ਅਸਟਪਦੀ 24 : ਗੁਰੂ ਚਰਨਾਂ ’ਤੇ ਪੂਰਨ ਸਮਰਪਣ ਪੂਰਨ ਬੰਦਗੀ ਦਾ

ਸਲੋਕੁ ॥

ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥

ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥

ਸਤਿਗੁਰ ਦਾਤੇ ਧੰਨ ਧੰਨ ਪੰਚਮ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਸੁਖਮਨੀ ਸਾਹਿਬ ਜੀ ਦੇ ਇਸ ਅਖ਼ੀਰਲੇ ਸਲੋਕ ਵਿੱਚ ਸਾਨੂੰ ਦਰਗਾਹ ਦੀ ਕੁੰਜੀ ਬਖ਼ਸ਼ੀ ਹੈ। ਉਹਨਾਂ ਨੇ ਸਾਨੂੰ ਇਸ ਬ੍ਰਹਮ ਸਲੋਕ ਵਿੱਚ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਜਿੱਤਣ ਦੇ ਭੇਦ ਦਿੱਤੇ ਹਨ।

ਸਾਰੀ ਹੀ ਸੁਖਮਨੀ ਬਾਣੀ ਵਿੱਚ ਉਹਨਾਂ ਨੇ ਸਾਨੂੰ ਇਹਨਾਂ ਬਾਰੇ ਪੂਰਨ ਬ੍ਰਹਮ ਗਿਆਨ ਨਾਲ ਬਖ਼ਸ਼ਿਆ ਹੈ:

    • ਨਾਮ ਦੀ ਮਹਿਮਾ।
    • ਸਾਰੇ ਹੀ ਰੂਹਾਨੀ ਫਲ ਜੋ ਸਾਨੂੰ ਨਾਮ ਦੇ ਗੁਰਪ੍ਰਸਾਦਿ ਨਾਲ ਪ੍ਰਾਪਤ ਹੁੰਦੇ ਹਨ।
    • ਨਾਮ ਦੇ ਗੁਰਪ੍ਰਸਾਦਿ ਬਾਰੇ ਬ੍ਰਹਮ ਗਿਆਨ।
    • ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਾਧ, ਇੱਕ ਸਤਿਗੁਰ ਅਤੇ ਇੱਕ ਪੂਰਨ ਖ਼ਾਲਸਾ ਦੀ ਮਹਿਮਾ।

ਉਹਨਾਂ ਨੇ ਸਾਨੂੰ ਇਹਨਾਂ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ਿਆ ਹੈ:

੧.   ਮਾਇਆ ਅਤੇ ਕਿਵੇਂ ਅਸੀਂ ਮਾਇਆ ਦਾ ਜ਼ਹਿਰ ਨਿਰੰਤਰ ਕਈ ਸੈਂਕੜਿਆਂ ਜਨਮਾਂ ਤੋਂ ਪੀ ਰਹੇ ਹਾਂ।

੨.   ਕਿਵੇਂ ਅਸੀਂ ਮਾਇਆ ਦੇ ਗ਼ੁਲਾਮ ਬਣਦੇ ਹਾਂ, ਪੰਜ ਦੂਤ ਅਤੇ ਤ੍ਰਿਸ਼ਨਾ ਇੱਛਾਵਾਂ ਦੇ ਗ਼ੁਲਾਮ ਬਣਦੇ ਹਾਂ।

੩.   ਕਿਵੇਂ ਮਾਇਆ ਸਾਡੇ ਮਨ ’ਤੇ ਰਾਜ ਕਰਦੀ ਹੈ ਅਤੇ ਸਾਨੂੰ ਅਸਤਿ ਦੀ ਕਰਨੀ ਕਰਨਾ ਬਣਾਉਂਦੀ ਹੈ।

੪.   ਅਨੰਤ ਬ੍ਰਹਮ ਸ਼ਕਤੀ ਅਤੇ ਕਿਵੇਂ ਇਹ ਅਨੰਤ ਬ੍ਰਹਮ ਸ਼ਕਤੀ ਸਾਡੀ ਆਪਣੀ ਸਿਆਣਪ, ਸੰਸਾਰਕ ਸਿਆਣਪ ਅਤੇ ਦੁਰਮਤਿ ’ਤੇ ਨਿਯੰਤਰਣ ਕਰਨ ਵਿੱਚ ਮਦਦ ਕਰਦੀ ਹੈ।

੫.   ਕਿਵੇਂ ਅਸੀਂ ਮਾਇਆ ਦੇ ਸਾਡੇ ਮਨ ਉਪਰ ਸ਼ਾਸਨ ਖ਼ਿਲਾਫ਼ ਲੜ ਸਕਦੇ ਹਾਂ ਅਤੇ ਆਪਣੇ ਆਪ ਨੂੰ ਮਾਇਆ ਦੇ ਸੰਗਲਾਂ ਤੋਂ ਮੁਕਤ ਕਰ ਸਕਦੇ ਹਾਂ।

ਸੰਖੇਪ ਵਿੱਚ, ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਰੂਹਾਨੀਅਤ ਬਾਰੇ ਹਰ ਪੱਖ ਦਾ ਪੂਰਨ ਬ੍ਰਹਮ ਗਿਆਨ ਇਸ ਸੁਖਮਨੀ ਬਾਣੀ ਵਿੱਚ ਬਖ਼ਸ਼ਿਆ ਹੈ। ਇਸ ਬਾਣੀ ਦਾ ਹਰ ਸਲੋਕ ਪੂਰਨ ਬ੍ਰਹਮ ਗਿਆਨ – ਪੂਰਨ ਤੱਤ ਗਿਆਨ ਹੈ ਅਤੇ ਗੁਰਪ੍ਰਸਾਦਿ ਹੈ। ਇਹ ਬ੍ਰਹਮ ਲਿਖਤ ਅਨਾਦਿ ਖ਼ੁਸ਼ੀਆਂ ਅਨੰਦ ਦਾ ਖ਼ਜ਼ਾਨਾ ਹੈ, ਸਤਿ ਚਿੱਤ ਅਨੰਦ ਦਾ ਦਰਗਾਹੀ ਖ਼ਜ਼ਾਨਾ ਹੈ। ਇਹ ਬਾਣੀ ਇੱਕ ਕਦੀ ਨਾ ਖ਼ਤਮ ਹੋਣ ਵਾਲੀ ਬਖ਼ਸ਼ਿਸ਼ ਹੈ। ਇਹ ਬਾਣੀ ਇੱਕ ਨਿਰੰਤਰ ਕਦੀ ਨਾ ਖ਼ਤਮ ਹੋਣ ਵਾਲਾ ਅੰਮ੍ਰਿਤ, ਆਤਮ ਰਸ, ਪੂਰਨ ਬ੍ਰਹਮ ਗਿਆਨ, ਸਭ ਤੋਂ ਉੱਚਾ ਅੰਮ੍ਰਿਤ ਹੈ।

ਇਹ ਸਾਡਾ ਹਰ ਕਿਸੇ ਨਾਲ ਬ੍ਰਹਮ ਵਾਅਦਾ ਹੈ ਕਿ ਜਿਹੜਾ ਮਨੁੱਖ ਇਸ ਗੁਰਪ੍ਰਸਾਦੀ ਲਿਖਤ ਨੂੰ ਪੜ੍ਹਦਾ ਹੈ ਅਤੇ ਉਹ ਕਰਦਾ ਹੈ ਜੋ ਵਖਿਆਨ ਕੀਤਾ ਗਿਆ ਹੈ, ਗੁਰਬਾਣੀ ਅਨੁਸਾਰ, ਉਹ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਜਿੱਤ ਜਾਂਦਾ ਹੈ। ਐਸੀਆਂ ਰੂਹਾਂ ਜੀਵਨ ਮੁਕਤੀ ਵੱਲ ਵਧਣਾ ਸ਼ੁਰੂ ਕਰਦੀਆਂ ਹਨ ਅਤੇ ਉਹਨਾਂ ਵਿੱਚੋਂ ਕੁੱਛ ਜਗਿਆਸੂ ਇਸ ਜੀਵਨ ਵਿੱਚ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਧੰਨ ਧੰਨ ਸਤਿਗੁਰ ਅਰਜਨ ਦੇਵ ਜੀ ਮਹਾਰਾਜ ਸਾਡੇ ਉਪਰ ਬੇਅੰਤ ਦਿਆਲ ਹਨ ਕਿ ਇਸ ਸਾਰੀ ਬ੍ਰਹਮ ਲਿਖਤ ਵਿੱਚ ਉਹਨਾਂ ਨੇ ਸਾਨੂੰ ਬਹੁਤ ਸਾਰੇ ਤਰੀਕਿਆਂ ਨਾਲ ਇਸ ਬ੍ਰਹਮ ਗਿਆਨ ਨੂੰ ਸਮਝਾਇਆ ਹੈ।

ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਇਹ ਅਖ਼ੀਰਲਾ ਸਲੋਕ ਸਾਰੀ ਸੁਖਮਨੀ ਦਾ ਅਤੇ ਗੁਰਬਾਣੀ ਦਾ ਨਿਚੋੜ ਹੈ। ਸੱਚੇ ਪਾਤਿਸ਼ਾਹ ਜੀ ਨੇ ਇਹ ਸਾਨੂੰ ਦਰਗਾਹ ਦੀ ਕੁੰਜੀ ਸਾਡੇ ਹੱਥ ਫੜਾ ਦਿਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਹਨ ਕਿ ਸਾਨੂੰ ਕੀ ਪ੍ਰਾਪਤ ਕਰਨ ਦੀ ਜ਼ਰੂਰਤ ਹੈ:

    • ਨਾਮ ਦਾ ਗੁਰਪ੍ਰਸਾਦਿ।
    • ਨਾਮ ਸਿਮਰਨ ਦਾ ਗੁਰਪ੍ਰਸਾਦਿ।
    • ਨਾਮ ਦੀ ਕਮਾਈ ਦਾ ਗੁਰਪ੍ਰਸਾਦਿ।
    • ਪੂਰਨ ਬੰਦਗੀ ਦਾ ਗੁਰਪ੍ਰਸਾਦਿ।

ਇਹ ਗੁਰਪ੍ਰਸਾਦਿ ਸਾਨੂੰ ਕਰਮ ਖੰਡ ਵਿੱਚ ਸਥਾਪਿਤ ਕਰਕੇ ਪੂਰਨ ਬੰਦਗੀ ਵੱਲ ਸਾਡੀ ਅਗਵਾਈ ਕਰਦਾ ਹੈ ਅਤੇ ਸੱਚ ਖੰਡ ਵੱਲ ਅਤੇ ਮਾਇਆ ਦੇ ਪੰਜ ਦੂਤਾਂ ਨੂੰ ਹਰਾਉਣ ਵਿੱਚ ਅਗਵਾਈ ਕਰਦਾ ਹੈ ਅਤੇ ਇੱਛਾ ਮੁਕਤ ਬਣਨ ਵਿੱਚ ਮਦਦ ਕਰਦਾ ਹੈ। ਇਸ ਤੋਂ ਬਾਅਦ ਇਹ ਸਭ ਪ੍ਰਾਪਤ ਕਰਨ ਵਿੱਚ ਸਾਡੀ ਸਹਾਇਤਾ ਕਰਦਾ ਹੈ:

    • ਪੂਰਨ ਅਵਸਥਾ ਦਾ ਗੁਰਪ੍ਰਸਾਦਿ।
    • ਅਟੱਲ ਅਵਸਥਾ ਦਾ ਗੁਰਪ੍ਰਸਾਦਿ।
    • ਪਰਮ ਪਦਵੀ ਦਾ ਗੁਰਪ੍ਰਸਾਦਿ।
    • ਪੂਰਨ ਬ੍ਰਹਮ ਗਿਆਨ ਦਾ ਗੁਰਪ੍ਰਸਾਦਿ।
    • ਪੂਰਨ ਤੱਤ ਗਿਆਨ ਦਾ ਗੁਰਪ੍ਰਸਾਦਿ।
    • ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਜੀ ਦੇ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਅਭੇਦ ਹੋਣਾ, ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਬਣਨ ਦਾ ਗੁਰਪ੍ਰਸਾਦਿ।

ਇਹ ਸਾਰੀਆਂ ਬ੍ਰਹਮ ਬਖ਼ਸ਼ਿਸ਼ਾਂ ਉਹਨਾਂ ਨਾਲ ਵਾਪਰਦੀਆਂ ਹਨ ਜਿਨ੍ਹਾਂ ਨੇ “ਪੂਰਾ ਪ੍ਰਭੁ ਆਰਾਧਿਆ”,ਭਾਵ ਜਿਨ੍ਹਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬੰਦਗੀ ਲਈ ਅਰਪਣ ਕਰ ਦਿੱਤਾ ਹੈ। ਪੂਰਨ ਬੰਦਗੀ ਪੂਰਨਤਾ ਵੱਲ ਨੂੰ ਅਗਵਾਈ ਕਰਦੀ ਹੈ ਅਤੇ ਪੂਰਨਤਾ ਦਾ ਭਾਵ ਹੈ ਅਨੰਤ ਬ੍ਰਹਮ ਸ਼ਕਤੀਆਂ ਦੀ ਪ੍ਰਾਪਤੀ। ਬਿਨਾਂ ਪੂਰਨ ਬੰਦਗੀ ਦੇ ਅਸੀਂ ਪੂਰਨਤਾ ਦਾ ਅਨੁਭਵ ਨਹੀਂ ਕਰ ਸਕਦੇ। ਅਸੀਂ ਉਸ ਅਨੰਤ ਬ੍ਰਹਮ ਸ਼ਕਤੀ ਦਾ ਅਨੁਭਵ ਨਹੀਂ ਕਰ ਸਕਦੇ ਜਿਹੜੀ ਸਾਰੇ ਬ੍ਰਹਿਮੰਡ ਵਿੱਚ ਸਰਵ-ਵਿਆਪਕ ਹੈ।

ਜਦ ਤੱਕ ਅਸੀਂ ਪੂਰਨਤਾ ਪ੍ਰਾਪਤ ਨਹੀਂ ਕਰਦੇ ਇਸ ਦਾ ਭਾਵ ਹੈ ਅਸੀਂ ਅਜੇ ਵੀ ਮਾਇਆ ਦੇ ਰਾਜ ਅਧੀਨ ਹਾਂ ਅਤੇ ਅਸੀਂ ਮਾਇਆ ਦੇ ਗ਼ੁਲਾਮ ਹਾਂ। ਇਸ ਦਾ ਭਾਵ ਹੈ ਅਸੀਂ ਅਜੇ ਵੀ ਮਨਮੁਖ ਹਾਂ। ਜਦ ਹੀ ਅਸੀਂ ਪੂਰਨਤਾ ਪ੍ਰਾਪਤ ਕਰਦੇ ਹਾਂ ਅਸੀਂ ਹੁਕਮ ਅਧੀਨ ਹੁੰਦੇ ਹਾਂ, ਅਸੀਂ ਇੱਕ ਗੁਰਮੁਖ ਬਣਦੇ ਹਾਂ, ਅਸੀਂ ਮਾਇਆ ਉਪਰ ਜਿੱਤ ਪਾਉਂਦੇ ਹਾਂ, ਅਸੀਂ ਮਾਇਆ ਨੂੰ ਹਰਾ ਦਿੰਦੇ ਹਾਂ।

ਪੂਰਨਤਾ ਦੀ ਪ੍ਰਾਪਤੀ ਸਾਨੂੰ ਪੂਰਨਤਾ ਵਿੱਚ ਅਭੇਦ ਕਰ ਦਿੰਦੀ ਹੈ ਅਤੇ ਸਾਨੂੰ ਪੂਰਨ ਸਰਵ-ਵਿਆਪਕ ਵਿੱਚ ਅਭੇਦ ਹੋਣਾ ਬਣਾਉਂਦੀ ਹੈ। “ਪੂਰਾ” ਦਾ ਭਾਵ ਹੈ ਅਨੰਤ ਬੇਅੰਤ ਬ੍ਰਹਮ ਸ਼ਕਤੀ ਜੋ ਕਿ ਪੂਰਨ ਸਮਰਪਣ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹ ਮਨੁੱਖ ਜਿਹੜੇ ਆਪਣੇ ਗੁਰ ਅਤੇ ਗੁਰੂ ਨੂੰ ਆਪਣੇ ਤਨ, ਮਨ ਅਤੇ ਧਨ ਨਾਲ ਪੂਰਨ ਸਮਰਪਣ ਕਰਦੇ ਹਨ ਅਤੇ ਆਪਣੇ ਗੁਰੂ ਦੇ ਸਤਿ ਚਰਨਾਂ ’ਤੇ ਪੂਰਨ ਯਕੀਨ, ਪੂਰਨ ਸ਼ਰਧਾ ਅਤੇ ਬੇ-ਸ਼ਰਤ ਪਿਆਰ ਨਾਲ ਸਮਰਪਣ ਕਰਦੇ ਹਨ, ਕੇਵਲ ਉਹ ਪੂਰਨ ਬੰਦਗੀ ਪ੍ਰਾਪਤ ਕਰਦੇ ਹਨ ਅਤੇ ਪੂਰਨਤਾ ਪ੍ਰਾਪਤ ਕਰਦੇ ਹਨ।

ਬੰਦਗੀ ਬਹੁਤ ਅਸਾਨ ਅਤੇ ਸਾਦੀ ਬਣਾ ਦਿੱਤੀ ਗਈ ਹੈ ਪੂਰਨਤਾ ਵਿੱਚ ਬੰਦਗੀ ਅਤੇ ਪੂਰਨਤਾ ਪ੍ਰਾਪਤ ਕਰਨੀ। ਇਹ ਦਰਗਾਹ ਦੀ ਕੁੰਜੀ ਹੈ ਪੂਰਨਤਾ ਵਿੱਚ ਬੰਦਗੀ ਦਰਗਾਹ ਦੀ ਕੁੰਜੀ ਹੈ ਅਤੇ ਇਹ ਸਾਡਾ ਫਿਰ ਸਾਰਿਆਂ ਨਾਲ ਬ੍ਰਹਮ ਵਾਅਦਾ ਹੈ ਉਹ ਮਨੁੱਖ ਜਿਹੜੇ ਆਪਣੇ ਆਪ ਨੂੰ ਪੂਰਨਤਾ ਵਿੱਚ ਬੰਦਗੀ ਨੂੰ ਸਮਰਪਣ ਕਰਦੇ ਹਨ ਉਹ ਯਕੀਨੀ ਤੌਰ ’ਤੇ ਪੂਰਨਤਾ ਪ੍ਰਾਪਤ ਕਰਦੇ ਹਨ।

ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੀਵਨ ਮੁਕਤੀ ਨੂੰ ਬਹੁਤ ਸਾਦਾ ਅਤੇ ਅਸਾਨ ਬਣਾ ਦਿੱਤਾ ਹੈ। ਯਾਦ ਰੱਖੋ ਇਹ ਗੁਰੂ ਦੇ ਸ਼ਬਦ ਹਨ ਅਤੇ ਇਹ ਪੂਰਨ ਸਤਿ ਹਨ। ਇਹ ਬ੍ਰਹਮ ਵਾਅਦਾ ਹੈ ਅਤੇ ਸਾਡੇ ਲਈ ਸਤਿ ਹੁੰਦਾ ਹੈ ਜੇਕਰ ਅਸੀਂ ਆਪਣੇ ਆਪ ਨੂੰ ਪੂਰਨ ਬੰਦਗੀ ਲਈ ਸਮਰਪਣ ਕਰਦੇ ਹਾਂ।

ਇੱਥੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੇ ਮਨ ਵਿੱਚ ਇਹ ਪ੍ਰਸ਼ਨ ਹੈ: ਅਸੀਂ ਬਹੁਤ ਸਾਰਾ ਨਾਮ ਸਿਮਰਨ ਅਤੇ ਸੇਵਾ ਕਰਦੇ ਹਾਂ ਅਤੇ ਬਹੁਤ ਲੰਮੇ ਸਮੇਂ ਤੋਂ ਕਰ ਰਹੇ ਹਾਂ, ਪਰ ਅਸੀਂ ਅਜੇ ਤੱਕ ਕੁਝ ਵੀ ਰੂਹਾਨੀ ਅਨੁਭਵ ਨਹੀਂ ਕਰ ਰਹੇ ਹਾਂ। ਸਾਡਾ ਮਨ ਅਜੇ ਵੀ ਟਿਕ ਨਹੀਂ ਰਿਹਾ ਹੈ। ਕਿਉਂ ਇੱਥੇ ਮਨ ਨੂੰ ਸ਼ਾਂਤੀ ਨਹੀਂ ਹੈ?

ਉੱਤਰ ਬਹੁਤ ਹੀ ਸਾਦਾ ਅਤੇ ਅਸਾਨ ਹੈ। ਸਿਰਫ਼ ਆਪਣੇ ਆਪ ਨੂੰ ਪੁੱਛੋ: “ਕੀ ਮੈਂ ਆਪਣੇ ਆਪ ਨੂੰ ਪੂਰਨਤਾ ਵਿੱਚ ਬੰਦਗੀ ਨੂੰ ਸਮਰਪਣ ਕੀਤਾ ਹੈ ? ਕੀ ਮੈਂ ਆਪਣੇ ਆਪ ਨੂੰ ਪੂਰਨ ਤੌਰ ’ਤੇ ਗੁਰੂ ਦੇ ਸਤਿ ਚਰਨਾਂ ਵਿੱਚ ਸਮਰਪਣ ਕੀਤਾ ਹੈ ? ਕੀ ਮੈਂ ਆਪਣਾ ਤਨ, ਮਨ ਅਤੇ ਧਨ ਗੁਰੂ ਦੇ ਚਰਨਾਂ ’ਤੇ ਪੂਰਨ ਯਕੀਨ, ਪੂਰਨ ਸ਼ਰਧਾ ਅਤੇ ਬਿਨ ਮੰਗਾਂ ਦੇ ਪਿਆਰ ਨਾਲ ਸਮਰਪਣ ਕੀਤਾ ਹੈ?”

ਜੇਕਰ ਇਹਨਾਂ ਪ੍ਰਸ਼ਨਾਂ ਦਾ ਉੱਤਰ “ਹਾਂ” ਹੈ ਤਾਂ ਅਸੀਂ ਆਪਣੀ ਰੂਹਾਨੀ ਜ਼ਿੰਦਗੀ ਵਿੱਚ ਸਫਲਤਾ ਦੇ ਰਸਤੇ ’ਤੇ ਹਾਂ ਅਤੇ ਕੇਵਲ ਇਸ ਉਪਰ ਚੱਲਦੇ ਰਹਿਣ ਦੀ ਜ਼ਰੂਰਤ ਹੈ। ਹਰ ਚੀਜ਼ ਅਤੇ ਵਿਚਾਰ ਨੂੰ ਸਮਰਪਣ ਕਰਨ ਦੀ ਜ਼ਰੂਰਤ ਹੈ। ਹਾਲਾਂਕਿ, ਜੇਕਰ ਉੱਤਰ “ਨਹੀਂ” ਹੈ ਤਦ ਇਹ ਹੈ ਜੋ ਸਾਡੀ ਬੰਦਗੀ ਵਿੱਚ ਘਾਟ ਹੈ ਅਤੇ ਇਹ ਹੈ ਜਿਸਦੀ ਸਾਨੂੰ ਪੂਰਨ ਬੰਦਗੀ ਲਈ ਜ਼ਰੂਰਤ ਹੈ।

ਤਨ ਦੇ ਸਮਰਪਣ ਦਾ ਭਾਵ ਹੈ ਸੇਵਾ ਅਤੇ ਸਿਮਰਨ। ਇਹ ਪੂਰਨ ਬੰਦਗੀ ਦਾ ਪਹਿਲਾ ਭਾਗ ਹੈ ਅਤੇ ਪੂਰਨ ਬੰਦਗੀ ਦੀ ਪ੍ਰਕ੍ਰਿਆ ਦਾ ਲਾਜ਼ਮੀ ਬ੍ਰਹਮ ਕਾਨੂੰਨ ਹੈ। ਤਨ ਨੂੰ ਸਿਮਰਨ ਲਈ ਵਰਤਣ ਦਾ ਭਾਵ ਹੈ ਆਪਣੇ ਸਮੇਂ ਦਾ ਦਸਵਾਂ ਭਾਗ ਹਰ ਰੋਜ਼ ਨਾਮ ਸਿਮਰਨ ਲਈ ਦੇਣਾ। ਨਾਮ ਸਿਮਰਨ ਅਕਾਲ ਪੁਰਖ ਦੀ ਸਭ ਤੋਂ ਉੱਚੀ ਸੇਵਾ ਹੈ। ਨਾਮ ਸਿਮਰਨ ਸਾਡੀ ਸੁਰਤ, ਮਨ ਅਤੇ ਹਿਰਦੇ ਨੂੰ ਨਾਮ ’ਤੇ ਕੇਂਦਰਿਤ ਕਰ ਦਿੰਦਾ ਹੈ ਅਤੇ ਸਾਨੂੰ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਲੈ ਜਾਂਦਾ ਹੈ। ਇਹ ਸਾਡੇ ਮਨ ਵਿੱਚ ਸਥਿਰਤਾ ਲਿਆਉਂਦਾ ਹੈ ਅਤੇ ਪੂਰਨ ਸ਼ਾਂਤੀ ਲਿਆਉਂਦਾ ਹੈ ਜਦ ਮਨ ਮਿਟ ਜਾਂਦਾ ਹੈ। ਨਾਮ ਦੀ ਪ੍ਰਕ੍ਰਿਆ ਦੌਰਾਨ ਨਾਮ ਸਾਡੇ ਮਨ, ਸੁਰਤ ਅਤੇ ਹਿਰਦੇ ਅਤੇ ਸਾਰੇ ਸਰੀਰ ਉਪਰ ਕਾਬੂ ਪਾ ਲੈਂਦਾ ਹੈ। ਤਦ ਜਦ ਨਾਮ ਸਾਡੇ ਰੋਮ-ਰੋਮ ਵਿੱਚ ਯਾਤਰਾ ਕਰਦਾ ਹੈ ਸਾਡੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਸਾਡੇ ਸਾਰੇ ਸਤਿ ਸਰੋਵਰ ਪ੍ਰਕਾਸ਼ਤ ਹੋ ਜਾਂਦੇ ਹਨ ਅਤੇ ਸਾਡੇ ਸਰੀਰ ਵਿੱਚ ਨਿਰੰਤਰ ਅੰਮ੍ਰਿਤ ਦੇ ਪ੍ਰਵਾਹ ਦੇ ਨਤੀਜੇ ਵਜੋਂ ਕ੍ਰਿਆਸ਼ੀਲ ਹੋ ਜਾਂਦੇ ਹਨ। ਸਾਡੀ ਕੁੰਡਲਨੀ ਸ਼ਕਤੀ ਜਾਗ ਜਾਂਦੀ ਹੈ ਅਤੇ ਸਾਡਾ ਸਾਰਾ ਸਰੀਰ ਸੂਖਸ਼ਮ ਦੇਹੀ ਪੰਜ ਦੂਤਾਂ ਦੇ ਖ਼ਾਤਮੇ ਅਤੇ ਸੁਧਾਰ ਦੀ ਪ੍ਰਕ੍ਰਿਆ ਵਿੱਚੋਂ ਗੁਜ਼ਰਦੀ ਹੈ।

ਮਨ ਦਾ ਅਰਪਣ ਗੁਰੂ ਦੇ ਸ਼ਬਦਾਂ ਦੀ ਸਤਿ ਬਚਨ ਕਹਿ ਕੇ, ਯਕੀਨ, ਸ਼ਰਧਾ ਅਤੇ ਬੇ-ਸ਼ਰਤ ਪਿਆਰ ਨਾਲ ਪਾਲਣਾ ਕਰਨਾ ਹੈ। ਬੇ-ਸ਼ਰਤ ਪਿਆਰ ਬਿਨਾਂ ਕਿਸੇ ਮੰਗ ਦੇ ਪਿਆਰ ਹੈ। ਮੰਗ ਕਰਨ ਵਾਲਾ ਪਿਆਰ ਬੰਦਗੀ ਨਹੀਂ ਹੈ। ਮੰਗ ਕਰਨ ਨਾਲ ਪਿਆਰ ਸ਼ਰਤ ਵਾਲਾ ਬਣ ਜਾਂਦਾ ਹੈ। ਮੰਗ ਕਰਨ ਨਾਲ ਪਿਆਰ ਵਪਾਰ ਬਣ ਜਾਂਦਾ ਹੈ ਬੰਦਗੀ ਨਹੀਂ। ਇਸ ਲਈ ਗੁਰੂ ਦੇ ਸ਼ਬਦਾਂ ਨੂੰ ਸਤਿ ਬਚਨ ਕਹਿ ਕੇ ਬਿਨਾਂ ਕਿਸੇ ਪ੍ਰਸ਼ਨ, ਦੁਬਿਧਾ ਜਾਂ ਭਰਮ ਦੇ ਸਵੀਕਾਰ ਕਰਨਾ ਚਾਹੀਦਾ ਹੈ। ਜਿਸ ਦਿਨ ਸਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਮਿਲ ਜਾਂਦੇ ਹਨ, ਜਾਂ ਸਾਡਾ ਮਨ ਸਾਫ਼ ਹੋ ਜਾਂਦਾ ਹੈ ਅਤੇ ਸਾਡਾ ਮਨ ਸਾਰੀਆਂ ਦੁਬਿਧਾਵਾਂ ਅਤੇ ਭਰਮਾਂ ਤੋਂ ਸਾਫ਼ ਹੋ ਜਾਂਦਾ ਹੈ, ਅਸੀਂ ਯਕੀਨੀ ਤੌਰ ’ਤੇ ਗੁਰਪ੍ਰਸਾਦਿ ਨਾਲ ਸਾਡੀ ਬੰਦਗੀ ਵਿੱਚ ਕਰਮ ਖੰਡ ਵਿੱਚ ਸਥਾਪਿਤ ਕੀਤੇ ਜਾਂਦੇ ਹਾਂ। ਇਹ ਬੰਦਗੀ ਦੀ ਪ੍ਰਕ੍ਰਿਆ ਵਿੱਚ ਪੰਜਾਂ ਵਿਚੋਂ ਚੌਥੀ ਅਵਸਥਾ ਹੈ।

ਜਪੁਜੀ ਬਾਣੀ ਦੇ ਅਨੁਸਾਰ ਧੰਨ ਧੰਨ ਸਤਿਗੁਰ ਨਿਰੰਕਾਰ ਰੂਪ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਇਸ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਕੀਤੀ ਹੈ ਜਿਹੜੀ ਸਾਨੂੰ ਦੱਸਦੀ ਹੈ ਕਿ ਇਹ ਪੰਜ ਖੰਡ ਹਨ: ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਅਤੇ ਸੱਚ ਖੰਡ। ਗੁਰੂ ਦੇ ਬਚਨਾਂ ਨੂੰ ਸਤਿ ਬਚਨ ਕਰ ਕੇ ਨਾ ਮੰਨਣਾ ਹੀ ਰੂਹਾਨੀ ਸਫਲਤਾ ਦੇ ਨਾ ਹੋਣ ਦਾ ਕਾਰਨ ਹੈ ਅਤੇ ਲਗਭਗ ਸਾਰੀ ਹੀ ਲੋਕਾਈ ਇਸ ਪ੍ਰਕ੍ਰਿਆ ਵਿੱਚ ਰੁੱਝੀ ਹੋਈ ਹੈ। ਸਾਨੂੰ ਗੁਰੂ ਦੇ ਸ਼ਬਦਾਂ ਪ੍ਰਤੀ ਪੂਰਨ ਭਰੋਸੇ, ਦ੍ਰਿੜ੍ਹਤਾ, ਯਕੀਨ, ਸ਼ਰਧਾ ਅਤੇ ਪਿਆਰ ਦੀ ਜ਼ਰੂਰਤ ਹੈ। ਜੇਕਰ ਸਾਡੇ ਵਿੱਚ ਇਹ ਨਹੀਂ ਹੈ ਅਤੇ ਅਸੀਂ ਗੁਰੂ ਦੇ ਸ਼ਬਦਾਂ ਦੀ ਪਾਲਣਾ ਨਹੀਂ ਕਰਦੇ ਤਦ ਕਿਵੇਂ ਅਸੀਂ ਇਸ ਅਨਾਦਿ ਦੇ ਰਸਤੇ ’ਤੇ ਸਫਲਤਾ ਦੀ ਕਾਮਨਾ ਕਰ ਸਕਦੇ ਹਾਂ? ਗੁਰੂ ਦੇ ਸ਼ਬਦਾਂ ਦੀ ਪਾਲਣਾ ਨਾ ਕਰਨ ਦਾ ਭਾਵ ਹੈ ਗੁਰਮਤਿ ਦੀ ਪਾਲਣਾ ਨਾ ਕਰਨਾ। ਗੁਰਮਤਿ ਦੀ ਪਾਲਣਾ ਨਾ ਕਰਨ ਤੋਂ ਭਾਵ ਹੈ ਸਵੈ-ਸਿਆਣਪ ਜਾਂ ਸੰਸਾਰਿਕ ਸਿਆਣਪ ਦੀ ਪਾਲਣਾ ਕਰਨਾ, ਜਿਹੜਾ ਕਿ ਕੋਈ ਵੀ ਬ੍ਰਹਮ ਫਲ ਨਹੀਂ ਦਿੰਦਾ। ਇਸ ਲਈ, ਸਾਨੂੰ ਪੂਰੀ ਤਰ੍ਹਾਂ ਆਪਣੀ ਸਿਆਣਪ ਸੰਸਾਰਿਕ ਸਿਆਣਪ ਤਿਆਗਣੀ ਪਵੇਗੀ ਅਤੇ ਬ੍ਰਹਮ ਮਤਿ ਗੁਰਮਤਿ ਨੂੰ ਸਾਰੀਆਂ ਕ੍ਰਿਆਵਾਂ ਅਤੇ ਕਰਨੀਆਂ ਵਿੱਚ ਅਪਣਾਉਣਾ ਪਵੇਗਾ। ਕੇਵਲ ਤਦ ਹੀ ਅਸੀਂ ਸਤਿ ਦੀ ਕਰਨੀ ਜਿਹੜੀ ਕਿ ਸਾਨੂੰ ਆਪਣਾ ਮਨ ਅਤੇ ਤਨ ਗੁਰੂ ਨੂੰ ਸੌਂਪਣਾ ਬਣਾਉਂਦੀ ਹੈ ਉਪਰ ਧਿਆਨ ਕੇਂਦਰਿਤ ਕਰਨ ਦੇ ਯੋਗ ਹੋਵਾਂਗੇ। ਆਪਣਾ ਮਨ ਗੁਰੂ ਨੂੰ ਦੇਣਾ ਪੂਰਨ ਬੰਦਗੀ ਦਾ ਦੂਜਾ ਭਾਗ ਹੈ ਜਿਹੜਾ ਕਿ ਪੂਰਨਤਾ ਪ੍ਰਾਪਤ ਕਰਨ ਲਈ ਅਤੇ ਪੂਰਨ ਬੰਦਗੀ ਲਈ ਲਾਜ਼ਮੀ ਬ੍ਰਹਮ ਕਾਨੂੰਨ ਹੈ।

ਅਗਲਾ ਅਤੇ ਸਭ ਤੋਂ ਅਖ਼ੀਰਲਾ ਭਾਗ ਪੂਰਨ ਬੰਦਗੀ ਦਾ ਆਪਣਾ ਧਨ ਗੁਰੂ ਨੂੰ ਅਰਪਣ ਕਰਨਾ ਹੈ। ਜਿਸ ਦਾ ਭਾਵ ਹੈ ਆਪਣੀ ਕਮਾਈ ਦਾ ਦਸਵਾਂ ਭਾਗ ਗੁਰੂ ਨੂੰ ਦੇਣਾ। ਇਹ ਵੀ ਲਾਜ਼ਮੀ ਬ੍ਰਹਮ ਕਾਨੂੰਨ ਹੈ। ਗੁਰੂ ਬਹੁਤ ਹੀ ਦਿਆਲ ਹੈ। ਉਸਨੇ ਸਾਨੂੰ ਇਹ ਬਹੁਤ ਹੀ ਖੁੱਲ੍ਹ ਦਿੱਤੀ ਹੈ ਅਤੇ ਸਾਨੂੰ ਕੇਵਲ ਆਪਣੀ ਕਮਾਈ ਅਤੇ ਸਮੇਂ ਦਾ ਦਸਵਾਂ ਭਾਗ ਹੀ ਦੇਣ ਲਈ ਕਿਹਾ ਹੈ। ਜਦ ਅਸੀਂ ਆਪਣੇ ਸਮੇਂ ਅਤੇ ਕਮਾਈ ਦਾ ਦਸਵਾਂ ਭਾਗ ਗੁਰੂ ਨੂੰ ਦਿੰਦੇ ਹਾਂ, ਉਹ ਇਸ ਨੂੰ ਬਾਕੀ ੯੦ ਪ੍ਰਤੀਸ਼ਤ ਨਾਲ ਆਪਣੇ ਖ਼ਜ਼ਾਨੇ ਵਿੱਚੋਂ ਪੂਰਾ ਕਰ ਦਿੰਦਾ ਹੈ। ਇਸ ਲਈ ੧੦ ਪ੍ਰਤੀਸ਼ਤ ਦੇਣਾ ਅਤੇ ੧੦੦ ਪ੍ਰਤੀਸ਼ਤ ਦਾ ਫਲ ਪ੍ਰਾਪਤ ਕਰਨਾ ਕੋਈ ਬੁਰਾ ਸੌਦਾ ਨਹੀਂ ਹੈ, ਜ਼ਰਾ ਇਸ ਬਾਰੇ ਸੋਚਣਾ!

ਕ੍ਰਿਪਾ ਕਰਕੇ ਇੱਕ ਸੈਕਿੰਡ ਲਈ ਸੋਚਣਾ, ਕੀ ਵਾਪਰੇਗਾ ਜੇਕਰ ਅਸੀਂ ੧੦ ਪ੍ਰਤੀਸ਼ਤ ਨਾਲੋਂ ਜ਼ਿਆਦਾ ਦਿੰਦੇ ਹਾਂ? ਸਾਡੇ ਗੁਰੂ ਦਾ ਇਸ ਬ੍ਰਹਮ ਕਾਨੂੰਨ ਅਨੁਸਾਰ ਸਾਡੇ ਦਾਨ ਦੀ ਪੂਰਤੀ ਦਾ ਵਾਅਦਾ ਹੈ ? ਹਾਲਾਂਕਿ, ਇਹ ਕੋਈ ਵਿਰਲੀ ਦੁਰਲਭ ਰੂਹ ਹੀ ਹੁੰਦੀ ਹੈ ਜੋ ਜ਼ਿਆਦਾ ਦਿੰਦੀ ਹੈ। ਇਸ ਤੋਂ ਉਲਟ ਅਸੀਂ ਸਥੂਲ ਰੂਪ ਵਿੱਚ ਇਹ ਅਨੁਭਵ ਕੀਤਾ ਅਤੇ ਦੇਖਿਆ ਹੈ ਕਿ ਬਹੁਤੇ ਲੋਕਾਂ ਲਈ, ਧਨ ਨਾਲੋਂ ਵੱਖ ਹੋਣਾ ਸਭ ਤੋਂ ਔਖਾ ਕੰਮ ਹੈ। ਇਸ ਲਈ ਲੋਕ ਪੂਰਨ ਬੰਦਗੀ ਲਈ ਸਭ ਤੋਂ ਜ਼ਰੂਰੀ ਲਾਜ਼ਮੀ ਬ੍ਰਹਮ ਕਾਨੂੰਨ ਗੁਰੂ ਨੂੰ ਦਸਵੰਧ ਨਹੀਂ ਦਿੰਦੇ। ਜੋ ੧੦% ਤੋਂ ਵੱਧ ਦਸਵੰਧ ਦਿੰਦੇ ਹਨ, ਉਹ ਉਤਨਾ ਹੀ ਵੱਧ ਫਲ ਪ੍ਰਾਪਤ ਕਰਦੇ ਹਨ। ਜੇ ਅਸੀਂ ੨੦% ਦਸਵੰਧ ਦਿੰਦੇ ਹਾਂ ਤਾਂ ਗੁਰੂ ਨੂੰ ੨੦੦% ਪੂਰਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਜਿਤਨਾ ਵੱਧ ਦਸਵੰਧ ਦਿੱਤਾ ਜਾਏ ਉਤਨਾ ਹੀ ਵੱਧ ਫਲ ਕਾਰੀ ਹੁੰਦਾ ਹੈ।

ਇੱਥੇ ਕੁਝ ਲੋਕ ਹਨ ਜੋ ਆਪਣੇ ਸਮੇਂ ਦਾ ਦਸਵੰਧ ਗੁਰੂ ਨੂੰ ਦਿੰਦੇ ਹਨ, ਪਰ ਆਪਣਾ ਮਨ ਅਤੇ ਧਨ ਗੁਰੂ ਨੂੰ ਨਹੀਂ ਦਿੰਦੇ। ਇਸ ਲਈ ਹੀ ਉਹਨਾਂ ਦੀ ਰੂਹਾਨੀ ਉੱਨਤੀ ਸੀਮਿਤ ਹੁੰਦੀ ਹੈ। ਆਪਣਾ ਮਨ ਗੁਰੂ ਨੂੰ ਸੌਂਪਣਾ ਸਭ ਤੋਂ ਜ਼ਰੂਰੀ ਚੀਜ਼ ਹੈ। ਜੇਕਰ ਅਸੀਂ ਆਪਣਾ ਮਨ ਗੁਰੂ ਨੂੰ ਦਿੰਦੇ ਹਾਂ ਤਦ ਅਸੀਂ ਆਪਣੇ ਗੁਰੂ ਨੂੰ ਆਪਣਾ ਤਨ ਅਤੇ ਧਨ ਆਪਣੇ ਆਪ ਹੀ ਦੇ ਦਿੰਦੇ ਹਾਂ। ਗੁਰੂ ਨੂੰ ਮਨ ਦੇਣਾ ਸਾਨੂੰ ਗੁਰੂ ਦੇ ਸ਼ਬਦਾਂ ਦਾ ਪਾਲਣ ਕਰਨ ਦੀਆਂ ਬ੍ਰਹਮ ਬਖ਼ਸ਼ਿਸ਼ਾਂ ਬਖ਼ਸ਼ਦਾ ਹੈ ਅਤੇ ਅਸੀਂ ਗੁਰਮਤਿ ਦੀ ਪਾਲਣਾ ਲਈ ਬਖ਼ਸ਼ੇ ਜਾਂਦੇ ਹਾਂ। ਗੁਰਮਤਿ ਦੀ ਪਾਲਣਾ ਨਾਲ ਅਸੀਂ ਆਪਣਾ ਤਨ ਅਤੇ ਮਨ ਗੁਰੂ ਨੂੰ ਦੇਣ ਦੇ ਮਹੱਤਵ ਦੇ ਬ੍ਰਹਮ ਗਿਆਨ ਨਾਲ ਬਖ਼ਸ਼ੇ ਜਾਂਦੇ ਹਾਂ ਅਤੇ ਤਦ ਅਸੀਂ ਗੁਰੂ ਅੱਗੇ ਪੂਰਨ ਸਮਰਪਣ ਦੇ ਯੋਗ ਹੋ ਜਾਂਦੇ ਹਾਂ। ਇਸ ਲਈ ਅਸੀਂ ਜੇਕਰ ਗੁਰੂ ਅੱਗੇ ਪੂਰਨ ਸਮਰਪਣ ਨੂੰ ਔਖਾ ਸਮਝਦੇ ਹਾਂ, ਆਪਣਾ ਮਨ ਗੁਰੂ ਨੂੰ ਸੌਂਪਣਾ ਸ਼ੁਰੂਆਤ ਕਰਨ ਦਾ ਸਭ ਤੋਂ ਸੌਖਾ ਰਸਤਾ ਹੈ। ਇਹ ਆਪਣੇ ਆਪ ਸਾਨੂੰ ਪੂਰਨ ਸਮਰਪਣ ਵੱਲ ਲੈ ਜਾਵੇਗਾ ਅਤੇ ਅਸੀਂ ਪੂਰਨ ਬੰਦਗੀ ਵਿੱਚ ਜਾਣ ਦੇ ਯੋਗ ਹੋ ਜਾਂਦੇ ਹਾਂ।

ਗੁਰਪ੍ਰਸਾਦਿ ਪੂਰਨ ਬੰਦਗੀ ਲਈ ਬਖ਼ਸ਼ਿਸ਼ ਹੈ। ਗੁਰਪ੍ਰਸਾਦਿ ਲਈ ਸਭ ਤੋਂ ਪਹਿਲੀ ਚੀਜ਼ ਨਾਮ ਦਾ ਗੁਰਪ੍ਰਸਾਦਿ ਹੈ ਅਤੇ ਕ੍ਰਿਪਾ ਕਰਕੇ ਇਸ ਨੂੰ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਅਤੇ ਸਪਸ਼ਟ ਤਰ੍ਹਾਂ ਸਮਝ ਲਵੋ ਕਿ ਨਾਮ ਦਾ ਗੁਰਪ੍ਰਸਾਦਿ ਆਪਣੇ ਆਪ ਵਿੱਚ ਪੂਰਨ ਹੈ ਅਤੇ ਇਹ ਗੁਰੂ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਕਰਨ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਇਹ ਹੈ ਜੋ ਸਾਡੇ ਉਪਰ ਬਖ਼ਸ਼ਿਸ਼ ਕਰਦਾ ਹੈ।

ਪੂਰਨ ਭਗਤੀ ਹੀ ਪੂਰਨ ਬੰਦਗੀ ਹੈ। ਇਹ ਹੀ “ਪੂਰਾ ਜਾ ਕਾ ਨਾਉ” ਦਾ ਭਾਵ ਹੈ ਜਿਹੜਾ ਕੇਵਲ ਸਤਿਗੁਰੂ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਪੂਰਨ ਭਗਤੀ ਪ੍ਰਾਪਤ ਕਰਨ ਤੋਂ ਭਾਵ ਹੈ “ਨਾਨਕ ਪੂਰਾ ਪਾਇਆ”। ਇਸ ਲਈ ਪੂਰਨ ਭਗਤੀ ਪੂਰਨ ਬੰਦਗੀ ਦੇ ਹੇਠ ਲਿਖੇ ਪ੍ਰਭਾਵ ਹਨ:

    • ਪੂਰਨ ਬੋਧ ਵੱਲ ਸਾਡੀ ਅਗਵਾਈ ਕਰਦੀ ਹੈ।
    • ਸਾਡੇ ਹਿਰਦੇ ਨੂੰ ਸਤਿ ਹਿਰਦੇ ਵਿੱਚ ਤਬਦੀਲ ਕਰਦੀ ਹੈ।
    • ਸਾਡਾ ਸਾਰਾ ਸਰੀਰ ਸਤਿਨਾਮ ਨਾਲ ਥਿੜਕਦਾ ਹੈ ਜਿਵੇਂ ਸਾਡਾ ਰੋਮ ਰੋਮ ਸਤਿ ਨਾਮ ਸਿਮਰਨ ਵਿੱਚ ਜਾਂਦਾ ਹੈ।
    • ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈ।
    • ਅਸੀਂ ਮਾਇਆ ਅਤੇ ਆਪਣੇ ਮਨ ਉਪਰ ਜਿੱਤ ਪਾਉਣ ਦੇ ਯੋਗ ਹੋ ਜਾਂਦੇ ਹਾਂ।
    • ਅਸੀਂ ਆਪਣੇ ਖ਼ੁਦ ਦੇ ਮਨ ਨੂੰ ਪਰਮ ਜੋਤ ਪੂਰਨ ਪ੍ਰਕਾਸ਼ ਆਤਮ ਰਸ ਅੰਮ੍ਰਿਤ-ਪੂਰਨ ਤੱਤ ਗਿਆਨ ਪੂਰਨ ਬ੍ਰਹਮ ਗਿਆਨ ਅੰਮ੍ਰਿਤ ਵਿੱਚ ਤਬਦੀਲ ਕਰਨ ਦੇ ਯੋਗ ਹੋ ਜਾਂਦੇ ਹਾਂ।
    • ਸਾਡੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ।
    • ਸਾਡੇ ਸਾਰੇ ਸਤਿ ਸਰੋਵਰ ਜਗਮਗਾ ਉਠਦੇ ਹਨ ਅਤੇ ਕ੍ਰਿਆਸ਼ੀਲ ਹੋ ਜਾਂਦੇ ਹਨ।
    • ਸਾਡਾ ਸਾਰਾ ਸਰੀਰ ਸਤਿਨਾਮ ਦੀ ਥਿੜਕਣ ਨਾਲ ਭਰ ਜਾਂਦਾ ਹੈ।
    • ਸਾਡੇ ਸਰੀਰ ਵਿੱਚੋਂ ਅੰਮ੍ਰਿਤ ਝਰਦਾ ਹੈ। ਅਸੀਂ ਅਸਲ ਬ੍ਰਹਮ ਭਾਵ ਵਿੱਚ ਅੰਮ੍ਰਿਤ ਧਾਰੀ ਹੋ ਜਾਂਦੇ ਹਾਂ।

ਜਦ ਇਹ ਗੁਰਪ੍ਰਸਾਦਿ ਨਾਲ ਵਾਪਰਦਾ ਹੈ ਅਸੀਂ ਸਦਾ ਲਈ ਨਿਰਗੁਣ ਸਰੂਪ ਵਿੱਚ ਲੀਨ ਹੋ ਜਾਂਦੇ ਹਾਂ ਅਤੇ ਇੱਕ ਨਿਰੰਤਰ, ਕਦੀ ਨਾ ਖ਼ਤਮ ਹੋਣ ਵਾਲੀ ਸਹਿਜ ਸਮਾਧੀ ਵਿੱਚ ਲੀਨ ਹੋ ਜਾਂਦੇ ਹਾਂ।

ਅਸਟਪਦੀ ॥

ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥

ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥

ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥

ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥

ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥

ਸਤਿਗੁਰ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਸਾਡੀ ਰੂਹਾਨੀ ਜ਼ਿੰਦਗੀ ਵਿੱਚ ਕ੍ਰਿਸ਼ਮੇ ਕਰਦਾ ਹੈ। ਕ੍ਰਿਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਗੁਰੂ ਉਹ ਇੱਕ ਹੈ ਜੋ ਪੂਰਾ ਹੈ। ਸਤਿਗੁਰ ਦਾ ਭਾਵ ਹੈ “ਪੂਰਾ ਗੁਰੂ”। ਸਤਿਗੁਰ ਉਹ ਇੱਕ ਹੈ ਜੋ ਪੂਰਨ ਭਗਤੀ ਵਿੱਚੋਂ ਲੰਘਿਆ ਹੈ ਅਤੇ ਪੂਰਨਤਾ ਪ੍ਰਾਪਤ ਕੀਤੀ ਹੈ।

ਜਦ ਇੱਕ ਵਿਅਕਤੀ ਪੂਰਨਤਾ ਪ੍ਰਾਪਤ ਕਰਦਾ ਹੈ, ਤਦ ਉਸਦੀਆਂ ਸਾਰੀਆਂ ਕ੍ਰਿਆਵਾਂ ਅਤੇ ਕਰਨੀਆਂ ਸੱਚੀਆਂ ਹੁੰਦੀਆਂ ਹਨ ਅਤੇ ਸਤਿ ਸੰਗਤ ਅਤੇ ਸਾਰੇ ਬ੍ਰਹਿਮੰਡ ਦੀ ਭਲਾਈ ਲਈ ਹੁੰਦੀਆਂ ਹਨ। ਤਦ ਉਹਨਾਂ ਦੇ ਸਾਰੇ ਸ਼ਬਦ ਅਤੇ ਬਚਨ ਬਿਲਕੁਲ ਬ੍ਰਹਮ ਸਤਿ ਹੁੰਦੇ ਹਨ। ਉਹਨਾਂ ਦੀਆਂ ਸਾਰੀਆਂ ਕ੍ਰਿਆਵਾਂ ਅਤੇ ਕਰਨੀਆਂ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਪੂਰਨ ਹੁਕਮ ਵਿੱਚ ਹੁੰਦੀਆਂ ਹਨ। ਜਦ ਭਗਤ ਪੂਰਨਤਾ ਪ੍ਰਾਪਤ ਕਰਦਾ ਹੈ, ਤਦ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੋ ਜਾਂਦੀ ਹੈ ਅਤੇ ਉਸ ਵਿੱਚ ਪਰਗਟ ਹੁੰਦੀ ਹੈ ਅਤੇ ਜੋ ਵੀ ਐਸੇ ਵਿਅਕਤੀ ਦੇ ਮੁੱਖ ਵਿੱਚੋਂ ਨਿਕਲਦਾ ਹੈ ਸਿੱਧਾ ਪਰਮਾਤਮਾ ਦਾ ਸ਼ਬਦ ਬਚਨ ਹੁੰਦਾ ਹੈ। ਇਸ ਲਈ ਹੀ ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਅਰਜਨ ਦੇਵ ਜੀ ਨੇ ਪਹਿਲਾਂ ਕਿਹਾ ਹੈ, “ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥” ਇਸ ਲਈ ਐਸੇ “ਪੂਰੇ ਗੁਰੂ” ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਸਾਡੇ ਲਈ ਪੂਰਨਤਾ ਦਾ ਗੁਰਪ੍ਰਸਾਦਿ ਲਿਆਉਂਦਾ ਹੈ। ਐਸੀ ਰੂਹ ਦੀਆਂ ਬਖ਼ਸ਼ਿਸ਼ਾਂ ਸਿੱਧੀਆਂ ਅਨੰਤ ਬ੍ਰਹਮ ਸ਼ਕਤੀ ਦੀਆਂ ਬਖ਼ਸ਼ਿਸ਼ਾਂ ਹੁੰਦੀਆਂ ਹਨ।

ਉਹ ਮਨੁੱਖ ਜਿਹੜੇ ਅਸਲ ਵਿੱਚ ਇਸ ਬ੍ਰਹਮ ਸਤਿ ਦਾ ਬੋਧ ਕਰਦੇ ਹਨ ਅਤੇ ਗੁਰੂ ਅਤੇ ਅਕਾਲ ਪੁਰਖ ਵਿੱਚ ਕੋਈ ਫ਼ਰਕ ਨਹੀਂ ਵੇਖਦੇ ਹਨ ਅਤੇ ਆਪਣੇ ਗੁਰੂ ਦੇ ਹਰ ਸ਼ਬਦ ਨੂੰ ਅਕਾਲ ਪੁਰਖ ਦਾ ਹੁਕਮ ਮੰਨਦੇ ਹਨ, ਰੂਹਾਨੀਅਤ ਦੀ ਤੇਜ ਪਟੜੀ ’ਤੇ ਪੈ ਜਾਂਦੇ ਹਨ। ਉਹਨਾਂ ਦੇ ਹਿਰਦੇ ਦੀ ਤਬਦੀਲੀ ਇਕਦਮ ਸ਼ੁਰੂ ਹੋ ਜਾਂਦੀ ਹੈ। ਉਹਨਾਂ ਦੇ ਸਾਰੇ ਪਾਪ ਉਸੇ ਵਕਤ ਧੋਤੇ ਜਾਂਦੇ ਹਨ। ਉਹ ਇਕਦਮ ਹੀ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ। ਨਾਮ ਉਹਨਾਂ ਦੀ ਸੁਰਤ ਅਤੇ ਮਨ ਵਿੱਚ ਉਸੇ ਵਕਤ ਚਲਾ ਜਾਂਦਾ ਹੈ ਅਤੇ ਉਹ ਕਰਮ ਖੰਡ ਵਿੱਚ ਬੰਦਗੀ ਨਾਲ ਬਖ਼ਸ਼ੇ ਜਾਂਦੇ ਹਨ। ਉਹਨਾਂ ਦੀ ਬੰਦਗੀ ਦਾ ਖਾਤਾ ਦਰਗਾਹ ਵਿੱਚ ਖੁੱਲ੍ਹ ਜਾਂਦਾ ਹੈ ਅਤੇ ਉਹ ਉਸੇ ਵਕਤ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਚਲੇ ਜਾਂਦੇ ਹਨ। ਇਹ ਅਵਸਥਾ ਹੈ ਜਦੋਂ ਅਸਲ ਬੰਦਗੀ ਸ਼ੁਰੂ ਹੁੰਦੀ ਹੈ। ਇਸ ਤੋਂ ਪਹਿਲਾਂ ਇਹ ਕੇਵਲ ਪੂਰਨਤਾ ਪ੍ਰਾਪਤ ਕਰਨ ਲਈ ਤਿਆਰੀ ਹੁੰਦੀ ਹੈ ਹੋਰ ਕੁਝ ਨਹੀਂ। ਇਸ ਲਈ, ਉਹ ਮਨੁੱਖ ਜਿਨ੍ਹਾਂ ਨੇ ਬੰਦਗੀ ਦੀ ਇਹ ਅਵਸਥਾ ਹਾਸਲ ਨਹੀਂ ਕੀਤੀ ਹੈ ਉਹ ਅਜੇ ਵੀ ਪੂਰਨਤਾ ਵਿੱਚ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਨਹੀਂ ਕਰ ਸਕੇ ਹਨ।

ਇੱਥੇ ਪੂਰਨ ਬੰਦਗੀ ਲਈ ਇੱਕ ਹੀ ਰਸਤਾ ਹੈ “ਗੁਰੂ ਪੂਰਾ” ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ। ਕੇਵਲ ਇੱਕ “ਗੁਰੂ ਪੂਰਾ” ਹੀ ਸਾਨੂੰ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਬਖ਼ਸ਼ ਸਕਦਾ ਹੈ ਅਤੇ ਇਸ ਗੁਰਪ੍ਰਸਾਦਿ ਨਾਲ ਅਸੀਂ ਪੂਰੇ ਗੁਰੂ ਦਾ ਆਪਣੇ ਅੰਦਰ ਬੋਧ ਕਰ ਸਕਦੇ ਹਾਂ।

“ਪੂਰੇ ਗੁਰ ਕਾ ਸੁਨਿ ਉਪਦੇਸੁ ॥”ਦਾ ਭਾਵ ਹੈ ਕੇਵਲ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਦਾ ਸ਼ਬਦ, ਸਾਡੇ ਲਈ ਪੂਰਨ ਬੰਦਗੀ ਲਿਆ ਸਕਦਾ ਹੈ। ਇਹ ਇੱਕ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਪੰਚਮ ਪਾਤਸ਼ਾਹ ਜੀ ਦੇ ਸ਼ਬਦ ਹਨ, ਕਿ ਅਸੀਂ ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਨਾਲ ਅਸੀਂ ਪੂਰਨ ਬੰਦਗੀ ਪ੍ਰਾਪਤ ਕਰ ਸਕਦੇ ਹਾਂ।

ਕੁਝ ਪ੍ਰਚਾਰਕ ਲੋਕਾਂ ਨੂੰ ਸਵਾਸ ਅੰਦਰ ਲਿਜਾਂਦੇ ਹੋਏ ਅਤੇ ਬਾਹਰ ਕੱਢਦੇ ਹੋਏ ਨਾਮ ਸਿਮਰਨ ਦਾ ਅਭਿਆਸ ਕਰਨ ਲਈ ਕਹਿੰਦੇ ਹਨ। ਇਹ ਇੱਕ ਮਸ਼ੀਨੀ ਪ੍ਰਕ੍ਰਿਆ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਗੁਰਪ੍ਰਸਾਦਿ ਨੂੰ ਪ੍ਰਾਪਤ ਕਰਨ ਤੋਂ ਬਿਨਾਂ, ਕੋਈ ਫ਼ਰਕ ਨਹੀਂ ਭਾਵੇਂ ਅਸੀਂ ਕੋਈ ਵੀ ਯੁਕਤੀ ਵਰਤੀਏ, ਅਸੀਂ ਕਦੀ ਵੀ ਹਰ ਸਾਹ ਨਾਲ ਨਾਮ ਸਿਮਰਨ ਕਰਨ ਦੇ ਯੋਗ ਨਹੀਂ ਹੋ ਸਕਦੇ। ਹਰ ਸਾਹ ਨਾਲ ਨਾਮ ਸਿਮਰਨ ਤੋਂ ਇਹ ਭਾਵ ਨਹੀਂ ਹੈ ਕਿ ਸਰੀਰਕ ਰੂਪ ਵਿੱਚ ਹਰ ਸਾਹ ਨਾਲ ਨਾਮ ਸਿਮਰਨ ਨੂੰ ਦੁਹਰਾਉਣਾ। ਹਰ ਸਾਹ ਨਾਲ ਨਾਮ ਸਿਮਰਨ ਦਾ ਭਾਵ ਹੈ ਇੱਕ ਨਿਰੰਤਰ, ਨਾ ਰੁਕਣ ਵਾਲਾ ਹਰ ਪਲ ਹਰ ਘੜੀ ਸਿਮਰਨ ਅਤੇ ਇਸ ਨੂੰ ਅਜਪਾ ਜਾਪ ਕਿਹਾ ਜਾਂਦਾ ਹੈ। ਜਦ ਨਾਮ ਸਾਡੀ ਸੁਰਤ, ਹਿਰਦੇ ਅਤੇ ਰੋਮ-ਰੋਮ ਵਿੱਚ ਜਾਂਦਾ ਹੈ ਤਦ ਇੱਥੇ ਸਾਡੇ ਸਰੀਰ ਦੁਆਰਾ ਹਰ ਭਾਗ ਦੁਆਰਾ ਕਦੀ ਨਾ ਰੁਕਣ ਵਾਲਾ ਨਾਮ ਦਾ ਜਾਪ ਹੁੰਦਾ ਹੈ। ਇਸ ਤਰ੍ਹਾਂ ਹੀ ਅਸੀਂ “ਸਾਸਿ ਸਾਸਿ ਸਿਮਰਹੁ ਗੋਬਿੰਦ ॥” ਦੀ ਅਵਸਥਾ ਪ੍ਰਾਪਤ ਕਰਦੇ ਹਾਂ। ਇਹ ਮਸ਼ੀਨੀ ਪ੍ਰਕ੍ਰਿਆ ਨਾਲ ਸਾਹ ਦੇ ਅੰਦਰ ਬਾਹਰ ਕੱਢਣ ਵੇਲੇ ਨਾਮ ਦੇ ਦੁਹਰਾਉਣ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ।

ਐਸੇ ਪ੍ਰਚਾਰਕ ਕਹਿੰਦੇ ਹਨ ਕਿ ਮਸ਼ੀਨੀ ਪ੍ਰਕ੍ਰਿਆ ਨਾਲ ਨਾਮ ਸਿਮਰਨ ਕਰਨ ਨਾਲ, ਹੌਲੀ ਹੌਲੀ ਨਾਮ ਸਾਡੀ ਸੁਰਤ ਵਿੱਚ ਚਲਾ ਜਾਂਦਾ ਹੈ। ਇਹ ਗ਼ਲਤ ਧਾਰਨਾ ਹੈ। ਇਹ ਕਾਰਨ ਹੈ ਕਿ ਐਸੇ ਵਿਅਕਤੀ ਜੋ ਇਸ ਪ੍ਰਕ੍ਰਿਆ ਨਾਲ ਨਾਮ ਸਿਮਰਨ ਕਰਨ ਦਾ ਪਾਲਣ ਕਰਦੇ ਹਨ ਰੂਹਾਨੀ ਉੱਨਤੀ ਪ੍ਰਾਪਤ ਨਹੀਂ ਕਰ ਪਾਉਂਦੇ ਹਨ।

ਇੱਥੇ ਪ੍ਰਚਾਰਕ ਹਨ ਉਹ ਨਾਮ ਸਿਮਰਨ ਦੀਆਂ ਕੁਝ ਯੁਕਤੀਆਂ ’ਤੇ ਜ਼ੋਰ ਦਿੰਦੇ ਹਨ ਜਿਨ੍ਹਾਂ ਵਿੱਚ ਇਹ ਵੀ ਸ਼ਾਮਿਲ ਹੈ ਜਿਸ ਦਾ ਹੁਣੇ ਜ਼ਿਕਰ ਕੀਤਾ ਹੈ। ਪਰ, ਬ੍ਰਹਮ ਸਤਿ ਇਹ ਹੈ ਕਿ ਇੱਥੇ ਨਾਮ ਸਿਮਰਨ ਕਰਨ ਦੀ ਕੋਈ ਯੁਕਤੀ ਨਹੀਂ ਹੈ। ਇੱਥੇ ਨਾਮ ਸਿਮਰਨ ਕਰਨ ਦੀ ਕੋਈ ਤਕਨੀਕ ਨਹੀਂ ਹੈ। ਇੱਥੇ ਕੋਈ ਤਕਨੀਕ ਨਹੀਂ ਹੈ ਜੋ ਸਾਡੇ ਮਨ ਵਿੱਚ ਗੁਰੂ ਪ੍ਰਤੀ ਯਕੀਨ, ਸ਼ਰਧਾ ਅਤੇ ਪਿਆਰ ਪੈਦਾ ਕਰਦੀ ਹੈ। ਇੱਥੇ ਕੇਵਲ ਇੱਕ ਅਤੇ ਇੱਕ ਹੀ ਤਰੀਕਾ ਹੈ ਕਿ ਨਾਮ ਸਾਡੀ ਸੁਰਤ, ਹਿਰਦੇ ਅਤੇ ਰੋਮ-ਰੋਮ ਵਿੱਚ ਜਾਂਦਾ ਹੈ। ਇਹ ਇੱਕ ਰਸਤਾ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਨ ਦਾ ਹੈ ਅਤੇ ਸਤਿਗੁਰੂ ਦੇ ਸਤਿ ਚਰਨਾਂ ਵਿੱਚ ਯਕੀਨ, ਸ਼ਰਧਾ ਅਤੇ ਪਿਆਰ ਨਾਲ ਸਮਰਪਣ ਕਰਨ ਦਾ ਹੈ।

ਇੱਥੇ ਯਕੀਨ, ਸ਼ਰਧਾ ਅਤੇ ਪਿਆਰ ਤੋਂ ਬਿਨਾਂ ਬੰਦਗੀ ਦਾ ਕੋਈ ਹੋਰ ਰਸਤਾ ਨਹੀਂ ਹੈ ਅਤੇ ਸਾਡਾ ਸਮਰਪਣ ਪੂਰਾ ਨਹੀਂ ਹੁੰਦਾ ਜਦ ਤੱਕ ਇਹ ਯਕੀਨ, ਸ਼ਰਧਾ ਅਤੇ ਪਿਆਰ ਨਾਲ ਭਰਿਆ ਨਹੀਂ ਹੁੰਦਾ ਹੈ। ਨਾਮ ਧਨ ਦਾ ਜੋੜਨਾ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਸ਼ੁਰੂ ਹੁੰਦਾ ਹੈ ਅਤੇ ਇਸ ਨਾਮ ਧਨ ਨੂੰ ਇਕੱਠਾ ਕਰਨ ਦੀ ਕੋਈ ਸੀਮਾ ਨਹੀਂ ਹੈ। ਬੰਦਗੀ ਕਦੀ ਨਹੀਂ ਰੁਕਦੀ ਹੈ। ਨਾਮ ਧਨ ਦਾ ਇਕੱਠਾ ਕਰਨਾ ਕਦੀ ਨਹੀਂ ਰੁਕਦਾ ਹੈ। ਇਹ ਉਦੋਂ ਤਕ ਚਲਦਾ ਹੈ ਜਦ ਤੱਕ ਅਸੀਂ ਹੁਣ ਵਾਲੇ ਪਦਾਰਥਕ ਸਰੀਰ ਵਿੱਚ ਹੁੰਦੇ ਹਾਂ ਅਤੇ ਉਸ ਤੋਂ ਬਾਅਦ ਵੀ ਜਦ ਸਾਡਾ ਸਰੀਰ ਮਰ ਜਾਂਦਾ ਹੈ। ਅਸਲ ਵਿੱਚ, ਅਸੀਂ ਆਪਣੇ ਆਪ ਵਿੱਚ ਅੰਮ੍ਰਿਤ ਬਣ ਜਾਂਦੇ ਹਾਂ। ਅਸੀਂ ਸਦਾ ਲਈ ਅਨੰਤ ਬ੍ਰਹਮ ਸ਼ਕਤੀ ਦੇ ਵਿੱਚ ਅਭੇਦ ਹੋ ਜਾਂਦੇ ਹਾਂ। ਸਰੀਰ ਵਿੱਚ ਰਹਿੰਦਿਆਂ ਹੀ ਅਸੀਂ ਦਰਗਾਹ ਵਿੱਚ ਸਥਾਨ ਹਾਸਲ ਕਰ ਲੈਂਦੇ ਹਾਂ ਅਤੇ ਇਹ ਸਾਡੀ ਸਥਾਈ ਰਹਿਣ ਵਾਲੀ ਜਗ੍ਹਾ ਬਣ ਜਾਂਦੀ ਹੈ।

ਨਾਮ ਦਾ ਭੰਡਾਰ ਅਨੰਤ ਹੈ, ਇਸ ਲਈ ਇੱਥੇ ਨਾਮ ਦੇ ਇਕੱਠੇ ਕਰਨ ਦਾ ਕੋਈ ਅੰਤ ਨਹੀਂ ਹੈ। ਅਸੀਂ ਇਸ ਅਨਾਦਿ ਖ਼ਜ਼ਾਨੇ ਨੂੰ ਇਕੱਠਾ ਕਰਨਾ ਸਦਾ ਲਈ ਜਾਰੀ ਰੱਖ ਸਕਦੇ ਹਾਂ ਅਤੇ ਤਦ ਵੀ ਅਸੀਂ ਇਸ ਦਾ ਅਖ਼ੀਰਲਾ ਤਲ ਦੇਖਣ ਦੇ ਯੋਗ ਨਹੀਂ ਹੋ ਸਕਦੇ। ਉਹ ਸਭ ਜੋ ਅਸੀਂ ਕਰ ਸਕਦੇ ਹਾਂ ਕਿ ਇਸ ਮਾਨਸਰੋਵਰ ਦੀ ਇੱਕ ਝਲਕ ਮਾਤਰ ਹੀ ਪਾ ਸਕਦੇ ਹਾਂ ਅਤੇ ਇਹ ਹੀ ਸਾਡੇ ਲਈ ਮਾਨਸਰੋਵਰ ਨਾਲ ਇੱਕ ਬਣਨ ਲਈ ਕਾਫ਼ੀ ਹੈ। ਮਾਨਸਰੋਵਰ ਦੀ ਪ੍ਰਾਪਤੀ ਸਾਡੀਆਂ ਸਾਰੀਆਂ ਚਿੰਤਾਵਾਂ ਨੂੰ ਖ਼ਤਮ ਕਰ ਦਿੰਦੀ ਹੈ। ਅਸੀਂ ਚਿੰਤਾ ਮੁਕਤ ਹੋ ਜਾਂਦੇ ਹਾਂ। ਇਸ ਦਾ ਭਾਵ ਹੈ ਕਿ ਅਸੀਂ ਅੰਦਰੋਂ ਮਾਇਆ ਦੇ ਸੰਗਲਾਂ ਤੋਂ ਨਿਰਲੇਪ ਹੋ ਜਾਂਦੇ ਹਾਂ। ਅਸੀਂ ਨਿਰਭਉ ਬਣ ਜਾਂਦੇ ਹਾਂ। ਸਾਨੂੰ ਸੰਸਾਰਿਕ ਰਿਸ਼ਤਿਆਂ ਦੇ ਗਵਾਚਣ ਦਾ ਕੋਈ ਡਰ ਨਹੀਂ ਰਹਿੰਦਾ ਹੈ। ਸਾਨੂੰ ਕੋਈ ਵੀ ਸੰਸਾਰਿਕ ਸੰਪਤੀ ਦੇ ਗਵਾਚਣ ਦਾ ਡਰ ਨਹੀਂ ਰਹਿੰਦਾ ਹੈ। ਇਹ ਤਦ ਸਾਨੂੰ ਸਾਰੀਆਂ ਇੱਛਾਵਾਂ ਤੋਂ ਮੁਕਤ ਕਰ ਦਿੰਦਾ ਹੈ। ਸਾਡਾ ਹਿਰਦਾ ਸੰਤੋਖ ਦੀ ਅਨੰਤ ਬ੍ਰਹਮ ਸ਼ਕਤੀ ਨਾਲ ਭਰ ਜਾਂਦਾ ਹੈ, ਜਿਵੇਂ ਕਿ ਕੇਵਲ ਸੰਤੋਖ ਹੀ ਸਾਡੀਆਂ ਸਾਰੀਆਂ ਇੱਛਾਵਾਂ ਨੂੰ ਖ਼ਤਮ ਕਰ ਸਕਦਾ ਹੈ।

ਸਾਡਾ ਹਿਰਦਾ ਅਤਿ ਨਿਮਰਤਾ ਨਾਲ ਭਰ ਜਾਂਦਾ ਹੈ। ਇਹ ਗ਼ਰੀਬੀ ਵੇਸ ਹਿਰਦਾ ਬਣ ਜਾਂਦਾ ਹੈ। ਨਿਰ-ਸੁਆਰਥ ਬਣਨਾ, ਸਭ ਕੁਝ ਤਨ, ਮਨ ਅਤੇ ਧਨ ਗੁਰੂ ਨੂੰ, ਯਕੀਨ, ਸ਼ਰਧਾ ਅਤੇ ਪਿਆਰ ਨਾਲ ਦੇਣਾ ਸਾਡੇ ਲਈ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਲਿਆਉਂਦਾ ਹੈ। ਤਦ ਅਸੀਂ ਮਾਇਆ ਦਾ ਜ਼ਹਿਰ ਪੀਣ ਤੋਂ ਰੁਕ ਜਾਂਦੇ ਹਾਂ ਅਤੇ ਇੱਛਾਵਾਂ ਦੀ ਅੱਗ ਵਿੱਚ ਸੜਨ ਤੋਂ ਬਚ ਜਾਂਦੇ ਹਾਂ। ਇਹ ਸਾਨੂੰ ਜੀਵਨ ਮੁਕਤੀ ਵੱਲ ਅਗਵਾਈ ਕਰਦਾ ਹੈ। ਮਾਇਆ ਦੇ ਸੰਗਲਾਂ ਤੋਂ ਮੁਕਤੀ ਜੀਵਨ ਮੁਕਤੀ ਹੈ। ਅਸੀਂ “ਤ੍ਰਿਹੁ ਗੁਣ ਤੇ ਪਰੇ” ਚਲੇ ਜਾਂਦੇ ਹਾਂ ਭਾਵ ਮਾਇਆ ਤੋਂ ਪਰ੍ਹੇ ਜਾਂਦੇ ਹਾਂ ਅਤੇ ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਬਣ ਜਾਂਦੇ ਹਾਂ। ਇਹ ਸਾਰਾ ਬੜੀ ਹੀ ਅਸਾਨੀ ਨਾਲ, ਸਾਧ ਸੰਗਤ ਨਾਲ ਅਤੇ ਗੁਰਪ੍ਰਸਾਦਿ ਨਾਲ ਅਤੇ “ਗੁਰ ਪੂਰਾ” ਦੀ ਗੁਰ ਕ੍ਰਿਪਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਸ ਲਈ, ਕ੍ਰਿਪਾ ਕਰਕੇ ਜਾਓ ਅਤੇ ਇੱਕ ਪੂਰਨ ਸੰਤ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਖ਼ਾਲਸਾ ਦੇ ਸਤਿ ਚਰਨਾਂ ਵਿੱਚ ਤਨ, ਮਨ ਅਤੇ ਧਨ ਨਾਲ ਪੂਰਨ ਯਕੀਨ, ਸ਼ਰਧਾ ਅਤੇ ਪਿਆਰ ਨਾਲ ਪੂਰਨ ਸਮਰਪਣ ਕਰ ਦਿਓ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਕੇ ਅਨੰਤ ਬ੍ਰਹਮ ਸ਼ਕਤੀ-ਪੂਰਨਤਾ ਦੇ ਬੋਧ ਦੀ ਬਖ਼ਸ਼ਿਸ਼ ਪ੍ਰਾਪਤ ਕਰੋ।

ਖੇਮ ਕੁਸਲ ਸਹਜ ਆਨੰਦ ॥ ਸਾਧਸੰਗਿ ਭਜੁ ਪਰਮਾਨੰਦ ॥

ਨਰਕ ਨਿਵਾਰਿ ਉਧਾਰਹੁ ਜੀਉ ॥ ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥

ਚਿਤਿ ਚਿਤਵਹੁ ਨਾਰਾਇਣ ਏਕ ॥ ਏਕ ਰੂਪ ਜਾ ਕੇ ਰੰਗ ਅਨੇਕ ॥

ਗੋਪਾਲ ਦਾਮੋਦਰ ਦੀਨ ਦਇਆਲ ॥ ਦੁਖ ਭੰਜਨ ਪੂਰਨ ਕਿਰਪਾਲ ॥

ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥ ਨਾਨਕ ਜੀਅ ਕਾ ਇਹੈ ਅਧਾਰ ॥੨॥

ਸਾਡੇ ਗੁਰੂ ਦੇ ਸਤਿ ਚਰਨਾਂ ’ਤੇ ਪੂਰਨ ਸਮਰਪਣ ਦੇ ਨਤੀਜੇ ਵਜੋਂ ਜਦ ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ ਇਹ ਪੂਰਨ ਬੰਦਗੀ ਹੈ। ਹੁਣ ਨਾਮ ਸਾਡੇ ਮਨ ਅਤੇ ਸੁਰਤ ਵਿੱਚ ਚਲਾ ਜਾਂਦਾ ਹੈ, ਅਸੀਂ ਆਪਣੇ ਮਨ ਦੇ ਅੰਦਰ ਇਕ ਵਿਲੱਖਣ ਸ਼ਾਂਤੀ ਦਾ ਅਨੁਭਵ ਕਰਦੇ ਹਾਂ। ਅਸੀਂ ਆਪਣੇ ਹਿਰਦੇ ਵਿੱਚ ਇੱਕ ਅਜੀਬ ਸੁਖਮਈ ਅਨੰਦ ਦਾ ਅਨੁਭਵ ਕਰਦੇ ਹਾਂ ਅਤੇ ਅਸੀਂ ਸਾਰੇ ਦੇ ਸਾਰੇ ਇਕ ਅਜਬ ਅਨਾਦਿ ਬਖ਼ਸ਼ਿਸ਼ ਵਿੱਚ ਚਲੇ ਜਾਂਦੇ ਹਾਂ। ਇਸ ਤਰ੍ਹਾਂ ਦਾ ਗੁਰਪ੍ਰਸਾਦਿ ਕੇਵਲ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਤਿਗੁਰੂ ਜਾਂ ਇੱਕ ਪੂਰਨ ਖ਼ਾਲਸਾ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਜਦ ਹੀ ਅਸੀਂ ਐਸੀ ਰੂਹ ਦੇ ਸਤਿ ਚਰਨਾਂ ਵਿੱਚ ਸਮਰਪਣ ਕਰ ਦਿੰਦੇ ਹਾਂ, ਅਸੀਂ ਐਸੀ ਰੂਹ ਦੇ ਛੱਤਰ ਹੇਠ ਸਵੀਕਾਰ ਕਰ ਲਏ ਜਾਂਦੇ ਹਾਂ। ਇੱਕ ਵਾਰ ਜਦੋਂ ਅਸੀਂ ਐਸੀ ਇੱਕ ਰੂਹ ਦੇ ਛੱਤਰ ਹੇਠ ਚਲੇ ਜਾਂਦੇ ਹਾਂ, ਅਸੀਂ ਅੰਮ੍ਰਿਤ ਦੀ ਵਰਖਾ ਪ੍ਰਾਪਤ ਕਰਦੇ ਹਾਂ। ਇੱਥੇ ਐਸੇ ਬ੍ਰਹਮ ਛੱਤਰ ਹੇਠ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਹੈ ਅਤੇ ਇੱਥੇ ਨਿਰੰਤਰ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਜਿਸ ਦਾ ਅਸੀਂ ਅਨੰਦ ਮਾਣਨ ਦੇ ਯੋਗ ਹੁੰਦੇ ਹਾਂ।

ਜਦ ਅਸੀਂ ਐਸੀ ਰੂਹ ਦੇ ਛੱਤਰ ਹੇਠ ਜਾਂਦੇ ਹਾਂ ਤਦ ਅਸੀਂ ਨਿਰੰਤਰ ਅਧਾਰ ਤੇ ਸਤਿ ਸੰਗਤ ਵਿੱਚ ਹੁੰਦੇ ਹਾਂ। ਇਸ ਦਾ ਭਾਵ ਹੈ ਕਿ ਬਿਨਾਂ ਇਸ ਦੇ ਕਿ ਅਸੀਂ ਸਰੀਰਕ ਰੂਪ ਵਿੱਚ ਐਸੀ ਰੂਹ ਦੇ ਸਾਹਮਣੇ ਹੁੰਦੇ ਹਾਂ ਜਾਂ ਨਹੀਂ ਭਾਵੇਂ ਅਸੀਂ ਹਜ਼ਾਰਾਂ ਮੀਲ ਦੂਰ ਹੁੰਦੇ ਹਾਂ, ਅਸੀਂ ਫਿਰ ਵੀ ਐਸੀ ਰੂਹ ਦੇ ਛੱਤਰ ਹੇਠ ਹੁੰਦੇ ਹਾਂ। ਇਸ ਲਈ ਮਾਇਆ ਸਾਨੂੰ ਛੂਹਣ ਤੋਂ ਅਸਮਰਥ ਹੁੰਦੀ ਹੈ ਜੇਕਰ ਸਾਡਾ ਯਕੀਨ, ਸ਼ਰਧਾ ਅਤੇ ਪਿਆਰ ਅਨੰਤ ਹੈ।

ਸਾਡੇ ਗੁਰੂ ਦੇ ਛੱਤਰ ਹੇਠ ਬੈਠਣ ਤੋਂ ਭਾਵ ਹੈ ਕਿ ਅਸੀਂ ਆਪਣੇ ਗੁਰੂ ਦੇ ਹਿਰਦੇ ਦੇ ਅੰਦਰ ਬੈਠੇ ਹਾਂ। ਇਸ ਲਈ ਮਾਇਆ ਦੇ ਹਮਲੇ ਦਾ ਪ੍ਰਸ਼ਨ ਹੀ ਕਦੋਂ ਪੈਦਾ ਹੁੰਦਾ ਹੈ ਜਦ ਅਸੀਂ ਐਸੇ ਸਤਿ ਹਿਰਦੇ ਵਿੱਚ ਬੈਠੇ ਹੁੰਦੇ ਹਾਂ? ਉਸੇ ਹੀ ਸਮੇਂ ਉਹ ਮਨੁੱਖ ਜਿਹੜੇ ਆਪਣੇ ਗੁਰੂ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਨਹੀਂ ਕਰਦੇ ਆਪਣੇ ਗੁਰੂ ਪ੍ਰਤੀ ਆਪਣੇ ਯਕੀਨ, ਸ਼ਰਧਾ ਅਤੇ ਪਿਆਰ ਦੇ ਅਨੁਸਾਰ ਹੀ ਮਾਇਆ ਦੇ ਹਮਲੇ ਵਿੱਚ ਨਿਰੰਤਰ ਰਹਿੰਦੇ ਹਨ ਇਸ ਦੇ ਅਨੁਸਾਰ ਕਿ ਉਹ ਕਿੰਨਾ ਕੁ ਆਪਣਾ ਤਨ, ਮਨ ਅਤੇ ਧਨ ਗੁਰੂ ਨੂੰ ਦਿੰਦੇ ਹਨ। ਇਹ ਹੀ ਕਾਰਨ ਹੈ ਕਿ ਜੋ ਪੂਰਨ ਬੰਦਗੀ ਨਾਲ ਨਹੀਂ ਬਖ਼ਸ਼ੇ ਹੁੰਦੇ ਹਨ, ਕਿਉਂਕਿ ਉਹਨਾਂ ਦਾ ਗੁਰੂ ਪ੍ਰਤੀ ਅਧੂਰੇ ਸਮਰਪਣ ਕਾਰਨ ਹੀ ਉਹ ਮਾਇਆ ਦੇ ਹਮਲੇ ਨੂੰ ਵੇਖਦੇ ਰਹਿੰਦੇ ਹਨ। ਅਧੂਰੇ ਸਮਰਪਣ ਦੀ ਅਵਸਥਾ ਵਿੱਚ ਹੀ ਬਹੁਤੀ ਸੰਗਤ ਰਹਿ ਰਹੀ ਹੈ। ਕੇਵਲ ਉਹ ਜੋ ਪੂਰਨ ਸਮਰਪਣ ਕਰਦੇ ਹਨ ਉਸੇ ਵੇਲੇ ਬ੍ਰਹਮ ਬਖ਼ਸ਼ਿਸ਼ ਵਿੱਚ ਜਾਂਦੇ ਹਨ ਅਤੇ ਸਦਾ ਲਈ ਉਥੇ ਰਹਿੰਦੇ ਹਨ। ਉਹ ਸਦਾ ਆਪਣੇ ਗੁਰੂ ਦੇ ਛੱਤਰ ਹੇਠ ਰਹਿੰਦੇ ਹਨ ਅਤੇ ਆਪਣੀ ਹਿਰਦੇ ਦੀ ਪੂਰਨ ਤਬਦੀਲੀ ਬਿਨਾਂ ਜ਼ਿਆਦਾ ਔਖਿਆਈ ਦੇ ਪ੍ਰਾਪਤ ਕਰ ਲੈਂਦੇ ਹਨ। ਐਸੀਆਂ ਰੂਹਾਂ ਬਹੁਤ ਘੱਟ ਹਨ ਦੁਰਲਭ ਹਨ। ਗੁਰਬਾਣੀ ਕਹਿੰਦੀ ਹੈ ਕਿ ਇੱਥੇ ਕਰੋੜਾਂ ਵਿੱਚੋਂ ਕੋਈ ਇੱਕ ਹੁੰਦਾ ਹੈ ਜੋ ਪੂਰਨ ਸਮਰਪਣ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਦਾ ਹੈ।

ਮਾਇਆ ਦੇ ਗ਼ੁਲਾਮ ਵਜੋਂ ਰਹਿਣਾ: ਪੰਜ ਦੂਤਾਂ ਅਤੇ ਇੱਛਾਵਾਂ ਅਧੀਨ ਰਹਿਣਾ ਨਰਕ ਵਿੱਚ ਰਹਿਣ ਦੇ ਸਮਾਨ ਹੈ। ਪੰਜ ਦੂਤਾਂ ਅਤੇ ਇੱਛਾਵਾਂ ਦੀ ਜ਼ਹਿਰ ਪੀਣਾ ਮਾਇਆ ਦੇ ੪੦ ਫੁੱਟ ਡੂੰਘੇ ਕੂੜ ਹੇਠ ਰਹਿਣ ਦੇ ਸਮਾਨ ਹੈ। ਅਸਲ ਵਿੱਚ, ਇਹ ਨਰਕ ਵਿੱਚ ਰਹਿਣ ਤੋਂ ਵੀ ਬੁਰਾ ਹੈ ! ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਨਾ ਸਾਨੂੰ ਸਦਾ ਲਈ ਪੂਰਨਤਾ ਵਿੱਚ ਅਭੇਦ ਕਰ ਦਿੰਦਾ ਹੈ ਅਤੇ ਅਸੀਂ ਸਦਾ ਲਈ ਮਾਇਆ ਦੇ ਗ਼ੁਲਾਮ ਹੋਣ ਤੋਂ ਬਚਾਏ ਜਾਂਦੇ ਹਾਂ। ਇਸ ਨੂੰ ਜੀਵਨ ਮੁਕਤੀ ਕਿਹਾ ਗਿਆ ਹੈ ਜਿਸ ਤਰ੍ਹਾਂ ਇੱਥੇ ਵਖਿਆਨ ਕੀਤਾ ਗਿਆ ਹੈ: “ਨਰਕ ਨਿਵਾਰਿ ਉਧਾਰਹੁ ਜੀਉ ॥”

ਕ੍ਰਿਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਅਤੇ ਸਮਝ ਲਵੋ ਕਿ ਕਿਸੇ ਨੇ ਵੀ ਜੀਵਨ ਮੁਕਤੀ ਦੀ ਇਸ ਅਵਸਥਾ ਨੂੰ ਪੰਜ ਦੂਤਾਂ ਅਤੇ ਤ੍ਰਿਸ਼ਨਾ ਅਤੇ ਇੱਛਾਵਾਂ ਦੇ ਅਧੀਨ ਜ਼ਿੰਦਗੀ ਜਿਊਂਦਿਆਂ ਪ੍ਰਾਪਤ ਨਹੀਂ ਕੀਤਾ ਹੈ। ਉਹ ਲਗਾਤਾਰ ਮਾਇਆ ਦੀ ਇਸ ਜ਼ਹਿਰ ਨੂੰ ਪੀ ਰਹੇ ਹਨ ਅਤੇ ਮਾਇਆ ਦੇ ਕੂੜ ਹੇਠ ਦੱਬੇ ਹੋਏ ਹਨ। ਉਹ ਲਗਾਤਾਰ ਸੰਘਰਸ਼, ਪੀੜਾਂ, ਦੁੱਖਾਂ, ਪਰਿਵਾਰਕ ਮਸਲਿਆਂ, ਨਿੱਜੀ ਮਸਲਿਆਂ ਭਰੀ ਜ਼ਿੰਦਗੀ ਜਿਊ ਰਹੇ ਹਨ। ਕੇਵਲ ਉਹ ਮਨੁੱਖ ਜਿਨ੍ਹਾਂ ਨੇ ਪੂਰਨ ਬੰਦਗੀ ਪ੍ਰਾਪਤ ਕੀਤੀ ਹੈ ਅਤੇ ਆਪਣੇ “ਪੂਰਾ ਗੁਰ” ਦੇ ਛੱਤਰ ਹੇਠ ਹਨ, ਪੰਜ ਦੂਤਾਂ ਅਤੇ ਇੱਛਾਵਾਂ ਦੇ ਗ਼ੁਲਾਮ ਨਹੀਂ ਹਨ। ਇਸ ਲਈ ਸਾਡੇ ਫ਼ੈਸਲਾ ਲੈਣ ’ਤੇ ਹੈ ਕਿ ਅਸੀਂ ਪੰਜ ਦੂਤਾਂ ਅਤੇ ਇੱਛਾਵਾਂ ਦੇ ਜ਼ਹਿਰ ਨੂੰ ਪੀਣਾ ਹੈ ਜਾਂ ਮਾਇਆ ਦੀ ਇਸ ਗ਼ੁਲਾਮੀ ਤੋਂ ਬਾਹਰ ਨਿਕਲਣਾ ਅਤੇ ਸਦਾ ਲਈ ਮਾਇਆ ਨੂੰ ਹਰਾਉਣਾ ਅਤੇ ਮਾਇਆ ਉਪਰ ਰਾਜ ਕਰਨ ਵਾਲੇ ਬਣਨਾ ਹੈ।

ਆਪਣੇ ਗੁਰੂ ਦੀ ਚਰਨ ਸ਼ਰਨ ਦੀ ਸੰਗਤ ਨਾਲ ਅਤੇ ਉਸਦੇ ਚਰਨਾਂ ਤੇ ਤਨ, ਮਨ ਅਤੇ ਧਨ ਨਾਲ ਪੂਰਨ ਸਮਰਪਣ ਨਾਲ, ਅਸੀਂ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਾਂ ਅਤੇ ਅੰਮ੍ਰਿਤ ਨਾਲ ਬਖ਼ਸ਼ੇ ਜਾਂਦੇ ਹਾਂ। ਸਾਡਾ ਗੁਰੂ ਅਸਲ ਵਿੱਚ ਸਾਡੀ ਸਾਰੀ ਜ਼ਹਿਰ ਨੂੰ ਚੂਸ ਲੈਂਦਾ ਹੈ ਅਤੇ ਇਸ ਨੂੰ ਅੰਮ੍ਰਿਤ ਵਿੱਚ ਬਦਲ ਦਿੰਦਾ ਹੈ। ਸਾਡਾ ਹਿਰਦਾ ਸਤਿ ਹਿਰਦੇ ਵਿੱਚ ਤਬਦੀਲ ਹੋ ਜਾਂਦਾ ਹੈ ਅਤੇ ਸਾਰੇ ਬ੍ਰਹਮ ਗੁਣਾਂ ਨਾਲ ਭਰ ਜਾਂਦਾ ਹੈ। ਸਾਡਾ ਹਿਰਦਾ ਬੇਅੰਤ ਹਿਰਦਾ ਬਣ ਜਾਂਦਾ ਹੈ ਅਤੇ ਅਸੀਂ ਪੂਰੀ ਤਰ੍ਹਾਂ ਆਪਣੇ ਗੁਰੂ ਦੀ ਅਨੰਤ ਬ੍ਰਹਮ ਸ਼ਕਤੀ ਹੇਠ ਆ ਜਾਂਦੇ ਹਾਂ। ਅਸੀਂ ਇਸ ਅਨੰਤ ਬ੍ਰਹਮ ਸ਼ਕਤੀ ਦੇ ਗ਼ੁਲਾਮ ਬਣ ਜਾਂਦੇ ਹਾਂ। ਇਸ ਅਨੰਤ ਬ੍ਰਹਮ ਸ਼ਕਤੀ ਦੀ ਗ਼ੁਲਾਮੀ ਸਾਨੂੰ ੧੪ ਲੋਕ ਪ੍ਰਲੋਕਾਂ ਦੀ ਰਿਆਸਤ ਵਿੱਚ ਲੈ ਜਾਂਦੀ ਹੈ। ਗੁਰੂ ਦੀ ਗ਼ੁਲਾਮੀ ਸਾਡੇ ਲਈ ਸਾਰੇ ਅਨਾਦਿ ਖ਼ਜ਼ਾਨੇ ਲਿਆਉਂਦੀ ਹੈ ਅਤੇ ਸਾਨੂੰ ਸਾਰੇ ਬ੍ਰਹਿਮੰਡ ਦਾ ਰਾਜਾ ਬਣਾਉਂਦੀ ਹੈ।

ਅਸੀਂ ਸਦਾ ਲਈ ਇਸ ਬ੍ਰਹਮ ਸੋਝੀ ਵਿੱਚ ਲੀਨ ਹੋ ਜਾਂਦੇ ਹਾਂ। ਅਸੀਂ ਇਸ ਬ੍ਰਹਿਮੰਡ ਦੀ ਸੋਝੀ ਨਾਲ ਬਖ਼ਸ਼ੇ ਜਾਂਦੇ ਹਾਂ ਜਿੱਥੇ ਅਸੀਂ ਸਰਵ-ਵਿਆਪਕ, ਅਨੰਤ ਬ੍ਰਹਮ ਸ਼ਕਤੀ ਦਾ ਹਰ ਅਤੇ ਹਰੇਕ ਸ੍ਰਿਸ਼ਟੀ ਵਿੱਚ ਅਨੁਭਵ ਕਰਦੇ ਹਾਂ। ਅਸੀਂ ਨਿਰਗੁਣ ਅਨੰਤ ਬ੍ਰਹਮ ਸ਼ਕਤੀ ਦਾ ਸਾਰੇ ਹੀ ਸਰਗੁਣ ਸਰੂਪ ਵਿੱਚ ਅਨੁਭਵ ਕਰਦੇ ਹਾਂ। ਇਸ ਬ੍ਰਹਮ ਸੋਝੀ ਨਾਲ ਅਸੀਂ ਸਥੂਲ ਰੂਪ ਵਿੱਚ ਇਹ ਅਨੁਭਵ ਕਰਨ ਅਤੇ ਦੇਖਣ ਦੇ ਯੋਗ ਹੋ ਜਾਂਦੇ ਹਾਂ ਕਿ ਕਿਵੇਂ ਇਹ ਕਰਤੇ ਦੀ ਅਨੰਤ ਬ੍ਰਹਮ ਸ਼ਕਤੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ ਅਤੇ ਕਿਵੇਂ ਉਸਦੀ ਦਿਆਲਤਾ ਹਰ ਇੱਕ ਸ੍ਰਿਸ਼ਟੀ ਲਈ ਕੰਮ ਕਰ ਰਹੀ ਹੈ। ਅਸੀਂ ਅਨੁਭਵ ਕਰਦੇ ਹਾਂ ਕਿ ਕਿਵੇਂ ਉਸਦੀ ਦਿਆਲਤਾ ਕਾਰਨ ਇੱਕ ਅਨੰਤ ਬ੍ਰਹਮ ਗੁਣ ਪੈਦਾ ਹੁੰਦਾ ਹੈ।

ਉਹ ਹਰ ਇੱਕ ਸ੍ਰਿਸ਼ਟੀ ਲਈ ਹਰ ਚੀਜ਼ ਮੁਹੱਈਆ ਕਰਵਾ ਰਿਹਾ ਹੈ, ਜਿਹੜੀ ਕਿ ਹਰੇਕ ਸ੍ਰਿਸ਼ਟੀ ਦੇ ਜ਼ਿੰਦਾ ਰਹਿਣ ਲਈ ਜ਼ਰੂਰੀ ਹੈ। ਇਹ ਅਨੰਤ ਬ੍ਰਹਮ ਗੁਣ ਦਿਆਲਤਾ ਹੀ ਹੈ ਜੋ ਸਾਡੇ ਸਾਰੇ ਪਿਛਲੇ ਜਨਮਾਂ ਦੇ ਪਾਪਾਂ ਅਤੇ ਬੁਰੀਆਂ ਕਰਨੀਆਂ ਦੇ ਪ੍ਰਭਾਵਾਂ ਦੇ ਖ਼ਾਤਮੇ ਲਈ ਜ਼ਿੰਮੇਵਾਰ ਹੈ। ਇਹ ਵਾਪਰਦਾ ਹੈ ਜਦ ਅਸੀਂ ਪੂਰੀ ਤਰ੍ਹਾਂ ਆਪਣੇ ਗੁਰੂ ਦੇ ਸਤਿ ਚਰਨਾਂ ਵਿੱਚ ਸਮਰਪਣ ਕਰ ਦਿੰਦੇ ਹਾਂ ਅਤੇ ਪੂਰਨ ਬੰਦਗੀ ਨਾਲ ਬਖ਼ਸ਼ੇ ਜਾਂਦੇ ਹਾਂ।

ਮੁਆਫ਼ ਕਰ ਦੇਣਾ ਉਸਦਾ ਸੁਭਾਅ ਹੈ ਅਤੇ ਇਹ ਮੁਆਫ਼ੀ ਦਾ ਅਨੰਤ ਬ੍ਰਹਮ ਗੁਣ ਸਾਡਾ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਮੇਲ ਦਾ ਰਸਤਾ ਤਿਆਰ ਕਰਦਾ ਹੈ। ਸਾਰੀ ਸ੍ਰਿਸ਼ਟੀ ਦਾ ਅਧਾਰ ਨਾਮ ਦਾ ਗੁਰਪ੍ਰਸਾਦਿ ਹੈ। ਇਸ ਲਈ, ਨਾਮ ਸਿਮਰਨ ਸਭ ਤੋਂ ਵੱਧ ਮਹੱਤਵਪੂਰਨ ਸੇਵਾ ਹੈ। ਇਥੇ ਅਨੰਤ ਬ੍ਰਹਮ ਖ਼ਜ਼ਾਨੇ ਹਨ ਜਿਹੜੇ ਨਾਮ ਸਿਮਰਨ ਨਾਲ ਪ੍ਰਾਪਤ ਕੀਤੇ ਜਾਂਦੇ ਹਨ। ਇਸ ਲਈ ਸਾਡਾ ਅਸਲ ਅਧਾਰ ਵੀ ਨਾਮ ਹੈ। ਕੇਵਲ ਨਾਮ ਸਿਮਰਨ ਸਾਡੇ ਲਈ ਜੀਵਨ ਮੁਕਤੀ ਲਿਆਉਂਦਾ ਹੈ।

“ਜੀਅ-ਏ” ਦਾ ਭਾਵ ਹੈ ਕਿ ਪੂਰਨ ਬੰਦਗੀ ਸਾਡੀ ਮਾਇਆ ਦੇ ਰਾਜ ਅਧੀਨ ਜ਼ਿੰਦਗੀ ਤੋਂ ਮੁਕਤੀ ਦਿਵਾਉਂਦੀ ਹੈ। ਇਹ ਸਾਡੇ ਹਿਰਦੇ ਦੇ ਪੂਰਨ ਤਬਦੀਲੀ ਵੱਲ ਖੜਦੀ ਹੈ ਅਤੇ ਇਹ ਸਾਡੇ ਲਈ ਜੀਵਨ ਮੁਕਤੀ ਲਿਆਉਂਦਾ ਹੈ।

“ਜੀਅ ਦਾਨ” ਦਾ ਭਾਵ ਹੈ ਕਿ ਪੂਰਨ ਬੰਦਗੀ ਦਾ ਦਾਨ। ਇਹ ਸਭ ਤੋਂ ਉੱਚਾ ਦਾਨ ਹੈ ਜੋ ਇੱਕ ਪੂਰਨ ਸੰਤ ਦੇ ਸਕਦਾ ਹੈ ਅਤੇ ਇੱਕ ਚੇਲਾ ਪ੍ਰਾਪਤ ਕਰ ਸਕਦਾ ਹੈ। ਇਸ ਲਈ ਪੂਰਨ ਬੰਦਗੀ ਸਾਡੇ ਲਈ ਨਾਮ ਸਿਮਰਨ ਦੀ ਬ੍ਰਹਮ ਦਾਤ ਲਿਆਉਂਦੀ ਹੈ। ਨਾਮ ਸਾਡਾ ਮੂਲ ਹੋਣ ਕਾਰਨ, ਨਾਮ ਸਾਡਾ ਅਧਾਰ ਹੋਣ ਕਾਰਨ, ਸਾਡੇ ਲਈ ਜੀਵਨ ਮੁਕਤੀ ਲਿਆਉਂਦਾ ਹੈ।

ਉਤਮ ਸਲੋਕ ਸਾਧ ਕੇ ਬਚਨ ॥ ਅਮੁਲੀਕ ਲਾਲ ਏਹਿ ਰਤਨ ॥

ਸੁਨਤ ਕਮਾਵਤ ਹੋਤ ਉਧਾਰ ॥ ਆਪਿ ਤਰੈ ਲੋਕਹ ਨਿਸਤਾਰ ॥

ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥ ਜਾ ਕੈ ਮਨਿ ਲਾਗਾ ਹਰਿ ਰੰਗੁ ॥

ਜੈ ਜੈ ਸਬਦੁ ਅਨਾਹਦੁ ਵਾਜੈ ॥ ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥

ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥ ਨਾਨਕ ਉਧਰੇ ਤਿਨ ਕੈ ਸਾਥੇ ॥੩॥

ਸਾਧ ਉਹ ਹੈ ਜਿਸ ਨੇ ਪਰਮ ਜੋਤ ਪੂਰਨ ਪ੍ਰਕਾਸ਼ ਪਰਮ ਪਦਵੀ ਪ੍ਰਾਪਤ ਕਰ ਲਈ ਹੈ ਅਤੇ ਇਸ ਧਰਤੀ ’ਤੇ ਇੱਕ ਅਨੰਤ ਬ੍ਰਹਮ ਸ਼ਕਤੀ ਦੇ ਤੌਰ ’ਤੇ ਪ੍ਰਗਟ ਹੋਇਆ ਹੈ। ਇਸ ਲਈ, ਉਹ ਜੋ ਵੀ ਕਹਿੰਦਾ ਹੈ ਬ੍ਰਹਮ ਸਤਿ ਹੈ ਅਤੇ ਹੋਰ ਕੁਝ ਨਹੀਂ ਸਿਰਫ਼ ਬ੍ਰਹਮ ਸਤਿ ਹੈ। ਇੱਕ ਸਾਧ ਦੇ ਬਚਨ ਸਤਿ ਬਚਨ ਹੁੰਦੇ ਹਨ।

ਇਹ ਸਤਿ ਬਚਨ ਸਭ ਤੋਂ ਉੱਚੇ ਦਰਜੇ ਦਾ ਬ੍ਰਹਮ ਗਿਆਨ ਹਨ। ਇਹ ਬ੍ਰਹਮ ਸ਼ਬਦ ਪੂਰਨ ਬ੍ਰਹਮ ਗਿਆਨ ਦੇ ਅਮੁੱਲੇ ਰਤਨ ਅਤੇ ਹੀਰੇ ਹਨ। ਉਹ ਮਨੁੱਖ ਜੋ ਇਹਨਾਂ ਸਤਿ ਬਚਨਾਂ ਨੂੰ ਸੁਣਦੇ ਹਨ ਅਤੇ ਇਹਨਾਂ ਉਪਰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਮਲ ਕਰਕੇ ਇਹਨਾਂ ਦੀ ਕਮਾਈ ਕਰਦੇ ਹਨ ਪੰਜ ਦੂਤਾਂ ਅਤੇ ਤ੍ਰਿਸ਼ਨਾ ਦੀ ਗ਼ੁਲਾਮੀ ਤੋਂ ਬਚ ਜਾਂਦੇ ਹਨ। ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਖ਼ਾਲਸਾ ਦੇ ਸ਼ਬਦ ਉਹ ਹੀ ਹੁੰਦੇ ਹਨ ਜਿਨ੍ਹਾਂ ਦੀ ਉਹਨਾਂ ਸਾਹਮਣੇ ਬੈਠੀ ਸੰਗਤ ਨੂੰ ਜ਼ਰੂਰਤ ਹੁੰਦੀ ਹੈ। ਬ੍ਰਹਮ ਗਿਆਨੀ ਦੀ ਕਥਾ ਕਦੀ ਵੀ ਯੋਜਨਾ-ਮਈ ਜਾਂ ਸੰਗਠਿਤ ਨਹੀਂ ਹੁੰਦੀ ਹੈ। ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਜਾਂ ਇੱਕ ਪੂਰਨ ਖ਼ਾਲਸੇ ਦੀ ਕਥਾ ਬ੍ਰਹਮ ਬਖ਼ਸ਼ਿਸ਼ ਹੈ ਅਤੇ ਉਹਨਾਂ ਸਾਹਮਣੇ ਬੈਠੀ ਸੰਗਤ ਦੀ ਕਿਸਮਤ ਅਤੇ ਜ਼ਰੂਰਤ ਅਨੁਸਾਰ ਹੁੰਦੀ ਹੈ। ਇਸ ਲਈ ਉਹ ਸ਼ਬਦ, ਜਦ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਮਲ ਵਿੱਚ ਲਿਆਏ ਜਾਂਦੇ ਹਨ ਉਹਨਾਂ ਲਈ ਕ੍ਰਿਸ਼ਮੇ ਕਰਦੇ ਹਨ ਜਿਨ੍ਹਾਂ ਲਈ ਇਹ ਸ਼ਬਦ ਬੋਲੇ ਗਏ ਹੁੰਦੇ ਹਨ। ਇਹਨਾਂ ਸ਼ਬਦਾਂ ਦੀ ਪਾਲਣਾ ਨਾਲ ਅਸੀਂ ਆਪਣਾ ਮਨ ਆਪਣੇ ਸਤਿਗੁਰੂ ਨੂੰ ਦੇ ਦਿੰਦੇ ਹਾਂ।

ਕ੍ਰਿਪਾ ਕਰਕੇ ਇਸ ਨੂੰ ਪੱਕਿਆਂ ਕਰ ਲਓ ਕਿ ਉਹ ਇਕ ਜੋ ਨਾਮ ਦਾ ਬੀਜ ਸਾਡੇ ਅੰਦਰ ਬੀਜਦਾ ਹੈ, ਉਹ ਇੱਕ ਜੋ ਨਾਮ ਦਾ ਗੁਰਪ੍ਰਸਾਦਿ ਸਾਨੂੰ ਬਖ਼ਸ਼ਦਾ ਹੈ, ਸਾਡਾ ਸਤਿਗੁਰੂ ਹੈ। ਉਹ ਮਨੁੱਖ ਜੋ ਐਸੀ ਰੂਹ ਨੂੰ ਆਪਣਾ ਸਤਿਗੁਰੂ ਮੰਨ ਕੇ ਉਸ ਉਪਰ ਵਿਸ਼ਵਾਸ ਕਰਦੇ ਹਨ ਅਤੇ ਉਸਦੇ ਸ਼ਬਦਾਂ ਦੀ ਪਾਲਣਾ ਕਰਦੇ ਹਨ ਧੰਨ ਧੰਨ ਹੋ ਜਾਂਦੇ ਹਨ। ਉਹ ਮਨੁੱਖ ਜੋ ਐਸੀ ਰੂਹ ਨੂੰ ਪਰਮਾਤਮਾ ਦੀ ਤਰ੍ਹਾਂ ਦੇਖਦੇ ਹਨ ਹੋਰ ਵੀ ਧੰਨ ਧੰਨ ਬਣ ਜਾਂਦੇ ਹਨ ਅਤੇ ਆਪਣੀ ਬੰਦਗੀ ਵਿੱਚ ਤੇਜ ਪਟੜੀ ’ਤੇ ਚਲੇ ਜਾਂਦੇ ਹਨ। ਉਹ ਮਨੁੱਖ ਜਿਹੜੇ ਮਾਸੂਮ ਹਿਰਦੇ ਵਾਲੇ ਹਨ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ, ਇਸ ਲਈ ਉਹ ਸਭ ਤੋਂ ਵੱਧ ਲਾਭ ਪ੍ਰਾਪਤ ਕਰਦੇ ਹਨ। ਮਾਸੂਮ ਹਿਰਦੇ ਵਾਲੇ ਲੋਕ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਸਹਿਜ ਹੀ ਪ੍ਰਾਪਤ ਕਰ ਲੈਂਦੇ ਹਨ। ਚਤੁਰ ਚਲਾਕੀਆਂ ਵਾਲਾ ਹਿਰਦਾ ਰਖਣ ਵਾਲੇ ਲੋਕਾਂ ਦੀ ਬੰਦਗੀ ਸੌਖੀ ਨਹੀਂ ਹੁੰਦੀ ਹੈ ਅਤੇ ਉਨ੍ਹਾਂ ਨੂੰ ਮਾਇਆ ਦੀਆਂ ਕਈ ਔਖੀਆਂ ਪਰੀਖਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ। ਬਹੁਤ ਸਾਰੇ ਲੋਕ ਆਪਣੀਆਂ ਚਤੁਰਾਈਆਂ ਕਾਰਨ ਗੁਰਪ੍ਰਸਾਦਿ ਦੀ ਪ੍ਰਾਪਤੀ ਤੋਂ ਬਾਅਦ ਵੀ ਕਰਮ ਖੰਡ ਅਤੇ ਸੱਚ ਖੰਡ ਵਿੱਚੋਂ ਥੱਲੇ ਆ ਗਿਰਦੇ ਹਨ ਅਤੇ ਜਿੱਤੀ ਹੋਈ ਬਾਜ਼ੀ ਹਾਰ ਜਾਂਦੇ ਹਨ। ਇਸ ਲਈ ਬੰਦਗੀ ਨੂੰ ਖੰਡੇ ਦੀ ਧਾਰ ਉਪਰ ਚਲਣ ਦੇ ਬਰਾਬਰ ਦੱਸਿਆ ਗਿਆ ਹੈ। ਇਸ ਲਈ ਇਸ ਤੱਥ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਪਣੀ ਚਤੁਰ ਚਲਾਕੀ ਕੋਈ ਨਹੀਂ ਚਲਦੀ ਹੈ ਅਤੇ ਕੇਵਲ ਮਾਸੂਮ ਹਿਰਦੇ ਨਾਲ ਪੂਰਨ ਸਮਰਪਣ ਕਰਕੇ ਪੂਰਨ ਹਲੀਮੀ ਗ਼ਰੀਬੀ ਵੇਸ ਹਿਰਦਾ ਹੀ ਬਾਜ਼ੀ ਜਿੱਤਦਾ ਹੈ। ਕਿਸੇ ਦੀ ਵੀ ਬੰਦਗੀ ਨੂੰ ਤੋਲੇ ਬਿਨਾਂ ਅਤਿ ਨਿਮਰਤਾ ਵਿੱਚ ਗ਼ਰੀਬੀ ਵੇਸ ਹਿਰਦਾ ਪੂਰਨ ਮਾਸੂਮੀਅਤ ਨਾਲ ਭਰਪੂਰ ਹੀ ਬਾਜ਼ੀ ਜਿੱਤਦਾ ਹੈ। ਜਦ ਬੰਦਗੀ ਪੂਰਨ ਅਵਸਥਾ ਦੇ ਨੇੜੇ ਪਹੁੰਚਦੀ ਹੈ ਤਦ ਕਈ ਤਰ੍ਹਾਂ ਦੀਆਂ ਇਲਾਹੀ ਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ। ਇਸ ਅਵਸਥਾ ਵਿੱਚ ਕਈ ਲੋਕ ਸ਼ਕਤੀ ਦੇ ਨਸ਼ੇ ਵਿੱਚ ਚੂਰ ਹੋ ਜਾਂਦੇ ਹਨ ਅਤੇ ਉਹ ਕਈ ਗ਼ਲਤੀਆਂ ਕਰ ਬੈਠਦੇ ਹਨ ਅਤੇ ਸੂਖਮ ਅਹੰਕਾਰ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਜਿੱਤੀ ਹੋਈ ਬਾਜ਼ੀ ਹਾਰ ਜਾਂਦੇ ਹਨ। ਸਤਿਗੁਰੂ ਦੀ ਆਗਿਆ ਵਿੱਚ ਰਹਿਣ ਵਾਲੇ ਸਬਰ, ਸਤਿ, ਸੰਤੋਖ, ਹਲੀਮੀ, ਗ਼ਰੀਬੀ ਵੇਸ ਹਿਰਦੇ ਨਾਲ ਇਨ੍ਹਾਂ ਇਲਾਹੀ ਸ਼ਕਤੀਆਂ ਦੀ ਪ੍ਰਾਪਤੀ ਕਰਕੇ ਵੀ ਸਾਰੀ ਉਪਮਾ ਗੁਰ ਅਤੇ ਗੁਰੂ ਦੇ ਚਰਨਾਂ ’ਤੇ ਅਰਪਣ ਕਰ ਦਿੰਦੇ ਹਨ ਅਤੇ ਬਾਜ਼ੀ ਜਿੱਤ ਜਾਂਦੇ ਹਨ। ਐਸੇ ਮਨੁੱਖ ਹੀ ਕੇਵਲ ਪਰਮ ਜੋਤ ਪੂਰਨ ਪ੍ਰਕਾਸ਼, ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਸਾਰੇ ਦਰਗਾਹੀ ਖ਼ਜ਼ਾਨਿਆਂ ਦੀ ਪ੍ਰਾਪਤੀ ਕਰਦੇ ਹਨ ਅਤੇ ਜੀਅ ਦਾਨ, ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਅਤੇ ਪਰਉਪਕਾਰ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਸੰਗਤਾਂ ਨੂੰ ਦੇਣ ਦਾ ਅਧਿਕਾਰ ਪ੍ਰਾਪਤ ਕਰਦੇ ਹਨ।

ਕੁਝ ਲੋਕ ਜੋ ਸਤਿ ਦੀ ਪਾਲਣਾ ਨਹੀਂ ਕਰਦੇ ਹਨ ਅਤੇ ਅਜੋਕੇ ਪ੍ਰਚਾਰ ਜੋ ਸਮਾਜ ਵਿੱਚ ਪ੍ਰਚੱਲਤ ਹਨ ਉਪਰ ਜ਼ੋਰ ਦਿੰਦੇ ਹਨ, ਉਹ ਇਹਨਾਂ ਮਾਸੂਮ ਹਿਰਦੇ ਵਾਲੇ ਲੋਕਾਂ ਨੂੰ ਕਮਜ਼ੋਰ ਮਨ ਵਾਲੇ ਆਖਦੇ ਹਨ। ਇਹ ਸਤਿ ਨਹੀਂ ਹੈ। ਆਪਣੇ ਗੁਰੂ ਪ੍ਰਤੀ ਯਕੀਨ, ਸ਼ਰਧਾ ਅਤੇ ਪਿਆਰ ਉਹਨਾਂ ਦੇ ਕਮਜ਼ੋਰ ਮਨ ਕਾਰਨ ਨਹੀਂ ਹੈ। ਇਸ ਦੀ ਬਜਾਇ, ਇਹ ਬ੍ਰਹਮ ਦਾਤ ਹੈ ਅਤੇ ਉਹਨਾਂ ਦੇ ਮਨ ਉਹਨਾਂ ਨਾਲੋਂ ਕਈ ਗੁਣਾਂ ਉੱਤਮ ਅਤੇ ਹਲਕੇ ਹਨ ਜਿਹੜੇ ਉਹਨਾਂ ਨੂੰ ਕਮਜ਼ੋਰ ਮਨ ਵਾਲਾ ਆਖਦੇ ਹਨ।

ਮਾਸੂਮੀਅਤ ਬ੍ਰਹਮ ਦਾਤ ਹੈ ਅਤੇ ਉਹ ਮਨੁੱਖ ਜਿਹੜੇ ਇਸ ਬ੍ਰਹਮ ਗੁਣ ਨਾਲ ਬਖ਼ਸ਼ੇ ਹੋਏ ਹਨ ਬਖ਼ਸ਼ਿਸ਼ ਵਿੱਚ ਹਨ। ਇਸ ਲਈ ਕਿਵੇਂ ਅਸੀਂ ਉਹਨਾਂ ਨੂੰ ਕਮਜ਼ੋਰ ਮਨ ਵਾਲੇ ਆਖ ਸਕਦੇ ਹਾਂ? ਅਸਲ ਵਿੱਚ ਉਹ ਖੁੱਲ੍ਹੇ ਮਨ ਵਾਲੇ ਅਤੇ ਬ੍ਰਹਮ ਰੂਹਾਂ ਹਨ। ਉਹ ਜਿਹੜੇ ਸਖ਼ਤ ਧਾਰਨਾ ਵਾਲੇ ਹਨ ਬੰਦ ਮਨ ਵਾਲੇ ਹਨ ਅਤੇ ਉਹ ਸਭ ਨਹੀਂ ਸਮਝ ਰਹੇ ਹਨ ਜੋ ਗੁਰਬਾਣੀ ਕਰਨ ਨੂੰ ਦੱਸ ਰਹੀ ਹੈ। ਇਸ ਲਈ ਕਿਰਪਾ ਕਰਕੇ ਉਸਦੀ ਪਾਲਣਾ ਕਰੋ ਜੋ ਗੁਰਬਾਣੀ ਦੱਸ ਰਹੀ ਹੈ ਅਤੇ ਉਸ ਦੀ ਪਾਲਣਾ ਨਾ ਕਰੋ ਜੋ ਝੂਠੇ ਪ੍ਰਚਾਰਕ ਦੱਸ ਰਹੇ ਹਨ।

ਪ੍ਰਚਾਰ ਕਰਨ ਦਾ ਅਧਿਕਾਰ ਸਤਿਗੁਰੂ ਦੁਆਰਾ ਕੇਵਲ ਉਹਨਾਂ ਨੂੰ ਬਖ਼ਸ਼ਿਆ ਗਿਆ ਹੈ ਜੋ ਪੂਰਨਤਾ ਪ੍ਰਾਪਤ ਕਰਦੇ ਹਨ ਅਤੇ ਪੂਰੀ ਤਰ੍ਹਾਂ ਇਸ ਅਨੰਤ ਬ੍ਰਹਮ ਸ਼ਕਤੀ ਦੇ ਪ੍ਰਭਾਵ ਹੇਠ ਹਨ। ਉਹ ਮਨੁੱਖ ਜਿਹੜੇ ਬਿਨਾਂ ਪੂਰਨਤਾ ਤੋਂ ਪ੍ਰਚਾਰਕ ਬਣਦੇ ਹਨ ਅਕਾਲ ਪੁਰਖ ਦੀ ਦਰਗਾਹ ਵਿੱਚ ਮੁਜਰਮ ਹਨ: “ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥” (ਅੰਗ ੨੬੯)

ਇਹ ਬ੍ਰਹਮ ਗਿਆਨ ਦਾ ਭਾਗ ਸਾਨੂੰ ਸਾਰਿਆਂ ਨੂੰ ਸੁਖਮਨੀ ਬਾਣੀ ਵਿੱਚ ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਆਰਾ ਬਖ਼ਸ਼ਿਆ ਗਿਆ ਹੈ। ਇਸ ਲਈ ਉਹ ਮਨੁੱਖ ਜੋ ਆਪਣੇ ਗੁਰੂ ਦੇ ਸ਼ਬਦਾਂ ਨੂੰ ਸੁਣਦੇ ਹਨ ਅਤੇ ਉਹਨਾਂ ਸ਼ਬਦਾਂ ਨੂੰ ਅਮਲ ਵਿੱਚ ਲਿਆਉਂਦੇ ਹਨ, ਉਨ੍ਹਾਂ ਲਈ ਜੀਵਨ ਮੁਕਤੀ ਪ੍ਰਾਪਤ ਕਰਨੀ ਬਹੁਤ ਹੀ ਅਸਾਨ ਅਤੇ ਸੌਖੀ ਹੈ। ਇਸ ਲਈ ਮਨਮਤਿ ਤਿਆਗ ਕੇ ਸਿਰਫ਼ ਆਪਣੇ ਸਤਿਗੁਰੂ ਦੇ ਸ਼ਬਦਾਂ ਦਾ ਪਾਲਣ ਕਰੋ।

ਇਹ ਬ੍ਰਹਮ ਸ਼ਬਦਾਂ ਨੂੰ ਅਨਮੋਲ ਰਤਨ ਅਤੇ ਹੀਰੇ ਕਿਹਾ ਗਿਆ ਹੈ ਕਿਉਂਕਿ ਇਹ ਸ਼ਬਦ ਸਾਡਾ ਪੂਰਨਤਾ ਪ੍ਰਾਪਤ ਕਰਨ ਅਤੇ ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਹੋਣ ਦਾ ਰਸਤਾ ਤਿਆਰ ਕਰਦਾ ਹੈ। ਐਸੀਆਂ ਰੂਹਾਂ ਜੋ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਜੀਵਨ ਮੁਕਤੀ ਪ੍ਰਾਪਤ ਕਰਦੀਆਂ ਹਨ ਕੇਵਲ ਆਪਣੇ ਲਈ ਹੀ ਜੀਵਨ ਮੁਕਤੀ ਪ੍ਰਾਪਤ ਨਹੀਂ ਕਰਦੀਆਂ, ਸਗੋਂ ਆਪਣੀਆਂ ਸਾਰੀਆਂ ਕੁਲਾਂ ਲਈ ਜੀਵਨ ਮੁਕਤੀ ਲਿਆਉਂਦੀਆਂ ਹਨ। ਆਪਣੀਆਂ ਆਉਣ ਵਾਲੀਆਂ ੨੧ ਕੁਲਾਂ ਲਈ ਵੀ ਅਤੇ ਹੋਰ ਜਿੰਨੇ ਵੀ ਉਹਨਾਂ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਜਿਹੜੇ ਉਹਨਾਂ ਦੀ ਸਤਿ ਸੰਗਤ ਨਾਲ ਬਖ਼ਸ਼ੇ ਹੁੰਦੇ ਹਨ ਲਈ ਜੀਵਨ ਮੁਕਤੀ ਲਿਆਉਂਦੇ ਹਨ। ਐਸੀਆਂ ਰੂਹਾਂ ਨੂੰ ਧੰਨ ਧੰਨ ਕਿਹਾ ਗਿਆ ਹੈ ਅਤੇ ਗੁਰਬਾਣੀ ਅਨੁਸਾਰ ਉਹ ਪੂਜਣ ਯੋਗ ਹਨ।

ਜੀਵਨ ਮੁਕਤੀ ਸਾਡੇ ਲਈ ਨਿਰੰਤਰ ਪੰਚ ਸ਼ਬਦ ਅਨਾਹਦ ਨਾਦਿ ਦਾ ਬ੍ਰਹਮ ਸੰਗੀਤ ਲਿਆਉਂਦੀ ਹੈ। ਜਦ ਸਾਡੀ ਬੰਦਗੀ ਉੱਚੀ ਚਲੀ ਜਾਂਦੀ ਹੈ ਅਤੇ ਨਾਮ ਸਾਡੇ ਦਸਮ ਦੁਆਰ ਵਿੱਚ ਜਾਂਦਾ ਹੈ, ਤਦ ਦਸਮ ਦੁਆਰ ਖੁੱਲ੍ਹਦਾ ਹੈ ਅਤੇ ਇਸ ਸਮੇਂ ਇਹ ਪੰਚ ਸ਼ਬਦ ਅਨਾਹਦ ਨਾਦਿ ਦਾ ਬ੍ਰਹਮ ਸੰਗੀਤ ਸ਼ੁਰੂ ਹੁੰਦਾ ਹੈ। ਇਹ ਬ੍ਰਹਮ ਸੰਗੀਤ ਅੰਮ੍ਰਿਤ ਹੈ ਅਤੇ ਦਸਮ ਦੁਆਰ ਵਿੱਚ ਕਦੇ ਨਾ ਖ਼ਤਮ ਹੋਣ ਵਾਲੇ ਨਿਰੰਤਰ ਅਧਾਰ ’ਤੇ ਸੁਣਿਆ ਜਾਂਦਾ ਹੈ। ਗੁਰਬਾਣੀ ਕਹਿੰਦੀ ਹੈ:

“ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੦੦੨)

ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਸਦੀਵੀ ਸੰਪਰਕ ਬਣ ਜਾਂਦਾ ਹੈ। ਇਹ ਅਸਲ ਬ੍ਰਹਮ ਅਖੰਡ ਕੀਰਤਨ ਹੈ। ਇਹ ਅਸਲ ਬ੍ਰਹਮ ਅਖੰਡ ਪਾਠ ਹੈ। ਇਹ ਅਸਲ ਬ੍ਰਹਮ ਬਖ਼ਸ਼ਿਸ਼ ਹੈ। ਜਦ ਅਸੀਂ ਇਸ ਬ੍ਰਹਮ ਸੰਗੀਤ ’ਤੇ ਧਿਆਨ ਕੇਂਦਰਿਤ ਕਰਦੇ ਹਾਂ, ਅਸੀਂ ਥੋੜੇ ਸਮੇਂ ਵਿੱਚ ਹੀ ਸਮਾਧੀ ਵਿੱਚ ਚਲੇ ਜਾਂਦੇ ਹਾਂ। ਇਹ ਧਿਆਨ ਦਾ ਸਭ ਤੋਂ ਉੱਚਾ ਪੱਧਰ ਹੈ ਪੂਰਨ ਸ਼ਾਂਤੀ, ਪੂਰਨ ਵਿਚਾਰ ਰਹਿਤ ਅਵਸਥਾ। ਇਸ ਲਈ ਹੀ ਗੁਰਬਾਣੀ ਕਹਿੰਦੀ ਹੈ:

“ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੪)

ਪਰਮਾਤਮਾ ਐਸੀਆਂ ਰੂਹਾਂ ਵਿੱਚ ਪ੍ਰਗਟ ਹੁੰਦਾ ਹੈ ਜੋ ਪੂਰਨ ਅਵਸਥਾ, ਅਟੱਲ ਅਵਸਥਾ, ਪਰਮ ਪਦਵੀ, ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ, ਆਤਮ ਰਸ ਅੰਮ੍ਰਿਤ ਪ੍ਰਾਪਤ ਕਰਦੇ ਹਨ। ਐਸੀਆਂ ਰੂਹਾਂ ਦੀ ਸਤਿ ਸੰਗਤ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਲਿਆਉਂਦੀ ਹੈ ਅਤੇ ਅਸੀਂ ਪੂਰਨਤਾ ਅਤੇ ਜੀਵਨ ਮੁਕਤੀ ਪ੍ਰਾਪਤ ਕਰਦੇ ਹਾਂ।

ਉਹ ਰੂਹਾਂ ਜੋ ਆਪਣੀ ਜ਼ਿੰਦਗੀ ਦਾ ਇਹ ਬ੍ਰਹਮ ਮੰਤਵ ਪ੍ਰਾਪਤ ਕਰਦੀਆਂ ਹਨ, ਉਹ ਇਹ ਕੇਵਲ ਆਪਣੇ ਲਈ ਹੀ ਨਹੀਂ ਕਰਦੀਆਂ, ਸਗੋਂ ਉਹ ਹੋਰ ਕਈਆਂ ਦੀ ਜ਼ਿੰਦਗੀ ਦਾ ਮੰਤਵ ਪ੍ਰਾਪਤ ਕਰਨ ਵਿੱਚ ਮਦਦ ਕਰਦੀਆਂ ਹਨ। ਇਸ ਦਾ ਭਾਵ ਹੈ ਕਿ ਉਹ ਬਹੁਤ ਵੱਡੀ ਗਿਣਤੀ ਲੋਕਾਂ ਦੀ ਮਦਦ ਕਰਦੇ ਹਨ ਅਤੇ ਉਹਨਾਂ ਲਈ ਵੀ ਜੀਵਨ ਮੁਕਤੀ ਲਿਆਉਂਦੇ ਹਨ। ਇਸ ਲਈ ਆਪਣੇ ਦੁਆਲੇ ਝਾਤੀ ਮਾਰੋ ਅਤੇ ਐਸੀਆਂ ਰੂਹਾਂ ਦੀ ਭਾਲ ਕਰੋ ਜੋ ਸਾਡੀ ਅਸਲ ਵਿੱਚ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੇ ਹੋਣ। ਇਹ ਪੂਰਨ ਅਵਸਥਾ ਪ੍ਰਾਪਤ ਕਰਨ ਦਾ ਸਭ ਤੋਂ ਸੌਖਾ ਅਤੇ ਇੱਕੋ-ਇੱਕ ਰਸਤਾ ਹੈ।

ਸਰਨਿ ਜੋਗੁ ਸੁਨਿ ਸਰਨੀ ਆਏ ॥ ਕਰਿ ਕਿਰਪਾ ਪ੍ਰਭ ਆਪ ਮਿਲਾਏ ॥

ਮਿਟਿ ਗਏ ਬੈਰ ਭਏ ਸਭ ਰੇਨ ॥ ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥

ਸੁਪ੍ਰਸੰਨ ਭਏ ਗੁਰਦੇਵ ॥ ਪੂਰਨ ਹੋਈ ਸੇਵਕ ਕੀ ਸੇਵ ॥

ਆਲ ਜੰਜਾਲ ਬਿਕਾਰ ਤੇ ਰਹਤੇ ॥ ਰਾਮ ਨਾਮ ਸੁਨਿ ਰਸਨਾ ਕਹਤੇ ॥

ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥ ਨਾਨਕ ਨਿਬਹੀ ਖੇਪ ਹਮਾਰੀ ॥੪॥

ਸ਼ਬਦ ਯੋਗ ਬ੍ਰਹਮ ਸ਼ਬਦ ਹੈ ਅਤੇ ਇਸਦਾ ਭਾਵ ਹੈ:

    • ਪਰਮਾਤਮਾ ਨਾਲ ਮਿਲਾਪ।
    • ਪਰਮਾਤਮਾ ਵਿਚ ਅਭੇਦ ਹੋਣਾ।
    • ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਹੋਣਾ।
    • ਜੀਵਨ ਮੁਕਤੀ।
    • ਪੂਰਨਤਾ ਪ੍ਰਾਪਤ ਕਰਨਾ।

“ਜੋਗੁ” ਸਤਿਗੁਰ ਦੀ ਚਰਨ ਸ਼ਰਨ ਵਿੱਚ ਉਪਲਬਧ ਹੁੰਦਾ ਹੈ। ਇਹ ਬ੍ਰਹਮ ਸਤਿ ਹੈ ਕਿ ਉਥੇ ਦਰਗਾਹ ਹੈ ਜਿੱਥੇ ਕਿਤੇ ਵੀ ਇੱਕ ਸਤਿਗੁਰੂ, ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਜਾਂ ਇੱਕ ਪੂਰਨ ਖ਼ਾਲਸੇ ਦੇ ਸਤਿ ਚਰਨ ਹਨ। ਇਹ ਬ੍ਰਹਮ ਸਤਿ ਹੈ ਕਿ ਐਸੀ ਰੂਹ ਦੇ ਸਤਿ ਚਰਨਾਂ ਵਿੱਚ ਬਹੁਤ ਜ਼ਿਆਦਾ ਪ੍ਰਕਾਸ਼ ਹੁੰਦਾ ਹੈ ਅਤੇ ਇੱਥੋਂ ਤੱਕ ਕਿ ਹਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਵੀ ਇਸ ਪ੍ਰਕਾਸ਼ ਸਾਹਮਣੇ ਫਿੱਕਾ ਲੱਗਦਾ ਹੈ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਕੇਵਲ ਐਸੀ ਰੂਹ ਦੀ ਚਰਨ ਸ਼ਰਨ ਵਿੱਚ ਹੀ ਉਪਲਬਧ ਹੁੰਦਾ ਹੈ। ਇਸ ਲਈ ਉਹ ਜਿਨ੍ਹਾਂ ਨੇ ਇਸ ਅਮੋਲਕ ਬ੍ਰਹਮ ਗਿਆਨ ਦੇ ਭਾਗ ਨੂੰ ਸੁਣਿਆ ਹੈ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਐਸੀ ਰੂਹ ਦੇ ਸਤਿ ਚਰਨਾਂ ਵਿੱਚ ਯਕੀਨ, ਸ਼ਰਧਾ ਅਤੇ ਪਿਆਰ ਨਾਲ ਸਮਰਪਿਤ ਕਰ ਦਿੱਤਾ ਹੈ ਪੂਰਨਤਾ ਦਾ ਗੁਰਪ੍ਰਸਾਦਿ ਪਾ ਲਿਆ ਹੈ ਅਤੇ ਇਸ ਲਈ ਉਹਨਾਂ ਨੇ “ਯੋਗ” ਪਾ ਲਿਆ ਹੈ।

ਅਤਿ ਨਿਮਰਤਾ ਦਰਗਾਹ ਦੀ ਕੁੰਜੀ ਹੈ। ਨਿਮਰਤਾ ਅਤੇ ਹਲੀਮੀ ਇੱਕ ਅਸੀਮਿਤ ਬ੍ਰਹਮ ਗੁਣ ਹੈ। ਸਾਰੀ ਸ੍ਰਿਸ਼ਟੀ ਦੀ ਚਰਨ ਧੂਲ ਬਣਨਾ ਸਾਡੇ ਹਿਰਦੇ ਨੂੰ ਅਤਿ ਨਿਮਰਤਾ ਨਾਲ ਭਰ ਦਿੰਦਾ ਹੈ ਅਤੇ ਇੱਕ ਗ਼ਰੀਬੀ ਵੇਸ ਹਿਰਦਾ ਬਣ ਜਾਂਦਾ ਹੈ, ਜਿਹੜਾ ਸਾਡੇ ਹਿਰਦੇ ਵਿੱਚੋਂ ਸਾਰੀ ਨਫ਼ਰਤ ਨੂੰ ਮਿਟਾ ਦਿੰਦਾ ਹੈ। ਤਦ ਇੱਥੇ ਕੋਈ ਕਿਸੇ ਨਾਲ ਵਿਰੋਧ ਅਤੇ ਵੈਰ-ਭਾਵ ਨਹੀਂ ਰਹਿੰਦਾ। ਉਹ ਮਨੁੱਖ ਜਿਹੜੇ ਇਸ ਬ੍ਰਹਮ ਗੁਣ ਨਿਮਰਤਾ ਅਤੇ ਹਲੀਮੀ ਨਾਲ ਬਖ਼ਸ਼ੇ ਹੋਏ ਹਨ ਆਪਣੀ ਹਉਮੈ ਨੂੰ ਮਾਰਨ ਵਿੱਚ ਸਫਲ ਹਨ।

ਨਿਮਰਤਾ ਅਤੇ ਹਲੀਮੀ ਸਾਡੀ ਹਉਮੈ ਨੂੰ ਮਾਰਨ ਲਈ ਬਹੁਤ ਹੀ ਸ਼ਕਤੀਸ਼ਾਲੀ ਇਲਾਹੀ ਹਥਿਆਰ ਹਨ। ਹਉਮੈ ਦੀ ਮੌਤ ਸਾਡੇ ਲਈ ਜੀਵਨ ਮੁਕਤੀ ਲਿਆਉਂਦੀ ਹੈ। ਅਸੀਂ ਸਾਰੇ ਮਨੁੱਖ ਇਸ ਬ੍ਰਹਮ ਸ਼ਕਤੀ ਨਿਮਰਤਾ ਅਤੇ ਹਲੀਮੀ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਮਲ ਵਿੱਚ ਲਿਆ ਸਕਣ ਕਾਰਨ ਬਹੁਤ ਹੀ ਭਾਗਸ਼ਾਲੀ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਇਸ ਬ੍ਰਹਮ ਗੁਣ ਨੂੰ ਹੋਰ ਵਧਾਈ ਜਾਂਦੇ ਹਾਂ ਅਤੇ ਹੌਲੀ-ਹੌਲੀ ਸਾਡਾ ਹਿਰਦਾ ਇੰਨਾ ਜ਼ਿਆਦਾ ਨਿਮਰਤਾ ਅਤੇ ਹਲੀਮੀ ਨਾਲ ਭਰ ਜਾਂਦਾ ਹੈ ਕਿ ਅਸੀਂ ਦਰਗਾਹ ਦੇ ਦਰਵਾਜ਼ੇ ਤੱਕ ਪਹੁੰਚਣ ਦੇ ਯੋਗ ਹੋ ਜਾਂਦੇ ਹਾਂ। ਇਹ ਹੀ ਕਾਰਨ ਹੈ ਕਿ ਜੋੜਿਆਂ ਦੀ ਸੇਵਾ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਲੰਗਰ ਵਿੱਚ ਭਾਂਡੇ ਧੋਣ ਦੀ ਸੇਵਾ ਵੀ ਸਾਡੇ ਹਿਰਦੇ ਵਿੱਚ ਹਲੀਮੀ ਲਿਆਉਂਦੀ ਹੈ। ਆਪਣੇ ਸਤਿਗੁਰੂ ਦੇ ਸਤਿ ਚਰਨਾਂ ਵਿੱਚ ਡੰਡੌਤ ਬੰਦਨਾ ਵੀ ਸਾਡੀ ਹਉਮੈ ਨੂੰ ਮਾਰਨ ਦਾ ਬਹੁਤ ਸ਼ਕਤੀਸ਼ਾਲੀ ਇਲਾਹੀ ਹਥਿਆਰ ਹੈ ਅਤੇ ਸਾਡੇ ਹਿਰਦੇ ਵਿੱਚ ਹਲੀਮੀ ਲਿਆਉਣ ਦਾ ਸਾਧਨ ਹੈ। ਇਸ ਲਈ, ਜਦ ਵੀ ਅਸੀਂ ਆਪਣੇ ਗੁਰੂ ਅਤੇ ਸਤਿ ਸੰਗਤ ਨੂੰ ਮਿਲਦੇ ਹਾਂ ਕ੍ਰਿਪਾ ਕਰਕੇ ਉਹਨਾਂ ਨੂੰ ਡੰਡੌਤ ਬੰਦਨਾ ਕਰੋ। ਜਦ ਵੀ ਗੁਰਦੁਆਰੇ ਜਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਡੰਡੌਤ ਕਰੋ। ਸਤਿਨਾਮ ਸਿਮਰਨ ’ਤੇ ਧਿਆਨ ਕੇਂਦਰਿਤ ਕਰਨ ਤੋਂ ਬਿਨਾਂ ਅਸੀਂ ਜੋੜਿਆਂ ਦੀ ਸੇਵਾ, ਲੰਗਰ ਦੀ ਸੇਵਾ ਅਤੇ ਸਤਿਗੁਰੂ ਨੂੰ ਡੰਡੌਤ ਕਰਕੇ ਬਹੁਤ ਜ਼ਿਆਦਾ ਰੂਹਾਨੀਅਤ ਪਾ ਸਕਦੇ ਹਾਂ।

ਆਪਣੇ ਸਤਿਗੁਰੂ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਨਾਲ ਅਸੀਂ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਖ਼ੁਸ਼ ਕਰਨ ਦੇ ਯੋਗ ਹੋ ਜਾਂਦੇ ਹਾਂ ਅਤੇ ਸਾਡਾ ਯਕੀਨ, ਸ਼ਰਧਾ ਅਤੇ ਪਿਆਰ ਪੂਰਨਤਾ ਦਾ ਗੁਰਪ੍ਰਸਾਦਿ ਲਿਆਉਂਦਾ ਹੈ। ਇਸ ਤਰੀਕੇ ਨਾਲ ਸਾਡੀ ਸੇਵਾ ਦਰਗਾਹ ਵਿੱਚ ਪੂਰੀ ਹੋਈ ਸਵੀਕਾਰ ਕੀਤੀ ਜਾਂਦੀ ਹੈ ਤਦ ਅਸੀਂ ਨਿਰਗੁਣ ਦੇ ਦਰਸ਼ਨ ਕਰਕੇ ਪੂਰਨ ਅਵਸਥਾ, ਪਰਮ ਪਦਵੀ, ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਾਂ ਅਤੇ ਅਸੀਂ ਇੱਕ ਪੂਰਨ ਪੁਰਖ ਹੁੰਦੇ ਹਾਂ।

ਇਸ ਤਰੀਕੇ ਨਾਲ ਅਸੀਂ ਮਾਇਆ ਨੂੰ ਹਰਾਉਣ ਦੇ ਯੋਗ ਹੋ ਜਾਂਦੇ ਹਾਂ ਅਤੇ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਚਲੇ ਜਾਂਦੇ ਹਾਂ। ਅਸੀਂ ਮਾਇਆ ਤੋਂ ਪੂਰੀ ਤਰ੍ਹਾਂ ਨਿਰਲੇਪ ਹੋ ਜਾਂਦੇ ਹਾਂ ਅਤੇ ਪੂਰੀ ਤਰ੍ਹਾਂ ਅਨੰਤ ਬ੍ਰਹਮ ਸ਼ਕਤੀ ਨਾਲ ਜੁੜ ਜਾਂਦੇ ਹਾਂ। ਅਸੀਂ ਆਪਣੀ ਨਿੱਜਤਾ ਅਤੇ ਪਹਿਚਾਣ ਗਵਾ ਲੈਂਦੇ ਹਾਂ ਅਤੇ ਅਨੰਤ ਬ੍ਰਹਮ ਸ਼ਕਤੀ ਸਾਡੇ ਉਪਰ ਪੂਰੀ ਤਰ੍ਹਾਂ ਪ੍ਰਭਾਰੀ ਹੋ ਜਾਂਦੀ ਹੈ। ਸਾਡੀ ਹੋਂਦ ਪੂਰਨ ਤੌਰ ’ਤੇ ਮਿਟ ਜਾਂਦੀ ਹੈ। ਆਪਣੇ ਸਤਿਗੁਰ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਨਾਲ ਅਸੀਂ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਾਂ ਅਤੇ ਅਸੀਂ ਮਾਇਆ ਦੀ ਗ਼ੁਲਾਮੀ ਤੋਂ ਬਚਾਏ ਜਾਂਦੇ ਹਾਂ। ਅਸੀਂ ਇੱਕ ਵਾਰ ਅਤੇ ਸਦਾ ਲਈ ਸਤਿਨਾਮ ਵਿੱਚ ਲੀਨ ਹੋ ਜਾਂਦੇ ਹਾਂ। ਨਾਮ ਸਾਡੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਸਾਡਾ ਸਾਰਾ ਸਰੀਰ ਅੰਮ੍ਰਿਤ ਨਾਲ ਭਰ ਜਾਂਦਾ ਹੈ। ਇਹ ਅੰਮ੍ਰਿਤ ਤਦ ਸਾਡੇ ਸਰੀਰ ਤੋਂ ਬਾਹਰ ਵਗਦਾ ਹੈ ਅਤੇ ਅਸੀਂ ਇਹ ਦੂਸਰਿਆਂ (ਉਹਨਾਂ ਦੇ ਪੰਜ ਦੂਤਾਂ ਨੂੰ ਵੱਸ ਕਰਨ ਦੇ ਨਤੀਜੇ ਵਜੋਂ ਮਨ ਦੀ ਸ਼ਾਂਤੀ; ਉਹਨਾਂ ਨੂੰ ਮਾਨਸਿਕ ਤੌਰ ’ਤੇ ਅਤੇ ਸਰੀਰਕ ਤੌਰ ’ਤੇ ਠੀਕ ਕਰਨ ਅਤੇ ਉਹਨਾਂ ਨੂੰ ਰੂਹਾਨੀ ਤੌਰ ’ਤੇ ਉਪਰ ਉਠਾਉਣ ਦੇ) ਨੂੰ ਦੇਣ ਦੇ ਯੋਗ ਹੋ ਜਾਂਦੇ ਹਾਂ।

ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥ ਸਾਵਧਾਨ ਏਕਾਗਰ ਚੀਤ ॥

ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥

ਸਰਬ ਇਛਾ ਤਾ ਕੀ ਪੂਰਨ ਹੋਇ ॥ ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥

ਸਭ ਤੇ ਊਚ ਪਾਏ ਅਸਥਾਨੁ ॥ ਬਹੁਰਿ ਨ ਹੋਵੈ ਆਵਨ ਜਾਨੁ ॥

ਹਰਿ ਧਨੁ ਖਾਟਿ ਚਲੈ ਜਨੁ ਸੋਇ ॥ ਨਾਨਕ ਜਿਸਹਿ ਪਰਾਪਤਿ ਹੋਇ ॥੫॥

ਪੂਰਨਤਾ ਦਾ ਮਤਲਬ ਸੰਪੂਰਨਤਾ ਵੀ ਹੈ ਅਤੇ ਸੰਪੂਰਨਤਾ ਸਿਰਫ਼ ਅਨੰਤ (ਪਰਮਾਤਮਾ) ਹੈ। ਸੰਪੂਰਨਤਾ ਕਦੀ ਵੀ ਸਾਡੇ ਦੁਆਰਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਅਸੀਂ ਕੇਵਲ ਸੰਪੂਰਨਤਾ (ਪਰਮਾਤਮਾ) ਵਿੱਚ ਅਭੇਦ ਹੋ ਸਕਦੇ ਹਾਂ। ਇਹ ਹੀ ਪੂਰਨਤਾ ਜਾਂ ਸੰਪੂਰਨਤਾ ਪ੍ਰਾਪਤ ਕਰਨ ਤੋਂ ਭਾਵ ਹੈ। ਪੂਰਨਤਾ ਪ੍ਰਾਪਤ ਕਰਨ ਤੋਂ ਭਾਵ ਹੈ ਅਨੰਤ ਬ੍ਰਹਮ ਸ਼ਕਤੀ ਦੁਆਰਾ ਪ੍ਰਭਾਰੀ ਹੋ ਜਾਣਾ ਅਤੇ ਅਨੰਤ ਬ੍ਰਹਮ ਸ਼ਕਤੀ ਸੰਪੂਰਨਤਾ ਹੈ। ਪੂਰਨਤਾ ਜਾਂ ਸੰਪੂਰਨਤਾ ਦਾ ਭਾਵ ਮਨ ਦਾ ਪੂਰਨ ਟਿਕਾਓ, ਮਨ ਉਪਰ ਧਿਆਨ ਕੇਂਦਰਿਤ, ਜਾਂ ਅਸਲ ਵਿੱਚ ਮਨ ਦਾ ਖ਼ਤਮ ਹੋ ਕੇ ਇਸ ਦਾ ਅਨੰਤ ਬ੍ਰਹਮ ਸ਼ਕਤੀ ਵਿੱਚ ਬਦਲਣਾ ਹੈ।

ਇਹ ਅਕਾਲ ਪੁਰਖ ਦੀ ਮਹਿਮਾ ਹੈ। ਕੇਵਲ ਉਹ ਮਨੁੱਖ ਜਿਹੜਾ ਇਸ ਪੂਰਨਤਾ ਨੂੰ ਪ੍ਰਾਪਤ ਕਰਦਾ ਹੈ ਅਸਲ ਵਿੱਚ ਇਸ ਮਹਿਮਾ ਨੂੰ ਗਾਉਂਦਾ ਹੈ, ਕਿਉਂਕਿ ਉਹ ਅਕਾਲ ਪੁਰਖ ਦੀ ਮਹਿਮਾ ਬਣ ਜਾਂਦਾ ਹੈ। ਸਭ ਤੋਂ ਉੱਚਾ ਪੱਧਰ ਸਤਿਨਾਮ ਦੀ ਮਹਿਮਾ ਹੈ ਅਤੇ ਉਹ ਮਨੁੱਖ ਜਿਹੜੇ ਪੂਰਨਤਾ ਪ੍ਰਾਪਤ ਕਰਦੇ ਹਨ ਆਪ ਸਤਿਨਾਮ ਬਣ ਜਾਂਦੇ ਹਨ, ਇਸ ਲਈ ਉਹ ਅਕਾਲ ਪੁਰਖ ਦੀ ਸਭ ਤੋਂ ਉੱਚੀ ਮਹਿਮਾ ਬਣ ਜਾਂਦੇ ਹਨ। ਇਸ ਲਈ, ਅਕਾਲ ਪੁਰਖ ਦੀ ਸਭ ਤੋਂ ਉੱਚੀ ਮਹਿਮਾ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਤਿਗੁਰ ਜਾਂ ਇੱਕ ਪੂਰਨ ਖ਼ਾਲਸਾ ਹੈ। ਅਕਾਲ ਪੁਰਖ ਦੀ ਮਹਿਮਾ ਐਸੀਆਂ ਰੂਹਾਂ ਦੀ ਸਤਿ ਸੰਗਤ ਵਿੱਚ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜੋ ਆਪ ਅਕਾਲ ਪੁਰਖ ਦੀ ਮਹਿਮਾ ਬਣ ਗਏ ਹਨ।

“ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥” ਦਾ ਕੀ ਭਾਵ ਹੈ ? ਸੁਖਮਨੀ ਦਾ ਭਾਵ ਹੈ ਅਨਮੋਲ ਰਤਨ ਜਿਹੜਾ ਸਾਡੇ ਲਈ ਲਿਆਉਂਦਾ ਹੈ:

    • ਸਦਾ ਰਹਿਣ ਵਾਲੀ ਅੰਦਰੀਵੀ ਸ਼ਾਂਤੀ ਅਤੇ ਅਨਾਦਿ ਅਨੰਦ।
    • ਮਨ ਦੀ ਪੂਰਨ ਸ਼ਾਂਤੀ।
    • ਮਨ ਦੀ ਵਿਚਾਰ ਰਹਿਤ ਅਵਸਥਾ।
    • ਇੱਕ ਸੰਤ ਹਿਰਦਾ।
    • ਇੱਕ ਸੰਤ ਹਿਰਦਾ ਸਾਰੇ ਬ੍ਰਹਮ ਗੁਣਾਂ ਅਤੇ ਅਨੰਤ ਬ੍ਰਹਮ ਸ਼ਕਤੀਆਂ ਨਾਲ ਭਰਿਆ ਹੋਇਆ।

ਅਤੇ ਇਹ “ਸਹਿਜ ਸਮਾਧੀ” ਹੈ:

    • ਇੱਕ ਨਿਰੰਤਰ ਨਾ ਰੁਕਣ ਵਾਲੀ ਸਮਾਧੀ।
    • ਸਦਾ ਅੰਮ੍ਰਿਤ ਵਿੱਚ ਲੀਨ ਰਹਿਣਾ।
    • ਰੋਮ-ਰੋਮ ਨਾਮ ਵਿੱਚ ਭਿੱਜਾ ਹੋਇਆ।
    • ਸਾਰਾ ਸਰੀਰ ਨਾਮ ਅੰਮ੍ਰਿਤ ਨਾਲ ਭਰਿਆ ਹੋਇਆ।
    • ਦਸਮ ਦੁਆਰ ਸਮੇਤ ਸਾਰੇ ਬੱਜਰ ਕਪਾਟ ਖੁੱਲ੍ਹੇ ਹਨ।
    • ਦਸਮ ਦੁਆਰ ਵਿੱਚ ਅਨਹਦ ਨਾਦਿ।

ਇਮਾਨਦਾਰੀ ਨਾਲ, ਇਹ ਬੰਦਗੀ ਦੀ ਅਵਸਥਾ ਵਿਆਖਿਆ ਤੋਂ ਪਰ੍ਹੇ ਹੈ। ਸੁਖਮਨੀ ਦਾ ਇਹ ਹੀਰਾ, ਸਹਿਜ ਸਮਾਧੀ, ਕੇਵਲ ਅਨੁਭਵ ਅਤੇ ਬੋਧ ਕੀਤੀ ਜਾ ਸਕਦੀ ਹੈ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਵਖਿਆਨ ਨਹੀਂ ਕੀਤੀ ਜਾ ਸਕਦੀ।

ਸਹਿਜ ਸਮਾਧੀ ਵਿੱਚ ਜਾਣ ਦੇ ਗੁਣ ਵਜੋਂ, ਗੋਬਿੰਦ ਪ੍ਰਾਪਤ ਕਰਨ ਦਾ ਭਾਵ ਹੈ, ਅਕਾਲ ਪੁਰਖ, ਉਸਦੀ ਅਨੰਤ ਬ੍ਰਹਮ ਸ਼ਕਤੀ ਦੀ ਪ੍ਰਾਪਤੀ। ਗੁਣ ਦਾ ਭਾਵ ਹੈ ਉਸਦੇ ਅਨੰਤ ਬ੍ਰਹਮ ਗੁਣ ਹਿਰਦੇ ਵਿੱਚ ਭਰੇ ਹੋਏ ਹਨ ਅਤੇ ਨਾਮ ਦਾ ਭਾਵ ਹੈ ਨਾਮ ਦਾ ਗੁਰਪ੍ਰਸਾਦਿ। ਇਹ “ਸੁਖਮਨੀ” ਦਾ ਬ੍ਰਹਮ ਭਾਵ ਹੈ ਸਤਿ ਚਿੱਤ ਅਨੰਦ ਇਸ ਸੁਖਮਨੀ ਦੀ ਪਰਿਭਾਸ਼ਾ ਵਿੱਚ ਸਮਾਏ ਹੋਏ ਹਨ, ਅਨੰਤ ਬ੍ਰਹਮ ਸ਼ਕਤੀ ਸ਼ਬਦ ਸੁਖਮਨੀ ਵਿੱਚ ਸਮਾਈ ਹੋਈ ਹੈ। ਇਸ ਲਈ ਜਦ ਅਸੀਂ ਕਹਿੰਦੇ ਹਾਂ ਸੁਖਮਨੀ ਸਾਡਾ ਭਾਵ ਹੈ ਪੂਰਨ ਅਵਸਥਾ, ਅਟੱਲ ਅਵਸਥਾ, ਪਰਮ ਪਦਵੀ, ਇਹ ਹੈ ਜੋ ਸੁਖਮਨੀ ਦਾ ਅਸਲ ਬ੍ਰਹਮ ਭਾਵ ਹੈ।

ਮਨ ਜਿਹੜਾ ਸੁਖਮਨੀ ਨਾਲ ਬਦਲ ਜਾਂਦਾ ਹੈ ਸਾਰੇ ਅਨਾਦਿ ਖ਼ਜ਼ਾਨਿਆਂ ਦਾ ਸੋਮਾ ਬਣ ਜਾਂਦਾ ਹੈ। ਐਸਾ ਮਨ ਦੂਸਰਿਆਂ ਲਈ ਗੁਰਪ੍ਰਸਾਦਿ ਦਾ ਸੋਮਾ ਬਣ ਜਾਂਦਾ ਹੈ। ਸੁਖਮਨੀ, ਇਸ ਲਈ ਬੰਦਗੀ ਦੀ ਉੱਚੀ ਰੂਹਾਨੀ ਅਵਸਥਾ ਹੈ ਅਤੇ ਅਸਲ ਵਿੱਚ ਪੂਰਨ ਬੰਦਗੀ ਹੈ। ਇੱਥੇ ਬਹੁਤ ਸਾਰੇ ਪ੍ਰਚਾਰਕ ਹਨ ਜਿਹੜੇ ਸੁਖਮਨੀ ਨੂੰ ਸੰਸਾਰਿਕ ਵਸਤੂਆਂ ਨੂੰ ਪ੍ਰਾਪਤ ਕਰਨ ਲਈ ਪੜ੍ਹਨ ਲਈ ਕਹਿੰਦੇ ਹਨ, ਪਰ ਅਸੀਂ ਅਜੇ ਉਹ ਪ੍ਰਚਾਰਕ ਦੇਖਣਾ ਹੈ ਜਿਹੜਾ ਸੰਗਤ ਨੂੰ ਸੁਖਮਨੀ ਬਣਨ ਲਈ ਦੱਸਦਾ ਹੈ ਜਿਸ ਤਰ੍ਹਾਂ ਸੁਖਮਨੀ ਸਾਨੂੰ ਕਰਨ ਨੂੰ ਦੱਸ ਰਹੀ ਹੈ। ਅਸੀਂ ਅਜੇ ਉਹ ਪ੍ਰਚਾਰਕ ਨਹੀਂ ਦੇਖਿਆ ਜਿਹੜਾ ਸੰਗਤ ਨੂੰ ਪੂਰਨ ਬ੍ਰਹਮ ਸਤਿ ਦੱਸਦਾ ਹੈ। ਅਸੀਂ ਅਜੇ ਐਸਾ ਪ੍ਰਚਾਰਕ ਨਹੀਂ ਦੇਖਿਆ ਜੋ ਜਨਤਾ ਵਿੱਚ ਪੂਰਨ ਤੱਤ ਗਿਆਨ ਵੰਡਦਾ ਹੈ। ਅਸਲੀ ਬ੍ਰਹਮਤਾ ਸੁਖਮਨੀ ਦੁਆਰਾ ਦੱਸਿਆ ਕਰਮ ਕਰਕੇ ਸੁਖਮਨੀ ਬਣਨ ਦੀ ਹੈ ਅਤੇ ਸਿਰਫ਼ ਹਰ ਰੋਜ਼ ਸੁਖਮਨੀ ਕਈ ਕਈ ਵਾਰ ਕੇਵਲ ਪੜ੍ਹਨ ਤੱਕ ਲਈ ਹੀ ਨਹੀਂ ਹੈ। ਐਸੀਆਂ ਰੂਹਾਂ ਜੋ ਉਹ ਕਰ ਰਹੀਆਂ ਹਨ ਜੋ ਸੁਖਮਨੀ ਸਾਨੂੰ ਕਰਨ ਲਈ ਦੱਸ ਰਹੀ ਹੈ ਯਕੀਨੀ ਤੌਰ ’ਤੇ ਸੁਖਮਨੀ ਬਣ ਜਾਂਦੀਆਂ ਹਨ।

ਐਸੀਆਂ ਰੂਹਾਂ ਜਿਹੜੀਆਂ ਸੁਖਮਨੀ ਬਣਦੀਆਂ ਹਨ ਉਹ “ਪੂਰਨ ਪੁਰਖ” ਦੇ ਬ੍ਰਹਮ ਸ਼ਬਦ ਨਾਲ ਵੀ ਸਜੀਆਂ ਹੋਈਆਂ ਹਨ। ਉਹ ਇੱਕ ਜੋ ਪੂਰਨ ਅਵਸਥਾ, ਅਟੱਲ ਅਵਸਥਾ ਅਤੇ ਪਰਮ ਪਦਵੀ ਪ੍ਰਾਪਤ ਕਰਦੇ ਹਨ ਪ੍ਰਧਾਨ ਪੁਰਖ ਹਨ ਅਤੇ ਐਸੀਆਂ ਰੂਹਾਂ ਇਸ ਧਰਤੀ ’ਤੇ ਪ੍ਰਗਟ ਹੋਣੀਆਂ ਹੁੰਦੀਆਂ ਹਨ ਜਦੋਂ ਇੱਕ ਵਾਰ ਉਹ ਐਸੀਆਂ ਬਣ ਜਾਂਦੀਆਂ ਹਨ। ਇਹ ਗੁਰੂ ਦਾ ਹੁਕਮ ਹੈ ਅਤੇ ਸਤਿ ਹੋਣਾ ਹੀ ਹੈ, ਇਸ ਲਈ ਕਿਉਂ ਜਨਤਾ ਐਸੇ ਲੋਕਾਂ ਦੀ ਨਿੰਦਿਆ ਕਰਨ ਵਿੱਚ ਰੁੱਝੀ ਹੋਈ ਹੈ ਜੋ ਐਸੇ ਬਣਦੇ ਹਨ ਅਤੇ ਜਨਤਾ ਨੂੰ ਸਤਿ ਦੱਸਦੇ ਹਨ? ਭਾਵੇਂ ਕਿ ਉਹਨਾਂ ਦੀ ਨਿੰਦਿਆ ਕੋਈ ਨੁਕਸਾਨ ਨਹੀਂ ਕਰਦੀ, ਸਗੋਂ ਉਹਨਾਂ ਨੂੰ ਕਈ ਲਾਭ ਹੀ ਹੁੰਦੇ ਹਨ। ਪਰ, ਕ੍ਰਿਪਾ ਕਰਕੇ ਮਨ ਵਿੱਚ ਸਦਾ ਹੀ ਦ੍ਰਿੜ੍ਹ ਕਰ ਰੱਖੋ ਕਿ ਐਸੇ ਲੋਕ ਜੋ ਐਸੀਆਂ ਰੂਹਾਂ ਦੀ ਨਿੰਦਿਆ ਵਿੱਚ ਰੁੱਝੇ ਹੋਏ ਹਨ-ਨੂੰ ਉਹਨਾਂ ਸਾਰੀਆਂ ਸਜ਼ਾਵਾਂ ਵਿੱਚੋਂ ਲੰਘਣਾ ਪੈਂਦਾ ਹੈ ਜੋ ਸੁਖਮਨੀ ਬਾਣੀ ਦੀ ਅਸਟਪਦੀ ੧੩ ਵਿੱਚ ਵਖਿਆਨ ਕੀਤੀਆਂ ਗਈਆਂ ਹਨ।

ਇਹ ਰੂਹਾਂ ਜੋ ਸੁਖਮਨੀ ਬਣਦੀਆਂ ਹਨ ਇਸ ਧਰਤੀ ’ਤੇ ਜਨਤਾ ਨੂੰ ਸਤਿ ਵੰਡਣ ਲਈ ਪ੍ਰਗਟ ਹੋਣੀਆਂ ਹੁੰਦੀਆਂ ਹਨ। ਸਤਿ ਦੇਖਣਾ, ਸਤਿ ਬੋਲਣਾ, ਸਤਿ ਦੀ ਸੇਵਾ ਕਰਨਾ ਅਤੇ ਸਾਰੀ ਸ੍ਰਿਸ਼ਟੀ ਨੂੰ ਸਤਿ ਵੰਡਣਾ ਉਹਨਾਂ ਦਾ ਕਰਮ ਬਣ ਜਾਂਦਾ ਹੈ ਅਤੇ ਉਹ ਨਿਰੰਤਰ ਇਸ ਤਰ੍ਹਾਂ ਕਰਦੇ ਰਹਿੰਦੇ ਹਨ। ਕੋਈ ਗੱਲ ਨਹੀਂ ਭਾਵੇਂ ਲੋਕ ਉਹਨਾਂ ਬਾਰੇ ਜੋ ਮਰਜ਼ੀ ਕਹਿਣ ਅਤੇ ਕਿਵੇਂ ਉਹਨਾਂ ਦੀ ਜਨਤਾ ਨਿੰਦਿਆ ਕਰਦੀ ਹੈ। ਐਸੀਆਂ ਰੂਹਾਂ ਸਤਿ ਦਾ ਪ੍ਰਚਾਰ ਜਨਤਾ ਦੀ ਪ੍ਰਸੰਸਾ ਹਾਸਲ ਕਰਨ ਲਈ ਨਹੀਂ ਕਰਦੀਆਂ ਹਨ। ਐਸੀਆਂ ਰੂਹਾਂ ਸਤਿ ਦਾ ਪਰਚਾਰ ਜਨਤਾ ਦਾ ਪਰਉਪਕਾਰ ਕਰਨ ਤੋਂ ਬਿਨਾਂ ਹੋਰ ਕਿਸੇ ਮੰਤਵ ਲਈ ਨਹੀਂ ਕਰਦੀਆਂ ਹਨ।

ਐਸੀਆਂ ਰੂਹਾਂ ਬਿਨਾਂ ਕਿਸੇ ਐਸੀਆਂ ਇੱਛਾਵਾਂ ਦੇ ਹੁੰਦੀਆਂ ਹਨ ਅਤੇ ਪੂਰਨ ਸਬਰ ਸੰਤੋਖ ਵਿੱਚ ਹੁੰਦੀਆਂ ਹਨ। ਉਹ ਸਭ ਤੋਂ ਭਾਗਸ਼ਾਲੀ ਰੂਹਾਂ ਹੁੰਦੀਆਂ ਹਨ। ਇੱਥੇ ਕੁਝ ਵੀ ਉਹਨਾਂ ਤੋਂ ਉੱਚਾ ਨਹੀਂ ਹੁੰਦਾ ਹੈ। ਕੋਈ ਵੀ ਵਿਅਕਤੀ ਉਹਨਾਂ ਨੂੰ ਕੁਝ ਵੀ ਨਹੀਂ ਦੇ ਸਕਦਾ ਹੈ। ਉਹ ਕੇਵਲ ਵੰਡਣ ਵਾਲੇ ਹੀ ਹੁੰਦੇ ਹਨ। ਉਹ ਕੇਵਲ ਦਿੰਦੇ, ਦਿੰਦੇ ਅਤੇ ਕੇਵਲ ਦਿੰਦੇ ਹੀ ਹਨ। ਉਹ ਸਾਡੀ ਜ਼ਹਿਰ ਨੂੰ ਪੀ ਕੇ ਬਾਹਰ ਕੱਢਦੇ ਹਨ ਅਤੇ ਸਾਨੂੰ ਅੰਮ੍ਰਿਤ ਦਿੰਦੇ ਹਨ। ਉਹ ਸਾਡੇ ਸਾਰੇ ਪਾਪ ਅਤੇ ਬੁਰੀਆਂ ਕਰਨੀਆਂ ਨੂੰ ਆਪਣੇ ਸਿਰ ’ਤੇ ਲੈ ਲੈਂਦੇ ਹਨ ਅਤੇ ਸਾਨੂੰ ਅੰਮ੍ਰਿਤ ਦਿੰਦੇ ਹਨ। ਉਹਨਾਂ ਲਈ ਸਾਡੀ ਰੂਹਾਨੀ ਉੱਨਤੀ, ਸਾਡੀ ਰੂਹਾਨੀ ਭਲਾਈ ਤੋਂ ਬਿਨਾਂ ਉਹਨਾਂ ਲਈ ਕੁਝ ਵੀ ਮਹੱਤਵਪੂਰਨ ਨਹੀਂ ਹੁੰਦਾ ਹੈ। ਜਨਤਾ ਨੂੰ ਬ੍ਰਹਮਤਾ ਨਾਲ ਜੋੜਨਾ ਹੀ ਉਹਨਾਂ ਦਾ ਕੇਵਲ ਇੱਕ ਮਕਸਦ, ਮੰਤਵ ਅਤੇ ਕਰਮ ਹੁੰਦਾ ਹੈ। ਇਸ ਲਈ, ਜੇਕਰ ਅਸੀਂ ਅਸਲ ਵਿੱਚ ਸੁਖਮਨੀ ਬਣਨਾ ਚਾਹੁੰਦੇ ਹਾਂ ਤਦ ਇਸੇ ਹੀ ਪਲ ਤੋਂ ਉਹ ਕਰਨਾ ਸ਼ੁਰੂ ਕਰ ਦਿਓ ਜੋ ਸੁਖਮਨੀ ਸਾਨੂੰ ਕਰਨ ਲਈ ਕਹਿ ਰਹੀ ਹੈ।

ਖੇਮ ਸਾਂਤਿ ਰਿਧਿ ਨਵ ਨਿਧਿ ॥ ਬੁਧਿ ਗਿਆਨੁ ਸਰਬ ਤਹ ਸਿਧਿ ॥

ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥ ਗਿਆਨੁ ਸ੍ਰੇਸਟ ਊਤਮ ਇਸਨਾਨੁ ॥

ਚਾਰਿ ਪਦਾਰਥ ਕਮਲ ਪ੍ਰਗਾਸ ॥ ਸਭ ਕੈ ਮਧਿ ਸਗਲ ਤੇ ਉਦਾਸ ॥

ਸੁੰਦਰੁ ਚਤੁਰੁ ਤਤ ਕਾ ਬੇਤਾ ॥ ਸਮਦਰਸੀ ਏਕ ਦ੍ਰਿਸਟੇਤਾ ॥

ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥ ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥

ਸੁਖਮਨੀ ਬਣਨਾ ਸਾਡੇ ਲਈ ਸਾਰੇ ਅਨਾਦਿ ਖ਼ਜ਼ਾਨੇ ਲਿਆਉਂਦਾ ਹੈ। ਇਹਨਾਂ ਵਿੱਚੋਂ ਕੁਝ ਖ਼ਜ਼ਾਨੇ ਹਨ:

    • ਸਾਡਾ ਹਿਰਦਾ ਅਤੇ ਮਨ ਸ਼ਾਂਤੀ ਵਿੱਚ ਚਲੇ ਜਾਂਦੇ ਹਨ।
    • ਅਸੀਂ ਪੂਰਨ ਸ਼ਾਂਤੀ ਨਾਲ ਬਖ਼ਸ਼ੇ ਜਾਂਦੇ ਹਾਂ, ਪੂਰਨ ਸ਼ਾਂਤੀ ਦਾ ਭਾਵ ਹੈ ਸੁੰਨ ਸਮਾਧੀ ਪੂਰਨ ਵਿਚਾਰ ਰਹਿਤ ਅਵਸਥਾ।
    • ਅਸੀਂ ਪੂਰਨ ਅਨਾਦਿ ਅਨੰਦ ਪ੍ਰਾਪਤ ਕਰਦੇ ਹਾਂ, ਇੱਕ ਕਦੀ ਨਾ ਖ਼ਤਮ ਹੋਣ ਵਾਲੀ ਸਦਾ ਚਿਰ-ਜੀਵੀ ਬ੍ਰਹਮ ਅਨੰਦ ਅਤੇ ਇੱਕ ਵਿਸ਼ਰਾਮ ਅਤੇ ਸੁਖ-ਦਾਇਕ ਅਨੁਭਵ ਕਰਦੇ ਹਾਂ।
    • ਅਸੀਂ ਨੌਂ ਖ਼ਜ਼ਾਨਿਆਂ ਨਾਲ ਬਖ਼ਸ਼ੇ ਜਾਂਦੇ ਹਾਂ ਅਤੇ ਸਾਰੀਆਂ ਹੀ ਪਰਮ ਅਲੌਕਿਕ ਸ਼ਕਤੀਆਂ ਨਾਲ ਬਖ਼ਸ਼ੇ ਜਾਂਦੇ ਹਾਂ।

ਇਹ ਬ੍ਰਹਮ ਸਤਿ ਹੈ ਕਿ ਉਹ ਰੂਹਾਂ ਜੋ ਸੁਖਮਨੀ ਬਣਦੀਆਂ ਹਨ ਇਹਨਾਂ ਬ੍ਰਹਮ ਖ਼ਜ਼ਾਨਿਆਂ ਅਤੇ ਪਰਮ ਅਲੌਕਿਕ ਸ਼ਕਤੀਆਂ ਨਾਲ ਬਖ਼ਸ਼ੀਆਂ ਜਾਂਦੀਆਂ ਹਨ। ਐਸੀਆਂ ਰੂਹਾਂ ਇਹਨਾਂ ਸ਼ਕਤੀਆਂ ਦੀ ਵਰਤੋਂ ਨਹੀਂ ਕਰਦੀਆਂ ਹਨ ਜਦ ਤੱਕ ਹੁਕਮ ਨਹੀਂ ਹੁੰਦਾ ਹੈ। ਇਹ ਪਰਮ ਅਲੌਕਿਕ ਸ਼ਕਤੀਆਂ ਜਿਨ੍ਹਾਂ ਨੂੰ ਰਿੱਧੀਆਂ ਸਿੱਧੀਆਂ ਕਿਹਾ ਜਾਂਦਾ ਹੈ ਐਸੀਆਂ ਰੂਹਾਂ ਦੇ ਅੰਗ-ਸੰਗ ਰਹਿੰਦੀਆਂ ਹਨ ਅਤੇ ਜਦ ਵੀ ਇਹ ਰੂਹਾਂ ਕੁਝ ਕਹਿੰਦੀਆਂ ਹਨ ਇਹ ਅਲੌਕਿਕ ਸ਼ਕਤੀਆਂ ਉਸੇ ਵੇਲੇ ਹਰਕਤ ਵਿੱਚ ਆ ਜਾਂਦੀਆਂ ਹਨ ਅਤੇ ਉਹਨਾਂ ਸ਼ਬਦਾਂ ਨੂੰ ਸਾਰੇ ਸਥੂਲ ਭਾਵਾਂ ਵਿੱਚ ਅਸਲ ਵਿੱਚ ਵਾਪਰਨਾ ਬਣਾਉਂਦੀਆਂ ਹਨ। ਇਸ ਲਈ ਹੀ ਇਕ ਪੂਰਨ ਸੰਤ ਜੋ ਕਹਿੰਦਾ ਹੈ ਉਹ ਯਕੀਨੀ ਤੌਰ ’ਤੇ ਸਤਿ ਹੋ ਜਾਂਦਾ ਹੈ।

ਅਗਲਾ ਅਨਾਦਿ ਖ਼ਜ਼ਾਨਾ ਪੂਰਨ ਤੱਤ ਗਿਆਨ ਅਤੇ ਪੂਰਨ ਬ੍ਰਹਮ ਗਿਆਨ ਹੈ। ਇਹ ਸਭ ਤੋਂ ਉੱਚੇ ਪੱਧਰ ਦੀਆਂ ਬ੍ਰਹਮ ਬਖ਼ਸ਼ਿਸ਼ਾਂ ਹਨ। ਬਿਨਾਂ ਪੂਰਨ ਗਿਆਨ ਦੇ ਕੋਈ ਪੂਰਨਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਪੂਰਨ ਬ੍ਰਹਮ ਗਿਆਨ ਆਤਮ ਰਸ ਅੰਮ੍ਰਿਤ ਹੈ ਅਤੇ ਸਭ ਤੋਂ ਉੱਚਾ ਅੰਮ੍ਰਿਤ ਹੈ ਜਿਹੜਾ ਕਿ ਉਹਨਾਂ ਨੂੰ ਬਖ਼ਸ਼ਿਆ ਜਾਂਦਾ ਹੈ ਜੋ ਆਪ ਸੁਖਮਨੀ ਬਣਦੇ ਹਨ। ਬ੍ਰਹਮ ਗਿਆਨ ਉਹਨਾਂ ਦਾ ਭੋਜਨ ਬਣ ਜਾਂਦਾ ਹੈ ਅਤੇ ਪਰਉਪਕਾਰ ਅਤੇ ਮਹਾਂ ਪਰਉਪਕਾਰ ਉਹਨਾਂ ਦੀ ਕਰਨੀ ਬਣ ਜਾਂਦਾ ਹੈ। ਇਹ ਦ੍ਰਿੜ੍ਹ ਕਰ ਲਵੋ ਕਿ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਬਖ਼ਸ਼ਿਸ਼ ਕੇਵਲ ਅਕਾਲ ਪੁਰਖ ਦੇ ਦਰਸ਼ਨਾਂ ਨਾਲ ਹੀ ਪ੍ਰਾਪਤ ਹੁੰਦੀ ਹੈ। ਜੀਅ ਦਾਨ ਦੇਣ ਦਾ ਅਤੇ ਗੁਰਪ੍ਰਸਾਦਿ ਵਰਤਾਉਣ ਦਾ ਹੁਕਮ ਕੇਵਲ ਅਕਾਲ ਪੁਰਖ ਦੁਆਰਾ ਹੀ ਦਿੱਤਾ ਜਾਂਦਾ ਹੈ। ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਹੁਕਮ ਕੇਵਲ ਅਕਾਲ ਪੁਰਖ ਦੇ ਦਰਸ਼ਨਾਂ ਨਾਲ ਹੀ ਪ੍ਰਾਪਤ ਹੁੰਦਾ ਹੈ।

ਇਹ ਸਾਰੀਆਂ ਬ੍ਰਹਮ ਅਲੌਕਿਕ ਸ਼ਕਤੀਆਂ ਉਹਨਾਂ ਰੂਹਾਂ ਨੂੰ ਬਖ਼ਸ਼ੀਆਂ ਜਾਂਦੀਆਂ ਹਨ ਜੋ ਪੂਰਨਤਾ ਪ੍ਰਾਪਤ ਕਰਦੀਆਂ ਹਨ, ਸਮੇਤ ਚਾਰ ਪਦਾਰਥ ਖ਼ਜ਼ਾਨਿਆਂ ਦੇ:

੧.   ਕਾਮ: ਸਾਰੀਆਂ ਇੱਛਾਵਾਂ (ਇੱਛਾਵਾਂ ਚੰਗੀਆਂ ਅਤੇ ਉਚਿਤ ਹੋਣੀਆਂ ਚਾਹੀਦੀਆਂ ਹਨ) ਨੂੰ ਪੂਰਾ ਕਰਨ ਦੀ ਬ੍ਰਹਮ ਸ਼ਕਤੀ;

੨.   ਮੋਖਸ਼: ਜਨਤਾ ਲਈ ਜੀਵਨ ਮੁਕਤੀ ਲਿਆਉਣ ਦੀ ਬ੍ਰਹਮ ਸ਼ਕਤੀ;

੩.   ਧਰਮ: ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ; ਅਤੇ

੪.   ਅਰਥ: ਸਾਡੇ ਲਈ ਧਨ ਸੰਪਦਾ ਦੀ ਕਮਾਈ (ਚੰਗੇ ਅਤੇ ਉਚਿਤ ਤਰੀਕਿਆਂ ਨਾਲ ਕੇਵਲ) ਕਰਨ ਦੀ ਸਮਰਥਾ ਦੀ ਬ੍ਰਹਮ ਸ਼ਕਤੀ।

ਜਦ ਅਸੀਂ ਇੱਕ ਪੂਰਨ ਸੰਤ ਦੀ ਚਰਨ ਸ਼ਰਨ ਵਿੱਚ ਦਾਖ਼ਲ ਹੁੰਦੇ ਹਾਂ ਅਤੇ ਉਸ ਅੱਗੇ ਪੂਰਨ ਤੌਰ ’ਤੇ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਪੂਰਨ ਸਮਰਪਣ ਕਰਦੇ ਹਾਂ ਤਦ ਅਸੀਂ ਆਪਣੇ ਆਪ ਇਹਨਾਂ ਚਾਰ ਪਦਾਰਥਾਂ: ਕਾਮ, ਅਰਥ, ਧਰਮ ਅਤੇ ਮੋਖ਼ਸ਼ ਨਾਲ ਬਖ਼ਸ਼ੇ ਜਾਂਦੇ ਹਾਂ। ਕੇਵਲ ਇੱਕ ਲਾਜ਼ਮੀ ਕਾਨੂੰਨ ਆਪਣੇ ਆਪ ਨੂੰ ਪੂਰੀ ਤਰ੍ਹਾਂ ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਹੈ।

ਇੱਥੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਸਾਡੀ ਇਸ ਲਈ ਨੁਕਤਾਚੀਨੀ ਕੀਤੀ ਹੈ ਜੋ ਅਸੀਂ ਪ੍ਰਚਾਰ ਕਰ ਰਹੇ ਹਾਂ ਗ਼ਲਤ ਹੈ। ਉਹਨਾਂ ਵਿੱਚੋਂ ਕੁਝ ਕਹਿੰਦੇ ਹਨ ਕਿ ਅਸੀਂ ਗੁਰਬਾਣੀ ਨੂੰ ਗ਼ਲਤ ਤਰੀਕੇ ਨਾਲ ਆਪਣੇ ਲਾਭ ਲਈ ਤੋੜਿਆ ਮਰੋੜਿਆ ਹੈ। ਕੁਝ ਲੋਕ ਕਹਿੰਦੇ ਹਨ ਕਿ ਅਸੀਂ ਗੁਰਬਾਣੀ ਦੀ ਵਰਤੋਂ ਨਾਲ ਲੋਕਾਂ ਦੇ ਦਿਮਾਗ਼ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੁਝ ਲੋਕ ਸੋਚਦੇ ਹਨ ਕਿ ਅਸੀਂ ਇੱਕ ਸੰਤ ਦੇ ਪਿੱਛੇ ਜਾਣ ਨੂੰ ਬਧਾਵਾ ਦੇ ਰਹੇ ਹਾਂ। ਪਰ, ਬ੍ਰਹਮ ਸਤਿ ਇਹ ਹੈ ਕਿ ਅਸੀਂ ਉਹ ਸਾਰਾ ਜੋ ਕਰ ਰਹੇ ਹਾਂ ਬ੍ਰਹਮ ਸਤਿ ਦੀ ਸੇਵਾ ਕਰਨ ਅਤੇ ਬ੍ਰਹਮ ਸਤਿ ਪੇਸ਼ ਕਰਨ ਦਾ ਅਤੇ ਵਰਤਾਉਣ ਦਾ ਯਤਨ ਕਰ ਰਹੇ ਹਾਂ। ਅਸੀਂ ਸਿਰਫ਼ ਗੁਰਪ੍ਰਸਾਦਿ ਨਾਲ ਅਸਾਨ ਸ਼ਬਦਾਂ ਵਿੱਚ ਇਹ ਵਖਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰਬਾਣੀ ਸਾਨੂੰ ਕੀ ਕਰਨ ਲਈ ਦੱਸ ਰਹੀ ਹੈ। ਸਾਡਾ ਇੱਕੋ ਇਕ ਮੰਤਵ ਜਨਤਾ ਨੂੰ ਅਕਾਲ ਪੁਰਖ ਨਾਲ ਜੋੜਨਾ ਹੈ। ਸਾਡੀ ਇੱਕੋ ਇੱਕ ਮਨਸ਼ਾ ਜਨਤਾ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਨਾਲ ਜੋੜਨਾ ਹੈ। ਇਹ ਹੈ ਜਿਸ ਸਾਰੇ ਬਾਰੇ ਗੁਰਬਾਣੀ ਹੈ, ਇਹ ਹੈ ਜਿਸ ਸਭ ਬਾਰੇ ਸੁਖਮਨੀ ਹੈ। ਅਗਲਾ ਅਨਾਦਿ ਖ਼ਜ਼ਾਨਾ ਜਿਸ ਬਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਗੱਲ ਕਰ ਰਹੇ ਹਨ :

“ਕਮਲ ਪ੍ਰਗਾਸ”

ਇੱਥੇ ਸਾਡੀ ਸੂਖਸ਼ਮ ਦੇਹੀ ਵਿੱਚ ਰੂਹਾਨੀ ਸ਼ਕਤੀਆਂ ਦੇ ਸਤਿ ਕੇਂਦਰ ਹਨ। ਇਹਨਾਂ ਨੂੰ ਗੁਰਬਾਣੀ ਵਿੱਚ ਸਤਿ ਸਰੋਵਰ ਕਿਹਾ ਗਿਆ ਹੈ। ਵੇਦਾਂ ਵਿੱਚ, ਇਹਨਾਂ ਨੂੰ ਚੱਕਰ ਕਿਹਾ ਗਿਆ ਹੈ। ਉਹ ਮਨੁੱਖ ਜਿਹੜੇ ਸੁਖਮਨੀ ਬਣਦੇ ਹਨ ਉਹ ਸਤਿ ਸਰੋਵਰਾਂ ਦੇ ਕ੍ਰਿਆਸ਼ੀਲ ਹੋਣ ਨਾਲ ਵੀ ਬਖ਼ਸ਼ੇ ਜਾਂਦੇ ਹਨ। ਇਹ ਅੰਮ੍ਰਿਤ ਦੇ ਅੰਦਰੂਨੀ ਸੋਮੇ ਹਨ ਅਤੇ ਜਦ ਕ੍ਰਿਆਸ਼ੀਲ ਹੋ ਜਾਂਦੇ ਹਨ ਅਤੇ ਪ੍ਰਕਾਸ਼ਤ ਹੋ ਜਾਂਦੇ ਹਨ, ਸਾਰੇ ਸਰੀਰ ਨੂੰ ਅੰਮ੍ਰਿਤ ਨਾਲ ਭਰ ਦਿੰਦੇ ਹਨ, ਅਤੇ ਅੰਦਰੂਨੀ ਤੌਰ ’ਤੇ ਕਦੀ ਨਾ ਖ਼ਤਮ ਹੋਣ ਵਾਲੀ ਧਾਰਾ ਨਾਲ ਅੰਮ੍ਰਿਤ ਵਹਿੰਦਾ ਹੈ। ਸਤਿ ਸਰੋਵਰਾਂ ਦੇ ਪ੍ਰਕਾਸ਼ਮਾਨ ਹੋਣ ਦੀ ਇਸ ਬ੍ਰਹਮ ਕ੍ਰਿਯਾ ਨੂੰ “ਕਮਲ ਪ੍ਰਗਾਸ” ਕਿਹਾ ਗਿਆ ਹੈ।

ਅਗਲਾ ਅਨਾਦਿ ਖ਼ਜ਼ਾਨਾ ਅੰਦਰੂਨੀ ਨਿਰਲੇਪਤਾ ਹੈ। ਸੰਸਾਰ ਵਿੱਚ ਰਹਿੰਦਿਆਂ ਸੰਸਾਰ ਨਾਲ ਬਿਨਾਂ ਲਗਾਓ ਦੇ ਜਿਊਣਾ। ਅੰਦਰੂਨੀ ਨਿਰਲੇਪਤਾ ਦਾ ਭਾਵ ਹੈ ਅਨੰਤ ਬ੍ਰਹਮ ਸ਼ਕਤੀ ਨਾਲ ਸਦੀਵੀ ਲਗਾਓ। ਇਸ ਅਵਸਥਾ ਵਿੱਚ ਅਨੰਤ ਬ੍ਰਹਮ ਸ਼ਕਤੀ ਪੂਰੀ ਤਰ੍ਹਾਂ ਪ੍ਰਭਾਰੀ ਹੋ ਜਾਂਦੀ ਹੈ, ਹਰ ਚੀਜ਼ ਅਨੰਤ ਬ੍ਰਹਮ ਸ਼ਕਤੀ ਦੁਆਰਾ ਕੀਤੀ ਜਾਂਦੀ ਹੈ, ਹਰ ਚੀਜ਼ ਜੋ ਅਸੀਂ ਕਰਦੇ ਹਾਂ ਪੂਰਨ ਹੁਕਮ ਵਿੱਚ ਹੁੰਦੀ ਹੈ।

ਅਗਲਾ ਅਨਾਦਿ ਖ਼ਜ਼ਾਨਾ ਏਕ ਦ੍ਰਿਸ਼ਟ ਬਣਨਾ ਹੈ, ਸਮਦਰਸੀ ਬਣਨਾ ਹੈ। ਤਦ ਇੱਥੇ ਕਿਸੇ ਨਾਲ ਕੋਈ ਵੈਰ-ਭਾਵ ਨਹੀਂ ਰਹਿੰਦਾ। ਹਰ ਥਾਂ ਅਤੇ ਹਰ ਇੱਕ ਵਿੱਚ ਕੇਵਲ ਇੱਕ ਚੀਜ਼ ਵੇਖੀ ਜਾਂਦੀ ਹੈ ਅਤੇ ਉਹ ਹੈ ਪਰਮਾਤਮਾ ਦੀ ਮੌਜੂਦਗੀ-ਸਾਰੀ ਸ੍ਰਿਸ਼ਟੀ ਵਿੱਚ ਅਨੰਤ ਬ੍ਰਹਮ ਸ਼ਕਤੀ ਦੀ ਮੌਜੂਦਗੀ।

ਇਹ ਅਨੰਤ ਬ੍ਰਹਮ ਸ਼ਕਤੀ ਸਾਨੂੰ ਨਿਰਵੈਰ ਬਣਾਉਂਦੀ ਹੈ ਜਿਹੜਾ ਕਿ ਬਹੁਤ ਉੱਚੇ ਪੱਧਰ ਦਾ ਬ੍ਰਹਮ ਗੁਣ ਹੈ। ਇਹਨਾਂ ਸਭ ਬ੍ਰਹਮ ਖ਼ਜ਼ਾਨਿਆਂ ਤੋਂ ਇਲਾਵਾ, ਸਭ ਤੋਂ ਉੱਚੇ ਪੱਧਰ ਦੀ ਬ੍ਰਹਮ ਸ਼ਕਤੀ ਜਿਸ ਨਾਲ ਅਸੀਂ ਬਖ਼ਸ਼ੇ ਜਾਂਦੇ ਹਾਂ ਕਿ ਸਾਡੇ ਸ਼ਬਦ ਇੰਨੇ ਸ਼ਕਤੀਸ਼ਾਲੀ ਹੁੰਦੇ ਹਨ ਕਿ ਹਰ ਇੱਕ ਸ਼ਬਦ ਅਕਾਲ ਪੁਰਖ ਦੀ ਦਰਗਾਹ ਵਿੱਚ ਮਾਣ ਪਾਉਂਦਾ ਹੈ। ਇੱਥੋਂ ਤੱਕ ਕਿ ਪਰਮਾਤਮਾ ਵੀ ਸਾਡੇ ਸ਼ਬਦਾਂ ਨੂੰ ਨਾਂਹ ਨਹੀਂ ਕਰਦਾ। ਇਸ ਲਈ ਹੀ ਇੱਕ ਪੂਰਨ ਸੰਤ ਦਾ ਸ਼ਬਦ ਆਪ ਪਰਮਾਤਮਾ ਦਾ ਸ਼ਬਦ ਹੁੰਦਾ ਹੈ।

ਇਹੁ ਨਿਧਾਨੁ ਜਪੈ ਮਨਿ ਕੋਇ ॥ ਸਭ ਜੁਗ ਮਹਿ ਤਾ ਕੀ ਗਤਿ ਹੋਇ ॥

ਗੁਣ ਗੋਬਿੰਦ ਨਾਮ ਧੁਨਿ ਬਾਣੀ ॥ ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥

ਸਗਲ ਮਤਾਂਤ ਕੇਵਲ ਹਰਿ ਨਾਮ ॥ ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥

ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥ ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥

ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥ ਸਾਧ ਸਰਣਿ ਨਾਨਕ ਤੇ ਆਏ ॥੭॥

ਪੂਰਨ ਬੰਦਗੀ ਪ੍ਰਾਪਤ ਕਰਨਾ ਬਹੁਤ ਹੀ ਅਸਾਨ ਅਤੇ ਸੌਖਾ ਹੈ। ਪੂਰਨਤਾ ਪ੍ਰਾਪਤ ਕਰਨਾ ਬਹੁਤ ਹੀ ਅਸਾਨ ਅਤੇ ਸੌਖਾ ਹੈ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਨਾ ਬਹੁਤ ਹੀ ਅਸਾਨ ਅਤੇ ਸੌਖਾ ਹੈ। ਕਿਵੇਂ? ਸਿਰਫ਼ ਪੂਰੀ ਤਰ੍ਹਾਂ ਆਪਣੇ ਸਤਿਗੁਰ ਦੇ ਸਤਿ ਚਰਨਾਂ ਵਿੱਚ ਤਨ, ਮਨ ਅਤੇ ਧਨ ਨਾਲ ਪੂਰੇ ਯਕੀਨ, ਭਰੋਸੇ, ਸ਼ਰਧਾ ਅਤੇ ਬੇ-ਸ਼ਰਤ ਪਿਆਰ ਨਾਲ ਸਮਰਪਣ ਕਰ ਦਿਓ ਅਤੇ ਅਸੀਂ ਉਸੇ ਵੇਲੇ ਹੀ ਅਤੇ ਤਦ ਹੀ ਉਸੇ ਪਲ ਹਰ ਚੀਜ਼ ਪ੍ਰਾਪਤ ਕਰ ਲਵਾਂਗੇ।

ਸਾਡੇ ਸਾਰੇ ਪਾਪ ਅਤੇ ਕਰਮ ਇੱਕ ਸੈਕਿੰਡ ਵਿੱਚ ਨਾਸ ਹੋ ਜਾਂਦੇ ਹਨ। ਨਾਮ ਉਸੇ ਵੇਲੇ ਸਾਡੀ ਸੁਰਤ ਵਿੱਚ ਚਲਾ ਜਾਂਦਾ ਹੈ। ਅਸੀਂ ਉਸੇ ਪਲ ਹੀ ਸਮਾਧੀ ਵਿੱਚ ਚਲੇ ਜਾਂਦੇ ਹਾਂ। ਅਸੀਂ ਕੁਝ ਹੀ ਸੈਕਿੰਡਾਂ ਵਿੱਚ ਅਜਪਾ ਜਾਪ ਵਿੱਚ ਚਲੇ ਜਾਂਦੇ ਹਾਂ। ਜਿਸ ਪਲ ਸਤਿਗੁਰ ਆਪਣਾ ਹੱਥ ਸਾਡੇ ਮੱਥੇ ’ਤੇ ਰੱਖਦਾ ਹੈ ਅਤੇ ਆਪਣਾ ਪਿਆਰ ਅਤੇ ਬਖ਼ਸ਼ਿਸ਼ਾਂ ਦਿੰਦਾ ਹੈ ਅਸੀਂ ਪੂਰਨ ਬੰਦਗੀ ਉਸੇ ਵੇਲੇ ਹੀ ਪ੍ਰਾਪਤ ਕਰ ਲੈਂਦੇ ਹਾਂ ਅਤੇ ਅਸੀਂ ਆਪਣੇ ਆਪ ਅੰਦਰ ਹੀ ਅਨੰਤ ਬ੍ਰਹਮ ਸ਼ਕਤੀ ਨੂੰ ਪਾ ਲੈਂਦੇ ਹਾਂ ਅਤੇ ਇਸ ਦਾ ਬੋਧ ਕਰ ਲੈਂਦੇ ਹਾਂ। ਸਾਡੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ, ਅਤੇ ਇਹ ਸਭ ਬ੍ਰਹਮ ਬਖ਼ਸ਼ਿਸ਼ਾਂ ਬਹੁਤ ਹੀ ਘੱਟ ਸਮੇਂ ਵਿੱਚ ਵਾਪਰ ਜਾਂਦੀਆਂ ਹਨ।

ਹਾਲਾਂਕਿ, ਇੱਥੇ ਕਰੋੜਾਂ ਵਿੱਚੋਂ ਕੋਈ ਇੱਕ ਹੀ ਬੰਦਗੀ ਦੇ ਇਸ ਪੱਧਰ ’ਤੇ ਪਹੁੰਚਦਾ ਹੈ। ਕਿਉਂਕਿ ਇੱਥੇ ਕੋਈ ਕਰੋੜਾਂ ਵਿੱਚੋਂ ਇੱਕ ਹੈ ਜੋ ਸਤਿਗੁਰ ਦੇ ਸਤਿ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ। ਇੱਥੇ ਕੋਈ ਕਰੋੜਾਂ ਵਿੱਚੋਂ ਇੱਕ ਹੀ ਹੈ ਜੋ ਸਤਿਗੁਰ ਵਿੱਚ ਇਸ ਪੱਧਰ ਦਾ ਯਕੀਨ ਰੱਖਦਾ ਹੈ ਅਤੇ ਉਸ ਨੂੰ ਧਰਤੀ ’ਤੇ ਜੀਵਤ ਪਰਮਾਤਮਾ ਸਵੀਕਾਰ ਕਰਦਾ ਹੈ। ਇੱਥੇ ਕੋਈ ਕਰੋੜਾਂ ਵਿੱਚੋਂ ਇੱਕ ਹੈ ਜਿਸਦੀ ਸ਼ਰਧਾ ਅਤੇ ਪਿਆਰ ਸਾਰੇ ਹੀ ਪ੍ਰਸ਼ਨ, ਦੁਬਿਧਾਵਾਂ ਅਤੇ ਭਰਮਾਂ ਨੂੰ ਇੱਕ ਪਾਸੇ ਰੱਖ ਦਿੰਦੀ ਹੈ ਤੇ ਸਾਰੀਆਂ ਸੀਮਾਵਾਂ ਨੂੰ ਪਾਰ ਕਰਕੇ ਇਹਨਾਂ ਅਨੰਤ ਬ੍ਰਹਮ ਗੁਣਾਂ ਨਾਲ ਬਖ਼ਸ਼ੇ ਜਾਂਦੇ ਹਨ। ਇੱਥੇ ਕਰੋੜਾਂ ਵਿੱਚੋਂ ਕੋਈ ਵਿਰਲਾ ਇੱਕ ਹੈ ਜੋ ਪੂਰੀ ਤਰ੍ਹਾਂ ਆਪਣੇ ਆਪ ਨੂੰ ਸਤਿ ਗੁਰ ਦੇ ਸਤਿ ਚਰਨਾਂ ਵਿੱਚ ਸਮਰਪਿਤ ਕਰਦਾ ਹੈ। ਇੱਥੇ ਕੋਈ ਕਰੋੜਾਂ ਵਿੱਚੋਂ ਇੱਕ ਹੀ ਹੁੰਦਾ ਹੈ ਜੋ ਆਪਣਾ ਤਨ, ਮਨ ਅਤੇ ਧਨ ਸਤਿਗੁਰ ਦੇ ਸਤਿ ਚਰਨਾਂ ਵਿੱਚ ਸੌਂਪਦਾ ਹੈ। ਪਰ ਉਹ ਮਨੁੱਖ ਸਦਾ ਲਈ ਪਰਮ ਗਤ ਪਾ ਲੈਂਦਾ ਹੈ। ਉਹ ਸਾਰੇ ਯੁੱਗਾਂ ਵਿੱਚ ਪੂਜਿਆ ਜਾਂਦਾ ਹੈ। ਇੱਥੇ ਕੋਈ ਵੀ ਸ਼ਕਤੀ ਐਸੀ ਰੂਹ ਨਾਲੋਂ ਵੱਡੀ ਨਹੀਂ ਹੁੰਦੀ ਹੈ। ਇੱਕ ਅਨੰਤ ਬ੍ਰਹਮ ਸ਼ਕਤੀ ਵਿੱਚ ਪੂਰਨ ਵਿਲੀਨਤਾ। ਉਹ ਮਨੁੱਖ ਸੁਖਮਨੀ ਬਣ ਜਾਂਦਾ ਹੈ।

ਇਹ ਕਿੰਨਾ ਅਜਬ ਅਤੇ ਨਾ ਮੰਨਣ ਯੋਗ ਰੂਹਾਨੀ ਫਲ ਹੈ ਜੋ ਕੇਵਲ ਸਤਿਗੁਰ ਦੇ ਸਤਿ ਚਰਨਾਂ ਵਿੱਚ ਸਮਰਪਣ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇੰਨਾ ਸਾਦਾ ਅਤੇ ਅਸਾਨ ਇਹਨਾਂ ਬੇ-ਮੇਚ ਰੂਹਾਨੀ ਲਾਭਾਂ ਨੂੰ ਕੇਵਲ ਆਪਣਾ ਤਨ, ਮਨ ਅਤੇ ਧਨ ਸਤਿਗੁਰ ਦੇ ਸਤਿ ਚਰਨਾਂ ਵਿੱਚ ਸੌਂਪ ਕੇ ਪ੍ਰਾਪਤ ਕਰਨਾ ਹੈ। ਪੂਰਨਤਾ ਦੀ ਪ੍ਰਾਪਤੀ ਨਾਲ ਸਾਰੇ ਹੀ ਅਨੰਤ ਬ੍ਰਹਮ ਗੁਣ ਆ ਜਾਂਦੇ ਹਨ। ਸਾਡਾ ਹਿਰਦਾ ਸਾਰੇ ਬ੍ਰਹਮ ਗੁਣਾਂ ਅਤੇ ਅਨਾਦਿ ਖ਼ਜ਼ਾਨਿਆਂ ਨਾਲ ਭਰ ਜਾਂਦਾ ਹੈ। ਅਸੀਂ ਪਰਮਾਤਮਾ-ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੇ ਹਾਂ। ਸਾਡਾ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ। ਨਾਮ ਸਾਡੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਅਸੀਂ ਆਪਣੇ ਦਸਮ ਦੁਆਰ ਵਿੱਚ ਕਦੀ ਨਾ ਰੁਕਣ ਵਾਲਾ ਅਨਹਦ ਨਾਦਿ ਸੰਗੀਤ ਸੁਨਣਾ ਸ਼ੁਰੂ ਕਰਦੇ ਹਾਂ। ਇਹ ਅਖੰਡ ਕੀਰਤਨ ਅਤੇ ਅਖੰਡ ਪਾਠ ਸਾਡੀ ਨਿਰੰਤਰ ਅਧਾਰ ਤੇ ਕਰਨੀ ਬਣ ਜਾਂਦੇ ਹਨ। ਅਸੀਂ ਸਦਾ ਲਈ ਸਹਿਜ ਸਮਾਧੀ ਵਿੱਚ ਚਲੇ ਜਾਂਦੇ ਹਾਂ।

ਸਾਰੀ ਬਾਣੀ ਪਰਮਾਤਮਾ ਦਾ ਸ਼ਬਦ ਹੈ। ਸਭ ਤੋਂ ਉੱਚਾ ਅਤੇ ਵੱਡਾ ਮੰਤਰ ਸਤਿਨਾਮ ਹੈ। ਸਭ ਤੋਂ ਉੱਚੀ ਅਤੇ ਵੱਡੀ ਬ੍ਰਹਮ ਦਾਤ ਸਤਿਨਾਮ ਦਾ ਗੁਰਪ੍ਰਸਾਦਿ ਹੈ। ਇੱਥੇ ਕੋਈ ਵੀ ਮੰਤਰ ਸਤਿਨਾਮ ਮੰਤਰ ਨਾਲੋਂ ਵੱਡਾ ਅਤੇ ਉੱਤਮ ਨਹੀਂ ਹੈ। ਇੱਕ ਅਤੇ ਕੇਵਲ ਇੱਕ ਸਭ ਤੋਂ ਉੱਚੀ ਰੂਹਾਨੀ ਬਖ਼ਸ਼ਿਸ਼ ਸਤਿਨਾਮ ਦਾ ਗੁਰਪ੍ਰਸਾਦਿ ਹੈ। ਇਹ ਹੈ ਜੋ ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਸਭ ਤੋਂ ਪਹਿਲੇ ਸ਼ਬਦ ਵਿੱਚ ਵਖਿਆਨ ਕੀਤਾ ਹੈ ਜਿਸ ਨੂੰ ਅਸੀਂ ਮੂਲ-ਮੰਤਰ ਆਖਦੇ ਹਾਂ ਜੋ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਹੀ ਸਲੋਕ ਹੈ।

ਇਹ ਬਹੁਤ ਹੀ ਸਾਫ਼ ਤਰ੍ਹਾਂ ਨਾਲ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚ ਵਖਿਆਨ ਕੀਤਾ ਗਿਆ ਹੈ। (ਇੱਥੇ ਵੈਬਸਾਈਟ www.satnaam.info ਉਪਰ ਇਸ ਵਿਸ਼ੇ ਨੂੰ ਦਰਸਾਉਂਦੀਆਂ ਕਈ ਗੁਰਪ੍ਰਸਾਦੀ ਲਿਖਤਾਂ ਹਨ, ਕ੍ਰਿਪਾ ਕਰਕੇ ਆਪਣੇ ਸਤਿਨਾਮ ਸ਼ਬਦ ਦੇ ਬਾਰੇ ਕਿਸੇ ਸ਼ੱਕ ਨੂੰ ਸਾਫ਼ ਕਰਨ ਲਈ ਇਹਨਾਂ ਨੂੰ ਪੜ੍ਹਨ ਲਈ ਕੁਝ ਸਮਾਂ ਦਿਓ)। ਕੁਝ ਲੋਕ ਨਾਮ ਦੀ ਗ਼ਲਤ ਵਿਆਖਿਆ ਕਰਦੇ ਹਨ ਅਤੇ ਸਤਿਨਾਮ ਨੂੰ ਸੱਚਾ ਨਾਮ ਅਨੁਵਾਦ ਕਰਦੇ ਹਨ, ਜਿਹੜਾ ਕਿ ਸਤਿ ਨਹੀਂ ਹੈ। ਸਤਿਨਾਮ ਦਾ ਭਾਵ ਹੈ ਸਤਿ (ਸੱਚ) ਨਾਮ ਹੈ। ਇਸੇ ਤਰ੍ਹਾਂ ਸਤਿਗੁਰ ਦਾ ਭਾਵ ਹੈ ਸਤਿ (ਸੱਚ) ਗੁਰੂ ਹੈ ਅਤੇ ਸੱਚਾ ਗੁਰੂ ਨਹੀਂ। ਇੱਥੋਂ ਤੱਕ ਕਿ ਸਾਰੇ ਹੀ ਧਰਮ ਗ੍ਰੰਥਾਂ ਦਾ ਮੂਲ ਅਧਾਰ ਸਤਿਨਾਮ ਹੈ। ਗੁਰਬਾਣੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਾਰ ਵੀ ਸਤਿਨਾਮ ਹੈ। ਸਾਰੇ ਵੇਦਾਂ, ਸਿਮਰਤੀਆਂ ਅਤੇ ਸ਼ਾਸਤਰਾਂ (ਹਿੰਦੂ ਧਰਮ ਗ੍ਰੰਥਾਂ) ਦਾ ਅਧਾਰ ਕੇਵਲ ਅਤੇ ਕੇਵਲ ਸਤਿਨਾਮ ਹੈ।

ਸਤਿਨਾਮ ਮੂਲ ਹੈ। ਹਰ ਚੀਜ਼ ਦੀ ਉਤਪਤੀ ਸਤਿਨਾਮ ਤੋਂ ਹੋਈ ਹੈ। ਇਸ ਲਈ ਹੀ ਸੁਖਮਨੀ ਬਾਣੀ ਕਹਿੰਦੀ ਹੈ:

“ਮੂਲੁ ਸਤਿ ਸਤਿ ਉਤਪਤਿ”

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੮੪)

ਇੱਥੇ ਬਹੁਤ ਸਾਰੇ ਲੋਕ ਹਨ ਜੋ ਆਲੇ-ਦੁਆਲੇ ਘੁੰਮਦੇ ਹਨ ਅਤੇ ਸਾਡੀ ਸਤਿਨਾਮ ਦਾ ਪ੍ਰਚਾਰ ਕਰਨ ਲਈ ਨੁਕਤਾ-ਚੀਨੀ ਕਰਦੇ ਹਨ। ਇਹ ਉਹਨਾਂ ਦੀ ਨੁਕਤਾ-ਚੀਨੀ ਦਾ ਜੁਆਬ ਹਨ ਅਤੇ ਕਾਰਨ ਹੈ ਜਿਸ ਲਈ ਅਸੀਂ ਸਤਿਨਾਮ ਦਾ ਪ੍ਰਚਾਰ ਕਰਦੇ ਹਾਂ। ਸਤਿਨਾਮ ਪੂਰਨ ਸਤਿ ਹੈ, ਅਨੰਤ ਬ੍ਰਹਮ ਸ਼ਕਤੀ, ਪੂਰਨ ਬੰਦਗੀ, ਗੁਰਪ੍ਰਸਾਦਿ ਹੈ। ਇਹ ਗੁਰਪ੍ਰਸਾਦਿ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਤਿਗੁਰ ਜਾਂ ਇੱਕ ਪੂਰਨ ਖ਼ਾਲਸਾ ਦੇ ਸਤਿ ਚਰਨਾਂ ਵਿੱਚ ਉਪਲਬਧ ਹੈ। ਐਸੀਆਂ ਰੂਹਾਂ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦਾ ਸੋਮਾ ਹਨ, ਐਸੀਆਂ ਰੂਹਾਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦਾ ਸੋਮਾ ਹਨ।

ਜਦ ਅਸੀਂ ਇਸ ਸਤਿਨਾਮ ਦੀ ਬ੍ਰਹਮ ਦਾਤ ਨਾਲ ਬਖ਼ਸ਼ੇ ਜਾਂਦੇ ਹਾਂ ਤਦ ਸਾਡਾ ਮਨ ਉਸੇ ਵਕਤ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਸਾਡੇ ਸਾਰੇ ਪਾਪ ਪਿਛਲੇ ਜੀਵਨਾਂ ਦੇ ਅਤੇ ਇਸ ਜੀਵਨ ਦੇ ਉਸੇ ਵਕਤ ਹੀ ਨਾਸ ਹੋ ਜਾਂਦੇ ਹਨ ਜਦ ਅਸੀਂ ਇਸ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ ਅਤੇ ਅਸੀਂ ਜੀਵਨ ਮੁਕਤੀ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਾਂ।

ਕ੍ਰਿਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਅਤੇ ਇਸ ਬ੍ਰਹਮ ਸਤਿ ਨੂੰ ਸਪਸ਼ਟ ਤਰ੍ਹਾਂ ਨਾਲ ਸਮਝ ਲਵੋ ਕਿ ਅਸੀਂ ਇਸ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਨ ਦੇ ਯੋਗ ਕੇਵਲ ਤਦ ਹੀ ਹੋ ਸਕਦੇ ਹਾਂ ਜੇਕਰ ਅਸੀਂ ਪਹਿਲਾਂ ਹੀ ਇਸ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਨ ਦੀ ਕਿਸਮਤ ਵਾਲੇ ਹਾਂ। ਇਸ ਲਈ ਉਹ ਮਨੁੱਖ ਜਿਹੜੇ ਇਸ ਗੁਰਪ੍ਰਸਾਦਿ ਨਾਲ ਬਖ਼ਸ਼ੇ ਹਨ, ਉਹ ਬਹੁਤ ਹੀ ਭਾਗਸ਼ਾਲੀ ਹਨ ਅਤੇ ਉਹਨਾਂ ਨੂੰ ਇਸ ਗੁਰਪ੍ਰਸਾਦਿ ’ਤੇ ਧਿਆਨ ਲਗਾਉਣਾ ਚਾਹੀਦਾ ਹੈ। ਅਤੇ ਉਹ ਜਿਹੜੇ ਇਸ ਗੁਰਪ੍ਰਸਾਦਿ ਨਾਲ ਅਜੇ ਨਹੀਂ ਬਖ਼ਸ਼ੇ ਗਏ ਹਨ ਨੂੰ ਸਤਿ ਦੀ ਕਰਨੀ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਉਹ ਗੁਰਪ੍ਰਸਾਦਿ ਲਈ ਆਪਣਾ ਰਸਤਾ ਲੱਭ ਲੈਣਗੇ।

ਇਹ ਵੀ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਅਤੇ ਸਪਸ਼ਟ ਤਰ੍ਹਾਂ ਇਸ ਬ੍ਰਹਮ ਸਤਿ ਨੂੰ ਸਮਝ ਜਾਵੋ ਕਿ ਸਭ ਤੋਂ ਉੱਚੀ ਸਤਿ ਦੀ ਕਰਨੀ ਸਤਿਨਾਮ ਸਿਮਰਨ ਉਪਰ ਧਿਆਨ ਕੇਂਦਰਿਤ ਕਰਨਾ ਹੈ। ਜੇਕਰ ਅਸੀਂ ਸਤਿਨਾਮ ਸਿਮਰਨ ਉਪਰ ਧਿਆਨ ਕੇਂਦਰਿਤ ਕਰਾਂਗੇ ਅਸੀਂ ਯਕੀਨੀ ਤੌਰ ’ਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦਾ ਰਸਤਾ ਲੱਭ ਲਵਾਂਗੇ। ਇਸ ਲਈ, ਕ੍ਰਿਪਾ ਕਰਕੇ ਸਤਿਨਾਮ ਉਪਰ ਧਿਆਨ ਕੇਂਦਰਿਤ ਕਰੋ ਅਤੇ ਸਤਿਨਾਮ ਸਾਰੇ ਹੀ ਅਨਾਦਿ ਖ਼ਜ਼ਾਨੇ ਲਿਆਉਂਦਾ ਹੈ।

ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥

ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥ ਦੁਲਭ ਦੇਹ ਤਤਕਾਲ ਉਧਾਰੈ ॥

ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥ ਏਕੁ ਨਾਮੁ ਮਨ ਮਾਹਿ ਸਮਾਨੀ ॥

ਦੂਖ ਰੋਗ ਬਿਨਸੇ ਭੈ ਭਰਮ ॥ ਸਾਧ ਨਾਮ ਨਿਰਮਲ ਤਾ ਕੇ ਕਰਮ ॥

ਸਭ ਤੇ ਊਚ ਤਾ ਕੀ ਸੋਭਾ ਬਨੀ ॥ ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥

ਜਦ ਨਾਮ ਦਾ ਗੁਰਪ੍ਰਸਾਦਿ ਸਾਡੇ ਮਨ ਵਿੱਚ ਜਾਂਦਾ ਹੈ ਤਦ ਸਾਡਾ ਨਾਮ ਲਈ ਪਿਆਰ ਅਵਿਸ਼ਵਾਸ ਯੋਗ ਉਚਾਈਆਂ ’ਤੇ ਚਲਾ ਜਾਂਦਾ ਹੈ। ਜਦ ਨਾਮ ਦਾ ਗੁਰਪ੍ਰਸਾਦਿ ਸਾਡੀ ਸੁਰਤ ਵਿੱਚ ਜਾਂਦਾ ਹੈ ਤਦ ਸਾਡਾ ਅਨੰਤ ਬ੍ਰਹਮ ਸ਼ਕਤੀ ਵਿੱਚ ਵਿਸ਼ਵਾਸ ਕਈ ਗੁਣਾਂ ਵਧ ਜਾਂਦਾ ਹੈ। ਜਦ ਨਾਮ ਦਾ ਗੁਰਪ੍ਰਸਾਦਿ ਸਾਡੇ ਮਨ ਵਿੱਚ ਜਾਂਦਾ ਹੈ ਤਦ ਸਾਡੀ ਸ਼ਰਧਾ ਕਈ ਗੁਣਾਂ ਵੱਧ ਜਾਂਦੀ ਹੈ। ਅਸਲ ਵਿੱਚ ਸਾਡਾ ਨਾਮ ਅਤੇ ਅਨੰਤ ਬ੍ਰਹਮ ਸ਼ਕਤੀ ਅਤੇ ਸਾਡੇ ਸਤਿਗੁਰ ਲਈ ਯਕੀਨ, ਸ਼ਰਧਾ ਅਤੇ ਪਿਆਰ ਬਹੁਤ ਹੀ ਮਹਾਨ ਬਣ ਜਾਂਦੇ ਹਨ। ਇੰਨਾ ਜ਼ਿਆਦਾ ਕਿ ਅਸੀਂ ਨਾਮ ਸਿਮਰਨ ਤੋਂ ਬਿਨਾਂ ਕਿਸੇ ਵੀ ਹੋਰ ਚੀਜ਼ ਨੂੰ ਪਸੰਦ ਨਹੀਂ ਕਰਦੇ ਹਾਂ।

ਇਹ ਯਕੀਨ, ਪਿਆਰ ਅਤੇ ਸ਼ਰਧਾ ਸਾਨੂੰ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਲੈ ਜਾਂਦੀ ਹੈ ਅਤੇ ਅਸੀਂ ਅਜਪਾ ਜਾਪ ਵਿੱਚ ਚਲੇ ਜਾਂਦੇ ਹਾਂ। ਤਦ ਨਾਮ ਸਾਡੇ ਹਿਰਦੇ ਵਿੱਚ ਯਾਤਰਾ ਕਰਦਾ ਹੈ ਅਤੇ ਸੂਖਸ਼ਮ ਦੇਹੀ ਵਿਚਲੇ ਸਾਰੇ ਸਤਿ ਸਰੋਵਰਾਂ ਨੂੰ ਕ੍ਰਿਆਸ਼ੀਲ ਕਰਦਾ ਹੈ। ਤਦ ਨਾਮ ਦੀ ਮਾਲਾ ਸਾਡੇ ਸਰੀਰ ਦੇ ਅੰਦਰ ਬਣਦੀ ਹੈ। ਸਾਡਾ ਸਾਰਾ ਸਰੀਰ ਅੰਮ੍ਰਿਤ ਨਾਲ ਭਰ ਜਾਂਦਾ ਹੈ ਅਤੇ ਅਨੰਤ ਬ੍ਰਹਮ ਸ਼ਕਤੀ ਪੂਰੀ ਤਰ੍ਹਾਂ ਪ੍ਰਭਾਰੀ ਹੋ ਜਾਂਦੀ ਹੈ ਅਤੇ ਅਸੀਂ ਜੀਵਨ ਮੁਕਤੀ ਨਾਲ ਬਖ਼ਸ਼ੇ ਜਾਂਦੇ ਹਾਂ। ਪਰਮਾਤਮਾ ਸਾਡੇ ਵਿੱਚ ਪ੍ਰਗਟ ਹੁੰਦਾ ਹੈ, ਕੇਵਲ ਇਹ ਹੀ ਨਹੀਂ, ਪਰਮਾਤਮਾ ਸਾਡੇ ਹਿਰਦੇ ਵਿੱਚ ਸਥਾਈ ਸਥਾਨ ਬਣਾ ਲੈਂਦਾ ਹੈ ਅਤੇ ਸਾਡਾ ਹਿਰਦਾ ਬੇਅੰਤ ਬਣ ਜਾਂਦਾ ਹੈ ਅਤੇ ਇਸ ਤੋਂ ਬਾਅਦ ਅਨੰਤ ਬ੍ਰਹਮ ਸ਼ਕਤੀ ਪੂਰੀ ਤਰ੍ਹਾਂ ਪ੍ਰਭਾਰੀ ਹੋ ਜਾਂਦੀ ਹੈ।

ਤਦ ਇੱਥੇ ਕੇਵਲ ਇੱਕ ਹੀ ਚੀਜ਼ ਸਾਡੇ ਵਿੱਚ ਰਹਿੰਦੀ ਹੈ ਅਤੇ ਉਹ ਹੈ ਅਨੰਤ ਬ੍ਰਹਮ ਸ਼ਕਤੀ। ਅਸੀਂ ਜਨਮ ਮਰਨ ਦੇ ਚੱਕਰ ਤੋਂ ਬਾਹਰ ਕੱਢ ਲਏ ਜਾਂਦੇ ਹਾਂ ਅਤੇ ਮਾਇਆ ਦੇ ਗ਼ੁਲਾਮੀ ਵਾਲੇ ਜੀਵਨ ਤੋਂ ਅਜ਼ਾਦ ਕਰਾ ਦਿੱਤੇ ਜਾਂਦੇ ਹਾਂ ਤੇ ਜਨਮ ਮਰਨ ਦੇ ਇਸ ਸਭ ਤੋਂ ਵੱਡੇ ਦੁੱਖ ਤੋਂ ਸਦਾ ਲਈ ਮੁਕਤ ਕਰ ਦਿੱਤੇ ਜਾਂਦੇ ਹਾਂ। ਇਸ ਤਰੀਕੇ ਨਾਲ ਅਸੀਂ ਆਪਣੀ ਮਨੁੱਖਾ ਜ਼ਿੰਦਗੀ ਦਾ ਮੰਤਵ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੇ ਹਾਂ।

ਇਹ ਮਨੁੱਖਾ ਜ਼ਿੰਦਗੀ ਬਹੁਤ ਹੀ ਮੁਸ਼ਕਿਲ ਪ੍ਰਾਪਤ ਹੁੰਦੀ ਹੈ ਅਤੇ ਇਹ ਜੀਵਨ ਮੁਕਤੀ ਪ੍ਰਾਪਤ ਕਰਨ ਦਾ ਮੌਕਾ ੮੪ ਲੱਖ ਜੂਨੀਆਂ ਵਿੱਚੋਂ ਕੇਵਲ ਮਨੁੱਖ ਨੂੰ ਹੀ ਪ੍ਰਾਪਤ ਹੁੰਦਾ ਹੈ। ਇਸ ਲਈ ਹੀ ਮਨੁੱਖਾ ਜ਼ਿੰਦਗੀ ਕਰਤੇ ਦੀ ਸਭ ਤੋਂ ਉੱਤਮ ਅਤੇ ਸਭ ਤੋਂ ਖ਼ੂਬਸੂਰਤ ਰਚਨਾ ਹੈ ਕਿਉਂਕਿ ਇਸ ਵਿੱਚ ਅਸਲ ਬ੍ਰਹਮ ਖ਼ੂਬਸੂਰਤੀ, ਪੂਰਨਤਾ ਪ੍ਰਾਪਤ ਕਰਨ ਦੀ ਖ਼ੂਬਸੂਰਤੀ, ਅਕਾਲ ਪੁਰਖ ਦੀ ਮਹਿਮਾ ਬਣਨ ਦੀ ਖ਼ੂਬਸੂਰਤੀ ਪ੍ਰਾਪਤ ਹੁੰਦੀ ਹੈ।

ਜਦ ਅਸੀਂ ਜੀਵਨ ਮੁਕਤ ਬਣਦੇ ਹਾਂ ਤਦ ਅਸੀਂ ਸਾਰੀ ਸ੍ਰਿਸ਼ਟੀ ਦੀ ਚਰਨ ਧੂਲ ਬਣ ਜਾਂਦੇ ਹਾਂ, ਸਾਨੂੰ ਅਕਾਲ ਪੁਰਖ ਦੀ ਦਰਗਾਹ ਵਿੱਚ ਸਨਮਾਨ ਯੋਗ ਜਗ੍ਹਾ ਮਿਲਦੀ ਹੈ। ਜਦ ਅਸੀਂ ਜੀਵਨ ਮੁਕਤ ਬਣ ਜਾਂਦੇ ਹਾਂ ਤਦ ਸਾਡੇ ਸ਼ਬਦ ਪਰਮਾਤਮਾ ਦੇ ਸ਼ਬਦ ਬਣ ਜਾਂਦੇ ਹਨ। ਗੁਰਬਾਣੀ ਬ੍ਰਹਮ ਗਿਆਨੀ ਨੂੰ ਪਰਮੇਸ਼ਰ ਕਹਿੰਦੀ ਹੈ, “ਮੁਕਤਿ ਜੁਗਤਿ ਜੀਅ ਕਾ ਦਾਤਾ”, “ਪੂਰਨ ਪੁਰਖੁ ਬਿਧਾਤਾ” ਅਤੇ ਹੋਰ। ਇਸ ਲਈ ਐਸੀਆਂ ਰੂਹਾਂ ਦੇ ਸ਼ਬਦ ਅੰਮ੍ਰਿਤ ਬਾਣੀ ਬਣ ਜਾਂਦੇ ਹਨ। ਐਸੀਆਂ ਰੂਹਾਂ ਦੂਸਰਿਆਂ ਲਈ ਗੁਰਪ੍ਰਸਾਦਿ ਦਾ ਸੋਮਾ ਬਣ ਜਾਂਦੀਆਂ ਹਨ ਅਤੇ ਬ੍ਰਹਮ ਸ਼ਕਤੀ ਨਾਲ ਬਖ਼ਸ਼ੀਆਂ ਜਾਂਦੀਆਂ ਹਨ ਜਿਸ ਨਾਲ ਉਹ ਉਸੇ ਸਮੇਂ ਸਾਡੀ ਸੁਰਤ ਵਿੱਚ ਨਾਮ ਬੀਜ ਸਕਦੇ ਹਨ।

ਜਦ ਨਾਮ ਸਾਡੇ ਰੋਮ-ਰੋਮ ਵਿੱਚ ਜਾਂਦਾ ਹੈ ਤਦ ਜੇਕਰ ਅਸੀਂ ਗੁਰਬਾਣੀ ਸੁਣਦੇ ਜਾਂ ਕੀਰਤਨ ਸੁਣਦੇ ਹਾਂ ਤਦ ਸਾਡਾ ਰੋਮ-ਰੋਮ ਗੁਰਬਾਣੀ ਗਾਉਣਾ ਸ਼ੁਰੂ ਕਰਦਾ ਹੈ, ਅੰਮ੍ਰਿਤ ਸਾਡੇ ਰੋਮ-ਰੋਮ ਵਿੱਚੋਂ ਵਹਿਣਾ ਸ਼ੁਰੂ ਕਰਦਾ ਹੈ। ਇਹ ਸਭ ਕੇਵਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਹੀ ਸੰਭਵ ਹੈ। ਇਸ ਨਾਲ ਅਸੀਂ ਪੂਰੀ ਤਰ੍ਹਾਂ ਦੇ ਦੁੱਖ ਮੁਕਤ, ਪੀੜਾਂ ਮੁਕਤ ਅਤੇ ਮੁਸ਼ਕਿਲਾਂ ਤੋਂ ਰਹਿਤ ਮਨ ਦੀ ਅਵਸਥਾ ਵਿੱਚ ਰਹਿੰਦੇ ਹਾਂ। ਸਾਡੀਆਂ ਸਾਰੀਆਂ ਮਾਨਸਿਕ ਬਿਮਾਰੀਆਂ ਚਲੀਆਂ ਜਾਂਦੀਆਂ ਹਨ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੀਆਂ ਬਿਮਾਰੀਆਂ ਚਲੀਆਂ ਜਾਂਦੀਆਂ ਹਨ। ਅਸੀਂ ਪੂਰੀ ਤਰ੍ਹਾਂ ਸਾਰੀਆਂ ਬਿਮਾਰੀਆਂ ਤੋਂ ਮੁਕਤ ਹੋ ਜਾਂਦੇ ਹਾਂ। ਸਾਡੇ ਸਾਰੇ ਸ਼ੰਕੇ, ਭਰਮ ਅਤੇ ਦੁਬਿਧਾਵਾਂ ਦੂਰ ਹੋ ਜਾਂਦੀਆਂ ਹਨ। ਸਾਡੀ ਸਾਰੀ ਦੁਬਿਧਾ ਚਲੀ ਜਾਂਦੀ ਹੈ ਅਤੇ ਅਸੀਂ ਏਕ ਦ੍ਰਿਸ਼ਟ ਬਣ ਜਾਂਦੇ ਹਾਂ। ਅਸੀਂ ਨਿਰਭਉ ਬਣ ਜਾਂਦੇ ਹਾਂ ਅਤੇ ਪੂਰੀ ਤਰ੍ਹਾਂ ਮਾਇਆ ਤੋਂ ਨਿਰਲੇਪ ਹੋ ਜਾਂਦੇ ਹਾਂ ਅਤੇ ਅੰਦਰੂਨੀ ਤੌਰ ’ਤੇ ਅਨੰਤ ਬ੍ਰਹਮ ਸ਼ਕਤੀ ਨਾਲ ਜੁੜ ਜਾਂਦੇ ਹਾਂ। ਸਾਡੀ ਪਹਿਚਾਣ ਪੂਰੀ ਤਰ੍ਹਾਂ ਗਵਾਚ ਜਾਂਦੀ ਹੈ, ਸਾਡੀ ਨਿੱਜਤਾ ਪੂਰੀ ਤਰ੍ਹਾਂ ਚਲੀ ਜਾਂਦੀ ਹੈ ਅਤੇ ਅਨੰਤ ਬ੍ਰਹਮ ਸ਼ਕਤੀ ਪੂਰੀ ਤਰ੍ਹਾਂ ਪ੍ਰਭਾਰੀ ਹੋ ਜਾਂਦੀ ਹੈ ਜਿਵੇਂ ਕਿ ਇੱਥੇ ਕੋਈ ਦੂਤ ਅਤੇ ਇੱਛਾ ਬਾਕੀ ਨਹੀਂ ਬਚਦੀ ਹੈ।

ਐਸੀਆਂ ਰੂਹਾਂ ਨੂੰ ਸਾਧ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰ, ਇੱਕ ਪੂਰਨ ਖ਼ਾਲਸਾ ਕਿਹਾ ਗਿਆ ਹੈ ਜਿਵੇਂ ਕਿ ਉਹਨਾਂ ਨੇ ਆਪਣੇ ਆਪ ਨੂੰ ਅੰਦਰੋਂ ਬਾਹਰੋਂ ਪੂਰੀ ਤਰ੍ਹਾਂ ਸਾਧ ਲਿਆ ਹੈ ਅਤੇ ਪੂਰਨ ਅੰਦਰੂਨੀ ਰਹਿਤ ਪ੍ਰਾਪਤ ਕਰ ਲਈ ਹੈ ਅਤੇ ਆਪਣੇ ਆਪ ਨੂੰ ਸਤਿ ਹਿਰਦੇ-ਇੱਕ ਸੰਤ ਹਿਰਦੇ ਵਿੱਚ ਤਬਦੀਲ ਕਰ ਲਿਆ ਹੈ।

ਉਹਨਾਂ ਦੀ ਸਾਰੀ ਕਰਨੀ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ … ਅਨੰਤ ਤੱਕ ਸਤਿ ਬਣ ਜਾਂਦੀ ਹੈ।

ਜੋ ਕੁਝ ਵੀ ਉਹ ਕਰਦੇ ਹਨ ਅਨੰਤ ਤੱਕ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਹੀ ਕਰਦੇ ਹਨ।

ਉਹਨਾਂ ਦਾ ਕਰਮ ਪਰਉਪਕਾਰ ਅਤੇ ਮਹਾਂ ਪਰਉਪਕਾਰ ਕਰਨਾ ਹੈ:

ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੪੯)

ਉਹਨਾਂ ਦੀ ਮਹਿਮਾ ਦਾ ਕੋਈ ਮੁਕਾਬਲਾ ਨਹੀਂ। ਉਹਨਾਂ ਦੀ ਮਹਿਮਾ ਸਦਾ ਹੀ ਚਮਕਦੀ ਰਹਿੰਦੀ ਹੈ ਅਤੇ ਵਧਦੀ ਰਹਿੰਦੀ ਹੈ। ਉਹ ਅਕਾਲ ਪੁਰਖ ਦੀ ਮਹਿਮਾ ਬਣਦੇ ਹਨ। ਉਹ ਸੁਖਮਨੀ ਦੀ ਮਹਿਮਾ ਬਣਦੇ ਹਨ, ਉਹ ਆਪ ਸੁਖਮਨੀ ਬਣ ਜਾਂਦੇ ਹਨ।

    • ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਨੰਤ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ।
    • ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ।
    • ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਪੰਚਮ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਦੀ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ।
    • ਧੰਨ ਧੰਨ ਸਾਰੀਆਂ ਸਤਿਗੁਰੂ ਪਾਤਸ਼ਾਹੀਆਂ ਜੀ ਦੀ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ।

ਸਾਰੇ ਸਤਿਗੁਰੂ ਸਾਹਿਬਾਨ ਦੀ ਗੁਰ ਕ੍ਰਿਪਾ ਨਾਲ ਅਤੇ ਬੇਅੰਤ ਗੁਰਪ੍ਰਸਾਦਿ ਨਾਲ, ਸਾਰਿਆਂ ਹੀ ਯੁੱਗਾਂ ਦੇ, ਸਾਰੇ ਹੀ ਸੰਸਾਰ ਦੇ ਅਤੇ ਸਾਰੇ ਬ੍ਰਹਿਮੰਡ ਦੇ ਪੂਰਨ ਸੰਤਾਂ, ਪੂਰਨ ਬ੍ਰਹਮ ਗਿਆਨੀਆਂ, ਪੂਰਨ ਖ਼ਾਲਸਿਆਂ ਅਤੇ ਸਤਿਗੁਰਾਂ ਦੀ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ ਸੁਖਮਨੀ ਬਾਣੀ ਉਪਰ ਇਹ ਗੁਰਪ੍ਰਸਾਦੀ ਲਿਖਤਾਂ ਅੱਜ ਪੂਰੀਆਂ ਹੋ ਰਹੀਆਂ ਹਨ। ਇਹ ਗੁਰ ਪ੍ਰਸਾਦੀ ਯਤਨ ਅਨੰਤ ਬ੍ਰਹਮ ਸ਼ਕਤੀ ਦੇ ਗੁਰਪ੍ਰਸਾਦਿ ਨਾਲ ੨੦੦੩ ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ੨੯ ਅਪ੍ਰੈਲ ੨੦੦੯ ਨੂੰ ਪੂਰਾ ਹੋ ਰਿਹਾ ਹੈ।

ਇਸ ਗੁਰਪ੍ਰਸਾਦੀ ਕਾਰਜ ਦੇ ਪੂਰਾ ਹੋਣ ਵਿੱਚ ਤਕਰੀਬਨ ਛੇ ਸਾਲ ਲੱਗ ਗਏ ਹਨ, ਪਰ ਇਸ ਨੇ ਸਤਿ ਸੰਗਤ ਜੀ ਲਈ ਇੱਕ ਸੱਚੀ ਬ੍ਰਹਮ ਸ਼ੁਰੂਆਤ ਲਿਆਂਦੀ ਹੈ। ਤੁਹਾਡੇ ਲਈ “ਸੁਖਮਨੀ” ਬਣਨ ਦੀ ਸ਼ੁਰੂਆਤ ਅਤੇ ਪੂਰਨ ਬੰਦਗੀ ਪ੍ਰਾਪਤ ਕਰਨ ਦੀ ਸ਼ੁਰੂਆਤ, ਅਨੰਤ ਬ੍ਰਹਮ ਸ਼ਕਤੀ ਪ੍ਰਾਪਤ ਕਰਨ ਦੀ ਸ਼ੁਰੂਆਤ, ਜੀਵਨ ਮੁਕਤੀ ਪ੍ਰਾਪਤ ਕਰਨ ਦੀ ਸ਼ੁਰੂਆਤ, ਸਤਿ ਵੇਖਣ, ਸਤਿ ਬੋਲਣ, ਸਤਿ ਸੁਨਣ, ਸਤਿ ਵਰਤਾਉਣ ਅਤੇ ਸਤਿ ਦੀ ਸੇਵਾ ਕਰਨ ਦੀ ਸ਼ੁਰੂਆਤ ਦੀ ਬੇਅੰਤ ਗੁਰਕਿਰਪਾ ਅਤੇ ਗੁਰਪ੍ਰਸਾਦਿ।

ਬ੍ਰਹਮਤਾ ਦੀ ਅਨੰਤ ਬ੍ਰਹਮ ਸ਼ਕਤੀ ਦਾ ਵਖਿਆਨ ਕਰਨਾ ਬਹੁਤ ਹੀ ਮੁਸ਼ਕਿਲ ਅਤੇ ਲਗਭਗ ਅਸੰਭਵ ਹੈ। ਮਾਨਸਰੋਵਰ ਦੀ ਮਹਿਮਾ ਨੂੰ ਸ਼ਬਦਾਂ ਵਿੱਚ ਰੱਖਣਾ ਅਸੰਭਵ ਹੈ। ਗੁਰਬਾਣੀ ਦਾ ਵਖਿਆਨ ਕਰਨਾ ਅਸੰਭਵ ਕਾਰਜ ਹੈ। ਇਹ ਗੁਰਪ੍ਰਸਾਦੀ ਲਿਖਤਾਂ ਤੁਹਾਨੂੰ ਮਾਨਸਰੋਵਰ ਦੀ ਕੇਵਲ ਇੱਕ ਝਲਕ ਦਿਖਾਉਂਦੀਆਂ ਹਨ। ਇਹ ਗੁਰਪ੍ਰਸਾਦੀ ਲਿਖਤਾਂ ਤੁਹਾਡੇ ਲਈ ਅਨੰਤ ਬ੍ਰਹਮ ਸ਼ਕਤੀ ਦੀ ਇੱਕ ਝਲਕ ਮਾਤਰ ਪੇਸ਼ ਕਰਦੀਆਂ ਹਨ ਅਤੇ ਤੁਸੀਂ ਜ਼ਰੂਰ ਹੀ ਇਹਨਾਂ ਨੂੰ ਪੜ੍ਹ ਕੇ ਆਪਣੇ ਆਪ ਵਿੱਚ ਇਸ ਅਨੰਤ ਬ੍ਰਹਮ ਸ਼ਕਤੀ ਨੂੰ ਦੇਖਣ, ਅਨੁਭਵ ਕਰਨ ਅਤੇ ਮਹਿਸੂਸ ਕਰਨ ਦੇ ਯੋਗ ਹੋ ਜਾਵੋਗੇ ਅਤੇ ਪੂਰਨਤਾ ਦੇ ਬੋਧ ਦੀ ਪ੍ਰਾਪਤੀ ਕਰਕੇ ਇਸ ਸਤਿ ਮਾਰਗ ’ਤੇ ਚਲਣ ਦੇ ਯੋਗ ਹੋ ਜਾਵੋਗੇ। ਇਸ ਅਨੰਤ ਬ੍ਰਹਮ ਸ਼ਕਤੀ, ਸਤਿਨਾਮ ਦੀ ਅਨੰਤ ਬ੍ਰਹਮ ਸ਼ਕਤੀ, ਨਿਰਗੁਣ ਦੇ ਸਰਗੁਣ ਨੂੰ ਚਲਾਉਣ ਦੀ ਅਨੰਤ ਬ੍ਰਹਮ ਸ਼ਕਤੀ ਅਤੇ ਅਨੰਤ ਬ੍ਰਹਮ ਸ਼ਕਤੀ ਜੋ ਸਿਰਜਨਹਾਰ ਹੈ, ਕਰਤਾ ਅਤੇ ਸਾਰੇ ਬ੍ਰਹਿਮੰਡ ਨੂੰ ਚਲਾਉਣ ਵਾਲਾ ਹੈ, ਨੂੰ ਆਪਣੇ ਆਪ ਵਿਚ ਅਨੁਭਵ ਕਰਨ ਦੇ ਯੋਗ ਹੋ ਜਾਵੋਗੇ।

ਇਹ ਗੁਰਪ੍ਰਸਾਦੀ ਲਿਖਤਾਂ ਉਹਨਾਂ ਨੂੰ ਸਮਰਪਿਤ ਹਨ ਜਿਹੜੇ ਮਾਇਆ ਦੇ ੪੦ ਫੁੱਟ ਡੂੰਘੇ ਕੂੜ ਪੰਜ ਦੂਤਾਂ ਅਤੇ ਤ੍ਰਿਸ਼ਨਾ ਹੇਠ ਦੱਬੇ ਹੋਏ ਹਨ ਅਤੇ ਲਗਾਤਾਰ ਮਾਇਆ ਦੇ ਇਸ ਜ਼ਹਿਰ ਨੂੰ ਪੀ ਰਹੇ ਹਨ ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਗ਼ੁਲਾਮ ਹਨ।