3. ਗੁਰਮੁਖ ਨੂੰ ਸਮਝਣਾ

ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਅਗਮ ਅਗੋਚਰ ਦੀ ਅਗਮ ਅਪਾਰ ਬੇਅੰਤ ਅਤੇ ਅਨੰਤ ਗੁਰਪ੍ਰਸ਼ਾਦੀ ਗੁਰ ਕ੍ਰਿਪਾ ਨਾਲ, "ਅਗਮ ਅਗਾਧਿ ਪਾਰ ਬ੍ਰਹਮ ਸੋਇ ਜੋ ਜੋ ਕਹੇ ਸੋ ਮੁਕਤਾ ਹੋਇ " ਅਤੇ ਧੰਨ ਧੰਨ ਬਾਬਾ ਜੀ ਇੱਕ ਪੂਰਨ ਸੰਤ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਜੀ ਦੀ ਕ੍ਰਿਪਾ ਨਾਲ ਇਹ ਗੁਰ, ਗੁਰੂ ਅਤੇ ਗੁਰ ਸੰਗਤ ਦਾ ਕੂਕਰ,ਗੁਰਪ੍ਰਸ਼ਾਦੀ, ਬ੍ਰਹਮ ਗਿਆਨ ਦੇ ਵਿੱਚ ਛੁਪੇ ਸੱਚ ਨੂੰ, ਆਪਣ ਨਾਲ ਵਾਪਰੇ ਅਨੰਤ ਅਤੇ ਰੁਹਾਨੀ ਅਨੁਭਵਾਂ ਦਾ ਜੋ ਗੁਰਪ੍ਰਸ਼ਾਦੀ ਸੰਗਤ ਅਤੇ ਗੁਰਪ੍ਰਸ਼ਾਦੀ ਖੇਲ ਵਿੱਚ ਸ਼ਮੂਲੀਅਤ ਨਾਲ ਹੋਏ ਅਨੁਸਾਰ ਅਜਿਹੀ ਰੂਹ ਜੋ ਗੁਰਮੁਖ ਰੂਹ ਹੈ ਬਾਰੇ ਕੁਝ ਅੰਦਰੂਨੀ ਝਾਤੀ ਤੁਹਾਡੇ ਸਨਮੁਖ ਰੱਖਦੇ ਹਾਂ।
  
ਗੁਰਬਾਣੀ ਦੇ ਹੇਠਾਂ ਦਿੱਤੇ ਸ਼ਲੋਕ ਅਨੁਸਾਰ ਬ੍ਰਹਮ ਗਿਆਨ ਦੇ ਫਲਸਰੂਪ ਗੁਰਮੁਖ ਇੱਕ ਅਜਿਹੀ ਰੂਹ ਹੈ ਜੋ ਅਨਾਦਿ ਤੋਰ ਤੇ ਬਖਸ਼ੀ ਹੋਈ ਹੈ। ਅਤੇ ਹਮੇਸ਼ਾ ਅਨੰਤ ਅਤੇ ਅਨਾਦਿ ਰੁਹਾਨੀਅਤ ਦੀ ਉਚੀ ਦਿਸ਼ਾ ਵਿੱਚ ਰਹਿੰਦੀ ਹੈ। ਆਉ ਅਸੀ ਗੁਰਮੁਖ ਸ਼ਬਦ ਦਾ ਅਸਲ ਭਾਵ ਬ੍ਰਹਮ ਗਿਆਨ ਦੇ ਇਸ ਸ਼ਲੋਕ ਰਾਹੀ ਸਮਝਣ ਦਾ ਯਤਨ ਕਰੀਏ।
 
 
ਗੁਰਮੁਖਿ ਸਾਚੈ ਕੀਆ ਅਕਾਰਾ ॥
ਗੁਰਮੁਖਿ ਪਸਰਿਆ ਸਭੁ ਪਾਸਾਰਾ ॥
ਗੁਰਮੁਖਿ ਹੋਵੈ ਸੋ ਸਚੁ ਬੂਝੈ
ਸਬਦਿ ਸਚੈ ਸੁਖੁ ਤਾਹਾ ਹੇ ॥੯॥
ਗੁਰਮੁਖਿ ਜਾਤਾ ਕਰਮਿ ਬਿਧਾਤਾ ॥
ਜੁਗ ਚਾਰੇ ਗੁਰ ਸਬਦਿ ਪਛਾਤਾ ॥
ਗੁਰਮੁਖਿ ਮਰੈ ਨ ਜਨਮੈ ਗੁਰਮੁਖਿ
ਗੁਰਮੁਖਿ ਸਬਦਿ ਸਮਾਹਾ ਹੇ ॥੧੦॥
ਗੁਰਮੁਖਿ ਨਾਮਿ ਸਬਦਿ ਸਾਲਾਹੇ ॥
ਅਗਮ ਅਗੋਚਰ ਵੇਪਰਵਾਹੇ ॥
ਏਕ ਨਾਮਿ ਜੁਗ ਚਾਰਿ ਉਧਾਰੇ
ਸਬਦੇ ਨਾਮ ਵਿਸਾਹਾ ਹੇ ॥੧੧॥
ਗੁਰਮੁਖਿ ਸਾਂਤਿ ਸਦਾ ਸੁਖੁ ਪਾਏ ॥
ਗੁਰਮੁਖਿ ਹਿਰਦੈ ਨਾਮੁ ਵਸਾਏ ॥
ਗੁਰਮੁਖਿ ਹੋਵੈ ਸੋ ਨਾਮੁ ਬੂਝੈ
ਕਾਟੇ ਦੁਰਮਤਿ ਫਾਹਾ ਹੇ ॥੧੨॥
 
 
ਸ੍ਰੀ ਗੁਰੂ ਗ੍ਰੰਥ ਸਾਹਿਬ ੧੦੫੪

 

 

ਗੁਰਮੁਖ ਰੂਹ ਉਹ ਹੈ ਜਿਸਨੇ:
 
·        ਜਿਸਨੇ ਗੁਰਮਤਿ ਨੂੰ ਪੂਰੀ ਤਰਾਂ ਸਮਝ ਲਿਆ ਹੈ ਅਤੇ ਗੁਰਮਤਿ ਵਿੱਚ ਆ ਗਿਆ ਹੈ।
 
 
·        ਆਪਣੇ ਸਾਰੀਆਂ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਗੁਰਮਤਿ ਅਨੁਸਾਰ ਕਰਦਾ ਹੈ।
 
·        ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਦੇ ਪੂਰੀ ਤਰਾਂ ਹੁਕਮ ਵਿੱਚ ਰਹਿੰਦਾ ਹੈ।
 
·        ਗੁਰੂ ਅਤੇ ਗੁਰੂ ਅੱਗੇ ਪੂਰੀ ਤਰਾਂ ਆਪਾ ਨਿਛਾਵਰ ਕਰ ਦਿੱਤਾ ਹੈ।
 
·        ਜਿਸਦੀ ਕੋਈ ਸੰਸਾਰਕ ਮਤ ਨਹੀ, ਮਨਮਤ ਨਹੀਂ ਕੇਵਲ ਗੁਰਮਤਿ ਅਤੇ ਪਰਮਾਤਮਾ ਦੀ ਮਤ ਹੈ।
 
·        ਉਸ  ਰਚਨ ਹਾਰੇ ਕਰਤਾ ਪੁਰਖ ਦੀ ਰਚਨਾ ਦੇ ਅਨਾਦਿ ਸੱਚ ਦੀ ਡੂੰਘੀ ਸਮਝ ਹੈ।
 
·        ਜਿਸਨੇ ਸਾਰੀ ਸ੍ਰਿਸ਼ਟੀ ਨੂੰ ਪੂਰੀ ਤਰਾਂ ਸਮਝ ਲਿਆ ਹੈ।
 
·        ਜੋ ਪੂਰੀ ਤਰਾਂ ਸੱਚ ਵਿੱਚ ਅਭੇਦ ਹੋ ਗਿਆ ਹੈ,ਭਾਵ ਸਰਵ-ਸ਼ਕਤੀਮਾਨ ਵਿਚ ਅਭੇਦ ਹੋ ਗਿਆ ਹੈ।
 
·        ਸੱਚ ਦੇਖਦਾ, ਸੁਣਦਾ, ਬੋਲਦਾ ਅਤੇ ਪੇਸ਼ ਕਰਦਾ ਹੈ।
 
·        ਜਿਹੜਾ ਹਮੇਸ਼ਾ ਸਰਵ-ਸ਼ਕਤੀਮਾਨ ਦੀ ਸਿਫ਼ਤ ਸਲਾਹ ਵਿੱਚ ਲੀਨ ਰਹਿੰਦਾ ਹੈ, ਹਮੇਸ਼ਾ ਸਰਵ ਉਚ ਸ਼ਕਤੀ ਨਿਰੰਕਾਰ ਨਿਰਗੁਣ ਸਰੂਪ ਦੀ ਮਹਿਮਾ ਵਿੱਚ ਲੀਨ ਰਹਿੰਦਾ ਹੈ ਜਿਸਨੂੰ ਸਰੀਰ ਦੀਆਂ ਪੰਜ ਗਿਆਨ ਇੰਦਰੀਆਂ ਅਤੇ ਮਨ ਨਾਲ ਨਹੀ ਦੇਖਿਆ ਜਾ ਸਕਦਾ। ਸਰਵ ਸ਼ਕਤੀਮਾਨ ਮਨੁੱਖੀ ਇੰਦਰੀਆਂ ਦੀ ਪਹੁੰਚ ਤੋ ਪਰੇ ਹੈ।
 
·        ਜਿਸਨੇ ਗੁਰਪ੍ਰਸਾਦਿ ਨਾਮ ” ੴ ਸਤਿਨਾਮ”ਨੂੰ ਪਛਾਣ ਲਿਆ ਹੈ ਅਤੇ ਆਪਣੇ ਆਪ ਨੂੰ ਇਸ ਵਿੱਚ ਅਭੇਦ ਰੱਖਦਾ ਹੈ।
 
·        ਜਿਹੜਾ ਕਦੀ ਵੀ ਮਰਦਾ ਅਤੇ ਜੰਮਦਾ ਨਹੀ ਹੈ।
 
 
ਗੁਰਪ੍ਰਸ਼ਾਦੀ ਨਾਮ ਨੂੰ ਗੁਰਸ਼ਬਦ ਵੀ ਕਿਹਾ ਜਾਂਦਾ ਹੈ, ਇਸਦੀ ਚਾਰ ਜੁਗ੍ਹਾਂ ਵਿੱਚ ਹੋਂਦ ਸੀ,ਹੋਣ ਵੀ ਹੈ ਅਤੇ ਸਦਾ ਰਹੇਗੀ।
 
 
ਆਦਿ ਸਚੁ ਜੁਗਾਦਿ ਸਚੁ ਹੈਭੀ ਸਚੁ ਨਾਨਕ ਹੋ ਸੀ ਭੀ ਸੱਚ
 
  
ਹਰ ਦੂਸਰੀ ਚੀਜ ਨਾਸਵਾਨ ਹੈ, ਗੁਰਮੁਖ ਦੀ ਰੂਹ ਜਨਮ ਮਰਨ ਦੇ ਚੱਕਰ ਵਿੱਚ ਕਦੇ ਨਹੀਂ ਜਾਂਦੀ,ਕਦੀ ਵੀ ਫਿਰ ਮਰਦਾ ਅਤੇ ਜੰਮਦਾ ਨਹੀ। ਕਿਉਂਕਿ ਅਜਿਹੀ ਰੂਹ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਵਿੱਚ ਲੀਨ ਰਹਿੰਦੀ ਹੈ, ਆਪਣੇ ਆਪ ਨੂੰ ਗੁਰਸ਼ਬਦ ੴ ਸਤਿਨਾਮ ਨਾਲ ਅਭੇਦ ਕਰ ਲਿਆ ਹੁੰਦਾ ਹੈ।ਮੂਲ ਨਾਲ,ਬੀਜ ਨਾਲ ਜਿਸ ਵਿਚੋਂ ਸਾਰੇ ਬ੍ਰਹਿਮੰਡ ਦੀ ਉਤਪਤੀ ਹੋਈ।
 
ਬ੍ਰਹਿਮੰਡ ਦਾ ਬ੍ਰਹਮ ਤੱਤ ਇਹ ਹੈ ਕਿ ਸਾਰੇ ਹੀ ਚਾਰ ਜੁਗਾਂ (ਸਤਜੁਗ,ਤ੍ਰੇਤਾ,ਦਵਾ ਪਰ, ਅਤੇ ਕਲਯੁਗ)ਵਿੱਚ ੴ ਸਤਿਨਾਮ ਸਦਾ ਹੀ  ਜੀਵਨ ਮੁਕਤੀ ਦਾ ਸੋਮਾ ਸਾਰੇ ਹੀ ਬ੍ਰਹਿਮੰਡ ਲਈ ਰਿਹਾ ਹੈ।
  
ਕੇਵਲ ਇਹ ਗੁਰਪ੍ਰਸ਼ਾਦੀ ਗੁਰਸ਼ਬਦ ਸਾਨੂੰ ਮੁਕਤੀ ਦਿਵਾਉਣ ਦੇ ਯੋਗ ਹੈ। ਇੱਕ ਗੁਰਮੁਖ ਰੂਹ ਹਮੇਸ਼ਾ ਇਸ ਅਨਾਦਿ ਗੁਰਪ੍ਰਸ਼ਾਦੀ ਗੁਰਸ਼ਬਦ ੴ ਸਤਿਨਾਮ ਵਿੱਚ ਲੀਨ ਰਹਿੰਦੀ ਹੈ।

  
ਗੁਰਮੁਖ ਰੋਮ ਰੋਮ ਹਰ ਧਿਆਇ

ਸ੍ਰੀ ਗੁਰੂ ਗ੍ਰੰਥ ਸਾਹਿਬ

 
  
ਗੁਰਸ਼ਬਦ ਗੁਰਮੁਖ ਰੂਹ ਦੇ ਹਰ ਭਾਗ ਵਿੱਚ ਸਮਾ ਜਾਂਦਾ ਹੈ।
  
 
ਅਜਿਹੀ ਰੂਹ ਹਮੇਸ਼ਾ ਅਨਾਦਿ ਖੁਸ਼ੀਆਂ ਦੀ ਸਰਵ ਉੱਚ ਦਸ਼ਾ ਵਿੱਚ ਰਹਿੰਦੀ ਹੈ, ਪੁਰਨ ਸ਼ਾਂਤੀ ਅਤੇ ਹਿਰਦੇ ਵਿੱਚ ਹਮੇਸ਼ਾ ਨਾਮ ਅੰਮ੍ਰਿਤ ਦਾ ਅਨੰਦ,ਨਾਮ ਉਹਨਾਂ ਦੇ ਹਿਰਦੇ ਵਿੱਚ ਸਮਾ ਜਾਂਦਾ ਹੈ। ਕੇਵਲ ਇੱਕ ਗੁਰਮੁਖ ਰੂਹ ਹੀ ਇਹ ਬ੍ਰਹਮ ਗੁਰਸ਼ਬਦ ਨੂੰ ਪਹਿਚਾਣ ਸਕਦੀ ਹੈ, ਜਿਹੜਾ ਮੁਕਤੀ ਦਾ ਸੋਮਾ ਹੈ।
  
ਗੁਰਪ੍ਰਸ਼ਾਦੀ ਗੁਰਸ਼ਬਦ ਨਾਮ ‘ੴ ਸਤਿਨਾਮ’ ਹੀ ਕੇਵਲ ਇੱਕ ਹੈ। ਜਿਸ ਨਾਲ :-
 
·        ਸਾਰੀ ਦੁਰਮਤ ਖਤਮ ਹੋ ਜਾਂਦੀ ਹੈ, ਸਾਡੇ ਮਾੜੇ ਕੰਮ,ਸਾਡੇ ਕਰਮ ਜਿਹੜੇ ਗੁਰਮਤਿ ਦੇ ਉਲਟ ਹਨ ਅਤੇ ਬ੍ਰਹਮ ਗਿਆਨ ਦੇ ਉਲਟ ਹਨ ਖਤਮ ਹੋ ਜਾਂਦੇ ਹਨ।
 
·        ਸਾਨੂੰ ਅੰਦਰੂਨੀ ਤੋਰ ਤੇ ਸਾਫ ਕਰਦਾ ਹੈ।
 
·        ਸਾਡੇ ਮਨ ਅਤੇ ਰੂਹ ਨੂੰ ਪਵਿੱਤਰ ਬਣਾਉਂਦਾ ਹੈ
 
·        ਸਾਨੂੰ ਸਾਡੇ ਮਨ ਨੂੰ ਜਿੱਤਣ ਦੇ ਯੋਗ ਬਣਾਉਂਦਾ ਹੈ। ਜਿਸਦਾ ਭਾਵ ਹੈ ਪੰਜ ਦੂਤਾਂ ਉਪਰ ਜਿਤ,ਕਿਉਂਕਿ ਉਹ ਸਾਡੇ ਮਨ ਅਤੇ ਰੂਹ ਉਪਰ ਕਾਬੂ ਰਖਦੇ ਹਨ। ਦੁਰਮਤ ਅਤੇ ਸੰਸਾਰਕ ਸਤ ਅਤੇ ਇਛਾਂਵਾ ਦੀ ਅੱਗ ਦਾ ਕਾਰਨ ਹਨ।
 
·        ਸਾਨੂੰ ਇਹਨਾਂ ਮਾਨਸਿਕ ਰੋਗਾਂ ਤੋ ਰਾਹਤ ਦਿਵਾਉਂਦਾ ਹੈ।
 
·        ਸਾਨੂੰ ਗੁਰਮੁਖ ਰੂਹ ਬਣਾ ਦਿੰਦਾ ਹੈ।
 
 
ਇਕ ਗੁਰਮੁਖ ਰੂਹ ਇਹਨਾਂ ਸਾਰੀਆਂ ਮਾੜੀਆ ਤਾਕਤਾਂ ਨੂੰ ਜੜੋ ਪੁੱਟ ਦਿੰਦੀ ਹੈ।

 
ਗੁਰਮੁਖਿ ਉਪਜੈ ਸਾਚਿ ਸਮਾਵੈ ॥
ਨਾ ਮਰਿ ਜੰਮੈ ਨ ਜੂਨੀ ਪਾਵੈ ॥
ਗੁਰਮੁਖਿ ਸਦਾ ਰਹਹਿ ਰੰਗਿ ਰਾਤੇ
 ਅਨਦਿਨੁ ਲੈਦੇ ਲਾਹਾ ਹੇ ॥੧੩॥
ਗੁਰਮੁਖਿ ਭਗਤ ਸੋਹਹਿ ਦਰਬਾਰੇ ॥
ਸਚੀ ਬਾਣੀ ਸਬਦਿ ਸਵਾਰੇ ॥
ਅਨਦਿਨੁ ਗੁਣ ਗਾਵੈ ਦਿਨੁ ਰਾਤ
ੀ ਸਹਜ ਸੇਤੀ ਘਰਿ ਜਾਹਾ ਹੇ ॥੧੪॥
ਸਤਿਗੁਰੁ ਪੂਰਾ ਸਬਦੁ ਸੁਣਾਏ ॥
 ਅਨਦਿਨੁ ਭਗਤਿ ਕਰਹੁ ਲਿਵ ਲਾਏ ॥
ਹਰਿ ਗੁਣ ਗਾਵਹਿ ਸਦ ਹੀ ਨਿਰਮਲ
 ਨਿਰਮਲ ਗੁਣ ਪਾਤਿਸਾਹਾ ਹੇ ॥੧੫॥
 ਗੁਣ ਕਾ ਦਾਤਾ ਸਚਾ ਸੋਈ ॥
ਗੁਰਮੁਖਿ ਵਿਰਲਾ ਬੂਝੈ ਕੋਈ ॥
 ਨਾਨਕ ਜਨੁ ਨਾਮੁ ਸਲਾਹੇ ਬਿਗਸੈ
 ਸੋ ਨਾਮੁ ਬੇਪਰਵਾਹਾ ਹੇ ॥੧੬॥੨॥੧੧॥
 
ਸ਼੍ਰੀ ਗੁਰੂ ਗ੍ਰੰਥ ਸਾਹਿਬ ੧੦੫੫

 

ਗੁਰਮੁਖ ਇੱਕ ਐਸੀ ਰੂਹ ਹੈ :-
 
·        ਜੋ ਗੁਰੂ ਦੇ ਚਰਨਾਂ ਵਿੱਚ ਰਹਿਣ ਲਈ ਜਨਮੀ ਹੈ।
 
·        ਜੋ ਗੁਰ ਅਤੇ ਗੁਰੂ ਅੱਗੇ ਪੂਰੀ ਤਰਾਂ ਨਿਛਾਵਰ ਹੋ ਜਾਂਦੀ ਹੈ।
 
·        ਜਿਹੜੀ ਪੂਰਨ ਸੱਚ ਪੂਰਨ ਸ਼ਾਂਤੀ, ਪਰਮ ਜੋਤ, ਨਿਰਗੁਣ ਸਰੂਪ, ਧੰਨ  ਧੰਨ ਪਾਰ ਬ੍ਰਹਮ ਪਰਮੇਸ਼ਰ ਵਿੱਚ ਲੀਨ ਰਹਿਣ  ਲਈ ਜਨਮੀ ਹੈ।
 
·        ਅਕਾਲ ਪੁਰਖ ਵਿੱਚ ਅਭੇਦ ਹੁੰਦੀ ਹੈ ਅਤੇ ਕਦੀ ਵੀ ਫਿਰ ਨਹੀ ਜੰਮੇਗੀ ਅਤੇ ਨਾ ਹੀ ਫਿਰ ਮਰੇਗੀ।
 
·        ਇੱਕ ਜੀਵਨ ਮੁਕਤ ਹੈ, ਜਨਮ ਮਰਨ ਦੇ ਚੱਕਰ ਤੋ ਮੁਕਤ ਹੈ।
 
·        ਹਮੇਸ਼ਾ ਅਨਾਦਿ ਖੁਸ਼ੀਆਂ ਦੀ ਦਸ਼ਾ ਵਿੱਚ ਰਹਿੰਦੀ ਹੈ, ਸੱਚੀ ਅਨਾਦਿ ਬਖਸ਼ਿਸ਼ ਅਤੇ ਸੱਚੀ ਅਨਾਦਿ ਖੁਸ਼ੀ ਵਿੱਚ
 
·        ਸੰਸਾਰਿਕ ਮਾਇਆ ਦੀਆਂ ਚੀਜ਼ਾਂ ਤੋ ਵਿਚਲਿਤ ਨਹੀਂ ਹੁੰਦੀ
 
·        ਸਦਾ ਅਨਾਦਿ ਅਨੰਦ ਦੀ ਹਾਲਤ ਸਤ ਚਿਤ ਅਨੰਦ ਵਿੱਚ ਰਹਿੰਦੀ ਹੈ।
 
·        ਹਮੇਸ਼ਾ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਪਾਉਂਦੀ ਹੈ।
 
·        ਕਦੀ ਨਾਮ ਨਾ ਹੋਣ ਵਾਲਾਬ੍ਰਹਮ ਗਿਆਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
 
·        ਦਿਨ ਅਤੇ ਰਾਤ ਅਕਾਲ ਪੁਰਖ ਦੀ ਮਹਿਮਾ ਗਾਉਣ ਅਤੇ ਜਪਣ ਵਿੱਚ ਲੀਨ ਰਹਿੰਦੇ ਹਨ, ਇਸ ਤਰਾਂ ਉਹ ਆਪਣੇ ਜੀਵਨ ਨੂੰ ਮੁਕਤੀ ਪਾ ਕੇ ਸਫਲ ਕਰ ਲੈਂਦੇ ਹਨ।
 
ਗੁਰਪ੍ਰਸ਼ਾਦੀ ਗੁਰਸ਼ਬਦ ਜੋ ਕਿ ਗੁਰਪ੍ਰਸ਼ਾਦੀ ਨਾਮ” ੴ ਸਤਿਨਾਮ” ਹੈ ਇੱਕ ਪੂਰਨ ਸੰਤ ਸਤਿਗੁਰੂ  ਦੁਆਰਾ ਦਿੱਤਾ ਜਾਂਦਾ ਹੈ। ਉਹ ਰੂਹਾਂ ਜੋ ਆਪਣੇ ਆਪ ਨੂੰ ਐਸੇ ਗੁਰਪ੍ਰਸ਼ਾਦੀ ਗੁਰਸ਼ਬਦ ਵਿੱਚ ਲੀਨ ਕਰ ਲੈਂਦੀਆਂ ਹਨ। ਆਪਣੀ ਜਿੰਦਗੀ ਦਾ ਮਕਸਦ, ਮੁਕਤੀ ਪਾ ਲੈਂਦੀਆਂ ਹਨ, ਐਸੀ ਰੂਹ:-
 
·        ਗੁਰਸ਼ਬਦ ਵਿੱਚ ਅਤੇ ਅਕਾਲ ਪੁਰਖ ਦੀ ਮਹਿਮਾ ਵਿੱਚ ਰੋਜ਼ਾਨਾ ਅਧਾਰ ਤੇ ਲੀਨ ਰਹਿੰਦੀ ਹੈ।
 
·        ਆਪਣਾ ਮੁਕਤੀ ਦਾ ਮੰਤਵ ਪਾ ਲੈਂਦੀਆਂ ਹਨ।
 
·        ਜਨਮ ਮਰਨਾ ਦੇ ਚੱਕਰ ਤੋ ਛੁਟਕਾਰਾ ਪਾ ਲੈਂਦੀਆਂ ਹਨ।
 
·        ਜੀਵਣ ਮੁਕਤ ਬੁਣ ਜਾਂਦੀਆਂ ਹਨ।
 
·        ਇੱਕ ਬੜੀ ਹੀ ਪਵਿੱਤਰ ਅਤੇ ਸੱਚੀ ਜਿੰਦਗੀ ਜਿਉਂ ਦੀਆ ਹਨ।
 
·        ਹਮੇਸ਼ਾ ਸੱਚ ਦੇਖਦੀਆਂ, ਸੁਣਦੀਆਂ ਅਤੇ ਸੱਚ ਦੀ ਪੇਸ਼ਕਾਰੀ ਕਰਦੀਆਂ ਹਨ।
 
 
ਐਸੀ ਅਨਾਦਿ ਬਖਸ਼ਿਸ਼ ਕੇਵਲ ਅਕਾਲ ਪੁਰਖ ਕੋਲੋਂ ਹੀ ਪ੍ਰਾਪਤ ਹੁੰਦੀ ਹੈ। ਅਤੇ ਕੇਵਲ ਐਸੀ ਰੂਹ ਜੋ ਗੁਰਮੁਖ ਬਣਨ ਲਈ ਜਨਮੀ ਹੈ।ਇਸ ਗੁਰਪ੍ਰਸ਼ਾਦੀ ਖੇਡ ਨੂੰ ਸਮਝ ਸਕਦੀ ਹੈ।
 
ਰੂਹ ਜਿਹੜੀ ਗੁਰਪ੍ਰਸ਼ਾਦੀ ਗੁਰਸ਼ਬਦ ਗੁਰਪ੍ਰਸ਼ਾਦੀ ਨਾਮ ”ੴ ਸਤਿਨਾਮ” ਦੀ ਮਹਿਮਾ ਕਰਦੀ ਅਤੇ ਇਸ ਵਿੱਚ ਲੀਨ ਹੋ ਜਾਂਦੀ ਹੈ, ਹਮੇਸ਼ਾ ਅਨਾਦਿ ਖੁਸ਼ੀ ਦੀ ਦਸ਼ਾ ਵਿੱਚ ਰਹਿੰਦੀ ਹੈ। ਕੁਝ ਵੀ ਉਹਨਾਂ ਨੂੰ ਭਟਕਾ ਨਹੀ ਸਕਦਾ । ਕੇਵਲ ਐਸੀ ਰੂਹ ਨੂੰ ਗੁਰਮੁਖ ਕਿਹਾ ਜਾਦਾ ਹੈ।
  
ਧੰਨ ਧੰਨ ਸ਼੍ਰੀ ਗੁਰ ਗ੍ਰੰਥ ਸਾਹਿਬ ਜੀ ਬ੍ਰਹਮ ਗਿਆਨ ਦੇ ਐਸੇ ਅਮੋਲਕ ਹੀਰੇ ਅਤੇ ਅਮੋਲਕ ਰਤਨਾ ਨਾਲ ਭਰਿਆ ਪਿਆ ਹੈ ਉਹ ਸਾਨੂੰ ਸੱਚ ਦੀ ਖੋਜ ਦਾ ਰਾਹ ਦੱਸਦੇ ਹਨ। ਇਹ ਕਿ ਕਿਵੇਂ ਸਚਿਆਰਾ ਬਣਨਾ ਹੈ ਅਤੇ ਸੱਚ, ਦੇਖਣ, ਬੋਲਣ,ਸੁਣਨ ਅਤੇ ਸੱਚ ਦੀ ਸੇਵਾ ਦੇ ਯੋਗ ਹੋਣਾ ਹੈ ਇਹ ਬ੍ਰਹਮ ਗਿਆਨ ਦੇ ਅਮੋਲਕ ਰਤਨਾਂ ਸ਼੍ਰੀਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਬੜੀ ਹੀ ਦਿਆਲਤਾ ਨਾਲ ਸਾਨੂੰ ਦਿੱਤੇ ਗਏ ਹਨ। ਉਹ ਸਾਨੂੰ ਦੱਸਦੇ ਹਨ ਕਿ ਗੁਰਮੁਖ ਰੂਹ ਦਾ ਰੂਹਾਨੀ ਪੱਧਰ ਕਿੰਨਾ ਉੱਚਾ ਅਤੇ ਪਵਿੱਤਰ ਹੁੰਦਾ ਹੈ।
 
ਹਾਲਾਂਕਿ ਗੁਰਮੁਖ ਸ਼ਬਦ ਦੀ ਲਗਾਤਾਰ ਵਰਤੋ ਵੱਡੀਆਂ ਵੱਡੀਆਂ ਭੀੜਾ ਵਿੱਚ ਅਧੂਰੀ ਅਤੇ ਅਸੱਤ ਭਾਵ ਵਿੱਚ ਵਰਤੋ ਕੀਤੀ ਜਾਂਦੀ ਹੈ।ਆਉ ਇਸ ਸਬਦ ਦੇ ਵਿਚ ਲੁਕੀ ਬ੍ਰਹਮ ਦੀ ਭਾਵਨ ਨੂੰ ਸਮਝੀਏ। ਇਹ ਰੂਹ ਦੀ ਬਹੁਤ ਹੀ ਉਚੀ ਅਤੇ ਅਨਾਦਿ ਅਵਸਥਾ ਦਰਸਾਉਂਦਾ ਹੈ ਆਓ ਅਸੀ ਗੁਰਮੁਖ ਸ਼ਬਦ ਦੀ ਦੁਰਵਰਤੋਂ ਨੂੰ ਰੋਕੀਏ। ਇਸਦੀ ਬਜਾਇ ਸਾਨੂੰ ਆਪਣੇ ਆਪ ਦੀ ਪੜਚੋਲ ਇਸ ਬ੍ਰਹਮ ਗਿਆਨ ਦੇ ਪ੍ਰਕਾਸ਼ ਅਨੁਸਾਰ ਕਰਨੀ ਚਾਹੀਦੀ ਹੈ ਅਤੇ ਆਪ ਗੁਰਮੁਖ ਬਣਨ ਦਾ ਯਤਨ ਕਰਨਾ ਚਾਹੀਦਾ ਹੈ।
  
ਗੁਰਮੁਖ ਬਣਨ ਦੀ ਕੁੰਜੀ ਅਤੇ ਦਰਗਾਹ ਦੀ ਕੁੰਜੀ  ਗੁਰਪ੍ਰਸਾਦੀ ਗੁਰਸ਼ਬਦ ਗੁਰਪ੍ਰਸ਼ਾਦੀ ਨਾਮ ੴ ਸਤਿਨਾਮ ਹੈ ਜਿਹੜਾ ਕਿ ਇੱਕ ਪੂਰਨ ਸੰਤ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਦੁਆਰਾ ਦਿੱਤਾ ਜਾਂਦਾ ਹੈ। ਆਉ  ਸਰਵ ਸ਼ਕਤੀਮਾਨ ਅੱਗੇ ਗੁਰਪ੍ਰਸ਼ਾਦੀ ਗੁਰਸ਼ਬਦ-ਗੁਰਪ੍ਰਸਾਦੀ ਨਾਮ ੴ ਸਤਿਨਾਮ ਦੀ ਬਖਸ਼ਿਸ਼ ਲਈ ਅਰਦਾਸ ਕਰੀਏ, ਕੇਵਲ ਜਿਹੜਾ ਸਾਨੂੰ ਜੀਵਣ ਮੁਕਤੀ ਵੱਲ ਖੜ ਸਕਦਾ ਹੈ।
 
 
ਦਾਸਨ ਦਾਸ