸ ਲਈ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਹਨ :

“ਸੰਤਸੰਗਿ ਅੰਤਰਿ ਪ੍ਰਭੁ ਡੀਠਾ ॥”

ਇਸਦਾ ਭਾਵ ਹੈ ਅਸੀਂ ਪਰਮਾਤਮਾ ਦੀ ਅਨੰਤ ਬ੍ਰਹਮ ਸ਼ਕਤੀ ਨੂੰ ਸਤਿ ਸੰਗਤ ਵਿੱਚ ਹੀ ਆਪਣੇ ਅੰਦਰ ਬੋਧ ਕਰਾ ਸਕਦੇ ਹਾਂ। ਅਸੀਂ ਪਰਮਾਤਮਾ ਨੂੰ ਕੇਵਲ ਸਤਿ ਸੰਗ ਵਿੱਚ ਹੀ ਮਿਲ ਸਕਦੇ ਹਾਂ। ਅਸੀਂ ਪਰਮਾਤਮਾ ਵਿੱਚ ਅਭੇਦ ਸਤਿ ਸੰਗ ਵਿੱਚ ਹੀ ਹੋ ਸਕਦੇ ਹਾਂ। ਕੇਵਲ ਇੱਕ ਪੂਰਨ ਸੰਤ ਹੀ ਸਾਡੀ ਜੀਵਨ ਮੁਕਤੀ ਵਿੱਚ ਮਦਦ ਕਰ ਸਕਦਾ ਹੈ। ਗੁਰਪ੍ਰਸਾਦਿ ਕੇਵਲ ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਹੀ ਉਪਲਬਧ ਹੈ। ਇਸ ਕਾਰਨ ਹੀ ਜਦ ਅਸੀਂ ਸਤਿ ਸੰਗ ਵਿੱਚ ਜਾਂਦੇ ਹਾਂ ਸਾਡਾ ਮਨ ਅਤੇ ਹਿਰਦਾ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ ਜਿਵੇਂ ਕਿ ਪਹਿਲਾਂ ਵਖਿਆਨ ਕੀਤਾ ਗਿਆ ਹੈ। ਕੁਝ ਲੋਕ ਤਾਂ ਉਸ ਸਮੇਂ ਹੀ ਸਮਾਧੀ ਵਿੱਚ ਚਲੇ ਜਾਂਦੇ ਹਨ। ਕੁਝ ਲੋਕਾਂ ਦੇ ਮਨ ਅਤੇ ਸੁਰਤ ਨਾਮ ਨਾਲ ਬਖ਼ਸ਼ੇ ਜਾਂਦੇ ਹਨ।

ਸਾਡੇ ਰੂਹਾਨੀ ਫਲ ਇਸ ਗੱਲ ’ਤੇ ਨਿਰਭਰ ਕਰਦੇ ਹਨ ਕਿ ਅਸੀਂ ਕਿੰਨਾ ਇੱਕ ਪੂਰਨ ਸੰਤ ਦੀ ਚਰਨ ਸ਼ਰਨ ਵਿੱਚ ਸਮਰਪਣ ਕਰਦੇ ਹਾਂ। ਇੱਕ ਪੂਰਨ ਸੰਤ ਦੇ ਛੱਤਰ ਹੇਠ ਅੰਮ੍ਰਿਤ ਹਰ ਇੱਕ ਨੂੰ ਇੱਕੋ ਜਿਹਾ ਹੀ ਉਪਲਬਧ ਹੁੰਦਾ ਹੈ ਜੋ ਸਤਿ ਸੰਗ ਵਿੱਚ ਬੈਠਾ ਹੁੰਦਾ ਹੈ, ਪਰ ਕੁਝ ਵਿੱਚ ਬਹੁਤ ਜ਼ਿਆਦਾ ਉੱਚੇ ਪੱਧਰ ਦਾ ਯਕੀਨ, ਸ਼ਰਧਾ ਅਤੇ ਪਿਆਰ ਉਹਨਾਂ ਦੇ ਹਿਰਦੇ ਅੰਦਰ ਹੁੰਦਾ ਹੈ ਅਤੇ ਉਹ ਪੂਰੀ ਤਰ੍ਹਾਂ ਹਰ ਚੀਜ਼ ਗੁਰੂ ਦੇ ਸਤਿ ਚਰਨਾਂ ਵਿੱਚ ਸਮਰਪਣ ਕਰ ਦਿੰਦੇ ਹਨ। ਐਸੀਆਂ ਰੂਹਾਂ ਉਸੇ ਵਕਤ ਹੀ ਸਮਾਧੀ ਵਿੱਚ ਚਲੇ ਜਾਂਦੀਆਂ ਹਨ, ਜਦ ਕਿ ਦੂਸਰੇ ਵੀ ਆਪਣੇ ਯਕੀਨ, ਸ਼ਰਧਾ, ਪਿਆਰ ਅਤੇ ਸਮਰਪਣ ਅਨੁਸਾਰ ਬਖ਼ਸ਼ੇ ਜਾਂਦੇ ਹਨ।

ਸਾਰੇ ਹੀ ਅਨਾਦਿ ਖ਼ਜ਼ਾਨੇ ਨਾਮ ਦੇ ਗੁਰਪ੍ਰਸਾਦਿ ਵਿੱਚ ਸਮਾਏ ਹੋਏ ਹਨ ਅਤੇ ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਉਪਲਬਧ ਹਨ। ਪੂਰਨ ਸੰਤ ਨਾਮ ਦਾ ਵਪਾਰੀ ਹੁੰਦਾ ਹੈ। ਨਾਮ ਜਪਣਾ ਅਤੇ ਜਪਾਉਣਾ ਹੀ ਉਸਦਾ ਵਪਾਰ ਹੁੰਦਾ ਹੈ।

ਸਾਰੀਆਂ ਹੀ ਰਿੱਧੀਆਂ ਅਤੇ ਸਿੱਧੀਆਂ ਨਾਮ ਦੇ ਗੁਰਪ੍ਰਸਾਦਿ ਦੀਆਂ ਗ਼ੁਲਾਮ ਹਨ। ਜਦ ਅਸੀਂ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਾਂ, ਤਦ ਅਸੀਂ ਰਿੱਧੀਆਂ ਸਿੱਧੀਆਂ ਨਾਲ ਵੀ ਬਖ਼ਸ਼ੇ ਜਾਂਦੇ ਹਾਂ। ਪਰ ਕਿਰਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਰਿੱਧੀਆਂ ਅਤੇ ਸਿੱਧੀਆਂ ਮਾਇਆ ਹਨ ਅਤੇ ਇਹਨਾਂ ਸ਼ਕਤੀਆਂ ਵਿੱਚ ਨਾ ਉਲਝੋ ਜਿਵੇਂ ਕਿ ਇੱਥੇ ਰਿੱਧੀਆਂ ਅਤੇ ਸਿੱਧੀਆਂ ਦੀ ਸ਼ਕਤੀ ਤੋਂ ਪਰ੍ਹੇ ਬਹੁਤ ਕੁਝ ਪ੍ਰਾਪਤ ਕਰਨ ਵਾਲਾ ਹੈ।

ਰਿੱਧੀਆਂ ਅਤੇ ਸਿੱਧੀਆਂ ਦੇ ਗ਼ੁਲਾਮ ਨਾ ਬਣੋ, ਸਾਡੀ ਕਿਸਮਤ ਰਿੱਧੀਆਂ ਅਤੇ ਸਿੱਧੀਆਂ ਦਾ ਸੁਆਮੀ ਬਣਨਾ ਹੈ, ਸਾਡੀ ਕਿਸਮਤ ਮਾਇਆ ਦਾ ਸੁਆਮੀ ਬਣਨਾ ਹੈ। ਇਸ ਲਈ ਰਿੱਧੀਆਂ ਅਤੇ ਸਿੱਧੀਆਂ ਨਾਲ ਸਮਝੌਤਾ ਨਾ ਕਰੋ। ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਦ ਸਾਡੀ ਰੂਹਾਨੀ ਉੱਨਤੀ ਉੱਥੇ ਹੀ ਰੁਕ ਜਾਂਦੀ ਹੈ ਅਤੇ ਅਸੀਂ ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਬਣਨ ਦੇ ਯੋਗ ਨਹੀਂ ਹੁੰਦੇ। ਇਹ ਅਨੰਤ ਬ੍ਰਹਮ ਸ਼ਕਤੀ ਤੁਹਾਡੇ ਅੰਦਰ ਹੀ ਮੌਜੂਦ ਹੈ ਅਤੇ ਹਰ ਚੀਜ਼ ਇਸ ਵਿੱਚ ਸਮਾਈ ਹੋਈ ਹੈ। ਇੱਥੇ ਕੁਝ ਵੀ ਅਕਾਲ ਪੁਰਖ ਦੀ ਇਸ ਅਨੰਤ ਬ੍ਰਹਮ ਸ਼ਕਤੀ ਤੋਂ ਪਰ੍ਹੇ ਨਹੀਂ ਹੈ। ਸਾਰਾ ਹੀ ਬ੍ਰਹਿਮੰਡ ਇਸ ਬ੍ਰਹਮ ਸ਼ਕਤੀ ਵਿੱਚ ਲੀਨ ਹੋਇਆ ਹੈ। ਸਾਡੀ ਨੰਗੀ ਅੱਖ ਨਾਲ ਹਰ ਸ੍ਰਿਸ਼ਟੀ ਵੱਖ ਪ੍ਰਤੀਤ ਹੁੰਦੀ ਹੈ, ਪਰ ਬ੍ਰਹਮ ਸਤਿ ਇਹ ਹੈ ਕਿ ਹਰ ਸ੍ਰਿਸ਼ਟੀ ਅਨੰਤ ਬ੍ਰਹਮ ਸ਼ਕਤੀ ਦੁਆਰਾ ਸਾਜੀ ਗਈ ਹੈ ਅਤੇ ਕੇਵਲ ਇਸ ਅਨੰਤ ਬ੍ਰਹਮ ਸ਼ਕਤੀ ਦੁਆਰਾ ਹੀ ਚਲਾਈ ਜਾ ਰਹੀ ਹੈ। ਇੱਥੇ ਕੋਈ ਵੀ ਹੋਰ ਸ਼ਕਤੀ ਇਸ ਅਨੰਤ ਬ੍ਰਹਮ ਸ਼ਕਤੀ ਨਾਲੋਂ ਵੱਡੀ ਅਤੇ ਵਧੀਆ ਨਹੀਂ ਹੈ। ਸਾਡੀ ਜ਼ਿੰਦਗੀ ਦਾ ਅਸਲ ਅਧਾਰ ਇਹ ਅਨੰਤ ਬ੍ਰਹਮ ਸ਼ਕਤੀ ਹੈ, ਸਾਡੇ ਸਰੀਰ ਅੰਦਰ ਜ਼ਿੰਦਗੀ ਇਹ ਅਨੰਤ ਬ੍ਰਹਮ ਸ਼ਕਤੀ ਹੈ, ਸਾਡੀ ਸਰੀਰ ਦੀ ਹੋਂਦ ਬ੍ਰਹਮ ਜੋਤ ਕਾਰਨ ਹੈ, ਜਿਹੜੀ ਕਿ ਹੋਰ ਕੁਝ ਨਹੀਂ ਇਹ ਅਨੰਤ ਬ੍ਰਹਮ ਸ਼ਕਤੀ ਹੈ।

ਜਦ ਅਸੀਂ ਨਾਮ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਾਂ ਅਤੇ ਨਾਮ ਸਾਡੇ ਮਨ, ਸੁਰਤ, ਹਿਰਦੇ ਅਤੇ ਸਰੀਰ ਵਿੱਚ ਜਾਂਦਾ ਹੈ ਤਦ ਅਸੀਂ ਪੂਰਨ ਸ਼ਾਂਤੀ ਵਿੱਚ ਚਲੇ ਜਾਂਦੇ ਹਾਂ। ਜਦ ਅਸੀਂ ਸੁੰਨ ਸਮਾਧੀ ਵਿੱਚ ਜਾਂਦੇ ਹਾਂ ਤਦ ਸਾਡਾ ਮਨ, ਹਿਰਦਾ, ਰੂਹ ਅਤੇ ਸਰੀਰ ਹਰ ਚੀਜ਼ ਪੂਰਨ ਚੁੱਪ ਵਿੱਚ ਚਲੀ ਜਾਂਦੀ ਹੈ। ਜਦ ਸਾਡੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਤਦ ਰੋਮ-ਰੋਮ ਨਾਮ ਵਿੱਚ ਚਲਾ ਜਾਂਦਾ ਹੈ ਅਤੇ ਪੂਰਨ ਚੁੱਪ ਵਿੱਚ ਚਲਾ ਜਾਂਦਾ ਹੈ। ਜਦ ਨਾਮ ਸਤਿ ਸਰੋਵਰਾਂ ਵਿੱਚ ਯਾਤਰਾ ਕਰਦਾ ਹੈ ਤਦ ਸਾਡੇ ਸਾਰੇ ਸਤਿ ਸਰੋਵਰ ਨਾਮ ਨਾਲ ਜਗਮਗਾ ਉਠਦੇ ਹਨ ਅਤੇ ਸਾਡਾ ਦਸਮ ਦੁਆਰ ਵੀ ਖੁੱਲ੍ਹ ਜਾਂਦਾ ਹੈ। ਜਦ ਸਾਡਾ ਦਸਮ ਦੁਆਰ ਖੁੱਲ੍ਹਦਾ ਹੈ ਤਦ ਅਸੀਂ ਪੰਚ ਸ਼ਬਦ ਅਨਹਦ ਨਾਦ ਦੀ ਦਸਮ ਦੁਆਰ ਵਿੱਚ ਬਖ਼ਸ਼ਿਸ਼ ਨਾਲ ਬਖ਼ਸ਼ੇ ਜਾਂਦੇ ਹਾਂ, ਅਸੀਂ ਇਸ ਬ੍ਰਹਮ ਸੰਗੀਤ ਨੂੰ ਕਦੇ ਨਾ ਰੁਕਣ ਵਾਲੇ ਨਿਰੰਤਰ ਅਧਾਰ ’ਤੇ ਸੁਣਦੇ ਹਾਂ। ਰੂਹਾਨੀਅਤ ਦੀ ਇਹ ਅਵਸਥਾ ਵਿਆਖਿਆ ਤੋਂ ਪਰ੍ਹੇ ਹੈ, ਇਹ ਕੇਵਲ ਸਥੂਲ ਰੂਪ ਵਿੱਚ ਅਨੁਭਵ ਅਤੇ ਮਹਿਸੂਸ ਕੀਤੀ ਜਾ ਸਕਦੀ ਹੈ, ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ “ਬਿਸਮਾਦ ਜਨਕ” ਬ੍ਰਹਮਤਾ ਦੀ ਅਦਭੁਤ ਖੋਜ ਹੋ ਜਾਂਦੀ ਹੈ ਅਤੇ ਕੇਵਲ ਉਹਨਾਂ ਦੁਆਰਾ ਇਸ ਦਾ ਅਨੰਦ ਮਾਣਿਆ ਜਾਂਦਾ ਹੈ ਜੋ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ। ਕੇਵਲ ਪਰਮਾਤਮਾ ਦੀ ਅਨੰਤ ਬ੍ਰਹਮ ਸ਼ਕਤੀ ਹੀ ਇਸ ਨੂੰ ਸਾਡੇ ਅੰਦਰ ਵਾਪਰਨਾ ਕਰ ਸਕਦੀ ਹੈ। ਕੇਵਲ ਸਤਿ ਸੰਗ ਇਸ ਦਾ ਸਾਡੇ ਅੰਦਰ ਵਾਪਰਨਾ ਕਰ ਸਕਦਾ ਹੈ ਕਿਉਂਕਿ ਅਸੀਂ ਇਸ ਗੁਰਪ੍ਰਸਾਦਿ ਨਾਲ ਕੇਵਲ ਸਤਿ ਸੰਗ ਵਿੱਚ ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਹੀ ਬਖ਼ਸ਼ੇ ਜਾ ਸਕਦੇ ਹਾਂ।

ਸੋ ਅੰਤਰਿ ਸੋ ਬਾਹਰਿ ਅਨੰਤ ॥ ਘਟਿ ਘਟਿ ਬਿਆਪਿ ਰਹਿਆ ਭਗਵੰਤ ॥

ਧਰਨਿ ਮਾਹਿ ਆਕਾਸ ਪਇਆਲ ॥ ਸਰਬ ਲੋਕ ਪੂਰਨ ਪ੍ਰਤਿਪਾਲ ॥

ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥ ਜੈਸੀ ਆਗਿਆ ਤੈਸਾ ਕਰਮੁ ॥

ਪਉਣ ਪਾਣੀ ਬੈਸੰਤਰ ਮਾਹਿ ॥ ਚਾਰਿ ਕੁੰਟ ਦਹ ਦਿਸੇ ਸਮਾਹਿ ॥

ਤਿਸ ਤੇ ਭਿੰਨ ਨਹੀ ਕੋ ਠਾਉ ॥ ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ॥੨॥

ਸਾਡੇ ਅੰਦਰ ਸਵਾਸ ਅਨੰਤ ਬ੍ਰਹਮ ਸ਼ਕਤੀ ਦੁਆਰਾ ਚਲਾਏ ਜਾ ਰਹੇ ਹਨ। ਸਾਡੀਆਂ ਨਾੜੀਆਂ ਅੰਦਰ ਲਹੂ ਦਾ ਗਿੜਨਾ ਅਨੰਤ ਬ੍ਰਹਮ ਸ਼ਕਤੀ ਦੁਆਰਾ ਹੋ ਰਿਹਾ ਹੈ। ਸਾਡਾ ਦਿਲ ਲਹੂ ਨੂੰ ਪੰਪ ਇਸ ਅਨੰਤ ਬ੍ਰਹਮ ਸ਼ਕਤੀ ਦੀ ਸਾਡੇ ਸਰੀਰ ਵਿੱਚ ਹੋਂਦ ਕਾਰਨ ਹੀ ਕਰ ਰਿਹਾ ਹੈ। ਇੱਕ ਸੈਕਿੰਡ ਲਈ ਝਾਤੀ ਮਾਰੋ ਅਤੇ ਪੁੱਛੋ ਕਿ ਕਿਹੜੀ ਸ਼ਕਤੀ ਸਾਡੇ ਦਿਲ ਨੂੰ ਪੰਪ ਕਰਨ ਦੇ ਪਿੱਛੇ ਕੰਮ ਕਰ ਰਹੀ ਹੈ? ਇਹ ਲਗਾਤਾਰ ਸਾਡੇ ਸਰੀਰ ਵਿੱਚ ਲਹੂ ਨੂੰ ਪੰਪ ਕਰ ਰਿਹਾ ਹੈ। ਸਾਡੇ ਸਰੀਰ ਵਿੱਚ ਲਹੂ ਦਾ ਗੇੜ ਸਾਡੇ ਸਰੀਰ ਨੂੰ ਜ਼ਿੰਦਾ ਅਤੇ ਕ੍ਰਿਆ ਵਿੱਚ ਰੱਖ ਰਿਹਾ ਹੈ। ਸਾਹ ਸਾਡੇ ਲਹੂ ਨੂੰ ਆਕਸੀਜਨ ਮੁਹੱਈਆ ਕਰਵਾ ਰਿਹਾ ਹੈ ਅਤੇ ਲਹੂ ਸਾਡੇ ਸਰੀਰ ਅਤੇ ਦਿਮਾਗ਼ ਵਿੱਚ ਗਿੜ ਰਿਹਾ ਹੈ ਅਤੇ ਸਾਨੂੰ ਜ਼ਿੰਦਾ ਰੱਖ ਰਿਹਾ ਹੈ। ਇਹ ਸਭ ਵਿਗਿਆਨਕ ਤਰਕ ਹੈ, ਜਿਹੜਾ ਕਿ ਖੋਜ ਅਤੇ ਪ੍ਰਯੋਗ ’ਤੇ ਅਧਾਰਿਤ ਹੈ ਅਤੇ ਇੱਕ ਸਿੱਧ ਕੀਤਾ ਹੋਇਆ ਤੱਥ ਹੈ। ਪਰ, ਜ਼ਰਾ ਇੱਕ ਕਦਮ ਹੋਰ ਅੱਗੇ ਜਾਓ ਅਤੇ ਡਾਕਟਰ ਨੂੰ ਪੁੱਛੋ ਕਿ ਮੇਰੇ ਸਾਹ ਦੇ ਪਿੱਛੇ ਕਿਹੜੀ ਸ਼ਕਤੀ ਹੈ ਜੋ ਲਗਾਤਾਰ ਦਿਨ ਰਾਤ ਕੰਮ ਕਰ ਰਹੀ ਹੈ, ਇੱਥੋਂ ਤੱਕ ਕਿ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਉਦੋਂ ਵੀ ਇਹ ਕੰਮ ਕਰ ਰਹੀ ਹੁੰਦੀ ਹੈ। ਡਾਕਟਰ ਨੂੰ ਇਹ ਵੀ ਪੁੱਛੋ ਕਿ ਕਿਹੜੀ ਸ਼ਕਤੀ ਹੈ ਜਿਹੜੀ ਮੇਰੇ ਅੰਦਰ ਦਿਲ ਨੂੰ ਸਾਰੇ ਸਰੀਰ ਵਿੱਚ ਲਹੂ ਪੰਪ ਕਰਦਾ ਰੱਖ ਰਹੀ ਹੈ ਅਤੇ ਮੈਨੂੰ ਜ਼ਿੰਦਾ ਅਤੇ ਕੰਮ ਕਰਦਾ ਰੱਖ ਰਹੀ ਹੈ। ਜੇਕਰ ਇਹਨਾਂ ਪ੍ਰਸ਼ਨਾਂ ਦੇ ਵਿਗਿਆਨਕ ਉੱਤਰ ਕਿਸੇ ਡਾਕਟਰ ਕੋਲੋਂ ਜਾਂ ਸਾਇੰਸਦਾਨ ਕੋਲੋਂ ਸਾਰੇ ਸੰਸਾਰ ਵਿੱਚੋਂ ਮਿਲ ਜਾਣ ਤਾਂ ਕ੍ਰਿਪਾ ਕਰਕੇ ਜ਼ਰੂਰ ਦੱਸਣਾ ਜੀ।

ਇਹ ਬ੍ਰਹਮ ਸਤਿ ਹੈ ਕਿ ਇੱਥੇ ਸਾਡੇ ਸਾਹ ਦੇ ਚੱਲਣ ਪਿੱਛੇ ਕੋਈ ਵੀ ਤਰਕ ਨਹੀਂ ਹੈ। ਇੱਥੇ ਇਸ ਬ੍ਰਹਮ ਸਤਿ ਪਿੱਛੇ ਕੋਈ ਤਰਕ ਨਹੀਂ ਹੈ ਕਿ ਸਾਡਾ ਦਿਲ ਨਿਰੰਤਰ ਅਧਾਰ ’ਤੇ ਲਹੂ ਨੂੰ ਪੰਪ ਕਰ ਰਿਹਾ ਹੈ ਤੇ ਜਿੱਥੇ ਤਰਕ ਖ਼ਤਮ ਹੁੰਦਾ ਹੈ ਬ੍ਰਹਮਤਾ ਉੱਥੋਂ ਹੀ ਸ਼ੁਰੂ ਹੁੰਦੀ ਹੈ। ਸਾਇੰਸ ਮਨੁੱਖਾ ਦਿਮਾਗ਼ ਦਾ ਇੱਕ ਬਹੁਤ ਹੀ ਥੋੜਾ ਜਿਹਾ ਭਾਗ ਹੈ। ਮਨੁੱਖ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਵੱਧ ਸੁੰਦਰ ਸਿਰਜਨਾਤਮਕ ਸਿਰਜਨਾ ਹੈ। ਇਹ ਕਰਤੇ ਦੀ ਸਭ ਤੋਂ ਜਟਿਲ ਰਚਨਾ ਹੈ। ਇਹ ਕਰਤੇ ਦੀ ਸਭ ਤੋਂ ਖ਼ੂਬਸੂਰਤ ਰਚਨਾ ਹੈ। ਇਹ ਬਹੁਤ ਹੀ ਜਟਿਲ ਹੈ ਕਿ ਜੋ ਕੁਝ ਵੀ ਮਨੁੱਖਾ ਜਾਤੀ ਨੂੰ ਹੁਣ ਤੱਕ ਪਤਾ ਲੱਗਾ ਹੈ ਜਾਂ ਜੋ ਕੁਝ ਡਾਕਟਰੀ ਸਾਇੰਸਾਂ ਦੁਆਰਾ ਖੋਜਿਆ ਗਿਆ ਹੈ ਪਹਿਲਾਂ ਹੀ ਬਹੁਤ ਸਾਰੀਆਂ ਖ਼ਾਸੀਅਤਾਂ ਵਿੱਚ ਵੰਡਿਆ ਹੋਇਆ ਹੈ, ਇਸ ਲਈ ਸਾਡੇ ਸਰੀਰ ਦਾ ਹਰ ਭਾਗ ਹੀ ਇੱਕ ਖ਼ਾਸੀਅਤ ਹੈ। ਇੱਥੋਂ ਤੱਕ ਕਿ ਡਾਕਟਰੀ ਸਾਇੰਸ ਵੀ ਮਨੁੱਖਾ ਸਰੀਰ ਬਾਰੇ ਸਭ ਕੁਝ ਪਤਾ ਲਗਾਉਣ ਦੇ ਯੋਗ ਨਹੀਂ ਹੋਈ ਹੈ ਅਤੇ ਖੋਜ ਜਾਰੀ ਹੈ।

ਪ੍ਰਸ਼ਨ ਇਹ ਹੈ ਕਿ ਕਿਵੇਂ ਅਤੇ ਕੌਣ ਇਸ ਜਟਿਲ ਮਸ਼ੀਨ ਨੂੰ ਬਣਾ ਸਕਦਾ ਹੈ ਅਤੇ ਕਿਹੜੀ ਸ਼ਕਤੀ ਇਸ ਮਸ਼ੀਨ ਦੇ ਚਲਣ ਲਈ ਜ਼ਿੰਮੇਵਾਰ ਹੈ? ਇੱਥੇ ਸੰਸਾਰ ਵਿੱਚ ਕੋਈ ਸਾਇੰਸ ਨਹੀਂ ਹੈ ਜੋ ਇਸ ਦੇ ਮੂਲ ਬਾਰੇ ਕੋਈ ਤਰਕ ਲੱਭ ਸਕੇ। ਇੱਥੇ ਕੇਵਲ ਇਸ ਅਨੰਤ ਬ੍ਰਹਮ ਸ਼ਕਤੀ ਨੂੰ ਜਾਨਣ ਦਾ ਇੱਕ ਹੀ ਰਸਤਾ ਹੈ ਅਤੇ ਉਹ ਹੈ ਅਨੰਤ ਬ੍ਰਹਮ ਸ਼ਕਤੀ ਬਣ ਕੇ। ਤਦ ਕੇਵਲ ਅਸੀਂ ਇਸ ਅਨੰਤਤਾ ਦਾ ਬੋਧ ਕਰਨ ਦੇ ਯੋਗ ਹੋ ਸਕਦੇ ਹਾਂ, ਨਹੀਂ ਤਾਂ ਅਸੀਂ ਤਰਕ ਲੱਭਣ ਵਿੱਚ ਹੀ ਗਵਾਚੇ ਰਹਾਂਗੇ ਤੇ ਕਦੇ ਵੀ ਇਸ ਅਨੰਤ ਬ੍ਰਹਮ ਸ਼ਕਤੀ ਦੇ ਪਿੱਛੇ ਤਰਕ ਨਹੀਂ ਲੱਭ ਸਕਾਂਗੇ।

ਇਹ ਅਨੰਤ ਬ੍ਰਹਮ ਸ਼ਕਤੀ ਜਿਵੇਂ ਸਾਡੇ ਸਰੀਰ ਨੂੰ ਚਲਾ ਰਹੀ ਹੈ, ਹਰ ਸ੍ਰਿਸ਼ਟੀ ਨੂੰ ਚਲਾ ਰਹੀ ਹੈ, ਹਰ ਜਗ੍ਹਾ ਮੌਜੂਦ ਹੈ ਅਤੇ ਸਾਰੇ ਬ੍ਰਹਿਮੰਡ ਵਿੱਚ ਹਰ ਚੀਜ਼ ਦਾ ਵਾਪਰਨਾ ਕਰ ਰਹੀ ਹੈ। ਇਹ ਅਨੰਤ ਬ੍ਰਹਮ ਸ਼ਕਤੀ ਧਰਤੀ ਨੂੰ ਇਸਦੇ ਧੁਰੇ ਦੁਆਲੇ ਗੇੜ ਰਹੀ ਹੈ। ਇਹ ਅਨੰਤ ਬ੍ਰਹਮ ਸ਼ਕਤੀ ਸਾਨੂੰ ਰੋਸ਼ਨੀ ਬਖ਼ਸ਼ਣ ਲਈ ਸੂਰਜ ਦਾ ਚੜ੍ਹਨਾ ਕਰਦੀ ਹੈ। ਇਹ ਅਨੰਤ ਬ੍ਰਹਮ ਸ਼ਕਤੀ ਸਾਰੇ ਗ੍ਰਹਿਆਂ ਨੂੰ ਖ਼ਲਾਅ ਵਿੱਚ ਇਕੱਠਾ ਰੱਖ ਰਹੀ ਹੈ। ਇਹ ਅਨੰਤ ਬ੍ਰਹਮ ਸ਼ਕਤੀ ਹਰ ਚੀਜ਼ ਨੂੰ ਬਣਾਉਂਦੀ ਹੈ ਅਤੇ ਇਸਦਾ ਚੱਲਣਾ ਜਾਰੀ ਰੱਖ ਰਹੀ ਹੈ, ਜਿਵੇਂ ਉਹ ਸਾਡੀਆਂ ਨਾੜਾਂ ਵਿੱਚ ਲਹੂ ਗੇੜ ਰਹੀ ਹੈ ਅਤੇ ਸਾਡੇ ਸਾਹ ਨੂੰ ਚਲਾ ਰਹੀ ਹੈ।

ਇਹ ਅਨੰਤ ਬ੍ਰਹਮ ਸ਼ਕਤੀ ਸਾਰੀ ਕੁਦਰਤ ਵਿੱਚ ਸਮਾਈ ਹੋਈ ਹੈ, ਸਾਰੀ ਬਨਸਪਤੀ, ਸਾਰੇ ਜਾਨਵਰ, ਕੀੜੇ, ਮਨੁੱਖ, ਸਜੀਵ ਜਾਂ ਨਿਰਜੀਵ ਚੀਜ਼ਾਂ ਵਿੱਚ ਸਮਾਈ ਹੋਈ ਹੈ। ਇਹ ਅਨੰਤ ਬ੍ਰਹਮ ਸ਼ਕਤੀ ਹਵਾ, ਪਾਣੀ ਅਤੇ ਅੱਗ ਵਿੱਚ ਵੀ ਮੌਜੂਦ ਹੈ। ਗੁਰਬਾਣੀ ਨੇ ਹਵਾ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਕਿਹਾ ਹੈ:

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੮)

ਕਿਉਂਕਿ ਇਹ ਦੋਵੇਂ ਤੱਤ ਮਨੁੱਖ, ਜਾਨਵਰਾਂ, ਬਨਸਪਤੀ ਅਤੇ ਜੰਗਲਾਂ ਦੀ ਜ਼ਿੰਦਗੀ ਦਾ ਅਧਾਰ ਹਨ। ਗੁਰੂ ਦਾ ਭਾਵ ਹੈ ਅਨੰਤ ਬ੍ਰਹਮ ਸ਼ਕਤੀ ਹਵਾ ਦੇ ਰੂਪ ਵਿੱਚ ਅਤੇ ਪਾਣੀ ਵਿੱਚ, ਆਕਸੀਜਨ ਅਤੇ ਹਾਈਡ੍ਰੋਜਨ ਇਸ ਅਨੰਤ ਬ੍ਰਹਮ ਸ਼ਕਤੀ ਦੁਆਰਾ ਇਕੱਠੇ ਰੱਖੇ ਹੋਏ ਹਨ। ਨਹੀਂ ਤਾਂ ਹਾਈਡ੍ਰੋਜਨ ਬਹੁਤ ਹੀ ਜਲਨ ਸ਼ੀਲ ਹੈ ਅਤੇ ਆਕਸੀਜਨ ਇਸ ਦੇ ਬਲਨ ਵਿੱਚ ਮਦਦ ਕਰਦਾ ਹੈ। ਜੇਕਰ ਇਹ ਅਨੰਤ ਸ਼ਕਤੀ ਇੱਥੇ ਨਹੀਂ ਹੁੰਦੀ ਤਦ ਇਹ ਹਾਈਡ੍ਰੋਜਨ ਬੰਬ ਦੀ ਤਰ੍ਹਾਂ ਬਣ ਜਾਂਦਾ ਹੈ। ਇਸ ਤਰੀਕੇ ਨਾਲ ਅਨੰਤ ਬ੍ਰਹਮ ਸ਼ਕਤੀ ਸਾਰੇ ਬ੍ਰਹਿਮੰਡ ਨੂੰ ਸਿਰਜਦੀ, ਚਲਾਉਂਦੀ, ਵਿਨਾਸ਼ ਕਰਦੀ, ਫਿਰ ਸਿਰਜਦੀ ਅਤੇ ਚਲਾ ਰਹੀ ਹੈ ਅਤੇ ਸਰਵ-ਵਿਆਪਕ ਹੈ।

ਇਹ ਅਨੰਤ ਬ੍ਰਹਮ ਸ਼ਕਤੀ ਹਰ ਜਗ੍ਹਾ ਮੌਜੂਦ ਹੈ, ਹਰ ਨੁੱਕਰ, (ਹਰ ਨਿਊਟ੍ਰੋਨ ਅਤੇ ਪ੍ਰੋਟੋਨ ਵਿੱਚ ਵੀ), ਸਾਰੀਆਂ ਦਸ ਦਿਸ਼ਾਵਾਂ ਵਿੱਚ ਅਤੇ ਇੱਥੇ ਕੋਈ ਵੀ ਜਗ੍ਹਾ ਨਹੀਂ ਹੈ, ਇੱਥੇ ਸਾਰੇ ਬ੍ਰਹਿਮੰਡ ਵਿੱਚ ਕੋਈ ਵੀ ਸ੍ਰਿਸ਼ਟੀ ਨਹੀਂ ਹੈ ਜਿਸ ਵਿੱਚ ਅਨੰਤ ਬ੍ਰਹਮ ਸ਼ਕਤੀ ਨਹੀਂ ਹੈ। ਇਹ ਅਨੰਤ ਬ੍ਰਹਮ ਸ਼ਕਤੀ ਗੁਰਪ੍ਰਸਾਦਿ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ ਇਸ ਲਈ ਹੀ ਧੰਨ ਧੰਨ ਸੱਚੇ ਪਾਤਸ਼ਾਹ ਜੀ ਸਾਨੂੰ ਬਾਰ-ਬਾਰ ਗੁਰਪ੍ਰਸਾਦਿ ਦੇ ਸੋਮੇ, ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ, ਇੱਕ ਬ੍ਰਹਮ ਗਿਆਨੀ ਦੇ ਸਤਿ ਚਰਨਾਂ ਵਿੱਚ, ਇੱਕ ਸਤਿਗੁਰ ਦੇ ਸਤਿ ਚਰਨਾਂ ਵਿੱਚ ਜਾਂ ਇੱਕ ਪੂਰਨ ਖ਼ਾਲਸਾ ਦੇ ਸਤਿ ਚਰਨਾਂ ਵਿੱਚ ਜਾਣ ਲਈ ਅਰਦਾਸ ਕਰੋ। ਕੇਵਲ ਤਦ ਹੀ ਅਸੀਂ ਇਸ ਅਨੰਤ ਬ੍ਰਹਮ ਸ਼ਕਤੀ ਨੂੰ ਆਪਣੇ ਅੰਦਰ ਹੀ ਬੋਧ ਕਰਨ ਦੇ ਯੋਗ ਹੋ ਸਕਾਂਗੇ।

ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ ॥ ਸਸੀਅਰ ਸੂਰ ਨਖ੍ਹਤ੍ਰ ਮਹਿ ਏਕੁ ॥

ਬਾਣੀ ਪ੍ਰਭ ਕੀ ਸਭੁ ਕੋ ਬੋਲੈ ॥ ਆਪਿ ਅਡੋਲੁ ਨ ਕਬਹੂ ਡੋਲੈ ॥

ਸਰਬ ਕਲਾ ਕਰਿ ਖੇਲੈ ਖੇਲ ॥ ਮੋਲਿ ਨ ਪਾਈਐ ਗੁਣਹ ਅਮੋਲ ॥

ਸਰਬ ਜੋਤਿ ਮਹਿ ਜਾ ਕੀ ਜੋਤਿ ॥ ਧਾਰਿ ਰਹਿਓ ਸੁਆਮੀ ਓਤਿ ਪੋਤਿ ॥

ਗੁਰ ਪਰਸਾਦਿ ਭਰਮ ਕਾ ਨਾਸੁ ॥ ਨਾਨਕ ਤਿਨ ਮਹਿ ਏਹੁ ਬਿਸਾਸੁ ॥੩॥

ਸਾਡਾ ਗੁਰੂ ਲਈ ਯਕੀਨ ਸਾਡੇ ਵਿੱਚ ਸਭ ਤੋਂ ਵੱਡਾ ਬ੍ਰਹਮ ਗੁਣ ਹੈ। ਇੱਕ ਮਨੁੱਖ ਦੇ ਤੌਰ ’ਤੇ ਜਨਮ ਲੈਣ ਕਾਰਨ ਅਸੀਂ ਇਸ ਬ੍ਰਹਮ ਸ਼ਕਤੀ ਨਾਲ ਬਖ਼ਸ਼ੇ ਗਏ ਹਾਂ ਜਿਸ ਨੂੰ ਅਸੀਂ ਯਕੀਨ ਆਖਦੇ ਹਾਂ। ਇਸ ਦਾ ਭਾਵ ਹੈ ਕਿ ਸਾਡੇ ਵਿੱਚ ਯਕੀਨ ਕਰਨ ਦੀ ਯੋਗਤਾ ਹੈ। ਗੁਰੂ ਵਿੱਚ ਯਕੀਨ ਪਰਮਾਤਮਾ ਵਿੱਚ ਯਕੀਨ ਹੈ। ਗੁਰੂ ਦੇ ਸ਼ਬਦਾਂ ਵਿੱਚ ਯਕੀਨ ਦਾ ਭਾਵ ਹੈ ਕਿ ਅਸੀਂ ਗੁਰੂ ਦੇ ਸ਼ਬਦਾਂ ਵਿੱਚ ਯਕੀਨ ਪਰਮਾਤਮਾ ਦੇ ਸ਼ਬਦਾਂ ਵਾਂਗ ਕਰਦੇ ਹਾਂ। ਗੁਰੂ ਵਿੱਚ ਯਕੀਨ ਬੰਦਗੀ ਹੈ। ਜਿਹੜਾ ਹਿਰਦਾ ਗੁਰੂ ਵਿੱਚ ਅਤੇ ਗੁਰੂ ਦੇ ਸ਼ਬਦਾਂ ਵਿੱਚ ਯਕੀਨ ਨਾਲ ਭਰਿਆ ਹੁੰਦਾ ਹੈ ਬੰਦਗੀ ਵਿੱਚ ਚਲਾ ਗਿਆ ਹਿਰਦਾ ਹੁੰਦਾ ਹੈ। ਜਿਹੜੇ ਹਿਰਦੇ ਦਾ ਗੁਰ ਅਤੇ ਗੁਰੂ ਦੇ ਸ਼ਬਦਾਂ ਵਿੱਚ ਕੋਈ ਯਕੀਨ ਨਹੀਂ ਹੁੰਦਾ ਬੰਦਗੀ ਵਿੱਚ ਨਹੀਂ ਹੁੰਦਾ ਹੈ। ਜਿਸ ਹਿਰਦੇ ਵਿੱਚ ਗੁਰ ਅਤੇ ਗੁਰੂ ਦੇ ਸ਼ਬਦਾਂ ਵਿੱਚ ਯਕੀਨ ਹੁੰਦਾ ਹੈ ਗੁਰੂ ਪ੍ਰਤੀ ਸ਼ਰਧਾ ਨਾਲ ਭਰਿਆ ਹੁੰਦਾ ਹੈ। ਜਿਹੜਾ ਹਿਰਦਾ ਗੁਰ ਅਤੇ ਗੁਰੂ ਦੇ ਸ਼ਬਦਾਂ ਪ੍ਰਤੀ ਯਕੀਨ ਨਾਲ ਭਰਿਆ ਹੁੰਦਾ ਹੈ ਗੁਰੂ ਨਾਲ ਬੇ-ਸ਼ਰਤ ਪਿਆਰ ਨਾਲ ਭਰਿਆ ਹੁੰਦਾ ਹੈ।

ਗੁਰ ਅਤੇ ਗੁਰੂ ਦੇ ਸ਼ਬਦ ਵਿੱਚ ਯਕੀਨ ਗੁਰੂ ਪ੍ਰਤੀ ਸ਼ਰਧਾ ਅਤੇ ਪਿਆਰ ਨੂੰ ਜਨਮ ਦਿੰਦਾ ਹੈ, ਅਤੇ ਯਕੀਨ, ਸ਼ਰਧਾ ਅਤੇ ਪਿਆਰ ਪੂਰਨ ਬੰਦਗੀ ਦੀ ਨੀਂਹ ਹਨ। ਗੁਰੂ ਦਾ ਸ਼ਬਦ ਹੋਣ ਕਾਰਨ ਇਹ ਬ੍ਰਹਮ ਸਤਿ ਹੈ ਕਿ ਉਹ ਮਨੁੱਖ ਜਿਹੜੇ ਗੁਰੂ ਦੀ ਚਰਨ ਸ਼ਰਨ ਵਿੱਚ ਯਕੀਨ, ਸ਼ਰਧਾ ਅਤੇ ਪਿਆਰ ਨਾਲ ਜਾਂਦੇ ਹਨ ਯਕੀਨੀ ਤੌਰ ’ਤੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਗੁਰਪ੍ਰਸਾਦਿ ਸਾਡੀਆਂ ਦੁਬਿਧਾਵਾਂ, ਵਹਿਮਾਂ, ਭਰਮਾਂ ਨੂੰ ਮਾਰ ਦਿੰਦਾ ਹੈ ਅਤੇ ਦਵੈਤ ਤੋਂ ਬਾਹਰ ਕੱਢਦਾ ਹੈ। ਜਿੰਨਾ ਚਿਰ ਤੱਕ ਅਸੀਂ ਸ਼ੱਕ, ਦੁਬਿਧਾ, ਭਰਮ ਵਿੱਚ ਹਾਂ ਅਸੀਂ ਰੂਹਾਨੀ ਉੱਨਤੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋ ਸਕਦੇ।

ਜਿੰਨਾ ਚਿਰ ਅਸੀਂ ਸ਼ੱਕ, ਦੁਬਿਧਾ, ਭਰਮ ਵਿੱਚ ਹੁੰਦੇ ਹਾਂ ਅਸੀਂ ਦਵੈਤ ਵਿੱਚ ਹੁੰਦੇ ਹਾਂ। ਕੇਵਲ ਗੁਰਪ੍ਰਸਾਦਿ ਸਾਨੂੰ ਇਹਨਾਂ ਦੁਬਿਧਾਵਾਂ, ਭਰਮਾਂ, ਸ਼ੱਕ ਅਤੇ ਵਹਿਮ ਤੋਂ ਬਾਹਰ ਕੱਢਦਾ ਹੈ। ਕੇਵਲ ਗੁਰਪ੍ਰਸਾਦਿ ਸਾਨੂੰ ਦਵੈਤ ਵਿੱਚੋਂ ਬਾਹਰ ਕੱਢਦਾ ਹੈ। ਜਦ ਦਵੈਤ ਮਰ ਜਾਂਦੀ ਹੈ ਤਦ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੋ ਜਾਂਦੀ ਹੈ ਅਤੇ ਇਹ ਕੇਵਲ ਗੁਰ ਅਤੇ ਗੁਰੂ ਦੇ ਸ਼ਬਦਾਂ ਵਿੱਚ ਯਕੀਨ ਕਰਨ ਨਾਲ ਹੀ ਵਾਪਰਦਾ ਹੈ। ਯਕੀਨ ਸਾਨੂੰ ਗੁਰੂ ਪ੍ਰਤੀ ਸ਼ਰਧਾ ਅਤੇ ਪਿਆਰ ਨਾਲ ਬਲ ਦਿੰਦਾ ਹੈ ਇਹ ਬ੍ਰਹਮ ਗੁਣ ਸਾਡੇ ਲਈ ਗੁਰਪ੍ਰਸਾਦਿ ਦਾ ਰਸਤਾ ਤਿਆਰ ਕਰਦੇ ਹਨ।

ਗੁਰੂ ਸਾਨੂੰ ਦੱਸ ਰਹੇ ਹਨ ਕਿ ਇਹ ਅਨੰਤ ਬ੍ਰਹਮ ਸ਼ਕਤੀ, ਜਿਹੜੀ ਕਿ ਹੋਰ ਕੁਝ ਨਹੀਂ ਆਪ ਪਰਮਾਤਮਾ ਹੈ, ਸਾਰੇ ਧਰਮ ਗ੍ਰੰਥਾਂ ਦੀ ਬੁਨਿਆਦ ਅਤੇ ਆਧਾਰ ਹੈ। “ਬੇਦ, ਪੁਰਾਨ ਅਤੇ ਸਿਮਰਤੀ” ਸਾਰੇ ਪੁਰਾਣੇ ਧਰਮ ਗ੍ਰੰਥ ਹਨ, ਜਿਹੜੇ ਕਿ ਰਿਸ਼ੀਆਂ ਅਤੇ ਮੁਨੀਆਂ ਦੁਆਰਾ ਲਿਖੇ ਗਏ ਹਨ। ਲੋਕ ਆਪਣੀ ਮੁੱਢ ਤੋਂ ਹੀ ਇਹਨਾਂ ਧਰਮ ਗ੍ਰੰਥਾਂ ਦੀਆਂ ਸਿਖਿਆਵਾਂ ’ਤੇ ਇੱਕ ਚੰਗੀ ਜ਼ਿੰਦਗੀ ਜਿਊਣ ਲਈ ਅਮਲ ਕਰਨ ਦਾ ਯਤਨ ਕਰਦੇ ਰਹੇ ਹਨ ਅਤੇ ਜੀਵਨ ਮੁਕਤੀ ਪ੍ਰਾਪਤ ਕਰਨ ਦਾ ਰਸਤਾ ਲੱਭਦੇ ਰਹੇ ਹਨ। ਗੁਰੂ ਸਾਨੂੰ ਦੱਸ ਰਹੇ ਹਨ ਕਿ ਇਹ ਧਰਮ ਗ੍ਰੰਥ ਵੀ ਇਸ ਅਨੰਤ ਬ੍ਰਹਮ ਸ਼ਕਤੀ ਦੁਆਰਾ ਲਿਖੇ ਗਏ ਹਨ ਜੋ ਉਹਨਾਂ ਰਿਸ਼ੀਆਂ ਅਤੇ ਮੁਨੀਆਂ ਵਿੱਚ ਵਾਸ ਕਰਦੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਲਿਖਿਆ ਹੈ।

ਉਹ ਹੀ ਅਨੰਤ ਬ੍ਰਹਮ ਸ਼ਕਤੀ ਚੰਦਰਮਾ, ਅਨੇਕ ਅਣਗਿਨਤ ਸੂਰਜਾਂ ਅਤੇ ਤਾਰਿਆਂ ਵਿੱਚ ਵਾਸ ਕਰਦੀ ਹੈ। ਸਾਰਾ ਹੀ ਗ੍ਰਹਿ ਮੰਡਲ ਪ੍ਰਣਾਲੀ ਸਿਰਜਨਹਾਰ ਦੀ ਰਚਨਾ ਹੈ ਅਤੇ ਉਸਦੀ ਅਨੰਤ ਬ੍ਰਹਮ ਸ਼ਕਤੀ ਨਾਲ ਚਲਾਇਆ ਜਾ ਰਿਹਾ ਹੈ। ਇਹ ਅਨੰਤ ਬ੍ਰਹਮ ਸ਼ਕਤੀ ਇਹਨਾਂ ਸਾਰਿਆਂ ਗ੍ਰਹਿਆਂ ਅਤੇ ਤਾਰਿਆਂ ਨੂੰ ਅਸਮਾਨ ਵਿੱਚ ਲਟਕਾਈ ਰੱਖ ਰਹੀ ਹੈ। ਸਾਇੰਸ ਇਹ ਬਹਿਸ ਕਰਦੀ ਹੈ ਕਿ ਇੱਥੇ ਖ਼ਲਾਅ ਵਿੱਚ ਸ਼ਕਤੀ ਹੈ ਜਿਹੜੀ ਇਹਨਾਂ ਗ੍ਰਹਿਆਂ ਨੂੰ ਇਕੱਠਿਆਂ ਰੱਖ ਰਹੀ ਹੈ ਅਤੇ ਇਹਨਾਂ ਨੂੰ ਆਪਸ ਵਿੱਚ ਟਕਰਾਉਣ ਤੋਂ ਰੋਕਦੀ ਹੈ, ਜਦ ਕਿ ਉਹਨਾਂ ਵਿੱਚੋਂ ਬਹੁਤੇ ਨਿਰੰਤਰ ਖ਼ਲਾਅ ਵਿੱਚ ਘੁੰਮ ਰਹੇ ਹਨ। ਪਰ, ਸਾਡਾ ਸਾਇੰਸਦਾਨਾਂ ਨੂੰ ਇਹ ਪ੍ਰਸ਼ਨ ਹੈ ਕਿ ਇਸ ਸ਼ਕਤੀ ਦਾ ਸੋਮਾ ਕਿਹੜਾ ਹੈ ਜੋ ਸਾਰੇ ਸੂਰਜ ਮੰਡਲ ਨੂੰ ਇਸ ਦੀ ਜਗ੍ਹਾ ’ਤੇ ਰੱਖ ਰਿਹਾ ਹੈ ਅਤੇ ਇਸ ਨੂੰ ਚਲਾ ਰਿਹਾ ਹੈ। ਕੀ ਉਹ ਜਾਣਦੇ ਹਨ ਸਾਰੇ ਬ੍ਰਹਿਮੰਡ ਨੂੰ ਇਸ ਦੀ ਜਗ੍ਹਾ ’ਤੇ ਰੱਖਣ ਲਈ ਕਿੰਨੀ ਸ਼ਕਤੀ ਦੀ ਜ਼ਰੂਰਤ ਹੈ? ਕਿਵੇਂ ਉਹ ਇਸ ਵਿੱਚ ਲੱਗਣ ਵਾਲੀ ਸ਼ਕਤੀ ਨੂੰ ਮਾਪ ਸਕਦੇ ਹਨ ਜਿਸਦੀ ਸਾਰੀ ਸੂਰਜ ਪ੍ਰਣਾਲੀ ਨੂੰ ਇਸ ਸਮੇਂ ਅਤੇ ਖ਼ਲਾਅ ਵਿੱਚ ਟਿਕਾਉਣ ਲਈ ਜ਼ਰੂਰਤ ਹੈ? ਜਾਂ ਕੀ ਉਹ ਉਸ ਸ਼ਕਤੀ ਨੂੰ ਮਾਪਣ ਦੇ ਯੋਗ ਹੋ ਸਕਦੇ ਹਨ ਜੋ ਇਹਨਾਂ ਗ੍ਰਹਿਆਂ ਨੂੰ ਸਮੇਂ ਅਤੇ ਖ਼ਲਾਅ ਵਿੱਚ ਇਕੱਠਿਆਂ ਰੱਖ ਰਹੀ ਹੈ? ਐਸੇ ਜਟਿਲ ਸੂਰਜ ਪ੍ਰਣਾਲੀ ਪਿੱਛੇ ਕੀ ਤਰਕ ਹੈ ਅਤੇ ਇੱਥੇ ਬ੍ਰਹਿਮੰਡ ਵਿੱਚ ਬਹੁਤ ਸਾਰੀਆਂ ਸੂਰਜ ਪ੍ਰਣਾਲੀਆਂ ਹਨ, ਜਿਨ੍ਹਾਂ ਤੋਂ ਮਨੁੱਖ ਅਜੇ ਵੀ ਅਣਜਾਣ ਹੈ।

ਜਿਵੇਂ ਅਸੀਂ ਲਿਖਦੇ ਹਾਂ, ਅਸੀਂ ਇਸ ਵਿਚਾਰ ਨਾਲ ਬਹੁਤ ਹੀ ਖ਼ੁਸ਼ ਹਾਂ ਅਤੇ ਇਸ ਤੋਂ ਬਿਨਾਂ ਹੋਰ ਕੁਝ ਵੀ ਵਿਸ਼ਵਾਸ ਕਰਨ ਲਈ ਨਹੀਂ ਹੈ ਕਿ ਇੱਥੇ ਕੇਵਲ ਇੱਕ ਹੀ ਅਨੰਤ ਬ੍ਰਹਮ ਸ਼ਕਤੀ ਹੈ ਜਿਹੜੀ ਕਿ ਸਾਰੇ ਬ੍ਰਹਿਮੰਡ ਨੂੰ ਸਮੇਂ ਅਤੇ ਖ਼ਲਾਅ ਵਿਚ ਇਕੱਠਾ ਕਰਕੇ ਰੱਖ ਰਹੀ ਹੈ ਅਤੇ ਇਸਦੇ ਪਿੱਛੇ ਕੋਈ ਵੀ ਤਰਕ ਨਹੀਂ ਹੈ। ਇੱਥੇ ਅਨੰਤਤਾ ਦੇ ਪਿੱਛੇ ਕੋਈ ਵੀ ਤਰਕ ਨਹੀਂ ਹੈ ਅਤੇ ਮਨੁੱਖਾ ਮਨ ਦੁਆਰਾ ਇਸ ਨੂੰ ਮਾਪਿਆ ਨਹੀਂ ਜਾ ਸਕਦਾ ਹੈ। ਜੋ ਮਨੁੱਖਾ ਮਨ ਦੁਆਰਾ ਮਾਪਿਆ ਨਹੀਂ ਜਾ ਸਕਦਾ ਬ੍ਰਹਮਤਾ, ਅਨੰਤ ਬ੍ਰਹਮ ਸ਼ਕਤੀ ਹੈ।

ਗੁਰੂ ਦਾ ਸ਼ਬਦ ਹਰ ਜਗ੍ਹਾ ਮੌਜੂਦ ਹੁੰਦਾ ਹੈ। ਗੁਰੂ ਦਾ ਸ਼ਬਦ ਪ੍ਰਕ੍ਰਿਤੀ ਵਿੱਚ ਅਨੰਤ ਬ੍ਰਹਮ ਸ਼ਕਤੀ ਹੈ। ਗੁਰੂ ਦਾ ਸ਼ਬਦ ਅਨਾਦਿ ਸਤਿ ਹੈ। ਗੁਰੂ ਦਾ ਸ਼ਬਦ ਸਤਿ ਹੈ। ਗੁਰੂ ਦਾ ਸ਼ਬਦ ਪੂਰਨ ਹੈ ਇਸ ਲਈ ਅਨੰਤ ਬ੍ਰਹਮ ਸ਼ਕਤੀ ਨਾਲ ਭਰਿਆ ਹੁੰਦਾ ਹੈ। ਗੁਰੂ ਦਾ ਸ਼ਬਦ ਅਟੱਲ ਹੈ ਸਦਾ ਲਈ ਅਟੱਲ ਹੈ ਕਿਉਂਕਿ ਇਹ ਅਨੰਤ ਬ੍ਰਹਮ ਸ਼ਕਤੀ ਨਾਲ ਭਰਿਆ ਹੁੰਦਾ ਹੈ ਅਤੇ ਇਹ ਅਨੰਤ ਬ੍ਰਹਮ ਸ਼ਕਤੀ ਅਟੱਲ ਹੈ, ਇਹ ਕਦੀ ਨਹੀਂ ਬਦਲਦਾ ਹੈ। ਇਹ ਆਪਣੇ ਆਦਿ ਤੋਂ ਕਦੀ ਨਹੀਂ ਬਦਲਿਆ ਹੈ। ਇਹ ਹੁਣ ਵੀ ਉਹੋ ਜਿਹਾ ਹੀ ਹੈ ਅਤੇ ਆਉਣ ਵਾਲੇ ਯੁਗਾਂ ਤੱਕ ਵੀ ਇਸ ਤਰ੍ਹਾਂ ਦਾ ਹੀ ਰਹੇਗਾ।

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧)

ਅਕਾਲ ਪੁਰਖ ਦਾ ਹੁਕਮ ਵੀ ਅਟੱਲ ਹੈ। ਉਸਦਾ ਹੁਕਮ ਉਸਦੀ ਅਨੰਤ ਬ੍ਰਹਮ ਸ਼ਕਤੀ ਦੁਆਰਾ ਪੂਰਾ ਕੀਤਾ ਜਾਂਦਾ ਹੈ, ਇਸ ਲਈ, ਉਸਦਾ ਹੁਕਮ ਵੀ ਅਟੱਲ ਹੈ। ਇਸ ਲਈ ਹੀ ਅਨੰਤ ਬ੍ਰਹਮ ਸ਼ਕਤੀ ਨੂੰ “ਗੁਣਹ ਅਮੋਲ” ਦਾ ਨਾਮ ਦਿੱਤਾ ਗਿਆ ਹੈ। ਅਨੰਤ ਬ੍ਰਹਮ ਗੁਣ ਸਤਿ ਵਿੱਚ ਸਥਾਪਿਤ ਕੀਤੇ ਗਏ ਹਨ, ਇਸ ਲਈ ਹੀ ਉਸਦਾ ਨਾਮ ਸਤਿਨਾਮ ਹੈ। ਇਸ ਲਈ, ਉਸਦੇ ਬ੍ਰਹਮ ਗੁਣ ਉਸਦੀਆਂ ਬ੍ਰਹਮ ਸ਼ਕਤੀਆਂ ਹਨ ਜਿਹੜੀਆਂ ਕਿ ਮਨੁੱਖਾ ਮਨ ਦੁਆਰਾ ਮਾਪੀਆਂ ਨਹੀਂ ਜਾ ਸਕਦੀਆਂ।

ਹਰ ਸ੍ਰਿਸ਼ਟੀ ਦੀ ਹੋਂਦ ਉਸਦੀ ਜੋਤ ਕਾਰਨ ਹੈ। ਸਾਰੇ ਮਨੁੱਖਾਂ ਦੀ ਹੋਂਦ ਉਸਦੀ ਜੋਤ ਕਾਰਨ ਹੀ ਹੈ। ਸਾਰੇ ਰੁੱਖ ਅਤੇ ਜਾਨਵਰ ਅਤੇ ਸਜੀਵਾਂ ਦੀ ਹੋਂਦ ਉਸਦੀ ਜੋਤ ਕਾਰਨ ਹੈ। ਇਸ ਹਰ ਸ੍ਰਿਸ਼ਟੀ ਵਿਚਲੀ ਜੋਤ ਨੂੰ ਅਨੰਤ ਬ੍ਰਹਮ ਸ਼ਕਤੀ, “ਸਰਗੁਣ ਸਰੂਪ” ਕਿਹਾ ਗਿਆ ਹੈ। ਅਨੰਤ ਬ੍ਰਹਮ ਸ਼ਕਤੀ ਹਰ ਸ੍ਰਿਸ਼ਟੀ ਵਿੱਚ ਜੋਤ ਦੇ ਰੂਪ ਵਿੱਚ ਵਾਸ ਕਰਦੀ ਹੈ ਅਤੇ ਇਸ ਜੋਤ ਰਾਹੀਂ ਉਹ ਹਰ ਸ੍ਰਿਸ਼ਟੀ ਵਿੱਚ ਸਰਵ-ਵਿਆਪਕ ਹੈ।

ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥ ਸੰਤ ਜਨਾ ਕੈ ਹਿਰਦੈ ਸਭਿ ਧਰਮ ॥

ਸੰਤ ਜਨਾ ਸੁਨਹਿ ਸੁਭ ਬਚਨ ॥ ਸਰਬ ਬਿਆਪੀ ਰਾਮ ਸੰਗਿ ਰਚਨ ॥

ਜਿਨਿ ਜਾਤਾ ਤਿਸ ਕੀ ਇਹ ਰਹਤ ॥ ਸਤਿ ਬਚਨ ਸਾਧੂ ਸਭਿ ਕਹਤ ॥

ਜੋ ਜੋ ਹੋਇ ਸੋਈ ਸੁਖੁ ਮਾਨੈ ॥ ਕਰਨ ਕਰਾਵਨਹਾਰੁ ਪ੍ਰਭੁ ਜਾਨੈ ॥

ਅੰਤਰਿ ਬਸੇ ਬਾਹਰਿ ਭੀ ਓਹੀ ॥ ਨਾਨਕ ਦਰਸਨੁ ਦੇਖਿ ਸਭ ਮੋਹੀ ॥੪॥

ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਸੰਤ ਦੀ ਮਹਿਮਾ ਇਸ ਪੌੜੀ ਵਿੱਚ ਗਾ ਰਹੇ ਹਨ। ਇੱਕ ਸੰਤ ਉਹ ਇੱਕ ਹੈ ਜੋ ਇਸ ਅਨੰਤ ਬ੍ਰਹਮ ਸ਼ਕਤੀ ਦੇ ਅਧੀਨ ਆ ਗਿਆ ਹੈ। ਉਸ ਲਈ ਇਹ ਅਨੰਤ ਬ੍ਰਹਮ ਸ਼ਕਤੀ, ਜਿਸ ਨੂੰ ਅਸੀਂ ਸਤਿ ਪਾਰਬ੍ਰਹਮ ਆਖਦੇ ਹਾਂ, ਹਰ ਚੀਜ਼ ਵਿੱਚ ਮੌਜੂਦ ਹੈ। ਉਹ ਇਸ ਅਨੰਤ ਬ੍ਰਹਮ ਸ਼ਕਤੀ ਨੂੰ ਹਰ ਸ੍ਰਿਸ਼ਟੀ ਵਿੱਚ ਵੇਖਦਾ ਹੈ। ਦੂਸਰੇ ਸ਼ਬਦਾਂ ਵਿੱਚ ਪਰਮਾਤਮਾ ਨੂੰ ਹਰ ਸ੍ਰਿਸ਼ਟੀ ਵਿੱਚ ਵੇਖਣ ਅਤੇ ਅਨੁਭਵ ਕਰਨ ਲਈ ਸਾਨੂੰ ਇੱਕ ਸੰਤ ਹਿਰਦਾ ਬਣਨਾ ਹੋਵੇਗਾ।

ਧਰਮ ਦਾ ਭਾਵ ਹੈ ਪਰਮਾਤਮਾ ਨਾਲ ਮੇਲ ਅਤੇ ਇਹ ਅਸਲ ਧਰਮ ਬ੍ਰਹਮ ਹੈ ਜੋ ਕਿ ਸੱਚਾ ਧਰਮ ਹੈ। ਪਰਮਾਤਮਾ ਇੱਕ ਪੂਰਨ ਸੰਤ ਦੇ ਹਿਰਦੇ ਵਿੱਚ ਸਾਡੇ ਲਈ ਇਹ ਸਭ ਅਸਾਨ ਕਰਨ ਲਈ ਪ੍ਰਗਟ ਹੁੰਦਾ ਹੈ, ਪਰਮਾਤਮਾ ਇੱਕ ਪੂਰਨ ਸੰਤ ਦੇ ਰੂਪ ਵਿੱਚ ਸੰਗਤ ਵਿੱਚ ਇਹ ਦਰਸਾਉਣ ਲਈ ਪਰਗਟ ਹੁੰਦਾ ਹੈ ਕਿ ਕਿਵੇਂ ਇੱਕ ਸੰਤ ਬਣਨਾ ਹੈ ਅਤੇ ਉਹਨਾਂ ਦੀ ਇੱਕ ਸਤਿ ਹਿਰਦੇ ਵਿੱਚ ਤਬਦੀਲ ਹੋਣ ਵਿੱਚ ਮਦਦ ਕਰਨੀ ਹੈ।

ਸੰਤ ਦਾ ਭਾਵ ਹੈ ਉਹ ਇੱਕ ਹੈ ਜੋ ਸਤਿ ਵਿੱਚ ਅਭੇਦ ਹੋ ਗਿਆ ਹੈ, ਉਹ ਇੱਕ ਜਿਸਨੇ ਆਪਣੀ ਨਿੱਜਤਾ ਅਤੇ ਹਸਤੀ ਸਤਿ ਵਿੱਚ ਗਵਾ ਲਈ ਹੈ ਅਤੇ ਸਭ ਕੁਝ ਸਤਿ ’ਤੇ ਛੱਡ ਦਿੱਤਾ ਹੈ, ਜਿਸ ਨੇ ਆਪਣੇ ਆਪ ਨੂੰ ਸਤਿ ਵਿੱਚ ਖ਼ਤਮ ਕਰ ਲਿਆ ਹੈ, ਜਿਹੜਾ ਸਤਿ ਦੀ ਇਸ ਅਨੰਤ ਬ੍ਰਹਮ ਸ਼ਕਤੀ ਵਿੱਚ ਅਭੇਦ ਹੋ ਗਿਆ ਹੈ। ਉਹ ਇਸ ਅਨੰਤ ਬ੍ਰਹਮ ਸ਼ਕਤੀ ਵਿੱਚ ਅਭੇਦ ਹੋ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਬਣ ਗਿਆ ਹੈ ਜਿਹੜਾ ਕਿ ਸਾਰੀ ਸ੍ਰਿਸ਼ਟੀ ਵਿੱਚ ਵਾਸ ਕਰ ਰਿਹਾ ਹੈ।

ਸੰਤ ਸਤਿ ਰੂਪ ਹੈ ਅਤੇ ਸਤਿ ਨੂੰ ਸੁਣਦਾ, ਦੇਖਦਾ, ਵਰਤਾਉਂਦਾ ਅਤੇ ਸਤਿ ਦੀ ਸੇਵਾ ਕਰਦਾ ਹੈ। ਉਸਦੀਆਂ ਸਾਰੀਆਂ ਕ੍ਰਿਆਵਾਂ ਅਤੇ ਕਰਨੀਆਂ ਸੱਚੀਆਂ ਕਰਨੀਆਂ ਹਨ। ਉਹ ਜੋ ਵੀ ਕਰਦਾ ਹੈ ਜਨਤਾ ਦੀ ਭਲਾਈ ਲਈ ਕਰਦਾ ਹੈ। ਉਹ ਜੋ ਵੀ ਬੋਲਦਾ ਹੈ ਸਤਿ ਬੋਲਦਾ ਹੈ। ਉਹ ਜੋ ਵੀ ਲਿਖਦਾ ਹੈ ਸਤਿ ਲਿਖਦਾ ਹੈ। ਉਹ ਜੋ ਕੁਝ ਵੀ ਪੇਸ਼ ਕਰਦਾ ਹੈ ਸਤਿ ਹੈ, ਉਹ ਜੋ ਵੀ ਵਰਤਾਉਂਦਾ ਹੈ ਕੇਵਲ ਸਤਿ ਹੈ ਅਤੇ ਉਹ ਕੇਵਲ ਸਤਿ ਦੀ ਸੇਵਾ ਕਰਦਾ ਹੈ। ਇਹ ਇੱਕ ਸੰਤ ਦੀ ਜ਼ਿੰਦਗੀ ਜਿਊਣ ਦਾ ਤਰੀਕਾ ਹੈ।

ਪਰਮਾਤਮਾ ਵਿੱਚ ਲੀਨ ਰਹਿਣਾ ਇੱਕ ਸੰਤ ਦਾ ਜੀਵਨ ਹੈ। ਪਰਮਾਤਮਾ ਦੇ ਅਨੰਤ ਬ੍ਰਹਮ ਗੁਣਾਂ ਦੀ ਮਹਿਮਾ ਗਾਉਣਾ, ਉਹਨਾਂ ਦੀ ਮਹਿਮਾ ਗਾਉਣਾ ਜਿਹੜੇ ਪਰਮਾਤਮਾ ਵਿੱਚ ਲੀਨ ਹਨ ਅਤੇ ਪਰਮਾਤਮਾ ਦੇ ਸੁਨੇਹੇ ਨੂੰ ਵੰਡਣਾ ਇੱਕ ਸੰਤ ਦੀ ਜ਼ਿੰਦਗੀ ਜਿਊਣ ਦਾ ਤਰੀਕਾ ਹੈ। ਇਸ ਲਈ ਐਸੀ ਜ਼ਿੰਦਗੀ ਜਿਊਣਾ ਅਸਲ ਬ੍ਰਹਮ ਰਹਿਤ ਹੈ। ਇੱਕ ਸੰਤ ਹਿਰਦਾ ਬਣਨਾ ਅਸਲ ਬ੍ਰਹਮ ਰਹਿਤ ਹੈ। ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨੰਤ ਸ਼ਕਤੀ ਵਿੱਚ ਲੀਨ ਰਹਿਣਾ ਅਸਲ ਰਹਿਤ ਹੈ। ਪੂਰਨ ਬ੍ਰਹਮ ਗਿਆਨ ਵਿੱਚ ਰਹਿਣਾ ਅਸਲ ਬ੍ਰਹਮ ਰਹਿਤ ਹੈ। ਆਤਮ ਰਸ ਵਿੱਚ ਲੀਨ ਰਹਿਣਾ ਅਸਲ ਬ੍ਰਹਮ ਰਹਿਤ ਹੈ।

ਉਹ ਜੋ ਕੁਝ ਵੀ ਕਹਿੰਦਾ ਹੈ ਪੂਰਨ ਸਤਿ ਹੈ। ਉਹ ਜੋ ਕੁਝ ਵੀ ਪੇਸ਼ ਕਰਦਾ ਹੈ ਪੂਰਨ ਤੱਤ ਗਿਆਨ ਹੈ। ਉਸਦੀਆਂ ਸਾਰੀਆਂ ਪੰਜ ਇੰਦਰੀਆਂ ਅਤੇ ਪੰਜ ਗਿਆਨ ਇੰਦਰੀਆਂ ਸਦਾ ਅਤੇ ਹਮੇਸ਼ਾਂ ਹੀ ਪੂਰਨ ਹੁਕਮ ਵਿੱਚ ਹੁੰਦੀਆਂ ਹਨ। ਇਸ ਲਈ ਉਹ ਜੋ ਵੀ ਕਰਦਾ ਹੈ, ਬੋਲਦਾ ਹੈ, ਅਤੇ ਪੇਸ਼ ਕਰਦਾ ਹੈ ਪੂਰਨ ਹੁਕਮ ਅੰਦਰ ਕਰਦਾ ਹੈ। ਇਹ ਸਾਡੇ ਲਈ ਜਾਨਣਾ ਮਹੱਤਵਪੂਰਨ ਹੈ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਹਨ ਜੋ ਵੱਖ-ਵੱਖ ਤਰ੍ਹਾਂ ਦੀ ਪਰੇਸ਼ਾਨੀ ਅਤੇ ਦੁਬਿਧਾਵਾਂ, ਭਰਮਾਂ ਅਤੇ ਸ਼ੰਕਿਆਂ ਵਿੱਚ ਜਾਂਦੇ ਹਨ ਜਦ ਉਹ ਐਸੀ ਰੂਹ ਨੂੰ ਮਿਲਦੇ ਹਨ।

ਕ੍ਰਿਪਾ ਕਰਕੇ ਕਦੀ ਵੀ ਐਸੀ ਰੂਹ ਦੀ ਨਿੰਦਿਆ ਵਿੱਚ ਨਾ ਉਲਝੋ। ਨਿੰਦਿਆ ਲਈ ਸਜ਼ਾ ਬਹੁਤ ਹੀ ਔਖੀ ਅਤੇ ਪੀੜਾ-ਦਾਇਕ ਹੈ। ਇਹ ਸਾਰੀਆਂ ਸਜ਼ਾਵਾਂ ਸੁਖਮਨੀ ਸਾਹਿਬ ਦੀ ਅਸਟਪਦੀ ੧੩ ਵਿੱਚ ਪੇਸ਼ ਕੀਤੀਆਂ ਗਈਆਂ ਹਨ। ਜੇਕਰ ਅਸੀਂ ਸਤਿ ਸੰਗ ਵਿੱਚ ਨਹੀਂ ਜਾਣਾ ਚਾਹੁੰਦੇ ਤਾਂ ਨਾ ਜਾਓ, ਇਹ ਇੱਥੇ ਨਾਂਹ-ਪੱਖੀ ਵਿਚਾਰ ਨਾਲ ਜਾਣ ਨਾਲੋਂ ਚੰਗਾ ਹੋਵੇਗਾ। ਇੱਕ ਸੰਤ ਦੀ ਨਿੰਦਿਆ ਜ਼ਿੰਦਗੀ ਅਤੇ ਕਿਸਮਤ ਨੂੰ ਦੁੱਖਾਂ-ਭਰੀ ਅਤੇ ਪੀੜਾ-ਦਾਇਕ ਬਣਾ ਦਿੰਦੀ ਹੈ। ਇੱਕ ਸੰਤ ਦੀ ਨਿੰਦਿਆ ਪਰਮਾਤਮਾ ਦੀ ਨਿੰਦਿਆ ਨਾਲੋਂ ਕੁਝ ਵੀ ਘੱਟ ਨਹੀਂ ਹੈ।

ਸੰਤ ਜ਼ਹਿਰ ਨੂੰ ਬਾਹਰ ਕੱਢ ਕੇ ਸਾਨੂੰ ਅੰਮ੍ਰਿਤ ਦਿੰਦਾ ਹੈ, ਉਸਦੇ ਸਾਰੇ ਸ਼ਬਦ ਅੰਮ੍ਰਿਤ ਬਚਨ ਹਨ ਅਤੇ ਸਤਿ ਬਚਨ ਹਨ ਅਤੇ ਇਹ ਪੂਰਨ ਸਤਿ ਹਨ। ਇਸ ਲਈ, ਇੱਕ ਸੰਤ ਵੱਲ ਉਂਗਲੀ ਕਰਨਾ ਕਿਸੇ ਲਈ ਵੀ ਬਹੁਤ ਖ਼ਤਰਨਾਕ ਕੰਮ ਹੈ। ਸੰਤ ਧਰਤੀ ਉਪਰ ਜੀਵਤ ਪਰਮਾਤਮਾ ਹੈ। ਉਸਦੇ ਸ਼ਬਦ ਪਰਮਾਤਮਾ ਦੇ ਸ਼ਬਦ ਹਨ। ਉਹ ਹਰ ਇੱਕ ਵਿੱਚ ਅਤੇ ਹਰ ਜਗ੍ਹਾ ਪਰਮਾਤਮਾ ਨੂੰ ਹੀ ਵੇਖਦਾ ਹੈ। ਉਹ ਏਕ ਦ੍ਰਿਸ਼ਟ ਹੁੰਦਾ ਹੈ। ਉਸ ਦੀ ਦ੍ਰਿਸ਼ਟ ਅੰਮ੍ਰਿਤ ਹੈ। ਉਹ ਸਾਰੀ ਸ੍ਰਿਸ਼ਟੀ ਲਈ ਅੰਮ੍ਰਿਤ ਦਾ ਸੋਮਾ ਹੈ। ਉਹ ਗੁਰਪ੍ਰਸਾਦਿ ਦਾ ਸੋਮਾ ਹੈ। ਉਹ ਜਿੱਥੇ ਵੀ ਬੈਠਾ ਹੁੰਦਾ ਹੈ ਦਰਗਾਹ ਠੀਕ ਉੱਥੇ ਹੀ ਪਰਗਟ ਹੁੰਦੀ ਹੈ। ਉਹ ਹਰ ਸ੍ਰਿਸ਼ਟੀ ਅਤੇ ਹਰ ਜਗ੍ਹਾ ਵਾਸ ਕਰਦਾ ਹੈ। ਇਸ ਬ੍ਰਹਮ ਗਿਆਨ ਵਿੱਚ ਯਕੀਨ ਕਰੋ ਇਸ ਲਈ ਕਿ ਜਦ ਅਸੀਂ ਐਸੀ ਰੂਹ ਦੇ ਦਰਸ਼ਨ ਕਰਦੇ ਹਾਂ ਅਸੀਂ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ।

ਆਪਿ ਸਤਿ ਕੀਆ ਸਭੁ ਸਤਿ ॥ ਤਿਸੁ ਪ੍ਰਭ ਤੇ ਸਗਲੀ ਉਤਪਤਿ ॥

ਤਿਸੁ ਭਾਵੈ ਤਾ ਕਰੇ ਬਿਸਥਾਰੁ ॥ ਤਿਸੁ ਭਾਵੈ ਤਾ ਏਕੰਕਾਰੁ ॥

ਅਨਿਕ ਕਲਾ ਲਖੀ ਨਹ ਜਾਇ ॥ ਜਿਸੁ ਭਾਵੈ ਤਿਸੁ ਲਏ ਮਿਲਾਇ ॥

ਕਵਨ ਨਿਕਟਿ ਕਵਨ ਕਹੀਐ ਦੂਰਿ ॥ ਆਪੇ ਆਪਿ ਆਪ ਭਰਪੂਰਿ ॥

ਅੰਤਰਗਤਿ ਜਿਸੁ ਆਪਿ ਜਨਾਏ ॥ ਨਾਨਕ ਤਿਸੁ ਜਨ ਆਪਿ ਬੁਝਾਏ ॥੫॥

ਧੰਨ ਧੰਨ ਸੱਚੇ ਪਾਤਸ਼ਾਹ ਜੀ ਪਾਰਬ੍ਰਹਮ ਪਰਮੇਸ਼ਰ ਪਿਤਾ ਜੀ ਸਤਿ ਹਨ ਅਤੇ ਉਹ ਸਭ ਜੋ ਵੀ ਕਰਦੇ ਹਨ ਸਤਿ ਹੈ। ਸਤਿ ਅਨੰਤ ਬ੍ਰਹਮ ਸ਼ਕਤੀ ਹੈ। ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਬੇਅੰਤ ਦਿਆਲਤਾ ਨਾਲ ਇਹ ਪੂਰਨ ਬ੍ਰਹਮ ਗਿਆਨ ਮੂਲ-ਮੰਤਰ “ੴ ਸਤਿਨਾਮ” ਵਿੱਚ ਹੀ ਬਖ਼ਸ਼ ਦਿੱਤਾ ਹੈ।

ਧੰਨ ਧੰਨ ਸਤਿਗੁਰ ਪ੍ਰੇਮੀ ਪਿਆਰੇ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਉਹ ਹੀ ਸਤਿ ਇੱਥੇ ਫਿਰ ਇੱਕ ਵਾਰ ਦੁਹਰਾ ਰਹੇ ਹਨ। ਅਨੰਤ ਬ੍ਰਹਮ ਸ਼ਕਤੀ ਦਾ ਮੂਲ ਅਧਾਰ ਸਤਿ ਭਾਵ ਸੱਚ ਹੈ, ਉਸਦੇ ਸਾਰੇ ਬ੍ਰਹਮ ਕਾਨੂੰਨ ਸਤਿ ਹਨ, ਉਸਦੇ ਸਾਰੇ ਸ਼ਬਦ ਸਤਿ ਹਨ, ਉਸਦੇ ਸ਼ਬਦ ਸੰਗਤ ਵਿੱਚ ਉਹਨਾਂ ਰੂਹਾਂ ਰਾਹੀਂ ਪ੍ਰਗਟਾਏ ਜਾਂਦੇ ਹਨ ਜੋ ਸਤਿ ਬਣ ਜਾਂਦੀਆਂ ਹਨ।

ਸਤਿਗੁਰ ਸਾਹਿਬਾਨ ਸਤਿ ਰੂਪ ਹਨ, ਇਸ ਲਈ ਹੀ ਉਹਨਾਂ ਨੂੰ ਸਤਿਗੁਰੂ ਕਿਹਾ ਗਿਆ ਹੈ। ਪਰਮਾਤਮਾ ਦਾ ਸ਼ਬਦ “ਸਤਿ” ਇਹਨਾਂ ਰੂਹਾਂ ਦੁਆਰਾ ਹੀ ਸੰਚਾਲਿਤ ਹੁੰਦਾ ਹੈ ਜੋ ਸਤਿ ਬਣ ਗਈਆਂ ਹਨ। ਸਤਿ ਪਰਮ ਜੋਤ ਪੂਰਨ ਪ੍ਰਕਾਸ਼ ਹੈ। ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਸਭ ਸਤਿ ਅਨੰਤ ਬ੍ਰਹਮ ਗੁਣ ਹਨ। ਸਤਿ ਉਸਦਾ ਹੁਕਮ ਹੈ। ਸਤਿ ਉਸਦਾ ਭਗਤ ਹੈ। ਸਾਰੀ ਸ੍ਰਿਸ਼ਟੀ ਇਸ ਸਤਿ ਦੀ ਅਨੰਤ ਬ੍ਰਹਮ ਸ਼ਕਤੀ ਤੋਂ ਜਨਮੀ ਹੈ। ਹਰ ਸ੍ਰਿਸ਼ਟੀ ਦੀ ਅਸਲ ਨੀਂਹ ਸਤਿ ਹੈ। ਇਸ ਲਈ ਹੀ ਉਸਦਾ ਨਾਮ ਸਤਿ ਹੈ ਅਤੇ ਉਸ ਨੂੰ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ “ਸਤਿ ਨਾਮ” ਦਾ ਨਾਮ ਦਿੱਤਾ ਗਿਆ ਹੈ। ਇਸ ਲਈ ਅਕਾਲ ਪੁਰਖ ਸਤਿ ਹੈ ਅਤੇ ਸਾਰੀ ਸ੍ਰਿਸ਼ਟੀ ਸਤਿ ਤੋਂ ਉਪਜੀ ਹੈ ਅਤੇ ਸਤਿ ਦੀ ਇਸ ਅਨੰਤ ਬ੍ਰਹਮ ਸ਼ਕਤੀ ਦੁਆਰਾ ਚਲਾਈ ਜਾ ਰਹੀ ਹੈ।

ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਕੇਵਲ ਇੱਕ ਸਿਰਜਨਹਾਰ ਹੈ। ਉਹ ਹੀ ਕੇਵਲ ਕਰਤਾ ਹੈ। ਸਿਰਜਨਾ ਅਤੇ ਵਿਨਾਸ਼ ਉਸਦੇ ਬ੍ਰਹਮ ਖੇਲ ਦਾ ਇੱਕ ਹਿੱਸਾ ਹੈ ਅਤੇ ਇਸ ਖੇਲ ਦਾ ਅਧਾਰ ਸੱਚ ਸਤਿ ਹੈ। ਹਰ ਸ੍ਰਿਸ਼ਟੀ ਜੋ ਸਮੇਂ ਅਤੇ ਖ਼ਲਾਅ ਵਿੱਚ ਸਾਜੀ ਗਈ ਹੈ, ਨੇ ਆਪਣੇ ਅੰਤ ਨੂੰ ਮਿਲਣਾ ਹੈ। ਅੰਤ ਬਿਨਾਸ਼ ਹੈ, ਸ਼ੁਰੂਆਤ ਜਨਮ ਹੈ। ਜਨਮ ਅਤੇ ਵਿਨਾਸ਼ ਉਸਦੇ ਹੁਕਮ ਅਨੁਸਾਰ ਹੁੰਦਾ ਹੈ। ਗੁਰਬਾਣੀ ਹੋਰ ਕੁਝ ਨਹੀਂ ਉਸਦੇ ਬ੍ਰਹਮ ਕਾਨੂੰਨਾਂ ਦੀ ਵਿਆਖਿਆ ਹੈ। ਕੇਵਲ ਉਸਦੇ ਬ੍ਰਹਮ ਕਾਨੂੰਨ ਹੀ ਸਦਾ ਰਹਿੰਦੇ ਹਨ ਅਤੇ ਉਹ ਸਾਰੀ ਸ੍ਰਿਸ਼ਟੀ ਵਿੱਚ ਆਪਣੇ ਬ੍ਰਹਮ ਕਾਨੂੰਨਾਂ ਦੁਆਰਾ ਵਾਸ ਕਰ ਰਿਹਾ ਹੈ।

ਉਸਦਾ ਇਨਸਾਫ਼ ਸਤਿ ’ਤੇ ਅਧਾਰਿਤ ਹੈ ਅਤੇ ਕਿਤੇ ਵੀ ਬ੍ਰਹਿਮੰਡ ਵਿੱਚ ਉਸਨੂੰ ਇਤਰਾਜ਼ ਨਹੀਂ ਕੀਤਾ ਜਾ ਸਕਦਾ ਹੈ। ਉਸਦਾ ਇਨਸਾਫ਼ ਉਸਦਾ ਹੁਕਮ ਹੈ ਜਿਹੜਾ ਕਿ ਸਤਿ ’ਤੇ ਅਧਾਰਿਤ ਹੈ। ਹਰ ਚੀਜ਼ ਉਸਦੇ ਹੁਕਮ-ਬ੍ਰਹਮ ਕਾਨੂੰਨਾਂ ਅਨੁਸਾਰ ਵਾਪਰਦੀ ਹੈ। ਉਸਦੇ ਬ੍ਰਹਮ ਕਾਨੂੰਨ ਦੀ ਹਰੇਕ ਸ੍ਰਿਸ਼ਟੀ ਦੁਆਰਾ ਪਾਲਣਾ ਕੀਤੀ ਜਾਂਦੀ ਹੈ। ਉਹ ਮਨੁੱਖ ਜੋ ਉਸਦੇ ਹੁਕਮ ਨੂੰ ਸਵੀਕਾਰ ਕਰਦੇ ਹਨ, ਧੰਨ ਧੰਨ ਬਣ ਜਾਂਦੇ ਹਨ ਅਤੇ ਉਹ ਮਨੁੱਖ ਜਿਹੜੇ ਉਸਦੇ ਹੁਕਮ ਖ਼ਿਲਾਫ਼ ਲੜਦੇ ਹਨ ਅਤੇ ਸ਼ਿਕਾਇਤ ਕਰਦੇ ਹਨ ਸਦਾ ਹੀ ਹਾਰਦੇ ਹਨ। ਉਸਦੇ ਖੇਲ ਦਾ ਅੰਤ ਸਿਰਫ਼ ਉਹ ਹੀ ਹੈ ਜਾਂ ਉਸਦਾ ਖੇਲ ਉਸ ਵਿੱਚ ਪਹੁੰਚ ਕੇ ਹੀ ਖ਼ਤਮ ਹੁੰਦਾ ਹੈ।

ਜਦ ਅਸੀਂ ਉਸਦਾ ਪੂਰਨ ਤੌਰ ’ਤੇ ਬੋਧ ਕਰ ਲੈਂਦੇ ਹਾਂ ਜੋ ਸਾਡੀ ਨਿੱਜਤਾ ਅਤੇ ਹਸਤੀ ਦਾ ਅੰਤ ਕਰ ਦਿੰਦਾ ਹੈ ਅਤੇ ਅਸੀਂ ਉਸ ਨਾਲ ਇੱਕ ਬਣ ਜਾਂਦੇ ਹਾਂ। ਤੁਹਾਡਾ ਆਪਣਾ ਆਪ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ, ਜਿਸਦਾ ਭਾਵ ਹੈ ਸਾਡੀ ਹਉਮੈ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ ਅਤੇ ਕੇਵਲ ਇੱਕ ਅਨੰਤ ਬ੍ਰਹਮ ਸ਼ਕਤੀ ਬਚਦੀ ਹੈ।

ਉਸਦੀਆਂ ਬ੍ਰਹਮ ਸ਼ਕਤੀਆਂ ਅਨੰਤ ਹਨ ਅਤੇ ਬਿਆਨ ਕਰਨ ਤੋਂ ਪਰ੍ਹੇ ਹਨ। ਉਸਦੇ ਸਾਰੇ ਬ੍ਰਹਮ ਗੁਣ ਸੁਭਾਅ ਵਿੱਚ ਅਨੰਤ ਹਨ। ਕੋਈ ਵੀ ਉਸਦੀਆਂ ਬ੍ਰਹਮ ਸ਼ਕਤੀਆਂ ਨੂੰ ਪੂਰੀ ਤਰ੍ਹਾਂ ਖੋਜਣ ਦੇ ਯੋਗ ਨਹੀਂ ਹੋ ਸਕਿਆ ਹੈ, ਇਸ ਲਈ ਹੀ ਉਹ ਅਨੰਤ ਹੈ ਅਤੇ ਵਿਆਖਿਆ ਤੋਂ ਪਰ੍ਹੇ ਹੈ। ਕੋਈ ਵੀ ਸ਼ਬਦ ਉਸਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦੇ। ਅਸੀਂ ਕੇਵਲ ਉਸਦੀਆਂ ਸ਼ਕਤੀਆਂ ਦੀ ਝਲਕ ਮਾਤਰ ਵੇਖ ਸਕਦੇ ਹਾਂ, ਉਸਦੀਆਂ ਸਾਰੀਆਂ ਅਨੰਤ ਬ੍ਰਹਮ ਸ਼ਕਤੀਆਂ ਨੂੰ ਜਾਨਣਾ ਸੰਭਵ ਨਹੀਂ ਹੈ।

“ਕਲਾ” ਦਾ ਭਾਵ ਹੈ ਅਕਾਲ ਪੁਰਖ ਜੀ ਦੀਆਂ ਅਨੰਤ ਬ੍ਰਹਮ ਸ਼ਕਤੀਆਂ। ਕੇਵਲ ਉਸਦੀਆਂ ਅਨੰਤ ਬ੍ਰਹਮ ਸ਼ਕਤੀਆਂ ਹੀ ਸਾਨੂੰ ਉਸ ਨਾਲ ਮਿਲਾ ਸਕਦੀਆਂ ਹਨ ਅਤੇ ਉਸ ਵਿੱਚ ਅਭੇਦ ਕਰ ਸਕਦੀਆਂ ਹਨ। ਇਹ ਅਨੰਤ ਬ੍ਰਹਮ ਸ਼ਕਤੀ ਸਾਨੂੰ ਸਾਰਿਆਂ ਨੂੰ ਉਸਦੇ ਗੁਰਪ੍ਰਸਾਦਿ ਰਾਹੀਂ ਉਪਲਬਧ ਹੈ। ਗੁਰਪ੍ਰਸਾਦਿ ਦਾ ਸੋਮਾ ਇੱਕ ਪੂਰਨ ਸੰਤ ਹੈ। ਪਰਮਾਤਮਾ ਸਾਡੇ ਅੰਦਰ ਰਹਿ ਰਿਹਾ ਹੈ, ਸਾਡੀ ਰੂਹ ਬ੍ਰਹਮ ਸ਼ਕਤੀ ਹੈ, ਸਾਰੀਆਂ ਹੀ ਬ੍ਰਹਮ ਸ਼ਕਤੀਆਂ ਰੂਹ ਦੇ ਰੂਪ ਵਿੱਚ ਸਾਡੇ ਵਿੱਚ ਮੌਜੂਦ ਹਨ। ਜੋਤ ਸਾਡੇ ਹਿਰਦੇ ਵਿੱਚ ਪਹਿਲਾਂ ਹੀ ਮੌਜੂਦ ਹੈ। ਇੱਕ ਸੰਤ ਦੁਆਰਾ ਦਿੱਤਾ ਗਿਆ ਗੁਰਪ੍ਰਸਾਦਿ ਇਸ ਜੋਤ ਨੂੰ ਚਾਲੂ ਕਰ ਦਿੰਦਾ ਹੈ ਅਤੇ ਇਸ ਨੂੰ ਪਰਮ ਜੋਤ ਵਿੱਚ ਬਦਲ ਦਿੰਦਾ ਹੈ।

ਪਰਮ ਜੋਤ ਪਰਮਾਤਮਾ ਹੈ ਅਤੇ ਸਾਡੇ ਹਿਰਦੇ ਨੂੰ ਇੱਕ ਸਤਿ ਹਿਰਦੇ ਵਿੱਚ ਬਦਲ ਦਿੰਦਾ ਹੈ। ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਉਹਨਾਂ ਉਪਰ ਹੁੰਦੀ ਹੈ ਜਿਨ੍ਹਾਂ ਉਪਰ ਉਹ ਕਰਨਾ ਚਾਹੁੰਦਾ ਹੈ। ਉਸਦੀ ਖ਼ੁਸ਼ੀ ਨੂੰ ਪ੍ਰਾਪਤ ਕਰਨ ਲਈ ਸਾਨੂੰ ਸਤਿ ਦੀ ਕਰਨੀ, ਨਾਮ ਸਿਮਰਨ, ਸਤਿ ਦੀ ਕਮਾਈ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਸਤਿ ਦੀ ਸੇਵਾ ਸਾਡਾ ਉਸਦੀ ਖ਼ੁਸ਼ੀ ਪ੍ਰਾਪਤ ਕਰਨ ਦਾ ਰਸਤਾ ਤਿਆਰ ਕਰਦੀ ਹੈ ਅਤੇ ਉਸਦੀ ਖ਼ੁਸ਼ੀ ਸਾਡੇ ਲਈ ਗੁਰਪ੍ਰਸਾਦਿ ਲੈ ਕੇ ਆਉਂਦੀ ਹੈ। ਗੁਰਪ੍ਰਸਾਦਿ ਸਾਨੂੰ ਪੂਰੀ ਤਰ੍ਹਾਂ ਤਬਦੀਲ ਕਰ ਦਿੰਦਾ ਹੈ ਅਤੇ ਸਾਨੂੰ ਮੁਕਤੀ ਦੇ ਮਾਰਗ ਵੱਲ ਅਗਵਾਈ ਕਰਦਾ ਹੈ। ਇਸ ਲਈ, ਕ੍ਰਿਪਾ ਕਰਕੇ ਸਤਿ ਦੀ ਕਰਨੀ ’ਤੇ ਧਿਆਨ ਕੇਂਦਰਿਤ ਕਰੋ।

ਸਰਬ ਭੂਤ ਆਪਿ ਵਰਤਾਰਾ ॥ ਸਰਬ ਨੈਨ ਆਪਿ ਪੇਖਨਹਾਰਾ ॥

ਸਗਲ ਸਮਗ੍ਰੀ ਜਾ ਕਾ ਤਨਾ ॥ ਆਪਨ ਜਸੁ ਆਪ ਹੀ ਸੁਨਾ ॥

ਆਵਨ ਜਾਨੁ ਇਕੁ ਖੇਲੁ ਬਨਾਇਆ ॥ ਆਗਿਆਕਾਰੀ ਕੀਨੀ ਮਾਇਆ ॥

ਸਭ ਕੈ ਮਧਿ ਅਲਿਪਤੋ ਰਹੈ ॥ ਜੋ ਕਿਛੁ ਕਹਣਾ ਸੁ ਆਪੇ ਕਹੈ ॥

ਆਗਿਆ ਆਵੈ ਆਗਿਆ ਜਾਇ ॥ ਨਾਨਕ ਜਾ ਭਾਵੈ ਤਾ ਲਏ ਸਮਾਇ ॥੬॥

ਰਚਨਾ ਕਈ ਰੂਪਾਂ, ਰੰਗਾਂ ਅਤੇ ਅਕਾਰਾਂ ਵਿੱਚ ਕਰਤੇ ਦੁਆਰਾ ਸਾਜੀ ਗਈ ਹੈ। ਕੋਈ ਫ਼ਰਕ ਨਹੀਂ ਕਿਹੜਾ ਰੂਪ, ਰੰਗ, ਆਕ੍ਰਿਤੀ ਅਤੇ ਅਕਾਰ ਦੀ ਸ੍ਰਿਸ਼ਟੀ ਹੋਵੇ, ਸਿਰਜਨਹਾਰ ਆਪਣੀਆਂ ਸਾਰੀਆਂ ਰਚਨਾਵਾਂ ਵਿੱਚ ਵਾਸ ਕਰਦਾ ਹੈ। ਕੋਈ ਵੀ ਸ੍ਰਿਸ਼ਟੀ ਸਿਰਜਨਹਾਰ ਦੀ ਅਨੰਤ ਬ੍ਰਹਮ ਸ਼ਕਤੀ ਦੀ ਮੌਜੂਦਗੀ ਤੋਂ ਬਿਨਾਂ ਹੋਂਦ ਵਿੱਚ ਨਹੀਂ ਰਹਿ ਸਕਦੀ। ਕਿਰਪਾ ਕਰਕੇ ਇਸ ਨੂੰ ਯਕੀਨੀ ਜਾਣ ਲਵੋ ਕਿ ਹਰੇਕ ਅਤੇ ਸਭ ਸਿਰਜਨਾ ਵਿੱਚ ਪਰਮਾਤਮਾ ਆਪ ਵਾਸ ਕਰ ਰਿਹਾ ਹੈ। ਇਸ ਲਈ ਹਰ ਮਨੁੱਖਾ ਸਰੀਰ ਵਿੱਚ ਪਰਮਾਤਮਾ ਦੀ ਮੌਜੂਦਗੀ ਜ਼ਰੂਰ ਹੀ ਹੈ। ਇਹ ਬ੍ਰਹਮ ਸਤਿ ਹੋਣ ਦੇ ਕਾਰਨ, ਇਹ ਸਤਿ ਹੈ ਕਿ ਉਹ ਹਰ ਇੱਕ ਦੀ ਅੱਖ ਰਾਹੀਂ ਵੀ ਵੇਖ ਰਿਹਾ ਹੈ।

ਜਦ ਅਸੀਂ ਰੂਹਾਨੀਅਤ ਦੀ ਇਸ ਅਵਸਥਾ ’ਤੇ ਪਹੁੰਚਦੇ ਹਾਂ ਅਤੇ ਸਾਰੇ ਸਥੂਲ ਭਾਵ ਵਿੱਚ ਇਸ ਬ੍ਰਹਮ ਸਤਿ ਦਾ ਬੋਧ ਕਰਦੇ ਹਾਂ ਤਦ ਅਸੀਂ ਇਸ ਨੂੰ ਪਦਾਰਥਕ ਰੂਪ ਵਿੱਚ ਵੇਖਦੇ ਹਾਂ ਕਿ ਸਾਡੇ ਸਾਹਮਣੇ ਬੈਠੇ ਵਿਅਕਤੀ ਦਾ ਸਤਿ ਆਪਣੇ ਆਪ ਬਾਹਰ ਨਿਕਲ ਆਉਂਦਾ ਹੈ। ਇਸ ਗੱਲ ਦਾ ਕੋਈ ਅਸਰ ਨਹੀਂ ਪੈਂਦਾ ਕਿ ਸਾਹਮਣੇ ਵਾਲਾ ਵਿਅਕਤੀ ਉਸ ਸਤਿ ਨੂੰ ਛਿਪਾ ਕੇ ਰੱਖਦਾ ਹੈ ਜਾਂ ਇਨਕਾਰ ਕਰਦਾ ਹੈ ਪਰ ਉਸ ਵਿਅਕਤੀ ਨੂੰ ਸੱਚ ਦੱਸਣਾ ਹੀ ਪੈਂਦਾ ਹੈ। ਜਦ ਅਸੀਂ ਪਰਮ ਪਦਵੀ ਪ੍ਰਾਪਤ ਕਰਦੇ ਹਾਂ ਅਤੇ ਸਾਡਾ ਹਿਰਦਾ ਇੱਕ ਸੰਤ ਹਿਰਦੇ ਵਿੱਚ ਤਬਦੀਲ ਹੋ ਜਾਂਦਾ ਹੈ ਤੇ ਇਹ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਅਤੇ ਇੱਕ ਸਤਿ ਰੂਪ ਬਣ ਜਾਂਦਾ ਹੈ, ਤਦ ਜਦ ਵੀ ਕੋਈ ਵਿਅਕਤੀ ਸਾਨੂੰ ਮਿਲਦਾ ਹੈ, ਉਸ ਦਾ ਸਤਿ ਸਾਡੇ ਸਾਹਮਣੇ ਬਹੁਤ ਸਪਸ਼ਟ ਤਰ੍ਹਾਂ ਨਾਲ ਆਪੇ ਹੀ ਬਾਹਰ ਨਿਕਲ ਆਉਂਦਾ ਹੈ।

ਕੁਝ ਸੰਤ ਮਹਾਂਪੁਰਖ ਇਸ ਬ੍ਰਹਮ ਸ਼ਕਤੀ ਨਾਲ ਬਖ਼ਸ਼ੇ ਹੁੰਦੇ ਹਨ ਕਿ ਉਹ ਆਪਣੇ ਸਾਹਮਣੇ ਬੈਠੇ ਲੋਕਾਂ ਦੇ ਮਨ ਪੜ੍ਹ ਲੈਂਦੇ ਹਨ। ਪਰ, ਇਹ ਬ੍ਰਹਮ ਸਤਿ ਹੈ ਕਿ ਸਤਿ ਆਪਣੇ ਆਪ ਬਿਨਾਂ ਸਾਡੇ (ਭਾਵ ਇੱਕ ਪੂਰਨ ਸੰਤ) ਕੁਝ ਵੀ ਕਹਿਣ ਜਾਂ ਕਰਨ ਦੇ ਸਾਹਮਣੇ ਆ ਜਾਂਦਾ ਹੈ। ਇੱਕ ਪੂਰਨ ਸਚਿਆਰੇ ਵਿਅਕਤੀ ਦੀ ਹਾਜ਼ਰੀ ਵਿੱਚ ਸਤਿ ਆਪਣੇ ਆਪ ਪਰਗਟ ਹੁੰਦਾ ਹੈ। ਇਸ ਲਈ, ਆਪਣੇ ਰੋਜ਼ਾਨਾ ਦੇ ਕੰਮ-ਕਾਜ ਕਰਦਿਆਂ, ਘਰ ਵਿੱਚ ਜਾਂ ਬਾਹਰ ਜਾਂ ਜਿੱਥੇ ਕਿਤੇ ਵੀ ਅਸੀਂ ਹੁੰਦੇ ਹਾਂ ਅਤੇ ਭਾਵੇਂ ਜੋ ਵੀ ਅਸੀਂ ਕਰ ਰਹੇ ਹੁੰਦੇ ਹਾਂ, ਕ੍ਰਿਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਅਨੰਤ ਬ੍ਰਹਮ ਸ਼ਕਤੀ ਹਰ ਜਗ੍ਹਾ ਮੌਜੂਦ ਹੈ ਅਤੇ ਸਾਨੂੰ ਵੇਖ ਰਹੀ ਹੈ। ਐਸੀ ਪ੍ਰਤੀਤ ਸਾਨੂੰ ਕੋਈ ਵੀ ਅਸਤਿ ਕਰਨੀ ਕਰਨ ਤੋਂ ਵਰਜਦੀ ਹੈ ਅਤੇ ਸਾਨੂੰ ਪੀੜਾ-ਦਾਇਕ ਕਿਸਮਤ ਉੱਕਰਨ ਤੋਂ ਬਚਾਉਂਦੀ ਹੈ। ਆਪਣੀਆਂ ਰੋਜ਼ਾਨਾ ਦੀਆਂ ਕਰਨੀਆਂ ਨੂੰ ਵਾਚਣਾ ਸਾਡੀ ਬੰਦਗੀ ਦਾ ਇੱਕ ਅਨਿੱਖੜਵਾਂ ਅੰਗ ਹੈ।

ਨਾਮ ਸਿਮਰਨ ਕਰਦੇ ਹੋਏ ਸਾਨੂੰ ਅਹੰਕਾਰ ਆ ਸਕਦਾ ਹੈ ਕਿ ਅਸੀਂ ਨਾਮ ਸਿਮਰਨ ਕਰ ਰਹੇ ਹਾਂ। ਤਦ ਅੰਦਾਜ਼ਾ ਲਾਓ ਕੌਣ ਸੱਚ ਵਿਚ ਨਾਮ ਸਿਮਰਨ ਕਰ ਰਿਹਾ ਹੈ? ਸਾਡੇ ਸਰੀਰ ਵਿੱਚ ਕੌਣ ਬੈਠਾ ਅਸਲ ਬ੍ਰਹਮ ਭਾਵ ਵਿੱਚ ਨਾਮ ਸਿਮਰਨ ਕਰ ਰਿਹਾ ਹੈ? ਜਦ ਸਾਡਾ ਸਾਹ ਸਾਡੇ ਸਰੀਰ ਦੇ ਕਾਬੂ ਵਿੱਚ ਨਹੀਂ ਹੈ, ਜਦ ਸਾਡਾ ਲਹੂ ਦਾ ਗੇੜ ਸਾਡੇ ਸਰੀਰ ਦੇ ਕਾਬੂ ਅਧੀਨ ਨਹੀਂ ਹੈ, ਤਦ ਕਿਵੇਂ ਇਹ ਸਾਡਾ ਸਰੀਰ ਜਾਂ ਅਸੀਂ ਨਾਮ ਸਿਮਰਨ ਕਰ ਰਹੇ ਹਾਂ? ਇਸ ਦੀ ਬਜਾਇ ਸਾਡਾ ਸਰੀਰ ਸਾਡੇ ਸਾਹ ਅਤੇ ਲਹੂ ਗੇੜ ਦੁਆਰਾ ਚਲਾਇਆ ਜਾ ਰਿਹਾ ਹੈ। ਕਿਹੜੀ ਸ਼ਕਤੀ ਸਾਡੇ ਸਾਹ ਅਤੇ ਲਹੂ ਗੇੜ ਨੂੰ ਸਾਡੇ ਸਰੀਰ ਵਿੱਚ ਚਲਾ ਰਹੀ ਹੈ? ਸਾਡਾ ਸਾਹ ਹੋਰ ਲਹੂ ਦਾ ਗੇੜ ਸਾਨੂੰ ਕਾਬੂ ਵਿਚ ਕਰ ਕੇ ਰੱਖ ਰਹੇ ਹਨ ਅਤੇ ਸਾਡਾ ਲਹੂ ਦਾ ਗੇੜ ਹੋਰ ਸਾਹ ਅਨੰਤ ਬ੍ਰਹਮ ਸ਼ਕਤੀ ਦੁਆਰਾ ਚਲਾਇਆ ਜਾ ਰਿਹਾ ਹੈ ਤਦ ਕੀ ਸਾਡਾ ਨਾਮ ਸਿਮਰਨ ਇਸ ਬ੍ਰਹਮ ਸ਼ਕਤੀ ਦੁਆਰਾ ਨਹੀਂ ਚਲਾਇਆ ਜਾ ਰਿਹਾ ਹੈ? ਇਸ ਲਈ, ਸਾਡਾ ਸਰੀਰ ਇਸ ਅਨੰਤ ਬ੍ਰਹਮ ਸ਼ਕਤੀ ਕਾਰਨ ਹੀ ਹੋਂਦ ਵਿੱਚ ਹੈ ਅਤੇ ਜੋ ਵੀ ਅਸੀਂ ਸੋਚਦੇ ਹਾਂ ਕਿ ਸਾਡਾ ਸਰੀਰ ਕਰ ਰਿਹਾ ਹੈ ਕੇਵਲ ਇਸ ਅਨੰਤ ਬ੍ਰਹਮ ਸ਼ਕਤੀ ਦੁਆਰਾ ਹੀ ਚਲਾਇਆ ਜਾ ਰਿਹਾ ਹੈ।

ਇਸੇ ਤਰ੍ਹਾਂ, ਹਰ ਅਤੇ ਹਰੇਕ ਸ੍ਰਿਸ਼ਟੀ ਇਸ ਅਨੰਤ ਬ੍ਰਹਮ ਸ਼ਕਤੀ ਦੁਆਰਾ ਸੰਚਾਲਿਤ ਕੀਤੀ ਅਤੇ ਚਲਾਈ ਜਾ ਰਹੀ ਹੈ। ਇਸ ਲਈ ਹੀ ਕਿਹਾ ਜਾਂਦਾ ਹੈ ਕਿ ਇਹ ਅਨੰਤ ਬ੍ਰਹਮ ਸ਼ਕਤੀ ਸਰਵ-ਵਿਆਪਕ ਹੈ ਅਤੇ ਹਰ ਜਗ੍ਹਾ ਮੌਜੂਦ ਹੈ। ਇਸ ਲਈ, ਇਹ ਅਨੰਤ ਬ੍ਰਹਮ ਸ਼ਕਤੀ ਆਪਣੇ ਆਪ ਲਈ ਆਪ ਬੋਲਦੀ ਅਤੇ ਸੁਣਦੀ ਹੈ, ਇਹ ਅਨੰਤ ਬ੍ਰਹਮ ਸ਼ਕਤੀ ਆਪਣੇ ਆਪ ਵਰਤਦੀ ਹੈ ਅਤੇ ਇਸ ਦਾ ਅਨੰਦ ਮਾਣਦੀ ਹੈ। ਜਦ ਸਾਨੂੰ ਇਸ ਬ੍ਰਹਮ ਸਤਿ ਦਾ ਬੋਧ ਅਸਲ ਜ਼ਿੰਦਗੀ ਵਿੱਚ ਹੋ ਜਾਂਦਾ ਹੈ ਤਦ ਅਸੀਂ ਇਹ ਪਤਾ ਲਗਾਉਂਦੇ ਹਾਂ ਕਿ ਨਾਮ ਸਿਮਰਨ ਸਾਡੇ ਸਰੀਰ ਵਿੱਚ ਆਪਣੇ ਆਪ ਹੀ ਚਲ ਰਿਹਾ ਹੈ। ਕੇਵਲ ਇੱਕ ਹੀ ਗੱਲ ਹੈ ਕਿ ਆਮ ਆਦਮੀ ਹੋਣ ਦੇ ਨਾਤੇ ਸਾਡੇ ਵਿੱਚ ਛੇਵੀਂ ਇੰਦਰੀ ਬ੍ਰਹਮ ਇੰਦਰੀ ਪ੍ਰਕਾਸ਼ਮਾਨ ਨਹੀਂ ਹੈ, ਜਿਸ ਕਾਰਨ ਅਸੀਂ ਆਪਣੇ ਅੰਦਰ ਚਲਦੇ ਨਾਮ ਸਿਮਰਨ ਨੂੰ ਨਿਰੰਤਰ ਅਧਾਰ ’ਤੇ ਵੇਖ, ਸੁਣ ਅਤੇ ਮਹਿਸੂਸ ਕਰ ਸਕੀਏ, ਪਰ ਆਪਣੀ ਬੰਦਗੀ ਦੀ ਪ੍ਰਕ੍ਰਿਆ ਵਿੱਚ ਗੁਰਪ੍ਰਸਾਦਿ ਨਾਲ ਅਸੀਂ ਇਸ ਬ੍ਰਹਮ ਸਤਿ ਦਾ ਬੋਧ ਕਰ ਲੈਂਦੇ ਹਾਂ ਅਤੇ ਅਸੀਂ ਇਸ ਛੇਵੀਂ ਬ੍ਰਹਮ ਇੰਦਰੀ ਦੀ ਪ੍ਰਾਪਤੀ ਨਾਲ ਨਾਮ ਦੀਆਂ ਥਿੜਕਣਾਂ ਨੂੰ ਆਪਣੇ ਸਾਰੇ ਸਰੀਰ ਵਿੱਚ ਅਨੁਭਵ ਕਰਦੇ ਹਾਂ। ਇਹ ਇਸ ਲਈ ਵਾਪਰਦਾ ਹੈ ਕਿ ਅਸੀਂ ਆਪਣੀ ਖ਼ੁਦ ਦੀ ਹਸਤੀ ਨੂੰ ਗਵਾ ਲੈਂਦੇ ਹਾਂ, ਸਾਡੀ ਖ਼ੁਦ ਦੀ ਨਿੱਜਤਾ ਮਾਰੀ ਜਾਂਦੀ ਹੈ, ਸਾਡੀ ਹਉਮੈ ਖ਼ਤਮ ਹੋ ਜਾਂਦੀ ਹੈ ਅਤੇ ਤਦ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੋ ਜਾਂਦੀ ਹੈ ਅਤੇ ਅਸੀਂ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਬਣ ਜਾਂਦੇ ਹਾਂ।

ਸਿਰਜਨਾ ਅਤੇ ਵਿਨਾਸ਼ ਉਸਦਾ ਬ੍ਰਹਮ ਖੇਲ ਹੈ। ਪੁਨਰ ਜਨਮ ਅਤੇ ਮੁੜ ਸਥਾਪਤੀ ਉਸਦਾ ਬ੍ਰਹਮ ਖੇਲ ਹੈ। ਸਾਰਾ ਹੀ ਖੇਲ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਮਾਇਆ ਦੇ ਅਧੀਨ ਚਲਾਇਆ ਜਾ ਰਿਹਾ ਹੈ। ਮਾਇਆ ਅਕਾਲ ਪੁਰਖ ਨੂੰ ਰਿਪੋਰਟ ਕਰਦੀ ਹੈ ਕਿਉਂਕਿ ਮਾਇਆ ਵੀ ਉਸਦੀ ਸਿਰਜਨਾ ਹੈ। ਉਸਨੇ ਮਾਇਆ ਨੂੰ ਇਹ ਸੰਸਾਰ ਚਲਾਉਣ ਲਈ ਸਾਜਿਆ ਹੈ। ਇੱਥੇ ਮਾਇਆ ਦੇ ਤਿੰਨ ਗੁਣ ਹਨ- ਰਜੋ: ਆਸਾ ਤ੍ਰਿਸ਼ਨਾ ਮਨਸਾ ਭਾਵ ਇੱਛਾਵਾਂ; ਤਮੋ: ਪੰਜ ਦੂਤ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ; ਸਤੋ: ਦਇਆ, ਧਰਮ, ਸੰਤੋਖ, ਸੰਜਮ।

ਉਹ ਲੋਕ ਜਿਹੜੇ ਰਜੋ ਅਤੇ ਤਮੋ ਬਿਰਤੀ ਦੇ ਗ਼ੁਲਾਮ ਹਨ ਮਾਇਆ ਦੇ ਇਸ ਜਾਲ ਵਿੱਚ ਗਵਾਚੇ ਹੋਏ ਹਨ। ਉਹ ਲੋਕ ਜਿਹੜੇ ਸਤੋ ਬਿਰਤੀ ’ਤੇ ਕੇਂਦਰਿਤ ਹਨ ਜਾਣਦੇ ਹਨ ਕਿ ਉਹਨਾਂ ਨੇ ਮਾਇਆ ਦੇ ਸ਼ਾਸਨ ਵਿੱਚੋਂ ਬਾਹਰ ਨਿਕਲਣਾ ਹੈ ਅਤੇ ਸਤੋ ਬਿਰਤੀ ’ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਦੇ ਹਨ ਅਤੇ ਇੱਕ ਦਿਨ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਮਾਇਆ ਦੀ ਗ਼ੁਲਾਮੀ ਤੋਂ ਬਾਹਰ ਕੱਢ ਕੇ ਅਨੰਤ ਬ੍ਰਹਮ ਸ਼ਕਤੀ ਦੀ ਰਿਆਸਤ ਵਿੱਚ ਲਿਜਾਏ ਜਾਂਦੇ ਹਨ। ਐਸੀਆਂ ਰੂਹਾਂ ਨਿਰਲੇਪਤਾ ਅਤੇ ਨਿਰਭੈਤਾ ਨਾਲ ਬਖ਼ਸ਼ੀਆਂ ਹੁੰਦੀਆਂ ਅਤੇ ਮਾਇਆ ਦੇ ਸੰਗਲਾਂ ਤੋਂ ਮੁਕਤ ਹੁੰਦੀਆਂ ਹਨ।

ਉਹ ਜਿਹੜੇ ਇਸ ਬ੍ਰਹਮ ਖੇਲ ਅਤੇ ਕਿਵੇਂ ਮਾਇਆ ਆਪਣਾ ਕੰਮ ਕਰਦੀ ਹੈ-ਦੀ ਸਮਝ ਨਾਲ ਬਖ਼ਸ਼ੇ ਹੁੰਦੇ ਹਨ, ਗੁਰਪ੍ਰਸਾਦਿ ਨਾਲ ਵੀ ਬਖ਼ਸ਼ੇ ਹੁੰਦੇ ਹਨ ਜਿਹੜਾ ਉਹਨਾਂ ਨੂੰ ਮਾਇਆ ਦੇ ਸੰਗਲਾਂ ਤੋਂ ਬਾਹਰ ਕੱਢਦਾ ਹੈ। ਸਿਰਜਨਾ ਅਤੇ ਵਿਨਾਸ਼ ਸਭ ਇਹਨਾਂ ਬ੍ਰਹਮ ਕਾਨੂੰਨਾਂ ਅਨੁਸਾਰ ਵਾਪਰਦਾ ਹੈ। ਸਾਡਾ ਜਨਮ ਅਤੇ ਮੌਤ ਵੀ ਇਹਨਾਂ ਬ੍ਰਹਮ ਕਾਨੂੰਨਾਂ ਅਨੁਸਾਰ ਹੈ। ਇੱਥੇ ਕੁਝ ਵੀ ਨਹੀਂ ਹੈ ਜੋ ਇਹਨਾਂ ਬ੍ਰਹਮ ਕਾਨੂੰਨਾਂ ਦੇ ਬਾਹਰ ਵਾਪਰਦਾ ਹੈ। ਉਹ ਲੋਕ ਜੋ ਇਸ ਅਨੰਤ ਬ੍ਰਹਮ ਸ਼ਕਤੀ ’ਤੇ ਧਿਆਨ ਕੇਂਦਰਿਤ ਕਰਦੇ ਹਨ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਹੌਲੀ ਹੌਲੀ ਉਸ ਨਾਲ ਇੱਕ ਬਣ ਜਾਂਦੇ ਹਨ।

ਇਸ ਤੇ ਹੋਇ ਸੁ ਨਾਹੀ ਬੁਰਾ ॥ ਓਰੈ ਕਹਹੁ ਕਿਨੈ ਕਛੁ ਕਰਾ ॥

ਆਪਿ ਭਲਾ ਕਰਤੂਤਿ ਅਤਿ ਨੀਕੀ ॥ ਆਪੇ ਜਾਨੈ ਅਪਨੇ ਜੀ ਕੀ ॥

ਆਪਿ ਸਾਚੁ ਧਾਰੀ ਸਭ ਸਾਚੁ ॥ ਓਤਿ ਪੋਤਿ ਆਪਨ ਸੰਗਿ ਰਾਚੁ ॥

ਤਾ ਕੀ ਗਤਿ ਮਿਤਿ ਕਹੀ ਨ ਜਾਇ ॥ ਦੂਸਰ ਹੋਇ ਤ ਸੋਝੀ ਪਾਇ ॥

ਤਿਸ ਕਾ ਕੀਆ ਸਭੁ ਪਰਵਾਨੁ ॥ ਗੁਰ ਪ੍ਰਸਾਦਿ ਨਾਨਕ ਇਹੁ ਜਾਨੁ ॥੭॥

ਬਹੁਤ ਵਾਰ ਜਦੋਂ ਸਾਡੇ ਨਾਲ ਕੋਈ ਚੀਜ਼ ਗ਼ਲਤ ਹੋ ਜਾਂਦੀ ਹੈ ਤਾਂ ਅਸੀਂ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੰਦੇ ਹਾਂ। ਜਦ ਅਸੀਂ ਮੁਸ਼ਕਿਲ ਵਿੱਚ ਹੁੰਦੇ ਹਾਂ ਅਸੀਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਜਦ ਅਸੀਂ ਪੀੜ ਅਤੇ ਦੁੱਖ ਵਿੱਚ ਹੁੰਦੇ ਹਾਂ ਅਸੀਂ ਸ਼ਿਕਾਇਤ ਕਰਨ ਦੀ ਦਸ਼ਾ ਵਿੱਚ ਚਲੇ ਜਾਂਦੇ ਹਾਂ। ਇਹ ਸ਼ਿਕਾਇਤ ਪਰਮਾਤਮਾ ਨੂੰ ਹੁੰਦੀ ਹੈ। ਬਹੁਤ ਵਾਰ ਅਸੀਂ ਆਪਣੇ ਆਪ ਨੂੰ ਪੁੱਛਦੇ ਹਾਂ, “ਪਰਮਾਤਮਾ ਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ? ਪਰਮਾਤਮਾ ਕਿਉਂ ਮੇਰੇ ਨਾਲ ਇਸ ਤਰ੍ਹਾਂ ਕਰ ਰਿਹਾ ਹੈ?” ਅਸੀਂ ਸੋਚਦੇ ਹਾਂ ਕਿ ਅਸੀਂ ਕਿਤੇ ਕੁਝ ਵੀ ਗ਼ਲਤ ਨਹੀਂ ਕੀਤਾ ਹੈ ਅਤੇ ਸ਼ਿਕਾਇਤ ਕਰਦੇ ਹਾਂ ਕਿ ,”ਮੈਂ ਕੀ ਗ਼ਲਤ ਕੀਤਾ ਹੈ ਜਿਸ ਲਈ ਪਰਮਾਤਮਾ ਮੈਨੂੰ ਸਜ਼ਾ ਦੇ ਰਿਹਾ ਹੈ?” ਇਹ ਸਾਡੇ ਵਿਹਾਰ ਦਾ ਆਮ ਹਿੱਸਾ ਹੈ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਕਦੀ ਵੀ ਕਿਸੇ ਨਾਲ ਕੁਝ ਵੀ ਗ਼ਲਤ ਨਹੀਂ ਕਰਦੇ। ਹਾਲਾਂਕਿ, ਜਦ ਅਸੀਂ ਆਪਣੇ ਵਿਹਾਰ ਨੂੰ ਚੰਗੀ ਤਰ੍ਹਾਂ ਘੋਖਦੇ ਹਾਂ, ਅਸੀਂ ਪਤਾ ਕਰਦੇ ਹਾਂ ਕਿ ਅਸੀਂ ਬਹੁਤ ਕੁਝ ਗ਼ਲਤ ਕਰਦੇ ਹਾਂ, ਜਿਨ੍ਹਾਂ ਵਿੱਚੋਂ ਕੁਝ ਕਰਨੀਆਂ ਦੂਸਰਿਆਂ ਲਈ ਨੁਕਸਾਨ-ਦਾਇਕ ਹੁੰਦੀਆਂ ਹਨ।

ਬ੍ਰਹਮ ਕਾਨੂੰਨਾਂ ਅਨੁਸਾਰ ਸਾਡੀ ਕਿਸਮਤ ਸਾਡੀ ਆਪਣੀ ਕਰਨੀ ਦੇ ਅਧਾਰ ’ਤੇ ਹੁੰਦੀ ਹੈ। ਇਹ ਸਾਡੀ ਪਿਛਲੀ ਕਰਨੀ ਇਸ ਜ਼ਿੰਦਗੀ ਦੀ ਜਾਂ ਸਾਡੀ ਪਿਛਲੇ ਜਨਮਾਂ ਦੀ ਕਰਨੀ ਹੋ ਸਕਦੀ ਹੈ। ਸਾਡੀ ਕਰਨੀ ਸਾਡੀ ਆਪਣੀ ਕਿਸਮਤ ਨੂੰ ਉੱਕਰਦੀ ਹੈ। ਇਸ ਤਰੀਕੇ ਨਾਲ, ਅਸੀਂ ਆਪਣੀ ਕਿਸਮਤ ਦੇ ਆਪ ਜ਼ਿੰਮੇਵਾਰ ਹਾਂ, ਅਸੀਂ ਆਪਣੀ ਕਿਸਮਤ ਆਪ ਲਿਖਦੇ ਹਾਂ। ਇਸ ਲਈ, ਅਸੀਂ ਜ਼ਰੂਰ ਹੀ ਕੁਝ ਮੂਰਖਾਨਾ ਜਾਂ ਗ਼ਲਤ ਕੀਤਾ ਹੈ ਜਿਸ ਦੇ ਇਵਜ਼ ਵਜੋਂ ਸਾਨੂੰ ਮੁਸ਼ਕਿਲਾਂ, ਪੀੜਾਂ, ਮਾਨਸਿਕ ਅਤੇ ਸਰੀਰਕ ਬਿਮਾਰੀਆਂ ਨਾਲ ਪੀੜਤ ਹੋਣਾ ਪੈ ਰਿਹਾ ਹੈ। ਜੇਕਰ ਅਸੀਂ ਆਪਣੀ ਕਰਨੀ ਅਤੇ ਆਪਣੀ ਕਿਸਮਤ ਲਈ ਆਪ ਜ਼ਿੰਮੇਵਾਰ ਹਾਂ ਤਦ ਕਿਸੇ ਦੂਸਰੇ ਦੇ ਸਾਡੇ ਨਾਲ ਕੁਝ ਗ਼ਲਤ ਕਰਨ ਦਾ ਸਵਾਲ ਕਿੱਥੇ ਹੈ? ਅਤੇ ਕਿਵੇਂ ਪਰਮਾਤਮਾ ਸਾਡੇ ਨਾਲ ਕੁਝ ਬੁਰਾ ਕਰ ਸਕਦਾ ਹੈ? ਉਹ ਸਭ ਜੋ ਚਾਹੁੰਦਾ ਹੈ ਕਿ ਅਸੀਂ ਇਹ ਸਮਝੀਏ ਕਿ ਜੋ ਵੀ ਅਸੀਂ ਬੀਜਾਂਗੇ ਉਹ ਹੀ ਵੱਢਾਂਗੇ ਅਤੇ ਇਸ ਅਨੁਸਾਰ ਹੀ ਆਪਣੀ ਕਰਨੀ ’ਤੇ ਧਿਆਨ ਕੇਂਦਰਿਤ ਕਰੀਏ।

ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਬੇਅੰਤ ਅਨੰਤ ਦਿਆਲ ਅਤੇ ਬਖ਼ਸ਼ਣਹਾਰ ਹੈ। ਉਹ ਸਾਡੇ ਪਾਪਾਂ ਅਤੇ ਬੁਰੀਆਂ ਕਰਨੀਆਂ ਵੱਲ ਨਹੀਂ ਵੇਖਦਾ ਹੈ ਅਤੇ ਨਿਰੰਤਰ ਸਾਡੀ ਆਪਣੇ ਵੱਲ ਵਾਪਸ ਆਉਣ ਦੀ ਉਡੀਕ ਕਰ ਰਿਹਾ ਹੈ ਅਤੇ ਜਦੋਂ ਹੀ ਅਸੀਂ ਉਸ ਵੱਲ ਵਾਪਸ ਜਾਂਦੇ ਹਾਂ, ਉਹ ਸਾਨੂੰ ਉਸੇ ਵਕਤ ਮੁਆਫ਼ ਕਰ ਦਿੰਦਾ ਹੈ। ਉਹ ਸਾਨੂੰ ਸਾਡੇ ਸਾਰੇ ਪਾਪਾਂ ਅਤੇ ਬੁਰੀਆਂ ਕਰਨੀਆਂ ਲਈ ਮੁਆਫ਼ ਕਰ ਦਿੰਦਾ ਹੈ ਅਤੇ ਸਾਨੂੰ ਆਪਣੀ ਸੁਹਾਗਣ ਦੇ ਤੌਰ ’ਤੇ ਸਵੀਕਾਰ ਕਰ ਲੈਂਦਾ ਹੈ। ਜਿਹੜੀ ਚੀਜ਼ ਦੀ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਉਹ ਬ੍ਰਹਮ ਕਾਨੂੰਨਾਂ ਦਾ ਨਿਰਮਾਤਾ ਹੈ ਅਤੇ ਉਹ ਸਭ ਜੋ ਚਾਹੁੰਦਾ ਹੈ ਕਿ ਅਸੀਂ ਉਸਦੇ ਬ੍ਰਹਮ ਕਾਨੂੰਨਾਂ ਦੀ ਪਾਲਣਾ ਕਰੀਏ ਅਤੇ ਇਸ ਦੇ ਅਨੁਸਾਰ ਹੀ ਆਪਣੀ ਜ਼ਿੰਦਗੀ ਬਤੀਤ ਕਰੀਏ।

ਗੁਰਮਤਿ ਉਸਦਾ ਵਿਧਾਨ ਹੈ ਅਤੇ ਉਹ ਸਭ ਜੋ ਚਾਹੁੰਦਾ ਹੈ ਕਿ ਉਸਦੇ ਸੰਵਿਧਾਨ ਵਿੱਚ ਲਿਖੇ ਬ੍ਰਹਮ ਕਾਨੂੰਨਾਂ ਦੀ ਪਾਲਣਾ ਕਰੀਏ। ਉਸਦੀ ਰਿਆਸਤ ਉਸਦੇ ਸੰਵਿਧਾਨ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ, ਜਿਹੜਾ ਕਿ ਗੁਰਮਤਿ-ਬ੍ਰਹਮ ਗਿਆਨ ਹੈ। ਗੁਰਮਤਿ ਦੀ ਪਾਲਣਾ ਕਰਨੀ ਸਾਨੂੰ ਮੁਸ਼ਕਲਾਂ ਤੋਂ ਦੂਰ ਰੱਖਦੀ ਹੈ। ਉਸਦਾ ਸੰਵਿਧਾਨ ਸਤਿ ’ਤੇ ਅਧਾਰਿਤ ਹੈ, ਉਸਦਾ ਸੰਵਿਧਾਨ ਸਤਿ ਹੈ। ਇਸ ਲਈ ਕਿਵੇਂ ਉਹ ਕਿਸੇ ਨਾਲ ਵੀ ਬੁਰਾ ਕਰ ਸਕਦਾ ਹੈ ? ਉਹ ਨਿਰਵੈਰ ਹੈ। ਉਸਦਾ ਸਾਡੇ ਲਈ ਅਤੇ ਸਾਰੀ ਸ੍ਰਿਸ਼ਟੀ ਲਈ ਪਿਆਰ ਅਨੰਤ ਹੈ। ਕੋਈ ਵੀ ਉਸਦੇ ਸਾਡੇ ਪ੍ਰਤੀ ਪਿਆਰ ਨੂੰ ਚੁਣੌਤੀ ਨਹੀਂ ਦੇ ਸਕਦਾ ਅਤੇ ਇਹ ਗੱਲ ਜਾਣ ਲਵੋ ਕਿ ਉਸਦਾ ਪਿਆਰ ਬੇ-ਸ਼ਰਤ ਹੈ।

ਅਸੀਂ ਉਸ ਨੂੰ ਕੀ ਦੇ ਸਕਦੇ ਹਾਂ? ਉਸਦੀ ਭਾਸ਼ਾ ਪਿਆਰ ਹੈ, ਉਸਦੀ ਬੰਦਗੀ ਪਿਆਰ ਹੈ, ਉਸਦੀਆਂ ਸਾਰੀਆਂ ਅਨੰਤ ਬ੍ਰਹਮ ਸ਼ਕਤੀਆਂ ਪਿਆਰ ’ਤੇ ਬੈਠੀਆਂ ਹੋਈਆਂ ਹਨ। ਪਿਆਰ ਪਰਮਾਤਮਾ ਹੈ ਅਤੇ ਪਰਮਾਤਮਾ ਪਿਆਰ ਹੈ। ਪਿਆਰ ਉਸਦੀ ਅਨੰਤ ਬ੍ਰਹਮ ਸ਼ਕਤੀ ਦਾ ਦੂਸਰਾ ਨਾਮ ਹੈ, ਜਿਹੜਾ ਕਿ ਸਤਿ ਸਰੂਪ ਹੈ।

ਉਸਦੀ ਸਾਰੀ ਸਿਰਜਨਾ ਇਸ ਸਤਿ ਦੀ ਨੀਂਹ ਦੇ ਅਧਾਰ ’ਤੇ ਹੈ, ਉਸਦੇ ਸਾਰੇ ਬ੍ਰਹਮ ਕਾਨੂੰਨ ਸਤਿ ਦੇ ਅਧਾਰ ’ਤੇ ਹਨ, ਉਸਦੀ ਸਾਰੀ ਗੁਰਬਾਣੀ ਸਤਿ ਹੈ, ਉਸਦੇ ਸਾਰੇ ਸੰਤ, ਭਗਤ, ਬ੍ਰਹਮ ਗਿਆਨੀ, ਸਤਿਗੁਰ, ਖ਼ਾਲਸਾ ਸਤਿ ਹਨ। ਉਹ ਜੋ ਵੀ ਕਰਦਾ ਹੈ ਸਤਿ ਹੈ, ਉਸਦੀ ਅਨੰਤ ਬ੍ਰਹਮ ਸ਼ਕਤੀ ਸਤਿ ਹੈ, ਇਸ ਲਈ ਹੀ ਉਸਦਾ ਨਾਮ ਸਤਿਨਾਮ ਹੈ। ਉਹ ਜਿਹੜੇ ਸਤਿ ਰੂਪ ਬਣ ਜਾਂਦੇ ਹਨ ਉਸ ਵਿੱਚ ਪੂਰੀ ਤਰ੍ਹਾਂ ਲੀਨ ਹੋ ਜਾਂਦੇ ਹਨ। ਅਸੀਂ ਇਹਨਾਂ ਬ੍ਰਹਮ ਚੀਜ਼ਾਂ ਦਾ ਅਹਿਸਾਸ ਕੇਵਲ ਸਤਿ ਸਰੂਪ ਬਣ ਕੇ ਕਰ ਸਕਦੇ ਹਾਂ, ਜਿਹੜਾ ਸਾਨੂੰ ਉਸ ਨਾਲ ਇੱਕ ਬਣਾਉਂਦਾ ਹੈ, ਜਿਹੜਾ ਸਾਨੂੰ ਉਸ ਵਿੱਚ ਅਭੇਦ ਕਰਦਾ ਹੈ।

ਇਹ ਸਭ ਗੁਰਪ੍ਰਸਾਦਿ ਹੈ, ਇਸ ਲਈ ਹੀ ਉਸਦਾ ਖੇਲ ਗੁਰਪ੍ਰਸਾਦੀ ਖੇਲ ਹੈ। ਉਸਦੇ ਗੁਰਪ੍ਰਸਾਦਿ ਨਾਲ ਹੀ ਉਸਦੇ ਪਿਆਰ ਭਰੇ ਖੇਲ ਨੂੰ ਸਮਝਿਆ ਅਤੇ ਅਨੁਭਵ ਕੀਤਾ ਜਾ ਸਕਦਾ ਹੈ। ਅਸੀਂ ਉਸਦੀ ਅਨੰਤ ਬ੍ਰਹਮ ਸ਼ਕਤੀ ਦੀ ਝਲਕ ਕੇਵਲ ਉਸਦੇ ਗੁਰਪ੍ਰਸਾਦਿ ਨਾਲ ਹੀ ਪਾ ਸਕਦੇ ਹਾਂ।

ਉਹ ਵਿਲੱਖਣ ਹੈ, ਇੱਥੇ ਕੋਈ ਵੀ ਨਹੀਂ ਹੈ ਜੋ ਉਸਨੂੰ ਪੂਰੀ ਤਰ੍ਹਾਂ ਸਮਝ ਸਕਦਾ ਹੈ। ਕੇਵਲ ਉਹ ਆਪਣੀਆਂ ਬ੍ਰਹਮ ਸ਼ਕਤੀਆਂ ਨੂੰ ਜਾਣਦਾ ਹੈ। ਇੱਥੇ ਕੋਈ ਵੀ ਨਹੀਂ ਹੈ ਜੋ ਉਸਦੀਆਂ ਬ੍ਰਹਮ ਸ਼ਕਤੀਆਂ ਦਾ ਨਿਰਣਾ ਕਰ ਸਕਦਾ ਹੈ। ਉਸਦੀਆਂ ਬ੍ਰਹਮ ਸ਼ਕਤੀਆਂ ਅਨੰਤ ਹਨ, ਇਸ ਲਈ ਇੱਥੇ ਕੋਈ ਸਵਾਲ ਹੀ ਨਹੀਂ ਹੈ ਕਿ ਕੌਣ ਉਸਦੀਆਂ ਬ੍ਰਹਮ ਸ਼ਕਤੀਆਂ ਦਾ ਨਿਰਣਾ ਕਰ ਸਕਦਾ ਹੈ। ਉਸਦੀਆਂ ਅਨੰਤ ਬ੍ਰਹਮ ਸ਼ਕਤੀਆਂ ਨੂੰ ਸਵੀਕਾਰ ਕਰਨਾ ਅਤੇ ਉਸ ਉਪਰ ਧਿਆਨ ਕੇਂਦਰਿਤ ਕਰਨਾ ਸਿਆਣਪ ਵਾਲੀ ਗੱਲ ਹੈ ਕੇਵਲ ਤਦ ਹੀ ਅਸੀਂ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਨ ਦੇ ਅਤੇ ਉਸਦਾ ਅਤੇ ਆਪਣੇ ਆਪ ਦਾ ਬੋਧ ਕਰਨ ਦੇ ਯੋਗ ਹੋ ਸਕਦੇ ਹਾਂ।

ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥ ਆਪਿ ਮਿਲਾਇ ਲਏ ਪ੍ਰਭੁ ਸੋਇ ॥

ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥ ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥

ਧੰਨੁ ਧੰਨੁ ਧੰਨੁ ਜਨੁ ਆਇਆ ॥ ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥

ਜਨ ਆਵਨ ਕਾ ਇਹੈ ਸੁਆਉ ॥ ਜਨ ਕੈ ਸੰਗਿ ਚਿਤਿ ਆਵੈ ਨਾਉ ॥

ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥

ਉਹ ਜਿਹੜੇ ਇਸ ਅਨੰਤ ਬ੍ਰਹਮ ਸ਼ਕਤੀ ਦਾ ਬੋਧ ਕਰ ਲੈਂਦੇ ਹਨ ਇੱਕ ਕਦੀ ਨਾ ਖ਼ਤਮ ਹੋਣ ਵਾਲੀ ਅਨਾਦਿ ਖ਼ੁਸ਼ੀ ਦਾ ਅਨੰਦ ਮਾਣਦੇ ਹਨ। ਇਸ ਅਨਾਦਿ ਖ਼ੁਸ਼ੀ ਨੂੰ ਸਤਿ ਚਿੱਤ ਅਨੰਦ ਕਿਹਾ ਜਾਂਦਾ ਹੈ। ਹਿਰਦਾ ਇਸ ਅਨਾਦਿ ਖ਼ੁਸ਼ੀ ਨਾਲ ਭਰ ਜਾਂਦਾ ਹੈ ਜਿਵੇਂ ਅਸੀਂ ਹਰ ਚੀਜ਼ ਪ੍ਰਾਪਤ ਕਰ ਲਈ ਹੈ। ਸਾਡਾ ਮਨ ਇਸ ਬ੍ਰਹਮ ਅਨੰਦ ਨਾਲ ਭਰ ਜਾਂਦਾ ਹੈ। ਸਾਡਾ ਮਨ ਪਰਮ ਜੋਤ ਵਿੱਚ ਤਬਦੀਲ ਹੋ ਜਾਂਦਾ ਹੈ। ਸਾਡਾ ਹਿਰਦਾ ਪੂਰਨ ਜੋਤ ਪ੍ਰਕਾਸ਼ ਨਾਲ ਭਰ ਜਾਂਦਾ ਹੈ। ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ-ਮਾਇਆ ਉਪਰ ਜਿੱਤ ਦੀ ਰਹਿਤ ਵਿੱਚ ਚਲਾ ਜਾਂਦਾ ਹੈ। ਸਾਡਾ ਰੋਮ-ਰੋਮ ਖ਼ੁਸ਼ੀ ਨਾਲ ਨੱਚਦਾ ਹੈ ਅਤੇ ਇਹ ਨਾਮ ਨਾਲ ਥਿੜਕਦਾ ਹੈ। ਸਾਡਾ ਸਰੀਰ ਅੰਮ੍ਰਿਤ ਨਾਲ ਭਰ ਜਾਂਦਾ ਹੈ ਅਤੇ ਇਹ ਸਾਡੇ ਸਰੀਰ ਵਿੱਚੋਂ ਬਾਹਰ ਵਹਿੰਦਾ ਹੈ। ਅਸੀਂ ਸਾਰੇ ਸਰੀਰ ਵਿੱਚੋਂ ਬ੍ਰਹਮ ਜੋਤ ਨਿਕਲਦੀ ਦੇਖਦੇ ਹਾਂ। ਬੰਦਗੀ ਦੀ ਇਹ ਅਵਸਥਾ ਬਿਆਨ ਕਰਨ ਤੋਂ ਬਾਹਰ ਹੈ। ਇਹ ਬੰਦਗੀ ਦੀ ਦਸ਼ਾ ਵਿਆਖਿਆ ਤੋਂ ਪਰ੍ਹੇ ਹੈ। ਅਖ਼ੀਰਲੀ ਗੱਲ ਇਹ ਹੈ ਕਿ ਅਸੀਂ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਬਣ ਜਾਂਦੇ ਹਾਂ, ਅਸੀਂ ਇਸ ਬ੍ਰਹਮ ਸ਼ਕਤੀ ਵਿੱਚ ਲੀਨ ਅਤੇ ਅਭੇਦ ਹੋ ਜਾਂਦੇ ਹਾਂ।

ਇਹ ਸਭ ਤੋਂ ਉੱਚ ਪੱਧਰ ਦਾ ਗੁਰਪ੍ਰਸਾਦਿ ਹੈ ਜੋ ਅਸੀਂ ਉਸਦੇ ਹੁਕਮ ਨਾਲ ਬਖ਼ਸ਼ੇ ਜਾਂਦੇ ਹਾਂ। ਸਾਡੀਆਂ ਸਾਰੀਆਂ ਇੰਦਰੀਆਂ ਅਤੇ ਕਰਮ ਇੰਦਰੀਆਂ ਪੂਰਨ ਹੁਕਮ ਅਧੀਨ ਚਲੀਆਂ ਜਾਂਦੀਆਂ ਹਨ, ਸਿੱਧਾ ਪਰਮ ਜੋਤ ਪੂਰਨ ਪ੍ਰਕਾਸ਼ ਦੇ ਅਧੀਨ ਅਨੰਤ ਬ੍ਰਹਮ ਸ਼ਕਤੀ ਦੇ ਅਧੀਨ ਚਲੀਆਂ ਜਾਂਦੀਆਂ ਹਨ। ਐਸੀ ਰੂਹ ਅਨਾਦਿ ਖ਼ਜ਼ਾਨਿਆਂ ਨਾਲ ਬਖ਼ਸ਼ਿਸ਼ ਹੋ ਕੇ ਧੰਨ ਧੰਨ ਬਣ ਜਾਂਦੀ ਹੈ। ਕੇਵਲ ਇਹ ਹੀ ਨਹੀਂ ਇਹ ਬ੍ਰਹਮ ਬਖ਼ਸ਼ਿਸ਼ ਸਾਡੀਆਂ ੨੧ ਪੀੜ੍ਹੀਆਂ ਤੱਕ ਚਲੀ ਜਾਂਦੀ ਹੈ, ਇਹ ਸਾਰੀ ਕੁਲ ਅਤੇ ਆਉਣ ਵਾਲੀਆਂ ੨੧ ਕੁਲਾਂ ਲਈ ਇੱਕ ਬ੍ਰਹਮ ਦਾਤ ਹੁੰਦੀ ਹੈ। ਇਹ ਸਭ ਤੋਂ ਉੱਚੀ ਦਾਤ ਹੈ ਜੋ ਅਸੀਂ ਅਕਾਲ ਪੁਰਖ ਤੋਂ ਪ੍ਰਾਪਤ ਕਰ ਸਕਦੇ ਹਾਂ, ਇੱਥੇ ਕੋਈ ਵੀ ਹੋਰ ਦਾਤ ਇਸ ਦਾਤ ਨਾਲੋਂ ਉੱਤਮ ਨਹੀਂ ਹੈ।

ਸਾਡੀ ਮਨੁੱਖਾ ਜ਼ਿੰਦਗੀ ਇੱਕ ਸ਼ਰੀਫ਼ ਜਨਮ ਵਾਲੀ ਬਣ ਜਾਂਦੀ ਹੈ ਜਿਵੇਂ ਅਸੀਂ ਇਸਦੇ ਬ੍ਰਹਮ ਮੰਤਵ ਦਾ ਬੋਧ ਕਰ ਲੈਂਦੇ ਹਾਂ। ਇਸ ਲਈ ਹੀ ਉਹ ਜਿਹੜੇ ਇਸ ਬ੍ਰਹਮ ਅਵਸਥਾ ਦੀ ਪ੍ਰਾਪਤੀ ਕਰ ਲੈਂਦੇ ਹਨ, ਉਹਨਾਂ ਦੇ ਮਾਤਾ ਪਿਤਾ ਨੂੰ ਧੰਨ ਧੰਨ ਕਿਹਾ ਜਾਂਦਾ ਹੈ, ਉਹਨਾਂ ਦੀ ਕੁਲ ਨੂੰ ਧੰਨ ਧੰਨ ਕਿਹਾ ਜਾਂਦਾ ਹੈ। ਉਸ ਮਾਤਾ ਜਿਸਨੇ ਇਹ ਰੂਹ ਦੇ ਸਰੀਰ ਨੂੰ ਜਨਮ ਦਿੱਤਾ ਹੈ ਉਸਨੂੰ ਧੰਨ ਧੰਨ ਕਿਹਾ ਜਾਂਦਾ ਹੈ। ਗੁਰੂ ਸਾਨੂੰ ਦੱਸ ਰਹੇ ਹਨ ਕਿ ਜਦ ਨਾਮ ਹਿਰਦੇ ਵਿੱਚ ਜਾਂਦਾ ਹੈ ਤਦ ਅਸੀਂ ਜੀਵਨ ਮੁਕਤੀ ਨਾਲ ਬਖ਼ਸ਼ੇ ਜਾਂਦੇ ਹਾਂ। ਯਕੀਨੀ ਤੌਰ ’ਤੇ ਸਾਡਾ ਹਿਰਦਾ ਇੱਕ ਸਤਿ ਹਿਰਦਾ ਬਣ ਜਾਂਦਾ ਹੈ ਜਦ ਹੀ ਨਾਮ ਸਾਡੇ ਹਿਰਦੇ ਵਿੱਚ ਜਾਂਦਾ ਹੈ ਅਤੇ ਅਸੀਂ ਜੀਵਨ ਮੁਕਤ ਬਣ ਜਾਂਦੇ ਹਾਂ।

ਐਸੀਆਂ ਰੂਹਾਂ ਬਹੁਤ ਦੁਰਲਭ ਹਨ, ਲੱਖਾਂ ਵਿਚੋਂ ਕੋਈ ਇੱਕ ਜਿਹੜੇ ਇਸ ਸਰਵ-ਉੱਚ ਰੂਹਾਨੀ ਅਵਸਥਾ ਨਾਲ ਬਖ਼ਸ਼ੇ ਜਾਂਦੇ ਹਨ-ਐਸੀਆਂ ਰੂਹਾਂ ਨੂੰ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਜਾਂ ਇੱਕ ਪੂਰਨ ਖ਼ਾਲਸਾ ਕਿਹਾ ਜਾਂਦਾ ਹੈ। ਉਹਨਾਂ ਦੀ ਨੌਕਰੀ ਸੰਸਾਰ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਨਾਲ ਜੋੜਨਾ ਹੁੰਦੀ ਹੈ। ਸੰਸਾਰ ਨੂੰ ਮਾਇਆ ਦੇ ਕਹਿਰ ਤੋਂ ਬਚਾਉਣਾ ਉਹਨਾਂ ਦੀ ਜ਼ਿੰਦਗੀ ਦਾ ਮੰਤਵ ਹੁੰਦਾ ਹੈ। ਗੁਰਪ੍ਰਸਾਦਿ ਵੰਡਣਾ ਅਤੇ ਇਸ ਦੀ ਸੇਵਾ ਕਰਨੀ ਉਹਨਾਂ ਦੀ ਜ਼ਿੰਦਗੀ ਹੁੰਦੀ ਹੈ। ਸਾਡੀ ਜ਼ਹਿਰ ਨੂੰ ਜਜ਼ਬ ਕਰਨਾ ਅਤੇ ਅੰਮ੍ਰਿਤ ਦੇਣਾ ਉਹਨਾਂ ਦੀ ਬੰਦਗੀ ਅਤੇ ਸੇਵਾ ਹੁੰਦੀ ਹੈ ਅਤੇ ਇਹ ਸਭ ਤੋਂ ਉੱਚੇ ਪੱਧਰ ਦੀ ਸੇਵਾ ਹੈ ਜੋ ਕੋਈ ਕਰ ਸਕਦਾ ਹੈ। ਉਹ ਸਾਰੇ ਸੰਸਾਰ ਨੂੰ ਜੀਵਨ ਮੁਕਤੀ ਦਾ ਰਾਹ ਦਰਸਾਉਂਦੇ ਹਨ ਅਤੇ ਉਹ ਸਭ ਆਲੇ-ਦੁਆਲੇ ਦੀ ਜਨਤਾ ਲਈ ਜੀਵਨ ਮੁਕਤੀ ਲਿਆਉਂਦੇ ਹਨ। ਸਾਰਾ ਹੀ ਸੰਸਾਰ ਉਹਨਾਂ ਦਾ ਪਰਿਵਾਰ ਹੈ, ਸਾਰੀ ਹੀ ਸ੍ਰਿਸ਼ਟੀ ਉਹਨਾਂ ਦਾ ਪਰਿਵਾਰ ਹੈ ਅਤੇ ਉਹ ਹਰ ਅਤੇ ਹਰੇਕ ਸ੍ਰਿਸ਼ਟੀ ਨੂੰ ਸੱਚ ਹੀ ਵੰਡਦੇ ਹਨ। ਇਸ ਲਈ ਹੀ ਜਦ ਅਸੀਂ ਐਸੇ ਮਹਾਂਪੁਰਖ ਦੀ ਸਤਿ ਸੰਗਤ ਨਾਲ ਬਖ਼ਸ਼ੇ ਜਾਂਦੇ ਹਾਂ ਤਦ ਸਾਡਾ ਮਨ ਅਤੇ ਹਿਰਦਾ ਸ਼ਾਂਤੀ ਵਿੱਚ ਚਲਾ ਜਾਂਦਾ ਹੈ, ਕੁਝ ਲੋਕਾਂ ਲਈ ਉਹਨਾਂ ਦੇ ਦਰਸ਼ਨ ਹੀ ਗੁਰਪ੍ਰਸਾਦਿ ਲਿਆਉਂਦੇ ਹਨ ਅਤੇ ਉਹ ਉਸੇ ਵਕਤ ਹੀ ਸਮਾਧੀ ਵਿੱਚ ਚਲੇ ਜਾਂਦੇ ਹਨ, ਦੂਸਰੇ ਇਸ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਨਾਮ ਉਹਨਾਂ ਦੇ ਮਨ ਵਿੱਚ ਚਲਾ ਜਾਂਦਾ ਹੈ ਅਤੇ ਬਹੁਤ ਸਾਰੇ ਲੋਕ ਨਾਮ ਸਿਮਰਨ ਕਰਨ ਲਈ ਪ੍ਰੇਰਿਤ ਹੋ ਜਾਂਦੇ ਹਨ।

ਲੋਕਾਂ ਨੂੰ ਨਾਮ ਨਾਲ ਜੋੜਨਾ ਸਭ ਤੋਂ ਉੱਚੀ ਸੇਵਾ ਹੈ। ਇਸ ਲਈ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਐਸੀਆਂ ਰੂਹਾਂ ਅੱਗੇ ਹਮੇਸ਼ਾਂ ਹੀ ਸੀਸ ਝੁਕਾਉਂਦੇ ਹਨ। ਧੰਨ ਧੰਨ ਸਤਿਗੁਰੂ ਸਾਹਿਬਾਨ ਨੇ ਸਦਾ ਅਤੇ ਹਮੇਸ਼ਾਂ ਹੀ ਆਪਣੀਆਂ ਬਖ਼ਸ਼ਿਸ਼ਾਂ ਉਹਨਾਂ ਰੂਹਾਂ ਉਪਰ ਕੀਤੀਆਂ ਹਨ ਜੋ ਜਨਤਾ ਦੀ ਸੇਵਾ ਕਰਦੇ ਹਨ ਅਤੇ ਉਹਨਾਂ ਲਈ ਜੀਵਨ ਮੁਕਤੀ ਲਿਆਉਂਦੇ ਹਨ। ਇੱਥੇ ਸਦਾ ਅਤੇ ਹਮੇਸ਼ਾਂ ਹੀ ਐਸੀਆਂ ਰੂਹਾਂ ਹਨ ਜੋ ਇਸ ਤਰ੍ਹਾਂ ਦੀ ਸੇਵਾ ਜਨਤਾ ਨੂੰ ਅਨਾਦਿ ਸੱਚ ਪੇਸ਼ ਕਰਨ, ਜਨਤਾ ਨੂੰ ਗੁਰਪ੍ਰਸਾਦਿ ਪੇਸ਼ ਕਰਨ, ਸਾਰੇ ਸੰਸਾਰ ਨੂੰ ਅੰਮ੍ਰਿਤ ਪੇਸ਼ ਕਰਨ ਨਾਲ ਬਖ਼ਸ਼ੀਆਂ ਗਈਆਂ ਹਨ।